ਪੁਸਤਕਾਲਾਭਾਗ ੨੨

੨੫ ਚੇਤ ਸ਼ਹਿਨਸ਼ਾਹੀ ਸੰਮਤ ੬ ਗੁਰਬਖ਼ਸ਼ ਸਿੰਘ ਦੇ ਘਰ ਪਿੰਡ ਗੱਗੋਬੂਹਾ

ਲਾੜੀ ਮੌਤ ਕਹੇ ਮੈਂ ਸੋਈ ਸਵਾਣੀ ਉਠੀ, ਉਠ ਲਈ ਅੰਗੜਾਈਆ। ਖੋਲ੍ਹ ਕੇ ਵੇਖੀ ਆਪਣੀ ਸੱਜੀ ਮੁਠੀ, ਹਥੇਲੀ ਵੱਲ ਧਿਆਨ ਟਿਕਾਈਆ। ਨਿਗਹ ਪਾਈ ਜਗਤ ਲੋਕਾਈ ਦਿਸੀ ਲੁੱਟੀ, ਲੁਟੇਰਾ ਕਲਜੁਗ ਭੱਜੇ ਵਾਹੋ ਦਾਹੀਆ। ਸਭ ਦੀ ਆਸਾ ਰੋਈ ਉਚੀ ਉਚੀ, ਕੂਕ ਕੂਕ ਸੁਣਾਈਆ। ਪ੍ਰਭ ਦੇ ਨਾਲ ਦਿਸੇ ਕਿਸੇ ਨਾ ਰੁਚੀ, ਬਿਨ ਭਗਤਾਂ ਸੰਗ ਨਾ ਕੋਇ ਰਖਾਈਆ। ਮੈਂ ਆਵਾਜ਼ ਮਾਰ ਕੇ ਇਕ ਗੱਲ ਪੁਛੀ, ਕਾਲ ਮੈਨੂੰ ਦੇ ਜਣਾਈਆ। ਉਸ ਇਸ਼ਾਰਾ ਕੀਤਾ ਚਿਤ੍ਰਗੁਪਤ ਲੇਖਾ ਰਿਹਾ ਚੁੱਕੀ, ਭਾਰ ਆਪਣੇ ਕੰਧ ਟਿਕਾਈਆ। ਫੇਰ ਖੋਲ੍ਹ ਕੇ ਖੱਬੀ ਮੁੱਠੀ, ਮੈਂ ਉਂਗਲਾਂ ਦਿਤੀਆਂ ਹਿਲਾਈਆ। ਫੇਰ ਹੱਥ ਪਾਇਆ ਦੋਹਾਂ ਗੁਟੀਂ, ਜ਼ੋਰ ਨਾਲ ਦਬਾਈਆ। ਫੇਰ ਅੰਦਰੋਂ ਅੱਖ ਪੁੱਟੀ, ਪਲਕ ਲਈ ਬਦਲਾਈਆ। ਜਾਂ ਵੇਖਿਆ ਦੀਨ ਦੁਨੀ ਹੋਈ ਦੁਖੀ, ਦੁਖੀਆਂ ਦਰਦ ਨਾ ਕੋਇ ਮਿਟਾਈਆ। ਜਨਣੀ ਸੁਫਲ ਨਾ ਹੋਈ ਕੁੱਖੀ, ਭਗਤ ਜਣੇ ਕੋਇ ਨਾ ਮਾਈਆ। ਇਕ ਗੱਲ ਮੈਂ ਧਰਮ ਦਵਾਰੇ ਪੁਛੀ, ਸਹਿਜ ਨਾਲ ਸੁਣਾਈਆ। ਕੀ ਗੱਲ ਸ੍ਰਿਸ਼ਟੀ ਦ੍ਰਿਸ਼ਟੀ ਪ੍ਰਭ ਪਿਆਰ ਨਾਲੋਂ ਟੁੱਟੀ, ਟੁੱਟਿਆਂ ਨਾ ਕੋਇ ਜੁੜਾਈਆ। ਝਟ ਈਸਾ ਕਿਹਾ ਖ਼ਲਕ ਖ਼ੁਦਾ ਰਾਹ ਤੋਂ ਘੁੱਥੀ, ਮੰਜ਼ਲ ਹੱਥ ਕਿਸੇ ਨਾ ਆਈਆ। ਅੱਗੇ ਗੱਲ ਰਹੀ ਦੋ ਤੁੱਕੀ, ਬਹੁਤੀ ਵੰਡ ਨਾ ਕੋਇ ਵੰਡਾਈਆ। ਸਭ ਦੀ ਮਤ ਹੋਈ ਪੁੱਠੀ, ਅਕਲ ਬੁੱਧੀ ਨਾ ਕੋਈ ਚਤੁਰਾਈਆ। ਵੇਖੀਂ ਆਪਣੇ ਨਿਸ਼ਾਨਿਉਂ ਕਦੇ ਨਾ ਉਕੀਂ, ਤੀਰ ਅਣਿਆਲਾ ਲੈਣਾ ਚਲਾਈਆ। ਪ੍ਰਭ ਦਾ ਹੁਕਮ ਮਿਲਣ ਵਾਲਾ ਕਮਲੀਏ ਪੈਰੀਂ ਪਾਵੀਂ ਨਾ ਜੁੱਤੀ, ਭੱਜੀਂ ਵਾਹੋ ਦਾਹੀਆ। ਪਹਿਲੋਂ ਵੇਖੀਂ ਮੁਹੰਮਦ ਦੀ ਮਾਸੀ ਫੁੱਫੀ, ਆਪਣੀ ਨਿਗਹ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਕਦੀ ਨਾ ਰੁੱਸੀਂ, ਹੱਸ ਹੱਸ ਆਪਣੀ ਸੇਵ ਕਮਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੬ ਕਰਮ ਸਿੰਘ ਦੇ ਗ੍ਰਹਿ ਪਿੰਡ ਗੱਗੋਬੂਹਾ

ਲਾੜੀ ਮੌਤ ਕਹੇ ਮੈਂ ਆਪਣਾ ਵਕਤ ਸੁਹਾਉਣਾ, ਆਪਣੀ ਸੋਹਣੀ ਰੁਤ ਬਣਾਈਆ। ਤਨ ਸ਼ਿੰਗਾਰ ਅਗੰਮ ਕਰਾਉਣਾ, ਬਿਨ ਵਜੂਦ ਰੰਗ ਰੰਗਾਈਆ। ਬਸਤਰ ਸਤਿ ਸਤਿ ਰੰਗਾਉਣਾ, ਸਚ ਨਾਲ ਵਡਿਆਈਆ। ਨੇਤਰ ਕੱਜਲ ਧਾਰ ਵਖਾਉਣਾ, ਅੱਖ ਪ੍ਰਤਖ ਵੇਖ ਵਖਾਈਆ। ਮੈਂਡੀ ਸੀਸ ਸੀਸ ਗੁੰਦਾਉਣਾ, ਸੋਹਣੀ ਵੰਡ ਵੰਡਾਈਆ। ਸਾਲੂ ਸਿਜਲ ਵਾਲਾ ਟਕਾਉਣਾ, ਓਢਣ ਮੁਹੰਮਦ ਦਏ ਫੜਾਈਆ। ਈਸਾ ਗੋਡੀਂ ਹੱਥ ਲਗਾਉਣਾ,

❋

❋

ਮੂਸਾ ਉਂਗਲੀ ਨਾਲ ਹਿਲਾਈਆ। ਸਭ ਦਾ ਧਿਆਨ ਇਕ ਕਰਾਉਣਾ, ਸਹਿਜ ਨਾਲ ਸੁਣਾਈਆ। ਤੁਸੀਂ ਸੁਣਾਓ ਮੈਨੂੰ ਇਕ ਗਾਉਣਾ, ਜੋ ਕਲਮਿਆਂ ਬਾਦ ਪੜ੍ਹਾਈਆ। ਮੈਂ ਕਿਆਮਤ ਰੂਪ ਵਟਾਉਣਾ, ਕਿਆਮਗਾਹ ਦੇਣੀ ਜਣਾਈਆ। ਤੁਹਾਡੇ ਮੁਰਦਿਆਂ ਵੇਖ ਵਖਾਉਣਾ, ਜੋ ਕਬਰਾਂ ਵਿਚ ਦਬਾਈਆ। ਤੁਹਾਡੇ ਮੁਰੀਦਾਂ ਰਾਹ ਤਕਾਉਣਾ, ਜਿਨ੍ਹਾਂ ਕਲਮਾ ਭੁੱਲਣਾ ਖ਼ੁਦਾਈਆ। ਖ਼ੁਦ ਆਪਣਾ ਫੇਰਾ ਪਾਉਣਾ, ਹੁਕਮ ਦੇਣਾ ਧੁਰਦਰਗਾਹੀਆ। ਚੌਦਾਂ ਤਬਕ ਹਿਲਾਉਣਾ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਹੁਕਮ ਇਕ ਸੁਣਾਉਣਾ, ਅਣਸੁਣਤ ਸਭ ਨੂੰ ਦਿਆਂ ਸੁਣਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੬ ਬੀਰ ਸਿੰਘ ਦੇ ਗ੍ਰਹਿ ਪਿੰਡ ਗੱਗੋਬੂਹਾ

ਲਾੜੀ ਮੌਤ ਕਹੇ ਧੁਰ ਦਾ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਹੁਣ ਛੇਤੀ ਜਲਦੀ ਹੋਵਾਂ ਤਿਆਰ, ਆਪਣਾ ਆਪ ਆਪ ਉਠਾਈਆ। ਮੇਰਾ ਯੁੱਧ ਹੋਣਾ ਬਿਨਾ ਖੰਡੇ ਤਲਵਾਰ, ਬਿਨਾ ਤੀਰ ਤਰਕਸ਼ ਕਰਾਂ ਲੜਾਈਆ। ਬਿਨਾ ਸ਼ਸਤਰਾਂ ਤੋਂ ਮੇਰਾ ਵਾਰ, ਅੱਗੇ ਹੋ ਨਾ ਕੋਇ ਅਟਕਾਈਆ। ਮੈਂ ਅਵਤਾਰ ਪੈਗ਼ੰਬਰ ਗੁਰੂ ਛਡੇ ਸੰਘਾਰ, ਤਤਾਂ ਵਾਲਾ ਰਹਿਣ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਅੰਤ ਮਾਰਦੀ ਰਹੀ ਇਕ ਲਲਕਾਰ, ਸੂਰਬੀਰ ਮੂੰਹ ਦੇ ਭਾਰ ਸੁਟਾਈਆ। ਕਲਜੁਗ ਕੂਕ ਦੱਸਾਂ ਪੁਕਾਰ, ਨੌਂ ਸੱਤ ਸੁਣਾਈਆ। ਕਲਜੁਗ ਜੀਵ ਹੋ ਜਾਓ ਤਿਆਰ, ਤ੍ਰੈਭਵਨ ਧਨੀ ਆਪਣਾ ਹੁਕਮ ਸੁਣਾਈਆ। ਮੈਨੂੰ ਸੱਦਣ ਵਾਲਾ ਆਪਣੇ ਵਿਚ ਦਰਬਾਰ, ਘਰ ਸਾਚਾ ਇਕ ਵਖਾਈਆ। ਹੁਕਮ ਦੇਵੇ ਬਿਨਾ ਭਗਤਾਂ ਤੋਂ ਕਿਸੇ ਦਾ ਕਰਨਾ ਨਹੀਂ ਵਿਚਾਰ, ਵਿਚਰ ਕੇ ਦਏ ਸੁਣਾਈਆ। ਮੈਂ ਖ਼ੁਸ਼ੀ ਨਾਲ ਕਰਨੀ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਪ੍ਰਭੂ ਜੋ ਉਪਜਿਆ ਸੋ ਦੇਵਾਂ ਸੰਘਾਰ, ਧਰਨੀ ਧਰਤ ਧੌਲ ਉਤੇ ਮਿਟਾਈਆ। ਜੁਗ ਬਦਲੀ ਪਿਛੋਂ ਮੇਰੀ ਆਉਂਦੀ ਵਾਰ, ਜਿਸ ਵੇਲੇ ਮੇਰਾ ਸਾਹਿਬ ਆਪਣੀ ਚਲਾਏ ਸਚ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਅਗੰਮ ਅਪਾਰ, ਅਲਖ ਅਲੱਖਣਾ ਆਪਣੀ ਕਾਰ ਕਮਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੬ ਜਗੀਰ ਸਿੰਘ ਦੇ ਗ੍ਰਹਿ ਪਿੰਡ ਗੱਗੋਬੂਹਾ

ਲਾੜੀ ਮੌਤ ਕਹੇ ਮੈਂ ਵੇਖੀ ਧਿਆਨ ਵਿਚ ਧਰਤੀ, ਧਰਨੀ ਖੋਜ ਖੁਜਾਈਆ। ਮੈਂ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਪੁੱਜੀ ਚਰਚੀਂ, ਚਰਾਗਾਹਾਂ ਵੇਖ ਵਖਾਈਆ। ਚਾਰ ਰਜੁਗ ਦੇ ਸ਼ਾਸਤਰ ਵੇਖੇ ਪ੍ਰਭ ਦੇ ਨਾਮ ਦੀ ਪਰਚੀ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ। ਮੇਰੀ ਨਿਗਾਹ ਵਿਚ ਅਵਤਾਰ ਪੈਗ਼ੰਬਰ ਗੁਰੂਆਂ ਦੀ ਨਜ਼ਰ ਆਈ ਅਰਜ਼ੀ, ਜਿਸ ਵਿਚ ਆਰਜ਼ੂ ਗਏ ਜਣਾਈਆ। ਜਿਸ ਵੇਲੇ ਪੁਰਖ ਅਕਾਲ ਦੀਨ ਦਿਆਲ ਸ੍ਰਿਸ਼ਟੀ ਹੋਵੇ ਖ਼ੁਦਗ਼ਰਜ਼ੀ, ਤੇਰੀ ਗ਼ਰਜ਼ ਨਾ ਕੋਇ ਰਖਾਈਆ। ਉਸ ਵੇਲੇ ਜਿਉਂ ਭਾਵੇਂ ਤਿਉਂ ਕਰੀਂ ਆਪਣੀ ਮਰਜ਼ੀ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ

❋

❋

ਦਾ ਪੁਰਾਣਾ ਚੀਥੜ ਸੀਵੇਂ ਬਣ ਕੇ ਦਰਜ਼ੀ, ਜ਼ਾਤ ਪਾਤ ਦੀ ਦਰਜ਼ ਰਹਿਣ ਕੋਇ ਨਾ ਪਾਈਆ। ਖੇਲ ਵੇਖ ਵਖਾਵੀਂ ਆਪਣੇ ਘਰ ਦੀ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਮੈਂ ਤੇਰੇ ਹੁਕਮ ਅੰਦਰ ਰਹਵਾਂ ਡਰਦੀ, ਜੁਗ ਚੌਕੜੀ ਸੀਸ ਨਿਵਾਈਆ। ਜਿਸ ਵੇਲੇ ਧਾਰ ਵਧੇ ਕਪਟ ਛਲ ਦੀ, ਕੂੜੀ ਕਿਰਿਆ ਹੋਏ ਹਲਕਾਈਆ। ਓਸ ਵੇਲੇ ਤੇਰੀ ਆਸਾ ਮੈਨੂੰ ਪ੍ਰਭੂ ਘੱਲਦੀ, ਲੋਕਮਾਤ ਰਾਹ ਦਰਸਾਈਆ। ਮੈਂ ਖੇਲ ਕਰਾਂ ਘੜੀ ਪਲ ਦੀ, ਪਲਕ ਵਿਚ ਖ਼ਲਕ ਦਿਆਂ ਮਿਟਾਈਆ। ਤੇਰੇ ਹੁਕਮ ਦੀ ਘੜੀ ਕਿਸੇ ਤੋਂ ਨਾ ਟਲਦੀ, ਟੱਲੀਆਂ ਖੜਕਾਉਣ ਵਾਲਾ ਰਹਿਣ ਕੋਇ ਨਾ ਪਾਈਆ। ਬਚਾ ਸਕੇ ਨਾ ਧਾਰਾ ਅੱਠ ਸੱਠ ਜਲ ਦੀ, ਤੀਰਥ ਤਟ ਨਾ ਕੋਇ ਸਰਨਾਈਆ। ਮੈਂ ਅੰਤਮ ਖੇਲ ਵੇਖਣੀ ਕਲਜੁਗ ਕਲ ਦੀ, ਜੋ ਕਾਲਖ ਟਿੱਕਾ ਸਭ ਨੂੰ ਰਿਹਾ ਲਗਾਈਆ। ਮੈਨੂੰ ਯਾਦ ਆ ਗਈ ਕਥਾ ਬਲ ਦੀ, ਜੋ ਬਾਵਨ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਨਿਹਚਲ ਧਾਮ ਅਟਲ ਦੀ, ਅਟਲ ਤੇਰਾ ਨੂਰ ਨਜ਼ਰੀ ਆਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੬ ਚੰਨਣ ਸਿੰਘ ਦੇ ਗ੍ਰਹਿ ਪਿੰਡ ਗੱਗੋਬੂਹਾ

ਲਾੜੀ ਮੌਤ ਕਹੇ ਮੈਂ ਹੁਕਮ ਦੇ ਵਿਚ ਪਾਬੰਦ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਮੇਰਾ ਮਾਲਕ ਖ਼ਾਲਕ ਇਕ ਖ਼ਾਵੰਦ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਨੇ ਲੱਖ ਚੁਰਾਸੀ ਖਾਣ ਦਾ ਮੈਨੂੰ ਬਖ਼ਸ਼ਿਆ ਅਨੰਦ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਮੇਰੀ ਝੋਲੀ ਪਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤਨ ਵਜੂਦ ਰਹਿਣ ਨਾ ਦਿਤਾ ਬੰਦ, ਬੰਦਗੀ ਵਾਲੇ ਸੰਤ ਫ਼ਕੀਰ ਜਨ ਭਗਤ ਖਾ ਕੇ ਖ਼ੁਸ਼ੀ ਮਨਾਈਆ। ਕੋਟਨ ਕੋਟ ਜੁਗ ਚੌਕੜੀ ਗਏ ਲੰਘ, ਨੌਂ ਸੌ ਚੁਰਾਨਮੇ ਦਏ ਗਵਾਹੀਆ। ਮੇਰਾ ਅੱਜੇ ਨਾ ਮੁਕਿਆ ਪੰਧ, ਅੰਤ ਅਖ਼ੀਰ ਨਾ ਕੋਇ ਕਰਾਈਆ। ਮੈਨੂੰ ਸ਼ੰਕਰ ਦੀ ਇਕ ਸੁਗੰਧ, ਸ਼ੰਕਾ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਨਹੀਂ ਡਰੀ ਸਾਰੀ ਸ੍ਰਿਸ਼ਟੀ ਕਰਦੀ ਰਹੀ ਦੰਗ, ਹੈਰਾਨੀ ਵਿਚ ਕੁਰਲਾਈਆ। ਮੈਨੂੰ ਅੰਤ ਸੰਦੇਸ਼ਾ ਇਕ ਦੇ ਕੇ ਗਿਆ ਗੁਜਰੀ ਦਾ ਚੰਦ, ਗੁਰ ਗੋਬਿੰਦ ਧੁਰ ਦਾ ਮਾਹੀਆ। ਉਠ ਨਿਗਾਹ ਮਾਰ ਜਿਸ ਵੇਲੇ ਕਲਜੁਗ ਕੂੜੀ ਕਿਰਿਆ ਦੀ ਢਹਿਣੀ ਕੰਧ, ਗੜ੍ਹ ਹੰਕਾਰ ਰਹਿਣ ਨਾ ਪਾਈਆ। ਇਕ ਦਾ ਇਕ ਨੇ ਗਾਉਣਾ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਓਸ ਵੇਲੇ ਹੁਕਮ ਦੇਣਾ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਮਾਨਵ ਹੋਣਾ ਜੰਗ, ਜਗਹ ਜਗਹ ਪਏ ਦੁਹਾਈਆ। ਜਿਸ ਕਾਰਨ ਮੈਂ ਛੱਡਿਆ ਪੁਰੀ ਅਨੰਦ, ਸਦੀ ਚੌਧਵੀਂ ਸਫਾ ਸਭ ਦੀ ਦੇਣੀ ਉਠਾਈਆ। ਤੂੰ ਸਭ ਦੀ ਵੱਢਣੀ ਕੰਢ, ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਧਰ ਤਕੇਂ ਨਿਰਗੁਣ ਤੇਰੇ ਸੰਗ, ਸਗਲਾ ਸੰਗੀ ਬਹੁਰੰਗੀ ਆਪਣਾ ਖੇਲ ਵਖਾਈਆ।

❋

❋

੨੫ ਚੇਤ ਸ਼ਹਿਨਸ਼ਾਹੀ ਸੰਮਤ ੬ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੋਜੀਆਂ

ਪੁਰਖ ਅਕਾਲ ਕਹੇ ਮੇਰਾ ਸ਼ਬਦ ਸ਼ਬਦ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਸੋ ਪੁਰਖ ਨਿਰੰਜਣ ਕਰੇ ਜਿਸ ਪਿਆਰਾ, ਹਰਿ ਪੁਰਖ ਨਿਰੰਜਣ ਦੇਵੇ ਮਾਣ ਵਡਿਆਈਆ। ਏਕੰਕਾਰ ਬਣ ਸਹਾਰਾ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਕਰ ਉਜਿਆਰਾ, ਸ੍ਰੀ ਭਗਵਾਨ ਹੋਏ ਸਹਾਈਆ। ਪਾਰਬ੍ਰਹਮ ਪਾਵੇ ਸਾਰਾ, ਮਿਹਰਵਾਨ ਮਿਹਰ ਨਿਗਾਹ ਟਿਕਾਈਆ। ਹੁਕਮੀ ਹੁਕਮ ਕਰੇ ਵਰਤਾਰਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਨਿਰਗੁਣ ਸਰਗਣ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ, ਸਦ ਸਦ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵਡਾ ਵਡ ਵਡਿਆਈਆ। ਪੁਰਖ ਅਕਾਲ ਕਹੇ ਮੇਰਾ ਸਤਿਗੁਰ ਸ਼ਬਦ ਸਵਾਮੀ, ਸਾਹਿਬ ਸੁਲਤਾਨ ਅਖਵਾਈਆ। ਆਦਿ ਜੁਗਾਦਿ ਦਾ ਅੰਤਰਜਾਮੀ, ਤਖ਼ਤ ਨਿਵਾਸੀ ਨੂਰ ਇਲਾਹੀਆ। ਸਚ ਦਰਗਾਹ ਸ਼ਬਦ ਧਾਰ ਦਰਬਾਨੀ, ਨਿਰਅੱਖਰ ਅੱਖਰ ਧਾਰ ਸਮਝਾਈਆ। ਖੇਲੇ ਖੇਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਲੇਖਾ ਜਾਣੇ ਤ੍ਰੈਗੁਣ ਮਾਇਆ ਪੰਜ ਤਤ ਪ੍ਰਾਣੀ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਜਿਸ ਦਾ ਆਦਿ ਅੰਤ ਜੁਗਾ ਜੁਗੰਤ ਬਣਿਆ ਕੋਇ ਨਾ ਸਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪੁਰਖ ਅਕਾਲ ਕਹੇ ਮੇਰਾ ਸਤਿਗੁਰ ਸ਼ਬਦ ਪੂਰਾ, ਸੂਰਬੀਰ ਅਖਵਾਈਆ। ਜੁਗ ਚੌਕੜੀ ਹਾਜ਼ਰ ਹਜ਼ੂਰਾ, ਨਿਤ ਨਵਿਤ ਵੇਸ ਵਟਾਈਆ। ਸਾਚੇ ਨਾਮ ਦੀ ਵਜਾਏ ਤੂਰਾ, ਤੁਰੀਆ ਤੋਂ ਪਰੇ ਆਪ ਸਮਝਾਈਆ। ਕੂੜੀ ਕਿਰਿਆ ਹੂੰਝੇ ਕੂੜਾ, ਹਉਮੇ ਰੋਗ ਮਿਟਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜਾ, ਭੇਵ ਅਭੇਦ ਇਕ ਖੁਲ੍ਹਾਈਆ। ਪੰਧ ਮੁਕਾਏ ਨੇੜ ਦੂਰਾ, ਕਾਇਆ ਮੰਦਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਇਲਾਹੀਆ। ਪੁਰਖ ਅਕਾਲ ਕਹੇ ਮੇਰਾ ਸਤਿਗੁਰ ਪੂਰਾ ਸ਼ਬਦ ਆਦਿ ਜੁਗਾਦਿ ਏਕ, ਜੁਗ ਜੁਗ ਵੇਸ ਵਟਾਈਆ। ਸਚ ਦੀ ਦੇਵੇ ਟੇਕ, ਟਿੱਕਾ ਮਸਤਕ ਨਾਮ ਰਖਾਈਆ। ਕਰੇ ਸਰਬ ਬਿਬੇਕ, ਦੁਰਮਤ ਮੈਲ ਧਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਖੋਲ੍ਹ ਕੇ ਭੇਤ, ਪਰਦਾ ਅੰਦਰੋਂ ਦਏ ਉਠਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਬੁਝਾਈਆ। ਸਚਖੰਡ ਵਖਾਵੇ ਅਗੰਮੀ ਦੇਸ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਕਾਲ ਕਹੇ ਮੇਰਾ ਸ਼ਬਦ ਆਦਿ ਅੰਤ ਦਾ ਕਰਤਾ, ਕਰਤਾ ਪੁਰਖ ਦਏ ਵਡਿਆਈਆ। ਨਾ ਜੀਵੇ ਨਾ ਮਰਦਾ, ਮਰ ਜੀਵਤ ਰੂਪ ਨਾ ਕੋਇ ਦਰਸਾਈਆ। ਉਹਦਾ ਕੋਈ ਨਾ ਜਾਣੇ ਹਰਸਾ, ਜੁਗ ਚੌਕੜੀ ਕੋਟਨ ਕੋਟ ਗਏ ਵਿਹਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਉਸ ਦਾ ਹੱਲ ਕਰੇ ਕੋਇ ਨਾ ਪਰਚਾ, ਪ੍ਰਾਚੀਨ ਦਾ ਭੇਵ ਨਾ ਕੋਇ ਖੁਲ੍ਹਾਈਆ। ਇਕ ਸ਼ਬਦ ਸੰਦੇਸਾ ਦਿਤਾ ਗੋਬਿੰਦ ਜਿਸ ਵੇਲੇ ਚਰਨ ਛੁਹਾਇਆ ਵਿਚ ਸਰਸਾ, ਸਹਿਜ ਨਾਲ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਖੇਲ ਵੇਖਣਾ ਕਲਜੁਗ ਕਲ ਦਾ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਉਹਦਾ ਭੇਵ ਅਭੇਦਾ ਹੋਣਾ ਅਛਲ ਅਛੱਲ ਦਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ

❋

❋

ਆਪਣਾ ਵੇਸ ਵਟਾਈਆ। ਜਿਸ ਦਾ ਵਾਸਾ ਨਿਹਚਲ ਧਾਮ ਅਟੱਲ ਦਾ, ਦਰਗਾਹ ਸਾਚੀ ਸਚਖੰਡ ਦਵਾਰੇ ਨਿਰਗੁਣ ਜੋਤ ਕਰੇ ਰੁਸ਼ਨਾਈਆ। ਮੇਰਾ ਵਿਛੋੜਾ ਹੋਏ ਨਾ ਘੜੀ ਪਲ ਦਾ, ਸਦ ਇਕੋ ਰੰਗ ਸਮਾਈਆ। ਜਿਸ ਖੇਲ ਵੇਖਣਾ ਜਲ ਥਲ ਦਾ, ਮਹੀਅਲ ਖੋਜ ਖੁਜਾਈਆ। ਓਸ ਦਾ ਭਾਣਾ ਕਦੇ ਨਾ ਟਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਸੰਦੇਸਾ ਇਕ ਸੁਣਾਈਆ। ਸਤਿਗੁਰ ਸ਼ਬਦ ਆਦਿ ਅੰਤ ਇਕ ਬਲਵਾਨ, ਬਲਧਾਰੀ ਇਕ ਅਖਵਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਕੋਟਨ ਕੋਟ ਬ੍ਰਹਿਮੰਡ ਖੰਡ ਸੀਸ ਨਿਵਾਈਆ। ਜਿਸ ਦੀ ਮਹਿੰਮਾ ਸਿਫ਼ਤ ਸਾਰੇ ਗਾਣ, ਗਾ ਗਾ ਸ਼ੁਕਰ ਮਨਾਈਆ। ਤਖ਼ਤ ਨਿਵਾਸੀ ਨੌਜਵਾਨ, ਨਾ ਮਰੇ ਨਾ ਜਾਈਆ। ਸੋ ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਖੋਜ ਖੁਜਾਈਆ। ਜਿਸ ਦਾ ਅਵਤਾਰ ਪੈਗ਼ੰਬਰ ਦੇ ਕੇ ਆਏ ਪੈਗ਼ਾਮ, ਭਵਿਖਤਾਂ ਵਿਚ ਦ੍ਰਿੜਾਈਆ। ਸੋ ਸੂਰਬੀਰ ਅੰਤਰਜਾਮੀ ਸਭ ਦੀ ਕਰੇ ਪਹਿਚਾਨ, ਬੇਪਹਿਚਾਨ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਇਲਾਹੀਆ। ਪੁਰਖ ਅਕਾਲ ਕਹੇ ਮੇਰਾ ਸ਼ਬਦ ਗੁਰੂ ਸ਼ਬਦੀ ਧਾਰ ਸਚ ਖੰਡਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਪਾਵੇ ਸਾਰ ਕੋਟਨ ਕੋਟ ਬ੍ਰਹਿਮੰਡਾ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜਿਸ ਦਾ ਭੇਵ ਕੋਈ ਨਾ ਜਾਣੇ ਮੰਦਾ ਚੰਗਾ, ਹਰਿ ਕਾ ਰੂਪ ਨਾ ਕੋਇ ਵਡਿਆਈਆ। ਉਹ ਤਤਾਂ ਵਾਲਾ ਨਹੀਂ ਬੰਦਾ, ਵਜੂਦ ਸਬੂਤ ਨਾ ਕੋਇ ਕਰਾਈਆ। ਇਕੋ ਮਾਲਕ ਖ਼ਾਲਕ ਪ੍ਰਿਤਪਾਲਕ ਜੋ ਆਦਿ ਅੰਤ ਦਏ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਪੁਰਖ ਅਕਾਲ ਕਹੇ ਮੇਰਾ ਸਤਿਗੁਰ ਸ਼ਬਦ ਬਹਾਦਰ, ਸੂਰਬੀਰ ਅਖਵਾਈਆ। ਜਿਸ ਜੋਤ ਜਗਾਈ ਸਤਿਗੁਰ ਤੇਗ਼ ਬਹਾਦਰ, ਦਿਤੀ ਦੋ ਜਹਾਨ ਵਡਿਆਈਆ। ਧਰਮ ਦੀ ਧਾਰ ਬਣ ਕੇ ਚਾਦਰ, ਅਨਾਥਾਂ ਹੋਇਆ ਸਹਾਈਆ। ਕਲਜੁਗ ਕੂੜੀ ਕਿਰਿਆ ਰੋੜ੍ਹ ਕੇ ਡੂੰਘੇ ਸਾਗਰ, ਗਹਿਰ ਗੰਭੀਰ ਇਕ ਪਰਗਟਾਈਆ। ਸਾਚੇ ਧਰਮ ਦਾ ਕਰ ਕੇ ਆਦਰ, ਇਨਸਾਫ਼ ਇਕ ਜਣਾਈਆ। ਝਗੜਾ ਮੁਕਾ ਕੇ ਮਕਤੂਲ ਕਾਤਲ, ਲੇਖਾ ਤਨ ਵਜੂਦ ਛੁਡਾਈਆ। ਜਿਸ ਦਾ ਨੂਰ ਅਗੰਮਾ ਸਾਬਤ, ਗੋਬਿੰਦ ਇਕ ਅਖਵਾਈਆ। ਉਸ ਨੇ ਦੀਨ ਦੁਨੀ ਦੀ ਬਦਲ ਕੇ ਆਦਤ, ਗੁਰਮੁਖ ਗੁਰਸਿਖ ਲਏ ਪਰਗਟਾਈਆ। ਪੁਰਖ ਅਕਾਲ ਦੀ ਇਕੋ ਕਰਨੀ ਇਬਾਦਤ, ਦੂਸਰ ਸੀਸ ਨਾ ਕੋਇ ਨਿਵਾਈਆ। ਊਚਾਂ ਨੀਚਾਂ ਇਕੋ ਦੇ ਲਿਆਕਤ, ਬੁੱਧੀ ਸਮਝ ਵਿਚ ਸਮਝਾਈਆ। ਦੀਨ ਦਿਆਲਾ ਤੁਹਾਡਾ ਮਾਲਕ, ਜ਼ਾਤ ਪਾਤ ਨਾ ਵੰਡ ਵੰਡਾਈਆ। ਸਤਿਗੁਰੂ ਸ਼ਬਦੀ ਧਾਰ ਆਦਿ ਅੰਤ ਦਾ ਸਾਲਸ, ਜੁਗ ਚੌਕੜੀ ਵੇਖ ਵਖਾਈਆ। ਤੁਸਾਂ ਗੁਰਸਿਖ ਗੁਰਮੁਖ ਬਣਨਾ ਖ਼ਾਲਸ, ਖ਼ਾਲਸਾ ਰੂਪ ਜਣਾਈਆ। ਵੇਖੋ ਕਲਜੁਗ ਮਾਇਆ ਵਿਚ ਨਾ ਕਰਿਉ ਆਲਸ, ਗ਼ਫਲਤ ਵਿਚ ਆਪਣਾ ਆਪ ਭੁਲਾਈਆ। ਬਿਨਾ ਗੋਬਿੰਦ ਦੇ ਫੇਰ ਕਿਸੇ ਨਹੀਂ ਦੇਣੀ ਜ਼ਮਾਨਤ, ਅੱਗੇ ਹੋ ਨਾ ਕੋਇ ਬਚਾਈਆ। ਮੇਰੇ ਨਾਮ ਦੀ ਕਰਿਓ ਨਾ ਕੋਇ ਖਿਆਨਤ, ਸਹਿਜ ਨਾਲ ਗਿਆ ਦ੍ਰਿੜਾਈਆ। ਗੁਰਸਿਖੋ ਸਿਖ ਨਾਲ ਕਦੇ ਨਾ ਕਰਿਓ ਅਦਾਵਤ, ਤੁਹਾਡੇ ਪਿਛੇ ਬੱਚੇ ਨੀਹਾਂ ਹੇਠ ਦਬਾਈਆ। ਪੰਥ ਖ਼ਾਲਸਾ ਮੇਰਾ ਸਹੀ ਸਲਾਮਤ, ਜਿਸ ਦਾ ਰਾਖਾ ਪੁਰਖ ਅਕਾਲ ਦਿਤਾ ਬਣਾਈਆ। ਮੇਰੀ ਧਾਰ ਨਹੀਂ ਬਨਾਵਟ, ਸਚ ਸਚ ਵਡਿਆਈਆ। ਮੈਂ ਸੇਵਾ

❋

❋

ਕਰਦਾ ਕਦੀ ਨਾ ਆਵਾਂ ਵਿਚ ਥਕਾਵਟ, ਗੋਬਿੰਦ ਸ਼ਬਦ ਵਿਚ ਜਣਾਈਆ। ਅੰਤ ਕਲਜੁਗ ਆਉਣੀ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਵੇਖਿਓ ਮਾਇਆ ਵਿਚ ਭੁੱਲ ਕੇ ਕੋਈ ਛਡ ਨਾ ਜਾਇਓ ਸਾਥ, ਸਗਲਾ ਸੰਗ ਰਖਾਈਆ। ਅਗਲਾ ਖੇਲ ਕਰਨਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਜਿਸ ਦੀ ਜੋਤ ਵਿਚ ਮੇਰਾ ਸਦਾ ਰਹਿਣਾ ਵਾਸ, ਵਿਛੋੜੇ ਵਾਲੀ ਵੰਡ ਨਾ ਕੋਇ ਵੰਡਾਈਆ। ਸਦਾ ਸਦ ਹੋਵੇ ਪ੍ਰਕਾਸ਼, ਅੰਧ ਅੰਧੇਰ ਗਵਾਈਆ। ਗੁਰਮੁਖੋ ਜਗਤ ਧਾਰ ਵਿਚ ਸੰਸਾਰ ਪਿਆਰ ਵਿਚ ਕਿਤੇ ਭੁੱਲ ਨਾ ਜਾਇਓ ਮੇਰਾ ਵਿਸ਼ਵਾਸ਼, ਵਿਸ਼ਿਆਂ ਵਿਚ ਆਪਣਾ ਆਪ ਦਬਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਸ਼ਬਦ ਸਤਿਗੁਰੂ ਖ਼ਾਸ, ਜਨਮ ਮਰਨ ਵਿਚ ਨਾ ਆਈਆ। ਮੈਨੂੰ ਆਪਣੇ ਵਿਚੋਂ ਕਰਿਓ ਤਲਾਸ਼, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਖ਼ਾਲਸਾ ਮੇਰਾ ਰੂਪ ਆਪ, ਮੈਂ ਸਦ ਖ਼ਾਲਸੇ ਵਿਚ ਸਮਾਈਆ। ਤੁਹਾਡਾ ਸਭ ਦਾ ਪੁਰਖ ਅਕਾਲ ਮਾਈ ਬਾਪ, ਜਿਸ ਦੀ ਗੋਦੀ ਦਿਤਾ ਟਿਕਾਈਆ। ਜਦ ਯਾਦ ਕਰੋਗੇ ਸਾਖਿਆਤ, ਪਰਗਟ ਹੋ ਕੇ ਵੇਖ ਵਖਾਈਆ। ਆਤਮ ਪਰਮਾਤਮ ਕਦੇ ਟੁੱਟੇ ਨਾ ਨਾਤ, ਨਾਤਾ ਧੁਰ ਦਾ ਇਕ ਬੰਧਾਈਆ। ਸੋ ਸ਼ਬਦ ਗੁਰੂ ਜੋ ਹਰ ਘਟ ਰੱਖੇ ਵਾਸ, ਵਾਸਤਾ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦਵਾਰਾ ਇਕ ਮੰਜ਼ਲ ਇਕ ਘਾਟ, ਇਕੋ ਗ੍ਰਹਿ ਮੰਦਰ ਪੁਰਖ ਅਕਾਲ ਜੋ ਆਦਿ ਜੁਗਾਦਿ ਦਾ ਦੇਵੇ ਸਾਥ, ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਵਖਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ੬ ਭਗਤ ਸਿੰਘ ਇਟਾਰਸੀ ਵਾਲੇ ਦੇ ਨਵਿਤ ਹਰਿ ਭਗਤ ਦਵੁਾਰ ਜੇਠੂਵਾਲ

ਚੇਤ ਕਹੇ ਮੇਰਾ ਅੰਤ ਦਿਹਾੜਾ ਮੁੱਕਿਆ, ਮੁੱਕਿਆ ਜਗਤ ਵਿਹਾਰ। ਪ੍ਰਭ ਖੇਲ ਕਰੇ ਅਬਿਨਾਸ਼ੀ ਅਚੁੱਤਿਆ, ਚੇਤਰ ਚਤੁਰਥ ਰੂਪ ਸਰਕਾਰ। ਭਾਗ ਲਗਾਵੇ ਕਾਇਆ ਬੁੱਤਿਆ, ਬੁਤਖ਼ਾਨੇ ਪਾਵੇ ਸਾਰ। ਕਲਜੁਗ ਜੀਵ ਵੇਖੇ ਰਾਹੋਂ ਘੁੱਥਿਆ, ਮਨ ਮੰਜ਼ਲ ਚੜ੍ਹੇ ਨਾ ਕੋਇ ਦੁਸ਼ਵਾਰ। ਦਿਨ ਦਿਹਾੜੇ ਜਾਏ ਲੁੱਟਿਆ, ਜਗਤ ਗੁਰਦੇਵ ਨਾ ਕੋਇ ਪਹਿਰੇਦਾਰ। ਪੁਰਖ ਅਕਾਲ ਗੁਰ ਅਵਤਾਰ ਪੈਗ਼ੰਬਰ ਕੋਲੋਂ ਪੁਛਿਆ, ਧਰਮ ਧਾਰ ਹੋਵੇ ਹੁਸ਼ਿਆਰ। ਕਲਜੁਗ ਦਾ ਵੇਲਾ ਅੰਤਮ ਪੁੱਜਿਆ, ਨੇਤਰ ਨੈਣ ਵੇਖੋ ਉਘਾੜ। ਜਿਸ ਨੇ ਭੇਵ ਚੁਕੌਣਾ ਏਕਾ ਦੁੱਜਿਆ, ਏਕਾ ਰੰਗ ਰੰਗੇ ਕਰਤਾਰ। ਜੋ ਜੀਵ ਪ੍ਰਾਨੀ ਰਿਹਾ ਸੁੱਤਿਆ, ਸਚ ਮਿਲੇ ਨਾ ਕੋਇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੱਚੀ ਸਰਕਾਰ। ਚੇਤ ਕਹੇ ਅੰਤ ਮੈਂ ਵੀ ਗਿਆ ਮੁਕ, ਮੁਕਤੀ ਦਿਆਂ ਜਣਾਈਆ। ਸਭ ਨੇ ਪੜ੍ਹਨੀ ਇਕੋ ਤੁਕ, ਸੋਹੰ ਢੋਲਾ ਧੁਰਦਰਗਾਹੀਆ। ਭਗਤ ਧਾਰ ਰਹੇ ਨਾ ਦੁੱਖ, ਦਰਦੀਆਂ ਦਰਦ ਗਵਾਈਆ। ਸਤਿਗੁਰ ਗੋਦੀ ਲਏ ਚੁੱਕ, ਫੜ ਬਾਹੋਂ ਗਲੇ ਲਗਾਈਆ। ਭਗਤ ਸੁਹੇਲੇ ਭਗਤ ਬਣਾ ਕੇ ਸੁਤ, ਅਪਰਾਧੀ ਲਏ ਤਰਾਈਆ। ਜੋ ਦਰ ਦਵਾਰ ਗਿਆ ਝੁਕ, ਤਿਸ ਰਾਏ ਧਰਮ ਨਾ ਦਏ ਸਜਾਈਆ। ਪਰਦਾ ਓਹਲਾ ਰਹੇ ਨਾ ਲੁਕ, ਭੇਵ ਅਭੇਦਾ ਦਏ ਖੁਲ੍ਹਾਈਆ। ਚੇਤਰ ਕਹੇ ਮੈਂ ਅੰਤ ਅਖ਼ੀਰੀ ਪੁਰਖ ਅਕਾਲ ਕੋਲੋਂ ਸਭ ਦੀ ਮੰਗਦਾ ਸੁਖ, ਖ਼ਾਲੀ ਝੋਲੀ ਅੱਗੇ ਡਾਹੀਆ।

❋

❋

ਮੇਰਾ ਉਜਲ ਕਰੇ ਮੁਖ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਭਗਤ ਸਿੰਘ ਭਗਵਾਨ ਵਖਾਏ ਆਪਣਾ ਇਕ ਸੁਖ, ਜਿਸ ਸੁਖ ਵਿਚ ਦੁੱਖ ਸਾਰੇ ਜਾਣ ਸਮਾਈਆ।

ਪਹਿਲੀ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਵਿਸਾਖ ਕਹੇ ਮੈਂ ਵਸਦੇ ਖੇੜੇ ਗਿਆ ਆ, ਜਨਮ ਵਿਚ ਖ਼ੁਸ਼ੀ ਮਨਾਈਆ। ਪੁਰਖ ਅਕਾਲੇ ਸੀਸ ਨਿਵਾ, ਚਰਨ ਕਵਲ ਸਰਨਾਈਆ। ਨਮਸਤੇ ਵਿਚ ਦੁਆ, ਸੱਯਦੇ ਵਿਚ ਦੁਹਾਈਆ। ਤੂੰ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਤੂੰ ਜਲਵਾਗਰ ਖ਼ੁਦਾ, ਰੱਬੀ ਨੂਰ ਇਲਾਹੀਆ। ਤੈਨੂੰ ਸਾਰੇ ਰਹੇ ਗਾ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਤੂੰ ਵਸੇਂ ਹਰ ਘਟ ਥਾਂ, ਜਲ ਥਲ ਮਹੀਅਲ ਰਿਹਾ ਸਮਾਈਆ। ਤੂੰ ਸਭ ਦਾ ਪਿਤਾ ਮਾਂ, ਲੱਖ ਚੁਰਾਸੀ ਗੋਦ ਟਿਕਾਈਆ। ਤੂੰ ਸਭ ਦਾ ਆਤਮ ਪਰਮਾਤਮ ਧੁਰ ਦਾ ਨਾਂ, ਨਾਉਂ ਨਿਰੰਕਾਰਾ ਇਕ ਅਖਵਾਈਆ। ਤੇਰਾ ਖੇਲ ਅਗੰਮ ਅਥਾਹ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਮੈਂ ਗਲ ਵਿਚ ਪਲੂ ਪਾ ਕੇ ਵਾਸਤਾ ਰਿਹਾ ਪਾ, ਪਾਉਂ ਸੀਸ ਨਿਵਾਈਆ। ਕੀ ਕਲਜੁਗ ਅੰਤਮ ਲਾਵੇਂ ਦਾਅ, ਆਪਣੀ ਕਾਰ ਕਮਾਈਆ। ਭੇਵ ਅਭੇਦਾ ਦੇ ਖੁਲ੍ਹਾ, ਪਰਦਾ ਸਚ ਉਠਾਈਆ। ਕਵਣ ਤੇਰਾ ਰਾਹ ਰਿਹਾ ਤਕਾ, ਤਕਵਾ ਇਕ ਜਣਾਈਆ। ਕਵਣ ਇਸ਼ਾਰੇ ਰਿਹਾ ਕਰਾ, ਸੈਨਤ ਅਗੰਮ ਲਗਾਈਆ। ਕਿਰਪਾ ਕਰ ਮੇਰੇ ਮਿਹਰਵਾਂ, ਮਹਿਬੂਬ ਤੇਰੀ ਸਰਨਾਈਆ। ਮੇਰੇ ਅੰਤਰ ਆਵੇ ਚਾ, ਚਾਉ ਘਨੇਰਾ ਇਕ ਰਖਾਈਆ। ਤੇਰਾ ਖੇਲ ਵੇਖਿਆ ਝਗੜਾ ਪਾਇਆ ਸੂਰ ਗਾਂ, ਮਾਨਵ ਮਾਨਵ ਨਾਲ ਟਕਰਾਈਆ। ਦੀਨ ਮਜ਼੍ਹਬਾਂ ਵੰਡ ਵੰਡਾ, ਹਿੱਸੇ ਟੁਕੜੇ ਦਿਤੇ ਕਰਾਈਆ। ਅੱਖਰਾਂ ਵਾਲੇ ਜਪਾ ਕੇ ਨਾਂ, ਸਿਫਤਾਂ ਵਿਚ ਵਡਿਆਈਆ। ਜੁਗ ਜੁਗ ਸਤਿਗੁਰ ਸ਼ਬਦ ਬਦਲ ਕੇ ਵੇਸ ਅਵੇਸ ਵਟਾ, ਰੂਪ ਅਨੂਪ ਦਰਸਾਈਆ। ਅੰਤ ਸਭ ਨੂੰ ਹਕੀਕਤ ਦਾ ਦੇ ਕੇ ਪਟਾ, ਬੇਮੁਨਿਆਦਾਂ ਮੁਨਿਆਦ ਆਪਣੇ ਵਿਚ ਛੁਪਾਈਆ। ਵੱਖਰੋ ਵੱਖਰਾ ਦੱਸ ਕੇ ਟੱਪਾ, ਟਾਪੂਆਂ ਵਿਚ ਕੀਤੀ ਪੜ੍ਹਾਈਆ। ਸਭ ਨੂੰ ਕਿਹਾ ਮੈਂ ਤੁਹਾਡਾ ਪੱਕਾ, ਮੀਤ ਇਕ ਅਖਵਾਈਆ। ਫੇਰ ਓਸੇ ਨੂੰ ਦੇ ਕੇ ਧੱਕਾ, ਅਗਲੀ ਕਲ ਵਖਾਈਆ। ਵਿਸਾਖ ਕਹੇ ਮੇਰੀ ਦਰੋਹੀ ਕੀ ਸੰਦੇਸਾ ਮੁਹੰਮਦ ਨੂੰ ਦਿਤਾ ਵਿਚ ਮੱਕਾ, ਬਿਨਾ ਕਾਅਬੇ ਆਪ ਜਣਾਈਆ। ਵੇਖ ਨਜ਼ਾਰਾ ਮੇਰਾ ਯੱਕਾ, ਯਕ ਦਿਆਂ ਦ੍ਰਿੜਾਈਆ। ਜਿਸ ਵੇਲੇ ਤੇਰਾ ਤੇਰੇ ਵਿਚੋਂ ਥੱਕਾ, ਥਕਾਵਟ ਵਿਚ ਦੁਹਾਈਆ। ਉਸ ਵੇਲੇ ਕਲਮੇ ਦਾ ਮੁੱਲ ਰਹਿਣਾ ਨਹੀਂ ਟਕਾ, ਕੀਮਤ ਨਾ ਕੋਇ ਚੁਕਾਈਆ। ਨਾਤਾ ਰਹਿਣਾ ਕੋਈ ਨਹੀਂ ਸਕਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਸਦੀ ਚੌਧਵੀਂ ਲਾਇਆ ਠੱਪਾ, ਇਸ਼ਾਰੇ ਨਾਲ ਵਖਾਈਆ। ਉਸ ਵੇਲੇ ਇਕੋ ਮਾਣ ਵਡਿਆਈ ਮਿਲਣੀ ਜੋ ਨਾਨਕ ਨਿਰਗੁਣ ਸਰਗੁਣ ਧਾਰ ਅੱਖਰ ਹੋਣਾ ਪੱਪਾ, ਪੂਰਨ ਪੂਰਨ ਬ੍ਰਹਮ ਜਣਾਈਆ। ਜਿਸ ਦਾ ਹੁਕਮ ਚਾਰ ਜੁਗ ਮੂਲ ਨਾ ਛੱਪਾ, ਛੰਦਾਂ ਵਿਚ ਨਾ ਕੋਇ ਜਣਾਈਆ। ਜਿਸ ਖੇਲ ਖਿਲਾਇਆ ਕੱਛਾਂ ਮੱਛਾਂ, ਜਲਧਾਰਾ ਵਹਿਣ ਵਹਾਈਆ। ਉਸ ਖੇਲ ਵਖਾਉਣਾ ਦੋ ਜਹਾਨ ਅੱਖਾਂ, ਨੈਣ ਨੈਣ ਦਰਸਾਈਆ। ਲੇਖਾ

❋

❋

ਪੂਰਾ ਕਰਨਾ ਗੋਬਿੰਦ ਦੀ ਸੇਜ ਮਾਛੂਵਾੜੇ ਕੱਖਾਂ, ਕੰਡਿਆਂ ਲੈਣਾ ਸਵਾਈਆ। ਕਰਨੈਲ ਸਿੰਘ ਉਠ ਕੇ ਬੋਲ ਦੇ ਸਭ ਅੱਛਾ, ਕੰਡਾ ਹੱਥ ਦੇਣਾ ਟਿਕਾਈਆ। ਮੁਖੋਂ ਕਹਿ ਦੇ ਮੈਂ ਗੋਬਿੰਦ ਤੇਰਾ ਉਹ ਬੱਚਾ, ਜਿਹੜਾ ਨੌਂ ਵਾਰ ਭੁੱਲ ਕੇ ਫੇਰ ਸਰਨ ਵਿਚ ਆਈਆ। ਬਾਕੀ ਦੱਸ ਦੇ ਪਰਵਾਰ ਓਹ ਬਚਾ, ਵੱਡੇ ਛੋਟੇ ਲੈ ਉਠਾਈਆ। ਜਿਸ ਕਾਰਨ ਵੱਟ ਕੇ ਲਿਆਂਦਾ ਰੱਸਾ, ਹੱਥ ਵਿਚ ਦੇਣਾ ਫੜਾਈਆ। ਜਿਹੜਾ ਪਕਵਾਨ ਧੁਰ ਦਾ ਪੱਕਾ, ਅੱਗੇ ਦਿਓ ਟਿਕਾਈਆ। ਜਿਹੜਾ ਬਸਤਰ ਸਾਂਭ ਕੇ ਰੱਖਾ, ਚਰਨ ਦਿਓ ਛੁਹਾਈਆ। ਜਿਹੜਾ ਦੁੱਖ ਸਭ ਨੂੰ ਰਹਿੰਦਾ ਮੱਠਾ ਮੱਠਾ, ਸਾਰੇ ਹੱਥਾਂ ਨਾਲ ਦਿਓ ਸੁਟਾਈਆ। ਪ੍ਰਭ ਵੇਖਣਹਾਰ ਬੱਚਾ ਬੱਚਾ, ਬੁੱਢੇ ਨੱਢੇ ਖੋਜ ਖੁਜਾਈਆ। ਪਿਛਲਾ ਬਚਨ ਕਰਨਾ ਸੱਚਾ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਵੇਲੇ ਮਾਛੂਵਾੜੇ ਵਿਚੋਂ ਗੋਬਿੰਦ ਨੇ ਪਹਿਲੀ ਵਾਰ ਪੁਟੀਆਂ ਅੱਖਾਂ, ਨੈਣ ਜਗਤ ਉਠਾਈਆ। ਉਹ ਇਹਨਾਂ ਸਭਨਾ ਦਾ ਇਕ ਜੱਥਾ ਸੀ ਇਕੱਠਾ, ਨਿਉਂ ਕੇ ਸੀਸ ਨਿਵਾਈਆ। ਗੋਬਿੰਦ ਨੇ ਹੱਸ ਕੇ ਕਿਹਾ ਇਕ ਗਾਓ ਮੇਰਾ ਟੱਪਾ, ਸ਼ਬਦ ਨਾਮ ਸੁਣਾਈਆ। ਵਿਚੋਂ ਪੰਜਾਂ ਨੇ ਹੱਥ ਮਾਰਿਆ ਉਤੇ ਮੱਥਾ, ਠੋਕਰ ਨਾਲ ਜਣਾਈਆ। ਤੂੰ ਤੇ ਸੁੱਤਾ ਆਪ ਉਤੇ ਕੱਖਾਂ, ਕੀ ਸਾਨੂੰ ਦਏਂ ਵਡਿਆਈਆ। ਅਸੀਂ ਸੁਣਿਆ ਸੀ ਤੂੰ ਲੜਾਉਂਦਾ ਇਕ ਨੂੰ ਨਾਲ ਲੱਖਾਂ, ਅੱਜ ਸਾਥੀ ਨਜ਼ਰ ਕੋਇ ਨਾ ਆਈਆ। ਕਿਉਂ ਫਿਰਦਾ ਜੰਗਲ ਬੇਲੇ ਵੱਟਾਂ, ਭੱਜਿਆ ਵਾਹੋ ਦਾਹੀਆ। ਗੋਬਿੰਦ ਫੇਰ ਖੋਲ੍ਹੀਆਂ ਅੱਖਾਂ, ਨਿਗਾਹ ਕੀੜੀ ਵੱਲ ਟਿਕਾਈਆ। ਫੇਰ ਨਜ਼ਰ ਆਇਆ ਇਕ ਸਖ਼ਾ, ਦੂਰ ਦੁਰਾਡਾ ਭੱਜਿਆ ਵਾਹੋ ਦਾਹੀਆ। ਉਹ ਨੇੜੇ ਪਹੁੰਚਿਆ ਮਸਾਂ, ਆਪਣਾ ਪੰਧ ਮੁਕਾਈਆ। ਉਸ ਦੀਆਂ ਚੜ੍ਹ ਗਈਆਂ ਨਸਾਂ, ਨੇਤਰ ਰੋ ਕੇ ਦਿਤਾ ਵਖਾਈਆ। ਗੋਬਿੰਦ ਕਿਹਾ ਆਪਣਾ ਦੱਸ ਪਤਾ, ਕਵਣ ਭੈਣ ਤੇ ਕਵਣ ਭਾਈਆ। ਉਸ ਨੇ ਪਿਆਰ ਵਿਚ ਕਿਹਾ ਬਚਨ ਰਤਾ, ਸਹਿਜ ਨਾਲ ਸੁਣਾਈਆ। ਗੋਬਿੰਦ ਮੈਂ ਕੋਈ ਮਰਦ ਨਹੀਂ ਨੌਜਵਾਨ ਨਹੀਂ ਸੂਰਬੀਰ ਬਲਵਾਨ ਨਹੀਂ ਮੈਂ ਕੁਆਰੀ ਕੰਨਿਆ ਤੇ ਤੇਰਾ ਛੋਟਾ ਜਿਹਾ ਬੱਚਾ, ਜੰਗਲ ਵਿਚ ਤੇਰੀ ਯਾਦ ਕਰ ਕੇ ਭੱਜਾ ਚਾਈਂ ਚਾਈਂਆ। ਮੇਰਾ ਇਕ ਨਾਤਾ ਜਿਸ ਦੇ ਸਿਰ ਉਤੇ ਤਾਜ ਧਰਿਆ ਸੀ ਆਪਣਿਆਂ ਹੱਥਾਂ, ਉਹ ਮੇਰਾ ਮਾਸੀ ਦਾ ਪੁਤਰ ਭਾਈ ਸੋਭਾ ਪਾਈਆ। ਮੈਂ ਚਾਹੁੰਦੀ ਉਸ ਨੂੰ ਵੇਖਾਂ ਨਾਲ ਅੱਖਾਂ, ਨੈਣ ਨੈਣ ਦਰਸਾਈਆ। ਗੋਬਿੰਦ ਸ਼ਬਦ ਕਿਹਾ ਇਹ ਖੇਲ ਅਗੰਮਾ ਤੈਨੂੰ ਇਕ ਦੱਸਾਂ, ਸਚ ਨਾਲ ਸੁਣਾਈਆ। ਉਹ ਵੇਖ ਕਲਜੁਗ ਅੰਤ ਆਉਂਦਾ ਨੱਸਾ, ਭੱਜੇ ਵਾਹੋ ਦਾਹੀਆ। ਉਸ ਦਾ ਵੇਖ ਪਤਾ, ਜੋ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੇ ਮੇਰਾ ਖੇਲ ਕਰਾਉਣਾ ਹੋ ਸਮਰਥਾ, ਸਮਰਥ ਦਏ ਵਡਿਆਈਆ। ਫੇਰ ਉਸ ਨੂੰ ਇਕ ਵਾਰ ਟੇਂਕੀ ਮੱਥਾ, ਮਸਤਕ ਚਰਨਾਂ ਉਤੇ ਛੁਹਾਈਆ। ਤੇਰਾ ਵੀਰ ਤੇਰੇ ਨਾਲ ਮਿਲਾਵੇ ਬਿਧ ਰੱਖੇ ਆਪਣਿਆਂ ਹੱਥਾ, ਸਤਿ ਸਚ ਸਚ ਜਣਾਈਆ। ਬਾਕੀ ਭਰਾਵਾਂ ਦਾ ਬਣਾ ਕੇ ਸੰਗ ਇਕੱਠਾ, ਬੰਸ ਸਰਬੰਸ ਦਏ ਜਣਾਈਆ। ਖਹਿੜਾ ਛੁਡਾ ਕੇ ਪੱਥਰ ਇੱਟਾਂ, ਘਰ ਇਕੋ ਇਕ ਦਏ ਵਖਾਈਆ। ਧੁਰ ਦਾ ਬਣ ਕੇ ਆਪ ਪਿਤਾ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ। ਵਿਸਾਖ ਕਹੇ ਮੈਂ ਦੱਸਣ ਆਇਆ ਪਿਛਲੀ ਕਹਾਣੀ, ਸਹਿਜ ਨਾਲ ਸਮਝਾਈਆ। ਮਾਛੂਵਾੜੇ ਦੀ ਖੇਲ ਪੁਰਾਣੀ, ਆਹ ਕੰਡਾ ਨਿੱਕਾ ਜਿਹਾ ਦਏ ਗਵਾਹੀਆ। ਇਹੋ ਸ਼ਬਦ ਦੀ ਧਾਰ ਇਹੋ ਗੋਬਿੰਦ ਦੀ ਬਾਣੀ, ਬਾਣ ਅਣਿਆਲਾ ਤੀਰ ਲਗਾਈਆ। ਇਹੋ ਸਾਰੇ ਪ੍ਰਾਣੀ, ਜੋ ਪੁਰਾਣੇ ਵਿਛੜੇ ਨਜ਼ਰੀ ਆਈਆ। ਇਹੋ ਸਭ

❋

❋

ਦਾ ਜਾਣ ਜਾਣੀ, ਜਾਨਣਹਾਰ ਦਇਆ ਕਮਾਈਆ। ਬੀਬੀ ਮਹਿੰਦਰੋ ਉਹ ਵਸਤ ਲਿਆਉਣੀ, ਖ਼ੁਸ਼ੀਆਂ ਤੁਕ ਗਾਣੀ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਮਹਿੰਦਰੋ ਦੇਦੇ ਬਸਤਰ ਚਿੱਟੇ, ਨਰਾਇਣ ਸਿੰਘ ਤੇਰੇ ਸੀਸ ਟਿਕਾਈਆ। ਕੰਘਾ ਦੇਦੇ ਜਿਸ ਦੇ ਨਿਕਲਣੇ ਹੋਰ ਸਿੱਟੇ, ਕੰਗਣ ਗੋਬਿੰਦ ਕੁੰਦਨ ਸਿੰਘ ਰੰਗ ਰੰਗਾਈਆ। ਗੁਲਜ਼ਾਰ ਸਿੰਘ ਦੇ ਕਾਕੇ ਦੇ ਦੇਦੇ ਆਪਣੀ ਹੱਥੀਂ ਹਿੱਸੇ, ਝੋਲੀ ਦੇ ਭਰਾਈਆ। ਓਹ ਕਲੀਰੇ ਕਢ ਦੇ ਦੋ ਜੇਹੜੇ ਸਤਿਗੁਰ ਹੱਟ ਵਿਕੇ, ਨਰਾਇਣ ਸਿੰਘ ਇਹ ਦੋਵੇਂ ਇਕ ਇਕ ਜੁਗਿੰਦਰ ਤਰਿਪਤ ਦੇ ਬੰਧਾਈਆ। ਦੋ ਸੇਬ ਫੜਾ ਦੇ ਮਿੱਠੇ, ਕੁੰਦਨ ਸਿੰਘ ਇਹ ਵੀ ਜੁਗਿੰਦਰ ਤਰਿਪਤ ਦੀ ਝੋਲੀ ਪਾਈਆ। ਅੱਗੇ ਨੂੰ ਇਹਨਾਂ ਨੂੰ ਹਿਰਸ ਰਹੇ ਨਾ ਕਿਤੇ, ਫਲ ਬੱਚਿਆਂ ਵਾਲੇ ਆਦਿ ਤੋਂ ਲੈ ਕੇ ਅੰਤ ਤਕ ਝੋਲੀ ਪਾਈਆ। ਬਲਵਿੰਦਰ ਨਾਰੀਅਲ ਲੈ ਆ ਜਿਸ ਦੇ ਨਾਲ ਇਹਨਾਂ ਸਾਰਿਆਂ ਦੇ ਲੇਖ ਜਾਣੇ ਲਿਖੇ, ਹੱਥ ਦੇ ਫੜਾਈਆ। ਪੰਜ ਪਤਾਸੇ ਕਿੱਥੇ, ਜਿਹੜੇ ਗੋਬਿੰਦ ਨੇ ਓਦੋਂ ਛੁਪਾਏ ਤੇ ਐਸ ਵਸਾਖੀ ਹੱਥ ਫੜਾਈਆ। ਇਹ ਸੰਦੇਸੇ ਵਿਚ ਕਿਸੇ ਸੰਦੇਸੇ ਨਹੀਂ ਲਿਖੇ, ਸ਼ਬਦ ਵਿਚ ਥਾਂ ਥਾਂ ਤੋਂ ਲਏ ਮੰਗਾਈਆ। ਕਿਸੇ ਸਮਝ ਨਹੀਂ ਆਉਂਦੀ ਮੁਨੀ ਰਿਖੇ, ਸਾਧ ਸੰਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਕਰਨੈਲ ਸਿੰਹਾ ਇਹ ਕੰਡਾ ਤੇਰਾ ਬੜਾ ਤਿੱਖਾ, ਗੋਬਿੰਦ ਦੇ ਕੰਨ ਵਿਚ ਚੁੱਭਿਆ ਤੇ ਪਾਸਾ ਦਿਤਾ ਬਦਲਾਈਆ। ਤੇ ਗੋਬਿੰਦ ਨੇ ਹੱਸ ਕੇ ਕਿਹਾ ਓ ਵਾਹ ਮੇਰਿਆ ਨਿਕਿਆ ਜਿਹਾ ਸਿੱਖਾ, ਕੰਡੇ ਨੂੰ ਸਿਖ ਬਣਾ ਕੇ ਫਿਰ ਛਾਤੀ ਨਾਲ ਲਗਾਈਆ। ਫੇਰ ਊੜਾ ਓਅੰਕਾਰ ਵਾਲਾ ਲਿਖ ਕੇ ਫੇਰ ਉਸ ਦਾ ਲੇਖ ਲਿਖਾ, ਤੇ ਦੁੱਖ ਸਦਾ ਲਈ ਦਿਤਾ ਮਿਟਾਈਆ। ਹੱਸ ਕੇ ਕਿਹਾ ਓ ਮੈਂ ਭੁਲਿਆਂ ਹੋਇਆਂ ਗੁਰਸਿਖਾਂ ਨੂੰ ਫੇਰ ਵੀ ਨਾ ਦੇਵਾਂ ਪਿਛਾ, ਇਹ ਮੇਰੀ ਬੇਪਰਵਾਹੀਆ। ਜਿਸ ਨੇ ਇਕ ਵਾਰ ਮੇਰੇ ਮਿਲਣ ਦੀ ਰੱਖ ਲਈ ਇੱਛਾ, ਸਦ ਇੱਛਾ ਪੂਰ ਕਰਾਈਆ। ਮੈਨੂੰ ਜਦ ਵੇਖੋਗੇ ਤਾਂ ਵਸਾਂ ਦਹਿ ਦਿਸ਼ਾ, ਘਟ ਘਟ ਅੰਦਰ ਆਪਣਾ ਡੇਰਾ ਲਾਈਆ। ਓ ਗੁਰਮੁਖੋ ਜਦ ਪੀਉਗੇ ਤੇ ਮੇਰਾ ਰਸ ਮਿੱਠਾ, ਕੜਵਾ ਰੂਪ ਨਾ ਕੋਇ ਬਦਲਾਈਆ। ਸਦਾ ਖੇਲ ਕਰਾਂਗਾ ਅਨਡਿਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਦਾ ਇਕੋ ਵਾਰ ਜਨਮ ਕਰਮ ਦਾ ਲੇਖਾ ਕਰਕੇ ਚਿੱਟਾ, ਦੁਰਮਤ ਮੈਲ ਦਿਤੀ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਵਿਸਾਖ ਕਹੇ ਓ ਗੁਰਮੁਖੋ ਤੁਹਾਡਾ ਵਿਸਾਖੀ ਦਾ ਮੇਲਾ, ਵਸਾਹ ਕੇ ਦਿਤਾ ਵਖਾਈਆ। ਜੇਹੜਾ ਪਿਆ ਸੀ ਵਿਚ ਜੰਗਲ ਬੇਲਾ, ਆਸਣ ਸੂਲਾਂ ਸੱਥਰ ਸੇਜ ਹੰਢਾਈਆ। ਜਿਸ ਨੇ ਇਕੋ ਰੰਗ ਸਮਝਾਇਆ ਸੀ ਗੁਰੂ ਗੁਰ ਚੇਲਾ, ਚੇਲਾ ਗੁਰ ਇਕ ਜਣਾਈਆ। ਉਹ ਧੁਰ ਦਾ ਬਣ ਕੇ ਸੱਜਣ ਸੁਹੇਲਾ, ਘਰ ਮਿਲਿਆ ਅਗੰਮਾ ਮਾਹੀਆ। ਸਦਾ ਸਮਝ ਲਉ ਉਸ ਦਾ ਗੁਰਮੁਖਾਂ ਨਾਲ ਇਕੋ ਜੇਹਾ ਵੇਲਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜਨ ਭਗਤੋ ਤੁਹਾਡਾ ਅੰਨ ਦਾਨ ਤੇ ਭਗਤ ਭਗਵਾਨ ਦਾ ਭੋਜਨ, ਰਸ ਇਕੋ ਇਕ ਵਖਾਈਆ। ਜਿਸ ਵੇਲੇ ਨਾਨਕ ਦੀ ਧਾਰ ਨੇ ਖ਼ਤਮ ਕੀਤੇ ਸੀ ਯੋਜਨ, ਗਣਤੀਆਂ ਗਣਤ ਨਾ ਕੋਇ ਗਿਣਾਈਆ। ਉਸ ਵੇਲੇ ਇਕੋ ਨੂੰ ਹੋਇਆ ਰੋਸ਼ਨ, ਜ਼ਿਮੀ ਅਸਮਾਨ ਨਜ਼ਰ ਕੋਇ ਨਾ ਆਈਆ। ਜੋਤ ਦੀ ਧਾਰ ਵਿਚ ਮਿਲ ਕੇ ਜੋਤ ਦੀ ਧਾਰ ਨਾਨਕ ਲੱਗੀ ਸੋਚਨ, ਨਾਨਕ

❋

❋

ਤਤਾਂ ਵਾਲਾ ਸੰਗ ਨਾ ਕੋਇ ਰਖਾਈਆ। ਪੁਰਖ ਅਕਾਲ ਨੇ ਅੰਤਰ ਆਪਣੀ ਦਿਤੀ ਲੋਚਨ, ਲੋਚਾ ਇਕ ਸਮਝਾਈਆ। ਜਿਸ ਵੇਲੇ ਕਲਜੁਗ ਕੂੜ ਕੁੜਿਆਰਾ ਵੇਖਿਆ ਬਹੁਤਨ, ਧਰਮ ਦੀ ਧਾਰ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰ ਮੂਲ ਨਾ ਰੋਕਣ, ਅੱਗੇ ਹੋ ਨਾ ਕੋਇ ਅਟਕਾਈਆ। ਮਾਣ ਰਹੇ ਨਾ ਕਿਸੇ ਸਲੋਕਣ, ਅੱਖਰ ਅੱਖਰ ਨਾ ਕੋਇ ਚਤੁਰਾਈਆ। ਫਿਰ ਸਭ ਨੇ ਯਾਦ ਕਰਨਾ ਪਰਗਟ ਹੋਵੇ ਪੁਰਖ ਅਕਾਲ ਜੋਤਨ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਅੰਨ ਕਹੇ ਮੈਂ ਆਇਆ ਪ੍ਰਭੂ ਦਵਾਰੇ, ਸੀਸ ਜਗਦੀਸ ਨਿਵਾਈਆ। ਮੇਰੀ ਕਬੂਲ ਕਰੀਂ ਨਿਮਸਕਾਰੇ, ਦਰ ਤੇਰੇ ਵਾਸਤਾ ਪਾਈਆ। ਮੈਂ ਭੁੱਖਿਆਂ ਭਰਾਂ ਭੰਡਾਰੇ, ਗ਼ਰੀਬਾਂ ਸੰਗ ਰਖਾਈਆ। ਕੋਈ ਕਰੇ ਨਾ ਕਾਰੇ, ਕਲਜੁਗ ਸਤਿਜੁਗ ਵਿਚ ਬਦਲਾਈਆ। ਸਾਂਝੇ ਕਰਕੇ ਭਾਈਚਾਰੇ, ਝਗੜਾ ਦੂਈ ਦੇਣਾ ਚੁਕਾਈਆ। ਤੇਰਾ ਖੇਲ ਅਗੰਮ ਅਪਾਰੇ, ਹਰਿ ਕਰਤੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਰੱਸਾ ਕਹੇ ਮੈਨੂੰ ਲਿਆਂਦਾ ਵੱਟ, ਸੋਹਣੀ ਬਣਤ ਬਣਾਈਆ। ਮੈਂ ਵੇਖੇ ਕਿਰਸਾਨ ਜੱਟ, ਸੂਰਬੀਰ ਅਖਵਾਈਆ। ਬਿਰਧਾਂ ਵੇਖਿਆ ਹਠ, ਸਕੇ ਨਾ ਕੋਇ ਡੁਲਾਈਆ। ਨਵਾਂ ਘਰਾਂ ਦੇ ਜੇਹੜੇ ਮਰੇ ਉਹ ਸਾਰੇ ਫਿਰਨ ਬੇਪਤ, ਪਤ ਨਾ ਕੋਇ ਰਖਾਈਆ। ਵਡੇ ਛੋਟੇ ਹੋ ਕੇ ਰਹੇ ਨੱਸ, ਭੱਜਣ ਵਾਹੋ ਦਾਹੀਆ। ਬੋਲ ਕੇ ਦੱਸਣ ਸਚ, ਸਚ ਸਚ ਸੁਣਾਈਆ। ਅਸੀਂ ਵਸਦੇ ਰਹੇ ਵਿਚ ਕਾਇਆ ਮਾਟੀ ਕੱਚ, ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰੱਸਾ ਕਹੇ ਮੈਂ ਇਕੋ ਵਾਰ ਬਣਾਉਣਾ ਰਸਤਾ, ਪ੍ਰਭ ਦੇਵੇ ਮਾਣ ਵਡਿਆਈਆ। ਜਨ ਭਗਤਾਂ ਘਰ ਵੇਖਣਾ ਵਸਦਾ, ਖ਼ੁਸ਼ੀ ਖ਼ੁਸ਼ੀ ਅੰਦਰੋਂ ਪਰਗਟਾਈਆ। ਮੈਂ ਮਾਲਕ ਬਣਨਾ ਹਜ਼ਾਰ ਅੱਸੀ ਇਕ ਲੱਖ ਦਾ, ਬਚਿਆ ਰਹਿਣ ਕੋਇ ਨਾ; ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਰੱਸਾ ਕਹੇ ਗੁਰਮੁਖੋ ਇਕੋ ਵਾਰ ਸਭ ਬੀਰ ਬਤਾਲੇ ਦੇਣੇ ਬੰਨ੍ਹ, ਖ਼ੁਸ਼ੀਆਂ ਗੰਢ ਪਵਾਈਆ। ਤੁਹਾਡੇ ਵੜ ਸਕੇ ਨਾ ਕੋਈ ਵਿਚ ਤਨ, ਗਲ ਫਾਸੀ ਦੇਵੇ ਲਟਕਾਈਆ। ਜੇਹੜੇ ਪ੍ਰਭੂ ਦੇ ਬਣ ਗਏ ਚੰਨ, ਉਹ ਚੰਨ ਦਿਆਂ ਚਮਕਾਈਆ। ਜ਼ਰਾ ਸੁਣ ਲਉ ਖੋਲ੍ਹ ਕੇ ਕੰਨ, ਸੀਸ ਦੂਸਰ ਅੱਗੇ ਨਾ ਕਦੇ ਝੁਕਾਈਆ। ਜੇ ਇਕ ਨੂੰ ਲਉਗੇ ਮੰਨ, ਸੋ ਮਾਲਕ ਇਕੋ ਨਜ਼ਰੀ ਆਈਆ। ਕਿਉਂ ਉਹ ਸਭ ਨੂੰ ਦੇਵਣਹਾਰਾ ਡੰਨ, ਸਾਰੇ ਦਰ ਦੇ ਮੰਗਤੇ ਤੇ ਸਾਰੇ ਬੈਠੇ ਸੀਸ ਨਿਵਾਈਆ। ਜੋ ਘੜਿਆ ਸੋ ਦੇਵੇ ਭੰਨ, ਇਹ ਉਹਦੀ ਬੇਪਰਵਾਹੀਆ। ਨਾ ਕੋਈ ਖ਼ੁਸ਼ੀ ਤੇ ਨਾ ਕੋਈ ਗ਼ਮ, ਜਨ ਭਗਤ ਸਦਾ ਇਕੋ ਰੰਗ ਰੰਗਾਈਆ। ਵਿਸਾਖ ਕਹੇ ਮੈਂ ਵਾਸਤਾ ਪਾਉਣਾ, ਪਵਣ ਪਾਣੀ ਨਾਲ ਮਿਲਾਈਆ। ਗੁਰਮੁਖੋ ਨੌਂ ਦਿਨ ਸਿਰਫ਼ ਰਾਤ ਦੇ ਬਾਰਾਂ ਵਜੇ ਉਠ ਕੇ ਮਹਾਰਾਜ ਸ਼ੇਰ ਸਿੰਘ ਗਾਉਣਾ, ਫੇਰ ਦੁੱਖ ਨੇੜ ਕੋਇ ਨਾ ਆਈਆ। ਉਸ ਵੇਲੇ ਮਾਂ ਨੇ ਬੱਚਾ ਨਹੀਂ ਕੋਈ ਰੁਆਉਣਾ, ਹਾਂ ਹੂੰ ਨਾ ਕੋਇ ਜਣਾਈਆ। ਕਿਸੇ ਨੇ ਹੱਥ ਸੀਸ ਉਤੇ ਨਹੀਂ ਲੌਣਾ, ਅੱਖਾਂ ਉਂਗਲਾ ਨਾਲ ਨਾ ਕੋਇ ਦਬਾਈਆ। ਮੂੰਹ ਤੇ ਪਲਾ ਕਿਸੇ ਨਹੀਂ ਪੌਣਾਂ, ਘੁੰਡ ਕਢ ਨਾ ਕੋਇ ਜਣਾਈਆ। ਪੈਰ ਉਂਗਲਾਂ ਨਾਲ ਨਹੀਂ ਛੁਹਾਉਣਾ, ਸ਼ਬਦ ਸਚ ਸਚ ਸੁਣਾਈਆ। ਉਂਗਲ ਸੱਜੇ ਹੱਥ ਦੀ ਨਾਭੀ ਉਤੇ ਰਖਾਉਣਾ, ਸੋਹਣੀ ਬਣਤ ਬਣਾਈਆ। ਖੱਬੀ ਉਂਗਲ ਕੰਨ ਵਿਚ ਪਾਉਣਾ, ਹੱਥ ਮਸਤੀ ਨਾਲ ਉਠਾਈਆ। ਜ਼ਰੂਰ ਸਾਹਮਣੇ ਹੋ ਕੇ ਦਰਸ ਦਿਖਾਉਣਾ,

❋

❋

ਇਹ ਮੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਾਂ ਸਭ ਨੂੰ ਪਾਰ ਕਰਾਉਣਾ, ਦੁਖੀਆਂ ਦਾ ਦੁੱਖ ਦਲਿਦ੍ਰੀਆਂ ਦਲਿੱਦ੍ਰ ਦਏ ਗਵਾਈਆ।

ਸਤਿਗੁਰ ਸ਼ਬਦ ਕਹੇ ਪ੍ਰਭੂ ਮੈਂ ਭਗਤਾਂ ਦਾ ਵਿਚੋਲਾ, ਵਿਚਰ ਕੇ ਦਿਆਂ ਸੁਣਾਈਆ। ਮੈਂ ਸਭ ਦੇ ਅੰਦਰ ਵੜ ਕੇ ਰਾਤ ਦੇ ਬਾਰਾਂ ਵਜੇ ਤੇਰਾ ਗਾਵਾਂਗਾ ਢੋਲਾ, ਗੁਰਸਿਖ ਬਚਿਆ ਰਹਿਣ ਕੋਇ ਨਾ ਪਾਈਆ। ਕਿਉਂ ਸਚ ਦਾ ਸਚ ਭੰਡਾਰਾ ਖੋਲ੍ਹਾ, ਦੇ ਦੇ ਆਪਣੀ ਖ਼ੁਸ਼ੀ ਬਣਾਈਆ। ਬਿਨ ਤੇਰੀ ਕਿਰਪਾ ਕੋਈ ਬਣ ਨਾ ਸਕੇ ਪੂਰਾ ਤੋਲਾ, ਧੁਰ ਦਾ ਤੋਲ ਨਾ ਕੋਇ ਤੁਲਾਈਆ। ਮਿਹਰਵਾਨ ਮਹਿਬੂਬ ਤੂੰ ਆਦਿ ਜੁਗਾਦਿ ਸਭ ਦਾ ਮੌਲਾ, ਨਿਰਗੁਣ ਨਿਰਵੈਰ ਇਕ ਅਖਵਾਈਆ। ਮਨ ਕਦੇ ਨਾ ਹਟੇ ਪਾਉਣੋ ਰੌਲਾ, ਇਹ ਇਸ ਦੀ ਸਦਾ ਚਤੁਰਾਈਆ। ਜੇ ਤੂੰ ਵਸਣਹਾਰਾ ਸਭ ਦੇ ਕਾਇਆ ਚੋਲਾ, ਗੁਰਮੁਖਾਂ ਦੇ ਅੰਦਰ ਡੇਰਾ ਲਾਈਆ। ਫੇਰ ਹੋਰ ਕਿਸ ਦਾ ਬੋਲਣਾ ਬੋਲਾ, ਕਿਸ ਨੂੰ ਦੇਣ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕਿਉਂ ਭਗਤਾਂ ਅੱਗੇ ਡਾਹੇਂ ਅੜਿੱਕਾ, ਪੂਰਾ ਕਰਨ ਕੋਇ ਨਾ ਪਾਈਆ। ਵੇਖ ਕੋਈ ਬੁੱਢਾ ਤੇ ਕੋਈ ਨਿੱਕਾ, ਕੋਈ ਉਸ ਵੇਲੇ ਜਨਮ ਲੈ ਕੇ ਰੋ ਕੇ ਦਾਈ ਨੂੰ ਦਏ ਸੁਣਾਈਆ। ਕੋਈ ਵਿਛੌਣੇ ਉਤੇ ਲਿਟਾ, ਕੋਈ ਵਿਸ਼ਿਆ ਵਿਚ ਆਪਣਾ ਆਪ ਲੁਭਾਈਆ। ਕਿਸੇ ਦੇ ਪੇਟ ਵਿਚ ਹੋਵੇ ਦਰਦ ਖਿੱਟਾ, ਰੋ ਰੋ ਮਾਰੇ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜੇ ਰਾਤ ਦੇ ਬਾਰਾਂ ਵਜੇ ਮਰ ਗਈ ਕਿਸੇ ਦੀ ਮਾਂ, ਉਸ ਨੂੰ ਗਵਾਂਢੀ ਦੇਣ ਰਵਾਈਆ। ਉਹ ਗੁਰਸਿਖ ਕਿਸ ਤਰਾ ਕਰੇ ਹਾਂ, ਜੇ ਉਹਦਾ ਪੁਤ ਮਰੇ ਤੇ ਉਹ ਕਿਉਂ ਨਾ ਮਾਰੇ ਧਾਈਂਆ। ਕਿਸ ਤਰਾ ਕਰੇ ਵਾਹ ਵਾਹ, ਜੇ ਘਰ ਚੋਰ ਲੱਗਣ ਤੇ ਵੇਖ ਕੇ ਰੌਲਾ ਦੇਵੇ ਪਾਈਆ। ਜੇ ਕਿਸੇ ਦੀ ਉਸ ਵੇਲੇ ਸੂਣੀ ਹੋਈ ਮੱਝ ਗਾਂ, ਤੇਰੇ ਨਾਲੋਂ ਧਿਆਨ ਉਹਦੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਆਪਣੇ ਰੰਗ ਰੰਗਾਈਆ। ਸ਼ਬਦ ਗੁਰੂ ਕਹੇ ਬਾਰਾਂ ਵਜੇ ਸਿਰਫ਼ ਇਕ ਸੌ ਯਾਰਾਂ ਸਕਣ ਉਠ, ਬਾਕੀ ਅੱਖ ਨਾ ਕੋਇ ਖੁਲ੍ਹਾਈਆ। ਉਨ੍ਹਾਂ ਵਿਚੋਂ ਸਤਾਰਾਂ ਦੀ ਜ਼ਰੂਰ ਉਂਗਲੀ ਪੈਰ ਨਾਲ ਜਾਵੇ ਜੁਟ, ਬੇਵਸੀ ਵਿਚ ਵਸ ਨਾ ਕੋਇ ਚਲਾਈਆ। ਸੱਤ ਅੱਖਾਂ ਉਤੇ ਛੁਹਾਉਣ ਪੁਠ, ਫੇਰ ਪਛੋਤਾਣ ਵਿਚ ਆਪਣਾ ਆਪ ਡੁਬਾਈਆ। ਤੇ ਜੇ ਸਮਝੇਂ ਵੱਡੇ ਬਿਰਧ ਬਾਲ ਕੋਝੇ ਕਮਲੇ ਜਨ ਭਗਤ ਮੇਰੇ ਸਾਰੇ ਪੁਤ, ਤੇ ਫੇਰ ਸੁੱਤਿਆਂ ਸਭ ਨੂੰ ਆਪਣਾ ਦਰਸ ਦੇ ਕਰਾਈਆ। ਜੇਹੜੀ ਦਾਤ ਮੰਗਣ ਵਾਲੀ ਸੀ ਉਸ ਤੋਂ ਬੈਠੇ ਰਹੇ ਚੁਪ, ਬਿਨਾ ਮੰਗਿਆਂ ਝੋਲੀ ਦੇ ਪਾਈਆ। ਕਿਉਂ ਤੇਰੇ ਭਗਤ ਸਦਾ ਤੇਰੀ ਗੋਦੀ ਵਿਚ ਰਹਿ ਕੇ ਖ਼ੁਸ਼, ਤੇ ਰਾਤੀ ਜਗਾ ਕੇ ਕਿਉਂ ਦਏਂ ਤੜਫਾਈਆ। ਜੇ ਦਰਸ ਦੇਣਾ ਜਦੋਂ ਚਾਹੇਂ ਉਠਾ ਲੈ ਫੜ ਕੇ ਗੁਟ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਆਪਣੇ ਵਿਚ ਸਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡੇ ਨੌਂ ਦਿਨ ਹੋ ਗਏ ਪੂਰੇ, ਜਾਗਣ ਦੀ ਲੋੜ ਰਹੀ ਨਾ ਰਾਈਆ। ਸਿਰਫ਼

❋

❋

ਘਰ ਜਾਂਦੀ ਵਾਰ ਭਗਤ ਦਵਾਰ ਦੀ ਨੌਂ ਵਾਰ ਲਾ ਜਾਣੀ ਮਸਤਕ ਧੂੜੇ, ਲੇਖਾ ਸਹਿਜੇ ਦਿਤਾ ਮੁਕਾਈਆ। ਆਪਣੀ ਖ਼ੁਸ਼ੀ ਨਾਲ ਵਸਣਾ ਨੇੜ ਦੂਰੇ, ਏਥੇ ਉਥੇ ਮਿਲੇ ਇਕੋ ਵਡਿਆਈਆ। ਤੁਹਾਡਾ ਸਤਿਗੁਰ ਤੁਹਾਡੇ ਅੰਦਰ ਹਜ਼ੂਰੇ, ਹਾਜ਼ਰ ਹਜ਼ੂਰ ਸੋਭਾ ਪਾਈਆ। ਸਚ ਦੀ ਬੇਨੰਤੀ ਸਚ ਕਰੇ ਮਨਜ਼ੂਰੇ, ਮੰਜ਼ਲ ਆਪਣੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਤੁਹਾਡੇ ਮੂਹਰੇ, ਮੋਹਰ ਜਿਨ੍ਹਾਂ ਆਪਣਾ ਨਾਮ ਲਗਾਈਆ।

੫ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਰਤਨ ਸਿੰਘ ਦੇ ਗ੍ਰਹਿ ਗੰਗਾਨਗਰ ਪੱਚੀ ਬੀ ਬੀ

ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਇਕੋ ਨੇਤਾ, ਨਰ ਨਰਾਇਣ ਨੂਰ ਇਲਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਰੇ ਹੇਤਾ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੱਸ ਕੇ ਸਚਖੰਡ ਅਗੰਮਾ ਦੇਸਾ, ਦਿਸ਼ਾ ਦ੍ਰਿਸ਼ਟੀ ਆਪ ਖੁਲ੍ਹਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਇਕ ਇਕੱਲਾ ਏਕੰਕਾਰ ਇਕ ਉਪਜਾਏ ਆਪਣਾ ਬੇਟਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੇ ਕੋਲ ਸਤਿਜੁਗ ਤਰੇਤਾ ਦਵਾਪਰ ਕਲਜੁਗ ਦੀਨ ਮਜ਼੍ਹਬ ਦਾ ਠੇਕਾ, ਬੋਲੀ ਨਾਮ ਕਲਮੇ ਵਾਲੀ ਰਖਾਈਆ। ਖੇਲ ਵੇਖੇ ਤਤ ਵਜੂਦ ਕਰਕੇ ਵੇਸਾ, ਵਿਸ਼ਵ ਦਾ ਮਾਲਕ ਬੇਪਰਵਾਹੀਆ। ਅੰਤ ਕੰਤ ਭਗਵੰਤ ਸਭ ਦਾ ਤਕੇ ਲੇਖਾ, ਲੇਖ ਅਲੇਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਹੁਕਮ ਇਕੋ ਇਕ ਸੁਲਤਾਨਾ, ਸੁਰਤ ਸ਼ਬਦ ਜਣਾਈਆ। ਜੋ ਸ਼ਾਹ ਪਾਤਸ਼ਾਹ ਨਿਰਗੁਣ ਧਾਰ ਸ੍ਰੀ ਭਗਵਾਨਾ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜਿਸ ਦਾ ਨਾਮ ਸੰਦੇਸ਼ਾ ਹੁਕਮ ਦੋ ਜਹਾਨਾ, ਜੁਗ ਚੌਕੜੀ ਨਾ ਕੋਇ ਮੇਟੇ ਮੇਟ ਮਿਟਾਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਧਾਰ ਪਹਿਰ ਕੇ ਬਾਣਾ, ਬਾਣ ਅਣਿਆਲਾ ਸ਼ਬਦ ਤੀਰ ਚਲਾਈਆ। ਮਿਹਰਵਾਨ ਮਹਿਬੂਬ ਜਨ ਭਗਤਾਂ ਵਖਾ ਸਚਖੰਡ ਸੱਚੀ ਧਰਮਸਾਲਾ, ਧਾਮ ਇਕੋ ਇਕ ਜਣਾਈਆ। ਜਿਥੇ ਫੜਨੀ ਪਏ ਕੋਇ ਨਾ ਮਾਲਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਦੁਰਮਤ ਮੈਲ ਦਾਗ਼ ਰਹੇ ਨਾ ਕਾਲਾ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਰਾਹ ਸੁਖਾਲਾ, ਕਾਇਆ ਮੰਦਰ ਅੰਦਰ ਮੇਲਾ ਮੇਲੇ ਸਹਿਜ ਸੁਭਾਈਆ। ਤ੍ਰੈਗੁਣ ਮਾਇਆ ਤੋੜ ਜਗਤ ਜੰਜਾਲਾ, ਜਾਗਰਤ ਜੋਤ ਬਿਨ ਵਰਨ ਗੋਤ ਨਿਰਗੁਣ ਧਾਰ ਕਰੇ ਰੁਸ਼ਨਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਦੀਨ ਦੁਨੀ ਦਾ ਖੇਲ ਵੇਖੇ ਹਾਲਾ, ਮਾਜ਼ੀ ਦਾ ਝਗੜਾ ਮੰਜ਼ਲ ਖੋਜ ਖੁਜਾਈਆ। ਜਿਸ ਦੇ ਦਰ ਉਤੇ ਨਾ ਕੋਇ ਜਵਾਬ, ਨਾ ਕੋਇ ਸਵਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਅੰਤਰ ਅੰਤਰ ਨਿਰੰਤਰ ਜੋੜੋ ਹੱਥ, ਬਿਨ ਹੱਥਾਂ ਹੱਥ ਮਿਲਾਈਆ। ਭਾਣਾ ਮੰਨੋ ਪੁਰਖ ਸਮਰਥ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਵਾਰ ਚਰਨ ਦਵਾਰ ਜਾਓ ਢੱਠ, ਧੂੜੀ ਮਸਤਕ ਖ਼ਾਕ ਰਮਾਈਆ। ਜਿਉਂ ਭਾਵੇ ਤਿਉਂ

❋

❋

ਲੈਣਾ ਰੱਖ, ਕਹਿਣਾ ਤੇਰੀ ਬੇਪਰਵਾਹੀਆ। ਕਲਜੁਗ ਅੰਤਮ ਸਾਡਾ ਚਲੇ ਕੋਈ ਨਾ ਵਸ, ਵਾਸਤਾ ਤੇਰੇ ਅੱਗੇ ਪਾਈਆ। ਸਭ ਦਾ ਪੰਧ ਮੁੱਕਿਆ ਨੱਸ ਨੱਸ, ਵੇਲਾ ਵਕਤ ਦਏ ਗਵਾਹੀਆ। ਜੋ ਸ਼ਬਦ ਸੰਦੇਸ਼ਾ ਨਿਰਗੁਣ ਸਰਗੁਣ ਧਾਰ ਆਏ ਦੱਸ, ਦਹਿ ਦਿਸ਼ਾ ਸਮਝਾਈਆ। ਤਿਸ ਦਾ ਬੋਲ ਜੈਕਾਰਾ ਅਲੱਖ, ਅਲਖ ਅਲਖਣੇ ਤੇਰੀ ਓਟ ਤਕਾਈਆ। ਤੇਰਾ ਸਭ ਦੇ ਉਤੇ ਇਕੋ ਜੇਹਾ ਹੱਕ, ਹਕੀਕਤ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕਰੋ ਨਮੋਂ ਨਮੋਂ ਨਿਮਸਕਾਰ, ਨਮਸਤੇ ਵਿਚ ਸੀਸ ਨਿਵਾਈਆ। ਹੁਕਮ ਮੰਨੋ ਪਰਵਰਦਿਗਾਰ, ਜੋ ਸਾਂਝਾ ਯਾਰ ਨੂਰ ਖ਼ੁਦਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕੀਤਾ ਪਾਰ, ਕਲਜੁਗ ਅੰਤਮ ਲੇਖਾ ਵੇਖੇ ਥਾਉਂ ਥਾਈਂਆ। ਜਿਸ ਨੂੰ ਕਹਿ ਕੇ ਆਏ ਕਲਕੀ ਅਵਤਾਰ, ਨਿਹਕਲੰਕਾ ਨਾਉਂ ਪਰਗਟਾਈਆ। ਸੋ ਅਮਾਮਾਂ ਦਾ ਅਮਾਮ ਜੋਤ ਨੂਰ ਕਰੇ ਉਜਿਆਰ, ਜਲਵਾਗਰ ਅਗੰਮ ਅਥਾਹੀਆ। ਜਿਸ ਦੇ ਸਾਰੇ ਬਣੇ ਰਹੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸਚ ਦਵਾਰੇ ਕਰਦੇ ਕਰਦੇ ਇੰਤਜ਼ਾਰ, ਬਿਨਾ ਅੱਖਾਂ ਅੱਖ ਉਠਾਈਆ। ਉਹ ਵੇਖਣਹਾਰਾ ਦੀਨ ਦੁਨੀ ਦੀ ਧਾਰ, ਧਰਨੀ ਧਰਤ ਖੋਜ ਖੁਜਾਈਆ। ਸਾਰੇ ਕੂਕੋ ਬੋਲੋ ਇਕ ਜੈਕਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨਹਾਰ ਇਕ ਹੋ ਆਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਡੰਡਾਵਤ ਬੰਦਨਾ ਕਰੋ ਅਖ਼ੀਰੀ, ਆਖ਼ਰ ਇਕ ਜਣਾਈਆ। ਜਿਸ ਦੀ ਖੇਲ ਬੇਨਜ਼ੀਰੀ, ਉਹ ਨਜ਼ਰੀਆ ਰਿਹਾ ਬਦਲਾਈਆ। ਜਿਸ ਦਾ ਹੁਕਮ ਹੋਣਾ ਤਕਦੀਰੀ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਨੇ ਸ਼ਰਅ ਤੋੜਨੀ ਜ਼ੰਜੀਰੀ, ਸ਼ਰੀਅਤ ਰਹੇ ਨਾ ਕੋਇ ਚਤੁਰਾਈਆ। ਝਗੜਾ ਮੇਟਣਾ ਗ਼ਰੀਬ ਅਮੀਰੀ, ਅਮਰਾਪਦ ਇਕ ਦਰਸਾਈਆ। ਜੋ ਸੰਦੇਸ਼ਾ ਦੇ ਕੇ ਗਿਆ ਭਗਤ ਜੁਲਾਹਾ ਕਬੀਰੀ, ਕਬਰਾਂ ਤੋਂ ਬਾਹਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਰਗੁਣ ਧਾਰ ਨੂਰ ਰੁਸ਼ਨਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰਾਂ ਕਰਨੀ ਹੱਕ ਸਲਾਮ, ਸਾਹਿਬ ਸਚ ਸੁਣਾਈਆ। ਸੁਣਨੀ ਅਗੰਮ ਕਲਾਮ, ਅਲਫ਼ ਯੇ ਤੋਂ ਬਾਹਰ ਪੜ੍ਹਾਈਆ। ਵੇਖਣਾ ਨੂਰ ਅਮਾਮ, ਜਲਵਾਗਰ ਰੁਸ਼ਨਾਈਆ। ਜਿਸ ਮੇਟਣੀ ਅੰਧੇਰੀ ਸ਼ਾਮ, ਸ਼ਮਾਂ ਜੋਤ ਚਮਕਾਈਆ। ਦੀਨ ਮਜ਼੍ਹਬ ਦਾ ਰਹਿਣ ਦੇਣਾ ਨਹੀਂ ਕੋਈ ਗ਼ੁਲਾਮ, ਗ਼ੁਰਬਤ ਸਭ ਦੇ ਅੰਦਰੋਂ ਦੇਣੀ ਕਢਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਆਤਮ ਪਰਮਾਤਮ ਕਰਕੇ ਇੰਤਜ਼ਾਮ, ਬੰਦੋਬਸਤ ਸ਼ਬਦ ਗੁਰੂ ਹੱਥ ਫੜਾਈਆ। ਇਕੋ ਮਾਰਗ ਦੱਸ ਤਮਾਮ, ਅਵਾਮ ਦੇਣਾ ਜਣਾਈਆ। ਝਗੜਾ ਰਹੇ ਨਾ ਮਾਟੀ ਚਾਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਸਚ ਦਵਾਰ ਕਰੇ ਨਾ ਕੋਇ ਹਰਾਮ, ਕੂੜ ਕੁੜਿਆਰ ਡੇਰਾ ਢਾਹੀਆ। ਸਾਚਾ ਮਾਰਗ ਦੱਸ ਆਸਾਨ, ਅਸਲ ਦਾ ਵਸਲ ਦੇਣਾ ਕਰਾਈਆ। ਨਾਮ ਕਲਮਾ ਸੁਣਾ ਬਿਨਾ ਕਾਨ, ਅਨਹਦ ਨਾਦੀ ਧੁਨ ਦੇਣੀ ਉਪਜਾਈਆ। ਅੰਮ੍ਰਿਤ ਰਸ ਪਿਆ ਕੇ ਜਾਮ, ਕੂੜੀ ਤ੍ਰਿਸ਼ਨਾ ਦੇਣੀ ਮਿਟਾਈਆ। ਸਾਚਾ ਸ਼ਬਦ ਦੇ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਕਰਨੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਆਪਣਾ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥਨੀ ਕਥ ਸਕੇ ਨਾ ਰਾਈਆ।

❋

❋