੬ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਤਾਰਾ ਸਿੰਘ ਦੇ ਗ੍ਰਹਿ ਪਿੰਡ ਪੱਚੀ ਬੀ ਬੀ ਗੰਗਾਨਗਰ
ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਤਕੋ ਲੋਕਮਾਤ, ਬਿਨ ਅੱਖਾਂ ਨੈਣ ਨੈਣ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਕਿਉਂ ਹੋਈ ਅੰਧੇਰੀ ਰਾਤ, ਨਿਰਗੁਣ ਨੂਰੀ ਸਾਚਾ ਚੰਦ ਨਾ ਕੋਇ ਚਮਕਾਈਆ। ਕਿਉਂ ਝਗੜਾ ਪਿਆ ਨਾਮ ਕਲਮੇ ਕਾਗ਼ਜ਼ਾਤ, ਅੱਖਰ ਹਰਫ਼ ਕਰਨ ਲੜਾਈਆ। ਧਿਆਨ ਧਰੋ ਦੀਨ ਮਜ਼੍ਹਬ ਜ਼ਾਤ ਪਾਤ, ਪਤਪਰਮੇਸ਼ਵਰ ਰਿਹਾ ਜਣਾਈਆ। ਸਾਚੇ ਮੰਡਲ ਪਵੇ ਕੋਇ ਨਾ ਰਾਸ, ਗੋਪੀ ਕਾਹਨ ਸੁਰਤੀ ਸ਼ਬਦ ਰੂਪ ਨਾ ਕੋਇ ਦਰਸਾਈਆ। ਹੱਕ ਕਲਮੇ ਦੀ ਦਿਸੇ ਨਾ ਕੋਇ ਜਮਾਤ, ਪਰਦਾ ਪਰਦਾਨਸ਼ੀਂ ਨਾ ਕੋਇ ਉਠਾਈਆ। ਅੰਤਰ ਨਿਰੰਤਰ ਦਿਸੇ ਕੋਇ ਨਾ ਜਾਪ, ਮੰਤਰ ਨਾਮ ਨਾ ਕੋਇ ਵਡਿਆਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵਧਿਆ ਪਾਪ, ਕੂੜੀ ਕਿਰਿਆ ਜਗਤ ਹਲਕਾਈਆ। ਸਹਿਸਾ ਰੋਗ ਨਾ ਚੁੱਕੇ ਸੰਤਾਪ, ਹਉਮੇ ਹੰਗਤਾ ਰੋਗ ਨਾ ਕੋਇ ਮਿਟਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਥਾਪਣਾ ਆਏ ਥਾਪ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਖੇਲ ਵਖਾਈਆ। ਸ਼ਰਅ ਸ਼ਰੀਅਤ ਅੰਦਰ ਮਾਨਵ ਜ਼ਾਤੀ ਬਣਾ ਕੇ ਆਏ ਸਮਾਜ, ਸਮਿਗਰੀ ਕਰਮ ਧਰਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਤਕੋ ਆਪਣੀ ਤਾਅਲੀਮ, ਸਿਖਿਆ ਸਿਖ ਮੁਰੀਦ ਖੋਜ ਖੁਜਾਈਆ। ਜੇਹੜੀ ਮੰਜ਼ਲ ਹਕੀਕੀ ਦੱਸ ਕੇ ਆਏ ਅਜ਼ੀਮ, ਆਲੀਸ਼ਾਨ ਆਲੀ ਗਿਆ ਦ੍ਰਿੜਾਈਆ। ਜਿਸ ਦਾ ਹੁਕਮ ਦੱਸਿਆ ਆਦਿ ਅੰਤ ਕਦੀਮ, ਕੁਦਰਤ ਦਾ ਕਾਦਰ ਬੇਪਰਵਾਹੀਆ। ਜਿਸ ਦੀ ਧਾਰ ਸਦਾ ਮਹੀਨ, ਮਾਰਗ ਪੰਥ ਆਪਣੀ ਖੇਲ ਖਲਾਈਆ। ਉਹ ਕਿਸ ਬਿਧ ਖੇਲ ਕਰੇ ਧਰਨੀ ਧਰਤ ਧਵਲ ਉਪਰ ਜ਼ਮੀਨ, ਅਰਸ਼ ਫ਼ਰਸ਼ ਵੇਸ ਵਟਾਈਆ। ਕਿਸ ਬਿਧ ਧਾਰ ਪਰਗਟਾਉਣੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰੂਸਾ ਚੀਨ, ਅਗੰਮ ਅਥਾਹ ਆਪਣੀ ਕਾਰ ਭੁਗਤਾਈਆ। ਜਿਸ ਨੇ ਦੀਨ ਦੁਨੀ ਕਾਇਨਾਤ ਨਵ ਸੱਤ ਕਰਨੀ ਗ਼ਮਗੀਨ ਗ਼ਮਖਾਰ ਨਜ਼ਰ ਕੋਇ ਨਾ ਆਈਆ। ਜਿਸ ਦੇ ਹੁਕਮ ਅੰਦਰ ਜੁਗ ਚੌਕੜੀ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਰੂਪ ਅਨੂਪ ਨਾ ਨਰ ਨਾ ਮਦੀਨ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਮਾਲਕ ਖ਼ਾਲਕ ਪ੍ਰਿਤਪਾਲਕ ਕਿਹਾ ਰਹੀਮ, ਰਹਿਮਤ ਦਿਤੀ ਵਰਤਾਈਆ। ਜਿਸ ਨੇ ਸਦੀ ਚੌਧਵੀਂ ਸਭ ਕਿਛ ਲੈਣਾ ਛੀਨ, ਛਿੰਨ ਵਿਚ ਆਪਣਾ ਹੁਕਮ ਵਰਤਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਜ਼ਬੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਦਾਤਾ ਨਿਰਵੈਰ ਪੁਰਖ ਵਡਿਆਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣੀ ਸਿਖਿਆ, ਲੇਖਾ ਧੁਰਦਰਗਾਹੀਆ। ਕਵਣ ਤੁਹਾਡੇ ਦਵਾਰੇ ਵਿਕਿਆ, ਕੀਮਤ ਕਵਣ ਚੁਕਾਈਆ। ਕਿਸ ਦਾ ਮਨ ਜਗਤ ਟਿਕਿਆ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਕਿਸ ਦੀ ਆਤਮ ਪੂਰੀ ਕੀਤੀ ਸਿਕਿਆ, ਹਰਸ ਹਵਸ ਗਵਾਈਆ। ਕਿਸ ਨੂੰ ਦਰਸ਼ਨ ਦੇਵੋ ਨਿਜ ਨੇਤਰ ਨਿਤਿਆ, ਘੜੀ ਪਲ ਨਾ ਕੋਇ ਜੁਦਾਈਆ। ਕਿਸ ਬਿਧ ਨਾਮ ਦੀ ਪਾਵੋ ਭਿੱਖਿਆ, ਭਿੱਖਕ ਝੋਲੀ ਜਗਤ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਬਦ ਗੁਰੂ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਕਲਜੁਗ ਆਪਣੀ ਸਾਖੀ, ਸਾਖਿਆਤ ਦ੍ਰਿੜਾਈਆ। ਜੋ ਸ਼ਬਦ ਅਗੰਮੀ ਬਾਣੀ ਆਖੀ, ਬਿਨ ਅੱਖਰਾਂ
❋
❋
ਕਰ ਪੜ੍ਹਾਈਆ। ਜਿਸ ਵਿਚ ਲੇਖਾ ਕਵਣ ਸੁਹੇਲਾ ਬਣੇ ਸਾਥੀ, ਸਖਾ ਕਵਣ ਅਖਵਾਈਆ। ਕਿਸ ਬਿਧ ਮਿਟੇ ਅੰਧੇਰੀ ਰਾਤੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਿਗਾਹ ਮਾਰੋ ਖੇਲ ਤਕੋ ਧਿਆਨ ਧਰੋ ਆਪਣੀ ਜ਼ਾਤੀ, ਅਜ਼ਾਤ ਨਾ ਕੋਇ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਿਸ ਧਾਰ ਬਣਾਏ ਦਾਸੀ, ਸੇਵਾ ਸਚ ਜਣਾਈਆ। ਕਵਣ ਸੁ ਵੇਲਾ ਸਭ ਦੀ ਪੂਰੀ ਕਰੇ ਆਸੀ, ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਇਕ ਤੇਰਾ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ ਅਗੰਮ ਅਥਾਹੀਆ। ਲੱਖ ਚੁਰਾਸੀ ਅੰਦਰ ਪਾਵੇ ਰਾਸੀ, ਸੁਰਤੀ ਸ਼ਬਦੀ ਗੋਪੀ ਕਾਹਨ ਰੂਪ ਧਰਾਈਆ। ਭਾਗ ਲਗਾ ਕੇ ਕਾਇਆ ਮਾਟੀ, ਪੰਜ ਤਤ ਦਏ ਵਡਿਆਈਆ। ਧਰਮ ਦਵਾਰ ਖੋਲ੍ਹ ਕੇ ਹਾਟੀ, ਵਸਤ ਇਕੋ ਨਾਮ ਵਰਤਾਈਆ। ਪਿਛਲੀ ਡੋਰ ਜਾਏ ਕਾਟੀ, ਬੰਧਨ ਸ਼ਰਅ ਰਹੇ ਨਾ ਰਾਈਆ। ਤੇਰਾ ਨਾਮ ਕਲਮਾ ਇਕ ਸਫ਼ਾਤੀ, ਸਫਾ ਸਭ ਦੀ ਦਏ ਉਠਾਈਆ। ਚਾਰ ਵਰਨ ਬਣ ਜ਼ਮਾਤੀ, ਜੁਮਲਾ ਅੱਖਰ ਇਕ ਪੜ੍ਹਾਈਆ। ਸਚ ਸਰੋਵਰ ਤੇਰੇ ਅੰਮ੍ਰਿਤ ਆਤਮਾ ਜਾਏ ਨਹਾਤੀ, ਦੁਰਮਤ ਮੈਲ ਧਵਾਈਆ। ਏਕਾ ਸ਼ਬਦ ਸੁਣੇ ਅਨਾਦੀ, ਅਨਹਦ ਨਾਦ ਸ਼ਨਵਾਈਆ। ਤੇਰਾ ਨੂਰ ਜੋਤ ਹੋਵੇ ਪ੍ਰਕਾਸ਼ੀ, ਅੰਧੇਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਬਦ ਗੁਰੂ ਗੁਰਦੇਵਾ, ਦੇਵ ਆਤਮਾ ਦੇਣੀ ਵਡਿਆਈਆ। ਸਭ ਦੀ ਸਤਿ ਸਚ ਦੀ ਸੇਵਾ, ਨਮੋਂ ਨਮੋਂ ਸੀਸ ਝੁਕਾਈਆ। ਏਕਾ ਬਖ਼ਸ਼ਣਾ ਨਿਹਚਲ ਧਾਮ ਨਿਹਕੇਵਾ, ਅਲਖ ਅਗੋਚਰ ਤੇਰੀ ਸਰਨਾਈਆ। ਤੇਰੀ ਸਿਫ਼ਤ ਸਲਾਹ ਕਰ ਨਾ ਸਕੇ ਰਸਨਾ ਜਿਹਵਾ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਆਤਮ ਪਰਮਾਤਮ ਆਪਣਾ ਨਾਮ ਬਖ਼ਸ਼ ਕੇ ਮੇਵਾ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਦਰ ਠਾਂਡਾ ਇਕ ਦਵਾਰਾ, ਹਰਿ ਸਚ ਸਚ ਸਮਝਾਈਆ। ਸੁਣੋ ਸੰਦੇਸ਼ਾ ਗੁਰ ਅਵਤਾਰਾ, ਪੈਗ਼ੰਬਰਾਂ ਨਾਲ ਮਿਲਾਈਆ। ਮਾਤਲੋਕ ਖੇਲ ਨਿਆਰਾ, ਨਿਰਾਕਾਰ ਆਪ ਦਰਸਾਈਆ। ਏਕਾ ਨੂਰ ਜੋਤ ਉਜਿਆਰਾ, ਤਨ ਵਜੂਦ ਨਾ ਕੋਇ ਸਮਝਾਈਆ। ਏਕਾ ਸ਼ਬਦ ਗੁਰੂ ਜੈਕਾਰਾ, ਧੁਰ ਪੈਗ਼ਾਮ ਇਕ ਪਹੁੰਚਾਈਆ। ਏਕਾ ਮੰਦਰ ਇਕ ਦਵਾਰਾ, ਗ੍ਰਹਿ ਇਕੋ ਇਕ ਸੁਹਾਈਆ। ਏਕਾ ਸੱਯਦਾ ਹੋਏ ਨਿਮਸਕਾਰਾ, ਡੰਡਾਵਤ ਇਕ ਕਰਾਈਆ। ਇਕੋ ਸੱਜਣ ਮੀਤ ਮੁਰਾਰਾ, ਪਤਿਪਰਮੇਸ਼ਵਰ ਇਕ ਅਖਵਾਈਆ। ਇਕੋ ਖੇਲ ਕਰੇ ਜੁਗ ਚੌਕੜੀ ਵਾਰੋ ਵਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਪ ਹੰਢਾਈਆ। ਇਕੋ ਨੂਰ ਜੋਤ ਕਲ ਕਲਕੀ ਲਏ ਅਵਤਾਰਾ, ਨਿਹਕਲੰਕ ਨੂਰ ਰੁਸ਼ਨਾਈਆ। ਇਕੋ ਅਮਾਮ ਅਮਾਮਾ ਹੋਏ ਸਿਕਦਾਰਾ, ਇਕ ਇਕੱਲਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮੀ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਨਿਰਗੁਣ ਜੋਤ ਆਦਿ ਮਧ ਸੱਚੀ ਸਰਕਾਰਾ, ਅੰਤ ਆਪਣਾ ਹੁਕਮ ਵਰਤਾਈਆ।
❋
❋
੭ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਪੱਚੀ ਬੀ ਬੀ
ਧਰਨੀ ਕਹੇ ਫ਼ਰੀਦ ਨੇ ਕਟੀ ਏਥੇ ਇਕ ਰਾਤ, ਰੈਣ ਆਪਣੀ ਵੇਖ ਵਖਾਈਆ। ਉਂਗਲ ਨਾਲ ਲੇਖਾ ਲਿਖਿਆ ਬਿਨਾ ਕਲਮ ਦਵਾਤ, ਅੱਖਰ ਅੱਖਰਾਂ ਨਾਲ ਮਿਲਾਈਆ। ਨਿਗਾਹ ਮਾਰੀ ਵੱਲ ਕਮਲਾਪਾਤ, ਪਤਿਪਰਮੇਸ਼ਵਰ ਵੇਖ ਵਖਾਈਆ। ਜਿਧਰ ਤੱਕਿਆ ਓਧਰ ਸਾਥ, ਸਗਲਾ ਸੰਗ ਬਣਾਈਆ। ਪੇਸ਼ਾਨੀ ਹੱਥ ਰੱਖ ਕੇ ਮਾਰੀ ਝਾਤ, ਨੈਣ ਨੈਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਫ਼ਰੀਦ ਨੇ ਘੁੱਟਨੇ ਦਿਤੇ ਟੇਕ, ਹੱਥ ਛਾਤੀ ਉਤੇ ਰਖਾਈਆ। ਨਿਗਹ ਕੀਤੀ ਵੱਲ ਏਕ, ਏਕੰਕਾਰ ਵੇਖ ਵਖਾਈਆ। ਨਜ਼ਾਰਾ ਤੱਕਿਆ ਸਚਖੰਡ ਦੇਸ, ਘਰ ਸਚ ਹੋਈ ਰੁਸ਼ਨਾਈਆ। ਫਿਰ ਸੱਯਦੇ ਵਿਚ ਕੀਤੀ ਆਦੇਸ, ਨਿਉਂ ਕੇ ਸੀਸ ਨਿਵਾਈਆ। ਫੇਰ ਖੇਲ ਵੇਖੀ ਸ਼ਿਵ ਬ੍ਰਹਮਾ ਵਿਸ਼ਨ ਮਹੇਸ਼, ਮਹਿਖ਼ਾਸੁਰ ਦੈਂਤ ਨਾਲ ਵਡਿਆਈਆ। ਹੁਕਮ ਸੁਣਿਆ ਇਕ ਨਰੇਸ਼, ਨਰ ਨਰਾਇਣ ਦਿਤਾ ਜਣਾਈਆ। ਸੀਸ ਝੁਕਾ ਕੇ ਕਿਹਾ ਸ਼ੇਸ਼, ਸਹੰਸਰ ਮੁਖ ਆਵਾਜ਼ ਲਗਾਈਆ। ਓਹ ਵੇਖ ਕਲਜੁਗ ਅੰਤਮ ਲੇਖ, ਲੇਖਾ ਦਿਆਂ ਸਮਝਾਈਆ। ਪੁਰਖ ਅਕਾਲ ਵਟਾਏ ਵੇਸ, ਅਵੱਲੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਫ਼ਰੀਦ ਆਪ ਉਠਾਏ ਨੈਣਾਂ, ਨੇਤਰ ਨੀਰ ਵਹਾਈਆ। ਵਾਸਤਾ ਪਾ ਕੇ ਕਿਹਾ ਮਾਤਲੋਕ ਸਦ ਨਹੀਂ ਰਹਿਣਾ, ਜ਼ਿੰਦਗੀ ਜੀਵਣ ਨਾ ਕੋਇ ਵਡਿਆਈਆ। ਪਰਵਰਦਿਗਾਰ ਤੇਰਾ ਲਹਿਣਾ, ਦੇਵਣਹਾਰ ਤੇਰੀ ਸਰਨਾਈਆ। ਸਦ ਭਾਣਾ ਤੇਰਾ ਸਹਿਣਾ, ਸੀਸ ਜਗਦੀਸ ਝੁਕਾਈਆ। ਓਧਰੋਂ ਜੋੜਾ ਉਡ ਕੇ ਆ ਗਿਆ ਤੋਤਾ ਮੈਨਾ, ਉਮਰ ਬਾਲੀ ਸੋਭਾ ਪਾਈਆ। ਉਨ੍ਹਾਂ ਹੱਸ ਕੇ ਕਿਹਾ ਕਿਸ ਵਹਿਣ ਵਿਚ ਵਹਿਣਾਂ, ਫ਼ਰੀਦ ਫ਼ਿਕਰਾ ਦੇ ਸੁਣਾਈਆ। ਫ਼ਰੀਦ ਰਾਗ ਗਾਇਆ ਬਿਨ ਸੁਰ ਤਾਲ ਸੈਣਾ, ਤਾਨਸੇਨ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮੈਨਾ ਤੋਤੇ ਕਿਹਾ ਪੁਕਾਰ, ਪ੍ਰੇਮ ਅਵਾਜ਼ ਸੁਣਾਈਆ। ਦੱਸ ਫ਼ਰੀਦ ਪ੍ਰਭੂ ਦੇ ਯਾਰ, ਕਿਸ ਬਿਧ ਮਿਲੇ ਤੇਰਾ ਗੁਸਾਈਂਆ। ਕਿਸ ਗ੍ਰਹਿ ਹੋਵੇ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਜੇ ਕੁਛ ਤੇਰਾ ਅਖਤਿਆਰ, ਸਾਨੂੰ ਦੇ ਮਿਲਾਈਆ। ਫ਼ਰੀਦ ਨੇ ਗੋਡਿਆਂ ਉਤੇ ਪਾਇਆ ਭਾਰ, ਹੱਥ ਸੀਸ ਉਤੇ ਰਖਾਈਆ। ਫਿਰ ਅੱਖਾਂ ਲਈਆਂ ਉਘਾੜ, ਜ਼ਿਮੀਂ ਅਸਮਾਨਾਂ ਰਾਹ ਤਕਾਈਆ। ਫੇਰ ਚਾਰ ਕੁੰਟ ਵੇਖੀ ਉਜਾੜ, ਬਾਲੂ ਰੇਤ ਚਲੇ ਵਾਹੋ ਦਾਹੀਆ। ਫੇਰ ਰੁਤ ਵੇਖੀ ਮਹੀਨਾ ਹਾੜ, ਅਗਨੀ ਤਤ ਤਪਾਈਆ। ਫੇਰ ਆਪਣੀ ਤਕੀ ਨਾੜ ਨਾੜ, ਤਿੰਨ ਸੌ ਸੱਠ ਹਾਡੀ ਖੋਜ ਖੁਜਾਈਆ। ਫੇਰ ਸੰਸਾਰ ਤੱਕਿਆ ਡੂੰਘੀ ਗ਼ਾਰ, ਚੁਰਾਸੀ ਵਿਚੋਂ ਨਾ ਕੋਇ ਕਢਾਈਆ। ਫੇਰ ਆਪਣੀ ਛਾਤੀ ਤੇ ਮਾਰੀ ਲਕਾਰ, ਲੈਨ ਦਿਤੀ ਲਗਾਈਆ। ਫੇਰ ਰੋ ਪਿਆ ਭੁੱਬਾਂ ਮਾਰ, ਹੰਝੂਆਂ ਹਾਰ ਬਣਾਈਆ। ਫੇਰ ਧਰਤੀ ਦੀ ਲੈ ਕੇ ਛਾਰ, ਮਸਤਕ ਨਾਲ ਛੁਹਾਈਆ। ਫੇਰ ਦੋ ਜਹਾਨ ਤੱਕਿਆ ਆਰ ਪਾਰ, ਪਰਾ ਪਸੰਤੀ ਮਧਮ ਬੈਖਰੀ ਚਹੁੰ ਬਾਣੀਆਂ ਤੋਂ ਬਾਹਰ ਖੋਜ ਖੁਜਾਈਆ। ਫੇਰ ਰੂਪ ਤੱਕਿਆ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਫੇਰ ਸ਼ਬਦ ਸੁਣੀ ਗੁੰਜਾਰ, ਜੋ ਸੰਦੇਸ਼ਾ ਰਿਹਾ ਸੁਣਾਈਆ। ਫ਼ਰੀਦਾ ਔਹ ਵੇਖ ਅਗੰਮੀ ਆਪਣਾ ਯਾਰ, ਜੋ ਯਰਾਨਾ ਤੋੜ ਨਿਭਾਈਆ।
❋
❋
ਕਲਜੁਗ ਅੰਤ ਲਏ ਅਵਤਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਚਾਰ ਜੁਗ ਦੇ ਵਿਛੜਿਆਂ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਨਿਭਾਈਆ। ਫ਼ਰੀਦ ਹੱਸ ਕੇ ਇਸ਼ਾਰਾ ਕੀਤਾ ਬਿਨਾ ਅੱਖਾਂ ਦਿਤਾ ਵਖਾਲ, ਆਖ਼ਰ ਧਿਆਨ ਕਰਾਈਆ। ਆਪਣੀ ਸੁਰਤ ਲਉ ਸੰਭਾਲ, ਮੈਨਾ ਤੋਤਾ ਭੈਣ ਭਾਈਆ। ਆਪੇ ਵੇਖੇ ਮੁਰੀਦਾਂ ਹਾਲ, ਪ੍ਰਭ ਮੁਰਸ਼ਦ ਬੇਪਰਵਾਹੀਆ। ਸਭ ਦੀ ਸੁਰਤ ਲਏ ਸੰਭਾਲ, ਸੰਬਲ ਬਹਿ ਕੇ ਕਾਰ ਕਮਾਈਆ। ਪੂਰੀ ਕਰੇ ਘਾਲੀ ਘਾਲ, ਲੇਖਾ ਦੇਵੇ ਥਾਉਂ ਥਾਈਂਆ। ਅੱਜ ਦੀ ਰਾਤ ਕਟਣੀ ਮੇਰੇ ਨਾਲ, ਜੰਗਲ ਬੀਆਬਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਵੇਖਿਆ ਅਜਬ ਨਜ਼ਾਰਾ, ਆਪਣਾ ਨੈਣ ਉਠਾਈਆ। ਫ਼ਰੀਦ ਬੋਲਿਆ ਫੇਰ ਦੁਬਾਰਾ, ਕਥਨੀ ਕਥ ਸੁਣਾਈਆ। ਜਿਸ ਵੇਲੇ ਕਲ ਕਲਕੀ ਆਵੇ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੁਹਾਡਾ ਮਾਨਸ ਜਨਮ ਹੋਵੇ ਵਿਚ ਸੰਸਾਰਾ, ਤਨ ਵਜੂਦ ਸੋਭਾ ਪਾਈਆ। ਦਰ ਠਾਂਡਾ ਬਖ਼ਸ਼ੇ ਦਰਬਾਰਾ, ਗ੍ਰਹਿ ਦੇਵੇ ਮਾਣ ਵਡਿਆਈਆ। ਏਸੇ ਧਰਨੀ ਉਤੇ ਆਵੇ ਪਰਵਰਦਿਗਾਰਾ, ਹਰਿ ਸਾਂਝਾ ਬੇਪਰਵਾਹੀਆ। ਬਿਨਾ ਕਲਮ ਤੋਂ ਲੇਖ ਹਮਾਰਾ, ਨਾ ਕੋਇ ਮੇਟੇ ਮੇਟ ਮਿਟਾਈਆ। ਫਿਰ ਨਿਉਂ ਕੇ ਕੀਤਾ ਨਿਮਸਕਾਰਾ, ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੈਨਾ ਕਿਹਾ ਫ਼ਰੀਦ ਤੇਰੀ ਗਵਾਹੀ, ਸ਼ਹਾਦਤ ਇਕ ਭੁਗਤਾਈਆ। ਇਹ ਵੇਖ ਮੇਰਾ ਭਾਈ, ਜੋ ਪ੍ਰਭ ਦਾ ਰਾਹ ਤਕਾਈਆ। ਫ਼ਰੀਦ ਹੱਸ ਕੇ ਕਿਹਾ ਓਹ ਸਾਹਿਬ ਮੇਰਾ ਗੁਸਾਈਂ, ਹਰਿ ਵਡਾ ਵਡ ਵਡਿਆਈਆ। ਜੁਗ ਚੌਕੜੀ ਬਣਿਆ ਰਹੇ ਰਾਹੀ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਭਗਤ ਸੁਹੇਲੇ ਲਏ ਮਿਲਾਈ, ਗੁਰਮੁਖ ਵਿਛੜੇ ਜੋੜ ਜੁੜਾਈਆ। ਜ਼ਰੂਰ ਤੁਹਾਡਾ ਲਹਿਣਾ ਦੇਣਾ ਦਏ ਏਸੇ ਥਾਈਂ, ਧਰਨੀ ਧਰਤ ਧੌਲ ਕਰੇ ਰੁਸ਼ਨਾਈਆ। ਤੁਸਾਂ ਮਿਲਣਾ ਚਾਈਂ ਚਾਈਂ, ਚਾਉ ਘਨੇਰਾ ਇਕ ਸਮਝਾਈਆ। ਨਿਰਗੁਣ ਧਾਰ ਪਕੜੇ ਬਾਹੀਂ, ਸੱਜਣ ਸੁਹੇਲੇ ਗੋਦ ਟਿਕਾਈਆ। ਪੂਰਬ ਲੇਖਾ ਦਏ ਮੁਕਾਈ, ਮੁਕੰਮਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਜਨਮ ਦਾ ਦੇਵੇ ਦਾਨ, ਸਿੰਘ ਗੁਰਦਿਆਲ ਕੌਰ ਗਿਆਨ, ਗਿਆਨ ਵਿਚ ਆਪਣਾ ਭੇਵ ਖੁਲ੍ਹਾਈਆ।
੭ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਜਗੀਰ ਸਿੰਘ ਦੇ ਗ੍ਰਹਿ ਪਿੰਡ ਰੱਤੇਵਾਲ
ਜਗੀਰ ਸਿੰਘ ਮਿਲੀ ਉਹ ਜਾਗੀਰ, ਜੇਹੜੀ ਪੂਰਬ ਨਜ਼ਰੀ ਆਈਆ। ਜਿਸ ਵੇਲੇ ਗੁਰ ਅੰਗਦ ਦਾ ਫੜਿਆ ਸੀ ਚੀਰ, ਪਲੂ ਆਪਣੇ ਹੱਥ ਟਿਕਾਈਆ। ਨੈਣਾਂ ਵਿਚੋਂ ਵਹਾ ਕੇ ਨੀਰ, ਰੋ ਕੇ ਦਿਤਾ ਸੁਣਾਈਆ। ਤੂੰ ਪਾਤਸ਼ਾਹ ਮੈਂ ਫ਼ਕੀਰ, ਗ਼ਰੀਬ ਨਿਮਾਣਾ ਸੀਸ ਝੁਕਾਈਆ। ਤੂੰ ਸ਼ਹਿਨਸ਼ਾਹ ਮੈਂ ਹਕੀਰ, ਦਰ ਤੇਰੇ ਆਸ ਰਖਾਈਆ। ਮੇਰੇ ਅੰਤਰ ਨਾ ਆਵੇ ਧੀਰ, ਧੀਰਜ ਦੇਣੀ ਧਰਾਈਆ। ਅੰਗਦ ਮਸਤਕ ਉਤੇ ਲਾ ਲਕੀਰ, ਰੇਖ ਦਿਤੀ ਬਦਲਾਈਆ। ਫੇਰ ਵਖਾਈ ਗੋਬਿੰਦ ਵਾਲੀ ਸ਼ਮਸ਼ੀਰ, ਖੰਡਾ ਧਾਰ ਲਟਕਾਈਆ। ਫੇਰ ਬਦਲ ਦਿਤੀ ਤਕਦੀਰ, ਥਾਪੀ
❋
❋
ਪੁਸ਼ਤ ਪਨਾਹ ਰਖਾਈਆ। ਫੇਰ ਪ੍ਰੇਮ ਪਿਆਰ ਦਾ ਦੇ ਕੇ ਸੀਰ, ਅੰਮ੍ਰਿਤ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਅੰਗਦ ਦਿਤਾ ਪ੍ਰੇਮ ਦਿਲਾਸਾ, ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਅੱਗੇ ਕੀਤਾ ਅਰਦਾਸਾ, ਸੀਸ ਜਗਦੀਸ ਝੁਕਾਈਆ। ਤੇਰਾ ਖੇਲ ਤੇਰਾ ਤਮਾਸ਼ਾ, ਤੇਰੀ ਧਾਰ ਵੇਖ ਵਖਾਈਆ। ਇਹ ਪ੍ਰੇਮ ਮੁਹੱਬਤ ਦਾ ਪਿਆਸਾ, ਵਸਤ ਅਮੋਲਕ ਦੇਣੀ ਵਰਤਾਈਆ। ਭਾਗ ਲਗਾਉਣਾ ਕਾਇਆ ਕਾਸਾ, ਘਰ ਰਸ ਦੇਣਾ ਚਖਾਈਆ। ਫੇਰ ਅਗਲਾ ਖੋਲ੍ਹ ਖੁਲਾਸਾ, ਪਰਦਾ ਦਿਤਾ ਉਠਾਈਆ। ਤੇਰਾ ਮੇਲ ਹੋਣਾ ਪੁਰਖ ਅਬਿਨਾਸ਼ਾ, ਕਲਜੁਗ ਅੰਤਮ ਦਏ ਗਵਾਹੀਆ। ਜੋ ਆਦਿ ਅੰਤ ਦਾ ਦਾਤਾ, ਦੇਵਣਹਾਰ ਅਖਵਾਈਆ। ਆਤਮ ਪਰਮਾਤਮ ਜੋੜੇ ਨਾਤਾ, ਵਿਛੜੇ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥਾ, ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣੀ ਕਾਰ ਕਮਾਈਆ। ਅੰਗਦ ਅੱਗੇ ਧਰਿਆ ਇਕ ਰੁਪਈਆ, ਖ਼ੁਸ਼ੀ ਵਿਚ ਸੀਸ ਨਿਵਾਈਆ। ਆਪਣੀ ਫੜਾ ਕੇ ਬਹੀਆ, ਧਰਮ ਗੰਢ ਪਵਾਈਆ। ਮਲਾਹ ਬਣਾ ਕੇ ਜੀਵਣ ਨਈਆ, ਵੰਝ ਮੁਹਾਣਾ ਹੱਥ ਫੜਾਈਆ। ਇਕ ਸ਼ਬਦ ਕਿਹਾ ਬਿਨ ਤੇਰੇ ਪਤ ਨਾ ਰਹੀਆ, ਪਤਿਪਰਮੇਸ਼ਵਰ ਦੇਣਾ ਮਿਲਾਈਆ। ਰਾਏ ਧਰਮ ਨਾ ਕਢੇ ਵਹੀਆ, ਲੇਖਾ ਮੰਗੇ ਨਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅੰਗਦ ਕਿਹਾ ਇਹ ਰੁਪਈਆ ਰੱਖ ਕੋਲ, ਸ਼ਬਦ ਸਚ ਜਣਾਈਆ। ਮੇਰਾ ਤੇਰੇ ਨਾਲ ਬੋਲ, ਅਨਬੋਲਤ ਰਿਹਾ ਸਮਝਾਈਆ। ਤੂੰ ਬੈਠਾ ਰਹੀਂ ਅਡੋਲ, ਧੀਰਜ ਧੀਰ ਰਖਾਈਆ। ਜਿਸ ਵੇਲੇ ਮੇਰਾ ਪੁਰਖ ਅਕਾਲ ਆਵੇ ਉਪਰ ਧੌਲ, ਧਰਨੀ ਉਤੇ ਸੋਭਾ ਪਾਈਆ। ਭਗਤਾਂ ਅੰਦਰ ਜਾਏ ਮੌਲ, ਪ੍ਰੇਮ ਪ੍ਰੀਤੀ ਰੰਗ ਰੰਗਾਈਆ। ਪੜਦਾ ਚੁਕਾਵੇ ਓਹਲ, ਭਰਮ ਦਏ ਮਿਟਾਈਆ। ਫੇਰ ਆਵੇ ਤੇਰੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰੁਪਈਆ ਕਹੇ ਮੇਰੀ ਪੁਰਾਣੀ ਆਸ, ਖ਼ੁਸ਼ੀਆਂ ਨਾਲ ਜਣਾਈਆ। ਗੋਬਿੰਦ ਦੀ ਸਵਾ ਵਾਲੀ ਅਰਦਾਸ, ਰੀਤੀ ਜਗਤ ਵਾਲੀ ਅਪਣਾਈਆ। ਸੰਦੇਸ਼ੇ ਵਿਚ ਆਖ, ਸ਼ਬਦ ਵਿਚ ਸਮਝਾਈਆ। ਇਕ ਦਾ ਇਕ ਦੋ ਦਾ ਮੇਲਾ ਸਾਖਿਆਤ, ਪਰਦਾ ਨਾ ਕੋਇ ਛੁਪਾਈਆ। ਸੋ ਵੇਲਾ ਵਕਤ ਪਹੁੰਚਿਆ ਆਜ, ਲੇਖਾ ਮੁਕੇ ਚਾਈਂ ਚਾਈਂਆ। ਅੱਗੇ ਵਾਸਤੇ ਖੋਲ੍ਹੇ ਜਾਗ, ਆਲਸ ਨਿੰਦਰਾ ਦਏ ਮਿਟਾਈਆ। ਉਜੜੇ ਘਰ ਵਿਚ ਲਾਵੇ ਭਾਗ, ਖੇੜਾ ਫੇਰ ਵਸਾਈਆ। ਇਕ ਰੁਪਈਆ ਦੇਵੇ ਦਾਜ, ਦੌਲਤ ਨਾਮ ਵਰਤਾਈਆ। ਜਿਸ ਨੇ ਖੇਲ ਕੀਤਾ ਆਦਿ, ਸੋ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਦਾ ਲਹਿਣਾ ਲੇਖਾ ਸਭ ਦਾ ਰੱਖੇ ਯਾਦ, ਜੁਗ ਚੌਕੜੀ ਜਨਮ ਕਰਮ ਅਭੁੱਲ ਭੁੱਲ ਕਦੇ ਨਾ ਜਾਈਆ।
❋
❋
੧੩ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਮਾਝਾ ਸੰਗਤ ਦੇ ਨਵਿਤ ਵਾਢੀ ਦੇ ਦਿਨ ਹਰਿ ਭਗਤ ਦਵਾਰ ਜੇਠੂਵਾਲ
ਕਾਲ ਕਹੇ ਮੈਂ ਕਲਜੁਗ ਸੋਇਆ ਜਾਗਾ, ਆਲਸ ਨਿੰਦਰਾ ਰਹੀ ਨਾ ਰਾਈਆ। ਮੈਂ ਵੇਖਿਆ ਚਾਰ ਕੁੰਟ ਸੰਤ ਸਾਧਾ, ਸਾਧਨਾ ਵਿਚ ਨਾ ਕੋਇ ਸਮਾਈਆ। ਮੈਂ ਸੀਤਾ ਰਾਮ ਇਸ਼ਟ ਤੱਕਿਆ ਕ੍ਰਿਸ਼ਨਾ ਰਾਧਾ, ਅਸ਼ਟਭੁਜ ਸਿੰਘ ਸ਼ੇਰ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੱਕਿਆ ਵਾਹਿਦਾ, ਪੇਸ਼ੀਨਗੋਈਆਂ ਖੋਜ ਖੁਜਾਈਆ। ਅਵਤਾਰ ਪੈਗ਼ੰਬਰ ਗੁਰੂਆਂ ਤੱਕਿਆ ਮੁਆਹਿਦਾ, ਬਿਨ ਅੱਖਾਂ ਅੱਖ ਉਠਾਈਆ। ਜਗਤ ਜਹਾਨ ਖੇਲ ਤੱਕਿਆ ਆਤਮ ਪਰਮਾਤਮ ਹੋਈ ਅਲਾਹਿਦਾ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਮੈਂ ਲੱਖ ਚੁਰਾਸੀ ਜੀਵ ਜੰਤ ਲਿਆ ਜਾਇਜ਼ਾ, ਨਜਾਇਜ਼ ਹੁਕਮ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਾਲ ਕਹੇ ਕਲਜੁਗ ਮੈਂ ਤਕੇ ਰਾਗ ਨਾਦ ਧੁਨ ਢਾਡੀ, ਸਾਰੰਗੜੇ ਖੋਜ ਖੁਜਾਈਆ। ਸ਼ਾਹ ਸੁਲਤਾਨ ਜ਼ਿਮੀਂ ਅਸਮਾਨ ਤਕੇ ਵੇਖੇ ਰੂਪ ਬਾਡੀ, ਜੋ ਘਾੜਤ ਘੜਨ ਵਿਚ ਚਤੁਰਾਈਆ। ਮੁੱਲਾ ਸ਼ੇਖ ਮੁਸਾਇਕ ਤਕੇ ਹਾਜੀ, ਹੁਜਰਿਆਂ ਖੋਜ ਖੁਜਾਈਆ। ਪੰਡਤ ਪਾਂਧੇ ਤਕੇ ਵਿਚ ਕਾਸ਼ੀ, ਤਟ ਕਿਨਾਰੇ ਫੋਲ ਫੁਲਾਈਆ। ਗ੍ਰੰਥੀ ਪੰਥੀ ਵੇਖੇ ਵੇਖੇ ਜਗਤ ਸਮਾਜੀ, ਸਮਾਂ ਸਮਝ ਕਿਸੇ ਨਾ ਆਈਆ। ਪਿਆਰ ਮੁਹੱਬਤ ਨਾਤੇ ਵੇਖੇ ਹਕੀਕੀ ਜਗਤ ਮਜਾਜ਼ੀ, ਆਤਮ ਰਸ ਮਜ਼ਾ ਹੱਕ ਨਾ ਕੋਇ ਚਖਾਈਆ। ਜਾਂ ਨਿਗਹ ਮਾਰੀ ਅੰਦਰੋਂ ਸੋਈ ਸੁਰਤ ਕਿਸੇ ਨਾ ਜਾਗੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵ ਹੰਸ ਬੁੱਧੀ ਹੋਈ ਕਾਗੀ, ਦਿਵਸ ਰੈਣ ਰਹੇ ਕੁਰਲਾਈਆ। ਕਾਲ ਕਹੇ ਕਲਜੁਗ ਜਾਂ ਫੇਰ ਤੱਕਿਆ ਜਨ ਭਗਤ ਸੁਹੇਲੇ ਵੇਖੇ ਵਡਭਾਗੀ, ਅੰਤਮ ਤੇਰਾ ਧਿਆਨ ਲਗਾਈਆ। ਜਿਨ੍ਹਾਂ ਦੀ ਕੋਟਾਂ ਵਿਚੋਂ ਸ੍ਰਿਸ਼ਟੀ ਵਿਚ ਥੋੜੀ ਆਬਾਦੀ, ਬਹੁ ਗਣਤ ਨਾ ਕੋਇ ਗਿਣਾਈਆ। ਉਨ੍ਹਾਂ ਦਾ ਪ੍ਰੇਮ ਤੱਕਿਆ ਪਿਆਰ ਵੇਖਿਆ ਖ਼ੁਸ਼ੀਆਂ ਨਾਲ ਕਰਦੇ ਵਾਢੀ, ਭਗਤੀ ਦਾ ਮੂਲ ਭਗਵਨ ਦੀ ਧਾਰ ਵਿਚ ਸਮਾਈਆ। ਜਿਸ ਪ੍ਰਭੂ ਤੋਂ ਸ੍ਰਿਸ਼ਟੀ ਰਹਿ ਗਈ ਫਾਡੀ, ਨਿਰਗੁਣ ਸਰਗੁਣ ਮਿਲਣ ਕੋਇ ਨਾ ਆਈਆ। ਉਸ ਦਾ ਲੇਖਾ ਆਦਿ ਜੁਗਾਦਿ ਦੀ ਯਾਦਦਾਸ਼ਤ ਤੇ ਯਾਦੀ, ਜਿਸ ਦਾ ਯਾਦਵ ਕ੍ਰਿਸ਼ਨ ਗਿਆ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰੂ ਲੇਖਾ ਵੇਖਣ ਪਿਛਲਾ ਮਾਜ਼ੀ, ਹਾਲ ਹਾਲ ਵਿਚ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਮਿਹਰਵਾਨ ਮਹਿਬੂਬ ਪ੍ਰੇਮ ਪਿਆਰ ਮੁਹੱਬਤ ਦੇਵੇ ਧਰਮ ਧਾਰ ਦੀ ਦਾਦੀ, ਦੀਦਾ ਦਾਨਿਸਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਬਾਹਰ ਰਹੇ ਅਮਦਾਦੀ, ਗੁਪਤ ਜ਼ਾਹਰ ਸਿਰ ਆਪਣਾ ਹੱਥ ਟਿਕਾਈਆ।
੧੪ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਮਾਝਾ ਸੰਗਤ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰ ਮੈਨੂੰ ਮਾਰਦੇ ਦਾਬੇ, ਭੈ ਰਹੇ ਵਖਾਈਆ। ਮੈਂ ਅੱਗੋਂ ਹੱਸ ਕੇ ਉਂਗਲ ਕੀਤੀ ਵੱਲ ਕਾਅਬੇ, ਪੈਗ਼ੰਬਰਾਂ ਕਬਰਾਂ ਦਿਤੀਆਂ ਵਖਾਈਆ। ਫੇਰ ਇਸ਼ਾਰਾ ਕੀਤਾ ਜੋ ਬਗ਼ਦਾਦ ਬਚਨ ਕੀਤਾ ਨਾਨਕ ਬਾਬੇ, ਬਾਬਰ ਸ਼ਾਹੀ ਵੱਲ ਧਿਆਨ ਲਗਾਈਆ। ਸਦੀ
❋
❋
ਚੌਧਵੀਂ ਬਿਨਾ ਭਗਤਾਂ ਕੋਇ ਨਾ ਜਾਗੇ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਮਾਨਵ ਹੰਸ ਬਣਨੇ ਕਾਗੇ, ਦੁਰਮਤ ਮੈਲ ਨਾ ਕੋਇ ਧਵਾਈਆ। ਕੰਤ ਮਿਲੇ ਨਾ ਕਿਸੇ ਸੁਹਾਗੇ, ਸੁਹੰਜਣੀ ਸੇਜ ਨਾ ਕੋਇ ਹੰਢਾਈਆ। ਚਾਰ ਵਰਨ ਰੱਖੇ ਕੋਇ ਨਾ ਲਾਜੇ, ਮਿਹਰ ਨਜ਼ਰ ਨਾ ਕੋਇ ਟਿਕਾਈਆ। ਉਸ ਵੇਲੇ ਖੇਲ ਕਰਨਾ ਗ਼ਰੀਬ ਨਿਵਾਜੇ, ਦੀਨ ਦਿਆਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੇਸ ਮਾਝੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰ ਮੈਨੂੰ ਹੋਵਣ ਗ਼ੁੱਸੇ, ਗ਼ਜ਼ਬ ਨਾਲ ਜਣਾਈਆ। ਕਿਉਂ ਵਿਕਾਰ ਵਧਾਇਆ ਕਾਇਆ ਮਾਟੀ ਜੁੱਸੇ, ਜਿਸਮ ਜ਼ਮੀਰ ਦਿਤੀ ਬਦਲਾਈਆ। ਕਿਉਂ ਕੂੜ ਕਲਪਨਾ ਵਿਚ ਹਰ ਹਿਰਦਾ ਦੁੱਖੇ, ਹਿਰਦੇ ਹਰਿ ਨਾ ਕੋਇ ਵਸਾਈਆ। ਜਨਣੀ ਸੁਫਲ ਹੋਏ ਨਾ ਕੁੱਖੇ, ਭਗਤ ਜਨਮੇ ਕੋਇ ਨਾ ਮਾਈਆ। ਸ਼ਾਹ ਸੁਲਤਾਨ ਜਾਣ ਲੁੱਟੇ, ਅੱਗੇ ਹੋ ਨਾ ਕੋਇ ਬਚਾਈਆ। ਕਲਜੁਗ ਜੀਵਾਂ ਭਾਗ ਨਿਖੁੱਟੇ, ਮਿਹਰ ਨਜ਼ਰ ਨਾਲ ਨਾ ਕੋਇ ਤਰਾਈਆ। ਕਿਉਂ ਝਗੜਾ ਪਾਇਆ ਪੰਜ ਤਤ ਬੁਤੇ, ਬੁਤਖ਼ਾਨੇ ਰਹੇ ਕੁਰਲਾਈਆ। ਕਲਜੁਗ ਕਹੇ ਮੈਂ ਨਿਗਾਹ ਮਾਰੀ ਅਸਮਾਨਾਂ ਉਤੇ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਖੇਲ ਵੇਖਿਆ ਪਰਮ ਪੁਰਖ ਅਬਿਨਾਸ਼ੀ ਅਚੁਤੇ, ਹਰਿ ਕਰਤਾ ਆਪ ਕਰਾਈਆ। ਮਿਹਰਵਾਨ ਜਨ ਭਗਤਾਂ ਆਪੇ ਪੁਛੇ, ਸੋਈ ਸੁਰਤ ਨਿਰਤ ਜਗਾਈਆ। ਓਨ੍ਹਾਂ ਸੀਸ ਜਗਦੀਸ ਝੁਕੇ, ਡੰਡਾਵਤ ਬੰਦਨਾ ਵਿਚ ਸਰਨਾਈਆ। ਕਲਜੁਗ ਕਹੇ ਮੈਂ ਹੱਸ ਕੇ ਕਿਹਾ ਔਹ ਵੇਖੋ ਹਰਿਜਨ ਅੱਖਰ ਪੜ੍ਹਦੇ ਦੋ ਤੁਕੇ, ਸੋਹੰ ਢੋਲਾ ਇਕੋ ਗਾਈਆ। ਸਭ ਦੇ ਆਵਣ ਜਾਵਣ ਪੈਂਡੇ ਮੁਕੇ, ਅੱਗੇ ਪੰਧ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰ ਮੈਨੂੰ ਡਰਾਉਣ, ਦਰਗਾਹ ਸਾਚੀ ਨੈਣ ਉਠਾਈਆ। ਮੈਂ ਨੀਵੀਂ ਕਰਕੇ ਧੌਣ, ਭੱਜਾਂ ਵਾਹੋ ਦਾਹੀਆ। ਫੇਰ ਸੰਦੇਸ਼ਾ ਦੇਵਣ ਵਿਚ ਪੌਣ, ਉਨੰਜਾ ਪਵਣ ਕਰੇ ਜਣਾਈਆ। ਮੈਂ ਨੀਵੀਂ ਪਾ ਕੇ ਕਹਾਂ ਕੌਣ, ਮੈਨੂੰ ਰਿਹਾ ਬੁਲਾਈਆ। ਤ੍ਰੇਤੇ ਵਾਲਾ ਨਹੀਂ ਰੌਣ, ਰਾਵਣ ਲੰਕ ਨਾ ਕੋਇ ਚਤੁਰਾਈਆ। ਦੁਆਪਰ ਕੰਸ ਆਏ ਨਾ ਕੋਇ ਅਜ਼ਮਾਉਣ, ਸ਼ਸਤਰ ਚਲੇ ਨਾ ਕੋਇ ਚਤੁਰਾਈਆ। ਕਲਜੁਗ ਸਭ ਦਾ ਸੁਣਿਆ ਗਾਉਣ, ਚਾਰੋਂ ਕੁੰਟ ਧਿਆਨ ਲਗਾਈਆ। ਅੱਖਰਾਂ ਵਿਚ ਜੁਗ ਜਨਮ ਦਾ ਰੁੱਸਿਆ ਪ੍ਰਭੂ ਮਨਾਉਣ, ਢੋਲੇ ਸਿਫਤਾਂ ਵਾਲੇ ਗਾਈਆ। ਮੈਂ ਫੇਰ ਤੱਕਿਆ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਸਭ ਨੂੰ ਆਇਆ ਤੜਫਾਉਣ, ਸਾਂਤਕ ਸਤਿ ਨਾ ਕੋਇ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਆਇਆ ਹਲਾਉਣ, ਹਲੂਣਾ ਆਪਣਾ ਨਾਮ ਲਗਾਈਆ। ਦੀਨ ਮਜ਼੍ਹਬ ਦਾ ਖੇੜਾ ਆਇਆ ਢਾਹੁਣ, ਦੂਈ ਦਵੈਤ ਕੰਧ ਗਵਾਈਆ। ਦਰਗਹ ਸਾਚੀ ਸਾਚਾ ਘਰ ਆਇਆ ਵਖਾਉਣ, ਦਰ ਪਰਦਾ ਆਪ ਖੁਲ੍ਹਾਈਆ। ਜਨ ਭਗਤ ਸੁਹੇਲੇ ਸਚ ਮੁਹੱਬਤ ਵਿਚ ਆਇਆ ਮਿਲਾਉਣ, ਮਿਲਣੀ ਆਪਣੇ ਨਾਲ ਕਰਾਈਆ। ਸਾਚਾ ਢੋਲਾ ਆਇਆ ਫਰਮਾਉਣ, ਫੁਰਨੇ ਪਿਛਲੇ ਬੰਦ ਕਰਾਈਆ। ਤੂੰ ਮੇਰਾ ਮੈਂ ਤੇਰਾ ਭਗਤ ਸੁਹੇਲੇ ਸੰਤ ਗਾਉਣ, ਗੁਰਮੁਖ ਗੁਰਸਿਖ ਰਸਨਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਆਇਆ ਮੁਕਾਉਣ, ਬਚਿਆ ਰਹਿਣ ਕੋਇ ਨਾ ਪਾਈਆ।
❋
❋
੧੫ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਮਾਝਾ ਸੰਗਤ ਦੇ ਘਰ ਜਾਣ ਸਮੇਂ ਹਰਿ ਭਗਤ ਦਵਾਰ ਜੇਠੂਵਾਲ
ਗੁਰ ਪਰਸਾਦਿ ਮਿਲੇ ਹਰਿ ਕਿਰਪਾ, ਜਨ ਭਗਤ ਵਡਿਆਈਆ। ਜਨਮ ਕਰਮ ਦੀ ਰਹੇ ਕੋਇ ਨਾ ਬਿਪਤਾ, ਆਵਣ ਜਾਵਣ ਗੇੜ ਚੁਕਾਈਆ। ਜਿਸ ਦੀ ਮਹਿਮਾ ਚਾਰ ਜੁਗ ਦਾ ਸ਼ਾਸਤਰ ਰਿਹਾ ਲਿਖਦਾ, ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸਿਫ਼ਤ ਸਾਲਾਹੀਆ। ਉਹ ਖੇਲ ਕਰੇ ਅਨਡਿਠ ਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਦਾ ਪਿਆਰਾ ਰਹੇ ਗੁਰਮੁਖ ਹਿਤ ਦਾ, ਗੁਰਸਿਖ ਆਪਣੇ ਰੰਗ ਰੰਗਾਈਆ। ਸੰਤ ਸੁਹੇਲਾ ਮਾਨਸ ਜਨਮ ਜਿੱਤ ਦਾ, ਜਨਮ ਜੀਵਣ ਵਿਚੋਂ ਬਦਲਾਈਆ। ਦਰਸ ਕਰ ਅਗੰਮੀ ਪਿਤ ਦਾ, ਪਾਤਾਲ ਆਕਾਸ਼ਾਂ ਡੇਰਾ ਢਾਹੀਆ। ਸਾਥ ਮੰਗੇ ਸਦਾ ਨਿਤ ਦਾ, ਵਿਛੋੜਾ ਰਹਿਣ ਕੋਇ ਨਾ ਪਾਈਆ। ਸਾਚਾ ਹੁਕਮ ਸਤਿਗੁਰ ਸਿੱਖ ਦਾ, ਸਿੱਖੀ ਸਿਖਿਆ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੇਰੀ ਜੁਗ ਜੁਗ ਕਾਰ, ਅਵਤਾਰ ਪੈਗ਼ੰਬਰ ਗੁਰ ਗਏ ਸਮਝਾਈਆ। ਪ੍ਰਭ ਨੇ ਵੱਖਰੀ ਬੱਧੀ ਧਾਰ, ਕਲਜੁਗ ਰੀਤੀ ਦਿਤੀ ਉਲਟਾਈਆ। ਜਨ ਭਗਤਾਂ ਦੇ ਅਧਾਰ, ਸਿਰ ਆਪਣਾ ਹੱਥ ਰਖਾਈਆ। ਜੋ ਪ੍ਰੇਮ ਨਾਲ ਕਰੇ ਇਕ ਵਾਰ ਨਿਮਸਕਾਰ, ਕੋਟ ਜਨਮ ਦਾ ਕਰਮ ਦਏ ਗਵਾਈਆ। ਜਿਨ੍ਹਾਂ ਸੇਵਾ ਕੀਤੀ ਅਪਰ ਅਪਾਰ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਸਤਿਗੁਰੂ ਭੰਡਾਰਾ ਭਗਤਾਂ ਦਾ ਭੰਡਾਰ, ਵਸਤ ਗੁਰਮੁਖਾਂ ਨਜ਼ਰੀ ਆਈਆ। ਗੁਰਸਿਖੋ ਸਭ ਦੇ ਅੰਤਰ ਬਖ਼ਸ਼ਾਂ ਉਹ ਪਿਆਰ, ਜਿਸ ਪ੍ਰੇਮ ਪ੍ਰੀਤੀ ਨੂੰ ਕਬੀਰ ਜੁਲਾਹਾ ਗਿਆ ਸਮਝਾਈਆ। ਤੁਹਾਡਾ ਚਾਰ ਦਿਨ ਦਾ ਵਿਹਾਰ, ਚੌਥੇ ਜੁਗ ਤੋਂ ਖਹਿੜਾ ਦਏ ਛੁਡਾਈਆ। ਤੁਹਾਡੇ ਅੰਦਰ ਦੀ ਸਿਤਾਰ, ਪ੍ਰੇਮ ਪ੍ਰੀਤੀ ਵਿਚ ਵਜਾਈਆ। ਜੇਹੜਾ ਸੀਸ ਤੇ ਚੁੱਕਿਆ ਭਾਰ, ਕੁਕਰਮ ਦੀ ਗਠੜੀ ਦਿਤੀ ਸੁਟਾਈਆ। ਬੁੱਢੇ ਨੱਢੇ ਵੱਡੇ ਛੋਟੇ ਨੌਜਵਾਨ ਦੇਵੇ ਤਾਰ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਇਕੋ ਘਰ ਬਾਹਰ, ਭਗਤ ਦਵਾਰਾ ਇਕੋ ਸੋਭਾ ਪਾਈਆ। ਖ਼ੁਸ਼ੀ ਨਾਲ ਸਭ ਨੇ ਪੰਜ ਵਾਰ ਬੋਲਣਾ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਪ੍ਰੇਮ ਪ੍ਰੀਤੀ ਵਿਚ ਕਰੇ ਤਿਆਰ, ਗੁਰਮੁਖਾਂ ਘਰ ਜਾਣਾ ਚਾਈਂ ਚਾਈਂਆ।
੧੭ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਮਾਲਵਾ ਸੰਗਤ ਦਾ ਖੇਤਾਂ ਵਿਚ ਇਕੱਠ ਪਿੰਡ ਰਜੋਵਾਲ ਦੁਆਬਾ
ਗੋਬਿੰਦ ਲੱਸੀ ਪੀ ਕੇ ਕੀਤਾ ਹਾਸਾ, ਹੱਸ ਕੇ ਦਿਤਾ ਵਖਾਈਆ। ਇਸ਼ਾਰਾ ਕੀਤਾ ਵੱਲ ਪੁਰਖ ਅਬਿਨਾਸ਼ਾ, ਪਰਵਰਦਿਗਾਰ ਨੂਰ ਇਲਾਹੀਆ। ਜਿਸ ਨੇ ਹੱਕ ਮੁਹੱਬਤ ਭਰਨਾ ਸਭ ਦਾ ਕਾਇਆ ਕਾਸਾ, ਰਹਿਮਤ ਕਲਮੇ ਨਾਮ ਵਾਲੀ ਵਰਤਾਈਆ। ਦੀਨ ਦੁਨੀ ਦਾ ਵੇਖੇ ਖੇਲ ਤਮਾਸ਼ਾ, ਖਿਲਾੜੀ ਹੋ ਕੇ ਆਪਣੀ ਖੇਲ ਖਿਲਾਈਆ। ਧਰਨੀ ਧਰਤ ਧਵਲ ਦਏ ਧਰਵਾਸਾ, ਧਰਮ ਦੀ ਧਾਰ ਇਕ ਸਮਝਾਈਆ। ਸਦੀ ਚੌਧਵੀਂ ਤੇਰੀ ਪੂਰੀ ਕਰੇ ਆਸਾ, ਆਸਾ ਮਨਸਾ ਵੇਖ ਵਖਾਈਆ। ਨਿਰਗੁਣ ਧਾਰ ਸੰਤ ਸੁਹੇਲਾ ਬਣ ਕੇ ਰਾਖਾ, ਰੱਖਿਆ ਕਰੇ ਥਾਉਂ ਥਾਈਂਆ। ਇਕ ਬਚਨ ਮੰਨਣਾ
❋
❋
ਆਖਾ, ਆਖ਼ਰ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਲਹਿੰਦਿਉਂ ਝਟ ਆ ਗਿਆ ਖਾਂ ਅਬਦੁੱਲਾ, ਅਬਦੁਲ ਕਹਿ ਕੇ ਸਾਰੇ ਗਾਈਆ। ਉਸ ਸਲਾਮਾਲੈਕਮ ਕਿਹਾ ਹੱਸ ਕੇ ਵਿਚੋਂ ਬੁੱਲਾਂ, ਸੱਯਦਾ ਨਿਉਂ ਕੇ ਸੀਸ ਨਿਵਾਈਆ। ਗੋਬਿੰਦ ਦੇ ਸੱਜੇ ਚਰਨ ਨਾਲ ਛੁਹਾਇਆ ਸਿਰ ਉਤੋਂ ਆਪਣਾ ਕੁੱਲਾ, ਰੋ ਕੇ ਕਿਹਾ ਮੇਰੀ ਕੁਲ ਦੇਣੀ ਤਰਾਈਆ। ਤੇਰੇ ਦਵਾਰੇ ਪਏ ਕੀਮਤ ਮੁੱਲਾ, ਲੇਖਾ ਲੇਖੇ ਦੇਣਾ ਲਗਾਈਆ। ਤੂੰ ਮਾਲਕ ਖ਼ਾਲਕ ਸੁਲਹਕੁਲਾ, ਸਿਲਸਲਾ ਤੇਰਾ ਜੁਗ ਜੁਗ ਨਜ਼ਰੀ ਆਈਆ। ਮੈਂ ਤੇਰੀ ਧਾਰ ਤੁਲਾ, ਤਾਲਬ ਤੁਲਬਾ ਆਪਣਾ ਲੈਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਬਦੁੱਲੇ ਹੱਥ ਫੇਰਿਆ ਉਤੇ ਚਰਨਾਂ, ਗੋਬਿੰਦ ਲਈ ਅੰਗੜਾਈਆ। ਅਬਦੁੱਲੇ ਕਿਹਾ ਤੇਰਾ ਕਲਮਾ ਪੜ੍ਹਨਾ, ਬਿਨਾ ਪੁਸਤਕ ਦੇ ਸਮਝਾਈਆ। ਗੋਬਿੰਦ ਹੱਸ ਕੇ ਕਿਹਾ ਇਕ ਵੇਰਾਂ ਕਹਿ ਤੇਰੇ ਵਿਚ ਮਰਨਾ, ਫੇਰ ਜੀਵਣ ਦੀ ਲੋੜ ਰਹੇ ਨਾ ਰਾਈਆ। ਅੱਜ ਤੋਂ ਤੈਨੂੰ ਲੈ ਜਾਵਾਂ ਉਸ ਪ੍ਰਭੂ ਦੀ ਸਰਨਾ, ਜਿਥੇ ਸਰਨਗਤ ਮਿਲੇ ਸਰਨਾਈਆ। ਮੰਜ਼ਲ ਅਗੰਮੀ ਚੜ੍ਹਨਾ, ਜਿਥੋਂ ਹੋਵੇ ਨਾ ਕਦੇ ਜੁਦਾਈਆ। ਓਧਰੋਂ ਰੋ ਕੇ ਕਿਹਾ ਧਰਨੀ ਧਰਨਾ, ਧਰਤ ਦਿਤੀ ਦੁਹਾਈਆ। ਗੋਬਿੰਦ ਮੇਰਾ ਲੇਖਾ ਪੂਰਾ ਕਿਸ ਕਰਨਾ, ਮੈਨੂੰ ਦੇ ਸਮਝਾਈਆ। ਗੋਬਿੰਦ ਕਿਹਾ ਪੁਰਖ ਅਕਾਲ ਤੈਨੂੰ ਵਰਨਾ, ਜੋ ਚਾਰੇ ਵਰਨਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਧਰਨੀ ਕਹੇ ਗੋਬਿੰਦ ਉਹ ਵੇਲਾ ਦੱਸ ਵਕਤ, ਨਿਗਾਹ ਮਿਹਰ ਉਠਾਈਆ। ਗੋਬਿੰਦ ਕਿਹਾ ਬਿਨਾ ਨੈਣਾਂ ਤੋਂ ਨੈਣ ਪਰਤ, ਅੱਖ ਅੱਖ ਨਾਲ ਮਿਲਾਈਆ। ਸ਼ਬਦੀ ਇਕਰਾਰ ਕਰਾਂ ਲਾਵਾਂ ਸ਼ਰਤ, ਸ਼ਰਅ ਤੋਂ ਬਾਹਰ ਸਮਝਾਈਆ। ਮੇਰਾ ਮਾਲਕ ਆਵੇ ਉਤੋਂ ਅਰਸ਼, ਫ਼ਰਸ਼ ਨੂਰ ਇਲਾਹੀਆ। ਤੇਰਾ ਪੂਰਾ ਕਰੇ ਕਰਜ਼, ਲਹਿਣਾ ਦਏ ਚੁਕਾਈਆ। ਧਰਨੀ ਫੇਰ ਕੀਤੀ ਅਰਜ਼, ਨਿਉਂ ਨਿਉਂ ਲਾਗੇ ਪਾਈਂਆ। ਕਿਸ ਬਿਧ ਮੇਰੀ ਆਸਾ ਪੂਰੀ ਕਰੇ ਗ਼ਰਜ਼, ਪਰਦਾ ਦੇਣਾ ਉਠਾਈਆ। ਗੋਬਿੰਦ ਕਿਹਾ ਇਹ ਖੇਲ ਬੜਾ ਅਸਚਰਜ, ਅਚਰਜ ਦਿਆਂ ਜਣਾਈਆ। ਜਿਸ ਵੇਲੇ ਸਤਿਜੁਗ ਦੀ ਕਲਜੁਗ ਵਿਚੋਂ ਪੁੱਠੀ ਸਿੱਧੀ ਕਰਨੀ ਨਰਦ, ਨਰ ਨਰਾਇਣ ਫੇਰਾ ਪਾਈਆ। ਧਰਨੀ ਤੇਰਾ ਜ਼ਰੂਰ ਵੰਡੇ ਦਰਦ, ਆਸਾ ਮਨਸਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਧਰਨੀ ਕਿਹਾ ਗੋਬਿੰਦ ਉਸ ਦੀ ਕੀ ਨਿਸ਼ਾਨੀ, ਕੁਛ ਮੈਨੂੰ ਦੇ ਜਣਾਈਆ। ਗੋਬਿੰਦ ਕਿਹਾ ਉਹ ਧਰਮ ਧਾਰ ਦਾ ਦਾਨੀ, ਦਇਆਵਾਨ ਅਖਵਾਈਆ। ਜਨ ਭਗਤਾਂ ਦੇਵੇ ਸਦਾ ਆਪਣੀ ਪ੍ਰੇਮ ਮਹਿਮਾਨੀ, ਮੁਹੱਬਤ ਰਸ ਵਿਚ ਚਖਾਈਆ। ਮੇਰੀ ਧਾਰ ਹੋਣ ਨਾ ਦਏ ਪੁਰਾਣੀ, ਨਵਾਂ ਆਪਣਾ ਰੰਗ ਰੰਗਾਈਆ। ਤੂੰ ਧਰਨੀ ਤੇ ਉਹ ਧਵਲ ਤੇਰਾ ਕਿਰਸਾਣੀ, ਕਿਰਸਾਣ ਧੁਰ ਦਾ ਸੋਭਾ ਪਾਈਆ। ਗੁਰਮੁਖ ਮਜ਼ਦੂਰ ਤੇਰੇ ਹਾਣੀ, ਸੇਵਾ ਸੇਵਾ ਵਿਚ ਸਮਝਾਈਆ। ਉਸ ਵੇਲੇ ਤੂੰ ਮੇਰਾ ਮੈਂ ਤੇਰਾ ਉਹ ਅੰਦਰੋਂ ਪੜ੍ਹਨਗੇ ਬਾਣੀ, ਸ਼ਾਸਤਰ ਵੰਡ ਨਾ ਕੋਇ ਵੰਡਾਈਆ। ਗੋਬਿੰਦ ਖ਼ੁਸ਼ੀ ਵਿਚ ਆਖਿਆ ਬਾਕੀ ਸ੍ਰਿਸ਼ਟ ਦਿਸੇ ਫ਼ਾਨੀ, ਧਰਨੀ ਤੇਰੇ ਉਤੇ ਰਹਿਣ ਕੋਇ ਨਾ ਪਾਈਆ। ਤੇਰੀ ਖ਼ਾਕ ਪ੍ਰਭੂ ਦੀ ਚਰਨ ਧੂੜ ਇਹ ਵਸਤ ਜ਼ਿਮੀਂ ਅਸਮਾਨੀ, ਬ੍ਰਹਮ ਗਿਆਨੀ ਗਿਆਨੀਆਂ ਦਏ ਮਿਲਾਈਆ। ਲਹਿਣਾ ਦੇਣਾ ਲੇਖਾ ਚੁਕਾਵੇ ਜੋ ਆਦਿ ਅੰਤ ਦਾ ਜਾਣ ਜਾਣੀ, ਜੁਗ ਜੁਗ ਆਪਣੀ ਕਾਰ ਕਮਾਈਆ। ਸੋ ਸਾਹਿਬ ਸਤਿਗੁਰ ਮਿਹਰਵਾਨ ਆਪਣੀ ਕਰੇ ਮਿਹਰਵਾਨੀ,
❋
❋
ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਤੁਸੀਂ ਸਾਰੇ ਭਗਤ ਤੇ ਸਾਰੇ ਆਪਣੀ ਆਤਮਾ ਦੇ ਬਾਨੀ, ਦੂਜੇ ਕੋਲੋਂ ਰਾਹ ਪੁਛਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਬਿਰਧਾਂ ਬਾਲਾਂ ਦੀ ਇਕੋ ਜੇਹੀ ਰੱਖੇ ਜਵਾਨੀ, ਪਿਆਰ ਵਿਚ ਅਧਾਰ ਵਿਚ ਸੁਧਾਰ ਵਿਚ ਸ਼ਿੰਗਾਰ ਵਿਚ ਨਿਰਾਕਾਰ ਵਿਚ ਸਾਕਾਰ ਆਪਣਾ ਪ੍ਰਸ਼ਾਦਿ ਪ੍ਰੇਮ ਪ੍ਰੀਤੀ ਵਿਚ ਛਕਾਈਆ।
੧੮ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਮਾਲਵਾ ਸੰਗਤ ਦੇ ਨਵਿਤ ਪਿੰਡ ਰਜੋਵਾਲ ਦੁਆਬਾ
ਪੁਰਖ ਅਕਾਲ ਜੋਤ ਨਿਰੰਕਾਰੀ, ਨਿਰਗੁਣ ਨਿਰਵੈਰ ਦਇਆ ਕਮਾਇੰਦਾ। ਉਠਾਏ ਸੁਰਤ ਸ਼ਬਦ ਦੁਲਾਰੀ, ਦੂਲ੍ਹਾ ਧੁਰ ਦਾ ਆਪ ਜਗਾਇੰਦਾ। ਬ੍ਰਹਿਮੰਡਾਂ ਖੰਡਾਂ ਪਾ ਸਾਰੀ, ਮਹਾਂਸਾਰਥੀ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਸੁਣਾਇੰਦਾ। ਦੇਵਤ ਸੁਰ ਆਲਸ ਨਿੰਦਰਾ ਕਰੇ ਕੋਇ ਨਾ ਭਾਰੀ, ਭਾਂਡਾ ਭਰਮ ਸਰਬ ਭੰਨਾਈਆ। ਹੁਕਮ ਸੰਦੇਸ਼ਾ ਦੇ ਇਕੋ ਵਾਰੀ, ਇਕ ਇਕੱਲਾ ਏਕੰਕਾਰ ਰਿਹਾ ਜਣਾਈਆ। ਉਠੋ ਵੇਖੋ ਨਿਗਾਹ ਮਾਰੋ ਕਲਜੁਗ ਤਕੋ ਆਪਣੀ ਧਾਰੀ, ਧਰਮ ਦੀ ਧਾਰ ਇਕ ਸਮਝਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜਿਧਰ ਤਕੋ ਹਾਹਾਕਾਰੀ, ਹਿਰਦੇ ਹਰਿ ਨਾ ਕੋਇ ਵਸਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਦੁਖਿਆਰੀ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਦੀਨਾਂ ਮਜ਼੍ਹਬਾਂ ਹੋਈ ਖ਼ੁਆਰੀ, ਸ਼ਰਅ ਕਲਮਾ ਨਾਮ ਨਾਲ ਟਕਰਾਈਆ। ਝਗੜਾ ਪਿਆ ਮੂੰਡ ਮੁੰਡਾਏ ਮੁੱਛ ਕੇਸ ਦਾੜ੍ਹੀ, ਬੋਦੀ ਜੰਞੂ ਵਾਲ ਕੁਰਲਾਈਆ। ਆਤਮ ਪਰਮਾਤਮ ਤਕੋ ਲੱਗੀ ਕਿਸੇ ਨਾ ਯਾਰੀ, ਕੂੜੀ ਕਿਰਿਆ ਦੀਨ ਦੁਨੀ ਹਲਕਾਈਆ। ਨਾਮ ਅਗੰਮੀ ਚੜ੍ਹੇ ਨਾ ਕਿਸੇ ਖ਼ੁਮਾਰੀ, ਖ਼ਾਲਸ ਰੂਪ ਨਾ ਕੋਇ ਦਰਸਾਈਆ ਮੈਂ ਵੇਖੀ ਤੱਕੀ ਚਾਰ ਯਾਰੀ, ਮੁਹੰਮਦ ਰਸੂਲ ਨਾਲ ਗਵਾਹੀਆ। ਮੈਂ ਵੇਖੀ ਗੋਬਿੰਦ ਵਾਲੀ ਪੰਚਮ ਧਾਰੀ, ਧਰਮ ਦੀ ਧਾਰ ਖੋਜ ਖੁਜਾਈਆ। ਸਦੀ ਚੌਧਵੀਂ ਸਭ ਨੇ ਆਪਣੀ ਬਾਜ਼ੀ ਹਾਰੀ, ਹਿਰਦੇ ਹਰਿ ਨਾ ਕੋਇ ਵਸਾਈਆ। ਉਠੋ ਉਠ ਸਵਾਧਾਨ ਹੋਵੋ ਚਿਤਰਗੁਪਤ ਰਾਏ ਧਰਮ ਸੰਗ ਮੌਤ ਲਾੜੀ, ਕਾਲ ਡੌਰੂ ਡੰਕ ਡੰਕ ਵਜਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣੇ ਹੱਥ ਲਏ ਖ਼ੁਦ ਮੁਖ਼ਤਿਆਰੀ, ਮੁਖਤਿਆਰ ਨਜ਼ਰ ਕੋਇ ਨਾ ਆਈਆ। ਹੁਕਮ ਸੰਦੇਸਾ ਦੇਵੇ ਪਹਿਲੀ ਵਾਰੀ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਬੀਤਿਆ ਆਪਣੀ ਧਾਰੀ, ਕਲਜੁਗ ਧੀਰਜ ਧਰਮ ਨਾ ਕੋਇ ਰਖਾਈਆ। ਅੱਗ ਲੱਗੀ ਬਹੱਤਰ ਨਾੜੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤ ਜਵਾਲਾ ਦਿਸੇ ਨਾ ਕਿਸੇ ਪਹਾੜੀ, ਪਰਬਤ ਰੋਵਣ ਮਾਰਨ ਧਾਈਂਆ। ਅਵਤਾਰ ਪੈਗ਼ੰਬਰ ਕਰਨ ਕੋਇ ਨਾ ਦਾਰੀ, ਗੁਰੂ ਗੁਰਦੇਵ ਰੰਗ ਨਾ ਕੋਇ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਵੇਖੋ ਹਾਹਾਕਾਰੀ, ਦੀਪ ਸੱਤ ਰਹੇ ਕੁਰਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਮੰਜ਼ਲ ਚੜ੍ਹੇ ਨਾ ਕੋਇ ਅਪਾਰੀ, ਅਪਰੰਪਰ ਸਵਾਮੀ ਮਿਲਣ ਕੋਇ ਨਾ ਪਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤਕੇ ਨਾ ਕੋਇ ਮੀਤ ਮੁਰਾਰੀ, ਮਿੱਤਰ ਪਿਆਰਾ ਸੰਗ ਨਾ ਕੋਇ ਰਖਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਜਾਣ ਬਲਿਹਾਰੀ, ਬਲ ਬਲ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਦੇਵਣਹਾਰਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਹੇ ਮੇਰਾ ਹੋਣਾ ਵਕਤ ਸੁਹਾਉਣਾ, ਸੁਹੰਜਣੀ ਰੁਤ ਵਡਿਆਈਆ। ਸ਼ਬਦ ਗੁਰੂ ਇਕ ਅਖਵਾਉਣਾ, ਦੂਜੀ ਸਿਫ਼ਤ ਨਾ ਕੋਇ ਸਾਲਾਹੀਆ। ਆਤਮ ਨੂਰ ਜੋਤ ਇਕ ਚਮਕਾਉਣਾ, ਅੰਧ ਅਗਿਆਨ ਦੇਣਾ ਮਿਟਾਈਆ। ਜਨ ਭਗਤ ਸੁਹੇਲਾ ਪਕੜ ਉਠਾਉਣਾ, ਗੁਰਮੁਖ ਗੁਰਸਿਖ ਗੁਰ ਗੁਰ ਗੋਦ ਟਿਕਾਈਆ। ਸਚ ਦਵਾਰੇ ਮੇਲ ਮਿਲੌਣਾ, ਮਿਲਣੀ ਹਰਿ ਜਗਦੀਸ ਕਰਾਈਆ। ਸਾਚਾ ਵਕਤ ਸੁਹੰਜਣਾ ਸੁਹਾਉਣਾ, ਸੋਹਣੀ ਰੁਤੜੀ ਸੋਭਾ ਪਾਈਆ। ਨਾਮ ਸੰਦੇਸ਼ਾ ਅਗੰਮੀ ਕਲਮਾ ਕਾਇਨਾਤ ਆਪ ਪਰਗਟਾਉਣਾ, ਸ੍ਰਿਸ਼ਟੀ ਦ੍ਰਿਸ਼ਟੀ ਵਿਚ ਟਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਗਾਉਣਾ, ਗਾਵਤ ਗਾ ਗਾ ਖ਼ੁਸ਼ੀ ਬਣਾਈਆ। ਆਤਮ ਬ੍ਰਹਮ ਇਕ ਦਰਸਾਉਣਾ, ਦੂਈ ਦਾ ਪਰਦਾ ਦੇਣਾ ਚੁਕਾਈਆ। ਸਚ ਦਵਾਰ ਏਕੰਕਾਰ ਇਕੋ ਘਰ ਵਸਾਉਣਾ, ਜੇਹੜਾ ਉਜੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਮੇਰਾ ਸ਼ਬਦ ਸੰਦੇਸ਼ਾ ਇਕ, ਇਕ ਇਕ ਨਾਲ ਜੁੜਾਈਆ। ਗੁਰਮੁਖ ਵਿਰਲਾ ਜਾਣੇ ਸਿਖ, ਜਿਸ ਸਿਖਿਆ ਦਿਤੀ ਸਮਝਾਈਆ। ਜਿਸ ਦਾ ਲਹਿਣਾ ਦੇਣਾ ਲਏ ਲਿਖ, ਜਨਮ ਕਰਮ ਦਾ ਰੋਗ ਗਵਾਈਆ। ਜਨ ਭਗਤ ਆਦਿ ਅੰਤ ਜੁਗ ਚੌਕੜੀ ਪ੍ਰਭ ਦਾ ਮਿਤ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਬਿਨਾ ਭਗਤਾਂ ਤੋਂ ਪ੍ਰਭੂ ਨੇ ਕੀਤਾ ਨਹੀਂ ਕਿਸੇ ਦਾ ਹਿਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੀਤੀ ਚਲੀ ਆਈਆ। ਸੋ ਗੁਰਮੁਖੋ ਸਵਾਮੀ ਹੋ ਕੇ ਵਸਿਆ ਸਭ ਦੇ ਚਿਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜਨ ਭਗਤ ਸਦਾ ਆਦਿ ਤੋਂ ਇਕ, ਮਧ ਵਿਚ ਇਕ ਅੰਤ ਵਿਚ ਇਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਵੇ ਪ੍ਰੇਮ ਪ੍ਰੀਤੀ ਕੀਤੀ ਜਿਸ, ਜਿਸਮ ਵਿਚ ਇਸਮ ਆਪਣਾ ਇਕ ਟਿਕਾਈਆ।
੨੨ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਗੂੜਾ ਰਾਮ ਜੰਮੂ ਦੀ ਸ਼ਾਦੀ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਹਰਿ ਖੇਲ ਉੱਤਰ ਪੂਰਬ ਪੱਛਮ ਦੱਖਣਾ, ਦਹਿ ਦਿਸ਼ਾ ਵੇਖ ਵਖਾਈਆ। ਲੇਖਾ ਜਾਣੇ ਅਲਖ ਅਲੱਖਣਾ, ਵਡ ਦਾਤਾ ਬੇਪਰਵਾਹੀਆ। ਜਿਸ ਜਨ ਭਗਤਾਂ ਸੀਸ ਹੱਥ ਰੱਖਣਾ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਪ੍ਰੇਮ ਪ੍ਰੀਤੀ ਵਿਚ ਰਹੇ ਕੋਇ ਨਾ ਸੱਖਣਾ, ਜੋ ਸਤਿਗੁਰ ਸਰਨ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਉੱਤਰ ਪੂਰਬ ਪੱਛਮ ਦੱਖਣ ਵੇਖੇ ਚਾਰੇ ਕੁੰਟ, ਕੂਟ ਦਿਸ਼ਾ ਫੋਲ ਫੁਲਾਈਆ। ਲੇਖਾ ਜਾਣੇ ਮਾਤਲੋਕ ਬੈਕੁੰਠ, ਨਿਰਗੁਣ ਸਰਗੁਣ ਭੇਵ ਚੁਕਾਈਆ। ਹਰਿਜਨ ਹਰਿ ਹਰਿ ਸੁਹੇਲੇ ਜਾਣੇ ਸੰਤ, ਸਤਿਗੁਰ ਦੇਵਣਹਾਰ ਵਡਿਆਈਆ। ਧੁਰ ਦਾ ਖੇਲ ਕਰੇ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਨਾਮ ਦੇ ਕੇ ਸੋਹੰ ਮੰਤ, ਆਤਮ ਪਰਮਾਤਮ ਜੋੜ ਜੁੜਾਈਆ। ਸਚ ਸੁਹੇਲਾ ਬਣ ਕੇ ਕੰਤ, ਪਤਿਪਰਮੇਸ਼ਵਰ ਵੇਖ ਵਖਾਈਆ। ਮਾਨਸ ਜਨਮ ਬਣਾਏ ਬਣਤ, ਘੜਨ ਭੰਨਣਹਾਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਾਰ ਚਾੜ੍ਹ ਕੇ ਰੰਗਤ, ਰੰਗ ਇਕੋ ਇਕ ਵਖਾਈਆ।
❋
❋
ਜਮਾਂਦਾਰ ਸਾਹਿਬ ਕਿਸ਼ਨ ਸਿੰਘ ਅੱਲੜਪਿੰਡੀ ਦੇ ਬੇਨੰਤੀ ਕਰਨ ਤੇ
ਤੁਹਾਡੀ ਪ੍ਰੇਮ ਪ੍ਰੀਤੀ ਦੀ ਕਠਨ ਘਾਲ, ਸੇਵਾ ਸਚ ਵਡਿਆਈਆ। ਇਹਨਾਂ ਵਿਚੋਂ ਤਿੰਨਾਂ ਸਿੱਖਾਂ ਦਾ ਹੋਣ ਵਾਲਾ ਸੀ ਕਾਲ, ਸਮਾਂ ਅੰਤ ਦੇਵੇ ਗਵਾਹੀਆ। ਕਿਰਪਾ ਕਰਕੇ ਸਚ ਮੁਹੱਬਤ ਵਿਚ ਕੀਤੀ ਸੰਭਾਲ, ਦੁੱਖ ਆਪਣੀ ਝੋਲੀ ਪਾਈਆ। ਇਹ ਸਭ ਤੋਂ ਵੱਖਰੀ ਚਾਲ, ਜੁਗ ਚੌਕੜੀ ਨਾ ਕਿਸੇ ਸਮਝਾਈਆ। ਫਲ ਟੁੱਟਣਾ ਸੀ ਡਾਲ, ਮੁਣਸ਼ਾ ਸਿੰਘ ਰਹਿਣ ਨਾ ਪਾਈਆ। ਖੇਲ ਹੋਣਾ ਸੀ ਹਾਲ, ਪਿਆਰਾ ਸਿੰਘ ਹੋਣੀ ਸੀ ਜੁਦਾਈਆ। ਸਤਿਗੁਰ ਸ਼ਬਦ ਬਣ ਦਲਾਲ, ਤ੍ਰਲੋਕ ਸਿੰਘ ਲਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦਾ ਸਦਾ ਸਦ ਸਿਰ ਆਪਣਾ ਹੱਥ ਰਖਾਈਆ।
੨੩ ਵਿਸਾਖ ਸ਼ਹਿਨਸ਼ਾਹੀ ਸੰਮਤ ੬ ਦੁਪਹਿਰ ਗੁਰਦਾਸਪੁਰ ਸੰਗਤ ਦੇ ਘਰ ਜਾਣ ਤੋਂ ਬਾਦ ਹਰਿ ਭਗਤ ਦਵਾਰ ਜੇਠੂਵਾਲ
ਦੇਵੇ ਦਾਤ ਵਸਤ ਬਿਨਾ ਮੰਗੀ, ਮੰਗਣ ਦੀ ਲੋੜ ਰਹੀ ਨਾ ਰਾਈਆ। ਸ਼ਬਦੀ ਧਾਰ ਪ੍ਰੀਤੀ ਚੰਗੀ, ਪ੍ਰੀਤਮ ਵੇਖੇ ਬੇਪਰਵਾਹੀਆ। ਗੋਬਿੰਦ ਦੀ ਪੂਰੀ ਕਰੇ ਲਿਖੀ ਸੰਧੀ, ਜੇਹੜੀ ਸੰਧਾਂ ਵਾਲੀਏ ਗਏ ਗਵਾਈਆ। ਜੇਹੜੀ ਕਟਾਰ ਤਲਵਾਰ ਨੰਦੇੜ ਰਹੀ ਟੰਗੀ, ਅੰਤ ਉਂਗਲਾਂ ਪੰਜ ਵਾਰ ਛੁਹਾਈਆ। ਉਹ ਤਨ ਛੁਹਾਏ ਬਾਣਾ ਪਹਿਰੇ ਜੰਗੀ, ਜੰਗਜੂ ਆਪਣੀ ਧਾਰ ਵਖਾਈਆ। ਲੇਖਾ ਪੂਰਾ ਕਰੇ ਗੁਰ ਅਰਜਨ ਰਾਵੀ ਕੰਢੀ, ਸਾਹਿਬ ਸੁਲਤਾਨ ਧੁਰਦਰਗਾਹੀਆ। ਕਮਰ ਨਾਲ ਹੋਵੇ ਪਾਬੰਦੀ, ਜ਼ੰਜੀਰੀ ਸ਼ਰਅ ਵਾਲੀ ਬੰਧਾਈਆ। ਨਾਲ ਗੁਡੀਆ ਹੋਵੇ ਅੰਧੀ, ਅੰਧ ਆਤਮ ਵੇਖੇ ਲੋਕਾਈਆ। ਤੇਗ਼ ਬਹਾਦਰ ਦਾ ਲਹਿਣਾ ਪੂਰਾ ਕਰਨਾ ਫ਼ਰੰਗੀ, ਦਿੱਲੀ ਦਵਾਰਾ ਦਏ ਗਵਾਹੀਆ। ਪੁਰਖ ਅਕਾਲ ਖੇਲ ਕਰਨੀ ਅਚੰਭੀ, ਚੰਬੇ ਦੀ ਰਾਣੀ ਜੋ ਬੰਦੇ ਬਹਾਦਰ ਗਈ ਸੁਣਾਈਆ। ਸ੍ਰਿਸ਼ਟੀ ਧਾਰ ਮੇਟਣੀ ਦੋ ਰੰਗੀ, ਇਕ ਰੰਗ ਦੇਣਾ ਰੰਗਾਈਆ। ਜਨ ਭਗਤਾਂ ਪ੍ਰੇਮ ਪ੍ਰੀਤੀ ਦੇਣੀ ਗੰਢੀ, ਟੁੱਟਿਆਂ ਲਏ ਮਿਲਾਈਆ। ਪਵਣ ਹਵਾ ਦੇਵੇ ਠੰਡੀ, ਅਗਨੀ ਤਤ ਨਾ ਕੋਇ ਤਪਾਈਆ। ਸਭ ਦੀ ਕਟ ਕੇ ਆਏ ਖ਼ਾਨਾਬੰਦੀ, ਬੰਦੀ ਛੋੜ ਹਰਿ ਗੋਬਿੰਦ ਜੋ ਗਵਾਲੀਅਰ ਗਿਆ ਜਣਾਈਆ। ਨਾਨਕ ਸਿਤਾਰ ਵਜਾਏ ਤੰਦੀ, ਤੂੰਬਾ ਆਪਣੇ ਹੱਥ ਉਠਾਈਆ। ਮੁਹੰਮਦ ਲੇਖਾ ਚਾਰ ਯਾਰੀ ਸਦੀ ਚੌਧਵੀਂ ਲੰਘੀ, ਬੈਠੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਜਨ ਭਗਤੋ ਤੁਹਾਡੀ ਸੇਵਾ ਚਾਰ ਜੁਗ ਤੋਂ ਨਵੀਂ, ਨਾਵਾਂ ਨਵਾਂ ਦਿਆਂ ਲਗਾਈਆ। ਜਿਸ ਵੇਲੇ ਜੇਠ ਆਇਆ ਚਵੀ, ਚੌਵੀਆਂ ਅਵਤਾਰਾ ਇਕੋ ਘਰ ਬਹਾਈਆ। ਪਾਲ ਸਿੰਘ ਬਣਾ ਕੇ ਕਵੀ, ਕਵਿਤਾ ਕਟਾਕਸ਼ ਵਾਲੀ ਪੜ੍ਹਾਈਆ। ਸਿਰੋਂ ਨੰਗਾ ਰੱਖ ਕੇ ਰਵੀ, ਗੁਰਮੁਖ ਖੇਲ ਖਿਲਾਈਆ। ਨੌ ਦਾਣੇ ਲੈ ਕੇ ਨਾਲ ਜਵੀ, ਕਬੀਰ ਦੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਜਨ ਭਗਤੋ ਸੇਵਾ ਚਾਰ ਜੁਗ ਤੋਂ ਵੱਖਰੀ, ਪ੍ਰਭੂ ਵੱਖਰੀ ਕਾਰ ਕਮਾਈਆ। ਭਗਤੀ ਕਰਾਈ ਨਹੀਂ ਕੋਈ (ਅੱਖਰੀ), ਮਿਹਰ ਨਜ਼ਰ ਨਾਲ ਤਰਾਈਆ। ਖ਼ੁਸ਼ੀ ਮਨਾਵੇ ਤੁਹਾਡੀ ਇਕ ਇਕ ਸੱਥਰੀ, ਨਾਲੀ ਨਾਲੀ ਸੀਸ ਝੁਕਾਈਆ।
❋
❋
ਕਿਸੇ ਦਾ ਇਸ਼ਟ ਨਹੀਂ ਕੋਈ ਪੱਥਰੀ, ਇੱਟਾਂ ਨਾਲ ਨੱਕ ਰਗੜਾਈਆ। ਇਹ ਧਾਰ ਭਗਤਾਂ ਦੀ ਬਹੱਤਰੀ, ਬਹੱਤਰ ਜਾਮੇਂ ਦੇਣ ਗਵਾਹੀਆ। ਇਕੱਠੇ ਕੀਤੇ ਹੀਰੇ ਜੱਟ ਛੀਂਬੇਂ ਨਾਈ ਬ੍ਰਾਹਮਣ ਖੱਤ੍ਰੀ, ਖ਼ਤਰਾ ਸਭ ਦਾ ਦਿਤਾ ਮੁਕਾਈਆ। ਸਾਚੇ ਪ੍ਰੇਮ ਦੀ ਫੜ ਕੇ ਤਕੜੀ, ਗੁਰਮੁਖ ਦਾਣਾ ਦਾਣਾ ਦਿਤਾ ਤੁਲਾਈਆ। ਵਜ਼ਨ ਰਿਹਾ ਸੇਰ ਧੜੀ ਨਾ ਵਟੜੀ, ਟਾਂਕਾਂ ਵਿਚ ਨਾ ਕੋਇ ਸ਼ਨਵਾਈਆ। ਜਿਨ੍ਹਾਂ ਦੀ ਆਤਮਾ ਅੰਦਰੋਂ ਰਤੜੀ, ਉਹ ਰਤਨ ਅਮੋਲਕ ਹੀਰੇ ਲਏ ਉਠਾਈਆ। ਤੁਹਾਡੇ ਜਨਮ ਕਰਮ ਦੀ ਆਪਣੇ ਅੰਦਰ ਰੱਖ ਕੇ ਪੱਤਰੀ, ਦੀਨ ਦੁਨੀ ਦੇ ਗ੍ਰਹਿ ਦਿਤੇ ਮਿਟਾਈਆ। ਤੁਹਾਡੀ ਆਸਾ ਪ੍ਰਭੂ ਤੋਂ ਵੱਖ ਰਹੇ ਨਾ ਕਤਰੀ, ਤੁਹਾਡਾ ਕਤਰਾ ਕਤਰਾ ਪਸੀਨਾ ਧੁਰ ਦਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਜਨ ਭਗਤੋਂ ਚਵੀ ਜੇਠ ਨੂੰ ਸਭ ਨੂੰ ਕਰਨਾ ਸਾਵਾਂ, ਇਕੋ ਰੰਗ ਰੰਗਾਈਆ। ਨੌ ਸਾਲ ਤੋਂ ਘਟ ਬੱਚਿਆਂ ਦਾ ਸੀਸ ਗੁੰਦ ਕੇ ਆਵਣ ਮਾਵਾਂ, ਮੇਂਡੀ ਪੰਜ ਪੰਜ ਬਣਾਈਆ। ਖ਼ੁਸ਼ੀ ਵਿਚ ਆਵਣ ਚਾਵਾਂ, ਦੁੱਖ ਅੰਦਰ ਨਾ ਕੋਇ ਰਖਾਈਆ। ਉਚੀਆਂ ਕਰਨ ਬਾਹਵਾਂ, ਜੈਕਾਰੇ ਲਾਵਣ ਥਾਉਂ ਥਾਈਂਆ। ਸਭ ਨੇ ਕਹਿਣਾ ਗੁਰਮੁਖ ਰਿਹਾ ਨਹੀਂ ਕੋਈ ਨਿਥਾਵਾਂ, ਦਰਗਾਹ ਸਚ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਨ ਭਗਤੋ ਪੰਜ ਗੁਰਮੁਖਾਂ ਇਕੋ ਜੇਹਾ ਕਰਨਾ ਲਿਬਾਸ, ਨਵੀਂ ਧਾਰ ਬਣਾਈਆ। ਇਕੋ ਪ੍ਰੇਮ ਵਿਚ ਲੈਣਾਂ ਸਾਂਸ, ਪ੍ਰਭ ਸਾਹ ਸਾਹ ਸਮਾਈਆ। ਇਕੋ ਮਨਸਾ ਰੱਖਣੀ ਆਸ, ਤ੍ਰਿਸ਼ਨਾ ਦੇਣੀ ਗਵਾਈਆ। ਨੌ ਵਾਰ ਨਿਗਾਹ ਕਰਨੀ ਉਪਰ ਆਕਾਸ਼, ਆਕਾਸ਼ ਪਾਤਾਲਾਂ ਵੇਖ ਵਖਾਈਆ। ਇਕ ਇਕ ਸਭ ਦੇ ਕੋਲ ਹੋਵੇ ਗਿਲਾਸ, ਜਲ ਪਾਣੀ ਨਾਲ ਭਰਾਈਆ। ਜਿਸ ਵੇਲੇ ਸਾਢੇ ਦਸ ਦਾ ਵੇਲਾ ਹੋਇਆ ਰਾਤ, ਰੁਤੜੀ ਆਪਣਾ ਰੰਗ ਰੰਗਾਈਆ। ਸਤਿਗੁਰ ਚਰਨਾਂ ਹੇਠ ਰੱਖੀ ਹੋਵੇ ਪਰਾਤ, ਵੱਡੀ ਛੋਟੀ ਵੰਡ ਨਾ ਕੋਇ ਵੰਡਾਈਆ। ਦੀਨ ਦਿਆਲ ਬਖ਼ਸ਼ੇ ਦਾਤ, ਮਿਹਰ ਨਜ਼ਰ ਉਠਾਈਆ। ਚਰਨ ਚਰਨੋਦਕ ਬਖ਼ਸ਼ੇ ਬੂੰਦ ਸਵਾਂਤ, ਅੰਮ੍ਰਿਤ ਜਲ ਮੁਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਜਨ ਭਗਤੋ ਪ੍ਰੇਮ ਪਿਆਰ ਵਿਚ ਗੁਰਮੁਖ ਲਏ ਸੱਦ, ਭਗਤ ਭਗਤ ਨਾਲ ਵਡਿਆਈਆ। ਯਾਦ ਰੱਖਿਓ ਸਵਾ ਰੁਪਏ ਤੋਂ ਹਿੱਸਾ ਕਿਸੇ ਨਹੀਂ ਪਾਉਣਾ ਵੱਧ, ਲੰਗਰ ਸਾਂਝਾ ਲੈਣਾ ਬਣਾਈਆ। ਲਹਿਣਾ ਦੇਣਾ ਦੇਣਾ ਜੇਹੜਾ ਰਾਮ ਚੰਦਰ ਬਾਲਮੀਕ ਲਵ ਕੁਸ਼ ਦਾ ਅਸਵਮੇਧ ਜਗ, ਜਗਤ ਜੁਗਤ ਇਕ ਬਣਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਭ ਨੇ ਖਾਣਾ ਰੱਜ, ਰਜੋ ਸਤੋ ਤਮੋ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਸੇਵਾ ਕਹੇ ਮੈਂ ਸੋਹਣੀ ਖ਼ੂਬਸੂਰਤ, ਖ਼ੂਬੀ ਵਾਲੀ ਨਜ਼ਰ ਕਿਸੇ ਨਾ ਆਈਆ। ਮੇਰੀ ਬਿਨਾ ਗੋਬਿੰਦ ਤੋਂ ਕੋਈ ਤੱਕ ਸਕਿਆ ਨਾ ਮੂਰਤ, ਅਕਾਲ ਮੂਰਤ ਦਿਤੀ ਵਡਿਆਈਆ। ਮੇਰੇ ਨਾਦ ਦੀ ਸੁਣ ਸਕਿਆ ਨਾ ਕੋਈ ਤੂਰਤ, ਤੁਰੀਆ ਤੋਂ ਪਰੇ ਸ਼ਨਵਾਈਆ। ਮੈਨੂੰ ਖ਼ੁਸ਼ੀ ਹੋਣੀ ਮੈਂ ਕਲਜੁਗ ਵਿਚ ਸਤਿਜੁਗ ਦੀ ਮਨਾਉਣੀ ਮਹੂਰਤ, ਮੋਹਰ ਪ੍ਰਭ ਦਾ ਨਾਮ ਲਗਾਈਆ। ਨਾਤਾ ਤੋੜ ਦੀਨ ਦੁਨੀ ਕੂੜਤ, ਕੂੜੀ ਕਿਰਿਆ ਦੇਣੀ ਖਪਾਈਆ। ਸਭ ਦੀ ਆਸਾ ਮਨਸਾ ਕਰਕੇ ਪੂਰਤ, ਤ੍ਰਿਸ਼ਨਾ ਦੇਣੀ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ
❋
❋
ਇਕ ਅਖਵਾਈਆ। ਸੇਵਾ ਕਹੇ ਮੈਂ ਆਵਾਂ ਲਾ ਕੇ ਸੁਰਖੀ ਬਿੰਦੀ, ਪ੍ਰਭ ਦੀ ਚਰਨ ਧੂੜ ਵਡਿਆਈਆ। ਭਾਵੇਂ ਸਾਰੀ ਸ੍ਰਿਸ਼ਟੀ ਮੈਨੂੰ ਜਾਂਦੀ ਨਿੰਦੀ, ਨਿੰਦਕ ਵੇਖਾਂ ਥਾਉਂ ਥਾਈਂਆ। ਮੇਰੀ ਧਾਰ ਅਗੰਮੀ ਤੇਜ਼ ਸਾਗਰ ਸਿੰਧੀ, ਵਹਿਣ ਸਕੇ ਨਾ ਕੋਇ ਸਮਝਾਈਆ। ਮੈਂ ਖੇਲ ਵੇਖਣਾ ਗੋਬਿੰਦ ਧਾਰ ਹਿੰਦੀ, ਹਿੰਦ ਹਿੰਦਵਾਇਣ ਦਏ ਗਵਾਹੀਆ। ਮਰਦੰਗ ਵਜਾਉਣੀ ਕਿੰਗਰ ਕਿੰਗਰ ਕਿੰਗੀ, ਬ੍ਰਹਿਮੰਡ ਖੰਡ ਸੁਣਾਈਆ। ਮੈਂ ਵੇਖਣਾ ਜੀਉ ਜੀਵ ਪਿੰਡੀ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਮੈਂ ਵੇਖਣਾ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ ਇੰਦੀ, ਇੰਦਰਾਸਣ ਸਿੰਘਾਸਣ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੇਵਾ ਕਹੇ ਮੈਂ ਮੇਲਣਾ ਉਹ ਸਵਾਮੀ, ਜੋ ਸਮੇਂ ਨਾਲ ਸਮਾਈਆ। ਮਿਲਾਉਣਾ ਉਹ ਅੰਤਰਜਾਮੀ, ਜੋ ਅੰਤਸ਼ਕਰਨ ਵੇਖ ਵਖਾਈਆ। ਦੱਸਣੀ ਉਹ ਕਲਾਮੀ, ਜੋ ਕਲਮਿਆਂ ਤੋਂ ਬਾਹਰ ਪੜ੍ਹਾਈਆ। ਦੇਣੀ ਉਹ ਸਲਾਮੀ, ਸੀਸ ਜਗਦੀਸ ਇਕ ਝੁਕਾਈਆ। ਜਨ ਭਗਤਾਂ ਚੁਰਾਸੀ ਕਟ ਗੁਲਾਮੀ, ਗੁਲਸ਼ਨ ਪ੍ਰਭ ਦਾ ਦੇਣਾ ਮਹਿਕਾਈਆ। ਜਗਹ ਸੁਹੰਜਣੀ ਅਲੱੜ੍ਹਪਿੰਡੀ ਦੀ ਨਿਸ਼ਾਨੀ, ਨਿਸ਼ਾਨਾ ਹਰਿ ਸੰਗਤ ਵਾਲਾ ਰਖਾਈਆ। ਗੁਰਦਾਸ ਪੁਰੀਓ ਤੁਹਾਡੀ ਰੀਤੀ ਇਹ ਪੁਰਾਣੀ, ਗੁਰੂ ਦੇ ਨਾਲ ਚਲੀ ਆਈਆ। ਸਤਿਗੁਰੂ ਤੁਹਾਡਾ ਬਣੇ ਬਾਨੀ, ਪਾਣੀ ਅੰਮ੍ਰਿਤ ਰਸ ਚਖਾਈਆ। ਤੁਹਾਡੀ ਵਾਢੀ ਉਹ ਜੇਹੜੀ ਅਰਜਨ ਨੂੰ ਕ੍ਰਿਸ਼ਨ ਨੇ ਦੱਸੀ ਮੰਜ਼ਲ ਰੁਹਾਨੀ, ਕਰਮ ਕਾਂਡ ਸਾਰੇ ਕਟ ਕੇ ਦਿਤੇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜ਼ਿਮੀਂ ਅਸਮਾਨੀ, ਇਸਮ ਆਪਣਾ ਇਕ ਦਰਸਾਈਆ।