ਪੁਸਤਕਾਲਾਭਾਗ ੨੨

ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਜੇਠ ਧਾਰ ਸੂਰਾ ਸਰਬੰਗਾ, ਹਰਿ ਕਰਤਾ ਆਪ ਦ੍ਰਿੜਾਈਆ। ਸੰਦੇਸ਼ ਦਿਤਾ ਚੰਗਾ, ਚੰਗੀ ਤਰਾ ਜਣਾਈਆ। ਦੁਆਪਰ ਖੇਲ ਕ੍ਰਿਸ਼ਨ ਸੰਗਾ, ਹਰਿ ਸੰਗੀ ਆਪ ਜਣਾਈਆ। ਕਾਹਨ ਨੂੰ ਆਪਣਾ ਚਾੜ੍ਹਿਆ ਰੰਗਾ, ਅਗਲਾ ਭੇਵ ਖੁਲ੍ਹਾਈਆ। ਕ੍ਰਿਸ਼ਨ ਫੇਰ ਜਮਨਾ ਦਾ ਪਾਣੀ ਮੰਗਾ ਠੰਡਾ, ਚਰਨ ਲਏ ਧਵਾਈਆ। ਫੇਰ ਵੇਖਿਆ ਜੁਗ ਦਾ ਕੰਢਾ, ਕੰਢੀ ਬਹਿ ਕੇ ਖੋਜ ਖੁਜਾਈਆ। ਫੇਰ ਨੌ ਕਦਮ ਆਪਣੇ ਪਿਛੇ ਲੰਘਾ, ਕਦਮ ਕਦਮ ਕਦਮ ਨਾਲ ਬਦਲਾਈਆ। ਫੇਰ ਪੁੱਠਾ ਕਰਕੇ ਮੰਜਾ, ਆਸਣ ਮੁਖ ਦੇ ਭਾਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਅਨੰਦ ਕਹੇ ਮੈਂ ਅਨੰਦ ਬਿਨੋਦੀ, ਬਿਨਮ ਰੂਪ ਦਰਸਾਈਆ। ਮੇਰਾ ਲੇਖ ਲਿਖਿਆ ਵੇਦੀ ਸੋਢੀ, ਸੁਦੀ ਵਦੀ ਨਾ ਕੋਇ ਸਮਝਾਈਆ। ਮੇਰਾ ਇਸ਼ਾਰਾ ਤੱਕਿਆ ਮਛੰਦਰ ਗੋਰਖ ਜੋਗੀ, ਜੁਗਤੀ ਵਿਚ ਧਿਆਨ ਰਖਾਈਆ। ਤ੍ਰੈਭਵਨ ਸੂਝਿਆ ਤ੍ਰੈਕਾਲ ਬੂਝਿਆ ਹਰਿ ਦਰਸੀ ਰੱਖੀ ਓਟੀ, ਓੜਕ ਧਿਆਨ ਲਗਾਈਆ। ਪਾਤਾਲ ਆਕਾਸ਼ ਵੇਖੇ ਕੋਟੀ, ਕੁਟੀਆ ਗੜ੍ਹ ਰੰਗ ਰੰਗਾਈਆ। ਦੋ ਜਹਾਨਾਂ ਵੇਖੀ ਚੋਟੀ, ਪਰਬਤ ਸਾਗਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਖੇਲ ਕਹੇ ਮੈਂ ਪ੍ਰਭ ਦਾ ਖਿਲਾਉਣਾ, ਖ਼ਾਲਕ ਨਜ਼ਰ ਕਦੇ ਨਾ ਆਈਆ। ਜੁਗ ਚੌਕੜੀ ਜਿਸ ਨੇ ਪਰਚਾਉਣਾ, ਸਤਿਜੁਗ

❋

❋

ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਥਿਤ ਵਾਰ ਜਿਸ ਨੇ ਉਲਟਾਉਣਾ, ਘੜੀ ਪਲ ਨਾ ਕੋਇ ਦਰਸਾਈਆ। ਧੁਰ ਸੰਦੇਸ਼ਾ ਇਕ ਦ੍ਰਿੜਾਉਣਾ, ਪੁਰਖ ਅਕਾਲ ਰਿਹਾ ਜਣਾਈਆ। ਸਾਚਾ ਮਾਰਗ ਇਕ ਪਰਗਟਾਉਣਾ, ਪਰਗਟ ਹੋ ਕੇ ਪਰਗਣਾ ਇਕੋ ਦੇਣਾ ਵਸਾਈਆ। ਜਗ ਨੇਤਰ ਨਜ਼ਰ ਕਿਸੇ ਨਾ ਆਉਣਾ, ਦੋਏ ਲੋਚਨ ਨਾ ਕੋਇ ਵਡਿਆਈਆ। ਜਿਹਵਾ ਸਿਫ਼ਤ ਨਾ ਕੋਇ ਸਾਲਾਹੁਣਾ, ਰਸਨਾ ਗਾ ਨਾ ਸਕੇ ਰਾਈਆ। ਕਦਮੀ ਕਦਮ ਨਾ ਕੋਇ ਟਿਕਾਉਣਾ, ਪੈਂਡਾ ਪੰਧ ਨਾ ਕੋਇ ਮੁਕਾਈਆ। ਧਾਮ ਭੂਮਿਕਾ ਨਾ ਕੋਇ ਸੁਹਾਉਣਾ, ਗੜ੍ਹੀ ਗੜ੍ਹ ਨਾ ਕੋਇ ਚਤੁਰਾਈਆ। ਰੂਪ ਰੇਖ ਨਾ ਕੋਇ ਦਰਸਾਉਣਾ, ਸਵੱਛ ਅਛ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਪੜਦਾ ਕਹੇ ਮੈਂ ਚੁਕਾਂ ਪੜਦਾ, ਪੜਦਾ ਦਿਆਂ ਉਠਾਈਆ। ਪਹਿਲੀ ਜੇਠ ਕ੍ਰਿਸ਼ਨ ਕਰਕੇ ਮੁਖ ਚੜ੍ਹਦਾ, ਅੱਖ ਨੌਂ ਵਾਰ ਬਦਲਾਈਆ। ਫੇਰ ਆਪਣੇ ਕੰਨ ਫੜਦਾ, ਹਲੂਣੇ ਨਾਲ ਹਿਲਾਈਆ। ਫੇਰ ਭੇਵ ਖੋਲ੍ਹ ਤ੍ਰੈਲੋਕੀ ਦਰ ਦਾ, ਤਿੰਨਾਂ ਲੋਕਾਂ ਖੋਜ ਖੁਜਾਈਆ। ਫੇਰ ਸਰੋਵਰ ਵੇਖ ਸਰ ਦਾ, ਜਲ ਪਾਣੀ ਭੇਵ ਚੁਕਾਈਆ। ਫੇਰ ਜਗਤ ਜਹਾਨ ਵੇਖ ਮਰਦਾ, ਮੁਰਦੇ ਮੁਰੀਦ ਰਿਹਾ ਦਰਸਾਈਆ। ਫੇਰ ਆਪਣੀ ਮਰਜ਼ੀ ਕਰਦਾ, ਸਚ ਸਿੰਘਾਸਣ ਡੇਰਾ ਲਾਈਆ। ਫੇਰ ਬਿਨ ਸ਼ਸਤਰ ਅਸਤਰ ਘੋੜੇ ਚੜ੍ਹਦਾ, ਬਾਹੂ ਬਲ ਨਾ ਕੋਇ ਜਣਾਈਆ। ਫੇਰ ਆਪਣੀ ਕਰਨੀ ਕਰਦਾ, ਕਰਤਾ ਪੁਰਖ ਨਾਲ ਰਖਾਈਆ। ਅਗਨ ਮੇਘ ਹੋ ਕੇ ਵਰ੍ਹਦਾ, ਵਰਸੀ ਦਏ ਗਵਾਹੀਆ। ਜਗਤ ਜੀਵ ਜਹਾਨ ਛਲ ਦਾ, ਅਛਲ ਛਲਧਾਰੀ ਆਪਣੀ ਕਾਰ ਕਮਾਈਆ। ਸਿਰਫ਼ ਵਕਤ ਕਢ ਕੇ ਨੌਂ ਪਲ ਦਾ, ਪਲਕਾਂ ਦੇ ਪਿਛੇ ਕ੍ਰਿਸ਼ਨ ਕ੍ਰਿਸ਼ਨ ਮੇਲ ਮਿਲਾਈਆ। ਲੇਖਾ ਜਾਣ ਅਗੰਮੀ ਦਲ ਦਾ, ਦਲਿੱਦ੍ਰੀ ਸੁਦਾਮਾ ਲਿਆ ਉਠਾਈਆ। ਫੇਰ ਨਜ਼ਾਰਾ ਵੇਖਿਆ ਕਲਜੁਗ ਕਲ ਦਾ, ਕੱਲੂ ਕਾਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਉਠਾਈਆ। ਪਰਦਾ ਕਹੇ ਮੈਨੂੰ ਚੁਕੇ ਕੌਣ, ਕੌਣ ਭੇਵ ਖੁਲ੍ਹਾਈਆ। ਮੇਰੇ ਸੰਦੇਸ਼ੇ ਦੇਵੇ ਪੌਣ, ਪਾਣੀ ਨਾਲ ਗਵਾਹੀਆ। ਮੈਨੂੰ ਅਠਾਰਾਂ ਵਾਰ ਰੋ ਕੇ ਗਿਆ ਰੌਣ, ਰਾਵਣ ਰਾਮ ਵੇਖ ਕੇ ਮਾਰੀ ਧਾਈਂਆ। ਮੈਨੂੰ ਬਲ ਆਇਆ ਬੁਲਾਉਣ, ਬਾਵਨ ਕਦਮ ਸੀਸ ਝੁਕਾਈਆ। ਮੈਨੂੰ ਬਾਲਮੀਕ ਆਇਆ ਪਰਚਾੳਣ, ਪਰਚਾ ਜ਼ਿੰਦਗੀ ਵਾਲਾ ਟਿਕਾਈਆ। ਮੇਰਾ ਖੇਲ ਸਦਾ ਅਵਣ ਗਾਉਣ, ਗਾਵਣਹਾਰਾ ਕੋਇ ਨਾ ਗਾਈਆ। ਜੁਗ ਚੌਕੜੀ ਮੈਂ ਸਭ ਦੀ ਕੀਤੀ ਆਵਾਂ ਢਾਹੁਣ, ਢਾਹ ਢਾਹ ਢੇਰ ਬਣਾਈਆ। ਸ਼ਾਹ ਸੁਲਤਾਨਾਂ ਆਵਾਂ ਰੁਵਾਉਣ, ਨੇਤਰ ਨੈਣਾਂ ਨੀਰ ਵਹਾਈਆ। ਸੁੱਤਿਆਂ ਆਵਾਂ ਜਗਾਉਣ, ਅੱਖੀਂ ਅੱਖ ਖੁਲ੍ਹਾਈਆ। ਰੁੱਠਿਆਂ ਆਵਾਂ ਮਨਾਉਣ, ਮਨਸਾ ਮਨ ਦੀ ਖੋਜ ਖੁਜਾਈਆ। ਅੰਮ੍ਰਿਤ ਮੇਘ ਆਵਾਂ ਚੁਆਉਣ, ਨਿਝਰ ਝਿਰਨਾ ਇਕ ਝਿਰਾਈਆ। ਦਰ ਠਾਡਾਂ ਆਵਾਂ ਵਖਾਉਣ, ਵੱਖਰਾ ਗ੍ਰਹਿ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਵਡ ਦਾਤਾ ਬੇਪਰਵਾਹੀਆ। ਕ੍ਰਿਸ਼ਨ ਕਹੇ ਮੇਰਾ ਖੇਲ ਕਾਹਨ ਵਾਲਾ ਕਾਹਨੂੰ, ਘਨਈਆ ਘਨਈਆ ਘਨਈਆ ਰੂਪ ਦਰਸਾਈਆ। ਮੇਰਾ ਤਰਕਸ਼ ਤੀਰ ਕੋਇ ਨਾ ਬਾਨੂੰ, ਬਨਵਾਸੀ ਰਾਮ ਗਿਆ ਸਮਝਾਈਆ। ਮੇਰਾ ਹੁਕਮ ਪ੍ਰਿਥਮੀ ਅਸਮਾਨੂੰ, ਅਸਤਰ ਇਕੋ ਇਕ ਦ੍ਰਿੜਾਈਆ। ਮੇਰਾ ਧਰਮ ਧਾਰ ਪਰਮਾਨੂੰ, ਪਾਰਬ੍ਰਹਮ ਵੇਖ ਵਖਾਈਆ। ਮੈਂ ਬਣ ਕੇ ਬਾਲ ਅੰਞਾਣੂ, ਦੀਨ ਦੁਨੀ ਦਿਤੀ ਭੁਲਾਈਆ। ਮੈਂ ਹੋ ਕੇ ਵਡ ਸਿਆਣੂ, ਸ਼ਾਹ ਸੁਲਤਾਨ ਦਿਤੇ ਖਪਾਈਆ।

❋

❋

ਮੈਂ ਹੋ ਕੇ ਬ੍ਰਹਮ ਗਿਆਨੂੰ, ਅਰਜਨ ਇਕ ਗਿਆਨ ਜਣਾਈਆ। ਮੈਂ ਹੋ ਕੇ ਅੰਤਮ ਫ਼ਾਨੂੰ, ਤਨ ਵਜੂਦ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕ੍ਰਿਸ਼ਨ ਕਿਹਾ ਮੇਰੀ ਵਾਰ ਥਿਤ ਜੇਠੀ, ਜੇਠਾ ਹੋ ਕੇ ਦਿਆਂ ਜਣਾਈਆ। ਮੈਂ ਢਾਈ ਉਂਗਲਾਂ ਦੀ ਬੰਨ੍ਹ ਕੇ ਪੇਟੀ, ਪਟਾ ਪਟਨੇ ਵਾਲੇ ਦਾ ਦਿਤਾ ਵਖਾਈਆ। ਤ੍ਰੈਲੋਕੀ ਦਾ ਬਣ ਕੇ ਗੇਟੀ, ਪਹਿਰੇਦਾਰ ਆਪ ਹੋ ਜਾਈਆ। ਲੱਖ ਚੁਰਾਸੀ ਦੀ ਵੇਖ ਕੇ ਨੇਕੀ, ਬਦੀ ਸਭ ਦੀ ਝੋਲੀ ਪਾਈਆ। ਇਕੋ ਵਾਰ ਕਰਕੇ ਪੇਸ਼ੀ, ਪੇਸ਼ਤਰ ਸਭ ਨੂੰ ਹੁਕਮ ਸੁਣਾਈਆ। ਬਿਨਾ ਭਗਤਾਂ ਤੋਂ ਸਾਰੇ ਹੋਏ ਪਰਦੇਸੀ, ਦੇਸ਼ ਵਾਲਾ ਨਜ਼ਰ ਕੋਇ ਨਾ ਆਈਆ। ਕਾਹਨ ਨੇ ਢਾਈ ਗਜ਼ ਦੀ ਸੁੱਟ ਕੇ ਖੇਸੀ, ਉਤੇ ਘੁਟਨੇ ਦਿਤੇ ਜਮਾਈਆ। ਏਸੇ ਕਰਕੇ ਨਾਨਕ ਆਇਆ ਵੇਦੀ, ਜੋਤ ਜੋਤ ਵਿਚੋਂ ਚਮਕਾਈਆ। ਜਿਸ ਨੇ ਸ਼ਬਦ ਧਾਰ ਭੇਜੀ, ਬੰਦਗੀ ਬੰਦਗੀ ਵਿਚ ਸਮਝਾਈਆ। ਉਹ ਮਾਲਕ ਖ਼ਾਲਕ ਧੁਰ ਦਾ ਜੁਗ ਜੁਗ ਕਰੇ ਤੇਜ਼ੀ, ਤਜਰਬਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਕਾਹਨ ਕਿਹਾ ਮੇਰੇ ਹੱਥ ਦੋ ਜਹਾਨ ਦੀ ਕੁੰਜੀ, ਕੁੰਜੀ ਦਿਉ ਫੜਾਈਆ। ਇਹ ਜਗਤ ਜਹਾਨ ਮਹਿਸੂਲਖ਼ਾਨਾ ਚੁੰਗੀ, ਗੁਰ ਅਵਤਾਰ ਪੈਗ਼ੰਬਰ ਕਰਨ ਉਗਰਾਹੀਆ। ਕਿਸੇ ਦੀ ਰਸਨ ਸ਼ਬਦ ਧਾਰ ਨਹੀਂ ਕੂੰਦੀ, ਧੁਰ ਦਾ ਸ਼ਬਦ ਕਰੇ ਸ਼ਨਵਾਈਆ। ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟੀ ਸਾਰੀ ਸੁੰਞੀ, ਬਿਨਾ ਪ੍ਰਭੂ ਕਾਹਨ ਦੇ ਕਾਹਨ ਨਾ ਕੋਇ ਅਖਵਾਈਆ। ਇਹ ਆਤਮਾ ਪਰਮਾਤਮਾ ਬਿਨਾ ਗੁੰਗੀ, ਧੁਰ ਦਾ ਨਾਮ ਨਾ ਰਸਨਾ ਗਾਈਆ। ਇਹ ਚਲਣ ਫਿਰਨ ਤੋਂ ਟੁੰਡੀ, ਭੱਜ ਸਕੇ ਨਾ ਵਾਹੋ ਦਾਹੀਆ। ਇਸ ਦੇ ਅੰਦਰ ਮਨ ਵਾਸਨਾ ਗੁੰਡੀ, ਸ੍ਰਿਸ਼ਟੀ ਦ੍ਰਿਸ਼ਟੀ ਕੀਤੀ ਹਲਕਾਈਆ। ਓਸੇ ਵੇਲੇ ਕ੍ਰਿਸ਼ਨ ਨੇ ਆਪਣੇ ਚਰਨਾਂ ਹੇਠੋਂ ਫੜ ਕੇ ਖ਼ਾਕ ਦੀ ਚੂੰਡੀ, ਆਪਣੇ ਬੁਲਾਂ ਉਤੇ ਘਸਾਈਆ। ਉਹਦੇ ਹੱਥ ਵਿਚ ਹੋਵੇ ਖੂੰਡੀ, ਖ਼ੁਦ ਮਾਲਕ ਨੂਰ ਖ਼ੂਦਾਈਆ। ਖ਼ਬਰ ਸੁਣੇ ਨਾ ਕਿਸੇ ਹਾਂ ਹੂੰ ਦੀ, ਹਰਿ ਆਪਣਾ ਹੁਕਮ ਵਰਤਾਈਆ। ਧਾਰ ਚਲਾ ਕੇ ਮੈਂ ਤੂੰ ਦੀ, ਤੂੰ ਮੈਂ ਆਪਣਾ ਰੰਗ ਰੰਗਾਈਆ। ਉਹਦੇ ਕੋਲ ਸਿਫ਼ਤ ਨਾ ਹੋਵੇ ਕਿਸੇ ਮੂੰਹ ਤੂੰ ਦੀ, ਸ਼ਬਦ ਧਾਰ ਸ਼ਨਵਾਈਆ। ਉਹਦੀ ਖੇਲ ਪ੍ਰਕਾਸ਼ ਰੂਪ ਲੂੰ ਲੂੰ ਦੀ, ਸਾਢੇ ਤਿੰਨ ਕਰੋੜ ਦਏ ਗਵਾਹੀਆ। ਉਥੇ ਖੇਲ ਨਹੀਂ ਕੋਇ ਅਠਾਰਾਂ ਕਸ਼ੂਣੀਆਂ ਖੂਹ ਦੀ, ਅਠਾਈ ਲੱਖ ਨਾ ਵੰਡ ਵੰਡਾਈਆ। ਉਥੇ ਕੋਈ ਮਿੰਨਤ ਨਹੀਂ ਸੁਣਨੀ ਧਰੂ ਦੀ, ਸੀਸ ਸੀਸ ਨਾ ਕੋਇ ਨਿਵਾਈਆ। ਕੋਈ ਚਤੁਰਾਈ ਨਹੀਂ ਕਿਸੇ ਗੁਰੂ ਦੀ, ਹੱਥਾਂ ਵਾਲੀ ਬੰਦਨ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਦਏ ਉਠਾਈਆ। ਕ੍ਰਿਸ਼ਨ ਕਹੇ ਮੇਰਾ ਉਹ ਲੋਹੇ ਦਾ ਹਥਿਆਰ, ਕਰਨਾਲ ਵਾਲਾ ਦਿਉ ਵਖਾਈਆ। ਉਹ ਚਾਕੂ ਨਹੀਂ ਉਹ ਸ਼ਬਦ ਦੀ ਧਾਰ, ਜੇਹੜਾ ਪਿਛਲਾ ਲਿਆ ਛੁਪਾਈਆ। ਨੌ ਵਾਰ ਲਿਖਿਆ, ਧਰਨੀ, ਜਿਸ ਵੇਲੇ ਤੇਰੇ ਉਤੇ ਆਵੇ ਮੇਰਾ ਨਿਰੰਕਾਰ, ਖ਼ੁਦ ਮਾਲਕ ਫੇਰਾ ਪਾਈਆ। ਉਹ ਮੇਰੀ ਵਸਤੂ ਲਿਆਵੇ ਆਪਣੇ ਦਰਬਾਰ, ਜਿਸ ਦਾ ਲੇਖ ਨਾ ਕੋਇ ਸਮਝਾਈਆ। ਇਹ ਕੁੰਜੀ ਜਿਸ ਦੇ ਨਾਲ ਖੋਲ੍ਹਦਾ ਸੀ ਆਪਣੇ ਘਰ ਦਾ ਬਾਰ, ਜਿਸ ਵਿਚ ਜੋਤੀ ਧਾਰ ਡੇਰਾ ਲਾਈਆ। ਉਹ ਭਗਤਾਂ ਦਾ ਪਿਆਰ, ਉਹ ਯਾਰਾਂ ਦਾ ਯਾਰ, ਨਾ ਉਹ ਪੁਰਖ ਨਾ ਉਹ ਨਾਰ, ਨਾ ਉਹ ਤਨ ਕਰੇ ਸ਼ਿੰਗਾਰ, ਨਾ ਉਹ ਵਾਜ਼ਾਂ ਦੇਵੇ ਮਾਰ, ਜਨਮ ਮਰਨ ਦਾ ਰੂਪ ਨਾ ਕੋਇ ਦਰਸਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕ੍ਰਿਸ਼ਨ ਕਿਹਾ ਮੈਂ ਵੇਖਣੀ ਰੈਣ ਅੰਧੇਰੀ ਮੱਸਾ, ਬਿਨ ਅੱਖਾਂ ਅੱਖ ਉਠਾਈਆ। ਕੌਰਵ ਪਾਂਡਵ ਬੰਨ੍ਹ ਕੇ ਰੱਸਾ, ਰਸਤਾ ਸਭ ਦਾ ਬੰਦ ਕਰਾਈਆ। ਫੇਰ ਮਾਰ ਕੇ ਹੱਥ ਉਤੇ ਹੱਥਾਂ, ਤਾਲੀ ਦਿਤੀ ਲਗਾਈਆ। ਮੇਰੀ ਸੁਣਦੇ ਰਹਿਣਗੇ ਚਾਰ ਜੁਗ ਕਥਾ, ਕਹਾਣੀ ਦਿਤੀ ਦ੍ਰਿੜਾਈਆ। ਫੇਰ ਬੋਲਿਆ ਯਥਾਰਥ ਯਥਾ, ਸਹਿਜ ਨਾਲ ਸੁਣਾਈਆ। ਫੇਰ ਨਿਉਂ ਕੇ ਟੇਕਿਆ ਮੱਥਾ, ਹੱਥ ਅੱਖਾਂ ਉਤੇ ਰਖਾਈਆ। ਕਲਜੁਗ ਅੰਤ ਮੇਰਾ ਆਇਆ ਪੁਰਖ ਸਮਰਥਾ, ਕਾਹਨਾਂ ਦਾ ਕਾਹਨ ਫੇਰਾ ਪਾਈਆ। ਉਹਦਾ ਖੇਲ ਹੋਣਾ ਤਤ ਅੱਠਾਂ, ਨੌਂ ਦਰ ਨਾ ਕੋਇ ਜਣਾਈਆ। ਉਸ ਨੇ ਭਗਤ ਬਣਾਉਣਾ ਬੱਚਾ, ਬਚਪਨ ਆਪਣੀ ਝੋਲੀ ਪਾਈਆ। ਜੋ ਕੋਈ ਭਗਤੀ ਵਿਚ ਰਹਿ ਗਿਆ ਕੱਚਾ, ਕੰਚਨ ਗੜ੍ਹ ਦਏ ਸੁਹਾਈਆ। ਕਿਉਂ ਉਹ ਆਦਿ ਅੰਤ ਦਾ ਸੱਚਾ, ਸਚ ਵਿਚ ਸਮਾਈਆ। ਹਰ ਹਿਰਦੇ ਅੰਦਰ ਵਸਾ, ਵਸਣਹਾਰਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕ੍ਰਿਸ਼ਨ ਨੇ ਵੇਖਿਆ ਚਾਰ ਚੁਫੇਰ, ਪਹਿਲੀ ਜੇਠ ਮਿਲੀ ਵਡਿਆਈਆ। ਜਿਧਰ ਤੱਕਿਆ ਉਧਰ ਅੰਧੇਰ, ਸਾਚਾ ਨੂਰ ਨਾ ਕੋਇ ਚਮਕਾਈਆ। ਫੇਰ ਨਿਗਹ ਮਾਰੀ ਭੀਲਣੀ ਦੇ ਨਜ਼ਰ ਆ ਗਏ ਬੇਰ, ਰਾਮ ਦੀ ਦਿਤੀ ਦੁਹਾਈਆ। ਫੇਰ ਅੱਗਾ ਵੇਖਿਆ ਨਜ਼ਰ ਆਇਆ ਸ਼ੇਰ, ਭਬਕ ਨਾਮ ਵਾਲੀ ਸੁਣਾਈਆ। ਫੇਰ ਵੇਖਿਆ ਉਹ ਕਰਦਾ ਜਾਵੇ ਮਿਹਰ, ਮਿਹਰ ਨਜ਼ਰ ਉਠਾਈਆ। ਜਿਸ ਦਾ ਲੇਖਾ ਸਮਝੇ ਕੋਇ ਜ਼ਬਰ ਨਾ ਜ਼ੇਰ, ਜ਼ੱਰਾ ਭੋਰੀ ਭੇਵ ਕੋਇ ਨਾ ਪਾਈਆ। ਜਾਂ ਫੇਰ ਵੇਖਿਆ ਉਹ ਦੂਰ ਦੁਰਾਡਾ ਨੇੜ, ਨੇਰਨ ਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਵਖਾਈਆ। ਕ੍ਰਿਸ਼ਨ ਫੇਰ ਵੇਖਿਆ ਮਾਰਿਆ ਪੰਜਾਂ ਵੱਲ ਧਿਆਨ, ਹੱਥ ਗਿਚੀ ਉਤੇ ਟਿਕਾਈਆ। ਫੇਰ ਕਿਹਾ ਤੁਸੀਂ ਮੇਰੇ ਜਵਾਨ, ਸੂਰਬੀਰ ਸੋਭਾ ਪਾਈਆ। ਅਰਜਨ ਨੇ ਖਿੱਚ ਕੇ ਕਮਾਨ, ਚਿੱਲਾ ਦਿਤਾ ਵਖਾਈਆ। ਭੀਮ ਗੁਰਜ ਹਿਲਾਈ ਉਤੇ ਅਸਮਾਨ, ਚੱਕਰ ਨੌ ਦਿਤੇ ਘੁਮਾਈਆ। ਯੁਧਿਸ਼ਟਰ ਕਰਕੇ ਪਰਨਾਮ, ਸੀਸ ਦਿਤਾ ਨਿਵਾਈਆ। ਕਰਨ ਸਹਿਦੇਵ ਨਕੁਲ ਦੀ ਕਰ ਪਹਿਚਾਨ, ਅੱਡੀ ਜ਼ਿਮੀਂ ਉਤੇ ਟਿਕਾਈਆ। ਪੰਜਾਂ ਦਾ ਫ਼ਰਮਾਨ ਛੇਵਾਂ ਨਾਲ ਅੰਞਾਣ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਫੇਰ ਕ੍ਰਿਸ਼ਨ ਨੇ ਕਿਹਾ ਮੇਰੇ ਦਰ ਉਹ ਪਰਵਾਨ, ਜੇਹੜੇ ਪਰਵਾਨੇ ਬਣ ਕੇ ਮੇਰੇ ਵਿਚ ਸਮਾਈਆ। ਯੁਧਿਸ਼ਟਰ ਨੇ ਝੋਲੀ ਡਾਹੀ ਕੁਝ ਮੰਗ ਲਿਆ ਨਾਲ ਖਾਣ, ਰਸਨਾ ਦੇ ਚਖਾਈਆ। ਉਹ ਪੰਜੇ ਫਲ ਕਰ ਦਿਉ ਦਾਨ, ਸਿੰਘਾਸਣ ਉਤੇ ਦਿਉ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਕ੍ਰਿਸ਼ਨ ਕਿਹਾ ਯੁਧਿਸ਼ਟਰ ਆਹ ਲੈ ਤੇਰਾ ਆਮ, ਮੈਂ ਤੇਰੀ ਅੰਮੀ ਅੰਮੜੀ ਦਾ ਜਾਇਆ ਤੂੰ। ਚਾਰੇ ਪਾਂਡੋ ਕਰ ਪਰਵਾਨ ਫੜਾਇਆ ਉਹ ਨਿਸ਼ਾਨ, ਜਿਸ ਦੇ ਵਿਚ ਬੁਤ ਤੇ ਰੂਹ। ਨਿਗਹ ਮਾਰੀ ਵੇਖਿਆ ਭਗਤ ਭਗਵਾਨ, ਹੋਇਆ ਹੂਬਹੂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਦਏ ਕਰਾਈਆ। ਯੁਧਿਸ਼ਟਰ ਨੂੰ ਕਿਹਾ ਆਹ ਲੈ ਅੰਬ ਦਾ ਫਲ ਮੇਵਾ, ਧੁਰ ਦਾ ਦਿਆਂ ਖਵਾਈਆ। ਆਹ ਚਾਰੇ ਫੜ ਲਉ ਮੇਰੇ ਪ੍ਰੇਮ ਦਾ ਰਸ ਤੇ ਤੁਹਾਡੀ ਪਰਵਾਨ ਹੋਈ ਸੇਵਾ, ਸੇਵਾ ਸਚ ਦੇ ਲੇਖੇ ਲਾਈਆ। ਇਕੋ ਤੁਹਾਡਾ ਇਸ਼ਟ ਇਕ ਗੁਰਦੇਵ ਇਕੋ ਦੇਵ ਦੇਵਾ, ਆਤਮਾ

❋

❋

ਪਰਮਾਤਮਾ ਪਰਮਾਤਮਾ ਆਤਮਾ ਇਕੋ ਨਜ਼ਰੀ ਆਈਆ। ਪੰਜ ਵਾਰ ਕਹੋ ਮੇਰੇ ਕਾਹਨ ਦਾ ਕਾਹਨ ਦਾਤਾ ਅਲਖ ਅਭੇਵਾ, ਕਥਨੀ ਕਥ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਕਾਹਨ ਕਹੇ ਇਹ ਵਾਰ ਥਿਤ ਜੇਠ ਮਹੀਨਾ ਪਹਿਲੀ, ਪਹਿਲੋਂ ਦਿਤਾ ਜਣਾਈਆ। ਔਹ ਵੇਖੋ ਰਾਣੀਆਂ ਮਹਾਂਰਾਣੀਆਂ ਨਿਕਲਦੀਆਂ ਵਿਚੋਂ ਮਹਿਲੀਂ, ਮਹਿਲਾਂ ਦੇ ਵਿਚੋਂ ਸਮਝਾਈਆ। ਅਰਜਨ ਨੂੰ ਕਿਹਾ ਅਰਜਨ ਢਾਈ ਕਦਮ ਮੇਰੇ ਪਿਛੇ ਟਹਿਲੀਂ, ਕਦਮ ਕਦਮ ਵਿਚੋਂ ਬਦਲਾਈਆ। ਯੁਧਿਸ਼ਟਰ ਕਰ ਨਾ ਲਵੀਂ ਅਨਗਹਿਲੀ, ਸਮਾਂ ਗਿਆ ਹੱਥ ਨਾ ਆਈਆ। ਅੱਗੇ ਕਰਦੇ ਆਪਣੀ ਤਨ ਵਾਲੀ ਥੈਲੀ, ਚਰਨ ਧੂੜ ਇਹਦੇ ਵਿਚ ਟਿਕਾਈਆ। ਜੋ ਚਾਹੇਂ ਮੇਰੇ ਕੋਲੋਂ ਲੈ ਲਈਂ, ਦੂਜਾ ਦਵਾਰਾ ਮੰਗਣ ਦੀ ਲੋੜ ਰਹੇ ਨਾ ਰਾਈਆ। ਚਪੇੜ ਮਾਰ ਜ਼ੋਰ ਦੀ ਇਹ ਗੱਲ ਕਹਿ ਲਈ, ਸਾਰੀ ਸ੍ਰਿਸ਼ਟੀ ਵਿਹਲੀ, ਵਾਹਵਾ ਕਹਿ ਕੇ ਸੀਸ ਦਿਤਾ ਨਿਵਾਈਆ। ਫੇਰ ਕਿਹਾ ਪ੍ਰਭੂ ਜੇ ਤੁੱਠਾ ਫੇਰ ਵੀ ਭਗਤਾਂ ਮੇਲੀਂ, ਮਿਲਣੀ ਆਪਣੇ ਨਾਲ ਕਰਾਈਆ। ਕ੍ਰਿਸ਼ਨ ਕਿਹਾ ਔਹ ਮੇਰਾ ਕਾਹਨ ਆਦਿ ਅੰਤ ਦਾ ਬੇਲੀ, ਬੇਲਿਆਂ ਵਿਚ ਭਗਤਾਂ ਹੋਏ ਸਹਾਈਆ। ਫੇਰ ਪੰਜ ਚੁਲੀਆਂ ਰੱਖੀਆਂ ਉਤੇ ਹਥੇਲੀ, ਪਿਛਲੀ ਰਸਮ ਪੂਰੀ ਦਿਤੀ ਕਰਾਈਆ। ਫੇਰ ਹੱਸ ਕੇ ਕਿਹਾ ਯੁਧਿਸ਼ਟਰਾ ਯਾਦ ਕਰ ਜਦ ਬਣੇ ਆਤਮਾ ਪਰਮਾਤਮਾ ਦੀ ਬਣੇ ਚੇਲੀ, ਦੂਜਾ ਚੇਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਅਰਜਨ ਕਿਹਾ ਮੇਰੇ ਕਾਹਨ, ਕੁਛ ਦੇ ਸਮਝਾਈਆ। ਕ੍ਰਿਸ਼ਨ ਨੇ ਲੱਤ ਮਾਰੀ ਔਹ ਵੇਖ ਮੈਦਾਨ, ਮੁਰਦਿਆਂ ਦਾ ਭਰਿਆ ਸੋਭਾ ਪਾਈਆ। ਅਰਜਨ ਬਣ ਕੇ ਨਾਦਾਨ, ਨੈਣਾਂ ਨੀਰ ਚਲਾਈਆ। ਉਹਨੇ ਜ਼ੋਰ ਦਾ ਖਿਚਿਆ ਕਾਨ, ਹਲੂਣਾ ਦਿਤਾ ਲਗਾਈਆ। ਛੇਤੀ ਕਰ ਕਰ ਚਰਨ ਧਿਆਨ, ਧੂੜੀ ਮਸਤਕ ਨਾਲ ਛੁਹਾਈਆ। ਇਕੋ ਵੇਖ ਨਿਗਾਹਬਾਨ, ਬਿਨਾ ਕਾਹਨ ਤੋਂ ਕਾਹਨ ਨਜ਼ਰ ਕੋਇ ਨਾ ਆਈਆ। ਫੇਰ ਦੋ ਹੱਥੜ ਮਾਰੀ, ਏਥੇ ਉਏ ਅਰਜਨਾ, ਔਹ ਵੇਖ ਕਲਜੁਗ ਸ਼ੈਤਾਨ, ਸ਼ਰਅ ਦਾ ਰੂਪ ਬਦਲਾਈਆ। ਫੇਰ ਏਥੇ ਮਾਰਿਆ ਔਹ ਵੇਖ ਅਸਮਾਨ, ਅਸਮਾਨਾਂ ਤੋਂ ਪਰੇ ਮੇਰਾ ਮਾਹੀਆ। ਜਿਸ ਵੇਲੇ ਆਵੇ ਨੌਜਵਾਨ, ਬਣ ਕੇ ਦਾਤਾ ਧੁਰਦਰਗਾਹੀਆ। ਉਹਨੂੰ ਸਾਰੀ ਦੁਨੀਆ ਕਹੇ ਬੇਈਮਾਨ, ਖ਼ਾਵੰਦ ਗੁਰਮੁਖ ਵਿਰਲਾ ਲਏ ਬਣਾਈਆ। ਅਰਜਨ ਨੇ ਸੁੱਟ ਕੇ ਤੀਰ ਕਮਾਨ, ਗਲ ਪਲੂ ਲਿਆ ਪਾਈਆ। ਕ੍ਰਿਸ਼ਨ ਨੇ ਦੋਏ ਜੋੜ ਕੇ ਚਰਨ ਵਖਾਏ ਆਹ ਵੇਖ ਬਾਲ ਅੰਞਾਣ, ਨਿਗਾਹ ਨਿਗਾਹ ਵਿਚ ਰਖਾਈਆ। ਉਹ ਸਦਾ ਮਿਹਰਵਾਨ, ਧੁਰ ਦਾ ਮਾਲਕ ਧੁਰਦਰਗਾਹੀਆ। ਜਿਸ ਨੇ ਲੱਖ ਚੁਰਾਸੀ ਵੇਖਣੀ ਆਣ, ਆਪ ਆਪਣਾ ਫੇਰਾ ਪਾਈਆ। ਸਾਡਾ ਲੇਖਾ ਪੂਰਾ ਕਰਨਾ ਜੋ ਕਰ ਰਹੇ ਫ਼ਰਮਾਨ, ਫ਼ੁਰਨੇ ਸਭ ਦੇ ਖੋਜ ਖੁਜਾਈਆ। ਅਵਤਾਰਾਂ ਪਿਛੋਂ ਪੈਗ਼ੰਬਰਾਂ ਦੀ ਚਲਾਉਣੀ ਦੁਕਾਨ, ਦੁਨੀਆ ਵਿਚ ਆਪਣਾ ਨਾਮ ਵੰਡ ਵੰਡਾਈਆ। ਫੇਰ ਗੁਰੂ ਕਰਨੇ ਪਰਧਾਨ, ਸਤਿਗੁਰੂ ਆਪਣਾ ਹੁਕਮ ਸੁਣਾਈਆ। ਫੇਰ ਸ਼ਰਅ ਦਾ ਜੰਗ ਕਰਨਾ ਘਮਸਾਨ, ਯੁਧ ਮਜ਼੍ਹਬ ਮਜ਼੍ਹਬ ਵਾਲਾ ਵਖਾਈਆ। ਫੇਰ ਪਰਗਟ ਹੋਣਾ ਆਣ, ਆਪ ਆਪਣਾ ਵੇਸ ਵਟਾਈਆ। ਜਿਸ ਨੂੰ ਧਰ ਸਕੇ ਨਾ ਕੋਇ ਵਿਚ ਧਿਆਨ, ਮਸੱਵਰ ਤਸੱਵਰ ਨਾ ਕੋਇ ਕਰਾਈਆ। ਸਾਰੀ ਦੁਨੀਆ ਕਰਨੀ ਹੈਰਾਨ, ਹੈਰਤ ਵਿਚ ਸਭ ਨੂੰ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਉਠਾਈਆ। ਪਹਿਲੀ ਜੇਠ ਕਹੇ ਕ੍ਰਿਸ਼ਨ ਸਿਰੋਂ ਲਾਹ ਲਿਆ ਮੁਕਟ, ਹੱਥ

❋

❋

ਦੋਵੇਂ ਉਤੇ ਟਿਕਾਈਆ। ਨਾਲੇ ਹੱਸ ਕੇ ਕਿਹਾ ਵਾਹ ਮੇਰੇ ਕਾਹਨ ਤੇਰੀ ਬੇਪਰਵਾਹੀ ਦੀ ਜੁਗਤ, ਜੁਗਤੀ ਸਮਝ ਕਿਸੇ ਨਾ ਆਈਆ। ਹੁਣ ਤੂੰ ਮੁਕਤੀ ਦੇਣ ਲੱਗਾ ਮੁਫ਼ਤ, ਕੀਮਤ ਨਾ ਕੋਇ ਰਖਾਈਆ। ਜੇਹੜਾ ਯੁਧ ਵਿਚ ਝੂਜੇ ਤੇ ਰਹੇ ਚੁਸਤ, ਧਨੁਸ਼ ਬਾਣ ਕੰਧਿਆਂ ਉਤੇ ਟਿਕਾਈਆ। ਉਹਦੀ ਅੰਦਰੋਂ ਲੱਗੀ ਹੋਵੇ ਸੁਰਤ, ਸੁਰਤੀ ਤੇਰੇ ਵਿਚ ਟਿਕਾਈਆ। ਜੇ ਉਹ ਤਕ ਲਏ ਆਪਣੀ ਮੂਰਤ, ਮਹੂਰਤ ਤੇਰਾ ਨਾਮ ਜਣਾਈਆ। ਨਾਤਾ ਤੁਟ ਜਾਏ ਦੁਨੀਆ ਕੂੜਤ, ਸਚ ਘਰ ਮਿਲੇ ਵਡਿਆਈਆ। ਪਾਰ ਹੋ ਜਾਏ ਮੂਰਖ ਮੂੜ੍ਹਤ, ਅਕਲ ਬੁੱਧੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਕਰਾਈਆ। ਕ੍ਰਿਸ਼ਨ ਨੇ ਨੌ ਵਾਰ ਜ਼ਿਮੀਂ ਉਤੇ ਚਰਨ ਝੱਸੇ, ਤਾਲੀ ਛਾਤੀ ਉਤੇ ਲਗਾਈਆ। ਨਾਲੇ ਨੇਤਰ ਬਾਣ ਕੱਸੇ, ਅੱਖ ਅੱਖ ਵਿਚੋਂ ਉਠਾਈਆ। ਨਾਲੇ ਵੇਖੇ ਦਵਾਪਰ ਵਾਲੇ ਪਟੇ, ਕੀ ਸਮਾਂ ਦਏ ਗਵਾਹੀਆ। ਫੇਰ ਕੰਨੀਉਂ ਖੋਲ੍ਹ ਯਸ਼ੋਧਾ ਵਾਲੇ ਟਕੇ, ਨੌ ਖ਼ਾਕ ਵਿਚ ਰੁਲਾਈਆ। ਫੇਰ ਉਹਨੂੰ ਪੁੱਠੇ ਕਦਮ ਟੱਪੇ, ਅੱਗੇ ਕਦਮ ਨਾ ਕੋਇ ਰਖਾਈਆ। ਖ਼ੁਸ਼ੀਆਂ ਵਿਚ ਕਿਹਾ ਪ੍ਰਭੂ ਤੇਰੇ ਮੇਰੇ ਕੌਲ ਪੱਕੇ, ਇਕਰਾਰ ਇਕੋ ਵਾਰ ਸਮਝਾਈਆ। ਉਹ ਕਲਜੁਗ ਨਿਸ਼ਾਨੇ ਤਕੇ, ਦੂਰ ਦੁਰਾਡਾ ਖੋਜ ਖੁਜਾਈਆ। ਖੇਲ ਵੇਖ ਮਦੀਨੇ ਮੱਕੇ, ਮਕਬਰਾ ਚਰਨਾਂ ਵਾਲਾ ਬਣਾਈਆ। ਫੇਰ ਸੁਣੇ ਨਾਮ ਦੇ ਟੱਪੇ ਨਾਮ ਸਤਿ ਸ਼ਨਵਾਈਆ। ਫੇਰ ਜਾਣ ਵਾਹਿਗੁਰੂ ਫ਼ਤੇ, ਫ਼ਤਵਾ ਸਭ ਦੇ ਉਤੇ ਲਗਾਈਆ। ਫੇਰ ਧੂੜੀ ਭਰ ਕੇ ਲੱਪੇ, ਅਸਮਾਨ ਵੱਲ ਉਡਾਈਆ। ਜਿਸ ਵੇਲੇ ਕਲਜੁਗ ਸਮਾਂ ਟੱਪੇ, ਟੱਪਾ ਇਕੋ ਸੋਭਾ ਪਾਈਆ। ਕਾਹਨ ਨੇ ਕਿਹਾ ਮੇਰਾ ਕਾਹਨ ਪ੍ਰਕਾਸ਼ ਹੋਵੇ ਨਾਲ ਪੱਪੇ, ਪੂਰਨ ਪ੍ਰਭ ਚਤੁਰਾਈਆ। ਇਕੋ ਵਾਰ ਇਕ ਨਾਲ ਕੀਤੇ ਮਤੇ, ਮਤ ਸਾਂਝੀ ਨਾ ਕੋਇ ਰਖਾਈਆ। ਫੇਰ ਯੁਧਿਸ਼ਟਰ ਨੂੰ ਮਾਰ ਕੇ ਧੱਫੇ, ਜ਼ਿਮੀਂ ਉਤੇ ਲਿਟਾਈਆ। ਗਰਦਨ ਉਤੇ ਹੱਥ ਰੱਖੇ, ਸਹਿਜ ਨਾਲ ਦਬਾਈਆ। ਯੁਧਿਸ਼ਟਰ ਤੂੰ ਮੇਰਾ ਮੈਂ ਤੇਰਾ ਦੋਵੇਂ ਇਕੋ ਨਾਮ ਜਪੇ, ਸੋਹੰ ਦਿਤਾ ਸੁਣਾਈਆ। ਫੇਰ ਲਿਖਿਆ ਲੇਖ ਉਤੇ ਗੱਤੇ, ਗਤਮਿਤ ਆਪਣੇ ਵਿਚ ਛੁਪਾਈਆ। ਫੇਰ ਕਢ ਕੇ ਖ਼ੂਨ ਰਤੇ, ਰਤੀ ਮਸਤਕ ਉਤੇ ਛੁਹਾਈਆ। ਭਗਤ ਪਾਏ ਪ੍ਰਭੂ ਦੇ ਖਤੇ, ਖ਼ਤਰਾ ਸਭ ਦਾ ਦਿਤਾ ਮੁਕਾਈਆ। ਜਿਥੋਂ ਮਿਲਦੇ ਪ੍ਰੇਮ ਦੇ ਗੱਫੇ, ਗੁਫਾ ਵਿਚ ਵੜਨ ਦੀ ਲੋੜ ਰਹੇ ਨਾ ਰਾਈਆ। ਸਾਡੇ ਜਨਮ ਕਰਮ ਕਰੇ ਰਫ਼ੇ, ਰਸਤਾ ਇਕੋ ਦਏ ਵਖਾਈਆ। ਜੋ ਆਵੇ ਸੋ ਖੱਟ ਕੇ ਜਾਏ ਨਾਮ ਦੇ ਨਫੇ, ਨੁਕਸਾਨ ਵਿਚ ਨਾ ਕੋਇ ਰਖਾਈਆ। ਕਾਹਨ ਕਿਹਾ ਯੁਧਿਸ਼ਟਰ ਇਕ ਵਾਰ ਮੈਨੂੰ ਹੋ ਖ਼ਫ਼ੇ, ਗ਼ੁੱਸੇ ਨਾਲ ਮੱਥੇ ਵਟ ਚੜ੍ਹਾਈਆ। ਯੁਧਿਸ਼ਟਰ ਕਿਹਾ ਕਾਹਨ ਮੇਰਾ ਸ਼ਰੀਰ ਅਗਨੀ ਵਾਂਗ ਤਪੇ, ਤਪਸ਼ ਨਾ ਕੋਇ ਬੁਝਾਈਆ। ਓਹ ਭਗਤ ਨਹੀਂ ਜੇਹੜਾ ਭਗਵਾਨ ਦੀ ਕਰਨੀ ਉਤੇ ਹੱਸੇ, ਸਤਿ ਕਰ ਮੰਨਣਾ ਮੇਰੀ ਰੀਤੀ ਚਲੀ ਆਈਆ। ਫੇਰ ਪਾ ਕੇ ਹੱਥ ਉਤੇ ਨੱਕੇ, ਲਕੀਰ ਨੌਂ ਵਾਰ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਜੇਠ ਕਹੇ ਮੈਨੂੰ ਸਾਰਿਆਂ ਕੀਤਾ ਵਾਧੂ, ਗਿਣਤੀ ਵਿਚ ਨਾ ਕੋਇ ਰਖਾਈਆ। ਪਰ ਮੈਨੂੰ ਯਾਦ ਆ ਗਿਆ ਗੋਬਿੰਦ ਨੇ ਬਚਨ ਸੁਣਿਆ ਸੀ ਪਿੱਠ ਪਿਛੇ ਦਾਦੂ, ਦਾਅਵੇ ਨਾਲ ਦ੍ਰਿੜਾਈਆ। ਹੁਣ ਇੱਟ ਪੱਥਰ ਤੇ ਫੇਰ ਮੇਰੇ ਪੁਰਖ ਅਕਾਲ ਦੇ ਨਾਮ ਦਾ ਚਲਣਾ ਜਾਦੂ, ਜਾਦਵ ਬੰਸੀ ਕ੍ਰਿਸ਼ਨ ਦਏ ਗਵਾਹੀਆ। ਉਹਦੀ ਕਿਰਪਾ ਤੋਂ ਬਿਨਾ ਰਹਿਣਾ ਨਹੀਂ ਕੋਈ ਸਾਧੂ, ਸਾਧਨਾ ਵਿਚ ਨਾ ਕੋਇ ਜਣਾਈਆ। ਉਹਦਾ ਸ਼ਬਦ ਹੋਣਾ ਇਕ ਆਗੂ,

❋

❋

ਆਗਮਨ ਕਰੇ ਖ਼ਲਕ ਖ਼ੁਦਾਈਆ। ਜੋ ਬ੍ਰਹਿਮੰਡ ਖੰਡ ਜਗਤ ਜਹਾਨ ਦੀਨ ਦੁਨੀ ਤਿਆਗੂ, ਤ੍ਰੈਗੁਣ ਦਾ ਡੇਰਾ ਢਾਹੀਆ। ਅੱਗੇ ਨਵੀਂ ਸਾਜਣਾ ਸਾਜੂ, ਸੱਜਣ ਹਰਿ ਭਗਤ ਲਏ ਪਰਗਟਾਈਆ। ਖੰਡਾ ਖੜਗ ਤੀਰ ਤਰਕਸ਼ ਕਮੰਦ ਚੁੱਕੇ ਕਿਸੇ ਨਾ ਬਾਜੂ, ਬਾਜਾਂ ਵਾਲਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕ ਪਰਗਟਾਈਆ। ਜੇਠ ਕਹੇ ਮੇਰੀ ਥਿਤ ਸੁਹਾਵਣੀ, ਸੋਹਣੀ ਸੋਭਾ ਪਾਈਆ। ਜਿਸ ਵੇਲੇ ਸ਼ੁਰੂ ਕੀਤਾ ਸੀ ਰਾਗ ਮੁੰਦਾਵਣੀ, ਮੁੱਦਾ ਪ੍ਰਭ ਦਾ ਵੇਖ ਵਖਾਈਆ। ਇਸ਼ਾਰਾ ਕੀਤਾ ਸੀ ਬਲ ਬਾਵਣੀ, ਨਾਨਕ ਬਾਬਰ ਗਿਆ ਜਣਾਈਆ। ਕਲਜੁਗ ਅੰਤ ਰੁਤੜੀ ਉਹ ਆਵਣੀ, ਜਿਸ ਵੇਲੇ ਅਵਣ ਗਵਣ ਨਾ ਕੋਇ ਕਟਾਈਆ। ਸਚਖੰਡ ਦਵਾਰੇ ਦੇਣੀ ਨਹੀਂ ਕਿਸੇ ਨੇ ਜਾਮਣੀ, ਜਮਾਂ ਤੋਂ ਸਕੇ ਨਾ ਕੋਇ ਛੁਡਾਈਆ। ਦੀਨ ਦੁਨੀ ਹੋਣੀ ਵਿਕਾਰ ਵਿਭਚਾਰ ਦੀ ਪਰਾਹੁਣੀ, ਧਰਨੀ ਉਤੇ ਸੋਭਾ ਪਾਈਆ। ਸਚ ਪ੍ਰੀਤੀ ਕਿਸੇ ਨਾ ਲਾਵਣੀ, ਧੁਰ ਦਾ ਰੰਗ ਨਾ ਕੋਇ ਰੰਗਾਈਆ। ਖੇਲ ਹੋਣੀ ਤੀਰਥ ਤੱਟ ਨਹਾਵਣੀ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚੀ ਮੰਜ਼ਲ ਕਿਸੇ ਨਾ ਪਾਵਣੀ, ਪਾਰਬ੍ਰਹਮ ਨਾ ਕੋਇ ਦਰਸਾਈਆ। ਕਲਜੁਗ ਕੂੜੀ ਕਿਰਿਆ ਚਮਕੇ ਦਾਮਣੀ, ਦਾਮਨਗੀਰ ਨਾ ਕੋਇ ਦਰਸਾਈਆ। ਵਿਦਿਆ ਰਹਿਣੀ ਨਹੀਂ ਬ੍ਰਾਹਮਣੀ, ਬ੍ਰਹਮ ਨਾ ਪੜਦਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਜੇਠ ਕਹੇ ਜਨ ਭਗਤੋ ਆਪਣੀ ਸੱਜੇ ਹੱਥ ਨਾਲ ਫੜੋ ਜ਼ਬਾਨ, ਜ਼ਿਬਹ ਆਪਣਾ ਆਪ ਕਰਾਈਆ। ਉਸ ਪ੍ਰਭੂ ਤੋਂ ਹੋਵੋ ਕੁਰਬਾਨ, ਜਿਸ ਦੀ ਕੁਰਬਾਨੀ ਦੇ ਕੇ ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਬਣਾਈਆ। ਨੇਤਰ ਮੀਟ ਧਰੋ ਧਿਆਨ, ਸਾਹਿਬ ਵੇਖੋ ਧੁਰਦਰਗਾਹੀਆ। ਬੁੱਧੀ ਵਿਚ ਨਾ ਰਹੋ ਅੰਞਾਣ, ਮਨਮਤ ਝਗੜਾ ਦਿਉ ਗਵਾਈਆ। ਸਤਿ ਸਚ ਕਰੋ ਪਰਵਾਨ, ਪਰਵਾਨੇ ਬਣ ਕੇ ਦਿਉ ਵਖਾਈਆ। ਨਾਮ ਅੰਮ੍ਰਿਤ ਕਰੋ ਪਾਨ, ਜਗਤ ਪਾਨ ਨਾ ਮੁਖ ਚਖਾਈਆ। ਹੁਕਮ ਮੰਨੋ ਇਕ ਖ਼ਸਮਾਨ, ਸੇਵੋ ਸਿਮਰੋ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਮੇਲਾ ਲਏ ਮਿਲਾਈਆ। ਜੇਠ ਕਹੇ ਉਂਗਲ ਰੱਖੋ ਉਪਰ ਆਪਣੀ ਸ਼ਾਹ ਰਗ, ਪਹਿਲੇ ਪੋਰੇ ਨਾਲ ਦਬਾਈਆ। ਜਗਤ ਕੂੜਾ ਸਮਝੋ ਜਗ, ਮਾਇਆ ਮਮਤਾ ਵਿਚ ਕੁਰਲਾਈਆ। ਤ੍ਰਿਸਨਾ ਵਾਸਨਾ ਵੇਖੋ ਅੱਗ, ਚਾਰ ਕੁੰਟ ਰਹੀ ਜਲਾਈਆ। ਦੀਨ ਦੁਨੀ ਤਕੋ ਹੱਦ, ਹਦੂਦ ਕੂੜੀ ਸੋਭਾ ਪਾਈਆ। ਇਸ ਤੋ ਅੱਗੇ ਵੇਖੋ ਵਧ, ਸੁਰਤੀ ਸ਼ਬਦ ਵਿਚ ਸਮਾਈਆ। ਘਰ ਤਕੋ ਪੁਰਖ ਸਮਰਥ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਹੱਕ, ਹਕੀਕਤ ਵੇਖੇ ਥਾਉਂ ਥਾਈਂਆ। ਘਰ ਚਲਦਿਆਂ ਮੰਜ਼ਲ ਨਾ ਜਾਣਾ ਥੱਕ, ਪੈਂਡਾ ਪੰਧ ਲੈਣਾ ਮੁਕਾਈਆ। ਪ੍ਰੀਤੀ ਵਿਚ ਸੱਥਰ ਲੈਣਾ ਘਤ, ਅੱਥਰ ਨੀਰ ਨਾ ਕੋਇ ਵਹਾਈਆ। ਆਪੇ ਰੱਖਣਹਾਰਾ ਪਤ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਜੇਠ ਕਹੇ ਮੇਰੀ ਕਿਥੇ ਉਹ ਕੜਾਹੀ, ਜਿਸ ਵਿਚ ਚੁਰਾਸੀ ਨਜ਼ਰੀ ਆਈਆ। ਉਹ ਪੋਣੀ ਦਿਓ ਫੜਾਈ, ਜਿਸ ਨਾਲ ਗੁਰਮੁਖ ਬਾਹਰ ਲੈਣੇ ਕਢਾਈਆ। ਪਰਸ਼ਾਦ ਉਨ੍ਹਾਂ ਮੁਖ ਲਗਾਈ, ਜੋ ਖਾ ਕੇ ਖ਼ੁਸ਼ੀ ਬਣਾਈਆ। ਜਗਤ ਹਾਰਾਂ ਨਾਲ ਚਤੁਰਾਈ, ਸੋਹਣੇ ਤਨ ਰੰਗਾਈਆ। ਪਾਣੀ ਘੱਟ ਘੁਟ ਪਿਆਈ, ਅੰਮ੍ਰਿਤ ਰਸ ਚਖਾਈਆ। ਇਹ ਵੀ ਅਰਜਨ ਨੇ ਦਿਤੀ ਸੀ ਦੁਹਾਈ, ਵਰਾਟ ਰੂਪ ਵੇਖ ਕੇ ਮਾਰੀਆਂ ਧਹੀਂਆ। ਉਹ ਫਲ ਦਿਉ ਟਿਕਾਈ,

❋

❋

ਦੁਆਬੇ ਵਾਲੇ ਚਾਰੇ ਅੱਗੇ ਆਈਆ। ਅੱਗੇ ਗੁਰਮੁਖ ਬਣੇ ਕੋਇ ਨਾ ਰਾਹੀ, ਮੰਜ਼ਲ ਭੁੱਲੇ ਨਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਅਰਜਨ ਕਹੇ ਮੈਂ ਅਰਜ਼ ਕੀਤੀ ਸੀ ਨਿੱਕੀ, ਲਕੀਰ ਨੱਕ ਨਾਲ ਕਢਾਈਆ। ਕ੍ਰਿਸ਼ਨ ਨੇ ਨੌਂ ਵਾਰ ਲਿਖ ਕੇ ਇੱਕੀ, ਫੇਰ ਦਿਤੀ ਮਿਟਾਈਆ। ਫੇਰ ਧਾਰ ਵਖਾ ਕੇ ਤਿੱਖੀ, ਇਸ਼ਾਰੇ ਨਾਲ ਜਣਾਈਆ। ਧੌਣ ਫੜ ਕੇ ਫੇਰ ਵਖਾਈ ਸਿੱਖੀ, ਸਚ ਦਿਤਾ ਸੁਣਾਈਆ। ਅਰਜਨ ਨੇ ਆਪਣੇ ਅੰਦਰ ਲੇਖਣੀ ਲਿਖੀ, ਕਲਮ ਸ਼ਾਹੀ ਨਾ ਕੋਇ ਲਗਾਈਆ। ਨਾਲੇ ਯਾਦ ਕਰ ਲਈ ਮਿਤੀ, ਪਹਿਲੀ ਜੇਠ ਵੱਜੀ ਵਧਾਈਆ। ਫੇਰ ਵੇਖੀ ਥਿਤੀ, ਸੰਮਤ ਸ਼ਹਿਨਸ਼ਾਹੀ ਰੰਗ ਰੰਗਾਈਆ। ਫੇਰ ਕ੍ਰਿਸ਼ਨ ਵਖਾਈ ਚਿੱਠੀ, ਦੂਰੋਂ ਦਿਤੀ ਪੜ੍ਹਾਈਆ। ਫੇਰ ਜਣਾਈ ਟਿੱਪੀ, ਹਾਹੇ ਉਤੇ ਸੁਹਾਈਆ। ਫੇਰ ਵਸਤ ਅਗੰਮੀ ਦਿਤੀ, ਦੂਰੋਂ ਦਿਤੀ ਵਰਤਾਈਆ। ਫੇਰ ਧਾਰ ਜਣਾਈ ਚਿੱਟੀ, ਨੂਰ ਜੋਤ ਰੁਸ਼ਨਾਈਆ। ਫੇਰ ਬਾਣੀ ਸੁਣਾਈ ਮਿੱਠੀ, ਤੁੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫੇਰ ਤੱਕਿਆ ਬਿਟਬਿਟੀ, ਅੱਖ ਅੱਖਾਂ ਵਿਚ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਵਖਾਈਆ। ਰੰਗ ਕਹੇ ਮੈਂ ਰੰਗ ਰੂਪ, ਬਿਨ ਰੇਖਾ ਸੋਭਾ ਪਾਈਆ। ਮੈਂ ਆਦਿ ਅੰਤ ਦਾ ਪੂਤ, ਸਚ ਸਰੂਪ ਵਿਚ ਸਮਾਈਆ। ਮੇਰਾ ਲਹਿਣਾ ਚਾਰ ਕੂਟ, ਦਹਿ ਦਿਸ਼ਾ ਵਿਚ ਵਡਿਆਈਆ। ਮੈਂ ਕਦੇ ਨਾ ਜਾਵਾਂ ਊਤ, ਪ੍ਰਭ ਸਿਰ ਮੇਰੇ ਹੱਥ ਰਖਾਈਆ। ਮੈਂ ਸਦਾ ਸੁਹਾਵਾਂ ਰੂਤ, ਜੁਗ ਜੁਗ ਰੁੱਤ ਮਹਿਕਾਈਆ। ਮੈਂ ਭਾਗ ਲਗਾਵਾਂ ਬੂਤ, ਬੁਤਖ਼ਾਨੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਫੇਰਾ ਪਾਈਆ। ਰੰਗ ਕਹੇ ਮੈਂ ਰੰਗ ਰੰਗੀਲਾ, ਰਤੜਾ ਇਕ ਅਖਵਾਈਆ। ਮੇਰਾ ਆਦਿ ਅੰਤ ਦਾ ਇਕ ਵਸੀਲਾ, ਵਸਲ ਯਾਰ ਵਾਲਾ ਸਮਝਾਈਆ। ਮੇਰਾ ਅੰਬਰ ਨੂਰ ਨੀਲਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮੇਰਾ ਸਤਿ ਸਤਿ ਕਬੀਲਾ, ਗੁਰ ਅਵਤਾਰ ਪੈਗ਼ੰਬਰ ਸੋਭਾ ਪਾਈਆ। ਮੇਰਾ ਨਿਰਗੁਣ ਧਾਰ ਜੀਣਾ, ਸਰਗੁਣ ਰੂਪ ਮਰਨ ਕਦੇ ਨਾ ਆਈਆ। ਮੇਰਾ ਲਹਿਣਾ ਪਾਰ ਲੋਕ ਤੀਨਾ, ਤ੍ਰੈਗੁਣ ਨਾ ਸਕੇ ਸਮਝਾਈਆ। ਮੇਰੀ ਸ਼ਹਾਦਤ ਨਹੀਂ ਜਲ ਮੀਨਾ, ਚੰਦ ਚਕੋਰ ਨਾ ਕੋਇ ਵਡਿਆਈਆ। ਮੈਂ ਕੋਈ ਲਹਿਣੇਦਾਰ ਨਹੀਂ ਕਮੀਨਾ, ਕੋਝਾ ਕਮਲਾ ਨਾ ਰੂਪ ਦਰਸਾਈਆ। ਮੇਰਾ ਆਦਿ ਅੰਤ ਤੋਂ ਸਾਫ਼ ਸੀਨਾ, ਹਿਰਦਾ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਰਿਹਾ ਚੁਕਾਈਆ। ਜੇਠ ਕਹੇ ਕ੍ਰਿਸ਼ਨ ਨੇ ਸੱਜੇ ਹੱਥ ਤੇ ਵੱਢੀ ਦੰਦੀ, ਦੰਦਾਂ ਨਾਲ ਦਬਾਈਆ। ਮੁਖੋਂ ਕਿਹਾ ਕਲਜੁਗ ਸ੍ਰਿਸ਼ਟੀ ਅੰਧੀ, ਜਗ ਨੇਤਰ ਨਾ ਕੋਇ ਰੁਸ਼ਨਾਈਆ। ਧੋਤੀ ਤਹਿਮਤ ਪਹਿਨਣ ਤੰਬੀ, ਤਾਅਬੇਦਾਰੀ ਨਾ ਕੋਇ ਸਮਝਾਈਆ। ਜੋਤ ਅਕਾਲਣ ਨਾ ਮਿਲੇ ਅੰਮੜੀ ਅੰਮੀ, ਪਿਤਾ ਪੂਤ ਨਾ ਗੋਦ ਉਠਾਈਆ। ਫੇਰ ਫਿਰਕੇ ਪੈਰੀ ਨੰਗੀ, ਚਰਨ ਕੰਡਿਆਂ ਉਤੇ ਟਿਕਾਈਆ। ਫੇਰ ਵੇਖਕੇ ਪਵਣ ਠੰਡੀ, ਸਾਹ ਸਾਹ ਵਿਚ ਮਿਲਾਈਆ। ਫੇਰ ਤੱਕਿਆ ਔਹ ਸੂਰਬੀਰ ਪ੍ਰਭ ਦਾ ਨੂਰ ਜੋਧਾ ਜੰਗੀ, ਬਹਾਦਰ ਇਕੋ ਨਜ਼ਰੀ ਆਈਆ। ਜਿਸ ਨੇ ਦੀਨ ਦੁਨੀ ਇਕੱਠੀ ਕਰਨੀ ਵੰਡੀ, ਜ਼ਾਤ ਪਾਤ ਦਾ ਲੇਖਾ ਦਏ ਮੁਕਾਈਆ। ਚਰਨ ਦਵਾਰ ਦਰਸਾਏ ਜਮਨਾ ਗੰਗੀ, ਸੁਰਸਤੀ ਗੋਦਾਵਰੀ ਧੂੜ ਛਾਰ ਰਮਾਈਆ। ਖ਼ੁਸ਼ੀ ਵਿਚ ਕਿਹਾ ਪੰਜ ਛੇ ਦੀ ਆਯੂ ਲੰਬੀ, ਸਮਾਂ ਸਮੇਂ ਨਾਲ ਠੁਕਰਾਈਆ। ਓਸ ਵੇਲੇ ਧਰਨੀ ਕੰਬੀ, ਥਰ ਥਰਾਹਟ ਵਿਚ

❋

❋

ਦੁਹਾਈਆ। ਕਾਹਨਾ ਬਿਨਾ ਤੇਰੇ ਕਾਹਨ ਤੋਂ ਦੁਨੀਆ ਹੋਣੀ ਡੰਬੀ, ਸਤਿ ਸਰੂਪ ਨਾ ਕੋਇ ਵਖਾਈਆ। ਮੇਰੀ ਆਸਾ ਮੰਗ ਰਹੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਕਲਜੁਗ ਅੰਤਮ ਉਹ ਧਾਰ ਨਿਰੰਕਾਰ ਆਵੇ ਜਿਹੜੀ ਮਾਤ ਕੁੱਖ ਨਾ ਜੰਮੀ, ਗਰਭਵਾਸ ਨਾ ਕੋਇ ਰਖਾਈਆ। ਜਿਹੜੀ ਕਿਸੇ ਨੂੰ ਕਹੇ ਨਾ ਅੰਮਾ ਮੰਮੀ, ਅੱਬਾਜਾਨ ਨਾ ਕਹਿ ਬੁਲਾਈਆ। ਖੇਲ ਹੋਵੇ ਇਕ ਨਵੀਂ, ਨਵ ਚਾਰ ਨਾ ਕੋਇ ਜਣਾਈਆ। ਅਰਜ਼ ਅਰਜ਼ੋਈ ਇਕ ਮੰਨੀਂ, ਮਨਸਾ ਦਿਤੀ ਸਮਝਾਈਆ। ਸੁਣਿਆ ਬਚਨ ਕੰਨੀਂ, ਸੰਦੇਸਾ ਸਹਿਜ ਸੁਭਾਈਆ। ਧਰਨੀ ਰੋ ਪਈ ਛੰਮ ਛੰਮੀ, ਛਹਿਬਰ ਹੰਝੂਆਂ ਵਾਲੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਹੁਕਮ ਵਰਤਾਈਆ। ਧਰਨੀ ਧਰਮ ਦਾ ਦਏ ਦਿਲਾਸਾ, ਸੀਤਲ ਸਚ ਜਣਾਈਆ। ਪ੍ਰਭੂ ਪ੍ਰੇਮ ਪਿਆਸਾ, ਜੁਗ ਜੁਗ ਵੇਸ ਵਟਾਈਆ। ਪੂਰੀ ਕਰੇ ਆਸਾ, ਤ੍ਰਿਸਨਾ ਦਏ ਗਵਾਈਆ। ਖ਼ਾਲੀ ਭਰੇ ਕਾਸਾ, ਵਸਤ ਅਗੰਮ ਵਰਤਾਈਆ। ਉਹਦਾ ਖੇਲ ਅਲੱਖਣਾ ਅਲਾਖਾ, ਲਖ ਸਕੇ ਕੋਇ ਨਾ ਰਾਈਆ। ਉਹ ਆਦਿ ਤੋਂ ਜੋਤੀ ਜਾਤਾ, ਜੋਤੀ ਜੋਤ ਨੂਰ ਰੁਸ਼ਨਾਈਆ। ਤੈਨੂੰ ਦੁਨੀਆ ਕਹਿੰਦੀ ਧਰਤੀ ਮਾਤਾ, ਧਵਲ ਤੇਰੀ ਚਤੁਰਾਈਆ। ਪਰ ਤੂੰ ਵੀ ਉਸਨੂੰ ਮੰਨਣਾ ਆਪਣਾ ਬਾਪਾ, ਪਿਤਾ ਪੁਰਖ ਅਕਾਲ ਸੀਸ ਨਿਵਾਈਆ। ਉਹ ਵੇਖੇ ਜ਼ਰੂਰ ਕਲਜੁਗ ਖੇਲ ਤਮਾਸ਼ਾ, ਨਿਰਗੁਣ ਆਪਣਾ ਫੇਰਾ ਪਾਈਆ। ਤੇਰੀ ਮੰਜ਼ਲ ਪੂਰੀ ਕਰੇ ਵਾਟਾ, ਅਗਲਾ ਪੰਧ ਰਹੇ ਨਾ ਰਾਈਆ। ਪਰ ਯਾਦ ਰੱਖੀਂ ਇਕ ਵੇਰਾਂ ਗੋਬਿੰਦ ਅੰਮ੍ਰਿਤ ਦੇਣ ਆਵੇ ਬਾਟਾ, ਜਗਤ ਰਸ ਚਖਾਈਆ। ਫੇਰ ਨਿਰਗੁਣ ਨੂਰ ਕਰ ਪ੍ਰਕਾਸ਼ਾ, ਅੰਧ ਅੰਧੇਰਾ ਦਏ ਗਵਾਈਆ। ਸੰਬਲ ਕਰਕੇ ਆਪਣਾ ਵਾਸਾ, ਵਾਸਤਾ ਇਕੋ ਨਾਲ ਜਣਾਈਆ। ਅਵਤਾਰ ਪੈਗ਼ੰਬਰ ਗੁਰੂ ਜੋ ਚਾਰ ਜੁਗ ਦੀਆਂ ਸ਼ਾਖਾਂ, ਸ਼ਨਾਖਤ ਕਰੇ ਚਾਈਂ ਚਾਈਂਆ। ਸਤਿ ਧਰਮ ਦਾ ਬਣ ਕੇ ਰਾਖਾ, ਤੇਰੀ ਰੱਖਿਆ ਕਰੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਜੇਠ ਕਹੇ ਮੇਰੀ ਥਿਤ ਵਾਰ ਵਾਰਤਾ ਅਨੋਖੀ, ਵੱਖ ਵੱਖ ਸਮਝਾਈਆ। ਮੇਰੀ ਧਾਰ ਲਿਖੀ ਕਿਸੇ ਨਾ ਪੋਥੀ, ਪੁਸਤਕ ਸਕੇ ਨਾ ਕੋਇ ਸਮਝਾਈਆ। ਜੁਗ ਬੀਤੇ ਕੋਟਨ ਕੋਟੀ, ਕਾਲ ਗਏ ਵਿਹਾਈਆ। ਜੋ ਅਵਤਾਰ ਪੈਗ਼ੰਬਰ ਗੁਰੂ ਆਇਆ ਸੋ ਖਾ ਕੇ ਗਿਆ ਰੋਟੀ, ਰਸਨਾ ਰਸ ਚਖਾਈਆ। ਨਿਰਗੁਣ ਧਾਰ ਰਿਹਾ ਕੋਇ ਨਾ ਜੋਤੀ, ਪੰਜ ਤਤ ਤਤ ਸਮਾਈਆ। ਦੀਨ ਮਜ਼੍ਹਬ ਮਾਨਵ ਵੰਡ ਧਰਮ ਧਾਰ ਦੇ ਦੋਸ਼ੀ, ਦੁਸ਼ਮਣ ਨਾਮ ਨਾਮ ਸਮਝਾਈਆ। ਅੱਖਰ ਵਿਦਿਆ ਜਗਤ ਪੜ੍ਹਦਾ ਕੋਸ਼ੀ, ਸਿਫ਼ਤਾਂ ਵਿਚ ਸਾਲਾਹੀਆ। ਪੁਰਖ ਅਕਾਲਾ ਦੀਨ ਦਿਆਲਾ ਬਿਨਾ ਜ਼ਬਾਨ ਤੋਂ ਸਦਾ ਰੱਖੇ ਖ਼ਾਮੋਸ਼ੀ, ਸ਼ਬਦ ਸ਼ਬਦ ਨਾਲ ਜਣਾਈਆ। ਤਨ ਮਾਟੀ ਵਜੂਦ ਸੋਹੇ ਕੋਇ ਨਾ ਪੋਸ਼ੀ, ਪੋਸ਼ੀਦਾ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਦਇਆ ਧਾਰ ਪ੍ਰਭ ਆ ਗਿਆ, ਅਚਨ ਅਚੇਤ ਅਚੱਲ। ਨਿਰਗੁਣ ਨੂਰ ਜੋਤ ਜਗਾ ਗਿਆ, ਗਹਿਰ ਗੰਭੀਰ ਅਛਲ ਅਛੱਲ। ਲੱਖ ਚੁਰਾਸੀ ਭਰਮ ਭੁਲਾ ਗਿਆ, ਜਨ ਭਗਤ ਉਧਾਰੇ ਘੜੀ ਪਲ। ਚਾਰ ਕੁੰਟ ਵੇਖ ਵਖਾ ਗਿਆ, ਲੇਖਾ ਜਾਣੇ ਮਹੀਅਲ ਜਲ ਥਲ। ਕੂੜ ਕੁੜਿਆਰਾ ਡੰਕ ਵਜਾ ਗਿਆ, ਹਉਮੇ ਹੰਗਤਾ ਵਿਕਾਰ ਉਠਾ ਕੇ ਦਲ। ਰਾਓ ਰੰਕ ਭੁਲਾ ਗਿਆ, ਨਿਹਚਲ ਧਾਮ ਬੈਠ ਅਟਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ

❋

❋

ਕਰਨੀ ਕਾਰ ਕਮਾ ਗਿਆ। ਕਰਨੀ ਕਾਰ ਕਮਾਵਣ ਆਇਆ, ਜੇਠ ਜਲੰਦਾ ਮੀਤ। ਭੇਵ ਅਭੇਦ ਖੁਲ੍ਹਾਵਣ ਆਇਆ, ਹਰਿ ਸਾਚਾ ਤ੍ਰੈਗੁਣ ਅਤੀਤ। ਜਨ ਭਗਤ ਸੁਹੇਲੇ ਮੇਲ ਮਿਲਾਵਣ ਆਇਆ, ਸ਼ਬਦ ਗੁਰਦੇਵਾ ਹੋ ਕੇ ਬੀਚ। ਦਰ ਸਾਚੇ ਆਪ ਬਹਾਵਣ ਆਇਆ, ਪਰਦਾ ਲਾਹ ਸਾਹਿਬ ਅਨਡੀਠ। ਭੇਵ ਅਭੇਦ ਖੁਲ੍ਹਾਵਣ ਆਇਆ, ਆਤਮ ਪਰਮਾਤਮ ਦੱਸ ਕੇ ਗੀਤ। ਅੰਧ ਅੰਧੇਰਾ ਗਵਾਵਣ ਆਇਆ, ਗ੍ਰਹਿ ਮੰਦਰ ਜਗਾ ਕੇ ਦੀਪ। ਸਚ ਮਾਰਗ ਸਮਝਾਵਣ ਆਇਆ, ਸਤਿਜੁਗ ਸਾਚੀ ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਲੇਖਾ ਮੁਕਾ ਕੇ ਹਸਤ ਕੀਟ। ਹਸਤ ਕੀਟ ਨਾ ਰਾਓ ਰੰਕਾ, ਨਾ ਕੋਇ ਰਾਜ ਰਾਜਾਨ। ਸਾਹਿਬ ਸਤਿ ਸਵਾਮੀ ਦਵਾਰ ਬੰਕਾ, ਇਕੋ ਪਰਮ ਪੁਰਖ ਮਿਹਰਵਾਨ। ਚਰਨ ਪ੍ਰੀਤੀ ਸਾਚੀ ਸੰਗਤਾ, ਸੰਗਲ ਸ਼ਰਅ ਕਟਾਣ। ਗੜ੍ਹ ਤੋੜ ਹਉਮੇ ਹੰਗਤਾ, ਹੰ ਬ੍ਰਹਮ ਦਏ ਗਿਆਨ। ਸਹਿਸਾ ਲਾਹ ਕੇ ਮਨ ਕਾ, ਮਨਸਾ ਮੇਟੇ ਸ਼ੈਤਾਨ। ਰਸ ਰਹਿਣ ਨਾ ਦੇਵੇ ਕੰਨ ਕਾ, ਅੰਤਰ ਅੰਤਰ ਬਖ਼ਸ਼ੇ ਧਿਆਨ। ਕਰ ਪ੍ਰਕਾਸ਼ ਅਗੰਮੀ ਨੂਰ ਚੰਨ ਦਾ, ਲੇਖਾ ਮੁਕਾਏ ਕੋਟਨ ਭਾਨ। ਲਹਿਣਾ ਝੋਲੀ ਪਾਏ ਜਨ ਭਗਤਾਂ ਵਾਲੇ ਦਮ ਦਾ, ਦਾਮਨਗੀਰ ਹੋ ਸ੍ਰੀ ਭਗਵਾਨ। ਲੇਖਾ ਰਹੇ ਨਾ ਹਰਖ ਸੋਗ ਗ਼ਮ ਦਾ, ਚਿੰਤਾ ਚਿਖਾ ਮਿਟੇ ਜਹਾਨ। ਪਿਛਲਾ ਵੇਲਾ ਗਿਆ ਲੰਘਦਾ, ਅੱਗੇ ਹੁਕਮ ਫ਼ਰਮਾਨ। ਜਗਤ ਲੇਖਾ ਹੋਣਾ ਤੰਗ ਦਾ, ਗ੍ਰਹਿ ਗ੍ਰਹਿ ਹੋਏ ਹੈਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਚਾ ਵਡ ਮਿਹਰਵਾਨ। ਕ੍ਰਿਸ਼ਨ ਕਹੇ ਮੈਂ ਦਿਤਾ ਇਕ ਸੰਦੇਸਾ ਝਟ, ਯੁਧਿਸ਼ਟਰ ਝਟਕੇ ਨਾਲ ਉਠਾਈਆ। ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਜਾਏ ਟੱਪ, ਟਾਪੂ ਵੇਖ ਜਗਤ ਲੋਕਾਈਆ। ਮਾਇਆ ਡਸਨੀ ਡੱਸੇ ਸਭ ਨੂੰ ਸੱਪ, ਜ਼ਹਿਰ ਕਹਿਰ ਵਰਤਾਈਆ। ਪੈਗ਼ੰਬਰਾਂ ਫਲ ਜਾਣਾ ਪੱਕ, ਸਦੀ ਸਦੀਵੀ ਦਏ ਗਵਾਹੀਆ। ਖੇਲ ਕਰਨਾ ਪੁਰਖ ਸਮਰਥ, ਹਰਿ ਵਡੇ ਵਡ ਵਡਿਆਈਆ। ਸ਼ਬਦੀ ਧਾਰ ਪਾ ਕੇ ਨੱਥ, ਸ੍ਰਿਸ਼ਟੀ ਬੰਨ੍ਹੇ ਥਾਉਂ ਥਾਈਂਆ। ਕਿਸੇ ਦੇ ਰਹੇ ਕਿਛ ਨਾ ਹੱਥ, ਜੋਰੂ ਜ਼ਰ ਨਾ ਕੋਇ ਚਤੁਰਾਈਆ। ਸਤਿ ਧਰਮ ਦਾ ਸੱਥਰ ਵਿਛ ਜਾਏ ਸੱਥ, ਕੂੜ ਕੂੜ ਵੱਜੇ ਵਧਾਈਆ। ਇਹ ਖੇਲ ਵੇਖਣਾ ਪ੍ਰਭੂ ਨਾਲ ਅਗੰਮੀ ਅੱਖ, ਬਿਨ ਨੈਣਾਂ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਕ੍ਰਿਸ਼ਨ ਕਿਹਾ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਛੇ ਆਵੇ, ਆਵਤ ਆਵਤ ਆਵਤ ਖ਼ੁਸ਼ੀ ਮਨਾਈਆ। ਸਤਾਰਾਂ ਹਾੜ ਥਿਤ ਸੁਹਾਵੇ, ਰੁਤੜੀ ਰੁਤ ਮਹਿਕਾਈਆ। ਪ੍ਰਭੂ ਚਰਨ ਧੂੜੀ ਹਰਿ ਸੰਗਤ ਨਹਾਵੇ, ਦੁਰਮਤ ਮੈਲ ਗਵਾਈਆ। ਤੂੰ ਹੀ ਮਾਤਾ ਪਿਤਾ ਗਾਵੇ, ਖ਼ੁਸ਼ੀਆਂ ਰਾਗ ਜਣਾਈਆ। ਗੁਰਮੁਖ ਇਕ ਦੂਜੇ ਨੂੰ ਹੱਸ ਹੱਸ ਬੁਲਾਵੇ, ਗਿਲਾ ਅੰਦਰ ਰਹੇ ਨਾ ਰਾਈਆ। ਹਰਿ ਸੰਗਤ ਨੌ ਪ੍ਰਦੱਖਣਾ ਲੈ ਕੇ ਨੌ ਦਵਾਰ ਦਾ ਡੇਰਾ ਢਾਵੇ, ਨਵ ਨੌਂ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਇਕੋ ਪ੍ਰੀਤਮ ਰਾਵੇ, ਜੋ ਰਵ ਰਿਹਾ ਸਰਬ ਠਾਈਂਆ। ਜੂਠੇ ਝੂਠੇ ਛਡ ਕੇ ਦਾਅਵੇ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਜਣਾਈਆ। ਸਤਾਰਾਂ ਹਾੜ ਕਹੇ ਮੈਂ ਆਉਂਦਾ ਆਉਂਦਾ ਭੱਜਾ, ਭਾਜੜ ਵੇਖਾਂ ਜਗਤ ਲੋਕਾਈਆ। ਹਰਿ ਸੰਗਤ ਪੂਰਨ ਅੱਖਰ ਲਿਖਿਆ ਹੋਵੇ ਹੱਥ ਸੱਜਾ, ਹਥੇਲੀ ਲਾਲ ਲਾਲ ਨਾਲ ਛੁਹਾਈਆ। ਅੱਗੇ ਦੱਸਣੀ ਏਸ ਦੀ ਵਜਹ, ਭੇਵ ਭੇਵ ਵਿਚੋਂ ਖੁਲ੍ਹਾਈਆ। ਸਭ ਦੇ ਖੱਬੇ ਹੱਥ

❋

❋

ਵਿਚ ਹੋਵੇ ਕਾਗ਼ਜ਼ ਚਿੱਟੇ ਰੰਗ ਦਾ ਬੱਗਾ, ਕਾਨਾ ਸਾਢੇ ਤਿੰਨ ਹੱਥ ਲੰਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਚਿੱਟਾ ਕਾਗ਼ਜ਼ ਨੌਂ ਦਸ ਇੰਚ ਧਾਰ ਹੋਵੇ, ਤੂਲ ਅਰਜ਼ ਵਡਿਆਈਆ। ਗੁਰਮੁਖ ਸਾਢੇ ਤਿੰਨ ਘੰਟੇ ਕੋਇ ਨਾ ਸੋਵੇ, ਸੋਹਣਾ ਵਕਤ ਦਏ ਸਮਝਾਈਆ। ਵਿਰਾਗ ਵਿਚ ਕੋਇ ਨਾ ਰੋਵੇ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਪ੍ਰਭ ਅਲਖ ਅਭੇਵੇ, ਭੇਵ ਅਭੇਦ ਸਕੇ ਕੋਇ ਨਾ ਪਾਈਆ।

ਚਿੱਟੇ ਬਸਤਰ ਕਾਲਾ ਠੱਪਾ, ਜਨਮ ਜਨਮ ਜਨਮ ਕਰਮ ਗਵਾਈਆ। ਜਿਸ ਦੀ ਮਿਰਤੂ ਹੋਣੀ ਸੀ ਲੜ ਕੇ ਸੱਪਾ, ਮਹੀਨਾ ਜੇਠ ਲੰਘਣ ਨਾ ਪਾਈਆ। ਉਸ ਦਾ ਲਹਿਣਾ ਦੇਣਾ ਲੇਖਾ ਪੂਰਾ ਕੀਤਾ ਪੂਰਬ ਜਨਮ ਦਾ ਬਚਨ ਹੋਇਆ ਸੱਚਾ, ਰਾਮਦਾਸ ਗੁਰ ਦਏ ਗਵਾਹੀਆ। ਬਾਲ ਅਵਸਥਾ ਬਾਲੀ ਬੱਚਾ, ਬਚਪਨ ਬਚਪਨ ਵਿਚੋਂ ਬਣਾਈਆ। ਭਾਂਡਾ ਭੱਜਣ ਨਹੀਂ ਦਿਤਾ ਕੱਚਾ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੀਤ ਸਪੁੱਤਰੀ ਜਨਮ ਦਾਨ ਫੇਰ ਦਿਤਾ, ਦੇ ਕੇ ਆਪਣੀ ਦਇਆ ਕਮਾਈਆ।