੧੦ ਜੇਠ ਸ਼ਹਿਨਸ਼ਾਹੀ ਸੰਮਤ ੬ ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਹਰੀਪੁਰ ਜ਼ਿਲਾ ਜਲੰਧਰ
ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਬੇਨਜ਼ੀਰੀ, ਨਿਰਗੁਣ ਨਿਰਵੈਰ ਨਜ਼ਰ ਸਭ ਦੀ ਦੇ ਬਦਲਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡਾ ਵਕਤ ਅਖ਼ੀਰੀ, ਪਰਵਰਦਿਗਾਰ ਸਾਂਝੇ ਯਾਰ ਦਈਏ ਜਣਾਈਆ। ਸ਼ਬਦੀ ਧਾਰ ਅੰਦਰ ਲੇਖਾ ਲਿਖ ਤਹਰੀਰੀ, ਸ਼ਾਹ ਹਕੀਰੀ ਵੇਖ ਵਖਾਈਆ। ਚਾਰ ਜੁਗ ਦੀ ਸ਼ਰਅ ਤੋੜ ਜ਼ੰਜੀਰੀ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਸਤਿਜੁਗ ਸਾਚਾ ਧਰਮ ਹੋਵੇ ਤਾਮੀਰੀ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਅੰਮ੍ਰਿਤ ਰਸ ਬਖ਼ਸ਼ ਦੇ ਸੀਰੀ, ਆਬੇਹਯਾਤ ਨੀਰ ਪਿਆਈਆ। ਕਿਸੇ ਦੀ ਰਹੇ ਨਾ ਮੀਰੀ ਪੀਰੀ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜੋ ਆਸਾ ਰੱਖ ਕੇ ਗਿਆ ਕਬੀਰੀ, ਕਬਰਾਂ ਤੋਂ ਬਾਹਰ ਸੁਣਾਈਆ। ਦੀਨ ਦੁਨੀ ਮੇਟ ਦਿਲਗੀਰੀ, ਦੀਨ ਦਿਆਲ ਹੋਣਾ ਸਹਾਈਆ। ਦੀਨ ਮਜ਼੍ਹਬ ਰਹੇ ਨਾ ਕਿਸੇ ਜਗੀਰੀ, ਮਾਲਕ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬੇਨੰਤੀ ਅਰਦਾਸ ਪ੍ਰਭੂ ਅੰਤ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਤੂੰ ਸਾਹਿਬ ਸਵਾਮੀ ਭਗਵੰਤ, ਭਗਵਨ ਤੇਰੀ ਬੇਪਰਵਾਹੀਆ। ਜੁਗ ਚੌਕੜੀ ਤੇਰਾ ਖੇਲ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਧਿਆਨ ਲਗਾਉਂਦੇ ਗਏ ਸੰਤ, ਸਾਜਣ ਹੋ ਕੇ ਖੋਜ ਖੁਜਾਈਆ। ਪਤਿਪਰਮੇਸ਼ਵਰ ਬਣ ਕੇ ਕੰਤ, ਕੰਤ ਕੰਤੂਹਲ ਪੜਦਾ ਦੇ ਉਠਾਈਆ। ਦੀਨ
❋
❋
ਦੁਨੀ ਦਾ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਬੋਧ ਅਗਾਧੀ ਬਣ ਕੇ ਪੰਡਤ, ਵਿਦਿਆ ਅਗੰਮ ਦੇਣੀ ਜਣਾਈਆ। ਮਾਨਵ ਜ਼ਾਤੀ ਤੇਰੀ ਸੰਗਤ, ਸ਼ਬਦੀ ਧਾਰ ਮੇਲ ਮਿਲਾਈਆ। ਲੇਖਾ ਪੂਰਾ ਕਰ ਦੇ ਪੁਰਖ ਅਕਾਲੇ ਵਿਚ ਆਪਣੇ ਸੰਮਤ, ਸਮਾਂ ਸਮੇਂ ਵਿਚੋਂ ਬਦਲਾਈਆ। ਹਉਮੇ ਰੋਗ ਰਹੇ ਨਾ ਚਿੰਤ, ਕਿਰਿਆ ਕੂੜ ਦੇਣੀ ਗਵਾਈਆ। ਤੇਰੇ ਨਾਮ ਕਲਮੇ ਦਾ ਰਹੇ ਕੋਇ ਨਾ ਨਿੰਦਕ, ਦੁਰਮਤ ਦੁਰਾਚਾਰ ਨਾ ਕੋਇ ਵਡਿਆਈਆ। ਮਨੂਆ ਕਰੇ ਕੋਇ ਨਾ ਇੱਲਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਇਕੋ ਸ਼ਬਦ ਗੁਰਦੇਵ ਸਤਿਗੁਰ ਹੋਵੇ ਹਿੰਮਤ, ਹੌਸਲਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅੰਤ ਕੰਤ ਸੰਦੇਸ਼ਾ, ਸ਼ਹਿਨਸ਼ਾਹ ਸੁਣਾਈਆ। ਤੂੰ ਜੁਗ ਜੁਗ ਰਹੇਂ ਹਮੇਸ਼ਾ, ਨਿਤ ਨਵਿਤ ਆਪਣਾ ਖੇਲ ਖਿਲਾਈਆ। ਭੇਵ ਖੁਲ੍ਹਾ ਦੇ ਸਚਖੰਡ ਅਗੰਮੇ ਦੇਸਾ, ਪੜਦਾ ਥਿਰ ਰਹੇ ਨਾ ਰਾਈਆ। ਝਗੜਾ ਮੁਕਾ ਦੇ ਪੰਡਤ ਮੁੱਲਾ ਸ਼ੇਖ਼ਾਂ, ਇਕੋ ਨੂਰ ਦੇਣਾ ਚਮਕਾਈਆ। ਆਪਣੇ ਹੱਥ ਰੱਖ ਆਪਣਾ ਲੇਖਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਸਤਿਜੁਗ ਸਾਚੇ ਰਹੇ ਕੋਇ ਨਾ ਭਰਮ ਭੁਲੇਖਾ, ਭਾਂਡਾ ਭਰਮ ਦੇਣਾ ਭੰਨਾਈਆ। ਦੀਨ ਮਜ਼੍ਹਬ ਦਾ ਦੇਣਾ ਕਿਸੇ ਨਹੀਂ ਠੇਕਾ, ਠਾਕਰ ਹੋ ਕੇ ਆਪਣਾ ਹੁਕਮ ਵਰਤਾਈਆ। ਤੂੰ ਆਦਿ ਅੰਤ ਦਾ ਏਕਾ, ਏਕੰਕਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੰਤ ਅਖ਼ੀਰੀ ਕਹਿਣਾ, ਸ਼ਬਦੀ ਧਾਰ ਸੁਣਾਈਆ। ਤੇਰਾ ਖੇਲ ਵੇਖਣਾ ਬਿਨ ਨੈਣਾਂ, ਨੈਨ ਨੈਨ ਰੁਸ਼ਨਾਈਆ। ਤੇਰਾ ਭਾਣਾ ਸਭ ਨੇ ਸਹਿਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਕਲਜੁਗ ਕੂੜ ਕੁੜਿਆਰਾ ਬੁਰਜ਼ ਢਹਿਣਾ, ਹਉਮੇ ਹੰਗਤਾ ਹੋਏ ਸਫ਼ਾਈਆ। ਕੂੜੀ ਕਿਰਿਆ ਵਹਿਣ ਵਹਿਣਾ, ਚਾਰ ਕੁੰਟ ਦੁਹਾਈਆ। ਬਿਨ ਤੇਰੇ ਦਿਸੇ ਕੋਇ ਨਾ ਸਾਕ ਸੈਣਾ, ਸੱਜਣ ਮੀਤ ਨਾ ਕੋਇ ਅਖਵਾਈਆ। ਸਦੀ ਚੌਧਵੀਂ ਨਾਤਾ ਤੁਟਣਾ ਭਾਈ ਭੈਣਾਂ, ਪਿਤਾ ਪੂਤ ਨਾ ਗੋਦ ਸੁਹਾਈਆ। ਚਾਰੋਂ ਕੁੰਟ ਅੰਧੇਰੀ ਰੈਣਾਂ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਸਭ ਦਾ ਪੂਰਬ ਪਰਮ ਪੁਰਖ ਪ੍ਰਭ ਦੇਣਾ, ਦੇ ਦੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਲੇਖ ਅਗੰਮੀ ਤੱਕ, ਤਕਵਾ ਅੰਤ ਰਖਾਈਆ। ਹਕੀਕਤ ਝੋਲੀ ਪਾ ਦੇ ਹੱਕ, ਲਾਸ਼ਰੀਕ ਤੇਰੀ ਸਰਨਾਈਆ। ਸਾਡੇ ਸਭ ਦੇ ਖ਼ਾਲੀ ਹੱਥ, ਪਲੂ ਗੰਢ ਨਾ ਕੋਇ ਬੰਧਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਨਾਮ ਦਾ ਚਲਾਇਆ ਰਥ, ਹੁਕਮ ਸੰਦੇਸ਼ੇ ਮਾਤ ਸੁਣਾਈਆ। ਮਹਿਮਾ ਦੱਸੀ ਅਕਥ, ਭੇਵ ਅਭੇਦਾ ਇਕ ਪਰਗਟਾਈਆ। ਅੰਤਮ ਸਾਡੀ ਹੋਈ ਬਸ, ਬਸਤੇ ਸਭ ਨੇ ਲਏ ਬੰਧਾਈਆ। ਦੋ ਜਹਾਨਾਂ ਆਪੇ ਨੱਸ, ਨਵ ਸੱਤ ਖੋਜ ਖੁਜਾਈਆ। ਸਭ ਕਿਛ ਫੜਾਇਆ ਤੇਰੇ ਹੱਥ, ਤੇਰਾ ਤੇਰੇ ਅੱਗੇ ਟਿਕਾਈਆ। ਵੇਖੀਂ ਸਦੀ ਚੌਧਵੀਂ ਅੱਗੇ ਨਾ ਜਾਵੇ ਟੱਪ, ਟਾਪੂਆਂ ਵਾਲੇ ਦੇਣ ਦੁਹਾਈਆ। ਕੌਲ ਇਕਰਾਰ ਪੂਰਾ ਹੋਇਆ ਪੱਕ, ਪੱਕੀ ਗੰਢ ਨਾ ਕੋਇ ਖੁਲ੍ਹਾਈਆ। ਤੂੰ ਸਾਹਿਬ ਸਵਾਮੀ ਸਮਰਥ, ਬੇਅੰਤ ਤੇਰੀ ਸਰਨਾਈਆ। ਝਟ ਗੋਬਿੰਦ ਪਿਆ ਹੱਸ, ਸਚਖੰਡ ਆਪਣੀ ਖ਼ੁਸ਼ੀ ਬਣਾਈਆ। ਦੀਨ ਦਿਆਲ ਵੇਖ ਲੈ ਅੱਖ, ਅੱਖ ਮੇਰੇ ਨਾਲ ਮਿਲਾਈਆ। ਲੱਖ ਦਾ ਲੱਖ ਰਿਹਾ ਨਾ ਕੱਖ, ਕੱਖ ਲੱਖ ਨਾ ਕੋਇ ਜਣਾਈਆ। ਜੋ ਮਾਰਗ ਆਇਆ ਦੱਸ, ਦਹਿ ਦਿਸ਼ਾ
❋
❋
ਸ਼ਨਵਾਈਆ। ਉਸ ਦਾ ਲਏ ਕੋਇ ਨਾ ਰਸ, ਰਸਤਾ ਭੁੱਲਿਆ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਗੋਬਿੰਦ ਕਹੇ ਮੇਰੀ ਵੇਖ ਹਥੇਲੀ, ਬਿਨ ਹੱਥਾਂ ਹੱਥ ਜਣਾਈਆ। ਤੁਧ ਬਿਨ ਅਵਰ ਕੋਇ ਨਾ ਬੇਲੀ, ਬੇਲਿਆਂ ਜੰਗਲਾਂ ਵਿਚ ਆਇਆ ਸੁਣਾਈਆ। ਤੇਰੀ ਖੇਲ ਸਦਾ ਨਵੇਲੀ, ਨਿਰੰਕਾਰ ਤੇਰੀ ਚਤੁਰਾਈਆ। ਗੁਰਮੁਖ ਮੇਰੇ ਮੇਰੇ ਨਾਲ ਮੇਲੀਂ, ਮਿਲ ਕੇ ਵਿਛੜ ਕੋਇ ਨਾ ਜਾਈਆ। ਔਹ ਤਕ ਲੈ ਨਾਨਕ ਟੋਪੀ ਸੇਲੀ, ਸਰਗੁਣ ਰਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਸਤ ਅਮੋਲਕ ਇਕ ਵਰਤਾਈਆ। ਗੋਬਿੰਦ ਕਿਹਾ ਮੇਰਾ ਇਕ ਇਸ਼ਾਰਾ, ਬਿਨ ਸੈਨਤ ਦਿਆਂ ਜਣਾਈਆ। ਔਹ ਵੇਖ ਆਪਣਾ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਕਿਸੇ ਦਾ ਰਿਹਾ ਨਾ ਕੋਇ ਸਹਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਸਿੱਖ ਸਿੱਖ ਨੂੰ ਕਹੇ ਗ਼ੱਦਾਰਾ, ਗੋਬਿੰਦ ਦਾ ਭੈ ਨਾ ਕੋਇ ਜਣਾਈਆ। ਮੇਰੇ ਪੁਰਖ ਅਕਾਲ ਦੀਨ ਦਿਆਲ ਮੈਂ ਤੇਰਾ ਸੁਤ ਦੁਲਾਰਾ, ਸ਼ਬਦ ਸ਼ਬਦ ਅਖਵਾਈਆ। ਨਿਰਗੁਣ ਧਾਰ ਹੋ ਦੁਬਾਰਾ, ਦੋਹਰੀ ਆਪਣੀ ਕਾਰ ਕਮਾਈਆ। ਨਵ ਸੱਤ ਪਾਵਾਂ ਸਾਰਾ, ਮਹਾਂਸਾਰਥੀ ਹੋ ਕੇ ਤੇਰਾ ਰਥ ਚਲਾਈਆ। ਲਹਿਣਾ ਦੇਣਾ ਪੂਰਾ ਕਰਕੇ ਜੁਗ ਚਾਰਾ, ਚੌਥਾ ਜੁਗ ਫੋਲ ਫੁਲਾਈਆ। ਤੇਰੇ ਪਿਆਰ ਦਾ ਇਕੋ ਹੋਵੇ ਦਵਾਰਾ, ਦਵਾਰਕਾ ਵਾਸੀ ਜਿਥੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਦਇਆ ਕਮਾਈਆ। ਗੋਬਿੰਦ ਕਿਹਾ ਮੈਂ ਦੱਸਾਂ ਭੇਵ ਅਵੱਲਾ, ਅਗੰਮ ਅਥਾਹ ਜਣਾਈਆ। ਪੁਰਖ ਅਕਾਲ ਵੇਖ ਲੈ ਪੱਲਾ, ਕੰਨੀ ਗੰਢ ਨਾ ਕੋਇ ਬੰਧਾਈਆ। ਤੇਰਾ ਨੂਰ ਇਲਾਹੀ ਅੱਲਾ, ਆਲਮੀਨ ਤੇਰੀ ਬੇਪਰਵਾਹੀਆ। ਮੇਰਾ ਕੌਲ ਇਕਰਾਰ ਨਿਹਚਲ ਧਾਮ ਅਟੱਲਾ, ਦੂਜੀ ਭੂਮਿਕਾ ਨਾ ਕੋਇ ਦਰਸਾਈਆ। ਅੰਤ ਤੇਰੇ ਦਵਾਰੇ ਖਲਾ, ਖ਼ਾਲਕ ਖ਼ਲਕ ਰੰਗ ਰੰਗਾਈਆ। ਸਦੀ ਚੌਧਵੀਂ ਅੰਤ ਕਰਾਵਾਂ ਹੱਲਾ, ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਆਪਣਾ ਇਕ ਜਣਾਈਆ। ਪੁਰਖ ਅਕਾਲ ਕਹੇ ਗੋਬਿੰਦ ਪ੍ਰੇਮ ਵਿਚ ਲਏ ਅੰਗੜਾਈ, ਮੁਹੱਬਤ ਵਿਚ ਵਡਿਆਈਆ। ਜੇਹੜਾ ਬੂਟਾ ਪੁੱਟ ਕੇ ਆਇਉਂ ਕਾਹੀ, ਕਾਇਨਾਤ ਜੜ੍ਹ ਉਖੜਾਈਆ। ਸ਼ਬਦੀ ਖੇਲ ਜਗਤ ਪਏ ਦੁਹਾਈ, ਹਾਹਾਕਾਰ ਲੋਕਾਈਆ। ਕਲਜੁਗ ਬਦਲ ਦੇਵੇ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਸਭ ਦੀ ਮੰਜ਼ਲ ਪੂਰੀ ਕਰੇ ਜੋ ਚਾਰ ਜੁਗ ਦੇ ਰਾਹੀ, ਪੈਂਡਾ ਪੰਧ ਮੁਕਾਈਆ। ਧੁਰ ਸੰਦੇਸ਼ਾ ਦੇਵੇ ਥਾਉਂ ਥਾਈਂ, ਥਾਨ ਥਨੰਤਰ ਖੋਜ ਖੁਜਾਈਆ। ਸਚ ਖੇਲ ਵੇਖਣਾ ਚਾਈਂ, ਚਾਓ ਘਨੇਰਾ ਇਕ ਦ੍ਰੜਾਈਆ। ਮੇਲਾ ਮਿਲਣਾ ਧੁਰ ਦੇ ਮਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਇਕ ਉਠਾਈਆ। ਪੁਰਖ ਅਕਾਲ ਕਿਹਾ ਗੋਬਿੰਦ ਮਾਛੂਵਾੜਾ ਕਰ ਲੈ ਯਾਦ, ਪੂਰਬ ਦਿਆਂ ਜਣਾਈਆ। ਜਿਸ ਧਾਰ ਲਿਆ ਅਰਾਧ, ਹਿਰਦੇ ਹਰਿ ਵਸਾਈਆ। ਭੇਵ ਪਾ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਕੀਤੀ ਸ਼ਨਵਾਈਆ। ਉਸ ਦਾ ਲਹਿਣਾ ਵੇਖ ਆਜ, ਥਿਤ ਵਾਰ ਦਏ ਸਮਝਾਈਆ। ਭਗਤੀ ਧਾਰ ਬਦਲ ਸਮਾਜ, ਸਮਿਗਰੀ ਨਾਮ ਇਕ ਵਰਤਾਈਆ। ਤਖ਼ਤ ਨਿਵਾਸੀ ਪਹਿਨ ਕੇ ਤਾਜ, ਤਾਜਾਂ ਵਾਲੇ ਦਏ ਖਪਾਈਆ। ਤੇਰਾ ਪੂਰਨ ਕਰਕੇ ਕਾਜ, ਕਰਨੀ ਕਰਤਾ ਵੇਖ ਵਖਾਈਆ। ਜੇਹੜੀ ਮੈਂ ਪ੍ਰੇਮ ਵਿਚ ਕਟੀ ਰਾਤ, ਰੁਤੜੀ ਇਕ ਮਹਿਕਾਈਆ। ਇਕ ਕੀੜੀ
❋
❋
ਵਾਲੀ ਸੌਗ਼ਾਤ, ਪਦਾਰਥ ਦੁਆਬੇ ਵਿਚ ਭਰਾਈਆ। ਗੋਬਿੰਦ ਹੋਰ ਵੇਖ ਬਿਨ ਅੱਖਰਾਂ ਵਾਲੀ ਕਿਤਾਬ, ਬਿਨ ਕੁਤਬਖ਼ਾਨੇ ਫੋਲ ਫੁਲਾਈਆ। ਸਚਖੰਡ ਦੀ ਤੱਕ ਮਹਿਰਾਬ, ਮਹਿਬੂਬ ਰਿਹਾ ਦਰਸਾਈਆ। ਜਿਸ ਵਿਚੋਂ ਅਗੰਮੀ ਨਿਕਲੇ ਅਵਾਜ਼, ਰਸਨਾ ਜਿਹਵਾ ਨਾ ਕੋਇ ਸੁਣਾਈਆ। ਉਹਦਾ ਪੰਜਵਾਂ ਹਿੱਸਾ ਤੇ ਪੰਜਵਾਂ ਬਾਬ, ਪੰਜਵੀਂ ਸਤਰ ਸਤਰ ਸਮਝਾਈਆ। ਜਿਥੇ ਨਹੀਂ ਕੋਈ ਆਵਾਜ਼, ਧੁਨ ਨਾਦ ਨਾ ਕੋਇ ਸ਼ਨਵਾਈਆ। ਇਕੋ ਬੈਠਾ ਪ੍ਰੇਮੀ ਤੇਰਾ ਸਾਧ, ਸੰਤ ਸੁਹੇਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੋਬਿੰਦ ਕਹੇ ਮੈਂ ਸ਼ਬਦੀ ਧਿਆਨ ਧਰਿਆ, ਜਗਤ ਬੁਧੀ ਨਾ ਕੋਇ ਚਤੁਰਾਈਆ। ਖੇਲ ਵੇਖਿਆ ਨਰਾਇਣ ਨਰਿਆ, ਨਰ ਹਰਿ ਦਿਤਾ ਦਰਸਾਈਆ। ਜੇਹੜਾ ਦਾਦੂ ਦੇ ਦਿਹੁਰੇ ਦਾਦੂ ਦਾ ਸਾਥੀ ਗੋਬਿੰਦ ਚਰਨ ਲੱਗ ਕੇ ਤਰਿਆ, ਨੌਂ ਵਾਰ ਸੀਸ ਝੁਕਾਈਆ। ਗੋਬਿੰਦ ਉਸ ਨੂੰ ਬਾਹੋਂ ਫੜਿਆ, ਫੜ ਬਾਹੋਂ ਗਲੇ ਲਗਾਈਆ। ਉਹ ਝਟ ਗੋਦੀ ਦੇ ਵਿਚ ਵੜਿਆ, ਗਲਵਕੜੀ ਗਲ ਵਿਚ ਪਾਈਆ। ਤੂੰ ਮੇਰਾ ਮੈਂ ਤੇਰਾ ਪਿਤਾ ਪੂਤ ਦਾ ਢੋਲਾ ਪੜ੍ਹਿਆ, ਖ਼ੁਸ਼ੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਸੁਣਾਈਆ। ਗੋਬਿੰਦ ਕਹੇ ਦਾਦੂ ਦਾ ਸੰਗੀ ਜਿਸ ਦਾ ਨਾਂ ਸਾਰੇ ਕਹਿੰਦੇ ਵਾਧੂ, ਵਾਹਵਾ ਖੇਲ ਖਿਲਾਈਆ। ਨੌ ਕੋਲ ਰੱਖਦਾ ਸੀ ਸਦਾ ਕਾਜੂ, ਨੌ ਸਾਲ ਨਾ ਮੁਖ ਲਗਾਈਆ। ਬੰਨ੍ਹਦਾ ਸੀ ਨਾਲ ਸੱਜੇ ਬਾਜ਼ੂ, ਬਾਜ਼ਾਂ ਵਾਲੇ ਆਸ ਤਕਾਈਆ। ਜਿਸ ਵੇਲੇ ਆਵੇ ਮੇਰਾ ਸਾਹਿਬ ਮੇਰਾ ਬਣ ਕੇ ਆਗੂ, ਆਗਮਨ ਵਿਚ ਰਾਹ ਤਕਾਈਆ। ਉਹਦੇ ਨਾਮ ਦਾ ਮੇਰੇ ਉਤੇ ਹੋਵੇ ਜਾਦੂ, ਜਾਦਵ ਬੰਸ ਦਾ ਪਿਛਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਗੋਬਿੰਦ ਆ ਗਿਆ ਨਾਲ ਪਿਆਰ, ਪ੍ਰੇਮ ਵਿਚ ਵਡਿਆਈਆ। ਵਾਧੂ ਨੇ ਕਰਕੇ ਨਿਮਸਕਾਰ, ਨੌਂ ਕਾਜੂ ਅੱਗੇ ਦਿਤੇ ਟਿਕਾਈਆ। ਗੋਬਿੰਦ ਦੇ ਸਹਾਰ, ਫੜ ਬਾਹੋਂ ਲਿਆ ਉਠਾਈਆ। ਉਸ ਹੱਸ ਕੇ ਕਿਹਾ ਵਾਹ ਯਾਰਾਂ ਦੇ ਯਾਰ, ਤੇਰੀ ਯਾਰੀ ਬੇਪਰਵਾਹੀਆ। ਜੇ ਤੁੱਠਾ ਮੈਨੂੰ ਆਪਣੀ ਮੰਜ਼ਲ ਚਾੜ੍ਹ, ਦਰ ਆਪਣਾ ਇਕ ਸੁਹਾਈਆ। ਗੋਬਿੰਦ ਇਸ਼ਾਰਾ ਕੀਤਾ ਅਜੇ ਜ਼ਿੰਦਗੀ ਵੇਖ ਹੋਰ ਦਿਨ ਚਾਰ, ਜੁਗ ਚੌਥੇ ਸਮਝਾਈਆ। ਜਿਸ ਵੇਲੇ ਖੇਲ ਕਰੇ ਮੇਰਾ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਮੈਂ ਸ਼ਬਦੀ ਧਾਰ ਆਵਾਂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠਣ ਸੀਸ ਨਿਵਾਈਆ। ਤੇਰਾ ਲਹਿਣਾ ਦੇਣਾ ਕਰਜ਼ਾ ਦੇਵਾਂ ਉਤਾਰ, ਉੱਤਰ ਪੂਰਬ ਪੱਛਮ ਦੱਖਣ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਵਾਧੂ ਕਿਹਾ ਮੇਰੇ ਨਾਲ ਕਰ ਵਾਅਦਾ, ਸਚ ਸਚ ਸੁਣਾਈਆ। ਦਾਦੂ ਕਿਹਾ ਗੋਬਿੰਦ ਕਦੇ ਨਾ ਹੋਵੇਂ ਅਲਾਹਿਦਾ, ਵੱਖਰਾ ਘਰ ਨਾ ਕੋਇ ਸੁਣਾਈਆ। ਗੋਬਿੰਦ ਕਿਹਾ ਮੈਂ ਅੰਤਰ ਲਵਾਂ ਜਾਇਜ਼ਾ, ਜਾਇਜ਼ ਆਪਣੀ ਕਾਰ ਕਮਾਈਆ। ਤੈਨੂੰ ਮਰਨਾ ਪਏ ਤੇ ਦੁੱਖ ਹੋਵੇ ਹੈਜ਼ਾ, ਤਨ ਵਜੂਦ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਵਾਧੂ ਕਿਹਾ ਮੈਂ ਮਰਨਾ ਤੇਰੀ ਹੁਕਮ ਦੀ ਧਾਰ, ਮਰਨਾ ਮਿਰਤ ਰਹੇ ਨਾ ਰਾਈਆ। ਜਾਵਾਂ ਸਚ ਸੱਚੇ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਕਰਕੇ ਨਿਮਸਕਾਰ, ਮੱਥਾ ਚਰਨਾਂ ਉਤੇ ਘਸਾਈਆ। ਗੋਬਿੰਦ ਥਪਕੀ ਦਿਤੀ ਵਾਰ ਦੋ ਚਾਰ, ਹੱਥ ਪੁਸ਼ਤ ਪਨਾਹ ਟਿਕਾਈਆ।
❋
❋
ਤੇਰਾ ਲੇਖਾ ਅਗੰਮ ਅਪਾਰ, ਆਪਣੇ ਵਿਚ ਛੁਪਾਈਆ। ਜਨਮ ਲੈਣਾ ਪਏ ਵਿਚ ਸੰਸਾਰ, ਆਉਣਾ ਚਾਈਂ ਚਾਈਂਆ। ਇਹ ਖੇਲ ਹਰਿ ਕਰਤਾਰ, ਕਰਨੀ ਦਾ ਕਰਤਾ ਰਿਹਾ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਗੋਬਿੰਦ ਕਿਹਾ ਕੀ ਆਉਣਾ ਚਾਹੇਂ ਮਾਤ, ਜਨਮ ਜਨਮ ਬਦਲਾਈਆ। ਵਾਧੂ ਕਿਹਾ ਤੂੰ ਹੀ ਪਿਤਾ ਤੂੰ ਹੀ ਮਾਤ, ਹਉਂ ਬਾਲਕ ਇਕ ਅਖਵਾਈਆ। ਤੇਰਾ ਤੇਰੇ ਦਰ ਹੋਵੇ ਸਾਥ, ਸਗਲਾ ਸੰਗ ਬਣਾਈਆ। ਗੋਬਿੰਦ ਕਿਹਾ ਮੈਂ ਸ਼ਬਦ ਗੁਰੂ ਮੇਰਾ ਖੇਲ ਅਗੰਮ ਸਮਾਜ, ਸਮਝ ਸਕੇ ਕੋਇ ਨਾ ਰਾਈਆ। ਤਤਾਂ ਵਾਲੀ ਤੇਰੀ ਪੂਰੀ ਕਰਾਂ ਆਸ, ਖ਼ਾਹਸ਼ ਖ਼ਾਹਸ਼ ਵਿਚ ਸਮਾਈਆ। ਤੇਰਾ ਲਹਿਣਾ ਦੇਣਾ ਰੱਖ ਕੇ ਆਪਣੇ ਹਾਥ, ਹੱਥੋ ਹੱਥ ਚੁਕਾਈਆ। ਜੋੜ ਜੁੜੇ ਨਾਲ ਪੁਰਖ ਸਮਰਾਥ, ਧੁਰ ਸਾਹਿਬ ਹੋਏ ਸਹਾਈਆ। ਮੇਰੇ ਨਾਮ ਦਾ ਧੁਰ ਦੇ ਸ਼ਬਦ ਦਾ ਅਗੰਮੀ ਨਾਦਾਂ ਦਾ ਵਜਦਾ ਹੋਏ ਨਾਦ, ਨਾਦ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਦੇਸ਼ਾ ਇਕ ਸੁਣਾਈਆ। ਗੋਬਿੰਦ ਕਿਹਾ ਸਚ ਨਿਭਾਵਾਂ ਪ੍ਰੀਤ, ਪ੍ਰੀਤਮ ਹੋ ਕੇ ਦਿਆਂ ਜਣਾਈਆ। ਜਿਸ ਵੇਲੇ ਸਦੀ ਜਾਵੇ ਬੀਤ, ਚੌਧਵੀਂ ਵੇਸ ਵਟਾਈਆ। ਪੁਰਖ ਅਕਾਲਾ ਦੱਸੇ ਗੀਤ, ਢੋਲਾ ਅਗੰਮ ਅਥਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲੇ ਰੀਤ, ਰੀਤੀਵਾਨ ਹੋਏ ਸਹਾਈਆ। ਸਤਿ ਸਚ ਦੀ ਬਖ਼ਸ਼ ਪ੍ਰੀਤ, ਪ੍ਰੀਤਮ ਹੋ ਕੇ ਵੇਸ ਵਟਾਈਆ। ਤੇਰਾ ਪਿਤਾ ਹੋਵੇ ਸੁਰਜੀਤ, ਸਿੰਘ ਸਿੰਘ ਨਾਲ ਵਡਿਆਈਆ। ਚੋਲੀ ਚਾੜ੍ਹ ਰੰਗ ਮਜੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਵਾਧੂ ਕਿਹਾ ਕੀ ਕੀਤਾ ਕੌਲ ਇਕਰਾਰ, ਇਕ ਵਾਰ ਸੁਣਾਈਆ। ਗੋਬਿੰਦ ਕੀਤਾ ਇਸ਼ਾਰ, ਮਾਛੂਵਾੜੇ ਦਿਤਾ ਵਖਾਈਆ। ਕੀੜੀ ਦਾ ਦੇ ਉਧਾਰ, ਭਰਮ ਦਿਤਾ ਚੁਕਾਈਆ। ਜਿਸ ਵੇਲੇ ਇਹ ਆਵੇ ਵਿਚ ਸੰਸਾਰ, ਲੋਕਮਾਤ ਵੱਜੇ ਵਧਾਈਆ। ਦੋ ਧਾਰ ਵਿਚ ਧਾਰ ਹੋਵੇ ਉਜਿਆਰ, ਦੋ ਦੋਆਬਾ ਮੇਲ ਮਿਲਾਈਆ। ਕਾਇਆ ਕਾਅਬਾ ਇਕ ਵਖਾਲ, ਮਹੱਲ ਅਟੱਲ ਕਰੇ ਰੁਸ਼ਨਾਈਆ। ਉਸ ਵੇਲੇ ਸੁਰਤ ਲੈਣੀ ਸੰਭਾਲ, ਸੰਬਲ ਵਸੇ ਧੁਰ ਦਾ ਮਾਹੀਆ। ਜਿਸ ਨੂੰ ਪੋਹ ਨਾ ਸਕੇ ਕਾਲ, ਮਹਾਂਕਾਲ ਸੀਸ ਨਿਵਾਈਆ। ਉਹ ਖੇਲ ਕਰੇ ਕਮਾਲ, ਕਲ ਕਲਕੀ ਨਾਉਂ ਪਰਗਟਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਸੁਣਾਈਆ। ਗੋਬਿੰਦ ਕਿਹਾ ਸ਼ਬਦ ਗੁਰੂ ਗੁਰਦੇਵਾ, ਆਤਮਾ ਦੇਵ ਜਣਾਈਆ। ਸਾਚਾ ਨਾਮ ਅੰਮ੍ਰਿਤ ਮੇਵਾ, ਰਸ ਇਕੋ ਇਕ ਵਖਾਈਆ। ਜਿਸ ਨੂੰ ਚੱਖ ਨਾ ਸਕੇ ਜਿਹਵਾ, ਬੱਤੀ ਦੰਦ ਨਾ ਕੋਇ ਵਡਿਆਈਆ। ਓਹ ਮਿਲੇ ਧਾਮ ਨਿਹਚਲ ਨਿਹਕੇਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਹੁਕਮ ਵਰਤਾਈਆ। ਗੋਬਿੰਦ ਕਿਹਾ ਤੇਰਾ ਮੇਰਾ ਕੌਲ ਇਕ ਇਕਰਾਰਾ, ਅਕਲ ਬੁੱਧੀ ਤੋਂ ਬਾਹਰ ਜਣਾਈਆ। ਸ਼ਬਦੀ ਹੁਕਮ ਦੇ ਇਸ਼ਾਰਾ, ਸਹਿਜ ਨਾਲ ਸੁਣਾਈਆ। ਤੇਰਾ ਹੋ ਕੇ ਤੇਰੀ ਪਾਵਾਂ ਸਾਰਾ, ਸਿਰ ਤੇਰੇ ਹੱਥ ਟਿਕਾਈਆ। ਸੁਤ ਦਾ ਸੁਤ ਬਣਾ ਦੁਲਾਰਾ, ਸੂਤਰਧਾਰੀ ਖੋਜ ਖੁਜਾਈਆ। ਤੇਰਾ ਨਾਮ ਹੋਵੇ ਗੁਰ ਅਵਤਾਰਾ, ਸਿੰਘ ਅੱਖਰ ਸੰਗ ਰਖਾਈਆ। ਦੁਆਬੇ ਵਾਲਿਆਂ ਨਾਲ ਵਰਤਾਰਾ, ਪੂਰਬ ਪਿਛਲਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸਾਚਾ ਮੇਲਾ ਮਿਲਿਆ ਮਿਲਾਪ,
❋
❋
ਹਰਿ ਕਰਤਾ ਆਪ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੰਤ ਅੰਤ ਤੇਰਾ ਇਕੋ ਜਾਪ, ਆਖ਼ਰ ਅਖ਼ੀਰ ਨਜ਼ਰੀ ਆਈਆ। ਕੂੜੀ ਕਿਰਿਆ ਮੇਟ ਸੰਤਾਪ, ਹਉਮੇ ਰੋਗ ਰਹੇ ਨਾ ਰਾਈਆ। ਦੀਨ ਦੁਨੀ ਦੀ ਦ੍ਰਿਸ਼ਟੀ ਕਰ ਪਾਕ, ਪਤਿਤ ਪੁਨੀਤ ਆਪ ਕਰਾਈਆ। ਤੂੰ ਸਭ ਦਾ ਮਾਈ ਬਾਪ, ਪੁਰਖ ਅਕਾਲ ਤੇਰੀ ਸਰਨਾਈਆ। ਝਗੜਾ ਰਹੇ ਨਾ ਕੋਇ ਜ਼ਾਤ, ਮਜ਼੍ਹਬ ਦੀਨ ਨਾ ਕੋਇ ਲੜਾਈਆ। ਮਾਨਵ ਮਾਨਵ ਕਰ ਇਤਫ਼ਾਕ, ਮੇਲਾ ਮੇਲ ਸਹਿਜ ਸੁਭਾਈਆ। ਸਭ ਦਾ ਪੂਰਾ ਕਰ ਭਵਿਖਤ ਵਾਕ, ਵਾਹਵਾ ਤੇਰੀ ਇਕ ਸਰਨਾਈਆ। ਸਤਿਜੁਗ ਸਾਚਾ ਖੁੱਲ੍ਹਾ ਰਹੇ ਤਾਕ, ਦਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਵਕਤ ਸੁਹੰਜਣਾ, ਸੋਭਾਵੰਤ ਰਮਣੀਕ। ਪੁਰਖ ਅਬਿਨਾਸ਼ੀ ਆਦਿ ਨਿਰੰਜਣਾ, ਤੇਰੇ ਹੱਥ ਹੱਕ ਤੌਫ਼ੀਕ। ਕਲਜੁਗ ਕੂੜਾ ਮਾਤ ਵੰਞਣਾ, ਦੂਜਾ ਰਹੇ ਨਾ ਕੋਇ ਸ਼ਰੀਕ। ਸਤਿਜੁਗ ਸਾਚਾ ਧਰਨੀ ਲੱਗਣਾ, ਕਿਰਪਾ ਕਰ ਤ੍ਰੈਗੁਣ ਅਤੀਤ। ਤੇਰਾ ਦੀਪਕ ਜੋਤ ਜਗਣਾ, ਖੇਲ ਦੱਸ ਅਨਡੀਠ। ਸਭ ਨੂੰ ਧੂੜੀ ਕਰਾ ਮਜਣਾ, ਅੰਤਰ ਰਹੇ ਨਾ ਕੌੜਾ ਰੀਠ। ਪੁਰਖ ਅਕਾਲ ਧੁਰ ਦੇ ਸੱਜਣਾ, ਚਾੜ੍ਹ ਰੰਗ ਮਜੀਠ। ਝਗੜਾ ਰਹੇ ਨਾ ਮਾਟੀ ਬਦਨਾ, ਬਦੀ ਦੀ ਅੰਦਰ ਰਹੇ ਨਾ ਰੀਤ। ਮਮਤਾ ਵਿਚ ਪਏ ਨਾ ਤਪਣਾ, ਕਾਇਆ ਕਰਦੇ ਠਾਂਡੀ ਸੀਤ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਇਕੋ ਨਾਉਂ ਸਭ ਨੇ ਜਪਣਾ, ਧੁਰ ਦਾ ਕਲਮਾ ਹੱਕ ਹਦੀਸ। ਜਨ ਭਗਤ ਸੁਹੇਲਾ ਸਾਥ ਰੱਖਣਾ, ਝਗੜਾ ਰਹੇ ਨਾ ਊਚ ਨੀਚ। ਜਿਸ ਦਾ ਖੇੜਾ ਸਦਾ ਵਸਣਾ, ਸੋ ਤੇਰੇ ਚਰਨਾਂ ਹੋਵੇ ਵਸਨੀਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਸਦ ਸਦਾ ਸਦ, ਆਪਣਾ ਨਾਮ ਕਰੇਂ ਬਖ਼ਸ਼ੀਸ਼।
੧੧ ਜੇਠ ਸ਼ਹਿਨਸ਼ਾਹੀ ਸੰਮਤ ੬ ਬੀਬੀ ਹਰਭਜਨ ਕੌਰ ਦੇ ਗ੍ਰਹਿ ਪਿੰਡ ਹਰੀਪੁਰ ਜ਼ਿਲਾ ਜਲੰਧਰ
ਭੋਲਾ ਨਾਥ ਆਇਆ ਉਤੋਂ ਕੈਲਾਸ਼, ਕਾਲੀ ਜਟਾ ਜੂਟ ਵਖਾਈਆ। ਸਦਾ ਲਾ ਪੁਰਖ ਅਬਿਨਾਸ਼, ਅਲਖ ਅਲਖ ਦਿਤਾ ਸੁਣਾਈਆ। ਨੇਤਰ ਮੀਟ ਤੱਕ ਪ੍ਰਕਾਸ਼, ਪਰਾ ਪਸੰਤੀ ਤੋਂ ਪਰੇ ਵੇਖ ਵਖਾਈਆ। ਤ੍ਰਿਸ਼ੂਲ ਸੁੱਟ ਕੇ ਤੱਕਿਆ ਆਕਾਸ਼, ਮੰਡਲ ਮੰਡਪ ਖੋਜ ਖੁਜਾਈਆ। ਫੇਰ ਵੇਖਿਆ ਹਰ ਘਟ ਵਾਸ, ਲੱਖ ਚੁਰਾਸੀ ਰਿਹਾ ਸਮਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਮਸਤਕ ਧੂੜੀ ਖ਼ਾਕ ਰਮਾਈਆ। ਮੇਰੀ ਰਹੀ ਕੋਈ ਨਾ ਲਾਸ਼, ਤਨ ਤਤ ਨਾ ਕੋਇ ਦਰਸਾਈਆ। ਮੈਂ ਸ਼ਬਦ ਧਾਰ ਦਾ ਦਾਸ, ਦਾਸੀ ਦਾਸ ਸੇਵ ਕਮਾਈਆ। ਇਕ ਇਕ ਕਰ ਵਿਸਵਾਸ਼, ਵਿਸ਼ਾ ਤੇਰਾ ਨਾਮ ਅਪਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਤੇਰੀ ਬੇਪਰਵਾਹੀਆ। ਸ਼ੰਕਰ ਕਹੇ ਮੈਂ ਵੇਖ ਅਗੰਮਾ ਸੁਖ, ਆਪਣੀ ਖ਼ੁਸ਼ੀ ਬਣਾਈਆ। ਸ੍ਰਿਸ਼ਟੀ ਵੇਖ ਕੇ ਦੁੱਖ, ਹੈਰਤ ਵਿਚ ਆਪਣਾ ਆਪ ਭੁਲਾਈਆ। ਇਕ ਸੱਤ ਦੀ ਧਾਰ ਮਰਦੇ ਵਿਚ ਕੁੱਖ, ਜਨਮ ਪੂਰ ਨਾ ਕੋਇ ਕਰਾਈਆ। ਇਕ ਅਕੱਤੀ ਅਧ ਵਿਚੋਂ ਜਾਂਦੇ ਟੁੱਟ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਦੋ ਸੱਠ ਜਨਨੀ ਘਰ ਜੰਮਦੇ ਸੁਤ , ਪੁੱਤਰ ਧੀ ਨਾ ਵੰਡ ਵੰਡਾਈਆ। ਪੁਰਖ ਅਕਾਲ ਦੀਨ ਦਿਆਲ ਮੈਂ ਇਕੋ ਵਾਰ ਰਿਹਾ ਪੁਛ, ਨਿਉਂ ਕੇ ਸੀਸ
❋
❋
ਨਿਵਾਈਆ। ਪਿਛੇ ਕਾਲ ਬੀਤੇ ਚੌਕੜੀਆਂ ਨਾਲ ਜੁਗ, ਸਮਾਂ ਸਮੇਂ ਵਿਚੋਂ ਬਦਲਾਈਆ। ਮੈਨੂੰ ਸਮਝ ਨਹੀਂ ਆਈ ਕੀ ਖੇਲ ਤੇਰਾ ਕੁਝ, ਕਰਨੀ ਦੇ ਕਰਤੇ ਦੇਣਾ ਦਰਸਾਈਆ। ਮੈਂ ਰੱਖੀ ਨਹੀਂ ਕੋਈ ਬੁਧ, ਅਕਲ ਵਾਲੀ ਨਾ ਕੋਇ ਚਤੁਰਾਈਆ। ਦਰ ਠਾਂਡੇ ਜਾਵੇ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਪੁਰਖ ਅਕਾਲ ਕਿਹਾ ਭੋਲੇ ਨਾਥ ਵੇਖਿਆ ਤੇਰਾ ਜੋਗ, ਜਟਾ ਜੂਟ ਦਿਆਂ ਜਣਾਈਆ। ਦੀਨ ਦੁਨੀ ਦਾ ਵੇਖਿਆ ਸੋਗ, ਚਿੰਤਾ ਵਿਚ ਕੁਰਲਾਈਆ। ਪੰਜ ਤਤ ਸਰੀਰ ਦੇ ਵਿਚ ਨੌਂ ਸੌ ਨੜਿਨਵੇ ਕਰੋੜ ਦਾ ਰੋਗ, ਮੇਟ ਸਕੇ ਕੋਇ ਨਾ ਰਾਈਆ। ਕਿਸੇ ਆਇਆ ਨਹੀਂ ਵਿਚ ਬੋਧ, ਧਨੰਤਰ ਇਸ਼ਾਰੇ ਨਾਲ ਸਮਝਾਈਆ। ਖੋਜ ਥੱਕੇ ਚੌਦਾਂ ਲੋਕ, ਪੈਗ਼ੰਬਰ ਤਬਕਿਆਂ ਵਿਚ ਸਬਕ ਪੜ੍ਹਾਈਆ। ਮੈਂ ਬਹਿ ਕੇ ਆਪਣੀ ਵਿਚ ਮੌਜ਼, ਖੇਲ ਧੁਰ ਦਾ ਰਿਹਾ ਖਿਲਾਈਆ। ਇਹ ਮੇਰੀ ਧਰਮ ਧਾਰ ਦੀ ਫ਼ੌਜ, ਸ਼ੰਕਰ ਤੇਰੀ ਵੀ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਇਕ ਖੁਲ੍ਹਾਈਆ। ਸ਼ੰਕਰ ਮਸਤਕ ਧਰ ਕੇ ਹੱਥ, ਅੱਖੀਂ ਮੀਟ ਧਿਆਨ ਲਗਾਈਆ। ਵਾਹ ਪੁਰਖ ਸਮਰਥ, ਤੇਰੀ ਬੇਪਰਵਾਹੀਆ। ਮੈਨੂੰ ਇੱਕੀਵਾਂ ਹਿੱਸਾ ਦਿਤਾ ਦੱਸ, ਜਿਸ ਨਾਲ ਲੱਖ ਚੁਰਾਸੀ ਲੇਖਾ ਦੇਵਾਂ ਮੁਕਾਈਆ। ਪੁਰਖ ਅਕਾਲ ਹੋਰ ਖੋਲ੍ਹੀ ਅੱਖ, ਪੜਦਾ ਦਿਤਾ ਚੁਕਾਈਆ। ਉਠ ਵੇਖ ਪ੍ਰਤਖ, ਸਾਹਿਬ ਇਕ ਗੁਸਾਈਂਆ। ਜਿਸ ਦਾ ਗਾਉਣਾ ਜਸ, ਸਿਫ਼ਤਾਂ ਵਿਚ ਸਾਲਾਹੀਆ। ਸਭ ਤੋਂ ਬੈਠਾ ਵੱਖ, ਗ੍ਰਹਿ ਮੰਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਹਰਿ ਕਰਤਾ ਬੇਪਰਵਾਹੀਆ। ਸ਼ੰਕਰ ਨਿਉਂ ਕਰੀ ਨਿਮਸਕਾਰੀ, ਨਮੋਂ ਸੀਸ ਨਿਵਾਈਆ। ਪੁਰਖ ਅਕਾਲ ਸ਼ਬਦ ਅਗੰਮੀ ਚਪੇੜ ਮਾਰੀ, ਤਨ ਵਜੂਦ ਦਿਤਾ ਹਿਲਾਈਆ। ਨਿਗਹ ਮਾਰ ਨੌ ਸੌ ਨੜਿਨਵੇਂ ਕਰੋੜ ਧਰਮ ਧਾਰ ਦੀ ਬੀਮਾਰੀ, ਹਿਕਮਤ ਵਿਚ ਸਮਝ ਵਿਚ ਕਿਸੇ ਨਾ ਆਈਆ। ਮੈਂ ਖੇਲ ਕਰਾਂ ਬ੍ਰਹਮ ਬਣਾ ਸੰਸਾਰੀ, ਭੰਡਾਰੀ ਵਿਸ਼ਨੂੰ ਨਾਲ ਬਣਾਈਆ। ਸ਼ੰਕਰ ਤੂੰ ਜਾਂਦਾ ਸੰਘਾਰੀ, ਸੰਘਾਰਨ ਵਾਲਿਆ ਅੰਤ ਤੂੰ ਵੀ ਰਹਿਣ ਨਾ ਪਾਈਆ। ਮੇਰਾ ਖੇਲ ਵੱਖਰਾ ਵੱਖਰੀ ਕਾਰੀ, ਕਰਨੀ ਦਾ ਕਰਤਾ ਹੋ ਕੇ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸਤਿਜੁਗ ਸਚ ਬਣ ਦਰਬਾਰੀ, ਦਰਬਾਰ ਆਪਣਾ ਦੇਣਾ ਲਗਾਈਆ। ਇਕੋ ਹੁਕਮ ਇਕੋ ਸ਼ਬਦ ਇਕੋ ਨਾਮ ਇਕੋ ਕਲਮਾ ਦੱਸ ਜੈਕਾਰੀ, ਜੈ ਜੈਕਾਰ ਦੇਣੀ ਕਰਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਮੰਨਣ ਸਚ ਸਿਕਦਾਰੀ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸ਼ੰਕਰ ਕਿਹਾ ਮੇਰਾ ਨਾ ਸਵਾਲ ਨਾ ਜਵਾਬ, ਕਹਿਣ ਕਿਛ ਨਾ ਪਾਈਆ। ਤੂੰ ਆਦਿ ਅੰਤ ਦਾ ਮਾਲਕ ਹੋ ਕੇ ਕਰੇਂ ਰਾਜ, ਰਈਅਤ ਵੇਖੇਂ ਆਪਣੀ ਸ਼ਹਿਨਸ਼ਾਹੀਆ। ਜਗਦੀਸ਼ ਤੇਰੇ ਸੀਸ ਸੁਹੰਜਣਾ ਤਾਜ, ਤਖ਼ਤ ਨਿਵਾਸੀ ਤੇਰੀ ਵਡ ਵਡਿਆਈਆ। ਚਾਰ ਜੁਗ ਸਾਰੇ ਹੋਏ ਅਪਾਹਜ਼, ਲੰਗੜੇ ਲੂਲ੍ਹੇ ਸੋਭਾ ਪਾਈਆ। ਜਿਧਰ ਤਕਾਂ ਓਧਰ ਦਿਸੇ ਦਾਗ਼, ਦੁਰਮਤ ਮੈਲ ਨਾ ਕੋਇ ਧਵਾਈਆ। ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰੂ ਜਗ ਕੇ ਗਏ ਚਰਾਗ਼, ਸ਼ਮਾਂ ਨੂਰ ਰੂਪ ਸਮਾਈਆ। ਅੰਤ ਇਕੋ ਦਿਸੇ ਵਾਹਿਦ, ਦੂਜਾ ਰੂਪ ਨਾ ਕੋਇ ਦਰਸਾਈਆ। ਪਤਾ ਨਹੀਂ ਕੀ ਖੇਲ ਕਰੇ ਸ਼ਾਇਦ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਦੇ ਉਠਾਈਆ। ਪੁਰਖ ਅਕਾਲ ਕਿਹਾ ਸ਼ੰਕਰ ਹੁਕਮ ਸੰਦੇਸ਼ਾ ਦੇਵਾਂ ਨਾਲ ਪਿਆਰ, ਪ੍ਰੀਤਮ ਹੋ ਕੇ ਦਿਆਂ ਜਣਾਈਆ। ਸਤਾਰਾਂ ਹਾੜ ਨੂੰ ਹੋ ਕੇ ਆਵੀਂ ਤਿਆਰ, ਤ੍ਰਿਸੂਲ ਪੁੱਠੀ ਪਿੱਠ ਉਤੇ ਲਟਕਾਈਆ। ਅੱਖਾਂ ਨੂੰ ਮਲੀ ਹੋਵੇ ਛਾਰ, ਮਸਤਕ ਲਾਲ ਰੰਗ ਰੰਗਾਈਆ। ਕੁਸ਼ਾ ਕੰਧਿਆਂ ਉਤੇ ਚੁੱਕੀ ਹੋਵੇ ਰੱਖਿਆ ਹੋਵੇ ਭਾਰ, ਭਾਰਦਵਾਜ ਸੰਗ ਮਿਲਾਈਆ। ਅੰਤਰ ਖੁਲ੍ਹੀ ਹੋਵੇ ਜਾਗ, ਆਲਸ ਨਿੰਦਰਾ ਨਾ ਕੋਇ ਵਡਿਆਈਆ। ਸ਼ਬਦ ਅਗੰਮਾ ਗਾਉਣਾ ਰਾਗ, ਅਨਰਾਗੀ ਦਏ ਸੁਣਾਈਆ। ਜਿਸ ਵੇਲੇ ਵੱਜੇ ਆਵਾਜ਼, ਦਸ ਬੀਸ ਵਕਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸ਼ੰਕਰ ਕਿਹਾ ਮੇਰੇ ਸਾਹਿਬ ਸੁਲਤਾਨ, ਤੇਰੀ ਵਡ ਵਡਿਆਈਆ। ਮੇਰੇ ਉਤੇ ਹੋਇਆ ਮਿਹਰਵਾਨ, ਮਿਹਰ ਨਜ਼ਰ ਟਿਕਾਈਆ। ਮੇਰਾ ਅੱਗੇ ਗਿਆ ਧਿਆਨ, ਪਰਦਾ ਦਿਤਾ ਚੁਕਾਈਆ। ਮੇਰਾ ਸਾਥੀ ਨੌਜਵਾਨ, ਬ੍ਰਹਮਾ ਵੇਖ ਵਖਾਈਆ। ਵਿਸ਼ਨੂੰ ਨਾਲ ਕਰੇ ਪਰਵਾਨ, ਤਿੰਨੇ ਆਈਏ ਚਾਈਂ ਚਾਈਂਆ। ਦਰ ਭਿਖਾਰੀ ਮੰਗੀਏ ਦਾਨ, ਨਿਉਂ ਕੇ ਸੀਸ ਝੁਕਾਈਆ। ਨਾਲੇ ਤੇਰੀ ਕਰੀਏ ਕਲਿਆਨ, ਤੇਰਾ ਨਾਮ ਸਿਫ਼ਤ ਸਾਲਾਹੀਆ। ਫੇਰ ਦੇਵਾਂਗੇ ਸਚ ਬਿਆਨ, ਜੋ ਆਦਿ ਤੋਂ ਸਾਨੂੰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਕਿਹਾ ਸ਼ੰਕਰ ਪੈਰੀਂ ਆਉਣਾ ਨੰਗੀ, ਕਦਮ ਕਦਮ ਨਾਲ ਬਦਲਾਈਆ। ਮੁੰਦਰਾ ਕੰਨ ਵਿਚ ਹੋਵੇ ਟੰਗੀ, ਟੰਗ ਸੱਜੀ ਸੱਤ ਰੰਗ ਵਿਚ ਵਖਾਈਆ। ਸੇਲੀ ਗਲ ਵਿਚ ਹੋਵੇ ਗੰਢੀ, ਵਲ ਨੌ ਨੌ ਪਵਾਈਆ। ਪਿੱਠ ਪਿਛੇ ਹੋਵੇ ਚੰਡੀ, ਚੰਡਾਲਕਾ ਰੂਪ ਦਰਸਾਈਆ। ਮੁਖ ਵਿਚੋਂ ਬਾਹਰ ਹੋਵੇ ਦੋ ਦੰਦੀ, ਕਾਲੇ ਰੰਗ ਵਿਚ ਦਰਸਾਈਆ। ਸੀਸ ਵਾਹੀ ਹੋਵੇ ਨਾ ਕੰਘੀ, ਖ਼ਾਕ ਛਾਰ ਵਿਚ ਜਣਾਈਆ। ਮਸਤਕ ਰੇਖਾ ਹੋਵੇ ਚੰਦੀ, ਚੰਦ ਰੂਪ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸ਼ੰਕਰ ਹੱਥ ਫੜਿਆ ਹੋਵੇ ਕਾਸਾ, ਕਸਮ ਤੇਰਾ ਨਾਮ ਖ਼ੁਦਾਈਆ। ਜਲ ਪਾਣੀ ਭਰਿਆ ਹੋਵੇ ਵਿਚੋਂ ਬਿਆਸਾ, ਗੁਰਮੁਖ ਲੈ ਕੇ ਆਵੇ ਚਾਈਂ ਚਾਈਂਆ। ਸਵਾ ਸੇਰ ਦਾ ਹੋਵੇ ਆਟਾ, ਦੁਆਬੇ ਵਾਲਿਆਂ ਵੰਡ ਵੰਡਾਈਆ। ਮਾਲਵੇ ਵਾਲਿਆਂ ਲਿਆਉਣਾ ਬਾਟਾ, ਧਾਤ ਲੋਹੇ ਵਾਲੀ ਚਤੁਰਾਈਆ। ਮਾਝੇ ਵਾਲਿਆਂ ਬਸਤਰ ਲਿਆਉਣਾ ਪਾਟਾ, ਢਾਈ ਗਜ਼ ਲੰਬਾਈ ਚੁੜਾਈਆ। ਜੰਮੂ ਵਾਲਿਆਂ ਲਿਆਉਣਾ ਛਾਤਾ, ਕਾਲਾ ਕਾਲ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੁਕਮ ਸੁਣਾਈਆ। ਸ਼ੰਕਰ ਤ੍ਰਿਸੂਲ ਨਾਲ ਬੱਧੀ ਹੋਵੇ ਟਾਕੀ, ਹਿੱਸੇ ਇਕ ਸੱਤ ਵਖਾਈਆ। ਗਰਦਨ ਤੇ ਬੱਧੀ ਹੋਵੇ ਬਾਟੀ, ਬਾਟਾ ਗੋਬਿੰਦ ਵਾਲਾ ਦ੍ਰਿੜਾਈਆ। ਢਾਈ ਗਜ਼ ਦੀ ਹੋਵੇ ਲਾਠੀ, ਸੋਹੇ ਲੋਹੇ ਨਾਲ ਚਤੁਰਾਈਆ। ਬਿਨ ਅੰਧੇਰਿਉਂ ਹੋਵੇ ਬਾਤੀ, ਬੱਤੀ ਨੂਰ ਨੂਰ ਚਮਕਾਈਆ। ਓਮ ਹੋਵੇ ਉਪਰ ਛਾਤੀ, ਛਤਰਧਾਰੀ ਵੇਖ ਵਖਾਈਆ। ਢਾਈ ਇੰਚ ਦੀ ਹੋਵੇ ਗਿਲਾਸੀ, ਦੰਦਾਂ ਵਿਚ ਅੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਸ਼ੰਕਰ ਤਕਣਾ ਇਕ ਨਜ਼ਾਰਾ, ਬ੍ਰਹਮਾ ਵਿਸ਼ਨ ਨਾਲ ਮਿਲਾਈਆ। ਇੱਕੀ ਇੱਕੀ ਗੁਰਸਿਖਾਂ ਮਾਝਾ ਮਾਲਵਾ ਦੁਆਬਾ ਜੰਮੂ ਤਿੰਨ ਰੰਗ ਦੀਆਂ ਬੰਨ੍ਹੀਆਂ
❋
❋
ਹੋਣ ਦਸਤਾਰਾਂ, ਦਸਤ ਤਿੰਨ ਰੰਗ ਰੰਗਾਈਆ। ਤਿੰਨੇ ਰੰਗ ਰੰਗੀਆਂ ਹੋਣ ਤਲਵਾਰਾਂ, ਤੈਲੇਵੀਵ ਦਾ ਲੇਖਾ ਯੌਰੋਸ਼ਲਮ ਸਮਝਾਈਆ। ਇਹ ਹੁਕਮ ਸੱਚੀ ਸਰਕਾਰਾ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸ਼ੰਕਰ ਪੰਜ ਪਿਆਰਿਆਂ ਦਾ ਵੇਖੀਂ ਰੂਪ, ਅੱਖ ਪੁੱਠੀ ਆਪ ਬਦਲਾਈਆ। ਜਿਹੜੇ ਪ੍ਰਭ ਦੇ ਬਣ ਕੇ ਆਉਣੇ ਦੂਤ, ਦੁਤੀਆ ਭਾਉਂ ਗਵਾਈਆ। ਓਨ੍ਹਾਂ ਦੇ ਗਲ ਵਿਚ ਅੱਟੀ ਹੋਵੇ ਇਕ ਇਕ ਸੂਤ, ਮੁਹੰਮਦ ਲੇਖਾ ਮੰਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਸੁਣ ਹੁਕਮ ਪੁਰਖ ਅਕਾਲੇ, ਅਕਲ ਕਲਧਾਰੀ ਆਪ ਜਣਾਈਆ। ਪੰਜਾਂ ਪਿਆਰਿਆਂ ਸੱਜੇ ਹੱਥ ਦੇ ਅੰਗੂਠੇ ਕਰਨੇ ਕਾਲੇ, ਕਾਲੀ ਚਰਨਾਂ ਵਿਚ ਸੀਸ ਨਿਵਾਈਆ। ਹੱਥਾਂ ਵਿਚ ਦੀਪਕ ਹੋਣ ਬਾਲੇ, ਬਾਲਾ ਮਰਦਾਨਾ ਸੇਵ ਕਮਾਈਆ। ਆਉਣਾ ਸਚ ਸੱਚੀ ਧਰਮਸਾਲੇ, ਧਰਮ ਦਵਾਰ ਇਕ ਵਡਿਆਈਆ। ਜਿਥੇ ਵਸਣ ਸ਼ਾਹ ਕੰਗਾਲੇ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੁਕਮ ਸੁਣਾਈਆ। ਸ਼ੰਕਰ ਪੰਜ ਲਿਖਾਰੀ ਤਕਣੇ, ਤਕਣੇ ਨਾਲ ਧਿਆਨ, ਹਰਿ ਕਰਤਾ ਆਪ ਜਣਾਈਆ। ਓਨ੍ਹਾਂ ਦੀ ਵੱਖਰੀ ਹੋਵੇ ਸ਼ਾਨ, ਸ਼ਹਿਨਸ਼ਾਹ ਆਪਣਾ ਰੰਗ ਵਖਾਈਆ। ਮਸਤਕ ਉਤੇ ਬੱਧੀ ਹੋਵੇ ਕਿਰਪਾਨ, ਨੌਂ ਇੰਚ ਵਿਚ ਲੰਬਾਈਆ। ਕੰਧੇ ਰੱਖਿਆ ਹੋਵੇ ਧਨੁਸ਼ ਕਮਾਨ, ਕਮਾਨ ਸੱਤ ਰੰਗ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪੁਰਖ ਅਕਾਲ ਕਿਹਾ ਸ਼ੰਕਰ ਵੇਖੀਂ ਕਿਸ ਬਿਧ ਬਦਲ ਦੇਵਾਂ ਬੁਧ, ਦੀਨ ਦੁਨੀ ਬਦਲਾਈਆ। ਹਾੜ ਸਤਾਰਾਂ ਰਾਤ ਬਾਰਾਂ ਭਗਤਾਂ ਦਾ ਭਗਤਾਂ ਨਾਲ ਹੁਕਮ ਨਾਲ ਕਰਾਵਾਂ ਯੁਧ, ਰਸਨਾ ਜਿਹਵਾ ਨਾਲ ਲੜਾਈਆ। ਮਾਝਾ ਮਾਲਵਾ ਦੁਆਬਾ ਜੰਮੂ ਇਕ ਦੂਜੇ ਨੂੰ ਪੈਣ ਕੁੱਦ ਕੁੱਦ, ਡਰਾਵੇ ਦੇਣ ਥਾਉਂ ਥਾਈਂਆ। ਪੜਦਾ ਓਹਲਾ ਰਹੇ ਨਾ ਲੁਕ, ਸਨਮੁਖ ਸਭ ਨੂੰ ਦੇਣਾ ਜਣਾਈਆ। ਫੇਰ ਸ੍ਰਿਸ਼ਟੀ ਦੀ ਸ੍ਰਿਸ਼ਟੀ ਦਾ ਬਦਲ ਦੇਵਾਂ ਰੁਖ਼, ਦੀਨ ਦੁਨੀ ਕਰਾਂ ਹਲਕਾਈਆ। ਅਗਲਾ ਲੇਖਾ ਉਹ ਦੱਸਾਂ ਜਿਸ ਨੂੰ ਜੁਗ ਚੌਕੜੀ ਸਾਰੇ ਰਹੇ ਪੁਛ, ਪੁੱਛਿਆਂ ਅੰਕ ਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸੁਹਾਏ ਆਪ ਰੁਤ, ਸੁਤ ਦੁਲਾਰੇ ਆਪਣੇ ਨਾਲ ਮਿਲਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੬ ਡਾਕਟਰ ਪਾਲ ਸਿੰਘ ਦੇ ਗ੍ਰਹਿ ਪਿੰਡ ਦਾਊਦ ਪੁਰ ਜ਼ਿਲਾ ਕਪੂਰਥਲਾ
ਸ਼ੰਕਰ ਕਹੇ ਮੈਂ ਆਵਾਂ ਕਿਹੜੇ ਰਾਹ, ਰਹਿਬਰ ਹੋ ਕੇ ਦੇਣਾ ਸਮਝਾਈਆ। ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰੂ ਲਿਆਵਾਂ ਗਵਾਹ, ਸ਼ਹਾਦਤ ਤੇਰੇ ਨਾਮ ਵਾਲੀ ਭੁਗਤਾਈਆ। ਤਨ ਤੇ ਰਾਖ ਮਲਾਂ ਕਿ ਸਵਾਹ, ਸਾਹਿਬ ਸੁਲਤਾਨ ਦੇਣਾ ਸਮਝਾਈਆ। ਕਿਹੜਾ ਜਪਦਾ ਆਵਾਂ ਨਾਂ, ਓਅੰ ਹਰੀਅੰ ਤਤ ਸਤਿ ਰਾਮ ਕ੍ਰਿਸ਼ਨ ਅੱਲਾਹ ਸਤਿਨਾਮ ਵਾਹਿਗੁਰੂ ਕੀ ਚਤੁਰਾਈਆ। ਕਵਣ ਸੁਹੰਜਣਾ ਵੇਖਾਂ ਥਾਂ, ਥਾਨ ਥਨੰਤਰ ਜ਼ਿਮੀਂ ਅਸਮਾਨ ਬ੍ਰਹਿਮੰਡ ਖੰਡ ਫੋਲ ਫੁਲਾਈਆ। ਕਿਸ ਬਿਧ ਉਚੀ ਕੂਕਾਂ ਕਰ ਕੇ ਬਾਂਹ, ਦੋ ਜਹਾਨਾਂ ਕਰਾਂ ਸ਼ਨਵਾਈਆ। ਪੁਰਖ ਅਕਾਲਾ ਦੀਨ ਦਿਆਲਾ ਤੂੰ ਹੀ ਪਿਤਾ
❋
❋
ਤੂੰ ਹੀ ਮਾਂ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਵਿਸ਼ਨ ਬ੍ਰਹਮਾ ਨਾਲ ਲਿਆਵਾਂ ਚਾਅ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਨਗਰ ਖੇੜਾ ਵੇਖਾਂ ਗਰਾਂ, ਧਾਮ ਸੰਬਲ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਿਹਾ ਸੁਣ ਸ਼ਬਦ ਅਗੰਮੀ ਭੋਲੇ ਨਾਥ, ਜਟਾ ਜੂਟ ਦਿਆਂ ਜਣਾਈਆ। ਨਿਰਗੁਣ ਧਾਰ ਤੇਰਾ ਹੋਵੇ ਸਾਥ, ਗੁਰ ਅਵਤਾਰ ਪੈਗ਼ੰਬਰ ਬ੍ਰਹਮਾ ਵਿਸ਼ਨ ਨਾਲ ਮਿਲਾਈਆ। ਸੀਸ ਝੁਕਾਉਣਾ ਪੁਰਖ ਸਮਰਾਥ, ਧੂੜੀ ਖ਼ਾਕ ਖ਼ਾਕ ਰਮਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਂਦੇ ਆਉਣਾ ਗਾਥ, ਜੋ ਆਦਿ ਅੰਤ ਦੀ ਇਕ ਪੜ੍ਹਾਈਆ। ਪਿੱਛਾ ਪਰਤ ਨਾ ਵੇਖਣਾ ਉਪਰ ਕੈਲਾਸ਼, ਕੇਸ਼ਵ ਆਪਣਾ ਹੁਕਮ ਵਰਤਾਈਆ। ਫੇਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੀ ਵੇਖਣੀ ਲਾਸ਼, ਤਨ ਮਾਟੀ ਫੋਲ ਫੁਲਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦੀ ਤਕਣੀ ਰਾਸ, ਮੰਡਲ ਪੜਦਾ ਇਕ ਉਠਾਈਆ। ਦੀਨ ਦੁਨੀ ਦਾ ਝਗੜਾ ਵੇਖਣਾ ਜ਼ਾਤ ਪਾਤ, ਕੀ ਮਜ਼੍ਹਬ ਮਜ਼੍ਹਬ ਨਾਲ ਲੜਾਈਆ। ਫੇਰ ਕਲਜੁਗ ਤਕਣੀ ਅੰਧੇਰੀ ਰਾਤ, ਨੌਂ ਖੰਡ ਪ੍ਰਿਥਮੀ ਸੱਤ ਦੀਪ ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਸ਼ੰਕਰ ਕਹੇ ਮੇਰੇ ਸਵਾਮੀ, ਪੁਰਖ ਅਕਾਲ ਪਰਵਰਦਿਗਾਰ ਤੇਰੀ ਸਰਨਾਈਆ। ਆਦਿ ਅੰਤ ਦੇ ਅੰਤਰਜਾਮੀ, ਜੁਗਾ ਜੁਗੰਤਰ ਤੇਰਾ ਖੇਲ ਵੇਖ ਵਖਾਈਆ। ਚਾਰ ਜੁਗ ਦੇ ਸ਼ਾਸਤਰ ਤੇਰੀ ਸਿਫ਼ਤਾਂ ਵਾਲੀ ਬਾਣੀ, ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਅੱਖਰਾਂ ਨਾਲ ਅੱਖਰ ਮੇਲਾ ਮੇਲਿਆ ਸਹਿਜ ਸੁਭਾਈਆ। ਤੇਰਾ ਫ਼ਰਮਾਨਾ ਕਲਮਾ ਕਾਇਨਾਤ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਹੁਕਮ ਹੁਕਮ ਵਿਚੋਂ ਪਰਗਟਾਈਆ। ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰ ਮੇਰੇ ਨਾਲ ਕਰਨ ਧਿਆਨੀ, ਨਿਗਹ ਨਿਗਹ ਵਿਚੋਂ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਦੀ ਚੌਧਵੀਂ ਵੇਖੀਂ ਆਪਣੀ ਧਰਮ ਨਿਸ਼ਾਨੀ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਫਿਰ ਹੈਰਤ ਵਿਚ ਸਭ ਦੇ ਅੰਦਰ ਆਵੇ ਹੈਰਾਨੀ, ਪਰੇਸ਼ਾਨੀ ਵਿਚ ਸਾਰੇ ਦੇਣ ਦੁਹਾਈਆ। ਜਿਨ੍ਹਾਂ ਸਿੱਖਾਂ ਮੁਰੀਦਾਂ ਦੇ ਪਿਛੇ ਦੇ ਕੇ ਗਏ ਕੁਰਬਾਨੀ, ਤਨ ਵਜੂਦ ਮਾਟੀ ਖ਼ਾਕ ਮਿਲਾਈਆ। ਨਾਮ ਨਿਧਾਨਾ ਦੇ ਕੇ ਗਏ ਬਣ ਕੇ ਦਾਨੀ, ਸ਼ਬਦ ਅਗੰਮੀ ਦਾਤ ਵਰਤਾਈਆ। ਆਬੇਹਯਾਤ ਅੰਮ੍ਰਿਤ ਰਸ ਬਖ਼ਸ਼ ਕੇ ਗਏ ਪਾਨੀ, ਪਤਿਪਰਮੇਸ਼ਵਰ ਤੇਰਾ ਜਾਮ ਪਿਆਈਆ। ਉਹ ਦੀਨ ਦੁਨੀ ਚਾਰੋਂ ਕੁੰਟ ਦਹਿ ਦਿਸ਼ਾ ਕਰੇ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਕਲਜੁਗ ਅੰਤ ਨਵ ਨੌਂ ਚਾਰ ਦਿਸੇ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਇਕ ਅਖਵਾਈਆ। ਪੁਰਖ ਅਕਾਲ ਕਹੇ ਸੁਣ ਸ਼ੰਕਰ ਹੁਕਮ ਮੇਰਾ ਅਗੰਮ, ਅਗੰਮੜੀ ਕਾਰ ਕਮਾਈਆ। ਦੀਨ ਦੁਨੀ ਦਾ ਝਗੜਾ ਵੇਖਣਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਵਿਚ ਦੁਹਾਈਆ। ਚਾਰ ਕੁੰਟ ਹਰਖ ਸੋਗ ਚਿੰਤਾ ਗ਼ਮ, ਗ਼ਮਖਾਰ ਮਿਲੇ ਕਿਸੇ ਨਾ ਮਾਹੀਆ। ਮਾਇਆ ਮਮਤਾ ਹਉਮੇਂ ਹੰਗਤਾ ਵਧੀ ਤਮ, ਚਿਤ ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਸਦੀ ਚੌਧਵੀਂ ਬੇੜਾ ਸਕੇ ਕੋਇ ਨਾ ਬੰਨ੍ਹ, ਪੈਗ਼ੰਬਰ ਬੈਠੇ ਮੁਖ ਭਵਾਈਆ। ਕਲਮਾ ਕਾਇਨਾਤ ਆਵੇ ਨਾ ਕੰਮ, ਹੂ ਹੂ ਨਾਅਰਾ ਸਾਰੇ ਰਹੇ ਲਾਈਆ। ਧਰਨੀ ਧਰਤ ਧਵਲ ਧੌਲ ਬਿਨ ਨੇਤਰ ਰੋਵੇ ਛੰਮ ਛੰਮ, ਸ਼ਮਾਂ ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਨਿਰਗੁਣ ਨੂਰ ਪ੍ਰਕਾਸ਼ ਚੜ੍ਹੇ ਜੋਤ ਕੋਇ ਨਾ
❋
❋
ਚੰਨ, ਸੂਰੀਆ ਚੰਦ ਦਏ ਦੁਹਾਈਆ। ਭਗਤ ਸੁਹੇਲਾ ਜਨਣੀ ਦਏ ਕੋਇ ਨਾ ਜਣ, ਲੋਕਮਾਤ ਮਿਲੇ ਨਾ ਕੋਇ ਜਣੇਂਦੀ ਮਾਈਆ। ਅੰਤਰ ਨਿਰੰਤਰ ਕੂੜ ਕਲਪਨਾ ਵਧੀ ਸਭ ਦੀ ਮਨ, ਬੁਧ ਬਿਬੇਕ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਅਗਨੀ ਲੱਗੀ ਤਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਭਾਂਡਾ ਭਰਮ ਭੇਵ ਜਗਤ ਵਿਦਿਆ ਸਕੇ ਕੋਇ ਨਾ ਭੰਨ, ਭਰਾਂਤ ਦੂਰ ਨਾ ਕੋਇ ਕਰਾਈਆ। ਕਰੇ ਖੇਲ ਸ੍ਰੀ ਭਗਵੰਨ, ਹਰਿ ਕਰਤਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸ਼ੰਕਰ ਸਾਰਿਆਂ ਮਿਲ ਕੇ ਆਉਣਾ ਬਣ ਕੇ ਸੰਗ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਜਣਾਈਆ। ਫਿਰ ਅਵਤਾਰਾਂ ਕਹਿਣਾ ਜਿਸ ਕਾਰਨ ਗੋਬਿੰਦ ਛੱਡਿਆ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਫਿਰ ਖੇਲ ਜਣਾਉਣਾ ਕਿਉਂ ਮੁਹੰਮਦ ਬਖ਼ਸ਼ਿਆ ਨਿਸ਼ਾਨ ਤਾਰਾ ਚੰਦ, ਚੰਦ ਸਤਾਰ ਮਿਲੀ ਵਡਿਆਈਆ। ਫੇਰ ਪੜਦਾ ਲਾਹੁਣਾ ਕਿਸ ਬਿਧ ਸਦੀ ਚੌਧਵੀਂ ਜਾਵੇ ਲੰਘ, ਅੰਤ ਲੋਕਮਾਤ ਰਹਿਣ ਨਾ ਪਾਈਆ। ਫੇਰ ਵੇਖਣਾ ਕਿਸ ਬਿਧ ਪੈਗ਼ੰਬਰ ਸੂਫ਼ੀ ਨੱਚਦੇ ਵਾਂਗ ਮਲੰਗ, ਮੁਤਹਿਰਾ ਕੰਧਿਆਂ ਉਤੇ ਟਿਕਾਈਆ। ਫੇਰ ਵੇਖਣਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਦੀਨ ਦੁਨੀ ਦਾ ਜੰਗ, ਮਜ਼੍ਹਬ ਮਜ਼੍ਹਬ ਵਿਚ ਟਕਰਾਈਆ। ਇਹ ਖੇਲ ਸੂਰਾ ਸਰਬੰਗ, ਸਨਮੁਖ ਸਭ ਦੇ ਦਏ ਵਰਤਾਈਆ। ਸ਼ੰਕਰ ਕਹੇ ਮੇਰਾ ਖ਼ੁਸ਼ੀ ਹੋਵੇ ਬੰਦ ਬੰਦ, ਰੋਮ ਰੋਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੱਖ ਚੁਰਾਸੀ ਪਵਣ ਸਵਾਸੀ ਦਮ, ਦਾਮਨਗੀਰ ਹੋ ਕੇ ਆਪਣਾ ਖੇਲ ਖਿਲਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੬ ਜੁਗਿੰਦਰ ਸਿੰਘ ਦੇ ਘਰ ਪਿੰਡ ਫ਼ਤਹਗੜ੍ਹ ਜ਼ਿਲਾ ਕਪੂਰਥਲਾ
ਪੁਰਖ ਅਕਾਲ ਕਹੇ ਸ਼ੰਕਰ ਖੇਲ ਵੇਖਣਾ ਉਪਰ ਧਰਤ, ਧਰਨੀ ਧਰਤ ਧਵਲ ਖੋਜ ਖੁਜਾਈਆ। ਨਿਗਹ ਮਾਰਨੀ ਉਪਰ ਅਰਸ਼, ਆਲੀਸ਼ਾਨ ਰਿਹਾ ਸਮਝਾਈਆ। ਬ੍ਰਹਮਾ ਵਿਸ਼ਨ ਤੇਰੇ ਨਾਲ ਵੰਡਣ ਦਰਦ, ਦਰਦੀ ਹੋ ਕੇ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਵੇਖਣੀ ਫ਼ਰਦ, ਚਾਰ ਜੁਗ ਦਾ ਲੇਖਾ ਫੋਲ ਫੁਲਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਸਭ ਦੀ ਆਸਾ ਮਨਸਾ ਪੂਰੀ ਕਰਨੀ ਪੂਰਬ ਵੇਖਣੀ ਗ਼ਰਜ਼, ਗ੍ਰਹਿ ਮੰਦਰ ਖੋਜ ਖੁਜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੋਣ ਦੇਵੇ ਕੋਇ ਨਾ ਹਰਜ਼, ਹਰਿ ਜੂ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਕਰਤਾ ਨੂਰ ਇਲਾਹੀਆ। ਸ਼ੰਕਰ ਕਹੇ ਪ੍ਰਭੂ ਮੇਰੇ ਮੇਰਾ ਕਵਣ ਹੋਵੇ ਲਿਬਾਸ, ਬਿਨ ਤਤ ਤਤ ਵਡਿਆਈਆ। ਕੀ ਖੇਲ ਵੇਖਾਂ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਕਿਸ ਦਵਾਰੇ ਹੋਵੇ ਰਾਸ, ਕਿਸ ਮੰਡਲ ਸੋਭਾ ਪਾਈਆ। ਕਵਣ ਦਵਾਰ ਹੋਵੇ ਜੋਤ ਪ੍ਰਕਾਸ਼, ਨਿਰਗੁਣ ਨੂਰ ਨੂਰ ਚਮਕਾਈਆ। ਵਿਸ਼ਨ ਬ੍ਰਹਮਾ ਪੂਰੀ ਕਰਨੀ ਆਸ, ਭੇਵ ਅਭੇਦ ਇਕ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰੂ ਹੋਵਣ ਸਾਥ, ਸਗਲਾ ਸੰਗ ਬਣਾਈਆ। ਦਰਗਹ ਸਾਚੀ ਸਚ ਦਵਾਰ ਨਿਰਗੁਣ ਧਾਰ ਸਰਬ ਕਰਨ ਅਰਦਾਸ, ਬੇਨੰਤੀ ਬਿਨੈ ਇਕ ਜਣਾਈਆ। ਤੂੰ ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਪਰਗਟ ਹੋਵੇਂ ਆਪ, ਆਪ ਆਪਣਾ ਭੇਵ
❋
❋
ਚੁਕਾਈਆ। ਸਾਰੇ ਤੇਰਾ ਗਾਵਣ ਜਾਪ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਪੁਰਖ ਅਕਾਲ ਕਹੇ ਮੈਂ ਖੇਲ ਵਖਾਵਾਂ ਭੇਵ ਖੁਲ੍ਹਾਵਾਂ ਕਲਜੁਗ ਅੰਧੇਰੀ ਰਾਤ, ਰੈਣ ਭਿੰਨੜੀ ਇਕ ਸਮਝਾਈਆ। ਝਗੜਾ ਰਹੇ ਨਾ ਸ਼ੰਕਰ ਤੇ ਕੈਲਾਸ਼, ਕਲਾ ਕਲ ਆਪਣੀ ਇਕ ਵਰਤਾਈਆ। ਮੇਰਾ ਲੇਖ ਲਿਖਿਆ ਨਹੀਂ ਕਲਮ ਦਵਾਤ, ਸ਼ਾਸਤਰ ਸਕੇ ਨਾ ਕੋਇ ਜਣਾਈਆ। ਉਸ ਦਾ ਭੇਵ ਖੋਲ੍ਹਾਂ ਬਹੁ ਭਾਂਤ, ਬਾਤਨ ਭਰਮ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਪੁਰਖ ਅਕਾਲ ਕਹੇ ਸ਼ੰਕਰ ਗਲ ਹੋਵੇ ਬਾਸ਼ਕ ਤਸ਼ਕਾ, ਤਸ਼ਕ ਮਿਲੇ ਵਡਿਆਈਆ। ਬਿਨਾ ਅੱਖਾਂ ਤੋਂ ਵੇਖਣਾ ਰਸਤਾ, ਰਹਿਬਰ ਇਕੋ ਦਏ ਵਖਾਈਆ। ਮੁਖ ਸਿਫ਼ਤ ਸਾਲਾਹੀ ਆਵੇ ਹੱਸਦਾ, ਹਸਤੀ ਤਕ ਬੇਪਰਵਾਹੀਆ। ਢੋਲਾ ਗਾਉਣ ਇਕੋ ਜਸ ਦਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਨੂਰ ਤਕਣਾ ਅਗੰਮੀ ਅੱਖ ਦਾ, ਦੋਏ ਲੋਚਨ ਡੇਰਾ ਢਾਹੀਆ। ਸਚ ਦਵਾਰਾ ਵੇਖਣ ਵਸਦਾ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਰਾਗ ਸੁਣਨਾ ਸ਼ਬਦ ਅਗੰਮੀ ਨਦ ਦਾ, ਅਨਹਦ ਨਾਦੀ ਆਪ ਵਜਾਈਆ। ਜਿਥੇ ਇਕੋ ਦੀਪਕ ਹੋਵੇ ਜਗਦਾ, ਜਾਗਰਤ ਜੋਤ ਡਗਮਗਾਈਆ। ਉਥੇ ਲੇਖਾ ਨਹੀਂ ਧੂਣੀਆਂ ਵਾਲੀ ਅੱਗ ਦਾ, ਖ਼ਾਕ ਤਨ ਨਾ ਕੋਇ ਰਮਾਈਆ। ਮੇਰਾ ਰਾਹ ਤਕਣਾ ਸੂਰੇ ਸਰਬਗ ਦਾ, ਸ਼ਹਿਨਸ਼ਾਹ ਪੜਦਾ ਦਏ ਉਠਾਈਆ। ਤੈਨੂੰ ਖੇਲ ਵਖਾਉਣਾ ਲੱਖ ਚੁਰਾਸੀ ਕਲਜੁਗ ਜਗ ਦਾ, ਜਗਜੀਵਣ ਦਾਤਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਸ਼ੰਕਰ ਪ੍ਰੇਮ ਪ੍ਰੀਤੀ ਵਿਚ ਝੁਕਾਇਆ ਸੀਸ, ਨਮੋਂ ਨਮੋਂ ਸਰਨਾਈਆ। ਮੇਰੇ ਸਾਹਿਬ ਸਾਹਿਬ ਜਗਦੀਸ, ਜਗਦੀਸ਼ਰ ਤੇਰੀ ਬੇਪਰਵਾਹੀਆ। ਤੇਰਾ ਖੇਲ ਬੀਸ ਅਕੀਸ, ਏਕੰਕਾਰ ਤੇਰੀ ਵਡਿਆਈਆ। ਮੇਰਾ ਝਗੜਾ ਮੁਕਾਇਆ ਰਾਗ ਛੱਤੀਸ, ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਡੇਰਾ ਢਾਹੀਆ। ਮੇਰਾ ਅੰਤਮ ਰਿਹਾ ਬੀਤ, ਥਿਰ ਰਹਿਣ ਕੋਇ ਨਾ ਪਾਈਆ। ਤੂੰ ਸ਼ਾਹ ਸੁਲਤਾਨਾ ਇਕ ਅਤੀਤ, ਤ੍ਰੈਗੁਣ ਤੋਂ ਬਾਹਰ ਸੋਭਾ ਪਾਈਆ। ਉਚੀ ਕੂਕ ਮਾਰੀ ਚੀਕ, ਨੇਤਰ ਨੈਣ ਨੀਰ ਵਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੁਧ ਬਿਨ ਕਰੇ ਕੋਇ ਨਾ ਹੱਕ ਤਸਦੀਕ, ਸ਼ਹਾਦਤ ਹੱਕ ਨਾ ਕੋਇ ਭੁਗਤਾਈਆ। ਅਵਤਾਰ ਪੈਗ਼ੰਬਰ ਗੁਰ ਸਾਰੇ ਕਰਨ ਤੇਰੀ ਉਡੀਕ, ਸਚਖੰਡ ਬੈਠੇ ਦਰਗਹ ਸਾਚੀ ਸਾਰੇ ਰਾਹ ਤਕਾਈਆ। ਮਿਹਰਵਾਨ ਮਹਿਬੂਬ ਲੱਖ ਚੁਰਾਸੀ ਪਰਖ ਨੀਤ, ਘਟ ਘਟ ਅੰਦਰ ਫੋਲ ਫੁਲਾਈਆ। ਝਗੜਾ ਪਿਆ ਮੰਦਰ ਮਸੀਤ, ਕਾਅਬੇ ਰੋ ਰੋ ਮਾਰਨ ਧਾਈਆ। ਅਠ ਸਠ ਪਾਣੀ ਕਰੇ ਕੋਇ ਨਾ ਠਾਂਡਾ ਸੀਤ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅਗਨੀ ਅੱਗ ਨਾ ਕੋਇ ਬੁਝਾਈਆ। ਸਦੀ ਚੌਧਵੀਂ ਰਹੀ ਬੀਤ, ਮੁਹੰਮਦ ਵੇਖੇ ਨੈਣ ਉਠਾਈਆ। ਹਜ਼ਰਤ ਈਸਾ ਆਪਣੀ ਵੇਖੇ ਲੀਕ, ਸਦੀ ਬੀਸਵੀਂ ਨਾਲ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਮੇਰੇ ਹੱਥ ਰਖਾਈਆ। ਸ਼ੰਕਰ ਕਿਹਾ ਮੇਰੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ, ਸ਼ਾਹ ਸੁਲਤਾਨ ਤੇਰੀ ਵਡਿਆਈਆ। ਨਮਸਤੇ ਵਿਚ ਸੀਸ ਝੁਕਾ, ਜੁਗ ਜੁਗ ਤੇਰੀ ਸੇਵ ਕਮਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾ, ਮੁਕੰਮਲ ਆਪਣੀ ਕਾਰ ਕਮਾਈਆ। ਵੇਲਾ ਵਕਤ ਪਹੁੰਚਿਆ ਆ, ਆਮਦ ਵਿਚ ਵੱਜੇ ਵਧਾਈਆ। ਅਵਤਾਰ ਪੈਗ਼ੰਬਰ ਗੁਰੂ ਨੇਤਰ ਨੈਣ ਰਹੇ ਉਠਾ, ਬਿਨਾ ਅੱਖਾਂ ਅੱਖ ਖੁਲ੍ਹਾਈਆ। ਕੀ ਖੇਲ ਕਰੇ ਹਰਿ ਕਰਤਾ ਆਪ ਖ਼ੁਦਾ, ਖ਼ੁਦ ਮਾਲਕ ਨੂਰ
❋
❋
ਇਲਾਹੀਆ। ਜਿਸ ਦੇ ਉਤੋਂ ਸਾਰੇ ਹੋਏ ਫ਼ਿਦਾ, ਫ਼ੈਸਲਾ ਹੱਕ ਦਏ ਸੁਣਾਈਆ। ਸਭ ਦੀ ਕਬੂਲ ਕਰੇ ਦੁਆ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਵਿਚ ਸਤਿਜੁਗ ਦੇਵੇ ਲਾ, ਮਾਰਗ ਆਪਣਾ ਇਕ ਦਰਸਾਈਆ। ਤੂੰ ਮੇਰਾ ਮੈਂ ਤੇਰਾ ਦੱਸ ਨਾਂ, ਨਿਰਗੁਣ ਧਾਰ ਇਕ ਸਮਝਾਈਆ। ਸਰਗੁਣ ਪੜਦਾ ਦੇਵੇ ਉਠਾ, ਭਾਂਡਾ ਭਰਮ ਭੌ ਭੰਨਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਮੰਨਣ ਇਕ ਰਜ਼ਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਕਹੇ ਸ਼ੰਕਰ ਅੰਤ ਰੱਖਣਾ ਚਾਉ ਘਨੇਰਾ, ਘੜੀ ਪਲ ਨਾਲ ਵਡਿਆਈਆ। ਕਲਜੁਗ ਚਾਰ ਕੁੰਟ ਤਕਣਾ ਅੰਧੇਰਾ, ਸਚ ਨੂਰ ਨਾ ਕੋਇ ਰੁਸ਼ਨਾਈਆ। ਮਾਨਵ ਬੰਨ੍ਹੇ ਕੋਇ ਨਾ ਬੇੜਾ, ਨੱਈਆ ਸ਼ੌਹ ਦਰਿਆ ਪਾਰ ਨਾ ਕੋਇ ਕਰਾਈਆ। ਵਰਨਾਂ ਬਰਨਾਂ ਪਿਆ ਝੇੜਾ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਭਾਗ ਲੱਗੇ ਕਿਸੇ ਨਾ ਖੇੜਾ, ਕਾਇਆ ਮਹੱਲ ਨਾ ਕੋਇ ਰੁਸ਼ਨਾਈਆ। ਸਚ ਧਰਮ ਦਾ ਦਿਸੇ ਨਾ ਕੋਇ ਵੇਹੜਾ, ਕੂੜੀ ਕਿਰਿਆ ਹੋਈ ਹਲਕਾਈਆ। ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਨਿਰਗੁਣ ਧਾਰ ਤੇਰਾ ਅਗੰਮੀ ਫੇਰਾ, ਫਿਰਤ ਵੇਖੀ ਜਗਤ ਲੋਕਾਈਆ। ਸਾਬਤ ਰਿਹਾ ਕੋਇ ਨਾ ਚੇਰਾ, ਮੁਰੀਦ ਗਏ ਮੁਖ ਭਵਾਈਆ। ਇਕੋ ਇਕ ਸੁਹਾ ਦੇ ਵੇਲਾ, ਵਕਤ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸ਼ੰਕਰ ਆਉਣਾ ਪੈਰ ਦੱਬੇ, ਆਪਣੀ ਪਿੱਠ ਬਦਲਾਈਆ। ਹੁਕਮ ਸੰਦੇਸ਼ੇ ਸੁਣਨੇ ਹੱਬੇ, ਹਮਸਾਜਣ ਦਏ ਜਣਾਈਆ। ਇਹ ਵਕਤ ਮਿਲਦਾ ਕਦੇ ਕਦੇ, ਕਦੀਮ ਦਾ ਮਾਲਕ ਆਪ ਸੁਣਾਈਆ। ਕਲਜੁਗ ਕੂੜੀ ਕਿਰਿਆ ਰਹਿਣ ਨਹੀਂ ਦੇਣੇ ਦਗ਼ੇ, ਜਗਤ ਫ਼ਰੇਬ ਨਾ ਕੋਇ ਵਖਾਈਆ। ਤੇਰੇ ਦੋਵੇਂ ਹੱਥ ਹੋਵਣ ਬੱਧੇ, ਡੰਡਾਵਤ ਕਰਕੇ ਸੀਸ ਨਿਵਾਈਆ। ਤਨ ਮੂਲ ਪਾਉਣੇ ਨਹੀਂ ਝੱਗੇ, ਕੱਪੜਾ ਢਾਈ ਗਜ਼ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸਮਝਾਈਆ। ਸ਼ੰਕਰ ਆਉਣਾ ਲੋਕਮਾਤ, ਮਤਾ ਵਿਸ਼ਨ ਬ੍ਰਹਮਾ ਪਕਾਈਆ। ਸਤਾਰਾਂ ਹਾੜ ਸੁਹੰਜਣੀ ਰਾਤ, ਸੰਮਤ ਸ਼ਹਿਨਸ਼ਾਹੀ ਛੇ ਵਡਿਆਈਆ। ਪਿਠ ਉਤੇ ਬੱਧੀ ਹੋਵੇ ਕਲਮ ਦਵਾਤ, ਜਿਸ ਦਾ ਰੂਪ ਨਾ ਕੋਇ ਦਰਸਾਈਆ। ਨਿਮਸਕਾਰ ਕਰਨੀ ਨਿਉਂ ਨਿਉਂ ਉਸ ਅਗੰਮੇ ਨਾਥ, ਜੋ ਤ੍ਰਿਲੋਕੀ ਨਾਥ ਦਏ ਵਡਿਆਈਆ। ਨਾਮ ਨਿਧਾਨਾ ਗਾਉਣਾ ਬਣ ਕੇ ਭਾਟ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਪਿਛਲੀ ਪਿਛੇ ਛਡਣੀ ਵਾਟ, ਅਗਲਾ ਹੁਕਮ ਸੁਣਨਾ ਚਾਈਂ ਚਾਈਂਆ। ਖੇਲ ਖੇਲੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਸਭ ਦੀ ਪੁਛਣਹਾਰਾ ਵਾਤ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਜਿਸ ਨੇ ਝਗੜਾ ਮੇਟਣਾ ਜ਼ਾਤ ਪਾਤ, ਦੀਨ ਦੁਨੀ ਦਾ ਪੜਦਾ ਲਾਹੀਆ। ਪਰਗਟ ਹੋਣਾ ਸਾਖਿਆਤ, ਸਾਹਿਬ ਸਵਾਮੀ ਭੇਵ ਨਾ ਰਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰਨਾ ਬੰਦ ਖ਼ੁਲਾਸ, ਬੰਦੀ ਤੋੜ ਹੋਏ ਸਹਾਈਆ। ਅੱਗੇ ਬਦਲ ਦੇਵੇ ਸਮਾਜ, ਸਮਿਗਰੀ ਇਕੋ ਇਕ ਵਰਤਾਈਆ। ਦੀਨ ਦੁਨੀ ਦਾ ਬਦਲ ਦੇਵੇ ਰਾਜ, ਰਈਅਤ ਵੇਖੇ ਚਾਈਂ ਚਾਈਂਆ। ਜਿਸ ਦੇ ਚਾਰ ਜੁਗ ਮੁਹਤਾਜ, ਦੂਰ ਦੁਰਾਡੇ ਬੈਠੇ ਅੱਖ ਉਠਾਈਆ। ਉਹ ਸਾਹਿਬ ਸੁਲਤਾਨ ਮਰਦ ਮਰਦਾਨ ਨੌਜਵਾਨ ਸ਼ਬਦ ਅਗੰਮੀ ਮਾਰ ਅਵਾਜ਼, ਸੋਈ ਸੁਰਤੀ ਸਭ ਦੀ ਦਏ ਉਠਾਈਆ। ਅੰਤਰ ਨਿਰੰਤਰ ਰਹੇ ਕੋਇ ਨਾ ਨਾਰਾਜ਼, ਪਰਦਾ ਪਰਦਿਆਂ ਵਿਚੋਂ ਚੁਕਾਈਆ। ਝਗੜਾ ਮੇਟੇ ਸ਼ਰਅ ਨਿਮਾਜ਼, ਵੁਜ਼ੂ ਰੰਗ ਨਾ ਕੋਇ ਵਖਾਈਆ।
❋
❋
ਸ਼ੰਕਰ ਦੋਏ ਜੋੜ ਕੇ ਹਾਥ, ਵਾਸਤਾ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਚ ਆਪਣਾ ਹੁਕਮ ਵਰਤਾਵਾਂਗਾ। ਨਿਰਗੁਣ ਨੂਰ ਜੋਤ ਚਮਕਾਵਾਂਗਾ। ਸ਼ਬਦ ਅਗੰਮੀ ਨਾਦ ਵਜਾਵਾਂਗਾ। ਸੋ ਪੁਰਖ ਨਿਰੰਜਣ ਖੇਲ ਵਖਾਵਾਂਗਾ। ਹਰਿ ਪੁਰਖ ਨਿਰੰਜਣ ਪੜਦਾ ਲਾਹਵਾਂਗਾ। ਏਕੰਕਾਰ ਵੇਸ ਵਟਾਵਾਂਗਾ। ਆਦਿ ਨਿਰੰਜਣ ਜੋਤ ਚਮਕਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਵੇਖ ਵਖਾਵਾਂਗਾ। ਸ੍ਰੀ ਭਗਵਾਨ ਡੰਕ ਵਜਾਵਾਂਗਾ। ਪਾਰਬ੍ਰਹਮ ਪ੍ਰਭ ਆਪਣੀ ਧਾਰ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸਰਬ ਉਠਾਵਾਂਗਾ। ਇੰਦ ਇੰਦਰਾਸਣ ਕਰੋੜ ਤੇਤੀਸਾ ਨਾਲ ਹਿਲਾਵਾਂਗਾ। ਗਣ ਗੰਧਰਬ ਕਿੰਨਰ ਯਸ਼ਪ ਰਾਗ ਸੁਣਾਵਾਂਗਾ। ਅਵਤਾਰ ਤੇਈ ਭੇਵ ਖੁਲ੍ਹਾਵਾਂਗਾ। ਹਜ਼ਰਤ ਈਸਾ ਮੂਸਾ ਮੁਹੰਮਦ ਨਾਲ ਮਿਲਾਵਾਂਗਾ। ਨਾਨਕ ਗੋਬਿੰਦ ਜੋਤ ਚਮਕਾਵਾਂਗਾ। ਕੋਟਨ ਕੋਟ ਬ੍ਰਹਿਮੰਡ ਖੰਡ ਫੋਲ ਫੁਲਾਵਾਂਗਾ। ਸ਼ਬਦ ਸ਼ਬਦ ਦੀ ਲਾ ਕੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਵਾਂਗਾ। ਇਕੋ ਪੁਰਖ ਅਕਾਲ ਦੀ ਦੱਸ ਕੇ ਓਟ, ਓੜਕ ਇਕੋ ਵਿਚ ਮਿਲਾਵਾਂਗਾ। ਕਲਜੁਗ ਕੂੜੀ ਕਿਰਿਆ ਰਹੇ ਨਾ ਖੋਟ, ਖੋਟੇ ਖਰੇ ਵੇਖ ਵਖਾਵਾਂਗਾ। ਜੰਗਲ ਜੂਹਾਂ ਵਿਚ ਵੇਖਾਂ ਲੰਗੋਟ, ਰਿਸ਼ੀਆਂ ਮੁਨੀਆਂ ਫੋਲ ਫੁਲਾਵਾਂਗਾ। ਤਿਆਗੀ ਵੈਰਾਗੀ ਸਭ ਦੀ ਵੇਖਾਂ ਸੋਚ, ਸਮਾਜੀ ਪੜਦੇ ਆਪ ਚੁਕਾਵਾਂਗਾ। ਜੇਹੜੇ ਭਗਤ ਸੁਹੇਲੇ ਪ੍ਰਭ ਨੂੰ ਰਹੇ ਲੋਚ, ਤਿਨ੍ਹਾਂ ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਵਾਂਗਾ। ਜਿਸ ਪ੍ਰਭੂ ਦੀ ਮਾਣਦੇ ਮੌਜ, ਮਜਲਸ ਤਿਨ੍ਹਾਂ ਵਿਚ ਰਖਾਵਾਂਗਾ। ਲੱਖ ਚੁਰਾਸੀ ਵਿਚੋਂ ਗੁਰਮੁਖ ਸੰਤ ਸੁਹੇਲੇ ਚੰਗੇ ਥੋੜੇ ਬਹੁਤ, ਬਹੁ ਗਿਣਤ ਨਾ ਕੋਇ ਚਤਰਾਵਾਂਗਾ। ਜੇਹੜੇ ਮਿਲੇ ਪ੍ਰਭ ਦੀ ਜੋਤ, ਜੋਤ ਜੋਤ ਵਿਚ ਸਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੋਕ ਪਰਲੋਕ, ਦੋ ਜਹਾਨ ਸ੍ਰੀ ਭਗਵਾਨ ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਕਲ ਆਪਣੀ ਇਕ ਪਰਗਟਾਵਾਂਗਾ।