੧੭ ਜੇਠ ਸ਼ਹਿਨਸ਼ਾਹੀ ਸੰਮਤ ੬ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
ਵਿਸ਼ਨ ਬ੍ਰਹਮਾ ਸ਼ਿਵ ਕਹਿਣ ਨਿਰਗੁਣ ਧਾਰ ਜੋਤ ਨਿਰੰਕਾਰੀ, ਨਿਰਾਕਾਰ ਨਿਰਵੈਰ ਤੇਰੀ ਸਰਨਾਈਆ। ਜੁਗ ਚੌਕੜੀ ਆਦਿ ਪੁਰਖ ਅਪਰੰਪਰ ਸਵਾਮੀ ਵੇਖੀ ਤੇਰੀ ਖੇਲ ਨਿਆਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਸਰਗੁਣ ਸਰਗੁਣ ਬਣਿਆ ਰਿਹਾ ਪੁਜਾਰੀ, ਪੂਜਾ ਤਨ ਵਜੂਦ ਇਸ਼ਟ ਜਣਾਈਆ। ਖੇਲ ਹੁੰਦਾ ਰਿਹਾ ਪੈਗ਼ੰਬਰ ਗੁਰ ਅਵਤਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਖੇਲ ਖਿਲਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਤੇਰੀ ਕੋਇ ਨਾ ਪਾਵੇ ਸਾਰੀ, ਸਾਹਿਬ ਸੁਲਤਾਨ ਪਰਦਾ ਪਰਦੇ ਵਿਚੋਂ ਨਾ ਕੋਇ ਉਠਾਈਆ। ਅੱਖਰ ਧਾਰ ਤੇਰੇ ਸਿਫ਼ਤਾਂ ਵਾਲੇ ਬਣੇ ਰਹੇ ਪੁਜਾਰੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਰਾਗਾਂ ਨਾਦਾਂ ਵਿਚ ਢੋਲੇ ਗਾਈਆ। ਨਿਰਗੁਣ ਜੋਤ ਬਿਨ ਵਰਨ ਗੋਤ, ਤੇਰੀ ਸਰਨ ਚਰਨ ਕਰੇ ਨਾ ਕੋਇ ਨਿਮਸਕਾਰੀ, ਪਾਹਨ ਪਾਥਰ ਸਿਲ ਪੂਜਸ ਵੇਖੀ ਜਗਤ ਲੋਕਾਈਆ। ਪੜ੍ਹ ਪੜ੍ਹ ਰਸਨਾ ਜਿਹਵਾ ਸਾਰੇ ਰਹੇ ਉਚਾਰੀ, ਉਸਤਤ ਤੇਰਾ ਨਾਮ ਜਣਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਤੇਰੀ ਮੰਜ਼ਲ ਮਿਲੀ ਨਾ ਇਕ ਵਾਰੀ,
❋
❋
ਏਕੰਕਾਰ ਤੇਰੀ ਓਟ ਨਾ ਕੋਇ ਤਕਾਈਆ। ਕਲਜੁਗ ਅੰਤ ਦੋ ਜਹਾਨ ਸ੍ਰਿਸ਼ਟ ਦ੍ਰਿਸ਼ਟ ਹੋਈ ਦੁਖਿਆਰੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਾਂਤਕ ਸਤਿ ਨਾ ਕੋਇ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਮਾਨਵ ਮਾਨਵ ਹੋਈ ਖ਼ੁਆਰੀ, ਖ਼ਾਲਸ ਤੇਰਾ ਰੂਪ ਨਾ ਕੋਇ ਦਰਸਾਈਆ। ਮਨ ਕਲਪਣਾ ਵਿਚ ਦੀਨ ਦੁਨੀ ਹੰਕਾਰੀ, ਜ਼ਾਤ ਪਾਤ ਦੀਨ ਮਜ਼੍ਹਬ ਕਰੇ ਲੜਾਈਆ। ਤੇਰੇ ਨਾਮ ਦੀ ਝਗੜਿਆਂ ਵਾਲੀ ਲੱਗੀ ਅਖਾੜੀ, ਅੱਲਾ ਵਾਹਿਗੁਰੂ ਰਾਮ ਓਮ ਹਰੀ ਓਮ ਤਤ ਸਤਿ ਕਰੇ ਲੜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡੀ ਆਸ਼ਾ ਕਲਜੁਗ ਅੰਤਮ ਵੇਖ ਹਾਰੀ, ਹਰਿ ਹਰਿਜੂ ਸੀਸ ਨਿਵਾਈਆ। ਆਤਮ ਬ੍ਰਹਮ ਪਾਰਬ੍ਰਹਮ ਬਿਨ ਤੇਰੇ ਕਰੇ ਕੋਇ ਨਾ ਦਾਰੀ, ਅੰਤਰ ਨਿਰੰਤਰ ਮੇਲ ਨਾ ਕੋਇ ਮਿਲਾਈਆ। ਤੇਰੇ ਪਿਆਰ ਅੰਦਰ ਆਈ ਇਕ ਵਿਚਾਰੀ, ਵਿਚਰ ਕੇ ਦਈਏ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਨੂਰ ਜੋਤ ਕਰ ਉਜਿਆਰੀ, ਪਾਰਬ੍ਰਹਮ ਪ੍ਰਭ ਆਪਣਾ ਖੇਲ ਖਿਲਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਕਰ ਕੇ ਗਏ ਇਜ਼ਹਾਰੀ, ਰਾਗਾਂ ਨਾਦਾਂ ਵਿਚ ਦ੍ਰਿੜਾਈਆ। ਜਿਸ ਦੀ ਸਾਰੇ ਮੰਨਣ ਤਾਬਿਆਦਾਰੀ, ਸੀਸ ਜਗਦੀਸ ਨਾ ਕੋਇ ਉਠਾਈਆ। ਸਭ ਦਾ ਲਹਿਣਾ ਦੇਣਾ ਵੇਖ ਪਾ ਸਾਰੀ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਵਿਸ਼ਨ ਸ਼ਿਵ ਸੁਣ ਬ੍ਰਹਮ, ਬ੍ਰਹਿਮਾਦ ਦਿਆਂ ਜਣਾਈਆ। ਆਦਿ ਜੁਗਾਦਿ ਮੇਰਾ ਇਕੋ ਧਰਮ, ਸਤਿ ਸਚ ਦੀ ਬਾਣ ਸਮਝਾਈਆ। ਲੱਖ ਚੁਰਾਸੀ ਮੇਰੀ ਧਾਰ ਤੋਂ ਲਏ ਜਰਮ, ਆਤਮ ਮੇਰਾ ਨੂਰ ਇਲਾਹੀਆ। ਜਗਤ ਕਰਨੀ ਬਣਾ ਕੇ ਕਰਮ, ਕਾਂਡਾਂ ਵਿਚ ਖੇਲ ਖਿਲਾਈਆ। ਦੀਨ ਮਜ਼੍ਹਬ ਬਣਾਇਆ ਭਰਮ, ਜ਼ਾਤਾਂ ਵਿਚ ਕੀਤੀ ਲੜਾਈਆ। ਝਗੜਾ ਪਾ ਕੇ ਮਾਟੀ ਚਰਮ, ਸ੍ਰਿਸ਼ਟੀ ਦ੍ਰਿਸ਼ਟੀ ਦਿਤੀ ਬਦਲਾਈਆ। ਜੋ ਆਏ ਮੇਰੀ ਸਰਨ, ਸਿਰ ਆਪਣਾ ਹੱਥ ਰਖਾਈਆ। ਨਾਤਾ ਤੋੜ ਕੇ ਜਨਮ ਮਰਨ, ਮਰ ਜੀਵਤ ਰੂਪ ਸਮਝਾਈਆ। ਮਾਲਕ ਬਣ ਕੇ ਤਰਨੀ ਤਰਨ, ਨਿਰਗੁਣ ਜੋਤ ਵਿਚ ਸਮਾਈਆ। ਉਹ ਮੰਜ਼ਲ ਸਾਚੀ ਚੜ੍ਹਨ, ਦਰਗਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਿਨ ਸੀਸ ਜਗਦੀਸ ਝੁਕੇ, ਸਚਖੰਡ ਸੀਸ ਨਿਵਾਈਆ। ਪੁਰਖ ਅਕਾਲੇ ਸਭ ਦੇ ਪੈਂਡੇ ਮੁਕੇ, ਅੰਤਮ ਵੇਖ ਥਾਉਂ ਥਾਈਂਆ। ਤੇਰਾ ਭਾਣਾ ਕਦੇ ਨਾ ਰੁਕੇ, ਨਾ ਕੋਇ ਮੇਟੇ ਮੇਟ ਮਿਟਾਈਆ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਦੁੱਖੇ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਜੀਵ ਜਹਾਨ ਵੇਖ ਭੁੱਖੇ, ਆਤਮ ਰਸ ਨਾ ਕੋਇ ਚਖਾਈਆ। ਭਾਗ ਲੱਗਾ ਕਿਸੇ ਨਾ ਕੁੱਖੇ, ਭਗਤ ਜਨਮੇ ਕੋਇ ਨਾ ਮਾਈਆ। ਮਾਨਵ ਜ਼ਾਤੀ ਉਲਟ ਰੁੱਖੇ, ਗੇੜਾ ਗੇੜਾ ਨਾ ਕੋਇ ਪਵਾਈਆ। ਭਾਗ ਲੱਗੇ ਨਾ ਕਾਇਆ ਪੰਜ ਤਤ ਬੁੱਤੇ, ਬੁਤਖ਼ਾਨੇ ਪਈ ਦੁਹਾਈਆ। ਸਾਨੂੰ ਇਉਂ ਜਾਪਦਾ ਗੁਰੂ ਅਵਤਾਰ ਪੈਗ਼ੰਬਰ ਪੁਰਖ ਅਕਾਲ ਤੇਰੀ ਜੋਤ ਵਿਚ ਸੁਤੇ, ਧਰਨੀ ਧਰਤ ਧਵਲ ਧੌਲ ਉਤੇ ਲਵੇ ਨਾ ਕੋਇ ਅੰਗੜਾਈਆ। ਆਪਣਿਆਂ ਮੁਰੀਦਾਂ ਸਿੱਖਾਂ ਸ਼ਬਦ ਗੋਦੀ ਕੋਇ ਨਾ ਚੁੱਕੇ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਵਿਸ਼ਨ ਬ੍ਰਹਮਾ ਸ਼ਿਵ ਤੁਹਾਡੀ ਸਚ ਸੁਣਾਂ ਅਰਦਾਸ, ਬੇਨੰਤੀ ਆਪਣੀ ਝੋਲੀ ਪਾਈਆ। ਮੇਰਾ ਖੇਲ ਅਗੰਮ ਤਮਾਸ਼, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਕਲਜੁਗ ਅੰਤਮ
❋
❋
ਪਾਵਾਂ ਰਾਸ, ਨਿਰਗੁਣ ਨਿਰਗੁਣ ਗੋਪੀ ਕਾਹਨ ਨਚਾਈਆ। ਵੇਲਾ ਵਕਤ ਦੱਸਣਾ ਖ਼ਾਸ, ਥਿਤ ਵਾਰ ਦਿਆਂ ਦ੍ਰਿੜਾਈਆ। ਸਤਾਰਾਂ ਹਾੜ ਸਭ ਨੇ ਬਣਾਉਣਾ ਸਾਥ, ਸੰਗ ਇਕੋ ਇਕ ਜਣਾਈਆ। ਤੂੰ ਮੇਰਾ ਮੈਂ ਤੇਰਾ ਗਾਉਣੀ ਗਾਥ, ਢੋਲਾ ਅਗੰਮ ਅਥਾਹੀਆ। ਸੋਹਣੀ ਸੁਹੰਜਣੀ ਸੁਹਾਉਣੀ ਰਾਤ, ਰੁਤੜੀ ਆਪਣੀ ਇਕ ਮਹਿਕਾਈਆ। ਸ਼ੰਕਰ ਪਿੱਠ ਤੇ ਬੰਨ੍ਹ ਕੇ ਲਿਔਣੀ ਕਲਮ ਦਵਾਤ, ਜੋ ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਤੈਨੂੰ ਖੇਲ ਵਖਾਵਾਂ ਸਾਖਿਆਤ, ਭੇਵ ਅਭੇਦ ਆਪ ਖੁਲ੍ਹਾਈਆ। ਚਾਰ ਜੁਗ ਸਿਰਫ਼ ਮੇਰੇ ਨਾਮ ਦੀ ਹੁੰਦੀ ਰਹੀ ਅਰਦਾਸ, ਮੇਰਾ ਦਰਸ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰੂ ਗਾ ਕੇ ਗਏ ਗਾਥ, ਸਿਫ਼ਤਾਂ ਵਾਲੇ ਢੋਲੇ ਜਗਤ ਸੁਣਾਈਆ। ਮੈਨੂੰ ਮੰਨ ਕੇ ਗਏ ਪੁਰਖ ਸਮਰਾਥ, ਸਚਖੰਡ ਦਾ ਵਾਸੀ ਧੁਰਦਰਗਾਹੀਆ। ਦੀਨ ਮਜ਼੍ਹਬ ਵਿਚੋਂ ਮੈਂ ਕਿਸੇ ਨਾ ਆਇਆ ਹਾਥ, ਸਨਮੁਖ ਹੋ ਨਾ ਮੇਲ ਮਿਲਾਈਆ। ਜੁਗ ਜੁਗ ਜਦ ਕਿਰਪਾ ਕੀਤੀ ਜਨ ਭਗਤਾਂ ਦਿਤੀ ਦਾਤ, ਜ਼ਾਤ ਪਾਤ ਨਾ ਕੋਇ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਚਲਦੀ ਆਈ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਮੇਰਾ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪਣੀ ਕਾਰ ਕਮਾਈਆ। ਤੁਸਾਂ ਤਿੰਨਾਂ ਬਿਨਾ ਹੱਥਾਂ ਤੋਂ ਜੋੜੇ ਹਾਥ, ਨਮੋਂ ਨਮੋਂ ਸੀਸ ਝੁਕਾਈਆ। ਬ੍ਰਹਮਾ ਤੇਰੀ ਵਿਦਿਆ ਹੋਵੇ ਪਾਸ, ਚਾਰੇ ਵੇਦ ਨਾ ਕੋਇ ਚਤੁਰਾਈਆ। ਵਿਸ਼ਨੂੰ ਤੇਰਾ ਧਰਮ ਦੀ ਧਾਰ ਭੰਡਾਰਾ ਹੋਵੇ ਖ਼ਾਸ, ਖ਼ਾਲਸ ਆਪਣੀ ਕਾਰ ਕਮਾਈਆ। ਤਿੰਨਾਂ ਨੇ ਮੇਰਾ ਨਾਮ ਗਾਉਣਾ ਬਣ ਕੇ ਭਾਟ, ਬਿਨ ਰਾਗਾਂ ਰਾਗ ਅਲਾਈਆ। ਮੰਜ਼ਲ ਮਾਰ ਕੇ ਆਉਣਾ ਵਾਟ, ਭਗਤ ਦਵਾਰ ਪਹੁੰਚਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਸ਼ੰਕਰ ਕਹੇ ਮੇਰੇ ਪ੍ਰਭੂ ਪ੍ਰਭ ਨਾਥ, ਅਨਾਥਾਂ ਹੋਏਂ ਸਹਾਈਆ। ਜੇ ਸ਼ਬਦ ਅਗੰਮੀ ਦਿਤਾ ਆਖ, ਆਖ਼ਰ ਸੀਸ ਝੁਕਾਈਆ। ਤੇਰੇ ਚਰਨ ਕਵਲ ਨਿਰਗੁਣ ਧਾਰ ਜੋੜੀਏ ਨਾਤ, ਨਾਤਾ ਇਕੋ ਨਾਲ ਜੁੜਾਈਆ। ਸਾਡੀ ਸਭ ਦੀ ਪੁਛੀਂ ਵਾਤ, ਵਾਸਤਾ ਤੇਰੇ ਅੱਗੇ ਪਾਈਆ। ਤੂੰ ਸਾਹਿਬ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਅਸਾਂ ਭਗਤ ਦਵਾਰ ਆ ਕੇ ਜਨ ਭਗਤਾਂ ਲਈ ਮੰਗਣੀ ਦਾਤ, ਖ਼ਾਲੀ ਝੋਲੀ ਆਪਣੀ ਡਾਹੀਆ। ਗ਼ਰੀਬ ਨਿਮਾਣਿਆਂ ਪੁਛ ਵਾਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧਰਮ ਦੀ ਧਾਰ ਚਲਾ ਸਾਚ, ਸਚ ਦੀ ਕਰਨੀ ਕਾਰ ਕਮਾਈਆ। ਪ੍ਰਕਾਸ਼ ਕਰ ਕਾਇਆ ਮਾਟੀ ਕਾਚ, ਕੰਚਨ ਗੜ੍ਹ ਦੇ ਵਡਿਆਈਆ। ਤੇਰਾ ਖੇਲ ਅਲੱਖਣਾ ਅਲਾਖ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਅਸਾਂ ਤਿੰਨਾਂ ਸਚਖੰਡ ਦਵਾਰਿਉਂ ਤੇਰੀ ਚਰਨ ਧੂੜ ਦਾ ਲੈ ਕੇ ਆਉਣਾ ਪਰਸਾਦ, ਤੇਰੀ ਕਿਰਪਾ ਕਿਰਪਾ ਨਾਲ ਰਖਾਈਆ। ਤੂੰ ਮਾਲਕ ਖ਼ਾਲਕ ਆਦਿ ਦਾ ਆਦਿ, ਅੰਤ ਤੇਰੀ ਵਡ ਵਡਿਆਈਆ। ਅਸੀਂ ਚਾਹੁੰਦੇ ਤੂੰ ਜਨ ਭਗਤਾਂ ਬਣਾ ਯਾਦ, ਆਪਣਾ ਰੰਗ ਰੰਗਾਈਆ। ਤੇਰਿਆਂ ਗੁਰਮੁਖਾਂ ਖੇੜਾ ਰਹੇ ਆਬਾਦ, ਲੋਕਮਾਤ ਉਜੜ ਨਾ ਜਾਈਆ। ਅੰਦਰ ਵੜ ਕੇ ਖੋਲ੍ਹ ਜਾਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਚਾਰ ਜੁਗ ਤੈਨੂੰ ਲੱਭਦੇ ਰਹੇ ਸੰਤ ਸਾਧ, ਹੁਣ ਭਗਤਾਂ ਪਰਗਟ ਹੋ ਕੇ ਆਪਣਾ ਦਰਸ ਦਿਖਾਈਆ। ਸਤਿਜੁਗ ਤੇਰਾ ਵੇਖਣਾ ਚਾਹੁੰਦੇ ਬਗੀਚਾ ਬਾਗ਼, ਫੁੱਲ ਫੁਲਵਾੜੀ ਅਗੰਮ ਮਹਿਕਾਈਆ। ਜਿਧਰ ਜਾਈਏ ਓਧਰ ਤੇਰੇ ਨਾਮ ਦਾ ਵੱਜੇ ਨਾਦ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਬੇਪਰਵਾਹ ਹੁਕਮ ਸੁਣਾਈਆ। ਸਤਿਜੁਗ ਸਾਚਾ ਕਰ ਆਬਾਦ, ਗੁਰਮੁਖ ਸਾਚੇ
❋
❋
ਵਿਚ ਟਿਕਾਈਆ। ਹਰ ਹਿਰਦੇ ਅੰਦਰ ਹੋ ਵਿਸਮਾਦ, ਬਿਸਮਿਲ ਆਪਣੀ ਕਾਰ ਕਮਾਈਆ। ਝਗੜਾ ਮੁਕਾ ਦੇ ਇਸ਼ਕ ਹਕੀਕੀ ਤੇ ਮਿਜਾਜ਼, ਮਿਸਲ ਆਪਣੀ ਇਕ ਸਮਝਾਈਆ। ਜਿਸ ਨੂੰ ਸਮਝੇ ਬੁਧੀ ਅਕਲ ਨਾ ਕੋਇ ਦਿਮਾਗ਼, ਅਨਭਵ ਆਪਣੀ ਕਾਰ ਕਮਾਈਆ। ਗ੍ਰਹਿ ਗ੍ਰਹਿ ਦੀਪਕ ਜੋਤ ਜਗਾ ਚਿਰਾਗ਼, ਕਾਇਆ ਚਰਾਗਾਹਾਂ ਅੰਦਰ ਹੋਏ ਰੁਸ਼ਨਾਈਆ। ਹਰਿਜਨ ਹੰਸ ਬਣਾ ਕਾਗ, ਦੁਰਮਤ ਮੈਲ ਧਵਾਈਆ। ਕਿਸੇ ਦਾ ਰਹੇ ਨਾ ਸਵਾਲ ਜਵਾਬ, ਧੁਰ ਫ਼ਰਮਾਨਾ ਇਕ ਸੁਣਾਈਆ। ਤੇਰੇ ਦਵਾਰਿਉਂ ਸਭ ਨੂੰ ਹੋਵੇ ਲਾਭ, ਗੁਰ ਅਵਤਾਰ ਪੈਗ਼ੰਬਰ ਬੈਠਣ ਸੀਸ ਨਿਵਾਈਆ। ਜਿਹੜਾ ਅੰਮ੍ਰਿਤ ਝਿਰਨਾ ਝਿਰਦਾ ਦੱਸ ਕੇ ਆਏ ਕਵਲ ਨਾਭ, ਸੋ ਬੂੰਦ ਸਵਾਂਤੀ ਮਿਹਰ ਨਜ਼ਰ ਨਾਲ ਪਿਆਈਆ। ਜਿਹੜਾ ਨੂਰ ਦੱਸਦੇ ਆਏ ਸੂਰੀਆ ਚਾਂਦ, ਕਾਇਆ ਅੰਤਰ ਕਰੇ ਰੁਸ਼ਨਾਈਆ। ਸੋ ਪੜਦਾ ਲਾਹ ਦੇ ਜਨ ਭਗਤਾਂ ਬੰਧਨਾਂ ਤੋਂ ਕਰ ਅਜ਼ਾਦ, ਸਤਿ ਸਰੂਪ ਆਪਣਾ ਦਰਸ ਦਖਾਈਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਸਤਿਗੁਰ ਸ਼ਬਦ ਹੋ ਕੇ ਮਾਰ ਆਵਾਜ਼, ਤਤਾਂ ਵਾਲੇ ਗੁਰੂ ਦਾ ਝਗੜਾ ਦੇ ਮੁਕਾਈਆ। ਪੁਰਖ ਅਕਾਲੇ ਨਵੀਂ ਸਾਜਣਾ ਸਾਜ, ਅਵਤਾਰ ਪੈਗ਼ੰਬਰ ਗੁਰੂ ਜਿਸ ਦੀ ਭਵਿਖਤਾਂ ਵਿਚ ਦੇ ਕੇ ਗਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣੋ ਸ਼ਬਦ ਤ੍ਰੈਗੁਣ ਅਤੀਤ, ਤ੍ਰੈਭਵਣ ਆਪ ਜਣਾਈਆ। ਆਦਿ ਜੁਗਾਦੀ ਧੁਰ ਦੀ ਰੀਤ, ਨਿਤ ਨਵਿਤ ਖੇਲ ਵਖਾਈਆ। ਜੁਗ ਚੌਕੜੀ ਖੇਲ ਖੇਲਿਆ ਠਾਕਰ ਦਵਾਰਾ ਮੰਦਰ ਮਸੀਤ ਸ਼ਿਵਦਵਾਲੇ ਮੱਠ ਗੁਰਦਵਾਰਿਆਂ ਵੰਡ ਵੰਡਾਈਆ। ਅੰਤ ਲੇਖਾ ਸਭ ਦਾ ਤੁਸਾਂ ਕਰਨਾ ਤਸਦੀਕ, ਸ਼ਹਾਦਤ ਵੱਖ ਵੱਖ ਭੁਗਤਾਈਆ। ਸਚ ਦਵਾਰੇ ਕਵਣ ਹੋਇਆ ਵਸਨੀਕ, ਵਸਣਹਾਰ ਕਵਣ ਹੋ ਜਾਈਆ। ਗੁਰ ਅਵਤਾਰ ਪੈਗ਼ੰਬਰ ਕੀ ਰੱਖਣ ਉਮੀਦ, ਆਸਾ ਕੀ ਜਣਾਈਆ। ਕਿਸ ਦੀ ਸਿਫ਼ਤ ਕੀਤੀ ਤੌਹੀਦ, ਭੇਵ ਅਭੇਦ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭੂ ਅਸੀਂ ਸਾਰੇ ਤੇਰੇ ਅਜ਼ੀਜ਼, ਨਿਉਂ ਨਿਉਂ ਸੀਸ ਝੁਕਾਈਆ। ਬਿਨਾ ਤੇਰੇ ਨਾਮ ਕਲਮੇ ਤੋਂ ਕਿਸੇ ਨਾ ਆਈ ਤਮੀਜ਼, ਸਤਿ ਸਚ ਨਾ ਕੋਇ ਬਣਾਈਆ। ਪਰ ਸਾਨੂੰ ਜੁਗ ਚੌਕੜੀ ਪਿਛੋਂ ਇਹੋ ਆਈ ਰੀਝ, ਜੋ ਨਿਉਂ ਕੇ ਦਈਏ ਦ੍ਰਿੜਾਈਆ। ਔਹ ਵੇਖ ਭਵਿਖਤਾਂ ਤੇਰੀ ਸਦੀ ਚੌਧਵੀਂ ਰਹੀ ਬੀਤ, ਬੀਸਵੀਂ ਆਪਣਾ ਪੰਧ ਮੁਕਾਈਆ। ਦੋ ਜਹਾਨ ਤੇਰੇ ਨਾਮ ਦਾ ਇਕੋ ਗਾਵੇ ਗੀਤ, ਦੂਜਾ ਨਾਮ ਨਾ ਸਿਫ਼ਤ ਸਾਲਾਹੀਆ। ਇਕੋ ਕਲਮਾ ਹੋਵੇ ਹਦੀਸ, ਇਕੋ ਤੇਰੀ ਹੱਕ ਪੜ੍ਹਾਈਆ। ਤਿੰਨਾਂ ਰੋ ਕੇ ਮਾਰੀ ਚੀਕ, ਕੂਕ ਕੂਕ ਦਿਤਾ ਸੁਣਾਈਆ। ਬਹੁੜੀ ਤੇਰੀ ਸਾਰੇ ਕਰਨ ਉਡੀਕ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਕਲਜੁਗ ਅੰਧੇਰਾ ਬਦਲ ਦੇ ਤਾਰੀਕ, ਤਾਰੀਖ ਆਪਣੀ ਦੇ ਸਮਝਾਈਆ। ਲੱਖ ਚੁਰਾਸੀ ਬਦਲ ਦੇ ਨੀਤ, ਨੀਤੀਵਾਨ ਫੇਰਾ ਪਾਈਆ। ਤੇਰੇ ਦਰ ਤੇ ਮੰਗਦੇ ਭੀਖ, ਭਿੱਖਕ ਹੋ ਕੇ ਝੋਲੀ ਢਾਹੀਆ। ਚਰਨ ਕਵਲ ਤੇਰੇ ਸੀਸ, ਜਗਦੀਸ ਇਕ ਟਿਕਾਈਆ। ਲੇਖਾ ਵੇਖ ਬੀਸ ਇਕੀਸ, ਗੋਬਿੰਦ ਧਾਰ ਧਾਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਹੇ ਵਿਸ਼ਨ ਬ੍ਰਹਮਾ ਸ਼ਿਵ ਰੱਖਣਾ ਯਾਦ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸਮਝਾਈਆ। ਸਚ ਦਾ ਮਾਰਗ ਕਰਾਂ ਆਬਾਦ, ਧਰਨੀ ਧਰਤ ਧਵਲ ਧੌਲ ਦਿਆਂ ਵਡਿਆਈਆ। ਗੁਰਮੁਖਾਂ ਦੀ ਗੁਰਮੁਖ ਸਿੰਘ ਨਾਲ ਬਣਾਵਾਂ ਮੁਨਿਆਦ, ਮੁਨਿਆਦੀ ਆਪਣਾ ਨਾਮ ਕਰਾਈਆ। ਤਿੰਨ ਅੱਸੂ ਨਵੀਂ ਸਾਜਣਾ
❋
❋
ਸਾਜ, ਸਚ ਸਚ ਦਾ ਖੇਲ ਵਖਾਈਆ। ਨੌਂ ਗੁਰਮੁਖ ਲਗਾ ਕੇ ਰਾਜ, ਰਾਜਨ ਰਾਜ ਹੁਕਮ ਵਰਤਾਈਆ। ਪੰਦਰਾਂ ਪੰਦਰਾਂ ਆਪਣੀ ਧਾਰ ਲਾਧ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਿਰਗੁਣ ਧਾਰ ਹੋ ਵਿਸਮਾਦ, ਵੇਖਾਂ ਚਾਰੋਂ ਕੁੰਟ ਥਾਉਂ ਥਾਈਂਆ। ਫੇਰ ਹੁਕਮ ਸੁਣਾਵਾਂ ਜਿਸ ਨੇ ਬਦਲ ਦੇਣਾ ਸਮਾਜ, ਸਮਾਂ ਸਮੇਂ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਹੁਕਮ ਸੁਣਾਈਆ। ਗੁਰਮੁਖ ਦਵਾਰਾ ਪੰਦਰਾਂ ਪੰਦਰਾਂ ਵੰਦ, ਇਕ ਪੰਜ ਸਮਝਾਈਆ। ਹਰਿ ਸੰਗਤ ਤੂੰ ਮੇਰਾ ਮੈਂ ਤੇਰਾ ਗਾ ਕੇ ਛੰਦ, ਖ਼ੁਸ਼ੀ ਖ਼ੁਸ਼ੀ ਲੈਣੀ ਮਨਾਈਆ। ਆਤਮ ਧਾਰ ਪ੍ਰੇਮ ਪਿਆਰ ਸੋਹੇ ਪਲੰਘ, ਸੇਜ ਸੁਹੰਜਣੀ ਇਕ ਚਤੁਰਾਈਆ। ਅੰਦਰ ਨਿਸ਼ਾਨ ਬਣਾਉਣਾ ਤਾਰਾ ਚੰਦ, ਲਹਿੰਦੀ ਦਿਸ਼ਾ ਵੇਖ ਵਖਾਈਆ। ਅਗਲਾ ਖੇਲ ਸੂਰਾ ਸਰਬੰਗ, ਸਮਾਂ ਸਮੇਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਨ ਭਗਤਾਂ ਭਗਤ ਦਵਾਰ ਸੁਹਾਉਣਾ, ਦੇਵੇ ਮਾਣ ਵਡਿਆਈਆ। ਰਵਦਾਸ ਚਮਾਰਾ ਗੁਰਮੁਖ ਰੰਗ ਰੰਗਾਉਣਾ, ਸਿੰਘ ਸਿੰਘ ਵੱਜੇ ਵਧਾਈਆ। ਦੂਜਾ ਹੁਕਮ ਹੁਕਮ ਫੇਰ ਸਮਝਾਉਣਾ, ਸਮਝ ਸਮਝ ਵਿਚੋਂ ਬਦਲਾਈਆ। ਸਚ ਦਾ ਮਾਰਗ ਸਤਿਜੁਗ ਇਕ ਰਖਾਉਣਾ, ਸਤਿ ਸਤਿ ਨਾਲ ਕੁੜਮਾਈਆ। ਬ੍ਰਹਮ ਬ੍ਰਹਮ ਦਾ ਪੜਦਾ ਲਾਹੁਣਾ, ਬ੍ਰਹਮ ਮਤ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਗੁਰਮੁਖ ਸਿੰਘ ਨੂੰ ਦੇ ਕੇ ਦਾਦ, ਸ਼ਬਦ ਸ਼ਬਦ ਨਾਲ ਵਡਿਆਈਆ। ਫੇਰ ਬਣਾਉਣੀ ਭਗਤ ਦਵਾਰੇ ਸਚ ਸਮਾਧ, ਜੋਗਿੰਦਰ ਤ੍ਰਿਪਤ ਜਿਸ ਵਿਚ ਜਾਣ ਸਮਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਰੱਖਣੀ ਲਾਜ, ਸਰਗੁਣ ਆਪਣੀ ਕਾਰ ਕਮਾਈਆ। ਜਿਥੇ ਲੇਖਾ ਮੁਕਣਾ ਕਲਜੁਗ ਲੂਲ੍ਹੇ ਲੰਗੜੇ ਅਪਹਾਜ, ਬਲਹੀਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਕਰਨੀ ਕਾਰ ਕਮਾਈਆ। ਸ਼ੰਕਰ ਕਹੇ ਮੈਂ ਕਲਮ ਦਵਾਤ ਲਿਆਉਣੀ, ਥਿਤ ਸਤਾਰਾਂ ਹਾੜ੍ਹ ਸਮਝਾਈਆ। ਕੀ ਸਾਹਿਬ ਖੇਲ ਖਿਲਾਉਣੀ, ਨਿਰਗੁਣ ਨਿਰਵੈਰ ਦੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਮੈਂ ਨਵੀਂ ਲਿਖਤ ਲਿਖਾਉਣੀ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸਮਝ ਸਕਿਆ ਕੋਇ ਨਾ ਰਾਈਆ। ਨਵੀਂ ਨਵੀਂ ਧਾਰ ਪਰਗਟਾਉਣੀ, ਵਿਸ਼ਨ ਬ੍ਰਹਮਾ ਸ਼ਿਵ ਸਭ ਨੇ ਨਿਉਂ ਨਿਉਂ ਲੱਗਣਾ ਪਾਈਂਆ। ਇੱਕੀ ਧਾਮਾਂ ਵੰਡ ਵੰਡਾਉਣੀ, ਜਿਨ੍ਹਾਂ ਸਤਿਜੁਗ ਸਚ ਸਚ ਕਰਨੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਸ਼ੰਕਰ ਤੇਰੀ ਕਲਮ ਦਵਾਤ ਭਰੀ ਹੋਵੇ ਨਾਲ ਸਿਆਹੀ, ਸਿਆਹ ਰੂਪ ਨਾ ਕੋਇ ਦਰਸਾਈਆ। ਕਲਮ ਬਣਾਉਣੀ ਜੇਹੜਾ ਗੋਬਿੰਦ ਬੂਟਾ ਪੁੱਟਿਆ ਕਾਹੀ, ਕਾਇਨਾਤ ਨਾਤ ਵਿਚੋਂ ਪਰਗਟਾਈਆ। ਲਹਿਣਾ ਦੇਣਾ ਪੂਰਾ ਕਰਨਾ ਜੋ ਮਾਛੂਵਾੜੇ ਸਿਫ਼ਤ ਸਾਲਾਹੀ, ਮਹਿਮਾ ਕਥ ਕਥ ਸੁਣਾਈਆ। ਜੋ ਸੰਦੇਸ਼ਾ ਦਿਤਾ ਪਾਂਧੀ ਰਾਹੀ, ਰਹਿਬਰ ਹੋ ਕੇ ਆਪ ਦ੍ਰਿੜਾਈਆ। ਪੁਰਖ ਅਕਾਲਾ ਬਣ ਕੇ ਧੁਰ ਦਾ ਮਾਹੀ, ਮਹਿਬੂਬ ਹੋ ਕੇ ਮੁਹੱਬਤ ਵਿਚ ਆਪਣੀ ਕਾਰ ਕਮਾਈਆ। ਜਨ ਭਗਤਾਂ ਲੱਖ ਚੁਰਾਸੀ ਜਮ ਦੀ ਫਾਸੀ ਕਟੇ ਫਾਹੀ, ਰਾਏ ਧਰਮ ਨਾ ਦਏ ਸਜ਼ਾਈਆ। ਲੇਖਾ ਲਿਖਣਾ ਇਕੋ ਵਾਰ ਦੂਜੀ ਲੋੜ ਰਹੇ ਨਾ ਰਾਈ, ਰਹਿਮਤ ਆਪਣੀ ਆਪ ਕਮਾਈਆ। ਜਨ ਭਗਤ ਸੁਹੇਲੇ ਪਾਰ ਉਤਾਰੇ ਫੜ ਕੇ ਬਾਂਹੀਂ,
❋
❋
ਬਲ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸਮਝਾਈਆ। ਸ਼ੰਕਰ ਕਿਹਾ ਮੇਰੀ ਕਲਮ ਦਵਾਤ ਕੀ ਹੋਵੇ ਵਡੀ ਨਿੱਕੀ, ਸਾਹਿਬ ਦੇ ਸਮਝਾਈਆ। ਪੁਰਖ ਅਕਾਲ ਕਿਹਾ ਸਰਗੁਣ ਧਾਰ ਨਿਰਗੁਣ ਦੂਆ ਏਕਾ ਬਣ ਕੇ ਹੋਵੇ ਇੱਕੀ, ਇਕੋ ਵਾਰ ਜਣਾਈਆ। ਜਿਹਦੀ ਧਾਰ ਨੋਕ ਹੋਵੇ ਤਿੱਖੀ, ਅੱਗੇ ਹੋ ਨਾ ਕੋਇ ਅਟਕਾਈਆ। ਪੁਰਖ ਅਕਾਲ ਸਤਿਜੁਗ ਸਚ ਧਰਮ ਦੀ ਤੇਰੇ ਨਾਲ ਲਿਖ ਕੇ ਬਣਾਉਣੀ ਸਿੱਖੀ, ਸਿੱਖ ਸਤਿਗੁਰ ਰੂਪ ਸਮਾਈਆ। ਨਾਲ ਲਿਆਉਣੀ ਗੋਬਿੰਦ ਵਾਲੀ ਉਹ ਚਿੱਠੀ, ਜਿਸ ਦਾ ਅੱਖਰ ਨਜ਼ਰ ਕੋਇ ਨਾ ਆਈਆ। ਜਿਸ ਵਿਚ ਲੱਖ ਚੁਰਾਸੀ ਇਕੋ ਰੂਪ ਦੱਸਿਆ ਹਾਹੇ ਉਤੇ ਟਿੱਪੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਵੇਖ ਕੇ ਕਲਜੁਗ ਦੀ ਧਾਰ ਆਸਾ ਪਿੱਟੀ, ਰੋ ਰੋ ਰੋ ਕੁਰਲਾਈਆ। ਅੱਗੇ ਨੂੰ ਖਹਿੜਾ ਛੁੱਟਣਾ ਦੀਨ ਦੁਨੀ ਦਾ ਪੱਥਰ ਇੱਟੀਂ, ਕਾਗ਼ਜ਼ਾਂ ਸੀਸ ਨਾ ਕੋਇ ਨਿਵਾਈਆ। ਸਤਿਜੁਗ ਦੀ ਧਾਰ ਸਤਾਰਾਂ ਹਾੜ੍ਹ ਦੀ ਹੋਣੀ ਮਿਤੀ, ਮਿੱਤਰ ਪਿਆਰਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸ਼ੰਕਰ ਕਹੇ ਦਵਾਤ ਊਣੀ ਹੋਵੇ ਕਿ ਭਰੀ, ਮੇਰਾ ਭਰਮ ਦੇਣਾ ਚੁਕਾਈਆ। ਪੁਰਖ ਅਕਾਲ ਕਿਹਾ ਇਸ ਗੱਲ ਤੋਂ ਮੂਲ ਨਾ ਡਰੀਂ, ਡਰ ਤੇਰਾ ਦਿਆਂ ਚੁਕਾਈਆ। ਤੂੰ ਚਰਨ ਕਵਲ ਨਿਗਾਹ ਕਰੀਂ, ਨੇਤਰ ਨੈਣ ਨੀਰ ਵਹਾਈਆ। ਅੰਮ੍ਰਿਤ ਧਾਰ ਵਹੇ ਸਰੀ, ਸਰੋਵਰਾਂ ਲੇਖਾ ਦੇ ਮੁਕਾਈਆ। ਇਹ ਖੇਲ ਨਰਾਇਣ ਨਰ ਹਰੀ, ਹਰਿ ਕਰਤਾ ਆਪ ਕਰਾਈਆ। ਜਿਸ ਦੀ ਧਾਰ ਕਦੇ ਨਾ ਮਰੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਉਸ ਦੀ ਸਰਨੀ ਸਚ ਦਵਾਰ ਪਰੀਂ, ਧੂੜੀ ਚਰਨ ਖ਼ਾਕ ਰਮਾਈਆ। ਦੀਨ ਦਿਆਲਾ ਇਕੋ ਵਰੀਂ, ਵਰ ਦਾਤਾ ਅਗੰਮ ਅਥਾਹੀਆ। ਤੇਰੀ ਖੇਲ ਹੋਵੇ ਖਰੀ, ਖ਼ੈਰਖਾਹੀ ਵਿਚ ਸਮਝਾਈਆ। ਸ਼ੰਕਰਾ ਤੈਨੂੰ ਕਰਕੇ ਬਰੀ, ਤੇਰਾ ਲੇਖਾ ਦਏ ਮੁਕਾਈਆ। ਅੱਗੇ ਸਤਿਜੁਗ ਧਾਰ ਨਵੀਂ ਉਠਾਵੇ ਖੜ੍ਹੀ, ਖੜਗ ਖੰਡੇ ਦੀ ਲੋੜ ਰਹੇ ਨਾ ਰਾਈਆ। ਮੇਰੀ ਇਕੋ ਤੁਕ ਲੈਣੀ ਪੜ੍ਹੀ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਅਗੰਮ ਅਥਾਹੀਆ। ਫੇਰ ਅੰਤ ਅਖ਼ੀਰੀ ਮੰਜ਼ਲ ਚੜ੍ਹੀਂ, ਚੜ੍ਹ ਕੇ ਮਿਲਣਾ ਨੂਰ ਇਲਾਹੀਆ। ਤੇਰੀ ਪਿਛਲੀ ਸੇਵਾ ਬੜੀ, ਅੱਗੇ ਤੋਂ ਲੇਖਾ ਦੇ ਬਦਲਾਈਆ। ਖ਼ੁਸ਼ੀਆਂ ਵਿਚ ਨਿਮਸਕਾਰ ਕਰੀਂ, ਕਰਤੇ ਅੱਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਲੇਖਾ ਕਲਜੁਗ ਅੰਤਮ ਰਹਿਣ ਨਾ ਦੇਵੇ ਸ਼ਰੀ, ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਦਾ ਝਗੜਾ ਦਏ ਚੁਕਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੬ ਊਧਮ ਸਿੰਘ ਦੇ ਗ੍ਰਹਿ ਪਿੰਡ ਜਲਾਲਾਬਾਦ
ਵਿਸ਼ਨੂੰ ਕਹੇ ਵਿਸ਼ਵ ਧਾਰ ਦਾ ਹੋਵੇ ਮੇਰਾ ਬਾਣਾ, ਬਾਣੀ ਖਾਣੀ ਤੋਂ ਬਾਹਰ ਦਿਆਂ ਦ੍ਰਿੜਾਈਆ। ਦਰਸ਼ਨ ਕਰਾਂ ਪੁਰਖ ਅਕਾਲ ਧੁਰ ਦੇ ਰਾਣਾ, ਦੋ ਜਹਾਨਾਂ ਰਈਅਤ ਵੇਖਾਂ ਥਾਈਂ ਥਾਈਂਆ। ਨਾਮ ਨਿਧਾਨ ਅਗੰਮ ਬਿਨ ਰਸਨਾ ਗਾਵਾਂ ਗਾਣਾ, ਨਿਰਗੁਣ ਨਿਰਗੁਣ ਸਿਫ਼ਤ ਸਾਲਾਹੀਆ। ਸਚ ਸੰਦੇਸ਼ਾ ਦੇਵਾਂ ਧਰਮ ਧਾਰ ਮਹਾਨਾ, ਮਹਿਮਾ ਅਕਥ ਕਥ ਸੁਣਾਈਆ। ਜੁਗ ਚੌਕੜੀ ਤੋਂ ਵੱਖਰਾ ਪੁਰਖ ਅਕਾਲ ਪਹਿਰਿਆ ਬਾਣਾ, ਨਿਰਗੁਣ
❋
❋
ਨੂਰ ਜੋਤ ਰੁਸ਼ਨਾਈਆ। ਜਿਸ ਭਗਤਾਂ ਦਾ ਲੇਖੇ ਲਾਉਣਾ ਇਕ ਇਕ ਦਾਣਾ, ਦਾਤਾ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਮੇਰਾ ਹੋਵੇ ਧਰਮ ਦੀ ਧਾਰ ਲਿਬਾਸ, ਜਗ ਨੇਤਰ ਨਜ਼ਰ ਨਾ ਆਈਆ। ਪੁਰਖ ਅਕਾਲ ਦਏ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਮੈਂ ਸਚ ਸੰਦੇਸ਼ਾ ਦੇਵਾਂ ਆਖ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਵੇਖੋ ਖੇਲ ਪ੍ਰਭੂ ਤਮਾਸ਼, ਸ਼ਿਵ ਬ੍ਰਹਮਾ ਧਿਆਨ ਲਗਾਈਆ। ਨਿਰਗੁਣ ਨੂਰ ਨੂਰ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਮੇਰਾ ਖੇਲ ਹੋਣਾ ਅਲੱਖਣੀ, ਅਲਖ ਅਗੋਚਰ ਦਏ ਵਡਿਆਈਆ। ਮੇਰੀ ਧਾਰ ਚਲਣੀ ਦੱਖਣ ਪੱਛਮੀ, ਪਸਚਾਤਾਪ ਵਿਚ ਦੁਹਾਈਆ। ਕਲਜੁਗ ਕੂੜੀ ਕਿਰਿਆ ਕਰਨੀ ਸੱਖਣੀ, ਸਖ਼ਾਵਤ ਪ੍ਰਭ ਦਾ ਨਾਮ ਦਰਸਾਈਆ। ਦੀਨ ਦੁਨੀ ਧਾਰ ਮੱਚਣੀ, ਅਗਨੀ ਅੱਗ ਅੱਗ ਲਗਾਈਆ। ਅਵਤਾਰ ਪੈਗ਼ੰਬਰ ਗੁਰੂ ਪਤ ਰੱਖਣੀ, ਵੇਖਣਹਾਰ ਥਾਉਂ ਥਾਈਂਆ। ਲੇਖਾ ਜਾਣ ਯਥਾਰਥ ਯਥਣੀ, ਯਦੀ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਮੇਰਾ ਹੋਵੇ ਸਤਿ ਸਰੂਪ, ਸਤਿ ਸਤਿ ਵਿਚ ਸਮਾਈਆ। ਮਹਿਮਾ ਪ੍ਰਭ ਦੱਸਾਂ ਅਨੂਪ, ਭੇਵ ਅਭੇਦ ਖੁਲ੍ਹਾਈਆ। ਫਿਰ ਕੇ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਪ੍ਰਭ ਚਰਨ ਚਰਨ ਦਵਾਰ ਬਣ ਅਵਧੂਤ, ਦੂਤੀ ਹੋ ਕੇ ਕਾਰ ਕਮਾਈਆ। ਸਤਿ ਸਚ ਦਾ ਸਮਝ ਸਤਿ ਸਪੂਤ, ਪਿਤਾ ਪੂਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਲੱਖ ਚੁਰਾਸੀ ਧਾਰ ਮੇਰੀ ਚੋਲੀ, ਚੇਲਾ ਪ੍ਰਭ ਦਾ ਰੰਗ ਰੰਗਾਈਆ। ਅਗੰਮ ਅਗੰਮੜੀ ਬੋਲ ਬੋਲੀ, ਅਨਬੋਲਤ ਰਾਗ ਸੁਣਾਈਆ। ਨਿਰਗੁਣ ਧਾਰ ਰੁਤੜੀ ਹੋਵੇ ਮੌਲੀ, ਸਰਗੁਣ ਸਰਗੁਣ ਵੱਜੇ ਵਧਾਈਆ। ਖੇਲ ਵੇਖਣਾ ਉਪਰ ਧੌਲੀ, ਧਰਨੀ ਧਰਤ ਧਵਲ ਚਤੁਰਾਈਆ। ਨਵ ਸੱਤ ਪਾਵੇ ਰੌਲੀ, ਨਵ ਨੌਂ ਚਾਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਵਿਸ਼ਨੂੰ ਕਹੇ ਵਿਸ਼ਵ ਧਾਰ ਹੋਵੇ ਪ੍ਰਕਾਸ਼, ਵਿਸ਼ੇਸ਼ ਵਿਸ਼ਨ ਦਏ ਜਣਾਈਆ। ਪਾਰ ਕਰ ਕਰ ਆਕਾਸ਼, ਧਵਲ ਧੌਲ ਧਰਮ ਧਾਰ ਬਣਾਈਆ। ਜੁਗ ਜੁਗ ਦੀ ਪੂਰੀ ਕਰ ਆਸ, ਆਸ ਆਸਾ ਵਿਚ ਸਮਾਈਆ। ਸੇਵਕ ਸੇਵਾਦਾਰ ਬਣ ਦਾਸ, ਦਾਸੀ ਦਾਸ ਰੂਪ ਸਮਝਾਈਆ। ਇਕ ਇਕ ਦੀ ਪਰਗਟ ਕਰ ਜ਼ਾਤ, ਜ਼ਾਤ ਅਜ਼ਾਤੀ ਡੇਰਾ ਢਾਹੀਆ। ਮੰਜ਼ਲ ਮੰਜ਼ਲ ਦੱਸ ਘਾਟ, ਘਾਟੀ ਪਿਛਲੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਵਿਸ਼ਨੂੰ ਕਹੇ ਸ਼ੰਕਰ ਸਤਾਰਾਂ ਹਾੜ ਆਉਣਾ, ਹੱਸ ਹੱਸ ਦਿਆਂ ਜਣਾਈਆ। ਪੂਰਬ ਲੇਖ ਸਰਬ ਚੁਕਾਉਣਾ, ਚੁਕੰਨਾ ਹੋ ਕੇ ਧਿਆਨ ਲਗਾਈਆ। ਦੀਨ ਦਿਆਲ ਹੁਕਮ ਸੁਣਾਉਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਸ਼ਾਹੋ ਭੂਪ ਖੇਲ ਖਿਲਾਉਣਾ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਪੈਗ਼ੰਬਰਾਂ ਸੰਗ ਰਖਾਉਣਾ, ਮੂਸਾ ਈਸਾ ਮੁਹੰਮਦ ਨਾਲ ਵਡਿਆਈਆ। ਸਦੀ ਚੌਧਵੀਂ ਵਾਸਤਾ ਪਾਉਣਾ, ਨਿਉਂ ਨਿਉਂ ਸੀਸ ਨਿਵਾਈਆ। ਪੁਰਖ ਅਕਾਲ ਜੇ ਮੇਰਾ ਵਕਤ ਮੁਕਾਉਣਾ, ਅੰਤਮ
❋
❋
ਅੰਤ ਦੇਣਾ ਕਰਾਈਆ। ਧਰਮ ਧਾਰ ਦੀ ਗੋਲੀ ਲਛਮੀ ਰੂਪ ਦਰਸਾਉਣਾ, ਜਗਤ ਬਸਤਰਾਂ ਨਾਲ ਸੁਹਾਈਆ। ਨੱਕ ਕਾਲਾ ਨਿਸ਼ਾਨ ਲਗਾਉਣਾ, ਕਲਜੁਗ ਦੀ ਰੀਤੀ ਦੇਣੀ ਮਿਟਾਈਆ। ਹੱਥ ਸੰਖ ਇਕ ਫੜਾਉਣਾ, ਵੱਡੀ ਛੋਟੀ ਨਾ ਕੋਇ ਲੰਬਾਈਆ। ਮਸਤਕ ਲਾਲ ਰੰਗ ਰੰਗਾਉਣਾ, ਦੂਜਾ ਰੰਗ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਇਕ ਦਰਸਾਈਆ। ਵਿਸ਼ਨੂੰ ਕਹੇ ਉਠ ਬ੍ਰਹਮਾ ਖੋਲ੍ਹ ਮੁਖੜੇ ਚਾਰ, ਕਾਲ ਅੰਤ ਲਏ ਅੰਗੜਾਈਆ। ਵੇਖ ਪੈਗ਼ੰਬਰ ਗੁਰ ਅਵਤਾਰ, ਨੇਤਰ ਅੱਖ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਕਰ ਵਿਚਾਰ, ਜੋ ਚਾਰੇ ਆਇਆ ਅਲਾਈਆ। ਸਚ ਦਿਸੇ ਨਾ ਕੋਇ ਦੀਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਿਗਾਹ ਮਾਰ ਵਿਚ ਸੰਸਾਰ, ਪਰਦਾ ਪਰਦੇ ਵਿਚੋਂ ਉਠਾਈਆ। ਜਿਧਰ ਤਕੇ ਧੂੰਆਂਧਾਰ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬ੍ਰਹਮਾ ਕਹੇ ਵਿਸ਼ਨੂੰ ਮੈਂ ਬ੍ਰਹਮਵੇਤਾ, ਬ੍ਰਹਮ ਬ੍ਰਹਮ ਮੇਰਾ ਰੂਪ ਦਰਸਾਈਆ। ਮੇਰਾ ਇਕ ਦਾ ਇਕ ਨੇਤਾ, ਬਿਨ ਨੇਤਰ ਨੂਰ ਰੁਸ਼ਨਾਈਆ। ਜਿਸ ਦੇ ਨਾਲ ਜੁਗ ਚੌਕੜੀ ਹੇਤਾ, ਜੋਤੀ ਜੋਤ ਮਿਲ ਮਿਲ ਵੱਜੇ ਵਧਾਈਆ। ਉਹ ਵਸੇ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਝਟ ਸ਼ੰਕਰ ਉਠ ਕੇ ਬੋਲਿਆ ਬ੍ਰਹਮਾ ਤੇਰਾ ਮੇਰਾ ਪੂਰਾ ਹੋ ਗਿਆ ਠੇਕਾ, ਲੇਖਾ ਅੰਤ ਰਿਹਾ ਨਾ ਰਾਈਆ। ਅੱਗੇ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਸ਼ਬਦੀ ਧਾਰ ਬਣਾ ਕੇ ਬੇਟਾ, ਧੁਰ ਸੰਦੇਸਾ ਇਕ ਸੁਣਾਈਆ। ਭਗਤ ਸੁਹੇਲਾ ਜੋ ਧੁਰ ਸਿੰਘਾਸਣ ਲੇਟਾ, ਸੁਤਿਆਂ ਲਏ ਉਠਾਈਆ। ਕੁਛ ਯਾਦ ਕਰ ਲੈ ਨਵ ਨੌਂ ਚਾਰ ਦਾ ਚੇਤਾ, ਚੇਤਨ ਹੋ ਕੇ ਵੇਖ ਵਖਾਈਆ। ਜੁਗ ਚੌਕੜੀ ਬਦਲੀ ਕਰਨਾ ਜਿਸ ਦਾ ਪੇਸ਼ਾ, ਪੇਸ਼ਤਰ ਸਭ ਨੂੰ ਰਿਹਾ ਦ੍ਰਿੜਾਈਆ। ਜੋ ਆਦਿ ਅੰਤ ਰਹੇ ਹਮੇਸ਼ਾ, ਜੀਵਣ ਮਰਨ ਵਿਚ ਨਾ ਆਈਆ। ਉਸ ਨੇ ਸਾਡਾ ਸਭ ਦਾ ਪੂਰਾ ਕਰਨਾ ਲੇਖਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਉਠ ਵੇਖ ਉਹ ਗੋਬਿੰਦ ਧਾਰ ਧਾਰੀ ਕੇਸਾ, ਕੇਸਵ ਆਪਣਾ ਖੇਲ ਖਿਲਾਈਆ। ਜਿਸ ਨੂੰ ਕਹਿੰਦੇ ਦਸ ਦਸਮੇਸ਼ਾ, ਉਹ ਦਸਮ ਦੀ ਧਾਰ ਨੂਰ ਦਰਸਾਈਆ। ਕਲਜੁਗ ਅੰਤਮ ਕਰ ਕੇ ਵੇਸਾ, ਵੇਸਵਾ ਵੇਖੇ ਜਗਤ ਲੋਕਾਈਆ। ਖੇਲੇ ਖੇਲ ਦੋ ਜਹਾਨ ਦੇਸ ਬਦੇਸਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਮਾਲਕ ਏਕਾ, ਏਕੰਕਾਰ ਇਕ ਅਖਵਾਈਆ।
੨੩ ਜੇਠ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ
ਵਿਸ਼ਨੂੰ ਕਹੇ ਮੇਰੇ ਨਿਰੰਕਾਰਾ, ਨਰ ਨਿਰੰਕਾਰ ਤੇਰੀ ਸਰਨਾਈਆ। ਸਚਖੰਡ ਨਿਵਾਸੀ ਏਕੰਕਾਰਾ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਜੋਤੀ ਧਾਰ ਕਰਾਂ ਨਿਮਸਕਾਰਾ, ਬਿਨ ਸੀਸ ਸੀਸ ਝੁਕਾਈਆ। ਕਲ ਕਲਕੀ ਤੇਰਾ ਅਵਤਾਰਾ, ਜੁਗ ਚੌਥੇ ਵੱਜੇ ਵਧਾਈਆ। ਤੇਰਾ ਸੋਹੇ ਇਕੋ ਇਕ ਬੰਕ ਦਵਾਰਾ, ਦਵਾਰ ਬੰਕ ਵੱਜੇ ਵਧਾਈਆ। ਤੇਰੀ ਚਰਨ ਧੂੜ ਮੇਰਾ ਭੰਡਾਰਾ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਕਲਜੁਗ
❋
❋
ਅੰਤ ਬਣ ਵਰਤਾਰਾ, ਸ੍ਰੀ ਭਗਵੰਤ ਦਿਆਂ ਵਰਤਾਈਆ। ਤੇਰੇ ਭਗਤਾਂ ਕਰ ਪਿਆਰਾ, ਪ੍ਰੀਤਮ ਪ੍ਰੇਮੀ ਵੇਖ ਵਖਾਈਆ। ਜਿਹੜੇ ਦਿਵਸ ਰੈਣ ਕਰਦੇ ਕਾਰਾ, ਕਰਨੀ ਕਰਤੇ ਕਾਰ ਕਮਾਈਆ। ਨਿਉਂ ਨਿਉਂ ਨਮੋਂ ਨਮੋਂ ਕਰਾਂ ਨਿਮਸਕਾਰਾ, ਨੇਤਰ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਵਿਸ਼ਨੂੰ ਕਹੇ ਪ੍ਰਭੂ ਸਤਿ ਪ੍ਰੇਮ ਦੀ ਚਾੜ੍ਹ ਦੇ ਰੰਗਤ, ਰੰਗਣ ਇਕ ਰੰਗਾਈਆ। ਦਰ ਭਿਖਾਰੀ ਬੈਠਾ ਮੰਗਤ, ਦਰਵੇਸ਼ ਸੀਸ ਨਿਵਾਈਆ। ਨਿਗਾਹ ਮਾਰੀ ਜੇਰਜ ਅੰਡਜ, ਉਤਭੁਜ ਸੇਤਜ ਫੋਲ ਫੁਲਾਈਆ। ਮਾਨਵ ਜ਼ਾਤੀ ਮਿਲਿਆ ਕੋਇ ਨਾ ਪੰਡਤ, ਬੁਧੀ ਤੋਂ ਪਰੇ ਕਰੇ ਨਾ ਕੋਇ ਪੜ੍ਹਾਈਆ। ਨਵ ਨਵ ਚਾਰ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਦਰਸਾਈਆ। ਦਰ ਤੇਰੇ ਮੇਰੀ ਮਿੰਨਤ, ਧੂੜੀ ਖ਼ਾਕ ਖ਼ਾਕ ਰਮਾਈਆ। ਤੇਰੇ ਭਗਤਾਂ ਜਨਮ ਜਨਮ ਦੀ ਰਹੇ ਕੋਇ ਨਾ ਚਿੰਤ, ਕਰਮ ਕਰਮ ਦਾ ਲੇਖਾ ਦੇਣਾ ਮੁਕਾਈਆ। ਸਤਿ ਸਚ ਦੀ ਦੇਣੀ ਹਿੰਮਤ, ਹੌਸਲਾ ਇਕੋ ਇਕ ਵਧਾਈਆ। ਮਨ ਕਰੇ ਕੋਇ ਨਾ ਇੱਲਤ, ਸੁਰਤੀ ਸ਼ਬਦ ਵਿਚ ਸਮਾਈਆ। ਸਦੀ ਚੌਧਵੀਂ ਖ਼ੁਆਰੀ ਹੋਵੇ ਕੋਇ ਨਾ ਜ਼ਿੱਲਤ, ਸਿਰ ਆਪਣਾ ਹੱਥ ਟਿਕਾਈਆ। ਜਿਸ ਦਵਾਰਿਉਂ ਭਗਤ ਭਗਵਾਨ ਖਾਵੇ ਨਿਮਕ, ਧੁਰ ਦੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਸੁਣ ਵਿਸ਼ਨੂੰ ਵਿਸ਼ਵ ਧਾਰ, ਵਿਸ਼ਨ ਦਿਆਂ ਜਣਾਈਆ। ਮੇਰਾ ਨੂਰ ਜ਼ਹੂਰ ਅਪਾਰ, ਅਪਰੰਪਰ ਸਵਾਮੀ ਆਪ ਦ੍ਰਿੜਾਈਆ। ਜੋਤੀ ਧਾਰ ਚੌਵੀਆਂ ਅਵਤਾਰ, ਸ਼ਬਦੀ ਧਾਰ ਡੰਕ ਸ਼ਨਵਾਈਆ। ਜਿਸ ਦੀ ਮਹਿਮਾ ਕਾਗਤ ਕਲਮ ਨਾ ਲਿਖਣਹਾਰ, ਸਿਫ਼ਤਾਂ ਵਿਚ ਨਾ ਸਿਫ਼ਤ ਸਾਲਾਹੀਆ। ਸੋ ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜਨ ਭਗਤ ਸੁਹੇਲੇ ਲਏ ਉਠਾਲ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸੰਬਲ ਬਹਿ ਕੇ ਪਾਵੇ ਸਾਰ, ਸਿਰ ਆਪਣਾ ਹੱਥ ਟਿਕਾਈਆ। ਉਠ ਵੇਖ ਕਰ ਵਿਚਾਰ, ਪਰਦਾ ਪਰਦੇ ਵਿਚੋਂ ਹਟਾਈਆ। ਭਗਤ ਸੁਹੇਲੇ ਸੇਵਾਦਾਰ, ਜੋ ਸਚ ਦਵਾਰੇ ਸੇਵ ਕਮਾਈਆ। ਦਿਵਸ ਰੈਣ ਕਰਦੇ ਕਾਰ, ਕਿਰਤੀ ਕਿਰਤ ਕਮਾਈਆ। ਖ਼ਾਦਮ ਹੋ ਕੇ ਖ਼ਿਦਮਤਗਾਰ, ਖ਼ਾਲਸ ਆਪਣਾ ਰੂਪ ਦਰਸਾਈਆ। ਤਿਨ੍ਹਾਂ ਲੇਖਾ ਲਿਖਾਂ ਆਪਣੀ ਧਾਰ, ਦੂਸਰ ਅਵਰ ਨਾ ਕੋਇ ਜਣਾਈਆ। ਨਾਮ ਪਿਆਲਾ ਦੇਵਾਂ ਪਿਆਲ, ਨਿਝਰ ਝਿਰਨਾ ਇਕ ਝਿਰਾਈਆ। ਗੁਰਮੁਖ ਬਣਾ ਕੇ ਧੁਰ ਦੇ ਲਾਲ, ਲਾਲਨ ਆਪਣੇ ਗ੍ਰਹਿ ਵਸਾਈਆ। ਅੰਤ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਕੋਇ ਚਤੁਰਾਈਆ। ਚਿਤ੍ਰਗੁਪਤ ਲੇਖ ਨਾ ਸਕੇ ਵਖਾਲ, ਰਾਏ ਧਰਮ ਨਾ ਦਏ ਸਜ਼ਾਈਆ। ਕਿਰਪਾ ਕਰਾਂ ਹੋ ਕੇ ਦੀਨ ਦਿਆਲ, ਨਾਥ ਅਨਾਥਾਂ ਵੇਖ ਵਖਾਈਆ। ਕਲਜੁਗ ਅੰਤ ਅਵੱਲੜੀ ਚਾਲ, ਨਿਰਾਲੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਪੁਰਖ ਅਕਾਲ ਕਹੇ ਵਿਸ਼ਨੂੰ ਸੁਣ ਲੈ ਹੁਕਮ ਯੱਕਾ, ਯਕ ਦਿਆਂ ਦ੍ਰਿੜਾਈਆ। ਮੇਰਾ ਭਗਤਾਂ ਨਾਲ ਨਾਤਾ ਪੱਕਾ, ਜੋ ਜਗਤ ਪਕਵਾਨ ਸੇਵ ਕਮਾਈਆ। ਅੰਤ ਕੰਤ ਨਾ ਦੇਵੇ ਧੱਕਾ, ਦਰਗਾਹ ਸਚ ਮਿਲੇ ਵਡਿਆਈਆ। ਨਾਮ ਭੰਡਾਰਾ ਦੇ ਕੇ ਰਤਾ, ਰਤਨ ਅਮੋਲਕ ਹੀਰੇ ਲਏ ਉਪਜਾਈਆ। ਚਰਨ ਧੂੜੀ ਦਾ ਝੋਲੀ ਪਾ ਕੇ ਫੱਕਾ, ਫਕ ਕਲਜੁਗ ਕੂੜੀ ਕਿਰਿਆ ਦਏ ਵਖਾਈਆ। ਜਨਮ ਕਰਮ ਦਾ ਲਹਿਣਾ ਦੇਣਾ ਕਰਕੇ ਰਫ਼ਾ, ਰਫ਼ਾਕਤ ਆਪਣੇ ਨਾਲ ਰਲਾਈਆ।
❋
❋
ਸਚ ਦਵਾਰੇ ਸਤਿ ਧਾਰ ਦੀ ਸ਼ਫ਼ਾ, ਸਾਹਿਬ ਸੁਲਤਾਨ ਵਖਾਈਆ। ਪ੍ਰੇਮ ਪਿਆਰ ਦਾ ਦੇ ਕੇ ਦੋ ਜਹਾਨਾਂ ਨਾਲੋਂ ਨਫ਼ਾ, ਨੁਕਸਾਨ ਜੀਵਣ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਵਿਸ਼ਨੂੰ ਕਹੇ ਮੈਂ ਭਗਤ ਸੁਹੇਲੇ ਵੇਖਾਂ ਅੱਖੀਂ, ਬਿਨ ਨੇਤਰ ਲੋਚਨ ਨੈਣ ਨੈਣ ਨੈਣ ਉਠਾਈਆ। ਜਿਨ੍ਹਾਂ ਦੀ ਸਾਹਿਬ ਸੁਲਤਾਨ ਪਹਿਲੋਂ ਪਤ ਰੱਖੀ, ਰੱਖਕ ਹੋਵੇ ਥਾਉਂ ਥਾਈਂਆ। ਅੰਤਰ ਦੇ ਪ੍ਰੇਮ ਦੀ ਰਤੀ, ਰਤ ਕੂੜੀ ਦਿਤੀ ਸੁਕਾਈਆ। ਸਤਿ ਧਰਮ ਬਣਾ ਕੇ ਸਖ਼ੀ, ਕਾਹਨ ਬੰਸਰੀ ਨਾਮ ਜਣਾਈਆ। ਵਸਤ ਅਮੋਲਕ ਦੇ ਅਣਚੱਖੀ, ਬਿਨ ਰਸਨਾ ਰਸ ਸਮਝਾਈਆ। ਨਿਰਗੁਣ ਜੋਤ ਜਗਾ ਕੇ ਬੱਤੀ, ਅੰਧ ਅੰਧੇਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਕਮਲਾਪਤੀ, ਪਤ ਰੱਖੇ ਥਾਉਂ ਥਾਈਂਆ। ਜਿਨ੍ਹਾਂ ਸੇਵ ਕਮਾਈ ਪ੍ਰੇਮ ਪ੍ਰੀਤੀ ਵਿਚ ਹੱਥੀਂ, ਓਨ੍ਹਾਂ ਹਥੇਲੀ ਉਤੇ ਟਿਕਾਈਆ। ਮੰਜ਼ਲ ਜਗਤ ਜਹਾਨ ਦੀ ਟੱਪੀ, ਟਾਪੂਆਂ ਵਿਚੋਂ ਬਾਹਰ ਕਢਾਈਆ। ਮੰਜ਼ਲ ਮਿਲੇ ਹਕੀਕਤ ਹੱਕੀ, ਹਰਿ ਕਰਤਾ ਆਪ ਦਵਾਈਆ। ਜਨ ਭਗਤ ਸੁਹੇਲਾ ਰਹੇ ਕੋਇ ਨਾ ਸ਼ੱਕੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਕਲਜੁਗ ਅੰਤਮ ਸ੍ਰਿਸ਼ਟੀ ਜਾਏ ਮਥੀ, ਗੁਰਮੁਖ ਗੁਰ ਗੁਰ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸ਼ਬਦ ਦੀ ਧਾਰ ਖੇਲ ਸੱਚੀ, ਸਤਿ ਸਚ ਵਿਚ ਸਮਝਾਈਆ।