੨੪ ਜੇਠ ਸ਼ਹਿਨਸ਼ਾਹੀ ਸੰਮਤ ੬ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸ ਪੁਰ
ਚੌਵੀ ਜੇਠ ਦਿਵਸ ਸੁਭਾਗਾ, ਭਗਵਨ ਭਾਗ ਸਮਝਾਈਆ। ਖੇਲੇ ਖੇਲ ਪ੍ਰਭ ਗ਼ਰੀਬ ਨਿਵਾਜ਼ਾ, ਮਿਹਰਵਾਨ ਦਇਆ ਕਮਾਈਆ। ਕਿਰਪਾ ਨਿਧਾਨ ਸਾਜਣ ਸਾਜਾ, ਸਾਹਿਬ ਸੁਲਤਾਨ ਬੇਪਰਵਾਹੀਆ। ਸ਼ਬਦੀ ਧਾਰ ਵਿਚੋਂ ਕਿਹਾ ਗੋਬਿੰਦ ਆਪਣਾ ਸੁਤ ਤੋਹੇ ਨਿਵਾਜ਼ਾ, ਥਿਤ ਇਕੋ ਇਕ ਵਡਿਆਈਆ। ਨਾਮ ਸੁਣਾਇਆ ਅਗੰਮ ਰਾਗਾ, ਰਾਗਾਂ ਤੋਂ ਬਾਹਰ ਕੀਤੀ ਪੜ੍ਹਾਈਆ। ਸ਼ਬਦ ਵਜਾਇਆ ਸ਼ਬਦ ਅਨਾਦਾ, ਸ਼ਬਦੀ ਸ਼ਬਦ ਸੁਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਚੌਵੀ ਜੇਠ ਗੋਬਿੰਦ ਸੁਤ ਨਿਵਾਜ, ਹਰਿ ਕਰਤੇ ਦਿਤੀ ਵਡਿਆਈਆ। ਨੌ ਦਾਣੇ ਦਿਤੇ ਖਾਜ, ਗੰਦਮ ਚਨੇ ਤੋਂ ਬਾਹਰ ਜਵੀ ਹੱਥ ਫੜਾਈਆ। ਦੁੱਖ ਭੁੱਖ ਤੇਰਾ ਸਮਾਜ, ਸਮਗਰੀ ਦਿਤੀ ਦ੍ਰਿੜਾਈਆ। ਫੇਰ ਸ਼ਬਦ ਦੀ ਮਾਰ ਅਵਾਜ਼, ਸ਼ਬਦ ਵਿਚ ਸਮਝਾਈਆ। ਔਹ ਵੇਖ ਬਗੀਚਾ ਬਾਗ਼, ਬਾਗ਼ਬਾਨ ਦਰਸਾਈਆ। ਔਹ ਵੇਖ ਤੇਰੇ ਬੰਸ ਦਾ ਬੁਝਿਆ ਚਰਾਗ, ਤਤਾਂ ਵਾਲਾ ਨਜ਼ਰ ਕੋਇ ਨਾ ਆਈਆ। ਔਹ ਵੇਖ ਮੇਰੇ ਚਾਰ ਜੁਗ ਦੇ ਸਾਧ, ਬਾਲੇ ਧੁਰ ਦੇ ਦਿਆਂ ਵਖਾਈਆ। ਕਿਉਂ ਗੋਬਿੰਦ ਤੂੰ ਨੌਂ ਸਾਲ ਦਾ ਜਿਸ ਵੇਲੇ ਤੇਗ਼ ਬਹਾਦਰ ਦਾ ਸਿਰ ਤੋਂ ਲੱਥਾ ਤਾਜ, ਜਗਤ ਵਾਲੀ ਨਜ਼ਰ ਕੋਇ ਨਾ ਆਈਆ। ਇਹ ਉਸ ਦੇ ਸਾਥੀ ਜਿਨ੍ਹਾਂ ਦੇ ਅੰਦਰ ਆਇਆ ਸੀ ਵੈਰਾਗ, ਨੈਣਾਂ ਰੋ ਕੇ ਨੀਰ ਵਹਾਈਆ। ਅੱਠੇ ਪਹਿਰ ਰੋ ਕੇ ਕਰਨ ਯਾਦ, ਅੰਦਰੇ ਅੰਦਰ ਧਿਆਨ ਲਗਾਈਆ। ਪੁਰਖ ਅਕਾਲ ਦਿਤੀ ਦਾਦ, ਮਿਹਰ ਨਜ਼ਰ ਉਠਾਈਆ। ਤੇਗ਼ ਬਹਾਦਰ ਕੀਤੀ ਅਰਦਾਸ,
❋
❋
ਸੀਸ ਦਿਤਾ ਝੁਕਾਈਆ। ਕੁਝ ਨਹੀਂ ਮੇਰੇ ਪਾਸ, ਪ੍ਰਭ ਤੇਰਾ ਤੇਰੇ ਹੱਥ ਫੜਾਈਆ। ਪੁਰਖ ਅਕਾਲ ਕਿਹਾ ਮੈਂ ਸ਼ਾਹ ਪਾਤਸ਼ਾਹ ਦੋ ਜਹਾਨਾਂ ਕਰਾਂ ਰਾਜ, ਰਈਅਤ ਨਿਰਗੁਣ ਨਿਰਗੁਣ ਆਪ ਬਣਾਈਆ। ਤੇਗ਼ ਬਹਾਦਰ ਗੋਬਿੰਦ ਤੇਰਾ ਸੁਤ ਨਹੀਂ ਮੈਂ ਆਪਣਾ ਸੁਤ ਲਿਆ ਨਿਵਾਜ, ਆਯੂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਤੇਗ਼ ਬਹਾਦਰ ਕਿਹਾ ਇਹ ਮੇਰਾ ਸੱਜਣ ਮੀਤ, ਗੋਬਿੰਦ ਰਾਹ ਤਕਾਈਆ। ਗੋਬਿੰਦ ਕਿਹਾ ਮੈਂ ਨੌਂ ਸਾਲ ਦਾ ਨਵ ਨੌਂ ਚਾਰ ਤੋਂ ਬਾਹਰ ਮੇਰੀ ਤਾਰੀਖ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਮੈਨੂੰ ਉਸ ਪ੍ਰਭੂ ਦੀ ਉਡੀਕ, ਜੋ ਪੁਰਖ ਅਕਾਲ ਮੇਰਾ ਪਿਤਾ ਮਾਈਆ। ਨਾਲੇ ਹੱਸ ਕੇ ਕਿਹਾ ਖ਼ੁਸ਼ੀ ਵਿਚ ਮੇਰਾ ਪਾਰਬ੍ਰਹਮ ਪ੍ਰਭ ਮੈਨੂੰ ਬਖ਼ਸ਼ ਦਏ ਉਹ ਚੀਜ਼, ਜਿਹੜੀ ਹੱਥ ਕਿਸੇ ਨਾ ਆਈਆ। ਫਿਰ ਲਾਹ ਕੇ ਗਲੋਂ ਕਮੀਜ਼, ਰੌਲਾ ਦਿਤਾ ਪਾਈਆ। ਨੇਤਰ ਰੋ ਕੇ ਕਿਹਾ ਮੈਂ ਤੇਰਾ ਅਜ਼ੀਜ਼, ਛੋਟਾ ਨੰਨ੍ਹਾ ਵੇਖ ਵਖਾਈਆ। ਫਿਰ ਖੜ੍ਹ ਗਿਆ ਵਿਚ ਦਲੀਜ਼, ਅੰਦਰ ਬਾਹਰ ਚਰਨ ਰਖਾਈਆ। ਖ਼ੁਸ਼ੀ ਵਿਚ ਮਾਰ ਕੇ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਫਿਰ ਮਾਰ ਕੇ ਅੱਗੇ ਲੀਕ, ਦੋਵੇਂ ਹੱਥ ਦਿਤੇ ਉਠਾਈਆ। ਪ੍ਰਭੂ ਤੇਰਾ ਮੇਰਾ ਨਹੀਂ ਕੋਈ ਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਬਿਨਾ ਕਲਮ ਤੋਂ ਪੁਰਖ ਅਕਾਲ ਕਰ ਤਸਦੀਕ, ਸ਼ਹਾਦਤ ਆਪਣੀ ਦੇ ਭੁਗਤਾਈਆ। ਤੇਗ਼ ਬਹਾਦਰ ਦੇ ਜੋ ਦਿਸਦੇ ਤੈਨੂੰ ਮੀਤ, ਇਹਨਾਂ ਮਿੱਤਰਾਂ ਆਪਣੇ ਨਾਲ ਮਿਲਾਈਆ। ਸ੍ਰੀ ਭਗਵਾਨ ਹੱਸ ਕੇ ਕਿਹਾ ਠੀਕ, ਠਾਕਰ ਹੋ ਕੇ ਜੋੜ ਜੁੜਾਈਆ। ਗੋਬਿੰਦ ਤੇਰਾ ਦਸਵਾਂ ਜਾਮਾ ਤੇ ਇਹਨਾਂ ਦੇ ਸਿਰ ਤੇ ਮੇਂਢੀ ਦਸ ਹੋਵੇ ਤੇ ਨੌ ਸਾਲ ਤੋਂ ਘੱਟ ਉਮਰ ਤੇਰੀ ਪਿਛਲੀ ਦੱਸਣ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਗੋਬਿੰਦ ਕਿਹਾ ਕਿਉਂ ਮੇਂਢੀ ਹੋਵੇ ਦਸ, ਮੈਂਡੇ ਸਾਹਿਬ ਦੇਣਾ ਜਣਾਈਆ। ਪੁਰਖ ਅਕਾਲ ਕਿਹਾ ਉਹ ਗੋਬਿੰਦ ਤੂੰ ਪੰਜਾਂ ਦੇ ਪੈਣਾ ਵਸ, ਪੰਜ ਪਿਆਰੇ ਤੇਰੀ ਧਾਰ ਰਖਾਈਆ। ਮੈਂ ਫੇਰ ਖੇਲ ਵੇਖਣਾ ਵਤ, ਵਤਨ ਬੇਵਤਨ ਹੋ ਕੇ ਆਪਣੀ ਕਾਰ ਕਮਾਈਆ। ਤੇਰੀ ਲੇਖੇ ਲਾ ਕੇ ਰਤ, ਰਤਨ ਅਮੋਲਕ ਲੈਣੇ ਪ੍ਰਗਟਾਈਆ। ਤੇਰੀ ਧਾਰ ਦਾ ਖੋਲ੍ਹ ਕੇ ਹੱਟ, ਵਸਤ ਅਮੋਲਕ ਦੇਣੀ ਵਰਤਾਈਆ। ਇਕੱਠੇ ਕਰਾਉਣੇ ਝੀਵਰ ਛੀਂਬੇ ਨਾਈ ਜੱਟ, ਜ਼ਾਤ ਪਾਤ ਦਾ ਡੇਰਾ ਢਾਹੀਆ। ਗੋਬਿੰਦ ਨੌਂ ਸਾਲ ਦਾ ਨੌ ਵਾਰ ਖ਼ੁਸ਼ੀਆਂ ਵਿਚ ਗਿਆ ਟੱਪ, ਨੌ ਦਾਣੇ ਜਵੀ ਦੇ ਖਾ ਕੇ ਦੰਦਾਂ ਹੇਠ ਦਬਾਈਆ। ਫਿਰ ਜ਼ਿਮੀਂ ਦੇ ਉਤੇ ਦਿਤੇ ਸੱਟ, ਜ਼ਿਮੀਂ ਅਸਮਾਨ ਵੱਲ ਵੇਖ ਵਖਾਈਆ। ਫੇਰ ਪੰਜੇ ਉਂਗਲਾਂ ਲਈਆਂ ਤਕ, ਪੰਜ ਪਿਆਰਾ ਨਜ਼ਰ ਕੋਇ ਨਾ ਆਈਆ। ਫੇਰ ਮੁਖ ਵਿਚ ਪਾਈਆਂ ਝਟ, ਰਸਾ ਚੂਸ ਕੇ ਆਪਣਾ ਰਸ ਬਣਾਈਆ। ਫੇਰ ਪੁਰਖ ਅਕਾਲ ਸ਼ਬਦ ਅਗੰਮੀ ਮਾਰੀ ਸੱਟ, ਜ਼ਿਮੀਂ ਅਸਮਾਨ ਵੱਲ ਵੇਖ ਵਖਾਈਆ। ਚਪੇੜ ਮਾਰੀ ਟਕ ਟਕ, ਟਕਿਆਂ ਦਾ ਝਗੜਾ ਦਿਤਾ ਮੁਕਾਈਆ। ਫੇਰ ਖੋਲ੍ਹ ਕੇ ਵੇਖਿਆ ਅੱਖ, ਪ੍ਰਤਖ ਮਿਲਿਆ ਬੇਪਰਵਾਹੀਆ। ਗੋਬਿੰਦ ਪੁਠੀ ਪੈਰੀਂ ਪਿਆ ਨੱਠ, ਭੱਜਿਆ ਵਾਹੋ ਦਾਹੀਆ। ਨਾਲੇ ਮਾਰਿਆ ਪੱਟ ਤੇ ਹੱਥ, ਲਲਕਾਰ ਕੇ ਦਿਤਾ ਸੁਣਾਈਆ। ਮੈਂ ਤੇਰਾ ਪੁਤ ਰਹਾਂ ਤੇਰੇ ਵਿਚ, ਸਤਿ ਸਚ ਵਿਚ ਸਮਾਈਆ। ਮੇਰੇ ਪ੍ਰਭੂ ਇਹ ਭਾਂਡਾ ਤੇਰਾ ਕਾਇਆ ਦਾ ਬਣ ਜਾਣਾ ਕੱਚ, ਤਨ ਵਜੂਦ ਰਹੇ ਨਾ ਰਾਈਆ। ਸ੍ਰੀ ਭਗਵਾਨ ਕਿਹਾ ਉਹ ਮੇਰੇ ਦੁਲਾਰੇ ਕੁਝ ਸ਼ਕ, ਨੇੜੇ ਆਉਣਾ ਚਾਈਂ ਚਾਈਂਆ। ਗੋਬਿੰਦ ਗ਼ੁੱਸੇ ਵਿਚ ਕਿਹਾ ਪਹਿਲੋਂ ਮੇਰਾ ਦੇ ਦੇ ਹੱਕ, ਹਕੀਕਤ ਮੇਰੀ ਝੋਲੀ ਪਾਈਆ।
❋
❋
ਫੇਰ ਹੱਥ ਰੱਖਿਆ ਉਤੇ ਨੱਕ, ਸਹਿਜ ਨਾਲ ਦਬਾਈਆ। ਪੁਰਖ ਅਕਾਲ ਰੱਖਣੀ ਪਤਿ, ਪਰਮੇਸ਼ਵਰ ਤੇਰਾ ਰਾਹ ਤਕਾਈਆ। ਕੌਲ ਇਕਰਾਰ ਕਰ ਲੈ ਪੱਕ, ਨੌ ਸਾਲ ਦੀ ਆਯੂ ਮੇਰੀ ਦਏ ਗਵਾਹੀਆ। ਉਹ ਤਤਾਂ ਵਾਲਾ ਪਿਤਾ ਤੇਗ਼ ਬਹਾਦਰ ਗਿਆ ਛਡ, ਸੀਸ ਕਟਾਰ ਨਾਲ ਕਟਾਈਆ। ਮੇਰਾ ਸਰੀਰ ਤਨ ਵਜੂਦ ਮਾਤਾ ਪਿਤਾ ਦੀ ਰੱਤ, ਮੇਰਾ ਨੂਰ ਤੇਰੀ ਰੁਸ਼ਨਾਈਆ। ਮੈਂ ਚਾਹੁੰਦਾ ਅੱਗੇ ਵਾਸਤੇ ਤੇਰਾ ਹੋਵੇ ਸਾਥ, ਦੂਜੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੇਰੀ ਨੌਂ ਸਾਲ ਦੀ ਉਮਰ, ਅੰਬਰ ਵੇਖ ਥਾਉਂ ਥਾਈਂਆ। ਗੋਬਿੰਦ ਖ਼ੁਸ਼ੀਆਂ ਵਿਚ ਪਾਈ ਘੁੰਮਰ, ਨੱਚ ਕੇ ਦਿਤਾ ਵਖਾਈਆ। ਆਪਣੇ ਅੰਗੂਠੇ ਲੱਗਾ ਚੁੰਮਣ, ਜੀਭ ਦੰਦਾਂ ਹੇਠ ਦਬਾਈਆ। ਫੇਰ ਇਸ਼ਾਰੇ ਨਾਲ ਸਭ ਦੀ ਚੋਟੀ ਲੱਗਾ ਮੁੰਨਣ, ਬਚਿਆ ਰਹਿਣ ਕੋਇ ਨਾ ਪਾਈਆ। ਫਿਰ ਹੱਥੋਂ ਕੜਾ ਲਾਹ ਕੇ ਕੰਗਣ, ਉਂਗਲਾਂ ਵਿਚ ਪਵਾਈਆ। ਫੇਰ ਬਾਂਹ ਦੀ ਪਾ ਕੇ ਝੁੰਬਲ, ਝਟ ਦਿਤੀ ਖੁਲ੍ਹਾਈਆ। ਫੇਰ ਚਾਰੋਂ ਕੁੰਟ ਲੱਗਾ ਸੁੰਘਣ, ਗੁਰਮੁਖ ਵੇਖੇ ਥਾਉਂ ਥਾਈਂਆ। ਫੇਰ ਉਂਗਲ ਰੱਖ ਕੇ ਉਤੇ ਬੁੱਲਣ, ਜ਼ੋਰ ਨਾਲ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਕਿਹਾ ਗੋਬਿੰਦ ਮੇਰਾ ਖੇਲ ਜੁਗ ਜੁਗੀ, ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵਾਂ ਸੁਧੀ, ਸੁੱਧ ਆਪਣੇ ਨਾਲ ਰਖਾਈਆ। ਖੇਲ ਕਰਾਵਾਂ ਪਰੇ ਬੁਧੀ, ਬੁਧ ਮਨ ਨਾ ਕੋਇ ਚਤੁਰਾਈਆ। ਲਾਡ ਲਡਾਵਾਂ ਵਿਚ ਯੁੱਧੀ, ਸ਼ਸਤਰ ਸ਼ਸਤਰਾਂ ਨਾਲ ਟਕਰਾਈਆ। ਗੋਬਿੰਦ ਖ਼ੁਸ਼ੀ ਵਿਚ ਪਾਈ ਲੁੱਡੀ, ਕਦਮ ਕਦਮ ਨਾਲ ਬਦਲਾਈਆ। ਪੁਰਖ ਅਕਾਲ ਦੀਨ ਦਿਆਲ ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਜਗਤ ਵਾਸਨਾ ਵਿਚ ਖੇਲ ਕਰਾਉਂਦਾ ਰਿਹਾ ਗੱਦੀਆਂ ਵਾਲੀ ਦੇ ਕੇ ਗੁੱਡੀ, ਨਾਮ ਜਗਤ ਵਾਲਾ ਸਮਝਾਈਆ। ਮੈਂ ਤੇਰਾ ਸੁਤ ਦੁਲਾਰਾ ਬਿਨਾ ਤੇਰੇ ਸ਼ਬਦ ਤੋਂ ਕੋਈ ਧਾਰ ਨਹੀਂ ਕਰਨੀ ਉਘੀ, ਆਪਣਾ ਨਾਮ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਪ੍ਰਭੂ ਮੈਂ ਚਾਰ ਜੁਗ ਦਾ ਬੇਟਾ ਸੁਣਦਾ ਰਿਹਾ ਕੰਨੀਂ, ਅਗੰਮ ਆਵਾਜ਼ ਬੇਪਰਵਾਹੀਆ। ਤੂੰ ਦਾਤਾ ਬੜਾ ਧਨੀ, ਦੇਵਣਹਾਰ ਅਖਵਾਈਆ। ਜਿਸ ਨੂੰ ਨਾਮ ਦਿਤਾ ਈਮਾਨ ਦਿਤਾ ਮਾਤਲੋਕ ਬੇੜਾ ਆਇਆ ਬੰਨ੍ਹੀ, ਜਗਤ ਜੁਗਤ ਵਿਚ ਚਤੁਰਾਈਆ। ਉਹ ਦੀਨਾਂ ਮਜ਼੍ਹਬਾਂ ਦੀ ਵਾਸਨਾ ਚਾਰ ਜੁਗ ਦੀ ਕਾਇਆ ਗੁਡੀਆ ਵਾਂਗ ਅੰਨ੍ਹੀ, ਅੱਖੀਂ ਵੇਖਣ ਕੁਛ ਨਾ ਪਾਈਆ। ਮੇਰੀ ਇਕ ਅਰਜ਼ੋਈ ਮੰਨੀ, ਦਰ ਤੇਰੇ ਸੀਸ ਝੁਕਾਈਆ। ਜਿਸ ਵੇਲੇ ਤੂੰ ਮੇਰਾ ਹੋਵੇਂ ਤਨੀ, ਇਕ ਘਰ ਵਿਚ ਰਹਿ ਕੇ ਦੋਵੇਂ ਝਟ ਲੰਘਾਈਆ। ਉਸ ਵੇਲੇ ਮੇਰਿਆਂ ਸਿੱਖਾਂ ਦਾ ਆਪਣੇ ਭਗਤਾਂ ਦਾ ਬੇੜਾ ਬੰਨ੍ਹੀ, ਕਲਜੁਗ ਦੀ ਮਾਇਆ ਪੋਹ ਸਕੇ ਨਾ ਰਾਈਆ। ਦੀਨ੍ਹਾਂ ਮਜ਼੍ਹਬਾਂ ਵਿਚ ਮਾਇਆਧਾਰੀ ਸੋਹਣੀ ਬਣਨੀ ਚੰਨੀ, ਜਗਤ ਸ਼ਿੰਗਾਰ ਦਏ ਕਰਾਈਆ। ਕਾਮ ਵਾਸ਼ਨਾ ਵਿਚ ਸਭ ਦੀ ਆਸਾ ਜਾਣੀ ਡੰਨੀ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਕਿਹਾ ਗੋਬਿੰਦ ਇਹ ਗੁਡੀਆ ਸਮਝ ਨਾ ਅੰਧੀ, ਨੇਤਰਹੀਣ ਅਖਵਾਈਆ। ਇਹ ਕਾਮ ਵਾਸਨਾ ਵਿਚ ਨਹੀਂ ਗੰਦੀ, ਜਗਤ ਤ੍ਰਿਸਨਾ ਨਾ ਕੋਇ ਹਲਕਾਈਆ। ਇਹ ਕਲਜੁਗ ਦੀ ਧਾਰ ਸੋਹਣੀ ਸੁਚੱਜੀ ਚੰਗੀ, ਭਗਤੀ ਵਾਲਿਆਂ ਲਏ
❋
❋
ਪ੍ਰਨਾਈਆ। ਇਹ ਹੋ ਜਾਏ ਇਕ ਟੰਗੀ, ਲੰਗੜੀ ਲੂਲ੍ਹੀ ਕਰੇ ਲੋਕਾਈਆ। ਇਹਨੇ ਦੀਨਾਂ ਮਜ਼੍ਹਬਾਂ ਦੀ ਤੋੜ ਦੇਣੀ ਡੰਡੀ, ਅੱਗੇ ਚਲੇ ਕੋਇ ਨਾ ਚਾਈਂ ਚਾਈਂਆ। ਇਹਨੇ ਸਿਰ ਤੋਂ ਹੋ ਜਾਣਾ ਨੰਗੀ, ਰੰਡੀ ਕੰਤ ਨਾ ਕੋਇ ਹੰਢਾਈਆ। ਉਸ ਵੇਲੇ ਮੈਂ ਹੋਵਾਂ ਤੇ ਤੂੰ ਹੋਵੇਂ ਭਗਤ ਸੁਹੇਲੇ ਹੋਵਣ ਸੰਗੀ, ਦੂਜਾ ਨਜ਼ਰ ਕੋਇ ਨਾ ਆਈਆ। ਸਭ ਦੀ ਆਤਮਾ ਕਰਾਂ ਠੰਡੀ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਡੀਆ ਕਹੇ ਕਿਉਂ ਗੋਬਿੰਦ ਮੇਰੇ ਨਾਲ ਕੀਤਾ ਧੱਕਾ, ਹਾਏ ਉਫ਼ ਦੁਹਾਈਆ। ਮੇਰਾ ਕੌਲ ਇਕਰਾਰ ਪੱਕਾ, ਜੁਗ ਚੌਕੜੀ ਚਲਿਆ ਆਈਆ। ਮੇਰਾ ਮੁਹੰਮਦ ਯਾਰ ਬਣਾਇਆ ਸਕਾ, ਚਾਰ ਯਾਰ ਦੇਣ ਗਵਾਹੀਆ। ਜਿਸ ਵੇਲੇ ਤੇਗ਼ ਬਹਾਦਰ ਨੇ ਸੀ ਫ਼ਰੰਗੀਆਂ ਵੱਲ ਤਕਾ, ਉਂਗਲੀ ਹੱਥ ਉਠਾਈਆ। ਜਿਸ ਵੇਲੇ ਨਾਨਕ ਸਤਿਨਾਮ ਸਿਤਾਰ ਦਾ ਰਾਗ ਦੱਸਾ, ਮੇਰੀ ਸਿਫ਼ਤ ਆਵਾਜ਼ ਸੁਣਾਈਆ। ਜਿਸ ਵੇਲੇ ਹਰਿ ਗੋਬਿੰਦ ਗਵਾਲੀਅਰ ਵਿਚ ਲਿਖਾ ਪਟਾ, ਪਟਨੇ ਵਾਲੇ ਆਪਣੀ ਕਾਰ ਕਮਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਹਾਈ ਹੋ ਕੇ ਰੱਖਾ, ਰੱਖਿਆ ਕਰੀ ਥਾਉਂ ਥਾਈਂਆ। ਸਚ ਪੁਛੇਂ ਮੈਨੂੰ ਸਭ ਨੇ ਟੇਕਿਆ ਮੱਥਾ, ਮੇਰੇ ਅੱਗੇ ਸੀਸ ਨਿਵਾਈਆ। ਮੇਰਾ ਖੇਲ ਯਥਾਰਥ ਯਥਾ, ਮੈਂ ਸਚ ਦਿਆਂ ਸਮਝਾਈਆ। ਜਿਸ ਵੇਲੇ ਬ੍ਰਹਮਾ ਨੇ ਪਹਿਲੀ ਵੇਰ ਸੁਣਾਈ ਚਾਰ ਵੇਦ ਦੀ ਕਥਾ, ਮੇਰੀ ਮੂਰਤੀ ਬਣਾ ਕੇ ਅੱਗੇ ਲਈ ਟਿਕਾਈਆ। ਮੈਂ ਉਸ ਦੇ ਨਾਲ ਪਾ ਲਿਆ ਰੱਟਾ, ਅੱਗੇ ਹੋ ਕੇ ਕੀਤੀ ਲੜਾਈਆ। ਮਖੌਲ ਵਿਚ ਕੀਤਾ ਠੱਠਾ, ਚਾਰ ਮੁਖ ਵਾਲਿਆ ਤੂੰ ਇਕ ਮੁਖ ਦੀ ਸਾਰ ਕੀ ਪਾਈਆ। ਸੀਸ ਉਤੋਂ ਹਿਲਾ ਕੇ ਛੱਤਾ, ਮੁਖੋਂ ਕਿਹਾ ਮੈਂ ਛਤਰਧਾਰੀ ਦੇਣੇ ਰੁਲਾਈਆ। ਬ੍ਰਹਮਾ ਟਡ ਕੇ ਵੇਖਿਆ ਮੇਰੇ ਵੱਲ ਅੱਖਾਂ, ਮੈਂ ਤਾੜੀ ਦਿਤੀ ਲਗਾਈਆ। ਮੈਂ ਲੁਕ ਗਈ ਵਿਚ ਕੱਖਾਂ, ਲੱਭਿਆਂ ਹੱਥ ਫੇਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁੱਡੀ ਕਹੇ ਮੈਂ ਕੋਈ ਨਹੀਂ ਕੋਝੀ ਕਮਲੀ, ਕਮਲਾਪਾਤ ਦਏ ਵਡਿਆਈਆ। ਮੈਂ ਬੁੱਧਹੀਣ ਨਹੀਂ ਯਮਲੀ, ਮੂਰਖ ਮਤ ਨਾ ਕੋਇ ਰਖਾਈਆ। ਮੈਂ ਨਹੀਂ ਕੋਈ ਗੋਰੀ ਕਾਲੀ ਸਵਲੀ, ਰੰਗਤ ਰੰਗ ਨਾ ਕੋਇ ਦਰਸਾਈਆ। ਮੇਰਾ ਨੂਰ ਇਲਾਹੀ ਅਵਲੀ, ਆਲਮੀਨ ਵਡਿਆਈਆ। ਮੈਂ ਜੁਗਾਂ ਪਿਛੋਂ ਜਦ ਆਵਾਂ ਧਵਲੀ, ਜੁਗ ਜੁਗ ਦਿਆਂ ਉਲਟਾਈਆ। ਸ਼ਾਹ ਸੁਲਤਾਨਾਂ ਹੱਥ ਫੜਾ ਦਿਆਂ ਬਗ਼ਲੀ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਚਾਰ ਜੁਗ ਲੰਘਦਿਆਂ ਲੰਘਦਿਆਂ ਮੇਰੀ ਬੋਦੀ ਵਧ ਗਈ, ਬੋਦੀ ਜੰਞੂ ਦਾ ਝਗੜਾ ਦੇਣਾ ਮੁਕਾਈਆ। ਮੇਰੀ ਪ੍ਰੀਤ ਇਕ ਨਾਲ ਲੱਗ ਗਈ, ਲਗ ਮਾਤਰ ਦਾ ਡੇਰਾ ਢਾਈਆ। ਹੁਣ ਆਈ ਮੈਂ ਕਲਜੁਗ ਜਗ ਲਈ, ਜੁਗ ਆਪਣਾ ਫੇਰਾ ਪਾਈਆ। ਮੈਂ ਭੱਜੀ ਫਿਰਦੀ ਚਾਰ ਕੁੰਟ ਅੱਗ ਲਈ, ਨੱਠਾਂ ਵਾਹੋ ਦਾਹੀਆ। ਬਹੁੜੀ ਮੇਰੀ ਟੰਗ ਭੱਜ ਗਈ, ਸਿਰ ਧੜ ਹੋਈ ਜੁਦਾਈਆ। ਪਰ ਮੈਨੂੰ ਇਕ ਖ਼ੁਸ਼ੀ ਮੈਂ ਉਸ ਦੀ ਭੇਟਾ ਚੜ੍ਹ ਗਈ, ਜਿਸ ਦਾ ਬੇਟਾ ਗੋਬਿੰਦ ਮਾਹੀਆ। ਜਿਸ ਸਚ ਦਵਾਰੇ ਸੱਦ ਲਈ, ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁੱਡੀ ਕਹੇ ਜਨ ਭਗਤੋ ਤਕੋ ਮੇਰੀ ਧਾਰ, ਸਚ ਦਿਆਂ ਸੁਣਾਈਆ। ਮੇਰੇ ਵਾਂਗ ਸਭ ਕੁਛ ਆਪਣੇ ਸਾਹਿਬ ਤੋਂ ਦਿਉ ਵਾਰ, ਤਨ ਵਜੂਦ ਦੀ ਲੋੜ ਰਹੇ ਨਾ ਰਾਈਆ। ਮੈਂ ਜਗਤ ਅੰਧੀ ਜੋਬਨਵੰਤੀ ਮੁਟਿਆਰ, ਵੇਖੋ ਸੋਹਣੇ ਵਾਲ ਵਧਾਈਆ।
❋
❋
ਸਾਫ਼ ਸੁਥਰੇ ਕੱਪੜੇ ਡਾਰ, ਅੰਗੀ ਅੰਗ ਨਾਲ ਛੁਹਾਈਆ। ਮੈਂ ਸਦੀ ਚੌਧਵੀਂ ਦੀ ਮੁਟਿਆਰ, ਜੋਬਨਵੰਤੀ ਰੰਗ ਵਖਾਈਆ। ਮੈਂ ਭੱਜੀ ਨੱਠੀ ਚਾਰ ਕੁੰਟ ਵੇਖਿਆ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਪਰ ਮੈਨੂੰ ਮੇਰੇ ਸਾਹਿਬ ਵਰਗਾ ਲੱਭਿਆ ਨਹੀਂ ਕੋਈ ਯਾਰ, ਮੀਤ ਨਜ਼ਰ ਕੋਇ ਨਾ ਆਈਆ। ਮੈਂ ਫੇਰ ਵੇਖਿਆ ਗੋਬਿੰਦ ਵਰਗਾ ਨਹੀਂ ਕੋਈ ਸੂਰਬੀਰ ਜੋਧਾ ਸੱਚੀ ਸਰਕਾਰ, ਸਚ ਸੇਵ ਨਾ ਕੋਇ ਕਮਾਈਆ। ਮੈਂ ਫੇਰ ਤੱਕਿਆ ਆਪਣੀ ਕਰ ਵਿਚਾਰ, ਵਿਚਰ ਕੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਗੁਡੀਆ ਕਹੇ ਮੈਂ ਸੀਸ ਵਿਚ ਵਾਹੁਣੀ ਕੰਘੀ, ਕੰਘਾ ਗੋਬਿੰਦ ਦਏ ਸਮਝਾਈਆ। ਜੇਹੜੀ ਸ੍ਰਿਸ਼ਟੀ ਹੋਈ ਬਹੁਰੰਗੀ, ਬਹੁਮਤ ਵਿਚ ਕੁਰਲਾਈਆ। ਅਫ਼ੀਮੀ ਪੋਸਤੀ ਹੋ ਗਈ ਭੰਗੀ, ਮਧ ਪਾਨ ਵਿਚ ਸਮਾਈਆ। ਸੀਸ ਤੋਂ ਹੋ ਗਈ ਰੰਡੀ, ਕੰਤ ਸੁਹਾਗ ਨਾ ਕੋਇ ਹੰਢਾਈਆ। ਮਜ਼੍ਹਬਾਂ ਦੀ ਪੈ ਗਈ ਡੰਡੀ, ਪ੍ਰਭ ਮਿਲੇ ਨਾ ਧੁਰ ਦਾ ਮਾਹੀਆ। ਚਾਰ ਕੁੰਟ ਹੋਈ ਅੰਧੀ, ਅੰਧ ਅੰਧੇਰਾ ਨਾ ਕੋਇ ਗਵਾਈਆ। ਮੈਂ ਵੇਲੇ ਨਾਲ ਮੂਲ ਨਾ ਸੰਗੀ, ਸ਼ਰਮ ਹਯਾ ਦਿਤਾ ਮਿਟਾਈਆ। ਹੋਕਾ ਦੇਵਾਂ ਵਿਚ ਵਰਭੰਡੀ, ਬ੍ਰਹਿਮੰਡ ਦਿਆਂ ਸੁਣਾਈਆ। ਵੇਖਿਉ ਗੁਰਮੁਖੋ ਬਿਨਾ ਪੁਰਖ ਅਕਾਲ ਤੋਂ ਮੰਨਿਉ ਨਾ ਕੋਇ ਪਖੰਡੀ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਮੇਰੇ ਮੁਖ ਵਿਚ ਹੈ ਨਹੀਂ ਦੰਦੀ, ਬਿਨਾ ਜ਼ਬਾਨ ਦਿਆਂ ਸੁਣਾਈਆ। ਮੈਂ ਵੇਖੋ ਸੀਤਲ ਧਾਰ ਹੋ ਗਈ ਠੰਡੀ, ਸੀਸ ਜਗਦੀਸ਼ ਭੇਟ ਕਰਾਈਆ। ਇਹਦੀ ਆਦਿ ਤੋਂ ਧਾਰ ਆਦਿ ਤੋਂ ਖੇਲ ਚੰਗੀ, ਚੰਗੀ ਤਰਹ ਸੁਣਾਈਆ। ਜਿਸ ਵੇਲੇ ਦੁਰਗਾ ਦੇ ਹੱਥ ਫੜਾਈ ਸੀ ਚੰਡੀ, ਗੁਡੀਆ ਕਹੇ ਉਹ ਮੇਰੇ ਤਨ ਵਜੂਦ ਛੁਹਾਈਆ। ਫੇਰ ਆਪ ਸਾਹਮਣੇ ਬਾਣਾ ਪਹਿਰ ਕੇ ਜੰਗੀ, ਅਸ਼ਟਭੁਜ ਦਿਤਾ ਵਖਾਈਆ। ਨੀ ਤੂੰ ਮੇਰੀ ਧਾਰੋਂ ਜੰਮੀ, ਜੰਮਣ ਵਾਲੀ ਕੋਇ ਨਾ ਮਾਈਆ। ਤੇਰਾ ਤਨ ਨਹੀਂ ਕੋਈ ਚੰਮੀ, ਚੰਮ ਨਾ ਕੋਇ ਵਖਾਈਆ। ਕੌਲ ਕਰ ਨਾ ਹਰਖ਼ ਨਾ ਗ਼ਮੀ, ਚਿੰਤਾ ਵਿਚ ਕਦੇ ਨਾ ਆਈਆ। ਮੇਰਾ ਖੇਲ ਜਦ ਵੇਖੇ ਤੇ ਵੇਖੇ ਖੇਲ ਨਵੀਂ, ਜੁਗ ਜੁਗ ਆਪਣੀ ਕਾਰ ਕਮਾਈਆ। ਸਚ ਦਾ ਹੁਕਮ ਸਤਿ ਮੰਨੀ, ਸੰਦੇਸ਼ਾ ਇਕ ਦ੍ਰਿੜਾਈਆ। ਝਟ ਗੁਡੀਆ ਬੋਲੀ ਮੈਂ ਜਗਤ ਵਾਸਤੇ ਅੰਨ੍ਹੀ, ਨੇਤਰਹੀਣ ਦੁਖਦਾਈਆ। ਪਰ ਮੈਂ ਇਕੋ ਤਕਾਂ ਆਪਣਾ ਪਿਤਾ ਮੰਮੀ, ਅੰਮੀ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਖੇਲ ਵਖਾਈਆ। ਗੁਡੀਆ ਕਹੇ ਪੁਰਖ ਅਕਾਲ ਗੁਰ ਅਵਤਾਰ ਪੈਗ਼ੰਬਰਾਂ ਦੇਂਦਾ ਰਿਹਾ ਦਾਤ, ਜੁਗ ਜੁਗ ਹੁਕਮ ਵਰਤਾਈਆ। ਯੁੱਧ ਕਰਾਉਣ ਤੋਂ ਪਹਿਲੋਂ ਵਖਾਉਂਦਾ ਰਿਹਾ ਤਮਾਸ਼, ਆਪਣਾ ਪੜਦਾ ਲਾਹੀਆ। ਰੂਪ ਧਰਦਾ ਰਿਹਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਰੰਗ ਰੰਗਾਈਆ। ਪਹਿਲੋਂ ਸ਼ਸਤਰਧਾਰੀ ਹੋ ਕੇ ਸਚਖੰਡ ਆਪਣਾ ਵਖਾਉਂਦਾ ਰਿਹਾ ਲਬਾਸ, ਖੜਗ ਤਰਕਸ਼ ਨਾਲ ਵਡਿਆਈਆ। ਫਿਰ ਹੁਕਮ ਮਨਾਉਂਦਾ ਰਿਹਾ ਖ਼ਾਸ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਪਰਦਾ ਆਪ ਚੁਕਾਈਆ। ਗੁਡੀਆ ਕਹੇ ਜੁਗ ਜੁਗ ਗੁਰ ਅਵਤਾਰ ਪੈਗ਼ੰਬਰਾਂ ਦੇ ਕੇ ਆਪਣੀ ਝਲਕ, ਨਿਸ਼ਾਨਾ ਇਕ ਸਮਝਾਈਆ। ਫੇਰ ਓਹਲੇ ਹੋ ਕੇ ਪਲਕ, ਆਪਣਾ ਆਪ ਲੁਕਾਈਆ। ਫੇਰ ਝਗੜਾ ਪਾ ਕੇ ਖ਼ਲਕ, ਦੀਨ ਦੁਨੀ ਨਾਲ ਟਕਰਾਈਆ। ਫੇਰ ਅੰਮ੍ਰਿਤ ਦੇ ਕੇ ਕਲਸ, ਸਚ ਸਚ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਗੁਡੀਆ ਕਹੇ ਯੁੱਧ ਹੋਣ ਤੋਂ ਪਹਿਲੇ ਚਾਰ ਜੁਗ ਕਰਦਾ ਰਿਹਾ ਕਾਰ, ਹਰਿ ਕਰਤਾ ਬੇਪਰਵਾਹੀਆ। ਸਚ ਸਚਖੰਡ ਆਪਣੇ ਚਰਨਾਂ ਉਤੇ ਪਵਾਉਂਦਾ ਰਿਹਾ ਪ੍ਰੇਮ ਦੀ ਧਾਰ, ਵਿਸ਼ਨ ਬ੍ਰਹਮਾ ਸ਼ਿਵ ਇੰਦ ਕੁਬੇਰ ਨਾਲ ਮਿਲਾਈਆ। ਸਭ ਤੋਂ ਕਰਾਉਂਦਾ ਰਿਹਾ ਨਿਮਸਕਾਰ, ਹੁਕਮ ਵਿਚ ਦ੍ਰਿੜਾਈਆ। ਫਿਰ ਦਰਸਾਉਂਦਾ ਰਿਹਾ ਆਪਣਾ ਰੂਪ ਸਾਕਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਫੇਰ ਮਾਰਦਾ ਰਿਹਾ ਮਾਰ, ਖੜਗ ਖੰਡਾ ਚਮਕਾਈਆ। ਫੇਰ ਵਸਦੇ ਰਿਹਾ ਉਜਾੜ, ਚਾਰ ਕੁੰਟ ਦੁਹਾਈਆ। ਗੁਡੀਆ ਕਹੇ ਮੇਰੀ ਦੁਹਾਈ ਮੇਰੇ ਬਚਨ ਦਾ ਕਰਿਓ ਇਤਬਾਰ, ਬੇਇਤਬਾਰੀ ਨਾ ਕੋਇ ਜਣਾਈਆ। ਪੰਜੇ ਗੁਰਮੁਖ ਚਰਨਾਂ ਉਤੇ ਜਲ ਦਿਉ ਡਾਰ, ਸੋਹਣਾ ਰਸ ਬਣਾਈਆ। ਸਾਹਿਬ ਸੁਲਤਾਨ ਹੋਣ ਲੱਗਾ ਤਿਆਰ, ਤ੍ਰੈਗੁਣ ਅਤੀਤਾ ਆਪਣੀ ਕਾਰ ਕਮਾਈਆ। ਪਰਗਟ ਹੋਣ ਲੱਗਾ ਪਰਵਰਦਿਗਾਰ, ਸਾਂਝਾ ਯਾਰ ਨੂਰ ਇਲਾਹੀਆ। ਲੇਖ ਮੁਕਣ ਲੱਗਾ ਜੁਗ ਚਾਰ, ਚੌਥਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁੱਡੀਆ ਕਹੇ ਗੁਰ ਅਵਤਾਰ ਪੈਗ਼ੰਬਰੋ ਵਿਸ਼ਨ ਬ੍ਰਹਮਾ ਸ਼ਿਵ ਅਵਧੂਤੋ, ਦੌੜੋ ਭੱਜੋ ਥਾਉਂ ਥਾਈਂਆ। ਵੇਖੋ ਆਪਣਾ ਗਲੀ ਕੂਚੋ, ਕੂਚਾ ਕੂਚਾ ਫੋਲ ਫੁਲਾਈਆ। ਅੰਦਰ ਵੇਖੋ ਪੰਜ ਭੂਤੋ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਈਆ। ਸੋਝੀ ਕਰੋ ਚਾਰ ਕੂਟੋ, ਕੁਟਿਆ ਰਹਿਣ ਕੋਇ ਨਾ ਪਾਈਆ। ਫੇਰ ਆਪਣਿਆਂ ਕੋਲੋਂ ਪੂਛੋ, ਪੁਛੋ ਚਾਈਂ ਚਾਈਂਆ। ਉਠੋ ਹਜ਼ਰਤ ਈਸਾ ਮੂਸੋ, ਮੁਹੰਮਦ ਨਾਲ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਅੰਮ੍ਰਿਤ ਲੈਣ ਦੇ ਚਖ, ਬਿਨ ਰਸਨਾ ਰਸ ਚਖਾਈਆ। ਵੇਖ ਲੈਣ ਦੇ ਅਲੱਖਣਾ ਅਲਖ, ਅਲਖ ਅਗੋਚਰ ਬੇਪਰਵਾਹੀਆ। ਨਿਰਗੁਣ ਧਾਰ ਲੈਣ ਦੇ ਤਕ, ਜੋਤੀ ਜੋਤ ਜੋਤ ਰੁਸ਼ਨਾਈਆ। ਚਰਨ ਝੁਕ ਲੈਣ ਦੇ ਸਚ, ਸਚ ਸਚ ਮਿਲੇ ਵਡਿਆਈਆ। ਹੁਕਮ ਮੰਨ ਲੈਣ ਦੇ ਕਮਲਾਪਤਿ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਚਾਰ ਜੁਗ ਚਲਾਇਆ ਰਥ, ਰਥਵਾਹੀ ਬਣ ਕੇ ਸੇਵ ਕਮਾਈਆ। ਕਹਿ ਕੇ ਆਏ ਪੁਰਖ ਸਮਰਥ, ਹਰਿ ਵੱਡਾ ਵਡ ਵਡਿਆਈਆ। ਉਹ ਲੋਕਮਾਤ ਹੋਏ ਪਰਗਟ, ਪਰਗਟ ਹੋ ਕੇ ਆਪਣੀ ਕਾਰ ਕਮਾਈਆ। ਕੂੜ ਕਿਰਿਆ ਮੇਟ ਕੇ ਹੱਦ, ਧਰਮ ਦਵਾਰਾ ਇਕ ਸੁਹਾਈਆ। ਗੋਬਿੰਦ ਦੀ ਲੱਜਿਆ ਲਏ ਰੱਖ, ਨੌਂ ਸਾਲ ਦੇ ਬਾਲੇ ਦੇਣ ਗਵਾਹੀਆ। ਜਿਸ ਦਾ ਨਾਤਾ ਹੋਇਆ ਪੱਕ, ਕੱਚੀ ਤੰਦ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦਾ ਖੇਲ ਅਪਾਰ, ਅਪਰੰਪਰ ਆਪਣੀ ਕਾਰ ਕਮਾਈਆ। ਜਨ ਭਗਤਾਂ ਬਣ ਕੇ ਪਹਿਰੇਦਾਰ, ਰੱਛਿਆ ਕਰੇ ਥਾਉਂ ਥਾਈਂਆ। ਤਲਵਾਰ ਰੱਖ ਕੇ ਸੀਸ ਚਮਿਆਰ, ਦੁਖੜਾ ਸਭ ਦਾ ਦਏ ਮਿਟਾਈਆ। ਜਨ ਭਗਤੋ ਹੋ ਜਾਣਾ ਹੁਸ਼ਿਆਰ, ਹੁਸ਼ਿਆਰੀ ਨਾਲ ਸੁਣਾਈਆ। ਪ੍ਰਭ ਦਾ ਮੇਲ ਹੁੰਦਾ ਨਹੀਂ ਜੁਗ ਚੌਕੜੀ ਚਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਪਣਾ ਰੰਗ ਰੰਗਾਈਆ। ਅੱਗੇ ਸ਼ਬਦ ਦੀ ਕਰਨੀ ਕਾਰ, ਸ਼ਬਦੀ ਹੁਕਮ ਵਰਤਾਈਆ। ਖੰਡਾ ਖੜਕੇ ਵਿਚ ਸੰਸਾਰ, ਖੰਡ ਬ੍ਰਹਿਮੰਡ ਦੇਣ ਦੁਹਾਈਆ। ਸ੍ਰਿਸ਼ਟੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਤੁਸਾਂ ਕਰਨਾ ਬੈਠ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਜਿਸ ਗੋਬਿੰਦ ਬਣਾਇਆ ਦੁਲਾਰ, ਦੁਲਾਰੇ ਗੋਬਿੰਦ ਆਪਣੀ ਗੋਦ ਟਿਕਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਕੀ ਤੂੰ ਜੰਗ ਜੂ ਬਹਾਦਰ, ਸੂਰਬੀਰ ਅਖਵਾਈਆ। ਪੁਰਖ ਅਕਾਲ ਕਹੇ ਮੈਂ ਕਰਤਾ ਕਰੀਮ ਕਾਦਰ, ਕੁਦਰਤ ਆਪਣਾ ਹੁਕਮ ਚਲਾਈਆ। ਗੁਰ ਅਵਤਾਰ ਪੈਗ਼ੰਬਰੋ ਤਖ਼ਤ ਨਿਵਾਸੀ ਹੋ ਕੇ ਕਰਾਂ ਆਦਲ, ਇਨਸਾਫ਼ ਸਭ ਨੂੰ ਦਿਆਂ ਜਣਾਈਆ। ਤੁਸੀਂ ਦੀਨਾਂ ਮਜ਼੍ਹਬਾਂ ਦੇ ਬਣੇ ਕਾਤਲ, ਨਾਮ ਸ਼ਸਤਰ ਮੇਰਾ ਹੱਥ ਉਠਾਈਆ। ਆਪਣਾ ਪੜਦਾ ਖੋਲ੍ਹ ਕੇ ਵੇਖੋ ਬਾਤਨ, ਭੇਵ ਰਹੇ ਨਾ ਰਾਈਆ। ਕਵਣ ਸੰਗੀ ਤੇ ਕੌਣ ਸਾਥਣ, ਕਵਣ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਔਹ ਵੇਖੋ ਪ੍ਰਭ ਦਾ ਖੇਲ ਨਿਆਰਾ, ਹਰਿ ਹਰਿ ਆਪ ਕਰਾਈਆ। ਮੁਖ ਲੈ ਕੇ ਤਿੱਖੀ ਧਾਰਾ, ਦੰਦਾਂ ਹੇਠ ਦਬਾਈਆ। ਸ੍ਰਿਸ਼ਟੀ ਦਾ ਲੱਗੇ ਅਖਾੜਾ, ਖੰਡਾ ਖੜਕੇ ਥਾਉਂ ਥਾਈਂਆ। ਇਹ ਵੇਖੋ ਖਾਰੇ ਚੜ੍ਹਦਾ ਲਾੜਾ, ਆਪਣੀ ਕਾਰ ਕਮਾਈਆ। ਜੇਹੜਾ ਆ ਗਿਆ ਦੁਬਾਰਾ, ਜਲ ਥਲ ਮਹੀਅਲ ਕਾਰ ਕਮਾਈਆ। ਅੰਮ੍ਰਿਤ ਰਹੇ ਨਾ ਕਿਸੇ ਦਵਾਰਾ, ਖੰਡਾ ਧੁਰ ਦਾ ਵਿਚ ਫਿਰਾਈਆ। ਝਗੜਾ ਮੁਕ ਜਾਏ ਇੱਟਾਂ ਪੱਥਰ ਗਾਰਾ, ਇਕੋ ਨੂਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਚੁਕਾਈਆ। ਗੁਰਮੁਖੋ ਸਤਿਗੁਰ ਸ਼ਬਦ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਖੰਡਾ ਰੱਖ ਆਪਣੀ ਪੇਸ਼ਾਨੀ, ਤਿੱਖੀ ਧਾਰ ਧਾਰ ਵਿਚ ਫਿਰਾਈਆ। ਕਿਸੇ ਨੂੰ ਦੇਣੀ ਨਾ ਪਏ ਕੁਰਬਾਨੀ, ਕਰਬਲੇ ਵਾਂਗ ਨਾ ਕੋਇ ਕੁਰਲਾਈਆ। ਪਿਆਸਿਆਂ ਲੱਭਣਾ ਪਏ ਨਾ ਪਾਣੀ, ਅੰਮ੍ਰਿਤ ਰਸ ਮੁਖ ਚੁਆਈਆ। ਪ੍ਰਭ ਦੇ ਨਾਲ ਤੁਹਾਡੀ ਸਦਾ ਜਵਾਨੀ, ਬੁਢਾਪੇ ਵਿਚ ਕਦੇ ਨਾ ਆਈਆ। ਇਹ ਸ਼ਬਦ ਗੁਰੂ ਦੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਜਿਸ ਨੂੰ ਲੱਭਦੇ ਉਤੇ ਅਸਮਾਨੀ, ਉਹ ਸਨਮੁਖ ਤੁਹਾਡੇ ਸੋਭਾ ਪਾਈਆ। ਪ੍ਰਭ ਨੂੰ ਮਿਲਣਾ ਮੰਜ਼ਲ ਰੁਹਾਨੀ, ਇਸ ਤੋਂ ਅੱਗੇ ਨਾ ਕੋਇ ਰੁਸ਼ਨਾਈਆ। ਝਗੜਾ ਮੁਕ ਜਾਏ ਚਾਰੇ ਖਾਣੀ, ਪੈਂਡਾ ਦਿਤਾ ਮੁਕਾਈਆ। ਇਕੋ ਆਇਆ ਧੁਰ ਦਾ ਬਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਖੜਗ ਕਹੇ ਮੈਂ ਹੋ ਗਈ ਪੁੱਠੀ, ਪੁੱਠੀ ਮਤ ਜਗਤ ਲੋਕਾਈਆ। ਬਹੁੜੀ ਸ੍ਰਿਸ਼ਟੀ ਜਾਣੀ ਲੁੱਟੀ, ਲੁਟੇਰਾ ਬਣਿਆ ਧੁਰ ਦਾ ਮਾਹੀਆ। ਸ਼ਿੰਗਾਰ ਰਹਿਣਾ ਨਹੀਂ ਕਿਸੇ ਬੁਤੀ, ਮੇਂਢੀ ਸੀਸ ਨਾ ਕੋਇ ਰਖਾਈਆ। ਸੁਖ ਵੇਖਣਾ ਨਹੀਂ ਕਿਸੇ ਮਾਂ ਪੁੱਤੀ, ਪਤੀ ਕੰਤ ਹੋਏ ਜੁਦਾਈਆ। ਸਦੀ ਚੌਧਵੀਂ ਜੇਹੜੀ ਦੁਨੀਆ ਸੁੱਤੀ, ਸੁੱਤਿਆਂ ਨਾ ਕੋਇ ਉਠਾਈਆ। ਓ ਗੁਰਮੁਖੋ ਤੁਹਾਡੀ ਧਾਰ ਸਿਰਫ਼ ਦੋ ਤੁਕੀ, ਸੋਹੰ ਪੜ੍ਹ ਕੇ ਝਟ ਲੰਘਾਈਆ। ਤੁਹਾਡੀ ਆਤਮਾ ਆਪਣੇ ਪਰਮਾਤਮਾ ਤੋਂ ਨਹੀਂ ਜੇ ਲੁਕੀ, ਅੰਦਰ ਵੜ ਕੇ ਤੁਹਾਡੀ ਸੇਜ ਹੰਢਾਈਆ। ਤੁਹਾਨੂੰ ਦਿਵਸ ਰੈਣ ਫਿਰਦਾ ਚੁੱਕੀ, ਚੁਕੰਨਾ ਹੋ ਕੇ ਫਿਰੇ ਥਾਉਂ ਥਾਈਂਆ। ਭਾਵੇਂ ਤੁਸੀਂ ਆਪਣੇ ਸਾਹਿਬ ਤੋਂ ਕਿੰਨੇ ਹੋ ਗਏ ਦੁਖੀ, ਦੁੱਖਾਂ ਵਿਚ ਝਟ ਲੰਘਾਈਆ। ਉਹ ਫੇਰ ਵੀ ਤੁਹਾਡਾ ਉਜਲ ਕਰੇ ਮੁਖੀ, ਨੂਰ ਜੋਤ ਰੁਸ਼ਨਾਈਆ। ਜੇ ਸਤਿਗੁਰ ਦੇ ਹੁੰਦਿਆਂ ਤੁਸੀਂ ਫੇਰ ਆ ਜਾਉ ਕੁੱਖੀ, ਪਹਿਰੇਦਾਰ ਬਣ ਕੇ ਕੀ ਚਤੁਰਾਈਆ। ਚੁਰਾਸੀ ਦੀ ਜੜ੍ਹ ਜਾਏ ਪੁੱਟੀ, ਮਿਹਰ ਨਜ਼ਰ ਨਾਲ ਤਰਾਈਆ। ਉਹ ਤੁਸੀਂ ਜ਼ਰਾ ਗਾਨੇ ਬੰਨ੍ਹੇ ਗੁੱਟੀਂ, ਆਪਣੀ ਲਓ ਅੰਗੜਾਈਆ। ਤੁਸੀਂ ਹੁਣ ਲੁਕਿਓ ਖਾਂ ਆਪਣੀ ਗੁੱਠੀਂ, ਫੜ ਬਾਹੋਂ ਬਾਹਰ ਕਢਾਈਆ। ਜੇ ਤੁਹਾਡੀ ਟੁੱਟ ਗਈ ਤੇ ਮੇਰੀ ਨਹੀਂ ਜੇ ਯਾਰੀ ਟੁੱਟੀ,
❋
❋
ਟੁੱਟਿਆਂ ਨਾਲ ਜੁੜਾਈਆ। ਤੁਸੀਂ ਮੈਨੂੰ ਗਾਇਆ ਬੁੱਲਾਂ ਤੇ ਬੁੱਟੀਂ, ਮੈਂ ਅੰਦਰ ਵੜ ਕੇ ਵੇਖ ਵਖਾਈਆ। ਵੇਖੋ ਅਜੇ ਪੌਹ ਤੇ ਨਹੀਂ ਫੁੱਟੀ, ਵੇਖਣਾ ਕਿਸ ਤਰਾਂ ਚਾਰ ਕੁੰਟ ਹੋਵੇ ਰੁਸ਼ਨਾਈਆ। ਤੁਹਾਨੂੰ ਤੇ ਆਪਣੇ ਨਾਲ ਰੱਖਿਆ ਰੁੱਖੀ ਰੁੱਖੀ, ਬਹਾਨਿਆਂ ਨਾਲ ਆਪਣੇ ਨਾਲ ਚਲਾਈਆ। ਅਜੇ ਪਿਤਾ ਹੋ ਕੇ ਰੱਖਿਆ ਨਹੀਂ ਕੋਈ ਸੁਖੀ, ਸੁਖ ਦੇ ਵਿਚ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਹੋ ਕੇ ਵੇਖ ਵਖਾਈਆ। ਤਲਵਾਰ ਕਹੇ ਕੁਛ ਮੇਰੀ ਤਲਬ, ਖ਼ਾਹਿਸ਼ ਦਿਆਂ ਸਮਝਾਈਆ। ਜਨ ਭਗਤੋ ਸ੍ਰਿਸ਼ਟੀ ਭਾਵੇਂ ਕਿੰਨੀ ਹੋ ਜਾਏ ਅਰਬ ਖਰਬ, ਹਿੰਦਸਿਆਂ ਵਿਚ ਲਿਖ ਸਕੇ ਕੋਇ ਨਾ ਰਾਈਆ। ਤੇ ਭਗਤ ਕੋਟਾਂ ਵਿਚੋਂ ਇਕ ਨੂੰ ਦੇ ਕੇ ਜਰਬ, ਗਿਣਤੀ ਪ੍ਰਭ ਦੀ ਦਏ ਵਧਾਈਆ। ਇਹੋ ਖੇਲ ਪ੍ਰਭ ਦਾ ਅਸਚਰਜ, ਜੁਗ ਜੁਗ ਆਪਣਾ ਪੜਦਾ ਲਾਹੀਆ। ਜੇ ਤੁਸੀਂ ਸੂਰਬੀਰ ਬਹਾਦਰ ਬਣਨਾ ਯੋਧੇ ਮਰਦ, ਇਕ ਪੁਰਖ ਅਕਾਲ ਨੂੰ ਸੀਸ ਨਿਵਾਈਆ। ਜੋ ਆਦਿ ਤੋਂ ਅੰਤ ਤਕ ਲੈ ਕੇ ਵੰਡੇ ਤੁਹਾਡਾ ਦਰਦ, ਆਤਮਾ ਦਾ ਪਰਮਾਤਮਾ ਹੋ ਕੇ ਲਏ ਮਿਲਾਈਆ। ਤੁਹਾਨੂੰ ਕੋਹੇ ਨਾ ਸ਼ਰਅ ਵਾਲੀ ਛੁਰੀ ਕਰਦ, · ਕਰਤਾ ਸਿਰ ਤੁਹਾਡੇ ਹੱਥ ਟਿਕਾਈਆ। ਤੁਸਾਂ ਸਿਰਫ਼ ਹੱਥ ਜੋੜ ਕੇ ਬੇਨੰਤੀ
ਕਰਨੀ ਅਰਜ਼, ਪ੍ਰਭ ਤੇਰੀ ਓਟ ਰਖਾਈਆ। ਫਿਰ ਸਤਿਗੁਰ ਪੂਰਾ ਸ਼ਬਦ ਹੋ ਕੇ ਆਵਣ ਜਾਵਣ ਦੇ ਗੇੜਿਆਂ ਵਿਚੋਂ ਤੁਹਾਨੂੰ ਲਵੇ ਵਰਜ, ਰਾਏ ਧਰਮ ਚਿਤਰਗੁਪਤ ਨੇੜ ਕੋਇ ਨਾ ਆਈਆ। ਸਚ ਕਰ ਮੰਨਣਾ ਜਿਸ ਨੇ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ ਲਾਇਆ ਗਰਜ, ਉਹ ਗ਼ਰਜ਼ ਆਪਣੀ ਪੂਰ ਕਰਾਈਆ। ਕਿਉਂ ਉਸ ਦੇ ਕੋਲ ਜੁਗ ਚੌਕੜੀ ਦੀ ਫ਼ਰਦ, ਪਿਛਲਾ ਕੀਤਾ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਚੌਵੀ ਜੇਠ ਕਹੇ ਪ੍ਰਭੂ ਮੈਨੂੰ ਕਿਉਂ ਬਣਾਇਆ ਜੇਠਾ, ਸਚ ਦੇ ਸਮਝਾਈਆ। ਗੋਬਿੰਦ ਕਿਹਾ ਉਸ ਦਿਨ ਮੈਨੂੰ ਮੰਨਿਆ ਸੀ ਪੁਰਖ ਅਕਾਲ ਦਾ ਬੇਟਾ, ਦੂਜਾ ਪਿਤਾ ਨਾ ਕੋਇ ਰਖਾਈਆ। ਕਮਲਿਆ ਮੈਨੂੰ ਮਿਲਿਆ ਭਗਤਾਂ ਦੇ ਉਧਾਰਨ ਦਾ ਠੇਕਾ, ਗੁਰਮੁਖ ਆਪਣੇ ਸੰਗ ਰਖਾਈਆ। ਜ਼ਰਾ ਯਾਦ ਕਰ ਲੈ ਪਿਛਲਾ ਚੇਤਾ, ਚੇਤਨ ਹੋ ਕੇ ਅੱਖ ਖੁਲ੍ਹਾਈਆ। ਸਤਾਰਾਂ ਸੌ ਬੱਤੀ ਜਿਸ ਵੇਲੇ ਮੈਨੂੰ ਮਿਲਿਆ ਸੀ ਮੇਰਾ ਨੇਤਾ, ਨਿਰਗੁਣ ਧਾਰ ਨੂਰ ਰੁਸ਼ਨਾਈਆ। ਉਸ ਮੇਰੇ ਹੱਥ ਮਾਰਿਆ ਸੀ ਉਤੇ ਕੇਸਾ, ਕੇਸ ਗੜ੍ਹ ਦਿਤਾ ਸੁਹਾਈਆ। ਫੇਰ ਕਿਹਾ ਤੂੰ ਮੇਰਾ ਦਸ ਦਸਮੇਸ਼ਾ, ਦਹਿ ਦਿਸ਼ਾ ਤੇਰੀ ਵਡਿਆਈਆ। ਮੈਂ ਰਹਾਂ ਤੇ ਤੂੰ ਰਹੇਂ ਮੇਰੇ ਨਾਲ ਹਮੇਸ਼ਾ, ਵਰ ਦੇ ਕੇ ਮੇਰੀ ਝੋਲੀ ਦਿਤੀ ਭਰਾਈਆ। ਏਸੇ ਦਿਨ ਗੋਬਿੰਦ ਕਹੇ ਮੇਰੀ ਬਦਲ ਗਈ ਸੀ ਰੇਖਾ, ਮੇਰਾ ਗ੍ਰਹਿ ਮਿਲ ਗਿਆ ਸੀ ਸਚਖੰਡ ਦੇਸਾ, ਦਰਗਹ ਸਾਚੀ ਸੋਭਾ ਪਾਈਆ। ਮੈਨੂੰ ਮਿਲਣ ਆਏ ਸੀ ਵਿਸ਼ਨ ਬ੍ਰਹਮਾ ਸ਼ਿਵ ਸ਼ੰਕਰ ਜੋ ਸੇਵਾ ਕਰਨ ਨਰ ਨਰੇਸ਼ਾ, ਨਰ ਨਰਾਇਣ ਕਾਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੌਵੀ ਜੇਠ ਕਹੇ ਇਕ ਹੋਰ ਕਰਾਂ ਬੇਨੰਤੀ, ਬਿਨੈ ਦਿਆਂ ਸੁਣਾਈਆ। ਜਿਸ ਵੇਲੇ ਗੋਬਿੰਦ ਨੇ ਆਸਾ ਰੋਕੀ ਸੀ ਸਿੱਖਾਂ ਦੇ ਮਨ ਦੀ, ਮਨਸਾ ਆਪਣੇ ਵਿਚ ਛੁਪਾਈਆ। ਉਸ ਵੇਲੇ ਖੇਲ ਵਰਤਾਈ ਸੀ ਸਵਾ ਰੁਪਈਏ ਅੰਨ ਦੀ, ਭੰਡਾਰਾ ਇਕੋ ਵਾਰ ਚਖਾਈਆ। ਨਾਲੇ ਹੱਸ ਕੇ ਕਿਹਾ ਗੁਰਮੁਖੋ ਜਨਣੀ ਅਨੇਕ ਬੱਚੇ ਜਣਦੀ, ਸਤਿਗੁਰ ਇਕੋ ਵਾਰ ਜੰਮ ਕੇ ਸਭ ਨੂੰ ਬੱਚੇ ਲਏ ਬਣਾਈਆ। ਕਿਉਂ ਸਤਿਗੁਰ ਨੂੰ ਲੋੜ ਨਹੀਂ ਦੂਜੇ ਤਨ ਦੀ, ਇਸਤਰੀ
❋
❋
ਪੁਰਖ ਨਾ ਕੋਇ ਰਖਾਈਆ। ਇਹ ਖੇਲ ਸ੍ਰੀ ਭਗਵਾਨ ਦੀ, ਜੋ ਆਦਿ ਅੰਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਲੰਗਰ ਕਹੇ ਮੇਰੀ ਕੀਮਤ ਕੋਈ ਨਾ ਜਾਣਿਓ ਜਗ, ਕੀਮਤ ਸਕੇ ਨਾ ਕੋਇ ਚੁਕਾਈਆ। ਮੈਂ ਗੁਰਮੁਖੋ ਸੜਦਾ ਉਤੇ ਅੱਗ, ਆਪਣਾ ਆਪ ਦਿਆਂ ਤਪਾਈਆ। ਫੇਰ ਪ੍ਰੇਮ ਨਾਲ ਤੁਹਾਡੇ ਕੋਲ ਆਵਾਂ ਭੱਜ, ਫੇਰ ਆਪਣਾ ਤਨ ਤੁਹਾਡੇ ਅੱਗੇ ਟਿਕਾਈਆ। ਤੇ ਮੈਨੂੰ ਖਾਓ ਰੱਜ, ਤੇ ਬਚਿਆ ਸ਼ੂਕਰਾਂ ਅੱਗੇ ਸੁਟਾਈਆ। ਮੈਂ ਕਮਲਿਓ ਤੁਹਾਨੂੰ ਦੱਸਾਂ ਇਕ ਚੱਜ, ਸਹਿਜ ਨਾਲ ਸੁਣਾਈਆ। ਵੇਖਿਓ ਕਦੀ ਖ਼ੁਦਾ ਪਰਮਾਤਮਾ ਨੂੰ ਲੱਭਿਓ ਨਾ ਮੱਕੇ ਮਦੀਨੇ ਵਾਸਤੇ ਹੱਜ, ਹਾਜ਼ਰ ਹਜ਼ੂਰ ਤੁਹਾਡੇ ਅੰਦਰ ਬੈਠਾ ਧੁਰ ਦਾ ਮਾਹੀਆ। ਇਕ ਪ੍ਰੇਮ ਪਿਆਰ ਮੁਹੱਬਤ ਵਿਚ ਜਾਇਓ ਬੱਝ, ਬੰਧਨ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਲੰਗਰ ਕਹੇ ਮੇਰੀ ਧਾਰ ਸਵਾ ਰੁਪਈਆ, ਰੁਪਾ ਸੋਨਾ ਚਾਂਦੀ ਨਾ ਕੋਇ ਜਣਾਈਆ। ਜਿਸ ਵੇਲੇ ਆਪਣੀ ਪੂਜਾ ਆਪੇ ਕੀਤੀ ਸੀ ਦੁਰਗਾ ਮਈਆ, ਆਪਣੀ ਭੇਟਾ ਆਪਣੇ ਅੱਗੇ ਟਿਕਾਈਆ। ਫੇਰ ਆਪਣੀ ਜ਼ਬਾਨ ਦੀ ਕਢ ਕੇ ਵਹੀਆ, ਲੇਖਾ ਨਾਖੁਨ ਨਾਲ ਲਿਖਾਈਆ। ਜਿਸ ਵੇਲੇ ਬੁੱਲ੍ਹੇ ਨੇ ਗਾਇਆ ਸੀ ਦਈਆ ਦਈਆ, ਧਾਹ ਮਾਰ ਕੇ ਦਿਤਾ ਸੁਣਾਈਆ। ਲੰਗਰ ਕਹੇ ਜਿਸ ਵੇਲੇ ਗੋਬਿੰਦ ਨੇ ਮੰਗ ਮੰਗੀ ਸੀ ਢਈਆ, ਨੌ ਦਾਣੇ ਖਾ ਕੇ ਪ੍ਰਭ ਦਾ ਸ਼ੁਕਰ ਮਨਾਈਆ। ਉਚੀ ਬਾਂਹ ਕਢ ਕੇ ਬਹੀਆ, ਬਾਜੂ ਦਿਤਾ ਵਖਾਈਆ। ਇਕੋ ਰਾਮ ਤੇ ਇਕੋ ਰਮਈਆ, ਹਰ ਘਟ ਨਜ਼ਰੀ ਆਈਆ। ਇਕੋ ਕਾਹਨ ਇਕੋ ਘਨਈਆ, ਜੋ ਘਰ ਘਰ ਸੋਭਾ ਪਾਈਆ। ਇਕੋ ਸੱਜਣ ਇਕੋ ਸੈਣ ਇਕੋ ਸਈਆ, ਸਾਹਿਬ ਸੁਲਤਾਨ ਇਕ ਅਖਵਾਈਆ। ਫੇਰ ਖ਼ੁਸ਼ੀ ਵਿਚ ਕਿਹਾ ਉਸ ਨੇ ਚਾਰ ਜੁਗ ਦਾ ਬਦਲ ਦੇਣਾ ਰਵਈਆ, ਰਵਾਦਾਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਲੰਗਰ ਕਹੇ ਜਿਸ ਵੇਲੇ ਗੋਬਿੰਦ ਚੜ੍ਹਿਆ ਸੀ ਨੈਣਾਂ ਦੀ ਚੋਟੀ, ਦੇਵੀ ਦੇਵ ਖੇਲ ਖਿਲਾਈਆ। ਉਸ ਵੇਲੇ ਆਪਣੇ ਅੱਗੇ ਇਕ ਪਰਸਾਦਾ ਰੱਖ ਕੇ ਰੋਟੀ, ਭੋਗ ਦਿਤਾ ਲਗਾਈਆ। ਫੇਰ ਪੁਰਖ ਅਕਾਲ ਅੱਗੇ ਕਿਹਾ ਪ੍ਰਭੂ ਤੋਟ ਨਾ ਆਵੇ ਤੋਟੀ, ਅਤੁੱਟ ਦੇਣਾ ਵਰਤਾਈਆ। ਭਾਵੇਂ ਖਾ ਕੇ ਜਾਣ ਕੋਟਨ ਕੋਟੀ, ਭੁੱਖਿਆਂ ਦੇਣਾ ਰਜਾਈਆ। ਯਾਦ ਰੱਖੀਂ ਤੇਰਾ ਭਗਤ ਮੇਰਾ ਸਿੱਖ ਖਾਵੇ ਕਿਸੇ ਦੀ ਨਾ ਬੋਟੀ, ਮਾਸ ਸ਼ਰਾਬ ਨਾ ਮੁਖ ਰਖਾਈਆ। ਉਹਦੇ ਕਿਸੇ ਕੰਮ ਨਹੀਂ ਆਉਣੀ ਪੜ੍ਹੀ ਪੋਥੀ, ਮੇਰਾ ਖੰਡਾ ਨਾ ਹੋਏ ਸਹਾਈਆ। ਜਿਹੜੀ ਆਵਾਜ਼ ਮਾਰੀ ਸੀ ਤੇਗ਼ ਬਹਾਦਰ ਨੇ ਆਉਂਦੇ ਵਾਲੇ ਟੋਪੀ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਰੰਗ ਇਕ ਵਖਾਈਆ। ਰੋਟੀ ਕਹੇ ਜਿਸ ਵੇਲੇ ਰਵਦਾਸ ਮੇਰਾ ਕਰਦਾ ਸੀ ਟੁਕੜਾ, ਹੱਥਾਂ ਨਾਲ ਬਣਾਈਆ। ਵੇਖਦਾ ਸੀ ਪੂਰਬ ਉੱਤਰਾ, ਪੱਛਮ ਦੱਖਣ ਨੈਣ ਉਠਾਈਆ। ਹੱਥ ਵਜਾਉਂਦਾ ਸੀ ਜਿਉਂ ਡੰਡੇ ਖੜਕਾਵੇ ਸੁਥਰਾ, ਸੋਹਣਾ ਤਾਲ ਬਣਾਈਆ। ਫੇਰ ਕਰ ਕੇ ਉਪਰ ਮੁਖੜਾ, ਪ੍ਰਭ ਨੂੰ ਵੇਖੇ ਚਾਈਂ ਚਾਈਂਆ। ਆ ਯਾਰ ਮੇਰਾ ਮੇਟ ਜਾ ਦੁੱਖੜਾ, ਅੰਦਰ ਵੜ ਕੇ ਖੇਲ ਖਿਲਾਈਆ। ਪੁਰਖ ਅਕਾਲ ਕਹੇ ਓ ਚਮਿਆਰ ਮੇਰੇ ਪੁੱਤਰਾ, ਇਹ ਮੇਰੀ ਬੇਪਰਵਾਹੀਆ। ਹੁਣ ਤੂੰ ਚਮੜੇ ਦੀਆਂ ਕਰਦਾ ਕੁਤਰਾ, ਰੰਬੀ ਜ਼ੋਰ ਨਾਲ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਸਚ ਦਾ ਪਰਦਾ ਆਪ ਉਠਾਈਆ। ਪਰਦਾ ਕਹੇ ਰਵਦਾਸ ਗਿਆ ਉਤੇ ਗੰਗਾ, ਗੰਗੋਤਰੀ ਵੇਖ ਵਖਾਈਆ। ਸਿਰੋਂ ਬਹਿ ਕੇ ਨੰਗਾ, ਨਿਗਹ ਜਲ ਵਿਚ ਟਿਕਾਈਆ। ਅੱਗੋਂ ਪੁਰਖ ਅਕਾਲ ਬਣ ਗਿਆ ਓਹ ਬੰਦਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਹੱਸ ਕੇ ਕਿਹਾ ਤੂੰ ਮੇਰਾ ਮੈਂ ਤੇਰਾ ਚਮਿਆਰਾ ਗਾ ਛੰਦਾ, ਮੈਨੂੰ ਦੇ ਸੁਣਾਈਆ। ਫੇਰ ਮੇਰੇ ਚਰਨਾਂ ਉਤੇ ਘਸਾ ਕੇ ਤਿੱਖਾ ਕਰ ਲੈ ਰੰਬਾ, ਆਰ ਪਦਮ ਵਿਚ ਚੁਭਾਈਆ। ਰਵਦਾਸ ਉਸ ਵੇਲੇ ਕੰਬਾ, ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਆਪਣੇ ਰੰਗ ਰੰਗਾ, ਮਿਹਰ ਨਜ਼ਰ ਉਠਾਈਆ। ਕਢ ਕੇ ਸ਼ਬਦ ਧਾਰ ਦਾ ਖੰਡਾ, ਸੀਸ ਉਤੇ ਦਿਤਾ ਫਿਰਾਈਆ। ਰਵਦਾਸ ਔਹ ਵੇਖ ਕਲਜੁਗ ਦਾ ਅੰਤ ਕੰਢਾ, ਰਾਵੀ ਰਾਹ ਤਕਾਈਆ। ਜਿਸ ਵੇਲੇ ਕੋਈ ਪੰਡਤ ਰਹਿਣਾ ਨਹੀਂ ਪੰਡਾ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਉਸ ਵੇਲੇ ਆਉਣਾ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਛਡਣਾ ਪੁਰੀ ਅਨੰਦਾ, ਅਨੰਦ ਨਾਲ ਉਸੇ ਦਾ ਜੋੜ ਜੁੜਾਈਆ। ਸਦੀ ਚੌਧਵੀਂ ਵਕਤ ਲੰਘਾ, ਅੰਤ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰਵਦਾਸ ਕਿਹਾ ਮੈਂ ਕਲਜੁਗ ਵੇਖਾਂ ਘਾਟ, ਅੰਤਰ ਅੰਤਰ ਖੋਜ ਖੁਜਾਈਆ। ਪੁਰਖ ਅਕਾਲ ਕਿਹਾ ਔਹ ਤਕ ਬਟਵਾਰੇ ਦੀ ਪਿਛਲੀ ਮੁਕੀ ਵਾਟ, ਅੱਗੇ ਤੇਰਾ ਮੇਲ ਮਿਲਾਈਆ। ਤੁਸਾਂ ਦੋਹਾਂ ਨੇ ਮੇਰੇ ਬਣਨਾ ਭਾਟ, ਸਿਫਤਾਂ ਵਿਚ ਸਾਲਾਹੀਆ। ਫੇਰ ਹੋਰ ਦੱਸਾਂ ਸੱਜਣ ਸਾਕ, ਗੁਰਮੁਖ ਨਾਲ ਰਲਾਈਆ। ਫੇਰ ਪੰਜਾਂ ਲਿਖਾਰੀਆਂ ਦੇ ਹੱਥ ਫੜਾ ਕੇ ਕਲਮ ਦਵਾਤ, ਕਲਮਾ ਨਵਾਂ ਦਿਆਂ ਸਮਝਾਈਆ। ਜਿਹੜਾ ਚਾਰ ਜੁਗ ਦਾ ਮੇਰੇ ਨਾਮ ਦਾ ਪਿਆ ਇਖਤਲਾਫ਼, ਝਗੜਾ ਸਭ ਦਾ ਦਿਆਂ ਮਿਟਾਈਆ। ਰਵਦਾਸ ਕਿਹਾ ਪ੍ਰਭੂ ਉਸ ਵੇਲੇ ਕਿਸ ਕਰੇਂ ਮੁਆਫ਼, ਮੈਨੂੰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਰਵੀ ਜਿਹੜਾ ਤੂੰ ਮੇਰਾ ਮੈਂ ਤੇਰਾ ਕਰੇ ਜਾਪ, ਸੋਹੰ ਢੋਲਾ ਅਗੰਮ ਅਥਾਹੀਆ। ਉਨ੍ਹਾਂ ਨੂੰ ਬੱਚੇ ਬਣਾਵਾਂ ਆਪ, ਆਪਣੀ ਗੋਦ ਟਿਕਾਈਆ। ਰਵੀ ਕਿਹਾ ਕੀ ਦਰਸ਼ਨ ਦੇਵੇ ਸਾਖਿਆਤ, ਭੇਵ ਅਭੇਦ ਖੁਲ੍ਹਾਈਆ। ਸ੍ਰੀ ਭਗਵਾਨ ਕਿਹਾ ਸੰਮਤ ਸ਼ਹਿਨਸ਼ਾਹੀ ਛੇ ਚੌਵੀ ਜੇਠ ਦੀ ਹੋਵੇ ਰਾਤ, ਵਾਅਦਾ ਤੇਰੇ ਨਾਲ ਕਰਾਈਆ। ਝਟ ਰਵੀ ਦੇ ਅੰਦਰੋਂ ਨਿਕਲੀ ਲਾਟ, ਨੂਰ ਜੋਤ ਰੁਸ਼ਨਾਈਆ। ਉਹ ਭੁੱਲ ਗਿਆ ਤੀਰਥ ਆਠ ਸਾਠ, ਗੰਗਾ ਮਾਈ ਗੁਰਚਰਨਾਂ ਵਿਚ ਸੋਭਾ ਪਾਈਆ। ਫੇਰ ਕਿਹਾ ਓ ਪ੍ਰਭੂ ਤੂੰ ਪਾ ਕੇ ਭਰਮ ਭਰਾਂਤ, ਮੈਨੂੰ ਜਲਧਾਰਾ ਵਿਚ ਫਿਰਾਈਆ। ਤੇ ਜਲਧਾਰਾ ਵਿਚ ਪਰਗਟੇਂ ਆਪ, ਐਂਵੇਂ ਦੂਜਿਆਂ ਦਏਂ ਵਡਿਆਈਆ। ਅੱਗੇ ਵਾਸਤੇ ਇਹ ਕਦੇ ਨਾ ਕਰੀਂ ਬਾਤ, ਭਗਤ ਔਝੜ ਰਾਹ ਫਿਰਾਈਆ। ਪਰਗਟ ਹੋ ਕੇ ਦਰਸ਼ਨ ਦੇਵੀਂ ਤੇ ਰੱਖੀਂ ਆਪਣੇ ਸਾਥ, ਸਗਲਾ ਸੰਗ ਬਣਾਈਆ। ਕੀ ਤੈਨੂੰ ਲੱਭਣ ਉਤੇ ਆਕਾਸ਼, ਜਿਥੇ ਵੇਖਣ ਕੋਇ ਨਾ ਜਾਈਆ। ਕੀ ਤੈਨੂੰ ਖੋਜਣ ਵਿਚ ਭਰਵਾਸ, ਜੰਗਲਾਂ ਵਿਚ ਦੁਹਾਈਆ। ਕੀ ਤੈਨੂੰ ਜਲਧਾਰਾ ਵਿਚੋਂ ਵੇਖਣ ਕਿਥੇ ਸਾਡਾ ਬਾਪ, ਸਮੁੰਦ ਸਾਗਰ ਡੇਰਾ ਲਾਈਆ। ਇਕੋ ਬਚਨ ਤੇ ਇਕੋ ਕਰ ਵਾਕ, ਕੌਲ ਇਕਰਾਰ ਇਕ ਰਖਾਈਆ। ਜਿਸ ਵੇਲੇ ਪਰਗਟ ਹੋਵੇਂ ਦਰਸ਼ਨ ਦੇਣਾ ਬਣ ਕੇ ਕਮਲਾਪਾਤ, ਪਤਿਪਰਮੇਸ਼ਵਰ ਹੋ ਕੇ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਵਦਾਸ ਕਿਹਾ ਪੰਜ ਲਿਖਾਰੀ ਕੀ ਕਰਨ ਲਿਖਤ, ਲਿਖਤ ਦੇਣਾ ਸਮਝਾਈਆ। ਸ੍ਰੀ ਭਗਵਾਨ ਕਿਹਾ ਓਹ ਨਾਤਾ ਮੇਰਾ ਪ੍ਰੇਮ ਦੱਸਣ ਐ ਮਾਨਵ ਤੇਰਾ ਪੁਰਖ ਅਕਾਲ ਨਾਲ ਹੋਵੇ ਇਸ਼ਕ, ਇਸ਼ਕ ਮਾਸ਼ੂਕ ਦਾ
❋
❋
ਡੇਰਾ ਢਾਹੀਆ। ਧੁਰ ਦਾ ਨਾਅਰਾ ਲਿਖਣ ਜਿਸ ਨੂੰ ਸੁਣ ਕੇ ਮੈਥੋਂ ਵਿਛੜੇ ਜਾਣ ਖਿਸਕ, ਨੇੜ ਰਹਿਣ ਕੋਇ ਨਾ ਪਾਈਆ। ਸਤਾਰਾਂ ਹਾੜ ਮਸਤਕ ਲੱਗਾ ਹੋਵੇ ਤਿਲਕ, ਸੰਮਤ ਛੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਖੇਲ ਖਿਲਾਈਆ। ਚੌਵੀ ਜੇਠ ਕਹੇ ਕਿਉਂ ਆਏ ਅੱਲੜਪਿੰਡੀ, ਅੱਲੜ ਜਵਾਨਾ ਦੇ ਦਰਸਾਈਆ। ਗੋਬਿੰਦ ਕਹੇ ਔਹ ਚੌਵੀ ਜੇਠ ਜਿਹੜੀ ਗੁਰਮੁਖਾਂ ਦੀ ਸੰਗਤ ਅਜੇ ਖਿੰਡੀ, ਉਹ ਅੱਗੇ ਲੈਣੀ ਮਿਲਾਈਆ। ਸਭ ਦੇ ਮਸਤਕ ਸੁਹਾਗ ਦੀ ਲਾਉਣੀ ਬਿੰਦੀ, ਕੰਤ ਕੰਤੂਹਲ ਲੈਣਾ ਪ੍ਰਭ ਹੰਢਾਈਆ। ਝਗੜਾ ਰਹਿਣ ਨਹੀਂ ਦੇਣਾ ਏਸ਼ੀਆ ਯੂਰਪ ਹਿੰਦੀ, ਨਵ ਸੱਤ ਵੇਖ ਵਖਾਈਆ। ਧੁਰ ਦੇ ਨਾਮ ਵਜਾਉਣੀ ਕਿੰਗੀ, ਮਰਦੰਗ ਸ਼ਬਦ ਲੈਣਾ ਉਠਾਈਆ। ਪੂਜਾ ਰਹਿਣ ਨਹੀਂ ਦੇਣੀ ਲਿੰਗੀ, ਸ਼ਿਵ ਝਗੜਾ ਰਹੇ ਨਾ ਰਾਈਆ। ਜਿਹੜੀ ਸ੍ਰਿਸ਼ਟੀ ਪ੍ਰਭ ਨੂੰ ਰਹੀ ਨਿੰਦੀ, ਨਿੰਦਿਆ ਵਿਚ ਸਮਾਈਆ। ਉਨ੍ਹਾਂ ਦੀ ਕਿਸੇ ਕੰਮ ਨਹੀਂ ਆਉਣੀ ਜਿੰਦੀ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹੁਕਮ ਕਹੇ ਪ੍ਰਭੂ ਪਹਿਰ ਕੇ ਜੰਗੀ ਬਾਣਾ, ਬਾਣੀ ਖਾਣੀ ਵੇਖ ਵਖਾਈਆ। ਨਿਰਗੁਣ ਧਾਰ ਬਣ ਕੇ ਧੁਰ ਦਾ ਰਾਣਾ, ਰਈਅਤ ਦੋ ਜਹਾਨ ਵੇਖੇ ਥਾਉਂ ਥਾਈਂਆ। ਜਿਸ ਨੇ ਹੁਕਮ ਸ਼ਬਦ ਵਰਤਾਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਜਨ ਭਗਤੋ ਤੁਹਾਡਾ ਲੇਖੇ ਲਾ ਕੇ ਪੀਣਾ ਖਾਣਾ, ਆਉਣਾ ਆਪਣੀ ਝੋਲੀ ਪਾਈਆ। ਹੋਏ ਸਹਾਈ ਮਾਣ ਨਿਮਾਣਾ, ਨਿਤਾਣਿਆਂ ਦਏ ਵਡਿਆਈਆ। ਸਭ ਨੇ ਖ਼ੁਸ਼ੀਆਂ ਵਿਚ ਖ਼ੁਸ਼ੀਆਂ ਵਿਚ ਜੈਕਾਰ ਲਗਾਉਣਾ, ਢੋਲਾ ਧੁਰਦਰਗਾਹੀਆ। ਗੁਰਸਿਖੋ ਨਾ ਕੋਈ ਨਵਾਂ ਤੇ ਨਾ ਕੋਇ ਪੁਰਾਣਾ, ਪ੍ਰਭ ਦਰ ਤੇ ਆਏ ਤੇ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਭ ਦਾ ਜਾਣੀ ਜਾਣਾ, ਜਾਨਣਹਾਰਾ ਜੁਗ ਜੁਗ ਆਪਣੀ ਦਇਆ ਕਮਾਈਆ।
੨੫ ਜੇਠ ਸ਼ਹਿਨਸ਼ਾਹੀ ਸੰਮਤ ੬ ਦਲੀਪ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸ ਪੁਰ
ਕਲਜੁਗ ਕਹੇ ਮੈਨੂੰ ਖ਼ਬਰ ਸੰਦੇਸ਼ਾ ਮਿਲੀ ਖ਼ਬਰ, ਹੁਕਮ ਧੁਰ ਦਾ ਇਕ ਸੁਣਾਈਆ। ਭੈ ਜਣਾਇਆ ਜਾਬਰ ਜਬਰ, ਜ਼ਬਰਦਸਤ ਨੈਣ ਉਠਾਈਆ। ਚਾਰ ਕੁੰਟ ਮੜ੍ਹੀ ਗੋਰ ਵੇਖ ਕਬਰ, ਮਕਬਰਿਆਂ ਪੰਧ ਮੁਕਾਈਆ। ਸੰਦੇਸ਼ਾ ਦਿਤਾ ਨਾਲ ਧੁਨ ਮਧੁਰ, ਪ੍ਰੀਤਮ ਪ੍ਰੇਮ ਵਿਚ ਸ਼ਨਵਾਈਆ। ਨਵ ਸੱਤ ਪਾ ਗ਼ਦਰ, ਗਦਾਗਰ ਕਰ ਲੋਕਾਈਆ। ਕਿਉਂ ਮੇਰੇ ਨਾਮ ਦਾ ਰਿਹਾ ਕੋਇ ਨਾ ਕਦਰ, ਕੁਦਰਤ ਭੁੱਲੀ ਜਗਤ ਲੋਕਾਈਆ। ਤੇਰੇ ਉਤੇ ਕਰਾਂ ਮਿਹਰ ਨਜ਼ਰ, ਨਦਰੀ ਨਦਰ ਉਠਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੀ ਹੋਵੇ ਸੱਧਰ, ਸਦਾ ਇਕੋ ਦੇਣੀ ਲਗਾਈਆ। ਚਾਰੋਂ ਕੁੰਟ ਦਹਿ ਦਿਸ਼ਾ ਹੋਵੇ ਪੱਧਰ, ਏਕਾ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਸੁਣਾਈਆ। ਕਲਜੁਗ ਕਹੇ ਮੇਰੇ ਅੰਦਰ ਵੱਜਾ ਨਗਾਰਾ, ਨੌਬਤ ਨਾਮ ਸੁਣਾਈਆ। ਮੇਰੇ ਆਕਾਸ਼ ਦਾ ਤੁਟਾ ਸਤਾਰਾ, ਸਿਆਰਾ ਬਣਿਆ ਪਾਂਧੀ
❋
❋
ਰਾਹੀਆ। ਜ਼ਿਮੀਂ ਅਸਮਾਨਾਂ ਇਕ ਇਸ਼ਾਰਾ, ਬਿਨ ਸੈਨਤ ਆਪ ਦ੍ਰਿੜਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰਾ, ਨੇਤਰ ਅੱਖ ਖੁਲ੍ਹਾਈਆ। ਆਲਸ ਮੇਟ ਗੁਰੂ ਅਵਤਾਰਾ, ਪੈਗ਼ੰਬਰਾਂ ਪੜਦਾ ਲਾਹੀਆ। ਸਭ ਦਾ ਲੇਖਾ ਲੇਖੇ ਵਿਚੋਂ ਵਿਚਾਰਾ, ਵਿਚਲਾ ਭੇਵ ਖੁਲ੍ਹਾਈਆ। ਉਠੋ ਵੇਖੋ ਕਲ ਕਲਕੀ ਅਵਤਾਰਾ, ਅਵਤਰ ਆਪਣਾ ਹੁਕਮ ਮਨਾਈਆ। ਜੋ ਨਿਰਗੁਣ ਧਾਰ ਆਇਆ ਦੁਬਾਰਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਸ਼ਬਦ ਸਤਿਗੁਰੂ ਸ਼ਬਦ ਜੈਕਾਰਾ, ਸ਼ਬਦ ਨਾਮ ਸਿਫ਼ਤ ਸਾਲਾਹੀਆ। ਸਭ ਨੂੰ ਕਰੇ ਖ਼ਬਰਦਾਰਾ, ਖੁਆਬ ਪਿਛਲੇ ਵੇਖ ਵਖਾਈਆ। ਅੰਤ ਅਖ਼ੀਰ ਮੰਨੇ ਕਿਸੇ ਨਾ ਹਾੜਾ, ਹਾੜ੍ਹ ਸਤਾਰਾਂ ਦਏ ਵਡਿਆਈਆ। ਧੁਰਦਰਗਾਹੀ ਰੂਪ ਧਰਨਾ ਧਰਨੀ ਧਰਤ ਧਵਲ ਉਪਰ ਲਾੜਾ, ਸੇਹਰਾ ਸੀਸ ਜਗਦੀਸ ਸੁਹਾਈਆ। ਜਨ ਭਗਤਾਂ ਮੰਗਣ ਆਉਣਾ ਵਾੜਾ, ਖ਼ਾਲੀ ਝੋਲੀ ਦੇ ਭਰਾਈਆ। ਨੂਰੀ ਰੰਗ ਚਾੜ੍ਹਨਾ ਗਾੜ੍ਹਾ, ਗੜ੍ਹ ਹਉਮੇ ਇਕ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੈਂ ਸੁਣੀ ਅਗੰਮ ਸੁਣਾਉਣੀ, ਹਰਿ ਕਰਤਾ ਆਪ ਜਣਾਈਆ। ਪ੍ਰਭ ਅਚਰਜ਼ ਖੇਲ ਰਚੌਣੀ, ਰਚਨਾ ਵੇਖੇ ਥਾਉਂ ਥਾਈਂਆ। ਧਰਮ ਦੀ ਧਾਰ ਧਾਰ ਪਰਗਟਾਉਣੀ, ਪਰਗਟ ਹੋ ਕੇ ਧੁਰ ਦੇ ਮਾਹੀਆ। ਗੁਰ ਅਵਤਾਰ ਪੈਗ਼ੰਬਰਾਂ ਜੋਤੀ ਜੋਤ ਆਪ ਪਰਨਾਉਣੀ, ਪਰਮ ਪੁਰਖ ਆਪਣੇ ਲੜ ਬੰਧਾਈਆ। ਸਤਿ ਸਚ ਦੀ ਡੋਲੀ ਇਕ ਰਖਾਉਣੀ, ਚਾਰੇ ਜੁਗ ਕਹਾਰ ਉਠਾਈਆ। ਮੁਖ ਵਖਾਈ ਰੁਪਈਆ ਇਕ ਰਖਾਉਣੀ, ਸੋਹਣਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਖੇਲ ਕਰੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਪੈਗ਼ੰਬਰਾਂ ਨਾਲ ਹੋਵੇ ਨਕਾਹ, ਨਕਾਬ ਮੁਖ ਨਾ ਕੋਇ ਟਿਕਾਈਆ। ਜਨ ਭਗਤ ਸੁਹੇਲੇ ਬਣਾਏ ਗਵਾਹ, ਜਿਨ੍ਹਾਂ ਛੱਬੀ ਪੋਹ ਆਪਣੇ ਰੰਗ ਰੰਗਾਈਆ। ਅਵਤਾਰਾਂ ਅੰਤਰ ਨਾਲ ਰਲਾ, ਜੋੜਾ ਜੋੜੀ ਜੋੜੇ ਸਹਿਜ ਸੁਭਾਈਆ। ਗੁਰੂਆਂ ਆਪਣੇ ਰੰਗ ਰੰਗਾ, ਰੰਗਤ ਚਾੜ੍ਹੇ ਧੁਰਦਰਗਾਹੀਆ। ਸਭ ਨੂੰ ਇਕ ਸਿੰਘਾਸਣ ਲਏ ਬਹਾ, ਦੂਜਾ ਨਜ਼ਰ ਕੋਇ ਨਾ ਆਈਆ। ਅੰਤਰ ਪ੍ਰੇਮ ਪ੍ਰੀਤੀ ਬਖ਼ਸ਼ ਕੇ ਚਾ, ਚਾਉ ਘਨੇਰਾ ਇਕ ਦ੍ਰਿੜਾਈਆ। ਨਾਰੀ ਰੂਪ ਸਰਬ ਦਰਸਾ, ਦਰਸ਼ਨ ਦੇਵੇ ਅਗੰਮ ਅਥਾਹੀਆ। ਧੁਰ ਦਾ ਸਗਨ ਲਏ ਮਨਾ, ਮਾਨਵ ਸਮਝ ਕੋਇ ਨਾ ਪਾਈਆ। ਪੜਦਾ ਓਹਲਾ ਦਏ ਚੁਕਾ, ਦੀਨ ਮਜ਼੍ਹਬ ਦਾ ਮੁਖ ਘੁੰਗਟ ਰਹੇ ਨਾ ਰਾਈਆ। ਹਾੜ੍ਹ ਸਤਾਰਾਂ ਤੇਈ ਅਵਤਾਰਾਂ ਹਜ਼ਰਤ ਈਸਾ ਮੂਸਾ ਮੁਹੰਮਦ ਦਸ ਗੁਰੂਆਂ ਆਪਣੀ ਸੇਜੇ ਲਏ ਲਿਟਾ, ਆਪ ਆਪਣੇ ਅੰਗ ਲਗਾਈਆ। ਰਾਤ ਸੁਹਾਗ ਦਏ ਵਖਾ, ਸੁਹੰਜਣੀ ਸੋਭਾ ਪਾਈਆ। ਦੀਨ ਮਜ਼੍ਹਬ ਪਈਏ ਦਏ ਛੁਡਾ, ਸੌਹਰਾ ਸਈਆ ਸਾਹਿਬ ਸਤਿਗੁਰ ਇਕੋ ਘਰ ਨਜ਼ਰੀ ਆਈਆ। ਅੱਗੇ ਸਭ ਨੂੰ ਮੰਨਣੀ ਪਏ ਰਜ਼ਾ, ਸਿਰ ਸਕੇ ਨਾ ਕੋਇ ਉਠਾਈਆ। ਪੁਰਖ ਅਕਾਲਾ ਬਣ ਗਵਾਹ, ਆਪ ਆਪਣੀ ਕਾਰ ਕਮਾਈਆ। ਖੇਲੇ ਖੇਲ ਖ਼ੁਦ ਖ਼ੁਦਾ, ਖ਼ੁਦੀ ਤਕੱਬਰੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਮਾਰਗ ਲਏ ਲਗਾ, ਲਗਨ ਆਪਣੇ ਨਾਲ ਰਖਾਈਆ।
❋
❋
੨੫ ਜੇਠ ਸ਼ਹਿਨਸ਼ਾਹੀ ਸੰਮਤ ੬ ਪਿਆਰਾ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸ ਪੁਰ
ਅਵਤਾਰ ਪੈਗ਼ੰਬਰ ਗੁਰ ਕਹਿਣ ਇਕੱਠੇ ਬਣਨਾ ਇਕ ਪ੍ਰਭੂ ਦੀ ਨਾਰੀ, ਨਰ ਨਰਾਇਣ ਜੋ ਅਖਵਾਈਆ। ਜੁਗ ਚੌਕੜੀ ਜਿਸ ਦੀ ਖੇਲ ਦੱਸਦੇ ਰਹੇ ਸੰਸਾਰੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣ ਸਿਕਦਾਰੀ, ਸਿਰ ਸਿਰ ਆਪਣਾ ਹੁਕਮ ਮਨਾਈਆ। ਦੀਨ ਮਜ਼੍ਹਬ ਜ਼ਾਤ ਪਾਤ ਦੀ ਤੋੜ ਕੇ ਯਾਰੀ, ਯਰਾਨਾ ਆਪਣੇ ਨਾਲ ਲਗਾਈਆ। ਮਹੱਲ ਅਟਲ ਬਖ਼ਸ਼ ਅਟਾਰੀ, ਸਚਖੰਡ ਸਾਚਾ ਇਕ ਸੁਹਾਈਆ। ਜਿਥੇ ਜਗੇ ਜੋਤ ਨਿਰੰਕਾਰੀ, ਨਿਰਗੁਣ ਨਿਰਵੈਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਭ ਦਾ ਇਕੋ ਹੋਣਾ ਕੰਤ, ਹਰਿ ਕਰਤਾ ਵਡ ਵਡਿਆਈਆ। ਪਤਿਪਰਮੇਸ਼ਵਰ ਵੇਖਣਾ ਭਗਵੰਤ, ਭਗਵਨ ਜੋਤ ਨੂਰ ਰੁਸ਼ਨਾਈਆ। ਜਿਸ ਨੇ ਸਾਨੂੰ ਵੱਖ ਵੱਖ ਕਲਮੇ ਦੱਸੇ ਮੰਤ, ਚਾਰ ਜੁਗ ਲੋਕਮਾਤ ਵਿਚ ਭਵਾਈਆ। ਵੰਡ ਵੰਡਾਈ ਵਿਚ ਜੀਵ ਜੰਤ, ਅੱਖਰਾਂ ਵਾਲੀ ਦੱਸ ਪੜ੍ਹਾਈਆ। ਤਨ ਵਜੂਦ ਬਣਾਉਂਦਾ ਰਿਹਾ ਬਣਤ, ਸ਼ਰਅ ਸ਼ਰਅ ਵਿਚੋਂ ਪਰਗਟਾਈਆ। ਖੇਲ ਕਰਾਉਂਦਾ ਰਿਹਾ ਅਗਣਤ, ਗਿਣਤੀ ਗਿਣ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਸਾਂਝਾ ਇਕੋ ਖ਼ਸਮ, ਪ੍ਰਭ ਖ਼ਸਮਾਨਾ ਇਕ ਅਖਵਾਈਆ। ਜਿਸ ਦਾ ਮੁਛ ਦਾੜ੍ਹੀ ਵਾਲਾ ਨਹੀਂ ਜਿਸਮ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਇਕੋ ਇਸਮ, ਇਸਮ ਆਜ਼ਮ ਨੂਰ ਇਲਾਹੀਆ। ਸਾਡੀ ਵੱਖਰੀ ਰਹਿਣ ਨਹੀਂ ਦੇਣੀ ਕਿਸਮ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਸ਼ਬਦ ਦੀ ਧਾਰ ਚਲਾਉਣਾ ਮਿਸ਼ਨ, ਜੋਤ ਨੂਰ ਕਰ ਰੁਸ਼ਨਾਈਆ। ਸਾਡੇ ਲਾਗੀ ਬਣਾਉਣੇ ਸ਼ਿਵ ਬ੍ਰਹਮਾ ਵਿਸ਼ਨ, ਸੋਹਣੀ ਸੇਵ ਕਮਾਈਆ। ਅੱਗੇ ਪਿਛੇ ਸਾਰੇ ਦਿਸਣ, ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਪੁਰਖ ਅਕਾਲ ਦੀਨ ਦਿਆਲ ਏਕਾ ਸੇਜਾ ਸਭ ਨੂੰ ਆਉਣਾ ਮਿਲਣ, ਦੂਸਰ ਪਲੰਘ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਾਹੀ ਆਉਣਾ ਸਾਡੇ ਗ੍ਰਹਿ, ਘਰ ਮੰਦਰ ਇਕ ਸੁਹਾਈਆ। ਸਚ ਸਿੰਘਾਸਣ ਆਪਣੇ ਬਹਿ, ਸੁਖ ਆਸਣ ਡੇਰਾ ਲਾਈਆ। ਪਿਆਰ ਮੁਹੱਬਤ ਇਕੋ ਦਏ, ਦੇਵਣਹਾਰ ਦਇਆ ਕਮਾਈਆ। ਧੁਰ ਸੰਦੇਸ਼ਾ ਇਕੋ ਕਹੇ, ਕਹਿ ਕਹਿ ਰਿਹਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਦੀਨ ਮਜ਼੍ਹਬ ਨਾ ਰਹੇ, ਲੋਕਮਾਤ ਜੋ ਵੰਡ ਵੰਡਾਈਆ। ਮੇਰੇ ਨਾਮ ਕਲਮੇ ਦੀ ਸ਼ੈ, ਸੋ ਸ਼ਾਹ ਸੁਲਤਾਨਾਂ ਆਏ ਵਰਤਾਈਆ। ਉਠੋ ਵੇਖੋ ਅੰਤ ਇਕੋ ਮੇਰੇ ਨਾਮ ਦੀ ਜੈ, ਜੈ ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਾਹੀ ਨੂੰ ਮਿਲਣਾ ਕੇਹੜੇ ਸ਼ੌਕ, ਸ਼ੌਕੀਨ ਕਵਣ ਅਖਵਾਈਆ। ਜਗਤ ਵੇਸ ਵੇਖੇ ਬਹੁਤ, ਬਹੁ ਗਿਣਤੀ ਖੋਜ ਖੁਜਾਈਆ। ਤਨ ਬਸਤਰਾਂ ਵਾਲੇ ਗਏ ਔਂਤ, ਅੰਤ ਰਹਿਣ ਨਾ ਪਾਈਆ। ਕਿਸ ਬਿਧ ਰੀਝਾਈਏ ਆਪਣਾ ਖੌਂਤ, ਹਰਿ ਕਰਤਾ ਧੁਰਦਰਗਾਹੀਆ। ਕਿਸ ਮੰਜ਼ਲ ਜਾਈਏ ਪਹੁੰਚ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ
❋
❋
ਖਿਲਾਈਆ। ਅਵਤਾਰ ਪੈਗ਼ੰਬਰ ਕਹਿਣ ਪਹਿਲੋਂ ਕਰੀਏ ਇਕ ਸਲਾਹ, ਮਤਾ ਆਪਣਾ ਆਪ ਬਣਾਈਆ। ਉਸ ਦੇ ਅੱਗੇ ਕਰੀਏ ਦੁਆ, ਦੋਏ ਜੋੜ ਸੀਸ ਝੁਕਾਈਆ। ਤੂੰ ਪਰਮਾਤਮਾ ਹੱਕ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਸਭ ਨੂੰ ਲਿਆ ਪਰਨਾ, ਪਰਮ ਪੁਰਖ ਆਪਣੇ ਅੰਗ ਲਗਾਈਆ। ਸਾਡਾ ਦੀਨ ਮਜ਼੍ਹਬ ਦਾ ਝਗੜਾ ਦੇਣਾ ਮੁਕਾ, ਸੌਂਕਣਾਂ ਵਾਲੀ ਕਰੀਏ ਨਾ ਕੋਇ ਲੜਾਈਆ। ਮਿਲ ਕੇ ਜਪੀਏ ਇਕੋ ਤੇਰਾ ਨਾਂ, ਨਾਉਂ ਨਿਰੰਕਾਰਾ ਇਕੋ ਸਿਫ਼ਤ ਸਾਲਾਹੀਆ। ਤੂੰ ਸਾਡੀ ਪਕੜੀ ਬਾਂਹ, ਬਾਹਮੀ ਨਾਤਾ ਲਿਆ ਜੁੜਾਈਆ। ਸਦਾ ਰੱਖੀਂ ਠੰਡੀ ਛਾਂ, ਦਵੈਤ ਦੀ ਅਗਨ ਨਾ ਲਾਗੇ ਰਾਈਆ। ਤੇਰੇ ਚਰਨ ਕਵਲ ਬਲ ਜਾਂ, ਬਲਹਾਰੀ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਕਹਿਣ ਤੇਰਾ ਚਰਨ ਕਵਲ ਇਕ ਥਾਂ, ਸਾਹਿਬ ਤੇਰੀ ਸਰਨਾਈਆ। ਨਾਰੀ ਕੰਤ ਸ੍ਰੀ ਭਗਵੰਤ ਪ੍ਰਭ ਆਪਣੀ ਆਪ ਲਈਂ ਹੰਢਾ, ਆਪਣਾ ਸੰਗ ਰਖਾਈਆ। ਦਰਗਹ ਸਾਚੀ ਸਚਖੰਡ ਵਿਚ ਤੁਧ ਬਿਨ ਦੂਜਾ ਕੋਈ ਨਾ, ਨੇਤਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਹੋਈਂ ਸਹਾ, ਸਹਾਇਕ ਤੇਰੀ ਓਟ ਤਕਾਈਆ।