੨੫ ਜੇਠ ਸ਼ਹਿਨਸ਼ਾਹੀ ਸੰਮਤ ੬ ਬਲਾਕਾ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸ ਪੁਰ
ਅਵਤਾਰ ਪੈਗ਼ੰਬਰ ਕਹਿਣ ਪ੍ਰਭ ਇਕੋ ਕਮਲਾਪਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਨੇ ਆਪਣੇ ਨਾਲ ਮਿਲਾਈ ਜ਼ਾਤੀ, ਜ਼ਾਤ ਆਪਣੇ ਵਿਚ ਰਲਾਈਆ। ਇਕੱਠੀ ਬਖ਼ਸ਼ ਕੇ ਸਚ ਦੀ ਦਾਤੀ, ਦਾਤੇ ਦਾਨੀ ਝੋਲੀ ਦਿਤੀ ਭਰਾਈਆ। ਸਾਡੀ ਪੁਛੀ ਵਾਤੀ, ਚਾਰ ਜੁਗ ਦੇ ਇਕੋ ਘਰ ਟਿਕਾਈਆ। ਸਚ ਪ੍ਰੇਮ ਦੀ ਬਖ਼ਸ਼ ਸੌਗ਼ਾਤੀ, ਆਸਾ ਤ੍ਰਿਸ਼ਨਾ ਦਿਤੀ ਗਵਾਈਆ। ਗ੍ਰਹਿ ਮੰਦਰ ਜਗਾ ਕੇ ਬਾਤੀ, ਨੂਰ ਜ਼ਹੂਰ ਦਿਤਾ ਵਖਾਈਆ। ਸਾਨੂੰ ਸਭ ਨੂੰ ਇਕ ਖ਼ੁਸ਼ੀ ਖ਼ੁਸ਼ੀਆਂ ਵਿਚ ਕਟੀ ਵਾਟੀ, ਪਿਛਲਾ ਪੰਧ ਰਹੇ ਨਾ ਰਾਈਆ। ਦੀਨ ਦਿਆਲ ਦਇਆ ਕਰਨੀ ਹਾੜ ਸਤਾਰਾਂ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਸਭ ਨੂੰ ਲਗਾਉਣਾ ਆਪਣੀ ਨਾਲ ਛਾਤੀ, ਸ਼ਹਿਨਸ਼ਾਹ ਗੁਰ ਅਵਤਾਰ ਪੈਗ਼ੰਬਰ ਆਪਣੀ ਸੇਜ ਸੁਹਾਈਆ। ਇਕ ਗ੍ਰਹਿ ਦੇ ਬਣ ਕੇ ਵਾਸੀ, ਦਰ ਇਕੋ ਵੱਜੇ ਵਧਾਈਆ। ਲੋਕਮਾਤ ਵਾਂਗੂੰ ਮੌਤ ਦੀ ਮਿਲੇ ਕੋਇ ਨਾ ਫਾਸੀ, ਨਾਤਾ ਕੂੜ ਨਾ ਕੋਇ ਵਖਾਈਆ। ਸਚਖੰਡ ਦਵਾਰੇ ਇਕੋ ਜੋਤ ਪ੍ਰਕਾਸ਼ੀ, ਪ੍ਰਕਾਸ਼ ਆਪਣਾ ਇਕ ਰਖਾਈਆ। ਸਾਡੀ ਸਭ ਦੀ ਪੂਰੀ ਕਰੇ ਆਸੀ, ਤ੍ਰਿਸ਼ਨਾ ਅਵਰ ਰਹੇ ਨਾ ਰਾਈਆ। ਸਾਚਾ ਕਾਹਨ ਬਣ ਕੇ ਸਾਡੇ ਨਾਲ ਪਾਵੇ ਰਾਸੀ, ਸਖ਼ੀ ਕਾਹਨ ਰੂਪ ਦਰਸਾਈਆ। ਧੁਰ ਦੀ ਧਾਰ ਪ੍ਰੇਮ ਪਿਆਰ ਕਰੇ ਭੋਗ ਬਿਲਾਸੀ, ਨੂਰ ਨੂਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵਡਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਇਕੋ ਹੋਵੇ ਮਾਲਕ, ਆਦਿ ਅੰਤ ਇਕ ਅਖਵਾਈਆ। ਜਿਸ ਨੂੰ ਕਹਿੰਦੇ ਆਏ ਖ਼ਾਲਕ, ਨਿਰਗੁਣ ਧਾਰ ਨੂਰ ਇਲਾਹੀਆ। ਜਿਸ ਦੇ ਬਣੇ ਰਹੇ ਬਾਲਕ, ਨੰਨ੍ਹੇ ਬੱਚੇ ਰੂਪ ਧਰਾਈਆ। ਜਿਸ ਦੀ ਸ੍ਰਿਸ਼ਟੀ ਦੱਸਦੇ ਰਹੇ ਹਾਲਤ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜਿਸ ਨੂੰ ਕਹਿੰਦੇ ਆਏ ਕਰੇ ਸਚ ਅਦਾਲਤ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣੇ ਰਹੇ
❋
❋
ਅਮਾਨਤ, ਅਮਨ ਨਾਲ ਆਪਣਾ ਝਟ ਲੰਘਾਈਆ। ਸੋ ਸਵਾਮੀ ਸਚ ਗ੍ਰਹਿ ਦੇਵੇ ਇਕ ਨਿਆਮਤ, ਵਸਤ ਇਕੋ ਇਕ ਵਰਤਾਈਆ। ਜਿਸ ਨਾਲ ਦੀਨ ਮਜ਼੍ਹਬ ਦੀ ਰਹੇ ਨਾ ਕੋਇ ਬਗ਼ਾਵਤ, ਬਗ਼ਲਗੀਰ ਸਰਬ ਜਣਾਈਆ। ਚਰਨ ਧੂੜੀ ਦੇ ਸਖ਼ਾਵਤ, ਝੋਲੀ ਸਭ ਦੀ ਦਏ ਭਰਾਈਆ। ਇਕ ਦੂਜੇ ਦੀ ਕਰੇ ਨਾ ਕੋਇ ਮਜ਼ਾਹਮਤ, ਝਗੜਾ ਦੁਨੀ ਨਾ ਕੋਇ ਵਖਾਈਆ। ਸਾਚੇ ਗ੍ਰਹਿ ਪਿਛਲੀ ਕਰੇ ਮਮਾਨਤ, ਹੁਕਮ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਰਅ ਦੀ ਸਾਡੇ ਅੰਦਰ ਰਹੇ ਨਾ ਕੋਇ ਅਲਾਮਤ, ਦੀਨ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਹੀ ਸਲਾਮਤ, ਸਾਹਿਬ ਸੁਲਤਾਨ ਇਕ ਅਖਵਾਈਆ।
੨੫ ਜੇਠ ਸ਼ਹਿਨਸ਼ਾਹੀ ਸੰਮਤ ੬ ਹਜ਼ਾਰਾ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸ ਪੁਰ
ਗੁਰ ਅਵਤਾਰ ਪੈਗ਼ੰਬਰੋ ਸਤਾਰਾਂ ਹਾੜ ਆਵੇ ਰਾਤ ਸੁਹਾਗ, ਸੁਹਾਗ ਭਰੀ ਵੇਸ ਵਟਾਈਆ। ਨਿਰਗੁਣ ਧਾਰ ਸਭ ਨੇ ਜਾਣਾ ਜਾਗ, ਜਾਗਰਤ ਜੋਤ ਇਕ ਰੁਸ਼ਨਾਈਆ। ਤੇਈ ਗੁਰਮੁਖਾਂ ਦੇ ਹੱਥ ਵਿਚ ਹੋਣ ਚਰਾਗ਼, ਚੌਮੁਖੀਏ ਆਪਣਾ ਰੂਪ ਦਰਸਾਈਆ। ਤੇਈ ਬੀਬੀਆਂ ਹੋਣ ਸਾਧ, ਸਾਧਨਾ ਧੁਰ ਦੀ ਇਕ ਸਮਝਾਈਆ। ਤੇਈ ਗੁਰਮੁਖਾਂ ਵਜੌਣਾ ਨਾਦ, ਧੁਨ ਇਕੋ ਇਕ ਸੁਣਾਈਆ। ਤੇਈ ਬੀਬੀਆਂ ਹੱਥ ਵਿਚ ਫੜਿਆ ਹੋਵੇ ਲਿਖ ਕੇ ਗਾਡ, ਫ਼ਿਗਰ ਇੰਗਲਿਸ਼ ਵਿਚ ਜਣਾਈਆ। ਤੇਈ ਗੁਰਮੁਖਾਂ ਉਚੀ ਕੂਕ ਕੇ ਦੇਣੀ ਬਾਂਗ, ਜ਼ੋਰ ਜ਼ੋਰ ਨਾਲ ਸੁਣਾਈਆ। ਤੇਈ ਬੀਬੀਆਂ ਕੇਸ ਖੁਲ੍ਹੇ ਗਲ ਵਿਚ ਪਾਏ ਹੋਣ ਨਾਗ, ਆਪ ਆਪਣਾ ਵੇਸ ਵਟਾਈਆ। ਤੇਈ ਗੁਰਮੁਖਾਂ ਸਭ ਤੋਂ ਵੱਖਰਾ ਗਾਉਣਾ ਰਾਗ, ਸ਼ਬਦ ਪੁਰਖ ਅਕਾਲ ਸੁਣਾਈਆ। ਤੇਈ ਬੀਬੀਆਂ ਇਕ ਖੇੜਾ ਕਰਨਾ ਆਬਾਦ, ਮਿਲ ਕੇ ਬੈਠਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਾੜ ਸਤਾਰਾਂ ਸੁਹੰਜਣੀ ਹੋਣੀ ਰੁਤ, ਰੁਤ ਮਿਲੇ ਵਡਿਆਈਆ। ਤੇਈ ਗੁਰਮੁਖਾਂ ਗੋਬਿੰਦ ਦੇ ਬਣਨਾ ਸੁਤ , ਸੁਤ ਦੁਲਾਰੇ ਨਜ਼ਰੀ ਆਈਆ। ਤੇਈ ਬੀਬੀਆਂ ਮਸਤਕ ਲਿਖਿਆ ਹੋਵੇ ਚੁੱਪ, ਮੁਖ ਵਿਚੋਂ ਕਰਨ ਨਾ ਕੋਇ ਲੜਾਈਆ। ਤੇਈ ਗੁਰਮੁਖਾਂ ਉਪਰ ਨੀਚੇ ਇਕ ਇਕ ਕੀਤੀ ਹੋਵੇ ਮੁੱਛ, ਵੱਟ ਜ਼ੋਰ ਨਾਲ ਚੜ੍ਹਾਈਆ। ਤੇਈ ਬੀਬੀਆਂ ਨੌਂ ਸਾਲ ਦੇ ਬੱਚੇ ਗੋਦੀ ਚੁੱਕ, ਬਾਜ਼ੂ ਖ਼ੁਸ਼ੀਆਂ ਨਾਲ ਉਠਾਈਆ। ਤੇਈ ਗੁਰਮੁਖਾਂ ਹੱਥ ਵਿਚ ਫੜਿਆ ਹੋਵੇ ਸੁੱਕਾ ਟੁੱਕ, ਭੁੱਖੇ ਨੰਗੇ ਰੂਪ ਜਣਾਈਆ। ਤੇਈ ਬੀਬੀਆਂ ਲਾਲ ਰੁਮਾਲ ਬੱਧੇ ਹੋਣ ਸੱਜੇ ਗੁੱਟ, ਗੰਢ ਤਿੰਨ ਤਿੰਨ ਪਵਾਈਆ। ਤੇਈ ਗੁਰਮੁਖਾਂ ਚਾਰ ਕੁੰਟ ਫਿਰਨਾ ਉਠ, ਦਹਿ ਦਿਸ਼ਾ ਸੇਵ ਕਮਾਈਆ। ਤੇਈ ਬੀਬੀਆਂ ਖੁਲ੍ਹੀ ਛਡੀ ਹੋਵੇ ਗੁੱਤ, ਵਾਲ ਚੋਟੀ ਉਤੇ ਬੰਧਾਈਆ। ਤੇਈ ਗੁਰਮੁਖਾਂ ਪ੍ਰੇਮ ਪਿਆਰ ਦੀ ਭਰੀ ਹੋਵੇ ਮੁੱਠ, ਮੁੱਠੀ ਜ਼ੋਰ ਨਾਲ ਦਬਾਈਆ। ਤੇਈ ਬੀਬੀਆਂ ਇਕ ਦੂਜੀ ਨੂੰ ਲੈਣ ਲੁੱਟ, ਵਸਤ ਵਸਤ ਨਾਲ ਬਦਲਾਈਆ। ਤੇਈ ਗੁਰਮੁਖਾਂ ਲਾਲ ਕੀਤੇ ਹੋਣ ਬੁੱਟ, ਬੁੱਲ ਸੋਹਣੇ ਰੰਗ ਰੰਗਾਈਆ। ਤੇਈ ਬੀਬੀਆਂ ਆਪਸ ਵਿਚ ਕੀਤੇ ਹੋਣ ਜੁਟ, ਬਾਜ਼ੂ ਬਾਜ਼ੂ ਨਾਲ ਬੰਧਾਈਆ। ਤੇਈ ਗੁਰਮੁਖ ਪ੍ਰਭ ਦੇ ਉਤੋਂ ਕਰਨ ਸੁੱਟ, ਟਕੇ ਪੰਜ ਪੰਜ ਸੁਟਾਈਆ। ਤੇਈ ਬੀਬੀਆਂ ਨੈਣਾਂ ਤੋਂ ਹੋਣ ਖ਼ੁਸ਼, ਕੱਜਲ ਧਾਰ ਵਿਚ ਵਖਾਈਆ। ਤੇਈ ਗੁਰਮੁਖ ਪ੍ਰਭ ਧੂੜੀ ਲੈਣ
❋
❋
ਸੁਚ, ਮਸਤਕ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਈ ਗੁਰਮੁਖਾਂ ਗਾਉਣਾ ਇਕ ਤਰਾਨਾ, ਧਰਮ ਰਾਗ ਸੁਣਾਈਆ। ਤੇਈ ਬੀਬੀਆਂ ਹਥੇਲੀ ਚੁੱਕਿਆ ਹੋਵੇ ਖਾਣਾ, ਵਸਤੂ ਤਿੰਨ ਤਿੰਨ ਰਖਾਈਆ। ਤੇਈ ਗੁਰਮੁਖਾਂ ਗ਼ਰੀਬੀ ਪਹਿਰਿਆ ਹੋਵੇ ਬਾਣਾ, ਲੀਰੋ ਲੀਰ ਨਜ਼ਰੀ ਆਈਆ। ਤੇਈ ਬੀਬੀਆਂ ਹੱਥ ਵਿਚ ਫੜਿਆ ਹੋਵੇ ਕਾਨਾ, ਕਾਇਨਾਤ ਵਖਾਈਆ। ਤੇਈ ਗੁਰਮੁਖਾਂ ਮੰਨਿਆ ਹੋਵੇ ਭਾਣਾ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਈ ਗੁਰਮੁਖਾਂ ਹੱਥ ਹੋਵੇ ਗੰਡਾਸਾ, ਸ਼ਸਤਰਧਾਰੀ ਸੋਭਾ ਪਾਈਆ। ਤੇਈ ਬੀਬੀਆਂ ਕੋਲ ਲਿਖਿਆ ਹੋਵੇ ਗੋਬਿੰਦ ਸਾਕਾ, ਸਿੱਧਾ ਪੁੱਠਾ ਰੂਪ ਜਣਾਈਆ। ਤੇਈ ਬੀਬੀਆਂ ਜੇਵਰ ਪਾਇਆ ਹੋਵੇ ਸੱਜੀ ਨਾਸਾ, ਛੋਟਾ ਵਡਾ ਨਾ ਕੋਇ ਵਖਾਈਆ। ਤੇਈ ਗੁਰਮੁਖਾਂ ਦੰਦ ਕਢ ਕੇ ਕਰਨਾ ਹਾਸਾ, ਕਲਜੁਗ ਦੇਣਾ ਵਖਾਈਆ। ਤੇਈ ਬੀਬੀਆਂ ਸਿਰ ਤੇ ਓਢਿਆ ਹੋਵੇ ਛਾਤਾ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਤੇਈ ਗੁਰਮੁਖਾਂ ਕਰਦੇ ਆਉਣਾ ਧੁਰ ਦਾ ਪਾਠਾ, ਮਣਕਾ ਮਾਲਾ ਇਕ ਸੌ ਇਕ ਇਕ ਬਣਾਈਆ। ਤੇਈ ਬੀਬੀਆਂ ਜੋਤ ਜਲਾਵਣ ਨਿਕਲਣ ਲਾਟਾਂ, ਦੂਰ ਦੂਰ ਰੁਸ਼ਨਾਈਆ। ਤੇਈ ਗੁਰਮੁਖਾਂ ਚੁੱਕੀ ਹੋਵੇ ਇਕ ਖਾਟਾ, ਵਾਰ ਵਾਰ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਈ ਗੁਰਮੁਖ ਪ੍ਰਭ ਨੂੰ ਆਪ ਨਹਾਉਣ, ਖ਼ੁਸ਼ੀਆਂ ਨਾਲ ਵਡਿਆਈਆ। ਤੇਈ ਬੀਬੀਆਂ ਗੀਤ ਸੁਹਾਗੀ ਗਾਉਣ, ਖਾਰੇ ਚੜ੍ਹਿਆ ਧੁਰ ਦਾ ਮਾਹੀਆ। ਤੇਈ ਗੁਰਮੁਖ ਜਾਞੀਂ ਜਗਤ ਸਦਾਉਣ, ਹਾਰ ਸ਼ਿੰਗਾਰ ਵਿਚ ਚਤੁਰਾਈਆ। ਤੇਈ ਬੀਬੀਆਂ ਬਸਤਰ ਸੋਹਣੇ ਪਾਉਣ, ਸਚ ਪ੍ਰੇਮ ਵਧਾਈਆ। ਤੇਈ ਗੁਰਮੁਖ ਸਚ ਪ੍ਰੇਮ ਦੇ ਘੋੜੇ ਸਰਬ ਦੁੜਾਉਣ, ਭੱਜਣ ਚਾਈਂ ਚਾਈਂਆ। ਤੇਈ ਬੀਬੀਆਂ ਧਰਮ ਦੀ ਵਾਗ ਗੁੰਦਾਉਣ, ਨਾਤਾ ਧਰਮ ਦਾ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਪਹਿਲੋਂ ਤੁਹਾਡਾ ਹੋਇਆ ਵਿਵਾਹ, ਲੋਕਮਾਤ ਖ਼ੁਸ਼ੀ ਬਣਾਈਆ। ਏਸੇ ਕਾਰਨ ਤੁਹਾਨੂੰ ਬਣਾਉਂਦੇ ਗਵਾਹ, ਸ਼ਹਾਦਤ ਦੇਣੀ ਭੁਗਤਾਈਆ। ਸਚਖੰਡ ਦਵਾਰੇ ਪੁਰਖ ਅਕਾਲ ਸਾਡੇ ਨਾਲ ਕਰੇ ਨਕਾਹ, ਨਕਾਬਪੋਸ਼ ਪੜਦਾ ਲਾਹੀਆ। ਤੁਸੀਂ ਸਾਰੇ ਕਰੋ ਦੁਆ, ਸੀਸ ਜਗਦੀਸ ਅੱਗੇ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸਭ ਨੂੰ ਆਪਣੀ ਨਾਰੀ ਲੈ ਬਣਾ, ਕੰਤ ਕੰਤੂਹਲ ਤੇਰੀ ਵਡਿਆਈਆ। ਸੇਜ ਸੁਹੰਜਣੀ ਲੈ ਸੁਹਾ, ਸਚ ਸਿੰਘਾਸਣ ਆਪ ਬਿਠਾਈਆ। ਦਵੈਤ ਦੁਨੀ ਰਹੇ ਨਾ ਕੋਇ ਵਬਾ, ਮਜ਼੍ਹਬ ਦੀਨ ਨਾ ਕੋਇ ਰਖਾਈਆ। ਸਾਰੇ ਤੈਨੂੰ ਕਰਨ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਪ੍ਰਭ ਦੇ ਚਰਨ ਕਵਲ ਕਰਨਾ ਸਲਵਾਰਨਾ, ਸੀਸ ਉਪਰ ਹੱਥ ਨਾ ਕੋਇ ਰਖਾਈਆ। ਮਨ ਹੰਕਾਰੀ ਵਿਚੋਂ ਮਾਰਨਾ, ਹਉਮੇ ਹਉਂ ਰਹੇ ਨਾ ਰਾਈਆ। ਜਿਸ ਨੇ ਸਭ ਨੂੰ ਫੜ ਫੜ ਤਾਰਨਾ, ਤ੍ਰੈਗੁਣ ਲੇਖਾ ਦਏ ਮੁਕਾਈਆ। ਉਸ ਨੇ ਕਲਜੁਗ ਕਾਲ ਸਵਾਰਨਾ, ਕਲ ਕਰਤਾ ਖੇਲ ਖਿਲਾਈਆ। ਮਾਣ ਵਡਿਆਈ ਦੇਵੇ ਸਤਾਰਾਂ ਹਾੜ੍ਹਨਾ,
❋
❋
ਸੋਹਣਾ ਰੰਗ ਰੰਗਾਈਆ। ਖ਼ੁਸ਼ੀਆਂ ਵਾਲੀ ਖ਼ੁਸ਼ੀ ਵੇਖਣੀ ਬਹਾਰਨਾ, ਆਪਣਾ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਈ ਗੁਰਮੁਖਾਂ ਪ੍ਰਭ ਨੂੰ ਬੰਨ੍ਹਣਾ ਸੇਹਰਾ, ਸੇਹ ਆਪਣੀ ਕਾਰ ਕਮਾਈਆ। ਅੱਗੋਂ ਨਜ਼ਰ ਨਾ ਆਵੇ ਚੇਹਰਾ, ਚਿੰਨ੍ਹ ਰੂਪ ਨਾ ਕੋਇ ਦਰਸਾਈਆ। ਭਗਤ ਦਵਾਰ ਸੁਹਾਉਣਾ ਖੇੜਾ, ਬੇੜੀ ਕੰਧ ਉਠਾਈਆ। ਕਲਜੁਗ ਅੰਤਮ ਦੇ ਕੇ ਗੇੜਾ, ਸਤਿਜੁਗ ਸਚ ਦਏ ਲਗਾਈਆ। ਦੀਨ ਮਜ਼੍ਹਬ ਮੁਕਾ ਕੇ ਝੇੜਾ, ਗੁਰ ਅਵਤਾਰ ਪੈਗ਼ੰਬਰ ਲਏ ਪਰਨਾਈਆ। ਭਰਮ ਭਰਾਂਤ ਦਾ ਕਰ ਨਿਖੇੜਾ, ਨਿਰਗੁਣ ਆਪਣਾ ਰੰਗ ਰੰਗਾਈਆ। ਸਾਹਿਬ ਹੋ ਕੇ ਕਰੇ ਮਿਹਰਾ, ਮਿਹਰ ਨਜ਼ਰ ਉਠਾਈਆ। ਇਹ ਖੇਲ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਇਕ ਵੇਰਾ, ਫੇਰ ਲੋਕਮਾਤ ਨਾ ਕਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਤੇਈ ਜਾਂਝੀ ਹੋਣ ਘੋੜ ਸਵਾਰ, ਵਾਗਾਂ ਹੱਥ ਵਿਚ ਉਠਾਈਆ। ਤੇਈ ਬੀਬੀਆਂ ਹੋਵਣ ਪਹਿਰੇਦਾਰ, ਤਲਵਾਰਾਂ ਕੰਧਿਆਂ ਉਤੇ ਟਿਕਾਈਆ। ਤੇਈ ਗੁਰਮੁਖ ਬੋਲਣ ਜੈਕਾਰ, ਉਚੀ ਕੂਕ ਕੂਕ ਸੁਣਾਈਆ। ਤੇਈ ਬੀਬੀਆਂ ਫੁੱਲ ਬਰਸਾਵਣ ਵਰਖਾ ਧਾਰ, ਮੇਘਲਾ ਰੂਪ ਜਣਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਸਮਝਾਈਆ। ਵਿਹਾਰ ਹੋਵੇ ਸਤਾਰਾਂ ਹਾੜ੍ਹ, ਥਿਤ ਅਵਰ ਨਾ ਕੋਇ ਵਧਾਈਆ। ਜਨ ਭਗਤੋ ਸਭ ਨੇ ਹੋ ਕੇ ਆਉਣਾ ਤਿਆਰ, ਤ੍ਰੈਗੁਣ ਦਾ ਡੇਰਾ ਢਾਹੀਆ। ਭਗਤ ਦਵਾਰ ਪਹੁੰਚਣਾ ਬਣ ਕੇ ਚਾਰ ਚਾਰ, ਚਾਰ ਯਾਰੀ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਚੌਵੀਵਾਂ ਅਵਤਾਰ, ਅਵਤਰੀ ਆਪਣਾ ਹੁਕਮ ਵਰਤਾਈਆ।
੨੫ ਜੇਠ ਸ਼ਹਿਨਸ਼ਾਹੀ ਸੰਮਤ ੬ ਬਾਬੂਪੁਰ ਘਰੋਂ ਨਿਕਲ ਕੇ ਵਾਪਸੀ ਤੇ ਘਰੋਂ ਨਜ਼ਦੀਕ ਹੀ ਜ਼ਿਲਾ ਗੁਰਦਾਸ ਪੁਰ
ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਬਾਬੂਪੁਰ ਅਲੱੜ੍ਹਪਿੰਡੀ ਘਰ ਘਰ ਪੱਕੇ ਪਕਵਾਨ, ਪੰਝੀ ਜੇਠ ਖ਼ੁਸ਼ੀ ਬਣਾਈਆ। ਸਾਹਿਬ ਸਤਿਗੁਰ ਪੰਜ ਗੁਰਮੁਖ ਨਾਲ ਲੈ ਕੇ ਮੰਗਣ ਆਏ ਦਾਨ, ਇਕ ਇਕ ਫੁਲਕਾ ਝੋਲੀ ਦੇਣਾ ਪਾਈਆ। ਅਚਾਰ ਗੰਢਾ ਨਾਲ ਨੂੰ ਦੇਣਾ ਖਾਣ, ਹੋਰ ਵਸਤ ਨਾ ਕੋਇ ਉਠਾਈਆ। ਮਿਹਰਵਾਨ ਹੋਏ ਮਿਹਰਵਾਨ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਜਨ ਭਗਤੋ ਭਗਵਨ ਬਣੇ ਦਰ ਭਿਖਾਰੀ, ਮਾਂਗਤ ਹੋ ਕੇ ਦਰ ਮੰਗਣ ਆਈਆ। ਲੋਕ ਲੱਜਿਆ ਲਾਹ ਕੇ ਸਾਰੀ, ਆਪਣੀ ਆਪ ਛਡੇ ਵਡਿਆਈਆ। ਤੁਹਾਡੇ ਗ੍ਰਹਿ ਵੇਖ ਜਾਏ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਸਭ ਨੇ ਭਿੱਛਿਆ ਪਾਉਣੀ ਢਹਿ ਕੇ ਚਰਨ ਦਵਾਰੀ, ਧੂੜੀ ਖ਼ਾਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਿੱਛਿਆ ਮੰਗੇ ਪਰਮ ਪੁਰਖ ਪ੍ਰਭ ਰਾਤੀ, ਦਰ ਦਰ ਅਲਖ ਜਗਾਈਆ। ਮੁਖੋਂ ਕਹੇ ਖੈਰ ਪਾਉ ਮੈਂ ਤੁਹਾਡਾ ਸਾਥੀ, ਜੁਗ ਜੁਗ ਦਾ ਚਲਿਆ ਆਈਆ। ਅੱਗੇ ਮੁਸ਼ਕਲ ਰਹੇ ਨਾ ਵਾਟੀ, ਚੁਰਾਸੀ ਪੰਧ ਚੁਕਾਈਆ। ਤੁਸੀਂ
❋
❋
ਮੇਰੇ ਤੇ ਮੈਂ ਤੁਹਾਡੀ ਜ਼ਾਤੀ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਖੈਰ ਪਾਏ ਸੋ ਹੱਥ ਮਾਰੇ ਉਤੇ ਪ੍ਰਭ ਦੀ ਛਾਤੀ, ਉਂਗਲਾਂ ਪੰਜ ਛੁਹਾਈਆ। ਇਹ ਅਚਰਜ ਖੇਲ ਤਮਾਸ਼ੀ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਦਾ ਬਣ ਕੇ ਸਾਕੀ, ਸੱਜਣ ਧੁਰ ਦਾ ਇਕ ਅਖਵਾਈਆ।
੨੫ ਜੇਠ ਸ਼ਹਿਨਸ਼ਾਹੀ ਸੰਮਤ ੬ ਪਿਆਰਾ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸ ਪੁਰ
ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਸ਼ਗਨ ਦਾ ਹੋਇਆ ਵਿਹਾਰ, ਜਨ ਭਗਤਾਂ ਗੰਢ ਪਵਾਈਆ। ਧੁਰ ਦਾ ਨਾਤਾ ਜੁੜਿਆ ਨਾਲ ਨਿਰੰਕਾਰ, ਘਰ ਸਾਚੇ ਵੱਜੀ ਵਧਾਈਆ। ਖ਼ੁਸ਼ੀ ਵਿਚ ਖਾ ਕੇ ਗੰਢਾ ਅਚਾਰ, ਖ਼ੁਸ਼ੀਆਂ ਰਹੇ ਮਨਾਈਆ। ਭੁੱਖਿਆਂ ਕਰ ਜਾ ਪਾਰ, ਦੁਖੀਆਂ ਦੁੱਖ ਗਵਾਈਆ। ਅੱਗੇ ਜੇ ਭਗਤ ਜਨਮੇ ਜਨਮੇ ਤੇਰੀ ਧਾਰ, ਧੁਰ ਦੀ ਧਾਰ ਵਿਚੋਂ ਪਰਗਟਾਈਆ। ਦਰ ਦਰ ਨਾ ਕਰੇਂ ਖ਼ੁਆਰ, ਘਰ ਘਰ ਨਾ ਕਦੇ ਭਵਾਈਆ। ਅਗਲਾ ਕਰ ਕੌਲ ਇਕਰਾਰ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਗਨ ਪਿਆ ਰਾਵੀ ਕੰਢਾ, ਰਵੀ ਦਏ ਗਵਾਹੀਆ। ਖੇਲ ਵੇਖੇ ਸੂਰੀਆ ਚੰਦਾ, ਸਿਤਾਰ ਅੱਖ ਟਿਕਾਈਆ। ਵੇਸ ਧਰ ਵਾਸੀ ਪੁਰੀ ਅਨੰਦਾ, ਅਨੰਦ ਆਪਣਾ ਇਕ ਜਣਾਈਆ। ਉਸ ਨੇ ਖੇਲ ਦੱਸਿਆ ਪਿਛਲਾ ਲਹਿਣਾ ਜੋ ਗੋਬਿੰਦ ਨਾਲ ਸੰਗਾ, ਸਗਲਾ ਸੰਗ ਵਖਾਈਆ। ਜਿਸ ਵੇਲੇ ਪੁਰੀ ਅਨੰਦ ਛੱਡਿਆ ਤੇ ਗੁਰਮੁਖਾਂ ਹੱਥ ਫੜਾਇਆ ਟੁਕੜਾ ਅਚਾਰ ਤੇ ਕੱਚਾ ਗੰਢਾ, ਭੋਜਨ ਮਾਤਾ ਗੁਜਰੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੱਤਰ ਸਿਖਾਂ ਨੇ ਲੈ ਕੇ ਦਾਨ, ਝੋਲੀ ਲਈ ਭਰਾਈਆ। ਨਾਲੇ ਕਿਹਾ ਗੋਬਿੰਦ ਤੇਰਾ ਪਕਵਾਨ, ਸਾਨੂੰ ਦਏ ਰਜਾਈਆ। ਚਾਰੋਂ ਕੁੰਟ ਮਾਰ ਧਿਆਨ, ਵੇਖਣ ਨੈਣ ਉਠਾਈਆ। ਫੇਰ ਆਉਣਾ ਨਹੀਂ ਏਸ ਅਸਥਾਨ, ਪੁਰੀ ਅਨੰਦ ਨਾ ਕੋਇ ਸੁਹਾਈਆ। ਮਾਤਾ ਗੁਜਰੀ ਸ਼ਬਦ ਸੁਣਿਆ ਬਿਨਾ ਕਾਨ, ਕੰਨਾਂ ਵਿਚ ਜਣਾਈਆ। ਛੱਤੀ ਜੁਗ ਦਾ ਜਗਤ ਗਿਆਨ, ਨਾਨਕ ਨਿਰਗੁਣ ਸਰਗੁਣ ਦਏ ਦ੍ਰਿੜਾਈਆ। ਖੇਲੇ ਖੇਲ ਸ੍ਰੀ ਭਗਵਾਨ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਸ ਵੇਲੇ ਪੁਰੀ ਅਨੰਦ ਛੱਡਿਆ, ਛਡੀ ਆਸਾ ਜਗ। ਗੋਬਿੰਦ ਮੁਖ ਤੇ ਪੜਦਾ ਪਾ ਕੇ ਗੱਜਿਆ, ਵਡ ਬਣ ਸੂਰਾ ਸਰਬੱਗ। ਪੁਰਖ ਅਕਾਲੇ ਰੱਖੀਂ ਲੱਜਿਆ, ਮੈਂ ਤੇਰਾ ਨੂਰੀ ਅਗੰਮਾ ਚੰਦ। ਜਿਸ ਕਾਰਨ ਮੈਨੂੰ ਲੋਕਮਾਤ ਸੱਦਿਆ, ਨਾਮ ਦਮਾਮਾ ਵਜਾ ਮਰਦੰਗ। ਉਸ ਵਿਚ ਨਾ ਪਵੇ ਭੰਗਿਆ, ਖ਼ੁਸ਼ੀ ਕਰਨਾ ਬੰਦ ਬੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕੀਤਾ ਇਸ਼ਾਰਾ, ਸ਼ਬਦ ਨਾਲ ਸਮਝਾਈਆ। ਗੋਬਿੰਦ ਤੇਰਾ ਵੇਖਿਆ ਜਗਤ ਭੰਡਾਰਾ, ਬਿਨ ਨੈਣਾਂ ਨੈਣ ਉਠਾਈਆ। ਅੱਜ ਖ਼ਾਲੀ ਹੋਏ ਦਵਾਰਾ, ਦਰ ਨਜ਼ਰ ਕਿਛ ਨਾ ਆਈਆ। ਜ਼ਰਾ ਇਸ ਦੀ ਕਰ ਵਿਚਾਰਾ,
❋
❋
ਵਿਚਰ ਕੇ ਦੇ ਜਣਾਈਆ। ਇਕ ਹਲੂਣਾ ਜ਼ੋਰ ਦੀ ਮਾਰਾ, ਗੋਬਿੰਦ ਨੂੰ ਦਿਤਾ ਹਿਲਾਈਆ। ਜੋਤੀ ਜੋਤ ਦਾ ਦੇ ਚਮਤਕਾਰਾ, ਨੂਰ ਕੀਤਾ ਰੁਸ਼ਨਾਈਆ। ਗੋਬਿੰਦ ਕਿਹਾ ਪੁਰਖ ਅਕਾਲ ਮੇਰੀ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਵੇਲੇ ਸਤਾਰਾਂ ਸੌ ਛਪੰਜਾ ਕੀਤਾ ਸੀ ਪੰਥ ਤਿਆਰਾ, ਸਿੱਖ ਸਮਾਜ ਬਣਾਈਆ। ਬਣਿਆ ਸੀ ਵਰਤਾਰਾ, ਆਪਣੀ ਦਇਆ ਦਇਆ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਆਪਣਾ ਹੁਕਮ ਵਰਤਾਈਆ। ਗੋਬਿੰਦ ਕਿਹਾ ਪ੍ਰਭੂ ਮੇਰੇ ਵਿਚ ਇਕ ਵਾਰੀ ਇਕ ਛਿੰਨ ਆਇਆ ਸੀ ਹੰਕਾਰ, ਮੈਂ ਬੋਲ ਕੇ ਦਿਤਾ ਸੁਣਾਈਆ। ਗੁਰਸਿਖੋ ਮੈਂ ਤੁਹਾਡਾ ਦਾਤਾਰ, ਦੇਵਣਹਾਰ ਬੇਪਰਵਾਹੀਆ। ਪੁਰੀ ਅਨੰਦ ਦੇ ਭਰੇ ਭੰਡਾਰ, ਰਾਣੇ ਮਹਾਂਰਾਣੇ ਸੀਸ ਨਿਵਾਈਆ। ਖਿੱਚ ਕੇ ਨੰਗੀ ਤਲਵਾਰ, ਕਟਾਰ ਦਿਤੀ ਚਮਕਾਈਆ। ਸਭ ਨੂੰ ਦੇਵਾਂ ਸੰਘਾਰ, ਸ਼ਤਰੂ ਰਹਿਣ ਕੋਇ ਨਾ ਪਾਈਆ। ਫੇਰ ਹੱਥ ਮਾਰ ਉਤੇ ਦਸਤਾਰ, ਕਲਗੀ ਦਿਤੀ ਹਿਲਾਈਆ। ਮੈਂ ਰੂਪ ਸੱਚੀ ਸਰਕਾਰ, ਨਿਰਗੁਣ ਸਰਗੁਣ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਝਟ ਤੂੰ ਉਸ ਵੇਲੇ ਮੇਰੇ ਉਤੇ ਪਾਇਆ ਭਾਰ, ਸ਼ਬਦ ਸ਼ਬਦ ਨਾਲ ਦਬਾਈਆ। ਨਾਲੇ ਹੱਸ ਕੇ ਕਿਹਾ ਗੋਬਿੰਦ ਤੂੰ ਪੁਰੀ ਅਨੰਦ ਦਾ ਚਾਰ ਦਿਨ ਦਾ ਮੁਖ਼ਤਿਆਰ, ਅੰਤ ਭੰਡਾਰਾ ਰਹਿਣ ਕੋਇ ਨਾ ਪਾਈਆ। ਮੈਂ ਝਟ ਨੌਂ ਵਾਰ ਚਰਨਾਂ ਤੇ ਕੀਤੀ ਨਮਸਕਾਰ, ਫਿਰ ਫਿਰ ਸੀਸ ਝੁਕਾਈਆ। ਪ੍ਰਭੂ ਤੂੰ ਫੇਰ ਲਿਆ ਉਠਾਲ, ਫੜ ਬਾਹੋਂ ਗਲੇ ਲਗਾਈਆ। ਜ਼ਿਮੀਂ ਤੋਂ ਚੁਕ ਕੇ ਇਸ਼ਾਰਾ ਕੀਤਾ ਔਹ ਵੇਖ ਕਲਜੁਗ ਅੰਤ ਕਾਲ, ਚਾਰੋਂ ਕੁੰਟ ਨਗਾਰ ਲਗਾਈਆ। ਫੇਰ ਵਖਾਇਆ ਔਹ ਵੇਖ ਮੇਰੇ ਭਗਤ ਦੁਲਾਰੇ ਲਾਲ, ਲਾਲ ਆਪਣੇ ਰੰਗ ਰੰਗਾਈਆ। ਬਿਨ ਮੇਰੀ ਕਿਰਪਾ ਮੇਰਿਆਂ ਭਗਤਾਂ ਨੂੰ ਕੋਈ ਨਾ ਸਕੇ ਖਵਾਲ, ਅਵਤਾਰ ਪੈਗ਼ੰਬਰ ਗੁਰੂ ਨਾ ਕੋਇ ਵਡਿਆਈਆ। ਆਦਿ ਜੁਗਾਦਿ ਦਾ ਮੈਂ ਦਲਾਲ, ਵਿਚੋਲਾ ਇਕ ਅਖਵਾਈਆ। ਸਚਖੰਡ ਮੇਰਾ ਸੱਚੀ ਧਰਮਸਾਲ, ਧਰਮ ਦਵਾਰਾ ਇਕ ਉਪਜਾਈਆ। ਜਿਥੇ ਮੰਗਤੇ ਸ਼ਾਹ ਕੰਗਾਲ, ਦੇਵਣਹਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੋਬਿੰਦ ਔਹ ਵੇਖ ਕਲਜੁਗ ਅੰਤ ਨਜ਼ਾਰਾ, ਸਚ ਦਿਆਂ ਵਖਾਈਆ। ਤੈਨੂੰ ਛਡਣਾ ਪਏ ਪੁਰੀ ਅਨੰਦ ਦਵਾਰਾ, ਅਨੰਦ ਪੁਰੀ ਰਹੀ ਕੁਰਲਾਈਆ। ਇਹ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪ ਸਮਝਾਈਆ। ਸੰਦੇਸ਼ਾ ਦੇਵਾਂ ਸ਼ਬਦ ਦੀ ਧਾਰਾ, ਧਾਰ ਧਾਰ ਵਿਚੋਂ ਪਰਗਟਾਈਆ। ਜਿਸ ਵੇਲੇ ਕਲ ਕਲਕੀ ਬਣ ਕੇ ਆਵਾਂ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਖੇਲ ਕਰਾਂ ਅਪਰ ਅਪਾਰਾ, ਅਪਰੰਪਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਇਕ ਅਖਵਾਈਆ। ਪੁਰਖ ਅਕਾਲ ਕਿਹਾ ਗੋਬਿੰਦ ਗੁਰ ਅਵਤਾਰ ਪੈਗ਼ੰਬਰ ਕੋਈ ਨਾ ਕਹੇ ਮੈਂ ਦਾਤਾ ਦਾਨੀ, ਦਾਤਾ ਇਕੋ ਇਕ ਅਖਵਾਈਆ। ਤੁਸੀਂ ਸਾਰੇ ਮੇਰੇ ਨਾਮ ਦੀ ਪੜ੍ਹਦੇ ਬਾਣੀ, ਸ਼ਬਦ ਸ਼ਬਦ ਨਾਲ ਸਾਲਾਹੀਆ। ਮੈਂ ਮਾਲਕ ਚਾਰੇ ਖਾਣੀ, ਲੱਖ ਚੁਰਾਸੀ ਮੇਰਾ ਨੂਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਅੰਦਰ ਭਰਨ ਪਾਣੀ, ਸੇਵਕ ਹੋ ਕੇ ਸੇਵ ਕਮਾਈਆ। ਆਦਿ ਜੁਗਾਦਿ ਜੁਗ ਮੇਰੀ ਮਿਹਰਵਾਨੀ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਪੁਰਖ ਅਕਾਲ ਕਿਹਾ ਗੋਬਿੰਦ ਸੋਹਣਾ ਵਕਤ ਸੁਹੰਜਣਾ ਆਉਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ
❋
❋
ਸੰਘਾਰੀ ਵੇਖ ਵਖਾਈਆ। ਮੈਂ ਨਿਰਗੁਣ ਨੂਰ ਕਰਾਂ ਉਜਿਆਰਾ, ਜੋਤੀ ਜਾਤਾ ਵੇਸ ਵਟਾਈਆ। ਕਲ ਕਲਕੀ ਲਏ ਅਵਤਾਰਾ, ਅਵਤਰਾ ਆਪਣਾ ਫੇਰਾ ਪਾਈਆ। ਸਤਿਜੁਗ ਰੀਤੀ ਮਾਤ ਸੰਸਾਰਾ, ਧੁਰ ਦਾ ਰਾਹ ਇਕ ਪਰਗਟਾਈਆ। ਕਿਸੇ ਦੇ ਅੰਦਰ ਰਹੇ ਨਾ ਕੋਇ ਹੰਕਾਰਾ, ਸਾਧ ਸੰਤ ਨਾ ਕੋਇ ਚਤੁਰਾਈਆ। ਜਨ ਭਗਤਾਂ ਦਵਾਰੇ ਬਣਾਂ ਆਪ ਭਿਖਾਰਾ, ਭਿੱਖਕ ਹੋ ਕੇ ਮੰਗ ਮੰਗਾਈਆ। ਇਕ ਨਿਸ਼ਾਨੀ ਤੇਰੀ ਰੱਖਾਂ ਪੁਰੀ ਅਨੰਦ ਦਾ ਅੰਤ ਗੰਢਾ ਤੇ ਅਚਾਰਾ, ਸ਼ਹਾਦਤ ਸਚ ਦੇਣੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਸਮਝਾਈਆ। ਗੋਬਿੰਦ ਕਹੇ ਗੰਢਾ ਅਚਾਰ ਦਾ ਵੱਡਾ ਆਚਰਨ, ਸਚ ਸਚ ਸੁਣਾਈਆ। ਜਿਸ ਖਾਧਾ ਤਿਸ ਲੇਖਾ ਮੁਕਿਆ ਜੀਵਨ ਮਰਨ, ਚੁਰਾਸੀ ਫਾਸੀ ਨਾ ਕੋਇ ਲਟਕਾਈਆ। ਝਗੜਾ ਮੁਕਿਆ ਵਰਨ ਬਰਨ, ਜ਼ਾਤ ਪਾਤੀ ਨਾ ਵੰਡ ਵੰਡਾਈਆ। ਗੁਰਮੁਖ ਸਾਚੀ ਮੰਜ਼ਲ ਚੜ੍ਹਨ, ਜਿਥੇ ਮਿਲੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੰਢਾ ਅਚਾਰ ਕਹੇ ਸਾਡਾ ਮੇਲ ਹੋਇਆ ਨਾਲ ਰੋਟੀ, ਤਿੰਨਾਂ ਮਿਲ ਕੇ ਵੱਜੀ ਵਧਾਈਆ। ਤੇਈ ਗੁਰਮੁਖਾਂ ਤੇੜ ਬੱਧੀ ਹੋਵੇ ਧੋਤੀ, ਲਾਂਗੜ ਪਿਛੇ ਤਾਈਂ ਖਿਚਾਈਆ। ਤੇਈ ਬੀਬੀਆਂ ਹੱਥ ਵਿਚ ਫੜੀ ਹੋਵੇ ਸੋਟੀ, ਨੌਂ ਨੌਂ ਹੱਥ ਲੰਬਾਈਆ। ਤੇਈ ਗੁਰਮੁਖਾਂ ਪੜ੍ਹਦੇ ਆਉਣਾ ਪੋਥੀ, ਪੁਸਤਕ ਹੱਥ ਵਿਚ ਉਠਾਈਆ। ਤੇਈ ਬੀਬੀਆਂ ਗਲ ਵਿਚ ਗਾਨੀ ਪਾਉਣੀ ਮੋਤੀ, ਚਿੱਟੇ ਰੰਗ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੋਬਿੰਦ ਕਹੇ ਹੁਕਮ ਸੰਦੇਸ਼ਾ ਖ਼ਾਸ, ਧੁਰ ਦਾ ਇਕ ਜਣਾਈਆ। ਪੰਜਾਂ ਦਰਬਾਰੀਆਂ ਸੁਣਨੀ ਅਗੰਮੀ ਬਾਤ, ਬਾਤਨ ਪੜਦਾ ਆਪ ਖੁਲ੍ਹਾਈਆ। ਸਭ ਦੇ ਕੋਲ ਪੰਜ ਪੰਜ ਹੋਣ ਕਾਟ, ਜੇਬਾਂ ਵਿਚ ਲੁਕਾਈਆ। ਸਾਢੇ ਬਾਰਾਂ ਵਜੇ ਦੇਣੇ ਸਤਾਰਾਂ ਹਾੜ੍ਹ ਦੀ ਰਾਤ, ਲੜਾਈ ਪਿਛੋਂ ਸਫ਼ਾਈ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਮਨਾਈਆ। ਗੋਬਿੰਦ ਕਹੇ ਪੰਜਾਂ ਦਰਬਾਰੀਆਂ ਖੁਲ੍ਹੀ ਛੱਡੀ ਹੋਵੇ ਦਾੜ੍ਹੀ, ਮੁੱਛਾਂ ਵੱਟ ਚੜ੍ਹਾਈਆ। ਇਕੋ ਜੇਹੀ ਸਰਬ ਹੋਵੇ ਤਿਆਰੀ, ਤ੍ਰੈਗੁਣ ਦਾ ਡੇਰਾ ਢਾਹੀਆ। ਲਾਲ ਨੋਕ ਕੀਤੀ ਹੋਵੇ ਕਟਾਰੀ, ਉਂਗਲਾਂ ਨੌਂ ਨੌਂ ਰੰਗਾਈਆ। ਓਨ੍ਹਾਂ ਨਾਲ ਹੋਣ ਪੰਜ ਪੁਜਾਰੀ, ਸਮਾਨ ਪੂਜਾ ਵਾਲਾ ਉਠਾਈਆ। ਇਕ ਗੁਰਮੁਖ ਕੋਲ ਹੋਵੇ ਕੁੱਤਾ ਸ਼ਿਕਾਰੀ, ਜੋ ਸ਼ਰਅ ਦੀ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਸ਼ਗਨ ਸੁਹਾਵਾ, ਸੋਹਣੀ ਖ਼ੁਸ਼ੀ ਬਣਾਈਆ। ਸਾਡਾ ਪ੍ਰਭ ਦੇ ਨਾਲ ਦਾਅਵਾ, ਦਾਅਵੇ ਨਾਲ ਜਣਾਈਆ। ਜਨ ਭਗਤਾਂ ਆਪਣੇ ਦਵਾਰ ਲਾ ਕੇ ਨਾਵਾਂ, ਨਵ ਨੌਂ ਚਾਰ ਦਾ ਡੇਰਾ ਢਾਹੀਆ। ਸਭ ਦਾ ਭਾਰ ਕਰ ਲੈ ਸਾਵਾਂ, ਵੱਧ ਘੱਟ ਨਾ ਕੋਇ ਵਖਾਈਆ। ਤੇਰੇ ਨਾਲ ਲੈਣੀਆਂ ਲਾਵਾਂ, ਚੌਥੇ ਘਰ ਵੱਜੇ ਵਧਾਈਆ। ਘਰੋਂ ਸਤਾਰਾਂ ਹਾੜ ਨੂੰ ਪੁੱਤਰਾਂ ਦਾ ਮੁਖ ਮਿੱਠਾ ਕਰਕੇ ਆਵਣ ਮਾਵਾਂ, ਗੁੜ ਸ਼ੱਕਰ ਨਾਲ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲਾ ਰਹਿਣ ਦੇਵੇ ਨਾ ਕੋਇ ਨਿਥਾਵਾਂ, ਦਰਗਾਹ ਸਾਚੀ ਸਚਖੰਡ ਘਰ ਆਪਣੇ ਆਪ ਬਹਾਈਆ।
❋
❋