ਪੁਸਤਕਾਲਾਭਾਗ ੨੨

ਪਹਿਲੀ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਅਵਤਾਰ ਪੈਗ਼ੰਬਰ ਗੁਰ ਕਹਿਣ ਸਚਖੰਡ ਕਰੀਏ ਤਿਆਰੀ, ਨਿਰਗੁਣ ਤੋਂ ਬਾਹਰ ਖੇਲ ਖਿਲਾਈਆ। ਹੁਕਮ ਮੰਨੀਏ ਪੁਰਖ ਅਕਾਲ ਇਕ ਨਿਰੰਕਾਰੀ, ਨਰ ਨਰਾਇਣ ਨਰ ਹਰਿ ਜਣਾਈਆ। ਸਤਿ ਸਤਿਵਾਦੀ ਹੋ ਕੇ ਸਤਿ ਦਾ ਕਰੀਏ ਸ਼ਿੰਗਾਰੀ, ਸਤਿ ਸਰੂਪ ਵੇਸ ਬਣਾਈਆ। ਸਚ ਦਵਾਰ ਸਚ ਦੀ ਮੰਜ਼ਲ ਚੜ੍ਹੀਏ ਖਾਰੀ, ਖ਼ਾਲਸ ਆਪਣਾ ਆਪ ਰਖਾਈਆ। ਬਿਨ ਨੇਤਰ ਨੈਣ ਸਚ ਪਿਆਰ ਬਣਾਈਏ ਕੱਜਲ ਧਾਰੀ, ਆਪ ਆਪਣੇ ਵਿਚੋਂ ਪਰਗਟਾਈਆ। ਥਾਨ ਥਨੰਤਰ ਸੋਹੇ ਅਗੰਮ ਅਪਾਰੀ, ਪ੍ਰਿਥਮੀ ਆਕਾਸ਼ ਨਾ ਕੋਇ ਚਤੁਰਾਈਆ। ਰਵ ਸਸ ਨਾ ਕੋਇ ਉਜਿਆਰੀ, ਏਕਾ ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਬ੍ਰਹਿਮੰਡ ਖੰਡ ਮਹੱਲ ਅਟੱਲ ਨਾ ਕੋਇ ਅਟਾਰੀ, ਗਗਨ ਗਗਨੰਤਰ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵਡਾ ਵਡ ਵਡਿਆਈਆ। ਅਵਤਾਰ ਪੈਗ਼ੰਬਰ ਕਹਿਣ ਗੁਰ ਆਉਂਦਾ ਵਕਤ ਸੁਹੇਲਾ, ਸਚਖੰਡ ਮਿਲੀ ਵਡਿਆਈਆ। ਏਕਾ ਰੂਪ ਬਣਨਾ ਗੁਰੂ ਗੁਰ ਚੇਲਾ, ਦੂਜਾ ਨਜ਼ਰ ਕੋਇ ਨਾ ਆਈਆ। ਸਤਿ ਸਤਿ ਦਾ ਹੋਣਾ ਮੇਲਾ, ਜੋਤ ਜੋਤ ਜੋਤ ਪਰਨਾਈਆ। ਧੁਰਦਰਗਾਹੀ ਲਾੜਾ ਤਕਣਾ ਇਕ ਅਕੇਲਾ, ਅਕਲ ਕਲਧਾਰੀ ਨੂਰ ਇਲਾਹੀਆ। ਜੇਹੜਾ ਜੁਗ ਚੌਕੜੀ ਹੱਥ ਨਾ ਆਇਆ ਦੋ ਜਹਾਨ ਜੰਗਲ ਬੇਲਾ, ਪ੍ਰਿਥਮੀ ਆਕਾਸ਼ ਖੋਜ ਨਾ ਕੋਇ ਖੁਜਾਈਆ। ਸੋ ਸਵਾਮੀ ਅੰਤਰਜਾਮੀ ਲੱਖ ਚੁਰਾਸੀ ਨਾਲੋਂ ਹੋ ਕੇ ਵਿਹਲਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਮੇਲਾ ਮਿਲਣਾ ਪ੍ਰਭੂ ਪ੍ਰਭ ਕੰਤ, ਹਰਿ ਸਵਾਮੀ ਸੋਭਾ ਪਾਈਆ। ਸਭ ਨੇ ਇਕੋ ਗਾਉਣਾ ਮੰਤ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਚਾਰ ਜੁਗ ਦੀ ਨਾਮ ਕਲਮਿਆਂ ਵਾਲੀ ਛਡਣੀ ਬਣਤ, ਦੀਨ ਮਜ਼੍ਹਬ ਛਡਣੀ ਜਗਤ ਚਤੁਰਾਈਆ। ਇਕੋ ਬੋਧ ਅਗਾਧਾ ਪੁਰਖ ਅਕਾਲਾ ਮੰਨਣਾ ਪੰਡਤ, ਜੋ ਸ਼ਰਅ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਝਗੜਾ ਮਿਟਾਉਣਾ ਉਤਭੁਜ ਸੇਤਜ ਜੇਰਜ ਅੰਡਜ, ਚਾਰੇ ਖਾਣੀ ਪੰਧ ਮੁਕਾਈਆ। ਸਤਿਜੁਗ ਸਚ ਬਣਾਏ ਬਣਤ, ਸਤਿ ਸਤਿਵਾਦੀ ਪੜਦਾ ਲਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਣਾ ਕੇ ਸੰਗਤ, ਸਗਲਾ ਸੰਗ ਵਖਾਈਆ। ਹਉਮੇ ਗੜ੍ਹ ਤੋੜ ਕੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਦਾਤਾ ਨੂਰ ਇਲਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਆਉਣਾ ਇਕ ਸਵਾਮੀ, ਸਾਹਿਬ ਸੁਲਤਾਨ ਬੇਪਰਵਾਹੀਆ। ਜੋ ਆਦਿ ਅੰਤ ਦਾ ਅੰਤਰਜਾਮੀ, ਘਟ ਨਿਵਾਸੀ ਧੁਰਦਰਗਾਹੀਆ। ਜਿਸ ਦੀ ਚਾਰ ਜੁਗ ਸਿਫ਼ਤਾਂ ਵਾਲੀ ਗਾ ਕੇ ਆਏ ਬਾਣੀ, ਨਿਰਅੱਖਰ ਅੱਖਰ ਧਾਰ ਵਿਚ ਪਰਗਟਾਈਆ। ਸੋ ਖੇਲ ਕਰੇ ਮਾਲਕ ਖ਼ਾਲਕ ਦੋ ਜਹਾਨੀ, ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਝਗੜਾ ਮੇਟ ਜ਼ਿਮੀਂ ਅਸਮਾਨੀ, ਅਸਲ ਆਪਣਾ ਆਪ ਸਮਝਾਈਆ। ਜੇਹੜਾ ਲੇਖਾ ਲਿਖਿਆ ਨਾਲ ਕਲਮ ਕਾਨੀ, ਕਾਇਨਾਤ ਦਏ ਦਰਸਾਈਆ। ਹਰ ਘਟ ਅੰਤਰ ਬਣ ਕੇ ਜਾਣ ਜਾਣੀ, ਜਾਨਣਹਾਰ ਦਇਆ ਕਮਾਈਆ। ਸਭ ਦੇ ਉਤੇ ਕਰੇ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਨਾਮ ਕਲਮੇ ਦੀ ਦੇ ਕੇ ਆਏ ਕੁਰਬਾਨੀ, ਜਗਤ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਆਪਣਾ ਹੁਕਮ ਵਰਤਾਈਆ। ਤੇਈ ਅਵਤਾਰ ਕਹਿਣ ਅਸੀਂ ਸੋਹਣਾ ਵਕਤ ਸੁਹਾਉਣਾ, ਸੁਹੰਜਣੀ ਰੁਤ ਵਡਿਆਈਆ। ਪੈਗ਼ੰਬਰ ਕਹਿਣ ਅਸੀਂ ਕਲਮਾ ਨੂਰ ਇਲਾਹੀ ਗਾਉਣਾ, ਅਲਿਫ਼ ਯੇ ਨਾ ਕੋਇ ਵਡਿਆਈਆ। ਗੁਰ ਦਸ ਕਹਿਣ ਇਕੋ ਨਾਮ ਧਿਆਉਣਾ, ਦੂਸਰ ਲੋੜ ਰਹੇ ਨਾ ਰਾਈਆ। ਪੁਰਖ ਅਕਾਲ ਕਹੇ ਮੈਂ ਸਭ ਦਾ ਪਿਛਲਾ ਵਕਤ ਚੁਕਾਉਣਾ, ਚਾਰ ਜੁਗ ਦਾ ਲੇਖ ਰਹੇ ਨਾ ਰਾਈਆ। ਸਤਿਜੁਗ ਸਾਚਾ ਮਾਰਗ ਲਾਉਣਾ, ਰਾਹ ਇਕੋ ਇਕ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਨਿਰਗੁਣ ਸਭ ਨੇ ਗਾਉਣਾ, ਗਾਣਾ ਗਾ ਗਾ ਖ਼ੁਸ਼ੀ ਬਣਾਈਆ। ਦੀਨ ਮਜ਼੍ਹਬ ਜ਼ਾਤ ਪਾਤ ਦਾ ਝਗੜਾ ਸਰਬ ਮਿਟਾਉਣਾ, ਮਿੱਟੀ ਖ਼ਾਕ ਨਾ ਕੋਇ ਉਡਾਈਆ। ਸਾਂਝਾ ਕੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤ ਪਰਨਾਉਣਾ, ਪਰਾ ਪਸੰਤੀ ਮਧਮ ਬੈਖਰੀ ਦੀ ਲੋੜ ਰਹੇ ਨਾ ਰਾਈਆ। ਜ਼ਿਮੀਂ ਅਸਮਾਨਾਂ ਵਕਤ ਚੁਕਾਉਣਾ, ਬ੍ਰਹਿਮੰਡ ਖੰਡ ਦਾ ਡੇਰਾ ਢਾਹੀਆ। ਦਰਗਹ ਸਾਚੀ ਸਚ ਗ੍ਰਹਿ ਇਕੋ ਘਰ ਸੁਹਾਉਣਾ, ਸਚਖੰਡ ਵੱਜੇ ਵਧਾਈਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਬਣ ਕੇ ਆਉਣਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਾਡਾ ਚਾਰ ਜੁਗ ਦਾ ਭਵਿਖਤ ਕਰੇ ਪਰਵਾਨਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਨਾਮ ਇਕ ਜਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਹਰਿ ਆਵੇ ਦੂਲ੍ਹਨ ਦੂਲ੍ਹਾ, ਨਿਰਵੈਰ ਰੂਪ ਵਡਿਆਈਆ। ਜਿਸ ਉਤੇ ਵਰਖਾ ਹੋਵੇ ਫੂਲਨ ਫੂਲਾ, ਸੱਤ ਰੰਗ ਚਤੁਰਾਈਆ। ਸਤਿਜੁਗ ਸਾਚਾ ਮਾਰਗ ਦੱਸੇ ਰੂਲਾ, ਅਸੂਲ ਇਕ ਸਮਝਾਈਆ। ਚਾਰ ਜੁਗ ਦਾ ਕੌਲ ਇਕਰਾਰ ਜਿਹੜਾ ਨਹੀਂ ਭੂਲਾ, ਅਭੁੱਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਆਉਣਾ ਕਮਲਾਪਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਅਸਾਂ ਸਭ ਨੇ ਬਣਨਾ ਸਤੀ, ਸਤਿ ਸਤਿਵੰਤੀ ਰੂਪ ਧਰਾਈਆ। ਝਗੜਾ ਰੱਖਣਾ ਨਹੀਂ ਕੋਈ ਰਤੀ, ਰੱਤੀ ਰਤ ਨਾ ਕੋਇ ਤਪਾਈਆ। ਨਿਰਗੁਣ ਨੂਰ ਵੇਖਣਾ ਅੱਖੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਤੇਈ ਅਵਤਾਰਾਂ ਬਣਨਾ ਸਖ਼ੀ, ਸੁਖ਼ਨ ਪਿਛਲਾ ਪੂਰ ਕਰਾਈਆ। ਪੈਗ਼ੰਬਰਾਂ ਇਕੋ ਖ਼ਾਵੰਦ ਖੱਟੀ ਲੈਣੀ ਖੱਟੀ, ਖਟਕਾ ਜਗਤ ਚੁਕਾਈਆ। ਗੁਰੂਆਂ ਪੜ੍ਹਨੀ ਇਕੋ ਪੱਟੀ, ਪਟਨੇ ਵਾਲਾ ਦਏ ਸਮਝਾਈਆ। ਪਿਛਲੀ ਆਸਾ ਸਭ ਨੇ ਜਾਣਾ ਛਡੀ, ਤ੍ਰਿਸ਼ਨਾ ਰਹੇ ਨਾ ਰਾਈਆ। ਜਿਹੜੀ ਖੇਲ ਖਿਲਾਈ ਮਾਸ ਨਾੜੀ ਹੱਡੀ, ਤਨ ਵਜੂਦ ਵੰਡ ਵੰਡਾਈਆ। ਉਹ ਦੀਨਾਂ ਮਜ਼੍ਹਬਾਂ ਵਾਲੀ ਛਡ ਦੇਣੀ ਗੱਦੀ, ਮਾਣ ਅਭਿਮਾਨ ਰਹੇ ਨਾ ਰਾਈਆ। ਮੁਹੰਮਦਾ ਹੋਕਾ ਦੇ ਦੇ ਮੇਰੀ ਬੀਤਦੀ ਚੌਧਵੀਂ ਸਦੀ, ਸਦਮੇ ਵਿਚ ਦੁਹਾਈਆ। ਪਰਵਰਦਿਗਾਰ ਨੇ ਪਿਛਲੀ ਕੀਤੀ ਕਰਨੀ ਰੱਦੀ, ਇਰਾਦਾ ਆਪਣਾ ਲਿਆ ਬਦਲਾਈਆ। ਅਗਲਾ ਖੇਲ ਕਰੇ ਯੱਦੀ, ਯਦੀ ਆਪਣੀ ਕਾਰ ਕਮਾਈਆ। ਸਾਨੂੰ ਸਭ ਨੂੰ ਨਿਰਗੁਣ ਧਾਰ ਬਣਾ ਕੇ ਕਾਇਆ ਨੱਢੀ, ਨਿਰਵੈਰ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮਿਹਰਵਾਨ ਬੇਪਰਵਾਹੀਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਲਾੜਾ ਇਕ ਅਨੋਖਾ, ਸਚ ਦਿਆਂ ਸੁਣਾਈਆ। ਕਿਸੇ ਨਾਲ ਕਰਾਂ ਕੋਇ ਨਾ ਧੋਖਾ, ਭਰਮ ਭੁਲੇਖਾ ਰਹੇ ਨਾ ਰਾਈਆ। ਮੇਰੇ ਵਿਵਾਹ ਵਿਚ ਮੇਰੇ ਨਕਾਹ ਵਿਚ ਪੜ੍ਹਿਆ ਜਾਏ ਕੋਇ ਨਾ ਪੋਥਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਪਾਣੀ ਜਲ

❋

❋

ਦਾ ਭਰਿਆ ਜਾਏ ਕੋਇ ਨਾ ਲੋਟਾ, ਵੁਜ਼ੂਆਂ ਵਿਚ ਨਾ ਕੋਇ ਚਤੁਰਾਈਆ। ਅਰਦਾਸਾ ਜਾਏ ਕੋਇ ਨਾ ਸੋਧਾ, ਹਵਨ ਅਗਨ ਨਾ ਕੋਇ ਤਪਾਈਆ। ਸੰਦੇਸ਼ ਜਣਾਇਆ ਜਾਏ ਕੋਇ ਨਾ ਲੋਕਾ, ਸਲੋਕਾਂ ਵਿਚ ਨਾ ਕੋਇ ਪੜ੍ਹਾਈਆ। ਉਚੀ ਕੂਕ ਦਏ ਕੋਇ ਨਾ ਹੋਕਾ, ਸੌਹਰੇ ਪਈਏ ਨਾ ਕੋਇ ਸਮਝਾਈਆ। ਇਕੋ ਨਿਰਗੁਣ ਨਿਰਗੁਣ ਧਾਰ ਮਿਲਣ ਦਾ ਰੱਖਣਾ ਸ਼ੌਂਕਾ, ਦੂਜਾ ਵੇਸ ਨਾ ਕੋਇ ਵਖਾਈਆ। ਨਵ ਨੌਂ ਚਾਰ ਪਿਛੋਂ ਨਿਰਗੁਣ ਧਾਰ ਮਿਲਦਾ ਮੌਕਾ, ਮੁਕੰਮਲ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣਾ ਉਹ ਖ਼ਾਵੰਦ, ਜਿਸ ਨੂੰ ਖ਼ਸਮ ਕਹੇ ਲੋਕਾਈਆ। ਜਿਸ ਦੇ ਹੁਕਮੇ ਹੋਏ ਪਾਬੰਦ, ਬੰਧਨ ਸਕੇ ਨਾ ਕੋਇ ਤੁੜਾਈਆ। ਜਿਸ ਨੇ ਨਿਸ਼ਾਨ ਦਿਤੇ ਤਾਰਾ ਚੰਦ, ਚੌਦਾਂ ਤਬਕ ਤਬਕ ਸਮਝਾਈਆ। ਜਿਸ ਨੇ ਨਾਨਕ ਨਿਰਗੁਣ ਧਾਰ ਕਰਿਆ ਅਨੰਦ, ਕਾਰਜ ਆਪਣਾ ਇਕ ਦ੍ਰਿੜਾਈਆ। ਉਸ ਦੇ ਨਾਲ ਜਾਈਏ ਹੰਢ, ਸਦ ਆਪਣਾ ਮੇਲ ਮਿਲਾਈਆ। ਪਹਿਲੋਂ ਸਾਰੇ ਇਕੱਠੇ ਹੋ ਕੇ ਦੀਨ ਮਜ਼੍ਹਬ ਦੀ ਖੋਲ੍ਹੀਏ ਗੰਢ, ਦੁਤੀਆ ਨਜ਼ਰ ਕੋਇ ਨਾ ਆਈਆ। ਫੇਰ ਵੇਖੀਏ ਸਾਹਿਬ ਬਖ਼ਸ਼ੰਦ, ਜੋ ਮਾਲਕ ਸ਼ਹਿਨਸ਼ਾਹੀਆ। ਜਿਸ ਨੇ ਭੇਵ ਖੁਲ੍ਹਾਇਆ ਬ੍ਰਹਮ ਹੰ, ਹੰ ਬ੍ਰਹਮ ਸਮਝਾਈਆ। ਉਸ ਦਵਾਰੇ ਜਾਈਏ ਲੰਘ, ਜਿਥੇ ਦੀਨ ਮਜ਼੍ਹਬ ਦੀ ਮੰਜ਼ਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਹੇ ਮੇਰੀ ਨਿਰਗੁਣ ਧਾਰ ਜੋਤੀ, ਜੋਤ ਜੋਤ ਰੁਸ਼ਨਾਈਆ। ਜੁਗ ਬੀਤੇ ਕੋਟਨ ਕੋਟੀ, ਕੁਟੀਆ ਮੇਰੀ ਸਮਝ ਕਿਸੇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰ ਮਾਤਲੋਕ ਮੰਜ਼ਲ ਚੜ੍ਹ ਕੇ ਆਏ ਚੋਟੀ, ਤਨ ਵਜੂਦ ਵੱਜੀ ਵਧਾਈਆ। ਗੁਜ਼ਾਰਾ ਕੀਤਾ ਖਾ ਕੇ ਰੋਟੀ, ਤ੍ਰਿਸ਼ਨਾ ਤ੍ਰਿਖਾ ਅੰਮ੍ਰਿਤ ਜਲ ਬੁਝਾਈਆ। ਮੇਰੀ ਨਿਰਅੱਖਰ ਧਾਰ ਦੀ ਪੜ੍ਹ ਕੇ ਪੋਥੀ, ਅੱਖਰ ਸਿਫਤਾਂ ਵਾਲੇ ਸੁਣਾਈਆ। ਜਿਸ ਨੂੰ ਗਾ ਗਾ ਗੁਜ਼ਾਰਾ ਕਰਦੇ ਜੀਵ ਲੋਕੀ, ਲੋਕ ਪਰਲੋਕ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰੋ ਤੁਸਾਂ ਹੁਕਮ ਅਨੋਖਾ ਮੰਨਣਾ, ਸਚ ਦਿਆਂ ਦ੍ਰਿੜਾਈਆ। ਪਰਗਟ ਹੋਣਾ ਨੂਰੀ ਚੰਨਣਾ, ਚੰਨ ਨੂਰ ਰੁਸ਼ਨਾਈਆ। ਸੰਦੇਸ਼ਾ ਸੁਣਨਾ ਬਿਨਾ ਕੰਨਣਾ, ਅਨਬੋਲਤ ਰਾਗ ਦ੍ਰਿੜਾਈਆ। ਦੀਨ ਮਜ਼੍ਹਬ ਦਾ ਭਾਂਡਾ ਭੰਨਣਾ, ਭਰਮ ਦੇਣਾ ਗਵਾਈਆ। ਝਗੜਾ ਛਡਣਾ ਮਾਟੀ ਚੰਮਣਾ, ਤਨ ਵਜੂਦ ਨਾ ਕੋਇ ਲੜਾਈਆ। ਹਰਖ ਸੋਗ ਨਾ ਰੱਖਣਾ ਗ਼ਮਣਾ, ਚਿੰਤਾ ਚਿਖਾ ਨਾ ਕੋਇ ਤਪਾਈਆ। ਨਾਮ ਕਲਮਾ ਨਾ ਰੱਖਣਾ ਤਮਣਾ, ਤਾਮਸ ਦੇਣੀ ਮਿਟਾਈਆ। ਸਭ ਨੇ ਆਪਣਾ ਆਪਣਾ ਬੇੜਾ ਬੰਨ੍ਹਣਾ, ਭਾਰ ਆਪਣੇ ਕੰਧ ਉਠਾਈਆ। ਤਨ ਵਜੂਦ ਤੋਂ ਬਿਨਾ ਆਪਣਾ ਨੂਰ ਰੰਗਣਾ, ਰੰਗਤ ਰੰਗਣੀ ਇਕੋ ਮਾਹੀਆ। ਸਚ ਦਵਾਰ ਮੂਲ ਨਾ ਸੰਗਣਾ, ਜਗਤ ਹਯਾ ਨਾ ਕੋਇ ਚਤੁਰਾਈਆ। ਝਗੜਾ ਰਿਹਾ ਨਾ ਸਵਾਸ ਦਮਣਾ, ਦਾਮਨਗੀਰ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਸਾਰੇ ਹੋ ਜਾਓ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਸੰਸਾਰੀ ਭੰਡਾਰੀ ਸੰਘਾਰੀ ਹੋਵੋ ਹੁਸ਼ਿਆਰ, ਆਲਸ ਨਿੰਦਰਾ ਨਾ ਕੋਇ ਵਖਾਈਆ। ਖੇਲ ਕਰੇ ਆਪ ਨਿਰੰਕਾਰ, ਹਰਿ ਕਰਤਾ ਵਡ ਵਡਿਆਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕੀਤਾ ਪਾਰ, ਕਲਜੁਗ ਅੰਤਮ ਲਏ ਅੰਗੜਾਈਆ। ਸਭ ਦਾ ਲਹਿਣਾ ਦੇਣਾ ਲਏ ਵਿਚਾਰ,

❋

❋

ਪੂਰਬ ਲੇਖਾ ਫੋਲ ਫੁਲਾਈਆ। ਦੀਨ ਦੁਨੀ ਦਾ ਝਗੜਾ ਵਿਚ ਸੰਸਾਰ, ਸ਼ਰਅ ਸ਼ਰੀਅਤ ਕਰੇ ਲੜਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਨਿਗਹ ਮਾਰ, ਬਿਨ ਨੈਣਾਂ ਨੈਣ ਤਕਾਈਆ। ਸਚ ਦਾ ਰਿਹਾ ਨਾ ਕੋਇ ਪਿਆਰ, ਪ੍ਰੀਤੀ ਪ੍ਰੇਮ ਨਾ ਕੋਇ ਵਧਾਈਆ। ਖ਼ਾਦਮ ਰਿਹਾ ਨਾ ਕੋਇ ਖ਼ਿਦਮਤਗਾਰ, ਖ਼ਾਲਸ ਰੰਗ ਨਾ ਕੋਇ ਚੜ੍ਹਾਈਆ। ਚਾਰੋਂ ਕੁੰਟ ਧੂੰਆਂਧਾਰ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਬੇਸ਼ਕ ਲੱਖ ਚੁਰਾਸੀ ਵਿਵਾਹ ਕਰੇ ਸੰਸਾਰ, ਸਚ ਰੂਪ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਪੁਰਖ ਅਕਾਲ ਕਹੇ ਨਿਰਗੁਣ ਧਾਰ ਦਇਆ ਕਮਾਵਾਂਗਾ। ਜੋਤੀ ਜੋਤ ਡਗਮਗਾਵਾਂਗਾ। ਬਿਨ ਵਰਨ ਗੋਤ ਖੇਲ ਖਿਲਾਵਾਂਗਾ। ਪੂਰਬ ਸਭ ਦੀ ਸਮਝ ਸੋਚ, ਆਪਣੀ ਝੋਲੀ ਪਾਵਾਂਗਾ। ਜੋ ਭਵਿਖਤਾਂ ਵਿਚ ਰੱਖੀ ਆਸਾ ਲੋਚ, ਲੋਚਨ ਨੈਣਾਂ ਨਾਲ ਵਖਾਵਾਂਗਾ। ਜੁਗ ਬੀਤੇ ਕੋਟੀ ਕੋਟ, ਕੋਟਨ ਆਪਣਾ ਹੁਕਮ ਵਰਤਾਵਾਂਗਾ। ਅਵਤਾਰ ਪੈਗ਼ੰਬਰ ਗੁਰੂ ਨਿਰਗੁਣ ਧਾਰ ਬਣਾ ਕੇ ਧੁਰ ਦੀ ਗੋਤ, ਦੀਨ ਮਜ਼੍ਹਬ ਦਾ ਡੇਰਾ ਢਾਹਵਾਂਗਾ। ਨਾਮ ਸੁਣਾ ਕੇ ਇਕ ਸਲੋਕ, ਪਿਛਲੇ ਕਲਮੇ ਸਰਬ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਚਾ ਹੁਕਮ ਸੁਣਾਏਗਾ। ਦੀਨ ਦਿਆਲ ਦਇਆ ਕਮਾਏਗਾ। ਸਦੀ ਚੌਧਵੀਂ ਵੇਖ ਵਖਾਏਗਾ। ਸਦੀ ਬੀਸਵੀਂ ਪਰਦਾ ਆਪ ਉਠਾਏਗਾ। ਗੋਬਿੰਦ ਲਹਿਣਾ ਪੂਰ ਕਰਾਏਗਾ। ਹਾਜ਼ਰ ਹਜ਼ੂਰ ਨੂਰ ਰੁਸ਼ਨਾਏਗਾ। ਆਸਾ ਪੂਰ ਵੇਖ ਵਖਾਏਗਾ। ਜਿਸ ਦੇ ਬਣਦੇ ਰਹੇ ਮਜ਼ਦੂਰ, ਸੋ ਸੇਵਾ ਸਭ ਦੀ ਝੋਲੀ ਪਾਏਗਾ। ਕਲਜੁਗ ਅੰਤਮ ਪਰਗਟ ਹੋਏ ਜ਼ਰੂਰ, ਕਲ ਕਲਕੀ ਵੇਸ ਵਟਾਏਗਾ। ਸਭ ਦਾ ਤੋੜ ਮਾਣ ਗ਼ਰੂਰ, ਨਿਰਗੁਣ ਨੂਰ ਜੋਤ ਚਮਕਾਏਗਾ। ਇਕੋ ਨਾਮ ਕਰ ਮਸ਼ਹੂਰ, ਬ੍ਰਹਿਮੰਡ ਖੰਡ ਆਪ ਸੁਹਾਏਗਾ। ਪੰਧ ਮੁਕਾ ਕੇ ਨੇੜਾ ਦੂਰ, ਘਰ ਇਕੋ ਇਕ ਵਖਾਏਗਾ। ਜਿਥੇ ਜੋਤ ਜੋਤ ਦਾ ਨੂਰ, ਦੂਜਾ ਨਜ਼ਰ ਕੋਇ ਨਾ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਆਪ ਮਿਲਾਏਗਾ। ਸਚ ਮੇਲਾ ਮੇਲ ਮਿਲਾਵਾਂਗਾ। ਨਿਰਗੁਣ ਨੂਰ ਨੂਰ ਰੁਸ਼ਨਾਵਾਂਗਾ। ਜ਼ਾਹਰ ਜ਼ਹੂਰ ਦਇਆ ਕਮਾਵਾਂਗਾ। ਆਸਾ ਮਨਸਾ ਪੂਰ ਆਪ ਅਖਵਾਵਾਂਗਾ। ਕਲਜੁਗ ਕੂੜੋ ਕੂੜ ਕੂੜ ਮਿਟਾਵਾਂਗਾ। ਸਾਚੀ ਬਖ਼ਸ਼ ਚਰਨ ਧੂੜ, ਚਤੁਰ ਸੁਘੜ ਮੂੜ ਆਪ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਦਰਸਾਵਾਂਗਾ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਇਕ ਅਰਜ਼ੋਈ, ਬੇਨੰਤੀ ਇਕ ਜਣਾਈਆ। ਪੁਰਖ ਅਕਾਲ ਪਰਵਰਦਿਗਾਰ ਤੇਰਾ ਨਾਮ ਦਰੋਹੀ, ਦੋ ਜਹਾਨ ਦੁਹਾਈਆ। ਤੁਧ ਬਿਨ ਅਵਰ ਨਾ ਦੀਸੇ ਕੋਈ, ਨਿਰਗੁਣ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਰੋਈ, ਰੋ ਕੇ ਦਏ ਦੁਹਾਈਆ। ਸੁਰਤੀ ਉਠੀ ਕਿਸੇ ਨਾ ਸੋਈ, ਸਤਿਗੁਰ ਸ਼ਬਦ ਨਾ ਕੋਇ ਮਿਲਾਈਆ। ਆਤਮ ਜਾਏ ਕੋਇ ਨਾ ਮੋਹੀ, ਮੁਹੱਬਤ ਵਿਚ ਨਾ ਕੋਇ ਰਖਾਈਆ। ਜਿਧਰ ਤਕੀਏ ਬਿਨ ਤੇਰੇ ਮਿਲਦੀ ਕੋਇ ਨਾ ਢੋਈ, ਦਰਗਾਹ ਬਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣੀ ਧਰਤੀ, ਧਿਆਨ ਮਾਤਲੋਕ ਲਗਾਈਆ। ਕਿਸੇ ਨੂੰ ਮਿਲੇ ਨਾ ਪ੍ਰੀਤਮ ਅਰਸ਼ੀ, ਸਾਚਾ ਮੇਲਾ ਨਾ ਕੋਇ

❋

❋

ਮਿਲਾਈਆ। ਸਦੀ ਚੌਧਵੀਂ ਤੁਹਾਡੀ ਅੱਖਰਾਂ ਵਾਲੀ ਪਰਚੀ, ਪਰਚਾ ਅੱਗੇ ਨਾ ਕੋਇ ਜਣਾਈਆ। ਝਟ ਖੋਲ੍ਹੋ ਬਸਤੇ ਤੇ ਵੇਖੋ ਆਪਣੀ ਅਰਜ਼ੀ, ਜਿਸ ਵਿਚ ਆਰਜ਼ੂ ਆਪ ਸੁਣਾਈਆ। ਕਲਜੁਗ ਅੰਤ ਖੇਲ ਹੋਣੀ ਇਕੋ ਨਰਾਇਣ ਨਰ ਦੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੇ ਕੋਲੋਂ ਸਭ ਦੀ ਆਸ਼ਾ ਡਰਦੀ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੂੰ ਲੱਖ ਚੁਰਾਸੀ ਵਰਦੀ, ਵਰ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਤੇਈ ਅਵਤਾਰ ਕਹਿਣ ਇਕ ਦੂਜੇ ਨੂੰ ਕਿਸ ਨੂੰ ਕਹੀਏ ਚੰਗਾ, ਚੰਗਾ ਨਜ਼ਰ ਕੋਇ ਨਾ ਆਈਆ। ਨਾ ਕੋਈ ਪੰਡਤ ਰਿਹਾ ਪੰਡਾ, ਨਾ ਕੋਈ ਸ਼ਾਸਤਰ ਸਿਫ਼ਤ ਸਾਲਾਹੀਆ। ਨਾ ਕੋਈ ਸੁਹਾਗੀ ਰਿਹਾ ਰੰਡਾ, ਕੰਤ ਕੰਤੂਹਲ ਨਾ ਕੋਇ ਹੰਢਾਈਆ। ਨਾ ਕੋਈ ਅੰਮ੍ਰਿਤ ਰਸ ਰਿਹਾ ਠੰਡਾ, ਜਲ ਧਾਰ ਨਾ ਕੋਇ ਵਹਾਈਆ। ਨਾ ਕੋਇ ਲਹਿਰ ਦਿਸੇ ਗੰਗਾ, ਗੰਗੋਤਰੀ ਮਾਰੇ ਧਾਈਆ। ਨਾ ਕੋਈ ਸੂਰੀਆ ਨਾ ਕੋਈ ਚੰਦਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਨਾ ਕੋਈ ਬੰਦਗੀ ਵਾਲਾ ਦਿਸੇ ਬੰਦਾ, ਚਾਰੋਂ ਕੁੰਟ ਦੁਹਾਈਆ। ਮਨ ਵਾਸਨਾ ਵਿਚ ਹੋਇਆ ਗੰਦਾ, ਕੂੜ ਕੁਕਰਮ ਵਿਚ ਕੁਰਲਾਈਆ। ਜੋ ਆਦਿ ਤੋਂ ਅੰਤ ਤਕ ਪ੍ਰਭੂ ਦਾ ਸਾਚਾ ਛੰਦਾ, ਸੋ ਸਕੇ ਕੋਇ ਨਾ ਗਾਈਆ। ਸਾਚੀ ਮੰਜ਼ਲ ਕੋਇ ਨਾ ਲੰਘਾ, ਪੜ੍ਹ ਪੜ੍ਹ ਥੱਕੀ ਲੋਕਾਈਆ। ਕਿਸੇ ਨੇ ਚੂੜਾ ਪਾ ਲਿਆ ਕਿਸੇ ਨੇ ਪਾਈਂਆ ਵੰਗਾਂ, ਕੋਈ ਕੰਗਣ ਹੱਥਾਂ ਵਿਚ ਲਟਕਾਈਆ। ਆਤਮ ਸੇਜ ਸੁੱਤਾ ਕੋਇ ਨਾ ਆਪਣੇ ਮੰਜਾ, ਸੇਜ ਸੁਹੰਜਣੀ ਨਾ ਕੋਇ ਹੰਢਾਈਆ। ਕਿਸੇ ਨੇ ਕੇਸ ਵਧਾਏ ਕਿਸੇ ਨੇ ਵਾਹ ਲਿਆ ਕੰਘਾ, ਕੋਈ ਬੋਦੀਆਂ ਰਿਹਾ ਹਿਲਾਈਆ। ਕਿਸੇ ਪਾਇਆ ਤੰਬਾ, ਕੋਈ ਕਛਿਹਰੇ ਰਿਹਾ ਸੁਹਾਈਆ। ਜਾਂ ਵੇਖਿਆ ਬਿਨਾ ਪ੍ਰਭੂ ਤੋਂ ਸਾਰਿਆਂ ਦਾ ਸੀਸ ਦਿਸਦਾ ਨੰਗਾ, ਓਢਣ ਉਪਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸਵਾਮੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣੀ ਧਰਨੀ ਧਵਲ ਧਰਤ, ਧਰਮ ਦੀ ਧਾਰ ਵਖਾਈਆ। ਤੁਸੀਂ ਜਾ ਕੇ ਫੇਰ ਨਾ ਆਏ ਪਰਤ, ਸੁੱਤਿਆਂ ਨਾ ਕੋਇ ਉਠਾਈਆ। ਕੀ ਕਰਦੇ ਉਤੇ ਅਰਸ਼, ਜੋਤ ਜੋਤ ਵਿਚ ਮਿਲਾਈਆ। ਸ੍ਰਿਸ਼ਟੀ ਬਿਹਬਲ ਹੋਏ ਉਤੇ ਫ਼ਰਸ਼, ਫੈਸਲਾ ਹੱਕ ਨਾ ਕੋਇ ਸੁਣਾਈਆ। ਕਲਜੁਗ ਕੂੜੀ ਕਿਰਿਆ ਕੀਤਾ ਗ਼ਰਕ, ਬਾਹਰ ਸਕੇ ਨਾ ਕੋਇ ਕਢਾਈਆ। ਤੁਹਾਡੇ ਨਾਮ ਕਲਮੇ ਕਰ ਗਏ ਤਰਕ, ਪਲੂ ਗੰਢ ਨਾ ਕੋਇ ਰਖਾਈਆ। ਜ਼ਰਾ ਉਠੋ ਵੇਖੋ ਆਪਣੀ ਭਵਿਖਤਾਂ ਵਾਲੀ ਫ਼ਰਦ, ਜੋ ਸ਼ਰਅ ਤੋਂ ਬਾਹਰ ਆਏ ਦ੍ਰਿੜਾਈਆ। ਕੀ ਪ੍ਰਭ ਨੇ ਖੇਲ ਕਰਨਾ ਅਸਚਰਜ, ਅਚਰਜ ਲੀਲਾ ਕੀ ਵਰਤਾਈਆ। ਸਦੀ ਚੌਧਵੀਂ ਪੁੱਠੀ ਕਰਨੀ ਨਰਦ, ਨਰ ਨਰਾਇਣ ਫੇਰਾ ਪਾਈਆ। ਸਭ ਦਾ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਤੁਹਾਡੀ ਸ਼ਰਅ ਦੀ ਤੋੜੇ ਕਰਦ, ਕਤਲਗਾਹ ਦਾ ਲੇਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਇਕੋ ਇਕ ਦਰਸਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਕਲਜੁਗ ਹੋਇਆ ਝੇੜਾ, ਝਗੜਾ ਕਵਣ ਮੁਕਾਈਆ। ਕਿਉਂ ਧਰਮ ਦਾ ਦਿਸੇ ਨਾ ਖੇੜਾ, ਕੂੜ ਹੋਇਆ ਹਲਕਾਈਆ। ਕਿਉਂ ਹੱਕ ਨਾ ਕਰੋ ਨਬੇੜਾ, ਦੂਈ ਦਵੈਤ ਡੇਰਾ ਢਾਹੀਆ। ਕਿਉਂ ਚਾਰੋਂ ਕੁੰਟ ਹੋਇਆ ਅੰਧੇਰਾ, ਸਚ ਚੰਦ ਨਾ ਕੋਇ ਰੁਸ਼ਨਾਈਆ। ਕਿਉਂ ਸਿੱਖਾਂ ਮੁਰੀਦਾ ਉਤੇ ਨਹੀਂ ਕਰਦੇ ਮਿਹਰਾ, ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰ ਦਾਤਾ ਇਕ ਅਖਵਾਈਆ।

❋

❋

ਗੁਰੂ ਅਵਤਾਰ ਪੈਗ਼ੰਬਰ ਆਪਣੇ ਆਪਣੇ ਕਢ ਕੇ ਵੇਖਣੇ ਪਟੇ, ਕੀ ਪੂਰਬ ਹੁਕਮ ਲਿਖਾਈਆ। ਜਾਂ ਤੱਕਿਆ ਸਭ ਦਾ ਲਹਿਣਾ ਦੇਣਾ ਮੁਕ ਗਿਆ ਵਿਚ ਬਟੇ, ਅੱਗੇ ਅਵਰ ਨਾ ਕੋਇ ਵਧਾਈਆ। ਜੇਹੜੇ ਦੀਨ ਮਜ਼੍ਹਬ ਦੇ ਪਾਏ ਰੱਟੇ, ਝਗੜੇ ਵਿਚ ਰੱਖੀ ਲੋਕਾਈਆ। ਉਹ ਹੁਣ ਸਾਡੇ ਲੇਖੇ ਜਾਣੇ ਕਟੇ, ਕਾਇਮ ਅੱਗੇ ਨਾ ਕੋਇ ਕਰਾਈਆ। ਚਾਰੋਂ ਕੁੰਟ ਫਿਰਦੇ ਨੱਠੇ, ਭੱਜਣ ਵਾਹੋ ਦਾਹੀਆ। ਹੁਣ ਕਰੀਏ ਕੀ ਇਕ ਦੂਜੇ ਨੂੰ ਕਹਿਣ ਕਾਇਆ ਭੱਜੇ ਸਭ ਦੇ ਮੱਟੇ, ਤਨ ਵਜੂਦ ਰਿਹਾ ਨਾ ਰਾਈਆ। ਜੇਹੜੇ ਪੈਗ਼ੰਬਰ ਅਵਤਾਰੋ ਗੁਰੂਓ ਸੁਣਾ ਕੇ ਆਏ ਪ੍ਰਭ ਦੇ ਨਾਮ ਦੇ ਟੱਪੇ, ਟਾਪੂਆਂ ਵਿਚ ਜਣਾਈਆ। ਉਸ ਦੇ ਉਤੇ ਇਕੋ ਪ੍ਰਭ ਦੇ ਲੱਗਣ ਲੱਗੇ ਠੱਪੇ, ਠੱਪਾ ਇਕੋ ਇਕ ਵਖਾਈਆ। ਹੁਣ ਹੋ ਜਾਈਏ ਸਾਰੇ ਇਕੱਠੇ, ਪਿਛਲਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਤਿ ਸਚ ਸਚ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਰੀਏ ਹੱਕ ਇਕੱਠ, ਇਕੋ ਰੰਗ ਰੰਗਾਈਆ। ਪਿਛਲਾ ਖੇੜਾ ਹੁੰਦਾ ਦਿਸੇ ਭੱਠ, ਅੱਗੇ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀ ਚਰਨੀ ਜਾਈਏ ਢੱਠ, ਨਿਵ ਨਿਵ ਸੱਯਦਾ ਸੀਸ ਨਿਵਾਈਆ। ਕਿਰਪਾ ਕਰ ਪੁਰਖ ਸਮਰਥ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਸਭ ਦੇ ਖ਼ਾਲੀ ਹੱਥ, ਝੋਲੀ ਖ਼ਾਲੀ ਅੱਗੇ ਟਿਕਾਈਆ। ਅਸੀਂ ਪਿਛੇ ਰਹੇ ਵੱਖ ਵੱਖ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀ ਸੇਵ ਕਮਾਈਆ। ਅੱਗੇ ਜਿਉਂ ਭਾਵੇ ਤਿਉਂ ਲੈਣਾ ਰੱਖ, ਸਿਰ ਆਪਣਾ ਹੱਥ ਟਿਕਾਈਆ। ਇਕੋ ਤੇਰਾ ਨਾਮ ਕਲਮਾ ਲਈਏ ਰਟ, ਪਿਛਲਾ ਰੱਟਾ ਦਈਏ ਚੁਕਾਈਆ। ਸਾਨੂੰ ਸਮਝ ਆ ਗਈ ਤੂੰ ਵਸੇਂ ਘਟ ਘਟ, ਹਰ ਘਟ ਅੰਤਰ ਤੇਰਾ ਨੂਰ ਰੁਸ਼ਨਾਈਆ। ਤੂੰ ਸਭ ਦਾ ਇਕੋ ਜੇਹਾ ਕਰੇਂ ਪੱਖ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇਣਾ ਵਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਇਕੋ ਮਾਰੋ ਝਾਕੀ, ਝਲਕ ਦਿਆਂ ਵਖਾਈਆ। ਲੱਖ ਚੁਰਾਸੀ ਮੇਰਾ ਰੂਪ ਖ਼ਾਕੀ, ਜਲਵਾਗਰ ਨੂਰ ਰੁਸ਼ਨਾਈਆ। ਮੈਂ ਸਭ ਦਾ ਸਾਂਝਾ ਸਾਕੀ, ਪਿਆਲਾ ਨਾਮ ਜਾਮ ਪਿਆਈਆ। ਅੱਗੇ ਰਿਹਾ ਕੋਇ ਨਾ ਆਕੀ, ਜੋ ਘੜਿਆ ਸੋ ਭੰਨ ਵਖਾਈਆ। ਤੁਸੀਂ ਮੇਰੇ ਨਾਮ ਦੇ ਪਾਠੀ, ਪੜ੍ਹ ਪੜ੍ਹ ਆਏ ਸੁਣਾਈਆ। ਦੀਨ ਮਜ਼੍ਹਬ ਦੀ ਖੋਲ੍ਹ ਕੇ ਹਾਟੀ, ਸੌਦਾ ਜਗਤ ਵਿਚ ਵਿਕਾਈਆ। ਚਾਰ ਦਿਨ ਦੀ ਕਟ ਕੇ ਰਾਤੀ, ਥਿਰ ਰਹਿਣ ਕੋਇ ਨਾ ਪਾਈਆ। ਕਿਸੇ ਨੂੰ ਕਥਾ ਸੁਣਾਈ ਕਿਸੇ ਨੂੰ ਕਲਮਾ ਧਾਰ ਆਖੀ, ਅੱਖਰਾਂ ਵਿਚ ਬਦਲਾਈਆ। ਸਭ ਦੇ ਕੋਲੋਂ ਕਰਾਈ ਗੁਸਤਾਖੀ, ਗੁੱਸਿਆਂ ਵਿਚ ਕੀਤੀ ਲੜਾਈਆ। ਮੇਰਾ ਖੇਲ ਅਲਖਣਾ ਅਲਾਖੀ, ਕੋਈ ਲਖ ਨਾ ਸਕਿਆ ਰਾਈਆ। ਤੁਹਾਡੀ ਇਕੋ ਨੂਰ ਵਿਚੋਂ ਵੱਖਰੀ ਵੱਖਰੀ ਕੀਤੀ ਜ਼ਾਤੀ, ਜੁਮਲੇ ਅੱਖਰ ਕਰ ਪੜ੍ਹਾਈਆ। ਕਿਸੇ ਨੂੰ ਅੰਮ੍ਰਿਤ ਵੇਲਾ ਦੱਸਿਆ ਕਿਸੇ ਨੂੰ ਦੱਸੀ ਪਰਭਾਤੀ, ਕਿਸੇ ਨੂੰ ਸੰਧਿਆ ਦਿਤੀ ਸੁਹਾਈਆ। ਕਿਸੇ ਨੂੰ ਕਿਹਾ ਕਰਨੀ ਬੰਦ ਖੁਲਾਸੀ, ਕਿਸੇ ਨੂੰ ਚੁਰਾਸੀ ਗੇੜ ਸਮਝਾਈਆ। ਕਿਸੇ ਨੂੰ ਕਿਹਾ ਸਚਖੰਡ ਦਾ ਵਾਸੀ, ਕਿਸੇ ਨੂੰ ਦਰਗਾਹ ਦਏ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਆਪਣੇ ਪ੍ਰਭੂ ਦੀ ਸਮਝ ਨਹੀਂ ਸਕੇ ਚਲਾਕੀ, ਕੀ ਜੁਗ ਜੁਗ ਕਾਰ ਕਮਾਈਆ। ਹੁਣ ਅੰਤਮ ਸਭ ਦੀ ਮੁਕਣੀ ਵਾਟੀ, ਪੰਧ ਰਹਿਣ ਕੋਇ ਨਾ ਪਾਈਆ। ਅੱਗੇ ਵਾਸਤੇ ਇਕੋ ਰੱਖਣਾ ਨਾਤੀ, ਸਾਚਾ ਸੰਗ ਬਣਾਈਆ। ਇਕ ਮੰਜ਼ਲ ਚੜ੍ਹਨਾ ਘਾਟੀ, ਅੱਗੇ ਹੋ ਨਾ ਕੋਇ ਅਟਕਾਈਆ। ਤੁਸੀਂ ਧਰਨੀ ਉਤੇ ਜੋ ਦੀਨ ਮਜ਼੍ਹਬ ਦੇ ਬਣੇ ਅਲਾਟੀ, ਅੰਤ ਫੈਸਲਾ ਦਿਤਾ ਕਰਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਛਡ ਦਿਉ ਜਗਤ ਸਮਾਜ, ਸਮਗਰੀ ਇਕ ਵਰਤਾਈਆ। ਇਕੋ ਹੁਕਮ ਤੇ ਇਕੋ ਰਾਜ, ਰਈਅਤ ਇਕ ਅਖਵਾਈਆ। ਇਕੋ ਸੀਸ ਤੇ ਇਕੋ ਤਾਜ, ਸਾਹਿਬ ਸੁਲਤਾਨ ਰਖਾਈਆ। ਇਕੋ ਸ਼ਬਦ ਤੇ ਇਕ ਆਵਾਜ਼, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦ੍ਰਿੜਾਈਆ। ਇਕੋ ਰੱਖਣਹਾਰਾ ਲਾਜ, ਸਿਰ ਆਪਣਾ ਹੱਥ ਦਰਸਾਈਆ। ਜਿਸ ਨੂੰ ਕਹਿ ਕੇ ਆਏ ਸੰਬਲ ਪ੍ਰਗਟ ਹੋਵੇ ਦੇਸ ਮਾਝ, ਮਜਲਸ ਭਗਤਾਂ ਨਾਲ ਰਖਾਈਆ। ਦੋ ਜਹਾਨਾਂ ਕਰੇ ਰਾਜ, ਹੁਕਮ ਆਪਣਾ ਇਕ ਦ੍ਰਿੜਾਈਆ। ਉਸ ਦਾ ਸਾਰਾ ਖੋਲ੍ਹੋ ਰਾਜ਼, ਜੋ ਕਲਮੇ ਗਿਆ ਪੜ੍ਹਾਈਆ। ਜਿਸ ਪੜ੍ਹਾਈ ਨਿਮਾਜ਼, ਸੱਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਜੁਗ ਚੌਕੜੀ ਆਪਣੀ ਕਾਰ ਕਮਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣਾ ਆਪਣਾ ਕਾਇਦਾ, ਕਾਨੂੰਨ ਵਿਚ ਜਣਾਈਆ। ਕਿਸ ਬਿਧ ਨਾਲ ਹੋਏ ਅਲਹਿਦਾ, ਪ੍ਰਭੂ ਨੂੰ ਦਿਉ ਸਮਝਾਈਆ। ਕੀ ਸਭ ਨੇ ਕੀਤਾ ਵਾਇਦਾ, ਪੜਦਾ ਦਿਉ ਉਠਾਈਆ। ਕੀ ਦੀਨ ਦੁਨੀ ਦਾ ਤੁਸੀਂ ਲਿਆ ਜਾਇਜ਼ਾ, ਅੰਕੜਿਆਂ ਵਿਚ ਦਿਉ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਤੇਈ ਅਵਤਾਰ ਕਹਿਣ ਪ੍ਰਭੂ ਸਾਡੀ ਇਕੋ ਬਾਤ, ਬਾਤਨ ਦਈਏ ਜਣਾਈਆ। ਤੇਰੇ ਹੁਕਮ ਅੰਦਰ ਜੋ ਆਏ ਆਖ, ਅੱਖਰਾਂ ਵਾਲੀ ਕਰ ਪੜ੍ਹਾਈਆ। ਭਾਵੇਂ ਪਿਆਰ ਸਮਝੋ ਤੇ ਭਾਵੇਂ ਸਮਝੋ ਫ਼ਸਾਦ, ਇਹ ਤੇਰੀ ਬੇਪਰਵਾਹੀਆ। ਤੇਰਾ ਖੇਲ ਅੰਤ ਆਦਿ, ਜੁਗ ਜੁਗ ਵੇਖ ਵਖਾਈਆ। ਅਸੀਂ ਤੈਨੂੰ ਰਹੇ ਅਰਾਧ, ਤੁਧ ਬਿਨ ਦੂਜਾ ਨਾ ਕੋਇ ਧਿਆਈਆ। ਜੋ ਬਣਾਇਆ ਸੋ ਤੇਰੇ ਹੁਕਮ ਦਾ ਸਮਾਜ, ਆਪਣੀ ਦੱਸੀ ਨਾ ਕੋਇ ਚਤੁਰਾਈਆ। ਜੋ ਗਾਇਆ ਤੇਰੇ ਨਾਮ ਦਾ ਰਾਗ, ਰਾਗਣੀਆਂ ਵਿਚ ਸਮਝਾਈਆ। ਜੋ ਸੁਣਾਇਆ ਤੇਰੇ ਸ਼ਬਦ ਦੀ ਅਵਾਜ਼, ਅਗੰਮੀ ਅਗੰਮ ਦ੍ਰਿੜਾਈਆ। ਜੋ ਵਜਾਇਆ ਤੇਰੇ ਪ੍ਰੇਮ ਦਾ ਨਾਦ, ਅਨਾਦੀ ਕੀਤੀ ਸ਼ਨਵਾਈਆ। ਜੋ ਵਡਿਆਇਆ ਬੋਧ ਅਗਾਧ, ਬੁੱਧੀ ਤੋਂ ਪਰੇ ਕੀਤੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੈਗ਼ੰਬਰ ਕਹਿਣ ਤੇਰਾ ਨਾਮ ਕਲਮਾ ਨਾਅਰਾ ਲਾਇਆ ਹੱਕ, ਹਕੀਕਤ ਵਿਚ ਜਣਾਈਆ। ਤੇਰੇ ਵੱਲ ਲਿਆ ਤਕ, ਤਕਵਾ ਇਕੋ ਇਕ ਰਖਾਈਆ। ਫੈਲਾ ਕੇ ਦੋਵੇਂ ਹੱਥ, ਮੰਗ ਮੰਗੀ ਥਾਉਂ ਥਾਈਂਆ। ਜੇ ਤੂੰ ਆਪਣੀ ਦਿਤੀ ਵਥ, ਝੋਲੀ ਦਿਤੀ ਭਰਾਈਆ। ਅਸੀਂ ਗਾਇਆ ਸਚ, ਸਚ ਆਏ ਸੁਣਾਈਆ। ਜੇ ਤੂੰ ਸਾਡਾ ਭਾਂਡਾ ਭੰਨਿਆ ਕਾਇਆ ਕੱਚ, ਲੋਕਮਾਤ ਆਏ ਤਜਾਈਆ। ਤੇਰੀ ਜੋਤ ਵਿਚ ਗਏ ਰਚ, ਤੇਰੇ ਨੂਰ ਵਿਚ ਸਮਾਈਆ। ਅੰਤਮ ਰੱਖ ਕੇ ਆਏ ਇਕੋ ਆਸ, ਆਸਾ ਦਈਏ ਸੁਣਾਈਆ। ਸਦੀ ਚੌਧਵੀਂ ਤੇਰਾ ਨੂਰ ਜ਼ਹੂਰ ਹੋਵੇ ਪ੍ਰਕਾਸ਼, ਅਮਾਮ ਅਮਾਮਾ ਫੇਰਾ ਪਾਈਆ। ਤੇਰੀ ਯਾਦ ਵਿਚ ਆਪਣੇ ਲੇਖੇ ਲਾਇਆ ਸਵਾਸ, ਸਾਹ ਸਾਹ ਤੇਰੀ ਕੀਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰੂ ਗੁਰਦੇਵ ਕਹਿਣ ਤੇਰੇ ਹੁਕਮ ਦਾ ਕੀਤਾ ਖੇਲ, ਖ਼ਲਕ ਖ਼ਲਕ ਦ੍ਰਿੜਾਈਆ। ਤੇਰੇ ਸ਼ਬਦ ਦਾ ਕੀਤਾ ਮੇਲ, ਨਾਮ ਨਾਮ ਸਮਝਾਈਆ। ਜੋਤ ਜਗਾ ਬਿਨ ਬਾਤੀ ਤੇਲ, ਗ੍ਰਹਿ ਮੰਦਰ ਕੀਤੀ ਰੁਸ਼ਨਾਈਆ। ਤੈਨੂੰ ਦੱਸ ਕੇ ਸੱਜਣ ਸੁਹੇਲ, ਪੁਰਖ ਅਕਾਲ ਆਏ

❋

❋

ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇਣਾ ਦਰਸਾਈਆ। ਪੁਰਖ ਅਕਾਲ ਕਹੇ ਪਿਛਲੀ ਛਡੋ ਕਹਾਣੀ, ਕਹਿਣ ਦੀ ਲੋੜ ਰਹੀ ਨਾ ਰਾਈਆ। ਮੈਂ ਵੇਖੀ ਚਾਰੇ ਖਾਣੀ, ਚਾਰੇ ਬਾਣੀ ਫੋਲ ਫੁਲਾਈਆ। ਵੇਖੇ ਤੀਰਥ ਤਟ ਅੱਠ ਸੱਠ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪੜਦਾ ਲਾਹੀਆ। ਪਰਾ ਪਸੰਤੀ ਮਧਮ ਬੈਖਰੀ ਚਾਰ ਜੁਗ ਦੀ ਵੇਖੀ ਬਾਣੀ, ਅੱਖਰਾਂ ਅੱਖਰਾਂ ਜੋੜ ਜੁੜਾਈਆ। ਮੰਜ਼ਲ ਤਕੀ ਜਿਸਮ ਜ਼ਮੀਰ ਰੁਹਾਨੀ, ਨੌ ਦਵਾਰੇ ਪੰਧ ਮੁਕਾਈਆ। ਨਾਮ ਕਲਮਾ ਤੱਕਿਆ ਤੱਕੀ ਜ਼ਬਾਨ ਕਲਾਮੀ, ਸ਼ਬਦ ਸ਼ਬਦ ਵਾਲੀ ਸ਼ਨਵਾਈਆ। ਬਾਲ ਬੁਢੇਪਾ ਤੱਕਿਆ ਤੱਕੀ ਜਗਤ ਜਵਾਨੀ, ਗੋਬਿੰਦ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡੀ ਤੱਕੀ ਮਿਹਰਵਾਨੀ, ਜੋ ਮਿਹਰ ਆਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਪਿਛਲੀ ਛਡੋ ਕਥਾ, ਕਹਿ ਕੇ ਕੀ ਜਣਾਈਆ। ਹੁਕਮ ਸੁਣੋ ਯਥਾਰਥ ਯਥਾ, ਯਦੀ ਦਿਆਂ ਦ੍ਰਿੜਾਈਆ। ਨਿਜ ਨੇਤਰ ਵੇਖੋ ਅੱਖਾਂ, ਨੂਰ ਜੋਤ ਰੁਸ਼ਨਾਈਆ। ਜੋ ਆਦਿ ਜੁਗਾਦੀ ਸਖਾ, ਸੱਜਣ ਮੀਤ ਅਖਵਾਈਆ। ਜਿਸ ਨੂੰ ਸਾਰੇ ਟੇਕਦੇ ਮੱਥਾ, ਮਸਤਕ ਸੀਸ ਝੁਕਾਈਆ। ਸਾਹਿਬ ਪੁਰਖ ਸਮਰਥਾ, ਨਿਰਗੁਣ ਨੂਰ ਧੁਰਦਰਗਾਹੀਆ। ਜੁਗ ਚੌਕੜੀ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਉਹ ਸਭ ਨੂੰ ਕਰਕੇ ਇਕੱਠਾ, ਹੁਕਮ ਇਕ ਸੁਣਾਈਆ। ਦੀਨ ਮਜ਼੍ਹਬ ਦਾ ਛਡ ਦਿਉ ਰੱਟਾ, ਝਗੜਾ ਰਹੇ ਨਾ ਰਾਈਆ। ਸਭ ਦਾ ਪਿਛਲਾ ਪੂਰਾ ਹੋਇਆ ਪਟਾ, ਪਟਨੇ ਵਾਲਾ ਦਏ ਸਫ਼ਾਈਆ। ਇਕੋ ਯਾਦ ਕਰ ਲਓ ਟੱਪਾ, ਸੋਹੰ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰੋ ਛਡ ਦਿਓ ਪਿਛਲਾ ਖ਼ਿਆਲ, ਅੰਤਸ਼ਕਰਨ ਰਹਿਣ ਨਾ ਪਾਈਆ। ਬਣ ਜਾਉ ਧੁਰ ਦੇ ਲਾਲ, ਲਾਲਨ ਵੇਖ ਵਖਾਈਆ। ਮੰਨੋ ਇਕ ਦਲਾਲ, ਵਿਚੋਲਾ ਨੂਰ ਇਲਾਹੀਆ। ਜੋ ਜਲਵਾਗਰ ਜਲਾਲ, ਅੰਧ ਅੰਧੇਰਾ ਦਏ ਮਿਟਾਈਆ। ਸਾਰੇ ਕੰਨਾਂ ਨੂੰ ਹੱਥ ਲਾਓ ਨਾ ਕੋਇ ਝਟਕਾ ਖਾਓ ਹਲਾਲ, ਸੂਰ ਗਾਂ ਵੰਡ ਨਾ ਕੋਇ ਵੰਡਾਈਆ। ਸਤਿਜੁਗ ਸਾਚੀ ਚਲੇ ਚਾਲ, ਚਾਲ ਨਿਰਾਲੀ ਆਪ ਸਮਝਾਈਆ। ਸਭ ਦਾ ਹੱਲ ਹੋਏ ਸਵਾਲ, ਸਵਾਲੀ ਮੰਗੋ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰੋ ਪਿਛਲਾ ਛਡ ਦਿਉ ਝੇੜਾ, ਝਗੜਾ ਰਹੇ ਨਾ ਰਾਈਆ। ਸਤਿਜੁਗ ਸਚ ਧਰਮ ਦਾ ਵਸੇ ਖੇੜਾ, ਕਾਇਆ ਖਿੜਕੀ ਦਿਉ ਖੁਲ੍ਹਾਈਆ। ਧਰਨੀ ਧਰਤ ਧਵਲ ਦਾ ਖੁਲ੍ਹਾ ਹੋਵੇ ਵਿਹੜਾ, ਦੀਨ ਮਜ਼੍ਹਬ ਦੀ ਰਹੇ ਨਾ ਕੋਇ ਲੜਾਈਆ। ਨਾਤਾ ਛੁਟ ਜਾਏ ਤੇਰਾ ਮੇਰਾ, ਤੂੰ ਮੇਰਾ ਮੈਂ ਤੇਰਾ ਸਾਰੇ ਗਾਈਆ। ਕਲਜੁਗ ਕੂੜ ਮਿਟ ਜਾਏ ਅੰਧੇਰਾ, ਸਤਿਜੁਗ ਨੂਰ ਕਰੇ ਰੁਸ਼ਨਾਈਆ। ਇਕੋ ਰੂਪ ਦਿਸੇ ਗੁਰ ਚੇਰਾ, ਚੇਲਾ ਗੁਰ ਇਕ ਰੂਪ ਦਰਸਾਈਆ। ਸਾਰੇ ਵੱਡਾ ਕਰ ਲਓ ਜੇਰਾ, ਜ਼ੇਰ ਜ਼ਬਰ ਦਾ ਝਗੜਾ ਦਿਉ ਮੁਕਾਈਆ। ਸਤਿਗੁਰ ਸ਼ਬਦ ਸਿੰਘ ਸ਼ੇਰਾ, ਭਬਕ ਇਕੋ ਇਕ ਸੁਣਾਈਆ। ਪਿਛਲਾ ਲੇਖਾ ਸਭ ਦਾ ਹੋਵੇ ਢਹਿ ਢੇਰਾ, ਧਰਮ ਦੀ ਧਾਰ ਇਕ ਵਡਿਆਈਆ। ਇਕ ਦੂਜੇ ਦੇ ਆ ਜਾਉ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਆਪਣਾ ਮਿਲ ਕੇ ਸਾਰੇ ਬੰਨ੍ਹੋ ਬੇੜਾ, ਬੇੜੀ ਜਗਤ ਨਾ ਕੋਇ ਡੁਬਾਈਆ। ਪੁਰਖ ਅਕਾਲਾ ਕਰੇ ਹੱਕ ਨਬੇੜਾ, ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ

❋

❋

ਕਹਿਣ ਤੇਰਾ ਖੇਲ ਅਪਾਰੀ, ਅਪਰੰਪਰ ਬੇਪਰਵਾਹੀਆ। ਸਾਰੀ ਸ੍ਰਿਸ਼ਟੀ ਦਿਸੇ ਦੁਖਿਆਰੀ, ਦੁਖ ਦਰਦ ਨਾ ਕੋਇ ਕਟਾਈਆ। ਕਲਜੁਗ ਅੰਤਮ ਆਈ ਤੇਰੀ ਵਾਰੀ, ਵਾਰਸ ਹੋ ਕੇ ਵੇਖ ਵਖਾਈਆ। ਪਰਗਟ ਕਰ ਜੋਤ ਨਿਰੰਕਾਰੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਇਹ ਆਸਾ ਸਭ ਹਮਾਰੀ, ਹਮ ਸਾਜਣ ਦਈਏ ਜਣਾਈਆ। ਪਰਗਟ ਹੋ ਕਲ ਕਲਕੀ ਅਵਤਾਰੀ, ਨਿਹਕਲੰਕ ਤੇਰੀ ਸਰਨਾਈਆ। ਹਉ ਸੇਵਕ ਤੂੰ ਮਾਲਕ ਪਤਿ ਪਤਵੰਤਾ ਹਉ ਨਾਰੀ, ਦਰ ਤੇਰੇ ਸੀਸ ਝੁਕਾਈਆ। ਸਾਡੀ ਧਾਰ ਅਜੇ ਕਵਾਰੀ, ਚਾਰ ਜੁਗ ਨਾ ਕਿਸੇ ਪਰਨਾਈਆ। ਨਾ ਮੁੱਛ ਦਿਸੇ ਨਾ ਦਾੜ੍ਹੀ, ਨਾ ਮੂੰਡ ਕੋਇ ਮੁੰਡਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਬਣੀਏ ਤੇਰੀ ਲਾੜੀ, ਲਾੜਾ ਇਕੋ ਨਜ਼ਰੀ ਆਈਆ। ਸੁਖ ਵੇਖੀਏ ਸਤਾਰਾਂ ਹਾੜ੍ਹੀ, ਵਦੀ ਸੁਦੀ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੱਚੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਭ ਨੂੰ ਲੈ ਪ੍ਰਨਾ, ਪਾਰਬ੍ਰਹਮ ਤੇਰੀ ਸਰਨਾਈਆ। ਘਰ ਇਕੋ ਲੈ ਵਸਾ, ਦੂਜਾ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਦਾ ਝਗੜਾ ਦੇ ਮੁਕਾ, ਇਕੋ ਨੂਰ ਜੋਤ ਰੁਸ਼ਨਾਈਆ। ਦੀਨ ਮਜ਼੍ਹਬ ਦਾ ਹਿੱਸਾ ਨਾ ਕੋਇ ਵਖਾ, ਵੰਡਨ ਵੰਡ ਨਾ ਕੋਇ ਜਣਾਈਆ। ਤੇਰੇ ਅੱਗੇ ਸੀਸ ਦਈਏ ਝੁਕਾ, ਜਗਦੀਸ ਤੇਰੀ ਸਰਨਾਈਆ। ਸਾਡਾ ਚਾਰ ਜੁਗ ਦਾ ਪਿਛਲਾ ਵੇਖ ਰੁੱਕਾ, ਜੋ ਬਿਨ ਅੱਖਰਾਂ ਦਿਤਾ ਦ੍ਰਿੜਾਈਆ। ਅੰਤਮ ਸਭ ਦਾ ਪੈਂਡਾ ਮੁਕਾ, ਅੱਗੇ ਹੋਰ ਨਾ ਕੋਇ ਵਧਾਈਆ। ਅਸੀਂ ਚਾਹੁੰਦੇ ਸਾਡਾ ਮਾਲਕ ਤੂੰ ਇਕ ਅਬਿਨਾਸ਼ੀ ਅਚੁਤਾ, ਪ੍ਰਭ ਅਬਿਨਾਸ਼ੀ ਅਖਵਾਈਆ। ਸਾਡੀ ਸਭ ਦੀ ਬਣਾ ਦੇ ਸੁਹੰਜਣੀ ਰੁਤਾ, ਰੁਤ ਆਪਣੇ ਨਾਲ ਮਹਿਕਾਈਆ। ਸਤਾਰਾਂ ਹਾੜ੍ਹ ਸਾਡਾ ਅੰਤਰ ਨਿਰੰਤਰ ਕਰ ਦੇ ਸੁੱਚਾ, ਸੰਜਮ ਆਪਣਾ ਇਕ ਜਣਾਈਆ। ਭੇਵ ਰਹੇ ਕੋਇ ਨਾ ਲੁਕਾ, ਓਹਲਾ ਅੰਦਰੋਂ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣੀ ਨਾਰ ਬਣਾ ਲੈ ਜਲਦੀ, ਵਕਤ ਵਕਤ ਵਿਚੋਂ ਬਦਲਾਈਆ। ਪ੍ਰਭੂ ਕਲਾ ਮੇਟ ਦੇ ਕਲਜੁਗ ਕਲ ਦੀ, ਕਲਕਾਤੀ ਦੇ ਖਪਾਈਆ। ਧਾਰ ਮੇਟ ਦੇ ਕਾਮ ਕਰੋਧ ਦਲ ਦੀ, ਦਲਿਦਰੀਆਂ ਡੇਰਾ ਢਾਹੀਆ। ਖੇਲ ਮੁਕਾ ਦੇ ਕਪਟ ਛਲ ਦੀ, ਅਛਲ ਛਲਧਾਰੀ ਹੋ ਸਹਾਈਆ। ਬਿਨ ਤੇਰੀ ਕਿਰਪਾ ਦਰ ਕੋਇ ਨਾ ਮੱਲਦੀ, ਘਰ ਸਚ ਨਾ ਕੋਇ ਸੁਹਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਕੀ ਪਲਕਾਂ ਦੇ ਪਿਛੇ ਬਹਿ ਕੇ ਕਰੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਆਪ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਰ ਦੇ ਵਕਤ ਸੁਹੰਜਣਾ, ਸੋਭਾਵੰਤ ਸ੍ਰੀ ਭਗਵਾਨ। ਤੂੰ ਮਾਲਕ ਆਦਿ ਨਿਰੰਜਣਾ, ਜੋਤੀ ਜਾਤਾ ਨੌਜਵਾਨ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਪਤਿਪਰਮੇਸ਼ਵਰ ਨੂਰ ਮਹਾਨ। ਸਭ ਦੇ ਨੇਤਰ ਪਾ ਦੇ ਆਪਣੇ ਨਾਮ ਦਾ ਅੰਜਣਾ, ਅਵਤਾਰ ਪੈਗ਼ੰਬਰ ਗੁਰ ਮੰਗਦੇ ਦਾਨ। ਚਰਨ ਧੂੜ ਚਾੜ੍ਹ ਦੇ ਰੰਗਣਾ, ਮਿਲੇ ਖ਼ੁਸ਼ੀ ਜ਼ਿਮੀਂ ਅਸਮਾਨ। ਇਕੋ ਵਾਰ ਪ੍ਰਭੂ ਤੋਂ ਹੀ ਮੰਗਣਾ, ਦੂਜਾ ਅਵਰ ਨਾ ਕੋਇ ਨਿਸ਼ਾਨ। ਸਦੀ ਚੌਧਵੀਂ ਮੂਲ ਨਹੀਂ ਸੰਗਣਾ, ਬੋਲੀਏ ਬਿਨਾ ਜ਼ਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰ ਧੁਰ ਦੇ ਕਾਹਨ। ਧੁਰ ਦੇ ਕਾਹਨ ਕਿਰਪਾ ਕਰਦੇ, ਗੁਰ ਅਗਤਾਰ ਪੈਗ਼ੰਬਰ ਕਹਿੰਦੇ ਆਪਣਾ ਇਕੋ ਸਭ ਨੂੰ ਵਰ ਦੇਹੁ, ਝਗੜੇ ਮੁਕ ਜਾਣ ਚੜ੍ਹਦੇ ਲਹਿੰਦੇ। ਸ਼ਬਦ ਸਵਾਮੀ ਧੁਰ ਦਾ ਦਰ ਦੇ, ਦੀਨ ਮਜ਼੍ਹਬ ਰਹਿਣ ਨਾ ਖਹਿੰਦੇ।

❋

❋

ਸਚਖੰਡ ਦਵਾਰਾ ਆਪਣਾ ਗੜ੍ਹ ਦੇ, ਮੰਦਰ ਮਸੀਤ ਸ਼ਿਵਦਵਾਲੇ ਜੁਗ ਜੁਗ ਰਹਿੰਦੇ ਢਹਿੰਦੇ। ਜੋਤੀ ਧਾਰ ਆਪਣਾ ਲੜ ਦੇ, ਇਕੱਠੇ ਹੋ ਕੇ ਸਚ ਦਵਾਰ ਤੇਰੇ ਬਹਿੰਦੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਚਰਨੀ ਪੈਂਦੇ। ਪੁਰਖ ਅਕਾਲ ਕਹੇ ਸਾਰੇ ਰਹੋ ਤਿਆਰ, ਤ੍ਰੈਗੁਣ ਤੋਂ ਬਾਹਰ ਜਣਾਈਆ। ਸਤਾਰਾਂ ਹਾੜ੍ਹ ਕਰੋ ਇੰਤਜ਼ਾਰ, ਅੱਗੇ ਅਵਰ ਨਾ ਕੋਇ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਲਹਿਣਾ ਦੇਣਾ ਦਏ ਉਤਾਰ, ਮਕਰੂਜ਼ ਕਰਜ਼ ਨਾ ਕੋਇ ਰਖਾਈਆ। ਤੁਸੀਂ ਜੋਬਨਵੰਤੇ ਜੋਬਨ ਵਿਚ ਕਰਨਾ ਹਾਰ ਸ਼ਿੰਗਾਰ, ਧਰਮ ਦਾ ਸਗਨ ਮਨਾਈਆ। ਉਚੀ ਕੂਕ ਕੇ ਕਹਿਣਾ ਇਕੋ ਵਾਰ, ਤੂੰ ਮਾਲਕ ਧੁਰਦਰਗਾਹੀਆ। ਮੈਂ ਪਾਵਾਂ ਸਭ ਦੀ ਸਾਰ, ਸਾਰ ਸ਼ਬਦ ਨਾਲ ਸਮਝਾਈਆ। ਵਖਾਵਾਂ ਇਕ ਦਵਾਰ, ਜਿਸ ਦਰ ਮਿਲੇ ਵਡਿਆਈਆ। ਗੁਰ ਅਵਤਾਰ ਪੈਗ਼ੰਬਰੋਂ ਆਪੇ ਕੰਤ ਆਪੇ ਭਤਾਰ, ਪੀਤ ਪੀਤੰਬਰ ਆਪ ਸੁਹਾਈਆ। ਆਪੇ ਵਿਚੋਲਾ ਬਣ ਸੰਸਾਰ, ਤੁਹਾਡਾ ਮੇਲਾ ਲਵਾਂ ਮਿਲਾਈਆ। ਤੁਸਾਂ ਸਭ ਨੇ ਆਉਣਾ ਭਗਤ ਦਵਾਰ, ਦਵਾਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਹਾੜ ਸਤਾਰਾਂ ਸਭ ਨੇ ਆਉਣਾ ਨਾਲ ਚਾਅ, ਚਾਉ ਘਨੇਰਾ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮਿਲਾਉਣੇ ਵਿਚੋਂ ਰਾਹ, ਰਹਿਬਰ ਰਿਹਾ ਦ੍ਰਿੜਾਈਆ। ਅੰਤ ਬਣਾਉਣੇ ਜਗਤ ਗਵਾਹ, ਭਗਵਨ ਭਗਤ ਭਗਤ ਵਖਾਈਆ। ਇਹ ਆਦਿ ਤੋਂ ਵਿਸ਼ਨ ਬ੍ਰਹਮਾ ਸ਼ਿਵ ਤੁਹਾਡਾ ਸੁਧਾਇਆ ਸਾਹ, ਥਿਤ ਘੜੀ ਪਲ ਵੰਡ ਵੰਡਾਈਆ। ਚਾਰੇ ਵੇਦਾਂ ਵਿਚ ਲੇਖਾ ਲਿਖ ਨਾ ਸਕਿਆ ਰਾਅ, ਬ੍ਰਹਮਾ ਬ੍ਰਹਮ ਨਾ ਕੋਇ ਜਣਾਈਆ। ਸਿਰਫ਼ ਸ਼ਬਦ ਅਗੰਮੀ ਦਿਤਾ ਸੁਣਾ, ਲਿਖਣ ਦੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਨੌ ਸੌ ਚੁਰਾਨਵੇ ਚੌਕੜੀ ਜੁਗ ਗਏ ਵਿਹਾ, ਆਪਣਾ ਪੰਧ ਮੁਕਾਈਆ। ਉਸ ਵੇਲੇ ਪਰਗਟ ਹੋਵੇ ਬੇਪਰਵਾਹ, ਹਰਿ ਕਰਤਾ ਧੁਰਦਰਗਾਹੀਆ। ਤੁਹਾਡਾ ਝਗੜਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਸਚ ਦਵਾਰ ਸਭ ਨੂੰ ਲਏ ਪਰਨਾ, ਪਤਿਪਰਮੇਸ਼ਵਰ ਆਪਣਾ ਘਰ ਵਖਾਈਆ। ਭਗਤ ਸੁਹੇਲੇ ਨਾਲ ਰਲਾ, ਇਕੋ ਦਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਗੁਰ ਅਵਤਾਰ ਪੈਗ਼ੰਬਰੋ ਸ਼ੰਕਰ ਮਾਰੇ ਆਵਾਜ਼, ਸ਼ਿਵ ਰਿਹਾ ਸੁਣਾਈਆ। ਮੇਰੀ ਭੋਲੇ ਦੀ ਖੁਲ੍ਹੀ ਜਾਗ, ਨਾਥ ਰਿਹਾ ਦ੍ਰਿੜਾਈਆ। ਬ੍ਰਹਮਾ ਆਵੇ ਵਿਚ ਸਮਾਜ, ਸਮਗਰੀ ਹੱਥ ਉਠਾਈਆ। ਵਿਸ਼ਨੂੰ ਵੇਖਣਾ ਇਹ ਕਾਜ, ਭੱਜਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸੰਦੇਸ਼ ਸੁਣਾਈਆ। ਸ਼ੰਕਰ ਕਹੇ ਮੇਰੇ ਹੱਥ ਹੋਣੀ ਤ੍ਰਿਸੂਲ, ਪਰਦਾ ਰਹੇ ਨਾ ਰਾਈਆ। ਬ੍ਰਹਮਾ ਕਹੇ ਮੈਂ ਹੁਕਮ ਦੱਸਣਾ ਮਾਕੂਲ, ਨਾ ਕੋਇ ਮੇਟੇ ਮੇਟ ਮਿਟਾਈਆ। ਵਿਸ਼ਨੂੰ ਕਹੇ ਮੈਂ ਵਿਸ਼ਵ ਦਾ ਕਰਾਉਣਾ ਇਕ ਅਸੂਲ, ਨਿਯਮ ਨਿਯਮ ਵਿਚੋਂ ਬਦਲਾਈਆ। ਪੁਰਖ ਅਕਾਲ ਕਹੇ ਮੈਂ ਕਦੇ ਨਾ ਜਾਵਾਂ ਭੂਲ, ਸਭ ਦਾ ਲੇਖਾ ਝੋਲੀ ਪਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਸਾਡਾ ਇਕ ਕੰਤ ਕੰਤੂਹਲ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਕਹੇ ਸਭ ਨੇ ਪ੍ਰਭ ਦੇ ਚਰਨਾਂ ਦੀ ਲਾਉਣੀ ਧੂਲ, ਦੂਜਾ ਇਸ਼ਟ ਨਾ ਕੋਇ ਮਨਾਈਆ। ਹਾੜ ਸਤਾਰਾਂ ਜਿਸ ਵੇਲੇ ਭਗਤਾਂ ਦੀ ਭਗਤਾਂ ਨਾਲ ਲੜਾਈ ਹੋਵੇ ਤੇਈ ਬੀਬੀਆਂ ਬਰਸਾਉਣੇ ਪ੍ਰਭ ਦੇ ਉਤੋਂ ਫੂਲ, ਬਰਖਾ ਇਕ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਸਚ ਪੰਘੂੜਾ ਲੈਣਾ ਝੂਲ, ਹੁਲਾਰਾ ਇਕੋ ਨਾਮ ਲਗਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਵਖਾਈਆ। ਫੂਲ ਕਹਿਣ ਸਾਡੀ ਬਿਖਰੇ ਪੱਤੀ ਪੱਤੀ, ਪਤਿਪਰਮੇਸ਼ਵਰ ਸੇਵ ਕਮਾਈਆ। ਗੁਰਮੁਖੋ ਸਭ ਨੂੰ ਨਾਮ ਮਿਲਣਾ ਅਗੰਮੀ ਰਤੀ, ਜਿਸ ਦਾ ਵਜ਼ਨ ਨਾ ਕੋਇ ਜਣਾਈਆ। ਉਸ ਵੇਲੇ ਸਭ ਨੇ ਆਪਣਾ ਹੱਥ ਸੱਜਾ ਰੱਖਣਾ ਮਸਤਕ ਮੱਥੀ, ਝਗੜੇ ਦੇ ਪਿਛੋਂ ਖ਼ੁਸ਼ੀ ਮਨਾਈਆ। ਫਿਰ ਜੋਤ ਅਕਾਲਣ ਫਿਰੇ ਨੱਠੀ, ਭੱਜੇ ਵਾਹੋ ਦਾਹੀਆ। ਹਰਿ ਸੰਗਤ ਉਚੀ ਅਵਾਜ਼ ਲਗਾਉਣੀ ਇਕੱਠੀ, ਸਚ ਜੈਕਾਰਾ ਦੇਣਾ ਸੁਣਾਈਆ। ਪੰਜਾਂ ਪਿਆਰਿਆਂ ਮੁਹੰਮਦ ਦੀ ਗਲੋਂ ਲਾਹ ਕੇ ਅੱਟੀ, ਅਸਮਾਨ ਵੱਲ ਦੇਣੀ ਵਖਾਈਆ। ਤੇਈ ਬੀਬੀਆਂ ਮੱਥੇ ਤੋਂ ਚੁਪ ਵਾਲੀ ਲਾਹ ਕੇ ਪੱਟੀ, ਚਰਨਾਂ ਹੇਠਾਂ ਲੈਣੀ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪਣੇ ਹੱਥ ਰਖਾਈਆ। ਕਰਨੀ ਕਹੇ ਮੈਂ ਵੇਖਣਾ ਕਰਨੀ ਕਰਤਾ, ਕਰਤਾ ਪੁਰਖ ਧਿਆਨ ਲਗਾਈਆ। ਜੇਹੜਾ ਆਦਿ ਅੰਤ ਨਹੀਂ ਮਰਤਾ, ਮਰ ਜੀਵਤ ਨਾ ਰੂਪ ਵਟਾਈਆ। ਜੋ ਨਿਰਗੁਣ ਹੋ ਕੇ ਪਰਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰੀਆਂ ਕਰੇ ਸ਼ਰਤਾਂ, ਭਵਿਖਤ ਵੇਖੇ ਥਾਉਂ ਥਾਈਂਆ। ਬੇਨੰਤੀਆਂ ਸੁਣੇ ਅਰਜ਼ਾਂ, ਖ਼ਾਹਿਸ਼ਾਂ ਖੋਜ ਖੁਜਾਈਆ। ਸਭ ਦੀਆਂ ਪੁੱਠੀਆਂ ਕਰੇ ਨਰਦਾਂ, ਨਰ ਨਰਾਇਣ ਬੇਪਰਵਾਹੀਆ। ਔਰਤਾਂ ਰੂਪ ਬਣਾ ਕੇ ਮਰਦਾਂ, ਮਰਦ ਮਰਦਾਨਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਜਿਸ ਵੇਲੇ ਸਾਡਾ ਪਤੀ ਸਾਨੂੰ ਪਰਣਾਵੇ, ਹਰਿ ਕਰਤਾ ਦਇਆ ਕਮਾਈਆ। ਹਰਿ ਸੰਗਤ ਤੂੰ ਮੇਰਾ ਮੈਂ ਤੇਰਾ ਢੋਲਾ ਗਾਵੇ, ਨੌਂ ਵਾਰ ਸਿਫ਼ਤ ਸਾਲਾਹੀਆ। ਧਰਮ ਧਾਰ ਦੀ ਗੋਲੀ ਨੌ ਚੱਕਰ ਪ੍ਰਭ ਦੇ ਚਾਰ ਕੁੰਟ ਲਗਾਵੇ, ਭੱਜੇ ਵਾਹੋ ਦਾਹੀਆ। ਵਿਸ਼ਨੂੰ ਵੇਖ ਵੇਖ ਬਿਗਸਾਵੇ, ਖ਼ੁਸ਼ੀਆਂ ਰਾਗ ਅਲਾਈਆ। ਲਛਮੀ ਕਪੜੇ ਰੰਗ ਰੰਗਾਵੇ, ਲਾਲ ਲਾਲ ਚਤੁਰਾਈਆ। ਸਚ ਸਵਾਮੀ ਖੇਲ ਖਿਲਾਵੇ, ਖ਼ਾਲਕ ਖ਼ਲਕ ਵੇਖ ਵਖਾਈਆ। ਸਭ ਦੇ ਪੂਰੇ ਕਰੇ ਦਾਅਵੇ, ਦਾਅਵੇਦਾਰ ਵਡ ਵਡਿਆਈਆ। ਚਾਰ ਗੁਰਮੁਖ ਪਹਿਰੇਦਾਰ ਹੋਣ ਸ਼ਬਦ ਸਿੰਘਾਸਣ ਚਾਰ ਪਾਵੇ, ਚਾਰੋਂ ਕੁੰਟ ਸੋਭਾ ਪਾਈਆ। ਮੁਖ ਸਵਾਹ ਨਾਲ ਭਰੇ ਹੋਣ ਬਣੇ ਹੋਣ ਬਾਵੇ, ਬਾਵਾ ਆਦਮ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਖੇਲ ਖਿਲਾਈਆ। ਖੇਲ ਕਹੇ ਮੈਂ ਪ੍ਰਭ ਦਾ ਖੇਲ ਖਿਲਾਉਣਾ, ਖ਼ਬਰ ਕਿਸੇ ਨਾ ਆਈਆ। ਸਤਾਰਾਂ ਹਾੜ੍ਹ ਦੇ ਬਾਰਾਂ ਵਜੇ ਵਕਤ ਸੁਹਾਉਣਾ, ਸੋਹਣਾ ਰੰਗ ਰੰਗਾਈਆ। ਪੰਜਾਂ ਪਿਆਰਿਆਂ ਚਰਨ ਕਵਲਾਂ ਉਤੇ ਸੀਸ ਝੁਕਾਉਣਾ, ਨਾਲ ਖੜਗ ਨੋਕ ਛੁਹਾਈਆ। ਪੰਜਾਂ ਦਰਬਾਰੀਆਂ ਧੁਰ ਦਾ ਢੋਲਾ ਗਾਣਾ, ਗਾ ਕੇ ਦੇਣਾ ਸੁਣਾਈਆ। ਸ਼ਿਕਾਰੀ ਨੇ ਆਪਣਾ ਕੁੱਤਾ ਫੜ ਕੇ ਭੱਜ ਕੇ ਅੱਗੇ ਆਉਣਾ, ਪਟਾ ਗਲ ਵਿਚ ਰਖਾਈਆ। ਪੰਜਾਂ ਲਿਖਾਰੀਆਂ ਉਠ ਕੇ ਲਿਖ ਵਖਾਣਾਂ, ਬੈਠਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਖੇਲ ਕਰਾਈਆ। ਖੇਲ ਕਹੇ ਮੈਂ ਹੋਣਾ ਵਿਚ ਜਗ, ਜਗਤ ਦਿਆਂ ਵਖਾਈਆ। ਭਗਤ ਸੁਹੇਲੇ ਵੇਖਾਂ ਉਪਰ ਸ਼ਾਹ ਰਗ, ਨੌਂ ਦਵਾਰੇ ਡੇਰਾ ਢਾਹੀਆ। ਸੰਤ ਸੁਹੇਲੇ ਸਦ, ਗੁਰਮੁਖ ਜੋੜ ਜੁੜਾਈਆ। ਗੁਰਸਿਖਾਂ ਮਿਲਾਂ ਅੱਗੇ ਵਧ, ਵਾਅਦਾ ਪਿਛਲਾ ਪੂਰ ਕਰਾਈਆ। ਸਭ ਨੇ ਬਣਨਾ ਵਿਸ਼ਵ ਯਦ, ਦੂਜੀ ਵੰਡ ਨਾ ਕੋਇ ਵੰਡਾਈਆ। ਗੁਰਮੁਖ ਰਹਿਓ ਕੋਇ ਨਾ ਕਗ, ਹੰਸ ਲੈਣੇ ਪਰਗਟਾਈਆ। ਤ੍ਰੈਗੁਣ ਪੋਹ ਨਾ ਸਕੇ ਅੱਗ, ਅੰਮ੍ਰਿਤ ਮੇਘ ਦੇਣਾ

❋

❋

ਬਰਸਾਈਆ। ਸਭ ਨੇ ਤਾੜੀ ਵਜਾਉਣੀ ਗੱਜ, ਜੈਕਾਰਾ ਦੇਣਾ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਇਕੋ ਕਰਨਾ ਹੱਜ, ਹਜ਼ੂਰ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਖੋਲ੍ਹਣ ਅੱਖ, ਬਿਨ ਨੈਣ ਨੈਣ ਉਠਾਈਆ। ਪ੍ਰਭੂ ਨੂਰ ਪ੍ਰਤਖ, ਜੋਤ ਜੋਤ ਰੁਸ਼ਨਾਈਆ। ਰਹਿਣ ਨਾ ਦੇਵੇ ਵੱਖ, ਸਭ ਨੂੰ ਲਏ ਪਰਨਾਈਆ। ਜਿਸ ਦਾ ਗਾਇਆ ਜਸ, ਅੰਤ ਦਏ ਵਡਿਆਈਆ। ਸਚ ਦਵਾਰੇ ਲਏ ਰੱਖ, ਦਰਗਾਹ ਆਪ ਸੁਹਾਈਆ। ਨਾਮ ਦੱਸ ਅਲਖ, ਅਲਖਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਭ ਦੀ ਇਕੋ ਹੋਣੀ ਬੋਲੀ, ਅਨਬੋਲਤ ਰਾਗ ਸੁਣਾਈਆ। ਸਭ ਦੀ ਇਕੋ ਹੋਣੀ ਚੋਲੀ, ਬਿਨ ਤਤਾਂ ਵੇਖ ਵਖਾਈਆ। ਸਭ ਦੀ ਇਕੋ ਹੋਣੀ ਡੋਲੀ, ਚਾਰੇ ਜੁਗ ਕਹਾਰ ਉਠਾਈਆ। ਸਭ ਦੀ ਇਕੋ ਸੂਰਤ ਹੋਣੀ ਮੋਹਣੀ, ਮੋਹਣ ਮਾਧਵ ਵੇਖ ਵਖਾਈਆ। ਸਭ ਦੀ ਇਕੋ ਹੋਵੇ ਰੋਣੀ, ਬਿਰਹੋਂ ਵਿਛੋੜੇ ਵਿਚ ਕੁਰਲਾਈਆ। ਸਭ ਦੀ ਇਕੋ ਹੋਵੇ ਸੌਣੀ, ਪਤਿਪਰਮੇਸ਼ਵਰ ਸੇਜ ਹੰਢਾਈਆ। ਸਭ ਦੀ ਇਕੋ ਆਸਾ ਹੋਵੇ ਪਰਾਹੁਣੀ, ਦੂਸਰ ਘਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਧਾਰ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਆਵੇ ਸੁਹਾਗ ਰਾਤ, ਭਿੰਨੜੀ ਰੈਣ ਵਡਿਆਈਆ। ਇਕੋ ਹੋਵੇ ਜ਼ਾਤ, ਇਕੋ ਵਿਚ ਸਮਾਈਆ। ਇਕੋ ਹੋਵੇ ਗਾਥ, ਇਕੋ ਹੱਕ ਪੜ੍ਹਾਈਆ। ਇਕੋ ਹੋਵੇ ਜਮਾਤ, ਇਕੋ ਰੰਗ ਰੰਗਾਈਆ। ਇਕੋ ਜੋੜੇ ਨਾਤ, ਇਕੋ ਘਰ ਵਸਾਈਆ। ਇਕੋ ਦੇਵੇ ਦਾਤ, ਦੇਵਣਹਾਰ ਇਕ ਅਖਵਾਈਆ। ਇਕੋ ਪੁਛੇ ਵਾਤ, ਇਕੋ ਹੋਵੇ ਸਹਾਈਆ। ਇਕੋ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਘਰ ਵਸਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਘਰ ਵੇਖਣਾ ਪੁਰਖ ਅਬਿਨਾਸ਼ੀ, ਗ੍ਰਹਿ ਮੰਦਰ ਇਕ ਸੁਹਾਈਆ। ਜਿਥੇ ਨਾ ਕੋਈ ਮੰਡਲ ਰਾਸੀ, ਸੂਰੀਆ ਚੰਦ ਨਾ ਕੋਈ ਰੁਸ਼ਨਾਈਆ। ਨਾ ਕੋਈ ਸੰਧਿਆ ਨਾ ਕੋਈ ਪਰਭਾਤੀ, ਘੜੀ ਪਲ ਨਾ ਵੰਡ ਵੰਡਾਈਆ। ਨਾ ਕੋਈ ਦਿਵਸ ਨਾ ਕੋਈ ਰਾਤੀ, ਵਾਰ ਥਿਤ ਨਾ ਕੋਈ ਰਖਾਈਆ। ਨਾ ਕੋਈ ਪੂਜਾ ਨਾ ਕੋਈ ਪਾਠੀ, ਇਸ਼ਟ ਦੇਵ ਨਾ ਕੋਇ ਮਨਾਈਆ। ਨਾ ਕੋਈ ਮੰਜ਼ਲ ਨਾ ਕੋਈ ਘਾਟੀ, ਨਾ ਕੋਈ ਪਾਂਧੀ ਪੰਧ ਚੁਕਾਈਆ। ਨਾ ਕੋਈ ਸੱਜਣ ਨਾ ਕੋਈ ਸਾਥੀ, ਮੀਤ ਮੁਰਾਰ ਨਾ ਕੋਈ ਅਖਵਾਈਆ। ਨਾ ਕੋਈ ਤ੍ਰਿਸਨਾ ਨਾ ਕੋਈ ਆਸੀ, ਨਾ ਕੋਈ ਵਾਸਨਾ ਵਿਚ ਹਲਕਾਈਆ। ਜਾਂ ਤੱਕਿਆ ਇਕੋ ਨੂਰ ਜੋਤ ਪ੍ਰਕਾਸ਼ੀ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਵੇਖਿਆ ਘਨਕਪੁਰ ਦਾ ਵਾਸੀ, ਵਾਸਤਾ ਆਪਣੇ ਨਾਲ ਜੁੜਾਈਆ। ਫੇਰ ਵੇਖਿਆ ਜੋ ਕਰੇ ਬੰਦ ਖੁਲਾਸੀ, ਖੁਲਾਸਾ ਆਪਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਅਸੀਂ ਦਈਏ ਇਕ ਸੰਦੇਸ਼ਾ, ਸ਼ਬਦ ਸ਼ਬਦ ਵਿਚ ਸੁਣਾਈਆ। ਸਾਡਾ ਸਤਾਰਾਂ ਹਾੜ੍ਹ ਰੋਜ਼ ਦਾ ਲੇਖਾ, ਸਤਾਰਾਂ ਦਿਵਸ ਮੰਗ ਮੰਗਾਈਆ। ਨੌਂ ਸ਼ਬਦ ਲਿਖੇ ਜਾਣ ਹਮੇਸ਼ਾ, ਵਿਚੋਂ ਦਿਨ ਨਾ ਕੋਇ ਭੁਲਾਈਆ। ਲਿਖਾਰੀਆਂ ਰੱਖਣਾ ਚੇਤਾ, ਚੇਤਨ ਸੁਰਤੀ ਆਪ ਸਮਝਾਈਆ। ਲਿਖਣ ਤੋਂ ਪਹਿਲਾਂ ਪੀਲਾ ਕਪੜਾ ਰੱਖਣਾ ਹੇਠਾ, ਸਵਾ ਸਵਾ ਗਜ਼ ਲੰਬਾਈ ਚੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਗੁਰ ਅਵਤਾਰ

❋

❋

ਪੈਗ਼ੰਬਰ ਕਹਿਣ ਦੋ ਲਿਖਾਰੀ ਲਿਖਣ ਜ਼ਰੂਰ, ਸਤਾਰਾਂ ਦਿਨ ਚਤੁਰਾਈਆ। ਅਸੀਂ ਅਗਲਾ ਭਵਿਖ ਦੱਸਣਾ ਜ਼ਰੂਰ, ਜੋ ਪਿਛੇ ਚਾਰ ਜੁਗ ਆਏ ਛੁਪਾਈਆ। ਮੁਹੰਮਦ ਕਹੇ ਮੈਂ ਭੇਵ ਖੋਲ੍ਹਣਾ ਕੇਹੜੀ ਬਹਿਸ਼ਤੀਂ ਮਿਲੇ ਹੂਰ, ਹੁਲੀਆ ਦਿਆਂ ਜਣਾਈਆ। ਮੂਸਾ ਕਹੇ ਮੈਂ ਦੱਸਣਾ ਕੀ ਜਲਵਾ ਕੋਹਤੂਰ, ਨੂਰ ਨੂਰ ਰੁਸ਼ਨਾਈਆ। ਈਸਾ ਕਹੇ ਮੈਂ ਬੋਲਣਾ ਕਿਉਂ ਫਾਸੀ ਚੜ੍ਹਿਆ ਹੋ ਮਜਬੂਰ, ਸਲੀਬ ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੜਦਾ ਦਏ ਉਠਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਕਰ ਦੇਣੀ ਮਨਿਆਦੀ, ਮਨਿਆਦ ਮੁਕੀ ਥਾਉਂ ਥਾਈਂਆ। ਸਤਿਗੁਰ ਸ਼ਬਦ ਕਰਨੀ ਬਰਬਾਦੀ, ਬਦੀ ਦਾ ਝਗੜਾ ਦੇਣਾ ਮੁਕਾਈਆ। ਜੋ ਸੰਦੇਸ਼ਾ ਦੇ ਕੇ ਗਈ ਅਜੀਤ ਜੁਝਾਰ ਦੀ ਦਾਦੀ, ਗੁਜਰੀ ਗੋਬਿੰਦ ਗੋਬਿੰਦ ਵਿਚ ਸੁਣਾਈਆ। ਕਦੀ ਤੇ ਪ੍ਰਭ ਦੇ ਭਗਤਾਂ ਦੀ ਵਧੇਗੀ ਅਬਾਦੀ, ਲੋਕਮਾਤ ਵੱਜੇ ਵਧਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਨਿਰਗੁਣ ਧਾਰ ਦੀ ਨਿਰਗੁਣ ਧਾਰ ਨਾਲ ਹੋਵੇ ਸ਼ਾਦੀ, ਸ਼ਰਅ ਤੋਂ ਬਾਹਰ ਸ਼ਾਦਿਆਨੇ ਦਿਆਂ ਵਜਾਈਆ। ਓਸ ਵੇਲੇ ਵਿਸ਼ਨ ਬ੍ਰਹਮਾ ਸ਼ਿਵ ਬਣ ਕੇ ਆਉਣਗੇ ਲਾਗੀ, ਸੇਵਾਦਾਰ ਸੇਵ ਕਮਾਈਆ। ਧੁਰ ਦੇ ਭਗਤਾਂ ਦੀ ਭਗਤੀ ਹੋਵੇ ਜਾਗੀ, ਸੁਰਤੀ ਸੁਰਤ ਵਿਚੋਂ ਉਠਾਈਆ। ਦੀਨ ਦਿਆਲਾ ਹੋਵੇ ਰਾਗੀ, ਅਨਰਾਗੀ ਰਾਗ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਤਾਰਾਂ ਹਾੜ ਨੂੰ ਪੰਜ ਗੁਰਮੁਖ ਓਹ ਚਾਹੀਦੇ ਜਿਨ੍ਹਾਂ ਨੇ ਆਪਣੇ ਸਿਰ ਦੀ ਲਾਈ ਹੋਵੇ ਬਾਜ਼ੀ, ਬਾਜਾਂ ਵਾਲਾ ਹੋਏ ਸਹਾਈਆ। ਜੇ ਸਰੀਰ ਛੁੱਟ ਜਾਏ ਫੇਰ ਵੀ ਹੋਣ ਰਾਜ਼ੀ, ਚਿੰਤਾ ਗ਼ਮ ਅੰਦਰ ਨਾ ਕੋਇ ਰਖਾਈਆ। ਜੇ ਸਾਰੀ ਸ੍ਰਿਸ਼ਟੀ ਹੋ ਜਾਏ ਬਾਗੀ, ਓਹ ਫਿਰ ਵੀ ਪ੍ਰਭ ਨੂੰ ਸੀਸ ਨਿਵਾਈਆ। ਓਹਨਾਂ ਦਾ ਲਿਬਾਸ ਤੇ ਜ਼ਿੰਦਗੀ ਹੋਵੇ ਸਾਦੀ, ਪ੍ਰੇਮ ਦੀ ਸਾਧਨਾ ਵਿਚ ਆਪਣਾ ਆਪ ਛੁਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਭਗਤ ਦਵਾਰੇ ਦਿਉਗੇ ਕੀ ਸੌਗਾਤ, ਸਚ ਦਿਓ ਸੁਣਾਈਆ। ਮਾਝਾ ਮਾਲਵਾ ਦੁਆਬਾ ਜੰਮੂ ਜਿਹੜੇ ਮਿਲ ਕੇ ਬਣਨੇ ਬਰਾਤ, ਬਰਾਤੀ ਰੂਪ ਵਟਾਈਆ। ਉਨ੍ਹਾਂ ਨਾਲ ਬਚਨ ਕਰਨਾ ਅੱਜ ਤੋਂ ਅਧੀ ਰਾਤ, ਰੁਤੜੀ ਨਾਲ ਰਖਾਈਆ। ਯਾਦ ਰੱਖੋ ਲਿਖਾਰੀਓ ਪੰਜਾਂ ਕੋਲ ਇਕ ਇਕ ਵੱਖਰੀ ਵੱਖਰੀ ਹੋਵੇ ਕਲਮ ਦਵਾਤ, ਦੂਸਰ ਹਿੱਸਾ ਨਾ ਕੋਇ ਪਾਈਆ। ਕੂੜ ਕਲਪਨਾ ਕਲ ਹੋਣੀ ਵਫ਼ਾਤ, ਵਫ਼ਾਦਾਰ ਲੈਣੇ ਉਠਾਈਆ। ਮਾਝਾ ਮਾਲਵਾ ਦੁਆਬਾ ਜੰਮੂ ਵੱਖ ਵੱਖ ਕਰਿਓ ਪਰਸਾਦ, ਵੰਡ ਵੰਡ ਕੇ ਦੇਣਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰ, ਸਤਿ ਸਤਿ ਸੁਣਾਈਆ। ਜਨ ਭਗਤੋ ਤੁਹਾਡਾ ਭਗਤੀ ਦਾ ਉਹ ਅਨੰਦ ਪੁਰ, ਜੋ ਪੁਰੀ ਅਨੰਦ ਵਾਲਾ ਗਿਆ ਸਮਝਾਈਆ। ਕੋਟਨ ਕੋਟ ਇਸ ਸ੍ਰਿਸ਼ਟੀ ਵਿਚੋਂ ਜਾਣੇ ਤੁਰ, ਥਿਰ ਰਹਿਣ ਕੋਇ ਨਾ ਪਾਈਆ। ਤੁਹਾਡਾ ਨਾਤਾ ਜੁੜਿਆ ਧੁਰ, ਨਾ ਕੋਈ ਮੇਟੇ ਮੇਟ ਮਿਟਾਈਆ। ਤੁਸੀਂ ਉਸ ਪ੍ਰਭੂ ਨਾਲ ਗਏ ਜੁੜ, ਜਿਥੋਂ ਸਕੇ ਨਾ ਕੋਇ ਤੁੜਾਈਆ। ਸ਼ੌਹ ਦਰਿਆ ਨਹੀਂ ਜਾਣਾ ਰੁੜ੍ਹ, ਸ਼ੌਹ ਨਾਲ ਮਿਲ ਕੇ ਸ਼ੌਹ ਵਿਚ ਸਮਾਈਆ। ਇਕੋ ਤਾਲ ਤੇ ਇਕੋ ਸੁਰ, ਸੁਰਤ ਸ਼ਬਦ ਵਿਚ ਰਖਾਈਆ। ਸਚ ਪੁਛੋ ਤੁਹਾਡੇ ਪਿਛੇ ਆਇਆ ਮੁੜ, ਮੁੜ ਕੇ ਫੇਰਾ ਪਾਈਆ। ਉਹ ਵੜ ਗਿਆ ਸੰਬਲ ਦੀ ਵਿਚ ਕੁੜ, ਕੂੜ ਕੁੜਿਆਰਾਂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਕੇ ਆਉਣਾ ਲਾਗੀ, ਸੇਵਾਦਾਰ ਅਖਵਾਈਆ। ਤੁਹਾਡੀ ਧਾਰ

❋

❋

ਹੋਵੇ ਸਾਦੀ, ਸਚ ਨਾਲ ਮਿਲਾਈਆ। ਯਾਦ ਰੱਖਿਓ ਕੋਇ ਨਾ ਹੋਵੇ ਬਾਗ਼ੀ, ਅੰਤਰ ਸਕੇ ਨਾ ਕੋਇ ਬਦਲਾਈਆ। ਤੁਹਾਥੋਂ ਲੇਖਾ ਮੰਗਣਾ ਜੁਆਬੀ, ਜੁਆਬਤਲਬੀ ਲੈਣੀ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਨੂੰ ਪੁਛਣਾ ਕਿਉਂ ਤੁਹਾਡੇ ਹੁੰਦਿਆਂ ਤੁਹਾਡੇ ਸਿਖ ਮੁਰੀਦ ਕਰਨ ਖ਼ਰਾਬੀ, ਲੋਕਮਾਤ ਵਿਚ ਕੁਰਲਾਈਆ। ਅਣਗਿਣਤ ਵਧ ਗਈ ਆਬਾਦੀ, ਆਬਾਦ ਹੋਇਆ ਨਜ਼ਰ ਕੋਇ ਨਾ ਆਈਆ। ਕਿਉਂ ਸਭ ਦਾ ਸਾਂਝਾ ਦਿਸੇ ਕੋਇ ਨਾ ਵਾਗੀ, ਵਾਗਾਂ ਮੋੜ ਨਾ ਕੋਇ ਘੁਮਾਈਆ। ਕਿਸੇ ਨੇ ਇਸ਼ਕ ਕਮਾਇਆ ਹਕੀਕੀ ਕਿਸੇ ਕਮਾਇਆ ਮਿਜਾਜੀ, ਸਭ ਦੀ ਤਨ ਦੇ ਨਾਲ ਕੁੜਮਾਈਆ। ਆਤਮ ਪਰਮਾਤਮ ਨਿਰਗੁਣ ਧਾਰ ਨਾ ਕਿਸੇ ਅਰਾਧੀ, ਰਾਧਾ ਕ੍ਰਿਸ਼ਨ ਦਏ ਦੁਹਾਈਆ। ਜੋ ਆਇਆ ਸੋ ਆਇਆ ਬਣ ਕੇ ਪਾਂਧੀ, ਸਧਰਾਂ ਵਿਚ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗਲਾ ਪਰਦਾ ਦਏ ਖੁਲ੍ਹਾਈਆ। ਪ੍ਰਭੂ ਅਗਲਾ ਖੋਲ੍ਹ ਦੇ ਪਰਦਾ, ਪਰਦੇ ਵਿਚੋਂ ਉਠਾਈਆ। ਕਿਉਂ ਨਹੀਂ ਤੇਰੀ ਮੰਜ਼ਲ ਕੋਇ ਚੜ੍ਹਦਾ, ਚੜ੍ਹ ਕੇ ਦਰਸ ਕੋਇ ਨਾ ਪਾਈਆ। ਜਗਤ ਜਹਾਨ ਅੱਖਰਾਂ ਵਾਲੀ ਸਾਰੀ ਵਿਦਿਆ ਪੜ੍ਹਦਾ, ਸਿਫ਼ਤਾਂ ਵਿਚ ਸਾਲਾਹੀਆ। ਕਿਉਂ ਨਹੀਂ ਤੇਰਾ ਬਣਿਆ ਬਰਦਾ, ਬੰਦੀਖ਼ਾਨਾ ਦਏ ਤੁੜਾਈਆ। ਕਿਉਂ ਨਹੀਂ ਦਰਸ ਕਰਦਾ ਤੇਰੇ ਘਰ ਦਾ, ਗ੍ਰਹਿ ਮੰਦਰ ਸੀਸ ਨਿਵਾਈਆ। ਪੁਰਖ ਅਕਾਲ ਕਿਹਾ ਮੈਂ ਸਭ ਨੂੰ ਆਦਿ ਅੰਤ ਆਇਆ ਛਲਦਾ, ਅਛਲ ਛਲ ਆਪਣਾ ਖੇਲ ਖਿਲਾਈਆ। ਕੁਝ ਲੇਖਾ ਯਾਦ ਜੋ ਵਾਅਦਾ ਕੀਤਾ ਬਲ ਦਾ, ਬਾਵਨ ਅੱਖ ਮਿਲਾਈਆ। ਉਸ ਦਾ ਲਹਿਣਾ ਕਲਜੁਗ ਅੰਤਮ ਫਲ ਦਾ, ਫਲੀਭੂਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਦੱਸ ਆਪਣਾ ਤਿਵਹਾਰ, ਵਿਵਹਾਰ ਦੇ ਸਮਝਾਈਆ। ਕਿਹੜਾ ਪੁਰਖ ਤੇ ਕਿਹੜੀ ਨਾਰ, ਕਿਹੜਾ ਨੂਰ ਲਵੇ ਪਰਨਾਈਆ। ਕਿਹੜਾ ਮੰਦਰ ਕਿਹੜਾ ਮੁਨਾਰ, ਕਿਸ ਮਹੱਲ ਲਏ ਟਿਕਾਈਆ। ਕਿਹੜਾ ਦਰ ਕਿਹੜਾ ਦਰਬਾਰ, ਕਿਸ ਗ੍ਰਹਿ ਵੱਜੇ ਵਧਾਈਆ। ਸਚ ਸਵਾਮੀ ਕਿਰਪਾ ਕਰ ਆਪ ਨਿਰੰਕਾਰ, ਨਿਰਵੈਰ ਦੇਣਾ ਸੁਣਾਈਆ। ਪੁਰਖ ਅਕਾਲ ਕਿਹਾ ਨੌਂ ਸੌ ਚੁਰਾਨਮੇਂ ਚੌਕੜੀ ਜੁਗ ਪਿਛੋਂ ਆਈ ਮੇਰੀ ਵਾਰ, ਵਾਰਤਾ ਦਿਆਂ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਾਹਿਬਾਨੋ ਮੇਰਿਆਂ ਭਗਤਾਂ ਤੋਂ ਜਾਓ ਬਲਿਹਾਰ, ਬਲਿਹਾਰੀ ਬਲਿਹਾਰ ਕਹਿ ਕੇ ਆਪਣੀ ਖ਼ੁਸ਼ੀ ਬਣਾਈਆ। ਜਿਨ੍ਹਾਂ ਨੂੰ ਚਾਰ ਜੁਗ ਦਾ ਵਿਛੜਿਆ ਮਿਲਿਆ ਯਾਰ, ਯਰਾਨਾ ਇਕ ਨਾਲ ਲਗਾਈਆ। ਇਕ ਦੀ ਬਣ ਗਏ ਸਾਰੇ ਨਾਰ, ਦੂਜਾ ਘਰ ਨਾ ਕੋਇ ਵਸਾਈਆ। ਸਾਰਿਆਂ ਨੇ ਬੋਲਿਆਂ ਇਕ ਜੈਕਾਰ, ਆਪਣੇ ਕਲਮੇ ਦੇਣੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪੂਰਬ ਲਹਿਣਾ ਦੇਣਾ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਪ੍ਰਭੂ ਤੁਹਾਡੇ ਗਾਉਂਦਾ ਗੀਤ, ਗੋਬਿੰਦ ਨਾਲ ਮਿਲਾਈਆ। ਅਸੀਂ ਮੰਦਰ ਛਡੇ ਛਡੀ ਮਸੀਤ, ਕਾਅਬਿਆਂ ਡੇਰਾ ਢਾਹੀਆ। ਹੁਕਮ ਮੰਨਿਆ ਤ੍ਰੈਗੁਣ ਅਤੀਤ, ਤ੍ਰੈਭਵਨ ਦਿਤਾ ਸੁਣਾਈਆ। ਜੋ ਤੁਹਾਨੂੰ ਕਰੇ ਬਖ਼ਸ਼ੀਸ਼, ਰਹਿਮਤ ਨਾਮ ਨਾਮ ਵਰਤਾਈਆ। ਉਹਦਾ ਆਦਿ ਤੋਂ ਇਕੋ ਕਲਮਾ ਇਕੋ ਹਦੀਸ, ਇਕੋ ਦਏ ਜਣਾਈਆ। ਸਭ ਦਾ ਇਕੋ ਦਰ ਤੇ ਝੁਕੇ ਸੀਸ, ਸੱਯਦਾ ਇਕੋ ਇਕ ਵਖਾਈਆ। ਤੁਹਾਡੀ ਸਾਡੀ ਸਾਂਝੀ ਹੋ ਗਈ ਰੀਤ, ਰੀਤ ਪ੍ਰਭ ਨੇ ਦਿਤੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ

❋

❋

ਕਹਿਣ ਅਸਾਂ ਕਹਿਣਾ ਅੰਤ ਅਖ਼ੀਰੀ, ਆਖ਼ਰ ਦਈਏ ਜਣਾਈਆ। ਜਨ ਭਗਤੋ ਸਚ ਦਵਾਰ ਇਕੋ ਰੂਪ ਗ਼ਰੀਬੀ ਅਮੀਰੀ, ਜਿਥੇ ਅਮਰਾਪਦ ਮਿਲੇ ਵਡਿਆਈਆ। ਤੁਹਾਡੀ ਸਭ ਤੋਂ ਉਤਮ ਫ਼ਕੀਰੀ, ਜੋ ਫ਼ਿਕਰਾ ਸੋਹੰ ਢੋਲਾ ਰਹੇ ਗਾਈਆ। ਇਕੋ ਗ੍ਰਹਿ ਪਾਤਸ਼ਾਹ ਵਜ਼ੀਰੀ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਝਗੜਾ ਰਹੇ ਨਾ ਸ਼ਾਹ ਹਕੀਰੀ, ਹਕੀਕਤ ਦਾ ਪੜਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਿਚ ਸਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੀ ਪੂਰਬ ਆਸ਼ਾ, ਆਸ਼ਾ ਵਿਚ ਰਖਾਈਆ। ਖੇਲ ਕਰੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਸੰਬਲ ਕਰੇ ਵਾਸਾ, · ਸਚ ਦਵਾਰ ਇਕ ਨਿਰਗੁਣ ਨੂਰ ਹੋਵੇ ਪ੍ਰਕਾਸ਼ਾ,

ਜੋਤੀ ਜਾਤਾ ਡਗਮਗਾਈਆ। ਜਨ ਭਗਤਾਂ ਦਏ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਸਾਚੇ ਮੰਡਲ ਪਾਵੇ ਰਾਸਾ, ਗੋਪੀ ਕਾਹਨ ਆਪਣਾ ਖੇਲ ਵਖਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਫੋਲ ਫੁਲਾਈਆ। ਕਲਜੁਗ ਉਲਟਾਏ ਵਿਚ ਹਾਸਾ, ਹਸਤੀ ਸਭ ਦੀ ਦਏ ਮਿਟਾਈਆ। ਸਤਿਜੁਗ ਬਣਾ ਕੇ ਦਾਸੀ ਦਾਸਾ, ਸੇਵਕ ਸੇਵਾ ਇਕ ਦਰਸਾਈਆ। ਪੂਰਾ ਕਰ ਕੇ ਮੁਖ ਵਾਕਾ, ਗੁਰ ਅਵਤਾਰ ਪੈਗ਼ੰਬਰਾਂ ਭਵਿਖਤ ਦਏ ਭੁਗਤਾਈਆ। ਦੀਨ ਦੁਨੀ ਦਾ ਸਾਂਝਾ ਕਰ ਕੇ ਇਖ਼ਲਾਕਾ, ਇਕ ਇਕੱਲਾ ਰੰਗ ਰੰਗਾਈਆ। ਅੰਦਰ ਵੜ ਕੇ ਖੋਲ੍ਹੇ ਤਾਕਾ, ਬਜਰ ਕਪਾਟੀ ਪੜਦਾ ਦਏ ਉਠਾਈਆ। ਧੁਨ ਸ਼ਬਦ ਸੁਣਾਏ ਨਾਦਾ, ਨਾਦੀ ਨਾਦ ਵਜਾਈਆ। ਨਿਰਗੁਣ ਨੂਰ ਕਰੇ ਪ੍ਰਕਾਸ਼ਾ, ਨਿਰਗੁਣ ਨੂਰ ਡਗਮਗਾਈਆ। ਸਚ ਦਵਾਰੇ ਕਰ ਕੇ ਵਾਸਾ, ਵਾਸਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖਿਆ ਅਸਥਾਨ, ਥਨੰਤਰ ਮਿਲੇ ਵਡਿਆਈਆ। ਜਿਥੇ ਮੇਲਾ ਭਗਤ ਭਗਵਾਨ, ਭਗਵਨ ਰੰਗ ਰੰਗਾਈਆ। ਸੁਰਤੀ ਸ਼ਬਦ ਗੋਪੀ ਕਾਹਨ, ਸੀਤਾ ਰਾਮ ਸੁਰਤ ਸ਼ਬਦ ਵਿਚ ਸਮਾਈਆ। ਸਚ ਦਾ ਮਿਲੇ ਦਾਨ, ਦਾਤਾ ਦਾਨੀ ਝੋਲੀ ਦਏ ਭਰਾਈਆ। ਜਨ ਭਗਤੋ ਸੁਣ ਲਓ ਲਾ ਕੇ ਕਾਨ, ਪੜਦਾ ਅੰਦਰੋਂ ਦੇਣਾ ਉਠਾਈਆ। ਸੂਰਬੀਰ ਮਰਦ ਬਣੋ ਜਵਾਨ, ਆਪਣੀ ਆਪ ਲਓ ਅੰਗੜਾਈਆ। ਕਲਜੁਗ ਕੂੜੀ ਕਿਰਿਆ ਜਗਤ ਵੇਖੋ ਸ਼ੈਤਾਨ, ਸ਼ਰਅ ਕਰੇ ਲੜਾਈਆ। ਬਿਨਾ ਪ੍ਰਭ ਦੀ ਕਿਰਪਾ ਤੋਂ ਸਾਬਤ ਰਹਿਣਾ ਨਹੀਂ ਕਿਸੇ ਦਾ ਈਮਾਨ, ਅਮਲ ਛੱਡੇ ਜਗਤ ਲੋਕਾਈਆ। ਪ੍ਰਭ ਦਾ ਇਕੋ ਹੁਕਮ ਲੈਣਾ ਮਾਨ, ਮਨ ਮਨਸਾ ਦੇਣੀ ਗਵਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦਾ ਦੇ ਕੇ ਗਏ ਫ਼ਰਮਾਨ, ਫ਼ੁਰਨਿਆਂ ਵਿਚ ਸੁਣਾਈਆ। ਸੋ ਪਰਗਟ ਹੋਇਆ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਆਪਣੀ ਖੇਲ ਵਖਾਈਆ। ਓਸ ਨੇ ਭਗਤਾਂ ਦੀ ਕੀਤੀ ਪਹਿਚਾਨ, ਬੇਪਹਿਚਾਨ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਹਿੱਸਾ ਸਭ ਦਾ ਝੋਲੀ ਪਾਈਆ।

੨ ਹਾੜ ਸ਼ਹਿਨਸ਼ਾਹੀ ਸੰਮਤ ੬ ਪਿਆਰੀ, ਹਜ਼ਾਰਾ ਸਿੰਘ ਦੀ ਲੜਕੀ ਦੀ ਸ਼ਾਦੀ ਸਮੇਂ ਹਰਿ ਭਗਤ ਦਵਾਰ ਜੇਠੂਵਾਲ

ਪਰਵਰਦਿਗਾਰ ਕਹੇ ਮੇਰਾ ਖੇਲ ਨਿਰਾਲਾ, ਖ਼ਲਕ ਸਮਝ ਕੋਇ ਨਾ ਆਈਆ। ਨਿਤ ਨਵਿਤ ਅਵੱਲੜੀ ਚਾਲਾ, ਜੁਗ ਚੌਕੜੀ ਵੇਸ ਵਟਾਈਆ।

❋

❋

ਸਿਫ਼ਤੀ ਦੱਸ ਕੇ ਨਾਮ ਸੁਖਾਲਾ, ਜਗਤ ਮਾਰਗ ਇਕ ਉਪਜਾਈਆ। ਧੁਰ ਦੇ ਨਾਮ ਦੀ ਦੇ ਕੇ ਮਾਲਾ, ਮਨ ਮਨਕਾ ਜਗਤ ਭਵਾਈਆ। ਕਲਜੁਗ ਅੰਤ ਦ੍ਰਿੜਾ ਸੱਚੀ ਧਰਮਸਾਲਾ, ਸਚਖੰਡ ਇਕ ਦਰਸਾਈਆ। ਜਿਥੇ ਭਗਤ ਭਗਵਾਨ ਰਹੇ ਖ਼ੁਸ਼ਹਾਲਾ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ। ਸ਼ਬਦੀ ਸੁਤ ਦੁਲਾਰਾ ਹੋਵੇ ਲਾਲਾ, ਲਾਲਨ ਇਕੋ ਸੋਭਾ ਪਾਈਆ। ਜਿਸ ਦਾ ਦੀਪਕ ਹੋਵੇ ਬਾਲਾ, ਨਿਰਗੁਣ ਨੂਰ ਡਗਮਗਾਈਆ। ਉਸ ਦਾ ਦੇ ਕੇ ਅੰਤ ਅਹਿਵਾਲਾ, ਹਾਲਤ ਅਗਲੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪਰਵਰਦਿਗਾਰ ਕਹੇ ਮੈਨੂੰ ਸਾਰੇ ਕਹਿੰਦੇ ਆਮੀਨ, ਅਮਨ ਵਿਚ ਸੀਸ ਨਿਵਾਈਆ। ਮੇਰੀ ਸਿਖਿਆ ਲਏ ਤਾਲੀਮ, ਹਰਫ਼ ਹਰੂਫ਼ ਜਗਤ ਪੜ੍ਹਾਈਆ। ਨੂਰੀ ਅਲਾਹ ਕਰ ਤਸਲੀਮ, ਤਸਬੀ ਮਾਲਾ ਸਿਫ਼ਤ ਸਾਲਾਹੀਆ। ਲੇਖਾ ਵੇਖਣ ਬਾਹਰ ਨਰ ਮਦੀਨ, ਨਰ ਨਰਾਇਣ ਨਜ਼ਰੀ ਆਈਆ। ਮਾਲਕ ਇਕ ਕਦੀਮ, ਕੁਦਰਤ ਦਾ ਕਰਤਾ ਡਗਮਗਾਈਆ। ਪੈਗ਼ੰਬਰਾਂ ਦੇ ਕੇ ਆਇਆ ਯਕੀਨ, ਪਰਗਟ ਹੋਏ ਅਮਾਮ ਅਮਾਮਾ ਸਹਿਜ ਸੁਖਦਾਈਆ। ਜਿਸ ਨੂੰ ਸਾਰੇ ਕਰਨ ਤਸਲੀਮ, ਸਿਰ ਸਕੇ ਨਾ ਕੋਇ ਉਠਾਈਆ। ਕਰਤਾ ਬਣ ਰਹੀਮ, ਰਹਿਮਤ ਆਪ ਕਮਾਈਆ। ਖੇਲ ਖੇਲੇ ਉਤੇ ਜ਼ਮੀਨ, ਅਸਮਾਨਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਪਰਵਰਦਿਗਾਰ ਕਹੇ ਮੇਰਾ ਲੇਖਾ ਅਗੰਮ ਅਮਾਮ, ਅਮਲ ਨਜ਼ਰ ਕੋਇ ਨਾ ਆਈਆ। ਮੈਨੂੰ ਝੁਕ ਝੁਕ ਸੱਯਦੇ ਕਰਨ ਸਲਾਮ, ਨਿਉਂ ਨਿਉਂ ਲਾਗਣ ਪਾਈਂਆ। ਕਲਮਾ ਪੜ੍ਹਦੇ ਨਾਮ, ਸਿਫ਼ਤਾਂ ਵਿਚ ਸਾਲਾਹੀਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਆਪਣਾ ਪੰਧ ਮੁਕਾਈਆ। ਸਦੀ ਚੌਧਵੀਂ ਹੋਈ ਸ਼ਰਅ ਸ਼ੈਤਾਨ, ਸ਼ਰੀਅਤ ਵਿਚ ਕੁਰਲਾਈਆ। ਧੁਰ ਸੰਦੇਸ਼ਾ ਸੁਣੇ ਨਾ ਕੋਇ ਕਾਨ, ਅੰਤਰ ਅਗੰਮ ਨਾ ਕੋਇ ਪੜ੍ਹਾਈਆ। ਚਾਰੋਂ ਕੁੰਟ ਦਿਸੇ ਹਰਾਮ, ਹੈਰਤ ਵਿਚ ਦੁਹਾਈਆ। ਨਵ ਨੌਂ ਚਾਰ ਦਿਸੇ ਸ਼ਾਮ, ਸ਼ਮਾਂ ਦੀਪ ਨਾ ਕੋਇ ਜਲਾਈਆ। ਪੈਗ਼ੰਬਰ ਹੋਏ ਬਦਨਾਮ, ਬਦੀ ਦਾ ਡੇਰਾ ਕੋਇ ਨਾ ਢਾਹੀਆ। ਸਭ ਦਾ ਵਕਤ ਪਹੁੰਚਿਆ ਆਣ, ਸਦੀ ਚੌਧਵੀਂ ਅੱਖ ਉਠਾਈਆ। ਸ਼ਰਅ ਦੇ ਜ਼ੰਜੀਰ ਕਟ ਰਹੇ ਨਾ ਕੋਇ ਗ਼ੁਲਾਮ, ਪੈਗ਼ੰਬਰ ਦੇਣ ਦੁਹਾਈਆ। ਤੇਰਾ ਤੇਰੇ ਕੋਲ ਹੋਵੇ ਇੰਤਜ਼ਾਮ, ਬੰਦੋਬਸਤ ਤੇਰੇ ਹੱਥ ਫੜਾਈਆ। ਅਸੀਂ ਬਾਲੇ ਨੱਢੇ ਅੰਞਾਣ, ਦੋ ਜਹਾਨ ਸਾਰ ਨਾ ਪਾਈਆ। ਗਾ ਕੇ ਸਿਫ਼ਤਾਂ ਵਾਲੇ ਗਾਣ, ਆਪਣਾ ਝੱਟ ਲੰਘਾਈਆ। ਹੁਣ ਨਿਉਂ ਨਿਉਂ ਕਰੀਏ ਸਲਾਮ, ਸੱਯਦਾ ਸੀਸ ਝੁਕਾਈਆ। ਸਾਡਾ ਝਗੜਾ ਮੇਟ ਤਮਾਮ, ਤਮਾਂ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪਰਵਰਦਿਗਾਰ ਪੈਗ਼ੰਬਰ ਤੇਰੇ ਮਤੀਹ, ਮੁਤਲਾ ਕਲਮਾ ਨਾਮ ਕਰਾਈਆ। ਰੋ ਕੇ ਕਹੇ ਮਸੀਹ, ਮਸਲਾ ਤੇਰੇ ਹੱਥ ਫੜਾਈਆ। ਤੇਰਾ ਖੇਲ ਵਸੀਹ, ਸਮਝੇ ਕੋਇ ਨਾ ਰਾਈਆ। ਤੂੰ ਆਦਿ ਅੰਤ ਦਾ ਤਬੀਅ, ਤਬੀਅਤ ਸਭ ਦੀ ਦੇ ਬਦਲਾਈਆ। ਦੋ ਜਹਾਨ ਤੇਰੀ ਫਸਲ ਖਰੀਫ ਰਬੀ, ਰਬੀਉਲ ਤੇਰੇ ਹੱਥ ਵਡਿਆਈਆ। ਸੱਯਦੇ ਕਰਦੇ ਸਾਰੇ ਨਬੀ, ਰਸੂਲ ਸੀਸ ਝੁਕਾਈਆ। ਹੁਕਮ ਸੁਣਾ ਦੇ ਯਦੀ, ਯਕ ਇਕ ਦ੍ਰਿੜਾਈਆ। ਵੇਖ ਚੌਧਵੀਂ ਸਦੀ, ਸਦਮੇ ਵਿਚ ਦੁਹਾਈਆ। ਮੁੱਲਾ ਸ਼ੇਖ਼ ਮੁਸਾਇਕ ਕਰਨ ਬਦੀ, ਬਦਨ ਦਾ ਝਗੜਾ ਰਹੇ ਪਾਈਆ। ਤੇਰੇ ਨਾਮ ਦੀ ਲੈਂਦੇ ਵੱਢੀ, ਕਲਮੇ ਹੱਟੋ ਹੱਟ ਵਿਕਾਈਆ। ਅੱਗੇ ਰਹਿਣ ਨਾ ਦੇਣੀਂ ਕਿਸੇ ਦੀ ਗੱਦੀ, ਗਦਾਗਰ ਦੇ ਬਣਾਈਆ ਤੇਰਾ ਹੁਕਮ ਵਹਿਣ ਜਿਸ ਨੂੰ ਕਹਿੰਦੇ ਨੂਹ ਨਦੀ, ਜਗਤ

❋

❋

ਅੱਖਰਾਂ ਸਾਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦੇਣਾ ਸੁਣਾਈਆ। ਪੈਗ਼ੰਬਰ ਕਹਿਣ ਸਾਡੇ ਮੌਲਾ ਮੌਲਾਨ, ਮੁਸ਼ਕਲ ਹੱਲ ਕਰਾਈਆ। ਕਰ ਦੇ ਇਕ ਐਲਾਨ, ਐਲਾਨੀਆ ਦੇ ਜਣਾਈਆ। ਤੇਰੇ ਕਦਮਾਂ ਰੱਖੀ ਅੰਜੀਲ ਕੁਰਾਨ, ਤੁਰਾਇਤ ਤੁਰਤ ਅੱਗੇ ਟਿਕਾਈਆ। ਜਗਤ ਛੱਡਿਆ ਈਮਾਨ, ਭਰੋਸਾ ਤੇਰੇ ਨਾਲ ਰਖਾਈਆ। ਤੇਰਾ ਨਾਮ ਸਿਫ਼ਤ ਇਸਲਾਮ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਤੇਰੀ ਇਕੋ ਹੋਵੇ ਕਲਾਮ, ਕਲਮਾ ਗਾਈਏ ਚਾਈਂ ਚਾਈਂਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਤੂੰ ਖ਼ਾਵੰਦ ਇਕ ਅਮਾਮ, ਖ਼ਸਮਾਨਾ ਬੇਪਰਵਾਹੀਆ। ਤੇਰਾ ਤਾਰਾ ਚੰਦ ਨਿਸ਼ਾਨ, ਤੇਰੀ ਝੋਲੀ ਵਿਚ ਟਿਕਾਈਆ। ਤੂੰ ਸਭ ਨੂੰ ਕਰ ਪਰਵਾਨ, ਮਿਹਰ ਨਜ਼ਰ ਉਠਾਈਆ। ਸਭ ਕੁਛ ਕੀਤਾ ਦਾਨ, ਤੇਰੇ ਕਦਮਾਂ ਵਿਚ ਰਖਾਈਆ। ਸਾਡਾ ਨੂਰ ਜ਼ਹੂਰ ਤੇਰੀ ਧੁਰ ਦੀ ਬੇਗਮ ਨੌਜਵਾਨ, ਨੂਰ ਨੁਰਾਨੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਵੇਖ ਜ਼ਿਮੀ ਅਸਮਾਨ, ਇਸਮ ਆਪਣਾ ਇਕ ਦਰਸਾਈਆ। ਪੈਗ਼ੰਬਰ ਕਹਿਣ ਤੇਰੇ ਕਦਮਾਂ ਹੋਵੇ ਕਦਮਬੋਸੀ, ਸੱਯਦਾ ਸੀਸ ਝੁਕਾਈਆ। ਤੇਰਾ ਕੀਤਾ ਸਭ ਕਿਛ ਹੋਸੀ, ਹਸਨ ਹੁਸੈਨ ਰੋ ਕੇ ਗਏ ਸੁਣਾਈਆ। ਸ਼ਾਹ ਅਲੀ ਬੈਠ ਕੇ ਗੋਦੀ, ਕੀਤੀ ਇਕ ਦੁਆਈਆ। ਜਿਸ ਵੇਲੇ ਧਾਰ ਬਦਲ ਗਈ ਵੇਦੀ ਸੋਢੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਉਸ ਵੇਲੇ ਫਲ ਰਹਿਣਾ ਨਹੀਂ ਉਮਤ ਦੀ ਡੋਡੀ, ਡੂੰਗਰ ਆਪਣੀ ਕਾਰ ਕਮਾਈਆ। ਝਗੜਾ ਮੁਕਾਉਣਾ ਜੰਞੂ ਬੋਦੀ, ਬੁੱਧੀ ਤੋਂ ਪਰੇ ਬੋਧ ਦਏ ਸਮਝਾਈਆ। ਮਜ਼੍ਹਬ ਦਾ ਰਹੇ ਕੋਇ ਨਾ ਰੋਗੀ, ਰਘੁਪਤ ਇਕੋ ਨਜ਼ਰੀ ਆਈਆ। ਭੇਸ ਦਾ ਦਿਸੇ ਕੋਇ ਨਾ ਜੋਗੀ, ਜੁਗਤ ਇਕੋ ਇਕ ਸਮਝਾਈਆ। ਮਾਇਆ ਦਾ ਰਹੇ ਕੋਇ ਨਾ ਲੋਭੀ, ਮਮਤਾ ਸਾਧ ਨਾ ਕੋਇ ਚਤੁਰਾਈਆ। ਪ੍ਰਭ ਕਰੇ ਖੇਲ ਅਨੋਖੀ, ਨਿਰਵੈਰ ਵੇਸ ਵਟਾਈਆ। ਪੜ੍ਹਨੀ ਪਏ ਕੋਇ ਨਾ ਪੋਥੀ, ਪੁਸਤਕ ਝਗੜਾ ਦੇ ਚੁਕਾਈਆ। ਇਕੋ ਨਾਮ ਸੁਣਾ ਸਲੋਕੀ, ਸੋਹਲਾ ਧੁਰ ਦਾ ਇਕ ਉਪਜਾਈਆ। ਚਰਨਾਂ ਹੇਠ ਦਬਾ ਕੇ ਤ੍ਰੈਲੋਕੀ, ਤ੍ਰੈਗੁਣ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੈਗ਼ੰਬਰ ਕਹਿਣ ਪਰਵਰਦਿਗਾਰ ਸਾਡਾ ਬਣਨਾ ਖ਼ਸਮ, ਮਾਲਕ ਧੁਰਦਰਗਾਹੀਆ। ਮਕਬਰਿਆਂ ਵਿਚੋਂ ਜਿਸ ਲੇਖੇ ਲਾਉਣੀ ਭਸਮ, ਭਸਮੜ ਆਪਣਾ ਰੰਗ ਰੰਗਾਈਆ। ਜਿਸ ਦੀ ਖਾ ਕੇ ਆਏ ਕਸਮ, ਕਿਸਮ ਸਭ ਦੀ ਵੇਖ ਵਖਾਈਆ। ਝਗੜਾ ਰਹਿਣ ਨਹੀਂ ਦੇਣਾ ਜਿਸਮ, ਜਿਸਮ ਜ਼ਮੀਰ ਦਏ ਬਦਲਾਈਆ। ਆਪਣਾ ਇਕੋ ਦੱਸੇ ਇਸਮ, ਇਸਮ ਆਜ਼ਮ ਨੂਰ ਇਲਾਹੀਆ। ਸੂਫ਼ੀ ਓਸੇ ਦਾ ਰੂਪ ਦਿਸਣ, ਚਾਰੋਂ ਕੁੰਟ ਸੋਭਾ ਪਾਈਆ। ਸਾਡੀ ਆਸਾ ਪੂਰੀ ਕਰੇ ਇੱਛਨ, ਨਿਰਇੱਛਤ ਦਇਆ ਕਮਾਈਆ। ਧੁਰ ਕਲਮੇ ਦੀ ਪਾ ਕੇ ਭਿੱਛਨ, ਭਿੱਖਕ ਝੋਲੀ ਦੇ ਭਰਾਈਆ। ਉਸ ਦਾ ਲੇਖਾ ਭਗਤ ਲਿਖਾਰੀ ਲਿਖਣ, ਲਿਖ ਲਿਖ ਲੇਖ ਬਣਾਈਆ। ਜਿਸ ਵੇਲੇ ਕਲਜੁਗ ਆਇਆ ਮਿਟਣ, ਮਿੱਟੀ ਘੱਟੇ ਵਿਚ ਉਡਾਈਆ। ਅਵਤਾਰ ਗੁਰੂ ਸਭ ਆਪਣਾ ਪਿਛਲਾ ਲੇਖਾ ਸਿੱਟਣ, ਅੱਗੇ ਕੰਧ ਨਾ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਦੱਸ ਦੇ ਮਿਥਨ, ਥਿਰ ਇਕੋ ਇਕ ਆਪ ਅਖਵਾਈਆ।

❋

❋