ਪੁਸਤਕਾਲਾਭਾਗ ੨੨

੨ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਸਤਿਗੁਰ ਸ਼ਬਦ ਹੋਏ ਕਲਧਾਰੀ, ਕਲ ਕਲਕੀ ਕਾਰ ਕਮਾਈਆ। ਭੂਤ ਭਵਿਖਤ ਪਾਵੇ ਸਾਰੀ, ਭੇਵ ਅਭੇਦ ਆਪ ਖੁਲ੍ਹਾਈਆ। ਜਾਗਰਤ ਜੋਤ ਕਰੇ ਉਜਿਆਰੀ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਵਖਾਈਆ। ਸਤਿਗੁਰ ਸ਼ਬਦ ਸ਼ਬਦ ਬਹੁਰੰਗਾ, ਅਨਰੰਗਤ ਰੰਗ ਵਖਾਈਆ। ਧੁਰ ਦੀ ਧਾਰ ਬਣ ਸੂਰਾ ਸਰਬੰਗਾ, ਸਚ ਆਪਣਾ ਡੰਕ ਵਜਾਈਆ। ਦੀਨ ਦਿਆਲ ਹੋ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਅਨੰਦਾ, ਅਨੰਦ ਆਪਣਾ ਇਕ ਪਰਗਟਾਈਆ। ਸਤਿਗੁਰ ਸ਼ਬਦ ਸ਼ਬਦ ਬਹੁਭਾਂਤੀ, ਭਰਮ ਵਿਚ ਨਾ ਆਈਆ। ਉਤਮ ਸ੍ਰੇਸ਼ਟ ਨਿਰਵੈਰ ਜ਼ਾਤੀ, ਨਿਰਾਕਾਰ ਦਰਸਾਈਆ। ਆਦਿ ਅੰਤ ਦਾ ਬਣ ਸਾਥੀ, ਨਿਤ ਨਵਿਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਚਲਾਈਆ। ਸਤਿਗੁਰ ਸ਼ਬਦ ਸ਼ਬਦ ਸ਼ਬਦ ਗੁਰ ਸਾਚਾ, ਸਚ ਦੇਵੇ ਵਡਿਆਈਆ। ਲਹਿਣਾ ਚੁਕਾ ਕੇ ਜੀਊ ਪਿੰਡ ਕਾਚਾ, ਕੰਚਨ ਗੜ੍ਹ ਇਕ ਸੁਹਾਈਆ। ਜਿਸ ਅਵਤਾਰ ਪੈਗ਼ੰਬਰ ਗੁਰੂ ਵੇਖਿਆ ਤਮਾਸ਼ਾ, ਨਿਰਗੁਣ ਸਰਗੁਣ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਆਪਣਾ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਭੇਵ ਨਿਰਾਲਾ, ਗੋਝ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਅਵੱਲੜੀ ਚਾਲਾ, ਨਿਰਗੁਣ ਸਰਗੁਣ ਵੇਸ ਵਟਾਈਆ। ਨਾਮ ਮਾਰਗ ਜਗਤ ਸੁਖਾਲਾ, ਸਿਖਿਆ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹ ਸਾਚੀ ਬੈਠ ਸੱਚੀ ਧਰਮਸਾਲਾ, ਧਰਮ ਦਵਾਰ ਇਕ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਸਦਾ ਵਿਵਹਾਰੀ, ਵਿਵਹਾਰ ਵਿਚ ਵਡਿਆਈਆ। ਮੇਰਾ ਮੇਲ ਨੂਰ ਨਿਰੰਕਾਰੀ, ਜੋਤ ਜੋਤ ਸੰਗ ਰਖਾਈਆ। ਮੇਰੀ ਕਾਰ ਸਦਾ ਜੁਗ ਚਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਨਾਮ ਇਕ ਸਮਝਾਈਆ। ਸਤਿਗੁਰ ਸ਼ਬਦ ਕਹੇ ਮੈਂ ਸਾਚਾ ਰਾਮ ਰਾਮਾ, ਰਾਮ ਮੇਰੀ ਚਤੁਰਾਈਆ। ਸਤਿਗੁਰ ਸ਼ਬਦ ਕਹੇ ਮੈਂ ਸਾਚਾ ਧੁਰ ਦਾ ਕਾਹਨਾ, ਕਾਹਨ ਕਾਹਨ ਰੁਸ਼ਨਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਇਕ ਅਮਾਮਾ, ਅਮਲਾਂ ਤੋਂ ਬਾਹਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਜਾਉਣਹਾਰਾ ਇਕ ਦਮਾਮਾ, ਦੋ ਜਹਾਨਾਂ ਆਪ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਡੌਰੂ ਡੰਕਾ, ਜਗਹ ਜਗਹ ਸ਼ਨਵਾਈਆ। ਸੁਹਾਵੇ ਇਕ ਬੰਕਾ, ਗ੍ਰਹਿ ਮੰਦਰ ਵੱਜੇ ਵਧਾਈਆ। ਉਠਾਵੇ ਰਾਓ ਰੰਕਾ, ਸ਼ਾਹ ਹਕੀਰਾਂ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਖੁਲ੍ਹਾਏ ਧੁਰ ਦੇ ਸੰਤਾ, ਸਤਿ ਆਪਣਾ ਆਪ ਜਣਾਈਆ। ਸਤਿਗੁਰ ਸ਼ਬਦ ਕਹੇ ਮੈਂ ਸ਼ਹਿਨਸ਼ਾਹ ਸਿਕਦਾਰੀ, ਪਾਤਸ਼ਾਹ ਅਖਵਾਈਆ। ਲੱਖ ਚੁਰਾਸੀ ਮੇਰੀ ਪਿਆਰੀ, ਪੀਆ ਪ੍ਰੀਤਮ ਹੋ ਕੇ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਮੇਰੀ ਨਾਰੀ, ਨਰ ਨਰਾਇਣ ਹੋ ਕੇ ਆਪ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਫ਼ਰਮਾਨ ਦੇਵੇ ਸਰਕਾਰੀ, ਸਾਰ ਸ਼ਬਦ ਸ਼ਬਦ ਸ਼ਨਵਾਈਆ।

❋

❋

੩ ਹਾੜ ਸ਼ਹਿਨਸ਼ਾਹੀ ਸੰਮਤ ੬ ਗੁਰਮੁਖ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾਂ

ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਜਗਤ ਜਹਾਨ, ਗੁਰ ਅਵਤਾਰ ਪੈਗ਼ੰਬਰੋ ਖੋਜ ਖੁਜਾਈਆ। ਸਤਿ ਧਰਮ ਨਾ ਮਿਲੇ ਨਿਸ਼ਾਨ, ਸਚ ਵਿਚ ਨਾ ਕੋਇ ਸਮਾਈਆ। ਆਤਮ ਦਾ ਰਿਹਾ ਨਾ ਕੋਇ ਗਿਆਨ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖੀ ਦੀਨ ਦੁਨੀ ਦੀ ਧਾਰ, ਗੁਰ ਅਵਤਾਰ ਪੈਗ਼ੰਬਰੋ ਖੋਜ ਖੁਜਾਈਆ। ਸਾਚਾ ਦਿਸੇ ਨਾ ਕੋਇ ਮੀਤ ਮੁਰਾਰ, ਮਿੱਤਰ ਪਿਆਰਾ ਸੰਗ ਨਾ ਕੋਇ ਰਖਾਈਆ। ਪਤਿ ਪਤਵੰਤ ਦਿਸੇ ਨਾ ਕੋਇ ਨਾਰ, ਨਰ ਨਰਾਇਣ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਦੀਨ ਮਜ਼੍ਹਬ ਦੀ ਧਾਰ ਤਕੀ, ਤਕਵਾ ਹੱਥ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋ ਗਈ ਸ਼ੱਕੀ, ਸ਼ਿਕਵਾ ਅੰਦਰੋਂ ਨਾ ਕੋਇ ਗਵਾਈਆ। ਪ੍ਰਭ ਮਿਲੇ ਕਿਸੇ ਨਾ ਹੱਕੀ, ਹਕੀਕਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਧੁਰ ਸਮਰਥੀ, ਸਮਰਥ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਜਗਤ ਖੇਲ, ਗੁਰ ਅਵਤਾਰ ਪੈਗ਼ੰਬਰੋ ਖੋਜ ਖੁਜਾਈਆ। ਆਤਮ ਪਰਮਾਤਮ ਕਰੇ ਕੋਇ ਨਾ ਮੇਲ, ਮਿਲਣੀ ਜਗਦੀਸ਼ ਨਾ ਕੋਇ ਕਰਾਈਆ। ਧਰਮ ਦਾ ਰਿਹਾ ਨਾ ਕੋਇ ਸੁਹੇਲ, ਸੱਜਣ ਮੀਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖੀ ਜਗਤ ਜਗਤ ਦੀ ਕਾਰ, ਕਰਨੀ ਕਰਤਾ ਹੋ ਕੇ ਧਿਆਨ ਲਗਾਈਆ। ਸਾਚਾ ਸੋਹੇ ਨਾ ਕੋਇ ਦਵਾਰ, ਸਾਢੇ ਤਿੰਨ ਹੱਥ ਨਾ ਕੋਇ ਚਤੁਰਾਈਆ। ਚਾਰੋਂ ਕੁੰਟ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਦੀਨ ਦੁਨੀ ਦਾ ਕੰਮ, ਗੁਰ ਅਵਤਾਰ ਪੈਗ਼ੰਬਰੋ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗ਼ਮ, ਗ਼ਮਖ਼ਾਰ ਯਾਰ ਨਾ ਕੋਇ ਮਿਲਾਈਆ। ਝਗੜਾ ਵੇਖ ਕੇ ਕਾਇਆ ਮਾਟੀ ਚੰਮ, ਚਾਰ ਕੁੰਟ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਤੱਕਿਆ ਦੀਨ ਦੁਨੀ ਦਾ ਰਾਹ, ਗੁਰ ਅਵਤਾਰ ਪੈਗ਼ੰਬਰ ਪੜਦਾ ਆਪ ਉਠਾਈਆ। ਸਾਚਾ ਦਿਸੇ ਨਾ ਕੋਇ ਮਲਾਹ, ਚਾਰ ਵਰਨ ਕੰਧ ਨਾ ਕੋਇ ਉਠਾਈਆ। ਸੀਸ ਜਗਦੀਸ ਸਕੇ ਨਾ ਕੋਇ ਝੁਕਾ, ਚਰਨ ਧੂੜ ਖ਼ਾਕ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਤਕੀ ਦੀਨ ਮਜ਼੍ਹਬ ਵਾਲੀ ਕਰਨੀ, ਅੰਦਰ ਵੜ ਕੇ ਫੋਲ ਫੁਲਾਈਆ। ਝਗੜਾ ਮੇਟੇ ਕੋਇ ਨਾ ਵਰਨੀ ਬਰਨੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਰੰਗ ਨਾ ਕੋਇ ਰੰਗਾਈਆ। ਨੇਤਰ ਲੋਚਨ ਨੈਣ ਅੱਖ ਖੋਲ੍ਹੇ ਨਾ ਹਰਨੀ ਫਰਨੀ, ਜੋਤ ਨੂਰ ਪ੍ਰਭ ਦਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਤਕੇ

❋

❋

ਮਹੱਲ ਮੁਨਾਰੇ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਫੋਲ ਫੁਲਾਈਆ। ਸਤਿ ਧਰਮ ਦੇ ਵੱਜਣ ਨਾ ਮੂਲ ਨਗਾਰੇ, ਨੌਬਤ ਨਾਮ ਨਾ ਕੋਇ ਸ਼ਨਵਾਈਆ। ਚਾਰੋਂ ਕੁੰਟ ਧੂੰਆਂਧਾਰੇ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਜਨ ਭਗਤਾਂ ਪਾਏ ਕੋਇ ਨਾ ਸਾਰੇ, ਸਰਨਗਤ ਵਿਚ ਸਰਨ ਨਾ ਕੋਇ ਰਖਾਈਆ।

੪ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਕਹੇ ਪ੍ਰਭ ਕਰੇ ਖੇਲ ਅਪਾਰਾ, ਅਪ ਵਾਏ ਤੇਜ ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਨਿਰਗੁਣ ਸਰਗੁਣ ਪਾਵੇ ਸਾਰਾ, ਤਨ ਵਜੂਦ ਮਾਟੀ ਖ਼ਾਕ ਫੋਲ ਫੁਲਾਈਆ। ਆਤਮ ਪਰਮਾਤਮ ਵੇਖੇ ਵੇਖਣਹਾਰਾ, ਪਾਰਬ੍ਰਹਮ ਬ੍ਰਹਮ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਘਰ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਪੜਦਾ ਚੁੱਕੇ ਓਹਲਾ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਧੁਰ ਦਾ ਨਾਮ ਦਏ ਅਨਮੋਲਾ, ਅਨਮੁਲੜੀ ਵਸਤ ਆਪ ਵਰਤਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਢੋਲਾ, ਸੋਹੰ ਸ਼ਬਦ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਆਦਿ ਕਰਨੀ ਕਰਤਾ, ਕਰਨਹਾਰ ਅਖਵਾਈਆ। ਭੇਵ ਖੋਲ੍ਹੇ ਸਾਚੇ ਘਰ ਦਾ, ਦਰਗਹ ਸਚ ਸਚ ਦਰਸਾਈਆ। ਜਿਥੇ ਨੂਰ ਨਰਾਇਣ ਨਰ ਦਾ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਾ ਖੇਲ ਕਾਇਆ ਅੰਦਰ, ਬਜਰ ਕਪਾਟੀ ਗ੍ਰਹਿ ਇਕੋ ਇਕ ਸੁਹਾਈਆ। ਕਰ ਪ੍ਰਕਾਸ਼ ਡੂੰਘੀ ਕੰਦਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬਜਰ ਕਪਾਟੀ ਤੋੜੇ ਜੰਦਰ, ਦੂਈ ਦਵੈਤੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਾ ਖੇਲ ਤਨ ਸ਼ਰੀਰ, ਕਾਇਆ ਮਾਟੀ ਵੱਜੇ ਵਧਾਈਆ। ਅੰਮ੍ਰਿਤ ਰਸ ਬਖ਼ਸ਼ੇ ਨੀਰ, ਨਿਝਰ ਝਿਰਨਾ ਅਗੰਮ ਝਿਰਾਈਆ। ਅੰਤਰ ਬਦਲ ਦੇਵੇ ਜ਼ਮੀਰ, ਜ਼ੇਰ ਜ਼ਬਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਸਤਕ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਾ ਖੇਲ ਕਾਇਆ ਗੜ੍ਹ, ਬੰਕ ਦਵਾਰ ਇਕ ਸੁਹਾਈਆ। ਜਿਸ ਮੰਦਰ ਜਾਏ ਚੜ੍ਹ, ਦਰ ਦਵਾਰ ਸੋਭਾ ਪਾਈਆ। ਹਉਮੇਂ ਤੋੜ ਹੰਕਾਰੀ ਗੜ੍ਹ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਾ ਖੇਲ ਕਾਇਆ ਭੀਤ, ਭੀਤਰ ਆਪ ਜਣਾਈਆ। ਸਾਚਾ ਕਾਅਬਾ ਦੱਸ ਮਸੀਤ, ਮੰਦਰ ਸਾਢੇ ਤਿੰਨ ਹੱਥ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਗੋਬਿੰਦ ਸ਼ਬਦ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਕਾਇਆ ਮੰਦਰ ਅਗੰਮ ਅਸਥਾਨ, ਅਬਿਨਾਸ਼ੀ

❋

❋

ਕਰਤਾ ਸੋਭਾ ਪਾਈਆ। ਤਖ਼ਤ ਨਿਵਾਸੀ ਨੌਜਵਾਨ, ਨਰ ਨਿਰੰਕਾਰਾ ਵੇਖ ਵਖਾਈਆ। ਜੋਤੀ ਨੂਰ ਜਗੇ ਮਹਾਨ, ਦੀਪਕ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਕਾਇਆ ਅੰਦਰ ਖੇਲ ਬਹੁ ਭਾਂਤ, ਭੇਵ ਰਹੇ ਨਾ ਰਾਈਆ। ਛੋਟੇ ਛੋਟੇ ਅੰਤਰ ਪ੍ਰਾਂਤ, ਹਿੱਸੇ ਹਿੱਸਿਆਂ ਵਿਚ ਵੰਡਾਈਆ। ਨਿਰਗੁਣ ਧਾਰ ਖੇਲ ਸਾਖਿਆਤ, ਸਰਗੁਣ ਜਗਤ ਵਿਚ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਦਏ ਉਠਾਈਆ। ਸਤਿਗੁਰ ਸ਼ਬਦ ਕਹੇ ਕਾਇਆ ਅੰਦਰ ਗੁਰੂ ਚੇਲਾ, ਸਤਿਗੁਰ ਸ਼ਬਦ ਸ਼ਬਦ ਜਣਾਈਆ। ਆਤਮ ਪਰਮਾਤਮ ਹੋਏ ਧੁਰ ਦਾ ਮੇਲਾ, ਮਿਲਣੀ ਹਰਿ ਜਗਦੀਸ ਕਰਾਈਆ। ਏਥੇ ਓਥੇ ਬਣ ਕੇ ਸੱਜਣ ਸੁਹੇਲਾ, ਦੋ ਜਹਾਨਾਂ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰੰਗੇ ਰੰਗ ਨਵੇਲਾ, ਨਿਰਗੁਣ ਆਪਣੀ ਦਇਆ ਕਮਾਈਆ।

੫ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਕਹੇ ਵਿਸ਼ਨ ਖੋਲ੍ਹ ਅੱਖ, ਬਿਨ ਅੱਖਾਂ ਅੱਖ ਉਠਾਈਆ। ਭਗਵਾਨ ਰੂਪ ਵੇਖ ਪ੍ਰਤਖ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਦੀ ਸਦਾ ਬੋਲਦੇ ਆਏ ਅਲੱਖ, ਨਾਅਰਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਖੇਲ ਰਿਹਾ ਖਿਲਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨ ਵੇਖ ਪਿਛੇ ਆਪਣੀ ਪਲਕ, ਬਿਨ ਨੇਤਰ ਨੈਣ ਉਠਾਈਆ। ਜੋਤੀ ਧਾਰ ਤਕ ਝਲਕ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਦੇਖਣੀ ਖ਼ਲਕ, ਖ਼ਾਲਕ ਖ਼ਲਕ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨ ਵੇਖ ਆਪਣੇ ਨੈਣ, ਬਿਨ ਨੈਣ ਨੈਣ ਦਰਸਾਈਆ। ਮੈਂ ਸਚ ਸੰਦੇਸ਼ਾ ਆਇਆ ਕਹਿਣ, ਕਹਿ ਕੇ ਦਿਆਂ ਸੁਣਾਈਆ। ਅੰਤਮ ਸਭ ਦਾ ਚੁਕਣਾ ਲਹਿਣਾ ਦੇਣ, ਪੂਰਬ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਬ੍ਰਹਮਾ ਵੇਖ ਚਾਰ ਮੁਖ ਗਿਆਤਾ, ਚਾਰੋਂ ਕੁੰਟ ਧਿਆਨ ਲਗਾਈਆ। ਬ੍ਰਹਮ ਰੂਪ ਨਾ ਕਿਸੇ ਪਛਾਤਾ, ਪਾਰਬ੍ਰਹਮ ਪ੍ਰਭ ਮਿਲਣ ਕੋਇ ਨਾ ਪਾਈਆ। ਸਾਚੀ ਦੇਵੇ ਕੋਈ ਨਾ ਦਾਤਾ, ਧਰਮ ਦਾ ਦਾਨ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਬ੍ਰਹਮਾ ਸ਼ਬਦ ਜਣਾ ਚਾਰ ਮੁਖ, ਉੱਤਰ ਪੂਰਬ ਪੱਛਮ ਦੱਖਣ ਆਵਾਜ਼ ਸੁਣਾਈਆ। ਸੰਦੇਸ਼ਾ ਦੇ ਕਵਣ ਦਵਾਰ ਬੈਠਾ ਲੁਕ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਦਾ ਸੁਖ, ਨਿਰਗੁਣ ਸਰਗੁਣ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਸਚ ਇਕ ਸਮਝਾਈਆ। ਸਤਿਗੁਰ ਸ਼ਬਦ ਕਹੇ ਬ੍ਰਹਮਾ

❋

❋

ਵੇਖ ਬ੍ਰਹਮ ਗਿਆਨ, ਵਿਦਿਆ ਵਿਦਤ ਹੋਈ ਲੋਕਾਈਆ। ਸਾਚਾ ਧਰਮ ਦੱਸ ਨਿਸ਼ਾਨ, ਨਿਸ਼ਾਨੇ ਕੂੜੇ ਜਗਤ ਗਵਾਈਆ। ਸਚ ਦਵਾਰ ਕਰ ਪਰਧਾਨ, ਜਿਥੇ ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਰਖਾਈਆ। ਸਤਿਗੁਰ ਸ਼ਬਦ ਕਹੇ ਉਠ ਸ਼ੰਕਰ ਵੇਖ ਰਹੇ ਨਾ ਸ਼ੰਕਾ, ਸ਼ਹਿਨਸ਼ਾਹ ਸ਼ਾਹ ਸ਼ਾਹ ਜਣਾਈਆ। ਕਵਣ ਸੁਹਾਏ ਦਵਾਰ ਬੰਕਾ, ਬੰਕ ਦਵਾਰੀ ਕਵਣ ਅਖਵਾਈਆ। ਨਾਮ ਵਜਾਏ ਧੁਰ ਦਾ ਡੰਕਾ, ਰਾਓ ਰੰਕਾਂ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਸਤਿਗੁਰ ਸ਼ਬਦ ਕਹੇ ਸ਼ੰਕਰ ਵੇਖ ਦੀਨ ਦੁਨੀ ਦੀ ਬਦੀ, ਚਾਰੋਂ ਕੁੰਟ ਧਿਆਨ ਲਗਾਈਆ। ਕਿਉਂ ਝਗੜਾ ਪਿਆ ਤਨ ਵਜੂਦ ਜਗਤ ਗੱਦੀ, ਗੁਰੂ ਗੁਰਦੇਵ ਗੁਰ ਵੇਖ ਵਖਾਈਆ। ਲੇਖਾ ਜਾਣ ਧਰਮ ਦੀ ਸਦੀ, ਸਦੀ ਚੌਧਵੀਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਸ਼ੰਕਰ ਭੋਲੇ ਨਾਥ, ਸ਼ੰਭੂ ਧਿਆਨ ਲਗਾਈਆ। ਬਿਨ ਤੇਰੇ ਦਿਸੇ ਕੋਇ ਨਾ ਸਾਥ, ਸਗਲਾ ਸੰਗ ਨਾ ਕੋਇ ਵਖਾਈਆ। ਕਲਜੁਗ ਅੰਤਮ ਮੇਟੇ ਕੋਇ ਨਾ ਵਾਟ, ਵਟਣਾ ਮਲੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਪੁਰਖ ਸਮਰਾਥ, ਸਵਾਮੀ ਅੰਤਰਜਾਮੀ ਮਿਹਰਵਾਨੀ ਕਰ ਕੇ ਆਪਣੀ ਦਇਆ ਕਮਾਈਆ।

੬ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਵਿਚ

ਬ੍ਰਹਮਾ ਕਹੇ ਤੇਰੀ ਸ਼ਬਦ ਧਾਰ ਸੁਰਸਤੀ, ਸੋ ਪੁਰਖ ਨਿਰੰਜਣ ਤੇਰੀ ਵਡਿਆਈਆ। ਤੇਰਾ ਨੂਰ ਅਗੰਮੀ ਹਸਤੀ, ਹਸਤ ਕਵਲ ਤੇਰੀ ਬੇਪਰਵਾਹੀਆ। ਸਚ ਪਿਆਰ ਮੁਹੱਬਤ ਦੀ ਮਸਤੀ, ਮਸਤ ਮਤਵਾਲਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਬ੍ਰਹਮਾ ਕਹੇ ਪ੍ਰਭ ਸੁਰਸਤੀ ਤੇਰਾ ਸਤਿ, ਸਤਿ ਵਿਚ ਵਡਿਆਈਆ। ਤੇਰਾ ਖੇਲ ਅਗੰਮੀ ਤਤ, ਤਤ ਸਮਝ ਕਿਸੇ ਨਾ ਆਈਆ। ਮਿਹਰਵਾਨ ਪੁਰਖ ਸਮਰਥ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਮਿਲੇ ਵਡਿਆਈਆ। ਬ੍ਰਹਮਾ ਕਹੇ ਪ੍ਰਭ ਸੁਰਸਤੀ ਸਤਿ ਦਾ ਸੰਗ, ਸਤਿ ਵਿਚ ਸਮਾਈਆ। ਸਚ ਮੁਹੱਬਤ ਅਨੋਖਾ ਰੰਗ, ਰੰਗਤ ਨਜ਼ਰ ਕਿਸੇ ਨਾ ਆਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਤੇਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਆਪਣਾ ਮੇਲ ਮਿਲਾਈਆ। ਸ਼ੰਕਰ ਕਹੇ ਮੇਰੇ ਕਮਲਾਪਤੀ, ਤੇਰੀ ਤੇਰੇ ਹੱਥ ਵਡਿਆਈਆ। ਨਿਰਗੁਣ ਸਰਗੁਣ ਧਾਰ ਬਖ਼ਸ਼ ਕੇ ਪਾਰਬਤੀ, ਪਾਰਬ੍ਰਹਮ ਬ੍ਰਹਮ ਮੇਲਾ ਲਿਆ ਮਿਲਾਈਆ। ਜਿਸ ਦਾ ਭੇਵ ਨਾ ਜਾਣੇ ਕੋਇ ਰਤੀ, ਰਤਨ ਅਮੋਲਕ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਮਰਥੀ, ਸਮਰਥ ਤੇਰੇ ਹੱਥ ਵਡਿਆਈਆ। ਸ਼ੰਕਰ ਕਹੇ ਪਾਰਬਤੀ ਤੇਰੀ ਧਾਰ ਪਰਬਤ ਚੋਟੀ, ਚਟਾਣ ਪੱਥਰ ਦੇਣ ਗਵਾਹੀਆ। ਜਿਸ ਦਾ

❋

❋

ਪ੍ਰਕਾਸ਼ ਅਗੰਮੀ ਜੋਤੀ, ਜੋਤ ਜੋਤ ਵਿਚੋਂ ਰੁਸ਼ਨਾਈਆ। ਜਿਸ ਦੀ ਕਲ ਤੇਰੀ ਧਾਰ ਅਗੰਮਾ ਮੋਤੀ, ਮਤ ਬੁਧੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਆਪ ਸੁਹਾਈਆ। ਭੋਲਾ ਨਾਥ ਕਹੇ ਪ੍ਰਭ ਪਾਰਬਤੀ ਪਰਾ ਪਸੰਤੀ ਮਧਮ ਬੈਖਰੀ ਵੇਖੀ ਧਾਰ, ਸ਼ਬਦ ਨਾਦ ਸ਼ਨਵਾਈਆ। ਸਾਚਾ ਖੇਲ ਸੱਚੀ ਸਰਕਾਰ, ਸਚ ਦਿਤੀ ਮਾਣ ਵਡਿਆਈਆ। ਘਰ ਸਚ ਕਰ ਪਿਆਰ, ਮੇਲ ਮੇਲਿਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਆਪਣੇ ਗ੍ਰਹਿ ਵਸਾਈਆ। ਵਿਸ਼ਨ ਕਹੇ ਧੁਰ ਦੀ ਲਛਮੀ ਅਗੰਮਾ ਲੱਛਣ, ਸ਼ਾਸਤਰ ਸਿਮਰਤ ਸਮਝ ਕੋਇ ਨਾ ਪਾਈਆ। ਜਿਸ ਦੀ ਅਗੰਮ ਅਥਾਹ ਅੱਖਣ, ਨਿਜ ਨੇਤਰ ਲੋਚਣ ਨੈਣ ਵੇਖ ਵਖਾਈਆ। ਸਚ ਪਿਆਰ ਸਤਿ ਪਰਦੱਖਣ, ਪ੍ਰਤਖ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਆਸ ਰਖਾਈਆ। ਵਿਸ਼ਨੂੰ ਕਹੇ ਪ੍ਰਭ ਤੇਰਾ ਸ਼ਬਦ ਸੰਦੇਸ਼, ਸੰਦੇਸ਼ਾ ਧੁਰਦਰਗਾਹੀਆ। ਜੋ ਕਹਿ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਈਆ। ਜਿਸ ਵੇਲੇ ਸਾਹਿਬ ਆਵੇ ਪ੍ਰਭ ਏਕ, ਏਕੰਕਾਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਕਹੇ ਧਰਮ ਧਾਰ ਦੀ ਲਛਮੀ ਖੁਲ੍ਹੇ ਹੋਵਣ ਕੇਸ, ਕੇਸ਼ਵ ਆਪਣਾ ਹੁਕਮ ਵਰਤਾਈਆ। ਵਿਸ਼ਨ ਕਹੇ ਲਛਮੀ ਨਵ ਗ੍ਰਹਿ ਨਵ ਹੋਣ ਫੂਲ, ਸੀਸ ਸੀਸ ਸੁਹਾਈਆ। ਲਾਲ ਬਸਤਰ ਹੋਵਣ ਨਾਲ ਅਸੂਲ, ਅਸਲ ਅਸਲ ਵਿਚੋਂ ਪਰਗਟਾਈਆ। ਸ਼ੰਕਰ ਦੀ ਗੱਡੀ ਹੋਵੇ ਤ੍ਰਿਸੂਲ, ਮੁਖੀ ਤਿੰਨ ਤਿੰਨ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਕੰਤ ਕੰਤੂਹਲ, ਕਲ ਕਲਕੀ ਖੇਲ ਖਿਲਾਈਆ।

੭ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਵਿਚ

ਅਵਤਾਰ ਪੈਗ਼ੰਬਰ ਗੁਰ ਕਹਿਣ ਵਿਸ਼ਨ ਬ੍ਰਹਮਾ ਸ਼ਿਵ ਅੱਗੇ ਬਣੇ ਕਦੀ ਨਹੀਂ ਲਾਗੀ, ਲੋਕਮਾਤ ਨਾ ਸਗਨ ਮਨਾਈਆ। ਪੁਰਖ ਅਕਾਲ ਬਣਿਆ ਨਹੀਂ ਕੰਤ ਸੁਹਾਗੀ, ਜੁਗ ਜੁਗ ਅਵਤਾਰ ਪੈਗ਼ੰਬਰ ਗੁਰ ਭੇਜ ਕੇ ਆਪਣਾ ਹੁਕਮ ਵਰਤਾਈਆ। ਨਿਰਗੁਣ ਧਾਰ ਖੇਲ ਕਰੇ ਵਡ ਰਾਜਨ ਰਾਜੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਵਿਸ਼ਨ ਬ੍ਰਹਮਾ ਸ਼ਿਵ ਆਉਣਾ ਇਕ ਦਵਾਰ, ਸੋਹਣਾ ਸੰਗ ਬਣਾਈਆ। ਲੇਖਾ ਦੱਸਣਾ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਪੜਦਾ ਲਾਹੀਆ। ਕੀ ਖੇਲ ਖਿਲਾਉਂਦਾ ਰਿਹਾ ਪੁਰਖ ਅਕਾਲ, ਜੁਗ ਚੌਕੜੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਿਸ਼ਨ ਬ੍ਰਹਮਾ ਸ਼ਿਵ ਸੋਹਣੀ ਕਰਨੀ ਕਾਰ, ਭੱਜਣਾ ਵਾਹੋ ਦਾਹੀਆ। ਹੁਕਮ ਮੰਨਣਾ ਸੱਚੀ ਸਰਕਾਰ, ਸ਼ਾਹ ਪਾਤਸ਼ਾਹ

❋

❋

ਆਪ ਸੁਣਾਈਆ। ਦਰ ਦਵਾਰ ਕਰ ਨਿਮਸਕਾਰ, ਸੀਸ ਜਗਦੀਸ ਲੈਣਾ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮ ਸਤਿ ਸਤਿ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਬ੍ਰਹਮਾ ਸ਼ਿਵ ਵਿਸ਼ਨ, ਵਿਸ਼ਵ ਖੇਲ ਖਿਲਾਈਆ। ਚਾਰ ਜੁਗ ਦਾ ਤੁਸਾਂ ਦੱਸਣਾ ਮਿਸ਼ਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੜਦਾ ਲਾਹੀਆ। ਕਿਸ ਬਿਧ ਪ੍ਰਭ ਦੇ ਨਾਮ ਜਗਤ ਵਣਜਾਰਿਆਂ ਹੱਥ ਵਿਕਣ, ਕੀਮਤ ਹੱਟੋ ਹੱਟ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਰੋਗੇ ਸੇਵ, ਵਿਸ਼ਨ ਬ੍ਰਹਮਾ ਸ਼ਿਵ ਦੇਣਾ ਸਮਝਾਈਆ। ਕੀ ਰਸ ਖਾਓਗੇ ਮੇਵ, ਅੰਮ੍ਰਿਤ ਕੀ ਚਖਾਈਆ। ਕੀ ਗੁਣ ਗਾਉਗੇ ਰਸਨਾ ਜੇਹਵ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕੀ ਪਿਛਲੀ ਖੇਲ ਰਹਿੰਦੀ, ਵਿਸ਼ਨ ਬ੍ਰਹਮਾ ਸ਼ਿਵ ਕੀ ਜਣਾਈਆ। ਕੀ ਦਿਸ਼ਾ ਵੇਖੋ ਲਹਿੰਦੀ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਕੀ ਲਛਮੀ ਹੱਥੀਂ ਲਾਵੇ ਮਹਿੰਦੀ, ਪੁੱਠੇ ਸਿਧੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕੀ ਦਿਵਸ ਸੁਹਾਉਣਾ ਆਉਣਾ, ਹਾੜ ਸਤਾਰਾਂ ਥਿਤ ਵਡਿਆਈਆ। ਕੀ ਪ੍ਰਭ ਨੇ ਖੇਲ ਖਿਲਾੳਣਾ, ਖ਼ਾਲਕ ਖ਼ਲਕ ਆਪਣਾ ਹੁਕਮ ਵਰਤਾਈਆ। ਕੀ ਨਿਰਗੁਣ ਧਾਰ ਸਤਿ ਸਰੂਪ ਪਰਨਾਉਣਾ, ਪਤਿਪਰਮੇਸ਼ਵਰ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਖੇਲ ਇਕ ਵਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕੀ ਪੁਰਖ ਅਕਾਲਾ ਉਠਿਆ, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਕੀ ਸਾਹਿਬ ਸੁਲਤਾਨਾ ਤੁੱਠਿਆ, ਪਾਰਬ੍ਰਹਮ ਪ੍ਰਭ ਹੋਏ ਸਹਾਈਆ। ਕੀ ਸੱਤ ਰੰਗ ਦਾ ਗਾਨਾ ਬੰਨ੍ਹਿਆ ਗੁੱਟਿਆ, ਪੰਜ ਪਿਆਰੇ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਖੋਲ੍ਹਣਾ ਪੜਦਾ, ਵਿਸ਼ਨ ਬ੍ਰਹਮਾ ਸ਼ਿਵ ਦਈਏ ਜਣਾਈਆ। ਤੁਸਾਂ ਖਲੋਣਾ ਦੱਖਣ ਲਹਿੰਦਾ ਚੜ੍ਹਦਾ, ਪਹਾੜ ਵੰਡ ਨਾ ਕੋਇ ਵੰਡਾਈਆ। ਅੰਮ੍ਰਿਤ ਲੈਣਾ ਪ੍ਰਭ ਚਰਨ ਸਰੋਵਰ ਸਰ ਦਾ, ਕਲਸ ਇਕ ਇਕ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੜਦਾ ਲਾਹੇ ਆਪਣੇ ਦਰ ਦਾ, ਗ੍ਰਹਿ ਮੰਦਰ ਵੇਖ ਵਖਾਈਆ।

੮ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਮੂਸਾ ਕਹੇ ਮੈਂ ਜਲਵਾ ਤੱਕਿਆ, ਤੱਕਿਆ ਕੋਹਨੂਰ। ਖ਼ੁਦ ਖ਼ੁਦਾ ਵੇਖਿਆ ਸਮਰਥਿਆ, ਸੁਲਤਾਨ ਹਾਜ਼ਰ ਹਜ਼ੂਰ। ਪ੍ਰਕਾਸ਼ ਹੋਇਆ ਪਿਛੇ ਅੱਖੀਆਂ, ਨਿਰਗੁਣ ਦਰਸ ਹੋਇਆ ਜ਼ਰੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਧੁਰ ਦਾ ਵਰ, ਮੇਰੀ ਆਸਾ

❋

❋

ਆਸ਼ਾ ਪੂਰ। ਮੂਸਾ ਕਹੇ ਜਲਵਾ ਦਿਤਾ ਨੂਰ ਨੁਰਾਨਾ, ਆਪਣਾ ਆਪ ਦਰਸਾਈਆ। ਦੂਸਰ ਰਹੇ ਨਾ ਕੋਇ ਬੇਗਾਨਾ, ਇਕੋ ਮੇਲਾ ਲਿਆ ਮਿਲਾਈਆ। ਮੇਰੇ ਅੰਤਰ ਨਾਦ ਸ਼ਬਦ ਸ਼ਬਦ ਦਾ ਤਰਾਨਾ, ਸੋਹੰ ਰਾਗ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪਰਦਾ ਦਿਤਾ ਉਠਾਈਆ। ਮੂਸਾ ਕਹੇ ਮੈਂ ਤੱਕਿਆ ਇਕ ਅਲਾਹ, ਨੂਰ ਜ਼ਹੂਰ ਜ਼ਹੂਰ ਰੁਸ਼ਨਾਈਆ। ਜਿਸ ਪੈਗ਼ਾਮ ਧੁਰ ਦਿਤਾ ਸੁਣਾ, ਸਲਲ ਇਕ ਸਮਝਾਈਆ। ਤੂੰ ਮੇਰਾ ਨੂਰ ਚਲਣਾ ਮੇਰੀ ਵਿਚ ਰਜ਼ਾ, ਦੂਸਰ ਆਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਿਆ ਮਿਲਾਈਆ। ਈਸਾ ਕਹੇ ਮੈਨੂੰ ਚਾੜ੍ਹ ਦਿਤਾ ਸਲੀਵ, ਫਾਸੀ ਗਲ ਲਟਕਾਈਆ। ਮੈਂ ਨਜ਼ਾਰਾ ਤੱਕਿਆ ਅਜੀਬ, ਅਜਬ ਦਿਤਾ ਦਰਸਾਈਆ। ਖ਼ੁਦ ਖ਼ੁਦਾ ਵੇਖਿਆ ਕਰੀਬ, ਕਰੀਮ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣ ਸ਼ਾਹ ਗ਼ਰੀਬ, ਗਹਿਰ ਆਪਣਾ ਹੁਕਮ ਵਰਤਾਈਆ। ਈਸਾ ਕਹੇ ਮੇਰੇ ਗਲ ਵਿਚ ਪਾਇਆ ਰੱਸਾ, ਰਾਸ ਪ੍ਰਭ ਨੇ ਹੱਥ ਉਠਾਈਆ। ਮੈਂ ਅੰਤਰ ਖਿੜ ਖਿੜਾ ਕੇ ਹੱਸਾ, ਹਸਤੀ ਤੱਕੀ ਬੇਪਰਵਾਹੀਆ। ਤਨ ਵਜੂਦ ਤੇਰਾ ਲੇਖੇ ਲਾਇਆ ਅੱਛਾ, ਅੱਛੀ ਤਰਾਂ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਵਖਾਈਆ। ਈਸਾ ਕਹੇ ਜਿਸ ਵੇਲੇ ਫਾਸੀ ਮੈਂ ਚੜ੍ਹਿਆ, ਚੜ੍ਹਦੀ ਦਿਸ਼ਾ ਧਿਆਨ ਲਗਾਈਆ। ਤੂੰ ਮੇਰਾ ਮੈਂ ਤੇਰਾ ਕਲਮਾ ਪੜ੍ਹਿਆ, ਸੋਹੰ ਢੋਲਾ ਰਾਗ ਅਲਾਈਆ। ਸਚ ਦਵਾਰ ਤੱਕਿਆ ਘਰਿਆ, ਦਰਗਾਹ ਸਾਚੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਪ੍ਰਕਾਸ਼ ਅਗੰਮਾ ਕਰਿਆ, ਨੂਰ ਜੋਤ ਜੋਤ ਰੁਸ਼ਨਾਈਆ। ਮੁਹੰਮਦ ਕਹੇ ਮੇਰਾ ਲੇਖਾ ਮੁਫ਼ਾਦ, ਮੁਫ਼ਾਸ ਬੇਜ਼ੀਨ ਨਾ ਜ਼ੋਰ ਜੁਵਾਈਆ। ਨਾਮ ਕਲਮਾ ਸ਼ਬਦ ਅਹਿਲਾਦ, ਤਾਲੀਮ ਤਾਜ਼ੀਮ ਸੋਭਾ ਪਾਈਆ। ਮੇਰੇ ਵਜੂਦ ਆਈ ਆਵਾਜ਼, ਬਾਂਗ ਸਦਾ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਮੈਂ ਅੰਦਰੋਂ ਗਿਆ ਜਾਗ, ਜਗਤ ਨਿੰਦਰਾ ਨਾ ਕੋਇ ਰਖਾਈਆ। ਮੁਹੰਮਦ ਕਿਹਾ ਮੇਰਾ ਮਿਲਿਆ ਮੀਤ ਅਹਿਬਾਬ, ਮਿਹਰਵਾਨ ਨੂਰ ਇਲਾਹੀਆ। ਹੱਕ ਹਕੀਕੀ ਬਣ ਅਹਿਬਾਬ, ਸਚ ਰਬਾਬ ਦਿਤੀ ਵਜਾਈਆ। ਸੱਯਦਾ ਦੱਸਿਆ ਆਦਾਬ, ਨਮੋਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਮੇਰੇ ਅੰਦਰ ਨੂਰ ਅਲਾਹ, ਆਲੀਸ਼ਾਨ ਦਿਤੀ ਵਡਿਆਈਆ। ਚੌਦਾਂ ਤਬਕ ਬਣ ਮਲਾਹ, ਬੇੜਾ ਖੇਵਟ ਕੰਧ ਉਠਾਈਆ। ਤੂੰ ਮੇਰਾ ਮੈਂ ਤੇਰਾ ਅੱਲਾ ਹੂ ਅੱਨਾ ਹੂ ਸੋਹੰ ਸ਼ਬਦ ਦੇ ਸਲਾਹ, ਸਹਿਜ ਸਹਿਜ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨੂਰ ਇਕ ਅਲਾਹ, ਦੋਇਮ ਨਜ਼ਰ ਕੋਇ ਨਾ ਆਈਆ।

❋

❋

੯ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਮੂਸਾ ਕਹੇ ਮੇਰਾ ਮੁਸਾਹਿਬ, ਮਿਲਜ਼ੀ ਆਪਣਾ ਹੁਕਮ ਵਰਤਾਈਆ। ਜੇਹੜਾ ਜਗਤ ਨਿਗਾਹ ਗ਼ਾਇਬ, ਅੱਖ ਵੇਖਣ ਕੋਇ ਨਾ ਪਾਈਆ। ਉਹ ਖੇਲ ਕਰੇ ਅਜੀਬ ਅਜਾਇਬ, ਅਜਬ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸਾਚਾ ਇਕ ਲੁਭਾਈਆ। ਮੂਸਾ ਕਹੇ ਮੇਰਾ ਮਲਜ਼ੇਵਿਤ ਇਕ, ਇਕ ਇਕੱਲਾ ਸੋਭਾ ਪਾਈਆ। ਜਿਸ ਦਾ ਨੂਰ ਕੋਹਤੂਰ ਰਿਹਾ ਦਿਸ, ਬੁਲੰਦੀ ਸਕੇ ਨਾ ਕੋਇ ਸਮਝਾਈਆ। ਉਹ ਅੰਤਰ ਹੋ ਕੇ ਮੇਰੇ ਵਿਚ, ਵਿਚਲਾ ਭੇਵ ਦਿਤਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸਮਝਾਈਆ। ਮੂਸਾ ਕਹੇ ਮੇਰਾ ਮਾਲਕ ਖ਼ੁਦ ਖ਼ੁਦਾ, ਖ਼ੁਦੀ ਤਕੱਬਰੀ ਨਾ ਕੋਇ ਰਖਾਈਆ। ਜਿਸ ਦਾ ਇਕੋ ਹੁਕਮ ਇਕ ਸਦਾ, ਸਦਾ ਵਤਨ ਬੇਵਤਨਾਂ ਆਪ ਜਣਾਈਆ। ਜਿਸ ਦੀ ਅਗੰਮ ਅਥਾਹ ਅਦਾ, ਅਦਾਬ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਈਸਾ ਕਹੇ ਮੇਰੀ ਅਸਲੀਅਤ, ਅਸਲ ਦਿਆਂ ਜਣਾਈਆ। ਪਰਵਰਦਿਗਾਰ ਮੇਰੀ ਵਲਦੀਅਤ, ਜਿਸ ਨੇ ਮਰਯਮ ਮਵਜ਼ੂ ਲਈ ਪਰਨਾਈਆ। ਦੂਸਰ ਜਾਣੇ ਨਾ ਕੋਇ ਅਹਿਮੀਅਤ, ਮਸਲਾ ਹਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਈਸਾ ਕਹੇ ਮੇਰੇ ਸਾਹਿਬ ਦੀ ਹੱਕ ਰਜ਼ਾ, ਹਕੀਕਤ ਵਿਚ ਰਖਾਈਆ। ਸਲੀਵ ਦਿਤੀ ਨਹੀਂ ਸਜਾ, ਸਚ ਦੀ ਧਾਰ ਦਿਤੀ ਪਰਗਟਾਈਆ। ਪਿਆਰ ਮੁਹੱਬਤ ਦਾ ਦੇ ਕੇ ਮਜ਼ਾ, ਮਜ਼ਾਹਮਤ ਕੀਤੀ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਰਗ ਇਕ ਦਰਸਾਈਆ। ਈਸਾ ਕਹੇ ਮੇਰਾ ਮੇਰੇ ਕੀਤਾ ਅਹਿਸਾਨ, ਪੁਸ਼ਤ ਪਨਾਹ ਦਿਤੀ ਵਡਿਆਈਆ। ਜਗਤ ਖੇਲ ਕਰ ਮਹਾਨ, ਪਰਦਾ ਪਰਦੇ ਵਿਚੋਂ ਚੁਕਾਈਆ। ਸਿਫ਼ਤੀ ਸਿਫ਼ਤ ਬਣ ਬਲਵਾਨ, ਬਲਧਾਰੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਲਿਆ ਰੰਗਾਈਆ। ਮੁਹੰਮਦ ਕਹੇ ਮੇਰੇ ਖ਼ੁਦਾ ਖੇਲ ਕੀਆ ਮੁਨਾਸਬ, ਕਰਨਹਾਰ ਵਡਿਆਈਆ। ਆਲੀਜ਼ਾਹ ਬਣ ਕੇ ਆਸਫ, ਅਸਲ ਅਸੂਲ ਦਿਤਾ ਦ੍ਰਿੜਾਈਆ। ਮੁਨਸਫ਼ ਬਣ ਮੁਨਾਸਬ, ਫ਼ੈਸਲਾ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਖੇਲ ਵਖਾਈਆ। ਮੁਹੰਮਦ ਕਹੇ ਮੈਂ ਵੇਖੀ ਅਗੰਮੀ ਦੀਦ, ਜ਼ਾਹਰ ਜ਼ਹੂਰ ਦਿਤੀ ਜਣਾਈਆ। ਮੇਰੀ ਮਨਸਾ ਪੂਰੀ ਕੀਤੀ ਉਮੀਦ, ਤਮੰਨਾ ਖ਼ਾਹਿਸ਼ ਆਪਣੇ ਨਾਲ ਮਿਲਾਈਆ। ਬਰਖ਼ੁਰਦਾਰ ਬਣਾ ਅਜ਼ੀਜ਼, ਸਿਰ ਸਾਹਿਬ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਧਾਰ ਦੇ ਤਮੀਜ਼, ਕਲਮਾ ਕਲਮੇ ਵਿਚੋਂ ਸਮਝਾਈਆ। ਮੁਹੰਮਦ ਕਿਹਾ ਤੱਕਿਆ ਜਲਵਾ ਨੂਰੀ, ਨੂਰੇ ਨਜ਼ਰ ਵਡਿਆਈਆ। ਪੈਗ਼ਾਮ ਸੁਣਿਆ ਜ਼ਰੂਰੀ, ਜ਼ੱਰਾ ਜ਼ੱਰਾ ਦਿਤਾ ਸਮਝਾਈਆ। ਕਲਮੇ ਨਾਲ ਕਰਨੀ ਮਸ਼ਹੂਰੀ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਨਜ਼ਰੇ ਆਏ ਹਜ਼ੂਰੀ, ਹਜ਼ੂਰ ਹਜ਼ਰਤ ਧੁਰ ਦਾ ਮਾਹੀਆ।

❋

❋

੧੦ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਅਵਤਾਰ ਕਹਿਣ ਪ੍ਰਭ ਨੇ ਭੇਵ ਰੱਖਿਆ ਗੁੱਝਾ, ਭਵਿਸ਼ ਭਵਿਖ ਸਮਝ ਕਿਸੇ ਨਾ ਆਈਆ। ਸਾਨੂੰ ਭੇਜਦਾ ਰਿਹਾ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਪਰਗਟਾਈਆ। ਪੰਜ ਤਤ ਕਾਇਆ ਕਰਾਉਂਦਾ ਰਿਹਾ ਯੁਧਾ, ਤਰਕਸ਼ ਖੰਡਾ ਸ਼ਸਤਰ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਕਹਿਣ ਪ੍ਰਭ ਜੁਗ ਚੌਕੜੀ ਰੱਖਿਆ ਪੜਦਾ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਮਾਨਵ ਮਾਨਵ ਰਿਹਾ ਲੜਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਭੇਵ ਪਾਇਆ ਨਾ ਕਿਸੇ ਧੁਰ ਘਰ ਦਾ, ਜਗਤ ਖ਼ਾਨਾਜੰਗੀ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਅਵਤਾਰ ਕਹਿਣ ਪਾਰਬ੍ਰਹਮ ਪ੍ਰਭ ਰੱਖਿਆ ਓਹਲਾ, ਆਦਿ ਅੰਤ ਨਾ ਕੋਇ ਜਣਾਈਆ। ਸਾਨੂੰ ਬਖ਼ਸ਼ ਕੇ ਕਾਇਆ ਚੋਲਾ, ਪੰਜ ਤਤ ਮਾਟੀ ਖ਼ਾਕ ਦਿਤੀ ਵਡਿਆਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਜਣਾ ਕੇ ਢੋਲਾ, ਰਾਗ ਅਗੰਮੀ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਗੁਰ ਕਹਿਣ ਪ੍ਰਭ ਦੀ ਧਾਰ ਆਦਿ ਅੰਤ ਅਨੋਖੀ, ਅਲੱਖਣਾ ਲਖ ਸਕੇ ਕੋਇ ਨਾ ਰਾਈਆ। ਜਿਸ ਅੱਖਰਾਂ ਵਾਲੀ ਬਣਾ ਕੇ ਪੋਥੀ, ਪੁਸਤਕ ਸਿਖਿਆ ਵਾਲੀ ਦਰਸਾਈਆ। ਖ਼ਬਰ ਦੇ ਕੇ ਲੋਕ ਪਰਲੋਕੀ, ਸਲੋਕ ਸੋਹਲਾ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਛੁਪਾ ਕੇ ਆਪਣੀ ਵਿਚ ਜੋਤੀ, ਜੋਤੀ ਜਾਤਾ ਆਪਣਾ ਹੁਕਮ ਵਰਤਾਈਆ। ਗੁਰ ਕਹਿਣ ਪੁਰਖ ਅਕਾਲ ਖੇਲ ਨਿਆਰਾ, ਨਿਰਾਕਾਰ ਆਪ ਕਰਾਈਆ। ਸਾਨੂੰ ਬਖ਼ਸ਼ ਕੇ ਸਿਫ਼ਤੀ ਨਾਮ ਸਹਾਰਾ, ਲੋਕਮਾਤ ਦਿਤੀ ਵਡਿਆਈਆ। ਹੋਰ ਦੱਸ ਅਗੰਮ ਜੈਕਾਰਾ, ਤੂੰ ਮੇਰਾ ਮੈਂ ਤੇਰਾ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਗੁਰ ਕਹਿਣ ਪ੍ਰਭੂ ਪਾਏ ਕੋਈ ਨਾ ਭੇਤ, ਭੇਵ ਕਹਿਣ ਕੋਇ ਨਾ ਆਈਆ। ਬਖਸ਼ਿਸ਼ ਵਿਚੋਂ ਬਖ਼ਸ਼ਿਸ਼ ਹੋਇਆ ਕਰਕੇ ਜਾਣ ਹੇਤ, ਨਾਮ ਮੁਹੱਬਤ ਪਿਆਰ ਸ਼ਬਦ ਵਡਿਆਈਆ। ਦੱਸ ਕੇ ਜਾਣ ਨੇਤਨ ਨੇਤ, ਨਰ ਨਰਾਇਣ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਭਗਤ ਕਹਿਣ ਪ੍ਰਭ ਦਾ ਸਮਝੇ ਕੋਇ ਨਾ ਭਾਉ, ਜਗਤ ਭਗਤੀ ਵਿਚ ਫਸਾਈਆ। ਜੁਗ ਚੌਕੜੀ ਆਪ ਚਲੇ ਅਵੱਲੜੇ ਰਾਹੋ, ਰਸਤਾ ਦੀਨ ਮਜ਼੍ਹਬ ਕਲਮੇ ਵਾਲਾ ਬਦਲਾਈਆ। ਹੁਕਮ ਸੰਦੇਸ਼ਿਆਂ ਵਿਚ ਦੱਸੇ ਮੇਰਾ ਨਾਂ ਗਾਓ, ਕਥਨੀ ਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰ ਇਕ ਵਡਿਆਈਆ। ਭਗਤ ਕਹਿਣ ਪ੍ਰਭ ਦੀ ਜਾਣੇ ਕੋਇ ਨਾ ਰੀਤ, ਜੁਗ ਜੁਗ ਆਪਣਾ ਖੇਲ ਖਿਲਾਈਆ। ਬੈਠਾ ਰਹੇ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਦਰ ਸਾਚੇ ਸੋਭਾ ਪਾਈਆ। ਕਿਸੇ ਹੱਥ ਨਾ ਆਏ ਮੰਦਰ ਮਸੀਤ, ਕਾਅਬੇ ਮਠ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਖਾਈਆ। ਭਗਤ ਕਹਿਣ ਪ੍ਰਭ ਦਾ ਜਾਣੇ ਕੋਇ ਨਾ ਲੇਖ, ਕਾਤਬ ਕਲਮ ਨਾ ਕੋਇ ਚਤੁਰਾਈਆ। ਜੁਗ ਚੌਕੜੀ ਅਵੱਲੜਾ ਵੇਸ, ਨਿਤ ਨਵਿਤ ਖੇਲ ਖਿਲਾਈਆ।

❋

❋

ਵਸਣਹਾਰਾ ਸਚਖੰਡ ਸਾਚੇ ਦੇਸ, ਲੋਕਮਾਤ ਨਿਰਗੁਣ ਸਰਗੁਣ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਏਕਾ ਏਕ, ਏਕੰਕਾਰ ਇਕ ਅਖਵਾਈਆ।

੧੧ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਅਵਤਾਰ ਕਹਿਣ ਅਸੀਂ ਰਹੇ ਵਿਚ ਭੈ, ਹੁਕਮ ਭਵਰੀ ਵਿਚ ਭਵਾਈਆ। ਨਾਮ ਸੰਦੇਸ਼ਾ ਆਏ ਕਹਿ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਅੰਤਮ ਸਾਨੂੰ ਕਰ ਕੇ ਲੈ, ਨਾਮ ਨਿਸ਼ਾਨ ਦਿਤਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਅਵਤਾਰ ਕਹਿਣ ਅਸੀਂ ਰਹੇ ਡਰਦੇ, ਸਿਰ ਸਕਿਆ ਨਾ ਕੋਇ ਉਠਾਈਆ। ਨਾਮ ਨਿਧਾਨ ਰਹੇ ਪੜ੍ਹਦੇ, ਧੁਰ ਫ਼ਰਮਾਨ ਅਗੰਮ ਅਥਾਹੀਆ। ਲੋਕਮਾਤ ਭਾਣਾ ਰਹੇ ਜਰਦੇ, ਸਿਰ ਸਕਿਆ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਵਡ ਵਡਿਆਈਆ। ਅਵਤਾਰ ਕਹਿਣ ਅਸੀਂ ਰਹੇ ਵਿਚ ਭੌ, ਭੈ ਵਿਚ ਸੀਸ ਨਿਵਾਈਆ। ਜਗਤ ਨਾਮ ਦਾ ਦੇ ਕੇ ਗਉਂ, ਲਾਲਚ ਸਿਫਤਾਂ ਵਿਚ ਸਮਝਾਈਆ। ਸੰਦੇਸਾ ਦੇ ਕੇ ਆਪਣਾ ਨਾਉਂ, ਲੋਕਮਾਤ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੁਰੂ ਕਹਿਣ ਅਸੀਂ ਸੁਣਦੇ ਰਹੇ ਸੰਦੇਸ਼, ਸੰਧਿਆ ਪ੍ਰਭਾਤੀ ਵੰਡ ਨਾ ਕੋਇ ਵੰਡਾਈਆ। ਲਿਖਦੇ ਰਹੇ ਲੇਖ, ਸਿਫ਼ਤ ਸਿਫ਼ਤਾਂ ਵਿਚ ਸਾਲਾਹੀਆ। ਕਰਦੇ ਰਹੇ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੁਰੂ ਕਹਿਣ ਅਸੀਂ ਸੁਣਦੇ ਰਹੇ ਖ਼ਬਰ, ਫ਼ਰਮਾਨਾ ਅਗੰਮ ਅਥਾਹੀਆ। ਕਰਦੇ ਰਹੇ ਸਬਰ, ਸਤਿ ਸੰਤੋਖ ਵਿਚ ਵਡਿਆਈਆ। ਭਾਣਾ ਮੰਨਦੇ ਰਹੇ ਜਬਰ, ਸਿਰ ਸਕਿਆ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਕਰਾਈਆ। ਗੁਰੂ ਕਹਿਣ ਅਸੀਂ ਸੁਣਦੇ ਰਹੇ ਸ਼ਬਦੀ ਬਾਤ, ਬਾਤਨ ਧਿਆਨ ਲਗਾਈਆ। ਖੇਲ ਵੇਖਦੇ ਰਹੇ ਕਮਲਾਪਾਤ, ਪਤਿਪਰਮੇਸ਼ਵਰ ਕੀ ਹੁਕਮ ਵਰਤਾਈਆ। ਸਿਫ਼ਤ ਸਾਲਾਹੀ ਗਾਉਂਦੇ ਰਹੇ ਗਾਥ, ਪੜ੍ਹ ਪੜ੍ਹ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਭਗਤ ਕਹਿਣ ਭਗਵਨ ਤੱਕਿਆ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਨਿਰਗੁਣ ਨਿਰਗੁਣ ਬਣ ਕੇ ਸੱਜਣ ਸਾਕ, ਨਾਤਾ ਆਤਮਾ ਪਰਮਾਤਮਾ ਜੋੜ ਜੁੜਾਈਆ। ਸੋਹੰ ਸ਼ਬਦ ਦੇ ਕੇ ਗਾਥ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਨਾਮ ਇਕ ਦਰਸਾਈਆ। ਭਗਤ ਕਹਿਣ ਪ੍ਰਭ ਭਗਤੀ ਦੇਵੇ ਜੋਗ, ਜੁਗਤੀ ਆਪਣੇ ਹੱਥ ਰਖਾਈਆ। ਨਿਰਗੁਣ ਧਾਰ ਕਰ ਸੰਜੋਗ, ਮੇਲਾ ਮੇਲੇ ਸਹਿਜ ਸੁਭਾਈਆ। ਦਰਸ਼ਨ ਦੇ ਅਮੋਘ, ਅਗੰਮ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੱਟਣਹਾਰਾ ਹਉਮੇ ਰੋਗ, ਹੰ ਬ੍ਰਹਮ

❋

❋

ਪੜਦਾ ਦਏ ਚੁਕਾਈਆ। ਭਗਤ ਕਹਿਣ ਪ੍ਰਭ ਆਦੀ ਮੀਤ ਮੁਰਾਰਾ, ਅੰਤ ਸੰਗ ਰਖਾਈਆ। ਨਿਰਗੁਣ ਨੂਰ ਜੋਤ ਉਜਿਆਰਾ, ਸਰਗੁਣ ਤਤ ਦਏ ਵਡਿਆਈਆ। ਕਲ ਕਲਕੀ ਲਏ ਅਵਤਾਰਾ, ਖੇਲ ਖੇਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਭਗਤਨ ਆਪਣਾ ਰੰਗ ਚੜ੍ਹਾਈਆ।

੧੨ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਅਵਤਾਰ ਕਹਿਣ ਭਗਤ ਦਵਾਰ ਹੋਣਾ ਕਿਆਮ, ਸਤਾਰਾਂ ਹਾੜ ਸੋਭਾ ਪਾਈਆ। ਪੈਗ਼ੰਬਰ ਕਹਿਣ ਖੇਲ ਕਰਨਾ ਅਗੰਮ ਅਮਾਮ, ਅਮਲ ਤੋਂ ਬਾਹਰ ਆਪਣਾ ਹੁਕਮ ਵਰਤਾਈਆ। ਗੁਰ ਕਹਿਣ ਝਗੜਾ ਮੁਕਣਾ ਤਮਾਮ, ਧਾਰ ਪਿਛਲੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪੰਜਾਂ ਲਿਖਾਰੀਆਂ ਇਕ ਇਕ ਲਿਆਉਣਾ ਅਸ਼ਟਾਮ, ਸਵਾ ਰੁਪਈਆ ਵੰਡ ਵੰਡਾਈਆ। ਸਾਡਾ ਲੇਖਾ ਲਿਖਿਆ ਜਾਏ ਬਨਾਮ, ਨਾਮ ਨਾਮ ਨਾਲ ਮਿਲਾਈਆ। ਭੇਵ ਚੁਕਣਾ ਜ਼ਿਮੀਂ ਅਸਮਾਨ, ਦੋ ਜਹਾਨ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਅਵਤਾਰ ਕਹਿਣ ਲੇਖਾ ਸ਼ਬਦ ਹੋਵੇ ਤਹਿਰੀਰੀ, ਤਾਰੀਖ ਤਵਾਰੀਖ ਦਏ ਗਵਾਹੀਆ। ਪੈਗ਼ੰਬਰ ਕਹਿਣ ਝਗੜਾ ਮੇਟਣਾ ਸ਼ਾਹ ਹਕੀਰੀ, ਫ਼ਕੀਰੀ ਧੁਰ ਦੀ ਇਕ ਸਮਝਾਈਆ। ਗੁਰ ਕਹਿਣ ਸ਼ਰਅ ਦੀ ਦਿਸੇ ਨਾ ਕੋਇ ਜ਼ੰਜੀਰੀ, ਬੰਧਨ ਬੰਧ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਕਹਿਣ ਅਸਾਂ ਲੇਖ ਲਿਖਾਉਣਾ ਸੱਚਾ, ਸਚ ਸਚ ਸੁਣਾਈਆ। ਪੈਗ਼ੰਬਰ ਕਹਿਣ ਹੁਕਮ ਰਹਿਣ ਨਹੀਂ ਦੇਣਾ ਕੱਚਾ, ਕੱਚਾ ਤੰਦ ਨਾ ਕੋਇ ਵਖਾਈਆ। ਗੁਰੂ ਕਹਿਣ ਏਕਾ ਸ਼ਬਦ ਗੁਰਦੇਵ ਮੰਨਣਾ ਧੁਰ ਦਾ ਬੱਚਾ, ਦੂਜਾ ਅਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਅਵਤਾਰ ਕਹਿਣ ਪਹਿਲੋਂ ਲਿਖਾਰੀਆਂ ਦੇਣਾ ਇਕਬਾਲ, ਮੁਖੋਂ ਕਹਿ ਕੇ ਦੇਣ ਜਣਾਈਆ। ਅਸੀਂ ਆਦਿ ਅੰਤ ਦੇ ਤੇਰੇ ਬਾਲ, ਜਗਤ ਮਾਤ ਪਿਤ ਨਾ ਕੋਇ ਵਡਿਆਈਆ। ਆ ਵੇਖ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣੀ ਧਾਰ ਪ੍ਰਗਟਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਫੇਰ ਸਾਡਾ ਲਿਖਣਾ ਹਿਸਾਬ, ਨਿਸਬਤ ਸਮਝ ਕੋਇ ਨਾ ਪਾਈਆ। ਪਹਿਲਾ ਅੱਖਰ ਪਹਿਲਾ ਬਾਬ, ਅੰਕ ਹਿੱਸਾ ਪਹਿਲਾ ਜੋੜ ਜੁੜਾਈਆ। ਜਿਸ ਕਾਰਨ ਨਾਨਕ ਵਜਾਈ ਰਬਾਬ, ਰਬੀਉਲ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਅਵਤਾਰ ਪੈਗ਼ੰਬਰ ਕਹਿਣ ਲੇਖਾ ਸ਼ਬਦ ਗੁਰੂ ਇਤਹਾਸ, ਇਤਮੀਨਾਨ ਨਾਲ ਨਾਲ ਦ੍ਰਿੜਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਲ ਵਰਤਾਈਆ। ਪ੍ਰਗਟ ਹੋ ਕੇ ਪ੍ਰਿਥਵੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਇਕ ਵਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਹੋਇਆ ਅੰਤ ਬਿਆਨ, ਅੱਗੇ ਹਲਫ਼ ਲੈਣਾ ਉਠਾਈਆ। ਪਿਛਲੀ ਸ਼ਰਅ ਛੱਡੀ ਸ਼ੈਤਾਨ, ਸ਼ਰੀਅਤ ਵਿਚ ਨਾ ਕੋਇ ਲੜਾਈਆ। ਨਾਤਾ ਤੋੜ ਕੇ ਦੀਨ ਮਜ਼੍ਹਬ ਈਮਾਨ, ਅਮਨ ਦਾ ਮਾਲਕ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖਾ ਜਾਣ ਜੀਵ ਇਨਸਾਨ, ਕੂਕਰ ਸਵਾਨ ਵੇਖੇ ਥਾਉਂ ਥਾਈਂਆ।

੧੩ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਰਾਮ ਕਹੇ ਸੁਣ ਕ੍ਰਿਸ਼ਨ, ਕ੍ਰਿਸ਼ਨ ਦਿਆਂ ਦ੍ਰਿੜਾਈਆ। ਹਜ਼ਰਤ ਈਸਾ ਮੂਸਾ ਮੁੰਹਮਦ ਮੈਨੂੰ ਦਿਸਣ, ਜੋਤੀ ਧਾਰ ਸੋਭਾ ਪਾਈਆ। ਨਾਨਕ ਗੋਬਿੰਦ ਗੁਰਦੇਵ ਦਸ ਬਣੇ ਸਿੱਖਣ, ਮਿਤਰ ਪਿਆਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਾਮ ਕਹੇ ਕ੍ਰਿਸ਼ਨ ਕੀ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਹਜ਼ਰਤ ਈਸਾ ਮੂਸਾ ਮੁਹੰਮਦ ਮੈਨੂੰ ਦਿਸਣ ਨਾਲ, ਵੱਖਰਾ ਨਜ਼ਰ ਕੋਇ ਨਾ ਆਈਆ। ਨਾਨਕ ਗੋਬਿੰਦ ਰੂਪ ਦੱਸ ਪੁਰਖ ਅਕਾਲ, ਅਕਲ ਕਲਧਾਰੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਰਤਾਈਆ। ਰਾਮ ਕਿਹਾ ਕ੍ਰਿਸ਼ਨ ਕੀ ਕਰੇ ਭਗਵੰਤ, ਭਗਵਨ ਖੇਲ ਖਿਲਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਇਕੋ ਦਿਸੇ ਸੰਗਤ, ਸਗਲਾ ਸੰਗ ਬਣਾਈਆ। ਨਾਨਕ ਗੋਬਿੰਦ ਧਾਰ ਦਿਸੇ ਬਾਹਰ ਜੇਰਜ ਅੰਡਜ, ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਰਾਮ ਕਹੇ ਕ੍ਰਿਸ਼ਨ ਜੁਗ ਚੌਕੜੀ ਬੀਤੇ, ਬਾਤਨ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਮ ਕਹੇ ਕ੍ਰਿਸ਼ਨ ਕੀ ਹਰਿ ਹਰਿ ਖੇਲ ਕਰਨਾ, ਕਰਤਾ ਕੀ ਵਡਿਆਈਆ। ਜਿਸ ਮੇਟ ਕੇ ਵਰਨਾਂ ਬਰਨਾਂ, ਜ਼ਾਤਾਂ ਪਾਤਾਂ ਦੇਣਾ ਮਿਟਾਈਆ। ਸਚ ਦਵਾਰ ਦੀ ਦੱਸ ਕੇ ਸਰਨਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਮ ਕਹੇ ਕ੍ਰਿਸ਼ਨ ਕੀ ਖੇਲ ਕਰਨਾ ਕਾਹਨਾ, ਕਾਹਨ ਦੇਣਾ ਜਣਾਈਆ। ਕ੍ਰਿਸ਼ਨ ਕਿਹਾ ਸਾਡਾ ਦੇਸ ਹੋਇਆ ਬੇਗਾਨਾ, ਮਾਲਕ ਨਜ਼ਰ ਕੋਇ ਨਾ ਆਈਆ। ਜਗਤ ਜੁਗ ਚੀਥੜ ਹੋਇਆ ਪੁਰਾਣਾ, ਗੰਦਗੀ ਪਰੇ ਦੇਣੀ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਰਾਮ ਕਹੇ ਕ੍ਰਿਸ਼ਨ ਕਥਾ ਕੀ ਕਹਾਣੀ, ਕਹਿ ਕੇ ਦਿਆਂ ਜਣਾਈਆ। ਪੈਗ਼ੰਬਰੋ ਇਹ ਖੇਲ ਜੁਗ ਪੁਰਾਣੀ, ਚੌਕੜੀ ਚਲੀ ਆਈਆ। ਬਿਨਾ ਪ੍ਰਭੂ ਕਿਰਪਾ ਕਰੇ ਨਾ ਕੋਇ ਸਾਵਧਾਨੀ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਤ ਆਪ ਰਖਾਈਆ। ਰਾਮ ਕਹੇ ਕ੍ਰਿਸ਼ਨ ਸਾਥੋਂ ਲੇਖ ਲਿਖਾੳਣ ਲੱਗਾ, ਇਸ਼ਟਾਮ ਇਸ਼ਟ

❋

❋

ਵਾਲੇ ਮੰਗਾਈਆ। ਚਾਰੋਂ ਕੁੰਟ ਫਿਰੇ ਭੱਜਾ, ਦਹਿ ਦਿਸ਼ਾ ਫੋਲ ਫੁਲਾਈਆ। ਸਾਡਾ ਵਧੇ ਕੋਇ ਨਾ ਅੱਗਾ, ਅੱਗੇ ਦਾ ਲੇਖਾ ਦਿਤਾ ਮੁਕਾਈਆ। ਸਾਹਿਬ ਸੁਲਤਾਨ ਬਣ ਸੂਰਾ ਸਰਬਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਚਲਾਏ ਆਪਣੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਆਪਣੀ ਦਇਆ ਕਮਾਈਆ।

੧੪ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਅਵਤਾਰ ਪੈਗ਼ੰਬਰ ਗੁਰੂ ਕਹਿਣ ਅਕਬਾਲੇ ਹੂ, ਇਕਬਾਲ ਅਕਲ ਬੁੱਧੀ ਤੋਂ ਬਾਹਰ ਜਣਾਈਆ। ਜਿਸ ਦਾ ਹੁਕਮ ਹਾਕਮ ਬੁਤ ਰੂਹ, ਰੂਹੇ ਰਵਾਂ ਦਏ ਵਡਿਆਈਆ। ਜਿਸ ਦਾ ਨੂਰ ਜ਼ਹੂਰ ਨੂਰੀ ਹੂਬਹੂ, ਹਰ ਹਿਰਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਖੇਲ ਕਰੇ ਖ਼ੁਦਾ ਤੁਆਲਾ, ਤੁਅਲੁਕ ਸਭ ਦਾ ਵੇਖ ਵਖਾਈਆ। ਪਾਵੇ ਸਾਰ ਅਦਨਾ ਆਅਲਾ, ਅਮੀਰ ਗ਼ਰੀਬ ਖੋਜ ਖੁਜਾਈਆ। ਲਹਿਣਾ ਦੇਣਾ ਵੇਖੇ ਮਾਜ਼ੀ ਹਾਲਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਰੱਬੀ ਨੂਰ ਅਲਾਹ, ਏਕੰਕਾਰ ਇਕ ਵਡਿਆਈਆ। ਸ਼ਬਦੀ ਕਲਮੇ ਦਿਤੀ ਸਚ ਸਲਾਹ, ਸਿਫ਼ਤ ਸਿਫ਼ਤ ਵਿਚੋਂ ਪਰਗਟਾਈਆ। ਨਵ ਨੌਂ ਚਾਰ ਦਾ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੱਸਣਹਾਰਾ ਧੁਰ ਦਾ ਰਾਹ, ਰਹਿਬਰ ਅਗੰਮ ਅਥਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸ਼ਬਦ ਸੰਦੇਸ਼ਾ ਕਲਮਾ ਦੇਵੇ ਨਾਲ ਵਜ਼ਾਹਤ, ਵਜੂਹ ਵਸਲ ਦਾ ਝਗੜਾ ਰਿਹਾ ਮੁਕਾਈਆ। ਚਾਰ ਜੁਗ ਦੇ ਜੋ ਬਣੇ ਰਹੇ ਰਾਹਕ, ਦੀਨ ਮਜ਼੍ਹਬ ਹੱਕ ਫੱਕ ਨਾ ਕੋਇ ਵਖਾਈਆ। ਅਲਿਫ਼ ਯੇ ਦੇ ਬਣੇ ਰਹੇ ਗਾਹਕ, ਅੱਖਰ ਅੱਖਰਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਚ ਘਰ, ਜੋ ਸਚ ਦੇ ਬਣੇ ਰਹੇ ਸਾਹਿਤ, ਸਹਿਜ ਨਾਲ ਖੋਜ ਖੁਜਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਦੱਸੇ ਨਾਮ ਕਲਮਾ ਅਗੰਮ, ਮਜ਼ਮੂਨ ਮੰਜ਼ਲ ਪਿਛਲੀ ਰਿਹਾ ਚੁਕਾਈਆ। ਧੁਰ ਦਾ ਹੁਕਮ ਬਣਾ ਕਾਨੂੰਨ, ਕਾਏਨਾਤ ਦਾ ਕਾਇਦਾ ਦੇ ਉਲਟਾਈਆ। ਪਿਆਰ ਮੁਹੱਬਤ ਵਿਚ ਬਣਨਾ ਦੱਸੇ ਮਮਨੂਨ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਬਣਨਾ ਇਕ ਕਬੀਲਾ, ਕਿਬਲੇ ਅਜ਼ ਦਏ ਵਡਿਆਈਆ। ਨੂਰੀ ਅੱਲਾ ਅਲਾਹ ਬਣ ਵਸੀਲਾ, ਵਸਤ ਅਮੋਲਕ ਇਕ ਵਰਤਾਈਆ। ਪੰਜਾਂ ਪਿਆਰਿਆਂ ਸੱਜੀ ਹਥੇਲੀ ਨਿਸ਼ਾਨ ਲਾਉਣਾ ਪੀਲਾ, ਪਲਕਾਂ ਦੇ ਉਤੇ ਚਰਨ ਧੂੜੀ ਲੈਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਖੇਲੇ ਖੇਲ ਨਿਆਰੀ, ਅਗੰਮੜੀ ਕਾਰ ਕਮਾਈਆ। ਪੈਰਾਂ ਤੋਂ ਨੰਗੇ ਹੋਣ ਪੰਜ ਪੁਜਾਰੀ, ਪੂਜਾ ਜੁਗ ਜਨਮ ਦੀ ਝੋਲੀ ਪਾਈਆ। ਪੰਜਾਂ ਲਿਖਾਰੀਆਂ ਕੱਜਲ ਪਾਉਣਾ ਇਕ ਧਾਰੀ,

❋

❋

ਸੂਤਰ ਪੰਜ ਪੰਜ ਲੰਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਭ ਦਾ ਪੂਰਾ ਹੋਣਾ ਵਾਅਦਾ, ਵਾਹਵਾ ਵੱਜੇ ਵਧਾਈਆ। ਅੱਗੇ ਰਹਿਣਾ ਨਹੀਂ ਕੋਈ ਅਲਹਿਦਾ, ਅੱਲਾ ਰਾਮ ਵਾਹਿਗੁਰੂ ਵੰਡ ਨਾ ਕੋਇ ਵੰਡਾਈਆ। ਏਕਾ ਹੁਕਮ ਸਭ ਨੇ ਮੰਨਣਾ ਬਾਕਾਇਦਾ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗ ਚੌਕੜੀ ਸਭ ਦਾ ਅੰਤਰ ਲਏ ਜਾਇਜ਼ਾ, ਨਾਜਾਇਜ਼ ਕਾਰ ਨਾ ਕੋਇ ਕਮਾਈਆ।