੧੫ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ
ਭਗਵਨ ਦੇ ਥਾਂ ਮਾਣ ਦਵਾਇਆ ਭਗੌਤੀ, ਭਗਵਤੀ ਆਪਣਾ ਹੁਕਮ ਵਰਤਾਈਆ। ਕਾਜ ਰਚਾਇਆ ਅਦੌਤੀ, ਝਗੜਿਆਂ ਵਿਚ ਵਡਿਆਈਆ। ਖੇਲ ਖਿਲਾਇਆ ਬਨੌਟੀ, ਲੋਕਮਾਤ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਨਹਾਰ ਅਖਵਾਈਆ। ਭਗਵਨ ਥਾਂ ਭਗੌਤੀ ਕਰਾਈ ਪੂਜਾ, ਸਿਲ ਪਾਹਨ ਸੰਗ ਮਿਲਾਈਆ। ਇਸ਼ਟ ਇਸ਼ਟ ਦਾ ਰੂਪ ਦੂਜਾ, ਦੁਤੀਆ ਭਾਉ ਜਗਤ ਲੋਕਾਈਆ। ਆਪਣਾ ਭੇਵ ਰਖਾਇਆ ਗੁੱਝਾ, ਚਾਰ ਜੁਗ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮੀ ਹੁਕਮ ਬਦਲਾਈਆ। ਭਗਵਨ ਥਾਂ ਭਗਵਤੀ ਕੀਤੀ ਸਿਧ, ਸਾਧਨਾ ਸਮਝ ਕਿਸੇ ਨਾ ਆਈਆ। ਚੰਡੀ ਚੰਡਿਕਾ ਬਣਾ ਕੇ ਜ਼ਿਦ, ਜ਼ੇਰ ਜ਼ਬਰ ਵਿਚ ਰਖਾਈਆ। ਅਛਲ ਛਲ ਆਪਣਾ ਕਾਰਜ ਕਰਕੇ ਸਿਧ, ਸਿਧਾਂਤ ਜਗਤ ਵਾਲਾ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਭਗੌਤੀ ਹੋਈ ਮਾਤ ਪ੍ਰਧਾਨ, ਪ੍ਰਥਮ ਰੂਪ ਦਿਤਾ ਦਰਸਾਈਆ। ਇਹ ਸਭ ਤੋਂ ਵਡਾ ਖੇਲ ਸ੍ਰੀ ਭਗਵਾਨ, ਅਛਲ ਛਲਧਾਰੀ ਆਪ ਕਰਾਈਆ। ਅਵਤਾਰ ਪੈਗ਼ੰਬਰ ਗੁਰੂ ਬਣਾ ਬਲਵਾਨ, ਤਨ ਵਜੂਦ ਘਾਉ ਏਸੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਚੁਕਾਈਆ। ਭਗਵਨ ਥਾਂ ਭਗਵਤੀ ਹੋਈ ਪ੍ਰਗਟ, ਪ੍ਰਗਟ ਆਪਣਾ ਆਪ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਬਦਲਦੀ ਰਹੀ ਕਰਵਟ, ਨਿਰਗੁਣ ਸਰਗੁਣ ਧਾਰ ਹਿਲਾਈਆ। ਮਾਰਗ ਪੈਂਡਾ ਰਾਹ ਦੱਸਦੀ ਰਹੀ ਮਰਘਟ, ਆਪ ਆਪਣਾ ਬਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਖਾਈਆ। ਭਗੌਤੀ ਕਹੇ ਮੇਰਾ ਨਾਮ ਅਨੋਖਾ, ਸ਼ਕਤੀ ਜੋਤ ਗੁਰ ਗਏ ਸਮਝਾਈਆ। ਮੈਂ ਪ੍ਰਗਟ ਹੋਣਾਂ ਸਮੇਂ ਅਨੁਸਾਰ ਜਗਤ ਮੌਕਾ, ਮੁਕੰਮਲ ਆਪਣਾ ਹੁਕਮ ਦਰਸਾਈਆ। ਮੈਂ ਖੇਲ ਖਿਲਾਵਾਂ ਜਗਤ ਜੀਵ ਖਉਕਾ, ਭੌ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਭਗਵਤੀ ਕਹੇ ਮੇਰਾ ਨਾਤਾ ਨਾਲ ਭਵਾਨੀ, ਭੁਜਾਂ ਬਾਹਵਾਂ ਨਾਲ ਵਡਿਆਈਆ। ਮੇਰੀ ਗੋਬਿੰਦ ਨਾਲ ਨਿਸ਼ਾਨੀ, ਨਿਸ਼ਾਨਾ ਗੋਬਿੰਦ
❋
❋
ਗਿਆ ਸਮਝਾਈਆ। ਜਿਸ ਨੇ ਬੱਚਿਆਂ ਦੀ ਲਈ ਕੁਰਬਾਨੀ, ਕਰ ਹੱਥਾਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਆਦਿ ਜੁਗਾਦਿ ਘਰ, ਗ੍ਰਹਿ ਆਪਣਾ ਆਪ ਪ੍ਰਗਟਾਈਆ। ਭਗੌਤੀ ਕਹੇ ਮੈਨੂੰ ਝੁਕਦੇ ਰਹੇ ਸੀਸ, ਜਗਤ ਜੀਵ ਧਿਆਨ ਲਗਾਈਆ। ਮੇਰੇ ਪਿਛੇ ਭੁੱਲ ਗਿਆ ਇਸ਼ਟ ਜਗਦੀਸ਼, ਜਗਦੀਸ਼ਰ ਭੈ ਨਾ ਕੋਇ ਰਖਾਈਆ। ਮੇਰੀ ਧਾਰ ਜਗਤ ਜਵਾਰੀ ਰੀਤ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਭਗੌਤੀ ਕਹੇ ਮੇਰਾ ਰੂਪ ਜਗਤ ਧਾਤ, ਮਾਨਵ ਰੰਗ ਨਾ ਕੋਇ ਰੰਗਾਈਆ। ਮੈਂ ਜੁਗ ਜੁਗ ਹਿੱਸੇ ਵੰਡੇ ਪ੍ਰਾਂਤ, ਦੀਨ ਦੁਨੀ ਵੇਖ ਵਖਾਈਆ। ਭਰਮ ਭੁਲੇਖੇ ਪਾਏ ਭਰਾਂਤ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗੌਤੀ ਕਹੇ ਮੇਰੀ ਲੇਖੇ ਲਾਉਣੀ ਗੋਬਿੰਦ ਵਾਲੀ ਓਹ ਰਾਤ, ਜਿਸ ਰਾਤ ਤਨ ਨਾਲੋਂ ਲਾਹ ਕੇ ਮਾਛੂਵਾੜੇ ਪ੍ਰਭ ਚਰਨਾਂ ਵਿਚ ਟਿਕਾਈਆ।
੧੬ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ
ਅਵਤਾਰ ਪੈਗ਼ੰਬਰ ਗੁਰ ਕਹਿਣ ਸੌਣਾ ਨਹੀਂ ਸੋਲਾਂ ਹਾੜ ਦੀ ਰੈਣਾ, ਸਚਖੰਡ ਸਚ ਧਾਰ ਵਿਚ ਆਪਣਾ ਆਪ ਪ੍ਰਗਟਾਈਆ। ਪੁਰਖ ਅਕਾਲ ਦੀਨ ਦਿਆਲ ਦਾ ਮੰਨਣਾ ਸ਼ਬਦ ਅਗੰਮੀ ਕਹਿਣਾ, ਜਿਸ ਨੂੰ ਦੋ ਜਹਾਨ ਸੁਣਨ ਕੋਇ ਨਾ ਪਾਈਆ। ਅੰਤ ਅਖ਼ੀਰ ਸਤਿ ਸਚ ਦਾ ਲਹਿਣਾ, ਲਹਿਣੇਦਾਰ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਪ੍ਰਗਟਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਰੈਣ ਸਬਾਈ ਜਾਗਣਾ, ਸਚਖੰਡ ਸਾਚੇ ਵੱਜੇ ਵਧਾਈਆ। ਚਾਰ ਜੁਗ ਦਾ ਪਿਛਲਾ ਕੀਤਾ ਤਿਆਗਣਾ, ਤ੍ਰੈਗੁਣ ਦਾ ਲੇਖਾ ਰਹੇ ਨਾ ਰਾਈਆ। ਆਪ ਆਪਣਾ ਆਪ ਸਾਧਣਾ, ਦੁਤੀਆ ਭਉ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅੱਜ ਦੀ ਰੈਣ ਨਾ ਹੋਏ ਆਲਸ, ਦਰਗਾਹ ਸਾਚੀ ਅਸਲ ਦਈਏ ਜਣਾਈਆ। ਅਸਾਂ ਸਭ ਨੇ ਰੂਪ ਧਾਰਨਾ ਖ਼ਾਲਸ, ਖ਼ਾਕੀ ਤਨ ਵੰਡ ਨਾ ਕੋਇ ਵੰਡਾਈਆ। ਜਗਤ ਸ਼ਰਅ ਬਣੇ ਨਾ ਕੋਇ ਸਾਲਸ, ਵਿਚੋਲਾ ਮਜ਼੍ਹਬ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਭਿੰਨੜੀ ਰੈਣ ਆਵੇ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਕਰੇ ਖੇਲ ਪੁਰਖ ਸਮਰਥਾ, ਸਾਹਿਬ ਸਵਾਮੀ ਵਡ ਵਡਿਆਈਆ। ਜਿਸ ਦਾ ਚਾਰ ਜੁਗ ਨਾਮ ਕਲਮੇ ਵਿਚ ਸਿਫ਼ਤੀ ਖੇਲ ਖੇਲਿਆ ਯਥਾਰਥ ਯਥਾ, ਯਦੀ ਆਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅੱਜ ਦੀ ਰੈਣ ਵਿਸ਼ਨ ਬ੍ਰਹਮਾ ਸ਼ਿਵ ਉਠਣਾ, ਨਿਰਗੁਣ ਧਾਰ ਧਾਰ ਵਿਚੋਂ ਲੈਣੀ ਅਗੰੜਾਈਆ। ਸਭ ਨੇ ਪ੍ਰਭ ਦੀ ਚਰਨ ਧੂੜ ਧੋਣਾ ਮੁਖੜਾ, ਸਤਿ
❋
❋
ਸਰੂਪ ਇਕੋ ਸੋਭਾ ਪਾਈਆ। ਨੇਤਰ ਖੋਲ੍ਹ ਵੇਖਣਾ ਸਾਡਾ ਪੈਂਡਾ ਅੰਤਮ ਮੁਕਣਾ, ਚਾਰ ਜੁਗ ਦੀ ਸ਼ਰਅ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਵਿਸ਼ਨ ਬ੍ਰਹਮਾ ਸ਼ਿਵ ਹੋਸ਼ ਸੰਭਾਲੋ, ਸੰਬਲ ਵੇਖਣਾ ਬੇਪਰਵਾਹੀਆ। ਦੋ ਜਹਾਨ ਨਿਰਗੁਣ ਧਾਰ ਬਿਨ ਸਰਗੁਣ ਰੂਪ ਭਾਲੋ, ਜ਼ਿਮੀਂ ਅਸਮਾਨਾਂ ਤੋਂ ਪਰੇ ਖੋਜ ਖੁਜਾਈਆ। ਇਕ ਸੰਦੇਸ਼ਾ ਨਾਨਕ ਧਾਰ ਦੇਣਾ ਲਾਲੋ, ਲਾਲ ਰੰਗ ਦਾ ਮਸਤਕ ਕਰ ਕੇ ਮਸਤਕ ਨਾਨਕ ਲਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰੈਣ ਸਬਾਈ ਸੁਣਨਾ ਗੀਤ, ਸਚਖੰਡ ਗ੍ਰਹਿ ਵੱਜੇ ਵਧਾਈਆ। ਪੁਰਖ ਅਕਾਲ ਦੀਨ ਦਿਆਲ ਦੋ ਜਹਾਨ ਬਦਲ ਦੇਣੀ ਰੀਤ, ਰੀਤੀਵਾਨ ਆਪਣੀ ਕਾਰ ਕਮਾਈਆ। ਸਤਿ ਧਰਮ ਦਾ ਮਾਰਗ ਲਾ ਕੇ ਠੀਕ, ਰਾਸਤਾ ਬਰਾਸਤਾ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਵੇਖ ਅੰਧੇਰਾ ਤਾਰੀਕ, ਤਾਰੀਖ ਤਵਾਰੀਖ ਪਿਛਲੀ ਦਏ ਬਦਲਾਈਆ। ਅਵਤਾਰ ਪੈਗ਼ੰਬਰ ਕਹਿਣ ਰੈਣ ਸਬਾਈ ਚੰਗੀ, ਗੁਰੂ ਗੁਰਦੇਵ ਦਏ ਸਮਝਾਈਆ। ਗੋਬਿੰਦ ਪਿਛਲੀ ਕਢਣੀ ਸੰਧੀ, ਜਿਹੜੀ ਸੰਧਿਆ ਵੇਲੇ ਪੁਰਖ ਅਕਾਲ ਸਮਝਾਈਆ। ਸੰਦੇਸ਼ਾ ਦਿਤਾ ਕਲਜੁਗ ਅੰਤ ਆਵੇ ਸੂਰਾ ਸਰਬੰਗੀ, ਸ਼ਾਹ ਸੁਲਤਾਨਾ ਧੁਰਦਰਗਾਹੀਆ। ਓਸ ਵੇਲੇ ਤੇਈ ਗੁਰਮੁਖਾਂ ਆਪਣੀ ਪਿੱਠ ਕਰਨੀ ਨੰਗੀ, ਪੁਸ਼ਤ ਉਤੇ ਗੋਬਿੰਦ ਲੈਣਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਆਪਣੇ ਹੱਥ ਰਖਾਈਆ। ਰੈਣ ਕਹੇ ਮੇਰੇ ਹੱਥ ਜੋੜੇ, ਦੋ ਜਹਾਨਾਂ ਸੀਸ ਨਿਵਾਈਆ। ਜਿਸ ਵੇਲੇ ਪੁਰਖ ਅਕਾਲਾ ਸਾਹਿਬ ਸਤਿਗੁਰ ਸ਼ਬਦੀ ਧਾਰ ਚੜ੍ਹੇ ਘੋੜੇ, ਅਗੰਮ ਅਗੰਮੜਾ ਵੇਸ ਵਟਾਈਆ। ਉਸ ਵੇਲੇ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਹੋਵਣ ਕੋਲੇ, ਨੇਰਨ ਨੇਰਾ ਸੀਸ ਨਿਵਾਈਆ। ਪੰਜ ਗੁਰਮੁਖ ਬੱਚੇ ਬਾਲ ਅਵਸਥਾ ਰੰਗ ਦੇ ਹੋਣ ਗੋਰੇ, ਹੱਥ ਗੋਡਿਆਂ ਉਤੇ ਟਿਕਾਈਆ। ਪੰਜਾਂ ਗੁਰਮੁਖਾਂ ਪਿੱਠ ਤੇ ਬੱਧੇ ਹੋਣ ਜੋੜੇ, ਤਲਾ ਬਾਹਰ ਸੋਭਾ ਪਾਈਆ। ਤੇਈ ਗੁਰਮੁਖ ਬਣੇ ਹੋਣ ਢੋਰੇ, ਬੁੱਧੀ ਸਮਝ ਨਾ ਕੋਇ ਚਤੁਰਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਵਰ ਪਾਉਣਾ ਜਿਹਾ ਲੋੜੇ, ਲੋੜੀਂਦਾ ਸੱਜਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਦੋਹਰੇ, ਦੂਏ ਦਾ ਏਕਾ ਰੂਪ ਦਰਸਾਈਆ।
੧੭ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਦੁਪਿਹਰ ਇਸ਼ਨਾਨ ਦੇ ਸਮੇਂ
ਸਚਖੰਡ ਸਚ ਦਵਾਰ ਸਚ ਧਾਰ ਹੋਈ ਸਵਾਧਾਨ, ਏਕਾ ਏਕ ਰੂਪ ਦਰਸਾਈਆ। ਤੇਈ ਅਵਤਾਰ ਕਹਿਣ ਵੇਖੋ ਧੁਰ ਦਾ ਰਾਮ, ਰਾਮ ਰਾਮ ਰੂਪ ਵਡਿਆਈਆ। ਪੈਗ਼ੰਬਰ ਕਹਿਣ ਤੱਕੀਏ ਇਕ ਅਮਾਮ, ਜਲਵਾਗਰ ਨੂਰ ਇਲਾਹੀਆ। ਗੁਰ ਦਸ ਕਹਿਣ ਸਾਡਾ ਸ਼ਹਿਨਸ਼ਾਹ ਸੁਲਤਾਨ, ਪੁਰਖ ਅਕਾਲਾ ਬੇਪਰਵਾਹੀਆ। ਜਿਸ ਦੇ ਜੁਗ ਚੌਕੜੀ ਗਾਉਂਦੇ ਆਏ ਗਾਣ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਉਹ ਨਵ ਨੌਂ ਚਾਰ ਪਿਛੋਂ
❋
❋
ਸਭ ਦਾ ਬਦਲਣ ਲੱਗਾ ਵਿਧਾਨ, ਪਿਛਲੀ ਰੇਖਾ ਰਿਹਾ ਬਦਲਾਈਆ। ਸਤਿਗੁਰ ਸਾਚਾ ਸਚ ਕਰ ਪ੍ਰਵਾਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਰਿਹਾ ਸਮਝਾਈਆ। ਜੋਤੀ ਜਾਤਾ ਪੁਰਖ ਬਿਧਾਤਾ ਸਾਡਾ ਸਭ ਦਾ ਇਕੋ ਬਣ ਕੇ ਕਾਹਨ, ਕਾਹਨ ਕਾਹਨਾ ਰੰਗ ਰੰਗਾਈਆ। ਧੰਨ ਭਾਗ ਸਚਖੰਡ ਸਖ਼ੀਆਂ ਕਰੇ ਪਰਵਾਨ, ਸਾਖਿਆਤ ਆਪਣੀ ਕਲ ਧਰਾਈਆ। ਜੋਤੀ ਧਾਰ ਤਕੀਏ ਲੋਕਮਾਤ ਖੇਲ ਮਹਾਨ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਲਹਿਣਾ ਦੇਣਾ ਚੁਕਾਏ ਤੇਈ ਅਵਤਾਰਾਂ ਆਣ, ਆਣ ਆਪਣੀ ਇਕ ਮਨਾਈਆ। ਧਰਮ ਦੇ ਖਾਰੇ ਚੜ੍ਹ ਕੇ ਨੌਜਵਾਨ, ਸੂਰਬੀਰ ਸੁਲਤਾਨ ਪੜਦਾ ਦਏ ਉਠਾਈਆ। ਤੇਈ ਗੁਰਮੁਖ ਕਰਾਉਣ ਇਸ਼ਨਾਨ, ਇਸ਼ਾਰਾ ਸਚਖੰਡ ਸਮਝਾਈਆ। ਤੇਈ ਬੀਬੀਆਂ ਗਾਵਣ ਗਾਣ, ਗੀਤ ਸੁਹਾਗੀ ਸਤਿਗੁਰ ਪੂਰਾ ਧੁਰ ਦਾ ਮਾਹੀਆ। ਇਸ ਨੇ ਦੋ ਜਹਾਨਾਂ ਬਣਨਾ ਹੁਕਮਰਾਨ, ਨਾਮ ਸੰਦੇਸਾ ਇਕ ਦ੍ਰਿੜਾਈਆ। ਸਤਿਜੁਗ ਸਚ ਬਣਾਏ ਵਿਧਾਨ, ਜ਼ਾਤ ਪਾਤ ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਜਿਸ ਵੇਲੇ ਅਨੰਦ ਕਾਰਜ ਹੋਇਆ ਕਰਨ ਵਿਚ ਜਹਾਨ, ਸ੍ਰਿਸ਼ਟ ਸਬਾਈ ਏਕਾ ਖੇਲ ਖਿਲਾਈਆ। ਪੰਜ ਗੁਰਮੁਖ ਲਾੜੇ ਲਾੜੀ ਨੂੰ ਸਦਾ ਕਰਾਇਆ ਕਰਨ ਇਸ਼ਨਾਨ, ਦੂਸਰ ਭੇਖ ਨਾ ਕੋਇ ਬਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬੋਲਣ ਨਾਲ ਜ਼ਬਾਨ, ਮੁਖੋਂ ਕੂਕ ਕੂਕ ਸੁਣਾਈਆ। ਦਰਗਹ ਸਾਚੀ ਸਚਖੰਡ ਹੋਵਣ ਪਰਵਾਨ, ਪਰਵਾਨੇ ਗੁਰਮੁਖ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡਾ ਆਇਆ ਸਗਨ ਦਿਹਾੜਾ, ਜੋਤੀ ਜੋਤ ਵੱਜੇ ਵਧਾਈਆ। ਅਸੀਂ ਤੱਕੀਏ ਧੁਰ ਦਾ ਲਾੜਾ, ਜਿਸ ਲਾੜੀ ਜੋਤੀ ਧਾਰ ਲੈਣੀ ਪਰਨਾਈਆ। ਸਭ ਨੂੰ ਬਣਾਏ ਸਤਿ ਸਚ ਦੀ ਨਾਰਾ, ਨਰ ਨਰਾਇਣ ਆਪਣੀ ਦਇਆ ਕਮਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਮਾਤਲੋਕ ਅਵਤਾਰ ਪੈਗ਼ੰਬਰ ਗੁਰ ਰਿਹਾ ਕਵਾਰਾ, ਪਰਗਟ ਸਾਖਿਆਤ ਹਰਿ ਕੰਤ ਨਾ ਕੋਇ ਹੰਢਾਈਆ। ਕਿਰਪਾ ਨਿਧਾਨ ਠਾਕਰ ਸਵਾਮੀ ਅਚਰਜ਼ ਖੇਲ ਕੀਆ ਦੁਬਾਰਾ, ਸਰਗੁਣ ਨਿਰਗੁਣ ਰੂਪ ਬਣਾਈਆ। ਤੇਈ ਅਵਤਾਰ ਕਹਿਣ ਸਾਡੀ ਨਿਮਸਕਾਰਾ, ਨਮੋ ਨਮੋ ਸੀਸ ਝੁਕਾਈਆ। ਧੰਨ ਵਡਿਆਈ ਸਾਡਾ ਲੇਖਾ ਪੂਰਾ ਕੀਤਾ ਜਿਸ ਨੂੰ ਕਹਿੰਦੇ ਚੌਬੀਸਾ ਕਲਕੀ ਅਵਤਾਰਾ, ਅਵਤਰ ਆਪਣੀ ਕਲ ਵਰਤਾਈਆ। ਜਿਸ ਲੋਕਮਾਤ ਵਿਚੋਂ ਸ਼ਬਦੀ ਘੱਲੀ ਅੰਮ੍ਰਿਤ ਧਾਰਾ, ਸਚਖੰਡ ਦਿਤੀ ਪਹੁੰਚਾਈਆ। ਸਾਨੂੰ ਕਰ ਕੇ ਠੰਡੀ ਠਾਰਾ, ਠਾਕਰ ਆਪਣਾ ਰੰਗ ਰੰਗਾਈਆ। ਸਾਡਾ ਖ਼ੁਸ਼ੀਆਂ ਦਾ ਵਿਵਹਾਰਾ, ਵਿਵਹਾਰੀ ਹੋ ਕੇ ਆਪਣਾ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕੀਤੇ ਖ਼ਬਰਦਾਰਾ, ਲਾਗੀ ਦੀਨ ਦੁਨੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਉਠਾਈਆ। ਅਵਤਾਰ ਪੈਗ਼ੰਬਰ ਕਹਿਣ ਜੋ ਸਰਗੁਣ ਧਾਰ ਨਹਾਤਾ ਕੇਸੀ, ਕੇਸਗੜ੍ਹ ਦਾ ਲੇਖਾ ਪੂਰ ਕਰਾਈਆ। ਜੋ ਵਾਅਦਾ ਕੀਤਾ ਦਸ ਦਸਮੇਸੀ, ਦੀਨ ਦਿਆਲਾ ਪੁਰਖ ਅਕਾਲਾ ਝੋਲੀ ਰਿਹਾ ਪਾਈਆ। ਉਹਨੇ ਖੇਲ ਅਗੰਮੀ ਸਤਿ ਸਰੂਪੀ ਵੇਖੀ, ਜਿਸ ਨੂੰ ਵਖਾਵਣਹਾਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਧਾਰ ਅਸੀਂ ਅੱਗੇ ਰਹਿਣਾ ਨਹੀਂ ਪਰਦੇਸੀ, ਪਰਦੇਸ ਦਾ ਝਗੜਾ ਦਿਤਾ ਮੁਕਾਈਆ। ਸੇਵਾ ਕਰਨੀ ਕਰਨੀ ਨਾਲ ਨੇਕੀ, ਦੁਤੀਆ ਭਾਉ ਦਿਤਾ ਮਿਟਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚ ਦਵਾਰੇ ਰਿਹਾ ਵੇਖੀ, ਵੇਖਣਹਾਰਾ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸੌਹਰਾ ਪਈਆ ਆਪੇ ਬਣ ਕੇ ਬੇਟਾ ਬੇਟੀ, ਨਾਰ ਕੰਤ ਆਪਣਾ ਰੂਪ ਦਰਸਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਸਗਣ ਮਨਾਈਏ ਸਚ, ਸਚ ਮਿਲੀ ਵਡਿਆਈਆ। ਸਾਡਾ ਲੇਖਾ ਮੁਕਣਾ ਅੱਜ, ਘੜੀ ਸੁਲਖਣੀ ਸੋਭਾ ਪਾਈਆ। ਅਸਾਂ ਗੀਤ ਸੁਹਾਗੀ ਸੁਣਨੇ ਰੱਜ, ਬਿਨ ਕੰਨਾਂ ਕੰਨ ਲਗਾਈਆ। ਧੰਨ ਵਡਿਆਈ ਜੇ ਸਾਹਿਬ ਸਵਾਮੀ ਅੰਤਰਜਾਮੀ ਸਾਨੂੰ ਮਾਤਲੋਕ ਲਏ ਸੱਦ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਅਸੀਂ ਆਈਏ ਭੱਜ ਭੱਜ, ਸਗਨ ਮਨਾਉਣ ਥਾਈਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੂਪ ਦਰਸਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਨੂੰ ਚੜ੍ਹਿਆ ਤੇਲ ਅਪਾਰਾ, ਅਪਰੰਪਰ ਦਿਤਾ ਚੜ੍ਹਾਈਆ। ਜੋਤੀ ਧਾਰ ਕਿਰਨ ਕਿਰਨ ਕਰ ਸ਼ਿੰਗਾਰਾ, ਰੂਪ ਅਨੂਪ ਦਿਤਾ ਸਮਝਾਈਆ। ਨੂਰ ਨੁਰਾਨਾ ਮਾਰ ਚਮਤਕਾਰਾ, ਜੋਬਨ ਸੋਹਣਾ ਦਿਤਾ ਬਣਾਈਆ। ਸਤਿ ਸਰੂਪ ਬਣਾ ਕੇ ਨਾਰਾ, ਮੇਲਾ ਮੇਲੇ ਸਹਿਜ ਸੁਭਾਈਆ। ਨਾਮ ਨਿਧਾਨਾ ਕੱਜਲ ਪਾ ਕੇ ਧਾਰਾ, ਬਿਨ ਨੈਣ ਨੈਣ ਮਟਕਾਈਆ। ਸੋਹਣਾ ਸੀਸ ਬਣਾ ਰੰਗ ਚੜ੍ਹਾ ਅਪਾਰਾ, ਅਪਰੰਪਰ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਨਾਨਕ ਦਾਦਕ ਦੋ ਜਹਾਨ, ਸੋਹਣੀ ਖ਼ੁਸ਼ੀ ਮਨਾਈਆ। ਸਚ ਝੂਠ ਦਾ ਦੋਵੇਂ ਲੈ ਕੇ ਆਏ ਦਾਨ, ਝੋਲੀ ਸਭ ਦੀ ਰਹੇ ਭਰਾਈਆ। ਝੂਠੇ ਸੱਚੇ ਗਾਉਂਦੇ ਗਾਣ, ਗਾ ਗਾ ਰਹੇ ਸੁਣਾਈਆ। ਕੌੜੇ ਮਿੱਠੇ ਖਾ ਪਕਵਾਨ, ਮਨ ਆਤਮਾ ਰਹੇ ਭਰਮਾਈਆ। ਅਸੀਂ ਹੋ ਗਏ ਹੈਰਾਨ, ਹੈਰਾਨੀ ਵਿਚ ਸੁਣਾਈਆ। ਕਿਹੜਾ ਰੱਖੀਏ ਦਾਨ, ਕਵਣ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੋ ਜਹਾਨ ਲਿਆਏ ਸਾਡੇ ਬਸਤਰ, ਸੋਹਣਾ ਰੰਗ ਰੰਗਾਈਆ। ਜਗਤ ਸ਼ਿੰਗਾਰ ਲਿਆਏ ਸ਼ਸਤਰ, ਸ਼ਸਤਰ ਨਾਲ ਵਡਿਆਈਆ। ਫੇਰ ਵੇਖਿਆ ਅੰਤਰ, ਅੰਤਸ਼ ਖੋਜ ਖੁਜਾਈਆ। ਪ੍ਰਭ ਦਾ ਖੇਲ ਨਿਰੰਤਰ, ਨਿਰਵੈਰ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਆਏ ਸੂਟ, ਸੋਹਣਾ ਰੂਪ ਦਰਸਾਈਆ। ਲੈ ਕੇ ਆਏ ਉੱਤਰ ਪੂਰਬ ਪੱਛਮ ਦੱਖਣ ਚਾਰੇ ਕੂਟ, ਬਚਿਆ ਰਹਿਣ ਕੋਇ ਨਾ ਪਾਈਆ। ਪੰਜ ਵਿਕਾਰੀ ਨਾਲ ਰਲਾਏ ਦੂਤ, ਹੰਕਾਰੀ ਸੰਗ ਬਣਾਈਆ। ਜਾਂ ਅਸਾਂ ਕਪੜੇ ਫੋਲੇ ਵਿਚੋਂ ਨਿਕਲੀ ਦੀਨ ਮਜ਼੍ਹਬ ਦੀ ਛੂਤ, ਜ਼ਾਤ ਪਾਤੀ ਆਪਣਾ ਰੰਗ ਬਦਲਾਈਆ। ਅਸਾਂ ਹੱਸ ਕੇ ਕਿਹਾ ਇਨ੍ਹਾਂ ਬਸਤਰਾਂ ਨਾਲੋਂ ਚੰਗੀ ਪ੍ਰਭ ਚਰਨਾਂ ਦੀ ਧੂੜੀ ਵਿਭੂਤ, ਵਿਭੂਤੀ ਧੁਰ ਦੀ ਸੋਭਾ ਪਾਈਆ। ਹੁਣ ਅਸੀਂ ਲੋਕਮਾਤ ਵਿਚੋਂ ਕਰ ਕੇ ਆ ਗਏ ਕੂਚ, ਕੂਚੇ ਗਲੀ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਾਰ ਜੁਗ ਦੀ ਵਾਸਨਾ ਸਾਡਾ ਆਇਆ ਜੇਵਰ, ਜਗਤ ਸੁਨਿਆਰ ਘੜਾਈਆ। ਪ੍ਰਭ ਦਾ ਨਾਮ ਕਲਮਾ ਸਾਡੇ ਬਣ ਗਏ ਜੇਠ ਦੇਵਰ, ਇਸ਼ਾਰੇ ਇਸ਼ਾਰੇ ਨਾਲ ਬਦਲਾਈਆ। ਦੀਨ ਮਜ਼੍ਹਬ ਦੀ ਸ਼ਰਅ ਬਣ ਗਈ ਸਾਡੇ ਸਗਨਾਂ ਵਾਲੇ ਤੇਵਰ, ਤ੍ਰੈਗੁਣ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰ ਗੁਰੂ ਗੁਰ ਸਤਿਗੁਰ ਦੀਖਿਆ, ਦੇਖਿਆ
❋
❋
ਅਗੰਮ ਅਪਾਰ। ਜਿਸ ਦਾ ਭਵਿਖਤਾਂ ਵਿਚ ਲੇਖ ਲਿਖਿਆ, ਕਲਮ ਸ਼ਾਹੀ ਕਰ ਤਿਆਰ। ਜਿਸ ਨੇ ਸ੍ਰਿਸ਼ਟੀ ਦੱਸੀ ਮਿਥਿਆ, ਥਿਰ ਰਹੇ ਨਾ ਕੋਇ ਸੰਸਾਰ। ਸੋ ਖੇਲ ਖੇਲੇ ਰੂਪ ਧਰ ਕੇ ਵੱਡਾ ਨਿੱਕਿਆ, ਨਿਰਗੁਣ ਨੂਰ ਜੋਤ ਉਜਿਆਰ। ਜਿਸ ਦਾ ਲੇਖ ਕਦੇ ਨਾ ਮਿਟਿਆ, ਨਾ ਕੋਇ ਮੇਟੇ ਮੇਟਣਹਾਰ। ਅੰਤ ਅਖ਼ੀਰ ਸਭ ਦਾ ਕਢੇ ਸਿੱਟਿਆ, ਸਿੱਟੇਬਾਜ਼ੀ ਦੱਸ ਸੰਸਾਰ। ਜਿਸ ਸ਼ੇਰ ਸਿੰਘ ਦੇ ਨਿਸ਼ਾਨ ਲਗਾਇਆ ਗਿਟਿਆ, ਪੂਰਨ ਵਿਚ ਪੂਰਨ ਜੋਤ ਕਰ ਉਜਿਆਰ। ਸਭ ਦਾ ਬਣ ਕੇ ਮਿਤਿਆ, ਪਿਤਾ ਪੁਰਖ ਅਕਾਲ। ਜਗਤ ਜਹਾਨ ਵੇਖਿਆ, ਹੋ ਕੇ ਨਦਰੀ ਨਦਰ ਨਿਹਾਲ। ਗੋਬਿੰਦ ਬਣਾ ਕੇ ਬੇਟਿਆ, ਧਰਨੀ ਧਰਤ ਸੁਹਾਏ ਸੱਚੀ ਸਰਕਾਰ। ਬਣ ਕੇ ਖੇਵਟ ਖੇਟਿਆ, ਬੇੜਾ ਚਲਾਏ ਦੋ ਜਹਾਨ। ਜੇਹੜਾ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਲੇਖਾ ਆਪਣੇ ਵਿਚ ਲਪੇਟਿਆ, ਉਹ ਸਭ ਨੂੰ ਦਏ ਵਖਾਲ। ਨਿਰਗੁਣ ਧਾਰ ਕਰ ਕੇ ਹੇਤਿਆ, ਸੰਬਲ ਖੇਲ ਕਰੇ ਕਮਾਲ। ਛਡ ਕੇ ਜੰਗਲ ਜੂਹ ਉਜਾੜ ਪਹਾੜ ਰੇਤਿਆ, ਸਾਢੇ ਤਿੰਨ ਹੱਥ ਵਸੇ ਦੀਨ ਦਿਆਲ। ਸਚਖੰਡ ਦਵਾਰੇ ਖੋਲ੍ਹ ਕੇ ਭੇਤਿਆ, ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਲਿਆ ਉਠਾਲ। ਪਿਛਲਾ ਭਵਿਖਤ ਕਰਾਇਆ ਚੇਤਿਆ, ਚੇਤਨ ਕਰ ਕੇ ਸਵਾਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਮਿਹਰਵਾਨ। ਅਵਤਾਰ ਪੈਗ਼ੰਬਰ ਗੁਰ ਕਹਿਣ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਗਾਉਂਦੇ, ਗਾ ਗਾ ਖ਼ੁਸ਼ੀ ਬਣਾਈਆ। ਸੁਰ ਨਰ ਫੁੱਲ ਬਰਸਾਉਂਦੇ, ਵਿਸ਼ਨ ਬ੍ਰਹਮਾ ਸ਼ਿਵ ਭੱਜਣ ਚਾਈਂ ਚਾਈਂਆ। ਜੋਤੀ ਧਾਰ ਸੀਸ ਨਿਵਾਉਂਦੇ, ਬਿਨ ਸੀਸ ਸੀਸ ਸਰਨਾਈਆ। ਦੂਰ ਦੁਰਾਡੇ ਰਾਹ ਤਕਾਉਂਦੇ, ਬਿਨ ਅੱਖਾਂ ਅੱਖ ਉਠਾਈਆ। ਜੋ ਵੇਲਾ ਵਕਤ ਸੁਹਾਉਂਦੇ, ਸੋ ਗੁਰਮੁਖ ਪ੍ਰਭ ਦਾ ਰੂਪ ਜਣਾਈਆ। ਸੋ ਸਨਮੁਖ ਦਰਸ਼ਨ ਪਾਉਂਦੇ, ਦਰਸ ਦੀਦਾਰ ਨੂਰ ਇਲਾਹੀਆ। ਧੁਰ ਦਾ ਲਾੜਾ ਵਿਚ ਬਹਾਉਂਦੇ, ਚਾਰੋਂ ਕੁੰਟ ਘੇਰਾ ਪਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਲੇਖਾ ਪੂਰ ਕਰਾਉਂਦੇ, ਅਗਲਾ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰਮੁਖ ਸਾਰੇ ਲਾ ਲਉ ਚਰਨ ਧੂੜੀ, ਬੈਠੇ ਬੈਠੇ ਧਿਆਨ ਲਗਾਈਆ। ਤੁਹਾਡੀ ਸਾਡੀ ਆਸਾ ਹੋਵੇ ਪੂਰੀ, ਨਿਰਾਸਾ ਰਹਿਣ ਕੋਇ ਨਾ ਪਾਈਆ। ਤੁਹਾਡਾ ਹਜ਼ੂਰ ਬੈਠਾ ਤੁਹਾਡੀ ਵਿਚ ਹਜ਼ੂਰੀ, ਹਜ਼ਰਤ ਦੇਣ ਗਵਾਹੀਆ। ਸਾਡੇ ਅਨੰਦ ਕਾਰਜ ਦੀ ਭਗਤੋ ਦੇ ਦਿਉ ਮਨਜ਼ੂਰੀ, ਹੱਥ ਦੋਵੇਂ ਉਪਰ ਉਠਾਈਆ। ਜਿਸ ਵੇਲੇ ਸਚਖੰਡ ਆਉਗੇ ਆਪਣੇ ਵਿਆਹ ਦੀ ਤੁਹਾਨੂੰ ਸਭ ਨੂੰ ਨਾਮ ਦੀ ਖਵਾਵਾਂਗੇ ਚੂਰੀ, ਚਾਰ ਜੁਗ ਦਾ ਝਗੜਾ ਪਿਛਲਾ ਮੁਕਾਈਆ। ਜੇਹੜੀ ਮੰਜ਼ਲ ਸਮਝੋ ਦੂਰੀ, ਉਹ ਨੇਰਨ ਨੇਰਾ ਨਜ਼ਰੀ ਆਈਆ। ਇਹ ਸ੍ਰਿਸ਼ਟੀ ਵੇਖੋ ਕੂੜੀ, ਸਗਲਾ ਸੰਗ ਨਾ ਕੋਇ ਬਣਾਈਆ। ਤੁਹਾਡੇ ਪ੍ਰੇਮ ਦੀ ਤੁਹਾਡੀ ਝੋਲੀ ਜ਼ਰੂਰ ਪਏ ਮਜ਼ਦੂਰੀ, ਸ਼ਹਿਨਸ਼ਾਹ ਲੇਖਾ ਸਭ ਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਭ ਨੂੰ ਦਏ ਸਰੂਰੀ, ਸਰੂਰ ਆਪਣਾ ਆਪ ਚੜ੍ਹਾਈਆ।
❋
❋
੧੭ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਇਸ਼ਨਾਨ ਤੋਂ ਬਾਅਦ ਮੂੰਹ ਮਿੱਠਾ ਕਰਾਉਣ ਸਮੇਂ
ਗੁਰਮੁਖ ਪਿਆਰ ਸਦਾ ਰਸ ਮਿੱਠਾ, ਘਿਰਤ ਖੰਡ ਗਵਾਹੀਆ। ਜੇਹੜਾ ਚਾਰ ਜੁਗ ਕਿਸੇ ਨਹੀਂ ਡਿੱਠਾ, ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਵਿਚ ਸੁਣਾਈਆ। ਮਿਹਰਵਾਨ ਹੋ ਕੇ ਪੁਰਖ ਅਕਾਲ ਸਨਮੁਖ ਕਿਸੇ ਨਹੀਂ ਦਿੱਤਾ, ਹੱਥੋ ਹੱਥ ਨਾ ਕਿਸੇ ਫੜਾਈਆ। ਸ਼ਬਦ ਸੰਦੇਸ਼ੇ ਵਿਚ ਸੁਣਾ ਕੇ ਚਿੱਠਾ, ਸਭ ਦੇ ਹੱਥ ਗਿਆ ਪਰਚਾਈਆ। ਧੁਰ ਦਾ ਲੇਖਾ ਮਾਤਲੋਕ ਕਿਸੇ ਨਾ ਲਿਖਾ, ਨਾ ਕੋਇ ਲੇਖਣੀ ਦਏ ਗਵਾਹੀਆ। ਸਿਰਫ਼ ਨੌਂ ਵਾਰ ਗੋਬਿੰਦ ਨੇ ਕਿਹਾ ਉਹ ਗੁਰਮੁਖ ਮੇਰਿਆ ਸਿੱਖਾ, ਸਿੰਘ ਤੇਰੀ ਚਤੁਰਾਈਆ। ਜਿਸ ਵੇਲੇ ਆਵੇ ਮੇਰਾ ਪੁਰਖ ਅਕਾਲ ਪਿਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਉਹ ਤੁਹਾਡਾ ਅੰਨ ਖਾ ਕੇ ਰੁੱਖਾ ਮਿੱਸਾ, ਮਿਸਲ ਦੋ ਜਹਾਨ ਦਏ ਬਣਾਈਆ। ਤੁਹਾਡੇ ਪ੍ਰੇਮ ਪਿਆਰ ਦਾ ਆਪਣੇ ਅੰਦਰ ਰੱਖੇ ਮਿੱਠਾ, ਮਿਠਤ ਤੁਹਾਡੇ ਵਿਚੋਂ ਪਰਗਟਾਈਆ। ਜਨ ਭਗਤੋ ਤੁਹਾਡਾ ਲੇਖਾ ਸਭ ਦਾ ਕਰ ਕੇ ਚਿੱਟਾ, ਚਿੱਟੇ ਉਤੇ ਆਪਣੇ ਚਿੱਟੇ ਦੀ ਮੋਹਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਭ ਦਾ ਪੂਰ ਕਰਾਈਆ।
੧੭ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਘੋੜੇ ਦੀ ਵਾਗ ਗੁੰਦਣ ਸਮੇਂ
ਜ਼ੀਨ ਪਾਖਰ ਚਰਨ ਧਰਿਆ ਰਕਾਬ, ਹਰਿਕ੍ਰਿਸ਼ਨ ਰਕਾਬ ਗੰਜ ਜਣਾਈਆ। ਅਵਤਾਰ ਪੈਗ਼ੰਬਰ ਗੁਰੂਆਂ ਕਰਨਾ ਅਦਾਬ, ਸੀਸ ਸਿਲਸਿਲੇ ਵਾਰ ਨਿਵਾਈਆ। ਖੇਲ ਕਰਨਾ ਪਰਮ ਪੁਰਖ ਪ੍ਰਭ ਆਪ, ਆਪਣੀ ਧਾਰ ਪਰਗਟਾਈਆ। ਜਿਸ ਨੂੰ ਸਭ ਨੇ ਮੰਨਿਆ ਬਾਪ, ਪਿਤਾ ਪੁਰਖ ਅਕਾਲ ਖ਼ੁਦ ਖ਼ੁਦਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਆਤਮ ਪਰਮਾਤਮ ਮੇਲ ਮਿਲਾਈਆ। ਦੋ ਜਹਾਨਾਂ ਖੇਲ ਕਰਨਾ ਸਾਖਿਆਤ, ਪਰਦਾ ਓਹਲਾ ਰਹੇ ਨਾ ਰਾਈਆ। ਅਵਤਾਰ ਪੈਗ਼ੰਬਰਾਂ ਪੂਰਾ ਕਰਨਾ ਭਵਿਖਤ ਵਾਕ, ਗੁਰੂ ਗੁਰਦੇਵ ਰਾਹ ਤਕਾਈਆ। ਝਗੜਾ ਮੇਟਣਾ ਜ਼ਾਤ ਪਾਤ, ਦੀਨ ਮਜ਼੍ਹਬ ਦੀ ਸ਼ਰਅ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਆਪ ਹੁਕਮ ਵਰਤਾਈਆ। ਸਤਿਗੁਰ ਅਰਜਨ ਕਿਹਾ ਬੁੱਢੇ ਬਾਬੇ, ਨਿਰਗੁਣ ਸ਼ਬਦ ਜੋਤ ਸਮਝਾਈਆ। ਨਿਗਹ ਮਾਰ ਵਿਚ ਕਾਅਬੇ, ਕਰਬਲੇ ਤੋਂ ਪਰੇ ਅੱਖ ਉਠਾਈਆ। ਪੁਰਖ ਅਕਾਲ ਖੇਲ ਖਿਲਾਉਣਾ ਧਰਨੀ ਧਰਤ ਧਵਲ ਉਤੇ ਵਾਘੇ, ਰਾਵੀ ਦਏ ਗਵਾਹੀਆ। ਜੋਤੀ ਸ਼ਬਦੀ ਧਾਰ ਚਰਨ ਧਰ ਵਿਚ ਰਕਾਬੇ, ਭਗਵਨ ਆਪਣਾ ਹੁਕਮ ਵਰਤਾਈਆ। ਸੰਬਲ ਸੁਹਾਉਣਾ ਦੇਸ ਮਾਝੇ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ।
੧੭ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਜਲੂਸ ਦਰਬਾਰ ਵਿਚ ਪੁੱਜਣ ਤੇ
ਅਵਤਾਰ ਪੈਗ਼ੰਬਰ ਗੁਰ ਕਹਿਣ ਵੇਖਿਆ ਖੇਲ ਕਮਲਾਪਾਤੀ, ਜੋਤ ਸ਼ਬਦ ਧਾਰ ਦੋ ਜਹਾਨ ਵੱਜੀ ਵਧਾਈਆ। ਧਰਨੀ ਧਰਤ ਧਵਲ ਧੌਲ ਭਗਤ ਸੁਹੇਲੇ ਜਿਸ ਦੇ ਬਣੇ ਬਰਾਤੀ, ਬਰਾਦਰੀ ਆਤਮ ਪਰਮਾਤਮ ਮੇਲ ਮਿਲਾਈਆ। ਦੀਨ ਮਜ਼੍ਹਬ ਦਾ ਝਗੜਾ ਛੱਡਿਆ ਲੇਖਾ ਮੁਕਿਆ ਜ਼ਾਤ
❋
❋
ਪਾਤੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਇਆ ਗਾਥੀ, ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਸਿਖਿਆ ਆਏ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਮੁਕੀ ਸਭ ਦੀ ਵਾਟੀ, ਪੈਂਡਾ ਪੰਧ ਰਿਹਾ ਨਾ ਰਾਈਆ। ਖ਼ੁਸ਼ੀ ਹੋਣੀ ਹਾੜ ਸਤਾਰਾਂ ਰਾਤੀ, ਸੰਮਤ ਸ਼ਹਿਨਸ਼ਾਹੀ ਛੇ ਦਏ ਗਵਾਹੀਆ। ਹੁਕਮ ਮਿਲਣਾ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚਖੰਡ ਦਵਾਰੇ ਸਾਡੀ ਸ਼ਾਦੀ, ਨਕਾਹ ਨਕਾਹ ਨਿਰਗੁਣ ਜੋਤ ਨੂਰ ਕਰਾਈਆ। ਸਦੀ ਚੌਧਵੀਂ ਅੰਤ ਅਖ਼ੀਰ ਲੋਕਮਾਤ ਹੋਣੀ ਬਰਬਾਦੀ, ਅੱਗੇ ਹੋ ਨਾ ਕੋਇ ਬਚਾਈਆ। ਜੋ ਸੰਦੇਸ਼ਾ ਦੇ ਕੇ ਗਈ ਅਜੀਤ ਜੁਝਾਰ ਦੀ ਦਾਦੀ, ਗੁਜ਼ਰੀ ਗੁਜ਼ਰਿਆ ਹਾਲ ਸੁਣਾਈਆ। ਕਲਜੁਗ ਅੰਤ ਬਿਨਾ ਸ੍ਰੀ ਭਗਵੰਤ ਰਹਿਣਾ ਨਹੀਂ ਕੋਈ ਗਾਡੀ, ਗਾਈਡ ਨਜ਼ਰ ਕੋਇ ਨਾ ਆਈਆ। ਇਕੋ ਸ਼ਬਦ ਗੁਰੂ ਗੁਰਦੇਵ ਸਭ ਦਾ ਬਣਨਾ ਢਾਡੀ, ਲੱਖ ਚੁਰਾਸੀ ਅੰਦਰ ਵੜ ਕੇ ਨਾਮ ਸੋਹਲਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਵੇਖੇ ਧਰਮ ਧਾਰ ਦੇ ਜਾਂਞੀ, ਜੰਞੂ ਬੋਦੀ ਟਿੱਕਾ ਮੁੱਛ ਦਾੜ੍ਹੀ ਕੇਸ ਵੰਡ ਨਾ ਕੋਇ ਵੰਡਾਈਆ। ਹਿੰਦੂ ਮੁਸਲਿਮ ਸਿਖ ਈਸਾਈ ਧਰਮ ਦੀ ਧਾਰ ਬਰਾਤ ਸਾਂਝੀ, ਦੀਨ ਮਜ਼੍ਹਬ ਰੂਪ ਨਾ ਕੋਇ ਦਰਸਾਈਆ। ਜਿਸ ਨੇ ਖੇਲ ਖੇਲਣਾ ਝਗੜਾ ਮੁਕਾਉਣਾ ਰੁਪਾ ਚਾਂਦੀ, ਤਾਰਾ ਚੰਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣੋ ਅਗੰਮ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਸ਼ਬਦ ਸੰਦੇਸ਼ਾ ਦਏ ਸ੍ਰੀ ਭਗਵਾਨ, ਹਰਿ ਭਗਵਨ ਬੇਪਰਵਾਹੀਆ। ਜਿਸ ਦਾ ਲੇਖਾ ਜ਼ਿਮੀ ਅਸਮਾਨ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਉਹ ਸਭ ਦੀ ਕਰੇ ਪਹਿਚਾਨ, ਬੇਪਹਿਚਾਨ ਪਰਦਾ ਆਪ ਉਠਾਈਆ। ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਵੱਲ ਕੀਤਾ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਸਾਰੇ ਹੋਵੋ ਸਵਾਧਾਨ, ਸ੍ਰਿਸ਼ਟੀ ਦ੍ਰਿਸ਼ਟੀ ਵੇਖੋ ਥਾਉਂ ਥਾਈਂਆ। ਅਵਤਾਰੋ ਆਪਣਿਆਂ ਪ੍ਰੇਮੀਆਂ ਦੀ ਲਾਓ ਮੀਜ਼ਾਨ, ਲੇਖਾ ਲਿਖ ਕੇ ਦਿਉ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਅਗੰਮ ਅਥਾਹ, ਹਰਿ ਕਰਤਾ ਆਪ ਦ੍ਰਿੜਾਈਆ। ਸਦੀ ਚੌਧਵੀਂ ਹਾੜ ਸਤਾਰਾਂ ਧੁਰ ਦਾ ਸਾਹ, ਥਿਤ ਵਾਰ ਮਿਲੇ ਵਡਿਆਈਆ। ਭਗਤ ਸੁਹੇਲੇ ਬਣਨ ਗਵਾਹ, ਹਰਿਜਨ ਸਾਚੇ ਨਾਲ ਮਿਲਾਈਆ। ਅਵਤਾਰ ਪੈਗ਼ੰਬਰ ਗੁਰ ਹਰਿ ਕੰਤ ਸੁਹਾਗੀ ਲਏ ਪਰਨਾ, ਪਰਮ ਪੁਰਖ ਆਪਣੇ ਕੰਠ ਲਗਾਈਆ। ਦੀਨ ਮਜ਼੍ਹਬ ਦਾ ਝਗੜਾ ਮੁਕੇ ਥਾਉਂ ਥਾਂ, ਨੌਂ ਖੰਡ ਪ੍ਰਿਥਮੀ ਇਕੋ ਹੁਕਮ ਵਰਤਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਸਭ ਨੇ ਲੈਣਾ ਗਾ, ਜ਼ਿਮੀਂ ਅਸਮਾਨਾਂ ਇਕੋ ਰੰਗ ਅਲਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਵੇਖੇ ਥਾਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਸਤਿ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਸਭ ਦੀ ਪਕੜੇ ਬਾਂਹ, ਬਾਜ਼ੂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਖੇਲ ਵਖਾਈਆ। ਅਵਤਾਰ ਕਹਿਣ ਸਾਡੀ ਰੀਤੀ ਵੇਖੀ ਬੇਦੀ, ਵੇਦੀ ਵੇਦ ਸ਼ਾਸਤਰ ਫੋਲ ਫੁਲਾਈਆ। ਪੁਰਖ ਅਕਾਲਾ
❋
❋
ਦੀਨ ਦਿਆਲਾ ਬਣ ਕੇ ਭੇਦੀ, ਪੜਦਾ ਅੰਦਰੇ ਅੰਦਰ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਲੇਖ ਲੇਖਣੀ ਲੇਖੀ, ਲਿਖ ਲਿਖ ਆਏ ਸਮਝਾਈਆ। ਅੰਤ ਲੋਕਮਾਤ ਬਣ ਪਰਦੇਸੀ, ਬੇਵਤਨ ਹੋ ਕੇ ਆਪਣਾ ਵਤਨ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਵਿਸ਼ਨ ਬ੍ਰਹਮਾ ਸ਼ਿਵ ਧਰਮ ਦਵਾਰੇ ਬਣਨਾ ਲਾਗੀ, ਥਿਤ ਹਾੜ ਸਤਾਰਾਂ ਵੱਜੇ ਵਧਾਈਆ। ਦਸ ਬੀਸ ਅੰਤਰ ਨਿਰੰਤਰ ਸੁਰਤੀ ਸਭ ਦੀ ਹੋਵੇ ਜਾਗੀ, ਜਾਗਰਤ ਜੋਤ ਜੋਤ ਰੁਸ਼ਨਾਈਆ। ਨਿਰਗੁਣ ਜੋਤ ਪਰਮ ਪੁਰਖ ਜੋਤ ਨਾਲ ਹੋਵੇ ਸ਼ਾਦੀ, ਸ਼ਾਦਿਆਨਾ ਧਰਮ ਦੇਣਾ ਵਜਾਈਆ। ਸਚਖੰਡ ਵਿਚ ਪ੍ਰਭ ਭਗਤਾਂ ਦੀ ਥੋੜੀ ਜੇਹੀ ਆਬਾਦੀ, ਆਬਾਦਕਾਰ ਸੰਤ ਸੁਹੇਲੇ ਸੋਭਾ ਪਾਈਆ। ਸਾਰੇ ਨਿਗਾਹ ਮਾਰ ਕੇ ਵੇਖੋ ਦੀਨ ਦੁਨੀਆ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਹੋ ਗਈ ਬਾਗੀ, ਭੈ ਭੌ ਨਾ ਕੋਇ ਰਖਾਈਆ। ਅਨਹਦ ਸ਼ਬਦ ਦਾ ਬਣੇ ਕੋਇ ਨਾ ਰਾਗੀ, ਪੁਸਤਕ ਪੜ੍ਹ ਪੜ੍ਹ ਝਟ ਲੰਘਾਈਆ। ਧੁਨ ਆਤਮਕ ਸ਼ਬਦ ਦਾ ਬਣੇ ਕੋਇ ਨਾ ਢਾਡੀ, ਢੋਲਕ ਛੈਣੇ ਰਹੇ ਖੜਕਾਈਆ। ਮਨ ਕਲਪਣਾ ਜਾਵੇ ਕਿਸੇ ਨਾ ਸਾਧੀ, ਸਾਧ ਸੰਤ ਰਹੇ ਕੁਰਲਾਈਆ। ਚਾਰ ਜੁਗ ਦਾ ਖੇਲ ਵੇਖਣਾ ਮਾਜ਼ੀ, ਪੜਦਾ ਹਾਲ ਦਏ ਚੁਕਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਕੋਈ ਕਰਿਓ ਨਾ ਮੂਲ ਨਾਰਾਜ਼ੀ, ਰਾਜ਼ੀ ਨਿਰਾਕਾਰ ਨਿਰੰਕਾਰ ਰਿਹਾ ਸੁਣਾਈਆ। ਵੇਖੋ ਕਲਜੁਗ ਸਭ ਤੋਂ ਵੱਡਾ ਗ਼ਾਜ਼ੀ, ਗ਼ਰਜ਼ ਸਭ ਦੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਪੁਰਖ ਅਕਾਲ ਕਹੇ ਸੁਣੋ ਹੁਕਮ ਫ਼ਰਮਾਨਾ, ਫਰਮਾਂਬਰਦਾਰੋ ਦਿਆਂ ਜਣਾਈਆ। ਅਵਤਾਰ ਪੈਗ਼ੰਬਰ ਗੁਰੂਆਂ ਮੰਨਣਾ ਭਾਣਾ, ਸਿਰ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਖੇਲ ਖਿਲਾਉਣਾ, ਖ਼ਾਲਕ ਖ਼ਲਕ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਜੀਵ ਜਗਤ ਜਹਾਨ ਰਵਾਉਣਾ, ਧੀਰਜ ਧੀਰ ਨਾ ਕੋਇ ਧਰਾਈਆ। ਝਗੜਾ ਮੇਟਣਾ ਵੇਦ ਪੁਰਾਨਾਂ, ਅੰਜੀਲ ਕੁਰਾਨ ਸ਼ਰਅ ਦਏ ਗਵਾਹੀਆ। ਇਕੋ ਪਰਮ ਪੁਰਖ ਪਰਮਾਤਮ ਪਰਵਰਦਿਗਾਰ ਧੁਰ ਦਾ ਗਾਡ ਸਭ ਨੇ ਗਾਣਾ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਪਰਮ ਪੁਰਖ ਤੇਰੀ ਜੋਤ ਜੋਤ ਦੀ ਨਾਰੀ, ਨਰ ਨਰਾਇਣ ਤੇਰੀ ਸਰਨਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਨਿਹਕਲੰਕ ਆਈ ਕਲ ਤੇਰੀ ਵਾਰੀ, ਕਲ ਕਲਕੀ ਵੇਸ ਵਟਾਈਆ। ਅਮਾਮ ਅਮਾਮਾ ਤੇਰੀ ਸਿਕਦਾਰੀ, ਸਿਰ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਤੇਰੀ ਪਨਹਾਰੀ, ਪੁਨਹ ਪੁਨਹ ਸੀਸ ਨਿਵਾਈਆ। ਅਸੀਂ ਚਾਰ ਜੁਗ ਤੇਰੇ ਨਾਮ ਦੀ ਦੱਸਦੇ ਆਏ ਕਾਰੀ, ਜੁਗ ਜੁਗ ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਤੂੰ ਖੇਲ ਖਿਲਾਉਂਦਾ ਰਿਹੋਂ ਨਿਰਗੁਣ ਜੋਤ ਬਣ ਮਦਾਰੀ, ਮੁੱਦਾ ਆਪਣਾ ਨਾ ਕਿਸੇ ਸਮਝਾਈਆ। ਥੋੜੀ ਜੇਹੀ ਮਸਤੀ ਦੇ ਕੇ ਨਾਮ ਖ਼ੁਮਾਰੀ, ਆਪ ਆਪਣਾ ਰੰਗ ਚੜ੍ਹਾਈਆ। ਦੀਨਾਂ ਮਜ਼੍ਹਬਾਂ ਦੀ ਕਰਾਉਂਦਾ ਰਿਹਾ ਤਿਆਰੀ, ਤ੍ਰੈਗੁਣ ਅਤੀਤਾ ਆਪਣੀ ਧਾਰ ਸਮਝਾਈਆ। ਮਾਨਵ ਮਾਨਵ ਮਾਨਵ ਅਸੀਂ ਕਰਦੇ ਰਹੇ ਖ਼ੁਆਰੀ, ਤੇਰੀ ਸ਼ਰਅ ਦੇ ਨਾਮ ਲੜਾਈਆ। ਤੇਰਾ ਹੁਕਮ ਖੰਡਾ ਬਣਦਾ ਰਿਹਾ ਕਟਾਰੀ, ਅੱਲਾ ਵਾਹਿਗੁਰੂ ਨਾਮ ਸਤਿ ਰਾਮ ਰਾਮ ਯੁਧ ਜੰਗ ਜਗਤ ਬਣਾਈਆ। ਤੇਰੀ ਕਲਾ ਚਲਦੀ ਰਹੀ ਅਪਾਰੀ, ਅਪਰੰਪਰ ਸਮਝ ਕਿਸੇ ਨਾ ਆਈਆ। ਅੰਤ ਵੇਖੀ ਸ੍ਰਿਸ਼ਟੀ ਸਾਰੀ, ਦ੍ਰਿਸ਼ਟੀ ਅੰਦਰ ਧਿਆਨ ਲਗਾਈਆ।
❋
❋
ਮੰਜ਼ਲ ਚੜ੍ਹੇ ਨਾ ਕੋਇ ਦੁਸ਼ਵਾਰੀ, ਦਰਗਹ ਸਚ ਸਚ ਟਿਕਾਣਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇਣਾ ਵਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਹੰਢਾਉਣਾ ਸਾਹਿਬ ਸੁਹਾਗੀ ਕੰਤ, ਕੰਤੂਹਲ ਬੇਪਰਵਾਹੀਆ। ਜਿਸ ਦਾ ਇਕੋ ਨਾਮ ਇਕੋ ਮੰਤ, ਇਕੋ ਕਲਮਾ ਦਏ ਪੜ੍ਹਾਈਆ। ਇਕੋ ਸਾਧ ਇਕੋ ਸੰਤ, ਸੂਫ਼ੀ ਇਕੋ ਰੰਗ ਰੰਗਾਈਆ। ਇਕੋ ਧਾਰ ਜੀਵ ਜੰਤ, ਹੰ ਬ੍ਰਹਮ ਦਏ ਸਮਝਾਈਆ। ਇਕੋ ਆਦਿ ਇਕੋ ਅੰਤ, ਇਕੋ ਮਧ ਵੇਖ ਵਖਾਈਆ। ਇਕੋ ਬਣਾਏ ਤੁਹਾਡੀ ਬਣਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤਤ ਸ਼ਰੀਰ ਵਜੂਦ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਗ ਅਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਸਮ ਛੱਡਿਆ ਖ਼ਾਕੀ, ਤਨ ਵਜੂਦ ਰਿਹਾ ਨਾ ਰਾਈਆ। ਦੀਨ ਮਜ਼੍ਹਬ ਛੱਡੀ ਜਮਾਤੀ, ਝਗੜਾ ਮੁਕਿਆ ਖ਼ਲਕ ਖ਼ੁਦਾਈਆ। ਪਵਣ ਸਵਾਸੀ ਛੁੱਟੀ ਹਯਾਤੀ, ਸਾਹ ਸਾਹ ਨਾ ਕੋਇ ਵਡਿਆਈਆ। ਇਕੋ ਬਖ਼ਸ਼ਿਸ਼ ਦੇ ਅਗੰਮੀ ਦਾਤੀ, ਦਇਆਵਾਨ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰੂ ਬਣਾ ਦੇ ਜਮਾਤੀ, ਨਾਮ ਅੱਖਰ ਇਕ ਪੜ੍ਹਾਈਆ। ਕਲਮਿਆਂ ਵਾਲੀ ਰਹੇ ਨਾ ਗਾਥੀ, ਅੱਖਰਾਂ ਜੋੜ ਨਾ ਕੋਇ ਜੁੜਾਈਆ। ਨਿਰਗੁਣ ਧਾਰ ਬਣ ਜਾ ਸਾਥੀ, ਸਗਲਾ ਸੰਗ ਆਪ ਨਿਭਾਈਆ। ਤੂੰ ਸਾਹਿਬ ਪੁਰਖ ਸਮਰਾਥੀ, ਪ੍ਰਭ ਦਾਤਾ ਧੁਰਦਰਗਾਹੀਆ। ਜਿਹੜੀ ਭਵਿਖਤਾਂ ਵਿਚ ਤੇਰੀ ਕਥਾ ਆਖੀ, ਕਹਿ ਕੇ ਆਏ ਸੁਣਾਈਆ। ਸਭ ਦੀ ਅੰਤਮ ਕਟ ਕੇ ਵਾਟੀ, ਵਟਣਾ ਮਲੇ ਚਾਈਂ ਚਾਈਂਆ। ਮੰਜ਼ਲ ਰਹੇ ਕੋਇ ਨਾ ਘਾਟੀ, ਮਾਰਗ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦਏ ਚੁਕਾਈਆ। ਗੁਰ ਅਵਤਾਰ ਪੈਗ਼ੰਬਰੋ ਖਾਵੋ ਇਕ ਦਵਾਰੇ ਕਸਮ, ਗੁਰੂਆਂ ਕਿਸਮ ਰਹੇ ਨਾ ਰਾਈਆ। ਤੁਹਾਡੀ ਕੰਮ ਆਈ ਕੋਈ ਨਾ ਭਸਮ, ਤਨ ਵਜੂਦ ਨਾ ਕੋਇ ਚਤੁਰਾਈਆ। ਇਕੋ ਮੇਰਾ ਅਗੰਮੀ ਇਸਮ, ਆਜ਼ਮ ਜਲਵਾਗਰ ਨੂਰ ਇਲਾਹੀਆ। ਮੈਂ ਖੇਲ ਵੇਖਣਾ ਉੱਤਰ ਪੂਰਬ ਪੱਛਮ, ਦੱਖਣ ਆਪਣੀ ਕਾਰ ਕਮਾਈਆ। ਬਿਨਾ ਭਗਤਾਂ ਤੋਂ ਸਚ ਦਵਾਰੇ ਮੂਲ ਕੋਇ ਨਾ ਵਸਣ, ਵਸਲ ਮਿਲੇ ਨਾ ਧੁਰ ਦੇ ਮਾਹੀਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਕੂੜੀ ਕਿਰਿਆ ਨਿਰਗੁਣ ਧਾਰ ਜੜ੍ਹ ਆਇਆ ਪੁੱਟਣ, ਪਟਨੇ ਵਾਲਾ ਨਾਲ ਮਿਲਾਈਆ। ਸਤਿਜੁਗ ਸਾਚਾ ਖੋਲ੍ਹੇ ਹੱਟਣ, ਦਵਾਰਾ ਇਕੋ ਇਕ ਵਖਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਸਾਰੇ ਢੋਲਾ ਰਟਣ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਪੁਰਖ ਅਕਾਲ ਦੇ ਚਰਨਾਂ ਉਤੇ ਸੀਸ ਸੁੱਟਣ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਨਾ ਕੋਇ ਚਤੁਰਾਈਆ। ਕਲਜੁਗ ਖੇਲ ਵੇਖਣ ਬਾਜ਼ੀਗਰ ਨੱਟਣ, ਸਤਿਜੁਗ ਸਾਚਾ ਲੈਣਾ ਪਰਗਟਾਈਆ। ਜਿਥੇ ਸੰਤ ਸੁਹੇਲੇ ਹੱਸਣ, ਗੁਰਮੁਖ ਗੁਰ ਗੁਰ ਵੱਜੇ ਵਧਾਈਆ। ਨਿਜ ਨੇਤਰ ਖੋਲ੍ਹ ਕੇ ਅੱਖਣ, ਲੋਚਣ ਨੈਣ ਕਰਨ ਰੁਸ਼ਨਾਈਆ। ਚੁਰਾਸੀ ਵਿਚੋਂ ਵਰੋਲ ਕੇ ਮੱਖਣ, ਹਰਿਜਨ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਅਸੀਂ ਹੋਈਏ ਵਡਭਾਗੀ, ਨਿਉਂ ਨਿਉਂ ਦਰ ਤੇ ਸੀਸ ਨਿਵਾਈਆ। ਇਕੋ ਬਣਨਾ ਰਾਗੀ, ਨਾਮ ਸੰਦੇਸ਼ਾ ਦੇ ਸੁਣਾਈਆ। ਦੀਨ ਮਜ਼੍ਹਬਾਂ ਦੀ ਮੇਟ ਕੇ ਵਾਟੀ, ਵਾਅਦਾ ਸਭ ਦਾ ਪੂਰ ਕਰਾਈਆ। ਸਾਡੇ ਸਿਖ ਮੁਰੀਦ ਸਾਥੋਂ ਹੋ ਗਏ ਬਾਗ਼ੀ, ਮਨ ਮਨਕਾ ਨਾ ਕੋਇ ਭਵਾਈਆ। ਸਭ ਦੀ ਕਾਇਆ ਹੋ ਗਈ ਦਾਗ਼ੀ, ਦੁਰਮਤ ਮੈਲ ਨਾ ਕੋਇ ਧਵਾਈਆ। ਹਉਮੇ ਹੰਗਤਾ ਬਣੀ ਕਾਗੀ,
❋
❋
ਮਾਣਕ ਮੋਤੀ ਤੇਰਾ ਨਾਮ ਚੋਗ ਨਾ ਕੋਇ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੰਤ ਅਖ਼ੀਰੀ ਹੋ ਜਾਣਾ ਨਿਕਾਹ, ਨਾਤਾ ਬਿਧਾਤਾ ਆਪਣੇ ਨਾਲ ਜੁੜਾਈਆ। ਜਿਸ ਨੂੰ ਸਤਿਗੁਰ ਨਾਨਕ ਕਿਹਾ ਚੌਥੀ ਲਾਂਵ ਤੇ ਚੌਥੀ ਮੰਜ਼ਲ ਦਾ ਵਿਵਾਹ, ਉਸ ਦਾ ਲੇਖਾ ਪੂਰ ਦੇਣਾ ਕਰਾਈਆ। ਚੌਦਾਂ ਸੌ ਤੀਹ ਪੰਨਾ ਜਿਸ ਦੀ ਸ਼ਹਾਦਤ ਦੇਵੇ ਤੇ ਗੁਰੂ ਅਰਜਨ ਹੋਵੇ ਗਵਾਹ, ਕਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਗੋਬਿੰਦ ਨੇ ਮਾਛੂਵਾੜੇ ਪੁਰਖ ਅਕਾਲ ਨਾਲ ਸਤਾਰਾਂ ਹਾੜ੍ਹ ਦਾ ਮਿਥਿਆ ਸੀ ਸਾਹ, ਸੋਹਣੀ ਰੁਤ ਬਣਾਈਆ। ਮੇਰੇ ਦੀਨ ਦਿਆਲੇ ਪੁਰਖ ਅਕਾਲੇ ਜੋਤ ਸਰੂਪੀ ਜਾਵੀਂ ਆ, ਆਮਦ ਆਪਣੀ ਆਪਣੇ ਵਿਚ ਛੁਪਾਈਆ। ਚਾਰ ਵਰਨ ਅਠਾਰਾਂ ਬਰਨ ਦਾ ਝਗੜਾ ਦੇਵੀਂ ਮੁਕਾ, ਦੀਨ ਮਜ਼੍ਹਬ ਦਾ ਅੱਗੇ ਡੇਰਾ ਢਾਹੀਆ। ਜੇ ਤੂੰ ਆਪ ਇਕ ਤੇ ਤੈਨੂੰ ਕਹਿੰਦੇ ਇਕ ਖ਼ੁਦਾ, ਖ਼ੁਦ ਮਾਲਕ ਧੁਰਦਰਗਾਹੀਆ। ਹਿੰਦੂ ਮੁਸਲਿਮ ਸਿਖ ਈਸਾਈ ਕਿਉਂ ਦਿਤੀ ਵੰਡ ਵੰਡਾ, ਤੇ ਨਾਮ ਸਿਫ਼ਤ ਇਕ ਸਾਲਾਹੀਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਫੇਰਾ ਜਾਵੀਂ ਪਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਗੋਬਿੰਦ ਕਿਹਾ ਮੈਂ ਜਿਧਰ ਤਕਾਂ ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦੀ ਦ੍ਰਿਸ਼ਟੀ ਗਾਉਂਦੀ ਹੋਵੇ ਨਾਂ, ਦੂਜਾ ਰਾਗ ਨਾ ਕੋਇ ਅਲਾਈਆ। ਨਾ ਕੋਇ ਸੂਰ ਖਾਏ ਨਾ ਕੋਇ ਗਾਂ, ਮਧ ਪਾਨ ਰਸ ਨਾ ਕੋਇ ਚਖਾਈਆ। ਉੱਤਰ ਪੂਰਬ ਪੱਛਮ ਦੱਖਣ ਸਾਰੇ ਪਵਿੱਤਰ ਹੋਵਣ ਥਾਂ, ਹਰ ਹਿਰਦੇ ਅੰਦਰ ਕਰਨ ਸਫ਼ਾਈਆ। ਤੂੰ ਪਿਤਾ ਤੇ ਤੂੰ ਹੀ ਮਾਂ, ਹਰਿ ਸੰਗਤ ਨੇ ਢੋਲਾ ਦੇਣਾ ਗਾਈਆ। ਗੁਰਮੁਖੋ ਧੁਰ ਦਾ ਮਾਲਕ ਖ਼ੁਦ ਖ਼ੁਦਾ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਦਾ ਕਰੇ ਸਚ ਨਿਆਂ, ਨਿਆਂ ਵਿਚ ਆਪਣਾ ਨਾਮ ਜਪਾਈਆ। ਜੇ ਤੁਸੀਂ ਪ੍ਰਭੂ ਦੇ ਪਿਆਰੇ ਗੋਬਿੰਦ ਦੇ ਦੁਲਾਰੇ ਦੋਵੇਂ ਹੱਥ ਦਿਉ ਉਠਾ, ਖ਼ੁਸ਼ੀਆਂ ਵਿਚ ਢੋਲਾ ਲਓ ਗਾਈਆ। ਵੇਖਿਓ ਹੰਸ ਬੁੱਧੀ ਨਾ ਬਣਿਓ ਕਾਂ, ਕਾਗ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਾਰਜ ਆਪ ਕਰਾਈਆ। ਜਨ ਭਗਤੋ ਵੇਖੋ ਕਾਰਜ ਕਰਤਾ, ਕਲ ਕੀ ਕੀ ਖੇਲ ਖਿਲਾਈਆ। ਜਿਹੜਾ ਨਾ ਜੰਮਦਾ ਨਾ ਮਰਦਾ, ਜੰਮਣ ਮਰਨ ਵਿਚ ਨਾ ਆਈਆ। ਮਾਲਕ ਹੋ ਕੇ ਸਚਖੰਡ ਸਾਚੇ ਘਰ ਦਾ, ਦਰਗਾਹ ਸਾਚੀ ਸੋਭਾ ਪਾਈਆ। ਅਵਤਾਰ ਪੈਗ਼ੰਬਰ ਗੁਰੂ ਆਪਣੀ ਜੋਤ ਆਪੇ ਵਰਦਾ, ਕੰਤ ਨਾਰ ਆਪ ਅਖਵਾਈਆ। ਜਿਸ ਲੇਖਾ ਮੁਕਾਉਣਾ ਲਹਿੰਦਾ ਚੜ੍ਹਦਾ, ਦੱਖਣ ਪਹਾੜ ਫੋਲ ਫੁਲਾਈਆ। ਭਾਵੇਂ ਸਾਰਾ ਜਹਾਨ ਹੋਵੇ ਸੜਦਾ, ਗੁਰਮੁਖਾਂ ਅੰਮ੍ਰਿਤ ਦੇਣਾ ਬਰਸਾਈਆ। ਸਚ ਦਵਾਰੇ ਸੰਤ ਸੁਹੇਲਾ ਤਰਦਾ, ਭਵਜਲ ਵਿਚ ਨਾ ਕੋਇ ਰੁੜ੍ਹਾਈਆ। ਜਨ ਭਗਤੋ ਸਭ ਦਾ ਖੋਲ੍ਹ ਦੇਣਾ ਪੜਦਾ, ਪੜਦਾ ਅੰਦਰੋਂ ਦੇਣਾ ਚੁਕਾਈਆ। ਜਿਹੜਾ ਸੇਹਰਾ ਸੀਸ ਉਤੇ ਧਰਦਾ, ਮੁਖ ਕਲਜੁਗ ਕੋਲੋਂ ਲੁਕਾਈਆ। ਇਹ ਤੁਹਾਡੀ ਜੋਤੀ ਧਾਰ ਵਰਦਾ, ਆਤਮ ਪਰਮਾਤਮ ਸੰਗ ਵਖਾਈਆ। ਵੇਖਿਓ ਲਹਿੰਦੀ ਦਿਸ਼ਾ ਕਿਸ ਤਰਾਂ ਅੱਗ ਦਾ ਭਾਂਬੜ ਮੱਚ ਦਾ, ਨਾ ਕੋਇ ਮੇਟੇ ਮੇਟ ਮਿਟਾਈਆ। ਮੁਹੰਮਦ ਮਲੰਗ ਹੋ ਕੇ ਨੱਚਦਾ, ਚਾਰ ਯਾਰੀ ਸੰਗ ਰਖਾਈਆ। ਜੋ ਸਦੀ ਚੌਧਵੀਂ ਰਾਹ ਤਕਦਾ, ਇਕ ਤਕਵਾ ਬੇਪਰਵਾਹੀਆ। ਉਸ ਦਾ ਲਹਿਣਾ ਦੇਣਾ ਹੱਕ ਦਾ, ਹਕੀਕਤ ਵੇਖ ਵਖਾਈਆ। ਜਿਸ ਧਰਮ ਡੋਲਾ ਲਿਆਂਦਾ ਸਤਿ ਸਚ ਦਾ, ਸਤਿ ਸਚ ਪਰਨਾਈਆ। ਇਹ ਮੁੜ ਆਪਣੇ ਦੇਸ ਕਦੀ ਨਹੀਂ ਵਤ ਦਾ, ਵਤਨ ਬੇਵਤਨ ਦੋਵੇਂ ਵੇਖ ਵਖਾਈਆ। ਲਾੜਾ ਨਹੀਂ ਹੱਡ ਮਾਸ ਨਾੜੀ ਰਤ ਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅੱਗੇ ਵੇਖਿਓ ਖੇਲ ਸਾਰੇ ਜਗ ਦਾ, ਜਗਹ ਜਗਹ
❋
❋
ਪਏ ਦੁਹਾਈਆ। ਤੁਹਾਨੂੰ ਮਾਣ ਮਿਲਣਾ ਤਿੰਨ ਰੰਗ ਪੱਗ ਦਾ, ਤ੍ਰੈਗੁਣ ਦੀ ਧਾਰ ਤਲਵਾਰ ਦਸਤ ਦਏ ਗਵਾਹੀਆ। ਬੜਾ ਸੋਹਣਾ ਵਿਹਾਰ ਹੋਣਾ ਅੱਜ ਦਾ, ਅੱਜ ਦੀ ਘੜੀ ਮਿਲੇ ਵਡਿਆਈਆ। ਤੁਸੀਂ ਲੰਗਰ ਛਕੋ ਤੇ ਪੁਰਖ ਅਕਾਲ ਅਵਤਾਰ ਪੈਗ਼ੰਬਰ ਗੁਰੂਆਂ ਸੱਦ ਦਾ, ਸ਼ਬਦੀ ਸ਼ਬਦ ਇਕ ਦ੍ਰਿੜਾਈਆ। ਫੇਰ ਸਾਂਝਾ ਦੋਹਾਂ ਦਾ ਨਾਤਾ ਬੱਝਦਾ, ਬੰਧਨ ਇਕ ਰਖਾਈਆ। ਜਿਸ ਚੌਥੇ ਪਦ ਨੂੰ ਸਨਿਆਸੀ ਵੈਰਾਗੀ ਤਿਆਗੀ ਸਾਧੂ ਸੰਤ ਫ਼ਕੀਰ ਸੂਫ਼ੀ ਲੱਭਦਾ, ਉਸ ਪਦ ਦੀ ਹੱਦ ਤੁਹਾਡੇ ਅੰਦਰ ਦਿਤੀ ਮੁਕਾਈਆ। ਜਿਸ ਨੂੰ ਵਾਸਤੇ ਪਾ ਪਾ ਡੰਡਾਵਤਾਂ ਕਰ ਕਰ ਸੱਯਦਿਆਂ ਵਿਚ ਜੰਗਲ ਜੂਹ ਉਜਾੜ ਪਹਾੜਾਂ ਵਿਚ ਜੰਗਜੂ ਜਗਤ ਜਗਿਆਸੂ ਲੱਭਦਾ, ਉਹ ਤੁਹਾਡੇ ਸਨਮੁਖ ਸੋਭਾ ਪਾਈਆ। ਹੁਣ ਕੋਈ ਭੇਤ ਨਹੀਂ ਰੱਖਣਾ ਅੱਜ ਤੇ ਕੱਲ ਦਾ, ਇਕੋ ਰੰਗ ਦੇਣਾ ਵਖਾਈਆ। ਵੇਖਿਓ ਏਸੇ ਸਾਲ ਵਿਚ ਤੁਹਾਡਾ ਸਾਹਿਬ ਕਿਵੇਂ ਗੱਜਦਾ, ਖ਼ਬਰ ਥਾਂ ਥਾਂ ਦਏ ਪਹੁੰਚਾਈਆ। ਸ਼ਬਦ ਦਾ ਅਗੰਮੀ ਗੋਲਾ ਬਿਨਾ ਗੋਲ ਅੰਦਾਜ਼ ਤੋਂ ਵੱਜਦਾ, ਜਿਸ ਦੀ ਵਜਹ ਸਮਝ ਕੋਇ ਨਾ ਪਾਈਆ। ਕਿਸੇ ਨੇ ਕਹਿਣਾ ਭਾਣਾ ਹੋਇਆ ਰੱਬ ਦਾ, ਯਾਮੁਬੀਨ ਤੇਰੀ ਬੇਪਰਵਾਹੀਆ। ਕਿਸੇ ਨੇ ਕਹਿਣਾ ਕੂੜ ਕੁੜਿਆਰਾ ਦਗਦਾ, ਫ਼ਰੇਬ ਮਿਲੇ ਸਜ਼ਾਈਆ। ਪਰ ਸਾਹਿਬ ਸਤਿਗੁਰ ਨੇ ਕਹਿਣਾ ਇਹ ਖ਼ੁਸ਼ੀ ਦਾ ਸਮਾਂ ਓਸ ਪੁਰਖ ਸਮਰਥ ਦਾ, ਜੋ ਲੱਭਿਆ ਹੱਥ ਕਿਸੇ ਨਾ ਆਈਆ। ਜਿਸ ਵੇਲੇ ਚਾਹੇ ਦੋ ਜਹਾਨ ਲੱਖ ਚੁਰਾਸੀ ਮਥ ਦਾ, ਮਥਣ ਨਾਮ ਮਧਾਣਾ ਸ਼ੰਕਰ ਹੱਥ ਫੜਾਈਆ। ਕਿਸੇ ਦਾ ਮਾਣ ਨਹੀਂ ਰਹਿਣਾ ਕੱਖ ਦਾ, ਸ਼ਾਹ ਸੁਲਤਾਨਾਂ ਕਾਸੇ ਹੱਥਾਂ ਵਿਚ ਫੜਾਈਆ। ਗੁਰਮੁਖੋ ਤੁਹਾਡਾ ਨਜ਼ਾਰਾ ਹੋਣਾ ਕੱਜਲ ਵਾਲੀ ਅੱਖ ਦਾ, ਜਿਸ ਅੱਖ ਉਤੇ ਪ੍ਰਤਖ ਮਿਲੇ ਗੁਸਾਈਂਆ। ਹੁਣ ਚੰਗਾ ਨਹੀਂ ਰਹਿਣਾ ਵੱਖ ਦਾ, ਇਕੋ ਘਰ ਇਕੋ ਦਰ ਤੇ ਇਕੋ ਵਰ ਤੇ ਇਕੋ ਮਾਹੀ ਮਿਲ ਕੇ ਵੱਜੇ ਵਧਾਈਆ। ਕਿਉਂ ਤੁਹਾਡਾ ਦਵਾਰਾ ਧਰਮ ਦੀ ਧਾਰ ਸਚ ਦਾ, ਜਿਥੇ ਭਗਤ ਜਨ ਬੈਠੇ ਸੋਭਾ ਪਾਈਆ। ਤੁਸਾਂ ਵਿਆਹ ਤੇ ਵੇਖਣਾ ਉਸ ਕਮਲਾਪਤ ਦਾ, ਮਾਝਾ ਮਾਲਵਾ ਦੁਆਬਾ ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਆਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਜਿਉਂ ਭਾਵੇ ਤਿਉਂ ਰੱਖਦਾ, ਰੱਖਣਹਾਰ ਸਿਰ ਆਪਣਾ ਹੱਥ ਟਿਕਾਈਆ।