੧੭ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਧਰਮ ਧਾਰ ਦੀ ਲਕਸ਼ਮੀ ਸੰਖ ਵਿਚ ਉਠ ਕੇ ਮਾਰੇ ਫੂਕ, ਆਵਾਜ਼ ਅਗੰਮ ਸੁਣਾਈਆ। ਸ਼ੰਕਰ ਭੋਲੇ ਨਾਥ ਕੋਲ ਆ ਕੇ ਮਾਰ ਕੂਕ, ਉਚੀ ਕੂਕ ਕੂਕ ਸੁਣਾਈਆ। ਖ਼ਬਰ ਹੋ ਜਾਏ ਚਾਰੇ ਕੂਟ, ਖ਼ਾਲੀ ਕੁਟੀਆ ਰਹਿਣ ਕੋਇ ਨਾ ਪਾਈਆ। ਨਿਰਗੁਣ ਧਾਰ ਉਠੋ ਦੂਤ, ਸਤਿ ਸਰੂਪੀ ਆਪ ਜਗਾਈਆ। ਲੱਖ ਚੁਰਾਸੀ ਵੇਖੋ ਕਾਇਆ ਭੂਤ, ਪੰਜ ਤਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਸੁਣਾਈਆ। ਸੁਣ ਸ਼ੰਕਰ ਭੋਲੇ ਨਾਥਾ, ਕਿਉਂ ਨਹੀਂ ਲਈ ਅੰਗੜਾਈਆ। ਚਰਨ ਕਵਲ ਪਹਿਲੋਂ ਟੇਕ ਮਾਥਾ, ਧੂੜੀ ਖ਼ਾਕ ਰਮਾਈਆ। ਫੇਰ ਮਾਝੇ ਵਾਲਿਆਂ ਦਾ ਵਖਾ ਦੇ ਬਸਤਰ ਪਾਟਾ, ਢਾਈ ਗਜ਼ ਲੰਬਾਈ ਚੁੜਾਈਆ। ਦੁਆਬੇ ਵਾਲਿਆਂ ਦਾ ਵੇਖ ਲੈ ਆਟਾ, ਸਵਾ
❋
❋
ਸੇਰ ਅੰਨ ਤਕਾਈਆ। ਕਿੱਥੇ ਮਾਲਵੇ ਵਾਲਾ ਬਾਟਾ, ਪਿੱਠ ਦੇ ਬਦਲਾਈਆ। ਕਿਹੜਾ ਜੰਮੂ ਵਾਲਿਆਂ ਦਿਤਾ ਛਾਤਾ, ਛਤਰਧਾਰੀ ਦੇ ਉਤੇ ਦੇ ਲਗਾਈਆ। ਫੇਰ ਵੇਖ ਪ੍ਰਿਥਮੀ ਆਕਾਸ਼ਾ, ਉਪਰ ਨੀਚੇ ਧਿਆਨ ਲਗਾਈਆ। ਔਹ ਵੇਖ ਗੁਰ ਅਵਤਾਰ ਪੈਗ਼ੰਬਰਾਂ ਦੀਆਂ ਆਸਾ, ਆਹਿਸਤਾ ਨਾਲ ਅੱਖ ਖੁਲ੍ਹਾਈਆ। ਜਿਹੜੇ ਕਲਜੁਗ ਕਰਦੇ ਹਾਸਾ, ਦੰਦੀਆਂ ਦੰਦ ਵਖਾਈਆ। ਹੁਕਮ ਸੁਣ ਸਤਾਰਾਂ ਹਾੜ ਦੀ ਰਾਤਾ, ਜਟਾ ਜੂਟ ਦੇ ਹਿਲਾਈਆ। ਭੋਲਿਆ ਮੁਕੀਆਂ ਪਿਛਲੀਆਂ ਵਾਟਾਂ, ਅਗਲਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਭੋਲੇ ਨਾਥ ਗਲ ਤੇਰੇ ਵਿਚ ਸੇਲੀ, ਸਭ ਨੂੰ ਦੇ ਸੁਣਾਈਆ। ਸੱਦ ਲੈ ਵਿਸ਼ਨੂੰ ਬ੍ਰਹਮਾ ਬੇਲੀ, ਉਚੀ ਆਵਾਜ਼ ਇਕ ਲਗਾਈਆ। ਕਿਉਂ ਨਹੀਂ ਧਰਤੀ ਹੋਈ ਵੇਹਲੀ, ਮਨਮੁਖਾਂ ਨਾਲ ਲਦਾਈਆ। ਕਿਉਂ ਨਹੀਂ ਵਿਸ਼ਨੂੰ ਖੇਲ ਖੇਲੀ, ਆਪਣਾ ਛਲ ਪਰਗਟਾਈਆ। ਬ੍ਰਹਮਾ ਕਿਥੇ ਤੇਰੀ ਧਾਰ ਨਵੇਲੀ, ਆਤਮ ਨਜ਼ਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਕਰਾਈਆ। ਉਹ ਤੈਨੂੰ ਕਹਿੰਦੇ ਜਗਤ ਸ਼ੰਘਾਰੀ, ... ... ... ...। ... ... ... ... ... ਘਰ ਘਰ ਰਿਜ਼ਕ ਪਹੁੰਚਾਈਆ। ਕਿਥੇ ਬ੍ਰਹਮਾ ਤੇਰੀ ਜੋਤ ਉਜਿਆਰੀ, ਜੋਤੀ ਜਾਤਾ ਪੁਛ ਪੁਛਾਈਆ। ਤਿੰਨੇ ਰਲ ਕੇ ਕਰੋ ਨਿਮਸਕਾਰੀ, ਸਨਮੁਖ ਹੋ ਕੇ ਸੋਭਾ ਪਾਈਆ। ਕਿਧਰੋਂ ਆ ਗਈ ਤੇਰੀ ਸਤਾਰਾਂ ਹਾੜ੍ਹੀ, ਬਾਹਾਂ ਚੁੱਕ ਕੇ ਕਹੋ ਬਹੁੜੀ ਤੇਰੀ ਦੁਹਾਈਆ। ਔਹ ਵੇਖ ਗੁਰ ਅਵਤਾਰ ਪੈਗ਼ੰਬਰ ਬਣ ਕੇ ਲਾੜੀ, ਸੋਹਣਾ ਰੂਪ ਚੜ੍ਹਾਈਆ। ਫੇਰ ਤੱਕਿਆ ਤੇਰੀ ਭਗਤਾਂ ਨਾਲ ਯਾਰੀ, ਯਰਾਨਾ ਮਾਤਲੋਕ ਰਖਾਈਆ। ਜਾਂ ਵੇਖਿਆ ਤੇਰੀ ਧਾਰ ਆਪਣੀ ਆਪ ਕਵਾਰੀ, ਕੰਤ ਭਗਵੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਸ਼ੰਕਰਾ ਕਿਥੇ ਤੇਰੀ ਤਰਸੂਲ, ਛੇਤੀ ਦੇ ਸਮਝਾਈਆ। ਕੀ ਬਚਨ ਗਿਉਂ ਭੂਲ, ਭਬੂਤ ਖ਼ਾਕ ਰਮਾਈਆ। ਪ੍ਰਭ ਦਾ ਅਰਜ਼ ਨਾ ਜਾਣੇਂ ਤੂਲ, ਕੀਮਤ ਬਾਜ਼ੀ ਵੰਡ ਵੰਡਾਈਆ। ਜੁਗ ਜੁਗ ਬਦਲਣ ਵਾਲਾ ਅਸੂਲ, ਅਸਲ ਆਪਣੇ ਹੱਥ ਰਖਾਈਆ। ਕੀ ਵਿਸ਼ਨੂੰ ਤੈਨੂੰ ਹੋਇਆ ਵਸੂਲ, ਚੌਥੇ ਜੁਗ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਈਆ। ਓ ਬ੍ਰਹਮੇ ਕਿਹੜੇ ਤੇਰੇ ਚਾਰ ਮੁਖ, ਚਾਰੋਂ ਕੁੰਟ ਦੇ ਵਖਾਈਆ। ਇਹ ਸ੍ਰਿਸ਼ਟੀ ਭਰੀ ਸਾਰੀ ਦੁੱਖ, ਆਤਮ ਬ੍ਰਹਮ ਨਾ ਕੋਇ ਸਮਝਾਈਆ। ਸੁਫਲ ਹੋਈ ਕਿਸੇ ਨਾ ਕੁੱਖ, ਮਿਲੇ ਮਾਣ ਨਾ ਜਣੇਂਦੀ ਮਾਈਆ। ਕਲਜੁਗ ਵੇਖ ਅੰਧੇਰੀ ਰੁਤ, ਨੂਰੀ ਚੰਦ ਨਾ ਕੋਇ ਚਮਕਾਈਆ। ਇਨ੍ਹਾਂ ਭਗਤਾਂ ਕੋਲੋਂ ਪੁਛ, ਤੇਈਆਂ ਕਿਉਂ ਨਹੀਂ ਦੀਪਕ ਲਏ ਜਗਾਈਆ। ਇਹ ਲੇਖਾ ਮੂਲ ਨਹੀਂ ਜਾਣਾ ਛੁਟ, ਜੋ ਲਿਖਾਰੀਆਂ ਕੋਲੋਂ ਦਿਤਾ ਲਿਖਾਈਆ। ਭਾਵੇਂ ਕਿੰਨੇ ਬਹੋ ਲੁਕ, ਲੁਕਿਆ ਰਹਿਣ ਕੋਇ ਨਾ ਪਾਈਆ। ਤੁਸੀਂ ਪੰਜਾਂ ਤਤਾਂ ਵਾਲੇ ਬੁਤ, ਪ੍ਰਭ ਦਾਤਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਖਾਈਆ। ਓ ਸ਼ੰਕਰਾ ਕਿਥੇ ਤੇਰਾ ਬਾਸ਼ਕ ਤਸ਼ਕ ਨਾਗ, ਤਨ ਡੰਗ ਲਗਾਈਆ। ਤੇਰੇ ਹੱਥ ਸ੍ਰਿਸ਼ਟੀ ਫੜਾਈ ਵਾਗ, ਕਿਉਂ ਸੰਘਾਰੀ ਦਿਤੀ ਭੁਲਾਈਆ। ਜਿਹੜੇ ਪ੍ਰਭ ਨੂੰ ਭੁੱਲ ਕੇ ਹੋ ਗਏ ਕਾਗ, ਕਿਉਂ ਨਹੀਂ ਫੜ ਫੜ ਦਏਂ ਸਜ਼ਾਈਆ। ਔਹ ਵੇਖ ਗੋਬਿੰਦ ਦਾ ਉਡਦਾ ਬਾਜ਼, ਬਾਜਾਂ ਵਾਲਾ ਵੇਖ ਵਖਾਈਆ। ਬ੍ਰਹਮਾ ਚਾਰ ਵੇਦ ਤੋਂ ਪਰੇ ਦਾ ਸੁਣ ਲੈ ਰਾਗ, ਮੁਖ ਚਾਰੋਂ ਕੁੰਟ ਭਵਾਈਆ। ਆਹ ਵੇਖ ਜਿਸ
❋
❋
ਪਾਤਸ਼ਾਹ ਪਹਿਨਿਆ ਤਾਜ, ਮਾਲਕ ਦੋ ਜਹਾਨ ਅਖਵਾਈਆ। ਵਿਸ਼ਨੂੰ ਕੀ ਵਰਤਾਵੇ ਪ੍ਰਸ਼ਾਦ, ਘਰ ਘਰ ਰਿਜ਼ਕ ਸਬਾਈਆ। ਕਿਸ ਦਾ ਹੁਕਮ ਤੇ ਕਿਸ ਦਾ ਰਾਜ, ਰਈਅਤ ਕਵਣ ਰੂਪ ਦਰਸਾਈਆ। ਕਿਸ ਦੀ ਧਾਰ ਤੇ ਕਿਸ ਦੀ ਔਲਾਦ, ਮਾਤ ਪਿਤ ਕਵਣ ਅਖਵਾਈਆ। ਕਿਸ ਦਾ ਸ਼ਬਦ ਹੁਕਮ ਸੁਣੋ ਆਵਾਜ਼, ਕਵਣ ਰਾਹ ਦਰਸਾਈਆ। ਕਿਸ ਦਾ ਲਖ ਚੁਰਾਸੀ ਬਗੀਚਾ ਬਾਗ਼, ਮਾਲਕ ਕਵਣ ਰੂਪ ਵਟਾਈਆ। ਕਿਉਂ ਨਹੀਂ ਤੇਈ ਬੀਬੀਆਂ ਜਗਾਏ ਚਿਰਾਗ਼, ਉਠ ਕੇ ਭੁੱਲ ਲਓ ਬਖ਼ਸ਼ਾਈਆ। ਇਹ ਕੋਈ ਕਲਜੁਗ ਦਾ ਨਹੀਂ ਰਿਵਾਜ, ਸਤਿਜੁਗ ਧਾਰ ਰਾਹ ਬਣਾਈਆ। ਇਸ ਵਿਚ ਪ੍ਰਭ ਦਾ ਨਹੀਂ ਕੋਈ ਮੁਫ਼ਾਦ, ਭਗਤਾਂ ਦਏ ਮਾਣ ਵਡਿਆਈਆ। ਜਿਨ੍ਹਾਂ ਪੋਹ ਨਾ ਸਕੇ ਕਲਜੁਗ ਤ੍ਰੈਗੁਣ ਅਗਨੀ ਆਗ, ਮਮਤਾ ਮੋਹ ਨਾ ਕੋਇ ਹਲਕਾਈਆ। ਅੰਤਮ ਸਭ ਦੀ ਮੁਕੀ ਮੁਨਿਆਦ, ਮੁਨਿਆਦੀ ਬ੍ਰਹਮਾ ਵਿਸ਼ਨ ਸ਼ਿਵ ਰਹੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਧਾਰ ਪ੍ਰਗਟਾਈਆ। ਤਿੰਨੇ ਕੱਠੇ ਹੋ ਗਏ ਬਣ ਗਏ ਸੱਚੇ ਯਾਚਕ, ਯਾਦ ਫੇਰ ਕਰਾਈਆ। ਕਿਉਂ ਸ੍ਰਿਸ਼ਟੀ ਹੋਈ ਨਾਸਤਕ, ਮੁਖੋਂ ਬਚਨ ਦਿਉ ਅਲਾਈਆ। ਕੀ ਹੁਕਮ ਸੁਣਨਾ ਵਾਸਤਕ, ਵਾਸਤਾ ਇਕੇ ਨਾਲ ਪਾਈਆ। ਕਿਉਂ ਨਹੀਂ ਮਨ ਕਲਪਣਾ ਹੋਈ ਸਾਂਤਕ, ਸਤਿ ਸਤਿ ਵਿਚ ਸਮਾਈਆ। ਦੀਨ ਦੁਨੀ ਕਾਮ ਵਾਸ਼ਨਾ ਹੋਈ ਆਸ਼ਕ, ਪ੍ਰਭ ਪ੍ਰੇਮ ਨਾ ਕੋਇ ਪ੍ਰਗਟਾਈਆ। ਬਿਨਾ ਭਗਤਾਂ ਤੋਂ ਦਿਸੇ ਨਾ ਕੋਇ ਉਪਾਸ਼ਕ, ਸੀਸ ਜਗਦੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਈਆ। ਪੁਰਖ ਅਕਾਲ ਕਹੇ ਸ਼ੰਕਰ ਕੀ ਤੇਰੇ ਅੰਤਰ ਸ਼ੰਕਾ, ਸ਼ਰਅ ਤੋਂ ਬਾਹਰ ਜਣਾਈਆ। ਭੈ ਭਿਆਨਕ ਦਾ ਵਜਾ ਦੇ ਡੰਕਾ, ਡੌਰੂ ਹੱਥ ਫੜਾਈਆ। ਓਹ ਤੁਹਾਨੂੰ ਇਕ ਦਿਤਾ ਇੰਨਾਂ ਜਿਹਾ ਤਿਨਕਾ, ਓਮ ਰੂਪ ਪਰਗਟਾਈਆ। ਨਿਸ਼ਾਨ ਵਖਾਇਆ ਜੋਤੀ ਚਿੰਨ੍ਹ ਕਾ, ਚਿੱਤਰ ਨਾ ਕੋਇ ਦਰਸਾਈਆ। ਹੁਣ ਖੇਲ ਨਹੀਂ ਕੋਈ ਦਿਨ ਕਾ, ਰੈਣ ਅੰਧੇਰੀ ਕਲਜੁਗ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਬ੍ਰਹਮਾ ਤੂੰ ਵੀ ਦੱਸ ਦੇ ਭੇਦਾ, ਭੇਵ ਭਾਉ ਖੁਲ੍ਹਾਈਆ। ਕਿਥੇ ਗਏ ਚਾਰੇ ਵੇਦਾ, ਵਿਦਿਆ ਸ਼ਾਸਤਰ ਨਾ ਕੋਇ ਚਤੁਰਾਈਆ। ਰਸਤਾ ਮਿਲੇ ਨਾ ਕਿਸੇ ਸੇਧਾ, ਮਾਰਗ ਇਕ ਨਾ ਕੋਇ ਦਰਸਾਈਆ। ਕਿਉਂ ਦੀਨ ਦੁਨੀ ਦਾ ਬਦਲਿਆ ਮੇਧਾ, ਆਤਮ ਬ੍ਰਹਮ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਕਿਥੇ ਗਿਆ ਆਤਮ ਬ੍ਰਹਮ, ਬ੍ਰਹਮ ਵੇਤੇ ਕੀ ਚਤੁਰਾਈਆ। ਕੇਹੜੀ ਨੀਤੀ ਕੇਹੜਾ ਕਰਮ, ਕੀ ਕਲਜੁਗ ਜੀਵ ਰਹੇ ਕਰਾਈਆ। ਕੇਹੜਾ ਧਰਨੀ ਉਤੇ ਧਰਮ, ਸਚ ਸਚ ਦੇ ਸਮਝਾਈਆ। ਤੇਰੇ ਬ੍ਰਹਮ ਦੇ ਕਿਉਂ ਬਣ ਗਏ ਜਗਤ ਵਰਨ, ਤਤਾਂ ਵਾਲੀ ਵੰਡ ਵੰਡਾਈਆ। ਇਕ ਦੀ ਕਿਉਂ ਨਹੀਂ ਪੈ ਗਏ ਸ਼ਰਨ, ਇਕ ਇਸ਼ਟ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦੇ ਚੁਕਾਈਆ। ਕਿਉਂ ਵਿਸ਼ਨੂੰ ਬਣਿਆ ਨਹੀਂ ਦਰਦੀ, ਦੀਨ ਦੁਨੀ ਵੇਖ ਵਖਾਈਆ। ਚਾਰੋਂ ਤਰਫ਼ ਸ੍ਰਿਸ਼ਟੀ ਮਰਦੀ, ਭੁੱਖ ਦੁੱਖ ਨਾਲ ਕੁਰਲਾਈਆ। ਕਿਉਂ ਨਹੀਂ ਖੇਲ ਦੱਸੀ ਮੈਨੂੰ ਕਲਜੁਗ ਕਲ ਦੀ, ਕਦ ਰਿਹਾ ਵਰਤਾਈਆ। ਧੀ ਮਾਂ ਨੂੰ ਵੇਖ ਛਲ ਦੀ, ਪਿਤਾ ਪੂਤ ਨਾਲ ਲੜਾਈਆ। ਗੁਰੂ ਸਿਖ ਦੀ ਪ੍ਰੀਤੀ ਨਿਭੇ ਨਾ ਘੜੀ ਪਲ ਦੀ, ਵਿਛੋੜਾ ਹੋਇਆ ਥਾਉਂ ਥਾਈਂਆ। ਕਿਉਂ ਨਹੀਂ ਸ਼ੰਕਰਾ ਤੇਰੀ ਗੜਵੀ ਭਰੀ ਜਲ ਦੀ, ਊਣੀ ਕਿਉਂ ਰਖਾਈਆ। ਬ੍ਰਹਮਾ
❋
❋
ਤੇਰੀ ਧਾਰਾ ਕਿਉਂ ਨਹੀਂ ਫਲ ਦੀ, ਵਿਕਾਰ ਹੰਕਾਰ ਬਾਹਰ ਕਢਾਈਆ। ਸ੍ਰਿਸ਼ਟੀ ਦੀ ਆਤਮ ਪਰਮਾਤਮ ਨਾਲ ਕਿਉਂ ਨਹੀਂ ਰਲਦੀ, ਕੀ ਤੇਰਾ ਭੈ ਗਈ ਮਿਟਾਈਆ। ਕਿਥੇ ਤੇਰੀ ਖੇਲ ਗਈ ਵਲ ਛਲ ਦੀ, ਅਛਲ ਛਲ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਖੜ੍ਹੇ ਤਿੰਨੇ, ਤਿੰਨ ਲੋਕ ਸੇਵ ਕਮਾਈਆ। ਦੱਸੋ ਕਿੰਨੇ ਬੀਤੇ ਜੁਗ ਤੇ ਤੁਸਾਂ ਵੇਖੇ ਕਿੰਨੇ, ਕੀ ਕੀ ਕਾਰ ਕਮਾਈਆ। ਨਹੀਂ ਤੇ ਨਿਉਂ ਕੇ ਕਰ ਦਿਉ ਬਿਨੈ, ਸੀਸ ਜਗਦੀਸ ਝੁਕਾਈਆ। ਪ੍ਰਭੂ ਅਸੀਂ ਤੇ ਇਹੋ ਜਾਣਦੇ ਤੇਰੀ ਜੋਤ ਦਾ ਛਿੰਨ ਏ, ਛੋਟਾ ਰੂਪ ਅਪਣਾਈਆ। ਪ੍ਰੇਮ ਪਿਆਰ ਵਿਚ ਆਪਣਾ ਆਪ ਬੈਠੇ ਵਿੰਨ੍ਹੇ, ਆਰ ਪਾਰ ਤੇਰੀ ਧਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸ਼ੰਕਰ ਉਹ ਕੇਹੜੀ ਬੱਧੀ ਤੇੜ ਕੁਸ਼ਾ, ਕੁਸ਼ਾ ਦੀਪ ਵੇਖ ਵਖਾਈਆ। ਪ੍ਰਭ ਤੋਂ ਕੇਹੜਾ ਭੇਵ ਛੁਪਾ, ਕਿਉਂ ਛੁਪ ਛੁਪ ਝਟ ਲੰਘਾਈਆ। ਓ ਵਿਸ਼ਨੂੰ ਕੀ ਤੇਰਾ ਭੰਡਾਰਾ ਮੁਕਾ, ਭੁੱਖਿਆਂ ਨਾ ਸਕੇ ਰਜ਼ਾਈਆ। ਓ ਤੈਨੂੰ ਪਤਾ ਨਹੀਂ ਕਿ ਪ੍ਰਭ ਦਾ ਨਾਮ ਦੋ ਤੁਕਾ, ਚਾਰ ਮੁਖ ਵਾਲੇ ਚਾਰੇ ਅੱਖਰਾਂ ਦਾ ਵੇਲਾ ਰਹਿਣ ਨਾ ਪਾਈਆ। ਬੱਚੂ ਕਰਿਓ ਕੋਇ ਨਾ ਗ਼ੁੱਸਾ, ਜੁਗ ਚੌਕੜੀ ਤੁਹਾਡੀ ਸੇਵ ਦਿਆਂ ਬਦਲਾਈਆ। ਕਿਸੇ ਨੂੰ ਧੱਫਾ ਮਾਰ ਕਿਸੇ ਨੂੰ ਮੁਕਾ, ਓ ਬ੍ਰਹਮਾ ਕਿਸੇ ਨੂੰ ਕਹਾਂ ਮੇਰਿਆ ਪੁੱਤਾ, ਸ੍ਰਿਸ਼ਟੀ ਦੇਣੀ ਚਲਾਈਆ। ਖ਼ੁਸ਼ੀ ਵਿਚ ਚਰਨ ਧੂੜੀ ਦੀ ਸੁੱਟ ਕੇ ਤੁਹਾਡੇ ਸਿਰ ਤੋਂ ਮੁੱਠਾ, ਮੁੱਠੀ ਭਰ ਸ੍ਰਿਸ਼ਟੀ ਚੁਰਾਸੀ ਲੱਖ ਜੂਨ ਤੁਹਾਡੇ ਹੱਥ ਫੜਾਈਆ। ਆਪ ਫੇਰ ਲੁਕ ਜਾਵਾਂ ਆਪਣੀ ਉਸ ਗੁੱਠਾ, ਜਿਥੋਂ ਮੇਰੀ ਕਿਰਪਾ ਬਿਨਾ ਤੁਸੀਂ ਵੇਖਣ ਕੋਇ ਨਾ ਪਾਈਆ। ਤੁਹਾਨੂੰ ਪਤਾ ਨਹੀਂ ਮੇਰੇ ਭਗਤ ਤੇ ਖਾਵਣ ਟੁੱਕਰ ਸੁੱਕਾ, ਕਿਥੇ ਭੰਡਾਰੇ ਰੱਖੇ ਛੁਪਾਈਆ। ਏਸੇ ਦੁੱਖ ਵਿਚ ਉਨ੍ਹਾਂ ਦੀ ਇਕ ਇਕ ਹੇਠਾਂ ਹੋ ਗਈ ਮੁੱਛਾ, ਕਿਉਂ ਭੁੱਖੇ ਰਹਿ ਕੇ ਝਟ ਲੰਘਾਈਆ। ਹੁਣ ਯਾਦ ਕਰ ਲੈ ਪੰਜਾਂ ਪਿਆਰਿਆਂ ਨੇ ਗਾਨਾ ਬੰਨ੍ਹ ਦਿਤਾ ਨਾਲ ਗੁਟਾ, ਸੱਤ ਰੰਗ ਦਾ ਸਤਿ ਦਿਆਂ ਵਖਾਈਆ। ਹੁਣ ਕੋਈ ਰਾਕਸ਼ ਨਹੀਂ ਜੇਹੜੇ ਲਾਲ ਕਰਨਗੇ ਬੁੱਲ ਤੇ ਬੁੱਟਾਂ, ਗੁਰਮੁਖਾਂ ਨੂੰ ਪ੍ਰੇਮ ਵਿਚ ਦਿਤਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬ੍ਰਹਮੇ ਕੀ ਕਹਿੰਦਾ ਤੇਰਾ ਵੇਦ ਅਥਰਬਣ, ਕਿਉਂ ਰੋ ਕੇ ਅੱਥਰੂ ਰਿਹਾ ਵਹਾਈਆ। ਕੀ ਸੰਦੇਸ਼ਾ ਦੇ ਕੇ ਗਿਆ ਕ੍ਰਿਸ਼ਨਾ ਅਰਜਨ, ਵੇਲੇ ਅੰਤ ਸੁਣਾਈਆ। ਮੇਰੇ ਕਾਹਨ ਨੇ ਕੋਈ ਚੁੱਕਣਾ ਨਹੀਂ ਉਂਗਲੀਂ ਉਤੇ ਗਵਰਧਨ, ਜਗਤ ਵਿਚ ਨਾ ਕੋਇ ਚਤੁਰਾਈਆ। ਉਹ ਜਦ ਆਵੇ ਦੋ ਜਹਾਨਾਂ ਕਰੇ ਮਰਦਨ, ਸੋਇਆ ਰਹਿਣ ਕੋਇ ਨਾ ਪਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦਨ, ਦੁਖੀਆਂ ਆਪਣੇ ਗਲੇ ਲਗਾਈਆ। ਆਪਣਾ ਪੂਰਾ ਕਰੇ ਫਰਜ਼ਨ, ਨੌਂ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਕਲ ਕਲਕੀ ਵੇਸ ਵਟਾਈਆ। ਏਸੇ ਕਰਕੇ ਅਵਤਾਰ ਪੈਗ਼ੰਬਰਾਂ ਗੁਰੂਆਂ ਲਾਈ ਸ਼ਰਤਨ, ਸ਼ਰਅ ਤੋਂ ਬਾਹਰ ਗਏ ਸਮਝਾਈਆ। ਜੇਹੜੇ ਦੁਆਬੇ ਵਾਲਿਆਂ ਪ੍ਰੇਮ ਵਿਚ ਭੇਟਾ ਕਰਨੇ ਬਰਤਨ, ਉਨ੍ਹਾਂ ਨੂੰ ਖ਼ਰੀਦਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਬ੍ਰਹਮੇ ਕੀ ਕਹਿੰਦਾ ਅਥਰਬਣ ਦਾ ਐੜਾ, ਊੜੇ ਤੋਂ ਪਰੇ ਸੁਣਾਈਆ। ਓ ਵਿਸ਼ਨੂੰ, ਕਿਸ ਤਰਾਂ ਸ੍ਰਿਸ਼ਟੀ ਤੋਂ ਛੁੱਟੇ ਖਹਿੜਾ, ਖੇੜਾ ਵਸਦਾ ਨਜ਼ਰ ਕੋਇ ਨਾ ਆਈਆ। ਸ਼ੰਕਰਾ ਤੈਨੂੰ ਸਾਰੇ ਕਹਿੰਦੇ ਭੈੜਾ, ਕਿਉਂ ਸ਼ਾਹ ਸੁਲਤਾਨਾਂ ਦੀ ਕਰੇਂ ਸਫ਼ਾਈਆ। ਪੁਰਖ ਅਬਿਨਾਸ਼ੀ ਤੁਹਾਡੀਆਂ ਕਰਨੀਆਂ
❋
❋
ਦੀਆਂ ਦੋ ਜਹਾਨ ਵੇਖੇ ਪੈੜਾਂ, ਬਿਨਾ ਖੁਰੇ ਤੋਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਪੜਦਾ ਲਾਹੀਆ। ਭੋਲੇ ਸਵਾਧਾਨ ਹੋ ਕੇ ਉਠ, ਆਕਾਸ਼ ਦੇ ਉਤੇ ਲੈ ਅੰਗੜਾਈਆ। ਕਲਜੁਗ ਵੇਖ ਸਭ ਦੇ ਬੁਤ, ਬੁਤਖ਼ਾਨੇ ਖੋਜ ਖੁਜਾਈਆ। ਹੁਣ ਰਹਿਣ ਨਹੀਂ ਦੇਣਾ ਚੁੱਪ, ਚੁਪ ਚਪੀਤੇ ਤਾੜੀ ਦੇਣੀ ਖੁਲ੍ਹਾਈਆ। ਔਹ ਕਿਉਂ ਹੋ ਗਿਆ ਅੰਧੇਰਾ ਘੁੱਪ, ਕੰਨ ਵਿਚ ਮੁੰਦਰਾਂ ਪਾਈਆਂ ਦੇਣ ਦੁਹਾਈਆ। ਜਗਤ ਵਿਕਾਰ ਪਾਈ ਲੁੱਟ, ਲੁਟੇਰਾ ਬਣਿਆ ਕਲਜੁਗ ਭੱਜੇ ਵਾਹੋ ਦਾਹੀਆ। ਕੀ ਤੈਨੂੰ ਨਹੀਂ ਆਇਆ ਦੁੱਖ, ਮਨਮੁਖਾਂ ਕਰੇਂ ਸਫ਼ਾਈਆ। ਅੱਜ ਵੇਲਾ ਈ ਝੁਕ ਕੇ ਲੈ ਪੁਛ, ਕੂੜ ਕੁੜਿਆਰ ਰਹਿਣ ਕੋਇ ਨਾ ਪਾਈਆ। ਜੇ ਨਹੀਂ ਕੋਲ ਤੇ ਹੋਰ ਮੰਗ ਲੈ ਕੁਛ, ਖ਼ਾਲੀ ਝੋਲੀ ਦਿਆਂ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਹੁਕਮ ਵਿਚੋਂ ਸੁਣਾਈਆ। ਬ੍ਰਹਮਾ ਕਹੇ ਪ੍ਰਭੂ ਤੂੰ ਬੜਾ ਦਿਆਲ, ਦਿਆਲੂ ਸਦਾ ਅਖਵਾਈਆ। ਪਰ ਬਹੁੜੀ ਤੇਰੀ ਸਮਝ ਨਹੀਂ ਆਉਂਦੀ ਚਾਲ, ਜੁਗ ਚੌਕੜੀ ਅਵੱਲੜੀ ਚਾਲ ਚਲਾਈਆ। ਮੈਂ ਵੀ ਆਪਣਾ ਆਪ ਨਾ ਸਕਾਂ ਸੰਭਾਲ, ਕਿਉਂ, ਜਾਂ ਤੱਕਿਆ ਤੇ ਸੰਬਲ ਬੈਠਾ ਧੁਰਦਰਗਾਹੀਆ। ਜਿਸ ਦਾ ਜੋਤੀ ਜਲਵਾ ਨੂਰ ਜਲਾਲ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਨੇ ਮੇਟ ਦੇਣਾ ਝਟਕਾ ਹਲਾਲ, ਹਰ ਹਿਰਦੇ ਕਰੇ ਸਫ਼ਾਈਆ। ਆਪਣੇ ਹੱਥ ਵਿਚ ਫੜ ਕੇ ਕਾਲ ਮਹਾਂਕਾਲ, ਚਾਰੋਂ ਕੁੰਟ ਸੇਵਾ ਦੇਣੀ ਲਗਾਈਆ। ਇਸ ਤਰਾਂ ਜੁਗ ਜੁਗ ਵਜਾਏ ਤਾਲ, ਤਲਵਾੜਾ ਆਪਣਾ ਨਾਮ ਖੜਕਾਈਆ। ਜੇ ਮਿਹਰ ਕਰੇ ਪਾਪੀਆਂ ਅਪਰਾਧੀਆਂ ਜਾਵੇ ਤਾਰ, ਮਿਹਰ ਨਜ਼ਰ ਇਕ ਉਠਾਈਆ। ਹੁਣ ਕੋਟਾਂ ਵਿਚੋਂ ਭਗਤਾਂ ਦੀ ਆ ਗਈ ਵਾਰ, ਵਾਰਸ ਆਪਣੇ ਰਿਹਾ ਬਣਾਈਆ। ਸਚ ਦਾ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਬਣਾਈਆ। ਰਾਤੀ ਸੁੱਤਿਆਂ ਅੰਦਰ ਕਰ ਗੁਫ਼ਤਾਰ, ਗੁਫ਼ਤ ਸ਼ਨੀਦ ਕਰੇ ਸ਼ਨਵਾਈਆ। ਅੱਗੇ ਵੇਖਿਉ ਤੁਹਾਡੇ ਸਾਹਿਬ ਦੀ ਕਿਸ ਤਰਾਂ ਚਲਦੀ ਤੇਜ਼ ਰਫ਼ਤਾਰ, ਰਫ਼ਤਾ ਰਫ਼ਤਾ ਸਾਰੇ ਦਏ ਉਠਾਈਆ। ਹੁਕਮੇ ਅੰਦਰ ਸਾਰੇ ਕਰ ਗ੍ਰਿਫ਼ਤਾਰ, ਪਾਬੰਦੀ ਨਾਮ ਵਾਲੀ ਵਖਾਈਆ। ਗੁਰ ਅਵਤਾਰ ਪੈਗ਼ੰਬਰ ਬਣ ਜਾਵੇ ਇਕੋ ਵਾਰ ਉਸਦੀ ਨਾਰ, ਨਰ ਨਰਾਇਣ ਲਏ ਪਰਨਾਈਆ। ਜਿਥੇ ਇਕੋ ਇਕ ਏਕੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਆਪੇ ਜਵਾਨ ਤੇ ਆਪੇ ਮੁਟਿਆਰ, ਬੁਢਾਪਾ ਵੇਸ ਨਾ ਕੋਇ ਵਖਾਈਆ। ਆਪੇ ਅੰਦਰ ਤੇ ਆਪੇ ਬਾਹਰ, ਆਪੇ ਭੱਜੇ ਚਾਈਂ ਚਾਈਂਆ। ਆਪੇ ਸਹੇਲੀ ਆਪੇ ਅਕੇਲੀ ਆਪੇ ਭੈਣ ਭਾਈ ਤੇ ਆਪੇ ਸਾਕ ਸੱਜਣ ਕਰੇ ਪਿਆਰ, ਆਪੇ ਖੇਲ ਆਪਣੇ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਆਪਣੀ ਬਣਤ ਬਣਾਈਆ। ਸ਼ੰਕਰ ਔਹ ਵੇਖ ਪ੍ਰਭੂ ਦੀ ਸ਼ਾਨ, ਸ਼ਹਾਨਾ ਰੂਪ ਦਰਸਾਈਆ। ਬਣ ਕੇ ਆਉਂਦਾ ਸਖ਼ੀਆਂ ਦਾ ਕਾਹਨ, ਜਿਨ੍ਹਾਂ ਦਾ ਤਨ ਵਜੂਦ ਵੇਖਣ ਕੋਇ ਨਾ ਪਾਈਆ। ਉਹ ਖ਼ੁਸ਼ੀਆਂ ਵਿਚ ਓਸੇ ਦਾ ਗੀਤ ਗਾਣ, ਜਿਸ ਨੂੰ ਸਾਰੇ ਆਏ ਗਾਈਆ। ਓਸੇ ਦਾ ਦਰਸ਼ਨ ਕਰਕੇ ਆਪਣਾ ਮਨ ਰਿਝਾਣ, ਜਿਥੇ ਮਨ ਦੀ ਅਵਸਥਾ ਨਜ਼ਰ ਕੋਇ ਨਾ ਆਈਆ। ਬੱਚਿਓ ਤੁਹਾਨੂੰ ਉਸੇ ਦੀ ਨਹੀਂ ਪਹਿਚਾਨ, ਜੋ ਤੁਹਾਡਾ ਪਿਤਾ ਮਾਈਆ। ਪੁਛੇ ਕੀ ਤੁਹਾਡੀ ਜਗਤ ਵਿਚ ਆਣ, ਕੀ ਭੈ ਰਹੇ ਦ੍ਰਿੜਾਈਆ। ਕਿਉਂ ਸ਼ਰਅ ਬਣ ਗਈ ਸ਼ੈਤਾਨ, ਘਰ ਘਰ ਕਰੇ ਲੜਾਈਆ। ਕਿਉਂ ਮਾਨਵ ਜ਼ਾਤੀ ਹੋਏ ਵੈਰਾਨ, ਵੈਰੀ ਪੰਜ ਬੈਠੇ ਅੰਦਰ ਡੇਰਾ ਲਾਈਆ। ਕਿਧਰ ਗਏ ਤੁਹਾਡੇ ਨਿਸ਼ਾਨੇ ਵਾਲੇ ਬਾਣ, ਕੀ ਅਣਿਆਲੇ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭੂ ਅਸੀਂ ਤੇਰੇ ਪੁਜਾਰੀ, ਪੂਜਾ ਵਿਚ ਸਮਾਈਆ। ਤੇਰੀ ਵੇਖੀ ਖੇਲ ਨਿਆਰੀ, ਨਿਰਗੁਣ ਧਾਰ ਤੇਰੀ ਰੁਸ਼ਨਾਈਆ। ਤੇਰੀ ਕਿਰਪਾ ਨਾਲ ਨਿਗਹ ਸਚਖੰਡ ਮਾਰੀ, ਓਥੇ ਮਾਰੂ ਰਾਗ ਨਾ ਕੋਇ ਸੁਣਾਈਆ। ਜਿਧਰ ਵੇਖੀਏ ਤੇਰੇ ਚਰਨਾਂ ਤੋਂ ਜਾਣ ਬਲਿਹਾਰੀ, ਬਲ ਬਲ ਸੀਸ ਨਿਵਾਈਆ। ਕਿਸੇ ਹਿਰਦੇ ਅੰਦਰ ਨਹੀਂ ਗ਼ਦਾਰੀ, ਗਦਾਗਰ ਨਾ ਕੋਇ ਦਰਸਾਈਆ। ਜਿਧਰ ਤਕੀਏ ਉਧਰ ਤੇਰਾ ਨੂਰ ਤੇਰਾ ਜ਼ਹੂਰ ਤੇਰਾ ਰੂਪ ਸ਼ੰਗਾਰੀ, ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭ ਸਾਨੂੰ ਫਿਰ ਲੈਣ ਦੇ ਵਿਚ ਵਿਵਾਹ, ਸੇਵਾ ਕਰੀਏ ਨੱਠੀਏ ਭੱਜੀਏ ਚਾਈਂ ਚਾਈਂਆ। ਨਾਲੇ ਵੇਖੀਏ ਪੈਗ਼ੰਬਰਾਂ ਦਾ ਕਿਸ ਤਰਾਂ ਹੁੰਦਾ ਨਕਾਹ, ਬਿਨਾ ਨਕਾਬ ਤੋਂ ਨਕਾਬ ਵਾਲਾ ਲਏ ਪਰਨਾਈਆ। ਉਸ ਦੇ ਕੇਹੜੇ ਬਣਨ ਗਵਾਹ, ਸ਼ਹਾਦਤ ਦੇਣ ਭੁਗਤਾਈਆ। ਜਿਸ ਦੇ ਸਿੰਘਾਸਣ ਦੇ ਪਹਿਰੇਦਾਰ ਤੇ ਸੇਵਾਦਾਰ ਉਹ ਜਿਨ੍ਹਾਂ ਮੁਖ ਨੂੰ ਮਲੀ ਸਵਾਹ, ਸੂਤਰਧਾਰੀ ਆਪਣਾ ਖੇਲ ਵਖਾਈਆ। ਜਿਸ ਨੇ ਸਭ ਦਾ ਸਾਂਝਾ ਬਣਾਉਣਾ ਰਾਹ, ਰਹਿਬਰ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਨਾਲੇ ਉਸੇ ਨੂੰ ਕਿਹਾ ਖ਼ੁਦਾ, ਖ਼ੁਦ ਮਾਲਕ ਆਪਣਾ ਜੋਤ ਨੂਰ ਕਰੇ ਰੁਸ਼ਨਾਈਆ। ਜਿਸ ਨੇ ਮਜ਼੍ਹਬ ਦੀ ਮੇਟਣੀ ਵਬਾ, ਅਦਾ ਪਿਛਲੀ ਦਏ ਗਵਾਈਆ। ਇਕ ਨਾਮ ਦੀ ਕਰਕੇ ਸਤ੍ਹਾ, ਸੱਦਾ ਘਰ ਘਰ ਦੇਣਾ ਜਣਾਈਆ। ਆਪਣਾ ਫਰਜ਼ ਕਰਕੇ ਅਦਾ, ਜਨ ਭਗਤ ਸਚਖੰਡ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਮੇਲ ਮਿਲਾਈਆ। ਅਵਤਾਰ ਕਹਿਣ ਵਿਸ਼ਨ ਬ੍ਰਹਮਾ ਸ਼ਿਵ ਛੇਤੀ ਕਰੋ ਛੇਤੀ, ਚਾਰੋਂ ਕੁੰਟ ਵੇਖੋ ਨੈਣ ਉਠਾਈਆ। ਵੇਖੋ ਜੇਹੜਾ ਪ੍ਰਭੂ ਮਾਤਲੋਕ ਵਿਚ ਬਣ ਗਿਆ ਪਰਦੇਸੀ, ਕੀ ਪਰਦੇਸਕ ਖ਼ਬਰਾਂ ਰਿਹਾ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡੇ ਕੰਨ ਫੜੀ ਔਹ ਬਹੁੜੀ ਉਹ ਆਦਿ ਜੁਗਾਦਿ ਦਾ ਭੇਤੀ, ਦੂਰ ਦੁਰਾਡਾ ਵੇਖੇ ਥਾਉਂ ਥਾਈਂਆ। ਹੁਣ ਉਹ ਵੇਖਣ ਗਿਆ ਦੀਨਾਂ ਮਜ਼੍ਹਬਾਂ ਵਾਲੀ ਨੇਕੀ, ਕੀ ਨਿੱਕੇ ਵੱਡੇ ਕਾਰ ਕਮਾਈਆ। ਸਾਨੂੰ ਇਕੋ ਪਤਾ ਉਹ ਇਕੋ ਆਪ ਤੇ ਇਕੋ ਉਹਦਾ ਪੁਤ ਸ਼ਬਦ ਪਲੇਠੀ, ਦੂਜਾ ਜੰਮਣ ਵਾਲਾ ਨਜ਼ਰ ਕੋਇ ਨਾ ਆਈਆ। ਸ਼ਹਿਨਸ਼ਾਹਾਂ ਦਾ ਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਤੇ ਧਰਮ ਖ਼ਜ਼ਾਨੇ ਦਾ ਸੇਠੀ, ਨਾਮ ਦਾ ਭੰਡਾਰਾ ਆਪਣੇ ਹੱਥ ਉਠਾਈਆ। ਉਸ ਨੇ ਆਪੇ ਲਾੜਾ ਬਣਨਾ ਨਾਰੀ ਬਣਨਾ ਤੇ ਆਪੇ ਬਣਨਾ ਬੇਟਾ ਤੇ ਬੇਟੀ, ਤੇ ਆਪੇ ਆਪਣਾ ਘਰ ਲੈਣਾ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਸਚਖੰਡ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਓ ਬ੍ਰਹਮਾ ਵਿਸ਼ਨ ਸ਼ਿਵ ਚਾਰੋਂ ਕੁੰਟ ਮਾਰਿਓ ਨਜ਼ਰ, ਬਿਨਾ ਅੱਖਾਂ ਅੱਖ ਉਠਾਈਆ। ਪਤਾ ਨਹੀਂ ਕੀ ਸਾਡੇ ਉਤੇ ਹੋਣ ਲੱਗਾ ਫ਼ਜ਼ਲ, ਰਹਿਮਤ ਹੱਕ ਕਮਾਈਆ। ਮੁਹੰਮਦ ਬੋਲਿਆ ਬਹੁੜੀ ਸ੍ਰਿਸ਼ਟੀ ਉਤੇ ਆਉਣ ਵਾਲੀ ਅਜ਼ਲ, ਇਹੋ ਮੇਰੀ ਦੁਹਾਈਆ। ਦੀਨਾਂ ਮਜ਼੍ਹਬਾਂ ਵਿਚ ਕਰ ਕੇ ਪਜ਼ਲ, ਕਿਸੇ ਨੂੰ ਪਲੀਤ ਤੇ ਕਿਸੇ ਨੂੰ ਪਾਕ ਦਿਤਾ ਸਮਝਾਈਆ। ਅੱਲਾ ਵਾਹਿਗੁਰੂ ਰਾਮ ਓਮ ਸਤਿਨਾਮ ਦੀ ਦੱਸ ਕੇ ਜ਼ਜ਼ਲ, ਅੱਖਰਾਂ ਵਿਚ ਪਰਚਾਈਆ। ਤੇ ਇਕ ਦੂਜੇ ਦੀ ਮਾਰਨ ਨਹੀਂ ਦਿਤੀ ਨਕਲ, ਵੱਖਰਾ ਵੱਖਰਾ ਅੱਖਰ ਪੜ੍ਹਾਈਆ। ਜਿਹਨੂੰ ਬਣਾਇਆ ਉਹਨੂੰ ਆਖਿਆ ਤੂੰ ਮੇਰਾ ਅਸਲ, ਵਸਲ ਤੇਰੇ ਨਾਲ ਰਖਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਬਣਾ ਕੇ ਫ਼ਸਲ, ਰਬੀ ਖ਼ਰੀਫ਼ ਦਾ ਝਗੜਾ ਦਿਤਾ ਪਾਈਆ। ਵੱਖਰੀ ਵੱਖਰੀ ਬਣਾ
❋
❋
ਕੇ ਨਸਲ, ਹਿੱਸੇ ਮਾਨੁਖ ਜ਼ਾਤੀ ਦਿਤੇ ਕਰਾਈਆ। ਤੇ ਕੋਟਾਂ ਵਿਚੋਂ ਜੁਗ ਜੁਗ ਆਪਣੇ ਪਰਗਟਾ ਕੇ ਭਗਤ ਸੁਹੇਲੇ ਰਤਨ, ਅਮੋਲਕ ਆਪਣੀ ਗੋਦ ਟਿਕਾਈਆ। ਤੇ ਗੁਰ ਅਵਤਾਰ ਪੈਗ਼ੰਬਰ ਕਹਿਣ ਹੁਣ ਭਾਵੇਂ ਕਿੰਨੇ ਕਰੀਏ ਯਤਨ, ਯਥਾਰਥ ਸਾਡਾ ਹੁਕਮ ਰਹੇ ਨਾ ਰਾਈਆ। ਕਿਉਂ ਅਸੀਂ ਮਾਤਲੋਕ ਵਿਚੋਂ ਆ ਗਏ ਸਚਖੰਡ ਦੇ ਵਤਨ, ਦਰਗਹ ਸਾਚੀ ਸੋਭਾ ਪਾਈਆ। ਜਿਥੇ ਇਕੋ ਗ੍ਰਹਿ ਤੇ ਇਕੋ ਮੰਦਰ ਤੇ ਇਕੋ ਪੱਤਨ, ਦੂਜਾ ਘਾਟ ਨਾ ਕੋਇ ਦਰਸਾਈਆ। ਇਕੋ ਨਾਮ ਤੇ ਇਕੋ ਕਲਮਾ ਰਟਣ, ਰੱਟਾ ਹੋਰ ਨਾ ਕੋਇ ਸਮਝਾਈਆ। ਜਿਥੇ ਸੰਤ ਸੁਹੇਲੇ ਲਾਹਾ ਖੱਟਣ, ਉਹ ਦਰ ਰਿਹਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਗੁਰ ਅਵਤਾਰ ਪੈਗ਼ੰਬਰੋ ਇਕ ਦੂਜੇ ਦੀਆਂ ਬਣ ਜਾਓ ਸਖ਼ੀ ਸਹੇਲੀਆਂ, ਅੰਕ ਅੰਕ ਨਾਲ ਜੁੜਾਈਆ। ਦੀਨਾਂ ਮਜ਼੍ਹਬਾਂ ਤੋਂ ਹੋ ਜਾਓ ਵੇਹਲੀਆਂ, ਝਗੜਾ ਰਹੇ ਨਾ ਰਾਈਆ। ਗਲਵਕੜੀਆਂ ਪਾਓ ਵਿਛੜੇ ਬੇਲੀਆਂ, ਜੋ ਮਾਲਕ ਇਕ ਅਖਵਾਈਆ। ਓਸੇ ਨੂੰ ਮਿਲ ਕੇ ਸਾਡੀਆਂ ਲੇਖੇ ਲਗਦੀਆਂ ਸੇਲੀਆਂ, ਜੋ ਸਿਰ ਤੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਤੂੰ ਮਾਲਕ ਨਰ ਨਰੇਸ਼ੇ, ਤੇਰੀ ਸਤਿ ਸਰਨਾਈਆ। ਕੀ ਮਾਤਲੋਕ ਵਿਚੋਂ ਦਏ ਸੰਦੇਸ਼ੇ, ਫ਼ਰਮਾਨਾ ਇਕ ਪਰਗਟਾਈਆ। ਜਿਥੇ ਜੁਗ ਚੌਕੜੀ ਬੀਤ ਗਏ ਕੇਤੇ, ਕੋਟਨ ਕੋਟ ਕਾਲ ਵਿਹਾਈਆ। ਤੇਰਾ ਕਿਸੇ ਨਹੀਂ ਪਾਇਆ ਭੇਤੇ, ਅੰਤ ਕਹਿਣ ਕੋਇ ਨਾ ਆਈਆ। ਸਾਨੂੰ ਇਕੋ ਸ਼ਬਦ ਚੇਤੇ, ਜੋ ਨਾਨਕ ਗਿਆ ਸਮਝਾਈਆ। ਉਸ ਲਾਲੋ ਨੂੰ ਕਿਹਾ ਸੀ ਜਿਸ ਵੇਲੇ ਵਾੜ ਖਾਏਗੀ ਖੇਤੇ, ਰਾਖਾ ਨਜ਼ਰ ਕੋਇ ਨਾ ਆਈਆ। ਮਾਤਾ ਕੱਚੇ ਕਰਾਵਣ ਪੇਟੇ, ਸਤਿ ਧਰਮ ਨਾ ਕੋਇ ਵਖਾਈਆ। ਭਾਈ ਭੈਣ ਦੀ ਸੇਜੇ ਲੇਟੇ, ਕਲਜੁਗ ਕੂੜ ਕੂੜ ਕੁਰਲਾਈਆ। ਪਿਤਾ ਕੰਨਿਆ ਦਾ ਮਾਸ ਵੇਚੇ, ਕੀਮਤ ਟਕਿਆ ਵਾਲੀ ਪਾਈਆ। ਗੁਰ ਅਵਤਾਰਾਂ ਰਹਿਣੇ ਨਹੀਂ ਕੋਈ ਲੇਖੇ, ਪੈਗ਼ੰਬਰਾਂ ਨਾ ਕੋਇ ਚਤੁਰਾਈਆ। ਉਸ ਵੇਲੇ ਪੁਰਖ ਅਕਾਲ ਵਟਾਉਣਾ ਭੇਸੇ, ਭੇਖਾਧਾਰੀ ਰੂਪ ਦਰਸਾਈਆ। ਨਾ ਉਹਦੀ ਮੁੱਛ ਦਾੜ੍ਹੀ ਨਾ ਕੇਸੇ, ਨਾ ਕੋਈ ਮੂੰਡ ਮੁੰਡਾਈਆ। ਸਿਰਫ਼ ਇਹ ਨਾਲ ਰੱਖੇ ਦਸ ਦਸਮੇਸ਼ੇ, ਜਿਸ ਨਾਲ ਦਹਿ ਦਿਸ਼ਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਅਵਤਾਰ ਪੈਗ਼ੰਬਰ ਗੁਰੂਓ ਗੁਰਦੇਵੋ ਔਹ ਆ ਗਿਆ ਹਲਕਾਰਾ, ਸ਼ਬਦੀ ਰੂਪ ਵਟਾਈਆ। ਤੁਹਾਨੂੰ ਪਰਨਾਵਣ ਵਾਲਾ ਪਿਛੇ ਗਿਆ ਦੁਬਾਰਾ, ਦੁਆਰਕਾਵਾਸੀ ਆਪਣੀ ਲਉ ਅੰਗੜਾਈਆ। ਅੱਗੇ ਤੇ ਤੁਸੀਂ ਹੰਢਾ ਕੇ ਆਏ ਤਤਾਂ ਵਾਲੀਆਂ ਨਾਰਾਂ, ਵਿਸ਼ਿਆਂ ਵਿਚ ਆਪਣਾ ਝਟ ਲੰਘਾਈਆ। ਪੁਰਖ ਅਕਾਲ ਨੂੰ ਮੰਨਦੇ ਆਏ ਭਤਾਰਾ, ਪਤਿਪਰਮੇਸ਼ਵਰ ਕਹਿ ਕੇ ਸੀਸ ਨਿਵਾਈਆ। ਦੂਰੋਂ ਦੂਰੋਂ ਕਰਦੇ ਰਹੇ ਨਿਮਸਕਾਰਾ, ਨੇੜੇ ਹੋ ਸੇਵ ਨਾ ਕਿਸੇ ਕਮਾਈਆ। ਅੱਖਰਾਂ ਵਿਚ ਦੱਸ ਕੇ ਆਏ ਇਜ਼ਹਾਰਾ, ਸਿਫ਼ਤਾਂ ਵਿਚ ਸਾਲਾਹੀਆ। ਮਿੰਨਤਾ ਦਾ ਬਣਾ ਕੇ ਪੁਜਾਰਾ, ਪੂਜਾ ਵਿਚ ਆਏ ਦ੍ਰਿੜਾਈਆ। ਪੱਥਰ ਇੱਟਾਂ ਦਾ ਬਣਾ ਕੇ ਮੁਨਾਰਾ, ਪੁਰਖ ਅਕਾਲ ਆਏ ਵਖਾਈਆ। ਜਿਸ ਦੀਆਂ ਦੀਨਾਂ ਮਜ਼੍ਹਬਾਂ ਵਾਲੇ ਢਾਹ ਦੇਂਦੇ ਦੀਵਾਰਾ, ਨਿਸ਼ਾਨਾ ਦੇਣ ਮਿਟਾਈਆ। ਲੇਖਾ ਲਿਖਦੇ ਵਿਚ ਅਖ਼ਬਾਰਾ, ਖ਼ਬਰਾਂ ਘਰ ਘਰ ਵਖਾਈਆ। ਹੁਣ ਵੇਖਿਓ ਅੱਗੇ ਦਾ ਨਜ਼ਾਰਾ, ਨਜ਼ਰੀਆ ਸਭ ਦਾ ਦਏ ਬਦਲਾਈਆ। ਤੁਸੀਂ ਚਾਰ ਜੁਗ ਦੀਆਂ ਮੁਟਿਆਰਾਂ, ਅੱਜੇ ਤਕ
❋
❋
ਖਾਵੰਦ ਹੱਥ ਕੋਇ ਨਾ ਆਈਆ। ਸਿਰਫ਼ ਤਤਾਂ ਵਾਲੇ ਸਰੀਰ ਦਾ ਕਰ ਕੇ ਸ਼ਿੰਗਾਰਾ, ਸੋਹਣਾ ਰੂਪ ਵਖਾਈਆ। ਹੁਣ ਏਥੇ ਤੇਈ ਤੇ ਤਿੰਨ ਛੱਬੀ ਤੇ ਦਸ ਛੱਤੀ ਤੇ ਨਾਨਕ ਦੇ ਛੱਤੀ ਜੁਗ ਦੀਆਂ ਬੱਧੀਆਂ ਪਈਆਂ ਕਤਾਰਾਂ, ਕਤਾਰਾਂ ਦਾ ਮਾਲਕ ਸੋਭਾ ਪਾਈਆ। ਜਿਸ ਨੇ ਰਹਿਣ ਨਹੀਂ ਦੇਣੀ ਦੋਫਾੜਾ, ਇਕੋ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਗੁਰ ਅਵਤਾਰ ਪੈਗ਼ੰਬਰੋ ਆ ਗਈ ਸਤਾਰਾਂ ਹਾੜ ਦੀ ਤਾਰੀਖ, ਤਵਾਰੀਖ ਪਿਛਲੀ ਰਿਹਾ ਮਿਟਾਈਆ। ਤੁਹਾਡੀ ਭਗਤ ਸੁਹੇਲੇ ਕਰਦੇ ਉਡੀਕ, ਬੈਠੇ ਰਾਹ ਤਕਾਈਆ। ਸੁਹਾਗ ਦੇ ਗਾਏ ਗੀਤ, ਖ਼ੁਸ਼ੀਆਂ ਰੰਗ ਰੰਗਾਈਆ। ਛਡ ਕੇ ਸ਼ਿਵਦਵਾਲੇ ਮੱਠ ਤੇ ਮੰਦਰ ਮਸੀਤ, ਗੁਰੂਦਵਾਰਿਆਂ ਆਏ ਤਜਾਈਆ। ਸਾਰੇ ਕਹਿੰਦੇ ਅਸੀਂ ਪ੍ਰਭੂ ਦੀ ਵੇਖਣੀ ਰੀਤ, ਕੀ ਆਪਣੀ ਕਾਰ ਕਮਾਈਆ। ਕਿਸ ਬਿਧ ਜੋਤੀ ਧਾਰ ਕਰੇ ਪ੍ਰੀਤ, ਪ੍ਰੀਤਮ ਆਪਣਾ ਜੋੜ ਜੁੜਾਈਆ। ਸਾਚਾ ਕਲਮਾ ਦੱਸੇ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਲੇਖੇ ਲਾਏ ਊਚ ਨੀਚ, ਰਾਓ ਰੰਕ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਔਹ ਆਉਂਦਾ ਜੇ ਫ਼ਰਮਾਨਾ, ਸ਼ਬਦੀ ਸ਼ਬਦ ਸੁਣਾਈਆ। ਸਭ ਨੂੰ ਮਾਤਲੋਕ ਪੈਣਾ ਜਾਣਾ, ਆਪਣਾ ਆਪਣਾ ਧਰਮ ਉਠਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਗਾਣਾ, ਗਾ ਗਾ ਸ਼ੁਕਰ ਮਨਾਈਆ। ਵੇਖਿਓ ਪ੍ਰਭ ਨੇ ਹੱਥ ਨਹੀਂ ਆਉਣਾ ਕਿਸੇ ਪਲੰਘ ਗਲੀਚੇ ਪੈਂਦ ਤੇ ਸਰਹਾਣਾ, ਦੁਸ਼ਾਲਿਆਂ ਵਾਲੀ ਸੇਜ ਨਾ ਕੋਇ ਹੰਢਾਈਆ। ਪਹਿਲੇ ਉਹਦਿਆਂ ਭਗਤਾਂ ਦਾ ਦਰਸ਼ਨ ਪਾਣਾ, ਜੋ ਬੈਠੇ ਆਸਣ ਲਾਈਆ। ਫੇਰ ਕਹਿਣਾ ਤੇਰਾ ਨੂਰ ਜੋਤ ਨਿਮਾਣਾ, ਹੰਕਾਰ ਵਿਚ ਨਾ ਕੋਇ ਚਤੁਰਾਈਆ। ਸਾਡਾ ਦੀਨ ਮਜ਼੍ਹਬ ਹੋਇਆ ਪੁਰਾਣਾ, ਪੁਰਾਣੇ ਚੀਥੜ ਮਾਝੇ ਵਾਲਿਆਂ ਦੇ ਦੇਣ ਗਵਾਹੀਆ। ਫੇਰ ਤੱਕਿਆ ਨੌਂ ਖੰਡ ਪ੍ਰਿਥਮੀ ਦਾ ਕਿਰਸਾਣਾ, ਤੇ ਦੋ ਜਹਾਨਾਂ ਹਲ ਚਲਾਈਆ। ਟਿੱਲੇ ਪਰਬਤ ਸਮੁੰਦ ਸਾਗਰ ਲੋਆਂ ਪੁਰੀਆਂ ਫਿਰਦਾ ਵਿਚ ਵਾਹਣਾ, ਭੱਜੇ ਚਾਈਂ ਚਾਈਂਆ। ਜਦ ਕਿਰਪਾ ਕਰੇ ਤੇ ਜੁਗ ਦਾ ਅੰਤਮ ਵੇਖੇ ਜਿਸ ਵੇਲੇ ਜੀਵ ਹੋਇਆ ਨਿਮਾਣਾ, ਨਿਤਾਣਿਆਂ ਖੋਜ ਖੁਜਾਈਆ। ਹੁਕਮੇ ਵਿਚ ਹੁਕਮ ਦੇਵੇ ਤੇ ਸ੍ਰਿਸ਼ਟੀ ਕਹੇ ਵਰਤ ਗਿਆ ਭਾਣਾ, ਪ੍ਰਭ ਦਾ ਭੇਵ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਧਾਰ ਪਹਿਰ ਕੇ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਆਉਂਦੇ ਜੋਤੀ ਧਾਰ, ਵਿਸ਼ਨ ਬ੍ਰਹਮਾ ਸ਼ਿਵ ਵੇਖ ਵਖਾਈਆ। ਵੇਖੋ ਬਣੇ ਇਕ ਕਤਾਰ, ਅੱਗੇ ਪਿਛੇ ਨਾ ਕੋਇ ਚਤੁਰਾਈਆ। ਗਲ ਵੇਖੋ ਉਹ ਫੁੱਲਾਂ ਦੇ ਹਾਰ, ਜਿਹੜੇ ਹਾਰ ਹਰ ਹਿਰਦੇ ਵਿਚ ਫੁੱਲਾਂ ਦੀ ਮਹਿਕ ਦੇਣ ਮਹਿਕਾਈਆ। ਆਏ ਓਸ ਦਵਾਰ, ਜਿਥੇ ਬੈਠਾ ਧੁਰਦਰਗਾਹੀਆ। ਓਸੇ ਦਾ ਰੂਪ ਓਸੇ ਦਾ ਸ਼ਿੰਗਾਰ, ਓਸੇ ਦੇ ਵਿਚ ਸਮਾਈਆ। ਇਕ ਦੂਜੇ ਨੂੰ ਕਰੋ ਨਿਮਸਕਾਰ, ਦਰ ਦਵਾਰ ਮਿਲੇ ਮਾਣ ਵਡਿਆਈਆ। ਓ ਯਾਰਾਂ ਦੇ ਯਾਰ, ਯਰਾਨੇ ਪਿਛਲੇ ਵੇਖ ਵਖਾਈਆ। ਕੀ ਲੇਖਾ ਨਾਲ ਸਿਰਜਣਹਾਰ, ਜੋ ਸਿਰ ਸਿਰ ਰਿਜ਼ਕ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਲੇਖਾ ਦਏ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਔਹ ਵੇਖੋ ਨਿਰਗੁਣ ਧਾਰ ਆਪਣੇ ਸਾਥੀ, ਜੋਤੀ ਜੋਤ ਰੁਸ਼ਨਾਈਆ। ਕੋਈ ਦਿਸਦਾ ਨਹੀਂ ਐਰਾਪਤ ਹਾਥੀ, ਦੱਖਣ ਦਿਸ਼ਾ ਵੰਡ ਨਾ ਕੋਇ ਵੰਡਾਈਆ। ਇਕੋ ਪ੍ਰੇਮ ਪਿਆਰ ਤੇ ਮੁਹੱਬਤ ਵਾਲਾ
❋
❋
ਸਾਕੀ, ਸਚ ਪਿਆਲਾ ਜਾਮ ਰਿਹਾ ਪਿਆਈਆ। ਸਚਖੰਡ ਦਰਗਾਹ ਸਾਚੀ ਦੀ ਖੋਲ੍ਹ ਕੇ ਤਾਕੀ, ਪਰਦਾ ਦਿਤਾ ਉਠਾਈਆ। ਅੰਤ ਅਖ਼ੀਰ ਬੇਨਜ਼ੀਰ ਸਭ ਦੀ ਮੰਨ ਕੇ ਆਖੀ, ਭਵਿਖਤ ਪਿਛਲਾ ਪੂਰ ਕਰਾਈਆ। ਆਪ ਚੜ੍ਹ ਕੇ ਚਿੱਟੇ ਅਸਵ ਘੋੜੇ ਰਾਕੀ, ਪਾਖ਼ਰ ਜੀਨ ਸੁਹਾਈਆ। ਜਿਹੜੀ ਹਰਦੇਵ ਸਿੰਘ ਦੀ ਪੋਸ਼ਾਕੀ, ਉਹ ਦੁਸ਼ਾਲਾ ਸਿੰਘਾਸਣ ਉਪਰ ਟਿਕਾਈਆ। ਭਗਤੋ ਤੁਹਾਡੀ ਮੇਟ ਕੇ ਪਿਛਲੀ ਵਾਟੀ, ਵਟਣਾ ਆਪਣੇ ਤਨ ਛੁਹਾਈਆ। ਅੱਜ ਸੁਹਾਗ ਭਰੀ ਰਾਤੀ, ਰੁਤੜੀ ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਮਹਿਕਾਈਆ। ਸਭ ਦੀ ਇਕੋ ਕਰ ਕੇ ਜ਼ਾਤੀ, ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਰਾਈਆ। ਲੇਖਾ ਮੁਕ ਗਿਆ ਤਨ ਵਜੂਦ ਖ਼ਾਕੀ, ਖ਼ਾਕ ਨੂੰ ਖ਼ਾਕ ਵਿਚ ਰੁਲਾਈਆ। ਜਿਸ ਦਾ ਇਕੋ ਨੂਰ ਇਕੋ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਹੋ ਕੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋ ਆਰਾਮ, ਸਿੰਘਾਸਣ ਲਓ ਲਗਾਈਆ। ਤੇਈ ਅਵਤਾਰਾਂ ਦੀ ਅੱਗੇ ਨਿਮਸਕਾਰ, ਕ੍ਰਿਸ਼ਨ ਰਾਮ ਰਮਈਆ ਸੀਸ ਨਿਵਾਈਆ। ਪੈਗ਼ੰਬਰਾਂ ਕੀਤੀ ਸਲਾਮ, ਸੱਯਦੇ ਵਿਚ ਵਡਿਆਈਆ। ਗੁਰੂਆਂ ਕੀਤੀ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਸਾਡਾ ਪੂਰਨ ਹੋਵੇ ਕਾਮ, ਪੂਰਨ ਸਾਹਿਬ ਤੇਰੀ ਬੇਪਰਵਾਹੀਆ। ਤੂੰ ਸਾਹਿਬ ਸੱਚਾ ਸੁਲਤਾਨ, ਸ਼ਹਿਨਸ਼ਾਹ ਅਖਵਾਈਆ। ਪੁਰਖ ਅਕਾਲ ਕਹੇ ਮੈਂ ਆਦਿ ਦਾ ਹੁਕਮਰਾਨ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਪੰਜੇ ਲਿਖਾਰੀਓ ਆਪਣੇ ਅਦਾਲਤੀ ਕਢ ਲਓ ਅਸ਼ਟਾਮ, ਹੱਥਾਂ ਵਿਚ ਸਭ ਨੂੰ ਦਿਓ ਵਖਾਈਆ। ਵੇਖੋ ਅਵਤਾਰਾਂ ਦੇ ਹੋਣ ਲੱਗੇ ਬਿਆਨ, ਪੈਗ਼ੰਬਰਾਂ ਦਾ ਸੁਣਨਾ ਪੈਗ਼ਾਮ, ਦਸ ਗੁਰੂ ਕੀ ਲਿਖਾਣ ਆਪਣੀ ਆਸ਼ਾ ਦੇਣੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਬਿਆਨ ਹੋਵੇ ਕਲਮ ਬੰਦ, ਬੰਦਸ਼ ਅਵਰ ਨਾ ਕੋਇ ਰਖਾਈਆ। ਅਸੀਂ ਸਚਖੰਡ ਦਵਾਰਿਉਂ ਮਾਰ ਕੇ ਆਏ ਪੰਧ, ਪਾਂਧੀ ਬਣ ਕੇ ਭੱਜੇ ਵਾਹੋ ਦਾਹੀਆ। ਸਾਡੇ ਬੋਲਣ ਵਾਲੇ ਨਹੀਂ ਜ਼ਬਾਨ ਤੇ ਦੰਦ, ਤੇਰਾ ਹੁਕਮ ਸ਼ਬਦ ਸ਼ਨਵਾਈਆ। ਅੱਜ ਤੋਂ ਅਸੀਂ ਦੀਨ ਮਜ਼੍ਹਬ ਦਾ ਝਗੜਾ ਛੱਡਿਆ ਤੇ ਕਰਨਾ ਨਹੀਂ ਜੰਗ, ਲੜਾਈ ਤੇਰੇ ਹੱਥ ਫੜਾਈਆ। ਪੰਜਾਂ ਲਿਖਾਰੀਆਂ ਦੇ ਰੂਬਰੂ ਸਾਡਾ ਹੋ ਜਾਏ ਤੇਰੇ ਨਾਲ ਕਾਰਜ ਅਨੰਦ, ਅਨੰਦ ਤੇਰੇ ਵਿਚੋਂ ਆਈਆ। ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਦਸ ਗੁਰੂ ਸਾਰੇ ਕੱਠੇ ਹੋ ਕੇ ਗਾਈਏ ਇਕੋ ਛੰਦ, ਤੂੰ ਮੇਰਾ ਮੈਂ ਤੇਰਾ ਤੇ ਦੂਜਾ ਨਜ਼ਰ ਕੋਇ ਨਾ ਆਈਆ। ਜਿਧਰ ਵੇਖੀਏ ਤੂੰ ਸਾਡਾ ਨੂਰ ਤੇ ਅਸੀਂ ਤੇਰੇ ਚੰਦ, ਚੰਦ ਨੂਰ ਤੇਰਾ ਰੁਸ਼ਨਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਅੱਗੇ ਸਾਡੀ ਸਭ ਦੀ ਇਹੋ ਮੰਗ, ਸਾਡੀ ਝੋਲੀ ਦੇਣੀ ਭਰਾਈਆ। ਜਿਹੜਾ ਨਾਮ ਕਲਮਾ ਸਾਨੂੰ ਤੂੰ ਪਿਛੇ ਦਿਤਾ ਵੰਡ, ਤੇਰਿਆਂ ਭਗਤਾਂ ਦੇ ਸਾਹਮਣੇ ਤੇਰਿਆਂ ਕਦਮਾਂ ਵਿਚ ਸੁਟਾਈਆ। ਅਸੀਂ ਚਾਹੁੰਦੇ ਅੱਗੇ ਸਾਰੀ ਸ੍ਰਿਸ਼ਟੀ ਨੂੰ ਚਾੜ੍ਹ ਦੇ ਇਕੋ ਰੰਗ, ਇਕੋ ਇਸ਼ਟ ਦੇਣਾ ਵਖਾਈਆ। ਤੇਰੇ ਚਰਨਾਂ ਦੀ ਧੂੜ ਅੱਠ ਸੱਠ ਤੀਰਥ ਤੇ ਉਤਮ ਸ੍ਰੇਸ਼ਟ ਚੰਗ, ਜਿਥੇ ਵਿਸ਼ਨ ਬ੍ਰਹਮਾ ਸ਼ਿਵ ਨਹਾ ਨਹਾ ਖ਼ੁਸ਼ੀ ਮਨਾਈਆ। ਅਸੀਂ ਪਿੰਡੇ ਤੋਂ ਹੋ ਜਾਈਏ ਨੰਗ, ਤੇਰੇ ਅੱਗੇ ਦੁਹਾਈਆ। ਕੋਈ ਮਾਰ ਨਾ ਸਕੀਏ ਦਮ, ਦਾਮਨਗੀਰ ਤੇਰੀ ਇਕ ਸਰਨਾਈਆ। ਕਿਉਂ ਹੁਣ ਅਸੀਂ ਛਡਦੇ ਝਗੜਾ ਮਾਟੀ ਤੇ ਚੰਮ, ਤੇਰੀ ਜੋਤ ਵਿਚ ਤੇਰਾ ਰੂਪ ਸਮਾਈਆ। ਨਾ ਕੋਇ ਖ਼ੁਸ਼ੀ ਤੇ ਨਾ ਕੋਇ ਗ਼ਮ, ਚਿੰਤਾ ਰਹੀ ਨਾ ਰਾਈਆ। ਨਾ ਕੋਇ ਭੇਖ
❋
❋
ਕਰੀਏ ਨਾ ਕੰਮ, ਨਾ ਡੌਰੂ ਡੰਕ ਖੜਕਾਈਆ। ਜੋ ਘੜਿਆ ਸੋ ਦੇਵੀਂ ਸਾਹਿਬ ਤੂੰ ਭੰਨ, ਭੰਨਣਹਾਰ ਸਭ ਕਿਛ ਤੇਰੇ ਹੱਥ ਫੜਾਈਆ। ਇਕ ਬੇਨੰਤੀ ਜ਼ਰੂਰ ਮਾਤਲੋਕ ਵਿਚ ਆਪਣਿਆਂ ਭਗਤਾਂ ਦਾ ਬੰਨ੍ਹੀ ਮਨ, ਮਨਸਾ ਬਾਹਰ ਨਾ ਕੋਇ ਹਲਕਾਈਆ। ਵੇਖੀਂ ਚੁਗਲੀ ਵਾਲੇ ਰਹਿਣ ਨਾ ਦੇਵੀਂ ਕਿਸੇ ਦੇ ਕੰਨ, ਗੁਰਸਿਖ ਦੀ ਨਿੰਦਿਆ ਗੁਰਸਿਖ ਨਾ ਕੋਇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੱਸ ਕੇ ਆਏ ਬਿਨਾ ਸਤਿਗੁਰੂ ਦੇ ਨਾਮ ਤੋਂ ਚੰਗਾ ਨਹੀਂ ਜੇ ਕੋਈ ਧਨ, ਉਹ ਧਨ ਦੇਣਾ ਵਰਤਾਈਆ। ਕਿਉਂ ਕਲਜੁਗ ਚੋਰ ਡਾਕੂ ਬਥੇਰੇ ਤੇ ਲਾਵਣ ਵਾਲੇ ਸੰਨ੍ਹ, ਸਾਧ ਸੰਤ ਇਹੋ ਚੋਰੀ ਰਹੇ ਕਮਾਈਆ। ਪ੍ਰਭੂ ਕੋਈ ਇਸਤਰੀ ਬਣਦਾ ਕੋਈ ਨਾਰ ਬਣਦਾ ਕੋਈ ਵਾਈਫ਼ ਅਸੀਂ ਬਣ ਗਏ ਤੇਰੀ ਉਹ ਰੰਨ, ਜਿਹੜੀ ਸ਼ਰਮ ਹਯਾ ਵਿਚ ਆਪਣਾ ਆਪ ਤੇਰੇ ਵਿਚ ਛੁਪਾਈਆ। ਹੁਣ ਕਿਰਪਾ ਕਰ ਕੇ ਸਭ ਦਾ ਬੇੜਾ ਲਵੀਂ ਬੰਨ੍ਹ, ਤੇਰਾ ਤੇਰੀ ਝੋਲੀ ਦਿਤਾ ਸੁਟਾਈਆ। ਜਿਹੜਾ ਤੇਰੇ ਚਰਨ ਝੁਕ ਜਾਏ ਉਹਨੂੰ ਕੋਈ ਸਕੇ ਨਾ ਡੰਨ, ਚੁਰਾਸੀ ਦਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਬਿਆਨ ਹਲਫ਼ੀ, ਤਸਦੀਕ ਭਗਤੋ ਦੇਣੇ ਕਰਾਈਆ। ਸਾਡੇ ਗਲ ਨਹੀਂ ਕੋਈ ਅਲਫ਼ੀ, ਅਲਿਫ਼ ਰੂਪ ਨੰਗੇ ਸੋਭਾ ਪਾਈਆ। ਤੂੰ ਸਾਡਾ ਸ਼ਰਫ਼ੀ, ਸ਼ਰਤੀਆ ਤੇਰੀ ਓਟ ਤਕਾਈਆ। ਨਾਲੇ ਤੇਰੀਆਂ ਮਿੰਨਤਾਂ ਕੀਤੀਆਂ ਨਾਲੇ ਤੈਨੂੰ ਕਿਹਾ ਮਾਲਕ ਅਰਸ਼ੀ, ਅਰਸ਼ੀ ਪ੍ਰੀਤਮ ਤੇਰੇ ਢੋਲੇ ਗਾਈਆ। ਓਏ ਸਾਨੂੰ ਉਡੀਕਦਿਆਂ ਉਡੀਕਦਿਆਂ ਉਹ ਵਕਤ ਆ ਗਿਆ ਤੇ ਤੂੰ ਆਇਉਂ ਉਪਰ ਧਰਤੀ, ਧਰਨੀ ਉਤੇ ਸੋਭਾ ਪਾਈਆ। ਹੁਣ ਬਣ ਜਾ ਸਭ ਦਾ ਇਕੋ ਨਿਧ ਪਰਤੀ, ਇਹ ਪੰਜਾਂ ਲਿਖਾਰੀਆਂ ਦੀ ਪਤਰਕਾ ਦਏ ਗਵਾਹੀਆ। ਭਗਤੋ ਤੁਹਾਡੇ ਸਾਹਮਣੇ ਲੇਖ ਲਿਖਾਇਆ ਸ਼ਰਤੀ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਮੁਖਤਿਆਰਨਾਮਾ ਤੇਰੇ ਅੱਗੇ ਦਿਤਾ ਰੱਖ, ਮਜ਼੍ਹਬਾਂ ਦਾ ਝਗੜਾ ਦਿਤਾ ਮੁਕਾਈਆ। ਅਸੀਂ ਹੋ ਕੇ ਲੱਖੋਂ ਕੱਖ, ਤੇਰੇ ਅੱਗੇ ਸੀਸ ਨਿਵਾਈਆ। ਇਕ ਹੁਕਮ ਸੱਚਾ ਦੱਸ, ਕੀ ਆਪਣਾ ਖੇਲ ਭੁਗਤਾਈਆ। ਪੁਰਖ ਅਕਾਲ ਕਿਹਾ ਜੋਤੀ ਮੇਰੇ ਨੂਰ ਵੱਲ ਤੱਕ, ਤਕਵਾ ਇਕ ਰਖਾਈਆ। ਜੇ ਤੁਹਾਨੂੰ ਅਜੇ ਸ਼ੱਕ, ਦਰਗਹ ਸਾਚੀ ਨੂੰ ਪਿਛੇ ਭੱਜੋ ਚਾਈਂ ਚਾਈਂਆ। ਜੇ ਹੁਕਮ ਮੰਨਣਾ ਯਕ, ਸੀਸ ਜਗਦੀਸ ਦੇਣਾ ਨਿਵਾਈਆ। ਫੇਰ ਵੇਲਾ ਨਾ ਆਵੇ ਹੱਥ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਵੇ ਬੇਪਰਵਾਹੀਆ। ਤੁਹਾਡਾ ਸਭ ਦਾ ਲਹਿਣਾ ਦੇਣਾ ਦੇਵੇ ਠੱਪ, ਠੱਪਾ ਆਪਣਾ ਨਾਮ ਲਗਾਈਆ। ਜਿਹੜਾ ਚਾਰ ਜੁਗ ਦਾ ਨਾਮ ਦਿਤਾ ਰਫ਼, ਜਗਤ ਵਸੀਕਿਆਂ ਤੇ ਕਾਗ਼ਜ਼ਾਂ ਉਤੇ ਦਿਤਾ ਲਿਖਾਈਆ। ਉਸ ਦਾ ਬਦਲ ਦਿਤਾ ਮਤ, ਹੁਕਮ ਸੰਦੇਸ਼ਾ ਇਕ ਸੁਣਾਈਆ। ਕਿਉਂ ਪ੍ਰਭ ਦੀ ਜੋਤ ਜਿਸ ਦੀ ਉਬਲੇ ਕਦੇ ਨਾ ਰਤ, ਅਗਨੀ ਅੱਗ ਨਾ ਕੋਇ ਵਖਾਈਆ। ਸੌਣ ਵਾਲਿਓ ਕੁਝ ਨਹੀਂ ਆਉਣਾ ਹੱਥ, ਨੈਣ ਖੋਲ੍ਹੋ ਆਪਣੀ ਲਓ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮੇਲਾ ਰਿਹਾ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸ਼ਟਾਮ ਉਤੇ ਲਾਇਓ ਮੋਹਰ, ਮੋਹਰਾ ਨਾਮ ਬਣਾਈਆ। ਅੱਜ ਤੋਂ ਆਪਣੇ ਹੁਕਮ ਅੰਦਰ ਸਾਨੂੰ ਤੋਰ, ਤੁਰਤ ਆਪਣੀ ਸੇਵ ਸਮਝਾਈਆ। ਜਿਹੜੇ ਬਣੇ ਸਾਂ ਬਾਂਕੇ ਛੋਹਰ, ਲੋਕਮਾਤ ਧਰਾਈਆ। ਜਿਹੜੇ ਅਸੀਂ ਵੰਡਾਂ ਪਾ ਕੇ ਆਏ ਸਾਂ ਸੂਰ ਗਾਂ ਤੇ ਉਤੇ ਢੋਰ, ਮਜ਼੍ਹਬਾਂ ਵਿਚ ਟਕਰਾਈਆ।
❋
❋
ਨਾਲੇ ਦੱਸ ਕੇ ਆਏ ਸਾਂ ਆਉਣਾ ਬ੍ਰਾਹਮਣ ਗੌੜ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਸਾਨੂੰ ਇਹ ਨਹੀਂ ਸੀ ਪਤਾ ਤੂੰ ਸਭ ਦੀ ਪੱਟੀ ਕਰ ਦੇਣੀ ਚੌੜ, ਚਾਰ ਜੁਗ ਦਾ ਲੇਖਾ ਦੇਣਾ ਮੁਕਾਈਆ। ਕਿਸੇ ਨੇ ਰਾਮ ਕਿਹਾ ਕਿਸੇ ਨੇ ਕ੍ਰਿਸ਼ਨ ਕਿਸੇ ਨੇ ਅੱਲਾ ਕਿਸੇ ਨੇ ਸਤਿਨਾਮ ਵਾਹਿਗੁਰੂ ਦਾ ਮਾਰਿਆ ਫੌੜ, ਹੋਕੇ ਦੇ ਦੇ ਦ੍ਰਿੜਾਈਆ। ਤੇ ਕਿਹੜਾ ਤੂੰ ਕਿੱਥੋਂ ਪ੍ਰਭੂ ਗੁਰ ਅਵਤਾਰ ਪੈਗ਼ੰਬਰਾਂ ਦੇ ਵਿਚੋਂ ਕਾਇਆ ਤੌੜ, ਜਿਹੜਾ ਕੱਚਾ ਠੀਕਰ ਅੰਤ ਭੰਨ ਵਖਾਈਆ। ਜ਼ਰਾ ਹੁਣ ਅਸਾਂ ਕੀਤਾ ਗੌਰ, ਜਿਸ ਵੇਲੇ ਤੂੰ ਗਹਿਰ ਗੰਭੀਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸਾਂ ਵਕਤ ਲਿਆ ਸੰਭਾਲ, ਸੰਬਲ ਆ ਕੇ ਵੇਖ ਵਖਾਈਆ। ਕਿਤੇ ਕਰਨੀ ਨਾ ਪਈ ਭਾਲ, ਖੋਜਣਾ ਪਿਆ ਨਾ ਬਣ ਕੇ ਰਾਹੀਆ। ਵਿਸ਼ਨ ਬ੍ਰਹਮਾ ਸ਼ਿਵ ਨਾਲ ਦਿਤਾ ਵਖਾਲ, ਸੋਹਣਾ ਰੰਗ ਬਣਾਈਆ। ਅੱਗੇ ਸਤਿਜੁਗ ਦੀ ਚਲੇ ਚਾਲ, ਕਲਜੁਗ ਦਾ ਲੇਖਾ ਦੇਣਾ ਮੁਕਾਈਆ। ਜੇ ਕੋਈ ਅਖ਼ੀਰੀ ਹੈ ਸਵਾਲ, ਮੈਨੂੰ ਦਿਓ ਸੁਣਾਈਆ। ਗੁਰ ਅਵਤਾਰ ਪੈਗ਼ੰਬਰਾਂ ਨਿਉਂ ਕੇ ਕੀਤਾ ਪ੍ਰਨਾਮ, ਇਕੋ ਵਾਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰੱਖਣਾ ਆਪਣੇ ਘਰ, ਦੂਜਾ ਘਰ ਨਾ ਕੋਇ ਵਖਾਈਆ। ਲਛਮੀ ਕਹੇ ਮੈਂ ਪ੍ਰਭੂ ਦੀ ਦਾਸੀ, ਜੁਗ ਜੁਗ ਸੇਵ ਕਮਾਈਆ। ਜਗਤ ਮਾਇਆ ਮੇਰੀ ਰਾਸੀ, ਪੂਜਾ ਵਿਚ ਸਰਬ ਸੀਸ ਨਿਵਾਈਆ। ਜਨ ਭਗਤਾਂ ਦੱਸਾਂ ਖੇਲ ਤਮਾਸ਼ੀ, ਸਹਿਜ ਨਾਲ ਸੁਣਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਤੇਰੀ ਰੁਸ਼ਨਾਈਆ। ਮੇਰੀ ਇਕ ਅਰਜ਼ੋਈ, ਮੇਰੇ ਸਾਹਿਬ ਤੇਰਾ ਭਗਤ ਧਰਮ ਰਾਏ ਦੀ ਚੜ੍ਹੇ ਕੋਈ ਨਾ ਫਾਸੀ, ਰਾਏ ਧਰਮ ਨਾ ਦਏ ਸਜ਼ਾਈਆ। ਲੇਖੇ ਲਾ ਕੇ ਸਭ ਦੀ ਅੱਜ ਦੀ ਰਾਤੀ, ਰੁਤੜੀ ਆਪਣੇ ਨਾਲ ਇਕ ਮਹਿਕਾਈਆ। ਤੂੰ ਸਭ ਦਾ ਸਾਂਝਾ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਇਲਾਹੀਆ। ਭਾਵੇਂ ਮੈਨੂੰ ਸਾਰੇ ਕਰਦੇ ਹਾਸੀ, ਜ਼ਬਾਨ ਦੁਨੀ ਵਾਲੀ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਲਛਮੀ ਕਹੇ ਮੇਰੇ ਵੇਖ ਲਓ ਨੌ ਦਵਾਰਿਆਂ ਵਾਲਿਓ ਨੌ ਫੂਲ, ਸਭ ਨੂੰ ਰਹੀ ਦਰਸਾਈਆ। ਪ੍ਰਭੂ ਭਗਤ ਬਣ ਕੇ ਜਗਤ ਵਾਸ਼ਨਾ ਵਿਚ ਜਾਇਓ ਕੋਇ ਨਾ ਭੂਲ, ਕੂੜਾ ਜੋਬਨ ਕੰਮ ਕਿਸੇ ਨਾ ਆਈਆ। ਸਤਿਗੁਰ ਚਰਨ ਪ੍ਰੀਤੀ ਇਕ ਅਸੂਲ, ਨਿਯਮ ਇਕ ਸੁਣਾਈਆ। ਸਭ ਕੁਝ ਓਥੋਂ ਹੁੰਦਾ ਵਸੂਲ, ਜਿਸ ਦੀ ਵਸੂਲੀ ਕਿਸੇ ਵਹੀ ਖਾਤੇ ਉਤੇ ਨਾ ਜਾਏ ਲਿਖਾਈਆ। ਲਹਿਣਾ ਦੇਣਾ ਮਿਲੇ ਮਾਕੂਲ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਗੁਰਮੁਖੋ ਆਹ ਵੇਖ ਲਓ ਆ ਗਈ ਪ੍ਰੇਮ ਧਾਰ ਬੁਨਾਇਣ, ਬੁਨਿਆਦ ਸਭ ਦੀ ਦਏ ਬਣਾਈਆ। ਹਰਿ ਸੰਗਤ ਵਿਚ ਬੁਰਾ ਉਠਾਏ ਕੋਇ ਨਾ ਨੈਣ, ਕਵਾਰ ਕੰਨਿਆ ਰਹੀ ਸਮਝਾਈਆ। ਸੁਨੇਹੁੜਾ ਦਏ ਸਤਾਰਾਂ ਹਾੜ ਦੀ ਰੈਣ, ਭਿੰਨੜੀ ਇਕ ਸੁਣਾਈਆ। ਸਚ ਦਾ ਭੰਡਾਰਾ ਸਚ ਦਾ ਨਾਮ ਸਚ ਦਾ ਗਹਿਣ, ਸਾਚੇ ਤਨ ਛੁਹਾਈਆ। ਤੁਹਾਨੂੰ ਘਰ ਬੈਠਿਆਂ ਨੂੰ ਪ੍ਰਭੂ ਮਿਲ ਗਿਆ ਉਹ ਰਸੈਣ, ਜੇਹੜੀ ਖੋਜਿਆਂ ਹੱਥ ਕਦੇ ਨਾ ਆਈਆ। ਇਕ ਦੂਜੇ ਨੂੰ ਸਮਝਿਉ ਨਾ ਕੋਇ ਤ੍ਰਫ਼ੈਣ, ਭਗਤ ਭਗਤਾਂ ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਲਛਮੀ ਕਹੇ ਮੈਂ ਵੇਖੀ ਜੋਤ ਨਿਰੰਕਾਰੀ, ਨਿਰਗੁਣ ਨੂਰ ਰੁਸ਼ਨਾਈਆ। ਜਿਸ ਦਾ ਲੇਖਾ ਬੰਦ ਵਿਚ ਪਟਾਰੀ, ਰੁੜਕੇ
❋
❋
ਵਾਲੇ ਦੇਣ ਗਵਾਹੀਆ। ਇਹ ਖੇਲ ਸ਼ਬਦ ਦੀ ਨਿਆਰੀ, ਬੁੱਧੀ ਤੋਂ ਪਰੇ ਆਪ ਜਣਾਈਆ। ਜਿਸ ਨੂੰ ਅਕਲ ਨਾ ਕਰੇ ਵਿਚਾਰੀ, ਮਨ ਮਨਸਾ ਨਾ ਕੋਇ ਦਰਸਾਈਆ। ਪੰਜੇ ਉਠ ਖਲੋਵੋ ਦਰਬਾਰੀ, ਕਿਰਪਾਨਾਂ ਉਪਰ ਲਉ ਉਠਾਈਆ। ਸਾਡੀ ਪ੍ਰਭ ਦੇ ਨਾਲ ਸਦਾ ਤਿਆਰੀ, ਚਾਰੋਂ ਕੁੰਟ ਰਹੀਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਜਨ ਭਗਤੋ ਆਹ ਵੇਖ ਲਉ ਗੁਰਮੁਖਾਂ ਲਿਆਂਦਾ ਸਗਣ, ਸ਼ਬਦ ਵਿਚ ਸਮਝਾਈਆ। ਕਿਸੇ ਦੇ ਹਿਰਦੇ ਲੱਗੇ ਕੋਇ ਨਾ ਅਗਨ, ਬੁੱਧੀ ਤੋਂ ਪਰੇ ਕਾਰ ਕਮਾਈਆ। ਜਿਨ੍ਹਾਂ ਗੁਰਮੁਖਾਂ ਦੇ ਦੀਪਕ ਜਗਣ, ਲੋਕਮਾਤ ਹੋਏ ਰੁਸ਼ਨਾਈਆ। ਉਨ੍ਹਾਂ ਦਾ ਸੜੇ ਕਦੇ ਨਾ ਬਦਨ, ਤਾਮਸ ਵਿਚ ਨਾ ਕੋਇ ਵਖਾਈਆ। ਇਕੋ ਪ੍ਰਭ ਦੇ ਨਾਲ ਹੋਵੇ ਲਗਨ, ਅੰਤਰ ਅੰਤਰ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਲਛਮੀ ਕਹੇ ਇਹ ਗਿਰੀ, ਖੋਪਾ ਕੌਡੀਆਂ ਨਾਲ ਵਡਿਆਈਆ। ਇਹ ਪ੍ਰਭੂ ਦੀ ਪ੍ਰੀਤੀ ਨਿਰੀ, ਹਰਿ ਸੰਗਤ ਰਹੀ ਸਮਝਾਈਆ। ਪਰ ਗੁਰਮੁਖੋ ਮਿਲਦੀ ਚਿਰੀਂ ਚਿਰੀਂ, ਚਿਰੀਂ ਵਿਛੁੰਨਿਆਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਲਛਮੀ ਕਹੇ ਇਹ ਮਾਝਾ ਮਾਲਵਾ ਦਵਾਬਾ ਜੰਮੂ ਦਾ ਦਰਮਿਆਨ, ਸੋਹਣਾ ਸੋਭਾ ਪਾਈਆ। ਜਿਥੇ ਫਿਰੇ ਮੇਰੇ ਕਾਹਨਾਂ ਦਾ ਕਾਹਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਉਹ ਆ ਗਿਆ ਭਗਤਾਂ ਨੂੰ ਸਗਣ ਪਾਣ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਦਾ ਬਣ ਜਜਮਾਨ, ਫਿਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦਏ ਚੁਕਾਈਆ। ਗਿਰੀ ਕਹੇ ਮੈਨੂੰ ਕਹਿੰਦੇ ਖੋਪਰਾ, ਵੇਖੋ ਮੇਰੇ ਜੁੱਟ ਦਾ ਜੋੜ ਬਣਾਈਆ। ਗੁਰਮੁਖੋ ਭਗਤ ਭਗਵਾਨ ਰਹੇ ਕੋਇ ਨਾ ਓਪਰਾ, ਰਵਦਾਸ ਦਾ ਕਸੀਰਾ ਦਏ ਗਵਾਹੀਆ। ਤੁਹਾਡਾ ਸਾਹਿਬ ਸੁਲਤਾਨ ਜਦ ਤੱਕੋ ਤੇ ਜਗਤ ਜਹਾਨ ਛੋਕਰਾ, ਬਿਰਧ ਬਾਲ ਨਾ ਰੂਪ ਵਟਾਈਆ। ਕਦੇ ਨਾ ਸਮਝਿਉ ਇਹ ਮਾਟੀ ਦਾ ਲੋਥੜਾ, ਖ਼ੁਸ਼ੀਆਂ ਵਿਚ ਤੁਹਾਨੂੰ ਗਿਰੀਆਂ ਬਾਦਾਮ ਛੁਹਾਰੇ ਦਏ ਖਵਾਈਆ। ਤੁਹਾਡੇ ਪਿਛੇ ਵੇਖੋ ਕਿੱਡਾ ਫੜਿਆ ਟੋਕਰਾ, ਆਪਣੇ ਹੱਥ ਉਠਾਈਆ। ਤੁਹਾਡਾ ਧਰਮ ਦਵਾਰਾ ਕਰਕੇ ਮੋਕਲਾ, ਰਸਤਾ ਇਕੋ ਦਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮ ਦੇਵੇ ਧਰਮ ਧਾਰ ਦੇ ਨੌਕਰਾਂ, ਵਿਸ਼ਨ ਬ੍ਰਹਮਾ ਸ਼ਿਵ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭੂ ਤੇਰੇ ਸ਼ਗਣ ਬੜੇ ਬਹੁਤੇ, ਮਹਿੰਦੀਆਂ ਰੰਗ ਰੰਗਾਈਆ। ਪਰ ਅਸੀਂ ਇਕੋ ਚਾਹੁੰਦੇ ਤੇਰੇ ਭਗਤ ਭਵ ਸਾਗਰ ਵਿਚ ਖਾਣ ਨਾ ਗੋਤੇ, ਵਹਿੰਦੀ ਧਾਰ ਨਾ ਕੋਇ ਵਹਾਈਆ। ਸਭ ਨੂੰ ਤਾਰ ਦੇਵੀਂ ਜੇਹੜੇ ਤੇਰਾ ਨਾਮ ਜਪਦੇ ਤੇ ਲਾਉਂਦੇ ਜੱਟਾਂ ਵਾਲੇ ਜੋਤੇ, ਜੋਤਰਾ ਆਪਣੇ ਨਾਮ ਲਗਾਈਆ। ਕਿਉਂ ਉਹ ਤੇਰੇ ਪਿਛੇ ਗੋਬੰਦ ਨੇ ਭੇਟ ਕਰਾਏ ਜਿਗਰ ਦੇ ਟੋਟੇ, ਟੁੱਟਿਆਂ ਲਿਆ ਜੁੜਾਈਆ। ਕਦੀ ਆਪਣੇ ਪਿਆਰ ਵਿਚ ਰੱਖੀਂ ਨਾ ਖੋਟੇ, ਸਦਾ ਖੋਟਿਆਂ ਖਰੇ ਬਣਾਈਆ। ਤੈਨੂੰ ਮਿਲਣ ਵਿਚ ਤੇਰਿਆਂ ਪਿਆਰਿਆਂ ਨੂੰ ਕੋਇ ਨਾ ਰੋਕੇ, ਰੁਕਾਵਟ ਕੋਇ ਨਾ ਆਈਆ। ਜਿਨ੍ਹਾਂ ਬੀਬੀਆਂ ਸੱਜੇ ਨੱਕ ਨਾਲ ਪਾਏ ਕੋਕੇ, ਇਹ ਗੋਬਿੰਦ ਦੀ ਸੇਵਾ ਪਿਛੇ ਆਈਆਂ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਲਛਮੀ ਉਠ ਕਰ ਅਰਦਾਸ, ਬੇਨੰਤੀ ਇਕ ਸੁਣਾਈਆ। ਪ੍ਰਭੂ ਸਦਾ
❋
❋
ਵਸੀਂ ਭਗਤਾਂ ਪਾਸ, ਤੇਰੇ ਨਾਲੋਂ ਨਾ ਹੋਵੇ ਜੁਦਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਵਿਵਾਹ ਹੋਇਆ ਖ਼ਾਸ, ਨਕਾਹ ਤੇਰੇ ਨਾਲ ਪੜ੍ਹਾਈਆ। ਕੀ ਅਜੇ ਵੱਜੇ ਨਹੀਂ ਸਾਢੇ ਬਾਰਾਂ ਰਾਤ, ਲਿਖਾਰੀਓ ਦਿਉ ਸੁਣਾਈਆ। ਮਾਝੇ ਮਾਲਵੇ ਦੁਆਬੇ ਜੰਮੂ ਵਾਲਿਓ ਹੋ ਜਾਉ ਗੁਸਤਾਖ਼, ਆਪਣਾ ਬਲ ਲਉ ਪਰਗਟਾਈਆ। ਮੁਖੋ ਕਢੋ ਗ਼ੁੱਸੇ ਵਾਲੇ ਵਾਕ, ਇਕ ਦੂਜੇ ਨੂੰ ਦਿਉ ਸੁਣਾਈਆ। ਇਨ੍ਹਾਂ ਤੋਂ ਪਿਛੋਂ ਪੰਜਾਂ ਦਰਬਾਰੀਆਂ ਨੇ ਪੰਜ ਪੰਜ ਕਢਣੇ ਕਾਡ, ਜਿਨ੍ਹਾਂ ਦਾ ਲੇਖਾ ਨਾਲ ਗੋਬਿੰਦ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਭਗਤੋ ਤੁਹਾਡੀ ਲੜਾਈ ਨੇ ਲੜਾਉਣੇ ਚਾਰ ਕੂਟ, ਜ਼ਰਾ ਜ਼ੋਰ ਦਿਉ ਲਗਾਈਆ। ਮੇਲ ਮੇਲਣਾ ਜੂਠ ਝੂਠ, ਕਰੋਧ ਕਰੋਧ ਨਾਲ ਟਕਰਾਈਆ। ਇਕ ਸ਼ਬਦ ਗੁਰੂ ਦਾ ਹੁਕਮ ਵਾਲਾ ਜੂਤ, ਚੌਥੇ ਜੁਗ ਦਏ ਖੜਕਾਈਆ। ਲੇਖਾ ਵੇਖੇ ਤਾਣਾ ਪੇਟਾ ਸੂਤ, ਸੂਤਰਧਾਰੀ ਖੋਜ ਖੁਜਾਈਆ। ਕੂੜੀ ਕਿਰਿਆ ਕਰਾਉਣਾ ਕੂਚ, ਕੂਚਾ ਗਲੀ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਬਣਾ ਕੇ ਆਪਣੇ ਪੂਤ, ਪਿਤਾ ਪੁਰਖ ਅਕਾਲ ਗੋਦ ਸੁਹਾਈਆ। ਜਨ ਭਗਤੋ ਸਾਰੇ ਢਕੋ ਅੱਖੀਂ, ਅੱਖਾਂ ਪੋਟਿਆਂ ਨਾਲ ਦਬਾਈਆ। ਗੁਰ ਅਵਤਾਰ ਪੈਗ਼ੰਬਰ ਇਕ ਰੂਪ ਬਣ ਜਾਏ ਸਖ਼ੀ, ਸਤਿ ਵਿਚ ਸਮਾਈਆ। ਅੰਗੀ ਨਾਲ ਕਿਸੇ ਦੀ ਨੰਗੀ ਨਹੀਂ ਵੱਖੀ, ਹੱਥ ਪੈਰ ਵੇਖਣ ਕੋਇ ਨਾ ਪਾਈਆ। ਹਾੜ ਮਹੀਨਾ ਫੜੇ ਕੋਇ ਨਾ ਪੱਖੀ, ਗਰਮੀ ਸਕੇ ਨਾ ਕੋਇ ਸਤਾਈਆ। ਸਚ ਪਿਆਰ ਵਿਚ ਬਣ ਕੇ ਸੱਚੀ, ਸਚ ਵਿਚੋਂ ਪਰਗਟਾਈਆ। ਸੋਹਣਾ ਰੂਪ ਦਰਸਾਵੇ ਪੜਦਾ ਲਾਹਵੇ ਵਿਚੋਂ ਨਜ਼ਰੀ ਆਵੇ ਸੁਨੱਖੀ, ਘੁੰਗਟ ਆਪ ਉਠਾਈਆ। ਜੇਹੜੀ ਜੋਬਨਵੰਤੀ ਨੱਕ ਤੇ ਬਹਿਣ ਨਹੀਂ ਦੇਂਦੀ ਮੱਖੀ, ਦੀਨ ਮਜ਼੍ਹਬ ਦੀ ਗੱਲ ਸਹਿ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੀ ਵੇਖੋ ਪ੍ਰਭ ਦੀ ਨਾਰ ਸੁਹਾਗਣ, ਸੋਹਣਾ ਰੂਪ ਬਣਾਈਆ। ਪੀਆ ਦੇ ਵੈਰਾਗ ਵਿਚ ਫਿਰੇ ਵੈਰਾਗਣ, ਬਹੁੜੀ ਬਹੁੜੀ ਦੁਹਾਈਆ। ਜਿਸ ਨੇ ਮੈਨੂੰ ਕੀਤਾ ਵਡ ਭਾਗਣ, ਵਡ ਭਾਗੀ ਆਪਣੇ ਨਾਲ ਮਿਲਾਈਆ। ਮੈਂ ਹੈਰਾਨ ਹੋਈ ਗੁਰਮੁਖ ਹੰਸ ਬਣਾਏ ਕਾਗਣ, ਕਾਗੋਂ ਹੰਸ ਉਡਾਈਆ। ਜੇਹੜੇ ਸਾਢੇ ਬਾਰਾਂ ਵਜੇ ਤਕ ਜਾਗਣ, ਪਿਛਲਾ ਲੇਖਾ ਆਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਜੋਤ ਕਹੇ ਮੈਨੂੰ ਸਾਰੇ ਕਹਿੰਦੇ ਕੋਝੀ ਕਮਲੀ, ਪ੍ਰਭ ਕਮਲਾ ਕੰਤ ਹੰਢਾਈਆ। ਮੈਨੂੰ ਕਹਿੰਦੇ ਰਾਮ ਦੀ ਸੀਤਾ ਯਮਲੀ, ਜਿਸ ਨੂੰ ਰਾਮ ਰਾਵਣ ਗਿਆ ਉਠਾਈਆ। ਮੈਨੂੰ ਕਹਿੰਦੇ ਸਾਰੇ ਕਵਲੀ, ਬੌਰੀ ਖੁਲ੍ਹੇ ਕੇਸ ਗਲ ਵਿਚ ਪਾਈਆ। ਜਾਂ ਤੱਕਿਆ ਮੇਰਾ ਮਾਹੀ ਪ੍ਰੇਮ ਪ੍ਰੀਤੀ ਦਾ ਅਮਲੀ, ਅਮਲਾਂ ਤੋਂ ਰਹਿਤ ਨਜ਼ਰ ਕਦੇ ਨਾ ਆਈਆ। ਜਦ ਆਇਆ ਤੇ ਭਗਤਾਂ ਦੇ ਦਮ ਲਈ, ਆਪ ਆਪਣਾ ਫੇਰਾ ਪਾਈਆ। ਜਾਂ ਪਰਗਟਿਆ ਜੁਗ ਚੌਕੜੀ ਕੰਮ ਲਈ, ਕੋਝਿਆਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਨਾਰ ਕਹੇ ਮੇਰਾ ਵੇਖੋ ਮੱਥਾ, ਪੇਸ਼ਾਨੀ ਸੋਭਾ ਪਾਈਆ। ਜਿਥੇ ਧੂੜੀ ਲੱਗੇ ਪੁਰਖ ਸਮਰਥਾ, ਖ਼ਾਕੀ ਖ਼ਾਕ ਰਮਾਈਆ। ਇਥੇ ਇਕ ਹਰਫ਼ ਤੂੰ ਮੇਰਾ ਮੈਂ ਤੇਰਾ ਹੋਵੇ ਕਥਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੈਂ ਖ਼ੁਸ਼ੀਆਂ ਵਿਚ ਨੱਠਾਂ, ਭੱਜਾਂ ਵਾਹੋ ਦਾਹੀਆ। ਦੀਨ ਮਜ਼੍ਹਬ ਦਾ ਮੇਟਾਂ ਰੱਟਾ, ਘੱਟਾ ਸਭ ਦੇ ਸਿਰ ਵਿਚ ਪਾਈਆ। ਜੇ ਕਿਸੇ ਮੇਰੇ ਸਾਹਿਬ ਦਾ ਪੁਛਣਾ ਪਤਾ, ਭਗਤਾਂ ਦੇ
❋
❋
ਦਵਾਰੇ ਧੁਰ ਦਾ ਮਾਹੀਆ। ਜਿਸ ਦੇ ਕੋਲ ਨਾ ਕੋਇ ਗਾਂ ਨਾ ਕੋਇ ਵੱਛਾ, ਕੱਟਿਆਂ ਸੀਸ ਨਾ ਕੋਇ ਕਟਾਈਆ। ਅੱਜ ਸਭ ਦਾ ਪਿਛਲਾ ਪੂਰਾ ਕਰਕੇ ਪਟਾ, ਤੇ ਪਟਨੇ ਵਾਲੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਮੈਨੂੰ ਕਹਿੰਦੇ ਕਮਲੀ ਨੇ ਖੋਲ੍ਹ ਲਈ ਗੁੱਤ, ਬੁਰਾ ਸ਼ਗਨ ਮਨਾਈਆ। ਮੈਂ ਹੋ ਗਈ ਖ਼ੁਸ਼, ਕਿਉਂ ਪ੍ਰਭ ਨੇ ਕਲਜੁਗ ਦਾ ਲੇਖਾ ਦੇਣਾ ਚੁਕਾਈਆ। ਫੇਰ ਮੈਂ ਚਲਾਂ ਟੁਪ ਟੁਪ, ਸਹਿਜ ਸਹਿਜ ਪੈਰ ਉਠਾਈਆ। ਮੈਂ ਜਾਂ ਵੇਖਿਆ ਤੇ ਆਪਣਿਆਂ ਭਗਤਾਂ ਵਿਚ ਬੈਠਾ ਲੁਕ, ਲੁਕਿਆਂ ਨੂੰ ਆਪਣੇ ਨਾਲ ਮਿਲਾਈਆ। ਮੈਂ ਚਾਰ ਕੁੰਟ ਤੱਕੀ ਕਮਲਿਓ ਮੇਰੇ ਸਾਹਿਬ ਬਿਨਾ ਦਿਸੇ ਅੰਧੇਰਾ ਘੁਪ, ਚੰਦ ਦਾ ਚੰਦ ਨਾ ਕੋਇ ਰੁਸ਼ਨਾਈਆ। ਮੈਂ ਇਕੋ ਲੱਭਦੀ ਇਕੋ ਗੁਜ਼ਰੀ ਦਾ ਪੁੱਤ, ਜਿਸ ਨੂੰ ਦੂਜੀ ਜਨਮੇ ਕੋਇ ਨਾ ਮਾਈਆ। ਜਿਸ ਦੇ ਗੁਰਮੁਖ ਇਕ ਮੁਠ, ਦਹਿ ਦਿਸ਼ਾ ਵਿਚ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹਾਲ ਸਮਝਾਈਆ। ਮੈਨੂੰ ਕਹਿੰਦੇ ਇਹ ਜੋਬਨਵੰਤੀ ਮਸਤੀ, ਆਪਣੀ ਲਏ ਅੰਗੜਾਈਆ। ਪਰ ਮੈਂ ਵੇਖਣੀ ਸਭ ਦੀ ਹਸਤੀ, ਸੂਰਬੀਰ ਦੇਣੇ ਉਠਾਈਆ। ਜੇ ਮੰਨਣਾ ਤੇ ਇਕੋ ਪ੍ਰੀਤਮ ਅਰਸ਼ੀ, ਦੂਜਾ ਅੰਗ ਨਾ ਕੋਇ ਲਗਾਈਆ। ਕਿਉਂ ਮੈਂ ਸਦਾ ਵਸਨੀਕ ਉਸੇ ਦੇ ਘਰ ਦੀ, ਜਿਥੇ ਇਕੋ ਜੋਤ ਨੂਰ ਰੁਸ਼ਨਾਈਆ। ਮੈਂ ਨਾਰ ਨਰਾਇਣ ਨਰ ਦੀ, ਜੋ ਮਾਲਕ ਧੁਰਦਰਗਾਹੀਆ। ਮੈਂ ਤਾਂ ਯਾਦ ਕਰਦੀ ਸਾਂ ਪਰ ਦੀ, ਕਦੇ ਆਵੇ ਮੇਰਾ ਮਾਹੀਆ। ਕਿਉਂ ਓਹ ਸਦਾ ਭਗਤਾਂ ਦਾ ਦਰਦੀ, ਦੁਖੀਆਂ ਦੁੱਖ ਗਵਾਈਆ। ਕਿੰਨੇ ਚਿਰ ਪਿਛੋਂ ਗੁਰ ਅਵਤਾਰ ਪੈਗ਼ੰਬਰਾਂ ਦੀ ਮਨਜ਼ੂਰ ਕੀਤੀ ਅਰਜ਼ੀ, ਅਸ਼ਟਾਮ ਉਤੇ ਦਸਖ਼ਤ ਲਏ ਕਰਾਈਆ। ਮੈਂ ਬੜੀ ਕੋਝੀ ਕਮਲੀ ਹੋ ਕੇ ਰਹੀ ਡਰਦੀ, ਲੁਕ ਲੁਕ ਆਪਣਾ ਝਟ ਲੰਘਾਈਆ। ਪਰ ਮੈਨੂੰ ਇਕ ਦੁੱਖ ਜਦੋਂ ਦੋ ਜਹਾਨਾਂ ਨਾਲ ਪਿਆਰ ਕਰੇ ਤੇ ਮੈਂ ਵਿਚੇ ਵਿਚ ਸੜਦੀ, ਸੌਂਕਣਾ ਵਾਲਾ ਰੂਪ ਬਣਾਈਆ। ਜੇ ਮੈਂ ਚੰਗੀ ਹੋਵਾਂ ਪ੍ਰਭ ਦਾ ਭਾਣਾ ਮੰਨਦੀ, ਜੋ ਕਰੇ ਸੋ ਮੰਨ ਕੇ ਸ਼ੁਕਰ ਮਨਾਈਆ। ਕਿਉਂਕਿ ਇਹ ਖੇਲ ਆਦਿ ਜੁਗਾਦਿ ਇਕੋ ਹਰਿ ਦੀ, ਜੋ ਹਰ ਹਿਰਦੇ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵੇਖੋ ਕੇਹੜੀ ਨਾਰ ਨਿਕਲੀ ਵਿਚੋਂ ਡੋਲੀ, ਸਤਿ ਸਚ ਨੂੰ ਪਰਗਟਾਈਆ। ਜਿਸ ਨੂੰ ਨਿਸਮਕਾਰ ਕਰੇ ਸਦੀ ਚੌਧਵੀਂ ਦੀ ਗੋਲੀ, ਸੀਸ ਚਰਨਾਂ ਉਤੇ ਰਖਾਈਆ। ਹੁਣ ਸਾਰੇ ਗੁਰਮੁਖ ਪਾਉ ਰੌਲੀ, ਵੇਖੋ ਕੀ ਪ੍ਰਭ ਦੀ ਬੇਪਰਵਾਹੀਆ। ਚੁਰਾਸੀਆਂ ਵਿਚੋਂ ਥੋੜ੍ਹਿਆਂ ਜਿਹਾਂ ਭਗਤਾਂ ਦੀ ਰੁਤ ਮੌਲੀ, ਮੌਲਾ ਹੋ ਕੇ ਆਪਣੇ ਗੁਲ ਖਿਲਾਈਆ। ਦੇਵੇ ਮਾਣ ਵਡਿਆਈ ਉਪਰ ਧੌਲੀ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਮਿਲ ਗਿਆ ਪਤਿ ਪਤਵੰਤ, ਦਾਤਾ ਬੇਪਰਵਾਹੀਆ। ਜਿਸ ਨੇ ਕਲਜੁਗ ਕਰਨਾ ਅੰਤ, ਕੂੜੀ ਰੈਣ ਦੇਣੀ ਮਿਟਾਈਆ। ਭਗਤ ਬਣਾ ਕੇ ਸੰਤ, ਗੁਰਮੁਖ ਲੈਣੇ ਜਗਾਈਆ। ਜਨਮ ਕਰਮ ਦੀ ਮੇਟ ਕੇ ਚਿੰਤ, ਸਾਂਤਕ ਸਤਿ ਦੇਣਾ ਸਮਝਾਈਆ। ਆਪਣੀ ਮਹਿਮਾ ਦੱਸ ਬੇਅੰਤ, ਬੇਅੰਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੰਜ ਪਿਆਰੇ ਲਿਆ ਦਿਉ ਪਾਣੀ, ਗਲਾਸ ਇਕੋ ਨਜ਼ਰੀ ਆਈਆ। ਰਵਦਾਸ ਚਮਾਰ ਕਿਤੋਂ ਪੜ੍ਹਦੇ ਬਾਣੀ, ਸਤਰਾਂ ਨੌ ਨੌਂ ਸੁਣਾਈਆ।
❋
❋
ਸਾਡਾ ਝਗੜਾ ਮੁਕ ਜਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਹੁਕਮ ਨਾ ਕੋਇ ਸੁਣਾਈਆ। ਅਸੀਂ ਹੁਣ ਬਣ ਗਏ ਓਸ ਸਾਹਿਬ ਦੀ ਰਾਣੀ, ਜਿਸ ਦੀ ਰਈਅਤ ਦੋ ਜਹਾਨ ਅਖਵਾਈਆ। ਅੱਖ ਰਹੀ ਕੋਇ ਨਾ ਕਾਣੀ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜਦ ਵੇਖੋ ਤੇ ਸੁਘੜ ਸੁਚੱਜੀ ਸਵਾਣੀ, ਸਚ ਤਖ਼ਤ ਤੇ ਬੈਠੀ ਸਚ ਦੇ ਮਾਲਕ ਨਾਲ ਆਪਣਾ ਅੰਗ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਚੜ੍ਹਾਈਆ। ਵੇਖੋ ਚੜ੍ਹਿਆ ਰੰਗ ਜ਼ਰੂਰ, ਚਰਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਗਿਆ ਨਾ ਭੂਲ, ਅਭੁੱਲ ਬੇਪਰਵਾਹੀਆ। ਜਿਸ ਨੂੰ ਕਹਿ ਕੇ ਆਏ ਚਾਰ ਜੁਗ ਕੰਤ ਕੰਤੂਹਲ, ਸੋ ਅੰਤ ਲਏ ਪ੍ਰਨਾਈਆ। ਸਭ ਦਾ ਸਾਂਝਾ ਕਰ ਅਸੂਲ, ਸੋਹੰ ਢੋਲਾ ਦਿਤਾ ਸੁਣਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਧੂਲ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਵੇਸ ਵਟਾਈਆ। ਵੇਸ ਵਟਾ ਕੇ ਆ ਗਿਆ ਸਵਾਮੀ, ਸਮਾਂ ਦਏ ਗਵਾਹੀਆ। ਜਿਸ ਨੂੰ ਕਹਿੰਦੇ ਅੰਤਰਜਾਮੀ, ਜੁਗ ਚੌਕੜੀ ਖੇਲ ਖਿਲਾਈਆ। ਜਿਸ ਦੀ ਸ਼ਬਦ ਸ਼ਬਦ ਗੁਰਬਾਣੀ, ਨਾਮ ਨਾਮ ਸਮਝਾਈਆ। ਉਹ ਲੇਖਾ ਜਾਣੇ ਜੀਵ ਪ੍ਰਾਣੀ, ਲੱਖ ਚੁਰਾਸੀ ਵੇਖ ਵਖਾਈਆ। ਕਲਜੁਗ ਸਭ ਦੀ ਪਿਛਲੀ ਵੇਖੇ ਕਹਾਣੀ, ਲੇਖਾ ਫੋਲੇ ਥਾਉਂ ਥਾਈਂਆ। ਆਪਣੀ ਕਰਕੇ ਤਰਲ ਜਵਾਨੀ, ਨੌਜਵਾਨਾ ਆਪਣਾ ਹੁਕਮ ਸੁਣਾਈਆ। ਸਾਰੀ ਸ੍ਰਿਸ਼ਟੀ ਕਰਕੇ ਫਾਨੀ, ਅਡੋਲ ਅਡੁਲ ਆਪਣਾ ਆਪ ਧਰਾਈਆ। ਜਨ ਭਗਤੋ ਅੱਜ ਤੋਂ ਤੁਹਾਡੀ ਮੰਜ਼ਲ ਪੂਰੀ ਕੀਤੀ ਰੁਹਾਨੀ, ਰੂਹ ਬੁਤ ਕਰੀ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਬਣ ਗਏ ਨਾਰ ਸੁਚੱਜੀ, ਸੋਹਣਾ ਰੂਪ ਧਰਾਈਆ। ਜਨ ਭਗਤੋ ਤੁਹਾਨੂੰ ਮਿਲਣ ਆਏ ਅੱਜੀ ਪੱਜੀ, ਭੱਜੇ ਵਾਹੋ ਦਾਹੀਆ। ਵੇਖੋ ਕਿਡੀ ਸੋਹਣੀ ਸੰਗਤ ਸਜੀ, ਸੱਜਣ ਬੈਠਾ ਧੁਰਦਰਗਾਹੀਆ। ਤੁਹਾਡੇ ਵਸੇ ਉਪਰ ਸ਼ਾਹ ਰਗੀ, ਰਘੁਪਤ ਦਾਤਾ ਬੇਪਰਵਾਹੀਆ। ਜਿਸ ਨੇ ਲੇਖਾ ਪੂਰਾ ਕਰਨਾ ਚੌਧਵੀਂ ਸਦੀ, ਸਦਮਾ ਘਰ ਘਰ ਦਏ ਦਰਸਾਈਆ। ਜਿਸ ਨੂੰ ਕਹਿੰਦੇ ਮੁਹੰਮਦ ਦੀ ਵਗਣੀ ਨੂਹ ਨਦੀ, ਉਹ ਨਦੀਆਂ ਦੇ ਵਹਿਣ ਦਏ ਵਹਾਈਆ। ਔਹ ਵੇਖੋ ਲਹਿੰਦੀ ਦਿਸ਼ਾ ਅੱਗ ਲੱਗੀ, ਅੱਗੇ ਹੋ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੂਪ ਦਰਸਾਈਆ। ਉਹ ਪੰਜ ਪਿਆਰੇ ਕਹਿਣ ਧੁਰ ਦੀਏ ਰਾਣੀਏ ਪਾਣੀ ਤੇ ਪੀ ਲੈ, ਕੀ ਦੁਪੱਟਾ ਸਿਰ ਟਿਕਾਈਆ। ਗੁਰਮੁਖੋ ਉਹ ਵੇਖੋ ਕਲਜੁਗ ਭਗਤ ਦਵਾਰੇ ਬਾਹਰ ਬੈਠਾ , ਨਿਉਂ ਨਿਉਂ ਸੀਸ ਝੁਕਾਈਆ। ਮੂੰਹ ਤੇ ਹੱਥ ਫੇਰ ਕੇ ਕਹੇ ਮੈਂ ਹੋ ਗਿਆ ਹੀਣਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਜੇ ਅੱਜ ਹੁਕਮ ਮਿਲ ਜਾਏ ਤੇ ਮੈਂ ਜਾਵਾਂ ਵਿਚ ਚੀਨਾ, ਚੀਨ ਵਾਲਿਆਂ ਦਿਆਂ ਉਠਾਈਆ। ਮੇਰਾ ਫੇਰ ਠੰਡਾ ਹੋਵੇ ਸੀਨਾ, ਏਸ਼ੀਆ ਤੇ ਯੂਰਪ ਦੇਣਾ ਲੜਾਈਆ। ਜੇ ਦੁਨੀਆ ਨਾ ਲੜੇ ਤੇ ਮੈਂ ਸ਼ਹਿਨਸ਼ਾਹ ਦਾ ਪੁਤ ਕਮੀਨਾ, ਤੇ ਮੇਰੀ ਚੌਥੇ ਜੁਗ ਦੀ ਬੁੱਧੀ ਕੰਮ ਕਿਸੇ ਨਾ ਆਈਆ। ਮੈਂ ਤਕਦਾ ਕੁਝ ਖੇਲ ਕਰਨਾ ਵਿਚ ਅੱਸੂ ਮਹੀਨਾ, ਮਾਸ ਸੋਹਣਾ ਸੋਭਾ ਪਾਈਆ। ਜੇਹੜਾ ਗੁਰਮੁਖਾਂ ਨੇ ਬਹਿ ਕੇ ਅੱਜ ਵਹਾਇਆ ਪਸੀਨਾ, ਹੱਡੀਆਂ ਪਸਲੀਆਂ ਵਿਚੋਂ ਕਢਾਈਆ। ਪਰ ਫਿਰ ਵੀ ਚੰਗਾ ਇਨ੍ਹਾਂ ਨੂੰ ਮਿਲ ਗਿਆ ਦਾਨਾ ਬੀਨਾ, ਜੋ ਮਾਲਕ ਇਕ ਅਖਵਾਈਆ। ਮੈਂ ਜਾਣਿਆ ਸ਼ਾਇਦ ਇਹੋ ਰਾਮ ਰਹੀਮਾ, ਰਹਿਮਤ ਰਿਹਾ ਕਮਾਈਆ। ਮੈਂ ਤਕਦਾ ਜਿਸ ਭਗਤਾਂ ਦਾ ਅੰਮ੍ਰਿਤ ਪੀਣਾ,
❋
❋
ਮੁਖ ਬੁੱਲਾਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਸਾਈਆ। ਗੁਰਮੁਖੋ ਤੁਹਾਡਾ ਅੰਮ੍ਰਿਤ ਬੜਾ ਠੰਡਾ, ਠੰਡਾ ਯਖ ਨਜ਼ਰੀ ਆਈਆ। ਉਹ ਵੇਖੋ ਕਲਜੁਗ ਦਾ ਕੰਢਾ, ਕੰਢੀ ਬੈਠੇ ਧਿਆਨ ਲਗਾਈਆ। ਯਾਦ ਕਰ ਲਓ ਇਕ ਬਚਨ ਭੁੱਲ ਗਿਆ ਸੀ ਗੋਬਿੰਦ ਦਾ ਬੰਦਾ, ਬਹਾਦਰ ਮਾਧੋ ਦਾਸ ਮਿਲੀ ਸਜ਼ਾਈਆ। ਹੁਣ ਵਕਤ ਓਸ ਨਾਲੋਂ ਵੀ ਚੰਗਾ, ਚੰਗੀ ਤਰਾਂ ਦ੍ਰਿੜਾਈਆ। ਜਿਸ ਨੇ ਇਕੋ ਵਾਰ ਖਹਿੜਾ ਛੁਡਾ ਦੇਣਾ ਜੇਰਜ ਅੰਡਾ, ਉਤਭੁਜ ਸੇਤਜ ਪੰਧ ਮੁਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਵਿਚ ਰਹਿਣ ਨਹੀਂ ਦੇਣਾ ਕੋਈ ਗੰਦਾ, ਗੰਦਗੀ ਦੇ ਕੀੜੇ ਗੰਦਗੀ ਵਿਚ ਦੇਣੇ ਸੁਟਾਈਆ। ਮੈਂ ਕੋਈ ਉਗਰਾਹੁਣ ਨਹੀਂ ਆਇਆ ਤੁਹਾਥੋਂ ਵਸੂਲੀ ਵਾਲਾ ਚੰਦਾ, ਚੰਦ ਸੂਰਜ ਸਾਰੇ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਭਗਤੋ ਤੁਸੀਂ ਆਂਹਦੇ ਹੋਵੋਗੇ ਇਹ ਨਿੱਕੀ ਜੇਹੀ ਮੁੰਨੀ, ਕੰਨਾ ਮੰਨਾ ਕੁਰਲ ਕਰ ਕੇ ਝਟ ਲੰਘਾਈਆ। ਕਦੀ ਸਿਰ ਤੋਂ ਲਹਿ ਜਾਵੇ ਚੁੰਨੀ, ਸੌਹਰਿਆਂ ਪੇਕਿਆਂ ਦੀ ਸ਼ਰਮ ਹਯਾ ਗਵਾਈਆ। ਆਂਹਦੇ ਹੋਵੋਗੇ ਅਕਲ ਦੀ ਗੁੰਨੀ, ਸੀਣੇ ਪਰੋਣੇ ਦੀ ਜਾਂਚ ਨਾ ਕਿਸੇ ਸਿਖਾਈਆ। ਹੱਥਾਂ ਨਾਲ ਆਟਾ ਕਦੇ ਨਾ ਸਕੇ ਗੁੰਨ੍ਹੀ, ਤੌਣ ਸਕੇ ਨਾ ਕਦੇ ਬਣਾਈਆ। ਜਦੋਂ ਵੇਖੀਏ ਪਤਾ ਨਹੀਂ ਕਦੋਂ ਦੀ ਤਿਆਹੀ ਝਟ ਪਾਣੀ ਲਾ ਲਏ ਬੁੱਲੀਂ, ਆਪਣੇ ਅੰਦਰ ਲੰਘਾਈਆ। ਕਿਡੀ ਮੋਟੀ ਝਟ ਵਿਚ ਸ਼ਕਲ ਲਏ ਬਦਲਾਈਆ। ਨੀ ਕੀ ਵੇਖਿਆ ਬਾਹਰੋਂ ਹੋਰ ਅੰਦਰੋਂ ਹੋਰ ਨਵੀਂ ਨਕੋਰ ਦਿਸੇ ਕਾਇਆ ਕੁੱਲੀ, ਮਾਲਕ ਆਪਣਾ ਰੂਪ ਧਰਾਈਆ। ਜਦ ਵੇਖੋ ਤੇ ਭਗਤਾਂ ਦੇ ਚਰਨਾਂ ਵਿਚ ਰੁਲੀ, ਰੁਲ ਕੇ ਆਪਣਾ ਝਟ ਲੰਘਾਈਆ। ਫੇਰ ਵੇਖੋ ਸੁਲਹਕੁਲੀ, ਸਭ ਦਾ ਮੇਲਾ ਰਹੀ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਨ ਭਗਤੋ ਕਿਸ ਨੇ ਮੇਰਾ ਸਿਰ ਤੋਂ ਲਾਹ ਲਿਆ ਲੀੜਾ, ਬੜੇ ਸ਼ੈਤਾਨ ਨਜ਼ਰੀ ਆਈਆ। ਮੈਂ ਭੱਜ ਕੇ ਬਹਿ ਜਾਵਾਂ ਵਿਚ ਆਪਣੇ ਪੀੜ੍ਹਾ, ਕਿਤੇ ਕੋਈ ਚੁੱਕ ਕੇ ਭੱਜ ਨਾ ਜਾਈਆ। ਨੀ ਕਿਥੇ ਮੇਰਾ ਧਰਮ ਦੀਏ ਗੋਲੀਏ ਕਲੀਰਾ, ਹੱਥ ਦੇ ਫੜਾਈਆ। ਮੈਨੂੰ ਲੱਭ ਲੈਣ ਦੇ ਕਿਹੜਾ ਭਗਤ ਤੇ ਕਿਹੜਾ ਸਾਚਾ ਵੀਰਾ, ਤੇ ਵੀਰ ਜੀ ਕਵਾਰੀ ਕਹਿ ਕੇ ਦਿਆਂ ਸੁਣਾਈਆ। ਮੇਰਾ ਉਹ ਭਰਾ ਜਿਹੜਾ ਪਿਓ ਮਾਂ ਮਰਨ ਤੋਂ ਅੱਖਾਂ ਵਿਚ ਨਾ ਵਹਾਏ ਨੀਰਾ, ਸਤਿਗੁਰ ਦਾ ਭਾਣਾ ਮੰਨ ਕੇ ਫੁੱਲਾਂ ਦੀ ਵਰਖਾ ਲਏ ਕਰਾਈਆ। ਉਹਦਾ ਸਾਫ਼ ਤੇ ਸੁਥਰਾ ਚੀਰਾ, ਉਹ ਗੋਬਿੰਦ ਦਾ ਸਿਖ ਸੋਭਾ ਪਾਈਆ। ਕਿਉਂ ਅੱਗੇ ਸਤਿਗੁਰ ਦਾ ਵਰਤੀਰਾ, ਵਿਤਕਰਾ ਰਹਿਣ ਕੋਇ ਨਾ ਪਾਈਆ। ਭਾਵੇਂ ਤੁਸੀਂ ਕਹੋ ਪ੍ਰਭੂ ਦੀ ਨਾਰੀ ਤੇ ਫਿਰਦੀ ਵਾਂਗ ਫ਼ਕੀਰਾ, ਫ਼ਿਕਰੇ ਕਲਮਿਆਂ ਵਾਲੇ ਗਾਈਆ। ਰਹਾਂ ਵਾਂਗ ਹਕੀਰਾ, ਮੇਂਢੀ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਭਗਤ ਕਹਿਣ ਕਿਉਂ ਪੀਂਦੀ ਪਾਣੀ ਦੇ ਘੁਟ, ਪਿਆਸੀਏ ਸਾਨੂੰ ਦੇ ਸਮਝਾਈਆ। ਨਾਲੇ ਸਾਂਭ ਕੇ ਅਬਿਨਾਸ਼ੀ ਅਚੁਤ, ਤੇ ਸੋਹਣੀ ਸੇਜ ਹੰਢਾਈਆ। ਸਦਾ ਰਹੇਂ ਆਪ ਉਸ ਨਾਲ ਖ਼ੁਸ਼, ਗਲਵਕੜੀ ਇਕੋ ਪਾਈਆ। ਓਏ ਅਸੀਂ ਮਰ ਗਏ ਲੋਕਮਾਤ ਵਿਚ ਭੁੱਖ, ਸੁੱਕੇ ਟੁੱਕੜੇ ਹੱਥਾਂ ਵਿਚ ਵਖਾਈਆ। ਦਸ ਮਾਸ ਸਾੜ ਕੇ ਮਾਤ ਦੀ ਅਗਨ ਵਿਚ ਕੁੱਖ, ਪੁੱਠੇ ਦਿਤੇ ਲਟਕਾਈਆ। ਕਿਸੇ ਨੂੰ ਧੀ ਬਣਾ ਦਿਤਾ ਕਿਸੇ ਨੂੰ ਬਣਾ ਦਿਤਾ ਪੁੱਤ, ਖ਼ੁਸ਼ੀ ਜਗਤ ਵਾਲੀ ਵਖਾਈਆ। ਆਪ ਸਭ ਤੋਂ ਬੈਠੀ ਲੁਕ, ਸਚਖੰਡ ਸਾਚੇ ਡੇਰਾ ਲਾਈਆ। ਅਸੀਂ ਚਾਰ ਜੁਗ
❋
❋
ਇਕ ਇਕ ਜਣਾ ਕੇ ਆਉਂਦੇ ਰਹੇ ਤੇ ਡਰਦੇ ਰਹੇ ਕਰ ਚੁੱਪ, ਉਚੀ ਕੂਕ ਨਾ ਕੋਇ ਸੁਣਾਈਆ। ਹੁਣ ਅਸੀਂ ਸਾਰੇ ਭਗਤ ਇਕੱਠੇ ਹੋ ਗਏ ਜੇ ਸਾਡੇ ਗਲ ਵੀ ਘੁੱਟੇਂ ਅਸੀਂ ਜਾਣਾ ਰੁੱਸ, ਵੇਖਿਓ ਕਿਸ ਤਰਾਂ ਪਏ ਲੜਾਈਆ। ਪਰ ਅਸੀਂ ਚਾਹੁੰਦੇ ਸਾਡੇ ਵਿਚੋਂ ਅੱਜ ਈ ਕਢ ਦੇ ਫੁੱਟ, ਦਵੈਤ ਦਾ ਝਗੜਾ ਦੇ ਮੁਕਾਈਆ। ਪ੍ਰਭੂ ਪਿਆਰ ਨਾ ਜਾਵੇ ਟੁੱਟ, ਗੰਢ ਇਕੋ ਇਕ ਪਵਾਈਆ। ਜੇ ਤੂੰ ਪ੍ਰਭੂ ਦੇ ਪਿਆਰ ਦੀ ਕੀਤੀ ਲੁੱਟ, ਸਾਡੀ ਝੋਲੀ ਦੇਣੀ ਭਰਾਈਆ। ਇਕ ਵਿਚੋਂ ਕਹਿੰਦਾ ਓਏ ਭਗਤਾ ਜ਼ਨਾਨੀ ਦੀ ਮਤ ਹੁੰਦੀ ਪਿਛੇ ਗੁੱਤ, ਗਿੱਚੀ ਵਿਚ ਰਖਾਈਆ। ਦੂਜਾ ਕਹਿੰਦਾ ਨਹੀਂ ਓਏ ਹੁਣ ਸਤਿਜੁਗ ਨੇ ਬਦਲ ਲਿਆ ਰੁਖ਼, ਪਿਛਲੀ ਰੀਤੀ ਦਿਤੀ ਮਿਟਾਈਆ। ਸਾਰੇ ਇਸਤ੍ਰੀ ਪੁਰਸ਼ ਉਸ ਪ੍ਰਭੂ ਦੇ ਪੁਤ, ਜੋ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਨਾਮ ਜਪਾਈਆ। ਭਗਤ ਕਹਿਣ ਵੇਖੋ ਪੀ ਗਈ ਗਲਾਸ, ਗਲਾ ਲਿਆ ਫੁਲਾਈਆ। ਸਾਡੀ ਬੁਝਾ ਦੇ ਪਿਆਸ, ਕਿਉਂ ਰਹੀ ਤਰਸਾਈਆ। ਦੁੱਖਾਂ ਦਾ ਸਾਰਾ ਕਰਦੇ ਨਾਸ, ਸਿਰ ਸਭ ਦੇ ਹੱਥ ਟਿਕਾਈਆ। ਤੂੰ ਤੇਈ ਅਵਤਾਰਾਂ ਪੈਗ਼ੰਬਰਾਂ ਤੇ ਗੁਰੂਆਂ ਦੀ ਦਾਤ, ਜੋਤੀ ਨੂਰ ਨਾਰੀ ਰੂਪ ਪਰਗਟਾਈਆ। ਤੇ ਤੇਰਾ ਪਤੀ ਤੇ ਖ਼ਾਵੰਦ ਪ੍ਰਭ ਆਪ, ਆਪਣਾ ਰੰਗ ਵਖਾਈਆ। ਜਿਧਰ ਤਕੀਏ ਸਦਾ ਸਾਡੇ ਹੋਵੇ ਸਾਥ, ਸਗਲਾ ਸੰਗ ਬਣਾਈਆ। ਸਾਡੀ ਸਭ ਦੀ ਮਿਟ ਜਾਏ ਵਾਟ, ਦੋਹਾਂ ਮਿਲ ਕੇ ਲੇਖਾ ਦੇਣਾ ਮੁਕਾਈਆ। ਅਸੀਂ ਪਹੁੰਚੀਏ ਉਸ ਘਾਟ, ਜਿਥੇ ਘਾਟਾ ਰਹੇ ਨਾ ਰਾਈਆ। ਵਾਹ ਮੇਰੇ ਪ੍ਰਭੂ ਤੇਰੀ ਤੇਰੇ ਦਵਾਰੇ ਮਿਲਦੀ ਦਾਤ, ਦਾਤੇ ਇਕੋ ਵਾਰ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੰਜੇ ਦਰਬਾਰੀ ਕਹਿੰਦੇ ਸਾਡੇ ਕਾਟਾਂ ਉਤੇ ਚਾੜ੍ਹ ਦੇ ਲਿਖਤ, ਲੇਖੇ ਨਾਲ ਸੁਣਾਈਆ। ਅੰਤ ਪ੍ਰਭੂ ਦਾ ਪੂਰਾ ਹੋ ਜਾਏ ਭਵਿਖਤ, ਸਭ ਦਾ ਲੇਖਾ ਦੇਣਾ ਮੁਕਾਈਆ। ਸਭ ਦਾ ਇਕੋ ਹੋ ਜਾਏ ਇਸ਼ਟ, ਇਸ਼ਟ ਇਕ ਮਨਾਈਆ। ਜੇ ਸਾਹਿਬ ਸਤਿਗੁਰ ਖੋਲ੍ਹ ਦੇਵੇ ਸਭ ਦੀ ਦ੍ਰਿਸ਼ਟ, ਅੰਦਰੋਂ ਪੜਦਾ ਦਏ ਉਠਾਈਆ। ਜੇ ਰਾਮਾ ਕਹਿ ਕੇ ਗਿਆ ਰਾਮ ਵਸ਼ਿਸ਼ਟ, ਵਿਸ਼ਿਆਂ ਦਾ ਡੇਰਾ ਢਾਹੀਆ। ਜੇ ਤੇਰੇ ਹੁੰਦਿਆਂ ਵੀ ਨਾ ਆਇਆ ਸਿਦਕ, ਫਿਰ ਕਿਥੇ ਜਾਏ ਲੋਕਾਈਆ। ਜੇ ਤੂੰ ਸੱਚਾ ਤੇ ਸਚ ਦਾ ਦੱਸ ਇਸ਼ਕ, ਕਿਉਂ ਪ੍ਰੀਤੀ ਕੂੜਿਆਂ ਨਾਲ ਲਗਾਈਆ। ਜਨ ਭਗਤੋ ਜੇ ਪਿਆਰ ਮਨਜ਼ੂਰ ਨਹੀਂ ਬੇਸ਼ਕ ਉਠ ਕੇ ਵਿਚੋਂ ਜਾਉ ਖ਼ਿਸਕ, ਖ਼ਿਸਕਿਆਂ ਦੀ ਲੋੜ ਰਹੇ ਨਾ ਰਾਈਆ। ਭਗਤ ਦਵਾਰੇ ਕੋਈ ਨਹੀਂ ਚਾਹੀਦਾ ਨਿੰਦਕ, ਗੁਰਮੁਖ ਸੋਹਣੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੋਹਣਾ ਰੂਪ ਦਰਸਾਈਆ। ਤਖ਼ਤ ਨਿਵਾਸੀ ਸੀਸ ਪਹਿਨਿਆ ਤਾਜ, ਤਾਜਾਂ ਵਾਲੇ ਤੇਰੀ ਵਡਿਆਈਆ। ਤੇਰਾ ਜੁਗ ਜੁਗ ਚਲਦਾ ਰਿਹਾ ਰਾਜ, ਹੁਕਮ ਸ਼ਹਿਨਸ਼ਾਹੀਆ। ਕਲਜੁਗ ਅੰਤਮ ਬਦਲ ਦਿਤਾ ਸਮਾਜ, ਸਮਗ੍ਰੀ ਨਾਮ ਵਰਤਾਈਆ। ਹਰ ਘਟ ਅੰਤਰ ਹੋ ਵਿਸਮਾਦ, ਵਿਸ਼ਵ ਆਪਣਾ ਪੜਦਾ ਲਾਹੀਆ। ਭਾਗ ਲਗਾ ਦੇ ਦੇਸ ਮਾਝ, ਸੰਬਲ ਕਰ ਰੁਸ਼ਨਾਈਆ। ਜਿਸ ਖੇਲ ਖਿਲਾਈ ਆਜ, ਸੋ ਅੰਤ ਰਿਹਾ ਵਖਾਈਆ। ਸ਼ਬਦ ਨਾਮ ਵਜਾ ਕੇ ਨਾਦ, ਨਾਦੀ ਧੁੰਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਲੇਖੇ ਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਪੂਰੀ ਹੋ ਗਈ ਪੂਜਾ, ਵੇਲਾ ਵਕਤ ਸਰਨਾਈਆ। ਦੁਤੀਆ ਭਾਉ ਰਿਹਾ ਨਾ ਦੂਜਾ, ਦੂਆ ਰੂਪ ਨਾ ਕੋਇ ਦਰਸਾਈਆ। ਪਿਛਲਾ ਕਾਸਾ ਕੀਤਾ ਮੂਧਾ, ਨੈਣ ਮੂੰਦ ਦਰਸਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰੰਗ ਲਏ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਰਨ ਕਵਲ ਸਲਵਾਰਨਾ, ਸਤਿਜੁਗ ਰੀਤ ਬਣਾਈਆ। ਭਗਤ ਭਗਵਾਨ ਸਦਾ ਤਾਰਨਾ, ਇਕ ਇਕ ਰੰਗ ਵਖਾਈਆ। ਪੰਜ ਵਿਕਾਰਾ ਵਿਚੋਂ ਮਾਰਨਾ, ਮਮਤਾ ਮੋਹ ਮਿਟਾਈਆ। ਦਰਗਹਿ ਸਾਚੀ ਘਰ ਸਾਚੇ ਸਚਖੰਡ ਵਾੜਨਾ, ਅੱਗੇ ਹੋ ਨਾ ਕੋਇ ਅਟਕਾਈਆ। ਲੇਖੇ ਲਾ ਕੇ ਪੁਰਖ ਨਾਰਨਾ, ਨਰ ਨਰਾਇਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਸਭ ਤੋਂ ਵੱਖਰਾ ਛੱਬੀ ਪੋਹ ਨੂੰ ਖੇਲ ਵਿਚਾਰਨਾ, ਜਿਸ ਦੀ ਨਵ ਨੌਂ ਚਾਰ ਜੁਗ ਸਮਝ ਕਿਸੇ ਨਾ ਆਈਆ।