ਪੁਸਤਕਾਲਾਭਾਗ ੨੨

੧੮ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਸਵੇਰੇ ਵਿਆਹਾਂ ਦੇ ਸਮੇਂ

ਅਵਤਾਰ ਪੈਗ਼ੰਬਰ ਗੁਰ ਕਹਿਣ ਸੁਹਾਗ ਰਾਤ ਹੋਈ ਸੁਹੰਜਣੀ, ਪ੍ਰਭ ਦਿਤੀ ਮਾਣ ਵਡਿਆਈਆ। ਸਾਡਾ ਨੇਤਰ ਤਕ ਕੇ ਅੰਜਣੀ, ਨੈਣ ਨੈਣ ਮਿਲਾਈਆ। ਚਰਨ ਧੂੜੀ ਦੇ ਕੇ ਮਜਨੀ, ਦੀਨ ਮਜ਼੍ਹਬ ਦੀ ਮੈਲ ਦਿਤੀ ਲਾਹੀਆ। ਨਿਰਗੁਣ ਧਾਰ ਦੱਸ ਨਿਰੰਜਣੀ, ਨਿਰਾਕਾਰ ਲਿਆ ਮਿਲਾਈਆ। ਸਤਿ ਦਵਾਰ ਦਾ ਬਣ ਕੇ ਸੱਜਣੀ, ਸੱਜਣ ਰੰਗ ਵਖਾਈਆ। ਝਗੜਾ ਮੁਕਾ ਕੇ ਬਦਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮਿਲਿਆ ਪ੍ਰਭ ਅਬਿਨਾਸ਼ੀ ਕੰਤ, ਰੈਣ ਵੱਜਦੀ ਰਹੀ ਵਧਾਈਆ। ਅਸੀਂ ਮਹਿੰਮਾ ਕਰਦੇ ਰਹੇ ਅਗਣਤ, ਸਿਫ਼ਤਾਂ ਵਿਚ ਸਾਲਾਹੀਆ। ਨਜ਼ਾਰਾ ਤਕਦੇ ਰਹੇ ਬੇਅੰਤ, ਬੇਪਰਵਾਹ ਆਪਣੀ ਕਾਰ ਕਮਾਈਆ। ਜਿਸ ਮਾਤ ਬਣਾਏ ਭਗਤ ਸੰਤ, ਗੁਰਮੁਖ ਗੋਦ ਉਠਾਈਆ। ਦੇਵੇ ਨਾਮ ਨਿਧਾਨਾ ਮੰਤ, ਸੋਹੰ ਢੋਲਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਾੜ ਸਤਾਰਾਂ ਰੈਣ ਹੋਈ ਸੁਹਾਵੀ, ਸੋਹਣਾ ਰੂਪ ਦਰਸਾਈਆ। ਲੇਖੇ ਲੱਗੀ ਸਭ ਦੀ ਲਾਵੀ, ਚੌਥਾ ਜੁਗ ਪੂਰ ਕਰਾਈਆ। ਸਾਡੀ ਧਾਰ ਕੋਝੀ ਕਮਲੀ ਬਾਵੀ, ਬਵਰੀ ਲਈ ਪਰਨਾਈਆ। ਆਪਣੇ ਨਾਲ ਕਰਕੇ ਸਾਵੀਂ, ਸਾਚੀ ਸੇਜੇ ਲਈ ਟਿਕਾਈਆ। ਹੁਕਮ ਸੰਦੇਸ਼ਾ ਦਿਤਾ ਨਾਰ ਸੁਹਾਗਣ ਏਕਾ ਕੰਤ ਰਾਵੀਂ, ਦੂਸਰ ਅੱਖ ਨਾ ਕੋਇ ਉਠਾਈਆ। ਫਿਰ ਚੁੱਕੇ ਆਪਣੀ ਬਾਹਵੀਂ, ਭੁਜਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਗ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਸਗਨ ਲਗਾਇਆ ਬੁਲ, ਪਹਿਲੀ ਰੈਣ ਖ਼ੁਸ਼ੀ ਮਨਾਈਆ। ਇਕੋ ਮਾਲਕ ਸਮਝਣਾ ਕੁਲ, ਕੁਲ ਮਾਲਕ ਇਕ ਅਖਵਾਈਆ। ਪਿਛਲੀ ਰੀਤੀ ਜਾਣੀ ਭੁੱਲ, ਅਭੁੱਲ ਦਿਤਾ ਦ੍ਰਿੜਾਈਆ। ਪ੍ਰੇਮ ਪ੍ਰੀਤੀ ਸੇਜ ਤੇ ਸੁੱਟੇ ਫੁੱਲ, ਫੂਲਨ ਸੇਜਾ ਉਤੇ ਲਿਟਾਈਆ। ਫੇਰ ਮੁਹੱਬਤ ਵਿਚ ਗਿਆ ਭੁੱਲ, ਰੂਪ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੇਜੇ ਸੁੱਤਾ ਪੁਰਖ ਅਬਿਨਾਸ਼ੀ, ਅੰਗੀਕਾਰ ਆਪ ਕਰਾਈਆ। ਪ੍ਰੇਮ ਪਿਆਰ ਦੀ ਦੱਸ ਕੇ ਰਾਸੀ, ਮੰਡਲਾਂ ਉਪਰ ਖੇਲ ਖਿਲਾਈਆ। ਚਾਰ ਜੁਗ ਦੀ ਪੂਰੀ ਕਰ ਕੇ ਆਸੀ, ਆਸਾ ਆਪਣੀ ਨਾਲ ਮਿਲਾਈਆ। ਦੀਨਾਂ ਮਜ਼੍ਹਬਾਂ ਵਿਚੋਂ

❋

❋

ਹੋਈ ਬੰਦ ਖ਼ੁਲਾਸੀ, ਬੰਦੀ ਛੋੜ ਦਇਆ ਕਮਾਈਆ। ਝਗੜਾ ਮੇਟ ਕੇ ਜਗਤ ਸਵਾਸੀ, ਰਸਨਾ ਨਾਲੋਂ ਕੀਤੀ ਜੁਦਾਈਆ। ਇਕੋ ਨੂਰ ਜੋਤ ਪ੍ਰਕਾਸ਼ੀ, ਕੰਤ ਸੁਹਾਗੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤਿੰਨ ਵਾਰ ਬਦਲੀ ਰਾਤ ਕਰਵਟ, ਪਤੀ ਪਤਵੰਤ ਕਾਰ ਕਮਾਈਆ। ਅਸੀਂ ਅੰਗੜਾਈ ਲਈ ਝਟ ਪਟ, ਪਟਨੇ ਵਾਲਾ ਦਿਤਾ ਹਿਲਾਈਆ। ਉਠੋ ਵੇਖੋ ਵਸਿਆ ਘਟ ਘਟ, ਘਰ ਘਰ ਡੇਰਾ ਲਾਈਆ। ਜਿਸ ਦਾ ਨਾਮ ਰਹੇ ਰਟ, ਰੱਟਾ ਜਗਤ ਰਿਹਾ ਮੁਕਾਈਆ। ਦੀਨ ਮਜ਼੍ਹਬ ਦੀ ਡੋਰੀ ਦਿਤੀ ਕਟ, ਕਟਾਕਸ਼ ਆਪਣਾ ਨਾਮ ਵਖਾਈਆ। ਮਾਰਗ ਦੱਸ ਕੇ ਇਕ ਸਚ, ਸਾਚੀ ਮੰਜ਼ਲ ਇਕ ਚੜ੍ਹਾਈਆ। ਝਗੜਾ ਮੇਟ ਕੇ ਮਾਟੀ ਕੱਚ, ਸਾਡੀ ਜੋਤ ਧਾਰ ਲਈ ਪਰਨਾਈਆ। ਸਾਡੇ ਅੰਦਰ ਗਿਆ ਰਚ, ਲੂੰ ਲੂੰ ਵਿਚ ਸਮਾਈਆ। ਅੱਗੇ ਵਿਛੋੜੇ ਵਿਚ ਨਾ ਸਕੀਏ ਬਚ, ਬਚਪਨ ਏਸੇ ਦੀ ਝੋਲੀ ਪਾਈਆ। ਇਕੋ ਖ਼ਾਵੰਦ ਮੰਨਣਾ ਹੱਕ, ਪਾਬੰਦ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਨੂੰ ਲਾਇਆ ਨਾਲ ਛਾਤੀ, ਛਤਰਧਾਰੀ ਦਇਆ ਕਮਾਈਆ। ਸੀਤਲ ਹੋ ਗਏ ਮਿਲ ਕੇ ਕਮਲਾਪਾਤੀ, ਪਤਿ ਪਰਮੇਸ਼ਵਰ ਆਪਣੀ ਗੋਦ ਉਠਾਈਆ। ਚਰਨ ਚਰਨੋਦਕ ਦਿਤਾ ਬੂੰਦ ਸਵਾਤੀ, ਦੀਨ ਮਜ਼੍ਹਬ ਦੀ ਅਗਨੀ ਦਿਤੀ ਬੁਝਾਈਆ। ਆਪਣੇ ਘਰ ਬਣਾ ਕੇ ਹਯਾਤੀ, ਹਯਾ ਸ਼ਰਮ ਦਿਤਾ ਮਿਟਾਈਆ। ਸਾਨੂੰ ਸੌਣਾ ਮਿਲਿਆ ਨਹੀਂ ਸਾਰੀ ਰਾਤੀ, ਗੱਲਾਂ ਕਰ ਕਰ ਝਟ ਲੰਘਾਈਆ। ਬੜੇ ਚਿਰਾਂ ਪਿਛੋਂ ਮੁਕੀ ਵਾਟੀ, ਨਵ ਨੌਂ ਚਾਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਤਨ ਨਾ ਕੋਇ ਲਿਬਾਸ, ਅਲਫ਼ ਆਪਣਾ ਰੂਪ ਦਰਸਾਈਆ। ਚਰਨ ਪ੍ਰੀਤੀ ਦੇ ਵਿਸ਼ਵਾਸ਼, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਖੇਲ ਕਰੇ ਉਪਰ ਆਕਾਸ਼, ਧਰਨੀ ਧਰਤ ਧਵਲ ਦਿਤਾ ਵਖਾਈਆ। ਸਾਢੇ ਬਾਰਾਂ ਸੱਦ ਕੇ ਆਪਣੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਇਕ ਪਿਆਰ ਵਿਚ ਕੀਤਾ ਵਾਕ, ਹੁਕਮ ਦਿਤਾ ਸੁਣਾਈਆ। ਸ਼ਬਦ ਅਗੰਮੀ ਦੱਸ ਕੇ ਬਾਤ, ਬਾਤਨ ਪੜਦਾ ਦਿਤਾ ਖੁਲ੍ਹਾਈਆ। ਤੁਹਾਡਾ ਲੇਖਾ ਰਿਹਾ ਨਾ ਜ਼ਾਤ ਪਾਤ, ਪੁਰਖ ਅਕਾਲ ਨੂਰ ਨਜ਼ਰੀ ਆਈਆ। ਮਾਝਾ ਮਾਲਵਾ ਦੁਆਬਾ ਜੰਮੂ ਚੌਦਾਂ ਕਿਲੋ ਵੰਡਾ ਕੇ ਪਰਸ਼ਾਦ, ਚੌਦਾਂ ਤਬਕ ਦਿਤੇ ਹਿਲਾਈਆ। ਇਕੋ ਹੁਕਮ ਮੰਨਣਾ ਵਾਹਿਦ, ਦੂਜਾ ਇਸ਼ਟ ਨਾ ਕੋਇ ਬਣਾਈਆ। ਤੁਹਾਡਾ ਲੇਖਾ ਮੁਕਿਆ ਇਕ ਦੂਜੇ ਤੋਂ ਬਾਦ, ਬਾਵਜੂਦ ਆਪਣਾ ਹੁਕਮ ਸੁਣਾਈਆ। ਫੇਰ ਅਸਾਂ ਕੀਤੀ ਫ਼ਰਿਆਦ, ਨਿਉਂ ਨਿਉਂ ਸੀਸ ਝੁਕਾਈਆ। ਤੇਰੀ ਸੇਜੇ ਨੀਂਦ ਨਾ ਆਵੇ ਸਦਾ ਰਹੀਏ ਜਾਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਤੇਰੇ ਪਿਆਰ ਦੀ ਵਜਾਉਂਦੇ ਰਹੀਏ ਰਬਾਬ, ਨਾਨਕ ਨਿਰਗੁਣ ਧਾਰ ਸੁਣਾਈਆ। ਸਾਨੂੰ ਖ਼ੁਸ਼ੀ ਹੋਈ ਦੀਨ ਮਜ਼੍ਹਬ ਤੋਂ ਹੋਏ ਆਜ਼ਾਦ, ਆਜ਼ਾਦੀ ਵਿਚ ਤੇਰਾ ਦਰ ਸੁਹਾਈਆ। ਜੇ ਤੂੰ ਸਚ ਸਵਾਮੀ ਜਾਏਂ ਬਰਾਜ, ਤੇਰੇ ਸੁੱਤਿਆਂ ਤੇਰੀ ਸੇਵ ਕਮਾਈਆ। ਚਾਰ ਜੁਗ ਤੋਂ ਵੱਖਰੀ ਤੇਰੀ ਸਤਾਰਾਂ ਹਾੜ ਦੀ ਰਾਤ, ਭਿੰਨੜੀ ਆਪਣਾ ਰੰਗ ਵਖਾਈਆ। ਸਾਡੀ ਸ਼ਹਾਦਤ ਹੋਈ ਨਾਲ ਕਲਮ ਦਵਾਤ, ਪੰਜ ਲਿਖਾਰੀ ਦੇਣ ਗਵਾਹੀਆ। ਭਗਤ ਭੁੱਲਦੇ ਨਹੀਂ ਜੇਹੜੇ ਚੜ੍ਹ ਕੇ ਆਏ ਬਰਾਤ, ਜਾਂਞੀ ਲਾੜੇ ਨਾਲ ਵਡਿਆਈਆ। ਸਾਨੂੰ ਇਕ ਖ਼ੁਸ਼ੀ ਤੇ ਇਕੋ ਅੰਤਰ ਖਾਹਿਸ਼, ਖ਼ਾਲਸ ਦਈਏ ਸੁਣਾਈਆ। ਤੂੰ ਸਦਾ ਵਸਣਾ ਸਾਡੇ ਪਾਸ, ਵਿਛੋੜਾ ਨਜ਼ਰ ਕੋਇ ਨਾ ਆਈਆ।

❋

❋

ਤੇਰੀ ਜੋਤ ਤੇਰਾ ਪ੍ਰਕਾਸ਼, ਤੇਰੀ ਨਜ਼ਰੇ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਰੰਗ ਰੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਰੱਖਿਆ ਹੱਥ ਉਤੇ ਪੁਸ਼ਤ, ਹਲੂਣਾ ਦਿਤਾ ਲਗਾਈਆ। ਜ਼ਰਾ ਹੋ ਜਾਵੋ ਹੁਣ ਚੁਸਤ, ਹੁਸ਼ਿਆਰੀ ਵਿਚ ਦ੍ਰਿੜਾਈਆ। ਅੱਗੇ ਲੇਖਾ ਕਰਨਾ ਦਰੁਸਤ, ਦਰੁਸਤੀ ਸਭ ਦੀ ਆਪੇ ਵੇਖ ਵਖਾਈਆ। ਜੇਹੜਾ ਨਾਮ ਮਿਲਦਾ ਰਿਹਾ ਮੁਫ਼ਤ, ਮੁਫ਼ਤੀਆਂ ਝੋਲੀਆਂ ਆਏ ਪਾਈਆ। ਸੁਹਾ ਕੇ ਆਏ ਉਰਸ, ਅਸਮਾਨਾਂ ਰਾਹ ਤਕਾਈਆ। ਖੇਲ ਖੇਲਦੇ ਆਏ ਨਾਰੀ ਪੁਰਸ਼, ਜਗਤ ਨਾਰ ਕੰਤ ਹੰਢਾਈਆ। ਹੁਣ ਹੁਕਮ ਸੁਣਨਾ ਤੁਰਤ, ਤੁਰੀਆ ਤੋਂ ਪਰੇ ਆਪ ਜਣਾਈਆ। ਜਿਸ ਨੂੰ ਕਹਿੰਦੇ ਆਏ ਅਕਾਲ ਮੂਰਤ, ਉਹ ਤੁਹਾਡਾ ਖ਼ਸਮ ਖ਼ਸਮਾਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਦਰ ਸੁਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਜਿਸ ਵੇਲੇ ਸ਼ਾਹ ਸੁਲਤਾਨਾਂ ਆਇਆ ਅੱਗੇ, ਆਪਣਾ ਰੂਪ ਪਰਗਟਾਈਆ। ਸਾਡੇ ਸੀਨੇ ਧੜਕਣ ਲੱਗੇ, ਬੇਵਸੀ ਵਿਚ ਦੁਹਾਈਆ। ਜਿਸ ਵੇਲੇ ਚਰਨ ਰੱਖਿਆ ਸ਼ਬਦ ਸਿੰਘਾਸਣ ਉਪਰ ਮੰਜੇ, ਮੰਜ਼ਲ ਆਪਣੀ ਪੰਧ ਮੁਕਾਈਆ। ਪਿਆਰ ਵਿਚ ਕਿਹਾ ਤੂੰ ਮੇਰਾ ਮੈਂ ਤੇਰਾ ਗਾ ਕੇ ਛੰਦੇ, ਸੋਹਣਾ ਰਾਗ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰ ਹੁਣ ਤੁਸੀਂ ਤਤਾਂ ਵਾਲੇ ਨਹੀਂ ਬੰਦੇ, ਰਸ ਲਿੰਗਾਂ ਨਾ ਕੋਇ ਵਖਾਈਆ। ਮਲ ਮੂਤਰ ਵਾਲੇ ਨਹੀਂ ਗੰਦੇ, ਵਿਸ਼ਟਾ ਵੰਡ ਨਾ ਕੋਇ ਵੰਡਾਈਆ। ਸ਼ਸਤਰ ਪਹਿਰੇ ਨਹੀਂ ਚੰਡ ਪਰਚੰਡੇ, ਕਮੰਦ ਕੰਧ ਨਾ ਕੋਇ ਉਠਾਈਆ। ਦੀਨ ਮਜ਼੍ਹਬ ਕੋਇ ਨਾ ਵੰਡੇ, ਜ਼ਾਤ ਪਾਤ ਨਾ ਕੋਇ ਜਣਾਈਆ। ਇਕੋ ਘਰ ਦੇ ਕੁਫ਼ਲ ਖੋਲ੍ਹ ਦਿਤੇ ਜਿੰਦੇ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਕਰਿਆ ਖੇਲ ਵਿਚ ਹਿੰਦੇ, ਹਰਿ ਕਰਤੇ ਬੇਪਰਵਾਹੀਆ। ਜਿਸ ਨੂੰ ਕਲਜੁਗ ਜੀਵ ਰਹੇ ਨਿੰਦੇ, ਨਿੰਦਿਆ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਸ ਵੇਲੇ ਅਸੀਂ ਸਾਹਿਬ ਨੂੰ ਵੇਖਿਆ ਅੱਖੀਂ, ਆਪਣੀ ਅੱਖ ਲਈ ਮਟਕਾਈਆ। ਉਸ ਨੇ ਹੱਥ ਰੱਖਿਆ ਸਾਡੀ ਵੱਖੀ, ਸੁੱਤਿਆਂ ਦਿਤਾ ਹਸਾਈਆ। ਫੇਰ ਬੋਲ ਜੈਕਾਰਾ ਅਲੱਖੀ, ਅਲਖ ਅਲੱਖਣੇ ਵਿਚ ਦ੍ਰਿੜਾਈਆ। ਤੁਸੀਂ ਇਕ ਪ੍ਰਭੂ ਦੀ ਸਖ਼ੀ, ਇਕੋ ਸੇਜ ਲੈਣੀ ਹੰਢਾਈਆ। ਤੁਹਾਡਾ ਫ਼ਰਕ ਰਿਹਾ ਨਾ ਰਤੀ, ਰਤ ਦਾ ਝਗੜਾ ਦਿਤਾ ਗਵਾਈਆ। ਪਿਆਰ ਕਰਨਾ ਕਮਲਾਪਤੀ, ਪਤਿਪਰਮੇਸ਼ਵਰ ਅੰਗ ਲਗਾਈਆ। ਜਿਸ ਦੀ ਦਰਗਹਿ ਸਾਚੀ ਵਸੀ, ਸਚਖੰਡ ਵੱਜੇ ਵਧਾਈਆ। ਜਿਸ ਨੇ ਲੇਖ ਮੁਕਾਉਣਾ ਲੱਖ ਚਾਰ ਅੱਸੀ, ਅਸਲ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਵੇਖਿਆ ਨੂਰ ਜੋਤ ਉਜਿਆਰਾ, ਨਜ਼ਰ ਲਈ ਬਦਲਾਈਆ। ਪ੍ਰਭੂ ਕੀਤਾ ਸਚ ਪਿਆਰਾ, ਕਰਵਟ ਕਰਵਟ ਵਿਚੋਂ ਬਦਲਾਈਆ। ਦੇ ਕੇ ਸ਼ਬਦ ਹੁਲਾਰਾ, ਝੂਲਾ ਦਿਤਾ ਝੁਲਾਈਆ। ਬੋਲ ਕੇ ਸਚ ਜੈਕਾਰਾ, ਮੇਲਾ ਲਿਆ ਮਿਲਾਈਆ। ਅਸਾਂ ਕੀਤੀ ਨਿਮਸਕਾਰਾ, ਚਰਨਾਂ ਉਤੇ ਸੀਸ ਝੁਕਾਈਆ। ਅਬਿਨਾਸ਼ੀ ਕਰਤੇ ਫੇਰ ਕਿਹਾ ਦੋਬਾਰਾ, ਦੋਹਰਾ ਹੁਕਮ ਸੁਣਾਈਆ। ਤੁਹਾਡਾ ਮਾਲਕ ਇਕ ਨਿਰੰਕਾਰਾ, ਨਿਰਵੈਰ ਨੂਰ ਖ਼ੁਦਾਈਆ। ਝਗੜਾ ਛਡ ਦਿਉ ਪੱਥਰ ਇੱਟਾਂ ਗਾਰਾ, ਅੱਖਰਾਂ ਵਾਲੀ ਨਾ ਰਹੇ ਲੜਾਈਆ। ਮੇਰਾ ਵੇਖੋ ਸਰਬ ਪਸਾਰਾ, ਪਸਰ ਪਸਾਰੀ ਹੋ ਕੇ ਰਿਹਾ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਸੇਵਕ ਹੋ ਕੇ ਸੇਵ ਕਮਾਈਆ। ਤੁਹਾਡਾ ਸਭ ਦਾ ਇਕੋ ਘਰ ਬਾਹਰਾ, ਦਰ ਇਕੋ

❋

❋

ਦਿਤਾ ਵਖਾਈਆ। ਤੁਹਾਡਾ ਲੇਖੇ ਲਾਇਆ ਇਕ ਸ਼ਿੰਗਾਰਾ, ਸੋਹਣਾ ਮੋਹਣਾ ਰੂਪ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਸੰਗ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਕੋਲ ਆ ਗਿਆ ਸੱਚੀਂ, ਸਚ ਦਈਏ ਦ੍ਰਿੜਾਈਆ। ਅਸੀਂ ਸ਼ਰਮ ਵਿਚ ਅੱਖ ਨਾ ਪੱਟੀ, ਫੇਰ ਪਟਨੇ ਵਾਲੇ ਦਿਤਾ ਉਠਾਈਆ। ਹੁਣ ਸ਼ੱਕ ਰਿਹਾ ਨਾ ਰਤੀ, ਸ਼ਿਕਵਾ ਦਿਉ ਗਵਾਈਆ। ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਤੁਹਾਡਾ ਲਹਿਣਾ ਦੇਵੇ ਹੱਥੋ ਹੱਥੀ, ਹਥੇਲੀ ਲਾਲ ਰੰਗ ਰੰਗਾਈਆ। ਇਹ ਬਚਨ ਸੁਣ ਕੇ ਲਛਮੀ ਖਿੜ ਖਿੜਾ ਕੇ ਹੱਸੀ, ਤਾਲੀ ਮੱਥੇ ਉਤੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਚਲਾਈਆ। ਲਛਮੀ ਹੱਸ ਕੇ ਕਿਹਾ ਵੇਖੋ ਖੇਲ ਪੁਰਖ ਸਮਰਥ, ਵਿਸ਼ਵ ਧਾਰ ਦ੍ਰਿੜਾਈਆ। ਜਿਸ ਨੇ ਮਹਿੰਦੀ ਨਾਲ ਰੰਗੇ ਮੇਰੇ ਹੱਥ, ਜਗਤ ਰੂਪ ਦਰਸਾਈਆ। ਮਹਿੰਮਾ ਜਣਾਏ ਅਕਥਨਾ ਕਥ, ਜਿਸ ਨੂੰ ਲਿਖ ਸਕੇ ਕੋਇ ਨਾ ਰਾਈਆ। ਜੋ ਜੁਗ ਚੌਕੜੀ ਚਲਾਵੇ ਰਥ, ਨਾਨਕ ਨਿਰਗੁਣ ਸਰਗੁਣ ਆਇਆ ਸਮਝਾਈਆ। ਉਹ ਮਾਲਕ ਕਮਲਾਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਤੁਹਾਡੇ ਕੋਲ ਆ ਗਿਆ ਵਤ, ਵਤਨ ਆਪਣਾ ਇਕ ਸੁਹਾਈਆ। ਝਗੜਾ ਮੁਕਾ ਕੇ ਕਾਇਆ ਰਤ, ਨੂਰ ਜੋਤ ਵਿਚ ਸਮਾਈਆ। ਤੁਹਾਡਾ ਰਿਹਾ ਕੋਇ ਨਾ ਤਤ, ਤਤਵ ਝਗੜਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਖ ਵਟਾਈਆ। ਲਛਮੀ ਕਹੇ ਮੇਰੇ ਸੰਖ ਦੀ ਆਵਾਜ਼, ਗੁਰ ਅਵਤਾਰ ਪੈਗ਼ੰਬਰਾਂ ਰਹੀ ਹਿਲਾਈਆ। ਮੇਰੇ ਸੰਖ ਦੀ ਆਵਾਜ਼, ਸੁਖ਼ਨ ਪ੍ਰਭ ਦਾ ਨਜ਼ਰੀ ਆਈਆ। ਮੇਰੇ ਸੰਖ ਦੀ ਆਵਾਜ਼, ਧੁੰਨ ਦੋ ਜਹਾਨ ਸ਼ਨਵਾਈਆ। ਮੇਰੇ ਸੰਖ ਦੀ ਆਵਾਜ਼, ਦੋ ਜਹਾਨ ਰਹੀ ਉਠਾਈਆ। ਮੇਰੇ ਸੰਖ ਦੀ ਆਵਾਜ਼, ਗੋਬਿੰਦ ਸ਼ਬਦ ਬਾਜ਼ ਉਡਾਈਆ। ਮੇਰੇ ਸੰਖ ਦੀ ਆਵਾਜ਼, ਸਾਹਿਬ ਸੁਲਤਾਨ ਸੁਣ ਕੇ ਖ਼ੁਸ਼ੀ ਬਣਾਈਆ। ਮੇਰੇ ਸੰਖ ਦੀ ਆਵਾਜ਼, ਤਖ਼ਤ ਨਿਵਾਸੀ ਸੀਸ ਨਿਵਾਈਆ। ਜਿਸ ਦੇ ਸੀਸ ਉਤੇ ਤਾਜ, ਤਾਜਾਂ ਵਾਲੇ ਦਏ ਮਿਟਾਈਆ। ਜਿਸ ਦਾ ਇਕੋ ਹੋਣਾ ਰਾਜ, ਰਈਅਤ ਹੋਵੇ ਜਗਤ ਲੋਕਾਈਆ। ਸਤਿ ਧਰਮ ਚਲਾਉਣਾ ਰਿਵਾਜ, ਕਲਜੁਗ ਕਿਰਿਆ ਕੂੜ ਮਿਟਾਈਆ। ਮੁਖ਼ਾਤਬ ਹੋ ਕੇ ਦੇਣਾ ਖ਼ਤਾਬ, ਖਤਾ ਸਭ ਦੀ ਵੇਖ ਵਖਾਈਆ। ਮਿੱਤਰ ਪਿਆਰਾ ਬਣ ਅਹਿਬਾਬ, ਮਿਹਰਵਾਨ ਹੋਏ ਸਹਾਈਆ। ਸਤਿ ਧਰਮ ਦਾ ਬਦਲ ਦੇਣਾ ਸਮਾਜ, ਸਮਗਰੀ ਸਤਿ ਸਤਿ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਪੂਰਾ ਕਰਨਾ ਕਾਜ, ਅਨੰਦ ਆਪਣੇ ਨਾਲ ਰਖਾਈਆ। ਮੇਰੇ ਸੰਖ ਦੀ ਆਵਾਜ਼, ਸੁਹਾਗੀ ਰੈਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਹਰਿ ਪਾਇਆ ਕੰਤ ਸੁਹਾਗੀ, ਸੁਹਾਗੀ ਕੰਤ ਘਰ ਰਾਮ ਜੀਉ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਲਾਗੀ, ਸੇਵਕ ਸੇਵਾ ਕਰਨ ਗੁਣਵਾਨ ਜੀਉ। ਭਗਤ ਸੰਤ ਸਮਾਜੀ, ਗੁਰਮੁਖ ਗੁਰਸਿਖ ਸੰਗ ਨਿਭਾਉਣ ਜੀਉ। ਪ੍ਰੇਮ ਪਿਆਰੇ ਸ਼ਬਦ ਧਾਰ ਮਾਰਨ ਆਵਾਜ਼ੀ, ਧੁਨ ਨਾਦ ਸ਼ਨਵਾਈ ਜੀਉ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੈਰਾਗ ਜੀਉ। ਵੈਰਾਗੀ ਸਤਿਗੁਰ ਡਿੱਠੜਾ, ਗਹਿਰ ਗੰਭੀਰਾ ਮੀਤ। ਜਿਸ ਦਾ ਬੋਲਾ ਮਿੱਠੜਾ, ਨਾਮ ਸੁਣਾਏ ਗੀਤ। ਵਸੇ ਸਦਾ ਚੀਤੜਾ, ਚਾੜ੍ਹੇ ਰੰਗ ਬਸੀਠ। ਜੋਤੀ ਧਾਰੋਂ ਨਿਤਰਾ, ਸਵਾਮੀ ਠਾਂਡਾ ਸੀਤ। ਆਦਿ ਜੁਗਾਦਿ ਕਦੇ ਨਾ ਵਿਛੜਾ, ਸਚਖੰਡ ਦਾ ਵਸਨੀਕ। ਜਿਸ ਸੋਹੰ ਸ਼ਬਦ ਸੁਣਾ ਕੇ ਫ਼ਿਕਰਾ, ਸਤਿਜੁਗ ਸਚ ਬਣਾਈ

❋

❋

ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੀ ਦੇਵੇ ਭੀਖ। ਘਰ ਸਵਾਮੀ ਸਹਿਜ ਸੁਖ, ਪਾਇਆ ਕੰਤ ਭਤਾਰਾ। ਦਰਸ਼ਨ ਪਾਇਆ ਅਗੰਮ ਮੁਖ, ਹੋਇਆ ਨੂਰ ਦੀਦਾਰਾ। ਲੇਖਾ ਪਿਛਲਾ ਗਿਆ ਚੁੱਕ, ਹਰਿ ਮਿਲਿਆ ਕੰਤ ਭਤਾਰਾ। ਕੂੜਾ ਨਾਤਾ ਗਿਆ ਟੁੱਟ, ਸੁਣਿਆ ਸ਼ਬਦ ਨਜ਼ਾਰਾ। ਦੀਨ ਮਜ਼੍ਹਬ ਦੀ ਰਹੀ ਨਾ ਫੁੱਟ, ਸਚਖੰਡ ਵੇਖ ਆਏ ਏਕੰਕਾਰਾ। ਜਿਸ ਦਾ ਨਾਮ ਅਗੰਮਾ ਅੰਮ੍ਰਿਤ ਘੁਟ, ਦੋ ਜਹਾਨਾਂ ਠੰਡਾ ਠਾਰਾ। ਜਿਨ ਭਗਤ ਬਣਾਏ ਸਾਚੇ ਸੁਤ, ਨਾਲ ਰਲਾਏ ਗੋਬਿੰਦ ਸ਼ਬਦ ਦੁਲਾਰਾ। ਚਾਰ ਜੁਗ ਦਿਆਂ ਵਿਛੜਿਆਂ ਲਿਆ ਪੁਛ, ਵੇਖੇ ਵਿਗਸੇ ਪਾਵੇ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਹਾਰਾ। ਧੰਨਭਾਗ ਗੁਰ ਦੇਖਿਆ, ਦੀਖਿਆ ਹੋਈ ਅਪਾਰ। ਜਿਸ ਪਾਈ ਸਾਚੀ ਭਿਖਿਆ, ਭਿਛਿਆ ਨਾਮ ਵਿਚਾਰ। ਬਖ਼ਸ਼ੀ ਸਚ ਪ੍ਰੀਤਿਆ, ਪ੍ਰੀਤਮ ਸਿਰਜਣਹਾਰ। ਸਾਡਾ ਪਿਛਲਾ ਲੇਖ ਬੀਤਿਆ, ਅੱਗੇ ਮਾਰਗ ਦਿਤਾ ਸੁਖਾਲ। ਸਤਿਜੁਗ ਚਲਾਉਣੀ ਸਾਚੀ ਰੀਤਿਆ, ਏਕਾ ਰੰਗ ਰੰਗਾਉਣਾ ਸ਼ਾਹ ਕੰਗਾਲ। ਲੱਖ ਚੁਰਾਸੀ ਅੰਤਰ ਪਵਿਤਰ ਕਰੇ ਨੀਤਿਆ, ਨੇਤਰ ਆਪਣਾ ਖੋਲ੍ਹ ਕਮਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨੂੰ ਕੀਤਾ ਸਭ ਬਹਾਲ। ਗੁਰ ਅਵਤਾਰ ਪੈਗ਼ੰਬਰ ਕਹਿਣ ਹਰਿ ਪਾਇਆ ਕੰਤ ਸੁਹੇਲਾ, ਸਵਾਮੀ ਸਹਿਜ ਸੁਖਦਾਈ ਜੀਉ। ਜਿਨ ਜੋਤੀ ਧਾਰ ਕੀਤਾ ਮੇਲਾ, ਸੰਜੋਗੀ ਰੂਪ ਦਰਸਾਈ ਜੀਉ। ਇਕੋ ਘਰ ਬਹਾ ਗੁਰੂ ਗੁਰ ਚੇਲਾ, ਦਰ ਸਾਚਾ ਇਕ ਵਡਿਆਈ ਜੀਉ। ਰੰਗ ਨਵੇਲੇ ਵਸਿਆ, ਵਸਣਹਾਰ ਗੋਪਾਲ। ਜਿਸ ਸਤਿਜੁਗ ਮਾਰਗ ਦੱਸਿਆ, ਦੀਨਾਂ ਬੰਧਪ ਦੀਨ ਦਿਆਲ। ਕਲਜੁਗ ਮੇਟੇ ਰੈਣ ਅੰਧੇਰੀ ਮੱਸਿਆ, ਸਤਿਜੁਗ ਸਾਚਾ ਦੇਵੇ ਨਾਮ ਮਸ਼ਾਲ। ਸੰਤ ਸੁਹੇਲਾ ਆਵੇ ਨੱਸਿਆ, ਖੇਲੇ ਖੇਲ ਮਾਤ ਕਮਾਲ। ਜੋ ਹਰ ਹਿਰਦੇ ਅੰਦਰ ਵਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਸੁਰਤ ਰਿਹਾ ਸੰਭਾਲ। ਗੁਰ ਅਵਤਾਰ ਪੈਗ਼ੰਬਰ ਕਹਿਣ ਆਇਆ ਦੇਸ ਸੰਬਲ, ਸੰਭਲ ਖੇਲ ਖਿਲਾਈਆ। ਜਿਸ ਨੂੰ ਦੋ ਜਹਾਨ ਲੱਭਣ, ਖੋਜਣ ਥਾਉਂ ਥਾਈਂਆ। ਉਹ ਮੂਰਤ ਗੋਪਾਲ ਮਦਨ, ਮਧ ਸੂਦਨ ਨੂਰ ਇਲਾਹੀਆ। ਜਿਸ ਦੇ ਦੀਪਕ ਜੋਤੀ ਜਗਣ, ਗੁਰ ਅਵਤਾਰ ਪੈਗ਼ੰਬਰ ਜੁਗ ਜੁਗ ਕਰ ਕੇ ਗਏ ਰੁਸ਼ਨਾਈਆ। ਅੰਤ ਓਸੇ ਦੀ ਸਰਨੀ ਲੱਗਣ, ਜਿਸ ਨੂੰ ਕੰਤ ਸੁਹਾਗੀ ਕਹਿ ਕੇ ਗਾਈਆ। ਨਾਤਾ ਤੋੜ ਕੇ ਮਾਟੀ ਬਦਨ, ਬਦਲਾ ਦੀਨ ਦੁਨੀ ਬਦਲਾਈਆ। ਸਚ ਦਵਾਰਾ ਲਗਾ ਕੇ ਸਗਣ, ਸਗਲਾ ਸਾਥੀ ਇਕ ਪਰਨਾਈਆ। ਖ਼ੁਸ਼ੀਆਂ ਨਾਲ ਸਾਰੇ ਵਸਣ, ਸਚਖੰਡ ਸਾਚੇ ਸੋਭਾ ਪਾਈਆ। ਦਿਨ ਦੀ ਵਾਰਤਾ ਫੇਰ ਰੈਣ ਨੂੰ ਦੱਸਣ, ਕਿਸ ਬਿਧ ਪ੍ਰਭ ਨਾਲ ਹੱਸ ਕੇ ਖ਼ੁਸ਼ੀ ਬਣਾਈਆ। ਨੱਚਣ ਕੁੱਦਣ ਟੱਪਣ, ਟੱਪੇ ਦੇਣ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਸਚ ਆਪਣੀ ਕਾਰ ਭੁਗਤਾਈਆ।