ਪੁਸਤਕਾਲਾਭਾਗ ੨੨

੧੮ ਹਾੜ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਅਵਤਾਰ ਪੈਗ਼ੰਬਰ ਗੁਰ ਜੋਤੀ ਨਾਰ ਕਹੇ ਪੁਰਖ ਅਕਾਲ ਨਾਲ ਹੁੰਦਾ ਰਿਹਾ ਹਾਸਾ, ਹੱਸ ਹੱਸ ਖ਼ੁਸ਼ੀ ਬਣਾਈਆ। ਤੇਰਾ ਕੀ ਖੇਲ ਲੱਖ ਆਕਾਸ਼ ਆਕਾਸ਼ਾ, ਭੇਵ ਅਭੇਦਾ ਦੇ ਖੁਲ੍ਹਾਈਆ। ਝਟ ਜੋਤੀ ਧਾਰ ਦੀ ਪਾ ਕੇ ਰਾਸਾ, ਕੋਟਨ ਕੋਟ ਬ੍ਰਹਿਮੰਡ ਖੰਡ ਦਿਤੇ ਹਿਲਾਈਆ। ਫੇਰ

❋

❋

ਸ਼ਾਹੋ ਭੂਪ ਬਣ ਸ਼ਾਹੀ ਪਹਿਨ ਲਿਬਾਸਾ, ਸੁਲਤਾਨ ਮਿਹਰਵਾਨ ਹੁਕਮ ਸੁਣਾਈਆ। ਸੁਣੋ ਜਿਸ ਸਾਹਿਬ ਦੀਆਂ ਕਰਦੇ ਆਏ ਬਾਤਾਂ, ਅੱਖਰਾਂ ਹਰਫ਼ਾਂ ਵਿਚ ਵਡਿਆਈਆ। ਲੋਕਮਾਤ ਮਾਰਦੇ ਆਏ ਵਾਟਾਂ, ਜੁਗ ਜੁਗ ਪੰਧ ਮੁਕਾਈਆ। ਜਗਾਉਂਦੇ ਆਏ ਹਵਨਾਂ ਵਿਚ ਲਾਟਾਂ, ਦੀਪਕ ਘਿਰਤ ਦਰਸਾਈਆ। ਸੁਣਾਉਂਦੇ ਆਏ ਸਿਫ਼ਤ ਅਗੰਮੀ ਗਾਥਾ, ਗਾ ਗਾ ਸ਼ੁਕਰ ਮਨਾਈਆ। ਉਸ ਦਾ ਖੇਲ ਵੇਖੋ ਹੁਣ ਸਾਚਾ, ਸਚ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਉਤੇ ਸਤਿਜੁਗ ਵਿਚ ਰਹੇ ਕੋਇ ਨਾ ਚਾਚਾ, ਪਿਤਾ ਪੁਰਖ ਅਕਾਲ ਇਕੋ ਸੋਭਾ ਪਾਈਆ। ਤੁਹਾਡਾ ਲਹਿਣਾ ਦੇਣਾ ਪਿਛਲਾ ਵਾਚਾ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਅਵਤਾਰ ਪੈਗ਼ੰਬਰ ਕਹੇ ਜੋਤੀ ਨਾਰੀ ਮੈਂ ਹੱਸ ਕੇ ਕੀਤਾ ਮਖੌਲ, ਵਾਹ ਪ੍ਰਭੂ ਤੇਰੀ ਬੇਪਰਵਾਹੀਆ। ਉਸ ਝਟ ਇਸ਼ਾਰਾ ਕੀਤਾ ਉਤੇ ਧੌਲ, ਧਰਨੀ ਦਿਤੀ ਵਖਾਈਆ। ਔਹ ਵੇਖੋ ਸਭ ਦਾ ਪੂਰਾ ਕੀਤਾ ਕੌਲ, ਇਕਰਾਰ ਆਪਣੇ ਨਾਲ ਨਿਭਾਈਆ। ਇਕੋ ਦੱਸ ਅਗੰਮਾ ਬੋਲ, ਅਨਬੋਲਤ ਰਾਗ ਸੁਣਾਈਆ। ਨਾਮ ਦੇ ਕੰਡੇ ਧਰਮ ਦਾ ਤੋਲ ਕੇ ਤੋਲ, ਤਰਾਜ਼ੂ ਸ਼ਬਦ ਗੁਰੂ ਹੱਥ ਟਿਕਾਈਆ। ਜੋਤੀ ਜਾਤਾ ਹੋ ਕੇ ਗਿਆ ਮੌਲ, ਮੌਲਾ ਆਪਣਾ ਹੁਕਮ ਵਰਤਾਈਆ। ਕਿਸੇ ਨਜ਼ਰ ਨਾ ਆਵੇ ਗੋਰਾ ਨਾ ਚਿੱਟਾ ਨਾ ਕਾਲਾ ਨਾ ਸੌਲ, ਸਾਂਵਲ ਸੁੰਦਰ ਸਮਝ ਕੋਇ ਨਾ ਪਾਈਆ। ਤੁਹਾਡੇ ਸਭ ਦੇ ਨਾਲ ਮਾਰ ਕੇ ਰੌਲ, ਰੋਲ ਆਪਣਾ ਨਾ ਕਿਸੇ ਸਮਝਾਈਆ। ਵੇਖੋ ਭਗਤ ਦਵਾਰਾ ਦਿਤਾ ਖੋਲ੍ਹ, ਖੁੱਲ੍ਹਾ ਦਰ ਇਕ ਦਰਸਾਈਆ। ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਦਾ ਵੱਜੇ ਕੋਇ ਨਾ ਢੋਲ, ਢੋਲਾ ਪ੍ਰਭ ਦਾ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਜੋਤੀ ਨਾਰ ਕਹੇ ਮੈਂ ਖਿੜ ਖਿੜ ਹੱਸੀ, ਹਸਤੀ ਤਕੀ ਸ਼ਹਿਨਸ਼ਾਹੀਆ। ਫਿਰ ਮੈਂ ਇਰਦ ਗਿਰਦ ਚਾਰੇ ਕੂਟਾਂ ਨੱਸੀ, ਭੱਜੀ ਵਾਹੋ ਦਾਹੀਆ। ਫਿਰ ਹੌਕਾ ਭਰਿਆ ਕਿਸ ਦੇ ਪ੍ਰੇਮ ਵਿਚ ਫਸੀ, ਜੋ ਫੈਸਲਾ, ਹੱਕ ਸੁਣਾਈਆ। ਜਾਂ ਨਿਗਾਹ ਬਦਲੀ ਉਸੇ ਦੇ ਚਰਨਾਂ ਉਤੇ ਝੁਕਦੇ ਲੱਖ ਚਾਰ ਅੱਸੀ, ਦੋ ਜਹਾਨ ਬੈਠੇ ਸੀਸ ਨਿਵਾਈਆ। ਫਿਰ ਤੱਕਿਆ ਉਸ ਦੇ ਭਗਤਾਂ ਦੀ ਬਸਤੀ ਵਸੀ, ਦੂਜਾ ਖੇੜਾ ਸੋਭਾ ਕੋਇ ਨਾ ਪਾਈਆ। ਫੇਰ ਮੈਨੂੰ ਵੇਖ ਕੇ ਪੈ ਗਈ ਗਸ਼ੀ, ਹਾਏ ਉਫ਼ ਦਿਤਾ ਸੁਣਾਈਆ। ਫਿਰ ਯਾਦ ਆ ਗਿਆ ਇਹ ਤੇ ਪਿਛਲੀ ਕਥਾ ਕਹਾਣੀ ਪੱਕੀ, ਜੋ ਭਵਿਖਤਾਂ ਵਿਚ ਆਏ ਦ੍ਰਿੜਾਈਆ। ਜ਼ਰੂਰ ਏਸੇ ਕਰ ਕੇ ਡੋਰ ਗਈ ਕਟੀ, ਕਟਾਕਸ਼ ਪ੍ਰਭ ਨੇ ਦਿਤਾ ਲਗਾਈਆ। ਫੇਰ ਵੇਖਿਆ ਗੋਬਿੰਦ ਵਖਾ ਦਿਤੀ ਪੱਟੀ, ਪਟਨੇ ਵਾਲੇ ਦਿਤੀ ਵਖਾਈਆ। ਫੇਰ ਮੈਨੂੰ ਖ਼ੁਸ਼ੀ ਆਈ ਮੱਠੀ ਮੱਠੀ, ਪ੍ਰੇਮ ਰਸ ਰਸ ਪ੍ਰਗਟਾਈਆ। ਫੇਰ ਮੁਹੱਬਤ ਆਈ ਕੱਠੀ, ਮੈਂ ਆਪਣਾ ਆਪ ਲਿਆ ਦਬਾਈਆ। ਫੇਰ ਸਾਹਿਬ ਸਤਿਗੁਰ ਵੱਲ ਨੱਠੀ, ਭੱਜੀ ਵਾਹੋ ਦਾਹੀਆ। ਮੈਂ ਹੱਸ ਕੇ ਕਿਹਾ ਵੇ ਪ੍ਰਭੂ ਤੂੰ ਪਾਤਸ਼ਾਹ ਕਿ ਸ਼ਹਿਨਸ਼ਾਹ ਮੈਨੂੰ ਮਾਤਲੋਕ ਬਣਾ ਦਿਤਾ ਜੱਟੀ, ਜੱਟਾਂ ਦੇ ਵਸ ਪਾਈਆ। ਪੁਰਖ ਅਕਾਲ ਨੇ ਕਿਹਾ ਓਹ ਕਮਲੀਏ ਮੈਂ ਏਸੇ ਕਰ ਕੇ ਤੁਹਾਡਾ ਲੇਖਾ ਪਾਇਆ ਨੱਟੀ, ਪੌਂ ਆਪਣੇ ਸ਼ਬਦ ਹੱਥ ਰਖਾਈਆ। ਜਿੰਨਾ ਚਿਰ ਤੁਸਾਂ ਮੈਨੂੰ ਨਹੀਂ ਬਣਾਇਆ ਕਮਲਾਪਤੀ, ਪਤਿਪਰਮੇਸ਼ਵਰ ਹੋ ਕੇ ਤੁਹਾਨੂੰ ਅਜੇ ਗੋਦ ਨਾ ਕੋਇ ਟਿਕਾਈਆ। ਤੁਹਾਡੀ ਨਿੱਕੀ ਨਿੱਕੀ ਲੋਕਮਾਤ ਮੈਂ ਜਗਾਉਂਦਾ ਰਿਹਾ ਮੋਮਬੱਤੀ, ਬੁਤਖ਼ਾਨਿਆਂ ਵਿਚ ਰਖਾਈਆ। ਕਿਉਂ ਮੁਹੰਮਦਾ ਤੂੰ ਮੁਹੰਮਦ ਕਿ ਫੱਤੀ, ਕਿ ਫ਼ਤਵੇ ਵਾਲਾ ਸੋਭਾ ਪਾਈਆ। ਉਸ ਸੱਚੀ ਕਹਾਣੀ ਦੱਸੀ, ਦੱਸ ਕੇ ਰਿਹਾ ਜਣਾਈਆ। ਓਨੇ ਚਿਰ ਨੂੰ ਈਸਾ ਬੋਲਿਆ ਆਹ ਵੇਖ

❋

❋

ਮੇਰੇ ਗਲ ਵਿਚ ਰੱਸੀ, ਬਿਨ ਤੇਰੇ ਤੋਂ ਰਸਤਾ ਨਜ਼ਰ ਕੋਇ ਨਾ ਆਈਆ। ਮੂਸਾ ਕਿਹਾ ਮੇਰੀ ਭੱਜ ਗਈ ਕਾਇਆ ਮੱਟੀ, ਮਟਕ ਮਟਕ ਚਲਣ ਵਾਲੀ ਤੋਰ ਰਹੀ ਨਾ ਰਾਈਆ। ਨਾਨਕ ਗੋਬਿੰਦ ਕਿਹਾ ਤੇਰੀ ਬਣਿਆ ਕੋਇ ਨਾ ਸਖ਼ੀ, ਸਖ਼ੀ ਸੁਖ਼ਨ ਤੋੜ ਨਾ ਕੋਇ ਨਿਭਾਈਆ। ਧੰਨ ਭਾਗ ਜੇ ਹੁਣ ਖੇਲ ਵਖਾਇਆ ਅੱਖੀਂ, ਆਖ਼ਰ ਆਪਣੀ ਕਾਰ ਕਮਾਈਆ। ਅੱਗੇ ਭਗਤਾਂ ਨੂੰ ਭਗਤੀ ਕਰਾਉਂਦਾ ਰਿਹਾ ਕੁੱਲੀ ਕੱਖੀਂ, ਜੰਗਲਾਂ ਵਿਚ ਭਵਾਈਆ। ਤਪਾਉਂਦਾ ਰਿਹੋਂ ਅਗਨੀ ਵਾਲੀ ਭੱਠੀ, ਈਂਧਨ ਨਾਲ ਚਤੁਰਾਈਆ। ਦੱਸਦਾ ਰਿਹਾ ਮਾਲਾ ਮਣਕਿਆਂ ਵਾਲੀ ਰੱਟੀ, ਦਿਵਸ ਰੈਣ ਧਿਆਨ ਲਗਾਈਆ। ਹੁਣ ਖੇਲ ਅਨੋਖਾ ਕਥਾ ਕਹਾਣੀ ਅੱਛੀ, ਅੱਛੀ ਤਰਾਂ ਦਿਤਾ ਦ੍ਰਿੜਾਈਆ। ਜਿਸ ਆਤਮਾ ਨੂੰ ਇਕ ਵਾਰ ਪ੍ਰੇਮ ਨਾਲ ਕਹਿ ਲਿਆ ਆ ਮੇਰੀ ਬੱਚੀ, ਬੱਚਿਆਂ ਵਾਂਗ ਗੋਦ ਉਠਾਈਆ। ਉਹ ਤੇਰੇ ਸਚਖੰਡ ਦਵਾਰੇ ਵਸੀ, ਵਾਸਤਾ ਤੇਰੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜੋਤੀ ਨਾਰ ਕਹੇ ਅੱਜ ਮੇਰੇ ਸਵਾਮੀ ਹੱਥ ਲਾ ਦਿਤਾ ਉਤੇ ਮੇਰੀ ਠੋਡੀ, ਉਂਗਲ ਸਹਿਜ ਨਾਲ ਛੁਹਾਈਆ। ਮੈਂ ਸਿਰ ਦੇ ਲਿਆ ਵਿਚ ਗੋਡੀਂ, ਨੇਤਰ ਨੈਣ ਸ਼ਰਮਾਈਆ। ਚਰਨ ਰੱਖਿਆ ਉਤੇ ਮੇਰੀ ਮੋਢੀ, ਸਹਿਜ ਨਾਲ ਦਬਾਈਆ। ਜਾਂ ਨੇਤਰ ਖੋਲ੍ਹਿਆ ਮੈਂ ਬੈਠੀ ਵਿਚ ਗੋਦੀ, ਗੋਦਾਵਰੀ ਦੇ ਕੰਢੇ ਵਾਲਾ ਗੋਬਿੰਦ ਦਏ ਗਵਾਹੀਆ। ਫੇਰ ਵੇਖਿਆ ਨਾ ਮੈਂ ਸਵਾਣੀ ਨਾ ਮੇਰੇ ਸੀਸ ਤੇ ਮੇਂਢੀ ਤੇ ਨਾ ਸੀਸ ਤੇ ਦਿਸੀ ਬੋਦੀ, ਮੂੰਡ ਮੁੰਡਾਇਆ ਵੇਸ ਨਾ ਕੋਇ ਕਰਾਈਆ। ਜਾਂ ਮਾਲਕ ਤੱਕਿਆ ਨਿਰਗੁਣ ਧਾਰ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਮੈਂ ਆਪਣਾ ਆਪ ਉਸੇ ਦੀ ਗੋਤੀ, ਓਸੇ ਵਿਚੋਂ ਪਰਗਟ ਕੇ ਤੇ ਓਸੇ ਵਿਚ ਆਪਣਾ ਝਟ ਲੰਘਾਈਆ। ਨਾ ਕੋਈ ਪੜ੍ਹਨੀ ਪਈ ਪੋਥੀ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਮੈਂ ਸੋਚ ਕੀਤੀ ਬਹੁਤੀ, ਧਿਆਨ ਧਿਆਨ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖ਼ੁਸ਼ੀ ਬਣਾਈਆ। ਜੋਤੀ ਨਾਰ ਕਹੇ ਪੁਰਖ ਅਕਾਲ ਕੀਤੀ ਨਿੱਕੀ ਜਿਹੀ ਸ਼ਰਾਰਤ, ਸ਼ਰਅ ਚਾਰ ਜੁਗ ਦੀ ਦਿਤੀ ਵਖਾਈਆ। ਆਹ ਵੇਖ ਆਪਣੀ ਅੱਖਰਾਂ ਵਾਲੀ ਇਬਾਰਤ, ਕੀ ਸਬਕ ਰਹੀ ਪੜ੍ਹਾਈਆ। ਆਹ ਵੇਖ ਇੱਟਾਂ ਪੱਥਰਾਂ ਵਾਲੀ ਇਮਾਰਤ, ਰੂਪ ਮੇਰਾ ਨਜ਼ਰ ਕੋਇ ਨਾ ਆਈਆ। ਆਹ ਵੇਖ ਨਾਮ ਕਲਮੇ ਵਾਲੀ ਆੜ੍ਹਤ, ਹੱਟ ਧਰਮ ਨਾ ਕੋਇ ਚਲਾਈਆ। ਆਹ ਵੇਖ ਮੇਰਾ ਖੇਲ ਵਿਚ ਭਾਰਤ, ਖੰਡ ਬ੍ਰਹਿਮੰਡ ਦਿਆਂ ਦਰਸਾਈਆ। ਥੋੜਾ ਜਿਹਾ ਇਸ਼ਾਰਾ ਦਿਤਾ ਨਾਰਦ, ਬੋਦੀ ਹਿਲਾਉਂਦਾ ਆ ਗਿਆ ਚਾਈਂ ਚਾਈਂਆ। ਪ੍ਰਭੂ ਜੇ ਤੇਰੀ ਜੋਤੀ ਇਸਤਰੀ ਉਤੇ ਕੋਈ ਚਾਹੀਦੀ ਗਾਰਦ, ਤੇ ਮੈਂ ਸੂਰਮਾ ਪਹਿਰੇਦਾਰ ਬੜਾ ਅਖਵਾਈਆ। ਕਿਉਂ ਤੂੰ ਸਭ ਤੋਂ ਵੱਡਾ ਲਾਰਡ, ਮੈਂ ਤੇਰੇ ਦੋ ਜਹਾਨ ਦਾ ਲੈਂਡ ਲਾਰਡ ਨਜ਼ਰੀ ਆਈਆ। ਕਿਉਂ ਤੇਰੇ ਪੰਜਾਂ ਦਰਬਾਰੀਆਂ ਨੇ ਤੇਰੀ ਭੇਟਾ ਕੀਤੇ ਪੰਜ ਕਾਰਡ, ਪੰਜ ਪੰਜ ਤੇਰੇ ਹੱਥ ਫੜਾਈਆ। ਉਨ੍ਹਾਂ ਉਤੇ ਤੂੰ ਦੱਸਿਆ ਨਾਰਦਾ ਤੂੰ ਵਸਣਾ ਕੇਹੜੀ ਵਿਚ ਵਾਰਡ, ਕਵਣ ਘਰਾਨੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਪ੍ਰਭੂ ਮੈਂ ਕੋਈ ਨੌਕਰੀ ਕਰਨੀ ਏ ਚੰਗੀ, ਚੰਗੀ ਤਰਾਂ ਦਿਆਂ ਸੁਣਾਈਆ। ਭਾਵੇਂ ਮੈਨੂੰ ਬਹੁਤੀ ਹੋਵੇ ਤੰਗੀ, ਤੰਗੀ ਕਟ ਕੇ ਖ਼ੁਸ਼ੀ ਬਣਾਈਆ। ਪਰ ਇਕ ਗੱਲ ਯਾਦ ਕਰ ਲੈ ਆਪਣੀ ਜੋਤੀ ਰਾਣੀ ਨੂੰ ਦੱਸ ਦੇ ਜੇ ਕਿਤੇ ਅਚਾਨਕ ਹੋ ਜਾਏ ਰੰਡੀ, ਬਿਨਾ ਨਾਰਦ ਤੋਂ ਹੋਰ ਨਾ ਕਿਸੇ ਪਰਨਾਈਆ। ਕਿਉਂ ਤੂੰ ਦਾਤਾ ਜੁਗ ਜੁਗ ਗੁਰੂਆਂ ਅਵਤਾਰਾਂ ਪੈਗ਼ੰਬਰਾਂ

❋

❋

ਨੂੰ ਇਕ ਇਕ ਨਾਰ ਜ਼ਰੂਰ ਵੰਡੀ, ਤੇ ਮੇਰਾ ਹਿੱਸਾ ਅਜੇ ਤਕ ਰੱਖਿਆ ਛੁਪਾਈਆ। ਮੇਰਾ ਜੀਅ ਕਰਦਾ ਇਸ ਚਹੁ ਜੁਗਾਂ ਦੀ ਧਾਰ ਨੂੰ ਚੁੱਕ ਲਵਾਂ ਆਪਣੀ ਕੰਧੀਂ, ਮੋਢਿਆਂ ਉਤੇ ਲਵਾਂ ਟਿਕਾਈਆ। ਫੇਰ ਪੈ ਜਾਵਾਂ ਤੇਰੇ ਭਗਤਾਂ ਦੇ ਭਗਤ ਦਵਾਰੇ ਦੀ ਡੰਡੀ, ਡੰਡਾਵਤ ਕਰਕੇ ਸਭ ਨੂੰ ਸੀਸ ਨਿਵਾਈਆ। ਪਰ ਯਾਦ ਕਰ ਲੈ ਆਪਣੀ ਘਰ ਵਾਲੀ ਨੂੰ ਦੱਸਦੇ ਜੇ ਨਾਰਦ ਨਾਲ ਜਾਣਾ ਤੇ ਗਲ ਕਦੇ ਨਾ ਪਾਵੇ ਅੰਗੀ, ਮਟਕ ਨਾਲ ਚਲੇ ਚਾਈਂ ਚਾਈਂਆ। ਫੇਰ ਵੇਖੀਂ ਮੇਰੀ ਬੋਦੀ ਦੀ ਹਵਾ ਆਉਂਦੀ ਠੰਡੀ, ਤੇ ਜਦੋਂ ਹਿਲਾਵਾਂ ਉਨੰਜਾ ਪਵਣ ਅੱਖ ਸ਼ਰਮਾਈਆ। ਪਰ ਹੋਰ ਗੱਲ ਉਹਨੂੰ ਕਹਿ ਦੇਵੀਂ ਸਿੱਧੀ ਪੁੱਠੀ ਤੇ ਦੋਵੇਂ ਧਾਰਾਂ ਦੀ ਵਾਹਵੇ ਕੰਘੀ, ਐਵੇਂ ਸਿੱਧਾ ਚੀਰ ਕਢ ਕੇ ਨਾ ਦੇਵੇ ਵਖਾਈਆ। ਹੋਰ ਦੱਸਾਂ ਕਿਤੇ ਸੁੱਤੀ ਨਾ ਰਹੇ ਉਤੇ ਪਲੰਘੀ, ਸੁਖ ਆਸਣ ਡੇਰਾ ਲਾਈਆ। ਮੈਂ ਚਾਹੁੰਦਾ ਉਹਨੂੰ ਉਥੇ ਸਵਾਵਾਂ ਜੇਹੜੀ ਕਲ ਭਗਤਾਂ ਨੇ ਚੁੱਕੀ ਸੀ ਅਲਾਣੀ ਮੰਜੀ, ਤੇ ਸੁੱਕੇ ਟੁਕੜੇ ਖਵਾ ਕੇ ਗ਼ਰੀਬਾਂ ਵਿਚ ਦੇਵਾਂ ਰਲਾਈਆ। ਪਰ ਜੇ ਕਿਤੇ ਗੁਰਸਿਖਾਂ ਦੀ ਲੱਗੀ ਹੋਵੇ ਮੰਡੀ, ਉਥੇ ਜਾ ਕੇ ਦਿਆਂ ਵਖਾਈਆ। ਓ ਗੁਰਮੁਖੋ ਗੁਰਸਿਖੋ ਜੇ ਤੁਹਾਨੂੰ ਪਸੰਦ ਹੈ ਤੇ ਕੀਮਤ ਮੈਨੂੰ ਦਿਉ ਚੰਗੀ, ਮੈਂ ਰੱਜ ਪੁਜ ਕੇ ਬ੍ਰਾਹਮਣ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਜੋਤੀ ਨਾਰ ਕਹੇ ਓ ਬ੍ਰਾਹਮਣਾ ਨਾ ਕਰ ਗੁਸਤਾਖ਼ੀ, ਝਟ ਗੌਤਮ ਅੱਖ ਖੁਲ੍ਹਾਈਆ। ਉਸ ਕਿਹਾ ਕਮਲਿਆ ਮੰਗ ਲੈ ਮਾਫ਼ੀ, ਹੱਥ ਬੰਨ੍ਹ ਸੀਸ ਨਿਵਾਈਆ। ਨਾਰਦ ਕਿਹਾ ਮੇਰਾ ਖੇਲ ਦੋ ਜਹਾਨਾਂ ਦੀ ਸਾਖੀ, ਸਖ਼ਾਵਤ ਦਿਆਂ ਦ੍ਰਿੜਾਈਆ। ਓ ਮੈਂ ਤੇਰੀ ਮੰਨਾਂ ਕਿ ਉਸ ਪ੍ਰਭੂ ਦੀ ਆਖੀ, ਜੋ ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਵੇਖੀਂ ਮੈਨੂੰ ਕਦੀ ਨਾ ਕਹੀਂ ਪਾਪੀ, ਮੈਂ ਪਤਿਤ ਪੁਨੀਤ ਬਣ ਕੇ ਪ੍ਰਭ ਦੀ ਸੇਵ ਕਮਾਈਆ। ਮੈਂ ਜਦੋਂ ਕਰਾਂ ਤੇ ਇਕੋ ਇਕ ਦਾ ਪਾਠੀ, ਪਾਠਸ਼ਾਲਾ ਆਪਣੇ ਅੰਦਰ ਇਕ ਟਿਕਾਈਆ। ਧੰਨ ਭਾਗ ਜੇ ਮੇਰੀ ਮੁਕ ਗਈ ਵਾਟੀ, ਪੈਂਡਾ ਰਿਹਾ ਨਾ ਰਾਹੀਆ। ਤੇ ਮੈਨੂੰ ਇਕ ਅੰਮ੍ਰਿਤ ਬੂੰਦ ਮਿਲੀ ਜਿਸ ਵੇਲੇ ਗੋਬਿੰਦ ਨੇ ਰਸ ਭਰਿਆ ਸੀ ਵਿਚ ਬਾਟੀ, ਜਗਤ ਵਿਸਾਖੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਚਮਕਾਈਆ। ਬੋਦੀ ਕਹੇ ਓ ਪ੍ਰਭੂ ਦੀਏ ਰਾਣੀਏ, ਧਰਮ ਦੀਏ ਸਵਾਣੀਏ, ਸਚ ਸਚ ਸੁਣਾਈਆ। ਇਧਰ ਵੇਖ ਅੱਗੇ ਤੂੰ ਰੂਪ ਧਰਦੀ ਰਹੀਉਂ ਬ੍ਰਾਹਮਣ ਖੱਤ੍ਰੀ ਤੇ ਬਾਣੀਏ, ਈਸਾਈ ਮੁਸਲਿਮ ਪਾਰਸੀ ਵੰਡ ਵੰਡਾਈਆ। ਨੀ ਇਕ ਅੱਖ ਨਾਲ ਵੇਖਣ ਵਾਲੀਏ ਅੱਖੋਂ ਕਾਣੀਏ, ਦੀਨ੍ਹਾਂ ਮਜ਼੍ਹਬਾਂ ਤੋਂ ਆਪਣਾ ਮੁਖ ਛੁਪਾਈਆ। ਤੂੰ ਚੜ੍ਹ ਕੇ ਬਹਿੰਦੀ ਰਹੀਉਂ ਲਹਿੰਦੇ ਚੜ੍ਹਦੇ ਦੱਖਣ ਪਹਾੜ ਜਗਤ ਬ੍ਰਿਛ ਦੀਏ ਟਾਹਣੀਏ, ਪ੍ਰਭ ਦਾ ਨਾਮ ਵੱਖਰਾ ਵੱਖਰਾ ਰਾਗਾਂ ਵਿਚ ਸੁਣਾਈਆ। ਬਣਦੀ ਰਹੀ ਏਂ ਪਵਣ ਸਵਾਸੀ ਮਸਾਣੀਏ, ਕਬਰਾਂ ਮੜ੍ਹੀਆਂ ਰੰਗ ਰੰਗਾਈਆ। ਭਰਦੀ ਰਹੀਉਂ ਪਾਣੀਏ, ਅੱਠਾਂ ਸੱਠਾਂ ਖੇਲ ਖਿਲਾਈਆ। ਜੇ ਹੁਣ ਕੁਛ ਕਰੇ ਤਾਂ ਜਾਣੀਏ, ਕੀ ਆਪਣੀ ਕਲ ਵਰਤਾਈਆ। ਮੈਨੂੰ ਐਂ ਦਿਸਦਾ ਇਹ ਖੇਲ ਅਗੰਮ ਮਹਾਨੀਏ, ਜਿਸ ਦੀ ਸਮਝ ਕਿਸੇ ਨਾ ਪਾਈਆ। ਸਾਡੀ ਛੋਟੀ ਛੋਟੀ ਦੱਸਦੇ ਆਏ ਨਿਸ਼ਾਨੀਏ, ਨਿਸ਼ਾਨਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਜੋਤੀ ਨਾਰ ਕਹੇ ਏਹ ਬ੍ਰਹਮਣ ਪਖੰਡੀ ਕਰ ਜਾ ਚੁਪ, ਬੋਲ ਕਬੋਲ ਨਾ ਕੋਇ ਸੁਣਾਈਆ। ਨਾਰਦ ਕਿਹਾ ਗ਼ੁੱਸੇ ਨਾ ਹੋ ਅੰਬੜੀਏ ਮੈਂ ਤੇਰਾ ਪੁੱਤ, ਲਾਡਾਂ ਨਾਲ ਮੈਨੂੰ ਗੋਦ ਲੈ ਟਿਕਾਈਆ। ਉਸ ਕਿਹਾ ਵੇਖ ਕਲਜੁਗ ਅੰਧੇਰਾ ਘੁੱਪ, ਨੂਰ ਨਜ਼ਰ ਕੋਇ ਨਾ ਆਈਆ। ਨਾਰਦ

❋

❋

ਕਿਹਾ ਬੀਬੀ ਰਾਣੀਏ ਕਿਤੇ ਤੁਹਾਡਾ ਪੈਂਡਾ ਤੇ ਨਹੀਂ ਗਿਆ ਮੁਕ, ਅੱਗੇ ਰਾਹ ਨਾ ਕੋਇ ਵਖਾਈਆ। ਓਨ੍ਹੇ ਗ਼ੁੱਸੇ ਵਿਚ ਕਿਹਾ ਮੂਰਖਾ ਪਰੇ ਹੋ ਕੇ ਲੁਕ, ਕਿਉਂ ਤੁਹਮਤਾਂ ਰਿਹਾ ਲਾਈਆ। ਨਾਰਦ ਕਹਿੰਦਾ ਮੈਨੂੰ ਇਹੋ ਦੁੱਖ, ਮੇਰੇ ਪੁਰਖ ਅਕਾਲ ਤੋਂ ਬਿਨਾ ਨਿੱਕੇ ਨਿੱਕੇ ਨਾਂ ਸਾਰੇ ਆਏ ਜਪਾਈਆ। ਸ੍ਰਿਸ਼ਟੀ ਦੇ ਮਾਨਵ ਨੂੰ ਕਿਸੇ ਗਲ ਨਾਲ ਲਾਇਆ ਨਹੀਂ ਘੁੱਟ, ਗਲਵਕੜੀ ਇਕੋ ਵਾਰ ਪਾਈਆ। ਜੋਤੀ ਰੋ ਪਈ ਬਿਨ ਨੈਣਾਂ ਫੁੱਟ ਫੁੱਟ, ਇਹ ਫੁਟਕਲ ਕੀਤੀ ਤੇਰੇ ਮਾਹੀਆ। ਨਾਰਦ ਢਿੱਲੇ ਕਰਕੇ ਬੁੱਲ ਤੇ ਬੁੱਟ, ਮੂੰਹ ਦਿਤਾ ਬਦਲਾਈਆ। ਬੀਬੀਏ ਰਾਣੀਏ ਹੁਣ ਖੋਲ੍ਹ ਦੇ ਗੁੱਤ, ਮੇਂਢੀ ਕਿਉਂ ਮੇਂਢੀ ਉਤੇ ਚੜ੍ਹਾਈਆ। ਏਸ ਮੇਂਢੀ ਦੀਆਂ ਤਿੰਨ ਧਾਰਾਂ ਤੇ ਤ੍ਰਿਲੋਕੀ ਵਿਚ ਆਪ ਬੈਠਾ ਲੁਕ, ਇਹ ਗੁੱਤ ਕਰਨੀ ਲਛਮੀ ਨੂੰ ਪਹਿਲੇ ਦਿਨ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਮੈਂ ਕੀਤਾ ਥੋੜਾ ਥੋੜਾ ਚੋਲ੍ਹ, ਚੋਲੇ ਸਰਬ ਬਦਲਾਈਆ। ਹੌਲੀ ਜੇਹੀ ਬੋਲਿਆ ਬੋਲ, ਅਨਬੋਲਤ ਰਾਗ ਸੁਣਾਈਆ। ਜੋਤੀ ਧਾਰੀ ਆ ਗਈ ਕੋਲ, ਨੇੜੇ ਹੋ ਕੇ ਸੀਸ ਨਿਵਾਈਆ। ਮੈਂ ਸਹਿਜ ਨਾਲ ਮਾਰੀ ਧੌਲ, ਚਰਨਾਂ ਉਤੇ ਮੂੰਹ ਦੇ ਭਾਰ ਸੁਟਾਈਆ। ਨੀ ਚਾਰ ਜੁਗ ਦੇ ਲੇਖੇ ਦੱਸ ਦੇ ਬੋਲ, ਜੋ ਲਿਖ ਲਿਖ ਜਗਤ ਜਣਾਈਆ। ਉਹ ਕਹਿੰਦੀ ਪ੍ਰਭੂ ਤੇਰਾ ਖੇਲ ਸਦਾ ਗੋਲ, ਏਸੇ ਕਰਕੇ ਗੋਲ ਧਰਤੀ ਦਿਤੀ ਬਣਾਈਆ। ਜਿਧਰ ਵੇਖੀਏ ਉਧਰ ਰਵਿਆ ਹੋਵੇ ਮੌਲ, ਮੌਲਾ ਹੋ ਕੇ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਵਖਾਈਆ। ਜੋਤੀ ਨਾਰ ਕਹੇ ਮੇਰਾ ਸੋਹਣਾ ਰੂਪ ਸੁਹਾਵਣਾ, ਸੋਭਾ ਵਿਚ ਵਡਿਆਈਆ। ਮੈਂ ਤੇ ਇਕੋ ਕੰਤ ਹੰਢਾਵਣਾ, ਦੂਜੀ ਸੇਜ ਨਾ ਵੇਖਣ ਪਾਈਆ। ਇਕੋ ਢੋਲਾ ਗਾਵਣਾ, ਗਾ ਗਾ ਖ਼ੁਸ਼ੀ ਵਖਾਈਆ। ਇਕੋ ਇਸ਼ਟ ਮਨਾਵਣਾ, ਜੋ ਮੇਰਾ ਮਾਲਕ ਧੁਰ ਦਾ ਮਾਹੀਆ। ਇਕੋ ਚਰਨ ਧੂੜੀ ਨ੍ਹਾਵਣ ਨ੍ਹਾਵਣਾ, ਦੂਸਰ ਜਲ ਨਾ ਕੋਇ ਵਰਤਾਈਆ। ਇਕੋ ਪੀਣਾ ਇਕੋ ਖਾਵਣਾ, ਤ੍ਰਿਸਨਾ ਅਗਨ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਝਟ ਬੋਲ ਪਿਆ ਨਾਰਦ, ਕੀ ਕਿਹਾ, ਹੈਂ, ਮੈਨੂੰ ਦੇ ਸੁਣਾਈਆ। ਸਚ ਦੱਸ ਪ੍ਰਭੂ ਚੰਗਾ ਕਿ ਮੈਂ, ਮੇਰੇ ਤੋਂ ਚੰਗੀ ਪ੍ਰਭ ਨੇ ਸ਼ਕਲ ਨਾ ਕਦੇ ਬਣਾਈਆ। ਨੀ ਹੌਲੀ ਜੇਹੀ ਕਹਿ ਦੇ ਮੁਖੋਂ ਤੈਂ, ਫਿਰ ਮਾਲਵੇ ਵਾਲੇ ਸਾਰੇ ਦੇਣ ਗਵਾਹੀਆ। ਜੋਤੀ ਨਾਰ ਕਿਹਾ ਨਾ ਕਰ ਕੈਂ ਕੈਂ, ਕਾਗ ਵਾਂਗ ਕੁਰਲਾਈਆ। ਉਸ ਕਿਹਾ ਮੈਂ ਪ੍ਰਭੂ ਨੂੰ ਜਾਣਾ ਲੈ, ਮਾਤਲੋਕ ਦਾ ਰਾਹ ਵਖਾਈਆ। ਜਿਥੇ ਸਾਰੇ ਮੰਨਦੇ ਉਹਦਾ ਭੈ, ਭਾਉ ਵਿਚ ਸੀਸ ਨਿਵਾਈਆ। ਉਥੇ ਵਖਾਉਣਾ ਭਗਤਾਂ ਦਾ ਗ੍ਰਹਿ, ਜਿਥੇ ਗੁਰਮੁਖ ਸੋਹਣੇ ਸੋਭਾ ਪਾਈਆ। ਜੇ ਪ੍ਰਭੂ ਨਾ ਆਇਆ ਤੇ ਤੇਰਾ ਸਚਖੰਡ ਜਾਏ ਢਹਿ, ਬਿਨਾ ਸਾਹਿਬ ਤੋਂ ਸਚਖੰਡ ਕੰਮ ਕਿਸੇ ਨਾ ਆਈਆ। ਹੁਣ ਵੇਖੀਏ ਕਿਸ ਤਰਾਂ ਕਲਜੁਗ ਅੰਤਮ ਵਹਿੰਦੀ ਨੈਂ, ਨਾਉਂ ਨਿਰੰਕਾਰਾ ਹੜ੍ਹ ਵਗਾਈਆ। ਨੀ ਜੋਤੀ ਰਾਣੀਏ ਚਾਰ ਜੁਗ ਨੂੰ ਖਾਣੀਏ ਆਪਣੇ ਅੰਦਰੋਂ ਕਰਦੇ ਕੈ, ਦੀਨ ਮਜ਼੍ਹਬ ਸਾਰੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ। ਧੁਰ ਦੀ ਰਾਣੀ ਕਿਹਾ ਓ ਮੁਨੀ, ਜੀ ਕੀ ਰਿਹਾ ਸੁਣਾਈਆ। ਨਾਰਦ ਕਿਹਾ ਅਜੇ ਤੂੰ ਉਹ ਗੱਲ ਨਹੀਂ ਸੁਣੀ, ਜੋ ਸੁਣ ਕੇ ਭੱਜੇ ਵਾਹੋ ਦਾਹੀਆ। ਅੱਜੇ ਪ੍ਰਭ ਨੇ ਖੇਲ ਕਰਨਾ ਇਕ ਦੇ ਨਾਲ ਨੌਂ ਜੋੜ ਕੇ ਜਿਸ ਨੂੰ ਕਹਿੰਦੇ ਉਨੀ, ਮੁਸਲਿਮ ਸੁੰਨੀ ਡੇਰਾ ਢਾਹੀਆ। ਜੋਤੀ ਕਹੇ ਵੇਖ ਓ ਕਮਲਿਆ ਕੀ ਮੇਰਾ ਮਾਲਕ ਸਭ ਤੋਂ ਵਡਾ ਖ਼ੂਨੀ, ਖ਼ੂੰਖਾਰ

❋

❋

ਨਜ਼ਰੀ ਆਈਆ। ਨਾਰਦ ਕਿਹਾ ਨਾ ਬੀਬਾ ਜੁਗ ਉਲਟਾਉਣਾ ਉਸ ਦੇ ਵਾਸਤੇ ਮਾਮੂਲੀ, ਮਾਮਲੇ ਸਭ ਦੇ ਸਾਫ਼ ਕਰਾਈਆ। ਉਹ ਕਦੇ ਨਹੀਂ ਕਰਦਾ ਬੇਅਸੂਲੀ, ਅਸਲ ਆਪਣਾ ਹੁਕਮ ਵਰਤਾਈਆ। ਪਰ ਯਾਦ ਰੱਖ ਲੈ ਤੁਹਾਡੇ ਨਾਮ ਕਮਲਿਆਂ ਦੀ ਕਰੇ ਵਸੂਲੀ, ਲੇਖਾ ਪਿਛਲਾ ਸਰਬ ਕਢਾਈਆ। ਕਿਉਂ ਉਹ ਜਾਣਦਾ ਅਰਜ਼ ਤੇ ਤੂਲੀ, ਤੂਲ ਅਰਜ਼ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੀ ਸਮਝ ਰਿਹਾ ਸਮਝਾਈਆ। ਪੁਰਖ ਅਕਾਲ ਕਹੇ ਓਏ ਨਾਰਦ ਪਾਂਧੇ, ਬੋਦੀ ਦੇ ਹਿਲਾਈਆ। ਸਚ ਦੱਸ ਕਲਜੁਗ ਜੀਵ ਕੀ ਖਾਂਦੇ, ਭੇਵ ਅਭੇਦ ਦ੍ਰਿੜਾਈਆ। ਨਾਰਦ ਕਹੇ ਪ੍ਰਭੂ ਮੈਨੂੰ ਇਉਂ ਦਿਸਦਾ ਜੇਹੜੇ ਤੂੰ ਬਣਾਏ ਪਸ਼ੂ ਢਾਂਡੇ, ਓਨ੍ਹਾਂ ਮੁਖ ਵਿਚ ਰਖਾਈਆ। ਤੇਰਾ ਨਾਮ ਮੂਲ ਨਹੀਂ ਗਾਂਦੇ, ਰਾਗ ਜਗਤ ਵਾਲੇ ਸੁਣਾਈਆ। ਜਦੋਂ ਕੋਈ ਭੀੜ ਪਏ ਫਿਰ ਤੈਨੂੰ ਅੱਲਾ ਵਾਹਿਗੁਰੂ ਰਾਮ ਸਤਿਨਾਮ ਕ੍ਰਿਸ਼ਨ ਦੇਵਾ ਇਸ਼ਟ ਦੇਵਾ ਦੁਰਗਾ ਕਹਿ ਕੇ ਧਿਆਉਂਦੇ, ਝੋਲੀਆਂ ਤੇਰੇ ਅੱਗੇ ਡਾਹੀਆ। ਤੇ ਜੇ ਓਨ੍ਹਾਂ ਨੂੰ ਖ਼ੁਸ਼ੀ ਰੱਖੇਂ ਤੇ ਫੇਰ ਆਪਣੇ ਪੁੱਠੇ ਪੈਰ ਤੈਨੂੰ ਵਖਾਉਂਦੇ, ਤੇਰੇ ਚਰਨਾਂ ਦੀ ਲੋੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਪੁਰਖ ਅਕਾਲ ਕਹੇ ਪੰਡਤਾ ਕਿਤੇ ਝੂਠ ਤੇ ਨਹੀਂ ਮਾਰਿਆ, ਸਚ ਦੇ ਸੁਣਾਈਆ। ਪ੍ਰਭੂ ਤੂਹੀਏਂ ਦੱਸ ਅੱਜ ਤਕ ਤੇਰੇ ਬਿਨਾ ਕਿਸੇ ਗੁਰ ਅਵਤਾਰ ਪੈਗ਼ੰਬਰ ਨੇ ਭਗਤ ਰੂਪ ਨਹੀਂ ਕਿਸੇ ਨੇ ਤਾਰਿਆ, ਸਿਖ ਮੁਰੀਦ ਸਾਰੇ ਆਏ ਬਣਾਈਆ। ਬਿਨਾ ਭਗਤਾਂ ਤੋਂ ਤੇਰਾ ਨਾਮ ਨਹੀਂ ਕਿਸੇ ਉਚਾਰਿਆ, ਅੱਖਰਾਂ ਵਿਚ ਕੀਤੀ ਨਾ ਕਿਸੇ ਲਿਖਾਈਆ। ਤੇਰਾ ਲੇਖਾ ਨਹੀਂ ਕਿਸੇ ਵਿਚਾਰਿਆ, ਮਨ ਬੁੱਧੀ ਰਹੀ ਹਲਕਾਈਆ। ਮੈਨੂੰ ਇਕ ਯਾਦ ਆ ਗਈ ਜਿਸ ਵੇਲੇ ਤੂੰ ਮੁਹੰਮਦ ਨੂੰ ਤਾਰਿਆ, ਗ਼ੁੱਸੇ ਨਾਲ ਡਰਾਈਆ। ਓਸ ਵੇਲੇ ਓਨ੍ਹੇ ਨਿਗਹ ਮਾਰੀ ਉਤੇ ਚੰਦ ਸਤਾਰਿਆ, ਏਸੇ ਕਰਕੇ ਤਾਰਾ ਚੰਦ ਨਿਸ਼ਾਨ ਦਿਤੇ ਜਣਾਈਆ। ਫਿਰ ਨੌਂ ਵਾਰੀ ਓਨ੍ਹੇ ਆਪਣਾ ਸੀਸ ਤੇਰੇ ਚਰਨਾਂ ਉਤੋਂ ਵਾਰਿਆ, ਸੱਯਦੇ ਕਰ ਕਰ ਕੇ ਧੂੜੀ ਖ਼ਾਕ ਰਮਾਈਆ। ਫਿਰ ਕੂਕ ਪੁਕਾਰਿਆ, ਉਫ ਹਾਏ ਦੁਹਾਈਆ। ਤੂੰ ਮੇਰਾ ਪਰਵਰਦਿਗਾਰਿਆ, ਜਲਵਾਗਰ ਨੂਰ ਇਲਾਹੀਆ। ਜਿਸ ਵੇਲੇ ਆਵੇਂ ਵਿਚ ਸੰਸਾਰਿਆ, ਕਲ ਕਲਕੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਵਖਾਈਆ। ਨਾਰਦ ਕਹੇ ਪ੍ਰਭੂ ਕਲਜੁਗ ਜੀਵ ਬੜੇ ਚਲਾਕ, ਚਲਾਕੀ ਤੇਰੇ ਨਾਲੋਂ ਵੱਧ ਰਖਾਈਆ। ਅੰਮ੍ਰਿਤ ਵੇਲੇ ਉਠ ਕੇ ਨਹਾ ਕੇ ਹੁੰਦੇ ਪਾਕ, ਤੇਰੀ ਪੂਜਾ ਕਰਕੇ ਸਭ ਨੂੰ ਦੇਣ ਸੁਣਾਈਆ। ਕੂਕ ਕੇ ਦੱਸਣ ਸਾਡਾ ਅੰਦਰੋਂ ਖੁਲ੍ਹ ਗਿਆ ਤਾਕ, ਪੜਦਾ ਰਿਹਾ ਨਾ ਰਾਈਆ। ਸਾਨੂੰ ਧੁਰ ਦੇ ਸ਼ਬਦ ਦੀ ਆਉਂਦੀ ਡਾਕ, ਚਿੱਠੀ ਰਸੈਣ ਹਲਕਾਰਾ ਤੈਨੂੰ ਕਹਿ ਰਹੇ ਸੁਣਾਈਆ। ਜਿਸ ਵੇਲੇ ਹੁੰਦੀ ਅੰਧੇਰੀ ਰਾਤ, ਫਿਰ ਵੇਖਣ ਚਾਰੋਂ ਕੁੰਟ ਥਾਉਂ ਥਾਈਂਆ। ਮਨ ਕਲਪਣਾ ਹੋ ਜਾਂਦੀ ਜਿਵੇਂ ਨਾਰ ਕਮਜ਼ਾਤ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਤੇਰੇ ਅੱਗੇ ਅਰਦਾਸੇ ਕਰਦੇ ਬੇਨੰਤੀਆਂ ਕਰਦੇ ਪ੍ਰਭੂ ਕਿਤੋਂ ਮਾਇਆ ਦੀ ਮਿਲ ਜਾਏ ਦਾਤ, ਕੋਈ ਸੁਖ ਚੰਗਾ ਸਾਡੀ ਝੋਲੀ ਦੇ ਭਰਾਈਆ। ਏਸੇ ਕਰਕੇ ਪੜ੍ਹਦੇ ਰਹੇ ਰਹਿਰਾਸ, ਅਰਦਾਸ ਸੋਧ ਕੇ ਝਟ ਲੰਘਾਈਆ। ਪੁਰਖ ਅਕਾਲ ਕਿਹਾ ਵਾਹ ਨਾਰਦਾ ਸ਼ਾਬਾਸ਼, ਸਚ ਦਿਤਾ ਦ੍ਰਿੜਾਈਆ। ਨਾਰਦ ਕਿਹਾ ਪ੍ਰਭੂ ਜੇ ਕਿਤੇ ਮੈਨੂੰ ਭੇਜੇਂ ਹੁਣ ਲੋਕਮਾਤ, ਤੇ ਧਰਤੀ ਮਾਤਾ ਵੇਖ ਵਖਾਈਆ। ਜਿਹੜੀ ਕੋਈ ਚੰਗੀ ਹੋਵੇ ਰੂਪ ਸ਼ਿੰਗਾਰਨ ਤੇ ਮੈਂ ਲੈ ਕੇ ਆਵਾਂ ਸਾਥ, ਤੇਰੇ ਸਚਖੰਡ ਵਿਚ ਸੋਹਣੀਆਂ ਸਵਾਣੀਆਂ ਦੇ ਰੂਪ ਦਿਆਂ ਦਰਸਾਈਆ। ਮੇਰਾ ਜੀਅ

❋

❋

ਕਰਦਾ ਮੈਂ ਪਿਛਲਿਆਂ ਜੁਗਾਂ ਦੇ ਵੰਡੇ ਦਾ ਇਕੋ ਵਾਰ ਬਣ ਜਾਵਾਂ ਕਮਲਾਪਾਤ, ਪਤੀ ਹੋ ਕੇ ਆਪਣੀ ਖ਼ੁਸ਼ੀ ਬਣਾਈਆ। ਪੁਰਖ ਅਕਾਲ ਨੇ ਇਸ਼ਾਰਾ ਦਿਤਾ ਬਿਨਾ ਹਾਥ, ਹਥੇਲੀ ਨਾ ਕੋਇ ਵਖਾਈਆ। ਨਾਰਦ ਝਟ ਟੇਕਿਆ ਮਾਥ, ਮਸਤਕ ਚਰਨਾਂ ਉਤੇ ਛੁਹਾਈਆ। ਫੇਰ ਵੇਖਿਆ ਇਸਤਰੀ ਮਰਦ ਸਭ ਪ੍ਰਭੂ ਦੀ ਜ਼ਾਤ, ਦੂਜਾ ਰੂਪ ਨਾ ਕੋਇ ਦਰਸਾਈਆ। ਫੇਰ ਵੇਖਿਆ ਝਗੜਾ ਕਾਗ਼ਜ਼ਾਤ, ਜੋ ਨਾਮ ਹਿੱਸੇ ਰਿਹਾ ਵੰਡਾਈਆ। ਫੇਰ ਨਿਉਂ ਕੇ ਤੱਕਿਆ ਨਾਲ ਇਤਫ਼ਾਕ, ਨਜ਼ਰ ਨਜ਼ਰ ਵਿਚੋਂ ਬਦਲਾਈਆ। ਜਾਂ ਮਾਤਲੋਕ ਮਾਰੀ ਝਾਕ, ਝਾਕੀ ਇਕ ਉਠਾਈਆ। ਸਾਚੇ ਭਗਤਾਂ ਦੀ ਨਜ਼ਰੀ ਆਈ ਜਮਾਤ, ਜੋ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਧਾਰ ਵਖਾਈਆ। ਨਾਰਦ ਕਹੇ ਵਾਹਵਾ ਕਿੱਡੀ ਸੋਹਣੀ ਸਵਾਣੀ, ਚਾਰ ਜੁਗ ਦੀ ਜੋਤੀ ਰਾਣੀ ਨਜ਼ਰੀ ਆਈਆ। ਪਰ ਮੇਰੇ ਵਰਗਾ ਇਹਨੂੰ ਹੋਰ ਕੋਈ ਲੱਭਣਾ ਨਹੀਂ ਹਾਣੀ, ਦੋ ਜਹਾਨਾਂ ਨਜ਼ਰ ਕੋਇ ਨਾ ਆਈਆ। ਮੈਂ ਪੜ੍ਹਾਨੀ ਤੂੰ ਮੇਰੀ ਮੈਂ ਤੇਰਾ ਮੈਂ ਤੇਰਾ ਤੂੰ ਮੇਰੀ ਬਾਣੀ, ਬਾਣ ਨਿਰਾਲਾ ਤੀਰ ਤੇਰੇ ਹਿਰਦੇ ਦਿਆਂ ਲਗਾਈਆ। ਤੇਰੇ ਭਗਵਾਨ ਨੇ ਬਣਾਈ ਚਾਰੇ ਖਾਣੀ, ਤੇ ਆਪਾਂ ਦੋਵੇਂ ਰਲ ਕੇ ਚਾਰੇ ਖਾਣੀ ਦਈਏ ਮਿਟਾਈਆ। ਫੇਰ ਮੈਂ ਹੋਵਾਂ ਤੇ ਤੂੰ ਹੋਵੇਂ ਤੇ ਮੈਨੂੰ ਪਿਆਵੇਂ ਠੰਡਾ ਪਾਣੀ, ਤੇ ਮੈਂ ਗਟ ਗਟ ਪੀ ਕੇ ਤੇਰੇ ਵੱਲ ਅੱਖ ਉਠਾਈਆ। ਤੇ ਤੂੰ ਮੈਨੂੰ ਕਹਿਣਾ ਨਾਰਦਾ ਤੂੰ ਸਭ ਦਾ ਜਾਣ ਜਾਣੀ, ਜਾਨਣਹਾਰ ਅਖਵਾਈਆ। ਮੇਰਾ ਜੀਅ ਕਰਦਾ ਮੈਂ ਤੇਰੀ ਬਣ ਜਾਵਾਂ ਪੰਡਤਾਣੀ, ਮੱਥੇ ਤਿਲਕ ਲਗਾ ਕੇ ਫਿਰਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਭੇਵ ਖੁਲ੍ਹਾਈਆ। ਝਟ ਆ ਗਿਆ ਪੁਰਖ ਅਕਾਲ, ਜੋਤੀ ਜੋਤ ਕਰ ਰੁਸ਼ਨਾਈਆ। ਜੋਤੀ ਨਾਰ ਨੇ ਕੀਤਾ ਸਵਾਲ, ਸਹਿਜ ਨਾਲ ਦ੍ਰਿੜਾਈਆ। ਪ੍ਰਭੂ ਇਹ ਤੇਰਾ ਕਿਡਾ ਚੰਗਾ ਬਾਲ, ਬੜੀ ਸੇਵ ਕਮਾਈਆ। ਕਦੀ ਮੈਨੂੰ ਮਾਤਾ ਕਹੇ ਕਦੀ ਕਹੇ ਉਠ ਕੇ ਚਲ ਮੇਰੇ ਨਾਲ, ਤੇ ਦੋਵੇਂ ਰਲ ਕੇ ਝਟ ਲੰਘਾਈਆ। ਤੂੰ ਮੇਰੀ ਦੀਨ ਤੇ ਮੈਂ ਤੇਰਾ ਦਿਆਲ, ਦੋਵੇਂ ਮਿਲ ਕੇ ਵੱਜੇ ਵਧਾਈਆ। ਮੇਰਾ ਪ੍ਰੇਮ ਤੇ ਤੇਰਾ ਪਿਆਰ ਸੱਚੀ ਧਰਮਸਾਲ, ਇਸ ਤੋਂ ਚੰਗਾ ਸਚਖੰਡ ਨਜ਼ਰ ਕੋਇ ਨਾ ਆਈਆ। ਤੂੰ ਮੈਨੂੰ ਨਾ ਮਾਰੀਂ ਤੇ ਮੈਂ ਤੈਨੂੰ ਨਾ ਮਾਰਾਂ ਤੇ ਨਾ ਕੋਈ ਕਾਲ ਰਹੇ ਨਾ ਮਹਾਂਕਾਲ, ਬਿਨਾ ਸਾਥੋਂ ਦੂਜਾ ਨਜ਼ਰ ਕੋਇ ਨਾ ਆਈਆ। ਤੇ ਅਸੀਂ ਪ੍ਰਭੂ ਨੂੰ ਕਹੀਏ ਜਾਹ ਕੋਟਨ ਕੋਟ ਬ੍ਰਹਿਮੰਡ ਖੰਡ ਭਾਲ, ਲੱਖ ਪਾਤਾਲਾਂ ਆਕਾਸ਼ਾਂ ਵਿਚ ਆਪਣਾ ਡੇਰਾ ਲਾਈਆ। ਫੇਰ ਸਾਡਾ ਕਦੇ ਵਿੰਗਾ ਨਾ ਹੋਵੇ ਵਾਲ, ਮਿਲ ਕੇ ਵੱਜਦੀ ਰਹੇ ਵਧਾਈਆ। ਜੇ ਕਿਤੇ ਸਾਡੀ ਪੂਰੀ ਹੋ ਜਾਏ ਦੋਹਾਂ ਦੀ ਚਾਲ, ਪ੍ਰਭੂ ਵਿਚਾਰਾ ਕੀ ਕਰੇ ਆਪਣੀ ਚਤੁਰਾਈਆ। ਮੇਰੇ ਕੋਲ ਸੁਗੰਧ ਸੁਗੰਧ ਨਾਲ ਧਨ ਮਾਲ, ਖ਼ਜ਼ਾਨੇ ਬੋਦੀ ਹੇਠ ਦਬਾਈਆ। ਤੇ ਮੈਂ ਬੜਾ ਸੂਰਬੀਰ ਬਲਵਾਨ ਯੋਧਾ ਇਕ ਅਖਵਾਈਆ। ਮੈਂ ਇਕ ਵੇਰਾਂ ਇਕ ਸਖ਼ੀ ਮੰਗਣ ਗਿਆ ਕੋਲੋਂ ਕਾਹਨ, ਓਹਨੇ ਹੀਂ ਹੀਂ ਕਰ ਕੇ ਦਿਤਾ ਵਖਾਈਆ। ਵੇਖ ਵੇ ਆਹ ਲੇਖਾ ਤੂੰ ਬ੍ਰਾਹਮਣ ਤੇ ਮੈਂ ਜਜਮਾਨ, ਤੇ ਮੇਰੇ ਇੜੱਕੇ ਆਇਆ ਤੇ ਸਾਰੇ ਲੇਖੇ ਦਉਂ ਮੁਕਾਈਆ। ਅੱਜ ਉਹੋ ਕਾਹਨ ਨਾ ਰਿਹਾ ਇਨਸਾਨ, ਤੂੰ ਬਣ ਗਈ ਜੋਤ ਨੂਰ ਮਹਾਨ, ਤੇ ਮੈਂ ਪੰਡਤ ਤੇਰਾ ਪਤੀ ਰੂਪ ਸੋਭਾ ਪਾਈਆ। ਆ ਮੈਨੂੰ ਪਹਿਲੋਂ ਕਰਾ ਇਸ਼ਨਾਨ, ਅੰਮ੍ਰਿਤ ਜਲ ਦੇ ਸੁਟਾਈਆ। ਫੇਰ ਮੇਰੇ ਚਰਨਾਂ ਦਾ ਧਰ ਧਿਆਨ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਫੇਰ ਮੇਰੀ ਵਿਦਿਆ ਦਾ ਸੁਣ ਗਿਆਨ, ਮੈਂ ਤੈਨੂੰ ਦੱਸਾਂ ਬਿਨਾ ਨਾਰਦ ਤੋਂ ਦੂਜਾ ਪ੍ਰਭ ਨਜ਼ਰ ਕੋਇ ਨਾ ਆਈਆ। ਫੇਰ ਤੇਰੀ ਮੇਰੀ ਆਪੇ ਹੋ ਜਾਏ

❋

❋

ਜਾਣ ਪਛਾਣ, ਇਕ ਦੂਜੇ ਨੂੰ ਤਕੀਏ ਚਾਈਂ ਚਾਈਂਆ। ਤੂੰ ਵੀ ਚਾਰ ਜੁਗ ਦੀ ਕਵਾਰੀ ਤੇ ਮੈਂ ਵੀ ਚਾਰ ਜੁਗ ਦਾ ਬਲਵਾਨ, ਬਿਨਾ ਸ਼ਾਦੀ ਤੋਂ ਦੋਵੇਂ ਰੋਂਦੇ ਫਿਰਦੇ ਮਾਰਦੇ ਧਾਈਂਆ। ਧੰਨ ਭਾਗ ਜੇ ਵਕਤ ਪਹੁੰਚਿਆ ਆਣ, ਪ੍ਰਭ ਨੇ ਮੇਲਾ ਦਿਤਾ ਮਿਲਾਈਆ। ਝਟ ਸ਼ਬਦ ਗੁਰੂ ਆ ਗਿਆ ਸੁਣੋ ਹੁਕਮ ਫ਼ਰਮਾਨ, ਪਰਵਰਦਿਗਾਰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਨਾਮ ਸਮਝਾਈਆ। ਨਾਰਦ ਕਹਿੰਦਾ ਉਏ ਸ਼ਬਦ ਗੁਰੂ ਨਾ ਤੇਰਾ ਤਨ ਨਾ ਵਜੂਦ, ਵੇਖਿਆ ਨਜ਼ਰ ਕਿਸੇ ਨਾ ਆਈਆ। ਐਵੇਂ ਚਾਰ ਜੁਗ ਕਹਿੰਦਾ ਰਿਹੋਂ ਸਚਖੰਡ ਵਸੇ ਉਚ ਅਰੂਜ, ਮੁਹੱਬਤ ਦਾ ਮਾਲਕ ਬੇਪਰਵਾਹੀਆ। ਨਾ ਮੰਜ਼ਲ ਲੱਭੀ ਨਾ ਪਾਇਆ ਹੱਕ ਮਹਿਬੂਬ, ਮੁਕੰਮਲ ਗ੍ਰਹਿ ਨਾ ਕੋਇ ਵਖਾਈਆ। ਜੇਹੜੇ ਗੁਰ ਅਵਤਾਰ ਪੈਗ਼ੰਬਰ ਗਏ ਉਹ ਵੀ ਕਰ ਦਿਤੇ ਨੇਸਤੋ ਨਾਬੂਦ, ਜੜ੍ਹ ਨਜ਼ਰ ਕੋਇ ਨਾ ਆਈਆ। ਮੈਨੂੰ ਇਉਂ ਜਾਪਦਾ ਤੂੰ ਆਦਿ ਤੋਂ ਲੈ ਕੇ ਅੰਤ ਤੇ ਮਧ ਤਕ ਊਤ ਦਾ ਊਤ, ਉਤਮ ਸ੍ਰੇਸ਼ਟ ਰੂਪ ਨਾ ਕੋਇ ਦਰਸਾਈਆ। ਲੱਖ ਚੁਰਾਸੀ ਬਣਾ ਕੇ ਪੰਜ ਭੂਤ, ਵਿਸ਼ਨ ਬ੍ਰਹਮਾ ਸ਼ਿਵ ਸੇਵ ਦਿਤੀ ਲਗਾਈਆ। ਫੇਰ ਤਨ ਵਜੂਦ ਦੱਸ ਕੇ ਝੂਠ, ਨਾਤੇ ਦਿਤੇ ਤੁੜਾਈਆ। ਜੋ ਆਇਆ ਸੋ ਕਰਕੇ ਗਿਆ ਕੂਚ, ਚਾਰ ਜੁਗ ਦੇ ਗਲੀ ਕੂਚੇ ਖ਼ਾਲੀ ਰਹੇ ਕੁਰਲਾਈਆ। ਇਕ ਬਚਨ ਮੇਰੇ ਕੋਲੋਂ ਪੂਛ, ਮੈਂ ਬ੍ਰਾਹਮਣ ਦਿਆਂ ਸਮਝਾਈਆ। ਦੱਸ ਬ੍ਰਾਹਮਣਾ ਆਪਣੇ ਵਿਚੋਂ ਮੂਖ, ਮੁਖ ਨਾਲ ਸੁਣਾਈਆ। ਬ੍ਰਾਹਮਣ ਕਹੇ ਸ਼ਬਦ ਗੁਰੂ ਓਏ ਤੇਰਿਆਂ ਅਵਤਾਰਾਂ ਪੈਗ਼ੰਬਰਾਂ ਨੂੰ ਮਜ਼੍ਹਬ ਦੀ ਲੱਗੀ ਰਹੀ ਭੂਖ, ਉਹ ਭੁੱਖੇ ਬਣ ਕੇ ਸਾਰੀ ਦੁਨੀਆ ਆਏ ਖਾਈਆ। ਇਹੋ ਮੈਨੂੰ ਦੂਖ, ਦਿਲਬਰ ਯਾਰ ਨਾ ਕੋਇ ਮਿਲਾਈਆ। ਮੈਂ ਰੋ ਕੇ ਮਾਰੀ ਕੂਕ, ਕੂਕ ਕੂਕ ਦਿਤਾ ਸੁਣਾਈਆ। ਮੈਂ ਕਿਹਾ ਪੁਰਖ ਅਕਾਲ ਜੇ ਮੈਂ ਸ਼ਬਦ ਗੁਰੂ ਹੋਵਾਂ ਤੇ ਤੇਰਾ ਦੋ ਜਹਾਨ ਦੇਵਾਂ ਫੂਕ, ਕਿਉਂ ਜੇਹੜੇ ਤੈਨੂੰ ਗਏ ਭੁਲਾਈਆ। ਓਏ ਤੇਰੇ ਹੁੰਦਿਆਂ ਕਿਉਂ ਕਲਜੁਗ ਜੀਵ ਸੁੱਤੇ ਘੂਕ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਤੂੰ ਕਿਉਂ ਫਿਰਦਾ ਚਾਰੇ ਕੂਟ, ਭੱਜੇਂ ਵਾਹੋ ਦਾਹੀਆ। ਨਾਮ ਜਪਣ ਵਾਲਿਆਂ ਦੇ ਅੰਦਰੋਂ ਅਜੇ ਨਹੀਂ ਗਿਆ ਜੂਠ ਝੂਠ, ਮੈਂ ਸਚ ਦਿਆਂ ਸੁਣਾਈਆ। ਪ੍ਰਭ ਦਾ ਬਣਿਆ ਨਹੀਂ ਕੋਈ ਸਪੂਤ, ਪੁਤ ਪੋਤਰੇ ਸਾਰੇ ਰਹੇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਠੀਕ ਬੜਾ ਬਲਕਾਰੀ, ਸੂਰਬੀਰ ਅਖਵਾਈਆ। ਪਰ ਮੇਰੇ ਉਤੇ ਹੁਕਮ ਇਕ ਨਿਰੰਕਾਰੀ, ਬਿਨਾ ਹੁਕਮ ਤੋਂ ਕਦਮ ਨਾ ਕੋਇ ਟਿਕਾਈਆ। ਜਿਸ ਹੁਕਮ ਦੇ ਵਿਚ ਬ੍ਰਹਮਾ ਵਿਸ਼ਨ ਸ਼ਿਵ ਵਗਾਰੀ, ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਸੀਸ ਝੁਕਾਈਆ। ਪਰ ਸਚ ਦੱਸਾਂ ਜਦੋਂ ਪ੍ਰਭੂ ਕਿਰਪਾ ਕਰੇ ਮੈਂ ਭਗਤਾਂ ਨੂੰ ਜ਼ਰੂਰ ਆਵਾਂ ਤਾਰੀ, ਤਾਰਨਹਾਰਾ ਹੋ ਕੇ ਦਇਆ ਕਮਾਈਆ। ਸਚ ਪੁਛੇਂ ਮਾਤਲੋਕ ਵਿਚੋਂ ਪ੍ਰੇਮੀਆਂ ਦੀ ਸਿਰ ਤੇ ਚੁੱਕ ਕੇ ਖਾਰੀ, ਦੋ ਜਹਾਨਾਂ ਪਾਰ ਕਰਾਈਆ। ਜਿਥੇ ਮੇਰੇ ਸਾਹਿਬ ਦੀ ਜੋਤ ਹੋਏ ਉਜਿਆਰੀ, ਉਥੇ ਜਾਵਾਂ ਚਾਈਂ ਚਾਈਂਆ। ਬਣ ਕੇ ਦਰ ਦਾ ਦਰਬਾਰੀ, ਨਿਉਂ ਨਿਉਂ ਸੀਸ ਨਿਵਾਈਆ। ਆਹ ਸਾਂਭ ਆਪਣੇ ਭਗਤ ਤੇਰੇ ਚਰਨਾਂ ਤੋਂ ਬਲਿਹਾਰੀ, ਤੇਰੇ ਅੱਗੇ ਟਿਕਾਈਆ। ਪੁਰਖ ਅਕਾਲ ਕਹੇ ਇਹੋ ਮੇਰੇ ਮੀਤ ਇਹੋ ਮੇਰੇ ਸੱਜਣ ਇਹੋ ਮੇਰੇ ਕਰਤੇ ਇਹੋ ਮੇਰੀ ਨਾਰੀ, ਤੇ ਨਰ ਨਰਾਇਣ ਇਕੋ ਸੋਭਾ ਪਾਈਆ। ਤੇ ਸਦਾ ਸਦਾ ਸਦ ਇਕੋ ਨਾਲ ਰੱਖਾਂ ਯਾਰੀ, ਯਰਾਨੇ ਕੂੜੇ ਸਰਬ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕ ਪਰਗਟਾਈਆ। ਸ਼ਬਦ

❋

❋

ਗੁਰੂ ਕਹੇ ਪੰਡਤਾ ਤੂੰ ਬੜਾ ਦੇਵੀ ਦੇਵਾ, ਦੇਵ ਆਤਮਾ ਤੇਰਾ ਰੂਪ ਦਰਸਾਈਆ। ਨਾਰਦ ਕਹਿੰਦਾ ਨਹੀਂ ਉਏ ਤੂੰ ਮੈਨੂੰ ਕਹਿ ਤੂੰ ਬੜਾ ਅਲਖ ਅਭੇਵਾ, ਲਖ ਨਾ ਲਖਿਆ ਜਾਈਆ। ਸ਼ਬਦ ਸਤਿਗੁਰੂ ਨੇ ਚਪੇੜ ਮਾਰੀ ਜਾਹ ਮੂਰਖਾ ਪ੍ਰਭੂ ਦੇ ਭਗਤਾਂ ਦੀ ਜਾ ਕੇ ਕਰ ਸੇਵਾ, ਬਿਨਾ ਸੇਵਾ ਤੋਂ ਫਲ ਮਿਲਣ ਕੋਇ ਨਾ ਪਾਈਆ। ਨਾਰਦ ਹੱਸ ਕੇ ਕਿਹਾ ਗੁਰੂ ਜੀ ਮੇਰੀ ਕੋਈ ਨਹੀਂ ਰਸਨਾ ਜਿਹਵਾ, ਮੈਂ ਕੀ ਦਿਆਂ ਸੁਣਾਈਆ। ਕੇਹੜਾ ਰਸ ਤੇ ਕੇਹੜਾ ਮੇਵਾ, ਕੀ ਚੱਖ ਕੇ ਖ਼ੁਸ਼ੀ ਮਨਾਈਆ। ਮੈਨੂੰ ਐਂ ਦਿਸਦਾ ਜਿਥੇ ਮੇਰਾ ਸਾਹਿਬ ਵਸੇ ਉਹੀ ਨਿਹਚਲ ਧਾਮ ਨਿਹਕੇਵਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਖਾਈਆ। ਨਾਰਦ ਕਿਹਾ ਸ਼ਬਦ ਗੁਰੂ ਦੱਸ ਸ਼ਬਦ ਵਡਾ ਕਿ ਜੋਤੀ, ਕਿ ਜੋਤ ਵਿਚ ਵਡਿਆਈਆ। ਸ਼ਬਦ ਕਹੇ ਇਹ ਗੱਲ ਕਹੀ ਅਨੋਖੀ, ਕੀ ਦਿਆਂ ਸੁਣਾਈਆ। ਨਾਰਦ ਕਹਿੰਦਾ ਓਏ ਸ਼ਬਦ ਗੁਰੂ ਤੂੰ ਜਦੋਂ ਪਰਗਟ ਹੋਵੇਂ ਕਦੀ ਨੰਗਾ ਤੇ ਕਦੀ ਤੇੜ ਬੰਨ੍ਹੇ ਧੋਤੀ, ਕਦੀ ਬੋਦੀ ਰੱਖ ਕੇ ਮੁਕਟ ਸੀਸ ਟਿਕਾਈਆ। ਕਦੀ ਮੁੱਛ ਦਾੜ੍ਹੀ ਕਟਾ ਕੇ ਸੂਰਤ ਬਣਾਏਂ ਆਪਣੀ ਖੋਦੀ, ਮੁਹੰਮਦ ਦਏ ਗਵਾਹੀਆ। ਕਦੇ ਬਣ ਕੇ ਪ੍ਰੀਤਮ ਚੋਜੀ, ਗੋਬਿੰਦ ਰੂਪ ਦਰਸਾਈਆ। ਤੈਨੂੰ ਕੀ ਕਹਿਣ ਲੋਕੀ, ਵਲੀਆ ਛਲੀਆ ਸਭ ਨੂੰ ਧੋਖੇ ਵਿਚ ਫਸਾਈਆ। ਕਿਸੇ ਨੂੰ ਪੜ੍ਹਨ ਲਾਇਆ ਪੜ੍ਹਾਈ ਪੋਥੀ, ਆਪਣਾ ਭੇਵ ਨਾ ਕੋਇ ਖੁਲ੍ਹਾਈਆ। ਕਿਸੇ ਨੂੰ ਪਗੜੀ ਕਿਸੇ ਦੇ ਸੀਸ ਤੇ ਰਖਾਈ ਟੋਪੀ, ਕਿਸੇ ਦੇ ਬੋਦੇ ਦਿਤੇ ਕਟਾਈਆ। ਕਿਸੇ ਨੂੰ ਖ਼ਾਕ ਵਿਚ ਰੁਲਾਇਆ ਕਿਸੇ ਨੂੰ ਚਾੜ੍ਹ ਦਿਤਾ ਚੋਟੀ, ਚੋਟਿਆ ਕਿਉਂ ਸਾਰੀ ਦੁਨੀਆ ਦਿਤੀ ਭੁਲਾਈਆ। ਕਿਸੇ ਦੀ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਕਰਾਈ ਬੋਟੀ ਬੋਟੀ, ਧਨੁਸ਼ ਬਾਣ ਸ਼ਸਤਰ ਖੰਡੇ ਹੱਥ ਫੜਾਈਆ। ਕਿਡੀ ਖੇਲ ਕੀਤੀ ਹੋਛੀ, ਬੱਚੇ ਬੱਚਿਆਂ ਨਾਲ ਦਿਤੇ ਲੜਾਈਆ। ਨਾਰਦ ਕਹੇ ਜੇ ਕਿਤੇ ਰਵਦਾਸ ਚਮਾਰ ਮੈਨੂੰ ਆਰ ਫੜਾ ਦਏ ਮੋਚੀ, ਪ੍ਰਭੂ ਤੇਰਾ ਨੱਕ ਵਿੰਨ੍ਹ ਕੇ ਨਕੇਲ ਦੇਵਾਂ ਪਾਈਆ। ਪਰ ਇਹ ਮੇਰੀ ਗੱਲ ਥੋਥੀ, ਮੈਂ ਪਿਆਰ ਵਿਚ ਸੁਣਾਈਆ। ਝਟ ਜੋਤੀ ਰਾਣੀ ਨੇ ਹੱਥ ਰੱਖ ਲਿਆ ਉਤੇ ਠੋਡੀ, ਹਾਏ ਮੇਰੇ ਪਤੀ ਨੂੰ ਰਿਹਾ ਡਰਾਈਆ। ਨਾਰਦ ਕਿਹਾ ਨਹੀਂ ਮਈਆ ਇਹ ਤੇ ਗੱਲ ਸਾਡੀ ਘਰੋਗੀ, ਘਰ ਵਿਚ ਰਲ ਮਿਲ ਕੇ ਏਸੇ ਤਰਾਂ ਝਟ ਲੰਘਾਈਆ। ਨਹੀਂ ਤੇ ਉਹ ਵੇਖ ਲੈ ਨਾਮਾ ਛੀਂਬਾ ਤੇ ਧੋਬੀ, ਉਹ ਵੀ ਪ੍ਰਭ ਦੀ ਜੋਤ ਵਿਚ ਸਮਾਈਆ। ਫੇਰ ਲੇਟ ਕੇ ਚਰਨਾਂ ਵਿਚ ਤੇ ਸਿਰ ਰੱਖ ਲਿਆ ਵਿਚ ਗੋਦੀ, ਹੱਸ ਕੇ ਦਿਤਾ ਵਖਾਈਆ। ਨੌ ਵਾਰ ਸਿਰ ਮਾਰ ਕੇ ਹਲਾਈ ਬੋਦੀ, ਤਾੜੀ ਦਿਤੀ ਲਗਾਈਆ। ਫੇਰ ਭੱਜ ਕੇ ਚੜ੍ਹ ਗਿਆ ਜੋਤ ਨਾਰ ਦੀ ਮੋਢੀਂ, ਹੱਥ ਸੀਸ ਉਤੇ ਟਿਕਾਈਆ। ਨਾਲੇ ਕਿਹਾ ਮੰਮੀ ਹੋ ਤੇ ਨਹੀਂ ਗਈ ਔਖੀ, ਮੇਰਾ ਭਾਰ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਪੁਰਖ ਅਕਾਲ ਕਹੇ ਸਾਰਾ ਦਿਨ ਸਚਖੰਡ ਹੁੰਦੀ ਰਹੀ ਖ਼ੁਸ਼ੀ, ਸਾਢੇ ਤਿੰਨ ਘੰਟੇ ਵੱਜਦੀ ਰਹੀ ਵਧਾਈਆ। ਪੂਰਨ ਸਿੰਘ ਸੁੱਤਾ ਨਹੀਂ ਸੀ ਤੇ ਲੱਗੀ ਸੀ ਉਸ ਦਵਾਰੇ ਰੁਚੀ, ਜਿਥੇ ਆਪਣਾ ਨੂਰ ਨੂਰ ਵਿਚ ਰਲਾਈਆ। ਜਿਸ ਦੀ ਖੇਲ ਅਜੇ ਨਹੀਂ ਮੁਕੀ, ਮੁਕੰਮਲ ਆਪਣੀ ਕਾਰ ਭੁਗਤਾਈਆ। ਆਵਾਜ਼ ਸੁਣਦੀ ਰਹੀ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਇਕੋ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਨਾਰਦ ਕਹੇ ਪ੍ਰਭੂ ਮੇਰੀ ਇਕ ਅਰਦਾਸ ਨਿੱਕੀ, ਸਨਮੁਖ ਹੋ ਕੇ ਦਿਆਂ ਸੁਣਾਈਆ। ਗੋਬਿੰਦ ਨੇ ਕਿਹਾ ਮੇਰੀ ਸਿੱਖੀ ਇੱਕੀ, ਇਕ ਅਕੀਸ ਤੇਰੀ ਵਡਿਆਈਆ।

❋

❋

ਪਰ ਉਹ ਵੀ ਕਥਾ ਕਹਾਣੀ ਨਹੀਂ ਕੋਈ ਲਿਖੀ, ਤੇਰੇ ਸਹਾਰੇ ਗਿਆ ਤਜਾਈਆ। ਸੋ ਵੇਲਾ ਵਕਤ ਪਹੁੰਚਿਆ ਮਿਤੀ, ਮਿੱਤਰ ਪਿਆਰੇ ਵੇਖ ਵਖਾਈਆ। ਸੋਹਣੀ ਸੁਹਾਉਣੀ ਕਰਦੇ ਰੁਤੀ, ਰੁਤੜੀ ਰੰਗ ਰੰਗਾਈਆ। ਜੇਹੜਾ ਸਰੀਰ ਹੋ ਜਾਣਾ ਸੀ ਮਿੱਟੀ, ਉਹਨੂੰ ਬਖ਼ਸ਼ ਦੇ ਵਡਿਆਈਆ। ਜਨਮ ਕਰਮ ਦੀ ਰੇਖਾ ਕਰਦੇ ਚਿੱਟੀ, ਕਾਲਾ ਦਾਗ਼ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਨਾਰਦ ਕਹੇ ਪ੍ਰਭੂ ਤੇਰੇ ਸ਼ਰੀਰ ਉਤੇ ਹੁੰਦਾ ਸੀ ਚੰਦਨ ਚੰਦੋਆ, ਸੋਹਣਾ ਨਜ਼ਰੀ ਆਈਆ। ਮੈਨੂੰ ਐ ਦਿਸਦਾ ਤੇਰਾ ਸ਼ਰੀਰ ਨਾ ਰਿਹਾ ਜਿਹਨੂੰ ਕਹਿੰਦੇ ਸੀ ਸ਼ੇਰ ਸਿੰਘ ਤੇ ਸ਼ੇਰ ਸਿੰਘ ਮੋਇਆ, ਤੇ ਸ਼ੇਰ ਸਿੰਘ ਰੂਪ ਪਰਗਟਾਈਆ। ਫੇਰ ਸਚਖੰਡ ਵਿਚੋਂ ਲੈ ਕੇ ਆਇਆ ਢੋਆ, ਜਨ ਭਗਤਾਂ ਝੋਲੀ ਪਾਈਆ। ਇਸ ਦਾ ਭੇਵ ਨਾ ਜਾਣੇ ਕੋਆ, ਕੂਕ ਕੂਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਚੰਦੋਆ ਕਹੇ ਮੇਰਾ ਚੀਥੜ ਪੁਰਾਣਾ, ਲੋਕਮਾਤ ਨਜ਼ਰੀ ਆਈਆ। ਸ਼ੇਰ ਸਿੰਘ ਤਨ ਰਿਹਾ ਨਾ, ਜਿਸ ਦੇ ਉਤੇ ਸੋਭਾ ਪਾਈਆ। ਓਏ ਜਨ ਭਗਤੋ ਜਗ ਕਰਿਉ ਕੋਇ ਨਾ ਮਾਣਾ, ਹੰਕਾਰ ਵਿਚ ਨਾ ਕੋਇ ਵਡਿਆਈਆ। ਵੇਖੋ ਜੇਹੜਾ ਛਤਰ ਕਰਦਾ ਸੀ ਉਤੇ ਸ੍ਰੀ ਭਗਵਾਨਾ, ਆਪਣਾ ਬਲ ਪਰਗਟਾਈਆ। ਅੱਜ ਉਹ ਤੁਹਾਡੇ ਦਰ ਤੇ ਹੋਇਆ ਨਿਮਾਣਾ, ਆਪਣਾ ਅੰਗ ਅੰਗ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਚੋਲਾ ਕਹੇ ਮੇਰੇ ਵਿਚ ਰਹੀ ਕੋਇ ਨਾ ਤਾਕਤ, ਸਾਰੇ ਗੁਰਮੁਖ ਵੇਖੋ ਹੱਥ ਲਗਾਈਆ। ਨਾ ਅਕਲ ਰਹੀ ਨਾ ਲਿਆਕਤ, ਬੁੱਧੀ ਕੰਮ ਕਿਸੇ ਨਾ ਆਈਆ। ਮੈਂ ਆਇਆ ਸਾਂ ਜਿਸ ਦੀ ਬਾਬਤ, ਉਹ ਮਾਤਲੋਕ ਗਿਆ ਤਜਾਈਆ। ਭਗਤੋ ਮੇਰੀ ਕਰੋ ਸਫ਼ਾਰਸ਼, ਤੁਹਾਡੇ ਅੱਗੇ ਸੀਸ ਨਿਵਾਈਆ। ਜੇ ਉਹ ਕਰੇ ਸਚ ਅਦਾਲਤ, ਇਨਸਾਫ਼ ਇਕ ਵਖਾਈਆ। ਮੈਨੂੰ ਬਣਾ ਦੇਵੇ ਆਪਣੀ ਅਮਾਨਤ, ਚਰਨਾਂ ਵਿਚ ਟਿਕਾਈਆ। ਪੰਜ ਪਿਆਰੇ ਇਸ ਦੀ ਦਿਉ ਜ਼ਮਾਨਤ, ਨਿਵ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਚੰਦੋਆ ਕਹੇ ਮੇਰਾ ਵਕਤ ਚੁੱਕ ਗਿਆ ਅਖ਼ੀਰੀ, ਆਖ਼ਰ ਦਿਆਂ ਜਣਾਈਆ। ਅੱਗੇ ਕਿਸੇ ਦੀ ਰਹਿਣੀ ਨਹੀਂ ਪੀਰੀ ਫ਼ਕੀਰੀ, ਮਾਣ ਤਾਣ ਨਾ ਕੋਇ ਰਖਾਈਆ। ਸ਼ਰਅ ਦੀ ਟੁੱਟ ਜਾਣੀ ਜ਼ੰਜੀਰੀ, ਕੜੀ ਕੜੀ ਦਏ ਗਵਾਹੀਆ। ਬੇਸ਼ਕ ਪ੍ਰਭੂ ਦੇ ਮਿਲਣ ਦੀ ਗਲੀ ਭੀੜੀ, ਔਖਾ ਰਾਹ ਦਿਸੇ ਲੋਕਾਈਆ। ਪਰ ਯਾਦ ਕਰ ਲਉ ਭਗਤ ਤਾਰਿਆ ਸੀ ਰੂਪ ਧਾਰ ਕੇ ਕੀੜੀ, ਫਿਰ ਨਿੱਕਿਉਂ ਵੱਡਾ ਆਪ ਬਣਾਈਆ। ਤੁਹਾਡੀ ਰਹਿਣ ਨਹੀਂ ਦੇਣੀ ਦਿਲਗੀਰੀ, ਦਿਲਾਂ ਦਾ ਮਾਲਕ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਚੋਲਾ ਕਹੇ ਮੈਂ ਵਿਕ ਗਿਆ ਉਸ ਹਾਟ, ਜਿਸ ਦਰ ਮਿਲੇ ਮੂੰਹੋਂ ਮੰਗਿਆ ਤੋਟ ਰਹੀ ਨਾ ਰਾਈਆ। ਮਿਟ ਗਈ ਮੇਰੀ ਵਾਟ, ਪੈਂਡਾ ਦਿਤਾ ਚੁਕਾਈਆ। ਮਿਟ ਗਈ ਮੇਰੀ ਜ਼ਾਤ, ਆਪਣਾ ਆਪ ਗਵਾਈਆ। ਵੇਖੋ ਅਠਾਰਾਂ ਹਾੜ੍ਹ ਦੀ ਰਾਤ, ਸੰਮਤ ਸ਼ਹਿਨਸ਼ਾਹੀ ਛੇ ਦਏ ਗਵਾਹੀਆ। ਜਨ ਭਗਤਾਂ ਬਖ਼ਸ਼ਿਆ ਸਾਥ, ਸਗਲਾ ਸੰਗ ਬਣਾਈਆ। ਕਰਿਆ ਖੇਲ ਕਮਲਾਪਾਤ, ਪਤਿਪਰਮੇਸ਼ਵਰ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਚੋਲਾ ਕਹੇ ਪ੍ਰਭੂ ਮੇਰਾ ਅੰਤ ਅਖ਼ੀਰੀ ਹੋਇਆ ਵਿਹਾਰ, ਤੇਰੇ ਚਰਨ ਮਿਲੀ ਸਰਨਾਈਆ। ਮੈਂ ਚਾਹੁੰਦਾ ਇੱਕੀ ਭਗਤ

❋

❋

ਜਨ ਕਰ ਤਿਆਰ, ਸਿਰ ਆਪਣਾ ਹੱਥ ਟਿਕਾਈਆ। ਉਹ ਅੰਦਰੋਂ ਹੋਣ ਸੰਗਤ ਦੇ ਸੇਵਾਦਾਰ, ਦਵੈਤ ਵਾਲਾ ਨਜ਼ਰ ਕੋਇ ਨਾ ਆਈਆ। ਓਨ੍ਹਾਂ ਦੇ ਸੀਸ ਬੰਨ੍ਹ ਦਸਤਾਰ, ਇਹ ਇੱਕੀ ਦੇਣ ਗਵਾਹੀਆ। ਆਪ ਬਣ ਯਾਰਾਂ ਦਾ ਯਾਰ, ਯਰਾਨਾ ਤੋੜ ਨਿਭਾਈਆ। ਪਹਿਲੋਂ ਮਾਝੇ ਵਿਚੋਂ ਕਰ ਵਿਚਾਰ, ਫੌਜਾ ਸਿੰਘ ਮਲੂਵਾਲੋਂ ਲੈਣਾ ਉਠਾਈਆ। ਫੇਰ ਮੰਗਲ ਸਿੰਘ ਹੋਵੇ ਹੁਸ਼ਿਆਰ, ਸਾਰੰਗੜੇ ਵਾਲਾ ਸੰਗ ਬਣਾਈਆ। ਨਰੈਣ ਸਿੰਘ ਕਰ ਖ਼ਬਰਦਾਰ, ਪੁਰ ਗੁਮਾਨ ਵੱਜੇ ਵਧਾਈਆ। ਮੋਤਾ ਸਿੰਘ ਦੇ ਉਧਾਰ, ਸਿਰ ਆਪਣਾ ਹੱਥ ਟਿਕਾਈਆ। ਕੁੰਦਨ ਸਿੰਘ ਬਖ਼ਸ਼ ਪਿਆਰ, ਮਾਲਚੱਕ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਚੋਲਾ ਕਹੇ ਮਾਲਵੇ ਕਰ ਧਿਆਨ, ਮਿਹਰ ਨਜ਼ਰ ਉਠਾਈਆ। ਜਰਨੈਲ ਸਿੰਘ ਕਰ ਪਰਵਾਨ, ਰਾਮ ਸਿੰਘ ਨਾਲ ਮਿਲਾਈਆ। ਸਾਧੂ ਸਿੰਘ ਦੇ ਗਿਆਨ, ਸਿਰ ਆਪਣਾ ਹੱਥ ਰਖਾਈਆ। ਜਾਗੀਰ ਸਿੰਘ ਹੋਵੇ ਬਲਵਾਨ, ਹਰਬੰਸ ਸਿੰਘ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚੋਲਾ ਕਹੇ ਦੁਆਬੇ ਵੇਖ ਆਪਣਾ ਰੂਪ, ਦੋਹਰੀ ਧਾਰ ਸਮਝਾਈਆ। ਤਾਰੂ ਸਿੰਘ ਬਣਾ ਸਪੂਤ, ਅਰਜਨ ਸਿੰਘ ਸੰਗ ਵਖਾਈਆ। ਲਾਲ ਸਿੰਘ ਬਣਾ ਸੂਚ, ਹੇਰਾਂ ਪਿੰਡ ਦੇਣੀ ਵਡਿਆਈਆ। ਪ੍ਰੀਤਮ ਸਿੰਘ ਭਾਗ ਲਗਾ ਪੰਜ ਭੂਤ, ਪ੍ਰੀਤਮ ਸਿੰਘ ਜੰਡਿਆਲੇ ਵਾਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਚੋਲਾ ਕਹੇ ਜੰਮੂ ਚਾੜ੍ਹ ਦੇ ਰੰਗ, ਆਪਣੀ ਦਇਆ ਕਮਾਈਆ। ਤੇਜ ਭਾਨ ਦੇ ਅਨੰਦ, ਲਛਮਣ ਸਿੰਘ ਮਿਲ ਕੇ ਵੱਜੇ ਵਧਾਈਆ। ਅੰਗ੍ਰੇਜ਼ ਸਿੰਘ ਚਮਕਾ ਚੰਦ, ਦੇਵੀ ਸਿੰਘ ਹੋਵੇ ਰੁਸ਼ਨਾਈਆ। ਗੁਰਦਿਤ ਸਿੰਘ ਤੇਰੇ ਨਾਮ ਦਾ ਹੋਏ ਪਾਬੰਦ, ਸਿਰ ਪੰਜਾਂ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਆਪਣਾ ਰੰਗ ਰੰਗਾਈਆ। ਚੋਲਾ ਕਹੇ ਮੇਰਾ ਰੂਪ ਚੰਦੋਆ, ਬਿਨ ਚੰਦਨ ਵਾਸ ਮਹਿਕਾਈਆ। ਤੇਰੇ ਜੋਗਾ ਹੋਆ, ਦੂਜਾ ਨਜ਼ਰ ਕੋਇ ਨਾ ਪਾਈਆ। ਮੈਂ ਜਗਤ ਜਹਾਨ ਮੋਆ, ਗੁਰਮੁਖ ਆਪਣੇ ਲੈਣੇ ਪਰਗਟਾਈਆ। ਪ੍ਰਕਾਸ਼ ਹੋਵੇ ਤ੍ਰੈ ਲੋਆ, ਪੁਰੀਆਂ ਲੋਆਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਚੰਦੋਆ ਕਹੇ ਮੇਰੇ ਸਾਹਿਬ ਸਤਿਗੁਰ ਮਹਾਰਾਜ, ਸ਼ਹਿਨਸ਼ਾਹ ਤੇਰੀ ਸਰਨਾਈਆ। ਇੱਕੀਵੀਂ ਦਸਤਾਰ ਅਮਰਜੀਤ ਸਿੰਘ ਦੇ ਸਿਰ ਤੇ ਰੱਖ ਦੇ ਤਾਜ, ਤਖ਼ਤ ਨਿਵਾਸੀ ਦਇਆ ਕਮਾਈਆ। ਤੇਰਾ ਸਤਿਜੁਗ ਦਾ ਬਣੇ ਸਮਾਜ, ਸਮਗਰੀ ਇਕ ਵਰਤਾਈਆ। ਜੇਹੜਾ ਝਗੜਾ ਪਏ ਕੋਈ ਨਾ ਬਾਦ, ਬਾਦ ਦਾ ਲੇਖਾ ਦੇਣਾ ਗਵਾਈਆ। ਮੰਗੂਪੂਰੋਂ ਜੋ ਆਈ ਸੌਗਾਤ, ਮਨਜੀਤ ਭੱਜੀ ਚਾਈਂ ਚਾਈਂਆ। ਇਹ ਸ਼ਬਦ ਗੁਰੂ ਵਜਾਏ ਨਾਦ, ਸੰਦੇਸ਼ਾ ਆਇਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਇਕ ਵਖਾਈਆ। ਚੰਦੋਆ ਕਹੇ ਇੱਕੀ ਗੁਰਮੁਖੋ ਸਤਿਗੁਰ ਬਣਨ ਦੀ ਰੱਖਣੀ ਕਦੇ ਨਹੀਂ ਆਸ, ਭਗਵਨ ਰੂਪ ਨਾ ਕੋਇ ਬਣਾਈਆ। ਇਕੋ ਸ਼ਬਦ ਗੁਰਦੇਵ ਸਭ ਦੇ ਵਸੇ ਪਾਸ, ਮਾਲਕ ਹਰ ਘਟ ਥਾਈਂਆ। ਪੂਰਨ ਵਿਚ ਪੂਰਨ ਜੋਤ ਪ੍ਰਕਾਸ਼, ਬਿਨਾ ਪੂਰਨ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਕੰਨਾਂ ਵਿਚ ਸੁਣਿਓ ਨਾ ਕਿਸੇ ਦੀ ਬਾਤ, ਝਗੜੇ ਵਿਚ ਕੂੜ ਲੋਕਾਈਆ। ਮੇਰਾ ਠੱਗਾਂ ਚੋਰਾਂ ਨਾਲ ਸਾਥ, ਬਦਮਾਸ਼ਾਂ ਵਿਚ ਵੜ ਕੇ ਝਟ ਲੰਘਾਈਆ। ਕਾਹਨਾਂ ਗੋਪੀਆਂ ਅੰਦਰ ਵੜ

❋

❋

ਕੇ ਪਾਵਾਂ ਰਾਸ, ਇਹ ਮੇਰੀ ਬੇਪਰਵਾਹੀਆ। ਨਿਮਾਜ਼ੀਆਂ ਵਿਚ ਬਹਿ ਕੇ ਪੜ੍ਹਾਂ ਨਿਮਾਜ਼, ਸੱਯਦਾ ਸੀਸ ਝੁਕਾਈਆ। ਸ਼ਾਹ ਸੁਲਤਾਨਾਂ ਵਿਚ ਸੀਸ ਤੇ ਰੱਖਾਂ ਤਾਜ, ਸ਼ਾਹ ਪਾਤਸ਼ਾਹ ਹੋ ਕੇ ਆਪਣਾ ਹੁਕਮ ਸੁਣਾਈਆ। ਜਦ ਚਾਹੋਗੇ ਦਿਨ ਰਾਤ ਮਾਰਾਂ ਆ ਆਵਾਜ਼, ਹੁਕਮ ਹੁਕਮ ਵਿਚੋਂ ਪਰਗਟਾਈਆ। ਪਿਛੇ ਜੇ ਸੁੱਤੇ ਰਹੇ ਤੇ ਹੁਣ ਪੈਣਾ ਜਾਗ, ਆਲਸ ਨਿੰਦਰਾ ਲੈਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਚੰਦੋਆ ਕਹੇ ਪ੍ਰਭ ਦਾ ਖੇਲ ਸਦਾ ਬਹੁ ਭਾਂਤੀ, ਮੈਂ ਜੁਗ ਜੁਗ ਸੇਵ ਕਮਾਈਆ। ਨਿਰਗੁਣ ਸਰਗੁਣ ਖੇਲ ਕਰੇ ਦਿਵਸ ਰਾਤੀ, ਜੁਗ ਜੁਗ ਫੇਰਾ ਪਾਈਆ। ਜਗਤ ਸਾਕ ਸਨਬੰਧ ਬਣਾਏ ਮਾਤ ਪਿਤ ਭੈਣ ਭਾਈ ਪਿਤਾ ਪੂਤ ਤਾਈ ਚਾਚੀ, ਫੁੱਫੀ ਮਾਸੀ ਨਾਲ ਵਡਿਆਈਆ। ਤੇ ਓਨ੍ਹਾਂ ਦੀ ਫੇਰ ਕਰੇ ਰਾਖੀ, ਜਿਨ੍ਹਾਂ ਪੁਤ ਤੋਂ ਹੋ ਕੇ ਪਿਤਾ ਰੂਪ ਬਣਾਈਆ। ਇਹੋ ਔਖੀ ਮੰਜ਼ਲ ਤੇ ਔਖੀ ਘਾਟੀ, ਜੇਹੜੀ ਚਾਰ ਜੁਗ ਸਮਝ ਕਿਸੇ ਨਾ ਆਈਆ। ਸਾਹਿਬ ਦੀਨ ਦਿਆਲ ਜਿਸ ਨੂੰ ਚਾਹੇ ਕੋਝੇ ਕਮਲੇ ਨੂੰ ਦੇਵੇ ਦਾਤੀ, ਭੁੱਖੇ ਨੰਗੇ ਨੂੰ ਦਾਤਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਇੱਕੀ ਭਗਤ ਜਨ ਹੋ ਜਾਉ ਖੜੇ, ਖੜੇ ਦੋਵੇਂ ਹੱਥ ਕਰਾਈਆ। ਮੁਖੋਂ ਕਹੋ ਪ੍ਰਭੂ ਅਸੀਂ ਇਕੋ ਅੱਖਰ ਪੜ੍ਹੇ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਸ਼ਬਦ ਬੇੜੇ ਚੜ੍ਹੇ, ਜਗਤ ਨਈਆ ਨੌਕਾ ਦਿਤਾ ਤਜਾਈਆ। ਇਕੋ ਜਾਣਾ ਤੇਰੇ ਘਰੇ, ਦੂਜੇ ਮੰਦਰ ਨਾ ਕੋਇ ਵਡਿਆਈਆ। ਤੈਨੂੰ ਹੋਣ ਨਹੀਂ ਦੇਣਾ ਪਰੇ, ਪਲਕਾਂ ਦੇ ਪਿਛੇ ਲੈਣਾ ਛੁਪਾਈਆ। ਜੇ ਤੂੰ ਸਾਡੇ ਅਵਤਾਰ ਪੈਗ਼ੰਬਰ ਗੁਰੂ ਵਰੇ, ਕਿਉਂ ਸਾਥੋਂ ਕਰੇਂ ਜੁਦਾਈਆ। ਅਸੀਂ ਅੱਗੇ ਨਹੀਂ ਰਹਿਣਾ ਛੜੇ, ਆਤਮ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਚੋਲਾ ਕਹੇ ਪੰਜੇ ਪਿਆਰੇ ਜੋੜੋ ਹੱਥ, ਸੀਸ ਜਗਦੀਸ ਨਿਵਾਈਆ। ਪੰਜ ਲਿਖਾਰੀ ਲਿਖੋ ਪੁਰਖ ਸਮਰਥ, ਇਹੋ ਪਿਤਾ ਇਹੋ ਮਾਈਆ। ਪੰਜੇ ਦਰਬਾਰੀ ਚਰਨ ਜਾਓ ਢੱਠ, ਮਸਤਕ ਧੂੜੀ ਖ਼ਾਕ ਰਮਾਈਆ। ਪੰਜੇ ਪੁਜਾਰੀ ਚਰਨ ਲਓ ਚੱਟ, ਰਹੀ ਨਾ ਮਾਣ ਵਡਿਆਈਆ। ਕੁੱਤੇ ਵਾਲਾ ਸ਼ਿਕਾਰੀ ਭਜਨ ਸਿੰਘ ਆਵੇ ਨੱਸ, ਪਿਛਲੀ ਭੁੱਲ ਰਹੇ ਨਾ ਰਾਈਆ। ਇੱਕੀਆਂ ਦਾ ਵੇਖੋ ਸਥ, ਸੋਹਣਾ ਦਿਤਾ ਬਣਾਈਆ। ਛੱਬੀ ਪੋਹ ਫਿਰ ਹੋਰ ਮਿਲਣੀ ਵਥ, ਜੋ ਸਭ ਦੀ ਝੋਲੀ ਪਾਈਆ। ਅੱਜ ਤੋਂ ਜਿਸ ਤਰਾਂ ਗੁਰਮੁਖੋ ਤੁਹਾਨੂੰ ਦਰਸ਼ਨ ਹੋਵਣ ਉਹ ਲਿਖ ਕੇ ਰੱਖਣਾ ਤੇ ਆ ਕੇ ਦੇਣਾ ਦੱਸ, ਤੇ ਫੇਰ ਪ੍ਰਭੂ ਦੇ ਦਰਸ਼ਨਾਂ ਦਾ ਲੇਖਾ ਲੈਣਾ ਪਾਈਆ। ਵੇਖਿਓ ਮੈਂ ਇਕ ਤੇ ਤੁਹਾਨੂੰ ਮਿਲਦਾ ਕਿਸ ਤਰਾਂ ਨੱਸ ਨੱਸ, ਰਾਤੀਂ ਸੁੱਤਿਆਂ ਲਵਾਂ ਉਠਾਈਆ। ਪਰ ਯਾਦ ਕਰ ਲਓ ਪ੍ਰਭੂ ਦੇ ਵਿਹਾਰ ਵਿਚ ਪਿਆਰ ਵਿਚ ਸਤਿਕਾਰ ਵਿਚ ਦਰਬਾਰ ਵਿਚ ਅਗਨੀ ਵਿਚ ਨਾ ਜਾਇਓ ਮੱਚ, ਹਸਦ ਵਿਚ ਕੋਇ ਨਾ ਆਈਆ। ਬਾਹਰ ਦਾ ਖੇਲ ਕਾਇਆ ਕੱਚ, ਕਾਚੀ ਵੰਗ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਸਤਾਰਾਂ ਹਾੜ ਕਹੇ ਪ੍ਰਭੂ ਚਾਰ ਜੁਗ ਤੇਰੀ ਚਲਦੀ ਰਹੀ ਗੱਡੀ, ਨਾਮ ਦੇ ਪਈਏ ਦਿਤੇ ਲਗਾਈਆ। ਇਕ ਗੱਲ ਪੁਛਾਂ ਵੱਡੀ, ਗਲ ਪਲੂ ਵਾਸਤਾ ਪਾਈਆ। ਉਹ ਕਿਹੜੀ ਧਾਰ ਜਿਸ ਨਾਲ ਸ੍ਰਿਸ਼ਟੀ ਬੱਧੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹ ਕਿਹੜੀ ਆਵਾਜ਼, ਜਿਸ ਨਾਲ ਗੁਰ ਅਵਤਾਰ ਪੈਗ਼ੰਬਰਾਂ ਬਖ਼ਸ਼ੇਂ ਗੱਦੀ, ਲੋਕਮਾਤ ਮਾਣ ਤਾਣ ਵਧਾਈਆ। ਪੁਰਖ ਅਕਾਲ ਕਿਹਾ ਇਹ ਸਾਰੀ

❋

❋

ਖੇਲ ਮੇਰਿਆਂ ਚਰਨਾਂ ਹੇਠ ਦੱਬੀ, ਬਿਨਾ ਕਿਰਪਾ ਤੋਂ ਨਜ਼ਰ ਕਿਸੇ ਨਾ ਆਈਆ। ਪਰ ਇਹ ਦਾਤ ਬਖ਼ਸ਼ਦਾ ਕਦੀ ਕਦੀ, ਸਦਾ ਹੱਥ ਨਾ ਕਿਸੇ ਫੜਾਈਆ। ਜਿਸ ਦੀ ਪ੍ਰੀਤ ਪ੍ਰੀਤਮ ਨਾਲ ਲੱਗੀ, ਸੋ ਪ੍ਰੀਤਮ ਵਿਚ ਸਮਾਈਆ। ਜਨ ਭਗਤੋ ਹੁਣ ਉਹੋ ਦਾਤ ਤੁਹਾਡੀਆਂ ਪਿੱਠਾਂ ਉਤੇ ਬੱਧੀ, ਕਿਉਂ ਗੋਬਿੰਦ ਦਿਤਾ ਲਿਖਾਈਆ। ਅੱਗੇ ਗੋਬਿੰਦ ਦਾ ਦਰਸ਼ਨ ਕਰਦੇ ਸੀ ਅੱਖੀਂ, ਸਾਹਮਣੇ ਹੋ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਜਨ ਭਗਤੋ ਗੋਬਿੰਦ ਬਹਿ ਗਿਆ ਤੁਹਾਡੀ ਉਤੇ ਪਿੱਠ, ਪਿਠੂ ਮਜ਼੍ਹਬ ਦੇ ਦਿਤੇ ਲਾਹੀਆ। ਜਿਹੜੀ ਸਾਧਾਂ ਨੇ ਮੰਜ਼ਲ ਦੱਸੀ ਸਵਾ ਗਿੱਠ, ਉਹ ਬਿਨਾ ਨਾਪ ਤੋਂ ਦਿਤੀ ਮੁਕਾਈਆ। ਤੁਹਾਡੇ ਕੋਲ ਇਕੋ ਮੇਰੇ ਨਾਮ ਦੀ ਚਿਟ, ਚਿੱਟੀ ਧਾਰ ਵਿਚੋਂ ਪਾਰ ਲੰਘਾਈਆ। ਕਦੀ ਨਾ ਪੂਜਿਓ ਪੱਥਰ ਤੇ ਇੱਟ, ਇੱਟਾਂ ਪੱਥਰਾਂ ਵਾਲਾ ਗੁਰੂ ਕੰਮ ਕਿਸੇ ਨਾ ਆਈਆ। ਜੇ ਚੰਗਾ ਕੰਮ ਇਹ ਨਾ ਹੁੰਦਾ ਤੇ ਜ਼ਰੂਰ ਮਾਰਦਾ ਕੋਈ ਛਿਕ, ਇਹ ਜਗਤ ਦੀ ਰੀਤੀ ਪਿਛਲੀ ਚਲੀ ਆਈਆ। ਪਰ ਮੈਨੂੰ ਐਂ ਜਾਪਦਾ ਸਾਰੇ ਪ੍ਰਭੂ ਦੇ ਦਵਾਰੇ ਗਏ ਵਿਕ, ਕੀਮਤ ਆਪਣੀ ਗਏ ਮੁਕਾਈਆ। ਜਨ ਭਗਤੋ ਸੱਜਾ ਹੱਥ ਮਾਰੋ ਉਤੇ ਹਿੱਕ, ਅਸੀਂ ਪ੍ਰਭੂ ਦੇ ਭਗਤ ਤੇ ਉਹ ਸਾਡਾ ਭਗਵਨ ਸੋਭਾ ਪਾਈਆ। ਸਾਡੇ ਅੰਦਰ ਮਾਰੇ ਸਦਾ ਖਿੱਚ, ਵਿਚ ਵੜ ਕੇ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਨਾਰੀ ਦੀ ਫੇਰ ਆ ਗਈ ਵਾਰੀ, ਚਾਰ ਜੁਗ ਦੀ ਖ਼ੁਸ਼ੀ ਬਣਾਈਆ। ਪ੍ਰਭੂ ਸਾਹਿਬ ਹੁਣ ਕਰੀਏ ਅਗਲੀ ਤਿਆਰੀ, ਤ੍ਰੈਗੁਣ ਤੋਂ ਬਾਹਰ ਖੇਲ ਖਿਲਾਈਆ। ਜਿਸ ਤਰਾਂ ਮੈਂ ਤੈਨੂੰ ਲੱਗੀ ਪਿਆਰੀ, ਪ੍ਰੇਮ ਵਿਚ ਆਪਣਾ ਪ੍ਰੇਮ ਵਧਾਈਆ। ਮੈਂ ਚਾਹੁੰਦੀ ਮੇਰੇ ਨਾਲੋਂ ਚੰਗੀ ਤੇਰੀ ਤੇਰਿਆਂ ਭਗਤਾਂ ਨਾਲ ਹੋਵੇ ਯਾਰੀ, ਬਿਨਾ ਭਗਤਾਂ ਤੋਂ ਯਰਾਨਾ ਕੰਮ ਕਿਸੇ ਨਾ ਆਈਆ। ਬਿਨਾ ਸਹਿਬ ਕੰਤ ਤੋਂ ਸ੍ਰਿਸ਼ਟੀ ਸਰਬ ਕਵਾਰੀ, ਆਤਮ ਸੇਜ ਨਾ ਕੋਇ ਹੰਢਾਈਆ। ਮੈਂ ਸਦਕੇ ਘੋਲੀ ਵਾਰੀ, ਆਪਣਾ ਆਪ ਘੋਲ ਘੁਮਾਈਆ। ਵੇਖੀਂ ਕਿਤੇ ਵਿਤਕਰਾ ਨਾ ਪਾਵੀਂ ਮੁੱਛ ਕੇਸ ਤੇ ਦਾੜ੍ਹੀ, ਮੂੰਡ ਮੁੰਡਾਇਆ ਹਿੱਸਾ ਨਾ ਕੋਇ ਰਖਾਈਆ। ਮੈਂ ਚਾਹੁੰਦੀ ਜੋ ਤੇਰੇ ਚਰਨ ਕਰੇ ਨਿਮਸਕਾਰੀ, ਨਿਉਂ ਨਿਉਂ ਸੀਸ ਝੁਕਾਈਆ। ਉਹੋ ਤੇਰੇ ਸਚਖੰਡ ਵਿਚ ਆ ਕੇ ਪ੍ਰੇਮ ਦੀ ਦਏ ਬਹਾਰੀ, ਬਹਾਰ ਰੁਤ ਆਪਣੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਸਾਈਆ। ਨਾਰਦ ਕਹੇ ਮੇਰਾ ਇਕੋ ਹੋਕਾ, ਹੁੱਕਿਆਂ ਵਾਲਿਓ ਦਿਆਂ ਸੁਣਾਈਆ। ਪ੍ਰਭੂ ਦਾ ਖੇਲ ਜੁਗ ਚੌਕੜੀ ਧੋਖਾ, ਅਛਲ ਛਲ ਸਭ ਦੇ ਨਾਲ ਕਰਾਈਆ। ਏਸੇ ਤਰਾਂ ਵਕਤ ਲੰਘ ਗਿਆ ਬਹੁਤਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਲੰਘਾਈਆ। ਹੁਣ ਗੋਬਿੰਦ ਦਾ ਪੂਰਾ ਕਰ ਕੇ ਢਈਆ ਵਾਲਾ ਢੌਂਕਾ, ਆਪਣੀ ਲਈ ਅੰਗੜਾਈਆ। ਰਵਦਾਸ ਦਾ ਸਾਢੇ ਤਿੰਨ ਹੱਥ ਲੇਖਾ ਪੂਰਾ ਕੀਤਾ ਔਂਟਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅੰਤ ਅਖ਼ੀਰ ਸਭ ਦਾ ਮਾਲਕ ਖ਼ਸਮ ਖ਼ਾਵੰਦ ਬਣ ਕੇ ਖੌਂਤਾ, ਅਵਤਾਰ ਪੈਗ਼ੰਬਰ ਗੁਰੂ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਨਾਰਦ ਕਹੇ ਜਨ ਭਗਤੋ ਇੱਕੀ ਪਗੜੀਆਂ ਲਓ ਬੰਨ੍ਹ, ਜੁਗਿੰਦਰ ਕੌਰ ਦੇਣੀਆਂ ਵਰਤਾਈਆ। ਮਨਜੀਤ ਨੇ ਨਾਲ ਤੁਰਨਾ ਕਹਿਣਾ ਧੰਨ ਧੰਨ, ਪ੍ਰਭੂ ਤੇਰੀ ਬੇਪਰਵਾਹੀਆ। ਸਭ ਨੇ ਬੋਲਣਾ ਹਰਿ ਸੰਗਤ ਦਾ ਬੇੜਾ ਲੈਣਾ ਬੰਨ੍ਹ, ਸਤਿਗੁਰ ਆਪਣੇ ਕੰਧ ਉਠਾਈਆ। ਕੋਈ ਮੰਦਰ ਵਸੇ ਤੇ ਕੋਈ ਭਾਵੇਂ ਵਸੇ ਛੰਨ, ਸਭ ਨੂੰ ਇਕੋ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਚੜ੍ਹਾਈਆ। ਪਗੜੀ ਕਹੇ ਮੈਨੂੰ ਸਾਰੇ ਕਹਿੰਦੇ ਪੱਗ, ਪੱਗ ਕਹਿ ਕੇ ਮੈਨੂੰ ਪਾਗ਼ਲ ਦਿਤਾ ਬਣਾਈਆ। ਮੈਂ ਵੇਖਿਆ ਸਾਰਾ ਜਗ, ਜੁਗ ਜੁਗ ਸੇਵ ਕਮਾਈਆ। ਮੈਂ ਜਿਸ ਦੇ ਸਿਰ ਤੇ ਆਈ ਉਹਦੇ ਅੰਦਰ ਵੇਖੀ ਦੀਨ ਮਜ਼੍ਹਬ ਦੀ ਅੱਗ, ਸਾਂਤਕ ਸਤਿ ਨਾ ਕੋਇ ਕਰਾਈਆ। ਮੈਂ ਭੱਜ ਕੇ ਚਲੀ ਗਈ ਮੱਕੇ ਮਦੀਨੇ ਦਾ ਕਰਨ ਹੱਜ, ਹਾਜੀਆਂ ਵੇਖ ਵਖਾਈਆ। ਜਿਨ੍ਹਾਂ ਦੇ ਸਿਰਾਂ ਉਤੇ ਕੁੱਲੇ ਰਹੇ ਸਜ, ਕੁਲ ਮਾਲਕ ਨਾ ਕੋਇ ਸੀਸ ਨਿਵਾਈਆ। ਓਨ੍ਹਾਂ ਦੇ ਅੰਦਰ ਦਵੈਤ ਸਭ ਨਾਲੋਂ ਵੱਧ, ਆਬੇਹਯਾਤ ਨਾ ਕੋਇ ਪਿਆਈਆ। ਮੈਂ ਸਾਰੇ ਦਿਤੇ ਛਡ, ਭੱਜੀ ਵਾਹੋ ਦਾਹੀਆ। ਇਕ ਭਗਤ ਸੁਹੇਲਾ ਲਿਆ ਲੱਭ, ਉਸ ਨੂੰ ਦਿਤਾ ਸੁਣਾਈਆ। ਮੈਨੂੰ ਲੈ ਚਲ ਉਥੇ ਜਿਥੇ ਨਹੀਂ ਕੋਈ ਹੱਦ, ਹਿੱਸਾ ਵੰਡ ਨਾ ਕੋਇ ਵੰਡਾਈਆ। ਮੈਂ ਸਭ ਤੋਂ ਵੱਖਰੀ ਰਹਾਂ ਅਲੱਗ, ਵੱਖਰਾ ਘਰ ਸੁਹਾਈਆ। ਜਿਥੇ ਸਾਰੇ ਭਗਤ ਹੋਣ ਹੋਵੇ ਕੋਇ ਨਾ ਕਗ, ਹੰਸ ਗੁਰਮੁਖ ਸੋਭਾ ਪਾਈਆ। ਨਾਮ ਖ਼ੁਮਾਰੀ ਪੀ ਕੇ ਮਧ, ਮਧੁਰ ਧੁਨ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦਿਤੀ ਮਾਣ ਵਡਿਆਈਆ। ਪੱਗ ਕਹੇ ਜਨ ਭਗਤੋ ਪ੍ਰਭ ਨੇ ਕੀਤੀ ਬੜੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜਿਸ ਦੇ ਭਗਤ ਸਦਾ ਨਿਸ਼ਾਨੀ, ਜੁਗ ਜੁਗ ਸੋਭਾ ਪਾਈਆ। ਆਦਿ ਜੁਗਾਦਿ ਬਣਿਆ ਰਿਹਾ ਬਾਨੀ, ਸਦਾ ਸਦਾ ਸਿਰ ਆਪਣਾ ਹੱਥ ਟਿਕਾਈਆ। ਪਿਛਲੀ ਰੀਤੀ ਚੁੱਕੀ ਪੁਰਾਣੀ, ਅੱਗੇ ਆਪਣਾ ਹੁਕਮ ਵਰਤਾਈਆ। ਜਿਸ ਜੋਤੀ ਧਾਰ ਅਵਤਾਰ ਪੈਗ਼ੰਬਰ ਗੁਰੂ ਬਣਾ ਲਏ ਮਹਾਂਰਾਣੀ, ਰਾਓ ਰੰਕ ਰਿਹਾ ਨਾ ਰਾਈਆ। ਸੋ ਜਨ ਭਗਤਾਂ ਸਚ ਦਵਾਰੇ ਖਵਾ ਮਹਿਮਾਨੀ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਨਾਰਦ ਕਹੇ ਪ੍ਰਭੂ ਜਿਹੜੀ ਖੇਲ ਕੀਤੀ ਆਦਿ, ਮੈਨੂੰ ਦੇ ਸੁਣਾਈਆ। ਮੈਨੂੰ ਆ ਗਿਆ ਯਾਦ, ਯਾਦਦਾਸ਼ਤ ਨਾ ਕਦੇ ਭੁਲਾਈਆ। ਜੁਗ ਚੌਕੜੀ ਜਗਤ ਵਸਤੂਆਂ ਦਾ ਵਰਤਾਉਂਦਾ ਰਿਹਾ ਪਰਸਾਦ, ਪਰਸ਼ਾਦੇ ਖਵਾ ਕੇ ਸਭ ਦੇ ਝਟ ਲੰਘਾਈਆ। ਪਰ ਆਪਣੇ ਨਾਮ ਦੀ ਪਰਗਟ ਹੋ ਕੇ ਸਾਖਿਆਤ ਹਰਿ ਸੰਗਤ ਕਰ ਕੇ ਵੰਡੀ ਕਦੇ ਨਹੀਂ ਦਾਤ, ਇਕ ਇਕ ਨੂੰ ਚੋਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਨਾਰਦ ਕਹੇ ਪ੍ਰਭੂ ਅੱਜ ਪਰਸ਼ਾਦ ਦੇ ਦੇ ਉਹ, ਜੋ ਆਦਿ ਝੋਲੀ ਪਾਈਆ। ਜਿਹੜੇ ਗੁਰਮੁਖ ਆਉਣ ਛੱਬੀ ਪੋਹ, ਓਨ੍ਹਾਂ ਦੇ ਅੰਦਰ ਵੱਜਦੀ ਰਹੇ ਵਧਾਈਆ। ਸਭ ਦੇ ਹੱਥ ਵਿਚ ਲਿਖ ਕੇ ਫੜਿਆ ਹੋਵੇ ਸੋਹੰ ਸੋ, ਸੁਨਿਹਰੀ ਅੱਖਰਾਂ ਵਿਚ ਸੋਭਾ ਪਾਈਆ। ਤੇਰੇ ਚਰਨਾਂ ਦਾ ਹੋਵੇ ਮੋਹ, ਨਾਤਾ ਦੀਨ ਦੁਨੀ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਨਾਮ ਦੇਣਾ ਵਰਤਾਈਆ। ਸਾਚਾ ਨਾਮ ਦੇ ਦੇ ਗੱਫਾ, ਆਪਣੀ ਗੰਢ ਖੁਲ੍ਹਾਈਆ। ਐਵੇਂ ਨਾ ਹੋਵੀਂ ਖ਼ਫ਼ਾ, ਗ਼ੁੱਸੇ ਵਿਚ ਸੁਣਾਈਆ। ਜ਼ਰਾ ਹੁਣ ਬਦਲ ਦੇ ਆਪਣਾ ਪਿਛਲਾ ਸਫ਼ਾ, ਅੱਗਾ ਦੇ ਦ੍ਰਿੜਾਈਆ। ਅਜੇ ਤਕ ਭਗਤਾਂ ਨੂੰ ਮਹਿਸੂਸ ਹੁੰਦਾ ਅਸੀਂ ਅਜੇ ਤਕ ਕੋਈ ਨਹੀਂ ਕੀਤਾ ਵਾਧਾ, ਵਾਧਾ ਨਜ਼ਰ ਕੋਇ ਨਾ ਆਈਆ। ਹੁਣ ਇਨ੍ਹਾਂ ਦੇ ਅੰਦਰ ਵੜ ਕੇ ਇਨ੍ਹਾਂ ਦੀ ਆਤਮ ਨੂੰ ਮਾਰਨਾ ਜੱਫਾ, ਗਲਵਕੜੀ ਵਿਚੋਂ ਨਿਕਲ ਕੋਇ ਨਾ ਜਾਈਆ। ਇਕੋ ਤੇਰਾ ਗਾਵਣ ਟੱਪਾ, ਟਾਪੂਆਂ ਦਾ ਡੇਰਾ ਢਾਹੀਆ। ਇਕੋ ਪਾ ਦੇ ਸਭ ਦੇ ਉਪਰ ਛੱਪਾ, ਸਿਰ ਸਕੇ ਨਾ ਕੋਇ ਉਠਾਈਆ। ਜਿਹੜੇ ਤੈਥੋਂ ਓਹਲੇ ਹੋ ਕੇ ਮਾਰਦੇ ਗੱਪਾਂ, ਗਪੌੜੀਆਂ ਰਹੇ ਸੁਣਾਈਆ। ਉਨ੍ਹਾਂ

❋

❋

ਦੇ ਗੱਲ ਵਿਚ ਪਾ ਦੇ ਨਾਮ ਦਾ ਪਟਾ, ਪਟੇ ਵਾਲਾ ਕੁੱਤਾ ਦਏ ਗਵਾਹੀਆ। ਬਿਨਾ ਤੇਰੇ ਤੋਂ ਦੂਜੇ ਨਾਲ ਹੋਵੇ ਕਦੇ ਨਾ ਮਤਾ, ਮਤ ਮਤਾਂਤਰ ਦਾ ਡੇਰਾ ਢਾਹੀਆ। ਜੇ ਤੂੰ ਅੰਮ੍ਰਿਤ ਵਰਤਾਇਆ ਸੀ ਨਾਲ ਲੱਪਾਂ, ਹੁਣ ਬੁਕੜੇ ਦੇ ਭਰਾਈਆ। ਪੀਣਾ ਪਏ ਨਾ ਨਾਲ ਕੱਪਾਂ, ਰਸਨਾ ਜਿਹਵਾ ਨਾ ਮੁਖ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਤ ਝੋਲੀ ਪਾਈਆ। ਪੁਰਖ ਅਕਾਲ ਕਹੇ ਮੇਰਾ ਪ੍ਰਸਾਦ ਸਦਾ ਪ੍ਰਸਾਦੀ, ਪਰਸ ਪਰਸ ਪਰਸਾਇਆ। ਤਰਸਦੇ ਰਹੇ ਕ੍ਰਿਸ਼ਨਾ ਰਾਧੀ, ਰਾਮਾ ਸੀਤਾ ਰਾਹ ਤਕਾਇਆ। ਪੈਗ਼ੰਬਰ ਝੋਲੀਆਂ ਰਹੇ ਆਡੀ, ਨੇਤਰ ਨੈਣ ਉਠਾਇਆ। ਗੁਰ ਗੁਰ ਗਾਉਂਦੇ ਰਹੇ ਬਣ ਕੇ ਢਾਡੀ, ਸਿਫਤਾਂ ਵਿਚ ਸਾਲਾਹਿਆ। ਮੈਂ ਇਕ ਖ਼ਬਰ ਸੁਣਾਈ ਸਾਚੀ, ਸਹਿਜ ਨਾਲ ਦ੍ਰਿੜਾਈਆ। ਜਿਸ ਵੇਲੇ ਆਪ ਆਵਾਂ ਤੇ ਦੀਨਾਂ ਮਜ਼੍ਹਬਾਂ ਤੋਂ ਦੇਵਾਂ ਆਜ਼ਾਦੀ, ਝਗੜੇ ਸਰਬ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਧਾਰ ਬਖ਼ਸ਼ ਕੇ ਸਾਂਝੀ, ਸਾਂਝੀਵਾਲ ਭਗਤ ਜਨ ਬਣਾਇਆ।

੨੯ ਹਾੜ ਸ਼ਹਿਨਸ਼ਾਹੀ ਸੰਮਤ ੬ ਸ਼੍ਰੀ ਆਰ ਐਲ ਸ਼ਰਮਾ ਦੇ ਨਵਿਤ ਧਰਮ ਅਰਥ ਰੋਡ ਕੋਠੀ ਨੰ੦ ੧੦੨, ਸ੍ਰੀਨਗਰ ਕਸ਼ਮੀਰ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਪਾਇਆ ਕਮਲਾਪਤੀ, ਪਤਿਪਰਮੇਸ਼ਵਰ ਪਾਰਬ੍ਰਹਮ ਧੁਰਦਰਗਾਹੀਆ। ਜਿਸ ਨੇ ਆਦਿ ਅੰਤ ਦੀ ਕਥਾ ਕਹਾਣੀ ਦੱਸੀ ਸੱਚੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਭੇਵ ਖੁਲ੍ਹਾਈਆ। ਦਰਗਹਿ ਸਾਚੀ ਸਚਖੰਡ ਦਵਾਰੇ ਨਿਰਗੁਣ ਜੋ ਕਬੂਲ ਕਰ ਕੇ ਸਖ਼ੀ, ਸਖ਼ਾਵਤ ਧੁਰ ਦਾ ਨਾਮ ਆਪਣਾ ਆਪ ਵਰਤਾਈਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖਿਆ ਬਿਨਾ ਅੱਖੀਂ, ਨੇਤਰ ਲੋਚਨ ਨਾ ਕੋਇ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਨਾਮ ਭੰਡਾਰਾ ਦੇਂਦਾ ਰਿਹਾ ਰਤੀ, ਰਤਨ ਅਮੋਲਕ ਧੁਰ ਦਾ ਹੀਰਾ ਸਾਡੀ ਝੋਲੀ ਪਾਈਆ। ਸਰਗੁਣ ਧਾਰ ਲੋਕਮਾਤ ਵਿਚ ਗਾ ਕੇ ਗਾਥੀ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਧੁਰ ਦੀ ਧਾਰ ਆਖੀ, ਆਖ਼ਰ ਨਿਰਅੱਖਰ ਧਾਰ ਵਿਚੋਂ ਮਾਤ ਪ੍ਰਗਟਾਈਆ। ਸੋ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਅੰਤ ਵੇਖੇ ਕਲਜੁਗ ਅੰਧੇਰੀ ਰਾਤੀ, ਦੋ ਜਹਾਨ ਨੌਜਵਾਨ ਮਰਦ ਮਰਦਾਨ ਫੋਲ ਫੁਲਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਅੰਤਰ ਆਤਮ ਰਿਹਾ ਵਾਚੀ, ਨਿਰੰਤਰ ਹੋ ਕੇ ਪਰਦਾ ਆਪ ਚੁਕਾਈਆ। ਸੱਜਣ ਸੁਹੇਲਾ ਇਕ ਇਕੇਲਾ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸਭ ਦੀ ਪੂਰੀ ਕਰੇ ਆਸੀ, ਆਹਿਸਤਾ ਆਹਿਸਤਾ ਮੇਲਾ ਮੇਲਿਆ ਸਹਿਜ ਸੁਭਾਈਆ। ਜਿਧਰ ਤਕੀਏ ਚਾਰ ਕੁੰਟ ਦਹਿ ਦਿਸ਼ਾ ਇਕੋ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਮਿਹਰਵਾਨ ਮਹਿਬੂਬ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਵੇਖਿਆ ਸਚ ਘਰ ਸੁਹੰਜਣਾ, ਸਚਖੰਡ ਵੱਜੀ ਵਧਾਈਆ। ਪ੍ਰਭ ਪਾਇਆ ਆਦਿ ਪੁਰਖ ਨਿਰੰਜਣਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੇ ਚਰਨ ਕਵਲ ਕਰ ਕੇ ਧੂੜੀ ਮਜਣਾ, ਆਪਾ ਆਪ ਕੀਤੀ ਸਫ਼ਾਈਆ। ਠਾਕਰ ਪਾ ਕੇ ਧੁਰ ਦਾ ਸੱਜਣਾ, ਮੀਤ ਲਿਆ ਪਾਈਆ। ਜਿਸ ਦੇ ਪਿਛੇ ਜਗਤ ਜਹਾਨ ਦੀਨ ਤਜਣਾ, ਜ਼ਾਤ ਪਾਤ ਦਾ ਡੇਰਾ ਢਾਹੀਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਵੇਖੇ ਚਾਈਂ ਚਾਈਂਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਪਾਇਆ ਸਾਹਿਬ ਸੁਹੇਲਾ ਕੰਤ, ਖ਼ਸਮਾਨਾ ਧੁਰਦਰਗਾਹੀਆ। ਜਿਸ ਦਾ ਜਾਣ ਨਾ ਸਕੇ ਆਦਿ ਅੰਤ, ਬੇਅੰਤ ਕਹਿ ਕੇ ਝਟ ਲੰਘਾਈਆ। ਸੋ ਮਹਿੰਮਾ ਦੱਸੇ ਅਗਣਤ, ਲੇਖਾ ਲਿਖ ਸਕੇ ਕੋਇ ਨਾ ਰਾਈਆ। ਜਿਸ ਦੇ ਬ੍ਰਹਿਮੰਡ ਖੰਡ ਪੁਰੀ ਲੋਅ ਅਨੰਤ, ਕਲਮ ਸ਼ਾਹੀ ਦੱਸੇ ਨਾ ਕੋਇ ਚਤੁਰਾਈਆ। ਜਿਸ ਨੂੰ ਧਿਆਉਂਦੇ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਭਗਤ ਸੁਹੇਲੇ ਸੀਸ ਨਿਵਾਈਆ। ਸੋ ਸਾਹਿਬ ਸਤਿਗੁਰ ਸਚ ਦਵਾਰੇ ਏਕੰਕਾਰ ਏਕਾ ਨਾਮ ਦੱਸ ਕੇ ਮਨੀਆ ਮੰਤ, ਮੰਤਰ ਅੰਤਰ ਨਿਰੰਤਰ ਦਿਤਾ ਜਣਾਈਆ। ਸਾਡੀ ਦੀਨ ਮਜ਼੍ਹਬ ਦੀ ਮੇਟ ਕੇ ਚਿੰਤ, ਦਵੈਤ ਅਗਨੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਪਾਇਆ ਸਤਿ ਸਵਾਮੀ, ਸਾਹਿਬ ਸੁਲਤਾਨ ਦਿਤੀ ਵਡਿਆਈਆ। ਖ਼ਾਵੰਦ ਤਕਿਆ ਅੰਤਰਜਾਮੀ, ਖ਼ੁਦ ਮਾਲਕ ਨੂਰ ਇਲਾਹੀਆ। ਜਿਸ ਦੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਤੋਂ ਪਰੇ ਕਰੇ ਸ਼ਨਵਾਈਆ। ਜਿਸ ਨੂੰ ਲੱਭਦੇ ਉਪਰ ਅਸਮਾਨੀ, ਸੋ ਹਰ ਘਟ ਰਿਹਾ ਸਮਾਈਆ। ਜਿਸ ਦੇ ਚਾਰ ਜੁਗ ਦੇ ਸ਼ਾਸਤਰ ਸਿਫ਼ਤਾਂ ਵਾਲੀ ਬਾਣੀ, ਬਾਣ ਅਣਿਆਲਾ ਤੀਰ ਲਗਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨੀ, ਜੋਤੀ ਜਾਤਾ ਪੁਰਖ ਬਿਧਾਤਾ ਅਗੰਮ ਅਥਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਸਾਵਧਾਨੀ, ਆਲਸ ਨਿੰਦਰਾ ਗ਼ਫ਼ਲਤ ਵਿਚ ਸੋਇਆ ਰਹਿਣ ਕੋਇ ਨਾ ਪਾਈਆ। ਜਿਸ ਨੇ ਝਗੜਾ ਮੇਟਣਾ ਜਿਸਮ ਜ਼ਮੀਰ ਜਿਸਮਾਨੀ, ਜਿਸਮ ਜ਼ਮੀਰ ਆਪਣਾ ਆਪ ਸਮਝਾਈਆ। ਸਤਿ ਧਰਮ ਵਿਚ ਰਹਿਣ ਨਾ ਦੇਵੇ ਗ਼ੁਲਾਮੀ, ਕੂੜੀ ਕਿਰਿਆ ਡੇਰਾ ਢਾਹੀਆ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਮਿਹਰਵਾਨ ਮਹਿਬੂਬ ਹੋ ਕੇ ਮੁਹੱਬਤ ਵਿਚ ਦੇਵੇ ਆਬੇਹਯਾਤ ਪਾਣੀ, ਅੰਮ੍ਰਿਤ ਇਕੋ ਰਸ ਚਖਾਈਆ। ਦੀਨ ਦੁਨੀ ਦਾ ਬਣ ਕੇ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਝਗੜਾ ਮੇਟ ਕੇ ਵੇਦ ਪੁਰਾਣੀ, ਅੰਜੀਲ ਕੁਰਾਨੀ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਬੇਪਵਾਹੀਆ। ਅਵਤਾਰ ਪੈਗ਼ੰਬਰ ਕਹਿਣ ਠਾਕਰ ਪਾਇਆ ਇਕ ਖ਼ਾਵੰਦ, ਖ਼ਾਹਸ਼ ਅਵਰ ਰਹੀ ਨਾ ਰਾਈਆ। ਜਿਸ ਦੇ ਹੁਕਮ ਅੰਦਰ ਹੋ ਪਾਬੰਦ, ਪਾਬੰਦੀ ਦੀਨ ਮਜ਼੍ਹਬ ਵਾਲੀ ਗਵਾਈਆ। ਜਿਸ ਦਾ ਨਿਸ਼ਾਨ ਤਾਰਾ ਚੰਦ, ਚੌਦਾਂ ਤਬਕ ਦੇਣ ਗਵਾਹੀਆ। ਸੋ ਸੁਣਾਏ ਆਪਣਾ ਅਗੰਮੀ ਛੰਦ, ਸੋਹੰ ਢੋਲਾ ਧੁਰਦਰਗਾਹੀਆ। ਜਿਸ ਦੀ ਚਾਰ ਜੁਗ ਕਰਦੇ ਆਏ ਮੰਗ, ਭਵਿਖਤਾਂ ਵਿਚ ਧਿਆਨ ਲਗਾਈਆ। ਸੋ ਸਾਹਿਬ ਸੂਰਾ ਸਰਬੰਗ, ਹਰਿ ਕਰਤਾ ਵੇਸ ਵਟਾਈਆ। ਜਿਸ ਨੇ ਗੋਬਿੰਦ ਤੋਂ ਛੁਡਾਇਆ ਪੁਰੀ ਅਨੰਦ, ਅਨੰਦ ਆਪਣਾ ਇਕ ਜਣਾਈਆ। ਸ਼ਸਤਰ ਖੰਡਾ ਕਰਾ ਕੇ ਜੰਗ, ਜਗਤ ਵਿਚ ਦਿਤੀ ਵਡਿਆਈਆ। ਅਗਲਾ ਲੇਖਾ ਕਰਕੇ ਕਲਮਬੰਦ, ਪਰਦਾ ਪਰਦਿਆਂ ਵਿਚ ਛੁਪਾਈਆ। ਜਿਸ ਦੇ ਹੁਕਮ ਅੰਦਰ ਸਦੀ ਚੌਧਵੀਂ ਰਹੀ ਲੰਘ, ਮੁਹੰਮਦ ਉਠ ਕੇ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਵਸਿਆ ਸਚ ਮਹੱਲਾ, ਮਹਿਫ਼ਲ ਪ੍ਰਭ ਦੇ ਨਾਲ ਰਖਾਈਆ। ਮਾਲਕ ਮਿਲਿਆ ਇਕ ਇਕੱਲਾ, ਜੋਤੀ ਜਾਤਾ ਧੁਰਦਰਗਾਹੀਆ। ਜਿਸ ਦਾ ਖੇਲ ਜਲਾਂ

❋

❋

ਥਲਾਂ, ਮਹੀਅਲ ਆਪਣੀ ਕਾਰ ਕਮਾਈਆ। ਜੋ ਲੱਖ ਚੁਰਾਸੀ ਅੰਦਰ ਰਲਾ, ਆਤਮ ਪਰਮਾਤਮ ਹੋ ਕੇ ਸੋਭਾ ਪਾਈਆ। ਜਿਸ ਨੇ ਸ਼ਬਦ ਸੰਦੇਸ਼ਾ ਘੱਲਾ, ਸੁਨੇਹੜਾ ਅਗੰਮ ਅਥਾਹੀਆ। ਜਿਸ ਦਾ ਹੁਕਮ ਕਦੇ ਨਾ ਟਲਾ, ਨਾ ਕੋਇ ਮੇਟੇ ਮੇਟ ਮਿਟਾਈਆ। ਸੋ ਕਲਜੁਗ ਅੰਤਮ ਧਰ ਕੇ ਆਪਣੀ ਕਲਾ, ਕਲਕਾਤੀ ਦਏ ਖਪਾਈਆ। ਚਾਰੋਂ ਕੁੰਟ ਬੋਲ ਕੇ ਹੱਲਾ, ਸ਼ਬਦੀ ਧਾਰ ਇਕ ਉਠਾਈਆ। ਜੋ ਗੋਬਿੰਦ ਦੱਸ ਕੇ ਗਿਆ ਡੱਲਾ, ਸਹਿਜ ਸਹਿਜ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਕਹਿਣ ਪ੍ਰਭ ਪਾਇਆ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਦਾ ਲੇਖਾ ਅਗੰਮ ਅਥਾਹ, ਅਗੋਚਰ ਕਹਿਣ ਕੋਇ ਨਾ ਆਈਆ। ਜੇਹਦੀ ਚਾਰ ਜੁਗ ਦੀ ਸਿਫ਼ਤ ਸਾਲਾਹ, ਅੱਖਰਾਂ ਵਿਚ ਵਡਿਆਈਆ। ਸੋ ਲਹਿਣਾ ਦੇਣਾ ਜਾਣੇ ਥਾਉਂ ਥਾਂ, ਥਾਨ ਥਨੰਤਰ ਫੋਲ ਫੁਲਾਈਆ। ਵੇਖਣਹਾਰਾ ਮਾਨਵ ਜ਼ਾਤੀ ਸਾਢੇ ਤਿੰਨ ਹੱਥ ਗਰਾਂ, ਮਾਸ ਨਾੜੀ ਭੇਵ ਰਹੇ ਨਾ ਰਾਈਆ। ਜਿਸ ਦਾ ਚਾਰ ਜੁਗ ਅੱਖਰਾਂ ਵਿਚ ਹਰਫ਼ਾਂ ਵਿਚ ਹਰੂਫ਼ਾਂ ਵਿਚ ਜਪਦੇ ਆਏ ਨਾਂ, ਦੀਨ ਦੁਨੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਸੁਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਪਾਇਆ ਪੁਰਖ ਸਮਰਥ, ਮਿਲ ਕੇ ਵੱਜੀ ਵਧਾਈਆ। ਜਿਸ ਚਾਰ ਜੁਗ ਚਲਾਇਆ ਰਥ, ਰਥਵਾਹੀ ਹੋ ਕੇ ਸੇਵ ਕਮਾਈਆ। ਜਿਸ ਕੋਲ ਅਗੰਮੀ ਵਥ, ਭੰਡਾਰਾ ਬੇਪਰਵਾਹੀਆ। ਜਿਸ ਦੇ ਪਿਛੇ ਗੋਬਿੰਦ ਬੈਠਾ ਸੱਥਰ ਘਤ, ਮਾਛੂਵਾੜੇ ਸੇਜ ਸੁਹਾਈਆ। ਉਸ ਨੇ ਖੇਲ ਕਰਨਾ ਵਤ, ਬੇਵਤਨਾਂ ਵੇਖੇ ਥਾਉਂ ਥਾਈਂਆ ਜਿਸ ਦੇ ਲੇਖੇ ਲੱਗੀ ਅਜੀਤ ਜੁਝਾਰ ਦੀ ਰਤ, ਬੱਚੇ ਨੀਹਾਂ ਹੇਠ ਦਬਾਈਆ। ਸੋ ਜੋਤੀ ਜਾਤਾ ਹੋ ਪਰਗਟ, ਪਰਦਾ ਓਹਲਾ ਦਏ ਜਣਾਈਆ। ਕਲਜੁਗ ਕੂੜੀ ਕਿਰਿਆ ਦੇਵੇ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸਤਿਜੁਗ ਸਾਚਾ ਅੰਗੜਾਈ ਲਏ ਝੱਟ, ਆਲਸ ਨਿੰਦਰਾ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਪਾਇਆ ਏਕੰਕਾਰ, ਇਕ ਇਕੱਲਾ ਸੋਭਾ ਪਾਈਆ। ਜਿਸ ਦਾ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੇਵ ਕਮਾਈਆ। ਜਿਸ ਦਾ ਰੂਪ ਤੇਈ ਅਵਤਾਰ, ਈਸਾ ਮੂਸਾ ਮੁਹੰਮਦ ਨੂਰ ਇਲਾਹੀਆ। ਜਿਸ ਦਾ ਦਸ ਗੁਰੂ ਜੋਤ ਚਮਤਕਾਰ, ਉਜਾਲਾ ਕੀਤਾ ਥਾਉਂ ਥਾਈਂਆ। ਸੋ ਪੁਰਖ ਅਕਾਲਾ ਧੁਰ ਦਾ ਪਰਵਰਦਿਗਾਰ, ਸਾਂਝਾ ਯਾਰ ਇਕੋ ਇਕ ਅਖਵਾਈਆ। ਸਚਖੰਡ ਬਣਾ ਸਾਨੂੰ ਆਪਣੀ ਨਾਰ, ਭਤਾਰ ਹੋ ਕੇ ਇਕੋ ਸੇਵ ਕਮਾਈਆ। ਅਸੀਂ ਮਿਲ ਕੇ ਗਾਇਆ ਮੰਗਲਾਚਾਰ, ਤੂੰ ਮੇਰਾ ਮੈਂ ਤੇਰਾ ਨੂਰ ਇਲਾਹੀਆ। ਦੀਨ ਮਜ਼੍ਹਬ ਦਾ ਝਗੜਾ ਦਿਤਾ ਵਸਾਰ, ਵਿਸਰੀ ਵਸਤ ਪਰਾਈਆ। ਦਰ ਠਾਂਡਾ ਕਰ ਦਰਬਾਰ, ਸੱਯਦਾ ਇਕੋ ਸੀਸ ਝੁਕਾਈਆ। ਜਿਸ ਦਾ ਲੇਖਾ ਕਾਗਤ ਕਲਮ ਨਾ ਲਿਖਣਹਾਰ, ਸ਼ਾਸਤਰ ਸਿਮਰਤ ਕਹਿਣ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਜਿਸ ਦੇ ਬਣੇ ਰਹੇ ਪਨਹਾਰ, ਜਗਤ ਕਿਨਾਰੇ ਪਰਗਣੇ ਉਤੇ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕ ਇਕੱਲਾ ਆਪ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਪਾਇਆ ਮੁਹੱਬਤ ਵਿਚ ਪਾਰਬ੍ਰਹਮ ਮੁਬਾਇਨ, ਮਹਿਬਾਨ ਬੀਦੋ ਬੀਖ਼ੈਰ ਯਾ ਅਲਾਹ ਨੂਰ ਇਲਾਹੀਆ। ਜਿਸ ਦਾ ਰੂਪ ਆਦਿ

❋

❋

ਅੰਤ ਐਨ ਦਾ ਐਨ, ਰੇਖ ਸਕਿਆ ਨਾ ਕੋਇ ਬਦਲਾਈਆ। ਜੋ ਮਾਲਕ ਖ਼ਾਲਕ ਸੱਜਣ ਸੈਣ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜਿਸ ਨੇ ਦੀਨ ਮਜ਼੍ਹਬ ਵਿਚ ਸਾਨੂੰ ਬਣਾ ਦਿਤਾ ਤ੍ਰਫ਼ੈਨ, ਤਰਫ਼ਦਾਰੀ ਵਿਚ ਨਾਮ ਕਲਮਾ ਯਾਰੀ ਦਿਤੀ ਵਖਾਈਆ। ਹੁਕਮ ਸੰਦੇਸ਼ੇ ਦਿੰਦਾ ਰਿਹਾ ਬਿਨਾ ਆਪਣੇ ਸਾਇਨ, ਦਸਖ਼ਤ ਨਜ਼ਰ ਕੋਇ ਨਾ ਆਈਆ। ਕੁਛ ਲੇਖਾ ਲਿਖ ਕੇ ਗਿਆ ਬਾਲਮੀਕ ਵਿਚ ਰਮਾਇਣ, ਰਾਮ ਦਾ ਰਾਮ ਬੇਪਰਵਾਹੀਆ। ਕੁਛ ਅਰਜਨ ਕ੍ਰਿਸ਼ਨ ਲੱਗਾ ਕਹਿਣ, ਕਹਿ ਕੇ ਦਿਤਾ ਦ੍ਰਿੜਾਈਆ। ਕੁਛ ਕਰਬਲੇ ਦਾ ਲੇਖਾ ਹਸਨ ਹੁਸੈਨ, ਮੁਹੰਮਦ ਦੀ ਧਾਰ ਦਏ ਗਵਾਹੀਆ। ਕੁਛ ਅਰਜਨ ਨੇ ਤਕਿਆ ਨੈਣ, ਤਤੀ ਤਵੀ ਸੋਭਾ ਪਾਈਆ। ਤੇਗ਼ ਬਹਾਦਰ ਦੇ ਕੇ ਲਹਿਣ ਦੇਣ, ਲੇਖਾ ਅਗਲਾ ਗਿਆ ਸੁਣਾਈਆ। ਗੋਬਿੰਦ ਕਿਹਾ ਪੁਰਖ ਅਕਾਲਾ ਦੀਨ ਦਿਆਲਾ ਅੰਤ ਪਰਗਟ ਹੋਵੇ ਜਿਸ ਵੇਲੇ ਕੂੜੀ ਕਿਰਿਆ ਵਹੇ ਵਹਿਣ, ਸਤਿ ਧਰਮ ਦਵਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਇਕ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਘਰ ਪਾਇਆ ਗ੍ਰਹਿ ਏਕ, ਮਹੱਲ ਅਟੱਲ ਵੱਜੀ ਵਧਾਈਆ। ਜਿਥੇ ਇਕੋ ਇਕ ਟੇਕ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਅਗਨੀ ਤਤ ਨਾ ਕੋਇ ਜਲਾਈਆ। ਭੇਵ ਰਹੇ ਕੋਇ ਨਾ ਭੇਤ, ਅਭੇਵ ਆਪਣਾ ਦਏ ਖੁਲ੍ਹਾਈਆ। ਤਨ ਮਾਟੀ ਖ਼ਾਕ ਨਾ ਹੋਵੇ ਖੇਤ, ਮੜ੍ਹੀ ਗੋਰ ਨਾ ਕੋਇ ਦਬਾਈਆ। ਜਦ ਤਕੀਏ ਹਰਿ ਕਰਤਾ ਨੇਤਨ ਨੇਤ, ਬਿਨ ਨੇਤਰ ਸੋਭਾ ਪਾਈਆ। ਸਦ ਦਰਸ਼ਨ ਲਈਏ ਪੇਖ, ਪੇਖਤ ਆਪਣੀ ਖ਼ੁਸ਼ੀ ਬਣਾਈਆ। ਜਿਸ ਦੀ ਸ਼ਬਦ ਸਤਿਗੁਰ ਬਦਲ ਦੇਵੇ ਰੇਖ, ਅਪ ਵਾਏ ਤੇਜ ਪ੍ਰਿਥਮੀ ਆਕਾਸ਼ ਆਪਣੀ ਕਾਰ ਕਮਾਈਆ। ਨਾਮ ਕਲਮਾ ਧਰਨੀ ਧਰਤ ਧਵਲ ਜਗਤ ਦੇਸ, ਨਿਰਅੱਖਰ ਧਾਰ ਵਿਚੋਂ ਅੱਖਰ ਅੱਖਰ ਪਰਗਟਾਈਆ। ਖੇਲ ਖਿਲਾਏ ਮੂੰਡ ਮੁੰਡਾਏ ਰੰਗ ਰੰਗਾਏ ਮੁੱਛ ਦਾੜ੍ਹੀ ਕੇਸ, ਕੇਸਗੜ੍ਹ ਦਾ ਲੇਖਾ ਪੂਰ ਕਰਾਈਆ। ਜਿਸ ਦਾ ਖੇਲ ਪੰਡਤ ਪਾਂਧੇ ਵਾਚ ਨਾ ਸਕਣ ਮੁੱਲਾ ਸ਼ੇਖ਼, ਆਪਣਾ ਹੁਕਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਧੁਰ ਦਰਬਾਰਾ ਇਕੋ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਬਣਾ ਧੁਰ ਦੀ ਸਵਾਣੀ, ਸੋਹਣਾ ਰੰਗ ਦਿਤਾ ਰੰਗਾਈਆ। ਪਤਿਪਰਮੇਸ਼ਵਰ ਬਣਾ ਕੇ ਅਗੰਮੀ ਰਾਣੀ, ਮੇਲ ਮੇਲਿਆ ਸਹਿਜ ਸੁਭਾਈਆ। ਜੋਤ ਧਾਰ ਬਣ ਕੇ ਜੋਤ ਦੀ ਰਾਣੀ, ਰੰਗ ਮਹੱਲ ਅਟਲ ਦਿਤਾ ਚੜ੍ਹਾਈਆ। ਜਿਥੇ ਨਾ ਕੋਇ ਸ਼ਬਦ ਨਾ ਕੋਇ ਬਾਣੀ, ਨਾ ਕੋਇ ਕਲਮਾ ਸਿਫ਼ਤ ਸਾਲਾਹੀਆ। ਨਾ ਕੋਇ ਅੰਮ੍ਰਿਤ ਨਾ ਕੋਇ ਪਾਣੀ, ਆਬੇਹਯਾਤ ਨਾ ਕੋਇ ਬਰਸਾਈਆ। ਨਾ ਕੋਇ ਵੇਦ ਪੁਰਾਣ ਸ਼ਾਸਤਰ ਨਾ ਕੋਇ ਘਾੜਤ ਘੜੇ ਚਾਰੇ ਖਾਣੀ, ਵਿਸ਼ਨ ਬ੍ਰਹਮਾ ਸ਼ਿਵ ਦੂਰ ਦੁਰਾਡੇ ਸੀਸ ਨਿਵਾਈਆ। ਮਿਹਰਵਾਨ ਮਹਿਬੂਬ ਸਾਡੇ ਉਤੇ ਕੀਤੀ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਦਇਆ ਕਮਾਈਆ। ਸਤਿ ਧਰਮ ਦੀ ਦੇ ਕੇ ਨਿਸ਼ਾਨੀ, ਨਿਸ਼ਾਨਾ ਆਪਣਾ ਦਿਤਾ ਵਖਾਈਆ। ਜਿਸ ਦੇ ਪਿਛੇ ਦੇ ਕੇ ਆਏ ਕੁਰਬਾਨੀ, ਸ਼ਸਤਰ ਖੰਡਾ ਕਮਾਨ ਕੰਧ ਉਠਾਈਆ। ਸੋ ਲੇਖਾ ਮੁਕਾ ਜਗਤ ਅਵਾਮੀ, ਆਮ ਦਾ ਖਹਿੜਾ ਦਿਤਾ ਛੁਡਾਈਆ। ਸਾਡਾ ਝਗੜਾ ਮੁਕਾ ਜਿਸਮਾਨੀ, ਅਵਤਾਰ ਪੈਗ਼ੰਬਰ ਇਕੋ ਰੰਗ ਵਖਾਈਆ। ਜਿਸ ਨੂੰ ਸਮਝੇ ਨਾ ਕੋਇ ਜੀਵ ਪ੍ਰਾਣੀ, ਪ੍ਰਾਣਪਤਿ ਸਮਝ ਕੋਇ ਨਾ ਪਾਈਆ। ਵਿਦਿਆ ਵਾਲੇ ਵਿਦਵਾਨਾਂ ਦੀ ਚਲੇ ਨਾ ਰੀਤ ਪੁਰਾਣੀ, ਸਚਖੰਡ ਚਲੇ ਨਾ ਕੋਇ ਚਤੁਰਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਗ੍ਰਹਿ ਇਕੋ ਇਕ ਵਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਨੂੰ ਮਿਲਿਆ ਗਹਿਰ ਗੰਭੀਰਾ, ਗੁਣਵੰਤ ਬੇਪਰਵਾਹੀਆ। ਜਿਸ ਨੇ ਕਲਜੁਗ ਬਦਲ ਦੇਣਾ ਵਤੀਰਾ, ਵਾਤਾਵਰਨ ਦਏ ਬਦਲਾਈਆ। ਜਿਸ ਨੇ ਲੇਖੇ ਲਾਇਆ ਰਵਦਾਸ ਦਾ ਇਕ ਕਸੀਰਾ, ਕਬੀਰ ਜੁਲਾਹਾ ਦਏ ਗਵਾਹੀਆ। ਨਾਮੇ ਦਾ ਦੁੱਧ ਪੀ ਕੇ ਸੀਰਾ, ਭੋਗ ਲਗਾਇਆ ਚਾਈਂ ਚਾਈਂਆ। ਸੋ ਸਾਹਿਬ ਸਵਾਮੀ ਬਣ ਕੇ ਪੀਰਨ ਪੀਰਾ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਸਦੀ ਚੌਧਵੀਂ ਸਭ ਦੀ ਅੰਦਰੋਂ ਕਢ ਦੇਵੇ ਦਿਲਗੀਰਾ, ਦਿਲ ਦਲੀਲ ਦਏ ਬਦਲਾਈਆ। ਸ਼ਰਅ ਸ਼ਰੀਰ ਤੋੜ ਜ਼ੰਜੀਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਲੇਖਾ ਮੁਕਾ ਕੇ ਗ਼ਰੀਬ ਅਮੀਰਾ, ਫ਼ਕੀਰਾਂ ਫ਼ਿਕਰਾ ਇਕੋ ਦਏ ਸਮਝਾਈਆ। ਜਿਸ ਕਾਰਨ ਗੋਬਿੰਦ ਧਰਨੀ ਉਤੇ ਮੁਖੀ ਛੁਹਾਈ ਤੀਰਾ, ਤੀਰ ਤਰਕਸ਼ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਹੇਲਾ ਇਕ ਅਕੇਲਾ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਬਣਾ ਦੇ ਨਾਰ ਸੁਲੱਖਣੀ, ਸੁਖ ਸਾਗਰ ਵਿਚ ਸਮਾਈਆ। ਸਾਨੂੰ ਖੇਲ ਵਖਾਈ ਉੱਤਰ ਪੂਰਬ ਪੱਛਮ ਦੱਖਣੀ, ਚਾਰੇ ਕੁੰਟ ਰਾਹ ਤਕਾਈਆ। ਹੁਕਮ ਸੰਦੇਸ਼ਾ ਦੇ ਕੇ ਅਲਖ ਅਲੱਖਣੀ, ਅਗੰਮ ਅਥਾਹ ਕਰੇ ਪੜ੍ਹਾਈਆ। ਜਿਸ ਨੇ ਸਭ ਦੀ ਪਤ ਰੱਖਣੀ, ਪਤਿਪਰਮੇਸ਼ਵਰ ਦਏ ਖੇਲ ਜਣਾਈਆ। ਗੁਰਮੁਖ ਧਾਰ ਨਹੀਂ ਰੱਖਣੀ ਸੱਖਣੀ, ਜਨ ਭਗਤ ਲਏ ਉਪਜਾਈਆ। ਗੁਰਸਿਖ ਰਹੇ ਨਾ ਕੋਇ ਬੇਵਤਨੀ, ਵਤਨ ਆਪਣਾ ਇਕ ਸਮਝਾਈਆ। ਜੋ ਸਤਿਗੁਰ ਦਵਾਰੇ ਆਏ ਪੱਤਨੀਂ, ਨਈਆ ਨੌਕਾ ਨਾਮ ਚਲਾਈਆ। ਸੇਵਾ ਲਗਾਏ ਜਿਸ ਦੇ ਚਰਨ ਝੱਸੇ ਲਛਮੀ, ਧਰਮ ਦਵਾਰ ਵੇਖਣਾ ਚਾਈਂ ਚਾਈਂਆ। ਸਤਿਜੁਗ ਦੀ ਖੇਲ ਕਰਨੀ ਰਸਮੀ, ਰਿਵਾਜ ਕਾਜ ਆਪਣਾ ਇਕ ਰਚਾਈਆ। ਸ਼ੰਕਰ ਦੀ ਧਾਰ ਵੇਖ ਭਸਮੀ, ਭਸਮੜ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਧਾਰ ਬਣ ਕੇ ਇਕ ਜੋਤੀ, ਦੀਨ ਦੁਨੀ ਰਹੇ ਸੁਣਾਈਆ। ਜਨ ਭਗਤੋ ਪ੍ਰਭ ਦੇ ਬਣ ਜਾਓ ਇਕੋ ਗੋਤੀ, ਗੌਤਮ ਬੁੱਧ ਦਏ ਸਮਝਾਈਆ। ਕਿਸੇ ਦੀ ਆਤਮ ਰਹੇ ਨਾ ਸੋਤੀ, ਸੋਈ ਸੁਰਤ ਲੈਣੀ ਉਠਾਈਆ। ਜਿਸ ਨੂੰ ਲੱਭਦੇ ਕੋਟਨ ਕੋਟੀ, ਸੋ ਕਾਇਆ ਕੁਟੀਆ ਅੰਦਰ ਡੇਰਾ ਲਾਈਆ। ਜਿਸ ਦੇ ਨਾਮ ਨਾਲ ਦੁਰਮਤ ਮੈਲ ਜਾਏ ਧੋਤੀ, ਪਤਤ ਪੁਨੀਤ ਬਣਾਈਆ। ਅੰਤਰ ਵਾਸਨਾ ਰਹੇ ਨਾ ਖੋਟੀ, ਕੂੜੀ ਕਿਰਿਆ ਡੇਰਾ ਢਾਹੀਆ। ਸੋ ਮਾਲਕ ਖ਼ਾਲਕ ਵੇਖੇ ਆਪਣੀ ਚੜ੍ਹ ਕੇ ਚੋਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਜਨ ਭਗਤੋ ਵੇਖੋ ਕਲਜੁਗ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਉਠੋ ਵੇਖੋ ਮਾਰੋ ਝਾਤ, ਚਾਰੋਂ ਕੁੰਟ ਨੈਣ ਉਠਾਈਆ। ਸਾਚਾ ਦੇਵੇ ਕੋਇ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਚਾਰ ਜੁਗ ਦੇ ਅੱਖਰਾਂ ਵਾਲੀ ਗਾਥ, ਪੜ੍ਹ ਪੜ੍ਹ ਥੱਕੀ ਮਾਤ ਲੋਕਾਈਆ। ਅੰਤਰ ਆਤਮ ਮਿਲੇ ਕਿਸੇ ਨਾ ਸ਼ਾਂਤ, ਅਗਨੀ ਅੱਗ ਨਾ ਕੋਇ ਬੁਝਾਈਆ। ਨਾਮ ਭੰਡਾਰਾ ਬਖ਼ਸ਼ੇ ਕੋਇ ਨਾ ਦਾਤ, ਦਾਤਾਰ ਹੋ ਨਾ ਕੋਇ ਵਰਤਾਈਆ। ਸਾਚੇ ਮੰਡਲ ਵੇਖੇ ਕੋਇ ਨਾ ਰਾਸ, ਗੋਪੀਆਂ ਕਾਹਨ ਸ਼ਬਦ ਨਾ ਕੋਇ ਮਿਲਾਈਆ। ਸਾਚੇ ਮੰਦਰ ਹੋਏ ਨਾ ਕੋਇ ਪ੍ਰਕਾਸ਼, ਅੰਧ ਅੰਧੇਰ ਨਾ ਕੋਇ ਮਿਟਾਈਆ। ਸ਼ਬਦ ਨਾਦ ਧੁਨ ਸੁਣੇ ਨਾ ਕੋਇ ਆਵਾਜ਼, ਨਾਦੀ

❋

❋

ਨਾਦ ਨਾ ਕੋਇ ਸ਼ਨਵਾਈਆ। ਪੜ੍ਹ ਪੜ੍ਹ ਥੱਕੇ ਪੰਜੇ ਵਕਤ ਨਮਾਜ਼, ਵਜ਼ੂਆਂ ਬਾਂਗ ਵਿਚ ਕਰਾਈਆ। ਪਰਵਰਦਿਗਾਰ ਦਾ ਖੋਲ੍ਹੇ ਨਾ ਕੋਇ ਰਾਜ਼, ਅੱਖਾਂ ਬੋਧ ਨਾ ਕੋਇ ਜਣਾਈਆ। ਸਦੀ ਚੌਧਵੀਂ ਜਾਓ ਜਾਗ, ਜਾਗਰਤ ਵੇਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਉਠੋ ਸਾਧ ਸੰਤ ਫ਼ਕੀਰ, ਨਿਰਗੁਣ ਧਾਰ ਲਓ ਅੰਗੜਾਈਆ। ਬਿਰਹੋਂ ਵਿਛੋੜੇ ਵਿਚ ਨੇਤਰ ਨੈਣ ਵਹਾਓ ਨੀਰ, ਹੰਝੂਆਂ ਹਾਰ ਬਣਾਈਆ। ਆਪਣੀ ਬਦਲ ਲਓ ਤਕਦੀਰ, ਤਦਬੀਰ ਧੁਰ ਦਾ ਸ਼ਬਦ ਦਏ ਜਣਾਈਆ। ਜਿਸ ਦੀ ਨਜ਼ਰ ਨਾ ਆਏ ਕੋਇ ਤਸਵੀਰ, ਮੁਸੱਵਰ ਖਿੱਚ ਨਾ ਕੋਇ ਵਖਾਈਆ। ਤਿਸ ਸਵਾਮੀ ਅੱਗੇ ਆਪਣੀ ਦੱਸੋ ਪੀੜ, ਜੋ ਪੀਆ ਪ੍ਰੀਤਮ ਹੋ ਕੇ ਵੇਖ ਵਖਾਈਆ। ਸਤਿਗੁਰ ਸ਼ਬਦ ਹੋ ਕੇ ਬੰਨ੍ਹੇ ਬੀੜ, ਬੇੜਾ ਆਪਣੇ ਕੰਧ ਉਠਾਈਆ। ਸਦੀ ਚੌਧਵੀਂ ਨੌਂ ਖੰਡ ਪ੍ਰਿਥਮੀ ਪੈਣੀ ਪੀੜ, ਅੱਗੇ ਹੋ ਨਾ ਕੋਇ ਬਚਾਈਆ। ਜਿਸ ਨੇ ਲੱਜਿਆ ਰੱਖੀ ਦਰੋਪਤੀ ਲਹਿਣ ਨਹੀਂ ਦਿਤੇ ਚੀਰ, ਚਿਰੀ ਵਿਛੁੰਨੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਪ੍ਰਭ ਵੇਖੋ ਇਕੋ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਜਿਸ ਦਾ ਰਾਮ ਅੱਲਾ ਵਾਹਿਗੁਰੂ ਓਮ ਤਤ ਸਤਿ ਗਾਉਂਦੇ ਗੀਤ, ਗੋਬਿੰਦ ਗੋਬਿੰਦ ਗੋਬਿੰਦ ਇਲਾਹੀਆ। ਸੋ ਸਚ ਦਾ ਮਾਲਕ ਬੈਠਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਿਸ ਦਾ ਖੇਲ ਸਦਾ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣੋ ਸਾਡਾ ਹੁਕਮ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਹੁਕਮ ਮੰਨਣਾ ਇਕ ਸ੍ਰੀ ਭਗਵਾਨ, ਜੋ ਭਗਵਨ ਧੁਰਦਰਗਾਹੀਆ। ਜਿਸ ਦਾ ਸਤਿ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਜਿਸ ਨੂੰ ਅਸਾਂ ਮੰਨਿਆ ਕਾਹਨ, ਸੋ ਲੱਖ ਚੁਰਾਸੀ ਗੋਪੀ ਲਏ ਹੰਢਾਈਆ। ਜਿਸ ਨੂੰ ਗਾਇਆ ਕਹਿ ਕੇ ਸੀਤਾ ਰਾਮ, ਸੁਰਤੀ ਸ਼ਬਦ ਸ਼ਬਦ ਸਮਝਾਈਆ। ਜਿਸ ਨੇ ਈਸਾ ਮੂਸਾ ਮੁਹੰਮਦ ਪੈਗ਼ਾਮ ਸੁਣਾਇਆ ਵਿਚ ਜਹਾਨ, ਅਲਿਫ਼ ਯੇ ਕੀਤੀ ਪੜ੍ਹਾਈਆ। ਕਲਮਾ ਦੱਸ ਕੇ ਅੰਜੀਲ ਕੁਰਾਨ, ਈਮਾਨ ਆਪਣਾ ਇਕ ਸਮਝਾਈਆ। ਨਾਨਕ ਗੋਬਿੰਦ ਕਰ ਪਰਧਾਨ, ਡੰਕਾ ਫ਼ਤਹਿ ਦਿਤਾ ਵਜਾਈਆ। ਸਦੀ ਚੌਧਵੀਂ ਮੇਟ ਕੇ ਸ਼ਰਅ ਸ਼ੈਤਾਨ, ਸ਼ਰੀਅਤ ਇਕੋ ਇਕ ਦਰਸਾਈਆ। ਜਿਸ ਦੀ ਲੱਖ ਚੁਰਾਸੀ ਮੰਨੇ ਆਣ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਓਸੇ ਦੇ ਬਾਲ ਅੰਝਾਣ, ਬਾਲੀ ਬੁਧ ਨਾ ਕੋਇ ਚਤੁਰਾਈਆ। ਨਾਮ ਕਲਮੇ ਦਿਤੇ ਵਿਚ ਜਹਾਨ, ਕਾਇਨਾਤ ਵਿਚ ਦੁਨੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਰਬਾਰੀ ਇਕ ਏਕੰਕਾਰੀ ਇਕ ਇਕੱਲਾ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਸੂਫ਼ੀ ਸੰਤ ਫ਼ਕੀਰੋ ਇਕੋ ਪਰਵਰਦਿਗਾਰ ਕਰ ਦਿਓ ਸੱਯਦਾ, ਸੀਸ ਜਗਦੀਸ ਝੁਕਾਈਆ। ਵੇਖੋ ਖੇਲ ਆਪਣੇ ਘਰ ਦਾ, ਘਰ ਘਰ ਵਿਚ ਹੋਏ ਰੁਸ਼ਨਾਈਆ। ਨਜ਼ਾਰਾ ਤਕੋ ਨਰਾਇਣ ਨਰ ਦਾ, ਜੋ ਨਾਰੀ ਨਰ ਰੂਪ ਦਰਸਾਈਆ। ਜਿਸ ਝਗੜਾ ਮੁਕਾਉਣਾ ਕਲਜੁਗ ਕਲ ਦਾ, ਕਾਲਖ ਟਿੱਕੇ ਦਏ ਧਵਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰਨਾ ਰਾਜੇ ਬਲ ਦਾ, ਜੋ ਬਾਵਨ ਆਇਆ ਦ੍ਰਿੜਾਈਆ।

❋

❋

ਤੇਰਾਂ ਸੌ ਸਤਾਸੀ ਰਿਸ਼ੀਆਂ ਧਾਮ ਦੱਸਿਆ ਨਿਹਚਲ ਅਟਲ ਦਾ, ਅਟਲ ਪਦਵੀ ਇਕ ਦਰਸਾਈਆ। ਅਠਾਸੀਵਾਂ ਰਿਸ਼ੀ ਹੁਕਮ ਨਾਲ ਸ਼ਬਦੀ ਧਾਰ ਰਲਦਾ, ਭੇਵ ਅਭੇਦ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਕਸ਼ਪ ਵਾਲੀ ਡਲ ਦਾ, ਪਰਦਾ ਪਰਦੇ ਵਿਚੋਂ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਜਨ ਭਗਤੋ ਮੰਨੋ ਏਕਾ ਗੁਰ, ਸਤਿਗੁਰ ਸ਼ਬਦ ਸ਼ਬਦ ਅਖਵਾਈਆ। ਜਿਸ ਦਾ ਲੇਖਾ ਹੋਵੇ ਧੁਰ, ਧੁਰ ਮਸਤਕ ਫੋਲ ਫੁਲਾਈਆ। ਸਤਿਨਾਮ ਵਜਾਏ ਸੁਰ, ਸੁਰਤੀ ਸ਼ਬਦ ਨਾਲ ਜੁੜਾਈਆ। ਸ਼ੌਹ ਦਰਿਆ ਜਾਏ ਕੋਇ ਨਾ ਰੁੜ੍ਹ, ਚੁਰਾਸੀ ਵਿਚੋਂ ਬਾਹਰ ਕਢਾਈਆ। ਜੋ ਜਾ ਕੇ ਆਇਆ ਮੁੜ, ਮੁੜ ਆਪਣਾ ਹੁਕਮ ਵਰਤਾਈਆ। ਉਸ ਦਾ ਮੰਤਰ ਨਾਮ ਕਲਮਾ ਜਾਣਾ ਫ਼ੁਰ, ਫ਼ੁਰਨੇ ਸਭ ਦੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤੋ ਉਠੋ ਵੇਖੋ ਮਾਰੋ ਝਾਕੀ, ਲੋਚਨ ਨੈਣ ਅੱਖ ਉਠਾਈਆ। ਪਤਿਪਰਿਮੇਸ਼ਵਰ ਤਕੋ ਕਮਲਾਪਾਤੀ, ਪਾਰਬ੍ਰਹਮ ਅਗੰਮ ਅਥਾਹੀਆ। ਜੀਵਣ ਜ਼ਿੰਦਗੀ ਬਦਲ ਦੇਵੇ ਹਯਾਤੀ, ਜਨਮ ਜਨਮ ਵਿਚੋਂ ਬਦਲਾਈਆ। ਮੰਜ਼ਲ ਚਾੜ੍ਹੇ ਧੁਰ ਦੀ ਘਾਟੀ, ਘਾਟਾ ਪਿਛਲਾ ਪੂਰਾ ਕਰਾਈਆ। ਆਤਮ ਪਰਮਾਤਮ ਬਣ ਕੇ ਸਾਥੀ, ਸਗਲਾ ਸੰਗ ਵਖਾਈਆ। ਸਦੀ ਚੌਧਵੀਂ ਸਾਰੇ ਮੰਨ ਲਉ ਆਖੀ, ਬਿਨਾ ਅੱਖਰਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਸੱਚਾ ਸੱਜਣ, ਸਤਿਗੁਰ ਇਕ ਅਖਵਾਈਆ। ਜੋ ਪਰਦੇ ਆਏ ਕੱਜਣ, ਓਢਣ ਸੀਸ ਨਾਮ ਟਿਕਾਈਆ। ਜਿਸ ਨੂੰ ਕਹਿੰਦੇ ਅਕਾਲ ਮੂਰਤ ਗੋਪਾਲ ਮਦਨ, ਮਧ ਸੂਦਨ ਨਾਮ ਧਰਾਈਆ। ਜਿਸ ਦੇ ਖੰਡ ਬ੍ਰਹਿਮੰਡ ਸੂਰੀਆ ਦੀਪਕ ਜਗਣ, ਕੋਟਨ ਕੋਟ ਕਰੇ ਰੁਸ਼ਨਾਈਆ। ਸੋ ਕਲਜੁਗ ਅੰਤਮ ਕਰੇ ਅਦਲ, ਇਨਸਾਫ਼ ਆਪਣੇ ਹੱਥ ਰਖਾਈਆ। ਕੂੜੀ ਕਿਰਿਆ ਸ਼ਰਅ ਕਰੇ ਕਤਲ, ਕਾਤਲ ਮਕਤੂਲ ਆਪਣਾ ਹੁਕਮ ਵਰਤਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਚ ਦਵਾਰੇ ਬਣਾ ਕੇ ਰਤਨ, ਅਮੋਲਕ ਆਪਣੀ ਝੋਲੀ ਪਾਈਆ। ਪ੍ਰਭ ਮਿਲਣ ਦਾ ਮਾਣਸ ਦੇਹੀ ਯਤਨ, ਯਥਾਰਥ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੀ ਇਕ ਅਰਜ਼ੋਈ, ਬੇਨੰਤੀ ਇਕ ਸੁਣਾਈਆ। ਪ੍ਰਭ ਬਿਨ ਅਵਰ ਨਾ ਕੋਈ, ਸਚ ਸਚ ਸੁਣਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਰੋਈ, ਬਿਨ ਨੈਣਾਂ ਨੀਰ ਵਹਾਈਆ। ਸੋਈ ਸੁਰਤ ਨਾ ਉਠਾਏ ਕੋਈ, ਆਲਸ ਨਿੰਦਰਾ ਦਏ ਮਿਟਾਈਆ। ਮੁਹੱਬਤ ਵਿਚ ਨਾ ਜਾਏ ਮੋਹੀ, ਪਿਆਰ ਪਿਆਰ ਵਿਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਦਾ ਮੇਲਾ ਆਪ ਕਰਾਈਆ। ਗੁਰ ਅਵਤਾਰ ਪੈਗ਼ਬਰ ਕਹਿਣ ਹਰਿ ਪਾਇਆ ਕੰਤ ਸੁਹਾਗੀ, ਸਹਿਜ ਸੁਹੇਲਾ ਮੀਤ ਦੂਹਲਾ। ਜਿਸ ਅੰਤਰ ਦਿਤਾ ਇਕ ਵੈਰਾਗੀ, ਬਣ ਸਾਹਿਬ ਕੰਤ ਕੰਤੂਹਲਾ। ਹਉਮੇ ਹੰਗਤਾ ਸਾਰੀ ਭਾਗੀ, ਦੀਨ ਮਜ਼੍ਹਬ ਦਾ ਝਗੜਾ ਭੂਲਾ। ਇਕੋ ਨਾਮ ਕਲਮਾ ਰਹੇ ਅਰਾਧੀ, ਲਹਿਣਾ ਦਰਗਹ ਸਚ ਵਸੂਲਾ। ਜਿਸ ਖੇਲ ਕਰਿਆ ਆਦੀ, ਸੋ ਜੁਗਾਦੀ ਕਦੇ ਨਾ ਭੂਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਹੁਕਮ ਮਾਕੂਲਾ। ਅਵਤਾਰ ਪੈਗ਼ੰਬਰ ਗੁਰ ਵਿਲਜ਼ਤੇ ਵਜ਼ੀਅ

❋

❋

ਜ਼ਲਮੀਨੋ ਜ਼ਗਾਹ ਅਰਸ਼ੇ ਨਜ਼ਾਅ, ਖ਼ਾਕੇ ਗਖੋਸ਼, ਕਲਮੇ ਨਜ਼ੀ, ਤਜ਼ੀਨੇ ਨਵਿਤ ਕਸ਼ੇ ਨਜ਼ਾਅ ਮੁਹੱਬਤੇ ਨਵੂਅ ਰਸੂਲੇ ਅਜ਼ਾਅ, ਕਨਿਸਤੇ ਵਨੂਅ ਦਸਤੇ ਦੁਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਚੁਕਾਈਆ। ਪਰਦਾ ਚੁੱਕੇ ਸਚ ਮਹਿਬੂਬ, ਮੁਹੱਬਤ ਵਿਚ ਵਡਿਆਈਆ। ਜਿਸ ਦਾ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਧੁਰਦਰਗਾਹੀਆ। ਜੋ ਸਭ ਨੂੰ ਕਰੇ ਨੇਸਤੋ ਨਾਬੂਦ, ਆਲਮੇ ਜਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲਹਿਣਾ ਦਏ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਇਹ ਧਰਨੀ ਧਰਤ ਧਰਤ ਵਡ ਭਾਗ, ਸਚ ਮਿਲੀ ਵਡਿਆਈਆ। ਜਿਥੇ ਭਗਤ ਭਗਤ ਚਰਾਗ਼, ਭਗਵਨ ਨੂਰ ਨੂਰ ਰੁਸ਼ਨਾਈਆ। ਸੰਤ ਸੰਤ ਸਮਾਜ, ਸਮਿਗਰੀ ਸਚ ਵਰਤਾਈਆ। ਹੰਸ ਹੰਸ ਕਾਗ, ਗੁਰਮੁਖ ਗੁਰ ਗੁਰ ਗਾਈਆ। ਬਿਰਹੋ ਬਿਰਹੋ ਵੈਰਾਗ, ਪੰਚਮ ਪੰਧ ਮੁਕਾਈਆ। ਸੋਈ ਸੁਰਤੀ ਗਈ ਜਾਗ, ਆਲਸ ਨਿੰਦਰਾ ਰਹੀ ਨਾ ਰਾਈਆ। ਆਸਾ ਮਨਸਾ ਪੂਰੀ ਹੋਈ ਤਾਂਘ, ਅਨਦ੍ਰਿਸ਼ਟ ਦ੍ਰਿਸ਼ਟੀ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਏਥੇ ਸਪਤ ਰਿਸ਼ੀ ਕਟ ਕੇ ਗਏ ਰਾਤ, ਆਪਣੀ ਖ਼ੁਸ਼ੀ ਬਣਾਈਆ। ਭਾਰਦਵਾਜ਼ ਨੇ ਰੱਖੀ ਆਸ, ਅਤਰੀ ਨਾਲ ਸੁਹਾਈਆ। ਉਠ ਵੇਖ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਧਿਆਨ ਲਗਾਈਆ। ਕਲਜੁਗ ਅੰਤਮ ਮਾਰ ਝਾਤ, ਝਾਤੀ ਆਪਣੀ ਇਕ ਸਮਝਾਈਆ। ਜਿਸ ਵੇਲੇ ਚੇਲਾ ਗੁਰੂ ਇਕ ਦੂਜੇ ਦੀ ਪੁਛੇ ਕੋਇ ਨਾ ਬਾਤ, ਵਾਤਾਵਰਨ ਬਦਲੇ ਲੋਕਾਈਆ। ਸਚ ਧਰਮ ਦੀ ਕਰੇ ਕੋਇ ਨਾ ਬਾਤ, ਬਾਤਨ ਪੜਦਾ ਨਾ ਕੋਇ ਖੁਲ੍ਹਾਈਆ। ਮੇਰਾ ਪੂਰਾ ਹੋਣਾ ਵਾਕ, ਵਾਕਿਆ ਦਏ ਸੁਣਾਈਆ। ਏਥੇ ਖੇਲ ਹੋਣਾ ਇਤਫ਼ਾਕ, ਇਤਫ਼ਾਕੀਆ ਆਏ ਬੇਪਰਵਾਹੀਆ। ਜਿਸ ਨੇ ਪਰਗਟ ਪਰਸਿੱਧ ਕਰਨੀ ਬ੍ਰਾਹਮਣ ਜ਼ਾਤ, ਬ੍ਰਹਮ ਆਪਣਾ ਪੜਦਾ ਲਾਹੀਆ। ਸ਼ਬਦ ਸੰਦੇਸ਼ਾ ਦੇ ਕੇ ਆਏ ਸਾਚ, ਸਚ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਖੁਲ੍ਹਾਈਆ। ਭਾਰਦਵਾਜ ਕਹੇ ਇਹ ਮੇਰੀ ਧਰਮ ਨਿਸ਼ਾਨੀ, ਨਿਸ਼ਾਨਾ ਇਕ ਵਖਾਈਆ। ਖੇਲ ਕਰੇ ਸ਼ਹਿਨਸ਼ਾਹ ਸੁਲਤਾਨੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਵੇਲੇ ਸ੍ਰਿਸ਼ਟੀ ਜੁਗ ਚੌਕੜੀ ਦਿਸੀ ਫ਼ਾਨੀ, ਫ਼ਨਾਹ ਫਿਲਾ ਵੇਖੇ ਧੁਰਦਰਗਾਹੀਆ। ਸੋ ਪੁਰਖ ਨਿਰੰਜਣ ਨਿਰਗੁਣ ਧਾਰ ਖਾਏ ਪ੍ਰੇਮ ਰਸ ਮਹਿਮਾਨੀ, ਵਸਤ ਅਮੋਲਕ ਆਪਣੀ ਆਪ ਵਰਤਾਈਆ। ਉੱਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਹੋਏ ਵੈਰਾਨੀ, ਵੈਰੀ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸਮਝਾਈਆ। ਭਾਰਦਵਾਜ ਕਿਹਾ ਇਹ ਧਰਤੀ ਸੋਹਣੀ ਕਛਪ ਦੀ ਕਸ਼ਮੀਰ, ਕਛ ਮਛ ਦੇਣ ਗਵਾਹੀਆ। ਜਿਥੇ ਆਵੇ ਪੀਰਨ ਪੀਰ, ਪੈਗ਼ੰਬਰ ਨੂਰ ਇਲਾਹੀਆ। ਜਿਸ ਨੇ ਖੇਲ ਕਰਨਾ ਅਖ਼ੀਰ, ਆਖ਼ਰ ਕੁਦਰਤ ਕਾਦਰ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਮੁੰਦ ਸਾਗਰ ਵਿਰੋਲੇ ਨੀਰ, ਧਰਨੀ ਧਰਤ ਧਵਲ ਪਰਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਭਾਰਦਵਾਜ ਕਹੇ ਧਰਨੀ ਧਰਤ ਧਵਲ ਸੁਹਾਉਣਾ, ਸੋਹਣੀ ਰੁਤ ਵਡਿਆਈਆ। ਜੋਤੀ ਜਾਤੇ ਖੇਲ ਖਿਲਾਉਣਾ, ਖ਼ਾਲਕ ਖ਼ਲਕ ਸਮਝ ਕੋਇ ਨਾ ਪਾਈਆ। ਭਗਤ ਭਗਵੰਤ ਆਪ ਉਠਾਉਣਾ, ਭਗਵਨ ਆਪਣਾ

❋

❋

ਪੜਦਾ ਲਾਹੀਆ। ਸ਼ਬਦੀ ਨਾਦ ਧੁਨ ਸੁਨਾਉਣਾ, ਬਿਨ ਕੰਨਾਂ ਕਰ ਸ਼ਨਵਾਈਆ। ਪ੍ਰੇਮ ਪਿਆਲਾ ਰਸ ਪਿਆਉਣਾ, ਅੰਮਿਉਂ ਰਸ ਚਖਾਈਆ। ਮਾਣਕ ਮੋਤੀ ਗੁਰਮੁਖ ਆਪ ਬਣਾਉਣਾ, ਸੋਹੰ ਹੰਸਾ ਚੋਗ ਚੁਗਾਈਆ। ਪਿਛਲਾ ਲੇਖ ਪੂਰ ਕਰਾਉਣਾ, ਅੱਗੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਵਖਾਈਆ। ਭਾਰਦਵਾਜ ਕਹੇ ਅਤਰੀ ਬ੍ਰਾਹਮਣ ਹੋਣਾ ਬ੍ਰਹਮ, ਪਾਰਬ੍ਰਹਮ ਦਇਆ ਕਮਾਈਆ। ਜਿਥੇ ਉਪਜਾਉਣਾ ਸਾਚਾ ਧਰਮ, ਧਰਮ ਦਵਾਰਾ ਇਕ ਸਮਝਾਈਆ। ਉਸ ਦਾ ਪਿਛਲੇ ਜਨਮ ਦਾ ਹੋਣਾ ਕਰਮ, ਰਾਜਾ ਬਲ ਦਏ ਗਵਾਹੀਆ। ਲੇਖਾ ਲਹਿਣਾ ਪੂਰਾ ਕਰਨਾ ਪ੍ਰਣ, ਪ੍ਰਾਣਪਤ ਦਏ ਸਮਝਾਈਆ। ਸਹਾਰਾ ਦੇ ਕੇ ਇਕੋ ਚਰਨ, ਚਰਨੋਦਕ ਇਕ ਪਿਆਈਆ। ਝਗੜਾ ਮੇਟ ਕੇ ਮਰਨ ਡਰਨ, ਚੁਰਾਸੀ ਵਿਚੋਂ ਬਾਹਰ ਕਢਾਈਆ। ਏਥੇ ਉਸ ਵੇਲੇ ਇਕੋ ਢੋਲਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਭਾਰਦਵਾਜ ਕਿਹਾ ਸੁਣ ਰਿਖੀ, ਰੇਖਾ ਦਿਆਂ ਜਣਾਈਆ। ਜਿਸ ਵੇਲੇ ਸਚ ਧਰਮ ਦੀ ਰਹੇ ਕੋਇ ਨਾ ਸਿੱਖੀ, ਸਿਖਿਆ ਜਗਤ ਸਰਬ ਤਜਾਈਆ। ਉਸ ਵੇਲੇ ਸ਼ਹਿਨਸ਼ਾਹੀ ਸੰਮਤ ਛੇ ਤੇਰੇ ਧਰਮ ਦੀ ਹੋਣੀ ਮਿਤੀ, ਮਿੱਤਰ ਪਿਆਰਾ ਵੇਖ ਵਖਾਈਆ। ਪਿਛਲੀ ਕਥਾ ਕਹਾਣੀ ਜਾਣੀ ਲਿਖੀ, ਪੂਰਬ ਲੇਖਾ ਦਏ ਦ੍ਰਿੜਾਈਆ। ਜਿਥੇ ਸਤਿਗੁਰ ਪਰਮਾਤਮ ਆਤਮ ਮਿਲ ਕੇ ਪੈਣੀ ਇੱਕੀ, ਸਰਗੁਣ ਨਿਰਗੁਣ ਜੋੜ ਜੁੜਾਈਆ। ਉਸ ਵੇਲੇ ਕਢ ਕੇ ਵੇਖੀਂ ਬਿਨਾ ਅੱਖਰਾਂ ਵਾਲੀ ਚਿੱਠੀ, ਜਿਥੇ ਹਰਫ਼ ਹਰੂਫ਼ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਲੇਖਾ ਦਏ ਜਣਾਈਆ। ਅਤਰੀ ਕਹੇ ਮੈਂ ਚਿੱਠੀ ਅੱਜ ਵਾਚੀ, ਵਾਚਕ ਹੋ ਕੇ ਧਿਆਨ ਲਗਾਈਆ। ਨਿਗਾਹ ਮਾਰੀ ਤਕਿਆ ਖੇਲ ਤਮਾਸ਼ੀ, ਤਮਾਸ਼ਾ ਬੇਪਰਵਾਹੀਆ। ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਬਿਨ ਚੰਦ ਸੂਰੀਆ ਕਰੇ ਰੁਸ਼ਨਾਈਆ। ਮੈਂ ਹੋਰ ਮਾਰੀ ਝਾਤੀ, ਨਿਗਹ ਨਿਗਹ ਵਿਚੋਂ ਬਦਲਾਈਆ। ਤਨ ਤੱਕਿਆ ਵਜੂਦ ਖ਼ਾਕੀ, ਤਤਵ ਤਤ ਸੋਭਾ ਪਾਈਆ। ਜਿਸ ਦਾ ਮੇਲਾ ਪਰਮਾਤਮ ਆਤਮ ਬਣਿਆ ਸਾਥੀ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਅਤਰੀ ਕਹੇ ਜਿਸ ਵੇਲੇ ਮੈਂ ਅੱਖਰ ਇਕ ਪੜ੍ਹਿਆ, ਬਿਨ ਅੱਖਾਂ ਅੱਖ ਉਠਾਈਆ। ਮੰਜ਼ਲ ਉਸ ਅਗੰਮੀ ਚੜ੍ਹਿਆ, ਜਿਥੇ ਮੇਲਾ ਸਾਹਿਬ ਸਵਾਮੀ ਧੁਰਦਰਗਾਹੀਆ। ਮੈਂ ਭੈ ਵਿਚ ਭਉ ਵਿਚ ਡਰਿਆ, ਨਿਉਂ ਕੇ ਸੀਸ ਨਿਵਾਈਆ। ਔਹ ਵੇਖ ਜਿਥੇ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਭਗਤ ਸੁਹੇਲੇ ਰਿਹਾ ਵਰਿਆ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੂਰਬ ਲਹਿਣਾ ਦੇਣਾ ਚੁਕਾਈਆ। ਅਤਰੀ ਕਹੇ ਜਾਂ ਮੈਂ ਖੋਲ੍ਹ ਕੇ ਵੇਖਿਆ ਅੱਖ, ਅੱਖ ਉਠਾਈਆ। ਜੇਹੜਾ ਭਗਤਾਂ ਤੋਂ ਕਦੇ ਨਾ ਹੋਇਆ ਵੱਖ, ਵੱਖਰਾ ਗ੍ਰਹਿ ਨਾ ਕੋਇ ਵਸਾਈਆ। ਜੁਗ ਚੌਕੜੀ ਪੈਜ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਖੇਲ ਕਰੇ ਸਚ, ਸਚ ਦਾ ਮਾਲਕ ਫੇਰਾ ਪਾਈਆ। ਅਤਰੀ ਕਿਹਾ ਭਗਤਾਂ ਦੇ ਲੂੰ ਲੂੰ ਅੰਦਰ ਰਿਹਾ ਰਚ, ਸਾਢੇ ਤਿੰਨ ਕਰੋੜ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਫੇਰਾ ਪਾਈਆ। ਅਤਰੀ ਕਹੇ ਮੈਂ ਭਗਤ ਸੁਹੇਲਾ ਤਕਿਆ ਨਾਮ ਲੀਲਾ ਵੰਤੀ, ਵਤਨ ਆਪਣੇ

❋

❋

ਸੋਭਾ ਪਾਈਆ। ਜਿਸ ਦੇ ਅੰਦਰ ਇਕੋ ਰੰਗ ਬਸੰਤੀ, ਬਸੰਤ ਰੁਤ ਮਿਲੇ ਵਡਿਆਈਆ। ਗੜ੍ਹ ਰਿਹਾ ਨਾ ਹਉਮੇ ਹੰਗਤੀ, ਹੰ ਬ੍ਰਹਮ ਪੜਦਾ ਦਿਤਾ ਚੁਕਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹ ਕੇ ਪੰਗਤੀ, ਪੰਜਾਂ ਦਾ ਲੇਖਾ ਦਿਤਾ ਮੁਕਾਈਆ। ਸਤਿ ਧਰਮ ਦੀ ਮਿਲ ਕੇ ਸੰਗਤੀ, ਸਗਲਾ ਸੰਗ ਬਣਾਈਆ। ਜਿਥੇ ਮੇਲ ਮਿਲਾਵਾ ਜੋਤ ਅੰਤੀ, ਅੰਤ ਕੰਤ ਭਗਵੰਤ ਆਪਣੇ ਵਿਚ ਮਿਲਾਈਆ। ਆਸ਼ਾ ਰਹੇ ਨਾ ਫੇਰ ਤਨ ਦੀ, ਚੁਰਾਸੀ ਵਿਚੋਂ ਚਾਰੇ ਕੰਨੀਆਂ ਲਈਆਂ ਛੁਡਾਈਆ। ਮੁਖੋਂ ਆਵਾਜ਼ ਨਿਕਲੇ ਧੰਨ ਧੰਨ ਦੀ, ਧੰਨ ਤੇਰੀ ਬੇਪਰਵਾਹੀਆ। ਖੇਲ ਮੁਕ ਜਾਏ ਸੰਸਾਰ ਵਾਲੇ ਗ਼ਮ ਦੀ, ਚਿੰਤਾ ਚਿਖਾ ਨਾ ਕੋਇ ਜਲਾਈਆ। ਇਕੋ ਆਸ਼ਾ ਹੋਵੇ ਉਸ ਰਾਮ ਦੀ, ਜੋ ਰਾਮ ਰਮਿਆ ਹਰ ਘਟ ਥਾਈਂਆ। ਇਕੋ ਤਾਂਘ ਹੋਵੇ ਉਸ ਭਗਵਾਨ ਦੀ, ਜੋ ਭਗਵਨ ਭਗਤਾਂ ਲਏ ਮਿਲਾਈਆ। ਇਕੋ ਤਮਾਂ ਲਏ ਉਸ ਭਗਵਾਨ ਦੀ, ਜੋ ਮਿਹਰਵਾਨ ਹੋ ਕੇ ਬੰਸ ਸਰਬੰਸ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਭਗਤਾਂ ਦੇਣਾ ਮਾਣ, ਅਭਿਮਾਣ ਦੇਣਾ ਮਿਟਾਈਆ। ਆਪਣਾ ਬਖ਼ਸ਼ ਕੇ ਤਾਣ, ਨਿਤਾਣਿਆਂ ਹੋਣਾ ਸਹਾਈਆ। ਅੰਮ੍ਰਿਤ ਰਸ ਦੇ ਕੇ ਪੀਣ ਖਾਣ, ਨਿਝਰ ਝਿਰਨਾ ਬੂੰਦ ਸਵਾਂਤ ਦੇਣਾ ਚੁਆਈਆ। ਜੋਤੀ ਨੂਰ ਦੱਸ ਮਹਾਨ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਇਕੋ ਦੀਆ ਬਾਤੀ ਕਮਲਾਪਾਤੀ ਤੇਰਾ ਨਜ਼ਰੀ ਆਵੇ ਵਿਚ ਦੋ ਜਹਾਨ, ਦੂਜਾ ਨਜ਼ਰ ਕੋਇ ਨਾ ਆਈਆ। ਧੰਨ ਭਾਗ ਜੇ ਕਿਰਪਾ ਕੀਤੀ ਆਣ, ਆਣ ਆਪਣੀ ਇਕ ਸਮਝਾਈਆ। ਏਥੇ ਓਥੇ ਨਿਰਗੁਣ ਸਰਗੁਣ ਕਰੀਂ ਧਿਆਨ, ਧਿਆਨ ਧਿਆਨ ਵਿਚੋਂ ਪਰਗਟਾਈਆ। ਸਾਡਾ ਲੇਖਾ ਕਰੀਂ ਪਰਵਾਨ, (ਪਰਵਾਨੇ) ਆਪਣੇ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਘਰ ਇਕ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਹੋਣਾ ਆਪ ਸਹਾਇਕ, ਸਗਲਾ ਸੰਗ ਨਿਭਾਈਆ। ਤੂੰ ਸਵਾਮੀ ਆਦਿ ਨਾਇਕ, ਨਰਾਇਣ ਤੇਰੀ ਵਡਿਆਈਆ। ਤੇਰਾ ਕਲਮਾ ਹੱਕ ਹਮਾਇਤ, ਹਮ ਸਾਜਣ ਲੈਣਾ ਬਣਾਈਆ। ਸਾਚਾ ਸਚ ਕਰ ਅਨਾਇਤ, ਬਖ਼ਸ਼ਿਸ਼ ਕਰ ਧੁਰਦਰਗਾਹੀਆ। ਕੋਝੇ ਕਮਲੇ ਬਣਾ ਲਾਇਕ, ਮੂਰਖ ਮੁਗਧ ਅੰਗ ਲਗਾਈਆ। ਭਾਰਦਵਾਜ ਅਤਰੀ ਦਾ ਪੂਰਾ ਕੀਤਾ ਆਯਤ, ਕੌਲ ਇਕਰਾਰ ਪੂਰ ਕਰਾਈਆ। ਤੇਰਾ ਹੁਕਮ ਮੰਨੀਏ ਜਾਇਜ਼, ਨਾਜਾਇਜ਼ ਕਾਰ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਚ ਨਾਮ ਨਾਮ ਵਰਤਾਈਆ। ਪੁਰਖ ਅਕਾਲ ਕਹੇ ਮੇਰਾ ਜੁਗ ਜੁਗ ਖੇਲ ਅਵੱਲਾ, ਸਮਝ ਕੋਇ ਨਾ ਪਾਈਆ। ਵੇਸ ਅਨੇਕ ਕਰਾਂ ਜੋਤੀ ਧਾਰ ਇਕੱਲਾ, ਕਲ ਆਪਣੀ ਆਪ ਵਰਤਾਈਆ। ਕਲਜੁਗ ਅੰਤ ਸ਼ਬਦੀ ਧਾਰ ਰਲਾ, ਤਨ ਵਜੂਦ ਰੂਪ ਨਾ ਕੋਇ ਦਰਸਾਈਆ। ਦੋ ਜਹਾਨਾਂ ਖੇਲ ਖੇਲਾਂ ਘੜੀ ਪਲਾ, ਪਲ ਪਲ ਆਪਣਾ ਹੁਕਮ ਵਰਤਾਈਆ। ਜਿਸ ਨੇ ਐੜੇ ਤੋਂ ਅੱਖਰ ਸਿਫ਼ਤ ਵਿਚ ਬਣਾਇਆ ਅੱਲਾ, ਆਲਮੀਨ ਆਪਣੀ ਕੀਤੀ ਵਡਿਆਈਆ। ਘਰ ਵਖਾਵੇ ਨਿਹਚਲ ਧਾਮ ਅਟੱਲਾ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ੍ਰਿਸ਼ਟੀ ਨਾਲ ਕਰ ਕੇ ਵਲ ਛਲਾ, ਦ੍ਰਿਸ਼ਟੀ ਵਿਚੋਂ ਦਰ ਤੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਪੁਰਖ ਅਕਾਲ ਕਹੇ ਭਿੰਨੜੀ ਰੈਨੜੀਏ ਉਠ ਵੇਖ ਖੇਲ ਅਪਾਰਾ, ਅਪਰੰਪਰ ਰਿਹਾ ਜਣਾਈਆ। ਕਲਜੁਗ

❋

❋

ਜੀਵ ਸੁੱਤਾ ਵਿਚ ਸੰਸਾਰਾ, ਨੇਤਰ ਲੋਚਨ ਨੈਣ ਨਾ ਕੋਇ ਉਠਾਈਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਗੋਬਿੰਦ ਦੇ ਕੇ ਗਿਆ ਇਸ਼ਾਰਾ, ਸੰਬਲ ਵਸੇ ਧੁਰਦਰਗਾਹੀਆ। ਤਿਸ ਗ੍ਰਹਿ ਮੰਦਰ ਨਿਰਗੁਣ ਦੀਆ ਬਾਤੀ ਕਮਲਾਪਾਤੀ ਇਕੋ ਇਕ ਦਸਾਏ ਚਮਤਕਾਰਾ, ਚਮਕ ਚਮਕ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਿੰਨੜੀ ਰੈਣ ਕਹੇ ਮੈਂ ਨਿਉਂ ਨਿਉਂ ਲਾਗਾਂ ਪਾਉਂ, ਚਰਨ ਕਵਲ ਸਰਨਾਈਆ। ਮੇਰੇ ਅੰਤਰ ਆਇਆ ਚਾਉ, ਵੱਜੀ ਸਚ ਵਧਾਈਆ। ਜਨ ਭਗਤੋ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਓ, ਆਦਿ ਅੰਤ ਦਾ ਗੀਤ ਪ੍ਰਭ ਇਕੋ ਗਿਆ ਸਮਝਾਈਆ। ਇਹੋ ਗੋਬਿੰਦ ਲਾ ਕੇ ਗਿਆ ਦਾਓ, ਦਸ ਦਸਮੇਸ ਆਪਣਾ ਹੁਕਮ ਸਮਝਾਈਆ। ਗੁਰਮੁਖਾਂ ਕਹਿ ਕੇ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਸੋ ਕਲਜੁਗ ਅੰਤਮ ਖੇਵਟ ਖੇਟਾ ਬਣੇ ਮਲਾਹੋ, ਬੇੜਾ ਕਲਜੁਗ ਅੰਤਮ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੀ ਅੰਤ ਅਰਦਾਸ, ਬੇਨੰਤੀ ਇਕ ਸੁਣਾਈਆ। ਪ੍ਰਭੂ ਸਦ ਵਸੀਂ ਭਗਤਾਂ ਪਾਸ, ਭਗਵਨ ਆਪਣੀ ਗੋਦ ਟਿਕਾਈਆ। ਗੁਰਮੁਖ ਕਦੇ ਨਾ ਹੋਵੇ ਉਦਾਸ, ਗੁਰਸਿਖ ਲੈਣਾ ਤਰਾਈਆ। ਸੂਫ਼ੀ ਤੇਰੀ ਸ਼ਾਖ਼, ਸ਼ਨਾਖ਼ਤ ਆਪਣੀ ਦੇਣੀ ਸਮਝਾਈਆ। ਅੰਮ੍ਰਿਤ ਪਿਆ ਕੇ ਆਬੇਹਯਾਤ, ਜ਼ਿੰਦਗੀ ਜ਼ਿੰਦਗੀ ਵਿਚੋਂ ਪਰਗਟਾਈਆ। ਨਾਮ ਧੁਨ ਵਜਾ ਕੇ ਨਾਦ, ਅਗੰਮੀ ਰਾਗ ਸੁਣਾਈਆ। ਸੀਤਾ ਕਟੇ ਨਾ ਕੋਇ ਬਨਵਾਸ, ਰਾਮ ਰਾਮਾ ਜੋੜ ਜੁੜਾਈਆ। ਪੈਗ਼ੰਬਰ ਜਿਸ ਦੀ ਕਰਕੇ ਗਏ ਵਜ਼ਾਹਤ, ਸਿਫ਼ਤਾਂ ਵਿਚ ਸਾਲਾਹੀਆ। ਤੂੰ ਮਾਲਕ ਇਕੋ ਵਾਹਿਦ, ਵਾਹਵਾ ਤੇਰੀ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਪੁਰਖ ਅਕਾਲ ਕਿਹਾ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਖੇਲ ਖਿਲਾਵਾਂਗਾ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ, ਨੂਰ ਨੁਰਾਨਾ ਨੂਰ ਪਰਗਟਾਵਾਂਗਾ। ਸਚ ਨਿਵਾਸੀ ਪੁਰਖ ਅਬਿਨਾਸ਼ੀ ਦੋ ਜਹਾਨਾਂ ਦਾਤਾ ਹੋ ਕੇ, ਨਾਮ ਨਿਧਾਨਾ ਇਕ ਵਰਤਾਵਾਂਗਾ। ਪਾਰਬ੍ਰਹਮ ਬ੍ਰਹਮ ਨਾਲ ਛੋਹ ਕੇ, ਈਸ਼ ਜੀਵ ਦਾ ਰੰਗ ਰੰਗਾਵਾਂਗਾ। ਦਸਮ ਦਵਾਰੀ ਵਿਚੋਂ ਖਲੋ ਕੇ, ਨੂਰੀ ਜੋਤ ਜੋਤ ਰੁਸ਼ਨਾਵਾਂਗਾ। ਹਉਮੇ ਹੰਗਤਾ ਸਾਰੀ ਖੋਹ ਕੇ, ਸਚ ਸੁੱਚ ਇਕ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਵਾਂਗਾ। ਦੀਨ ਮਜ਼੍ਹਬ ਦਾ ਪੰਧ ਮੁਕਾਵਾਂਗਾ। ਅੰਧ ਅੰਧੇਰ ਕੂੜ ਮਿਟਾਵਾਂਗਾ। ਸ਼ਬਦ ਗੁਰੂ ਸ਼ੇਰ ਬੁਕਾਵਾਂਗਾ। ਭੈ ਭਉ ਸਰਬ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਖੁਲ੍ਹਾਵਾਂਗਾ। ਸਚ ਦਵਾਰ ਇਕ ਖੁਲ੍ਹਾਏਗਾ। ਦੀਨ ਦਿਆਲ ਦਇਆ ਕਮਾਏਗਾ। ਈਸ਼ ਜੀਵ ਭਰਮ ਮਿਟਾਏਗਾ। ਅੰਮ੍ਰਿਤ ਰਸ ਜਲ ਪਿਆਏਗਾ। ਤੂੰ ਮੇਰਾ ਮੈਂ ਤੇਰਾ ਮਾਰਗ ਦੱਸ, ਮਾਨਵ ਜ਼ਾਤੀ ਇਕੋ ਰਾਹ ਵਖਾਏਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਪਿਛਲਾ ਮੁੱਕਿਆ ਨੱਸ ਨੱਸ, ਸਤਿਜੁਗ ਆਪਣਾ ਰਾਹ ਤਕਾਏਗਾ। ਜਨ ਜਗਤ ਸੁਹੇਲਾ ਪ੍ਰਭ ਦਵਾਰੇ ਜਾਏ ਵਸ, ਵਾਸਤਾ ਆਪਣੇ ਨਾਲ ਰਖਾਏਗਾ। ਜਨ ਭਗਤਾਂ ਲੇਖੇ ਲਾ ਕੇ ਅੱਜ ਦੀ ਰਾਤ, ਰੁਤੜੀ ਧਰਮ ਧਾਰ ਮਹਿਕਾਏਗਾ। ਫੇਰ ਜਨਮ ਲੈਣਾ ਪਏ ਨਾ ਵਤ, ਬੇਵਤਨਾਂ ਆਪਣੇ ਵਤਨ ਪਹੁੰਚਾਏਗਾ। ਜੋਤੀ ਧਾਰ ਮੇਲਾ ਕਰਕੇ ਸਤਿ, ਸਤਿ ਸਤਿ ਵਿਚ ਮਿਲਾਏਗਾ। ਪ੍ਰਭ ਦਾ ਨਾਮ ਇਹੋ ਬ੍ਰਹਮ ਮਤ, ਬ੍ਰਹਮ ਵਿਦਿਆ

❋

❋

ਇਕ ਪੜ੍ਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਝਰ ਧਾਰ ਦੇ ਕੇ ਰਸ, ਰਸਤਾ ਆਪਣਾ ਆਪ ਖੁਲ੍ਹਾਏਗਾ।

੩੦ ਹਾੜ ਸ਼ਹਿਨਸ਼ਾਹੀ ਸੰਮਤ ੬ ਲੈਫ਼ਟੀਨੈਂਟ ਚੇਲਾ ਸਿੰਘ ਦੇ ਗ੍ਰਹਿ ਜੰਮੂ

ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰ ਤਕੋ ਜ਼ਿਮੀਂ ਅਸਮਾਨ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਪਰਦਾ ਖੋਲ੍ਹ ਕੇ ਵੇਖੋ ਦੋ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਜਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਧਰੋ ਧਿਆਨ, ਅੰਤਰ ਅੰਤਸ਼ਕਰਨ ਖੋਜ ਖੁਜਾਈਆ। ਮੁਰੀਦ ਸ਼ਿਸ਼ ਤਕੋ ਹੋ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਅੱਖ ਖੁਲ੍ਹਾਈਆ। ਕਵਣ ਸਾਚਾ ਕਲਮਾ ਨਾਮ ਗਾਏ ਗਾਣ, ਹਿਰਦੇ ਹਰਿ ਕੌਣ ਵਸਾਈਆ। ਕਵਣ ਅੰਮ੍ਰਿਤ ਰਸ ਪੀਏ ਖਾਣ, ਕਵਣ ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਕਵਣ ਵੇਖੇ ਧਰਮ ਨਿਸ਼ਾਨ, ਨਿਸ਼ਾਨਾ ਦੀਨ ਮਜ਼੍ਹਬ ਬਦਲਾਈਆ। ਕਵਣ ਜਾਣੇ ਧੁਰ ਦਾ ਕਾਹਨ, ਜੋ ਲੱਖ ਚੁਰਾਸੀ ਗੋਪੀ ਆਤਮ ਰਿਹਾ ਹੰਢਾਈਆ। ਕਵਣ ਲੱਭੇ ਅਗੰਮਾ ਰਾਮ, ਜੋ ਸੀਤਾ ਸੁਰਤ ਸਰਬ ਪਰਨਾਈਆ। ਕੌਣ ਪੜ੍ਹ ਕੇ ਕਲਮਾ ਕਲਾਮ, ਕਾਇਨਾਤ ਵਿਚੋਂ ਪਲੂ ਰਿਹਾ ਛੁਡਾਈਆ। ਕਵਣ ਗਾ ਕੇ ਸਤਿਨਾਮ, ਸਤਿ ਸਤਿ ਵਿਚ ਸਮਾਈਆ। ਕਵਣ ਪੀ ਕੇ ਵਾਹਿਗੁਰੂ ਜਾਮ, ਅੰਮ੍ਰਿਤ ਗੋਬਿੰਦ ਰਸ ਚਖਾਈਆ। ਸੁਣੋ ਸੰਦੇਸ਼ਾ ਇਕ ਫ਼ਰਮਾਨ, ਫਰਮਾਂਬਰਦਾਰੋ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰੋ ਤਕੋ ਦੀਨ ਮਜ਼੍ਹਬ ਜਗਤ ਜ਼ਾਤੀ, ਜੁਗਤੀ ਨਾਲ ਦਿਉ ਦ੍ਰਿੜਾਈਆ। ਕਿਉਂ ਨਹੀਂ ਮਿਲਦਾ ਕਿਸੇ ਨੂੰ ਅੰਮ੍ਰਿਤ ਬੂੰਦ ਸਵਾਂਤੀ, ਨਿਝਰ ਝਿਰਨਾ ਅੰਮਿਉਂ ਰਸ ਨਾ ਕੋਇ ਚੁਆਈਆ। ਕਿਉਂ ਤੁਹਾਡੇ ਹੁੰਦਿਆ ਹੋਈ ਕਲਜੁਗ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਕਿਉਂ ਭੁੱਲੀ ਪਰਮ ਪੁਰਖ ਦੀ ਗਾਥੀ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾ ਕੋਇ ਸਾਲਾਹੀਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੁਹਾਡੀ ਮੰਨੇ ਕੋਇ ਨਾ ਆਖੀ, ਆਖ਼ਰ ਅੱਖਰਾਂ ਕਰਨ ਪੜ੍ਹਾਈਆ। ਕਿਉਂ ਆਤਮ ਪਰਮਾਤਮ ਸਭ ਨੂੰ ਭੁੱਲੀ ਸਾਖੀ, ਸਾਖਿਆਤ ਤੇਰਾ ਦਰਸ ਕੋਇ ਨਾ ਪਾਈਆ। ਕਿਉਂ ਧਰਮ ਦਵਾਰੇ ਕੂੜ ਕੁੜਿਆਰਾ ਵਿਕੇ ਵਿਚ ਹਾਟੀ, ਸਚ ਤਰਾਜ਼ੂ ਕੰਡਾ ਨਾਮ ਹੱਥ ਨਾ ਕੋਇ ਉਠਾਈਆ। ਕਿਉਂ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਦਰਗਹ ਸਾਚੀ ਮਿਲਣ ਕੋਇ ਨਾਂ ਆਈਆ। ਉਠੋ ਵੇਖੋ ਗ਼ੌਰ ਕਰੋ ਹਰ ਹਿਰਦੇ ਅੰਦਰ ਮਾਰੋ ਝਾਤੀ, ਕਾਇਆ ਮੰਦਰ ਫੋਲ ਫੁਲਾਈਆ। ਤੁਹਾਡਾ ਨਾਮ ਜਪ ਕੇ ਕਿਉਂ ਮੇਲ ਨਹੀਂ ਹੋਇਆ ਕਮਲਾਪਾਤੀ, ਪਤਿਪਰਮੇਸ਼ਵਰ ਮਿਲਣ ਕੋਇ ਨਾ ਆਈਆ। ਕੀ ਸੰਦੇਸ਼ਾ ਦਿਤਾ ਸੰਧਿਆ ਪਰਭਾਤੀ, ਭਾਂਡਾ ਭਰਮ ਭਰਮ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਤਕੋ ਦੀਨ ਦੁਨੀ ਦੀ ਹੱਦ, ਹਦੂਦ ਆਪਣੀ ਵੇਖ ਵਖਾਈਆ। ਮਜ਼੍ਹਬਾਂ ਵਾਲੀ ਤਕੋ ਯਦ, ਯਦੀ ਪੜਦਾ ਦੇਣਾ ਉਠਾਈਆ। ਜੁਗ ਚੌਕੜੀ ਕੇਤੇ ਗਏ ਲਦ, ਨਵ ਨੌਂ ਚਾਰ ਦਏ ਗਵਾਹੀਆ। ਕੀ ਢੋਲਾ ਗਾਇਆ ਸਦ, ਸ਼ਬਦ ਨਾਮ ਜਣਾਈਆ। ਕਿਥੇ ਰਾਗ ਗਿਆ ਨਾਦ ਗਿਆ ਅਨਹਦ, ਧੁਨ ਆਤਮਕ ਨਾ ਕੋਇ ਵਡਿਆਈਆ। ਆਪਣੀ ਦੁਨੀ ਵੇਖੋ ਜਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਹਉਮੇ

❋

❋

ਲੱਗੀ ਅੱਗ, ਹੰਗਤਾ ਰਹੀ ਜਲਾਈਆ। ਕਿਉਂ ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਨ ਵਾਲੇ ਹੋਏ ਕਗ, ਹੰਸ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਵੇਖੋ ਅੰਤਮ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਸਾਚਾ ਦੇਵੇ ਨਾ ਕੋਇ ਸਹਾਰਾ, ਖੇਵਟ ਖੇਟਾ ਰੂਪ ਨਾ ਕੋਇ ਪਰਗਟਾਈਆ। ਸਤਿ ਧਰਮ ਦਾ ਲਾਏ ਕੋਇ ਨਾ ਨਾਅਰਾ, ਧਰਮ ਜੈਕਾਰ ਨਾ ਕੋਇ ਵਖਾਈਆ। ਚਾਰੋਂ ਕੁੰਟ ਦੀਨ ਦੁਨੀ ਮਨਮਤ ਹੋਈ ਦੁਰਾਚਾਰਾ, ਦਿਬ ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਮਨ ਮਨੂਆ ਹੋਇਆ ਅਵਾਰਾ, ਚਾਰੋਂ ਕੁੰਟ ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਸਾਚਾ ਦੇਵੇ ਕੋਇ ਨਾ ਪਾਹਰਾ, ਬਾਹੋਂ ਫੜ ਨਾ ਕੋਇ ਜਗਾਈਆ। ਕਲਜੁਗ ਅੰਤ ਅਖ਼ੀਰ ਆਖ਼ਰ ਕੋਇ ਕਰ ਲਉ ਚਾਰਾ, ਚੌਥਾ ਜੁਗ ਚਾਰੇ ਖਾਣੀ ਚਾਰੋਂ ਕੁੰਟ ਕਰੇ ਤਬਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਧਰਮ ਇਕ ਦਰਸਾਈਆ। ਅਵਤਾਰ ਪੈਗ਼ੰਬਰ ਗੁਰ ਨਿਗਹ ਕਰੋ ਮਾਤਲੋਕ, ਅਲੋਕਿਕ ਆਪਣਾ ਧਿਆਨ ਲਗਾਈਆ। ਪ੍ਰਭ ਦਾ ਭਾਣਾ ਸਕੇ ਕੋਇ ਨਾ ਰੋਕ, ਨਾ ਕੋਇ ਮੇਟੇ ਮੇਟੇ ਮਿਟਾਈਆ। ਜਿਸ ਪਰਗਟ ਕੀਤੀ ਇਕੋ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਝਗੜਾ ਮਿਟਾਵੇ ਵਰਨ ਗੋਤ, ਗੌਤਮ ਦੀ ਆਸਾ ਦਏ ਗਵਾਹੀਆ। ਸਤਿ ਸਚ ਸੁਣਾ ਸਲੋਕ, ਢੋਲਾ ਇਕੋ ਇਕ ਦ੍ਰਿੜਾਈਆ। ਜਿਸ ਨੂੰ ਲੱਭਦੇ ਕੋਟੀ ਕੋਟ, ਸੋ ਕੋਟ ਕਾਇਆ ਕੰਚਨ ਗੜ੍ਹ ਦਏ ਵਖਾਈਆ। ਜਿਸ ਦਾ ਭਾਣਾ ਕੋਇ ਨਾ ਸਕੇ ਰੋਕ, ਰੁਕਮਣੀ ਅਰਜਨ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰ ਵੇਲਾ ਵਕਤ ਲਓ ਸੰਭਾਲ, ਸੰਬਲ ਵੇਖੋ ਬੇਪਰਵਾਹੀਆ। ਜਿਸ ਨੇ ਤ੍ਰੈਗੁਣ ਤੋੜਨਾ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿ ਸਚ ਬਣਾ ਕੇ ਧਰਮਸਾਲ, ਧਰਮ ਦਵਾਰਾ ਇਕੋ ਦਏ ਪਰਗਟਾਈਆ। ਜਿਥੇ ਵਸਣ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਈਆ। ਇਕੋ ਨਾਮ ਭੰਡਾਰਾ ਦੇ ਕੇ ਧਨ ਮਾਲ, ਸਚ ਖ਼ਜ਼ੀਨਾ ਆਪ ਵਰਤਾਈਆ। ਆ ਕੇ ਪੁਛੇ ਮੁਰੀਦਾਂ ਹਾਲ, ਗੋਬਿੰਦ ਦਾਤਾ ਅਗੰਮ ਅਥਾਹੀਆ। ਕਲਜੁਗ ਵਿਚ ਸਤਿਜੁਗ ਬਦਲ ਦੇਵੇ ਚਾਲ, ਚਾਲ ਨਿਰਾਲੀ ਇਕ ਰਖਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੰਤ ਭਗਤ ਸੁਹੇਲੇ ਲਏ ਉਠਾਲ, ਆਤਮ ਪਰਮਾਤਮ ਜੋੜ ਜੁੜਾਈਆ। ਜਿਸ ਦਾ ਦੇਂਦੇ ਆਏ ਅਹਿਵਾਲ, ਸੰਦੇਸ਼ਿਆ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨਾਂ ਕਰਨਹਾਰਾ ਪ੍ਰਿਤਪਾਲ, ਪ੍ਰਿਤਪਾਲਕ ਖ਼ਾਲਕ ਇਕ ਅਖਵਾਈਆ।