੩੧ ਹਾੜ ਸ਼ਹਿਨਸ਼ਾਹੀ ਸੰਮਤ ੬ ਸਰਦਾਰਾ ਸਿੰਘ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਸ਼ੰਕਰ ਕਹੇ ਪ੍ਰਭੂ ਸਾਨੂੰ ਲਾਗ ਦੇ ਦੇ ਨਾਲ ਚਾਅ, ਚਾਉ ਘਨੇਰਾ ਇਕ ਜਣਾਈਆ। ਅਸੀਂ ਕਰੀਏ ਵਾਹ ਵਾ, ਵਾਹਵਾ ਤੇਰੀ ਬੇਪਰਵਾਹੀਆ। ਹੁਕਮ ਸੰਦੇਸ਼ਾ ਦੇ ਸੁਣਾ, ਸ਼ਬਦ ਅਗੰਮੀ ਅਵਾਜ਼ ਲਗਾਈਆ। ਲੱਖ ਚੁਰਾਸੀ ਝੋਲੀ ਦੇ ਭਰਾ, ਖ਼ਾਲੀ ਹੱਥ ਨਾ ਕੋਇ ਵਖਾਈਆ। ਮੈਂ ਦੀਨ ਦੁਨੀ
❋
❋
ਕਰਾਂ ਸਫਾ, ਸਫ਼ਾਰਸ਼ ਦੀ ਲੋੜ ਨਾ ਕੋਇ ਰਖਾਈਆ। ਦਰ ਠਾਂਡੇ ਮੰਗ ਲਈ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਵਾਸਤਾ ਪਾ ਕੇ ਕਰਾਂ ਦੁਆ, ਨਿਉਂ ਕੇ ਸੀਸ ਝੁਕਾਈਆ। ਮੇਰੇ ਮਿਹਰਵਾਨ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਮੈਂ ਬ੍ਰਹਿਮੰਡ ਖੰਡ ਵੇਖਾਂ ਤੇਰਾਂ ਥਾਂ, ਜ਼ਿਮੀਂ ਅਸਮਾਨ ਖੋਜ ਖੁਜਾਈਆ। ਬਖ਼ਸ਼ਿਸ਼ ਵਿਚ ਦੇ ਦੇ ਜਿਹੜੇ ਖਾਂਦੇ ਸੂਰ ਗਾਂ, ਸਭ ਦਾ ਲੇਖਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਸ਼ੰਕਰ ਕਹੇ ਪ੍ਰਭੂ ਮਜ਼ਦੂਰੀ ਪਾ ਦੇ ਮੇਰੀ ਝੋਲੀ, ਝੂਲਾ ਪ੍ਰੇਮ ਦੇਣਾ ਝੁਲਾਈਆ। ਮੈਂ ਪਰਵਾਨ ਕਰਾਂ ਤੇਰੀ ਬੋਲੀ, ਸਚ ਦੀ ਧਾਰ ਦੇਣੀ ਸੁਣਾਈਆ। ਜਿਹੜਾ ਸਤਿ ਚੜ੍ਹ ਕੇ ਆਇਆ ਤੇਰੀ ਡੋਲੀ, ਉਸ ਨੂੰ ਵੇਖਾਂ ਚਾਈਂ ਚਾਈਂਆ। ਕਲਜੁਗ ਕੂੜੀ ਕਿਰਿਆ ਮੇਟਾਂ ਰੌਲੀ, ਰੋਵਣ ਵਾਲਾ ਨਜ਼ਰ ਕੋਇ ਨਾ ਆਈਆ। ਸਾਡੀ ਆਸਾ ਤੇਰੀ ਸੇਵਾ ਵਿਚ ਬਣੀ ਰਹੀ ਪਰਾਹੁਣੀ, ਘਰ ਤੇਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਵਰ ਦਾਤੇ ਦਇਆ ਕਮਾਈਆ। ਸ਼ੰਕਰ ਕਹੇ ਪ੍ਰਭੂ ਅਸੀਂ ਸੇਵਾ ਕੀਤੀ ਚੰਗੀ, ਏਸੇ ਕਰਕੇ ਮੰਗ ਮੰਗਾਈਆ। ਬਸਤਰ ਦੇ ਦੇ ਅਗੰਮੀ ਜੰਗੀ, ਜੰਗਜੂ ਆਪਣੀ ਦਇਆ ਕਮਾਈਆ। ਖੇਲ ਵੇਖੀਏ ਸ਼ਮੀਨਾ ਫ਼ਰੰਗੀ, ਫ਼ਾਰਸ ਦਾ ਭੇਵ ਖੁਲ੍ਹਾਈਆ। ਓਢਣ ਸੀਸ ਦੇ ਦੇ ਪੁਸ਼ਤ ਹੋਵੇ ਨਾ ਨੰਗੀ, ਆਪਣੀ ਦਇਆ ਕਮਾਈਆ। ਪਿਛਲੀ ਹੱਥ ਫੜਾ ਦੇ ਸੰਦੀ, ਜੋ ਬਿਨ ਅੱਖਰਾਂ ਆਪਣੇ ਕੋਲ ਰਖਾਈਆ। ਦੀਨ ਦੁਨੀ ਦੀ ਵਾਸਨਾ ਕਢੀਂ ਗੰਦੀ, ਕੂੜ ਕੁੜਿਆਰਾ ਡੇਰਾ ਢਾਹੀਆ। ਮੈਂ ਚਾਹੁੰਦਾ ਜਿਹੜੀ ਆਤਮਾ ਤੈਨੂੰ ਭੁੱਲੀ ਉਹ ਸਦਾ ਸਦ ਰੰਡੀ, ਸੁਹਾਗਣ ਰੂਪ ਨਾ ਕੋਇ ਦਰਸਾਈਆ। ਮੈਂ ਬੇਨੰਤੀ ਕਰਨੀ ਕਰਨੀ ਉਸ ਕੰਢੀ, ਜਿਸ ਕੰਢੇ ਦੀ ਖ਼ਬਰ ਕਿਸੇ ਨਾ ਪਾਈਆ। ਕਿਰਪਾ ਨਿਧਾਨ ਤੇਰੀ ਕਿਰਪਾ ਨਾਲ ਸਦੀ ਚੌਧਵੀਂ ਜਾਂਦੀ ਲੰਘੀ, ਭੱਜੇ ਵਾਹੋ ਦਾਹੀਆ। ਹੁਣ ਮੇਟਣੀ ਦੀਨ ਮਜ਼੍ਹਬ ਦੀ ਪਾਬੰਦੀ, ਪਾਬੰਦ ਆਪਣਾ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਹਿਬ ਸਦਾ ਬਖ਼ਸ਼ੰਦੀ, ਬਖ਼ਸ਼ਿਸ਼ ਆਪਣੀ ਦੇ ਵਰਤਾਈਆ।
੩੧ ਹਾੜ ਸ਼ਹਿਨਸ਼ਾਹੀ ਸੰਮਤ ੬ ਲਛਮਣ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸ਼ੰਕਰ ਕਹੇ ਪ੍ਰਭ ਲਾਗ ਲੈਣਾ ਨਹੀਂ ਸੋਨਾ ਰੁਪਾ, ਧਨ ਦੌਲਤ ਕੰਮ ਕਿਸੇ ਨਾ ਆਈਆ। ਮੈਂ ਇਕੋ ਮੰਗ ਮੰਗਾਂ ਮੁਖਾ, ਬਿਨ ਰਸਨਾ ਜਿਹਵਾ ਕਹਿ ਕਹਿ ਸੁਣਾਈਆ। ਚੌਥੇ ਜੁਗ ਮੇਰੀ ਦੂਰ ਕਰਾ ਦੇ ਭੁੱਖਾ, ਕਲਜੁਗ ਖ਼ਾਹਿਸ਼ ਦੇ ਮਿਟਾਈਆ। ਧਰਨੀ ਸੁਫਲ ਕਰਾ ਦੇ ਕੁੱਖਾ, ਲੱਖ ਚੁਰਾਸੀ ਮੇਰੀ ਝੋਲੀ ਪਾਈਆ। ਮੈਂ ਕੂੜ ਕੁੜਿਆਰਿਆਂ ਟੁੱਕਰ ਖਾਵਾਂ ਰੁੱਖਾ, ਅੰਤ ਆਪਣੀ ਖ਼ੁਸ਼ੀ ਬਣਾਈਆ। ਝਗੜਾ ਮਿਟਾ ਦੇਵਾਂ ਪੰਜ ਭੂਤਾ, ਤਨ ਵਜੂਦ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸ਼ੰਕਰ ਕਹੇ ਲਾਗ ਲੈਣਾ ਨਹੀਂ ਮਾਇਆ ਮਮਤਾ, ਮੋਹ ਜਗਤ ਨਾ ਕੋਇ ਜਣਾਈਆ। ਮੈਂ ਵੇਖਣਾ ਚਾਹੁੰਦਾ ਤੇਰਾ ਸੰਮਤੀ ਸੰਮਤਾ, ਸੰਮਤ ਸ਼ਹਿਨਸ਼ਾਹੀ ਚਤੁਰਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਬਣ ਮੰਗਤਾ, ਮੰਗਾਂ ਚਾਈਂ ਚਾਈਂਆ। ਜੋ ਤੇਰੇ ਨਾਮ ਬਿਨਾ ਭੁੱਖਾ ਨੰਗਤਾ, ਉਸ ਦਾ ਲੇਖਾ ਦਿਆਂ
❋
❋
ਗਵਾਈਆ। ਅੰਤਮ ਵੇਲਾ ਜਾਏ ਲੰਘਦਾ, ਕਲਜੁਗ ਕੂੜ ਰਿਹਾ ਕੁਰਲਾਈਆ। ਪਿਆਰ ਦੇ ਦੇ ਆਪਣੇ ਰੰਗ ਦਾ, ਰੰਗਤ ਇਕੋ ਇਕ ਚੜ੍ਹਾਈਆ। ਮੈਂ ਵਕਤ ਸੁਹਾਵਾਂ ਧੌਲ ਉਤੇ ਲੜਾਈ ਜੰਗ ਦਾ, ਜੰਗਜੂ ਹੋ ਕੇ ਹੁਕਮ ਵਰਤਾਈਆ। ਲੇਖਾ ਪੂਰਾ ਕਰਾਵਾਂ ਪੁਰੀ ਅਨੰਦ ਦਾ, ਜੋ ਗੋਬਿੰਦ ਆਸ ਧਰਾਈਆ। ਖ਼ੂਨ ਧਾਰ ਲੇਖਾ ਮੁਕੇ ਅਸਵ ਤੰਗ ਦਾ, ਦੁਲ ਦੁਲ ਐਲੀ ਸੀਸ ਨਿਵਾਈਆ। ਝਗੜਾ ਰਹੇ ਨਾ ਮਾਨਵ ਵਾਲੀ ਵੰਡ ਦਾ, ਦਾਨਵ ਦੇਵ ਦੇਵ ਮਿਟਾਈਆ। ਜੋ ਤਨ ਵਜੂਦ ਖ਼ਾਕੀ ਮਾਨਸ ਰਿਹਾ ਜੰਮਦਾ, ਤਤਵ ਤਤ ਰੂਪ ਵਟਾਈਆ। ਲੇਖਾ ਪੂਰਾ ਕਰਾਂ ਦਮ ਦਾ, ਦਾਮਨਗੀਰ ਹੋ ਕੇ ਖੋਜ ਖੁਜਾਈਆ। ਝਗੜਾ ਮੇਟਾਂ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਦਿਆਂ ਗਵਾਈਆ। ਇਕੋ ਲੇਖਾ ਹੋਵੇ ਤੇਰੇ ਬ੍ਰਹਮ ਦਾ, ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸ਼ੰਕਰ ਕਹੇ ਲਾਗ ਦੇ ਦੇ ਆਪਣਾ ਅਗੰਮ ਅਨਮੋਲ, ਵਸਤ ਦਸਤ ਫੜਾਈਆ। ਧਰਮ ਕੰਢੇ ਤਰਾਜ਼ੂ ਤੋਲ, ਜਗਤ ਤੁਲੇ ਦੀ ਲੋੜ ਰਹੇ ਨਾ ਰਾਈਆ। ਮੇਰੇ ਅੰਤਰ ਨਿਰੰਤਰ ਮੌਲ, ਮੌਲਾ ਹੋ ਕੇ ਦਇਆ ਕਮਾਈਆ। ਫੇਰ ਮੈਂ ਹੁਕਮ ਸੰਦੇਸ਼ਾ ਦੇਵਾਂ ਉਪਰ ਧੌਲ, ਧਰਨੀ ਧਰਤ ਧਵਲ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰੂਆਂ ਵਖਾਵਾਂ ਪੂਰਾ ਹੋਇਆ ਕੌਲ, ਇਕਰਾਰਨਾਮਾ ਸਭ ਦੇ ਅੱਗੇ ਟਿਕਾਈਆ। ਲਹਿਣਾ ਚੁਕਾਵਾਂ ਜਗਤ ਪਾਂਧੇ ਰੌਲ, ਗ੍ਰਹਿ ਨਛੱਤਰ ਡੇਰਾ ਢਾਹੀਆ। ਸਦੀ ਚੌਧਵੀਂ ਪੂਰਾ ਕਰਾਂ ਬੋਲ, ਮੁਹੰਮਦ ਬੈਠਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਵਿਚ ਸਮਾਈਆ। ਸ਼ੰਕਰ ਕਹੇ ਲਾਗ ਦੇ ਦੇ ਚਰਨ ਵਿਭੂਤ, ਧੂੜੀ ਧੂਲ ਖ਼ਾਕ ਰਮਾਈਆ। ਫੇਰ ਮੈਂ ਵੇਖਾਂ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਹਰ ਹਿਰਦੇ ਅੰਦਰ ਵੇਖਾਂ ਜੂਠ ਝੂਠ, ਤਨ ਵਜੂਦ ਪੜਦਾ ਆਪ ਚੁਕਾਈਆ। ਲਹਿਣਾ ਮੇਟਾਂ ਪੰਜ ਭੂਤ, ਭਾਂਡਾ ਭਰਮ ਭੌ ਭੰਨਾਈਆ। ਦਹਿ ਦਿਸ਼ਾ ਫਿਰਾਂ ਬਣ ਅਵਧੂਤ, ਦੁਤੀਆ ਭਾਓ ਰਹਿਣ ਨਾ ਪਾਈਆ। ਸਭ ਦੀ ਮੰਜ਼ਲ ਪੂਰੀ ਹੋਈ ਦੱਸਾਂ ਇਕ ਮਕਸੂਦ, ਮਸਲਾ ਦੀਨ ਦੁਨੀ ਹੱਲ ਕਰਾਈਆ। ਪੁਰਖ ਅਕਾਲ ਹੋਣਾ ਮੌਜੂਦ, ਮੌਜੂਦਾ ਹੋ ਕੇ ਵੇਖ ਵਖਾਈਆ। ਕਲਜੁਗ ਕਰਾਂ ਨੇਸਤੋ ਨਾਬੂਦ, ਜੜ੍ਹ ਰਹਿਣ ਕੋਇ ਨਾ ਪਾਈਆ। ਕਿਰਪਾ ਕਰ ਮਿਹਰਵਾਨ ਮਹਿਬੂਬ, ਮਿਹਰ ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਉਪਜਿਆ ਸੋ ਜਾਏ ਝੂਝ, ਬਚਿਆ ਰਹਿਣ ਕੋਇ ਨਾ ਪਾਈਆ।
੩੧ ਹਾੜ ਸ਼ਹਿਨਸ਼ਾਹੀ ਸੰਮਤ ੬ ਬਚਨ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸ਼ੰਕਰ ਕਹੇ ਲਾਗ ਦੇ ਦੇ ਨਾਮ ਦਾ ਖੰਡਾ, ਖੜਗ ਅਗੰਮ ਫੜਾਈਆ। ਬਖ਼ਸ਼ਿਸ਼ ਕਰਦੇ ਚੰਡ ਪਰਚੰਡਾ, ਪਰਬ੍ਰਹਮ ਪ੍ਰਭ ਦਇਆ ਕਮਾਈਆ। ਮੈਂ ਰਹਿਣ ਨਾ ਦੇਵਾਂ ਬਿਨਾ ਬੰਦਗੀ ਤੋਂ ਕੋਇ ਬੰਦਾ, ਬੰਧਨ ਕੂੜਾ ਦਿਆਂ ਤੁੜਾਈਆ। ਮੂਰਖ ਰਹੇ ਕੋਇ ਨਾ ਅੰਧਾ, ਅਗਿਆਨੀਆਂ ਕਰਾਂ ਸਫ਼ਾਈਆ। ਦੋਜ਼ਖ਼ ਦਾ ਦੋਹਰੀ ਧਾਰ ਖੋਲ੍ਹ ਕੇ ਜਿੰਦਾ, ਕੁੰਜੀ ਮੇਰੇ ਹੱਥ ਫੜਾਈਆ। ਲੱਖ ਚੁਰਾਸੀ ਜਿਸ ਦੇ ਅੰਦਰ ਟੰਗਾ, ਰਾਏ ਧਰਮ ਨਾਲ ਮਿਲਾਈਆ।
❋
❋
ਪੁਰੀ ਲੋਅ ਆਕਾਸ਼ ਪਾਤਾਲ ਲੰਘਾ, ਤਬਕ ਚੌਦਾਂ ਪੰਧ ਮੁਕਾਈਆ। ਕਲਜੁਗ ਅੰਤ ਅਖ਼ੀਰ ਵੇਖਾਂ ਕੰਢਾ, ਕੰਢੀ ਬਹਿ ਕੇ ਧਿਆਨ ਲਗਾਈਆ। ਕਿਉਂ ਤੇਰਾ ਖ਼ੁਸ਼ੀਆਂ ਨਾਲ ਹੋਇਆ ਕਾਰਜ ਅਨੰਦਾ, ਅਨੰਦ ਸਾਨੂੰ ਦੇਣਾ ਵਰਤਾਈਆ। ਦਰ ਦਰਵੇਸ਼ ਹੋ ਕੇ ਮੰਗਾ, ਮਾਂਗਤ ਹੋ ਕੇ ਝੋਲੀ ਢਾਹੀਆ। ਬੇਸ਼ਕ ਕਲਜੁਗ ਸਮਾਂ ਲੰਬਾ, ਬਹੁਤਿਉਂ ਥੋੜਾ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਖੇਲ ਤੇਰਾ ਸਾਹਿਬ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਆਪਣੀ ਨਾਲ ਕਰਾਈਆ। ੩੧ ਹਾੜ ਸ਼ਹਿਨਸ਼ਾਹੀ ਸੰਮਤ ੬ ਕੁਲਵੰਤ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸ਼ੰਕਰ ਕਹੇ ਲਾਗ ਵਿਚ ਦੇ ਦੇ ਕਮੰਦਾ ਤੀਰ, ਤੀਰ ਅਣਿਆਲਾ ਹੱਥ ਫੜਾਈਆ। ਮੈਂ ਕਲਜੁਗ ਕਰਾਂ ਅਖ਼ੀਰ, ਆਖ਼ਰ ਤੇਰੀ ਸੇਵ ਕਮਾਈਆ। ਕੂੜ ਕੁੜਿਆਰਾ ਕਟ ਜ਼ੰਜੀਰ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਸਤਿ ਧਰਮ ਕਰਾ ਤਾਮੀਰ, ਜੂਠਾ ਝੂਠਾ ਪੰਧ ਮੁਕਾਈਆ। ਸਾਹਿਬ ਸਵਾਮੀ ਤੇਰੇ ਹੁਕਮ ਦੀ ਹੋਏ ਤਦਬੀਰ, ਤਰੀਕਾ ਇਕ ਦ੍ਰਿੜਾਈਆ। ਖੇਲ ਕਰਾਂ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸਚ ਵਿਚ ਰਹਿਣ ਨਾ ਦੇਵਾਂ ਖ਼ਮੀਰ, ਝੂਠਾ ਪੰਧ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸ਼ਹਿਨਸ਼ਾਹ ਮੈਂ ਖ਼ਾਦਮ ਤੇਰਾ ਵਜ਼ੀਰ, ਹੁਕਮ ਮੰਨ ਕੇ ਖ਼ੁਸ਼ੀ ਬਣਾਈਆ।
੩੧ ਹਾੜ ਸ਼ਹਿਨਸ਼ਾਹੀ ਸੰਮਤ ੬ ਦੇਵਾ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸ਼ੰਕਰ ਕਹੇ ਲਾਗ ਦੇ ਦੇ ਨਾਮ ਕਟਾਰ, ਦੋ ਧਾਰੀ ਸੋਭਾ ਪਾਈਆ। ਝਗੜਾ ਮੇਟ ਦੇਵਾਂ ਚਾਰ ਯਾਰ, ਯਾਰੀ ਜਗਤ ਵਾਲੀ ਤੁੜਾਈਆ। ਸਤਿ ਧਰਮ ਦੇ ਅਧਾਰ, ਸਚ ਤੇਰਾ ਇਕ ਪਰਗਟਾਈਆ। ਮਜ਼੍ਹਬਾਂ ਦੀ ਰਹੇ ਕੋਇ ਨਾ ਖਾਰ, ਖ਼ਾਲਸ ਤੇਰਾ ਬ੍ਰਹਮ ਸਮਝਾਈਆ। ਤੇਰੇ ਚਰਨ ਕਵਲ ਬਲਿਹਾਰ, ਬਲਿਹਾਰੀ ਸੀਸ ਨਿਵਾਈਆ। ਤੂੰ ਸਾਹਿਬ ਸੱਚਾ ਦਾਤਾਰ, ਦਾਤਾਰ ਤੇਰੀ ਵਡਿਆਈਆ। ਨਿਉਂ ਨਿਉਂ ਕਰਾਂ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰ ਉਧਾਰ, ਕਰਜ਼ਾ ਮਕਰੂਜ਼ ਦੇ ਚੁਕਾਈਆ। ਤੇਰਾ ਰਾਹ ਤਕਦੇ ਰਹੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖ ਉਠਾਈਆ। ਧੰਨ ਭਾਗ ਜੇ ਆਈ ਤੇਰੀ ਵਾਰ, ਵੇਲਾ ਵਕਤ ਖ਼ੁਸ਼ੀ ਬਣਾਈਆ। ਲੇਖਾ ਪੂਰਾ ਕਰਾ ਸਾਹਿਬ ਸੱਚੀ ਸਰਕਾਰ, ਹੁਕਮ ਆਪਣਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲ ਤੇਰੀ ਸਰਨਾਈਆ।
੩੧ ਹਾੜ ਸ਼ਹਿਨਸ਼ਾਹੀ ਸੰਮਤ ੬ ਕਿਰਪਾਲ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਸ਼ੰਕਰ ਕਹੇ ਲਾਗ ਦੇ ਦੇ ਸਭ ਤੋਂ ਉੱਤਮ ਸ੍ਰੇਸ਼ਟ ਚੰਗਾ, ਚੰਗੀ ਤਰਾਂ ਮੰਗ ਮੰਗਾਈਆ। ਜਟਾ ਜੂਟ ਦੀ ਧਾਰ ਤੇਰਾ ਚਰਨ ਕਵਲ ਹੋਵੇ
❋
❋
ਗੰਗਾ, ਜਮਨਾ ਸੁਰਸਤੀ ਗੋਦਾਵਰੀ ਰੂਪ ਸਮਾਈਆ। ਲੇਖਾ ਪੂਰਾ ਕਰਦੇ ਕੌਲ ਸੁਰਸਤੀ ਵਾਲਾ ਬ੍ਰਹਮਾ, ਬ੍ਰਹਮਾਦਿਕ ਧਿਆਨ ਲਗਾਈਆ। ਮੈਂ ਕੋਈ ਕੀਤੀ ਨਹੀਂ ਤਮਾਂ, ਤਾਮਸ ਵਾਲੀ ਆਸ ਨਾ ਕੋਇ ਜਣਾਈਆ। ਜੇਹੜੇ ਕਲਜੁਗ ਜੀਵ ਹੋਏ ਜਮ੍ਹਾਂ, ਜਮਾਂ ਦੇ ਵਸ ਦੇਣੇ ਪਾਈਆ। ਹੁਣ ਵੇਖ ਲੈ ਆਪਣਾ ਸਮਾਂ, ਸਾਹਮਣੇ ਹੋ ਕੇ ਸੀਸ ਨਿਵਾਈਆ। ਅੱਗੇ ਵਕਤ ਰਹੇ ਨਾ ਲੰਮਾ, ਲਮਹਾ ਲਮਹਾ ਧਿਆਨ ਲਗਾਈਆ। ਤੇਰਾ ਜੁਗ ਬਦਲ ਜਾਏ ਨਵਾਂ, ਚੌਕੜੀ ਲੇਖਾ ਦਿਆਂ ਮੁਕਾਈਆ। ਦਰ ਦਵਾਰੇ ਤੇਰੇ ਕਹਵਾਂ, ਕਹਿ ਕਹਿ ਰਿਹਾ ਸੁਣਾਈਆ। ਸ਼ੰਕਰ ਕਹੇ ਪ੍ਰਭੂ ਹੁਣ ਨਾ ਕਰੀਂ ਮਨ੍ਹਾਂ, ਅੱਗੇ ਹੋ ਨਾ ਕੋਇ ਜਣਾਈਆ। ਮੈਂ ਮਾਇਆ ਮਮਤਾ ਰਹਿਣ ਨਹੀਂ ਦੇਣਾ ਬੰਨਾ, ਬੰਧਨ ਕੂੜਾ ਦੇਣਾ ਤੁੜਾਈਆ। ਮੇਰਾ ਸਾਥ ਹੋ ਗਿਆ ਨਾਲ ਗੋਬਿੰਦ ਚੰਨਾ, ਜੋ ਚੰਨ ਤੇਰਾ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਅੰਦਰ ਫਿਰਾਂ ਭੰਨਾ, ਭੱਜ ਭੱਜ ਆਪਣੀ ਸੇਵ ਕਮਾਈਆ।
੩੧ ਹਾੜ ਸ਼ਹਿਨਸ਼ਾਹੀ ਸੰਮਤ ੬ ਤੇਜ ਭਾਨ ਦੇ ਘਰ ਸਈ ਕੈਂਪ ਜ਼ਿਲਾ ਜੰਮੂ
ਸ਼ੰਕਰ ਕਹੇ ਧੁਰ ਦੇ ਲਾਗ ਦੀ ਭਿੱਛਿਆ ਪਾ ਦੇ ਖ਼ੈਰ, ਖ਼ੈਰਖਾਹ ਹੋ ਕੇ ਦਇਆ ਕਮਾਈਆ। ਮਿਹਰਵਾਨ ਹੋ ਕੇ ਕਰ ਦੇ ਮਿਹਰ, ਮਿਹਰਵਾਨ ਤੇਰੀ ਸਰਨਾਈਆ। ਸੂਰਬੀਰ ਬਹਾਦਰ ਯੋਧਾ ਬਣ ਕੇ ਕੇਹਰ, ਭਬਕ ਅਗੰਮ ਸ਼ਬਦ ਸੁਣਾਈਆ। ਦੋ ਜਹਾਨਾਂ ਵਿਚ ਰਹੇ ਕੋਇ ਨਾ ਗ਼ੈਰ, ਕੂੜ ਕੁੜਿਆਰਾ ਲੇਖਾ ਦੇਣਾ ਮੁਕਾਈਆ। ਤੇਰਾ ਲੇਖਾ ਪੂਰਾ ਹੋਵੇ ਸਵਾ ਪਹਿਰ, ਪਹਿਰੇਦਾਰ ਨਜ਼ਰ ਕੋਇ ਨਾ ਆਈਆ। ਆਸਾ ਪੂਰੀ ਕਰ ਦੇ ਲਾਹੌਰ ਸ਼ਹਿਰ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਸ਼ੰਕਰ ਕਹੇ ਮੇਰਾ ਕਿਸੇ ਦੇ ਨਾਲ ਨਹੀਂ ਵੈਰ, ਬਿਨਾ ਭਗਤਾਂ ਤੋਂ ਮੇਲ ਨਾ ਕਿਸੇ ਮਿਲਾਈਆ। ਕਲਜੁਗ ਕੂੜੀ ਕਲਪਨਾ ਵੇਖ ਜ਼ਹਿਰ, ਜ਼ਹਿਰੀਲਾਪਨ ਵੇਖ ਘਰ ਘਰ ਲੋਕਾਈਆ। ਕੂੜ ਕੁੜਿਆਰੀ ਤਕ ਲਹਿਰ, ਕਾਮ ਕਰੋਧ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਸਚ ਆਸਾ ਇਕ ਰਖਾਈਆ। ਸ਼ੰਕਰ ਕਹੇ ਭਿੱਛਿਆ ਪਾ ਦੇ ਦੇਦੇ ਆਪਣਾ ਮੂਲ, ਮੁੱਲ ਕੀਮਤ ਨਾ ਕੋਇ ਲਗਾਈਆ। ਮਾਲਕ ਬਣੇ ਕੰਤ ਕੰਤੂਹਲ, ਕਰਤੇ ਲੇਖਾ ਦੇਣਾ ਚੁਕਾਈਆ। ਲਹਿਣਾ ਚਾਰ ਜੁਗ ਦਾ ਨਹੀਂ ਜਾਣਾ ਭੂਲ, ਅਭੁੱਲ ਪੜਦਾ ਦੇਣਾ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਬਦਲਿਆ ਤੇਰਾ ਅਸੂਲ, ਵਾਰੀ ਕਲਜੁਗ ਅੰਤਮ ਆਈਆ। ਸਭ ਦਾ ਲੇਖਾ ਕਰ ਵਸੂਲ, ਵਸਲ ਯਾਰ ਭਗਤਾਂ ਦੇਣਾ ਵਖਾਈਆ। ਤੇਰਾ ਹੁਕਮ ਇਕ ਮਾਕੂਲ, ਨਾ ਕੋਇ ਮੇਟੇ ਮੇਟ ਮਿਟਾਈਆ। ਦੀਨ ਦੁਨੀ ਦਾ ਬਦਲ ਦੇ ਅਸੂਲ, ਅਸਲੀਅਤ ਆਪਣੀ ਇਕ ਸਮਝਾਈਆ। ਜੋ ਤੇਰਾ ਨਾਮ ਕਰਨ ਕਬੂਲ, ਕਬਰ ਮੜ੍ਹੀ ਤੋਂ ਬਾਹਰ ਰਖਾਈਆ। ਮੁਹੱਬਤ ਵਿਚ ਰੱਖਣਾ ਮਸ਼ਗੂਲ, ਸਿਫ਼ਤਾਂ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਇਕ ਰਖਾਈਆ। ਸ਼ੰਕਰ ਕਹੇ ਦੇਦੇ ਲਾਗ, ਲਗ ਮਾਤਰ ਰੂਪ ਰੇਖ ਨਾ ਕੋਇ ਵਖਾਈਆ। ਤੇਰੀ ਸ੍ਰਿਸ਼ਟੀ ਜਾਏ ਜਾਗ, ਦ੍ਰਿਸ਼ਟੀ ਅੰਦਰੋਂ ਦੇਣੀ ਖੁਲ੍ਹਾਈਆ। ਦੁਰਮਤ ਮੈਲ ਧੋ ਦਾਗ਼, ਪਤਿਤ ਪੁਨੀਤ ਦੇ ਕਰਾਈਆ। ਤ੍ਰੈਗੁਣ ਕੂੜੀ ਮਿਟਾ ਆਗ, ਤ੍ਰਿਸ਼ਨਾ ਅਗਨ ਨਾ ਕੋਇ
❋
❋
ਜਲਾਈਆ। ਸਤਿ ਦੀਪਕ ਜਲਾ ਚਰਾਗ਼, ਚਰਾਗਾਹਾਂ ਕਰ ਰੁਸ਼ਨਾਈਆ। ਸਤਿ ਧਰਮ ਦਾ ਬਦਲ ਦੇ ਸਮਾਜ, ਕਲਜੁਗ ਕੂੜੀ ਰੀਤੀ ਰਹੇ ਨਾ ਰਾਈਆ। ਜਿਧਰ ਤਕਾਂ ਸਾਰੇ ਤੇਰੇ ਹੋਣ ਮੁਹਤਾਜ, ਮੁਫ਼ਿਲਸ ਹੋ ਕੇ ਝੋਲੀ ਢਾਹੀਆ। ਦੀਨ ਦੁਨੀ ਤੇ ਤੇਰੇ ਹੁਕਮ ਦਾ ਹੋਵੇ ਰਾਜ, ਰਈਅਤ ਵੇਖਾਂ ਖ਼ਲਕ ਖ਼ੁਦਾਈਆ। ਤੇਰਾ ਨਾਮ ਨਿਧਾਨਾ ਹੋਵੇ ਬੋਧ ਅਗਾਧ, ਬੁੱਧੀ ਤੋਂ ਪਰੇ ਪਰੇ ਪੜ੍ਹਾਈਆ। ਭਗਤ ਸੁਹੇਲਾ ਤੇਰਾ ਹੋਵੇ ਸਾਧ, ਗੁਰ ਚੇਲਾ ਰੂਪ ਦਰਸਾਈਆ। ਤੇਰੇ ਨਾਮ ਦੀ ਹੋਵੇ ਇਕ ਆਵਾਜ਼, ਤੂੰ ਮੇਰਾ ਮੈਂ ਤੇਰਾ ਢੋਲਾ ਧੁਰਦਰਗਾਹੀਆ। ਕਿਉਂ ਅਵਤਾਰ ਪੈਗ਼ੰਬਰਾਂ ਗੁਰੂਆਂ ਤੇਰੇ ਨਾਲ ਕੀਤਾ ਅਨੰਦ ਕਾਜ, ਅਨੰਦ ਤੇਰੇ ਵਿਚ ਰਖਾਈਆ। ਅੱਗੇ ਸ੍ਰਿਸ਼ਟੀ ਦਾ ਬਦਲ ਦੇ ਸਮਾਜ, ਸਮਗਰੀ ਆਪਣੀ ਇਕ ਵਰਤਾਈਆ। ਜੋ ਆਸ਼ਾ ਰੱਖ ਕੇ ਗਿਆ ਰਿਸ਼ੀ ਭਾਰਦਵਾਜ, ਦੁਤੀਆ ਧਾਰ ਦੇਣੀ ਮਿਟਾਈਆ। ਸ਼ਹਿਨਸ਼ਾਹ ਸ਼ਾਹ ਬਣ ਨਵਾਬ, ਨੌਬਤ ਆਪਣਾ ਨਾਮ ਸੁਣਾਈਆ। ਕੂੜ ਕਲਪਨਾ ਕਰ ਬਰਬਾਦ, ਬਰਬਾਦੀ ਹੋਵੇ ਥਾਉਂ ਥਾਈਂਆ। ਸਤਿ ਧਰਮ ਕਰ ਆਜ਼ਾਦ, ਬੰਧਨ ਨਜ਼ਰ ਕੋਇ ਨਾ ਆਈਆ। ਜੋ ਸਰਨ ਸਰਨਾਈ ਪ੍ਰਭੂ ਜਾਏ ਲਾਗ, ਲਗ ਮਾਤਰ ਦਾ ਡੇਰਾ ਢਾਹੀਆ। ਅੰਦਰ ਬਖ਼ਸ਼ ਕੇ ਸਚ ਵੈਰਾਗ, ਵੈਰੀ ਅੰਦਰੋਂ ਦੇਣੇ ਕਢਾਈਆ। ਆਪਣੇ ਪ੍ਰੇਮ ਦੀ ਵਜਾ ਰਬਾਬ, ਧੁੰਨ ਸਤਾਰ ਸ਼ਬਦ ਸ਼ਨਵਾਈਆ। ਤੈਨੂੰ ਸਭ ਨੇ ਮੰਨਿਆ ਗੁਰੂ ਮਹਾਰਾਜ, ਰਾਜ ਰਾਜਾਨਾ ਵਡ ਵਡਿਆਈਆ। ਜਗਤ ਜਗਦੀਸ ਤੇਰੇ ਸੀਸ ਤੇ ਤਾਜ, ਤਖ਼ਤ ਨਿਵਾਸੀ ਸੋਭਾ ਪਾਈਆ। ਤੇਰਾ ਸੁਹੰਜਣਾ ਦੇਸ ਮਾਝ, ਸੰਬਲ ਆਪਣਾ ਨੂਰ ਚਮਕਾਈਆ। ਸ਼ੰਕਰ ਕਹੇ ਛੱਬੀ ਪੋਹ ਨੂੰ ਨੌ ਸੌ ਨੜ੍ਹਿਨਵੇ ਗੁਰਮੁਖਾਂ ਦੇ ਹੱਥ ਵਿਚ ਹੋਵੇ ਫੁੱਲ ਗੁਲਾਬ, ਨੌ ਸੌ ਨੜ੍ਹਿਨਵੇ ਨਦੀ ਧਾਰ ਆਪਣਾ ਆਪ ਰੁਖ਼ ਬਦਲਾਈਆ। ਸਭ ਨੇ ਰਸ ਬੁਲਾਂ ਨਾਲ ਲਾਉਣਾ ਲੁਆਬ, ਮਿੱਠਤ ਧੁਰ ਦਾ ਨਾਮ ਭਰਾਈਆ। ਬਵੰਜਾ ਗੁਰਮੁਖਾਂ ਹੱਥ ਵਿਚ ਫੜੀ ਹੋਵੇ ਨਵੀਂ ਕਿਤਾਬ, ਜੇਹੜੀ ਸਤਿਗੁਰ ਹੁਕਮ ਨਾਲ ਛਪਵਾਈਆ। ਨੌ ਗੁਰਮੁਖਾਂ ਮੁਖ ਤੇ ਪਾਈ ਹੋਵੇ ਨਕਾਬ, ਨੇਤਰ ਨੈਣ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸ਼ੰਕਰ ਕਹੇ ਮੈਂ ਲਾਗੀ ਕਿੱਡਾ ਵੱਡਾ, ਦਰ ਤੇਰੇ ਸੋਭਾ ਪਾਈਆ। ਮੈਂ ਧਰਮ ਨਿਸ਼ਾਨਾ ਗੱਡਾ, ਗਾਈਡ ਹੋ ਕੇ ਗਾਡ ਤੇਰੀ ਕਰਾਂ ਰੁਸ਼ਨਾਈਆ। ਝਗੜਾ ਚੁਕਾਵਾਂ ਮਾਟੀ ਹੱਡਾ, ਰਕਤ ਬੂੰਦ ਵੇਖ ਵਖਾਈਆ। ਤੇਰੇ ਭਗਤ ਬਣਾਵਾਂ ਹੰਸ ਕੱਗਾ, ਕਾਗ ਹੰਸ ਰੂਪ ਦਰਸਾਈਆ। ਮੈਂ ਚਾਹੁੰਦਾ ਨੌਂ ਖੰਡ ਪ੍ਰਿਥਮੀ ਲੱਗਣ ਅੱਗਾਂ, ਅਗਨੀ ਅੱਗ ਨਾ ਕੋਇ ਬੁਝਾਈਆ। ਕਥਾ ਕਹਾਣੀ ਸੱਚੀ ਦੱਸਾਂ, ਦੱਸ ਦੱਸ ਕੇ ਦਿਆਂ ਸੁਣਾਈਆ। ਛੱਬੀ ਪੋਹ ਨੂੰ ਇਕ ਸੌ ਇਕ ਗੁਰਮੁਖਾਂ ਪੀਲੀਆਂ ਬੱਧੀਆਂ ਹੋਵਣ ਪੱਗਾਂ, ਲਾਲ ਬਿੰਦੀ ਮਸਤਕ ਵਿਚ ਰੰਗਾਈਆ। ਫੇਰ ਖੇਲ ਦੱਸਾਂ ਅਗੰਮੀ ਜਗ੍ਹਾ, ਜਿਥੇ ਜਗਤ ਦੀ ਪਏ ਦੁਹਾਈਆ। ਸ਼ੰਕਰ ਕਹੇ ਜੰਮੂ ਵਾਲਿਆਂ ਖ਼ਾਲੀ ਲਿਆਉਣਾ ਇਕ ਡੱਬਾ, ਜੋ ਨਾਰਦ ਹੱਥ ਦੇਣਾ ਫੜਾਈਆ। ਜਿਸ ਦੇ ਪਿਛੇ ਲਿਖਿਆ ਹੋਵੇ ਅੱਖਰ ਬੱਬਾ, ਬਾਬਲ ਵੇਖੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਲੇਖਾ ਜਾਣੇ ਹੱਬਾ, ਹਮਸਾਜਣ ਹੋ ਕੇ ਵੇਖ ਵਖਾਈਆ।
❋
❋
੩੨ ਹਾੜ ਸ਼ਹਿਨਸ਼ਾਹੀ ਸੰਮਤ ੬ ਸ਼ਿਵ ਸਿੰਘ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਹੁਕਮ ਲਾਗ ਦੇਵੇ ਤਖ਼ਤ ਨਿਵਾਸੀ, ਤਖ਼ਤ ਨਸ਼ੀਨ ਦਇਆ ਕਮਾਈਆ। ਇਕੋ ਤਕ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ ਹੋਵੇ ਥਾਉਂ ਥਾਈਂਆ। ਜਿਸ ਨੂੰ ਕਹਿੰਦੇ ਘਨਕਪੁਰ ਵਾਸੀ, ਉਹ ਘਨਈਆ ਬੇਪਰਵਾਹੀਆ। ਉਸ ਦੀ ਮੰਨਣੀ ਪੈਣੀ ਆਖੀ, ਆਖ਼ਰ ਸੰਦੇਸ਼ਾ ਇਕ ਸੁਣਾਈਆ। ਸਭ ਦਾ ਲੇਖਾ ਪੂਰਾ ਕਰ ਦੇ ਬਾਕੀ, ਬਾਕਾਇਦਾ ਆਪਣੀ ਸੇਵ ਕਮਾਈਆ। ਸ਼ੰਕਰ ਇਕੋ ਵਾਰ ਵੇਖ ਲੈ ਖੋਲ੍ਹ ਕੇ ਤਾਕੀ, ਪਰਦਾ ਦੋ ਜਹਾਨ ਉਠਾਈਆ। ਜੇਹੜਾ ਪ੍ਰਭ ਦਾ ਨਾਮ ਜਾਮ ਪੀਂਦਾ ਨਹੀਂ ਸਾਕੀ, ਸਾਖਿਆਤ ਦੇ ਸਜ਼ਾਈਆ। ਕਲਜੁਗ ਅੰਤਮ ਕਰ ਸਕੇ ਕੋਇ ਨਾ ਰਾਖੀ, ਰੱਖਕ ਨਜ਼ਰ ਕੋਇ ਨਾ ਆਈਆ। ਹੁਣ ਹੱਥ ਮਾਰ ਉਪਰ ਛਾਤੀ, ਛਤਰਧਾਰੀ ਦੇਣੇ ਮਿਟਾਈਆ। ਇਕੋ ਹੁਕਮ ਕਮਲਾਪਾਤੀ, ਪਤਿਪਰਮੇਸ਼ਵਰ ਰਿਹਾ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਰਿਹਾ ਕੋਇ ਨਾ ਸਾਥੀ, ਸਗਲਾ ਸੰਗ ਗਏ ਤਜਾਈਆ। ਜਨ ਭਗਤਾਂ ਦੇਣੀ ਬੂੰਦ ਸਵਾਂਤੀ, ਅੰਮਿਉਂ ਅੰਮ੍ਰਿਤ ਇਕ ਚਖਾਈਆ। ਲੱਖ ਚੁਰਾਸੀ ਧਰਮ ਰਾਏ ਦੀ ਹਵਾਲਾਤੀ, ਬੰਦੀਖ਼ਾਨੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਬਿਨਾਸ਼ੀ ਅਬਿਨਾਸ਼ ਆਪਣੀ ਕਾਰ ਕਮਾਈਆ।
੩੨ ਹਾੜ ਸ਼ਹਿਨਸ਼ਾਹੀ ਸੰਮਤ ੬ ਗੂੜਾ ਰਾਮ ਦੇ ਗ੍ਰਹਿ ਸਈ ਕੈਂਪ ਜ਼ਿਲਾ ਜੰਮੂ
ਧੁਰ ਦਾ ਹੁਕਮ ਸਚ ਤਖ਼ਮੀਨਾ, ਤਖ਼ਤ ਨਿਵਾਸੀ ਆਪ ਜਣਾਈਆ। ਜੋ ਵਰਤੇ ਆਸਮਾਂ ਜ਼ਮੀਨਾ, ਜ਼ਮੇ ਜ਼ਾਹਿਰੇ ਜ਼ਹੂਰ ਖ਼ੁਦਾਈਆ। ਪੈਗ਼ੰਬਰ ਤਸਲੀਮ ਕਰਨ ਆਮੀਨਾ, ਅਮਲ ਖ਼ਲਕ ਖ਼ੁਦਾਈਆ। ਅਸਵ ਸੋਹੇ ਪਾਖਰ ਜ਼ੀਨਾ, ਜ਼ੀਨਾ ਸੀੜੀ ਵੇਖੇ ਜਗਤ ਲੋਕਾਈਆ। ਜਨ ਭਗਤਾਂ ਠਾਂਡਾ ਕਰੇ ਸੀਨਾ, ਸੀਨਾ ਜ਼ੋਰੀ ਦਏ ਵਖਾਈਆ। ਲੱਖ ਚੁਰਾਸੀ ਕਰ ਅਧੀਨਾ, ਵਿਸ਼ਨ ਬ੍ਰਹਮਾ ਸ਼ਿਵ ਹੁਕਮ ਵਰਤਾਈਆ। ਕੋਟਾਂ ਵਿਚੋਂ ਹਰਿਜਨ ਕਢ ਨਗੀਨਾ, ਕੀਮਤ ਆਪਣੇ ਹੱਟ ਰਖਾਈਆ। ਝਗੜਾ ਮੇਟ ਕੇ ਨਰ ਮਦੀਨਾ, ਆਤਮ ਬ੍ਰਹਮ ਦਏ ਸਮਝਾਈਆ। ਭੇੜ ਭੇੜ ਕੇ ਰੂਸਾ ਚੀਨਾ, ਚੀਨਾ ਛੜੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਇਕ ਰਹੀਮਾ, ਰਹਿਮਤ ਆਪਣੀ ਆਪ ਵਰਤਾਈਆ।
੩੨ ਹਾੜ ਸ਼ਹਿਨਸ਼ਾਹੀ ਸੰਮਤ ੬ ਫੁੱਮਣ ਸਿੰਘ ਦੇ ਗ੍ਰਹਿ ਜ਼ਿਲਾ ਜੰਮੂ
ਸ਼ੰਕਰ ਵਸਤ ਲੈ ਨਾਮ ਦੀ ਧਾਰ, ਧਰਨੀ ਧਰਤ ਧਵਲ ਵੇਖਣ ਕੋਇ ਨਾ ਪਾਈਆ। ਜਿਸ ਨਾਲ ਲਹਿਣਾ ਦੇਣਾ ਮੁਕੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੁਹਾਡੀ ਆਸਾ ਪੂਰ ਕਰਾਈਆ। ਚਾਰੋਂ ਕੁੰਟ ਰਹੇ ਨਾ ਧੂੰਆਂਧਾਰ, ਅੰਧ ਅੰਧੇਰਾ ਅੰਤ ਮਿਟਾਈਆ। ਸਤਿ ਸਚ ਹੋਵੇ ਜੈਕਾਰ, ਵੱਜੇ ਇਕੋ ਪੁਰਖ ਅਕਾਲ ਵਧਾਈਆ। ਤੂੰ ਲੱਖ ਚੁਰਾਸੀ ਦਾ ਦਾਅਵੇਦਾਰ, ਅੰਤਮ ਸਭ ਨੂੰ ਖ਼ਾਕ ਮਿਲਾਈਆ। ਉਠ ਵੇਖ ਹੋ ਹੁਸ਼ਿਆਰ, ਸੰਬਲ
❋
❋
ਨੈਣ ਟਿਕਾਈਆ। ਕੀ ਸੰਦੇਸ਼ਾ ਦੇਵੇ ਕਰਤਾਰ, ਧੁਰ ਕਰਤਾ ਅਗੰਮ ਅਥਾਹੀਆ। ਜਿਸ ਨੂੰ ਲੱਭਦੇ ਰਹੇ ਜੁਗ ਚਾਰ, ਸੋ ਲਹਿਣਾ ਦੇਣਾ ਰਿਹਾ ਮੁਕਾਈਆ। ਹਿੰਮਤ ਨਾਲ ਹੌਸਲੇ ਵਾਲਾ ਕਰਨਾ ਵਾਰ, ਵਾਰਤਾ ਪਿਛਲੀ ਦੇਣੀ ਮਿਟਾਈਆ। ਤ੍ਰੈਗੁਣ ਤੋਂ ਪਰੇ ਰਹੇ ਤਿਆਰ, ਆਪ ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਵੇ ਕਰਨੇਹਾਰ, ਕਰਤਾ ਆਪਣਾ ਹੁਕਮ ਵਰਤਾਈਆ।
ਪਹਿਲੀ ਸਾਵਣ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ
ਸੋ ਪੁਰਖ ਨਿਰੰਜਣ ਕਹੇ ਸ਼ੰਕਰ ਸਚਖੰਡ ਦਵਾਰਾ ਵੇਖ ਠੀਕ, ਠਾਕਰ ਆਪਣੀ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਕਹੇ ਜਿਸ ਦੀ ਕਰਦੇ ਗਏ ਉਡੀਕ, ਜੁਗ ਚੌਕੜੀ ਬਿਨ ਅੱਖਾਂ ਅੱਖ ਉਠਾਈਆ। ਏਕੰਕਾਰ ਕਹੇ ਜਿਸ ਦੀ ਮੰਨਦੇ ਰਹੇ ਹਦੀਸ, ਹੁਕਮ ਹੁਕਮ ਵਿਚ ਸ਼ਨਵਾਈਆ। ਆਦਿ ਨਿਰੰਜਣ ਕਹੇ ਜਿਸ ਦੀ ਨਿਰਗੁਣ ਜੋਤ ਸਦਾ ਅਤੀਤ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਕਹੇ ਜੋ ਆਦਿ ਜੁਗਾਦੀ ਸਾਚਾ ਮੀਤ, ਮਿੱਤਰ ਪਿਆਰਾ ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਜੋ ਮਿਟਾਵਣਹਾਰਾ ਜੁਗ ਜੁਗ ਲੀਕ, ਲਾਈਨ ਐਨ ਆਪਣੀ ਇਕ ਸਮਝਾਈਆ। ਪਾਰਬ੍ਰਹਮ ਕਹੇ ਜਿਸ ਦੀ ਬ੍ਰਹਮ ਧਾਰ ਸਚ ਪ੍ਰੀਤ, ਪ੍ਰੀਤਮ ਧੁਰਦਰਗਾਹੀਆ। ਅਵਤਾਰ ਪੈਗ਼ੰਬਰ ਗੁਰ ਜਿਸ ਦੀ ਕਰਨ ਤਸਦੀਕ, ਸ਼ਹਾਦਤ ਸ਼ਬਦ ਕਲਮਾ ਨਾਮ ਭੁਗਤਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਨਿਰਾਸਾ ਰਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖੇ ਨੀਤ, ਚਾਰੇ ਖਾਣੀ ਪੜਦਾ ਆਪ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਮਜੀਦ, ਗੀਤਾ ਗਿਆਨ ਚਾਰੇ ਖਾਣੀ ਪੜਦਾ ਆਪ ਉਠਾਈਆ। ਪਰਮਾਤਮ ਆਤਮ ਬ੍ਰਹਮ ਪਾਰਬ੍ਰਹਮ ਨਿਰਗੁਣ ਧਾਰ ਨਿਰਗੁਣ ਵੇਖੇ ਵਲਦੀਅਤ, ਵਲਦ ਵਾਲਦਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸ਼ੰਕਰ ਸੁਣ ਹੁਕਮ ਅਗੰਮ ਅਥਾਹ, ਅਲਖ ਅਗੋਚਰ ਆਪ ਸੁਣਾਈਆ। ਪਰਦਾ ਓਹਲਾ ਦਿਆਂ ਚੁਕਾ, ਭੇਵ ਅਭੇਦ ਆਪ ਖੁਲ੍ਹਾਈਆ। ਧੁਰ ਸੰਦੇਸ਼ਾ ਦਿਆਂ ਸੁਣਾ, ਅਨਬੋਲਤ ਰਾਗ ਅਲਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਰਾਮ ਅੱਲਾ ਵਾਹਿਗੁਰੂ ਕਹਿੰਦੇ ਆਏ ਖ਼ੁਦਾ, ਖ਼ੁਦ ਮਾਲਕ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਿਹਾ ਸ਼ੰਕਰ ਕਲਜੁਗ ਲੇਖਾ ਵੇਖ ਅਖ਼ੀਰ, ਅੰਤਸ਼ਕਰਨ ਤਕ ਖ਼ਲਕ ਖ਼ੁਦਾਈਆ। ਚਾਰ ਕੁੰਟ ਸ਼ਰਅ ਜ਼ੰਜੀਰ, ਦੀਨ ਮਜ਼੍ਹਬ ਬੰਧਨ ਨਾ ਕੋਇ ਤੁੜਾਈਆ। ਅੱਠ ਸੱਠ ਨੇਤਰ ਰੋਵੇ ਨੀਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਂਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਲੱਥੇ ਚੀਰ, ਚੀਰਾ ਸੀਸ ਨਾ ਕੋਇ ਟਿਕਾਈਆ। ਸਾਧ ਸੰਤ ਹੋਏ ਦਿਲਗੀਰ, ਭਗਤ ਭਗਵਾਨ ਨਾ ਕੋਇ ਮਿਲਾਈਆ। ਸ਼ਾਹ ਸੁਲਤਾਨ ਦਿਸਣ ਕੀਰ, ਕੀਟ ਹਸਤ ਨਾ ਕੋਇ ਵਡਿਆਈਆ। ਅਲਫ਼ੀ ਪਾਟੀ ਦਿਸੇ ਫ਼ਕੀਰ, ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਸੂਫ਼ੀਆਂ ਬੰਨ੍ਹੇ ਕੋਇ
❋
❋
ਨਾ ਧੀਰ, ਗੁਰਮੁਖ ਗੁਰ ਗੁਰ ਗੋਦ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਸ਼ੰਕਰ ਕੀ ਮੰਗਣਾ ਕਲਜੁਗ ਅੰਤ, ਅੰਤਮ ਦੇਣਾ ਜਣਾਈਆ। ਸ਼ੰਕਰ ਕਿਹਾ ਮੇਰੇ ਭਗਵੰਤ, ਭਗਵਨ ਤੇਰੀ ਬੇਪਰਵਾਹੀਆ। ਮੈਂ ਦਰ ਭਿਖਾਰੀ ਮੰਗਤ, ਚਾਕਰ ਰੂਪ ਦਰਸਾਈਆ। ਪੁਰਖ ਅਕਾਲ ਕਹੇ ਮੇਰਾ ਭੰਡਾਰਾ ਅਨੰਤ, ਨਖੁਟ ਕਦੇ ਨਾ ਜਾਈਆ। ਸ਼ੰਕਰ ਕਹੇ ਮੇਰੀ ਝੋਲੀ ਤੇਰਾ ਲੱਖ ਚੁਰਾਸੀ ਜੀਵ ਜੰਤ, ਪੂਰਬ ਲਹਿਣਾ ਚਲਿਆ ਆਈਆ। ਪੁਰਖ ਅਕਾਲ ਕਹੇ ਨੌ ਸੌ ਚੁਰਾਨਮੇ ਚੌਕੜੀ ਜੁਗ ਮੇਰਾ ਸੁਣਿਆ ਨਹੀਂ ਨਾਮ ਮੰਤ, ਪੂਰਾ ਨਾਮ ਨਾ ਕਿਸੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਸੁਣਾਈਆ। ਪੁਰਖ ਅਕਾਲ ਕਿਹਾ ਸ਼ੰਕਰ ਪਹਿਲੋਂ ਤਕ ਲੈ ਮੇਰਾ ਨੂਰ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਫੇਰ ਮਸਤਕ ਲਾ ਲੈ ਚਰਨ ਧੂੜੀ, ਧੂੜੀ ਟਿੱਕਾ ਖ਼ਾਕ ਰਮਾਈਆ। ਫੇਰ ਨਾਮ ਦੀ ਮਸਤੀ ਲੈ ਜ਼ਰੂਰੀ, ਜ਼ਰੂਰਤ ਆਪਣੀ ਪੂਰ ਕਰਾਈਆ। ਫੇਰ ਝੋਲੀ ਡਾਹ ਕੇ ਮੰਗ ਮਜ਼ਦੂਰੀ, ਗਲ ਪਲੂ ਵਾਸਤਾ ਪਾਈਆ। ਨੱਕ ਨਾਲ ਲੀਕ ਕਢ ਕੇ ਕਹਿ ਦੇ ਮੇਰਾ ਦੁਨੀਆ ਨਾਲ ਨਾਤਾ ਨਹੀਂ ਕੂੜੀ, ਕੂੜਾ ਨਾਤਾ ਲਿਆ ਤੁੜਾਈਆ। ਸ਼ੰਕਰਾ ਜੇਹੜਾ ਤੇਰਾ ਇਸ਼ਟ ਮੰਨਦੇ ਉਨ੍ਹਾਂ ਨੂੰ ਕਹਿ ਦੇ ਮੂਰਖ ਮੂੜ੍ਹੀ, ਚਤੁਰ ਸੁਘੜ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਸੁਣ ਧੁਰ ਦਾ ਅਗੰਮ ਅਸੂਲ, ਅਸਲੀਅਤ ਦਿਆਂ ਜਣਾਈਆ। ਇਕੋ ਹੁਕਮ ਕਰ ਕਬੂਲ, ਦੂਸਰ ਓਟ ਨਾ ਕੋਇ ਰਖਾਈਆ। ਕਲਜੁਗ ਅੰਤ ਨਾ ਜਾਣਾ ਭੂਲ, ਅਭੁਲ ਰਿਹਾ ਸੁਣਾਈਆ। ਚਰਨ ਕਵਲ ਲਾ ਧੂਲ, ਧਰਨੀ ਧਰਤ ਧਵਲ ਧੌਲ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਸ਼ੰਕਰ ਹੋਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਨਾਲ ਮਿਲਾਉਣਾ ਬ੍ਰਹਮਾ ਬ੍ਰਹਮ ਦਾ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਵਿਸ਼ਨੂੰ ਨੂੰ ਕਹਿਣਾ ਹੋਏ ਤਿਆਰ, ਵਿਸ਼ਵ ਦਾ ਲੇਖਾ ਹੱਥ ਉਠਾਈਆ। ਹੁਕਮ ਮਿਲਣਾ ਸੱਚੀ ਸਰਕਾਰ, ਫ਼ਰਮਾਨਾ ਦਏ ਧੁਰਦਰਗਾਹੀਆ। ਲੱਖ ਚੁਰਾਸੀ ਪਾਉਣੀ ਸਾਰ, ਅੰਡਜ ਜੇਰਜ ਉਤਭੁਜ ਸੇਤਜ ਬਚਿਆ ਰਹਿਣ ਕੋਇ ਨਾ ਪਾਈਆ। ਔਹ ਵੇਖ ਮੁਹੰਮਦ ਰੋਂਦਾ ਜ਼ਾਰੋ ਜ਼ਾਰ, ਸਦੀ ਚੌਧਵੀਂ ਧਿਆਨ ਲਗਾਈਆ। ਈਸਾ ਕੂਕ ਕੇ ਕਹੇ ਪੁਕਾਰ, ਸਦੀ ਬੀਸਵੀਂ ਮੇਰੀ ਦੁਹਾਈਆ। ਮੂਸਾ ਕਹੇ ਮੇਰੇ ਪਰਵਰਦਿਗਾਰ, ਜਲਵਾ ਨੂਰ ਕੋਹਤੂਰ ਤੇਰੀ ਰੁਸ਼ਨਾਈਆ। ਨਾਨਕ ਕਹੇ ਉਤਰਿਆ ਆਪਣੀ ਧਾਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਗੋਬਿੰਦ ਕਹੇ ਸੰਬਲ ਹੋਇਆ ਉਜਿਆਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਨੇ ਕਲਜੁਗ ਕਰਨਾ ਅੰਤ ਖ਼ੁਆਰ, ਦੋ ਜਹਾਨਾਂ ਫੋਲ ਫੁਲਾਈਆ। ਨਾਮ ਖੰਡਾ ਅਗੰਮ ਕਟਾਰ, ਤਰਕਸ਼ ਤੀਰ ਕਮਾਨ ਨਾ ਕੰਧ ਉਠਾਈਆ। ਸਭ ਦਾ ਲਹਿਣਾ ਦੇਣਾ ਲਏ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਕਲ ਕਲਕੀ ਲਏ ਅਵਤਾਰ, ਕਲ ਕਲੇਸ਼ ਦਏ ਮਿਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹੇ ਨਾ ਧੂੰਆਂਧਾਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲੇ ਕਰ ਪਿਆਰ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਕਲਜੁਗ ਕੂੜ ਕੁੜਿਆਰਿਆਂ ਸ਼ਬਦੀ ਡੋਰੀ ਕਰੇ ਗ੍ਰਿਫ਼ਤਾਰ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਸ਼ੰਕਰ ਕਲਜੁਗ ਅੰਤ ਅੰਤ ਨਾ ਸੰਗੀਂ, ਸਗਲਾ ਭੇਵ ਖੁਲ੍ਹਾਈਆ। ਨਿਧੜਕ ਹੋ ਕੇ ਮੰਗ ਮੰਗੀਂ, ਮੰਗਦਿਆਂ ਲੱਜਿਆ ਰਹੇ ਨਾ ਰਾਈਆ। ਸ਼ਬਦ ਕਟਾਰ ਕਰਨੀ ਨੰਗੀ, ਤਿੱਖੀ ਧਾਰ ਧਾਰ ਵਹਾਈਆ। ਜੇਹੜੀ ਸ੍ਰਿਸ਼ਟੀ ਹੋ ਗਈ ਅੰਧੀ, ਨੇਤਰ ਲੋਚਨ ਨੈਣ ਦਿਆਂ ਖੁਲ੍ਹਾਈਆ। ਜੇਹੜੀ ਵਾਸਨਾ ਹੋ ਗਈ ਗੰਦੀ, ਅੰਦਰੋਂ ਬਾਹਰ ਦੇਣੀ ਕਢਾਈਆ। ਜੇਹੜੀ ਦੀਨਾਂ ਮਜ਼੍ਹਬਾਂ ਵਿਚ ਹੋ ਗਈ ਬਹੁਰੰਗੀ, ਇਕੋ ਆਤਮ ਬ੍ਰਹਮ ਦੇਣਾ ਸਮਝਾਈਆ। ਇਕ ਢੋਲਾ ਗਾਉਣਾ ਛੰਦੀ, ਇਕੋ ਢੋਲਾ ਸਿਫ਼ਤ ਸਲਾਹੀਆ। ਇਕ ਹੁਕਮ ਦੀ ਹੋਏ ਪਾਬੰਦੀ, ਦੂਜਾ ਬੰਧਨ ਨਾ ਕੋਇ ਰਖਾਈਆ। ਉਠ ਵੇਖ ਸਦੀ ਚੌਧਵੀਂ ਜਾਂਦੀ ਲੰਘੀ, ਭੱਜੇ ਵਾਹੋ ਦਾਹੀਆ। ਰਵਦਾਸ ਚਮਾਰਾ ਆਪਣੀ ਪੁੱਠੀ ਸਿੱਧੀ ਕਰੇ ਰੰਬੀ, ਜੋ ਢੋਰਾਂ ਖੱਲ ਲੁਹਾਈਆ। ਉਠ ਉਠ ਵੇਖੇ ਗੁਰ ਅਰਜਨ ਰਾਵੀ ਕੰਢੀ, ਕੰਢਾ ਆਰ ਪਾਰ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਰਹਿਣ ਦੇਣਾ ਨਹੀਂ ਕੋਈ ਪਖੰਡੀ, ਕੂੜ ਕੁੜਿਆਰਾ ਨਜ਼ਰ ਕੋਇ ਨਾ ਆਈਆ। ਜੇਹੜੀ ਆਤਮਾ ਪਰਮਾਤਮਾ ਬਿਨਾ ਰੰਡੀ, ਰਾਏ ਧਰਮ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸ਼ੰਕਰ ਕਹੇ ਪ੍ਰਭੂ ਮੇਰੀਆਂ ਆਦਿ ਆਦਿ ਦੀਆਂ ਮੰਗਾਂ, ਆਸਾ ਇਕ ਦ੍ਰਿੜਾਈਆ। ਬਹੁੜੀ ਕਿਵੇਂ ਦਰ ਤੇਰਾ ਲੰਘਾਂ, ਕਦਮ ਸਚਖੰਡ ਟਿਕਾਈਆ। ਕੀ ਗੀਤ ਗਾਵਾਂ ਛੰਦਾ, ਕਹਿ ਕੇ ਕੀ ਸੁਣਾਈਆ। ਕੀ ਪ੍ਰੇਮ ਕਰਾਂ ਅਨੰਦਾ, ਕਿਸ ਰਸ ਵਿਚ ਸਮਾਈਆ। ਕੀ ਮਾੜਾ ਕਹਾਂ ਕਿ ਚੰਗਾ, ਕੀ ਤੇਰੀ ਬੇਪਰਵਾਹੀਆ। ਤੂੰ ਸਾਹਿਬ ਸੂਰਾ ਸਰਬੰਗਾ, ਸ਼ਹਿਨਸ਼ਾਹ ਇਕ ਅਖਵਾਈਆ। ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰੂ ਤੇਰੇ ਨਾਮ ਦਾ ਲਾ ਕੇ ਆਏ ਚੰਦਾ, ਤਾਰਾ ਚੰਦ ਨਿਸ਼ਾਨ ਦਏ ਗਵਾਹੀਆ। ਤੂੰ ਰੂਪ ਧਰਦਾ ਰਿਹੋਂ ਸਰਗੁਣ ਪੰਜਾਂ ਤਤਾਂ ਵਾਲਾ ਬੰਦਾ, ਆਪਣੀ ਬੰਦਗੀ ਕਰ ਕੇ ਝਟ ਲੰਘਾਈਆ। ਤੂੰ ਇਧਰ ਉਧਰ ਫਿਰਦਾ ਰਿਹੋਂ ਮਾਨਸ ਵਾਂਗ ਦੋ ਟੰਗਾ, ਕਦਮ ਕਦਮ ਨਾਲ ਬਦਲਾਈਆ। ਬਹੁੜੀ ਹੁਣ ਪਿਛਲਾ ਸਮਾਂ ਲੰਘਾ, ਵੇਲਾ ਵਕਤ ਰਿਹਾ ਜਣਾਈਆ। ਤੂੰ ਜੋਤ ਸਰੂਪ ਤੇਰਾ ਖੇਲ ਬਹੁਰੰਗਾ, ਰੰਗ ਰੇਖ ਨਾ ਕੋਇ ਵਡਿਆਈਆ। ਹੁਣ ਨਾ ਕੋਇ ਤੇਰਾ ਬਸਤਰ ਨਾ ਕੋਇ ਤੀਰ ਤਲਵਾਰ ਤੁਫੰਗਾ, ਤਰਕਸ਼ ਨਜ਼ਰ ਕੋਇ ਨਾ ਆਈਆ। ਨਾ ਕੋਇ ਭੱਥਾ ਟਿਕਾਏ ਕੰਧਾ, ਨਾ ਕੋਇ ਅਸਵ ਪਾਖਰ ਜ਼ੀਨ ਡੇਰਾ ਲਾਈਆ। ਨਾ ਕੋਇ ਦੀਨ ਮਜ਼੍ਹਬ ਦੀਆਂ ਵੰਡਾਂ, ਨਾ ਕੋਇ ਅੱਖਰਾਂ ਵਿਚ ਨਾਮ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸ਼ੰਕਰ ਕਹੇ ਮੇਰੀ ਆਸ਼ਾ ਇਕ ਪੁਰਾਣੀ, ਪੁਰਾਣ ਵੇਦ ਕਹਿਣ ਨਾ ਪਾਈਆ। ਪੁਰਖ ਅਕਾਲ ਕਰ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੂੰ ਆਦਿ ਜੁਗਾਦੀ ਬੜਾ ਦਾਨੀ, ਦਾਤਾ ਇਕ ਅਖਵਾਈਆ। ਤੇਰਾ ਖੇਲ ਜ਼ਿਮੀਂ ਅਸਮਾਨੀ, ਗਗਨ ਗਗਨੰਤਰ ਵੱਜੇ ਵਧਾਈਆ। ਤੇਰੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਤੋਂ ਪਰੇ ਸ਼ਨਵਾਈਆ। ਤੇਰਾ ਖੇਲ ਨੌਜਵਾਨੀ, ਮਰਦ ਮਰਦਾਨੀ ਵਡ ਵਡਿਆਈਆ। ਮੈਂ ਚਾਹੁੰਦਾ ਮੈਨੂੰ ਦੇ ਦੇ ਇਕ ਨਿਸ਼ਾਨੀ, ਨਿਸ਼ਾਨਾ ਸਭ ਨੂੰ ਦਿਆਂ ਵਖਾਈਆ। ਉਠੋ ਵੇਖੋ ਜਿਸ ਦੇ ਪਿਛੇ ਗੋਬਿੰਦ ਬੱਚਿਆਂ ਦੀ ਦੇ ਕੇ ਗਿਆ ਕੁਰਬਾਨੀ, ਕਰਬਲਾ ਵਿਚ ਹਸਨ ਹੁਸੈਨ ਸ਼ਹੀਦ ਕਰਾਈਆ। ਉਹ ਸਭ ਦੇ ਨਾਲ ਕਰੇ ਨਾਫ਼ਰਮਾਨੀ, ਹੁਕਮ ਆਪਣਾ ਇਕ ਪਰਗਟਾਈਆ। ਬ੍ਰਹਿਮੰਡ ਖੰਡ ਦੇ ਆਵੇ ਵਿਚ ਮੈਦਾਨੀ, ਪੁਰੀ ਲੋਅ ਦਾ ਡੇਰਾ ਢਾਹੀਆ। ਜਿਸ ਦਾ ਆਦਿ ਅੰਤ ਕੋਇ
❋
❋
ਨਾ ਸਾਨੀ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਰਤਾਈਆ। ਸ਼ੰਕਰ ਕਹੇ ਪ੍ਰਭੂ ਕੋਈ ਮਾਣ ਰਿਹਾ ਨਾ ਗੰਗਾ, ਜਟਾ ਜੂਟ ਨਾ ਕੋਇ ਵਡਿਆਈਆ। ਮੈਂ ਤਨ ਭਬੂਤੀ ਖ਼ਾਕ ਰਮਾਵਾਂ ਨੰਗਾ, ਪੋਸ਼ਨ ਭੂਸ਼ਨ ਸੋਭਾ ਕੋਇ ਨਾ ਪਾਈਆ। ਮੇਰੇ ਵੇਂਹਦਿਆਂ ਜੁਗ ਚੌਕੜੀ ਲੰਘਾ, ਆਪਣਾ ਪੰਧ ਮੁਕਾਈਆ। ਮੈਂ ਹੁਕਮ ਸੰਦੇਸ਼ਾ ਸੁਣਾਂ ਤੇਰਾ ਜਿਸ ਨੂੰ ਝੁਕਦੇ ਸੂਰੀਆ ਚੰਦਾ, ਮੰਡਲ ਸੀਸ ਨਿਵਾਈਆ। ਮੈਨੂੰ ਯਾਦ ਆ ਗਿਆ ਜਿਸ ਵੇਲੇ ਗੁਰ ਗੋਬਿੰਦ ਮੰਗਿਆ ਕੰਘਾ, ਇੱਕੀ ਦੰਦੇ ਵੰਡ ਵੰਡਾਈਆ। ਤੂੰ ਮਾਣ ਬਖ਼ਸ਼ ਕੇ ਪੁਰੀ ਅਨੰਦਾ, ਅਨੰਦ ਆਪਣਾ ਦਿਤਾ ਵਖਾਈਆ। ਜੋਤੀ ਧਾਰ ਹੋ ਕੇ ਉਸ ਦੀ ਕਾਇਆ ਮੰਦਰ ਅੰਦਰ ਲੰਘਾ, ਮਹੱਲ ਅਟਲ ਕੀਤੀ ਰੁਸ਼ਨਾਈਆ। ਅੰਦਰ ਕੁਫਲ ਖੋਲ੍ਹ ਕੇ ਜੰਦਾ, ਜ਼ਿੰਦਗੀ ਆਪਣੇ ਲੇਖੇ ਪਾਈਆ। ਪਿਠ ਉਤੇ ਧਰਮ ਦਾ ਲਾ ਕੇ ਪੰਜਾ, ਪੰਜ ਪਿਆਰੇ ਦਿਤੇ ਪਰਗਟਾਈਆ। ਅੰਮ੍ਰਿਤ ਰਸ ਦੇ ਕੇ ਠੰਡਾ, ਅਗਨੀ ਤਤ ਬੁਝਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਨ ਪਾ ਕੇ ਗੰਢਾ, ਝੀਵਰ ਛੀਂਬੇ ਨਾਈ ਜੱਟ ਜੋੜ ਜੁੜਾਈਆ। ਫਿਰ ਹੁਕਮ ਸੰਦੇਸ਼ਾ ਦਿਤਾ ਜਿਸ ਵੇਲੇ ਗੋਬਿੰਦ ਤੇਰਾ ਢਈਆ ਲੰਘਾ, ਆਪਣਾ ਪੰਧ ਚੁਕਾਈਆ। ਉਸ ਵੇਲੇ ਧਰਮ ਦਾ ਸਿਰ ਹੋਣਾ ਨੰਗਾ, ਓਢਣ ਸੀਸ ਨਾ ਕੋਇ ਰਖਾਈਆ। ਕਲਜੁਗ ਸਾਧ ਹੋਣਾ ਗੰਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਸੇ ਨੇ ਧੋਤੀ ਤਹਿਮਤ ਬੰਨ੍ਹਣੀ ਕਿਸੇ ਨੇ ਪਾਉਣਾ ਤੰਬਾ, ਜਗਤ ਵੰਡਾਂ ਵੰਡ ਵੰਡਾਈਆ। ਕੋਟਾਂ ਵਿਚੋਂ ਲੱਭਣਾ ਨਹੀਂ ਕੋਈ ਬੰਦਗੀ ਵਾਲਾ ਬੰਦਾ, ਜੋ ਬੰਧਨ ਕਟ ਕੇ ਪ੍ਰਭ ਦੇ ਵਿਚ ਸਮਾਈਆ। ਸ਼ੰਕਰ ਕਹੇ ਮੈਂ ਉਸ ਵੇਲੇ ਮੰਗ ਮੰਗਣੀ ਜੇ ਦਾਤਾ ਏਂ ਤੇ ਮੈਨੂੰ ਬਖ਼ਸ਼ ਦੇ ਸੱਤ ਰੰਗ ਦਾ ਡੰਡਾ, ਜੋ ਡੰਡਾਵਤ ਸਭ ਨੂੰ ਦਏ ਕਰਾਈਆ। ਸਾਢੇ ਤਿੰਨ ਹੱਥ ਹੋਵੇ ਲੰਬਾ, ਸੀਆਂ ਸਭ ਦੀ ਪੂਰ ਕਰਾਈਆ। ਭੇਵ ਖੁਲ੍ਹਾਏ ਹੰ ਬ੍ਰਹਮਾ, ਪਾਰਬ੍ਰਹਮ ਪੜਦਾ ਦਏ ਚੁਕਾਈਆ। ਉਸ ਦਾ ਰੂਪ ਹੋਏ ਅਚੰਭਾ, ਜਿਸ ਦੀ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਸ਼ੰਕਰ ਕਿਹਾ ਬਖ਼ਸ਼ ਦੇ ਸੱਤ ਰੰਗ ਦਾ ਡੰਡਾ, ਡਾਹਢੇ ਤੇਰੇ ਹੱਥ ਵਡਿਆਈਆ। ਮੈਂ ਬੰਨ੍ਹਾਂ ਜੇਰਜ ਅੰਡਾ, ਉਤਭੁਜ ਸੇਤਜ ਲੇਖਾ ਦਿਆਂ ਮੁਕਾਈਆ। ਮੈਂ ਭੈ ਜਣਾਵਾਂ ਵਿਚ ਬ੍ਰਹਿਮੰਡਾਂ, ਲੋਆਂ ਲੋਚਨ ਅੱਖ ਬੰਦ ਰਹਿਣ ਨਾ ਪਾਈਆ। ਮੈਂ ਸਦੀ ਚੌਧਵੀਂ ਅੰਤਮ ਵੇਖਾਂ ਕੰਢਾ, ਚਾਰ ਯਾਰੀ ਨਾਲ ਦੁਹਾਈਆ। ਮੈਂ ਲੇਖ ਵੇਖਾਂ ਤੇਗ਼ ਬਹਾਦਰ ਸੰਦਾ, ਜੋ ਬਿਨ ਅੱਖਰਾਂ ਮਾਛੂਵਾੜੇ ਗਿਆ ਦ੍ਰਿੜਾਈਆ। ਮੈਂ ਤੇਰਾ ਨਿਰਗੁਣ ਧਾਰ ਤਕਾਂ ਸਾਹਿਬ ਸਵਾਮੀ ਤੇਰਾ ਖੰਡਾ, ਜਿਸ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਪੁਰਖ ਅਕਾਲ ਕਿਹਾ ਸ਼ੰਕਰ ਸੱਤ ਰੰਗ ਦਾ ਡੰਡਾ ਬੜਾ ਬਹਾਦਰ, ਤੇਗ਼ ਬਹਾਦਰ ਗਿਆ ਜਣਾਈਆ। ਜਿਹੜਾ ਧਰਮ ਦੀ ਬਣ ਕੇ ਚਾਦਰ, ਗ਼ਰੀਬ ਨਿਮਾਣਿਆਂ ਉਤੇ ਰਿਹਾ ਛਾਈਆ। ਜਿਸ ਦਾ ਹੁਕਮ ਮੇਟ ਨਾ ਸਕੇ ਕਰੀਮ ਕਾਦਰ, ਹਰਿ ਕਰਤਾ ਸ਼ਹਿਨਸ਼ਾਹੀਆ। ਨੌਂ ਸੌ ਚੁਰਾਨਮੇਂ ਚੌਕੜੀ ਜੁਗ ਪਿਛੋਂ ਖ਼ੁਦ ਖ਼ੁਦਾ ਗਾਡ ਦੇਵੇ ਆਦਰ, ਸੰਦੇਸ਼ਾ ਇਕ ਸੁਣਾਈਆ। ਸੱਤ ਰੰਗਿਆ ਚਾਰ ਜੁਗ ਦੀਨ ਮਜ਼੍ਹਬ ਦਾ ਰਹਿਣ ਨਹੀਂ ਦੇਣਾ ਬਾਡਰ, ਹੱਦਾਂ ਵਾਲੀ ਵੰਡ ਨਾ ਕੋਇ ਰਖਾਈਆ। ਜਿਸ ਵੇਲੇ ਪੁਰਖ ਅਕਾਲ ਆਵੇ ਤੇ ਤੂੰ ਵੀ ਮਾਤਲੋਕ ਹੋਣਾ ਉਜਾਗਰ, ਉਜਾਲਾ ਕਰਨਾ ਥਾਉਂ ਥਾਈਂਆ।
❋
❋
ਤੇਰੇ ਪਿਆਰ ਵਿਚ ਮੇਰੇ ਭਗਤ ਹੋਣ ਸੌਦਾਗਰ, ਵਣਜ ਵੇਖਾਂ ਚਾਈਂ ਚਾਈਂਆ। ਜਿਸ ਵੇਲੇ ਤਖ਼ਤ ਤੇ ਬੈਠ ਕੇ ਕਰਾਂ ਸਚ ਦਾ ਆਦਲ, ਉਸ ਵੇਲੇ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਤੈਨੂੰ ਸੀਸ ਨਿਵਾਈਆ। ਸੱਤ ਰੰਗਿਆ ਸ਼ਰਅ ਦਾ ਰਹਿਣ ਨਹੀਂ ਦੇਣਾ ਕੋਇ ਕਾਤਲ, ਮਕਤੂਲ ਦਾ ਝਗੜਾ ਦੇਣਾ ਮੁਕਾਈਆ। ਗੁਰਮੁਖਾਂ ਦੇ ਅੰਦਰੋਂ ਪੜਦਾ ਖੋਲ੍ਹਣਾ ਬਾਤਨ, ਨੂਰ ਨੁਰਾਨਾ ਕਰੀਂ ਰੁਸ਼ਨਾਈਆ। ਜਿਸ ਨੂੰ ਸਾਰੇ ਕਹਿ ਕੇ ਗਏ ਪੁਰਖ ਸਮਰਾਥਨ, ਸਮਰਥ ਧੁਰਦਰਗਾਹੀਆ। ਤੇਰਾ ਸਦਾ ਉਸ ਦੇ ਨਾਲ ਸਾਥਨ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਭੇਵ ਆਪ ਚੁਕਾਈਆ। ਸੱਤ ਰੰਗਾ ਕਹੇ ਸ਼ੰਕਰਾ ਪਹਿਲੋਂ ਮੇਰੇ ਪ੍ਰਭ ਨੂੰ ਕਰ ਨਿਮਸਕਾਰ, ਫੇਰ ਮੇਰਾ ਧਿਆਨ ਲਗਾਈਆ। ਮੈਂ ਉਸ ਪ੍ਰਭੂ ਦਾ ਯਾਰ, ਜਿਹੜਾ ਵਿਛੜ ਕਦੇ ਨਾ ਜਾਈਆ। ਆਦਿ ਤੋਂ ਲੈ ਕੇ ਅੰਤ ਤਕ ਸਦਾ ਰਹਵਾਂ ਤਿਆਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਮੈਂ ਹੱਥ ਨਹੀਂ ਆਇਆ ਕਿਸੇ ਪੈਗ਼ੰਬਰ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਦੂਰੋਂ ਸੀਸ ਨਿਵਾਈਆ। ਮੈਂ ਸਭ ਨੂੰ ਸਚਖੰਡ ਬੈਠਾ ਕਰ ਦੇਵਾਂ ਖ਼ਬਰਦਾਰ, ਡੰਕਾ ਨਾਮ ਵਾਲਾ ਸ਼ਨਵਾਈਆ। ਉਹ ਮੈਨੂੰ ਵੇਖ ਕੇ ਸੰਗ ਮੁਹੰਮਦ ਰੋਵੇ ਚਾਰ ਯਾਰ, ਚਾਰੋਂ ਕੁੰਟ ਹਿਲਾਈਆ। ਤੋਬਾ ਤੋਬਾ ਕਰਦੇ ਰੋਂਦੇ ਧਾਹਾਂ ਮਾਰ, ਧੀਰਜ ਧੀਰ ਨਾ ਕੋਇ ਰਖਾਈਆ। ਚੌਦਾਂ ਤਬਕ ਭੱਜਣ ਵਾਰੋ ਵਾਰ, ਪਾਂਧੀ ਹੋ ਕੇ ਪੰਧ ਮੁਕਾਈਆ। ਮੈਂ ਉਨ੍ਹਾਂ ਨੂੰ ਹੱਸ ਕੇ ਕਿਹਾ ਵੇਖੋ ਮੇਰਾ ਅਗੰਮਾ ਯਾਰ, ਪਰਵਰਦਿਗਾਰ ਨੂਰ ਇਲਾਹੀਆ। ਜਿਸ ਦੇ ਕਲਮੇ ਆਏ ਉਚਾਰ, ਸਿਫ਼ਤਾਂ ਵਾਲੀ ਕਰ ਪੜ੍ਹਾਈਆ। ਉਹ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਦਰਗਾਹ ਸਾਚੀ ਦਾ ਸਿਕਦਾਰ, ਸਿਰ ਸਿਰ ਹੁਕਮ ਸੁਣਾਈਆ। ਮੈਂ ਉਸ ਦਾ ਪਹਿਰੇਦਾਰ, ਜੁਗ ਚੌਕੜੀ ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਭੇਜਦਾ ਰਿਹਾ ਵਾਰੋ ਵਾਰ, ਵਾਰਸ ਹੋ ਕੇ ਹੁਕਮ ਸੁਣਾਈਆ। ਅੰਤ ਏਸੇ ਦੇ ਭੈ ਵਿਚ ਬਣਾ ਕੇ ਉਸ ਦੀ ਨਾਰ, ਸਚਖੰਡ ਦਵਾਰ ਦਿਤੇ ਬਹਾਈਆ। ਸ਼ੰਕਰਾ ਤੂੰ ਕੀ ਜਾਣੇਂ ਮੇਰੀ ਸਾਰ, ਸਮਝ ਕੋਇ ਨਾ ਪਾਈਆ। ਮੈਂ ਸਤਿ ਜੋਤ ਦੀ ਧਾਰ, ਸੱਤ ਰੰਗ ਰੰਗ ਪਰਗਟਾਈਆ। ਮਰਾਂ ਜੰਮਾਂ ਨਾ ਵਿਚ ਸੰਸਾਰ, ਜੁਗ ਚੌਕੜੀ ਸਮਾਂ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸ਼ੰਕਰ ਕਹੇ ਸਤਰੰਗੇ ਸੁਣ ਲੈ ਮੇਰੇ ਮੀਤ, ਮਿੱਤਰਾ ਦਿਆਂ ਜਣਾਈਆ। ਜਿੰਨਾ ਚਿਰ ਤੂੰ ਸਾਡਾ ਸਾਥ ਨਾ ਦਿਤਾ ਸਾਰੀ ਸ੍ਰਿਸ਼ਟੀ ਗਾਉਣਾ ਨਹੀਂ ਸੋਹੰ ਗੀਤ, ਹਰੀ ਓਮ ਤਤ ਸਤਿ ਇਸ਼ਟ ਅੰਦਰੋਂ ਨਾ ਕੋਇ ਕਢਾਈਆ। ਬਿਨ ਤੇਰੇ ਕਲਜੁਗ ਬਦਲਣੀ ਨਹੀਂ ਰੀਤ, ਕਲਜੁਗ ਕੂੜੀ ਕਿਰਿਆ ਪੰਧ ਨਾ ਕੋਇ ਮੁਕਾਈਆ। ਸਤਿਜੁਗ ਸਾਚਾ ਉਠਣਾ ਨਹੀਂ ਅਤੀਤ, ਤ੍ਰੈਗੁਣ ਪੰਧ ਨਾ ਕੋਇ ਮੁਕਾਈਆ। ਝਗੜਾ ਮੁਕਣਾ ਨਹੀਂ ਊਚ ਨੀਚ, ਜ਼ਾਤ ਪਾਤ ਦਾ ਲੇਖਾ ਨਾ ਕੋਇ ਮੁਕਾਈਆ। ਇਸ਼ਟ ਛੁਟਣਾ ਨਹੀਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾ ਕੋਇ ਤਜਾਈਆ। ਬਿਨ ਤੇਰੀ ਕਿਰਪਾ ਇਕ ਪੜ੍ਹਨੀ ਨਹੀਂ ਕਿਸੇ ਹਦੀਸ, ਹਜ਼ਰਤ ਸਾਰੇ ਦੇਣ ਗਵਾਹੀਆ। ਸੱਤਰੰਗਾ ਕਹੇ ਸ਼ੰਕਰਾ, ਮੇਰੇ ਸਾਹਿਬ ਨੇ ਮੇਰੇ ਵਿਚ ਬਖ਼ਸ਼ੀ ਇਕ ਤੌਫ਼ੀਕ, ਜੋ ਤੋਹਫ਼ੇ ਘਰ ਘਰ ਦਏ ਪਹੁੰਚਾਈਆ। ਜਿਸ ਵੇਲੇ ਮੈਂ ਨਿਗਾਹ ਕਰਾਂ ਜਿਸ ਦੇ ਬਣੇ ਹੋਣ ਫ਼ਰੀਕ, ਉਹ ਰਫ਼ੀਕ ਬਣ ਕੇ ਦੇਣ ਵਖਾਈਆ। ਮੇਰਾ ਸਾਹਿਬ ਜਦੋਂ ਚਾਹਵੇ ਸਭ ਦੇ ਅੰਦਰ ਬਖ਼ਸ਼ ਦੇਵੇ ਆਪਣੀ ਪ੍ਰੀਤ, ਪ੍ਰੀਤਮ ਹੋ ਕੇ ਪ੍ਰੇਮ ਵਧਾਈਆ। ਜਿਸ ਦੀ ਆਤਮਾ ਉਸੇ ਪਰਮਾਤਮਾ ਦਾ ਗਾਉਣਾ ਗੀਤ, ਸੋਹੰ ਅਵਰ ਨਾ ਕੋਇ
❋
❋
ਪੜ੍ਹਾਈਆ। ਪਰ ਇਕ ਦੁੱਖ, ਸੱਤਰੰਗਾ ਕਹੇ, ਮੈਂ ਸਚਖੰਡ ਵਸਦਾ ਧਾਮ ਅਗੰਮੇ ਅਨਡੀਠ, ਜਿਥੇ ਜਗ ਨੇਤਰ ਵੇਖਣ ਕੋਇ ਨਾ ਜਾਈਆ। ਮੇਰਾ ਪਿਆਰ ਨਹੀਂ ਕਿਸੇ ਪੱਥਰ ਈਂਟ, ਚਿੱਕੜ ਗਾਰੇ ਨਾ ਕੋਇ ਚਤੁਰਾਈਆ। ਮੈਂ ਉਸ ਦੀ ਸਹਾਇਤਾ ਕਰਦਾ ਜਿਹੜਾ ਮੇਰੇ ਪ੍ਰਭ ਨੂੰ ਮੰਨੇ ਠੀਕ, ਠਾਕਰ ਸਹਿਜੇ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਸੱਤਰੰਗਾ ਕਹੇ ਮੇਰੇ ਵਿਚ ਪ੍ਰਭੂ ਦੀ ਖ਼ੂਬੀ, ਖ਼ੂਬਸੂਰਤੀ ਨਿਰਗੁਣ ਜੋਤ ਦਿਤੀ ਚਮਕਾਈਆ। ਮੈਂ ਫਿਰਨਾ ਸ਼ਰਕਣ ਗ਼ਰਬਨ ਸ਼ਮਾਲਨ ਜਨੂਬੀ, ਚਾਰੋਂ ਕੁੰਟ ਵਾਹੋ ਦਾਹੀਆ। ਮੈਂ ਇਸ਼ਟ ਤਕਣਾ ਮੁਹੱਬਤ ਵਿਚ ਮਹਿਬੂਬ ਵਾਲਾ ਮਹਿਬੂਬੀ, ਅੰਤਰ ਨਿਰੰਤਰ ਫੋਲ ਫੁਲਾਈਆ। ਮੰਜ਼ਲ ਵੇਖਣੀ ਇਕ ਮਨਸੂਬੀ, ਜਿਥੇ ਜਲਵਾਗਰ ਨੂਰ ਰੁਸ਼ਨਾਈਆ। ਜਿਨ੍ਹਾਂ ਪਿਛੇ ਅਜੀਤ ਜੁਝਾਰ ਦੀ ਕਾਇਆ ਝੂਜੀ, ਰਣ ਭੂਮੀ ਖੇਲ ਖਿਲਾਈਆ। ਉਸ ਗੋਬਿੰਦ ਦੀ ਰਮਜ਼ ਕਿਸੇ ਨਾ ਬੂਝੀ, ਬੁਝਿਆ ਦੀਪਕ ਨਾ ਕੋਇ ਜਲਾਈਆ। ਸ੍ਰਿਸ਼ਟੀ ਖੋਜਦੀ ਵਿਚ ਬੁੱਧੀ, ਅਕਲ ਨਾਲ ਚਤੁਰਾਈਆ। ਉਸ ਦੀ ਢੂੰਡਦੀ ਵਿਚੋਂ ਯੁੱਧੀ, ਸ਼ਸਤਰ ਸ਼ਸਤਰਾਂ ਨਾਲ ਟਕਰਾਈਆ। ਸੱਤਰੰਗਾ ਕਹੇ ਗੋਬਿੰਦ ਦੀ ਮੰਜ਼ਲ ਸਭ ਤੋਂ ਉਚੀ, ਉਚ ਅਗੰਮ ਦਿਤੀ ਬਣਾਈਆ। ਜਿਥੇ ਧਾਰ ਸਦਾ ਸੁੱਚੀ, ਸੰਜਮ ਦੀ ਲੋੜ ਨਾ ਕੋਇ ਵਖਾਈਆ। ਮੈਂ ਉਸ ਦੇ ਪਿਆਰ ਦੀ ਸਦਾ ਕਰਾਂ ਬੁਤੀ, ਬੁਤਖ਼ਾਨੇ ਵੇਖ ਵਖਾਈਆ। ਮੈਨੂੰ ਇਉਂ ਦਿਸਦਾ ਮੇਰੇ ਮਾਲਕ ਦੀ ਹੁਣ ਆਉਂਦੀ ਜਾਂਦੀ ਰੁਤੀ, ਰੁਤੜੀ ਪਿਛਲੀ ਦੇਣੀ ਬਦਲਾਈਆ। ਇਕ ਵਾਰ ਸਾਹਿਬ ਤੋਂ ਪੁਛੀਂ, ਨਿਉਂ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵਡਾ ਵਡ ਵਡਿਆਈਆ। ਪੁਰਖ ਅਕਾਲ ਕਿਹਾ ਸ਼ੰਕਰ ਸੱਤਰੰਗ ਕੀ ਕਹਿੰਦਾ, ਮੈਨੂੰ ਦੇ ਸੁਣਾਈਆ। ਫੇਰ ਕੰਨੋਂ ਫੜ ਕੇ ਕਿਹਾ ਉਠ ਵੇਖ ਦਿਸ਼ਾ ਲਹਿੰਦਾ, ਕੀ ਮੁਹੰਮਦ ਰਾਹ ਤਕਾਈਆ। ਕਿਉਂ ਕਲਮਾ ਉਠ ਉਠ ਬਹਿੰਦਾ, ਭੱਜ ਭੱਜ ਰਿਹਾ ਵਖਾਈਆ। ਕੀ ਮਾਨਵ ਮਾਨਵ ਨਾਲ ਖਹਿੰਦਾ, ਤਨ ਤਨ ਨਾਲ ਟਕਰਾਈਆ। ਉਹ ਵੇਖ ਮਕਬਰਿਆਂ ਵਾਲਾ ਬੁਰਜ ਢਹਿੰਦਾ, ਕਾਅਬਾ ਰੋਵੇ ਮਾਰੇ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਸ਼ੰਕਰ ਕਹੇ ਮੈਂ ਆਪਣੀ ਉਠਾਈ ਨਿਗਹ, ਬਿਨ ਨੈਣਾਂ ਅੱਖ ਖੁਲ੍ਹਾਈਆ। ਮੈਨੂੰ ਰਸਤਾ ਦਿਸਿਆ ਸਿੱਧਾ, ਜਿਸ ਦੀ ਕੁਤਬ ਸਤਾਰ ਦਏ ਗਵਾਹੀਆ। ਦੋ ਸੌ ਪੈਂਠ ਡਿਗਰੀ ਵਿਚ ਸਿੱਧਾ, ਨਿਸ਼ਾਨਾ ਧੁਰ ਦਾ ਸੋਭਾ ਪਾਈਆ। ਜਿਥੇ ਖੇਲ ਹੋਣਾ ਇਕਾ, ਵਾਹਿਦ ਆਪਣੀ ਕਾਰ ਭੁਗਤਾਈਆ। ਜਿਸ ਦਾ ਗੁਰ ਤੇਗ਼ ਬਹਾਦਰ ਇਸ਼ਾਰਾ ਦਿਤਾ ਸੀ ਉਠ ਵੇਖ ਦਿਆਲੇ ਸਿਖਾ, ਮਤੀਦਾਸ ਗਵਾਹੀਆ। ਓਥੇ ਜ਼ਰੂਰ ਬਣਨੀ ਕਲਜੁਗ ਦੀ ਅੰਤਮ ਚਿੱਖਾ, ਅਗਨੀ ਸੇਕ ਨਾ ਕੋਇ ਬੁਝਾਈਆ। ਜਿਹੜਾ ਗੋਬਿੰਦ ਦਾ ਲੇਖ ਸੱਸੇ ਵਾਲਾ ਕਿਸੇ ਨਾ ਲਿਖਾ, ਉਹ ਛੱਬੀ ਪੋਹ ਨੂੰ ਦੇਣਾ ਲਿਖਾਈਆ। ਜਿਹੜਾ ਅਜੇ ਤਕ ਬੁਧੀ ਦੇ ਹੱਟ ਨਹੀਂ ਵਿਕਾ, ਅਕਲ ਵਿਚ ਸਕਿਆ ਨਾ ਕੋਇ ਸਮਝਾਈਆ। ਉਸ ਦਾ ਲੇਖ ਦੱਸਣਾ ਖੰਡਿਉਂ ਤਿੱਖਾ ਤੇ ਵਾਲੋਂ ਨਿੱਕਾ, ਨਿੱਕਿਉਂ ਵਡਾ ਵਡ ਵਡਿਆਈਆ। ਕੁਝ ਭੇਤ ਖੋਲ੍ਹਣਾ ਕੀ ਗੋਬਿੰਦ ਨੇ ਪੰਜ ਪਿਆਰਿਆਂ ਮਸਤਕ ਲਾਇਆ ਟਿੱਕਾ, ਜਿਸ ਦੀ ਸ਼ਹਾਦਤ ਗ੍ਰੰਥ ਨਾ ਕੋਇ ਭੁਗਤਾਈਆ। ਕੀ ਗੋਬਿੰਦ ਨੇ ਹੁਕਮ ਸੁਣਾਇਆ ਕਿ ਸਤਿਜੁਗ ਵਿਚ ਚਲਣਾ ਪ੍ਰਭੂ ਦੇ ਨਾਮ ਦਾ ਸਿੱਕਾ, ਦੂਜੀ ਮੋਹਰ ਨਾ ਕੋਇ ਰਖਾਈਆ। ਫਿਰ ਹੱਸ ਕੇ ਕਿਹਾ ਤਾਲੀ ਮਾਰ ਕੇ ਕਿਹਾ ਉਸ ਵੇਲੇ ਪੁਰਖ ਅਕਾਲ ਇਕੋ ਹੋਣਾ ਸਭ ਦਾ ਪਿਤਾ, ਪਤਿਪਰਮੇਸ਼ਵਰ
❋
❋
ਧੁਰਦਰਗਾਹੀਆ। ਜਿਸ ਦਾ ਨਾਮ ਰਸ ਹੋਣਾ ਅਗੰਮੀ ਮਿੱਠਾ, ਸ਼ੱਕਰ ਗੁੜ ਨਾ ਕੋਇ ਚਤੁਰਾਈਆ। ਮੰਜ਼ਲ ਮਾਰਗ ਦੱਸਣਾ ਇਕੋ ਚਿੱਟਾ, ਰੰਗਤ ਰੰਗ ਕੂੜ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਸ਼ਬਦੀ ਸਤਿਗੁਰ ਹੋ ਕੇ ਕਢੇ ਸਿੱਟਾ, ਸਿੱਟੇਬਾਜ਼ੀ ਵੇਖੇ ਖ਼ਲਕ ਖ਼ੁਦਾਈਆ।