ਪੁਸਤਕਾਲਾਭਾਗ ੨੨

੧੪ ਸਾਵਣ ਸ਼ਹਿਨਸ਼ਾਹੀ ਸੰਮਤ ੬ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ ਜ਼ਿਲਾ ਫ਼ਿਰੋਜ਼ਪੁਰ

ਚੌਦਾਂ ਸਾਵਣ ਕਹੇ ਮੈਂ ਫਿਰਿਆ ਚੌਦਾਂ ਲੋਕ, ਤਬਕ ਸਬਕ ਵੇਖ ਵਖਾਈਆ। ਨਾਮ ਕਲਮਾ ਸੁਣਿਆ ਸਲੋਕ, ਸੋਹਲਾ ਧੁਰਦਰਗਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਦਾ ਭਾਣਾ ਕੋਇ ਨਾ ਸਕੇ ਰੋਕ, ਨਾ ਕੋਈ ਮੇਟੇ ਮੇਟ ਮਿਟਾਈਆ। ਆਦਿ ਜੁਗਾਦਿ ਪੁਰਖ ਅਕਾਲ ਏਕਾ ਓਟ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਖੇਲ ਜੁਗ ਚੌਕੜੀ ਕੋਟਨ ਕੋਟ, ਬੇਅੰਤ ਅੰਤ ਕਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਇਆ ਵਿਚ ਕਿਸੇ ਨਾ ਸੋਚ, ਸਮਝ ਵਿਚ ਨਾ ਕੋਇ ਸਮਝਾਈਆ। ਜਿਸ ਦੀ ਭਵਿਖਤਾਂ ਵਿਚ ਸਾਰੇ ਕਰਦੇ ਆਏ ਲੋਚ, ਲੋਚਨ ਨੈਣ ਅੱਖ ਖੁਲ੍ਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਵੇਸ ਵਟਾਏ ਮਾਤਲੋਕ, ਪੁਰੀ ਲੋਅ ਬ੍ਰਹਿਮੰਡ ਖੰਡ ਆਪਣੀ ਕਾਰ ਕਮਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਕਰੇ ਰੁਸ਼ਨਾਈਆ। ਨਾਮ ਖ਼ੁਮਾਰੀ ਦੇ ਕਰੇ ਮਦਹੋਸ਼, ਮਧੁਰ ਧੁਨ ਅਗੰਮ ਸੁਣਾਈਆ। ਚੌਦਾਂ ਲੋਕ ਕਹਿਣ ਅਸੀਂ ਹੋਏ ਖ਼ਾਮੋਸ਼, ਜ਼ਬਾਂ ਸਕੇ ਨਾ ਕੋਇ ਹਿਲਾਈਆ। ਜਿਸ ਮੰਜ਼ਲ ਤੇ ਅਸੀਂ ਨਾ ਸਕੇ ਪਹੁੰਚ, ਸੋ ਮੰਜ਼ਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੌਦਾਂ ਸਾਵਣ ਕਹੇ ਮੈਂ ਵੇਖਿਆ ਦੀਨ ਦੁਨੀ ਦਾ ਚੌਦਸ ਚੰਦ, ਚਾਂਦਨੀ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧੇਰਾ ਅੰਧ, ਸਚ ਨੂਰ ਨਾ ਕੋਇ ਚਮਕਾਈਆ। ਅੰਤਰ ਮਿਲੇ ਨਾ ਕਿਸੇ ਅਨੰਦ, ਆਤਮ ਪਰਮਾਤਮ ਵਿਚ ਨਾ ਕੋਇ ਸਮਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਛੰਦ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਮਿਲੇ ਮੇਲ ਨਾ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋਏ ਨਾ ਕੋਇ ਸਹਾਈਆ। ਸਦੀ ਚੌਧਵੀਂ ਰਹੀ ਲੰਘ, ਭੱਜੇ ਵਾਹੋ ਦਾਹੀਆ। ਕਲਜੁਗ ਕੂੜ ਵੱਜੇ ਮਰਦੰਗ, ਚਾਰ ਵਰਨ ਰਿਹਾ ਸੁਣਾਈਆ। ਮਾਇਆ ਮਮਤਾ ਮੋਹ ਵਿਕਾਰਾ ਨੱਚੇ ਵਾਂਗ ਮਲੰਗ, ਉੱਤਰ ਪੂਰਬ ਪੱਛਮ ਦੱਖਣ ਆਪਣੀ ਕਾਰ ਕਮਾਈਆ। ਅੰਮ੍ਰਿਤ ਧਾਰ ਵਹੀ ਕਿਸੇ ਨਾ ਗੰਗ, ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਂਆ। ਗੁਰ ਚੇਲਾ ਮੁਰੀਦ ਮੁਰਸ਼ਦ ਬਣੇ ਕੋਇ ਨਾ ਸੰਗ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਆਵਣ ਜਾਵਣ ਲੱਖ ਚੁਰਾਸੀ ਮੇਟੇ ਕੋਇ ਨਾ ਪੰਧ, ਚਿਤਰਗੁਪਤ ਦਾ ਲੇਖ ਨਾ ਕੋਇ ਚੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਚਾੜ੍ਹੇ ਕੋਇ ਨਾ ਰੰਗ, ਦੁਰਮਤ ਮੈਲ ਨਾ ਕੋਇ ਧਵਾਈਆ। ਪੂਰਬ ਲੇਖਾ ਕਰੇ ਕੋਇ ਨਾ ਖੰਡ ਖੰਡ, ਖੰਡਾ ਖੜਗ ਨਾਮ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਚੌਦਾਂ ਸਾਵਣ ਕਹੇ ਮੇਰੇ ਅੰਤਰ ਆਈ ਹੈਰਾਨੀ, ਹੈਰਤ ਵਿਚ ਦੁਹਾਈਆ। ਮੈਂ ਜੁਗ ਚੌਕੜੀ ਖੇਲ ਤੱਕਿਆ

❋

❋

ਮਹਾਨੀ, ਅਵਤਾਰ ਪੈਗ਼ੰਬਰ ਗੁਰ ਧਿਆਨ ਲਗਾਈਆ। ਅੱਖਰਾਂ ਵਾਲੀ ਸੁਣੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਜਗਤ ਵਡਿਆਈਆ। ਦੀਨ ਦੁਨੀ ਦੀ ਮੰਜ਼ਲ ਤਕੀ ਰੁਹਾਨੀ, ਰੂਹ ਬੁਤ ਖੋਜ ਖੁਜਾਈਆ। ਦੀਨ ਮਜ਼੍ਹਬ ਸਤਿ ਧਰਮ ਦੀ ਧਰਨੀ ਧਰਤ ਤਕੀ ਨਿਸ਼ਾਨੀ, ਨਿਸ਼ਾਨੇ ਜਗਤ ਵੰਡ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਰਮ ਧਾਰ ਦੀ ਕਿਸੇ ਕਰੇ ਨਾ ਕੋਇ ਮਿਹਰਵਾਨੀ, ਮਿਹਰ ਨਜ਼ਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਚੌਦਾਂ ਸਾਵਣ ਕਹੇ ਮੈਂ ਸੁਣਿਆ ਸ਼ਬਦ ਅਨੋਖਾ, ਅਗੰਮ ਅਗੰਮੜੇ ਦਿਤਾ ਸੁਣਾਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਭਰਮ ਵਿਚ ਨਾ ਭਰਮ ਭੁਲਾਈਆ। ਸ਼ਬਦੀ ਧਾਰ ਸੰਦੇਸ਼ਾ ਨਿਰਗੁਣ ਜੋਤਾ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਦਾ ਭਾਣਾ ਕਿਸੇ ਨਾ ਰੋਕਾ, ਚਾਰ ਜੁਗ ਦੇ ਰੁੱਕੇ ਦੇਣ ਗਵਾਹੀਆ। ਸੋ ਜੁਗ ਚੌਕੜੀ ਜਾਣੇ ਆਪਣਾ ਮੌਕਾ, ਮੁਕੰਮਲ ਆਪਣੀ ਕਾਰ ਕਮਾਈਆ। ਮੈਂ ਉਚੀ ਕੂਕ ਕੇ ਦੇਵਾਂ ਹੋਕਾ, ਹੁਕਮ ਸੁਣਾਵਾਂ ਧੁਰਦਰਗਾਹੀਆ। ਬੇਨਕਾਬ ਹੋਵਣ ਚੌਦਾਂ ਲੋਕਾ, ਚੌਦਾਂ ਤਬਕ ਅੱਖ ਉਠਾਈਆ। ਉਠੋ ਵੇਖੋ ਮਾਰਗ ਸੌਖਾ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਸੁਣਾਈਆ। ਚੌਦਾਂ ਸਾਵਣ ਕਹੇ ਮੈਂ ਦੱਸਾਂ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਕੀ ਖੇਲ ਕਮਲਾਪਾਤ, ਪਤਿਪਰਮੇਸ਼ਵਰ ਕੀ ਆਪਣਾ ਹੁਕਮ ਸੁਣਾਈਆ। ਮੈਂ ਸੋਹਣੀ ਸੁਹੰਜਣੀ ਰਾਤ, ਭਿੰਨੜੀ ਆਪਣੇ ਨਾਲ ਮਹਿਕਾਈਆ। ਜਨ ਭਗਤ ਸੁਹੇਲੇ ਪੁਛ ਕੇ ਵਾਤ, ਵਾਤਾਵਰਨ ਦਿਤਾ ਬਦਲਾਈਆ। ਜੀਵਣ ਜ਼ਿੰਦਗੀ ਬਖ਼ਸ਼ ਕੇ ਦਾਤ, ਦਾਤਾਰ ਆਪਣਾ ਰੰਗ ਵਖਾਈਆ। ਲਹਿਣਾ ਦੇਣਾ ਵੇਖ ਲੋਕਮਾਤ, ਪਾਤਾਲ ਆਕਾਸ਼ਾਂ ਡੇਰਾ ਢਾਹੀਆ। ਨਿਰਗੁਣ ਧਾਰ ਹੋ ਕੇ ਸਾਥ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣੀ ਕਾਰ ਕਮਾਈਆ। ਚੌਦਾਂ ਸਾਵਣ ਕਹੇ ਗੁਰ ਅਵਤਾਰ ਪੈਗ਼ੰਬਰੋ ਪਰਮ ਪੁਰਖ ਦੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਸ਼ਬਦੀ ਧਾਰ ਬਖ਼ਸ਼ ਜ਼ਿੰਦਗਾਨੀ, ਜੀਵਣ ਆਪਣੇ ਲੇਖੇ ਪਾਈਆ। ਪੜ੍ਹਨੀ ਪਈ ਨਾ ਅੱਖਰਾਂ ਵਾਲੀ ਬਾਣੀ, ਢੋਲੇ ਗੀਤ ਨਾ ਕੋਇ ਸ਼ਨਵਾਈਆ। ਲੇਖਾ ਮੁੱਕਿਆ ਦੋ ਜਹਾਨੀ, ਏਥੇ ਓਥੇ ਦਇਆ ਕਮਾਈਆ। ਝਗੜਾ ਚੁੱਕਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਡੇਰਾ ਢਾਹੀਆ। ਜੁਗ ਚੌਕੜੀ ਝਗੜਾ ਚੁੱਕਿਆ ਦੀਵਾਨੀ, ਚੁਰਾਸੀ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਚੌਦਾਂ ਸਾਵਣ ਕਹੇ ਮੇਰਾ ਸੋਹਣਾ ਸੁਹਾਵਣਾ ਦਿਹਾੜਾ, ਦਿਵਸ ਵੱਜੀ ਵਧਾਈਆ। ਜਿਸ ਨੇ ਜਾਣਾ ਸੀ ਵਿਚ ਭਰਵਾਸ ਜੰਗਲ ਉਜਾੜਾ, ਮੜ੍ਹੀ ਮਸਾਣਾਂ ਡੇਰਾ ਲਾਈਆ। ਕੂੜ ਕਿਰਿਆ ਦਾ ਵੱਜਣਾ ਸੀ ਨਗ਼ਾਰਾ, ਨੌਬਤ ਦੁਨੀ ਵਾਲੀ ਸੁਣਾਈਆ। ਨਾਤਾ ਟੁਟਣਾ ਸੀ ਸੱਜਣ ਮਿੱਤਰ ਯਾਰਾ, ਸਾਕ ਸੱਜਣ ਸਰਬ ਤਜਾਈਆ। ਪਿਆਰ ਰਹਿਣਾ ਨਹੀਂ ਸੀ ਪੁੱਤਰ ਧੀਆਂ ਮਾਤ ਪਿਤ ਸਹਾਰਾ, ਸਗਲਾ ਸੰਗ ਤਜਾਈਆ। ਨਾਰ ਕੰਤ ਦੇਣਾ ਨਹੀਂ ਸੀ ਅਧਾਰਾ, ਜੀਵਣ ਜਗਤ ਨਾ ਕੋਇ ਵਡਿਆਈਆ। ਦੀਨ ਦੁਨੀ ਵਿਚੋਂ ਹੋਣਾ ਸੀ ਕਨਾਰਾ, ਵੇਲਾ ਵਕਤ ਦਏ ਗਵਾਹੀਆ। ਤਿਸ ਦਾ ਸ਼ਬਦ ਗੁਰੂ ਗੁਰ ਬਣ ਵਣਜਾਰਾ, ਹੋਕਾ ਦੇ ਕੇ ਗਿਆ ਸੁਣਾਈਆ। ਬੇਖ਼ਬਰਾਂ ਕਰੇ ਖ਼ਬਰਦਾਰਾ, ਆਲਸ ਨਿੰਦਰਾ ਵਿਚੋਂ ਉਠਾਈਆ। ਬਿਨਾ ਸਾਹਿਬ

❋

❋

ਸਤਿਗੁਰ ਦੂਜਾ ਅਵਰ ਨਾ ਕੋਇ ਸਹਾਰਾ, ਬਖ਼ਸ਼ਣਹਾਰਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਸਭ ਕਿਛ ਕਰਨੇਹਾਰਾ, ਕਰਨੀ ਦਾ ਕਰਤਾ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਸੇਵਾਦਾਰਾ, ਦਰ ਬੈਠੇ ਸੀਸ ਨਿਵਾਈਆ। ਓਥੇ ਸ਼ੰਕਰ ਕਰੇ ਕੀ ਵਿਚਾਰਾ, ਧੂੜੀ ਮਸਤਕ ਖ਼ਾਕ ਰਮਾਈਆ। ਰਾਏ ਧਰਮ ਚਿਤਰਗੁਪਤ ਦੂਰ ਦੁਰਾਡੇ ਰੋਵਣ ਜ਼ਾਰੋ ਜ਼ਾਰਾ, ਜਗ ਨੇਤਰ ਨੈਣਾਂ ਨੀਰ ਵਹਾਈਆ। ਜਮ ਕਾ ਦੂਤ ਨੇਤਰ ਅੱਖ ਨਾ ਸਕੇ ਉਘਾੜਾ, ਰਹਿਬਰ ਰਾਹ ਨਾ ਕੋਇ ਦਰਸਾਈਆ। ਜਿਸ ਉਤੇ ਕਿਰਪਾ ਕਰੇ ਆਪ ਕਰਤਾਰਾ, ਹਰਿ ਕਰਤਾ ਹੋਏ ਸਹਾਈਆ। ਉਸ ਦਾ ਜਨਮ ਵਿਚੋਂ ਜਨਮ ਦਏ ਦੁਬਾਰਾ, ਆਪ ਬਣੇ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਕਰਾਈਆ। ਚੌਦਾਂ ਸਾਵਣ ਕਹੇ ਮੈਂ ਸਚ ਦੱਸਾਂ ਅੱਗੇ ਹਜ਼ੂਰ, ਹਰਿਜਨ ਹਰਿ ਜਣਾਈਆ। ਦਿਵਸ ਦਿਹਾੜੇ ਲਹਿਣਾ ਮੁਕਣਾ ਸੀ ਸਿੰਘ ਕਪੂਰ, ਕਾਇਆ ਕੱਪੜ ਦੇਣਾ ਤਜਾਈਆ। ਨਾਤਾ ਤੁਟਣਾ ਸੀ ਜ਼ਰੂਰ, ਤਨ ਵਜੂਦ ਮਾਟੀ ਖ਼ਾਕ ਸੰਗ ਨਾ ਕੋਇ ਵਖਾਈਆ। ਮੈਂ ਹੈਰਾਨ ਹੋਇਆ ਕਿਸ ਬਿਧ ਫੇਰ ਬਖ਼ਸ਼ਿਆ ਨੂਰ, ਨੂਰ ਨੂਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਚੌਦਾਂ ਸਾਵਣ ਕਹੇ ਹਰਿ ਭਗਤ ਜਾਣਾ ਸੀ ਪ੍ਰਭ ਦਾ ਸੁਤ ਦੁਲਾਰਾ, ਪ੍ਰਭ ਆਪਣੀ ਦਇਆ ਕਮਾਈਆ। ਸਚ ਦੱਸਾਂ ਕੀ ਅਗੰਮੀ ਹੋਇਆ ਇਸ਼ਾਰਾ, ਬਿਨ ਸੈਨਤ ਸੈਨਤ ਲਾਈਆ ,। ਸੁਤ ਦੇ ਘਰ ਸੁਤ ਅਜੇ ਸੁਤ ਹੋਣਾ ਦੁਲਾਰਾ, ਲਾਰਾ ਪਿਛਲਾ ਪੂਰ ਕਰਾਈਆ। ਅਗਲਾ ਜਨਮ ਜਨਮ ਤੋਂ ਬਾਹਰਾ, ਬਿਧ ਨਾਲ ਲੇਖਾ ਦਿਤਾ ਚੁਕਾਈਆ। ਦਰਗਾਹ ਸਾਚੀ ਸਚਖੰਡ ਖੰਡ ਸਚ ਸਚ (ਦਵਾਰਾ), ਹਰਿਜਨ ਸੱਚੀ ਸਰਨਾਈਆ। ਜਿਥੇ ਝੁਕਦੇ ਪੈਗ਼ੰਬਰ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮੰਗਣ ਵਾਰੋ ਵਾਰਾ, ਦਰ ਠਾਂਡੇ ਝੋਲੀਆਂ ਡਾਹੀਆ। ਸਦ ਦੇਵਣਹਾਰ ਇਕ ਦਾਤਾਰਾ, ਦਇਆਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰ ਇਕ ਵਖਾਈਆ। ਚੌਦਾਂ ਸਾਵਣ ਕਹੇ ਮੈਂ ਵੇਖਾਂ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਜਿਧਰ ਤੱਕਿਆ ਉਧਰ ਜੂਠ ਝੂਠ, ਸਚ ਸੁਚ ਰੂਪ ਨਾ ਕੋਇ ਦਰਸਾਈਆ। ਫੇਰ ਵੇਖਿਆ ਕਿਸ ਬਿਧ ਪ੍ਰਭ ਭਗਤ ਉਧਾਰਿਆ ਪੂਤ, ਪਿਤਾ ਪੁਰਖ ਅਕਾਲ ਹੋ ਸਹਾਈਆ। ਜਾਂ ਨਿਗਾਹ ਮਾਰੀ ਆਤਮ ਪਰਮਾਤਮ ਏਕਾ ਧਾਗਾ ਏਕਾ ਸੂਤ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਸਹਿਜ ਨਾਲ ਗਿਆ ਚੂਕ, ਨਿਮ੍ਹੀਂ ਨਿਮ੍ਹੀਂ ਅਵਾਜ਼ ਸੁਣਾਈਆ। ਸ਼ਬਦੀ ਸ਼ਬਦ ਕਿਹਾ ਔਹ ਵੇਖ ਨੌ ਖੰਡ ਪ੍ਰਿਥਮੀ ਸੁੱਤੀ ਘੂਕ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਮੇਲੇ ਸਹਿਜ ਸੁਭਾਈਆ। ਸਾਵਣ ਕਹੇ ਮੈਂ ਚੌਦਾਂ ਆਇਆ ਜਗ, ਸੰਮਤ ਸ਼ਹਿਨਸ਼ਾਹੀ ਛੇ ਦਏ ਵਡਿਆਈਆ। ਜਿਸ ਨੇ ਬੰਸ ਸਰਬੰਸ ਤੋਂ ਹੋਣਾ ਸੀ ਅਲੱਗ, ਵੱਖਰਾ ਆਪਣਾ ਘਰ ਸੁਹਾਈਆ। ਉਸ ਨੂੰ ਖ਼ੁਸ਼ੀ ਦਾ ਬੰਨ੍ਹਾ ਤਗ, ਤੰਦਨ ਪ੍ਰਭ ਦਾ ਨਾਮ ਸੁਣਾਈਆ। ਜਿਸ ਦਾ ਸਰੀਰ ਜਲਣਾ ਸੀ ਵਿਚ ਅੱਗ, ਚਿਖਾ ਜਗਤ ਵਾਲੀ ਤਪਾਈਆ। ਉਸ ਦਾ ਮੇਲ ਨਾਲ ਸੂਰੇ ਸਰਬਗ, ਸਾਹਿਬ ਸਤਿਗੁਰ ਆਪਣੇ ਰੰਗ ਰੰਗਾਈਆ। ਪਿਛਲੇ ਜਨਮ ਦੀ ਮੰਜ਼ਲ ਗਿਆ ਲੰਘ, ਅਗਲਾ ਜਨਮ ਸਤਿਗੁਰ ਹੱਥ ਵਡਿਆਈਆ। ਤੇਤੀ ਸਾਲ ਨਾ ਜਾਏ ਵੰਞ, ਖ਼ੁਸ਼ੀ

❋

❋

ਖ਼ੁਸ਼ੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਜੋੜ ਜੁੜਾਈਆ। ਨਵੀਂ ਆਰਜੂ ਆਯੂ ਬਖ਼ਸ਼ੀ ਤੇਤੀ ਸਾਲ, ਚੌਦਾਂ ਸਾਵਣ ਦਏ ਗਵਾਹੀਆ। ਨਵੇਂ ਜਨਮ ਦਾ ਜੋਬਨਵੰਤਾ ਹੋਵੇ ਬਾਲ, ਘਰ ਗ੍ਰਹਿ ਵੱਜੇ ਵਧਾਈਆ। ਪਿਛਲੀ ਲਿਖਤ ਪੜ੍ਹਨੀ ਤੇ ਰੱਖਣੀ ਮਾਤ ਸੰਭਾਲ, ਸੰਬਲ ਦਾ ਮਾਲਕ ਦਏ ਜਣਾਈਆ। ਜਿਸ ਨੇ ਲੇਖਾ ਚੁਕਾਇਆ ਕਾਲ ਮਹਾਂਕਾਲ, ਭੈ ਭਿਆਨਕ ਹੋਇਆ ਸਹਾਈਆ। ਸੋ ਬਖ਼ਸ਼ੇ ਸੱਚਾ ਧਨ ਮਾਲ, ਮਾਲਕ ਹੋ ਕੇ ਝੋਲੀ ਪਾਈਆ। ਜਨਮ ਜਨਮ ਦੀ ਲੇਖੇ ਲਾ ਕੇ ਘਾਲ, ਕਰਮ ਕਰਮ ਦਾ ਮੂਲ ਵਖਾਈਆ। ਅੰਤਮ ਅੰਤ ਕਰ ਸੰਭਾਲ, ਮੇਲਾ ਮੇਲਿਆ ਸਹਿਜ ਸੁਭਾਈਆ। ਸਤਿਗੁਰ ਸ਼ਬਦ ਬਣ ਦਲਾਲ, ਅਜਮੇਰ ਸਿੰਘ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਪੂਰ ਕਰਾਈਆ। ਚੌਦਾਂ ਸਾਵਣ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਮਸਤੇ ਕਹਿ ਕੇ ਸੀਸ ਨਿਵਾਈਆ। ਮੇਰਾ ਅੱਜ ਦਾ ਵਿਹਾਰ, ਨੌਂ ਸੌ ਚੁਰਾਨਮੇ ਚੌਕੜੀ ਦੀ ਖ਼ੁਸ਼ੀ ਨਾਲ ਵਡਿਆਈਆ। ਮੇਰੀ ਮੁਹੱਬਤ ਦੀ ਬਹਾਰ, ਬਸੰਤ ਤੋਂ ਪਰੇ ਸੋਭਾ ਪਾਈਆ। ਮੇਰੇ ਸਾਹਿਬ ਦੀ ਗੁਲਜ਼ਾਰ, ਫੁੱਲ ਫੁਲਵਾੜੀ ਆਪਣਾ ਰੰਗ ਵਖਾਈਆ। ਖੇਲ ਵੇਖ ਸੱਚੀ ਸਰਕਾਰ, ਸਚ ਕਹਾਣੀ ਦਿਆਂ ਸੁਣਾਈਆ। ਜਨ ਭਗਤਾਂ ਭਗਤਾਂ ਲਏ ਉਬਾਰ, ਚੁਰਾਸੀ ਵਿਚੋਂ ਖੋਜ ਖੁਜਾਈਆ। ਜਨਮ ਮਰਨ ਤੋਂ ਕਰ ਕੇ ਬਾਹਰ, ਦਰ ਘਰ ਸਾਚੇ ਦਏ ਵਡਿਆਈਆ। ਲੇਖਾ ਲਹਿਣਾ ਪੂਰਾ ਕਰ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਾ ਕਰਜ਼ਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਖਾਈਆ। ਚੌਦਾਂ ਸਾਵਣ ਕਹੇ ਮੇਰੀ ਬੇਨੰਤੀ ਅੰਤ, ਅੰਤਰੀਵ ਦਿਆਂ ਜਣਾਈਆ। ਕਿਰਪਾ ਕਰੀ ਸਾਹਿਬ ਭਗਵੰਤ, ਸ੍ਰੀ ਆਪਣੀ ਦਇਆ ਕਮਾਈਆ। ਆਤਮ ਦਾ ਮਾਲਕ ਬਣ ਕੇ ਕੰਤ, ਕੰਤੂਹਲ ਆਪਣੇ ਅੰਗ ਲਗਾਈਆ। ਆਪਣੀ ਖੇਲ ਦੱਸ ਕਲਾ ਅਨੰਤ, ਅਨੰਤ ਆਪਣੀ ਕਾਰ ਕਮਾਈਆ। ਜਨ ਭਗਤ ਉਧਾਰ ਗੁਰਮੁਖ ਧੁਰ ਦਾ ਸੰਤ, ਗੁਰਸਿਖ ਆਪਣਾ ਜੋੜ ਜੁੜਾਈਆ। ਹਰਖ਼ ਸੋਗ ਰਿਹਾ ਨਾ ਚਿੰਤ, ਗ਼ਮੀ ਗ਼ਮਖਾਰ ਦਿਤੀ ਗਵਾਈਆ। ਤਨ ਵਜੂਦ ਮਾਟੀ ਖ਼ਾਕ ਦੀ ਬਣਾ ਕੇ ਬਣਤ, ਘੜਨਹਾਰ ਆਪਣਾ ਰੰਗ ਰੰਗਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰ ਕੇ ਅੰਤ, ਅੰਤ ਆਤਮਾ ਪੰਜ ਤਤ ਵਿਚ ਰਖਾਈਆ। ਜਿਹੜੀ ਵਸਤ ਚਾਰ ਜੁਗ ਮਿਲੀ ਨਹੀਂ ਕਿਸੇ ਸਾਧ ਸੰਤ, ਸਤਿਗੁਰ ਸ਼ਬਦ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਚੌਦਾਂ ਸਾਵਣ ਕਹੇ ਮੇਰੀ ਅੰਤ ਅੰਤ ਅਰਜ਼ੋਈ, ਅਰਜ਼ ਦੇਵਾਂ ਸੁਣਾਈਆ। ਤੂੰ ਕੋਟਾਂ ਵਿਚੋਂ ਪ੍ਰਭ ਦਰ ਪਰਵਾਨ ਹੋਈ, ਜੋ ਪਰਵਾਨਾ ਧੁਰ ਦਾ ਨਜ਼ਰੀ ਆਈਆ। ਬਿਨਾ ਪੁਰਖ ਅਕਾਲ ਤੋਂ ਮਿਲੇ ਕਿਸੇ ਨਾ ਢੋਈ, ਢੋਆ ਜ਼ਿੰਦਗੀ ਹੱਥ ਨਾ ਕੋਇ ਫੜਾਈਆ। ਪੈਗ਼ੰਬਰ ਕਹਿਣ ਸਾਡੀ ਦਰੋਹੀ, ਤੋਬਾ ਤੋਬਾ ਕਰ ਸੁਣਾਈਆ। ਜਿਨ੍ਹਾਂ ਭਗਤਾਂ ਆਤਮਾ ਸਦਾ ਨਰੋਈ, ਮਰਨ ਵਿਚ ਮਰਨ ਨਾ ਕੋਈ ਬਦਲਾਈਆ। ਅਵਤਾਰ ਕਹਿਣ ਜੋ ਆਤਮਾ ਓਸੇ ਦੀ ਹੋਈ, ਉਹ ਵੇਖਣਹਾਰਾ ਥਾਉਂ ਥਾਈਂਆ। ਗੁਰ ਕਹਿਣ ਨਿਰਗੁਣ ਜੋਤ ਜੋਤੀ ਜਾਤੇ ਦੀ ਲੋਈ, ਲੋਇਣ ਨੇਤਰ ਦਏ ਗਵਾਹੀਆ। ਜਿਸ ਨੂੰ ਚੌਦਾਂ ਸਾਵਣ ਕਹੇ ਅੱਜ ਨੇਤਰ ਅੱਖ ਕੋਇ ਨਾ ਰੋਈ, ਜਲਧਾਰ ਨਾ ਵਹਿਣ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਪਰਦਾ ਆਪ ਚੁਕਾਈਆ। ਚੌਦਾਂ ਸਾਵਣ ਕਹੇ ਮੇਰੀ ਅਰਦਾਸ,

❋

❋

ਅਰਜ਼ ਦਿਆਂ ਸੁਣਾਈਆ। ਸਤਿਗੁਰ ਸ਼ਬਦ ਸ਼ਬਦ ਦੀ ਪਾਵੇ ਰਾਸ, ਗੋਪੀ ਕਾਹਨ ਆਪਣਾ ਖੇਲ ਵਖਾਈਆ। ਮਿਹਰਵਾਨ ਹੋ ਕੇ ਬਖ਼ਸ਼ੇ ਪਵਣ ਜਗਤ ਸਵਾਸ, ਸਾਹ ਸਾਹ ਆਪਣਾ ਖੇਲ ਖਿਲਾਈਆ। ਲਹਿਣਾ ਦੇਣਾ ਪੂਰਾ ਕਰੇ ਪ੍ਰਿਥਮੀ ਆਕਾਸ਼, ਧਰਨੀ ਧਰਤ ਧਵਲ ਧੌਲ ਦੀ ਗੋਦ ਸੁਹਾਈਆ। ਜਨਮ ਵਿਚੋਂ ਜਨਮ ਬਦਲ ਦੇ ਆਜ, ਅੱਜ ਦੀ ਥਿਤ ਥਿਤ ਨਾਲ ਵਡਿਆਈਆ। ਜਿਹੜੀ ਵਿਧਵਾ ਹੋਣੀ ਸੀ ਰਾਜ, ਰਾਜ ਤਖ਼ਤ ਉਤੇ ਫੇਰ ਦਿਤਾ ਬਹਾਈਆ। ਅੱਗੇ ਪੂਰਾ ਕਰੇ ਜ਼ਰੂਰ ਕਾਜ, ਜੋ ਕਰਨੀ ਕਰਤਾ ਪਿਛੇ ਗਿਆ ਲਿਖਾਈਆ। ਪਹਿਲੇ ਆਪਣੇ ਭਗਤ ਦੀ ਰੱਖੀ ਲਾਜ, ਭਗਵਨ ਹੋ ਕੇ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵੇਂ ਜੀਵਣ ਦਾ ਨਵਾਂ ਸਾਜਣ ਸਾਜ, ਸੱਜਣ ਹੋ ਕੇ ਅਗਲੀ ਖ਼ੁਸ਼ੀ ਖ਼ੁਸ਼ੀ ਵਿਚੋਂ ਦਏ ਵਖਾਈਆ।

੩੦ ਸਾਵਣ ਸ਼ਹਿਨਸ਼ਾਹੀ ਸੰਮਤ ੬ ਬੀਬੀ ਰਜਿੰਦਰ ਕੌਰ ਦੇ ਨਵਿਤ ਫ਼ਿਰੋਜਪੁਰ ਛਾਉਣੀ

ਤੀਜੀ ਪਤਰਕਾ ਤੀਜਾ ਅੰਕ, ਰਜਿੰਦਰ ਅੰਤਸ਼ਕਰਨ ਵਿਚੋਂ ਸਮਝਾਈਆ। ਪੂਰਬ ਲੇਖਾ ਸੀਤਾ ਸਪੁੱਤਰੀ ਜਨਕ, ਜਨ ਭਗਤ ਭੇਵ ਖੁਲ੍ਹਾਈਆ। ਜਿਸ ਦਾ ਲੇਖਾ ਪੂਰਾ ਕਰਾਏ ਵਾਸੀ ਪੁਰ ਘਨਕ, ਘਨਈਆ ਰਾਮ ਧੁਰਦਰਗਾਹੀਆ। ਜੀਵਣ ਜਗਤ ਬਣਾਈ ਬਣਤ, ਕਰਮ ਦਿਤੀ ਵਡਿਆਈਆ। ਹੁਕਮ ਸੰਦੇਸ਼ਾ ਕੁਮਾਰ ਸੰਤ, ਸਹਿਜ ਨਾਲ ਸੁਣਾਈਆ। ਜਿਸ ਵੇਲੇ ਕਲਜੁਗ ਆਵੇ ਅੰਤ, ਸਦੀ ਚੌਧਵੀਂ ਸੰਗ ਰਖਾਈਆ। ਆਤਮ ਪਰਮਾਤਮ ਹੋਣਾ ਮੰਤ, ਮੰਤਰ ਇਕ ਅਲਾਈਆ। ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਆਦੀ ਕੰਤ, ਗਹਿਰ ਗੰਭੀਰ ਨੂਰ ਖ਼ੁਦਾਈਆ। ਜਿਸ ਲੇਖਾ ਚੁਕਾਉਣਾ ਵਿਚੋਂ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨਕ ਸਪੁਤਰੀ ਚਲਦੀ ਪਗਡੰਡੀ, ਭੱਜੇ ਚਾਈਂ ਚਾਈਂਆ। ਸਹੇਲੀਆਂ ਸੰਗ ਹੱਸ ਕੇ ਕਢੇ ਦੰਦੀ, ਖ਼ੁਸ਼ੀਆਂ ਰੰਗ ਵਖਾਈਆ। ਫੇਰ ਘੁੱਟ ਕੇ ਗਲ ਤੈਨੂੰ ਲਾਇਆ ਮੁਖੋਂ ਕਿਹਾ ਚੰਗੀ, ਠੋਡੀ ਫੜ ਕੇ ਦਿਤੀ ਹਿਲਾਈਆ। ਫੇਰ ਮਖ਼ੌਲ ਵਿਚ ਹਲੂਣ ਕੇ ਕਿਹਾ ਤੂੰ ਰੰਡੀ, ਰੰਡੇਪਾ ਤੇਰੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸਹੇਲੀ ਕਿਹਾ ਮੇਰਾ ਨਹੀਂ ਨਹੀਂ ਕੋਈ ਕੰਤ, ਰੰਡੇਪਾ ਰੂਪ ਨਾ ਕੋਇ ਦਰਸਾਈਆ। ਸੀਤਾ ਨਿਗਹ ਮਾਰੀ ਵੇਖਿਆ ਖੇਲ ਬੇਅੰਤ, ਬੇਪਰਵਾਹ ਦਿਤਾ ਜਣਾਈਆ। ਸੁਣਿਆ ਅਗੰਮੀ ਛੰਤ, ਢੋਲਾ ਧੁਰਦਰਗਾਹੀਆ। ਕਿਸ ਦੀ ਕਰਾਂ ਮੰਨਤ, ਕਿਸ ਅੱਗੇ ਸੀਸ ਝੁਕਾਈਆ। ਮੇਰੇ ਅੰਦਰ ਰਹੀ ਨਹੀਂ ਹਿੰਮਤ, ਹੌਸਲਾ ਦਿਤਾ ਮਿਟਾਈਆ। ਅਚਾਨਕ ਆਈ ਚਿੰਤ, ਚਿਖਾ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣੀ ਕਲ ਵਰਤਾਈਆ। ਸੀਤਾ ਕਿਹਾ ਮੈਂ ਦਿਤਾ ਕੀ ਸਰਾਪ, ਮੇਰੀ ਰਾਮ ਦੁਹਾਈਆ। ਸਹੇਲੀ ਕਿਹਾ ਮੇਰਾ ਰਾਮ ਕਰੇ ਮੁਆਫ਼, ਤੇਰੇ ਰਾਮ ਸਰਨਾਈਆ। ਸੀਤਾ ਕਿਹਾ ਮੇਰਾ ਨਹੀਂ ਕੋਈ ਜੁਆਬ, ਜੁਆਬਤਲਬੀ ਮੰਗ ਨਾ ਕੋਇ ਮੰਗਾਈਆ। ਸਹੇਲੀ ਕਿਹਾ ਓਹ ਸਭ ਕਿਛ ਆਪਣੇ ਆਪ, ਜੋ ਰਾਮ ਰਮਿਆ ਹਰ ਘਟ ਥਾਈਂਆ। ਸੀਤਾ ਕਿਹਾ ਕੀ ਮੈਂ ਕੀਤਾ ਪਾਪ, ਤੈਨੂੰ ਸੁਖ਼ਨ ਦਿਤਾ ਸੁਣਾਈਆ। ਰੰਡੀ ਵਰਗਾ ਨਹੀਂ ਕੋਈ ਸੰਤਾਪ, ਦੁੱਖ ਦਰਦ ਨਾ ਕੋਇ ਅਖਵਾਈਆ। ਸੀਤਾ ਸਿਰ

❋

❋

ਪੈਰ ਤਾਈਂ ਗਈ ਕਾਂਪ, ਰੋ ਕੇ ਨੈਣਾਂ ਨੀਰ ਵਹਾਈਆ। ਆਤਮਾ ਪਰਮਾਤਮਾ ਦਾ ਕੀਤਾ ਜਾਪ, ਸਤਿ ਸਰੂਪ ਵਿਚ ਸਮਾਈਆ। ਝਟ ਧੁਰ ਸ਼ਬਦ ਨੇ ਦਿਤਾ ਆਖ, ਸੰਦੇਸ਼ਾ ਅਗੰਮ ਅਥਾਹੀਆ। ਉਹ ਵੇਖ ਖੇਲ ਅਲੱਖਣਾ ਅਲਾਖ, ਜਿਸ ਦਾ ਲੇਖਾ ਨਾ ਲਖਿਆ ਜਾਈਆ। ਜੋ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਵਡਿਆਈਆ। ਜਿਸ ਵੇਲੇ ਤ੍ਰੇਤਾ ਦੁਆਪਰ ਲੰਘਿਆ ਇਨ੍ਹਾਂ ਦਾ ਲੇਖ ਲਿਖੇ ਜਗਤ ਇਤਹਾਸ, ਅੱਖਰਾਂ ਵਿਚ ਵਡਿਆਈਆ। ਕਲਜੁਗ ਅੰਤ ਕਰੇ ਕਰਾਏ ਆਪ, ਆਪ ਆਪਣਾ ਵੇਸ ਵਟਾਈਆ। ਉਸ ਵਕਤ ਇਸ ਦਾ ਜਨਮ ਹੋਵੇ ਵਿਚ ਮਾਤ, ਧਰਨੀ ਧਰਤ ਧਵਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਤੀਜੀ ਚਿੱਠੀ ਤ੍ਰੇਤਾ ਦੁਆਪਰ ਕਲਜੁਗ ਤੀਜੇ ਜੁਗ ਦੀ ਧਾਰ, ਸਹਿਜ ਸਹਿਜ ਸਹਿਜ ਸੁਣਾਈਆ। ਜੋ ਸ਼ਬਦ ਗੁਰੂ ਗੁਰ ਸ਼ਬਦ ਦਿਤਾ ਅਧਾਰ, ਬਿਨਾ ਉਦਰ ਤੋਂ ਆਪ ਜਣਾਈਆ। ਸੋ ਲਹਿਣਾ ਦੇਣਾ ਲੇਖਾ ਪੂਰਾ ਕਰੇ ਕਰਤਾਰ, ਕੁਦਰਤ ਦਾ ਕਰਤਾ ਕਾਦਰ ਨੂਰ ਇਲਾਹੀਆ। ਸੀਤਾ ਦਾ ਬਚਨ ਨਾ ਜਾਏ ਹਾਰ, ਸਹੇਲੀ ਅਕੇਲੀ ਰੰਗ ਰੰਗਾਈਆ। ਰੰਡੀ ਦਾ ਰੰਡੇਪੇ ਵਾਲਾ ਵਾਰ, ਰਹਿਬਰ ਹੋ ਕੇ ਵੇਖ ਵਖਾਈਆ। ਜਨਮ ਕਰਮ ਕਰਮ ਜਨਮ ਤੋਂ ਬਾਹਰ, ਬਾਹਰ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਿਹਾ ਸੀਤਾ ਅੰਤਰ ਆਈ ਵਿਚਾਰ, ਅੰਤਸ਼ਕਰਨ ਧਿਆਨ ਲਗਾਈਆ। ਕਲਜੁਗ ਖੇਲ ਵੇਖਿਆ ਸੰਸਾਰ, ਚਾਰੋਂ ਕੁੰਟ ਕੂੜ ਦੁਹਾਈਆ। ਫੇਰ ਸਹੇਲੀ ਉਤੇ ਨਿਗਾਹ ਲਈ ਮਾਰ, ਨੇਤਰ ਲੋਚਨ ਅੱਖ ਉਠਾਈਆ। ਫੇਰ ਪ੍ਰੇਮ ਵਿਚ ਕੀਤਾ ਪਿਆਰ, ਗਲਵਕੜੀ ਆਪਣੇ ਹੱਥ ਵਖਾਈਆ। ਫੇਰ ਪ੍ਰਭ ਦੇ ਅੱਗੇ ਕੀਤੀ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਜੇ ਏਸ ਦਾ ਜਨਮ ਹੋਣਾ ਆਉਣਾ ਦੂਜੀ ਵਾਰ, ਕਲਜੁਗ ਅੰਤਮ ਫੇਰਾ ਪਾਈਆ। ਮੇਲਾ ਮੇਲਣਾ ਸਚ ਦਵਾਰ, ਦਰ ਦਰਬਾਰ ਇਕ ਸੁਹਾਈਆ। ਜਿਸ ਕੰਤ ਦੀ ਬਣੇ ਨਾਰ, ਤਨ ਵਜੂਦ ਤਤ ਸਮਾਈਆ। ਖ਼ਸਮ ਖ਼ਸਮਾਨੇ ਉਹ ਮਰਨ ਨਹੀਂ ਦੇਣਾ ਭਤਾਰ, ਰੰਡੇਪਾ ਜਗਤ ਨਾ ਕੋਇ ਵਖਾਈਆ। ਉਸ ਵੇਲੇ ਸ਼ਬਦ ਗੁਰੂ ਨੇ ਸੀਤਾ ਨਾਲ ਕੀਤਾ ਉਪਕਾਰ, ਬਚਨ ਬਚਨ ਨਾਲ ਮਿਲਾਈਆ। ਪੂਰਾ ਕਰਾਂ ਜ਼ਰੂਰ ਕੌਲ ਇਕਰਾਰ, ਵਾਅਦਾ ਵਾਅਦੇ ਵਿਚ ਰਖਾਈਆ। ਏਸੇ ਕਾਰਨ ਇਹ ਖੇਲ ਹੋਇਆ ਅਪਾਰ, ਜਿਸ ਦਾ ਭੇਵ ਕੋਇ ਨਾ ਪਾਈਆ। ਜੇ ਰਜਿੰਦਰ ਨਾ ਹੁੰਦੀ ਤੇ ਲਹਿਣਾ ਹੁੰਦਾ ਨਾ ਵਿਚ ਸੰਸਾਰ, ਰਣਜੀਤ ਨੂੰ ਸਕਦਾ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਪੂਰਾ ਕੀਤਾ ਕੌਲ, ਆਪਣਾ ਤੋੜ ਨਿਭਾਈਆ। ਖੇਲ ਵਖਾ ਕੇ ਉਪਰ ਧੌਲ, ਧਰਮ ਦਿਤਾ ਨਿਭਾਈਆ। ਜੇ ਗੁਰਸਿਖ ਨਾ ਜਾਵੇ ਡੋਲ, ਸਤਿਗੁਰ ਸਦਾ ਸਦਾ ਸਹਾਈਆ। ਸਹੇਲੀ ਦਾ ਸਹਿਜ ਸੁਭਾਓ ਦਾ ਬੋਲ, ਅਨਬੋਲਤ ਪੂਰ ਕਰਾਈਆ। ਜਿਸ ਨੂੰ ਸਮਝੇ ਕੋਇ ਨਾ ਪੰਡਤ ਪਾਂਧਾ ਰੌਲ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜੇ ਅੰਕ ਦਾ ਲੇਖਾ ਪੂਰਾ ਕਰਨ ਆਇਆ ਕੌਲ, ਗ੍ਰਹਿ ਮੰਦਰ ਮੰਦਰ ਆ ਕੇ ਅੰਦਰ ਖ਼ੁਸ਼ੀ ਬਣਾਈਆ।

❋

❋