ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ
ਜੋਤੀ ਨਾਰ ਕਹੇ ਮੇਰਾ ਸਚ ਦਾ ਹੋਇਆ ਵਿਵਾਹ, ਵਾਹਵਾ ਵੱਜੀ ਵਧਾਈਆ। ਦੀਨ ਦਿਆਲੇ ਦਇਆ ਲਈ ਕਮਾ, ਕਾਮਲ ਮਿਹਰ ਨਜ਼ਰ ਉਠਾਈਆ। ਪ੍ਰੇਮ ਸੰਦੇਸ਼ਾ ਦਿਤਾ ਸੁਣਾ, ਅਗੰਮ ਅਥਾਹ ਅਥਾਹੀਆ। ਸਾਡੇ ਅੰਦਰੋਂ ਬਦਲ ਸੁਭਾ, ਸਾਹਿਬ ਦਿਤੀ ਵਡਿਆਈਆ। ਚਰਨ ਕਵਲ ਲਿਆ ਬਹਾ, ਦਰ ਦਵਾਰ ਸੁਹਾਈਆ। ਨਿਰੰਤਰ ਦਿਤੀ ਇਕ ਇਤਲਾਹ, ਇਤਆਦਕ ਆਪ ਜਣਾਈਆ। ਮੰਨੋ ਸਚ ਦੀ ਸਲਾਹ, ਸਾਹਿਬ ਸੁਲਤਾਨ ਦ੍ਰਿੜਾਈਆ। ਸੱਯਦਾ ਸੀਸ ਦਿਉ ਝੁਕਾ, ਡੰਡਾਵਤ ਬੰਦਨਾ ਇਕ ਵਖਾਈਆ। ਮੁਹੱਬਤ ਵਿਚ ਸਾਰੇ ਕਰੋ ਹਾਂ, ਨਾਂਹ ਨਾ ਕੋਇ ਦਰਸਾਈਆ। ਧੂੜੀ ਖ਼ਾਕ ਲਓ ਰਮਾ, ਰਹਿਮਤ ਵਿਚ ਸੁਣਾਈਆ। ਇਕੋ ਧਾਰ ਕਹਿਣਾ ਪਿਛਲਾ ਲੇਖਾ ਦਿਤਾ ਗਵਾ, ਦੀਨ ਮਜ਼੍ਹਬ ਰਿਹਾ ਨਾ ਰਾਈਆ। ਝਗੜਾ ਮੁਕਾਓ ਸੂਰ ਤੇ ਗਾਂ, ਢੋਰਾਂ ਖੱਲ ਨਾ ਕੋਇ ਲੁਹਾਈਆ। ਇਕੋ ਜਪਣਾ ਸਭ ਨੇ ਨਾਂ, ਨਿਰੰਕਾਰਾ ਸਿਫ਼ਤ ਸਾਲਾਹੀਆ। ਖ਼ੁਸ਼ੀ ਵਿਚ ਕਹੋ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਤੁਧ ਬਿਨ ਅਵਰ ਨਾ ਕੋਇ ਖ਼ੁਦਾ, ਖ਼ੁਦੀ ਤਕੱਬਰੀ ਦੇਣੀ ਗਵਾਈਆ। ਸਚ ਕਲਮੇ ਦੀ ਲਾਓ ਸਦਾ, ਅਦਾ ਅਵਾਜ਼ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਸਚ ਸਚ ਹੁਕਮ ਸੁਣਾਈਆ। ਜੋਤੀ ਨਾਰ ਕਹੇ ਮੇਰੇ ਸਾਹਿਬ ਨੇ ਦਿਤੀ ਸਲਾਹ, ਸਹਿਜ ਨਾਲ ਸੁਣਾਈਆ। ਸ਼ਰਅ ਦਾ ਘੁੰਗਟ ਦੇਣਾ ਲਾਹ, ਮੁਖ ਪੜਦਾ ਰਹੇ ਨਾ ਰਾਈਆ। ਨਾਰ ਸੁਹਾਗਣੇ ਉਚੀ ਕਰ ਦੇ ਬਾਂਹ, ਬਾਜ਼ੂ ਇਕ ਵਖਾਈਆ। ਦੋ ਜਹਾਨਾਂ ਦੱਸਦੇ ਇਹੋ ਪਿਤਾ ਤੇ ਇਹੋ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਦੇ ਚਰਨੀ ਬਲ ਬਲ ਜਾ, ਸੀਸ ਜਗਦੀਸ ਇਕ ਨਿਵਾਈਆ। ਇਕੋ ਰਹਿਬਰ ਇਕੋ ਵੇਖਣਾ ਰਾਹ, ਰਸਤਾ ਅਵਰ ਨਾ ਕੋਇ ਅਪਨਾਈਆ। ਇਕੋ ਪ੍ਰਾਣਪਤ ਇਕੋ ਸ਼ਾਹੀ ਸ਼ਹਿਨਸ਼ਾਹ, ਪਾਤਸ਼ਾਹ ਇਕ ਅਖਵਾਈਆ। ਇਕੋ ਸੱਯਦਾ ਇਕ ਦੁਆ, ਇਕੋ ਮੰਗ ਮੰਗਾਈਆ। ਇਕੋ ਆਦਮ ਇਕ ਹੱਵਾ, ਇਕੋ ਨੂਰ ਅਗੰਮੀ ਮਾਈਆ। ਇਕੋ ਮਾਲਕ ਦਿਲਰੁਬਾ, ਜੋ ਰਬਾਬ ਸਿਤਾਰ ਰਿਹਾ ਵਜਾਈਆ। ਇਕੋ ਆਲਮ ਆਲਮਾਨ ਉਲਮਾ, ਆਲਮੀਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਜਣਾਈਆ। ਜੋਤੀ ਨਾਰ ਕਹੇ ਪ੍ਰਭ ਦਿਤਾ ਇਕ ਸੰਦੇਸ਼ਾ, ਸੰਧਿਆ ਸਰਘੀ ਨਾ ਕੋਇ ਵਡਿਆਈਆ। ਜੁਗ ਚੌਕੜੀ ਤਕੋ ਵੇਸਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਤਨ ਵਜੂਦ ਤਕੋ ਪੇਸ਼ਾ, ਪੇਸ਼ੀਨਗੋਈ ਦਏ ਗਵਾਹੀਆ। ਮਾਲਕ ਤਕੋ ਇਕ ਨਰੇਸ਼ਾ, ਨਰ ਨਰਾਇਣ ਇਕ ਵਡਿਆਈਆ। ਜਿਸ ਨੂੰ ਕਹਿੰਦੇ ਆਏ ਰਹੇ ਹਮੇਸ਼ਾ, ਉਹ ਤੁਹਾਡਾ ਬਣਿਆ ਮਾਹੀਆ। ਸਾਰੇ ਕਹਿ ਦਿਉ ਇਕੋ ਧਾਰ ਦੀਨ ਮਜ਼੍ਹਬ ਦਾ ਛੱਡਿਆ ਪੇਸ਼ਾ, ਹਿਸਾਬ ਵੰਡ ਨਾ ਕੋਇ ਰਖਾਈਆ। ਝਗੜਾ ਰਿਹਾ ਨਾ ਮੂੰਡ ਮੁੰਡਾਏ ਧਾਰੀ ਕੇਸਾ, ਤਤਾਂ ਰੰਗ ਨਾ ਕੋਇ ਰੰਗਾਈਆ। ਲੇਖਾ ਰਹੇ ਨਾ ਮੁੱਲਾਂ ਸ਼ੇਖ਼ਾਂ, ਸ਼ਕਲ ਪ੍ਰਭ ਦੇਣੀ ਬਦਲਾਈਆ। ਸਭ ਨੇ ਮੰਨਣਾ ਇਕੋ ਨੇਤਾ, ਨਰ ਨਰਾਇਣ ਨੂਰ ਇਲਾਹੀਆ। ਜਿਸ ਦੇ ਅੰਦਰ ਤੁਹਾਡਾ ਭੇਤਾ, ਭੇਵ ਨਾ ਕੋਇ ਖੁਲ੍ਹਾਈਆ। ਚਾਰ ਜੁਗ ਦਾ ਸਾਰੇ ਕਰ ਲਉ ਚੇਤਾ, ਚੇਤਨ ਰਿਹਾ ਕਰਾਈਆ। ਤੁਹਾਡਾ ਦੇਸ ਰਿਹਾ ਨਾ ਜਿਸ ਗਏ ਵਿਚ ਪਰਦੇਸਾ, ਆਪਣਾ ਪੰਧ ਰਖਾਈਆ। ਪਿਤਾ ਪੂਤ ਨਜ਼ਰ ਨਾ ਆਏ ਬੇਟੀ ਬੇਟਾ, ਸੰਗੀ ਸੰਗ ਨਾ ਕੋਇ ਬਣਾਈਆ। ਸਾਰੇ ਕਹੋ ਇਕੋ ਖੇਵਟ ਇਕੋ ਖੇਟਾ, ਖ਼ਾਲਕ ਖ਼ਲਕ ਇਕ ਅਖਵਾਈਆ।
❋
❋
ਇਕੋ ਪ੍ਰੇਮ ਇਕੋ ਹੇਤਾ, ਮੁਹੱਬਤ ਇਕ ਰਖਾਈਆ। ਜਿਸ ਦੇ ਵਸੇ ਸਚਖੰਡ ਦੇਸਾ, ਦੇਸ ਦੇਸੰਤਰ ਡੇਰਾ ਢਾਹੀਆ। ਉਹ ਕਲਜੁਗ ਅੰਤਮ ਆਪਣਾ ਖੇਲ ਕਰੇ ਉਚੇਚਾ, ਊਚ ਅਗੰਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਉਪਜਾਈਆ। ਜੋਤੀ ਨਾਰ ਕਹੇ ਮੇਰੇ ਸਾਹਿਬ ਨੇ ਦਿਤੀ ਸਿਖਿਆ, ਪ੍ਰੇਮ ਸ਼ਬਦ ਜਣਾਈਆ। ਉਹ ਵੇਖ ਜੇਹੜੀ ਸ੍ਰਿਸ਼ਟੀ ਦੱਸੀ ਮਿਥਿਆ, ਮਥਣ ਵਾਲਾ ਕਵਣ ਅਖਵਾਈਆ। ਚਾਰ ਜੁਗ ਦਾ ਲੇਖ ਵਖਾਇਆ ਲਿਖਿਆ, ਜੋ ਲੇਖਾ ਕਲਮ ਸ਼ਾਹੀਆ। ਫੇਰ ਧਰਮ ਵਖਾਇਆ ਕੂੜ ਦਵਾਰੇ ਵਿਕਿਆ, ਹੱਟ ਸਚ ਨਾ ਕੋਇ ਚਲਾਈਆ। ਮਨਸਾ ਮਨ ਕਿਸੇ ਨਾ ਟਿਕਿਆ, ਧਰਮੀ ਧਰਮ ਨਾ ਕੋਇ ਜਣਾਈਆ। ਫੇਰ ਦੀਨ ਮਜ਼੍ਹਬ ਦਾ ਵਖਾਇਆ ਹਿੱਸਿਆ, ਪਰਦਾ ਪਰਦੇ ਵਿਚੋਂ ਚੁਕਾਈਆ। ਫੇਰ ਲੇਖਾ ਦੱਸਿਆ ਮਿੱਤਰ ਪਿਆਰੇ ਮਿਤਿਆ, ਜੋ ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹੁਕਮ ਇਕੋ ਇਕ ਸੁਣਾਈਆ। ਜੋਤੀ ਨਾਰ ਕਹੇ ਮੈਂ ਸਹਿਜ ਨਾਲ ਬੋਲੀ, ਨਿਮਰਤਾ ਵਿਚ ਸੁਣਾਈਆ। ਸਦਕੇ ਤੈਥੋਂ ਘੋਲੀ, ਵਾਰੀ ਆਪਣਾ ਆਪ ਵਾਰ ਕਰਾਈਆ। ਕਿਉਂ ਕਲਜੁਗ ਅੰਤ ਨਹੀਂ ਬਦਲੀ ਚੋਲੀ, ਚੋਲੇ ਵਾਲਿਆ ਦੇਣਾ ਸਮਝਾਈਆ। ਸਾਨੂੰ ਸਤਿ ਸਚ ਦੀ ਚਾੜ੍ਹ ਕੇ ਡੋਲੀ, ਅਨਡੋਲਤ ਆਪਣੇ ਘਰ ਬਹਾਈਆ। ਸਾਡਾ ਵਾਸਤਾ ਸਾਡੀ ਪਿਛਲੀ ਕਥਾ ਨਾ ਫੋਲੀਂ, ਵਰਕਾ ਜੁਗ ਵਾਲਾ ਉਲਟਾਈਆ। ਅਸੀਂ ਜਾਣਿਆ ਤੇਰਾ ਸ਼ਬਦ ਗੁਰੂ ਤੇਰੇ ਨਾਮ ਦਾ ਢੋਲੀ, ਢੋਲਕ ਜਗਤ ਸਾਡੇ ਗਲ ਵਿਚ ਪਾਈਆ। ਅਸੀਂ ਤੇਰੇ ਸਿਫ਼ਤ ਦੀ ਸਿਫ਼ਤਾਂ ਵਾਲਿਆ ਪਾ ਕੇ ਆ ਗਏ ਰੌਲੀ, ਰੌਣਕ ਮਨਾਂ ਨਾਲ ਬਣਾਈਆ। ਜੁਗ ਚੌਕੜੀ ਖੇਲ ਖਿਲਾਇਆ ਹੌਲੀ ਹੌਲੀ, ਸਹਿਜ ਸਹਿਜ ਦ੍ਰਿੜਾਈਆ। ਸਾਡਾ ਵਾਸਤਾ ਵੇਖੀਂ ਹੁਣ ਕਰੀ ਨਾ ਤੌਲੀ, ਜਲਦੀ ਜਲਦੀ ਕਾਰ ਭੁਗਤਾਈਆ। ਸਾਨੂੰ ਕੁਛ ਵੇਖ ਲੈਣ ਦੇ ਉਪਰ ਧੌਲੀ, ਧਰਮ ਦੀ ਧਾਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹੱਕ ਸੰਦੇਸ਼ਾ ਇਕ ਜਣਾਈਆ। ਜੋਤੀ ਨਾਰ ਕਹੇ ਮੈਂ ਬਿਨਾ ਸੀਸ ਤੋਂ ਕੀਤਾ ਸੱਯਦਾ, ਕਦਮਬੋਸੀ ਬੋਸਿਆਂ ਵਿਚ ਰਖਾਈਆ। ਬਣ ਕੇ ਰੂਪ ਦਾਸੀ ਦਾਸ ਬਰਦਾ, ਸੇਵਕ ਚਾਕਰ ਵੇਸ ਵਟਾਈਆ। ਮੈਂ ਪ੍ਰੇਮ ਵਿਚ ਪੁੱਛਿਆ ਮਾਹੀ ਮੈਨੂੰ ਭੇਤ ਦੱਸ ਦੇ ਆਪਣੇ ਘਰ ਦਾ, ਜੋ ਜੁਗ ਚੌਕੜੀ ਲਿਆ ਲੁਕਾਈਆ। ਤਤਾਂ ਵਾਲਾ ਗੁਰੂ ਅਵਤਾਰ ਪੈਗ਼ੰਬਰ ਤੈਥੋਂ ਰਿਹਾ ਡਰਦਾ, ਭਾਣਾ ਮੰਨ ਕੇ ਸੀਸ ਨਿਵਾਈਆ। ਕਿਸੇ ਨੂੰ ਕਿਹਾ ਸੀਸ ਨਿਵਾ ਲਹਿੰਦਾ ਕਿਸੇ ਨੂੰ ਕਿਹਾ ਚੜ੍ਹਦਾ, ਚੜ੍ਹਦੀਆਂ ਕਲਾਂ ਵਾਲੇ ਤੇਰੀ ਸਮਝ ਕਿਸੇ ਨਾ ਪਾਈਆ। ਕਿਸੇ ਨੂੰ ਕਿਹਾ ਮੇਰਾ ਅੱਖਰਾਂ ਵਾਲਾ ਨਾਮ ਰਹੀਂ ਪੜ੍ਹਦਾ, ਮਾਤਲੋਕ ਮਕਤਬ ਵਿਚ ਸਾਰੇ ਪੜ੍ਹਨੇ ਦਿਤੇ ਪਾਈਆ। ਕਿਸੇ ਨੂੰ ਦੱਸਿਆ ਮੇਰਾ ਰੂਪ ਨਰਾਇਣ ਨਰ ਦਾ, ਨਰ ਹਰਿ ਬੇਪਰਵਾਹੀਆ। ਅੰਤ ਫ਼ੈਸਲਾ ਦੇ ਦਿਤਾ ਮੈਂ ਮਾਤਲੋਕ ਹੋਵਾਂ ਕਲਜੁਗ ਕਲ ਦਾ, ਕਲਕਾਤੀ ਵੇਖ ਵਖਾਈਆ। ਜੇਹੜੇ ਗੁਰ ਅਵਤਾਰ ਪੈਗ਼ੰਬਰ ਰਿਹੋਂ ਘੱਲਦਾ, ਹੁਕਮੀ ਹੁਕਮ ਸੁਣਾਈਆ। ਉਹ ਸਿਫ਼ਤ ਸੁਣਾਂਦਾ ਰਿਹਾ ਤੇਰੇ ਮਹੱਲ ਅਟੱਲ ਦਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਜੋਤੀ ਨਾਰ ਕਹੇ ਆਪਣੇ ਘਰ ਦਾ ਦੱਸ ਦੇ ਘੇਰਾ, ਜਿਥੇ ਰਹਿ ਕੇ ਝਟ ਲੰਘਾਈਆ। ਇਕ ਵਾਰ ਆਪਣੇ ਨਾਲ ਲਗਾ ਦੇ ਗੇੜਾ, ਮੁੜ ਕੇ ਫਿਰਨ ਦੀ ਲੋੜ ਰਹੇ ਨਾ ਰਾਈਆ। ਕਿੱਡਾ ਵਡਾ ਲੰਮਾ
❋
❋
ਵਿਹੜਾ, ਸਹਿਜ ਨਾਲ ਸੁਣਾਈਆ। ਮਿਹਰਵਾਨ ਕਰ ਦੇ ਮਿਹਰਾ, ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਕਿਹਾ ਮੇਰੀ ਜੋਤ ਤਕ ਲੈ ਧਾਰ ਕੇਰਾ, ਇਕੋ ਵਾਰ ਇਕ ਸਮਝਾਈਆ। ਜਿਥੇ ਕਦੇ ਨਾ ਹੋਵੇ ਨਬੇੜਾ, ਆਦਿ ਅੰਤ ਕਹਿਣ ਕੋਇ ਨਾ ਆਈਆ। ਮੇਰਾ ਸਤਿ ਸਰੂਪ ਮੇਰਾ ਵਿਹੜਾ, ਚਾਰ ਦੀਵਾਰ ਛੱਪਰ ਛੰਨ ਕੋਇ ਨਾ ਛਾਈਆ। ਮੇਰੀ ਧਾਰ ਵਿਚ ਰਹਿਣਾ ਕਰਕੇ ਵੱਡਾ ਜੇਰਾ, ਜੇਰਜ ਅੰਡਜ ਉਤਭੁਜ ਸੇਤਜ ਨਜ਼ਰ ਕੋਇ ਨਾ ਆਈਆ। ਜਿਥੇ ਨਾ ਪ੍ਰਕਾਸ਼ ਨਾ ਅੰਧੇਰਾ, ਚੰਨ ਸੂਰੀਆ ਨਾ ਕੋਇ ਚਮਕਾਈਆ। ਮੇਰੇ ਪਿਆਰ ਵਿਚ ਮਾਰ ਲੈ ਫੇਰਾ, ਮੁਹੱਬਤ ਵਿਚ ਫਿਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਦਾ ਪਰਦਾ ਆਪ ਉਠਾਈਆ। ਜੋਤੀ ਨਾਰ ਕਹੇ ਮੈਨੂੰ ਸੰਦੇਸ਼ਾ ਦਿਤਾ ਹੋਰ, ਸਹਿਜ ਨਾਲ ਸੁਣਾਈਆ। ਉਹ ਵੇਖ ਅੰਧੇਰਾ ਘੋਰ, ਕਲਜੁਗ ਦਿਆਂ ਦ੍ਰਿੜਾਈਆ। ਮਨ ਮਨਸਾ ਹੋਈ ਚੋਰ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਸ਼ਬਦ ਪ੍ਰੀਤੀ ਗਏ ਤੋੜ, ਸੁਰਤੀ ਸਤਿ ਨਾ ਕੋਇ ਮਿਲਾਈਆ। ਜਗਤ ਵਾਸਨਾ ਰਹੇ ਦੌੜ, ਕਲਜੁਗ ਜੀਵ ਭੱਜਣ ਵਾਹੋ ਦਾਹੀਆ। ਦੀਨ ਮਜ਼੍ਹਬ ਸਕੇ ਕੋਇ ਨਾ ਮੋੜ, ਅੱਗੇ ਹੋ ਨਾ ਕੋਇ ਅਟਕਾਈਆ। ਜਗਤ ਸਾਧ ਬਣੇ ਚੋਰ, ਠੱਗਾਂ ਪਈ ਦੁਹਾਈਆ। ਧੁਰ ਦਾ ਨਾਮ ਕਿਸੇ ਨਾ ਕੋਲ, ਵਸਤ ਸਚ ਨਾ ਕੋਇ ਵਰਤਾਈਆ। ਸਿਫ਼ਤੀ ਢੋਲੇ ਰਹੇ ਬੋਲ, ਅਨਬੋਲਤ ਰਾਗ ਨਾ ਕੋਇ ਸੁਣਾਈਆ। ਫਿਰੀ ਦੁਹਾਈ ਉਪਰ ਧੌਲ, ਧਰਮ ਦੀ ਧਾਰ ਨਾ ਕੋਇ ਵਖਾਈਆ। ਪੂਰਬ ਕਰੇ ਕਿਸੇ ਨਾ ਕੌਲ, ਇਕਰਾਰ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਿਹਾ ਮੇਰਾ ਗ੍ਰਹਿ ਤਕਣਾ ਤਕਣਾ ਚਾਰੇ ਕੂਟ, ਕੁਟੀਆ ਆਪਣੀ ਫੋਲ ਫੁਲਾਈਆ। ਮੇਰਾ ਖੇਲ ਤਕਣਾ ਤਕਣਾ ਜੂਠ ਝੂਠ, ਜੋ ਕਲਜੁਗ ਕਾਇਆ ਭਰਮ ਭੁਲਾਈਆ। ਮੇਰਾ ਧਰਮ ਤਕਣਾ ਮੋਹ ਵਿਕਾਰਾ ਤਕਣਾ ਪੂਤ, ਪਿਤਾ ਪੁਰਖ ਅਕਾਲ ਨਾ ਕੋਇ ਮਨਾਈਆ। ਮੇਰਾ ਖੇਲ ਤਕਣਾ ਸਤਿ ਧਰਮ ਕਰਕੇ ਗਿਆ ਕੂਚ, ਕੂਚਾ ਗਲੀ ਰੋਵੇ ਮਾਰੇ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਜੋਤੀ ਧਾਰ ਕਹੇ ਮੇਰੇ ਸਾਹਿਬ ਹੱਥ ਜੋੜੇ, ਜੋੜੀ ਤੇਰੇ ਨਾਲ ਬਣਾਈਆ। ਅਗੰਮ ਅਗੰਮੜੇ ਚੜ੍ਹ ਘੋੜੇ, ਵਾਗਾਂ ਨਿਰਗੁਣ ਹੱਥ ਉਠਾਈਆ। ਕਲਜੁਗ ਜੀਵ ਵੇਖੇ ਮਿੱਠੇ ਕੌੜੇ, ਕੂੜੀ ਕਿਰਿਆ ਫੋਲ ਫੁਲਾਈਆ। ਮੋਹ ਵਿਕਾਰ ਕੋਇ ਨਾ ਹੋੜੇ, ਸੱਸੇ ਦਾ ਹੋੜਾ ਦਏ ਦੁਹਾਈਆ। ਆਤਮ ਪਰਮਾਤਮ ਕੋਇ ਨਾ ਜੋੜੇ, ਦੀਨ ਦੁਨੀ ਮੇਲ ਨਾ ਕੋਇ ਮਿਲਾਈਆ। ਕੁਛ ਯਾਦ ਕਰ ਲੈ ਨਾਨਕ ਧਾਰ ਕਿਹਾ ਜਿਸ ਵੇਲੇ ਸੇਜਾ ਸੁੱਤਾ ਰੋੜੇ, ਕੰਕਰਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਸਾਚਾ ਇਕ ਵਖਾਈਆ। ਜੋਤੀ ਧਾਰ ਕਹੇ ਮੇਰੇ ਧਰਨਾਪਤਿ, ਪਤਿ ਤੇਰੀ ਸਰਨਾਈਆ। ਸਾਨੂੰ ਸਾਚੀ ਸਿਖਿਆ ਦਿਤੀ ਮਤ, ਮਤ ਮਤਾਂਤਰ ਡੇਰਾ ਢਾਹੀਆ। ਸਾਡੀ ਦੀਨ ਮਜ਼੍ਹਬ ਨਾਲ ਉਬਲੇ ਰੱਤ, ਰੱਤੀ ਰੱਤ ਦਿਤੀ ਸੁਕਾਈਆ। ਆਪਣੀ ਆਪ ਜਣਾ ਕੇ ਮਿਤ ਗਤ, ਗਤਮਿਤ ਆਪਣੀ ਆਪ ਬਣਾਈਆ। ਸਚ ਦਵਾਰੇ ਕਰਕੇ ਹਿਤ, ਹਿਤਕਾਰੀ ਲਿਆ ਪਰਨਾਈਆ। ਤੇਰਾ ਹੁਕਮ ਮੰਨੀਏ ਨਿਤ, ਨਵਿਤ ਤੇਰੀ ਸੇਵ ਕਮਾਈਆ। ਤੂੰ ਸਭ ਦੇ ਆਵੇਂ ਚਿਤ, ਚਿਤ ਠਗੌਰੀ ਰਹੇ ਨਾ ਰਾਈਆ। ਤੂੰ ਸਵਾਮੀ ਮਾਲਕ ਪਿਤ, ਪਤਿਪਰਮੇਸ਼ਵਰ ਵਡ ਵਡਿਆਈਆ। ਸਾਡੀ ਇਕ ਬੇਨੰਤੀ ਆਪਣੇ ਭਗਤ ਸੁਹੇਲੇ ਖਿੱਚ, ਸ਼ਬਦੀ
❋
❋
ਸ਼ਬਦ ਸ਼ਬਦ ਮਿਲਾਈਆ। ਵਕਤ ਸੁਹੰਜਣਾ ਸੁਹੰਜਣੀ ਕਰਦੇ ਥਿਤ, ਥਿਤ ਵਾਰ ਵੱਜੇ ਵਧਾਈਆ। ਤੈਨੂੰ ਖੋਜਦੇ ਗਏ ਕੇਤੇ ਕਿਤ, ਕੋਟਨ ਕੋਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਖਹਿੜਾ ਛੁਡਾਉਣਾ ਪੱਥਰ ਇੱਟ, ਪਾਹਨ ਰੂਪ ਨਾ ਕੋਇ ਬਣਾਈਆ। ਜੋਤੀ ਧਾਰ ਕਹੇ ਮੇਰਾ ਝਗੜਾ ਰਹੇ ਨਾ ਅੱਖਰ, ਆਖ਼ਰ ਦਿਆਂ ਸੁਣਾਈਆ। ਮੇਰਾ ਇਸ਼ਟ ਰਹੇ ਨਾ ਪੱਥਰ, ਇੱਟਾਂ ਵੰਡ ਨਾ ਕੋਇ ਵੰਡਾਈਆ। ਮੇਰੀ ਜ਼ਾਤ ਰਹੇ ਨਾ ਟੱਕਰ, ਸ਼ਰਅ ਰਹੇ ਨਾ ਕੋਇ ਲੜਾਈਆ। ਮੇਰੀ ਸ਼ਰੀਣੀ ਰਹੇ ਖੰਡ ਨਾ ਸ਼ੱਕਰ, ਜਗਤ ਰਸ ਨਾ ਕੋਇ ਚਖਾਈਆ। ਮੇਰਾ ਭਾਗ ਰਹੇ ਨਾ ਵੱਖਰ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਮੇਰੀ ਵਡਿਆਈ ਰਹੇ ਨਾ ਸਤਰ, ਲਾਈਨਾਂ ਰੰਗ ਰੰਗਾਈਆ। ਮੇਰਾ ਸੰਦੇਸ਼ਾ ਰਹੇ ਨਾ ਪੱਤਰ, ਪੱਤ੍ਰਕਾ ਜਗਤ ਪੜ੍ਹਾਈਆ। ਮੇਰਾ ਗ੍ਰਹਿ ਰਹੇ ਨਾ ਨਛੱਤਰ, ਹਿੱਸਿਆਂ ਰੰਗ ਚੜ੍ਹਾਈਆ। ਇਕੋ ਤੇਰੇ ਪ੍ਰੇਮ ਦਾ ਪ੍ਰਭੂ ਪ੍ਰੀਤਮ ਹੋਵੇ ਅਸਰ, ਅਸਲੀਅਤ ਇਕ ਸਮਝਾਈਆ। ਤੇਰੇ ਪਿਆਰ ਵਿਚ ਅੱਗੇ ਸਾਰੇ ਕਰੀਏ ਬਸਰ, ਬਿਸਤਰ ਇਕੋ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਨਾਰ ਕਹੇ ਸਾਨੂੰ ਬਖ਼ਸ਼ੀਂ ਸਿਦਕ ਸਬੂਰੀ, ਪਿਆਲਾ ਸਬਰ ਜਾਮ ਪਿਆਈਆ। ਇਕ ਨੂਰ ਤਕ ਕੇ ਨੂਰੀ, ਨੂਰ ਨੁਰਾਨੇ ਵਿਚ ਸਮਾਈਆ। ਦਰ ਬਰਦੀ ਬਣ ਹਜ਼ੂਰੀ, ਹਜ਼ੂਰ ਅੱਗੇ ਸੀਸ ਝੁਕਾਈਆ। ਮੈਂ ਤੇਰੀ ਕਰਾਂ ਮਜ਼ਦੂਰੀ, ਮਾਂਗਤ ਹੋ ਕੇ ਝੋਲੀ ਢਾਹੀਆ। ਕਲਜੁਗ ਸ਼ਰਅ ਮੇਟ ਕੇ ਕੂੜੀ, ਕਿਰਿਆ ਕੁਕਰਮ ਦੇਣੀ ਗਵਾਈਆ। ਬੁੱਧੀ ਰਹੇ ਕੋਇ ਨਾ ਮੂੜ੍ਹੀ, ਮੂਰਖ ਮੁਗਧ ਦੇਣੇ ਤਰਾਈਆ। ਇਕੋ ਚਰਨ ਬਖ਼ਸ਼ਣੀ ਧੂੜੀ, ਟਿੱਕੇ ਖ਼ਾਕ ਰਮਾਈਆ। ਮੈਂ ਚਾਹੁੰਦੀ ਪ੍ਰਭੂ ਦਿਨੇ ਜਾਗਦਿਆਂ ਰਾਤੀਂ ਸੁੱਤਿਆਂ ਤੇਰਾ ਸ਼ਬਦ ਤੇਰੇ ਨਾਮ ਦੀ ਕਰੇ ਮਸ਼ਹੂਰੀ, ਲੱਖ ਚੁਰਾਸੀ ਅੰਦਰ ਆਵਾਜ਼ ਸੁਣਾਈਆ। ਤੈਨੂੰ ਲੱਭਦੀ ਫਿਰੇ ਮੰਜ਼ਲ ਕੋਹਤੂਰੀ, ਤੁਰੀਆ ਤੋਂ ਪਰੇ ਧਿਆਨ ਲਗਾਈਆ। ਪਰ ਇਕ ਕਿਰਪਾ ਕਰੀਂ ਮੇਰੇ ਵੱਲ ਵੱਟੀਂ ਕਦੇ ਨਾ ਘੂਰੀ, ਗ਼ੁੱਸੇ ਨਾਲ ਡਰਾਈਆ। ਜੇ ਮੈਂ ਤੇਰਾ ਰੂਪ ਤੂੰਹੇ ਮੇਰਾ ਨੂਰੀ, ਨੂਰ ਨੁਰਾਨਾ ਸੋਭਾ ਪਾਈਆ। ਮੇਰੇ ਕਸੂਰ ਨੂੰ ਸਦਾ ਸਮਝੀਂ ਬੇਕਸੂਰੀ, ਕਸਰ ਅਸ਼ਾਰੀਏ ਨਾਲ ਦੇਣਾ ਉਡਾਈਆ। ਨਿਗਹ ਮਾਰ ਲੈ ਕਿਸ ਬਿਧ ਕਲਜੁਗ ਪਾਉਣੀ ਫ਼ਤੂਰੀ, ਫ਼ਤਵਾ ਕੀ ਲਗਾਈਆ। ਕੀ ਮਤ ਹੋਣੀ ਹੂੜੀ, ਬੁੱਧਹੀਣ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਆਪਣਾ ਆਪ ਜਣਾਈਆ। ਜੋਤੀ ਨਾਰ ਕਹੇ ਮੈਂ ਹੋਵਾਂ ਤੇਰੀ ਸੁਲੱਖਣੀ, ਸੋਹਣੀ ਸੋਭਾ ਪਾਈਆ। ਮੇਰੀ ਝੋਲੀ ਰਹੇ ਨਾ ਸੱਖਣੀ, ਭਗਤਾਂ ਪ੍ਰੇਮ ਨਾਲ ਭਰਾਈਆ। ਮੇਰੀ ਮੁਹੱਬਤ ਉਨ੍ਹਾਂ ਨਾਲ ਰੱਖਣੀ, ਜੇਹੜੇ ਤੇਰਾ ਢੋਲਾ ਗਾਈਆ। ਮੈਂ ਤੇਰਾ ਰੂਪ ਅਲਖ ਅਲੱਖਣੀ, ਜਨਮ ਮਰਨ ਵਿਚ ਨਾ ਆਈਆ। ਜੇ ਪ੍ਰਭੂ ਤੂੰ ਮੈਨੂੰ ਬਣਾਇਆ ਪਤਨੀ, ਪਤਿਪਰਮੇਸ਼ਵਰ ਹੋ ਕੇ ਦੇਣਾ ਵਖਾਈਆ। ਜੇਹੜੇ ਤੇਰੇ ਭਗਤ ਸੁਹੇਲੇ ਕਲਜੁਗ ਹੋ ਗਏ ਬੇਵਤਨੀ, ਉਨ੍ਹਾਂ ਨੂੰ ਆਪਣੇ ਵਤਨ ਦੇਣਾ ਪਹੁੰਚਾਈਆ। ਮੈਂ ਆ ਗਈ ਤੇਰੇ ਪੱਤਨੀ, ਕੰਢੇ ਬੈਠੀ ਸੋਭਾ ਪਾਈਆ। ਮੇਰੇ ਸਾਹਿਬਾ ਉਨ੍ਹਾਂ ਦੀ ਪਤ ਰੱਖਣੀ, ਜੋ ਤੇਰਾ ਨਾਮ ਧਿਆਈਆ। ਮੈਂ ਉਹ ਸਖ਼ੀ ਨਹੀਂ ਜਿਸਨੇ ਕਾਹਨ ਨੂੰ ਖਵਾਈ ਮੱਖਣੀ, ਦੁੱਧਾਂ ਧਾਰ ਵਹਾਈਆ। ਮੈਂ ਤਤਾਂ ਵਾਲੀ ਨਹੀਂ ਜੋ ਤੇਰੇ ਅੱਗੇ ਨੱਚਣੀ, ਨੇਤਰ ਨੈਣਾਂ ਅੱਖ ਮਟਕਾਈਆ। ਮੈਂ ਤੇ ਇਕ ਜਾਣਦੀ ਤੇਰਾ ਮੇਰਾ ਕੌਲ ਤੇ ਤੂੰ ਪੂਰਾ ਰਹੀਂ ਉਤੇ ਬਚਨੀ, ਅਭੁੱਲ ਭੁੱਲ ਕਦੇ ਨਾ ਜਾਈਆ। ਮੇਰੇ ਮਹਿਬੂਬ ਤੇਰੀ ਸਦੀ ਚੌਧਵੀਂ ਕਦੇ ਨਹੀਂ ਟੱਪਣੀ, ਟਾਪੂਆਂ ਦੇ ਟੱਪੇ ਦੇਣੇ
❋
❋
ਗਵਾਈਆ। ਮੈਂ ਨੈਣ ਉਘਾੜ ਕੇ ਤਕਣੀ, · ਕਿਸ ਵੇਲੇ ਤੇਰੇ ਭਗਤਾਂ ਦੀ ਹਾੜ੍ਹੀ ਪੱਕਣੀ, ਹਾੜ੍ਹਾ ਕਢ ਕੇ ਦਿਆਂ ਸੁਣਾਈਆ।
ਤੇਰੇ ਭਗਤਾਂ ਦੀ ਬਸਤੀ ਵਸਣੀ, ਸਚ ਦਵਾਰੇ ਬਹਿ ਕੇ ਖ਼ੁਸ਼ੀ ਵਖਾਈਆ। ਮੈਂ ਖੇਲ ਤਕਣਾ ਆਪਣੀ ਅੱਖਣੀ, ਬਿਨ ਅੱਖਾਂ ਅੱਖ ਖੁਲ੍ਹਾਈਆ।
ਜੇ ਤੇਰਾ ਹੁਕਮ ਪੂਰਾ ਨਾ ਹੋਵੇ ਤੇ ਮੈਂ ਮਰ ਜਾਵਾਂ ਨੱਕ ਡੋਬ ਕੇ ਵਿਚ ਚੱਪਣੀ, ਜਗਤ ਕਹਾਣੀ ਪਿਛਲੀ ਚਲੀ ਆਈਆ। ਫੇਰ ਤੇਰੀ ਕਥਾ ਕਹਾਣੀ
ਕਿਸੇ ਨਹੀਂ ਰਟਣੀ, ਤੇਰਾ ਢੋਲਾ ਕੋਇ ਨਾ ਗਾਈਆ। ਜੇ ਤੂੰ ਲਾੜਾ ਬਣਿਆ ਸ਼ਿੰਗਾਰ ਕੀਤਾ ਲਾ ਕੇ ਵੱਟਣੀ, ਸੋਹਣਾ ਰੂਪ ਦਰਸਾਈਆ।
ਮੇਰਾ ਵਾਸਤਾ ਮੇਰੇ ਮਹਿਬੂਬ ਜ਼ਰੂਰ ਕਲਜੁਗ ਦੀ ਜੜ੍ਹ ਪੁਟਣੀ, ਪਟਨੇ ਵਾਲਾ ਤੇਰਾ ਸੋਭਾ ਪਾਈਆ। ਫੇਰ ਮੈਂ ਖ਼ੁਸ਼ੀਆਂ ਦੇ ਵਿਚ ਤੇਰੀ ਹਸਤੀ ਤਕ
ਕੇ ਹੱਸਣੀ, ਹੱਸ ਹੱਸ ਕੇ ਦਿਆਂ ਵਖਾਈਆ। ਮੈਂ ਫਿਰਾਂ ਉੱਤਰ ਪੂਰਬ ਪੱਛਮੀ, ਦੱਖਣ ਵਾਹੋ ਦਾਹੀਆ। ਤੇਰੀ ਖੇਲ ਵੇਖਣੀ ਰਸਮੀ, ਕਲਜੁਗ
ਰਸਮੋ ਰਿਵਾਜ ਦੇਣਾ ਬਦਲਾਈਆ। ਮੈਨੂੰ ਤੇਰੀ ਸੁਗੰਦ ਤੇ ਤੇਰੀ ਕਸਮੀ, ਕਸਮ ਖਾ ਕੇ ਰਹੀ ਦ੍ਰਿੜਾਈਆ। ਤੇਰੇ ਚਰਨਾਂ ਦੀ ਧੂੜ ਲਾਉਣੀ
ਭਸਮੀ, ਭਸਮ ਕਰ ਦੇ ਕੂੜ ਲੋਕਾਈਆ। ਤੂੰ ਇਕੋ ਨਜ਼ਰ ਆਵੇਂ ਇਸਮੀ, ਆਜ਼ਮ ਤੇਰਾ ਨੂਰ ਖ਼ੁਦਾਈਆ। ਮਾਨਵ ਜ਼ਾਤੀ ਤੇਰੀ ਕਿਸਮੀ,
ਕਿਸਮ ਸਭ ਨੂੰ ਦੇਣੀ ਸਮਝਾਈਆ। ਪੁਰਖ ਅਕਾਲੇ ਦੀਨ ਦਿਆਲੇ ਝਗੜਾ ਮੇਟ ਦੇ ਜਿਸਮੀ, ਜਿਸਮ ਜ਼ਮੀਰ ਅੰਦਰੋਂ ਦੇਣੀ ਬਦਲਾਈਆ। ਤੂੰ
ਮਾਲਕ ਆਦਿ ਜੁਗਾਦਿ ਦਾ ਮਿਸ਼ਨੀ, ਮਿਸ਼ਨ ਆਪਣਾ ਦੇਣਾ ਚਲਾਈਆ। ਕੀ ਕਰੇ ਰਾਮ ਤੇ ਕ੍ਰਿਸ਼ਨੀ, ਕੀ ਪੈਗ਼ੰਬਰ ਸਿਫ਼ਤ ਸਾਲਾਹੀਆ। ਇਕੋ
ਤੇਰੀ ਧਾਰ ਦੋ ਜਹਾਨਾਂ ਦਿਸਣੀ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਸਤਿਗੁਰ ਤੇ ਮੈਂ ਤੇਰੀ ਸਿੱਖਣੀ, ਸਿੱਖ ਸਤਿਗੁਰ ਵਿਚ ਸਮਾਈਆ।
ਨੌਂ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਤੇਰੀ ਲੇਖ ਲੇਖਣੀ ਪੰਜਾਂ ਲਿਖਾਰੀਆਂ ਲਿਖਣੀ, ਗੋਬਿੰਦ ਦੇ ਕੇ ਗਿਆ ਗਵਾਹੀਆ। ਤੇਰੇ ਵੈਰਾਗ ਵਿਚ ਮੈਂ
ਸਾਰੀ ਦੁਨੀਆ ਪਿਟਣੀ, ਦੁਹੱਥੜ ਮਾਰ ਕੇ ਦਿਆਂ ਸੁਣਾਈਆ। ਵੇ ਮੇਰੇ ਪ੍ਰਭੂ ਤੇਰੇ ਹੁੰਦਿਆਂ ਮੈਨੂੰ ਸਾਰੇ ਕਰਦੇ ਟੀਕਾ ਟਿਪਣੀ, ਮੂਰਖ ਮੂੜ੍ਹ ਉਂਗਲਾਂ
ਰਹੇ ਉਠਾਈਆ। ਬੇਸ਼ਕ ਮੈਂ ਤੇਰੇ ਨਾਲੋਂ ਵੱਡੀ ਤੇ ਤੇਰੇ ਨਾਲੋਂ ਨਿਕਣੀਂ, ਤੇਰੇ ਵਿਚ ਸਮਾਈਆ। ਮੈਨੂੰ ਆਪੇ ਦੱਸ ਦੇ ਮੈਂ ਚਾਰ ਜੁਗ ਦੀ ਧਾਰ
ਤੇਰੇ ਵਾਸਤੇ ਕਿਤਨੀ, ਕੀ ਮੇਰੀ ਵੰਡ ਵੰਡਾਈਆ। ਬਿਨ ਤੇਰੀ ਕਿਰਪਾ ਤੇਰੇ ਦਰ ਸੁਰਤੀ ਕਿਸੇ ਨਾ ਟਿਕਣੀ, ਟਿੱਕਿਆਂ ਵਾਲੇ ਰਹੇ ਕੁਰਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਚ ਦਵਾਰੇ ਆਸ ਰਖਾਈਆ। ਜੋਤੀ ਧਾਰ ਕਹੇ ਮੇਰੇ ਮਾਲਕ
ਕਰਾਂ ਕੀ ਬੇਨੰਤੀ, ਬਿਨੈ ਕੀ ਸੁਣਾਈਆ। ਕਲਜੁਗ ਘਰ ਘਰ ਵੇਖ ਮਹੰਤੀ, ਦਰ ਦਰ ਡੇਰੇ ਲਾਈਆ। ਗੜ੍ਹ ਬਣਿਆ ਹਉਮੇ ਹੰਗਤੀ, ਹੰ
ਬ੍ਰਹਮ ਨਾ ਕੋਇ ਸਮਝਾਈਆ। ਪੰਡਤ ਪਾਂਧੇ ਖਾਂਦੇ ਪੰਗਤੀ, ਰਸਾਂ ਮੁਖ ਭਰਾਈਆ। ਤ੍ਰਿਸ਼ਨਾ ਪੂਰੀ ਹੋਈ ਨਾ ਅੰਨ ਦੀ, ਵਿਸ਼ਨੂੰ ਰਿਹਾ ਕੁਰਲਾਈਆ।
ਇਕ ਗੱਲ ਯਾਦ ਕਰ ਲੈ ਗੁਜ਼ਰੀ ਗੋਬਿੰਦ ਚੰਨ ਦੀ, ਜੇਹੜਾ ਤੇਰੇ ਅੰਦਰ ਵਾਸਤਾ ਪਾ ਕੇ ਗਿਆ ਸੁਣਾਈਆ। ਜਿਸ ਵੇਲੇ ਸ੍ਰਿਸ਼ਟੀ ਚੋਰ ਹੋ ਗਈ
ਕੰਨ ਦੀ, ਚੁਗ਼ਲੀ ਨਿੰਦਿਆਂ ਵਿਚ ਸੁਣਾਈਆ। ਉਸ ਵੇਲੇ ਜਨਣੀ ਭਗਤ ਹੋਣੀ ਕੋਈ ਨਹੀਂ ਜਣਦੀ, ਸਾਂਤਕ ਸਤਿ ਨਾ ਕੋਇ ਸਮਾਈਆ। ਤ੍ਰਿਸ਼ਨਾ
ਵਧਣੀ ਤਮ ਦੀ, ਤਾਮਸ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।
ਜੋਤੀ ਧਾਰ ਕਹੇ ਮੈਂ ਨਾਰ ਸੁਹਾਗਣ ਚੰਗੀ, ਸਚ ਸਾਹਿਬ ਸੇਵ ਕਮਾਈਆ। ਜੋ ਮੰਗ ਅਗੰਮੀ ਮੰਗੀ, ਸੋ ਮੰਗ ਦਿਆਂ ਸਮਝਾਈਆ। ਜਿਸ
❋
❋
ਵੇਲੇ ਕਲ ਕਾਤੀ ਵਾਸਨਾ ਹੋਈ ਗੰਦੀ, ਮੰਦ ਭਾਗ ਦਿਸੇ ਲੋਕਾਈਆ। ਸਾਚੀ ਮੰਜ਼ਲ ਚਲੇ ਕੋਇ ਨਾ ਡੰਡੀ, ਡੰਡਾਵਤ ਬੰਦਨਾ ਨਾ ਕੋਇ ਦਰਸਾਈਆ। ਸ੍ਰਿਸ਼ਟੀ ਨੇਤਰ ਹੋ ਜਾਏ ਅੰਧੀ, ਪ੍ਰਭ ਦਾ ਦਰਸ ਕੋਇ ਨਾ ਪਾਈਆ। ਕਲਜੁਗ ਅੰਤਮ ਆਵੇ ਕੰਢੀ, ਸਦੀ ਚੌਧਵੀਂ ਨਾਲ ਰਲਾਈਆ। ਮਨ ਵਾਸਨਾ ਹੋਵੇ ਪਾਖੰਡੀ, ਦੁਤੀਆ ਭਾਉ ਵਧਾਈਆ। ਸਦੀ ਚੌਧਵੀਂ ਜਾਏ ਲੰਘੀ, ਵੇਲਾ ਵਕਤ ਅੰਤ ਸਮਝਾਈਆ। ਪੁਰਖ ਅਕਾਲ ਖੇਲੇ ਖੇਲ ਸਾਹਿਬ ਬਖ਼ਸ਼ੰਦੀ, ਬਖ਼ਸ਼ਣਹਾਰ ਦਇਆ ਕਮਾਈਆ। ਗੋਬਿੰਦ ਧਾਰ ਕਰ ਕੇ ਨੰਗੀ, ਪਰਦਾ ਓਹਲਾ ਦਏ ਚੁਕਾਈਆ। ਜਨ ਭਗਤਾਂ ਸੀਸ ਦਸਤਾਰ ਜਾਏ ਰੰਗੀ, ਲਾਲ ਗੁਲਾਲਾ ਰੰਗ ਵਖਾਈਆ। ਕਰਨੈਲ ਸਿੰਘ ਫੜਾ ਦੇ ਹੱਥ ਬੰਨ੍ਹੀ, ਬੰਦਨਾ ਕਰ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਪਗੜੀ ਕਹੇ ਮੇਰਾ ਰੰਗ ਲਾਲ ਗੁਲਾਲਾ, ਗੋਬਿੰਦ ਹੱਥ ਵਡਿਆਈਆ। ਮੇਰਾ ਸਾਹਿਬ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਇਕ ਅਖਵਾਈਆ। ਜਿਸ ਦਾ ਨਾਮ ਸਤਿ ਸੁਖਾਲਾ, ਸਹਿਜ ਸਹਿਜ ਦ੍ਰਿੜਾਈਆ। ਜਨ ਭਗਤਾਂ ਤੋੜ ਕੇ ਕੂੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣ ਕੇ ਮਾਜ਼ੀ ਹਾਲਾ, ਅੱਗੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਪਗੜੀ ਕਹੇ ਧਰਮ ਦੀ ਧਾਰ ਦੇ ਦਿਉ ਖੱਦਰ, ਮਾਂ ਪੁੱਤ ਹੱਥ ਉਠਾਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਪੱਧਰ, ਕੂੜੀ ਕਿਰਿਆ ਬਾਹਰ ਕਢਾਈਆ। ਜਨ ਭਗਤਾਂ ਆਸਾ ਮਨਸਾ ਪੂਰੀ ਕਰੇ ਸੱਧਰ, ਸਦਮਾ ਰੋਗ ਰਹਿਣ ਨਾ ਪਾਈਆ। ਕਲਜੁਗ ਅੰਤਮ ਚਾਰੋਂ ਕੁੰਟ ਪਾਏ ਗ਼ਦਰ, ਗਦਾਗਰ ਕਰੇ ਲੋਕਾਈਆ। ਜਨ ਭਗਤ ਇਕੱਠਾ ਕਰ ਕੇ ਟੱਬਰ, ਸ਼ਬਦੀ ਰੱਸਾ ਡੋਰੀ ਹੱਥ ਉਠਾਈਆ। ਸਦੀ ਚੌਧਵੀਂ ਕਰ ਕੇ ਅਦਲ, ਇਨਸਾਫ਼ ਲਏ ਕਮਾਈਆ। ਕਲਜੁਗ ਵਿਚ ਸਤਿਜੁਗ ਜਾਣਾ ਬਦਲ, ਬਦਲਾ ਦੇਵੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਕਰਨੀ ਕਾਰ ਕਮਾਈਆ। ਪਗੜੀ ਕਹੇ ਮੈਂ ਲਾਲ ਇਕ, ਇਕ ਦਿਤੀ ਵਡਿਆਈਆ। ਇਕ ਦੇ ਨਾਲ ਇੱਕੀ ਲੈਣੇ ਲਿਖ, ਸ਼ਬਦੀ ਸ਼ਬਦ ਹੁਕਮ ਲਿਖਾਈਆ। ਛੱਬੀ ਪੋਹ ਮਰਿਆਦਾ ਦੱਸਣੀ ਕਿਸ ਬਿਧ ਬਣਦਾ ਸਿੱਖ, ਸਿੱਖ ਸਤਿਗੁਰ ਵਿਚ ਸਮਾਈਆ। ਜਿਸ ਵੱਲ ਕਦੇ ਨਾ ਹੋਵੇ ਪਿਠ, ਪਿਛਾ ਦੇ ਨਾ ਮੁਖ ਭਵਾਈਆ। ਜੇਹੜਾ ਪੈਂਡਾ ਸਵਾ ਗਿਠ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਘਰ ਵਸ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਸਚ ਸੁਹੰਜਣੀ ਕਰ ਕੇ ਥਿਤ, ਰੁਤੜੀ ਆਪਣੇ ਨਾਲ ਮਹਿਕਾਈਆ। ਭਾਗ ਲਗਾ ਕੇ ਕਾਇਆ ਬੁਤ, ਬੁਤਖ਼ਾਨੇ ਕਰੇ ਰੁਸ਼ਨਾਈਆ। ਜੋ ਲੇਖਾ ਲੇਖ ਪਿਛਲਾ ਸੀਸ ਚੁੱਕ ਕੇ ਲਿਆਇਆ ਗੁਰਮੀਤ ਸਿੰਘ ਸੁੱਤ, ਸੁਤ ਦੁਲਾਰੇ ਗੁਰਮੁਖ ਆਪ ਉਪਜਾਈਆ। ਕੁਛ ਰਸ ਲਗਾਉਣਾ ਮੁਖ, ਕਾਲੇ ਜਾਮਨ ਦਿਉ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪਗੜੀ ਕਹੇ ਮੇਰਾ ਪਿਆਰ ਨਾਲ ਰੱਸੇ, ਜੋ ਰਸਤਾ ਰਿਹਾ ਵਖਾਈਆ। ਜਿਸ ਨੇ ਸ੍ਰਿਸ਼ਟੀ ਕਰਨੀ ਬੇਵਸੇ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਕੂੜੀ ਕਿਰਿਆ ਗੰਢ ਕਸੇ, ਬਿਨ ਸਤਿਗੁਰ ਸ਼ਬਦ ਨਾ ਕੋਇ ਖੁਲ੍ਹਾਈਆ। ਚਾਰੋਂ ਕੁੰਟ ਕਰਕੇ ਰੈਣ ਅੰਧੇਰੀ ਮੱਸੇ, ਧੁਰ ਦਾ ਚੰਦ ਚੰਦ ਦਏ ਛੁਪਾਈਆ। ਜੇਹੜਾ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਜਪੇ, ਜਗਜੀਵਣ ਦਾਤਾ ਦਏ ਮਿਲਾਈਆ। ਇਕੋ ਵਡਿਆਈ ਮਿਲਣੀ ਪੂਰਨ ਅੱਖਰ ਪੱਪੇ, ਪਾਰਬ੍ਰਹਮ ਰੰਗ ਰੰਗਾਈਆ। ਝਗੜਾ ਰਹੇ
❋
❋
ਨਾ ਚੂੰਕੇ ਚੁਨਾਂਚੇ ਅਲਬੱਤੇ, ਫ਼ਿਕਰੇ ਸਭ ਦੇ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਮੇਲਾ ਲਏ ਮਿਲਾਈਆ। ਜੋਤੀ ਨਾਰ ਕਹੇ ਮੈਂ ਕਰਾਂ ਇਕ ਅਰਦਾਸ, ਬਿਨੈ ਬੇਨੰਤੀ ਇਕ ਜਣਾਈਆ। ਵਾਹ ਮੇਰੇ ਸਾਹਿਬ ਗੁਣਤਾਸ, ਗੁਣਵੰਤ ਤੇਰੀ ਵਡਿਆਈਆ। ਜਨ ਭਗਤਾਂ ਰਹਿਣਾ ਸਾਥ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸਣੀ ਗਾਥ, ਢੋਲਾ ਅਗੰਮ ਅਥਾਹੀਆ। ਤੂੰ ਦੀਨ ਦਿਆਲਾ ਰਘੁਨਾਥ, ਰਘੁਪਤ ਤੇਰੀ ਸਰਨਾਈਆ। ਤੈਨੂੰ ਲੱਭਣਾ ਪਏ ਨਾ ਪ੍ਰਿਥਮੀ ਆਕਾਸ਼, ਜਨ ਭਗਤਾਂ ਅੰਦਰ ਡੇਰਾ ਲਾਈਆ। ਸਚ ਸਵਾਮੀ ਹੋ ਕੇ ਕਰਨਾ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਭਰਮ ਮੇਟਣਾ ਖ਼ਾਸ, ਪਹਿਲੀ ਭਾਦਰੋਂ ਇਹੋ ਮੰਗ ਮੰਗਾਈਆ। ਬਿਨਾ ਭਗਤਾਂ ਤੋਂ ਤੇਰੀ ਚਲੇ ਕੋਇ ਨਾ ਸਾਖ, ਸ਼ਨਾਖਤ ਵਾਲਾ ਨਜ਼ਰ ਕੋਇ ਨਾ ਆਈਆ। ਪਰ ਇਕ ਗੱਲ ਯਾਦ ਕਰ ਲੈ ਪਹਿਲੀ ਅੱਸੂ ਨੂੰ ਪੰਜਾਂ ਪਿਆਰਿਆਂ ਕੋਲ ਹੋਵੇ ਇਕ ਇਕ ਗਿਲਾਸ, ਜਲ ਪੁੱਠੇ ਪਾਸੇ ਭਰਾਈਆ। ਪੰਜਾਂ ਦਰਬਾਰੀਆਂ ਕੋਲ ਹੋਣ ਨੌਂ ਨੌਂ ਪੱਤੇ ਤਾਸ਼, ਨਹਿਲੇ ਤੋਂ ਅੱਗੇ ਹੱਥ ਨਾ ਕੋਇ ਉਠਾਈਆ। ਪੰਜਾਂ ਲਿਖਾਰੀਆਂ ਕੋਲ ਪੁੱਠਾ ਫੜਿਆ ਹੋਵੇ ਇਕ ਇਕ ਚਾਕ, ਚਾਕੂ ਮੁਖ ਖੁਲ੍ਹੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਜੋਤੀ ਨਾਰ ਕਹੇ ਪ੍ਰਭੂ ਮੈਂ ਤੇਰੀ ਕੋਝੀ ਕਮਲੀ, ਬੁਧਹੀਣ ਅਖਵਾਈਆ। ਤੂੰ ਮੇਰਾ ਸਾਹਿਬ ਅਮਲੀ, ਅਮਲਾਂ ਤੋਂ ਰਹਿਤ ਕਾਰ ਖ਼ੁਦਾਈਆ। ਮੈਂ ਯਥਾ ਯਥਾਰਥ ਯਮਲੀ, ਯਾਦਾਸ਼ਤ ਨਾ ਕੋਇ ਜਣਾਈਆ। ਸਿਰਫ਼ ਆਈ ਤੇ ਆਈ ਤੇਰੇ ਕੰਮ ਲਈ, ਕਾਜ ਆਪਣਾ ਦੇਣਾ ਸਮਝਾਈਆ। ਜੇ ਆਈ ਤੇ ਆਈ ਭਗਤਾਂ ਦੇ ਦਮ ਲਈ, ਦਾਮਨਗੀਰ ਲੈਣਾ ਬਣਾਈਆ। ਜੇ ਆਈ ਤੇ ਆਈ ਤੇਰੇ ਨਾਮ ਲਈ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੇ ਆਈ ਤੇ ਆਈ ਅਗੰਮੇ ਰਾਮ ਲਈ, ਜਿਸ ਰਾਮ ਨੂੰ ਜਨਮੇ ਕੋਇ ਨਾ ਮਾਈਆ। ਜੇ ਆਈ ਤੇ ਆਈ ਸੋਹਣੇ ਸ਼ਾਮ ਲਈ, ਜਿਸ ਸ਼ਾਮ ਦੀ ਸ਼ਮਾ ਨਾ ਕੋਇ ਬੁਝਾਈਆ। ਜੇ ਆਈ ਤੇ ਆਈ ਉਸ ਅਮਾਮ ਲਈ, ਜਿਸ ਦਾ ਭੇਵ ਪੈਗ਼ੰਬਰ ਨਾ ਸਕੇ ਖੁਲ੍ਹਾਈਆ। ਜੇ ਆਈ ਤੇ ਆਈ ਉਸ ਭਗਵਾਨ ਲਈ, ਜੋ ਭਗਤਾਂ ਦਏ ਵਡਿਆਈਆ। ਜੇ ਆਈ ਤੇ ਆਈ ਜਗਤ ਜਹਾਨ ਇਨਸਾਨ ਲਈ, ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਜੇ ਆਈ ਤੇ ਆਈ ਆਤਮ ਪਰਮਾਤਮ ਮਿਲਾਣ ਲਈ, ਮਿਲਣੀ ਹਰਿ ਜਗਦੀਸ ਕਰਾਈਆ। ਜੇ ਆਈ ਤੇ ਆਈ ਇਕ ਪਹਿਚਾਨ ਲਈ, ਜੋ ਬੇਪਹਿਚਾਨ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਜੋਤੀ ਨਾਰ ਕਹੇ ਤੇਰਾ ਸੱਤਰੰਗਾ ਵੇਖ ਕੇ ਡਰਦੀ, ਲੁਕ ਲੁਕ ਝਟ ਲੰਘਾਈਆ। ਹੌਕਿਆਂ ਵਿਚ ਮਰਦੀ, ਹਾਏ ਹਾਏ ਸੁਣਾਈਆ। ਮੈਨੂੰ ਸਮਝ ਨਾ ਆਈ ਤੇਰੇ ਘਰ ਦੀ, ਕੀ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਮੈਂ ਸਿਫ਼ਤ ਕੀਤੀ ਸੀ ਨਰਾਇਣ ਨਰ ਦੀ, ਰਾਗਾਂ ਵਿਚ ਸੁਣਾਈਆ। ਮੈਨੂੰ ਸਮਝ ਨਹੀਂ ਸੀ ਪਲ ਦੀ, ਕੀ ਆਪਣਾ ਹੁਕਮ ਵਰਤਾਈਆ। ਮੈਨੂੰ ਛੋਟਾ ਜਿਹਾ ਪਤਾ ਸੀ ਕਿਸ ਤਰਾਂ ਤੇਰੀ ਧਾਰ ਰਾਜੇ ਬਲ ਨੂੰ ਛਲਦੀ, ਬਾਵਨ ਹੋ ਕੇ ਖੇਲ ਖਲਾਈਆ। ਮੈਨੂੰ ਪਤਾ ਨਹੀਂ ਸੀ ਕੀ ਕੀਮਤ ਪਾਵੇਂ ਗੱਲ ਦੀ, ਜੋ ਅਵਤਾਰ ਪੈਗ਼ੰਬਰ ਗੁਰ ਮੁਖੋਂ ਸਹਿਜ ਨਾਲ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਧੁਰ ਦੇ ਮਾਲਕ ਹੋ ਸਹਾਈਆ। ਪ੍ਰਭੂ ਤੇਰਾ ਸੱਤਰੰਗਾ ਬੜਾ ਮੋਟਾ, ਜਗਤ ਜਹਾਨ ਨਜ਼ਰੀ
❋
❋
ਆਈਆ। ਜਿਸ ਦੇ ਹੁਕਮ ਨਾਲ ਅਸਾਂ ਸੰਸਾਰ ਕੀਤਾ ਟੋਟਾ ਟੋਟਾ, ਟੁਕੜਿਆਂ ਵੰਡ ਵੰਡਾਈਆ। ਜਿਸ ਤੋਂ ਡਰਦਿਆਂ ਤੇਰੇ ਨਾਮ ਨੂੰ ਦੱਸ ਕੇ ਖਰਾ ਤੇ ਖੋਟਾ, ਦੋਵੇਂ ਰਾਹ ਚਲਾਈਆ। ਜਿਸ ਤੋਂ ਡਰਦਿਆਂ ਮਾਲਾ ਮਣਕਿਆਂ ਘਸਾਇਆ ਪੋਟਾ, ਪੋਟੇ ਪੋਟੇ ਦਿਤੀ ਦੁਹਾਈਆ। ਜਿਸ ਤੋਂ ਡਰਦਿਆਂ ਖੇਲ ਖਲਾਇਆ ਚੌਦਾਂ ਲੋਕਾ, ਚੌਦਾਂ ਤਬਕਾਂ ਕਾਰ ਕਮਾਈਆ। ਜਿਸ ਤੋਂ ਡਰਦਿਆਂ ਨਾਮ ਸੁਣਾਇਆ ਵਿਚ ਸਲੋਕਾ, ਅੱਖਰਾਂ ਵਿਚ ਸਾਲਾਹੀਆ। ਜਿਸ ਤੋਂ ਡਰਦਿਆਂ ਤੇਰੇ ਹੁਕਮ ਦਾ ਦਿਤਾ ਹੋਕਾ, ਹੌਕਾ ਹੱਕ ਹੱਕ ਇਲਾਈਆ। ਜਿਸ ਤੋਂ ਡਰਦਿਆਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਸੰਭਾਲਿਆ ਮੌਕਾ, ਮੁਕੰਮਲ ਤੇਰੀ ਸੇਵ ਕਮਾਈਆ। ਜਿਸ ਤੋਂ ਡਰਦਿਆਂ ਦੀਨ ਦੁਨੀ ਨਾਲ ਕੀਤਾ ਧੋਖਾ, ਮਾਨਵ ਮਾਨਵ ਨਾਲ ਟਕਰਾਈਆ। ਜਿਸ ਤੋਂ ਡਰਦਿਆਂ ਵੱਖਰਾ ਵੱਖਰਾ ਸਾਫ਼ ਕੀਤਾ ਚੌਕਾ, ਹਿੱਸੇ ਕਾਇਆ ਵਾਲੇ ਵੰਡਾਈਆ। ਜਿਸ ਤੋਂ ਡਰਦਿਆਂ ਤੇਰਾ ਭਾਣਾ ਮੰਨਿਆ ਨਾਲ ਸ਼ੌਕਾ, ਸਿਰ ਸਕਿਆ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਪ੍ਰਭੂ ਤੇਰਾ ਸੱਤਰੰਗਾ ਉਠੇ ਨਾਲ ਬਲ, ਬਲਧਾਰੀ ਲਏ ਅੰਗੜਾਈਆ। ਜਿਸ ਨੇ ਕਲਜੁਗ ਮੇਟਣਾ ਛਲ, ਛਲੀਏ ਤੇਰੀ ਕਾਰ ਕਮਾਈਆ। ਜਿਸ ਨੇ ਵਰੋਲਣੇ ਅਠਸਠ ਜਲ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਨੇ ਫੋਲਣੇ ਜੰਗਲ ਜੂਹ ਉਜਾੜ ਪਹਾੜ ਥਲ, ਸਰੋਵਰ ਅਸਗਾਹ ਪੜਦਾ ਲਾਹੀਆ। ਜਿਸ ਨੇ ਕੂੜੀ ਕਿਰਿਆ ਲਾਹੁਣੀ ਖੱਲ, ਛੁਰੀ ਕਸਾਈਆਂ ਹੱਥ ਫੜਾਈਆ। ਜਿਸ ਨੇ ਚਾਰੋਂ ਕੁੰਟ ਤੇਰੇ ਹੁਕਮ ਨਾਲ ਉਠਾਣੇ ਦਲ, ਰੂਸਾ ਚੀਨਾ ਚੀਨਾ ਰੂਸਾ ਨਾਲ ਲੜਾਈਆ। ਜਿਸ ਨੇ ਜਗਤ ਚੁਰਾਸੀ ਨੂੰ ਦੇਣਾ ਫਲ, ਕਰਮਾਂ ਵਾਲਾ ਝੋਲੀ ਪਾਈਆ। ਜਿਸ ਪ੍ਰਭੂ ਅਵਤਾਰ ਪੈਗ਼ੰਬਰਾਂ ਦਾ ਮਸਲਾ ਕਰਨਾ ਹੱਲ, ਭਵਿਖਤ ਗੁਰੂਆਂ ਵਾਲੇ ਵੇਖ ਵਖਾਈਆ। ਜਿਸ ਨੇ ਭਗਤਾਂ ਅੰਦਰ ਜਾਣਾ ਰਲ, ਰਲ ਮਿਲ ਆਪਣਾ ਝਟ ਲੰਘਾਈਆ। ਵਖਾਉਣਾ ਨਿਹਚਲ ਧਾਮ ਅਟੱਲ, ਦਰਗਾਹ ਸਾਚੀ ਇਕ ਸੁਹਾਈਆ। ਜਿਥੇ ਤੇਰਾ ਦੀਪਕ ਦੀਆ ਅਗੰਮ ਜੋਤ ਰਿਹਾ ਬਲ, ਅਗਨੀ ਅੱਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਸੱਤਰੰਗਾ ਕਹੇ ਓ ਜੋਤੀ ਧਾਰ ਮੈਂ ਕੋਈ ਨਹੀਂ ਵਾਧੂ, ਵਾਦਲ ਰੂਪ ਨਾ ਕੋਇ ਵਖਾਈਆ। ਮੇਰਾ ਲੇਖਾ ਸਮਝਾ ਕੇ ਗਿਆ ਗੋਬਿੰਦ ਕੋਲ ਦਾਦੂ, ਦਾਅਵੇ ਨਾਲ ਦ੍ਰਿੜਾਈਆ। ਜਿਸ ਵੇਲੇ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਮਾਨਵ ਜ਼ਾਤੀ ਨਹੀਂ ਆਉਣੀ ਕਾਬੂ, ਮਨ ਕਲਪਣਾ ਵਿਚ ਕੁਰਲਾਈਆ। ਉਸ ਵੇਲੇ ਮੇਰਾ ਪੁਰਖ ਅਕਾਲ ਆਪਣੀ ਕਲਾ ਸਭ ਨੂੰ ਸਾਂਭੂ, ਸਾਹਿਬ ਸਤਿਗੁਰ ਬੇਪਰਵਾਹੀਆ। ਭੈ ਵਿਚ ਚਾਰੋਂ ਕੁੰਟ ਲੱਗਣੇ ਲਾਂਬੂ, ਅਗਨੀ ਸਕੇ ਨਾ ਕੋਇ ਬੁਝਾਈਆ। ਰਹਿਣਾ ਨਹੀਂ ਕੋਈ ਨਾਢੂ, ਸਿਰ ਸਕੇ ਨਾ ਕੋਇ ਉਠਾਈਆ। ਚੌਦਾਂ ਤਬਕਾਂ ਦੋ ਜਹਾਨਾਂ ਸਦੀ ਚੌਧਵੀਂ ਅੰਤ ਅਖ਼ੀਰ ਇਕੋ ਨਿਸ਼ਾਨਾ ਗਾਡੂ, ਗਾਈਡ ਹੋ ਕੇ ਗਾਡ ਆਪ ਅਖਵਾਈਆ। ਕੋਈ ਰਹਿਣ ਨਹੀਂ ਦੇਣਾ ਕੂੜੀ ਕਿਰਿਆ ਵਾਲਾ ਸਾਧੂ, ਸਾਧਨਾ ਸਭ ਦੀ ਦਏ ਕਰਾਈਆ। ਗੁਰ ਅਵਤਾਰ ਪੈਗ਼ੰਬਰ ਜਗਤ ਇਸ਼ਟ ਹੋਣਾ ਨਹੀਂ ਕੋਈ ਆਗੂ, ਨੇੜੇ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਸੱਤਰੰਗਾ ਉਠਿਆ ਤੇ ਸ੍ਰਿਸ਼ਟ ਸਬਾਈ ਅੰਦਰੋਂ ਜਾਗੂ, ਜੁਗਤੀ ਨਾਲ ਰਖਾਈਆ। ਪ੍ਰਭ ਨੇ ਸ਼ਸਤਰ ਫੜਨਾ ਨਹੀਂ ਕੋਈ ਬਾਜ਼ੂ, ਬਾਜਾਂ ਵਾਲਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਆਪਣਾ ਖੇਲ ਵਖਾਈਆ।
❋
❋
ਸੱਤਰੰਗਾ ਕਹੇ ਮੇਰੇ ਵਿਚ ਨਹੀਂ ਕੋਈ ਤਾਕਤ, ਤਾਕਤਵਰ ਦੀ ਓਟ ਰਖਾਈਆ। ਮੇਰੇ ਵਿਚ ਨਹੀਂ ਕੋਈ ਲਿਆਕਤ, ਲਾਇਕ ਬਣ ਨਾ ਕੋਇ ਚਤੁਰਾਈਆ। ਮੈਂ ਪ੍ਰਭੂ ਤੋਂ ਮੰਗ ਮੰਗੀ ਤੇਰੇ ਭਗਤਾਂ ਨਾਲ ਮੇਰੀ ਹੋਵੇ ਰਫ਼ਾਕਤ, ਸੋਹਣਾ ਸੰਗ ਬਣਾਈਆ। ਜਿਸ ਵੇਲੇ ਦੁਨੀਆ ਉਤੇ ਆਵੇ ਆਫ਼ਤ, ਚਾਰੋਂ ਕੁੰਟ ਅੰਧੇਰਾ ਛਾਈਆ। ਮੈਂ ਪਰਗਟ ਹੋਵਾਂ ਤੇ ਤੇਰਿਆਂ ਭਗਤਾਂ ਦੀ ਬਾਬਤ, ਬਾਬਲ ਤੇਰੀ ਸੇਵ ਕਮਾਈਆ। ਤੇਰੇ ਹੁਕਮ ਨੂੰ ਕਰਾਂ ਸਾਬਤ, ਸਚ ਦਿਆਂ ਵਰਤਾਈਆ। ਦੀਨ ਦੁਨੀ ਦੀ ਬਦਲ ਕੇ ਆਦਤ, ਤੇਰਾ ਇਸ਼ਟ ਦਿਆਂ ਮਨਾਈਆ। ਤੇਰੇ ਕਲਮੇ ਦੀ ਹੋਵੇ ਵਾਹਿਦਤ, ਵਾਹਿਦ ਤੇਰਾ ਨਾਮ ਧਿਆਈਆ। ਮੇਰੇ ਗੋਬਿੰਦ ਦੇ ਸ਼ਹਾਦਤ, ਤੇਰਾ ਸੂਰਬੀਰ ਅਖਵਾਈਆ। ਇਕੋ ਤੇਰੀ ਹੋਵੇ ਇਬਾਦਤ, ਦੂਜਾ ਨਾਮ ਨਾ ਕੋਇ ਪੜ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਾ ਹੋਵੇ ਮਾਲਕ, ਮਾਲਕ ਨੂਰ ਨੂਰ ਇਲਾਹੀਆ। ਪ੍ਰਭੂ ਮੈਂ ਸੱਤਰੰਗਾ ਤੇਰੇ ਧਰਮ ਦਾ ਸਾਲਸ, ਸਾਲਸੀ ਜਗਤ ਵਿਚ ਕਮਾਈਆ। ਮੈਂ ਚਾਹੁੰਦਾ ਇਕ ਤੂੰ ਹੋਵੇਂ ਇਕ ਤੇਰਾ ਭਗਤ ਹੋਵੇ ਖ਼ਾਲਸ, ਦੂਜਾ ਨਜ਼ਰ ਕੋਇ ਨਾ ਆਈਆ। ਜੋੇ ਕੋਈ ਮੇਰੇ ਹੁੰਦਿਆਂ ਜੂਠਿਆਂ ਝੂਠਿਆਂ ਦੀ ਕਰੇ ਸਫ਼ਾਰਸ਼, ਮੁਖ ਤੋੜ ਕੇ ਦੰਦ ਭੰਨਾਈਆ। ਜੇ ਤੇਰੇ ਨਾਮ ਦੇ ਹੁੰਦਿਆਂ ਕੋਈ ਹੋਰ ਲਿਖਾਵੇ ਇਬਾਰਤ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਬਿਨਾ ਤੇਰੇ ਪਿਆਰ ਤੋਂ ਹੋਵੇ ਨਾ ਕੋਇ ਜ਼ਮਾਨਤ, ਜ਼ਾਮਨੀ ਅਵਰ ਨਾ ਕੋਇ ਜਣਾਈਆ। ਮੇਰੀ ਤੇਰੇ ਨਾਲ ਇਕ ਹਮਾਕਤ, ਹਮਸਾਜਣ ਲੈਣੀ ਨਿਭਾਈਆ। ਪ੍ਰਭੂ ਮੈਂ ਇਸ ਕਰ ਕੇ ਆਇਆ ਕਿ ਤੇਰਿਆਂ ਭਗਤਾਂ ਦੀ ਮੇਰੇ ਵਿਚ ਹੋਵੇ ਸ਼ਨਾਖਤ, ਸਮਝ ਸਮਝ ਵਿਚ ਪਰਗਟਾਈਆ। ਤੇਰਾ ਰੂਪ ਦੱਸਾਂ ਵਾਸਤਕ, ਵਾਅਦਾ ਪਿਛਲਾ ਪੂਰ ਕਰਾਈਆ। ਗੁਰਮੁਖ ਹੋਵੇ ਕੋਇ ਨਾ ਨਾਸਤਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਚ ਸਚ ਨਾਲ ਮਿਲਾਈਆ। ਸੱਤਰੰਗਾ ਕਹੇ ਮੈਂ ਤੇਰਾ ਇਕ ਦੁਲਾਰਾ, ਦੋ ਜਹਾਨਾਂ ਦੇਣੀ ਵਡਿਆਈਆ। ਚਾਰੋਂ ਕੁੰਟ ਦੇਵਾਂ ਪਹਿਰਾ, ਸੇਵਕ ਹੋ ਕੇ ਸੇਵ ਕਮਾਈਆ। ਮੈਂ ਉਹਦੇ ਸ਼ਾਹ ਰਗ ਤੇ ਵੱਜਣਾ ਜਿਹੜਾ ਤੂੰ ਮੇਰਾ ਮੈਂ ਤੇਰਾ ਨਾ ਲਾਵੇ ਨਾਅਰਾ, ਆਤਮ ਪਰਮਾਤਮ ਰਾਗ ਅਲਾਈਆ। ਇਕੋ ਗ੍ਰਹਿ ਇਕੋ ਮੰਦਰ ਦੱਸਣਾ ਦਵਾਰਾ, ਜਿਥੇ ਦਵਾਰਕਾਵਾਸੀ ਸੀਸ ਝੁਕਾਈਆ। ਜਿਥੇ ਝੁਕਣ ਪੈਗ਼ੰਬਰ ਅਵਤਾਰਾ, ਗੁਰੂ ਗੁਰ ਰੰਗ ਵਖਾਈਆ। ਮੇਰੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸੱਯਦੇ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਅੰਤ ਜੁਗਾ ਜੁਗੰਤ ਸਾਚਾ ਦਵਾਰਾ, ਦੂਜਾ ਦਰ ਨਰਾਇਣ ਨਰ ਨਜ਼ਰ ਕੋਇ ਨਾ ਆਈਆ।
੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਦੁਪਹਿਰ ਨੂੰ
ਧਰਨੀ ਕਹੇ ਮੇਰੀ ਆਸਾ ਹੋਈ ਸਵਾਧਾਨ, ਨਿੰਦਰਾ ਕਲ ਰਹੀ ਨਾ ਰਾਈਆ। ਮੈਂ ਉਠ ਕੇ ਲੱਗੀ ਤਕਾਣ, ਬਿਨ ਅੱਖਾਂ ਅੱਖ ਖੁਲ੍ਹਾਈਆ। ਵੇਖਿਆ ਜ਼ਿਮੀ ਅਸਮਾਨ, ਚਾਰੋਂ ਕੁੰਟ ਫੋਲ ਫੁਲਾਈਆ। ਅਵਤਾਰ ਪੈਗ਼ੰਬਰ ਗੁਰੂ ਮੰਗਦੇ ਦਾਨ, ਦਾਸੀ ਹੋ ਕੇ ਝੋਲੀਆਂ ਡਾਹੀਆ। ਜਿਸ ਬਦਲ ਦਿਤਾ ਵਿਧਾਨ, ਤਰਮੀਮ ਕਰੀਮ ਆਪ ਕਰਾਈਆ। ਝੁਲਾ ਦਿਤਾ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਪਰਗਟਾਈਆ। ਸੰਤ ਸੁਹੇਲੇ ਭਗਤ
❋
❋
ਬਣਾ ਨੌਜਵਾਨ, ਜੋਬਨ ਆਪਣਾ ਰੰਗ ਰੰਗਾਈਆ। ਸੂਰਬੀਰ ਬਣ ਪਹਿਲਵਾਨ, ਦੋ ਜਹਾਨ ਦੇ ਬੰਨੇ ਭੱਜੇ ਚਾਈਂ ਚਾਈਂਆ। ਕਿਸੇ ਦੀ ਰਹਿਣ ਨਹੀਂ ਦੇਣੀ ਸ਼ਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਖੇਲ ਵੇਖਦੇ ਸੂਰੀਆ ਭਾਨ, ਚੰਦ ਸਿਤਾਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਰਖਾਈਆ। ਸੂਰੀਆ ਕਹੇ ਮੈਂ ਤੱਕਿਆ ਸੂਰਬੀਰਾ, ਧਰਨੀ ਉਤੇ ਧਿਆਨ ਲਗਾਈਆ। ਜਿਸ ਦੀ ਚਰਨ ਛੋਹ ਮੰਗਦੇ ਅਵਤਾਰ ਪੈਗ਼ੰਬਰ ਗੁਰ ਪੀਰਾ, ਜੁਗ ਚੌਕੜੀ ਧਿਆਨ ਲਗਾਈਆ। ਜੋ ਸ਼ਰਅ ਕਟੇ ਜ਼ੰਜੀਰਾ, ਕੜੀ ਕੜੀ ਨਾਲੋਂ ਬਦਲਾਈਆ। ਰੂਪ ਧਰ ਕੇ ਬੇਨਜ਼ੀਰਾ, ਨਜ਼ਰ ਸਭ ਦੀ ਰਿਹਾ ਬਦਲਾਈਆ। ਧਰਮ ਦੀ ਧਾਰ ਬੰਧਾ ਚੀਰਾ, ਚੀਰ ਦੁਫਾੜ ਦਾ ਲੇਖਾ ਰਿਹਾ ਮੁਕਾਈਆ। ਦੋ ਜਹਾਨਾਂ ਚੁੱਕ ਕੇ ਬੀੜਾ, ਪਹਿਲਵਾਨ ਆਪਣਾ ਬਲ ਧਰਾਈਆ। ਚਾਰ ਜੁਗ ਦੀ ਜੋਤੀ ਧਾਰ ਨਾਰ ਬਣਾ ਬਹਾਈ ਉਤੇ ਪੀੜ੍ਹਾ, ਰੰਗਲਾ ਗ੍ਰਹਿ ਇਕ ਵਖਾਈਆ। ਜਿਸ ਦੇ ਓਢਣ ਸੀਸ ਦੇਣਾ ਸੱਤ ਰੰਗ ਦਾ ਲੀੜਾ, ਪੋਹ ਛੱਬੀ ਵੰਡ ਵੰਡਾਈਆ। ਇਕ ਮਾਰਗ ਬਣਾਉਣਾ ਭੀੜਾ, ਗੁਰਮੁਖ ਵਿਰਲਾ ਲੰਘ ਕੇ ਖ਼ੁਸ਼ੀ ਬਣਾਈਆ। ਇਕ ਲੱਕੋਂ ਬੰਨ੍ਹ ਕੇ ਲਿਆਉਣਾ ਕੀੜਾ, ਲੰਮੀਆਂ ਟੰਗਾਂ ਵਾਲਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਮੈਂ ਵੇਖਿਆ ਨਾਲ ਫੁਰਤੀ, ਫੁਰਤੀਲਾ ਰੂਪ ਬਣਾਈਆ। ਜਿਸ ਦਾ ਖੇਲ ਆਪਣੀ ਆਪ ਜੁਗਤੀ, ਜੁਗ ਚੌਕੜੀ ਹੁਕਮ ਵਰਤਾਈਆ। ਕਲਜੁਗ ਅੰਦਰ ਸਤਿਜੁਗ ਕਰਨੀ ਦਰੁਸਤੀ, ਦਰੁਸਤ ਆਪਣਾ ਹੁਕਮ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਧਾਰ ਵੇਖਣੀ ਪੁਸ਼ਤੀ, ਪੁਸ਼ਤ ਦਰ ਪੁਸ਼ਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭ ਵੇਖਿਆ ਪਹਿਲਵਾਨ ਉਤੇ ਖੜ੍ਹਾ ਪੱਬਾਂ, ਪੰਜਾਂ ਸਹਿਜ ਨਾਲ ਦਬਾਈਆ। ਸਦੀ ਚੌਧਵੀਂ ਦੇ ਮੁਖੋਂ ਨਿਕਲਿਆ ਹਾਏ ਰੱਬਾ, ਯਾਮਬੀਨ ਤੇਰੀ ਬੇਪਰਵਾਹੀਆ। ਮੇਰੇ ਉਤੇ ਪੈਣ ਲੱਗਾ ਦੱਬਾ, ਸਿਰ ਸਕਾਂ ਨਾ ਕੋਇ ਉਠਾਈਆ। ਮੈਂ ਵੇਖਣਾ ਕੀ ਲੇਖਾ ਕਬਰਾਂ ਵਿਚ ਹੱਡਾਂ, ਮਕਬਰਿਆਂ ਕੀ ਦੁਹਾਈਆ। ਕਿਸ ਬਿਧ ਜਗਤ ਜਹਾਨ ਛਡਾਂ, ਛੁੱਟੇ ਕੂੜ ਲੋਕਾਈਆ। ਚਾਰੋਂ ਕੁੰਟ ਉਠ ਉਠ ਭੱਜਾਂ, ਭੱਜਾਂ ਵਾਹੋ ਦਾਹੀਆ। ਸਾਹਿਬ ਸਵਾਮੀ ਧੁਰ ਦਾ ਲੱਭਾ, ਪਰਦੇ ਓਹਲੇ ਜਗਤ ਚੁਕਾਈਆ। ਨਾਮ ਖ਼ੁਮਾਰੀ ਲਵਾਂ ਮਧਾ, ਮਧੁਰ ਆਪਣੀ ਧੁਨ ਬਣਾਈਆ। ਜਿਸ ਦੇ ਹੁਕਮ ਅੰਦਰ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਬੱਧਾ, ਪਲੂ ਸਕੇ ਨਾ ਕੋਇ ਛੁਡਾਈਆ। ਉਸ ਨੇ ਕਦਮ ਚੁਕਿਆ ਸੱਜਾ, ਸਾਜਣ ਹੋ ਕੇ ਦਇਆ ਕਮਾਈਆ। ਸ਼ੇਰ ਰੂਪ ਹੋ ਕੇ ਗੱਜਾ, ਗਜ ਹਾਥੀ ਦੇਣ ਦੁਹਾਈਆ। ਜੋ ਖੇਲ ਕਰਦਾ ਜਨ ਭਗਤਾਂ ਨਾਲ ਮਿਲ ਕੇ ਆਪਣੀ ਵਜਹ, ਵਜੂਹਾਤ ਨਾ ਕਿਸੇ ਦਰਸਾਈਆ। ਆਪਣੀ ਧਾਰ ਵਿਚ ਵੇਖੇ ਆਪਣਾ ਮਜ਼ਾ, ਮਜ਼ਾਕ ਦੱਸੇ ਜਗਤ ਲੋਕਾਈਆ। ਜਿਸ ਨੇ ਸਭ ਨੂੰ ਦੇਣੀ ਅੰਤਮ ਸਜ਼ਾ, ਬਚਿਆ ਨਜ਼ਰ ਕੋਇ ਨਾ ਆਈਆ। ਸੋ ਲੇਖਾ ਜਾਣੇ ਆਪਣੀ ਰਜ਼ਾ, ਰਾਜ਼ਕ ਰਹੀਮ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਚਲਾਏ ਅੱਗਾ, ਅੱਗੇ ਕਿਸੇ ਦੀ ਲੋੜ ਰਹੇ ਨਾ ਰਾਈਆ।
❋
❋
੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਦੋ ਭਾਦਰੋਂ ਤ੍ਰੇਤਾ ਖੇਲ ਕੀਤਾ, ਪ੍ਰਭ ਆਪਣਾ ਹੁਕਮ ਵਰਤਾਈਆ। ਰਾਮ ਨੇ ਪਾਣੀ ਮੰਗਿਆ ਕੋਲੋਂ ਸੀਤਾ, ਸੁੱਤੀ ਲਈ ਉਠਾਈਆ। ਔਹ ਵੇਖ ਕ੍ਰਿਸ਼ਨ ਧਾਰ ਲਿਖਾਉਣੀ ਗੀਤਾ, ਭਗਤਨ ਦੇਣੀ ਵਡਿਆਈਆ। ਔਹ ਤਕ ਕਲਜੁਗ ਅੰਤਮ ਨੀਤਾ, ਮਾਨਵ ਜ਼ਾਤੀ ਫੋਲ ਫੁਲਾਈਆ। ਔਹ ਵੇਖ ਅਵਤਾਰ ਪੈਗ਼ੰਬਰ ਗੁਰੂਆਂ ਪੈਂਡਾ ਬੀਤਾ, ਵੇਲਾ ਵਕਤ ਸੋਭਾ ਪਾਈਆ। ਔਹ ਤਕ ਲੇਖਾ ਊਚਾ ਨੀਚਾ, ਨੀਚਾਂ ਊਚਾਂ ਵੇਖ ਵਖਾਈਆ। ਔਹ ਵੇਖ ਮੇਰਾ ਰਾਮ ਸਭ ਦਾ ਪਿਆਰਾ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਔਹ ਤਕ ਚਾਰ ਜੁਗ ਦਾ ਲਹਿਣਾ ਦੇਣਾ ਕੀਤਾ, ਲੇਖਾ ਖੋਜ ਖੁਜਾਈਆ। ਔਹ ਵੇਖ ਦੇਵੇ ਰਸ ਮੀਠਾ, ਅਗੰਮਾ ਆਪ ਵਰਤਾਈਆ। ਔਹ ਤਕ ਜਿਸ ਵੇਲੇ ਸਭ ਨੇ ਦੇ ਜਾਣੀ ਪੀਠਾ, ਪੁਸ਼ਤ ਹੱਥ ਨਾ ਕੋਇ ਟਿਕਾਈਆ। ਔਹ ਤਕ ਆਖ਼ਰੀ ਗੋਬਿੰਦ ਵਾਲਾ ਅੰਗੀਠਾ, ਅਗਨੀ ਅੱਗ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੋ ਭਾਦਰੋਂ ਕਹੇ ਰਾਮ ਪਾਣੀ ਹੱਥ ਵਿਚ ਫੜਿਆ, ਫੜ ਕੇ ਨਿਗਾਹ ਟਿਕਾਈਆ। ਫੇਰ ਤੱਕਿਆ ਮੈਂ ਕਿਸ ਮੰਜ਼ਲ ਤੇ ਚੜ੍ਹਿਆ, ਵਸਿਆ ਕਿਹੜੀ ਥਾਈਂਆ। ਫੇਰ ਵੇਖਿਆ ਮੈਂ ਕਿਸ ਜਗਤ ਵਿਚ ਅੜਿਆ, ਬਨ ਵਿਚ ਸਾਥੀ ਨਜ਼ਰ ਕੋਇ ਨਾ ਆਈਆ। ਫੇਰ ਵੇਖਿਆ ਰਾਮ ਨੇ ਰਾਮ ਦਾ ਢੋਲਾ ਪੜ੍ਹਿਆ, ਤੂੰ ਮੇਰਾ ਮੈਂ ਤੇਰਾ ਦੂਜਾ ਸੰਗ ਨਾ ਕੋਇ ਨਿਭਾਈਆ। ਫੇਰ ਤੱਕਿਆ ਮੈਂ ਪੰਜਾਂ ਤਤਾਂ ਵਿਚੋਂ ਮਰਿਆ, ਤਤ ਵਜੂਦ ਨਾ ਕੋਇ ਵਖਾਈਆ। ਫੇਰ ਵੇਖਿਆ ਮੈਂ ਉਸ ਦੀ ਸਰਨੀ ਪੜਿਆ, ਜਿਸ ਦੀ ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਪੜ੍ਹਾਈਆ। ਫਿਰ ਤੱਕਿਆ ਨਿਰਭੌ ਤੋਂ ਭੈ ਵਿਚ ਡਰਿਆ, ਸਹਿਜ ਵਿਚ ਹੱਥ ਛਾਤੀ ਤੇ ਟਿਕਾਈਆ। ਫਿਰ ਤੱਕਿਆ ਜਗਤ ਜਹਾਨ ਡੂੰਘਾ ਗੜ੍ਹਿਆ, ਜਿਸ ਲੱਖ ਚੁਰਾਸੀ ਲਈ ਦਬਾਈਆ। ਫੇਰ ਉਠਿਆ ਰਾਮ ਰਾਮ ਦੇ ਨਾਲ ਲੜਿਆ, ਰਾਮ ਤੇਰੇ ਰਾਮ ਦੀ ਰਾਮ ਦੁਹਾਈਆ। ਪੁਰਖ ਅਕਾਲ ਨੇ ਕਿਹਾ ਓਹ ਰਾਮ ਛੜਿਆ, ਤੇਰੀ ਸੀਤਾ ਸੰਗ ਨਾ ਕੋਇ ਰਖਾਈਆ। ਕਿਸ ਵਹਿਣ ਵਿਚ ਹੜ੍ਹਿਆ, ਜਗਤ ਧਾਰ ਸਮਾਈਆ। ਫੇਰ ਰਾਮ ਨੇ ਰਾਮ ਦੇ ਚਰਨਾਂ ਉਤੇ ਸੀਸ ਧਰਿਆ, ਧਰ ਕੇ ਖ਼ੁਸ਼ੀ ਮਨਾਈਆ। ਰਾਮ ਨੇ ਕਿਹਾ ਰਾਮ ਔਹ ਵੇਖ ਅੜਿਆ, ਸਹਿਜ ਨਾਲ ਸੁਣਾਈਆ। ਮੈਂ ਜ਼ਰੂਰ ਭੰਨਾਂ ਜੋ ਘੜਿਆ, ਘੜਨ ਭੰਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਾਮ ਫੜਿਆ ਗਲਾਸ ਹੱਥ, ਬਰਤਨ ਮਾਟੀ ਹੱਥ ਉਠਾਈਆ। ਫੇਰ ਤੱਕਿਆ ਪੁਰਖ ਸਮਰਥ, ਦਾਤਾ ਬੇਪਰਵਾਹੀਆ। ਫੇਰ ਨਜ਼ਰ ਆਇਆ ਗੋਬਿੰਦ ਸੁੱਤਾ ਵਿਚ ਸਥ, ਸੂਲਾਂ ਸੇਜ ਹੰਢਾਈਆ। ਫੇਰ ਨੇਤਰ ਵਹਾ ਕੇ ਅੱਥ, ਹੱਥ ਮਸਤਕ ਉਤੇ ਰਖਾਈਆ। ਫਿਰ ਨਿਗਹ ਮਾਰੀ ਵਿਚ ਕਾਇਆ ਨਾੜੀ ਮਾਸ ਹੱਡ, ਬਿਨਾ ਰਾਮ ਤੋਂ ਪਿੰਜਰ ਕੰਮ ਕਿਸੇ ਨਾ ਆਈਆ। ਫੇਰ ਜਾਣਿਆ ਇਹ ਸਭ ਕੁਝ ਜਾਣਾ ਛਡ, ਸਗਲਾ ਸੰਗ ਨਾ ਕੋਇ ਰਖਾਈਆ। ਤਨ ਨਾਲੋਂ ਹੋਣਾ ਅੱਡ, ਘਰ ਮੰਦਰ ਦੇਣਾ ਢਾਹੀਆ। ਫੇਰ ਵੇਖਿਆ ਪੁਰਖ ਅਕਾਲ ਸੁਣਾਇਆ ਸਦ, ਢੋਲਾ ਅਗੰਮ ਅਥਾਹੀਆ। ਓਹ ਵੇਖ ਰਾਮ ਆਪਣੇ ਰਾਮ ਦੀ ਹੱਦ, ਹਦੂਦ ਹਦੂਦ ਵਿਚੋਂ ਸਮਝਾਈਆ। ਜਿਸ ਵੇਲੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਜਾਣੇ ਲਦ, ਤਤਾਂ ਵਾਲਾ ਰਹਿਣ ਕੋਇ ਨਾ ਪਾਈਆ। ਸੀਤਾ ਸਵਾਣੀ ਜਾਏ ਛਡ, ਅੰਗੀ ਅੰਗ ਨਾ ਕੋਇ ਕਰਾਈਆ। ਫੇਰ ਧਰਮ
❋
❋
ਨਿਸ਼ਾਨਾ ਦੇਵਾਂ ਗੱਡ, ਇਕੋ ਇਕ ਪਰਗਟਾਈਆ। ਪਰਗਟ ਹੋਵਾਂ ਝੱਬ, ਮਾਲਕ ਬਣ ਕੇ ਬੇਪਰਵਾਹੀਆ। ਤੁਹਾਡੇ ਲੇਖੇ ਪੂਰੇ ਕਰਾਂ ਸਭ, ਸਬਬ ਨਾਲ ਆਪਣਾ ਮੇਲ ਮਿਲਾਈਆ। ਪੁਰਖ ਅਕਾਲ ਨੇ ਰਾਮ ਨੂੰ ਰਾਮ ਦਾ ਆਪਣਾ ਵਖਾਇਆ ਕੱਦ, ਜਿਸ ਦਾ ਅਕਾਰ ਨਾ ਕੋਇ ਜਣਾਈਆ। ਖ਼ੁਸ਼ੀ ਵਿਚ ਗਿਆ ਵਧ, ਬੇਅੰਤ ਬੇਪਰਵਾਹੀਆ। ਸੂਰਬੀਰ ਹੋ ਕੇ ਗਿਆ ਗੱਜ, ਭੈ ਜ਼ੋਰ ਨਾਲ ਜਣਾਈਆ। ਫੇਰ ਬ੍ਰਹਿਮੰਡ ਖੰਡ ਵਖਾ ਕੇ ਪੰਜਾਂ ਤਤਾਂ ਵਾਲੇ ਕੋਲ ਪੰਜ ਬੈਠਕਾਂ ਲਈਆਂ ਕਢ, ਰਾਮ ਨੇ ਰਾਮ ਨੂੰ ਦਿਤਾ ਡਰਾਈਆ। ਰਾਮ ਚਰਨੀ ਗਿਆ ਲੱਗ, ਕੀ ਪ੍ਰਭੂ ਖੇਲ ਵਰਤਾਈਆ। ਪੁਰਖ ਅਕਾਲ ਨੇ ਕਿਹਾ ਜਿਸ ਵੇਲੇ ਆਵਾਂ ਵਿਚ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਤ ਸੁਹੇਲੇ ਲਵਾਂ ਲੱਭ, ਖੋਜਾਂ ਚਾਈਂ ਚਾਈਂਆ। ਨਾਮ ਖ਼ੁਮਾਰੀ ਦੇ ਕੇ ਮਧ, ਮਧੁਰ ਧੁਨ ਰਾਗ ਸੁਣਾਈਆ। ਰਾਮ ਤੁਹਾਡੇ ਸਭ ਦੇ ਇਸ਼ਟ ਵਾਲੇ ਧਰਮ ਰਾਏ ਦਾ ਹੋਣਾ ਵਗ, ਮੈਂ ਭਗਤਾਂ ਦਾ ਰਾਖਾ ਇਕੋ ਨਜ਼ਰੀ ਆਈਆ। ਗੁਰਮੁਖ ਰਹਿਣ ਨਹੀਂ ਦੇਣਾ ਕੋਇ ਕੱਗ, ਕਾਗੋਂ ਹੰਸ ਉਡਾਈਆ। ਉਸ ਵੇਲੇ ਕਲਜੁਗ ਦੀ ਅਗਨੀ ਲੱਗਣੀ ਅੱਗ, ਚਾਰੋਂ ਕੁੰਟ ਤਪਾਈਆ। ਧੁਰ ਦੇ ਰਾਮ ਨੇ ਰਾਮ ਤੋਂ ਗਿਲਾਸ ਫੜ ਲਿਆ ਝਟ, ਪਾਣੀ ਆਪਣੇ ਹੱਥ ਵਖਾਈਆ। ਫੇਰ ਕਿਹਾ ਰਾਮ ਉਸ ਵੇਲੇ ਭਗਤਾਂ ਉਤੇ ਅੰਮ੍ਰਿਤ ਦੇਣਾ ਸੱਟ, ਧੁਰ ਦਾ ਮੇਘ ਬਰਸਾਈਆ। ਜੁਗ ਚੌਕੜੀ ਦੇ ਲੇਖੇ ਦੇਵਾਂ ਕਟ, ਜਨਮ ਮਰਨ ਰਹੇ ਨਾ ਰਾਈਆ। ਕੀਮਤ ਪਾ ਕੇ ਆਪਣੇ ਹੱਟ, ਖਰੀਦਦਾਰ ਬਣਾਂ ਥਾਉਂ ਥਾਈਂਆ। ਲੋਕਮਾਤ ਵਿਚੋਂ ਸਚਖੰਡ ਦਵਾਰੇ ਦੇਵਾਂ ਸੱਟ, ਫੜ ਬਾਹੋਂ ਆਪ ਉਠਾਈਆ। ਰਾਮ ਨੇ ਰਾਮ ਨੂੰ ਟੇਕਿਆ ਮੱਥ, ਇਹ ਤੇਰੀ ਬੇਪਰਵਾਹੀਆ। ਜੁਗ ਚੌਕੜੀ ਤੂੰ ਚਲਾਵਣਹਾਰਾ ਰਥ, ਰਥਵਾਹੀ ਇਕ ਅਖਵਾਈਆ। ਮੇਰੇ ਸਾਹਿਬ ਇਕ ਗੱਲ ਦੱਸ, ਝੋਲੀ ਡਾਹ ਕੇ ਮੰਗ ਮੰਗਾਈਆ। ਦੱਸ ਤੂੰ ਹੋਵੇਂ ਕਿ ਭਗਤ ਹੋਣ ਤੇਰੇ ਵਸ, ਪੜਦਾ ਦੇਣਾ ਉਠਾਈਆ। ਰਾਮ ਨੇ ਕਿਹਾ ਰਾਮ ਉਸ ਵੇਲੇ ਕਿਸੇ ਦਾ ਚਲੇ ਕੋਇ ਨਾ ਵਸ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਉਹ ਮੇਰਾ ਤੇ ਮੈਂ ਉਹਨਾਂ ਦਾ ਲਵਾਂ ਰਸ, ਰਸਤਾ ਇਕੋ ਲੈਣਾ ਬਣਾਈਆ। ਉਹ ਮੇਰੇ ਅੰਦਰ ਤੇ ਮੈਂ ਉਨ੍ਹਾਂ ਦੇ ਅੰਦਰ ਜਾਵਾਂ ਵਸ, ਦੂਜੇ ਘਰ ਨਾ ਕੋਇ ਵਡਿਆਈਆ। ਉਹ ਮੇਰੇ ਤੇ ਮੈਂ ਉਹਨਾਂ ਦਾ ਗਾਵਾਂ ਜਸ, ਇਹੋ ਮੇਰੀ ਸਿਫ਼ਤ ਸਾਲਾਹੀਆ। ਬਾਕੀ ਕੀਤੀ ਕਰਨੀ ਸਭ ਦੀ ਹੋ ਜਾਏ ਰਫ, ਰਫ਼ਤਾ ਰਫ਼ਤਾ ਲੇਖਾ ਦਏ ਮੁਕਾਈਆ। ਅੰਤ ਮਲੇਛਾਂ ਦੀ ਉਠਣੀ ਸਫ, ਸਫ਼ ਗੋਬਿੰਦ ਸ਼ਬਦ ਧਾਰ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਰਾਮ ਕਿਹਾ ਰਾਮ ਪਾਣੀ ਗਿਲਾਸ ਥੋੜਾ ਊਣਾ, ਭਰਿਆ ਨਜ਼ਰ ਕੋਇ ਨਾ ਆਈਆ। ਫੜ ਮੋਢਿਉਂ ਦਿਤਾ ਹਲੂਣਾ, ਜ਼ੋਰ ਨਾਲ ਦਬਾਈਆ। ਸੀਤਾ ਤੂੰ ਨਹੀਂ ਮੁਖੋਂ ਕੂਣਾ, ਕਹਿ ਕੇ ਦਿਤਾ ਸੁਣਾਈਆ। ਇਹਦਾ ਰਸ ਅਜੇ ਅਲੂਣਾ, ਮਿੱਠਾ ਰੂਪ ਨਾ ਕੋਇ ਪਰਗਟਾਈਆ। ਰਾਮ ਕਿਹਾ ਮੇਰੇ ਰਾਮ ਇਉਂ ਦਿਸਦਾ ਜਿਸ ਵੇਲੇ ਕਲਜੁਗ ਤਪਣਾ ਧੂਣਾਂ, ਧੂੰਆਂਧਾਰ ਹੋਣੀ ਲੋਕਾਈਆ। ਪਾਪ ਵਧਣਾ ਦੂਣਾ, ਪਤਤ ਹੋਏ ਲੋਕਾਈਆ। ਜਗਤ ਹੋਵੇ ਤੇਰੇ ਨਾਮ ਵਿਹੂਣਾ, ਸਾਚਾ ਨਾਮ ਨਾ ਕੋਇ ਧਿਆਈਆ। ਤੇਰੇ ਗੁਰਮੰਤਰ ਨੂੰ ਜਗਤ ਸਮਝੇ ਟੂਣਾ, ਜਾਦੂਆਂ ਵਾਲੀ ਦੁਹਾਈਆ। ਇਹ ਲੇਖਾ ਨਾਮਾਲੂਮਾ, ਸਮਝ ਨਾ ਕੋਇ ਸਮਝਾਈਆ। ਧੁਰ ਦੇ ਰਾਮ ਕਿਹਾ ਓਹ ਰਾਮ ਮੇਰੇ ਮਾਸੂਮਾ, ਉਠ ਨੈਣ ਅੱਖ ਖੁਲ੍ਹਾਈਆ। ਕਲਜੁਗ ਵਿਚ ਮੈਂ ਓਨ੍ਹਾਂ ਭਗਤਾਂ ਦੇ ਮੁਖੜੇ ਚੂਮਾਂ, ਜਿਨ੍ਹਾਂ ਨੂੰ ਬੁਰਾ ਕਹੇ ਲੋਕਾਈਆ। ਰਾਮ ਕਿਹਾ ਵਾਹ ਓਏ ਪ੍ਰਭੂ
❋
❋
ਸੂਮਾ, ਬਿਨਾ ਇਕ ਭਗਤ ਤੋਂ ਤੂੰ ਤਾਰਨ ਦੀ ਹਿੰਮਤ ਨਾ ਕੋਇ ਰਖਾਈਆ। ਧੁਰ ਰਾਮ ਕਿਹਾ ਰਾਮ ਜੇ ਮੈਂ ਕਿਰਪਾ ਕਰਾਂ ਇਕ ਤੋਂ ਬਣਾ ਦੇਵਾਂ ਹਜੂਮਾਂ, ਇਕੱਠੇ ਭੁੱਖੇ ਨੰਗੇ ਸਰਬ ਕਰਾਈਆ। ਜਿਸ ਵੇਲੇ ਚਾਹਵਾਂ ਤੇ ਆਪਣੇ ਭਗਤਾਂ ਦੇ ਅੰਦਰ ਘੂਮਾਂ, ਘੁੰਮਣ ਘੇਰੀ ਵਿਚੋਂ ਬਾਹਰ ਕਢਾਈਆ। ਜਦੋਂ ਚਾਹਵਾਂ ਮੈਂ ਮਿੱਠਾ ਕਰ ਦੇਵਾਂ ਤੁੰਮਾ, ਕੁੜੱਤਨ ਵਿਚੋਂ ਬਾਹਰ ਕਢਾਈਆ। ਸ੍ਰਿਸ਼ਟੀ ਦੇ ਵੇਂਹਦਿਆਂ ਉਨ੍ਹਾਂ ਦੇ ਵਿਚ ਗੁੰਮਾਂ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਰਾਮ ਕਿਹਾ, ਰਾਮ, ਕੀ ਦੋ ਭਾਦਰੋਂ ਰਹਿ ਜਾਊ ਯਾਦ, ਸਚ ਦੇ ਸੁਣਾਈਆ। ਧੁਰ ਰਾਮ ਕਿਹਾ ਮੈਂ ਮਾਲਕ ਅੰਤ ਤੇ ਆਦਿ, ਜੁਗ ਜੁਗ ਮੇਰੀ ਬੇਪਰਵਾਹੀਆ। ਤੈਨੂੰ ਪੰਜਾਂ ਤਤਾਂ ਵਾਲੀ ਦਿਤੀ ਦਾਦ, ਜਿਸ ਵੇਲੇ ਚਾਹਾਂ ਉਸ ਵੇਲੇ ਖੋਹ ਕੇ ਆਪਣੀ ਝੋਲੀ ਪਾਈਆ। ਮੈਂ ਦੋ ਜਹਾਨਾਂ ਕਰਨ ਵਾਲਾ ਰਾਜ, ਲੱਖ ਚੁਰਾਸੀ ਆਪਣੀ ਰਈਅਤ ਭੁੱਲ ਕਦੇ ਨਾ ਜਾਈਆ। ਉਸ ਵੇਲੇ ਤੁਹਾਡੇ ਸਾਰੇ ਬਦਲ ਦੇਣੇ ਸਮਾਜ, ਸਮਿਗਰੀ ਆਪਣਾ ਨਾਮ ਵਰਤਾਈਆ। ਸੰਤ ਭਗਤ ਬਣਾ ਕੇ ਸਾਧ, ਗੁਰਮੁਖ ਲੈਣੇ ਉਠਾਈਆ। ਇਕੋ ਦੱਸ ਕੇ ਆਪਣਾ ਰਾਗ, ਵੈਰਾਗ ਅੰਦਰ ਦੇਣਾ ਰਖਾਈਆ। ਜਿਥੇ ਨਾ ਕੋਇ ਸਵਾਲ ਨਾ ਜਵਾਬ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਨਾ ਕੋਇ ਤੰਦ ਸਤਾਰ ਰਬਾਬ, ਨਾ ਕੋਇ ਕਿੱਲੀ ਲਏ ਭਵਾਈਆ। ਇਕੋ ਇਕ ਉਪਜਾ ਕੇ ਨਾਦ, ਸ਼ਬਦ ਧੁਨ ਦੇਣੀ ਸੁਣਾਈਆ। ਜਨ ਭਗਤਾਂ ਸਨਮੁਖ ਹੋ ਕੇ ਆਪ, ਆਪਣਾ ਮੇਲਾ ਲੈਣਾ ਮਿਲਾਈਆ। ਲੇਖਾ ਰਹਿਣ ਨਹੀਂ ਦੇਣਾ ਪੁੰਨ ਪਾਪ, ਇਕੋ ਰੰਗ ਦੇਣਾ ਰੰਗਾਈਆ। ਸੋ ਉਹ ਵੇਲਾ ਵਕਤ ਲਹਿਣਾ ਦੇਣਾ ਲੇਖਾ ਪੂਰਾ ਕੀਤਾ ਆਪ, ਰਾਮ ਦਾ ਰਾਮ ਭੁੱਲ ਕਦੇ ਨਾ ਜਾਈਆ। ਜਨ ਭਗਤੋ ਤੁਹਾਡੀ ਏਸੇ ਕਰ ਕੇ ਖੋਲ੍ਹੀ ਜਾਗ, ਆਲਸ ਨਿੰਦਰਾ ਵਿਚੋਂ ਬਾਹਰ ਉਠਾਈਆ। ਬੈਠਕਾਂ ਕਢਣ ਦਾ ਰਾਮ ਨੇ ਰਾਮ ਨੂੰ ਦੱਸਿਆ ਸੀ ਰਿਵਾਜ, ਪਰਭਾਸ ਵਿਚ ਸੁੱਤਾ ਆਪ ਜਗਾਈਆ। ਏਸੇ ਕਾਰਨ ਉਹ ਖੇਲ ਕੀਤੀ ਕੀਤੀ ਸਾਖਿਆਤ, ਭਰਮ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਸੇ ਕਰ ਕੇ ਸੌਣ ਨਹੀਂ ਦਿਤਾ ਤਕ ਅੱਧੀ ਰਾਤ, ਜਬ ਤਕ ਪਿਛਲਾ ਲੇਖਾ ਨਾ ਝੋਲੀ ਪਾਈਆ।