ਪੁਸਤਕਾਲਾਭਾਗ ੨੨

੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਰੀ ਸਿੰਘ ਤੇ ਪੂਰਨ ਸਿੰਘ ਦੇ ਗ੍ਰਹਿ ਪਿੰਡ ਸੋਲ੍ਹ

ਗੁਰਸਿਖ ਕਦੇ ਨਾ ਹੋਵੇ ਗ਼ਰੀਬ, ਜਿਸ ਅੰਤਰ ਗੋਬਿੰਦ ਦਇਆ ਕਮਾਈਆ। ਸਤਿਗੁਰ ਸ਼ਬਦ ਸਦਾ ਰੱਖੇ ਚੀਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਤ੍ਰੈਗੁਣ ਤੋਂ ਹੋਵੇ ਅਤੀਤ, ਤ੍ਰੈਭਵਣ ਧਨੀ ਦਇਆ ਕਮਾਈਆ। ਕਾਇਆ ਹੋਵੇ ਠਾਂਡੀ ਸੀਤ, ਕਲਜੁਗ ਅਗਨੀ ਤਤ ਨਾ ਕੋਇ ਤਪਾਈਆ। ਮਨ ਕਲਪਣਾ ਬਦਲ ਜਾਏ ਨੀਤ, ਕੂੜੀ ਕਿਰਿਆ ਕੂੜ ਮਿਟਾਈਆ। ਸਾਹਿਬ ਸਵਾਮੀ ਮਿਲੇ ਇਕੋ ਮੀਤ, ਮਿੱਤਰ ਪਿਆਰਾ ਧੁਰਦਰਗਾਹੀਆ। ਜਿਸ ਦੇ ਛਤਰ ਝੁੱਲੇ ਸੀਸ, ਜਗਦੀਸ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਭੇਵ ਅਭੇਦਾ ਅੰਤਰ ਖੁਲ੍ਹਾਈਆ। ਗ਼ਰੀਬ ਹੋਵੇ ਨਾ ਕਦੇ ਗੁਰਸਿਖ, ਜਿਸ ਸਿਖਿਆ ਸਤਿਗੁਰ ਭਾਈਆ। ਜਨਮ ਕਰਮ

❋

❋

ਤੋਂ ਬਾਹਰ ਲੇਖਾ ਦੇਵੇ ਲਿਖ, ਸਤਿਗੁਰ ਦਾਤਾ ਧੁਰਦਰਗਾਹੀਆ। ਜਿਸ ਦਾ ਅੰਤਰ ਆਤਮ ਇਸ਼ਟ ਇਕ, ਏਕੰਕਾਰ ਸੀਸ ਨਿਵਾਈਆ। ਸੋ ਸਾਹਿਬ ਸੁਹੇਲਾ ਬਣੇ ਅਗੰਮਾ ਪਿਤ, ਮੀਤ ਮੁਰਾਰਾ ਇਕ ਅਖਵਾਈਆ। ਜਿਸ ਦੀ ਕਿਰਪਾ ਨਾਲ ਸ੍ਰਿਸ਼ਟੀ ਦ੍ਰਿਸ਼ਟੀ ਜਾਏ ਜਿੱਤ, ਨੌ ਦਵਾਰ ਦਾ ਡੇਰਾ ਢਾਹੀਆ। ਸਚ ਦਵਾਰ ਜਾਏ ਵਿਕ, ਕੀਮਤ ਸਤਿਗੁਰ ਘਰ ਪਾਈਆ। ਜਿਸ ਮੰਜ਼ਲ ਤੇ ਚੜ੍ਹੇ ਕੋਇ ਮੁਨ ਨਾ ਰਿਖ, ਗੁਰਮੁਖ ਮਿਲੇ ਮਾਣ ਵਡਿਆਈਆ। ਜਿਸ ਦੀ ਝੋਲੀ ਪਏ ਨਾਮ ਦੀ ਭਿੱਖ, ਭਿਛਿਆ ਦੇਵੇ ਬੇਪਰਵਾਹੀਆ। ਉਸ ਦੀ ਪੂਰੀ ਮਨਸਾ ਇੱਛ, ਨਿਰਇੱਛਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਹਰਿ ਵੱਡਾ ਵਡ ਵਡਿਆਈਆ। ਗ਼ਰੀਬ ਨਾ ਹੋਵੇ ਗੁਰਸਿਖ ਸੱਚਾ, ਸਚ ਮਿਲੇ ਵਡਿਆਈਆ। ਬੇਸ਼ਕ ਕਾਇਆ ਮਾਟੀ ਭਾਂਡਾ ਕੱਚਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਜ਼ਰੀ ਆਈਆ। ਅੰਦਰ ਵਸੇ ਪੁਰਖ ਸਮਰਥਾ, ਨਿਰਗੁਣ ਨੂਰ ਜੋਤ ਇਲਾਹੀਆ। ਜੋ ਹਭ ਕਿਛ ਹੋ ਕੇ ਪਰਮਾਤਮ ਦੇਵੇ ਵਥਾ, ਵਸਤ ਅਮੋਲਕ ਨਾਮ ਵਰਤਾਈਆ। ਚੁਰਾਸੀ ਵਿਚੋਂ ਰੱਖੇ ਦੇ ਕੇ ਹੱਥਾ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਦਵਾਰਾ ਖੋਲ੍ਹ ਕੇ ਹੱਟਾ, ਗ੍ਰਹਿ ਆਪਣਾ ਇਕ ਸਮਝਾਈਆ। ਜਿਥੇ ਕੀਮਤ ਸੋਨਾ ਰੁਪਾ ਪਏ ਕੋਈ ਨਾ ਟਕਾ, ਜਗਤ ਮਾਇਆ ਨਾ ਕੋਇ ਚਤੁਰਾਈਆ। ਇਕੋ ਏਕੰਕਾਰ ਸਿਰ ਰੱਖੇ ਆਪਣਾ ਹੱਥਾ, ਮਿਹਰ ਨਜ਼ਰ ਉਠਾਈਆ। ਆਦਿ ਤੋਂ ਅੰਤ ਤਕ ਸਿੱਖ ਸਦਾ ਸਤਿਗੁਰੂ ਦਾ ਬੱਚਾ, ਸ਼ਬਦ ਗੁਰੂ ਆਪਣੀ ਗੋਦ ਉਠਾਈਆ। ਜੋ ਸਾਢੇ ਤਿੰਨ ਕਰੋੜ ਲੂੰ ਲੂੰ ਅੰਦਰ ਰਚਾ, ਰਚਨਾ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਨਾਮ ਵਰ, ਵਸਤ ਇਕੋ ਇਕ ਵਰਤਾਈਆ। ਗੁਰਸਿਖ ਗ਼ਰੀਬ ਹੋਵੇ ਨਾ ਕਦੇ ਕੰਗਾਲ, ਕੌਡੀ ਹੱਟ ਨਾ ਕਦੇ ਵਿਕਾਈਆ। ਜੇਹੜਾ ਸ਼ਬਦ ਗੁਰੂ ਦਾ ਲਾਲ, ਉਹ ਗੁਰਸਿਖ ਗੋਬਿੰਦ ਗੋਦ ਉਠਾਈਆ। ਏਥੇ ਓਥੇ ਬਣੇ ਦਲਾਲ, ਵਿਚੋਲਾ ਹੋਵੇ ਸਭਨੀਂ ਥਾਈਂਆ। ਨਾਤਾ ਤੋੜ ਕੇ ਕਾਲ ਮਹਾਂਕਾਲ, ਮਿਹਰ ਨਜ਼ਰ ਇਕ ਟਿਕਾਈਆ। ਆਤਮ ਪਰਮਾਤਮ ਰੱਖੇ ਨਾਲ, ਵਿਛੋੜਾ ਅੰਤ ਰਹੇ ਨਾ ਰਾਈਆ। ਲੈ ਜਾਏ ਸਚਖੰਡ ਸੱਚੀ ਧਰਮਸਾਲ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਹਰਿ ਵੱਡਾ ਵਡ ਵਡਿਆਈਆ। ਗੁਰਸਿਖ ਗ਼ਰੀਬ ਹੋਵੇ ਨਾ ਜਗ, ਜਾਗਰਤ ਜੋਤ ਸ਼ਬਦ ਗੁਰੂ ਰੁਸ਼ਨਾਈਆ। ਜਗਤ ਤ੍ਰਿਸ਼ਨਾ ਮਿਟੇ ਅੱਗ, ਹਉਮੇਂ ਰੋਗ ਗਵਾਈਆ। ਹੰਸ ਬਣੇ ਕਗ, ਕੂੜੀ ਕਿਰਿਆ ਡੇਰਾ ਢਾਹੀਆ। ਸਤਿਗੁਰ ਦਰਸ ਕਰੇ ਉਪਰ ਸ਼ਾਹ ਰਗ, ਮਾਇਆ ਮਮਤਾ ਮੋਹ ਚੁਕਾਈਆ। ਸ਼ਬਦੀ ਰਾਗ ਸੁਣੇ ਅਨਹਦ, ਨਾਦ ਆਪ ਸੁਣਾਈਆ। ਏਕਾ ਇਕ ਦੀ ਬਣੇ ਯਦ, ਬੰਸ ਇਕੋ ਇਕ ਸੁਹਾਈਆ। ਸਤਿਗੁਰ ਸਿੱਖ ਸਿੱਖ ਸਤਿਗੁਰ ਕਦੇ ਨਾ ਹੋਵੇ ਅੱਡ, ਸਤਿਗੁਰ ਗੋਬਿੰਦ ਗਿਆ ਜਣਾਈਆ। ਉਹ ਸਦਾ ਸਦਾ ਸਦ ਲਡਾਵੇ ਲਡ, ਗੁਰਮੁਖਾਂ ਬਣ ਕੇ ਪਿਤਾ ਮਾਈਆ। ਕੂੜੀ ਕਿਰਿਆ ਕਰ ਦੇਵੇ ਰੱਦ, ਅੱਗੇ ਮਾਰਗ ਇਕ ਚਲਾਈਆ। ਸਚ ਦਵਾਰੇ ਲਏ ਸੱਦ, ਸਦਾ ਹੁਕਮ ਨਾਮ ਸ਼ਨਵਾਈਆ। ਗੁਰਮੁਖ ਸਤਿਗੁਰ ਮੰਜ਼ਲ ਚੜ੍ਹਨਾ ਭੱਜ, ਵਿਸ਼ਨ ਬ੍ਰਹਮਾ ਸ਼ਿਵ ਅੱਗੇ ਦਿਸਣ ਸੀਸ ਨਿਵਾਈਆ। ਸਚਖੰਡ ਦਵਾਰੇ ਜਾਣਾ ਸਜ, ਜਿਥੇ ਸੱਜਣ ਮਿਲੇ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਹਰਿ ਆਪਣਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ

❋

❋

ਡੰਡਾਵਤ, ਨਿਵ ਨਿਵ ਸੀਸ ਝੁਕਾਈਆ। ਪਾਰਬ੍ਰਹਮ ਬ੍ਰਹਮ ਤੇਰੀ ਵੇਖੀ ਬਨਾਵਟ, ਲੱਖ ਚੁਰਾਸੀ ਰੰਗ ਰੰਗਾਈਆ। ਸਾਨੂੰ ਅੰਤਮ ਆਈ ਥਕਾਵਟ, ਦਰ ਠਾਂਡੇ ਦਈਏ ਦ੍ਰਿੜਾਈਆ। ਕਲਜੁਗ ਜੀਵਾਂ ਅੰਦਰ ਆਈ ਜਹਾਲਤ, ਬੁਧ ਬਿਬੇਕ ਨਾ ਕੋਇ ਕਰਾਈਆ। ਨੌਂ ਖੰਡ ਪ੍ਰਿਥਮੀ ਦਿਸੇ ਨਾ ਕੋਈ ਸਚ ਅਦਾਲਤ, ਸੱਤ ਦੀਪ ਹੁਕਮ ਹਾਕਮ ਨਾ ਕੋਇ ਸੁਣਾਈਆ। ਜਿਧਰ ਤੱਕੀਏ ਕੂੜ ਬਨਾਵਟ, ਕੂੜੀ ਕਿਰਿਆ ਨਾਲ ਸਮਝਾਈਆ। ਧਰਮ ਦੀ ਧਾਰ ਨਾ ਰਹੀ ਅਮਾਨਤ, ਅਮਲ ਰਿਹਾ ਨਾ ਜਗਤ ਲੋਕਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਤ, ਸ਼ਮਾਂ ਦੀਪ ਨਾ ਕੋਇ ਜਲਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਕਰ ਸਖ਼ਾਵਤ, ਸਖ਼ੀ ਸੁਖ਼ਨ ਇਕ ਨਿਭਾਈਆ। ਕਲਪਨਾ ਕੂੜ ਮੇਟ ਅਲਾਮਤ, ਅਲਾਹ ਇਕੋ ਨੂਰ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭੂ ਵੇਖ ਲੈ ਆਪਣੀ ਦੁਨੀਆ, ਖ਼ਾਲਕ ਖ਼ਲਕ ਖੋਜ ਖੁਜਾਈਆ। ਨੂਰ ਰਿਹਾ ਨਾ ਰਿਖੀਆਂ ਮੁਨੀਆਂ, ਸਤਿ ਸਚ ਨਾ ਕੋਇ ਸਮਾਈਆ। ਵਿਦਵਾਨ ਰਿਹਾ ਕੋਇ ਨਾ ਗੁਣੀਆਂ, ਅੰਤਰ ਭੇਵ ਨਾ ਕੋਇ ਚੁਕਾਈਆ। ਕਲਜੁਗ ਸਿਰ ਉਤੇ ਰਹਿਣ ਨਹੀਂ ਦਿਤੀਆਂ ਚੁੰਨੀਆਂ, ਨਪੜਦ ਮੇਰੀ ਦੁਹਾਈਆ। ਭਾਗ ਲੱਗੇ ਨਾ ਸਾਢੇ ਤਿੰਨ ਹੱਥ ਕਾਇਆ ਕੁਲੀਆਂ, ਦੀਪਕ ਦੀਆ ਨਾ ਕੋਇ ਜਲਾਈਆ। ਮਾਇਆ ਮਮਤਾ ਮੋਹ ਵਿਕਾਰ ਵਿਚ ਕਾਹਨਾ ਤੇਰੀਆਂ ਸਖ਼ੀਆਂ ਰੁਲੀਆਂ, ਸਾਂਤਕ ਸਤਿ ਨਾ ਕੋਇ ਕਰਾਈਆ। ਬਿਨਾ ਹਰਿ ਕੇ ਨਾਮ ਤੋਂ ਜਗਤ ਲਾਲ ਕਰਦਾ ਬੁਲ੍ਹੀਆਂ, ਧੁਰ ਦਾ ਰੰਗ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭ ਆਪਣੀ ਵੇਖ ਲੈ ਸ੍ਰਿਸ਼ਟੀ, ਸ੍ਰੇਸ਼ਟ ਨਜ਼ਰ ਕੋਇ ਨਾ ਆਈਆ। ਸਾਬਤ ਰਿਹਾ ਕੋਇ ਨਾ ਇਸ਼ਟੀ, ਈਸ਼ ਜੀਵ ਪਈ ਦੁਹਾਈਆ। ਧਰਮ ਦਾ ਰਿਹਾ ਨਾ ਕੋਇ ਗ੍ਰਿਹਸਤੀ, ਨੇਤਰ ਨੈਣ ਸਰਬ ਤਕਾਈਆ। ਝਗੜਾ ਤਕ ਲੈ ਦੋਜ਼ਖ਼ ਬਹਿਸ਼ਤੀ, ਪੈਗ਼ੰਬਰ ਕੂਕ ਕੂਕ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਸਾਬਤ ਰਿਹਾ ਕੋਈ ਨਾ ਸਿਦਕੀ, ਸਬੂਰੀ ਅੰਦਰ ਨਾ ਕੋਇ ਟਿਕਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਪੂਜਾ ਕਰਾ ਲੈ ਇਕ ਦੀ, ਏਕੰਕਾਰ ਤੈਨੂੰ ਦਈਏ ਜਣਾਈਆ। ਕਲਜੁਗ ਕੂੜੀ ਕਾਇਆ ਵੇਖ ਲੈ ਵਿਕਦੀ, ਕੀਮਤ ਟਕਿਆਂ ਵਾਲੀ ਪਾਈਆ। ਕਿਸੇ ਨੂੰ ਖ਼ਬਰ ਨਹੀਂ ਪਰਮਾਤਮ ਤੇਰੇ ਮਿਤ ਦੀ, ਮਿੱਤਰ ਪਿਆਰੇ ਤੇਰਾ ਪ੍ਰੇਮ ਨਾ ਕੋਇ ਨਿਭਾਈਆ। ਜਿਸ ਦਾ ਲੇਖ ਚਾਰ ਜੁਗ ਕਲਮ ਸ਼ਾਹੀ ਰਹੀ ਲਿਖਦੀ, ਕਾਤਬ ਬਣ ਕੇ ਕੀਤੀ ਵਡਿਆਈਆ। ਅੰਤ ਕਲ ਤੇਰੀ ਨਿਸ਼ਾਨੀ ਜਾਂਦੀ ਮਿਟਦੀ, ਮੇਟਣਹਾਰੇ ਸਾਡੀ ਦੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹੇ ਸਾਡੀ ਆਸ਼ਾ ਪੁਰਖ ਅਕਾਲ ਤੇਰੇ ਦਵਾਰੇ ਪਿਟਦੀ, ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰ ਦੇ ਆਪਣੀ ਵਾਰ ਥਿਤ ਦੀ, ਜਿਸ ਦੀ ਥਿਤ ਵਾਰ ਜੁਗ ਚੌਕੜੀ ਸਮਝ ਕਿਸੇ ਨਾ ਆਈਆ।

❋

❋

੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਸੋਲ੍ਹ ਜ਼ਿਲਾ ਅੰਮ੍ਰਿਤਸਰ

ਜੋਤ ਧਾਰ ਕਹੇ ਮੈਂ ਚਾਰ ਜੁਗ ਭੱਜੀ ਨੱਠੀ, ਅਵਤਾਰ ਪੈਗ਼ੰਬਰ ਗੁਰੂ ਰੂਪ ਪਰਗਟਾਈਆ। ਪੁਰਖ ਅਕਾਲ ਦੀਨ ਦਿਆਲ ਤੇਰੀ ਬਣੀ ਰਹੀ ਪੱਠੀ, ਨਿਮਾਣੀ ਹੋ ਕੇ ਸੇਵ ਕਮਾਈਆ। ਦੀਨ ਮਜ਼੍ਹਬ ਤਪਾਉਂਦੀ ਰਹੀ ਭੱਠੀ, ਅਗਨੀ ਤਤਾਂ ਵਿਚ ਪਰਗਟਾਈਆ। ਤੇਰਾ ਖੇਲ ਦੱਸਦੀ ਰਹੀ ਹਠੀ, ਸਤਿ ਸਰੂਪ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਨਾਮ ਕਲਮਾ ਰਹੀ ਰਟੀ, ਢੋਲੇ ਸਿਫ਼ਤਾਂ ਵਾਲੇ ਰਹੇ ਗਾਈਆ। ਅੱਖਰਾਂ ਵਾਲੀ ਪੜ੍ਹਾਉਂਦੀ ਰਹੀ ਪੱਟੀ, ਲੇਖਾ ਲਿਖ ਕਲਮ ਸ਼ਾਹੀਆ। ਜਗਤ ਵਣਜਾਰਨ ਚਲਾਉਂਦੀ ਰਹੀ ਹੱਟੀ, ਦਰ ਦਵਾਰ ਮਾਤ ਖੁਲ੍ਹਾਈਆ। ਮਹਿਮਾ ਸਿਫ਼ਤ ਦੀ ਲਿਖਾਉਂਦੀ ਰਹੀ ਫੱਟੀ, ਲਾਈਨਾਂ ਸਤਰਾਂ ਵਿਚ ਵਖਾਈਆ। ਦੱਸਦੀ ਰਹੀ ਵਸਿਆ ਘਟ ਘਟੀ, ਘਟ ਅੰਤਰ ਬੈਠਾ ਡੇਰਾ ਲਾਈਆ। ਭਾਗ ਲਗਾਵੇ ਕਾਇਆ ਮੱਟੀ, ਸਾਢੇ ਤਿੰਨ ਹੱਥ ਪੰਜ ਤਤ · ਤੇਰੇ ਕਦਮਾਂ ਉਤੇ ਸਿਰ ਰਹੀ ਸੱਟੀ, ਨੈਣ ਅੱਖ ਨਾ ਕੋਇ ਉਠਾਈਆ।

ਜੁਗ ਚੌਕੜੀ ਖੱਟੀ ਖੱਟੀ, ਖਟਕਾ ਮੂਲ ਰਿਹਾ ਨਾ ਰਾਈਆ। ਸਿਫ਼ਤ ਕੀਤੀ ਬਿਨਾ ਭੱਟ ਭੱਟੀ, ਢੋਲੇ ਰਾਗ ਜਣਾਈਆ। ਨਿਰਗੁਣ ਹੋ ਕੇ ਜਗਦੀ ਰਹੀ ਨਿੱਕੀ ਜੇਹੀ ਵੱਟੀ, ਬੁਤਖ਼ਾਨੇ ਕਰ ਰੁਸ਼ਨਾਈਆ। ਮੇਰੇ ਸਾਹਿਬ ਸੁਲਤਾਨ ਮੈਂ ਸ੍ਰਿਸ਼ਟੀ ਕਰ ਨਾ ਸਕੀ ਇਕੱਠੀ, ਇਕ ਰੰਗ ਨਾ ਕੋਇ ਰੰਗਾਈਆ। ਵੱਖ ਵੱਖ ਬੰਨ੍ਹੀ ਗੱਠੀ, ਭਾਰ ਜਗਤ ਵਾਲਾ ਉਠਾਈਆ। ਅੰਤ ਉਲਟੀ ਗੇੜ ਦੇ ਲੱਠੀ, ਚਾਰ ਜੁਗ ਦਾ ਝਗੜਾ ਦੇ ਮੁਕਾਈਆ। ਕਥਾ ਕਹਾਣੀ ਇਕ ਦੱਸੀ, ਦਹਿ ਦਿਸ਼ਾ ਦੇਣੀ ਪੜ੍ਹਾਈਆ। ਲੇਖਾ ਜਾਣ ਚਾਰ ਲੱਖ ਅੱਸੀ, ਚੁਰਾਸੀ ਭੇਵ ਰਹੇ ਨਾ ਰਾਈਆ। ਜਨ ਭਗਤਾਂ ਰਾਏ ਧਰਮ ਗਲੋਂ ਲਾਹ ਰੱਸੀ, ਫਾਸੀ ਗਲ ਨਾ ਕੋਇ ਲਟਕਾਈਆ। ਕਲਜੁਗ ਮੇਟ ਅੰਧੇਰੀ ਮੱਸੀ, ਨੂਰ ਚੰਦ ਇਕ ਕਰ ਰੁਸ਼ਨਾਈਆ। ਤੇਰੀ ਬਸਤੀ ਇਕੋ ਹੋਵੇ ਵਸੀ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਜੋਤ ਧਾਰ ਕਹੇ ਮੈਂ ਚਾਰ ਜੁਗ ਭੱਜੀ ਦੌੜੀ, ਨੱਠੀ ਵਾਹੋ ਦਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਾਈ ਪੌੜੀ, ਡੰਡਾ ਤੇਰਾ ਨਾਮ ਲਗਾਈਆ। ਬੇਅੰਤ ਤੇਰੀ ਬੇਅੰਤ ਖੇਲ ਮੁਝੇ ਨਾ ਔੜੀ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸਾਚੇ ਮਾਰਗ ਸ੍ਰਿਸ਼ਟੀ ਚਲੇ ਥੋੜੀ, ਧਰਮ ਦੀ ਧਾਰ ਨਾ ਕੋਇ ਬਣਾਈਆ। ਕਲਜੁਗ ਕਾਇਆ ਹੋਈ ਕੌੜੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਸਦੀ ਚੌਧਵੀਂ ਸਕੇ ਕੋਈ ਨਾ ਹੋੜੀ, ਹੋਕਾ ਦੇ ਕੇ ਦਿਆਂ ਸੁਣਾਈਆ। ਮੇਰੀ ਆਯੂ ਰਹਿ ਗਈ ਥੋੜੀ, ਲੋਕਮਾਤ ਨਾ ਕੋਇ ਚਤੁਰਾਈਆ। ਅੱਗੇ ਭਗਤ ਭਗਵਾਨ ਦੀ ਹੋਵੇ ਜੋੜੀ, ਜੋੜੀ ਦੋ ਜਹਾਨ ਬਣਾਈਆ। ਮਿਹਰਵਾਨ ਮਹਿਬੂਬ ਆਪਣੀ ਵਸਤ ਦੇ ਦੇ ਭੋਰੀ, ਭੋਰੇ ਵਿਚ ਪੈਣ ਦੀ ਲੋੜ ਰਹੇ ਨਾ ਰਾਈਆ। ਤੇਰੇ ਅੱਗੇ ਨਹੀਂ ਕੋਈ ਜ਼ੋਰੀ, ਨਿਉਂ ਨਿਉਂ ਕੇ ਸੀਸ ਝੁਕਾਈਆ। ਮੈਂ ਚਾਰ ਜੁਗ ਦੀ ਬਾਂਕੀ ਛੋਹਰੀ, ਵਲੀਏ ਛਲੀਏ ਤੇਰਾ ਭੇਵ ਕੋਇ ਨਾ ਪਾਈਆ। ਕਲਜੁਗ ਅੰਤਮ ਮੇਰੀ ਬਹੁੜੀ, ਰੋ ਰੋ ਕੇ ਦਿਆਂ ਸੁਣਾਈਆ। ਸਾਹਿਬ ਸਤਿਗੁਰ ਬਣ ਭੋਰੀ, ਅੰਤਰ ਆਤਮ ਖੋਜ ਖੁਜਾਈਆ। ਏਸ ਵੇਲੇ ਤੇਰੀ ਲੋੜੀ, ਲੁੜੀਂਦੇ ਸੱਜਣ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਜੋਤ ਧਾਰ ਕਹੇ ਮੈਂ ਫਿਰ ਫਿਰ ਥੱਕੀ, ਥਕਾਵਟ ਵਿਚ ਦੁਹਾਈਆ। ਮੈਂ ਚਾਰ ਜੁਗ ਦੀ ਅੱਕੀ,

❋

❋

ਅਕਲ ਬੁੱਧੀ ਤੋਂ ਪਰੇ ਦਿਆਂ ਸੁਣਾਈਆ। ਮੈਂ ਲੱਖ ਚੁਰਾਸੀ ਤਕੀ, ਵੇਖਾਂ ਥਾਉਂ ਥਾਈਂਆ। ਤੇਰਾ ਪਿਆਰ ਕਰੇ ਕੋਈ ਨਾ ਹੱਕੀ, ਹਕੀਕਤ ਸਚ ਨਾ ਕੋਇ ਸਮਝਾਈਆ। ਦੀਨ ਦੁਨੀ ਹੋਈ ਸ਼ੱਕੀ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਕਿਰਪਾ ਕਰ ਪੁਰਖ ਸਮਰਥੀ, ਤੇਰੇ ਅੱਗੇ ਵਾਸਤਾ ਪਾਈਆ। ਆਪਣਾ ਦਰਸ ਦੇ ਨਿਜ ਨੇਤਰ ਨੈਣ ਅੱਖੀ, ਅੱਖ ਪ੍ਰਤਖ ਆਪ ਖੁਲ੍ਹਾਈਆ। ਮੈਂ ਤੇਰੇ ਘਰ ਦੀ ਸਖ਼ੀ, ਸੁਖ਼ਨ ਸਚ ਰਹੀ ਸੁਣਾਈਆ। ਤੂੰ ਸਾਹ ਪਾਤਸ਼ਾਹ ਸ਼ਹਿਨਸ਼ਾਹ ਨਾਮ ਦਾ ਲਖੀ, ਤੋਟ ਨਜ਼ਰ ਕੋਇ ਨਾ ਆਈਆ। ਤੇਰੇ ਚਰਨ ਕਵਲ ਸਰਨਾਈ ਢੱਠੀ, ਧੂੜੀ ਮਸਤਕ ਖ਼ਾਕ ਰਮਾਈਆ। ਸਦੀ ਚੌਧਵੀਂ ਜਾਂਦੀ ਟੱਪੀ, ਟੱਪਾ ਆਪਣਾ ਦੇ ਪੜ੍ਹਾਈਆ। ਭਾਗ ਲਗਾ ਦੇ ਕਾਇਆ ਮੱਟੀ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਸਦਾ ਵਸੀਂ, ਵਾਸਤਾ ਆਪਣੇ ਨਾਲ ਰਖਾਈਆ। ਜੋਤੀ ਨਾਰ ਕਹੇ ਮੈਂ ਵੇਖਿਆ ਚਾਰ ਚੁਫੇਰਾ, ਕੁੰਟ ਬੈਕੁੰਟ ਧਿਆਨ ਲਗਾਈਆ। ਦਿਸਿਆ ਅੰਧ ਅੰਧੇਰਾ, ਜੋਤ ਨੂਰ ਨਾ ਕੋਇ ਚਮਕਾਈਆ। ਵਸਿਆ ਕੋਈ ਨਾ ਖੇੜਾ, ਘਰ ਮੰਦਰ ਨਾ ਵੱਜੇ ਵਧਾਈਆ। ਬੰਨ੍ਹਿਆ ਕਿਸੇ ਨਾ ਬੇੜਾ, ਸੰਸਾਰ ਸਾਗਰ ਪਾਰ ਨਾ ਕੋਇ ਕਰਾਈਆ। ਭਰਮਾਂ ਢਾਇਆ ਕਿਸੇ ਨਾ ਡੇਰਾ, ਹਉਮੇਂ ਰੋਗ ਨਾ ਕੋਇ ਚੁਕਾਈਆ। ਸਵਾਮੀ ਦਿਸੇ ਨਾ ਨੇਰਨ ਨੇਰਾ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਮੈਂ ਵਾਸਤਾ ਪਾਉਂਦੀ ਸਤਿਗੁਰ ਸ਼ਬਦ ਸ਼ਬਦ ਗੁਰ ਸ਼ੇਰਾ, ਸ਼ਹਿਨਸ਼ਾਹ ਤੇਰੀ ਸਰਨਾਈਆ। ਅਗਲਾ ਸਮਾਂ ਦੱਸਦਾ ਤੇਰਾ, ਤੀਰਥ ਤਟ ਰਹੇ ਕੁਰਲਾਈਆ। ਪਾਰਬ੍ਰਹਮ ਬ੍ਰਹਮ ਲਾ ਨਾ ਦੇਰਾ, ਬ੍ਰਹਮ ਤੇਰੀ ਆਸ ਰਖਾਈਆ। ਭੇਵ ਖੋਲ੍ਹ ਦੇ ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾ ਦੇ ਸੰਝ ਸਵੇਰਾ, ਦੁਤੀਆ ਭੌ ਰਹੇ ਨਾ ਰਾਈਆ।

੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਕਰਮ ਸਿੰਘ ਦੇ ਗ੍ਰਹਿ ਪਿੰਡ ਮੀਆਂ ਪੁਰ

ਪੁਰਖ ਅਕਾਲ ਕਹੇ ਮੈਂ ਵੇਖਾਂ ਕਲਜੁਗ ਕਲ, ਜੋਤੀ ਧਾਰ ਨਾਰ ਦ੍ਰਿੜਾਈਆ। ਜੋ ਚਾਰ ਕੁੰਟ ਦਹਿ ਦਿਸ਼ਾ ਵਧਿਆ ਛਲ, ਅਛਲ ਛਲਧਾਰੀ ਫੋਲ ਫੁਲਾਈਆ। ਨੇਤਰ ਵਰੋਲਾਂ ਅਠ ਸਠ ਜਲ, ਗੰਗਾ ਗੋਦਾਵਰੀ ਜਮਨਾ ਸੁਰਸਤੀ ਭੇਵ ਰਹੇ ਨਾ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਲਹਿਣਾ ਦੱਸਾਂ ਬਾਵਨ ਬਲ, ਬਲ ਧਾਰੀ ਆਪ ਸੁਣਾਈਆ। ਜਿਸ ਕਾਰਨ ਅਵਤਾਰ ਪੈਗ਼ੰਬਰ ਗੁਰੂ ਦੇਵਾਂ ਘਲ, ਸੰਦੇਸ਼ਾ ਨਾਮ ਸ਼ਬਦ ਸ਼ਨਵਾਈਆ। ਓਹ ਖੇਲ ਤਕਾਂ ਬੈਠ ਉਪਰ ਧਾਮ ਨਿਹਚਲ ਅਟਲ, ਸਚਖੰਡ ਸਾਚੇ ਆਸਣ ਲਾਈਆ। ਕਿਉਂ ਜਗਤ ਜਹਾਨ ਕੂੜੀ ਕਿਰਿਆ ਗਿਆ ਰਲ, ਮਾਇਆ ਮਮਤਾ ਮੋਹ ਵਿਚ ਹਲਕਾਈਆ। ਹਰਿ ਕਾ ਨਾਮ ਸਿਮਰੇ ਘੜੀ ਨਾ ਪਲ, ਪਲਕਾਂ ਪਿਛੇ ਪ੍ਰਭ ਨਜ਼ਰ ਕਿਸੇ ਨਾ ਆਈਆ। ਅੰਤਮ ਸਭ ਨੂੰ ਦੇਵਾਂ ਫਲ, ਲੇਖਾ ਵੇਖਾਂ ਥਾਉਂ ਥਾਈਂਆ। ਸਦੀ ਚੌਧਵੀਂ ਧੁਰ ਦਾ ਹੁਕਮ ਜਾਏ ਕਦੇ ਨਾ ਟਲ, ਅਟਲ ਆਪ ਸੁਣਾਈਆ। ਲੱਖ ਚੁਰਾਸੀ ਪਾਵਾਂ ਡੂੰਘੀ ਡਲ, ਸਮੁੰਦ ਸਾਗਰ ਟਿੱਲੇ ਪਰਬਤ ਦੇਣ ਦੁਹਾਈਆ। ਸ਼ਬਦ ਅਗੰਮੀ ਭੇਜ ਕੇ ਦਲ, ਕੂੜ ਦਲਿੱਦਰ ਦਿਆਂ ਗਵਾਈਆ। ਅੰਤ ਅਖ਼ੀਰ

❋

❋

ਲੇਖਾ ਜਾਣਾਂ ਜਲ ਥਲ, ਮਹੀਅਲ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਵਾਸੀ ਆਪਣਾ ਹੁਕਮ ਸੁਣਾਈਆ। ਜੋਤੀ ਨਾਰ ਧਾਰ ਮੈਂ ਵੇਖਾਂ ਜਗਤ ਜਹਾਨਾਂ, ਨਿਰਗੁਣ ਸਰਗੁਣ ਭੇਵ ਚੁਕਾਈਆ। ਜੋਧਾ ਸੂਰਬੀਰ ਬਣ ਬਲਵਾਨਾ, ਬਲਧਾਰੀ ਵੇਸ ਵਟਾਈਆ। ਕਲ ਕਲਕੀ ਪਹਿਰਿਆ ਜਾਮਾ, ਨੂਰ ਨੂਰ ਕਰ ਰੁਸ਼ਨਾਈਆ। ਖੇਲ ਖਿਲਾਵਾਂ ਬਣ ਅਮਾਮਾ, ਪੈਗ਼ੰਬਰਾਂ ਪੰਧ ਮੁਕਾਈਆ। ਧੁਰ ਦਾ ਡੰਕ ਵਜਾ ਦਮਾਮਾ, ਦੋ ਜਹਾਨਾਂ ਦਿਆਂ ਡਰਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜ਼ਿਮੀਂ ਅਸਮਾਨਾਂ, ਆਪਣਾ ਰੰਗ ਰੰਗਾਈਆ। ਹੁਕਮ ਸੁਣਾਵਾਂ ਗੋਪੀ ਕਾਹਨਾ, ਸੀਤਾ ਰਾਮਾ ਨਾਲ ਮਿਲਾਈਆ। ਕਲਜੁਗ ਮੇਟ ਅੰਧੇਰੀ ਸ਼ਾਮਾ, ਸ਼ਮਾਂ ਨੂਰ ਇਕ ਚਮਕਾਈਆ। ਲੇਖਾ ਤਕਾਂ ਸਾਢੇ ਤਿੰਨ ਹੱਥ ਗਰਾਮਾ, ਕਾਇਆ ਖੇੜਾ ਖੋਜ ਖੁਜਾਈਆ। ਅੰਤਮ ਵਰਤ ਆਪਣਾ ਭਾਣਾ, ਭਾਵੀ ਸਭ ਨੂੰ ਦਿਆਂ ਵਖਾਈਆ। ਸ਼ਾਹੋ ਭੂਪ ਬਣ ਕੇ ਰਾਣਾ, ਰਈਅਤ ਖੋਜਾਂ ਚਾਈਂ ਚਾਈਂਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸੁਹੇਲਾ ਵੇਖ ਨਿਮਾਣਾ, ਸਿਰ ਆਪਣਾ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਦੱਸ ਕੇ ਗਾਣਾ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹ ਹੱਕ ਹੱਕ ਸ਼ਨਵਾਈਆ। ਪੁਰਖ ਅਕਾਲ ਕਿਹਾ ਜੋਤੀ ਨਾਰ ਧਾਰ ਮੈਂ ਵੇਖਾਂ ਜਗਤ, ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਫੋਲ ਫੁਲਾਈਆ। ਨਿਰਗੁਣ ਧਾਰ ਜਾਮਾ ਪਹਿਰਿਆ ਫ਼ਕਤ, ਫ਼ਿਕਰਾ ਇਕੋ ਇਕ ਸੁਣਾਈਆ। ਚਾਰ ਜੁਗ ਦੀ ਆਪਣੀ ਵਿਚ ਛੁਪਾ ਕੇ ਸ਼ਕਤ, ਸ਼ਕਤੀਸ਼ਾਲੀ ਇਕ ਅਖਵਾਈਆ। ਸੰਤ ਸੁਹੇਲੇ ਪਰਗਟਾ ਭਗਤ, ਭਗਵਨ ਆਪਣਾ ਰੰਗ ਰੰਗਾਈਆ। ਲੇਖੇ ਲਾ ਕੇ ਬੂੰਦ ਰਕਤ, ਤਨ ਵਜੂਦ ਦਏ ਵਡਿਆਈਆ। ਕਲਜੁਗ ਅੰਤ ਸੁਹਾ ਕੇ ਵਕਤ, ਵੇਲਾ ਆਪਣੇ ਰੰਗ ਰੰਗਾਈਆ। ਲੇਖਾ ਜਾਣੇ ਅਰਸ਼ ਫ਼ਰਸ਼ ਉਪਰ ਧਰਤ, ਧਰਨੀ ਧਵਲ ਧੌਲ ਭੇਵ ਰਹੇ ਨਾ ਰਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਮੁੱਦਾ ਆਪਣਾ ਇਕ ਦ੍ਰਿੜਾਈਆ। ਸ਼ਰਅ ਛੁਰੀ ਤੋੜ ਕੇ ਕਰਦ, ਕਤਲਗਾਹ ਦਾ ਲੇਖਾ ਦਏ ਮੁਕਾਈਆ। ਚਾਰ ਵਰਨ ਅਠਾਰਾਂ ਬਰਨ ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਆਪਣੀ ਗੋਦ ਉਠਾਈਆ। ਕਲਜੁਗ ਮੇਟ ਅੰਧੇਰਾ ਗਰਦ, ਸਤਿਜੁਗ ਸਚ ਕਰੇ ਰੁਸ਼ਨਾਈਆ। ਝਗੜਾ ਮੇਟੇ ਮੰਦਰ ਮਸਜਿਦ ਚਰਚ, ਸ਼ਿਵਦਵਾਲੇ ਮੱਠ ਨਾ ਕੋਇ ਚਤੁਰਾਈਆ। ਗੁਰਮੁਖਾਂ ਮਨਸਾ ਪੂਰੀ ਕਰ ਕੇ ਹਰਸ, ਹਵਸ ਕੂੜੀ ਬਾਹਰ ਕਢਾਈਆ। ਜੋਤੀ ਧਾਰ ਦੇ ਕੇ ਦਰਸ, ਜਨਮ ਮਰਨ ਦੀ ਤ੍ਰਿਖਾ ਦਏ ਬੁਝਾਈਆ। ਅੰਮ੍ਰਿਤ ਮੇਘ ਬੂੰਦ ਸਵਾਂਤ ਨਿਝਰ ਝਿਰਨਾ ਬਰਸ, ਕਵਲ ਨਾਭੀ ਆਪ ਖੁਲ੍ਹਾਈਆ। ਗ੍ਰਹਿ ਮੰਦਰ ਅੰਦਰ ਸਚ ਸਵਾਮੀ ਆਵੇ ਪਰਤ, ਪਤਿਪਰਮੇਸ਼ਵਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਜੈਕਾਰਾ ਬੋਲੇ ਇਕੋ ਗਰਜ, ਗ਼ਰਜ਼ ਦੋ ਜਹਾਨਾਂ ਪੂਰ ਕਰਾਈਆ।

੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਬੀਬੀ ਬੰਤੀ ਦੇ ਗ੍ਰਹਿ ਪਿੰਡ ਮੀਆਂ ਪੁਰ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਿਹਾ ਜੋਤੀ ਨਾਰ ਧਾਰ ਮੈਂ ਅੰਤ ਸਭ ਕਿਛ ਕਰਨਾ, ਕਰਨੀ ਕਰਤਾ ਇਕ ਅਖਵਾਈਆ। ਲੱਖ ਚੁਰਾਸੀ ਮੇਰੇ ਹੱਥ ਜੀਣਾ

❋

❋

ਮਰਨਾ, ਗੇੜੇ ਵਿਚ ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਅਵਤਾਰ ਪੈਗ਼ੰਬਰ ਗੁਰ ਭੈ ਭੌ ਵਿਚ ਡਰਨਾ, ਦੇਵਤ ਸੁਰ ਸੀਸ ਸਕੇ ਨਾ ਕੋਇ ਉਠਾਈਆ। ਹੁਕਮੇ ਅੰਦਰ ਸ਼ਬਦੀ ਅਗੰਮੀ ਢੋਲਾ ਸਭ ਨੇ ਪੜ੍ਹਨਾ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਹਰਿ ਭਗਤ ਦਵਾਰ ਗ੍ਰਹਿ ਮੰਦਰ ਅੰਦਰ ਦਰਸਾਉਣਾ ਇਕ ਘਰਨਾ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਇਕ ਖੁਲ੍ਹਾਈਆ। ਇਕੋ ਨਿਮਸਕਾਰ ਕਰਨਾ ਪ੍ਰਭ ਦੇ ਚਰਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਲਜੁਗ ਕੂੜੀ ਕਿਰਿਆ ਕਰਮ ਕਾਂਡ ਨੇ ਝੜਨਾ, ਸਤਿਜੁਗ ਸਤਿ ਸਤਿ ਵਰਤਾਈਆ। ਮਾਇਆ ਮਮਤਾ ਮੋਹ ਹੰਕਾਰ ਵਿਕਾਰ ਹੜ੍ਹਨਾ, ਡੋਰੀ ਨਾਮ ਸ਼ਬਦ ਬੰਧਾਈਆ। ਪਰਵਰਦਿਗਾਰ ਸਾਂਝੇ ਯਾਰ ਦੀ ਇਕੋ ਦਿਸੇ ਸਰਨਾ, ਸਰਨਗਤ ਇਕ ਰਖਾਈਆ। ਨੇਤਰ ਲੋਚਨ ਨੈਣ ਨਿਰਗੁਣ ਧਾਰ ਦਰਸ ਕਰ ਸਰਬ ਨੇ ਤਰਨਾ, ਹਰਿਜਨ ਬੇੜਾ ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਮੰਜ਼ਲ ਅਗੰਮੀ ਚੜ੍ਹਨਾ, ਪੁਰੀ ਲੋਅ ਆਕਾਸ਼ ਪਾਤਾਲ ਅੱਗੇ ਹੋ ਨਾ ਕੋਇ ਡਰਾਈਆ। ਕਲਜੁਗ ਅੰਤਮ ਖੇਲ ਕਰੇ ਨਰਾਇਣ ਨਰਨਾ, ਨਰ ਹਰਿ ਆਪਣਾ ਹੁਕਮ ਵਰਤਾਈਆ। ਝਗੜਾ ਮੇਟੇ ਦੀਨ ਮਜ਼੍ਹਬ ਜ਼ਾਤ ਪਾਤ ਵਰਨਾ ਬਰਨਾ, ਅੰਤਰ ਆਤਮ ਪੜਦਾ ਇਕ ਚੁਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਭਾਣਾ ਸਭ ਨੇ ਜਰਨਾ, ਜਗਤ ਜਰਵਾਣਾ ਸੀਸ ਨਾ ਕੋਇ ਉਠਾਈਆ। ਸਚ ਸੁਚ ਸਚ ਦਾ ਮਾਰਗ ਧਰਨਾ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਨਵ ਸਤਿ ਸਤਿ ਸਵਾਮੀ ਆਪੇ ਖੜ੍ਹਨਾ, ਸਨਮੁਖ ਹੋ ਕੇ ਦੋ ਜਹਾਨਾਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਵੇਖੇ ਧਰਨੀ ਧਰਤ ਧਵਲ ਧੌਲ ਉਪਰ ਧਰਨਾ, ਧਰਨਾਪਤਿ ਹੋ ਕੇ ਪੜਦਾ ਆਪ ਉਠਾਈਆ।

੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ

ਪੁਰਖ ਅਕਾਲ ਕਹੇ ਮੈਂ ਸਭ ਕਿਛ ਜਾਣਾ, ਜਾਨਣਹਾਰ ਇਕ ਅਖਵਾਈਆ। ਜੁਗ ਚੌਕੜੀ ਵਰਤਾਵਾਂ ਆਪਣਾ ਭਾਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਧਾ ਸੂਰਬੀਰ ਬਣ ਮਰਦ ਮਰਦਾਨਾ, ਹੁਕਮ ਇਕੋ ਇਕ ਸੁਣਾਈਆ। ਕਲਜੁਗ ਅੰਤਮ ਜੋਤ ਸਰੂਪ ਪਹਿਨ ਕੇ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਤਖ਼ਤੋਂ ਲਾਹ ਕੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਗਾਣਾ, ਬ੍ਰਹਮ ਪਾਰਬ੍ਰਹਮ ਮੇਲਾ ਦੇਣਾ ਮਿਲਾਈਆ। ਸਚਖੰਡ ਦਵਾਰਾ ਏਕੰਕਾਰਾ ਦੱਸ ਇਕ ਨਿਸ਼ਾਨਾ, ਨਿਸ਼ਾਨੇ ਪਿਛਲੇ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵਡ ਵਡਿਆਈਆ। ਪੁਰਖ ਅਕਾਲ ਕਹੇ ਮੈਂ ਕਰਾਂ ਖੇਲ ਅਪਾਰ, ਅਪਰੰਪਰ ਆਪ ਦ੍ਰਿੜਾਈਆ। ਲੇਖਾ ਜਾਣ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਪੜਦਾ ਦਿਆਂ ਚੁਕਾਈਆ। ਸਭ ਦਾ ਲਹਿਣਾ ਦੇਣਾ ਵੇਖਾਂ ਇਕੋ ਵਾਰ, ਏਕੰਕਾਰ ਹੋਕੇ ਪੜਦਾ ਆਪ ਚੁਕਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਰਹਿਣ ਦੇਵਾਂ ਨਾ ਧੂੰਆਂਧਾਰ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਮਾਇਆ ਮਮਤਾ ਮੋਹ ਵਿਕਾਰ ਕੂੜੀ ਕਿਰਿਆ ਮੇਟ ਹੰਕਾਰ, ਹਉਮੇ ਹੰਗਤਾ ਗੜ੍ਹ ਦਿਆਂ ਤੁੜਾਈਆ। ਸਚ ਦਵਾਰੇ

❋

❋

ਸੱਦ ਗੁਰੂ ਅਵਤਾਰ, ਪੈਗ਼ੰਬਰਾਂ ਨਾਲ ਮਿਲਾਈਆ। ਭਗਤ ਸੁਹੇਲੇ ਨੇਤਰ ਲੋਚਨ ਨੈਣ ਕਰ ਉਜਿਆਰ, ਅੱਖ ਪ੍ਰਤਖ ਖੁਲ੍ਹਾਈਆ। ਹੁਕਮ ਸੰਦੇਸ਼ਾ ਦੇਵਾਂ ਆਪਣੀ ਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਉਠੋ ਸਾਰੇ ਕਰੋ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਕਿਉਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਹੋਈ ਖ਼ੁਆਰ, ਖ਼ੂਨਖਾਰ ਜਗਤ ਲੋਕਾਈਆ। ਧੁਰ ਦਾ ਨਾਮ ਕਲਮਾ ਅੰਤਰ ਨਿਰੰਤਰ ਸਕੇ ਨਾ ਕੋਇ ਉਚਾਰ, ਆਚਰਨ ਸਚ ਨਾ ਕੋਇ ਜਣਾਈਆ। ਕੂੜ ਵਾਸਨਾ ਸਾਰੇ ਹੋਏ ਗ੍ਰਿਫਤਾਰ, ਬੰਧਨ ਸਕੇ ਨਾ ਕੋਇ ਤੁੜਾਈਆ। ਧਰਮ ਦੀ ਮੌਲੇ ਨਾ ਕੋਇ ਬਹਾਰ, ਬਸੰਤ ਰੁਤ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਮੈਂ ਵੇਖਾਂ ਖੇਲ ਸ੍ਰਿਸ਼ਟ ਸੁਬਾਈ ਜਗ, ਜਗ ਜੀਵਣ ਦਾਤਾ ਹੋ ਕੇ ਫੋਲ ਫੁਲਾਈਆ। ਕਿਉਂ ਆਤਮ ਪਰਮਾਤਮ ਇਸ਼ਟ ਗਈ ਛਡ, ਨਾਤਾ ਜੁੜਿਆ ਕੂੜ ਲੋਕਾਈਆ। ਕਿਉਂ ਤਿੰਨ ਸੌ ਸੱਠ ਹਾਡੀ ਲੱਗੀ ਅੱਗ, ਨਾੜ ਬਹੱਤਰ ਦਏ ਗਵਾਹੀਆ। ਸਤਿ ਦਵਾਰਾ ਕੋਈ ਨਾ ਸਕੇ ਲੱਭ, ਗ੍ਰਹਿ ਮੰਦਰ ਨਾ ਮਿਲੇ ਵਡਿਆਈਆ। ਮਨ ਵਾਸਨਾ ਸਾਰੇ ਰਹੇ ਭੱਜ, ਸੁਰਤ ਸ਼ਬਦ ਨਾ ਕੋਇ ਸਮਾਈਆ। ਪਿਛਲੀ ਕੀਤੀ ਸ਼ਬਦੀ ਸਤਿਗੁਰ ਕਰ ਦੇਣੀ ਰੱਦ, ਅੱਗੇ ਹੁਕਮ ਹੁਕਮ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਅਵਤਾਰ ਪੈਗ਼ੰਬਰ ਗੁਰੂਆਂ ਗਾਉਣਾ ਛੱਦ, ਸੋਹੰ ਢੋਲਾ ਅਗੰਮ ਅਥਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਬੋਲਣਾ ਗੱਜ, ਬਿਨਾ ਰਸਨਾ ਜਿਹਵਾ ਜਿਹਵਾ ਰਸਨ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਪਰਗਟਾਈਆ। ਪੁਰਖ ਅਕਾਲ ਕਿਹਾ ਦਇਆ ਕਮਾਵਾਂਗਾ। ਦੀਨਾਂ ਅਨਾਥਾਂ ਵੇਖ ਵਖਾਵਾਂਗਾ। ਸਗਲਾ ਸਾਥਾ ਆਪ ਨਿਭਾਵਾਂਗਾ। ਸਤਿਜੁਗ ਰਾਥਾ ਮਾਤ ਚਲਾਵਾਂਗਾ। ਝਗੜਾ ਮੇਟ ਕੇ ਜ਼ਾਤਾ ਪਾਤਾ, ਪਤਿਪਰਮੇਸ਼ਵਰ ਇਕ ਦ੍ਰਿੜਾਵਾਂਗਾ। ਕਲਜੁਗ ਰਹਿਣ ਨਾ ਦੇਵਾਂ ਅੰਧੇਰੀ ਰਾਤਾ, ਸਤਿਜੁਗ ਚੰਦ ਇਕ ਰੁਸ਼ਨਾਵਾਂਗਾ। ਦੀਨ ਦੁਨੀ ਦਾ ਬਣ ਕੇ ਦਾਤਾ, ਨਾਮ ਭੰਡਾਰਾ ਇਕ ਵਰਤਾਵਾਂਗਾ। ਸਭ ਦਾ ਬਣ ਕੇ ਪਿਤਾ ਮਾਤਾ, ਲੱਖ ਚੁਰਾਸੀ ਗੋਦ ਉਠਾਵਾਂਗਾ। ਨਿਰਗੁਣ ਧਾਰ ਹੋ ਕੇ ਰਾਖਾ, ਸਰਗੁਣ ਸੇਵਾ ਸਚ ਕਮਾਵਾਂਗਾ। ਭੇਵ ਖੋਲ੍ਹ ਅਲਖਣਾ ਅਲਾਖਾ, ਅਲਖ ਅਗੋਚਰ ਆਪਣਾ ਰੰਗ ਰੰਗਾਵਾਂਗਾ। ਕਲਜੁਗ ਅੰਤਮ ਮੇਟ ਕੇ ਵਾਟਾ, ਕੂੜੀ ਕਿਰਿਆ ਪੰਧ ਚੁਕਾਵਾਂਗਾ। ਜਨ ਭਗਤਾਂ ਪੂਰਾ ਕਰ ਕੇ ਘਾਟਾ, ਕਾਇਆ ਰੋਗ ਸਰਬ ਗਵਾਵਾਂਗਾ। ਧੁਰ ਦੀ ਧਾਰ ਸਿਰ ਉਪਰ ਇਕੋ ਛਾਤਾ, ਛਤਰਧਾਰੀ ਹੋ ਕੇ ਵੇਖ ਵਖਾਵਾਂਗਾ। ਪੂਰੀ ਮਨਸਾ ਕਰ ਕੇ ਆਸਾ, ਮਨਸਾ ਪੂਰ ਕਰਾਵਾਂਗਾ। ਨਿਰਗੁਣ ਨੂਰ ਕਰ ਪ੍ਰਕਾਸ਼ਾ, ਅੰਧ ਅੰਧੇਰ ਕੂੜ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸਾਚਾ ਇਕ ਵਖਾਵਾਂਗਾ। ਗ੍ਰਹਿ ਮੰਦਰ ਇਕ ਉਪਜਾਵਾਂਗਾ। ਦੀਆ ਬਾਤੀ ਡਗਮਗਾਵਾਂਗਾ। ਅਨਹਦ ਨਾਦੀ ਸ਼ਬਦ ਸੁਣਾਵਾਂਗਾ। ਬ੍ਰਹਮ ਬ੍ਰਹਿਮਾਦੀ ਵੇਖ ਵਖਾਵਾਂਗਾ। ਹੰਸ ਕਾਗੀ ਕਾਗ ਹੰਸ ਬਣਾਵਾਂਗਾ। ਜਿਨ੍ਹਾਂ ਭਗਤਾਂ ਸੋਈ ਸੁਰਤੀ ਜਾਗੀ, ਜਾਗਰਤ ਜੋਤ ਵਿਚ ਰੁਸ਼ਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਦਾ ਪੜਦਾ ਆਪ ਉਠਾਵਾਂਗਾ ਸਚ ਪੜਦਾ ਆਪ ਉਠਾਏਗਾ। ਦਇਆਨਿਧ ਦਇਆ ਕਮਾਏਗਾ। ਜਨ ਭਗਤਾਂ ਕਾਰਜ ਕਰ ਕੇ ਸਿਧ, ਸਿਧਮਾਰਗ ਇਕ ਰਖਾਏਗਾ। ਮਨ ਮਨੂਆ ਅੰਤਰ ਵਿਧ, ਅਣਿਆਲਾ ਤੀਰ ਨਾਮ ਚਲਾਏਗਾ। ਕੂੜੀ ਕਿਰਿਆ ਮੇਟ ਕੇ ਚਿੰਦ,

❋

❋

ਜ਼ਿੰਦਗੀ ਆਪਣੇ ਲੇਖੇ ਲਾਏਗਾ। ਜੋ ਲਹਿਣਾ ਦੇਣਾ ਲਿਖਿਆ ਵੇਦ ਰਿਗ, ਅਥਰਬਣ ਪੂਰੀ ਆਪ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪਾਰ ਕਰਾਏਗਾ। ਹਰਿਜਨ ਪ੍ਰਭੂ ਦਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਅੰਤਰ ਨਿਰੰਤਰ ਪਰਖ ਕੇ ਨੀਤ, ਮਿਹਰਵਾਨ ਹੋਏ ਸਹਾਈਆ। ਜੋਤੀ ਧਾਰ ਵਸੇ ਚੀਤ, ਠਗੌਰੀ ਮਨ ਰਹੇ ਨਾ ਰਾਈਆ। ਚਰਨ ਕਵਲ ਬਖ਼ਸ਼ ਪ੍ਰੀਤ, ਪ੍ਰੀਤਮ ਆਪਣੇ ਘਰ ਵਸਾਈਆ। ਪਿਛਲਾ ਲੇਖਾ ਪਿਛੇ ਗਿਆ ਬੀਤ, ਅੱਗੇ ਗੁਰਮੁਖਾਂ ਦਏ ਵਡਿਆਈਆ। ਸਤਿਗੁਰ ਕਦੇ ਨਾ ਦੇਵੇ ਪੀਠ, ਪੁਸਤ ਪਨਾਹ ਹੱਥ ਟਿਕਾਈਆ। ਮਿਠੇ ਕੌੜੇ ਕਰੇ ਰੀਠ, ਅੰਮ੍ਰਿਤ ਨਾਮ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਸਹਿਜ ਸੁਖਦਾਈਆ। ਹਰਿ ਸਾਹਿਬ ਸੱਚਾ ਸੁਖਦਾਇਕ, ਸਿਰਜਣਹਾਰ ਗੋਪਾਲ। ਆਦਿ ਜੁਗਾਦੀ ਨਾਇਕ, ਮਿਹਰਵਾਨ ਮਿਹਰਵਾਨ ਮਿਹਰਵਾਨ। ਕਲਜੁਗ ਹੋਏ ਸਹਾਇਕ, ਦਾਤਾ ਸ੍ਰੀ ਭਗਵਾਨ। ਗੁਰਮੁਖ ਬਣਾਏ ਲਾਇਕ, ਦੇਵੇ ਨਾਮ ਨਿਧਾਨ। ਝਗੜਾ ਮਿਟਾਏ ਮਾਟੀ ਖ਼ਾਇਕ, ਜੋਤੀ ਨੂਰ ਨੂਰ ਰੁਸ਼ਨਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਦਰਸ ਨੌਜਵਾਨ। ਦੇਵੇ ਦਰਸ ਦਰਸ ਪ੍ਰਭ ਠਾਕਰ, ਹਰਿ ਵਡਾ ਵਡ ਵਡਿਆਈਆ। ਹਰਿਜਨ ਪਾਰ ਕਰਾਏ ਕਲਜੁਗ ਸਾਗਰ, ਨਈਆ ਨੌਕਾ ਨਾਮ ਚੜ੍ਹਾਈਆ। ਏਥੇ ਓਥੇ ਦੋ ਜਹਾਨਾਂ ਦੇਵੇ ਆਦਰ, ਅਦਰਸ਼ ਆਪਣਾ ਇਕ ਵਖਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਦਏ ਧਵਾਈਆ। ਹਰਿਜਨ ਕਲਜੁਗ ਕਲਪਣਾ ਵਿਚ ਕਦੇ ਨਾ ਹੋਵੇ ਪਾਗ਼ਲ, ਬੁਧ ਬਿਬੇਕ ਆਪ ਕਰਾਈਆ। ਭਾਗ ਲਗਾ ਕੇ ਕਾਇਆ ਗਾਗਰ, ਗਹਿਰ ਗੰਭੀਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਚ ਪਰਦਾ ਆਪ ਚੁਕਾਈਆ। ਸਚ ਪਰਦਾ ਆਪ ਚੁਕਾਉਂਦਾ ਏ। ਸਾਹਿਬ ਸਤਿਗੁਰ ਦਇਆ ਕਮਾਉਂਦਾ ਏ। ਨੌਂ ਦਵਾਰੇ ਪੰਧ ਮੁਕਾਉਂਦਾ ਏ। ਈੜਾ ਪਿੰਗਲ ਸੁਖਮਨ ਡੇਰਾ ਢਾਹਉਂਦਾ ਏ। ਕਵਲ ਕਵਲ ਕਵਲ ਉਲਟਾਉਂਦਾ ਏ। ਕਵਲ ਨਾਭੀ ਰਸ ਚੁਆਉਂਦਾ ਏ। ਸ਼ੇਸ਼ ਸਹੰਸਰ ਮੁਖ ਖੁਲ੍ਹਾਉਂਦਾ ਏ। ਬ੍ਰਹਮ ਬ੍ਰਹਿਮਾਦੀ ਰਾਗ ਸੁਣਾਉਂਦਾ ਏ। ਦੀਆ ਬਾਤੀ ਆਪ ਜਗਾਉਂਦਾ ਏ। ਨੂਰ ਨੁਰਾਨਾ ਡਗਮਗਾਉਂਦਾ ਏ। ਘਰ ਸਾਚਾ ਇਕ ਵਖਾਉਂਦਾ ਏ। ਜਿਸ ਗ੍ਰਹਿ ਆਪਣਾ ਆਸਣ ਲਾਉਂਦਾ ਏ। ਤਖ਼ਤ ਤਾਜ ਇਕ ਵਡਿਆਉਂਦਾ ਏ। ਸ਼ਾਹੋ ਭੂਪ ਭੂਪ ਅਖਵਾਉਂਦਾ ਏ। ਸਤਿ ਸਰੂਪ ਰੂਪ ਵਟਾਉਂਦਾ ਏ। ਮਹਿਮਾ ਅਨੂਪ ਕੋਇ ਨਾ ਭਾਉਂਦਾ ਏ। ਅੰਤਮ ਕਲਜੁਗ ਕਰਨਾ ਕੂਚ, ਕੂਚਾ ਗਲੀ ਸਾਫ਼ ਕਰਾਉਂਦਾ ਏ। ਜਨ ਭਗਤਾਂ ਬਣਾ ਕੇ ਆਪਣਾ ਤਾਣਾ ਪੇਟਾ ਸੂਤ, ਸੂਤਰਧਾਰੀ ਵੇਖ ਵਖਾਉਂਦਾ ਏ। ਗੁਰਮੁਖ ਗੁਰਸਿਖ ਬਣਾ ਕੇ ਆਪਣੇ ਸਪੂਤ, ਸੁਤ ਦੁਲਾਰੇ ਗੋਦ ਉਠਾਉਂਦਾ ਏ। ਜਨਮ ਜਨਮ ਦਾ ਕਰਮ ਕਰਮ ਦਾ ਚਾਰੋਂ ਕੁੰਟ ਰੰਗ ਰੰਗਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤਤ ਤਤ ਕਾਇਆ ਭੂਤ, ਭੂਤਕ ਹੋ ਕੇ ਵੇਖ ਵਖਾਉਂਦਾ ਏ।

❋

❋

੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਨਰੈਣ ਸਿੰਘ ਦੇ ਗ੍ਰਹਿ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਹੇ ਮੈਂ ਤਕਾਂ ਲੱਖ ਚੁਰਾਸੀ, ਜੋਤੀ ਨਾਰ ਧਾਰ ਸਮਝਾਈਆ। ਸਾਚੇ ਮੰਡਲ ਪਾਵੇ ਕੋਇ ਨਾ ਰਾਸੀ, ਸੁਰਤ ਸ਼ਬਦ ਗੋਪੀ ਕਾਹਨ ਰੰਗ ਨਾ ਕੋਇ ਰੰਗਾਈਆ। ਦੀਨ ਦੁਨੀ ਕੂੜ ਕਲਪਨਾ ਹੋਈ ਮਧਰਾ ਮਾਸੀ, ਮਸਤ ਖ਼ੁਮਾਰੀ ਨਾਮ ਨਾ ਕੋਇ ਚੜ੍ਹਾਈਆ। ਧਰਮ ਧਾਰ ਦੀ ਰਹੇ ਕਿਸੇ ਨਾ ਆਸੀ, ਕੂੜ ਕਿਰਿਆ ਜਗਤ ਹਲਕਾਈਆ। ਆਤਮ ਪਰਮਾਤਮ ਬਣੇ ਕੋਇ ਨਾ ਦਾਸੀ, ਪਾਰਬ੍ਰਹਮ ਬ੍ਰਹਮ ਸੇਵ ਨਾ ਕੋਇ ਕਮਾਈਆ। ਚਾਰ ਵਰਨ ਅਠਾਰਾਂ ਬਰਨ ਨਵ ਸੱਤ ਕਰੇ ਹਾਸੀ, ਹਸਤੀ ਤਕੇ ਨਾ ਕੋਇ ਬੇਪਰਵਾਹੀਆ। ਮੈਂ ਪੂਰੀ ਕਰਾਂ ਅਵਤਾਰ ਪੈਗ਼ੰਬਰ ਗੁਰੂਆਂ ਆਖੀ, ਆਖ਼ਰ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਉਮਤ ਰਸੂਲਾਂ ਨਬੀਆਂ ਕਰੇ ਕੋਇ ਨਾ ਰਾਖੀ, ਈਸਾ ਮੂਸਾ ਮੁਹੰਮਦ ਨੇਤਰ ਰੋਵੇ ਮਾਰੇ ਧਾਈਂਆ। ਰਾਮਾ ਕ੍ਰਿਸ਼ਨਾ ਬਣੇ ਕਿਸੇ ਨਾ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਅੰਮ੍ਰਿਤ ਹੱਥ ਆਵੇ ਨਾ ਗੋਬਿੰਦ ਬਾਟੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੇਖ ਵਖਾਈਆ। ਕਲਜੁਗ ਜੀਵ ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਪੈਂਡਾ ਪੰਧ ਨਾ ਕੋਇ ਮੁਕਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹੇ ਕੋਇ ਨਾ ਗਾਥੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਪੜ੍ਹ ਪੜ੍ਹ ਝਟ ਲੰਘਾਈਆ। ਧੁਰ ਦੀ ਧਾਰ ਸਮਝੇ ਕੋਇ ਨਾ ਭਵਿਖਤ ਵਾਕੀ, ਪੇਸ਼ੀਨਗੋਈ ਸਭ ਦੀ ਦਿਆਂ ਜਣਾਈਆ। ਕਲਜੁਗ ਮੇਟ ਅੰਧ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਕਰੇ ਖੇਲ ਅਲੱਖਣਾ ਅਲਾਖੀ, ਅਲਖ ਅਗੋਚਰ ਧੁਰਦਰਗਾਹੀਆ। ਜਿਸ ਦਾ ਰੂਪ ਸਦਾ ਬਹੁਭਾਂਤੀ, ਕਲ ਕਲਕੀ ਵੇਸ ਵਟਾਈਆ। ਸਚ ਧਰਮ ਦੀ ਖੋਲ੍ਹੇ ਹਾਟੀ, ਹਟਵਾਣਾ ਇਕੋ ਨਜ਼ਰੀ ਆਈਆ। ਝਗੜਾ ਮੇਟਣਾ ਜ਼ਾਤੀ ਪਾਤੀ, ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਹੁਕਮ ਸੰਦੇਸ਼ਾ ਦੇਵੇ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਖੇਲ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਸਾਹਿਬ ਬੇਪਰਵਾਹੀਆ। ਪੁਰਖ ਅਕਾਲ ਕਹੇ ਮੈਂ ਤਕਣਾ ਜਗਤ ਜਹਾਨ, ਜਹਾਲਤ ਵੇਖਾਂ ਥਾਉਂ ਥਾਈਂਆ। ਦੀਨ ਦੁਨੀ ਦਾ ਤਕਾਂ ਈਮਾਨ, ਧਰਮ ਦੀ ਧਾਰ ਖੋਜ ਖੁਜਾਈਆ। ਮਾਨਵ ਰਸਨਾ ਜਿਹਵਾ ਵੇਖਾਂ ਜ਼ਬਾਨ, ਅੰਤਰ ਨਿਰੰਤਰ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਤਕਾਂ ਮਾਰ ਧਿਆਨ, ਭੇਵ ਅਭੇਦਾ ਇਕ ਖੁਲ੍ਹਾਈਆ। ਪੜਦਾ ਲਾਹ ਕੇ ਸਾਢੇ ਤਿੰਨ ਹੱਥ ਮਕਾਨ, ਕਾਇਆ ਕਾਅਬਾ ਖੋਜ ਖੁਜਾਈਆ। ਸਦੀ ਚੌਧਵੀਂ ਕਲਜੁਗ ਅੰਤ ਕੀ ਕਰੇ ਜਗਤ ਇਨਸਾਨ, ਇਨਸਾਨੀਅਤ ਵੇਖਾਂ ਥਾਉਂ ਥਾਈਂਆ। ਸ਼ਬਦ ਅਗੰਮੀ ਮਾਰ ਕੇ ਬਾਣ, ਅਣਿਆਲਾ ਤੀਰ ਇਕ ਚਲਾਈਆ। ਪਰਗਟ ਹੋ ਕੇ ਯੋਧਾ ਸੂਰਬੀਰ ਬਲਵਾਨ, ਬਲਧਾਰੀ ਕਾਰ ਕਮਾਈਆ। ਧਰਮ ਚਲਾ ਕੇ ਇਕ ਨਿਸ਼ਾਨ, ਨਿਸ਼ਾਨੇ ਦੋ ਜਹਾਨ ਬਦਲਾਈਆ। ਅਵਤਾਰ ਪੈਗ਼ੰਬਰ ਗੁਰ ਸੀਸ ਝੁਕਾਣ, ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਸਹਿਜ ਸੁਖਦਾਈਆ। ਪੁਰਖ ਅਕਾਲ ਕਹੇ ਮੈਂ ਤਕਾਂ ਦੀਨ ਦੁਨੀ ਦਾ ਲਹਿਣਾ, ਲੱਖ ਚੁਰਾਸੀ ਖੋਜ ਖੁਜਾਈਆ। ਅਵਤਾਰ ਪੈਗ਼ੰਬਰ ਗੁਰੂਆਂ ਮੰਨਾਂ ਕਹਿਣਾ, ਜੋ ਕੂਕ ਕੂਕ ਗਏ ਸੁਣਾਈਆ। ਸਭ ਨੂੰ ਭਾਣਾ ਪੈਣਾ ਸਹਿਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਕਲਜੁਗ ਅੰਤ ਵਖਾਉਣਾ ਨੈਣਾਂ, ਹਰਿਜਨ ਨੇਤਰ

❋

❋

ਲੋਚਨ ਨੈਣ ਅੱਖ ਖੁਲ੍ਹਾਈਆ। ਨਾਤਾ ਤੁਟਣਾ ਭਾਈ ਭੈਣਾਂ, ਸਾਕ ਸੱਜਣ ਸਗਲਾ ਸੰਗ ਨਾ ਕੋਇ ਰਖਾਈਆ। ਜੋ ਆਸਾ ਰੱਖੀ ਬਾਲਮੀਕ ਵਿਚ ਰਮਾਇਣਾ, ਰਾਮ ਦਾ ਰਾਮ ਵੇਖ ਵਖਾਈਆ। ਜੋ ਹੁਕਮ ਸੰਦੇਸ਼ਾ ਦਿਤਾ ਕਾਹਨ ਕ੍ਰਿਸ਼ਨ ਯੁਧਿਸ਼ਟਰ ਦੀ ਸੈਨਾ, ਸੈਨਾਪਤ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਪੁਰਖ ਅਕਾਲ ਕਹੇ ਮੈਂ ਵੇਖਾਂ ਦੀਨ ਦੁਨੀ ਦਾ ਲੇਖਾ, ਜੋ ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰ ਗਏ ਜਣਾਈਆ। ਨਿਰਗੁਣ ਧਾਰ ਕਰਕੇ ਵੇਸਾ, ਰੂਪ ਅਨੂਪ ਆਪ ਪਰਗਟਾਈਆ। ਪ੍ਰਕਾਸ਼ ਕਰਕੇ ਸੰਬਲ ਦੇਸਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਨਿਰਗੁਣ ਧਾਰ ਕਰਕੇ ਹੇਤਾ, ਸਰਗੁਣ ਦੇਵੇ ਮਾਣ ਵਡਿਆਈਆ। ਆਦਿ ਪੁਰਖ ਭੁੱਲੇ ਕਦੇ ਨਾ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਅਮਾਮ ਅਮਾਮਾ ਬਣ ਕੇ ਨੇਤਾ, ਪੀਰ ਪੈਗ਼ੰਬਰਾਂ ਵੇਖ ਵਖਾਈਆ। ਜਿਸ ਨੇ ਗੋਬਿੰਦ ਸੁਤ ਦੁਲਾਰੇ ਲਏ ਭੇਟਾ, ਚਾਰੇ ਆਪਣੇ ਰੰਗ ਰੰਗਾਈਆ। ਉਹ ਬਣ ਕੇ ਖੇਵਟ ਖੇਟਾ, ਧੁਰਦਰਗਾਹੀ ਆਇਆ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ ਵਸਣਹਾਰਾ ਸਚਖੰਡ ਸਾਚੇ ਦੇਸਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀ ਅਸਮਾਨਾਂ ਖੋਜ ਖੁਜਾਈਆ।

੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਜੀਤ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ ਜ਼ਿਲਾ ਅਮ੍ਰਿਤਸਰ

ਪੁਰਖ ਅਕਾਲ ਕਹੇ ਜੋਤੀ ਨਾਰ ਧਾਰ ਵੇਖ ਲੈ ਆਪਣੀ ਅੱਖਾਂ, ਅੱਖਰਾਂ ਵਾਲੀ ਜਗਤ ਪੜ੍ਹਾਈਆ। ਦੀਨ ਮਜ਼੍ਹਬ ਦੇ ਤਕ ਲੈ ਪੱਖਾਂ, ਜੋ ਨਾਮ ਕਲਮਿਆਂ ਵੰਡ ਵੰਡਾਈਆ। ਸਿੱਖ ਮੁਰੀਦ ਤਕ ਲੈ ਲੱਖਾਂ, ਅਰਬਾਂ ਖਰਬਾਂ ਵਿਚ ਗਣਤ ਗਣਾਈਆ। ਕਿਸੇ ਦੀ ਕੀਮਤ ਰਹੀ ਨਾ ਕੌਡੀ ਕੱਖਾਂ, ਕਾਇਆ ਮਾਟੀ ਕੰਮ ਕਿਸੇ ਨਾ ਆਈਆ। ਕਲਜੁਗ ਅੰਤ ਅਖ਼ੀਰ ਸਿਰਫ਼ ਆਪਣੇ ਭਗਤ ਰੱਖਾਂ, ਜੋ ਇਕੋ ਮੇਰਾ ਨਾਮ ਧਿਆਈਆ। ਜਿਨ੍ਹਾਂ ਦਾ ਇਸ਼ਟ ਬਣ ਗਿਆ ਪੱਥਰ ਵੱਟੇ ਇੱਟਾਂ, ਸਿਲ ਪੂਜਸ ਪਾਹਨ ਸੀਸ ਨਿਵਾਈਆ। ਉਨ੍ਹਾਂ ਦੀਆਂ ਸਚਖੰਡ ਦਵਾਰੇ ਦਿਸਣ ਕੋਇ ਨਾ ਚਿਟਾਂ, ਪਾਸ ਹੱਥ ਨਾ ਕੋਇ ਫੜਾਈਆ। ਵੇਖ ਬਾਵਰੀਆਂ ਹੋਈਆਂ ਲਿਟਾਂ, ਜਟਾ ਜੂਟ ਰੋਵਣ ਮਾਰਨ ਧਾਈਂਆ। ਰਾਏ ਧਰਮ ਦੇ ਖਾਤੇ, ਸਿੱਟਾਂ, ਸਿੱਟਾ ਸਭ ਦਾ ਵੇਖ ਵਖਾਈਆ। ਸ਼ਬਦੀ ਹੁਕਮ ਨਾਲ ਜੁਗ ਚੌਕੜੀ ਜਿੱਤਾਂ, ਇਹ ਮੇਰੀ ਬੇਪਰਵਾਹੀਆ। ਮੇਰੀਆਂ ਸਮਝ ਸਕੇ ਕੋਇ ਨਾ ਵਾਰ ਥਿਤਾਂ, ਅੰਤ ਕਹਿਣ ਕੋਇ ਨਾ ਪਾਈਆ। ਕਿਉਂ ਆਦਿ ਤੋਂ ਅੰਤ ਅੰਤ ਤੋਂ ਆਦਿ ਮੈਂ ਸਭ ਦਾ ਪਿਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਇਕੋ ਸੁਤ ਦੁਲਾਰਾ ਲਾਡਲਾ ਨਿੱਕਾ, ਜੋ ਗੋਬਿੰਦ ਆਪਣੇ ਸੰਗ ਰਖਾਈਆ। ਜਿਸ ਦਾ ਸਤਿਜੁਗ ਵਿਚ ਪੂਰਨ ਪ੍ਰਕਾਸ਼ ਦਾ ਚਲਣਾ ਸਿੱਕਾ, ਮੋਹਰ ਲੱਗੇ ਥਾਉਂ ਥਾਈਂਆ। ਤੂੰ ਮੇਰਾ ਮੈਂ ਤੇਰਾ ਸਤਿਗੁਰ ਸ਼ਬਦ ਚਿੱਠੀ ਰਸੈਣ ਦੇਣਾ ਦੋ ਜਹਾਨ ਚਿੱਠਾ, ਬ੍ਰਹਿਮੰਡਾਂ ਖੰਡਾਂ ਆਪ ਵਰਤਾਈਆ। ਆਪਣਾ ਖੇਲ ਜਗਤ ਜਹਾਨ ਆਪ ਨਜਿੱਠਾ, ਦੂਸਰ ਸੰਗ ਨਾ ਕੋਇ ਰਖਾਈਆ। ਜੋ ਮੰਜ਼ਲ ਪਿਛਲੀ ਤੇ ਲੇਖਾ ਸਵਾ ਗਿੱਠਾ, ਜਨ ਭਗਤਾਂ ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਏਥੇ ਓਥੇ ਕਰਾਂ ਹਿੱਤਾ, ਹਿਤਕਾਰੀ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

❋

❋

ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਇਕਾ, ਏਕੰਕਾਰ ਇਕ ਅਖਵਾਈਆ।

੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਕਹੇ ਮੇਰਾ ਹੁਕਮ ਹੁਕਮ ਅਬਿਨਾਸ਼, ਬਿਨਸ ਕਦੇ ਨਾ ਜਾਈਆ। ਸਤਿਜੁਗ ਦੀ ਧਾਰ ਲੇਖ ਹੋਵੇ ਪੂਰਨ ਪ੍ਰਕਾਸ਼, ਮੋਹਰ ਇਕੋ ਨਾਮ ਲਗਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਸਾਰੇ ਕਰਨ ਪਾਸ, ਅੱਗੇ ਹੋ ਨਾ ਕੋਇ ਅਟਕਾਈਆ। ਵਰਤੇ ਵਰਤਾਵੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਹੁਕਮ ਹੁਕਮ ਸਮਰਾਥੇ, ਨਾ ਕੋਇ ਮੇਟੇ ਮੇਟ ਮਿਟਾਈਆ। ਨਿਰਗੁਣ ਸਰਗੁਣ ਹੋਵੇ ਸਾਥੇ, ਸਗਲਾ ਸੰਗ ਬਣਾਈਆ। ਜੋਤੀ ਨਾਰ ਧਾਰ ਸਰਬ ਆਖੇ, ਅਨਬੋਲਤ ਬੋਲ ਜਣਾਈਆ। ਤੇਰਾ ਖੇਲ ਪ੍ਰਭੂ ਪ੍ਰਭ ਸਾਚੇ, ਸਚ ਤੇਰੀ ਵਡਿਆਈਆ। ਧਰਮ ਧਾਰ ਦੇ ਤੇਰੇ ਨਾਤੇ, ਨਰ ਨਰਾਇਣ ਬੰਧਨ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਸ਼ਬਦ ਅਣਿਆਲਾ ਤੀਰ ਗਿਆ ਛੁਟ, ਕਮੰਦ ਇਕੋ ਇਕ ਖਿਚਾਈਆ। ਲੇਖਾ ਜਾਣੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਭਗਤ ਸੁਹੇਲੇ ਦੁਲਾਰੇ ਉਠਾਏ ਸੁਤ , ਅਪਰੰਪਰ ਆਪਣੇ ਰੰਗ ਰੰਗਾਈਆ। ਛੱਬੀ ਪੋਹ ਨੂੰ ਪੂਰਨ ਪ੍ਰਕਾਸ਼ ਦੀ ਮੋਹਰ ਲੱਗੀ ਹੋਵੇ ਸਭ ਦੇ ਸੱਜੇ ਉਤੇ ਗੁਟ, ਲਾਲ ਰੰਗ ਰੰਗਾਈਆ। ਅੱਗੇ ਭਾਗ ਨਾ ਜਾਣ ਨਿਖੁੱਟ, ਭਗਵਨ ਦੇਵੇ ਮਾਣ ਵਡਿਆਈਆ। ਚਰਨ ਪ੍ਰੀਤ ਨਾ ਜਾਏ ਟੁਟ, ਟੁੱਟਿਆਂ ਲਏ ਜੁੜਾਈਆ। ਗਲਵਕੜੀ ਪਾ ਘੁੱਟ, ਆਤਮ ਪਰਮਾਤਮ ਸੰਗ ਵਖਾਈਆ। ਦੀਨ ਦੁਨੀ ਦੀ ਰਹਿਣ ਨਾ ਦੇਵੇ ਫੁੱਟ, ਮਜ਼੍ਹਬ ਦੀ ਵੰਡ ਨਾ ਕੋਇ ਵੰਡਾਈਆ। ਸਚ ਸੁਹੰਜਣੀ ਸੁਹਾ ਕੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਦਾ ਰਹਿਣ ਨਾ ਦੇਵੇ ਲੁਕ, ਓਹਲਾ ਸਭ ਦਾ ਦਏ ਚੁਕਾਈਆ।

੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ

ਕਲਜੁਗ ਕਹੇ ਮੇਰੇ ਸਾਹਿਬ ਸਤਿਗੁਰ ਹਜ਼ੂਰ, ਸ੍ਰੀ ਭਗਵਾਨ ਸੀਸ ਨਿਵਾਈਆ। ਮੇਰੀ ਆਸਾ ਮਨਸਾ ਪੂਰੀ ਕਰ ਜ਼ਰੂਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਮੈਂ ਨਿਉਂ ਨਿਉਂ ਮਸਤਕ ਲਾਵਾਂ ਧੂੜ, ਧੂੜੀ ਖ਼ਾਕ ਰਮਾਈਆ। ਨਿਗਾਹ ਮਾਰ ਲੈ ਮੈਂ ਸ੍ਰਿਸ਼ਟੀ ਦ੍ਰਿਸ਼ਟੀ ਰੰਗ ਚਾੜ੍ਹਿਆ ਗੂੜ੍ਹ, ਕਾਲਖ ਟਿੱਕੇ ਦਿਤੇ ਲਗਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਮਾਇਆ ਮਮਤਾ ਵਿਚ ਫਸਾਈਆ। ਕੋਈ ਰਹਿਣ

❋

❋

ਨਹੀਂ ਦਿਤਾ ਯੋਧਾ ਬੀਰ ਸੂਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਸਾਰੇ ਤੈਥੋਂ ਕੀਤੇ ਦੂਰ, ਗ੍ਰਹਿ ਮੰਦਰ ਵੇਖਣ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਕੀਤੇ ਮਜਬੂਰ, ਵੇਖਣ ਥਾਉਂ ਥਾਈਂਆ। ਸਾਚਾ ਬੇੜਾ ਨਜ਼ਰ ਨਾ ਆਵੇ ਕੋਇ ਪੂਰ, ਪੂਰਨ ਬ੍ਰਹਮ ਨਾ ਕੋਇ ਸਮਝਾਈਆ। ਸਭ ਦੀ ਬੁੱਧੀ ਕੀਤੀ ਚੂਰ, ਮਨ ਮਮਤਾ ਮੋਹ ਹਲਕਾਈਆ। ਸਾਧਾਂ ਸੰਤਾਂ ਅੰਦਰ ਭਰ ਗ਼ਰੂਰ, ਹੰਕਾਰ ਵਿਚ ਦਿਤੀ ਵਡਿਆਈਆ। ਕੀ ਹੋਇਆ ਜੇ ਸੂਲੀ ਚੜ੍ਹਿਆ ਮਨਸੂਰ, ਤਤਾਂ ਖੱਲ ਲੁਹਾਈਆ। ਕੀ ਹੋਇਆ ਜੇ ਜਲਵਾ ਤੱਕਿਆ ਕੋਹਤੂਰ, ਮੂਸਾ ਮਸੀਹ ਕੀਤੀ ਰੁਸ਼ਨਾਈਆ। ਸਦੀ ਚੌਧਵੀਂ ਤਕ ਮੈਂ ਰਹਿਣ ਨਹੀਂ ਦਿਤਾ ਹੱਕ ਨੂਰ, ਹਕੀਕਤ ਪੜਦਾ ਨਾ ਕੋਇ ਉਠਾਈਆ। ਤੇਰਾ ਕਲਮਾ ਹੋਇਆ ਮਫ਼ਰੂਰ, ਖੋਜਿਆਂ ਹੱਥ ਕਿਸੇ ਨਾ ਆਈਆ। ਜਿਧਰ ਵੇਖੇਂ ਓਧਰ ਕਲਜੁਗ ਕਹੇ ਮੇਰਾ ਨਾਮ ਮਸ਼ਹੂਰ, ਤੇਰਾ ਨਾਮ ਨਾ ਕੋਇ ਧਿਆਈਆ। ਤੂੰ ਸਚਖੰਡ ਬੈਠਾ ਰਿਹੋਂ ਦੂਰ, ਦੂਰ ਦੁਰਾਡਾ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਤੇਰੀ ਇਕ ਸਰਨਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ, ਜੁਗ ਚੌਥਾ ਨਜ਼ਰੀ ਆਈਆ। ਆਪਣਾ ਪਰਗਟ ਕਰ ਬਲਕਾਰਾ, ਬਲਧਾਰੀ ਦਿਆਂ ਜਣਾਈਆ। ਚਾਰ ਕੁੰਟ ਵੇਖ ਹਾਹਾਕਾਰਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਨਾਮ ਭੁਲਾਇਆ ਪੈਗ਼ੰਬਰ ਗੁਰ ਅਵਤਾਰਾ, ਅਵਤਰੀ ਤੇਰੀ ਸਾਰ ਕੋਇ ਨਾ ਪਾਈਆ। ਤੇਰੇ ਨਾਮ ਦਾ ਆਤਮ ਪਰਮਾਤਮ ਲਾਏ ਕੋਇ ਨਾ ਨਾਅਰਾ, ਨਰ ਨਰਾਇਣ ਤੇਰੇ ਵਿਚ ਨਾ ਕੋਇ ਸਮਾਈਆ। ਤੇਰਾ ਰੂਪ ਅਨੂਪ ਵੇਖੇ ਕੋਇ ਨਾ ਅਗੰਮੀ ਲਾੜਾ, ਜੋਤੀ ਧਾਰ ਨਾਰ ਨਾ ਕੋਇ ਸੇਵ ਕਮਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰਾ ਤੇਰੇ ਅੱਗੇ ਹਾੜਾ, ਹੌਕਾ ਭਰ ਕੇ ਸੀਸ ਨਿਵਾਈਆ। ਮੈਨੂੰ ਖ਼ੁਸ਼ੀ ਨਾਲ ਸਦੀ ਚੌਧਵੀਂ ਅੰਤ ਵੇਖ ਲੈਣ ਦੇ ਇਕ ਅਖਾੜਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਨਾਲ ਮਿਲਾਈਆ। ਜਿਸ ਦਾ ਖੇਲ ਸ਼ੁਰੂ ਹੋਣਾ ਦਿਵਸ ਸਤਾਰਾਂ ਹਾੜਾ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਮੈਨੂੰ ਅਗਨੀ ਲਾ ਲੈਣ ਦੇ ਘਰ ਘਰ ਬਹੱਤਰ ਨਾੜਾ, ਹਉਮੇ ਹੰਗਤਾ ਰੋਗ ਜਲਾਈਆ। ਮੈਨੂੰ ਫਿਰ ਲੈਣ ਦੇ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੁਲਾਈਆ। ਮੈਨੂੰ ਤਕ ਲੈਣ ਦੇ ਮਰਦ ਨਾਰਾ, ਇਸਤਰੀ ਪੁਰਸ਼ ਖੋਜ ਖੁਜਾਈਆ। ਮੇਰੇ ਮਿਹਰਵਾਨ ਮਹਿਬੂਬ ਅਜੇ ਤੇ ਹੁਣ ਹੋਣਾ ਮੁਜ਼ਾਹਿਰਾ, ਜ਼ਾਹਿਰਾ ਰੂਪ ਵਟਾਈਆ। ਮਾਂ ਪੁੱਤਰ ਨਾਲ ਕਰੇ ਪਿਆਰਾ, ਪਿਤਾ ਕੰਨਿਆ ਵੱਲ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਣੀ ਮਾਣ ਵਡਿਆਈਆ। ਕਲਜੁਗ ਕਹੇ ਪ੍ਰਭੂ ਮੇਰੀ ਹੱਥ ਮਾਰ ਦੇ ਉਤੇ ਛਾਤੀ, ਛਤਰਧਾਰੀ ਦਇਆ ਕਮਾਈਆ। ਵੇਖ ਲੈ ਅਵਤਾਰ ਪੈਗ਼ੰਬਰ ਗੁਰੂਆਂ ਦੇ ਹੁੰਦਿਆਂ ਕੀਤੀ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੀ ਪੜ੍ਹੇ ਕੋਇ ਨਾ ਗਾਥੀ, ਧੁਰ ਦਾ ਨਾਮ ਨਾ ਕੋਇ ਧਿਆਈਆ। ਝਗੜਾ ਪਿਆ ਜ਼ਾਤ ਪਾਤੀ, ਦੀਨ ਦੁਨੀ ਰਹੀ ਕੁਰਲਾਈਆ। ਸਚ ਦੀ ਕਰੇ ਕੋਇ ਨਾ ਰਾਖੀ, ਖੰਡਾ ਹੱਥ ਨਾ ਕੋਇ ਚਮਕਾਈਆ। ਤੂੰ ਸਭ ਦਾ ਪੂਰਾ ਕਰਨਾ ਭਵਿਖਤ ਵਾਕੀ, ਪੇਸ਼ੀਨਗੋਈ ਤੇਰੇ ਅੱਗੇ ਟਿਕਾਈਆ। ਜੋ ਕਥਾ ਕਹਾਣੀ ਗੋਬਿੰਦ ਮਾਛੂਵਾੜੇ ਆਖੀ, ਸੋ ਪੁਰਖ ਅਕਾਲੇ ਤੇਰੇ ਅੱਗੇ ਟਿਕਾਈਆ। ਬੇਸ਼ਕ ਮੇਰੀ ਮੁਕਣੀ ਅੰਤਮ ਵਾਟੀ, ਲੋਕਮਾਤ ਪੰਧ ਰਹੇ ਨਾ ਰਾਈਆ। ਪਰ ਮੇਰੇ ਸਾਹਿਬ ਪਰਮਾਤਮ ਮੈਂ ਵੀ ਚਾਰ ਕੁੰਟ ਕਿਸੇ ਗ੍ਰਹਿ ਜਗਣ ਨਹੀਂ ਦੇਣਾ ਦੀਵਾ ਬਾਤੀ, ਮਹੱਲ ਅਟਲ ਨਾ ਕੋਇ ਸੁਹਾਈਆ। ਜਗਤ ਝਗੜਾ ਪੈਣਾ ਜ਼ਰੂਰ ਗੋਬਿੰਦ ਵਾਲੀ ਵਿਸਾਖੀ, ਵਸਾਹ

❋

❋

ਕੇ ਸਤਿਗੁਰ ਸ਼ਬਦ ਦਏ ਲੜਾਈਆ। ਜਿਸ ਵੇਲੇ ਮੇਰੀ ਮੁਕੇ ਵਾਟੀ, ਵਾਟਾਂ ਸਭ ਦੀਆਂ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਕਲਜੁਗ ਕਹੇ ਪ੍ਰਭੂ ਮੇਰੀ ਪਿਠ ਤੇ ਮਾਰ ਦੇ ਥਪਕੀ, ਹੱਥ ਪੁਸ਼ਤ ਪਨਾਹ ਰਖਾਈਆ। ਆਹ ਵੇਖ ਮੈਂ ਪੌੜੀ ਬਣਾਈ ਪਪ ਦੀ, ਦੀਨ ਦੁਨੀ ਦਿਤੀ ਚੜ੍ਹਾਈਆ। ਜੇਹੜੀ ਰਸਨਾ ਜਿਹਵਾ ਤੈਨੂੰ ਜਪਦੀ, ਢੋਲੇ ਸਿਫ਼ਤਾਂ ਵਾਲੇ ਗਾਈਆ। ਉਹ ਜੰਗਲ ਜੂਹਾਂ ਵਿਚ ਫਿਰੇ ਲੱਭਦੀ, ਖੋਜਿਆਂ ਹੱਥ ਕਿਸੇ ਨਾ ਆਈਆ। ਮੈਂ ਖੇਲ ਕੀਤੀ ਤੇਰੇ ਸਬਬ ਦੀ, ਸਭਨਾਂ ਦਿਤਾ ਭੁਲਾਈਆ। ਅੰਦਰ ਵੜ ਕੇ ਦੱਸਿਆ ਬੂੰਦ ਸਵਾਂਤੀ ਨਾ ਕਮਲਿਓ ਕਿਸੇ ਲੱਭਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੁਹਾਡੀ ਰਹਿਣੀ ਹੋ ਜਾਏ ਪਰਮਾਤਮ ਨਾਲੋਂ ਅੱਡ ਦੀ, ਵੱਖਰਾ ਘਰ ਬਣਾਈਆ। ਏਸੇ ਕਾਰਨ ਪ੍ਰਭੂ ਕਲਜੁਗ ਦੁਨੀਆ ਤੈਨੂੰ ਛਡਦੀ, ਤੇਰਾ ਸੰਗ ਨਾ ਕੋਇ ਰਖਾਈਆ। ਮੇਰੀ ਆਸ਼ਾ ਹਿੱਸੇਦਾਰ ਅੰਤਮ ਅਧ ਦੀ, ਗੋਬਿੰਦ ਗੋਬਿੰਦ ਗਿਆ ਜਣਾਈਆ। ਜਿਸ ਵੇਲੇ ਕਲਪਣਾ ਵਧੀ ਜਗ ਦੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਤ੍ਰਿਸ਼ਨਾ ਲੱਗਣੀ ਅੱਗ ਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਜੀਵਾਂ ਬੁੱਧੀ ਹੋਣੀ ਕੱਗ ਦੀ, ਹੰਸ ਰੂਪ ਨਾ ਕੋਇ ਵਖਾਈਆ। ਬਾਹਰੋਂ ਮੂਰਤ ਹੋਣੀ ਬਗਲੇ ਬੱਪ ਦੀ, ਅੰਤਰ ਨੂਰ ਨਾ ਕੋਇ ਚਮਕਾਈਆ। ਪੁਤ ਦੀ ਆਸਾ ਹੋਣੀ ਪਿਤਾ ਦੇ ਰੱਤ ਦੀ, ਕਤਲਗਾਹ ਬਣੇ ਲੋਕਾਈਆ। ਰੱਛਿਆ ਕਰਨੀ ਨਹੀਂ ਕਿਸੇ ਨੇ ਪਤ ਦੀ, ਪਤੀਬਰਤਾ ਰੂਪ ਨਾ ਕੋਇ ਵਟਾਈਆ। ਵਡਿਆਈ ਹੋਣੀ ਮਨਮੱਤ ਦੀ, ਗੁਰਮੱਤ ਸਾਰੇ ਜਾਣ ਭੁਲਾਈਆ। ਤੇਰੀ ਜੋਤ ਖੇਲ ਹੋਣੀ ਸ਼ੱਕ ਦੀ, ਸ਼ਿਕਵਾ ਸਕੇ ਨਾ ਕੋਇ ਗਵਾਈਆ। ਕਲਜੁਗ ਕਹੇ ਪ੍ਰਭੂ ਮੇਰੀ ਇਕੋ ਆਵਾਜ਼ ਹੱਕ ਦੀ, ਧੁਰ ਦੇ ਹਾਕਮ ਦਿਆਂ ਸੁਣਾਈਆ। ਦੁਨੀਆ ਨੂੰ ਲੱਜਿਆ ਹੋਣੀ ਕੂੜੇ ਨੱਕ ਦੀ, ਤੇਰੀ ਲੱਜਿਆ ਨਾ ਕੋਇ ਰਖਾਈਆ। ਉਸ ਵੇਲੇ ਸਦੀ ਚੌਧਵੀਂ ਹੋਣੀ ਟੱਪਦੀ, ਚੌਦਾਂ ਤਬਕ ਟਾਪੂਆਂ ਵਿਚ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਛੋਟਾ, ਨੰਨ੍ਹਾ ਬੱਚਾ ਨਜ਼ਰੀ ਆਈਆ। ਭਾਵੇਂ ਤੇਰੇ ਕਿੰਨੇ ਨਾਮ ਜਪਣ ਕੋਟਨ ਕੋਟਾਂ, ਫਿਰ ਵੀ ਤੈਨੂੰ ਮਿਲਣ ਕੋਇ ਨਾ ਪਾਈਆ। ਮੈਂ ਸਭ ਦੇ ਅੰਦਰ ਮਨ ਮਨੂਆ ਕੀਤਾ ਖੋਟਾ, ਖਰਾ ਰੂਪ ਨਾ ਕੋਇ ਦਰਸਾਈਆ। ਸਾਬਤ ਰਹਿਣ ਨਹੀਂ ਦਿਤਾ ਕਿਸੇ ਦਾ ਲੰਗੋਟਾ, ਸਤਿ ਵਿਚ ਨਾ ਕੋਇ ਸਮਾਈਆ। ਜਿਸ ਕਾਰਨ ਗੋਬਿੰਦ ਵਾਰੇ ਜਿਗਰ ਦਾ ਟੋਟਾ, ਬਾਲੇ ਨੀਂਹਾਂ ਹੇਠ ਦਬਾਈਆ। ਉਸ ਦੀ ਧਾਰ ਵਿਚ ਗੁਰਸਿਖ ਮਾਰੇ ਕੋਇ ਨਾ ਗੋਤਾ, ਲਹਿਰ ਵਿਚ ਲਹਿਰ ਨਾ ਕੋਇ ਸਮਾਈਆ। ਮੇਰੇ ਸਾਹਿਬ ਸੁਲਤਾਨ ਵੇਖ ਲੈ ਮੈਂ ਕਿਡਾ ਸੰਭਾਲਿਆ ਮੌਕਾ, ਮੁਕੰਮਲ ਦਿਆਂ ਜਣਾਈਆ। ਕਿਸੇ ਨੂੰ ਚੜ੍ਹਨ ਨਹੀਂ ਦੇਂਦਾ ਤੇਰੇ ਨਾਮ ਵਾਲੀ ਨੌਕਾ, ਕੰਢੀ ਬੈਠੀ ਖ਼ਲਕ ਖ਼ੁਦਾਈਆ। ਡਰ ਰਹਿਣ ਨਹੀਂ ਦਿਤਾ ਤੇਰੇ ਭੌ ਕਾ, ਭੈ ਵਿਚ ਸੀਸ ਨਾ ਕੋਇ ਝੁਕਾਈਆ। ਪਿਆਰ ਰਹਿਣ ਨਹੀਂ ਦਿਤਾ ਪਿਤਾ ਮਾਉਂ ਕਾ, ਭੈਣ ਭਾਈ ਸੰਗ ਨਾ ਕੋਇ ਵਖਾਈਆ। ਮੇਰਾ ਖੇਲ ਵੇਖ ਜੋ ਲਾਇਆ ਕਲਜੁਗ ਦਾਓ ਕਾ, ਦਾਅ ਆਪਣਾ ਦਿਆਂ ਦਰਸਾਈਆ। ਪਵਿੱਤਰ ਗ੍ਰਹਿ ਰਹਿਣ ਨਹੀਂ ਦਿਤਾ ਸਾਢੇ ਤਿੰਨ ਹੱਥ ਗਰਾਉਂ ਕਾ, ਮੰਦਰ ਅੰਦਰ ਨਾ ਕੋਇ ਸਫ਼ਾਈਆ। ਰੂਪ ਬਦਲਿਆ ਸਾਧ ਸੰਤ ਸੁਭਾਓ ਕਾ, ਸਤਿ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੇ ਅੱਗੇ ਝੋਲੀ

❋

❋

ਡਾਹੀਆ। ਕਲਜੁਗ ਕਹੇ ਪ੍ਰਭੂ ਮੇਰੀ ਅੰਤ ਵੇਖ ਲੈ ਖੇਲ, ਖ਼ਾਲਕ ਦਿਆਂ ਜਣਾਈਆ। ਸਾਚਾ ਰਹਿਣ ਨਹੀਂ ਦਿਤਾ ਕੋਈ ਸੱਜਣ ਸੁਹੇਲ, ਮਿੱਤਰ ਮੀਤ ਨਾ ਕੋਇ ਅਖਵਾਈਆ। ਗੁਰੂ ਚੇਲ ਕਰੇ ਕੋਈ ਨਾ ਮੇਲ, ਮੇਲਾ ਹਰਿ ਜਗਦੀਸ ਨਾ ਕੋਇ ਵਖਾਈਆ। ਤੇਰਾ ਭੇਵ ਸਦਾ ਨਵੇਲ, ਅਕਲ ਬੁੱਧੀ ਸਮਝ ਕਿਸੇ ਨਾ ਆਈਆ। ਮੈਂ ਸਦੀ ਚੌਧਵੀਂ ਉਮਤ ਉਮਤੀ ਸਾਰੇ ਕਰਨੇ ਫ਼ੇਲ, ਖੇਲ ਸਭ ਦਾ ਵੇਖ ਵਖਾਈਆ। ਅੰਤਮ ਲੇਖਾ ਹੋਣਾ ਧਰਮ ਰਾਏ ਦੀ ਜੇਲ, ਬੰਧਨ ਸਕੇ ਨਾ ਕੋਇ ਕਟਾਈਆ। ਮੈਨੂੰ ਤੇਰੀ ਸੇਵਾ ਵਿਚ ਮੇਰੇ ਸਵਾਮੀ ਕਦੇ ਨਹੀਂ ਮਿਲਦੀ ਵਿਹਲ, ਦਿਵਸ ਰੈਣ ਤੇਰੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਦਵਾਰੇ ਆਸ ਰਖਾਈਆ। ਕਲਜੁਗ ਕਹੇ ਪੁਰਖ ਅਕਾਲ ਮੈਂ ਤੇਰਾ ਸੁਤ ਸੋਹਣਾ, ਜੋਬਨਵੰਤਾ ਨਜ਼ਰੀ ਆਈਆ। ਜਿਸ ਨੇ ਕੂੜੀ ਕਿਰਿਆ ਦਾ ਮੁਖ ਧੋਣਾ, ਸਤਿ ਸਚ ਦੇਣਾ ਗਵਾਈਆ। ਕਿਸੇ ਦਾ ਖੁੱਲ੍ਹਣ ਨਹੀਂ ਦੇਣਾ ਤੀਜਾ ਲੋਇਣਾ, ਲੋਚਣ ਅੱਖ ਨਾ ਕੋਇ ਖੁਲ੍ਹਾਈਆ। ਤੇਰੇ ਘਰ ਦਾ ਬਣਨ ਦੇਣਾ ਨਹੀਂ ਕੋਇ ਪਰਾਹੁਣਾ, ਦਰਗਹ ਸਚ ਮਿਲਣ ਕੋਇ ਨਾ ਆਈਆ। ਆਪਣਾ ਖੇਲ ਕਰਨਾ ਅਨਹੋਣਾ, ਪਰਵਰਦਿਗਾਰ ਤੇਰੀ ਓਟ ਤਕਾਈਆ। ਸਦੀ ਚੌਧਵੀਂ ਸਭ ਨੂੰ ਫੜ ਫੜ ਕੋਹਣਾ, ਜਿਉਂ ਬੱਕਰਾ ਹੱਥ ਕਸਾਈਆ। ਚਾਰੋਂ ਕੁੰਟ ਪਏ ਰੋਣਾ, ਉੱਤਰ ਪੂਰਬ ਪੱਛਮ ਦੱਖਣ ਤੇਰਾ ਨਾਮ ਦੁਹਾਈਆ। ਗੂੜ੍ਹੀ ਨੀਂਦ ਪਏ ਕਿਸੇ ਨਾ ਸੌਣਾ, ਸੁੱਤਿਆਂ ਲਵਾਂ ਜਗਾਈਆ। ਫੇਰ ਤੇਰੀ ਚਰਨੀ ਛੋਹਣਾ, ਸੀਸ ਜਗਦੀਸ਼ ਦੇਣਾ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਿਰਪਾ ਨਾਲ ਮੈਂ ਸਭ ਦੇ ਅੰਦਰ ਬੀਜ ਕੂੜ ਦਾ ਬੋਣਾ, ਫੁਲਵਾੜੀ ਘਰ ਘਰ ਦੇਣੀ ਮਹਿਕਾਈਆ।