੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਕਾਰਜ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਬਲਕਾਰੀ, ਜੋਬਨਵੰਤਾ ਇਕ ਅਖਵਾਈਆ। ਜਗਤ ਜਹਾਨ ਖੇਲ ਕੀਤੀ ਨਿਆਰੀ, ਨਿਰੰਕਾਰ ਨਿਰਵੈਰ ਤੇਰੀ ਓਟ ਤਕਾਈਆ। ਜੂਠ ਝੂਠ ਦੀ ਫੇਰ ਬਹਾਰੀ, ਸਚ ਸੁੱਚ ਹਰ ਹਿਰਦਿਉਂ ਦਿਤਾ ਕਢਾਈਆ। ਹਉਮੇ ਰੋਗ ਲਗਾ ਬੀਮਾਰੀ, ਤਨ ਵਜੂਦ ਪਾਈ ਦੁਹਾਈਆ। ਝਗੜਾ ਕਰਾ ਕੇ ਨਰ ਨਾਰੀ, ਇਸਤਰੀ ਮਰਦ ਦਿਤੇ ਲੜਾਈਆ। ਪਿਤਾ ਪੂਤ ਦੀ ਕਰ ਖ਼ੁਆਰੀ, ਭਾਈ ਭਾਈਆਂ ਨਾਲ ਟਕਰਾਈਆ। ਸਚ ਦੀ ਰਹਿਣ ਨਹੀਂ ਦਿਤੀ ਯਾਰੀ, ਯਾਰ ਯਾਰਾਂ ਦਗ਼ਾ ਕਮਾਈਆ। ਪਵਿੱਤਰ ਰਹਿਣ ਨਹੀਂ ਦਿਤੀ ਕੋਈ ਅਟਾਰੀ, ਮਹੱਲ ਅਟੱਲ ਰਹੇ ਕੁਰਲਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮਾਇਆ ਮਮਤਾ ਫਿਰੇ ਵਿਭਚਾਰੀ, ਕੁਕਰਮ ਆਪਣਾ ਇਕ ਜਣਾਈਆ। ਸਾਚੀ ਮੰਜ਼ਲ ਧਰਮ ਦੀ ਚੜ੍ਹੇ ਕੋਇ ਨਾ ਖਾਰੀ, ਖ਼ਾਲਸ ਰੂਪ ਨਾ ਕੋਇ ਵਖਾਈਆ। ਮੈਂ ਸਾਹਿਬ ਸਤਿਗੁਰ ਤੇਰੇ ਚਰਨਾਂ ਦਾ ਪੁਜਾਰੀ, ਪੂਜਸ ਪੂਜਸ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਪਿਆਰਾ ਪੁੱਤਰ, ਦਰ ਠਾਂਡੇ ਦੇ ਵਡਿਆਈਆ। ਮੁਹੱਬਤ ਵਿਚ ਚੁੱਕ ਲੈ ਕੁੱਛੜ, ਗੋਦ ਆਪਣੀ ਲੈ ਟਿਕਾਈਆ।
❋
❋
ਮੈਂ ਤੇਰੀ ਸੇਵਾ ਵਿਚ ਸਾਰੀ ਸ੍ਰਿਸ਼ਟੀ ਕੀਤੀ ਭੁੱਖੜ, ਸਾਂਤਕ ਸਤਿ ਨਾ ਕੋਇ ਕਰਾਈਆ। ਅੱਗੇ ਝਗੜਾ ਪਾਉਣਾ ਪੱਛਮ ਪੂਰਬ ਉੱਤਰ, ਦੱਖਣ ਰੰਗ ਰੰਗਾਈਆ। ਕੋਈ ਸ਼ਾਹ ਸੁਲਤਾਨਾ ਲੁਕਿਆ ਰਹਿਣ ਦੇਣਾ ਨਹੀਂ ਵਿਚ ਨੁੱਕਰ, ਚਾਰੇ ਕੁੰਟਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਪੂਤ ਸਪੂਤ ਬੜਾ ਚਲਾਕ, ਚਲਾਕੀ ਇਕ ਵਖਾਈਆ। ਦੀਨ ਮਜ਼੍ਹਬ ਕੋਈ ਰਹਿਣ ਨਹੀਂ ਦਿਤਾ ਪਾਕ, ਰਸੂਲ ਪੈਗ਼ੰਬਰ ਰੋਵਣ ਮਾਰਨ ਧਾਈਂਆ। ਘਰ ਘਰ ਵਿਚ ਰਿਹਾ ਨਾ ਕੋਇ ਇਤਫ਼ਾਕ, ਨਿਫ਼ਾਕ ਵਿਚ ਦੁਹਾਈਆ। ਨਾਤਾ ਜੁੜਿਆ ਰਹੇ ਨਾਂ ਸੱਜਣ ਸਾਕ, ਸਗਲਾ ਸੰਗ ਨਾ ਕੋਇ ਨਿਭਾਈਆ। ਤੇਰੇ ਅਵਤਾਰ ਪੈਗ਼ੰਬਰ ਗੁਰੂਆਂ ਦਾ ਮੇਰੀ ਕਰਨੀ ਕਾਰਨ ਹੋਣਾ ਨਹੀਂ ਪੂਰਾ ਭਵਿਖਤ ਵਾਕ, ਪੇਸ਼ੀਨਗੋਈ ਪੇਸ਼ਵਾ ਜੋ ਗਏ ਸੁਣਾਈਆ। ਸਤਿ ਸਚ ਦਾ ਰਹਿਣ ਨਾ ਦਿਤਾ ਇਖ਼ਲਾਕ, ਖ਼ਾਲਕ ਤੇਰੀ ਖ਼ਲਕ ਦਿਤੀ ਲੜਾਈਆ। ਕੂੜ ਕਿਰਿਆ ਖੋਲ੍ਹ ਕੇ ਤਾਕ, ਪੜਦਾ ਸਭ ਦਾ ਦਿਤਾ ਉਠਾਈਆ। ਜਿਧਰ ਵੇਖੋ ਓਧਰ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਸਚਖੰਡ ਦਵਾਰਾ ਸਚਖੰਡ ਨਿਵਾਸੀ ਪਰਵਰਦਿਗਾਰ ਸਾਂਝੇ ਯਾਰ ਮੈਨੂੰ ਦੇ ਖ਼ਿਤਾਬ, ਮੁਖ਼ਾਤਬ ਹੋ ਕੇ ਦੇ ਜਣਾਈਆ। ਮੈਂ ਖੇਲ ਖੇਲਣਾ ਮੱਕਾ ਮਦੀਨਾ ਕਾਅਬ, ਕਾਅਬਿਆਂ ਰੰਗ ਰੰਗਾਈਆ। ਮੁਹੰਮਦ ਦਾ ਪੂਰਾ ਕਰਨਾ ਖਵਾਬ, ਸਦੀ ਚੌਧਵੀਂ ਵੇਖ ਵਖਾਈਆ। ਉਮਤ ਉਮਤੀ ਮਿਲਣਾ ਅਜ਼ਾਬ, ਅੱਗੇ ਹੋ ਨਾ ਕੋਇ ਅਟਕਾਈਆ। ਮੇਰੇ ਮਿੱਤਰ ਪਿਆਰੇ ਅਹਿਬਾਬ, ਮੁਹੱਬਤ ਵਿਚ ਤੇਰੇ ਕਦਮਾਂ ਸੀਸ ਨਿਵਾਈਆ। ਤੂੰ ਸ਼ਹਿਨਸ਼ਾਹ ਸ਼ਾਹ ਆਲੀ ਜਨਾਬ, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਜੋ ਨਾਨਕ ਸੰਦੇਸ਼ਾ ਦੇ ਕੇ ਗਿਆ ਬਗਦਾਦ, ਸ਼ਬਦ ਅਗੰਮਾ ਇਕ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨੂਰ ਨੁਰਾਨਾ ਆਵੇ ਆਪ, ਆਪ ਆਪਣਾ ਵੇਸ ਵਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸੇ ਜਾਪ, ਧੁਰ ਦਾ ਢੋਲਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਕਲਜੁਗ ਕਹੇ ਪ੍ਰਭੂ ਮੈਂ ਸੂਰਬੀਰ ਸੁਲਤਾਨਾ, ਵੱਡਾ ਇਕ ਅਖਵਾਈਆ। ਧਰਮ ਦਾ ਰਹਿਣ ਨਹੀਂ ਦਿਤਾ ਨਿਸ਼ਾਨਾ, ਕੂੜ ਦਾ ਡੰਕ ਦਿਤਾ ਵਜਾਈਆ। ਜਗਤ ਜਹਾਨ ਕਰ ਦੀਵਾਨਾ, ਬੁਧ ਸੁਧ ਦਿਤੀ ਭੁਲਾਈਆ। ਚਾਰੋਂ ਕੁੰਟ ਦਿਸੇ ਵੀਰਾਨਾ, ਵੈਰੀ ਘਰ ਘਰ ਡੇਰਾ ਲਾਈਆ। ਤੇਰੇ ਨਾਮ ਦਾ ਰਿਹਾ ਨਾ ਕੋਇ ਮਸਤਾਨਾ, ਮਸਤ ਖ਼ੁਮਾਰੀ ਨਾਮ ਨਾ ਕੋਇ ਚੜ੍ਹਾਈਆ। ਤਨ ਵਜੂਦ ਮਾਟੀ ਖ਼ਾਕ ਹੋਇਆ ਬੇਈਮਾਨਾ, ਬੇਵਾ ਰੂਪ ਹੋਈ ਲੋਕਾਈਆ। ਮੈਂ ਖ਼ੁਸ਼ੀਆਂ ਵਿਚ ਗਾਵਾਂ ਤੇਰਾ ਸਿਫ਼ਤ ਤਰਾਨਾ, ਤਰਾਂ ਤਰਾਂ ਸੁਣਾਈਆ। ਵੇਖਣਾ ਖੇਲ ਜਗਤ ਜਹਾਨਾਂ, ਚੁਰਾਸੀ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸ਼ਬਦ ਹੁਕਮ ਇਕ ਫ਼ਰਮਾਨਾ, ਫਰਮਾਂਬਰਦਾਰ ਹੋ ਕੇ ਸੀਸ ਨਿਵਾਈਆ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਦਲੀਪ ਸਿੰਘ ਦੇ ਗ੍ਰਹਿ ਪਿੰਡ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭ ਮੈਂ ਤੇਰਾ ਫ਼ਰਜ਼ੰਦ ਬੜਾ ਜਬਰ, ਜਾਬਰ ਜਗਤ ਜਹਾਨ ਅਖਵਾਈਆ। ਤੇਰਾ ਹੁਕਮ ਸ਼ੇਰ ਬੱਬਰ, ਸ਼ਹਿਨਸ਼ਾਹ ਮੰਨ ਕੇ
❋
❋
ਖ਼ੁਸ਼ੀ ਬਣਾਈਆ। ਪੈਗ਼ੰਬਰ ਸੁਆਏ ਵਿਚ ਕਬਰ, ਗੋਰਾਂ ਵਿਚ ਕੁਰਲਾਈਆ। ਸਦੀ ਚੌਧਵੀਂ ਉਮਤੀ ਵੇਖਣਾ ਟੱਬਰ, ਘਰਾਨੇ ਸ਼ਰਅ ਵਾਲੇ ਫੋਲ ਫੁਲਾਈਆ। ਆਪਣੀ ਪੂਰੀ ਕਰਨੀ ਸੱਧਰ, ਸਦਮਾ ਹੋਣਾ ਜਗਤ ਲੋਕਾਈਆ। ਚਾਰੋਂ ਕੁੰਟ ਪਾਉਣਾ ਗਦਰ, ਗਦਾਗਰ ਕਰਾਂ ਲੋਕਾਈਆ। ਜਿਹੜੇ ਪਰਵਰਦਿਗਾਰ ਤੇਰਾ ਨਹੀਂ ਕਰਦੇ ਕਦਰ, ਕਤਲਗਾਹ ਦੇਵਾਂ ਵਖਾਈਆ। ਅੰਤ ਕਰਾਂ ਆਪਣਾ ਅਦਲ, ਕੂੜ ਕਿਰਿਆ ਨਾਲ ਰਲਾਈਆ। ਸੂਫ਼ੀਆਂ ਭੁਲਾਇਆ ਤੇਰਾ ਵਤਨ, ਬੇਵਤਨ ਦੇਣ ਦੁਹਾਈਆ। ਸਾਚਾ ਨਜ਼ਰ ਨਾ ਆਵੇ ਪੱਤਨ, ਕੰਢਾ ਘਾਟ ਪਾਰ ਨਾ ਕੋਇ ਕਰਾਈਆ। ਦੂਰ ਦੁਰਾਡੇ ਸਾਰੇ ਤੈਨੂੰ ਤੱਕਣ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਦੁਲਾਰਾ ਦੂਲ੍ਹਾ, ਲੋਕਮਾਤ ਸੋਭਾ ਪਾਈਆ। ਤੇਰਾ ਹੁਕਮ ਹੁਕਮ ਨਹੀਂ ਭੂਲਾ, ਅਭੁਲ ਤੇਰੀ ਸ਼ਰਨਾਈਆ। ਤੇਰੀ ਮਸਤਕ ਲਾ ਕੇ ਧੂਲਾ, ਧੂੜੀ ਖ਼ਾਕ ਰਮਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਤਿ ਰਹਿਣ ਨਹੀਂ ਦਿਤਾ ਮੂਲਾ, ਅਮਲ ਅਮਲ ਵਿਚੋਂ ਚੁਕਾਈਆ। ਨਾਤਾ ਤੋੜਿਆ ਕੰਤ ਕੰਤੂਹਲਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਦੀ ਚੌਧਵੀਂ ਮੈਂ ਖ਼ੁਸ਼ੀਆਂ ਵਿਚ ਨਾ ਸਮਾਵਾਂ ਫੂਲਾ, ਫੁੱਲ ਫੁਲਵਾੜੀ ਮੇਰੀ ਸਰਬ ਮਹਿਕਾਈਆ। ਮੈਂ ਸਭ ਨੂੰ ਵੇਖਦਾ ਤੇਰਾ ਨਾਮ ਗਾਉਂਦੇ ਨਾਲ ਬੁੱਲਾਂ, ਹਿਰਦੇ ਹਰਿ ਨਾ ਕੋਇ ਵਸਾਈਆ। ਭਾਗ ਲੱਗਿਆ ਨਹੀਂ ਕਾਇਆ ਕੁੱਲਾ, ਕਾਅਬਾ ਹੱਕ ਨਾ ਕੋਇ ਜਣਾਈਆ। ਤੇਰਾ ਮਾਨਵ ਮੇਰੇ ਰਾਜ ਵਿਚ ਸ਼ਾਹ ਸੁਲਤਾਨਾ ਬਣ ਕੇ ਰੁਲਾ, ਰਹਿਮਤ ਹੱਕ ਨਾ ਕੋਇ ਕਮਾਈਆ। ਸਤਿ ਦਰ ਮਿਲੇ ਕੋਇ ਨਾ ਤੁਲ੍ਹਾ, ਤੂਲ ਅਰਜ਼ ਪੰਧ ਨਾ ਕੋਇ ਚੁਕਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਮੇਰੇ ਜੁਗ ਵਿਚ ਵੇਖ ਲੈ ਚਾਰ ਕੁੰਟ ਅੰਧੇਰਾ ਝੁੱਲਾ, ਤੇਰਾ ਨੂਰ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਜਾਮ ਸਭ ਦੇ ਅੰਦਰ ਡੁੱਲ੍ਹਾ, ਜੋ ਗੋਬਿੰਦ ਜਾਮ ਗਿਆ ਪਿਆਈਆ। ਮਾਨਵ ਮਾਨਸ ਜੀਵਣ ਫਲ ਸਭ ਦਾ ਹੁੱਲਾ, ਪੱਤ ਟਹਿਣੀ ਸਰਬ ਰਹੀ ਕੁਰਲਾਈਆ। ਉਠ ਵੇਖ ਪ੍ਰਭੂ ਤੇਰੀ ਚਰਨ ਪ੍ਰੀਤੀ ਕੋਇ ਨਾ ਘੋਲ ਘੁਲਾ, ਆਪਾ ਵਾਰ ਨਾ ਕੋਇ ਵਖਾਈਆ। ਮੇਰਾ ਮੋਹ ਵਿਕਾਰ ਹੰਕਾਰ ਵਿਭਚਾਰ ਦਰ ਦਵਾਰਾ ਖੁਲ੍ਹਾ, ਜੂਠ ਝੂਠ ਭੰਡਾਰਾ ਦਿਤਾ ਵਰਤਾਈਆ। ਭਾਵੇਂ ਅਵਤਾਰ ਪੈਗ਼ੰਬਰ ਗੁਰੂ ਸਾਹਿਬ ਤੂੰ ਭੇਜੇ ਸੁਲਹਕੁਲਾ, ਸੁਲ੍ਹਾ ਸਕਿਆ ਨਾ ਕੋਇ ਕਰਾਈਆ। ਸਭ ਦੇ ਅੰਦਰ ਤ੍ਰੈਗੁਣ ਅਗਨੀ ਤਪਾਇਆ ਚੁੱਲ੍ਹਾ, ਅੰਮ੍ਰਿਤ ਮੇਘ ਸਕੇ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਕਲਜੁਗ ਕਹੇ ਮੇਰੇ ਪਰਵਰਦਿਗਾਰ ਮੈਂ ਤੇਰਾ ਸੁਤ ਦਲੇਰ, ਸੂਰਬੀਰ ਅਖਵਾਈਆ। ਮੈਂ ਸਭ ਤੋਂ ਵੱਡਾ ਕੇਹਰ, ਚਾਰੋਂ ਕੁੰਟ ਭੈ ਜਣਾਈਆ। ਤੇਰੀ ਦੀਨ ਦੁਨੀਆ ਕੀਤੀ ਜ਼ਬਰ ਜ਼ੇਰ, ਜ਼ੇਰ ਜ਼ਬਰ ਰੂਪ ਦਰਸਾਈਆ। ਤੇਰੇ ਨਾਮ ਵਾਲੀ ਰਹਿਣ ਨਹੀਂ ਦਿਤੀ ਮਿਹਰ, ਮਿਹਰਵਾਨ ਵੇਖ ਵਖਾਈਆ। ਮਨ ਕਲਪਣਾ ਕਾਇਆ ਅੰਦਰ ਛੇੜ ਦਿਤੀ ਛੇੜ, ਦੀਨ ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਹਉਮੇ ਹੰਗਤਾ ਪਾ ਕੇ ਝੇੜ, ਚੱਕਰ ਜ਼ਾਤ ਪਾਤ ਸਮਝਾਈਆ। ਆਤਮ ਪਰਮਾਤਮ ਆਉਣ ਨਹੀਂ ਦਿਤਾ ਨੇੜ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਸਤਿ ਧਰਮ ਦੀ ਜੜ੍ਹ ਦਿਤੀ ਉਖੇੜ, ਗੁਰਦਰ ਮੰਦਰ ਮਸਜਦ ਦੇਣ ਗਵਾਹੀਆ। ਮੈਨੂੰ ਯਾਦ ਆਉਂਦਾ ਕਲਜੁਗ ਕਹੇ ਜੋ ਅੰਤ ਸੰਦੇਸ਼ਾ ਦਿਤਾ ਵਿਚ ਨਦੇੜ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਮੇਰਾ ਪੁਰਖ ਅਕਾਲਾ ਦੀਨ ਦਿਅਲਾ ਕਲਜੁਗ ਅੰਤਮ ਝਗੜਾ ਦਏ
❋
❋
ਨਬੇੜ, ਦੂਸਰ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਮੇਰੇ ਸਾਹਿਬ ਬੇਪਰਵਾਹੀਆ। ਕਲਜੁਗ ਕਹੇ ਮੇਰੇ ਪ੍ਰਭੂ ਮੈਂ ਤੇਰਾ ਸੂਰਬੀਰ ਬਹਾਦਰ, ਜੰਗਜੂ ਅਖਵਾਈਆ। ਮੇਰੇ ਕਰਤੇ ਕਰੀਮ ਕਾਦਰ, ਤੇਰੀ ਕੁਦਰਤ ਵੇਖ ਵਖਾਈਆ। ਤੇਰਾ ਰਹਿਣ ਨਹੀਂ ਦਿਤਾ ਆਦਲ, ਇਨਸਾਫ਼ ਹੱਕ ਨਾ ਕੋਇ ਕਮਾਈਆ। ਪਿਤਾ ਪੁੱਤ ਦਾ ਬਣਿਆ ਕਾਤਲ, ਮਕਤੂਲ ਕੀਤੀ ਲੋਕਾਈਆ। ਸੂਫ਼ੀਆਂ ਪੜਦਾ ਚੁੱਕੇ ਕੋਇ ਨਾ ਬਾਤਨ, ਜ਼ਾਹਰ ਜ਼ਹੂਰ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਜਿਧਰ ਤਕੇ ਅੰਧੇਰੀ ਰਾਤਨ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਏਸ ਵੇਲੇ ਨੌਂ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਤਬਕ ਚੌਦਾਂ ਲੋਕ ਸਾਰੇ ਆਖਣ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕੂਕ ਕੂਕ ਸੁਣਾਈਆ। ਕਲਜੁਗ ਕਲ ਕਲਕੀ ਆਵੇ ਪੁਰਖ ਸਮਰਾਥਨ, ਸਮਰਥ ਦਾਤਾ ਵਡ ਵਡਿਆਈਆ। ਜੋ ਝਗੜਾ ਮੇਟੇ ਜ਼ਾਤ ਪਾਤਨ, ਦੀਨ ਮਜ਼੍ਹਬਾਂ ਡੇਰਾ ਢਾਹੀਆ। ਆਤਮ ਪਰਮਾਤਮ ਦੇਵੇ ਸਾਥਨ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਗਾਥਨ, ਧੁਰ ਦਾ ਨਾਮ ਇਕ ਸਮਝਾਈਆ। ਰੂਹ ਬੁਤ ਕਰੇ ਪਾਕਨ, ਦੀਨ ਮਜ਼੍ਹਬਾਂ ਡੇਰਾ ਢਾਹੀਆ। ਆਤਮ ਪਰਮਾਤਮ ਦੇਵੇ ਸਾਥਨ, ਦੁਰਮਤ ਮੈਲ ਕਰੇ ਸਫ਼ਾਈਆ। ਸਭ ਨੂੰ ਕਰ ਕੇ ਦਾਸੀ ਦਾਸਨ, ਗ੍ਰਹਿ ਮੰਦਰ ਇਕ ਵਖਾਈਆ। ਜਿਥੇ ਸਾਂਝਾ ਹੋਵੇ ਜਾਪਨ, ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਦਾ ਬਣ ਕੇ ਮਾਈ ਬਾਪਨ, ਪਿਤਾ ਪੁਰਖ ਅਕਾਲ ਗੋਦ ਉਠਾਈਆ। ਕਲਜੁਗ ਕਹੇ ਮੈਂ ਵੇਖਾਂ ਖੇਲ ਤਮਾਸ਼ਨ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੇ ਸਾਹਿਬ ਸੁਲਤਾਨ ਜੇਹੜੇ ਤੇਰਾ ਨਾਮ ਨਾ ਵਾਚਣ, ਅੰਤਰ ਨਿਰੰਤਰ ਪ੍ਰੇਮ ਨਾ ਕੋਇ ਰਖਾਈਆ। ਮਨ ਮਨੂਆ ਅੰਦਰ ਨਾਚਣ, ਦਹਿ ਦਿਸ਼ਾ ਉਠ ਉਠ ਧਾਈਆ। ਉਨ੍ਹਾਂ ਦਾ ਅੰਤਮ ਕਰਾਂ ਘਾਤਨ, ਘਾਉ ਤੇਰਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨ ਪੁਰਖ ਸਮਰਾਥਣ, ਸਮਰਥ ਤੇਰੇ ਹੱਥ ਵਡਿਆਈਆ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਚਰਨ ਸਿੰਘ ਦੇ ਗ੍ਰਹਿ ਪਿੰਡ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭ ਤੇਰਾ ਨਾਮ ਵਜਾਵਾਂ ਡੰਕਾ, ਡੌਰੂ ਕੂੜ ਹੱਥ ਉਠਾਈਆ। ਸਾਬਤ ਰਹਿਣ ਦੇਵਾਂ ਨਾ ਕੋਇ ਦਵਾਰ ਬੰਕਾ, ਬੰਕ ਦਵਾਰੀ ਤੇਰੀ ਆਸ ਰਖਾਈਆ। ਝਗੜਾ ਪਾਵਾਂ ਰਾਓ ਰੰਕਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਸਦੀ ਚੌਧਵੀਂ ਜਗਤ ਬਣਾਵਾਂ ਬਣਤਾ, ਘੜਨ ਭੰਨਣਹਾਰ ਤੇਰੀ ਓਟ ਰਖਾਈਆ। ਵੇਸ ਵਟਾਵਾਂ ਅਨੇਕ ਅਨਕਾ, ਅਕਲ ਕਲਧਾਰੀ ਹੋਣਾ ਆਪ ਸਹਾਈਆ। ਫਿਰੀ ਦਰੋਹੀ ਚਾਰ ਕੁੰਟ ਵਿਚ ਜਨਤਾ, ਮਾਨਵ ਮਾਨਸ ਮਾਨੁਖ ਨੇਤਰ ਨੀਰ ਵਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗੜ੍ਹ ਬਣਾਵਾਂ ਹਉਮੇ ਹੰਗਤਾ, ਹੰ ਬ੍ਰਹਮ ਨਾ ਕੋਇ ਸਮਝਾਈਆ। ਰਾਜ ਰਾਜਾਨਾ ਹੋਵੇ ਮੰਗਤਾ, ਘਰ ਘਰ ਅਲਖ ਜਗਾਈਆ। ਮੇਰਾ ਵੇਲਾ ਅੰਤਮ ਜਾਂਦਾ ਲੰਘਦਾ, ਸਮਾਂ ਸਮੇਂ ਵਿਚੋਂ ਬਦਲਾਈਆ। ਨਗਾਰਾ ਵੱਜਣਾ ਭੁੱਖ ਨੰਗ ਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਝਗੜਾ ਪੈਣਾ ਮਜ਼੍ਹਬੀ ਜੰਗ ਦਾ, ਜਗਤ ਜਹਾਨ ਦਏ
❋
❋
ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰੀ ਓਟ ਰੱਖਾਂ, ਦੂਸਰ ਸੀਸ ਨਾ ਕੋਇ ਨਿਵਾਈਆ। ਮੈਂ ਸ਼ਾਹ ਸੁਲਤਾਨਾਂ ਕਰਾਂ ਲੱਖੋਂ ਕੱਖਾਂ, ਸਾਬਤ ਨਜ਼ਰ ਕੋਇ ਨਾ ਆਈਆ। ਨਵ ਸੱਤ ਦਹਿ ਦਿਸ਼ਾ ਦਿਵਸ ਰੈਣ ਨੱਠਾਂ, ਭੱਜਾਂ ਵਾਹੋ ਦਾਹੀਆ। ਧਰਮ ਦੀ ਧਾਰ ਡੋਰ ਕਟਾਂ, ਕਟਾਕਸ਼ ਤੇਰਾ ਨਾਮ ਲਗਾਈਆ। ਝਗੜਾ ਪਾਵਾਂ ਪੱਥਰ ਇੱਟਾਂ, ਪਾਹਨ ਰੋ ਰੋ ਮਾਰਨ ਧਾਈਆ। ਸਾਧਾਂ ਸੰਤਾਂ ਸਾਬਤ ਰਹਿਣ ਨਾ ਦੇਵਾਂ ਲਿਟਾਂ, ਜਟਾ ਜੂਟ ਸਰਬ ਕੁਰਲਾਈਆ। ਮਨ ਕਲਪਣਾ ਵਿਚ ਜਗਤ ਜਗਿਆਸੂ ਸਿੱਟਾਂ, ਬਾਹਰ ਸਕੇ ਨਾ ਕੋਇ ਕਢਾਈਆ। ਤੇਰਾ ਸਤਿ ਸੰਦੇਸ਼ ਅਗੰਮਾ ਲਿਖਾਂ, ਬਣ ਕਾਤਬ ਧੁਰਦਰਗਾਹੀਆ। ਜੋ ਸਿਖਿਆ ਗੋਬਿੰਦ ਦੇ ਕੇ ਗਿਆ ਸਿੱਖਾਂ, ਸਿਦਕੀ ਸਿਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕਹੇ ਪੁਰਖ ਅਕਾਲ ਮੇਰੀ ਝੋਲੀ ਭਰ, ਭਾਰਤ ਖੰਡ ਦੇ ਵਡਿਆਈਆ। ਤੂੰ ਮਾਲਕ ਨਰਾਇਣ ਨਰ, ਨਰ ਹਰਿ ਤੇਰੀ ਬੇਪਰਵਾਹੀਆ। ਮੈਂ ਭਿਖਾਰੀ ਬਣਿਆ ਦਰ, ਦਰ ਦਰਵੇਸ਼ ਅਲਖ ਜਗਾਈਆ। ਨਿਰਗੁਣ ਧਾਰ ਫੜਿਆ ਲੜ, ਪਲੂ ਆਪਣੇ ਨਾਲ ਲੈਣਾ ਬੰਧਾਈਆ। ਨਿਰਭੌ ਕਰ ਦੇ ਨਿਡਰ, ਭੈ ਸਿਰ ਨਾ ਕੋਇ ਰਖਾਈਆ। ਮੈਂ ਲਹਿੰਦੀ ਦਿਸ਼ਾ ਮੱਕੇ ਮਦੀਨੇ ਜਾਵਾਂ ਵੜ, ਕਾਅਬਿਆਂ ਪੜਦਾ ਦਿਆਂ ਉਠਾਈਆ। ਦੀਨ ਦੁਨੀ ਵੇਖਾਂ ਤੇਰਾ ਗ੍ਰਹਿ ਘਰ, ਮੰਦਰ ਮਸਜਿਦ ਫੋਲ ਫੁਲਾਈਆ। ਜਿਥੇ ਸ਼ਰੀਅਤ ਵਾਲੀ ਹੋਵੇ ਸ਼ਰ, ਸ਼ਰਅ ਸ਼ਰਅ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਰਵਰਦਿਗਾਰ ਤੇਰੀ ਬੇਪਰਵਾਹੀਆ। ਕਲਜੁਗ ਕਹੇ ਮੇਰੇ ਪਰਵਰਦਿਗਾਰ ਮਹਿਬੂਬ, ਮਿਹਰਵਾਨ ਤੇਰੀ ਸਰਨਾਈਆ। ਤੇਰੀ ਮੰਜ਼ਲ ਤਕ ਅਰਸ਼ ਅਰੂਜ, ਆਲੀਸ਼ਾਨ ਸੀਸ ਨਿਵਾਈਆ। ਤੇਰੀ ਮੰਜ਼ਲ ਹੱਕ ਮਕਸੂਦ, ਦਰ ਇਕੋ ਇਕ ਵਡਿਆਈਆ। ਸਦੀ ਚੌਧਵੀਂ ਮੇਰੇ ਅੰਦਰ ਦੇ ਦੇ ਇਕ ਸੂਝ, ਸਮਝ ਆਪਣੇ ਨਾਲ ਮਿਲਾਈਆ। ਮੈਂ ਖ਼ਾਕ ਉਡਾਵਾਂ ਕਾਇਆ ਪੰਜ ਭੂਤ, ਤਤਵ ਤਤ ਤਤ ਜਲਾਈਆ। ਤੇਰਾ ਫੇਰ ਅਖਵਾਵਾਂ ਸਚ ਸਪੂਤ, ਸੂਰਬੀਰ ਅਖਵਾਈਆ। ਕੂੜੀ ਸ੍ਰਿਸ਼ਟੀ ਕਰਾਵਾਂ ਕੂਚ, ਕੂਚਾ ਗਲੀ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਵਸਤ ਇਕ ਵਰਤਾਈਆ। ਕਲਜੁਗ ਕਹੇ ਪ੍ਰਭੂ ਮੇਰੀ ਧੁਰਦਰਗਾਹੀ ਕਰ ਮਦਦ, ਮੁੱਦਾ ਤੇਰੇ ਹੱਥ ਵਖਾਈਆ। ਮੈਂ ਚਾਰੋਂ ਕੁੰਟ ਕਰਾਂ ਤਸ਼ੱਦਦ, ਅੱਗੇ ਹੋ ਨਾ ਕੋਇ ਅਟਕਾਈਆ। ਸ੍ਰਿਸ਼ਟੀ ਹਿੰਦਸਿਆਂ ਵਿਚ ਵਖਾਵਾਂ ਗਿਣਤੀ ਵਾਲੇ ਅੱਦਦ, ਸ਼ੁਮਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਮਾਂਗਤ ਸੀਸ ਨਿਵਾਈਆ। ਕਲਜੁਗ ਕਹੇ ਪ੍ਰਭੂ ਮੈਂ ਅੰਤਮ ਸੋਇਆ ਉਠਣਾ, ਆਪਣੀ ਲਵਾਂ ਅੰਗੜਾਈਆ। ਤੇਰਾ ਭਾਣਾ ਕਦੇ ਨਾ ਰੁਕਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਇਕੋ ਸੀਸ ਜਗਦੀਸ ਝੁਕਣਾ, ਦੂਸਰ ਅਵਰ ਨਾ ਕੋਇ ਸਰਨਾਈਆ। ਸਦੀ ਚੌਧਵੀਂ ਮੂਲ ਨਾ ਲੁਕਣਾ, ਲੁਕਮਾ ਕਰਾਂ ਸਰਬ ਲੋਕਾਈਆ। ਸ਼ੰਕਰ ਨਾਲ ਰਲਾਵਾਂ ਜੋ ਚਾਰ ਜੁਗ ਦਾ ਭੁੱਖਣਾ, ਲੱਖ ਚੁਰਾਸੀ ਖਾ ਕੇ ਸ਼ੁਕਰ ਮਨਾਈਆ। ਤੇਰੀ ਕਿਰਪਾ ਨਾਲ ਵਿਸ਼ਨੂੰ ਦਾ ਭੰਡਾਰਾ ਲੁੱਟਣਾ, ਕੁਬੇਰ ਰੋਵੇ ਮਾਰੇ ਧਾਈਆ। ਬ੍ਰਹਮੇ ਬ੍ਰਹਮ ਧਾਰ ਕਿਸੇ ਨਾ ਪੁਛਣਾ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਕਿਸੇ
❋
❋
ਦਵਾਰੇ ਰਹੇ ਕੋਇ ਨਾ ਸੁਚਨਾ, ਸਚ ਧਰਮ ਨਾ ਕੋਇ ਚਤੁਰਾਈਆ। ਚਾਰ ਜੁਗ ਦਾ ਧਰਮ ਦਾ ਬੇੜਾ ਪੁੱਟਣਾ, ਅੰਤਮ ਜੜ੍ਹ ਦੇਣੀ ਪੁਟਾਈਆ। ਫੇਰ ਸ਼ਾਹ ਸੁਲਤਾਨਾਂ ਲੁੱਟਣਾ, ਖ਼ਾਕੀ ਖ਼ਾਕ ਮਿਲਾਈਆ। ਕੋਟਾਂ ਵਿਚੋਂ ਕਿਸੇ ਵਿਰਲੇ ਭਗਤ ਤੇਰੇ ਨਾਮ ਦਾ ਗਾਨਾ ਬੰਨ੍ਹਾਂ ਗੁਟਨਾ, ਜੋ ਤੇਰਾ ਤੇਰੇ ਵਿਚ ਸਮਾਈਆ। ਬਾਕੀ ਸਭ ਦਾ ਨਾਤਾ ਤੁਟਣਾ, ਅਵਤਾਰ ਪੈਗ਼ੰਬਰ ਗੁਰ ਹੋਏ ਨਾ ਕੋਇ ਸਹਾਈਆ। ਫੇਰ ਮੈਨੂੰ ਕਹੀਂ ਸ਼ਾਬਾਸ਼ ਕਲਜੁਗ ਮੇਰੇ ਪੁੱਤਨਾ, ਸਪੂਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਜੋਤ ਨਿਰੰਕਾਰ ਸਾਹਿਬ ਸਵਾਮੀ ਪਰਵਰਦਿਗਾਰ ਤੁੱਠਣਾ, ਯਾਮਬੀਨ ਤੇਰੀ ਸਰਨਾਈਆ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਧੰਨਤੋ ਦੇ ਗ੍ਰਹਿ ਮਾਨਾਵਾਲਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭੂ ਮੇਰੇ ਬਾਲੇ ਨੌ ਸੌ ਚੁਰਾਨਮੇ, ਸੇਵਾਦਾਰ ਸੰਗ ਰਖਾਈਆ। ਜਿਨ੍ਹਾਂ ਚਾਰੋਂ ਕੁੰਟ ਖੇਲ ਖਿਲਾਵਣੇ, ਖਿਲੌਣੇ ਕੂੜ ਵਾਲੇ ਵਰਤਾਈਆ। ਲੇਖੇ ਤਕਣੇ ਬਵੰਜਾ ਅੱਖਰ ਬਾਵਨੇ, ਬਲ ਬਾਵਨ ਗਿਆ ਜਣਾਈਆ। ਰੂਪ ਵਟਾਉਣੇ ਆਹਮਣੋ ਸਾਹਮਣੇ ਸਨਮੁਖ ਹੋ ਕੇ ਨਜ਼ਰੀ ਆਈਆ। ਜੋ ਭਵਿਖਤ ਸੀਤਾ ਦੱਸਿਆ ਰਾਮ ਨੇ, ਸਤਿ ਵਿਚ ਸਮਝਾਈਆ। ਕ੍ਰਿਸ਼ਨ ਅਰਜਨ ਦੱਸੇ ਗਾਵਣੇ, ਗਾ ਕੇ ਗਿਆ ਸੁਣਾਈਆ। ਕਲਜੁਗ ਜੀਵਾਂ ਤੀਰਥ ਬੜੇ ਨਹਾਵਣੇ, ਮੰਦਰ ਮਸਜਿਦ ਸ਼ਿਵਦਵਾਲੇ ਭੱਜਣ ਥਾਉਂ ਥਾਈਂਆ। ਪੁਰਖ ਅਕਾਲ ਦੇ ਦਰਸ ਕਿਸੇ ਨਾ ਪਾਵਣੇ, ਨੂਰ ਨਜ਼ਰ ਕਿਸੇ ਨਾ ਆਈਆ। ਜ਼ੋਰ ਪਾਉਣਾ ਲੋਭ ਮੋਹ ਹੰਕਾਰ ਕਾਮ ਨੇ, ਕਾਮਨੀ ਹੋਏ ਜਗਤ ਲੋਕਾਈਆ। ਅਵਤਾਰ ਪੈਗ਼ੰਬਰ ਗੁਰ ਪਕੜੇ ਕੋਇ ਨਾ ਦਾਮਨੇ, ਦਾਮਨਗੀਰ ਨਾ ਕੋਇ ਅਖਵਾਈਆ। ਸਹਾਇਤਾ ਕਰਨੀ ਨਹੀਂ ਸਿਫ਼ਤੀ ਨਾਮ ਨੇ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਉਸ ਵੇਲੇ ਪਰਗਟ ਹੋਣਾ ਸ੍ਰੀ ਭਗਵਾਨਨੇ, ਭਗਵਨ ਆਪਣੀ ਦਇਆ ਕਮਾਈਆ। ਝਗੜੇ ਮੁਕਾਉਣੇ ਚੰਮ ਦ੍ਰਿਸ਼ਟੀ ਚਾਮ ਨੇ, ਚਮਕ ਆਪਣਾ ਨੂਰ ਕਰ ਰੁਸ਼ਨਾਈਆ। ਲੇਖੇ ਮੁਕਣੇ ਸ਼ੱਤਰੀ ਬ੍ਰਾਹਮਣੇ, ਸ਼ੂਦਰ ਵੈਸ਼ ਬ੍ਰਹਮ ਆਪਣਾ ਪੜਦਾ ਲਾਹੀਆ। ਕਲਜੁਗ ਕਹੇ ਮੈਂ ਉਸ ਵੇਲੇ ਸਰਬ ਹੁਕਮ ਮਾਨਣੇ, ਮੰਨ ਕੇ ਦਿਆਂ ਵਖਾਈਆ। ਅਗਨੀ ਲਾਵਾਂ ਘਰ ਘਰ ਖੇੜਾ ਗਰਾਮਨੇ, ਸਾਢੇ ਤਿੰਨ ਹੱਥ ਤਤ ਜਲਾਈਆ। ਸਾਬਤ ਰਹੇ ਨਾ ਕੋਇ ਇੰਤਜ਼ਾਮਨੇ, ਬੰਦੀਖ਼ਾਨੇ ਵਿਚ ਦੁਹਾਈਆ। ਕੋਟਾਂ ਵਿਚੋਂ ਅਬਿਨਾਸ਼ੀ ਕਰਤੇ ਭਗਤ ਪਹਿਚਾਨਨੇ, ਪਹਿਚਾਨ ਆਪਣੀ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਦੇਸ਼ੇ ਦਏ ਪੈਗ਼ਾਮਨੇ, ਪੈਗ਼ੰਬਰ ਨਾਰ ਧਾਰ ਸਮਝਾਈਆ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਗੁਰਦਿਤ ਸਿੰਘ ਦੇ ਗ੍ਰਹਿ ਪਿੰਡ ਮਾਨਾਵਾਲਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭੂ ਮੇਰਾ ਰੂਪ ਖ਼ਾਲਸ, ਖ਼ਾਲਸ ਦਿਆਂ ਸੁਣਾਈਆ। ਸਾਹਿਬ ਸਤਿਗੁਰ ਬਣੀਂ ਸਾਲਸ, ਵਿਚੋਲਾ ਇਕ ਅਖਵਾਈਆ। ਮੈਂ
❋
❋
ਸਭ ਨੂੰ ਦੀਨਾਂ ਮਜ਼੍ਹਬਾਂ ਦਾ ਦੇਣਾ ਲਾਲਚ, ਲੋਭ ਨਾਮ ਕਲਮੇ ਵਾਲਾ ਜਣਾਈਆ। ਜੋ ਕਹਿ ਕੇ ਗਿਆ ਤੇਰਾ ਗੋਬਿੰਦ ਬਾਲਕ, ਸੋ ਪੂਰਾ ਦੇਣਾ ਕਰਾਈਆ। ਖ਼ਾਲੀ ਕਰਨੀ ਤੇਰੀ ਖ਼ਲਕ ਖ਼ਾਲਕ, ਮਖ਼ਲੂਕ ਵੇਖ ਵਖਾਈਆ। ਮੇਰੇ ਹੁਕਮ ਦੀ ਵੇਖ ਜਹਾਲਤ, ਘਰ ਘਰ ਬੈਠੀ ਡੇਰਾ ਲਾਈਆ। ਏਸ ਵੇਲੇ ਸਾਰੀ ਦੁਨੀਆ ਦਾ ਜਗਤ ਕੁਕਰਮ ਬਣਿਆ ਮਾਲਕ, ਮਾਲਕ ਧੁਰ ਦੇ ਤੇਰਾ ਧਿਆਨ ਨਾ ਕੋਇ ਰਖਾਈਆ। ਸਤਿ ਦੀ ਕਰੇ ਨਾ ਕੋਇ ਅਦਾਲਤ, ਇਨਸਾਫ਼ ਹੱਥ ਨਾ ਕੋਇ ਵਖਾਈਆ। ਬੇਸ਼ਕ ਤੂੰ ਸਭ ਦਾ ਪ੍ਰਿਤਪਾਲਕ, ਮਿਹਰਵਾਨ ਬੇਪਰਵਾਹੀਆ। ਪਰ ਮੇਰੀ ਕੂੜ ਕਿਰਿਆ ਦੀ ਵਡੀ ਨਾਲਸ਼, ਜੋ ਸਭ ਨੂੰ ਦਏ ਭੁਲਾਈਆ। ਤੈਥੋਂ ਵਿਛੜਿਆਂ ਮਸਤਕ ਲਾਵਾਂ ਕਾਲਖ, ਟਿੱਕੇ ਲੋਕਮਾਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਪ੍ਰਭੂ ਮੈਂ ਕਿਡਾ ਚੰਗਾ, ਚੰਗੀ ਤਰਹ ਜਣਾਈਆ। ਉਲਟੇ ਵਹਿਣ ਵਹਾਈ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਰਸ ਰਹਿਣ ਨਹੀਂ ਦਿਤਾ ਧਾਰ ਖੰਡਾ, ਖੜਗ ਖੜਗ ਨਾ ਕੋਇ ਖੜਕਾਈਆ। ਜਗਤ ਜਹਾਨ ਕੀਤਾ ਨੰਗਾ, ਓਢਣ ਸੀਸ ਨਾ ਕੋਇ ਟਿਕਾਈਆ। ਵਿਦਵਾਨ ਰਿਹਾ ਨਾ ਕੋਇ ਪੰਡਾ, ਮੁੱਲਾ ਸ਼ੇਖ਼ ਮਸਲਾ ਹੱਕ ਨਾ ਕੋਇ ਸੁਣਾਈਆ। ਚਾਰੋਂ ਕੁੰਟ ਕੂੜ ਵਿਕਾਰ ਦਾ ਦੰਗਾ, ਝਗੜਾ ਪਾਇਆ ਥਾਉਂ ਥਾਈਂਆ। ਅੱਗੇ ਵਾਸਤੇ ਇਕੋ ਮੰਗ ਮੰਗਾਂ, ਦਰ ਤੇਰੇ ਸੀਸ ਨਿਵਾਈਆ। ਜੇ ਤੂੰ ਸਾਹਿਬ ਸੂਰਾ ਸਰਬੰਗਾ, ਸਦਾ ਸਦ ਸਿਰ ਮੇਰੇ ਹੱਥ ਟਿਕਾਈਆ। ਮੈਂ ਝਗੜਾ ਮੁਕਾਉਣਾ ਬੋਦੀ ਧੋਤੀ ਜੰਞੂ ਤਹਿਮਤ ਤੰਬਾ, ਇਕੋ ਵੇਸ ਦੇਣਾ ਵਖਾਈਆ। ਬੇਸ਼ਕ ਮੇਰਾ ਪੈਂਡਾ ਸ਼ਾਸਤਰ ਗ੍ਰੰਥ ਦੱਸਦੇ ਲੰਬਾ, ਆਯੂ ਹਿੰਦਸਿਆਂ ਵਿਚ ਗਿਣਾਈਆ। ਪਰ ਤੇਰੀ ਕਿਰਪਾ ਨਾਲ ਮੇਰਾ ਪਿਛਲਾ ਵਕਤ ਲੰਘਾ, ਅੱਗੇ ਲੇਖਾ ਛੇਤੀ ਦੇਣਾ ਮੁਕਾਈਆ। ਕੁਛ ਯਾਦ ਕਰ ਲੈ ਜਿਸ ਵਕਤ ਲੁਬਾਣੇ ਜਹਾਜ਼ ਲਗਾਇਆ ਕੰਢਾ, ਬਹਾਦਰ ਚਾਦਰ ਤੇਰਾ ਰੂਪ ਦਰਸਾਈਆ। ਅੰਤ ਮੇਰਾ ਸੀਨਾ ਕਰੀਂ ਠੰਡਾ, ਦਰ ਤੇਰੇ ਅਲਖ ਜਗਾਈਆ। ਮੈਂ ਸ਼ੁਕਰਾਨਾ ਸ਼ੁਕਰ ਸ਼ਰੀਣੀਆਂ ਵੰਡਾਂ, ਮਿਹਰਵਾਨ ਤੇਰੀ ਓਟ ਤਕਾਈਆ। ਮੈਂ ਬੰਦਗੀ ਵਾਲਾ ਰਹਿਣ ਦੇਣਾ ਨਹੀਂ ਕੋਈ ਬੰਦਾ, ਬੰਦੀ ਛੋੜ ਦਰ ਤੇਰੇ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਨਿਮਸਕਾਰ ਡੰਡਾਵਤ ਬੰਦਨਾ ਸੱਯਦਾ ਉਸ ਅਗੰਮੀ ਪਲੰਘਾ, ਜਿਸ ਦਾ ਪਾਵਾ ਚੂਲ ਲੁਹਾਰ ਤਰਖਾਣ ਨਾ ਕੋਇ ਘੜਾਈਆ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਛੀਨਾ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭ ਮੇਰਾ ਸਫ਼ਰ ਨਾ ਕਰੀਂ ਲੰਬਾ, ਅੱਗੇ ਅਵਰ ਨਾ ਕੋਇ ਵਧਾਈਆ। ਮੈਂ ਸੁਤ ਦੁਲਾਰਾ ਤੇਰੇ ਗ੍ਰਹਿ ਜੰਮਾ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਤੇਰੇ ਹੁਕਮ ਅੰਦਰ ਕਲਜੁਗ ਜੀਵਾਂ ਕੀਤਾ ਨਿਕੰਮਾ, ਧਰਮ ਦੀ ਧਾਰ ਨਾ ਕੋਇ ਰਖਾਈਆ। ਉਠ ਵੇਖ ਜਗਤ ਜਗਿਆਸੂ ਰੋਂਦੇ ਛੰਮ ਛੰਮਾਂ, ਧੀਰਜ ਧੀਰ ਨਾ ਕੋਇ ਧਰਾਈਆ। ਸਦੀ ਚੌਧਵੀਂ ਮੇਰਾ ਆਇਆ ਸਮਾਂ, ਪੈਗ਼ੰਬਰਾਂ ਦਿਆਂ ਹਿਲਾਈਆ। ਉਮਤ ਉਮਤੀ ਵਸਾਇਆ ਨਹੀਂ ਕੋਈ ਦਮਾ, ਮੁਹੰਮਦ ਦਾਮਨਗੀਰ ਲਓ ਅੰਗੜਾਈਆ। ਝਗੜਾ ਮੇਟਣਾ ਕਾਇਆ ਚੰਮਾ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ।
❋
❋
ਕੂੜ ਸੰਦੇਸ਼ਾ ਸਭ ਨੂੰ ਦੇਣਾ ਬਿਨਾ ਕੰਨਾਂ, ਅੰਦਰੇ ਅੰਦਰ ਆਪ ਜਣਾਈਆ। ਪੁਰਖ ਅਕਾਲ ਤੈਨੂੰ ਮੰਨਣ ਤੋਂ ਸਾਰੇ ਕਰਨੇ ਮਨ੍ਹਾ, ਨਾਸਤਕ ਰੂਪ ਦੇਣੇ ਦਰਸਾਈਆ। ਪ੍ਰਕਾਸ਼ ਹੋਣ ਦੇਣਾ ਨਹੀਂ ਕਿਸੇ ਤਨਾਂ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਇਕ ਵਾਰ ਮੈਨੂੰ ਵੀ ਕਹਿ ਦੇ ਗੋਬਿੰਦ ਵਾਂਗ ਆ ਮੇਰਿਆ ਚੰਨਾ, ਸਿਰ ਮੇਰੇ ਹੱਥ ਟਿਕਾਈਆ। ਮੈਂ ਫੇਰ ਲੱਖ ਚੁਰਾਸੀ ਦੀਆਂ ਤੈਨੂੰ ਦੱਸਾਂ ਗੱਲਾਂ, ਭੇਵ ਅਭੇਦ ਦਿਆਂ ਖੁਲ੍ਹਾਈਆ। ਤੇਰੇ ਅਵਤਾਰ ਪੈਗ਼ੰਬਰ ਗੁਰੂ ਲੋਕਮਾਤ ਇਕੱਠੇ ਕਲਜੁਗ ਕਹੇ ਮੈਂ ਇਕ ਇਕੱਲਾ, ਫਿਰ ਵੀ ਕਲਧਾਰੀ ਆਪਣੀ ਕਲ ਦਰਸਾਈਆ। ਫੇਰਾਂ ਦਰੋਹੀ ਜਲਾਂ ਥਲਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਠ ਸੱਠ ਨੀਰ ਸੀਰ ਰਹਿਣ ਕੋਇ ਨਾ ਪਾਈਆ। ਗ੍ਰਹਿ ਗ੍ਰਹਿ ਅੰਦਰ ਘਰ ਘਰ ਕਾਇਆ ਮੰਦਰ ਕਰਾਂ ਹੱਲਾ, ਹਾਲਤ ਸਭ ਦੀ ਦਿਆਂ ਬਿਗੜਾਈਆ। ਜਿਸ ਕਾਰਨ ਮੁਹੰਮਦ ਤੇਰਾ ਨਾਮ ਸਿਫ਼ਤ ਸਾਲਾਹਿਆ ਅੱਲਾ, ਅਲਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਓਟ ਤਕਾਈਆ। ਕਲਜੁਗ ਕਹੇ ਮੇਰੇ ਪੁਰਖ ਅਕਾਲ ਮੈਂ ਤੇਰਾ ਸੁਤ ਹੀਰਾ, ਚੌਥਾ ਜੁਗ ਸੋਭਾ ਪਾਈਆ। ਮੈਂ ਕਿਸੇ ਦੇ ਅੰਦਰ ਰਹਿਣ ਨਹੀਂ ਦੇਣੀ ਧੀਰਜ ਧੀਰਾ, ਧਰਮ ਦੀ ਧਾਰ ਨਾ ਕੋਇ ਰਖਾਈਆ। ਸਭ ਨੂੰ ਪਾ ਕੇ ਸ਼ਰਅ ਜ਼ੰਜੀਰਾ, ਸ਼ਰੀਅਤ ਵਿਚ ਦੇਣਾ ਬੰਧਾਈਆ। ਸਚ ਦਾ ਮਾਰਗ ਕਰ ਕੇ ਭੀੜਾ, ਕੂੜ ਦੇ ਰਸਤੇ ਦੇਣਾ ਲਗਾਈਆ। ਸੀਸ ਰਹਿਣ ਦੇਣਾ ਨਹੀਂ ਕਿਸੇ ਲੀੜਾ, ਓਢਣ ਉਪਰ ਨਾ ਕੋਇ ਟਿਕਾਈਆ। ਮੈਂ ਮੋਹ ਹੰਕਾਰ ਵਿਕਾਰ ਦਾ ਚੁੱਕਿਆ ਬੀੜਾ, ਸਾਹਿਬ ਸੁਲਤਾਨ ਆਪਣੇ ਕੰਧ ਉਠਾਈਆ। ਮੈਂ ਝਗੜਾ ਪਾਉਣਾ ਹਸਤ ਕੀੜਾ, ਕੀਟ ਹਸਤ ਦੇਣੇ ਲੜਾਈਆ। ਮੈਂ ਖੇਲ ਵੇਖਣਾ ਊਚਾ ਨੀਚਾ, ਵਰਨ ਬਰਨ ਫੋਲ ਫੁਲਾਈਆ। ਮੈਂ ਸਾਢੇ ਤਿੰਨ ਹੱਥ ਕਾਇਆ ਨਾਪਣੀ ਕਰਮ ਕਾਂਡ ਦਾ ਲੈ ਕੇ ਫੀਤਾ, ਫ਼ਤਵਾ ਸਭ ਦੇ ਉਤੇ ਦੇਣਾ ਲਗਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਸਭ ਦਾ ਬਣਾਉਣਾ ਮੀਤਾ, ਯਾਰੀ ਕੂੜ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਤੇਰੇ ਅੱਗੇ ਸੀਸ ਨਿਵਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਪੂਤ ਅੱਛਾ, ਅੱਛੀ ਤਰਾਂ ਸੁਣਾਈਆ। ਤੂੰ ਮੇਰੀ ਕਰਨੀ ਰੱਛਾ, ਰੱਛਕ ਹੋ ਕੇ ਦਇਆ ਕਮਾਈਆ। ਮੈਂ ਰਹਿਣ ਨਹੀਂ ਦੇਣਾ ਕੋਈ ਸੱਚਾ, ਕੂੜ ਦਾ ਡੰਕਾ ਦੇਣਾ ਵਜਾਈਆ। ਦਰੋਹੀ ਫਰਾਉਣੀ ਮਦੀਨਾ ਮੱਕਾ, ਕਾਅਬਾ ਨੇਤਰ ਨੈਣਾਂ ਨੀਰ ਵਹਾਈਆ। ਝਗੜਾ ਪਾਉਣਾ ਬੂਰਾ ਕੱਕਾ, ਕਾਮਲ ਮੁਰਸ਼ਦ ਤੇਰੀ ਓਟ ਤਕਾਈਆ। ਭਾਈ ਭੈਣ ਕੋਈ ਰਹਿਣ ਨਹੀਂ ਦੇਣਾ ਸਕਾ, ਪਿਤਾ ਪੂਤ ਨਾਲ ਟਕਰਾਈਆ। ਕੂੜ ਕੁੜਿਆਰਿਆਂ ਮਾਰਗ ਦੱਸਾਂ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਕੋਟਾਂ ਵਿਚੋਂ ਕੋਇ ਵਿਰਲਾ ਤੇਰਾ ਭਗਤ ਬਣੇ ਬੱਚਾ, ਜੋ ਬਚਪਨ ਤੇਰੀ ਝੋਲੀ ਪਾਈਆ। ਜਿਨ੍ਹਾਂ ਨੇ ਅਜਪਾ ਜਾਪ ਤੇਰਾ ਜਪਾ, ਤਿਨ੍ਹਾਂ ਨੂੰ ਨਿਉਂ ਨਿਉਂ ਸੀਸ ਨਿਵਾਈਆ। ਬਾਕੀ ਸਭ ਦਾ ਇਕੋ ਵਾਰ ਮਾਰ ਕੇ ਫੱਕਾ, ਸ਼ੰਕਰ ਨਾਲ ਦੇਣਾ ਰਲਾਈਆ। ਤੇਰੀ ਪੂਜਾ ਦਾ ਕਿਸੇ ਨੂੰ ਲੈਣ ਦੇਣਾ ਨਹੀਂ ਕੋਈ ਟਕਾ, ਟਕਿਆਂ ਵਾਲੀ ਕੀਮਤ ਦੇਣੀ ਗਵਾਈਆ। ਮੈਂ ਸੂਰਬੀਰ ਬਹਾਦਰ ਤੇਰਾ ਯੋਧਾ ਹੱਟਾ ਕੱਟਾ, ਗੁਰੂ ਗੋਬਿੰਦ ਗਿਆ ਸਮਝਾਈਆ। ਜਿਸ ਵੇਲੇ ਸਦੀ ਚੌਧਵੀਂ ਅੰਤਮ ਪੂਰਾ ਹੋਇਆ ਪਟਾ, ਪਟਨੇ ਵਾਲਾ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦੇ ਨਾਮ ਦਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਇਕੋ ਲੱਗਣਾ ਠੱਪਾ, ਮੋਹਰ ਇਕੋ ਇਕ ਵਖਾਈਆ। ਜਿਸ ਦਾ ਚਾਰ ਕੁੰਟ ਦਹਿ ਦਿਸ਼ਾ ਸੰਸਾਰ ਬੁੱਧੀ ਅੰਦਰ ਲੱਗੇ ਕਿਸੇ ਨਾ ਪਤਾ,
❋
❋
ਪਤਿਪਰਮੇਸ਼ਵਰ ਸਮਝ ਕੋਇ ਨਾ ਪਾਈਆ। ਉਸ ਨੇ ਇਕੋ ਸ਼ਬਦ ਗੁਰੂ ਨਾਲ ਪਕਾਉਣਾ ਮਤਾ, ਮਤ ਮਤਾਂਤਰ ਦਾ ਡੇਰਾ ਢਾਈਆ। ਸਤਿ ਦੀ ਧਾਰ ਵਿਚੋਂ ਸਭ ਦਾ ਬਦਲ ਕੇ ਸਫਾ, ਸਫਾ ਮਲੇਛ ਦੇਣੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਵਾਰਿਉਂ ਤੇਰੇ ਨਾਮ ਦਾ ਖੱਟਾਂ ਨਫ਼ਾ, ਨੁਕਸਾਨ ਨਜ਼ਰ ਕੋਇ ਨਾ ਆਈਆ। ਮੈਂ ਧਰਮ ਦੀ ਰਹਿਣ ਦਿਤੀ ਨਹੀਂ ਕੋਈ ਸੇਜ, ਸੁਹਾਗਣ ਰੂਪ ਨਾ ਕੋਇ ਵਟਾਈਆ। ਕਲਜੁਗ ਕਹੇ ਪ੍ਰਭੂ ਮੇਰਾ ਵੇਖ ਤਪ ਤੇਜ, ਚਾਰੋਂ ਕੁੰਟ ਨਜ਼ਰੀ ਆਈਆ। ਜਿਸ ਕਾਰਨ ਮੈਨੂੰ ਦਿਤਾ ਭੇਜ, ਮੈਂ ਭਜਨ ਬੰਦਗੀ ਦੇਣੀ ਗਵਾਈਆ। ਕੂੜੀ ਕਿਰਿਆ ਚਾੜ੍ਹ ਕੇ ਨੌ ਨੌ ਨੇਜ਼, ਨਵ ਦਵਾਰ ਦੇਣੇ ਭਰਾਈਆ। ਜੇਹੜੀ ਕਿਸੇ ਨੂੰ ਨਹੀਂ ਕੋਇ ਉਮੇਦ, ਉਹ ਕਰਨੀ ਕਰ ਕੇ ਦੇਣੀ ਵਖਾਈਆ। ਸਾਧਾਂ ਮੰਜ਼ਲ ਰਹਿਣ ਨਹੀਂ ਦੇਣੀ ਸੇਧ, ਨੂਰ ਜੋਤ ਨਾ ਕੋਇ ਚਮਕਾਈਆ। ਮਾਣ ਰਹਿਣ ਦੇਣਾ ਨਹੀਂ ਚਾਰ ਵੇਦ, ਵਿਦਿਆਹੀਣ ਖ਼ਲਕ ਖ਼ੁਦਾਈਆ। ਜੇਹੜੇ ਰਸਨਾ ਪੜ੍ਹਨ ਕਤੇਬ, ਅੱਖਰਾਂ ਵਿਚ ਸਾਲਾਹੀਆ। ਉਹ ਤੇਰਾ ਨਾਮ ਜਗਤ ਦਵਾਰੇ ਰਹੇ ਵੇਚ, ਕੀਮਤ ਟਕਿਆਂ ਵਾਲੀ ਪਾਈਆ। ਕਲਜੁਗ ਕਹੇ ਪ੍ਰਭੂ ਮੇਰਾ ਖੇਲ ਵਿਸ਼ੇਸ਼, ਵਿਸ਼ਿਆਂ ਵਿਚ ਸਾਰੇ ਦਿਤੇ ਭਰਮਾਈਆ। ਮੈਂ ਤੇਰੇ ਦਵਾਰੇ ਹੋਇਆ ਪੇਸ਼, ਨਿਉਂ ਨਿਉਂ ਸੀਸ ਨਿਵਾਈਆ। ਅੱਗੇ ਨੂੰ ਪੂਜਾ ਰਹੇ ਨਾ ਕੋਇ ਗਣਪਤ ਗਣੇਸ਼, ਪਾਹਨ ਸੀਸ ਨਾ ਕੋਇ ਨਿਵਾਈਆ। ਜੋ ਹੁਕਮ ਸੰਦੇਸ਼ਾ ਦੇ ਕੇ ਗਿਆ ਦਸ ਦਸਮੇਸ਼, ਗੋਬਿੰਦ ਗੋਬਿੰਦ ਧਾਰ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਰੇਖ, ਰੱਖਕ ਹੋ ਕੇ ਵੇਖ ਵਖਾਈਆ। ਇਕ ਦਰਸਾਉਣਾ ਸਚਖੰਡ ਸਾਚਾ ਦੇਸ, ਦਰਗਹ ਸਾਚੀ ਦੇ ਸਮਝਾਈਆ। ਤੂੰ ਮਾਲਕ ਖ਼ਾਲਕ ਬਣਨਾ ਨਰ ਨਰੇਸ਼, ਨਰ ਹਰਿ ਤੇਰੀ ਸਰਨਾਈਆ। ਸਤਿਜੁਗ ਅੰਦਰ ਸਭ ਦੇ ਹੋਵਣ ਮੁੱਛ ਦਾੜ੍ਹੀ ਕੇਸ, ਕੇਸਗੜ੍ਹ ਦੀ ਸ਼ਹਾਦਤ ਇਕ ਭੁਗਤਾਈਆ। ਲੇਖਾ ਰਹੇ ਨਾ ਮੁੱਲਾਂ ਸ਼ੇਖ਼, ਸ਼ਰੀਅਤ ਆਪਣੀ ਦੇਣੀ ਸਮਝਾਈਆ। ਚਾਰ ਜੁਗ ਦਾ ਪੂਰਾ ਕਰਨਾ ਭਵਿਖਤਾਂ ਵਾਲਾ ਲੇਖ, ਲੇਖਕ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਹਮੇਸ਼, ਹਮ ਸਾਜਣ ਤੇਰੀ ਸੇਵ ਕਮਾਈਆ।
੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਸੁਰਿੰਦਰ ਸਿੰਘ ਦੇ ਗ੍ਰਹਿ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭ ਬਖ਼ਸ਼ ਦੇ ਆਪਣਾ ਜ਼ੋਰ, ਜੋਰੂ ਜ਼ਰ ਦੀਨ ਦੁਨੀ ਦਿਆਂ ਰੁਲਾਈਆ। ਸਦੀ ਚੌਧਵੀਂ ਕਰਾਂ ਅੰਧੇਰਾ ਘੋਰ, ਤੇਰਾ ਨੂਰ ਚੰਦ ਨਾ ਕੋਇ ਚਮਕਾਈਆ। ਨੌਂ ਖੰਡ ਪ੍ਰਿਥਮੀ ਪਾਵਾਂ ਸ਼ੋਰ, ਸ਼ੌਹਰ ਬਾਂਕੇ ਤੇਰੀ ਓਟ ਤਕਾਈਆ। ਮੁਰੀਦ ਮੁਰਸ਼ਦ ਉਠਾਵਾਂ ਵਿਚੋਂ ਗੋਰ, ਮਕਬਰੇ ਦੇਣ ਦੁਹਾਈਆ। ਝਗੜਾ ਮੁਕਾਵਾਂ ਜਿਨ੍ਹਾਂ ਖਾਧੇ ਪਸ਼ੂ ਤੇ ਢੋਰ, ਤਤਾਂ ਖੱਲ ਲੁਹਾਈਆ। ਜੇਹੜੀ ਸ੍ਰਿਸ਼ਟੀ ਤੇਰੇ ਦਰ ਤੋਂ ਹੋ ਗਈ ਚੋਰ, ਠੱਗਾਂ ਵਾਲਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਕਲਜੁਗ ਕਹੇ ਪ੍ਰਭੂ ਮੇਰੀ ਆਸਾ ਹੋਰ ਵੱਡੀ, ਹਰਿ ਵੱਡੇ ਦਿਆਂ ਜਣਾਈਆ। ਮੇਰਾ ਕੂੜ ਨਿਸ਼ਾਨਾ ਜਗਤ ਜਹਾਨ ਗੱਡੀਂ, ਗਾਈਡ ਗਾਡ ਖ਼ੁਦ ਬਣਾਈਆ।
❋
❋
ਮਮਤਾ ਮੋਹ ਵਿਕਾਰ ਵਿਚ ਦੀਨ ਦੁਨੀ ਦੱਬੀ, ਸਿਰ ਸਕੇ ਨਾ ਕੋਇ ਉਠਾਈਆ। ਤੇਰਾ ਨੂਰ ਨਜ਼ਰ ਨਾ ਆਵੇ ਰੱਬੀ, ਯਾਮਬੀਨ ਤੇਰੀ ਬੇਪਰਵਾਹੀਆ। ਕਿਉਂ ਮੈਂ ਅੰਤ ਅਖ਼ੀਰ ਕਰਨਾ ਮੁਹੰਮਦ ਦੀ ਚੌਧਵੀਂ ਸਦੀ, ਸਦਮਾ ਘਰ ਘਰ ਪਹੁੰਚਾਈਆ। ਚਾਰ ਜੁਗ ਦੀ ਪਿਛਲੀ ਰਹਿਣ ਨਹੀਂ ਦੇਣੀ ਗੱਦੀ, ਗਦਾਗਰ ਕਰਾਂ ਲੋਕਾਈਆ। ਪੁਰਖ ਅਕਾਲੇ ਤੇਰੇ ਅੱਗੇ ਝੋਲੀ ਅੱਡੀ, ਦੋਵੇਂ ਖ਼ਾਲੀ ਹੱਥ ਦੁਹਾਈਆ। ਮਿਹਰਵਾਨ ਮਹਿਬੂਬ ਮੇਰੀ ਆਸ਼ਾ ਮੰਨੀਂ, ਮਨਸਾ ਰਿਹਾ ਜਣਾਈਆ। ਜੋ ਮਾਇਆ ਮਮਤਾ ਵਿਚ ਬਣ ਗਏ ਧਨੀ, ਤਿਨ੍ਹਾਂ ਕਰਨੀ ਅੰਤ ਸਫ਼ਾਈਆ। ਜੋ ਚੁਗ਼ਲੀ ਨਿੰਦਿਆ ਸੁਣਦੇ ਕੰਨੀਂ, ਖ਼ੁਦੀ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਸੁਣਾਈਆ। ਕਲਜੁਗ ਕਹੇ ਪ੍ਰਭੂ ਮੈਨੂੰ ਕਰਦੇ ਇਕ ਇਸ਼ਾਰਾ, ਐਸ਼ੋ ਇਸ਼ਰਤ ਵੇਖਾਂ ਥਾਉਂ ਥਾਈਂਆ। ਸਾਚਾ ਰਹਿਣ ਨਾ ਦੇਵਾਂ ਕੋਇ ਦਵਾਰਾ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਹਰ ਹਿਰਦੇ ਅੰਦਰ ਭਰਾਂ ਕੂੜ ਵਿਕਾਰਾ, ਕਾਮ ਕਰੋਧ ਲੋਭ ਮੋਹ ਹਲਕਾਈਆ। ਤਨ ਵੇਸਵਾ ਰੂਪ ਦਸਾਂ ਸ਼ਿੰਗਾਰਾ, ਕਲਜੁਗ ਜੀਵਾਂ ਮਨ ਮਤ ਬੁਧ ਬਦਲਾਈਆ। ਭੈ ਰਹਿਣ ਨਾ ਦੇਵਾਂ ਗੁਰੂ ਅਵਤਾਰਾ, ਪੈਗ਼ੰਬਰਾਂ ਸੀਸ ਨਾ ਕੋਇ ਨਿਵਾਈਆ। ਤੇਰੇ ਚਰਨ ਕਵਲ ਕਰੇ ਨਾ ਕੋਇ ਨਿਮਸਕਾਰਾ, ਸੱਯਦਾ ਸੀਸ ਨਾ ਕੋਇ ਝੁਕਾਈਆ। ਚਾਰ ਕੁੰਟ ਵਖਾਵਾਂ ਧੂੰਆਂਧਾਰਾ, ਨੂਰ ਜ਼ਹੂਰ ਨਾ ਕੋਇ ਪਰਗਟਾਈਆ। ਝਗੜਾ ਪਾ ਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰਾ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਮਨ ਵਾਸਨਾ ਖੇਲ ਵੇਖਾਂ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸਿਰ ਸਕੇ ਨਾ ਕੋਇ ਉਠਾਈਆ। ਫੇਰ ਨਿਰਗੁਣ ਨਿਰਵੈਰ ਰੂਪ ਧਾਰ ਆਵੇਂ ਤੂੰ ਦੁਬਾਰਾ, ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਤੇਰੀ ਵਡਿਆਈਆ। ਕਲਜੁਗ ਕਹੇ ਪ੍ਰਭ ਮੇਰੇ ਅੰਦਰ ਮਾਰ ਦੇ ਰਮਜ਼, ਰਹਿਮਾਨ ਤੇਰੀ ਸਰਨਾਈਆ। ਮੈਂ ਕਾਇਨਾਤ ਦੀ ਬਦਲ ਦੇਣੀ ਸਮਝ, ਬੁਧ ਬਿਬੇਕ ਰਹਿਣ ਨਾ ਪਾਈਆ। ਤੇਰਾ ਭਾਣਾ ਵਰਤਣਾ ਗ਼ਜ਼ਬ, ਗਹਿਰ ਗੰਭੀਰ ਸਮਝ ਕਿਸੇ ਨਾ ਆਈਆ। ਸਦੀ ਚੌਧਵੀਂ ਸਾਰੇ ਹੋਣਾ ਤਅੱਜੁਬ, ਹੈਰਾਨੀ ਘਰ ਘਰ ਦੇਵਾਂ ਵਖਾਈਆ। ਮੇਰੇ ਰਾਜ ਵਿਚ ਤੇਜ ਵਿਚ ਪਰਤਾਪ ਵਿਚ ਅਵਤਾਰ ਪੈਗ਼ੰਬਰ ਕਰ ਸਕੇ ਕੋਇ ਨਾ ਮਦਦ, ਨਾਮ ਕਲਮਾ ਨਾ ਕੋਇ ਵਖਾਈਆ। ਮੈਂ ਤਨ ਸਰੀਰ ਦੇ ਅੰਦਰ ਕਰਨੀ ਤਸ਼ੱਦਦ, ਸ਼ਰਅ ਸ਼ਰਅ ਨਾਲ ਟਕਰਾਈਆ। ਮੇਰਾ ਲੇਖਾ ਲਹਿਣਾ ਦੇਣਾ ਹੋਵੇ ਨਕਦ, ਉਧਾਰ ਅੱਗੇ ਨਾ ਕੋਇ ਵਖਾਈਆ। ਮੈਂ ਟਕਰਾ ਦੇਣਾ ਦੀਨ ਮਜ਼੍ਹਬ, ਜ਼ਾਤ ਜ਼ਾਤੀ ਨਾਲ ਲੜਾਈਆ। ਇਕੋ ਹੁਕਮ ਮੰਨਣਾ ਤੇਰਾ ਸਤਿਗੁਰ ਸ਼ਬਦ, ਜੋ ਸ਼ਬਦੀ ਸ਼ਬਦ ਸ਼ਨਵਾਈਆ। ਇਕੋ ਝੁਕਣਾ ਤੇਰੇ ਕਦਮ, ਦੂਸਰ ਸੀਸ ਨਾ ਕਦੇ ਨਿਵਾਈਆ। ਸਹਾਰਾ ਤਕਣਾ ਨਹੀਂ ਕਿਸੇ ਬਦਨ, ਮਾਟੀ ਖੱਲ ਨਾ ਕੋਇ ਚਤੁਰਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਲਜੁਗ ਕਹੇ ਮੇਰਾ ਕਰ ਦੇ ਅਦਲ, ਇਨਸਾਫ਼ ਮੇਰੇ ਹੱਥ ਫੜਾਈਆ। ਕੋਟਾਂ ਵਿਚ ਵੇਖ ਲੈ ਆਪਣੇ ਭਗਤ ਸੁਹੇਲੇ ਰਤਨ, ਅਮੋਲਕ ਹੀਰੇ ਲਏ ਪਰਗਟਾਈਆ। ਬਾਕੀ ਸਭ ਦਾ ਮਾਨਸ ਜਨਮ ਦਾ ਨਿਸਫਲ ਜਾਏ ਯਤਨ, ਯਥਾਰਥ ਤੈਨੂੰ ਮਿਲਣ ਕੋਇ ਨਾ ਪਾਈਆ। ਮੇਰਾ ਅੰਤਮ ਸਮਾਂ ਮੈਂ ਕੰਢੀ ਖਲੋਤਾ ਪੱਤਨ, ਬੇੜਾ ਸ਼ੌਹ ਦਰਿਆ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੈਂ ਆਪਣਾ ਅੰਤ ਵਖਾਵਾਂ ਰੰਗਾ, ਰੰਗਤ ਕੂੜ ਦਿਆਂ ਚੜ੍ਹਾਈਆ।
❋
❋
ਗੁਰ ਚੇਲੇ ਦਾ ਰਹਿਣ ਨਾਂ ਦੇਵਾਂ ਸੰਗਾ, ਮੁਰੀਦ ਮੁਰਸ਼ਦ ਮਿਲਣ ਕੋਇ ਨਾ ਪਾਈਆ। ਸਾਧਾਂ ਸੰਤਾਂ ਸੀਸ ਕਰਾਂ ਨੰਗਾਂ, ਓਢਣ ਨਾਮ ਨਾ ਕੋਇ ਟਿਕਾਈਆ। ਘਰ ਘਰ ਅੰਦਰ ਭਰਮਾਂ ਵਾਲੀ ਬਣਾ ਕੇ ਕੰਧਾ, ਓਹਲਾ ਤੇਰੇ ਨਾਲੋਂ ਕਰਾਈਆ। ਤੇਰਾ ਨਜ਼ਰ ਨਾ ਆਵੇ ਨੂਰੀ ਚੰਦਾ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਭਾਵੇਂ ਕਿੰਨਾ ਕੋਈ ਗਾਵੇ ਬੱਤੀ ਦੰਦਾ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਪਰ ਆਤਮਾ ਦਾ ਮੈਂ ਆਉਣ ਨਹੀਂ ਦੇਣਾ ਅਨੰਦਾ, ਪਰਮਾਤਮ ਤੇਰੇ ਵਿਚ ਨਾ ਕੋਇ ਸਮਾਈਆ। ਭਾਵੇ ਕੋਈ ਕਿੰਨਾ ਨਹਾਵੇ ਤੀਰਥ ਗੰਗਾ, ਦੁਰਮਤ ਮੈਲ ਨਾ ਕੋਇ ਧਵਾਈਆ। ਮੇਰੇ ਰਾਜ ਵਿਚ ਪਰਤਾਪ ਵਿਚ ਤੇਰੇ ਨਾਲ ਕੋਈ ਨਾ ਸਕੇ ਗੰਢਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਵੇਖਾਂ ਥਾਉਂ ਥਾਈਂਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਰਿਹਾ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਚਾਹੁੰਦਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਮੇਰੇ ਕੂੜ ਦਾ ਵੱਜੇ ਮਰਦੰਗਾ, ਸਤਿ ਸਚ ਰਹਿਣ ਕੋਇ ਨਾ ਪਾਈਆ। ਨੌਂ ਦਵਾਰੇ ਤੋਂ ਪਾਰ ਤੇਰੀ ਮੰਜ਼ਲ ਸਕੇ ਕੋਇ ਨਾ ਲੰਘਾ, ਸਚ ਦਵਾਰੇ ਦਰਸ ਕੋਇ ਨਾ ਪਾਈਆ। ਮੇਰਾ ਜੋਬਨ ਕਦੇ ਨਾ ਜਾਵੇ ਹੰਢਾ, ਸੂਰਬੀਰ ਤੇਰੀ ਸਰਨਾਈਆ। ਮੈਨੂੰ ਫੇਰ ਪਵੇ ਠੰਡਾ, ਜੇ ਸਾਰੀ ਸ੍ਰਿਸ਼ਟੀ ਭੁੱਲੇ ਤੇਰਾ ਨਾਮ ਕੋਇ ਨਾ ਗਾਈਆ। ਮੇਰਾ ਖ਼ੁਸ਼ੀ ਹੋਵੇ ਬੰਦ ਬੰਦਾ, ਬੰਦਗੀ ਕਰਕੇ ਤੈਨੂੰ ਸੀਸ ਨਿਵਾਈਆ। ਫੇਰ ਤਕਾਂ ਕੀ ਕਹਿ ਕੇ ਗਿਆ ਗੋਬਿੰਦ ਪੁਰੀ ਅਨੰਦਾ, ਅਨੰਦਪੁਰ ਵਾਸੀ ਸ਼ਬਦ ਸ਼ਬਦ ਸ਼ਨਵਾਈਆ। ਜਿਨ੍ਹਾਂ ਸਰਸੇ ਧਾਰ ਕੀਤਾ ਜੰਗਾ, ਖੰਡਾ ਖੜਗ ਖੜਗ ਖੜਕਾਈਆ। ਜਿਨ੍ਹੇ ਅਸਵ ਨੀਲੇ ਕੱਸਿਆ ਤੰਗਾ, ਦਸਤ ਕਟਾਰ ਇਕ ਚਮਕਾਈਆ। ਲੇਖਾ ਵੇਖ ਗੜ੍ਹ ਚਮਕੌਰ ਕੱਚੀ ਕੰਧਾ, ਦੋ ਜਹਾਨਾਂ ਫੋਲ ਫੁਲਾਈਆ। ਫੇਰ ਤਕਾਂ ਜੋ ਮਾਛੂਵਾੜੇ ਗਾਇਆ ਛੰਦਾ, ਸੂਲਾਂ ਸੱਥਰ ਸੇਜ ਹੰਢਾਈਆ। ਕੀ ਸੰਦੇਸ਼ਾ ਦੇ ਕੇ ਗਿਆ ਗੁਜਰੀ ਦੁਲਾਰਾ ਚੰਦਾ, ਚੰਦ ਸਿਤਾਰ ਮੁਹੰਮਦ ਨਾਲ ਮਿਲਾਈਆ। ਤੇਰਾ ਹੁਕਮ ਸੂਰੇ ਸਰਬੰਗਾ, ਅੰਤਮ ਤੇਰਾ ਰਾਹ ਤਕਾਈਆ। ਸੇਜ ਸੁਹੰਜਣੀ ਰਹਿਣ ਦੇਣੀ ਨਹੀਂ ਕੋਇ ਪਲੰਘਾ, ਸੁਖਆਸਣ ਡੇਰਾ ਕੋਇ ਨਾ ਲਾਈਆ। ਸਭ ਦੀ ਨੰਗੀ ਕਰਨੀ ਕੰਡਾ, ਕੰਢੀ ਵਾਲੇ ਤੇਰੀ ਓਟ ਤਕਾਈਆ। ਤੂੰ ਦੀਨ ਦਿਆਲ ਸਾਹਿਬ ਬਖ਼ਸ਼ੰਦਾ, ਬਖ਼ਸ਼ਿਸ਼ ਮੇਰੀ ਝੋਲੀ ਦੇਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਿਉਂ ਨਿਉਂ ਲਾਗਾਂ ਪਾਈਆ। ਕਲਜੁਗ ਕਹੇ ਪ੍ਰਭ ਮੈਂ ਤੇਰੇ ਦਰ ਝੁਕਦਾ, ਨਿਵ ਨਿਵ ਕਰਾਂ ਨਿਮਸਕਾਰ। ਮੇਰਾ ਪੈਂਡਾ ਜਾਏ ਮੁਕਦਾ, ਮੈਨੂੰ ਗੋਬਿੰਦ ਦਿਤੀ ਹਾਰ। ਵੇਲਾ ਰਿਹਾ ਨਾ ਲੁਕਦਾ, ਪਰਗਟ ਹੋਵਾਂ ਵਿਚ ਸੰਸਾਰ। ਪਿਆਰ ਰਹਿਣ ਨਹੀਂ ਦੇਣਾ ਪਿਤਾ ਪੁੱਤ ਦਾ, ਚਾਰੋਂ ਕੁੰਟ ਹਾਹਾਕਾਰ। ਗੁਰੂ ਚੇਲਿਆਂ ਤਾਈਂ ਲੁਟਦਾ, ਚੇਲੇ ਗੁਰੂਆਂ ਕਰ ਖ਼ੁਆਰ। ਝਗੜਾ ਪੈਣਾ ਪੰਜ ਤਤ ਬੁਤ ਦਾ, ਬੁਤਖ਼ਾਨੇ ਹੋਣੀ ਧੂੰਆਂਧਾਰ। ਤੇਰਾ ਖੇਲ ਵਖਾਵਾਂ ਉਚ ਦਾ, ਮੇਰੇ ਪੀਰ ਪੀਰਨ ਸਰਦਾਰ। ਵਖਾਵਾਂ ਨਜ਼ਾਰਾ ਉਲਟੇ ਰੁਖ਼ ਦਾ, ਜੋ ਜਨਮੇ ਮਰੇ ਵਿਚ ਸੰਸਾਰ। ਮੇਰਾ ਇਹੋ ਵਿਚਾਰ ਦੁੱਖ ਦਾ, ਤੇਰੇ ਅੱਗੇ ਦੇਵਾਂ ਉਚਾਰ। ਅਜੇ ਸਮਾਂ ਆਉਣਾ ਹੋਰ ਭੁੱਖ ਦਾ, ਨਾਮ ਦਾ ਦੇਵੇ ਨਾ ਕੋਇ ਉਧਾਰ। ਫੇਰ ਖੇਲ ਹੋਣਾ ਤੇਰੇ ਗੋਬਿੰਦ ਦੁਲਾਰੇ ਸੁਤ ਦਾ, ਜੋਤੀ ਜਾਤੇ ਤੇਰੀ ਜੋਤ ਕਰੇ ਉਜਿਆਰ। ਜਿਸ ਝਗੜਾ ਮੁਕਾਉਣਾ ਦਵੈਤੀ ਫੁੱਟ ਦਾ, ਮੇਲ ਮਿਲਾਏ ਸਿਰਜਣਹਾਰ। ਪਰ ਇਕ ਵੇਰਾਂ ਮੇਰਾ ਵਕਤ ਸੁਹਾਉਣਾ ਰੁਤ ਦਾ, ਕਲਜੁਗ ਕੂੜੀ ਰੁਤੜੀ ਖਿੜੇ ਗੁਲਜ਼ਾਰ। ਮੈਂ ਅੰਤ ਅਖ਼ੀਰ ਤੇਰੇ ਦਰ ਦਵਾਰੇ ਠਾਂਡੇ ਪੁਛਦਾ, ਮੇਰੇ ਸਾਹਿਬ ਪਰਵਰਦਿਗਾਰ। ਮੁਹੰਮਦ ਕਿਸ ਬਿਧ ਤੇਰੇ
❋
❋
ਦਵਾਰੇ ਝੁਕਦਾ, ਕੀ ਕਲਮਾ ਰਿਹਾ ਉਚਾਰ। ਕਿਸ ਬਿਧ ਚਾਰ ਯਾਰੀ ਨਾਲੋਂ ਟੁੱਟਦਾ, ਉਮਤ ਉਮਤੀ ਦਏ ਵਿਸਾਰ। ਕਿਸ ਬਿਧ ਗਾਨਾ ਬੰਨ੍ਹੇ ਗੁਟ ਦਾ, ਮਹਿੰਦੀ ਲਾਲ ਰੰਗ ਅਪਾਰ। ਕਿਸ ਬਿਧ ਲੇਖਾ ਪੂਰਾ ਹੋਣਾ ਮਨੁੱਖ ਦਾ, ਮਾਨਵ ਮਾਨਸ ਲੇਖਾ ਰਹੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਸਾਹਿਬ ਸੱਚੀ ਸਰਕਾਰ, ਸਰੋਕਾਰ ਆਪਣਾ ਵੇਖ ਵਖਾਈਆ।
੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਭਾਗ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭ ਮੇਰੇ ਅੰਤਰਜਾਮੀ, ਅੰਤਸ਼ਕਰਨ ਵੇਖ ਜਗਤ ਲੋਕਾਈਆ। ਮੈਂ ਚੌਥਾ ਜੁਗ ਤੇਰਾ ਸੁਤ ਅਨਾਮੀ, ਮਾਂਗਤ ਹੋ ਕੇ ਝੋਲੀ ਡਾਈਆ। ਮੈਂ ਸਾਬਤ ਰਹਿਣ ਨਹੀਂ ਦਿਤਾ ਕਿਸੇ ਦਾ ਈਮਾਨੀ, ਧਰਮ ਦੀ ਧਾਰ ਨਾ ਕੋਇ ਸਮਝਾਈਆ। ਸਾਰੀ ਸ੍ਰਿਸ਼ਟੀ ਕੀਤੀ ਕਰੋਧੀ ਕਾਮੀ, ਹੰਕਾਰ ਵਿਕਾਰ ਵਿਚ ਤੜਫਾਈਆ। ਕਿਸੇ ਦੇ ਅੰਦਰ ਅਵਤਾਰ ਪੈਗ਼ੰਬਰ ਗੁਰੂਆਂ ਦੀ ਵਸਣ ਨਹੀਂ ਦਿਤੀ ਬਾਣੀ, ਕੂੜ ਦਾ ਅਣਿਆਲਾ ਤੀਰ ਚਲਾਈਆ। ਚਾਰੋਂ ਕੁੰਟ ਤਕ ਲੈ ਪ੍ਰਭੂ ਦਿਸੇ ਅੰਧੇਰੀ ਸ਼ਾਮੀ, ਸ਼ਮਾਂ ਨੂਰ ਨਾ ਕੋਇ ਚਮਕਾਈਆ। ਮਨ ਮਤ ਦੀ ਦੁਨੀ ਹੋਈ ਗ਼ੁਲਾਮੀ, ਗਹਿਰ ਗੰਭੀਰ ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਝਗੜਾ ਵੇਖ ਉਮਤ ਇਸਲਾਨੀ, ਇਸਮ ਆਜ਼ਮ ਨਜ਼ਰ ਕਿਸੇ ਨਾ ਆਈਆ। ਸੀਤਾ ਰਾਮ ਦੀ ਭੁੱਲੀ ਕਹਾਣੀ, ਰਾਧੇ ਸ਼ਾਮ ਰੂਪ ਨਾ ਕੋਇ ਦਰਸਾਈਆ। ਵਾਹਵਾ ਗੁਰੂ ਸਤਿਗੁਰੂ ਤੇਰੀ ਖੇਲ ਕਿਸੇ ਨਾ ਜਾਣੀ, ਜਾਨਣਹਾਰ ਤੇਰੀ ਬੇਪਰਵਾਹੀਆ। ਤੇਰੀ ਕਿਰਪਾ ਨਾਲ ਮੈਂ ਘਰ ਘਰ ਅੰਦਰ ਕੀਤੀ ਬੇਈਮਾਨੀ, ਬੇਵਾ ਰੂਪ ਕੀਤੀ ਖ਼ਲਕ ਖ਼ੁਦਾਈਆ। ਸਤਿ ਸਚ ਦੇ ਨਾਲੋਂ ਕਰਕੇ ਨਾ ਫ਼ਰਮਾਨੀ, ਜੂਠ ਝੂਠ ਦਿਤਾ ਅਪਨਾਈਆ। ਸਭ ਦੀ ਕਾਇਆ ਬਸਤੀ ਕਰ ਬੇਗਾਨੀ, ਸੁਰਤ ਸ਼ਬਦ ਗਾਨਾ ਧਾਗਾ ਦਿਤਾ ਤੁੜਾਈਆ। ਮੈਂ ਚਾਰ ਕੁੰਟ ਦਹਿ ਦਿਸ਼ਾ ਫਿਰਾਂ ਨਾਲ ਸ਼ਾਨੀ, ਸ਼ਹਿਨਸ਼ਾਹ ਤੇਰਾ ਹੁਕਮ ਮੰਨਾਂ ਚਾਈਂ ਚਾਈਂਆ। ਅਠਸਠ ਤੀਰਥ ਪਵਿੱਤਰ ਰਹਿਣ ਨਹੀਂ ਦਿਤਾ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਰੋਵੇ ਮਾਰੇ ਧਾਈਂਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਸਤਿ ਦੀ ਨਜ਼ਰ ਨਾ ਆਏ ਨਿਸ਼ਾਨੀ, ਨਿਸ਼ਾਨਾ ਕੂੜ ਦਿਤਾ ਚਲਾਈਆ। ਝਗੜਾ ਪਾਵਾਂ ਅੰਜੀਲ ਕੁਰਾਨੀ, ਵੇਦ ਪੁਰਾਨੀ ਸੰਗ ਨਾ ਕੋਇ ਰਖਾਈਆ। ਕਿਸੇ ਮੰਜ਼ਲ ਚੜ੍ਹਨ ਨਾ ਦੇਵਾਂ ਰੁਹਾਨੀ, ਰੂਹ ਬੁਤ ਪਤਿਤ ਪੁਨੀਤ ਨਾ ਕੋਇ ਕਰਾਈਆ। ਤੂੰ ਸਾਹਿਬ ਸੁਲਤਾਨ ਮਰਦ ਮਰਦਾਨ ਮੇਰੇ ਉਤੇ ਕਰੀਂ ਮਿਹਰਵਾਨੀ, ਮਿਹਰਵਾਨ ਮਹਿਬੂਬ ਤੇਰੀ ਆਸ ਰਖਾਈਆ। ਕਲਜੁਗ ਕਹੇ ਪ੍ਰਭੂ ਮੇਰੀ ਕਲਾ ਦੀ ਇਕ ਸ਼ੈਤਾਨੀ, ਸ਼ਰਅ ਨਾਲ ਸ਼ਰਅ ਦੇਣੀ ਟਕਰਾਈਆ। ਤੇਰੀ ਕਾਇਨਾਤ ਕਰਨੀ ਦੀਵਾਨੀ, ਬੁਧ ਬਿਬੇਕ ਨਾ ਕੋਇ ਵਖਾਈਆ। ਜਿਸ ਸ੍ਰਿਸ਼ਟੀ ਨੂੰ ਸਭ ਨੇ ਦੱਸਿਆ ਫ਼ਾਨੀ, ਫ਼ਨਾਹ ਕਰਕੇ ਦੇਣਾ ਵਖਾਈਆ। ਸਦੀ ਚੌਧਵੀਂ ਸਭ ਨੂੰ ਦੇਣੀ ਪੈਣੀ ਕੁਰਬਾਨੀ, ਮੁਹੰਮਦ ਬੈਠਾ ਆਸ ਰਖਾਈਆ। ਝਗੜਾ ਪਾਉਣਾ ਵਿਚ ਅਵਾਮੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਅੰਤ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ।
❋
❋