ਪੁਸਤਕਾਲਾਭਾਗ ੨੨

੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਜਾਰਾ ਸਿੰਘ ਦੇ ਗ੍ਰਹਿ ਪਿੰਡ ਘਨੂਕਪੁਰ ਜ਼ਿਲਾ ਅੰਮ੍ਰਿਤਸਰ

ਕਲਜੁਗ ਕਹੇ ਪ੍ਰਭ ਮੈਂ ਖੇਲ ਖਿਲਾਉਣੀ ਬਜਰ ਕਪਾਟੀ ਸਿਲ ਦੀ, ਸਿਲਸਿਲਾ ਅੰਦਰ ਦੇਣਾ ਬਦਲਾਈਆ। ਮੈਂ ਕਲਪਣਾ ਵਧਾਉਣੀ ਮਨ ਨਾਲ ਦਿਲ ਦੀ, ਦਲੀਲ ਦਲੀਲ ਵਿਚੋਂ ਸਮਝਾਈਆ। ਕੋਈ ਆਤਮਾ ਮੇਰੇ ਅੰਤ ਤੈਨੂੰ ਨਾ ਹੋਵੇ ਮਿਲਦੀ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਝਾਈਆ। ਮੈਂ ਖੇਲ ਮਿਟਾਉਣੀ ਇੱਲਲਾਹ ਦੀ, ਰਸੂਲ ਰਸੂਲਾਂ ਕਰਾਂ ਸਫ਼ਾਈਆ। ਮੇਰੇ ਹੁਕਮ ਨਾਲ ਮੇਰੇ ਸਾਹਿਬ ਧਰਤੀ ਹੋਵੇ ਹਿਲਦੀ, ਪਾਪਾਂ ਭਾਰ ਨਾਲ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰੇ ਹੁਕਮ ਦਾ ਫੜਨਾ ਖੰਜਰ, ਖੰਜੀਰ ਸ੍ਰਿਸ਼ਟੀ ਦੇਣੀ ਬਣਾਈਆ। ਕੂੜ ਨਗਾਰਾ ਵਜਾਉਣਾ ਸਭ ਦੇ ਅੰਦਰ, ਸਤਿ ਸਚ ਨਜ਼ਰ ਕੋਇ ਨਾ ਆਈਆ। ਪ੍ਰਕਾਸ਼ ਹੋਣ ਦੇਣਾ ਨਹੀਂ ਕਾਇਆ ਮੰਦਰ, ਕਾਅਬਾ ਹੱਕ ਨਾ ਕੋਇ ਵਖਾਈਆ। ਅੰਧੇਰਾ ਹੋਣਾ ਸਦੀ ਚੌਧਵੀਂ ਦੀ ਕੰਦਰ, ਪਰਦਾ ਸਕੇ ਨਾ ਕੋਇ ਉਠਾਈਆ। ਕਲਜੁਗ ਜੀਵ ਨਚਾਉਣੇ ਵਾਂਗ ਬੰਦਰ, ਮਾਇਆ ਡੋਰੀ ਗਲ ਲਟਕਾਈਆ। ਝਗੜਾ ਮੁਕਾਉਣਾ ਸੂਰੀਆ ਚੰਦਰ, ਚੰਦ ਸਿਤਾਰ ਨਿਸ਼ਾਨ ਗਵਾਈਆ। ਤੇਰੇ ਦਰ ਤੇ ਆਇਆ ਮੰਗਣ, ਭਿਖਾਰੀ ਹੋ ਕੇ ਝੋਲੀ ਡਾਹੀਆ। ਮੇਰੇ ਪਿਆਰ ਨਾਮ ਦਾ ਛੱਬੀ ਪੋਹ ਬਖ਼ਸ਼ ਦੇ ਕੰਗਣ, ਕੰਘਾ ਇੱਕੀਆਂ ਦੰਦਾਂ ਵਾਲਾ ਨਾਲ ਰਖਾਈਆ। ਮੈਂ ਹੋਕਾ ਦੇਵਾਂ ਵਿਚ ਵਰਭੰਡਣ, ਕੂਕ ਕੂਕ ਸੁਣਾਈਆ। ਖ਼ਬਰ ਕਰਾਂ ਜੇਰਜ ਅੰਡਨ, ਉਤਭੁਜ ਸੇਤਜ ਆਪ ਉਠਾਈਆ। ਇਕ ਸੌ ਇਕ ਗੁਰਮੁਖਾਂ ਮਸਤਕ ਲੱਗਾ ਹੋਵੇ ਚੰਦਨ, ਚੰਦਨ ਨਾਲ ਨਿਮ ਵਾਸ ਮਹਿਕਾਈਆ। ਹੁਕਮ ਦੇਣਾ ਸੂਰੇ ਸਰਬੰਗਣ, ਸਾਹਿਬ ਸੁਲਤਾਨ ਤੇਰੀ ਓਟ ਰਖਾਈਆ। ਮੇਰਾ ਤਿੰਨ ਰੰਗ ਦਾ ਕਾਲਾ ਹੋਵੇ ਬਦਨ, ਲਾਲ ਸੂਹਾ ਪੀਲਾ ਰੰਗ ਰੰਗਾਈਆ। ਖੜਗ ਨੰਗੀ ਹੋਵੇ ਕੰਧਨ, ਕਟਾਰ ਧਾਰ ਚਮਕਾਈਆ। ਪੁੱਠਾ ਡੱਠਾ ਹੋਵੇ ਪਲੰਘਨ, ਸੋਹਣੀ ਸੇਜ ਬਣਾਈਆ। ਨੌਂ ਅਵਧੂਤ ਕਰਦੇ ਹੋਣ ਬੰਦਨ, ਆਪਣਾ ਸੀਸ ਝੁਕਾਈਆ। ਮੈਂ ਅਗਲਾ ਹੋਰ ਭੰਡਾਰਾ ਆਵਾਂ ਮੰਗਣ, ਆਪਣੀ ਆਸਾ ਨਾਲ ਪਰਗਟਾਈਆ। ਰੂਪ ਧਰਿਆ ਹੋਵੇ ਗੁਰਮੁਖ ਦੁਸ਼ਟ ਦਮਨ, ਦਾਮਨਗੀਰ ਤੇਰੀ ਸਰਨਾਈਆ। ਨੌਂ ਰੰਗ ਦਾ ਗ਼ੁੰਚਾ ਬਣਿਆ ਹੋਵੇ ਚਮਨ, ਬਾਗ਼ਵਾਨ ਵੇਖ ਵਖਾਈਆ। ਪੰਜਾਂ ਲਿਖਾਰੀਆਂ ਦੇ ਮਸਤਕ ਲਿਖਿਆ ਹੋਵੇ ਅਮਨ, ਅੱਖਰ ਇਕੋ ਰੰਗ ਵਖਾਈਆ। ਚੌਦਾਂ ਗੁਰਮੁਖ ਲਹਿੰਦੀ ਦਿਸ਼ਾ ਕੰਬਣ, ਦੰਦ ਦੰਦਾਂ ਨਾਲ ਟਕਰਾਈਆ। ਚੌਦਾਂ ਚਾਰ ਕੁੰਟ ਲੱਭਣ, ਭੱਜਣ ਵਾਹੋ ਦਾਹੀਆ। ਚੌਦਾਂ ਪੁੱਠੀ ਕਰਨ ਬੰਦਨ, ਸੋਹਣਾ ਸੀਸ ਝੁਕਾਈਆ। ਚੌਦਾਂ ਡੰਗੋਰੀਆਂ ਫੜ ਕੇ ਖੰਘਣ, ਉਭੇ ਸਾਹ ਸਾਹ ਦਬਾਈਆ। ਚੌਦਾਂ ਇਕ ਦੂਜੇ ਤੋਂ ਲੰਘਣ, ਪਿਠ ਧਰਤ ਉਤੇ ਛੁਹਾਈਆ। ਚੌਦਾਂ ਪ੍ਰਭ ਦੀ ਧਾਰੋਂ ਜੰਮਣ, ਜਨਮ ਜਨਮ ਵਿਚੋਂ ਬਦਲਾਈਆ। ਚੌਦਾਂ ਦੇ ਹੱਥ ਵਿਚ ਫੜੇ ਹੋਣ ਸੰਮਣ, ਪੰਜਾਬੀ ਹਿੰਦੀ ਵਿਚ ਵਖਾਈਆ। ਪੰਜਾਂ ਦੇ ਮਸਤਕ ਲੱਗੇ ਹੋਣ ਖੰਭਣ, ਗਰੜ ਗਰੜ ਨਾਲ ਵਡਿਆਈਆ। ਚੌਦਾਂ ਮਸਤਕ ਲਾ ਕੇ ਰੰਗਣ, ਨੀਲੀ ਧਾਰ ਧਾਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਆਪ ਮਿਲਾਈਆ। ਕਲਜੁਗ ਕਹੇ ਪ੍ਰਭੂ ਮੈਂ ਕੰਗਣ ਕਰਨਾ ਗੋਬਿੰਦ ਭੇਟਾ, ਆਪਣੀ ਖ਼ੁਸ਼ੀ ਬਣਾਈਆ। ਜਿਸ ਨੀਹਾਂ ਹੇਠ ਦਬਾ ਕੇ ਬੇਟਾ, ਮੇਰੀ ਜੜ੍ਹ ਦਿਤੀ ਹਿਲਾਈਆ। ਮੈਨੂੰ ਅਜੇ ਨਾ ਭੁੱਲਿਆ ਚੇਤਾ, ਜਿਸ ਵੇਲੇ ਤੇਗ਼ ਬਹਾਦਰ ਸੀਸ ਕਟਾਈਆ।

❋

❋

ਮੈਨੂੰ ਅਜੇ ਵੀ ਆਉਂਦਾ ਸੇਕਾ, ਜਿਸ ਵੇਲੇ ਅਰਜਨ ਤਤੀ ਲੋਹ ਆਸਣ ਲਾਈਆ। ਮੈਂ ਅਜੇ ਵੀ ਦੇਖਦਾ ਤੇਰਿਆ ਦੇਸਾ, ਜਿਥੇ ਦਸ ਦਸਮੇਸ਼ ਸੋਭਾ ਪਾਈਆ। ਮੇਰਾ ਪੂਰਾ ਕਰਨਾ ਲੇਖਾ, ਲਿਖਤ ਭਵਿਖਤ ਨਾ ਕੋਇ ਦ੍ਰਿੜਾਈਆ। ਇਕੋ ਵਾਰ ਚੁਰਾਸੀ ਦਾ ਲੈਣਾ ਤੈਥੋਂ ਠੇਕਾ, ਠੇਕੇਦਾਰੀ ਅਵਰ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਗ੍ਰਹਿ ਬਣਾਉਣਾ ਭਗਤ ਦਵਾਰੇ ਕੋਲ ਗੇਟਾ, ਮਿਹਰ ਮਿਹਰ ਨਜ਼ਰ ਉਠਾਈਆ। ਕਲਜੁਗ ਕਹੇ ਮੇਰੇ ਲਈ ਹੋਵੇ ਕਾਲੀ ਕੰਮਲੀ, ਕਫ਼ਨ ਕਾਲਾ ਨਾਲ ਰਖਾਈਆ। ਨਾਲ ਗੁਰਮੁਖ ਚੌਦਾਂ ਹੋਵਣ ਅਮਲੀ, ਨਾਮ ਖ਼ੁਮਾਰੀ ਅਮਲ ਚੜ੍ਹਾਈਆ। ਇਕ ਦੀ ਆਸ਼ਾ ਹੋਵੇ ਯਮਲੀ, ਮੂਰਖ ਮੁਗਧ ਰੂਪ ਦਰਸਾਈਆ। ਚੌਦਾਂ ਤੇਰੀ ਸਿਖਿਆ ਹੋਵੇ ਮੰਨ ਲਈ, ਮਨ ਮਨਸਾ ਵਿਚ ਛੁਪਾਈਆ। ਚੌਦਾਂ ਆਵਣ ਜਗਤ ਦੇ ਧਨ ਲਈ, ਖ਼ਾਲੀ ਝੋਲੀ ਅੱਗੇ ਡਾਹੀਆ। ਚੌਦਾਂ ਆਵਣ ਚੁਗ਼ਲੀ ਦੇ ਕੰਨ ਲਈ, ਨਿੰਦਿਆ ਵਿਚ ਸੁਣਾਈਆ। ਚੌਦਾਂ ਆਵਣ ਪਵਿੱਤਰ ਤਨ ਲਈ, ਦੁਰਮਤ ਮੈਲ ਦੂਰ ਕਰਾਈਆ। ਚੌਦਾਂ ਆਵਣ ਦਰਸ਼ਨ ਸ੍ਰੀ ਭਗਵਨ ਲਈ, ਨੈਣ ਲਾਲ ਰੰਗ ਰੰਗਾਈਆ। ਚੌਦਾਂ ਆਵਣ ਜਨਮ ਕਰਮ ਦੇ ਡੰਨ ਲਈ, ਕੂੜ ਕੁੜਿਆਰਾ ਨਾਲ ਰਖਾਈਆ। ਚੌਦਾਂ ਆਵਣ ਸ਼ਬਦ ਧਾਰ ਦੇ ਦਮ ਲਈ, ਦਾਮਨਗੀਰ ਸੀਸ ਨਿਵਾਈਆ। ਚੌਦਾਂ ਆਵਣ ਤ੍ਰਿਸ਼ਨਾ ਤਮ ਲਈ, ਹਉਮੇ ਰੋਗ ਵਖਾਈਆ। ਚੌਦਾਂ ਗੁਰਸਿਖ ਆਵਣ ਕਲਜੁਗ ਅੰਤਮ ਗ਼ਮ ਲਈ, ਕਾਲੀ ਕਫ਼ਨੀ ਗਲ ਵਿਚ ਪਾਈਆ। ਚੌਦਾਂ ਆਵਣ ਨੂਰੀ ਚੰਨ ਲਈ, ਚੰਦ ਹੱਥ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਵਖਾਈਆ। ਕਲਜੁਗ ਕਹੇ ਚੌਦਾਂ ਆਵਣ ਗੁਰਮੁਖ ਪੱਕੇ, ਛੱਬੀ ਪੋਹ ਵੱਜੇ ਵਧਾਈਆ। ਚੌਦਾਂ ਭਗਤ ਸੁਹੇਲੇ ਹੋਣ ਸਕੇ, ਰਿਸ਼ਤਾ ਰਿਸ਼ਤੇ ਵਿਚੋਂ ਪਰਗਟਾਈਆ। ਚੌਦਾਂ ਲਿਆਵਣ ਚੌਦਾਂ ਚੌਦਾਂ ਟਕੇ, ਟਕੇ ਹੱਥਾਂ ਵਿਚ ਉਠਾਈਆ। ਚੌਦਾਂ ਨਾਮ ਦੀ ਧਾਰ ਵਿਚ ਹੋਵਣ ਰਤੇ, ਰਤਨ ਅਮੋਲਕ ਰੂਪ ਦਰਸਾਈਆ। ਚੌਦਾਂ ਜੈਕਾਰਾ ਬੋਲਣ ਫ਼ਤਹਿ, ਵਾਹਿਗੁਰੂ ਤੇਰੀ ਬੇਪਰਵਾਹੀਆ। ਚੌਦਾਂ ਵਾਸਤਾ ਆਵਣ ਘੱਤੇ, ਦੋਏ ਜੋੜ ਸੀਸ ਨਿਵਾਈਆ। ਚੌਦਾਂ ਬਾਜ਼ੂ ਕੀਤੇ ਹੋਣ ਇਕੱਠੇ, ਗੰਢ ਇਕੋ ਇਕ ਪਵਾਈਆ। ਚੌਦਾਂ ਛਾਤੀ ਬੰਨ੍ਹ ਕੇ ਆਵਣ ਪਟੇ, ਪਟਨੇ ਵਾਲਾ ਅੱਖਰ ਵਖਾਈਆ। ਚੌਦਾਂ ਆਪਣੇ ਕਰਮ ਦੇ ਲੈ ਕੇ ਆਵਣ ਖਤੇ, ਖਾਤਾ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਕਲਜੁਗ ਕਹੇ ਪ੍ਰਭੂ ਚੌਦਾਂ ਗਾਉਂਦੇ ਆਉਂਣ ਤਰਾਨੇ, ਤਰਜ਼ ਤਰਾਂ ਤਰਾਂ ਸੁਣਾਈਆ। ਚੌਦਾਂ ਖਾਂਦੇ ਆਵਣ ਖਾਣੇ, ਮਨ ਭਾਉਂਦੀ ਖ਼ੁਸ਼ੀ ਬਣਾਈਆ। ਚੌਦਾਂ ਚੁੱਕੀ ਆਵਣ ਅੰਞਾਣੇ, ਵਡੇ ਛੋਟੇ ਨਾ ਕੋਇ ਵਡਿਆਈਆ। ਚੌਦਾਂ ਚੱਬਦੇ ਆਵਣ ਦਾਣੇ, ਦਾੜ੍ਹਾਂ ਦੰਦਾਂ ਹੇਠ ਦਬਾਈਆ। ਚੌਦਾਂ ਅੱਖੋਂ ਹੋਵਣ ਕਾਣੇ, ਇਕ ਇਕ ਅੱਖ ਨਾ ਕੋਇ ਖੁਲ੍ਹਾਈਆ। ਚੌਦਾਂ ਬਣੇ ਹੋਣ ਰਾਣੇ, ਸ਼ਾਹੀ ਲਬਾਸ ਨਾਲ ਸਜਾਈਆ। ਚੌਦਾਂ ਬੁੱਢੇ ਹੋਣ ਪੁਰਾਣੇ, ਬਿਰਧ ਅਵਸਥਾ ਵੇਖ ਵਖਾਈਆ। ਚੌਦਾਂ ਚਲਣ ਨਾਲ ਸ਼ਾਨੇ, ਮੁਖੋਂ ਕਹਿਣ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਚੌਦਾਂ ਬੈਠੇ ਹੋਣ ਘੋੜਿਆਂ ਉਤੇ ਅਲਾਣੇ, ਪਾਖਰ ਜ਼ੀਨ ਨਾ ਕੋਇ ਵਖਾਈਆ। ਚੌਦਾਂ ਖੜ੍ਹੇ ਹੋਣ ਸਰਹਾਣੇ, ਛੱਬੀ ਪੋਹ ਰੈਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਚੌਦਾਂ ਤਬਕ ਦਰ ਤੇਰੇ ਆਵਣ ਨੱਠੇ, ਭੱਜਣ ਵਾਹੋ ਦਾਹੀਆ। ਚੌਦਾਂ

❋

❋

ਅੱਗੋਂ ਇੱਕੀ ਸਾਲ ਦੇ ਗੁਰਮੁਖ ਮਿਲਣ ਇਕੱਠੇ, ਜੋਬਨਵੰਤੇ ਸੋਭਾ ਪਾਈਆ। ਚੌਦਾਂ ਹੱਥ ਵਿਚ ਭਵਾਉਣ ਲੱਠੇ, ਸਾਢੇ ਤਿੰਨ ਹੱਥ ਲੰਬਾਈਆ। ਚੌਦਾਂ ਹੱਥ ਵਿਚ ਫੜੇ ਹੋਣ ਕੱਟੇ, ਨੰਨ੍ਹੇ ਬੱਚੇ ਸੰਗ ਰਖਾਈਆ। ਚੌਦਾਂ ਛੁਰੀ ਹੱਥ ਕਸਾਈ ਉਠਾਵਣ ਇਕ ਦੂਜੇ ਦੇ ਬਣ ਕੇ ਸਕੇ, ਸਾਜਣ ਮੀਤ ਮੀਤ ਅਖਵਾਈਆ। ਚੌਦਾਂ ਭਾਰ ਹੋਵਣ ਚੱਕੇ, ਸਵਾ ਪੰਜ ਸੇਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਹੇ ਮੇਰੀ ਅੰਤਮ ਪਤ ਰੱਖੇ, ਰੱਖਣਹਾਰ ਧੁਰਦਰਗਾਹੀਆ। ੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਜੁਗਿੰਦਰ ਸਿੰਘ ਦੇ ਗ੍ਰਹਿ ਇਟਾਰਸੀ

ਕਲਜੁਗ ਕਹੇ ਨੌਂ ਖੰਡ ਪ੍ਰਿਥਮੀ ਸੱਤ ਦੀਪ ਪਾਉਣਾ ਗ਼ਦੂਰ, ਚਾਰੋ ਕੁੰਟ ਦਹਿ ਦਿਸ਼ਾ ਦੇਣਾ ਹਿਲਾਈਆ। ਦੀਨ ਦੀਨ ਕੋਲੋਂ ਕਰਾਉਂਣਾ ਮਕਤੂਲ, ਕਤਲ ਤਕਣੀ ਖ਼ਲਕ ਖ਼ੁਦਾਈਆ। ਸਤਿ ਧਰਮ ਦਾ ਰਹਿਣ ਨਹੀਂ ਦੇਣਾ ਅਸੂਲ, ਅਸਲ ਵਸਲ ਯਾਰ ਨਾ ਕੋਇ ਵਖਾਈਆ। ਨਾਉਂ ਨਿਰੰਕਾਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਾਏ ਭੂਲ, ਸੁਰਤੀ ਸਿਫਤ ਨਾ ਕੋਇ ਸਾਲਾਹੀਆ। ਆਤਮ ਨਾਰੀ ਤੈਨੂੰ ਕੋਈ ਵਰੇ ਨਾ ਕੰਤ ਕੰਤੂਹਲ, ਸੁਹੰਜਣੀ ਸੇਜ ਨਾ ਕੋਇ ਵਡਿਆਈਆ। ਸਚ ਪੰਘੂੜਾ ਲਏ ਕੋਇ ਨਾ ਝੂਲ, ਕੂੜੀ ਕਿਰਿਆ ਵਿਚ ਹਲਕਾਈਆ। ਤੇਰੇ ਨਾਮ ਦਾ ਬਰਖੇ ਕੋਇ ਨਾ ਫੂਲ, ਸੁਗੰਧੀ ਸਤਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਕਲਜੁਗ ਕਹੇ ਪ੍ਰਭ ਮੇਰੀ ਪੂਰੀ ਕਰ ਦਈਂ ਮੰਗ, ਦਰ ਮਾਂਗਤ ਸੀਸ ਝੁਕਾਈਆ। ਕਿਸੇ ਦੇ ਅੰਦਰ ਰਹਿਣ ਨਹੀਂ ਦੇਣਾ ਅਨੰਦ, ਸਾਂਤਕ ਸਤਿ ਨਾ ਕੋਇ ਵਖਾਈਆ। ਮੈਂ ਝਗੜਾ ਵੇਖਣਾ ਤਾਰਾ ਚੰਦ, ਸਦੀ ਚੌਧਵੀਂ ਮੁਹੰਮਦ ਨਾਲ ਮਿਲਾਈਆ। ਸੂਫ਼ੀ ਸੰਤ ਫ਼ਕੀਰ ਅੰਤਰ ਪਏ ਕਿਸੇ ਨਾ ਠੰਡ, ਅਗਨੀ ਤਤ ਜਲਾਈਆ। ਤੇਰੇ ਹੁਕਮ ਦੀ ਚਲੇ ਚੰਡ ਪਰਚੰਡ, ਖੰਡਾ ਖੜਗ ਕੂੜ ਖੜਕਾਈਆ। ਸਦੀ ਚੌਧਵੀਂ ਤੇਰੇ ਹੁਕਮ ਦੀ ਰਹੀ ਲੰਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭ ਮੇਰੀ ਆਸਾ ਹੋਰ ਵੱਡੀ, ਵਡ ਦਾਤੇ ਦਿਆਂ ਜਣਾਈਆ। ਮੈਂ ਚਾਰ ਜੁਗ ਦੀ ਪੁਸ਼ਤ ਰਹਿਣ ਨਹੀਂ ਦੇਣੀ ਯੱਦੀ, ਯਥਾਰਥ ਸਾਹਿਬ ਦਿਆਂ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਅੰਤ ਰਹੇ ਨਾ ਗੱਦੀ, ਗਦਾਗਰ ਕਰਾਂ ਲੋਕਾਈਆ। ਅੰਤ ਵੇਖ ਲੈ ਆਪਣੇ ਹੁਕਮ ਵਾਲੀ ਸਦੀ, ਸਦਮਾ ਗ੍ਰਹਿ ਗ੍ਰਹਿ ਸਮਝਾਈਆ। ਤੇਰੀ ਨੂਰ ਜੋਤ ਦੀਪਕ ਅਗੰਮ ਹੋ ਕੇ ਜਗੀ, ਬਿਨ ਤੇਲ ਬਾਤੀ ਰੁਸ਼ਨਾਈਆ। ਮੇਰੇ ਸਾਹਿਬ ਸੂਰੇ ਸੁਲਤਾਨ ਅਲੱਖਣਾ ਅਲਖੀ, ਤੇਰਾ ਨੂਰ ਲਖਿਆ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮੰਗ ਮੰਗਾਈਆ। ਕਲਜੁਗ ਕਹੇ ਮੇਰਾ ਪੂਰਾ ਹੋ ਲੈਣ ਦੇ ਚਾ, ਚਾਉ ਘਨੇਰਾ ਇਕ ਦਰਸਾਈਆ। ਵਕਤ ਸੁਹੰਜਣਾ ਸੁਹਾਵਾ ਰਿਹਾ ਆ, ਆਮਦ ਵਿਚ ਰਹੀ ਵਡਿਆਈਆ। ਮੈਂ ਸ਼ਾਹ ਸੁਲਤਾਨਾਂ ਦੇਣੀ ਪੱਤ ਗਵਾ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਅੰਤ ਕੰਤ ਭਗਵੰਤ ਮੇਰਾ ਸ਼ਬਦ ਗੁਰੂ ਗਵਾਹ, ਸ਼ਹਾਦਤ ਇਕ ਭੁਗਤਾਈਆ। ਮੈਂ ਸਭ ਦੇ ਮਸਤਕ ਲਾਉਣੀ ਸੁਆਹ, ਸ਼ਹਿਨਸ਼ਾਹ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਹੰਸ ਬੁੱਧੀ ਕਰਨੀ ਕਾਂ, ਸ੍ਰਿਸ਼ਟੀ ਕਾਗ ਵਾਂਗ ਕੁਰਲਾਈਆ। ਝਗੜਾ ਪਾ ਕੇ ਸੂਰ ਗਾਂ, ਧਰਮ ਦੀ ਧਰਮ ਧਾਰ

❋

❋

ਠੁਕਰਾਈਆ। ਫਿਰ ਤੂੰ ਮੈਨੂੰ ਕਹੀਂ ਵਾਹ ਵਾ, ਚੌਥੇ ਜੁਗ ਸੁਤ ਦੁਲਾਰੇ ਤੇਰੀ ਵਡ ਵਡਿਆਈਆ। ਮੈਨੂੰ ਮੰਨਣ ਤੋਂ ਸਾਰੇ ਕਰ ਗਏ ਨਾਂਹ, ਨਾਮ ਨਿਧਾਨ ਕੋਇ ਨਾ ਗਾਈਆ। ਨਾ ਕੋਇ ਪਿਤਾ ਰਹੇ ਨਾ ਮਾਂ, ਪੂਤ ਕਪੂਤ ਸਪੂਤ ਨਜ਼ਰ ਕੋਇ ਨਾ ਆਈਆ। ਭਾਈ ਭੈਣ ਨਾ ਪਕੜੇ ਬਾਂਹ, ਸੱਜਣ ਮੀਤ ਨਾ ਸੰਗ ਰਖਾਈਆ। ਦੀਨ ਮਜ਼੍ਹਬ ਦੇਵੇ ਕੋਇ ਨਾ ਥਾਂ, ਰਹਿਬਰ ਨੂਰ ਨਾ ਕੋਇ ਚਮਕਾਈਆ। ਤੂੰ ਮਾਲਕ ਖ਼ਾਲਕ ਵਾਹਿਦ ਇਕ ਖ਼ੁਦਾ, ਖ਼ੁਦ ਮਾਲਕ ਤੇਰੀ ਓਟ ਤਕਾਈਆ। ਮੈਂ ਚਾਹੁੰਦਾ ਤੇਰੀ ਲੱਖ ਚੁਰਾਸੀ ਕਰਾਂ ਜਿਬਾਹ, ਛੁਰੀ ਤੇਰੇ ਨਾਮ ਕਲਮੇ ਵਾਲੀ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਉਂ ਨਿਉਂ ਲਾਗਾਂ ਪਾਈਆ। ਕਲਜੁਗ ਕਹੇ ਪ੍ਰਭੂ ਮੇਰੇ ਅੰਤਰ ਉਠੀ ਅਗੰਮੀ ਆਵਾਜ਼, ਬਿਨ ਰਸਨਾ ਜਿਹਵਾ ਸੁਣਾਈਆ। ਮੈਂ ਤੇਰਾ ਚਾਰ ਜੁਗ ਦਾ ਵੇਖਾਂ ਸਾਜ਼, ਅਸਮਾਨ ਤਕਾਂ ਪੰਜ ਤਤ ਖ਼ਲਕ ਖ਼ੁਦਾਈਆ। ਦੀਨ ਦੁਨੀ ਦਾ ਬਦਲ ਦੇਵਾਂ ਸਮਾਜ, ਸਮਗਰੀ ਤੇਰੀ ਕੂੜ ਵਰਤਾਈਆ। ਕਾਇਆ ਮੰਦਰ ਅੰਦਰ ਬਹਿ ਕੇ ਕਰਾਂ ਰਾਜ, ਹੁਕਮ ਮਨੂਆ ਮਨ ਸੁਣਾਈਆ। ਸੁਰਤੀ ਕਿਸੇ ਨਾ ਜਾਏ ਜਾਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਤਨ ਵਜੂਦ ਮਾਟੀ ਖ਼ਾਕ ਲਾਵਾਂ ਦਾਗ਼, ਦੁਰਮਤ ਮੈਲ ਸਕੇ ਨਾ ਕੋਇ ਧਵਾਈਆ। ਤੇਰੇ ਨਾਮ ਬਿਨਾ ਖ਼ਾਲੀ ਕਰਾਂ ਲੰਗੜੇ ਲੂਲ੍ਹੇ ਅਪਾਹਜ, ਸਾਬਤ ਰਹਿਣ ਕੋਇ ਨਾ ਪਾਈਆ। ਧਰਮ ਦੀ ਧਾਰ ਦਿਸੇ ਕੋਇ ਨਾ ਸਾਧ, ਸਾਂਤਕ ਸਤਿ ਨਾ ਕੋਇ ਸਮਾਈਆ। ਜੋ ਤੇਰੇ ਅਵਤਾਰ ਪੈਗ਼ੰਬਰ ਗੁਰੂਆਂ ਦੀਨਾਂ ਮਜ਼੍ਹਬਾਂ ਦਾ ਲਾਹਿਆ ਪਾਪ, ਸਭ ਦਾ ਲੇਖਾ ਦਿਆਂ ਮੁਕਾਈਆ। ਤੇਰੀ ਜੋਤ ਦਾ ਜਗੇ ਨਾ ਕੋਇ ਚਰਾਗ਼, ਚਰਾਗਾਹਾਂ ਕਰੇ ਨਾ ਕੋਇ ਰੁਸ਼ਨਾਈਆ। ਸਚ ਦਰ ਤੇ ਨਾ ਕੋਇ ਸਵਾਲ ਨਾ ਕੋਇ ਜਵਾਬ, ਜਵਾਬ ਤਲਬੀ ਨਾ ਕੋਇ ਵਖਾਈਆ। ਮੇਰੇ ਪੁਰਖ ਅਕਾਲੇ ਸਾਹਿਬ ਮਹਾਰਾਜ, ਦੀਨ ਦਿਆਲ ਸੀਸ ਝੁਕਾਈਆ। ਮੈਂ ਦਿਵਸ ਰੈਣ ਤੈਨੂੰ ਰਿਹਾ ਅਰਾਧ, ਸਿਮਰ ਸਿਮਰ ਸਿਮਰ ਤੇਰਾ ਧਿਆਨ ਲਗਾਈਆ। ਤੂੰ ਮੇਰੀ ਝੋਲੀ ਪਾ ਦੇ ਵਾਦ ਵਿਵਾਦ, ਵਿਖ ਆਪਣੀ ਆਪ ਟਿਕਾਈਆ। ਮੈਂ ਨਾਮ ਵਿਹੂਣੀ ਸ੍ਰਿਸ਼ਟ ਕਰਾਂ ਬਰਬਾਦ, ਜਨਣੀ ਜਨ ਭਗਤ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਆਸ ਰਖਾਈਆ। ਕਲਜੁਗ ਕਹੇ ਪ੍ਰਭੂ ਮੇਰੀ ਆਸ਼ਾ ਲੰਮੀ, ਅੰਤ ਤੇਰੇ ਵਿਚ ਰਖਾਈਆ। ਮੈਂ ਝਗੜਾ ਪਾਵਾਂ ਕਾਇਆ ਮਾਟੀ ਚੰਮੀ, ਚੰਮ ਦ੍ਰਿਸ਼ਟੀ ਸਭ ਦੀ ਦਿਆਂ ਬਦਲਾਈਆ। ਮੈਂ ਤੇਰਾ ਨਾਮ ਜਪਣ ਨਾ ਦੇਵਾਂ ਦਮੀ, ਸਵਾਸ ਸਵਾਸ ਕੋਇ ਨਾ ਗਾਈਆ। ਗਗਨ ਪਾਤਾਲਾਂ ਰਹਿਣ ਨਾ ਦੇਵਾਂ ਥੰਮ੍ਹੀ, ਥਰਥਰਾਹਟ ਕਰੇ ਲੋਕਾਈਆ। ਸੰਤ ਫ਼ਕੀਰ ਬਣਾਵਾਂ ਡੰਭੀ, ਨਿਰਗੁਣ ਨੂਰ ਨਾ ਕੋਇ ਚਤੁਰਾਈਆ। ਘਰ ਘਰ ਅੰਦਰ ਵਖਾਵਾਂ ਗ਼ਮੀ, ਗ਼ਮਖਾਰ ਤੇਰੀ ਸਰਨਾਈਆ। ਤੂੰ ਮਾਲਕ ਖ਼ਾਲਕ ਹੋ ਕੇ ਮੇਰਾ ਬੇੜਾ ਬੰਨ੍ਹੀਂ, ਮਿਹਰਵਾਨ ਸਿਰ ਮੇਰੇ ਹੱਥ ਟਿਕਾਈਆ। ਤੂੰ ਦਾਤਾ ਆਦਿ ਜੁਗਾਦਿ ਧਨ ਧਨੀ, ਧਨਾਢ ਇਕ ਅਖਵਾਈਆ। ਕੂੜ ਕੁਕਰਮ ਨਾਲ ਮੇਰੀ ਖ਼ਾਲੀ ਹੋਣ ਦੇਵੀਂ ਨਾ ਕੰਨੀ, ਪਲੂ ਗੰਢ ਦੇਣੀ ਪਵਾਈਆ। ਮੈਂ ਤੇਰੇ ਹੁਕਮ ਦੀ ਧਾਰ ਸੰਦੇਸ਼ਾ ਰਹੀ ਮੰਨੀ, ਮਨ ਮਨਸਾ ਪੂਰ ਕਰਾਈਆ। ਅੰਤ ਕੋਇ ਰਹਿਣ ਨਾ ਦੇਵਾਂ ਛੱਪਰ ਛੰਨੀ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਲਿਖਿਆ ਜਾਏ ਨਾ ਉਪਰ ਪੰਨੀਂ, ਸਫਿਆਂ ਵਿਚ ਨਾ ਕੋਇ ਜਣਾਈਆ।

❋

❋

੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਭਗਤ ਸਿੰਘ ਦੇ ਗ੍ਰਹਿ ਇਟਾਰਸੀ

ਕਲਜੁਗ ਕਹੇ ਪ੍ਰਭੂ ਮੇਰਾ ਕਰਨਾ ਵਕਤ ਸੁਹਾਉਣਾ, ਸੁਹੰਜਣਾ ਆਪ ਬਣਾਈਆ। ਤੇਰੀ ਕਿਰਪਾ ਮੈਂ ਆਪਣਾ ਬਲ ਪਰਗਟਾਉਣਾ, ਪਰਗਟ ਹੋਣਾ ਥਾਉਂ ਥਾਈਂਆ। ਦੋ ਜਹਾਨਾਂ ਰੌਲਾ ਪਾਉਣਾ, ਸ਼ੋਰੋ ਗ਼ੁਲ ਦੁਹਾਈਆ। ਲੱਖ ਚੁਰਾਸੀ ਜੀਵ ਜੰਤ ਰੁਵਾਉਣਾ, ਸਾਧ ਸੰਤ ਕੁਰਲਾਈਆ। ਕੂੜ ਕੁੜਿਆਰ ਦਾ ਡੰਕ ਵਜਾੳਣਾ, ਕੁੰਟ ਕੂਟ ਸ਼ਨਵਾਈਆ। ਤੇਰਾ ਸੁਤ ਦੁਲਾਰਾ ਇਕ ਅਖਵਾਉਣਾ, ਆਖ਼ਰ ਲਵਾਂ ਅੰਗੜਾਈਆ। ਜਗਤ ਹੰਕਾਰੀ ਬੁਰਜ ਢਾਹੁਣਾ, ਢਾਹ ਢਾਹ ਖ਼ਾਕ ਮਿਲਾਈਆ। ਤੇਈ ਅਵਤਾਰ ਪੈਗ਼ੰਬਰਾਂ ਗੁਰੂਆਂ ਆਪ ਹਿਲਾਉਣਾ, ਜੜ੍ਹ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਤੇਰੀ ਸਰਨਾਈਆ। ਕਲਜੁਗ ਕਹੇ ਔਹ ਵੇਖ ਪ੍ਰਭੂ ਮੁਹੰਮਦ ਮੈਨੂੰ ਕਢਦਾ ਅੱਖਾਂ, ਨੈਣ ਨੈਣ ਉਠਾਈਆ। ਮੈਂ ਤੇਰੇ ਅੱਗੇ ਜੋੜਦਾ ਹੱਥਾਂ, ਦੋਵੇਂ ਦਸਤ ਦਸਤ ਬੰਧਾਈਆ। ਈਸਾ ਮੂਸਾ ਸੰਗ ਹੋਵੇ ਇਕੱਠਾ, ਜਗਤ ਜੋੜ ਬਣਾਈਆ। ਮੈਂ ਚਾਹੁੰਦਾ ਇਨ੍ਹਾਂ ਵਿਚ ਪਾਵਾਂ ਰੱਟਾ, ਰੁਟੀਨ ਵਿਚ ਆਪਣਾ ਖੇਲ ਖਿਲਾਈਆ। ਸਭ ਦੀ ਖ਼ਾਕ ਉਡਾਵਾਂ ਘੱਟਾ, ਮਿੱਟੀ ਖੇਤ ਰਸਾਈਆ। ਆਪਣੇ ਵਾਅਦੇ ਵਾਲਾ ਯਾਦ ਕਰ ਲੈ ਇਕ ਟੱਪਾ, ਜੋ ਆਦਿ ਦਿਤਾ ਸੁਣਾਈਆ। ਇਕ ਨੂਰ ਜ਼ਹੂਰ ਪ੍ਰਕਾਸ਼ ਵੇਖਾਂ ਤੇਰੇ ਪੱਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਸਚ ਦੇ ਮਾਲਕ ਦਇਆ ਕਮਾਈਆ। ਕਲਜੁਗ ਕਹੇ ਪ੍ਰਭੂ ਉਹ ਵੇਖ ਹਜ਼ਰਤ ਈਸਾ ਮਾਰਦਾ ਝਾਕੀ, ਪੜਦਾ ਪੜਦੇ ਵਿਚੋਂ ਉਠਾਈਆ। ਵੀਹਵੀਂ ਸਦੀ ਦਾ ਲੇਖਾ ਵੇਖ ਕੇ ਬਾਕੀ, ਹਿਸਾਬ ਅੰਕੜਿਆਂ ਵਿਚ ਲਗਾਈਆ। ਝਗੜਾ ਦਿਸਦਾ ਤਨ ਵਜੂਦ ਖ਼ਾਕੀ, ਬੁਤਖ਼ਾਨੇ ਰਹੇ ਕੁਰਲਾਈਆ। ਮੈਂ ਉਸ ਨੂੰ ਫਿਰ ਸ਼ਬਦ ਕਹਾਣੀ ਆਖੀ, ਕਲਮਾ ਹੱਕ ਦ੍ਰਿੜਾਈਆ। ਮੇਰਾ ਸੰਦੇਸ਼ਾ ਨਹੀਂ ਗੁਸਤਾਖੀ, ਗਿਲੇ ਵਿਚ ਨਾ ਕੋਇ ਜਣਾਈਆ। ਤੇਰਾ ਲਹਿਣਾ ਰਿਹਾ ਨਾ ਬਾਕੀ, ਵੇਲਾ ਵਕਤ ਵਕਤ ਦ੍ਰਿੜਾਈਆ। ਜਿਸ ਕਾਰਨ ਤੈਨੂੰ ਚੜ੍ਹਾਇਆ ਫਾਸੀ, ਸਲੀਬ ਗਲ ਲਟਕਾਈਆ। ਉਹ ਲੇਖਾ ਪੂਰਾ ਕਰੇ ਪੁਰਖ ਅਬਿਨਾਸ਼ੀ, ਜਲਵਾਗਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਵੇਖ ਵਖਾਈਆ। ਕਲਜੁਗ ਕਹੇ ਪ੍ਰਭੂ ਉਹ ਵੇਖ ਮੂਸਾ ਤਕਦਾ, ਤਕਦੀਰ ਆਪਣੀ ਨਾਲ ਮਿਲਾਈਆ। ਜਿਸ ਨਜ਼ਾਰਾ ਤੱਕਿਆ ਯਕ ਦਾ, ਵਾਹਿਦ ਤੇਰੀ ਓਟ ਰਖਾਈਆ। ਬਿਨ ਕਦਮਾਂ ਤੇਰੀ ਕਦਮ ਬੋਸੀ ਨੂੰ ਭੱਜਦਾ, ਕਦੀਮ ਦੇ ਮਾਲਕ ਰਾਹ ਤਕਾਈਆ। ਮਿਹਰਵਾਨ ਮਹਿਬੂਬ ਤੇਰਾ ਭਾਣਾ ਕੋਇ ਨਾ ਡਕਦਾ, ਨਾ ਕੋਇ ਰੋਕੇ ਰੋਕ ਰੁਕਾਈਆ। ਉਸ ਦਾ ਲੇਖਾ ਵੇਖ ਲੈ ਲਿਖਿਆ ਹੱਥ ਦਾ, ਹਥੇਲੀ ਅੱਖਰਾਂ ਨਾਲ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਜਣ ਵੇਖ ਵਖਾਈਆ। ਕਲਜੁਗ ਕਹੇ ਪ੍ਰਭੂ ਕੀ ਮੂਸਾ ਕਰਦਾ ਉਜਰ, ਆਰਜ਼ੂ ਕੀ ਜਣਾਈਆ। ਕਿਉਂ ਮੇਰਾ ਵਕਤ ਗਿਆ ਗੁਜ਼ਰ, ਗੁਜ਼ਸ਼ਤਾ ਹਾਲ ਦਏ ਗਵਾਹੀਆ। ਮੈਂ ਵੇਖਾਂ ਅਗੰਮਾ ਮੁਜ਼ਰ, ਮੁਜ਼ਾਹਰੇ ਵਿਚ ਸ਼ਨਵਾਈਆ। ਮੇਰਾ ਅੰਤ ਅਖ਼ੀਰ ਰੂਪ ਰਿਹਾ ਨਾ ਸੁੰਦਰ, ਕੋਹਤੂਰ ਨਾ ਕੋਇ ਚਤੁਰਾਈਆ। ਆਪਣਿਆਂ ਨੇਤਰਾਂ ਉਤੇ ਫੇਰ ਉਂਗਲ, ਜੋ ਬੇਜ਼ਬਾਨ ਅਸਮਾਨ ਵੱਲ ਉਠਾਈਆ। ਫੇਰ ਧਰਤੀ ਦਾ ਤਕ ਲੈ ਉਜਰ, ਅੰਤਰ ਨਿਰੰਤਰ ਵੇਖ ਵਖਾਈਆ। ਫੇਰ ਜ਼ਮੀਨ ਦਾ ਵੇਖ ਲੈ ਕੁਤਰ, ਨਿਸ਼ਾਨਾ ਕਲਜੁਗ ਕਵਣ ਜਣਾਈਆ। ਫੇਰ

❋

❋

ਤਕਦਾ ਮੈਂ ਕਿਸ ਧਾਰ ਦਾ ਪੁੱਤਰ, ਕਵਣ ਮੇਰੀ ਜਣੇਂਦੀ ਮਾਈਆ। ਫੇਰ ਕਰਦਾ ਤੇਰਾ ਸ਼ੁਕਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਫੇਰ ਸਦੀ ਚੌਧਵੀਂ ਵੇਖਦਾ ਪੂਰਬ ਉੱਤਰ, ਪੱਛਮ ਦੱਖਣ ਅੱਖ ਉਠਾਈਆ। ਉਹ ਵੇਖ ਮੈਨੂੰ ਇਸ਼ਾਰਾ ਕਰਦਾ ਕਲਜੁਗ ਤੂੰ ਨਾ ਜਾਵੀਂ ਮੁਕਰ, ਵਾਹਿਦਾ ਦਾਅਵੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ। ਕਲਜੁਗ ਕਹੇ ਪ੍ਰਭੂ ਈਸਾ ਮੂਸਾ ਮੁਹੰਮਦ ਤਿੰਨੇ ਵੇਖਦੇ ਨਾਲ ਗ਼ੁੱਸੇ, ਮੇਰੇ ਵੱਲ ਧਿਆਨ ਲਗਾਈਆ। ਮੈਂ ਹੱਸ ਕੇ ਕਿਹਾ ਪੈਗ਼ੰਬਰੋ ਤੁਹਾਡੇ ਰਹਿਣ ਨਹੀਂ ਦਿਤੇ ਜੁੱਸੇ, ਜਿਸਮ ਜ਼ਮੀਰ ਖ਼ਾਕ ਮਿਲਾਈਆ। ਅੰਤਮ ਤੁਹਾਡੇ ਪੈਂਡੇ ਮੁਕੇ, ਮੁਕੰਮਲ ਦਿਆਂ ਸੁਣਾਈਆ। ਉਮਤ ਵੱਲ ਵੇਖ ਕੇ ਤੁਹਾਡੇ ਹਿਰਦੇ ਦੁਖੇ, ਮੁਰਸ਼ਦ ਮੁਰੀਦ ਹੋਣੀ ਅੰਤ ਜੁਦਾਈਆ। ਸਭ ਨੂੰ ਖਾਣੇ ਪੈਣੇ ਟੁਕੜੇ ਰੁੱਖੇ, ਛੁਰੀ ਜ਼ਿਬਹ ਨਾ ਕੋਇ ਕਰਾਈਆ। ਮੁਹੰਮਦਾ ਉਮਤ ਨੂੰ ਗਾਨਾ ਬੰਨ੍ਹ ਦੇ ਗੁੱਟੇ, ਮੌਲੀ ਤੰਦ ਹੱਥ ਉਠਾਈਆ। ਈਸਾ ਵੇਖ ਲੈ ਲਹਿੰਦੀ ਗੁੱਠੇ, ਮੂਸਾ ਉਂਗਲ ਇਕ ਹਿਲਾਈਆ। ਤਕ ਲਉ ਪੁਰਾਣੇ ਆਪਣੇ ਜੁੱਤੇ, ਜੋ ਮਕਬਰਿਆਂ ਬਾਹਰ ਤਕਾਈਆ। ਮੇਰੇ ਪਰਵਰਦਿਗਾਰ ਦੇ ਭੇਵ ਰਹਿਣੇ ਨਹੀਂ ਲੁਕੇ, ਲੁਕਮਾਨ ਰੋ ਕੇ ਗਿਆ ਸੁਣਾਈਆ। ਸੁਲੇਮਾਨ ਨੇ ਬੁੱਲ ਕਰ ਕੇ ਸੁੱਚੇ, ਨੌ ਵਾਰ ਦਿਤਾ ਦ੍ਰਿੜਾਈਆ। ਸ਼ਾਹ ਅਲੀ ਨੇ ਨੇਤਰ ਕਰ ਕੇ ਪੁੱਠੇ, ਪੁਸ਼ਤ ਪੁਸ਼ਤ ਵੇਖ ਵਖਾਈਆ। ਜਿਸ ਵੇਲੇ ਅਮਾਮ ਅਮਾਮਾ ਸ਼ਾਹ ਸ਼ਹਾਨਾ ਉਠੇ, ਕਲਮਾ ਕਲਾਮ ਆਪ ਜਣਾਈਆ। ਉਸ ਵੇਲੇ ਪਿਛਲੀ ਗੰਢੀ ਸਭ ਦੀ ਟੁੱਟੇ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਲੇਖੇ ਵੇਖੇ ਪੁੱਠੇ, ਕਾਗ਼ਜ਼ ਕਲਮ ਸ਼ਾਹੀ ਅੱਖਰ ਨਾ ਕੋਇ ਚਤੁਰਾਈਆ।

੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਟੋਪਨ ਰਾਮ ਦੇ ਗ੍ਰਹਿ ਇਟਾਰਸੀ

ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਪਰਵਰਦਿਗਾਰ ਵੇਸ ਵਟਾਈਆ। ਦਰੋਹੀ ਫਿਰੀ ਜੰਗਲ ਜੂਹ ਬੇਲਾ, ਕਾਇਨਾਤ ਪਈ ਦੁਹਾਈਆ। ਲੇਖਾ ਜਾਣੇ ਗੁਰੂ ਚੇਲਾ, ਮੁਰੀਦ ਮੁਰਸ਼ਦ ਫੋਲ ਫੁਲਾਈਆ। ਫੇਰ ਵਸ ਕੇ ਸਭ ਤੋਂ ਨਵੇਲਾ, ਨਿਰਗੁਣ ਆਪਣਾ ਹੁਕਮ ਸੁਣਾਈਆ। ਸਾਡਾ ਕਲਮਾ ਅੰਤਮ ਹੋਇਆ ਫੇਲਾ, ਲੁਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਪਰਗਟਾਈਆ। ਕਲਜੁਗ ਕਹੇ ਮੁਹੰਮਦ ਬਸ ਕਰ ਯਾਰ, ਮਿੱਤਰ ਕੀ ਸੁਣਾਈਆ। ਮੈਂ ਵੀ ਹੋਣ ਲੱਗਾ ਤਿਆਰ, ਤ੍ਰੈਗੁਣ ਆਪਣੇ ਨਾਲ ਮਿਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਖ਼ੁਆਰ, ਖ਼ਾਲਸ ਨਜ਼ਰ ਕੋਇ ਨਾ ਆਈਆ। ਕੋਟਾਂ ਵਿਚੋਂ ਸਾਬਤ ਰਹਿਣ ਦੇਣੇ ਦੋ ਚਾਰ, ਜੋ ਪ੍ਰਭ ਦੀ ਓਟ ਤਕਾਈਆ। ਮੈਂ ਹੁਕਮ ਮੰਨਾ ਸੱਚੀ ਸਰਕਾਰ, ਜੋ ਪਾਤਸ਼ਾਹ ਸ਼ਾਹ ਰਿਹਾ ਦ੍ਰਿੜਾਈਆ। ਮੈਂ ਆਪਣੀ ਵੇਖਣੀ ਖ਼ੂਬ ਬਹਾਰ, ਚਾਰੋਂ ਕੁੰਟ ਰੰਗ ਰੰਗਾਈਆ। ਝਗੜਾ ਪਾ ਕੇ ਮਰਦ ਨਾਰ, ਇਸਤਰੀ ਪੁਰਸ਼ ਦੇਣੇ ਲੜਾਈਆ। ਖੇਲ ਕਰਨਾ ਉਸ ਦੀ ਧਾਰ, ਜੋ ਧਰਨੀ ਉਤੇ ਆਵੇ ਚਾਈਂ ਚਾਈਂਆ। ਤੇਰਾ ਲਹਿਣਾ ਦੇਣਾ ਲੇਖਾ ਲਏ ਵਿਚਾਰ, ਪੂਰਬ ਪੜਦਾ ਫੋਲ ਫੁਲਾਈਆ। ਉਠ ਦੋਵੇਂ ਕਰੀਏ ਉਸ ਨੂੰ

❋

❋

ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਜਿਸ ਦੇ ਕੋਲ ਸਰਬ ਅਖਤਿਆਰ, ਮੁਖ਼ਤਾਰਨਾਮੇ ਸਾਡੇ ਆਪਣੇ ਹੁਕਮ ਵਿਚ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਅਵਤਾਰ, ਅਵਤਰ ਆਪਣੀ ਜੋਤ ਕਰੇ ਰੁਸ਼ਨਾਈਆ।

੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਰਦਿਤ ਸਿੰਘ ਦੇ ਗ੍ਰਹਿ ਇਟਾਰਸੀ

ਸ਼ੰਕਰ ਕਹੇ ਨਾਨਕ ਵੇਖ ਲੈ ਆਪਣੀ ਕਾਲੀ ਭੂਰੀ, ਭਰਮ ਰਹੇ ਨਾ ਰਾਈਆ। ਮੇਰੀ ਹੋਈ ਅੰਤ ਮਜਬੂਰੀ, ਮਜਬੂਰ ਹੋ ਕੇ ਦਿਆਂ ਸੁਣਾਈਆ। ਸਭ ਦੀ ਤ੍ਰਿਸ਼ਨਾ ਕਰਨੀ ਪੂਰੀ, ਤ੍ਰਿਖਾ ਕੂੜ ਵੇਖ ਵਖਾਈਆ। ਸਾਚਾ ਚੰਦ ਦਿਸੇ ਨਾ ਨੂਰੀ, ਨੁਰਾਨਾ ਨੂਰ ਨਾ ਕੋਇ ਚਮਕਾਈਆ। ਤੇਰੀ ਦਿਸੇ ਨਾ ਕੋਇ ਹਜ਼ੂਰੀ, ਉਹ ਵੇਖ ਹਜ਼ਰਤ ਦੇਣ ਗਵਾਹੀਆ। ਸਭ ਦੀ ਦ੍ਰਿਸ਼ਟੀ ਹੋਈ ਮੂੜੀ, ਚਤੁਰ ਸੁਜਾਨ ਰੂਪ ਨਾ ਕੋਇ ਦਰਸਾਈਆ। ਮਲੇਛਾਂ ਦੀ ਸਫਾ ਵੇਖ ਲੈ ਕੂੜੀ, ਧਰਨੀ ਧਰਤ ਧਵਲ ਦੁਹਾਈਆ। ਰੰਗਣ ਰਹੀ ਨਾਮ ਨਾ ਗੂੜ੍ਹੀ, ਕੁਸੰਭੜਾ ਰੰਗ ਗਈ ਬਦਲਾਈਆ। ਸਚਿਆਈ ਸਚ ਦੀ ਧਾਰ ਹੋਈ ਮਫ਼ਰੂਰੀ, ਬੇਲੇ ਮਮਤਾ ਵਿਚ ਆਪਣਾ ਆਪ ਛੁਪਾਈਆ। ਚਾਰ ਕੁੰਟ ਗੜ੍ਹ ਗ਼ਰੂਰੀ, ਕਲਮਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕਹੇ ਨਾਨਕ ਵੇਖ ਲੈ ਆਪਣੀ ਖੂੰਡੀ, ਖੋਜਤ ਖੋਜਤ ਧਿਆਨ ਲਗਾਈਆ। ਸਾਚੀ ਸਿਖਿਆ ਮਿਲੇ ਨਾ ਢੂੰਡੀ, ਢੂੰਡਤ ਢੂੰਡਤ ਖ਼ਲਕ ਖ਼ੁਦਾਈਆ। ਸਭ ਦੀ ਆਸਾ ਹੋਈ ਮੂਧੀ, ਕਵਲੀ ਕਵਲ ਨਾ ਕੋਇ ਉਲਟਾਈਆ। ਹੁਣ ਖੇਲ ਵੇਖਣੀ ਨਬੀ ਨੂਹ ਦੀ, ਜੋ ਨਿਉਂ ਨਿਉਂ ਸੀਸ ਝੁਕਾਈਆ। ਵਡਿਆਈ ਰਹੀ ਨਾ ਕਿਸੇ ਗੁਰੂ ਦੀ, ਗੁਰਦੇਵ ਦੇਣ ਦੁਹਾਈਆ। ਖੇਲ ਤਕਣੀ ਪਰਵਰਦਿਗਾਰ ਸ਼ੁਰੂ ਦੀ, ਜੋ ਸ਼ਰਅ ਦਏ ਬਦਲਾਈਆ। ਜਿਸ ਬਿਧ ਦੀਨ ਦੁਨੀਆ ਰੁੜ¼ਗੀ, ਵਹਿੰਦੇ ਵਹਿਣ ਵਹਾਈਆ। ਜਗਤ ਧਾਰ ਕੋਇ ਨਾ ਮੁੜੂਗੀ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਰਿਹਾ ਚੁਕਾਈਆ। ਕਲਜੁਗ ਕਹੇ ਨਾਨਕ ਮੋਢੇ ਚੁੱਕ ਕੇ ਵੇਖ ਲੈ ਖੇਸ, ਖ਼ਾਲਸ ਨਜ਼ਰ ਕੋਇ ਨਾ ਆਈਆ। ਜੋ ਸੁਨੇਹੜਾ ਦੇ ਕੇ ਗਿਆ ਦਸ ਦਸਮੇਸ, ਗੋਬਿੰਦ ਗੋਬਿੰਦ ਗੋਬਿੰਦ ਧੁਰ ਦਾ ਮਾਹੀਆ। ਮੈਂ ਉਸ ਦਾ ਲੇਖਾ ਪੂਰਾ ਕਰਨਾ ਲੇਖ, ਲੇਖਣੀ ਪਿਛਲੀ ਵੇਖ ਵਖਾਈਆ। ਜੋ ਮੇਰੇ ਕਾਰਨ ਬੱਚੇ ਕਰ ਕੇ ਗਿਆ ਭੇਟ, ਬਾਲੇ ਨੀਹਾਂ ਹੇਠ ਦਬਾਈਆ। ਆਪਣਾ ਖ਼ਾਲੀ ਕਰਕੇ ਪੇਟ, ਪੇਟਾ ਤਾਣਾ ਵੇਖੇ ਖ਼ਲਕ ਖ਼ੁਦਾਈਆ। ਮਾਛੂਵਾੜੇ ਦੀ ਸੇਜ ਉਤੇ ਵੇਖ, ਨਿਗਹ ਨਿਗਹ ਵਿਚੋਂ ਬਦਲਾਈਆ। ਪੁਰਖ ਅਕਾਲੇ ਦਿਤਾ ਸੰਦੇਸ਼, ਸੱਥਰ ਯਾਰ ਇਕ ਸੁਹਾਈਆ। ਮੇਰਾ ਖੇਲ ਸਦਾ ਹਮੇਸ਼, ਜੁਗ ਚੌਕੜੀ ਚਲਿਆ ਆਈਆ। ਕਲਜੁਗ ਅੰਤਮ ਕਰਾ ਵੇਸ, ਮੇਲਾ ਮੇਲੇ ਸਹਿਜ ਸੁਭਾਈਆ। ਅੰਦਰ ਵੜ ਕੇ ਖੋਲ੍ਹਾਂ ਭੇਤ, ਓਹਲਾ ਦੋ ਜਹਾਨ ਚੁਕਾਈਆ। ਨਜ਼ਰੀ ਆਵਾਂ ਨੇਤਨ ਨੇਤ, ਨਿਜ ਨੈਣ ਨੈਣ ਰੁਸ਼ਨਾਈਆ। ਧਰਮ ਦੀ ਧਾਰ ਬਣ ਕੇ ਖੇਵਟ ਖੇਟ, ਬੇੜਾ ਆਪਣੇ ਕੰਧ ਉਠਾਈਆ। ਲਹਿਣਾ ਦੇਣਾ ਪੂਰਾ ਕਰੇ ਪਿਤਾ ਪੂਤ ਬੇਟ, ਲੇਖਾ ਪੂਰਬ ਝੋਲੀ ਪਾਈਆ।

❋

❋

ਸਚ ਸਵਾਮੀ ਹੋ ਕੇ ਕਰਾਂ ਹੇਤ, ਅੰਤਰ ਅੰਤਰ ਜੋੜ ਜੁੜਾਈਆ। ਜਗਤ ਨਿਰਾਲੀ ਵਖਾਵਾਂ ਖੇਡ, ਜਿਸ ਦੀ ਸਮਝ ਕੋਇ ਨਾ ਪਾਈਆ। ਪਰਗਟ ਹੋ ਕੇ ਸੰਬਲ ਦੇਸ, ਸੰਭਲ ਆਪਣਾ ਕਦਮ ਟਿਕਾਈਆ। ਕਲਜੁਗ ਕੂੜੀ ਬਦਲ ਦੇਵਾਂ ਰੇਖ, ਰੱਖਿਆ ਕਰਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਕਹੇ ਨਾਨਕ ਤਕ ਲੈ ਆਪਣੀ ਸੇਲੀ ਟੋਪੀ, ਸੱਜਣ ਸੁਹੇਲਾ ਰਿਹਾ ਜਣਾਈਆ। ਪ੍ਰਭੂ ਕਾਹਨ ਦੀ ਸਾਚੀ ਰਹੀ ਕੋਇ ਨਾ ਗੋਪੀ, ਗੋਪਾਲ ਬਣ ਗਊਆਂ ਨਾ ਕੋਇ ਚਰਾਈਆ। ਜਿਧਰ ਤਕਾਂ ਓਧਰ ਹੰਕਾਰ ਵਿਕਾਰ ਕਰੋਧੀ, ਹਉਮੇ ਹੰਗਤਾ ਰੂਪ ਬਦਲਾਈਆ। ਸਾਚੀ ਪੜ੍ਹੇ ਕੋਇ ਨਾ ਪੋਥੀ, ਪੁਸਤਕ ਬਗ਼ਲ ਸਰਬ ਚੁਕਾਈਆ। ਦੀਨ ਦੁਨੀ ਦੀ ਬੁੱਧੀ ਹੋਈ ਥੋਥੀ, ਮਤਹੀਣ ਦਿਸੇ ਲੋਕਾਈਆ। ਸਚ ਸਾਹਿਬ ਦੀ ਨਜ਼ਰ ਨਾ ਆਵੇ ਜੋਤੀ, ਜੋਤੀ ਜਾਤਾ ਵੇਸ ਵਟਾਈਆ। ਜਿਸ ਨੂੰ ਲੱਭਦੇ ਕੋਟਨ ਕੋਟੀ, ਅਸੰਖ ਅਸੰਖਾਂ ਧਿਆਨ ਲਗਾਈਆ। ਉਹ ਆਪਣੀ ਖੇਲ ਕਰੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸੋਤੀ, ਸੋਈ ਸੁਰਤ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਦੇਵਣਹਾਰ ਇਕ ਅਖਵਾਈਆ। ਕਲਜੁਗ ਕਹੇ ਨਾਨਕ ਉਠ ਵੇਖ ਆਪਣੀ ਰਬਾਬ, ਸਤਿ ਸਤਿ ਕੀ ਸੁਣਾਈਆ। ਕੀ ਸੰਦੇਸਾ ਦੇਵੇ ਮਿੱਤਰ ਅਹਿਬਾਬ, ਅਦਾਬ ਨਾਲ ਸੀਸ ਝੁਕਾਈਆ। ਜਿਸ ਨੂੰ ਮੰਨਿਆ ਹੱਕ ਜਨਾਬ, ਪੈਗ਼ੰਬਰ ਧੂੜੀ ਖ਼ਾਕ ਰਮਾਈਆ। ਉਹਦਾ ਵੇਖ ਬਗੀਚਾ ਬਾਗ, ਦੀਨ ਦੁਨੀ ਕੂੜ ਮਹਿਕਾਈਆ। ਜੋ ਅੰਤਮ ਸਭ ਦਾ ਬਣਾਉਣ ਵਾਲਾ ਕਬਾਬ, ਕਾਅਬਿਆਂ ਪਏ ਦੁਹਾਈਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਨਾਭ, ਆਬੇਹਯਾਤ ਨਾ ਕੋਇ ਚੂਆਈਆ। ਜੋ ਸੰਦੇਸ਼ ਦਿਤਾ ਵਿਚ ਬਗ਼ਦਾਦ, ਬਗ਼ਲਗੀਰ ਹੋ ਸੁਣਾਈਆ। ਉਸ ਨੇ ਬਦਲ ਦੇਣਾ ਸਮਾਜ, ਸਮਾਂ ਸਮੇਂ ਨਾਲ ਟਕਰਾਈਆ। ਖੇਲ ਕਰਨੇ ਆਇਆ ਇਕ ਇਕੱਲਾ ਵਾਹਿਦ, ਆਪਣੀ ਕਾਰ ਕਮਾਈਆ। ਜਿਸ ਨੇ ਮੇਰੀ ਖੋਲ੍ਹੀ ਜਾਗ, ਆਲਸ ਨਿੰਦਰਾ ਦਿਤੀ ਮਿਟਾਈਆ। ਮੈਂ ਉਠ ਉਠ ਰਿਹਾ ਭਾਗ, ਭੱਜਾ ਵਾਹੋ ਦਾਹੀਆ। ਸਦੀ ਚੌਧਵੀਂ ਜਿਸ ਉਮਤ ਬੁਝਾਉਣਾ ਚਰਾਗ਼, ਦੀਵਾ ਗੁਲ ਕਰਾਈਆ। ਉਹ ਬਿਨ ਅੱਖਰਾਂ ਵਾਲੀ ਵੇਖੇ ਕਿਤਾਬ, ਕੁਤਬਖ਼ਾਨੇ ਨਾ ਫੋਲ ਫੁਲਾਈਆ। ਉਸ ਦਾ ਖ਼ੁਸ਼ੀ ਵਿਚ ਨਾਨਕ ਤਕੀਏ ਮਜਾਜ਼, ਬਿਨ ਨੇਤਰ ਅੱਖ ਉਠਾਈਆ। ਜਿਸ ਨੇ ਖੇਲ ਕਰਨਾ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਬਾਦ, ਹੁਕਮ ਹੁਕਮ ਵਿਚੋਂ ਬਦਲਾਈਆ। ਮੈਨੂੰ ਮੇਰੀ ਕਰਨੀ ਦਾ ਜਿਸ ਨੇ ਦੇਣਾ ਇਜਾਜ਼, ਇਜ਼ਤ ਨਾਲ ਵਡਿਆਈਆ। ਮੈਂ ਆਪਣਾ ਮੰਗਾਂ ਖਰਾਜ, ਨਿਉਂ ਨਿਉਂ ਸੀਸ ਝੁਕਾਈਆ। ਖੇਲ ਵੇਖੀਏ ਉਸ ਜਗਤ ਗੁਰੂ ਮਹਾਰਾਜ, ਜੋ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਜਣ ਰਿਹਾ ਸਾਜ, ਸਾਜਣ ਹੋ ਕੇ ਦਇਆ ਕਮਾਈਆ।

੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਸੁਰਿੰਦਰ ਸਿੰਘ ਦੇ ਗ੍ਰਹਿ ਇਟਾਰਸੀ

ਕਲਜੁਗ ਕਹੇ ਜਨ ਭਗਤੋ ਵੇਖ ਲਉ ਆਪਣੀ ਭਗਤੀ, ਭਾਗ ਭੇਵ ਫੋਲ ਫੁਲਾਈਆ। ਧਰਮ ਦੀ ਧਾਰ ਰਹੀ ਨਾ ਸ਼ਕਤੀ, ਸ਼ਖ਼ਸੀਅਤ

❋

❋

ਨਜ਼ਰ ਕੋਇ ਨਾ ਆਈਆ। ਨਿਗਾਹ ਮਾਰੋ ਉਪਰ ਧਰਤੀ, ਧਰਨੀ ਧਵਲ ਧੌਲ ਵੇਖ ਵਖਾਈਆ। ਵਡਿਆਈ ਰਹੀ ਨਾ ਕਿਸੇ ਘਰ ਦੀ, ਸਾਢੇ ਤਿੰਨ ਹੱਥ ਕੂੜ ਦੁਹਾਈਆ। ਮਨ ਕਲਪਨਾ ਸਭ ਦੀ ਲੜਦੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਸੁਰਤੀ ਸੁਰਤ ਕਿਸੇ ਨਾ ਚੜ੍ਹਦੀ, ਸ਼ਬਦੀ ਸ਼ਬਦ ਨਾ ਕੋਇ ਕਮਾਈਆ। ਤੁਸੀਂ ਖੇਲ ਵੇਖੋ ਮੇਰੀ ਕਲਜੁਗ ਕਲ ਦੀ, ਕਲਕਾਤੀ ਕੀਤੀ ਲੋਕਾਈਆ। ਜੋਰੂ ਜ਼ਰ ਧਾਰ ਕਪਟ ਛਲ ਦੀ, ਅਛਲ ਛਲ ਆਪਣਾ ਰੰਗ ਵਖਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਪਲਕਾਂ ਦੇ ਓਹਲੇ ਬਹਿ ਕੇ ਦਿਤਾ ਭੁਲਾਈਆ। ਵਡਿਆਈ ਰਹਿਣ ਦਿਤੀ ਨਹੀਂ ਤੀਰਥ ਅੱਠ ਸੱਠ ਜਲ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਮੇਰੀ ਖੇਲ ਤਕੋ ਕਾਮ ਕਰੋਧ ਮੋਹ ਹੰਕਾਰ ਵਿਕਾਰ ਦਲ ਦੀ, ਦਲਿਦ੍ਰੀ ਸਾਰੇ ਦਿਤੇ ਬਣਾਈਆ। ਆਵਾਜ਼ ਰਹੀ ਨਾ ਕਿਸੇ ਮੰਦਰ ਟੱਲ ਦੀ, ਅਟਲ ਪਦਵੀ ਸਮਝ ਕਿਸੇ ਨਾ ਆਈਆ। ਜਿਧਰ ਤਕੋ ਕੂੜੀ ਕਿਰਿਆ ਅਗਨੀ ਬਲਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਖੇਲ ਤਕੋ ਜਲ ਥਲ ਦੀ, ਮਹੀਅਲ ਪੜਦਾ ਲਉ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਮੇਰਾ ਹੁਕਮ ਵਰਤਾਈਆ। ਕਲਜੁਗ ਕਹੇ ਜਨ ਭਗਤੋ ਵੇਖੋ ਸਭ ਦੀ ਨੀਤੀ, ਨਿਰੰਤਰ ਧਿਆਨ ਲਗਾਈਆ। ਚੜ੍ਹੇ ਰੰਗ ਨਾ ਕਿਸੇ ਮਜੀਠੀ, ਕੂੜ ਕਲਪਨਾ ਨਾਲ ਵਡਿਆਈਆ। ਕਾਇਆ ਹੋਵੇ ਨਾ ਠਾਂਡੀ ਸੀਤੀ, ਝਿਰਨਾ ਨਿਝਰ ਨਾ ਕੋਇ ਝਿਰਾਈਆ। ਧੁਰ ਦੀ ਦਿਸੇ ਨਾ ਕੋਇ ਬਗ਼ੀਚੀ, ਫੁੱਲ ਫੁਲਵਾੜੀ ਨਾ ਕੋਇ ਮਹਿਕਾਈਆ। ਪੁਰਖ ਅਕਾਲ ਮੇਰੇ ਸਾਹਿਬ ਮੈਨੂੰ ਕੀਤੀ ਬਖ਼ਸ਼ੀਸ਼ੀ, ਬਖ਼ਸ਼ਿਸ਼ ਕੂੜ ਕਿਰਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਸੰਗ ਨਿਭਾਈਆ। ਕਲਜੁਗ ਕਹੇ ਜਨ ਭਗਤੋ ਅੱਖਾਂ ਖੋਲ੍ਹ ਕੇ ਤਕੋ, ਤਕੋ ਖੇਲ ਅਥਾਹ। ਇਕ ਦੂਜੇ ਨੂੰ ਦੱਸੋ, ਬੋਲੋ ਸਹਿਜ ਸੁਭਾ। ਮੇਰੀ ਕਰਨੀ ਵੇਖ ਕੇ ਹੱਸੋ, ਦੋ ਹੱਥਾਂ ਤਾਲੀ ਵਜਾ। ਫੇਰ ਪ੍ਰਭ ਦੀ ਚਰਨੀ ਢੱਠੋ, ਸੀਸ ਜਗਦੀਸ ਝੁਕਾ। ਫੇਰ ਵੇਖੋ ਖੇਲ ਸਮਰਥੋ, ਕੀ ਕਰੇ ਬੇਪਰਵਾਹ। ਜਿਸ ਨੂੰ ਕਹਿੰਦੇ ਮਾਲਕ ਯੱਕੋ, ਵਾਹਿਦ ਵਾਹਿਦ ਨੂਰ ਖ਼ੁਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਚਾ ਪਾਤਸ਼ਾਹ। ਕਲਜੁਗ ਕਹੇ ਜਨ ਭਗਤੋ ਵੇਖੋ ਮੇਰੀ ਅੱਖ ਬਦਲੀ, ਨੈਣ ਨੈਣ ਮਟਕਾਈਆ। ਮੈਂ ਮਾਤਲੋਕ ਦਾ ਅਦਲੀ, ਇਨਸਾਫ਼ ਰਿਹਾ ਕਮਾਈਆ। ਮੇਲਾ ਰਹਿਣ ਨਹੀਂ ਦਿਤਾ ਪਤਿ ਪਤਨੀ, ਪਰਮੇਸ਼ਵਰ ਸਭ ਨੂੰ ਦੇਣਾ ਭੁਲਾਈਆ। ਅੰਤਮ ਪਤ ਕਿਸੇ ਨਹੀਂ ਰੱਖਣੀ, ਸਿਰ ਹੱਥ ਨਾ ਕੋਇ ਟਿਕਾਈਆ। ਮੈਂ ਨਵ ਸੱਤ ਲਾਉਣੀ ਅਗਨੀ, ਗ੍ਰਹਿ ਗ੍ਰਹਿ ਆਂਚ ਵਖਾਈਆ। ਮੇਰੀ ਜੋਤ ਇਕੋ ਜਗਣੀ, ਕੂੜ ਕੁੜਿਆਰੇ ਨਾਲ ਰਲਾਈਆ। ਨਹਾਵਣ ਦੇਣਾ ਨਹੀਂ ਕਿਸੇ ਨੂੰ ਪ੍ਰਭ ਚਰਨ ਧੂੜ ਮਜਣੀ, ਸਰੋਵਰ ਸਚ ਨਾ ਕੋਇ ਸੁਹਾਈਆ। ਝਗੜਾ ਪਾ ਕੇ ਪੰਜ ਤਤ ਕਾਇਆ ਬਦਨੀ, ਬਦਲਾ ਲੈਣਾ ਥਾਉਂ ਥਾਈਂਆ। ਤੁਸੀਂ ਸਾਰੇ ਹੋ ਜਾਓ ਬੇਵਤਨੀ, ਵਤਨ ਹੱਕ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਰੰਗ ਰੰਗਾਈਆ। ਭਗਤ ਕਹਿਣ ਕਲਜੁਗ ਕੀ ਕਹਿਣਾ, ਕੀ ਰਿਹਾ ਜਣਾਈਆ। ਕਲਜੁਗ ਕਹੇ ਉਠ ਵੇਖ ਲਓ ਆਪਣੇ ਨੈਣਾਂ, ਬਿਨ ਨੈਣਾਂ ਨੈਣ ਉਠਾਈਆ। ਧੁਰ ਦੇ ਹੁਕਮ ਦਾ ਵਹਿਣ ਵਹਿਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਨੇਤਰ ਰੋ ਕੇ ਉਠਿਆ ਕਬੀਰ ਜੁਲਾਹਿਆ ਨਾਈ ਸੈਣਾਂ, ਨਾਮਾ ਛੀਂਬਾ ਨਾਲ ਮਿਲਾਈਆ। ਰਵਦਾਸ

❋

❋

ਕਿਹਾ ਕੀ ਕਲੇਸ਼ ਕਲ ਪੈਣਾ, ਕਲਕਾਤੀ ਦੇ ਦ੍ਰਿੜਾਈਆ। ਕਲਜੁਗ ਨੇ ਹੱਸ ਕੇ ਕਿਹਾ ਮੇਰੀ ਕਰਨੀ ਨੇ ਰੂਪ ਧਰਨਾ ਡੈਣਾਂ, ਅਨੋਖਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਭਗਤ ਕਹਿਣ ਕਲਜੁਗ ਉਹ ਵੇਖ ਨਾਨਕ ਆਉਂਦਾ ਭੱਜਾ, ਕਦਮ ਕਦਮ ਨਾਲ ਬਦਲਾਈਆ। ਕਲਜੁਗ ਕਢ ਕੇ ਹੱਥ ਸੱਜਾ, ਉਂਗਲਾਂ ਪੰਜੇ ਰਿਹਾ ਵਖਾਈਆ। ਨਾਨਕ ਉਚੀ ਕੂਕ ਸੁਣਾਇਆ ਟੱਪਾ, ਨਾਅਰਾ ਅਗੰਮ ਅਥਾਹੀਆ। ਮੈਂ ਸੂਰਬੀਰ ਬਹਾਦਰ ਜੁਗ ਚੌਕੜੀ ਟੇਕਾਂ ਮੱਥਾ, ਜੋਬਨਵੰਤ ਅਖਵਾਈਆ। ਤੂੰ ਅਵਤਾਰ ਪੈਗ਼ੰਬਰ ਗੁਰੂਆਂ ਭਗਤਾਂ ਕਰੇਂ ਇਕੱਠਾ, ਮਖ਼ੌਲ ਵਿਚ ਦੁਹਾਈਆ। ਕਿਸੇ ਨੂੰ ਗਾਂ ਖਵਾਈ ਕਿਸੇ ਨੂੰ ਸੂਰ ਖਵਾਇਆ ਕਿਸੇ ਨੂੰ ਵੱਛਾ ਕੱਟਾ, ਪੰਖੀ ਪੰਛੀਆਂ ਤਨਾਂ ਖੱਲ ਲੁਹਾਈਆ। ਓਏ ਤੈਨੂੰ ਪਤਾ ਨਹੀਂ ਤੂੰ ਵਸ ਪੈਣਾ ਉਸ ਸ਼ਬਦ ਧਾਰ ਧੁਰਦਰਗਾਹੀ ਜੱਟਾ, ਜਿਸ ਨੂੰ ਜਟਾ ਜੂਟ ਸਾਰੇ ਸੀਸ ਨਿਵਾਈਆ। ਜਿਸ ਦੇ ਹੁਕਮ ਅੰਦਰ ਕਮਲਿਆ ਤੇਰੀ ਆਯੂ ਹੋ ਜਾਣੀ ਬਟਾ, ਸਿਫ਼ਰ ਸਿਫ਼ਰ ਜ਼ੀਰੋ ਜ਼ੀਰੋ ਵਿਚ ਸਮਾਈਆ। ਉਠ ਵੇਖ ਸਾਹਿਬ ਸੁਲਤਾਨ ਸਮਰਥਾ, ਪਾਰਬ੍ਰਹਮ ਆਪਣਾ ਖੇਲ ਖਿਲਾਈਆ। ਕਲਜੁਗ ਨੇਤਰ ਖੋਲ੍ਹ ਅੱਖਾਂ, ਆਖ਼ਰ ਅੱਖਰ ਦਿਆਂ ਪੜ੍ਹਾਈਆ। ਜਿਸ ਨੇ ਤੇਰੀ ਮੇਟਣੀ ਸਫਾ, ਮਲੇਛਾਂ ਡੇਰਾ ਢਾਹੀਆ। ਸਾਰਾ ਚਾਰ ਜੁਗ ਦਾ ਲਹਿਣਾ ਕਰਨਾ ਰਫ਼ਾ, ਰਫ਼ਾਕਤ ਆਪਣੀ ਦੇ ਦ੍ਰਿੜਾਈਆ। ਉਸ ਦੇ ਕੋਲੋਂ ਬਿਨਾ ਭਗਤਾਂ ਤੋਂ ਖੱਟਣਾ ਕਿਸੇ ਨਹੀਂ ਨਫਾ, ਨੁਕਸਾਨ ਵਿਚ ਦੋ ਜਹਾਨ ਨਜ਼ਰੀ ਆਈਆ। ਆਹ ਵੇਖ ਢਹਿੰਦਾ ਮਦੀਨਾ ਮੱਕਾ, ਕਾਅਬੇ ਰਹੇ ਕੁਰਲਾਈਆ। ਓਹ ਵੇਖ ਮੁਕਦਾ ਬੂਰਾ ਕੱਕਾ, ਮੂਸਾ ਈਸਾ ਨੇਤਰ ਨੈਣਾਂ ਨੀਰ ਵਹਾਈਆ। ਓਹ ਵੇਖ ਜਿਨ੍ਹਾਂ ਇਕੋ ਤੇਰਾ ਨਾਮ ਜਪਾ, ਜਗਜੀਵਣ ਦਾਤਾ ਵੇਖ ਕੇ ਖ਼ੁਸ਼ੀ ਮਨਾਈਆ। ਓਹ ਵੇਖ ਸਤਿਜੁਗ ਚਲਦਾ ਰਥਾ, ਰਥਵਾਹੀ ਹੋ ਕੇ ਆਪਣਾ ਹੁਕਮ ਵਰਤਾਈਆ। ਓਹ ਵੇਖ ਤੂੰ ਮੇਰਾ ਮੈਂ ਤੇਰਾ ਹੁੰਦੀ ਕਥਾ, ਕਥਾ ਕਹਾਣੀ ਪਿਛਲੀ ਦਿਤੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਨਾਨਕ ਕਹੇ ਕਲਜੁਗ ਉਠ ਵੇਖ ਟੱਪਦਾ ਅਖ਼ੀਰੀ, ਬਿਨ ਅੱਖਰਾਂ ਰਿਹਾ ਸੁਣਾਈਆ। ਜਿਸ ਨੇ ਸ਼ਰਅ ਦੀ ਤੋੜਨੀ ਜ਼ੰਜੀਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਰਹਿਣ ਦੇਣੀ ਨਹੀਂ ਮੀਰੀ ਪੀਰੀ, ਅਪਰੰਪਰ ਸਵਾਮੀ ਆਪਣਾ ਹੁਕਮ ਸੁਣਾਈਆ। ਕਮਲਿਆ ਮੈਂ ਵੀ ਆ ਗਿਆ ਅੱਜ ਤਕਦੀਰੀ, ਤਦਬੀਰ ਤੈਨੂੰ ਰਿਹਾ ਸਮਝਾਈਆ। ਨਾ ਕੋਈ ਪਾਤਸ਼ਾਹ ਨਾ ਕੋਈ ਵਜ਼ੀਰੀ, ਵਜ਼ਾਰਤ ਰਹਿਣ ਕੋਇ ਨਾ ਪਾਈਆ। ਨਾ ਕੋਈ ਚਾਰ ਜੁਗ ਦੀ ਪਿਛਲੀ ਚਲੇ ਪੀੜ੍ਹੀ, ਰੀਤ ਸਭ ਦੀ ਦੇਣੀ ਬਦਲਾਈਆ। ਲੇਖਾ ਮੁਕਾ ਕੇ ਸ਼ਾਹ ਹਕੀਕੀ, ਏਕਾ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਨਕ ਕਹੇ ਕਲਜੁਗ ਆਪਣਾ ਪਾ ਲੈ ਜ਼ੋਰ, ਜੋਰੂ ਜ਼ਰ ਵੇਖ ਵਖਾਈਆ। ਜਿਸ ਨੇ ਬਦਲ ਦੇਣੀ ਸਭ ਦੀ ਤੋਰ, ਤੁਰੀਆ ਤੋਂ ਪਰੇ ਆਪਣਾ ਹੁਕਮ ਸ਼ਨਵਾਈਆ। ਜ਼ਰਾ ਨਿਗਹ ਮਾਰ ਲੈ ਨਾਲ ਗ਼ੌਰ, ਗੋਰੂ ਹੋ ਕੇ ਵੇਖ ਵਖਾਈਆ। ਜਿਹੜੇ ਚਾਰ ਜੁਗ ਵਿਚ ਖਾਧੇ ਪਸ਼ੂ ਢੋਰ, ਮਾਨਵ ਮਾਨਵ ਮੁਖ ਮੁਖ ਨਾਲ ਬਦਲਾਈਆ। ਉਹ ਸਾਰੇ ਧਰਮ ਰਾਏ ਦੇ ਅੱਗੇ ਦੇਣੇ ਤੋਰ, ਅੱਗੇ ਹੋ ਨਾ ਕੋਇ ਅਟਕਾਈਆ। ਤੂੰ ਉਸ ਦਵਾਰੇ ਦਾ ਚੋਰ, ਜਿਥੇ ਠੱਗ ਚੋਰ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।

❋

❋

ਕਲਜੁਗ ਕਹੇ ਨਾਨਕ ਮੈਂ ਅੰਞਾਣਾ ਨਹੀਂ ਬੱਚਾ, ਸਚ ਦਿਆਂ ਸੁਣਾਈਆ। ਮੈਂ ਹੁਕਮੇ ਅੰਦਰ ਸੱਚਾ, ਪ੍ਰਭ ਸਾਚੇ ਦੀ ਸੇਵ ਕਮਾਈਆ। ਮੇਰਾ ਵਾਅਦਾ ਮੇਰਾ ਕੌਲ ਇਕਰਾਰ ਮੁਹੰਮਦ ਨਾਲ ਓਹ ਸਦੀ ਚੌਧਵੀਂ ਤੇਰਾ ਢਾਹੁਣਾ ਮਦੀਨਾ ਮੱਕਾ, ਕਾਅਬਿਆਂ ਵਿਚ ਤੇਰੇ ਨਾਮ ਦੀ ਪਏ ਦੁਹਾਈਆ। ਕੋਈ ਰਹਿਣ ਨਹੀਂ ਦੇਣਾ ਸਕਾ, ਸੱਜਣ ਮੀਤ ਨਾ ਕੋਇ ਅਖਵਾਈਆ। ਉਸ ਵੇਲੇ ਇਕੋ ਪੱਪਾ ਤੇ ਇਕੋ ਕੂੜ ਦਾ ਹੋਣਾ ਟੱਪਾ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਜਿਸ ਨੇ ਤੂੰ ਮੇਰਾ ਮੈਂ ਤੇਰਾ ਜਾਪ ਜਪਾ, ਤਿਸ ਨੂੰ ਮਿਲੇ ਮਾਤਲੋਕ ਵਿਚ ਵਡਿਆਈਆ। ਇਹ ਖੇਲ ਕਰੇ ਪੁਰਖ ਸਮਰਥਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਕਲਜੁਗ ਕਹੇ ਨਾਨਕ ਮੈਂ ਉਸ ਸਾਹਿਬ ਦਾ ਚਾਕਰ, ਚਾਕਰੀ ਸਚ ਕਮਾਈਆ। ਜਿਸ ਨੂੰ ਨਿਰਗੁਣ ਧਾਰ ਸਾਰੇ ਆਖਣ, ਰੂਪ ਰੰਗ ਰੇਖ ਨਾ ਕੋਇ ਦਰਸਾਈਆ। ਮੈਂ ਕੋਈ ਕੀਤਾ ਨਹੀਂ ਪਾਪਣ, ਹੁਕਮ ਮੰਨ ਕੇ ਝਟ ਲੰਘਾਈਆ। ਮੈਂ ਘਰ ਘਰ ਅੰਦਰ ਕੀਤਾ ਵਾਸਣ, ਵਿਸ਼ਿਆਂ ਵਿਚ ਕੀਤੀ ਲੋਕਾਈਆ। ਜਿਧਰ ਤਕੋ ਓਧਰ ਅੰਧੇਰੀ ਰਾਤਨ, ਸਾਚਾ ਚੰਦ ਨਾ ਕੋਇ ਚਮਕਾਈਆ। ਨਾ ਕੋਈ ਪੂਜਾ ਰਹੀ ਨਾ ਪਾਠਣ, ਹਿਰਦੇ ਹਰਿ ਨਾ ਕੋਇ ਵਸਾਈਆ। ਸਭ ਨੂੰ ਮਾਇਆ ਡੱਸੇ ਨਾਗਣ, ਅਗਨੀ ਅੱਗ ਤਪਾਈਆ। ਉਠ ਵੇਖ ਬਿਨਾ ਭਗਤਾਂ ਨਾਰ ਦਿਸੇ ਨਾ ਕੋਇ ਸੁਹਾਗਣ, ਆਤਮ ਪਰਮਾਤਮ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਵਖਾਈਆ। ਨਾਨਕ ਕਹੇ ਕਲਜੁਗ ਕੀ ਆਪਣਾ ਆਪ ਰਿਹੋਂ ਚਿਤਾਰ, ਚਿੱਤਰ ਆਪਣਿਆਂ ਵੇਖ ਵਖਾਈਆ। ਕੀ ਆਪਣੇ ਸਿਫ਼ਤ ਦੀ ਕਰੇਂ ਗੁਫ਼ਤਾਰ, ਗੁਫ਼ਤ ਸ਼ਨੀਦ ਫੋਲ ਫੁਲਾਈਆ। ਕੀ ਆਪਣੇ ਜੁਗ ਦੀ ਤਕੇਂ ਰਫ਼ਤਾਰ, ਰਫ਼ਤਾ ਰਫ਼ਤਾ ਖੋਜ ਖੁਜਾਈਆ। ਕੀ ਹੁਕਮ ਦੱਸੇਂ ਆਪਣੀ ਸਰਕਾਰ, ਸ਼ਹਿਨਸ਼ਾਹ ਕੀ ਕਾਰ ਕਮਾਈਆ। ਓਹ ਜ਼ਰਾ ਉਠ ਵੇਖ ਔਹ ਗੋਬਿੰਦ ਦੇ ਖੰਡੇ ਦੀ ਧਾਰ, ਜਿਸ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਉਹ ਪਰਗਟ ਹੋਇਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੇ ਅੱਗੇ ਬੈਠੇ ਸੀਸ ਨਿਵਾਈਆ। ਦੋ ਜਹਾਨਾਂ ਬਣ ਸ਼ਾਹ ਅਸਵਾਰ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਭੱਜੇ ਵਾਹੋ ਦਾਹੀਆ। ਉਠ ਹੋ ਤਿਆਰ, ਤ੍ਰੈਗੁਣ ਅਤੀਤਾ ਤੇਰਾ ਲੇਖਾ ਵੇਖ ਵਖਾਈਆ। ਆਪਣਾ ਲਹਿਣਾ ਕੀਤੀ ਕਰਨੀ ਦਾ ਕਰਤਬ ਸਰਬ ਵਿਚਾਰ, ਵਿਚਰ ਕੇ ਦੇਣਾ ਸੁਣਾਈਆ। ਬੇਖ਼ਬਰਾ ਹੋ ਜਾ ਖ਼ਬਰਦਾਰ, ਖੁਆਬ ਵਿਚ ਵੇਖ ਮੈਂ ਆਪਣਾ ਆਪ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਨਾਰਦ ਮੈਂ ਨਹੀਂ ਕੋਈ ਭੋਲਾ ਭਾਲਾ, ਭਰਮ ਨਾ ਕੋਇ ਰਖਾਈਆ। ਮੈਨੂੰ ਹੁਕਮ ਦਿਤਾ ਅੱਲਾ ਤੁਆਲਾ, ਤਾਬਿਆ ਵਿਚ ਸੇਵ ਕਮਾਈਆ। ਮੈਂ ਸਦੀ ਚੌਧਵੀਂ ਮਾਰਨੀਆਂ ਛਾਲਾਂ, ਚੌਦਾਂ ਤਬਕ ਭੱਜਾਂ ਚਾਈਂ ਚਾਈਂਆ। ਮੈਂ ਸਭ ਦੇ ਕੋਲੋਂ ਮੰਗਣਾ ਹਾਲਾ, ਵਸੂਲੀ ਕਰਾਂ ਥਾਉਂ ਥਾਈਂਆ। ਮੇਰੀ ਕਰਨੀ ਵੇਖੀਂ ਸਭ ਦਾ ਮੂੰਹ ਕਰਨਾ ਕਾਲਾ, ਕਾਲਖ ਟਿੱਕਾ ਨਾ ਕੋਇ ਧਵਾਈਆ। ਮੈਂ ਦੀਨ ਮਜ਼੍ਹਬਾਂ ਦਾ ਕਢਣਾ ਦਿਵਾਲਾ, ਦਿਵਾਲੀਏ ਹੋ ਕੇ ਸਾਰੇ ਦੇਣ ਵਖਾਈਆ। ਮੈਂ ਸਭ ਨਾਲੋਂ ਹੁਕਮ ਮੰਨਣਾ ਬਾਹਲਾ, ਸਤਿਜੁਗ ਤ੍ਰੇਤਾ ਦੁਆਪਰ ਮੇਰੇ ਅੱਗੇ ਕਰ ਸਕੇ ਨਾ ਕੋਇ ਚਤੁਰਾਈਆ। ਮੈਂ ਫਲ ਰਹਿਣ ਨਹੀਂ ਦੇਣਾ ਕਿਸੇ ਡਾਲਾ, ਸਿੰਮਲ ਰੁੱਖ ਦੀਨ ਦੁਨੀ ਦੇਣੀ ਵਖਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਸਗਲਾ ਸੰਗ ਨਿਭਾਈਆ। ਨਾਨਕ ਕਹੇ ਕਲਜੁਗ ਮੈਂ ਵੇਖੇ ਜੁਗ ਚੌਕੜੀ ਬੀਤਦੇ, ਪੂਰਬ ਧਿਆਨ ਲਗਾਈਆ। ਅੰਤਮ ਸਾਰੇ ਗਏ ਚੀਕਦੇ, ਨੇਤਰ ਨੈਣਾਂ ਨੀਰ ਵਹਾਈਆ। ਓ ਜਿਸ ਵਕਤ ਨੂੰ ਅਵਤਾਰ ਪੈਗ਼ੰਬਰ ਗੁਰੂ ਉਡੀਕਦੇ, ਬੈਠੇ ਅੱਖ ਖੁਲ੍ਹਾਈਆ। ਉਹ ਆਪਣਿਆਂ ਦੀਨਾਂ ਮਜ਼੍ਹਬਾਂ ਦੀ ਗੰਢ ਪੀਚਦੇ, ਜ਼ੋਰ ਜ਼ੋਰ ਨਾਲ ਖਿਚਾਈਆ। ਧਰਮ ਨਿਸ਼ਾਨੇ ਗਏ ਉਡੀਕਦੇ, ਸਿਫ਼ਤਾਂ ਵਿਚ ਕਰ ਕਰ ਸਿਫ਼ਤ ਸਾਲਾਹੀਆ। ਹੁਣ ਵੇਲੇ ਵਕਤ ਆ ਗਏ ਪ੍ਰਭੂ ਦੀ ਤਸਦੀਕ ਦੇ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਤੈਥੋਂ ਲੇਖੇ ਮੰਗਣ ਤੇਰੀ ਕਰਮ ਕਾਂਡ ਰਸੀਦ ਦੇ, ਹਰਫ਼ ਹਰੂਫ਼ ਨਾਲ ਮਿਲਾਈਆ। ਜ਼ਰਾ ਖੇਲ ਵੇਖ ਉਸ ਪ੍ਰੀਤਮ ਦੀ ਪ੍ਰੀਤ ਦੇ, ਜੋ ਪ੍ਰੇਮ ਵਿਚ ਲੇਖਾ ਸਭ ਦਾ ਦਏ ਚੁਕਾਈਆ। ਜਿਸ ਨੇ ਝਗੜੇ ਮੁਕਾਉਣੇ ਊਚ ਨੀਚ ਦੇ, ਨੀਚ ਊਚ ਏਕਾ ਰੰਗ ਰੰਗਾਈਆ। ਉਸ ਖੇਲ ਕਰਾਉਣੇ ਇਕੀਸ ਬੀਸ ਦੇ, ਬੀਸ ਬੀਸਾ ਆਪਣਾ ਹੁਕਮ ਵਰਤਾਈਆ। ਝਗੜੇ ਮੁਕਾਉਣੇ ਰਾਗ ਛਤੀਸ ਦੇ, ਛੱਤੀ ਜੁਗ ਦਾ ਡੇਰਾ ਢਾਹੀਆ। ਲੇਖੇ ਮੁਕਣੇ ਕੁਰਾਨ ਹਦੀਸ ਦੇ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਛੇਤੀ ਕਰ ਤੂੰ ਦੋਹਾਂ ਹੱਥਾਂ ਦੀਆਂ ਮੁੱਠਾਂ ਮੀਚ ਦੇ, ਖੁਲ੍ਹੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਕਲਜੁਗ ਕਹੇ ਨਾਨਕ ਮੈਂ ਬੜਾ ਚੰਗਾ ਸੁਚੱਜਾ, ਦੁਲਾਰਾ ਦੂਲ੍ਹਾ ਨਜ਼ਰੀ ਆਈਆ। ਮੈਂ ਪਵਿਤਰ ਰਹਿਣ ਨਹੀਂ ਦਿਤੀ ਕੋਈ ਜਗਹ, ਹਰ ਹਿਰਦਾ ਵੇਖ ਵਖਾਈਆ। ਜੀਵ ਜਹਾਨ ਬਣਾਇਆ ਕੱਗਾ, ਹੰਸ ਰੂਪ ਨਾ ਕੋਇ ਸਮਝਾਈਆ। ਕਿਸੇ ਦਾ ਵਸਣ ਨਹੀਂ ਦੇਣਾ ਅੱਗਾ, ਲੇਖਾ ਅਵਰ ਰਹੇ ਨਾ ਰਾਈਆ। ਜਿਸ ਗੋਬਿੰਦ ਨੂੰ ਸਿਫ਼ਤ ਵਾਲਾ ਲਾਇਆ ਗੱਗਾ, ਗਹਿਰ ਗੰਭੀਰ ਆਪਣੇ ਵਿਚ ਸਮਾਈਆ। ਜ਼ਰਾ ਸਭ ਦੀਆਂ ਵੇਖ ਚੜ੍ਹ ਕੇ ਉਪਰ ਸ਼ਾਹ ਰਗਾਂ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਧਰਮ ਦਾ ਰਿਹਾ ਕੋਇ ਨਾ ਤਗਾ, ਸ਼ਬਦੀ ਗੰਢ ਨਾ ਕੋਇ ਬੰਨ੍ਹਾਈਆ। ਕੂੜ ਕੁੜਿਆਰ ਘਰ ਘਰ ਮੇਰਾ ਅੱਡਾ, ਨਵ ਦਰ ਆਪਣਾ ਹੁਕਮ ਸੁਣਾਈਆ। ਮੈਂ ਧੁਰ ਦਾ ਸੇਵਕ ਆਪਣੇ ਆਪ ਦਾ ਪਿਆਰਾ ਤੇ ਸੱਚਾ, ਸਚ ਸਚ ਰਿਹਾ ਸੁਣਾਈਆ। ਮੈਂ ਵੀ ਚਾਹੁੰਦਾ ਸਭ ਦਾ ਭਾਂਡਾ ਭੰਨਣਾ ਕੱਚਾ, ਸਾਢੇ ਤਿੰਨ ਹੱਥ ਨਜ਼ਰੀਂ ਨਜ਼ਰ ਕੋਇ ਨਾ ਆਈਆ। ਝਗੜਾ ਮੁਕਾਉਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਚੱਚਾ, ਇਕੋ ਪਿਤਾ ਪੁਰਖ ਅਕਾਲ ਲੈਣਾ ਮਨਾਈਆ। ਮੈਨੂੰ ਸ਼ਬਦੀ ਹੁਕਮ ਵਿਚ ਸਾਰਾ ਦੇਵੇ ਪਤਾ, ਪਤਿਪਰਮੇਸ਼ਵਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਵਰਤਾਈਆ। ਨਾਨਕ ਕਹੇ ਕਲਜੁਗ ਨਾ ਦੇ ਵਡੀਆਂ ਦਲੀਲਾਂ, ਜਗਤ ਜੁਗਤ ਨਾ ਕੋਇ ਚਤੁਰਾਈਆ। ਧੁਰ ਮਾਲਕ ਨੇ ਹੁਣ ਸੁਣਨੀਆਂ ਨਹੀਂ ਅਪੀਲਾਂ, ਅਪਰੰਪਰ ਸਵਾਮੀ ਇਕੋ ਆਪਣਾ ਹੁਕਮ ਵਰਤਾਈਆ। ਲੋੜ ਰਹਿਣੀ ਨਹੀਂ ਕਿਸੇ ਵਕੀਲਾਂ, ਧਾਰਾ ਦੀਨ ਦੁਨੀ ਦੇਣੀ ਬਦਲਾਈਆ। ਝਗੜਾ ਪੈਣਾ ਉਤੇ ਜ਼ਮੀਨਾ, ਅਸਮਾਨਾਂ ਉਤੇ ਸਰਬ ਕੁਰਲਾਈਆ। ਓ ਮੂਰਖਾ ਤੂੰ ਬਣਿਉ ਰਿਹਾ ਕਮੀਨਾ, ਹੋਛੀ ਮਤ ਵਖਾਈਆ। ਤੇਰੇ ਵਿਚ ਸੱਚਾ ਸਾਹਿਬ ਕਿਸੇ ਨਹੀਂ ਚੀਨਾ, ਹਿਰਦੇ ਹਰਿ ਨਾ ਕੋਇ ਵਸਾਈਆ। ਕਲਜੁਗ ਹੱਸ ਕੇ ਕਿਹਾ ਨਾਨਕਾ ਮੈਨੂੰ ਸਲਾਮ ਕਰ ਤੇ ਕਹਿ ਆਮੀਨਾ, ਸੱਯਦਾ ਸੀਸ ਝੁਕਾਈਆ। ਉਠ ਵੇਖ ਮੇਰੇ ਵਿਚ ਪ੍ਰਭੂ ਦੇ ਭਗਤ ਉਹ ਨਗੀਨਾ, ਜਿਨ੍ਹਾਂ ਵੱਲ ਨਿਗਾਹ ਕਰ ਨਾ ਕੋਇ ਵਖਾਈਆ। ਜਿਨ੍ਹਾਂ ਦੇ ਵਸਿਆ ਹਰਿਮੰਦਰ ਹਰਿ ਚੀਨਾ,

❋

❋

ਹਰਿ ਆਪਣਾ ਡੇਰਾ ਲਾਈਆ। ਓਨ੍ਹਾਂ ਦੇ ਹੋ ਕੇ ਅਧੀਨਾ, ਹੁਕਮ ਵਿਚ ਭੱਜੇ ਚਾਈਂ ਚਾਈਂਆ। ਜਿਨ੍ਹਾਂ ਦਾ ਲੇਖਾ ਕਿਸੇ ਤੋਂ ਨਹੀਂ ਜਾਣਾ ਛੀਨਾ, ਅੱਗੇ ਹੋ ਨਾ ਕੋਇ ਅਟਕਾਈਆ। ਉਨ੍ਹਾਂ ਦਾ ਮਾਲਕ ਓਹ ਪਰਬੀਨਾ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਸ਼ਾਹ ਸਵਾਰ ਅਸਵ ਪਾਵੇ ਪਾਖਰ ਜ਼ੀਨਾ, ਜ਼ੀਨਾ ਜ਼ੀਨਾ ਵੇਖੇ ਖ਼ਲਕ ਖ਼ੁਦਾਈਆ।

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਪਾਰੂ ਮਲ ਦੇ ਗ੍ਰਹਿ ਇਟਾਰਸੀ

ਕਲਜੁਗ ਕਹੇ ਮੈਂ ਭਗਤਾਂ ਸਦਾ ਦਾਸ, ਨਿਮਰਤਾ ਵਿਚ ਸੀਸ ਨਿਵਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਇਕ ਨਿਵਾਸ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਮੈਂ ਨਿਵ ਨਿਵ ਉਨ੍ਹਾਂ ਦਾ ਮੰਗਾਂ ਸਾਥ, ਸਗਲਾ ਸੰਗ ਬਣਾਈਆ। ਬੰਦਨਾ ਕਰਾਂ ਜੋੜ ਕੇ ਹਾਥ, ਡੰਡਾਵਤ ਵਿਚ ਰਾਮ ਦੁਹਾਈਆ। ਜੋ ਤੂੰ ਮੇਰਾ ਮੈਂ ਤੇਰਾ ਸੋਹੰ ਗਾਉਂਦੇ ਗਾਥ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਉਨ੍ਹਾਂ ਦਾ ਪੂਰਬ ਲਹਿਣਾ ਮਸਤਕ ਮਾਥ, ਜਨਮ ਜਨਮ ਦਾ ਲੇਖ ਸਮਝਾਈਆ। ਮੈਂ ਉਨ੍ਹਾਂ ਦਾ ਦਾਸ, ਸੇਵਕ ਚਾਕਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਰੂਪ ਦਰਸਾਈਆ। ਕਲਜੁਗ ਕਹੇ ਮੈਂ ਭਗਤਾਂ ਆਦਿ ਜੁਗਾਦੀ ਸੇਵਾਦਾਰ, ਦਰ ਦਰ ਸੇਵ ਕਮਾਈਆ। ਜਿਨ੍ਹਾਂ ਦੇ ਅੰਦਰ ਪ੍ਰਭੂ ਪਿਆਰ, ਪ੍ਰੀਤਮ ਮਿਲ ਕੇ ਵੱਜੀ ਵਧਾਈਆ। ਮੈਂ ਵੇਖਾਂ ਆਪਣੀ ਧਾਰ, ਜਗ ਨੇਤਰ ਨੈਣ ਨਾ ਕੋਇ ਉਠਾਈਆ। ਵੱਖਰਾ ਹੋ ਕੇ ਸਰਬ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਤੋਂ ਬਾਹਰ ਆਪਣੀ ਕਾਰ ਕਮਾਈਆ। ਜਿਨ੍ਹਾਂ ਦਾ ਤਕਾਂ ਇਕੋ ਹਕੀਕੀ ਯਾਰ, ਹੱਕ ਨੂਰ ਖ਼ੁਦਾਈਆ। ਉਨ੍ਹਾਂ ਦਾ ਬਣ ਕੇ ਬਰਖ਼ੁਰਦਾਰ, ਬਦੀ ਦੇ ਵਿਚ ਕਦੇ ਨਾ ਆਈਆ। ਲਹਿਣਾ ਤਕ ਕੇ ਤਨ ਮਨਾਰ, ਸਾਢੇ ਤਿੰਨ ਹੱਥ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਕਲਜੁਗ ਕਹੇ ਭਗਤ ਆਦਿ ਪ੍ਰਭੂ ਦਾ ਮੀਤ, ਅੰਤ ਉਸੇ ਵਿਚ ਸਮਾਈਆ। ਜੋ ਹਿਰਦੇ ਰੱਖਦਾ ਚੀਤ, ਚਿਤਵਿਤ ਠਗੌਰੀ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਪ੍ਰਭ ਗਾਏ ਅਗੰਮੜਾ ਗੀਤ, ਸੁਰਤ ਸ਼ਬਦ ਸ਼ਬਦ ਸਮਾਈਆ। ਅੰਦਰ ਪਵਿੱਤਰ ਕਰਕੇ ਨੀਤ, ਦੁਰਮਤ ਪਾਪਾਂ ਮੈਲ ਧਵਾਈਆ। ਉਨ੍ਹਾਂ ਵੇਖਾਂ ਕਾਇਆ ਠੰਡੀ ਸੀਤ, ਅਗਨੀ ਤਤ ਨਾ ਲਾਗੇ ਰਾਈਆ। ਝਗੜਾ ਛਡ ਮੰਦਰ ਮਸੀਤ, ਪਤਿਪਰਮੇਸ਼ਵਰ ਇਕੋ ਰਹੇ ਮਨਾਈਆ। ਲੇਖਾ ਰਹੇ ਊਚ ਨਾ ਨੀਚ, ਜ਼ਾਤ ਪਾਤ ਨਾ ਕੋਇ ਚਤੁਰਾਈਆ। ਮੇਰੀ ਸਦਾ ਸਦਾ ਸਦ ਉਨ੍ਹਾਂ ਅਸੀਸ, ਜੋ ਸਿਰ ਸਰ ਪ੍ਰਭ ਦੇ ਅੱਗੇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਦ੍ਰਿਸ਼ਟ ਅੰਤਰ ਅੰਤਰ ਜਾਏ ਜੀਤ, ਜਗਜੀਵਣ ਦਾਤਾ ਆਪਣਾ ਹੁਕਮ ਇਕ ਵਰਤਾਈਆ।

❋

❋

੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਸਦਨ ਮਲ ਕੌੜਾ ਮਲ ਦੇ ਗ੍ਰਹਿ ਇਟਾਰਸੀ

ਜਨ ਭਗਤ ਕਹੇ ਮੇਰੀ ਆਸਾ ਪੁੰਨੀ, ਪੂਰਨ ਬ੍ਰਹਮ ਭੇਵ ਖੁਲਾਈਆ। ਸ਼ਬਦੀ ਅਗੰਮੀ ਅਵਾਜ਼ ਸੁਣੀ, ਸੁਰਤ ਸਮਾਧੀ ਦਿਤੀ ਖੁਲ੍ਹਾਈਆ। ਨਾਮ ਨਿਧਾਨ ਅਗੰਮੀ ਵੱਜੀ ਧੁਨੀ, ਧੁਨ ਆਤਮਕ ਰਾਗ ਅਲਾਈਆ। ਮੰਜ਼ਲ ਮਿਲ ਗਈ ਉਪਰ ਰਿਖੀ ਮੁਨੀ, ਮੋਨ ਰਹਿਣ ਦੀ ਲੋੜ ਰਹੇ ਨਾ ਰਾਈਆ। ਝੂਠੀ ਦਿਸੀ ਦੀਨ ਦੁਨੀ, ਮਜ਼੍ਹਬ ਜ਼ਾਤ ਦਾ ਡੇਰਾ ਢਾਹੀਆ। ਪ੍ਰਕਾਸ਼ ਹੋਇਆ ਕਾਇਆ ਕੁੱਲੀ, ਕਾਅਬਿਆਂ ਪਰੇ ਰੁਸ਼ਨਾਈਆ। ਮਾਲਕ ਮਿਲਿਆ ਸੁਲਹ ਕੁਲੀ, ਕੁਲ ਮਾਲਕ ਬੇਪਰਵਾਹੀਆ। ਜਿਸ ਮੁਹੱਬਤ ਦਿਤੀ ਨਾਮ ਅਨਮੁੱਲੀ, ਕੀਮਤ ਹੱਟ ਨਾ ਕੋਇ ਲਗਾਈਆ। ਮੇਰੀ ਆਸ਼ਾ ਫਲੀ ਫੁੱਲੀ, ਪੱਤ ਟਹਿਣੀ ਮਾਤ ਮਹਿਕਾਈਆ। ਮੇਰੀ ਸੁਰਤ ਰਹੇ ਨਾ ਭੁੱਲੀ, ਅਭੁੱਲ ਲਈ ਜਗਾਈਆ। ਅੰਮ੍ਰਿਤ ਪੀਣਾ ਪਿਆ ਨਾ ਚੁੱਲੀ, ਨਿਝਰ ਝਿਰਨਾ ਦਿਤਾ ਝਿਰਾਈਆ। ਮੇਰੀ ਕਲਪਣਾ ਮਾਤਲੋਕ ਮੂਲ ਨਾ ਰੁਲੀ, ਚੁਰਾਸੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਜਨ ਭਗਤ ਕਹੇ ਮੇਰਾ ਪੂਰਾ ਹੋਇਆ ਭਰਵਾਸਾ, ਭਰਮ ਰਿਹਾ ਨਾ ਰਾਈਆ। ਘਰ ਮਿਲਿਆ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਦਇਆ ਕਮਾਈਆ। ਜਿਸ ਮਾਨਸ ਜਨਮ ਕੀਤਾ ਰਹਿਰਾਸਾ, ਰਹਿਮਤ ਆਪਣਾ ਨਾਮ ਕਮਾਈਆ। ਭਾਗ ਲਗਾ ਕੇ ਕਾਇਆ ਕਾਸਾ, ਕਿਸਮਤ ਕਿਸਮਤ ਵਿਚੋਂ ਬਦਲਾਈਆ। ਚਰਨ ਕਵਲ ਕਵਲ ਚਰਨ ਕਰਕੇ ਦਾਸੀ ਦਾਸਾ, ਸੇਵਕ ਸੇਵਾ ਸਚ ਸਮਝਾਈਆ। ਆਤਮ ਪਰਮਾਤਮ ਜੋੜ ਕੇ ਨਾਤਾ, ਜੁਗ ਜਨਮ ਦੇ ਵਿਛੜੇ ਆਪ ਮਿਲਾਈਆ। ਹਰਿ ਸੰਗਤ ਬਣਾ ਕੇ ਭੈਣ ਭਰਾਤਾ, ਪ੍ਰੇਮ ਮੁਹੱਬਤ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਵਰ, ਇਕ ਇਕ ਦਰਸਾਈਆ। ਜਨ ਭਗਤ ਕਹੇ ਮੇਰਾ ਪੂਰਾ ਹੋਇਆ ਜੋਗ, ਜੁਗਤੀ ਅਵਰ ਰਹੀ ਨਾ ਰਾਈਆ। ਪੁਰਖ ਅਬਿਨਾਸ਼ੀ ਕੀਤਾ ਸਚ ਸੰਜੋਗ, ਵਿਛੋੜਾ ਵਿਛੋੜੇ ਵਿਚੋਂ ਕਟਾਈਆ। ਆਤਮ ਪਰਮਾਤਮ ਕਰਕੇ ਭੋਗ, ਭਸਮੜ ਆਪਣਾ ਰੰਗ ਰੰਗਾਈਆ। ਲੇਖਾ ਮੁਕਾ ਕੇ ਲੋਕ ਪਰਲੋਕ, ਸਚ ਦਵਾਰ ਦਿਤੀ ਸਰਨਾਈਆ। ਤੂੰ ਮੇਰਾ ਮੈਂ ਤੇਰਾ ਦੱਸ ਸਲੋਕ, ਜਗਤ ਵਿਦਿਆ ਡੇਰਾ ਢਾਹੀਆ। ਨਿਰਮਲ ਨੂਰ ਜਗਾ ਕੇ ਜੋਤ, ਅੰਧ ਅੰਧੇਰਾ ਦਿਤਾ ਗਵਾਈਆ। ਏਕੰਕਾਰ ਇਕੋ ਦੱਸ ਕੇ ਓਟ, ਓੜਕ ਆਪਣੇ ਨਾਲ ਮਿਲਾਈਆ। ਲੇਖਾ ਮੁਕਾ ਕੇ ਜਨਮ ਕੋਟੀ ਕੋਟ, ਕੰਚਨ ਗੜ੍ਹ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧਰਮ ਦਵਾਰ ਇਕ ਵਖਾਈਆ। ਜਨ ਭਗਤ ਕਹੇ ਮੋਹੇ ਚਾਉ ਘਨੇਰਾ, ਘਨਈਆ ਮਿਲਿਆ ਧੁਰਦਰਗਾਹੀਆ। ਜਿਸ ਨੇ ਭੇਵ ਚੁਕਾਇਆ ਸੰਝ ਸਵੇਰਾ, ਦਿਵਸ ਰੈਣ ਨਾ ਕੋਇ ਵਡਿਆਈਆ। ਮਾਇਆ ਮੋਹ ਮਿਟਾਇਆ ਅੰਧੇਰਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਇਕੋ ਘਰ ਦਰਸਾਇਆ ਗੁਰੂ ਗੁਰ ਚੇਰਾ, ਚੇਲਾ ਗੁਰ ਇਕ ਘਰ ਬਣਾਈਆ। ਹਉਮੇ ਹੰਗਤਾ ਢਾਹ ਕੇ ਡੇਰਾ, ਡੰਡਾਵਤ ਇਕੋ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲਾ ਭਗਤਾਂ ਬੰਨ੍ਹੇ ਬੇੜਾ, ਬੇੜਾ ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ।

❋

❋