੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ
ਜਨ ਭਗਤ ਕਹਿਣ ਪ੍ਰਭ ਤੇਰਾ ਸਚ ਦਰਬਾਰਾ, ਦਰਗਹ ਸਾਚੀ ਸਚਖੰਡ ਸੋਭਾ ਪਾਈਆ। ਜਿਥੇ ਅਗੰਮ ਨੂਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਬਿਨ ਸੀਸ ਜਗਦੀਸ ਝੁਕਦੇ ਗੁਰ ਅਵਤਾਰਾ, ਪੈਗ਼ੰਬਰ ਸੱਯਦਿਆਂ ਵਿਚ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਨਿਰਗੁਣ ਧਾਰ ਤੇਰੀ ਸੇਵ ਕਮਾਈਆ। ਏਕਾ ਸ਼ਬਦ ਸਤਿਗੁਰੂ ਤੇਰਾ ਜੈ ਜੈਕਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਅਪਰੰਪਰ ਤੇਰਾ ਖੇਲ ਅਪਾਰਾ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਬੀਤਿਆ ਵਿਚ ਸੰਸਾਰਾ, ਦੀਨ ਦਿਆਲੇ ਪਰਵਰਦਿਗਾਰ ਆਪਣਾ ਪੰਧ ਮੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਚਾਰ ਕੁੰਟ ਦਹਿ ਦਿਸ਼ਾ ਵੇਖ ਧੂੰਆਂਧਾਰਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਸਚ ਸਵਾਮੀ ਸਾਚਾ ਦਿਸੇ ਨਾ ਕੋਇ ਦਵਾਰਾ, ਦਰ ਦਰ ਘਰ ਘਰ ਅੰਧ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਜਨ ਭਗਤ ਕਹਿਣ ਪ੍ਰਭੂ ਤੇਰਾ ਸਾਚਾ ਖੰਡ, ਸਚ ਸਚ ਸੋਭਾ ਪਾਈਆ। ਨਿਗਾਹ ਮਾਰ ਆਪਣੇ ਵਿਚ ਬ੍ਰਹਿਮੰਡ, ਬ੍ਰਹਿਮਾਦ ਖੋਜ ਖੁਜਾਈਆ। ਵੇਖ ਖੇਲ ਸੂਰੀਆ ਚੰਦ, ਮੰਡਲ ਮੰਡਪ ਡੇਰਾ ਲਾਈਆ। ਜੋ ਦੀਨ ਦੁਨੀ ਦਿਤੀ ਵੰਡ, ਮਾਨਵ ਮਾਨਵ ਹਿੱਸੇ ਮਾਤ ਰਖਾਈਆ। ਜਗਤ ਦੀ ਧਾਰ ਬਣਾ ਕੇ ਕੰਧ, ਦਵੈਤ ਦੂਈ ਵਾਲੀ ਰਖਾਈਆ। ਮਨ ਮਨੂਆ ਕਰੇ ਜੰਗ, ਕੂੜੀ ਕਿਰਿਆ ਸ਼ਸਤਰ ਹੱਥ ਉਠਾਈਆ। ਸਦੀ ਚੌਧਵੀਂ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਤੇਰੇ ਪਿਆਰ ਨਾਲੋਂ ਹੋਈ ਰੰਡ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਦਰ ਠਾਂਡਾ ਤੇਰਾ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰਾ ਨਾਮ ਕਲਮਾ ਦੇਵੇ ਕੇਹੜਾ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਕੇਹੜਾ ਢੋਲਾ ਗੀਤ ਗਾਈਏ ਛੰਦ, ਕਵਣ ਅੱਖਰ ਅੱਖਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਅੰਤ ਖੁਲ੍ਹਾਈਆ। ਜਨ ਭਗਤ ਕਹਿਣ ਪ੍ਰਭੂ ਤੇਰਾ ਦਰਬਾਰ ਸੁਹੰਜਣਾ, ਸੋਭਾਵੰਤ ਸੁਹਾਏ। ਪੁਰਖ ਵੇਖ ਆਦਿ ਨਿਰੰਜਣਾ, ਨਿਰਗੁਣ ਨੂਰ ਕਰ ਰੁਸ਼ਨਾਏ। ਮਾਤਲੋਕ ਰਿਹਾ ਨਾ ਕੋਇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਨਾ ਕੋਇ ਕਰਾਏ। ਸਾਚਾ ਨਾਮ ਮਿਲੇ ਨਾ ਅੰਜਣਾ, ਅੰਧ ਅੰਧੇਰ ਨਾ ਕੋਇ ਮਿਟਾਏ। ਕੂੜੀ ਕਿਰਿਆ ਵਿਚ ਕਲਜੁਗ ਸਦੀ ਚੌਧਵੀਂ ਵੰਞਣਾ, ਵੰਝ ਮੁਹਾਣਾ ਦਏ ਸਮਝਾਏ। ਸਤਿ ਦਵਾਰ ਤੇਰੀ ਮੰਜ਼ੂਰ ਹੋਏ ਬੰਦਨਾ, ਡੰਡਾਵਤ ਸੱਯਦਾ ਨਾ ਕੋਇ ਵਡਿਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਏ। ਜਨ ਭਗਤ ਕਹਿਣ ਪ੍ਰਭ ਤੇਰਾ ਦਵਾਰਾ ਸਚ, ਸਚ ਮਿਲੇ ਵਡਿਆਈਆ। ਉਠ ਵੇਖ ਕਾਇਆ ਮਾਟੀ ਕੱਚ, ਪੰਜ ਤਤ ਫੋਲ ਫੁਲਾਈਆ। ਨੌਂ ਖੰਡ ਪ੍ਰਿਥਮੀ ਨੌਂ ਦਵਾਰੇ ਰਹੀ ਨੱਚ, ਨਵ ਰਸ ਨਾਲ ਦੁਹਾਈਆ। ਤੇਰਾ ਰੂਪ ਅਨੂਪ ਦਿਸੇ ਕਿਸੇ ਨਾ ਸਤਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਜਿਧਰ ਤਕੀਏ ਓਧਰ ਮਨ ਮਤ, ਗੁਰਮਤ ਸਾਰੇ ਗਏ ਭੁਲਾਈਆ। ਨਾੜ ਬਹੱਤਰ ਉਬਲੇ ਰੱਤ, ਹਾਡੀ ਤਿੰਨ ਸੌ ਸੱਠ ਸੱਠ ਕੁਰਲਾਈਆ। ਤੇਰਾ ਨੂਰ ਜ਼ਹੂਰ ਮਿਲੇ ਨਾ ਕਿਸੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਤੇਰਾ ਦਰਸ ਕੋਇ ਨਾ ਪਾਈਆ। ਕੂੜ ਕਲਪਨਾ ਸਾਰੇ ਰਹੇ ਭੱਜ, ਭਜਨ ਬੰਦਗੀ ਵਿਚ ਨਾ ਕੋਇ ਸਮਾਈਆ। ਤੇਰੀ ਆਤਮ ਪਰਮਾਤਮ ਤੇਰੇ ਨਾਲੋਂ
❋
❋
ਹੋਈ ਅੱਡ, ਗ੍ਰਹਿ ਮੰਦਰ ਮਿਲਣ ਕੋਇ ਨਾ ਪਾਈਆ। ਤੇਰੀ ਮੰਜ਼ਲ ਸਾਰੇ ਗਏ ਛਡ, ਨਾਤਾ ਜੁੜਿਆ ਕੂੜ ਲੋਕਾਈਆ। ਤੇਰਾ ਨਾਮ ਖ਼ੁਮਾਰੀ ਪੀਏ ਕੋਇ ਨਾ ਮਧ, ਮਧੁਰ ਧੁਨ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਜਨ ਭਗਤ ਕਹਿਣ ਤੇਰਾ ਦਰਬਾਰਾ ਚੰਗਾ, ਸਾਹਿਬ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਲਹਿਰ ਵੇਖ ਧਾਰ ਗੰਗਾ, ਗੋਦਾਵਰੀ ਜਮਨਾ ਸੁਰਸਤੀ ਬੈਠੀ ਨੈਣ ਸ਼ਰਮਾਈਆ। ਮਾਨਵ ਮਾਨਸ ਮਾਨੁਖ ਨੇਤਰ ਨੈਣ ਹੀਣ ਹੋਇਆ ਅੰਧਾ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਮਨ ਮਨਸਾ ਵਿਚ ਗੰਦਾ, ਬੁਧ ਬਿਬੇਕ ਨਾ ਕੋਇ ਕਰਾਈਆ। ਸਦੀ ਚੌਧਵੀਂ ਲੇਖਾ ਤਕ ਤਾਰਾ ਚੰਦਾ, ਮੁਹੰਮਦ ਚਾਰ ਯਾਰੀ ਨਾਲ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹਿਣ ਤੇਰਾ ਦਰਬਾਰਾ ਅਗੰਮ ਅਥਾਹ, ਅਥਾਹ ਤੇਰੀ ਵਡਿਆਈਆ। ਕਲਜੁਗ ਅੰਤਮ ਦਿਸੇ ਨਾ ਕੋਇ ਮਲਾਹ, ਬੇੜਾ ਕੰਧ ਨਾ ਕੋਇ ਉਠਾਈਆ। ਸਾਰੇ ਤੇਰੇ ਨਾਮ ਕਲਮੇ ਦੀ ਦੇਂਦੇ ਸਦਾ, ਸਿਫ਼ਤਾਂ ਵਾਲੇ ਢੋਲੇ ਗਾਈਆ। ਅੱਗੇ ਹੋ ਕੇ ਪਕੜੇ ਕੋਇ ਨਾ ਬਾਂਹ, ਦੋ ਜਹਾਨਾਂ ਪੰਧ ਨਾ ਕੋਇ ਚੁਕਾਈਆ। ਜਿਧਰ ਤਕੀਏ ਝਗੜਾ ਸੂਰ ਗਾਂ, ਧਰਮ ਦੀ ਧਾਰ ਰੂਪ ਨਾ ਕੋਇ ਦਰਸਾਈਆ। ਕਲਜੁਗ ਜੀਵਾਂ ਬੁੱਧੀ ਹੋਈ ਕਾਂ, ਕਾਗ ਵਾਂਗ ਸਰਬ ਕੁਰਲਾਈਆ। ਤੇਰੇ ਪਿਆਰ ਮੁਹੱਬਤ ਵਿਚ ਮਿਲੇ ਕੋਇ ਨਾ ਥਾਂ, ਥਾਨ ਥਨੰਤਰ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰ ਤੇਰੇ ਸੀਸ ਨਿਵਾਈਆ। ਜਨ ਭਗਤ ਕਹਿਣ ਤੇਰਾ ਦਰਬਾਰਾ ਉਚ ਅਗੰਮਾ, ਹਰਿ ਅਗੰਮ ਤੇਰੀ ਵਡਿਆਈਆ। ਉਠ ਵੇਖ ਖੇਲ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਇਸ਼ਟੀ ਫੋਲ ਫੁਲਾਈਆ। ਤੇਰਾ ਪਿਆਰ ਰਿਹਾ ਨਾ ਪਵਣ ਸਵਾਸੀ ਦਮਾ, ਦਾਮਨਗੀਰ ਨਾ ਕੋਇ ਅਖਵਾਈਆ। ਸਦੀ ਚੌਧਵੀਂ ਬਦਲ ਦੇ ਸਮਾਂ, ਸਮਾਪਤ ਕਰ ਕੂੜ ਖ਼ਲਕ ਖ਼ੁਦਾਈਆ। ਅਗਲਾ ਹੁਕਮ ਦੇ ਨਵਾਂ, ਨਵ ਜੋਬਨ ਤੇਰੀ ਬੇਪਰਵਾਹੀਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹੇ ਕੋਇ ਨਾ ਤਮਾਂ, ਤਾਮਸਗੀਰੀ ਦੇਣੀ ਗਵਾਈਆ। ਝਗੜਾ ਮੁਕਾ ਦੇ ਹਉਂ ਹਮਾਂ, ਹੰਕਾਰ ਵਿਕਾਰ ਦੇਣਾ ਮਿਟਾਈਆ। ਸਤਿਜੁਗ ਸੱਦ ਜਗਾ ਦੇ ਸ਼ਮਾਂ, ਨੂਰ ਜੋਤ ਕਰ ਰੁਸ਼ਨਾਈਆ। ਕਲਪਨਾ ਰਹੇ ਕੂੜ ਨਾ ਮਨਾਂ, ਬੁੱਧੀ ਬੁੱਧੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਜਨ ਭਗਤ ਸੁਹੇਲੇ ਝੋਲੀ ਡਾਹੀਆ। ਜਨ ਭਗਤ ਸੁਹੇਲੇ ਕਹਿਣ ਪ੍ਰਭੂ ਤੇਰਾ ਦਰਬਾਰਾ ਸਚਾ, ਸਚ ਸਚ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਸੰਦੇਸ਼ਾ ਦੇ ਕੇ ਗਏ ਸਚ ਹੱਕਾ, ਹਕੀਕਤ ਇਕ ਇਕ ਦ੍ਰਿੜਾਈਆ। ਅੰਤਮ ਸਭ ਦਾ ਪੈਂਡਾ ਮੁਕਾ, ਲੇਖਾ ਅਵਰ ਰਿਹਾ ਨਾ ਰਾਈਆ। ਕਿਰਪਾ ਨਿਧਾਨ ਸਾਹਿਬ ਸਵਾਮੀ ਆਦਿ ਅੰਤ ਬੇਅੰਤਾ, ਬੇਅੰਤ ਤੇਰੀ ਬੇਪਰਵਾਹੀਆ। ਨਿਰਗੁਣ ਧਾਰ ਮੇਲ ਸਾਚੇ ਕੰਤਾ, ਕੰਤ ਕੰਤੂਹਲ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹਿਣ ਸਾਡੀ ਅਰਜ਼ੋਈ, ਅਰਜ਼ ਬੇਨੰਤੀ ਇਕ ਸੁਣਾਈਆ। ਕਲਜੁਗ ਮਿਲੇ ਕਿਸੇ ਨਾ ਢੋਈ, ਧਰਮ ਦੀ ਧਾਰ ਨਾ ਕੋਇ ਜਣਾਈਆ। ਸੁਰਤੀ ਕਿਸੇ (ਉਠੇ) ਮੂਲ ਨਾ ਸੋਈ, ਸ਼ਬਦੀ ਚੋਟ ਨਾ ਕੋਇ ਲਗਾਈਆ। ਜਗਤ ਦੁਹਾਗਣ ਬਣ ਕੇ ਰੋਈ, ਬਿਨ ਨੈਣਾਂ ਨੀਰ ਵਹਾਈਆ। ਪਤ ਸਭ ਦੀ
❋
❋
ਗਈ ਖੋਹੀ, ਓਢਣ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਚ ਵਰ, ਦਰ ਆਪਣਾ ਵੇਖ ਵਖਾਈਆ। ਜਨ ਭਗਤ ਕਹਿਣ ਸਾਡੀ ਇਕ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਸਤਿਗੁਰ ਸ਼ਬਦ ਸ਼ਬਦ ਵਸਣਾ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਲੇਖੇ ਲਾਉਣਾ ਸਵਾਸ ਸਵਾਸ, ਸਾਹ ਸਾਹ ਆਪਣੇ ਰੰਗ ਰੰਗਾਈਆ। ਭੇਵ ਖੋਲ੍ਹਣਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਈਆ। ਨਿਰਗੁਣ ਨੂਰ ਕਰ ਪ੍ਰਕਾਸ਼, ਜੋਤੀ ਜਾਤੇ ਨਜ਼ਰੀ ਆਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਚਾਰ ਵਰਨ ਅਠਾਰਾਂ ਬਰਨ ਬਣਾ ਇਕ ਜਮਾਤ, ਜੁਮਲਾ ਅੱਖਰ ਇਕ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਗਾਥ, ਢੋਲਾ ਦੱਸਣਾ ਸਿਫ਼ਤ ਸਾਲਾਹੀਆ। ਝਗੜਾ ਮੁਕਾ ਕੇ ਲੋਕਮਾਤ, ਮਾਤਰ ਭੂਮੀ ਰੰਗ ਰੰਗਾਈਆ। ਤੇਰਾ ਦਰਸ ਕਰੀਏ ਇਕਾਂਤ, ਇਕ ਗ੍ਰਹਿ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਦਇਆ ਕਮਾਉਂਦਾ ਏ। ਸ਼ਬਦ ਅਗੰਮੀ ਇਕ ਸੁਣਾਉਂਦਾ ਏ। ਭੇਵ ਅਭੇਦਾ ਆਪ ਖੁਲ੍ਹਾਉਂਦਾ ਏ। ਅਛਲ ਅਛੇਦਾ ਵੇਸ ਵਟਾਉਂਦਾ ਏ। ਚਾਰੇ ਵੇਦਾਂ ਵੇਖ ਵਖਾਉਂਦਾ ਏ। ਪੁਰਾਨ ਅਠਾਰਾਂ ਖੋਜ ਖੁਜਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਉਂਦਾ ਏ। ਸਚ ਦਾ ਪੜਦਾ ਆਪ ਚੁਕਾਵਾਂਗਾ। ਨਿਰਗੁਣ ਨੂਰ ਜੋਤ ਚਮਕਾਵਾਂਗਾ। ਜੋਤੀ ਜਾਤਾ ਡਗਮਗਾਵਾਂਗਾ। ਨਿਰਗੁਣ ਸਰਗੁਣ ਖੇਲ ਖਿਲਾਵਾਂਗਾ। ਲੱਖ ਚੁਰਾਸੀ ਖੇਲ ਖਿਲਾਵਾਂਗਾ। ਗੁਰ ਅਵਤਾਰ ਪੈਗ਼ੰਬਰ ਕੋਲ ਬਹਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਵਾਂਗਾ। ਕਲਜੁਗ ਕੂੜਾ ਪਕੜ ਉਠਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਵਾਂਗਾ। ਸਚ ਸੰਦੇਸ਼ਾ ਇਕ ਸੁਣਾਏਗਾ। ਦੀਨ ਦਿਆਲ ਦਇਆ ਕਮਾਏਗਾ। ਜੋਤੀ ਜਾਤਾ ਡਗਮਗਾਏਗਾ। ਕਲਜੁਗ ਕੂੜਾ ਵੇਖ ਵਖਾਏਗਾ। ਪ੍ਰਭੂ ਦੀ ਧਾਰ ਇਕ ਪਰਗਟਾਏਗਾ। ਨਿਰਗੁਣ ਨੂਰ ਜੋਤ ਰੁਸ਼ਨਾਏਗਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਭੇਵ ਖੁਲ੍ਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਏਗਾ। ਸਚ ਕਰਨੀ ਕਾਰ ਕਮਾਵਾਂਗਾ। ਬੋਧ ਅਗਾਧਾ ਭੇਵ ਖੁਲ੍ਹਾਵਾਂਗਾ। ਸਦੀ ਚੌਧਵੀਂ ਵੰਡ ਵੰਡਾਵਾਂਗਾ। ਮੁਹੰਮਦ ਲੇਖਾ ਝੋਲੀ ਪਾਵਾਂਗਾ। ਅਗਲਾ ਹੁਕਮ ਹੁਕਮ ਪਰਗਟਾਵਾਂਗਾ। ਦੀਨ ਦੁਨੀ ਆਪ ਸਮਝਾਵਾਂਗਾ। ਰਿਸ਼ੀ ਮੁਨੀ ਮੁਨੀਸ਼ਰ ਆਪ ਉਠਾਵਾਂਗਾ। ਧੁਰ ਸੰਦੇਸ਼ਾ ਨਰ ਨਰੇਸ਼ਾ ਹੋ ਕੇ ਇਕ ਸੁਣਾਵਾਂਗਾ। ਜੋ ਆਦਿ ਜੁਗਾਦੀ ਰਹੇ ਹਮੇਸ਼ਾ, ਸੋ ਪੁਰਖ ਅਬਿਨਾਸ਼ੀ ਰੂਪ ਧਰਾਵਾਂਗਾ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ਤਰ ਆਪਣਾ ਪੜਦਾ ਲਾਹਵਾਂਗਾ। ਸਚ ਸਵਾਮੀ ਹੋ ਕੇ ਦੇਵਾਂ ਸੰਦੇਸ਼ਾ, ਫ਼ਰਮਾਨਾ ਇਕੋ ਇਕ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਦਰਸਾਵਾਂਗਾ। ਦਰ ਠਾਂਡਾ ਇਕ ਪਰਗਟਾਏਗਾ। ਨਿਰਗੁਣ ਨੂਰ ਜੋਤ ਰੁਸ਼ਨਾਏਗਾ। ਪਾਰਬ੍ਰਹਮ ਪ੍ਰਭ ਵੇਸ ਵਟਾਏਗਾ। ਦੇਸ ਪਰਦੇਸ ਖੋਜ ਖੁਜਾਏਗਾ। ਨਰ ਨਰਾਇਣ ਨਰੇਸ਼ ਇਕ ਅਖਵਾਏਗਾ। ਜਨ ਭਗਤਾਂ ਕਰ ਕੇ ਹੇਤ, ਹਿਤਕਾਰੀ ਮੇਲ ਮਿਲਾਏਗਾ। ਦਰਸ਼ਨ ਦੇ ਕੇ ਨੇਤਨ ਨੇਤ, ਨਿਜ ਨੇਤਰ ਅੱਖ ਖੁਲ੍ਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ
❋
❋
ਮਾਰਗ ਲਾਏਗਾ। ਸਚ ਮਾਰਗ ਇਕ ਲਗਾਵਾਂਗਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਹੁਕਮ ਮਨਾਵਾਂਗਾ। ਮਾਨਵ ਜ਼ਾਤੀ ਆਪ ਉਠਾਵਾਂਗਾ। ਸ਼ਬਦ ਅਨਾਦੀ ਨਾਦ ਸੁਣਾਵਾਂਗਾ। ਨਿਰਗੁਣ ਜੋਤੀ ਜੋਤ ਜਗਾਵਾਂਗਾ। ਸੋਈ ਸੁਰਤੀ ਆਪ ਉਠਾਵਾਂਗਾ। ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਲੇਖਾ ਪੂਰ ਕਰਾਵਾਂਗਾ। ਆਤਮ ਪਰਮਾਤਮ ਰਚ ਸਵੰਬਰ, ਸੋਹਣਾ ਜੋੜਾ ਜਗਤ ਜੁੜਾਵਾਂਗਾ। ਕਲਜੁਗ ਕੂੜ ਮੇਟ ਅਡੰਬਰ, ਸਤਿਜੁਗ ਸਤਿ ਸਤਿ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਇਕੋ ਇਕ ਖੁਲ੍ਹਾਵਾਂਗਾ। ਦਰ ਇਕੋ ਇਕ ਖੁਲ੍ਹਾਏਗਾ। ਸੋ ਪੁਰਖ ਨਿਰੰਜਣ ਦਇਆ ਕਮਾਏਗਾ। ਹਰਿ ਪੁਰਖ ਨਿਰੰਜਣ ਵੇਖ ਵਖਾਏਗਾ। ਆਦਿ ਨਿਰੰਜਣ ਸੋਭਾ ਪਾਏਗਾ। ਇਕ ਏਕੰਕਾਰ ਰੰਗ ਰੰਗਾਏਗਾ। ਅਬਿਨਾਸ਼ੀ ਕਰਤਾ ਪੜਦਾ ਲਾਹੇਗਾ। ਸ੍ਰੀ ਭਗਵਾਨ ਡੰਕ ਵਜਾਏਗਾ। ਪਾਰਬ੍ਰਹਮ ਪ੍ਰਭ ਵੇਸ ਵਟਾਏਗਾ। ਬ੍ਰਹਮ ਆਪਣਾ ਸੰਗ ਰਖਾਏਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਏਗਾ। ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਸੀਸ ਝੁਕਾਏਗਾ। ਭਗਤ ਭਗਵਾਨ ਮੇਲ ਮਿਲਾਏਗਾ। ਸ਼ਬਦ ਨਿਸ਼ਾਨ ਇਕ ਝੁਲਾਏਗਾ। ਨੌਂ ਖੰਡ ਪ੍ਰਿਥਮੀ ਸੱਤ ਦੀਪ, ਧੁਰ ਦਾ ਹੁਕਮ ਇਕ ਵਰਤਾਏਗਾ। ਤੂੰ ਮੇਰਾ ਮੈਂ ਤੇਰਾ ਲੇਖਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਇਕ ਵਡਿਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਏਗਾ। ਸਚ ਮੇਲਾ ਮੇਲ ਮਿਲਾਵਾਂਗਾ। ਬਿਨ ਤੇਲ ਬਾਤੀ ਜੋਤ ਰੁਸ਼ਨਾਵਾਂਗਾ। ਬਿਨ ਵਰਨ ਗੋਤੀ ਗੋਤ ਚਲਾਵਾਂਗਾ। ਸਭ ਦੀ ਚੜ੍ਹ ਕੇ ਚੋਟੀ, ਚੋਟ ਸ਼ਬਦ ਨਾਮ ਲਗਾਵਾਂਗਾ। ਜਿਸ ਨੂੰ ਲੱਭਦੇ ਕੋਟਨ ਕੋਟੀ, ਉਹ ਭਗਤ ਸੁਹੇਲੇ ਵੇਖ ਵਖਾਵਾਂਗਾ। ਝਗੜਾ ਕਰ ਕੇ ਗੋਸ਼ਟ ਗੋਸ਼ਟੀ, ਹਉਮੇ ਹੰਗਤਾ ਜੜ੍ਹ ਉਖੜਾਵਾਂਗਾ। ਨਾਮ ਸੁਣਾ ਕੇ ਇਕ ਸਲੋਕੀ, ਸੋਹਲਾ ਧੁਰ ਦਾ ਇਕ ਸੁਣਾਵਾਂਗਾ। ਏਥੇ ਓਥੇ ਦੋ ਜਹਾਨਾਂ ਬਖ਼ਸ਼ ਕੇ ਓਟੀ, ਓੜਕ ਇਕੋ ਰੰਗ ਰੰਗਾਵਾਂਗਾ। ਰਸਨਾ ਰਹਿਣ ਦੇਵਾਂ ਨਾ ਕਿਸੇ ਦੀ ਖੋਟੀ, ਖੋਟੇ ਖਰੇ ਸਰਬ ਬਣਾਵਾਂਗਾ। ਭਗਤ ਸੁਹੇਲੇ ਬਣਾ ਕੇ ਮਾਣਕ ਮੋਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣੀ ਕਾਰ ਕਮਾਵਾਂਗਾ। ਸਚ ਆਪਣੀ ਕਾਰ ਕਮਾਏਗਾ। ਸੋ ਪੁਰਖ ਨਿਰੰਜਣ ਦਇਆ ਕਮਾਏਗਾ। ਗ੍ਰਹਿ ਮੰਦਰ ਫੋਲ ਫੁਲਾਏਗਾ। ਤਨ ਮੰਦਰ ਪੜਦਾ ਲਾਹੇਗਾ। ਮਮਤਾ ਮੋਹ ਵਿਕਾਰ ਜੰਦਰ ਆਪ ਤੁੜਾਏਗਾ। ਭਾਗ ਲਗਾ ਕੇ ਮੇਰੀ ਕੰਦਰ, ਦੀਪਕ ਜੋਤੀ ਜੋਤ ਰੁਸ਼ਨਾਏਗਾ। ਭਗਤ ਦੂਜੇ ਘਰ ਨਾ ਜਾਏ ਮੰਗਣ, ਵਸਤ ਅਗੰਮ ਨਾਲ ਝੋਲੀ ਭਰਾਏਗਾ। ਦੂਈ ਦਵੈਤੀ ਢਾਹ ਕੇ ਕੰਧਨ, ਦਰ ਸਾਚਾ ਇਕ ਸੁਹਾਏਗਾ। ਤੂੰ ਮੇਰਾ ਤੇ ਮੈਂ ਤੇਰਾ ਇਹੋ ਨਾਮ ਤੇ ਇਹੋ ਬੰਦਨ, ਸੱਯਦਾ ਸਚ ਸਚ ਸਮਝਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਵਖਾਏਗਾ। ਜਨ ਭਗਤ ਕਹਿਣ ਪ੍ਰਭ ਹਉਂ ਦਾਸੀ ਦਾਸ ਤੇਰੇ, ਤ੍ਰੈਗੁਣ ਡੇਰਾ ਢਾਹੀਆ। ਘਰ ਸਵਾਮੀ ਵਸਣਾ ਨੇੜੇ, ਦੂਰ ਦੁਰਾਡਾ ਪੰਧ ਚੁਕਾਈਆ। ਕੂੜ ਕਲਪਨਾ ਰਹਿਣ ਨਾ ਦੇਵੇ ਝੇੜੇ, ਝਗੜਾ ਦੇਣਾ ਮੁਕਾਈਆ। ਚੁਰਾਸੀ ਕਟ ਕਟ ਕੇ ਗੇੜੇ, ਚਾਰੇ ਖਾਣੀ ਡੇਰਾ ਢਾਹੀਆ। ਜੋ ਸੁਤ ਦੁਲਾਰੇ ਬਣ ਗਏ ਤੇਰੇ, ਤੇਰੇ ਵਿਚ ਸਮਾਈਆ। ਉਨ੍ਹਾਂ ਲੇਖਾ ਮੁਕਾ ਦੇ ਗੁਰੂ ਗੁਰ ਚੇਰੇ, ਚੇਲਾ ਗੁਰ ਆਪ ਹੋ ਆਈਆ। ਇਕੋ ਵਾਰ ਨਿਰੰਕਾਰ ਚਾੜ੍ਹ ਲੈ ਬੇੜੇ, ਦੂਜੀ ਨਈਆ ਦੀ ਲੋੜ ਰਹੇ ਨਾ ਰਾਈਆ। ਸਤਿਜੁਗ ਸਚ ਵਸਾ ਲੈ ਆਪਣੇ ਖੇੜੇ, ਜਿਥੇ ਖੰਡਾ ਖੜਗ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਦੇ ਦਿਸਣ ਕੋਇ ਨਾ ਝੇੜੇ,
❋
❋
ਝਗੜਾ ਸ਼ਰਅ ਨਾ ਕੋਇ ਲੜਾਈਆ। ਤੇਰੇ ਚਰਨ ਕਵਲ ਕਵਲ ਹੋਣ ਪ੍ਰਭ ਤੇਰੇ, ਗ੍ਰਹਿ ਇਕੋ ਸੋਭਾ ਪਾਈਆ। ਮੁੜ ਕੇ ਮਾਤਲੋਕ ਮਾਰਨੇ ਪੈਣ ਨਾ ਫੇਰੇ, ਫਿਰਤ ਫਿਰਤ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਚ ਮਿਲੇ ਸਰਨਾਈਆ। ਜਨ ਭਗਤ ਕਹਿਣ ਪ੍ਰਭ ਅਸੀਂ ਤੇਰੇ ਬਣੇ ਬਾਲਕ, ਬਾਲੇ ਨੰਨ੍ਹੇ ਰੂਪ ਧਰਾਈਆ। ਤੂੰ ਸ੍ਰਿਸ਼ਟ ਸਬਾਈ ਖ਼ਾਲਕ, ਤੇਰੇ ਹੱਥ ਵਡਿਆਈਆ। ਏਥੇ ਉਥੇ ਦੋ ਜਹਾਨਾਂ ਮਾਲਕ, ਮਿਹਰਵਾਨ ਤੇਰੀ ਓਟ ਤਕਾਈਆ। ਬਿਨ ਤੇਰੇ ਸਾਡਾ ਅਵਰ ਕੋਇ ਨਾ ਸਾਲਸ, ਸੁਲਹਕੁਲ ਤੇਰੀ ਇਕ ਸਰਨਾਈਆ। ਸਾਡੀ ਕੂੜ ਕਲਪਨਾ ਮੇਟ ਦੇ ਆਦਤ, ਅਦਲ ਇਨਸਾਫ਼ ਇਕ ਕਮਾਈਆ। ਤੇਰੇ ਨਾਮ ਦੀ ਕਰੀਏ ਇਬਾਦਤ, ਕਲਮਾ ਇਕੋ ਦੇਣਾ ਪੜ੍ਹਾਈਆ। ਆਪਣੀ ਬਖ਼ਸ਼ਿਸ਼ ਕਰ ਸਖ਼ਾਵਤ, ਸੁਖ਼ਨ ਪਿਛਲੇ ਪੂਰ ਕਰਾਈਆ। ਸਾਡੀ ਆਤਮਾ ਤੇਰੀ ਅਮਾਨਤ, ਅਮਾਨਤ ਆਪਣੀ ਝੋਲੀ ਲੈ ਟਿਕਾਈਆ। ਸਾਚਾ ਨਾਮ ਨਿਧਾਨਾ ਗੁਣ ਨਿਧਾਨਾ (ਦੇ) ਨਿਆਮਤ, ਰਸ ਇਕੋ ਇਕ ਵਖਾਈਆ। ਮਨ ਮਨੂਆ ਕਰੇ ਨਾ ਕੋਇ ਬਗ਼ਾਵਤ, ਝਗੜਾ ਅਵਰ ਰਹੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਹੇ ਜਨ ਭਗਤੋ ਸੁਣੋ ਆਪ, ਹਰਿ ਆਪਣਾ ਭੇਵ ਖੁਲ੍ਹਾਈਆ। ਇਕੋ ਧੁਰ ਦਾ ਮੰਨੋ ਬਾਪ, ਪਿਤਾ ਪੁਰਖ ਅਕਾਲ ਵਡਿਆਈਆ। ਇਕੋ ਧੁਰ ਦਾ ਕਰੋ ਜਾਪ, ਤੂੰ ਮੇਰਾ ਮੈਂ ਤੇਰਾ ਸਬਕ ਪੜ੍ਹਾਈਆ। ਇਕੋ ਆਤਮ ਪਰਮਾਤਮ ਬਣੋ ਸਾਕ, ਦੂਜਾ ਸੰਗ ਨਾ ਕੋਇ ਰਖਾਈਆ। ਇਕੋ ਵੇਖੋ ਧੁਰ ਦਾ ਵਾਕ, ਸੋ ਸੰਦੇਸ਼ਾ ਹੱਕ ਸੁਣਾਈਆ। ਇਕੋ ਨੂਰ ਇਕੋ ਬਣੋ ਜ਼ਾਤ, ਅਜ਼ਾਤੀ ਡੇਰਾ ਦੇਣਾ ਢਾਹੀਆ। ਇਕੋ ਅੰਤਰ ਰੱਖੋ ਖ਼ਾਹਿਸ਼, ਪ੍ਰਭ ਮੇਲਾ ਸਹਿਜ ਸੁਭਾਈਆ। ਇਕੋ ਗ੍ਰਹਿ ਕਰੋ ਵਿਸ਼ਵਾਸ਼, ਜੋ ਵਿਸ਼ਿਆਂ ਦਾ ਡੇਰਾ ਢਾਹੀਆ। ਇਕੋ ਵਿਕੋ ਹਾਟ, ਦੂਜੇ ਹੱਟ ਨਾ ਕੋਇ ਵਿਕਾਈਆ। ਇਕੋ ਵੇਖੋ ਪੁਰਖ ਅਬਿਨਾਸ਼, ਜੋ ਜਨਮ ਮਰਨ ਵਿਚ ਨਾ ਆਈਆ। ਸੋ ਆਪੇ ਮੇਟੇ ਅੰਧੇਰੀ ਰਾਤ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਪਰਗਟ ਹੋ ਕੇ ਦਰਸ਼ਨ ਦੇਵੇ ਸਾਖਿਆਤ, ਸਚ ਸਵਾਮੀ ਸੋਭਾ ਪਾਈਆ। ਜਿਸ ਦਾ ਲੇਖਾ ਲਿਖ ਸਕੇ ਨਾ ਕੋਇ ਕਲਮ ਦਵਾਤ, ਕਾਗ਼ਜ਼ ਸਿਫ਼ਤ ਨਾ ਕੋਇ ਸਾਲਾਹੀਆ। ਸੋ ਵਸੇ ਤੁਹਾਡੇ ਪਾਸ, ਸਚ ਦਵਾਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੁਰਖ ਅਕਾਲ ਕਹੇ ਜਨ ਭਗਤੋ ਰੱਖ ਲਓ ਓਟ, ਓੜਕ ਇਕ ਸਰਨਾਈਆ। ਜੋ ਕਾਇਆ ਅੰਦਰੋਂ ਕਢੇ ਖੋਟ, ਖੋਟੇ ਖਰੇ ਦਏ ਬਣਾਈਆ। ਨਾਮ ਸ਼ਬਦ ਦੀ ਲਾ ਕੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਨਿਰਗੁਣ ਨੂਰ ਜਗਾ ਕੇ ਜੋਤ, ਅੰਧ ਅੰਧੇਰਾ ਦਏ ਮਿਟਾਈਆ। ਜਿਥੇ ਮਨ ਬੁੱਧੀ ਦੀ ਰਹੀ ਨਹੀਂ ਸੋਚ, ਸੋ ਅਨਭਵ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਵਿਚ ਸਭ ਦੀ ਹੋਈ ਲੋਚ, ਲੋਚਾ ਅਵਰ ਰਹੇ ਨਾ ਰਾਈਆ।
❋
❋
੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਰਬੰਸ ਸਿੰਘ ਦੇ ਗ੍ਰਹਿ ਗੁੜਗਾਉਂ
ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਅਗੰਮ, ਅਗੰਮੜੇ ਆਪਣੀ ਦਇਆ ਕਮਾਈਆ। ਭਾਗ ਲਗਾ ਦੇ ਕਾਇਆ ਮਾਟੀ ਚੰਮ, ਪੰਜ ਤਤ ਚੰਮ ਦ੍ਰਿਸ਼ਟੀ ਦੇ ਬਦਲਾਈਆ। ਪਵਣ ਸਵਾਸੀ ਜਪੀਏ ਜਾਪ ਦਮ, ਦਾਮਨਗੀਰ ਹੋ ਕੇ ਦਇਆ ਕਮਾਈਆ। ਕਲਜੁਗ ਹਰਖ ਸੋਗ ਮੇਟ ਦੇ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਕੂੜ ਵਿਕਾਰ ਰਹੇ ਨਾ ਤਮ, ਤ੍ਰਿਸ਼ਨਾ ਮੋਹ ਦੇਣਾ ਮਿਟਾਈਆ। ਦਹਿ ਦਿਸ਼ਾ ਨਾ ਭਟਕੇ ਮਨ, ਸੁਰਤੀ ਸ਼ਬਦ ਨਾਲ ਜੁੜਾਈਆ। ਜੋਤ ਪ੍ਰਕਾਸ਼ ਦੇ ਚੰਨ, ਅੰਧ ਅੰਧੇਰ ਦੇ ਗਵਾਈਆ। ਜਗਤ ਜੁਗਤ ਦਾ ਬੇੜਾ ਦੇ ਬੰਨ੍ਹ, ਜਗਤ ਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਜਨ ਭਗਤ ਕਹਿਣ ਕਿਰਪਾ ਕਰ ਧੁਰ ਦੇ ਠਾਕਰ, ਠੋਕਰ ਆਪਣਾ ਨਾਮ ਲਗਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਮੈਲ ਧਵਾਈਆ। ਪੜਦਾ ਲਾਹ ਦੇ ਕਾਇਆ ਗਾਗਰ, ਗਹਿਰ ਗੰਭੀਰ ਵੇਖ ਵਖਾਈਆ। ਭਵਰੀ ਰਹੇ ਕੋਇ ਨਾ ਸਾਗਰ, ਜਗਤ ਭਵਰ ਪਾਰ ਕਰਾਈਆ। ਸਚ ਨਾਮ ਬਣਾ ਸੌਦਾਗਰ, ਵਣਜ ਇਕੋ ਇਕ ਵਖਾਈਆ। ਤੂੰ ਕਰਤਾ ਕਰੀਮ ਕਾਦਰ, ਦਰ ਤੇਰੇ ਅਲਖ ਜਗਾਈਆ। ਦਰ ਘਰ ਸਾਚੇ ਦੇ ਆਦਰ, ਚਰਨ ਕਵਲ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਨਾਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਯੋਧਾ ਸੂਰਬੀਰ ਸ਼ਬਦ ਸ਼ਬਦ ਗੁਰ ਬਹਾਦਰ, ਭੈ ਆਪਣਾ ਇਕ ਵਖਾਈਆ।
੨੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਸੇਵਾ ਸਿੰਘ ਦੇ ਗ੍ਰਹਿ ਗੁੜਗਾਉਂ
ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਅਪਾਰ, ਅਪਰੰਪਰ ਆਪਣੀ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਨਾ ਕਰੇ ਖ਼ੁਆਰ, ਮੋਹ ਵਿਕਾਰ ਨਾ ਕੋਇ ਹਲਕਾਈਆ। ਸਾਚਾ ਨਾਮ ਧੁੰਨ ਦੇ ਧੁੰਨਕਾਰ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਝਿਰਨਾ ਝਿਰਾ ਠੰਡਾ ਠਾਰ, ਬੂੰਦ ਸਵਾਂਤੀ ਦੇ ਝਿਰਾਈਆ। ਨਿਰਮਲ ਨੂਰ ਜੋਤ ਕਰ ਉਜਿਆਰ, ਬਿਨ ਤੇਲ ਬਾਤੀ ਹੋਵੇ ਰੁਸ਼ਨਾਈਆ। ਸਾਚੇ ਮੰਦਰ ਖੋਲ੍ਹ ਦਵਾਰ, ਘਰ ਘਰ ਪੜਦਾ ਦੇ ਉਠਾਈਆ। ਆਤਮ ਪਰਮਾਤਮ ਮੇਲਾ ਘਰ ਮੀਤ ਮੁਰਾਰ, ਹਰਿ ਸੱਜਣ ਸਹਿਜ ਸੁਭਾਈਆ। ਸਚ ਦਵਾਰ ਏਕੰਕਾਰ ਤੇਰਾ ਦਰਸ ਹੋਵੇ ਦੀਦਾਰ, ਦੂਸਰ ਨਜ਼ਰ ਕੋਇ ਨਾ ਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਿਰਪਾ ਧਾਰ, ਪਾਰਬ੍ਰਹਮ ਬ੍ਰਹਮ ਮਿਹਰ ਨਜ਼ਰ ਉਠਾਈਆ। ਜਨ ਭਗਤ ਕਹਿਣ ਸਾਡੀ ਨਿਵ ਨਿਵ ਨਮੋਂ ਨਮੋਂ ਨਿਮਸਕਾਰ, ਸੱਯਦਾ ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਧੁਰ ਦਾ ਦੇ ਦੇ ਨਾਮ ਭੰਡਾਰਾ, ਜਗਤ ਮੰਗਣ ਦੀ ਲੋੜ ਰਹੇ ਨਾ ਰਾਈਆ। ਸ਼ਬਦ ਸੁਣਾ ਦੇ ਅਗੰਮ ਅਪਾਰਾ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਕਹਿਣ ਕੋਇ ਨਾ ਪਾਈਆ। ਸਾਹਿਬ ਸਵਾਮੀ ਅੰਤਰਜਾਮੀ ਘਰ ਅੰਦਰ ਵਖਾ ਦਰਬਾਰਾ, ਦਰਗਹ ਸਾਚੀ ਸਚਖੰਡ ਦਵਾਰ ਇਕ ਜਣਾਈਆ। ਜਿਥੇ ਆਦਿ ਅੰਤ ਜੁਗਾ ਜੁਗੰਤ ਤੇਰਾ ਨੂਰ ਜੋਤ
❋
❋
ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸੋ ਪੁਰਖ ਨਿਰੰਜਣ ਦਰ ਮੰਗੀਏ ਏਕਾ ਵਾਰਾ, ਬੇਨੰਤੀ ਇਕ ਇਕ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧਿਆਰਾ, ਅੰਧ ਆਤਮ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਜਨ ਭਗਤ ਕਹਿਣ ਪ੍ਰਭ ਸਾਚੇ ਨਾਮ ਦੀ ਭਰ ਦੇ ਝੋਲੀ, ਝੂਲਾ ਦੋ ਜਹਾਨ ਝੁਲਾਈਆ। ਆਤਮ ਪਰਮਾਤਮ ਦੱਸ ਦੇ ਬੋਲੀ, ਅਨਬੋਲਤ ਆਪਣਾ ਰਾਗ ਦ੍ਰਿੜਾਈਆ। ਤੇਰੇ ਪ੍ਰੇਮ ਦੀ ਖੇਲੀਏ ਹੋਲੀ, ਲਾਲ ਗੁਲਾਲਾ ਰੰਗ ਚੜ੍ਹਾਈਆ। ਉਲਟੀ ਕਰ ਦੇ ਨਾਭ ਦੀ ਕਵਲੀ, ਕਵਲ ਕਵਲਾ ਰੂਪ ਦਰਸਾਈਆ। ਸੁਰਤੀ ਰਹੇ ਕਿਸੇ ਨਾ ਬਵਲੀ, ਬੁਧ ਬਿਬੇਕ ਦੇਣੀ ਬਣਾਈਆ। ਸਾਡੀ ਆਸ਼ਾ ਕੋਝੀ ਕਮਲੀ, ਕਾਮਲ ਮੁਰਸ਼ਦ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਅਲਾਹੀ ਅਵਲੀ, ਅਮਲਾਂ ਤੋਂ ਰਹਿਤ ਤੇਰੀ ਬੇਪਰਵਾਹੀਆ।
੨੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛਾਉਣੀ
ਜਨ ਭਗਤ ਕਹਿਣ ਪ੍ਰਭੂ ਕਲਜੁਗ ਬੜਾ ਠੱਗ, ਘਰ ਘਰ ਠਗੌਰੀ ਪਾਈਆ। ਸਾਢੇ ਤਿੰਨ ਹੱਥ ਪੰਜ ਤਤ ਲਾ ਕੇ ਅੱਗ, ਸਰਗੁਣ ਤਤ ਰਿਹਾ ਜਲਾਈਆ। ਚੜ੍ਹਨਾ ਮਿਲੇ ਨਾ ਕਿਸੇ ਉਪਰ ਸ਼ਾਹ ਰਗ, ਜੀਵ ਜੰਤ ਸਾਧ ਸੰਤ ਰਹੇ ਕੁਰਲਾਈਆ। ਨਿਝਰ ਝਿਰਨਾ ਬੂੰਦ ਸਵਾਂਤੀ ਅੰਮ੍ਰਿਤ ਮਿਲੇ ਕਿਸੇ ਨਾ ਰਸ, ਕਵਲੀ ਕਵਲ ਨਾ ਕੋਇ ਉਲਟਾਈਆ। ਧੁਨ ਆਤਮਕ ਸ਼ਬਦ ਸੁਣੇ ਕੋਇ ਨਾ ਨਦ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਹੰਸ ਰੂਪ ਹੋਏ ਕਗ, ਤੇਰਾ ਨਾਮ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਤਿੰਨ ਸੌ ਸੱਠ ਖ਼ਾਲੀ ਦਿਸੇ ਹੱਡ, ਨਾੜ ਬਹੱਤਰ ਨਾ ਵੱਜੇ ਵਧਾਈਆ। ਤੇਰੀ ਆਤਮਾ ਤੇਰੇ ਨਾਲੋਂ ਕੀਤੀ ਅੱਡ, ਗ੍ਰਹਿ ਗ੍ਰਹਿ ਮਿਲਣ ਕੋਇ ਨਾ ਪਾਈਆ। ਸਾਹਿਬ ਸੁਲਤਾਨ ਨੌਜਵਾਨ ਸਾਰੇ ਤੈਨੂੰ ਰਹੇ ਸੱਦ, ਸੱਦਾ ਹੋਕਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ, ਜੋਬਨਵੰਤਾ ਸੋਭਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਾਵਾਂ ਸਾਰਾ, ਇਸ਼ਟ ਸਭ ਦਾ ਰਿਹਾ ਬਦਲਾਈਆ। ਘਰ ਘਰ ਅੰਦਰ ਵਧਾ ਕੇ ਕਾਮ ਕਰੋਧ ਲੋਭ ਮੋਹ ਹੰਕਾਰਾ, ਹਉਮੇ ਗੜ੍ਹ ਦਿਤਾ ਬਣਾਈਆ। ਸੁਰਤ ਸ਼ਬਦ ਕਰੇ ਨਾ ਕੋਇ ਪਿਆਰਾ, ਪ੍ਰੀਤਮ ਰੰਗ ਨਾ ਕੋਇ ਰੰਗਾਈਆ। ਅੰਮ੍ਰਤ ਰਸ ਮਿਲੇ ਨਾ ਕਿਸੇ ਠੰਡਾ ਠਾਰਾ, ਬੂੰਦ ਸਵਾਂਤ ਨਾ ਕੋਇ ਟਪਕਾਈਆ। ਸਾਢੇ ਤਿੰਨ ਹੱਥ ਕੀਆ ਅੰਧਿਆਰਾ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕਾ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਤੇਰੀ ਮੰਜ਼ਲ ਮਿਲੇ ਨਾ ਕਿਸੇ ਨਰ ਨਿਰੰਕਾਰਾ, ਬੰਦ ਕਵਾੜ ਨਾ ਕੋਇ ਖੁਲ੍ਹਾਈਆ। ਤੇਰੀ ਮਿਹਰ ਨਾਲ ਮਹਿਬੂਬ ਮੈਂ ਨੌਂ ਖੰਡ ਪ੍ਰਿਥਮੀ ਪਾਵਾਂ ਸਾਰਾ, ਨੌਂ ਦਵਾਰ ਆਪਣਾ ਬਲ ਧਰਾਈਆ। ਹਰਿ ਹਿਰਦੇ ਅੰਦਰ ਕੀਆ ਧੂੰਆਂਧਾਰਾ, ਅੰਧ ਅੰਧੇਰ ਕੀਤਾ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸੇਵ ਕਮਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ
❋
❋
ਕੀਤਾ ਅੰਧ ਘੋਰ, ਘੋਰੀ ਨਜ਼ਰ ਕੋਇ ਨਾ ਆਈਆ। ਅੰਦਰ ਵਸਾ ਕੇ ਆਪਣੇ ਚੋਰ, ਚੋਰੀ ਚੋਰੀ ਤੇਰਾ ਨਾਮ ਲਿਆ ਚੁਰਾਈਆ। ਮਨੁਸ਼ਾਂ ਕੋਲੋਂ ਖੁਆਏ ਪਸ਼ੂ ਤੇ ਢੋਰ, ਪੰਛੀਆਂ ਖੱਲ ਲੁਹਾਈਆ। ਸਚ ਧਰਮ ਦੀ ਕਟ ਕੇ ਡੋਰ, ਡੋਰੀ ਕੂੜ ਨਾਲ ਬੰਧਾਈਆ। ਝਗੜਾ ਪਾ ਕੇ ਮੜ੍ਹੀ ਗੋਰ, ਅਵਤਾਰ ਪੈਗ਼ੰਬਰ ਗੁਰੂ ਦਿਤੇ ਲੜਾਈਆ। ਅਵਤਾਰ ਪੈਗ਼ੰਬਰ ਬਣਦੇ ਬਾਂਕਾ ਛੋਹਰ, ਦਰ ਦਰ ਆਪਣਾ ਰੂਪ ਦਰਸਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਅੰਤਮ ਤੇਰੀ ਪਈ ਲੋੜ, ਲੁੜੀਂਦੇ ਸਾਜਣ ਹੋ ਸਹਾਈਆ। ਤੁਧ ਬਿਨ ਆਤਮ ਪਰਮਾਤਮ ਸਕੇ ਕੋਇ ਨਾ ਜੋੜ, ਸੁਰਤ ਸ਼ਬਦ ਨਾ ਕੋਇ ਸਮਾਈਆ। ਜਗਤ ਵਿਦਿਆ ਤੇਰਾ ਭੇਵ ਖੋਲ੍ਹ ਨਾ ਸਕੇ ਹੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ੍ਰੀ ਭਗਵਾਨ ਤੇਰੀ ਸਰਨਾਈਆ। ਕਲਜੁਗ ਕਹੇ ਪ੍ਰਭੂ ਮੇਰੀ ਤੇਰੇ ਚਰਨ ਕਵਲ ਨਿਮਸਕਾਰ, ਡੰਡਾਵਤ ਬੰਦਨਾ ਸੀਸ ਝੁਕਾਈਆ। ਮੈਂ ਚਾਹੁੰਦਾ ਚਾਰੋਂ ਕੁੰਟ ਹੋਵੇ ਹਾਹਾਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਸਚ ਮਿਲੇ ਨਾ ਕਿਸੇ ਦਵਾਰ, ਪੜਦਾ ਅੰਦਰੋਂ ਨਾ ਕੋਇ ਉਠਾਈਆ। ਰਸਨਾ ਜਿਹਵਾ ਬੱਤੀ ਦੰਦ ਗਾਵਣ ਗਾਏ ਵਿਚ ਸੰਸਾਰ, ਸਹਿੰਸਾ ਅੰਦਰੋਂ ਨਾ ਕੋਇ ਮਿਟਾਈਆ। ਮੈਂ ਤੇਰੇ ਪ੍ਰੇਮ ਪਿਆਰ ਦੀ ਵੱਜਣ ਨਾ ਦੇਵਾਂ ਸਿਤਾਰ, ਸਤਿ ਸਤਿਵਾਦੀ ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦੇ ਇਕ ਇਸ਼ਾਰ, ਧੁਰ ਸੰਦੇਸ਼ਾ ਇਕ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਖੇਲ ਕਰਾਂ ਅਪਾਰ, ਅਪਰੰਪਰ ਆਪਣੀ ਕਾਰ ਕਮਾਈਆ। ਜਿਹੜੀ ਮੇਰੀ ਆਯੂ ਲੱਖ ਚਾਰ ਬੱਤੀ ਹਜ਼ਾਰ, ਛਿਨ ਭੰਗਰ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਮੇਰੇ ਸਾਹਿਬ ਸਵਾਮੀ, ਹਰਿ ਵਡੇ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਨਿਰਗੁਣ ਧਾਰ ਨਿਹਕਾਮੀ, ਨਿਰੰਤਰ ਤੇਰੀ ਸ਼ਰਨਾਈਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਅੰਤਰ ਫੋਲ ਫੁਲਾਈਆ। ਲੇਖਾ ਵੇਖ ਲੈ ਆਪਣੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਪੜਦਾ ਲਾਹ ਕੇ ਆਪਣੀ ਬਾਣੀ, ਪਰਾ ਪਸੰਤੀ ਮਧਮ ਬੈਖਰੀ ਭੇਵ ਰਹੇ ਨਾ ਰਾਈਆ। ਤੇਰੀ ਮੰਜ਼ਲ ਮਿਲੇ ਨਾ ਕਿਸੇ ਰੁਹਾਨੀ, ਰੂਹ ਬੁਤ ਦੇਣ ਦੁਹਾਈਆ। ਝਗੜਾ ਮੇਟ ਜਿਸਮ ਜਿਸਮਾਨੀ, ਜ਼ਮੀਰ ਅੰਦਰੋਂ ਆਪ ਬਦਲਾਈਆ। ਜਿਸ ਕਲਜੁਗ ਵਿਚ ਗੋਬਿੰਦ ਬੱਚਿਆਂ ਦੀ ਦੇ ਕੇ ਗਿਆ ਕੁਰਬਾਨੀ, ਉਸੇ ਦਾ ਲੇਖਾ ਕਰਬਲਾ ਰਿਹਾ ਸੁਣਾਈਆ। ਕਿਰਪਾ ਕਰ ਸ਼ਹਿਨਸ਼ਾਹ ਸੁਲਤਾਨੀ, ਸਤਿ ਪੁਰਖ ਤੇਰੀ ਵਡਿਆਈਆ। ਜੋ ਭਵਿਖਤਾਂ ਵਿਚ ਅਵਤਾਰ ਪੈਗ਼ੰਬਰ ਗੁਰ ਦੇ ਕੇ ਗਏ ਬਿਆਨੀ, ਸਦੀ ਚੌਧਵੀਂ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਾਰਬ੍ਰਹਮ ਤੇਰੀ ਵਡਿਆਈਆ। ਕਲਜੁਗ ਕਹੇ ਪ੍ਰਭੂ ਮੇਰਾ ਖੇਲ ਵੇਖ ਲੈ ਚੰਗਾ, ਚੰਗੀ ਤਰਾਂ ਕਰਾਈਆ। ਜੂਠ ਝੂਠ ਵਹਾਈ ਧਾਰ ਗੰਗਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਣ ਰਿਹਾ ਨਾ ਰਾਈਆ। ਘਰ ਘਰ ਪਵਾਇਆ ਦੰਗਾ, ਇਸਤਰੀ ਪੁਰਸ਼ ਦਿਤੇ ਲੜਾਈਆ। ਸਭ ਦਾ ਸੀਸ ਕਰ ਕੇ ਨੰਗਾ, ਓਢਣ ਪਰਦਾ ਦਿਤਾ ਚੁਕਾਈਆ। ਬੰਦਗੀ ਵਿਚ ਸਾਬਤ ਰਹਿਣ ਦਿਤਾ ਨਹੀਂ ਕੋਈ ਬੰਦਾ, ਬੰਦਨ ਸੀਸ ਨਾ ਕੋਇ ਨਿਵਾਈਆ। ਲੇਖਾ ਵੇਖ ਕੇ ਜੇਰਜ ਅੰਡਾ, ਉਤਭੁਜ ਸੇਤਜ ਆਪਣੀ ਕਾਰ ਕਮਾਈਆ। ਇਕ ਡਰ ਆਉਂਦਾ ਜਿਸ ਵੇਲੇ ਤਕਾਂ ਸ਼ਬਦ ਗੋਬਿੰਦ ਦਾ ਖੰਡਾ, ਖੜਗ ਅਗੰਮ ਅਥਾਹੀਆ। ਫੇਰ ਤਕਾਂ ਸਦੀ ਚੌਧਵੀਂ ਦਾ ਨਜ਼ਰ ਆਵੇ ਤੰਬਾ, ਤੋਬਾ ਤੋਬਾ ਨਾਲ ਦੁਹਾਈਆ। ਫੇਰ
❋
❋
ਵੇਖਾਂ ਲੇਖਾ ਹਜ਼ਰਤ ਈਸਾ ਸੰਗਾ, ਸਦੀ ਬੀਸਵੀਂ ਨਾਲ ਰਲਾਈਆ। ਫੇਰ ਤਕਾਂ ਮੂਸਾ ਹੋਇਆ ਅੰਤ ਇਕ ਟੰਗਾ, ਦੋਹਰੀ ਧਾਰ ਨਾ ਕੋਇ ਜਣਾਈਆ। ਮੈਂ ਚਾਹੁੰਦਾ ਮੇਰਾ ਅੰਤਮ ਛੇਤੀ ਆਵੇ ਕੰਢਾ, ਦੂਰ ਦੁਰਾਡਾ ਪੰਧ ਮੁਕਾਈਆ। ਧਰਮ ਸ਼ਾਸਤਰ ਵਿਚ ਪੂਰਾ ਰਹਿਣ ਨਾ ਦੇਵਾਂ ਕੋਇ ਪੰਡਾ, ਪਿੰਡੀ ਦਾ ਭੇਵ ਨਾ ਕੋਇ ਖੁਲ੍ਹਾਈਆ। ਆਤਮ ਤੇਰੇ ਨਾਲੋਂ ਕਰਨ ਰੰਡਾ, ਕੰਤ ਸੁਹਾਗ ਨਾ ਕੋਇ ਹੰਢਾਈਆ। ਮਨ ਮਨੂਆ ਕਰ ਮੁਸ਼ਟੰਡਾ, ਦੀਨ ਦੁਨੀ ਦੀ ਆਦਤ ਦੇਣੀ ਬਦਲਾਈਆ। ਮੇਰਾ ਸਮਾਂ ਰਹੇ ਨਾ ਲੰਬਾ, ਲੰਮਾ ਪੈ ਕੇ ਸੀਸ ਨਿਵਾਈਆ। ਉਠ ਵੇਖ ਖੇਲ ਮੇਰੇ ਸੰਗਾ, ਜੋ ਕਲਜੁਗ ਕਹੇ ਲੋਕਮਾਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਸਭ ਨੂੰ ਲਾਈ ਜਾਂਦਾ ਕਾਲਖ, ਦੁਰਮਤ ਮੈਲ ਨਾ ਕੋਇ ਧਵਾਈਆ। ਚਾਰ ਵਰਨ ਰਿਹਾ ਕੋਇ ਨਾ ਖ਼ਾਲਸ, ਅਠਾਰਾਂ ਬਰਨ ਕੂੜ ਦੁਹਾਈਆ। ਧਰਮ ਦੀ ਧਾਰ ਬਣੇ ਨਾ ਕੋਇ ਸਾਲਸ, ਸਗਲਾ ਸੰਗ ਨਾ ਕੋਇ ਜਣਾਈਆ। ਸਾਰੀ ਸ੍ਰਿਸ਼ਟੀ ਏਸ ਨੂੰ ਕਹਿੰਦੀ ਅਜੇ ਬਾਲਕ, ਜਗਤ ਸ਼ਾਸਤਰ ਨਾਲ ਗਵਾਹੀਆ। ਕੀ ਅੰਧੇਰਾ ਪਾਇਆ ਖ਼ਲਕ ਦੇ ਖ਼ਾਲਕ, ਮਖ਼ਲੂਕ ਚਾਰੋਂ ਕੁੰਟ ਰੁਆਈਆ। ਜਿਧਰ ਤਕੋ ਉਧਰ ਜਹਾਲਤ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਸਚ ਦੀ ਰਹੇ ਨਾ ਕੋਇ ਅਦਾਲਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਦੀਨ ਮਜ਼੍ਹਬ ਕਰੇ ਬਗਾਵਤ, ਬਗ਼ਲਗੀਰ ਨਾ ਕੋਇ ਅਖਵਾਈਆ। ਧੁਰ ਦਾ ਨਾਮ ਕਰੇ ਨਾ ਕੋਇ ਸਖ਼ਾਵਤ, ਅੱਖਰਾਂ ਵਾਲੀ ਸਾਰੇ ਕਰਨ ਪੜ੍ਹਾਈਆ। ਮਨ ਮਨਸਾ ਕਰੇ ਨਾ ਕੋਇ ਮਮਾਨਤ, ਮਨ ਕਾ ਮਣਕਾ ਨਾ ਕੋਇ ਭਵਾਈਆ। ਤੇਰੀ ਆਤਮਾ ਤੇਰੇ ਹੱਥ ਫੜਾਏ ਨਾ ਕੋਇ ਅਮਾਨਤ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਦੀਨ ਦੁਨੀ ਹੋਈ ਅਣਜਾਣਤ, ਅਨਭਵ ਤੇਰਾ ਪੜਦਾ ਕੋਇ ਨਾ ਲਾਹੀਆ। ਸਮਝ ਆਏ ਕਿਸੇ ਨਾ ਮਾਨਸ, ਮਾਨਵ ਮਾਨੁਖ ਚਰਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਜਨ ਭਗਤ ਸੁਹੇਲੇ ਦਰ ਤੇਰੇ ਓਟ ਰਖਾਈਆ। ਕਲਜੁਗ ਕਹੇ ਪ੍ਰਭੂ ਮੇਰੀ ਪਿਠ ਤੇ ਮਾਰ ਦੇ ਥਾਪੀ, ਪੁਸ਼ਤ ਪਨਾਹ ਹੱਥ ਰਖਾਈਆ। ਮੈਂ ਰੂਹ ਬੁਤ ਰਹਿਣ ਦੇਣਾ ਨਹੀਂ ਕੋਈ ਪਾਕੀ, ਸਦੀ ਚੌਧਵੀਂ ਫੋਲ ਫੁਲਾਈਆ। ਮਨ ਮਨੂਆ ਸਭ ਦਾ ਕਰ ਕੇ ਆਕੀ, ਘਰ ਘਰ ਦੇਣਾ ਲੜਾਈਆ। ਤੇਰੇ ਨਾਮ ਦਾ ਰਹਿਣ ਦੇਣਾ ਨਹੀਂ ਕੋਈ ਸਾਕੀ, ਆਬੇ ਹਯਾਤ ਨਾ ਕੋਇ ਪਿਆਈਆ। ਪਵਿੱਤਰ ਰਹਿਣ ਦੇਣਾ ਨਹੀਂ ਬੰਦਾ ਖ਼ਾਕੀ, ਧੂੜੀ ਖ਼ਾਕ ਨਾ ਕੋਇ ਰਮਾਈਆ। ਲਹਿਣਾ ਤਕਣਾ ਜ਼ਾਤ ਪਾਤੀ, ਊਚ ਨੀਚਾਂ ਨਾਲ ਟਕਰਾਈਆ। ਪ੍ਰਭੂ ਇਹ ਮੇਰੀ ਬਖ਼ਸ਼ ਦੇਣੀ ਗੁਸਤਾਖੀ, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਮੈਂ ਤੇਰੀ ਮੰਨਣੀ ਸਾਚੀ ਆਖੀ, ਸਾਬਤ ਨਜ਼ਰ ਕੋਇ ਨਾ ਆਈਆ। ਮੈਨੂੰ ਉਹ ਵੇਲਾ ਯਾਦ ਜਿਸ ਵੇਲੇ ਮਾਛੂਵਾੜੇ ਗੋਬਿੰਦ ਨੂੰ ਬਿਨ ਅੱਖਰਾਂ ਸ਼ਬਦੀ ਦਿਤੀ ਪਾਤੀ, ਬਿਨ ਹਰਫ਼ ਹਰੂਫ਼ ਦਿਤੀ ਲਿਖਾਈਆ। ਗੋਬਿੰਦ ਤੇਰੇ ਢਈਏ ਤੋਂ ਪਿਛੋਂ ਦੀਨ ਦੁਨੀ ਦੀ ਬਦਲ ਜਾਣੀ ਹਯਾਤੀ, ਸਤਿ ਰਹਿਣ ਕੋਇ ਨਾ ਪਾਈਆ। ਸੋ ਪੂਰਾ ਕਰਨਾ ਭਵਿਖਤ ਵਾਕੀ, ਵਾਕਿਆ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਕਹੇ ਮੈਂ ਢਹਿ ਪਿਆ ਸਰਨਾਈਆ। ਜਨ ਭਗਤ ਕਹਿਣ ਪ੍ਰਭੂ ਉਹ ਵੇਖ ਕਲਜੁਗ ਪਾਉਂਦਾ ਸ਼ੋਰ, ਜ਼ੋਰ ਜ਼ੋਰ ਸੁਣਾਈਆ। ਕਲਜੁਗ ਕਹੇ ਮੈਂ ਕੋਈ ਠੱਗ ਨਹੀਂ ਚੋਰ, ਸਨਮੁਖ ਹੋ ਕੇ ਦਿਆਂ ਦ੍ਰਿੜਾਈਆ। ਪੁਰਖ ਅਕਾਲ ਕਹੇ ਤੁਹਾਨੂੰ ਸਭ ਨੂੰ ਮੇਰੀ ਲੋੜ,
❋
❋
ਖ਼ਾਲੀ ਕੋਈ ਨਜ਼ਰ ਨਾ ਆਈਆ। ਜਨ ਭਗਤ ਕਹਿਣ ਪੁਰਖ ਅਕਾਲ ਆਪਣੇ ਨਾਲ ਜੋੜ, ਜੋੜੀ ਧੁਰ ਦੀ ਲੈ ਬਣਾਈਆ। ਕਲਜੁਗ ਕਹੇ ਪ੍ਰਭੂ ਸਭ ਦੀ ਪ੍ਰੀਤੀ ਲੱਗੀ ਤੋੜ, ਤੇਰੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਪੁਰਖ ਅਕਾਲ ਕਹੇ ਮੈਂ ਸਭ ਦਾ ਮਾਲਕ ਖ਼ਾਲਕ ਸਚਖੰਡ ਨਿਵਾਸੀ ਸ਼ੌਹਰ, ਖਾਵੰਦ ਇਕੋ ਨਜ਼ਰੀ ਆਈਆ। ਜਨ ਭਗਤ ਕਹਿਣ ਸਾਨੂੰ ਆਪਣੇ ਸੰਗ ਤੋਰ, ਤੁਰੀਆ ਤੋਂ ਪਰੇ ਕਰ ਰੁਸ਼ਨਾਈਆ। ਕਲਜੁਗ ਕਹੇ ਬੇੜਾ ਸਭ ਦਾ ਸ਼ੌਹ ਦਰਿਆਏ ਰੋੜ੍ਹ, ਨਈਆ ਨੌਕਾ ਨਾਮ ਚੜ੍ਹਨ ਕੋਇ ਨਾ ਪਾਈਆ। ਪੁਰਖ ਅਕਾਲ ਕਹੇ ਮੇਰਾ ਸਾਂਝਾ ਇਕੋ ਪੌੜ, ਪੌੜੀ ਡੰਡਾ ਅਵਰ ਨਾ ਕੋਇ ਰਖਾਈਆ। ਜਨ ਭਗਤ ਕਹਿਣ ਅੰਤਮ ਛੇਤੀ ਕਰ ਗ਼ੌਰ, ਗਹਿਰ ਗੰਭੀਰ ਵੇਖ ਵਖਾਈਆ। ਕਲਜੁਗ ਕਹੇ ਪ੍ਰਭੂ ਮੈਨੂੰ ਹੋਰ ਬਖ਼ਸ਼ ਦੇ ਜ਼ੋਰ, ਜੋਰੂ ਜ਼ਰ ਖ਼ਾਕ ਦਿਆਂ ਰੁਲਾਈਆ। ਪੁਰਖ ਅਕਾਲ ਕਹੇ ਮੈਂ ਆਦਿ ਅੰਤ ਜੁਗਾ ਜੁਗੰਤ ਅਵਰ ਕਾ ਔਰ, ਹੋਰ ਦਾ ਹੋਰ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਕਰੇ ਪ੍ਰਕਾਸ਼ ਕਾਇਆ ਮੰਦਰ ਅੰਦਰ ਵਿਚ ਅੰਧਘੋਰ, ਨਿਰਗੁਣ ਨੂਰ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਸਰਮੈਲ ਸਿੰਘ ਦੇ ਗ੍ਰਹਿ ਮੇਰਠ ਛਾਉਣੀ
ਜਨ ਭਗਤੋ ਇਕੋ ਇਕ ਰੱਖੋ ਸਹਾਰ, ਸਹਾਇਕ ਇਕੋ ਨਜ਼ਰੀ ਆਈਆ। ਕਲਜੁਗ ਕਰੇ ਨਾ ਕਿਸੇ ਖ਼ੁਆਰ, ਕੂੜ ਕਿਰਿਆ ਨਾ ਕੋਇ ਸਮਝਾਈਆ। ਸਿਰ ਹੱਥ ਰੱਖੇ ਨਿਰੰਕਾਰ, ਨਿਰਵੈਰ ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਮੇਟ ਵਿਚ ਸੰਸਾਰ, ਸਹਿੰਸਾ ਅਗਲਾ ਦਏ ਚੁਕਾਈਆ। ਜਨਮ ਲੈਣਾ ਨਾ ਪਏ ਦੁਬਾਰ, ਚੁਰਾਸੀ ਫਾਸੀ ਆਪ ਕਟਾਈਆ। ਘਰ ਮੰਦਰ ਵਖਾ ਦਵਾਰ, ਦਰਗਹ ਸਾਚੀ ਇਕ ਸਰਨਾਈਆ। ਜਿਥੇ ਨਿਰਗੁਣ ਨੂਰ ਜੋਤ ਉਜਿਆਰ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਸਚਖੰਡ ਮੇਲ ਮਿਲਾਏ ਮੇਲਣਹਾਰ, ਮਿਲਣੀ ਹਰਿ ਜਗਦੀਸ਼ ਕਰਾਈਆ। ਤਿਸ ਸਾਹਿਬ ਕਰੋ ਨਿਮਸਕਾਰ, ਨਮੋ ਨਮੋ ਬੰਦਨਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਜਨ ਭਗਤੋ ਇਕੋ ਰੱਖਣੀ ਓਟ, ਓੜਕ ਇਕੋ ਨਜ਼ਰੀ ਆਈਆ। ਕਲਜੁਗ ਮਾਰ ਨਾ ਸਕੇ ਚੋਟ, ਚੋਟੀ ਚੜ੍ਹ ਨਾ ਦਏ ਦੁਹਾਈਆ। ਸਤਿਗੁਰ ਸ਼ਬਦ ਅੰਦਰੋਂ ਕਢੇ ਖੋਟ, ਖੋਟੇ ਖਰੇ ਲਏ ਬਣਾਈਆ। ਆਤਮ ਪਰਮਾਤਮ ਜਣਾ ਕੇ ਗੋਤ, ਵਰਨ ਬਰਨ ਦਾ ਡੇਰਾ ਢਾਹੀਆ। ਜਨਮ ਕਰਮ ਦੀ ਕਰਨੀ ਪਏ ਨਾ ਸੋਚ, ਸਮਝ ਬੁੱਧੀ ਤੋਂ ਪਰੇ ਦਏ ਸਮਝਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਲੋਚ, ਲੋਚਨ ਨੇਤਰ ਨੈਣ ਅੱਖ ਖੁਲ੍ਹਾਈਆ। ਨਾਮ ਖ਼ੁਮਾਰੀ ਕਰੇ ਮਦਹੋਸ਼, ਮਧੁਰ ਧੁਨ ਇਕ ਸੁਣਾਈਆ। ਝਗੜਾ ਮਿਟਾ ਕੇ ਕਾਇਆ ਪੋਸ਼, ਆਤਮ ਬ੍ਰਹਮ ਦਏ ਦ੍ਰਿੜਾਈਆ। ਪੜ੍ਹਨਾ ਪਏ ਨਾ ਵਿਦਿਆ ਵਾਲਾ ਕੋਸ਼, ਅੱਖਰ ਵੱਖਰ ਇਕ ਸਮਝਾਈਆ। ਪੰਧ ਮੁਕਾ ਲੋਕ ਪਰਲੋਕ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਜਿਸ ਤੂੰ ਮੇਰਾ ਮੈਂ ਤੇਰਾ ਗਾਇਆ ਇਕ ਸਲੋਕ, ਤਿਸ ਕਲਜੁਗ ਮਾਇਆ ਪੋਹ ਸਕੇ ਮੂਲ ਨਾ ਰਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਨੂਰ ਜਗਾਏ ਜੋਤ, ਜੋਤੀ ਜਾਤਾ ਦਇਆ ਕਮਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਮੁਲਖ ਰਾਜ ਦੇ ਗ੍ਰਹਿ ਮੇਰਠ ਛਾਉਣੀ
ਜਨ ਭਗਤੋ ਇਕੋ ਮੰਨੋ ਪੁਰਖ ਅਕਾਲ, ਅਕਲ ਕਲਧਾਰੀ ਦਇਆ ਕਮਾਈਆ। ਕਲਜੁਗ ਪੋਹ ਨਾ ਸਕੇ ਕਾਲ, ਕਲੂ ਕਲ ਨਾ ਕੋਇ ਵਡਿਆਈਆ। ਸਾਹਿਬ ਸਤਿਗੁਰ ਦੇ ਬਣੋ ਲਾਲ, ਲਾਲਨ ਆਪਣੀ ਗੋਦ ਟਿਕਾਈਆ। ਜਿਸ ਦੀ ਜੁਗਾਂ ਅਵੱਲੜੀ ਚਾਲ, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਸੋ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਦਾਤਾ ਬੇਪਰਵਾਹੀਆ। ਜਨ ਭਗਤਾਂ ਬੇਨੰਤੀ ਮੰਨੇ ਸਵਾਲ, ਸਵਾਲੀ ਵੇਖੇ ਥਾਉਂ ਥਾਈਂਆ। ਕਲਜੁਗ ਅੰਤਮ ਹੋ ਦਿਆਲ, ਮਿਹਰ ਨਜ਼ਰ ਇਕ ਉਠਾਈਆ। ਜਿਧਰ ਤਕੋ ਉਧਰ ਨਾਲ, ਹਾਜ਼ਰ ਹਜ਼ੂਰ ਸੋਭਾ ਪਾਈਆ। ਚਰਨ ਪ੍ਰੀਤੀ ਨਾਮ ਦੇਵੇ ਸੱਚਾ ਧਨ ਮਾਲ, ਖ਼ਜ਼ੀਨਾ ਅਤੋਟ ਅਤੁਟ ਵਰਤਾਈਆ। ਲੇਖਾ ਜਾਣੇ ਸਭ ਦਾ ਮਾਜ਼ੀ ਹਾਲ, ਓਹਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹੰਸ ਰਾਜ ਦੇ ਗ੍ਰਹਿ ਮੇਰਠ ਛਾਉਣੀ
ਜਨ ਭਗਤੋ ਅੰਦਰ ਤਕੋ ਆਪਣਾ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਜਿਸ ਨੇ ਕਲਜੁਗ ਬਦਲ ਦਿਤੀ ਰੀਤ, ਮੰਦਰ ਮਸੀਤ ਦਾ ਪੰਧ ਮੁਕਾਈਆ। ਤੁਹਾਡੀ ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਸੋਹੰ ਢੋਲਾ ਦਿਤਾ ਪੜ੍ਹਾਈਆ। ਦੀਨ ਦੁਨੀ ਚੋਂ ਬਦਲ ਕੇ ਨੀਤ, ਨੀਤੀਵਾਨ ਹੋਇਆ ਸਹਾਈਆ। ਇਕੋ ਰੰਗ ਰੰਗਾ ਕੇ ਹਸਤ ਕੀਟ, ਊਚਾਂ ਨੀਚਾਂ ਮੇਲ ਮਿਲਾਈਆ। ਧੁਰ ਸੰਦੇਸ਼ਾ ਦੇ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਆਸਾ ਮਨਸਾ ਪੂਰੀ ਕਰੇ ਉਮੀਦ, ਨਿਰਾਸਾ ਰਹਿਣ ਕੋਇ ਨਾ ਪਾਈਆ। ਸਭ ਦੀ ਲੇਖੇ ਲਾਏ ਦੀਦ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਦਾ ਵਸੇ ਚੀਤ, ਚਿਤਵਿਤ ਜਗਤ ਠਗੌਰੀ ਰਹਿਣ ਕੋਇ ਨਾ ਪਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਪਿਆਰੇ ਲਾਲ ਦੇ ਗ੍ਰਹਿ ਮੇਰਠ ਛਾਉਣੀ
ਜਨ ਭਗਤੋ ਪੁਰਖ ਅਬਿਨਾਸ਼ੀ ਅੰਦਰ ਵਸੇ, ਵਾਸਤਾ ਆਪਣੇ ਨਾਲ ਰਖਾਈਆ। ਕਲਜੁਗ ਕੂੜ ਕੁੜਿਆਰਾ ਨੱਸੇ, ਦੂਰ ਦੁਰਾਡਾ ਭੱਜੇ ਵਾਹੋ
❋
❋
ਦਾਹੀਆ। ਤੁਹਾਡੀ ਮਿਟੇ ਰੈਣ ਅੰਧੇਰੀ ਮੱਸੇ, ਜੋਤੀ ਨੂਰ ਕਰੇ ਰੁਸ਼ਨਾਈਆ। ਅੰਮ੍ਰਿਤ ਧਾਰ ਬਖ਼ਸ਼ੇ ਰਸੇ, ਨਿਝਰ ਝਿਰਨਾ ਇਕ ਝਿਰਾਈਆ। ਸਾਚਾ ਮਾਰਗ ਸਤਿਜੁਗ ਦੱਸੇ, ਕਲਜੁਗ ਕਿਰਿਆ ਵਿਚੋਂ ਬਾਹਰ ਕਢਾਈਆ। ਚਾਰ ਵਰਨਾਂ ਰਹਿਣਾ ਇਕੱਠੇ, ਜ਼ਾਤ ਪਾਤ ਨਾ ਕੋਇ ਚਤੁਰਾਈਆ। ਜੋ ਇਕੋ ਸਾਹਿਬ ਦੀ ਚਰਨੀ ਢੱਠੇ, ਉਨ੍ਹਾਂ ਦਾ ਇਕੋ ਪਿਤਾ ਮਾਈਆ। ਮਜ਼੍ਹਬਾਂ ਦੇ ਰਹਿਣ ਨਹੀਂ ਦੇਣੇ ਰੱਟੇ, ਝਗੜਾ ਤੁਸਾਂ ਦੇਣਾ ਮਿਟਾਈਆ। ਤੁਸੀਂ ਮੰਜ਼ਲ ਉਹ ਟੱਪੇ, ਜਿਥੇ ਟੱਪਿਆਂ ਵਾਲੇ ਪੁੱਜ ਸਕਣ ਨਾ ਰਾਈਆ। ਤੁਹਾਡੇ ਚੀਥੜ ਨਹੀਂ ਰਹਿਣੇ ਫਟੇ, ਓਢਣ ਇਕੋ ਇਕ ਪਹਿਨਾਈਆ। ਨਾਮ ਖ਼ੁਮਾਰੀ ਵਿਚ ਰਹਿਣਾ ਰਤੇ, ਰਤਨ ਅਮੋਲਕ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਨੂੰ ਭਗਤੀ ਵਿਚ ਰਹਿਣ ਨਾ ਦੇਵੇ ਕੱਚੇ, ਭਗਵਨ ਹੋ ਕੇ ਸਚ ਦੀ ਬਖ਼ਸ਼ੇ ਮਾਣ ਵਡਿਆਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਹਰਭਜਨ ਸਿੰਘ ਦੇ ਗ੍ਰਹਿ ਦਿੱਲੀ
ਪੁਰਖ ਅਕਾਲ ਕਹੇ ਜਨ ਭਗਤੋ ਅੰਤਰ ਆਤਮ ਮਾਣੋ ਮੇਰਾ ਰੰਗ, ਰੰਗਤ ਇਕੋ ਅਗੰਮ ਅਥਾਹੀਆ। ਕਲਜੁਗ ਕੂੜੀ ਕਿਰਿਆ ਟੁੱਟੇ ਸੰਗ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਸੇਜ ਸੁਹੰਜਣੀ ਸੁਹਾਓ ਆਤਮ ਪਲੰਘ, ਜਿਸ ਦਾ ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਘਰ ਸ਼ਬਦ ਨਾਦ ਸੁਣੋ ਮਰਦੰਗ, ਧੁਨ ਆਤਮਕ ਰਾਗ ਅਥਾਹੀਆ। ਜੋਤ ਪ੍ਰਕਾਸ਼ ਤਕੋ ਬਿਨ ਸੂਰੀਆ ਚੰਦ, ਅੰਧ ਅੰਧੇਰ ਮਿਟਾਈਆ। ਆਤਮ ਪਰਮਾਤਮ ਮਾਣੋ ਸਾਚਾ ਅਨੰਦ, ਰਸਨਾ ਜਿਹਵਾ ਰਸ ਨਾ ਕੋਇ ਵਖਾਈਆ। ਹਉਮੇ ਹੰਗਤਾ ਮਾਇਆ ਮਮਤਾ ਕੂੜੀ ਕਿਰਿਆ ਢਾਓ ਕੰਧ, ਭਾਂਡਾ ਭਰਮ ਭੌ ਭੰਨਾਈਆ। ਸਚ ਸਵਾਮੀ ਅੰਤਰਜਾਮੀ ਗਾਓ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜਗਤ ਜਹਾਨ ਮੰਜ਼ਲ ਧਰਮ ਧਾਰ ਦੀ ਜਾਓ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਸਚ ਗ੍ਰਹਿ ਸਚ ਦਵਾਰਾ ਵੇਖੋ ਸਚਖੰਡ, ਦਰਗਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਇਕੋ ਇਕ ਵਖਾਈਆ। ਪੁਰਖ ਅਕਾਲ ਕਹੇ ਜਨ ਭਗਤੋ ਮੇਰਾ ਅੰਤਰ ਆਤਮ ਮਾਣੋ ਰਸ, ਜਗਤ ਦਵਾਰੇ ਤ੍ਰਿਖਾ ਬੁਝਾਈਆ। ਕਲਜੁਗ ਕੂੜ ਕਲਪਣਾ ਜਾਏ ਨੱਸ, ਤਨ ਵਜੂਦ ਮਾਟੀ ਖ਼ਾਕ ਰਹਿਣ ਨਾ ਪਾਈਆ। ਮਨ ਮਨੂਆ ਹੋਏ ਵੱਸ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸ਼ਬਦ ਨਿਰਾਲਾ ਤੀਰ ਮਾਰੋ ਕਸ, ਅਣਿਆਲਾ ਅਗੰਮ ਚਲਾਈਆ। ਬਿਨ ਰਸਨਾ ਜਿਹਵਾ ਮੇਰਾ ਗਾਵੋ ਜਸ, ਅਜਪਾ ਜਾਪ ਵਿਚ ਵਡਿਆਈਆ। ਸ਼ਬਦ ਰਥਵਾਹੀ ਚੜ੍ਹੋ ਰਥ, ਦੋ ਜਹਾਨਾਂ ਪਾਰ ਕਰਾਈਆ। ਇਕੋ ਓਟ ਰੱਖੋ ਪੁਰਖ ਸਮਰਥ, ਦੂਜਾ ਇਸ਼ਟ ਨਾ ਕੋਇ ਸਮਝਾਈਆ। ਜੋ ਵਸੇ ਘਟ ਘਟ, ਸੋ ਤੁਹਾਡਾ ਪਿਤਾ ਮਾਈਆ। ਝਗੜਾ ਮੇਟੇ ਤੀਰਥ ਅੱਠ ਸੱਠ, ਗ੍ਰਹਿ ਮੰਦਰ ਕਾਇਆ ਸਰੋਵਰ ਇਕ ਨੁਹਾਈਆ। ਨਿਰਗੁਣ ਜੋਤ ਜਗਾਏ ਲਟ ਲਟ, ਅੰਧ ਅੰਧੇਰ ਦਏ ਮਿਟਾਈਆ। ਇਕ ਜੈਕਾਰਾ ਸ਼ਬਦੀ ਸੁਣੋ ਅਲੱਖ, ਅਲਖ ਅਗੋਚਰ ਆਪ ਸੁਣਾਈਆ। ਸ਼ਾਹ ਸੁਲਤਾਨ ਮਿਹਰਵਾਨ ਕਰੋ ਪ੍ਰਤਖ, ਪ੍ਰਤਖ ਆਪਣਾ ਦਰਸ ਦਿਖਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਾਮ ਸੁਣਾਈਆ। ਪੁਰਖ ਅਕਾਲ ਕਹੇ ਜਨ ਭਗਤੋ ਮੇਰਾ ਅੰਤਰ ਕਰੋ ਧਿਆਨ, ਧਰਨੀ ਧਰਤ ਧਵਲ ਧੌਲ ਦਿਆਂ ਵਡਿਆਈਆ। ਕਲਜੁਗ ਕੂੜੀ ਕਿਰਿਆ ਮਿਟੇ ਨਿਸ਼ਾਨ, ਜੂਠ ਝੂਠ ਰਹਿਣ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਵਾਂ ਆਣ, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ। ਰਸਨਾ ਜਿਹਵਾ ਬੱਤੀ ਦੰਦ ਗਾਣਾ ਪਏ ਕੋਇ ਨਾ ਗਾਣ, ਅਨਹਦ ਨਾਦੀ ਧੁਨ ਦਿਆਂ ਸੁਣਾਈਆ। ਪਰਦਾ ਲਾਹ ਕੇ ਜੋਤੀ ਧਾਰ ਦੇਵਾਂ ਪਹਿਚਾਨ, ਬੇਪਹਿਚਾਨ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਜਪੀਏ ਨਾਮ, ਨਰ ਨਿਰੰਕਾਰ ਤੇਰੀ ਸਰਨਾਈਆ। ਕਲਜੁਗ ਕੀਤੀ ਅੰਧ ਅੰਧੇਰੀ ਸ਼ਾਮ, ਸ਼ਮਾ ਨੂਰ ਨਾ ਕੋਇ ਚਮਕਾਈਆ। ਮਨ ਮਨਸਾ ਕਰ ਗ਼ੁਲਾਮ, ਗ਼ੁਰਬਤ ਅੰਦਰ ਦੇਣੀ ਭਰਾਈਆ। ਨਜ਼ਰ ਆਏ ਨਾ ਧੁਰ ਦਾ ਰਾਮ, ਰਮਈਆ ਰਮਜ਼ ਨਾ ਕੋਇ ਵਖਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਧਾਰ ਹੋ ਮਿਹਰਵਾਨ, ਮਹਿਬੂਬ ਆਪਣਾ ਪੜਦਾ ਲਾਹੀਆ। ਤੁਧ ਬਿਨ ਦੂਜਾ ਦਿਸੇ ਨਾ ਕੋਇ ਵਿਚ ਜਹਾਨ, ਇਸ਼ਟ ਦੇਵ ਆਤਮਾ ਨਾ ਕੋਇ ਮਿਲਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਹੋਈ ਹੈਰਾਨ, ਹੈਰਾਨੀ ਘਟ ਘਟ ਅੰਤਰ ਛਾਈਆ। ਸ਼ਰਅ ਛੁਰੀ ਬਣੀ ਸ਼ੈਤਾਨ, ਦੀਨ ਮਜ਼੍ਹਬ ਕਰੇ ਲੜਾਈਆ। ਸਚ ਮਾਰਗ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਗਏ ਭੁਲਾਈਆ। ਅਵਤਾਰ ਪੈਗ਼ੰਬਰ ਗੁਰੂ ਦੇ ਕੇ ਗਏ ਨਾਮ ਕਲਮੇ ਦਾ ਗਾਏ ਗਾਣ, ਦਰ ਦੀਦਾ ਦਾਨਿਸਤਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਹਿਨਸ਼ਾਹ ਸੁਲਤਾਨ ਸੂਰੇ ਸਰਬਗ ਸੀਸ ਜਗਦੀਸ ਤੇਰੇ ਚਰਨ ਕਵਲ ਸਰਨਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਗੁਰਬਲਵਿੰਦਰ ਸਿੰਘ ਦੇ ਘਰ ਦਿੱਲੀ
ਕਲਜੁਗ ਕਹੇ ਮੈਂ ਯੋਧਾ ਸੂਰਬੀਰ ਬਹਾਦਰ ਗਭਰੂ, ਗਹਿਰ ਗੰਭੀਰ ਦਿਤੀ ਵਡਿਆਈਆ। ਮੈਂ ਘਰ ਘਰ ਕੂੜ ਕੁੜਿਆਰ ਵਜੌਣਾ ਡਮਰੂ, ਅਡੰਬਰ ਦੀਨ ਦੁਨੀ ਦੇਣਾ ਵਖਾਈਆ। ਮੇਰਾ ਸੰਦੇਸ਼ਾ ਸਤਿਗੁਰ ਰਾਮਦਾਸ ਨੂੰ ਦੇ ਕੇ ਗਿਆ ਨਿਥਾਵਾਂ ਅਮਰੂ, ਅਮਰਦਾਸ ਅਰਦਾਸ ਸੁਣਾਈਆ। ਗੋਬਿੰਦ ਦੀ ਅੰਤਮ ਧਾਰ ਕੋਇ ਨਾ ਸੰਭਲੂ, ਸੰਬਲ ਆਪਣੀ ਖੇਲ ਖਿਲਾਈਆ। ਜੋ ਕਲਜੁਗ ਵਿਚ ਸਤਿਜੁਗ ਆ ਕੇ ਬਦਲੂ, ਬਦਲਾ ਲਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਨੂੰ ਕੋਈ ਮਾਈ ਨਾ ਜੰਮ ਲੂ, ਗਰਭ ਵਾਸ ਨਾ ਡੇਰਾ ਲਾਈਆ। ਕਲਜੁਗ ਕਹੇ ਮੈਂ ਜੋਬਨਵੰਤਾ, ਪ੍ਰਭ ਦਿਤੀ ਮਾਣ ਵਡਿਆਈਆ। ਚਾਰੋਂ ਕੁੰਟ ਬਣਾ ਕੇ ਗੜ੍ਹ ਹੰਗਤਾ, ਹਉਮੇ ਹੰਕਾਰ ਦੇਣਾ ਭਰਾਈਆ। ਮਾਣ ਰਹਿਣ ਨਹੀਂ ਦੇਣਾ ਕਿਸੇ ਸੰਤਾ, ਸਾਧੂ ਸੱਜਣ ਨਾ ਕੋਇ ਅਖਵਾਈਆ। ਕੂੜੀ ਕਿਰਿਆ ਵਧਾ ਕੇ ਮਮਤਾ, ਮੋਹ ਦੇ ਵਿਚ ਦੇਣਾ ਫਸਾਈਆ। ਝਗੜਾ ਪਾ ਕੇ ਕਿਰਿਆ ਮਨ ਦਾ, ਮਨ ਕਾ ਮਣਕਾ ਦੇਣਾ ਭਵਾਈਆ। ਝਗੜਾ ਵੇਖਣਾ ਸਾਢੇ ਤਿੰਨ ਹੱਥ ਤਨ ਦਾ,
❋
❋
ਪੰਜ ਤਤ ਖੋਜ ਖੁਜਾਈਆ। ਪ੍ਰਕਾਸ਼ ਰਹਿਣ ਨਹੀਂ ਦੇਣਾ ਨਿਰਗੁਣ ਜੋਤ ਚੰਨ ਕਾ, ਅੰਧ ਅੰਧੇਰ ਹੋਏ ਲੋਕਾਈਆ। ਜਗਤ ਵਣਜਾਰਾ ਬਣਾਉਣਾ ਚੁਗਲੀ ਕੰਨ ਕਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਖਾਈਆ। ਖੇਲ ਖੇਲਣਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਧਨ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਦਇਆ ਕਮਾਈਆ। ਕਲਜੁਗ ਕਹੇ ਮੈਂ ਮੰਨਣਾ ਹੁਕਮ ਹਜ਼ੂਰੀ, ਜੋ ਹਜ਼ਰਤਾਂ ਦਾ ਹਜ਼ਰਤ ਰਿਹਾ ਸੁਣਾਈਆ। ਦਰਗਾਹ ਸਚ ਤੋਂ ਮਿਲੀ ਮਨਜ਼ੂਰੀ, ਅੱਗੇ ਹੋ ਨਾ ਕੋਇ ਅਟਕਾਈਆ। ਮੈਂ ਦੀਨਾਂ ਮਜ਼੍ਹਬਾਂ ਧਾਰ ਕਰਨੀ ਕੂੜੀ, ਕੂੜੀ ਕਿਰਿਆ ਗੰਢ ਪਵਾਈਆ। ਪੁਰਖ ਅਕਾਲ ਦੀ ਚਰਨ ਲੈ ਸਕੇ ਕੋਇ ਨਾ ਧੂੜੀ, ਟਿੱਕਾ ਧਰਮ ਨਾ ਕੋਇ ਲਗਾਈਆ। ਸਭ ਦੀ ਸੁਰਤੀ ਕਰਨੀ ਮੂੜ੍ਹੀ, ਮੂਰਖ ਮੁਗਧ ਦੇਣੇ ਬਣਾਈਆ। ਮੰਜ਼ਲ ਰਹਿਣ ਨਹੀਂ ਦੇਣੀ ਕੋਈ ਨੂਰੀ, ਨੂਰੀ ਚੰਦ ਨਾ ਕੋਇ ਚਮਕਾਈਆ। ਸਭ ਦੇ ਅੰਤਰ ਭਰ ਗ਼ਰੂਰੀ, ਗ਼ੁਰਬਤ ਨਾਤਾ ਦੇਣਾ ਜੁੜਾਈਆ। ਆਪਣੇ ਨਾਮ ਦੀ ਕਰ ਮਸ਼ਹੂਰੀ, ਮਸ਼ਵਰਾ ਸਭ ਨੂੰ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਸੰਗ ਨਿਭਾਈਆ। ਕਲਜੁਗ ਕਹੇ ਮੈਂ ਹਰ ਘਟ ਅੰਦਰ ਵੜਨਾ, ਰਹਿਬਰ ਹੋ ਕੇ ਖੋਜ ਖੁਜਾਈਆ। ਕੂੜੀ ਕਿਰਿਆ ਢੋਲਾ ਸਭ ਨੇ ਪੜ੍ਹਨਾ, ਨਾਮ ਗੁਰਦੇਵ ਦੇਣਾ ਭੁਲਾਈਆ। ਝਗੜਾ ਪਾਉਣਾ ਵਰਨਾਂ ਬਰਨਾਂ, ਵਾਰਸ ਇਕੋ ਇਕ ਸਮਝਾਈਆ। ਭਵਜਲ ਵਿਚੋਂ ਕਿਸੇ ਨਾ ਤਰਨਾ, ਭਵ ਸਾਗਰ ਵਿਚ ਦੇਣਾ ਰੁੜ੍ਹਾਈਆ। ਜੀਵਤ ਹੋਏ ਕਿਸੇ ਨਾ ਮਰਨਾ, ਮਰ ਜੀਵਤ ਨਾ ਕੋਇ ਦਰਸਾਈਆ। ਨੌਂ ਦਵਾਰੇ ਅੱਗੇ ਖੜ੍ਹਨਾ, ਦਸਮ ਦਵਾਰੀ ਚੜ੍ਹਨ ਕੋਇ ਨਾ ਪਾਈਆ। ਪਿਤਾ ਪੂਤ ਹੋ ਕੇ ਲੜਨਾ, ਢਈਆ ਢਈਆ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਵਾਮੀ (ਆਸ ਪੁਜਾਈਆ)। ਕਲਜੁਗ ਕਹੇ ਮੈਂ ਕਰਨੀ ਖੇਲ ਨਿਰਾਲੀ, ਨਿਰਾਲਮ ਹੋ ਕੇ ਦਿਆਂ ਜਣਾਈਆ। ਬੜੀ ਜੁਗ ਚੌਕੜੀ ਘਾਲਣਾ ਘਾਲੀ, ਘਾਇਲ ਹੋ ਕੇ ਦਿਆਂ ਵਖਾਈਆ। ਜੇਹੜਾ ਖੇਲ ਰਾਮ ਦੱਸਿਆ ਸੰਦੇਸ਼ਾ ਦਿਤਾ ਬਾਲੀ, ਸੁਗਰੀਵ ਸਮਝ ਕਿਛ ਨਾ ਪਾਈਆ। ਉਸ ਵੇਲੇ ਦੀ ਵਸਤ ਸੰਭਾਲੀ, ਸੰਬਲ ਦੂਰੋਂ ਸੀਸ ਨਿਵਾਈਆ। ਮੇਰਾ ਪ੍ਰਭੂ ਖੇਲ ਤਕ ਲੈ ਹਾਲੀ, ਹਾਲਤ ਵੇਖਣੀ ਖ਼ਲਕ ਖ਼ੁਦਾਈਆ। ਫਲ ਰਹਿਣ ਨਹੀਂ ਦੇਣਾ ਕਿਸੇ ਡਾਲੀ, ਖ਼ਿਜ਼ਾਂ ਰੁਤ ਦਿਆਂ ਜਣਾਈਆ। ਸ੍ਰਿਸ਼ਟੀ ਪਾ ਕੇ ਤ੍ਰੈਗੁਣ ਜੰਜਾਲੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਅੰਦਰ ਲੋਕਮਾਤ ਸੁਰਤ ਸੰਭਾਲੀ, ਸਾਹਿਬ ਤੇਰੀ ਇਕੋ ਓਟ ਤਕਾਈਆ।
੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਚੰਦਾ ਸਿੰਘ ਦੇ ਗ੍ਰਹਿ ਦਿੱਲੀ
ਕਲਜੁਗ ਕਹੇ ਪ੍ਰਭ ਮੇਰੇ ਅੰਤਰ ਦੇ ਦੇ ਬਲ, ਬਲਧਾਰੀ ਦਇਆ ਕਮਾਈਆ। ਪਵਿੱਤਰ ਰਹਿਣ ਨਾ ਦੇਵਾਂ ਅਠਸਠ ਜਲ, ਅੰਮ੍ਰਿਤ ਰਸ ਨਾ ਕੋਇ ਵਖਾਈਆ। ਚਾਰ ਕੁੰਟ ਜਗਤ ਵਿਕਾਰ ਚੜ੍ਹਾਵਾਂ ਦਲ, ਸਤਿ ਧਰਮ ਸਿਰ ਸਕੇ ਨਾ ਕੋਇ ਉਠਾਈਆ। ਭਾਗ ਲੱਗੇ ਨਾ ਕਿਸੇ ਕਾਇਆ ਡੂੰਘੀ ਡਲ, ਅੰਧ ਅੰਧੇਰ ਤਨ ਨਾ ਕੋਇ ਚੁਕਾਈਆ। ਦੂਈ ਦਵੈਤੀ ਸਭ ਨੂੰ ਲਾਵਾਂ ਸੱਲ, ਧੀਰਜ ਧੀਰ ਨਾ ਕੋਇ ਰਖਾਈਆ। ਪਿਤਾ ਪੂਤ
❋
❋
ਨਾਲ ਕਰੇ ਛਲ, ਇਹ ਮੇਰੀ ਬੇਪਰਵਾਹੀਆ। ਭਾਣਾ ਵਰਤਾ ਆਪਣਾ ਕਲਜੁਗ ਕਲ, ਕਲਕਾਤੀ ਕਰਾਂ ਲੋਕਾਈਆ। ਤੇਰਾ ਮੰਦਰ ਦਿਸੇ ਨਾ ਕਿਸੇ ਅਟਲ, ਅਟਲ ਪਦਵੀ ਕੋਇ ਨਾ ਪਾਈਆ। ਜੂਠ ਝੂਠ ਦਾ ਲਾਵਾਂ ਫਲ, ਪੱਤ ਸ਼ਗੂਫਾ ਨਾ ਕੋਇ ਮੁਸਕਾਈਆ। ਫਿਰੀ ਦਰੋਹੀ ਵਿਚ ਥਲ, ਅਸਗਾਹਾਂ ਦੇਣ ਦੁਹਾਈਆ। ਜਗਤ ਦਵਾਰੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਲਵਾਂ ਮੱਲ, ਗੁਰੂਦਵਾਰੇ ਆਪਣਾ ਡੇਰਾ ਲਾਈਆ। ਤੇਰਾ ਨਾਮ ਕੋਈ ਲੈ ਸਕੇ ਨਾ ਪਲ, ਪਲਕਾਂ ਦੇ ਪਿਛੇ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਕਾਇਨਾਤ ਦੁਨੀਆ ਸ੍ਰਿਸ਼ਟੀ ਸਤਿ ਸਚ ਤੋਂ ਸਾਰੀ ਜਾਵੇ ਹਲ, ਹਲੂਣਾ ਇਕੋ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਪ੍ਰਭੂ ਮੇਰੇ ਅੰਦਰ ਦੇ ਦੇ ਤਾਕਤ, ਸਦੀ ਚੌਧਵੀਂ ਦਇਆ ਕਮਾਈਆ। ਮੈਂ ਕਿਸੇ ਦੀ ਰਹਿਣ ਨਹੀਂ ਦੇਣੀ ਸ਼ਰਾਫ਼ਤ, ਹੱਕ ਹੱਕ ਨਾ ਕੋਇ ਕਮਾਈਆ। ਬੁੱਧੀ ਵਿਚ ਦੱਸੇ ਨਾ ਕੋਇ ਲਿਆਕਤ, ਮੂਰਖ ਮੁਗਧ ਦਿਆਂ ਬਣਾਈਆ। ਤੇਰੀ ਕਰੇ ਨਾ ਕੋਇ ਇਬਾਦਤ, ਕਲਮਾ ਸੁਣਨ ਕੋਇ ਨਾ ਪਾਈਆ। ਮਾਇਆ ਮਮਤਾ ਮੋਹ ਵਿਕਾਰ ਦੀ ਕਰਾਂ ਜਿਆਰਤ, ਆਲਸ ਨਿੰਦਰਾ ਦਿਆਂ ਖੁਲ੍ਹਾਈਆ। ਮੇਰਾ ਖੇਲ ਤਕ ਲੈ ਵਿਚ ਭਾਰਤ, ਭਾਵਨਾ ਗੁਰ ਅਵਤਾਰ ਪੈਗ਼ੰਬਰਾਂ ਨਾਲ ਮਿਲਾਈਆ। ਤੇਰੀ ਭਵਿਖਤਾਂ ਵਾਲੀ ਪੂਰੀ ਕਰਾਂ ਅਬਾਰਤ, ਜੋ ਅੱਖਰਾਂ ਵਿਚ ਲਿਖ ਲਿਖ ਦਿਤੀ ਗਵਾਹੀਆ। ਮੈਂ ਨੌਂ ਖੰਡ ਪ੍ਰਿਥਮੀ ਸੱਤ ਦੀਪ ਬਣਾ ਕੇ ਵਜ਼ਾਰਤ, ਮਾਇਆ ਮਮਤਾ ਨਾਲ ਠੁਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦੀ ਬਦਲ ਦੇਵਾਂ ਆਦਤ, ਅਦਲੀ ਹੋ ਕੇ ਤੇਰੇ ਹੁਕਮ ਦਾ ਅਦਲ ਕਮਾਈਆ।