੨੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੬ ਕੈਪਟਨ ਮਹਿੰਦਰ ਸਿੰਘ ਦੇ ਗ੍ਰਹਿ ਦਿੱਲੀ
ਕਲਜੁਗ ਕਹੇ ਪ੍ਰਭ ਹੁਕਮ ਦੇ ਦੇ ਹੱਕਾ, ਪਰਵਰਦਿਗਾਰ ਵਾਹਿਦ ਜਣਾਈਆ। ਮੈਂ ਮੁਹੰਮਦ ਦਾ ਲੇਖਾ ਵੇਖਾਂ ਸੱਚਾ, ਸਤਿ ਸਤਿਵਾਦੀ ਫੋਲ ਫੁਲਾਈਆ। ਸਦੀ ਚੌਧਵੀਂ ਦਾ ਪੂਰਾ ਦੇ ਦੇ ਪਤਾ, ਪਤਿਪਰਮੇਸ਼ਵਰ ਪੜਦਾ ਲਾਹੀਆ। ਖੇਲ ਵਖਾਵਾਂ ਮਦੀਨਾ ਮੱਕਾ, ਕਾਅਬਿਆਂ ਵਿਚ ਦੁਹਾਈਆ। ਪਕੜ ਉਠਾਵਾਂ ਬੂਰਾ ਕੱਕਾ, ਈਸਾ ਮੂਸਾ ਨਾਲ ਮਿਲਾਈਆ। ਤੇਰੇ ਹੁਕਮ ਦਾ ਕਲਮੇ ਦਾ ਸਭ ਨੂੰ ਲਾਵਾਂ ਧੱਕਾ, ਅੱਗੇ ਹੋ ਨਾ ਕੋਇ ਅਟਕਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰਾਂ ਨੱਠਾ, ਸਾਹਿਬ ਸੁਲਤਾਨ ਭੱਜਾਂ ਵਾਹੋ ਦਾਹੀਆ। ਮੈਂ ਦੀਨ ਮਜ਼੍ਹਬ ਦਾ ਵੇਖਦਾ ਪੱਟਾ, ਪੱਟੇਦਾਰੀ ਖੋਜ ਖੁਜਾਈਆ। ਜਿਸ ਨੇ ਤੇਰੇ ਨਾਮ ਦਾ ਪਾਇਆ ਰੱਟਾ, ਅੱਖਰ ਨਾਲ ਅੱਖਰ ਦਿਤੇ ਲੜਾਈਆ। ਆਤਮ ਪਰਮਾਤਮ ਸਮਝਿਆ ਕਿਸੇ ਨਾ ਟੱਪਾ, ਸਿਫ਼ਤੀ ਢੋਲੇ ਸਾਰੇ ਗਾਈਆ। ਹੁਕਮ ਸੰਦੇਸ਼ਾ ਦੇ ਦੇ ਸ਼ਬਦੀ ਧਾਰ ਗੋਬਿੰਦ ਬੱਚਾ, ਬਚਪਨ ਆਪਣਾ ਪੂਰ ਕਰਾਈਆ। ਮੇਰਾ ਕੌਲ ਇਕਰਾਰ ਰਹੇ ਨਾ ਕੱਚਾ, ਕਾਇਨਾਤ ਹੋਏ ਸਹਾਈਆ। ਅੱਗੇ ਫ਼ਰਕ ਰਹੇ ਨਾ ਫਕਾ, ਫ਼ਤਵਾ ਸਭ ਤੇ ਦੇਣਾ ਲਗਾਈਆ। ਮੇਰਾ ਤੇਰੇ ਨਾਲ ਅਖ਼ੀਰੀ ਮਤਾ, ਮਤ ਬੁੱਧੀ ਤੋਂ ਬਾਹਰ ਦੇਣਾ ਸਮਝਾਈਆ। ਮੈਂ ਚਾਰ ਕੁੰਟ ਦਹਿ ਦਿਸ਼ਾ ਵੇਖਾਂ ਬਿਨਾ ਅੱਖਾਂ, ਨਿਜ ਨੇਤਰ ਤੇਰਾ ਧਿਆਨ ਲਗਾਈਆ। ਸਾਚੀ ਮੰਜ਼ਲ ਚੜ੍ਹੇ
❋
❋
ਨਾ ਕੋਈ ਵਿਚੋਂ ਲੱਖਾਂ, ਕੋਟਨ ਕੋਟੀ ਮਿਲਣ ਕੋਇ ਨਾ ਪਾਈਆ। ਮੈਂ ਖਿੜ ਖਿੜਾ ਕੇ ਹੱਸਾ, ਹੱਸ ਹੱਸ ਖ਼ੁਸ਼ੀ ਬਣਾਈਆ। ਤੇਰਾ ਮਿਲੇ ਨਾਮ ਕਿਸੇ ਨਾ ਰਸਾ, ਰਸਤਾ ਦੁਨੀ ਗਈ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੇਰਾ ਪੱਕਾ ਵੇਖ ਇਰਾਦਾ, ਅਦਲੀ ਇਕ ਜਣਾਈਆ। ਮੈਂ ਲੇਖਾ ਪੂਰਾ ਕਰਨਾ ਧਰਮ ਦਵਾਰਾ, ਲੇਖਾ ਰਹਿਣ ਨਹੀਂ ਦੇਣਾ ਕਿਸੇ ਸਾਧਾ, ਸੰਤ ਸਚ ਨਾ ਕੋਇ ਕਮਾਈਆ। ਤੇਰਾ ਭੇਵ ਖੋਲ੍ਹੇ ਨਾ ਕੋਇ ਬੋਧ ਅਗਾਧਾ, ਸ਼ਬਦੀ ਸ਼ਬਦ ਨਾ ਕੋਇ ਸ਼ਨਵਾਈਆ। ਤੇਰਾ ਹੁਕਮ ਜੁਗ ਚੌਕੜੀ ਆਦਿ ਜੁਗਾਦਾ, ਸਤਿਜੁਗ ਤ੍ਰੇਤਾ ਦੁਆਪਰ ਖੇਲ ਖਿਲਾਈਆ। ਅੰਤਮ ਨਿਰਗੁਣ ਧਾਰ ਮਾਰੇ ਵਾਜਾਂ, ਸ਼ਬਦ ਤੇਰਾ ਨਾਮ ਸੁਣਾਈਆ। ਮੇਰਾ ਲੇਖਾ ਪੂਰਾ ਕਰ ਦੇ ਜੋ ਕਹਿ ਕੇ ਗਿਆ ਵਾਲਾ ਬਾਜਾਂ, ਬਾਜ਼ੀਗਰ ਆਪਣਾ ਸਵਾਂਗ ਬਦਲਾਈਆ। ਤੂੰ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਏਕੰਕਾਰ ਇਕ ਅਖਵਾਈਆ। ਮੈਂ ਤੇਰੀ ਸਰਨ ਲਾਗਾ, ਗੁਰ ਅਵਤਾਰ ਪੈਗ਼ੰਬਰਾਂ ਨਾਤਾ ਲਿਆ ਤੁੜਾਈਆ। ਤੂੰ ਕੰਤ ਕੰਤੂਹਲ ਸੁਹਾਗਾ, ਪਰਵਰਦਿਗਾਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਕਲਜੁਗ ਕਹੇ ਪ੍ਰਭ ਮੇਰਾ ਵਕਤ ਕਰ ਸੁਹੰਜਣਾ, ਸੋਭਾਵੰਤ ਸਾਹਿਬ ਸੁਲਤਾਨ। ਤੂੰ ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਜੋਧਾ ਸੂਰਬੀਰ ਨੌਜਵਾਨ। ਮੈਂ ਤੇਰੇ ਚਰਨ ਧੂੜੀ ਕਰਾਂ ਮਜਨਾ, ਸਚ ਦੀ ਧਾਰ ਇਕ ਅਸ਼ਨਾਨ। ਤੇਰਾ ਦਰਸ ਕਰ ਕਰ ਰੱਜਣਾ, ਨੇਤਰ ਨੈਣ ਖ਼ੁਸ਼ੀ ਮਨਾਣ। ਤੂੰ ਮੈਨੂੰ ਲਾਉਣਾ ਅੰਗਣਾ, ਬੇਨੰਤੀ ਕਰ ਪਰਵਾਨ। ਮੈਂ ਘਰ ਘਰ ਅੰਦਰ ਲੱਖ ਚੁਰਾਸੀ ਜੀਵ ਜੰਤ ਲੰਘਣਾ, ਕੂੜੀ ਕਿਰਿਆ ਸਭ ਨੂੰ ਦੇਣਾ ਦਾਨ। ਤੇਰਾ ਦਰਸ ਹੋਣ ਨਹੀਂ ਦੇਣਾ ਗੋਪਾਲ ਮਦਨਾ, ਸ਼ਬਦ ਸੁਣੇ ਨਾ ਕੋਇ ਧੁਨਕਾਨ। ਤੇਰੀ ਕਿਰਪਾ ਨਾਲ ਮੇਰਾ ਛੰਦ ਡੌਰੂ ਵੱਜਣਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਕਰਾਂ ਹੈਰਾਨ। ਮੈਂ ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਲਾਉਣੀ ਅੱਗਨਾ, ਤ੍ਰੈਗੁਣ ਮਾਇਆ ਅਗਨੀ ਬਾਲ। ਮੈਂ ਦਿਸ਼ਾ ਕੂਟ ਵਿਚ ਵੰਞਣਾ, ਉੱਤਰ ਪੂਰਬ ਪੱਛਮ ਦੱਖਣ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਦੇ ਸਾਚਾ ਵਰ, ਮੇਰੇ ਸਾਹਿਬ ਸਾਹਿਬ ਸੁਲਤਾਨ। ਕਲਜੁਗ ਕਹੇ ਪ੍ਰਭੂ ਉਹ ਵੇਖ ਮੈਨੂੰ ਮੁਹੰਮਦ ਵਟਦਾ ਘੂਰੀ, ਚੌਦਾਂ ਤਬਕ ਧਿਆਨ ਲਗਾਈਆ। ਮੂਸਾ ਤੇਰਾ ਨੂਰ ਦੱਸ ਕੇ ਨੂਰੀ, ਨੂਰ ਨੁਰਾਨੇ ਰਿਹਾ ਜਣਾਈਆ। ਈਸਾ ਜਣਾ ਕੇ ਇਕ ਹਜ਼ੂਰੀ, ਹਾਜ਼ਰ ਹਜ਼ੂਰ ਤੇਰੀ ਵਡਿਆਈਆ। ਮੇਰੀ ਆਸਾ ਤੁਧ ਬਿਨ ਕਵਣ ਕਰੇ ਪੂਰੀ, ਤ੍ਰਿਸ਼ਨਾ ਜਗਤ ਪੂਰ ਕਰਾਈਆ। ਮੈਂ ਚਾਹੁੰਦਾ ਸਾਰੀ ਸ੍ਰਿਸ਼ਟੀ ਕਰਾਂ ਕੂੜੀ, ਕੂੜ ਕੁਟੰਬ ਬਣਾਈਆ। ਤੇਰੇ ਚਰਨਾਂ ਦੀ ਲਾ ਸਕੇ ਨਾ ਕੋਇ ਧੂੜੀ, ਮਸਤਕ ਟਿੱਕਾ ਖ਼ਾਕ ਨਾ ਕੋਇ ਰਮਾਈਆ। ਚਾਰ ਕੁੰਟ ਦਹਿ ਦਿਸ਼ਾ ਮੋਹ ਵਿਕਾਰ ਹੰਕਾਰ ਦੀ ਕਰਾਂ ਮਸ਼ਹੂਰੀ, ਮਾਇਆ ਮਮਤਾ ਵਿਚ ਸ੍ਰਿਸ਼ਟ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਵਰ ਦਾਤੇ ਦਇਆ ਕਮਾਈਆ। ਕਲਜੁਗ ਕਹੇ ਪ੍ਰਭ ਵੇਖ ਕਿਥੇ ਮੁਹੰਮਦ ਧਾਰ ਨੂਹ ਨਦੀ, ਸਾਗਰ ਵਹਿਣ ਨਾ ਕੋਇ ਵਹਾਈਆ। ਬੀਤਦੀ ਜਾਂਦੀ ਚੌਧਵੀਂ ਸਦੀ, ਸਦਮਾ ਦਿਸੇ ਨਾ ਕੋਇ ਲੋਕਾਈਆ। ਮੈਂ ਚਾਹੁੰਦਾ ਕਿਸੇ ਦੀ ਰਹੇ ਮੂਲ ਨਾ ਗੱਦੀ, ਗਦਾਗਰ ਦੇਣਾ ਬਣਾਈਆ। ਮੇਰੀ ਪ੍ਰੀਤ ਤੇਰੇ ਨਾਲ ਲੱਗੀ, ਲਗ ਮਾਤਰ ਦਾ ਝਗੜਾ ਦੇਣਾ ਗਵਾਈਆ। ਕਲਜੁਗ ਜੀਵ ਹੰਸ ਕਰਾਂ ਕੱਗੀ, ਮੁਖ ਜੂਠ ਝੂਠ ਭਰਾਈਆ। ਤੇਰੀ ਧਾਰ ਨਜ਼ਰ ਨਾ ਆਵੇ ਕਿਸੇ ਬੱਗੀ, ਸ਼ਾਹ ਰਗ ਤੋਂ ਉਪਰ ਤੇਰਾ ਦਰਸ
❋
❋
ਕੋਇ ਨਾ ਪਾਈਆ। ਝਗੜਾ ਮੁਕਾਵਾਂ ਸੁਦੀ ਵਦੀ, ਕਿਸ਼ਨਾ ਸ਼ੁਕਲਾ ਪੱਖ ਪੱਖ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਮੇਰੀ ਆਸਾ ਪੂਰ ਕਰਾਈਆ। ਕਲਜੁਗ ਕਹੇ ਪ੍ਰਭੂ ਉਹ ਵੇਖ ਆਪਣਾ ਈਸਾ, ਈਸਉਲਸਲਾਮ ਕੀ ਚਤੁਰਾਈਆ। ਉਹ ਰਾਹ ਤਕੇ ਬੀਸ ਬੀਸਾ, ਬੀਸਵੀਂ ਸਦੀ ਦਏ ਗਵਾਹੀਆ। ਜਿਸ ਵਿਚ ਬਦਲੀ ਹਦੀਸਾ, ਹਜ਼ਰਤਾਂ ਤੋਂ ਪਰੇ ਤੇਰੀ ਪੜ੍ਹਾਈਆ। ਝਗੜਾ ਮੁਕਾਉਣਾ ਊਚਾਂ ਨੀਚਾਂ, ਜ਼ਾਤ ਪਾਤ ਰਹਿਣ ਕੋਇ ਨਾ ਪਾਈਆ। ਆਤਮ ਬ੍ਰਹਮ ਮਾਨਵ ਵੇਖਣਾ ਹੱਕ ਬਗ਼ੀਚਾ, ਕਲਮਾ ਸ਼ਰਅ ਨਾ ਕੋਇ ਵਡਿਆਈਆ। ਇਕੋ ਸਿਫ਼ਤ ਇਕੋ ਸਲਾਹ ਇਕੋ ਤਮਹੀਦਾ, ਇਕੋ ਵਿਦਿਆ ਵਿਦਤ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਦੇ ਧੁਰ ਦਾ ਵਰ, ਪੂਰਬ ਲੇਖਾ ਵੇਖ ਵਖਾਈਆ। ਕਲਜੁਗ ਕਹੇ ਮੇਰਾ ਆਇਆ ਵਕਤ ਸੁਹਾਣਾ, ਪਰਵਰਦਿਗਾਰ ਤੇਰੀ ਸਰਨਾਈਆ। ਮੈਂ ਕੂੜੀ ਕਿਰਿਆ ਖੇਲ ਖਿਲਾਣਾ, ਖ਼ਾਲਕ ਤੇਰੀ ਖ਼ਲਕ ਦੇਣੀ ਭੁਲਾਈਆ। ਚਾਰੋਂ ਕੁੰਟ ਕਰਾਂ ਵੈਰਾਨਾ, ਵੈਰੀ ਘਰ ਘਰ ਆਪ ਬਣਾਈਆ। ਈਸਾ ਮੂਸਾ ਮੁਹੰਮਦ ਜ਼ਰੂਰ ਲੜਾਂਨਾ, ਸਚ ਤੇਰੀ ਓਟ ਤਕਾਈਆ। ਅੰਤਮ ਸਭ ਦਾ ਲੇਖਾ ਪੂਰਾ ਕਰਾਨਾ, ਬਾਕੀ ਰਹਿਣ ਕੋਇ ਨਾ ਪਾਈਆ। ਮੈਂ ਚਾਹੁੰਦਾ ਛੇਤੀ ਬਦਲ ਦੇਵਾਂ ਜ਼ਮਾਨਾ, ਜ਼ਿਮੀ ਜ਼ਮਾਂ ਤੇਰਾ ਧਿਆਨ ਕਰਾਈਆ। ਖੇਲ ਤਕਾਂ ਉਪਰ ਜ਼ਿਮੀਂ ਅਸਮਾਨਾਂ, ਇਸਮ ਆਜ਼ਮ ਤੇਰਾ ਵੇਖ ਵਖਾਈਆ। ਝਗੜਾ ਮੇਟ ਅੰਜ਼ੀਲ ਕੁਰਾਨਾ, ਕੁਰਹ ਇਕ ਦਿਆਂ ਦਰਸਾਈਆ। ਜਿਥੇ ਜਲਵਾਗਰ ਨੂਰ ਨੁਰਾਨਾ, ਜੋਤੀ ਜੋਤ ਜੋਤ ਰੁਸ਼ਨਾਈਆ। ਨਾ ਕੋਈ ਸ਼ਬਦ ਨਾਦ ਨਾ ਕੋਈ ਕਲਮਿਆਂ ਵਾਲਾ ਗਾਣਾ, ਨਾ ਕੋਈ ਅੱਖਰਾਂ ਵਾਲੀ ਪੜ੍ਹਾਈਆ। ਜਿਸ ਧਾਰ ਵਿਚ ਅਵਤਾਰ ਪੈਗ਼ੰਬਰ ਗੁਰੂ ਸਮਾਣਾ, ਮਜ਼੍ਹਬਾਂ ਵਾਲੀ ਵੰਡ ਨਾ ਕੋਇ ਵੰਡਾਈਆ। ਇਕੋ ਤੇਰਾ ਪਦ ਹੋਵੇ ਨਿਰਬਾਨਾ, ਨਿਰਵੈਰ ਤੇਰਾ ਰਾਹ ਜਣਾਈਆ। ਝਗੜਾ ਮੁਕਾਵਾਂ ਸੂਰ ਗਾਂ ਖਾਣਾ, ਪਸ਼ੂਆਂ ਉਤੇ ਧਰਮ ਨਾ ਕੋਇ ਟਿਕਾਈਆ। ਤੂੰ ਮੇਰੀ ਬੇਨੰਤੀ ਕਰ ਪਰਵਾਨਾ, ਪਰਮ ਪੁਰਖ ਦਇਆ ਕਮਾਈਆ। ਮੈਂ ਵੀ ਆਪਣੀ ਆਯੂ ਗੋਬਿੰਦ ਧਾਰ ਭੇਟ ਚੜ੍ਹਾਨਾ, ਲੱਖ ਲਖੀਸਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਕਲਜੁਗ ਕਹੇ ਪ੍ਰਭ ਦੇ ਦੇ ਸਚ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਦੇ ਜਣਾਈਆ। ਮੈਂ ਤੇਰੇ ਬਿਨਾ ਕਿਸੇ ਦਾ ਨਹੀਂ ਗ਼ੁਲਾਮ, ਗੁਰ ਅਵਤਾਰ ਪੈਗ਼ੰਬਰਾਂ ਸੀਸ ਨਾ ਕਦੇ ਝੁਕਾਈਆ। ਮੈਂ ਮਜ਼੍ਹਬ ਦਾ ਮਜ਼੍ਹਬ ਉਤੇ ਲਾਉਣਾ ਇਲਜ਼ਾਮ, ਝਗੜਾ ਕਲਮਿਆਂ ਵਾਲਾ ਪਾਈਆ। ਸ਼ਰਅ ਨਾਲ ਸ਼ਰਅ ਕਰਨੀ ਬਦਨਾਮ, ਬਦੀ ਦਾ ਪਰਦਾ ਦੇਣਾ ਉਠਾਈਆ। ਮੈਂ ਚਾਹੁੰਦਾ ਇਸ਼ਟ ਰਹੇ ਕੋਇ ਨਾ ਰਾਮ, ਕ੍ਰਿਸ਼ਨਾ ਕਾਹਨ ਨਾ ਕੋਇ ਮਨਾਈਆ। ਸਾਰੇ ਜੀਵ ਬਣਨ ਸ਼ੈਤਾਨ, ਮਨ ਕਲਪਣਾ ਵਿਚ ਹਲਕਾਈਆ। ਮੇਰਾ ਚਾਰ ਲੱਖ ਦਾ ਸਮਾਂ ਛੇਤੀ ਮੁਕੇ ਵਿਚ ਜਹਾਨ, ਬੱਤੀ ਹਜ਼ਾਰ ਨਾ ਵੰਡ ਵੰਡਾਈਆ। ਜਿਸ ਕਾਰਨ ਗੋਬਿੰਦ ਬੱਚੇ ਕੀਤੇ ਕੁਰਬਾਨ, ਬਾਲੇ ਨੀਹਾਂ ਹੇਠ ਦਬਾਈਆ। ਸੋ ਸੂਰਬੀਰ ਯੋਧਾ ਆਵੇ ਇਕ ਵਿਚ ਮੈਦਾਨ, ਦੋ ਜਹਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹੋ ਮਿਹਰਵਾਨ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਤੇਰੇ ਕਦਮ ਕਦੀਮ ਦੇ ਮਾਲਕ ਸੀਸ ਝੁਕਾਈਆ।
❋
❋