ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਵਿਚ
ਪਹਿਲੀ ਅੱਸੂ ਕਹੇ ਛੇ ਸੰਮਤ ਮੇਰੀ ਆਸ ਪੁਰਾਣੀ, ਪੂਰਨ ਸਤਿਗੁਰ ਦਿਤੀ ਸੁਣਾਈਆ। ਮੈਂ ਤਕੀ ਇਕੋ ਜੋਤ ਨੁਰਾਨੀ, ਨੂਰ ਨੂਰੀ ਨਜ਼ਰੀ ਆਈਆ। ਜੋ ਆਦਿ ਜੁਗਾਦਿ ਦਾ ਬਾਨੀ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਦਾ ਸਚਖੰਡ ਮਕਾਨੀ, ਮੁਕਾਮੇ ਹੱਕ ਰੁਸ਼ਨਾਈਆ। ਜਿਸ ਦੀ ਸੱਧਰਾਂ ਭਰੀ ਜਵਾਨੀ, ਇਕੋ ਰੰਗ ਰਖਾਈਆ। ਜਿਸ ਦੀ ਧਾਰ ਆਦਿ ਸ਼ਕਤ ਭਵਾਨੀ, ਅੱਗੇ ਪਿਛੇ ਭੱਜੇ ਵਾਹੋ ਦਾਹੀਆ। ਜਿਸ ਦੀ ਤੇਈ ਅਵਤਾਰ ਨਿਸ਼ਾਨੀ, ਨਿਸ਼ਾਨਾ ਧੁਰ ਗਏ ਸਮਝਾਈਆ। ਜਿਸ ਦੀ ਪੈਗ਼ੰਬਰ ਪੜ੍ਹਨ ਕਲਾਮੀ, ਕਲਮਾ ਹੱਕ ਸੁਣਾਈਆ। ਜਿਸ ਦੀ ਗੁਰੂਆਂ ਗਾਈ ਬਾਣੀ, ਬ੍ਰਹਮ ਖੇਲ ਖਿਲਾਈਆ। ਜਿਸ ਦਾ ਵਿਸ਼ਨੂੰ ਰੂਪ ਮਹਾਨੀ, ਵਿਸ਼ਵ ਨਾਲ ਪਰਨਾਈਆ। ਜਿਸ ਦੀ ਬ੍ਰਹਮ ਜੋਤ ਮਹਾਨੀ, ਬ੍ਰਹਮ ਬ੍ਰਹਮ ਵਡਿਆਈਆ। ਜਿਸ ਦਾ ਸ਼ੰਕਰ ਰੰਗ ਨਿਧਾਨੀ, ਵੇਖਣ ਕੋਇ ਨਾ ਪਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਬਾਣੀ ਨਿਕਲੀ ਜ਼ਬਾਨੀ, ਜਗਤ ਮਨਸਾ ਜ਼ਿਬਹ ਕਰਾਈਆ। ਉਹ ਸ਼ਹਿਨਸ਼ਾਹ ਸੁਲਤਾਨੀ, ਸੂਰਬੀਰ ਵਡ ਵਡਿਆਈਆ। ਉਹ ਦਾਤਾ ਧੁਰ ਦਾ ਦਾਨੀ, ਦਇਆਵਾਨ ਅਖਵਾਈਆ। ਜਿਸ ਦੀ ਲੱਖ ਚੁਰਾਸੀ ਰਾਣੀ, ਆਤਮ ਆਪ ਪਰਨਾਈਆ। ਜਿਸ ਦਾ ਖੇਲ ਜੀਵ ਪ੍ਰਾਣੀ, ਪੂਰਬ ਆਪ ਸਮਝਾਈਆ। ਜੋ ਵਸੇ ਜ਼ਿਮੀਂ ਅਸਮਾਨੀ, ਇਸਮ ਇਕ ਦਰਸਾਈਆ। ਜੋ ਹਰ ਘਟ ਜਾਣ ਜਾਣੀ, ਜਾਨਣਹਾਰ ਅਖਵਾਈਆ। ਜੋ ਜੁਗ ਚੌਕੜੀ ਕਰੇ ਫ਼ਾਨੀ, ਫ਼ਨਾਹ ਰੂਪ ਦਰਸਾਈਆ। ਜਿਸ ਦਾ ਖੇਲ ਸਦਾ ਗੁਮਨਾਮੀ, ਖੋਜਿਆਂ ਹੱਥ ਕਿਸੇ ਨਾ ਆਈਆ। ਉਹ ਖੇਲ ਕਰੇ ਸਚਖੰਡ ਮੈਦਾਨੀ, ਸਚ ਸਚ ਸਮਝਾਈਆ। ਸਾਰੇ ਵੇਖੋ ਜੀਵ ਇਨਸਾਨੀ, ਪਰਦਾ ਅੱਖ ਖੁਲ੍ਹਾਈਆ। ਤਕੋ ਅੰਮ੍ਰਿਤ ਪਾਣੀ, ਤਟ ਕਿਨਾਰ ਖੋਜ ਖੁਜਾਈਆ। ਮੰਜ਼ਲ ਤਕੋ ਰੁਹਾਨੀ, ਰੂਹ ਬੁਤ ਦਰਸਾਈਆ। ਕਿਉਂ ਜਗਤ ਆਈ ਤੁਗਿਆਨੀ, ਕੂੜ ਲਹਿਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਕਲਜੁਗ ਕਹੇ ਪ੍ਰਭੂ ਮੈਂ ਆ ਗਿਆ, ਆਇਆ ਤੇਰੇ ਦਰਬਾਰ। ਮੈਂ ਸੋਇਆ ਸੋਇਆ ਜਾਗਿਆ, ਜਾਗਰਤ ਹੋ ਉਜਿਆਰ। ਸਰਨ ਸਰਨਾਈ ਲਾਗਿਆ, ਧੂੜੀ ਲਾਵਾਂ ਚਰਨ ਛਾਰ। ਮੈਂ ਸਤਿਜੁਗ ਤ੍ਰੇਤਾ ਦੁਆਪਰ ਮਾਰੀ ਆਵਾਜ਼ਿਆ, ਵੇਖੋ ਖੇਲ ਅਪਾਰ। ਗੁਰ ਅਵਤਾਰ ਪੈਗ਼ੰਬਰ ਕੀਤਿਆ ਹਾਸਿਆ, ਤੇਰੀ ਹਸਤੀ ਕਰ ਨਿਮਸਕਾਰ। ਫਿਰ ਅੱਖਾਂ ਪੁਟ ਪੁਟ ਝਾਕਿਆ, ਝਾਕੀ ਮਾਰੀ ਸਰਬ ਸੰਸਾਰ। ਫਿਰ ਕੁੰਡਾ ਖੋਲ੍ਹਿਆ ਤਾਕਿਆ, ਪਰਦਾ ਅਗੰਮ ਉਤਾਰ। ਫੇਰ ਵੇਖਿਆ ਤੇਰਾ ਭਵਿਖਤ ਵਾਕਿਆ ਜੋ ਜਣਾਇਆ ਪੈਗ਼ੰਬਰ ਗੁਰ ਅਵਤਾਰ। ਫੇਰ ਮੈਂ ਸ੍ਰਿਸ਼ਟੀ ਅੰਦਰ ਨਾਸਿਆ, ਕੀਤੀ ਅਗੰਮ ਵਿਚਾਰ। ਜਿੱਧਰ ਤਕਾਂ ਓਧਰ ਮਦਿਰਾ ਮਾਸਿਆ, ਮਾਨਵ ਹੋਏ ਖੂੰਖਾਰ। ਅਜਬ ਤੇਰਾ ਤਮਾਸ਼ਿਆ, ਤਮਾਂ ਦੀ ਮਾਰੀ ਮਾਰ। ਫਿਰ ਨਾਨਕ ਵੱਲ ਖੋਲ੍ਹਿਆ ਨੇਤਰ ਨੈਣਾਂ ਤਾਕਿਆ, ਪਲਕ ਪਲਕ ਉਠਾਲ। ਦਿਸੇ ਕੋਇ ਨਾ ਸਾਚਾ ਹਾਟਿਆ, ਮੈਂ ਹੱਸ ਕੇ ਕਿਹਾ ਨਾਨਕ ਤਕ ਕਮਾਲ। ਫੇਰ ਗੋਬਿੰਦ ਵੇਖਿਆ ਬਾਟਿਆ, ਅੰਮ੍ਰਿਤ ਸਕਿਆ ਨਾ ਕੋਇ ਸੰਭਾਲ। ਕਲਜੁਗ ਕਹੇ ਫਿਰ ਮੈਂ ਖ਼ੁਸ਼ੀਆਂ ਦੇ ਵਿਚ ਨਾਚਿਆ, ਸੋਹਣਾ ਬਣਾਇਆ ਤਾਲ। ਫਿਰ ਤਾਲੀ ਮਾਰ ਕੇ ਕਿਹਾ ਅਵਤਾਰ ਪੈਗ਼ੰਬਰ ਗੁਰੂ ਜਗਤ ਦੇ ਚਾਚਿਆ, ਉਠੋ ਵੇਖੋ ਸੁਰਤ ਸੰਭਾਲ। ਤੁਹਾਡਾ ਲੇਖਾ ਸਾਹਿਬ ਨੇ ਵਾਚਿਆ, ਵਾਚਕ ਬਣਿਆ ਆਪ ਅਕਾਲ। ਫਿਰ ਨਾਨਕ ਉਠ ਕੇ ਕਿਹਾ
❋
❋
ਦਾਸੀ ਦਾਸਿਆ, ਤੇਰਾ ਖੇਲ ਬੇਮਿਸਾਲ। ਫੇਰ ਗੋਬਿੰਦ ਵੇਖੀ ਆਪਣੀ ਪਾਤੀਆ, ਜੋ ਸ਼ਬਦੀ ਧਾਰ ਰਖੀ ਸੰਭਾਲ। ਫਿਰ ਤੱਕਿਆ ਪਾਣੀ ਆਟਿਆ, ਜੋ ਲੰਗਰ ਚਲਾਇਆ ਵਿਚ ਜਹਾਨ। ਫੇਰ ਸੰਦੇਸ਼ਾ ਸੁਣਿਆ ਪੁਰਖ ਸਮਰਾਥਿਆ, ਸਚ ਸੁਣਾਇਆ ਦੀਨ ਦਿਆਲ। ਆਪਣਾ ਲੇਖਾ ਤਕੋ ਮਸਤਕ ਮਾਥਿਆ, ਅਗੰਮ ਅਗੰਮੜਾ ਖੇਲ ਕਮਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਹਿਬ ਸੱਚੀ ਸਰਕਾਰ। ਅੱਸੂ ਕਹੇ ਮੇਰੀ ਆਸਾ ਪਿਛਲੀ ਰੱਖੀ, ਰੱਖਕ ਦਿਤੀ ਵਡਿਆਈਆ। ਮੈਂ ਖੇਲ ਵੇਖਣਾ ਅੱਖੀਂ, ਅੱਖਰਾਂ ਵਿਚ ਦੇਣਾ ਸਮਝਾਈਆ। ਭੇਵ ਖੋਲ੍ਹਣਾ ਅਲੱਖ ਅਲੱਖੀ, ਅਲਖ ਅਗੋਚਰ ਦਇਆ ਕਮਾਈਆ। ਤੇਰੀ ਗੋਬਿੰਦ ਨਾਲ ਪੱਕੀ, ਪੱਕੀ ਗੰਢ ਨਾ ਕੋਇ ਖੁਲ੍ਹਾਈਆ। ਸਦੀ ਚੌਧਵੀਂ ਜਾਂਦੀ ਟੱਪੀ, ਟੱਪਾ ਆਪਣਾ ਦੇ ਦ੍ਰਿੜਾਈਆ। ਤੈਨੂੰ ਮੰਨਿਆ ਕਮਲਾਪਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਤਕਾਈਆ। ਅੱਸੂ ਕਹੇ ਗੁਰ ਅਵਤਾਰ ਪੈਗ਼ੰਬਰੋ ਨਿਗਹ ਮਾਰ ਲਓ ਖ਼ਾਸ, ਬਿਨ ਨੈਣ ਨੈਣ ਉਠਾਈਆ। ਤਕੋ ਪੁਰਖ ਅਬਿਨਾਸ਼, ਜੋ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਤਕਾਈਆ। ਗੁਰ ਅਵਤਾਰ ਪੈਗ਼ੰਬਰੋ ਜਿਸ ਨੇ ਤੁਹਾਨੂੰ ਦਿਤਾ ਲਬਾਸ, ਤਤਾਂ ਵਾਲਾ ਤਨ ਸੁਹਾਈਆ। ਜੋਤ ਦੇ ਪ੍ਰਕਾਸ਼, ਨੂਰ ਦਿਤਾ ਚਮਕਾਈਆ। ਸ਼ਬਦ ਦੇ ਆਵਾਜ਼, ਧੁਨ ਦਿਤੀ ਪਰਗਟਾਈਆ। ਉਹ ਲੇਖਾ ਮੰਗੇ ਹਿਸਾਬ, ਲਹਿਣਾ ਦਿਉ ਦ੍ਰਿੜਾਈਆ। ਅੰਮ੍ਰਿਤ ਦੱਸੋ ਦੱਸੋ ਹਯਾਤੇ ਆਬ, ਕਿਥੇ ਰੱਖਿਆ ਟਿਕਾਈਆ। ਜਾਂ ਵੇਖਣ ਲੱਗੇ ਸਭ ਦੇ ਮੂਧੇ ਹੋਏ ਗਿਲਾਸ, ਭਰਿਆ ਨਜ਼ਰ ਕੋਇ ਨਾ ਆਈਆ। ਮੁਖੋਂ ਕਹਿਣ ਵਾਹ ਰੇ ਸਾਡੇ ਬਾਪ, ਕੀ ਤੇਰੀ ਬੇਪਰਵਾਹੀਆ। ਪ੍ਰਭੂ ਕਹੇ ਜਪੋ ਆਪਣਾ ਆਪਣਾ ਜਾਪ, ਮੈਨੂੰ ਦਿਉ ਸੁਣਾਈਆ। ਇਕ ਦੂਜੇ ਨਾਲ ਕਰੋ ਟਾਕ, ਟੰਗ ਜਿਹਵਾ ਨਾਲ ਸੁਣਾਈਆ। ਇਕ ਦੂਜੇ ਨਾਲ ਕਰੋ ਵਾਕ, ਵਾਕਫ਼ਕਾਰ ਬਣ ਕੇ ਦਿਉ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਕਿਹੜਾ ਬਾਟਾ, ਧਰਨੀ ਧਿਆਨ ਲਗਾਈਆ। ਕਿਉਂ ਸਭ ਨੂੰ ਆਇਆ ਘਾਟਾ, ਘਾਟੀ ਮੰਜ਼ਲ ਰਹੀ ਨਾ ਰਾਈਆ। ਕਿਸੇ ਨਾ ਮੰਨਿਆ ਆਖਾ, ਬੈਠਾ ਮੁਖ ਭਵਾਈਆ। ਕਵਣ ਛੱਡਿਆ ਸਾਕਾ, ਆਤਮ ਪਰਮਾਤਮ ਗੰਢ ਤੁੜਾਈਆ। ਕਵਣ ਸੌਂ ਗਿਆ ਖਾਟਾ, ਲੇਫ ਤਲਾਈ ਅੰਗ ਲਗਾਈਆ। ਕਵਣ ਵੜ ਗਿਆ ਜ਼ਾਤਾ ਪਾਤਾ, ਦੀਨਾਂ ਮਜ਼੍ਹਬਾਂ ਸੰਗ ਨਿਭਾਈਆ। ਸਾਰੇ ਕਢੀਏ ਆਪਣਾ ਆਪਣਾ ਖਾਤਾ, ਲੇਖਾ ਪੂਰਬ ਹੱਥ ਉਠਾਈਆ। ਕਿਉਂ ਸਭ ਦੇ ਹੁੰਦਿਆਂ ਹੋਈ ਅੰਧੇਰੀ ਰਾਤਾ, ਸਚ ਚੰਦ ਨਾ ਕੋਇ ਰੁਸ਼ਨਾਈਆ। ਕਿਉਂ ਪੁਰਖ ਅਕਾਲ ਨੇ ਸਭ ਦੇ ਉਤੇ ਮਾਰਿਆ ਛਾਪਾ, ਛੱਪਾ ਆਪਣਾ ਲਿਆ ਪਾਈਆ। ਕਿਉਂ ਸ੍ਰਿਸ਼ਟੀ ਕਟਦੀ ਫ਼ਾਕਾ, ਭੁੱਖੀ ਮਰੇ ਲੋਕਾਈਆ। ਕਿਉਂ ਕੂੜੀ ਕਿਰਿਆ ਲੱਗੀ ਮਾਥਾ, ਮਸਤਕ ਦਏ ਦੁਹਾਈਆ। ਕਿਉਂ ਨਹੀਂ ਕਿਸੇ ਦਾ ਪੂਰਾ ਹੋਇਆ ਜਾਪਾ, ਜਪਤ ਜਪਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਆਪਣੀ ਖੇਲ ਖਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅੰਮ੍ਰਿਤ ਰਿਹਾ ਕੋਇ ਨਾ ਭਰਿਆ, ਭਰਮ ਵਿਚ ਦੁਹਾਈਆ। ਸਾਚਾ ਰਿਹਾ ਕੋਇ ਨਾ ਸਰਿਆ, ਸਰੋਵਰ ਦੇਣ ਗਵਾਹੀਆ। ਤੀਰਥ ਤਟ ਕੋਇ ਨਾ ਤਰਿਆ, ਗੰਗਾ ਗੋਦਾਵਰੀ
❋
❋
ਰੋਵੇ ਮਾਰੇ ਧਾਈਆ। ਮੰਜ਼ਲ ਸਚ ਕੋਇ ਨਾ ਚੜ੍ਹਿਆ, ਪੜਦਾ ਦਰ ਨਾ ਕੋਇ ਖੁਲ੍ਹਾਈਆ। ਜੀਵਣ ਜੀ ਕੋਈ ਨਾ ਮਰਿਆ, ਮਰ ਜੀਵਤ ਰੂਪ ਜਣਾਈਆ। ਕੀ ਖੇਲ ਕਰੇ ਹਰਿ ਹਰਿਆ, ਹਰਿ ਵੱਡਾ ਵਡ ਵਡਿਆਈਆ। ਕੀ ਲੇਖਾ ਨਰਾਇਣ ਨਰਿਆ, ਨਰ ਹਰਿ ਕੀ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਖੇਲ ਕੀਤਾ ਪ੍ਰਭ ਛੜਿਆ, ਇਕੱਲੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਕਿਉਂ ਮੈਨੂੰ ਕਹਿੰਦੇ ਛੜਾ, ਸਹਿਜ ਦਿਉ ਜਣਾਈਆ। ਮੈਥੋਂ ਕਿਹੜਾ ਕੰਤ ਬੜਾ, ਜੋ ਸਭ ਨੂੰ ਲਏ ਪਰਨਾਈਆ। ਵੇਖੋ ਸਾਹਮਣੇ ਤੁਹਾਡੇ ਖੜ੍ਹਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਾਰੇ ਕਹਿਣ ਹੁਣ ਕਿਹੜੀ ਮਾਰੀਏ ਤੜਾ, ਆਕੜ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਮੈਂ ਤੁਹਾਡਾ ਚਾਰ ਜੁਗ ਦਾ ਲੇਖਾ ਪੜ੍ਹਾ, ਸਭ ਕਿਛ ਵੇਖ ਵਖਾਈਆ। ਕਿਹੜੀਆਂ ਦੀਨਾਂ ਮਜ਼੍ਹਬਾਂ ਵਾਲੀਆਂ ਲਾਈਆਂ ਜੜ੍ਹਾਂ, ਉਨ੍ਹਾਂ ਸਹਿਜੇ ਦਿਆਂ ਉਖੜਾਈਆ। ਜਿਹੜਾ ਦੀਨ ਦੁਨੀ ਦਾ ਖੋਦਿਆ ਗੜ੍ਹਾ, ਉਹ ਤੁਹਾਥੋਂ ਦਿਆਂ ਭਰਾਈਆ। ਤੁਸਾਂ ਸਾਰਿਆਂ ਫੜਿਆ ਇਕ ਦਾ ਲੜਾ, ਨਾਰੀ ਰੂਪ ਨੂਰ ਦਰਸਾਈਆ। ਬੱਚੂ ਹੁਣ ਚਲਾ ਕੇ ਦੱਸਿਉ ਜ਼ਰਾ ਸ਼ਰਅ, ਆਪਣਾ ਹੁਕਮ ਵਰਤਾਈਆ। ਤੁਹਾਡਾ ਹੁਕਮ ਰਹਿਣਾ ਨਹੀਂ ਜ਼ਰਾ, ਜ਼ੱਰੇ ਜ਼ੱਰੇ ਵਿਚੋਂ ਇਕੋ ਨਜ਼ਰੀ ਆਈਆ। ਮੇਰਾ ਹੁਕਮ ਸ਼ਬਦ ਹੱਕ ਖਰਾ, ਖੋਟਾ ਰੰਗ ਨਾ ਕੋਇ ਰੰਗਾਈਆ। ਗੁਰ ਅਵਤਾਰ ਪੈਗ਼ੰਬਰੋ ਹੁਣ ਰਹਿਣ ਨਹੀਂ ਦੇਣਾ ਕਿਸੇ ਦਾ ਧੜਾ, ਵੱਖਰੀ ਵੰਡ ਨਾ ਕੋਇ ਕਰਾਈਆ। ਇਕੋ ਪਰਗਟ ਹੋਇਆ ਨਰਾਇਣ ਨਰਾ, ਨਰ ਨਰਾਇਣ ਇਕ ਅਖਵਾਈਆ। ਨਾਮ ਕਲਮਾ ਕੋਇ ਜਪੇ ਨਾ ਤਰਾ ਤਰਾ, ਇਕੋ ਹੁਕਮ ਦੇਣਾ ਸੁਣਾਈਆ। ਭੱਜਣਾ ਪਏ ਨਾ ਦਰ ਦਰਾ, ਘਰ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਅੰਤ ਇਕ ਅਰਦਾਸ, ਸੀਸ ਜਗਦੀਸ ਝੁਕਾਈਆ। ਸਾਰੇ ਬਣ ਗਏ ਤੇਰੇ ਦਾਸ, ਦਾਸੀ ਰੂਪ ਅਨੂਪ ਵਟਾਈਆ। ਇਕੋ ਤੇਰਾ ਰੂਪ ਨੂਰ ਪ੍ਰਕਾਸ਼, ਜੋਤੀ ਜਾਤੇ ਤੇਰੀ ਰੁਸ਼ਨਾਈਆ। ਅਸੀਂ ਤੇਰੀ ਨਿੱਕੀ ਨਿੱਕੀ ਸਾਖ, ਲੋਕਮਾਤ ਮਹਿਕ ਮਹਿਕਾਈਆ। ਅਸੀਂ ਸਭ ਨੂੰ ਆਏ ਆਖ, ਅੰਤਮ ਆਏ ਧੁਰ ਦਾ ਮਾਹੀਆ। ਜੋ ਦੋ ਜਹਾਨਾਂ ਪਾਵੇ ਰਾਸ, ਗੋਪੀ ਕਾਹਨ ਰੂਪ ਜਣਾਈਆ। ਸਾਡੀ ਤੇਰੇ ਨਾਲ ਸੁਹੰਜਣੀ ਹੋਵੇ ਰਾਤ, ਰੁਤੜੀ ਤੇਰੇ ਨਾਲ ਮਹਿਕਾਈਆ। ਅਠਾਰਾਂ ਹਾੜ ਦੇ ਪਿਛੋਂ ਸਾਡੇ ਨਾਲ ਤੂੰ ਕਰੀ ਨਹੀਂ ਕੋਈ ਬਾਤ, ਉਡੀਕਾਂ ਵਿਚ ਤੇਰਾ ਰਾਹ ਤਕਾਈਆ। ਸਾਨੂੰ ਤਾਅਨੇ ਦੇਵੇ ਤੇਰੀ ਸਚਖੰਡ ਦੀ ਖਾਟ, ਖਟੀਆ ਰਹੀ ਸੁਣਾਈਆ। ਵੇ ਗੁਰ ਅਵਤਾਰ ਪੈਗ਼ੰਬਰੋ ਕਿਥੇ ਤੁਹਾਡਾ ਕਮਲਾਪਾਤ, ਪਤਿਪਰਮੇਸ਼ਵਰ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਇਕ ਤੇਰੀ ਓਟ ਤਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਤੇਰੇ ਤੇਰੀ ਨਾਰੀ, ਸਾਹਿਬ ਤੇਰੀ ਸਰਨਾਈਆ। ਜੇ ਤੂੰ ਛੜਾ ਤੇ ਜੋਤ ਤੇਰੀ ਕਵਾਰੀ, ਦੋਹਾਂ ਦਾ ਖੇਲ ਬੇਪਰਵਾਹੀਆ। ਕੀ ਅਗਲੀ ਕਰੇ ਤਿਆਰੀ, ਤ੍ਰੈਗੁਣ ਅਤੀਤੇ ਦੇ ਸੁਣਾਈਆ। ਸਾਨੂੰ ਸਚ ਦੱਸ ਦੇ ਯਾਰ ਚੰਗਾ ਕਿ ਯਾਰੀ, ਯਰਾਨਾ ਕਵਣ ਨਿਭਾਈਆ। ਪੁਰਖ ਅਕਾਲ ਕਹੇ ਪਹਿਲੋਂ ਪੂਜਾ ਕਰੋ ਹਮਾਰੀ, ਇਕੋ ਨਾਮ ਧਿਆਈਆ। ਇਕੋ ਚਰਨ ਕਰੋ ਪਿਆਰੀ, ਇਕੋ ਸੀਸ ਝੁਕਾਈਆ। ਇਕੋ ਮਸਤੀ ਲਉ ਖ਼ੁਮਾਰੀ, ਇਕੋ ਰੰਗ ਰੰਗਾਈਆ। ਇਕੋ ਕਰੋ ਹਾਰ ਸ਼ਿੰਗਾਰੀ, ਇਕੋ
❋
❋
ਭੂਸਣ ਬਸਤਰ ਸੋਭਾ ਪਾਈਆ। ਇਕੋ ਤਕੋ ਨੈਣ ਦਾਤਾਰੀ, ਦਾਤਾ ਇਕ ਦਰਸਾਈਆ। ਫੇਰ ਵੇਖੋ ਖੇਲ ਲੋਕਮਾਤ ਨਿਆਰੀ, ਨਿਰੰਕਾਰ ਦਏ ਦ੍ਰਿੜਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਹੁਣ ਜਿਸ ਦੀ ਆਈ ਵਾਰੀ, ਵਾਰਤਾ ਅਗਲੀ ਦਏ ਜਣਾਈਆ। ਇਕ ਨਾਮ ਨਾਮ ਜੈਕਾਰੀ, ਸ਼ਬਦ ਸ਼ਬਦ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਤੇਰਾ ਨੂਰ ਮਹਾਨੀ, ਤੇਰੇ ਵਿਚ ਸਮਾਈਆ। ਸਾਡੇ ਉਤੇ ਕਰ ਮਿਹਰਵਾਨੀ, ਮਹਿਬੂਬ ਰਹੇ ਜਣਾਈਆ। ਕੀ ਕਲਜੁਗ ਵਿਚ ਤੇਰਾ ਖੇਲ ਮਹਾਨੀ, ਸਤਿਜੁਗ ਧਾਰ ਦ੍ਰਿੜਾਈਆ। ਪੁਰਖ ਅਕਾਲ ਕਿਹਾ ਸਾਰੇ ਵੇਖੋ ਨਿਗਾਹ ਨਾਲ ਨੁਰਾਨੀ, ਜਗਤ ਨੇਤਰ ਨਾ ਕੋਇ ਰਖਾਈਆ। ਮੈਂ ਬਣ ਕੇ ਧੁਰ ਦਾ ਦਾਨੀ, ਗੋਬਿੰਦ ਦਾ ਲੇਖਾ ਅਗਲਾ ਪੂਰ ਕਰਾਈਆ। ਪੰਜਾਂ ਪਿਆਰਿਆਂ ਦੇ ਕੋਲੋਂ ਪੁਠੇ ਗਿਲਾਸ ਉਤੇ ਰਖਾਇਆ ਪਾਣੀ, ਪੁੱਠੀ ਰੀਤੀ ਦਿਤੀ ਚਲਾਈਆ। ਸਵਾ ਰਤੀ ਕੇਸਰ ਥੋੜਾ ਥੋੜਾ ਮਿਲਾਣਾ ਇਕੋ ਕਰਨੀ ਜਾਨੀ, ਰੰਗ ਰੰਗ ਬਦਲਾਈਆ। ਇਕ ਇਕ ਪਤਾਸਾ ਵਿਚ ਪਾਉਣਾ ਨਾਲ ਅਸਾਨੀ, ਜੋ ਗੁਰਦਾਸ ਗਿਆ ਲਿਖਾਈਆ। ਦਰਸ਼ਨ ਸਿੰਘ ਲੈ ਕੇ ਆਇਆ ਖ਼ੁਸ਼ੀ ਬਹੁਤੀ ਮਾਣੀ, ਮਾਣ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦਰਸਾਈਆ। ਅਵਤਾਰ ਪੈਗ਼ੰਬਰ ਗੁਰ ਵੇਖੇ ਅਜਬ ਨਜ਼ਾਰਾ, ਨਜ਼ਰ ਤੋਂ ਬਾਹਰ ਦਰਸਾਈਆ। ਪ੍ਰਭੂ ਦਾ ਭਗਤ ਗੋਬਿੰਦ ਦਾ ਪਿਆਰਾ, ਗੁਰਮੁਖ ਦੋਵੇਂ ਰੂਪ ਬਣਾਈਆ। ਆਤਮ ਪਰਮਾਤਮ ਦਾ ਲਾ ਜੈਕਾਰਾ, ਜਾਗਰਤ ਜੋਤ ਦਿਤੀ ਜਗਾਈਆ। ਇਹ ਪਿਛਲਾ ਪੂਰਬ ਦਾ ਇਸ਼ਾਰਾ, ਕਲਮ ਸ਼ਾਹੀ ਤੋਂ ਬਾਹਰ ਲਿਖਾਈਆ। ਪਿਛਲਾ ਸਭ ਦਾ ਹੋਇਆ ਕਿਨਾਰਾ, ਅੰਤ ਆਪਣੇ ਵਿਚ ਟਿਕਾਈਆ। ਪੰਜਾਂ ਪਿਆਰਿਆਂ ਹੋਣਾ ਖ਼ਬਰਦਾਰਾ, ਸੰਦੇਸ਼ਾ ਇਕ ਦ੍ਰਿੜਾਈਆ। ਇਹ ਤਿਲਕ ਗੁਰਮੁਖਾਂ ਨੂੰ ਲਾਉਣਾ ਸਾਰਾ, ਵੱਡਾ ਛੋਟਾ ਵੰਡ ਨਾ ਕੋਇ ਨਾ ਵੰਡਾਈਆ। ਵੇਖਿਉ ਤੁਹਾਡਾ ਸਾਹਿਬ ਹੁੰਦਾ ਹੁਣ ਜ਼ਾਹਰਾ, ਜ਼ਾਹਿਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਗੋਬਿੰਦ ਲਿਆਂਦਾ ਦੁਬਾਰਾ, ਦੋਹਰੀ ਧਾਰ ਦਏ ਵਖਾਈਆ। ਤੁਹਾਡੇ ਨਾਲ ਮਿਲ ਕੇ ਦੋ ਜਹਾਨਾਂ ਲਾਉਣਾ ਅਖਾੜਾ, ਸੂਰਬੀਰ ਆਪਣਾ ਬਲ ਪਰਗਟਾਈਆ। ਜਿਹੜਾ ਸਭ ਦਾ ਸਤਾਰਾਂ ਹਾੜ ਨੂੰ ਬਣ ਗਿਆ ਲਾੜਾ, ਨਾਰੀ ਰੂਪ ਸਰਬ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰਾ ਤੇਰੀ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁੱਠਾ ਗਿਲਾਸ ਮਾਰੇ ਆਵਾਜ਼ਾਂ, ਜ਼ੋਰ ਜ਼ੋਰ ਨਾਲ ਸੁਣਾਈਆ। ਖ਼ਬਰਦਾਰ ਹੁਣ ਪੜ੍ਹਨੀਆਂ ਪੈਣ ਨਾ ਕਿਸੇ ਨਿਮਾਜ਼ਾਂ, ਰੋਜ਼ਿਆਂ ਵਕਤ ਚੁਕਾਈਆ। ਹੱਥ ਲਾਉਣੇ ਪੈਣ ਨਾ ਸਾਜਾਂ, ਸਿਤਾਰ ਨਾ ਕੋਇ ਹਿਲਾਈਆ। ਬੰਧਨ ਰਹਿਣ ਨਾ ਕੋਇ ਸਮਾਜਾਂ, ਝਗੜੇ ਦੇਣੇ ਚੁਕਾਈਆ। ਸ਼ਹਿਨਸ਼ਾਹ ਕਰੇ ਕੋਇ ਨਾ ਰਾਜਾ, ਰਈਅਤ ਦੇਣੀ ਬਦਲਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਫਿਰਨਾ ਵਾਲਾ ਬਾਜ਼ਾਂ, ਬਾਜ਼ੀ ਸਭ ਦੀ ਦਏ ਉਲਟਾਈਆ। ਉਹ ਪਰਗਟ ਹੋ ਗਿਆ ਦੇਸ ਮਾਝਾ, ਮਾਝੇ ਵਾਲਿਓ ਭੁੱਲ ਰਹੇ ਨਾ ਰਾਈਆ। ਕਿਸੇ ਦੇ ਸੀਸ ਤੇ ਰਹਿਣ ਨਹੀਂ ਦੇਣਾ ਤਾਜਾ, ਤਖ਼ਤ ਤਾਜ ਦੇਣੇ ਉਲਟਾਈਆ। ਫੇਰ ਸਭ ਨੂੰ ਕਹਿਣ ਓ ਮਾਨਵ ਇਕ ਦੀ ਸਰਨੀ ਆ ਜਾ, ਅਜਾਮਲ ਵਾਂਗ ਸਭ ਪਾਰ ਕਰਾਈਆ। ਫਿਰ ਨੌਂ ਖੰਡ ਦੇ ਫਿਰਨਾ ਵਿਚ ਬਾਗ਼ਾ, ਸੱਤ ਦੀਪਾਂ ਫੇਰਾ ਪਾਈਆ। ਫਿਰ ਹੰਸ ਬਣਾਉਣਾ ਕਾਗਾ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਫੇਰ ਸ਼ਬਦ ਦਾ ਮਾਰਨਾ ਦਾਬਾ, ਸੁੱਤੇ
❋
❋
ਸਾਰੇ ਲੈਣੇ ਜਗਾਈਆ। ਫਿਰ ਪੁੱਠੇ ਚਰਨ ਕਰਨੇ ਵਿਚ ਕਾਅਬਾ, ਮੱਕੇ ਹਾਲ ਦੁਹਾਈਆ। ਫਿਰ ਬਣ ਕੇ ਬੁੱਢਾ ਬਾਬਾ, ਦੇਸ ਪਰਦੇਸਾਂ ਫਿਰਨਾ ਰੂਪ ਵਟਾਈਆ। ਫੇਰ ਗੁਰਮੁਖਾਂ ਦੀ ਬਹਿ ਕੇ ਉਤੇ ਢਾਬਾ, ਅੰਮ੍ਰਿਤ ਰਸ ਦੇਣਾ ਭਰਾਈਆ। ਫਿਰ ਤਖ਼ਤ ਨਿਵਾਸੀ ਹੋ ਕੇ ਧਰਮ ਦਾ ਕੰਡਾ ਫੜ ਕੇ ਤੋਲਣਾ ਛਾਬਾ, ਚੁਰਾਸੀ ਆਪਣੇ ਤੋਲ ਤੁਲਾਈਆ। ਫੇਰ ਲਹਿਣਾ ਦੇਣਾ ਵੇਖਣਾ ਸਭ ਦਾ ਪੀਤਾ ਖਾਧਾ, ਖਾਦਮ ਖੋਜੇ ਥਾਉਂ ਥਾਈਂਆ। ਫਿਰ ਸਭ ਨੇ ਕਹਿਣਾ ਇਹ ਕਿੱਥੋਂ ਆ ਗਿਆ ਨਿਰਗੁਣ ਰੂਪ ਡਾਹਢਾ, ਆਪਣਾ ਹੁਕਮ ਵਰਤਾਈਆ। ਫੇਰ ਸਭ ਨੇ ਕਹਿਣਾ ਬੱਚਿਆਂ ਵਾਂਗ ਲਡਾਵੇ ਲਾਡਾ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਉਏ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਲਉ ਮਿਲਾਈਆ। ਸਾਰੇ ਖੇਲ ਵੇਖੋ ਆਪਣੇ ਨੈਣ, ਅੱਖ ਅੱਖ ਲਉ ਉਠਾਈਆ। ਜਿਸ ਨੇ ਤਾਰੇ ਸਦਨਾ ਸੈਣ, ਕਬੀਰ ਜੁਲਾਹੇ ਦਿਤੀ ਵਡਿਆਈਆ। ਜਿਸ ਨੇ ਬਟਵਾਰੇ ਕੋਲੋਂ ਲਿਖਾਈ ਰਮਾਇਣ, ਰਾਮਾ ਰੂਪ ਰੂਪ ਸਮਝਾਈਆ। ਜਿਸ ਨੇ ਭੇਵ ਜਣਾਇਆ ਐਨ ਤੇ ਗ਼ੈਨ, ਨੁਕਤਾ ਨੂਨ ਨਾਲ ਮਿਲਾਈਆ। ਜਿਸ ਨੇ ਤਤਾਂ ਦਿਤਾ ਚੈਨ, ਗੁਰੂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਹੁਣ ਵੇਖੀਏ ਕੇਹੜੀ ਕਲਾਸ, ਏ ਟੂ ਜ਼ੈਡ ਧਿਆਨ ਲਗਾਈਆ। ਹਜ਼ਰਤ ਮੂਸਾ ਕਹੇ ਮੇਰੇ ਤੇ ਕਰੋ ਵਿਸ਼ਵਾਸ, ਮੈਂ ਆਪਣਾ ਭੇਵ ਦਿਆਂ ਖੁਲ੍ਹਾਈਆ। ਈਸਾ ਕਹੇ ਮੇਰਾ ਵੇਖੋ ਧਰਵਾਸ, ਧਰਨੀ ਉਤੇ ਦਿਆਂ ਦ੍ਰਿੜਾਈਆ। ਮੁਹੰਮਦ ਕਹੇ ਮੈਨੂੰ ਦਿਉ ਸ਼ਾਬਾਸ਼, ਤਾੜੀ ਦੋ ਹੱਥਾਂ ਵਾਲੀ ਲਗਾਈਆ। ਕਲਜੁਗ ਆਖਿਆ ਓ ਮੈਨੂੰ ਸਾਰੇ ਕਹੋ ਬਦਮਾਸ਼, ਬਦੀ ਦਾ ਮਾਲਕ ਇਕ ਅਖਵਾਈਆ। ਮੈਂ ਚਾਰ ਜੁਗ ਦੇ ਸਾਰੇ ਬਣਾ ਦਿਤੇ ਪੱਤੇ ਤਾਸ਼, ਇਕ ਦਾ ਰੂਪ ਨਹਿਲੇ ਦੀ ਧਾਰ ਵਿਚ ਨੌਂ ਦਵਾਰਿਆਂ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਪੰਜ ਦਰਬਾਰੀ, ਸੱਜਾ ਹੱਥ ਉਪਰ ਰਹੇ ਉਠਾਈਆ। ਜਿਨ੍ਹਾਂ ਦੀ ਪ੍ਰਭੂ ਦੇ ਨਾਲ ਯਾਰੀ, ਯਰਾਨਾ ਇਕੋ ਨਾਲ ਜਣਾਈਆ। ਅੱਜ ਉਹ ਕਰਕੇ ਆਏ ਤਿਆਰੀ, ਤ੍ਰੈਗੁਣ ਤੋਂ ਬਾਹਰ ਡੇਰਾ ਲਾਈਆ। ਤੁਸੀਂ ਉਨ੍ਹਾਂ ਦੀ ਵੇਖਣੀ ਹੁਸ਼ਿਆਰੀ, ਹੁਸ਼ਿਆਰੀ ਨਾਲ ਤਾਸ਼ ਖੇਡਣ ਚਾਈਂ ਚਾਈਂਆ। ਉਨ੍ਹਾਂ ਨੂੰ ਇਹ ਖੇਡ ਬੜੀ ਪਿਆਰੀ, ਕਿਉਂ ਕਲਜੁਗ ਦੀ ਰੀਤੀ ਸੋਹਣੀ ਸੁਚੱਜੀ ਸੋਭਾ ਪਾਈਆ। ਕਲਜੁਗ ਕਹੇ ਓ ਬਸ ਗੁਰ ਅਵਤਾਰ ਪੈਗ਼ੰਬਰੋ ਮੈਨੂੰ ਪਹਿਲਾਂ ਥੱਲੇ ਫੇਰ ਲੈਣ ਦਿਉ ਬਹਾਰੀ, ਜਿਥੇ ਪੱਤੇ ਥੱਲੇ ਸੁੱਟਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਕਲਜੁਗ ਕਹੇ ਦਰਬਾਰੀਓ ਸੁੱਟੋ ਪਹਿਲੋਂ ਇਕ ਇਕ ਯੱਕਾ, ਇਕ ਦੂਜੇ ਦੇ ਉਤੇ ਦਿਉ ਟਿਕਾਈਆ। ਪੰਜ ਪਿਆਰਿਓ ਆਪਣੀ ਉਂਗਲੀ ਨਾਲ ਪੁੱਠੇ ਗਿਲਾਸ ਤੋਂ ਪਾਣੀ ਦਾ ਇਕ ਇਕ ਦਿਉ ਛਿੱਟਾ, ਦੂਰ ਦੂਰ ਸੁਟਾਈਆ। ਓਏ ਲਿਖਾਰੀਉ ਇਸ ਦੇ ਉਤੇ ਸੁੱਟੋ ਟੁਕੜਾ ਚਾਕ ਦਾ ਨਿੱਕਾ ਜਿਹਾ ਚਿੱਟਾ, ਸੁੱਟ ਕੇ ਦਿਉ ਵਖਾਈਆ। ਭਈ ਗੁਰ ਅਵਤਾਰ ਪੈਗ਼ੰਬਰੋ ਹੁਣ ਇੰਨਾਂ ਤਿੰਨਾਂ ਦਾ ਕਢੋ ਸਿੱਟਾ, ਕੀ ਪ੍ਰਭ ਨੇ ਖੇਲ ਰਚਾਈਆ। ਤੇਈ ਅਵਤਾਰ ਕਹਿਣ ਤਾਸ਼ ਦਾ ਪੱਤਾ ਇਉਂ ਜਾਪਦਾ, ਜਿਉਂ ਪਿਛਲਾ ਚਿੱਠਾ, ਇਕ ਨੂੰ ਇਕ ਰਿਹਾ ਦਰਸਾਈਆ। ਪੈਗ਼ੰਬਰ ਕਹਿਣ ਇਉਂ ਜਾਪਦਾ
❋
❋
ਅੰਮ੍ਰਿਤ ਦਾ ਛਿੱਟਾ, ਜਿਉਂ ਆਬੇਹਯਾਤ ਮਿੱਠਾ ਖ਼ੁਦ ਖ਼ੁਦਾ ਨੇ ਦਿਤਾ ਚੁਆਈਆ। ਗੁਰੂ ਕਹਿਣ ਲਿਖਾਰੀਆਂ ਦੇ ਹੱਥ ਦਾ ਚਾਕ ਚਿੱਟਾ, ਚਿੱਟੀ ਧਾਰ ਦਾ ਰੂਪ ਸਤਿਗੁਰ ਸੋਹਣਾ ਰਿਹਾ ਸਮਝਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ, ਵਾਹਵਾ ਕਿੱਡਾ ਸੋਹਣਾ ਕੱਢਿਆ ਸਿੱਟਾ, ਲੇਖਾ ਸਹਿਜੇ ਦਿਤਾ ਸਮਝਾਈਆ। ਦੁੱਕੀ ਕਹੇ ਮੈਨੂੰ ਪੰਜੇ ਜ਼ੋਰ ਨਾਲ ਸਿੱਟਣ ਤੇ ਵੇਖਣ ਜਿਵੇਂ ਸਰਗੁਣ ਰੂਪ ਪ੍ਰਭ ਦਾ ਟਿਕਾ, ਇਕ ਤੋਂ ਦੋ ਸੋਭਾ ਪਾਈਆ। ਪੰਜ ਪਿਆਰੇ ਕਹਿਣ ਉਨ੍ਹਾਂ ਦੋਹਾਂ ਦਾ ਇਕੋ ਹੀ ਪਤੀ ਤੇ ਇਕੋ ਪਿਤਾ, ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਲਿਖਾਰੀ ਕਹਿਣ ਜੁਗ ਜੁਗ ਉਸੇ ਦਾ ਲੇਖ ਲਿਖਾ, ਜੋ ਮਾਲਕ ਇਕ ਗੁਸਾਈਂਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਵਾਹ ਓਏ ਵਾਹ ਆਪਣੀ ਕਰਨੀ ਦਿਆ ਸਿੱਖਾ, ਤੇਰੀ ਬੇਪਰਵਾਹੀਆ। ਪੰਜਾਂ ਦਰਬਾਰੀਆਂ ਕਢ ਲਿਆ ਤਿਕਾ, ਪੁੱਠਾ ਦੇਣ ਰਖਾਈਆ। ਪੰਜ ਪਿਆਰੇ ਕਹਿਣ ਤ੍ਰੈਗੁਣ ਤੋਂ ਬਾਹਰ ਗੁਰਮੁਖ ਸਤਿਗੁਰ ਦੇ ਘਰ ਵਿਕਾ, ਤ੍ਰੈਭਵਣ ਧਨੀ ਵਿਚ ਸਮਾਈਆ। ਪੰਜ ਲਿਖਾਰੀ ਕਹਿਣ ਇਹੋ ਸਭ ਦੀ ਕਰਦਾ ਰਿੱਛਾ, ਰੱਛਕ ਹੋ ਕੇ ਹੋਏ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਓ ਚਾਰ ਜੁਗ ਪਿਛੋਂ ਸਾਡਾ ਕੀਤਾ ਪਿਛਾ, ਅਚਨਚੇਤ ਸਾਨੂੰ ਲਿਆ ਉਠਾਈਆ। ਕਲਜੁਗ ਕਹੇ ਏਥੇ ਸਭ ਦਾ ਇਕੋ ਜੇਹਾ ਹਿੱਸਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤ੍ਰੈਗੁਣ ਦਾ ਲੇਖਾ ਦਏ ਮੁਕਾਈਆ। ਪੰਜ ਦਰਬਾਰੀ ਕਹਿਣ ਅਸੀਂ ਸੁੱਟ ਦਿਤਾ ਚੌਕਾ, ਚੌਥਾ ਸੱਜੇ ਖੱਬੇ ਸੋਭਾ ਪਾਈਆ। ਪੰਜ ਪਿਆਰੇ ਕਹਿਣ ਜੇ ਸਤਿਗੁਰ ਮਿਲ ਜਾਏ ਤੇ ਪੜ੍ਹਨਾ ਪਏ ਨਾ ਪੋਥਾ, ਅੱਖਰਾਂ ਦੀ ਲੋੜ ਰਹੇ ਨਾ ਰਾਈਆ। ਲਿਖਾਰੀ ਕਹਿਣ ਪ੍ਰਭੂ ਦਾ ਪਿਆਰ ਬੜਾ ਸੌਖਾ, ਬਿਨਾ ਕੀਮਤ ਤੋਂ ਬਿਨਾ ਟਕਿਆ ਤੋਂ ਲੋਕਮਾਤ ਦਏ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁਣ ਦੀਨਾਂ ਮਜ਼੍ਹਬਾਂ ਦਾ ਲੇਖਾ ਬਣ ਗਿਆ ਔਖਾ, ਵੇਲਾ ਵਕਤ ਦਏ ਗਵਾਹੀਆ। ਕਲਜੁਗ ਕਹੇ ਮਿਹਰਵਾਨੋ ਅੱਗੇ ਸੁਖ ਮਾਣ ਲਿਆ ਚੋਖਾ, ਚਾਰ ਜੁਗ ਗਏ ਵਿਹਾਈਆ। ਓਏ ਬੌਹੜੀ ਓਏ ਬੌਹੜੀ ਓਏ ਮੇਰਾ ਅੰਦਰ ਹੋ ਗਿਆ ਖੋਖਾ, ਸਚ ਰਹਿਣ ਕੋਇ ਨਾ ਪਾਈਆ। ਵੇਖੋ ਓਏ ਰੱਬ ਦਿਓ ਬੰਦਿਓ ਕਿਸੇ ਨੇ ਪਗੜੀ ਹੈਟ ਪਹਿਨ ਲਈ ਕਿਸੇ ਨੇ ਪਹਿਨ ਲਿਆ ਟੋਪਾ, ਉਹ ਟੋਪੀਆਂ ਵਾਲਿਓ ਟਾਪ ਦਾ ਮਾਲਕ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਤਾਸ਼ ਕਹੇ ਉਹ ਮੈਨੂੰ ਕਹਿੰਦੇ ਕਿਉਂ ਤਾਸ਼, ਅੱਜ ਤਕ ਸਕਿਆ ਨਾ ਕੋਇ ਸਮਝਾਈਆ। ਉਹ ਯਾਦ ਕਰੋ ਜਿਸ ਵੇਲੇ ਸ਼ੰਕਰ ਨੂੰ ਸਿਖਿਆ ਦਿਤੀ ਸੀ ਉਪਰ ਕੈਲਾਸ਼, ਕਲਾ ਆਪਣੀ ਇਕ ਸਮਝਾਈਆ। ਇਕ ਤੋਂ ਨੌਂ ਤਕ ਜਗਤ ਤਮਾਸ਼, ਇਹ ਮੇਰੀ ਬੇਪਰਵਾਹੀਆ। ਪੰਜਾਂ ਤਤਾਂ ਦਾ ਮੇਰਾ ਖੇਲ ਤਮਾਸ਼, ਤਤ ਤਤ ਨਾਲ ਜੁੜਾਈਆ। ਪੰਜ ਦਰਬਾਰੀਓ ਸੁੱਟ ਦਿਓ ਉਤੇ ਪੰਜੇ ਨੂੰ ਵਾਚ, ਆਪਣਾ ਹੱਥ ਉਠਾਈਆ। ਪੰਜ ਪਿਆਰੇ ਖ਼ੁਸ਼ੀਆਂ ਨਾਲ ਪਏ ਨਾਚ, ਪੰਚਮ ਪੰਚਮ ਪੰਚਮ ਦਿਤੀ ਵਡਿਆਈਆ। ਪੰਜ ਲਿਖਾਰੀ ਕਹਿਣ ਧੁਰ ਦਾ ਲੇਖ ਸਾਚ, ਸਚ ਸਚ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੰਜਾਂ ਤੋਂ ਬਾਹਰ ਕੇਹੜਾ ਸਮਾਜ, ਲੇਖਾ ਅਵਰ ਰਿਹਾ ਨਾ ਰਾਈਆ। ਕਲਜੁਗ ਕਹੇ ਮੇਰੇ ਵੀ ਵੱਡੇ ਭਾਗ, ਭਾਗ ਪ੍ਰਭ ਨੇ ਦਿਤਾ ਲਗਾਈਆ। ਅੱਗੇ ਤੁਸੀਂ ਸਵਾਲ ਸਮਝਦੇ ਰਹੇ ਤੇ ਹੁਣ ਸਭ ਨੂੰ ਦੇਣਾ ਪਿਆ ਜਵਾਬ, ਨਤੀਜਾ ਅਗਲੇ ਸਾਲ ਵਖਾਈਆ। ਛੇ ਕਹਿਣ ਸਾਡਾ ਸਭ ਤੋਂ ਵੱਖਰਾ ਹਿਸਾਬ, ਛਿੱਕੀ ਛਿੱਕੀ ਉਤੇ ਟਿਕਾਈਆ। ਪੰਜ ਪਿਆਰੇ ਕਹਿਣ ਓ ਗੁਰਮੁਖੋ
❋
❋
ਕੋਇ ਨਾ ਰਿਹੋ ਕਾਗ, ਬੁੱਧੀ ਹੰਸ ਰੂਪ ਬਣਾਈਆ। ਲਿਖਾਰੀ ਕਹਿਣ ਪ੍ਰਭੂ ਦੇ ਪਿਆਰ ਬਿਨਾ ਕੋਈ ਬਣ ਨਹੀਂ ਸਕਦਾ ਸਾਧ, ਸਾਧਨਾ ਵਿਚ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੱਗੇ ਸਾਨੂੰ ਕੋਈ ਨਾ ਲਿਓ ਅਰਾਧ, ਇਕੋ ਅਰਾਧਨਾ ਧੁਰਦਰਗਾਹੀਆ। ਕਲਜੁਗ ਕਹੇ ਮੈਨੂੰ ਖ਼ੁਸ਼ੀ ਹੋਈ ਆਜ, ਨਿਉਂ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਤਾਸ਼ ਕਹੇ ਜਿਸ ਵੇਲੇ ਸ਼ੰਕਰ ਨੂੰ ਦੱਸਿਆ ਸਾਤਾ, ਸਤਿ ਦਿਤਾ ਸਮਝਾਈਆ। ਉਸ ਵੇਲੇ ਥੱਲੇ ਪਿਆ ਇਕ ਦਾਤਾ, ਤੇ ਸਤਿ ਸਰੂਪ ਉਪਰ ਦਿਤਾ ਦਰਸਾਈਆ। ਦੱਸਿਆ ਇਕੋ ਪਿਤਾ ਤੇ ਇਕੋ ਮਾਤਾ, ਇਕੋ ਜੰਮਣ ਵਾਲੀ ਮਾਈਆ। ਇਸ ਤੋਂ ਅੱਗੇ ਮੇਰੀ ਧਾਰ ਦੀਆਂ ਸ਼ਾਖ਼ਾਂ, ਸ਼ਨਾਖ਼ਤ ਆਪਣੇ ਵਿਚ ਰਖਾਈਆ। ਪੰਜ ਦਰਬਾਰੀ ਇਕ ਦੂਜੇ ਨਾਲ ਸਲਾਹ ਕਰ ਕੇ ਸਾਤੇ ਨੂੰ ਰੱਖ ਕੇ ਉਪਰ ਮਾਰੋ ਹਾਥਾ, ਹਥੇਲੀ ਨਾਲ ਦਬਾਈਆ। ਪੰਜ ਪਿਆਰੇ ਕਹਿਣ ਓ ਗੁਰਮੁਖੋ ਇਕੋ ਮੀਤ ਤੇ ਇਕੋ ਸਾਕਾ, ਦੂਜਾ ਸੱਜਣ ਨਾ ਕੋਇ ਅਖਵਾਈਆ। ਪੰਜ ਲਿਖਾਰੀ ਕਹਿਣ ਅਸਾਂ ਲੇਖ ਲਿਖ ਦਿਤਾ ਅੱਗੇ ਰਹੇ ਕੋਇ ਨਾ ਚਾਚਾ, ਪਿਤਾ ਪੁਰਖ ਅਕਾਲ ਸਰਬ ਮਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਖੁਸ ਗਿਆ ਹਾਟਾ, ਵਣਜ ਨਾ ਕੋਇ ਵਖਾਈਆ। ਕਲਜੁਗ ਖ਼ੁਸ਼ੀਆਂ ਦੇ ਵਿਚ ਨਾਠਾ, ਭੱਜਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਸ਼ੰਕਰ ਕਹੇ ਮੈਨੂੰ ਸਮਝ ਆਈ ਕੀ ਖੇਲ ਤਤ ਅੱਠ, ਹਰਿ ਸਹਿਜ ਦਿਤਾ ਸਮਝਾਈਆ। ਮੈਂ ਆਪਣੇ ਅੰਦਰ ਬੰਨ੍ਹ ਲਈ ਗੱਠ, ਜੁਗ ਚੌਕੜੀ ਨਾ ਕਦੇ ਖੁਲ੍ਹਾਈਆ। ਧੁਰ ਦੇ ਹੁਕਮ ਨਾਲ ਰੱਖੀ ਠੱਪ, ਮੋਹਰ ਨਾਮ ਵਾਲੀ ਛੁਹਾਈਆ। ਹੁਣ ਹੁਕਮ ਮਿਲ ਗਿਆ ਝਟ, ਸੰਦੇਸ਼ਾ ਅਗੰਮ ਅਥਾਹੀਆ। ਸ਼ੰਕਰਾ ਲੋਕਮਾਤ ਨੂੰ ਨਠ, ਭੱਜਣਾ ਵਾਹੋ ਦਾਹੀਆ। ਭਗਤਾਂ ਦਾ ਤਕਣਾ ਇਕੱਠ, ਸੋਹਣੇ ਸੋਭਾ ਪਾਈਆ। ਪੰਜ ਦਰਬਾਰੀ ਤਕਣੇ ਪ੍ਰਭ ਦੇ ਝੀਵਰ ਛੀਂਬੇ ਨਾਈਂ ਜੱਟ, ਸੋਹਣਾ ਰੂਪ ਦਰਸਾਈਆ। ਉਹ ਅੱਠਾਂ ਤਤਾਂ ਉਤੇ ਮਾਰਨ ਲੱਗੇ ਸੱਟ, ਅੱਠਾ ਖੱਬੇ ਹੱਥ ਨਾਲ ਸੁਟਾਈਆ। ਪੰਜ ਪਿਆਰੇ ਕਹਿਣ ਅੱਠਾਂ ਤਤਾਂ ਦੀ ਰਹਿਣ ਨਹੀਂ ਦੇਣੀ ਵੱਟ, ਝਗੜਾ ਦੂਈ ਦੇਣਾ ਮੁਕਾਈਆ। ਪੰਜ ਲਿਖਾਰੀ ਕਹਿਣ ਅਸਾਂ ਲੇਖ ਲਿਖਣਾ ਸਚ, ਜੋ ਪੁਰਖ ਅਕਾਲਾ ਰਿਹਾ ਲਿਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਇਕ ਦੂਜੇ ਨੂੰ ਦਈਏ ਦੱਸ, ਸਹਿਜ ਨਾਲ ਸੁਣਾਈਆ। ਸਾਡਾ ਰਿਹਾ ਕੋਇ ਨਾ ਵਸ, ਵਾਸਤਾ ਇਕੋ ਨਾਲ ਜੁੜਾਈਆ। ਕਲਜੁਗ ਕਹੇ ਤੁਹਾਡਾ ਪੂਰਾ ਹੋਣ ਲੱਗਾ ਹੱਕ, ਪ੍ਰਭ ਪੂਰਬ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਨਹਿਲਾ ਕਹੇ ਮੈਂ ਆ ਗਿਆ ਸੂਰਬੀਰ ਬਹਾਦਰ, ਨੌਂ ਦਰ ਦਾ ਮਾਲਕ ਇਕ ਅਖਵਾਈਆ। ਮੈਨੂੰ ਮਾਣ ਬਖ਼ਸ਼ ਗਿਆ ਨੌਵੀਂ ਪਾਤਸ਼ਾਹੀ ਤੇਗ਼ ਬਹਾਦਰ, ਖ਼ੁਸ਼ੀ ਨਾਲ ਹੱਥ ਛੁਹਾਈਆ। ਓ ਧਰਮ ਦਿਆ ਨਹਿਲਿਆ ਤੂੰ ਹੋਣਾ ਮਾਤ ਉਜਾਗਰ, ਚਾਰ ਕੁੰਟ ਕੁੰਟ ਰੁਸ਼ਨਾਈਆ। ਨਹਿਲੇ ਰੋ ਕੇ ਕਿਹਾ ਮੇਰਾ ਬਣੇ ਨਾ ਕੋਇ ਸੌਦਾਗਰ, ਮੇਰੀ ਕੀਮਤ ਕੋਇ ਨਾ ਪਾਈਆ। ਮੇਰਾ ਨਾ ਕੋਇ ਪਿਸਰ ਪਿਦਰ ਨਾ ਕੋਇ ਮਾਦਰ, ਸਿਰ ਹੱਥ ਨਾ ਕੋਇ ਟਿਕਾਈਆ। ਸਤਿਗੁਰ ਕਿਹਾ ਓ ਵੇਖ ਕਰੀਮ ਕਾਦਰ, ਮੇਰਾ ਸਾਹਿਬ ਧੁਰਦਰਗਾਹੀਆ। ਜਿਸ ਕਲਜੁਗ ਅੰਤ ਖੇਲ ਕਰਨਾ ਵਾਜਬ, ਵਜੂਹਾਤ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮੇਲਾ ਸਹਿਜ ਸੁਭਾਈਆ। ਨਹਿਲਾ ਕਹੇ ਮੇਰਾ ਨਾਮ ਬੜਾ ਖੋਟਾ,
❋
❋
ਨੌਂ ਦਵਾਰ ਪਈ ਦੁਹਾਈਆ। ਮੈਨੂੰ ਕਹਿੰਦੇ ਸਾਰੇ ਚੋਟਾ, ਸ਼ਰਾਰਤੀ ਨਾਉਂ ਧਰਾਈਆ। ਮੈਨੂੰ ਗਿਣਦੇ ਉਤੇ ਪੋਟਾ, ਜਿਹਵਾ ਨਾਲ ਹਿਲਾਈਆ। ਮੈਨੂੰ ਇਹੋ ਪ੍ਰਭੂ ਤੇ ਰੋਸਾ, ਸਹਿਜ ਨਾਲ ਸੁਣਾਈਆ। ਮੈਂ ਤਕਦਾ ਓਧਰੋਂ ਤੇਗ਼ ਬਹਾਦਰ ਨੇ ਹੱਥ ਵਿਚ ਫੜਿਆ ਲੋਟਾ, · ਓਧਰੋਂ ਦਿਆਲੇ
ਦਾ ਪਾਣੀ ਹੁੰਦਾ ਸੀ ਕੋਸਾ, ਗੁਰਮੁਖ ਖ਼ੁਸ਼ੀਆਂ ਵਿਚ ਸਮਾਈਆ। ਫੇਰ ਮੈਨੂੰ ਆਇਆ ਜੋਸ਼ਾ, ਮੈਂ ਕੀਤੀ ਹਾਲ ਦੁਹਾਈਆ। ਮੇਰੇ ਪੁਰਖ ਅਕਾਲਾ ਕੀ ਤੇਰਾ ਖੇਲ ਕਾਇਆ ਪੋਸ਼ਾ, ਤਤਾਂ ਨਾਲ ਵਡਿਆਈਆ। ਪਹਿਨੇਂ ਹੱਡ ਮਾਸ ਨਾੜੀ ਦਾ ਚੋਗਾ, ਬੂੰਦ ਰਕਤ ਨਾਲ ਸੁਹਾਈਆ। ਸ਼ਬਦ ਆਵਾਜ਼ ਆਈ ਜਿਸ ਤਰਾ ਤੇਗ਼ ਬਹਾਦਰ ਮੇਰੀਆਂ ਮਾਣਦਾ ਮੌਜ਼ਾਂ, ਧਿਆਨ ਮੇਰੇ ਵਿਚ ਲਗਾਈਆ। ਫੇਰ ਮੇਰੇ ਦੁਲਾਰੇ ਦੀਆਂ ਗੁਰਮੁਖ ਹੋਣੀਆਂ ਫ਼ੌਜਾਂ, ਹੱਥ ਮੇਰੇ ਵੱਲ ਰਖਾਈਆ। ਫੇਰ ਕਲਜੁਗ ਅੰਤ ਮੈਂ ਉਨ੍ਹਾਂ ਦੇ ਕੋਲ ਪਹੁੰਚਾਂ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ। ਨਹਿਲਾ ਕਹੇ ਮੈਨੂੰ ਅੱਠੇ ਉਤੇ ਮਾਰੋ, ਆਪਣਾ ਬਲ ਰਖਾਈਆ। ਪੰਜ ਦਰਬਾਰੀ ਪ੍ਰਭੂ ਨੂੰ ਰਿਦੇ ਚਿਤਾਰੋ, ਤੁਹਾਡੇ ਨੌਂ ਦਰਾਂ ਕਰਾਂ ਸਫ਼ਾਈਆ। ਪੰਜ ਪਿਆਰੇ ਅੰਮ੍ਰਿਤੀ ਬੂੰਦ ਇਕ ਇਕ ਡਾਰੋ, ਪ੍ਰੇਮ ਨਾਲ ਸੁਟਾਈਆ। ਪੰਜ ਲਿਖਾਰੀ ਚਾਕੂ ਨਾਲ ਮੇਰੇ ਦੁਆਲੇ ਇਕ ਇਕ ਲਕੀਰ ਮਾਰੋ, ਜ਼ਿਮੀਂ ਨਾਲ ਨਾ ਕੋਇ ਛੁਹਾਈਆ। ਨਹਿਲਾ ਕਹੇ ਫਿਰ ਸਾਰੇ ਬੋਲੋ ਪੰਜ ਜੈਕਾਰੋ, ਪ੍ਰਭ ਤੇਰੀ ਓਟ ਤਕਾਈਆ। ਇਕੋ ਵਾਰ ਪੁਰਖ ਅਕਾਲ ਨੂੰ ਕਰੋ ਨਿਮਸਕਾਰੋ, ਦੋਏ ਜੋੜ ਕੇ ਸੀਸ ਨਿਵਾਈਆ। ਫੇਰ ਖ਼ੁਸ਼ੀਆਂ ਨਾਲ ਤਾਲੀ ਵਜਾ ਕੇ ਕਹੋ ਅਸੀਂ ਆਉਣਾ ਤੇਰੇ ਦਰਬਾਰੋ, ਸਚਖੰਡ ਸਾਚੇ ਸੋਭਾ ਪਾਈਆ। ਵਿਛੜ ਜਾਈਏ ਨਾ ਤੇਰੀ ਕਤਾਰੋ, ਇਕੋ ਡੋਰੀ ਤੰਦ ਬੰਧਾਈਆ। ਤੂੰ ਧੁਰ ਦਾ ਸੱਚਾ ਪ੍ਰੀਤਮ ਯਾਰੋ, ਮੁਹੱਬਤ ਤੇਰੇ ਨਾਲ ਬਣਾਈਆ। ਗੁਰ ਅਵਤਾਰ ਪੈਗ਼ੰਬਰ ਬਣ ਗਏ ਤੇਰੀ ਨਾਰੋ, ਨਰ ਨਰਾਇਣ ਤੇਰੀ ਸੇਵ ਕਮਾਈਆ। ਤੇਰੇ ਜੋਗੇ ਹੋ ਗਏ ਸਤਾਰਾਂ ਹਾੜ੍ਹੋ, ਲੇਖਾ ਅਵਰ ਰਿਹਾ ਨਾ ਰਾਈਆ। ਤੂੰ ਇਕ ਖ਼ਸਮ ਹੈਂ ਇਕ ਹੈਂ ਲਾੜੋ, ਨਾਰੀ ਸਰਬ ਪਰਨਾਈਆ। ਸਾਨੂੰ ਦੀਨ ਮਜ਼੍ਹਬ ਦੀ ਬਾਹਰ ਕਢ ਦੇ ਧਾੜੋ, ਕੰਡਾ ਖਾਰ ਲੱਗਣ ਨਾ ਪਾਈਆ। ਤੈਨੂੰ ਲੱਭਣਾ ਪਏ ਨਾ ਜੰਗਲ ਪਹਾੜੋ, ਹਰ ਘਟ ਅੰਦਰ ਨਜ਼ਰੀ ਆਈਆ। ਓ ਕੋਝਿਆਂ ਕਮਲਿਆਂ ਨੂੰ ਆ ਕੇ ਤਾਰੋ, ਤਾਰਨਹਾਰ ਤੇਰੀ ਸਰਨਾਈਆ। ਸਤਿਜੁਗ ਵੇਖੀਏ ਸਚ ਬਹਾਰੋ, ਤੇਰਾ ਰੂਪ ਫੁੱਲ ਮਹਿਕਾਈਆ। ਆਪਣਾ ਨਾਮ ਵਜਾ ਕੇ ਨਗਾਰੋ, ਡੰਕਾ ਇਕ ਸ਼ਨਵਾਈਆ। ਨੌਂ ਖੰਡ ਪ੍ਰਿਥਮੀ ਬਣਾ ਕੇ ਅਖਾੜੋ, ਖੰਡਾ ਖੜਗ ਦੇ ਖੜਕਾਈਆ। ਸਭ ਨੂੰ ਕਢ ਲੈ ਫੜ ਕੇ ਝਾੜੋਂ, ਲੁਕਿਆ ਰਹਿਣ ਕੋਇ ਨਾ ਪਾਈਆ। ਆਪਣੇ ਚਰਨਾਂ ਦੀ ਧੂੜ ਦੇ ਦੇ ਛਾਰੋ, ਸ਼ਹਿਨਸ਼ਾਹ ਤੇਰੀ ਸਰਨਾਈਆ। ਸਾਰੇ ਕਹਿ ਦਿਉ ਯਾਰਾਂ ਨੂੰ ਯਾਰ ਮਿਲ ਗਿਆ ਯਾਰੋ, ਯਾਰੀ ਇਕ ਰਖਾਈਆ। ਗੁਰਮੁਖੋ ਹੁਣ ਅੱਗੇ ਵਾਸਤੇ ਕੁਛ ਵਿਚਾਰੋ, ਪਿਛਲਾ ਵੇਲਾ ਹੱਥ ਨਾ ਆਈਆ। ਓਹ ਜਿਸ ਨੂੰ ਕਹਿੰਦੇ ਮਾਲਕ ਧੁਰਦਰਬਾਰੋ, ਤੁਹਾਡੇ ਸਾਹਮਣੇ ਸੋਭਾ ਪਾਈਆ। ਭਾਵੇਂ ਇਸ ਨੂੰ ਚੀਰੋ ਭਾਵੇ ਇਸ ਨੂੰ ਫਾੜੋ, ਫਿਰ ਵੀ ਤੁਹਾਡਾ ਤੁਹਾਡੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਵਿਚ ਆਪਣਾ ਰੰਗ ਜਣਾਈਆ। ਕਲਜੁਗ ਕਹੇ ਪ੍ਰਭੂ ਮੇਰੀਆਂ ਅੱਖਾਂ ਵਿਚ ਆ ਗਏ ਅੱਥਰੂ ਅਥਰਾ ਹੋ ਕੇ ਦਿਆਂ ਜਣਾਈਆ। ਉਹ ਕੇਹੜਾ ਗੋਬਿੰਦ ਤੇ ਕੇਹੜਾ ਯਾਰ ਤੇ ਕਿਸ ਦਾ ਹੰਢਾਇਆ ਸੱਥਰੂ, ਸੱਥਰਾਂ ਵਾਲੇ ਦੇਣ ਸਮਝਾਈਆ। ਕੇਹੜੀਆਂ ਇੱਟਾਂ ਕੇਹੜੇ ਪੂਜੇ ਪੱਥਰੂ, ਪਾਹਨ ਕੀ ਵਡਿਆਈਆ। ਪੁਰਖ ਅਕਾਲ
❋
❋
ਕਿਹਾ ਕਲਜੁਗ, ਮੇਰਾ ਆਦਿ ਦਾ ਜੁਗਾਦਿ ਦਾ ਜੁਗ ਜੁਗ ਵੇਖੋ ਗੋਬਿੰਦ ਗੱਭਰੂ, ਬਿਰਧ ਬਾਲ ਬੁਢਾਪਾ ਰੂਪ ਨਾ ਕੋਇ ਵਖਾਈਆ। ਜਦ ਤਕੋ ਮੇਰੇ ਨਾਮ ਦਾ ਅਦਲੂ, ਇਨਸਾਫ਼ ਇਕ ਸਮਝਾਈਆ। ਜਿਸ ਵੇਲੇ ਚਾਹੇ ਉਹ ਗੁਰਮੁਖ ਸੰਤ ਭਗਤ ਆਪਣੇ ਵਿਚੋਂ ਕਢ ਲਊ, ਫਿਰ ਆਪਣੇ ਵਿਚ ਸਮਾਈਆ। ਜਿਸ ਵੇਲੇ ਚਾਹੇ ਸਚਖੰਡ ਦਵਾਰੇ ਸੱਦ ਲਊ, ਦਰਗਹ ਸਾਚੀ ਦਏ ਟਿਕਾਈਆ। ਜਿਸ ਵੇਲੇ ਚਾਹੇ ਆਪਣੀ ਧਾਰ ਨਾਲ ਆਪੇ ਬੱਝ ਲਊ, ਜੁਗ ਜੁਗ ਨਾਲ ਬਦਲਾਈਆ। ਜਿਸ ਵੇਲੇ ਚਾਹੇ ਪਾਪੀਆਂ ਅਪਰਾਧੀਆਂ ਦੇ ਪੜਦੇ ਕੱਜ ਲਊ, ਜੋ ਚਰਨ ਆਇਆ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕਹੇ ਪ੍ਰਭੂ ਮੈਨੂੰ ਹੁਲਾਰਾ ਦਿਤਾ ਪਵਣ ਉਣੰਜਾ, ਚੌਥੇ ਜੁਗ ਦਾ ਨਾਇਆਂ ਨਾਲ ਰਲਾਈਆ। ਨਾਲੇ ਕਿਹਾ ਵੇ ਕਲਜੁਗਾ ਪਿਛੇ ਤੇ ਸਭ ਦਾ ਲੇਖਾ ਅਵਤਾਰ ਪੈਗ਼ੰਬਰ ਗੁਰੂ ਭਗਤ ਸ਼ਬਦ ਧਾਰ ਬਵੰਜਾ, ਬਵੰਜਾ ਮਾਇਆ ਵਿਚ ਸਮਾਈਆ। ਪ੍ਰਭ ਦਾ ਕਿਹੋ ਜਿਹਾ ਸ਼ਕੰਜਾ, ਜੇਹੜਾ ਫਸਿਆ ਉਹਨੂੰ ਬਾਹਰ ਨਾ ਕੋਇ ਕਢਾਈਆ। ਸਤਿਗੁਰ ਸ਼ਬਦ ਕਹੇ ਮੈਂ ਇਕ ਵੇਰਾਂ ਜੋਤ ਵਿਚ ਤੇਈ ਸਾਲ ਦੀ ਉਮਰ ਵਿਚ ਹੁਕਮ ਦਿਤਾ ਸੀ ਤੇਜਾ ਸਿੰਘ ਗੰਜਾ, ਹੱਥ ਮੁਖ ਉਤੇ ਲਗਾਈਆ। ਫਿਰ ਕਢ ਕੇ ਰੁਮਾਲ ਨੀਲਾ ਰੰਗਾ, ਹਵਾ ਵਿਚ ਉਡਾ ਕੇ ਫੇਰ ਖਲੋ ਕੇ ਕੇਸਾਂ ਨੂੰ ਵਾਹਿਆ ਕੰਘਾ, ਵਟ ਪੁੱਠੇ ਹੱਥ ਚੜ੍ਹਾਈਆ। ਫੇਰ ਖ਼ੁਸ਼ੀ ਵਿਚ ਕਿਹਾ ਪ੍ਰਭੂ ਆਪੇ ਜੋਤ ਤੇ ਆਪੇ ਬੰਦਾ, ਬੰਦੇ ਦੀ ਸਮਝ ਕੋਇ ਨਾ ਆਈਆ। ਫੇਰ ਹੱਸ ਕੇ ਕਿਹਾ ਜਿਸ ਵੇਲੇ ਮੈਂ ਗੁਰਮੁਖਾਂ ਦੀ ਧਾਰ ਆਪਣੇ ਸ਼ਬਦ ਸਿੰਘਾਸਣ ਉਤੇ ਕਰ ਦਿਤੀ ਬਵੰਜਾ ਤੋਂ ਸਵਾ ਬਵੰਜਾ, ਬਾਵਨ ਦਾ ਬਾਵਨ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਸਵਾ ਬਵੰਜਾ ਕਿਹੜਾ ਤੇਰਾ ਖੇਲ, ਮੈਨੂੰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਸ਼ਬਦ ਗੁਰੂ ਮੇਰਾ ਮੇਲਾ ਲਏ ਮੇਲ, ਇਹ ਮੇਰੇ ਹੱਥ ਵਡਿਆਈਆ। ਕਿਉਂ ਇਕੋ ਰੂਪ ਗੁਰੂ ਗੁਰ ਚੇਲ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਮੈਂ ਕਲਜੁਗ ਵਿਚ ਅੰਤ ਦੀਨ ਦੁਨੀ ਦਾ ਕਰਨਾ ਖੇਲ, ਖ਼ਾਲਕ ਹੋ ਕੇ ਖ਼ਲਕ ਵੇਖ ਵਖਾਈਆ। ਜੋਬਨਵੰਤਾ ਹੋ ਕੇ ਅਲਬੇਲ, ਮਸਤੀ ਵਿਚ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਵਖਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਉਠ ਵੇਖ ਪ੍ਰਭੂ ਦੀ ਖੇਲ ਨਿਰਾਲੀ, ਸ਼ਬਦੀ ਧਾਰ ਪਹਿਲੀ ਅੱਸੂ ਭੁਗਤਾਈਆ। ਜਸਵੰਤ ਸਿੰਘ ਨੂੰ ਸ਼ਬਦ ਦਿਤਾ ਰੁਪਈਏ ਲਿਆਉਣੇ ਚਾਲੀ, ਸਿੰਘਾਸਣ ਉਤੇ ਟਿਕਾਈਆ। ਗੁਰਦਰਸ਼ਨ ਨੂੰ ਹੁਕਮ ਦਿਤਾ ਸੁਖਾਲੀ, ਸੱਤ ਭੇਟਾ ਦੇਣੇ ਕਰਾਈਆ। ਹਰਿਜਿੰਦਰ ਸਿੰਘ ਕਾਕਾ ਦੁਆਬਿਉ ਲਿਆ ਉਠਾਲੀ, ਸਵਾ ਪੰਜ ਨਾਲ ਮਿਲਾਈਆ। ਇਹ ਕੋਈ ਮਾਇਆ ਨਹੀਂ ਬਾਹਲੀ, ਚਵੰਨੀ ਨਾਲ ਜਵਾਨੀ ਸਭ ਦੀ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣੀ ਕਾਰ ਕਮਾਈਆ। ਅੱਸੂ ਕਹੇ ਪ੍ਰਭੂ ਚੰਗੀ ਤਰਾ ਤਕੀਂ ਕਿਤੇ ਹੋ ਨਾ ਜਾਵੀਂ ਅੰਨ੍ਹਾ, ਨੈਣ ਮੂੰਦ ਅਖਵਾਈਆ। ਦੀਨ ਮਜ਼੍ਹਬ ਦਾ ਛਡ ਨਾ ਜਾਵੀਂ ਬੰਨਾ, ਹੱਦ ਹਦੂਦ ਵੇਖ ਵਖਾਈਆ। ਕਿਤੇ ਕੱਚਾ ਨਾ ਹੋ ਜਾਵੀਂ ਕੰਨਾਂ, ਚੁਗ਼ਲੀ ਨਿੰਦਿਆਂ ਸੁਣ ਕੇ ਝਟ ਲੰਘਾਈਆ। ਪੁਰਖ ਅਕਾਲ ਕਿਹਾ ਮੇਰਾ ਸੂਰਬੀਰ ਗੋਬਿੰਦ ਚੰਨਾ, ਚੰਦ ਵਾਂਗ ਰੁਸ਼ਨਾਈਆ। ਜਿਸ ਦੇ ਵਸਾਂ ਵਿਚ ਤਨਾਂ, ਪੰਜ ਤਤ ਡੇਰਾ ਲਾਈਆ। ਆਪਣਾ ਹੁਕਮ ਦੇ ਕੇ ਨਵਾਂ, ਨਵਜੁਗ ਖੇਲ ਖਿਲਾਈਆ। ਦੀਨ ਮਜ਼੍ਹਬ ਦੀ ਰੱਖੇ
❋
❋
ਕੋਇ ਨਾ ਤਮਾਂ, ਲਾਲਚ ਵਿਚ ਕਦੇ ਨਾ ਆਈਆ। ਇਕੋ ਮੇਰਾ ਦੀਪਕ ਹੋਵੇ ਸ਼ਮਾਂ, ਇਕੋ ਨੂਰ ਹੋਵੇ ਰੁਸ਼ਨਾਈਆ। ਮੇਰੀ ਧਾਰੋਂ ਹੋਵੇ ਜੰਮਾ, ਜਨਣੀ ਕੁੱਖ ਨਾ ਕੋਇ ਉਠਾਈਆ। ਜੇਹੜਾ ਗੋਬਿੰਦ ਨੇ ਲਾਇਆ ਕੰਨਾ, ਉਸ ਦੇ ਪਿਛੇ ਦੀਨ ਦੁਨੀ ਉਲਟਾਈਆ। ਜੇਹੜਾ ਅਗੰਮੀ ਹੁਕਮ ਦਿਤਾ ਸਾਹਿਬ ਦਮ ਦਮਾ, ਦਮਦਮਾ ਸਾਹਿਬ ਦੁਹਾਈਆ। ਉਸ ਨੇ ਬਦਲ ਦੇਣਾ ਬਦੀਆਂ ਵਾਲਾ ਸਮਾਂ, ਸਮਾਪਤ ਕਰੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਕਲਜੁਗ ਮੈਂ ਅੰਨ੍ਹਾਂ ਨਾ ਹੋਵਾਂ ਨਿਧਾਨ, ਅੱਖ ਨਾ ਕੋਇ ਬਦਲਾਈਆ। ਔਹ ਵੇਖ ਮੇਰਾ ਖੇਲ ਮਹਾਨ, ਤੈਨੂੰ ਦਿਆਂ ਵਖਾਈਆ। ਦਲੀਪ ਸਿੰਘ ਜੇਹੜਾ ਸੁਰਮਾ ਲਿਆਂਦਾ ਬਣਾ ਕੇ ਨੌਜਵਾਨ, ਅੱਗੇ ਹੋ ਕੇ ਹੱਥ ਲੈ ਉਠਾਈਆ। ਇਕ ਇਕ ਸਲਾਈ ਦਾ ਕਰਨਾ ਨਿਸ਼ਾਨ, ਸਹਿਜ ਸਹਿਜ ਨਾਲ ਛੁਹਾਈਆ। ਜਨ ਭਗਤੋ ਤੁਹਾਡੇ ਸੁਰਮੇ ਨਾਲ ਤੁਹਾਡੇ ਅੰਜਣ ਨਾਲ ਤੁਹਾਡੀ ਭਗਤੀ ਦਾ ਹੋਵੇ ਗਿਆਨ, ਅਨਜਾਣਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਓਏ ਕਲਜੁਗ ਵੇਖ ਲੈ ਪੈਂਦੀ ਸਲਾਈ, ਗੁਰਮੁਖ ਨੈਣਾਂ ਰੰਗ ਰੰਗਾਈਆ। ਜੇਹੜੀ ਸਤਾਈ ਸਾਲ ਅੱਖ ਰਹੀ ਸ਼ਰਮਾਈ, ਉਹ ਸਾਹਮਣੇ ਦੇਣੀ ਖੁਲ੍ਹਾਈਆ। ਮੇਰੀ ਖੇਲ ਬੇਪਰਵਾਹੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਹੁਣ ਫਿਰਨਾ ਏਸੇ ਤਰ੍ਹਾ ਥਾਉਂ ਥਾਈਂ, ਜੇਹੜਾ ਮਰਜ਼ੀ ਰੂਪ ਬਦਲਾਈਆ। ਹੁਣ ਬਹਿਣਾ ਨਹੀਂ ਪੀੜ੍ਹਾ ਡਾਹੀ, ਘੁੰਗਟ ਮੁਖ ਟਿਕਾਈਆ। ਖੇਲ ਕਰਨਾ ਚਾਈਂ ਚਾਈਂ, ਚਾਉ ਘਨੇਰਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਭਗਤੋ ਸੁਰਮਾ ਪਾਇਆ ਅੱਖ, ਅੱਖ ਨਾਲ ਅੱਖ ਲਓ ਮਿਲਾਈਆ। ਜਦ ਮਿਲੋ ਤੇ ਮਿਲੋ ਪ੍ਰਤਖ, ਬਾਹਵਾਂ ਦੋਵੇਂ ਅੱਗੇ ਉਠਾਈਆ। ਤੁਹਾਡਾ ਨਾਤਾ ਹੋਇਆ ਸਚ, ਸਚ ਮਿਲੀ ਵਡਿਆਈਆ। ਹੁਣ ਤੁਸੀਂ ਭਾਂਡਾ ਰਹੇ ਨਹੀਂ ਕੱਚ, ਕੰਚਨ ਗੜ੍ਹ ਦਿਤਾ ਜਣਾਈਆ। ਸਾਰੇ ਖ਼ੁਸ਼ੀਆਂ ਵਿਚ ਇਕੋ ਵਾਰ ਪਓ ਨੱਚ, ਪ੍ਰਭੂ ਤੇਰੀ ਬੇਪਰਵਾਹੀਆ। ਤੂੰ ਸਾਡੀ ਰੱਖਣੀ ਪਤ, ਪਤਿਪਰਮੇਸ਼ਵਰ ਦਇਆ ਕਮਾਈਆ। ਸਾਡਾ ਦੇ ਦੇ ਹੱਕ, ਸ਼ਰਮ ਹਯਾ ਰਹੇ ਨਾ ਰਾਈਆ। ਜਿਹੜਾ ਨਲੇਰ ਰੱਖਿਆ ਢਕ, ਉਹਦੀ ਗੰਢ ਦੇ ਖੁਲ੍ਹਾਈਆ। ਇਸ ਨੂੰ ਸਾਡੇ ਵਿਚ ਦੇ ਛਡ, ਭੱਜੇ ਵਾਹੋ ਦਾਹੀਆ। ਕੁਛ ਲਾਚੀ ਦਾਣਾ ਚੱਬ, ਦੰਦਾਂ ਹੇਠ ਦਬਾਈਆ। ਅਸੀਂ ਦੋਗਲੇ ਨਾ ਰਹੀਏ ਤੇ ਸਾਡੇ ਵਿਚ ਨਾ ਰਹੇ ਡੱਬ, ਇਕੋ ਰੂਪ ਲੈਣਾ ਬਣਾਈਆ। ਅਸੀਂ ਤੇਰੇ ਤੇਰੇ ਹੋ ਗਏ ਸਭ, ਜੋ ਤੇਰਾ ਨਾਮ ਧਿਆਈਆ। ਓ ਕਿਰਪਾ ਕਰ ਕੇ ਸਾਨੂੰ ਆਪਣੇ ਪਿਆਰ ਦੀ ਪਿਆ ਦੇ ਮਦਿ, ਖ਼ੁਮਾਰੀ ਇਕੋ ਇਕ ਚੜ੍ਹਾਈਆ। ਓ ਸਾਨੂੰ ਚੰਗਾ ਨਹੀਂ ਲਗਦਾ ਤੂੰ ਮਸਤੀ ਵਿਚ ਇਕੱਲਾ ਫਿਰੇਂ ਜਗ, ਆਕੜ ਵਿਚ ਆਪਣਾ ਆਪ ਬਣਾਈਆ। ਅਸੀਂ ਚਾਹੁੰਦੇ ਅਸੀਂ ਭਗਤ ਤੇਰੇ ਨਾਲੋਂ ਹੋਈਏ ਵੱਧ, ਸਾਡੇ ਵਿਚ ਆਪਣਾ ਆਪ ਦੇ ਪਰਗਟਾਈਆ। ਇਕ ਦੂਜੇ ਨੂੰ ਕਦੀ ਨਾ ਜਾਈਏ ਛਡ, ਰੰਡੇਪਾ ਜਗਤ ਨਾ ਕੋਇ ਹੰਢਾਈਆ। ਭਗਤ ਭਗਵਾਨ ਹੋ ਕੇ ਕਦੀ ਨਾ ਹੋਈਏ ਅੱਡ, ਵੱਖਰਾ ਘਰ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਕਲਜੁਗ ਕਹੇ ਪ੍ਰਭੂ ਮੇਰੀਆਂ ਸਾਰੀਆਂ ਪੂਰੀਆਂ ਕਰ ਦੇ ਮੰਗਾਂ, ਮਾਂਗਤ ਹੋ ਕੇ ਮੰਗ ਮੰਗਾਈਆ। ਮੈਨੂੰ ਵਖਾ ਦੇ ਉਹ ਕੰਘਾ, ਜਿਹੜਾ ਦੁਆਬਿਉਂ ਲਿਆ ਮੰਗਾਈਆ। ਮੇਰੇ ਮਗਰ ਲਾ ਦੇ ਸੱਤਰੰਗ ਡੰਡਾ, ਗੁਰਮੁਖ ਹੋ ਕੇ ਸੀਸ ਨਾ ਕੋਇ ਮੁੰਡਾਈਆ। ਮੈਂ ਬੰਦਿਆਂ ਨੂੰ
❋
❋
ਬਣਾ ਦੇਵਾਂ ਬੰਦਾ, ਬੰਦਗੀ ਇਕ ਜਣਾਈਆ। ਤੇਰੇ ਹੁੰਦਿਆਂ ਤੇਰਾ ਰਹੇ ਕੋਇ ਨਾ ਗੰਦਾ, ਗੰਦਗੀ ਵਿਚ ਆਪਣਾ ਆਪ ਡੁਬਾਈਆ। ਸਾਰੇ ਤੂੰ ਮੇਰਾ ਮੈਂ ਤੇਰਾ ਗਾਵਣ ਛੰਦਾ, ਸੋਹਣਾ ਰਾਗ ਸੁਣਾਈਆ। ਅਸੀਂ ਨਹੀਂ ਚਾਹੁੰਦੇ ਤੇਰਾ ਅੱਗੇ ਪੈਂਡਾ ਹੋ ਜਾਏ ਲੰਬਾ, ਸਿਸਕ ਸਿਸਕ ਕੇ ਸਾਰੇ ਆਪਣਾ ਆਪ ਤਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ ਅੱਸੂ ਕਹੇ ਪੰਜ ਪਿਆਰਿਓ ਕਰਿਓ ਮਿਹਰਵਾਨੀ, ਆਪਣਾ ਬਲ ਧਰਾਈਆ। ਸਾਰਿਆਂ ਦੇ ਮਸਤਕ ਮੇਰੇ ਪਿਆਰ ਦੀ ਲਾਇਓ ਨਿਸ਼ਾਨੀ, ਮੇਰੇ ਸਾਹਿਬ ਨੂੰ ਦੇਣੀ ਵਖਾਈਆ। ਪੰਜ ਦਰਬਾਰੀਓ ਤਾਸ਼ ਦੇ ਪੱਤੇ ਲੜਨ ਵਾਲੇ ਕੱਠੇ ਹੋ ਕੇ ਇਕ ਤੋਂ ਨੌ ਤਕ ਸਾਰੇ ਬਣ ਗਏ ਇਕ ਦੂਜੇ ਦੇ ਜਾਨੀ, ਪਿਆਰ ਪਿਆਰ ਨਾਲ ਰਲਾਈਆ। ਪੰਜ ਲਿਖਾਰੀਓ ਲਿਖਣ ਵਿਚ ਕੋਈ ਅੱਖਰ ਰਹਿ ਨਾ ਜਾਏ ਖ਼ਾਲੀ, ਖ਼ਾਲੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਾਸ਼ ਵਾਲਿਓ ਤਾਸ਼ ਦੀ ਅਗਲੀ ਖੇਲ ਹੋਣੀ ਚਾਲੀ, ਕਿਸ ਤਰਾਂ ਦਹਿਲੇ ਤੋਂ ਪਾਤਸ਼ਾਹ ਕਿੰਗ ਤਾਈਂ ਆਪਣੀ ਕਾਰ ਕਮਾਈਆ।
ਸੱਤਾਂ ਲਾਂਗਰੀਆਂ ਦੇ ਨਵਿਤ
ਸੰਮਤ ਛੇ ਕਹੇ ਸੁਣ ਅੱਸੂ ਮੀਤ, ਮਿੱਤਰਾ ਦਿਆਂ ਜਣਾਈਆ। ਸ੍ਰਿਸ਼ਟੀ ਭੁੱਲੀ ਗੋਬਿੰਦ ਦੀ ਰੀਤ, ਜ਼ਾਤ ਪਾਤ ਡੇਰਾ ਕੋਇ ਨਾ ਢਾਹੀਆ। ਮਾਣ ਮਿਲੇ ਨਾ ਕਿਸੇ ਗ਼ਰੀਬ, ਊਚਾਂ ਨੀਚਾਂ ਰੰਗ ਨਾ ਕੋਇ ਰੰਗਾਈਆ। ਮੈਂ ਖੇਲ ਤੱਕਿਆ ਅਜੀਬ, ਅਜਬ ਨਿਰਾਲਾ ਵੇਖ ਵਖਾਈਆ। ਸਾਚੀ ਰਹੀ ਨਾ ਕੋਇ ਤਰਤੀਬ, ਸਿਲਸਿਲਾ ਹੱਕ ਨਾ ਕੋਇ ਜਣਾਈਆ। ਝਗੜਾ ਪਿਆ ਮੁਰਸ਼ਦ ਮੁਰੀਦ, ਗੁਰ ਸਤਿਗੁਰ ਸਿੱਖ ਲੜਾਈਆ। ਸ੍ਰਿਸ਼ਟੀ ਸੁੱਤੀ ਗੂੜ੍ਹੀ ਨੀਂਦ, ਸੋਈ ਸੁਰਤ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਸਾਚਾ ਲੇਖਾ ਦੇਣਾ ਬਣਾਈਆ। ਅੱਸੂ ਕਹੇ ਮੈਂ ਵੇਖਾਂ ਸੂਰੀਆ ਚੰਦਰ, ਚੰਨ ਚੰਦ ਧਿਆਨ ਲਗਾਈਆ। ਵੇਖਾਂ ਮਸਜਿਦ ਮੰਦਰ, ਗੁਰੂਦਵਾਰੇ ਫੋਲ ਫੁਲਾਈਆ। ਤਕਾਂ ਢੋਰ ਡੰਗਰ, ਪਸ਼ੂ ਖ਼ਲਕ ਖ਼ੁਦਾਈਆ। ਪ੍ਰਭੂ ਦੇ ਨਾਮ ਤੇ ਮੰਗਣ, ਘਰ ਘਰ ਫੇਰਾ ਪਾਈਆ। ਧਰਮ ਦਾ ਚਲੇ ਕੋਇ ਨਾ ਲੰਗਰ, ਸਾਂਝਾ ਘਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਅੱਸੂ ਕਹੇ ਜੋ ਲੰਗਰ ਚਲਾਇਆ ਜਗ, ਜ਼ਾਤ ਪਾਤ ਨਾ ਕੋਇ ਰਖਾਈਆ। ਵਿਚੋਂ ਕੂੜ ਦੀ ਮੇਟਣੀ ਅੱਗ, ਹੰਗਤਾ ਦੇਣੀ ਗਵਾਈਆ। ਸਭ ਨੂੰ ਲੈਣਾ ਸੱਦ, ਸ਼ਬਦ ਕਰ ਸ਼ਨਵਾਈਆ। ਦੋ ਜਹਾਨਾਂ ਲੈਣਾ ਲੱਭ, ਖੋਜਣਾ ਥਾਉਂ ਥਾਈਂਆ। ਆਪਣਾ ਬਣਾ ਕੇ ਆਪ ਸਬਬ, ਸਾਹਿਬ ਸੁਲਤਾਨ ਲੈਣਾ ਮਿਲਾਈਆ। ਤੇਰੇ ਬੰਦੇ ਦਿਸਣ ਸਭ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਿਆਂ ਭਗਤਾਂ ਰਹੇ ਕੋਇ ਨਾ ਲਬ, ਲਾਲਚ ਵਿਚ ਨਾ ਕੋਇ ਕੁਰਲਾਈਆ। ਭੰਡਾਰੇ ਵਿਚੋਂ ਲਏ ਕੋਇ ਨਾ ਕਢ, ਚੋਰੀ ਠੱਗੀ ਨਾ ਕੋਇ ਕਮਾਈਆ। ਕਦੇ ਰਿੱਝੇ ਸੂਰ ਗਾਂ ਨਾ ਹੱਡ, ਪੰਖੀ ਪੰਛੀ ਨਾ ਵੇਖ ਵਖਾਈਆ। ਧਰਮ ਨਿਸ਼ਾਨਾ ਦੇਣਾ ਗੱਡ, ਧਰਮ ਦੀ ਧਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅੱਸੂ ਕਹੇ ਪ੍ਰਭੂ ਕਿਰਪਾ ਕਰਨੀ ਜੇ, ਜੋਬਨਵੰਤ ਤੇਰੀ ਸਰਨਾਈਆ। ਮੇਰੀ ਬੇਨੰਤੀ ਇਹ, ਅਹਿਮਕ ਮੂਰਖ ਲੈਣੇ ਤਰਾਈਆ।
❋
❋
ਜਿਨ੍ਹਾਂ ਦਾ ਤੇਰੇ ਨਾਲ ਲੱਗਾ ਨੇਹ, ਨਿਹਕਲੰਕ ਤੋੜ ਨਿਭਾਈਆ। ਅੰਮ੍ਰਿਤ ਬਰਸਣਾ ਮੇਂਹ, ਮੇਘਲਾ ਇਕ ਬਰਸਾਈਆ। ਪਵਿਤਰ ਕਰਨੀ ਦੇਹ, ਪੰਜ ਤਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਅੱਸੂ ਕਹੇ ਪ੍ਰਭੂ ਸੱਤ ਲਾਂਗਰੀ ਕਰ ਤਿਆਰ, ਮੈਂ ਆਪਣੀ ਮੰਗ ਮੰਗਾਈਆ। ਗਿਰਧਾਰਾ ਸਿੰਘ ਹੋਵੇ ਸਰਦਾਰ, ਬਖ਼ਸ਼ੀਸ਼ ਸਿੰਘ ਨਾਲ ਮਿਲਾਈਆ। ਪਾਲ ਸਿੰਘ ਲੈਣਾ ਵੰਗਾਰ, ਮੱਸਾ ਸਿੰਘ ਜੋੜ ਜੁੜਾਈਆ। ਕਾਸ਼ੀ ਰਾਮ ਦੇਣਾ ਪਿਆਰ, ਪ੍ਰੀਤੀ ਪ੍ਰੀਤਮ ਨਾਲ ਬੰਧਾਈਆ। ਚਰਨੀ ਸੁਰਤ ਲੈਣੀ ਸੰਭਾਲ, ਸੰਬਲ ਮੇਲਣਾ ਸਹਿਜ ਸੁਭਾਈਆ। ਵਰਿਆਮ ਕੌਰ ਰਹੇ ਨਾਲ, ਜੋੜ ਜੋੜਨਾ ਸਹਿਜ ਸੁਭਾਈਆ। ਸੱਤਾਂ ਦਾ ਇਕੋ ਮਾਲਕ ਇਕੋ ਕਰੇ ਪ੍ਰਿਤਪਾਲ, ਪ੍ਰਿਤਪਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਇਕ ਰਖਾਈਆ। ਕਲਜੁਗ ਕਹੇ ਇਨ੍ਹਾਂ ਦਾ ਹਕੀਕੀ ਹੋਵੇ ਲਬਾਸ, ਤੇਰੇ ਸ਼ਬਦ ਨਾਲ ਜਣਾਈਆ। ਗੁਰਮੁਖਾਂ ਦੇ ਸਿਰ ਤੇ ਪਗੜੀ ਕਾਲੀ ਹੋਇਆ ਕਰੇ ਖ਼ਾਸ, ਬੀਬੀਆਂ ਕਾਲੇ ਲੀੜੇ ਰੰਗ ਰੰਗਾਈਆ। ਜਿਸ ਵੇਲੇ ਤੇਰਾ ਹੁਕਮ ਹੋਵੇ ਖ਼ਾਸ, ਉਸ ਵੇਲੇ ਲੈਣ ਬਦਲਾਈਆ। ਇਹ ਮੇਰੀ ਆਸਾ ਮੇਰੇ ਨਿਕਲੇ ਵਿਚੋਂ ਸਵਾਸ, ਸਾਹ ਸਾਹ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।
੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਮੁਖ ਦਵਾਰੇ ਨੀਂਹ ਰੱਖਣ ਸਮੇਂ ਭਲਾਈ ਪੁਰ ਡੋਗਰਾ
ਅੱਸੂ ਤਿੰਨ ਕਹੇ ਸੁਣ ਚੰਦ ਸਿਤਾਰਿਆ, ਸੰਮਤ ਸ਼ਹਿਨਸ਼ਾਹੀ ਛੇ ਧਿਆਨ ਲਗਾਈਆ। ਤਕ ਮੁਹੰਮਦ ਵਾਲਾ ਨਜ਼ਾਰਿਆ, ਨਜ਼ਰ ਆਪਣੀ ਇਕ ਉਠਾਈਆ। ਜਿਸ ਨੇ ਚੌਦਾਂ ਤਬਕ ਵੰਗਾਰਿਆ, ਵੰਗਾਰ ਕੇ ਦਿਤਾ ਸੁਣਾਈਆ। ਇਹ ਹੁਕਮ ਪਰਵਰਦਿਗਾਰਿਆ, ਸ਼ਾਹ ਸੁਲਤਾਨਾਂ ਰਿਹਾ ਦ੍ਰਿੜਾਈਆ। ਚੌਦਾਂ ਸਦ ਮੇਰਾ ਬਲਕਾਰਿਆ, ਬਲ ਇਕੋ ਇਕ ਵਖਾਈਆ। ਫਿਰ ਹੱਥ ਮਸਤਕ ਉਤੇ ਮਾਰਿਆ, ਉਂਗਲਾਂ ਪੰਜ ਤਿੰਨ ਛੁਹਾਈਆ। ਫਿਰ ਉਪਰ ਨੇਤਰ ਲੈਣ ਉਘਾੜਿਆ, ਨੇਤਰ ਨੈਣ ਅੱਖ ਲਈ ਉਠਾਈਆ। ਜਿਸ ਵੇਲੇ ਮਾਤਲੋਕ ਆਵੇ ਧੁਰ ਦਾ ਲਾੜਿਆ, ਲਾੜੀ ਸਭ ਨੂੰ ਲਏ ਬਣਾਈਆ। ਲੇਖਾ ਪੂਰਾ ਕਰ ਸਤਾਰਾਂ ਹਾੜਿਆ, ਹਾੜਾ ਸਭ ਦਾ ਲੇਖੇ ਲਾਈਆ। ਨਾਉਂ ਧਰਾ ਨਰ ਅਵਤਾਰਿਆ, ਨਰ ਨਰਾਇਣ ਫੇਰਾ ਪਾਈਆ। ਜਗਤ ਜਹਾਨ ਹੋਵੇ ਜ਼ਾਹਰਿਆ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਖੇਲ ਕਰੇ ਅਗੰਮ ਅਪਾਰਿਆ, ਨਰ ਨਰਾਇਣ ਆਪਣੀ ਦਇਆ ਕਮਾਈਆ। ਆਪਣਿਆਂ ਮੁਰੀਦਾਂ ਭਗਤਾਂ ਕਰੇ ਉਜਿਆਰਿਆ, ਸਿੱਖਾਂ ਸੰਗ ਨਿਭਾਈਆ। ਸਤਿਜੁਗ ਸਾਚਾ ਕਰ ਵਰਤਾਰਿਆ, ਸਚ ਸਚ ਦਏ ਪਰਗਟਾਈਆ। ਪਰਸਿੱਧ ਕਰ ਗੁਰਮੁਖ ਦਵਾਰਿਆ, ਗੁਰਸਿਖ ਆਪਣੇ ਰੰਗ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰ ਆਵੇ ਹਾਰਿਆ, ਸੰਭਲ ਸਕੇ ਕੋਇ ਨਾ ਰਾਈਆ। ਫੇਰ ਮੁਹੰਮਦ ਨੇ ਆਪਣਾ ਕਾਲਾ ਚੋਲਾ ਪਾੜਿਆ, ਟੁਕੜੇ ਸੱਤ ਦਿਤੇ ਕਰਾਈਆ। ਫੇਰ ਮਸਤਕ ਰੰਗ ਲਾਵੇ ਗਾੜ੍ਹਿਆ, ਲਾਲ ਦਿਤਾ ਜਣਾਈਆ। ਫੇਰ ਮਹਿੰਦੀ ਲਾ ਕੇ ਦਾੜ੍ਹਿਆ, ਹੱਥਾਂ ਨਾਲ ਛੁਹਾਈਆ। ਫੇਰ ਆਪਣਾ ਅਲਫ਼ੀ ਕਫ਼ਨ ਸਾੜਿਆ, ਆਂਚ ਅੱਗ ਜਲਾਈਆ। ਫੇਰ ਉਪਰ ਕੀਤਾ ਇਸ਼ਾਰਿਆ, ਉਂਗਲਾਂ ਕੰਨਾਂ ਵਿਚ ਪਾਈਆ। ਫੇਰ ਰੋ ਕੇ ਜ਼ਾਰੋ ਜ਼ਾਰਿਆ, ਕੀਤੀ ਹਾਲ ਦੁਹਾਈਆ। ਫੇਰ ਤੱਕਿਆ ਸਮੁੰਦ
❋
❋
ਸਾਗਰ ਪਾਣੀ ਖਾਰਿਆ, ਮਿੱਠਾ ਰਸ ਨਾ ਕੋਇ ਚਖਾਈਆ। ਫੇਰ ਆਪਣਾ ਆਪ ਉਭਾਰਿਆ, ਬਲ ਲਿਆ ਪਰਗਟਾਈਆ। ਫੇਰ ਇਕ ਅੱਖ ਮੀਟ ਕੇ ਕਿਹਾ ਮੇਰੇ ਆਸਮਾਂ ਅਸਮਾਨੀ ਤਾਰਿਆ, ਤਾਰ ਸਿਤਾਰ ਵੇਖ ਵਖਾਈਆ। ਫੇਰ ਕਿਹਾ ਚੰਨ ਚੰਨ ਮੇਰੇ ਪਿਆਰਿਆ, ਚੰਨ ਤੇਰੀ ਵਡਿਆਈਆ। ਦੋਹਾਂ ਤਾਲੀ ਵਜਾ ਕੇ ਕਿਹਾ ਮੁਹੰਮਦਾ ਜਿਸ ਵੇਲੇ ਤੁਹਾਡਾ ਮਾਲਕ ਆਇਆ ਵਿਚ ਅਖਾੜਿਆ, ਅਕਲ ਕਲ ਧਾਰੀ ਆਪਣਾ ਫੇਰਾ ਪਾਈਆ। ਲੇਖਾ ਜਾਣੇ ਨਾੜੀ ਨਾੜਿਆ, ਤਨ ਵਜੂਦ ਖੋਜ ਖੁਜਾਈਆ। ਮੈਨੂੰ ਇਉਂ ਦਿਸਦਾ ਉਹਨੇ ਤੇਰਾ ਚੌਦਾਂ ਤਬਕ ਖ਼ੁਸ਼ੀ ਵਿਚ ਉਜਾੜਿਆ, ਮਾਲਕ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਹਿਰਦਾ ਕਰੇ ਠੰਡਾ ਠਾਰਿਆ, ਅਗਨੀ ਤਤ ਬੁਝਾਈਆ। ਤੇਰਾ ਕੀਤਾ ਕੀ ਹੋਵੇ ਖਸਾਰਿਆ, ਘਾਟਾ ਕੀ ਰਖਾਈਆ। ਮੁਹੰਮਦ ਕੀਤਾ ਹਾਲ ਪਾਹਰਿਆ, ਦਰੋਹੀ ਦਰੋਹੀ ਹਾਲ ਜਣਾਈਆ। ਕਿਸ ਬਿਧ ਮੇਰੀ ਉਮਤ ਲੱਗੇ ਚੰਗਿਆੜਿਆ, ਸ਼ੋਲੇ ਉਡਣ ਥਾਉਂ ਥਾਈਂਆ। ਜਗਤ ਜੁਗ ਦੀਆਂ ਉਜਾੜਨ ਵਾੜੀਆਂ ਵਾੜਾ ਰਹਿਣ ਕੋਇ ਨਾ ਪਾਈਆ। ਧੂੰਆਂਧਾਰ ਹੋਣਾ ਉਚ ਪਹਾੜੀਆਂ, ਟਿੱਲੇ ਅਸਗਾਹ ਰੋਵਣ ਮਾਰਨ ਧਾਈਂਆ। ਰੂਪ ਰਹਿਣਾ ਨਹੀਂ ਕਿਸੇ ਧੀ ਭੈਣ ਕਵਾਰੀਆਂ, ਧਰਮ ਦੀ ਧਾਰ ਕਲਮਾ ਹੱਕ ਨਾ ਕੋਇ ਜਣਾਈਆ। ਸੁਹਾਗ ਦੀਆਂ ਸਿਰ ਤੇ ਚੁਕਣੀਆਂ ਨਹੀਂ ਕਿਸੇ ਨੇ ਖਾਰੀਆਂ, ਖ਼ਾਲਸ ਰੰਗ ਨਾ ਕੋਇ ਸਮਝਾਈਆ। ਜਿਸ ਵੇਲੇ ਜਨ ਭਗਤਾਂ ਗੁਰਮੁਖ ਦਵਾਰੇ ਵਾਸਤੇ ਚੁਕਣੀਆਂ ਸਿਰਾਂ ਤੇ ਤਗਾਰੀਆਂ, ਤੇਗ਼ਾਂ ਵਾਲੇ ਉਠਣ ਥਾਉਂ ਥਾਈਂਆ। ਕਲਮਾਂ ਪਰਸਿਧ ਹੋਣੀਆਂ ਪੰਜਾਂ ਲਿਖਾਰੀਆਂ, ਪੰਜਾਂ ਦਰਬਾਰੀਆਂ ਸੰਗ ਮਿਲਾਈਆ। ਪੰਜਾਂ ਪਿਆਰਿਆਂ ਖ਼ੁਸ਼ੀਆਂ ਮਨਾਉਣੀਆਂ ਸਾਰੀਆਂ, ਗ਼ਮੀ ਰਹਿਣ ਕੋਇ ਨਾ ਪਾਈਆ। ਹਰਿ ਸੰਗਤ ਦੇ ਗੁਰਮੁਖਾਂ ਨੇ ਮੁੱਛਾਂ ਹੋਣ ਚਾੜ੍ਹੀਆਂ, ਸੂਰਬੀਰ ਆਪਣਾ ਬਲ ਪਰਗਟਾਈਆ। ਪੁਰਖ ਅਕਾਲ ਖੇਲ ਕਰਨਾ ਆਪਣੀ ਵਾਰੀਆਂ, ਵਾਹਿਦ ਆਪਣਾ ਹੁਕਮ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਉਤੋਂ ਉਡ ਜਾਣੀਆਂ ਇਤਬਾਰੀਆਂ, ਬੇਇਤਬਾਰੀ ਹੋਏ ਲੋਕਾਈਆ। ਜਿਸ ਕਾਰਨ ਦੋ ਦਰਵਾਜ਼ੇ ਤੇ ਛੇ ਲੱਗੀਆਂ ਬਾਰੀਆਂ, ਛੇ ਘਰ ਦਾ ਲੇਖਾ ਦਿਤਾ ਮੁਕਾਈਆ। ਮੁਹੰਮਦ ਜਿਸ ਪ੍ਰਭੂ ਨੇ ਮਿਹਰ ਨਾਲ ਆਪਣੀਆਂ ਸੰਗਤਾਂ ਤਾਰੀਆਂ, ਤਾਰਨਹਾਰ ਦਇਆ ਕਮਾਈਆ। ਉਸ ਦੇ ਪਿਛੇ ਗੁਰ ਅਵਤਾਰ ਪੈਗ਼ੰਬਰ ਫਿਰਨੇ ਵਾਂਗ ਵੰਗਾਰੀਆਂ, ਦੋ ਜਹਾਨਾਂ ਥਾਉਂ ਥਾਈਂਆ। ਗੁਰਮੁਖਾਂ ਖ਼ੁਸ਼ੀਆਂ ਵਿਚ ਮਾਰਨੀਆਂ ਕੁਦਾੜੀਆਂ, ਭੱਜਣ ਵਾਹੋ ਦਾਹੀਆ। ਹੰਕਾਰੀਆਂ ਦੀਆਂ ਭੰਨ ਦੇਣੀਆਂ ਚਬਾੜੀਆਂ, ਡੰਡਾ ਸ਼ਬਦ ਵਾਲਾ ਉਠਾਈਆ। ਮੁਹੰਮਦ ਤੱਕਿਆ ਕੀ ਹਾਲ ਹੋਣਾ ਖ਼ਾਵੰਦ ਤੇ ਲਾੜੀਆਂ, ਜ਼ਨੋ ਮਰਦ ਸਰਬ ਕੁਰਲਾਈਆ। ਕਿਸੇ ਨੇ ਖਾਣੀਆਂ ਨਹੀਂ ਮੁਖ ਪਾਨ ਸੁਪਾਰੀਆਂ, ਖੂੰਖਾਰ ਹੋਏ ਲੋਕਾਈਆ। ਕਿਉਂ ਪੁਰਖ ਅਕਾਲ ਨੇ ਚਾਰ ਜੁਗ ਦੀਆਂ ਪੇਸ਼ੀਨਗੋਈਆਂ ਉਚਾਰੀਆਂ, ਅੱਖਰ ਅੱਖਰ ਫੋਲ ਫੁਲਾਈਆ। ਗ੍ਰੰਥ ਰੱਖੇ ਨਹੀਂ ਰਹਿਣੇ ਵਿਚ ਅਲਮਾਰੀਆਂ, ਪਰਗਟ ਆਪਣਾ ਨਾਉਂ ਕਰਾਈਆ। ਜਨ ਭਗਤਾਂ ਬਖ਼ਸ਼ ਕੇ ਨਾਮ ਖ਼ੁਮਾਰੀਆਂ, ਖ਼ਿਮਾ ਵਿਚ ਆਪਣਾ ਰੰਗ ਰੰਗਾਈਆ। ਦੀਨ ਦੁਨੀ ਰੋਵੇ ਬੇਸ਼ੁਮਾਰੀਆਂ, ਸ਼ਮਾਂ ਨੂਰ ਨਾ ਕੋਇ ਰੁਸ਼ਨਾਈਆ। ਹੁਣ ਗੁਰਮੁਖ ਦਾ ਜਨਮ ਨਹੀਂ ਘਰ ਚਮਿਆਰੀਆਂ, ਗੁਰਸਿਖ ਦਾ ਬੇਟਾ ਗੁਰਮੁਖ ਨਜ਼ਰੀ ਆਈਆ। ਜਿਨ੍ਹ ਆਪਣੀਆਂ ਆਸਾਂ ਸ਼ਬਦ ਗੋਬਿੰਦ ਉਤੋਂ ਵਾਰੀਆਂ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ। ਮੁਹੰਮਦਾ ਤੇਰੀਆਂ ਧਾਰਾਂ ਅੰਤਮ ਹਾਰੀਆਂ, ਜਿੱਤ ਨਜ਼ਰ ਕੋਇ ਨਾ ਆਈਆ। ਮੁਹੰਮਦ ਕਹੇ ਮੇਰੀ ਤੋਬਾ ਮੈਂ ਸੁੱਟ ਦਿਤੀਆਂ ਹੱਥੋਂ ਛੁਰੀ ਕਟਾਰੀਆਂ, ਜ਼ਿਬਹ ਕਰ ਨਾ ਕੋਇ ਵਖਾਈਆ। ਅੰਦਰ ਰਹਿਣੀਆਂ ਨਹੀਂ ਗ਼ਦਾਰੀਆਂ, ਗਦਾਗਰ ਹੋਏ
❋
❋
ਜਗਤ ਲੋਕਾਈਆ। ਮਾਣ ਰਹਿਣਾ ਨਹੀਂ ਕਿਸੇ ਅਟਾਰੀਆਂ, ਮਹੱਲ ਅਟੱਲ ਨਾ ਕੋਇ ਜਣਾਈਆ। ਕਿਉਂ ਗੁਰਮੁਖ ਦਵਾਰੇ ਨੌਆਂ ਮਿਸਤਰੀਆਂ ਨੇ ਕਰਨੀਆਂ ਉਸਾਰੀਆਂ, ਨੌਂ ਦਰ ਦਾ ਲੇਖਾ ਰਹੇ ਨਾ ਰਾਈਆ। ਨੌਵੇਂ ਮਿਸਤਰੀ ਇਕ ਇਕ ਵਾਰ ਹੱਥ ਲਾਉ ਇੱਟ ਰੱਖੋ ਲਹਿੰਦੀ ਦਿਸ਼ਾ ਸਾਰੀ ਸੰਗਤ ਮੁਖੋਂ ਬੋਲੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਜ ਪੰਜ ਜੈਕਾਰੀਆਂ, ਜੈ ਜੈਕਾਰ ਕਰੇ ਸਰਬ ਲੋਕਾਈਆ। ਗੁਰਮੁਖ ਦਵਾਰੇ ਸੇਵਾ ਕਰਨਗੀਆਂ ਸੰਗਤਾਂ ਸਾਰੀਆਂ, ਇਕੱਲਾ ਹੱਕ ਨਾ ਕੋਇ ਰਖਾਈਆ। ਅੱਗੇ ਮਾਣ ਰਹਿਣਾ ਨਹੀਂ ਕਿਸੇ ਪੁਜਾਰੀਆਂ, ਪੂਜਾ ਧਾਨ ਕੋਇ ਨਾ ਖਾਈਆ। ਏਥੇ ਆਉਣਾ ਨਹੀਂ ਕਿਸੇ ਜਗਤ ਜੁਆਰੀਆਂ, ਠੱਗ ਰਹਿਣ ਕੋਇ ਨਾ ਪਾਈਆ। ਇਸ ਦੇ ਪਿਛੋਂ ਫੇਰ ਸਮਾਧਾਂ ਦੀਆਂ ਲੱਗਣੀਆਂ ਉਸਾਰੀਆਂ, ਹੁਕਮ ਧੁਰ ਦਾ ਇਕ ਜਣਾਈਆ। ਵਿਆਧਾਂ ਦੀਆਂ ਮਿਟਣ ਬੀਮਾਰੀਆਂ, ਕੂੜੀ ਕਿਰਿਆ ਰੋਗ ਗੁਆਈਆ। ਜਿਸ ਦੀ ਸੇਵਾ ਕਰਨ ਪੁਰਖ ਨਾਰੀਆਂ, ਨਰ ਨਰਾਇਣ ਰੰਗ ਰੰਗਾਈਆ। ਸਾਰੀ ਹਰਿ ਸੰਗਤ ਇਕ ਇਕ ਉਂਗਲੀ ਇੱਟ ਉਤੇ ਰੱਖਣ ਵਾਰੋ ਵਾਰੀਆ, ਉਂਗਲੀ ਖ਼ੁਸ਼ੀਆਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।