ਪੁਸਤਕਾਲਾਭਾਗ ੨੨

੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਮੁਖ ਸਿੰਘ ਦੇ ਘਰ ਪਿੰਡ ਭਲਾਈ ਪੁਰ ਡੋਗਰਾ

ਤਿੰਨ ਅੱਸੂ ਕਹੇ ਮੁਹੰਮਦ ਸੱਯਦਾ ਕੀਤਾ ਲਹਿੰਦਿਉਂ ਚੜ੍ਹਦਾ, ਚੜ੍ਹਦੀ ਦਿਸ਼ਾ ਧਿਆਨ ਲਗਾਈਆ। ਨਜ਼ਾਰਾ ਤੱਕਿਆ ਗੁਰਮੁਖ ਘਰ ਦਾ, ਗ੍ਰਹਿ ਮੰਦਰ ਵੇਖ ਵਖਾਈਆ। ਜਿਥੇ ਖੇਲ ਅਗੰਮੀ ਹਰਿ ਦਾ, ਪਰਵਰਦਿਗਾਰ ਰਿਹਾ ਕਰਾਈਆ। ਭਗਤ ਸੁਹੇਲਾ ਰੂਪ ਅਗੰਮਾ ਧਰਦਾ, ਧਰਨੀ ਧਰਤ ਧਵਲ ਹੋਏ ਰੁਸ਼ਨਾਈਆ। ਸਭ ਦੀ ਆਸਾ ਮਨਸਾ ਪੂਰੀ ਕਰਦਾ, ਪੂਰਬ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਮੁਹੰਮਦ ਕਹੇ ਮੇਰੀ ਸਚ ਸਚ ਤਕਬੀਰ, ਤਕਵਾ ਇਕ ਰਖਾਈਆ। ਪਰਵਰਦਿਗਾਰ ਕੀ ਕਰੇ ਤਦਬੀਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਬਹੁੜੀ ਮੇਰੀ ਸ਼ਰਅ ਦੇ ਤੋੜਨ ਲੱਗਾ ਜ਼ੰਜੀਰ, ਚੌਦਾਂ ਤਬਕ ਖੋਜ ਖੁਜਾਈਆ। ਮੇਰੀ ਮੰਜ਼ਲ ਹੋਈ ਅਖ਼ੀਰ, ਆਖ਼ਰ ਰੋ ਕੇ ਦਿਆਂ ਸੁਣਾਈਆ। ਸ਼ਰਅ ਦਾ ਰਿਹਾ ਨਾ ਕੋਈ ਫ਼ਕੀਰ, ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਦੁਹਾਈ ਤੋਬਾ ਗੁਰਮੁਖ ਦਵਾਰਾ ਹੋਇਆ ਤਾਮੀਰ, ਤਾਮੀਲ ਸਭ ਤੋਂ ਲਈ ਕਰਾਈਆ। ਮੇਰੇ ਨੇਤਰ ਵਗੇ ਨੀਰ, ਨੈਣ ਛਹਿਬਰ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੇਰੀ ਅੰਤ ਅਖ਼ੀਰ ਸਲਾਮ, ਅਲੈਕਮ ਇਕ ਜਣਾਈਆ। ਮੇਰਾ ਕਲਮਾ ਧੁਰ ਕਲਾਮ, ਕਾਇਨਾਤ ਦੀ ਕਰੇ ਬੇਵਫ਼ਾਈਆ। ਨਾਤਾ ਤੁਟਣ ਲੱਗਾ ਨਾਲੋਂ ਅਵਾਮ, ਆਮ ਦਾ ਲੇਖਾ ਰਹੇ ਨਾ ਰਾਈਆ। ਮੇਰਾ ਰਹੇ ਨਾ ਕੋਇ ਗ਼ੁਲਾਮ, ਬੰਧਨ ਬੰਧ ਨਾ ਕੋਇ ਖੁਲ੍ਹਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਪਰਵਰਦਿਗਾਰ ਨੂਰ ਇਲਾਹੀਆ। ਮੇਰਾ ਵਿਗੜਨ ਲੱਗਾ ਨਿਜ਼ਾਮ, ਇੰਤਜ਼ਾਮ ਨਾ ਕੋਇ ਰਖਾਈਆ। ਚਾਰੋਂ ਕੁੰਟ ਹੋਈ ਅੰਧੇਰੀ ਸ਼ਾਮ, ਤਾਰਾ ਚੰਦ ਦਏ ਗਵਾਹੀਆ। ਮੇਰਾ ਸਦਮੇ ਵਿਚ ਅੰਤਰ ਹੋਇਆ ਹੈਰਾਨ, ਹੈਰਾਨੀ ਮੇਰੇ ਉਤੇ ਆਈਆ। ਅਗਲਾ ਖੇਲ ਸ੍ਰੀ ਭਗਵਾਨ,

❋

❋

ਭਗਵਨ ਆਪਣੇ ਵਿਚ ਛੁਪਾਈਆ। ਮੁਹੰਮਦ ਕਹੇ ਗੁਰਮੁਖ ਦਵਾਰੇ ਵੱਲ ਮੇਰਾ ਸੰਦੇਸ਼ਾ ਇਕ ਪੈਗ਼ਾਮ, ਪੀਰ ਪੀਰਾਂ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਡ ਅਮਾਮ, ਅਮਾਮ ਅਮਾਮਾ ਨੌਜਵਾਨਾ, ਮਰਦ ਮਰਦਾਨਾ ਸ਼ਾਹ ਸੁਲਤਾਨਾ, ਆਪਣਾ ਹੁਕਮ ਹਿਕਮਤ ਨਾਲ ਵਰਤਾਈਆ।

੫ ਅੱਸੂ ਸ਼ਹਿਨਸ਼ਾਹੀ ਸੰਮਤ ੬ ਦਰਬਾਰ ਵਿਚ ਜਸਬੀਰ ਸਿੰਘ ਜਲਾਲਬਾਦ ਦੇ ਨਵਿਤ ਜੇਠੂਵਾਲ

ਨੌਂ ਮਹੀਨੇ ਅਠਾਰਾਂ ਦਿਨ ਗਏ ਬੀਤ, ਜਸਬੀਰ ਜਨਮ ਲਿਆ ਸ਼ਬਦੀ ਧਾਰ ਜਗ। ਪੁਰਖ ਅਬਿਨਾਸ਼ੀ ਅਵੱਲੜੀ ਰੀਤ, ਕਿਰਪਾ ਕਰੀ ਸੂਰੇ ਸਰਬਗ। ਦਾਸੀ ਦੀ ਸਚ ਵੇਖ ਪ੍ਰੀਤ, ਧਾਰ ਹੋਣ ਨਹੀਂ ਦਿਤੀ ਅਲੱਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਜਨਮ ਜਨਮ ਦੇ ਕੱਗ। ਕੱਗ ਕਹੇ ਮੈਂ ਕੀਤੀ ਕੁਰਬਾਨੀ, ਆਪਣਾ ਆਪ ਤਜਾਈਆ। ਮੇਰੇ ਸਾਹਿਬ ਦੀ ਹੋਈ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਮੈਂ ਦਾਸੀ ਦਾ ਭਰਾ ਮੇਰਾ ਨਾਂ ਜਾਨੀ, ਦੇਵ ਕਹਿ ਕੇ ਸਾਰੇ ਬੁਲਾਈਆ। ਮੇਰਾ ਖੇਲ ਖੇਲ ਮਹਾਨੀ, ਭੇਵ ਅਭੇਦਾ ਦਿਆਂ ਦ੍ਰਿੜਾਈਆ। ਮੈਂ ਵੀ ਹੱਸ ਕੇ ਕਿਹਾ ਪ੍ਰਭੂ ਮੇਰੀ ਭੈਣ ਦੀ ਰਹੇ ਨਿਸ਼ਾਨੀ, ਆਪਣੇ ਜੀਵਨ ਦੀ ਲੋੜ ਨਾ ਕੋਇ ਰਖਾਈਆ। ਪਰ ਸਚ ਦੱਸਾਂ ਅੰਤ ਅਖ਼ੀਰ ਮੇਰੇ ਅੰਤਰ ਆਈ ਬੇਈਮਾਨੀ, ਬੇਵਾ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਦਾਸੀ ਦਾ ਭਰਾਤਾ ਕਹੇ ਮੈਂ ਦੱਸਾਂ ਕਹਾਣੀ ਸਚੀ, ਸਚ ਦਿਆਂ ਜਣਾਈਆ। ਮੇਰਾ ਖੇਲ ਜਾਣੇ ਪੁਰਖ ਸਮਰਥੀ, ਜੋ ਦਾਤਾ ਬੇਪਰਵਾਹੀਆ। ਮੈਂ ਮੰਦਰ ਜਾਦਾਂ ਸਾਂ ਵਾਰ ਅੱਠੀ, ਅੱਠ ਅੱਠ ਨਾਲ ਦਰਸਾਈਆ। ਇਕ ਦਿਨ ਪਰਸਾਦ ਚੜ੍ਹਾ ਕੇ ਭੋਗ ਲਗਾ ਕੇ ਖਾ ਲਿਆ ਆਪਣੀ ਹੱਥੀਂ, ਚੋਰੀ ਚੋਰੀ ਮੁਖ ਲਗਾਈਆ। ਫੇਰ ਰਗੜ ਕੇ ਮੱਥੀ, ਭੁੱਲ ਲਈ ਬਖ਼ਸ਼ਾਈਆ। ਝਟ ਹੁਕਮ ਆਇਆ ਓ ਵੇਖ ਤੇਰੇ ਕਰਮਾਂ ਦੀ ਧਾਰ ਆਉਂਦੀ ਨੱਠੀ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਭਰਾਤੇ ਕਿਹਾ ਮੈਂ ਰਸਨਾ ਲਾਇਆ ਪ੍ਰਭੂ ਦਾ ਭੋਗ, ਆਪਣੇ ਮੁਖ ਛੁਹਾਈਆ। ਮੇਰੇ ਅੰਦਰੋਂ ਉਠਿਆ ਰੋਗ, ਹਉਮੇਂ ਲਈ ਅੰਗੜਾਈਆ। ਹਰਖ਼ ਰਿਹਾ ਨਾ ਸੋਗ, ਚਿੰਤਾ ਨਾ ਕੋਇ ਜਣਾਈਆ। ਫੇਰ ਮੈਂ ਸੁਣਿਆ ਇਕ ਸਲੋਕ, ਸੰਦੇਸ਼ਾ ਅਗੰਮ ਅਥਾਹੀਆ। ਤੇਰੀ ਅੰਤ ਨਹੀਂ ਹੋਣੀ ਮੋਖ਼, ਚੁਰਾਸੀ ਵਿਚ ਭਵਾਈਆ। ਤੇਰਾ ਲਹਿਣਾ ਦੇਣਾ ਮਾਤਲੋਕ, ਚੌਥੇ ਜੁਗ ਨਾਲ ਸਮਝਾਈਆ। ਜਨਮ ਲੈਣਾ ਪਏ ਕੋਟਨ ਕੋਟ, ਤ੍ਰੇਤਾ ਦੁਆਪਰ ਰੂਪ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਕਰੇ ਨਾ ਕੋਇ ਛੋਟ, ਚੁਰਾਸੀ ਵਿਚੋਂ ਬਾਹਰ ਨਾ ਕੋਇ ਕਢਾਈਆ। ਜਿਸ ਵੇਲੇ ਪਰਗਟ ਹੋਵੇ ਪੁਰਖ ਅਕਾਲ ਨਿਰਮਲ ਜੋਤ, ਜੋਤੀ ਜਾਤਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਭਰਾਤਾ ਕਹੇ ਮੇਰੇ ਮੁਖੋਂ ਨਿਕਲਿਆ ਨਾ ਨਾਂ, ਪ੍ਰਭੂ ਧਿਆਨ ਨਾ ਕੋਇ ਰਖਾਈਆ। ਮੈਨੂੰ ਯਾਦ ਆਈ ਕੀ ਲੇਖਾ ਭੈਣ ਭਰਾ, ਭੇਵ ਕਵਣ ਖੁਲ੍ਹਾਈਆ। ਜੇ ਦਾਸੀ ਸੁਤ ਮਰਾ, ਰੋਵੇ ਮਾਰੇ ਧਾਈਂਆ। ਮੈਂ

❋

❋

ਡਿੱਗ ਕੇ ਵਿਚ ਦਰਾ, ਠਾਕਰ ਅੱਗੇ ਸੀਸ ਨਿਵਾਈਆ। ਡੰਡਾਵਤ ਵਿਚ ਪੜਾ, ਨੈਣ ਮੂੰਦ ਵੇਖ ਵਖਾਈਆ। ਮੈਨੂੰ ਦੁੱਖ ਬੜਾ, ਸਹਿ ਸਕਾਂ ਨਾ ਰਾਈਆ। ਜਾਂ ਤੱਕਿਆ ਨਿਰਗੁਣ ਧਾਰ ਨੂਰ ਖੜਾ, ਜੋਤੀ ਜਾਤਾ ਸੋਭਾ ਪਾਈਆ। ਉਸ ਹੁਕਮ ਕੀਤਾ ਉਠ ਵੇਖ ਨਰਾਇਣ ਨਰਾ, ਨਰ ਹਰਿ ਆਪਣਾ ਕਰਮ ਸਮਝਾਈਆ। ਜਿਸ ਵੇਲੇ ਸਤਿਜੁਗ ਤ੍ਰੇਤਾ ਦੁਆਪਰ ਪਾਰ ਪਰਾ, ਪਰਾ ਪਸੰਤੀ ਮਧਮ ਬੇਖਰੀ ਤੋਂ ਪਰੇ ਮੇਰੀ ਪੜ੍ਹਾਈਆ। ਜੇਹੜਾ ਦਾਸੀ ਸੁਤ ਤੂੰ ਕਦੇ ਨਹੀਂ ਮਰਾ, ਮਰ ਜੀਵਤ ਰੂਪ ਵਟਾਈਆ। ਉਠ ਨਿਗਾਹ ਮਾਰ ਜ਼ਰਾ, ਪੜਦਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਇਕ ਜਣਾਈਆ। ਸ਼ਬਦੀ ਧਾਰ ਕਿਹਾ ਜੇਹੜਾ ਰਸਨਾ ਲਾਇਆ ਪਰਸਾਦ, ਚੋਰੀ ਚੋਰੀ ਖਾਈਆ। ਇਸ ਦਾ ਲੈਣਾ ਪਿਆ ਸਵਾਦ, ਆਪਣਾ ਮਨ ਪਰਚਾਈਆ। ਏਸੇ ਕੁਕਰਮ ਪਿਛੇ ਤੈਨੂੰ ਜਨਮ ਲੈਣਾ ਪੈਣਾ ਕਾਗ, ਕਾਗ ਰੂਪ ਸਮਝਾਈਆ। ਉਸ ਰੋ ਕੇ ਮਾਰੀ ਅਵਾਜ਼, ਕੂਕ ਕੂਕ ਸੁਣਾਈਆ। ਕਿਰਪਾ ਕਰ ਆਜ, ਮਿਹਰ ਨਜ਼ਰ ਉਠਾਈਆ। ਸ਼ਬਦੀ ਧਾਰ ਕਿਹਾ ਜੁਗ ਚੌਕੜੀ ਵੇਖ ਤਮਾਸ਼, ਤ੍ਰੇਤਾ ਦੁਆਪਰ ਪਾਰ ਕਰਾਈਆ। ਜਿਸ ਵੇਲੇ ਨਿਰਗੁਣ ਨੂਰ ਹੋਇਆ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਤੇਰੀ ਭੈਣ ਦਾ ਤੇਰੇ ਭਣੇਵੇ ਨਾਲ ਫੇਰ ਬਣਾਵਾਂ ਸਾਕ, ਮਾਤ ਪਿਤ ਪੁੱਤ ਮਿਲਾਈਆ। ਦੂਜੀ ਦਾਸੀ ਦਾ ਲੇਖਾ ਹੋਵੇ ਸਾਥ, ਸਗਲਾ ਸੰਗ ਬਣਾਈਆ। ਜਨਮ ਵਿਚੋਂ ਜਨਮ ਬਖ਼ਸ਼ ਕੇ ਪੂਰੀ ਕਰਾਂ ਆਸ, ਤ੍ਰਿਸ਼ਨਾ ਦੂਰ ਕਰਾਈਆ। ਉਸ ਵੇਲੇ ਦਾਸੀ ਨੇ ਬਦਲ ਲੈਣਾ ਲਬਾਸ, ਕਪੜੇ ਓਢਣ ਸੰਗ ਵਖਾਈਆ। ਅੱਗੇ ਲੇਖੇ ਲੱਗੇ ਸਵਾਸ, ਸਾਹ ਸਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਭਰਾਤੇ ਕਿਹਾ ਕਲਜੁਗ ਅੰਤਮ ਜੇ ਮੇਰਾ ਰੂਪ ਹੋਵੇ ਕਾਗ, ਮਾਨਸ ਸਮਝ ਕੋਇ ਨਾ ਪਾਈਆ। ਸ਼ਬਦੀ ਧਾਰ ਕਿਹਾ ਮੇਰਾ ਖੇਲ ਆਦਿ ਜੁਗਾਦਿ, ਜੁਗ ਚੌਕੜੀ ਚਲਿਆ ਆਈਆ। ਵੇਖਾਂ ਦੀਨ ਦੁਨੀ ਸਮਾਜ, ਦੋ ਜਹਾਨਾਂ ਖੋਜ ਖੁਜਾਈਆ। ਜਿਸ ਵੇਲੇ ਪੁਰਖ ਅਕਾਲ ਦਾ ਹੋਇਆ ਰਾਜ, ਪੰਛੀ ਪੰਖੀ ਸੰਗ ਰਲਾਈਆ। ਜਨਮ ਕਰਮ ਦਾ ਧੋ ਕੇ ਦਾਗ਼, ਪਤਤ ਪੁਨੀਤ ਦਏ ਕਰਾਈਆ। ਬੇਸ਼ਕ ਤੂੰ ਉਸ ਵੇਲੇ ਹੋਣਾ ਕਾਗ, ਕਾਗ ਰੂਪ ਦਰਸਾਈਆ। ਤੇਰੇ ਜੀਵਣ ਦਾ ਬੁਝਾਉਣਾ ਚਰਾਗ਼, ਨੂਰ ਨਜ਼ਰ ਕੋਇ ਨਾ ਆਈਆ। ਤੇਰੀ ਭੈਣ ਦਾ ਫੇਰ ਵੇਖਣਾ ਬਗ਼ੀਚਾ ਬਾਗ਼, ਪੱਤ ਟਹਿਣੀ ਫੂਲ ਵੇਖ ਵਖਾਈਆ। ਸਚ ਨਾਮ ਵਜਾਉਣਾ ਨਾਦ, ਧੁੰਨ ਇਕ ਸ਼ਨਵਾਈਆ। ਅੱਗੇ ਬਖ਼ਸ਼ ਕੇ ਦਾਦ, ਸੁਤ ਦੁਲਾਰਾ ਝੋਲੀ ਪਾਈਆ। ਜਿਸ ਦਾ ਪਰਸਾਦ ਕਰਾਉਣਾ ਪਏ ਪਹਿਲੀ ਮਾਘ, ਗੁਰਸਿਖ ਪੰਜ ਨਾਲ ਰਲਾਈਆ। ਫੇਰ ਅਗਲਾ ਖੇੜਾ ਹੋਣਾ ਆਬਾਦ, ਤਤੀ ਵਾ ਨਾ ਲਾਗੇ ਰਾਈਆ। ਨੌਂ ਗੰਨੇ ਲਿਆਉਣੇ ਨਾਲ ਕਮਾਦ, ਸਾਢੇ ਤਿੰਨ ਹੱਥ ਲੰਬਾਈਆ। ਊਧਮ ਸਿੰਘ ਬਣ ਕੇ ਆਉਣਾ ਰੂਪ ਸਾਧ, ਕੇਸ ਖੁਲ੍ਹੇ ਪਿਛਾਂਹ ਸੁਟਾਈਆ। ਫੇਰ ਅਗਲੀ ਕੁਲ ਨੂੰ ਲੱਗੇ ਭਾਗ, ਭਗਵਨ ਆਪਣੀ ਦਇਆ ਕਮਾਈਆ। ਹੁਕਮ ਸੰਦੇਸ਼ਾ ਸ਼ਬਦੀ ਧਾਰ ਦਿਤਾ ਆਪ, ਆਪ ਆਪਣਾ ਪੜਦਾ ਲਾਹੀਆ। ਦੋਵੇਂ ਕੱਠੇ ਆਉਣ ਜਸਬੀਰ ਸਿੰਘ ਤੇ ਉਸਦਾ ਬਾਪ, ਥਿਤ ਵਾਰ ਵਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਲ ਦਵਾਰ ਦਾ ਪੂਰਾ ਕਰੇ ਵਾਕ, ਦਾਸੀ ਦਾਸ ਦਾਸਨ ਦਾਸਾ ਵੇਖ ਵਖਾਈਆ।

❋

❋

੧੧ ਅੱਸੂ ਸ਼ਹਿਨਸ਼ਾਹੀ ਸੰਮਤ ੬ ਸੁਖਦੇਵ ਸਿੰਘ ਦੇ ਘਰ ਪਿੰਡ ਕੱਲਾ

ਦਸਮ ਦਵਾਰ ਕਹੇ ਮੇਰੀ ਅਰਦਾਸ, ਅਰਜ਼ ਬੇਨੰਤੀ ਇਕ ਸੁਣਾਈਆ। ਮੇਰੇ ਸਾਹਿਬ ਪੁਰਖ ਅਬਿਨਾਸ਼, ਹਰਿ ਕਰਤੇ ਤੇਰੀ ਬੇਪਰਵਾਹੀਆ। ਖੇਲ ਖਿਲਾ ਕੇ ਹੱਡ ਨਾੜੀ ਮਾਸ, ਪੰਜ ਤਤ ਬਣਤ ਬਣਾਈਆ। ਤ੍ਰੈਗੁਣ ਮਾਇਆ ਪਾ ਕੇ ਰਾਸ, ਪਰਕਿਰਤੀ ਰੰਗ ਰੰਗਾਈਆ। ਨੌ ਦਵਾਰੇ ਦੇ ਕੇ ਸਾਥ, ਜਗਤ ਸੰਗ ਜਣਾਈਆ। ਈੜਾ ਪਿੰਗਲ ਸੁਖਮਨ ਬਣਾ ਕੇ ਘਾਟ, ਮੰਜ਼ਲ ਮੰਜ਼ਲ ਵਿਚ ਅਟਕਾਈਆ। ਕਵਲੀ ਬਖ਼ਸ਼ ਕੇ ਬੂੰਦ ਸਵਾਂਤ, ਨਾਭੀ ਨਾਭ ਟਪਕਾਈਆ। ਸ਼ਬਦ ਅਗੰਮੀ ਜਣਾ ਕੇ ਨਾਦ, ਧੁਨ ਧੁਨ ਸ਼ਨਵਾਈਆ। ਸੁਰਤੀ ਸੁਰਤ ਅਰਾਧ, ਰਸਨਾ ਰਸ ਚਖਾਈਆ। ਆਪਣਾ ਭੇਵ ਰੱਖ ਕੇ ਬੋਧ ਅਗਾਧ, ਅਗਾਧ ਬੋਧ ਬੋਧ ਬੇਪਰਵਾਹੀਆ। ਕਵਲ ਕਵਲਾ ਬੁਝਾ ਕੇ ਆਗ, ਤ੍ਰਿਸਨਾ ਤ੍ਰਿਖਾ ਗਵਾਈਆ। ਮਨ ਮਨੂਏ ਦੇ ਵੈਰਾਗ, ਵੈਰੀ ਅੰਤਰ ਨਿਰੰਤਰ ਮਿਟਾਈਆ। ਮੇਰੇ ਘਰ ਵਿਚ ਨਿੱਕਾ ਜੇਹਾ ਆਪਣਾ ਜਗਾ ਕੇ ਚਰਾਗ਼, ਸੂਰੀਆ ਚੰਨ ਤੋਂ ਪਰੇ ਕੀਤੀ ਰੁਸ਼ਨਾਈਆ। ਜਗਤ ਸਾਧੂਆਂ ਵਾਸਤੇ ਖ਼ੁਸ਼ੀਆਂ ਵਾਲਾ ਬਾਗ, ਬਗੀਚਾ ਦਿਤਾ ਪ੍ਰਗਟਾਈਆ। ਇਸ ਵਿਚ ਵੜ ਕੇ ਕਹਿਣ ਏਥੇ ਕਰੀਏ ਰਾਜ, ਅੱਗੇ ਕਦਮ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਦਸਮ ਦਵਾਰ ਕਹੇ ਮੇਰਾ ਨਿੱਕਾ ਜੇਹਾ ਘਰਾਨਾ, ਘਰ ਘਰ ਵਿਚ ਟਿਕਾਈਆ। ਜਿਸ ਨੂੰ ਮਾਣ ਜਗਤ ਜਹਾਨਾ, ਜੀਵ ਈਸ਼ ਸਮਝਾਈਆ। ਜਿਥੇ ਪੰਚਮ ਪੰਚ ਸੁਣ ਧੁਨਕਾਨਾ, ਸ਼ਬਦ ਸ਼ਬਦ ਵਡਿਆਈਆ। ਜਿਥੇ ਮਸਤੀ ਮਸਤ ਦੀਵਾਨਾ, ਖ਼ੁਮਾਰੀ ਖ਼ਿਮਾਂ ਵਿਚ ਰਖਾਈਆ। ਧਰਮ ਧਰਮ ਦਾ ਈਮਾਨਾ, ਅਮਲਾਂ ਤੋਂ ਬਾਹਰ ਦ੍ਰਿੜਾਈਆ। ਤੇਰੀ ਮੰਜ਼ਲ ਦਾ ਪਹਿਲਾ ਨਿਸ਼ਾਨਾ, ਨਿਸ਼ਾਨੇਬਾਜ਼ ਤੇਰੀ ਸਰਨਾਈਆ। ਏਥੇ ਦਰਸ ਹੁੰਦਾ ਤੇਰਾ ਨੂਰੀ ਨੂਰ ਦਾ ਕਾਹਨਾ, ਰਾਮ ਤੇਰੀ ਵਡਿਆਈਆ। ਤੇਰੀ ਮੰਜ਼ਲ ਮੰਜ਼ਲ ਦਾ ਮਿਲੇ ਬਹਾਨਾ, ਰਹਿਬਰ ਤੇਰਾ ਰਾਹ ਦਰਸਾਈਆ। ਕਲਮਾ ਕਲਮੇ ਵਿਚ ਦੱਸੇ ਕਲਾਮਾ, ਸੰਦੇਸ਼ਾ ਅਗੰਮ ਅਥਾਹੀਆ। ਸਾਚਾ ਨੂਰ ਨੂਰ ਨੁਰਾਨਾ, ਰਵ ਸਸ ਸੀਸ ਨਿਵਾਈਆ। ਦੂਸਰ ਦਿਸੇ ਨਾ ਕੋਇ ਬੇਗਾਨਾ, ਵੈਰੀ ਮੀਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਦਸਮ ਦਵਾਰ ਕਹੇ ਮੈਨੂੰ ਅੱਖਰਾਂ ਵਿਚ ਪੜ੍ਹਦੇ, ਸਿਫ਼ਤਾਂ ਵਿਚ ਵਡਿਆਈਆ। ਅਭਿਆਸਾਂ ਵਿਚ ਲੜਦੇ, ਨੈਣ ਮੂੰਦ ਧਿਆਨ ਲਗਾਈਆ। ਪਾਣੀ ਵਿਚ ਠਰਦੇ, ਜਲ ਧਾਰਾ ਸੀਸ ਕਰਾਈਆ। ਅਗਨੀ ਵਿਚ ਸੜਦੇ, ਹਵਨ ਹਵਨ ਸਮਝਾਈਆ। ਇਸ਼ਟ ਜਗਤ ਵਾਲਾ ਦੇਵ ਮੂਰਤੀ ਧਰਦੇ, ਧਰਮ ਧਾਰ ਦਰਸਾਈਆ। ਢੋਲੇ ਗਾਉਣ ਨਰਾਇਣ ਨਰ ਦੇ, ਬਿਨ ਰਸਨਾ ਰਸਨ ਹਿਲਾਈਆ। ਸੁਰਤੀ ਸ਼ਬਦ ਨਾਲ ਜੜਦੇ, ਸ਼ਬਦ ਸੁਰਤ ਵੱਲ ਰਖਾਈਆ। ਬਹੁੜੀ ਮੇਰੇ ਘਰ ਮੂਲ ਨਾ ਵੜਦੇ, ਰਾਹ ਵਿਚ ਬੈਠਣ ਪਤ ਗਵਾਈਆ। ਦਸਮ ਦਵਾਰ ਕਹੇ ਮੈਂ ਕੋਟਨ ਕੋਟ ਵੇਖੇ ਲੋਭ ਮੋਹ ਹੰਕਾਰ ਵਿਚ ਲੜਦੇ, ਦਿਵਸ ਰੈਣ ਕਰਨ ਲੜਾਈਆ। ਕੋਈ ਮੁਖ ਕਰਦੇ ਚੜ੍ਹਦੇ, ਕੋਈ ਲਹਿੰਦੇ ਸੀਸ ਨਿਵਾਈਆ। ਕੋਈ ਦੱਖਣ ਪਹਾੜ ਨੱਠਦੇ, ਭੱਜਣ ਵਾਹੋ ਦਾਹੀਆ। ਕੋਈ ਰਾਹ ਤਕਣ ਨਿਜ ਨੇਤਰ ਅੱਖ ਦੇ, ਜਗਤ ਨੈਣ ਨੈਣ ਸ਼ਰਮਾਈਆ। ਕੋਈ ਬੂੰਦ ਸਵਾਂਤ ਅੰਮ੍ਰਿਤ ਰਸ ਚੱਖਦੇ, ਕਵਲੀ ਕਵਲ ਕਵਲ ਉਲਟਾਈਆ। ਦਸਮ ਦਵਾਰ ਕਹੇ ਪ੍ਰਭੂ ਮੇਰੇ ਦਵਾਰੇ ਬਿਨਾ ਤੇਰੇ ਭਗਤਾਂ ਤੋਂ ਮੂਲ ਕੋਇ ਨਾ

❋

❋

ਵਸਦੇ, ਵਿਦਿਆ ਜਗਤ ਨਾ ਕੋਇ ਵਡਿਆਈਆ। ਕਰ ਕਿਰਪਾ ਜਿਸ ਨੂੰ ਆਪਣੀ ਮਤ ਦੇ, ਮਤ ਮਤਾਂਤਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਦਸਮ ਦਵਾਰੀ ਕਹੇ ਮੇਰਾ ਘਰ ਛੋਟੇ ਤੋਂ ਛੋਟਾ, ਸਾਹਿਬ ਤੇਰੀ ਵਡ ਵਡਿਆਈਆ। ਮੈਨੂੰ ਲੱਭਦੇ ਕੋਟੀ ਕੋਟਾ, ਕੋਟਨ ਕੋਟ ਭੱਜਣ ਵਾਹੋ ਦਾਹੀਆ। ਮੈਂ ਉਚੀ ਕੂਕ ਸੁਣਾਵਾਂ ਲੋਕਾ, ਧੁਰ ਦਾ ਨਾਮ ਇਕ ਜਣਾਈਆ। ਬਿਨਾ ਸਤਿਗੁਰ ਕਿਰਪਾ ਮੇਰੇ ਘਰ ਦਾ ਕਿਸੇ ਨੂੰ ਨਹੀਂ ਮਿਲਦਾ ਮੌਕਾ, ਦਰ ਚੜ੍ਹਨ ਕੋਇ ਨਾ ਆਈਆ। ਗੋਬਰ ਨਾਲ ਮੇਰਾ ਕਦੇ ਕਿਸੇ ਸਾਫ਼ ਕੀਤਾ ਨਹੀਂ ਚੌਂਕਾ, ਜਗਤ ਪੋਚ ਨਾ ਕੋਇ ਲਗਾਈਆ। ਬਸਤਰ ਤਨ ਕਿਸੇ ਨਹੀਂ ਧੋਤਾ, ਅੰਤਰ ਕਰੇ ਨਾ ਕੋਇ ਸਫ਼ਾਈਆ। ਛੱਤਾਂ ਵਾਲਾ ਨਹੀਂ ਕੋਈ ਕੋਠਾ, ਛੱਪਰ ਛੰਨ ਨਾ ਕੋਇ ਛੁਹਾਈਆ। ਮੇਰੇ ਵਿਚ ਮੇਰੇ ਪ੍ਰਭੂ ਨੇ ਰੱਖੀ ਨਿੱਕੀ ਜਿਹੀ ਆਪਣੀ ਜੋਤਾ, ਜੋਤੀ ਜੋਤ ਨਾਲ ਜਗਾਈਆ। ਮੇਰਾ ਕੋਈ ਮਾਣ ਨਹੀਂ ਵੱਡਾ ਬਹੁਤਾ, ਘਰ ਵਿਚ ਘਰ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਭੇਵ ਆਪ ਖੁਲ੍ਹਾਈਆ। ਦਸਮ ਦਵਾਰ ਕਹੇ ਮੇਰਾ ਦਰਵਾਜ਼ਾ ਕਿਸੇ ਨਾ ਲੱਭਾ, ਹਾਏ ਉਫ਼ ਮੇਰੀ ਦੁਹਾਈਆ। ਮੇਰੇ ਅੰਦਰ ਸਤਿ ਸਰੂਪ ਇਕੋ ਬੱਗਾ, ਜੋਤੀ ਧਾਰ ਸੋਭਾ ਪਾਈਆ। ਜਿਥੇ ਹੰਸ ਬਣ ਗਏ ਕੱਗਾ, ਕਾਗ ਹੰਸ ਰੂਪ ਵਖਾਈਆ। ਤ੍ਰੈਗੁਣ ਲੱਗੇ ਕੋਇ ਨਾ ਅੱਗਾ, ਤਤਵ ਤਤ ਨਾ ਕੋਇ ਜਲਾਈਆ। ਮੇਰਾ ਕੋਈ ਸਕੇਅਰ ਨਹੀਂ ਵਿਚ ਗਜ਼ਾਂ, ਫ਼ੁੱਟਾਂ ਵਿਚ ਨਾ ਕੋਇ ਲੰਬਾਈਆ। ਮੇਰੇ ਘਰ ਦੀ ਕਿਸੇ ਅੱਗੇ ਬਿਆਨ ਨਹੀਂ ਕੀਤੀ ਪੂਰੀ ਵਜ਼ਹ, ਚਾਰ ਜੁਗ ਦੇ ਸ਼ਾਸਤਰ ਇਸ਼ਾਰੇ ਦੇ ਕੇ ਗਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਲੇਖਾ ਆਪ ਦ੍ਰਿੜਾਈਆ। ਦਸਮ ਦਵਾਰ ਕਹੇ ਮੇਰਾ ਮੁਹੀਤ ਮਜ਼ਲੇ ਮੁਜ਼ਲੂ ਮੀਜ਼ਾਨ ਮਜ਼੍ਹਬ ਨਾ ਕੋਇ ਲਗਾਈਆ। ਜਿਥੇ ਆਫ਼ਤਾਬ ਨਾ ਹੋਵੇ ਕੋਇ ਤਲੂਹ ਗ਼ਰੂਬ ਗਿਰਹਾ ਨਾ ਕੋਇ ਸਮਝਾਈਆ। ਸੈਲਾਨੇ ਸਲਲ ਰੂਹਾਨੇ ਰੂਹ, ਰਹਿਮਤ ਯਕਸੂ ਅਖਵਾਈਆ। ਜਿਥੇ ਬਿਨਾ ਰੂਪ ਰੰਗ ਰੇਖ ਤੋਂ ਸ਼ਬਦ ਗੁਰੂ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਭੇਵ ਖੁਲ੍ਹਾਈਆ। ਦਸਮ ਦਵਾਰ ਕਹੇ ਮੇਰਾ ਕਰਜ਼ਾ ਬੂ ਇਰਦ ਗਿਰਦ, ਕਬੀਰ ਨਾਨਕ ਮੁਹੰਮਦ ਜ਼ਹੂਰੇ ਜ਼ਾਹਿਰ ਜੀਵ ਸਮਝਾਈਆ। ਕੋਈ ਜਾਣ ਨਾ ਸਕੇ ਬਾਲ ਬਿਰਧ, ਜੋਬਨਵੰਤ ਨਾ ਕੋਇ ਚਤੁਰਾਈਆ। ਭੇਵ ਪਾ ਨਾ ਸਕੇ ਸੁਰਤ ਨਿਰਤ, ਨੈਣ ਅੱਖ ਨਾ ਕੋਇ ਦਰਸਾਈਆ। ਜਿਥੇ ਮਨੂਆ ਕਰੇ ਕੋਇ ਨਾ ਕਿਰਤ, ਕਿਰਤਘਨ ਨਾ ਕੋਇ ਵਡਿਆਈਆ। ਮਿਰਤੂ ਵਿਚ ਹੋਵੇ ਕਦੇ ਨਾ ਮਿਰਤ, ਮਿਰਤਕ ਰੂਪ ਨਾ ਕੋਇ ਦਰਸਾਈਆ। ਵੇਖਣਾ ਪਏ ਨਾ ਦੀਪ ਘਿਰਤ, ਜੋਤੀ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਦਰ ਦਰਬਾਰਾ ਇਕ ਦਰਸਾਈਆ। ਦਸਮ ਦਵਾਰ ਕਹੇ ਮੇਰਾ ਗ੍ਰਹਿ ਨਿੱਕੇ ਤੋਂ ਨਿੱਕਾ, ਨੱਕਾ ਸੂਈ ਨਾ ਕੋਇ ਚਤੁਰਾਈਆ। ਜਿਸ ਦਾ ਮਾਲਕ ਇਕੋ ਇਕਾ, ਏਕੰਕਾਰ ਇਕ ਰਖਾਈਆ। ਜੋ ਮੇਰੇ ਅੰਤਰ ਮੰਤਰ ਨਿਰੰਤਰ ਹੋ ਕੇ ਟਿਕਾ, ਘਰ ਘਰ ਦਿਤੀ ਵਡਿਆਈਆ। ਮੈਂ ਕਦੇ ਹੱਥ ਨਹੀਂ ਆਇਆ ਵਿਚੋਂ ਪੱਥਰ ਇੱਟਾਂ, ਪਾਹਨ ਪੂਜਸ ਮਿਲਣ ਕੋਇ ਨਾ ਪਾਈਆ। ਮੇਰਾ ਆਦਿ ਤੋਂ ਲੈ ਕੇ ਅੰਤ ਤਕ ਇਕੋ ਗ੍ਰਹਿ ਤੇ ਇਕੋ ਮੰਦਰ ਇਕੋ ਜੁਗ ਚੌਕੜੀ ਸਿੱਟਾ, ਦੂਜਾ ਰੂਪ ਨਾ ਕੋਇ ਦਰਸਾਈਆ। ਸਚ

❋

❋

ਦਵਾਰ ਏਕੰਕਾਰ ਕਿਰਪਾ ਧਾਰ ਅਪਰ ਅਪਾਰ ਮੇਰਾ ਦਵਾਰ ਜਦ ਵਖਾਇਆ ਵਖਾਇਆ ਭਗਤਾਂ ਸਿੱਖਾਂ, ਸਹਿਜ ਨਾਲ ਸਮਝਾਈਆ। ਜਿਥੇ ਇਕੋ ਧੁਰ ਧਾਰ ਦੀ ਮਿਲਦੀ ਭਿੱਛਾ, ਦੂਜੀ ਵਸਤ ਨਾ ਕੋਇ ਵਰਤਾਈਆ। ਤ੍ਰਿਸ਼ਨਾ ਤ੍ਰਿਖਾ ਰਹੇ ਨਾ ਇੱਛਾ, ਨਿਰਇੱਛਤ ਰੰਗ ਰੰਗਾਈਆ। ਮੇਰਾ ਕੋਈ ਲੰਮਾ ਚੌੜਾ ਹਰਫ਼ਾਂ ਹਰੂਫ਼ਾਂ ਵਾਲਾ ਨਹੀਂ ਕਿੱਸਾ, ਸਤਰਾਂ ਵਾਲੀ ਨਾ ਕੋਇ ਲਿਖਾਈਆ। ਮੇਰਾ ਗ੍ਰਹਿ ਮੰਦਰ ਟਕਿਆਂ ਵਿਚ ਕਦੇ ਨਾ ਵਿਕਾ, ਕੀਮਤ ਹੱਟ ਨਾ ਕੋਇ ਪਵਾਈਆ। ਮੇਰਾ ਇਕੋ ਮਾਲਕ ਇਕੋ ਪਿਤਾ, ਇਕੋ ਦੇਵਣਹਾਰ ਵਡਿਆਈਆ। ਪੁਤ ਕਹੇ ਪਿਓ ਨੂੰ ਕੀ ਤੈਨੂੰ ਪਹਿਲੇ ਵੀ ਕਦੇ ਦਿਸਾ, ਜੇ ਅੱਗੇ ਵੇਖਣਾ ਈ ਬੇਨੰਤੀ ਵਿਚ ਮੰਗ ਮੰਗਾਈਆ। ਜਿਥੇ ਸਾਹਿਬ ਦਾ ਦਰਸ਼ਨ ਹੋਏ ਨਿਤਾ, ਜਾਗਤ ਸੋਵਤ ਨੂਰ ਦਏ ਚਮਕਾਈਆ। ਕੋਈ ਚੁੱਕਣੀ ਪਏ ਨਾ ਚਿਕਾ, ਕੁੰਡੀ ਹੱਥ ਨਾ ਕੋਇ ਖੁਲ੍ਹਾਈਆ। ਪ੍ਰਭ ਦੀ ਕਿਰਪਾ ਨਾਲ ਭਗਤਾਂ ਦਾ ਪਹਿਲਾ ਇਹੋ ਹਿੱਸਾ, ਦਸਮ ਦਵਾਰੀ ਵਿਚ ਪਹਿਲਾਂ ਦਰਸ ਦਿਖਾਈਆ। ਫੇਰ ਦਸਮ ਦਵਾਰੀ ਨੂੰ ਦੇ ਕੇ ਪਿਛਾ, ਅੱਗੇ ਲਏ ਕਢਾਈਆ। ਇਸ ਤੋਂ ਅੱਗੇ ਮੰਜ਼ਲਾਂ ਚਾਰ ਹੋਰ ਜਿਥੇ ਸਾਹਿਬ ਸਤਿਗੁਰ ਬੈਠਾ ਅਨਡਿੱਠਾ, ਅਗੰਮ ਅਥਾਹ ਬੇਪਰਵਾਹੀਆ। ਓਥੇ ਦਸਮ ਦਵਾਰੀ ਤਕੇ ਬਿਟ ਬਿਟਾ, ਦੂਰ ਦੁਰਾਡੀ ਧਿਆਨ ਲਗਾਈਆ। ਜਨ ਭਗਤਾਂ ਕਹੇ ਮੇਰੀ ਅਰਜ਼ੋਈ ਹਿਕਾ, ਇਕ ਦਿਆਂ ਸੁਣਾਈਆ। ਜਿਥੇ ਤੁਹਾਡਾ ਸਾਹਿਬ ਸਵਾਮੀ ਵਸੇ ਪਿਤਾ, ਓਥੇ ਮੇਰੀ ਮੰਜ਼ਲ ਮੂਲ ਰਹੇ ਨਾ ਰਾਈਆ। ਮੈਂ ਤਾਂ ਸਾਢੇ ਤਿੰਨ ਹੱਥ ਵਿਚ ਹਾਂ ਟਿਕਾ, ਨੌਂ ਦਵਾਰਿਆਂ ਉਪਰ ਆਪਣਾ ਘਰ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਦੀ ਪੂਰੀ ਕਰੇ ਇੱਛਾ, ਨਿਰਾਸਾ ਰਹਿਣ ਕੋਇ ਨਾ ਪਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਫ਼ੱਕਰ ਕਹੇ ਸ਼ਾਹ ਤਕੀ, ਤਕੀਆ ਮੇਰਾ ਦਏ ਦੁਹਾਈਆ। ਦੋ ਸੌ ਸੱਠ ਸਾਲ ਦੀ ਮੇਰੀ ਆਸਾ ਪੱਕੀ, ਮਾਜ਼ੀ ਲੇਖਾ ਦਿਆਂ ਜਣਾਈਆ। ਮੈਂ ਰਾਹ ਤਕਦਾ ਸਾਂ ਮਾਲਕ ਹੱਕੀ, ਜੋ ਹਕੀਕਤ ਦਏ ਜਣਾਈਆ। ਬਾਵਨ ਸਾਲ ਮੇਰੀ ਆਸਾ ਰਹੀ ਸ਼ੱਕੀ, ਪਰਦਾ ਭੇਵ ਨਾ ਕੋਇ ਖੁਲ੍ਹਾਈਆ। ਮੇਰੀ ਅੰਤਰ ਅਜ਼ਾਂ ਬਾਂਗ ਖ਼ਾਹਿਸ਼ਾਂ ਵਿਚ ਨੱਠੀ, ਭੱਜੀ ਵਾਹੋ ਦਾਹੀਆ। ਹੁਣ ਸਦੀ ਜਾਂਦੀ ਟੱਪੀ, ਚੌਧਵੀਂ ਪੰਧ ਮੁਕਾਈਆ। ਮੇਰੀ ਬੁਝਣ ਲੱਗੀ ਬੱਤੀ, ਜਗਤ ਨੂਰ ਰਹੇ ਨਾ ਰਾਈਆ। ਮੈਂ ਇਕ ਸੌ ਅਠਾਰਾਂ ਸਾਲ ਰਿਹਾ ਏਥੇ ਦਿਨ ਅੱਸੀ, ਆਸਾ ਵਿਚ ਧਿਆਨ ਲਗਾਈਆ। ਢਾਈ ਵਾਰ ਮੇਰੀ ਜਗਹ ਇਹ ਵਸੀ, ਜਗਤ ਰੂਪ ਬਣਾਈਆ। ਮੈਂ ਸਭ ਕੁਝ ਵੇਖਦਾ ਰਿਹਾ ਅੱਖੀ, ਨੇਤਰ ਨੈਣ ਖੁਲ੍ਹਾਈਆ। ਅਰਜ਼ੋਈ ਕਰਦਾ ਰਿਹਾ ਅੱਗੇ ਸਾਹਿਬ ਅਲਖੀ, ਲਖਮੀ ਨਰਾਇਣ ਤੇਰੀ ਸਰਨਾਈਆ। ਮੇਰੀ ਧਾਰ ਤੇਰੀ ਮੁਹੱਬਤ ਵਿਚ ਫਸੀ, ਫੈਸਲਾ ਤੇਰੇ ਹੱਥ ਰਖਾਈਆ। ਹੁਣ ਰਮਜ਼ ਰਹੀ ਨਾ ਛਪੀ, ਛੱਪਾ ਅਵਰ ਦਿਤਾ ਚੁਕਾਈਆ। ਮੇਰੀ ਪਿਛਲਾ ਕਲਮਾ ਕਲਾਮ ਜਪੀ, ਜਗਜੀਵਣ ਦਾਤੇ ਤੇਰੀ ਝੋਲੀ ਪਾਈਆ। ਪੂਰਬ ਲੇਖਾ ਕਰਦੇ ਨਫ਼ੀ, ਵਾਧਾ ਆਪਣੇ ਨਾਲ ਬਣਾਈਆ। ਮੇਰਾ ਸਾਥੀ ਇਕ ਹੋਰ ਮੁਹੰਮਦ ਸ਼ਫੀ, ਜੋ ਸ਼ਾਹ ਸੁਲਤਾਨ ਦਾ ਨੂਰ ਰੂਪ ਦਰਸਾਈਆ।

❋

❋

ਜਿਸ ਦੇ ਹੱਥ ਪਿਆਲਾ ਕਫ਼ੀ, ਕਫ਼ਨ ਓਢਣ ਨਾਲ ਮਿਲਾਈਆ। ਮਿਹਰਵਾਨ ਮਹਿਬੂਬ ਕਥਾ ਕਹਾਣੀ ਸਾਚੀ ਦੱਸੀ, ਪਰਵਰਦਿਗਾਰ ਦਿਤੀ ਸੁਣਾਈਆ। ਸਾਡਾ ਲੇਖਾ ਮੁਕਾ ਦੇ ਲੱਖ ਚਾਰ ਅੱਸੀ, ਚੁਰਾਸੀ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਆਪਣੇ ਰੰਗ ਵਿਚ ਰਤੀ, ਸਾਡਾ ਝਗੜਾ ਦੇਣਾ ਮੁਕਾਈਆ। ਓਨ੍ਹਾਂ ਵਾ ਨਾ ਲੱਗੇ ਤਤੀ, ਜਿਹੜੇ ਤੇਰਾ ਨਾਮ ਧਿਆਈਆ। ਤੂੰ ਸਾਹਿਬ ਪੁਰਖ ਸਮਰਥੀ, ਹਰਿ ਵੱਡਾ ਵਡ ਵਡਿਆਈਆ। ਸਾਡੀ ਆਸਾ ਪੂਰੀ ਕਰਦੇ ਇਕੱਠੀ, ਇਕੋ ਵਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਘਟ ਘਟੀ, ਘਟ ਅੰਤਰ ਗੁਰਮੁਖਾਂ ਕਰੇ ਸਫ਼ਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਏਥੇ ਅੰਗਦ ਲਕੀਰ ਖਿੱਚੀ ਸੀ ਨਾਲ ਚੀਚੀ, ਚੀਚਕ ਦਾ ਰੋਗ ਗਿਆ ਗਵਾਈਆ। ਫੇਰ ਨਿਗਹ ਕੀਤੀ ਨੀਚੀ, ਧਰਨੀ ਧਰਤ ਧਵਲ ਧਿਆਨ ਲਗਾਈਆ। ਫੇਰ ਆਪਣੇ ਪਲੂ ਗੰਢ ਪੀਚੀ, ਘੁੱਟ ਕੇ ਦਿਤੀ ਬੰਧਾਈਆ। ਫੇਰ ਪਿਛਲੀ ਵੇਖੀ ਬੀਤੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਤ੍ਰੇਤੇ ਬਾਲਮੀਕ ਏਥੇ ਦੱਬ ਕੇ ਗਿਆ ਸੀ ਗੀਟੀ, ਉਂਗਲਾਂ ਪੰਜ ਪੰਜ ਛੁਹਾਈਆ। ਉਤੇ ਲੇਖ ਲਿਖਿਆ ਕਲਜੁਗ ਅੰਤ ਚਲੇ ਭਗਤ ਭਗਵਾਨ ਦੀ ਰੀਤੀ, ਅੰਗਦ ਵੇਖ ਕੇ ਖ਼ੁਸ਼ੀ ਬਣਾਈਆ। ਫੇਰ ਨਿਗਾਹ ਮਾਰੀ ਕੀ ਅੱਗੇ ਹੁਕਮ ਹਦੀਸੀ, ਹਰਿ ਸਤਿਗੁਰ ਆਪ ਜਣਾਈਆ। ਜਾਂ ਖੇਲ ਤੱਕਿਆ ਬੀਸ ਬੀਸੀ, ਚੌਦਸ ਚੌਦਾਂ ਅੰਕ ਬਣਾਈਆ। ਇਕੋ ਛਤਰ ਦਿਸੇ ਸੀਸੀ, ਜਗਦੀਸ ਸੋਭਾ ਪਾਈਆ। ਅੰਗਦ ਸ੍ਰਿਸ਼ਟੀ ਵੇਖੀ ਨੀਤੀ, ਨਿਗਾਹ ਨੈਣ ਉਠਾਈਆ। ਚਾਰ ਕੁੰਟ ਤੱਕਿਆ ਬਿਨਾ ਭਗਤਾਂ ਤੋਂ ਰਹੇ ਨਾ ਕੋਇ ਪ੍ਰੀਤੀ, ਭਗਵਨ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅੰਗਦ ਲਾ ਕੇ ਗਿਆ ਅੰਗੂਠਾ, ਖੱਬਾ ਹੱਥ ਹੱਥ ਉਠਾਈਆ। ਜਿਸ ਵੇਲੇ ਜਗਤ ਭੰਡਾਰ ਦਾ ਮੂਧਾ ਹੋਇਆ ਠੂਠਾ, ਨਾਮ ਵਸਤ ਨਾ ਕੋਇ ਟਿਕਾਈਆ। ਸਤੋ ਗੁਣ ਦਾ ਰਿਹਾ ਕੋਇ ਨਾ ਬੂਟਾ, ਸਿੰਮਲ ਹੋਏ ਜਗਤ ਲੋਕਾਈਆ। ਸਤਿਗੁਰ ਪ੍ਰੇਮ ਮਿਲੇ ਨਾ ਹੂਟਾ, ਦੋ ਜਹਾਨਾਂ ਪਾਰ ਨਾ ਕੋਇ ਕਰਾਈਆ। ਫਿਰੇ ਦਰੋਹੀ ਚਾਰੇ ਕੂਟਾ, ਕੁਟੀਆ ਸ਼ਾਂਤ ਨਾ ਕੋਇ ਰਖਾਈਆ। ਅਵਤਾਰ ਪੈਗ਼ੰਬਰ ਹੋਵੇ ਰੂਠਾ, ਰੁਠਿਆਂ ਸਕੇ ਨਾ ਕੋਇ ਮਨਾਈਆ। ਮਾਣ ਰਹੇ ਨਾ ਕਿਸੇ ਅਵਧੂਤਾ, ਸਾਧ ਸੰਤ ਨਾ ਕੋਇ ਚਤੁਰਾਈਆ। ਓਸ ਵੇਲੇ ਪੁਰਖ ਅਕਾਲ ਕਿਰਪਾ ਕਰਨੀ ਆਪਣੇ ਭਗਤ ਸਪੂਤਾ, ਸੁਤ ਦੁਲਾਰੇ ਗੋਦ ਟਿਕਾਈਆ। ਚੌਦਾ ਤਬਕ ਪੈਣੀਆਂ ਕੂਕਾਂ, ਕੁਰਹ ਕਾਇਨਾਤ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਿਕਾਰ ਦੀਆਂ ਕਲ ਰਹਿਣ ਨਾ ਮਾਸ਼ੂਕਾਂ, ਆਸ਼ਕ ਦਾ ਇਸ਼ਕ ਇਸ਼ਕ ਦਾ ਆਸ਼ਕ ਇਕੋ ਏਕ ਏਕ ਦਰਸਾਈਆ।

❋

❋

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਜਗੀਰ ਕੌਰ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਗੁਰ ਅੰਗਦ ਆਖਿਆ, ਸ਼ਬਦੀ ਹੁਕਮ ਸੁਣਾਈਆ। ਮੇਰੇ ਅੰਤਰ ਅਗੰਮੀ ਭਾਖਿਆ, ਭਜਨ ਬੰਦਗੀ ਤੋਂ ਬਾਹਰ ਦਰਸਾਈਆ। ਕਿਰਪਾ ਕਰੇ ਅਲਖਣਾ ਅਲਾਖਿਆ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਕਲਜੁਗ ਅੰਤਮ ਵੇਖਣਾ ਵਾਕਿਆ, ਵਾਕਿਆ ਆਪਣਾ ਰੂਪ ਪ੍ਰਗਟਾਈਆ। ਚਾਰ ਜੁਗ ਦਾ ਲਹਿਣਾ ਜਾਨਣਾ ਸਾਕਿਆ, ਸਾਕ ਸੱਜਣ ਮੀਤ ਹੋ ਕੇ ਵੇਖ ਵਖਾਈਆ। ਨਾਮ ਅਸਵ ਚੜ੍ਹਨਾ ਰਾਕਿਆ, ਰਕਬਾ ਵੇਖੇ ਖ਼ਲਕ ਖ਼ੁਦਾਈਆ। ਜਨ ਭਗਤਾਂ ਖੋਲ੍ਹਣਾ ਤਾਕਿਆ, ਪਰਦਾ ਪਰਦੇ ਵਿਚੋਂ ਲਾਹੀਆ। ਕਲਜੁਗ ਮੇਟੇ ਅੰਧ ਅੰਧੇਰੀ ਰਾਤਿਆ, ਰੁਤ ਆਪਣੇ ਨਾਲ ਮਹਿਕਾਈਆ। ਸਚਖੰਡ ਨਿਵਾਸੀ ਸਚ ਦਵਾਰੇ ਕਰੇ ਵਾਸਿਆ, ਦਰ ਇਕੋ ਇਕ ਰਖਾਈਆ। ਜਿਥੇ ਨਿਰਗੁਣ ਨੂਰ ਜੋਤ ਹੋਵੇ ਪ੍ਰਕਾਸਿਆ, ਪ੍ਰਕਾਸ਼ਤ ਰੂਪ ਸਹਿਜ ਸੁਖਦਾਈਆ। ਮੇਰੀ ਪੂਰੀ ਕਰੇ ਆਸਿਆ, ਤ੍ਰਿਸਨਾ ਆਪਣੇ ਵਿਚ ਮਿਲਾਈਆ। ਜਿਸ ਦੀ ਜੋਤ ਧਾਰ ਹੋਣੀ ਦਸ ਸ਼ਾਖਿਆ, ਗੋਬਿੰਦ ਗੋਬਿੰਦ ਕਾਰ ਭੁਗਤਾਈਆ। ਸੋ ਵੇਲਾ ਵਕਤ ਸੁਹਾਏ ਦੇਸ ਮਾਝਿਆ, ਮਜਲਸ ਧਰਮ ਗਿਆ ਸਮਝਾਈਆ। ਧਰਨੀ ਕਹੇ ਸੋ ਸਵਾਮੀ ਆ ਗਿਆ, ਆਗਮਨ ਵਿਚ ਖ਼ੁਸ਼ੀ ਬਣਾਈਆ। ਮੇਰੇ ਗ੍ਰਹਿ ਜਗੇ ਚਰਾਗਿਆ, ਚਰਾਗਾਹਾਂ ਹੋਏ ਰੁਸ਼ਨਾਈਆ। ਮੇਰਾ ਅਗਿਆਨ ਅੰਧੇਰਾ ਭਾਗਿਆ, ਭੱਜਿਆ ਵਾਹੋ ਦਾਹੀਆ। ਸੋਹਣਾ ਵਕਤ ਸੁਹੰਜਣਾ ਆਪ ਸੁਹਾਗਿਆ, ਕੰਤ ਸੁਹਾਗੀ ਦਇਆ ਕਮਾਈਆ। ਧੰਨ ਵਡਿਆਈ ਜੋ ਜਨ ਸਾਹਿਬ ਸਰਨਾਈ ਲਾਗਿਆ, ਲਗਮਾਤਰ ਰਹੇ ਨਾ ਰਾਈਆ। ਜਗਤ ਵਿਕਾਰ ਹੰਕਾਰ ਤਿਆਗਿਆ, ਤ੍ਰੈਗੁਣ ਦਾ ਡੇਰਾ ਢਾਹੀਆ। ਸਚ ਦਵਾਰਾ ਏਕਾ ਪਾ ਗਿਆ, ਪਵਣ ਪਾਣੀ ਤੋਂ ਬਾਹਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਰ ਦੇਵੇ ਨਾਮ ਵੈਰਾਗਿਆ, ਵੈਰੀ ਅੰਦਰੋਂ ਬਾਹਰ ਕਢਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਗੁਰ ਅੰਗਦ ਕਹੇ ਏਥੇ ਬਾਲਮੀਕ ਨੇ ਉਂਗਲ ਸੀ ਗੱਡੀ, ਪੋਟੇ ਢਾਈ ਜ਼ਿਮੀਂ ਵਿਚ ਦਬਾਈਆ। ਥੋੜ੍ਹੀ ਆਪਣੀ ਨੰਗੀ ਕਰ ਕੇ ਹੱਡੀ, ਖੱਲ ਦਿਤੀ ਲੁਹਾਈਆ। ਫੇਰ ਮਾਚਸ ਲੈ ਕੇ ਡੱਬੀ, ਅਗਨੀ ਦਿਤੀ ਜਲਾਈਆ। ਫੇਰ ਟਾਕੀ ਕਢ ਕੇ ਬੱਗੀ, ਚਿੰਦੀ ਉਤੇ ਛੁਹਾਈਆ। ਫੇਰ ਨਿਗਹ ਮਾਰੀ ਉਪਰ ਸ਼ਾਹ ਰਗੀ, ਸ਼ਹਿਨਸ਼ਾਹ ਤੱਕਿਆ ਬੇਪਰਵਾਹੀਆ। ਫੇਰ ਕਲਜੁਗ ਤੱਕਿਆ ਅਗਨ ਲੱਗੀ, ਚਾਰੋਂ ਕੁੰਟ ਰਹੀ ਜਲਾਈਆ। ਫੇਰ ਵੇਖਿਆ ਭਗਤ ਭਗਵਾਨ ਪ੍ਰੀਤੀ ਲੱਗੀ, ਨਾ ਕੋਈ ਤੋੜੇ ਤੋੜ ਤੁੜਾਈਆ। ਫੇਰ ਜਲਵਾ ਤੱਕਿਆ ਰੱਬੀ, ਨੂਰ ਨੁਰਾਨਾ ਨੂਰ ਇਲਾਹੀਆ। ਫੇਰ ਵੇਖੀ ਚੌਧਵੀਂ ਸਦੀ, ਸਦਮੇ ਵਿਚ ਦੁਹਾਈਆ। ਫੇਰ ਚਾਰ ਜੁਗ ਧਰਮ ਦੀ ਵੇਖੀ ਗੱਦੀ, ਤਖ਼ਤਨਸ਼ੀਨ ਨਾ ਕੋਇ ਚਤੁਰਾਈਆ। ਫੇਰ ਦੀਨ ਮਜ਼੍ਹਬ ਦੀ ਤਕੀ ਹੱਦੀ, ਵੰਡਣ ਵੇਖੀ ਥਾਉਂ ਥਾਈਂਆ। ਫੇਰ ਆਪਣੇ ਅੰਦਰੋਂ ਆਵਾਜ਼ ਕਢੀ, ਉਚੀ ਕੂਕ ਕੇ ਦਿਤਾ ਜਣਾਈਆ। ਜੇ ਤੂੰ ਮੇਰਾ ਸਾਹਿਬ ਸਮਰਥੀ, ਰਾਮ ਰਾਮ ਤੇਰੀ ਦੁਹਾਈਆ। ਤੂੰ ਕਲਜੁਗ ਅੰਤਮ ਆਪ ਪਤ ਰੱਖੀਂ, ਪਤਿਪਰਮੇਸ਼ਵਰ ਦਇਆ ਕਮਾਈਆ। ਮੈਨੂੰ

❋

❋

ਖੇਲ ਵਖਾਉਣਾ ਅੱਖੀਂ, ਆਖ਼ਰ ਚਰਨਾਂ ਸੀਸ ਨਿਵਾਈਆ। ਫੇਰ ਲਕੀਰ ਕਢੀ ਨੱਕੀ, ਨੱਕ ਰਗੜ ਕੇ ਦਿਤੀ ਦੁਹਾਈਆ। ਵਾਸਤਾ ਪਾ ਕੇ ਕਿਹਾ ਹੱਕੀ, ਹਕੀਕਤ ਦੇ ਮਾਲਕ ਹੋਣਾ ਸਹਾਈਆ। ਆਪਣਿਆਂ ਭਗਤਾਂ ਦੀ ਪਤ ਰੱਖੀਂ, ਜਿਸ ਵੇਲੇ ਪਤਿਪਰਮੇਸ਼ਵਰ ਨਜ਼ਰ ਕਿਸੇ ਨਾ ਆਈਆ। ਕੋਝਿਆਂ ਕਮਲਿਆਂ ਪਾਵੀਂ ਘੁੱਟ ਕੇ ਜੱਫੀ, ਜ਼ਫ਼ਾਕਸ਼ ਆਪਣਾ ਰੰਗ ਰੰਗਾਈਆ। ਉਨ੍ਹਾਂ ਦਾ ਜਨਮ ਕਰਮ ਸਾਰਾ ਕਰ ਦੇਵੀਂ ਨਫ਼ੀ, ਵਾਧਾ ਆਪਣੇ ਨਾਲ ਬਣਾਈਆ। ਤੇਰੀ ਲਿਖਤ ਲੇਖ ਸਿਫ਼ਤਾਂ ਵਿਚ ਲਿਖਿਆ ਨਾ ਜਾਵੇ ਸਫ਼ੀ, ਵਰਕਿਆਂ ਵਿਚ ਨਾ ਕੋਇ ਵਡਿਆਈਆ। ਤੂੰ ਜੁਗ ਚੌਕੜੀ ਸਭ ਨੂੰ ਕਰਦਾ ਰਫ਼ੀ, ਰਫ਼ਤਾ ਰਫ਼ਤਾ ਆਪਣਾ ਹੁਕਮ ਵਰਤਾਈਆ। ਮੈਂ ਵਾਸਤਾ ਪਾਵਾਂ ਜੋੜ ਕੇ ਦੋ ਹੱਥੀਂ, ਹਥੇਲੀ ਹਥੇਲੀ ਨਾਲ ਮਿਲਾਈਆ। ਬਾਲਮੀਕ ਕਿਹਾ ਪੁਰਖ ਸਮਰਥੀ, ਤੇਰੀ ਬੇਪਰਵਾਹੀਆ। ਅੰਗਦ ਕਿਹਾ ਇਹ ਖੇਲ ਪੁਰਾਣੀ ਪੁਰਾਤਨ ਦੱਸੀ, ਦੱਸ ਕੇ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਫਿਰਦਾ ਟੱਪੀ, ਟਾਪੂਆਂ ਤੋਂ ਪਰੇ ਆਪਣੀ ਕਾਰ ਕਮਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਪਿਆਰੋ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਏਥੇ ਨੌ ਘੰਟੇ ਬੈਠਾ ਰਿਹਾ ਬਾਲਮੀਕ, ਆਸਣ ਘੁਟਨੇ ਭਾਰ ਲਗਾਈਆ। ਆਪਣਿਆਂ ਪੈਰਾਂ ਦੇ ਪਿਛੇ ਮਾਰੀ ਲੀਕ, ਆਰ ਪਾਰ ਦਿਤੀ ਖਿਚਾਈਆ। ਫੇਰ ਪ੍ਰਭੂ ਦੀ ਕੀਤੀ ਉਡੀਕ, ਤ੍ਰਿਸਨਾ ਲਈ ਵਧਾਈਆ। ਮਿਹਰਵਾਨ ਕਰ ਬਖ਼ਸ਼ੀਸ਼, ਵਸਤ ਅਗੰਮ ਦੇ ਵਰਤਾਈਆ। ਪੁਰਖ ਅਕਾਲ ਵਸ ਕੇ ਚੀਤ, ਚੇਤਨ ਸੁਰਤੀ ਦਿਤੀ ਵਖਾਈਆ। ਉਠ ਵੇਖ ਕਲਜੁਗ ਅੰਤਮ ਰੀਤ, ਰੀਤੀਵਾਨ ਦਿਤੀ ਸਮਝਾਈਆ। ਭਗਤ ਭਗਵਾਨ ਇਕੋ ਮੀਤ, ਦੂਜਾ ਸੰਗ ਨਾ ਕੋਇ ਰਖਾਈਆ। ਲੇਖਾ ਛੁਟਣਾ ਮੰਦਰ ਮਸੀਤ, ਮੱਠਾਂ ਵੰਡ ਨਾ ਕੋਇ ਵੰਡਾਈਆ। ਬਾਲਮੀਕ ਕਿਹਾ ਮੈਂ ਬਟਵਾਰਾ ਨੀਚ, ਨੀਚੋ ਨੀਚ ਅਖਵਾਈਆ। ਆਪਣੇ ਗਲੋਂ ਲਾਹ ਕਮੀਜ਼, ਪ੍ਰਭ ਦੇ ਚਰਨਾਂ ਅੱਗੇ ਟਿਕਾਈਆ। ਨਾਲੇ ਹੱਸ ਕੇ ਕਿਹਾ ਨਾਲੇ ਰੋ ਕੇ ਕਿਹਾ ਪ੍ਰਭੁ ਸਦਾ ਬਖਸ਼ੀਂ ਆਪਣੀ ਤਾਮੀਜ਼, ਤਮਾਂ ਵਿਚ ਨਾ ਕਦੇ ਕੁਰਲਾਈਆ। ਮੈਨੂੰ ਤੇਰੇ ਮਿਲਣ ਦੀ ਸਦਾ ਰਹੇ ਰੀਝ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਪੁਰਖ ਅਕਾਲ ਕਿਹਾ ਓ ਕਲਜੁਗ ਵੇਖ ਨਾਲ ਨੀਝ, ਧਿਆਨ ਧਿਆਨ ਵਿਚੋਂ ਬਣਾਈਆ। ਜਿਸ ਵੇਲੇ ਭਗਤਾਂ ਦੀ ਲੰਘਾਂ ਦਹਿਲੀਜ਼, ਦਰ ਦਰਾਂ ਦੇਵਾਂ ਵਡਿਆਈਆ। ਉਸ ਵੇਲੇ ਤੇਰੀ ਆਸਾ ਮਨਸਾ ਪੂਰੀ ਕਰਾਂ ਉਮੀਦ, ਤ੍ਰਿਸ਼ਨਾ ਤ੍ਰਿਖਾ ਤ੍ਰਿਪਤ ਕਰਾਈਆ। ਧਰਨੀ ਕਹੇ ਸੋ ਵੇਲਾ ਵਕਤ ਪਿਛਲਾ ਗਿਆ ਬੀਤ, ਜਗਤ ਸੁਹੰਜਣੀ ਦਏ ਵਡਿਆਈਆ। ਮੇਰੀ ਕਾਇਆ ਹੋਈ ਠੰਡੀ ਸੀਤ, ਪੁਰਖ ਅਬਿਨਾਸ਼ੀ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨਾਈਆ।

❋

❋

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਕਰਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਗੁਰ ਅੰਗਦ ਕਹੇ ਮੈਂ ਏਥੇ ਧਰਨੀ ਦੱਬੀ ਸੀ ਨਾਲ ਅੱਡੀ, ਜ਼ੋਰ ਤਿੰਨ ਵੇਰਾਂ ਲਗਾਈਆ। ਮੇਰੇ ਅੰਦਰ ਆਵਾਜ਼ ਆਈ ਰੱਬੀ, ਧੁਰ ਸ਼ਬਦ ਸ਼ਬਦ ਸ਼ਨਵਾਈਆ। ਖੇਲ ਵੇਖਣਾ ਚੌਧਵੀਂ ਸਦੀ, ਸਦਮੇ ਵਿਚ ਸਰਬ ਕੁਰਲਾਈਆ। ਉਸ ਵੇਲੇ ਭਗਤ ਭਗਵਾਨ ਦੀ ਪ੍ਰੀਤੀ ਹੋਣੀ ਲੱਗੀ, ਦੂਸਰ ਇਸ਼ਟ ਨਾ ਕੋਇ ਰਖਾਈਆ। ਇਹ ਸਮਾਂ ਜੁਗ ਚੌਕੜੀ ਪਿਛੋਂ ਆਉਂਦਾ ਕਦੀ, ਕਦੀਮ ਦਾ ਮਾਲਕ ਹੋਏ ਸਹਾਈਆ। ਜਿਸ ਨੇ ਸਭ ਦੀ ਕਰਨੀ ਕਰਨੀ ਰੱਦੀ, ਹੁਕਮ ਆਪਣਾ ਇਕ ਵਰਤਾਈਆ। ਮਾਤਲੋਕ ਵਿਚੋਂ ਕਢਣੀ ਬਦੀ, ਬੁਤਖ਼ਾਨਿਆਂ ਕਰੇ ਸਫ਼ਾਈਆ । ਗੁਰਮੁਖਾਂ ਦੇਵੇ ਉਚ ਪਦਵੀ ਪਦੀ, ਪਦ ਦਾ ਮਾਲਕ ਇਕ ਅਖਵਾਈਆ। ਸ੍ਰਿਸ਼ਟੀ ਅਗਨੀ ਹੋਵੇ ਲੱਗੀ, ਜਗਤ ਸਕੇ ਨਾ ਕੋਇ ਬੁਝਾਈਆ। ਝਗੜਾ ਪਏ ਸੂਰ ਗਾਂ ਢੱਗੀ, ਢੋਰਾਂ ਉਤੋਂ ਹੋਏ ਲੜਾਈਆ। ਆਪਣੀ ਮੰਜ਼ਲ ਸਭ ਨੇ ਜਾਣੀ ਛਡੀ, ਜਗਤ ਸਾਧ ਸੰਤ ਫ਼ਕੀਰ ਚੜ੍ਹਨ ਕੋਇ ਨਾ ਪਾਈਆ। ਜਗਤ ਹਾਕਮਾਂ ਖਾਣੀ ਵੱਢੀ, ਹਰਾਮ ਖੋਰ ਰੂਪ ਦਰਸਾਈਆ। ਫੇਰ ਤਿੰਨਾਂ ਉਂਗਲਾਂ ਨਾਲ ਲਕੀਰ ਕਢੀ, ਲਹਿੰਦੇ ਚੜ੍ਹਦੇ ਦਿਤੀ ਵਹਾਈਆ। ਸ਼ਬਦੀ ਬਚਨ ਕਿਹਾ ਜੋ ਖਾਵੇ ਮੱਛੀ ਡੱਡੀ, ਡੰਡਾਵਤ ਪ੍ਰਭ ਨੇ ਸਭ ਦੀ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮਾਲਕ ਬਣ ਕੇ ਤਬੀ, ਤਬੀਅਤ ਵੇਖੇ ਥਾਉਂ ਬਾਈਂਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰਾ ਭਾਗ ਵੱਡਾ, ਹਰਿ ਵੱਡੇ ਦਿਤੀ ਵਡਿਆਈਆ। ਬਾਲਮੀਕ ਦੇ ਕੇ ਗਿਆ ਸੱਦਾ, ਸੰਦੇਸ਼ਾ ਪ੍ਰਭ ਦੀ ਯਾਦ ਸੁਣਾਈਆ। ਜਿਸ ਵੇਲੇ ਪਿਤਾ ਪੁੱਤ ਨਾਲ ਕਰੇ ਦਗ਼ਾ, ਸੱਜਣ ਮੀਤ ਨਾ ਕੋਇ ਸਖਾਈਆ। ਮਾਇਆ ਰੂਪੀ ਲੱਗਣੀ ਅੱਗਾ, ਤਤਵ ਤਤ ਨਾ ਕੋਇ ਬੁਝਾਈਆ। ਆਤਮ ਰਸ ਦਾ ਕਿਸੇ ਲੈਣਾ ਨਹੀਂ ਮਜ਼ਾ, ਵਿਸ਼ਿਆਂ ਵਿਚ ਸ੍ਰਿਸ਼ਟ ਹਲਕਾਈਆ। ਸਦੀ ਚੌਧਵੀਂ ਆਉਣੀ ਕਜ਼ਾ, ਕਿਆਮਤ ਆਪਣਾ ਰੂਪ ਬਦਲਾਈਆ। ਜਿਸ ਦੀ ਸਮਝਣੀ ਨਹੀਂ ਕਿਸੇ ਨੇ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਬਿਨਾ ਭਗਤਾਂ ਤੋਂ ਪ੍ਰਭ ਦੀ ਚਲੇ ਨਾ ਕੋਇ ਵਿਚ ਰਜ਼ਾ, ਰਜ਼ਾਮੰਦ ਨਾ ਕੋਇ ਅਖਵਾਈਆ। ਉਸ ਵੇਲੇ ਪੁਰਖ ਅਕਾਲ ਨੇ ਸਭ ਨੂੰ ਦੇਣੀ ਸਜ਼ਾ, ਲੇਖਾ ਮੰਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦੀ ਸਤਿ ਲਗਾਵੇ ਸਭਾ, ਸਭੀ ਆਪਣੇ ਰੰਗ ਰੰਗਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਅੰਗਦ ਕਹੇ ਏਥੇ ਝੰਗੀ ਹੁੰਦੀ ਸੀ ਨੌਂ ਦਰਖ਼ਤ, ਕਿੱਕਰ ਬੇਰੀ ਸੋਭਾ ਪਾਈਆ। ਮੈਂ ਧਿਆਨ ਧਰਿਆ ਦਿਨ ਦੇ ਬਾਰਾਂ ਵਕਤ, ਅੰਤਰ ਅੰਤਰ

❋

❋

ਮੇਲ ਮਿਲਾਈਆ। ਮੇਰੀ ਦ੍ਰਿਸ਼ਟੀ ਵਿਚ ਆਇਆ ਸਾਰਾ ਜਗਤ, ਦੀਨ ਦੁਨੀ ਖੋਜ ਖੁਜਾਈਆ। ਝਟ ਸ਼ਬਦ ਅਗੰਮੀ ਸੁਣਿਆ ਫ਼ਕਤ, ਫ਼ਿਕਰਾ ਅਗੰਮ ਅਥਾਹੀਆ। ਜਿਸ ਵਿਚ ਜਣਾਇਆ ਨਾਨਕ ਧਾਰ ਵਾਰਨੇ ਜਿਗਰੇ ਲਖਤ, ਗੋਬਿੰਦ ਗੋਬਿੰਦ ਖੇਲ ਖਿਲਾਈਆ। ਲੇਖੇ ਲੱਗਣੀ ਬੂੰਦ ਰਕਤ, ਰਕਤ ਬੂੰਦ ਸੋਭਾ ਪਾਈਆ। ਉਸ ਦੇ ਪਿਛੋਂ ਪ੍ਰਭੂ ਨੇ ਪਰਗਟ ਕਰਨੇ ਭਗਤ, ਭਗਵਨ ਆਪਣਾ ਮੇਲ ਮਿਲਾਈਆ। ਜਿਨ੍ਹਾਂ ਆਤਮਾ ਪਰਮਾਤਮਾ ਦੀ ਲਾਉਣੀ ਸ਼ਰਤ, ਸ਼ਰਅ ਦਾ ਝਗੜਾ ਦੇਣਾ ਮੁਕਾਈਆ। ਮਾਣ ਦੇਣਾ ਵਡਿਆਈ ਦੇਣੀ ਉਪਰ ਧਰਤ, ਮਿਹਰ ਨਜ਼ਰ ਇਕ ਉਠਾਈਆ। ਅੰਤ ਵਾਸਾ ਕਰ ਕੇ ਉਪਰ ਅਰਸ਼, ਅਰਸ਼ੀ ਪ੍ਰੀਤਮ ਆਪਣੇ ਵਿਚ ਸਮਾਈਆ। ਗੁਰ ਅੰਗਦ ਕਿਹਾ ਇਹ ਸਾਹਿਬ ਸਤਿਗੁਰ ਕਰਨਾ ਤਰਸ, ਮਿਹਰਵਾਨ ਮਿਹਰਵਾਨ ਆਪਣਾ ਰੰਗ ਰੰਗਾਈਆ। ਮੇਰੀ ਇਕੋ ਬੇਨੰਤੀ ਇਕੋ ਅਰਜ਼, ਇਕੋ ਇਕ ਦਿਆਂ ਸੁਣਾਈਆ। ਉਸ ਸਮੇਂ ਪੁਰਖ ਅਕਾਲ ਦੀਨ ਦਿਆਲ ਨੂੰ ਗੁਰਮੁਖਾਂ ਨਾਲ ਹੋਵੇ ਗ਼ਰਜ਼, ਲੋੜਵੰਦ ਆਪਣਾ ਪੜਦਾ ਲਾਹੀਆ। ਇਹ ਖੇਲ ਹੋਣਾ ਅਸਚਰਜ, ਅਚਰਜ ਲੀਲਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਮਾਣਿਆਂ ਵੰਡੇ ਦਰਦ, ਦਰਦੀਆਂ ਦੁੱਖ ਆਪਣੀ ਝੋਲੀ ਪਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰਾ ਇਸ਼ਾਰਾ ਕੀਤਾ ਸੀ ਅਬੂੱਬਕਰ, ਦੂਰ ਦੁਰਾਡਾ ਧਿਆਨ ਲਗਾਈਆ। ਜਿਸ ਵੇਲੇ ਮੇਰੇ ਮਾਲਕ ਨੇ ਵੰਡ ਵੰਡੀ ਗੁੜ ਸ਼ੱਕਰ, ਸ਼ਿਕਵਾ ਸਭ ਦਾ ਦਏ ਚੁਕਾਈਆ। ਦੀਨ ਦੁਨੀ ਦੀ ਲਵਾਉਣੀ ਟੱਕਰ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਜ਼ਾਤ ਜ਼ਾਤੀ ਕਰਨੇ ਕੱਟੜ, ਨਿਮਰਤਾ ਰਹਿਣ ਕੋਇ ਨਾ ਪਾਈਆ। ਧਰਮ ਧਰਮ ਨੂੰ ਕਰੇ ਫੱਟੜ, ਫੱਟਿਆਂ ਉਤੇ ਦਏ ਲਟਕਾਈਆ। ਸ਼ਰਅ ਦਾ ਸ਼ਰਅ ਨੂੰ ਵੱਜੇ ਲੱਫੜ, ਤਮਾਚਾ ਧੁਰਦਰਗਾਹੀਆ। ਚਾਰੋਂ ਕੁੰਟ ਪੈਣਾ ਰੱਫੜ, ਅੱਗੇ ਹੋ ਨਾ ਕੋਇ ਅਟਕਾਈਆ। ਸਾਚਾ ਦਿਸਣਾ ਨਹੀਂ ਕੋਈ ਫ਼ੱਕਰ, ਫ਼ਿਕਰੇ ਹੱਕ ਨਾ ਕੋਇ ਸੁਣਾਈਆ। ਜਿਸ ਵੇਲੇ ਸੰਮਤ ਛੇ ਦਾ ਮਹੀਨਾ ਚੜ੍ਹਿਆ ਕੱਤਕ, ਕੱਤਕ ਆਪਣਾ ਰੰਗ ਬਦਲਾਈਆ। ਪੰਜਾਂ ਦਰਬਾਰੀਆਂ ਸੁਹਾਉਣਾ ਵਕਤ, ਆਪਣਾ ਬਲ ਧਰਾਈਆ। ਪੰਜਾਂ ਪਿਆਰਿਆਂ ਮਸਤਕ ਤਿਲਕ ਲਾਉਣਾ ਸਾਰੇ ਭਗਤ, ਉਂਗਲੀ ਸੱਜਾ ਹੱਥ ਉਠਾਈਆ। ਪੰਜਾਂ ਲਿਖਾਰੀਆਂ ਮਸਤਕ ਲਾਉਣੀ ਆਪਣੀ ਰਕਤ, ਖ਼ੂਨ ਆਪਣਾ ਆਪਣਾ ਚਮਕਾਈਆ। ਫੇਰ ਦਿਸ਼ਾ ਲਹਿੰਦੀ ਚੜ੍ਹੇ ਕਟਕ, ਅਟਕ ਤੋਂ ਪਾਰ ਵੇਖ ਵਖਾਈਆ। ਕੱਲੇ ਵਾਲਿਆਂ ਲਿਔਣੀ ਇਕ ਬੱਤਖ਼, ਛੱਬੀ ਪੋਹ ਰਿਹਾ ਸੁਣਾਈਆ। ਉਸ ਦਾ ਲਾਲ ਪਾਸਾ ਕੀਤਾ ਹੋਵੇ ਇਕ ਤਰਫ਼, ਦੂਜਾ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਫ਼ਰਸ਼ ਅਰਸ਼, ਅਰਸ਼ ਫ਼ਰਸ਼ ਆਪਣਾ ਹੁਕਮ ਵਰਤਾਈਆ।

❋

❋

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੈਂ ਕੀ ਦੱਸਾਂ, ਦੱਸ ਕੇ ਦਿਆਂ ਜਣਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਹਸਤੀ ਵੇਖਾਂ ਬੇਪਰਵਾਹੀਆ। ਗੁਰ ਅੰਗਦ ਏਥੇ ਜਲਾਇਆ ਸੀ ਨੌਂ ਕੱਖਾਂ, ਅਗਨੀ ਆਪਣੇ ਹੱਥ ਲਗਾਈਆ। ਫੇਰ ਨਜ਼ਾਰਾ ਤੱਕਿਆ ਅਗੰਮੀ ਅੱਖਾਂ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਧਿਆਨ ਧਰਿਆ ਕਿਸ਼ਨਾ ਸ਼ੁਕਲਾ ਪੱਖਾ, ਵਦੀ ਸੁਦੀ ਵੰਡ ਵੰਡਾਈਆ। ਫੇਰ ਜ਼ਿਮੀਂ ਦੇ ਉਤੇ ਸੱਥਰ ਲੱਥਾ, ਡੰਡਾਵਤ ਰੂਪ ਲਿਆ ਬਦਲਾਈਆ। ਫੇਰ ਮਿੱਟੀ ਨਾਲ ਛੁਹਾਇਆ ਮਸਤਕ ਮੱਥਾ, ਧੂੜੀ ਉਂਗਲਾਂ ਨਾਲ ਛੁਹਾਈਆ। ਫੇਰ ਛੇਤੀ ਤੱਕਿਆ ਪੁਰਖ ਸਮਰਥਾ, ਸਾਹਿਬ ਸਵਾਮੀ ਮੇਲ ਮਿਲਾਈਆ। ਝਟ ਮੰਗੀ ਅਗਲੀ ਵੱਥਾ, ਵਾਸਤਕ ਝੋਲੀ ਦਿਤੀ ਡਾਹੀਆ। ਪ੍ਰਭ ਸਚ ਸੁਣਾ ਦੇ ਕਥਾ, ਅਨੁਰਾਗੀ ਰਾਗ ਸੁਣਾਈਆ। ਭੇਵ ਜਣਾ ਕੇ ਯਥਾਰਥ ਯਥਾ, ਯਦੀ ਆਪਣਾ ਪੜਦਾ ਲਾਹੀਆ। ਧੁਰ ਸੰਦੇਸ਼ਾ ਆਇਆ ਜਿਸ ਵੇਲੇ ਕਲਜੁਗ ਆਯੂ ਬੀਤੀ ਲੱਖਾਂ, ਹੁਕਮੇ ਅੰਦਰ ਆਪਣਾ ਹੁਕਮ ਬਦਲਾਈਆ। ਫੇਰ ਪੜਦਾ ਲਾਹਵਾਂ ਭੇਦ ਅਗੰਮਾ ਦੱਸਾਂ, ਦਹਿ ਦਿਸ਼ਾ ਕਰਾਂ ਰੁਸ਼ਨਾਈਆ। ਲੇਖਾ ਚੁਕਾਵਾਂ ਚਾਰ ਚੱਸਾਂ, ਚਸ਼ਮ ਦੀਦ ਦਿਆਂ ਦਰਸਾਈਆ। ਜੋ ਲਹਿਣਾ ਮੁਹੰਮਦ ਮਸੀਹ ਯਸੂ ਯਸਾ, ਯਥਾਰਥ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਮੈਂ ਕੀ ਦੱਸਾਂ ਆਪਣਾ ਭੇਵ, ਪਰਦਾ ਕੀ ਚੁਕਾਈਆ। ਏਥੇ ਕਿਰਪਾ ਕੀਤੀ ਸਤਿਗੁਰ ਸਤਿਗੁਰ ਗੁਰਦੇਵ, ਗੁਰੂਦੇਵ ਭੇਵ ਚੁਕਾਈਆ। ਜਿਸ ਨੂੰ ਕਹਿੰਦੇ ਨਿਹਚਲ ਨਿਹਕੇਵ, ਨਿਹਕਰਮੀ ਧੁਰਦਰਗਾਹੀਆ। ਸੋ ਕਲਜੁਗ ਅੰਤਮ ਜਨ ਭਗਤਾਂ ਲੇਖੇ ਲਾਏ ਸੇਵ, ਸੇਵਕ ਸੇਵਾ ਆਪਣੀ ਝੋਲੀ ਪਾਈਆ। ਜਿਸ ਨੂੰ ਕਹਿਣਾ ਵਡ ਦੇਵੀ ਦੇਵ, ਦੇਵਤ ਸੁਰ ਆਪਣੇ ਰੰਗ ਰੰਗਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਰਸਨਾ ਜਿਹਵ, ਸ਼ਾਸਤਰ ਸਿਮਰਤ ਕਹਿਣ ਕਿਛ ਨਾ ਪਾਈਆ। ਸੋ ਪੜਦਾ ਖੋਲ੍ਹੇ ਅਲਖ ਅਭੇਵ, ਅਪਰੰਪਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਰਬ ਦੇਵੀ ਦੇਵ, ਦੇਵ ਆਤਮਾ ਪਰਮਾਤਮਾ ਆਪਣੇ ਰੰਗ ਰੰਗਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਸਵਰਨ ਸਿੰਘ ਹਰਭਜਨ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਬਾਲਮੀਕ ਕਹੇ ਮੈਂ ਏਥੇ ਕਲਮ ਨੂੰ ਸ਼ਾਹੀ ਵਿਚ ਦਿਤਾ ਡੋਬਾ, ਤਿੰਨ ਤਿੰਨ ਤਿੰਨ ਵਾਰ ਲਗਾਈਆ। ਮੁਖੋਂ ਕਿਹਾ ਪ੍ਰਭੂ ਮੈਂ ਤੇਰੇ ਜੋਗਾ, ਜੋਗ ਜੁਗਤ ਨਾ ਕੋਇ ਰਖਾਈਆ। ਆਪਣੇ ਨਾਮ ਰਸ ਦਾ ਦੇ ਚੋਗਾ, ਚੁਗ਼ਲੀ ਨਿੰਦਿਆ ਤੋਂ ਲੈਣਾ ਬਚਾਈਆ। ਝਟ ਸ਼ਬਦ ਆਵਾਜ਼ ਆਈ ਜਿਸ ਵੇਲੇ ਪੈਗ਼ੰਬਰਾਂ ਕਹੀ ਤੋਬਾ, ਤੋਬਾ ਤੋਬਾ ਕਰ ਸੁਣਾਈਆ। ਫੇਰ ਭਗਤਾਂ ਦਿਆਂ ਸੋਭਾ, ਸੁਬਹ ਸ਼ਾਮ ਆਪਣਾ ਰੰਗ ਰੰਗਾਈਆ। ਸੂਰਬੀਰ ਬਣ ਕੇ ਯੋਧਾ, ਲੋਕਮਾਤ ਲਵਾਂ ਅੰਗੜਾਈਆ। ਗੁਰਮੁਖਾਂ ਹਿਰਦੇ ਆਪ ਸੋਧਾਂ, ਸੁਦੀ ਵਦੀ ਦਾ ਪੰਧ ਮੁਕਾਈਆ। ਨਾਮ ਨਿਧਾਨਾ ਦੇ ਕੇ ਅਗਾਧ ਬੋਧਾ, ਬੁੱਧੀ ਤੋਂ ਅੱਗੇ ਕਰਾਂ ਪੜ੍ਹਾਈਆ। ਖੇਲ ਕਰਾਂ ਲੋਕ ਚੌਦਾਂ, ਚੌਦਸ ਚੰਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਾਲਮੀਕ ਬਖ਼ਸ਼ੇ ਉਹ ਮੌਜਾਂ, ਮਜਲਸ ਸਦਾ ਆਪਣੇ ਸੰਗ ਰਖਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਸਾਧੂ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਗੁਰ ਅੰਗਦ ਕਹੇ ਮੇਰਾ ਲੇਖ ਪੰਜ ਅੱਖਰ, ਅੱਖਰੀ ਬਾਵਨ ਨਾਲ ਵਡਿਆਈਆ। ਮੈਂ ਨਿਸ਼ਾਨਾ ਲਾ ਕੇ ਗਿਆ ਉਤੇ ਇੱਟ ਪੱਥਰ, ਪਾਹਨ ਪਾਹਨ ਹੇਠ ਦਬਾਈਆ। ਨਿੱਕੀ ਜੇਹੀ ਨਾਲ ਰਖਾਈ ਪਾਤੀ ਪੱਤਰ, ਪਤ੍ਰਕਾ ਸਹਿਜ ਸੁਖਦਾਈਆ। ਜਿਸ ਵੇਲੇ ਗੋਬਿੰਦ ਯਾਰੜਾ ਹੰਢਾਇਆ ਸੱਥਰ, ਸੂਲਾਂ ਸੇਜ ਸੁਹਾਈਆ। ਨੇਤਰ ਵਰੋਲੇ ਨੀਰ ਨਾ ਅੱਥਰ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਫੇਰ ਖੇਲ ਕਰਨਾ ਪ੍ਰਭ ਉੱਤਰ ਪੂਰਬ ਪੱਛਮ ਦੱਖਣ, ਦਹਿ ਦਿਸ਼ਾ ਪੜਦਾ ਲਾਹੀਆ। ਜਨ ਭਗਤਾਂ ਆਵੇ ਪੈਜ ਰੱਖਣ, ਥਾਉਂ ਥਾਈਂ ਹੋਏ ਸਹਾਈਆ। ਜੋ ਇਕੋ ਦਾ ਨਾਮ ਜਪਣ, ਬਿਨ ਰਸਨਾ ਰਸ ਚਖਾਈਆ। ਇਕੋ ਦਵਾਰੇ ਵਸਣ, ਗ੍ਰਹਿ ਮੰਦਰ ਇਕ ਵਖਾਈਆ। ਇਕੋ ਪੀਵਣ ਰਸਣ, ਅੰਮ੍ਰਿਤ ਰਸ ਦਏ ਸਮਝਾਈਆ। ਖ਼ੁਸ਼ੀਆਂ ਦੇ ਵਿਚ ਸਾਰੇ ਹੱਸਣ, ਗ਼ਮੀਂ ਗ਼ਮਖਾਰ ਦਏ ਚੁਕਾਈਆ। ਇਕ ਦੂਜੇ ਨੂੰ ਦੱਸਣ, ਸਾਹਿਬ ਮਿਲਿਆ ਧੁਰਦਰਗਾਹੀਆ। ਜਿਸ ਚੁਰਾਸੀ ਵਿਚੋਂ ਭਗਤ ਵਰੋਲੇ ਮੱਖਣ, ਛਾਛ ਦੀਨ ਦੁਨੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਬੇੜਾ ਇਕੋ ਚਲਾਏ ਨਾਮ ਪੱਤਨ, ਘਾਟ ਇਕੋ ਇਕ ਦਰਸਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਲਾਲ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਸੁਲੱਖਣੀ ਘੜੀ, ਘੜੀ ਪਲ ਪ੍ਰਭ ਆਪਣੇ ਲੇਖੇ ਪਾਈਆ। ਕਿਰਪਾ ਕੀਤੀ ਸਾਹਿਬ ਸਤਿਗੁਰ ਬੜੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਤਮ ਪਰਮਾਤਮ ਜੋੜੀ ਜੁੜੀ, ਨਾਤਾ ਬਿਧਾਤਾ ਆਪ ਬੰਧਾਈਆ। ਧੁਰ ਪ੍ਰੇਮ ਦੀ ਲਾ ਕੇ ਝੜੀ, ਅੰਮ੍ਰਿਤ ਮੇਘ ਦਿਤਾ ਬਰਸਾਈਆ। ਮਹਿਬੂਬ ਹੋ ਕੇ ਕਿਰਪਾ ਕਰੀ, ਕਿਰਪਨ ਆਪਣਾ ਰੰਗ ਚੜ੍ਹਾਈਆ। ਝਗੜਾ ਰਹਿਣ ਨਾ ਦੇਵੇ ਕੋਈ ਸ਼ਰਈ, ਸ਼ਰਅ ਦਾ ਲੇਖਾ ਰਿਹਾ ਮੁਕਾਈਆ। ਜੋ ਆਤਮਾ ਸਰਨ ਸਰਨਾਈ ਪਰੀ, ਪਰਾ ਪਸੰਤੀ ਮਧਮ ਬੈਖਰੀ ਦਾ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਪਰੋ ਕੇ ਆਪਣੀ ਲੜੀ, ਲੜ ਆਪਣੇ ਨਾਲ ਬੰਧਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੈਂ ਫਿਰਾਂ ਭਾਰ ਪੱਬਾ, ਚਾਰੋਂ ਕੁੰਟ ਚਾਈਂ ਚਾਈਂਆ। ਮੈਨੂੰ ਸਾਹਿਬ ਸਤਿਗੁਰ ਲੱਭਾ, ਪੁਰਖ ਅਕਾਲ ਧੁਰਦਰਗਾਹੀਆ। ਜਿਸ

❋

❋

ਨੇ ਮੇਰਾ ਧੋਣਾ ਧੱਬਾ, ਦੁਰਮਤ ਮੈਲ ਮੇਟਣੀ ਸ਼ਾਹੀਆ। ਝਗੜਾ ਚੁਕਾਉਣਾ ਸਬਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜ਼ਾਤ ਪਾਤ ਮਿਟਾ ਕੇ ਹੱਦਾ, ਰੰਗ ਇਕੋ ਦੇਣਾ ਰੰਗਾਈਆ। ਸਤਿ ਧਰਮ ਦੀ ਫੜਾ ਕੇ ਗਦਾ, ਚੱਕਰ ਸੁਦਰਸ਼ਨ ਦੇਣਾ ਚਲਾਈਆ। ਕੂੜੀ ਕਿਰਿਆ ਮੇਟ ਕੇ ਅੱਗਾ, ਅਗਨੀ ਤਤ ਦਏ ਬੁਝਾਈਆ। ਪਵਿਤ੍ਰ ਕਰੇ ਜਨ ਭਗਤਾਂ ਦਵਾਰ ਜਗਹ, ਜਗਹ ਜਗਹ ਆਪਣਾ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦਾ ਲਾ ਕੇ ਡੱਗਾ, ਦੋ ਜਹਾਨਾਂ ਦਏ ਜਗਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਕੱਲਾ

ਧਰਨੀ ਕਹੇ ਮੈਂ ਜੁਗ ਚੌਕੜੀ ਘੁੰਮਾਂ, ਘੁੰਮਣ ਘੇਰ ਵਿਚੋਂ ਬਾਹਰ ਨਾ ਕੋਇ ਕਢਾਈਆ। ਮੈਂ ਉਸ ਦੇ ਚਰਨ ਚੁੰਮਾਂ, ਜੋ ਹੁਕਮ ਰਿਹਾ ਵਰਤਾਈਆ। ਮੈਨੂੰ ਸੰਦੇਸ਼ਾ ਦਿਤਾ ਹਜ਼ਰਤ ਮੁਹੰਮਦ ਦਿਨ ਜੁਮਾਂ, ਸ਼ੁਕਰਵਾਰ ਜਗਤ ਕਹੇ ਲੋਕਾਈਆ। ਜਿਸ ਕਾਰਨ ਜਿਬਹ ਕੀਤਾ ਦੁੰਬਾ, ਛੁਰੀ ਕਰਦ ਹੱਥ ਉਠਾਈਆ। ਜਿਸ ਵੇਲੇ ਸ੍ਰਿਸ਼ਟੀ ਦ੍ਰਿਸ਼ਟੀ ਰਿਹਾ ਕੋਇ ਨਾ ਗੁਣਾ, ਗੁਣਵੰਤ ਨਾ ਕੋਇ ਚਤੁਰਾਈਆ। ਵਾਸਨਾ ਹੋਣੀ ਵਾਂਗ ਤੁੰਮਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਖੇਲ ਕਰਨਾ ਮਾਲਕ ਕੁਲ ਕੁੰਨਾ, ਕੁਲ ਆਲਮ ਵੇਖ ਵਖਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲਾ ਲਏ ਚੁਣਾ, ਚੁਣ ਆਪਣੇ ਰੰਗ ਰੰਗਾਈਆ। ਸਾਚੇ ਨਾਮ ਦੀ ਬਖ਼ਸ਼ੇ ਧੁਨਾ, ਧੁਨ ਆਤਮਕ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸੰਦੇਸ਼ਾ ਹੱਕ ਸੁਣਾ, ਸੁਣ ਕੇ ਆਪਣੇ ਵਿਚ ਟਿਕਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਦਿਆਲ ਸਿੰਘ ਦੇ ਘਰ ਪਿੰਡ ਕੱਲਾ

ਧਰਨੀ ਕਹੇ ਮੇਰਾ ਭਾਗ ਹੋਇਆ ਸੁਲੱਖਣਾ, ਗ੍ਰਹਿ ਵੱਜੀ ਵਧਾਈਆ। ਨਿਰਗੁਣ ਧਾਰ ਤੱਕਿਆ ਅੱਖਣਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਦਾ ਭਗਤ ਰਹਿਣਾ ਨਹੀਂ ਸੱਖਣਾ, ਖ਼ਾਲੀ ਝੋਲੀ ਨਾਮ ਭਰਾਈਆ। ਲੋਕਮਾਤ ਵਿਚ ਮਾਣ ਦੇ ਕੇ ਰੱਖਣਾ, ਸਿਰ ਆਪਣਾ ਹੱਥ ਟਿਕਾਈਆ। ਕਿਨਾਰੇ ਲਾ ਕੇ ਆਪਣੇ ਪੱਤਨਾਂ, ਦਰ ਸਾਚਾ ਦੇਣਾ ਜਣਾਈਆ। ਜਿਸ ਖ਼ੁਸ਼ੀਆਂ ਦੇ ਵਿਚ ਨੱਚਣਾ, ਭੱਜਣਾ ਵਾਹੋ ਦਾਹੀਆ। ਦੀਨ ਦਿਆਲ ਵੇਖ ਕੇ ਹੱਸਣਾ, ਹਸਤੀ ਮਸਤੀ ਵਿਚ ਸਮਾਈਆ। ਦਰਗਹ ਸਾਚੀ ਵਿਚ ਵਸਣਾ, ਸਚਖੰਡ ਦਵਾਰ ਵੱਜੇ ਵਧਾਈਆ। ਮੇਰੇ ਉਤੇ ਉਨ੍ਹਾਂ ਪ੍ਰੇਮੀਆਂ ਨੱਚਣਾ, ਜਿਨ੍ਹਾਂ ਮਿਲਿਆ ਧੁਰਦਰਗਾਹੀਆ। ਜਿਨ੍ਹਾਂ ਇਕੋ ਨਾਮ ਜਪਣਾ, ਇਕੋ ਇਸ਼ਟ ਦੇਵ ਰਖਾਈਆ। ਧਰਨੀ ਕਹੇ ਪ੍ਰਭ ਨੇ ਕੌਲ ਇਕਰਾਰ ਪੂਰਾ ਕਰਨਾ ਜੋ ਗੋਬਿੰਦ ਨੂੰ ਤਿੰਨ ਸਾਲ ਦੀ ਉਮਰ ਵਿਚ ਦੱਸਿਆ ਵਿਚ ਪਟਣਾ, ਪੌਂਟੇ ਫੇਰ ਦਿਤਾ ਦਰਸਾਈਆ। ਕਲਜੁਗ ਅੰਤਮ ਹੋਣੀ ਦੁਰਘਟਨਾ,

❋

❋

ਜਿਸ ਨੂੰ ਸਕੇ ਨਾ ਕੋਇ ਅਟਕਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਵੇਲਾ ਟੱਪਣਾ, ਟੱਪਿਆਂ ਵਾਲੀ ਨਾ ਰਹੇ ਪੜ੍ਹਾਈਆ। ਕਲਜੁਗ ਦਾ ਫਲ ਕੂੜੀ ਕਿਰਿਆ ਪੱਕਣਾ, ਪੱਕੀ ਤਰਾਂ ਦਿਤਾ ਜਣਾਈਆ। ਫੇਰ ਪੁਰਖ ਅਕਾਲ ਦੀਨ ਦਿਆਲ ਜਗਤ ਜਹਾਨ ਤਕਣਾ, ਚੁਰਾਸੀ ਵੇਖੇ ਚਾਈਂ ਚਾਈਂਆ। ਜਨ ਭਗਤਾਂ ਬਖ਼ਸ਼ ਕੇ ਸਾਚੀ ਮਤਨਾ, ਮਤ ਮਤਾਂਤਰ ਡੇਰਾ ਢਾਹੀਆ। ਚਾਰ ਵਰਨਾਂ ਇਕੋ ਨਾਮ ਜਪਣਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਹਰ ਹਿਰਦੇ ਅੰਦਰ ਵਸਣਾ, ਗ੍ਰਹਿ ਮੰਦਰ ਸੋਭਾ ਪਾਈਆ। ਧਰਨੀ ਕਹੇ ਮੈਂ ਉਸ ਸਾਹਿਬ ਦੇ ਚਰਨੀ ਢੱਠਣਾ, ਢਹਿ ਢਹਿ ਧੂੜੀ ਖ਼ਾਕ ਰਮਾਈਆ। ਜਿਸ ਨੇ ਆਤਮ ਧਾਰ ਲਗਾ ਕੇ ਵਟਣਾ, ਗੁਰ ਅਵਤਾਰ ਪੈਗ਼ੰਬਰ ਲਏ ਪਰਨਾਈਆ। ਮੈਂ ਖ਼ੁਸ਼ੀਆਂ ਦੇ ਵਿਚ ਹੱਸਣਾ, ਗੁਰਮੁਖਾਂ ਦੇਣਾ ਸਮਝਾਈਆ। ਜਨ ਭਗਤੋ ਇਕੋ ਜਪੋ ਆਪਣੀ ਰਸਨਾ, ਜਿਹਵਾ ਇਕੋ ਇਕ ਇਸ਼ਟ ਮਨਾਈਆ। ਅੰਤ ਇਕੋ ਕੰਤ ਦੇ ਘਰ ਵਸਣਾ, ਦੂਜਾ ਖੌਂਤ ਨਾ ਕੋਇ ਹੰਢਾਈਆ। ਸਭ ਦਾ ਤਨ ਮਾਟੀ ਖ਼ਾਕ ਹੋਣਾ ਭਸਨਾ, ਭਸਮ ਉਡੇ ਥਾਉਂ ਥਾਈਂਆ। ਜੋ ਹਜ਼ਰਤ ਈਸਾ ਮੁਰੀਦਾਂ ਦੇ ਕੇ ਗਿਆ ਬਪੁਤਿਸਮਾ, ਹਯਾਤੇ ਆਬ ਆਪ ਪਰਗਟਾਈਆ। ਸੋ ਮਾਲਕ ਮਿਹਰਵਾਨ ਮਹਿਬੂਬ ਤੁਹਾਡੇ ਅੰਦਰ ਰੱਖਣਾ, ਸਹਿਜ ਸਹਿਜ ਨਾਲ ਟਿਕਾਈਆ। ਜਨ ਭਗਤੋ ਤੁਸਾਂ ਬਿਨਾ ਪੀਤਿਉਂ ਰਸ ਚਖਣਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਮੁੜ ਜਾਣਾ ਆਪਣੇ ਵਤਨਾਂ, ਜਿਸ ਵਤਨੋਂ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖੇਲੇ ਅਲਖ ਅਲੱਖਣਾ, ਅਲਖ ਅਗੋਚਰ ਆਪਣੀ ਕਾਰ ਕਮਾਈਆ।

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੀਆਂ ਨਿਕਲੀਆਂ ਚੀਕਾਂ, ਪਾਪਾਂ ਭਾਰ ਦਿਤਾ ਦਬਾਈਆ। ਮੈਂ ਰੋ ਕੇ ਕਿਹਾ ਪ੍ਰਭੂ ਆਪਣੇ ਭਵਿਖਤ ਦੀਆਂ ਵੇਖ ਤਰੀਕਾਂ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਜਣਾਈਆ। ਤੇਰੇ ਵਿਚ ਹੱਕ ਤੌਫ਼ੀਕਾਂ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਸਭ ਦੀਆਂ ਆਸਾ ਮਨਸਾ ਪੂਰੀਆਂ ਕਰ ਉਮੀਦਾਂ, ਤ੍ਰਿਸ਼ਨਾ ਵਿਚ ਨਾ ਕੋਇ ਬਿਲਲਾਈਆ। ਸ੍ਰਿਸ਼ਟੀ ਅੰਤਰ ਨਿਰੰਤਰ ਬਦਲੀਆਂ ਨੀਤਾਂ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਟੁੱਟੀਆਂ ਪ੍ਰੀਤਾਂ, ਪ੍ਰੀਤਮ ਪ੍ਰੇਮ ਨਾ ਕੋਇ ਵਧਾਈਆ। ਕਾਇਆ ਹੋਏ ਨਾ ਠਾਂਡੀ ਸੀਤਾ, ਅਗਨੀ ਤਤ ਨਾ ਕੋਇ ਬੁਝਾਈਆ। ਕਲਮਾ ਰਿਹਾ ਨਾ ਜਗਤ ਹਦੀਸਾ, ਹਜ਼ਰਤਾਂ ਭੈ ਨਾ ਕੋਇ ਦਰਸਾਈਆ। ਅਵਤਾਰ ਗੁਰੂ ਕਰਨ ਤਸਦੀਕਾ, ਸ਼ਹਾਦਤ ਰਹੇ ਭੁਗਤਾਈਆ। ਛਤਰ ਝੁੱਲੇ ਕਿਸੇ ਨਾ ਸੀਸਾ, ਜਗਦੀਸ਼ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਕਰੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਮੈਂ ਚਾਰੋਂ ਕੁੰਟ ਗਈ ਹਾਰ, ਦਹਿ ਦਿਸ਼ਾ ਨਾ ਕੋਇ ਚਤੁਰਾਈਆ। ਤੇਰੀ ਸ੍ਰਿਸ਼ਟੀ ਹੋ ਗਈ ਠੱਗ ਚੋਰ ਯਾਰ, ਧਰਮੀ ਧਰਮ ਨਾ ਕੋਇ ਕਮਾਈਆ। ਗੁਰ ਚੇਲੇ ਰਿਹਾ ਨਾ ਕੋਇ ਪਿਆਰ, ਮੁਰੀਦ ਮੁਰਸ਼ਦ ਨਾ ਸੰਗ ਰਖਾਈਆ। ਪਿਤਾ ਪੂਤ ਕਰੇ ਖ਼ੁਆਰ, ਇਸਤਰੀ ਮਰਦ ਪਈ ਲੜਾਈਆ। ਤੇਰੀ ਮੰਜ਼ਲ ਚੜ੍ਹੇ ਨਾ ਕੋਇ

❋

❋

ਦੁਸ਼ਵਾਰ, ਦੁਸ਼ਮਣ ਅੰਦਰੋਂ ਪੰਜ ਨਾ ਕੋਇ ਕਢਾਈਆ। ਮੈਂ ਰੋ ਰੋ ਕਰਾਂ ਗਿਰਿਆਜ਼ਾਰ, ਗ੍ਰਹਿ ਗ੍ਰਹਿ ਆਪਣਾ ਧਿਆਨ ਰਖਾਈਆ। ਕਿਰਪਾ ਕਰ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਧੁਰ ਦੇ ਸ਼ਹਿਨਸ਼ਾਹੀਆ। ਕਲਜੁਗ ਵੇਲਾ ਅੰਤ ਸੰਭਾਲ, ਸੰਬਲ ਬਹਿ ਕੇ ਹੁਕਮ ਵਰਤਾਈਆ। ਝਗੜਾ ਮੇਟ ਕੇ ਸ਼ਾਹ ਕੰਗਾਲ, ਦੂਈ ਦਵੈਤ ਦਾ ਡੇਰਾ ਢਾਈਆ। ਤੇਰਾ ਹੁਕਮ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਅਹਿਵਾਲ, ਭਵਿਖਤਾਂ ਵਿਚ ਤੇਰੀ ਲਿਖਤ ਲਿਖਾਈਆ। ਪੁਰਖ ਅਕਾਲੇ ਦੀਨ ਦਿਆਲੇ ਸਚ ਆਪਣਾ ਦੱਸ ਅਹਿਵਾਲ, ਅਹਿਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਧਰਤ ਧਵਲ ਉਪਰ ਵੇਖ ਆਪਣੇ ਲਾਲ, ਭਗਤ ਸੁਹੇਲੇ ਗੁਰੂ ਗੁਰ ਚੇਲੇ ਆਪਣੇ ਰੰਗ ਰੰਗਾਈਆ।