ਪੁਸਤਕਾਲਾਭਾਗ ੨੨

੧੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਮੱਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਕਲਜੁਗ ਕਹੇ ਅਵਤਾਰੋ ਮੇਰੀ ਨਮਸਤੇ, ਨਮੋਂ ਨਮੋਂ ਨਾਲ ਵਡਿਆਈਆ। ਕਿਉਂ ਤੁਹਾਡੇ ਨਾਮ ਹੋਏ ਸਸਤੇ, ਕਾਗ਼ਜ਼ ਹੱਟਾਂ ਵਿਚ ਵਿਕਾਈਆ। ਮਾਰਗ ਪ੍ਰੇਮ ਕਿਉਂ ਨਹੀਂ ਦੱਸਦੇ, ਦਹਿ ਦਿਸ਼ਾ ਕਰ ਸ਼ਨਵਾਈਆ। ਭੇਵ ਖੁਲ੍ਹਣ ਨਾ ਨਿਜ ਨੇਤਰ ਅੱਖ ਦੇ, ਪ੍ਰਤਖ ਮਿਲੇ ਨਾ ਕਿਸੇ ਗੁਸਾਈਂਆ। ਕਿਉਂ ਤੁਹਾਡੇ ਮਨ ਮਨੂਏ ਅੰਦਰ ਨੱਚਦੇ, ਨਟੂਆ ਰੂਪ ਵਖਾਈਆ। ਆਪਣੇ ਭਾਂਡੇ ਵੇਖੋ ਕਾਇਆ ਮਾਟੀ ਕੱਚ ਦੇ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਜੋ ਵਿਵਹਾਰ ਚਲਾਏ ਮੰਦਰ ਮੱਠ ਦੇ, ਸ਼ਿਵਦਵਾਲਿਆਂ ਨਾਲ ਕੁੜਮਾਈਆ। ਉਥੇ ਰਾਮ ਨਾਮ ਕੋਈ ਨਾ ਰਟਦੇ, ਰੱਟਾ ਵੇਖੋ ਥਾਉਂ ਥਾਈਂਆ। ਤੁਸੀਂ ਕਿਉਂ ਨਹੀਂ ਉਠ ਉਠ ਨੱਚਦੇ, ਭੱਜੋ ਵਾਹੋ ਦਾਹੀਆ। ਮੇਰੀ ਕੂੜੀ ਕਿਰਿਆ ਕਿਉਂ ਨਹੀਂ ਕਟਦੇ, ਕਟਾਕਸ਼ ਆਪਣਾ ਨਾਮ ਲਗਾਈਆ। ਕਿਥੇ ਧਰਮ ਦੀ ਧਾਰ ਰਖਦੇ, ਰੱਖਕ ਹੋ ਕੇ ਦਿਉ ਸਮਝਾਈਆ। ਬਿਨਾ ਨਿਗਹ ਤੋਂ ਕਿਉਂ ਨਹੀਂ ਤਕ ਦੇ, ਜੋਤੀ ਨੂਰ ਨੂਰ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਪੈਗ਼ੰਬਰੋ ਆਪਣੀ ਮੰਜ਼ਲ ਤਕੋ ਰੁਹਾਨੀ, ਰੂਹ ਬੁਤ ਵੇਖ ਵਖਾਈਆ। ਕਿਉਂ ਸਦੀ ਚੌਧਵੀਂ ਆਈ ਹਾਨੀ, ਹਾਨ ਲਾਭ ਦਿਉ ਦ੍ਰਿੜਾਈਆ। ਕਿਉਂ ਉਮਤ ਉਮਤੀ ਹੋਈ ਫ਼ਾਨੀ, ਆਬੇ ਹਯਾਤ ਨਾ ਕੋਇ ਪਿਆਈਆ। ਕੇਹੜੀ ਤੁਹਾਡੀ ਆਲਮੇ ਜ਼ਾਵਦਾਨੀ, ਜ਼ਰਾ ਪਰਦਾ ਦਿਉ ਉਠਾਈਆ। ਕਿਉਂ ਸ਼ਰਅ ਦੀ ਆਈ ਤੁਗ਼ਿਆਨੀ, ਜਗਤ ਜਹਾਨ ਰਹੀ ਰੁੜ੍ਹਾਈਆ। ਕਿਧਰ ਗਈ ਤੁਹਾਡੀ ਮਿਹਰਵਾਨੀ, ਮਹਿਬੂਬ ਨਾਲ ਮੇਲ ਨਾ ਕੋਇ ਮਿਲਾਈਆ। ਭੇਵ ਦੱਸੋ ਮਣਕਿਆਂ ਵਾਲੀ ਗਾਨੀ, ਇਕ ਜ਼ੀਰੋ ਇਕ ਕੀ ਚਤੁਰਾਈਆ। ਚੌਦਾਂ ਤਬਕ ਹੋਈ ਅੰਧੇਰੀ ਸ਼ਾਮੀ, ਸ਼ਮਾਂ ਨੂਰ ਨਾ ਕੋਇ ਰੁਸ਼ਨਾਈਆ। ਸਚ ਸੰਦੇਸ਼ਾ ਦੱਸੋ ਪੈਗ਼ਾਮੀ, ਪੈਗ਼ੰਬਰੋ ਕਰੋ ਕੀ ਪੜ੍ਹਾਈਆ। ਕਿਉਂ ਉਮਤ ਹੋਈ ਹਰਾਮੀ, ਹੁਰਮਾਂ ਵਿਚ ਕੁਰਲਾਈਆ। ਕਿਧਰ ਕਲਮਾ ਗਿਆ ਕਲਾਮੀ, ਕੁੱਲੀ ਖ਼ਾਕ ਨਾ ਕੋਇ ਵਡਿਆਈਆ। ਕੇਹੜਾ ਡੰਕ ਵਜਾਉਣਾ ਦਮਾਮੀ, ਦਾਮਨਗੀਰ ਦਿਉ ਦਰਸਾਈਆ। ਕਿਉਂ ਤਮ੍ਹਾਂ ਹੋਈ ਤਮਾਮੀ, ਤ੍ਰਿਸ਼ਨਾ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

❋

❋

ਕਲਜੁਗ ਕਹੇ ਦਸ ਗੁਰੂ ਗੁਰੂ ਸਤਿਗੁਰੂ ਧਾਰ, ਦਰ ਠਾਂਡੇ ਸੀਸ ਨਿਵਾਈਆ। ਸਾਰੇ ਵੇਖੋ ਨਿਗਹ ਮਾਰ, ਤਕੋ ਥਾਉਂ ਥਾਈਂਆ। ਧਰਮ ਦਾ ਰਿਹਾ ਨਾ ਕੋਇ ਦਵਾਰ, ਧੁਰ ਦਾ ਡੰਕ ਨਾ ਕੋਇ ਵਜਾਈਆ। ਅੰਤਰ ਕਰੇ ਨਾ ਕੋਇ ਪਿਆਰ, ਪ੍ਰੀਤਮ ਪ੍ਰੀਤ ਨਾ ਕੋਇ ਨਿਭਾਈਆ। ਝਗੜਾ ਮੁਕਿਆ ਨਹੀਂ ਵਰਨ ਚਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਨਾ ਕੋਇ ਸਮਾਈਆ। ਕਿਉਂ ਅਠਾਰਾਂ ਬਰਨ ਕਰਨ ਹਾਹਾਕਾਰ, ਹਉਮੇ ਅਗਨੀ ਤਤ ਜਲਾਈਆ। ਅੰਮ੍ਰਿਤ ਮਿਲੇ ਨਾ ਠੰਡਾ ਠਾਰ, ਸਾਂਤਕ ਸਤਿ ਨਾ ਕੋਇ ਕਰਾਈਆ। ਉਠੋ ਵੇਖੋ ਦੀਨ ਦੁਨੀ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸਤਿਨਾਮ ਦਾ ਮੰਤਰ ਕਵਣ ਰਿਹਾ ਉਚਾਰ, ਉਚਰ ਕੇ ਸਤਿ ਵਿਚ ਸਮਾਈਆ। ਕਵਣ ਵਾਹਿਗੁਰੂ ਫ਼ਤਹਿ ਬੋਲੇ ਜੈਕਾਰ, ਖ਼ਾਲਸਾ ਗੋਬਿੰਦ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਸੱਚੀ ਸਰਕਾਰ। ਕਲਜੁਗ ਕਹੇ ਮੇਰੀ ਡੰਡਾਵਤ, ਗੁਰ ਅਵਤਾਰ ਪੈਗ਼ੰਬਰੋ ਸੀਸ ਨਿਵਾਈਆ। ਮੇਰੀ ਕੂੜ ਦੀ ਵੇਖੋ ਬਗ਼ਾਵਤ, ਘਰ ਘਰ ਅੰਦਰ ਦਿਤੀ ਟਿਕਾਈਆ। ਸ਼ਰਅ ਦੀ ਸ਼ਰਅ ਨਾਲ ਅਦਾਵਤ, ਮਜ਼੍ਹਬ ਦੀਨ ਨਾਲ ਲੜਾਈਆ। ਕਰਕੇ ਰੈਣ ਅੰਧੇਰੀ ਸ਼ਾਮਤ, ਸ਼ਮਾ ਸਭ ਦੀ ਗੁਲ ਕਰਾਈਆ। ਕਿਸੇ ਕੋਲ ਨਾਮ ਕਲਮਾ ਰਹਿਣ ਨਹੀਂ ਦਿਤੀ ਨਿਆਮਤ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਧਰਮ ਦੀ ਧਾਰ ਦਿਸੇ ਨਾ ਕੋਇ ਦਿਆਨਤ, ਅਮਾਨਤ ਹੱਕ ਨਾ ਕੋਇ ਸਮਝਾਈਆ। ਮੇਰੀ ਕਿਰਿਆ ਦਾ ਵੇਖੋ ਖੇਲ ਕੂੜ ਬਣੀ ਬਨਾਵਟ, ਸੋਹਣੀ ਬਣਤ ਜਣਾਈਆ। ਕਿਉਂ ਤੁਹਾਨੂੰ ਆਈ ਥਕਾਵਟ, ਸਵਾਧਾਨ ਹੋ ਕੇ ਵੇਖੋ ਆਪਣੀ ਖ਼ਲਕ ਖ਼ੁਦਾਈਆ। ਜ਼ਰਾ ਮੁੱਛ ਦਾੜ੍ਹੀ ਕੇਸ ਤਕੋ ਬੋਦੀ ਜੰਞੂ ਤਕੋ ਮੂੰਡ ਮੁੰਡਾਏ ਤਕੋ ਹਜਾਮਤ, ਹੁਜਰਾ ਹੱਕ ਨਾ ਕੋਇ ਵਖਾਈਆ। ਵੇਖਿਓ ਤੁਹਾਡੇ ਹੁੰਦਿਆ ਸਭ ਤੇ ਆਈ ਕਿਆਮਤ, ਕਾਮਲ ਮੁਰਸ਼ਦ ਖੇਲ ਖਿਲਾਈਆ। ਸਦੀ ਚੌਧਵੀਂ ਆਪਣਿਆਂ ਸਿਖਾਂ ਮੁਰੀਦਾਂ ਦੀ ਦਿਉ ਜ਼ਮਾਨਤ, ਜ਼ਾਮਨ ਹੋ ਕੇ ਲੈਣਾ ਬਚਾਈਆ। ਪ੍ਰਭ ਦਾ ਖੇਲ ਨਾ ਕੋਇ ਅਨਜਾਨਤ, ਭਰਮ ਵਿਚ ਨਾ ਕੋਇ ਛੁਪਾਈਆ। ਭੇਵ ਖੋਲ੍ਹ ਮਾਨੁਖ ਮਾਨਵ ਮਾਨਸ, ਮਨਸਾ ਸਭ ਦੀ ਨਾਲ ਰਲਾਈਆ। ਜਗਤ ਦੀ ਤ੍ਰਿਸ਼ਨਾ ਤਕ ਲਉ ਤਾਮਸ, ਤਮਾਂ ਕੂੜ ਲੋਕਾਈਆ। ਕਿਉਂ ਤੁਹਾਡੇ ਹੁੰਦਿਆਂ ਸਭ ਦੇ ਅੰਦਰ ਆਇਆ ਆਲਸ, ਨਿੰਦਰਾ ਗੂੜ੍ਹੀ ਨੀਂਦ ਸਵਾਈਆ। ਕਲਜੁਗ ਕਹੇ ਮੇਰੇ ਅੰਤ ਸਾਰੇ ਬਣ ਜਾਓ ਸਾਲਸ, ਸਮਾਂ ਸਮੇਂ ਨਾਲ ਟਕਰਾਈਆ। ਮੈਂ ਵੀ ਉਸ ਸਾਹਿਬ ਦਾ ਬਾਲਕ, ਜਿਸ ਤੁਹਾਨੂੰ ਦਿਤੀ ਮਾਣ ਵਡਿਆਈਆ। ਮੇਰਾ ਉਹੋ ਇਕ ਪ੍ਰਿਤਪਾਲਕ, ਪਾਰਬ੍ਰਹਮ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰੀ ਆਦਿ ਅੰਤ ਦੀ ਬੰਦਨਾ, ਸੀਸ ਬਿਨ ਸੀਸ ਝੁਕਾਈਆ। ਵੇਖੋ ਮੇਰੀ ਜਗਤ ਦੀ ਰੰਗਣਾ, ਰੰਗਣ ਕੂੜ ਦਿਤੀ ਰੰਗਾਈਆ। ਮੇਰੇ ਹੁਕਮ ਨਾਲ ਤੁਹਾਡਾ ਦਰ ਕਿਸੇ ਨਾ ਲੰਘਣਾ, ਅੱਗੇ ਕਦਮ ਨਾ ਕੋਇ ਟਿਕਾਈਆ। ਮੈਂ ਸਭ ਦਾ ਜਨਮ ਕਰਮ ਕੀਤਾ ਭੰਗਣਾ, ਧਰਮ ਦੀ ਧਾਰ ਨਾ ਕੋਇ ਸਮਝਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਕਲਜੁਗ ਕਹੇ ਮੇਰੇ ਵਿਚ ਭਗਤ ਕੋਇ ਨਾ ਜੰਮਣਾ, ਜੰਮਣ ਵਾਲੀ ਕੋਇ ਨਾ ਮਾਈਆ। ਕਿਉਂ ਸੰਦੇਸ਼ਾ ਦੇ ਕੇ ਗਿਆ ਦੁਸ਼ਟ ਦਮਨਾ, ਜਲ ਧਾਰਾ ਵਿਚ ਆਪਣਾ ਧਿਆਨ ਲਗਾਈਆ। ਜਿਸ ਦਾ ਰੂਪ ਸਤਿ ਸਰੂਪ ਗੋਬਿੰਦ ਧਾਰ ਅਨਨਾ, ਅਨਕ ਕਲਧਾਰੀ ਆਪਣੀ ਕਾਰ ਦਰਸਾਈਆ। ਉਸ ਦਾ ਭਾਣਾ ਸਭ ਨੇ ਮੰਨਣਾ, ਨਾ ਕੋਇ ਮੇਟੇ ਮੇਟ ਮਿਟਾਈਆ।

❋

❋

ਇਕੋ ਪ੍ਰਕਾਸ਼ ਹੋਣਾ ਚੰਨਣਾ, ਚੰਦ ਨੂਰ ਜੋਤ ਰੁਸ਼ਨਾਈਆ। ਜਿਸ ਦੇ ਕੋਲੋਂ ਦੋ ਜਹਾਨਾਂ ਕੰਬਣਾ, ਵਿਸ਼ਨ ਬ੍ਰਹਮਾ ਸ਼ਿਵ ਸਿਰ ਸਕੇ ਨਾ ਕੋਇ ਉਠਾਈਆ। ਅੰਤਮ ਸਭ ਦਾ ਬੇੜਾ ਬੰਨ੍ਹਣਾ, ਬੰਨ੍ਹਣਹਾਰ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਵਰਤਾਈਆ। ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰੋ ਮੇਰੀ ਇਕ ਸਲਾਮ, ਅਲੈਕਮ ਵਿਚ ਸਰਨਾਈਆ। ਆਪਣਾ ਤਕੋ ਨਾਮ ਕਲਮਾ ਕਲਾਮ, ਸ੍ਰਿਸ਼ਟੀ ਦ੍ਰਿਸ਼ਟੀ ਦੁਨੀਆ ਕਾਇਨਾਤ ਖੋਜ ਖੁਜਾਈਆ। ਵੇਖੋ ਕੀ ਖੇਲ ਕਰੇ ਅਮਾਮ, ਅਮਲਾਂ ਤੋਂ ਬਾਹਰ ਕਾਰ ਭੁਗਤਾਈਆ। ਜਿਸ ਝਗੜਾ ਮੇਟਣਾ ਤਮਾਮ, ਸ਼ਰਅ ਜ਼ੰਜੀਰ ਸ਼ਾਹ ਹਕੀਰ ਕਟਾਈਆ। ਮਜ਼੍ਹਬ ਦਾ ਰਹਿਣ ਦੇਣਾ ਨਹੀਂ ਕੋਈ ਗ਼ੁਲਾਮ, ਬੰਧਨ ਹੱਦ ਨਾ ਕੋਇ ਰਖਾਈਆ। ਨਾਮ ਦੇ ਨਾਲ ਲੱਗਣ ਦੇਣਾ ਨਹੀਂ ਬਨਾਮ, ਇਕੋ ਮਾਰਗ ਪੰਥ ਦੇਣਾ ਦਰਸਾਈਆ। ਖੇਲ ਵੇਖਣਾ ਜਗਤ ਜਹਾਨ, ਕੁੰਠ ਬੈਕੁੰਠ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਧਰਮ ਧਾਰ ਸਮਝਾਈਆ। ਕਲਜੁਗ ਕਹੇ ਮੇਰੀ ਨਮੋ ਨਮੋ ਚਰਨ ਕਵਲ, ਕਮਲਾਪਤ ਸਰਨਾਈਆ। ਲੇਖਾ ਵੇਖੋ ਉਪਰ ਧਵਲ, ਧਰਨੀ ਧਿਆਨ ਲਗਾਈਆ। ਜਿਸ ਨੂੰ ਕਿਹਾ ਇਲਾਹੀ ਅਵਲ, ਆਲਮੀਨ ਸਮਾਈਆ। ਜਿਸ ਦੀ ਧਾਰ ਦਿਤੀ ਪਾਹੁਲ, ਅੰਮ੍ਰਿਤ ਰਸ ਵਡਿਆਈਆ। ਜਿਸ ਦਾ ਰੂਪ ਸਮਝਿਆ ਸਾਵਲ ਸਵਲ, ਮੁਕਟ ਬੈਣ ਨੈਣ ਅਖਵਾਈਆ। ਜੋ ਹਰ ਘਟ ਰਿਹਾ ਮਵਲ, ਮੌਲਾ ਰੂਪ ਨੂਰ ਇਲਾਹੀਆ। ਉਹ ਸਭ ਕੁਛ ਮੇਰੇ ਅੰਤਮ ਦੇਵੇ ਬਦਲ, ਬਦਲਾ ਦਏ ਚੁਕਾਈਆ। ਸਚ ਸਵਾਮੀ ਹੋ ਕੇ ਕਰੇ ਅਦਲ, ਇਨਸਾਫ਼ ਇਕ ਦ੍ਰਿੜਾਈਆ। ਸ਼ਰਅ ਨਾਲ ਸ਼ਰਅ ਨੂੰ ਕਰਕੇ ਕਤਲ, ਮਕਤੂਲ ਦਾ ਲੇਖਾ ਦਏ ਮੁਕਾਈਆ। ਇਕੋ ਧਾਰ ਉਪਜਾ ਕੇ ਮੁਕੱਦਸ, ਬੈਤੁਲ ਧਾਮ ਜਣਾਈਆ। ਜਿਥੇ ਚਾਰ ਕੁੰਟ ਦਹਿ ਦਿਸ਼ਾ ਚਲ ਕੇ ਆਵੇ ਪੈਦਲ, ਆਪਣਾ ਪੰਧ ਮੁਕਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਬੇਅਕਲ, ਬੁੱਧੀ ਬੁੱਧ ਨਾਲ ਬਦਲਾਈਆ। ਝਗੜਾ ਮੁਕਾਉਣਾ ਤਨ ਵਜੂਦ ਸ਼ਕਲ, ਰੰਗਤ ਰੰਗ ਨਾ ਕੋਇ ਲੜਾਈਆ। ਕਲਮਾ ਦੱਸ ਹਕੀਕੀ ਹੱਕਲ, ਨਾਮ ਨਿਧਾਨ ਦੇਣਾ ਉਪਜਾਈਆ। ਕਿਸੇ ਦਾ ਚਲਣਾ ਨਹੀਂ ਕੋਈ ਯਤਨ, ਯਥਾਰਥ ਪੁਰਖ ਅਕਾਲ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਮਾਤਲੋਕ ਵੇਖੋ ਆਪਣਾ ਵਤਨ, ਬੇਵਤਨ ਧਿਆਨ ਲਗਾਈਆ। ਜਿਥੇ ਸਭ ਦਾ ਸਾਂਝਾ ਹੋਣਾ ਪੱਤਨ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸਭ ਦੀ ਆਏ ਪਤ ਰੱਖਣ, ਰੱਖਿਆ ਕਰੇ ਥਾਉਂ ਥਾਈਂਆ। ਤੁਹਾਡਾ ਭਵਿਖਤਾਂ ਦਾ ਪੂਰਾ ਕਰੇ ਕੌਲ ਇਕਰਾਰ ਬਚਨ, ਵਾਇਦਾ ਸਭ ਦਾ ਵੇਖ ਵਖਾਈਆ। ਅੱਗੇ ਸਤਿਜੁਗ ਬਣਾਏ ਸਾਚੀ ਰਚਨ, ਰਚਨਾ ਆਪ ਜਣਾਈਆ। ਭਾਗ ਲਗਾ ਕੇ ਪੰਜ ਤਤ ਕੰਚਨ, ਕੰਚਨ ਗੜ੍ਹ ਦਏ ਵਡਿਆਈਆ। ਜਿਸ ਵਿਚ ਭਗਤ ਸੁਹੇਲੇ ਨੱਚਣ, ਟੱਪਣ ਕੁੱਦਣ ਚਾਈਂ ਚਾਈਂਆ। ਸਚ ਦਵਾਰੇ ਸਾਚੇ ਵਸਣ, ਜਿਥੇ ਮਾਲਕ ਇਕ ਇਲਾਹੀਆ। ਮਨੂਆ ਮਨ ਰਹੇ ਨਾ ਮਤਨ, ਮਨ ਕਾ ਮਣਕਾ ਦਏ ਭਵਾਈਆ। ਹਰਿਜਨ ਲਾਲ ਅਨਮੁਲੜੇ ਬਣਾ ਕੇ ਰਤਨ, ਗੁਰਮੁਖ ਆਪਣੀ ਗੋਦ ਉਠਾਈਆ। ਕਲਜੁਗ ਕਹੇ ਮੇਰਾ ਮੂਲ ਰਹੇ ਨਾ ਹੱਠਣ, ਹਠ ਦਏ ਮਿਟਾਈਆ। ਮੈਨੂੰ ਯਾਦ ਆਉਂਦਾ ਜੋ ਸੰਦੇਸ਼ਾ ਦਿਤਾ ਪੁਰਖ ਅਕਾਲ ਗੋਬਿੰਦ ਵਿਚ ਪੱਟਣ, ਪਟਨੇ ਵਾਸੀ ਦਇਆ ਕਮਾਈਆ। ਉਹ ਸ਼ਬਦੀ ਧਾਰ ਮਾਰੇ ਅਗੰਮੀ ਸੱਟਣ, ਸੁਤਿਆਂ ਲਏ ਜਗਾਈਆ। ਮੇਰੀ ਡੋਰੀ ਨੂੰ ਆਵੇ ਕੱਟਣ, ਕਟਾਕਸ਼ ਇਕੋ

❋

❋

ਨਾਮ ਲਗਾਈਆ। ਕਲਜੁਗ ਕਹੇ ਮੈਂ ਅੰਤ ਉਸ ਨੂੰ ਟੇਕਣਾ ਮੱਥਣ, ਨਿਉਂ ਨਿਉਂ ਲਾਗਾਂ ਪਾਈਆ। ਜਿਸ ਦਾ ਢੋਲਾ ਨਾਮ ਗੀਤ ਏਥੇ ਉਥੇ ਦੋ ਜਹਾਨਾਂ ਜਪਣ, ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗਣ ਗੰਧਰਬ ਕਿੰਨਰ ਯਸ਼ਪ ਰਾਗ ਅਲਾਈਆ। ਮੇਰਾ ਖ਼ੁਸ਼ੀਆਂ ਵਿਚ ਨਿਕਲੇ ਹੱਸਣ, ਹਸਤੀ ਤਕਾਂ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਜਿਸ ਦੇ ਸਭ ਕਿਛ ਹੱਥਣ, ਸਮਰਥ ਅਕਥ ਆਪਣਾ ਹੁਕਮ ਵਰਤਾਈਆ।

੧੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਮੱਖਣ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ

ਕਲਜੁਗ ਕਹੇ ਪ੍ਰਭ ਮੈਨੂੰ ਕਹਿ ਦੇ ਲਾਡਲੇ ਚੰਨਾ, ਚੰਨ ਮੇਰੇ ਤੇਰੀ ਵਡਿਆਈਆ। ਮੈਂ ਤੇਰਾ ਹੁਕਮ ਫ਼ਰਮਾਨਾ ਮੰਨਾ, ਮੰਨ ਕੇ ਤੈਨੂੰ ਸੀਸ ਝੁਕਾਈਆ। ਮੈਂ ਕੋਈ ਲੂਲ੍ਹਾ ਲੰਗੜਾ ਨਹੀਂ ਲੰਙਾ, ਅੰਗਹੀਣ ਅਖਵਾਈਆ। ਮੇਰੇ ਵਿਚ ਲਿਖਿਆ ਗਿਆ ਦਸਵਾਂ ਅੱਖਰ ’ਙ’, ਜਿਸ ਦਾ ਬਹੁ ਗਿਣਤੀ ਵਿਚ ਲੇਖ ਨਾ ਕੋਇ ਲਿਖਾਈਆ। ਮੇਰੇ ਵਿਚ ਸਿਫ਼ਤ ਸਾਲਾਹੀ ਚੌਦਾਂ ਸੌ ਤੀਹ ਬਣਿਆ ਪੰਨਾ, ਸਫ਼ਾ ਸਫ਼ੇ ਨਾਲ ਵਡਿਆਈਆ। ਮੇਰੇ ਵਿਚ ਗੋਬਿੰਦ ਨੇ ਲਾਇਆ ਤੇਰੇ ਪਿਆਰ ਦਾ ਕੰਨਾ, ਕੰਨੀ ਤੇਰੇ ਨਾਲ ਰਖਾਈਆ। ਮੇਰੇ ਵਿਚ ਦੀਨ ਮਜ਼੍ਹਬ ਦਾ ਬਣਿਆ ਬੰਨਾ, ਹਦ ਹਦੂਦ ਦਿਤੀ ਰਖਾਈਆ। ਮੇਰੇ ਵਿਚ ਤੇਰਾ ਕਲਮਾ ਉਮਤ ਉਮਤੀ ਚੱਲਾ, ਕਾਇਨਾਤ ਸੁਹਾਈਆ। ਮੇਰੇ ਵਿਚ ਤੇਰਾ ਨੂਰ ਪਰਗਟਾਇਆ ਅੱਲਾ, ਆਲਮੀਨ ਅਖਵਾਈਆ। ਮੇਰੇ ਵਿਚ ਸ਼ਬਦ ਗੁਰੂ ਫੜਾਇਆ ਪੱਲਾ, ਪੱਲੂ ਲੋਕਮਾਤ ਫਿਰਾਈਆ। ਮੇਰੇ ਵਿਚ ਜਗਤ ਹੰਕਾਰ ਦਾ ਚੜ੍ਹਿਆ ਦਲਾ, ਆਪਣਾ ਬਲ ਪਰਗਟਾਈਆ। ਮੇਰੇ ਵਿਚ ਕਪਟ ਵਿਕਾਰ ਵਧਿਆ ਛਲਾ, ਅਛਲ ਛਲ ਧਾਰੀ ਹੋ ਸਹਾਈਆ। ਮੇਰੇ ਵਿਚ ਮਾਣ ਰਿਹਾ ਨਾ ਜਲਾ ਥਲਾ, ਤੀਰਥ ਤਟ ਰਹੇ ਕੁਰਲਾਈਆ। ਮੇਰੇ ਵਿਚ ਪ੍ਰਭੂ ਤੇਰੀ ਪਗਰਟੀ ਕਲਾ, ਕਲਧਾਰੀ ਖ਼ੁਸ਼ੀ ਦੇਣੀ ਬਣਾਈਆ। ਮੇਰੇ ਵਿਚ ਤੇਰਾ ਗੋਬਿੰਦ ਸੂਰਬੀਰ ਪਲਾ, ਜੋ ਪਲਕ ਨਾ ਝਲੇ ਜੁਦਾਈਆ। ਮੇਰੇ ਵਿਚ ਕਾਮ ਕਰੋਧ ਲੋਭ ਮੋਹ ਹੰਕਾਰ ਫਲਾ, ਫਲੀਭੂਤ ਨਜ਼ਰੀ ਆਈਆ। ਮੇਰੇ ਵਿਚ ਦੂਈ ਦਵੈਤੀ ਲੱਗਾ ਸੱਲਾ, ਸਿਲ ਪਾਹਨ ਨਾ ਕੋਇ ਚਤੁਰਾਈਆ। ਮੇਰੇ ਵਿਚ ਢੋਰਾਂ ਲੱਥਦੀ ਖੱਲਾ, ਗਊ ਗ਼ਰੀਬ ਨਾ ਕੋਇ ਸਹਾਈਆ। ਮੇਰੇ ਵਿਚ ਨਜ਼ਰ ਨਾ ਆਏ ਕੋਈ ਟਲਾ, ਅਟਲ ਪਦਵੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਪ੍ਰਭੂ ਬੁੱਧੀ ਬਖ਼ਸ਼ ਦੇ ਅਕਲ, ਮਤ ਦੇ ਦ੍ਰਿੜਾਈਆ। ਸਭ ਤੋਂ ਵੱਖਰੀ ਦੇ ਦੇ ਸ਼ਕਲ, ਹੁਸੀਨ ਦੇਣਾ ਬਣਾਈਆ। ਮੈਨੂੰ ਬਣਾ ਦੇ ਪੀਰ ਮਵੱਕਲ, ਮਿਹਰ ਨਿਗਹ ਉਠਾਈਆ। ਮੈਂ ਸਭ ਨੂੰ ਆਵਾਂ ਤਕਣ, ਵੇਖਾਂ ਥਾਉਂ ਥਾਈਂਆ। ਪੜਦਾ ਲਾਹਵਾਂ ਮਦੀਨਾ ਮੱਕਨ, ਕਾਅਬਿਆਂ ਖੋਜ ਖੁਜਾਈਆ। ਮੇਰਾ ਬਿਰਥਾ ਨਾ ਜਾਏ ਯਤਨ, ਯਥਾਰਥ ਹੋਣਾ ਸਹਾਈਆ। ਮੈਂ ਘਰ ਸੁਹਾਵਾਂ ਪੱਤਨ, ਕੰਢੀ ਰੰਗ ਰੰਗਾਈਆ। ਸਦੀ ਚੌਧਵੀਂ ਆਵਾਂ ਕਟਣ, ਕਟਾਕਸ਼ ਤੇਰਾ ਨਾਮ ਲਗਾਈਆ। ਉਮਤੀ ਜੜ੍ਹ ਆਵਾਂ ਪੱਟਣ, ਪਟਨੇ ਵਾਲਾ ਨਾਲ ਮਿਲਾਈਆ। ਸਭ ਦੇ ਹਿਰਦੇ ਆਵਾਂ ਫੱਟਣ, ਫੱਟੜ ਕਰਾਂ ਜਗਤ ਲੋਕਾਈਆ। ਸਭ ਦਾ ਰਸ ਆਵਾਂ ਚੱਟਣ, ਕੂੜ ਕਿਰਿਆ ਨਾਲ ਲਗਾਈਆ। ਸਵਾਂਗੀ

❋

❋

ਬਣਾਂ ਨੱਟਣ, ਘਰ ਘਰ ਵੇਸ ਵਟਾਈਆ। ਮੈਂ ਲੇਖਾ ਜਾਣਾ ਬਾਲੇ ਸ਼ਿਕਮ ਵਿਚ ਬਤਨ, ਅਨਭਵ ਆਪਣੀ ਖੇਲ ਖਿਲਾਈਆ। ਚਾਰੋਂ ਕੁੰਟ ਮੇਰੇ ਅੰਗਿਆਰੇ ਤਪਣ, ਬਿਨ ਤੇਰੀ ਕਿਰਪਾ ਸਕੇ ਨਾ ਕੋਇ ਬੁਝਾਈਆ। ਜਗਤ ਸੰਤ ਫ਼ਕੀਰ ਮੈਥੋਂ ਛਪਣ, ਸਿਰ ਸਕੇ ਨਾ ਕੋਇ ਉਠਾਈਆ। ਜਮ ਕੇ ਦੂਤ ਚਾਰੋਂ ਕੁੰਟ ਟੱਪਣ, ਕੁੱਦਣ ਵਾਹੋ ਦਾਹੀਆ। ਮੇਰਾ ਲਹਿਣਾ ਦੇ ਦੇ ਹੱਕਣ, ਹਕੀਕਤ ਵਿਚ ਸੁਣਾਈਆ। ਮੈਂ ਖੇਲ ਵੇਖਿਆ ਪੂਰਬ ਉੱਤਰ ਦੱਖਣ ਪੱਛਮ, ਦਹਿ ਦਿਸ਼ਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਤੇਰਾ ਨਾਮ ਜਪਣ, ਤਿਨ੍ਹਾਂ ਜਮ ਨੇੜ ਕੋਇ ਨਾ ਆਈਆ।

੧੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਕਰਨੈਲ ਸਿੰਘ ਦੇ ਘਰ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ ਚੰਗਾ, ਚੰਗੀ ਬਖ਼ਸ਼ ਮਾਣ ਵਡਿਆਈਆ। ਤੇਰਾ ਨਾਮ ਜਪਾਂ ਇਕ ਟੰਗਾ, ਇਕ ਟੰਗ ਕੀਤੀ ਲੋਕਾਈਆ। ਉਲਟਾ ਵਹਿਣ ਵਹਾਇਆ ਗੰਗਾ, ਕੂੜ ਵਿਕਾਰ ਲਹਿਰ ਨਾਲ ਮਿਲਾਈਆ। ਜੀਵ ਜੰਤ ਸਾਧ ਸੰਤ ਕੀਤਾ ਭੁੱਖਾ ਨੰਗਾ, ਧੀਰਜ ਧਰਵਾਸ ਨਾ ਕੋਇ ਬਣਾਈਆ। ਪਿਤਾ ਪੂਤ ਕਰਾਇਆ ਦੰਗਾ, ਇਹ ਮੇਰੀ ਬੇਪਰਵਾਹੀਆ। ਤੈਨੂੰ ਕੋਈ ਆ ਨਾ ਲਾਵੇ ਅੰਗਾ, ਨਾਤਾ ਆਤਮ ਪਰਮਾਤਮ ਦਿਤਾ ਤੁੜਾਈਆ। ਤੈਨੂੰ ਦੁਨੀਆ ਕਹਿੰਦੀ ਮੰਦਾ, ਭਾਗਹੀਣ ਜਣਾਈਆ। ਮੈਂ ਕੋਈ ਪੰਜ ਤਤ ਨਹੀਂ ਬੰਦਾ, ਤਨ ਵਜੂਦ ਨਾ ਜਗਤ ਰਖਾਈਆ। ਮੇਰਾ ਸੰਗ ਤੇਰੇ ਸੰਦਾ, ਜੋਤੀ ਧਾਰ ਤੇਰੀ ਵਡਿਆਈਆ। ਇਕੋ ਵਸਤ ਅਗੰਮੀ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਘਰ ਘਰ ਕੂੜ ਵਿਕਾਰ ਦਾ ਦੇਵਾਂ ਅਨੰਦਾ, ਅਨੰਦ ਮਮਤਾ ਵਿਚ ਸਮਾਈਆ। ਮੇਰੇ ਵਿਚ ਤੇਰੇ ਨਾਮ ਦਾ ਦੀਨ ਮਜ਼੍ਹਬ ਉਗਰਾਉਂਦੇ ਚੰਦਾ, ਸ਼ਾਸਤਰ ਚੁੰਗੀਖ਼ਾਨਾ ਲਏ ਬਣਾਈਆ। ਮਨ ਵਾਸਨਾ ਉਡੇ ਪਤੰਗਾ, ਡੋਰੀ ਸ਼ਬਦ ਨਾ ਕੋਇ ਰਖਾਈਆ। ਕੀਤਾ ਪਰਧਾਨ ਲੁੱਚਾ ਲੰਡਾ, ਧਰਮ ਦੀ ਧਾਰ ਨਾ ਕੋਇ ਰਖਾਈਆ। ਹਉਮੇਂ ਹੰਗਤਾ ਫੜਾ ਕੇ ਖੰਡਾ, ਜਗਤ ਖੜਗ ਦਿਤੀ ਖੜਕਾਈਆ। ਹਾਏ ਮੇਰਾ ਅੰਤਮ ਕੰਢਾ, ਕੰਢੀ ਬੈਠੇ ਵੇਖ ਵਖਾਈਆ। ਕੀ ਖੇਲ ਹੋਣਾ ਅਚੰਭਾ, ਆਪਣਾ ਦੇ ਸਮਝਾਈਆ। ਔਹ ਵੇਖ ਮੁਹੰਮਦ ਪਹਿਨ ਕੇ ਹਰਾ ਤੰਬਾ, ਕਦਮ ਚੌਦਾਂ ਰਿਹਾ ਉਠਾਈਆ। ਮੇਰਾ ਲੂੰ ਲੂੰ ਵੇਖ ਕੇ ਕੰਬਾ, ਕੰਬਣੀ ਗਈ ਆਈਆ। ਕੀ ਹੁਣ ਉਮਤ ਦਾ ਹਾਲ ਹੋਣਾ ਮੰਦਾ, ਮੰਦਭਾਗ ਦਿਸੇ ਲੋਕਾਈਆ। ਫਿਰ ਨਜ਼ਰ ਆ ਗਿਆ ਸੁਲਤਾਨਪੁਰ ਨਾਨਕ ਫੇਰਿਆ ਰੰਬਾ, ਧਰਨੀ ਧਰਤੀ ਉਤੇ ਚਲਾਈਆ। ਫੇਰ ਦਿਸਿਆ ਜੋ ਤੇਗ਼ ਬਹਾਦਰ ਡਾਹਿਆ ਕੰਧਾ, ਲੁਬਾਣਾ ਪਾਰ ਕਰਾਈਆ। ਫੇਰ ਤੱਕਿਆ ਜੋ ਗੋਬਿੰਦ ਵੰਡਿਆ ਮੰਡਾ, ਗੁਰਮੁਖਾਂ ਜੰਗਲਾਂ ਵਿਚ ਖਵਾਈਆ। ਫੇਰ ਵੇਖਿਆ ਖੇਲ ਤੇਰਾ ਵਿਚ ਵਰਭੰਡਾ, ਬ੍ਰਹਿਮੰਡ ਅੱਖ ਖੁਲ੍ਹਾਈਆ। ਨਜ਼ਰੀ ਆਇਆ ਬਿਨਾ ਭਗਤਾਂ ਤੋਂ ਜਗਤ ਜਹਾਨ ਰੰਡਾ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਮੈਂ ਚਾਹੁੰਦਾ ਮੇਰਾ ਸਫ਼ਰ ਕਰੀਂ ਨਾ ਲੰਬਾ, ਪੰਧ ਛੇਤੀ ਦੇਣਾ ਮੁਕਾਈਆ। ਅੱਗੇ ਪਾਵੇ ਕੋਇ ਨਾ ਫੰਦਾ, ਫਾਂਦਗੀ ਤੈਨੂੰ ਰਿਹਾ ਸੁਣਾਈਆ। ਵੇਖ ਤੇਰਾ ਜਗ ਨੇਤਰਹੀਣ ਅੰਧਾ, ਤੇਰਾ ਦਰਸ ਕਰਨ ਕੋਇ ਨਾ ਆਈਆ। ਮੈਂ ਚਾਹੁੰਦਾ ਅੰਤਮ ਲੇਖਾ ਮੁਕਾਵਾਂ ਜੇਰਜ ਅੰਡਾ, ਉਤਭੁਜ ਸੇਤਜ ਡੇਰਾ ਢਾਹੀਆ। ਮੈਨੂੰ ਫੇਰ ਪਵੇ ਠੰਡਾ, ਜਿਸ

❋

❋

ਵੇਲੇ ਪੂਰੀ ਸ੍ਰਿਸ਼ਟੀ ਤੇਰੀ ਝੋਲੀ ਦਿਆਂ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਜਗਤ ਕਹੇ ਮੁਸ਼ਟੰਡਾ, ਮੈਂ ਮਛੰਦਾ ਤੇਰਾ ਨਜ਼ਰੀ ਆਈਆ।

੧੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਦਾਰਾ ਸਿੰਘ ਦੇ ਘਰ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਕਲਜੁਗ ਕਹੇ ਪ੍ਰਭ ਮੇਰੇ ਕੋਲ ਤੇਰੇ ਹੁਕਮ ਦਾ ਪਟਾ, ਜਿਸ ਦਾ ਲੇਖ ਨਾ ਕੋਇ ਮਿਟਾਈਆ। ਜਿਸ ਵਿਚ ਸਾਰੀ ਸ੍ਰਿਸ਼ਟੀ ਕਰਨੀ ਬਟਾ, ਧੁਰ ਹੁਕਮ ਕਾਰ ਕਮਾਈਆ। ਜ਼ਿੰਦਗੀ ਜੀਵਣ ਵਿਚ ਸਭ ਨੂੰ ਲਾਉਣਾ ਠੱਪਾ, ਕੂੜ ਕੁਕਰਮ ਮੋਹਰ ਲਗਾਈਆ। ਮਾਇਆ ਡਸਣੀ ਘਰ ਘਰ ਡੱਸੇ ਸੱਪਾ, ਸਪਤ ਸੁਰਿਖ ਦੇਣ ਦੁਹਾਈਆ। ਜੋ ਨਾਨਕ ਕਹਿ ਕੇ ਗਿਆ ਤਪਾ, ਤਪਦੇ ਹਿਰਦੇ ਸ਼ਾਂਤ ਨਾ ਕੋਇ ਕਰਾਈਆ। ਮੈਂ ਤੇਰੇ ਉਸ ਬਚਨ ਤੇ ਪੱਕਾ, ਸਾਰੀ ਦੁਨੀਆ ਦਿਤੀ ਹਿਲਾਈਆ। ਬਣ ਕੇ ਨੇਕ ਸਪੂਤ ਬੱਚਾ, ਸਾਹਿਬ ਸਵਾਮੀ ਤੈਨੂੰ ਦਿਤਾ ਵਖਾਈਆ। ਮੇਰਾ ਖੇਲ ਨਹੀਂ ਕੋਈ ਕੱਚਾ, ਡੋਰੀ ਤੰਦ ਨਾ ਕੋਇ ਤੁੜਾਈਆ। ਮੈਂ ਮਾਨਸਾ ਸੂਰ ਗਾਂ ਖਵਾਇਆ ਕੱਟਾ, ਪੰਖੇਰੂਆਂ ਖੱਲ ਲੁਹਾਈਆ। ਮਮਤਾ ਮਦਿ ਪਿਆਈ ਗਟ ਗਟਾ, ਅੰਮ੍ਰਿਤ ਰਸ ਹੱਥ ਕਿਸੇ ਨਾ ਆਈਆ। ਮੈਂ ਕਾਮ ਕਰੋਧ ਦਾ ਲਾ ਕੇ ਝੱਟਾ, ਖ਼ਾਲੀ ਘਰਾਨੇ ਦਿਤੇ ਭਰਾਈਆ। ਜਗਤ ਸਨਿਆਸ ਸਿਰ ਵਿਚ ਪਾ ਕੇ ਘੱਟਾ, ਬੇਆਸ ਦਿਤੇ ਰੁਲਾਈਆ। ਦਿਵਸ ਰੈਣ ਫਿਰਾਂ ਨੱਠਾ, ਭੱਜਾ ਵਾਹੋ ਦਾਹੀਆ। ਮੈਨੂੰ ਸਾਰੇ ਕਰਦੇ ਠੱਠਾ, ਮਖ਼ੌਲ ਰਹੇ ਉਡਾਈਆ। ਮੈਂ ਤੇਰੇ ਹੁਕਮ ਵਿਚ ਰੱਤਾ, ਰਤਨ ਅਮੋਲਕ ਰੂਪ ਬਣਾਈਆ। ਮੈਨੂੰ ਅਗਲਾ ਦੱਸ ਦੇ ਪਤਾ, ਪਤਿਪਰਮੇਸ਼ਵਰ ਹੁਕਮ ਸੁਣਾਈਆ। ਕੇਹੜੀ ਧਰਨੀ ਉਤੇ ਹੋਵੇ ਸੁੱਤਾ, ਸੁਤਿਆਂ ਕਵਣ ਉਠਾਈਆ। ਭੇਵ ਖੁਲ੍ਹਾ ਦੇ ਯਥਾਰਥ ਯਥਾ, ਯਦਪ ਯਦੀ ਦੇ ਜਣਾਈਆ। ਮੈਂ ਸੁਣਨਾ ਨਹੀਂ ਚਾਹੁੰਦਾ ਪਿਛਲੀ ਜਗਤ ਦੀ ਕਥਾ, ਬੀਤੀ ਕਹਾਣੀ ਕੰਮ ਕਿਸੇ ਨਾ ਆਈਆ। ਖੇਲ ਵੇਖਣਾ ਨਹੀਂ ਚਾਹੁੰਦਾ ਖੰਡਾ ਤੀਰ ਕਮਾਨ ਭੱਥਾ, ਖੜਗ ਖੜਗ ਖੜਕਾਈਆ। ਮੈਨੂੰ ਇਕੋ ਦੱਸ ਦੇ ਤੇਰਾ ਸ਼ਬਦ ਖਿਲਾੜੀ ਕਿਹੜਾ ਪੱਠਾ, ਜੋ ਦੋ ਜਹਾਨਾਂ ਕਾਰ ਕਮਾਈਆ। ਸੂਰਬੀਰ ਯੋਧਾ ਹੱਟਾ ਕੱਟਾ, ਬਲਧਾਰੀ ਨਜ਼ਰੀ ਆਈਆ। ਜਿਸ ਦਾ ਨਾਮ ਹੋਵੇ ਇਕੋ ਟੱਪਾ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਕਲਜੁਗ ਕਹੇ ਮੈਂ ਤੇਰਾ ਬੱਚਾ ਹੋਣਹਾਰ, ਹੋਣੀ ਆਪਣੇ ਸੰਗ ਰਖਾਈਆ। ਮੈਂ ਬਣ ਕੇ ਖੂੰਖਾਰ, ਸ੍ਰਿਸ਼ਟੀ ਸ੍ਰਿਸ਼ਟ ਜਾਵਾਂ ਚਬਾਈਆ। ਮੈਂ ਵੇਖਾਂ ਚਾਰ ਯਾਰ, ਯਾਰੀ ਮੁਹੰਮਦ ਨਾਲੋਂ ਤੁੜਾਈਆ। ਮੈਂ ਫੜ ਕੇ ਕੰਡਾ ਖਾਰ, ਗ੍ਰਹਿ ਗ੍ਰਹਿ ਦਿਆਂ ਚੁਭਾਈਆ। ਮੈਨੂੰ ਬਖ਼ਸ਼ ਦੇ ਨਾਮ ਕਟਾਰ, ਧਾਰਾਂ ਦੋਵੇਂ ਦੇ ਦਰਸਾਈਆ। ਮੇਰੀ ਚਰਨ ਕਵਲ ਨਿਮਸਕਾਰ, ਸੀਸ ਜਗਦੀਸ ਝੁਕਾਈਆ। ਮੇਰੀ ਆਈ ਅੰਤਮ ਵਾਰ, ਸਦੀ ਚੌਧਵੀਂ ਸੰਗ ਰਖਾਈਆ। ਤੂੰ ਇਕੱਲਾ ਮੇਰਾ ਯਾਰ, ਦੂਜਾ ਯਾਰਾਨਾ ਨਾ ਕੋਇ ਬਣਾਈਆ। ਜਿਉਂ ਭਾਵੇ ਮੈਨੂੰ ਲੈਣਾ ਤਾਰ, ਤੇਰੇ ਹੱਥ ਮੇਰੀ ਵਡਿਆਈਆ। ਕਿਰਪਾ ਕਰ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਮੇਰਾ ਬਿਰਥਾ ਜਾਏ ਨਾ ਵਾਰ, ਖ਼ਾਲੀ ਹੱਥ ਮੇਰੀ ਦੁਹਾਈਆ। ਦੀਨ ਦੁਨੀ ਨੂੰ ਮਾਰਾਂ ਮਾਰ, ਸ਼ਰਅ ਸ਼ਰਅ ਨਾਲ ਟਕਰਾਈਆ। ਤੇਰੇ ਤੇਰੇ ਨਾਲੋਂ ਕਰਾਂ ਗ਼ਦਾਰ,

❋

❋

ਗਦਾ ਕੂੜ ਹੱਥ ਫੜਾਈਆ। ਕਿਰਪਾ ਕਰ ਆਪ ਨਿਰੰਕਾਰ, ਮਿਹਰ ਨਜ਼ਰ ਉਠਾਈਆ। ਮੈਂ ਹੋ ਗਿਆ ਹੁਸ਼ਿਆਰ, ਆਲਸ ਨਿੰਦਰਾ ਦਿਤੀ ਤਜਾਈਆ। ਮੈਂ ਵੇਖਾਂ ਸਰਬ ਸੰਸਾਰ, ਅੰਤਰ ਨਿਰੰਤਰ ਫੋਲ ਫੁਲਾਈਆ। ਮੰਗ ਮੰਗਾਂ ਤੇਰੇ ਦਰਬਾਰ, ਦਰ ਠਾਂਡੇ ਸੀਸ ਝੁਕਾਈਆ। ਮੇਰੀ ਨਮੋਂ ਨਮੋਂ ਨਿਮਸਕਾਰ, ਡੰਡਾਵਤ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਲੇਖਾ ਅਗੰਮ ਅਪਾਰ, ਅਗੰਮੜੇ ਆਪਣਾ ਹੁਕਮ ਵਰਤਾਈਆ।

੧੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਸੋਹਣ ਸਿੰਘ ਦੇ ਗ੍ਰਹਿ ਤਰਨਤਾਰਨ

ਕਲਜੁਗ ਕਹੇ ਮੇਰੇ ਵਡ ਅਮਾਮ, ਪਰਵਰਦਿਗਾਰ ਤੇਰੀ ਸਰਨਾਈਆ। ਮੈਨੂੰ ਖ਼ੁਸ਼ੀ ਵਿਚ ਦੇ ਇਨਾਮ, ਖ਼ਾਲਕ ਖ਼ਲਕ ਦਇਆ ਕਮਾਈਆ। ਮੈਂ ਭੁਲਾਈ ਪੈਗ਼ੰਬਰਾਂ ਦੀ ਕਲਾਮ, ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਤੇਰਾ ਝਗੜਾ ਵੇਖਣਾ ਵਿਚ ਇਸਲਾਮ, ਇਸਮ ਆਜ਼ਮ ਨਾ ਕੋਇ ਜਣਾਈਆ। ਸਦੀ ਚੌਧਵੀਂ ਮੈਂ ਲੇਖਾ ਮੁਕਾਉਣਾ ਤਮਾਮ, ਤਮੰਨਾ ਮੁਹੰਮਦ ਨਾਲ ਮਿਲਾਈਆ। ਸ਼ਰਅ ਦਾ ਰਹੇ ਨਾ ਕੋਇ ਗੁਲਾਮ, ਕੂੜ ਜ਼ੰਜੀਰ ਦੇਣੀ ਤੁੜਾਈਆ। ਖੇਲ ਕਰਨਾ ਵਿਚ ਅਵਾਮ, ਆਮ ਆਪਣੀ ਕਾਰ ਭੁਗਤਾਈਆ। ਨੌਂ ਖੰਡ ਪ੍ਰਿਥਮੀ ਖ਼ਾਕ ਦੇਣੀ ਛਾਣ, ਸੱਤਾਂ ਦੀਪਾਂ ਧੂੜ ਉਡਾਈਆ। ਹੁਣ ਆਉਣਾ ਵਿਚ ਮੈਦਾਨ, ਬਲਧਾਰੀ ਰੂਪ ਪਰਗਟਾਈਆ। ਦੀਨ ਮਜ਼੍ਹਬ ਕਰਾਉਣਾ ਘਮਸਾਨ, ਜ਼ਾਤ ਜ਼ਾਤ ਨਾਲ ਟਕਰਾਈਆ। ਧਰਮ ਦਾ ਰਹਿਣ ਨਹੀਂ ਦੇਣਾ ਨਿਸ਼ਾਨ, ਕਲਮਾ ਹੱਕ ਨਾ ਕੋਇ ਸੁਣਾਈਆ। ਸਾਂਝਾ ਰਹੇ ਨਾ ਪੀਣ ਖਾਣ, ਪਿਤਾ ਪੂਤ ਦੇਣੇ ਟਕਰਾਈਆ। ਮੈਂ ਕਰਨਾਂ ਖੇਲ ਤਮਾਮ, ਮਿਹਰਵਾਨ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਕਲਜੁਗ ਕਹੇ ਮੈਂ ਤੇਰਾ ਨਾਮ ਧਿਆਉਂਦਾ, ਹਰਿ ਹਿਰਦੇ ਵਿਚ ਟਿਕਾਈਆ। ਮੈਂ ਸਦਾ ਤੇਰੀ ਓਟ ਰਖਾਉਂਦਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰੇ ਅੱਗੇ ਵਾਸਤਾ ਪਾਉਂਦਾ, ਰੋ ਰੋ ਨੈਣਾਂ ਨੀਰ ਵਹਾਈਆ। ਖ਼ਾਲੀ ਝੋਲੀ ਅੱਗੇ ਡਾਹੁਦਾ, ਮਿਹਰਵਾਨ ਦੇਣੀ ਭਰਾਈਆ। ਮੈਂ ਤੇਰਾ ਇਕੋ ਹੁਕਮ ਚਾਹੁੰਦਾ, ਜਗਤ ਜਹਾਨ ਦਿਆਂ ਲੜਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲਾਉਂਦਾ, ਸੀਸ ਤਾਜ ਨਾ ਕੋਇ ਟਿਕਾਈਆ। ਮਾਇਆਧਾਰੀ ਦਲ ਫਿਰਾਉਂਦਾ, ਗ੍ਰਹਿ ਗ੍ਰਹਿ ਅਲਖ ਜਗਾਈਆ। ਚੰਮ ਦ੍ਰਿਸ਼ਟੀ ਪੰਧ ਮੁਕਾਉਂਦਾ, ਊਚ ਨੀਚ ਨਾ ਕੋਇ ਚਤੁਰਾਈਆ। ਧੁਰ ਸੰਦੇਸ਼ਾ ਇਕ ਸੁਣਾਉਂਦਾ, ਸੁਣਾਵਾਂ ਇਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਰਖਾਈਆ। ਕਲਜੁਗ ਕਹੇ ਪ੍ਰਭੂ ਮੇਰੀ ਵੇਖ ਨੀਤ, ਨੀਤੀਵਾਨ ਦਇਆ ਕਮਾਈਆ। ਮੇਰੀ ਕਾਇਆ ਕਰ ਠਾਂਡੀ ਸੀਤ, ਅਗਨੀ ਤਤ ਕੂੜ ਬੁਝਾਈਆ। ਝਗੜਾ ਮੇਟ ਮੰਦਰ ਮਸੀਤ, ਕਾਅਬੇ ਪਏ ਨਾ ਕੋਇ ਦੁਹਾਈਆ। ਸਤਿਜੁਗ ਸਾਚੀ ਦੱਸ ਰੀਤ, ਮਾਨਵ ਜ਼ਾਤੀ ਦੇ ਸਮਝਾਈਆ। ਇਕੋ ਤੇਰੇ ਚਰਨ ਹੋਵੇ ਪ੍ਰੀਤ, ਅਵਤਾਰ ਪੈਗ਼ੰਬਰ ਗੁਰੂ ਪੰਧ ਮੁਕਾਈਆ। ਲੇਖਾ ਰਹੇ ਨਾ ਊਚ ਨੀਚ, ਜ਼ਾਤ ਪਾਤ ਨਾ ਕੋਇ ਵੰਡਾਈਆ। ਇਕੋ ਕਲਮਾ ਸਚ ਦੱਸ ਹਦੀਸ, ਹਜ਼ਰਤਾਂ ਤੋਂ ਪਰੇ ਕਰ ਪੜ੍ਹਾਈਆ। ਤੂੰ ਹਰ ਘਟ ਵਸਿਆ ਬੀਚ, ਅੰਤਰ ਪੜਦਾ ਦੇ ਉਠਾਈਆ। ਜਿਸ ਦੀ ਚਾਰ ਜੁਗ ਸ਼ਾਸਤਰ

❋

❋

ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰਨ ਤਸਦੀਕ, ਸ਼ਹਾਦਤ ਅੱਖਰਾਂ ਵਾਲੀ ਭੁਗਤਾਈਆ। ਸੋ ਸਵਾਮੀ ਹੱਕ ਕਰ ਤਬਲੀਕ, ਯਕ ਮੁਰਸ਼ਦ ਵਾਹਿਦ ਖੇਲ ਖਿਲਾਈਆ। ਮੇਰੀ ਆਸਾ ਮਨਸਾ ਇਕ ਉਮੀਦ, ਮਿਹਰਵਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਦਇਆ ਕਮਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਫ਼ਰਮਾਂਬਰਦਾਰ, ਫ਼ਰਮਾਨ ਮੰਨਿਆ ਚਾਈਂ ਚਾਈਂਆ। ਸਾਰੀ ਸ੍ਰਿਸ਼ਟੀ ਕੀਤੀ ਖ਼ੁਆਰ, ਖ਼ਾਲਸ ਰੂਪ ਨਾ ਕੋਇ ਵਖਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਰੋਂਦੇ ਜ਼ਾਰੋ ਜ਼ਾਰ, ਪਤਿਪਰਮੇਸ਼ਵਰ ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਸਤਿਗੁਰ ਇਸ਼ਟ ਗਏ ਵਿਸਾਰ, ਵਿਸ਼ਿਆਂ ਕੂੜ ਭਰੀ ਲੋਕਾਈਆ। ਸਭ ਦੇ ਅੰਦਰ ਧੂੰਆਂਧਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸੁਰਤੀ ਸ਼ਬਦ ਨਾ ਕਰੇ ਪਿਆਰ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਅੰਮ੍ਰਿਤ ਮਿਲੇ ਨਾ ਠੰਡਾ ਠਾਰ, ਝਿਰਨਾ ਨਿਝਰ ਨਾ ਕੋਇ ਝਿਰਾਈਆ। ਨਿਜ ਨੇਤਰ ਸਕੇ ਨਾ ਕੋਇ ਉਘਾੜ, ਲੋਚਨ ਨੈਣ ਨਾ ਕੋਇ ਖੁਲ੍ਹਾਈਆ। ਸ਼ਬਦ ਨਾਦ ਸੁਣੇ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਨਿਰਗੁਣ ਜੋਤ ਨਾ ਹੋਏ ਉਜਿਆਰ, ਦੀਆ ਬਾਤੀ ਘਰ ਨਾ ਕੋਇ ਡਗਮਗਾਈਆ। ਮੇਰਾ ਪ੍ਰਭੂ ਖੇਲ ਅਪਰ ਅਪਾਰ, ਲੱਖ ਚੁਰਾਸੀ ਵਿਚ ਗਿਆ ਸਮਾਈਆ। ਜਿਧਰ ਤਕਾਂ ਧੁੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਚਾਹੁੰਦਾ ਲੇਖਾ ਮੁਕਾ ਦੇ ਸੰਗ ਮੁਹੰਮਦ ਚਾਰ ਯਾਰ, ਸਦੀ ਚੌਧਵੀਂ ਵੇਖ ਵਖਾਈਆ। ਤੇਰੇ ਅੰਤਰ ਨਿਰੰਤਰ ਮੇਰੀ ਗੁਫ਼ਤਾਰ, ਗੁਫ਼ਤ ਸ਼ਨੀਦ ਭੇਵ ਖੁਲ੍ਹਾਈਆ। ਤੂੰ ਪਤਿਪਰਮੇਸ਼ਵਰ ਪਰਵਰਦਿਗਾਰ, ਸਾਂਝਾ ਯਾਰ ਨੂਰ ਇਲਾਹੀਆ। ਤੇਰੀ ਮਹਿਮਾ ਕਾਗਤ ਕਲਮ ਨਾ ਲਿਖਣਹਾਰ, ਸ਼ਾਹੀ ਸ਼ਹਾਦਤ ਨਾ ਕੋਇ ਭੁਗਤਾਈਆ। ਤੇਰੀ ਓਟ ਰਖਦੇ ਗਏ ਅਵਤਾਰ ਪੈਗ਼ੰਬਰ ਗੁਰੂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਧਿਆਨ ਲਗਾਈਆ। ਕਲ ਕਲਕੀ ਤੇਰਾ ਖੇਲ ਹੋਵੇ ਅਪਾਰ, ਅਪਰੰਪਰ ਸਵਾਮੀ ਆਪਣਾ ਭੇਵ ਖੁਲ੍ਹਾਈਆ। ਮੇਰੀ ਨਮਸਤੇ ਡੰਡਾਵਤ ਬੰਦਨਾ ਸੱਯਦੇ ਵਿਚ ਮਸਤਕ ਲਾਵਾਂ ਛਾਰ, ਧੂੜੀ ਖ਼ਾਕ ਖ਼ਾਕ ਰਮਾਈਆ। ਕਲਜੁਗ ਕਹੇ ਪ੍ਰਭੂ ਕਰ ਕਿਰਪਾ ਏਕੰਕਾਰ, ਅਕਲ ਕਲਧਾਰੀ ਆਪਣੀ ਕਲ ਪ੍ਰਗਟਾਈਆ। ਸਭ ਦਾ ਲਹਿਣਾ ਦੇਣਾ ਪੂਰਬ ਲੈ ਵਿਚਾਰ, ਵਿਚਰ ਕੇ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੱਚੀ ਸਰਕਾਰ, ਜੁਗ ਚੌਕੜੀ ਧੁਰ ਦਾ ਹੁਕਮ ਨਾਮ ਵਰਤਾਈਆ।

੧੬ ਅੱਸੂ ਸ਼ਹਿਨਸ਼ਾਹੀ ਸੰਮਤ ੬ ਲਾਲ ਸਿੰਘ ਦੇ ਗ੍ਰਹਿ ਪਿੰਡ ਡੱਲੇਵਾਲ ਜ਼ਿਲਾ ਜਲੰਧਰ

ਕਲਜੁਗ ਕਹੇ ਪ੍ਰਭੂ ਅੱਸੂ ਆ ਗਿਆ ਸੋਲਾ, ਸੋਲਾਂ ਕਲ ਰਹੇ ਨਾ ਕੋਇ ਚਤੁਰਾਈਆ। ਮੈਨੂੰ ਤਕ ਲੈ ਆਪਣੇ ਕੋਲਾ, ਕੁਲ ਮਾਲਕ ਦਇਆ ਕਮਾਈਆ। ਮੈਂ ਤੇਰੇ ਹੁਕਮੇ ਅੰਦਰ ਬੋਲਾ, ਅਨਬੋਲਤ ਰਾਗ ਸੁਣਾਈਆ। ਚਾਰ ਕੁੰਟ ਤਕ ਲੈ ਸਾਚਾ ਰਿਹਾ ਕੋਇ ਨਾ ਢੋਲਾ, ਢੋਲ ਮੇਰੇ ਧੁਰ ਦੇ ਮਾਹੀਆ। ਨੌਂ ਖੰਡ ਪ੍ਰਿਥਮੀ ਪਾਵੇ ਰੌਲਾ, ਸੱਤ ਦੀਪ ਰਹੇ ਕੁਰਲਾਈਆ। ਧਰਨੀ ਧਰਤ ਧਵਲ ਧੌਲ ਲੱਭੇ ਕਿਸੇ ਨਾ ਮੌਲਾ, ਮੌਲਾ

❋

❋

ਵਿਚ ਨਾ ਕੋਇ ਸਮਾਈਆ। ਆਪਣਾ ਕੌਲ ਇਕਰਾਰ ਤਕ ਲੈ ਰਹੇ ਨਾ ਪੜਦਾ ਓਹਲਾ, ਭੇਵ ਦੇਣਾ ਖੁਲ੍ਹਾਈਆ। ਸਚ ਦੀ ਧਾਰ ਰਹੇ ਕੋਇ ਨਾ ਤੋਲਾ, ਤੱਕੜ ਨਾਮ ਨਾ ਕੋਇ ਉਠਾਈਆ। ਸਾਚੇ ਘਰ ਦਾ ਬਣੇ ਕੋਇ ਨਾ ਗੋਲਾ, ਗੋਲਕ ਮਾਇਆ ਰਹੇ ਭਰਾਈਆ। ਤੇਰੇ ਮਿਲਣ ਦਾ ਦਿਸੇ ਨਾ ਕੋਇ ਵਿਚੋਲਾ, ਵਿਚਲਾ ਭੇਵ ਨਾ ਕੋਇ ਖੁਲ੍ਹਾਈਆ। ਸਭ ਦੀ ਸ਼ਕਤੀ ਅੰਤਰ ਖੋਹ ਲਾ, ਭਗਤੀ ਰਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਟੋਹ ਲਾ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਧੁਰ ਦੇ ਪਿਆਰ ਵਿਚ ਫ਼ਰਕੇ ਕਿਸੇ ਨਾ ਡੌਲਾ, ਯੋਧਾ ਸੂਰਬੀਰ ਨਾ ਕੋਇ ਅਖਵਾਈਆ। ਤੇਰੇ ਨਾਮ ਵਿਚ ਖੇਲੇ ਕੋਇ ਨਾ ਹੋਲਾ, ਲਾਲ ਗੁਲਾਲਾ ਰੰਗ ਨਾ ਕੋਇ ਰੰਗਾਈਆ। ਮਿਹਰਵਾਨ ਮਹਿਬੂਬ ਨਿਰਗੁਣ ਆਪਣਾ ਵੇਖ ਮਾਤਲੋਕ ਵਿਚ ਚੋਲਾ, ਚੌਬੀਸਵੇਂ ਅਵਤਾਰ ਦਇਆ ਕਮਾਈਆ। ਤੇਰਾ ਮਾਨਸ ਮਾਨਵ ਮਾਨੁਖ ਇਨਸਾਨ ਹੋਇਆ ਬੋਲਾ, ਧੁਰ ਸੰਦੇਸ਼ਾ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਨਿਉਂ ਨਿਉਂ ਲਾਗਾ ਪਾਈਂਆ। ਕਲਜੁਗ ਕਹੇ ਪ੍ਰਭ ਮੈਂ ਨੱਠਾ ਭੱਜਾ ਥੱਕਾ, ਨੈਣ ਲੈ ਉਠਾਈਆ। ਮੈਂ ਬਚਨ ਕਰਾਂ ਹੱਕਾ, ਹਕੀਕਤ ਵਿਚ ਸੁਣਾਈਆ। ਤੇਰੀ ਸ੍ਰਿਸ਼ਟੀ ਲੰਘਾਈ ਵਿਚੋਂ ਜਿਉਂ ਸੂਈ ਨੱਕਾ, ਨਿੱਕਾ ਵਡਾ ਬਚਿਆ ਰਹਿਣ ਕੋਇ ਨਾ ਪਾਈਆ। ਸਾਧਾਂ ਸੰਤਾਂ ਕੀਮਤ ਪਾ ਕੇ ਟਕਾ, ਟੱਕਿਆਂ ਵਿਚ ਦਿਤੇ ਰੁਲਾਈਆ। ਉਹ ਵੇਖ ਮੁਹੰਮਦ ਦਾ ਸਦੀ ਚੌਧਵੀਂ ਦਾ ਪਟਾ, ਪਟਨੇ ਵਾਲਾ ਲੈ ਜਗਾਈਆ। ਸੂਰਬੀਰ ਯੋਧਾ ਬਣਾ ਹੱਟਾ, ਹਠ ਇਕੋ ਇਕ ਪਰਗਟਾਈਆ। ਪਿਛਲਾ ਨਾਮ ਸਭ ਦਾ ਜਾਏ ਕਟਾ, ਕਟਾਕਸ਼ ਅਗਲਾ ਦੇ ਲਗਾਈਆ। ਦੀਨ ਮਜ਼੍ਹਬ ਦਾ ਰਹੇ ਕੋਇ ਨਾ ਰੱਟਾ, ਝਗੜਾ ਜ਼ਾਤ ਕੋਇ ਨਾ ਪਾਈਆ। ਕਲਜੁਗ ਚੀਥੜ ਪੁਰਾਣਾ ਫਟਾ, ਸਤਿਜੁਗ ਬਸਤਰ ਸਤਿ ਦੇ ਪਹਿਨਾਈਆ। ਲੱਖ ਚੁਰਾਸੀ ਆਪਣੇ ਨਾਮ ਤੋਂ ਕਰਕੇ ਬਟਾ, ਜ਼ੀਰੋ ਸਿਫ਼ਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਕਲਜੁਗ ਕਹੇ ਪ੍ਰਭੂ ਮੇਰੇ ਮਾਲਕ ਧੁਰ ਦੇ ਅੱਬਾ, ਯਾ ਮੁਬੀਨ ਤੇਰੀ ਸਰਨਾਈਆ। ਮੇਰਾ ਵੇਖੀਂ ਕੋਇ ਨਾ ਧੱਬਾ, ਸਚ ਦੀ ਧਾਰ ਇਕ ਸਰਨਾਈਆ। ਮੇਰਾ ਕਦਮ ਵੇਖ ਲੈ ਸੱਜਾ, ਸਹਿਜ ਸਹਿਜ ਉਠਾਈਆ। ਜਿਥੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਦੀ ਹੋਵੇ ਜਗਹ, ਓਥੇ ਓਥੇ ਦਿਆਂ ਟਿਕਾਈਆ। ਕਲਜੁਗ ਜੀਵ ਹੰਸ ਬਣਾ ਕੇ ਕੱਗਾ, ਮਾਇਆ ਮਮਤਾ ਵਿਚ ਰੁਲਾਈਆ। ਸਾਧਾਂ ਸੰਤਾਂ ਦੇ ਅੰਦਰ ਲਾ ਕੇ ਅੱਗਾ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਤਪਾਈਆ। ਮਿਹਰਵਾਨ ਮਹਿਬੂਬ ਅੰਤਮ ਸਭ ਨੂੰ ਦੇ ਦੇ ਸਜ਼ਾ, ਸੱਜਣ ਹੋ ਕੇ ਹੋ ਸਹਾਈਆ। ਮੈਂ ਚਲਦਾ ਵਿਚ ਤੇਰੀ ਰਜ਼ਾ, ਰਾਜ਼ਕ ਰਿਜ਼ਕ ਰਹੀਮ ਓਟ ਤਕਾਈਆ। ਸਦੀ ਚੌਧਵੀਂ ਸਭ ਦੇ ਸਿਰ ਤੇ ਵਖਾ ਦੇ ਕਜ਼ਾ, ਕਾਤਲ ਮਕਤੂਲ ਦਿਸੇ ਲੋਕਾਈਆ। ਕੋਈ ਦਰਸ ਤੇਰਾ ਕਰੇ ਨਾ ਉਪਰ ਸ਼ਾਹ ਰਗਾ, ਨੌਂ ਦਵਾਰ ਸ੍ਰਿਸ਼ਟ ਦ੍ਰਿਸ਼ਟ ਹੋਏ ਹਲਕਾਈਆ। ਚੌਥਾ ਮਿਲੇ ਨਾ ਕਿਸੇ ਪਦਾ, ਪਤਿਪਰਮੇਸ਼ਵਰ ਮੇਰੀ ਆਸਾ ਪੂਰ ਕਰਾਈਆ। ਧੁਨ ਆਤਮਕ ਸੁਣੇ ਕੋਇ ਨਾ ਨੱਦਾ, ਅਨਾਦੀ ਨਾਦ ਨਾ ਕੋਇ ਸ਼ਨਵਾਈਆ। ਮੇਰਾ ਕੂੜ ਨਿਸ਼ਾਨਾ ਚਾਰ ਕੁੰਟ ਹੋਵੇ ਗੱਡਾ, ਗਾਡ ਗੁਡ ਮੇਰਾ ਰੀਮਾਕਰਸ ਦੇਣਾ ਬਣਾਈਆ। ਤੀਰਥ ਤੱਟਾਂ ਲਾਵਾਂ ਅੱਡਾ, ਤਟ ਕਿਨਾਰੇ ਵੇਖ ਵਖਾਈਆ। ਸਦੀ ਬੀਸਵੀਂ ਡੂੰਘਾ ਕਰ ਦੇ ਆਪਣਾ ਹੋਰ ਖੱਡਾ, ਹਜ਼ਰਤ ਈਸਾ ਨੈਣ ਉਠਾਈਆ। ਮੁਹੱਬਤ ਵਿਚ ਲਡਾਵੇ ਕੋਇ ਨਾ ਲੱਡਾ, ਗੋਦੀ ਗੋਦ ਨਾ ਕੋਇ ਟਿਕਾਈਆ। ਪੁਰਖ ਅਕਾਲ ਮੈਂ ਤੇਰੇ ਹੁਕਮੇ

❋

❋

ਅੰਦਰ ਬੱਧਾ, ਬਦੀ ਦਾ ਮਾਲਕ ਆਪਣਾ ਰੂਪ ਬਣਾਈਆ। ਸਾਚੀ ਕਾਰੇ ਜਗਤ ਲੱਗਾ, ਕਰਨੀ ਕਰਤੇ ਤੇਰੀ ਸੇਵ ਕਮਾਈਆ। ਮੈਨੂੰ ਜਗਤ ਵਿਕਾਰ ਵਿਚ ਕਰ ਦੇ ਮਗਾ, ਮਗਨ ਆਪਣਾ ਆਪ ਕਰਾਈਆ। ਵਿਸ਼ੇ ਵਿਕਾਰ ਦਾ ਸਭ ਨੂੰ ਚਖਾਵਾਂ ਮਜ਼ਾ, ਜੋ ਮਜ਼ਾਕ ਤੈਨੂੰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਟਿਕਾਈਆ। ਕਲਜੁਗ ਕਹੇ ਪ੍ਰਭੂ ਮੇਰੀ ਵੇਖ ਲੈ ਕਰਨੀ, ਕਰਤਥ ਦਿਆਂ ਜਣਾਈਆ। ਤੇਰੀ ਹਕੀਕੀ ਮੰਜ਼ਲ ਕਿਸੇ ਨਹੀਂ ਚੜ੍ਹਨੀ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਆਤਮ ਪਰਮਾਤਮ ਤੁਕ ਕਿਸੇ ਨਾ ਪੜ੍ਹਨੀ, ਸਤਿ ਵਿਚ ਨਾ ਕੋਇ ਸਮਾਈਆ। ਸ੍ਰਿਸ਼ਟੀ ਦੀਨਾਂ ਮਜ਼੍ਹਬਾਂ ਵਿਚ ਲੜਨੀ, ਇਹ ਮੇਰੀ ਵਡ ਚਤੁਰਾਈਆ। ਮੈਂ ਧਾਨ ਵਾਂਗ ਸ੍ਰਿਸ਼ਟੀ ਛੜਨੀ, ਚਾਰੋਂ ਕੁੰਟ ਵੇਖ ਵਖਾਈਆ। ਮੇਰੇ ਅੱਗੇ ਬੁੱਧੀ ਨਾ ਕਿਸੇ ਦੀ ਅੜਨੀ, ਮੂਰਖ ਮੁਗਧ ਦੇਣੇ ਬਣਾਈਆ। ਸਭ ਦੀ ਅਕਲ ਕੂੜ ਵਿਚ ਹਰਨੀ, ਸਚ ਨਾਲ ਨਾ ਕੋਇ ਮਿਲਾਈਆ। ਬਿਨਾ ਭਗਤਾਂ ਤੋਂ ਤੇਰੇ ਆਏ ਕੋਇ ਨਾ ਚਰਨੀ, ਚਰਨੋਦਕ ਮੁਖ ਨਾ ਕੋਇ ਚੁਆਈਆ। ਕਲਜੁਗ ਕਹੇ ਮੈਂ ਐਸੀ ਘਾੜਤ ਘੜਨੀ, ਘੜਨ ਭੰਨਣਹਾਰ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮੇਲਾ ਲੈ ਮਿਲਾਈਆ। ਕਲਜੁਗ ਕਹੇ ਪ੍ਰਭੂ ਤੇਰਾ ਦਰ ਸੱਚਾ ਦੁਆਬਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਗੁਰ ਅਰਜਨ ਇਸ਼ਾਰਾ ਕੀਤਾ ਬੁੱਢੇ ਬਾਬਾ, ਸ਼ਬਦ ਸ਼ਬਦ ਵਿਚੋਂ ਸ਼ਨਵਾਈਆ। ਜਿਸ ਵੇਲੇ ਪੁਰਖ ਅਕਾਲ ਆਇਆ ਗੁਰਮੁਖਾਂ ਦਾ ਧੁਰ ਦਾ ਦਾਦਾ, ਪਿਤਾ ਗੋਬਿੰਦ ਸ਼ਬਦ ਨਾਲ ਮਿਲਾਈਆ। ਦੋ ਜਹਾਨਾਂ ਬਣੇ ਰਾਜਨ ਰਾਜਾ, ਸ਼ਾਹੋ ਭੂਪ ਆਪ ਅਖਵਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਦੇਸ ਮਾਝਾ, ਮਾਲਵਾ ਸੰਗ ਬਣਾਈਆ। ਗੁਰਮੁਖ ਹੰਸ ਬਣਾਵੇ ਕਾਗਾ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਜੋ ਆਸ਼ਾ ਰੱਖੀ ਕ੍ਰਿਸ਼ਨ ਕੋਲ ਰਾਧਾ, ਰਿਦੇ ਵਿਚ ਧਿਆਨ ਲਗਾਈਆ। ਜਿਸ ਕਾਰਨ ਰਾਮ ਨੂੰ ਸੀਤਾ ਮਾਰੀਆਂ ਆਵਾਜ਼ਾਂ, ਸੁਤੀ ਉਠ ਕੇ ਦਿਤੀ ਦੁਹਾਈਆ। ਕੀ ਮਨੁੱਸ਼ਾਂ ਪੜ੍ਹਨੀਆਂ ਨਿਮਾਜ਼ਾਂ, ਰਾਮ ਕ੍ਰਿਸ਼ਨ ਦਾ ਇਸ਼ਟ ਭੁਲਾਈਆ। ਰਾਮ ਹੱਸ ਕੇ ਕਿਹਾ ਸਭ ਦੇ ਪਿਛੇ ਵੇਖੀਂ ਗੋਬਿੰਦ ਵਾਲਾ ਬਾਜ਼ਾਂ, ਗੋਬਿੰਦ ਸ਼ਬਦ ਰੂਪ ਦਰਸਾਈਆ। ਜਿਸ ਨੇ ਜਗਤ ਜਹਾਨ ਰਚਣਾ ਕਾਜਾ, ਕਰਨੀ ਧੁਰ ਦੀ ਨਾਲ ਰਖਾਈਆ। ਮਾਣ ਰਹਿਣਾ ਨਹੀਂ ਸੰਤ ਸਾਧਾ, ਸਾਧਨਾ ਸਚ ਨਾ ਕੋਇ ਕਮਾਈਆ। ਕੋਟਾਂ ਵਿਚੋਂ ਭਗਤਾਂ ਦਾ ਹੋਣਾ ਨਹੀਂ ਵਾਧਾ, ਵਾਅਦੇ ਸਭ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਆਦਿ ਜੁਗਾਦਾ, ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਦ ਆਪਣੀ ਖੇਲ ਖਿਲਾਈਆ।

੧੬ ਅੱਸੂ ਸ਼ਹਿਨਸ਼ਾਹੀ ਸੰਮਤ ੬ ਕੇਹਰ ਸਿੰਘ ਰੁੜਕਾ ਦੇ ਨਵਿਤ ਪਿੰਡ ਡੱਲੇਵਾਲ ਜ਼ਿਲਾ ਜਲੰਧਰ

ਕਲਜੁਗ ਕਹੇ ਮੈਂ ਸੰਦੇਸ਼ਾ ਦੇਵਾਂ ਜ਼ਰਾ, ਜ਼ਾਹਰ ਜ਼ਹੂਰ ਰਿਹਾ ਜਣਾਈਆ। ਭਗਤ ਸੁਹੇਲਾ ਵੇਖਣਾ ਖਰਾ, ਖ਼ਾਲਸ ਧੁਰ ਦਾ ਰੰਗ ਰੰਗਾਈਆ। ਤਨ ਮੰਦਰ ਵੇਖਣਾ ਘਰਾ, ਗ੍ਰਹਿ ਅੰਤਰ ਫੋਲ ਫੁਲਾਈਆ। ਧਰਮ ਦੀ ਧਾਰ ਤਕਣੀ ਸ਼ਰਅ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਪ੍ਰੇਮ ਵੇਖਣਾ

❋

❋

ਨਰਾਇਣ ਨਰਾ, ਕੀ ਨਰ ਹਰਿ ਰੰਗ ਰੰਗਾਈਆ। ਧਰਮ ਦੀ ਧਾਰ ਤਕਣਾ ਧੜਾ, ਸਚ ਸਚ ਨਾਲ ਟਕਰਾਈਆ। ਦੁਆਬੇ ਵਾਲਿਓ ਲੇਖਾ ਬੜਾ, ਕਲਜੁਗ ਕੂਕ ਕੂਕ ਸੁਣਾਈਆ। ਜੇਹੜਾ ਮੈਂ ਗੋਬਿੰਦ ਦੀ ਭੇਟਾ ਕਰਨਾ ਕੜਾ, ਉਹ ਤੁਹਾਡੇ ਹਿੱਸੇ ਆਈਆ। ਮੈਂ ਭਗਤ ਦਵਾਰੇ ਅੱਗੇ ਹੋਣਾ ਖੜ੍ਹਾ, ਪਲੰਘ ਦੋ ਰੰਗ ਵਿਛਾਈਆ। ਫੇਰ ਮੇਰੀ ਵੇਖਿਓ ਤਰਜ਼ ਤੇ ਤਰ੍ਹਾ, ਕੀ ਅਗਲਾ ਹੁਕਮ ਦ੍ਰਿੜਾਈਆ। ਲਹਿੰਦੀ ਦਿਸ਼ਾ ਲਿਖ ਕੇ ਲੱਗੀ ਹੋਵੇ ਮੁਹੰਮਦ ਦੀ ਸ਼ਰਅ, ਕਾਨੇ ਕਲਮ ਨਾਲ ਵਡਿਆਈਆ। ਚੜ੍ਹਦੇ ਢਾਈ ਫ਼ੁਟ ਦਾ ਬਣਿਆ ਹੋਵੇ ਥੜ੍ਹਾ, ਤਪਾ ਨਾਨਕ ਮੰਗ ਮੰਗਾਈਆ। ਦੱਖਣ ਨੌਂ ਇੰਚ ਦਾ ਹੋਵੇ ਗੜ੍ਹਾ, ਧੂੜੀ ਖ਼ਾਕ ਖ਼ਾਕ ਰਮਾਈਆ। ਪਹਾੜ ਭਰਮ ਲਿਖ ਕੇ ਲਾਇਆ ਹੋਵੇ ਮਰਾ, ਮੁਰੀਦ ਮੁਰਸ਼ਦ ਨਾਲ ਰਲਾਈਆ। ਨੌਂ ਫ਼ੁਟ ਅੱਗੇ ਹੋਵੇ ਦਰਾ, ਪੁੱਠਾ ਰੂਪ ਦੇਣਾ ਦਰਸਾਈਆ। ਜਿਥੇ ਧਾਰ ਚਲਣੀ ਨਹੀਂ ਮਧਮ ਬੈਖਰੀ ਪਸੰਤੀ ਪਰਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੰਕਾਰ ਇਕ ਹਰਾ, ਹਰੀ ਹਰਿ ਆਪਣੀ ਕਾਰ ਕਮਾਈਆ।

੧੭ ਅੱਸੂ ਸ਼ਹਿਨਸ਼ਾਹੀ ਸੰਮਤ ੬ ਕਰਮ ਦੇ ਘਰ ਪਿੰਡ ਗੁੜਾ ਜ਼ਿਲਾ ਲੁਧਿਆਣਾ

ਕਲਜੁਗ ਕਹੇ ਪ੍ਰਭੂ ਮੈਂ ਚਾਰ ਕੁੰਟ ਭੱਜਾ ਦੌੜਾ, ਉੱਤਰ ਪੂਰਬ ਪੱਛਮ ਦੱਖਣ ਵਾਹੋ ਦਾਹੀਆ। ਜਗਤ ਜਹਾਨ ਜੀਵ ਜੰਤ ਸਾਧ ਸੰਤ ਮਾਰਗ ਤੱਕਿਆ ਸੌੜਾ, ਅੱਗੇ ਕਦਮ ਨਾ ਕੋਇ ਟਿਕਾਈਆ। ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਤੇਰੇ ਪਿਆਰ ਦਾ ਦਿਸੇ ਕੋਇ ਨਾ ਪੌੜਾ, ਪੌੜੀ ਡੰਡਾ ਚੜ੍ਹਨ ਕੋਇ ਨਾ ਪਾਈਆ। ਆਤਮ ਪਰਮਾਤਮ ਮਿਲਿਆ ਰਹਿਣ ਨਹੀਂ ਦੇਣਾ ਜੋੜਾ, ਜੋੜੀ ਤੇਰੇ ਨਾਲ ਨਾ ਕੋਇ ਬਣਾਈਆ। ਸਾਹਿਬ ਖੇਲ ਵੇਖ ਲੈ ਮੋਰਾ, ਮਿਹਰਵਾਨ ਆਪਣੀ ਅੱਖ ਉਠਾਈਆ। ਜਗਤ ਜੀਵ ਕਰ ਕੇ ਅੰਤਰ ਕੌੜਾ, ਮਿੱਠਾ ਰਸ ਦਿਤਾ ਗਵਾਈਆ। ਮੈਨੂੰ ਦੂਰ ਦੁਰਾਡਾ ਨਜ਼ਰ ਆਉਂਦਾ ਗੋਬਿੰਦ ਵਾਲਾ ਘੋੜਾ, ਨੀਲਾ ਨੀਲੀ ਧਾਰੋਂ ਸੋਭਾ ਪਾਈਆ। ਜਿਸ ਦਾ ਦੋ ਜਹਾਨ ਸੁਣਦੇ ਸ਼ੋਰਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਧਿਆਨ ਲਗਾਈਆ। ਤੇਰਾ ਸੂਰਬੀਰ ਬਹਾਦਰ ਦਿਸਦਾ ਬਾਂਕਾ ਛੋਹਰਾ, ਨੌਜਵਾਨ ਨੂਰ ਇਲਾਹੀਆ। ਜਿਸ ਨੇ ਖੇਲ ਕਰਨਾ ਝਗੜਾ ਮੇਟਣਾ ਪੰਜ ਚੋਰਾ, ਤਤਵ ਤਤ ਤਤ ਬਦਲਾਈਆ। ਤੇਰੇ ਨਾਮ ਦਾ ਇਕੋ ਗਾਉਣਾ ਦੋਹਰਾ, ਦੋਹਰੀ ਚੋਟ ਲਗਾਈਆ। ਮਿਹਰਵਾਨ ਮੇਰੇ ਤੇ ਕਿਰਪਾ ਕਰਦੇ ਭੋਰਾ, ਵਸਤ ਅਗੰਮ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਸਾਚੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੇਰਾ ਖੇਲ ਤਕ ਇਤਫ਼ਾਕੀ, ਇਖ਼ਤਲਾਫ਼ ਕੀਤਾ ਜਗਤ ਲੋਕਾਈਆ। ਆਬੇਹਯਾਤ ਦਾ ਰਿਹਾ ਕੋਇ ਨਾ ਸਾਕੀ, ਸਾਖਿਆਤ ਤੇਰਾ ਦਰਸ ਕੋਇ ਨਾ ਪਾਈਆ। ਮੰਜ਼ਲ ਮਿਲੇ ਨਾ ਕਿਸੇ ਤਨ ਖ਼ਾਕੀ, ਹਕੀਕਤ ਹੱਕ ਨਾ ਕੋਇ ਜਣਾਈਆ। ਸਭ ਦਾ ਮਨੂਆ ਕੀਤਾ ਆਕੀ, ਅਕਲ ਬੁੱਧੀ ਦਾ ਡੇਰਾ ਢਾਹੀਆ। ਬਜਰ ਕਪਾਟੀ ਕੋਈ ਖੋਲ੍ਹ ਸਕੇ ਨਾ ਤਾਕੀ, ਨਾਭੀ ਕਵਲ ਨਾ ਕੋਇ ਉਲਟਾਈਆ। ਧੁਨ ਸ਼ਬਦ ਸੁਣੇ ਕੋਇ ਨਾ ਗਾਥੀ, ਨਾਦੀ ਨਾਦ ਨਾ ਕੋਇ ਵਜਾਈਆ। ਨਿਰਮਲ ਜੋਤ ਨਾ ਕਿਸੇ ਪ੍ਰਕਾਸ਼ੀ, ਅੰਧ ਅੰਧੇਰ ਨਾ ਕੋਇ ਮਿਟਾਈਆ।

❋

❋

ਮੇਰੇ ਸਾਹਿਬ ਪੁਰਖ ਸਮਰਾਥੀ, ਤੇਰੀ ਸੇਵਾ ਸਚ ਕਮਾਈਆ। ਸਦੀ ਚੌਧਵੀਂ ਮੰਨਣੀ ਆਖੀ, ਉਮਤ ਨਬੀ ਰਸੂਲਾਂ ਲਵਾਂ ਉਠਾਈਆ। ਉਮਤ ਉਮਤੀ ਖੇਲ ਕਰਾਵਾਂ ਜਗਤ ਤਮਾਸ਼ੀ, ਤਮਾਂ ਤਮਾਂ ਨਾਲ ਟਕਰਾਈਆ। ਤੂੰ ਕਿਰਪਾ ਕਰਨੀ ਪੁਰਖ ਅਬਿਨਾਸ਼ੀ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਹਰਿ ਪੁਰਖ ਨਿਰੰਜਣ ਕਰੀਂ ਮੇਰੀ ਰਾਖੀ, ਏਕੰਕਾਰ ਤੇਰੀ ਵਡਿਆਈਆ। ਆਦਿ ਨਿਰੰਜਣ ਮੇਰੀ ਪੂਰੀ ਕਰੀਂ ਘਾਟੀ, ਸ੍ਰੀ ਭਗਵਾਨ ਵੇਖ ਵਖਾਈਆ। ਅਬਿਨਾਸ਼ੀ ਕਰਤੇ ਵੇਖੀਂ ਮੇਰੀ ਵਾਟੀ, ਪਾਰਬ੍ਰਹਮ ਹੋਣਾ ਆਪ ਸਹਾਈਆ। ਮੈਂ ਅੰਤ ਅਖ਼ੀਰ ਬੇਨਜ਼ੀਰ ਕਥਾ ਕਹਾਣੀ ਆਖੀ, ਕਹਿ ਕੇ ਦਿਤਾ ਸੁਣਾਈਆ। ਮੇਰੀ ਮੁਆਫ਼ ਕਰਨੀ ਗੁਸਤਾਖ਼ੀ, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਮੇਰਾ ਖੇਲ ਵਰਤਣਾ ਧਰਮ ਧਾਰ ਦੀ ਗੋਬਿੰਦ ਵਾਲੀ ਵਿਸਾਖੀ, ਵਸਾਹ ਕੇ ਸਭ ਨੂੰ ਦੇਣਾ ਹਿਲਾਈਆ। ਸ਼ਬਦ ਅਗੰਮਾ ਤਕਣਾ ਪਾਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਤੇਰੀ ਕਿਰਪਾ ਨਾਲ ਚਾਰ ਕੁੰਟ ਕੀਤੀ ਅੰਧੇਰੀ ਰਾਤੀ, ਰੁਤੜੀ ਸਚ ਨਾ ਕੋਇ ਮਹਿਕਾਈਆ। ਖੇਲ ਵੇਖਿਆ ਤਤ ਆਠੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਮਿਲਾਈਆ। ਨਵ ਦਵਾਰ ਜਗਤ ਵਾਸਨਾ ਰਾਖੀ, ਕੂੜ ਕੁਟੰਬ ਬਣਾਈਆ। ਹਉਂ ਸੇਵਕ ਨਾਥ ਅਨਾਥੀ, ਦੀਨਨ ਤੇਰੇ ਅੱਗੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰੇ ਦਰ ਦਾ ਮੰਗਤਾ, ਮਾਂਗਤ ਇਕ ਅਖਵਾਈਆ। ਮੈਨੂੰ ਬਖ਼ਸ਼ ਦੇ ਹਉਮੇ ਹੰਗਤਾ, ਕੂੜੀ ਕਿਰਿਆ ਗੜ੍ਹ ਜਣਾਈਆ। ਮੈਂ ਜਗਤ ਜਹਾਨ ਕਰਨਾ ਭੁੱਖਾ ਨੰਗਤਾ, ਓਢਣ ਸੀਸ ਨਾ ਕੋਇ ਟਿਕਾਈਆ। ਝਗੜਾ ਪਾਉਣਾ ਕਾਇਆ ਮਨ ਕਾ, ਮਮਤਾ ਕੂੜ ਨਾਲ ਰਲਾਈਆ। ਹੁਣ ਨਿਸ਼ਾਨ ਰਹਿਣ ਦੇਣਾ ਨਹੀਂ ਤਾਰਾ ਚੰਦ ਦਾ, ਮੁਹੰਮਦ ਚਾਰ ਯਾਰੀ ਨਾਲ ਕੁਰਲਾਈਆ। ਤੇਰਾ ਖੇਲ ਸ੍ਰੀ ਭਗਵਨ ਦਾ, ਨਾ ਕੋਇ ਮੇਟੇ ਮੇਟ ਮਿਟਾਈਆ। ਕਲਜੁਗ ਕਹੇ ਮੈਂ ਤੇਰੇ ਦਰ ਤੇ ਜੰਮਦਾ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਤੂੰ ਜੁਗ ਜੁਗ ਸਭ ਦਾ ਬੇੜਾ ਬੰਨ੍ਹਦਾ, ਮੇਰਾ ਹੋਣਾ ਅੰਤ ਸਹਾਈਆ। ਮੈਂ ਸ਼ੁਕਰਾਨਾ ਕਰਾਂ ਤੇਰਾ ਧੰਨ ਧੰਨ ਦਾ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਇਸ਼ਾਰਾ ਦੇ ਦੇ ਆਪਣੀ ਗੱਲ ਦਾ, ਸੰਦੇਸ਼ਾ ਇਕ ਅਗੰਮ ਅਥਾਹੀਆ। ਫੇਰ ਖੇਲ ਤਕਣਾ ਕਲਜੁਗ ਕਲ ਦਾ, ਕਲ ਕਾਤੀ ਲੈ ਉਠਾਈਆ। ਝਗੜਾ ਪਾਵਾਂ ਪੰਚ ਵਿਕਾਰੇ ਦਲ ਦਾ, ਤਤ ਤਨ ਵਜੂਦ ਲੜਾਈਆ। ਮਾਣ ਰਹਿਣ ਦੇਣਾ ਨਹੀਂ ਅਠਸਠ ਤੀਰਥ ਜਲ ਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਲੇਖਾ ਯਾਦ ਕਰ ਲੈ ਰਾਜੇ ਬਲ ਦਾ, ਜੋ ਬਾਵਨ ਰੂਪ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਕਲਜੁਗ ਕਹੇ ਪ੍ਰਭੂ ਮੇਰੇ ਅੰਤਰ ਦੇ ਦੇ ਤਾਕਤ, ਤਾਕਤਵਰ ਤੇਰੀ ਵਡਿਆਈਆ। ਮੈਂ ਸਾਬਤ ਰਹਿਣ ਦੇਣੀ ਨਹੀਂ ਕਿਸੇ ਲਿਆਕਤ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਮੁਹੱਬਤ ਵਿਚ ਕਰੇ ਨਾ ਕੋਇ ਰਫ਼ਾਕਤ, ਨਿਫ਼ਾਕ ਵਿਚ ਖ਼ਲਕ ਖ਼ੁਦਾਈਆ। ਮਾਇਆ ਮਮਤਾ ਲਾਉਣੀ ਅਲਾਮਤ, ਆਲਮਾਂ ਇਲਮ ਦੇਣਾ ਭੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰ ਅਣਜਾਣਤ, ਨਾਤਾ ਤੇਰੇ ਨਾਲੋਂ ਤੁੜਾਈਆ। ਸਚ ਦੀ ਰਹੇ ਨਾ ਕੋਇ ਅਮਾਨਤ, ਧਰਮ ਦੀ ਧਾਰ ਨਾ ਕੋਇ ਵਖਾਈਆ। ਘਰ ਘਰ ਵਿਚ ਪਾ ਕੇ ਬਗ਼ਾਵਤ, ਝਗੜਾ ਵੇਖਾਂ ਖ਼ਲਕ ਖ਼ੁਦਾਈਆ। ਤੇਰੇ ਨਾਮ ਕਲਮੇ ਦੀ ਰਹਿਣ ਨਾ ਦੇਵਾਂ ਲਿਆਕਤ, ਹਉਮੇ ਹੰਗਤਾ ਨਾਲ ਭਰਾਈਆ। ਫੇਰ ਵੇਖੀਂ ਮੇਰੀ ਰੈਣ ਅੰਧੇਰੀ ਸ਼ਾਮਤ, ਸ਼ਮ੍ਹਾ ਜੋਤ ਨੂਰ ਨਾ

❋

❋

ਕੋਇ ਰੁਸ਼ਨਾਈਆ। ਮੈਂ ਤੇਰਾ ਸੁਤ ਦੁਲਾਰਾ ਸਹੀ ਸਲਾਮਤ, ਤੇਰੇ ਚਰਨ ਕਵਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਕਲਜੁਗ ਕਹੇ ਪ੍ਰਭੂ ਮੇਰੀ ਤੇਰੇ ਅੱਗੇ ਅਰਦਾਸ, ਬੇਨੰਤੀ ਇਕ ਜਣਾਈਆ। ਮੈਨੂੰ ਦੇਣੀ ਇਕ ਸ਼ਾਬਾਸ਼, ਸ਼ਹਿਨਸ਼ਾਹ ਪੁਸ਼ਤ ਪਨਾਹ ਹੱਥ ਇਕ ਰਖਾਈਆ। ਮੈਂ ਤੇਰਾ ਸੁਤ ਦੁਲਾਰਾ ਖ਼ਾਸ, ਖ਼ਾਹਿਸ਼ ਮੇਰੀ ਵੇਖ ਵਖਾਈਆ। ਸਤਿ ਧਰਮ ਦਾ ਕੀਤਾ ਨਾਸ, ਕੂੜ ਕੁੜਿਆਰ ਦਿਤਾ ਚਲਾਈਆ। ਝਗੜਾ ਪਾ ਕੇ ਜ਼ਾਤ ਪਾਤ, ਦੀਨ ਮਜ਼੍ਹਬ ਦਿਤਾ ਟਕਰਾਈਆ। ਅੱਗੇ ਵੇਖੀਂ ਮੇਰਾ ਹੋਰ ਹਾਲਾਤ, ਹਾਲਤ ਬਦਲੇ ਸਰਬ ਲੋਕਾਈਆ। ਕੂੜ ਕੁੜਿਆਰ ਕੁਕਰਮ ਪਾਉਣੀ ਵਫ਼ਾਤ, ਮਕਬਰਾ ਕਾਇਨਾਤ ਰੂਪ ਦਰਸਾਈਆ। ਸਚ ਦੀ ਰਹਿਣ ਦੇਣੀ ਨਹੀਂ ਕੋਈ ਜਮਾਤ, ਜੁਮਲਾ ਅੱਖਰ ਨਾ ਕੋਇ ਸ਼ਨਵਾਈਆ। ਤੇਰੀ ਕਿਰਪਾ ਨਾਲ ਨਵ ਸੱਤ ਹੋਣੀ ਅੰਧੇਰੀ ਰਾਤ, ਨੌਂ ਦਵਾਰੇ ਪੰਧ ਨਾ ਕੋਇ ਮੁਕਾਈਆ। ਤੈਨੂੰ ਕਰੇ ਨਾ ਕੋਇ ਤਲਾਸ਼, ਸਾਰੇ ਬੈਠਣ ਮੁਖ ਭਵਾਈਆ। ਉਠ ਵੇਖੇ ਸ਼ੰਕਰ ਉਪਰ ਕੈਲਾਸ਼, ਕੀ ਕਲਾ ਕਲ ਵਰਤਾਈਆ। ਬ੍ਰਹਮਾ ਅੰਤਰ ਹੋਵੇ ਹਰਾਸ, ਹੈਰਾਨੀ ਵਿਚ ਦੁਹਾਈਆ। ਵਿਸ਼ਨੂੰ ਤਕੇ ਖ਼ਾਸ, ਬਿਨ ਅੱਖਾਂ ਅੱਖ ਉਠਾਈਆ। ਕੀ ਖੇਲ ਪ੍ਰਭੂ ਤਮਾਸ਼, ਕਲਜੁਗ ਆਪਣੀ ਕਾਰ ਕਮਾਈਆ। ਮੈਂ ਜੋੜਨੇ ਦੋਵੇਂ ਹਾਥ, ਦਰ ਠਾਂਡੇ ਸੀਸ ਨਿਵਾਈਆ। ਸਭ ਦਾ ਪੂਰਾ ਕਰ ਦੇ ਵਾਕ, ਜੋ ਭਵਿਖਤਾਂ ਵਿਚ ਸੁਣਾਈਆ। ਹੋਣਾ ਪਏ ਨਾ ਕਿਸੇ ਨਿਰਾਸ, ਆਸਾ ਸਭ ਦੀ ਪੂਰ ਕਰਾਈਆ। ਕਲਜੁਗ ਕਹੇ ਮਿਹਰਵਾਨ ਮਿਹਰਵਾਨ ਮਿਹਰਵਾਨ ਮੈਨੂੰ ਬਖ਼ਸ਼ ਦੇ ਮੇਰੀ ਦਾਤ, ਦਾਤੇ ਦਾਨੀ ਝੋਲੀ ਦੇਣੀ ਭਰਾਈਆ। ਅੰਤ ਕੰਤ ਭਗਵੰਤ ਦਈਂ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਹੇ ਸਤਿਜੁਗ ਦਾ ਚਿੱਟਾ ਹੋਵੇ ਲਬਾਸ, ਚਿੱਟੀ ਧਾਰ ਧਾਰ ਵਿਚੋਂ ਪਰਗਟਾਈਆ।

੧੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਮਿਹਰ ਸਿੰਘ ਦੇ ਘਰ ਜਗਰਾਉਂ ਸ਼ਹਿਰ

ਕਲਜੁਗ ਕਹੇ ਪ੍ਰਭ ਧਿਆਨ ਦੇ ਯਦੀ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਮੁਹੰਮਦ ਤਕਦਾ ਆਪਣੀ ਸਦੀ, ਚੌਧਵੀਂ ਚੌਦਸ ਅੱਖ ਖੁਲ੍ਹਾਈਆ। ਧਾਰ ਵਹਾ ਦੇ ਨੂਹ ਨਦੀ, ਨਰ ਨਰਾਇਣ ਬੇਪਰਵਾਹੀਆ। ਸ੍ਰਿਸ਼ਟੀ ਤੇਰੇ ਹੁਕਮ ਅੰਦਰ ਬੱਧੀ, ਬਦੀ ਦਾ ਝਗੜਾ ਖੋਜ ਖੁਜਾਈਆ। ਤੇਰੀ ਜੋਤ ਨਿਰਾਲਮ ਜਗੀ, ਜਗਤ ਦੇ ਮਾਲਕ ਹੋ ਸਹਾਈਆ। ਦੀਨ ਦੁਨੀਆ ਵੇਖ ਲੱਗੀ ਅੱਗੀ, ਅਗਨ ਰਹੀ ਜਲਾਈਆ। ਜਗਤ ਵਿਕਾਰੀ ਹੋਈ ਮਧੀ, ਮਦਿ ਮਾਸ ਅਹਾਰ ਬਣਾਈਆ। ਮੰਜ਼ਲ ਮਿਲੇ ਨਾ ਕਿਸੇ ਪਦੀ, ਪਤਿਪਰਮੇਸ਼ਵਰ ਪੜਦਾ ਦੇ ਉਠਾਈਆ। ਤੂੰ ਨੂਰ ਇਲਾਹੀ ਰੱਬੀ, ਰਹਿਮਤ ਸਚ ਕਮਾਈਆ। ਝਗੜਾ ਮੇਟ ਦੇ ਸੁਦੀ ਵਦੀ, ਇਕੋ ਪੱਖ ਦੇਣਾ ਦ੍ਰਿੜਾਈਆ। ਕੂੜੀ ਕਿਰਿਆ ਚੁਕਾ ਦੇ ਤਨ ਮਾਸ ਹੱਡੀ, ਕਲਪਣਾ ਕਾਇਆ ਰਹੇ ਨਾ ਰਾਈਆ। ਜੀਵ ਜਹਾਨ ਮੇਟ ਦੇ ਗੱਦੀ, ਗਦਾਗਰ ਕਰ ਲੋਕਾਈਆ। ਨਿਰਗੁਣ ਧਾਰ ਦੱਸਦੇ ਬੱਗੀ, ਬਗ ਬਪੜਿਆਂ ਡੇਰਾ ਢਾਹੀਆ। ਮੈਂ ਮੰਗ ਅਗੰਮੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਦੇਵਣਹਾਰ ਮੂਲ ਨਾ ਸੰਗੀਂ, ਸਗਲੇ ਸਾਥੀ ਤੇਰਾ ਦਰਸ ਕੋਇ ਨਾ ਪਾਈਆ।

❋

❋

ਚੜ੍ਹਿਆ ਚੰਦ ਨਾ ਦਿਸੇ ਨਵਚੰਦੀ, ਨਵ ਸੱਤ ਰਹੀ ਕੁਰਲਾਈਆ। ਦੀਨ ਮਜ਼੍ਹਬ ਤੋੜ ਪਾਬੰਦੀ, ਪਾਬੰਦ ਆਪਣੇ ਲੈ ਕਰਾਈਆ। ਵਾਸਨਾ ਰਹੇ ਕਿਸੇ ਨਾ ਗੰਦੀ, ਅੰਤਰ ਦੁਰਮਤ ਮੈਲ ਧਵਾਈਆ। ਇਹ ਖੇਲ ਤੇਰੇ ਸੰਦੀ, ਸਨਦ ਪਿਛਲੀ ਦਏ ਗਵਾਹੀਆ। ਮੇਰੀ ਮੰਜ਼ਲ ਕਿਸੇ ਤੋਂ ਮੂਲ ਜਾਏ ਨਾ ਲੰਘੀ, ਕੋਟਨ ਸਾਧ ਸੰਤ ਬੈਠੇ ਧੂਣੀਆਂ ਤਾਈਆ। ਸਭ ਦੀ ਆਤਮਾ ਹੋਈ ਰੰਡੀ, ਪਰਮਾਤਮ ਕੰਤ ਨਾ ਕੋਇ ਹੰਢਾਈਆ। ਤੇਰੀ ਜਗਤ ਜਹਾਨ ਦੀ ਘੜੀ ਲੰਘੀ, ਵੇਲਾ ਵਕਤ ਰਿਹਾ ਸੁਣਾਈਆ। ਕਿਰਪਾ ਕਰ ਸੂਰੇ ਸਰਬੰਗੀ, ਸ਼ਹਿਨਸ਼ਾਹ ਤੇਰੀ ਵਡਿਆਈਆ। ਪਰਗਟ ਹੋ ਵਿਚ ਵਰਭੰਡੀ, ਬ੍ਰਹਿਮੰਡ ਦੇ ਸਮਝਾਈਆ। ਜਨ ਭਗਤਾਂ ਪਵਣ ਦੇ ਠੰਡੀ, ਤਤੀ ਵਾ ਨਾ ਲਾਗੇ ਰਾਈਆ। ਜੁਗ ਜਨਮ ਦੇ ਪਿਛਲੇ ਲਈਂ ਗੰਢੀ, ਗੰਢਣਹਾਰ ਦਇਆ ਕਮਾਈਆ। ਤੇਰੀ ਧਾਰ ਚੰਡ ਪਰਚੰਡੀ, ਪਰਚੰਡ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਮੇਟ ਦੇ ਤੰਗੀ, ਤੰਗਦਸਤ ਨਜ਼ਰ ਕੋਇ ਨਾ ਆਈਆ।

੧੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਸਿੰਘ ਦੇ ਘਰ ਪਿੰਡ ਦਾਖਾਂ ਜ਼ਿਲਾ ਲੁਧਿਆਣਾ

ਕਲਜੁਗ ਕਹੇ ਪ੍ਰਭੂ ਮੈਂ ਤੇਰਾ ਧਰਮ ਧਾਰ ਦਾ ਜੋਗੀ, ਜੁਗੀਸ਼ਰ ਚੌਥਾ ਜੁਗ ਅਖਵਾਈਆ। ਨਿਰਗੁਣ ਧਾਰ ਨਿਰਗੁਣ ਬਣ ਸੰਜੋਗੀ, ਸਚ ਸਵਾਮੀ ਆਪਣਾ ਮੇਲ ਮਿਲਾਈਆ। ਵਿਛੋੜਾ ਹੋਏ ਨਾ ਕੋਇ ਵਿਜੋਗੀ, ਨਾਤਾ ਤੁਟ ਸਕੇ ਨਾ ਰਾਈਆ। ਮੇਰੇ ਠਾਕਰਾ ਮੈਨੂੰ ਬਣਾ ਦੇ ਮੌਜੀ, ਮਜਲਸ ਜਗਤ ਨਾਲ ਵਖਾਈਆ। ਮੈਂ ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਕੀਤੀ ਰੋਗੀ, ਹਉਮੇ ਹੰਗਤਾ ਨਾਲ ਮਿਲਾਈਆ। ਜਗਤ ਵਾਸਨਾ ਬਣ ਕੇ ਭੋਗੀ, ਸ੍ਰਿਸ਼ਟੀ ਤ੍ਰਿਸ਼ਨਾ ਤ੍ਰਿਖਾ ਵਧਾਈਆ। ਕਿਸੇ ਦੀ ਕੀਮਤ ਰਹਿਣ ਨਹੀਂ ਦਿਤੀ ਕੌਡੀ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਮੇਰੀ ਆਯੂ ਬੀਤੇ ਨਾ ਬਹੁਤੀ, ਤੇਰੇ ਅੱਗੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਕਲਜੁਗ ਕਹੇ ਪ੍ਰਭੂ ਮੈਂ ਮੰਗਾਂ ਇਕੋ ਇਕ, ਸਚ ਸਚ ਦਿਆਂ ਜਣਾਈਆ। ਮੇਰਾ ਲੇਖਾ ਦੇਵੀਂ ਲਿਖ, ਲੋਕਮਾਤ ਮਿਲੇ ਵਡਿਆਈਆ। ਤੇਰੀ ਕਿਰਪਾ ਨਾਲ ਮੈਂ ਧਰਮ ਦਾ ਰਹਿਣ ਦਿਤਾ ਨਹੀਂ ਕੋਈ ਸਿੱਖ, ਸਚ ਵਿਚ ਨਾ ਕੋਇ ਸਮਾਈਆ। ਮੈਂ ਸਭ ਦੀ ਬੁੱਧੀ ਲਈ ਜਿੱਤ, ਮਨ ਕਲਪਣਾ ਜਗਤ ਕੁਰਲਾਈਆ। ਤੇਰਾ ਕਰੇ ਕੋਇ ਨਾ ਹਿੱਤ, ਮਾਇਆ ਮਮਤਾ ਵਿਚ ਹਲਕਾਈਆ। ਪ੍ਰਭੂ ਵਸਿਆ ਕਿਸੇ ਨਾ ਚਿਤ, ਕੂੜ ਕਲਪਨਾ ਵੱਜੇ ਵਧਾਈਆ। ਤੂੰ ਪਰਗਟ ਹੋਇਆ ਮੇਰੇ ਨਵਿਤ, ਮਿਹਰਵਾਨ ਦਇਆ ਕਮਾਈਆ। ਸਚ ਸਵਾਮੀ ਬਣ ਕੇ ਪਿਤ, ਪਤਿਪਰਮੇਸ਼ਵਰ ਦਇਆ ਕਮਾਈਆ। ਸਭ ਦੇ ਅੰਦਰੋਂ ਸਤਿ ਧਰਮ ਦੀ ਧਾਰ ਲੈਣੀ ਖਿੱਚ, ਚਾਰ ਕੁੰਟ ਕੂੜ ਦਿਸੇ ਹਲਕਾਈਆ। ਸ਼ਬਦ ਸ਼ਕਤ ਰਹੇ ਕਿਸੇ ਨਾ ਵਿਚ, ਸਾਧ ਸੰਤ ਖ਼ਾਲੀ ਰੋਵਣ ਮਾਰਨ ਧਾਈਆ। ਵਡਿਆਈ ਰਹੇ ਨਾ ਕਿਸੇ ਮੁਨ ਰਿਖ, ਰਿਖੀ ਰਿਖੀਸ਼ਰ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੋ ਪੁਰਖ ਨਿਰੰਜਣ ਤੇਰੀ ਆਸ ਰਖਾਈਆ। ਕਲਜੁਗ ਕਹੇ ਪ੍ਰਭੂ ਮੈਂ ਮੰਗਾਂ ਅੰਤਮ

❋

❋

ਕੀ, ਕਰਨੀ ਕਰਤੇ ਦਇਆ ਕਮਾਈਆ। ਸਭ ਦਾ ਲੇਖਾ ਪੂਰਾ ਕਰ ਦੇ ਸਾਢੇ ਤਿੰਨ ਹੱਥ ਸੀਅ, ਰਵਦਾਸ ਚਮਾਰਾ ਦਏ ਗਵਾਹੀਆ। ਸਤਿ ਧਰਮ ਦੀ ਮਾਤ ਰੱਖਦੇ ਨੀਂਹ, ਨਰ ਨਿਰੰਕਾਰ ਹੋ ਸਹਾਈਆ। ਕੂੜੀ ਕਿਰਿਆ ਖਤਮ ਕਰਦੇ ਬੀ, ਬੀਸ ਬੀਸੇ ਬੇਪਰਵਾਹੀਆ। ਤੇਰਾ ਨਾਮ ਨਿਧਾਨ ਦੀਨ ਦੁਨੀ ਲਏ ਪੀ, ਅੰਮ੍ਰਿਤ ਰਸ ਦੇਣਾ ਚਖਾਈਆ। ਨਿਰਮਲ ਕਰ ਸਭ ਦਾ ਜੀ, ਜੀਵ ਈਸ਼ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਤੇਰਾ ਪੁੱਤਰ ਧੀ, ਆਤਮ ਪਰਮਾਤਮ ਦੂਜਾ ਨਜ਼ਰ ਕੋਇ ਨਾ ਆਈਆ।