ਪੁਸਤਕਾਲਾਭਾਗ ੨੨

੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਧੰਨਾ ਸਿੰਘ ਦੇ ਘਰ ਪਿੰਡ ਢਹਿ ਪਈ ਜ਼ਿਲਾ ਲੁਧਿਆਣਾ

ਕਲਜੁਗ ਕਹੇ ਮੈਂ ਅੱਜ ਖੰਡ ਬ੍ਰਹਿਮੰਡ ਤੋਂ ਬਾਹਰ ਨੱਠਾ, ਪੁਰੀ ਲੋਆਂ ਪੰਧ ਮੁਕਾਈਆ। ਹਰਿ ਸਾਹਿਬ ਸਰਨਾਈ ਢੱਠਾ, ਸਤਿਗੁਰ ਸ਼ਬਦ ਸੀਸ ਝੁਕਾਈਆ। ਆਪਣਾ ਭਾਵ ਦੱਸਿਆ ਕੱਠਾ, ਭੇਵ ਦਿਤਾ ਜਣਾਈਆ। ਮੇਰੇ ਪਰਵਰਦਿਗਾਰ ਮੈਂ ਦੁਨੀਆ ਅੰਦਰ ਪਾਉਣਾ ਰੱਟਾ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦਾ ਦੀਨ ਮਜ਼੍ਹਬ ਦਾ ਵੇਖ ਲੈ ਪੱਟਾ, ਪਾਟਲ ਆਪਣਾ ਪੜਦਾ ਲਾਹੀਆ। ਕਿਸੇ ਦੀ ਕੀਮਤ ਰਹੇ ਨਾ ਟਕਾ, ਕੌਡੀ ਜਗਤ ਹਟ ਵਿਕਾਈਆ। ਧਰਮ ਦੀ ਧਾਰ ਰਹੇ ਨਾ ਸਤਾ, ਸਤਿ ਵਿਚ ਨਾ ਕੋਇ ਸਮਾਈਆ। ਮੈਂ ਸਭ ਦੀ ਬਦਲਣੀ ਮਤਾ, ਮਨ ਮਤ ਨਾਲ ਰਲਾਈਆ। ਤੇਰੇ ਅੱਗੇ ਵਾਸਤਾ ਘੱਤਾਂ, ਨਿਉਂ ਨਿਉਂ ਲਾਗਾਂ ਪਾਈਂਆ। ਮੇਰੀ ਚਾਰੋਂ ਕੁੰਟ ਹੋਵੇ ਫ਼ਤ੍ਹਾ, ਡੰਕ ਤੇਰਾ ਨਾਮ ਸ਼ਨਵਾਈਆ। ਸ਼ਾਸਤਰਾਂ ਸੁਣਨ ਨਾ ਦੇਵਾਂ ਕਿਸੇ ਨੂੰ ਕਥਾ, ਕਥਨੀ ਚਲੇ ਨਾ ਕੋਇ ਚਤੁਰਾਈਆ। ਤੇਰਾ ਹੁਕਮ ਯਥਾਰਥ ਯਦਾ, ਯਦੀ ਸਭ ਨੂੰ ਦਿਆਂ ਸੁਣਾਈਆ। ਸਦੀ ਚੌਧਵੀਂ ਗੇੜਨੀ ਉਲਟੀ ਲੱਠਾ, ਗੇੜਾ ਜ਼ਿਮੀਂ ਅਸਮਾਨ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਚੁਕਾਈਆ। ਕਲਜੁਗ ਕਹੇ ਪ੍ਰਭੂ ਮੈਂ ਅੰਤਮ ਖੇਲ ਖਿਲਾਉਣੀ, ਖ਼ਾਲਕ ਖ਼ਲਕ ਦਿਆਂ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਨਾਲ ਆਸਾ ਮਿਲਾਉਣੀ, ਮਿਲਣੀ ਹਰਿ ਜਗਦੀਸ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਰਤੀ ਨਾਲ ਉਠਾਉਣੀ, ਸੋਇਆ ਰਹਿਣ ਕੋਇ ਨਾ ਪਾਈਆ। ਖ਼ਾਲਕ ਖ਼ਲਕ ਮਖ਼ਲੂਕ ਤੇਰੀ ਕਾਇਨਾਤ ਹਿਲਾਉਣੀ, ਹਲੂਣਾ ਇਕ ਜਣਾਈਆ। ਆਲਸ ਨਿੰਦਰਾ ਸਭ ਦੀ ਲਾਹੁਣੀ, ਸੋਇਆ ਰਹਿਣ ਕੋਇ ਨਾ ਪਾਈਆ। ਉਮਤ ਨਬੀ ਰਸੂਲ ਦੀ ਮੈਂ ਪਹਿਲ ਕਰਾਉਣੀ, ਬਹੁੜੀ ਤੇਰਾ ਨਾਮ ਦੁਹਾਈਆ। ਚਾਰੇ ਖਾਣੀ ਮੇਰੀ ਹਾੜ੍ਹੀ ਸਾਉਣੀ, ਸਾਹਿਬ ਸਤਿਗੁਰ ਦਿਆਂ ਸੁਣਾਈਆ। ਮੇਰੀ ਮਨਸਾ ਅੰਤਮ ਪੂਰ ਕਰਾਉਣੀ, ਪਰਮ ਪੁਰਖ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਕਹੇ ਮੈਂ ਦੀਨ ਦੁਨੀ ਦੇਣਾ ਝਟਕਾ, ਹਲੂਣਾ ਇਕ ਲਗਾਈਆ। ਖੇਲ ਵੇਖਣਾ ਲਹੂ ਮਿਝ ਰੱਤ ਕਾ, ਰਤੀ ਰਤ ਸਰਬ ਸੁਕਾਈਆ। ਲੇਖਾ ਪੂਰਾ ਕਰਨਾ ਹਕੀਕਤ ਵਾਲੇ ਹੱਕ ਦਾ, ਮੇਰੇ ਹਾਕਮ ਧੁਰ ਦੇ ਮਾਹੀਆ। ਉਹ ਵੇਖ ਚੌਦਾਂ ਤਬਕਾਂ ਅੰਦਰ ਮੁਹੰਮਦ ਬਿਨ ਨੈਣਾਂ ਤਕਦਾ, ਲੋਚਨ ਅੱਖ ਉਠਾਈਆ। ਬਿਨਾ ਮਣਕਿਆਂ ਤੇਰਾ ਨਾਮ ਰਟਦਾ, ਕਲਮਾ ਵੇਖੇ ਬਿਨਾ ਕਲਮ ਸ਼ਾਹੀਆ। ਮੇਰਾ ਕੌਲ ਇਕਰਾਰ ਪੂਰਾ ਕਰਨਾ ਪਕ ਦਾ, ਪਤਿਪਰਮੇਸ਼ਵਰ ਤੇਰੇ ਅੱਗੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਮੈਂ ਖੇਲ ਕਰਨਾ ਜਗਤ ਜਹਾਨ, ਜਹਾਲਤ ਦੀਨ ਦੁਨੀ ਵਖਾਈਆ। ਧਰਮ ਦਾ ਰਹਿਣ ਨਹੀਂ ਦੇਣਾ ਨਿਸ਼ਾਨ, ਨਿਸ਼ਾਨੇ ਸਰਬ ਦੇਣੇ

❋

❋

ਬਦਲਾਈਆ। ਲੋਚਾ ਰਹੇ ਕਿਸੇ ਨਾ ਰਾਮ, ਸੀਤਾ ਸੁਰਤ ਨਾ ਕੋਇ ਦਰਸਾਈਆ। ਛਤਰ ਝੁੱਲੇ ਨਾ ਕਿਸੇ ਕਾਹਨ, ਰਾਧਾ ਸੰਗ ਨਾ ਕੋਇ ਵਖਾਈਆ। ਮੰਤਰ ਫੁਰੇ ਨਾ ਕੋਇ ਸਤਿਨਾਮ, ਵਾਹਿਗੁਰੂ ਜਾਪ ਨਾ ਕੋਇ ਜਪਾਈਆ। ਕਿਰਪਾ ਕਰਨੀ ਮੇਰੇ ਭਗਵਾਨ, ਦਰ ਤੇਰੇ ਮੰਗ ਮੰਗਾਈਆ। ਤੂੰ ਦਾਤਾ ਸੂਰਾ ਨੌਜਵਾਨ, ਮਰਦ ਮਰਦਾਨ ਇਕ ਅਖਵਾਈਆ। ਮੈਂ ਨੌਂ ਖੰਡ ਪ੍ਰਿਥਮੀ ਸੱਤ ਦੀਪ ਦੇਣਾ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਕਰਾਂ ਪੜ੍ਹਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਆਉਣਾ ਇਕ ਅਮਾਮ, ਅਮਲਾਂ ਤੋਂ ਬਾਹਰ ਖ਼ਲਕ ਖ਼ੁਦਾਈਆ। ਜਿਸ ਨੇ ਸ਼ਰਅ ਦਾ ਝਗੜਾ ਮੇਟਣਾ ਤਮਾਮ, ਤਮਾਂ ਦੀ ਤ੍ਰਿਖਾ ਖੋਜ ਖੁਜਾਈਆ। ਉਹ ਖੇਲ ਕਰੇ ਮਹਾਨ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਮੈਂ ਤੇਰੇ ਚਰਨ ਕਰਾਂ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਮੇਰੀ ਬੇਨੰਤੀ ਕਰੀਂ ਪਰਵਾਨ, ਪਰਮ ਪੁਰਖ ਤੇਰੀ ਵਡਿਆਈਆ। ਵੇਲਾ ਵਕਤ ਪਹੁੰਚਿਆ ਆਣ, ਸਮਾਂ ਸਮੇਂ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਵਾਰਾ ਏਕੰਕਾਰ ਗੁਣ ਨਿਧਾਨ, ਦੂਜਾ ਨਜ਼ਰ ਕੋਇ ਨਾ ਆਈਆ।

੨੦ ਅੱਸੂ ਸ਼ਹਿਨਸ਼ਾਹੀ ਸੰਮਤ ੬ ਨਿਰੰਜਣ ਸਿੰਘ ਦੇ ਘਰ ਨੇੜੇ ਐਗਰੀਕਲਚਰ ਵਿਦਿਆਲਾ ਲੁਧਿਆਣਾ ਸ਼ਹਿਰ

ਕਲਜੁਗ ਕਹੇ ਖਵਾਜੇ ਆਹ ਵੇਖ ਤੇਰੇ ਵਾਸਤੇ ਆ ਗਈ ਪਗੜੀ, ਸ਼ਬਦੀ ਸਤਿਗੁਰ ਲਈ ਮੰਗਵਾਈਆ। ਜਿਸ ਦੀ ਧਾਰ ਚਿੱਟੀ ਬਗੜੀ, ਬਪੜਿਆਂ ਦਏ ਸਮਝਾਈਆ। ਜਿਸ ਦੀ ਧਾਰ ਨਾਨਕ ਤੋਲੀ ਤਕੜੀ, ਤਰਾਜ਼ੂ ਹੱਥ ਉਠਾਈਆ। ਉਹ ਲੇਖਾ ਜਾਣੇ ਸ਼ੂਦਰ ਵੈਸ਼ ਬ੍ਰਾਹਮਣ ਸ਼ੱਤਰੀ, ਛਤਰਧਾਰੀ ਬੇਪਰਵਾਹੀਆ। ਜਿਸ ਦੀ ਬ੍ਰਹਮੇ ਫੋਲੀ ਪੱਤਰੀ, ਚਾਰੇ ਵੇਦ ਸਿਫ਼ਤ ਸਾਲਾਹੀਆ। ਜਿਸ ਨੂੰ ਯਾਦ ਕੀਤਾ ਭਾਰਦਵਾਜ ਨਾਲ ਸਪਤ ਰਿਖੀ ਨਾਲ ਅਤਰੀ, ਨੇਤਰ ਨੈਣ ਉਠਾਈਆ। ਉਹ ਗੁਰ ਅਵਤਾਰ ਪੈਗ਼ੰਬਰਾਂ ਦੇ ਸਿਰ ਤੇ ਵੇਖਣਹਾਰਾ ਦੀਨ ਮਜ਼੍ਹਬ ਦੀ ਗਠੜੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੋਲ ਫੁਲਾਈਆ। ਕਲਜੁਗ ਕਹੇ ਮੇਰੀ ਉਮਰ ਹੋਣ ਲੱਗੀ ਸੱਤਰੀ ਬਹੱਤਰੀ, ਜਵਾਨੀ ਵਿਚੋਂ ਬੁਢਾਪਾ ਆਈਆ। ਮੈਂ ਹੋਣ ਲੱਗਾ ਬੇਵਤਨੀ, ਵਤਨ ਅੰਤ ਰਹੇ ਨਾ ਰਾਈਆ। ਖਵਾਜਿਆ ਜਿਸ ਨੇ ਸਾਡੀ ਜੜ੍ਹ ਪੁਟਣੀ, ਉਹ ਪਟਨੇ ਵਾਲਾ ਨਾਲ ਰਖਾਈਆ। ਉਹ ਵੇਖ ਚੌਦਾਂ ਤਬਕਾਂ ਲੱਗੀ ਅਗਨੀ, ਸ਼ੋਹਲੇ ਰਹੀ ਦਰਸਾਈਆ। ਜਿਸ ਦੇ ਹੁਕਮ ਅੰਦਰ ਦੀਨ ਦੁਨੀ ਛਡਨੀ, ਨਾਤਾ ਤੁਟਣਾ ਕੂੜ ਲੋਕਾਈਆ। ਉਸ ਦਾ ਖੇਲ ਹੋਣਾ ਵਿਚ ਅਦਨੀ, ਅਦਲ ਦਾ ਮਾਲਕ ਦਇਆ ਕਮਾਈਆ। ਜਿਸ ਝਗੜਾ ਮੇਟਣਾ ਬਦਨੀ, ਬਦਲਾ ਚੁਕਾਵੇ ਥਾਉਂ ਥਾਈਂਆ। ਜਿਸ ਨੇ ਜੋਤੀ ਨਾਰ ਬਣਾਈ ਪਤਨੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੇ ਕਾਹਨਾ ਖਵਾਈ ਮਖਣੀ, ਗੋਪੀਆਂ ਰਾਸ ਰਚਾਈਆ। ਉਸ ਦੀ ਧਾਰ ਇਕੋ ਪਰਗਟਣੀ, ਪਰਗਣੇ ਵੇਖੇ ਚਾਈਂ ਚਾਈਂਆ। ਉਸ ਦੀ ਖੇਲ ਅੰਤਰ ਤਕਣੀ, ਬਿਨ ਨੇਤਰ ਨੈਣ ਉਠਾਈਆ। ਬਹੁੜੀ ਦਰੋਹੀ ਨੌਂ ਖੰਡ ਪ੍ਰਿਥਮੀ ਫੇਰ ਵਸਣੀ, ਵਸਲ ਯਾਰ ਇਕ ਜਣਾਈਆ। ਤੇਰੀ ਮੇਰੀ ਰਹਿਣੀ ਨਹੀਂ ਹੱਡੀ ਪਸਲੀ, ਮੁਹੰਮਦ ਦਾ ਮਕਬਰਾ ਦਏ ਦੁਹਾਈਆ। ਸਾਡੀ ਲਾਸ਼ ਕਿਸੇ ਨਹੀਂ ਦਫ਼ਣੀ, ਖ਼ਾਕੀ ਖ਼ਾਕ ਨਾ ਕੋਇ ਟਿਕਾਈਆ। ਬਹੁੜੀ ਸਾਨੂੰ ਮਿਲਣੀ ਕਾਲੀ ਕਫ਼ਨੀ, ਸਾਢੇ ਤਿੰਨ ਹੱਥ ਲੰਬਾਈਆ।

❋

❋

ਸਾਡੀ ਪਤ ਕਿਸੇ ਨਾ ਰੱਖਣੀ, ਅੰਤਮ ਹੋਏ ਨਾ ਕੋਇ ਸਹਾਈਆ। ਅਸਾਂ ਫਿਰਨਾ ਉੱਤਰ ਪੂਰਬ ਪੱਛਮ ਦੱਖਣੀ, ਭੱਜਣਾ ਵਾਹੋ ਦਾਹੀਆ। ਸਭ ਦੀ ਧਾਰ ਹੋਣੀ ਸੱਖਣੀ, ਖ਼ਾਲੀ ਹੱਥ ਕੁਰਲਾਈਆ। ਦਰੋਹੀ ਦਰੋਹੀ ਚੌਦਾਂ ਲੋਕ ਮਚਣੀ, ਉਮਤ ਨਬੀ ਰਸੂਲ ਕੁਰਲਾਈਆ। ਚੋਲੀ ਚੀਥੜ ਵਾਲੀ ਪੁਰਾਣੀ ਫਟਣੀ, ਓਢਣ ਰੰਗ ਨਾ ਕੋਇ ਰੰਗਾਈਆ। ਸਾਡੀ ਡੋਰ ਅਸਮਾਨੋਂ ਕਟਣੀ, ਕਟਾਕਸ਼ ਆਪਣਾ ਨਾਮ ਰਖਾਈਆ। ਸਾਡਾ ਮੁੱਲ ਰਹਿਣਾ ਨਹੀਂ ਹੀਰੇ ਰਤਨੀ, ਮਾਣਕ ਰੂਪ ਨਾ ਕੋਇ ਦਰਸਾਈਆ। ਅੰਤ ਵਾਰ ਇਕੋ ਭੱਠੀ ਤਪਣੀ, ਪ੍ਰਭੂ ਭਠਿਆਲੇ ਅਗਨੀ ਦੇਣੀ ਲਗਾਈਆ। ਕਿਸੇ ਨੂੰ ਕਲਮੇ ਦੀ ਅਲਿਫ਼ ਯੇ ਧਾਰ ਪਏ ਨਾ ਜਪਣੀ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਉਹ ਵੇਖ ਦੁਨੀਆ ਚਾਰ ਕੁੰਟ ਨਠਣੀ, ਬਿਨਾ ਭਜਨ ਤੋਂ ਭੱਜੇ ਵਾਹੋ ਦਾਹੀਆ। ਝਗੜਾ ਵੇਖਣਾ ਤਤ ਅੱਠਣੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦਏ ਦੁਹਾਈਆ। ਮਾਣ ਰਹਿਣਾ ਨਹੀਂ ਤੀਰਥ ਅੱਠ ਸੱਠਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣਾਂ ਨੀਰ ਵਹਾਈਆ। ਸ਼ਾਹ ਰਹਿਣਾ ਨਹੀਂ ਕੋਇ ਲੱਖਣੀ, ਪਾਤਸ਼ਾਹ ਖ਼ਾਕ ਮਿਲਾਈਆ। ਰਸਨਾ ਜਿਹਵਾ ਬੈਖਰੀ ਕਿਸੇ ਨਹੀਂ ਬਕਣੀ, ਕੂਕ ਨਾ ਕੋਇ ਸੁਣਾਈਆ। ਜਬਾਨ ਜਿਹਵਾ ਅੱਖਰਾਂ ਵਾਲੀ ਲਾਏ ਕੋਇ ਨਾ ਰੱਟਣੀ, ਰੱਟਾ ਸਭ ਦਾ ਦਏ ਮੁਕਾਈਆ। ਕਲਜੁਗ ਕਹੇ ਖਵਾਜੇ ਲੂਣੀ ਸਿਲ ਸਭ ਨੂੰ ਪੈਣੀ ਚਟਣੀ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਖਵਾਜਾ ਕਹੇ ਕਲਜੁਗ ਆਹ ਤੇਰੇ ਵਾਸਤੇ ਆ ਗਈ ਦੂਜੀ ਪੱਗ, ਯਾਰ ਨਾਲ ਯਾਰ ਦਿਤਾ ਮਿਲਾਈਆ। ਕੂੜ ਯਰਾਨਾ ਤੂੰ ਵੀ ਦੇਣਾ ਛਡ, ਨਾਤਾ ਲੋਕਮਾਤ ਤੁੜਾਈਆ। ਨਹੀਂ ਤੇ ਕਮਲਿਆ ਆਪਣੀ ਮੰਜ਼ਲ ਪੂਰੀ ਕਰ ਲੈ ਹੱਦ, ਵੇਲਾ ਵਕਤ ਦਏ ਗਵਾਹੀਆ। ਤੇਰੇ ਹੁੰਦਿਆਂ ਕੋਇ ਚੜ੍ਹ ਸਕੇ ਨਾ ਉਪਰ ਸ਼ਾਹ ਰਗ, ਨੌ ਦਵਾਰ ਨਾ ਪੰਧ ਮੁਕਾਈਆ। ਸਦੀ ਚੌਧਵੀਂ ਘਰ ਘਰ ਲਾ ਦੇ ਅੱਗ, ਚਾਰ ਕੁੰਟ ਦੇ ਤਪਾਈਆ। ਕਾਅਬੇ ਰਹੇ ਕੋਇ ਨਾ ਹੱਜ, ਹਕੀਕਤ ਦਾ ਪੜਦਾ ਨਾ ਕੋਇ ਖੁਲ੍ਹਾਈਆ। ਕਲਜੁਗ ਜੀਵ ਬਣਾ ਦੇ ਕੱਗ, ਹੰਸਮੁਖ ਸਿਫ਼ਤ ਨਾ ਕੋਇ ਸਾਲਾਹੀਆ। ਸਾਢੇ ਤਿੰਨ ਹੱਥ ਅੰਦਰ ਵੜ ਕੇ ਨੱਚ, ਘੁੰਮਰ ਆਪਣੀ ਇਕ ਜਣਾਈਆ। ਕਿਸੇ ਦੇ ਕੋਲ ਰਹੇ ਨਾ ਸਚ, ਝੂਠ ਵਿਚ ਕਰ ਲੋਕਾਈਆ। ਵੇਖ ਕਾਇਆ ਮਾਟੀ ਭਾਂਡਾ ਕੱਚ, ਕੰਚਨ ਗੜ੍ਹ ਦੇਣਾ ਤੁੜਾਈਆ। ਕੂੜੀ ਕਿਰਿਆ ਪਾ ਦੇ ਮਨ ਮਤ, ਗੁਰਮਤ ਸਭ ਦੀ ਦੇ ਭੁਲਾਈਆ। ਪੂਰਾ ਹੋਵੇ ਨਾ ਕਿਸੇ ਤਪ, ਤਪੀਸ਼ਰ ਰੋਵਣ ਮਾਰਨ ਧਾਈਆ। ਸਾਧਾਂ ਡੱਸਣ ਮਾਇਆ ਸੱਪ, ਡਸਣੀ ਆਪਣਾ ਡੰਗ ਚਲਾਈਆ। ਧੁਰ ਦਾ ਨਾਮ ਸਕੇ ਕੋਇ ਨਾ ਜਪ, ਅਜਪਾ ਜਾਪ ਨਾ ਕੋਇ ਰਖਾਈਆ। ਸਭ ਦੇ ਭਾਂਡੇ ਕਰ ਦੇ ਖ਼ਾਲੀ ਸਖ, ਅੰਦਰ ਵਸਤ ਰਹੇ ਨਾ ਰਾਈਆ। ਸ਼ਾਹ ਸੁਲਤਾਨਾਂ ਕਰ ਦੇ ਕੱਖ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਮੇਰਾ ਤੇਰਾ ਵਾਅਦਾ ਅੰਤ ਅਖ਼ੀਰ ਪੱਕ, ਪੱਕੀ ਗੰਢ ਪਵਾਈਆ। ਵੇਖੀਂ ਕਿਤੇ ਨਾ ਜਾਵੀਂ ਥੱਕ, ਭੱਜਣਾ ਵਾਹੋ ਦਾਹੀਆ। ਸਾਡਾ ਦੋਹਾਂ ਦਾ ਬਣਿਆ ਰਥ, ਮਿਲ ਕੇ ਲੈਣਾ ਚਲਾਈਆ। ਉਠ ਮਿਲਾ ਲੈ ਹੱਥ, ਦਸਤ ਦਸਤ ਨਾਲ ਛੁਹਾਈਆ। ਉੱਤਰ ਪੂਰਬ ਤੂੰ ਕਛ, ਦੱਖਣ ਪਹਾੜ ਮੈਂ ਜਾਵਾਂ ਚਾਈਂ ਚਾਈਂਆ। ਜਿਥੇ ਪ੍ਰਭ ਦਾ ਹੋਵੇ ਜਸ, ਉਥੇ ਆਪਣਾ ਖੇਲ ਦੇਣਾ ਵਰਤਾਈਆ। ਜਿਥੇ ਮਦਿਰਾ ਮਾਸ ਲੈਣ ਛਕ, ਉਨ੍ਹਾਂ ਦੀ ਪੁਸ਼ਤ ਤੇ ਥਾਪੀ ਦੇਣੀ ਲਗਾਈਆ। ਫੇਰ ਛੇਤੀ ਆਉਣਾ ਨੱਠ, ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪਗੜੀਆਂ ਕਹਿਣ ਸੁਣੋ ਕਲਜੁਗ ਵੀਰ ਬਹਾਦਰ, ਸੂਰਬੀਰ ਸੁਣਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਦਾ ਲੰਘਣਾ ਬਾਡਰ, ਅੱਗੇ ਹੋ ਨਾ ਕੋਇ ਅਟਕਾਈਆ। ਧਰਮ ਦੀ ਧਾਰ ਦਿਸੇ ਕੋਇ ਨਾ ਚਾਦਰ, ਓਢਣ ਰਹਿਣ ਕੋਇ ਨਾ ਪਾਈਆ। ਹੁਕਮ ਮੰਨਣਾ ਕਰੀਮ ਕਾਦਰ, ਕੁਦਰਤ ਦਾ ਮਾਲਕ ਆਪ ਸੁਣਾਈਆ। ਕਿਸੇ ਦਵਾਰੇ ਕਿਸੇ ਦਾ ਰਹਿਣ ਦੇਣਾ ਨਹੀਂ ਆਦਰ, ਆਦਰਸ਼ ਵਿਚ ਨਾ ਕੋਇ ਚਤੁਰਾਈਆ। ਆਪਣੀ ਕਰਨੀ ਕਰਨੀ ਉਜਾਗਰ, ਚਾਰੋਂ ਕੁੰਟ ਕੂੜ ਡੰਕ ਵਜਾਈਆ। ਪ੍ਰਭ ਦੇ ਨਾਮ ਦਾ ਰਹੇ ਨਾ ਕੋਇ ਸੌਦਾਗਰ, ਵਣਜਾਰਾ ਵਣਜ ਨਾ ਕੋਇ ਵਖਾਈਆ। ਚਾਰੋਂ ਕੁੰਟ ਕਰਨਾ ਅੰਧੇਰਾ ਬਾਦਲ, ਜੋਤੀ ਨੂਰ ਨਾ ਕੋਇ ਚਮਕਾਈਆ। ਤੁਹਾਡੇ ਹੱਥ ਚੌਧਵੀਂ ਸਦੀ ਦਾ ਆਦਲ, ਇਨਸਾਫ਼ ਨਾਲ ਰਲਾਈਆ। ਖ਼ੁਸ਼ੀ ਨਾਲ ਬਣਨਾ ਕਾਤਲ, ਮਕਤੂਲ ਕਰਨੀ ਖ਼ਲਕ ਖ਼ੁਦਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰਨੀ ਪਾਗਲ, ਪਗੜੀ ਆਪਣੇ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮਿੱਤਰ ਸੁਹੇਲੇ ਸੱਜਣ, ਸੱਜਣਾਂ ਦਿਆਂ ਜਣਾਈਆ। ਹੁਣ ਕੂੜ ਨਗਾਰੇ ਵੱਜਣ, ਧਰਮ ਦੀ ਧਾਰ ਨਾ ਕੋਇ ਪਰਗਟਾਈਆ। ਨਾਮ ਕਲਮਾ ਵਸੇ ਕਿਸੇ ਨਾ ਬਦਨ, ਬਦਨੀਤ ਦੇਣੀ ਕਰਾਈਆ। ਨਵ ਸੱਤ ਲਾ ਕੇ ਅੱਗਣ, ਦੀਨ ਦੁਨੀ ਦੇਣੀ ਤਪਾਈਆ। ਏਸੇ ਕੰਮ ਵਿਚ ਹੋਣਾ ਮਗਨ, ਦਿਵਸ ਰੈਣ ਸੇਵ ਕਮਾਈਆ। ਜ਼ਰੂਰ ਝਗੜਾ ਪਾਉਣਾ ਏਸੇ ਸਾਲ ਦੇ ਮਹੀਨੇ ਫੱਗਣ, ਥਿਤ ਪਹਿਲੀ ਨਾਲ ਮਿਲਾਈਆ। ਡੌਰੂ ਡੰਕ ਚਾਰੋਂ ਕੁੰਟ ਵੱਜਣ, ਵਜਹ ਸਕੇ ਨਾ ਕੋਇ ਸਮਝਾਈਆ। ਜੋ ਘੜੇ ਭਾਂਡੇ ਭੱਜਣ, ਭੰਨਣਹਾਰ ਬੇਪਰਵਾਹੀਆ। ਇਕ ਦੂਜੇ ਨੂੰ ਕੋਇ ਨਾ ਆਵੇ ਸੱਦਣ, ਹੁਕਮ ਇਕੋ ਵਾਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਸੁਲਤਾਨ ਸੂਰਾ ਸਰਬਗਣ, ਸੂਰਬੀਰ ਬੇਨਜ਼ੀਰ ਲਾਸ਼ਰੀਕ ਇਕ ਅਖਵਾਈਆ।

੨੧ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰਚਰਨ ਸਿੰਘ ਦੇ ਗ੍ਰਹਿ ਚੰਦਾ ਸਿੰਘ ਕਲੋਨੀ ਲੁਧਿਆਣਾ ਸ਼ਹਿਰ

ਖਵਾਜਾ ਕਹੇ ਜਿਸ ਵੇਲੇ ਕਿਰਪਾ ਕੀਤੀ ਦੀਨ ਦਿਆਲ, ਪਰਵਰਦਿਗਾਰ ਮਿਹਰ ਨਜ਼ਰ ਉਠਾਈਆ। ਮੈਂ ਨਿਰਗੁਣ ਆਪਣੀ ਸੁਰਤ ਲਵਾਂ ਸੰਭਾਲ, ਸੰਬਲ ਤਕਾਂ ਨੂਰ ਅਲਾਹੀਆ। ਬੇਨੰਤੀ ਵਿਚ ਕਰਾਂ ਸਵਾਲ, ਦੋਏ ਜੋੜ ਸੀਸ ਨਿਵਾਈਆ। ਸਾਹਿਬ ਸਤਿਗੁਰ ਕਿਰਪਾਲ, ਕਿਰਪਾਨਿਧ ਤੇਰੀ ਸਰਨਾਈਆ। ਉਠ ਵੇਖ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਨਾਲ ਤਕਾਂ ਕਾਲ ਮਹਾਂਕਾਲ, ਨੇਤਰ ਅੱਖ ਖੁਲ੍ਹਾਈਆ। ਜੇ ਹੁਕਮ ਹੋਇਆ ਨੀਰ ਦਾ ਦੇਵਾਂ ਇਕ ਉਛਾਲ, ਸਾਗਰ ਸੱਤ ਸਤਿ ਹਿਲਾਈਆ। ਮੇਰੀ ਲੇਖੇ ਪਵੇ ਸੇਵਾ ਘਾਲ, ਹਉਂ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਮੈਂ ਰੱਖੀ ਅੰਤ ਉਡੀਕਾ, ਤਕਾਂ ਕੋਹਨੂਰ ਖ਼ੁਦਾਈਆ। ਭਵਿਖਤ ਦੀਆਂ ਵੇਖ ਤਰੀਕਾਂ, ਤਵਾਰੀਖਾਂ ਖੋਜ ਖੁਜਾਈਆ। ਕਵਣ ਵੇਲਾ ਹੁਕਮ ਦੇਵੇ ਲਾਸ਼ਰੀਕਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਜਿਸ ਵਿਚ ਹੱਕ ਤੌਫ਼ੀਕਾ, ਜਲਵਾਗਰ ਨੂਰ ਅਲਾਹੀਆ। ਮੁਹੰਮਦ ਦੀਆਂ ਪੂਰੀਆਂ ਕਰੇ ਉਮੀਦਾਂ, ਸਦੀ ਚੌਧਵੀਂ ਖੋਜ

❋

❋

ਖੁਜਾਈਆ। ਚੌਦਾਂ ਤਬਕਾਂ ਲੇਖਾ ਚੁੱਕੇ ਈਦਾਂ, ਈਦਲਫ਼ਿਤਰ ਨਾ ਕੋਇ ਵਡਿਆਈਆ। ਧੁਰ ਦੇ ਹੁਕਮ ਦੀਆਂ ਵੇਖੇ ਰਸੀਦਾਂ, ਰਹਿਬਰ ਹੋ ਕੇ ਵੇਖ ਵਖਾਈਆ। ਫੇਰ ਮੈਨੂੰ ਕਰੇ ਤਾਕੀਦਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਦੀਨ ਦੁਨੀ ਦਾ ਖੇਲ ਹੋਵੇ ਪੇਚੀਦਾ, ਪੋਸ਼ੀਦਾ ਆਪ ਸੁਣਾਈਆ। ਕਿਸੇ ਨਜ਼ਰ ਨਾ ਆਏ ਲਾਈਆਂ ਨੀਝਾ, ਨੇਤਰ ਨੈਣ ਨਾ ਕੋਇ ਦਰਸਾਈਆ। ਮੈਂ ਸੇਵਾ ਕਰਾਂ ਬਣ ਅਜ਼ੀਜ਼ਾ, ਨਿਮਰਤਾ ਵਿਚ ਦੁਹਾਈਆ। ਕਿਸੇ ਵਿਚ ਰਹਿਣ ਨਾ ਦੇਵਾਂ ਤਮੀਜ਼ਾ, ਅਕਲ ਬੁੱਧੀ ਦਾ ਡੇਰਾ ਢਾਹੀਆ। ਸਭ ਦਾ ਬਦਲ ਦੇਵਾਂ ਦੀਦਾ, ਦੀਦਾ ਦਾਨਿਸਤਾ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਖਵਾਜਾ ਕਹੇ ਮੈਂ ਤਕਾਂ ਰਹਿਬਰ ਰਾਹ, ਰਹਿਮਤ ਵਿਚ ਧਿਆਨ ਲਗਾਈਆ। ਕੀ ਹੁਕਮ ਦੇਵੇ ਖ਼ੁਦਾ, ਮਿਹਰਵਾਨ ਮਿਹਬਾਨ ਬੀਦੋ ਨੂਰ ਅਲਾਹੀਆ। ਜਿਸ ਦੇ ਉਤੋਂ ਹੋਵਾਂ ਫ਼ਿਦਾ, ਆਪਣਾ ਆਪ ਘੋਲ ਘੁਮਾਈਆ। ਮਾਰਗ ਦੱਸਣਾ ਜਿਸ ਨੇ ਸਿੱਧਾ, ਰਸਤਾ ਇਕ ਦ੍ਰਿੜਾਈਆ। ਮੈਂ ਖ਼ੁਸ਼ੀਆਂ ਵਿਚ ਤਾਲੀ ਵਜਾ ਕੇ ਪਾਵਾਂ ਗਿਧਾ, ਗਹਿਰ ਗੰਭੀਰ ਦਇਆ ਕਮਾਈਆ। ਜਿਸ ਨੇ ਸਭ ਦਾ ਬਣਨਾ ਪਿਤਾ, ਪਤਿਪਰਮੇਸ਼ਵਰ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਮੈਂ ਤਕਾਂ ਧੁਰ ਫ਼ਰਮਾਨਾ, ਕਵਣ ਵੇਲਾ ਵਕਤ ਸੁਣਾਈਆ। ਕਿਸ ਵੇਲੇ ਵਰਤੇ ਭਾਣਾ, ਭਾਵੀ ਆਪਣਾ ਰੰਗ ਰੰਗਾਈਆ। ਪਰਗਟ ਹੋਵੇ ਧੁਰ ਦਾ ਰਾਣਾ, ਰਹਿਮਤ ਵਿਚ ਗੁਸਾਈਂਆ। ਜਿਸ ਦਾ ਹੁਕਮ ਦੋ ਜਹਾਨਾਂ, ਤਬਕਾਂ ਸਬਕ ਆਪ ਪੜ੍ਹਾਈਆ। ਸੋ ਪਰਵਰਦਿਗਾਰ ਨੌਜਵਾਨਾ, ਪਾਰਬ੍ਰਹਮ ਹਰਿ ਅਗੰਮ ਅਥਾਹੀਆ। ਜਿਸ ਨੇ ਆਪਣਾ ਖੇਲ ਕਰਾਣਾ, ਕਰਨੀ ਦਾ ਕਰਤਾ ਇਕ ਹੋ ਆਈਆ। ਸਚ ਦਾ ਬਖ਼ਸ਼ ਕੇ ਤਰਾਨਾ, ਤੁਰੀਆ ਤੋਂ ਪਰੇ ਦਏ ਸਮਝਾਈਆ। ਜਿਥੇ ਇਕੋ ਸ਼ਬਦ ਨਿਧਾਨਾ, ਧੁਨ ਅਨਾਦੀ ਨਾਦ ਸ਼ਨਵਾਈਆ। ਇਕੋ ਜੋਤ ਨੂਰ ਜਹਾਨਾ, ਇਕੋ ਦੀਪਕ ਡਗਮਗਾਈਆ। ਇਕੋ ਘਰ ਸੁਹੰਜਣਾ ਸੁਹਾਨਾ, ਸਚ ਦਵਾਰਾ ਇਕ ਅਖਵਾਈਆ। ਜਿਥੇ ਵਸੇ ਸ੍ਰੀ ਭਗਵਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਮੈਂ ਉਸ ਦਾ ਰਾਹ ਤਕਾਨਾ, ਜੋ ਤਕੱਬਰ ਹੰਕਾਰ ਦੀਨ ਦੁਨੀ ਮਿਟਾਈਆ। ਜਿਸ ਨੇ ਨੂਰ ਜੋਤ ਪਹਿਨਿਆ ਜਾਮਾ, ਸ਼ਬਦੀ ਡੰਕ ਡੰਕ ਸ਼ਨਵਾਈਆ। ਸੋ ਸੂਰਬੀਰ ਸੁਲਤਾਨਾ, ਸਾਹਿਬ ਨੂਰ ਚਮਕਾਈਆ। ਕਲ ਕਲੇਸ਼ ਜਿਸ ਮਿਟਾਣਾ, ਉਹ ਕਲਮਾ ਕਲਮੇ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਖਵਾਜਾ ਕਹੇ ਮੈਂ ਹੁਕਮ ਚਾਹੁੰਦਾ ਅਗੰਮਾ, ਅਗੰਮ ਦਏ ਜਣਾਈਆ। ਮੈਂ ਬੈਠਾ ਨਾ ਰਹਾਂ ਨਿਕੰਮਾ, ਪ੍ਰਭ ਸੇਵਾ ਦਏ ਲਗਾਈਆ। ਮੇਰੇ ਅੰਦਰੋਂ ਦੀਨ ਮਜ਼੍ਹਬ ਦੀ ਕਢ ਦੇਵੇ ਤਮਾਂ, ਲਾਲਚ ਵਿਚ ਨਾ ਕੋਇ ਰਖਾਈਆ। ਫੇਰ ਝਗੜਾ ਮੇਟੇ ਚੰਮਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਹਰਖ਼ ਸੋਗ ਰਹੇ ਨਾ ਗਮਾਂ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੈਂ ਵੀ ਚਾਹੁੰਦਾ ਪ੍ਰਭ ਦਾ ਜੁਗ ਹੋਵੇ ਨਵਾਂ, ਨੌਂ ਸੱਤ ਵੱਜੇ ਵਧਾਈਆ। ਕਲਜੁਗ ਪੈਂਡਾ ਮੂਲ ਰਹੇ ਨਾ ਲੰਮਾ, ਸਦੀ ਚੌਧਵੀਂ ਅੰਤ ਕਰਾਈਆ। ਕੂੜੀ ਕਿਰਿਆ ਬੁਝਾਵੇ ਸ਼ਮਾ, ਸਤਿ ਨੂਰ ਕਰੇ ਰੁਸ਼ਨਾਈਆ। ਪਵਣ ਸਵਾਸੀ ਵੇਖੇ ਦਮਾਂ, ਦਾਮਨਗੀਰ ਕਲਜੁਗ ਹੋ ਜਾਈਆ। ਨਾਮ ਕਲਮੇ ਦਾ ਮੇਟ ਕੇ ਬੰਨਾ, ਬੰਧਨ ਸ਼ਰਅ ਦੇ ਦਏ ਤੁੜਾਈਆ। ਝਗੜਾ ਰਹੇ ਨਾ ਧੋਤੀ ਤੰਬਾ, ਇਕੋ ਰੰਗ ਰੰਗ ਵਖਾਈਆ। ਸਤਿ ਧਰਮ ਦਾ ਸਤਿ ਸਤਿਵਾਦੀ ਹੋਵੇ ਸਮਾਂ,

❋

❋

ਸਾਹਿਬ ਸਤਿਗੁਰ ਦਇਆ ਕਮਾਈਆ। ਖਵਾਜਾ ਕਹੇ ਕਲਜੁਗ ਮੈਂ ਹਿਰਦਿਉਂ ਤੈਨੂੰ ਕਹਾਂ, ਕਹਿ ਕੇ ਰਿਹਾ ਸੁਣਾਈਆ। ਦੋਹਾਂ ਦਾ ਲਹਿਣਾ ਦੇਣਾ ਲੇਖਾ ਇਕੋ ਵਾਰ ਹੋਵੇ ਰਵਾਂ, ਰਵਾਨਗੀ ਪ੍ਰਭ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਸਭ ਦਾ ਜਾਣੇ ਦਾਮਨਗੀਰ ਹੋ ਕੇ ਦਮਾਂ, ਸਾਸ ਸਵਾਸ ਖੋਜ ਖੁਜਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਲਾਲ ਸਿੰਘ ਦੇ ਘਰ ਲੁਧਿਆਣਾ ਸ਼ਹਿਰ

ਵਕਤ ਸੁਹੰਜਣਾ ਹੋਇਆ ਬਾਈ ਅੱਸੂ, ਆਸ ਪੈਗ਼ੰਬਰਾਂ ਵੇਖ ਵਖਾਈਆ। ਖ਼ੁਸ਼ੀ ਨਾਲ ਕਹੇ ਮਸੀਹ ਯਸੂ, ਜਸ ਪ੍ਰਭ ਦਾ ਇਕ ਜਣਾਈਆ। ਜੋ ਮਾਰਗ ਸਭ ਨੂੰ ਏਕਾ ਦੱਸੂ, ਦਹਿ ਦਿਸ਼ਾ ਆਪ ਸਮਝਾਈਆ। ਜਿਸ ਦਾ ਨਗਰ ਖੇੜਾ ਇਕੋ ਵਸੂ, ਮੰਦਰ ਖੇੜਾ ਇਕ ਸਮਝਾਈਆ। ਜਿਸ ਦੇ ਕੋਲੋਂ ਜਗਤ ਵਿਕਾਰਾ ਨੱਸੂ, ਕੂੜ ਨਾ ਕੋਇ ਹਲਕਾਈਆ। ਅਵਤਾਰ ਗੁਰੂਆਂ ਪੈਗ਼ੰਬਰਾਂ ਬਣਾ ਕੇ ਬੱਚੂ, ਬਚਪਨ ਆਪਣੇ ਲੇਖੇ ਲਾਈਆ। ਉਸ ਦਾ ਸ਼ਬਦ ਗੁਰੂ ਗੁਰਦੇਵ ਦੋ ਜਹਾਨਾਂ ਨੱਚੂ, ਬ੍ਰਹਿਮੰਡ ਖੰਡ ਆਪਣੀ ਰਾਸ ਰਚਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਵੇਖੇ ਪੁਰਾਤਨ ਖ਼ਤੂ, ਖਤੂਤ ਵੇਖ ਵਖਾਈਆ। ਜੋ ਭਗਤ ਸੁਹੇਲਾ ਭਗਤੀ ਵਿਚ ਰਚੂ, ਹਰਿਜਨ ਆਪਣੇ ਰੰਗ ਰੰਗਾਈਆ। ਦੀਨ ਮਜ਼੍ਹਬ ਰਹਿਣ ਨਾ ਦੇਵੇ ਬਹੁ ਮਤੂ, ਮਤ ਮਤਾਂਤਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਧੁਰ ਫ਼ਰਮਾਨਾ ਕਹੇ ਧਰਮ ਧਾਰ ਮਸੀਹ, ਮਸਲਾ ਇਕ ਜਣਾਈਆ। ਮੇਰੇ ਸਾਹਿਬ ਦਾ ਦਾਇਰਾ ਹੋਣਾ ਵਸੀਹ, ਵਸੀਅਤ ਸਭ ਦੀ ਵੇਖ ਵਖਾਈਆ। ਜਗਤ ਜਹਾਨ ਦੇਵੇ ਤਰਜੀਹ, ਤਰਤੀਬ ਆਪਣੇ ਹੱਥ ਰਖਾਈਆ। ਲੇਖਾ ਪੂਰਾ ਕਰ ਨਬੀ, ਲਹਿਣਾ ਰਸੂਲਾਂ ਦਏ ਚੁਕਾਈਆ। ਜਗਤ ਜਹਾਨ ਦਾ ਬਣ ਤਬੀ, ਤਬੀਅਤ ਸਭ ਦੀ ਵੇਖ ਵਖਾਈਆ। ਪਰਗਟ ਹੋ ਨੂਰ ਰੱਬੀ, ਰਹਿਮਤ ਆਪਣੀ ਆਪ ਕਮਾਈਆ। ਵੀਹਵੀਂ ਸਦੀ ਮੇਟ ਕੇ ਬਦੀ, ਬਦਲਾ ਸਭ ਦਾ ਦਏ ਚੁਕਾਈਆ। ਅਗਲਾ ਹੁਕਮ ਦੱਸ ਕੇ ਯਦੀ, ਯਦਪ ਆਪਣੀ ਕਾਰ ਕਮਾਈਆ। ਵੇਖਣਹਾਰਾ ਵਹਿਣ ਨੂਹ ਨਦੀ, ਨਵ ਨੌਂ ਫੋਲ ਫੁਲਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵੇ ਗੱਦੀ, ਗਹਿਰ ਗੰਭੀਰ ਆਪਣਾ ਹੁਕਮ ਵਰਤਾਈਆ। ਸਭ ਦੀ ਕਰਨੀ ਕਰਕੇ ਰੱਦੀ, ਅੱਗੇ ਆਪਣਾ ਹੁਕਮ ਪਰਗਟਾਈਆ। ਧੁਰ ਦੇ ਨਾਮ ਦੀ ਲਏ ਕੋਇ ਨਾ ਵੱਢੀ, ਰਿਸ਼ਵਤ ਖੋਰੀ ਦਏ ਮਿਟਾਈਆ। ਝਗੜਾ ਮੁਕਾ ਕੇ ਕਾਇਆ ਮਾਟੀ ਹੱਡੀ, ਤਨ ਵਜੂਦ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਅੰਤ ਮਧੀ, ਮਧ ਆਪਣੀ ਕਾਰ ਕਮਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਸੁਰਜਨ ਸਿੰਘ ਦੇ ਘਰ ਲੁਧਿਆਣਾ ਸ਼ਹਿਰ

ਮਸੀਹ ਕਹੇ ਮੈਨੂੰ ਮਿਲਿਆ ਅਗੰਮ ਕਲਾਮ, ਕਲਮਿਆਂ ਤੋਂ ਬਾਹਰ ਦਿਤਾ ਜਣਾਈਆ। ਉਠ ਵੇਖ ਖੇਲ ਤਮਾਮ, ਮੂਸਾ ਮੁਹੰਮਦ ਨਾਲ ਉਠਾਈਆ।

❋

❋

ਚਾਰੋਂ ਕੁੰਟ ਅੰਧੇਰਾ ਸ਼ਾਮ, ਬੀਸਵੀਂ ਸਦੀ ਰਹੀ ਕੁਰਲਾਈਆ। ਮਾਇਆ ਮਮਤਾ ਝੁੱਲੇ ਨਿਸ਼ਾਨ, ਧਰਮ ਦੀ ਧਾਰ ਨਾ ਕੋਇ ਪਰਗਟਾਈਆ। ਸੱਯਦਾ ਹੋਏ ਨਾ ਸਾਹਿਬ ਸੁਲਤਾਨ, ਮਕਬਰਿਆਂ ਸੀਸ ਸਰਬ ਨਿਵਾਈਆ। ਸਦੀ ਚੌਧਵੀਂ ਹੋਣਾ ਸਵਾਧਾਨ, ਆਲਸ ਨਿੰਦਰਾ ਰਹੇ ਨਾ ਰਾਈਆ। ਹੁਕਮ ਦੇਵੇ ਧੁਰ ਅਮਾਮ, ਅਮਾਮ ਅਮਾਮਾ ਬੇਪਰਵਾਹੀਆ। ਜਿਸ ਨੂੰ ਸਭ ਨੇ ਮੰਨਿਆ ਕਾਹਨ, ਕਾਹਨ ਕਾਹਨਾ ਵਡ ਵਡਿਆਈਆ। ਜੋ ਆਦਿ ਜੁਗਾਦੀ ਰਾਮ, ਰਮਿਆ ਹਰ ਘਟ ਨਜ਼ਰੀ ਆਈਆ। ਜਿਸ ਦਾ ਮੰਤਰ ਸਤਿਨਾਮ, ਸਤਿ ਸਤਿ ਵਿਚੋਂ ਪਰਗਟਾਈਆ। ਜਿਸ ਦਾ ਡੰਕਾ ਫ਼ਤਹਿ ਮਹਾਨ, ਵਾਹਵਾ ਗੁਰੂ ਗੁਰੂ ਸ਼ਨਵਾਈਆ। ਉਹ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਪਾਰਬ੍ਰਹਮ ਬ੍ਰਹਮ ਪੜਦਾ ਚੁਕਾਏ ਆਣ, ਓਹਲਾ ਰਹਿਣ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਜੋਬਨਵੰਤਾ ਆਪਣਾ ਹੁਕਮ ਵਰਤਾਈਆ। ਆਦਿ ਨਿਰੰਜਣ ਸ਼ਮਾ ਦੀਪ ਜਗਾਏ ਜਹਾਨ, ਨੂਰ ਜ਼ਹੂਰ ਇਕ ਵਖਾਈਆ। ਏਕੰਕਾਰਾ ਖੇਲੇ ਖੇਲ ਖ਼ਲਕ ਮਹਾਨ, ਖ਼ਾਲਕ ਆਪਣਾ ਰੰਗ ਰੰਗਾਈਆ। ਹਰਿ ਪੁਰਖ ਨਿਰੰਜਣ ਨੌਜਵਾਨ, ਸਤਿ ਸਰੂਪਾ ਵੇਸ ਵਟਾਈਆ। ਸੋ ਪੁਰਖ ਨਿਰੰਜਣ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣ ਕੇ ਹੁਕਮਰਾਨ, ਹੁਕਮ ਹਾਕਮ ਇਕ ਉਪਜਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਦੇਵਤ ਸੁਰ ਝੁਕ ਝੁਕ ਲਾਗਣ ਪਾਈਂਆ। ਅਵਤਾਰ ਪੈਗ਼ੰਬਰ ਗੁਰੂ ਮੰਗਣ ਦਾਨ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧੂੜੀ ਖ਼ਾਕ ਰਮਾਣ, ਮਸਤਕ ਇਕ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਗਿਆਨ ਸਿਫ਼ਤੀ ਢੋਲੇ ਗਾਣ, ਗਾ ਗਾ ਸ਼ੁਕਰ ਮਨਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਦਾਤਾ ਹੋਏ ਪਰਧਾਨ, ਪਰਧਾਨਗੀ ਆਪਣੀ ਇਕ ਵਖਾਈਆ। ਸਭ ਦਾ ਲਹਿਣਾ ਦੇਣਾ ਅੰਤਰ ਆਤਮ ਪਰਮਾਤਮ ਮੰਗੇ ਆਣ, ਪਾਰਬ੍ਰਹਮ ਬ੍ਰਹਮ ਵੇਖੇ ਚਾਈਂ ਚਾਈਂਆ। ਪੈਗ਼ੰਬਰੋ ਹੋਣਾ ਸਵਾਧਾਨ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਆਪਣੀ ਖੇਲ ਖਿਲਾਈਆ। ਜਿਸ ਮੰਜ਼ਲ ਤੇ ਚੜ੍ਹੇ ਨਾ ਕੋਇ ਨੌਜਵਾਨ, ਕੋਟਨ ਕੋਟ ਸਾਧੂ ਸੰਤ ਫ਼ਕੀਰ ਸੂਫ਼ੀ ਬੈਠੇ ਧੂਣੀਆਂ ਤਾਈਆ। ਪੁਰਖ ਅਕਾਲਾ ਦੀਨ ਦਿਆਲਾ ਲੇਖਾ ਜਾਣੇ ਕੁਲ ਮਾਲਕ ਹੋ ਕੇ ਕੁਲ ਜਹਾਨ, ਕਲ ਕਲਕੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪੜਦਾ ਆਪ ਉਠਾਈਆ। ਮਸੀਹ ਕਹੇ ਮੈਨੂੰ ਆਇਆ ਧੁਰ ਫ਼ਰਮਾਨਾ, ਪਰਵਰਦਿਗਾਰ ਦਿਤਾ ਜਣਾਈਆ। ਕਲਜੁਗ ਵਰਤੇ ਮੇਰਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਪੀਰ ਪੈਗ਼ੰਬਰਾਂ ਕਦਮਬੋਸੀ ਲੈ ਕੇ ਸੀਸ ਝੁਕਾਣਾ, ਕਦੀਮ ਦਾ ਮਾਲਕ ਸੰਦੇਸ਼ਾ ਇਕ ਸੁਣਾਈਆ। ਅੰਤ ਕੰਤ ਭਗਵੰਤ ਸਭ ਦਾ ਵਕਤ ਚੁਕਾਣਾ, ਚਾਰੋਂ ਕੁੰਟ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ ਖੇਲ ਮਿਟਾਣਾ, ਮਿੱਟੀ ਖ਼ਾਕ ਵਿਚ ਰੁਲਾਈਆ। ਦੀਨਾਂ ਮਜ਼੍ਹਬਾਂ ਡੇਰਾ ਢਾਹੁਣਾ, ਉਮਤ ਉਮਤੀ ਕਰੇ ਸਫ਼ਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਏਕਾ ਨਾਮ ਜਪਾਉਣਾ, ਗੀਤ ਸੰਗੀਤ ਇਕ ਸੁਣਾਈਆ। ਮੰਦਰ ਮਸਜਿਦ ਸ਼ਿਵਦਵਾਲਾ ਮੱਠ ਇਕੋ ਰੰਗ ਵਖਾਣਾ, ਗੁਰੂਦਵਾਰ ਇਕ ਸੁਹਾਈਆ। ਅੰਤਰ ਆਤਮ ਨਿਰੰਤਰ ਤੀਰਥ ਇਕ ਨਹਾਉਣਾ, ਅਠ ਸਠ ਖਹਿੜਾ ਦਏ ਛੁਡਾਈਆ। ਤੂੰ ਮੇਰਾ ਮੈਂ ਤੇਰਾ ਲੱਖ ਚੁਰਾਸੀ ਆਤਮ ਪਰਮਾਤਮ ਦੱਸੇ ਗਾਣਾ, ਪਾਰਬ੍ਰਹਮ ਆਪਣਾ ਭੇਵ ਖੁਲ੍ਹਾਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਦੋ ਜਹਾਨਾਂ ਬਣ ਕੇ ਰਾਣਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪ੍ਰਭ ਵੇਖ ਵਖਾਈਆ। ਮਸੀਹ

❋

❋

ਕਹੇ ਮੈਂ ਵੇਖ ਕੇ ਹੋਇਆ ਹੈਰਾਨਾ, ਹਜ਼ਰਤ ਈਸਾ ਦਏ ਦੁਹਾਈਆ। ਜਿਸ ਨੇ ਸਾਡਾ ਅੰਤ ਕਰਾਣਾ, ਜੜ੍ਹ ਲੋਕਮਾਤ ਉਖੜਾਈਆ। ਸੋ ਪਹਿਰ ਕੇ ਆਪਣਾ ਬਾਣਾ, ਜੋਤੀ ਜਾਤਾ ਡਗਮਗਾਈਆ। ਸ਼ਬਦ ਸਤਿਗੁਰ ਨੌਜਵਾਨਾ, ਨਿਰਗੁਣ ਧਾਰ ਰਿਹਾ ਪਰਗਟਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਜਗਤ ਜਹਾਨਾ, ਜ਼ਿਮੀਂ ਅਸਮਾਨਾਂ ਫੋਲ ਫੁਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਮਿਹਰਵਾਨ ਮਿਹਰਵਾਨ ਮਿਹਰਵਾਨ ਹੋਏ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਮਦਨ ਲਾਲ ਦੇ ਘਰ ਲੁਧਿਆਣਾ ਸ਼ਹਿਰ

ਹਜ਼ਰਤ ਈਸਾ ਕਹੇ ਮੈਨੂੰ ਸਦੀ ਬੀਸਵੀਂ ਕਹਿੰਦੀ, ਉਚੀ ਕੂਕ ਕੂਕ ਸੁਣਾਈਆ। ਸ੍ਰਿਸ਼ਟੀ ਇਕ ਦੂਜੇ ਨਾਲ ਖਹਿੰਦੀ, ਉਮਤ ਉਮਤ ਨਾਲ ਟਕਰਾਈਆ। ਨਿਗਹ ਮਾਰ ਦਿਸ਼ਾ ਲਹਿੰਦੀ, ਚੜ੍ਹਦਾ ਦੱਖਣ ਪਹਾੜ ਨਾ ਕੋਇ ਵਡਿਆਈਆ। ਸਭ ਦੀ ਕਲਾ ਹੋਈ ਢਹਿੰਦੀ, ਵੇਲਾ ਵਕਤ ਦਏ ਗਵਾਹੀਆ। ਲਾੜੀ ਮੌਤ ਹੱਥਾਂ ਲਾਵੇ ਮਹਿੰਦੀ, ਸੋਹਣਾ ਸਗਣ ਮਨਾਈਆ। ਦੀਨ ਮਜ਼੍ਹਬ ਦੀ ਧਾਰ ਦਿਸੇ ਖਹਿੰਦੀ, ਇਕ ਦੂਜੇ ਨਾਲ ਟਕਰਾਈਆ। ਬਿਨਾ ਪਰਵਰਦਿਗਾਰ ਤੋਂ ਪਤ ਕਿਸੇ ਨਾ ਰਹਿੰਦੀ, ਓਢਣ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਈਸਾ ਕਹੇ ਸੰਦੇਸ਼ਾ ਆਏ ਅਖ਼ੀਰੀ, ਬਿਨ ਅੱਖਰਾਂ ਰਿਹਾ ਜਣਾਈਆ। ਧੁਰ ਦਾ ਹੁਕਮ ਵਰਤਣਾ ਤਕਦੀਰੀ, ਨਾ ਕੋਇ ਮੇਟੇ ਮੇਟ ਮਿਟਾਈਆ। ਕਿਸੇ ਦੀ ਰਹਿਣੀ ਨਹੀਂ ਮੀਰੀ ਪੀਰੀ, ਫ਼ਕੀਰੀ ਹੱਕ ਨਾ ਕੋਇ ਜਣਾਈਆ। ਸ਼ਰਅ ਦੀ ਕਟ ਦੇਣੀ ਜ਼ੰਜੀਰੀ, ਸ਼ਰੀਅਤ ਰੂਪ ਦੇਣਾ ਬਦਲਾਈਆ। ਝਗੜਾ ਮਿਟਾਉਣਾ ਸ਼ਾਹ ਹਕੀਰੀ, ਦੋਹਾਂ ਇਕੋ ਰੰਗ ਰੰਗਾਈਆ। ਲੇਖਾ ਰਹੇ ਨਾ ਜਗਤ ਅਮੀਰੀ, ਗ਼ਰੀਬ ਗ਼ਰੀਬਾਂ ਹੋਏ ਸਹਾਈਆ। ਖੇਲ ਵਰਤਣਾ ਬੇਨਜ਼ੀਰੀ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਨਾਮ ਖੰਡਾ ਖੜਕਣਾ ਸ਼ਮਸ਼ੀਰੀ, ਤਿੱਖੀ ਧਾਰ ਧਾਰ ਦੁਹਾਈਆ। ਮੰਜ਼ਲ ਹੱਦ ਮੁਕਣੀ ਲਕੀਰੀ, ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਵਤਾਰ ਪੈਗ਼ੰਬਰ ਗੁਰੂ ਗਏ ਬਣਾਈਆ। ਝਗੜਾ ਰਹੇ ਨਾ ਸ਼ਾਹ ਵਜ਼ੀਰੀ, ਅਹੁਦਿਆਂ ਲੇਖਾ ਦਏ ਮੁਕਾਈਆ। ਧੁਰ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਆਪਣੇ ਨਾਮ ਦੀ ਬਖ਼ਸ਼ੇ ਇਕ ਤਾਸੀਰੀ, ਤਾਸੀਰ ਪਿਛਲੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਈਸਾ ਕਹੇ ਮੈਨੂੰ ਸਦੀ ਚੌਧਵੀਂ ਆਇਆ ਸੰਦੇਸਾ, ਬੀਸਵੀਂ ਨਾਲ ਮਿਲਾਈਆ। ਮੁਹੰਮਦ ਦਾ ਤੇਰੇ ਨਾਲ ਲੇਖਾ, ਲਹਿਣਾ ਚੁਕਣਾ ਥਾਉਂ ਥਾਈਂਆ। ਖੇਲ ਵੇਖਣਾ ਦੇਸ ਪਰਦੇਸਾ, ਪੇਸ਼ੀਨਗੋਈਆਂ ਫੋਲ ਫੁਲਾਈਆ। ਜਿਸ ਨੂੰ ਯਾਦ ਕੀਤਾ ਹਮੇਸ਼ਾ, ਨਿਰਗੁਣ ਨੂਰ ਜੋਤ ਇਲਾਹੀਆ। ਉਹ ਕਰਕੇ ਆਪਣਾ ਵੇਸਾ, ਅਮਾਮ ਅਮਾਮਾ ਰੂਪ ਬਦਲਾਈਆ। ਦਰਗਹ ਸਾਚੀ ਬਣ ਨਰੇਸ਼ਾ, ਸਚਖੰਡ ਵਾਸੀ ਹੋਏ ਸਹਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜਿਸ ਦੀ ਚੜ੍ਹਨਾ ਭੇਟਾ, ਅੱਗੇ ਹੋ ਨਾ ਕੋਇ ਅਟਕਾਈਆ। ਕੋਟਾਂ ਵਿਚੋਂ ਭਗਤ ਸੁਹੇਲਾ

❋

❋

ਏਕਾ ਬੇਟਾ, ਪਿਤਾ ਪੂਤ ਗੋਦ ਉਠਾਈਆ। ਪੁਰਖ ਅਕਾਲਾ ਹੋਵੇ ਖੇਵਟ ਖੇਟਾ, ਲੱਖ ਚੁਰਾਸੀ ਨੱਈਆ ਨੌਕਾ ਆਪਣੇ ਹੱਥ ਰਖਾਈਆ। ਭਵਿਖਤ ਲਿਖਤ ਅਨਦ੍ਰਿਸ਼ਟ ਕਰੋ ਚੇਤਾ, ਬੀਸਵੀਂ ਸਦੀ ਦਏ ਗਵਾਹੀਆ। ਰਾਖਾ ਦੀਨ ਮਜ਼੍ਹਬ ਦੇ ਰਹੇ ਕੋਇ ਨਾ ਖੇਤਾ, ਅਵਤਾਰ ਪੈਗ਼ੰਬਰ ਗੁਰ ਪਲੂ ਜਾਣ ਛੁਡਾਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਦੋ ਜਹਾਨਾਂ ਹੋਣਾ ਨੇਤਾ, ਨਰ ਨਿਰੰਕਾਰ ਇਕੋ ਹੁਕਮ ਮਨਾਈਆ। ਤਿਸ ਸਾਹਿਬ ਕੋ ਸਦਾ ਸਦਾ ਆਦੇਸਾ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭੁੱਲੇ ਕਦੇ ਨਾ ਚੇਤਾ, ਅਭੁੱਲ ਆਪਣਾ ਹੁਕਮ ਵਰਤਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਮੱਘਰ ਸਿੰਘ ਦੇ ਘਰ ਲੁਧਿਆਣਾ ਸ਼ਹਿਰ

ਈਸਾ ਕਹੇ ਸਾਥੋਂ ਹੋਣੀ ਅੰਤ ਵਸੂਲੀ, ਲੇਖਾ ਮੰਗੇ ਬੇਪਰਵਾਹੀਆ। ਉਮਤ ਤਕੇ ਬੇਅਸੂਲੀ, ਅਸਲ ਵਿਚੋਂ ਖੋਜ ਖੁਜਾਈਆ। ਮਿਹਰ ਨਜ਼ਰ ਹੋਈ ਮਾਮੂਲੀ, ਨਿਗਹ ਸਾਡੀ ਵਿਚ ਨਾ ਕੋਈ ਚਤੁਰਾਈਆ। ਸਾਡਾ ਵਕਤ ਚੁਕਾਉਣਾ ਹਰਿ ਕਾਨੂੰਨੀ, ਕਾਇਦਾ ਆਪਣਾ ਇਕ ਦ੍ਰਿੜਾਈਆ। ਜਲਵਾ ਰਹੇ ਨਾ ਕੋਇ ਜਨੂੰਨੀ, ਚਾਰ ਕੁੰਟ ਕੁੰਟ ਵੇਖ ਵਖਾਈਆ। ਝਗੜਾ ਮੇਟੇ ਤਨ ਬੈਰੂਨੀ, ਵਜੂਦੋਂ ਵਜੂਹਾਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਈਸਾ ਕਹੇ ਕਰਨੇਹਾਰ ਕਰੇ ਕੀ, ਕੀ ਦਿਆਂ ਸਮਝਾਈਆ। ਜਿਸ ਨੇ ਸਾਡੀ ਰੱਖੀ ਨੀਂਹ, ਅੰਤਮ ਜੜ੍ਹ ਦਏ ਉਖੜਾਈਆ। ਜਿਸ ਦੀ ਅਜ਼ਾਂ ਦਿਤੀ ਅਜ਼ੀਂ, ਅਰਸ਼ ਫ਼ਰਸ਼ ਧਿਆਨ ਲਗਾਈਆ। ਉਹ ਨਿਗਹ ਕਰੇ ਨਜ਼ੀਂ, ਨਜ਼ਰ ਆਪਣੀ ਬਦਲਾਈਆ। ਝਗੜਾ ਮੁਕਾਵੇ ਜਗਤ ਸੀਂਅ, ਧਰਨੀ ਧਰਤ ਧਵਲ ਦੁਹਾਈਆ। ਅੱਗੇ ਸਚ ਦਾ ਬੀਜ ਕੇ ਬੀ, ਫਲ ਫੁੱਲ ਇਕ ਵਖਾਈਆ। ਸਾਡੀ ਉਮਤ ਫ਼ਸਲ ਹੋਈ ਰਬੀ, ਰਬੀਉਲ ਸਾਨੀ ਵਿਚ ਦੁਹਾਈਆ। ਸਦੀ ਬੀਸਵੀਂ ਬਣਾ ਕੇ ਮੁੱਦਈ, ਮੁੱਦਾ ਅਲੈਹ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਵੇ ਕਦੀ, ਕਦੀਮ ਦਾ ਮਾਲਕ ਕੁਦਰਤ ਆਪਣਾ ਰੰਗ ਰੰਗਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਦੇਵ ਸਿੰਘ ਦੇ ਘਰ ਲੁਧਿਆਣਾ

ਈਸਾ ਕਹੇ ਹੁਕਮ ਦੇਵੇ ਮੇਰਾ ਬਾਪ, ਖ਼ੁਦ ਖ਼ੁਦਾ ਨੂਰ ਅਲਾਹੀਆ। ਚਾਰੋਂ ਕੁੰਟ ਵੇਖ ਪਾਪ, ਪਤਿਤ ਹੋਈ ਲੋਕਾਈਆ। ਵਜੂਦ ਰਿਹਾ ਕਿਸੇ ਨਾ ਪਾਕ, ਬੁਤ ਕਰੇ ਨਾ ਕੋਈ ਸਫ਼ਾਈਆ। ਰਸ ਮਿਲੇ ਨਾ ਆਬੇਹਯਾਤ, ਜ਼ਿੰਦਗੀ ਜ਼ਿੰਦਗੀ ਨਾ ਕੋਇ ਬਦਲਾਈਆ। ਮੈਂ ਵੇਖੀ ਆਪਣੀ ਬਿਨਾ ਹਰਫ਼ ਹਰੂਫ਼ ਕਿਤਾਬ, ਬਿਨ ਸੱਤਰਾਂ ਲਾਈਨਾਂ ਨਜ਼ਰੀ ਆਈਆ। ਜਿਸ ਵਿਚ ਅੰਤ ਦੇਣਾ ਪਿਆ ਹਿਸਾਬ, ਲੇਖਾ ਅਵਰ ਰਿਹਾ ਨਾ ਰਾਈਆ। ਪਹਿਲਾ ਦੂਜਾ ਨਹੀਂ ਕੋਈ ਬਾਬ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਜਿਧਰ ਤਕਾਂ ਇਕੋ ਨੂਰ ਨਜ਼ਰ ਆਵੇ ਮੇਰੇ ਮਾਲਕ ਦਾ ਆਪਾ ਆਪ, ਦੂਜਾ

❋

❋

ਰੰਗ ਨਾ ਕੋਇ ਵਟਾਈਆ। ਮੇਰਾ ਅੰਤਰ ਗਿਆ ਕਾਂਪ, ਭੈ ਵਿਚ ਦੁਹਾਈਆ। ਸਾਬਤ ਰਿਹਾ ਕਿਸੇ ਨਾ ਜਾਪ, ਜਗਤ ਮਸਲਾ ਨਾ ਕੋਇ ਚਤੁਰਾਈਆ। ਜਿਧਰ ਤਕਾਂ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਕੂੜੀ ਕਿਰਿਆ ਉਡੇ ਖ਼ਾਕ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਮਜ਼ਬਾਂ ਵਿਚ ਦਿਸੇ ਨਾ ਕੋਇ ਇਤਫ਼ਾਕ, ਨਿਫ਼ਾਕ ਵਿਚ ਦੁਹਾਈਆ। ਸ਼ਰਅ ਦਾ ਕਰਨ ਫ਼ਸਾਦ, ਝਗੜੇ ਵਿਚ ਹਾਲ ਦੁਹਾਈਆ। ਕਿਸੇ ਦੀ ਰਹੀ ਨਾ ਅੰਤ ਇਮਦਾਦ, ਸਾਥੀ ਸੰਗ ਨਾ ਕੋਇ ਨਿਭਾਈਆ। ਮੇਰੀ ਸਾਹਿਬ ਅੱਗੇ ਫ਼ਰਿਆਦ, ਸੀਸ ਜਗਦੀਸ ਝੁਕਾਈਆ। ਤੇਰੀ ਸ੍ਰਿਸ਼ਟੀ ਤੇਰੀ ਦੁਨੀਆ ਤੇਰੀ ਕਾਇਨਾਤ ਤੇਰਾ ਸਮਾਜ, ਦੀਨ ਮਜ਼੍ਹਬ ਤੇਰੀ ਵੰਡ ਵੰਡਾਈਆ। ਤੂੰ ਮਾਲਕ ਆਦਿ ਜੁਗਾਦਿ, ਜੁਗ ਚੌਕੜੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਆਪਣੀ ਸਾਜਣ ਆਪੇ ਸਾਜ, ਸਾਜਣਹਾਰੇ ਤੇਰੇ ਹੱਥ ਵਡਿਆਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਨਿਰਵੈਰ ਸਿੰਘ ਦੇ ਘਰ ਲੋਕੋ ਸ਼ੈਡ ਲੁਧਿਆਣਾ

ਮੂਸਾ ਕਹੇ ਮੈਂ ਲੇਖ ਵੇਖਿਆ ਤਹਿਰੀਰੀ, ਤਾਰੀਖ ਕਹਿਣ ਕਿਛ ਨਾ ਪਾਈਆ। ਜਿਸ ਵਿਚ ਦੀਨ ਦੁਨੀ ਦੀ ਨਵੀਂ ਤਾਮੀਰੀ, ਨਵ ਸੱਤ ਰੰਗ ਵਖਾਈਆ। ਸ਼ਰਅ ਦੀ ਕਟੀ ਹੋਈ ਜ਼ੰਜੀਰੀ, ਸਾਫ਼ ਸੋਹਣੀ ਨਜ਼ਰੀ ਆਈਆ। ਲੇਖ ਦੱਸਿਆ ਖੇਲ ਹੋਣਾ ਤਕਦੀਰੀ, ਵੇਲਾ ਵਕਤ ਨਾ ਕੋਇ ਜਣਾਈਆ। ਸਭ ਨੂੰ ਗਲੀ ਦਿਸਣੀ ਭੀੜੀ, ਮਾਰਗ ਪੰਧ ਨਾ ਕੋਇ ਮੁਕਾਈਆ। ਕਿਸੇ ਦੇ ਮੁਖ ਰਹਿਣੀ ਨਹੀਂ ਸਿਗਰਟ ਬੀੜੀ, ਤਮਾਕੂ ਤਮਾਂ ਨਾ ਕੋਇ ਜਣਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਬਦਲ ਜਾਣੀ ਪੀੜ੍ਹੀ, ਯਦ ਇਕੋ ਨਜ਼ਰੀ ਆਈਆ। ਕਿਸੇ ਦੀ ਰਹਿਣੀ ਨਹੀਂ ਮੀਰੀ ਪੀਰੀ, ਪੀਆ ਪ੍ਰੀਤਮ ਇਕੋ ਹੁਕਮ ਵਰਤਾਈਆ। ਸਭ ਦੇ ਅੰਦਰ ਆਏ ਦਿਲਗੀਰੀ, ਧੀਰਜ ਧੀਰ ਨਾ ਕੋਇ ਰਖਾਈਆ। ਮਾਣ ਹੋਵੇ ਹਸਤ ਕੀੜੀ, ਕੀਟ ਕੀਟਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਖਾਈ ਦਰਗਾਹ ਸਾਚੀ ਦੀ ਇਕੋ ਸੀੜੀ, ਪੌੜੀ ਡੰਡਾ ਅਵਰ ਨਾ ਕੋਇ ਲਗਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰਨੇਕ ਸਿੰਘ ਦੇ ਘਰ ਲੁਧਿਆਣਾ ਸ਼ਹਿਰ

ਮੂਸਾ ਕਹੇ ਪ੍ਰਭ ਲੇਖਾ ਕਰਨ ਲੱਗਾ ਮੁਸਾਵੀ, ਮੁਸਲਸਲ ਆਪਣਾ ਰੰਗ ਰੰਗਾਈਆ। ਹੁਕਮੇ ਅੰਦਰ ਸਭ ਦੇ ਉਤੇ ਵਰਤਾਵੇ ਭਾਵੀ, ਭਾਣਾ ਆਪਣਾ ਇਕ ਸਮਝਾਈਆ। ਜੋ ਆਸਾ ਰੱਖ ਕੇ ਗਿਆ ਅਰਜਨ ਗੁਰ ਉਤੇ ਰਾਵੀ, ਰਵੀਦਾਸ ਪਾਹਣੇ ਗੰਢ ਧਿਆਨ ਲਗਾਈਆ। ਜੋ ਅੰਤਮ ਯਾਦ ਕੀਤਾ ਪਾਤਸ਼ਾਹੀ ਨਾਂਵੀ, ਤੇਗ਼ ਬਹਾਦਰ ਧਿਆਨ ਰਖਾਈਆ। ਜੋ ਬਲ ਸਮਝਾਇਆ ਗੋਬਿੰਦ ਗੋਬਿੰਦ ਬਾਹਵੀਂ, ਭੇਵ ਅਭੇਦਾ ਇਕ ਖੁਲ੍ਹਾਈਆ। ਤਿਸ ਦਾ ਲਹਿਣਾ ਦੇਣਾ ਪੂਰਾ ਕਰਨਾ ਚਾਵੀਂ, ਚਾਉ ਘਨੇਰਾ ਇਕ ਸਮਝਾਈਆ। ਦੀਨ ਮਜ਼੍ਹਬ ਦੀ ਅਲਾਮਤ ਰਹਿਣ ਦੇਣੀ ਨਹੀਂ ਕੋਈ ਲਾਵੀਂ,

❋

❋

ਮਾਨਵ ਜ਼ਾਤੀ ਇਕੋ ਰੰਗ ਦੇਣੀ ਰੰਗਾਈਆ। ਝਗੜਾ ਮੇਟਣਾ ਸਾਢੇ ਤਿੰਨ ਹੱਥ ਗਰਾਵੀਂ, ਤਨ ਵਜੂਦ ਮਾਟੀ ਖ਼ਾਕ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ ਥਾਉਂ ਥਾਈਂ, ਥਨੰਤਰ ਅੰਤਰ ਸਭ ਦਾ ਭੇਵ ਖੁਲ੍ਹਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਸਮਿਤ੍ਰੀ ਦੇਵੀ ਦੇ ਘਰ ਲੁਧਿਆਣਾ ਸ਼ਹਿਰ

ਮੂਸਾ ਕਹੇ ਖੇਲ ਤੱਕਿਆ ਹਰਿ ਮਹਿਬੂਬਾ, ਮਹਿਬੂਬ ਧਿਆਨ ਲਗਾਈਆ। ਦੀਨ ਦੁਨੀ ਨਜ਼ਾਰਾ ਤੱਕਿਆ ਅਜੂਬਾ, ਅਜਬ ਨਿਰਾਲਾ ਵੇਖ ਵਖਾਈਆ। ਬਹੁਮਤ ਹੋਈ ਬੇਹੂਦਾ, ਬੇਮਤ ਹੋਈ ਸਰਬ ਲੋਕਾਈਆ। ਮੰਜ਼ਲ ਚੜ੍ਹਿਆ ਨਾ ਕੋਇ ਮਕਸੂਦਾ, ਦਰਗਹ ਸਚ ਨਾ ਕੋਇ ਸਮਾਈਆ। ਸਭ ਦਾ ਕਾਇਆ ਕਾਸਾ ਹੋਇਆ ਮੂਧਾ, ਕਵਲੀ ਕਵਲ ਨਾ ਕੋਇ ਉਲਟਾਈਆ। ਅੰਮ੍ਰਿਤ ਰਸ ਮਿਲੇ ਨਾ ਦੂਧਾ, ਵਿਖ ਰੂਪ ਕੂੜ ਸੋਭਾ ਪਾਈਆ। ਹਰਿ ਕਾ ਭੇਵ ਕਿਸੇ ਨਾ ਬੂਝਾ, ਪਰਦਾ ਸਕਿਆ ਨਾ ਕੋਇ ਚੁਕਾਈਆ। ਝਗੜਾ ਹੋਇਆ ਏਕਾ ਦੂਜਾ, ਦੁਤੀਆ ਰੰਗ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪਿਆਰ ਮੁਹੱਬਤ ਵਿਚ ਅਲੂਦਾ, ਅਲਲ ਆਪਣੇ ਸੰਗ ਸਮਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਸੁਖਵੰਤ ਕੌਰ ਦੇ ਗ੍ਰਹਿ ਲੁਧਿਆਣਾ ਸ਼ਹਿਰ

ਨਾਨਕ ਕਹੇ ਮੈਂ ਸੁਣਿਆ ਸ਼ਬਦ ਅਪਾਰਾ, ਅਪਰੰਪਰ ਸਵਾਮੀ ਦਿਤਾ ਜਣਾਈਆ। ਉਠ ਮਾਤਲੋਕ ਵੇਖ ਧੂੰਆਂਧਾਰਾ, ਨੌਂ ਖੰਡ ਸੱਤ ਦੀਪ ਨਾ ਕੋਇ ਰੁਸ਼ਨਾਈਆ। ਮਨ ਕਲਪਨਾ ਸ੍ਰਿਸ਼ਟੀ ਦ੍ਰਿਸ਼ਟੀ ਪਾਈ ਹਾਹਾਕਾਰਾ, ਕੂੜੀ ਕਿਰਿਆ ਪੰਧ ਨਾ ਕੋਇ ਮੁਕਾਈਆ। ਸਤਿ ਦਾ ਰਿਹਾ ਨਾ ਕੋਇ ਜੈਕਾਰਾ, ਸਤਿ ਸਵਾਮੀ ਦਰਸ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਰਸਨਾ ਜਿਹਵਾ ਜੀਵ ਗਵਾਰਾ, ਬੁਧ ਬਿਬੇਕ ਨਾ ਕੋਇ ਦਰਸਾਈਆ। ਧੁਨ ਆਤਮਕ ਸੁਣੇ ਨਾ ਕੋਇ ਧੁਨਕਾਰਾ, ਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਆਤਮ ਰਸ ਮਿਲੇ ਨਾ ਠੰਡਾ ਠਾਰਾ, ਤ੍ਰੈਗੁਣ ਅਗਨੀ ਅੱਗ ਨਾ ਕੋਇ ਬੁਝਾਈਆ। ਨਿਰਗੁਣ ਜੋਤ ਨਾ ਕੋਇ ਉਜਿਆਰਾ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਚਾਰ ਵਰਨ ਅਠਾਰਾਂ ਬਰਨ ਨਿਰੰਤਰ ਹੋਇਆ ਧੂੰਆਂਧਾਰਾ, ਬਸੰਤਰ ਅਗਨੀ ਤਤ ਨਾ ਕੋਇ ਬੁਝਾਈਆ। ਸਦੀ ਚੌਧਵੀਂ ਲਹਿਣਾ ਦੇਣਾ ਮੁਹੰਮਦ ਪੂਰਾ ਹੋਣਾ ਇਕਰਾਰਾ, ਕੌਲ ਪਿਛਲਾ ਰਿਹਾ ਦ੍ਰਿੜਾਈਆ। ਈਸਾ ਜਿਸ ਦਾ ਕਰਕੇ ਗਿਆ ਇਸ਼ਾਰਾ, ਬੀਸ ਬੀਸਾ ਅੱਖ ਉਠਾਈਆ। ਮੂਸਾ ਤੱਕਿਆ ਜਿਸ ਦੀਦਾਰਾ, ਨੂਰ ਜ਼ਹੂਰ ਸੋਭਾ ਪਾਈਆ। ਸੋ ਖੇਲ ਕਰਾਏ ਕਰਨੇਹਾਰਾ, ਹਰਿ ਕਰਤਾ ਵਡ ਵਡਿਆਈਆ। ਜਿਸ ਨੂੰ ਕਹਿੰਦੇ ਗਏ ਕਲ ਕਲਕੀ ਅਵਤਾਰਾ, ਨਿਹਕਲੰਕਾ ਨੂਰ ਇਲਾਹੀਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰਾ, ਦੋ ਜਹਾਨਾ ਨੌਜਵਾਨਾ ਮਰਦ ਮਰਦਾਨਾ ਵੇਖ ਵਖਾਈਆ। ਭੇਵ ਖੁਲ੍ਹਾਏ ਦਇਆ

❋

❋

ਕਮਾਏ ਮੰਦਰ ਮਸਜਦ ਸ਼ਿਵਦਵਾਲੇ ਮਠ ਗੁਰੂਦਵਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜਦਾ ਆਪ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਹੁਕਮ ਵਰਤੇ ਆਪਣੀ ਧਾਰਾ, ਧੁਰ ਸੰਦੇਸ਼ਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਚੁਕਾਈਆ। ਨਾਨਕ ਕਹੇ ਪੁਰਖ ਅਕਾਲ ਕੀਤਾ ਇਸ਼ਾਰਾ, ਸ਼ਹਿਨਸ਼ਾਹ ਸੈਨਤ ਇਕ ਲਗਾਈਆ। ਕਲਜੁਗ ਵੇਖ ਅੰਤ ਕਿਨਾਰਾ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਸਾਜਣ ਰਿਹਾ ਨਾ ਕੋਇ ਮਿੱਤਰ ਪਿਆਰਾ, ਦੋਸਤ ਦਸਤ ਨਾ ਕੋਇ ਮਿਲਾਈਆ। ਪਿਤਾ ਪੂਤ ਨਾ ਕੋਇ ਅਧਾਰਾ, ਸਗਲਾ ਸੰਗ ਨਾ ਕੋਇ ਬਣਾਈਆ। ਅਠਸਠ ਤੀਰਥ ਰੋਵਣ ਜ਼ਾਰੋ ਜ਼ਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵਣ ਮਾਰਨ ਧਾਈਆ। ਸ਼ਾਸਤਰ ਸਿਮਰਤ ਕਰਨ ਗਿਰਿਆਜ਼ਾਰਾ, ਨੇਤਰ ਨੈਣ ਹੰਝੂਆਂ ਹਾਰ ਬਣਾਈਆ। ਤਨ ਵਜੂਦ ਮਾਟੀ ਖ਼ਾਕ ਸਾਢੇ ਤਿੰਨ ਹੱਥ ਦਿਸੇ ਨਾ ਕੋਇ ਮੁਨਾਰਾ, ਬ੍ਰਹਮ ਜੋਤ ਬਿਨ ਵਰਨ ਗੋਤ ਨਜ਼ਰ ਕੋਇ ਨਾ ਆਈਆ। ਲੇਖ ਭਵਿਖਤ ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਵਿਚਾਰਾ, ਵਿਚਰਨ ਦੀ ਲੋੜ ਰਹੀ ਨਾ ਰਾਈਆ। ਨੌਂ ਸੱਤ ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜਿਸ ਦਾ ਭੇਵ ਪਾ ਸਕੇ ਨਾ ਤੇਈ ਅਵਤਾਰਾ, ਪੈਗ਼ੰਬਰ ਬੈਠੇ ਸੀਸ ਨਿਵਾਈਆ। ਦਸ ਗੁਰ ਤਕਦੇ ਗਏ ਸਹਾਰਾ, ਓੜਕ ਓਟ ਇਕ ਅਕਾਲ ਰਖਾਈਆ। ਕਾਗਤ ਕਲਮ ਨਾ ਲਿਖਣਹਾਰਾ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਸੋ ਲੇਖਾ ਜਾਣੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਨਕ ਕਹੇ ਤਕ ਲੈ ਆਪਣੀ ਦੀਨ ਦੁਨੀ ਦੀ ਹਾਲਤ, ਦਹਿ ਦਿਸ਼ਾ ਧਿਆਨ ਲਗਾਈਆ। ਸਤਿਨਾਮ ਦੀ ਰਹੀ ਨਾ ਕੋਇ ਇਬਾਦਤ, ਅੱਵਲ ਅੱਲਾ ਨੂਰ ਨਾ ਕੋਇ ਚਮਕਾਈਆ। ਚਾਰ ਕੁੰਟ ਦੀਨ ਦੁਨੀ ਕਰੇ ਨਾ ਕੋਇ ਬਗ਼ਾਵਤ, ਸ਼ਰਅ ਸ਼ਰਅ ਨਾਲ ਟਕਰਾਈਆ। ਸਚ ਕਲਮੇ ਦੀ ਕਰੇ ਨਾ ਕੋਇ ਸਖ਼ਾਵਤ, ਸੁਖ਼ਨ ਪੂਰ ਨਾ ਕੋਇ ਨਿਭਾਈਆ। ਹਰ ਹਿਰਦੇ ਅੰਦਰ ਵੜੀ ਅਦਾਵਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਸਚ ਦੱਸ ਤੂੰ ਕਿਸ ਦੀ ਦੇਣੀ ਜ਼ਮਾਨਤ, ਕਿਸ ਦਾ ਹੋਏਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਏਕੰਕਾਰ ਇਕ ਸਲਾਮਤ, ਦੂਸਰ ਦੂਜਾ ਨਜ਼ਰ ਕੋਇ ਨਾ ਆਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰਬੰਸ ਕੌਰ ਦੇ ਘਰ ਆਰੀਆ ਮਹੱਲਾ ਲੁਧਿਆਣਾ

ਪੁਰਖ ਅਕਾਲ ਕਿਹਾ ਸੁਣ ਨਾਨਕ ਧਾਰ ਮਹਿੰਡੀ, ਅਨਡਿਠੜੋ ਹੁਕਮ ਦਰਸਾਈਆ। ਪਰਦਾ ਖੁਲ੍ਹਿਆ ਕਿਸੇ ਨਾ ਇੰਡੀ, ਇੰਦਰੀਆਂ ਵਸ ਨਾ ਕੋਇ ਕਰਾਈਆ। ਭਾਗ ਲੱਗਾ ਕਿਸੇ ਨਾ ਪਿੰਡੀ, ਪਰਦਾ ਸਕਿਆ ਨਾ ਕੋਇ ਚੁਕਾਈਆ। ਲੇਖੇ ਲੱਗੀ ਨਾ ਕੋਇ ਰਕਤ ਬਿੰਦੀ, ਤਨ ਵਜੂਦ ਨਾ ਕੋਇ ਸਫ਼ਾਈਆ। ਮਿਲਿਆ ਮੇਲ ਨਾ ਗੁਣੀ ਗਹਿੰਦੀ, ਗਹਿਰ ਗੰਭੀਰ ਨਾ ਕੋਇ ਅਪਨਾਈਆ। ਸ੍ਰਿਸ਼ਟੀ ਇਕ ਦੂਜੇ ਨੂੰ ਜਾਂਦੀ ਨਿੰਦੀ, ਨਿੰਦਿਆ

❋

❋

ਵਿਚ ਲੜਾਈਆ। ਮਨੋਂ ਮੇਟੇ ਕੋਇ ਨਾ ਚਿੰਦੀ, ਸਹਿਸਾ ਰੋਗ ਨਾ ਕੋਇ ਗਵਾਈਆ। ਮਸਤਕ ਨਾਮ ਲੱਗੀ ਕਿਸੇ ਨਾ ਬਿੰਦੀ, ਲਾਲ ਗੁਲਾਲਾ ਰੰਗ ਨਾ ਕੋਇ ਚੜ੍ਹਾਈਆ। ਕਲਜੁਗ ਪੈ ਗਏ ਡੰਡੀ ਵਿੰਗੀ, ਸਿੱਧਾ ਰਾਹ ਨਾ ਕੋਇ ਅਪਨਾਈਆ। ਰਸ ਮਾਣਿਆ ਜਗਤ ਜਹਾਨ ਲਿੰਗੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਧੁਰ ਨਾਮ ਸੁਣਿਆ ਨਾ ਸਿੰਗੀ, ਸਤਿਨਾਮ ਸਤਿਵਾਦ ਨਾ ਕੋਇ ਜਣਾਈਆ। ਮੈਂ ਦੀਨ ਦੁਨੀ ਲੱਖ ਚੁਰਾਸੀ ਸਾਰੀ ਮਿਣੀ, ਪੈਮਾਨਾ ਆਪ ਹੱਥ ਉਠਾਈਆ। ਲੇਖਾ ਵੇਖਿਆ ਲੋਕ ਤਿੰਨੀ, ਤ੍ਰੈਲੋਕ ਫੋਲ ਫੁਲਾਈਆ। ਭਰਮ ਮੇਟਿਆ ਕਿਸੇ ਨਾ ਚਿੰਨੀ, ਤਾਰਾ ਚੰਦ ਦਏ ਗਵਾਹੀਆ। ਰੋਸ਼ਨੀ ਮੇਰੀ ਰਹੀ ਨਾ ਨਿੰਮੀ, ਧੂੰਆਂਧਾਰ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਛਿੰਨ ਛਿੰਨੀ, ਛਿੰਨ ਮਾਤਰ ਪੜਦਾ ਆਪ ਉਠਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਗਿਆਨ ਚੰਦ ਦੇ ਘਰ ਲੁਧਿਆਣਾ ਸ਼ਹਿਰ

ਸ੍ਰਿਸ਼ਟੀ ਦ੍ਰਿਸ਼ਟੀ ਹੋਈ ਨਿਧਾਨੀ, ਗੁਣ ਨਿਧਾਨ ਦਰਸ ਕੋਇ ਨਾ ਪਾਈਆ। ਆਤਮ ਬ੍ਰਹਮ ਨਾ ਜਾਣੀ ਬਾਣੀ, ਨਿਰਅੱਖਰ ਧਾਰ ਨਾ ਕੋਇ ਸਮਾਈਆ। ਸਤਿ ਧਰਮ ਤਕੀ ਨਾ ਕੋਇ ਨਿਸ਼ਾਨੀ, ਨਿਸ਼ਾਨੇ ਜਗਤ ਕੂੜ ਝੁਲਾਈਆ। ਭੇਵ ਪਾਇਆ ਨਾ ਜਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੜਦਾ ਨਾ ਕੋਇ ਉਠਾਈਆ। ਸ਼ਬਦੀ ਸ਼ਬਦ ਬਣਿਆ ਨਾ ਕੋਇ ਗਿਆਨੀ, ਵਾਚਕ ਰੂਪ ਸਰਬ ਲੋਕਾਈਆ। ਨਾਨਕ ਅੰਤਰ ਆਈ ਹੈਰਾਨੀ, ਘਰ ਘਰ ਅੰਦਰ ਵੇਖ ਵਖਾਈਆ। ਜਗਤ ਜਹਾਨ ਭਰਿਆ ਨਾਲ ਬੇਈਮਾਨੀ, ਬੇਵਾ ਰੂਪ ਖ਼ਲਕ ਖ਼ੁਦਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹ ਬੁਤ ਕਰੇ ਨਾ ਕੋਇ ਸਫ਼ਾਈਆ। ਕਾਇਆ ਕਾਅਬੇ ਦਿਸੇ ਨਾ ਜੋਤ ਨੁਰਾਨੀ, ਚਾਰ ਕੁੰਟ ਅੰਧੇਰਾ ਛਾਈਆ। ਆਤਮ ਪਰਮਾਤਮ ਪਰਮਾਤਮ ਆਤਮ ਲੇਖਾ ਮੁਕੇ ਨਾ ਜਗਤ ਜਹਾਨੀ, ਦੋ ਜਹਾਨਾਂ ਪੰਧ ਨਾ ਕੋਇ ਮੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਾਮ ਦੇਵੇ ਨਾ ਬਣ ਕੇ ਦਾਨੀ, ਦਾਤਾਰ ਦਇਆ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਨਵ ਨੌਂ ਸੱਤ ਸਰਬ ਘਟ ਜਾਣ ਜਾਣੀ, ਅੰਤਰਜਾਮੀ ਅੰਤਰ ਆਤਮ ਖੋਜ ਖੁਜਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਸਿੰਘ ਦੇ ਗ੍ਰਹਿ ਯੋਧਾ ਬਸਤੀ ਲੁਧਿਆਣਾ

ਨਾਨਕ ਨਿਰਗੁਣ ਧਾਰ ਤੱਕਿਆ ਅੱਖੇ, ਬਿਨ ਅੱਖੀਆਂ ਅੱਖ ਉਠਾਈਆ। ਤੇਰਾ ਖੇਲ ਪੁਰਖ ਸਮਰਥੇ, ਪ੍ਰਭ ਤੇਰੀ ਬੇਪਰਵਾਹੀਆ। ਕਲਜੁਗ ਜੀਵ ਕੂੜ ਕੁੜਿਆਰ ਸੱਥਰ ਲੱਥੇ, ਸੇਜ ਸੁਹੰਜਣੀ ਨਾ ਕੋਇ ਵਖਾਈਆ। ਮਾਇਆ ਮਮਤਾ ਸਭ ਨੂੰ ਮਥੇ, ਬਚਿਆ ਰਹਿਣ ਕੋਇ ਨਾ ਪਾਈਆ। ਮੋਹ ਵਿਕਾਰ ਵਿਚ ਸਾਰੇ ਢੱਠੇ, ਸਿਰ ਸਕੇ ਨਾ ਕੋਇ ਉਠਾਈਆ। ਹਿਰਦੇ ਹਰਿ ਕੋਇ ਨਾ ਰਟੇ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਭਾਗ

❋

❋

ਲੱਗੇ ਨਾ ਕਾਇਆ ਮੱਟੇ, ਸਾਢੇ ਤਿੰਨ ਹੱਥ ਮੰਦਰ ਨਾ ਕੋਇ ਰੁਸ਼ਨਾਈਆ। ਤੇਰਾ ਨਿਝਰ ਰਸ ਕੋਇ ਨਾ ਚੱਟੇ, ਅੱਠ ਸੱਠ ਭੱਜਣ ਵਾਹੋ ਦਾਹੀਆ। ਨਾਮ ਮੁਹੱਬਤ ਵਿਚ ਆਪਣਾ ਆਪ ਕੋਇ ਨਾ ਰਤੇ, ਰਤਨ ਅਮੋਲਕ ਨਜ਼ਰ ਕੋਇ ਨਾ ਆਈਆ। ਸਤਿ ਧਰਮ ਦੀ ਰਹੇ ਕੋਇ ਨਾ ਸਤੇ, ਲੋਭ ਵਿਕਾਰ ਬੈਠਾ ਡੇਰਾ ਲਾਈਆ। ਝਗੜਾ ਪਿਆ ਮਨਮਤੇ, ਗੁਰਮਤ ਸਾਰੇ ਗਏ ਭੁਲਾਈਆ। ਜੈਕਾਰਾ ਸੁਣੇ ਕੋਇ ਨਾ ਫ਼ਤਹਿ, ਹਾਰ ਵਿਚ ਸਰਬ ਕੁਰਲਾਈਆ। ਜੋ ਲੇਖਾ ਲਿਖਿਆ ਤ੍ਰੈ ਦੱਤੇ, ਦੱਤਾ ਤ੍ਰੈ ਗਿਆ ਦ੍ਰਿੜਾਈਆ। ਕਲਜੁਗ ਅੰਤ ਪੰਚ ਵਿਕਾਰਾ ਘਰ ਘਰ ਨੱਚੇ, ਭੱਜੇ ਵਾਹੋ ਦਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਤ੍ਰੈਗੁਣ ਅਗਨੀ ਮੱਚੇ, ਗੁਰ ਅਵਤਾਰ ਪੈਗ਼ੰਬਰ ਸਕੇ ਨਾ ਕੋਇ ਬੁਝਾਈਆ। ਰਸਨ ਬਚਨ ਕਢੇ ਕੋਇ ਨਾ ਸੱਚੇ, ਸਤਿ ਸਚ ਨਾ ਕੋਇ ਸਮਾਈਆ। ਕੌਲ ਇਕਰਾਰ ਸ਼ਾਹ ਸੁਲਤਾਨਾਂ ਹੋਣ ਕੱਚੇ, ਸੁਖ਼ਨ ਤੋੜ ਨਾ ਕੋਇ ਨਿਭਾਈਆ। ਮਾਂ ਪੁੱਤਰ ਪਿਆਰ ਰਹੇ ਕਿਸੇ ਨਾ ਬੱਚੇ, ਪਿਤਾ ਪੂਤ ਨਾ ਗੋਦ ਉਠਾਈਆ। ਸਦੀ ਚੌਧਵੀਂ ਸਾਰੇ ਰਹਿਣ ਹੱਕੇ, ਹਕੀਕਤ ਹੱਕ ਨਾ ਕੋਇ ਸਮਝਾਈਆ। ਉਸ ਵੇਲੇ ਬਿਨਾ ਪਤਿਪਰਮੇਸ਼ਵਰ ਪਤ ਕੋਇ ਨਾ ਰੱਖੇ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਇਕੋ ਮਾਰਗ ਦੱਸੇ, ਦਹਿ ਦਿਸ਼ਾ ਆਪ ਸਮਝਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਭਜਨ ਸਿੰਘ ਦੇ ਗ੍ਰਹਿ ਯੋਧਾ ਬਸਤੀ ਲੁਧਿਆਣਾ ਸ਼ਹਿਰ

ਨਾਨਕ ਤਕੀ ਅਗੰਮੀ ਸਦੀ, ਸਦਮੇ ਵਿਚ ਲੋਕਾਈਆ। ਮਾਇਆ ਮਮਤਾ ਨਾਲ ਬੱਧੀ, ਬਦੀਆਂ ਵਿਚ ਕੁਰਲਾਈਆ। ਝਗੜਾ ਪਾ ਕੇ ਮਾਣ ਵਡਿਆਈ ਗੱਦੀ, ਗਦਾਗਰ ਹੋ ਕੇ ਭੱਜੇ ਵਾਹੋ ਦਾਹੀਆ। ਕੂੜ ਵਿਕਾਰ ਦੀ ਵਗੇ ਨਦੀ, ਲਹਿਰ ਲਹਿਰ ਨਾਲ ਟਕਰਾਈਆ। ਸਾਚੀ ਜੋਤ ਕਿਤੇ ਨਾ ਜਗੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਧਾਰ ਮਿਲੇ ਨਾ ਕਿਸੇ ਬੱਗੀ, ਬਗ ਬਪੜੇ ਬੈਠੇ ਰੰਗ ਬਦਲਾਈਆ। ਲੇਖਾ ਮੁੱਕਿਆ ਰਸੂਲ ਨਬੀ, ਪੈਗ਼ੰਬਰ ਰਹੇ ਕੁਰਲਾਈਆ। ਕਲਜੁਗ ਵਾਅ ਤਤੀ ਵਗੀ, ਤਨ ਵਜੂਦ ਸ਼ਰੀਰ ਰਹੀ ਜਲਾਈਆ। ਮੰਜ਼ਲ ਮਿਲੇ ਨਾ ਕਿਸੇ ਉਪਰ ਸ਼ਾਹ ਰਗੀ, ਸ਼ਹਿਨਸ਼ਾਹ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਨਿਸ਼ਾਨਾ ਦੋ ਜਹਾਨਾਂ ਏਕਾ ਰਿਹਾ ਗੱਡੀ, ਗਾਈਡ ਹੋ ਕੇ ਸਭ ਨੂੰ ਦਏ ਵਖਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਰਵੇਲ ਸਿੰਘ ਦੇ ਘਰ ਲੁਧਿਆਣਾ ਸ਼ਹਿਰ

ਨਾਨਕ ਕਹੇ ਮੈਂ ਤੱਕਿਆ ਜਗਤ ਜਹਾਨ ਦਾ ਮੰਤਰ, ਮੰਤਵ ਹਲ ਨਾ ਕੋਇ ਕਰਾਈਆ। ਅੰਦਰੋਂ ਬੁਝੇ ਨਾ ਕਿਸੇ ਬਸੰਤਰ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੜਦਾ ਖੋਲ੍ਹੇ ਨਾ ਕੋਇ ਨਿਰੰਤਰ, ਨਿਜ ਨੈਣ ਨਾ ਹੋਏ ਰੁਸ਼ਨਾਈਆ। ਸਮਝ ਆਏ ਨਾ ਗਗਨ ਗਗਨੰਤਰ, ਮੰਡਲ ਰਾਸ

❋

❋

ਨਾ ਕੋਇ ਰਚਾਈਆ। ਜੋ ਲੇਖਾ ਲਿਖ ਕੇ ਗਿਆ ਧਨਵੰਤਰ, ਔਸ਼ਧ ਦਾਰੂ ਨਾਮ ਨਾ ਕੋਇ ਪਿਆਈਆ। ਮਨ ਕਲਪਨਾ ਸ੍ਰਿਸ਼ਟੀ ਭੌਂਦੀ ਬੰਦਰ, ਦਹਿ ਦਿਸ਼ਾ ਉਠ ਉਠ ਧਾਈਆ। ਬਜਰ ਕਪਾਟੀ ਖੋਲ੍ਹ ਕੇ ਜੰਦਰ, ਜਗਜੀਵਣ ਦਾਤਾ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਗੁਣੀ ਗਹਿੰਦਨ, ਗਹਿਰ ਗੰਭੀਰ ਇਕ ਅਖਵਾਈਆ।