ਪੁਸਤਕਾਲਾਭਾਗ ੨੨

੨੨ ਅੱਸੂ ਸ਼ਹਿਨਸ਼ਾਹੀ ਸੰਮਤ ੬ ਨਛੱਤਰ ਸਿੰਘ ਦੇ ਘਰ ਦੁਰਾਹਾ ਸ਼ਹਿਰ ਜ਼ਿਲਾ ਲੁਧਿਆਣਾ

ਪੁਰਖ ਅਕਾਲ ਕਹੇ ਕਿਉਂ ਨਾਨਕ ਹੋਇਆ ਚੁਪ, ਸਤਿਗੁਰ ਸ਼ਬਦ ਦੇ ਜਣਾਈਆ। ਨਾਨਕ ਕਹੇ ਮੈਂ ਚਾਰੋਂ ਕੁੰਟ ਵੇਖਾ ਅੰਧੇਰਾ ਘੁਪ, ਨੂਰੀ ਚੰਦ ਨਾ ਕੋਇ ਚਮਕਾਈਆ। ਤੇਰੇ ਪਿਆਰ ਦੀ ਮੌਲੇ ਕੋਇ ਨਾ ਰੁਤ, ਰੁਤੜੀ ਨਾਮ ਨਾ ਕੋਇ ਮਹਿਕਾਈਆ। ਜਗਤ ਅਪਰਾਧੀ ਹੋਏ ਸੁਤ , ਦੁਲਾਰਾ ਨਜ਼ਰ ਕੋਇ ਨਾ ਆਈਆ। ਉਜਲ ਦਿਸੇ ਕਿਸੇ ਨਾ ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਮੇਰੇ ਸਾਹਿਬ ਇਹੋ ਇਕੋ ਦੁੱਖ, ਦੁਖੜਾ ਰਿਹਾ ਸਤਾਈਆ। ਭਾਗ ਲੱਗੇ ਕਿਸੇ ਨਾ ਕੁੱਖ, ਭਗਤ ਜਨਮੇ ਕੋਇ ਨਾ ਮਾਈਆ। ਧਰਮ ਦਾ ਗਾਨਾ ਬੰਨ੍ਹੇ ਕੋਇ ਨਾ ਗੁਟ, ਬਾਹੂ ਬਲ ਨਾ ਕੋਇ ਪਰਗਟਾਈਆ। ਆਤਮ ਲਿਵ ਸਭ ਦੀ ਗਈ ਛੁਟ, ਪਰਮਾਤਮ ਸੰਗ ਨਾ ਕੋਇ ਨਿਭਾਈਆ। ਧੁਰ ਦੀ ਪ੍ਰੀਤੀ ਰਹੀ ਟੁਟ, ਟੁੱਟਿਆਂ ਜੋੜ ਨਾ ਕੋਇ ਜੁੜਾਈਆ। ਤੇਰਾ ਖੇਲ ਅਬਿਨਾਸ਼ੀ ਅਚੁਤ, ਬੇਪਰਵਾਹ ਤੇਰੀ ਬੇਪਰਵਾਹੀਆ। ਦੇਖ ਗੁਰੂ ਅਵਤਾਰ ਪੈਗ਼ੰਬਰਾਂ ਪੈਂਡਾ ਰਿਹਾ ਮੁਕ, ਲੋਕਮਾਤ ਵੱਜੇ ਨਾ ਕੋਇ ਵਧਾਈਆ। ਤੇਰੇ ਨਾਮ ਦੀ ਗਾਏ ਕੋਇ ਨਾ ਤੁਕ, ਤੁਖ਼ਮ ਤਾਸੀਰ ਨਾ ਕੋਇ ਬਦਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਨਿਸ਼ਾਨਿਉਂ ਗਈ ਉਕ, ਮੰਜ਼ਲ ਹੱਕ ਨਾ ਕੋਇ ਚੜ੍ਹਾਈਆ। ਮਿਹਰਵਾਨ ਮਹਿਬੂਬ ਆਪੇ ਉਠ, ਨਿਰਗੁਣ ਨਿਰਵੈਰ ਲੈ ਅੰਗੜਾਈਆ। ਨੌਂ ਖੰਡ ਪ੍ਰਿਥਮੀ ਵੇਖ ਚਾਰੇ ਗੁੱਠ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਕਲਜੁਗ ਜੀਵਾਂ ਭਾਰ ਸਕੇ ਕੋਈ ਨਾ ਚੁੱਕ, ਗਠੜੀ ਸੀਸ ਨਾ ਕੋਇ ਟਿਕਾਈਆ। ਦੀਨ ਦੁਨੀ ਪੇਟ ਭਰੇ ਮੂਲ ਨਾ ਟੁਕ, ਵਿਸ਼ਨੂੰ ਧਾਰ ਬੈਠੀ ਮੁਖ ਛੁਪਾਈਆ। ਬ੍ਰਹਮਾ ਬ੍ਰਹਮ ਸਰੂਪ ਸਕੇ ਨਾ ਪੁਜ, ਪੂਜਸ ਪਾਹਨ ਨਾ ਕੋਇ ਵਡਿਆਈਆ। ਸ਼ੰਕਰ ਅੰਤਮ ਜਾਏ ਮੂਲ ਨਾ ਤੁਠ, ਚੁਰਾਸੀ ਗੰਢ ਨਾ ਕੋਇ ਤੁੜਾਈਆ। ਜਿਧਰ ਤਕਾਂ ਕਲਜੁਗ ਪਾਈ ਲੁੱਟ, ਲੁਟੇਰਾ ਬਣਿਆ ਥਾਉਂ ਥਾਈਂਆ। ਦੀਨਾਂ ਮਜ਼੍ਹਬਾਂ ਪਾ ਕੇ ਫੁੱਟ, ਫੁਟਕਲ ਕੀਤੀ ਲੋਕਾਈਆ। ਤੈਨੂੰ ਸਾਰੇ ਗਾਉਂਦੇ ਬੁੱਲਾਂ ਨਾਲ ਬੁਟ, ਹਿਰਦੇ ਸਕਿਆ ਨਾ ਕੋਇ ਵਸਾਈਆ। ਮਾਤ ਗਰਭ ਦੇ ਸਾਰੇ ਉਲਟੇ ਦਿਸਦੇ ਰੁੱਖ, ਕੁੰਭੀ ਵਾਸ ਬਾਹਰ ਨਾ ਕੋਇ ਕਰਾਈਆ। ਧਰਮ ਧਾਰ ਦੀ ਗੋਦੀ ਸਕੇ ਕੋਇ ਨਾ ਚੁੱਕ, ਮਿਹਰ ਨਜ਼ਰ ਨਜ਼ਰ ਟਿਕਾਈਆ। ਤੇਰੀ ਦੁਨੀਆ ਤੇਰੀ ਸ੍ਰਿਸ਼ਟੀ ਤੇਰੇ ਮਾਰਗੋਂ ਗਈ ਘੁੱਥ, ਰਹਿਬਰ ਰਸਤਾ ਨਜ਼ਰ ਕੋਇ ਨਾ ਆਈਆ। ਮਿਹਰਵਾਨ ਮਹਿਬੂਬ ਕੀ ਮੈਥੋਂ ਰਿਹਾ ਪੁੱਛ, ਅੰਤਰਜਾਮੀ ਤੇਰੀ ਖੇਲ ਅਗੰਮ ਅਥਾਹੀਆ। ਕਿਸੇ ਦੇ ਕੋਲ ਰਿਹਾ ਨਾ ਕੁਛ, ਹੱਥ ਕਿਛ ਨਾ ਆਈਆ। ਤੇਰਾ ਖੇਲ ਅੰਤਮ ਹੋਣਾ ਤੁਛ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਨਕ

❋

❋

ਕਹੇ ਪ੍ਰਭੂ ਮੈਂ ਵੇਖਿਆ ਜਗਤ ਜਗ, ਅੰਤਰ ਅੰਤਰ ਧਿਆਨ ਲਗਾਈਆ। ਰੂਪ ਬਣਿਆ ਬਪੜਾ ਬਗ, ਅੰਤਰ ਕਰੇ ਨਾ ਕੋਇ ਸਫ਼ਾਈਆ। ਜਗਤ ਤ੍ਰਿਸ਼ਨਾ ਵਿਚ ਰਹੇ ਦਗ, ਸਾਂਤਕ ਸਤਿ ਨਾ ਕੋਇ ਕਰਾਈਆ। ਬਿਨ ਹਰਿ ਨਾਮੇ ਖ਼ਾਲੀ ਹੋਏ ਹੱਡ, ਤਤਵ ਤਤ ਰੰਗ ਨਾ ਕੋਇ ਰੰਗਾਈਆ। ਤੇਰੀ ਆਤਮਾ ਤੇਰੇ ਨਾਲੋਂ ਹੋਈ ਅੱਡ, ਪਰਮਾਤਮ ਮਿਲਣ ਕੋਇ ਨਾ ਪਾਈਆ। ਸਦੀ ਚੌਧਵੀਂ ਸਾਰੇ ਰਹੇ ਛਡ, ਚਾਰੋਂ ਕੁੰਟ ਵੇਖ ਵਖਾਈਆ। ਮੇਰੇ ਮਿਹਰਵਾਨ ਮਹਿਬੂਬ ਕਿਰਪਾ ਕਰ ਸੂਰੇ ਸਰਬਗ, ਦਇਆਵਾਨ ਦਇਆ ਕਮਾਈਆ। ਆਪਣੇ ਨਾਮ ਦਾ ਸ਼ਬਦੀ ਧਾਰ ਬੰਨ੍ਹ ਦੇ ਤਗ, ਤੰਦਵ ਇਕੋ ਇਕ ਰਖਾਈਆ। ਕੂੜੀ ਕਿਰਿਆ ਮੇਟ ਦੇ ਹੱਦ, ਹਦੂਦ ਆਪਣੀ ਇਕ ਸਮਝਾਈਆ। ਸਚ ਦਵਾਰ ਏਕੰਕਾਰ ਲਏ ਸੱਦ, ਸੱਦਾ ਦੇ ਅਗੰਮ ਅਥਾਹੀਆ। ਮੇਰੀ ਅਰਦਾਸ ਦੋਵੇਂ ਜੋੜ ਕੇ ਹੱਥ, ਸਮਰਥ ਤੇਰੀ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਨਿਰਗੁਣ ਨਿਰਵੈਰ ਹੋਣਾ ਸਹਾਈਆ। ਨਿਜ ਨੇਤਰ ਲੋਚਨ ਖੋਲ੍ਹ ਦੇ ਅੰਤਰ ਅੱਖ, ਨਿਰੰਤਰ ਪੜਦਾ ਆਪ ਚੁਕਾਈਆ। ਜੋਤ ਸਰੂਪ ਹੋ ਪ੍ਰਤਖ, ਸ਼ਬਦ ਨਾਦ ਦੇ ਸੁਣਾਈਆ। ਖੇਲ ਕਰ ਅਲਖਣਾ ਅਲਖ, ਅਗੋਚਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਿਫ਼ਤ ਸਾਲਾਹ ਬੇਪਰਵਾਹ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਅਕਥ, ਕਥਨੀ ਕਥ ਸਕੇ ਨਾ ਰਾਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੱਜਣ ਸਿੰਘ ਦੇ ਘਰ ਦੁਰਾਹਾ ਜ਼ਿਲਾ ਲੁਧਿਆਣਾ

ਪੁਰਖ ਅਕਾਲ ਕਹੇ ਨਾਨਕ ਮੇਲਾ ਰਿਹਾ ਨਾ ਚਾਰ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰੰਗ ਨਾ ਕੋਇ ਰੰਗਾਈਆ। ਝਗੜਾ ਦਿਸੇ ਅਠਾਰਾਂ ਬਰਨ, ਮਨ ਮਤ ਕਰੇ ਲੜਾਈਆ। ਸਾਚਾ ਮੰਤਰ ਨਾਮ ਮੂਲ ਨਾ ਪੜ੍ਹਨ, ਜਗਤ ਵਿਦਿਆ ਵਿਚ ਹਲਕਾਈਆ। ਹਕੀਕੀ ਮੰਜ਼ਲ ਨਰ ਨਰਾਇਣ ਮੂਲ ਨਾ ਚੜ੍ਹਨ, ਘਰ ਸਚ ਨਾ ਕੋਇ ਸੁਹਾਈਆ। ਸਚ ਸਰਨਾਈ ਮਿਲੇ ਕਿਸੇ ਨਾ ਸਰਨ, ਸਰਨਗਤ ਨਾ ਕੋਇ ਰਖਾਈਆ। ਨੇਤਰ ਖੋਲ੍ਹੇ ਨਾ ਕੋਇ ਹਰਨ ਫਰਨ, ਨਿਜ ਨੈਣ ਦਰਸ ਕੋਇ ਨਾ ਪਾਈਆ। ਝਗੜਾ ਚੁੱਕੇ ਨਾ ਮਰਨ ਡਰਨ, ਚੁਰਾਸੀ ਗੇੜ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਨਾਨਕ ਕਹੇ ਮੇਰੇ ਸਾਹਿਬ ਸੁਲਤਾਨ, ਪੁਰਖ ਅਕਾਲ ਤੇਰੀ ਸਰਨਾਈਆ। ਮੈਂ ਤਕਾਂ ਜਗਤ ਜਹਾਨ, ਲੱਖ ਚੁਰਾਸੀ ਧਿਆਨ ਲਗਾਈਆ। ਸਾਚਾ ਮੰਤਰ ਤੇਰਾ ਨਾਮ ਰਿਦੇ ਨਾ ਮੂਲ ਵਸਾਣ, ਰਸਨਾ ਜਿਹਵਾ ਸਰਬ ਹਲਕਾਈਆ। ਭਾਗ ਲੱਗੇ ਨਾ ਕਿਸੇ ਕਾਇਆ ਮਕਾਨ, ਸਾਢੇ ਤਿੰਨ ਹੱਥ ਨਾ ਕੋਇ ਵਡਿਆਈਆ। ਅਨਹਦ ਸ਼ਬਦ ਸੁਣੇ ਨਾ ਕੋਇ ਧੁੰਨਕਾਨ, ਤੇਰਾ ਅਗੰਮੀ ਰਾਗ ਅਗੰਮ ਅਥਾਹੀਆ। ਦੀਪਕ ਜੋਤ ਨਾ ਜਗੇ ਮਹਾਨ, ਅੰਧ ਅੰਧੇਰ ਨਾ ਕੋਇ ਮਿਟਾਈਆ। ਕੂੜੀ ਕਿਰਿਆ ਜਗਤ ਹੋਈ ਪਰਧਾਨ, ਸ੍ਰਿਸ਼ਟੀ ਦ੍ਰਿਸ਼ਟੀ ਵਿਚ ਦੁਹਾਈਆ। ਤੇਰੇ ਚਰਨਾਂ ਕਰੇ ਨਾ ਕੋਇ ਪਰਨਾਮ, ਸੀਸ ਜਗਦੀਸ ਨਾ ਕੋਇ ਝੁਕਾਈਆ। ਮੰਤਰ ਫੁਰੇ ਨਾ ਕਿਸੇ ਸਤਿ ਨਾਮ, ਸਤਿਰੰਗ ਨਾ ਕੋਇ ਰੰਗਾਈਆ। ਚਾਰੋਂ ਕੁੰਟ ਵਧਿਆ ਲੋਭ ਮੋਹ ਹੰਕਾਰ ਕਾਮ, ਤ੍ਰਿਸ਼ਨਾ ਤ੍ਰਿਖਾ

❋

❋

ਰਹੀ ਜਲਾਈਆ। ਜਿਧਰ ਤਕਾਂ ਅੰਧੇਰੀ ਸ਼ਾਮ, ਨੂਰੀ ਚੰਦ ਨਾ ਕੋਇ ਚਮਕਾਈਆ। ਮੇਰੇ ਮਿਹਰਵਾਨ ਮਹਿਬੂਬ ਸੱਯਦਾ ਹੱਕ ਰਿਹਾ ਨਾ ਕੋਇ ਸਲਾਮ, ਪੈਗ਼ੰਬਰ ਵੇਖਣ ਧਿਆਨ ਲਗਾਈਆ। ਸਾਰੀ ਦੁਨੀ ਹੋਈ ਬਦਨਾਮ, ਬਦੀ ਦਾ ਪੰਧ ਨਾ ਕੋਇ ਮੁਕਾਈਆ। ਮੇਰੀ ਤੇਰੇ ਚਰਨ ਕਵਲ ਪਰਨਾਮ, ਨਿਉਂ ਨਿਉਂ ਲਾਗਾਂ ਪਾਈਂਆ। ਕਲ ਕਲਕੀ ਹੋ ਪਰਧਾਨ, ਨਿਰਗੁਣ ਆਪਣਾ ਵੇਸ ਵਟਾਈਆ। ਖੇਲੇ ਖੇਲ ਵਡ ਅਮਾਮ, ਨੂਰ ਨੁਰਾਨੇ ਨੂਰ ਅਲਾਹੀਆ। ਸਦੀ ਚੌਧਵੀਂ ਕਰ ਧਿਆਨ, ਚਾਰੋਂ ਕੁੰਟ ਵੇਖ ਵਖਾਈਆ। ਆਤਮ ਬ੍ਰਹਮ ਰਿਹਾ ਨਾ ਕਿਸੇ ਗਿਆਨ, ਸ਼ਬਦੀ ਸ਼ਬਦ ਨਾ ਕੋਇ ਸਮਾਈਆ। ਮਨ ਕਲਪਣਾ ਸ਼ਰਅ ਹੋਈ ਸ਼ੈਤਾਨ, ਚਾਰੋਂ ਕੁੰਟ ਕੂੜ ਦੁਹਾਈਆ। ਕਿਰਪਾ ਕਰ ਮੇਰੇ ਭਗਵਾਨ, ਮਿਹਰਵਾਨ ਆਪਣਾ ਪੜਦਾ ਦੇ ਉਠਾਈਆ। ਕਲਜੁਗ ਕੂੜ ਮੇਟ ਨਿਸ਼ਾਨ, ਸਤਿਜੁਗ ਸਚ ਸਚ ਪਰਗਟਾਈਆ। ਤੇਰੇ ਧਰਮ ਦਾ ਇਕੋ ਹੋਏ ਵਿਧਾਨ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਮੰਜ਼ਲ ਕਰ ਆਸਾਨ, ਅਸਲ ਵਿਚੋਂ ਆਪਣਾ ਅਸਲ ਦੇ ਸਮਝਾਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਜਸਵੰਤ ਕੌਰ ਦੇ ਗ੍ਰਹਿ ਦੁਰਾਹਾ ਜ਼ਿਲਾ ਲੁਧਿਆਣਾ

ਕਲਜੁਗ ਕਹੇ ਨਾਨਕ ਇਹ ਕਿਰਪਾ ਮੇਰੇ ਹਰਿ ਦੀ, ਹਰੀ ਹਰਿ ਆਪ ਕਮਾਈਆ। ਜਿਸ ਦੁਨੀਆ ਚਲਾਈ ਆਪਣੀ ਨਾਲ ਮਰਜ਼ੀ, ਮਰੀਜ਼ ਸ਼ਾਹ ਸੁਲਤਾਨ ਦਿਤੇ ਬਣਾਈਆ। ਮੈਂ ਕਿਸੇ ਖ਼ਬਰ ਨਹੀਂ ਆਉਣ ਦਿਤੀ ਧੁਰ ਦੇ ਘਰ ਦੀ, ਘਰ ਮਿਲੇ ਨਾ ਕਿਸੇ ਵਡਿਆਈਆ। ਸਾਰ ਪਾਉਣ ਨਹੀਂ ਦਿਤੀ ਨਰਾਇਣ ਨਰ ਦੀ, ਨਰ ਹਰਿ ਨਜ਼ਰ ਕਿਸੇ ਨਾ ਆਈਆ। ਮੈਂ ਖੇਲ ਵਖਾਈ ਆਪਣੇ ਵਲ ਛਲ ਦੀ, ਅਛਲ ਛਲ ਹੋ ਕੇ ਵੇਖ ਵਖਾਈਆ। ਵਡਿਆਈ ਰਹਿਣ ਨਹੀਂ ਦਿਤੀ ਅੱਠ ਸੱਠ ਜਲ ਦੀ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਖ਼ਬਰ ਨਹੀਂ ਘੜੀ ਪਲ ਦੀ, ਕੀ ਕਰਤਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਕਹੇ ਮੇਰੇ ਸਾਹਿਬ ਮੰਨੀ ਅਰਦਾਸ, ਸਿਰ ਮੇਰੇ ਹੱਥ ਟਿਕਾਈਆ। ਮੇਰੀ ਪੁਨੀ ਆਸ, ਨਿਰਾਸਾ ਰੂਪ ਨਾ ਕੋਇ ਵਖਾਈਆ। ਮੈਂ ਨਾਮ ਚੀਨਣ ਨਹੀਂ ਦਿਤਾ ਸਵਾਸ ਸਵਾਸ, ਸਾਹ ਸਾਹ ਨਾ ਕੋਇ ਧਿਆਈਆ। ਸੁਰਤ ਸ਼ਬਦ ਪੈਣ ਨਹੀਂ ਦਿਤੀ ਰਾਸ, ਆਤਮ ਪਰਮਾਤਮ ਗੋਪੀ ਕਾਹਨ ਮੇਲ ਨਾ ਕੋਇ ਕਰਾਈਆ। ਮਨ ਮਮਤਾ ਕਰ ਕੇ ਹਾਸ ਬਿਲਾਸ, ਵਿਸ਼ਿਆਂ ਵਿਚ ਕੀਤੀ ਲੋਕਾਈਆ। ਆਪ ਬਣ ਕੇ ਪ੍ਰਭੂ ਦਾ ਦਾਸ, ਸਾਚੀ ਸੇਵਾ ਰਿਹਾ ਕਮਾਈਆ। ਕਿਸੇ ਅੰਦਰ ਰਹਿਣ ਨਹੀਂ ਦਿਤਾ ਪ੍ਰਕਾਸ਼, ਅੰਧ ਅੰਧੇਰ ਦਿਤਾ ਕਰਾਈਆ। ਸਭ ਦੀ ਬੁੱਧੀ ਕਰ ਕੇ ਫ਼ਾਸ਼ ਫ਼ਾਸ਼, ਟੁਕੜੇ ਟੁਕੜੇ ਦਿਤੇ ਜਲਾਈਆ। ਝਗੜਾ ਪਵਾ ਕੇ ਨਾੜੀ ਹੱਡ ਮਾਸ, ਤਤ ਤਤ ਨਾਲ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਦੇਵਣਹਾਰ ਸ਼ਾਬਾਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਮੇਰੀ ਕਰਨੀ ਆਪਣੇ ਲੇਖੇ ਲਾਈਆ।

❋

❋

੨੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਨਾਮ ਕੌਰ ਦੇ ਗ੍ਰਹਿ ਦੁਰਾਹਾ ਜ਼ਿਲਾ ਲੁਧਿਆਣਾ

ਕਲਜੁਗ ਕਹੇ ਮੇਰਾ ਵਕਤ ਹੋਇਆ ਸੁਹਾਵਾ, ਸੁਹੰਜਣੀ ਰੁਤ ਸੁਹਾਈਆ। ਮੇਰਾ ਧਰਮ ਦੇ ਨਾਲ ਦਾਅਵਾ, ਸਚ ਦੇਣਾ ਮਿਟਾਈਆ। ਕਲਜੁਗ ਜੀਵ ਹੰਸ ਬਣਾਵਾਂ ਕਾਵਾਂ, ਕਾਗ ਹੰਸ ਨਾ ਕੋਇ ਵਖਾਈਆ। ਝਗੜਾ ਪਾਵਾਂ ਸਾਢੇ ਤਿੰਨ ਹੱਥ ਗਰਾਵਾਂ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਨੌਂ ਖੰਡ ਪ੍ਰਿਥਮੀ ਭੱਜਾਂ ਨਾਲ ਚਾਵਾਂ, ਪ੍ਰਭ ਸਾਚੇ ਦੀ ਸਾਚੀ ਸੇਵ ਕਮਾਈਆ। ਚੌਥੇ ਘਰ ਦੀ ਚੌਥੀ ਲੈਣ ਦੇਵਾਂ ਕਿਸੇ ਨਾ ਲਾਵਾਂ, ਦੁਹਾਗਣ ਕਰਾਂ ਜਗਤ ਲੋਕਾਈਆ। ਗੁਰਮੁਖ ਗੋਦ ਟਿਕਾਵਣ ਜੰਮ ਕੇ ਮੂਲ ਨਾ ਮਾਵਾਂ, ਇਹ ਮੇਰੀ ਬੇਪਰਵਾਹੀਆ। ਸਾਧ ਸੰਤ ਫ਼ੱਕਰ ਕਰਾਂ ਨਿਥਾਵਾਂ, ਦਰ ਦਰ ਅਲਖ ਜਗਾਈਆ। ਦੀਨ ਮਜ਼੍ਹਬ ਰੁਵਾਵਾਂ ਵਿਚ ਹਾਵਾਂ, ਹਾਏ ਉਫ਼ ਕਰ ਦੁਹਾਈਆ। ਸਚ ਦਵਾਰੇ ਲੱਗੇ ਨਾ ਕਿਸੇ ਨਾਵਾਂ, ਪ੍ਰਭ ਅਬਿਨਾਸ਼ੀ ਮਿਲਣ ਕੋਇ ਨਾ ਪਾਈਆ। ਮਾਨਵ ਜ਼ਾਤੀ ਧਰਮ ਰਾਏ ਹੱਥ ਫੜਾਵਾਂ, ਸੋਹਣਾ ਆਪਣਾ ਬਲ ਪਰਗਟਾਈਆ। ਚੁਰਾਸੀ ਵਿਚ ਫਿਰਾਵਾਂ, ਫਿਰਤ ਫਿਰਤ ਗੇੜ ਨਾ ਕੋਇ ਕਟਾਈਆ। ਅੱਠੇ ਪਹਿਰ ਦਰ ਠਾਂਡੇ ਮੈਂ ਕੁਰਲਾਵਾਂ, ਪ੍ਰਭ ਅੱਗੇ ਮੰਗ ਮੰਗਾਈਆ। ਨੌਂ ਖੰਡ ਸੱਤ ਦੀਪ ਤੇਰੀ ਮਿਲੇ ਕਿਸੇ ਨਾ ਛਾਵਾਂ, ਸਿਰ ਹੱਥ ਨਾ ਕੋਇ ਰਖਾਈਆ। ਮੈਂ ਖ਼ੁਸ਼ੀ ਦੇ ਢੋਲੇ ਗੀਤ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਪਿਆਰ ਮੁਹੱਬਤ ਰਹਿਣ ਦਿਤੀ ਨਹੀਂ ਵਿਚ ਭਰਾਵਾਂ, ਪਿਤਾ ਪੂਤ ਨਾਲ ਲੜਾਈਆ। ਜੂਠ ਝੂਠ ਦੋਏ ਗਲਵਕੜੀ ਪਾਵਾਂ, ਖ਼ੁਸ਼ੀ ਖ਼ੁਸ਼ੀ ਵਿਚੋਂ ਬਣਾਈਆ। ਉਲਟੇ ਵਹਿਣ ਵਹਾਏ ਵਿਚ ਦਰਿਆਵਾਂ, ਤਟ ਕਿਨਾਰੇ ਦਿਆਂ ਵਖਾਈਆ। ਇਕੋ ਪੁਰਖ ਅਕਾਲ ਬੁਲਾਵਾਂ, ਗੁਰ ਅਵਤਾਰ ਪੈਗ਼ੰਬਰਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਕੋਲੋਂ ਆਪਣੀ ਖ਼ਾਲੀ ਝੋਲੀ ਭਰਾਵਾਂ, ਕਰਨੀ ਦੀ ਊਣਤਾ ਰਹਿਣ ਕੋਇ ਨਾ ਪਾਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਜਗਦੀਸ਼ ਸਿੰਘ ਦੇ ਘਰ ਪਿੰਡ ਅਜਨੋਧ ਜ਼ਿਲਾ ਲੁਧਿਆਣਾ

ਨਾਨਕ ਕਹੇ ਪ੍ਰਭ ਤੇਰੀ ਸ੍ਰਿਸ਼ਟੀ ਗਈ ਭੁੱਲ, ਅਭੁਲ ਤੇਰਾ ਭੇਵ ਕੋਇ ਨਾ ਪਾਈਆ। ਮਾਇਆ ਮਮਤਾ ਵਿਚ ਗਈ ਰੁੱਲ, ਸਿਮਰਨ ਜੋਗ ਅਭਿਆਸ ਨਾ ਕੋਇ ਕਮਾਈਆ। ਭਾਗ ਲੱਗੇ ਨਾ ਕਿਸੇ ਕੁਲ, ਕੁਲਹੀਣ ਹੋਈ ਲੋਕਾਈਆ। ਤੈਨੂੰ ਗਾਉਂਦੇ ਰਸਨਾ ਨਾਲ ਬੁੱਲ, ਹਿਰਦੇ ਸਕੇ ਨਾ ਕੋਇ ਵਸਾਈਆ। ਅਗਨੀ ਲੱਗੀ ਕਾਇਆ ਮਾਟੀ ਚੁੱਲ੍ਹ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਲ ਫੁਲਵਾੜੀ ਮਹਿਕੇ ਕੋਇ ਨਾ ਫੁੱਲ, ਦੁਰਗੰਧੀ ਘਰ ਘਰ ਨਜ਼ਰੀ ਆਈਆ। ਤੇਰੇ ਨਾਮ ਕੰਡੇ ਜਾਏ ਕੋਇ ਨਾ ਤੁਲ, ਸਤਿ ਵਿਚ ਨਾ ਕੋਇ ਸਮਾਈਆ। ਚਰਨ ਪ੍ਰੀਤੀ ਪ੍ਰੀਤਮ ਰਿਹਾ ਕੋਇ ਨਾ ਘੁਲ, ਘੋਲੀ ਘੋਲ ਨਾ ਕੋਇ ਕਮਾਈਆ। ਸਭ ਦਾ ਅੰਤਰ ਆਤਮ ਗਿਆ ਡੁਲ, ਨਿਜ ਰਸ ਨਾ ਕੋਇ ਚਖਾਈਆ। ਮਾਨਵ ਬੂਟਾ ਗਿਆ ਹੁੱਲ, ਸਿੰਮਲ ਵਾਂਗ ਜਗਤ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਨਾਨਕ ਕਹੇ ਪ੍ਰਭੂ ਦੀਨ ਦੁਨੀ ਭੁੱਲੀ ਰਾਹ, ਰਸਤਾ ਨਜ਼ਰ ਕਿਸੇ ਨਾ ਆਈਆ। ਧੁਰ ਦਾ ਬਣੇ ਨਾ ਕੋਇ ਮਲਾਹ, ਬੇੜਾ

❋

❋

ਕੰਧ ਨਾ ਕੋਇ ਟਿਕਾਈਆ। ਫਿਰੀ ਦਰੋਹੀ ਥਲ ਅਸਗਾਹ, ਜਲ ਥਲ ਮਹੀਅਲ ਸਾਰ ਕੋਇ ਨਾ ਪਾਈਆ। ਝਗੜਾ ਪਿਆ ਸੂਰ ਗਾਂ, ਧਰਮ ਦੀ ਧਾਰ ਨਾ ਕੋਇ ਵਖਾਈਆ। ਕਲਜੁਗ ਜੀਵ ਬੁੱਧੀ ਹੋਈ ਕਾਂ, ਦਿਵਸ ਰੈਣ ਕਾਗ ਵਾਂਗ ਕੁਰਲਾਈਆ। ਪਿਆਰ ਰਿਹਾ ਨਾ ਪੁੱਤਰ ਮਾਂ, ਪਿਤਾ ਪੂਤ ਹੋਈ ਜੁਦਾਈਆ। ਤੇਰਾ ਨਿਰੰਤਰ ਜਪੇ ਕੋਇ ਨਾ ਨਾਂ, ਮੰਤਰ ਸਚ ਨਾ ਕੋਇ ਸੁਣਾਈਆ। ਪੁਰਖ ਅਕਾਲੇ ਦੀਨ ਦਿਆਲੇ ਪਕੜੇ ਕੋਇ ਨਾ ਬਾਂਹ, ਸੱਜਣ ਮੀਤ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਪਿਆ ਥਾਂ ਥਾਂ, ਚਾਰੋਂ ਕੁੰਟ ਕੁੰਟ ਹਲਕਾਈਆ। ਕਿਰਪਾ ਕਰ ਮੇਰੇ ਮਿਹਰਵਾਂ, ਮਿਹਰਵਾਨ ਤੇਰੀ ਓਟ ਰਖਾਈਆ। ਸਦੀ ਚੌਧਵੀਂ ਕਰ ਨਿਆਂ, ਅਦਲ ਇਨਸਾਫ਼ ਆਪ ਕਮਾਈਆ। ਲਹਿਣਾ ਚੁਕਾ ਦੇ ਸਾਢੇ ਤਿੰਨ ਹੱਥ ਗਰਾਂ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਸ਼ਬਦੀ ਧਾਰ ਧਾਰ ਦ੍ਰਿੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਤੇਰੇ ਹੱਥ ਨਿਆਂ, ਨਿਆਂਕਾਰੀ ਆਪਣਾ ਹੁਕਮ ਦੇਣਾ ਵਰਤਾਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਸ੍ਰੀ ਰਾਮ ਦੇ ਗ੍ਰਹਿ ਪਿੰਡ ਮਕਸੂਦੜਾ ਜ਼ਿਲਾ ਲੁਧਿਆਣਾ

ਕਲਜੁਗ ਕਹੇ ਮੇਰੇ ਸਾਹਿਬ ਸਤਿਗੁਰ ਨਾਨਕ, ਉਹ ਵੇਖ ਨਿਰੰਕਾਰ ਰਿਹਾ ਜਣਾਈਆ। ਮੇਰਾ ਖੇਲ ਕਰਨਾ ਅਚਾਨਕ, ਅਚਨਚੇਤ ਆਪਣੀ ਕਾਰ ਭੁਗਤਾਈਆ। ਨੌਂ ਸੱਤ ਰੂਪ ਧਰਨਾ ਭਿਆਨਕ, ਭੈ ਵਿਚ ਸਰਬ ਕੁਰਲਾਈਆ। ਧਰਮ ਦੀ ਰਹੇ ਨਾ ਕੋਇ ਅਮਾਨਤ, ਕੂੜ ਕਿਰਿਆ ਕੂੜ ਵਰਤਾਈਆ। ਸਚ ਦੀ ਕਰੇ ਨਾ ਕੋਇ ਸਖ਼ਾਵਤ, ਬਖ਼ਸ਼ਿਸ਼ ਨਾਮ ਨਾ ਕੋਇ ਜਣਾਈਆ। ਚਾਰ ਕੁੰਟ ਪਾਉਣੀ ਬਗ਼ਾਵਤ, ਦੀਨ ਦੁਨੀ ਦੇਣੀ ਟਕਰਾਈਆ। ਹਉਮੇ ਰੋਗ ਲੱਗਾ ਅਲਾਮਤ, ਆਲਮਾਂ ਇਲਮ ਦੇਣਾ ਭੁਲਾਈਆ। ਕੋਈ ਰਹੇ ਨਾ ਸਹੀ ਸਲਾਮਤ, ਸੁਲਹਕੁਲ ਰਿਹਾ ਜਣਾਈਆ। ਚੌਧਵੀਂ ਸਦੀ ਨਾ ਰਹਿਣਾ ਅਣਜਾਣਤ, ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਨੂੰ ਆਉਂਦਾ ਧੁਰ ਦਾ ਸੱਦਾ, ਖ਼ਬਰ ਅਗੰਮ ਜਣਾਈਆ। ਚਾਰ ਵਰਨ ਅਠਾਰਾਂ ਬਰਨ ਰਹਿਣ ਨਹੀਂ ਦੇਣੀਆਂ ਹੱਦਾਂ, ਹਦੂਦ ਨਜ਼ਰ ਕੋਇ ਨਾ ਆਈਆ। ਇਕੋ ਹੁਕਮ ਅੰਦਰ ਜਗਤ ਜਹਾਨ ਹੋਵੇ ਬੱਧਾ, ਬੰਦਗੀ ਇਕੋ ਇਕ ਦਰਸਾਈਆ। ਝਗੜਾ ਮੇਟਣਾ ਕਾਇਆ ਮਾਟੀ ਹੱਡਾ, ਤਨ ਵਜੂਦ ਨਾ ਕੋਇ ਲੜਾਈਆ। ਧਰਮ ਨਿਸ਼ਾਨਾ ਇਕੋ ਗੱਡਾ, ਦੋ ਜਹਾਨ ਆਪ ਝੁਲਾਈਆ। ਦਰਸ਼ਨ ਦੇ ਉਪਰ ਸ਼ਾਹ ਰਗਾ, ਭਗਤ ਸੁਹੇਲੇ ਲਵਾਂ ਮਿਲਾਈਆ। ਅੰਮ੍ਰਿਤ ਰਸ ਦਾ ਨਿਝਰ ਦੇ ਕੇ ਮਜ਼ਾ, ਚਿੰਤਾ ਚਿਖਾ ਮਿਟਾਈਆ। ਹਰਿਜਨ ਚਲਾ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਉਪਜਾਈਆ। ਕਲਜੁਗ ਕਹੇ ਮੇਰੀ ਗੁਫ਼ਤ ਸ਼ਨੀਦ ਗੁਫ਼ਤਾਰ, ਗਹਿਰ ਗੰਭੀਰ ਜਣਾਈਆ। ਉਠ ਵੇਖ ਕਰ ਵਿਚਾਰ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪਾ ਸਾਰ, ਇਸ਼ਟੀ ਆਪਣਾ ਪੜਦਾ ਲਾਹੀਆ। ਚਾਰੋਂ ਕੁੰਟ

❋

❋

ਕਰਦੇ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਮਾਇਆ ਮਮਤਾ ਕਰ ਗ੍ਰਿਫ਼ਤਾਰ, ਬੰਧਨ ਮੋਹ ਹੰਕਾਰ ਰਖਾਈਆ। ਮਿੱਤਰ ਦਿਸੇ ਕੋਇ ਨਾ ਯਾਰ, ਯਰਾਨੇ ਦੇਣੇ ਸਰਬ ਤੁੜਾਈਆ। ਮੰਜ਼ਲ ਸਭ ਦੀ ਕਰ ਦੁਸ਼ਵਾਰ, ਦਰਗਾਹ ਮਿਲਣ ਕੋਇ ਨਾ ਆਈਆ। ਨੌਂ ਸੱਤ ਨਾ ਕਰੇ ਵਿਚਾਰ, ਬੁਧ ਬਿਬੇਕ ਨਾ ਕੋਇ ਰਖਾਈਆ। ਮੇਰੇ ਸੁਤ ਦੁਲਾਰੇ ਹੋਣਾ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਜਲਵਾਗਰ ਦਾ ਕਰੇ ਨਾ ਕੋਇ ਦੀਦਾਰ, ਦੀਦ ਈਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕਹੇ ਹੁਕਮ ਆਉਂਦਾ ਨਾਲ ਸ਼ਤਾਬੀ, ਸ਼ਰਅ ਸ਼ਰਅ ਨਾਲ ਟਕਰਾਈਆ। ਮੰਜ਼ਲ ਵੇਖ ਜਗਤ ਮਹਿਰਾਬੀ, ਮਹਿਬੂਬ ਰਿਹਾ ਸੁਣਾਈਆ। ਨੂਰ ਰਹੇ ਨਾ ਆਫ਼ਤਾਬੀ, ਅੰਧ ਅੰਧੇਰ ਦੇਣਾ ਕਰਾਈਆ। ਝਗੜਾ ਮੁਕਾਵੇ ਹਕੀਕੀ ਮਜਾਜ਼ੀ, ਪਰਦਾ ਓਹਲਾ ਇਕ ਉਠਾਈਆ। ਮੇਰਾ ਖੇਲ ਤਕ ਲੈ ਆਦੀ, ਅੰਤ ਦਿਆਂ ਦ੍ਰਿੜਾਈਆ। ਸਾਧ ਸੰਤ ਰਹੇ ਨਾ ਕੋਇ ਵਿਚ ਸਮਾਧੀ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਜੀਵਾਂ ਜੰਤਾਂ ਨਾਦ ਸੁਣਨ ਨਹੀਂ ਦੇਣਾ ਅਨਾਦੀ, ਧੁਨ ਆਤਮਕ ਰਾਗ ਨਾ ਕੋਇ ਸ਼ਨਵਾਈਆ। ਸਭ ਦਾ ਮਨੂਆ ਕਰ ਦੇ ਬਾਗ਼ੀ, ਹਉਮੇ ਹੰਗਤਾ ਗੜ੍ਹ ਬਣਾਈਆ। ਚਾਰ ਯਾਰੀ ਸੰਗ ਮੁਹੰਮਦ ਰਹੇ ਨਾ ਕੋਇ ਅਬਾਦੀ, ਉਮਤ ਉਮਤੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤ ਅਹਿਲਾਦੀ, ਆਮਦ ਵਿਚ ਤੇਰੇ ਉਤੇ ਦਇਆ ਕਮਾਈਆ।

੨੩ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰੀ ਸਿੰਘ ਦੇ ਘਰ ਪਿੰਡ ਮਹਿਮਾ ਸਿੰਘ ਵਾਲਾ ਜ਼ਿਲਾ ਲੁਧਿਆਣਾ

ਨਾਨਕ ਕਹੇ ਪ੍ਰਭੂ ਮੈਂ ਤੱਕਿਆ ਆਪਣੇ ਨੈਣਾਂ, ਸ੍ਰਿਸ਼ਟ ਦ੍ਰਿਸ਼ਟ ਧਿਆਨ ਲਗਾਈਆ। ਧਰਮ ਧਾਰ ਦਾ ਮੰਨੇ ਕੋਇ ਨਾ ਕਹਿਣਾ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਆਤਮ ਮੰਜ਼ਲ ਦਿਸੇ ਕਿਸੇ ਨਾ ਬਹਿਣਾ, ਨੌਂ ਦਵਾਰ ਕੂੜ ਹਲਕਾਈਆ। ਸਚ ਨਾਮ ਦਾ ਬਸਤਰ ਪਾਏ ਕੋਇ ਨਾ ਗਹਿਣਾ, ਕੂੜ ਸ਼ਿੰਗਾਰ ਵਡਿਆਈਆ। ਤੇਰੀ ਚਰਨ ਸਰਨ ਕਿਸੇ ਨਾ ਢਹਿਣਾ, ਪਾਹਨ ਪਾਥਰ ਬੈਠੇ ਸੀਸ ਝੁਕਾਈਆ। ਨੁਕਤਾ ਐਨ ਮੇਟੇ ਕੋਇ ਨਾ ਗ਼ੈਨਾ, ਗ਼ਮਖਾਰ ਤੈਨੂੰ ਮਿਲਣ ਕੋਇ ਨਾ ਆਈਆ। ਨਾਤਾ ਤੁਟਾ ਭਾਈ ਭੈਣਾ, ਸਾਕ ਸੱਜਣ ਨਾ ਕੋਇ ਅਖਵਾਈਆ। ਚਾਰ ਕੁੰਟ ਮਾਇਆ ਮਮਤਾ ਡੈਣਾ, ਉੱਤਰ ਪੂਰਬ ਪੱਛਮ ਦੱਖਣ ਭੱਜੇ ਵਾਹੋ ਦਾਹੀਆ। ਤੇਰੇ ਦਰ ਤੋਂ ਤੇਰਾ ਪਿਆਰ ਕਿਸੇ ਨਾ ਲੈਣਾ, ਲਹਿਣੇਦਾਰ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਵਹਿਣ ਵਹਿਣਾ, ਅੱਗੇ ਹੋ ਨਾ ਕੋਇ ਅਟਕਾਈਆ। ਜੀਵ ਜਹਾਨ ਬਣੇ ਤਰਫ਼ੈਣਾ, ਤਾਮਸ ਤ੍ਰਿਸ਼ਨਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਂ ਮਿਹਰ ਨਜ਼ਰ ਉਠਾਈਆ। ਨਾਨਕ ਕਹੇ ਪ੍ਰਭੂ ਮੈਂ ਸ੍ਰਿਸ਼ਟ ਸਬਾਈ ਤਕੀ, ਅੰਤਰ ਨਿਰੰਤਰ ਧਿਆਨ ਲਗਾਈਆ। ਹਕੀਕਤ ਵਿਚ ਕੋਇ ਨਾ ਹੱਕੀ, ਸਤਿ ਸਚ ਨਾ ਕੋਇ ਸਮਾਈਆ। ਤੇਰੇ ਪ੍ਰੇਮ ਗੰਢ ਹੋਈ ਨਾ ਪੱਕੀ, ਪਰਮ ਪੁਰਖ ਰੰਗ ਨਾ ਕੋਇ ਰੰਗਾਈਆ। ਮੈਂ ਸਭ ਕੁਛ ਵੇਖਿਆ ਅੱਖੀਂ, ਜਗਤ

❋

❋

ਜਹਾਨ ਧਿਆਨ ਲਗਾਈਆ। ਧੁਰ ਦੇ ਕਾਹਨ ਤੇਰੀ ਮਿਲੀ ਕੋਇ ਨਾ ਸਖ਼ੀ, ਜੋ ਸੁਖ਼ਨ ਤੇਰਾ ਪੂਰ ਕਰਾਈਆ। ਚਾਰੋਂ ਕੁੰਟ ਜਗਤ ਵਾਸਨਾ ਹੱਟੀ, ਮਨ ਮਨੂਆ ਰਿਹਾ ਚਲਾਈਆ। ਤੇਰੀ ਬਾਵਨ ਧਾਰ ਪੜ੍ਹੀ ਕਿਸੇ ਨਾ ਪੱਟੀ, ਅਕਸ਼ਰ ਅੱਖਰਾਂ ਵਿਚੋਂ ਬਦਲਾਈਆ। ਮਨ ਮਮਤਾ ਦਹਿ ਦਿਸ਼ਾ ਭੱਜੀ, ਭੱਜੇ ਵਾਹੋ ਦਾਹੀਆ। ਉਠ ਲੇਖਾ ਤਕ ਲੈ ਲੱਖ ਚਾਰ ਅੱਸੀ, ਚੁਰਾਸੀ ਆਪਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਮੈਂ ਨਿਰਗੁਣ ਧਾਰ ਆਵਾਂਗਾ। ਸੋ ਪੁਰਖ ਨਿਰੰਜਣ ਖੇਲ ਖਿਲਾਵਾਂਗਾ। ਹਰਿ ਪੁਰਖ ਨਿਰੰਜਣ ਰੂਪ ਬਦਲਾਵਾਂਗਾ। ਏਕੰਕਾਰ ਰੰਗ ਰੰਗਾਵਾਂਗਾ। ਆਦਿ ਨਿਰੰਜਣ ਡਗਮਗਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਸੋਭਾ ਪਾਵਾਂਗਾ। ਸ੍ਰੀ ਭਗਵਾਨ ਡੰਕ ਖੜਕਾਵਾਂਗਾ। ਪਾਰਬ੍ਰਹਮ ਬ੍ਰਹਮ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵਾਂਗਾ। ਕਰੋੜ ਤੇਤੀਸਾ ਸੁਰਪਤ ਇੰਦ, ਨੇਤਰ ਅੱਖ ਖੁਲ੍ਹਾਵਾਂਗਾ। ਆਪਣਾ ਹੁਕਮ ਵਹਿਣ ਵਹਾ ਕੇ ਸਾਗਰ ਸਿੰਧ, ਦੋ ਜਹਾਨਾਂ ਧਾਰ ਚਲਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਕੇ ਬਿੰਦ, ਬੰਧਨ ਸਭ ਦੇ ਆਪ ਤੁੜਾਵਾਂਗਾ। ਪੂਜਾ ਰਹੇ ਕਿਸੇ ਨਾ ਲਿੰਗ, ਇਕੋ ਨੂਰ ਜੋਤ ਰੁਸ਼ਨਾਵਾਂਗਾ। ਖੇਲ ਖਿਲਾ ਕੇ ਸੂਰਬੀਰ ਸਿੰਘ, ਖੰਡਾ ਖੜਗ ਇਕ ਉਠਾਵਾਂਗਾ। ਮਰਦੰਗਾ ਵਜਾ ਕੇ ਅਗੰਮੀ ਕਿੰਗ, ਕਿੰਗਰੇ ਕਿੰਗਰੇ ਆਪ ਸੁਣਾਵਾਂਗਾ। ਜੋ ਪ੍ਰਭ ਦੀ ਕਰਦੇ ਨਿੰਦ, ਤਿਨ੍ਹਾਂ ਚੋਲੀ ਫਾਹ ਲਟਕਾਵਾਂਗਾ। ਨਾਨਕ ਕਰਨੀ ਮੂਲ ਨਾ ਚਿੰਦ, ਚਿੰਤਾ ਚਿਖਾ ਸਰਬ ਗਵਾਵਾਂਗਾ। ਪਰਗਟ ਹੋ ਕੇ ਵਿਚ ਹਿੰਦ, ਸੰਬਲ ਆਪਣਾ ਘਰ ਬਣਾਵਾਂਗਾ। ਹਜ਼ਰਤ ਈਸਾ ਮੂਸਾ ਮੁਹੰਮਦ ਵਹਾਏ ਹਿੰਝ, ਸਦੀ ਚੌਧਵੀਂ ਨੇਤਰ ਸਭ ਦੇ ਸਾਫ਼ ਕਰਾਵਾਂਗਾ। ਜੋ ਕੌਲ ਇਕਰਾਰ ਕੀਤਾ ਨਾਲ ਗੋਬਿੰਦ, ਗੋਬਿੰਦ ਸਤਿਗੁਰ ਆਪ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਸੁਣਾਵਾਂਗਾ। ਧੁਰ ਦਾ ਹੁਕਮ ਇਕ ਸੁਣਾਏਗਾ। ਪੁਰਖ ਅਬਿਨਾਸ਼ੀ ਦਇਆ ਕਮਾਏਗਾ। ਘਟ ਨਿਵਾਸੀ ਵੇਖ ਵਖਾਏਗਾ। ਕੂੜੀ ਕਿਰਿਆ ਸਰਬ ਮਿਟਾਏਗਾ। ਸਤਿਜੁਗ ਸਚ ਸਚ ਵਰਤਾਏਗਾ। ਕਾਇਆ ਮਾਟੀ ਕੱਚ, ਕੰਚਨ ਗੜ੍ਹ ਆਪ ਬਣਾਏਗਾ। ਲੂੰ ਲੂੰ ਅੰਦਰ ਰਚ, ਰਚਨਾ ਆਪਣੀ ਇਕ ਵਖਾਏਗਾ। ਸਭ ਦੀ ਬਦਲ ਕੇ ਬੁਧ ਮਤ, ਮਨ ਮਨੂਆਂ ਆਪ ਸਮਝਾਏਗਾ। ਦਹਿ ਦਿਸ਼ਾ ਨਾ ਉਠ ਉਠ ਜਾਏ ਨੱਸ, ਨਾਮ ਡੋਰੀ ਆਪ ਬੰਨ੍ਹਾਏਗਾ। ਨਿਜ ਧਾਰ ਦੇ ਕੇ ਰਸ, ਰਸਨਾ ਰਸ ਪੰਧ ਮੁਕਾਏਗਾ। ਨਿਜ ਨੇਤਰ ਖੋਲ੍ਹ ਕੇ ਅੱਖ, ਜਗਤ ਲੋਚਨ ਡੇਰਾ ਢਾਹੇਗਾ। ਸਰਬ ਕਲਾ ਹੋ ਸਮਰਥ, ਹਰ ਘਟ ਆਪਣੀ ਕਲ ਵਰਤਾਏਗਾ। ਸਭ ਦਾ ਲਹਿਣਾ ਦੇਣਾ ਕਰਕੇ ਆਪਣੇ ਹੱਥ, ਹੁਕਮ ਧੁਰ ਦਾ ਇਕ ਦ੍ਰਿੜਾਏਗਾ। ਝਗੜਾ ਮੁਕਾ ਕੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰ ਇਕ ਪਰਗਟਾਏਗਾ। ਇਕੋ ਨਾਮ ਕਲਮਾ ਆਤਮ ਪਰਮਾਤਮ ਦੀਨ ਦੁਨੀ ਲਏ ਰਟ, ਰੱਟਾ ਅਵਰ ਨਾ ਕੋਇ ਕਰਾਏਗਾ। ਸਦੀ ਚੌਧਵੀਂ ਜਾਣ ਦੇ ਟੱਪ, ਟੱਪਾ ਆਪਣਾ ਇਕ ਸਮਝਾਏਗਾ। ਸਭ ਦਾ ਪੂਰਾ ਕਰਕੇ ਭਵਿਖਤ ਵਾਕ, ਵਾਕਿਆ ਆਪਣਾ ਇਕ ਵਖਾਏਗਾ। ਸਾਹਿਬ ਸਵਾਮੀ ਮਾਰਗ ਦੱਸ ਕੇ ਸਚ, ਸੁੱਚ ਸੰਜਮ ਵਿਚ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਖੁਲ੍ਹਾਏ ਆਪ ਅਕਥ, ਕਥਨੀ ਕਥ ਨਾ ਕੋਇ ਦ੍ਰਿੜਾਏਗਾ।

❋

❋

੨੪ ਅੱਸੂ ਸ਼ਹਿਨਸ਼ਾਹੀ ਸੰਮਤ ੬ ਬਲਵੰਤ ਸਿੰਘ ਦੇ ਘਰ ਪਿੰਡ ਗੁਜਰਵਾਲ ਜ਼ਿਲਾ ਲੁਧਿਆਣਾ

ਕਲਜੁਗ ਕਹੇ ਪ੍ਰਭੂ ਮੇਰੀ ਇਕ ਅਰਜ਼, ਆਰਜ਼ੂ ਪਰਵਰਦਿਗਾਰ ਸਾਂਝੇ ਯਾਰ ਦਿਆਂ ਸੁਣਾਈਆ। ਮੇਰੀ ਆਸਾ ਮਨਸਾ ਪੂਰੀ ਹੋਣ ਦੇ ਗ਼ਰਜ਼, ਗਰਜ ਕੇ ਤੇਰੀ ਸੇਵ ਕਮਾਈਆ। ਖੇਲ ਖੇਲ ਲੈਣ ਦੇ ਜ਼ਨੋ ਮਰਦ, ਤਨ ਵਜੂਦ ਫੋਲ ਫੁਲਾਈਆ। ਸ਼ਰਅ ਛੁਰੀ ਤਿੱਖੀ ਕਰ ਲੈਣ ਦੇ ਕਰਦ, ਕਤਲਗਾਹ ਤਕਾਂ ਲੋਕਾਈਆ। ਬਹੁੜੀ ਅੰਤਮ ਮੇਰਾ ਵੰਡੀ ਦਰਦ, ਦੀਨ ਦਿਆਲ ਦਇਆ ਕਮਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਅਰਸ਼, ਪ੍ਰੀਤਮ ਨੂਰ ਅਲਾਹੀਆ। ਕਿਰਪਾ ਨਿਧਾਨ ਤੂੰ ਆਉਣਾ ਉਤੇ ਫ਼ਰਸ਼, ਫ਼ੈਸਲਾ ਹੱਕ ਸੁਣਾਈਆ। ਮੈਂ ਤੇਰਾ ਕਰਨਾ ਦਰਸ, ਛੱਬੀ ਪੋਹ ਰੁਤ ਵਡਿਆਈਆ। ਨਾ ਕੋਈ ਸੋਗ ਰਹੇ ਨਾ ਹਰਖ਼, ਚਿੰਤਾ ਗ਼ਮ ਚੁਕਾਈਆ। ਮੇਰੇ ਮਾਲਕ ਮੇਰੀ ਕਰ ਲਈਂ ਪਰਖ, ਪਾਰਖੂ ਹੋ ਕੇ ਧਿਆਨ ਲਗਾਈਆ। ਮੈਂ ਚੌਥੇ ਜੁਗ ਸਭ ਦੀ ਪੁੱਠੀ ਕੀਤੀ ਨਰਦ, ਸਿਧੀ ਸਕੇ ਨਾ ਕੋਇ ਕਰਾਈਆ। ਸਭ ਦਾ ਪੂਰਾ ਲਹਿਣਾ ਦੇਣਾ ਕਰਨਾ ਕਰਜ਼, ਮਕਰੂਜ਼ ਲੇਖਾ ਅੰਤ ਦੇਣਾ ਜਣਾਈਆ। ਮੈਂ ਦਰੋਹੀ ਫੇਰਨੀ ਮੰਦਰ ਮਸੀਤ ਚਰਚ, ਚਰਾਗਾਹਾਂ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੇਰੇ ਵੱਲ ਤਕੀਂ, ਨਿਗਹ ਹਕੀਕਤ ਵਾਲੀ ਉਠਾਈਆ। ਅੰਤਮ ਮੇਰੀ ਪਤ ਰੱਖੀਂ, ਹਰਿ ਸਾਹਿਬ ਤੇਰੀ ਸਰਨਾਈਆ। ਸਦੀ ਚੌਧਵੀਂ ਮੇਰਾ ਖੇਲ ਵੇਖੀਂ ਅੱਖੀਂ, ਆਖ਼ਰ ਧਿਆਨ ਲਗਾਈਆ। ਮੈਂ ਤੇਰੀ ਰਹਿਣ ਦੇਣੀ ਨਹੀਂ ਕੋਈ ਸਖ਼ੀ, ਸਤਿ ਸਰੂਪ ਨਾ ਕੋਇ ਸਮਾਈਆ। ਸਾਧ ਸੰਤ ਧੀਰਜ ਸੰਤੋਖ ਵਿਚ ਰਹੇ ਕੋਇ ਨਾ ਜਤੀ, ਯਥਾਰਥ ਤੇਰੀ ਸੇਵ ਨਾ ਕੋਇ ਕਮਾਈਆ। ਤੈਨੂੰ ਮਿਲੇ ਨਾ ਕੋਇ ਕਮਲਾਪਤੀ, ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਜੇ ਤੂੰ ਮੇਰਾ ਬੂਟਾ ਲਾਇਆ ਹੱਥੀਂ, ਅੰਤ ਪਾਲਣਾ ਚਾਈਂ ਚਾਈਂਆ। ਤੂੰ ਸਾਹਿਬ ਮੇਰਾ ਸਮਰਥੀ, ਵਡ ਦਾਤਾ ਨੂਰ ਅਲਾਹੀਆ। ਵਸੀਂ ਘਟ ਘਟੀ, ਹਰ ਘਟ ਰਿਹਾ ਸਮਾਈਆ। ਮੈਂ ਵੀ ਤੇਰੇ ਨਾਮ ਦੀ ਪੜ੍ਹੀ ਪੱਟੀ, ਪਟਨੇਵਾਲਾ ਨਾਲ ਮਿਲਾਈਆ। ਮੈਂ ਚਾਹੁੰਦਾ ਮੇਰੇ ਅੰਤ ਵਿਚ ਕਿਸੇ ਘਰ ਰਹੇ ਨਾ ਦੀਵਾ ਬੱਤੀ, ਬਾਤਨ ਪੜਦਾ ਨਾ ਕੋਇ ਖੁਲ੍ਹਾਈਆ। ਮੇਰੀ ਖ਼ਾਹਿਸ਼ ਵਿਚ ਫ਼ਰਕ ਰਹੇ ਨਾ ਰੱਤੀ, ਰਹਿਮਤ ਆਪਣੀ ਦੇਣੀ ਕਮਾਈਆ। ਮੇਰੀ ਬੇਨੰਤੀ ਸਚੀ, ਸਾਹਿਬ ਦਿਤੀ ਦ੍ਰਿੜਾਈਆ। ਵੇਖੀਂ ਗੰਢ ਰੱਖੀਂ ਨਾ ਕੱਚੀ, ਤੰਦਨ ਤੰਦ ਤੁੜਾਈਆ। ਮੇਰੀ ਵਾਸਨਾ ਘਰ ਘਰ ਹੋਵੇ ਨੱਚੀ, ਮਨ ਮਨੂਆਂ ਸਵਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੇਰੀ ਮਨਸਾ ਕਰਨੀ ਪੂਰ, ਪਰਮ ਪੁਰਖ ਤੇਰੀ ਸਰਨਾਈਆ। ਮੇਰੀ ਬੇਨੰਤੀ ਤੇਰੇ ਹਜ਼ੂਰ, ਹਜ਼ਰਤਾਂ ਦੇ ਹਜ਼ਰਤ ਦਿਆਂ ਸੁਣਾਈਆ। ਮੈਂ ਚਾਹੁੰਦਾ ਸਭ ਨੂੰ ਕਰਾਂ ਮੂਰਖ ਮੂੜ੍ਹ, ਮੁਗਧ ਦਿਆਂ ਬਣਾਈਆ। ਤੇਰੇ ਲਾਏ ਕੋਇ ਨਾ ਮਸਤਕ ਚਰਨ ਧੂੜ, ਟਿੱਕੇ ਖ਼ਾਕ ਨਾ ਕੋਇ ਰਮਾਈਆ। ਜਲਵਾ ਦਿਸੇ ਨਾ ਕੋਇ ਨੂਰ, ਜੋਤੀ ਜੋਤ ਨਾ ਡਗਮਗਾਈਆ। ਮੇਰੀ ਮਨ ਮਨਸਾ ਕਰ ਭਰਪੂਰ, ਬੇਪਰਵਾਹ ਆਪਣੀ ਦਇਆ ਕਮਾਈਆ। ਮੈਂ ਚੌਥਾ ਜੁਗ ਤੇਰਾ ਮਜ਼ਦੂਰ, ਨਵ ਸੱਤ ਸੇਵ ਕਮਾਈਆ। ਘਰ ਘਰ ਅੰਦਰ ਵੜਿਆ ਕੂੜ, ਕਾਮ ਕਰੋਧ ਲੋਭ ਮੋਹ ਹੰਕਾਰ ਦਿਤਾ ਹਲਕਾਈਆ। ਮੇਰੀ ਅਰਦਾਸ ਸੁਣ ਜ਼ਰੂਰ, ਜ਼ਰੂਰਤ ਤੇਰੇ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ,

❋

❋

ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਮੈਨੂੰ ਹੋਣ ਨਾ ਦੇਵੀਂ ਨਿਰਾਸਾ, ਨਿਰਵੈਰ ਬੇਪਰਵਾਹੀਆ। ਮੈਨੂੰ ਤੇਰੇ ਉਤੇ ਭਰਵਾਸਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਮੈਂ ਕੋਈ ਵੱਖ ਵੱਖ ਨਾਮ ਕਲਮੇ ਦਾ ਫੜਿਆ ਨਹੀਂ ਕਾਸਾ, ਕਸਮ ਖਾ ਕੇ ਦਿਆਂ ਜਣਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰੀਆਂ ਸ਼ਾਖ਼ਾਂ, ਸ਼ਨਾਖ਼ਤ ਤਨ ਵਜੂਦ ਰਖਾਈਆ। ਅੰਤਮ ਤੇਰੇ ਦਰ ਤੇ ਆਖਾਂ, ਨਿਉਂ ਨਿਉਂ ਲਾਗਾਂ ਪਾਈਆ। ਸਾਹਿਬ ਸੁਲਤਾਨ ਮਹਿਬੂਬ ਮੇਰਾ ਬਣਨਾ ਰਾਖਾ, ਰੱਖਕ ਹੋ ਕੇ ਵੇਖ ਵਖਾਈਆ। ਦੀਨ ਦੁਨੀ ਦਾ ਬਦਲ ਦੇਵਾਂ ਪਾਸਾ, ਪੇਸ਼ੀਨਗੋਈਆਂ ਪੂਰ ਕਰਾਈਆ। ਤੂੰ ਮੇਰਾ ਵੇਖੀਂ ਜਗਤ ਤਮਾਸ਼ਾ, ਆਪ ਆਪਣਾ ਪੜਦਾ ਲਾਹੀਆ। ਗੋਪੀ ਕਾਹਨ ਦੀਆਂ ਪੈਣ ਨਾ ਦੇਵਾਂ ਰਾਸਾ, ਸੀਤਾ ਸੁਰਤ ਰਾਮ ਨਾ ਕੋਇ ਸਮਾਈਆ। ਝਗੜਾ ਪਾ ਕੇ ਜ਼ਾਤਾਂ ਪਾਤਾਂ, ਦੀਨ ਦੁਨੀ ਦਿਆਂ ਲੜਾਈਆ। ਤੂੰ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਮੈਨੂੰ ਦੇਣੀ ਸ਼ਾਬਾਸ਼ਾ, ਪਰਵਰਦਿਗਾਰ ਹੱਥ ਪੁਸ਼ਤ ਪਨਾਹ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੀ ਕਿਰਪਾ ਮੈਨੂੰ ਆਵੇ ਕੋਈ ਨਾ ਘਾਟਾ, ਚੜ੍ਹਦੀ ਕਲਾ ਦੇਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰੀ ਕਰਨੀ ਆਸਾ, ਆਸਾ ਤੇਰੇ ਅੱਗੇ ਰਖਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੬ ਠਾਣੇਦਾਰ ਹਰਚਰਨ ਸਿੰਘ ਦੇ ਗ੍ਰਹਿ ਪਿੰਡ ਜਟਵਾਂ ਜ਼ਿਲਾ ਲੁਧਿਆਣਾ

ਕਲਜੁਗ ਕਹੇ ਮੇਰੇ ਸ਼ਹਿਨਸ਼ਾਹ ਨਵਾਬ, ਮਿਹਰਵਾਨ ਮਹਿਬੂਬ ਤੇਰੀ ਸਰਨਾਈਆ। ਤੇਰੇ ਕਦਮਾਂ ਕਦਮਬੋਸੀ ਵਾਲਾ ਅਦਾਬ, ਨਿਵ ਨਿਵ ਲਾਗਾਂ ਪਾਈਂਆ। ਪਰਵਰਦਿਗਾਰ ਸਾਂਝੇ ਯਾਰ ਦੇ ਖ਼ਤਾਬ, ਮੁਖ਼ਾਤਬ ਹੋ ਕੇ ਦਇਆ ਕਮਾਈਆ। ਤੇਰੇ ਹੁਕਮ ਦੀ ਕੂੜ ਵਜਾਈ ਰਬਾਬ, ਨੌਬਤ ਜਗਤ ਜਗ ਸੁਣਾਈਆ। ਮਿੱਤਰ ਪਿਆਰਾ ਰਹਿਣ ਦਿਤਾ ਨਹੀਂ ਕੋਈ ਅਹਿਬਾਬ, ਸੱਜਣ ਸੰਗ ਨਾ ਕੋਇ ਰਖਾਈਆ। ਗਊਆਂ ਭੁੰਨ ਖਵਾਇਆ ਕਬਾਬ, ਕਾਹਨ ਚਲੀ ਨਾ ਕੋਇ ਚਤੁਰਾਈਆ। ਪ੍ਰਕਾਸ਼ ਰਿਹਾ ਨਾ ਕਿਸੇ ਮਹਿਰਾਬ, ਕਾਅਬਾ ਹੱਕ ਨਾ ਕੋਇ ਵਡਿਆਈਆ। ਪਿਆਰ ਰਿਹਾ ਨਾ ਹਕੀਕੀ ਮਜਾਜ਼, ਸਭ ਦਾ ਮਜ਼ਾਕ ਦਿਤਾ ਉਡਾਈਆ। ਮੈਂ ਸਦੀ ਚੌਧਵੀਂ ਹੋਇਆ ਬੇਤਾਬ, ਆਪਣੀ ਲੈ ਅੰਗੜਾਈਆ। ਲੇਖਾ ਮੁਕਾਉਣਾ ਹਯਾਤੇ ਆਬ, ਆਬਰੂ ਸਭ ਦੀ ਦੇਣੀ ਗਵਾਈਆ। ਅੱਖਰਾਂ ਵਾਲੀ ਰਹੇ ਨਾ ਕੋਇ ਕਿਤਾਬ, ਸਿਫ਼ਤਾਂ ਵਾਲੀ ਸਿਫ਼ਤ ਨਾ ਕੋਇ ਸਾਲਾਹੀਆ। ਜਗਤ ਖੇੜਾ ਵਸੇ ਨਾ ਕੋਇ ਅਬਾਦ, ਮਹਿਫ਼ਲ ਹੱਕ ਨਾ ਕੋਇ ਵਖਾਈਆ। ਗੁਲਸ਼ਨ ਮਹਿਕੇ ਨਾ ਕੋਇ ਗੁਲਾਬ, ਕੰਡਾ ਖਾਰ ਕਰਾਂ ਲੋਕਾਈਆ। ਤੂੰ ਸਾਹਿਬ ਸੁਲਤਾਨ ਨੌਜਵਾਨ ਮੇਰਾ ਉਸਤਾਦ, ਪੈਗ਼ੰਬਰ ਅਗੰਮ ਅਥਾਹੀਆ। ਇਕੋ ਹੁਕਮ ਦੇ ਦੇ ਵਾਹਦ, ਵਾਹਵਾ ਤੇਰੀ ਓਟ ਤਕਾਈਆ। ਮੈਂ ਆਪਣਾ ਹੁਕਮ ਕਰਾਂ ਰਾਇਜ, ਰਈਅਤ ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੈਨੂੰ ਦੇ ਦੇ ਇਕ ਸਹਾਰਾ, ਸਤਿ ਤੇਰੀ ਸਰਨਾਈਆ। ਮੈਂ ਜੀਵ ਜੰਤ ਕਰਾਂ ਗਵਾਰਾ, ਮੂਰਖ ਮੂੜ੍ਹ ਸੰਗ ਬਣਾਈਆ। ਮੈਂ ਨਿਸ਼ਾਨ ਮੇਟਾਂ ਚੰਦ ਸਿਤਾਰਾ, ਸਦੀ ਚੌਧਵੀਂ ਸੰਗ ਮੁਹੰਮਦ ਤੇਰੀ ਝੋਲੀ ਪਾਈਆ। ਲੇਖਾ

❋

❋

ਰਹੇ ਨਾ ਚਾਰ ਯਾਰਾ, ਅਲਿਫ਼ ਯੇ ਨਾ ਕੋਇ ਵਡਿਆਈਆ। ਮੇਰਾ ਤੇਰੇ ਹੁਕਮ ਨਾਲ ਹੋਣਾ ਅੰਤ ਕਨਾਰਾ, ਮਿਹਰਵਾਨ ਮਹਿਬੂਬ ਨੇਤਰ ਨੈਣ ਲੈਣਾ ਉਠਾਈਆ। ਔਹ ਤਕ ਮੈਨੂੰ ਗੋਬਿੰਦ ਦਿੰਦਾ ਇਸ਼ਾਰਾ, ਕਲਗੀ ਤੋੜਾ ਸੀਸ ਟਿਕਾਈਆ। ਕਲਜੁਗ ਤੂੰ ਆਪਣੀ ਕਲ ਨੂੰ ਕਰ ਲੈ ਜ਼ਾਹਿਰਾ, ਬਲ ਬਲ ਵਿਚੋਂ ਵਖਾਈਆ। ਔਹ ਵੇਖ ਨਿਰਗੁਣ ਨਿਰਵੈਰ ਲਏ ਅਵਤਾਰਾ, ਕਲ ਕਲਕੀ ਵੇਸ ਵਟਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸੀਸ ਨਿਵਾਈਆ। ਉਹ ਸ਼ਬਦੀ ਸ਼ਬਦ ਦਏ ਇਸ਼ਾਰਾ, ਨਾਮ ਸੰਦੇਸਾ ਅਗੰਮ ਅਥਾਹੀਆ। ਜਿਸ ਨੇ ਮੇਰਾ ਖੇਲ ਕਰਨਾ ਦੁਬਾਰਾ, ਬਿਨ ਤਤਾਂ ਤਤ ਪ੍ਰਗਟਾਈਆ। ਜੋਤੀ ਜਾਤਾ ਹੋ ਉਜਿਆਰਾ, ਪੁਰਖ ਬਿਧਾਤਾ ਵੇਸ ਵਟਾਈਆ। ਜਿਸ ਦੀ ਮਹਿਮਾ ਕਾਗਤ ਕਲਮ ਨਾ ਲਿਖਣਹਾਰਾ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਸੋ ਕਲਜੁਗ ਤੈਨੂੰ ਦਏ ਉਧਾਰਾ, ਸਿਰ ਤੇਰੇ ਹੱਥ ਟਿਕਾਈਆ। ਤੂੰ ਨੌ ਖੰਡ ਪ੍ਰਿਥਮੀ ਸੱਤ ਦੀਪ ਭੱਜਣਾ ਵਾਰੋ ਵਾਰਾ, ਆਪਣਾ ਪੈਂਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਅਲਾਹੀਆ। ਕਲਜੁਗ ਕਹੇ ਪ੍ਰਭੂ ਮੈਨੂੰ ਇਕੋ ਓਟ ਤੇਰੀ, ਓੜਕ ਦਿਆਂ ਜਣਾਈਆ। ਤੂੰ ਲਾਜ ਰੱਖਣੀ ਮੇਰੀ, ਮਿਹਰਵਾਨ ਤੇਰੀ ਸਰਨਾਈਆ। ਮੈਂ ਚਾਰ ਕੁੰਟ ਚਲਾਉਣੀ ਅੰਧੇਰੀ, ਅੰਧ ਕੂਪ ਲੋਕਾਈਆ। ਸ਼ੌਹ ਦਰਿਆਏ ਠੇਹਲਣੀ ਬੇੜੀ, ਨਈਆ ਨੌਕਾ ਇਕ ਵਖਾਈਆ। ਚੁਰਾਸੀ ਕਟੇ ਕੋਇ ਨਾ ਗੇੜੀ, ਸ਼ਰਅ ਜ਼ੰਜੀਰ ਨਾ ਕੋਇ ਤੁੜਾਈਆ। ਸਾਰੀ ਸ੍ਰਿਸ਼ਟੀ ਖ਼ਾਕ ਕਰਨੀ ਢੇਰੀ, ਪੰਜ ਤਤ ਤਤ ਜਲਾਈਆ। ਮੈਂ ਆਸਾ ਰੱਖਦਾ ਤੇਰੀ ਇਕ ਬਥੇਰੀ, ਬਹੁ ਗੁਣਵੰਤੇ ਧਿਆਨ ਲਗਾਈਆ। ਮੈਂ ਖੇਲ ਰਹਿਣ ਨਹੀਂ ਦੇਣੀ ਗੁਰੂ ਗੁਰ ਚੇਰੀ, ਚੇਲਾ ਗੁਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਕਲਜੁਗ ਮੈਂ ਵੇਖਾਂ ਤੇਰੀ ਮੰਗ, ਜੋ ਮਾਂਗਤ ਹੋ ਕੇ ਝੋਲੀ ਡਾਹੀਆ। ਵਸਤ ਦੇ ਕੇ ਭੁੱਖ ਨੰਗ, ਤੇਰਾ ਭੰਡਾਰਾ ਦਿਆਂ ਭਰਾਈਆ। ਤੂੰ ਨਵ ਸੱਤ ਜਾਈਂ ਲੰਘ, ਪੁਰੀ ਲੋਅ ਨਾ ਕੋਇ ਅਟਕਾਈਆ। ਗੁਰ ਅਵਤਾਰ ਪੈਗ਼ੰਬਰਾਂ ਲਾਵੀਂ ਸੰਗ, ਸਗਲਾ ਸੰਗ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਾ ਕੇ ਦੇਵੀਂ ਵੰਡ, ਕਾਇਨਾਤ ਬਚਿਆ ਰਹਿਣ ਕੋਇ ਨਾ ਪਾਈਆ। ਮੋਹ ਵਿਕਾਰ ਚਾੜ੍ਹਨਾ ਰੰਗ, ਕਰੋਧ ਕਾਮ ਨਾਲ ਹਲਕਾਈਆ। ਦੁਖੀ ਕਰਨਾ ਬੰਦ ਬੰਦ, ਬੰਦਨਾ ਧੁਰ ਦੀ ਦੇਣੀ ਬਤਲਾਈਆ। ਭੇਵ ਖੁਲ੍ਹੇ ਕਿਸੇ ਨਾ ਹੰ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਆਤਮ ਰਹੇ ਨਾ ਕੋਇ ਅਨੰਦ, ਨਿਜਾਨੰਦ ਰਸ ਨਾ ਕੋਇ ਚਖਾਈਆ। ਨੌ ਦਵਾਰੇ ਸਭ ਦੀ ਵਾਸਨਾ ਦੇਣੀ ਟੰਗ, ਅੱਗੇ ਹੋ ਨਾ ਕੋਇ ਅਟਕਾਈਆ। ਜਿੰਨਾ ਚਿਰ ਇਹ ਕਰਨੀ ਨਾ ਕਰੇਂ ਓਨਾਂ ਚਿਰ ਇਹ ਨਿਸ਼ਾਨ ਮਿਟਣਾ ਨਹੀਂ ਤਾਰਾ ਚੰਦ, ਸਦੀ ਚੌਧਵੀਂ ਅੰਤ ਨਾ ਕੋਇ ਕਰਾਈਆ। ਓਹ ਵੇਖ ਮੁਹੰਮਦ ਨੇਤਰ ਰੋ ਰੋ ਮੰਗੇ ਮੰਗ, ਸੱਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਦਇਆ ਕਮਾਈਆ। ਪੁਰਖ ਅਕਾਲ ਕਹੇ ਮੇਰੇ ਅਜ਼ੀਜ਼, ਨੰਨ੍ਹੇ ਬੱਚੇ ਦਿਆਂ ਵਡਿਆਈਆ। ਤੇਰਾ ਮੇਰੇ ਕਦਮ ਝੁਕਿਆ ਸੀਸ, ਧੂੜੀ ਖ਼ਾਕ ਰਮਾਈਆ। ਮੈਂ ਮਾਲਕ ਇਕ ਜਗਦੀਸ, ਜਗਦੀਸ਼ਰ ਧੁਰਦਰਗਾਹੀਆ। ਜੁਗ ਚੌਕੜੀ ਬਦਲਾਂ ਰੀਤ, ਰੀਤੀਵਾਨ ਇਕ ਹੋ ਜਾਈਆ। ਤੂੰ ਸਭ ਦੀ ਬਦਲ ਦੇ ਨੀਤ, ਨਿਜ ਅੰਦਰ ਡੇਰਾ ਲਾਈਆ। ਮਨ ਕਲਪਣਾ ਕਰ ਪੁਨੀਤ, ਪਤਿਤ ਰੂਪ ਸਾਰੇ ਦੇਣ ਦੁਹਾਈਆ। ਸਦੀ ਚੌਧਵੀਂ

❋

❋

ਰਹੀ ਬੀਤ, ਵੇਲਾ ਅੰਤ ਅੰਤ ਕੁਰਲਾਈਆ। ਕਾਇਆ ਰਹਿਣ ਨਹੀਂ ਦੇਣੀ ਠੰਡੀ ਸੀਤ, ਅਗਨੀ ਤਤ ਦੇਣੀ ਜਲਾਈਆ। ਝਗੜਾ ਮਿਟਾਉਣਾ ਮੰਦਰ ਮਸੀਤ, ਮੱਠ ਸ਼ਿਵਾਲੇ ਵੰਡ ਨਾ ਕੋਇ ਵੰਡਾਈਆ। ਲੇਖਾ ਮੁਕਾਉਣਾ ਊਚ ਨੀਚ, ਜ਼ਾਤ ਪਾਤੀ ਪੰਧ ਮੁਕਾਈਆ। ਤੈਨੂੰ ਬਖਸ਼ਾਂ ਇਕ ਤਮੀਜ਼, ਤਮਾ ਦੀ ਝੋਲੀ ਦਿਆਂ ਭਰਾਈਆ। ਮਾਤਲੋਕ ਆਪਣੀ ਪੂਰੀ ਕਰ ਲੈ ਰੀਝ, ਮਨਸਾ ਅਵਰ ਰਹੇ ਨਾ ਰਾਈਆ। ਤੂੰ ਮੇਰਾ ਗਾਉਣਾ ਗੀਤ, ਢੋਲਾ ਅਗੰਮ ਅਥਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਲੈਣੀ ਜੀਤ, ਜੀਵਤ ਜੀ ਮਿਲੇ ਵਡਿਆਈਆ। ਹੱਕ ਦੀ ਰਹਿਣ ਨਹੀਂ ਦੇਣੀ ਪ੍ਰੀਤ, ਪ੍ਰੀਤਮ ਮਿਲਣ ਕੋਇ ਨਾ ਪਾਈਆ। ਓਹ ਤਕ ਮੂਸਾ ਤਕਦਾ ਬੀਸ ਬੀਸ, ਬੀਸ ਬੀਸਾ ਨੈਣ ਉਠਾਈਆ। ਈਸਾ ਖੇਲ ਤਕੇ ਅਕੀਸ, ਏਕੰਕਾਰ ਕੀ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਇਕ ਹਦੀਸ, ਹਜ਼ਰਤਾਂ ਤੋਂ ਪਰੇ ਹਰਿ ਹਜ਼ੂਰ ਆਪ ਸਮਝਾਈਆ।