ਪੁਸਤਕਾਲਾਭਾਗ ੨੨

੨੫ ਅੱਸੂ ਸ਼ਹਿਨਸ਼ਾਹੀ ਸੰਮਤ ੬ ਹਰਬੰਸ ਸਿੰਘ ਦੇ ਗ੍ਰਹਿ ਸੰਗਰੂਰ ਸ਼ਹਿਰ

ਮਨ ਮਤ ਬੁੱਧੀ ਦਾ ਜੋ ਬਿਆਨਾ, ਰਸਨਾ ਨਾਲ ਗਾਈਆ। ਇਸ ਤੋਂ ਪਰੇ ਖੇਲ ਸ੍ਰੀ ਭਗਵਾਨਾ, ਬਿਨ ਅਨਭਵ ਦ੍ਰਿਸ਼ਟੀ ਸਮਝ ਕਿਸੇ ਨਾ ਆਈਆ। ਜੋ ਲੇਖਾ ਜਾਣੇ ਦੋ ਜਹਾਨਾ, ਦਰਗਹ ਸਾਚੀ ਸੋਭਾ ਪਾਈਆ। ਜਿਸ ਦਾ ਰੂਪ ਰੰਗ ਰੇਖ ਸਕੇ ਨਾ ਕੋਇ ਪਹਿਚਾਨਾ, ਨਾਦਾਂ ਵਿਚ ਨਾ ਕੋਇ ਸ਼ਨਵਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਕਾਹਨਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਗਾਣਾ, ਅਵਤਾਰ ਪੈਗ਼ੰਬਰ ਗਏ ਕਰ ਕੇ ਸਿਫਤ ਸਾਲਾਹੀਆ। ਪੁਰਖ ਅਕਾਲਾ ਦੀਨ ਦਿਆਲਾ ਨੌਜਵਾਨਾ ਮਰਦ ਮਰਦਾਨਾ ਨਿਹਕਲੰਕ ਬਲੀ ਬਲਵਾਨਾ, ਰੂਪ ਅਨੂਪ ਸ਼ਾਹੋ ਭੂਪ ਆਪਣੇ ਵਿਚ ਛੁਪਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲਣਾ ਹੁਕਮ ਦੇ ਨਾਲ ਜ਼ਮਾਨਾ, ਜ਼ਿਮੀਂ ਜ਼ਮਾਂ ਧੁਰ ਦਾ ਖੇਲ ਵੇਖ ਵਖਾਈਆ। ਉਹ ਵਿਅਕਤੀ ਰੂਪ ਹੋ ਕੇ ਕਦੀ ਨਾ ਬਣੇ ਪਰਧਾਨਾ, ਆਪਣੀ ਸਿਫ਼ਤ ਵਿਚ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਨਿਹਕਲੰਕ ਹਰਿ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਜੋਤੀ ਜੋਤ ਉਜਿਆਰਾ, ਰੂਪ ਰੰਗ ਰੇਖ ਕਹਿਣ ਕੋਇ ਨਾ ਪਾਈਆ। ਜੋ ਵਸੇ ਸਚਖੰਡ ਸੱਚੇ ਦਵਾਰਾ, ਦਰ ਸਾਚੇ ਡੇਰਾ ਲਾਈਆ। ਜਿਸ ਨੂੰ ਕਹਿੰਦੇ ਸੋ ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਆਦਿ ਨਿਰੰਜਣ ਅਗੰਮ ਅਥਾਹੀਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਵਡ ਵਡਿਆਈਆ। ਉਸ ਦਾ ਬੁੱਧੀ ਵਿਚ ਕਰੇ ਕਿਆ ਕੋਈ ਵਿਸਥਾਰਾ, ਵਿਚਰ ਕੇ ਸਕੇ ਨਾ ਕੋਇ ਸੁਣਾਈਆ। ਉਹ ਮੰਜ਼ਲ ਚੜ੍ਹ ਕੇ ਨਿਰਅੱਖਰ ਪੜ੍ਹ ਕੇ ਪਾਓ ਓਸ ਪ੍ਰਭ ਦੀ ਸਾਰਾ, ਜੋ ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਜੋਤ ਨਿਰੰਕਾਰ ਆਦਿ ਜੁਗਾਦੀ ਨਿਹਕਲੰਕ, ਨਰ ਨਰਾਇਣ ਵਡੀ ਵਡਿਆਈਆ। ਜਿਸ ਦਾ ਸ਼ਬਦ ਅਗੰਮੀ ਵੱਜੇ ਡੰਕ,

❋

❋

ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਿਹਾ ਸੁਣਾਈਆ। ਜਿਸ ਦਾ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਵਿਚ ਸਮਾਈਆ। ਜੋ ਆਤਮ ਪਰਮਾਤਮ ਧੁਰ ਦਾ ਕੰਤ, ਕੰਤੂਹਲ ਇਕ ਅਖਵਾਈਆ। ਉਸ ਦੀ ਪੰਜ ਤਤ ਬਣਾਏ ਕੋਇ ਨਾ ਬਣਤ, ਰਜੋ ਤਮੋਂ ਸਤੋ ਨਾ ਕੋਇ ਚਤੁਰਾਈਆ। ਉਸ ਦਾ ਗੜ੍ਹ ਨਹੀਂ ਕੋਈ ਹਉਮੇ ਹੰਗਤ, ਮਾਇਆ ਮਮਤਾ ਨਾ ਕੋਇ ਅਖਵਾਈਆ। ਉਹ ਜਗਤ ਵਾਸਨਾ ਮਨਸ਼ਾ ਦੀ ਬਣਾਉਂਦਾ ਨਹੀਂ ਕਦੇ ਸੰਗਤ, ਜਗਤ ਚਤੁਰਾਈਆਂ ਨਾ ਕੋਇ ਰਖਾਈਆ। ਉਹ ਲੇਖਾ ਜਾਣੇ ਆਦਿ ਅੰਤ, ਜੁਗਾ ਜੁਗੰਤ ਆਪਣਾ ਹੁਕਮ ਵਰਤਾਈਆ। ਜਿਸ ਦਾ ਨਾਮ ਅਗੰਮਾ ਬਿਨ ਅੱਖਰਾਂ ਵਾਲਾ ਮੰਤ, ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਿਹਕਲੰਕ ਹਰਿ ਏਕ ਹੈ, ਏਕਾ ਏਕੰਕਾਰ। ਨਾ ਕੋਈ ਦੂਸਰ ਟੇਕ ਹੈ, ਨਾ ਕੋਈ ਮੀਤ ਮੁਰਾਰ। ਨਾ ਕੋਈ ਜਗਤ ਨੇਤਰ ਸਕੇ ਵੇਖ ਹੈ, ਨਾ ਕੋਇ ਪਾਵੇ ਸਾਰ। ਉਸ ਦਾ ਜੋਤ ਸਰੂਪੀ ਭੇਖ ਹੈ, ਜੋਤੀ ਜਾਮਾ ਅਗੰਮ ਅਪਾਰ। ਜੋ ਵਸੇ ਸਚਖੰਡ ਦੇਸ ਹੈ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹੋਵੇ ਉਜਿਆਰ। ਉਹ ਸੰਬਲ ਬਹਿ ਕੇ ਦਏ ਸੰਦੇਸ਼ ਹੈ, ਸ਼ਬਦ ਸ਼ਬਦ ਦੀ ਧਾਰ। ਜਿਸ ਦਾ ਹੁਕਮ ਹੁਕਮ ਦਾ ਲੇਖ ਹੈ, ਗੁਰ ਅਵਤਾਰ ਕਾਤਬ ਬਣੇ ਲਿਖਾਰ। ਉਸ ਦਾ ਕੋਇ ਨਾ ਜਾਣੇ ਭੇਤ ਹੈ, ਬੇਅੰਤ ਸੱਚੀ ਸਰਕਾਰ। ਉਹ ਸਭ ਨੂੰ ਵੇਖੇ ਨੇਤਨ ਨੇਤ ਹੈ, ਨਵ ਸੱਤ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਸਣਹਾਰ ਸਚਖੰਡ ਸੱਚੇ ਦਵਾਰ। ਨਿਹਕਲੰਕ ਹਰਿ ਆਪ ਹੈ, ਦੂਸਰ ਅਵਰ ਨਾ ਕੋਇ। ਜਿਸ ਦਾ ਨਾ ਕੋਇ ਮਾਈ ਬਾਪ ਹੈ, ਮੰਦਰ ਮਕਾਨ ਨਾ ਕਿਸੇ ਸੋਹੇ। ਨਾ ਕੋਇ ਅੱਖਰਾਂ ਵਾਲਾ ਪੜ੍ਹੇ ਜਾਪ ਹੈ, ਨਾ ਕੋਇ ਸਿਫ਼ਤੀ ਸਿਫ਼ਤ ਸਾਲਾਹੇ। ਨਾ ਕਦੇ ਪਵਿਤ ਨਾ ਪਾਕ ਹੈ, ਦੁਰਮਤ ਰੂਪ ਨਾ ਕੋਇ ਵਟੋਏ। ਨਾ ਕੋਇ ਸੱਜਣ ਸਾਕ ਹੈ, ਮੀਤ ਮੁਰਾਰ ਨਾ ਕੋਇ ਅਖਵਾਏ। ਨਾ ਕੋਇ ਖੋਲ੍ਹੇ ਤਾਕ ਹੈ, ਨਾ ਕਰਤਾ ਪਾਏ ਸੋਏ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਗਾਇਆ ਭਵਿਖਤ ਵਾਕ ਹੈ, ਸੋ ਇਕੋ ਪੁਰਖ ਅਕਾਲਾ ਆਦਿ ਅੰਤ ਹੋਏ। ਜਿਸ ਦਾ ਅੱਖਰਾਂ ਵਾਲਾ ਦਏ ਕੋਇ ਨਾ ਸਾਤ ਹੈ, ਪੜ੍ਹਨ ਵਾਲਾ ਨਾ ਉਸ ਨੂੰ ਟੋਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਏਕਾ ਏਕ ਜੋਤ ਬਲੋਏ। ਨਿਹਕਲੰਕ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਈਆ। ਰੂਪ ਰੰਗ ਰੇਖ ਤੋਂ ਬਾਹਰਾ, ਜੋਤੀ ਜਾਤਾ ਡਗਮਗਾਈਆ। ਸ਼ਬਦੀ ਸ਼ਬਦ ਸ਼ਬਦ ਨਗਾਰਾ, ਦੋ ਜਹਾਨ ਕਰੇ ਸ਼ਨਵਾਈਆ। ਚੌਦਾਂ ਤਬਕਾਂ ਵਸੇ ਬਾਹਿਰਾ, ਚੌਦਾਂ ਲੋਕ ਸਾਰ ਨਾ ਆਈਆ। ਜਿਸ ਨੂੰ ਝੁਕਦੇ ਚੰਦ ਸੂਰੀਆ ਜ਼ਿਮੀਂ ਅਸਮਾਨ ਸਿਤਾਰਾ, ਦਰ ਦਰ ਬੈਠੇ ਸੀਸ ਨਿਵਾਈਆ। ਇਸ ਦਾ ਸੰਬਲ ਧਾਮ ਨਿਆਰਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਸ ਵਿਚ ਬਹਿ ਕੇ ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰ ਆਪਣੇ ਹੱਥ ਰੱਖੇ ਵਡਿਆਈਆ। ਉਹਨੂੰ ਤਨ ਵਜੂਦ ਦਾ ਲਾਲਚ ਨਹੀਂ ਕੋਇ ਵਿਚ ਸੰਸਾਰਾ, ਪੰਜਾਂ ਤਤਾਂ ਨਾ ਕੋਇ ਚਤੁਰਾਈਆ। ਉਸ ਦਾ ਆਦਿ ਅੰਤ ਦਾ ਸਿਫ਼ਤੀ ਇਕ ਭੰਡਾਰਾ, ਜਿਸ ਨੂੰ ਕੋਟਨ ਕੋਟ ਗਾ ਗਾ ਆਪਣਾ ਸ਼ੁਕਰ ਮਨਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰਾ ਸਾਂਝਾ ਯਾਰਾ, ਨੂਰੋ ਨੂਰ ਅਲਾਹੀਆ। ਜ਼ਰਾ ਗੁਰਮੁਖੋ ਇਸ ਤੋਂ ਉਤੇ ਕਰੋ ਵਿਚਾਰਾ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ

❋

❋

ਦਾਤਾ ਬੇਪਰਵਾਹੀਆ। ਜਗਤ ਵੇਖਣਾ ਨਾ ਕੋਈ ਵਕਤ, ਤਨ ਵਜੂਦ ਨਾ ਕੋਇ ਵਡਿਆਈਆ। ਜਿਥੇ ਨਿਰਗੁਣ ਧਾਰ ਵਸੇ ਪ੍ਰਭੂ ਦੀ ਸ਼ਕਤ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜਿਸ ਦਾ ਹੁਕਮ ਸੰਦੇਸ਼ਾ ਧਾਰ ਅਗੰਮੀ ਵਸਤ, ਅਮੋਲਕ ਆਪ ਟਿਕਾਈਆ। ਓਸ ਦੇ ਨਾਲ ਕਾਹਦੀ ਹਸਦ, ਵੈਰ ਭਾਵ ਵਿਚ ਹੱਥ ਕਿਛ ਨਾ ਆਈਆ। ਜਿਸ ਦੇ ਵਿਚ ਜੋਤ ਨਿਰੰਕਾਰਾ ਨਿਰਗੁਣ ਹੋ ਜਾਏ ਮਸਤ, ਮਿਹਰਵਾਨ ਆਪਣੀ ਖ਼ੁਸ਼ੀ ਮਨਾਈਆ। ਉਹ ਖੇਲ ਵਖਾਏ ਉਤੇ ਅਰਸ਼ ਫ਼ਰਸ਼, ਫ਼ਰਸ਼ ਦੇ ਉਪਰ ਆਪਣੀ ਧਾਰ ਪ੍ਰਗਟਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਭ ਦੇ ਉਤੇ ਤਰਸ, ਰਹਿਮਤ ਸਚ ਕਮਾਈਆ। ਜ਼ਰਾ ਉਸ ਨੂੰ ਤਕੋ ਆਪਣੀ ਨਜ਼ਰ ਪਰਤ, ਦੀਨ ਦੁਨੀ ਤੋਂ ਬਾਹਰ ਕਢਾਈਆ। ਜਿਸ ਗ੍ਰਹਿ ਵਿਚ ਘਰ ਵਿਚ ਮੁਕਾਮ ਵਿਚ ਪੁਰਖ ਅਕਾਲ ਨੇ ਅਵਤਾਰ ਪੈਗ਼ੰਬਰਾਂ ਗੁਰੂਆਂ ਖ਼ਾਲੀ ਆਪਣੀ ਲਾਈ ਸ਼ਰਤ, ਸ਼ਰਅ ਸ਼ਰਅ ਵਿਚ ਸਮਝਾਈਆ। ਉਸ ਦਾ ਖੇਲ ਸਦਾ ਅਸਚਰਜ, ਵਿਦਿਆ ਵਿਚ ਸਮਝ ਕਿਸੇ ਨਾ ਪਾਈਆ। ਉਹ ਧੁਰ ਦਾ ਮਰਦ ਮਰਦਾਨਾ ਮਰਦ, ਯੋਧਾ ਇਕ ਅਖਵਾਈਆ। ਜਿਸ ਨੂੰ ਪੋਹ ਸਕੇ ਨਾ ਜਗਤ ਸ਼ਰਅ ਵਾਲੀ ਕਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਵਿਅਕਤੀ ਨੂੰ ਲੋੜ ਨਹੀਂ ਮੇਰੀ ਹੋਵੇ ਵਡਿਆਈ, ਵੱਡਾ ਤਨ ਨਾ ਕੋਇ ਅਖਵਾਈਆ। ਜਿਸ ਪੁਰਖ ਅਕਾਲ ਨੇ ਆਪਣੀ ਬਣਤ ਬਣਾਈ, ਸੋ ਰਚਨਾ ਵੇਖੇ ਚਾਈਂ ਚਾਈਂਆ। ਸੋ ਸੰਬਲ ਬੈਠਾ ਨੂਰ ਕਰ ਰੁਸ਼ਨਾਈ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਸ਼ਬਦ ਸ਼ਬਦ ਗੁਰਦੇਵ ਦੇਵੇ ਦੁਹਾਈ, ਦੋ ਜਹਾਨਾਂ ਕਰੇ ਸ਼ਨਵਾਈਆ। ਉਸ ਸਾਹਿਬ ਦੇ ਨਾਲ ਕਾਹਦੀ ਲੜਾਈ, ਜੋ ਸਭ ਦਾ ਮਾਲਕ ਇਕ ਅਖਵਾਈਆ। ਉਹ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਜੋਤ ਨਿਰੰਕਾਰ ਜੋਤੀ ਜਾਤਾ ਪੁਰਖ ਬਿਧਾਤਾ ਬਣਕੇ ਅਗੰਮਾ ਰਾਹੀ, ਰਹਿਬਰ ਹੋ ਕੇ ਵੇਖ ਵਖਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਿਹਕਲੰਕ ਅਵਤਾਰ ਜਿਸ ਦੀ ਮਹਿੰਮਾ ਜਗਤ ਜ਼ਬਾਨ ਲਿਖੀ ਨਾ ਜਾਈ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਨੂਰ ਨੁਰਾਨਾ ਪਰਵਰਦਿਗਾਰ ਧੁਰਦਰਗਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।

ਕਲਜੁਗ ਕਹੇ ਪ੍ਰਭੂ ਮੈਂ ਤੇਰੇ ਦਰ ਭਿਖਾਰੀ, ਭਿਖਿਆ ਦੇ ਵਰਤਾਈਆ। ਮਿਹਰਵਾਨ ਮਹਿਬੂਬ ਮੇਰੀ ਤੋੜ ਨਿਭਾਵੀਂ ਯਾਰੀ, ਯਰਾਨਾ ਤੇਰੇ ਨਾਲ ਰਖਾਈਆ। ਮੈਂ ਸਦੀ ਚੌਧਵੀਂ ਵੇਖਣਾ ਉਮਤ ਨਬੀ ਰਸੂਲਾਂ ਸਾਰੀ, ਪੈਗ਼ੰਬਰਾਂ ਧਿਆਨ ਲਗਾਈਆ। ਕਲਮਿਆਂ ਨਾਲੋਂ ਸਭ ਦੀ ਕਰਾਉਣੀ ਗ਼ਦਾਰੀ, ਗਦਾਗਰ ਦੇਣੇ ਬਣਾਈਆ। ਚੌਦਾਂ ਤਬਕ ਕਰਾਉਣੀ ਹਾਹਾਕਾਰੀ, ਹਾਏ ਉਫ਼ ਵਿਚ ਦੁਹਾਈਆ। ਇਕ ਤੇਰੀ ਮੰਨਾਂ ਤਾਬਿਆਦਾਰੀ, ਦਰ ਕਦਮਾਂ ਸੀਸ ਨਿਵਾਈਆ। ਬਾਕੀ ਸਭ ਦੀ ਕਰਾਂ ਖਵਾਰੀ, ਖ਼ਾਲਸ ਰਹਿਣ ਕੋਇ ਨਾ ਪਾਈਆ। ਉਹ ਵੇਖ ਮੈਨੂੰ ਗੋਬਿੰਦ ਦੀ ਦਿਸੇ ਕਟਾਰੀ, ਖੰਡਾ ਖੜਗ ਉਠਾਈਆ। ਜੋ ਨੀਹਾਂ ਹੇਠ ਬੱਚੇ ਆਇਆ ਲਿਤਾੜੀ, ਉਹ ਮੇਰੀ ਜੜ੍ਹ ਰਿਹਾ ਉਖੜਾਈਆ। ਮੈਂ ਨਿਉਂ ਨਿਉਂ ਕਰਾਂ ਨਿਮਸਕਾਰੀ, ਦਰ ਠਾਂਡੇ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ।

❋

❋

ਪੁਰਖ ਅਕਾਲ ਕਹੇ ਕਲਜੁਗ ਮੈਂ ਤੇਰੀ ਸੁਹਾਵਾਂ ਰੁਤ, ਰੁਤੜੀ ਨਾਲ ਮਹਿਕਾਈਆ। ਮੇਰਾ ਗੋਬਿੰਦ ਦੁਲਾਰਾ ਸੁਤ, ਪੂਤ ਸਪੂਤਾ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਨਾਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪਤਿਪਰਮੇਸ਼ਵਰ ਸੰਗ ਨਿਭਾਈਆ। ਉਹ ਤੇਰੀ ਤ੍ਰਿਸ਼ਨਾ ਪੂਰੀ ਕਰੇ ਭੁੱਖ, ਮਨਸਾ ਮਨਸਾ ਵਿਚ ਛੁਪਾਈਆ। ਯਾਦ ਕਰ ਲੈ ਉਹ ਮੇਰਿਆਂ ਭਗਤਾਂ ਦਾ ਆਪਣਿਆਂ ਸਿੱਖਾਂ ਦਾ ਜ਼ਰੂਰ ਵੰਡੇ ਦੁੱਖ, ਜੋ ਉਸਦੀ ਯਾਦ ਵਿਚ ਬੈਠੇ ਧਿਆਨ ਲਗਾਈਆ। ਮੇਰਾ ਸ਼ਬਦ ਗੋਬਿੰਦ ਆਪਣੀ ਗੋਦੀ ਲਏ ਚੁੱਕ, ਫੜ ਬਾਹੋਂ ਗਲੇ ਲਗਾਈਆ। ਉਸੇ ਵੇਲੇ ਕਲਜੁਗ ਸੀਸ ਗਿਆ ਝੁਕ, ਨਿਉਂ ਨਿਉਂ ਲਾਗੇ ਪਾਈਂਆ। ਪ੍ਰਭੂ ਜਿਥੇ ਤੇਰੇ ਨਾਮ ਦੀ ਇਕੋ ਪੜ੍ਹੀਦੀ ਹੋਵੇ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਉਥੇ ਤੇਰੀ ਮੰਜ਼ਲ ਜਾਵੇ ਮੁਕ, ਅੱਗੇ ਕਦਮ ਨਾ ਕੋਇ ਰਖਾਈਆ। ਤੇਰਿਆਂ ਭਗਤਾਂ ਦਾ ਉਜਲ ਕਰਾਂ ਮੁਖ, ਦੁਰਮਤ ਮੈਲ ਰਹੇ ਨਾ ਰਾਈਆ। ਮੈਂ ਵਾਸਤਾ ਪਾਉਣਾ ਗੋਬਿੰਦ ਮੈਨੂੰ ਅੰਮ੍ਰਿਤ ਦੇ ਦੇ ਘੁਟ, ਅਗੰਮੀ ਜਾਮ ਪਿਲਾਈਆ। ਜਿਸ ਵੇਲੇ ਪੀ ਲਵਾਂ ਉਸ ਵੇਲੇ ਸਾਰੀ ਦੁਨੀਆ ਵਿਚ ਪਾ ਦੇਵਾਂ ਫੁੱਟ, ਲੁਟੇਰਾ ਹੋ ਕੇ ਆਪਣੀ ਸੇਵ ਲਗਾਈਆ। ਮੇਰਾ ਭਾਗ ਨਾ ਜਾਏ ਨਿਖੁਟ, ਸਿਰ ਮੇਰੇ ਹੱਥ ਟਿਕਾਈਆ। ਮੈਂ ਸੁਫ਼ਲ ਰਹਿਣ ਨਾ ਦੇਵਾਂ ਕੋਇ ਕੁੱਖ, ਸਦੀ ਚੌਧਵੀਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਪ੍ਰਭੂ ਮੈਂ ਵੇਖਾਂ ਤੇਰਾ ਗੋਬਿੰਦ ਸੁਤ ਦੁਲਾਰਾ, ਦੂਲ੍ਹਾ ਇਕੋ ਨਜ਼ਰੀ ਆਈਆ। ਜਿਸ ਦਾ ਸੰਬਲ ਹੋਏ ਧਾਮ ਨਿਆਰਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਤੇਰਾ ਨੂਰ ਹੋਏ ਉਜਿਆਰਾ, ਜੋਤੀ ਜਾਤੇ ਤੇਰੀ ਰੁਸ਼ਨਾਈਆ। ਤੇਰਾ ਹੁਕਮ ਹੋਏ ਇਕ ਜੈਕਾਰਾ, ਦੋ ਜਹਾਨ ਇਕ ਸ਼ਨਵਾਈਆ। ਜਿਸ ਦਾ ਡੰਕ ਵੱਜੇ ਨਗਾਰਾ, ਨੌਬਤ ਅਗੰਮ ਅਥਾਹੀਆ। ਮੈਂ ਉਸ ਦੇ ਚਰਨ ਕਰਾਂ ਨਿਮਸਕਾਰਾ, ਧੂੜੀ ਮਸਤਕ ਖ਼ਾਕ ਰਮਾਈਆ। ਨਾਲੇ ਹੱਸ ਕੇ ਕਹਾਂ ਗੋਬਿੰਦ ਮੇਰਾ ਅੰਤ ਕਰਦੇ ਕਨਾਰਾ, ਨਈਆ ਤੇਰੇ ਹੱਥ ਫੜਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮੈਨੂੰ ਲਾ ਲੈਣ ਦੇ ਇਕ ਅਖਾੜਾ, ਚਾਰ ਕੁੰਟ ਦਹਿ ਦਿਸ਼ਾ ਨਾਲ ਮਿਲਾਈਆ। ਇਹ ਖੇਲ ਪ੍ਰਭੂ ਜਦ ਵਰਤੇ ਤੇ ਵਰਤੇ ਸਤਾਰਾਂ ਹਾੜ੍ਹਾ, ਇਹ ਮੇਰੀ ਆਸ ਰਖਾਈਆ। ਅਗਨੀ ਲੱਗੇ ਬਹੱਤਰ ਨਾੜਾ, ਸਾਧ ਸੰਤ ਕੋਇ ਬਚਿਆ ਰਹਿਣ ਨਾ ਪਾਈਆ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਜਿਸ ਕਾਰਨ ਗੋਬਿੰਦ ਤੇਰਾ ਸੱਥਰ ਆਇਆ ਹੰਢਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਹੋਣਾ ਜ਼ਾਹਿਰਾ, ਜ਼ਾਹਿਰ ਜ਼ਹੂਰ ਤੇਰੀ ਆਸ ਰਖਾਈਆ। ਮੈਂ ਉਚੀ ਕੂਕ ਪੁਕਾਰਾਂ ਹਾਲ ਪਾਹਿਰਾ, ਦਰੋਹੀ ਤੇਰਾ ਨਾਮ ਦੁਹਾਈਆ। ਮੁਹੰਮਦ ਰੋਵੇ ਨਾਲ ਸੰਗ ਯਾਰਾ, ਯਾਰੀ ਅੰਤ ਨਾ ਕੋਇ ਰਖਾਈਆ। ਈਸਾ ਨੇਤਰ ਨੀਰ ਵਹਾਵੇ ਵਹਿੰਦੀਆਂ ਧਾਰਾ, ਬੀਸਵੀਂ ਸਦੀ ਧਿਆਨ ਲਗਾਈਆ। ਮੂਸਾ ਕਹੇ ਵਾਹਿਦ ਮੇਰੇ ਪਰਵਰਦਿਗਾਰਾ, ਤੇਰਾ ਖੇਲ ਅਗੰਮ ਅਥਾਹੀਆ। ਤੇਈ ਅਵਤਾਰ ਕਹਿਣ ਸਾਡੀਆਂ ਚੁੱਕੀਆਂ ਬਹਾਰਾ, ਬਸੰਤ ਰੁਤ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰੇ ਕਦਮਾਂ ਝੁਕਾਂ, ਨਿਵ ਨਿਵ ਸੀਸ ਝੁਕਾਈਆ। ਇਕ ਭੇਵ ਅਗੰਮਾ ਪੁੱਛਾਂ, ਪੇਸ਼ਤਰ ਦਿਆਂ ਸੁਣਾਈਆ। ਤੇਰਿਆਂ ਪ੍ਰੇਮੀਆਂ ਅੰਦਰ ਕਿਉਂ ਆਉਂਦਾ ਗ਼ੁੱਸਾ, ਤਨ ਸਰੀਰ ਜਲਾਈਆ। ਜੇ ਤੂੰ ਵਸੇਂ ਉਨ੍ਹਾਂ ਦੇ ਵਿਚ ਜੁੱਸਾ, ਸਾਂਤਕ ਸਤਿ ਦੇ ਵਰਤਾਈਆ। ਮੈਨੂੰ ਇਉਂ ਜਾਪਦਾ ਉਨ੍ਹਾਂ ਦਾ ਤੇਰੀ ਮੰਜ਼ਲ ਵਾਲਾ ਅਜੇ ਪੈਂਡਾ

❋

❋

ਨਹੀਂ ਮੁਕਾ, ਪੜ੍ਹ ਪੜ੍ਹ ਆਪਣਾ ਝਟ ਲੰਘਾਈਆ। ਤੇਰੇ ਸਿਫ਼ਤ ਦੀ ਗਾ ਗਾ ਕੇ ਤੁਕਾ, ਤਾਅਨੇ ਦੇਣ ਵਿਚ ਲੋਕਾਈਆ। ਉਨ੍ਹਾਂ ਗ੍ਰਹਿ ਮਿਲਿਆ ਨਾ ਉਕਾ, ਘਰ ਮਿਲਣ ਕੋਇ ਨਾ ਆਈਆ। ਇਹੋ ਇਕ ਦੁੱਖਾ, ਜੋ ਗੁਰਮੁਖ ਨਾਨਕ ਸਿਖਿਆ ਗਏ ਭੁਲਾਈਆ। ਏਸੇ ਕਾਰਨ ਮੈਂ ਨਵ ਸੱਤ ਜੜ੍ਹ ਪੁੱਟਾਂ, ਬਚਿਆ ਨਜ਼ਰ ਕੋਇ ਨਾ ਆਈਆ। ਤੂੰ ਬਲ ਪਾਵੀਂ ਮੇਰਿਆਂ ਹੱਥਾਂ ਗੁੱਟਾਂ, ਪੁਸ਼ਤ ਪਨਾਹ ਦੇਣੀ ਵਡਿਆਈਆ। ਮੈਂ ਘਰ ਘਰ ਅੰਦਰ ਪਾ ਕੇ ਫੁੱਟਾ, ਮਾਨਵ ਮਾਨਵ ਦੇਣੇ ਟਕਰਾਈਆ। ਢਾਈਆਂ ਸਾਲਾਂ ਦੇ ਅੰਦਰ ਅੰਦਰ ਮੈਂ ਜਗਤ ਵਿਚ ਜ਼ੋਰ ਨਾਲ ਉਠਾਂ, ਰੋਕਣ ਵਾਲਾ ਰਹਿਣ ਨਾ ਪਾਈਆ। ਜੇਹੜਾ ਤੇਰਾ ਨਾਮ ਗਾਉਂਦੇ ਬੁੱਲ੍ਹਾਂ ਨਾਲ ਬੁੱਟਾਂ, ਹਿਰਦੇ ਸਕਣ ਨਾ ਮੂਲ ਵਸਾਈਆ। ਉਨ੍ਹਾਂ ਨੂੰ ਧਰਮ ਰਾਏ ਦੀ ਜੇਲੇ ਸੁੱਟਾਂ, ਗੇੜਾ ਚੁਰਾਸੀ ਵਾਲਾ ਸਮਝਾਈਆ। ਫਿਰ ਤੂੰ ਮੈਨੂੰ ਕਹੀਂ ਸ਼ਾਬਾਸ਼ ਮੇਰੇ ਕਲਜੁਗ ਛੋਟਿਆ ਪੁੱਤਾ, ਇਹ ਤੇਰੀ ਬੇਪਰਵਾਹੀਆ। ਤੇਰੇ ਹੁਕਮ ਨਾਲ ਆਪਣੇ ਨਿਸ਼ਾਨਿਉਂ ਕਦੇ ਨਾ ਉਕਾਂ, ਉਗਣ ਆਥਣ ਵੇਖ ਵਖਾਈਆ। ਮੈਂ ਕਿਸੇ ਦੀ ਝੁੱਗੀ ਵਿਚ ਰਹਿਣ ਨਹੀਂ ਦੇਣਾ ਹੁੱਕਾ, ਗੋਬਿੰਦ ਦਾ ਲੇਖਾ ਪੂਰ ਦੇਣਾ ਕਰਾਈਆ। ਸੋ ਵਕਤ ਸੁਹੰਜਣਾ ਢੁੱਕਾ, ਜਿਸ ਨੂੰ ਦੀਨ ਦੁਨੀ ਸਮਝੇ ਜ਼ਰਾ ਨਾ ਰਾਈਆ। ਤੇਰੀ ਨਾਮ ਮਹਿਮਾ ਦੀਆਂ ਪੜ੍ਹ ਕੇ ਦੋ ਚਾਰ ਤੁਕਾਂ, ਤੇਰੇ ਖੋਜਣ ਦੀ ਸਾਰ ਕਿਸੇ ਨਾ ਆਈਆ। ਹੁਣ ਮੈਂ ਉੱਤਰ ਪੂਰਬ ਪੱਛਮ ਦੱਖਣ ਕਿਸੇ ਪਾਸੇ ਨਾ ਛੁਪਾਂ, ਪਰਗਟ ਹੋ ਕੇ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੇ ਦਰ ਮੰਗ ਮੰਗਾਈਆ। ਕਲਜੁਗ ਕਹੇ ਮੈਨੂੰ ਬਖ਼ਸ਼ ਦੇ ਅਗੰਮ ਪ੍ਰੀਤ, ਪ੍ਰੀਤਮ ਦਇਆ ਕਮਾਈਆ। ਮੈਨੂੰ ਕਰਦੇ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਮੈਨੂੰ ਜਣਾ ਦੇ ਗੋਬਿੰਦ ਵਾਲੀ ਰੀਤ, ਮੈਂ ਰੀਤੀ ਲਵਾਂ ਅਪਣਾਈਆ। ਮੈਨੂੰ ਦੱਸਦੇ ਅਗੰਮਾ ਗੀਤ, ਗੁਣ ਗਾਵਾਂ ਚਾਈਂ ਚਾਈਂਆ। ਝਗੜਾ ਮਿਟਾ ਦੇਣਾ ਮੰਦਰ ਮਸੀਤ, ਮਠ ਸ਼ਿਵਦਵਾਲੇ ਰਹਿਣ ਕੋਇ ਨਾ ਪਾਈਆ। ਫੇਰ ਕਲਜੁਗ ਨੇ ਕੂਕ ਕੇ ਉਚੀ ਮਾਰੀ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਤੋਂ ਕਰਾਉਣੀ ਤਸਦੀਕ, ਸ਼ਹਾਦਤ ਇਕੋ ਵਾਰ ਭੁਗਤਾਈਆ। ਜਿਨ੍ਹਾਂ ਪੇਸ਼ੀਨਗੋਈਆਂ ਲਿਖੀਆਂ ਠੀਕ, ਭਵਿਖਤਾਂ ਵਿਚ ਗਏ ਸਮਝਾਈਆ। ਉਹ ਠਾਕਰ ਆਵੇ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਧੁਰਦਰਗਾਹੀਆ। ਜੋ ਸਭ ਦਾ ਸਾਂਝਾ ਬਣੇ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਜੀਵਾਂ ਜੰਤਾਂ ਬਦਲੇ ਨੀਤ, ਕੂੜੀ ਕਿਰਿਆ ਬਾਹਰ ਕਢਾਈਆ। ਇਕੋ ਕਲਮਾ ਦੱਸੇ ਹਦੀਸ, ਹਜ਼ਰਤਾਂ ਤੋਂ ਬਾਹਰ ਦਏ ਸਮਝਾਈਆ। ਝਗੜਾ ਮੁਕਾ ਕੇ ਊਚ ਨੀਚ, ਜ਼ਾਤਾਂ ਪਾਤਾਂ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਗੀਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੇ ਉਤੇ ਸਭ ਨੂੰ ਉਮੀਦ, ਆਸਾ ਵਿਚ ਸਾਰੇ ਬੈਠੇ ਧਿਆਨ ਲਗਾਈਆ।

੨੬ ਅੱਸੂ ਸ਼ਹਿਨਸ਼ਾਹੀ ਸੰਮਤ ੬ ਤਰਲੋਕ ਸਿੰਘ ਦੇ ਘਰ ਸਨਾਮ ਸ਼ਹਿਰ

ਕਲਜੁਗ ਕਹੇ ਤਕੀ ਗੋਬਿੰਦ ਵਾਲੀ ਪਾਤੀ, ਜੋ ਬਿਨ ਅੱਖਰਾਂ ਪੱਤਰਕਾ ਮਾਛੂਵਾੜੇ ਪੁਰਖ ਅਕਾਲ ਜਣਾਈਆ। ਜਿਸ ਵਿਚ ਲੇਖ ਲਿਖਿਆ

❋

❋

ਸਾਖਿਆਤੀ, ਭੇਵ ਅਭੇਦ ਦਿਤਾ ਖੁਲ੍ਹਾਈਆ। ਗੋਬਿੰਦ ਜਗਤ ਜਹਾਨ ਜੀਵਣ ਜੁਗਤ ਬਦਲਣੀ ਹਯਾਤੀ, ਤਨ ਵਜੂਦ ਸਰਬ ਕੁਰਲਾਈਆ। ਚਾਰ ਕੁੰਟ ਹੋਏ ਅੰਧੇਰੀ ਰਾਤੀ, ਦੀਆ ਦੀਪਕ ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਕਥਾ ਕਹਾਣੀ ਰਹੇ ਕੋਇ ਨਾ ਸਾਚੀ, ਕਿਰਿਆ ਕੂੜ ਜਗਤ ਲੋਕਾਈਆ। ਨਾਮ ਭੰਡਾਰਾ ਬਖ਼ਸ਼ੇ ਕੋਇ ਨਾ ਦਾਤੀ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਝਗੜਾ ਪੈਣਾ ਜ਼ਾਤ ਪਾਤੀ, ਦੀਨ ਮਜ਼੍ਹਬ ਕਰੇ ਲੜਾਈਆ। ਸਤਿ ਸਚ ਦਾ ਦਿਸੇ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਆਤਮ ਪਰਮਾਤਮ ਬਣੇ ਕੋਇ ਨਾ ਪਾਠੀ, ਧੁਰ ਦਾ ਸ਼ਬਦ ਨਾ ਕੋਇ ਸ਼ਨਵਾਈਆ। ਧੁਰ ਦੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਅਧਵਾਟੇ ਦਿਸੇ ਲੋਕਾਈਆ। ਧਰਮ ਦੀ ਚੋਲੀ ਹੋਣੀ ਪਾਟੀ, ਚੀਥੜ ਸਚ ਨਾ ਕੋਇ ਰੰਗਾਈਆ। ਹੱਕ ਦੀ ਰਹੇ ਕੋਇ ਨਾ ਹਾਟੀ, ਹਕੀਕਤ ਵਸਤ ਨਾ ਕੋਇ ਵਰਤਾਈਆ। ਸੁਖ ਮਿਲੇ ਨਾ ਕਿਸੇ ਸਾਚੀ ਖਾਟੀ, ਖਟਕੇ ਅੰਦਰ ਸਰਬ ਦੁਹਾਈਆ। ਚੁਰਾਸੀ ਮੇਟੇ ਕੋਇ ਨਾ ਵਾਟੀ, ਆਵਣ ਜਾਵਣ ਨਾ ਕੋਇ ਕਟਾਈਆ। ਉਸ ਵੇਲੇ ਖੇਲ ਕਰਨਾ ਪੁਰਖ ਅਬਿਨਾਸ਼ੀ, ਨਿਰਗੁਣ ਨਿਰਵੈਰ ਆਪਣੀ ਕਲ ਪਰਗਟਾਈਆ। ਸੰਬਲ ਦੇਸ ਕਰਕੇ ਵਾਸੀ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਤੂੰ ਸ਼ਬਦ ਗੁਰੂ ਗੁਰਦੇਵ ਮੰਨਣੀ ਆਖੀ, ਬਿਨ ਅੱਖਰਾਂ ਦਿਆਂ ਸਮਝਾਈਆ। ਦੋ ਜਹਾਨਾਂ ਕਰਨੀ ਰਾਖੀ, ਰੱਖਕ ਹੋ ਕੇ ਵੇਖ ਵਖਾਈਆ। ਧਰਨੀ ਉਤੇ ਮਨ ਦੀ ਰਹਿਣ ਨਹੀਂ ਦੇਣੀ ਗੁਸਤਾਖ਼ੀ, ਕੂੜੀ ਕਿਰਿਆ ਦੇਣੀ ਗਵਾਈਆ। ਸਭ ਦੀ ਇਕੋ ਕਰਕੇ ਭਾਸ਼ੀ, ਭਾਸ਼ਨ ਨਾਮ ਦਾ ਦੇਣਾ ਸੁਣਾਈਆ। ਮਾਨਵ ਅੰਦਰ ਦੇ ਕੇ ਆਪਣਾ ਵਿਸ਼ਵਾਸ਼ੀ, ਵਿਸ਼ਿਆਂ ਤੋਂ ਬਾਹਰ ਦੇਣਾ ਕਢਾਈਆ। ਤੀਰ ਅਣਿਆਲਾ ਮਾਰ ਅਗੰਮੀ ਕਾਤੀ, ਕਰਮ ਕਾਂਡ ਦਾ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਆਪ ਵਰਤਾਈਆ। ਕਲਜੁਗ ਕਹੇ ਮੈਂ ਗੋਬਿੰਦ ਦਾ ਪੜ੍ਹਿਆ ਲੇਖ, ਪ੍ਰਭ ਚਰਨ ਧਿਆਨ ਲਗਾਈਆ। ਮੇਰੇ ਯੋਧੇ ਸੂਰਬੀਰ ਦਸ ਦਸਮੇਸ਼, ਦਹਿ ਦਿਸ਼ਾ ਤੇਰੀ ਰੁਸ਼ਨਾਈਆ। ਤੂੰ ਮੇਰੇ ਨਾਲ ਰਹਿਣਾ ਹਮੇਸ਼, ਜਨਮ ਮਰਨ ਦਾ ਪੰਧ ਮੁਕਾਈਆ। ਤੇਰਾ ਰੂਪ ਰਖਾਵਾਂ ਬਿਨ ਰੰਗ ਰੇਖ, ਚੱਕਰ ਚਿਹਨ ਆਪਣੇ ਨਾਲ ਬਣਾਈਆ। ਅੰਤਮ ਦੋਹਾਂ ਨੇ ਕਲਜੁਗ ਕਰਨਾ ਖੇਤ, ਕੂੜ ਕੁਟੰਬ ਦੇਣਾ ਮਿਟਾਈਆ। ਤੂੰ ਮੇਰਾ ਖੋਲ੍ਹਣਾ ਭੇਤ, ਭੇਵ ਅਭੇਦਾ ਇਕ ਜਣਾਈਆ। ਜੋਤ ਸ਼ਬਦ ਦੋਹਾਂ ਦਾ ਹੋਵੇ ਵੇਸ, ਸੰਬਲ ਰੁਤ ਸੁਹਾਈਆ। ਦੀਨ ਦੁਨੀ ਦੀ ਬਦਲ ਦੇਣੀ ਰੇਖ, ਰੱਖਕ ਹੋ ਕੇ ਵੇਖ ਵਖਾਈਆ। ਜਿਸ ਕਾਰਨ ਅਰਜਨ ਸੀਸ ਪਵਾਈ ਤਤੀ ਰੇਤ, ਕਲਜੁਗ ਦੀ ਜੜ੍ਹ ਉਖੜਾਈਆ। ਜਿਸ ਵਾਸਤੇ ਬੱਚੇ ਕਰਕੇ ਆਇਉਂ ਭੇਟ, ਬਾਲੇ ਨੀਹਾਂ ਹੇਠ ਦਬਾਈਆ। ਤੇਰਾ ਸੁਹਾਉਣਾ ਸੁਹੰਜਣਾ ਇਕੋ ਦੇਸ, ਘਰ ਸਾਚੇ ਵੱਜੇ ਵਧਾਈਆ। ਅੰਤ ਝਗੜਾ ਮੁਕਾਉਣਾ ਪੀਰ ਪੈਗ਼ੰਬਰ ਮੁੱਲਾ ਸ਼ੇਖ਼, ਮੁਸਾਇਕ ਰਹਿਣ ਕੋਇ ਨਾ ਪਾਈਆ। ਦੋ ਜਹਾਨਾਂ ਬਖ਼ਸ਼ਣੀ ਇਕੋ ਟੇਕ, ਨਵ ਸੱਤ ਹੁਕਮ ਵਰਤਾਈਆ। ਸਭ ਦੀ ਬੁੱਧੀ ਕਰ ਬਿਬੇਕ, ਦੁਰਮਤ ਮੈਲ ਦੇਣੀ ਧਵਾਈਆ। ਕੂੜਾ ਰਹੇ ਕੋਇ ਨਾ ਰੇਠ, ਮਨ ਕਲਪਣਾ ਦੇਣੀ ਬਾਹਰ ਕਢਾਈਆ। ਝਗੜਾ ਮਿਟਾਉਣਾ ਗ਼ਰੀਬ ਸੇਠ, ਇਕੋ ਰੰਗ ਦੇਣਾ ਰੰਗਾਈਆ। ਲੇਖਾ ਵੇਖਣਾ ਵਿਸ਼ਨ ਬ੍ਰਹਮਾ ਸ਼ਿਵ ਗਣਪਤ ਗਣੇਸ਼, ਕਰੋੜ ਤੇਤੀਸਾ ਇੰਦ ਇੰਦਰਾਸਣ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣਾ ਭੇਵ ਖੁਲ੍ਹਾਈਆ। ਕਲਜੁਗ ਕਹੇ ਮੈਂ ਗੋਬਿੰਦ ਦਾ ਪੜ੍ਹਿਆ ਹੁਕਮਨਾਮਾ, ਜੋ ਪੁਰਖ ਅਕਾਲ

❋

❋

ਦਿਤਾ ਜਣਾਈਆ। ਜਿਸ ਵਿਚ ਲਹਿਣਾ ਦੱਸਿਆ ਕ੍ਰਿਸ਼ਨਾ ਰਾਮਾ, ਧੁਰ ਦਾ ਰਾਮ ਰਾਮ ਸਮਝਾਈਆ। ਪੈਗ਼ੰਬਰਾਂ ਵਾਲਾ ਸੁਣਾਇਆ ਪੈਗ਼ਾਮਾ, ਸੰਦੇਸ਼ਾ ਧੁਰ ਇਲਾਹੀਆ। ਕਲਜੁਗ ਅੰਤਮ ਨਿਰਗੁਣ ਨੂਰ ਪਹਿਨਣਾ ਜਾਮਾ, ਸ਼ਬਦੀ ਸ਼ਬਦੀ ਸ਼ਬਦ ਗੁਰ ਅਖਵਾਈਆ। ਕਲਜੁਗ ਰੈਣ ਅੰਧੇਰੀ ਮੇਟਣੀ ਸ਼ਾਮਾ, ਸ਼ਮਾ ਘਰ ਘਰ ਦੇਣੀ ਜਗਾਈਆ। ਦੀਨ ਮਜ਼੍ਹਬ ਦਾ ਰਹਿਣ ਦੇਣਾ ਨਹੀਂ ਕੋਇ ਗ਼ੁਲਾਮਾ, ਸ਼ਰਅ ਜ਼ੰਜੀਰ ਅੰਤ ਕਟਾਈਆ। ਇਕੋ ਨਾਮ ਦਾ ਵੱਜਣਾ ਦਮਾਮਾ, ਦੋ ਜਹਾਨਾਂ ਆਪ ਸੁਣਾਈਆ। ਗੜ੍ਹ ਹੰਕਾਰ ਤੋੜ ਅਭਿਮਾਨਾ, ਹਉਮੇ ਰੋਗ ਦੇਣਾ ਗਵਾਈਆ। ਇਕੋ ਦੱਸ ਅਗੰਮੀ ਕਲਾਮਾ, ਕਾਇਨਾਤ ਦੇਣਾ ਸਮਝਾਈਆ। ਪੁਰਖ ਅਕਾਲ ਬਣ ਕੇ ਅੰਤਰਯਾਮਾ, ਅੰਤਰ ਨਿਰੰਤਰ ਪੜਦਾ ਦਏ ਉਠਾਈਆ। ਆਪਣੇ ਹੁਕਮੇ ਅੰਦਰ ਵਰਤਣਾ ਭਾਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਤਖ਼ਤੋਂ ਲਾਹ ਕੇ ਰਾਜਾ ਰਾਣਾ, ਰਈਅਤ ਇਕੋ ਰੰਗ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਭ ਨੂੰ ਦੱਸਣਾ ਗਾਣਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਂ ਪੜ੍ਹ ਕੇ ਪਤਰਕਾ ਪਾਤੀ, ਗੋਬਿੰਦ ਸੀਸ ਝੁਕਾਈਆ। ਵੇਖਾਂ ਤੇਰਾ ਮੇਰਾ ਖੇਲ ਬਣਨਾ ਸਾਥੀ, ਸਗਲਾ ਸੰਗ ਬਣਾਈਆ। ਪਰ ਮੈਂ ਚਾਹੁੰਦਾ ਅਸਵ ਉਤੇ ਪਾਵੀਂ ਜ਼ੀਨ ਨਾ ਕਾਠੀ, ਸ਼ਾਹ ਸਵਾਰ ਆਪਣਾ ਰੂਪ ਲਈਂ ਬਦਲਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਮੇਟਣੀ ਜਗਤ ਜਹਾਨ ਵਾਟੀ, ਅੱਗੇ ਹੋ ਨਾ ਕੋਇ ਅਟਕਾਈਆ। ਖੰਡਾ ਖੜਗ ਘੜਿਆ ਹੋਵੇ ਲੋਹਾਰ ਤਰਖਾਣੇ ਕਿਸੇ ਜਗਤ ਨਾ ਸੀ, ਅਬਿਨਾਸ਼ੀ ਕੋਲੋਂ ਲੈਣੀ ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੈਂ ਤੱਕਿਆ ਲੇਖ ਅਨੋਖਾ, ਵੱਖਰੀ ਧਾਰ ਜਣਾਈਆ। ਜਿਸ ਨੂੰ ਚਾਰ ਜੁਗ ਦਾ ਸਮਝੇ ਕੋਇ ਨਾ ਪੋਥਾ, ਅੱਖਰ ਸਿਫ਼ਤ ਨਾ ਕੋਇ ਸਾਲਾਹੀਆ। ਨਜ਼ਰ ਆਵੇ ਕਿਸੇ ਨਾ ਕੋਠਾ, ਮੰਦਰ ਜਗਤ ਨਾ ਕੋਇ ਟਿਕਾਈਆ। ਲਿਖਿਆ ਜਾਏ ਨਾ ਕਲਮ ਸ਼ਾਹੀ ਨਾਲ ਪੋਟਾ, ਕਾਗ਼ਜ਼ ਨਾ ਕੋਇ ਰੰਗ ਰੰਗਾਈਆ। ਜਿਸ ਦਾ ਰੂਪ ਹੋਵੇ ਨਾ ਖੋਟਾ, ਕੂੜ ਕਿਰਿਆ ਨਾ ਕੋਇ ਸਮਝਾਈਆ। ਉਥੇ ਪ੍ਰਕਾਸ਼ ਮਿਲੇ ਇਕੋ ਨਿਰਮਲ ਜੋਤਾ, ਜੋਤੀ ਜਾਤਾ ਕਰੇ ਰੁਸ਼ਨਾਈਆ। ਜਗਤ ਪਾਣੀ ਸਰੋਵਰ ਨਾਲ ਜਾਵੇ ਨਾ ਧੋਤਾ, ਨਿਰਅੱਖਰ ਸਕੇ ਨਾ ਕੋਇ ਮਿਟਾਈਆ। ਉਹਦਾ ਇਕੋ ਹੁਕਮ ਬਹੁਤਾ, ਅਵਰ ਲੋੜ ਰਹੇ ਨਾ ਰਾਈਆ। ਜਿਸ ਦੀ ਕਰ ਸਕੇ ਕੋਇ ਨਾ ਸੋਚਾ, ਬੁੱਧੀ ਵਿਚ ਨਾ ਕੋਇ ਦ੍ਰਿੜਾਈਆ। ਮਨ ਵਿਚ ਸਮਝੇ ਕੋਇ ਨਾ ਲੋਚਾ, ਜਗਤ ਲੋਚਨ ਨਾ ਕੋਇ ਪੜ੍ਹਾਈਆ। ਉਹਦਾ ਮਜ਼ਮੂਨ ਬਿਨਾ ਗੋਬਿੰਦ ਤੋਂ ਪੜ੍ਹਨਾ ਔਖਾ, ਦੂਸਰ ਸਕੇ ਨਾ ਕੋਇ ਸਮਝਾਈਆ। ਉਹ ਕੋਈ ਵੇਖਣ ਚੁੱਕਣ ਵਾਲਾ ਨਹੀਂ ਪੋਥਾ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪ ਦਰਸਾਈਆ। ਕਲਜੁਗ ਕਹੇ ਮੈਂ ਲੇਖਾ ਪੜ੍ਹਿਆ ਬੇਨਜ਼ੀਰ, ਚਰਨ ਕਵਲ ਧਿਆਨ ਲਗਾਈਆ। ਜਿਸ ਵਿਚ ਧੁਰ ਦੀ ਤਕੀ ਦੀਨ ਦੁਨੀ ਤਕਦੀਰ, ਸਦੀ ਚੌਧਵੀਂ ਅੰਕ ਬਣਾਈਆ। ਯੋਧੇ ਸੂਰਬੀਰ ਤਕੀ ਤਸਵੀਰ, ਜਿਸ ਨੂੰ ਮੁਸੱਵਰ ਤਸੱਵਰ ਸਕੇ ਨਾ ਕੋਇ ਕਰਾਈਆ। ਜਿਸ ਵਿਚ ਧੁਰ ਦੀ ਤਕੀ ਤਦਬੀਰ, ਤਰੀਕਾ ਅਗੰਮ ਅਥਾਹੀਆ। ਜਿਸ ਵਿਚ ਵੇਖਿਆ ਸ਼ਰਅ ਦੀ ਮਿਟਣੀ ਲਕੀਰ, ਲੈਨ ਐਨ ਦੇਣੀ ਇਕੋ ਬਣਾਈਆ। ਫੇਰ ਕੂਕਦਾ ਵੇਖਿਆ ਕਬੀਰ, ਕਬਰਾਂ ਤੋਂ ਬਾਹਰ ਰਿਹਾ

❋

❋

ਜਣਾਈਆ। ਓਹ ਕਲਜੁਗ ਤੇਰੇ ਅੰਤ ਪੁਰਖ ਅਕਾਲ ਪਾਤਸ਼ਾਹ ਤੇ ਸ਼ਬਦ ਗੁਰੂ ਹੋਣਾ ਉਸ ਦਾ ਵਜ਼ੀਰ, ਇਕੋ ਹੁਕਮ ਲੈਣਾ ਚਲਾਈਆ। ਅਵਤਾਰ ਪੈਗ਼ੰਬਰ ਗੁਰ ਦੀ ਰਹਿਣ ਨਹੀਂ ਦੇਣੀ ਜਗੀਰ, ਜਾਗਰਤ ਜੋਤ ਕਰ ਰੁਸ਼ਨਾਈਆ। ਸਦੀ ਚੌਧਵੀਂ ਸਭ ਤੇ ਪੈਣੀ ਭੀੜ, ਉਮਤ ਨਬੀ ਰਸੂਲ ਨਾਲ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਰਾਇਣ ਇਕ ਸੁਣਾਈਆ। ਕਲਜੁਗ ਕਹੇ ਫਿਰ ਮੈਂ ਬਿਨ ਕਦਮਾਂ ਕਦੀਮ ਦੇ ਮਾਲਕ ਝੁਕਿਆ, ਨਿਉਂ ਨਿਉਂ ਲਾਗਾਂ ਪਾਈਂਆ। ਹੱਸ ਕੇ ਤਾਲੀ ਮਾਰ ਕੇ ਕਿਹਾ ਸਭ ਦਾ ਪੈਂਡਾ ਮੁੱਕਿਆ, ਮੇਰੀ ਖ਼ੁਸ਼ੀ ਵਿਚ ਦੁਹਾਈਆ। ਫੇਰ ਮੈਂ ਚਾਰ ਕੁੰਟ ਅੰਗੜਾਈ ਲੈ ਕੇ ਉਠਿਆ, ਆਪਣਾ ਬਲ ਧਰਾਈਆ। ਫਿਰ ਪੁਰਖ ਅਕਾਲੇ ਕੋਲੋਂ ਪੁਛਿਆ, ਪ੍ਰਭ ਆਪਣਾ ਹੁਕਮ ਦੇ ਸਮਝਾਈਆ। ਮੇਰਾ ਦੀਨ ਦਿਆਲਾ ਤੁਠਿਆ, ਮਿਹਰ ਨਜ਼ਰ ਉਠਾਈਆ। ਸੁਣ ਮੇਰੇ ਲਾਡਲੇ ਸੁਤਿਆ, ਪੂਤ ਸਪੂਤੇ ਦਿਆਂ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰਾ ਨਿਸ਼ਾਨਾ ਕਦੇ ਨਾ ਹੋਵੇ ਉਕਿਆ, ਘਾਇਲ ਕਰਨੀ ਸਰਬ ਲੋਕਾਈਆ। ਮੈਥੋਂ ਸਾਰਾ ਜਹਾਨ ਹੋਵੇ ਰੁਸਿਆ, ਅੰਤਰ ਮਿਲਣ ਕੋਇ ਨਾ ਪਾਈਆ। ਉਹ ਵੇਖ ਗੋਬਿੰਦ ਦਾ ਵੇਲਾ ਢੁਕਿਆ, ਢਈਆ ਪਿਛਲਾ ਦਏ ਦੁਹਾਈਆ। ਕੂੜੀ ਕਿਰਿਆ ਦਾ ਬੂਟਾ ਜਾਣਾ ਪੁੱਟਿਆ, ਜਗਤ ਜੜ੍ਹ ਦਏ ਉਖੜਾਈਆ। ਸ਼ੌਹ ਦਰਿਆਏ ਦਏ ਸੁਟਿਆ, ਅੱਗੇ ਹੋ ਨਾ ਕੋਇ ਬਚਾਈਆ। ਇਹ ਖੇਲ ਕਰਨਾ ਅਬਿਨਾਸ਼ੀ ਅਚੁਤਿਆ, ਚੇਤਨ ਸਭ ਨੂੰ ਰਿਹਾ ਕਰਾਈਆ। ਰਾਹੋਂ ਰਹੇ ਨਾ ਕੋਇ ਘੁਥਿਆ, ਅੰਤਰ ਵੜ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਅੰਤ ਸੁਹਾਵੇ ਰੁੱਤਿਆ, ਰੁਤੜੀ ਆਪਣੇ ਹੁਕਮ ਨਾਲ ਮਹਿਕਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੬ ਬੀਬੀ ਦਲੀਪੀ ਦੇ ਗ੍ਰਹਿ ਸਨਾਮ ਸ਼ਹਿਰ

ਜਨ ਭਗਤਾਂ ਦੇਵੇ ਪ੍ਰਭ ਮਾਣ, ਦੇਵਣਹਾਰ ਇਕ ਅਖਵਾਈਆ। ਜੁਗ ਜੁਗ ਵੇਖੇ ਮਾਰ ਧਿਆਨ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਧਰਮ ਦਾ ਦੇਵੇ ਸਚ ਨਿਸ਼ਾਨ, ਨਿਸ਼ਾਨਾ ਕੂੜ ਬਾਹਰ ਕਢਾਈਆ। ਅੰਮ੍ਰਿਤ ਰਸ ਬਖ਼ਸ਼ੇ ਪੀਣ ਖਾਣ, ਜਗਤ ਵਾਸ਼ਨਾ ਤ੍ਰਿਸ਼ਨਾ ਭੁੱਖ ਮਿਟਾਈਆ। ਚਰਨ ਪ੍ਰੀਤੀ ਬਖ਼ਸ਼ੇ ਦਾਨ, ਵਸਤ ਅਮੋਲਕ ਇਕ ਵਰਤਾਈਆ। ਹਉਮੇ ਹੰਗਤਾ ਗੜ੍ਹ ਤੋੜ ਅਭਿਮਾਨ, ਨਿਮਰਤਾ ਇਕੋ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਣ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਸ਼ਬਦ ਅਨਾਦੀ ਦੇ ਧੁੰਨਕਾਨ, ਅਨਹਦ ਨਾਦੀ ਨਾਦ ਵਜਾਈਆ। ਜੋਤੀ ਨੂਰ ਕਰ ਪਰਧਾਨ, ਅੰਧ ਅੰਧਕਾਰ ਦਏ ਮਿਟਾਈਆ। ਘਰ ਸਵਾਮੀ ਦਰਸ਼ਨ ਦੇਵੇ ਆਣ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਾਖਿਆਤ ਨਜ਼ਰੀ ਆਵੇ ਧੁਰ ਦਾ ਕਾਹਨ, ਜੋਤੀ ਜਾਤਾ ਪੁਰਖ ਬਿਧਾਤਾ ਬੇਪਰਵਾਹੀਆ। ਸਚ ਦਵਾਰ ਏਕੰਕਾਰ ਕਰ ਪਰਵਾਨ, ਜਨ ਭਗਤ ਸੁਹੇਲੇ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਜਨ ਭਗਤਾਂ ਪ੍ਰਭ ਸਦਾ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਏਥੇ ਓਥੇ ਦੋ ਜਹਾਨਾਂ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ।

❋

❋

ਪ੍ਰੇਮ ਪ੍ਰੀਤੀ ਵਿਚੋਂ ਲੱਭ ਕੇ ਆਪਣੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੀ ਧਰਮਸਾਲ, ਧਰਮ ਦਵਾਰਾ ਇਕ ਦਰਸਾਈਆ। ਜੁਗ ਜਨਮ ਦਾ ਕਰ ਹੱਲ ਸਵਾਲ, ਆਵਣ ਜਾਵਣ ਗੇੜਾ ਦਏ ਕਟਾਈਆ। ਆਪ ਅੰਦਰ ਬਾਹਰ ਗੁਪਤ ਜ਼ਾਹਿਰ ਵਸੇ ਨਾਲ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜਨਮ ਜਨਮ ਦੀ ਕਰਮ ਕਰਮ ਦੀ ਲੇਖੇ ਲਾ ਕੇ ਘਾਲ, ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜਾਤਾ ਪੁਰਖ ਬਿਧਾਤਾ ਆਪੇ ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਖੇ ਚਾਈਂ ਚਾਈਂਆ। ਏਥੇ ਉਥੇ ਦੋ ਜਹਾਨਾਂ ਕਰੇ ਸਦਾ ਸੰਭਾਲ, ਸੰਬਲ ਦਾ ਮਾਲਕ ਆਪਣਾ ਰੰਗ ਰੰਗਾਈਆ। ਨੇੜੇ ਆ ਨਾ ਸਕੇ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰਗੁਪਤ ਲੇਖਾ ਨਾ ਸਕੇ ਵਖਾਲ, ਜਮ ਕਾ ਭੌ ਨਾ ਕੋਇ ਦ੍ਰਿੜਾਈਆ। ਕਿਰਪਾ ਕਰੇ ਆਪ ਸ੍ਰੀ ਭਗਵਾਨ, ਹਰਿ ਭਗਵਨ ਦਇਆ ਕਮਾਈਆ। ਭਗਤ ਸੁਹੇਲੇ ਮੇਲੇ ਆਣ, ਆਨਨ ਫ਼ਾਨਨ ਆਪਣਾ ਭੇਵ ਚੁਕਾਈਆ। ਦਰਗਹ ਸਾਚੀ ਸਚ ਦਵਾਰੇ ਦੇਵੇ ਮਾਣ, ਸਚਖੰਡ ਸਾਚਾ ਇਕ ਸੁਹਾਈਆ। ਦਰ ਠਾਂਡੇ ਕਰ ਪਰਵਾਨ, ਪਰਮ ਪੁਰਖ ਪਰਮਾਤਮ ਆਤਮ ਮੇਲਾ ਕਰੇ ਸਹਿਜ ਸੁਭਾਈਆ। ਬੁੱਧੀ ਤੋਂ ਪਰੇ ਦੇ ਗਿਆਨ, ਮਨਮਤ ਦਾ ਡੇਰਾ ਢਾਹੀਆ। ਸੱਚੀ ਬਖ਼ਸ਼ ਸ਼ਬਦ ਧੁੰਨਕਾਨ, ਧੁਰ ਸੰਦੇਸ਼ਾ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੋਹਾਂ ਦਾ ਸਾਂਝਾ ਇਕ ਵਿਧਾਨ, ਜਗਤ ਸ਼ਰੀਅਤ ਕੰਮ ਕਿਸੇ ਨਾ ਆਈਆ। ਤਨ ਵਜੂਦ ਮਾਟੀ ਖ਼ਾਕ ਜਾਵੇ ਕਬਰ ਮੜ੍ਹੀ ਸ਼ਮਸ਼ਾਨ, ਆਤਮ ਸ਼ਮਾ ਗੁਲ ਨਾ ਕੋਇ ਕਰਾਈਆ। ਭਗਤ ਸੁਹੇਲਾ ਇਕ ਅਕੇਲਾ ਸਚਖੰਡ ਦਵਾਰੇ ਕਰ ਪਰਵਾਨ, ਪਰਮ ਪੁਰਖ ਪ੍ਰਭ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਦਾ ਜਾਣੀ ਜਾਣ, ਜਾਨਣਹਾਰ ਸਾਹਿਬ ਸੁਲਤਾਨ ਇਕ ਅਖਵਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੬ ਸ਼ਾਮ ਸਿੰਘ ਦੇ ਗ੍ਰਹਿ ਬਰਨਾਲਾ ਸ਼ਹਿਰ

ਜੋ ਜਨ ਮੰਗੇ ਦਰਸ ਦੀ ਮੰਗ, ਆਤਮ ਅੰਤਰ ਧਿਆਨ ਲਗਾਈਆ। ਕਿਰਪਾ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜੋ ਕੋਟਨ ਕੋਟ ਬ੍ਰਹਿਮੰਡ ਖੰਡ ਪੁਰੀ ਲੋਅ ਆਵੇ ਲੰਘ, ਮੰਡਲ ਮੰਡਪ ਚਰਨਾਂ ਹੇਠ ਦਬਾਈਆ। ਸੋ ਅੰਤਰ ਨਿਰੰਤਰ ਦੇਵੇ ਸਾਚਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦਗੀ ਆਪਣੀ ਇਕ ਵਰਤਾਈਆ। ਦੀਨ ਦਿਆਲ ਬਣ ਬਖ਼ਸ਼ੰਦ, ਸਿਰ ਆਪਣਾ ਹੱਥ ਟਿਕਾਈਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਨੌਂ ਦਵਾਰਿਆਂ ਤੋਂ ਉਪਰ ਜਾਏ ਲੰਘ, ਪੈਂਡਾ ਅੰਤਰ ਨਿਰੰਤਰ ਆਪ ਮੁਕਾਈਆ। ਸੇਜ ਸੁਹੰਜਣੀ ਸੁਹਾ ਕੇ ਆਪ ਪਲੰਘ, ਦਰਸੀ ਆਪਣਾ ਦਰਸ ਦੇਵੇ ਕਰਾਈਆ। ਦੇਵੇ ਪ੍ਰਕਾਸ਼ ਬਿਨ ਸੂਰੀਆ ਚੰਦ, ਜੋਤੀ ਜੋਤ ਕਰ ਰੁਸ਼ਨਾਈਆ। ਏਥੇ ਓਥੇ ਦੋ ਜਹਾਨਾਂ ਲਾਵੇ ਅੰਗ, ਅੰਗੀਕਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਜੋ ਜਨ ਦਰਸ ਦਾ ਹੋਵੇ ਮੰਗਤ, ਅੰਤਸ਼ਕਰਨ ਵੇਖ ਵਖਾਈਆ। ਗੜ੍ਹ ਹਉਮੇ ਤੋੜ ਕੇ ਹੰਗਤ, ਹੰ ਬ੍ਰਹਮ

❋

❋

ਦਏ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਬੋਧ ਅਗਾਧਾ ਧੁਰ ਦਾ ਪੰਡਤ, ਜਗਤ ਵਿਦਿਆ ਤੋਂ ਬਾਹਰ ਦਏ ਸਮਝਾਈਆ। ਜੋ ਲੇਖਾ ਜਾਣੇ ਆਦਿ ਅੰਤ, ਜੁਗ ਚੌਕੜੀ ਲੱਖ ਚੁਰਾਸੀ ਵੇਖ ਵਖਾਈਆ। ਸੋ ਨਾਮ ਨਿਧਾਨਾ ਨੌਜਵਾਨਾ ਮਰਦ ਮਰਦਾਨਾ ਦੇਵੇ ਮਨੀਆ ਮੰਤ, ਮਨ ਕਲਪਣਾ ਦੂਰ ਕਰਾਈਆ। ਹਰਿਜਨ ਗੁਰਮੁਖ ਬਣਾ ਕੇ ਸਾਚੇ ਸੰਤ, ਸਤਿ ਸਤਿਵਾਦੀ ਆਪਣਾ ਘਰ ਵਖਾਈਆ। ਜਿਸ ਘਰ ਚਾਰ ਦੀਵਾਰੀ ਦੀ ਨਹੀਂ ਕੋਈ ਬਣਤ, ਛੱਪਰ ਛੰਨ ਨਾ ਕੋਇ ਛੁਹਾਈਆ। ਇਕੋ ਸਾਹਿਬ ਸਵਾਮੀ ਮਿਲੇ ਕੰਤ, ਕੰਤੂਹਲ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੂਰ ਦੁਰਾਡਾ ਪੰਧ ਮੁਕਾਈਆ। ਸਤਿਗੁਰ ਸ਼ਬਦ ਕਦੇ ਨਹੀਂ ਦੂਰ, ਮੰਜ਼ਲ ਨਜ਼ਰ ਕੋਇ ਨਾ ਆਈਆ। ਜੋ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਜਿਸ ਵੇਲੇ ਯਾਦ ਕਰੋ ਉਹ ਸਦਾ ਹਾਜ਼ਰ ਹਜ਼ੂਰ, ਜੋ ਹਜ਼ਰਤਾਂ ਦੇਵੇ ਮਾਣ ਵਡਿਆਈਆ। ਕਰ ਕਿਰਪਾ ਕੋਟ ਜਨਮ ਦੇ ਬਖ਼ਸ਼ ਦਏ ਕਸੂਰ, ਮਿਹਰ ਨਜ਼ਰ ਨਾਲ ਤਰਾਈਆ। ਚੁਰਾਸੀ ਵਿਚੋਂ ਹੋਣ ਨਾ ਦੇਵੇ ਮਜਬੂਰ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਦਾ ਲੇਖਾ ਦਏ ਮੁਕਾਈਆ। ਇਕੋ ਬਖ਼ਸ਼ ਕੇ ਜੋਤੀ ਨੂਰ, ਅੰਧ ਅੰਧੇਰਾ ਦਏ ਮਿਟਾਈਆ। ਨਾਤਾ ਰਹਿਣ ਨਾ ਦੇਵੇ ਕੂੜ, ਕੁਕਰਮ ਵਿਚੋਂ ਬਾਹਰ ਰਖਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਦਰਗਹ ਦੇਵੇ ਮਾਣ ਵਡਿਆਈਆ। ਜਿਨ੍ਹਾਂ ਬਖ਼ਸ਼ੇ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਸੋ ਗੁਰਮੁਖ ਬਣਾ ਕੇ ਬੀਰਸੂਰ, ਬੀਰ ਰਸ ਬੀਰਤਾ ਆਪਣਾ ਦਿਤਾ ਭਰਾਈਆ। ਜਦ ਵੇਖੋ ਉਹ ਨੇਰਨ ਨੇਰਾ ਜੋਤ ਸਰੂਪੀ ਜੋ ਮੂਸੇ ਤੱਕਿਆ ਉਪਰ ਕੋਹਤੂਰ, ਤੁਰੀਆ ਤੋਂ ਬਾਹਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਪੜਦਾ ਆਪ ਚੁਕਾਈਆ। ਦੂਰ ਦੁਰਾਡਾ ਸਤਿਗੁਰ ਸ਼ਬਦ ਕਦੇ ਨਾ ਵਸੇ, ਬ੍ਰਹਿਮੰਡ ਖੰਡ ਪੰਧ ਨਾ ਕੋਇ ਮੁਕਾਈਆ। ਜੋ ਅੰਦਰ ਵੜ ਕੇ ਮੰਦਰ ਚੜ੍ਹ ਕੇ ਸਚ ਦਵਾਰੇ ਬਹਿ ਬਹਿ ਹੱਸੇ, ਘਰ ਘਰ ਵਿਚ ਸੋਭਾ ਪਾਈਆ। ਜੋ ਪ੍ਰਕਾਸ਼ ਦੇਵੇ ਕੋਟਨ ਕੋਟ ਰਵ ਸੱਸੇ, ਸੂਰੀਆ ਚੰਦ ਬੈਠਣ ਸੀਸ ਨਿਵਾਈਆ। ਸੋ ਮੇਟੇ ਰੈਣ ਅੰਧੇਰੀ ਮੱਸੇ, ਅੰਧ ਅੰਧੇਰਾ ਦਏ ਚੁਕਾਈਆ। ਲੇਖਾ ਚੁਕਾਏ ਲਹਿਣਾ ਦੇਣਾ ਹੱਕੇ, ਹਕੀਕਤ ਆਪਣਾ ਰੰਗ ਰੰਗਾਈਆ। ਜਿਸ ਪਾਰਬ੍ਰਹਮ ਪਤਿਪਰਮੇਸ਼ਵਰ ਨੂੰ ਲੱਭਦੇ ਫਿਰਦੇ ਨੱਠੇ, ਸੋ ਕਾਇਆ ਮੰਦਰ ਅੰਦਰ ਆਪਣਾ ਨੂਰ ਜੋਤ ਦਏ ਚਮਕਾਈਆ। ਹਰਿ ਸੰਤ ਸੁਹੇਲੇ ਭਗਤ ਬਣਾਏ ਸੱਚੇ, ਸਚ ਮੰਤਰ ਨਾਮ ਦ੍ਰਿੜਾਈਆ। ਭਾਗ ਲੱਗੇ ਕਾਇਆ ਮਾਟੀ ਤਨ ਕੱਚੇ, ਕੰਚਨ ਗੜ੍ਹ ਦਏ ਵਡਿਆਈਆ। ਗੁਰਮੁਖ ਪ੍ਰਭ ਪ੍ਰੇਮ ਨਾਲ ਜਾਣ ਰੱਤੇ, ਰਤਨ ਅਮੋਲਕ ਹੀਰੇ ਆਪ ਪਰਗਟਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਆਪੇ ਪਤ ਰੱਖੇ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਤਤ ਅੱਠੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣੇ ਰੰਗ ਰੰਗਾਈਆ।

❋

❋

੨੭ ਅੱਸੂ ਸ਼ਹਿਨਸ਼ਾਹੀ ਸੰਮਤ ੬ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ

ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਓ ਅੱਗੇ, ਧਾਰ ਵਿਚੋਂ ਧਾਰ ਪਰਗਟਾਈਆ। ਉਠੋ ਬਣ ਕੇ ਸੂਰਬੀਰ ਬਹਾਦਰ ਸਰਬਗੇ, ਸਰਬਗ ਰਿਹਾ ਜਣਾਈਆ। ਬਿਆਨ ਕਰੋ ਆਪਣੀ ਆਪਣੀ ਵਜ਼੍ਹੇ, ਵਜੂਹਾਤ ਦਿਓ ਸਮਝਾਈਆ। ਕਿਉਂ ਕਲਜੁਗ ਚਾਰੋਂ ਕੁੰਟ ਲੱਗੀ ਅੱਗੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੀਵ ਜਹਾਨ ਹੋਏ ਕੱਗੇ, ਹੰਸ ਰੂਪ ਨਾ ਕੋਇ ਵਟਾਈਆ। ਮਾਨਵ ਹੋ ਕੇ ਖਾਧੇ ਢੋਰ ਪਸ਼ੂ ਵੱਛੇ ਢੱਗੇ, ਸੂਰਾਂ ਖੱਲ ਲੁਹਾਈਆ। ਰਸਨਾ ਵਾਸਨਾ ਚੱਖੇ ਮਜ਼ੇ, ਆਤਮ ਰਸ ਨਾ ਕੋਇ ਜਣਾਈਆ। ਕਿਉਂ ਕੂੜ ਕਿਰਿਆ ਵਿਚ ਬੱਧੇ, ਬੰਦਨ ਸਕੇ ਨਾ ਕੋਇ ਤੁੜਾਈਆ। ਜਗਤ ਵਾਸਨਾ ਪਾਰ ਨਾ ਹੋਵੇ ਹੱਦੇ, ਹਦੂਦ ਮੇਰੀ ਸਮਝ ਕੋਇ ਨਾ ਆਈਆ। ਚੁਰਾਸੀ ਵਿਚੋਂ ਕੋਇ ਨਾ ਕਢੇ, ਆਵਣ ਜਾਵਣ ਪੰਧ ਨਾ ਕੋਇ ਮੁਕਾਈਆ। ਕਿਉਂ ਸ਼ਰਅ ਸ਼ਰਅ ਨਾਲ ਕਰੇ ਦਗੇ, ਕਲਮਾ ਕਲਮੇ ਨਾਲ ਟਕਰਾਈਆ। ਕਿੱਥੇ ਤੁਹਾਡੇ ਧਰਮ ਨਿਸ਼ਾਨੇ ਗੱਡੇ, ਹਰ ਹਿਰਦੇ ਦਿਉ ਵਖਾਈਆ। ਕਿਉਂ ਜਗਤ ਖ਼ੁਮਾਰੀ ਹੋਈ ਮੱਧੇ, ਨਾਮ ਰਸ ਨਾ ਕੋਇ ਚਖਾਈਆ। ਜਿਹੜੀ ਕਰਨੀ ਕਲਜੁਗ ਜੀਵ ਲੱਗੇ, ਲੇਖਾ ਲਿਖ ਕੇ ਦਿਉ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ ਇਕ ਸੁਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਉ ਨੇੜੇ, ਜੋਤ ਜੋਤ ਵਿਚੋਂ ਪਰਗਟਾਈਆ। ਦੱਸੋ ਕਵਣ ਚੜ੍ਹਿਆ ਤੁਹਾਡੇ ਬੇੜੇ, ਬੇੜੀ ਨਈਆ ਨੌਕਾ ਨਾਮ ਵਖਾਈਆ। ਕਿਸ ਕਿਸ ਦੇ ਤੁਸਾਂ ਕਟੇ ਚੁਰਾਸੀ ਗੇੜੇ, ਚਾਰੇ ਖਾਣੀ ਪੰਧ ਮੁਕਾਈਆ। ਭੇਵ ਮੇਟਿਆ ਸੰਝ ਸਵੇਰੇ, ਇਕੋ ਨੂਰ ਦਿਤਾ ਚਮਕਾਈਆ। ਕੀ ਰੰਗ ਰੰਗਿਆ ਗੁਰੂ ਗੁਰ ਚੇਰੇ, ਮੁਰੀਦ ਮੁਰਸ਼ਦ ਕੀ ਸੰਗ ਨਿਭਾਈਆ। ਕਵਣ ਵਾੜਿਆ ਮੇਰੇ ਸਚਖੰਡ ਦੇ ਵਿਹੜੇ, ਲੇਖਾ ਲਿਖ ਕੇ ਦਿਓ ਫੜਾਈਆ। ਕਿਉਂ ਝਗੜੇ ਹੁੰਦੇ ਤੁਹਾਡੇ ਧਰਮ ਅਸਥਾਨਾਂ ਵਿਚ ਡੇਰੇ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਰਹੇ ਕੁਰਲਾਈਆ। ਆਪਣੇ ਆਪਣੇ ਭਰੇ ਵਖਾਓ ਬੇੜੇ, ਭਰਪੂਰ ਅੰਤਮ ਮੰਗ ਮੰਗਾਈਆ। ਜਿਸ ਕਾਰਨ ਤੁਸਾਂ ਲੋਕਮਾਤ ਚਾਰ ਜੁਗ ਮਾਰੇ ਫੇਰੇ, ਪੰਜ ਤਤ ਵਜੂਦ ਹੰਢਾਈਆ। ਉਸ ਦੇ ਹੋਣੇ ਅੰਤ ਨਬੇੜੇ, ਪੁਰਖ ਅਕਾਲਾ ਰਿਹਾ ਜਣਾਈਆ। ਤੁਸਾਂ ਇਸ਼ਟ ਆਪਣੇ ਬਣਾ ਲਏ ਬਥੇਰੇ, ਬਹੁਰੰਗਤ ਰੰਗ ਰੰਗਾਈਆ। ਹੁਣ ਵਕਤ ਸੁਹੰਜਣੇ ਆਉਣੇ ਮੇਰੇ, ਮਿਹਰਵਾਨ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਾਮ ਨਿਧਾਨ ਇਕ ਜਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਵੋ ਕੋਲ, ਪਿਛਲਾ ਪੰਧ ਰਹੇ ਨਾ ਰਾਈਆ। ਜੋ ਮੇਰੇ ਨਾਮ ਕਲਮੇ ਦਾ ਵਜਾਇਆ ਢੋਲ, ਢੋਲਕ ਸਾਢੇ ਤਿੰਨ ਹੱਥ ਸਰੀਰ ਖੜਕਾਈਆ। ਉਸ ਵਿਚ ਕਵਣ ਗਿਆ ਮੌਲ, ਮੌਲਾ ਹੋ ਕੇ ਪੁਛੇ ਬੇਪਰਵਾਹੀਆ। ਕਵਣ ਤਰਾਜੂ ਕੰਡੇ ਉਤੇ ਤੁਸਾਂ ਤੋਲਿਆ ਤੋਲ, ਪੜਦਾ ਦਿਉ ਉਠਾਈਆ। ਕਵਣ ਸਚ ਪ੍ਰੀਤੀ ਆਪਣਾ ਆਪ ਗਿਆ ਘੋਲ, ਘੋਲੀ ਘੋਲ ਘੋਲ ਘੁਮਾਈਆ। ਕਿਸ ਬਿਧ ਤੁਸਾਂ ਆਪਣਾ ਪੂਰਾ ਕੀਤਾ ਰੋਲ, ਰੂਲ ਦੱਸਿਆ ਜਗਤ ਲੋਕਾਈਆ। ਕਿਉਂ ਸ੍ਰਿਸ਼ਟੀ ਹੋਈ ਦ੍ਰਿਸ਼ਟੀ ਵਿਚੋਂ ਅਨਭੋਲ, ਪਰਦਾ ਸਕੇ ਨਾ ਕੋਇ ਉਠਾਈਆ। ਬਿਨਾ ਰਸਨ ਜ਼ਬਾਨ ਤੋਂ ਦੱਸੇ ਬੋਲ, ਅਨਬੋਲਤ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਆਓ ਮੇਰੇ ਪਾਸ,

❋

❋

ਪਾਸਾ ਦੀਨ ਦੁਨੀ ਵਖਾਈਆ। ਪਹਿਲੋਂ ਤਕੋ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਅੱਖ ਉਠਾਈਆ। ਫੇਰ ਵੇਖੋ ਇਕ ਦੇ ਤੁਸੀਂ ਦਾਸੀ ਦਾਸ, ਸੇਵਕ ਸੇਵਾ ਸਚ ਕਮਾਈਆ। ਰਾਮ ਕ੍ਰਿਸ਼ਨ ਤਕੋ ਕਿਸ ਬਿਧ ਤੁਹਾਡੀ ਪੈਂਦੀ ਰਾਸ, ਸੁਰਤੀ ਸ਼ਬਦੀ ਸੀਤਾ ਕਾਹਨ ਰੂਪ ਦਰਸਾਈਆ। ਆਤਮ ਪਰਮਾਤਮ ਕੀ ਹੁੰਦਾ ਖੇਲ ਤਮਾਸ਼, ਰਾਧਾ ਕ੍ਰਿਸ਼ਨਾ ਰੰਗ ਰੰਗਾਈਆ। ਪੈਗ਼ੰਬਰ ਵੇਖੋ ਮਾਰ ਝਾਤ, ਝਾਤੀ ਦੀਨ ਦੁਨੀ ਟਿਕਾਈਆ। ਕਿਉਂ ਉਮਤ ਉਮਤੀ ਮਿਟਿਆ ਵਿਸ਼ਵਾਸ਼, ਵਿਸ਼ਿਆਂ ਵਿਚ ਸਰਬ ਹਲਕਾਈਆ। ਸਚ ਦਾ ਰਿਹਾ ਨਾ ਕੋਇ ਇਖ਼ਲਾਕ, ਇਖ਼ਤਿਲਾਫ਼ ਵਿਚ ਸਰਬ ਕੁਰਲਾਈਆ। ਤੁਹਾਡੇ ਮੁਰੀਦ ਮੁਰਸ਼ਦ ਤੁਹਾਡੇ ਹੋਏ ਬਰਖ਼ਿਲਾਫ, ਧੁਰ ਦਾ ਸੰਗ ਨਾ ਕੋਇ ਨਿਭਾਈਆ। ਨੂਰੀ ਚਮਕੇ ਨਾ ਕੋਇ ਆਫ਼ਤਾਬ, ਜ਼ਹੂਰ ਵਿਚ ਨਾ ਕੋਇ ਸਮਾਈਆ। ਹੱਥ ਆਵੇ ਨਾ ਕਿਸੇ ਹਯਾਤੇ ਆਬ, ਜ਼ਿੰਦਗੀ ਵਿਚੋਂ ਜ਼ਿੰਦਗੀ ਨਾ ਕੋਇ ਬਦਲਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਆਪਣਾ ਕਢ ਕੇ ਦਿਉ ਹਿਸਾਬ, ਅੰਕੜੇ ਦੱਸੋ ਥਾਉਂ ਥਾਈਂਆ। ਕੀ ਖੇਲ ਹੋਣਾ ਤੁਹਾਡੇ ਪਿਛੋਂ ਬਾਦ, ਕੀ ਕਰਤਾ ਕਲ ਵਰਤਾਈਆ। ਜਿਸ ਤੁਹਾਨੂੰ ਲੋਕਮਾਤ ਕੀਤਾ ਆਬਾਦ, ਸੋ ਤੁਹਾਡਾ ਲੇਖਾ ਪੂਰ ਕਰਾਈਆ। ਧੁਰ ਕਲਮੇ ਦੀ ਸੁਣੋ ਆਵਾਜ਼, ਰਾਜ਼ ਅੰਦਰੋਂ ਦਏ ਜਣਾਈਆ। ਅੱਗੇ ਹੁਕਮ ਚਲਣਾ ਇਕ ਵਾਹਿਦ, ਅਮਾਮ ਅਮਾਮਾ ਆਪਣੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਪੂਰ ਕਰਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰੋ ਹੋ ਜਾਓ ਅੱਗੇ ਪਿੱਛੇ, ਸੱਜੇ ਖੱਬੇ ਧਿਆਨ ਲਗਾਈਆ। ਆਪਣੇ ਦੀਨ ਮਜ਼੍ਹਬ ਦੇ ਵੇਖੋ ਹਿੱਸੇ, ਜੋ ਮਾਨਵ ਮਾਨੁਸ਼ ਵੰਡ ਵੰਡਾਈਆ। ਕਵਣ ਹਾਰੇ ਕਵਣ ਜਿੱਤੇ, ਕਵਣ ਸੰਗ ਨਿਭਾਈਆ। ਕਵਣ ਸਚ ਦਵਾਰੇ ਵਿਕੇ, ਕੀਮਤ ਇਕੋ ਵਾਰ ਪਵਾਈਆ। ਕਿਉਂ ਤੁਹਾਡੇ ਹੁੰਦਿਆਂ ਮੇਰੇ ਨਾਮ ਕਲਮੇ ਹੋ ਗਏ ਫਿੱਕੇ, ਰਸਨਾ ਰਸ ਨਾ ਕੋਇ ਚਖਾਈਆ। ਮਸਤਕ ਲੱਗਣ ਕਿਸੇ ਨਾ ਟਿੱਕੇ, ਧੂੜੀ ਖ਼ਾਕ ਨਾ ਕੋਇ ਰਮਾਈਆ। ਉਠ ਦੱਸ ਦੇ ਗੋਬਿੰਦ ਸਭ ਤੋਂ ਅਖ਼ੀਰੀ ਦੁਲਾਰੇ ਧੁਰ ਦੇ ਨਿੱਕੇ, ਨਿਰਗੁਣ ਆਖ ਸੁਣਾਈਆ। ਗੋਬਿੰਦ ਕਿਹਾ ਪ੍ਰਭੂ ਤੇਰੇ ਬਿਨਾ ਕਲਜੁਗ ਅੰਤਮ ਨਿਕਲੇ ਕੋਇ ਨਾ ਸਿੱਟੇ, ਸਿੱਟੇਬਾਜ਼ੀ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਆਪਣੀ ਧਾਰ ਵੇਖ ਲੋਕਮਾਤ ਪਿੱਟੇ, ਪਟਨੇ ਵਾਲਾ ਦਏ ਜਣਾਈਆ। ਹੁਣ ਝਗੜਾ ਮੇਟ ਦੇ ਪੱਥਰ ਇੱਟੇ, ਪਾਹਨ ਪੂਜ ਨਾ ਕੋਇ ਚਤੁਰਾਈਆ। ਇਕੋ ਤੇਰਾ ਨੂਰ ਨੁਰਾਨਾ ਨੂਰ ਅਗੰਮੀ ਦਿਸੇ, ਦਹਿ ਦਿਸ਼ਾ ਕਰ ਰੁਸ਼ਨਾਈਆ। ਆਤਮ ਪਰਮਾਤਮ ਭੋਗ ਭੋਗ ਲੈ ਧਰਮ ਧਾਰ ਦੇ ਵਿਸ਼ੇ, ਵਿਸ਼ਾ ਆਪਣਾ ਨਾਮ ਜਣਾਈਆ। ਵੇਖੀਂ ਸਦੀ ਚੌਧਵੀਂ ਲੰਘ ਨਾ ਜਾਏ ਕਿਤੇ, ਕੁਲ ਮਾਲਕ ਤੇਰੀ ਆਸ ਰਖਾਈਆ। ਤੇਰਾ ਖੇਲ ਨਿਤ ਨਵਿਤੇ, ਜੁਗ ਚੌਕੜੀ ਰੀਤੀ ਚਲੀ ਆਈਆ। ਤੂੰ ਪੁਰਖ ਅਕਾਲਾ ਧੁਰ ਦਾ ਪਿਤੇ, ਪਤਿਪਰਮੇਸ਼ਵਰ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੁਧ ਬਿਨ ਅਵਰ ਨਾ ਕੋਇ ਨਜਿੱਠੇ, ਸਹਾਇਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਭ ਦੀ ਪੂਰੀ ਕਰ ਇੱਛੇ, ਨਿਰਇੱਛਤ ਆਪਣੀ ਦਇਆ ਕਮਾਈਆ।

❋

❋

੨੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਸਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਤਕੋ ਆਪਣੀ ਕਰਨੀ, ਹਰਿ ਕਰਤਾ ਪੁਰਖ ਆਪ ਦ੍ਰਿੜਾਈਆ। ਨਿਰਅੱਖਰ ਧਾਰ ਵੇਖੋ ਜੋ ਪੜ੍ਹਨੀ, ਸ਼ਬਦੀ ਸ਼ਬਦ ਅਗੰਮ ਅਥਾਹੀਆ। ਜਿਸ ਬਿਧ ਝਗੜਾ ਮਿਟਣਾ ਵਰਨੀ ਬਰਨੀ, ਜ਼ਾਤ ਅਜ਼ਾਤੀ ਪੰਧ ਮੁਕਾਈਆ। ਇਕ ਅਕਾਲ ਦੀ ਸਭ ਨੇ ਆਉਣਾ ਸਰਨੀ, ਸਰਨਗਤ ਇਕ ਹੋ ਜਾਈਆ। ਨਵ ਸੱਤ ਨੇ ਢਹਿਣਾ ਚਰਨੀ, ਚਰਨੋਦਕ ਅੰਮ੍ਰਿਤ ਜਾਮ ਮੁਖ ਲਗਾਈਆ। ਧਰਮ ਦੀ ਮੰਜ਼ਲ ਸਾਚੀ ਚੜ੍ਹਨੀ, ਜਗਤ ਵੰਡ ਨਾ ਕੋਇ ਵੰਡਾਈਆ। ਕੂੜ ਕਿਰਿਆ ਅੱਗੇ ਨਾ ਅੜਨੀ, ਮੁਸ਼ਕਲ ਅਵਰ ਰਹੇ ਨਾ ਰਾਈਆ। ਫਿਰਨਾ ਪਏ ਨਾ ਦਰ ਬਦਰਨੀ, ਚਾਰ ਕੁੰਟ ਨਾ ਕੋਇ ਹਲਕਾਈਆ। ਦੂਜੀ ਘਾੜਤ ਪਏ ਨਾ ਘੜਨੀ, ਮਨ ਮਨਸਾ ਨਾ ਕੋਇ ਵਧਾਈਆ। ਜਗਤ ਨਈਆ ਪਏ ਨਾ ਤਰਨੀ, ਤਾਰਨਹਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣੀ ਘਾਲ ਘਾਲੀ, ਜੁਗ ਬੀਤੇ ਧਿਆਨ ਲਗਾਈਆ। ਜੋ ਸਿਖਿਆ ਜੀਵ ਇਨਸਾਨ ਪੰਜ ਤਤ ਸਖਾਲੀ, ਤਨ ਵਜੂਦ ਬੁੱਧੀ ਨਾਲ ਕੀਤੀ ਪੜ੍ਹਾਈਆ। ਜਿਸ ਬਿਧ ਨਾਮ ਕਲਮੇ ਨਾਲ ਚਾੜ੍ਹੀ ਲਾਲੀ, ਰੰਗ ਗੁਲਾਲਾ ਇਕ ਬਣਾਈਆ। ਉਹ ਮਾਰਗ ਤਕੋ ਹਾਲੀ, ਮਾਜ਼ੀ ਪੜਦਾ ਦਿਉ ਉਠਾਈਆ। ਕਿਸ ਕਾਰਨ ਕਲਜੁਗ ਕੀਤੀ ਕਾਹਲੀ, ਦੂਰ ਦੁਰਾਡਾ ਆਪਣਾ ਪੰਧ ਮੁਕਾਈਆ। ਆਪਣਾ ਆਪਣਾ ਲਹਿਣਾ ਦੇਣਾ ਦਿਉ ਵਖਾਲੀ, ਬਿਨ ਪੁਸਤਕ ਪੁਸਤਕ ਹੱਥ ਉਠਾਈਆ। ਜਿਸ ਬਿਧ ਤੁਹਾਡੀ ਸਭ ਦੀ ਹੋਣੀ ਚਾਲੀ, ਜਗਤ ਰਹਿਣ ਕੋਇ ਨਾ ਪਾਈਆ। ਸੋ ਲੇਖਾ ਦੱਸੋ ਸ਼ਾਲੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਕਿਉਂ ਨਾਮ ਭੰਡਾਰਾ ਧਨ ਰਿਹਾ ਸਾਚਾ ਨਾ ਮਾਲੀ, ਕੀਮਤ ਅੰਤ ਰਹੀ ਨਾ ਰਾਈਆ। ਕਿਧਰ ਗਈ ਅੱਖਰਾਂ ਵਾਲੀ ਦਲਾਲੀ, ਵਿਚੋਲਾ ਵਿਚਲਾ ਭੇਵ ਨਾ ਕੋਇ ਖੁਲ੍ਹਾਈਆ। ਤੁਹਾਡਿਆਂ ਸਿੱਖਾਂ ਮੁਰੀਦਾਂ ਕੋਲੋਂ ਤੁਹਾਡੀ ਵਸਤ ਨਹੀਂ ਗਈ ਸੰਭਾਲੀ, ਸੰਭਲ ਸੰਭਲ ਕੇ ਪੁਰਖ ਅਕਾਲ ਰਿਹਾ ਸੁਣਾਈਆ। ਫਲ ਦਿਸੇ ਕਿਸੇ ਨਾ ਡਾਲੀ, ਸਿੰਮਲ ਰੁੱਖ ਸਰਬ ਲਹਿਰਾਈਆ। ਝਗੜਾ ਵੇਖੋ ਜਗਤ ਜੰਜਾਲੀ, ਜੀਵਣ ਜੁਗਤ ਨਾ ਕੋਇ ਚਤੁਰਾਈਆ। ਕਿਉਂ ਘਰ ਘਰ ਅੰਦਰ ਕਲਜੁਗ ਮਾਰੇ ਤਾਲੀ, ਦਿਵਸ ਰੈਣ ਸ਼ੋਰ ਮਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਲੇਖਾ ਵੇਖੋ ਚੋਟੀ ਜੜ੍ਹ ਦਾ, ਚੇਤਨ ਹੋ ਕੇ ਫੋਲ ਫੁਲਾਈਆ। ਕਿਉਂ ਜਗਤ ਜਹਾਨ ਚਾਰ ਕੁੰਟੋਂ ਸੜਦਾ, ਦਹਿ ਦਿਸ਼ਾ ਰਿਹਾ ਕੁਰਲਾਈਆ। ਕਿਉਂ ਮਾਇਆ ਮਮਤਾ ਹੋਇਆ ਬਰਦਾ, ਚਾਕਰ ਹੋ ਕੇ ਸੇਵ ਕਮਾਈਆ। ਕਿਉਂ ਭੇਵ ਪਾਏ ਨਾ ਆਪਣੇ ਘਰ ਦਾ, ਆਤਮ ਪਰਮਾਤਮ ਮੇਲ ਨਾ ਕੋਇ ਕਰਾਈਆ। ਕੀ ਲੇਖਾ ਹੋਇਆ ਅੱਠ ਸੱਠ ਜਲ ਦਾ, ਜਲ ਥਲ ਮਹੀਅਲ ਭੇਵ ਦਿਉ ਖੁਲ੍ਹਾਈਆ। ਕਿਉਂ ਪਰਤਾਪ ਵਧਿਆ ਕਲਜੁਗ ਕਲ ਦਾ, ਕਲਕਾਤੀ ਨਾਲ ਰਲਾਈਆ। ਕਿਉਂ ਝਗੜਾ ਹੋਇਆ ਸੂਰ ਗਾਂ ਖੱਲ ਦਾ, ਖ਼ਾਲਕ ਖ਼ਲਕ ਪੁਛ ਪੁਛਾਈਆ। ਕਿਉਂ ਜ਼ੋਰ ਵਧਿਆ ਪੰਚ ਵਿਕਾਰੇ ਦਲ ਦਾ, ਪੰਚ ਸ਼ਬਦ ਨਾ ਕੋਇ ਸ਼ਨਵਾਈਆ। ਕਿਉਂ ਹੰਕਾਰ ਫਿਰੇ ਹਰ ਅੰਤਰ ਅੰਤਰ ਸਲਦਾ, ਸਲਲ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਭੇਵ ਅਭੇਦ ਇਕ ਸਮਝਾਈਆ। ਅਵਤਾਰ ਪੈਗ਼ੰਬਰ ਗੁਰ

❋

❋

ਵੇਖੋ ਜਗਤ ਜਹਾਨਾਂ, ਅੰਤਰ ਲੈ ਅੰਗੜਾਈਆ। ਕਿਉਂ ਝਗੜਾ ਪਿਆ ਅੰਜੀਲ ਕੁਰਾਨਾ, ਗੀਤਾ ਗਿਆਨ ਦਏ ਦੁਹਾਈਆ। ਕਿਉਂ ਕਲਮਾ ਨਾਮ ਹੋਇਆ ਬੇਗਾਨਾ, ਸਚ ਘਰ ਨਾ ਕੋਇ ਮਿਲਾਈਆ। ਕਿਉਂ ਕਲਜੁਗ ਜੀਵ ਹੋਇਆ ਦੀਵਾਨਾ, ਨਾਮ ਖ਼ੁਮਾਰੀ ਮਸਤ ਨਾ ਕੋਇ ਕਰਾਈਆ। ਕਿਉਂ ਮੇਰਾ ਹੁਕਮ ਹੋਇਆ ਅਫ਼ਸਾਨਾ, ਪੜ੍ਹ ਕੇ ਮਸਖ਼ਰਾ ਰੂਪ ਬਣੀ ਲੋਕਾਈਆ। ਕਿਉਂ ਤੁਹਾਡਾ ਪ੍ਰੇਮ ਹੋਇਆ ਬੇਗਾਨਾ, ਪ੍ਰੀਤੀ ਸਚ ਨਾ ਕੋਇ ਕਮਾਈਆ। ਕਿਉਂ ਸਚ ਦੀ ਧਾਰ ਨਾ ਦਿਸੇ ਤਰਾਨਾ, ਤੁਰੀਆ ਤੋਂ ਬਾਹਰ ਨਾ ਕੋਇ ਸੁਣਾਈਆ। ਕਿਉਂ ਸਦੀ ਚੌਧਵੀਂ ਬਦਲਦਾ ਜਾਏ ਜ਼ਮਾਨਾ, ਜ਼ਿਮੀ ਜ਼ਮਾਂ ਵੇਖ ਵਖਾਈਆ। ਉੱਤਰ ਦੇਦੇ ਦਸਰਥ ਬੇਟੇ ਰਾਮਾ, ਧੁਰ ਦਾ ਰਾਮ ਮੰਗ ਮੰਗਾਈਆ। ਭੇਤ ਖੋਲ੍ਹ ਦੇ ਗੋਪੀਆਂ ਵਾਲੇ ਕਾਹਨਾ, ਧੁਰ ਦਾ ਕਾਹਨ ਰਿਹਾ ਜਣਾਈਆ। ਪੈਗ਼ੰਬਰੋ ਕਿਉਂ ਇਸਮ ਵਿਗੜਿਆ ਵਿਚ ਇਸਲਾਮਾ, ਆਜ਼ਮ ਧੁਰ ਦਾ ਪੁਛ ਪੁਛਾਈਆ। ਕਿਧਰ ਸੰਦੇਸ਼ਾ ਗਿਆ ਪੈਗ਼ਾਮਾ, ਜੋ ਕਲਮਿਆਂ ਵਿਚ ਕੀਤਾ ਸ਼ਨਵਾਈਆ। ਦਸ ਗੁਰੂ ਆਪਣਾ ਦਿਉ ਬਿਆਨਾ, ਉਚੀ ਕੂਕ ਕੂਕ ਸੁਣਾਈਆ। ਕਿਉਂ ਨਾ ਰਿਹਾ ਧਰਮ ਨਿਸ਼ਾਨਾ, ਸਚ ਦੀ ਧਾਰ ਨਾ ਕੋਇ ਵਡਿਆਈਆ। ਕਿਉਂ ਨਾ ਰੱਛਿਆ ਕਰੇ ਖੰਡਾ ਖੜਗ ਕਿਰਪਾਨਾ, ਸਾਢੇ ਤਿੰਨ ਹੱਥ ਨਾ ਕੋਇ ਸਫ਼ਾਈਆ। ਕਿਉਂ ਮਦਿਰਾ ਮਾਸ ਪਿਆ ਪੀਣਾ ਖਾਣਾ, ਗੋਬਿੰਦ ਤੇਰਾ ਅੰਮ੍ਰਿਤ ਹੱਥ ਕਿਸੇ ਨਾ ਆਈਆ। ਸਾਰੇ ਨੇਤਰ ਰੋਏ ਕਹਿਣ ਤੇਰਾ ਖੇਲ ਸ੍ਰੀ ਭਗਵਾਨਾ, ਹਰਿ ਕਰਤੇ ਤੇਰੀ ਬੇਪਰਵਾਹੀਆ। ਤੂੰ ਜੋਧਾ ਸੂਰਬੀਰ ਮਰਦ ਮਰਦਾਨਾ, ਬਲਧਾਰੀ ਇਕ ਅਖਵਾਈਆ। ਸਾਡੀ ਤੇਰੇ ਚਰਨ ਕਵਲ ਪਰਨਾਮਾ, ਸੱਯਦਾ ਸੀਸ ਜਗਦੀਸ ਝੁਕਾਈਆ। ਤੂੰ ਮਿਹਰਵਾਨ ਮਹਿਬੂਬ ਸ਼ਹਿਨਸ਼ਾਹ ਸੁਲਤਾਨਾ, ਪਾਤਸ਼ਾਹ ਤੇਰੇ ਹੱਥ ਵਡਿਆਈਆ। ਹਉਂ ਸੇਵਕ ਤੇਰੇ ਚਾਰ ਜੁਗ ਦੇ ਗੁਲਾਮਾ, ਜੁਗ ਜੁਗ ਸੇਵ ਕਮਾਈਆ। ਅੰਤਮ ਸਾਡਾ ਲੇਖਾ ਮੁਕਾ ਦੇ ਤਮਾਮਾ, ਦੀਨ ਮਜ਼੍ਹਬ ਦੀ ਤਮਾਂ ਰਹੇ ਨਾ ਰਾਈਆ। ਤੇਰੇ ਸ਼ਬਦ ਦਾ ਵੱਜੇ ਦਾਮਾਮਾ, ਦੋ ਜਹਾਨਾਂ ਦੇ ਸੁਣਾਈਆ। ਅੰਤਮ ਤੇਰੇ ਵਿਚ ਅਵਤਾਰ ਪੈਗ਼ੰਬਰ ਗੁਰ ਸਰਬ ਸਮਾਣਾ, ਬਾਹਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਹਿਬੂਬ ਏਕਾ ਦੇਣਾ ਦਾਨਾ, ਜੀਆ ਦਾਨ ਸਭ ਦੀ ਝੋਲੀ ਪਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਸਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣੀ ਸਿਖਿਆ, ਅੱਖਰ ਅੱਖਰ ਫੋਲ ਫੁਲਾਈਆ। ਜੋ ਸਰਗੁਣ ਲੇਖ ਲਿਖਿਆ ਨਾਤਾ ਤਤ ਨਾਲ ਬੰਧਾਈਆ। ਜਿਸ ਨੂੰ ਕਹਿ ਕੇ ਆਏ ਮਿਥਿਆ, ਅੰਤ ਰਹਿਣ ਕੋਇ ਨਾ ਪਾਈਆ। ਕੀ ਉਸ ਦਾ ਕਢੋ ਸਿੱਟਿਆ, ਮੈਨੂੰ ਦਿਉ ਸਮਝਾਈਆ। ਕਿਉਂ ਨਹੀਂ ਆਪਣੇ ਦੀਨ ਮਜ਼੍ਹਬ ਦਾ ਕੰਮ ਨਜਿਠਿਆ, · ਭਰਮੇ ਭੁੱਲੀ ਲੋਕਾਈਆ। ਕਿਉਂ ਪੂਜਾ ਕਰਾਈ ਪੱਥਰ ਇੱਟਿਆ, ਮੇਰਾ ਇਸ਼ਟ ਨਾ

ਕੋਇ ਸ਼ਨਵਾਈਆ। ਕਿਉਂ ਨਹੀਂ ਮਾਣ ਰਖਾਇਆ ਧੁਰ ਦੀ ਚਿੱਠੀਆ, ਜੋਤੀ ਜੋਤ ਨਾ ਕੋਇ ਮਿਲਾਈਆ। ਕਿਉਂ ਨਹੀਂ ਮਨੂਆ ਮਨ ਟਿਕਿਆ, ਜਗਤ ਵਾਸਨਾ ਕੂੜ ਮਿਟਾਈਆ। ਕਿਉਂ ਨਾ ਮੇਲ ਮਿਲੇ ਧੁਰ ਦੇ ਪਿਤਿਆ, ਪਤਿਪਰਮੇਸ਼ਵਰ ਗੋਦ ਸੁਹਾਈਆ। ਕਿਉਂ ਤੁਹਾਡਾ ਸਿੱਖ ਮੁਰੀਦ

❋

❋

ਕਲਜੁਗ ਦਵਾਰੇ ਵਿਕਿਆ, ਧਰਮ ਦੀ ਕੀਮਤ ਨਾ ਕੋਇ ਰਖਾਈਆ। ਕਿਉਂ ਨਿਜ ਅੰਮ੍ਰਿਤ ਰਸ ਹੋਇਆ ਫਿਕਿਆ, ਆਬੇਹਯਾਤ ਮੁਖ ਨਾ ਕੋਇ ਲਗਾਈਆ। ਕਿਉਂ ਸੰਤ ਭਗਤ ਗੁਰਮੁਖ ਗੁਰਸਿਖ ਸੂਫ਼ੀ ਫ਼ਕੀਰ ਨਹੀਂ ਦਿਸਿਆ, ਸਦੀ ਚੌਧਵੀਂ ਰਹੀ ਕੁਰਲਾਈਆ। ਕਿਉਂ ਨਹੀਂ ਤੁਹਾਡੀ ਪੂਰੀ ਹੋਈ ਇੱਛਿਆ, ਨਿਰਇੱਛਤ ਧੁਰ ਦੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਦੀਨ ਮਜ਼੍ਹਬ ਦੇ ਖਿਤਿਆ, ਹਿੱਸੇ ਸਭ ਦੇ ਵੇਖ ਵਖਾਈਆ।