ਪੁਸਤਕਾਲਾਭਾਗ ੨੨

੨੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਸੀਤਲ ਸਿੰਘ ਦੇ ਘਰ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਤਕੋ ਚਾਰ ਜੁਗ ਦੇ ਗ੍ਰੰਥ, ਅੱਖਰ ਹਰਫ਼ ਫੋਲ ਫੁਲਾਈਆ। ਦੀਨ ਮਜ਼੍ਹਬ ਆਪਣਾ ਤਕੋ ਪੰਥ, ਮਾਨਵ ਧਿਆਨ ਰਖਾਈਆ। ਨਾਦ ਬਾਂਗ ਅਜ਼ਾਨ ਤਕੋ ਸੰਖ, ਜੋ ਜਗਤ ਆਏ ਸੁਣਾਈਆ। ਕੀ ਕਰਨੀ ਕੀਤੀ ਕਲਜੁਗ ਅੰਤ, ਅੰਤ ਦਿਤਾ ਦ੍ਰਿੜਾਈਆ। ਕੀ ਕਲਮਾ ਕਹੇ ਤੁਹਾਡਾ ਨਾਮ ਮੰਤ, ਮੰਤਰ ਕੀ ਸਮਝਾਈਆ। ਕਵਣ ਮੰਜ਼ਲ ਚੜ੍ਹੇ ਅਗੰਮੀ ਸੰਤ, ਸਚ ਦੇਣਾ ਸੁਣਾਈਆ। ਬੋਧ ਅਗਾਧਾ ਕਿਹੜਾ ਬਣਿਆ ਪੰਡਤ, ਬੁਧੀ ਤੋਂ ਪਰੇ ਪੜਦਾ ਆਪ ਉਠਾਈਆ। ਕਿਉਂ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਸਾਰ ਕਿਸੇ ਨਾ ਆਈਆ। ਕਿਉਂ ਆਤਮ ਪਰਮਾਤਮ ਨਾਤਾ ਤੁਟਾ ਨਾਰ ਕੰਤ, ਪੁਰਖ ਅਕਾਲ ਸੰਗ ਨਾ ਕੋਇ ਰਖਾਈਆ। ਕਿਉਂ ਢੋਲਾ ਗੀਤ ਸ਼ਬਦ ਬਦਲਿਆ ਛੰਤ, ਸਿਫ਼ਤਾਂ ਵਿਚ ਸਾਲਾਹੀਆ। ਕਿਉਂ ਹਉਮੇ ਹੰਗਤਾ ਕੀਤਾ ਸ਼ੰਕ, ਸਹਿੰਸੇ ਵਿਚ ਸਰਬ ਕੁਰਲਾਈਆ। ਕਿਉਂ ਝਗੜਾ ਹੋਵੇ ਰਾਓ ਰੰਕ, ਜ਼ਾਤ ਪਾਤ ਕੁਰਲਾਈਆ। ਕਿਉਂ ਨਾ ਸੋਹੇ ਦਵਾਰਾ ਬੰਕ, ਸਾਢੇ ਤਿੰਨ ਹੱਥ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਤਕ ਲਓ ਆਪਣੀ ਪੂਜਾ, ਮਨੁਸ਼ਾਂ ਅੰਦਰ ਧਿਆਨ ਲਗਾਈਆ। ਕਿਉਂ ਭਾਓ ਹੋਇਆ ਦੂਜਾ, ਦੁਤੀਆ ਭੇਵ ਨਾ ਕੋਇ ਖੁਲ੍ਹਾਈਆ। ਅੰਤਰ ਰਾਹ ਮਿਲੇ ਨਾ ਗੂਝਾ, ਪਰਦਾ ਸਕੇ ਨਾ ਕੋਇ ਉਠਾਈਆ। ਕਿਉਂ ਨਹੀਂ ਨਾਭੀ ਕਵਲ ਹੋਇਆ ਮੂਧਾ, ਝਿਰਨਾ ਅਗੰਮ ਝਿਰਾਈਆ। ਕਿਉਂ ਨਹੀਂ ਮੇਰਾ ਸਚ ਦਵਾਰਾ ਸੂਝਾ, ਭਰਮੇ ਭੁੱਲੀ ਸਰਬ ਲੋਕਾਈਆ। ਕਿਉਂ ਨਹੀਂ ਘਰ ਵਿਚ ਘਰ ਜਗਤ ਜਗਿਆਸੂਆਂ ਢੂੰਡਾ, ਨੌਂ ਦਵਾਰੇ ਪੰਧ ਮੁਕਾਈਆ। ਕਿਉਂ ਨਹੀਂ ਅੰਮ੍ਰਿਤ ਰਸ ਦਾ ਬਣਿਆ ਕੋਇ ਚੂੰਘਾ, ਕੂੜੀ ਕਿਰਿਆ ਪਰੇ ਤਜਾਈਆ। ਕਿਉਂ ਨਹੀਂ ਖੇਲ ਤੱਕਿਆ ਕਾਇਆ ਬੁਤ ਪਰੇ ਰੂਹ ਦਾ, ਬੁਤਖ਼ਾਨਾ ਸੋਭਾ ਪਾਈਆ। ਕਿਉਂ ਨਹੀਂ ਆਤਮ ਲੇਖਾ ਮੇਰਾ ਨੂਰ ਹੂਬਹੂ ਦਾ, ਦੂਜਾ ਰੰਗ ਨਾ ਕੋਇ ਵਖਾਈਆ। ਕਿਉਂ ਨਹੀਂ ਅੰਧੇਰਾ ਮਿਟਿਆ ਲੂੰ ਲੂੰ ਦਾ, ਸਾਢੇ ਤਿੰਨ ਹੱਥ ਸ਼ਨਵਾਈਆ। ਕਿਉਂ ਨਹੀਂ ਭੇਵ ਖੋਲ੍ਹਿਆ ਸ਼ਬਦ ਸਤਿਗੁਰੂ ਦਾ, ਗੁਰਦੇਵ ਸਵਾਮੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਮੰਗੇ ਕਲਜੁਗ ਅੰਤ ਕੀ ਲਹਿਣਾ ਹੋਣਾ ਸਤਿਜੁਗ ਸ਼ੁਰੂ ਦਾ, ਸ਼ਰਅ ਤੋਂ ਬਾਹਰ ਕੀ ਖੇਲ ਕਰਾਈਆ।

❋

❋

੨੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਚੰਦ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਤਕੋ ਦਵਾਰੇ ਨੌ, ਨਵ ਨੌ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਆਉਣਾ ਭੌਂ, ਚਾਰੇ ਕੁੰਟ ਪੰਧ ਮੁਕਾਈਆ। ਜਗਤ ਤਕਣਾ ਕਿਉਂ ਬੁੱਧੀ ਹੋਈ ਕਾਉਂ, ਮਨ ਕਾਗ ਵਾਂਗ ਕੁਰਲਾਈਆ। ਖੇੜਾ ਦਿਸੇ ਨਾ ਕੋਇ ਗਾਉਂ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਈਆ। ਸਾਚੀ ਮਿਲੇ ਨਾ ਠੰਡੀ ਛਾਉਂ, ਸਿਰ ਹੱਥ ਨਾ ਕੋਇ ਟਿਕਾਈਆ। ਚੁਰਾਸੀ ਵਿਚੋਂ ਬਾਹਰ ਕਢੇ ਫੜ ਕੋਇ ਨਾ ਬਾਹੋਂ, ਆਵਣ ਜਾਵਣ ਨਾ ਗੇੜ ਕਟਾਈਆ। ਕਿਉਂ ਤੁਹਾਡੇ ਹੁੰਦਿਆਂ ਭੁੱਲਿਆ ਤੁਹਾਡਾ ਨਾਉਂ, ਜੋ ਚਾਰ ਜੁਗ ਆਏ ਸਮਝਾਈਆ। ਕਿਉਂ ਨਹੀਂ ਹੁੰਦੀ ਵਾਹੋ ਵਾਹੋ, ਵਾਹ ਵਾਹ ਸਤਿਗੁਰ ਤੇਰੀ ਬੇਪਰਵਾਹੀਆ। ਕਿਉਂ ਨਹੀਂ ਦਿਸਦਾ ਸਚ ਨਿਆਉਂ, ਅਦਲ ਇਨਸਾਫ਼ ਨਾ ਕੋਇ ਕਮਾਈਆ। ਝਗੜਾ ਪਿਆ ਥਾਈਂ ਥਾਉਂ, ਥਾਨ ਥਨੰਤਰ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਵੇਖੇ ਚਾਰ ਜੁਗ ਦਾ ਲੱਗੇ ਦਾਓ, ਦਾਇਰਾ ਦੀਨ ਦੁਨੀ ਖੋਜ ਖੁਜਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਧੰਨਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਵੇਖੋ ਆਪਣੇ ਜਾਨਸ਼ੀਨ, ਜੋ ਸ਼ਾਸਤਰ ਗ੍ਰੰਥ ਆਏ ਬਣਾਈਆ। ਜਿਸ ਵਿਚ ਨਾਮ ਕਲਮੇ ਦੀ ਸਿਫ਼ਤ ਕੀਤੀ ਤਰਮੀਮ, ਤਰਾਂ ਤਰਾਂ ਸਮਝਾਈਆ। ਹੁਕਮ ਸੰਦੇਸ਼ਾ ਦਿਤਾ ਅਜ਼ੀਮ, ਜੋ ਆਲੀਜ਼ਾਹ ਦਿਤਾ ਦ੍ਰਿੜਾਈਆ। ਰੀਤੀ ਚਲਾਈ ਆਦਿ ਕਦੀਮ, ਜੁਗ ਜੁਗ ਸੇਵ ਕਮਾਈਆ। ਭੇਵ ਖੁਲ੍ਹਾਇਆ ਨਰ ਮਦੀਨ, ਮੁੱਦਾ ਇਕੋ ਇਕ ਵਖਾਈਆ। ਮਾਲਕ ਦੱਸ ਕਰੀਮ, ਨਰ ਨਰਾਇਣ ਇਕ ਦਰਸਾਈਆ। ਉਸ ਉਤੇ ਕਿਉਂ ਨਹੀਂ ਰਿਹਾ ਯਕੀਨ, ਇਕੱਠੇ ਬਹਿ ਝਗੜੇ ਸਾਰੇ ਦਿਓ ਸੁਣਾਈਆ। ਕਿਧਰ ਗਈ ਤਾਲੀਮ, ਸਿਖਿਆ ਅਗੰਮ ਅਥਾਹੀਆ। ਜਿਸ ਕਾਰਨ ਕੀਤੀ ਤਕਸੀਮ, ਮਜ਼੍ਹਬ ਹਿੱਸੇ ਵੰਡ ਵੰਡਾਈਆ। ਓਹ ਮਾਲਕ ਲੇਖਾ ਮੰਗੇ ਅਮੀਨ, ਅੰਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਲੇਖਾ ਵੇਖ ਵਖਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਮੇਲਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਦੀਨ ਮਜ਼੍ਹਬ ਤਕੋ ਧਾਰ ਜਿਸਮਾਨੀ, ਜਿਸਮ ਜ਼ਮੀਰ ਸਭ ਦਾ ਵੇਖ ਵਖਾਈਆ। ਅੰਦਰ ਮੰਦਰ ਮੰਜ਼ਲ ਤਕੋ ਰੁਹਾਨੀ, ਰੂਹ ਬੁਤ ਖੋਜ ਖੁਜਾਈਆ। ਸਿਖਿਆ ਵੇਖੋ ਗੀਤਾ ਗਿਆਨ ਅੰਜੀਲ ਕੁਰਾਨੀ, ਬਾਈਬਲ ਕੀ ਰਹੀ ਦ੍ਰਿੜਾਈਆ। ਨਾਮ ਭੰਡਾਰਾ ਵੇਖੋ ਬਾਣੀ, ਕੀ ਅਣਿਆਲਾ ਤੀਰ ਚਲਾਈਆ। ਅੱਠ ਸੱਠ ਤੀਰਥ ਤਕੋ ਪਾਣੀ, ਕੀ ਅੰਮ੍ਰਿਤ ਰਸ ਚੁਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ

❋

❋

ਤਕੋ ਨਿਸ਼ਾਨੀ, ਕੀ ਨਿਸ਼ਾਨਾ ਰਹੇ ਵਖਾਈਆ। ਆਪਣੇ ਤਨ ਵਜੂਦ ਦੀ ਤਕੋ ਕੁਰਬਾਨੀ, ਜੋ ਲੋਕਮਾਤ ਆਏ ਕਰਾਈਆ। ਅੰਤਮ ਵੇਖੋ ਖੇਲ ਸ਼ਾਹ ਸੁਲਤਾਨੀ, ਕੀ ਸ਼ਹਿਨਸ਼ਾਹ ਰਿਹਾ ਦ੍ਰਿੜਾਈਆ। ਕਿਉਂ ਤੁਹਾਡੇ ਹੁੰਦਿਆਂ ਹੋਏ ਬੇਈਮਾਨੀ, ਮਨ ਕਲਪਣਾ ਜ਼ਿਬਾਹ ਨਾ ਕੋਇ ਕਰਾਈਆ। ਕਿਉਂ ਝਗੜਾ ਪਿਆ ਵੇਦ ਪੁਰਾਣੀ, ਪੁਰਾਣ ਅਧਾਰੀ ਰਿਹਾ ਸੁਣਾਈਆ। ਨਾ ਲੇਖਾ ਮੁਕਿਆ ਚਾਰੇ ਖਾਣੀ, ਚੌਥੇ ਜੁਗ ਪਈ ਦੁਹਾਈਆ। ਕਿਧਰ ਗਈ ਤੁਹਾਡੀ ਮੁਹੱਬਤ ਵਾਲੀ ਮਿਹਰਵਾਨੀ, ਮਿਹਰ ਨਜ਼ਰ ਨਾ ਕੋਇ ਉਠਾਈਆ। ਪ੍ਰਕਾਸ਼ ਹੋਵੇ ਨਾ ਕਿਸੇ ਪੇਸ਼ਾਨੀ, ਮਸਤਕ ਨੂਰ ਨਾ ਕੋਇ ਚਮਕਾਈਆ। ਸਭ ਦੀ ਜੂਹ ਹੋਈ ਬੇਗਾਨੀ, ਘਰ ਸਾਚੇ ਮਿਲਣ ਕੋਇ ਨਾ ਆਈਆ। ਕਿਉਂ ਕੂੜ ਕਿਰਿਆ ਚੜ੍ਹੀ ਤੁਗ਼ਿਆਨੀ, ਦੀਨ ਦੁਨੀ ਰਹੀ ਰੁੜ੍ਹਾਈਆ। ਆਪਣਾ ਆਪਣਾ ਹਲਫ਼ੀਆ ਦਿਓ ਬਿਆਨੀ, ਬਿਨ ਰਸਨਾ ਜਿਹਵਾ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਵੇਖਣਹਾਰਾ ਜਗਤ ਪਰਧਾਨੀ, ਪਰਧਾਨਗੀ ਕਵਣ ਹੱਕ ਵਖਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਮਲ ਸਿੰਘ ਦੇ ਘਰ ਪਿੰਡ ਰਜੀਆਣਾ ਜ਼ਿਲਾ ਫ਼ਿਰੋਜ਼ਪੁਰ

ਇਕੱਠੇ ਹੋ ਕੇ ਕਹਿਣ ਅਵਤਾਰ ਤੇਈ, ਤ੍ਰੈਗੁਣ ਤੋਂ ਬਾਹਰ ਜਣਾਈਆ। ਸਾਡੀ ਰਹੀ ਕੋਇ ਨਾ ਦੇਹੀ, ਤਨ ਵਜੂਦ ਨਾ ਕੋਇ ਵਖਾਈਆ। ਕੀ ਸੰਦੇਸ਼ਾ ਦੇਵੇ ਹਰਿ ਸਨੇਹੀ, ਸੱਜਣ ਬੇਪਰਵਾਹੀਆ। ਆਪਣਾ ਆਪਣਾ ਲੇਖਾ ਕਢੋ ਉਤੇ ਵਹੀ, ਖਾਤਾ ਖੋਲ੍ਹੋ ਚਾਈਂ ਚਾਈਂਆ। ਆਪਣੇ ਪ੍ਰੇਮ ਦੀ ਪਾਵੋ ਸਹੀ, ਸਹੀ ਸਲਾਮਤ ਰਿਹਾ ਦ੍ਰਿੜਾਈਆ। ਕਿਉਂ ਦੀਨ ਦੁਨੀਆ ਪਤ ਗਈ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਕਵਣ ਸਮਝੇ ਅਗੰਮੀ ਧਾਰ ਨਈ, ਨਰ ਨਿਰੰਕਾਰਾ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਪੈਗ਼ੰਬਰ ਕਹਿਣ ਵੇਖੀਏ ਖਾਤਾ, ਖ਼ਾਤਰ ਇਕ ਧਿਆਨ ਲਗਾਈਆ। ਆਪਣੀ ਉਮਤ ਤਕੀਏ ਹਾਤਾ, ਕੁੰਟ ਕੁੰਟ ਵੇਖ ਵਖਾਈਆ। ਸਚ ਰਹੀ ਕੋਇ ਨਾ ਗਾਥਾ, ਕਲਮਾ ਹੱਕ ਨਾ ਕੋਇ ਦ੍ਰਿੜਾਈਆ। ਕਿਉਂ ਅੰਧੇਰਾ ਮਾਰੇ ਚਾਰੇ ਕੁੰਟ ਠਾਠਾ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਕਿਉਂ ਮੰਜ਼ਲ ਮੁਕੀ ਵਾਟਾ, ਸਚ ਪੰਧ ਨਾ ਕੋਇ ਰਖਾਈਆ। ਕਿਸ ਕਾਰਨ ਪਿਆ ਘਾਟਾ, ਸਦੀ ਚੌਧਵੀਂ ਭੇਵ ਚੁਕਾਈਆ। ਕੀ ਲਹਿਣਾ ਦੇਣਾ ਪਰਵਰਦਿਗਾਰ ਪੁਰਖ ਸਮਰਾਥਾ, ਜਲਵਾਗਰ ਹੁਕਮ ਕੀ ਜਣਾਈਆ। ਕਿਉਂ ਮੇਟਣ ਲੱਗਾ ਸਾਡੀਆਂ ਸ਼ਾਖ਼ਾਂ, ਸ਼ਨਾਖ਼ਤ ਆਪਣੀ ਇਕ ਸਮਝਾਈਆ। ਝਟ ਵੇਖ ਕੇ ਕਹਿਣ ਪੇਸ਼ੀਨਗੋਈਆਂ ਪੂਰੇ ਕਰੇ ਭਵਿਖਤ ਵਾਕਾ, ਵਾਕਫ਼ਕਾਰ ਇਕ ਅਖਵਾਈਆ। ਆਪਣੇ ਦਰ ਦਾ ਖੋਲ੍ਹ ਕੇ ਤਾਕਾ, ਪਰਦਾ ਅੰਦਰੋਂ ਰਿਹਾ ਚੁਕਾਈਆ। ਅਸੀਂ ਕੀ ਤਕਣਾ ਖੇਲ ਤਮਾਸ਼ਾ, ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਦਸ ਕਹਿਣ ਕੀ ਦੱਸੀਏ ਕਥਾ ਕਹਾਣੀ, ਕਹਿਣ ਕਿਛ ਨਾ ਪਾਈਆ। ਕਿਉਂ ਅੰਮ੍ਰਿਤ ਰਸ ਰਿਹਾ ਨਾ ਠੰਡਾ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਕਿਉਂ ਸੁਰਤ ਸ਼ਬਦ

❋

❋

ਮਿਲਿਆ ਮੇਲ ਨਾ ਸਾਚੇ ਹਾਣੀ, ਗ੍ਰਹਿ ਮੰਦਰ ਨਾ ਵੱਜੀ ਵਧਾਈਆ। ਕਿਉਂ ਪ੍ਰਭ ਨੂੰ ਭੁੱਲੇ ਜੀਵ ਪ੍ਰਾਣੀ, ਆਤਮ ਪਰਮਾਤਮ ਸੰਗ ਨਾ ਕੋਇ ਰਖਾਈਆ। ਕਿਉਂ ਸੁਰਤੀ ਹੋਈ ਦੀਵਾਨੀ, ਮਸਤ ਅਲਮਸਤ ਰੂਪ ਨਾ ਕੋਇ ਬਣਾਈਆ। ਕਿਉਂ ਲੇਖਾ ਚੁੱਕਿਆ ਖੰਡਾ ਖੜਗ ਸ਼ਕਤ ਭਵਾਨੀ, ਆਪਣਾ ਬਲ ਨਾ ਕੋਇ ਧਰਾਈਆ। ਕਿਉਂ ਨਾ ਸ਼ਰਅ ਜ਼ੰਜੀਰ ਮੁਕੀ ਗ਼ੁਲਾਮੀ, ਬੰਧਨ ਬੰਧ ਨਾ ਕੋਇ ਤੁੜਾਈਆ। ਕਿਉਂ ਨਹੀਂ ਮੰਜ਼ਲ ਚੜ੍ਹੇ ਜਗਤ ਰੁਹਾਨੀ, ਰੂਹ ਬੁਤ ਨਾ ਕੋਇ ਸਫ਼ਾਈਆ। ਕਿਸ ਕਾਰਨ ਹਰ ਹਿਰਦੇ ਆਈ ਖ਼ਾਮੀ, ਪੂਰਨ ਪੂਰ ਨਾ ਕੋਇ ਜਣਾਈਆ। ਬਹੁੜੀ ਕਿਉਂ ਲੇਖਾ ਮੰਗਣ ਲੱਗਾ ਅੰਤਰਜਾਮੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਮੇਟਣੀ ਅੰਧੇਰੀ ਸ਼ਾਮੀ, ਸ਼ਮਾ ਨੂਰ ਕਰ ਰੁਸ਼ਨਾਈਆ। ਕਿਸ ਬਿਧ ਕਰੇ ਸਾਹਿਬ ਸਚ ਮਿਹਰਵਾਨੀ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਕੀ ਲੇਖਾ ਲਿਖੀਏ ਕਲਮ ਸ਼ਾਹੀ ਨਾਲ ਕਾਨੀ, ਕਾਇਨਾਤ ਕੀ ਵਡਿਆਈਆ। ਸਾਡਾ ਲਹਿਣਾ ਦੇਣਾ ਬਣ ਗਿਆ ਚਾਰ ਜੁਗ ਦਾ ਝਗੜਾ ਦੀਵਾਨੀ, ਦਿਵਾਲਾ ਸਭ ਦਾ ਵੇਖ ਵਖਾਈਆ। ਅੱਗੇ ਮੰਨਣਾ ਪੈਣਾ ਇਕੋ ਅਗੰਮ ਅਗੰਮੜਾ ਬਾਨੀ, ਜੋ ਬਾਣ ਅਣਿਆਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਲੱਖ ਚੁਰਾਸੀ ਨਿਰਗੁਣ ਸਰਗੁਣ ਜਾਣ ਜਾਣੀ, ਜਾਨਣਹਾਰ ਆਪਣਾ ਹੁਕਮ ਵਰਤਾਈਆ।

੨੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਕੇਹਰ ਸਿੰਘ ਦੇ ਗ੍ਰਹਿ ਪਿੰਡ ਰਜੀਆਣਾ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਰੈਣ ਸਬਾਈ ਰਹੇ ਫਿਰਦੇ, ਨੌ ਸੱਤ ਭੱਜੇ ਵਾਹੋ ਦਾਹੀਆ। ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖਦੇ ਰਹੇ ਹਿਰਦੇ, ਅੰਤਸ਼ਕਰਨ ਧਿਆਨ ਲਗਾਈਆ। ਖ਼ਿਆਲ ਕਰਦੇ ਰਹੇ ਪਿਛਲੇ ਚਿਰ ਦੇ, ਚਿਰੀ ਵਿਛੁੰਨੇ ਵੇਖ ਵਖਾਈਆ। ਸਾਨੂੰ ਪਿਆਰੇ ਲੱਭੇ ਨਾ ਆਪਣੇ ਪ੍ਰੀਤਮ ਪਿਰ ਦੇ, ਪ੍ਰੇਮ ਵਿਚ ਨਾ ਕੋਇ ਸਮਾਈਆ। ਫਿਰ ਸਾਡੇ ਹੰਝੂ ਰਹੇ ਕਿਰਦੇ, ਆਂਸੂ ਦਿਤੇ ਟਪਕਾਈਆ। ਕਿਉਂ ਇਹ ਉਲਟੇ ਗੇੜੇ ਗਿੜਦੇ, ਕਵਣ ਲੱਠ ਭਵਾਈਆ। ਕਿਤੇ ਨਜ਼ਰ ਨਾ ਆਏ ਸਾਡੇ ਭੰਡਾਰੇ ਮਿਹਰ ਦੇ, ਮਿਹਰਵਾਨ ਕਲਾ ਕੀ ਵਰਤਾਈਆ। ਨਾਤੇ ਰਹੇ ਨਾ ਗੁਰੂ ਗੁਰ ਚੇਰ ਦੇ, ਚੇਲੇ ਗੁਰ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਰੈਣ ਸਬਾਈ ਨੱਠੇ, ਨਿਰਗੁਣ ਨਿਰਗੁਣ ਵਾਹੋ ਦਾਹੀਆ। ਦੇਖੇ ਖੇਲ ਮੰਦਰ ਮਸਜਿਦ ਸ਼ਿਵਦਵਾਲੇ ਮੱਠੇ, ਗੁਰੂਦਵਾਰ ਧਿਆਨ ਲਗਾਈਆ। ਪੰਧ ਮਾਰਿਆ ਉਪਰ ਅੱਠ ਸੱਠੇ, ਕਾਅਬਿਆਂ ਤੱਕਿਆ ਚਾਈਂ ਚਾਈਂਆ। ਮਾਨਵ ਵੇਖੇ ਨੌ ਖੰਡ ਪ੍ਰਿਥਮੀ ਦੀਪ ਸੱਤੇ, ਸਤਿ ਸਤਿਵਾਦੀ ਤੇਰੀ ਦਇਆ ਆਪਣਾ ਪੰਧ ਮੁਕਾਈਆ। ਤੇਰੇ ਨਾਮ ਪਿਆਰ ਵਿਚ ਦਿਸਣ ਮੂਲ ਨਾ ਰੱਤੇ, ਰਤਨ ਅਮੋਲਕ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਪ੍ਰੇਮ ਵਾਲੀ ਕੋਇ ਨਾ ਦੱਸੇ, ਦਹਿ ਦਿਸ਼ਾ ਹੋਈ ਹਲਕਾਈਆ। ਅਸੀਂ ਤੇਰੇ ਗੋਸ਼ੇ ਬਹਿ ਕੇ ਹੱਸੇ, ਹੱਸ ਕੇ ਤਾਲੀ ਦਿਤੀ ਲਗਾਈਆ। ਇਕ ਦੂਜੇ ਨੂੰ ਕਿਹਾ ਓਹ ਵੇਖੋ ਸਾਡੇ ਹੁੰਦਿਆਂ ਹੋਈ ਅੰਧੇਰੀ ਮੱਸੇ, ਨੂਰੀ ਚੰਦ ਨਾ ਕੋਇ ਚਮਕਾਈਆ। ਫੇਰ ਝਟ ਅਸਾਂ ਦੀਨ ਮਜ਼੍ਹਬ ਦੇ ਕਢੇ ਪਟੇ, ਜੋ ਹੁਕਮਨਾਮੇ ਦਿਤੇ ਹੱਥ ਫੜਾਈਆ। ਫਿਰ ਬਿਨ ਅੱਖਰਾਂ ਤੋਂ ਨਿਰਅੱਖਰ

❋

❋

ਧਾਰ ਵਿਚ ਰੱਟੇ, ਸ਼ਬਦੀ ਸ਼ਬਦ ਕਰੀ ਸ਼ਨਵਾਈਆ। ਜਿਸ ਦੇ ਅੰਤ ਅਖ਼ੀਰ ਤੂੰ ਆਪਣੇ ਸੰਦੇਸ਼ੇ ਦੱਸੇ, ਹੁਕਮੀ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਪੜ੍ਹਿਆ ਤੇਰਾ ਹੁਕਮਨਾਮਾ, ਨਰ ਨਰਾਇਣ ਤੇਰੀ ਸਰਨਾਈਆ। ਜਿਸ ਦਾ ਲੇਖ ਅਗੰਮੀ ਕਲਾਮਾ, ਕਲਮਾ ਕਾਇਨਾਤ ਨਾ ਕੋਇ ਸਮਝਾਈਆ। ਜਿਸ ਦਾ ਸੰਦੇਸ਼ ਧੁਰ ਪੈਗ਼ਾਮਾ, ਪੈਗ਼ੰਬਰਾਂ ਤੋਂ ਬਾਹਰ ਤੇਰੀ ਪੜ੍ਹਾਈਆ। ਫੇਰ ਅਸਾਂ ਝੁਕ ਝੁਕ ਕੀਤਾ ਸਲਾਮਾ, ਨਿਉਂ ਨਿਉਂ ਸੀਸ ਨਿਵਾਈਆ। ਚਰਨ ਕਵਲ ਕਰ ਪਰਨਾਮਾ, ਮਸਤਕ ਧੂੜੀ ਖ਼ਾਕ ਰਮਾਈਆ। ਫੇਰ ਬੇਨੰਤੀ ਕੀਤੀ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਤੇਰਾ ਸ਼ਬਦ ਸੰਦੇਸ਼ਾ ਸੁਣਿਆ ਉਠੇ ਹੋ ਕੇ ਨੌਜਵਾਨਾ, ਨਵ ਜੋਬਨ ਆਪ ਬਣਾਈਆ। ਜਿਸ ਵਿਚ ਕਿਹਾ ਆਹ ਵੇਖੋ ਕਲਜੁਗ ਰੈਣ ਅੰਧੇਰੀ ਸ਼ਾਮਾ, ਸ਼ਮਾਂ ਨੂਰ ਨਾ ਕੋਇ ਚਮਕਾਈਆ। ਫੜ ਹਲੂਣਿਆ ਰਾਮ ਨੇ ਰਾਮਾ, ਕ੍ਰਿਸ਼ਨ ਕ੍ਰਿਸ਼ਨ ਨਾਲ ਰਲਾਈਆ। ਪੈਗ਼ੰਬਰਾਂ ਫੜ ਕੇ ਦਾਮਨ ਦਾਮਾ, ਚਾਰੋਂ ਕੁੰਟ ਦਿਤਾ ਭਵਾਈਆ। ਗੁਰੂਆਂ ਦੱਸ ਕੇ ਖੇਲ ਤਮਾਮਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਭ ਨੇ ਤੱਕਿਆ ਪ੍ਰਭ ਦਾ ਲੇਖ ਕਲਜੁਗ ਅੰਤਮ ਜੋਤੀ ਧਾਰ ਪਹਿਨਣਾ ਜਾਮਾ, ਅੰਤਰਜਾਮੀ ਵੇਸ ਵਟਾਈਆ। ਕਿਸੇ ਦਾ ਰਹਿਣ ਦੇਣਾ ਨਹੀਂ ਮਾਣਾ, ਅਭਿਮਾਨ ਨਜ਼ਰ ਕੋਇ ਨਾ ਆਈਆ। ਸਭ ਨੇ ਇਕੋ ਗਾਣਾ ਗਾਣਾ, ਇਕੋ ਨਾਮ ਧਿਆਈਆ। ਇਕੋ ਇਸ਼ਟ ਮਨਾਣਾ, ਦੂਜਾ ਨਜ਼ਰ ਨਾ ਕੋਇ ਟਿਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਹੋ ਗਏ ਹੈਰਾਨਾ, ਹੈਰਾਨੀ ਸਾਡੇ ਅੰਦਰ ਆਈਆ। ਕਿਉਂ ਫਿਰਦੇ ਜੰਗਲ ਜੂਹ ਉਜਾੜ ਪਹਾੜ ਬੀਆਬਾਨਾ, ਸਮੁੰਦ ਸਾਗਰ ਟਿੱਲੇ ਪਰਬਤ ਭੱਜੀਏ ਵਾਹੋ ਦਾਹੀਆ। ਜਿਸ ਨੇ ਖੇਲ ਕਰਨਾ ਸੋ ਖ਼ਾਲਕ ਖ਼ਲਕ ਵਾਲੀ ਦੋ ਜਹਾਨਾਂ, ਨਿਰਗੁਣ ਨਿਰਵੈਰ ਨਿਰੰਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਫਿਰਿਆ ਚਾਰ ਚੁਫੇਰਾ, ਚੌਗਿਰਦ ਧਿਆਨ ਲਗਾਈਆ। ਝਗੜਾ ਚੁੱਕਿਆ ਨਾ ਮੇਰਾ ਤੇਰਾ, ਤੇਰਾ ਮੇਰਾ ਸਮਝ ਨਾ ਕੋਇ ਸਮਝਾਈਆ। ਸਾਡੇ ਨਾਮ ਕਲਮੇ ਦਾ ਪਿਆ ਝੇੜਾ, ਝਗੜਾ ਮਜ਼੍ਹਬ ਵਾਲਾ ਦਰਸਾਈਆ। ਕਾਇਆ ਵਸਿਆ ਨਾ ਕਿਸੇ ਖੇੜਾ, ਕਲਜੁਗ ਸੰਤ ਫ਼ਕੀਰ ਰਹੇ ਕੁਰਲਾਈਆ। ਭਰਿਆ ਪੂਰ ਨਾ ਕੋਈ ਬੇੜਾ, ਨਈਆ ਨੌਕਾ ਨਾਮ ਨਾ ਕੋਇ ਵਡਿਆਈਆ। ਜਿਧਰ ਤੱਕਿਆ ਉਲਟਾ ਗੇੜਾ, ਪ੍ਰਭ ਉਲਟੀ ਲੱਠ ਸਰਬ ਭਵਾਈਆ। ਬਿਨਾ ਅੱਖਾਂ ਤੋਂ ਹੋਇਆ ਅੰਧੇਰਾ, ਨੇਤਰ ਲੋਚਨ ਨੈਣ ਨਾ ਕੋਇ ਖੁਲ੍ਹਾਈਆ। ਅਸੀਂ ਢਹਿ ਕੇ ਹੋਏ ਢੇਰਾ, ਮਾਣ ਰਿਹਾ ਨਾ ਕੋਇ ਚਤੁਰਾਈਆ। ਸਭ ਬੇਨੰਤੀ ਕਰਦੇ ਕਿਰਪਾ ਕਰ ਦੇ ਇਕ ਵੇਰਾ, ਵੈਰੀ ਮੀਤ ਵੇਖ ਵਖਾਈਆ। ਤੂੰ ਸ਼ਬਦ ਸਵਾਮੀ ਸ਼ਬਦ ਗੁਰਦੇਵ ਪਰਗਟ ਹੋ ਕੇ ਸਿੰਘ ਸ਼ੇਰਾ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਸਦੀ ਚੌਧਵੀਂ ਲਾਈਂ ਮੂਲ ਨਾ ਦੇਰਾ, ਦੂਰ ਦੁਰਾਡੇ ਆਪਣਾ ਪੰਧ ਮੁਕਾਈਆ। ਤੁਧ ਬਿਨ ਲੇਖ ਮੁਕਾਏ ਕਿਹੜਾ, ਸਗਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣੀਆਂ ਕਰ ਮਿਹਰਾਂ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।

❋

❋

੨੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਇੰਦਰ ਸਿੰਘ ਦੇ ਗ੍ਰਹਿ ਪਿੰਡ ਕਾਦਰ ਵਾਲਾ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਕਹਿਣ ਹੁਕਮ ਮੰਨਿਆ ਪ੍ਰੀਤਮ ਚੋਜੀ, ਸਚਖੰਡ ਦਵਾਰੇ ਦਰਗਾਹ ਸਾਚੀ ਆਪਣਾ ਸੀਸ ਜਗਦੀਸ ਝੁਕਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤਕੇ ਦੋ ਜਹਾਨ ਰੋਗੀ, ਅੰਤਰ ਅੰਤਰੀਵ ਧਿਆਨ ਲਗਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵਰਨ ਬਰਨ ਵੇਖੇ ਜੰਞੂ ਬੋਦੀ, ਮਸਤਕ ਤਿਲਕ ਲਲਾਟੀ ਫੋਲ ਫੁਲਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਤਕੇ ਵੇਦੀ ਸੋਢੀ, ਘਟ ਘਟ ਅੰਤਰ ਆਪਣਾ ਧਿਆਨ ਲਗਾਈਆ। ਰਿਸ਼ੀ ਮੁਨੀ ਜੁਗੀਸ਼ਰ ਤਪੀਸ਼ਰ ਤਕੇ ਵਾਸ਼ਨਾ ਵਾਲੇ ਜੋਗੀ, ਜੁਗਤੀ ਜਗਤ ਖੋਜੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਵੇਖੀ ਦੀਨ ਦੁਨੀ ਦੀ ਧਾਰ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਇਕੱਠੇ ਹੋਵੋ ਤੇਈ ਅਵਤਾਰ, ਹਜ਼ਰਤ ਮੂਸਾ ਈਸਾ ਮੁਹੰਮਦ ਸੰਗ ਬਣਾਈਆ। ਦਸ ਗੁਰ ਜੋਤ ਕਰ ਅਕਾਰ, ਨਿਰਾਕਾਰ ਰੰਗ ਰੰਗਾਈਆ। ਨੌ ਖੰਡ ਪ੍ਰਿਥਮੀ ਤੱਕਿਆ ਆਰ ਪਾਰ, ਸਮੁੰਦ ਸਾਗਰ ਫੋਲ ਫੁਲਾਈਆ। ਮਾਨਵ ਮਾਨਸ ਮਨੁਖ ਤਕੇ ਕਾਇਆ ਮੰਦਰ ਮੁਨਾਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਚਾਰੋਂ ਕੁੰਟ ਦਿਸਿਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਕੂੜ ਕੁੜਿਆਰਾ ਕਰੇ ਖ਼ੁਆਰ, ਸਤਿ ਸਚ ਨਾ ਕੋਇ ਸਮਾਈਆ। ਝਗੜਾ ਦਿਸੇ ਜਗਤ ਸੰਸਾਰ, ਦੀਨ ਦੁਨੀ ਰੋਵੇ ਮਾਰੇ ਧਾਈਂਆ। ਸਾਚਾ ਮੰਤਰ ਸਕੇ ਨਾ ਕੋਇ ਉਚਾਰ, ਰਸਨਾ ਜਿਹਵਾ ਬੱਤੀ ਦੰਦ ਹਲਕਾਈਆ। ਖ਼ਾਦਮ ਬਣੇ ਨਾ ਕੋਇ ਖ਼ਿਦਮਤਗਾਰ, ਖ਼ੁਦੀ ਤਕੱਬਰ ਨਾ ਕੋਇ ਮਿਟਾਈਆ। ਜਿਧਰ ਤਕੀਏ ਆਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਦੀਨ ਮਜ਼੍ਹਬ ਕਰੇ ਤਕਰਾਰ, ਝਗੜਾ ਜ਼ਾਤ ਪਾਤ ਸਮਝਾਈਆ। ਸਾਚਾ ਵਸੇ ਨਾ ਕੋਇ ਘਰ ਬਾਹਰ, ਸਾਢੇ ਤਿੰਨ ਹੱਥ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਮਰਦ ਮਰਦਾਨ ਤੇਰੀ ਓਟ ਤਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਵੇਖੇ ਆਪਣੇ ਸਿੱਖ ਮੁਰੀਦ, ਮੁਰਸ਼ਦ ਹੋ ਕੇ ਧਿਆਨ ਲਗਾਈਆ। ਆਲਸ ਨਿੰਦਰਾ ਖੁਲ੍ਹੀ ਕਿਸੇ ਨਾ ਨੀਂਦ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਹਕੀਕੀ ਪੜ੍ਹੇ ਕੋਇ ਨਾ ਈਦ, ਸੱਯਦਾ ਸੀਸ ਨਾ ਕੋਇ ਝੁਕਾਈਆ। ਜੋ ਨਾਮ ਕਲਮਾ ਕਰ ਕੇ ਆਏ ਤਾਕੀਦ, ਤਸਬੀਆਂ ਵਾਲੇ ਗਏ ਭੁਲਾਈਆ। ਸਪਾਰਾ ਹੱਕ ਨਾ ਕੁਰਾਨ ਮਜੀਦ, ਸ਼ਰਅ ਸ਼ਰਅ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਦੇ ਅੰਦਰ ਮਾਰੀ ਝਾਕੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਅੰਧੇਰਾ ਤੱਕਿਆ ਬੰਦਾ ਖ਼ਾਕੀ, ਖ਼ਾਲਕ ਰੰਗ ਨਾ ਕੋਇ ਰੰਗਾਈਆ। ਮਨੂਆ ਸਭ ਦਾ ਹੋਇਆ ਆਕੀ, ਨਾਮ ਭੈ ਨਾ ਕੋਇ ਜਣਾਈਆ। ਦਵਾਰ ਮਿਲੇ ਨਾ ਕੋਇ ਸਾਚੀ ਹਾਟੀ, ਵਸਤ ਅਗੰਮ ਨਾ ਕੋਇ ਵਰਤਾਈਆ। ਉਠ ਵੇਖ ਪੁਰਖ ਸਮਰਾਥੀ, ਸ਼ਹਿਨਸ਼ਾਹ ਦਰ ਤੇਰੇ ਸੀਸ ਨਿਵਾਈਆ। ਧੂੰਆਂਧਾਰ ਤਕ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਸਾਡਾ ਝਗੜਾ ਪਿਆ ਦੀਨ ਮਜ਼੍ਹਬ ਜ਼ਾਤੀ, ਕਲਮਾ ਨਾਮ ਨਾਲ ਲੜਾਈਆ। ਲੇਖਾ ਮੁਕਾ ਦੇ ਕਾਗ਼ਜ਼ਾਤੀ, ਕਦੀਮ ਦੇ ਮਾਲਕ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ।

❋

❋

ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਤਕੀ ਤੱਕਿਆ ਜਗਤ ਜਹਾਨ, ਜਹਾਲਤ ਭਰੀ ਲੋਕਾਈਆ। ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨਾ ਕੂੜ ਗਿਆ ਬਦਲਾਈਆ। ਮਾਣ ਰਿਹਾ ਕਿਸੇ ਨਾ ਰਾਮ, ਕਾਹਨ ਬੰਸਰੀ ਨਾ ਕੋਇ ਸੁਣਾਈਆ। ਪੈਗ਼ੰਬਰ ਦਿਸੇ ਨਾ ਕੋਇ ਅਮਾਮ, ਰਸੂਲ ਰੰਗ ਨਾ ਕੋਇ ਰੰਗਾਈਆ। ਦਸ ਗੁਰੂ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ ਹੋਈ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਸਨਾ ਜਿਹਵਾ ਗਾਣ, ਹਿਰਦੇ ਹਰਿ ਨਾ ਕੋਇ ਵਸਾਈਆ। ਅਸੀਂ ਵੇਖ ਹੋਏ ਹੈਰਾਨ, ਹੈਰਤ ਵਿਚ ਸਾਡੀ ਦੁਹਾਈਆ। ਕਿਰਪਾ ਕਰ ਸ੍ਰੀ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਲਹਿਣਾ ਦੇਣਾ ਪੂਰਾ ਕਰ ਕਰਨੀ ਦੇ ਕਰਤੇ ਵਿਚ ਜਹਾਨ, ਜੋ ਭਵਿਖਤਾਂ ਵਿਚ ਤੇਰੇ ਅੱਗੇ ਮੰਗ ਮੰਗਾਈਆ। ਸਭ ਦੀ ਪੇਸ਼ੀਨਗੋਈ ਕਰ ਪਰਵਾਨ, ਪਰਵਾਨੇ ਤੇਰੇ ਅੱਗੇ ਟਿਕਾਈਆ। ਸਾਡੀ ਨਮਸਤੇ ਡੰਡਾਵਤ ਬੰਦਨਾ ਸੱਯਦੇ ਵਿਚ ਸਲਾਮ, ਸੀਸ ਜਗਦੀਸ ਜਗਤ ਦੇ ਮਾਲਕ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਰਗੁਣ ਸਰਗੁਣ ਤੁਧ ਬਿਨ ਦੂਜਾ ਅਵਰ ਨਾ ਕੋਇ ਮਿਹਰਵਾਨ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣੀ ਦਇਆ ਕਮਾਈਆ।

੨੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਸੋਹਣ ਸਿੰਘ ਦੇ ਘਰ ਪਿੰਡ ਮੁੰਡੀ ਜੁਮਾਲ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਦਈਏ ਕੀ ਹਿਸਾਬ, ਲੇਖਾ ਅੰਕੜੇ ਗਣਤ ਨਾ ਕੋਇ ਗਣਾਈਆ। ਸਾਡਾ ਤੇਰੇ ਚਰਨਾਂ ਇਕ ਅਦਾਬ, ਸਚਖੰਡ ਨਿਵਾਸੀ ਨਿਉਂ ਨਿਉਂ ਸੀਸ ਝੁਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਮਹਾਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਥੇ ਓਥੇ ਦੋ ਜਹਾਨਾਂ ਤੇਰਾ ਰਾਜ, ਸਚਖੰਡ ਨਿਵਾਸੀ ਤੇਰੇ ਹੱਥ ਵਡਿਆਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਰਚਣਹਾਰਾ ਕਾਜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਵੇਖ ਆਪਣਾ ਸਮਾਜ, ਦੀਨ ਦੁਨੀ ਫੋਲ ਫੁਲਾਈਆ। ਲੱਖ ਚੁਰਾਸੀ ਅੰਤਰ ਨਿਰੰਤਰ ਸੁਣ ਆਵਾਜ਼, ਸਰੋਤੇ ਹੋ ਕੇ ਧੁਰਦਰਗਾਹੀਆ। ਧਰਨੀ ਧਰਤ ਧਵਲ ਧੌਲ ਕਵਣ ਤੇਰਾ ਮੁਹਤਾਜ, ਮੁਹੱਬਤ ਵਿਚ ਧਿਆਨ ਲਗਾਈਆ। ਕਵਣ ਸੋਇਆ ਕਵਣ ਗਿਆ ਜਾਗ, ਆਲਸ ਨਿੰਦਰਾ ਕਵਣ ਰਖਾਈਆ। ਕਵਣ ਦਵਾਰੇ ਲੱਗਾ ਭਾਗ, ਕਵਣ ਮੰਦਰ ਸੋਭਾ ਪਾਈਆ। ਤੇਰਾ ਖੇਲ ਪ੍ਰਭੂ ਜੁਗਾਦਿ ਆਦਿ, ਜੁਗ ਜੁਗ ਖੇਲ ਖਿਲਾਈਆ। ਸਦੀ ਚੌਧਵੀਂ ਧਰਮ ਦਾ ਰਿਹਾ ਕੋਇ ਨਾ ਸਾਧ, ਸਾਧਨਾ ਸਚ ਨਾ ਕੋਇ ਕਮਾਈਆ। ਭੇਵ ਅਭੇਦੇ ਅਛਲ ਅਛੇਦੇ ਆਪਣਾ ਦੱਸ ਬੋਧ ਅਗਾਧ, ਬੁੱਧੀ ਤੋਂ ਪਰੇ ਤੇਰੀ ਪੜ੍ਹਾਈਆ। ਜਿਸ ਨਾਲ ਤ੍ਰਿਸ਼ਨਾ ਬੁਝੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਹਰ ਹਿਰਦੇ ਉਪਜੇ ਤੇਰਾ ਵੈਰਾਗ, ਵੈਰੀ ਕਾਮ ਕਰੋਧ ਲੋਭ ਮੋਹ ਹੰਕਾਰ ਬਾਹਰ ਕਢਾਈਆ। ਮਾਇਆ ਮਮਤਾ ਕੂੜੀ ਤ੍ਰਿਸ਼ਨਾ ਹੋਵੇ ਤਿਆਗ, ਤ੍ਰੈਗੁਣ ਅਤੀਤੇ ਪੜਦਾ ਦੇਣਾ ਚੁਕਾਈਆ। ਸੋਈ ਸੁਰਤੀ ਅਕਾਲ ਮੂਰਤ ਸਭ ਦੀ ਜਾਏ ਜਾਗ, ਜੋਤੀ ਜਾਤੇ ਕਰ ਰੁਸ਼ਨਾਈਆ। ਦੁਰਮਤ ਮੈਲ ਰਹੇ ਨਾ ਦਾਗ਼, ਪਤਤ ਪੁਨੀਤ ਦੇਣੇ ਕਰਾਈਆ। ਝਗੜਾ ਮੁਕਾ ਕੇ ਡੰਡਾਵਤ ਬੰਦਨਾ ਰੋਜ਼ਾ ਨਮਾਜ਼, ਸ਼ਰਅ ਸ਼ਰਅ ਵਿਚੋਂ ਬਦਲਾਈਆ।

❋

❋

ਸਚ ਸਵਾਮੀ ਆਪਣਾ ਆਪੇ ਕਰ ਲੈ ਕਾਜ, ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਆਪਣੀ ਦਇਆ ਕਮਾਈਆ। ਸਾਹਿਬ ਸੁਲਤਾਨੇ ਨੌਜਵਾਨੇ ਜੋਤੀ ਧਾਰ ਬਣ ਅਹਿਬਾਬ, ਮਿੱਤਰ ਪਿਆਰਾ ਇਕ ਅਖਵਾਈਆ। ਹਰ ਹਿਰਦੇ ਵਜਾ ਆਪ ਰਬਾਬ, ਸਤਾਰ ਸਤਾ ਵਾਲੀ ਸਮਝਾਈਆ। ਕਲਜੁਗ ਜੀਵ ਹੰਸ ਬਣਾ ਕਾਗ, ਕਾਗੋਂ ਹੰਸ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਿਰਪਾ ਕਰਦੇ ਹਰਿ ਹਰਿ ਨਿਰੰਕਾਰ, ਹਰੀ ਹਰਿ ਤੇਰੀ ਸਰਨਾਈਆ। ਭਰਮੇ ਭੁੱਲਾ ਰਹੇ ਨਾ ਕੋਇ ਸੰਸਾਰ, ਸਹਿਸਾ ਹਉਮੇ ਰੋਗ ਦੇ ਚੁਕਾਈਆ। ਨਿਜ ਨੇਤਰ ਲੋਚਨ ਬਖ਼ਸ਼ ਦੀਦਾਰ, ਦੀਦ ਈਦ ਕਰ ਰੁਸ਼ਨਾਈਆ। ਤੇਰਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਸਮਝ ਕਿਸੇ ਨਾ ਆਈਆ। ਸਦੀ ਚੌਧਵੀਂ ਸਾਰੇ ਗਏ ਹਾਰ, ਬਾਹੂ ਬਲ ਨਾ ਕੋਇ ਵਖਾਈਆ। ਕਲ ਕਲਕੀ ਤੇਰਾ ਹੋਵੇ ਇਕ ਅਵਤਾਰ, ਨਿਹਕਲੰਕ ਡੰਕ ਸ਼ਬਦ ਦੇਣਾ ਵਜਾਈਆ। ਧੁਰ ਦੇ ਅਮਾਮ ਪਾਉਣੀ ਸਾਰ, ਨਬੀ ਰਸੂਲ ਰਹੇ ਕੁਰਲਾਈਆ। ਲਹਿਣਾ ਦੇਣਾ ਪੂਰਾ ਕਰਨਾ ਇਕਰਾਰ, ਪੇਸ਼ੀਨਗੋਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ, ਕਰਨੀ ਕਰਤੇ ਕਰਨੇਹਾਰ ਇਕ ਅਖਵਾਈਆ।

੩੦ ਅੱਸੂ ਸ਼ਹਿਨਸ਼ਾਹੀ ਸੰਮਤ ੬ ਬਗੀਚਾ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜੁਮਾਲ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਕਹਿਣ ਸਾਡਾ ਪੈਂਡਾ ਮੁਕਾ, ਮੁਕੰਮਲ ਹੁਕਮ ਬੇਪਰਵਾਹੀਆ। ਸਦੀ ਚੌਧਵੀਂ ਸਭ ਨੂੰ ਲੱਗਾ ਦੁੱਖਾ, ਦਰਦ ਦਰਦ ਨਾਲ ਕੁਰਲਾਈਆ। ਪਵਿੱਤਰ ਹੋਇਆ ਕਿਸੇ ਨਾ ਮੁਖਾ, ਉਜਲ ਰੂਪ ਨਾ ਕੋਇ ਦਰਸਾਈਆ। ਜਗਤ ਜਹਾਨ ਹੋ ਗਿਆ ਭੁੱਖਾ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਉਲਟਾ ਮਾਤ ਗਰਭ ਦਾ ਰੁੱਖਾ, ਚੁਰਾਸੀ ਫੰਦ ਨਾ ਕੋਇ ਕਟਾਈਆ। ਸਭ ਦਾ ਭਾਗ ਦਿਸੇ ਨਿਖੁੱਟਾ, ਵਸਤ ਧੁਰ ਨਾ ਕੋਇ ਵਰਤਾਈਆ। ਆਤਮ ਪਰਮਾਤਮ ਨਾਤਾ ਸਭ ਦਾ ਤੁਟਾ, ਰੂਹ ਬੁਤ ਰੰਗ ਨਾ ਕੋਇ ਰੰਗਾਈਆ। ਪ੍ਰੇਮ ਹਕੀਕੀ ਵਾਲਾ ਛੁੱਟਾ, ਹਕੀਕਤ ਨਜ਼ਰ ਕੋਇ ਨਾ ਆਈਆ। ਫਿਰੀ ਦਰੋਹੀ ਚਾਰੇ ਗੁੱਠਾ, ਦਹਿ ਦਿਸ਼ਾ ਜਗਤ ਹਲਕਾਈਆ। ਮਾਨਵ ਮਾਨਸ ਮਾਨੁਖ ਫਿਰੇ ਰੁੱਠਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਅੰਮ੍ਰਿਤ ਜਾਮ ਪੀਏ ਕੋਇ ਨਾ ਘੁਟਾ, ਰਸ ਨਿਝਰ ਨਾ ਕੋਇ ਝਿਰਾਈਆ। ਪੁਰਖ ਅਕਾਲਾ ਦੀਨ ਦਿਆਲਾ ਅੰਤਮ ਤੁੱਠਾ, ਮਿਹਰ ਨਜ਼ਰ ਇਕ ਉਠਾਈਆ। ਅੰਤ ਅਖ਼ੀਰ ਲਹਿਣਾ ਦੇਣਾ ਛੁੱਟਾ ਨਾੜੀ ਹੁੱਕਾ, ਹੁਕਮ ਧੁਰ ਦਾ ਇਕ ਸੁਣਾਈਆ। ਨੇਚੇ ਵਿਚ ਰਹੇ ਨਾ ਤੁੱਕਾ, ਤੁਖ਼ਮ ਤਾਸੀਰ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡਾ ਵਕਤ ਰਹੇ ਨਾ ਮੂਲ, ਸਤਿ ਸਚ ਦ੍ਰਿੜਾਈਆ। ਖੇਲ ਖੇਲੇ ਹਰਿ ਕੰਤ ਕੰਤੂਹਲ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਹੁਕਮ ਸਾਰੇ ਗਏ ਭੂਲ, ਭੁੱਲ ਵਿਚ ਲੋਕਾਈਆ। ਸਾਡਾ ਕਾਇਮ ਨਾ ਰਿਹਾ ਅਸੂਲ, ਅਸਲ ਵਸਲ

❋

❋

ਨਾ ਕੋਇ ਕਰਾਈਆ। ਕੂੜੀ ਕਿਰਿਆ ਦੁਨੀ ਹੋਈ ਮਸ਼ਗ਼ੂਲ, ਮਸ਼ਵਰਾ ਮਾਇਆ ਮਮਤਾ ਮੋਹ ਰਖਾਈਆ। ਪ੍ਰਭ ਚਰਨ ਲਾਏ ਕੋਇ ਨਾ ਧੂਲ, ਟਿੱਕੇ ਖ਼ਾਕ ਨਾ ਕੋਇ ਰਮਾਈਆ। ਕਲਮਾ ਸੁਣੇ ਨਾ ਕੋਇ ਮਾਕੂਲ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਸਾਚਾ ਨਾਮ ਹੋਏ ਨਾ ਕਿਸੇ ਵਸੂਲ, ਵਸਤ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡਾ ਰਹੇ ਨਾ ਅੱਗਾ ਪਿਛਾ, ਪ੍ਰਭ ਜੋਤੀ ਜੋਤ ਸਮਾਈਆ। ਅੰਤਮ ਪੂਰੀ ਹੋਈ ਇੱਛਾ, ਨਿਰਇੱਛਤ ਦਏ ਵਡਿਆਈਆ। ਜੋ ਭਵਿਖਤਾਂ ਲੇਖ ਲਿਖਾ, ਸੋ ਪੂਰ ਰਹੇ ਕਰਾਈਆ। ਖੇਲ ਖਿਲਾ ਕੇ ਦਹਿ ਦਿਸ਼ਾ, ਨਵ ਦਰ ਦਾ ਡੇਰਾ ਢਾਹੀਆ। ਸਾਡਾ ਦੀਨ ਮਜ਼੍ਹਬ ਦਾ ਰਹੇ ਕੋਇ ਨਾ ਹਿੱਸਾ, ਅੱਗੇ ਵੰਡ ਨਾ ਕੋਇ ਵੰਡਾਈਆ। ਦੀਨ ਦੁਨੀ ਦਾ ਨਾਤਾ ਦਿਸਦਾ ਮਿਥਾ, ਮਥਣ ਕਰੇ ਧੁਰਦਰਗਾਹੀਆ। ਚਾਰ ਜੁਗ ਦਾ ਲੇਖ ਤੱਕਿਆ ਚਿੱਠਾ, ਸਿਫ਼ਤਾਂ ਵਾਲਾ ਸਿਫ਼ਤ ਸਾਲਾਹੀਆ। ਅੰਤਮ ਪ੍ਰਭ ਦਾ ਭਾਣਾ ਮੰਨਣਾ ਪੈਣਾ ਕਰ ਕੇ ਮਿੱਠਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਖੇਲ ਹੋਣਾ ਅਨਡਿੱਠਾ, ਪਰਦਾ ਅੰਦਰੋਂ ਨਾ ਕੋਇ ਚੁਕਾਈਆ। ਸੋ ਸਵਾਮੀ ਬਣ ਕੇ ਸਭ ਦਾ ਪਿਤਾ, ਮਿੱਤਰ ਪਿਆਰਾ ਵੇਖ ਵਖਾਈਆ। ਜਨ ਭਗਤਾਂ ਕਰ ਕੇ ਹਿਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਇਕੋ ਨਾਮ ਦੱਸ ਕੇ ਵਿਸ਼ਾ, ਵਿਸ਼ਵ ਦਾ ਮਾਲਕ ਦਇਆ ਕਮਾਈਆ।

੩੦ ਅੱਸੂ ਸ਼ਹਿਨਸ਼ਾਹੀ ਸੰਮਤ ੬ ਬੀਬੀ ਛਿੰਦੋ ਦੇ ਗ੍ਰਹਿ ਪਿੰਡ ਮੁੰਡੀ ਜੁਮਾਲ ਜ਼ਿਲਾ ਫਿਰੋਜ਼ ਪੁਰ

ਭਗਤ ਸੁਹਾਉਂਦੇ ਸਚ ਦਰ, ਮਿਲੇ ਮਾਣ ਵਡਿਆਈਆ। ਮੈਲ ਗਵੰਦੇ ਸਚ ਸਰ, ਦੁਰਮਤ ਰਹੇ ਨਾ ਰਾਈਆ। ਦਰਸ ਪਵੰਦੇ ਸਚ ਘਰ, ਨੇਤਰ ਨੈਣ ਨੈਣ ਬਿਗਸਾਈਆ। ਚਰਨ ਢਹੰਦੇ ਲੜ ਫੜ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਵਖਾਈਆ। ਜਨ ਭਗਤਾਂ ਦਰ ਸੁਹੰਜਣਾ, ਸੋਭਾਵੰਤ ਵਸਨੀਕ। ਕਿਰਪਾ ਕਰੇ ਦਰਦ ਦੁੱਖ ਭੈ ਭੰਜਣਾ, ਹਰਿ ਕਰਤਾ ਲਾਸ਼ਰੀਕ। ਨਾਮ ਨਿਧਾਨ ਪਾਵੇ ਅੰਜਣਾ, ਬਖ਼ਸ਼ਣਹਾਰਾ ਧੁਰ ਤੌਫ਼ੀਕ। ਚਰਨ ਧੂੜ ਕਰਾਏ ਮਜਣਾ, ਬਖ਼ਸ਼ੇ ਸਚ ਪ੍ਰੀਤ। ਹਰਿਜਨ ਦਰਸ ਕਰ ਕਰ ਰੱਜਣਾ, ਕਾਇਆ ਹੋਏ ਠਾਂਡੀ ਸੀਤ। ਗ੍ਰਹਿ ਸ਼ਬਦ ਦਮਾਮਾ ਵੱਜਣਾ, ਕੂੜ ਕਿਰਿਆ ਰਹੇ ਨਾ ਚੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਦੱਸੇ ਗੀਤ।

੩੦ ਅੱਸੂ ਸ਼ਹਿਨਸ਼ਾਹੀ ਸੰਮਤ ੬ ਥਾਨੇਦਾਰ ਸਰੂਪ ਸਿੰਘ ਦੇ ਗ੍ਰਹਿ ਪਿੰਡ ਢੁੱਡੀ ਜ਼ਿਲਾ ਫ਼ਿਰੋਜ਼ਪੁਰ

ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਕੁੰਟ ਚਾਰਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਨੂਰ ਨੁਰਾਨਾ ਦੀਆ

❋

❋

ਬਾਤੀ ਹੋਏ ਨਾ ਕੋਇ ਉਜਿਆਰਾ, ਅੰਧ ਅਗਿਆਨ ਨਾ ਕੋਇ ਮਿਟਾਈਆ। ਸ਼ਬਦ ਅਨਾਦ ਸੁਣੇ ਨਾ ਕੋਇ ਧੁਨਕਾਰਾ, ਅਨਹਦ ਨਾਦੀ ਨਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਮਿਲੇ ਨਾ ਠੰਡਾ ਠਾਰਾ, ਬੂੰਦ ਸਵਾਂਤੀ ਨਿਝਰ ਝਿਰਨਾ ਨਾ ਕੋਇ ਝਿਰਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਧੂੰਆਂਧਾਰਾ, ਧਰਮ ਦੀ ਧਾਰ ਨਾ ਕੋਇ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਿਰਗੁਣ ਹੋ ਕੇ ਪਾਵਾਂ ਸਾਰਾ, ਸਰਗੁਣ ਭੇਵ ਅਭੇਦ ਖੁਲ੍ਹਾਈਆ। ਮਾਣ ਰਿਹਾ ਨਾ ਵੇਦ ਚਾਰਾ, ਸ਼ਾਸਤਰ ਸਿਮਰਤ ਕੁਰਾਨ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਚਾਰ ਚੁਫੇਰਾ, ਨਿਰਗੁਣ ਸਰਗੁਣ ਧਿਆਨ ਲਗਾਈਆ। ਤਤ ਵਜੂਦ ਮੇਟੇ ਨਾ ਕੋਇ ਅੰਧੇਰਾ, ਆਤਮ ਪੜਦਾ ਨਾ ਕੋਇ ਖੁਲ੍ਹਾਈਆ। ਜੀਵ ਜੰਤ ਸਾਧ ਸੰਤ ਬੰਨ੍ਹੇ ਨਾ ਕੋਇ ਬੇੜਾ, ਨਈਆ ਨੌਕਾ ਪਾਰ ਨਾ ਕੋਇ ਲੰਘਾਈਆ। ਚੁਰਾਸੀ ਫਾਸੀ ਚੁੱਕੇ ਕੋਇ ਨਾ ਝੇੜਾ, ਗਰਭ ਜੂਨ ਨਾ ਕੋਇ ਕਟਾਈਆ। ਲੇਖਾ ਮੁਕੇ ਨਾ ਮੇਰਾ ਤੇਰਾ, ਹਉਮੇ ਰੋਗ ਨਾ ਕੋਇ ਮੁਕਾਈਆ। ਸਾਚੀ ਮੰਜ਼ਲ ਲਾਏ ਕੋਈ ਨਾ ਡੇਰਾ, ਦਰਗਹ ਸਾਚੀ ਸਚਖੰਡ ਮਿਲਣ ਕੋਇ ਨਾ ਪਾਈਆ। ਆਪਣਾ ਆਪਣਾ ਸਿੱਖ ਮੁਰੀਦ ਦੱਸੋ ਕੇਹੜਾ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਜਿਸ ਦਾ ਤਨ ਮਨ ਵਾਸਨਾ ਚੁਕਿਆ ਹੋਵੇ ਝੇੜਾ, ਝਗੜਾ ਕੂੜ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਤਕੋ ਦੋ ਜਹਾਂ, ਨਿਰਵੈਰ ਹੋ ਕੇ ਵੇਖ ਵਖਾਈਆ। ਸਤਿ ਧਰਮ ਦਾ ਵੇਖੋ ਨਿਸ਼ਾਂ, ਨਿਸ਼ਾਨਾ ਧੁਰ ਦਾ ਇਕ ਪਰਗਟਾਈਆ। ਕਿਉਂ ਕਲਜੁਗ ਜੀਵ ਹੰਸ ਹੋਏ ਕਾਂ, ਬੁੱਧੀ ਕਾਗ ਵਾਂਗ ਕੁਰਲਾਈਆ। ਧਰਮ ਦਾ ਕਰੇ ਨਾ ਕੋਇ ਨਿਆਂ, ਅਦਲ ਇਨਸਾਫ਼ ਨਾ ਕੋਇ ਵਖਾਈਆ। ਅੰਦਰ ਵੜ ਕੇ ਵੇਖੋ ਸਾਢੇ ਤਿੰਨ ਹੱਥ ਗਰਾਂ, ਮੰਦਰ ਵੱਜੇ ਨਾ ਕੋਇ ਵਧਾਈਆ। ਸਦੀ ਚੌਧਵੀਂ ਪਕੜੇ ਕੋਇ ਨਾ ਬਾਂਹ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਕਿਉਂ ਤੁਹਾਡੇ ਹੁੰਦਿਆਂ ਝਗੜਾ ਪਿਆ ਸੂਰ ਗਾਂ, ਜਗਤ ਢੋਰਾਂ ਖੱਲ ਲੁਹਾਈਆ। ਸਾਚਾ ਮਿਲੇ ਕਿਤੇ ਨਾ ਥਾਂ, ਥਨੰਤਰ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਨੇਤਰ ਖੋਲ੍ਹ ਲਓ ਜਗ, ਜਗਜੀਵਣ ਦਾਤਾ ਆਪ ਦ੍ਰਿੜਾਈਆ। ਦੀਨ ਦੁਨੀ ਵੇਖੋ ਉਪਰ ਸ਼ਾਹ ਰਗ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਕਿਉਂ ਤ੍ਰੈਗੁਣ ਮਾਇਆ ਲੱਗੀ ਅੱਗ, ਤੁਹਾਡਾ ਨਾਮ ਕਲਮਾ ਸਕੇ ਨਾ ਕੋਇ ਬਚਾਈਆ। ਨੌ ਦਵਾਰੇ ਮੁਕੇ ਕਿਸੇ ਨਾ ਹੱਦ, ਦਸਮ ਦਵਾਰੀ ਪੜਦਾ ਨਾ ਕੋਇ ਉਠਾਈਆ। ਨਾਮ ਖ਼ੁਮਾਰੀ ਪੀਏ ਕੋਇ ਨਾ ਮਦਿ, ਮਧੁਰ ਧੁਨ ਨਾ ਕੋਇ ਸੁਣਾਈਆ। ਕਿਉਂ ਆਤਮ ਪਰਮਾਤਮ ਹੋਈ ਅਲੱਗ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੜਾਈਆ। ਕਿਉਂ ਖ਼ਾਲੀ ਹੋਏ ਸਭ ਦੇ ਹੱਡ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਸ਼ਟ ਗਈ ਛਡ, ਈਸ਼ ਜੀਵ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣਾ ਆਪਣਾ ਜਗਤ ਲਾਲ, ਹਰਿ ਲਾਲਨ ਆਪ ਜਣਾਈਆ। ਕਿਉਂ ਨਾ ਪੂਰੀ ਹੋਈ ਕਿਸੇ ਦੀ ਘਾਲ, ਘੋਲੀ ਘੋਲ ਨਾ ਕੋਇ ਘੁਮਾਈਆ। ਤੁਸੀਂ ਕਿਸ ਦੇ ਬਣੇ ਦਲਾਲ, ਵਿਚੋਲਾ ਕਵਣ ਅਖਵਾਈਆ। ਸਦੀ ਚੌਧਵੀਂ ਆਪਣਿਆਂ

❋

❋

ਆਪਣਿਆਂ ਮੁਰੀਦਾਂ ਸਿੱਖਾਂ ਦੀ ਦਿਉ ਮਸਾਲ, ਮਿਸਲ ਮੇਰੇ ਅੱਗੇ ਟਿਕਾਈਆ। ਮੈਂ ਵੇਖਣਹਾਰਾ ਮੁਰੀਦਾਂ ਹਾਲ, ਮੁਰਸ਼ਦ ਦਾਤਾ ਬੇਪਰਵਾਹੀਆ। ਦੀਨ ਦੁਨੀ ਦਾ ਤਕਣਹਾਰ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੇਖੋ ਧਰਮਸਾਲ, ਗੁਰਦਵਾਰੇ ਫੋਲ ਫੁਲਾਈਆ। ਕਿਉਂ ਝਗੜਾ ਪਿਆ ਦੀਨ ਦੁਨੀ ਤੁਸੀਂ ਸਕੇ ਨਾ ਮੂਲ ਸੰਭਾਲ, ਸੰਬਲ ਲੇਖਾ ਦਿਓ ਜਣਾਈਆ। ਖੇਲ ਕਰੇ ਪ੍ਰਭ ਅੰਤਮ ਦੀਨ ਦਿਆਲ, ਦਇਆ ਨਿਧ ਆਪਣੀ ਕਾਰ ਕਮਾਈਆ। ਜਿਸ ਨੂੰ ਕਹਿ ਕੇ ਆਏ ਪੁਰਖ ਅਕਾਲ, ਸੋ ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਭ ਦਾ ਵੇਖਣਹਾਰਾ ਹਾਲ, ਅਹਿਵਾਲ ਪਿਛਲੇ ਨਾਲ ਮਿਲਾਈਆ।

੩੦ ਅੱਸੂ ਸ਼ਹਿਨਸ਼ਾਹੀ ਸੰਮਤ ੬ ਪਿੰਡ ਮੰਡ ਜ਼ਿਲਾ ਫ਼ਿਰੋਜ਼ਪੁਰ

ਰਾਵਣ ਆਸਾ ਸਵਾ ਲੱਖ ਨਾਤੀ, ਰਕਤ ਬੂੰਦ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲੇਖਾ ਲਿਖ ਸਕੇ ਨਾ ਕਲਮ ਦਵਾਤੀ, ਚਾਰ ਵੇਦ ਛੇ ਸ਼ਾਸਤਰ ਸਮਝ ਕੋਇ ਨਾ ਪਾਈਆ। ਜਿਸ ਦੇ ਕੋਲੋਂ ਖੇਲ ਕਰਾਇਆ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਹੁਕਮ ਸੁਣਾਈਆ। ਉਹ ਰਾਵਣ ਜਗਤ ਵਿਦਿਆ ਸਮਰਾਥੀ, ਗੁਣਵਾਨ ਅਖਵਾਈਆ। ਜਿਸ ਦਾ ਲੇਖਾ ਬਣਿਆ ਨਾਲ ਰਾਮ ਰਘੁਨਾਥੀ, ਰਘੁਪਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਵਾ ਲੱਖ ਨਾਤੀ ਰਾਵਣ ਤ੍ਰਿਸ਼ਨਾ, ਤਮਾ ਤਨ ਰਖਾਈਆ। ਜਿਸ ਦੀ ਸ਼ਹਾਦਤ ਦੇਵੇ ਸ਼ਿਵ ਬ੍ਰਹਮਾ ਵਿਸ਼ਨਾ, ਤ੍ਰੈਗੁਣ ਅਤੀਤੇ ਆਪ ਦ੍ਰਿੜਾਈਆ। ਉਸ ਦਾ ਭੇਵ ਜਾਣੇ ਕਵਣਾ, ਬੁੱਧੀ ਵਿਚ ਨਾ ਕੋਇ ਚਤੁਰਾਈਆ। ਜਿਸ ਕਾਰਨ ਦਸਰਥ ਬੇਟਾ ਜੰਗਲਾਂ ਵਿਚ ਭਵਣਾ, ਦਹਿ ਦਿਸ਼ਾ ਭੱਜਿਆ ਵਾਹੋ ਦਾਹੀਆ। ਉਹ ਖੇਲ ਅਗੰਮਾ ਬਿਨ ਰਾਵਣ ਰਾਮ ਕਿਸੇ ਨਾ ਮੰਨਣਾ, ਦੂਸਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਵਾ ਲੱਖ ਨਾਤੀ ਰਾਵਣ ਆਸਾ, ਸਾਹ ਸਾਹ ਵਿਚ ਸਮਾਈਆ। ਜਿਸ ਨਾਲ ਤਕੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਭੇਵ ਖੁਲ੍ਹਾਈਆ। ਮਨ ਮੰਦਰ ਅੰਦਰ ਪਾਵੇ ਰਾਸਾ, ਸੁਰਤੀ ਖੇਲ ਖਿਲਾਈਆ। ਜਪੇ ਸਵਾਸ ਸਵਾਸਾ, ਬਿਨ ਰਸਨਾ ਜਿਹਵਾ ਹਿਲਾਈਆ। ਧੁਰ ਦਾ ਮੰਨੇ ਆਖਾ, ਕੀ ਰਾਮ ਦਾ ਰਾਮ ਸਮਝਾਈਆ। ਜਿਸ ਦੀ ਪੁੱਤਰ ਧੀਆਂ ਵਾਲੀ ਗਿਣਤੀ ਨਹੀਂ ਕੋਇ ਸ਼ਾਖ਼ਾ, ਸ਼ਨਾਖ਼ਤ ਸਕੇ ਨਾ ਕੋਇ ਕਰਾਈਆ। ਉਹ ਨਿਰਗੁਣ ਨਿਰਵੈਰ ਨਿਰੰਕਾਰ ਦਾ ਸਾਕਾ, ਬਿਨਾ ਰਾਮ ਦੇ ਪੜ੍ਹਨ ਕੋਇ ਨਾ ਪਾਈਆ। ਤ੍ਰੇਤਾ ਦੁਆਪਰ ਜਿਸ ਦੀਆਂ ਕਰਦੇ ਆਉਂਦੇ ਬਾਤਾਂ, ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣੀ ਖੇਲ ਵਰਤਾਈਆ। ਸਵਾ ਲੱਖ ਨਾਤੀ ਰਾਵਣ ਤਮੰਨਾ, ਤਾਮਸ ਤਮੰਨਾ ਨਾਲ ਮਿਲਾਈਆ। ਜਿਸ ਦਾ ਭੇਵ ਨਾ ਜਾਣੇ ਗੰਗਾ ਗੋਦਾਵਰੀ ਸੁਰਸਤੀ ਜਮਨਾ, ਅੱਠ ਸੱਠ ਸਮਝ ਕਿਸੇ ਨਾ ਆਈਆ। ਜਿਸ ਵਿਚ ਲਹਿਣਾ ਦੇਣਾ ਵਰਨਾਂ ਬਰਨਾਂ, ਚੁਰਾਸੀ ਤਾਂਘ ਰਖਾਈਆ। ਹਿਸਾਬ ਕਿਤਾਬ ਜੰਮਣਾ ਮਰਨਾ,

❋

❋

ਕਾਲ ਪਾਵੇ ਨਾਲ ਬੰਧਾਈਆ। ਨਿਰਭੈ ਹੋ ਨਹੀਂ ਡਰਨਾ, ਆਪਣਾ ਬਲ ਵਖਾਈਆ। ਸੀਤਾ ਸਵਾਣੀ ਜੰਗਲ ਹਰਨਾ, ਆਪਣਾ ਰੂਪ ਬਦਲਾਈਆ। ਚਾਰ ਜੁਗ ਤੋਂ ਵੱਖਰਾ ਵੇਦ ਪੜ੍ਹਨਾ, ਇਹ ਤ੍ਰਿਸ਼ਨਾ ਰਾਵਣ ਅੱਗੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਵਾ ਲੱਖ ਨਾਤੀ ਰਾਵਣ ਅੰਤਰ ਅੰਤਸ਼ ਖਾਹਿਸ਼, ਖ਼ਾਲਸ ਸਮਝ ਕਿਸੇ ਨਾ ਆਈਆ। ਬਿਨਾ ਰਾਮ ਦੇ ਰਾਮ ਤੋਂ ਕਰੀ ਨਾ ਕਿਸੇ ਤਲਾਸ਼, ਖੋਜਤ ਖੋਜਤ ਖੋਜ ਨਾ ਕੋਇ ਸਮਝਾਈਆ। ਜਿਸ ਸੁਹਾਵਣਾ ਬਨਵਾਸ, ਰਾਮ ਜੰਗਲਾਂ ਵਿਚ ਭਵਾਈਆ। ਉਹ ਲੇਖਾ ਜਾਣੇ ਸਾਹਿਬ ਗੁਣਤਾਸ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਮਨ ਕਾ ਗੜ੍ਹ ਸੁਹਾਇਆ ਆਪ, ਦਹਿ ਦਿਸ਼ਾ ਰੰਗ ਰੰਗਾਈਆ। ਅੰਦਰ ਵਧਾ ਕੇ ਰੋਗ ਸੰਤਾਪ, ਸਹਿੰਸਿਆਂ ਵਿਚ ਸਮਾਈਆ। ਸ਼ਾਸਤਰ ਦੇ ਕੇ ਜਾਪ, ਦਿਤੀ ਮਾਣ ਵਡਿਆਈਆ। ਉਸ ਵਿਸ਼ੇ ਨੂੰ ਸਮਝ ਸਕਿਆ ਨਾ ਕੋਇ ਸਾਖਿਆਤ, ਜਿਸ ਕਾਰਨ ਰਾਮ ਰਾਵਣ ਦੋਵੇਂ ਲੋਕਮਾਤ ਪਰਗਟਾਈਆ। ਜਗਤ ਕਹਾਣੀ ਜੋ ਵਿਦਿਆ ਵਿਚ ਕੋਈ ਗਿਆ ਆਖ, ਵਿਦਵਾਨਾਂ ਸਿਫ਼ਤ ਸਾਲਾਹੀਆ। ਬਾਕੀ ਸਾਰੇ ਕਰਦੇ ਪਸਚਾਤਾਪ, ਸਹਿਸਾ ਮਨ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਵਾ ਲੱਖ ਨਾਤੀ ਰਾਵਣ ਦੇ ਅੰਦਰ ਦੀ ਝਾਕੀ, ਜਿਸ ਦਾ ਲੇਖਾ ਜਾਣੇ ਕੁਛ ਵਿਸ਼ਿਸ਼ਟ ਜਿਸ ਨਿਰੰਤਰ ਖੁਲ੍ਹੀ ਤਾਕੀ, ਸੰਦੇਸ਼ਾ ਪਾਤੀ ਪਤਰਕਾ ਰਾਮ ਰਾਮ ਰਾਮ ਸਮਝਾਈਆ।

੩੦ ਅੱਸੂ ਸ਼ਹਿਨਸ਼ਾਹੀ ਸੰਮਤ ੬ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾ ਜ਼ਿਲਾ ਫ਼ਿਰੋਜ਼ਪੁਰ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਤੇਰਾ ਰੂਪ ਖ਼ਾਲਸ, ਜੋਤ ਸ਼ਬਦ ਦੀ ਧਾਰ ਤੇਰੇ ਵਿਚ ਸਮਾਈਆ। ਦੀਨ ਦਿਆਲੇ ਹਰਿ ਗੋਪਾਲੇ ਬਣ ਸਾਲਸ, ਸਾਹਿਬ ਸੁਲਤਾਨ ਨੌਜਵਾਨ ਆਪਣੀ ਦਇਆ ਕਮਾਈਆ। ਅਸੀਂ ਚਾਰ ਜੁਗ ਦੇ ਤੇਰੇ ਨੰਨ੍ਹੇ ਬਾਲਕ, ਬਚਪਨ ਤੇਰੇ ਹੱਥ ਫੜਾਈਆ। ਤੂੰ ਅੰਤਰ ਨਿਰੰਤਰ ਸਭ ਦਾ ਪਾਲਕ, ਪਾਲਣਹਾਰ ਤੇਰੀ ਸਰਨਾਈਆ। ਮਿਹਰਵਾਨ ਖ਼ਲਕ ਦੇ ਖ਼ਾਲਕ, ਕਲ ਤੇਰੀ ਓਟ ਤਕਾਈਆ। ਦੀਨ ਦੁਨੀ ਦੇ ਅੰਦਰੋਂ ਕਢ ਜਹਾਲਤ, ਕੂੜੀ ਕਿਰਿਆ ਦੇ ਮਿਟਾਈਆ। ਸਚ ਦਵਾਰ ਕਰ ਅਦਾਲਤ, ਅਦਲ ਇਨਸਾਫ਼ ਇਕ ਕਮਾਈਆ। ਆਤਮ ਪਰਮਾਤਮ ਬਖ਼ਸ਼ ਇਕ ਅਬਾਦਤ, ਨਾਮ ਇਕ ਜਣਾਈਆ। ਤੇਰਾ ਧੁਰ ਦਾ ਕਲਮਾ ਹੋਵੇ ਸਖ਼ਾਵਤ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਅਲਾਮਤ, ਅਵਤਾਰ ਪੈਗ਼ੰਬਰ ਗੁਰ ਸਾਰੇ ਰਹੇ ਸੁਣਾਈਆ। ਮਨੂਆ ਮਨ ਕਰੇ ਨਾ ਕੋਇ ਬਗ਼ਾਵਤ, ਝਗੜਾ ਦੂਈ ਨਾ ਕੋਇ ਵਖਾਈਆ। ਮੋਹ ਹੰਕਾਰ ਮੇਟ ਅਲਾਮਤ, ਆਲੀਜ਼ਾਹ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਸਭ ਨੂੰ ਲਾਈ ਕਾਲਖ, ਜਗਤ ਜਗਿਆਸੂਆਂ ਟਿੱਕੇ ਮਸਤਕ ਵਿਚ ਸ਼ਾਹੀਆ। ਮਿਹਰਵਾਨ ਮਹਿਬੂਬ ਕਾਇਆ ਮੰਦਰ ਅੰਦਰ ਬਦਲ ਦੇ ਹਾਲਾਤ, ਤੇਰੇ ਅੱਗੇ ਅਰਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਬਖ਼ਸ਼ ਦੇ ਨਾਮ ਅਗੰਮਾ ਏਕ, ਏਕੰਕਾਰ ਤੇਰੀ ਸਰਨਾਈਆ। ਆਦਿ ਜੁਗਾਦੀ ਸਭ ਨੂੰ ਬਖ਼ਸ਼ ਦੇ ਧੁਰ ਦੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ

❋

❋

ਰਮਾਈਆ। ਹਿੰਦੂ ਮੁਸਲਿਮ ਸਿਖ ਈਸਾਈ ਕਰ ਬੁੱਧ ਬਿਬੇਕ, ਦੁਰਮਤ ਮੈਲ ਰਹੇ ਨਾ ਰਾਈਆ। ਸੁਰਤੀ ਸ਼ਬਦ ਤੈਨੂੰ ਲੈਣ ਚੇਤ, ਚੇਤਨ ਤੈਨੂੰ ਆਪ ਸਮਝਾਈਆ। ਦਰਸ ਦਖਾ ਦੇ ਨੇਤਨ ਨੇਤ, ਨਿਜ ਨੈਣ ਕਰ ਰੁਸ਼ਨਾਈਆ। ਆਤਮ ਪਰਮਾਤਮ ਬਖ਼ਸ਼ ਦੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨ ਤਤ ਨਾ ਕੋਇ ਜਲਾਈਆ। ਧਰਮ ਦੀ ਧਾਰ ਸਮਝਾ ਦੇ ਆਪਣਾ ਦੇਸ, ਸਚਖੰਡ ਨਿਵਾਸੀ ਪੜਦਾ ਦੇ ਉਠਾਈਆ। ਤੇਰੀ ਮਹਿਮਾ ਸਦਾ ਹਮੇਸ਼, ਹਮਸਾਜਣ ਤੇਰੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਦੇਣਾ ਕੌਲ ਇਕਰਾਰ ਪੂਰ ਕਰਨਾ ਕੀਤਾ ਨਾਲ ਦਸਮੇਸ਼, ਦਹਿ ਦਿਸ਼ਾ ਤੋਂ ਬਾਹਰ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਮੇਰੇ ਦੀਨ ਦਿਆਲੇ ਠਾਕਰ, ਗਹਿਰ ਗੰਭੀਰ ਤੇਰੀ ਸਰਨਾਈਆ। ਦੀਨ ਦੁਨੀ ਦੇ ਡੂੰਘੇ ਸਾਗਰ, ਬੇਅੰਤ ਬੇਅੰਤ ਬੇਅੰਤ ਤੇਰੀ ਸਰਨਾਈਆ। ਭਾਗ ਲਗਾ ਕੇ ਕਾਇਆ ਮਾਟੀ ਗਾਗਰ, ਸਾਢੇ ਤਿੰਨ ਹੱਥ ਪੜਦਾ ਦੇ ਚੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਣੇ ਤੇਰੀ ਸੌਦਾਗਰ, ਨਾਮ ਕਲਮਾ ਏਕੰਕਾਰ ਇਕ ਦੇਣਾ ਵਰਤਾਈਆ। ਧੁਰ ਸਵਾਮੀ ਜੋਧਾ ਸੂਰਬੀਰ ਨਿਰਗੁਣ ਧਾਰ ਇਕ ਬਹਾਦਰ, ਬਲਧਾਰੀ ਤੇਰੇ ਹੱਥ ਵਡਿਆਈਆ। ਤੈਨੂੰ ਕਿਹਾ ਕਰੀਮ ਕਾਦਰ, ਕੁਦਰਤ ਦੇ ਮਾਲਕ ਹੋ ਸਹਾਈਆ। ਹਉਂ ਤੇਰੇ ਸਾਰੇ ਆਜਿਜ਼, ਨਿਰਮਾਣਤਾ ਵਿਚ ਸੀਸ ਝੁਕਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਸਾਜ਼ਸ਼, ਸ਼ਰਅ ਦਾ ਝਗੜਾ ਰਹੇ ਨਾ ਰਾਈਆ। ਮਨ ਕਲਪਣਾ ਰਹੇ ਨਾ ਆਤਿਸ਼, ਅੰਮ੍ਰਿਤ ਮੇਘ ਦੇਣਾ ਬਰਸਾਈਆ। ਤੇਰਾ ਖੇਲ ਤਕਣਾ ਇਕੋ ਏਕ ਵਾਸਤਕ, ਵਾਸਤਾ ਤੇਰੇ ਅੱਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਦਰ ਠਾਂਡੇ ਆਸ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਮੇਰੇ ਸਾਹਿਬ ਸਾਹਿਬ ਸੁਲਤਾਨਾ, ਹਰਿ ਵਡੇ ਤੇਰੀ ਵਡਿਆਈਆ। ਓਹ ਤਕ ਆਪਣਾ ਜਹਾਨਾ, ਜਿਸਮਾਨਾਂ ਖੋਜ ਖੁਜਾਈਆ। ਸਦੀ ਚੌਧਵੀਂ ਸਭ ਦਾ ਇਕੋ ਇਕ ਬਿਆਨਾ, ਮਿਲ ਕੇ ਸਾਰੇ ਰਹੇ ਦ੍ਰਿੜਾਈਆ। ਪਰਗਟ ਹੋ ਸ੍ਰੀ ਭਗਵਾਨਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰਾ ਸੰਬਲ ਵਸੇ ਸੋਹਣਾ ਮਕਾਨਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਲੱਖ ਚੁਰਾਸੀ ਆਤਮ ਪਰਮਾਤਮ ਗੋਪੀ ਬਣ ਕਾਹਨਾ, ਕਾਹਨ ਘਨਈਆ ਤੇਰੇ ਦਰ ਠਾਂਡੇ ਸੀਸ ਨਿਵਾਈਆ। ਸਚ ਬੇਨੰਤੀ ਸਚ ਸਵਾਮੀ ਕਰ ਪਰਵਾਨਾ, ਸਚ ਸਚ ਸੀਸ ਜਗਦੀਸ਼ ਝੁਕਾਈਆ। ਏਸੇ ਖ਼ੁਸ਼ੀ ਨਾਲ ਕਹੀਏ ਤੂੰ ਮਾਲਕ ਇਕ ਅਮਾਮਾ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਤੇਰਾ ਸ਼ਬਦ ਵੱਜੇ ਦਮਾਮਾ, ਦੋ ਜਹਾਨ ਹੋਵੇ ਸ਼ਨਵਾਈਆ। ਕਲ ਕਲਕੀ ਪਹਿਰ ਕੇ ਆਪਣਾ ਜਾਮਾ, ਜਾਨਣਹਾਰ ਆਪਣਾ ਵੇਸ ਵਟਾਈਆ। ਨਿਹਕਲੰਕ ਬਲੀ ਬਲਵਾਨਾ, ਬਲਧਾਰੀ ਪੜ੍ਹਦਾ ਦੇਣਾ ਉਠਾਈਆ। ਤੇਰਾ ਹੁਕਮ ਮੰਨਣ ਸਾਰੇ ਕਰਨ ਪਰਵਾਨਾ, ਮੰਨਣ ਚਾਈਂ ਚਾਈਂਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਿਰਪਾ ਕਰ ਸ੍ਰੀ ਭਗਵਾਨਾ, ਭਗਵਨ ਦਰ ਤੇਰੇ ਮੰਗ ਮੰਗਾਈਆ। ਤੂੰ ਸਚਖੰਡ ਨਿਵਾਸੀ ਮਰਦ ਮਰਦਾਨਾ, ਸੂਰਬੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚੇ ਸੁਲਤਾਨਾ, ਸਾਹਿਬ ਸਵਾਮੀ ਅੰਤਰਜਾਮੀ ਅੰਤਰ ਤੇਰੀ ਆਸ ਰਖਾਈਆ।

❋

❋

੩੧ ਅੱਸੂ ਸ਼ਹਿਨਸ਼ਾਹੀ ਸੰਮਤ ੬ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਤਲਵੰਡੀ ਜਲੇਖ਼ਾਂ ਜ਼ਿਲਾ ਫ਼ਿਰੋਜ਼ ਪੁਰ

ਅਵਤਾਰ ਪੈਗ਼ੰਬਰ ਗੁਰ ਕਹਿਣ ਹਰਿ ਅੰਦਰ ਚੁੱਕ ਕੇ ਵੇਖਿਆ ਪਰਦਾ, ਪਰਦਾਨਸ਼ੀਂ ਤੇਰਾ ਨੂਰ ਨਜ਼ਰ ਨਾ ਆਈਆ। ਸਚ ਪਿਆਰ ਦਾ ਬਣਿਆ ਕੋਇ ਨਾ ਬਰਦਾ, ਬਦੀ ਵਿਚ ਸਰਬ ਕੁਰਲਾਈਆ। ਦੀਨਾਂ ਅਨਾਥਾਂ ਵੰਡੇ ਕੋਇ ਨਾ ਦਰਦਾ, ਦੁਖ ਭੰਜਣ ਭੈ ਨਾ ਕੋਇ ਰਖਾਈਆ। ਚਾਰ ਕੁੰਟ ਸ਼ਰਅ ਦੀਆਂ ਤਕੀਆਂ ਕਰਦਾਂ, ਛੁਰੀਆਂ ਮਾਨਸ ਹੱਥ ਉਠਾਈਆ। ਦਰੋਹੀ ਤੇਰੇ ਅੱਗੇ ਸਾਡੀਆਂ ਅਰਜ਼ਾਂ, ਆਰਜ਼ੂ ਵਿਚ ਦੁਹਾਈਆ। ਕੂੜ ਕਿਰਿਆ ਮੇਟ ਕੇ ਮਰਜਾਂ, ਮੁਰੀਦ ਵੇਖ ਖ਼ਲਕ ਖ਼ੁਦਾਈਆ। ਦੀਨ ਮਜ਼੍ਹਬ ਦੀਆਂ ਮੇਟ ਕੇ ਦਰਜਾਂ, ਹੱਦ ਹਦੂਦ ਦਾ ਡੇਰਾ ਢਾਹੀਆ। ਪੁੱਠੀਆਂ ਸਿੱਧੀਆਂ ਕਰ ਦੇ ਨਰਦਾਂ, ਨਰ ਨਰਾਇਣ ਤੇਰੀ ਸਰਨਾਈਆ। ਭੇਵ ਖੁਲ੍ਹਾ ਦੇ ਆਪਣੇ ਘਰ ਦਾ, ਗਹਿਰ ਗੰਭੀਰ ਪੜਦਾ ਆਪ ਉਠਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦਾ, ਮਦਦ ਦੇਣੀ ਚਾਈਂ ਚਾਈਂਆ। ਤੇਰਾ ਖੇਲ ਨਰਾਇਣ ਨਰ ਦਾ, ਨਰ ਹਰਿ ਤੇਰੀ ਓਟ ਤਕਾਈਆ। ਤੂੰ ਆਪੇ ਭੰਨੇ ਆਪੇ ਘੜਦਾ, ਘੜਨਹਾਰ ਤੇਰੀ ਬੇਪਰਵਾਹੀਆ। ਤੂੰ ਚਾਰ ਕੁੰਟ ਵੇਖ ਲਹਿੰਦਾ ਚੜ੍ਹਦਾ, ਦੱਖਣ ਪਹਾੜ ਅੱਖ ਖੁਲ੍ਹਾਈਆ। ਕਵਣ ਤੇਰਾ ਨਾਮ ਕਲਮਾ ਪੜ੍ਹਦਾ, ਕਵਣ ਬੈਠਾ ਮਾਤ ਭੁਲਾਈਆ। ਸਾਡਾ ਤੇਰੇ ਚਰਨ ਕਵਲਾਂ ਉਤੇ ਸੱਯਦਾ, ਸੀਸ ਜਗਦੀਸ ਨਿਵਾਈਆ। ਤੇਰੇ ਕੋਲ ਸਭ ਦੀਆਂ ਫ਼ਰਦਾਂ, ਪਰਦਾ ਓਹਲਾ ਦੇ ਚੁਕਾਈਆ। ਕੂੜੀ ਕਿਰਿਆ ਮੇਟ ਅੰਧੇਰ ਗਰਦਾ, ਸਚ ਚੰਦ ਕਰ ਰੁਸ਼ਨਾਈਆ। ਕਿਉਂ ਮਾਨਸ ਮਾਨਸ ਨਾਲ ਲੜਦਾ, ਸਾਂਤਕ ਸਤਿ ਦੇ ਕਰਾਈਆ। ਭਾਂਡਾ ਭੰਨ ਦੇ ਹਉਮੇ ਗੜ੍ਹ ਦਾ, ਹੰਕਾਰ ਵਿਕਾਰ ਦੇ ਗਵਾਈਆ। ਤ੍ਰੈਗੁਣ ਵਿਚ ਹੋਵੇ ਕੋਇ ਨਾ ਸੜਦਾ, ਅਗਨੀ ਤਤ ਦੇਣਾ ਬੁਝਾਈਆ। ਅੰਮ੍ਰਿਤ ਦੇ ਦੇ ਆਪਣੇ ਸਰੋਵਰ ਸਰ ਦਾ, ਮੇਘ ਅਗੰਮ ਬਰਸਾਈਆ। ਬਿਨ ਤੇਰੀ ਕਿਰਪਾ ਦੋ ਜਹਾਨ ਮਰਦਾ, ਮੁਰਦਾ ਮੁਰੀਦ ਵਿਚ ਨਾ ਕੋਇ ਸਮਾਈਆ। ਲੇਖਾ ਮੁਕਾ ਦੇ ਕਲਜੁਗ ਕਲ ਦਾ, ਕਲ ਕਲਕੀ ਤੇਰੇ ਅੱਗੇ ਦੁਹਾਈਆ। ਲਹਿਣਾ ਪੂਰਾ ਕਰ ਦੇ ਅਠਸਠ ਜਲ ਦਾ, ਤੀਰਥ ਤਟ ਕਿਨਾਰੇ ਨਾਲ ਮਿਲਾਈਆ। ਝਗੜਾ ਮੁਕਾ ਦੇ ਅੰਧੇਰੀ ਡੂੰਘੀ ਡਲ ਦਾ, ਅਡੋਲ ਅਡੁਲ ਆਪਣਾ ਹੁਕਮ ਵਰਤਾਈਆ। ਲੇਖਾ ਪੂਰਾ ਕਰ ਦੇ ਰਾਜੇ ਬਲ ਦਾ, ਜੋ ਬਾਵਨ ਅੱਗੇ ਗਿਆ ਵਾਸਤਾ ਪਾਈਆ। ਸਾਨੂੰ ਪਤਾ ਨਹੀਂ ਘੜੀ ਪਲ ਦਾ, ਪਾਰਬ੍ਰਹਮ ਕੀ ਤੇਰੀ ਬੇਪਰਵਾਹੀਆ। ਲੇਖਾ ਮੁਕਾ ਦੇ ਦੂਈ ਦਵੈਤੀ ਸੱਲ ਦਾ, ਸਚ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰਾ ਹੁਕਮ ਸੰਦੇਸ਼ਾ ਅਗੰਮੀ, ਅਗੰਮ ਤੇਰੀ ਵਡਿਆਈਆ। ਸਾਡੀ ਅਰਜ਼ ਬੇਨੰਤੀ ਇਕ ਮੰਨੀ, ਮਨਸ਼ਾ ਤੇਰੇ ਵਿਚ ਸਮਾਈਆ। ਸਭ ਦੀ ਆਪਣੇ ਨਾਲ ਬੰਨ੍ਹੀ ਕੰਨੀ, ਕੰਨਾ ਗੋਬਿੰਦ ਵਾਲਾ ਲੇਖੇ ਲੈਣਾ ਪਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵੀਂ ਕੰਧੀ, ਹੱਦ ਹਦੂਦ ਦੇਣੀ ਚੁਕਾਈਆ। ਸਭ ਦਾ ਵਾਸ ਕਰਾਉਣਾ ਛੱਪਰ ਛੰਨੀ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਤੂੰ ਮਾਲਕ ਧੁਰ ਦਾ ਧਨੀ, ਧਨਾਢ ਇਕ ਅਖਵਾਈਆ। ਮਿੱਤਰ ਪਿਆਰਾ ਭਗਤਾਂ ਬਣਨਾ ਤਨੀ, ਤਨ ਵਜੂਦ ਮਿਲਣਾ ਚਾਈਂ ਚਾਈਂਆ। ਸ੍ਰਿਸ਼ਟੀ ਰਹਿਣ ਨਾ ਦੇਵੀਂ ਅੰਨ੍ਹੀ, ਨੇਤਰ ਨੈਣ ਦੇਣਾ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰਾ ਨਾਮ ਸੰਦੇਸ਼ਾ ਸੁਣਨਾ ਕੰਨੀ, ਧੁਰ ਫ਼ਰਮਾਨ ਦੇਣਾ ਸਮਝਾਈਆ। ਆਪਣੇ ਨਾਮ ਦੀ ਵਸਤ ਦੇਵੀਂ ਨੂਰ ਇਲਾਹੀ ਚੰਨੀ, ਚੰਨ ਚੰਦ ਵਿਚੋਂ ਪਰਗਟਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਆਹ ਵੇਖ ਲੈ ਤੇਰੇ ਖ਼ਾਦਮ, ਖ਼ਿਦਮਤ ਵਿਚ ਸੀਸ ਨਿਵਾਈਆ। ਲੇਖਾ ਜਾਣ ਮਾਈ ਹੱਵਾ ਤੇ ਆਦਮ, ਨਿਰਗੁਣ ਨੂਰ ਬੇਪਰਵਾਹੀਆ। ਜੋ ਸੰਦੇਸ਼ਾ ਦੇ ਕੇ ਗਿਆ ਕਾਹਨਾ ਕ੍ਰਿਸ਼ਨਾ ਯਾਦਵ, ਯਦੀ ਸਭ ਦਾ ਧਿਆਨ ਰਖਾਈਆ। ਤੂੰ ਆਦਿ ਜੁਗਾਦੀ ਮੋਹਣ ਮਾਧਵ, ਪਾਰਬ੍ਰਹਮ ਤੇਰੀ ਵਡਿਆਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਆਲੀਜਾਹ ਆਜ਼ਮ, ਅਜ਼ੀਮ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵੀਂ ਨਾਜ਼ਮ, ਨਾਮ ਆਪਣਾ ਇਕ ਸੁਣਾਈਆ। ਝਗੜਾ ਮੇਟ ਦੇ ਦੀਨ ਦੁਨੀ ਜਗ ਮਾਇਆ ਮਮਤਾ ਜ਼ਾਲਮ, ਜ਼ੁਲਮ ਦਾ ਡੇਰਾ ਢਾਹੀਆ। ਪ੍ਰਭੂ ਅਸੀਂ ਚਾਰ ਜੁਗ ਦੇ ਤੇਰੇ ਮੁਲਾਜ਼ਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਬਣ ਜ਼ਾਮਨ, ਜ਼ਾਮਨੀ ਆਪਣੀ ਵਿਚ ਰਖਾਈਆ।