੩੧ ਅੱਸੂ ਸ਼ਹਿਨਸ਼ਾਹੀ ਸੰਮਤ ੬ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਵਾਲਾ
ਅਵਤਾਰ ਪੈਗ਼ੰਬਰ ਗੁਰ ਕਹਿਣ ਸਭ ਦਾ ਹੋਣਾ ਅੰਤ ਕਿਨਾਰਾ, ਸਦ ਰਹਿਣ ਕੋਇ ਨਾ ਪਾਈਆ। ਕੱਠੇ ਰਹਿਣਾ ਸਚਖੰਡ ਸਚ ਦਵਾਰਾ, ਦੂਜਾ ਘਰ ਨਾ ਕੋਇ ਬਣਾਈਆ। ਇਕੋ ਮੰਨਣਾ ਹਰਿ ਨਿਰੰਕਾਰਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋ ਸਾਂਝਾ ਹੋਵੇ ਪਰਵਰਦਿਗਾਰਾ, ਜਲਵਾਗਰ ਨੂਰ ਇਲਾਹੀਆ। ਓਸ ਦੇ ਦਰ ਹੋਣੀ ਨਿਮਸਕਾਰਾ, ਸੱਯਦਾ ਸੀਸ ਇਕ ਝੁਕਾਈਆ। ਜਿਸ ਦਾ ਸ਼ਬਦ ਹੁਕਮ ਇਸ਼ਾਰਾ, ਪੈਗ਼ੰਬਰਾਂ ਰਿਹਾ ਜਣਾਈਆ। ਓਸ ਦਾ ਸੰਦੇਸ਼ਾ ਇਕੋ ਨਾਅਰਾ, ਜੈਕਾਰਾ ਅਗੰਮ ਅਥਾਹੀਆ। ਜਿਸ ਦਾ ਖੇਲ ਹੋਣਾ ਦੁਬਾਰਾ, ਗੋਬਿੰਦ ਧਾਰ ਧਾਰ ਪਰਗਟਾਈਆ। ਨਵ ਸੱਤ ਪਾਵੇ ਸਾਰਾ, ਚਾਰੋਂ ਕੁੰਟ ਖੋਜ ਖੁਜਾਈਆ। ਹੁਕਮੀ ਹੁਕਮ ਦੇਵੇ ਅਪਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਰਹਿਣ ਨਾ ਦੇਵੇ ਧੂੰਆਂਧਾਰਾ, ਅੰਧ ਅਗਿਆਨ ਦਏ ਗਵਾਈਆ। ਲੱਖ ਚੁਰਾਸੀ ਪਾਵੇ ਸਾਰਾ, ਮਹਾਂਸਾਰਥੀ ਨੂਰ ਇਲਾਹੀਆ। ਦਰ ਓਸ ਦੇ ਬਣਨਾ ਸਰਬ ਭਿਖਾਰਾ, ਦਰਵੇਸ਼ ਹੋ ਕੇ ਅਲਖ ਜਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਾਡਾ ਸਭ ਦਾ ਬਣਾ ਦੇ ਇਕੋ ਭਾਈਚਾਰਾ, ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਰਾਈਆ। ਦੋ ਜਹਾਨਾਂ ਤੇਰਾ ਹੋਵੇ ਸਹਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਝਗੜਾ ਰਹੇ ਨਾ ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰੂਦਵਾਰਾ, ਘਰ ਇਕੋ ਲੈਣਾ ਪਰਗਟਾਈਆ। ਤੇਰੀ ਚਰਨ ਧੂੜ ਲਾਵੇ ਮਸਤਕ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਤੇਰਾ ਰਾਹ ਸਾਰੇ ਤਕਦੇ ਚਵੀਆਂ ਅਵਤਾਰਾ, ਅਵਤਰ ਆਪਣਾ ਹੁਕਮ ਵਰਤਾਈਆ। ਕਲ ਕਲਕੀ ਸੂਰਬੀਰ ਬਲਕਾਰਾ, ਬਲਧਾਰੀ ਇਕ ਅਖਵਾਈਆ। ਅਮਾਮ ਅਮਾਮਾ ਬਣ ਸਿਕਦਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੇਰਾ ਖੇਲ ਸਦਾ ਜੁਗ ਚਾਰਾ, ਜੁਗ ਚੌਕੜੀ ਹੁਕਮ ਵਰਤਾਈਆ। ਕਲਜੁਗ ਅੰਤਮ ਦਰ ਭਿਖਾਰੀ ਪੈਗ਼ੰਬਰ ਗੁਰ ਅਵਤਾਰਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਇਕ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਿਸੇ ਰਹਿਣਾ ਨਹੀਂ ਅੰਤ, ਅੰਤ ਸਰਬ ਦੁਹਾਈਆ।
❋
❋
ਇਕੋ ਮਾਲਕ ਸ੍ਰੀ ਭਗਵੰਤ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਦਏ ਵਡਿਆਈਆ। ਜਿਸ ਦਾ ਨਾਮ ਕਲਮਾ ਮੰਤ, ਅੱਖਰਾਂ ਵਿਚ ਸਿਫ਼ਤ ਸਾਲਾਹੀਆ। ਜਿਸ ਨੂੰ ਧੁਰ ਦਾ ਮੰਨਿਆ ਕੰਤ, ਕੰਤੂਹਲ ਇਕ ਅਖਵਾਈਆ। ਦਰ ਓਸ ਦੇ ਕਰੀਏ ਮਿੰਨਤ, ਧੂੜੀ ਖ਼ਾਕ ਰਮਾਈਆ। ਸਾਡੀ ਰਹੀ ਕੋਈ ਨਾ ਹਿੰਮਤ, ਕਲਜੁਗ ਕੂੜ ਨਾ ਕੋਇ ਮਿਟਾਈਆ। ਮਨ ਮਨੂਆ ਕਰੇ ਇੱਲਤ, ਇਲਮ ਆਲਮਾ ਰਿਹਾ ਭੁਲਾਈਆ। ਸਭ ਦੀ ਖ਼ੁਆਰੀ ਹੋਈ ਜ਼ਿੱਲਤ, ਆਬਰੂ ਸਕੇ ਨਾ ਕੋਇ ਬਚਾਈਆ। ਪ੍ਰਭੂ ਅਸੀਂ ਤੇਰਾ ਖਾਧਾ ਨਾਮ ਦਾ ਨਿਮਕ, ਨਿਮਕ ਹਲਾਲ ਦੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਇਕ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਬਣੀਏ ਨਿਮਕ ਹਲਾਲ, ਹਰਿ ਤੇਰੀ ਇਕ ਸਰਨਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਜੀਵ ਜੰਤ ਤੇਰੇ ਲਾਲ, ਮਾਨਵ ਆਪਣੀ ਗੋਦ ਟਿਕਾਈਆ। ਸਭ ਦੀ ਸਾਂਝੀ ਕਰ ਦੇ ਧਰਮਸਾਲ, ਭਗਤ ਦਵਾਰਾ ਇਕ ਪਰਗਟਾਈਆ। ਜਿਥੇ ਤ੍ਰੈਗੁਣ ਮੂਲ ਰਹੇ ਨਾ ਜਾਲ, ਜਗਤ ਜੰਜਾਲ ਦੇਣਾ ਤੁੜਾਈਆ। ਸਾਡੀ ਏਹੋ ਬੇਨੰਤੀ ਏਹੋ ਸਵਾਲ, ਸਵਾਲੀ ਹੋ ਕੇ ਰਹੇ ਸੁਣਾਈਆ। ਸਦੀ ਚੌਧਵੀਂ ਆਪਣਾ ਜਗਤ ਜਹਾਨ ਸੰਭਾਲ, ਸੰਬਲ ਬਹਿ ਕੇ ਆਪਣਾ ਹੁਕਮ ਵਰਤਾਈਆ। ਸਾਡੀ ਲੇਖੇ ਲਾ ਲੈ ਘਾਲ, ਪਿਛਲੀ ਕੀਤੀ ਝੋਲੀ ਪਾਈਆ। ਚਾਰ ਜੁਗ ਦੇ ਤੇਰੇ ਨੰਨ੍ਹੇ ਬਾਲ, ਛੋਟੇ ਛੋਟੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਹੋਣੀ ਅੰਤ ਖ਼ਲਾਸੀ, ਬੰਧਨ ਨਜ਼ਰ ਕੋਇ ਨਾ ਆਈਆ। ਹੁਕਮ ਚਲਣਾ ਪੁਰਖ ਅਬਿਨਾਸ਼ੀ, ਨਾ ਕੋਈ ਮੇਟੇ ਮੇਟ ਮਿਟਾਈਆ। ਦੋ ਜਹਾਨ ਬਣਨਾ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਸਾਡੀ ਭਵਿਖਤਾਂ ਵਾਲੀ ਪੂਰੀ ਕਰਨੀ ਆਸੀ, ਆਹਿਸਤਾ ਆਹਿਸਤਾ ਝੋਲੀ ਦਏ ਭਰਾਈਆ। ਪਰਦਾ ਲਾਹੇ ਸਚਖੰਡ ਨਿਵਾਸੀ, ਭੇਵ ਅਭੇਦਾ ਆਪ ਖੁਲ੍ਹਾਈਆ। ਧਰਨੀ ਧਰਤ ਧਵਲ ਧੌਲ ਪਾ ਕੇ ਰਾਸੀ, ਰਸਮ ਆਪਣੀ ਦਏ ਸਮਝਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵੇ ਸ਼ਾਖ਼ੀ, ਸ਼ਨਾਖ਼ਤ ਆਪਣੀ ਇਕ ਦ੍ਰਿੜਾਈਆ। ਮੰਜ਼ਲ ਅਗੰਮੀ ਚੜ੍ਹਾ ਕੇ ਘਾਟੀ, ਘਾਟਾ ਸਭ ਦਾ ਪੂਰ ਕਰਾਈਆ। ਸਾਡੀ ਅੰਤਮ ਮੇਟ ਕੇ ਵਾਟੀ, ਲਹਿਣਾ ਸਭ ਦੀ ਝੋਲੀ ਟਿਕਾਈਆ। ਦੀਨ ਮਜ਼੍ਹਬ ਕੋਇ ਰਹੇ ਨਾ ਜ਼ਾਤ ਪਾਤੀ, ਝਗੜਾ ਮਾਨਵ ਨਾ ਕੋਇ ਜਣਾਈਆ। ਇਕੋ ਧਾਰ ਪਰਗਟਾ ਕੇ ਸਾਚੀ, ਸਚ ਦਾ ਸੰਜਮ ਇਕ ਸਮਝਾਈਆ। ਜਿਸ ਦੀ ਕਥਾ ਕਹਾਣੀ ਕਿਸੇ ਕੋਲੋਂ ਜਾਏ ਨਾ ਵਾਚੀ, ਵਾਚਕ ਬਣੇ ਨਾ ਕੋਇ ਵਿਚ ਲੋਕਾਈਆ। ਸੋ ਖੇਲ ਕਰੇ ਪ੍ਰਭ ਅੱਸੂ ਦਾ ਅੰਤ ਅੰਤ ਦੀ ਰਾਤੀ, ਰੁਤੜੀ ਆਪਣੇ ਹੁਕਮ ਵਿਚ ਮਹਿਕਾਈਆ।
੩੧ ਅੱਸੂ ਸ਼ਹਿਨਸ਼ਾਹੀ ਸੰਮਤ ੬ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ
ਅਵਤਾਰ ਪੈਗ਼ੰਬਰ ਗੁਰ ਕਹਿਣ ਮਹੀਨਾ ਅੱਸੂ ਲੰਘਿਆ, ਆਪਣਾ ਪੰਧ ਮੁਕਾਈਆ। ਜਿਸ ਵਿਚ ਹੁਕਮ ਸੰਦੇਸ਼ਾ ਦੇਂਦਾ ਰਿਹਾ ਸੂਰਾ ਸਰਬੰਗਿਆ, ਹਰਿ ਕਰਤਾ ਧੁਰਦਰਗਾਹੀਆ। ਚਾਰ ਕੁੰਟ ਦਹਿ ਦਿਸ਼ਾ ਦੀਨ ਮਜ਼੍ਹਬ ਵਖਾਉਂਦਾ ਰਿਹਾ ਦੰਗਿਆ, ਝਗੜੇ ਵਿਚ ਲੋਕਾਈਆ। ਜੀਵਾਂ ਜੰਤਾਂ ਸੀਸ
❋
❋
ਵਖਾਇਆ ਨੰਗਿਆ, ਓਢਣ ਉਪਰ ਨਾ ਕੋਇ ਟਿਕਾਈਆ। ਮਨ ਵਿਕਾਰ ਜਣਾਇਆ ਗੰਦਿਆ, ਬੁੱਧ ਬਿਬੇਕ ਨਾ ਕੋਇ ਰਖਾਈਆ। ਆਤਮ ਮਿਲੇ ਨਾ ਕਿਸੇ ਅਨੰਦਿਆ, ਅਨੰਦ ਅਨੰਦ ਵਿਚੋਂ ਜਣਾਈਆ। ਭਾਰ ਚੁੱਕੇ ਕੋਈ ਨਾ ਕੰਧਿਆ, ਖ਼ਾਲੀ ਹੱਥ ਸਰਬ ਦੁਹਾਈਆ। ਨੇਤਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗਿਆ, ਗੰਗੋਤਰੀ ਨੀਰ ਵਹਾਈਆ। ਬਹੁੜੀ ਤੇਰੇ ਕੋਲੋਂ ਕਿਸੇ ਕੁਛ ਨਾ ਮੰਗਿਆ, ਭਿੱਖਕ ਹੋ ਕੇ ਝੋਲੀ ਡਾਹੀਆ। ਜਗਤ ਸਮਾਜ ਵੇਖ ਧੋਤੀ ਤਹਿਮਤ ਤੰਬਿਆਂ, ਨੇਤਰ ਨੈਣ ਉਠਾਈਆ। ਉਫ਼ ਕਲਜੁਗ ਆਇਆ ਅੰਤਮ ਕੰਢਿਆ, ਕੰਢੀ ਬੈਠੇ ਪਾਰ ਨਾ ਕੋਇ ਲੰਘਾਈਆ। ਭੇਵ ਤੇਰਾ ਆਇਆ ਨਾ ਤੇਰੇ ਬੰਦਿਆ, ਬੰਦਗੀ ਵਿਚ ਨਾ ਕੋਇ ਸਮਾਈਆ। ਸਾਚਾ ਸੁਣੇ ਕੋਈ ਨਾ ਛੰਦਿਆ, ਹਉਮੇ ਰੋਗ ਨਾ ਕੋਇ ਮਿਟਾਈਆ। ਝਗੜਾ ਮਿਟੇ ਨਾ ਜੇਰਜ ਅੰਡਿਆ, ਉਤਭੁਜ ਸੇਤਜ ਲੇਖਾ ਪੂਰ ਨਾ ਕੋਇ ਕਰਾਈਆ। ਸਾਨੂੰ ਯਾਦ ਆਈ ਅਸਾਂ ਪੂਰਬ ਲਹਿਣਾ ਤੇਰੇ ਸਚਖੰਡ ਦਵਾਰੇ ਟੰਗਿਆ, ਡੋਰੀ ਪ੍ਰੇਮ ਨਾਲ ਲਟਕਾਈਆ। ਜਿਸ ਵਿਚ ਲੇਖਾ ਸਭ ਨੇ ਅੰਤਮ ਜਾਣਾ ਡੰਨਿਆ, ਬਚਿਆ ਰਹਿਣ ਕੋਇ ਨਾ ਪਾਈਆ। ਗੋਬਿੰਦ ਨੇ ਛਾਤੀ ਨਾਲ ਲਾ ਕੇ ਰੱਖਿਆ ਜੋ ਇਕੋ ਲਾਇਆ ਕੰਨਿਆ, ਕੰਨਾ ਆਪਣੇ ਲੜ ਬੰਧਾਈਆ। ਜਿਸ ਵੇਲੇ ਪੁਰਖ ਅਕਾਲ ਦੀਨ ਮਜ਼੍ਹਬ ਦਾ ਮੇਟਿਆ ਬੰਨਿਆ, ਹੱਦ ਹਦੂਦ ਰਹੇ ਨਾ ਰਾਈਆ। ਸਭ ਨੇ ਇਕ ਪਰਮੇਸ਼ਵਰ ਮੰਨਿਆ, ਦੂਸਰ ਸੀਸ ਨਾ ਕੋਇ ਝੁਕਾਈਆ। ਜਨ ਭਗਤਾਂ ਆਪਣੀ ਸ਼ਬਦੀ ਧਾਰੋਂ ਜਣਿਆ, ਪੁਰਖ ਅਕਾਲਾ ਜੰਮਣ ਵਾਲੀ ਬਣੇ ਪਿਤਾ ਮਾਈਆ। ਨਾ ਹਰਖ਼ ਸੋਗ ਰਹੇ ਗ਼ਮਿਆ, ਚਿੰਤਾ ਚਿਖਾ ਨਾ ਕੋਇ ਜਲਾਈਆ। ਲੇਖੇ ਲਾ ਕੇ ਪਵਣ ਸਵਾਸ ਦਮਿਆ, ਦਾਮਨਗੀਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅੱਸੂ ਗਿਆ ਲੰਘ, ਆਪਣਾ ਪੰਧ ਮੁਕਾਈਆ। ਅਸੀਂ ਸੁੱਤੇ ਰਹੇ ਸਚਖੰਡ, ਸੇਜ ਪਲੰਘ ਆਸਣ ਇਕ ਵਖਾਈਆ। ਗ੍ਰਹਿ ਬੈਠੇ ਰਹੇ ਜਿਸ ਦਾ ਛੱਪਰ ਛੰਨ ਕੋਇ ਨਾ ਕੰਧ, ਹੱਦ ਹਦੂਦ ਨਾ ਕੋਇ ਜਣਾਈਆ। ਜੁਗ ਚੌਕੜੀ ਦਾ ਤਕਦੇ ਰਹੇ ਪੰਧ, ਜੋ ਮਾਤਲੋਕ ਫੇਰਾ ਆਏ ਪਾਈਆ। ਦੀਨ ਮਜ਼੍ਹਬ ਦੀ ਖੋਜਦੇ ਰਹੇ ਹੱਦ, ਚਾਰੋਂ ਕੁੰਟ ਧਿਆਨ ਲਗਾਈਆ। ਨਾਮ ਕਲਮਾ ਸੁਣਦੇ ਰਹੇ ਨਦ, ਰਾਗ ਅਨਰਾਗੀ ਧਿਆਨ ਲਗਾਈਆ। ਅੰਤ ਸਾਹਿਬ ਸੁਲਤਾਨ ਸਭ ਨੂੰ ਲਿਆ ਸੱਦ, ਸੱਦਾ ਹੁਕਮ ਵਾਲਾ ਜਣਾਈਆ। ਹੁਕਮੇ ਅੰਦਰ ਗਏ ਬੱਝ, ਪਲੂ ਸਕੇ ਨਾ ਕੋਇ ਛੁਡਾਈਆ। ਹੋ ਸਕੇ ਨਾ ਕੋਇ ਅਲੱਗ, ਵੱਖਰਾ ਰਾਹ ਨਾ ਕੋਇ ਦਰਸਾਈਆ। ਸਚ ਸਰਨਾਈ ਸਾਰੇ ਰਹੇ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਦੀਨ ਦਿਆਲੇ ਸਭ ਨੂੰ ਬਖ਼ਸ਼ ਇਕ ਇਕੱਠ, ਅਵਤਾਰ ਪੈਗ਼ੰਬਰ ਗੁਰ ਵੱਖਰਾ ਰਹਿਣ ਕੋਇ ਨਾ ਪਾਈਆ। ਤੇਰਾ ਨਾਮ ਕਲਮਾ ਲਈਏ ਰਟ, ਰੱਟਾ ਮੁਕੇ ਜਗਤ ਲੋਕਾਈਆ। ਇਕੋ ਤੀਰਥ ਸੋਹੇ ਤਟ, ਕਿਨਾਰਾ ਇਕੋ ਦੇਣਾ ਵਖਾਈਆ। ਇਕੋ ਦਵਾਰਾ ਵਸਣਾ ਹੱਟ, ਵਸਤ ਇਕ ਅਗੰਮ ਵਰਤਾਈਆ। ਤੂੰ ਸਰਬ ਕਲਾ ਸਮਰਥ, ਗਹਿਰ ਗੰਭੀਰ ਇਕ ਅਖਵਾਈਆ। ਸਿਰ ਸਭ ਦੇ ਰੱਖ ਹੱਥ, ਮਿਹਰ ਨਜ਼ਰ ਟਿਕਾਈਆ। ਤੇਰੇ ਨਾਮ ਦਾ ਗਾਈਏ ਜਸ, ਸਿਫ਼ਤਾਂ ਵਿਚ ਸਾਲਾਹੀਆ। ਸਾਡੀ ਪੂਰੀ ਕਰਨੀ ਅਸ, ਤ੍ਰਿਸ਼ਨਾ ਰਹੇ ਨਾ ਰਾਈਆ। ਤੇਰੇ ਹੋਈਏ ਵਸ, ਵਾਸਤਾ ਤੇਰੇ ਨਾਲ ਜੁੜਾਈਆ। ਤੂੰ ਇਕੋ ਕਰਨਾ ਪੱਖ, ਦੂਜੀ ਵੰਡ ਨਾ ਕੋਇ ਵੰਡਾਈਆ। ਜਿਧਰ ਵੇਖੀਏ ਨਜ਼ਰੀ ਆਏ ਪ੍ਰਤਖ, ਜੋਤੀ ਜਾਤੇ ਦਇਆ ਕਮਾਈਆ। ਸਭ ਦੀ ਸਾਂਝੀ ਕਰਦੇ ਅੱਖ, ਨੇਤਰ ਦਵੈਤ
❋
❋
ਰਹਿਣ ਨਾ ਪਾਈਆ। ਕੌਲ ਇਕਰਾਰ ਕਰ ਲੈ ਪੱਕ, ਅੱਗੇ ਸਕੇ ਨਾ ਕੋਇ ਤੁੜਾਈਆ। ਪੁਰਖ ਅਕਾਲ ਪਿਆ ਹੱਸ, ਹਸਤੀ ਆਪਣੀ ਇਕ ਸਮਝਾਈਆ। ਅਵਤਾਰ ਪੈਗ਼ੰਬਰ ਗੁਰੂ ਲਓ ਤਕ, ਤਕਵਾ ਇਕੋ ਉਤੇ ਰਖਾਈਆ। ਮੇਰਾ ਸੰਦੇਸ਼ਾ ਹੋਵੇ ਯਕ, ਵਾਹਿਦ ਕਰੇ ਪੜ੍ਹਾਈਆ। ਪਿਛਲਾ ਦੀਨ ਮਜ਼੍ਹਬ ਦਾ ਲੇਖਾ ਹੋਇਆ ਫਕ, ਮਾਲਕ ਰਹਿਣ ਕੋਇ ਨਾ ਪਾਈਆ। ਉਠੋ ਛੇਤੀ ਕਰੋ ਕੱਠ, ਆਪਣੀ ਲਓ ਅੰਗੜਾਈਆ। ਆਪਣੇ ਪਲੂ ਕੰਧੇ ਲਓ ਸੱਟ, ਗਠੜੀ ਹੱਥ ਨਾ ਕੋਇ ਉਠਾਈਆ। ਹੁਕਮ ਦੇਵੇ ਸਾਹਿਬ ਸਮਰਥ, ਹਰਿ ਕਰਤਾ ਬੇਪਰਵਾਹੀਆ। ਇਕੋ ਵਾਰ ਪੈਣਾ ਇਕੱਠ, ਭੱਜਣਾ ਵਾਹੋ ਦਾਹੀਆ। ਅੱਜ ਦੀ ਰੈਣ ਵਿਸ਼ਨ ਬ੍ਰਹਮਾ ਸ਼ਿਵ ਕੋਲ ਲੈਣੀ ਕਟ, ਸੋਹਣੀ ਖ਼ੁਸ਼ੀ ਬਣਾਈਆ। ਪਹਿਲੀ ਕੱਤਕ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜਾਣਾ ਟਪ, ਅਸਮਾਨਾਂ ਬਾਹਰ ਬਾਹਰ ਕਦਮ ਟਿਕਾਈਆ। ਸਾਢੇ ਨੌਂ ਰਾਤ ਨੂੰ ਭਗਤ ਦਵਾਰ ਕਰਨਾ ਇਕੱਠ, ਖ਼ੁਸ਼ੀਆਂ ਨਾਲ ਆਪਣਾ ਸੰਗ ਬਣਾਈਆ। ਪੰਜਾਂ ਪਿਆਰਿਆਂ ਪਾਣੀ ਗਲਾਸ ਭਰਨਾ ਝਟ, ਵੇਲਾ ਭੁੱਲ ਕੋਇ ਨਾ ਜਾਈਆ। ਪੰਜਾਂ ਦਰਬਾਰੀਆਂ ਸੰਗਤ ਦੇ ਚਾਰੋਂ ਕੁੰਟ ਪੈਣਾ ਨੱਠ, ਨੌ ਨੌ ਚੱਕਰ ਲੈਣੇ ਲਗਾਈਆ। ਪੰਜ ਲਿਖਾਰੀ ਰਜਿਸਟਰ ਰੱਖ ਕੇ ਸੱਜੇ ਪੱਟ, ਲਿਖਣ ਚਾਈਂ ਚਾਈਂਆ। ਨੌਂ ਗੁਰਮੁਖ ਬਣ ਕੇ ਭੋਲੇ ਜੱਟ, ਡਾਗਾਂ ਸੋਟੇ ਹੱਥਾਂ ਵਿਚ ਉਠਾਈਆ। ਹੱਥ ਵਿਚ ਬੋਤਲਾਂ ਫੜ ਕੇ ਪੀਂਦੇ ਹੋਣ ਗਟ ਗਟ, ਗੁਰ ਅਵਤਾਰ ਪੈਗ਼ੰਬਰਾਂ ਨੂੰ ਦੇਣ ਵਖਾਈਆ। ਅਗਲਾ ਲੇਖਾ ਫੇਰ ਦੇਣਾ ਦੱਸ, ਪਹਿਲੀ ਕੱਤਕ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਹਕੀਕਤ ਹੱਕ, ਹੱਕ ਦਾ ਮਾਲਕ ਇਕ ਅਖਵਾਈਆ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੬ ਗੁਰਦਾਸ ਸਿੰਘ ਦੇ ਘਰ ਪਿੰਡ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ
ਕੱਤਕ ਕਹੇ ਮੈਂ ਸੋਇਆ ਜਾਗਿਆ, ਯਾਰਾਂ ਮਾਸ ਨਾ ਅੱਖ ਖੁਲ੍ਹਾਈਆ। ਮੇਰੇ ਸਾਹਿਬ ਮੈਨੂੰ ਦਿਤੀ ਆਗਿਆ, ਹੁਕਮ ਅਗੰਮ ਦ੍ਰਿੜਾਈਆ। ਸ਼ਬਦੀ ਮਾਰੀ ਆਵਾਜ਼ਿਆ, ਆਵਾਜ਼ ਇਕ ਸੁਣਾਈਆ। ਮੈਂ ਤਕ ਕੇ ਰਾਜਨ ਰਾਜਿਆ, ਸ਼ਾਹੋ ਭੂਪ ਸੀਸ ਨਿਵਾਈਆ। ਹੱਸ ਕੇ ਕਿਹਾ ਕਿਰਪਾ ਕੀਤੀ ਗ਼ਰੀਬ ਨਿਵਾਜ਼ਿਆ, ਮਿਹਰ ਨਜ਼ਰ ਉਠਾਈਆ। ਜਿਸ ਆਦਿ ਤੋਂ ਮੇਰਾ ਸਾਜਣ ਸਾਜਿਆ, ਜੁਗ ਜੁਗ ਦਿਤੀ ਮਾਣ ਵਡਿਆਈਆ। ਮੈਂ ਖ਼ੁਸ਼ੀਆਂ ਵਿਚ ਉਠ ਉਠ ਭਾਗਿਆ, ਭੱਜਿਆ ਵਾਹੋ ਦਾਹੀਆ। ਮੈਂ ਪੁੱਜਿਆ ਹਰਿ ਭਗਤ ਦਵਾਰ ਦਰਵਾਜ਼ਿਆ, ਆਪਣੀ ਖ਼ੁਸ਼ੀ ਬਣਾਈਆ। ਫਿਰ ਆਪਣਾ ਆਪ ਸਾਧਿਆ, ਸਵਾਧਾਨ ਹੋ ਲਈ ਅੰਗੜਾਈਆ। ਫਿਰ ਇਕੋ ਪੁਰਖ ਅਕਾਲ ਅਰਾਧਿਆ, ਦੂਸਰ ਨਾਮ ਨਾ ਕੋਇ ਧਿਆਈਆ। ਫੇਰ ਸੁਣਿਆ ਧੁਰ ਦਾ ਨਾਦਿਆ, ਵੱਜੀ ਹੱਕ ਵਧਾਈਆ। ਫਿਰ ਢਹਿ ਕੇ ਸਰਨ ਸਰਨਾਈ ਲਾਗਿਆ, ਨਿਵ ਨਿਵ ਸੀਸ ਝੁਕਾਈਆ। ਫਿਰ ਜਾਂ ਤੱਕਿਆ ਖ਼ੁਸ਼ੀ ਦਿਹਾੜਾ ਆਜਿਆ, ਥਿਤ ਵਾਰ ਸੋਹਣੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਰਨੀ ਕਾਰ ਕਮਾਈਆ। ਕੱਤਕ ਕਹੇ ਸਾਲ ਪਿਛੋਂ ਹੋਇਆ ਆਉਣਾ, ਆ ਕੇ ਖ਼ੁਸ਼ੀ ਮਨਾਈਆ। ਮੈਂ ਧੁਰ ਦਾ ਗਾਇਆ ਗਾਉਣਾ, ਸੋਹੰ ਅਗੰਮ ਅਥਾਹੀਆ। ਫੇਰ ਖ਼ੁਸ਼ੀ ਆਈ ਅੱਜ ਅਵਤਾਰ ਪੈਗ਼ੰਬਰ ਗੁਰੂਆਂ ਦਰਸ਼ਨ ਪਾਉਣਾ, ਰੈਣ ਭਿੰਨੜੀ ਸੋਭਾ ਪਾਈਆ। ਮੈਂ ਵੀ ਬਣ ਕੇ ਜਾਣਾ ਭਗਤ
❋
❋
ਦਵਾਰ ਪਰਾਹੁਣਾ, ਖ਼ੁਸ਼ੀ ਖ਼ੁਸ਼ੀ ਆਪਣਾ ਪੰਧ ਮੁਕਾਈਆ। ਉਸ ਦੇ ਕਦਮਾਂ ਸੀਸ ਝੁਕਾਉਣਾ, ਜੋ ਮਾਲਕ ਧੁਰਦਰਗਾਹੀਆ। ਧੂੜੀ ਖ਼ਾਕ ਰਮਾਉਣਾ, ਟਿੱਕਾ ਇਕ ਵਖਾਈਆ। ਘਰ ਸਵਾਮੀ ਸਾਚਾ ਪਾਉਣਾ, ਗ੍ਰਹਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਕੱਤਕ ਕਹੇ ਮੈਂ ਆਇਆ ਮਾਰ ਕੇ ਪੰਧ, ਬਣਿਆ ਪਾਂਧੀ ਰਾਹੀਆ। ਮੈਂ ਗਾਇਆ ਧੁਰ ਦਾ ਛੰਦ, ਆਤਮ ਪਰਮਾਤਮ ਰਾਗ ਅਲਾਈਆ। ਮੈਂ ਤਕ ਕੇ ਤਾਰਾ ਚੰਦ, ਸੂਰੀਆ ਅੱਖ ਨਾਲ ਮਟਕਾਈਆ। ਫੇਰ ਸਚ ਦਵਾਰਾ ਲੰਘ, ਨਿਉਂ ਨਿਉਂ ਸੀਸ ਝੁਕਾਈਆ। ਫੇਰ ਬੈਠ ਹੇਠ ਪਲੰਘ, ਆਪਣਾ ਡੇਰਾ ਲਿਆ ਜਮਾਈਆ। ਮੈਂ ਮੰਗੀ ਅਗੰਮੀ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਜਿਸ ਬਿਧ ਛੱਬੀ ਪੋਹ ਨੂੰ ਹੋਣਾ ਸੰਗ, ਸਗਲਾ ਸੰਗ ਬੰਧਾਈਆ। ਚੌਦਾਂ ਗੁਰਮੁਖਾਂ ਉਡਾਉਣੇ ਪਤੰਗ, ਡੋਰੀ ਲਾਲ ਰੰਗ ਬੰਨ੍ਹ ਵਖਾਈਆ। ਚੌਦਾਂ ਟੱਪਣਾ ਇਕ ਟੰਗ, ਸੋਹਣਾ ਆਪਣਾ ਤਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸੂਰਾ ਸਰਬੰਗ, ਹਰਿ ਸੂਰਬੀਰ ਵਡੀ ਵਡਿਆਈਆ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੬ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫਿਰੋਜ਼ ਪੁਰ
ਕੱਤਕ ਕਹੇ ਮੈਂ ਸਚ ਦਵਾਰੇ ਗਿਆ ਪੁੱਜ, ਪੂਜਨ ਪੂਜਿਆ ਬੇਪਰਵਾਹੀਆ। ਮੇਰੀ ਤ੍ਰਿਸ਼ਨਾ ਗਈ ਬੁਝ, ਤ੍ਰਿਖਾ ਰਹੀ ਨਾ ਰਾਈਆ। ਮੈਂ ਤੱਕਿਆ ਚੌਥਾ ਜੁਗ, ਅੰਤਮ ਆਪਣਾ ਧਿਆਨ ਲਗਾਈਆ। ਮੈਨੂੰ ਰਹੀ ਕੋਈ ਨਾ ਸੁਧ, ਬੇਸੁਧ ਹੋ ਕੇ ਕੀਤੀ ਹਾਲ ਦੁਹਾਈਆ। ਕੂਕ ਕਿਹਾ ਉਠੋ ਵੇਖੋ ਜਿਸ ਰਾਮ ਕ੍ਰਿਸ਼ਨ ਕੋਲੋਂ ਕਰਾਇਆ ਯੁਧ, ਤ੍ਰੇਤਾ ਦੁਆਪਰ ਖੇਲ ਖਿਲਾਈਆ। ਉਹ ਸਭ ਦੀ ਬਦਲਣ ਲੱਗਾ ਬੁਧ, ਬੁਧ ਬਿਬੇਕ ਨਾ ਕੋਇ ਰਖਾਈਆ। ਸ਼ਾਹ ਸਵਾਰਾ ਰਿਹਾ ਕੁੱਦ, ਸ਼ਾਹ ਸੁਲਤਾਨਾ ਬਲ ਪਰਗਟਾਈਆ। ਜਿਸ ਨੇ ਦੀਨ ਮਜ਼੍ਹਬ ਦੇ ਬੰਨ੍ਹੇ ਮੁੱਢ, ਅੰਤਮ ਓਹੋ ਜੜ੍ਹ ਉਖੜਾਈਆ। ਮੈਂ ਸਭ ਨੂੰ ਹਲੂਣ ਕੇ ਮਾਰੀ ਹੁੱਜ, ਸਹਿਜ ਨਾਲ ਉਠਾਈਆ। ਵੇਖੋ ਕਿਸੇ ਦਾ ਵਸਿਆ ਨਹੀਂ ਰਹਿਣਾ ਝੁਗ, ਝੁੱਗੇ ਫੋਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਕੱਤਕ ਕਹੇ ਮੈਂ ਓਸ ਦਵਾਰੇ ਪਹੁੰਚਾ, ਆਪਣਾ ਪੰਧ ਮੁਕਾਈਆ। ਜਿਥੇ ਜਾਏ ਕੋਇ ਨਾ ਔਂਤਾ, ਸਿਰ ਆਪਣਾ ਹੱਥ ਟਿਕਾਈਆ। ਫੇਰ ਵੇਖਿਆ ਗੋਬਿੰਦ ਵਾਲਾ ਢੌਂਕਾ, ਢਈਆ ਬੈਠਾ ਮੁਖ ਭਵਾਈਆ। ਫੇਰ ਵੇਖਿਆ ਬ੍ਰਹਮੇ ਵਾਲਾ ਚੌਂਕਾ, ਸਾਫ਼ ਸੁਥਰਾ ਪੋਚ ਪੁਚਾਈਆ। ਫੇਰ ਵੇਖਿਆ ਧਰਮ ਦੀ ਧਾਰ ਵਾਲਾ ਔਂਟਾ, ਜੋ ਓੜਕ ਸਭ ਦਾ ਦਏ ਕਰਾਈਆ। ਲੇਖ ਪੜ੍ਹਿਆ ਜੋ ਗੋਬਿੰਦ ਪੁਰਖ ਅਕਾਲ ਦੱਸਿਆ ਪੌਂਟਾ, ਪਟਨੇ ਵਾਲਾ ਭੇਵ ਰਿਹਾ ਨਾ ਰਾਈਆ। ਫੇਰ ਵੇਖਿਆ ਨਾਲ ਸ਼ੌਂਕਾ, ਜ਼ਿਮੀਂ ਅਸਮਾਨਾਂ ਅੱਖ ਖੁਲ੍ਹਾਈਆ। ਫੇਰ ਵੇਖਿਆ ਝਾਕਿਆ ਤਬਕਾਂ ਤੌਂਕਾ, ਚੌਦਸ ਚੌਦਾਂ ਵੇਖ ਵਖਾਈਆ। ਫੇਰ ਵੇਖਿਆ ਕੀ ਹੁਣ ਪ੍ਰਭ ਨੇ ਆਪਣੇ ਹੱਥ ਰੱਖਿਆ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਕੀ ਖੇਲ ਹੋਣਾ ਹਰਿ ਸ਼ਾਹੋ ਕਾ, ਹਰਿ ਸ਼ਹਿਨਸ਼ਾਹ ਆਪਣੀ ਕਲ ਧਰਾਈਆ। ਕੀ ਲਹਿਣਾ ਬੇਪਰਵਾਹੋ ਕਾ, ਜੋ ਬੇਪਰਵਾਹੀ ਵਿਚ ਸਮਾਈਆ। ਫੇਰ ਜੈਕਾਰਾ ਸੁਣਿਆ ਵਾਹੋ ਵਾਹੋ ਕਾ,
❋
❋
ਅਵਤਾਰ ਪੈਗ਼ੰਬਰ ਗੁਰ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਪਣੇ ਦਾਓ ਕਾ, ਦਾਅਵੇਦਾਰ ਰਹਿਣ ਕੋਇ ਨਾ ਪਾਈਆ।
ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ
ਅਵਤਾਰ ਪੈਗ਼ੰਬਰ ਗੁਰ ਹਾਜ਼ਰ ਗਏ ਹੋ, ਹੋਕਾ ਹੱਕ ਸੁਣਾਈਆ। ਪ੍ਰਭੂ ਤੁਧ ਬਿਨ ਲੇਖਾ ਜਾਣੇ ਨਾ ਕੋ, ਚਾਰ ਜੁਗ ਸਮਝ ਕਿਸੇ ਨਾ ਆਈਆ। ਜੋ ਦੀਨ ਮਜ਼੍ਹਬ ਦਾ ਬੀਜ ਆਏ ਬੋ, ਧਰਨੀ ਵੇਖ ਚਾਈਂ ਚਾਈਂਆ। ਨੌਂ ਖੰਡ ਪ੍ਰਿਥਮੀ ਰਹੀ ਕੋਈ ਨਾ ਲੋ, ਨੂਰ ਜੋਤ ਨਾ ਕੋਇ ਰੁਸ਼ਨਾਈਆ। ਭੇਵ ਜਾਣੇ ਨਾ ਕੋਈ ਸੋ, ਹੰ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਨਾਨਕ ਕਹੇ ਮੇਰੇ ਸਾਹਿਬ ਅਹਿਬਾਬੀ, ਮਿੱਤਰਾ ਦਿਆਂ ਜਣਾਈਆ। ਗੋਬਿੰਦ ਦੇ ਸਿੱਖ ਬਣ ਗਏ ਸ਼ਰਾਬੀ, ਬੋਤਲਾਂ ਹੱਥਾਂ ਵਿਚ ਉਠਾਈਆ। ਸਤਿਨਾਮ ਜਪਣ ਵਾਲੇ ਬਣ ਗਏ ਕਬਾਬੀ, ਮਾਸ ਰਸਨਾ ਮੁਖ ਲਗਾਈਆ। ਪ੍ਰਭੂ ਆਪਣਾ ਖੇਲ ਤਕ ਲੈ ਆਦੀ, ਆਦਿ ਦੇ ਮਾਲਕ ਦਿਆਂ ਦ੍ਰਿੜਾਈਆ। ਆਤਮਾ ਗਈ ਕਿਸੇ ਨਾ ਸਾਧੀ, ਸਾਧਨਾ ਵਿਚ ਨਾ ਕੋਇ ਵਡਿਆਈਆ। ਧਰਮ ਦਾ ਦਿਸੇ ਕੋਈ ਨਾ ਗਾਡੀ, ਰਹਿਬਰ ਰੂਪ ਨਾ ਕੋਇ ਜਣਾਈਆ। ਬਹੁੜੀ ਸਾਡੇ ਹੁੰਦਿਆਂ ਮਨ ਦੀ ਕੂੜੀ ਪੈ ਗਈ ਵਾਦੀ, ਵਾਅਦਾ ਕੌਲ ਪੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਨਾਨਕ ਕਹੇ ਗੋਬਿੰਦ ਉਠ ਮਾਰ ਲੈ ਝਾਕੀ, ਬਿਨ ਅੱਖਾਂ ਅੱਖ ਉਠਾਈਆ। ਚਾਰੋਂ ਕੁੰਟ ਦਿਸੇ ਕੋਈ ਨਾ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਨਾਨਕ ਕਹੇ ਮੇਰੀ ਬਾਣੀ ਦਾ ਰਿਹਾ ਕੋਈ ਨਾ ਪਾਠੀ, ਰਸਨਾ ਗੁਣ ਨਾ ਕੋਇ ਚਤੁਰਾਈਆ। ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਪੰਜ ਦਰਬਾਰੀ ਦੇਣ ਗਵਾਹੀਆ। ਜਿਨ੍ਹਾਂ ਨੌਂ ਖੰਡ ਪ੍ਰਿਥਮੀ ਪ੍ਰਭ ਦੇ ਹੁਕਮ ਨਾਲ ਨਾਪੀ, ਨੌਂ ਨੌਂ ਚੱਕਰ ਆਏ ਲਗਾਈਆ। ਜਿਧਰ ਵੇਖਿਆ ਉਧਰ ਦਿਸਦੇ ਪਾਪੀ, ਪਤਤ ਪੁਨੀਤ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਕਢ ਲਓ ਕਾਪੀ, ਕਾਪੀ ਦੀ ਨਕਲ ਮੈਨੂੰ ਦਿਉ ਵਖਾਈਆ। ਕਿਉਂ ਨਹੀਂ ਤੁਹਾਡੇ ਤੁਹਾਡੀ ਮੰਨਦੇ ਆਖੀ, ਕੀ ਅੱਖਰਾਂ ਦੀ ਕਰਨ ਪੜ੍ਹਾਈਆ। ਕਿਉਂ ਨਾ ਮੇਟ ਸਕੇ ਗੁਸਤਾਖੀ, ਗ਼ੁੱਸਾ ਗਿਲਾ ਜਗਤ ਤਜਾਈਆ। ਕਿਉਂ ਕੂੜ ਦੀ ਵਧ ਗਈ ਹਾਟੀ, ਹਟਵਾਣਿਓ ਤੁਹਾਡਾ ਨਾਮ ਨਾ ਕੋਇ ਵਿਕਾਈਆ। ਸਮੇਂ ਨਾਲ ਪਹਿਲੀ ਕੱਤਕ ਦੀ ਤੁਹਾਨੂੰ ਮਿਲ ਗਈ ਰਾਤੀ, ਕਾਰਤਕ ਆਪਣਾ ਭੇਵ ਦਿਉ ਖੁਲ੍ਹਾਈਆ। ਉਹ ਜਿਸ ਨੂੰ ਦੱਸ ਆਏ ਇਹ ਕਾਇਆ ਵੰਗ ਕਾਚੀ, ਕਿਉਂ ਨਹੀਂ ਕੱਚੀ ਭੰਨ ਵਖਾਈਆ। ਜੇਹੜੀ ਤੁਹਾਡੇ ਹੁੰਦਿਆਂ ਕਲਪਣਾ ਵਿਚ ਨਾਚੀ, ਮਾਇਆ ਮਮਤਾ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੈਗ਼ੰਬਰ ਕਹਿਣ ਸਾਡੇ ਅਮਾਮ, ਸੱਯਦਾ ਸੀਸ ਝੁਕਾਈਆ। ਅਸੀਂ ਤਕੀ ਸ਼ਰਅ ਤਮਾਮ, ਤਮਾ ਵਿਚ ਲੋਕਾਈਆ। ਸਾਡਾ ਕਾਇਮ ਨਾ ਰਿਹਾ ਨਿਜ਼ਾਮ, ਨੌਬਤ ਹੱਕ ਨਾ ਕੋਇ ਵਜਾਈਆ। ਸਾਡੇ ਕਲਮੇ ਹੋਏ ਬਦਨਾਮ, ਬਦੀ ਦਾ ਡੇਰਾ ਕੋਇ ਨਾ ਢਾਹੀਆ। ਜਿਧਰ ਤਕੀ ਅੰਧੇਰੀ ਸ਼ਾਮ,
❋
❋
ਚੌਦਸ ਚੰਦ ਨਾ ਕੋਇ ਚਮਕਾਈਆ। ਕਾਅਬਿਉਂ ਹੋਏ ਹਰਾਮ, ਧੀਰਜ ਧੀਰ ਨਾ ਕੋਇ ਰਖਾਈਆ। ਕਿਰਪਾ ਕਰ ਮੇਰੇ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਭੁੰਨ ਕਬਾਬ ਸਾਰੇ ਖਾਣ, ਗਊਆਂ ਖੱਲ ਲੁਹਾਈਆ। ਉਹ ਵੇਖ ਦੂਰੋਂ ਤਕੇ ਕਾਹਨ, ਬੰਸਰੀ ਬੁੱਲਾਂ ਨਾਲ ਛੁਹਾਈਆ। ਭੱਜਾ ਫਿਰਦਾ ਰਾਮ, ਬਨਾਂ ਵਿਚ ਕੁਰਲਾਈਆ। ਕੀ ਖੇਲ ਤੇਰਾ ਭਗਵਾਨ, ਸਭ ਦਾ ਲੇਖਾ ਰਿਹਾ ਮੁਕਾਈਆ। ਸੀਤਾ ਸੁਰਤੀ ਹੋਈ ਨਾ ਕੋਇ ਪਰਵਾਨ, ਰਾਧਾ ਰੰਗ ਨਾ ਕੋਇ ਰੰਗਾਈਆ। ਕਲਮਾ ਕਰੇ ਨਾ ਕੋਇ ਕਲਿਆਣ, ਕਾਇਨਾਤ ਰਹੀ ਕੁਰਲਾਈਆ। ਗੁਰੂ ਗੁਰਦੇਵ ਮੰਤਰ ਫੁਰੇ ਨਾ ਕੋਇ ਤੇਰਾ ਸਤਿਨਾਮ, ਸਤਿ ਸਤਿ ਵਿਚ ਨਾ ਕੋਇ ਸਮਾਈਆ। ਗੋਬਿੰਦ ਦਾ ਅੰਮ੍ਰਿਤ ਰਸ ਪੀਏ ਕੋਇ ਨਾ ਜਾਮ, ਮਦਿ ਪਿਆਲੇ ਬੋਤਲਾਂ ਵਾਲੇ ਸਾਰੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਅੱਜ ਆਏ ਤੇਰੇ ਦਰਬਾਰ, ਪੰਜ ਦਰਬਾਰੀ ਦੇਣ ਗਵਾਹੀਆ। ਪੰਜ ਲਿਖਾਰੀ ਲੇਖਾ ਲਿਖਣ ਅਪਾਰ, ਅਪਰੰਪਰ ਤੇਰੀ ਬੇਪਰਵਾਹੀਆ। ਪੰਜ ਪਿਆਰੇ ਅੰਮ੍ਰਿਤ ਵਖਾਵਣ ਧਾਰ, ਜਲ ਗਿਲਾਸਾਂ ਵਿਚ ਟਿਕਾਈਆ। ਬਹੁੜੀ ਅਸੀਂ ਫਿਰ ਕੇ ਆਏ ਕੁੰਟ ਚਾਰ, ਚਾਰੋਂ ਕੁੰਟ ਧਿਆਨ ਲਗਾਈਆ। ਸਾਡਾ ਦਿਸਿਆ ਕੋਇ ਨਾ ਯਾਰ, ਯਰਾਨਾ ਹੱਕ ਨਾ ਕੋਇ ਜਣਾਈਆ। ਚਾਰੋਂ ਕੁੰਟ ਧੂੰਆਂਧਾਰ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਜਗਤ ਤੇਰਾ ਪੀਵੇ ਮਦਿ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਅਸੀਂ ਵੇਖੀ ਜਗਤ ਜਗ ਦੀ ਹੱਦ, ਚਾਰੋਂ ਕੁੰਟ ਧਿਆਨ ਲਗਾਈਆ। ਹੰਸ ਬੁਧੀ ਹੋਈ ਕੱਗ, ਕਾਗ ਹੰਸ ਨਾ ਰੂਪ ਵਟਾਈਆ। ਸਤਿ ਧਰਮ ਨੂੰ ਸਾਰੇ ਗਏ ਛਡ, ਸਚ ਵਿਚ ਨਾ ਕੋਇ ਸਮਾਈਆ। ਪ੍ਰਭੂ ਸਾਡੇ ਸਾਡੇ ਨਾਲੋਂ ਹੋ ਗਏ ਅੱਡ, ਨਾਤਾ ਤੋੜ ਨਾ ਕੋਇ ਨਿਭਾਈਆ। ਅਸੀਂ ਤੇਰੇ ਦਵਾਰੇ ਆਏ ਭੱਜ, ਭੱਜੇ ਚਾਈਂ ਚਾਈਂਆ। ਹੁਣ ਰਹਿਣਾ ਨਹੀਂ ਮਾਤਲੋਕ ਦੇ ਜਗ, ਜਗਜੀਵਣ ਦਾਤੇ ਤੇਰੇ ਅੱਗੇ ਵਾਸਤਾ ਪਾਈਆ। ਕਿਉਂ ਤੇਰੇ ਹੁਕਮ ਦੀ ਨਵ ਸੱਤ ਲੱਗਣੀ ਅੱਗ, ਜਿਸ ਨੂੰ ਸਕੇ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰੇ ਆ ਗਏ ਕੋਲ ਸਿੰਘਾਸਣ, ਸਿੰਘ ਤੇਰੀ ਸਰਨਾਈਆ। ਤੂੰ ਸਾਹਿਬ ਇਕ ਅਬਿਨਾਸ਼ਣ, ਵਡ ਦਾਤਾ ਬੇਪਰਵਾਹੀਆ। ਇਕੋ ਬਚਨ ਆਏ ਆਖਣ, ਕਹਿ ਕੇ ਦਈਏ ਸੁਣਾਈਆ। ਸਾਡਾ ਲੇਖਾ ਮੁਕਾ ਦੇ ਅੱਜ ਦੀ ਰਾਤਨ, ਰੁਤੜੀ ਆਪਣੇ ਨਾਲ ਮਹਿਕਾਈਆ। ਪੜਦਾ ਓਹਲਾ ਰਹੇ ਨਾ ਬਾਤਨ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਸਾਨੂੰ ਤੇਰਾ ਮਜ਼ਮੂਨ ਫੇਰ ਪਏ ਨਾ ਵਾਚਣ, ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਤੂੰ ਆਦਿ ਜਗਾਦੀ ਧੁਰ ਦਾ ਬਾਪਣ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਸਭ ਦਾ ਪੂਰਾ ਕਰਕੇ ਭਵਿਖਤ ਵਾਕਣ, ਪੇਸ਼ੀਨਗੋਈਆਂ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਵਰ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗੰਬਰ ਆਏ ਧਰਨੀ ਧਰਤ, ਧਵਲ ਵੱਜੇ ਵਧਾਈਆ। ਆਪਣਾ ਘਰ ਵੇਖੋ ਪਰਤ, ਪਤਿਪਰਮੇਸ਼ਵਰ ਰਿਹਾ ਜਣਾਈਆ। ਕੌਲ ਇਕਰਾਰ ਤਕੋ ਸ਼ਰਤ, ਜੋ ਸ਼ਰਅ ਰੂਪ ਵਟਾਈਆ। ਨਿਗਹ ਮਾਰੋ ਉਪਰ
❋
❋
ਅਰਸ਼, ਅਰਸ਼ੀ ਪ੍ਰੀਤਮ ਕੀ ਸਮਝਾਈਆ। ਸਾਰੇ ਇਕ ਦਾ ਕਰੋ ਦਰਸ, ਦਰਸ ਦੀਦ ਵਡਿਆਈਆ। ਮਜ਼੍ਹਬ ਦੀ ਰੱਖੋ ਕੋਇ ਨਾ ਹਰਸ, ਹਵਸ ਦੇਣੀ ਗਵਾਈਆ। ਮਿਹਰਵਾਨ ਪ੍ਰਭ ਕਰੇ ਤਰਸ, ਰਹਿਮਤ ਸਚ ਕਮਾਈਆ। ਸੰਮਤ ਛੇ ਸ਼ਹਿਨਸ਼ਾਹੀ ਬਰਸ, ਪਹਿਲੀ ਕੱਤਕ ਥਿਤ ਵਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਰਿਹਾ ਕੋਇ ਨਾ ਚਾਰਾ, ਚੌਥੇ ਜੁਗ ਜੁਗ ਦੁਹਾਈਆ। ਚਾਰੋਂ ਕੁੰਟ ਧੂੰਆਂਧਾਰਾ, ਅਗਨੀ ਤਤ ਨਾ ਕੋਇ ਬੁਝਾਈਆ। ਪ੍ਰੇਮ ਰਿਹਾ ਨਾ ਵਿਚ ਸੰਸਾਰਾ, ਮੁਹੱਬਤ ਵਿਚ ਨਾ ਕੋਇ ਸਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਰੋਵੇ ਜ਼ਾਰੋ ਜ਼ਾਰਾ, ਬਿਨ ਨੇਤਰ ਨੈਣਾ ਨੀਰ ਵਹਾਈਆ। ਧਰਮ ਦਾ ਰਿਹਾ ਨਾ ਕੋਇ ਦਵਾਰਾ, ਦਵਾਰਕਾ ਵਾਸੀ ਰਿਹਾ ਸਮਝਾਈਆ। ਕਿਰਪਾ ਕਰ ਆਪ ਨਿਰੰਕਾਰਾ, ਨਿਰਵੈਰ ਤੇਰੀ ਵਡਿਆਈਆ। ਅਸੀਂ ਕਹਿੰਦੇ ਆਏ ਕਲਜੁਗ ਅੰਤਮ ਕਲ ਕਲਕੀ ਹੋਏ ਅਵਤਾਰਾ, ਨਿਹਕਲੰਕ ਬੇਪਰਵਾਹੀਆ। ਅਮਾਮ ਅਮਾਮਾ ਵਡ ਸਿਕਦਾਰਾ, ਸ਼ਾਹੋ ਭੂਪ ਨੂਰ ਅਲਾਹੀਆ। ਜਿਸ ਦਾ ਜਗਤ ਜਹਾਨ ਤੋਂ ਵੱਖਰਾ ਹੋਏ ਦਰਬਾਰਾ, ਦਰ ਦਵਾਰ ਸੋਭਾ ਪਾਈਆ। ਸੋ ਲਹਿਣਾ ਦੇਣਾ ਪੂਰਾ ਕਰੇ ਕੌਲ ਇਕਰਾਰਾ, ਵਾਅਦਾ ਪਿਛਲਾ ਨਾਲ ਮਿਲਾਈਆ। ਤੇਰੇ ਦਰ ਆ ਕੇ ਦਰਵੇਸ਼ ਹੋ ਕੇ ਕਰੀਏ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਕੱਤਕ ਕਹੇ ਮੇਰਾ ਆ ਗਿਆ ਵਕਤ, ਵਾਸਤਕ ਦਿਆਂ ਜਣਾਈਆ। ਅਵਤਾਰ ਪੈਗ਼ੰਬਰ ਗੁਰੂ ਤੁਹਾਡਾ ਸਾਰਾ ਜਗਤ, ਦੀਨ ਦੁਨੀ ਵੇਖੋ ਚਾਈਂ ਚਾਈਂਆ। ਬਹੁੜੀ ਕੋਟਾਂ ਵਿਚੋਂ ਪ੍ਰਭ ਦੇ ਆਹ ਥੋੜ੍ਹੇ ਜਿਹੇ ਭਗਤ, ਜਿਨ੍ਹਾਂ ਨੂੰ ਮਿਲ ਕੇ ਮੈਨੂੰ ਵੱਜੇ ਵਧਾਈਆ। ਜਿਸ ਦਵਾਰੇ ਤੁਸੀਂ ਸਾਰੇ ਆਏ ਉਪਰ ਧਰਤ, ਧਰਨੀ ਧਰਤ ਧਵਲ ਧੌਲ ਆਪਣਾ ਡੇਰਾ ਲਾਈਆ। ਆਪਣਾ ਲਹਿਣਾ ਪੂਰਾ ਕਰੋ ਕਰਜ਼, ਮਕਰੂਜ਼ ਦਏ ਚੁਕਾਈਆ। ਵੇਖੋ ਖੇਲ ਸਾਹਿਬ ਅਸਚਰਜ, ਜੋ ਅਚਰਜ ਲੀਲਾ ਰਿਹਾ ਵਰਤਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਤੁਹਾਡੇ ਕੋਲੋਂ ਖੋਹ ਕੇ ਸ਼ਰਅ ਵਾਲੀ ਕਰਦ, ਕਾਤਲ ਮਕਤੂਲ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕੱਤਕ ਕਹੇ ਅਵਤਾਰ ਪੈਗ਼ੰਬਰ ਗੁਰੂ ਜੋ ਸਚ ਦਵਾਰੇ ਰਹੈ, ਇਕੋ ਘਰ ਡੇਰਾ ਲਾਈਆ। ਅੱਜ ਭਗਤ ਦਵਾਰ ਤਕੋ ਜਿਥੇ ਪੰਜਾਂ ਲਿਖਾਰੀਆਂ ਮਸਤਕ ਉਤੇ ਲਿਖਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਤੁਹਾਨੂੰ ਸਭ ਨੂੰ ਰਹੇ ਵਖਾਈਆ। ਜਿਨ੍ਹਾਂ ਦੀ ਕਲਮ ਨੇ ਕਲਜੁਗ ਅੰਤਮ ਕਰਨਾ ਲੈ, ਲੋਕਮਾਤ ਰਹਿਣ ਨਾ ਪਾਈਆ। ਪੰਜਾਂ ਦਰਬਾਰੀਆਂ ਦਾ ਸਭ ਨੂੰ ਹੋਣਾ ਭੈ, ਜੋ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਪੰਜਾਂ ਪਿਆਰਿਆਂ ਅੰਮ੍ਰਿਤ ਧਾਰ ਵਹਾਉਣੀ ਨੈ, ਜਲ ਧਾਰਾ ਨਾਲ ਰਲਾਈਆ। ਜਿਸ ਨੂੰ ਉਡੀਕਦਿਆਂ ਜੁਗ ਚੌਕੜੀ ਲੰਘ ਗਏ ਕੈ, ਗਿਣਤੀ ਗਣਤ ਨਾ ਕੋਇ ਗਣਾਈਆ। ਜੋ ਆਦਿ ਜੁਗਾਦੀ ਇਕੋ ਹੈ, ਹਰਿ ਕਰਤਾ ਨੂਰ ਅਲਾਹੀਆ। ਉਹ ਝਗੜਾ ਮੇਟੇ ਹਉਮੇ ਹੰਗਤਾ ਮੈਂ, ਹੰ ਬ੍ਰਹਮ ਇਕ ਸਮਝਾਈਆ। ਭਾਗ ਲਗਾ ਕੇ ਧਰਮ ਦਵਾਰ ਗ੍ਰਹਿ, ਮੰਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਵੇਖੇ ਡਾਂਗਾਂ ਸੋਟੇ, ਗੁਰਮੁਖ ਹੱਥ ਉਠਾਈਆ। ਸਾਰਿਆਂ ਕਿਹਾ ਗੋਬਿੰਦਾ ਜਿਨ੍ਹਾਂ ਪਿਛੇ ਵਾਰ
❋
❋
ਕੇ ਆਇਉਂ ਜਿਗਰ ਦੇ ਟੋਟੇ, ਉਹ ਤੇਰਾ ਪ੍ਰੇਮ ਗਏ ਭੁਲਾਈਆ। ਔਹ ਵੇਖ ਬੋਤਲਾਂ ਲੈ ਕੇ ਖਲੋਤੇ, ਮਧ ਗਟ ਗਟ ਲੰਘਾਈਆ। ਜਿਸ ਤਰਾ ਪਿਛੇ ਗੁਜਰੀ ਨੇ ਵਾਰੇ ਪੋਤੇ, ਆਪਣਾ ਆਪ ਮਿਟਾਈਆ। ਉਹ ਕਲਜੁਗ ਲਹਿਰ ਵਿਚ ਮਾਰਦੇ ਗ਼ੋਤੇ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਪੈਗ਼ੰਬਰ ਕਹਿਣ ਬਹੁੜੀ ਸਾਡੇ ਨਾਲ ਵੀ ਹੋ ਗਏ ਧੋਖੇ, ਉਮਤ ਸੰਗ ਨਾ ਕੋਇ ਜਣਾਈਆ। ਅਵਤਾਰ ਕਹਿਣ ਮੰਜ਼ਲ ਚੜ੍ਹੇ ਨਾ ਕੋਇ ਅਗੰਮੇ ਕੋਠੇ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰ ਤਕ ਲਓ ਆਪਣੇ ਪਿਆਰੇ, ਪ੍ਰੇਮੀ ਮੈਨੂੰ ਦਿਓ ਵਖਾਈਆ। ਓਨ੍ਹਾਂ ਵੱਲ ਕਰੋ ਇਸ਼ਾਰੇ, ਜੋ ਤੁਹਾਡੇ ਵਿਚ ਸਮਾਈਆ। ਜੇਹੜੇ ਮੇਰੇ ਪੁੱਜੇ ਕਿਨਾਰੇ, ਮੈਨੂੰ ਦਿਓ ਦ੍ਰਿੜਾਈਆ। ਜੇ ਤੁਹਾਡੇ ਹੁੰਦਿਆਂ ਸਾਰੇ ਹਾਰੇ, ਹਿਰਦੇ ਹਰਿ ਨਾ ਕੋਇ ਵਸਾਈਆ। ਫੇਰ ਤੁਹਾਡੇ ਕਾਹਦੇ ਦੁਲਾਰੇ, ਪਿਤਾ ਪੂਤ ਕੀ ਚਤੁਰਾਈਆ। ਜਿਨ੍ਹਾਂ ਪਿਛੇ ਆਪਣੇ ਵਸਦੇ ਘਰ ਉਜਾੜੇ, ਖੇੜਾ ਨਜ਼ਰ ਨਾ ਕੋਇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਲੋਕਮਾਤ ਸਭ ਦੇ ਹੱਥ ਮਧ ਪਿਆਲਾ, ਜਗਤ ਪੀ ਪੀ ਖ਼ੁਸ਼ੀ ਬਣਾਈਆ। ਸਭ ਨੂੰ ਭੁੱਲ ਗਿਆ ਦੀਨ ਦਿਆਲਾ, ਦਇਆਨਿਧ ਤੇਰੀ ਸਾਰ ਕਿਸੇ ਨਾ ਆਈਆ। ਚਾਰ ਕੁੰਟ ਹੋਇਆ ਬੇਹਾਲਾ, ਹਾਲਤ ਵਿਗੜੀ ਜਗਤ ਲੋਕਾਈਆ। ਧਰਮ ਰਿਹਾ ਨਾ ਕਿਸੇ ਮੰਦਰ ਮਸਜਿਦ ਸ਼ਿਵਦਵਾਲਾ, ਮਠ ਸਾਰੇ ਰਹੇ ਕੁਰਲਾਈਆ। ਕਲਜੁਗ ਅੰਤਮ ਵਕਤ ਨਾ ਕਿਸੇ ਸੰਭਾਲਾ, ਸੰਬਲ ਬੈਠਾ ਨਜ਼ਰ ਕਿਸੇ ਨਾ ਆਈਆ। ਸਦੀ ਚੌਧਵੀਂ ਬਣੇ ਨਾ ਕੋਇ ਦਲਾਲਾ, ਦਿਲਬਰ ਯਾਰ ਨਾ ਕੋਇ ਮਿਲਾਈਆ। ਰਸਨਾ ਖਾਏ ਨਾ ਕੋਇ ਹੱਕ ਹਲਾਲਾ, ਬਦੀ ਵਿਚ ਭੱਜਣ ਵਾਹੋ ਦਾਹੀਆ। ਵਾਸਤਾ ਪਾਵੇ ਤੇਰਾ ਗੋਬਿੰਦ ਇਕ ਲਾਲਾ, ਲਾਲਨ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਸਭ ਕੁਛ ਕੀਤਾ ਤੇਰੇ ਹਵਾਲਾ, ਆਪਣੇ ਖ਼ਾਲੀ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਕੱਤਕ ਕਹੇ ਅਵਤਾਰ ਪੈਗ਼ੰਬਰ ਗੁਰੂ ਆਏ, ਆਏ ਭਗਤ ਦਵਾਰ। ਸਾਚਾ ਲੇਖਾ ਦਿਉ ਲਿਖਾਏ, ਲਿਖਣ ਗੁਰਮੁਖ ਪੰਜ ਲਿਖਾਰ। ਪ੍ਰਭੂ ਦੀਨ ਮਜ਼੍ਹਬ ਤੋਂ ਪਲੂ ਛੁਡਾਏ, ਨਾਤਾ ਰਿਹਾ ਨਾ ਵਿਚ ਸੰਸਾਰ। ਸਭ ਤੇਰੀ ਝੋਲੀ ਪਾਏ, ਵਾਅਦਾ ਕਰੀਏ ਕੌਲ ਇਕਰਾਰ। ਦਰ ਠਾਂਡੇ ਸੀਸ ਨਿਵਾਏ, ਨਿਵ ਨਿਵ ਕਰ ਨਿਮਸਕਾਰ। ਸਾਡਾ ਝਗੜਾ ਰਿਹਾ ਨਾ ਰਾਏ, ਹਉਮੇ ਵਿਚੋਂ ਮਾਰ। ਤੇਰਾ ਇਕੋ ਕਲਮਾ ਰਹੇ ਗਾਏ, ਦੂਜਾ ਅੱਖਰ ਨਾ ਪਾਵੇ ਸਾਰ। ਕਲਜੁਗ ਕੂੜੀ ਕਿਰਿਆ ਦੇ ਮਿਟਾਏ, ਮੇਟਣਹਾਰ ਏਕੰਕਾਰ। ਸਤਿਜੁਗ ਸਾਚਾ ਦੇ ਚਲਾਏ, ਚਾਰ ਕੁੰਟ ਹੋਏ ਜੈ ਜੈਕਾਰ। ਗੁਰ ਅਵਤਾਰ ਪੈਗ਼ੰਬਰਾਂ ਘਾਲ ਪਾ ਥਾਂਏ, ਪੂਰਬ ਲਹਿਣਾ ਲੇਖ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਏ, ਅੰਤਮ ਸਭ ਨੂੰ ਆਈ ਹਾਰ। ਅਵਤਾਰ ਪੈਗ਼ੰਬਰ ਗੁਰੂ ਕਹਿਣ ਸਾਡਾ ਕੌਲ ਇਕਰਾਰੀ, ਵਾਅਦਾ ਸਚ ਕਰਾਈਆ। ਉਚੀ ਬਾਂਹ ਕਢ ਕੇ ਲਿਖੋ ਪੰਜ ਲਿਖਾਰੀ, ਦੋ ਜਹਾਨ ਦਿਓ ਜਣਾਈਆ। ਪਿਛਲੀ ਰਹੀ ਨਾ ਕਿਸੇ ਸਿਕਦਾਰੀ, ਰਈਅਤ ਹੱਕ ਨਾ ਕੋਇ ਬਣਾਈਆ। ਅੱਗੇ ਹੁਕਮ ਵਰਤਣਾ ਇਕ ਨਿਰੰਕਾਰੀ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਰਅ ਦੀ ਚਲੇ ਨਾ ਕੋਇ ਕਟਾਰੀ, ਕਟਾਕਸ਼ ਕੂੜ ਨਾ ਕੋਇ ਲਗਾਈਆ। ਉਠ ਕੇ
❋
❋
ਵੇਖੋ ਪੰਜੇ ਦਰਬਾਰੀ, ਨੇਤਰ ਚਾਰ ਕੁੰਟ ਫਿਰਾਈਆ। ਪੰਜ ਪਿਆਰੇ ਅੰਮ੍ਰਿਤ ਇਕ ਇਕ ਬੂੰਦ ਛਿੜਕੋ ਧਾਰੀ, ਧਰਨੀ ਉਤੇ ਸੁਟਾਈਆ। ਕਾਗਦ ਕਲਮ ਸ਼ਾਹੀ ਲਿਖੇ ਆਪਣੀ ਵਾਰੀ, ਵਾਰਤਾ ਦਏ ਬਣਾਈਆ। ਗੁਰ ਅਵਤਾਰ ਪੈਗ਼ੰਬਰ ਇਕ ਨਾਮ ਦੇ ਹੋਏ ਵਪਾਰੀ, ਵਣਜ ਇਕੋ ਘਰ ਵਖਾਈਆ। ਇਕ ਦਰ ਦਵਾਰ ਲੱਗੀ ਯਾਰੀ, ਯਾਰਾਨਾ ਇਕ ਨਿਭਾਈਆ। ਇਕੋ ਨਾਮ ਹੋਏ ਜੈਕਾਰੀ, ਜੈ ਜੈਕਾਰ ਸਰਬ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡੇ ਹਲਫ਼ੀਆ ਹੱਕ ਬਿਆਨ, ਬਿਨ ਰਸਨਾ ਜਿਹਵਾ ਲਿਖਾਈਆ। ਛੱਡਿਆ ਜਗਤ ਜਹਾਨ, ਨਾਤਾ ਮਾਤਲੋਕ ਤੁੜਾਈਆ। ਹੁਕਮ ਮੰਨਿਆ ਸ੍ਰੀ ਭਗਵਾਨ, ਜੋ ਸਿਰ ਸਿਰ ਰਿਜ਼ਕ ਸਬਾਈਆ। ਇਕੋ ਵਾਰ ਚਰਨ ਕਵਲ ਕਰ ਪਰਨਾਮ, ਸੱਯਦਾ ਸੀਸ ਜਗਦੀਸ ਝੁਕਾਈਆ। ਤੂੰ ਧੁਰ ਦਾ ਅਗੰਮ ਅਮਾਮ, ਦਾਤਾ ਵਡ ਵਡਿਆਈਆ। ਕਲਕੀ ਨੌਜਵਾਨ, ਨੂਰ ਨੁਰਾਨਾ ਨੂਰ ਅਲਾਹੀਆ। ਨਿਹਕਲੰਕ ਬਲੀ ਬਲਵਾਨ, ਬਲਧਾਰੀ ਇਕ ਹੋ ਆਈਆ। ਸੰਬਲ ਵਸੇ ਧਾਮ, ਨਿਹਚਲ ਡੇਰਾ ਲਾਈਆ। ਝਗੜਾ ਮੁਕਾਉਣਾ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਜਗਤ ਬਦਲਾਈਆ। ਸਭ ਦਾ ਸਾਂਝਾ ਬਣਨਾ ਰਾਮ, ਕਾਹਨ ਇਕੋ ਨਜ਼ਰੀ ਆਈਆ। ਨੂਰ ਨੁਰਾਨਾ ਹੋ ਅਮਾਮ, ਅਵਾਮ ਦਾ ਪੜਦਾ ਦੇਣਾ ਚੁਕਾਈਆ। ਤੇਰਾ ਖੇਲ ਦੋ ਜਹਾਨ, ਤੱਕੀਏ ਚਾਈਂ ਚਾਈਂਆ। ਪਹਿਲੀ ਕੱਤਕ ਸਭ ਨੂੰ ਕਰਨਾ ਪਰਵਾਨ, ਪਰਮ ਪੁਰਖ ਆਪਣੀ ਦਇਆ ਕਮਾਈਆ। ਤੂੰ ਆਦਿ ਜੁਗਾਦੀ ਮਿਹਰਵਾਨ, ਮਿਹਰਵਾਨ ਤੇਰੀ ਸਰਨਾਈਆ। ਸਾਂਝਾ ਬਣਾ ਦੇ ਇਕ ਵਿਧਾਨ, ਜਿਸ ਦੀ ਤਰਮੀਮ ਜਗਤ ਨਾ ਕੋਇ ਕਰਾਈਆ। ਪੜਦਾ ਲਾਹ ਦੇ ਲਾਮੁਕਾਮ, ਮੁਕਾਮੇ ਹੱਕ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਭ ਦਾ ਸਾਂਝਾ ਕਰ ਯਕੀਨ, ਯਕਸਾਂ ਦੇ ਵਖਾਈਆ। ਧੁਰ ਦੀ ਧਾਰ ਦੇ ਤਾਲੀਮ, ਤੁਲਬੇ ਸਾਰੇ ਆਪ ਪੜ੍ਹਾਈਆ। ਭੇਵ ਖੋਲ੍ਹ ਆਦਿ ਕਦੀਮ, ਕੁਦਰਤ ਦੇ ਮਾਲਕ ਧੁਰਦਰਗਾਹੀਆ। ਝੇੜਾ ਰਹੇ ਨਾ ਨਰ ਮਦੀਨ, ਮੁੱਦਾ ਆਤਮ ਦੇ ਸਮਝਾਈਆ। ਮਜ਼੍ਹਬ ਰਹੇ ਨਾ ਕੋਇ ਪ੍ਰਾਚੀਨ, ਪੁਰਾਤਨ ਲੇਖਾ ਦੇਣਾ ਮੁਕਾਈਆ। ਸਤਿਜੁਗ ਮਾਰਗ ਲੱਗੇ ਤੇਰਾ ਨਵੀਨ, ਨਵ ਸੱਤ ਵੇਖ ਵਖਾਈਆ। ਸ਼ਰਅ ਵਿਚ ਰਹੇ ਨਾ ਕੋਇ ਗ਼ਮਗੀਨ, ਗ਼ਮਖ਼ਾਰ ਦੇਣੀ ਵਡਿਆਈਆ। ਅਸੀਂ ਸਾਰੇ ਚਾਹੁੰਦੇ ਕਰ ਦੇ ਤਰਮੀਮ, ਆਪਣਾ ਹੁਕਮ ਵਰਤਾਈਆ। ਲੇਖਾ ਮੁਕਾ ਦੇ ਸਭ ਦਾ ਉਤੇ ਜ਼ਮੀਨ, ਮਾਟੀ ਖ਼ਾਕ ਰਹੀ ਕੁਰਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੈਨੂੰ ਲਏ ਚੀਨ, ਦੂਸਰ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਕਹੇ ਮੇਰੇ ਚਾਰ ਜੁਗ ਦੇ ਦੂਲ੍ਹੇ ਜਗਤ ਦੁਲਾਰੇ, ਅਵਤਾਰ ਪੈਗ਼ੰਬਰ ਗੁਰ ਦਿਆਂ ਦ੍ਰਿੜਾਈਆ। ਆਪਣੀ ਕਰਨੀ ਕਰਤਬ ਵੇਖੋ ਸਾਰੇ, ਸਾਰੀ ਸ੍ਰਿਸ਼ਟੀ ਖੋਜ ਖੁਜਾਈਆ। ਕਿਉਂ ਤੁਸਾਂ ਵੱਖਰੇ ਵੱਖਰੇ ਬਣਾਏ ਭਾਈ ਚਾਰੇ, ਤਤਾਂ ਵੰਡ ਵੰਡਾਈਆ। ਜਿਸ ਨੇ ਅਗਨੀ ਲਾਈ ਬਹੱਤਰ ਨਾੜੇ, ਸਾਂਤਕ ਸਤਿ ਨਾ ਕੋਇ ਕਰਾਈਆ। ਦੀਨ ਮਜ਼੍ਹਬ ਬਣਾ ਅਖਾੜੇ, ਮਾਨਵ ਮਾਨਵ ਦਿਤੇ ਟਕਰਾਈਆ। ਕੋਟਨ ਵਸਦੇ ਘਰ ਉਜਾੜੇ, ਤੁਹਾਡੀ ਸ਼ਰਅ ਦੀ ਪਈ ਦੁਹਾਈਆ। ਹੁਣ ਸਾਰੇ ਪਹੁੰਚੇ ਅੰਤ ਕਿਨਾਰੇ, ਮੰਜ਼ਲ ਪੰਧ ਮੁਕਾਈਆ। ਪਿਛਲੇ ਲਹਿਣੇ ਲੇਖੇ ਛਡੋ ਸਾਰੇ, ਪੂਰਬ ਯਾਦ ਨਾ ਕੋਇ ਕਰਾਈਆ। ਮਿਲ ਕੇ ਬੋਲੋ
❋
❋
ਇਕ ਨਾਮ ਜੈਕਾਰੇ, ਜੈ ਜੈਕਾਰ ਸੁਣਾਈਆ। ਸਭ ਦੇ ਬੋਲ ਲਿਖੇ ਜਾਣ ਅਪਰ ਅਪਾਰੇ, ਅਪਰੰਪਰ ਸਵਾਮੀ ਰਿਹਾ ਸੁਣਾਈਆ। ਤੁਸੀਂ ਜੁਗ ਚੌਕੜੀ ਦੇ ਮੇਰੇ ਦੁਲਾਰੇ, ਦੂਲ੍ਹੇ ਧੁਰ ਦੇ ਸੋਭਾ ਪਾਈਆ। ਏਸੇ ਕਾਰਨ ਲੋਕਮਾਤ ਸੱਦੇ ਦਰਬਾਰੇ, ਦਰ ਦਰਬਾਰੀ ਲਿਆ ਮੰਗਾਈਆ। ਵਾਹਿਦੇ ਕਰੋ ਅਗੰਮ ਇਕਰਾਰੇ, ਕੌਲ ਸਕੇ ਨਾ ਕੋਇ ਤੁੜਾਈਆ। ਸਾਰੇ ਕਹੋ ਧੁਰ ਦੇ ਮਾਲਕ ਪੁਰਖ ਅਕਾਲ ਹੋ ਜ਼ਾਹਿਰੇ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਜੇਹੜੇ ਸਾਡੇ ਭਵਿਖਤਾਂ ਦੇ ਇਸ਼ਾਰੇ, ਸੋ ਪੂਰੇ ਦੇ ਵਖਾਈਆ। ਅਸੀਂ ਦੀਨ ਮਜ਼੍ਹਬ ਪ੍ਰਭ ਤੇਰੀ ਝੋਲੀ ਡਾਰੇ, ਤੇਰੇ ਕਦਮਾਂ ਵਿਚ ਸੁਟਾਈਆ। ਅੰਤਮ ਸਭ ਦੇ ਇਕੋ ਹਾੜੇ, ਹੌਕਾ ਲੈ ਕੇ ਦਈਏ ਜਣਾਈਆ। ਕਲਜੁਗ ਅੰਤਮ ਜੜ੍ਹ ਦੇ ਉਖਾੜੇ, ਰਹਿਣ ਕੋਇ ਨਾ ਪਾਈਆ। ਸਤਿਜੁਗ ਸਾਚਾ ਕਰ ਮਾਤ ਉਜਿਆਰੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੇ ਚਰਨ ਕਵਲਾਂ ਪਹਿਲੀ ਕੱਤਕ ਕਰੀਏ ਨਿਮਸਕਾਰੇ, ਨਿਉਂ ਨਿਉਂ ਸੀਸ ਝੁਕਾਈਆ। ਜਨ ਭਗਤਾਂ ਚਾੜ੍ਹ ਨਾਮ ਦੀ ਇਕ ਖ਼ੁਮਾਰੇ, ਮਦਿ ਪਿਆਲੇ ਹੱਥੋਂ ਦੇਣ ਸੁਟਾਈਆ। ਕਾਇਆ ਚੋਲੀ ਰੰਗ ਚਾੜ੍ਹ ਦੇ ਗਾੜ੍ਹੇ, ਉਤਰ ਕਦੇ ਨਾ ਜਾਈਆ। ਕਿਰਪਾ ਕਰ ਆਪ ਨਿਰੰਕਾਰੇ, ਨਿਰਵੈਰ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰੂ ਆਦਿ ਜੁਗਾਦਿ ਤੇਰੇ ਸਹਾਰੇ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਅੰਤ ਜੁਗ ਚਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਲ ਕਲਕੀ ਆਪਣਾ ਹੁਕਮ ਵਰਤਾਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੬ ਗੁਰਦਿਆਲ ਸਿੰਘ ਦੇ ਘਰ ਪਿੰਡ ਮੂਧਲ ਜ਼ਿਲਾ ਅੰਮ੍ਰਿਤਸਰ
ਮਾਇਆ ਮਮਤਾ ਪੈਸਾ ਲੋੜੇ ਸਰਬ ਜਗ, ਮਨ ਮਮਤਾ ਚਾਰ ਕੁੰਟ ਦਹਿ ਦਿਸ਼ਾ ਹਲਕਾਈਆ। ਤ੍ਰਿਖਾ ਤ੍ਰਿਸ਼ਨਾ ਘਰ ਘਰ ਲੱਗੀ ਅੱਗ, ਸਾਢੇ ਤਿੰਨ ਹੱਥ ਅੰਦਰ ਨਾ ਕੋਇ ਬੁਝਾਈਆ। ਦਿਵਸ ਰੈਣ ਦੀਨ ਦੁਨੀ ਰਹੀ ਭੱਜ, ਭਜਨ ਬੰਦਗੀ ਗਈ ਤਜਾਈਆ। ਠੱਗ ਚੋਰ ਰੂਪ ਬਣ ਕੇ ਰਹੇ ਲੱਭ, ਨਕਬ ਘਰਾਂ ਵਿਚ ਲਗਾਈਆ। ਉਚੀ ਕੂਕ ਰਹੇ ਸੱਦ, ਲਛਮੀ ਮਿਲੇ ਚਾਈਂ ਚਾਈਂਆ। ਗੁਰ ਅਵਤਾਰ ਪੈਗ਼ੰਬਰਾਂ ਦੀ ਸਿਖਿਆ ਕੀਤੀ ਰੱਦ, ਹੁਕਮ ਸਚ ਨਾ ਕੋਇ ਮਨਾਈਆ। ਲੋਭ ਵਿਕਾਰਾ ਗਿਆ ਵਧ, ਰਸਨਾ ਜਿਹਵਾ ਨਾਲ ਮਿਲਾਈਆ। ਕਲਜੁਗ ਆਪਣਾ ਕੂੜ ਨਿਸ਼ਾਨਾ ਬੈਠਾ ਗੱਡ, ਗਾਈਡ ਹੋ ਕੇ ਸਭ ਨੂੰ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਮਾਇਆ ਹੋਈ ਪਰਧਾਨ, ਨਵ ਸੱਤ ਖ਼ੁਸ਼ੀ ਬਣਾਈਆ। ਜਿਸ ਨੂੰ ਲੱਭਦੇ ਸਰਬ ਇਨਸਾਨ, ਭੱਜਣ ਵਾਹੋ ਦਾਹੀਆ। ਅੰਤਰ ਅੰਤਰ ਸਾਰੇ ਗਾਣ, ਪ੍ਰੇਮ ਪ੍ਰੀਤੀ ਵਿਚ ਜਣਾਈਆ। ਜੇ ਕਿਰਪਾ ਕਰੇ ਸ੍ਰੀ ਭਗਵਾਨ, ਖ਼ਾਲੀ ਭਾਂਡੇ ਦਏ ਭਰਾਈਆ। ਅਸੀਂ ਬਣ ਜਾਈਏ ਰਾਜੇ ਸ਼ਾਹ ਸੁਲਤਾਨ, ਹੁਕਮ ਮਾਤਲੋਕ ਵਖਾਈਆ। ਅਸੀਂ ਬਣੀਏ ਸ਼ਾਹ ਧਨਾਢ ਵਿਚ ਜਹਾਨ, ਹਉਮੇ ਨਾਲ ਰਲਾਈਆ। ਆਤਮ ਅੰਤਰ ਤ੍ਰਿਸ਼ਨਾ ਤ੍ਰਿਖਾ ਸਰਬ ਵਧਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਲਗਾਈਆ। ਰੁਪਿਆ ਪੈਸਾ ਕਹੇ ਇਹ ਕਲਜੁਗ ਚਾੜ੍ਹਿਆ ਰੰਗ, ਰੰਗਤ ਅਗੰਮ ਰੰਗਾਈਆ। ਅੰਦਰੋਂ ਸਾਰੇ ਕੀਤੇ ਨੰਗ, ਸ਼ਾਹ ਕੰਗਾਲ
❋
❋
ਰਹੇ ਕੁਰਲਾਈਆ। ਜਿਸ ਮਾਇਆ ਪਿਛੇ ਕਰਦੇ ਜੰਗ, ਪਿਤਾ ਪੂਤ ਸੀਸ ਕਟਾਈਆ। ਜਿਸ ਕਾਰਨ ਕੂੜੀ ਕਿਰਿਆ ਖਾਂਦੇ ਗੰਦ, ਮਮਤਾ ਮੋਹ ਵਿਚ ਫਸਾਈਆ। ਜੇ ਇਹ ਮਾਇਆ ਪਿਆਰੀ ਹੁੰਦੀ ਗੋਬਿੰਦ ਕਿਉਂ ਛਡਦਾ ਪੁਰੀ ਅਨੰਦ, ਸਰਸੇ ਵਿਚ ਡੁਬਾਈਆ। ਇਹ ਮਨਮੁਖਾਂ ਪਲੇ ਬੰਨ੍ਹਣੀ ਗੰਢ, ਗੁਰਮੁਖ ਮਾਇਆ ਲੋਭ ਨਾ ਕੋਇ ਹਲਕਾਈਆ। ਜਿਸ ਮਾਇਆ ਕਾਰਨ ਸ਼ਾਹ ਸੁਲਤਾਨ ਚਮਕਾਉਂਦੇ ਚੰਡ ਪਰਚੰਡ, ਅਗਨੀ ਤਤ ਜਲਾਈਆ। ਇਹ ਮਾਇਆ ਸਭ ਨੂੰ ਕਰੇ ਖੰਡ ਖੰਡ, ਜਿਸ ਲਾਲਚ ਵਿਚ ਭੱਜੀ ਫਿਰੇ ਲੋਕਾਈਆ। ਜਿਸ ਮਾਇਆ ਨਾਲ ਸੁਆਦ ਪੂਰਾ ਕਰ ਸਕੀ ਨਾ ਰਸਨਾ ਬੱਤੀ ਦੰਦ, ਜਿਹਵਾ ਗੁਣ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਮਾਇਆ ਕਾਰਨ ਸ੍ਰਿਸ਼ਟੀ ਭੱਜੀ ਦੌੜੀ, ਦਿਵਸ ਰੈਣ ਵਾਹੋ ਦਾਹੀਆ। ਇਹਦੀ ਮੰਜ਼ਲ ਅੰਤ ਮਿਲੀ ਕਿਸੇ ਨਾ ਪੌੜੀ, ਕਾਰੂ ਰੋ ਕੇ ਦਏ ਦੁਹਾਈਆ। ਇਹਦਾ ਬਿਸਥਾਰ ਨਾ ਕੋਇ ਦੱਸੇ ਕਿੰਨੀ ਲੰਮੀ ਚੌੜੀ, ਅੰਤ ਕਹਿਣ ਕੋਇ ਨਾ ਪਾਈਆ। ਜਿਸ ਮਾਇਆ ਕੀਤਾ ਪਿਆਰ ਉਹ ਅੰਤ ਕਰ ਕੇ ਗਿਆ ਬਹੁੜੀ ਬਹੁੜੀ, ਹਾਏ ਉਫ਼ ਕਰ ਕੁਰਲਾਈਆ। ਮਾਇਆ ਕਾਰਨ ਕੌਰਵਾਂ ਪਾਂਡਵਾਂ ਕਟੀ ਗਈ ਡੋਰੀ, ਦਰਯੋਧਨ ਸੰਗ ਨਾ ਕੋਇ ਰਖਾਈਆ। ਮਾਇਆ ਕਾਰਨ ਸੀਤਾ ਰਾਵਣ ਕੀਤੀ ਚੋਰੀ, ਠੱਗੀ ਜਗਤ ਵਿਚ ਕਮਾਈਆ। ਮਾਇਆ ਕਾਰਨ ਗੰਗੂ ਨੇ ਵਿਛੋੜ ਦਿਤੀ ਜੋੜੀ, ਨੰਨ੍ਹੇ ਨੀਹਾਂ ਹੇਠ ਦਬਾਈਆ। ਮਾਇਆ ਕਾਰਨ ਔਰੰਗਜ਼ੇਬ ਨੇ ਗੋਬਿੰਦ ਨਾਲ ਰੱਖੀ ਖੋਰੀ, ਖਾਰ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਜਣਾਈਆ। ਮਾਇਆ ਮਮਤਾ ਵਧਿਆ ਲਾਲਚ, ਤ੍ਰਿਸ਼ਨਾ ਜਗਤ ਹਲਕਾਈਆ। ਗੁਰਮੁਖ ਮਿਲੇ ਕੋਇ ਨਾ ਖ਼ਾਲਸ, ਜੋ ਖ਼ਾਲਸ ਖ਼ਾਲਸਾ ਗੋਬਿੰਦ ਗਿਆ ਸਮਝਾਈਆ। ਸਭ ਦੇ ਅੰਦਰ ਕੂੜ ਕਿਰਿਆ ਦੀ ਲਾਨਤ, ਤ੍ਰਿਸ਼ਨਾ ਪੂਰ ਨਾ ਕੋਇ ਕਰਾਈਆ। ਪੈਸਿਆਂ ਵਾਲੇ ਦੀ ਦਏ ਨਾ ਕੋਇ ਜ਼ਮਾਨਤ, ਨਾਨਕ ਲਾਲੋ ਦੇ ਘਰ ਭੋਗ ਲਗਾ ਕੇ ਗਿਆ ਸਮਝਾਈਆ। ਮਾਇਆ ਧਾਰੀਆਂ ਕੋਲ ਕ੍ਰਿਸ਼ਨ ਗਿਆ ਨਾ ਸ਼ਾਮਤ, ਬਿਦਰ ਅਲੂਣੇ ਸਾਗ ਰੰਗ ਨਾ ਕੋਇ ਰੰਗਾਈਆ। ਮਾਇਆ ਕਾਰਨ ਕੂੜ ਕਿਰਿਆ ਸਦਾ ਅਲਾਮਤ, ਲੋਭ ਲੋਭ ਨਾਲ ਟਕਰਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਦੇ ਨਾ ਹੋਣ ਅਣਜਾਣਤ, ਕਬੀਰ ਜੁਲਾਹਾ ਦਏ ਗਵਾਹੀਆ। ਸਦਨਾ ਸੈਣ ਰਵਦਾਸ ਕਹੇ ਜਿਸ ਰਹਿਣਾ ਸਹੀ ਸਲਾਮਤ, ਉਹ ਮਾਇਆ ਜਗਤ ਦਏ ਤਜਾਈਆ। ਬੇਸ਼ਕ ਸੰਸਾਰੀ ਦੁਨੀਆਂ ਵਾਸਤੇ ਮਾਇਆ ਬੜੀ ਨਿਆਮਤ, ਬਿਨਾ ਮਾਇਆ ਤੋਂ ਜਗਤ ਦਾ ਕਾਜ ਨਾ ਕੋਇ ਰਚਾਈਆ। ਸਾਚੀ ਮਾਇਆ ਪ੍ਰਭ ਦੀ ਇਕ ਇਬਾਦਤ, ਜੋ ਅਦਮ ਤਸ਼ੱਦਦ ਡੇਰਾ ਢਾਹੀਆ। ਜਿਸ ਮਾਇਆ ਦੀ ਬਣਾ ਸਕੇ ਨਾ ਕੋਇ ਬਨਾਵਟ, ਅੱਖਰਾਂ ਹਰਫ਼ਾਂ ਹਰੂਫ਼ਾਂ ਨਾ ਕੋਇ ਛਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਮਾਇਆ ਵਿਚ ਸ੍ਰਿਸ਼ਟ ਸਬਾਈ ਮਰਦੀ, ਮਰ ਮਰ ਦਏ ਦੁਹਾਈਆ। ਇਹ ਖੇਲ ਕਲੂ ਕਲ ਕਲ ਦੀ, ਕਲ ਕਾਤੀ ਕਾਰ ਕਮਾਈਆ। ਮਾਇਆ ਸਾਥਣ ਪੰਜ ਵਿਕਾਰੇ ਦਲ ਦੀ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਖਾਈਆ। ਉਹਦੀ ਵਾਸਨਾ ਘੜੀ ਪਲ ਦੀ, ਸਥਿਰ ਰਹਿਣ ਕਦੇ ਨਾ ਪਾਈਆ। ਇਹ ਮਾਇਆ ਦੀ ਧਾਰ ਪਰਛਾਵੇਂ ਵਾਂਗੂ ਢਲਦੀ, ਸਾਇਆ ਸਦਾ ਨਾ ਕੋਇ ਰਖਾਈਆ। ਜਿਨ੍ਹਾਂ ਦੇ ਅੰਦਰ ਮਾਇਆ ਕੂੜੀ ਅਗਨੀ ਬਲਦੀ, ਅੰਤ ਉਨ੍ਹਾਂ ਨੂੰ ਦਏ ਜਲਾਈਆ। ਇਹ ਸਭ ਨੂੰ ਆਈ ਛਲਦੀ,
❋
❋
ਜੁਗ ਜੁਗ ਵੇਸ ਵਟਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਜੋ ਮਾਇਆ ਪਿਛੇ ਪ੍ਰਭ ਨੂੰ ਜਾਣ ਭੁਲਾਈਆ। ਇਹ ਕੂੜ ਕੁੜਿਆਰ ਸੂਮਾਂ ਦਾ ਦਰ ਮਲਦੀ, ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਖੇਲ ਕਰਾਏ ਸਦਾ ਅਛਲ ਅਛੱਲ ਦੀ, ਵਲ ਛਲ ਧਾਰੀ ਮਾਇਆ ਮਮਤਾ ਮਨ ਵਾਸਨਾ ਨਾਲ ਮਿਲਾਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੬ ਵਚਿਤਰ ਸਿੰਘ ਦੇ ਘਰ ਮੂਧਲ ਜ਼ਿਲਾ ਅੰਮ੍ਰਿਤਸਰ
ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲ ਅਕਾਲ ਮੂਰਤੀ, ਅਕਲ ਕਲ ਧਾਰੀ ਤੇਰੇ ਹੱਥ ਵਡਿਆਈਆ। ਨਿਰਗੁਣ ਸਰਗੁਣ ਕਲਜੁਗ ਜੀਵਾਂ ਬਦਲ ਦੇ ਸੁਰਤੀ, ਸੁਰਤ ਸ਼ਬਦ ਆਪਣਾ ਰੰਗ ਰੰਗਾਈਆ। ਨਾਦ ਆਵਾਜ਼ ਸੁਣਾ ਅਗੰਮੀ ਧੁਰ ਦੀ, ਧੁਨ ਆਤਮਕ ਰਾਗ ਦ੍ਰਿੜਾਈਆ। ਕਿਰਪਾ ਕਰ ਦੇ ਪੂਰੇ ਪੂਰੇ ਸਤਿਗੁਰ ਦੀ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਜਾਂਦੀ ਰੁੜ੍ਹਦੀ, ਸਦੀ ਚੌਧਵੀਂ ਸਕੇ ਨਾ ਕੋਇ ਬਚਾਈਆ। ਤੇਰੇ ਨਾਲ ਪ੍ਰੀਤੀ ਦਿਸੇ ਨਾ ਕਿਸੇ ਜੁੜਦੀ, ਆਤਮ ਪਰਮਾਤਮ ਸੰਗ ਨਾ ਕੋਇ ਨਿਭਾਈਆ। ਗੋਬਿੰਦ ਦੀ ਆਸਾ ਪੂਰੀ ਕਰ ਦੇ ਅਨੰਦ ਪੁਰ ਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਖੇਲ ਦੱਸਦੇ ਆਪਣੀ ਅਨਮੁੱਲ ਦੀ, ਕੀਮਤ ਕਰਤੇ ਨਾ ਕੋਇ ਲਗਾਈਆ। ਕੀ ਹੋਇਆ ਜੇ ਮਾਇਆ ਅੰਦਰ ਦੀਨ ਦੁਨੀ ਜਾਏ ਭੁੱਲਦੀ, ਅਭੁੱਲ ਮਾਰਗ ਇਕੋ ਦੇਣਾ ਵਖਾਈਆ। ਇਹ ਖੇਲ ਤੇਰੀ ਆਪਣੀ ਕੁਲ ਦੀ, ਕੁਲ ਮਾਲਕ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਦੀਨ ਦੁਨੀ ਹੋਈ ਮੁਰਦੀ, ਮੁਰਦਾ ਮੁਰੀਦ ਨਾ ਕੋਇ ਸਮਾਈਆ। ਮੁਰਸ਼ਦ ਖੇਲ ਦੱਸ ਦੇ ਅਗੰਮੀ ਧੁਰ ਦੀ, ਪਾਰਬ੍ਰਹਮ ਪ੍ਰਭ ਪਰਦਾ ਆਪਣਾ ਆਪ ਉਠਾਈਆ। ਕਿਰਨ ਬਖ਼ਸ਼ ਦੇ ਆਪਣੇ ਨੂਰ ਦੀ, ਨੂਰ ਨੁਰਾਨਾ ਕਰ ਰੁਸ਼ਨਾਈਆ। ਖੇਲ ਤਕੀਏ ਸਾਖਿਆਤ ਹਾਜ਼ਰ ਹਜ਼ੂਰ ਦੀ, ਹਜ਼ਰਤ ਨਿਉਂ ਨਿਉਂ ਲਾਗਣ ਪਾਈਆ। ਲੇਖੇ ਲਾ ਕੇ ਆਸਾ ਮਨਸੂਰ ਦੀ, ਮੰਜ਼ਲ ਅਹਿਨਲਹੱਕ ਜਣਾਈਆ। ਕੀ ਹੋਇਆ ਜੇ ਦੁਨੀਆ ਕਲਪਣਾ ਹੋ ਗਈ ਕੂੜ ਦੀ, ਮਾਇਆ ਮਮਤਾ ਵਿਚ ਹਲਕਾਈਆ। ਪੁਰਖ ਅਕਾਲੇ ਦੀਨ ਦਿਆਲੇ ਬਖ਼ਸ਼ਿਸ਼ ਕਰ ਦੇ ਆਪਣੀ ਚਰਨ ਧੂੜ ਦੀ, ਮਸਤਕ ਟਿੱਕੇ ਖ਼ਾਕ ਰਮਾਈਆ। ਤੇਰੀ ਖੇਲ ਤਕੀਏ ਸਰਬ ਕਲਾ ਭਰਪੂਰ ਦੀ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਕਲਜੁਗ ਮਜ਼ਦੂਰੀ ਕਰਦੇ ਜਗਤ ਮਜ਼ਦੂਰ ਦੀ, ਵਸਤ ਅਗੰਮ ਝੋਲੀ ਦੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਝੁਕੀਏ ਤੇਰੇ ਕਦਮਾਂ, ਕਦੀਮ ਦੇ ਮਾਲਕ ਸੀਸ ਨਿਵਾਈਆ। ਕੂੜੀ ਕਿਰਿਆ ਮੇਟ ਦੇ ਸਦਮਾ, ਹਉਮੇ ਰੋਗ ਰਹੇ ਨਾ ਰਾਈਆ। ਸੰਖਿਆ ਵੇਖ ਲੈ ਸੰਖਾਂ ਪਦਮਾਂ, ਕੋਟਨ ਕੋਟ ਮਾਨਸ ਸੋਭਾ ਪਾਈਆ। ਬਹੁੜੀ ਤੇਰਾ ਭਗਤ ਕੋਇ ਨਾ ਜਨਮਾ, ਜੰਮਣ ਵਾਲੀ ਦਿਸੇ ਕੋਇ ਨਾ ਮਾਈਆ। ਕਲਜੁਗ ਕੂੜੀ ਕਿਰਿਆ ਮਿਟਾ ਦੇ ਕਰਮਾ, ਨਿਹਕਲੰਕ ਆਪਣਾ ਰੰਗ
❋
❋
ਰੰਗਾਈਆ। ਸਭ ਦੇ ਅੰਦਰੋਂ ਭਾਂਡਾ ਭਰਮ ਭੰਨਾ ਦੇ ਭਰਮਾ, ਭਰਮ ਵਿਚ ਆਪਣੀ ਬੂਝ ਬੁਝਾਈਆ। ਇਕੋ ਸੀਸ ਝੁਕਾ ਪੁਰਖ ਅਕਾਲੇ ਤੇਰੇ ਕਦਮਾਂ, ਦੂਸਰ ਓਟ ਨਾ ਕੋਇ ਤਕਾਈਆ। ਝਗੜਾ ਮਿਟਾ ਦੇ ਪੰਜ ਤਤ ਬਦਨਾ, ਕਾਇਆ ਮਾਟੀ ਕਰੇ ਨਾ ਕੋਇ ਲੜਾਈਆ। ਤੂੰ ਆਦਿ ਜੁਗਾਦੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਚ ਸੱਜਣਾ, ਸਗਲਾ ਸੰਗ ਆਪ ਨਿਭਾਈਆ। ਬੇਸ਼ਕ ਜੋ ਘੜਿਆ ਸੋ ਭੱਜਣਾ, ਘੜਨ ਭੰਨਣਹਾਰ ਆਪ ਅਖਵਾਈਆ। ਪੁਰਖ ਅਕਾਲੇ ਆਪਣਾ ਕਰਾ ਦੇ ਮਜਣਾ, ਜਗਤ ਸਰੋਵਰ ਅੱਠ ਸੱਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਲੋੜ ਰਹੇ ਨਾ ਰਾਈਆ। ਸਚ ਸਰਨਾਈ ਤੇਰੇ ਢੱਠਣਾ, ਢਹਿ ਢਹਿ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਇਕ ਦਵਾਰੇ ਸੱਦਣਾ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੬ ਪਿਸ਼ੌਰਾ ਸਿੰਘ ਦੇ ਘਰ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੈਂ ਬਣਿਆ ਧੁਰ ਦਾ ਸ਼ਾਹ, ਸ਼ਹਿਨਸ਼ਾਹ ਦਿਤੀ ਵਡਿਆਈਆ। ਦੋ ਜਹਾਨਾਂ ਏਕਾ ਹੁਕਮ ਦੇਣਾ ਸੁਣਾ, ਅਨਸੁਣਤ ਰਹਿਣ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰੂ ਬਣਾਉਣੇ ਗਵਾਹ, ਸ਼ਹਾਦਤ ਕਲਮੇ ਨਾਮ ਵਾਲੀ ਭੁਗਤਾਈਆ। ਸਭ ਦਾ ਪੈਂਡਾ ਦੇਣਾ ਮੁਕਾ, ਮੁਕੰਮਲ ਆਪਣੀ ਕਾਰ ਭੁਗਤਾਈਆ। ਸਭ ਦੀ ਕਬੂਲ ਕਰਨੀ ਦੁਆ, ਜੋ ਸੱਯਦਿਆਂ ਵਿਚ ਸੀਸ ਨਿਵਾਈਆ। ਮੈਨੂੰ ਸਭ ਨੇ ਕਹਿਣਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਕਲਜੁਗ ਕੂੜਾ ਝਗੜਾ ਦੇਣਾ ਗਵਾ, ਲੋਕਮਾਤ ਰਹੇ ਨਾ ਰਾਈਆ। ਸਤਿਜੁਗ ਸਚ ਚਲਾਉਣਾ ਰਾਹ, ਰਹਿਬਰ ਹੋ ਕੇ ਦੇਣਾ ਵਖਾਈਆ। ਜਿਸ ਦਾ ਇਕੋ ਕਾਇਦਾ ਕਾਨੂੰਨ ਹੋਣਾ ਲਾਅ, ਦੂਸਰ ਸ਼ਰਅ ਨਾ ਕੋਇ ਬਣਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਵਬਾ, ਕੂੜੀ ਕਿਰਿਆ ਦੇਣੀ ਗਵਾਈਆ। ਸਤਿ ਧਰਮ ਦੀ ਪੈਦਾ ਕਰ ਫ਼ਿਜ਼ਾ, ਫ਼ੈਸਲਾ ਇਕੋ ਦੇਣਾ ਜਣਾਈਆ। ਛੁੱਟੀ ਦੇਣੀ ਗੁਰ ਅਵਤਾਰ ਪੈਗ਼ੰਬਰਾਂ ਅਜ਼ੀਜ਼ਾ, ਇਜ਼ਾਜ਼ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸ਼ਬਦ ਗੁਰੂ ਕਹੇ ਮੇਰਾ ਹੋਣਾ ਇਕ ਹਕਾਮ, ਹੁਕਮ ਇਕ ਜਣਾਈਆ। ਮੰਨਣਾ ਸਰਬ ਤਮਾਮ, ਸਿਰ ਸਕੇ ਨਾ ਕੋਇ ਉਠਾਈਆ। ਪੈਗ਼ੰਬਰ ਗੁਰ ਅਵਤਾਰ ਸ਼ਰਅ ਦੇ ਜੋ ਗ਼ੁਲਾਮ, ਜ਼ੰਜੀਰ ਸਭ ਦੇ ਦਿਤੇ ਕਟਾਈਆ। ਏਕਾ ਦੱਸ ਕੇ ਧੁਰ ਦਾ ਨਾਮ, ਕਲਮਾ ਹੱਕ ਦੇਣਾ ਪੜ੍ਹਾਈਆ। ਭੇਵ ਖੁਲ੍ਹਾ ਕੇ ਅਗੰਮ ਅਮਾਮ, ਅਮਨ ਦਾ ਡੰਕਾ ਦੇਣਾ ਵਜਾਈਆ। ਹਜਾਮਤ ਵਾਲਾ ਰਹੇ ਨਾ ਹਜਾਮ, ਸੀਸ ਜਗਤ ਨਾ ਕੋਇ ਮੁਨਾਈਆ। ਗੋਪੀਆਂ ਵਾਲਾ ਦਿਸੇ ਕੋਇ ਨਾ ਕਾਹਨ, ਕਾਹਨ ਕਾਹਨਾ ਇਕੋ ਬੇਪਰਵਾਹੀਆ। ਬਨਬਾਸੀ ਦਿਸੇ ਨਾ ਕੋਇ ਰਾਮ, ਧੁਰ ਦਾ ਰਾਮ ਇਕੋ ਹੁਕਮ ਵਰਤਾਈਆ। ਜੋ ਦੇਵਣਹਾਰਾ ਸਤਿਨਾਮ, ਸੋ ਸਤਿ ਸਤਿ ਆਪਣਾ ਆਪ ਸਮਝਾਈਆ। ਜਿਸ ਨੂੰ ਸਾਰੇ ਕਰਦੇ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਸੋ ਖੇਲ ਖੇਲੇ ਵਿਚ ਜਹਾਨ, ਜੋਤੀ ਜਾਤਾ ਡਗਮਗਾਈਆ। ਕਲਜੁਗ ਕੂੜੀ ਕਿਰਿਆ
❋
❋
ਮੇਟ ਨਿਸ਼ਾਨ, ਸਤਿਜੁਗ ਸਾਚਾ ਰਾਹ ਪਰਗਟਾਈਆ। ਪਰਗਟ ਹੋ ਕੇ ਵਿਚ ਮੈਦਾਨ, ਯੋਧਾ ਸੂਰਬੀਰ ਅਖਵਾਈਆ। ਜਿਸ ਨੂੰ ਝੁਕ ਝੁਕ ਸਾਰੇ ਕਰਨ ਸਲਾਮ, ਸਜਦਿਆਂ ਵਿਚ ਸੱਯਦਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਦੱਸੇ ਇਕ ਅਵਾਮ, ਆਮ ਦਾ ਲੇਖਾ ਦਏ ਚੁਕਾਈਆ।