੨ ਕੱਤਕ ਸ਼ਹਿਨਸ਼ਾਹੀ ਸੰਮਤ ੬ ਹਰਨਾਮ ਕੌਰ ਦੇ ਘਰ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੇਰਾ ਹੁਕਮ ਹੋਣਾ ਅਨਾਦੀ, ਨਾਦ ਧੁਰ ਦਾ ਦਿਆਂ ਸੁਣਾਈਆ। ਸੰਦੇਸ਼ਾ ਦੇਵਾਂ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਆਪ ਜਣਾਈਆ। ਜੋ ਲੋਆਂ ਪੁਰੀਆਂ ਜਾਏ ਸਾਧੀ, ਖੰਡਾਂ ਧਿਆਨ ਲਗਾਈਆ। ਦੀਨ ਦੁਨੀ ਦੀ ਤਕੇ ਆਬਾਦੀ, ਚੁਰਾਸੀ ਪੜਦਾ ਆਪ ਚੁਕਾਈਆ। ਜਿਸ ਦੀ ਧਾਰ ਹੋਵੇ ਜਾਗੀ, ਆਲਸ ਨਿੰਦਰਾ ਨਾ ਕੋਇ ਰਖਾਈਆ। ਘਰ ਘਰ ਦਾ ਬਣ ਕੇ ਰਾਗੀ, ਰਾਗ ਅਗੰਮਾ ਦਏ ਦ੍ਰਿੜਾਈਆ। ਜਗਤ ਦਾ ਬਣ ਕੇ ਢਾਡੀ, ਢੰਡੋਰਾ ਦੇਵੇ ਥਾਉਂ ਥਾਈਂਆ। ਉਠੋ ਵੇਖੋ ਖੇਲ ਪੁਰਖ ਆਦੀ, ਆਦਿ ਪੁਰਖ ਕੀ ਖੇਲ ਖਿਲਾਈਆ। ਹੁਣ ਜਗਤ ਦਲੀਲ ਕਾਹਦੀ, ਕਾਗ਼ਜ਼ ਕਲਮ ਚਲੇ ਨਾ ਕੋਇ ਚਤੁਰਾਈਆ। ਨਿਰਗੁਣ ਧਾਰ ਆਇਆ ਰਬਾਬੀ, ਸਿਤਾਰ ਤਨ ਦਏ ਵਜਾਈਆ। ਆਪਣੀ ਨੀਤੀ ਰੀਤੀ ਦੱਸ ਕੇ ਸਾਦੀ, ਸਾਧਨਾ ਸਭ ਨੂੰ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ ਸਾਰੇ ਛਡ ਦਿਓ ਵਾਦੀ, ਵਾਅਦਾ ਪ੍ਰਭ ਦੇ ਨਾਲ ਕਰਾਈਆ। ਪਿਛਲਾ ਰਾਹ ਰਹਿਣਾ ਨਹੀਂ ਗਾਡੀ, ਮਾਰਗ ਅੱਗੇ ਇਕ ਰਖਾਈਆ। ਦੀਨ ਮਜ਼੍ਹਬ ਦੀ ਉਬਲੇ ਕੋਇ ਨਾ ਹਾਂਡੀ, ਅਗਨੀ ਅੱਗ ਨਾ ਕੋਇ ਜਲਾਈਆ। ਝਗੜਾ ਮੇਟੇ ਕਰਮ ਕਾਂਡੀ, ਕਾਂਡ ਆਪਣਾ ਇਕ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਬਣਾ ਕੇ ਗਵਾਂਢੀ, ਨਾਤਾ ਨਾਤੇ ਨਾਲ ਰਖਾਈਆ। ਸੂਰ ਗਾਂ ਮਾਨਸ ਜ਼ਾਤੀ ਕੋਇ ਨਾ ਹੋਵੇ ਖਾਂਦੀ, ਖ਼ਾਲਸ ਆਪਣਾ ਰੰਗ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਆਤਮ ਹੋਵੇ ਗਾਂਦੀ, ਪਰਮਾਤਮ ਰਾਹ ਤਕਾਈਆ। ਮਨਸਾ ਰਹੇ ਨਾ ਥੱਕੀ ਮਾਂਦੀ, ਹੌਸਲਾ ਹਿੰਮਤ ਨਾ ਕੋਇ ਢਾਹੀਆ। ਸਭ ਨੂੰ ਕਹਿਣਾ ਪਏ ਪੁਰਖ ਅਕਾਲ ਤੋਂ ਬਿਨਾ ਪਤ ਜਾਂਦੀ, ਪਤਿਪਰਮੇਸ਼ਵਰ ਸਭ ਦਾ ਪਿਤਾ ਮਾਈਆ। ਜਿਸ ਦੀ ਦੁਨੀਆ ਹੋਣੀ ਬਾਂਦੀ, ਬੰਧਨ ਸ਼ਰਅ ਦਏ ਤੁੜਾਈਆ। ਚਰਨ ਧੂੜ ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਨਹਾਂਦੀ, ਸਰੋਵਰ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਬਣ ਕੇ ਪਾਂਧੀ, ਪੰਧ ਸਭ ਦਾ ਪੂਰ ਕਰਾਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੬ ਸੁਰਜੀਤ ਸਿੰਘ ਦੇ ਘਰ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ
ਸਚ ਹੋਵੇ ਪੈਗ਼ਾਮ, ਧੁਰ ਸ਼ਬਦ ਸ਼ਬਦ ਜਣਾਈਆ। ਅਗੰਮ ਹੋਵੇ ਕਲਾਮ, ਕਲਮਾ ਕਾਇਨਾਤ ਸਮਝਾਈਆ। ਬੇਅੰਤ ਹੋਵੇ ਨਾਮ, ਨਿਧਾਨਾ ਇਕ ਪਰਗਟਾਈਆ। ਚੁਰਾਸੀ ਪੀਵੇ ਜਾਮ, ਅੰਮ੍ਰਿਤ ਇਕ ਚਖਾਈਆ। ਜਿਸ ਨਾਲ ਝਗੜਾ ਮਿਟੇ ਤਮਾਮ, ਸ਼ਰਅ ਰਹੇ ਨਾ ਰਾਈਆ। ਮਾਰਗ
❋
❋
ਮਿਲੇ ਆਸਾਨ, ਅਸਲ ਦਏ ਸਮਝਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਰੂਪ ਸਮਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦੀ ਖੇਲ ਮਹਾਨ, ਜੁਗ ਚੌਕੜੀ ਰੰਗ ਰੰਗਾਈਆ। ਭੇਵ ਅਭੇਦਾ ਖੋਲ੍ਹੇ ਆਪ ਭਗਵਾਨ, ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸ਼ਬਦ ਕਹੇ ਸ਼ਬਦ ਹੋਣਾ ਗੁਰਦੇਵਾ, ਦੇਵ ਆਤਮਾ ਦਏ ਪੜ੍ਹਾਈਆ। ਸੋਹੰ ਹੋਣਾ ਮੇਵਾ, ਅਗੰਮ ਰਸ ਚਖਾਈਆ। ਮਸਤਕ ਲੱਗਣਾ ਥੇਵਾ, ਚਰਨ ਧੂੜ ਵਡਿਆਈਆ। ਸਭ ਦੀ ਰਸਨਾ ਜਪਣਾ ਜਿਹਵਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਕਿਰਪਾ ਕਰੇ ਅਲਖ ਅਭੇਵਾ, ਅਗੋਚਰ ਦਇਆ ਕਮਾਈਆ। ਧਾਮ ਵੱਖਰਾ ਇਕ ਨਿਹਕੇਵਾ, ਨਿਹਚਲ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਸਤਿਗੁਰ ਸ਼ਬਦ ਕਹੇ ਦੱਸਣਾ ਧੁਰ ਧਾਮ, ਧਰਮ ਦਵਾਰ ਜਣਾਈਆ। ਜਿਥੇ ਵਸੇ ਮਿਹਰਵਾਨ, ਮਹਿਬੂਬ ਨੂਰ ਅਲਾਹੀਆ। ਜਿਥੇ ਵਿਸ਼ਨ ਬ੍ਰਹਮਾ ਮਿਲਦਾ ਦਾਨ, ਝੋਲੀਆਂ ਖ਼ਾਲੀ ਸਰਬ ਭਰਾਈਆ। ਜਿਥੋਂ ਉਪਜਿਆ ਦਸਰਥ ਬੇਟਾ ਰਾਮ, ਰਾਮ ਰਾਮਾ ਵੇਸ ਵਟਾਈਆ। ਜਿਸ ਨੇ ਖੇਲ ਖਿਲਾਇਆ ਕਾਹਨ, ਬੰਸਰੀਆਂ ਧੁਨ ਸੁਣਾਈਆ। ਜਿਸ ਮੂਸਾ ਕੀਤਾ ਪਰਧਾਨ, ਕੋਹਤੂਰ ਨੂਰ ਰੁਸ਼ਨਾਈਆ। ਜਿਸ ਨੇ ਈਸਾ ਬਣਾਇਆ ਬਲਵਾਨ, ਡੰਕਾ ਇਕੋ ਹੱਥ ਫੜਾਈਆ। ਜਿਸ ਨੇ ਮੁਹੰਮਦ ਦੱਸਿਆ ਵਿਧਾਨ, ਚਾਰ ਯਾਰੀ ਸੰਗ ਜਣਾਈਆ। ਜਿਸ ਨੇ ਨਾਨਕ ਜਣਾਇਆ ਸਤਿਨਾਮ, ਸਤਿ ਸਤਿ ਸਮਝਾਈਆ। ਜਿਸ ਨੇ ਫ਼ਤਹਿ ਡੰਕਾ ਵਜਾਇਆ ਆਣ, ਗੋਬਿੰਦ ਰੰਗ ਰੰਗਾਈਆ। ਸੋ ਸਤਿਗੁਰ ਸ਼ਬਦ ਕਹੇ ਸ਼ਬਦ ਗੁਰੂ ਇਕ ਪਰਧਾਨ, ਦੂਜਾ ਨਜ਼ਰ ਕੋਇ ਨਾ ਆਈਆ। ਦੋ ਜਹਾਨਾਂ ਝੁਲਾਏ ਨਿਸ਼ਾਨ, ਧਰਮ ਦਵਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੀਵ ਜਹਾਨ, ਜੀਵ ਜੰਤ ਜੰਤ ਜੀਵ ਆਪਣੇ ਹੁਕਮ ਵਿਚ ਚਲਾਈਆ।
੨ ਕੱਤਕ ਸ਼ਹਿਨਸ਼ਾਹੀ ਸੰਮਤ ੬ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਇਹ ਖੇਲ ਅਲਖ ਅਭੇਵਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪ ਜਣਾਈਆ। ਜੋ ਆਦਿ ਜੁਗਾਦੀ ਜੁਗ ਚੌਕੜੀ ਵਡ ਦੇਵੀ ਦੇਵਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚਖੰਡ ਵਸੇ ਸਚ ਧਾਮ ਨਿਹਕੇਵਾ, ਨਿਹਚਲ ਆਪਣਾ ਘਰ ਜਣਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰ ਕਰਦੇ ਆਏ ਸੇਵਾ, ਜੁਗ ਜੁਗ ਆਪਣੀ ਕਾਰ ਕਮਾਈਆ। ਜੋ ਨਾਮ ਨਿਧਾਨਾ ਕੌਸਤਕ ਮਨੀਆਂ ਮਸਤਕ ਲਾਵੇ ਥੇਵਾ, ਤਿਲਕ ਲਲਾਟੀ ਇਕ ਜਣਾਈਆ। ਜਿਸ ਨੂੰ ਗਾਉਂਦੇ ਆਏ ਸਿਫ਼ਤਾਂ ਵਿਚ ਨਾਲ ਰਸਨਾ ਜਿਹਵਾ, ਜ਼ਬਾਂ ਅਜ਼ਾਨ ਵਿਚ ਦ੍ਰਿੜਾਈਆ। ਸੋ ਨਾਮ ਨਿਧਾਨਾ ਅੰਮ੍ਰਿਤ ਰਸ ਦੇਵੇ ਮੇਵਾ, ਅੰਮਿਉਂ ਰਸ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਨਿਰਵੈਰ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਹਰਿ ਹੁਕਮ ਹੁਕਮ ਸੁਲਤਾਨਾਂ, ਸ਼ਾਹੋ ਭੂਪ ਆਪ ਜਣਾਈਆ। ਜੋਧਾ ਸੂਰਬੀਰ ਮਰਦ
❋
❋
ਮਰਦਾਨਾ, ਨਿਰਵੈਰ ਪੁਰਖ ਅਗੰਮ ਅਥਾਹੀਆ। ਜੋ ਸਚਖੰਡ ਵਸੇ ਸਚ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤ ਨੂਰ ਨੂਰ ਮਹਾਨਾ, ਬਿਨ ਦੀਆ ਤੇਲ ਬਾਤੀ ਰੁਸ਼ਨਾਈਆ। ਸੂਰੀਆ ਚੰਦ ਦਿਸੇ ਨਾ ਕੋਇ ਭਾਨਾ, ਮੰਡਲ ਮੰਡਪ ਨਾ ਕੋਇ ਵਖਾਈਆ। ਸੋ ਪੁਰਖ ਨਿਰੰਜਣ ਹੋ ਕੇ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਹਰਿ ਪੁਰਖ ਨਿਰੰਜਣ ਦੇਵਣਹਾਰਾ ਦਾਨਾ, ਵਸਤ ਅਮੋਲਕ ਅਗੰਮ ਵਰਤਾਈਆ। ਏਕੰਕਾਰਾ ਸਭ ਦਾ ਜਾਣੀ ਜਾਣਾ, ਜਾਨਣਹਾਰ ਇਕ ਹੋ ਜਾਈਆ। ਆਦਿ ਨਿਰੰਜਣ ਜਲਵਾਗਰ ਨੁਰਾਨਾ, ਨੂਰ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਮਰਦ ਮਰਦਾਨਾ, ਮਿਹਰਵਾਨ ਬੇਪਰਵਾਹੀਆ। ਸ੍ਰੀ ਭਗਵਾਨ ਸੂਰਬੀਰ ਵਡ ਬਲਵਾਨਾ, ਯੋਧਾ ਦੋ ਜਹਾਨ ਇਕੋ ਨਜ਼ਰੀ ਆਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਮਹਿੰਮਾ ਕਥ ਨਾ ਕੋਇ ਸੁਣਾਈਆ। ਸੋ ਖੇਲੇ ਖੇਲ ਦੋ ਜਹਾਨਾਂ, ਪੁਰੀ ਲੋਅ ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਜਿਸ ਨੇ ਕਲਜੁਗ ਮਾਤਲੋਕ ਕੀਤਾ ਪਰਧਾਨਾ, ਹੱਥ ਪੁਸ਼ਤ ਪਨਾਹ ਟਿਕਾਈਆ। ਸੋ ਅੰਤਮ ਲੇਖਾ ਜਾਣੇ ਜੋਤੀ ਜਾਤਾ ਨੌਜਵਾਨਾ, ਬਿਰਧ ਬਾਲ ਰੂਪ ਨਾ ਕੋਇ ਦਰਸਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇਵੇ ਜ਼ਮਾਨਾ, ਜ਼ਿਮੀਂ ਅਸਮਾਨਾਂ ਫੋਲ ਫੁਲਾਈਆ। ਮਾਇਆ ਮਮਤਾ ਮੋਹ ਵਿਕਾਰ ਰਹਿਣ ਨਾ ਦੇਵੇ ਟਿਕਾਣਾ, ਹਰ ਹਿਰਦਿਉਂ ਜੜ੍ਹ ਦਏ ਉਖੜਾਈਆ। ਸ਼ਰਅ ਦਾ ਝਗੜਾ ਮੇਟੇ ਬੇਗਾਨਾ, ਦੂਈ ਦਵੈਤੀ ਡੇਰਾ ਢਾਹੀਆ। ਜੋ ਅਵਤਾਰ ਪੈਗ਼ੰਬਰ ਗੁਰੂ ਦੇ ਕੇ ਗਿਆ ਬਿਆਨਾ, ਆਸਾ ਸਭ ਦੀ ਪੂਰ ਵਖਾਈਆ। ਜੋਤੀ ਜਾਤਾ ਪੁਰਖ ਬਿਧਾਤਾ ਪਰਵਰਦਿਗਾਰ ਸਾਂਝਾ ਯਾਰ ਪਹਿਰ ਕੇ ਬਾਣਾ, ਬਾਣ ਅਣਿਆਲਾ ਤੀਰ ਨਾਮ ਚਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਤਖ਼ਤੋਂ ਲਾਹ ਕੇ ਰਾਜਾ ਰਾਣਾ, ਸ਼ਖ਼ਸੀਅਤ ਸਭ ਦੀ ਦਏ ਗਵਾਈਆ। ਇਕੋ ਹੁਕਮ ਸੰਦੇਸ਼ਾ ਸਭ ਨੂੰ ਕਰਨਾ ਪਏ ਪਰਵਾਨਾ, ਪਰਵਾਨਗੀ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਹੁਕਮ ਨਿਰੰਕਾਰੀ, ਜੋ ਨਿਰਵੈਰ ਰਿਹਾ ਦ੍ਰਿੜਾਈਆ। ਕਲਜੁਗ ਧਾਰ ਮੇਟਣੀ ਕੂੜ ਕੁੜਿਆਰੀ, ਕੁਟੰਬ ਰਹਿਣ ਕੋਇ ਨਾ ਪਾਈਆ। ਲਹਿਣਾ ਚੁਕਾਣਾ ਸੰਗ ਮੁਹੰਮਦ ਚਾਰ ਯਾਰੀ, ਯਾਰਾਨਾ ਅੰਤਮ ਵੇਖ ਵਖਾਈਆ। ਨਵ ਸੱਤ ਪਾਉਣੀ ਸਾਰੀ, ਮਹਾਂਸਾਰਬੀ ਹੋ ਕੇ ਆਪਣਾ ਸ਼ਬਦੀ ਰਥ ਚਲਾਈਆ। ਹਰ ਹਿਰਦੇ ਅੰਦਰ ਤਕਣੀ ਗ਼ਦਾਰੀ, ਗ੍ਰਹਿ ਮੰਦਰ ਫੋਲ ਫੁਲਾਈਆ। ਪਰਦਾ ਲਾਹੁਣਾ ਬਹੱਤਰ ਨਾੜੀ, ਹਾਡੀ ਹਾਡੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਹੁਕਮ ਦੇਵੇ ਧੁਰ ਫ਼ਰਮਾਨਾ, ਫਰਮਾਂਬਰਦਾਰੀ ਰਿਹਾ ਜਣਾਈਆ। ਉਠੋ ਵੇਖੋ ਨੌਜਵਾਨਾ, ਹਰਿ ਕਰਤਾ ਕੀ ਖੇਲ ਖਿਲਾਈਆ। ਪੈਗ਼ੰਬਰ ਹੋਵੋ ਸਵਾਧਾਨਾ, ਆਲਸ ਨਿੰਦਰਾ ਦੇਣੀ ਮਿਟਾਈਆ। ਸਦੀ ਚੌਧਵੀਂ ਵਰਤੇ ਕੀ ਭਾਣਾ, ਭਾਵੀ ਸਭ ਦੇ ਸਿਰ ਤੇ ਛਾਈਆ। ਚੌਦਾਂ ਤਬਕ ਕਰੋ ਧਿਆਨਾ, ਬਿਨ ਅੱਖਾਂ ਅੱਖ ਉਠਾਈਆ। ਨੈਣ ਵੇਖੋ ਜ਼ਿਮੀ ਅਸਮਾਨਾ, ਜ਼ਾਮਨ ਨਜ਼ਰ ਕੋਇ ਨਾ ਆਈਆ। ਕਿਉਂ ਜਗਤ ਹੋਇਆ ਬੇਗਾਨਾ, ਬੇਵਾ ਰੂਪ ਖ਼ਲਕ ਖ਼ੁਦਾਈਆ। ਕੀ ਨਾਨਕ ਦੱਸਕੇ ਆਇਆ ਜਦੋਂ ਬਗਦਾਦ ਰਬਾਬ ਵਜਾਏ ਮਰਦਾਨਾ, ਮੁੱਦਾ ਅਗਲਾ ਆਪਣਾ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਪਹਿਨਣਾ ਬਾਣਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਵੇਸ ਵਟਾਈਆ। ਜਿਸ ਨੂੰ ਸਭ ਨੇ ਸਜਦਿਆਂ ਵਿਚ ਕਰਨੀਆਂ ਸਲਾਮਾਂ, ਬਿਨ
❋
❋
ਕਦਮਾਂ ਸੀਸ ਝੁਕਾਈਆ। ਉਸ ਪ੍ਰਭੂ ਨੇ ਬਦਲ ਦੇਣਾ ਜ਼ਮਾਨਾ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਧੁਰਦਰਗਾਹੀ ਬਣ ਕੇ ਕਾਹਨਾ, ਲੱਖ ਚੁਰਾਸੀ ਆਤਮ ਲੈਣੀ ਪਰਨਾਈਆ। ਨਿਰਗੁਣ ਧਾਰ ਹੋ ਕੇ ਰਾਮਾ, ਸੁਰਤੀ ਸੰਗ ਕਰੇ ਕੁੜਮਾਈਆ। ਪੈਗ਼ੰਬਰੋ ਬਿਨ ਅੱਖਾਂ ਕਰੋ ਧਿਆਨਾ, ਬਿਨ ਨੈਣਾਂ ਨੈਣ ਉਠਾਈਆ। ਉਮਤ ਉਮਤੀ ਦਿਸੇ ਨਾ ਕੋਇ ਨਿਸ਼ਾਨਾ, ਨਿਸ਼ਾਨੇ ਸਾਰੇ ਗਏ ਬਦਲਾਈਆ। ਖੇਲ ਕਰੇ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਜਿਸ ਦਾ ਇਕੋ ਹੋਣਾ ਵਿਧਾਨਾ, ਤਰਮੀਮ ਅੱਗੇ ਨਾ ਕੋਇ ਕਰਾਈਆ। ਸ਼ਾਹੋ ਭੂਪ ਬਣ ਰਾਜਾਨਾ, ਹੁਕਮ ਸੰਦੇਸਾ ਦਏ ਸੁਣਾਈਆ। ਸੋ ਵਕਤ ਸੁਹੰਜਣਾ ਹੋਏ ਸੁਹਾਉਣਾ, ਸੋਹਣੀ ਰੁਤੜੀ ਨਾਲ ਮਹਿਕਾਈਆ। ਸਤਿਗੁਰ ਸ਼ਬਦ ਕਹੇ ਸਭ ਨੂੰ ਮੰਨਣਾ ਪੈਣਾ ਭਾਣਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਯੋਧਾ ਸੂਰਬੀਰ ਬਲਵਾਨਾ, ਬਲਧਾਰੀ ਜੋਤ ਨਿਰੰਕਾਰੀ ਇਕ ਅਖਵਾਈਆ।
੬ ਕੱਤਕ ਸ਼ਹਿਨਸ਼ਾਹੀ ਸੰਮਤ ੬ ਦਵਿੰਦਰ ਕੌਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਕੱਤਕ ਕਹੇ ਮੇਰਾ ਕਰਮ ਹੋਇਆ ਚੰਗਾ, ਚੰਗੀ ਮਿਲੀ ਵਡਿਆਈਆ। ਮੈਂ ਫਿਰਿਆ ਜਮਨਾ ਸੁਰਸਤੀ ਗੋਦਾਵਰੀ ਗੰਗਾ, ਤੀਰਥ ਤੱਟਾਂ ਪੰਧ ਮੁਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੱਕਿਆ ਦੰਗਾ, ਗੁਰੂਦਵਾਰ ਜਗਤ ਲੜਾਈਆ। ਜਗਤ ਸਨਿਆਸੀ ਵੈਰਾਗੀ ਤਿਆਗੀ ਵੇਖਿਆ ਨੰਗਾ, ਓਢਣ ਸੀਸ ਨਾ ਕੋਇ ਟਿਕਾਈਆ। ਦੀਨ ਦੁਨੀ ਦਾ ਹਾਲ ਤੱਕਿਆ ਮੰਦਾ, ਮੰਦਭਾਗ ਦਿਸੇ ਲੋਕਾਈਆ। ਫੇਰ ਵੇਖਿਆ ਸਾਹਿਬ ਸਤਿਗੁਰ ਦਾ ਸੰਗਾ, ਜੋ ਗੁਰਮੁਖ ਆਪਣੇ ਰੰਗ ਰੰਗਾਈਆ। ਪਿਆਰ ਦੀ ਢੋਲਕ ਤੇ ਨਾਮ ਵੱਜੇ ਮਰਦੰਗਾ, ਸ਼ਬਦ ਰਾਗ ਸੁਣਾਈਆ। ਮੈਂ ਵੀ ਝਟ ਦਰ ਦਰਵਾਜ਼ੇ ਲੰਘਾ, ਆਪਣਾ ਸੀਸ ਝੁਕਾਈਆ। ਜਾਂ ਤੱਕਿਆ ਮੇਰਾ ਸਵਾਮੀ ਨਜ਼ਰ ਆਇਆ ਉਤੇ ਮੰਜਾ, ਜੋ ਮੰਝਧਾਰ ਦਾ ਲੇਖਾ ਰਿਹਾ ਮੁਕਾਈਆ। ਫੇਰ ਅਵਤਾਰ ਗੁਰ ਭਗਤ ਧਾਰ ਤਕੇ ਅਕਵੰਜਾ, ਬਵੰਜਾ ਸ਼ਬਦ ਡੰਕ ਸ਼ਨਵਾਈਆ। ਮੇਰੇ ਨੇਤਰ ਵਗ ਗਈ ਅੰਝਾ, ਨੀਰ ਨੈਣਾਂ ਦਿਤਾ ਵਹਾਈਆ। ਮੈਂ ਜ਼ੋਰ ਜ਼ੋਰ ਦੀ ਕੰਬਾ, ਕੰਬਣੀ ਵਿਚ ਕੁਰਲਾਈਆ। ਫੇਰ ਤੱਕਿਆ ਕਲਜੁਗ ਦਾ ਪੈਂਡਾ ਰਿਹਾ ਨਾ ਲੰਬਾ, ਪੰਧ ਰਿਹਾ ਮੁਕਾਈਆ। ਫੇਰ ਵੇਖਿਆ ਹਰਿ ਭਗਤ ਨਹੀਂ ਕਿਸੇ ਦਾ ਮੁਛੰਦਾ, ਮੁਛੰਦਗੀ ਸਭ ਦੀ ਦਿਤੀ ਮਿਟਾਈਆ। ਇਹ ਖੇਲ ਪ੍ਰਭੂ ਦਾ ਅਚੰਭਾ, ਅਚਰਜ ਲੀਲਾ ਰਿਹਾ ਕਰਾਈਆ। ਵੱਡਿਆਂ ਛੋਟਿਆਂ ਇਕੋ ਰੰਗ ਰੰਗਾ, ਰੰਗਤ ਨਾਮ ਵਾਲੀ ਚੜ੍ਹਾਈਆ। ਮੈਂ ਵੀ ਵਸਤ ਇਕੋ ਮੰਗਾਂ, ਖ਼ਾਲੀ ਝੋਲੀ ਅੱਗੇ ਢਾਹੀਆ। ਪ੍ਰਭੂ ਚੁਰਾਸੀ ਵਿਚੋਂ ਜੇ ਮਾਣਸ ਜਨਮ ਦੇ ਕੇ ਬਣਾਏਂ ਬੰਦਾ, ਬੰਦਗੀ ਆਪਣੀ ਵਿਚ ਲਗਾਈਆ। ਜੇਹੜਾ ਤੈਨੂੰ ਭੁੱਲਿਆ ਉਹ ਕਰਮ ਕਾਂਡ ਦਾ ਗੰਦਾ, ਗੰਦਗੀ ਵਿਚ ਆਪਣਾ ਰੂਪ ਬਦਲਾਈਆ। ਤੇਰੀ ਚਰਨ ਪ੍ਰੀਤੀ ਸਭ ਤੋਂ ਉਤਮ ਧੰਦਾ, ਧਰਮ ਦੀ ਧਾਰ ਇਕ ਦਰਸਾਈਆ। ਤੂੰ ਸਾਹਿਬ ਸੂਰਾ ਸਰਬੰਗਾ, ਮਿਹਰਵਾਨ ਤੇਰੇ ਹੱਥ ਵਡਿਆਈਆ। ਜਿਸ ਕਾਰਨ ਦਵਿੰਦਰ ਨੇ ਵਿੰਗੀਆਂ ਟੇਡੀਆਂ ਕੀਤੀਆਂ ਜੰਘਾ, ਇਹ ਲੇਖਾ ਇਸ ਦੀ ਮਾਤਾ ਦਾ ਬਲ ਵੇਲੇ ਦਾ ਦਿਤਾ ਮੁਕਾਈਆ। ਜਿਹੜਾ ਭੈਣ ਭਰਾਵਾਂ ਬਖ਼ਸ਼ਿਆਂ ਸੀ ਅਨੰਦਾ, ਉਸ ਦਾ ਫਲ ਲੇਖੇ ਵਿਚ
❋
❋
ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਇਕ ਉਠਾਈਆ।
੮ ਕੱਤਕ ਸ਼ਹਿਨਸ਼ਾਹੀ ਸੰਮਤ ੬ ਉਤਮ ਸਿੰਘ ਦੇ ਘਰ ਪਿੰਡ ਵੈਰੋਵਾਲ ਜ਼ਿਲਾ ਅੰਮ੍ਰਿਤਸਰ
ਕੱਤਕ ਕਹੇ ਮੈਂ ਸ੍ਰਿਸ਼ਟ ਸਬਾਈ ਤੱਕਿਆ ਜਗ, ਨਵ ਸੱਤ ਅੰਤਰ ਨਿਰੰਤਰ ਧਿਆਨ ਲਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਲੱਗੀ ਅੱਗ, ਦੀਨ ਦੁਨੀ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸ਼ਬਦ ਅਨਾਦੀ ਸੁਣੇ ਕੋਇ ਨਾ ਸਦ, ਅਨਹਦ ਨਾਦੀ ਨਦ ਨਾ ਕੋਇ ਵਜਾਈਆ। ਪ੍ਰਭ ਦਾ ਦਰਸ ਕਰੇ ਨਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਮਿਲਣ ਕੋਇ ਨਾ ਪਾਈਆ। ਜਿਧਰ ਤਕਾਂ ਕੂੜੀ ਕਿਰਿਆ ਜਗਤ ਖ਼ੁਮਾਰੀ ਮਦਿ, ਮਧੁਰ ਰਸ ਨਾ ਕੋਇ ਪਿਆਈਆ। ਆਤਮ ਪਰਮਾਤਮ ਹੋਈ ਅਲੱਗ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮੈਂ ਬ੍ਰਹਿਮੰਡਾਂ ਖੰਡਾਂ ਬਾਹਰ ਗਿਆ ਭੱਜ, ਭਜਨ ਬੰਦਗੀ ਤੋਂ ਪਰੇ ਧਿਆਨ ਲਗਾਈਆ। ਧੁਰ ਦੇ ਕਾਅਬੇ ਕਰੇ ਕੋਇ ਨਾ ਹੱਜ, ਮੰਦਰ ਗ੍ਰਹਿ ਨਾ ਕੋਇ ਸੁਹਾਈਆ। ਜਗਤ ਜਗਿਆਸੂ ਮਾਰਗ ਗਏ ਛਡ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਮੈਂ ਸਚਖੰਡ ਦਵਾਰੇ ਕੂਕ ਪੁਕਾਰਿਆ ਗੱਜ, ਹੋਕਾ ਹੱਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਸਾਹਿਬ ਸਮਰਥ, ਕੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਮੈਂ ਦੀਨ ਦੁਨੀ ਨੂੰ ਤੱਕਿਆ, ਨਿਰਗੁਣ ਸਰਗੁਣ ਵੇਖੀ ਧਾਰ। ਫਿਰਿਆ ਮਦੀਨਾ ਮੱਕਿਆ, ਉਮਤ ਉਮਤੀ ਪਾਈ ਸਾਰ। ਸ਼ਰਅ ਵਿਚ ਦਿਸੇ ਕੋਇ ਨਾ ਰੱਤਿਆ, ਨਾਤਾ ਤੁਟਾ ਸੰਗ ਮੁਹੰਮਦ ਚਾਰ ਯਾਰ। ਪੰਜ ਵਿਕਾਰ ਸਭ ਦੇ ਅੰਦਰ ਤਪਿਆ, ਆਬੇ ਹਯਾਤ ਬਖ਼ਸ਼ੇ ਕੋਇ ਨਾ ਠੰਡਾ ਠਾਰ। ਮੈਂ ਹੋ ਕੇ ਹੱਕਿਆ ਬੱਕਿਆ, ਨੇਤਰ ਰੋਇਆ ਜ਼ਾਰੋ ਜ਼ਾਰ। ਕਲਮੇ ਰਹੀ ਕੋਇ ਨਾ ਸੱਤਿਆ, ਸਤਿ ਸਤਿਵਾਦ ਆਈ ਹਾਰ। ਫਿਰ ਚੌਦਾਂ ਤਬਕ ਨੱਸਿਆ, ਆਪਣਾ ਪੰਧ ਵਿਚਾਰ। ਜਿਧਰ ਜਾਵਾਂ ਕਲਜੁਗ ਖਿੜ ਖਿੜ ਕਰ ਕੇ ਹੱਸਿਆ, ਤਾਲੀ ਦੋ ਹੱਥਾਂ ਦੀ ਮਾਰ। ਔਹ ਵੇਖ ਮੇਰੀ ਰੈਣ ਅੰਧੇਰੀ ਮੱਸਿਆ, ਪ੍ਰਕਾਸ਼ ਦਿਸੇ ਨਾ ਕੋਇ ਪੈਗ਼ੰਬਰ ਗੁਰ ਅਵਤਾਰ। ਜਿਸ ਕਾਰਨ ਗੋਬਿੰਦ ਸੱਥਰ ਲੱਥਿਆ, ਮਾਛੂਵਾੜਾ ਸੇਜ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਕੱਤਕ ਕਹੇ ਮੈਂ ਫਿਰਿਆ ਚਾਰ ਚੁਫੇਰ, ਚੌਗਿਰਦ ਧਿਆਨ ਲਗਾਈਆ। ਨਵ ਨੌਂ ਚਾਰ ਹੋਇਆ ਅੰਧੇਰ, ਨੂਰ ਚੰਦ ਨਾ ਕੋਇ ਚਮਕਾਈਆ। ਚੁਰਾਸੀ ਮਿਟੇ ਨਾ ਕਿਸੇ ਗੇੜ, ਅਵਣ ਗਵਣ ਨਾ ਕੋਇ ਕਟਾਈਆ। ਪੁਰਖ ਅਕਾਲ ਕਰੇ ਨਾ ਕੋਇ ਮਿਹਰ, ਮਿਹਰ ਨਜ਼ਰ ਨਾ ਕੋਇ ਉਠਾਈਆ। ਸਤਿਗੁਰ ਸ਼ਬਦ ਮਿਲੇ ਕੋਇ ਨਾ ਸ਼ੇਰ, ਭਬਕ ਨਾਮ ਨਾ ਕੋਇ ਸੁਣਾਈਆ। ਮੈਂ ਢਹਿ ਕੇ ਹੋਇਆ ਢੇਰ, ਆਪਣਾ ਬਲ ਗਵਾਈਆ। ਝਗੜਾ ਮੁਕੇ ਨਾ ਅੰਡਜ ਜੇਰ, ਉਤਭੁਜ ਸੇਤਜ ਲੇਖਾ ਪੂਰ ਨਾ ਕੋਇ ਕਰਾਈਆ। ਸਾਬਤ ਰਿਹਾ ਨਾ ਗੁਰੂ ਗੁਰ ਚੇਲ, ਚੇਲਾ ਗੁਰ ਨਾ ਕੋਇ ਚਤੁਰਾਈਆ। ਜੋ ਅੰਤ ਸੰਦੇਸ਼ਾ ਦੇ ਕੇ ਗਿਆ ਸ਼ਬਦੀ ਧਾਰ ਗੋਬਿੰਦ ਧਾਰ ਨੰਦੇੜ, ਤਨ ਤਤ ਕਰ ਜੁਦਾਈਆ। ਸਦੀ ਚੌਧਵੀਂ ਬੇਨਜ਼ੀਰ ਲਾਸ਼ਰੀਕ ਧੁਰ ਦੇ ਛੇੜ
❋
❋
ਦੇਣੀ ਛੇੜ, ਛੇਕੜ ਆਪਣੀ ਕਾਰ ਭੁਗਤਾਈਆ। ਪੈਗ਼ੰਬਰਾਂ ਲਹਿਣਾ ਦੇਣਾ ਦਏ ਨਬੇੜ, ਰਸੂਲਾਂ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਕੱਤਕ ਕਹੇ ਮੈਂ ਵੇਖਿਆ ਦੀਨ ਮਜ਼੍ਹਬ ਦਾ ਰੰਗ, ਜ਼ਾਤ ਪਾਤੀ ਖੋਜ ਖੁਜਾਈਆ। ਮਾਨਵ ਜ਼ਾਤੀ ਹੋਈ ਨੰਗ, ਓਢਣ ਸੀਸ ਨਾ ਕੋਇ ਟਿਕਾਈਆ। ਧਰਮ ਦੀ ਮੰਜ਼ਲ ਸਕੇ ਕੋਇ ਨਾ ਲੰਘ, ਕੂੜੀ ਕਿਰਿਆ ਪੰਧ ਨਾ ਕੋਇ ਚੁਕਾਈਆ। ਨਿਜ ਨੇਤਰ ਮਿਲੇ ਕਿਸੇ ਨਾ ਅਨੰਦ, ਨਿਜ ਆਤਮ ਰਸ ਨਾ ਕੋਇ ਚਖਾਈਆ। ਆਤਮ ਸੇਜ ਸੋਏ ਨਾ ਕੋਇ ਪਲੰਘ, ਪਰਮਾਤਮ ਸੰਗ ਨਾ ਕੋਇ ਰਖਾਈਆ। ਸਭ ਦਾ ਮਾਨਸ ਜਨਮ ਦਿਸੇ ਭੰਗ, ਲੇਖਾ ਲੇਖੇ ਵਿਚੋਂ ਨਾ ਕੋਇ ਪਰਗਟਾਈਆ। ਮਾਇਆ ਡੱਸਣੀ ਮਾਰੇ ਡੰਗ, ਚਾਰ ਕੁੰਟ ਰਹੀ ਤੜਫਾਈਆ। ਲੇਖਾ ਕੋਇ ਨਾ ਜਾਣੇ ਜੋ ਕਹਿ ਕੇ ਗਿਆ ਗੁਜਰੀ ਚੰਦ, ਚੰਦ ਦੁਲਾਰਾ ਕੀ ਜਣਾਈਆ। ਸਦੀ ਚੌਧਵੀਂ ਕਲਜੁਗ ਅੰਤ ਨਾ ਜਾਏ ਲੰਘ, ਪਾਰ ਕਿਨਾਰ ਸਮਝ ਕਿਸੇ ਨਾ ਆਈਆ। ਪਰਗਟ ਹੋਵੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਲਹਿਣਾ ਦੇਣਾ ਪੂਰਾ ਕਰੇ ਸੱਤ ਦੀਪ ਨੌਂ ਖੰਡ, ਖੰਡਾ ਖੜਗ ਨਾਮ ਚਮਕਾਈਆ। ਜਿਸ ਦੀ ਜੋਤ ਧਾਰ ਤੇਜ ਪਰਚੰਡ, ਚੰਡਕਾ ਰੂਪ ਦਏ ਸਮਝਾਈਆ। ਜਿਸ ਨੇ ਇਕੋ ਆਤਮ ਪਰਮਾਤਮ ਦੱਸਣਾ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਪਰਗਟਾਈਆ। ਕੱਤਕ ਕਹੇ ਮੈਂ ਆਸਾ ਰੱਖੀ, ਆਸ਼ਾ ਦਿਆਂ ਜਣਾਈਆ। ਸਤਿਜੁਗ ਕਥਾ ਕਹਾਣੀ ਦੱਸਾਂ ਸੱਚੀ, ਸਤਿ ਸਤਿਵਾਦੀ ਨਾਲ ਮਿਲਾਈਆ। ਜਿਸ ਵਿਚ ਫ਼ਰਕ ਨਾ ਹੋਵੇ ਰੱਤੀ, ਰੁਤ ਕੂੜੀ ਕਿਵੇਂ ਬਦਲਾਈਆ। ਧਰਮ ਦੀ ਧਾਰ ਰਹੀ ਕੋਇ ਨਾ ਸਤੀ, ਸਤਿ ਸਚ ਨਾ ਕੋਇ ਸਮਾਈਆ। ਚਾਰੋਂ ਕੁੰਟ ਵਾਅ ਤਤੀ, ਅਗਨੀ ਕਲਜੁਗ ਰਹੀ ਜਲਾਈਆ। ਕੀ ਕਰੇ ਖੇਲ ਪੁਰਖ ਸਮਰਥੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਕੂੜ ਕੁਟੰਬ ਮੁਕਾਉਣਾ ਹੱਥੀ, ਧੁਰ ਦਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਭੇਵ ਆਪ ਖੁਲ੍ਹਾਈਆ। ਪੁਰਖ ਅਕਾਲ ਕਹੇ ਧੁਰ ਭੇਵ ਆਪ ਖੁਲ੍ਹਾਵਾਂਗਾ। ਸੋ ਪੁਰਖ ਨਿਰੰਜਣ ਨੂਰ ਚਮਕਾਵਾਂਗਾ। ਹਰਿ ਪੁਰਖ ਨਿਰੰਜਣ ਖੇਲ ਖਿਲਾਵਾਂਗਾ। ਏਕੰਕਾਰ ਕਲ ਪਰਗਟਾਵਾਂਗਾ। ਆਦਿ ਨਿਰੰਜਣ ਡਗਮਗਾਵਾਂਗਾ। ਅਬਿਨਾਸ਼ੀ ਕਰਤਾ ਹੁਕਮ ਵਰਤਾਵਾਂਗਾ। ਸ੍ਰੀ ਭਗਵਾਨ ਖੇਲ ਖਿਲਾਵਾਂਗਾ। ਪਾਰਬ੍ਰਹਮ ਕਾਰ ਕਮਾਵਾਂਗਾ। ਸ਼ਬਦ ਸਤਿਗੁਰੂ ਇਕ ਅਖਵਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਵਾਂਗਾ। ਬ੍ਰਹਿਮੰਡਾਂ ਖੰਡਾਂ ਧਾਰ ਹਿਲਾਵਾਂਗਾ। ਜੇਰਜ ਅੰਡਾਂ ਪਰਦਾ ਆਪ ਚੁਕਾਵਾਂਗਾ। ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਸਚ ਕਮਾਵਾਂਗਾ। ਦਾਤਾ ਹੋ ਕੇ ਗੁਣੀ ਗਹਿੰਦਾ, ਗਹਿਰ ਗੰਭੀਰ ਰੂਪ ਦਰਸਾਵਾਂਗਾ। ਪਰਵਰਦਿਗਾਰ ਨੂਰ ਰੁਸ਼ਨੰਦਾ, ਜ਼ਹੂਰ ਇਕੋ ਇਕ ਦਿਖਾਵਾਂਗਾ। ਜਨ ਭਗਤਾਂ ਮੇਟ ਕੇ ਚਿੰਦਾ, ਚਿੰਤਾ ਚਿਖਾ ਵਿਚੋਂ ਕਢਾਵਾਂਗਾ। ਅੰਮ੍ਰਿਤ ਧਾਰ ਬਖ਼ਸ਼ ਕੇ ਸਿੰਧਾ, ਅਗਨੀ ਤਤ ਤਤ ਬੁਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਵਰਤਾਵਾਂਗਾ। ਧੁਰ ਹੁਕਮ ਇਕ ਵਰਤਾਏਗਾ। ਦੀਨ ਦਿਆਲ ਦਇਆ ਕਮਾਏਗਾ। ਤੇਈ ਅਵਤਾਰਾਂ ਸੰਗ ਰਖਾਏਗਾ। ਪੈਗ਼ੰਬਰਾਂ ਪੜਦਾ ਆਪ ਚੁਕਾਏਗਾ। ਗੁਰ ਸਤਿਗੁਰ ਅੰਗ ਲਗਾਏਗਾ। ਸੂਰਾ ਸਰਬੰਗਾ ਵੇਸ ਵਟਾਏਗਾ। ਨਾਮ ਮਰਦੰਗ
❋
❋
ਇਕ ਖੜਕਾਏਗਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਲੰਘ, ਧਰਨੀ ਧਰਤ ਵਡਿਆਏਗਾ। ਲਹਿਣਾ ਵੇਖ ਕੇ ਸੂਰੀਆ ਚੰਦ, ਮੰਡਲ ਮੰਡਪ ਆਪ ਰੁਸ਼ਨਾਏਗਾ। ਕਲਜੁਗ ਕੂੜੀ ਕਿਰਿਆ ਢਾਹ ਕੇ ਕੰਧ, ਭਾਂਡਾ ਭਰਮ ਭੌ ਭੰਨਾਏਗਾ। ਆਤਮ ਪਰਮਾਤਮ ਬਖ਼ਸ਼ ਕੇ ਅਨੰਦ, ਸਤਿਜੁਗ ਸਚ ਸਚ ਪਰਗਟਾਏਗਾ। ਤੂੰ ਮੇਰਾ ਮੈਂ ਤੇਰਾ ਗਾਉਣਾ ਛੰਦ, ਨਿਰਗੁਣ ਨਿਰਗੁਣ ਜੋੜ ਜੁੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਏਗਾ। ਭੇਵ ਅਭੇਦਾ ਆਪ ਖੋਲ੍ਹੇਗਾ। ਜੋਤੀ ਧਾਰ ਸ਼ਬਦ ਸ਼ਬਦ ਗੁਰ ਬੋਲੇਗਾ। ਲੱਖ ਚੁਰਾਸੀ ਮਥ ਮੱਖਣ ਵਰੋਲੇਗਾ। ਨਾਮ ਤਰਾਜ਼ੂ ਕੰਡਾ ਸ੍ਰਿਸ਼ਟੀ ਦ੍ਰਿਸ਼ਟੀ ਆਪੇ ਤੋਲੇਗਾ। ਯੋਧਾ ਸੂਰਬੀਰ ਬਲਕਾਰ, ਜਗਤ ਜਹਾਨ ਆਪੇ ਟੋਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਖੋਲ੍ਹੇਗਾ। ਕੱਤਕ ਕਹੇ ਮੈਂ ਕੀ ਦੱਸਾਂ ਹਾਲ, ਕਹਿਣ ਕਿਛ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦੇ ਬਾਲ। ਸੋ ਸਾਹਿਬ ਸੁਲਤਾਨ ਧੁਰਦਰਗਾਹੀਆ। ਜਿਸ ਦੇ ਵਸ ਕਾਲ ਮਹਾਂਕਾਲ, ਰਾਏ ਧਰਮ ਚਿਤ੍ਰਗੁਪਤ ਸੀਸ ਨਿਵਾਈਆ। ਉਹ ਜੁਗ ਜੁਗ ਖੇਲੇ ਖੇਲ ਕਮਾਲ, ਧੁਰ ਦਾ ਹੁਕਮ ਆਪ ਵਰਤਾਈਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਮੇਟਿਆ ਵਿਚ ਜਹਾਨ, ਕਲਜੁਗ ਅੰਤਮ ਵੇਖ ਵਖਾਈਆ। ਜਿਸ ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਦਾਨ, ਵਸਤ ਨਾਮ ਇਕ ਵਰਤਾਈਆ। ਉਹ ਅੰਤਮ ਸਭ ਦਾ ਲੇਖਾ ਕਰ ਪਰਵਾਨ, ਪਰਮ ਪੁਰਖ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਮੇਟ ਨਿਸ਼ਾਨ, ਨਿਸ਼ਾਨਾ ਧਰਮ ਦਏ ਝੁਲਾਈਆ। ਜਿਸ ਨੂੰ ਝੁਕਣ ਰਾਜ ਰਾਜਾਨ, ਨਿਉਂ ਨਿਉਂ ਲਾਗਣ ਪਾਈਂਆ। ਖੇਲੇ ਖੇਲ ਵਿਚ ਜਹਾਨ, ਬ੍ਰਹਿਮੰਡ ਖੰਡ ਆਪਣੀ ਕਾਰ ਭੁਗਤਾਈਆ। ਕੱਤਕ ਕਹੇ ਮੈਂ ਨਿਉਂ ਨਿਉਂ ਚਰਨ ਕਰਾਂ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਸਚ ਪ੍ਰੀਤੀ ਬਖ਼ਸ਼ ਕੇ ਮਾਣ, ਪ੍ਰੀਤਮ ਆਪਣਾ ਰੰਗ ਚੜ੍ਹਾਈਆ। ਤੂੰ ਦਾਤਾ ਦਾਨੀ ਗੁਣ ਨਿਧਾਨ, ਗਹਿਰ ਗੰਭੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਕੱਤਕ ਕਹੇ ਮੇਰੀ ਮੰਗ ਇਕ, ਭਿੱਖਕ ਹੋ ਕੇ ਝੋਲੀ ਡਾਹੀਆ। ਜਿਸ ਨੂੰ ਤੇਰੇ ਮਿਲਣ ਦੀ ਸਿਕ, ਸੋ ਸਾਹਿਬ ਲੈਣਾ ਮਿਲਾਈਆ। ਅੰਤਰ ਰਹੇ ਕੋਇ ਨਾ ਵਿਖ, ਦੁਰਮਤ ਮੈਲ ਧਵਾਈਆ। ਚਾਰ ਵਰਨ ਬਣਾਉਣਾ ਸਿੱਖ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੇਰੇ ਪਿਆਰ ਵਿਚ ਜਾਏ ਕੋਇ ਨਾ ਭਿੱਟ, ਤਨ ਵਜੂਦ ਕਰਨੀ ਸਫ਼ਾਈਆ। ਖਹਿੜਾ ਛੁੜਾ ਦੇਣਾ ਪੱਥਰ ਇੱਟ, ਪਾਹਨ ਸੀਸ ਨਾ ਕੋਇ ਨਿਵਾਈਆ। ਤੇਰੀ ਧਾਰ ਉਤੇ ਆਤਮ ਪਰਮਾਤਮ ਜਾਏ ਟਿਕ, ਨੇਤਰ ਨੈਣ ਦੇਣਾ ਖੁਲ੍ਹਾਈਆ। ਅੰਮ੍ਰਿਤ ਬੂੰਦ ਬਖ਼ਸ਼ੀਂ ਛਿੱਟ, ਨਾਭੀ ਕਵਲ ਵਿਚੋਂ ਚੁਆਈਆ। ਸਭ ਦਾ ਲੇਖਾ ਦੇਣਾ ਨਜਿੱਠ, ਲਹਿਣਾ ਦੇਣਾ ਆਪਣੇ ਹੱਥ ਰਖਾਈਆ। ਜਨ ਭਗਤਾਂ ਦੇਵੀਂ ਕਦੇ ਨਾ ਪਿੱਠ, ਪੁਸ਼ਤ ਪਨਾਹ ਹੱਥ ਟਿਕਾਈਆ। ਮੰਜ਼ਲ ਮੇਟ ਦੇਣੀ ਸਵਾ ਗਿੱਠ, ਮਾਰਗ ਮਾਰੂ ਡੰਡ ਦਾ ਪੰਧ ਰਹੇ ਨਾ ਰਾਈਆ। ਜਿਸ ਕੋਲ ਤੇਰੇ ਪਿਆਰ ਦੀ ਹੋਵੇ ਚਿੱਟ, ਨਾਮ ਦਾ ਢੋਲਾ ਦਏ ਸੁਣਾਈਆ। ਉਹ ਮਾਨਸ ਜਨਮ ਜਾਏ ਜਿੱਤ, ਲੱਖ ਚੁਰਾਸੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਤਕ ਕਹੇ ਮੇਰੀ ਇਹੋ ਇੱਛ, ਨਿਰਇੱਛਤ ਮੇਰੀ ਇੱਛਿਆ ਪੂਰ ਦੇਣੀ ਕਰਾਈਆ।
❋
❋
੯ ਕੱਤਕ ਸ਼ਹਿਨਸ਼ਾਹੀ ਸੰਮਤ ੬ ਉਤਮ ਸਿੰਘ ਦੇ ਘਰ ਪਿੰਡ ਵੈਰੋਵਾਲ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਮੈਨੂੰ ਮਿਲਿਆ ਮਾਣ ਅਗੰਮਾ, ਅਗੰਮ ਅਗੰਮੜੇ ਦਿਤੀ ਵਡਿਆਈਆ। ਮੈਂ ਖੇਲ ਖਿਲਾਉਣਾ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦੇਣੀ ਬਣਾਈਆ। ਘਰ ਘਰ ਵਾੜ ਕੇ ਹਰਖ ਸੋਗ ਗ਼ਮਾ, ਚਿੰਤਾ ਚਿਖਾ ਦੇਣੀ ਅਪਣਾਈਆ। ਮਾਇਆ ਮਮਤਾ ਮੋਹ ਦਾ ਪਾ ਕੇ ਤਮਾਂ, ਤਾਮਸ ਤ੍ਰਿਸ਼ਨਾ ਕਰਨੀ ਹਲਕਾਈਆ। ਹਰਿ ਕਾ ਨਾਮ ਜਪਣ ਦੇਣਾ ਨਹੀਂ ਕਿਸੇ ਦਮਾ, ਸਵਾਸ ਸਵਾਸ ਨਾ ਕੋਇ ਰਖਾਈਆ। ਮਾਨਸ ਮਾਨਵ ਮਾਨੁਖ ਕਰ ਨਿਕੰਮਾ, ਕੂੜ ਕਿਰਿਆ ਕਰਨੀ ਹਲਕਾਈਆ। ਮੇਰਾ ਖੇਲ ਹੋਣਾ ਰਵਾਂ, ਚਾਰੋਂ ਕੁੰਟ ਭੱਜਾਂ ਚਾਈਂ ਚਾਈਂਆ। ਦੀਨ ਮਜ਼੍ਹਬ ਦਾ ਰੁਖ਼ ਬਦਲਣਾ ਨਵਾਂ, ਨੌ ਖੰਡ ਪ੍ਰਿਥਮੀ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੇ ਹੱਥ ਵਡਿਆਈਆ। ਕਲਜੁਗ ਕਹੇ ਮੈਨੂੰ ਮਿਲਿਆ ਧੁਰ ਫ਼ਰਮਾਨਾ, ਪੁਰਖ ਅਕਾਲ ਦਿਤਾ ਦ੍ਰਿੜਾਈਆ। ਉਠ ਮੇਰਿਆ ਨੌਜਵਾਨਾ, ਮਰਦ ਮਰਦਾਨਾ ਰੂਪ ਧਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਜ਼ਮਾਨਾ, ਚਾਰੋਂ ਕੁੰਟ ਧਿਆਨ ਲਗਾਈਆ। ਇਸ਼ਟ ਰਿਹਾ ਕਿਸੇ ਨਾ ਰਾਮਾ, ਰਾਮ ਰੂਪ ਨਾ ਕੋਇ ਸਮਾਈਆ। ਮਾਣ ਦਿਸੇ ਨਾ ਕੋਇ ਕਾਹਨਾ, ਬੰਸਰੀ ਹੱਕ ਨਾ ਕੋਇ ਸੁਣਾਈਆ। ਪੈਗ਼ੰਬਰਾਂ ਭੁੱਲਿਆ ਧੁਰ ਕਲਾਮਾ, ਕਲਮਾ ਕਾਇਨਾਤ ਨਾ ਕੋਇ ਦ੍ਰਿੜਾਈਆ। ਮੰਤਰ ਰਿਹਾ ਨਾ ਕੋਇ ਸਤਿਨਾਮਾ, ਸਤਿ ਸਤਿ ਨਾ ਕੋਇ ਸ਼ਨਵਾਈਆ। ਫ਼ਤਿਹ ਡੰਕਾ ਵੱਜੇ ਨਾ ਕੋਇ ਦਮਾਮਾ, ਦਾਮਨਗੀਰ ਨਾ ਕੋਇ ਅਖਵਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਾ, ਸ਼ਮਾਂ ਨੂਰ ਨਾ ਕੋਇ ਰੁਸ਼ਨਾਈਆ। ਮਾਇਆ ਮਮਤਾ ਕੂੜ ਹਰਾਮਾ, ਘਰ ਘਰ ਆਪਣਾ ਡੇਰਾ ਲਾਈਆ। ਕਲਜੁਗ ਸੂਰੇ ਸਦੀ ਚੌਧਵੀਂ ਆਜਾ ਵਿਚ ਮੈਦਾਨਾ, ਬਲ ਆਪਣਾ ਆਪ ਪ੍ਰਗਟਾਈਆ। ਤਖ਼ਤੋਂ ਲਾਹ ਕੇ ਰਾਜਾ ਰਾਣਾ, ਰਈਅਤ ਆਪਣਾ ਹੁਕਮ ਸਮਝਾਈਆ। ਹਰ ਹਿਰਦੇ ਭਰ ਅਭਿਮਾਨਾ, ਕੂੜੀ ਕਿਰਿਆ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸਾ ਰਿਹਾ ਜਣਾਈਆ। ਕਲਜੁਗ ਕਹੇ ਮੈਨੂੰ ਮਿਲਿਆ ਫ਼ਰਮਾਨਾ ਏਕ, ਹਰਿ ਕਰਤੇ ਦਿਤਾ ਸੁਣਾਈਆ। ਬੁੱਧੀ ਰਹਿਣ ਦੇਣੀ ਨਹੀਂ ਕੋਈ ਬਿਬੇਕ, ਪਵਿੱਤਰ ਧਾਰ ਨਾ ਕੋਇ ਰਖਾਈਆ। ਸਭ ਦੇ ਅੰਤਰ ਅਗਨੀ ਲਾਉਣਾ ਸੇਕ, ਮਮਤਾ ਮੋਹ ਨਾਲ ਜਲਾਈਆ। ਆਤਮ ਪਰਮਾਤਮ ਰੱਖੇ ਕੋਇ ਨਾ ਟੇਕ, ਟਿੱਕਾ ਧੂੜੀ ਖ਼ਾਕ ਨਾ ਕੋਇ ਰਮਾਈਆ। ਮੈਂ ਫਿਰਨਾ ਦੇਸ ਪ੍ਰਦੇਸ, ਨੌਂ ਖੰਡ ਸੱਤ ਦੀਪ ਆਪਣਾ ਫੇਰਾ ਪਾਈਆ। ਮੈਂ ਲਹਿਣਾ ਦੇਣਾ ਪੂਰਾ ਕਰਨਾ ਗੋਬਿੰਦ ਦਸ ਦਸਮੇਸ਼, ਜੋ ਦਰ ਦਰਬਾਰੇ ਆਖ ਸੁਣਾਈਆ। ਮੈਂ ਲੇਖਾ ਤਕਣਾ ਵਿਸ਼ਨੂੰ ਬਾਸ਼ਕ ਸ਼ੇਸ਼, ਸਹੰਸਰ ਮੁਖਾਂ ਧਿਆਨ ਲਗਾਈਆ। ਮੈਂ ਅੰਤ ਤਕਣਾ ਸ਼ੰਕਰ ਗਣੇਸ਼, ਗਣਪਤ ਅੱਖ ਖੁਲ੍ਹਾਈਆ। ਮੈਂ ਜਾਨਣਾ ਕੀ ਖੇਲ ਪ੍ਰਭੂ ਹਮੇਸ਼, ਨਿਤ ਨਵਿਤ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਉਪਜਾਈਆ। ਕਲਜੁਗ ਕਹੇ ਮੈਂ ਫਿਰਨਾ ਲੱਖ ਚੁਰਾਸੀ ਅੰਦਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਭੌਣਾ ਜਗਤ ਦਵਾਰੇ ਮੰਦਰ, ਕਾਅਬਿਆਂ ਫੋਲ ਫੁਲਾਈਆ। ਮਨੂਆ ਮਨ ਬਣਾਉਣਾ ਬੰਦਰ, ਦਹਿ ਦਿਸ਼ਾ ਹਲਕਾਈਆ। ਅੰਧੇਰਾ ਕਰਨਾ ਅੰਧੇਰੀ ਕੰਦਰ, ਨੂਰੀ ਜੋਤ ਨਾ ਕੋਇ ਰੁਸ਼ਨਾਈਆ। ਬਜਰ ਖੋਲ੍ਹੇ ਕੋਇ ਨਾ ਜੰਦਰ, ਪਰਦਾ ਸਕੇ ਨਾ ਕੋਇ ਉਠਾਈਆ। ਦੀਨ ਦੁਨੀ ਕਰਨੇ ਭਾਗਾਂ ਮੰਦਨ, ਮੰਦ
❋
❋
ਭਾਗਾ ਹੋਏ ਲੋਕਾਈਆ। ਲਹਿਣਾ ਦੇਣਾ ਤਕਣਾ ਤ੍ਰੈਲੋਕੀ ਨੰਦਨ, ਰਾਮ ਰਾਮਾ ਖੋਜ ਖੁਜਾਈਆ। ਪੀਰ ਪੈਗ਼ੰਬਰ ਕਰਨਾ ਬਖ਼ਸ਼ੰਦਨ, ਰਹਿਮਤ ਸਭ ਦੀ ਫੋਲ ਫੁਲਾਈਆ। ਧੂੜੀ ਮਸਤਕ ਤਕਣੇ ਚੰਦਨ, ਲਲਾਟੀ ਭੇਵ ਚੁਕਾਈਆ। ਜੀਵ ਜੰਤ ਆਪਣੇ ਚੁੱਕ ਕੇ ਅੰਗਣ, ਫ਼ਰਮਾਨਾ ਇਕੋ ਦੇਣਾ ਸੁਣਾਈਆ। ਕਿਸੇ ਵਾਰਸੀ ਰਹਿਣ ਨਹੀਂ ਦੇਣਾ ਨੰਦਣ, ਪਰਮਾਨੰਦ ਨਾ ਕੋਇ ਸਮਾਈਆ। ਕੂੜ ਕੁਕਰਮ ਦੇ ਪਾਉਣੇ ਬੰਧਨ, ਬੰਦੀ ਛੋੜ ਨਾ ਕੋਇ ਅਖਵਾਈਆ। ਕਿਰਪਾ ਕਰੇ ਮੇਰਾ ਸੂਰਾ ਸਰਬੰਗਣ, ਪੁਰਖ ਅਕਾਲਾ ਹੁਕਮ ਵਰਤਾਈਆ। ਮੈਂ ਜ਼ੋਰ ਰਖਾਉਣਾ ਨਾਲ ਪੰਚਣ, ਪੰਚਮ ਪੰਚਮ ਨਾਲ ਟਕਰਾਈਆ। ਮੇਰਾ ਮਿਹਰਵਾਨ ਹੋਣਾ ਦਰਦ ਦੁੱਖ ਭੈ ਭੰਜਣ, ਮਿਹਰ ਨਜ਼ਰ ਉਠਾਈਆ। ਕਾਮ ਕਰੋਧ ਦਾ ਸਭ ਨੂੰ ਪਾਉਣਾ ਅੰਜਣ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਸਤਿ ਧਰਮ ਦਾ ਰਹਿਣ ਨਹੀਂ ਦੇਣਾ ਸਗਣ, ਸਗਲਾ ਸੰਗ ਨਾ ਕੋਇ ਰਖਾਈਆ। ਸਦੀ ਚੌਧਵੀਂ ਲਾਉਣੀ ਅਗਨ, ਅੱਗੇ ਹੋ ਨਾ ਕੋਇ ਬੁਝਾਈਆ। ਆਪ ਬੈਠਣਾ ਹੋ ਕੇ ਮਗਨ, ਸਮਾਧੀ ਪ੍ਰਭ ਦੇ ਵਿਚ ਟਿਕਾਈਆ। ਖੇਲ ਖਿਲਾਉਣਾ ਕਾਇਆ ਮਾਟੀ ਬਦਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਨੂੰ ਹੁਕਮ ਦਿਤਾ ਸੱਚੀ ਸਰਕਾਰ, ਸ਼ਹਿਨਸ਼ਾਹ ਜਣਾਈਆ। ਦੀਨ ਦੁਨੀ ਕਰ ਦੇ ਧੂੰਆਂਧਾਰ, ਨੇਤਰਹੀਣ ਹੋਏ ਲੋਕਾਈਆ। ਸਚ ਦਾ ਰਹੇ ਨਾ ਕੋਇ ਪਿਆਰ, ਮੁਹੱਬਤ ਕੂੜ ਨਾਲ ਹਲਕਾਈਆ। ਚਾਰੋਂ ਕੁੰਟ ਫਿਰਨਾ ਵਾਰੋ ਵਾਰ, ਭੱਜਣਾ ਵਾਹੋ ਦਾਹੀਆ। ਮੇਰੇ ਮਿਲਣ ਦੀ ਮੰਜ਼ਲ ਕਰ ਦੁਸ਼ਵਾਰ, ਦੂਈ ਦੁਸ਼ਮਣ ਅੰਦਰੋਂ ਦੇ ਉਠਾਈਆ। ਬਲ ਬਖ਼ਸ਼ ਕਾਮ ਕਰੋਧ ਲੋਭ ਮੋਹ ਹੰਕਾਰ, ਰਹਿਮਤ ਤੇਰੀ ਝੋਲੀ ਪਾਈਆ। ਮਾਇਆ ਮਮਤਾ ਲਾ ਅਖਾੜ, ਹਉਮੇ ਹੰਗਤਾ ਨਾਲ ਨਚਾਈਆ। ਉਠ ਵੇਖ ਜੰਗਲ ਜੂਹ ਪਹਾੜ ਉਜਾੜ, ਸਮੁੰਦ ਸਾਗਰ ਫੋਲ ਫੁਲਾਈਆ। ਤੇਰੀ ਅੰਤ ਅਖ਼ੀਰੀ ਵਾਰ, ਸਦੀ ਚੌਧਵੀਂ ਦਏ ਸਮਝਾਈਆ। ਕਲ ਕਲਕੀ ਲਏ ਅਵਤਾਰ, ਤੇਰਾ ਪੂਰਾ ਲਹਿਣਾ ਤੇਰੀ ਝੋਲੀ ਦਏ ਟਿਕਾਈਆ। ਕਲਜੁਗ ਕਹੇ ਮੈਂ ਕਰਾਂ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਸੇਵਾ ਕਰਾਂ ਮੈਂ ਬਣ ਕੇ ਬਰਖੁਰਦਾਰ, ਅਜ਼ੀਜ਼ ਅਜ਼ੀਜ਼ਾਂ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪਣਾ ਹੁਕਮ ਵਰਤਾਈਆ।
੯ ਕੱਤਕ ਸ਼ਹਿਨਸ਼ਾਹੀ ਸੰਮਤ ੬ ਮਾਸਟਰ ਸੋਹਣ ਸਿੰਘ ਦੇ ਘਰ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ
ਕਲਜੁਗ ਕਹੇ ਪ੍ਰਭੂ ਮੈਂ ਦੂਰ ਦੁਰਾਡਾ ਦੌੜਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਤੇਰਾ ਖੇਲ ਕੋਇ ਨਾ ਜਾਣੇ ਲੰਮਾ ਚੌੜਾ, ਅੰਤਸ਼ਕਰਨ ਵਿਚ ਅੰਤ ਕਹਿਣ ਕੋਇ ਨਾ ਪਾਈਆ। ਚੌਦਾਂ ਤਬਕਾਂ ਵੇਖਾਂ ਲਾ ਕੇ ਪੌੜਾ, ਅਮਾਮ ਅਮਾਮਾ ਤੇਰਾ ਧਿਆਨ ਲਗਾਈਆ। ਨਿਗਹ ਮਾਰੀ ਵੇਖ ਬ੍ਰਾਹਮਣ ਗੌੜਾ, ਗੋਬਿੰਦ ਸ਼ਬਦ ਧਾਰ ਸ਼ਨਵਾਈਆ। ਫੇਰ ਵੇਖਿਆ ਸੱਸੇ ਉਪਰ ਹੋੜਾ, ਹਾਹਾ ਟਿੱਪੀ ਸੰਗ ਰਖਾਈਆ। ਤੇਰੀ ਕਿਰਪਾ ਨਾਲ ਦਰ ਦਵਾਰ ਤੇਰੇ ਬਹੁੜਾ, ਘਰ ਠਾਂਡੇ ਸੀਸ ਨਿਵਾਈਆ। ਉਠ ਵੇਖ ਤੇਰਾ ਜਗਤ ਜਹਾਨ ਕੀਤਾ ਕੌੜਾ, ਮਿੱਠਾ ਰਸ ਨਾ ਕੋਇ ਭਰਾਈਆ।
❋
❋
ਮੈਂ ਨੌਜਵਾਨ ਤੇਰਾ ਬਾਂਕਾ ਛੋਹਰਾ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਸਭ ਦਾ ਜਨਮ ਕਰਮ ਦਾ ਲੇਖਾ ਕਰ ਕੇ ਕੋਰਾ, ਮਿਹਰਵਾਨ ਦਿਆਂ ਦਿਖਾਈਆ। ਤੇਰੇ ਪਿਆਰ ਦਾ ਪੜ੍ਹੇ ਕੋਇ ਨਾ ਦੋਹਰਾ, ਦੋਹਰੀ ਆਪਣੀ ਕਲ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਚਲੇ ਕੋਇ ਨਾ ਜ਼ੋਰਾ, ਜੋਰੂ ਜ਼ਰ ਨਾਲ ਟਕਰਾਈਆ। ਜਿਧਰ ਤਕੇ ਅੰਧੇਰ ਘੋਰਾ, ਤੇਰਾ ਨੂਰੀ ਚੰਦ ਨਾ ਕੋਇ ਚਮਕਾਈਆ। ਸਦੀ ਚੌਧਵੀਂ ਅੰਤ ਕੰਤ ਭਗਵੰਤ ਪਰਵਰਦਿਗਾਰ ਤੇਰੀ ਲੋੜਾ, ਲੋੜੀਂਦੇ ਸਾਜਣ ਵੇਖ ਵਖਾਈਆ। ਆਤਮ ਪਰਮਾਤਮ ਰਹੇ ਕੋਇ ਨਾ ਜੋੜਾ, ਪਾਰਬ੍ਰਹਮ ਬ੍ਰਹਮ ਸੰਗ ਨਾ ਕੋਇ ਰਖਾਈਆ। ਝਗੜਾ ਪਿਆ ਤੋਰਾ ਮੋਰਾ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਕਲਜੁਗ ਕਹੇ ਮੈਨੂੰ ਬਖ਼ਸ਼ ਦੇ ਮੇਰੇ ਸਾਹਿਬ ਸੁਲਤਾਨਾ, ਪਰਮ ਪੁਰਖ ਤੇਰੀ ਸਰਨਾਈਆ। ਦੀਨ ਦਿਆਲ ਆਪਣਾ ਦੇ ਦੇ ਦਾਨਾ, ਝੋਲੀ ਰਹਿਮਤ ਨਾਲ ਭਰਾਈਆ। ਸਦੀ ਚੌਧਵੀਂ ਸਭ ਨੂੰ ਬੰਨ੍ਹ ਦੇਵਾਂ ਕੂੜ ਦਾ ਗਾਨਾ, ਤਨ ਵਜੂਦ ਸਗਨ ਮਨਾਈਆ। ਤੇਰਾ ਪਿਆਰ ਰਹੇ ਨਾ ਵਿਚ ਜਹਾਨਾ, ਜਹਾਲਤ ਆਪਣੀ ਦਿਆਂ ਵਖਾਈਆ। ਹਿਰਦੇ ਅੰਦਰ ਭਰ ਅਭਿਮਾਨਾ, ਮਾਣ ਗ੍ਰਹਿ ਗ੍ਰਹਿ ਦਿਆਂ ਪਰਗਟਾਈਆ। ਧਰਮ ਦੀ ਧਾਰ ਰਹੇ ਨਾ ਕੋਇ ਨਿਸ਼ਾਨਾ, ਚਾਰੋਂ ਕੁੰਟ ਕੂੜ ਹਲਕਾਈਆ। ਚੌਵੀਵੇਂ ਅਵਤਾਰ ਫੇਰ ਪਹਿਨਣਾ ਜਾਮਾ, ਜ਼ਾਮਨ ਹੋਣਾ ਥਾਉਂ ਥਾਈਂਆ। ਤੇਰੀ ਆਸ਼ਾ ਰੱਖੇ ਰਾਮ ਦਾ ਰਾਮਾ, ਕਾਹਨਾ ਬੈਠਾ ਧਿਆਨ ਲਗਾਈਆ। ਪੈਗ਼ੰਬਰ ਤੱਕਣ ਰਾਹ ਧੁਰ ਅਮਾਮਾ, ਮਹਿਬੂਬ ਤੇਰਾ ਨੂਰ ਨੂਰ ਰੁਸ਼ਨਾਈਆ। ਨਾਨਕ ਗੋਬਿੰਦ ਦੱਸਿਆ ਇਕ ਨਿਸ਼ਾਨਾ, ਨਿਰਵੈਰ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਕਹੇ ਮੇਰੇ ਮਾਲਕ ਦੀਨਾਂ ਬੰਧਪ, ਮਿਹਰਵਾਨ ਸਰਨਾਈਆ। ਮੇਰੇ ਤਿਲਕ ਲਲਾਟੀ ਲਾ ਦੇ ਚੰਦਨ, ਸੂਰੀਆ ਚੰਦ ਵੇਖਣ ਚਾਈਂ ਚਾਈਂਆ। ਤੂੰ ਆਦਿ ਜੁਗਾਦੀ ਅਲਖ ਨਿਰੰਜਣ, ਨਰ ਨਰਾਇਣ ਬੇਪਰਵਾਹੀਆ। ਦਾਤਾ ਦਾਨੀ ਦਰਦ ਦੁਖ ਭੈ ਭੰਜਣ, ਪਾਰਬ੍ਰਹਮ ਬੇਅੰਤ ਬੇਅੰਤ ਅਖਵਾਈਆ। ਸਦੀ ਚੌਧਵੀਂ ਕਲ ਧਾਰ ਨਾ ਦੇਵੀਂ ਲੰਘਣ, ਮਨਸਾ ਮਨਸਾ ਵਿਚੋਂ ਬਦਲਾਈਆ। ਪਿਛਲੀ ਕੀਤੀ ਕਰਨੀ ਖੰਡਨ, ਖੰਡਾ ਖੜਗ ਨਾਮ ਚਮਕਾਈਆ। ਅਗਲਾ ਹੁਕਮ ਵਰਤਾਉਣਾ ਵਿਚ ਵਰਭੰਡਣ, ਬ੍ਰਹਿਮੰਡ ਦੇਣਾ ਸਮਝਾਈਆ। ਤੇਰਾ ਦਰ ਠਾਂਡਾ ਸਾਰੇ ਮੰਗਣ, ਮਾਂਗਤ ਹੋ ਕੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਵਡਿਆਈਆ। ਪੁਰਖ ਅਕਾਲ ਕਹੇ ਸੁਣ ਕਲਜੁਗ ਕਾਤੀ, ਕਲਮਿਆਂ ਤੋਂ ਬਾਹਰ ਦਿਆਂ ਦ੍ਰਿੜਾਈਆ। ਚਾਰੋਂ ਕੁੰਟ ਕਰਨਾ ਅੰਧੇਰਾ ਰਾਤੀ, ਧਰਮ ਦਾ ਚੰਦ ਨਾ ਕੋਇ ਚਮਕਾਈਆ। ਤੇਰੀ ਖ਼ਾਹਿਸ਼ਾਂ ਵਾਲੀ ਹੋਵੇ ਪਰਭਾਤੀ, ਵੇਲਾ ਵਕਤ ਨਾਲ ਵਖਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਪੜਦਾ ਸਕੇ ਨਾ ਕੋਇ ਉਠਾਈਆ। ਭਾਗ ਲੱਗੇ ਨਾ ਕਾਇਆ ਮਾਟੀ, ਪੰਜ ਤਤ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਨੀ ਆਸੀ, ਖ਼ਾਹਿਸ਼ ਤਮੰਨਾ ਵਾਸਨਾ ਨਾਲ ਸਮਾਈਆ। ਫੇਰ ਮੇਰਾ ਖੇਲ ਤਕਣਾ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਦਿਆਂ ਜਣਾਈਆ। ਪਰਗਟ ਕਰ ਜੋਤ ਪ੍ਰਕਾਸ਼ੀ, ਨਿਰਵੈਰ ਹੋ ਕੇ ਖੇਲ ਖਿਲਾਈਆ। ਕੂੜੀ ਕਿਰਿਆ ਮੇਟ ਕੇ ਸਤਿਜੁਗ ਸਤਿ ਧਰਮ ਬਣਾਵੇ ਉਤਮ ਜ਼ਾਤੀ, ਜ਼ਾਤ ਅਜ਼ਾਤੀ ਡੇਰਾ ਢਾਹੀਆ। ਤੂੰ ਹੁਕਮ ਮੰਨਣਾ ਆਖੀ, ਆਖ਼ਰ ਦਿਆਂ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ
❋
❋
ਲਹਿਣਾ ਦੇਣਾ ਮੇਟੇ ਬਾਕੀ, ਹਿਸਾਬ ਅੰਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਜਾਣੇ ਜੁਗ ਚੌਕੜੀ ਜੁਗਾਦੀ, ਜੁਗ ਜੁਗ ਜਗ ਕਰਤਾ ਆਪਣਾ ਹੁਕਮ ਇਕ ਵਰਤਾਈਆ।
੧੩ ਕੱਤਕ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਦੀਵਾਲੀ ਵਾਲੇ ਦਿਨ
ਦੀਵਾਲੀ ਕਹੇ ਮੇਰਾ ਸਚ ਪ੍ਰਕਾਸ਼, ਪ੍ਰਭ ਜੋਤ ਨਾਲ ਵਡਿਆਈਆ। ਜੁਗ ਜੁਗ ਭਗਤਾਂ ਅੰਦਰ ਮੇਰਾ ਖੇਲ ਤਮਾਸ਼, ਨਿਤ ਨਵਿਤ ਸਾਚੀ ਸੇਵ ਕਮਾਈਆ। ਹੁਕਮ ਮੰਨ ਸਾਹਿਬ ਗੁਣਤਾਸ, ਸਚ ਸਵਾਮੀ ਸੀਸ ਨਿਵਾਈਆ। ਜਿਨ੍ਹਾਂ ਦੇ ਅੰਦਰੋਂ ਅੰਧ ਅੰਧੇਰ ਜਾਏ ਵਿਨਾਸ਼, ਅਬਿਨਾਸ਼ੀ ਕਰਤਾ ਕਰੇ ਰੁਸ਼ਨਾਈਆ। ਤਿਸ ਮੰਡਲ ਹੋਵੇ ਮੇਰੀ ਰਹਿਰਾਸ, ਸਚ ਸਮਿਗ੍ਰੀ ਇਕ ਪਰਗਟਾਈਆ। ਸਚ ਦਵਾਰੇ ਕਰ ਕੇ ਵਾਸ, ਆਪਣਾ ਨੂਰ ਦਿਆਂ ਚਮਕਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦੇ ਦਾਸ, ਤਿਸ ਦਾ ਰੂਪ ਅਨੂਪ ਪਰਗਟਾਈਆ। ਖੇਲ ਤਕ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੰਧ ਮੁਕਾਈਆ। ਲੱਖ ਚੁਰਾਸੀ ਅੰਦਰ ਕਰ ਕੇ ਵਾਸ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਕਵਣ ਵਸਿਆ ਪ੍ਰਭ ਦੇ ਪਾਸ, ਭਗਤ ਸੁਹੇਲਾ ਕਵਣ ਅਖਵਾਈਆ। ਜਿਸ ਦਾ ਸਾਹਿਬ ਉਤੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਰਾਹ ਤਕਾਈਆ। ਉਸ ਦੀ ਪੂਰੀ ਹੋਵੇ ਆਸ, ਸਿੱਧਾ ਰਸਤਾ ਦੇਵੇ ਧੁਰਦਰਗਾਹੀਆ। ਦੀਵਾਲੀ ਕਹੇ ਮੈਂ ਭਗਤਾਂ ਦੇਵਾਂ ਸ਼ਾਬਾਸ਼, ਗੁਰਮੁਖਾਂ ਨਾਲ ਵਡਿਆਈਆ। ਜਿਨ੍ਹਾਂ ਦਾ ਲੇਖਾ ਹੋਵੇ ਖ਼ਲਾਸ, ਚੁਰਾਸੀ ਵਿਚ ਨਾ ਕੋਇ ਭਵਾਈਆ। ਤਨ ਵਜੂਦ ਪਹਿਨਣਾ ਪਏ ਨਾ ਕੋਇ ਲਬਾਸ, ਓਢਣ ਤਨ ਨਾ ਕੋਇ ਹੰਢਾਈਆ। ਪਵਣ ਸਵਾਸੀ ਰਹੇ ਨਾ ਕੋਇ ਸਵਾਸ, ਰਜੋ ਤਮੋ ਸਤੋ ਨਾ ਕੋਇ ਰੰਗ ਰੰਗਾਈਆ। ਸ਼ੰਕਰ ਤਕਣਾ ਪਏ ਨਾ ਉਤੇ ਕੈਲਾਸ਼, ਬ੍ਰਹਮਾ ਬ੍ਰਹਮ ਨਾ ਧਿਆਨ ਲਗਾਈਆ। ਜਿਨ੍ਹਾਂ ਨਿਰੰਤਰ ਪ੍ਰਭ ਮੇਰਾ ਕੀਤਾ ਪ੍ਰਕਾਸ਼, ਦੀਪਕ ਦੀਆ ਆਤਮ ਪਰਮਾਤਮ ਦਿਤਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਦੀਵਾਲੀ ਕਹੇ ਮੈਂ ਕੋਈ ਧਾਰ ਨਹੀਂ ਅੱਗ ਦੀ, ਦੀਵਾ ਬੱਤੀ ਨਾ ਕੋਇ ਵਡਿਆਈਆ। ਮੈਂ ਧਾਰ ਸੂਰੇ ਸਰਬਗ ਦੀ, ਜੁਗ ਚੌਕੜੀ ਵੇਸ ਵਟਾਈਆ। ਪ੍ਰਕਾਸ਼ ਵਿਚੋਂ ਪ੍ਰਕਾਸ਼ ਹੋ ਕੇ ਜਗਦੀ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰੀ ਖੇਲ ਉਪਰ ਸ਼ਾਹ ਰਗ ਦੀ, ਨੌਂ ਦਵਾਰੇ ਡੇਰਾ ਢਾਹੀਆ। ਮੈਂ ਸਾਥਣ ਨਹੀਂ ਜੀਵ ਅਲਪਗ ਦੀ, ਕੂੜ ਕਿਰਿਆ ਨਾ ਕੋਇ ਵਡਿਆਈਆ। ਮੇਰੀ ਆਸ਼ਾ ਭਗਤਾਂ ਪ੍ਰੇਮ ਵਿਚ ਸੱਦ ਦੀ, ਸੱਦਾ ਦੇਵੇ ਥਾਉਂ ਥਾਈਂਆ। ਓਨ੍ਹਾਂ ਘੜੀ ਸੁਲੱਖਣੀ ਹੋਵੇ ਅੱਜ ਦੀ, ਜਿਨ੍ਹਾਂ ਮਿਲਿਆ ਧੁਰਦਰਗਾਹੀਆ। ਜੋ ਸ੍ਰਿਸ਼ਟੀ ਜਗਤ ਮਾਇਆ ਪਿਆਰ ਵਿਚ ਬਲਦੀ, ਮਮਤਾ ਮੋਹ ਵਿਚ ਹਲਕਾਈਆ। ਸਾਹਿਬ ਸਤਿਗੁਰ ਦਾ ਸਾਥ ਛਡਦੀ, ਨਾਤਾ ਕੂੜ ਨਾਲ ਬੰਧਾਈਆ। ਕੂੜੀ ਆਸਾ ਹੋਵੇ ਕੱਗ ਦੀ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਰਖਾਈਆ। ਦੀਵਾਲੀ ਕਹੇ ਮੈਂ ਪ੍ਰਕਾਸ਼ ਹੋ ਕੇ ਪ੍ਰਕਾਸ਼ ਧੁਰ ਦਾ ਲੱਭਦੀ, ਭਗਤ ਸੁਹੇਲੇ ਵੇਖ ਵਖਾਈਆ। ਮੇਰੀ ਆਸਾ ਨਹੀਂ ਕੋਈ ਮਦਿ ਦੀ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦੀਵਾਲੀ ਕਹੇ ਮੈਨੂੰ ਬ੍ਰਹਮਾ ਕੀਤਾ ਪਿਆਰ, ਦੀਪਕ ਦੀਆ ਅਗੰਮ ਜਲਾਈਆ। ਵਿਸ਼ਨੂੰ ਮੇਰੀ ਬੱਧੀ ਧਾਰ, ਜੋਤੀ ਜੋਤ ਨਾਲ ਰੁਸ਼ਨਾਈਆ। ਸ਼ੰਕਰ ਮੇਰੀ ਕੀਤੀ ਵਿਚਾਰ, ਕੈਲਾਸ਼ ਉਪਰ ਕਰ ਰੁਸ਼ਨਾਈਆ। ਇੰਦਰ ਮੇਰਾ ਕੀਤਾ ਦੀਦਾਰ, ਜੋਤ ਵੇਖ ਅਗੰਮ ਅਥਾਹੀਆ। ਪੜਦਾ ਚੁਕਦੇ ਰਹੇ ਪੈਗ਼ੰਬਰ ਗੁਰ ਅਵਤਾਰ, ਅੰਧ ਅੰਧੇਰਾ ਦੂਰ ਕਰਾਈਆ। ਮੇਰੀ ਜਗ ਮਗ ਜੋਤ ਅਪਾਰ, ਅਪਰੰਪਰ ਸਵਾਮੀ ਦਿਤੀ ਪਰਗਟਾਈਆ। ਅਸ਼ਟਭੁਜ ਮੈਨੂੰ ਲਿਆਂਦਾ ਵਿਚ ਸੰਸਾਰ, ਦੀਪਕ ਨੌਂ ਨੌਂ ਜਗਾਈਆ। ਫੇਰ ਜਗੀ ਬਲ ਦਵਾਰ, ਬਾਵਨ ਰੰਗ ਵੇਖਿਆ ਚਾਈਂ ਚਾਈਂਆ। ਰਾਮ ਦਿਤਾ ਆਧਾਰ, ਮਿਲੀ ਮਾਣ ਵਡਿਆਈਆ। ਕ੍ਰਿਸ਼ਨ ਨੇ ਅਰਜਨ ਦਿਤਾ ਵਖਾਲ, ਪ੍ਰਭ ਜੋਤੀ ਜੋਤ ਰੁਸ਼ਨਾਈਆ। ਮੈਂ ਜੁਗ ਜੁਗ ਚਲਦੀ ਰਹੀ ਸਾਲ ਬਸਾਲ, ਸੰਮਤ ਸੰਮਤੀ ਪੰਧ ਮੁਕਾਈਆ। ਦੀਨ ਦੁਨੀ ਦਾ ਵੇਖਦੀ ਰਹੀ ਹਾਲ, ਜੁਗ ਚੌਕੜੀ ਧਿਆਨ ਲਗਾਈਆ। ਬਿਨਾ ਭਗਤਾਂ ਘਰ ਦੀਪਕ ਸਕਿਆ ਕੋਇ ਨਾ ਬਾਲ, ਅੰਧ ਅੰਧੇਰ ਨਾ ਕੋਇ ਮਿਟਾਈਆ। ਜਗਤ ਦੀਵਾਲੀ ਸਭ ਨੂੰ ਕੀਤਾ ਕੰਗਾਲ, ਜਗਤ ਵਾਸਨਾ ਵਿਚ ਸ੍ਰਿਸ਼ਟ ਹਲਕਾਈਆ। ਮੈਂ ਸਦਾ ਜਗਦੀ ਰਹੀ ਸਚ ਸੱਚੀ ਧਰਮਸਾਲ, ਕਾਇਆ ਮੰਦਰ ਅੰਦਰ ਆਪਣੀ ਆਪ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਅੰਦਰ ਆਪਣਾ ਦੀਪਕ ਦੇਵੇ ਬਾਲ, ਦੀਵਾਲੀ ਕਹੇ ਮੈਂ ਸਦਾ ਉਸ ਦੇ ਨਾਲ ਜਗਤ ਰੰਗ ਦਾ ਪੰਧ ਮੁਕਾਈਆ।
੧੫ ਕੱਤਕ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ
ਪੰਦਰਾਂ ਕੱਤਕ ਕਹੇ ਮੇਰੀ ਨੱਕ ਨਾਲ ਲਕੀਰਾ, ਲਾਈਨ ਐਨ ਦਿਤੀ ਬਣਾਈਆ। ਮੈਨੂੰ ਯਾਦ ਆ ਗਿਆ ਰਵਦਾਸ ਦਾ ਕਸੀਰਾ, ਜੋ ਕੌਡੀ ਬ੍ਰਾਹਮਣ ਹੱਥ ਫੜਾਈਆ। ਗੰਗਾ ਧਾਰ ਤਕੀ ਨੀਰਾ, ਜੋ ਵਹਿੰਦੇ ਵਹਿਣ ਭੱਜੇ ਵਾਹੋ ਦਾਹੀਆ। ਖੇਲ ਜਾਣਿਆ ਬੇਨਜ਼ੀਰਾ, ਨਜ਼ਰ ਤੋਂ ਪਰੇ ਕੀ ਕਰੇ ਨੂਰ ਅਲਾਹੀਆ। ਜਿਸ ਵਿਚੋਂ ਨਜ਼ਰ ਆਈ ਤੇਰੀ ਧਾਰ ਸ਼ਮਸ਼ੀਰਾ, ਸ਼ੱਮਸ ਤਬਰੇਜ਼ ਦਏ ਦੁਹਾਈਆ। ਫੇਰ ਵੇਖਿਆ ਲੇਖਾ ਸ਼ਾਹ ਹਕੀਰਾ, ਸ਼ਹਿਨਸ਼ਾਹ ਦਿਤਾ ਦ੍ਰਿੜਾਈਆ। ਫੇਰ ਚੋਟੀ ਤਕੀ ਅਖ਼ੀਰਾ, ਜਿਥੇ ਮੰਜ਼ਲ ਬੇਪਰਵਾਹੀਆ। ਇਕੋ ਰੂਪ ਨਜ਼ਰ ਆਇਆ ਪੀਰਨ ਪੀਰਾ, ਪਾਰਬ੍ਰਹਮ ਧੁਰਦਰਗਾਹੀਆ। ਚਰਨੀ ਢੱਠਾ ਦਿਸੇ ਕਬੀਰਾ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭੂ ਕਦੋਂ ਤੋੜੇਂ ਸ਼ਰਅ ਦੀਆਂ ਜ਼ੰਜੀਰਾਂ, ਜ਼ਰਾ ਜ਼ਰਾ ਦੇ ਸਮਝਾਈਆ। ਕੀ ਤੇਰੀਆਂ ਵਡ ਤਦਬੀਰਾਂ, ਪੜਦਾ ਓਹਲਾ ਦੇ ਉਠਾਈਆ। ਕਲਜੁਗ ਕੂੜੀਆਂ ਦਿਸਣ ਜ਼ਮੀਰਾਂ, ਸ਼ਰਅ ਸ਼ਰਅ ਨਾਲ ਟਕਰਾਈਆ। ਸਚ ਦਾ ਰਿਹਾ ਨਾ ਕੋਇ ਵਤੀਰਾ, ਵਿਤਕਰੇ ਵਿਚ ਜਗਤ ਲੋਕਾਈਆ। ਸੁਹਾਗਣ ਹੱਥੀ ਬੰਨ੍ਹੇ ਨਾ ਕੋਇ ਕਲੀਰਾ, ਕੌਡੀ ਕਸੀਰੇ ਮਿਲੇ ਨਾ ਕੋਇ ਵਡਿਆਈਆ। ਮੇਰਾ ਅੰਤਰ ਹੋਇਆ ਦਿਲਗੀਰਾ, ਦਿਲਦਾਰ ਦਿਆਂ ਜਣਾਈਆ। ਪੁਰਖ ਅਕਾਲ ਕਿਹਾ ਲੈ ਅੰਮ੍ਰਿਤ ਰਸ ਸੀਰਾ, ਤੇਰੇ ਮੁਖ ਪਵਾਈਆ। ਔਹ ਤਕ ਕਲਜੁਗ ਦਾ ਅੰਤ ਅਖ਼ੀਰਾ, ਤੈਨੂੰ ਦਿਆਂ ਵਖਾਈਆ। ਜਿਸ ਵਿਚ ਅਵਤਾਰ ਪੈਗ਼ੰਬਰ ਗੁਰੂਆਂ ਘੱਤਣੀਆਂ ਵਹੀਰਾਂ, ਮਾਤਲੋਕ ਥਿਰ ਰਹਿਣ
❋
❋
ਕੋਇ ਨਾ ਪਾਈਆ। ਦੀਨ ਦੁਨੀ ਦੀ ਬਦਲ ਜਾਣੀ ਤਕਦੀਰਾ, ਤਰੀਕਾ ਢੰਗ ਦਿਆਂ ਸਮਝਾਈਆ। ਉਸ ਵੇਲੇ ਰਵਦਾਸ ਹੋਣਾ ਮੇਰਾ ਹੀਰਾ, ਹਰਿ ਜੂ ਆਪਣੇ ਰੰਗ ਰੰਗਾਈਆ। ਜਿਸ ਦੇ ਸੀਸ ਤੇ ਨੀਲੇ ਰੰਗ ਦਾ ਹੋਵੇ ਚੀਰਾ, ਨੀਲੀ ਧਾਰ ਦਏ ਗਵਾਹੀਆ। ਉਤੇ ਬੱਧੀ ਹੋਵੇ ਸ਼ਰਅ ਦੀ ਜ਼ੰਜੀਰਾ, ਸ਼ਰੀਅਤ ਲਿਖ ਕੇ ਅਲਿਫ਼ ਯੇ ਨਾਲ ਸਮਝਾਈਆ। ਜੋ ਸੰਦੇਸ਼ਾ ਦੇ ਕੇ ਗਈ ਮੁਹੰਮਦ ਨੂੰ ਹਮਸ਼ੀਰਾ, ਸੁਲਹਕੁਲ ਵੱਲ ਧਿਆਨ ਲਗਾਈਆ। ਜਿਸ ਵਾਸਤੇ ਜੋਤੀ ਧਾਰ ਦਾ ਸਤਰੰਗ ਦਾ ਆਉਣਾ ਲੀੜਾ, ਉਹ ਓਢਣ ਗੁਰਮੁਖ ਸੀਸ ਟਿਕਾਈਆ। ਪੰਜਾਂ ਲਿਖਾਰੀਆਂ ਸਾਂਝਾ ਫੜਿਆ ਹੋਵੇ ਲੱਕੋਂ ਬੱਧਾ ਕੀੜਾ, ਡੋਰੀ ਸਾਢੇ ਤਿੰਨ ਹੱਥ ਵਡਿਆਈਆ। ਪੰਦਰਾਂ ਕੱਤਕ ਕਹੇ ਮੈਂ ਨਿਮਸਕਾਰ ਕੀਤੀ ਬਿਨਾ ਨੱਕ ਤੋਂ ਕਢੀਆਂ ਲਕੀਰਾ, ਜਗਤ ਲਾਈਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਟਣਹਾਰਾ ਭੀੜਾ, ਭੀੜੀ ਗਲੀ ਔਖੀ ਘਾਟੀ ਮੰਜ਼ਲ ਪਿਛਲੀ ਪਾਰ ਕਰਾਈਆ।
੧੯ ਕੱਤਕ ਸ਼ਹਿਨਸ਼ਾਹੀ ਸੰਮਤ ੬ ਸਾਧੂ ਸਿੰਘ ਦੇ ਘਰ ਪਿੰਡ ਬਸਤੀ ਤੇਗ਼ਾ ਸਿੰਘ ਵਾਲੀ ਜ਼ਿਲਾ ਫ਼ਿਰੋਜ਼ਪੁਰ
ਕੱਤਕ ਕਹੇ ਮੈਂ ਦੂਰ ਦੁਰਾਡਾ ਤੱਕਿਆ, ਬਿਨ ਅੱਖਾਂ ਅੱਖ ਉਠਾ। ਕੀ ਖੇਲ ਪੁਰਖ ਸਮਰੱਥਿਆ, ਕੀ ਹੁਕਮ ਰਿਹਾ ਵਰਤਾ। ਨੌਂ ਖੰਡ ਪ੍ਰਿਥਮੀ ਨੱਠਿਆ, ਸੱਤ ਦੀਪ ਭੱਜਿਆ ਵਾਹੋ ਦਾਹ। ਜਗਤ ਜੀਵ ਜਹਾਨ ਮੱਚਿਆ, ਕਲਜੁਗ ਅਗਨੀ ਅੱਗ ਰਹੀ ਤਪਾ। ਫਿਰੀ ਦਰੋਹੀ ਮਦੀਨਾ ਮੱਕਿਆ, ਕਾਅਬੇ ਨਜ਼ਰ ਨਾ ਆਏ ਖ਼ੁਦਾ। ਝਗੜਾ ਪਿਆ ਭਾਈ ਭੈਣ ਸਕਿਆ, ਪਿਤਾ ਪੂਤ ਸਕੇ ਨਾ ਕੋਇ ਗੋਦ ਉਠਾ। ਮੋਹ ਹੰਕਾਰੇ ਸੰਸਾਰ ਮੱਤਿਆ, ਗੁਰਮਤ ਸਾਰੇ ਗਏ ਭੁਲਾ। ਮੈਂ ਲੱਖ ਚੁਰਾਸੀ ਤਕੀ ਡਾਲੀ ਪੱਤਿਆ, ਚਾਰੇ ਖਾਣੀ ਪੜਦਾ ਲਾਹ। ਪ੍ਰਭ ਦੇ ਨਾਮ ਵਿਚ ਕੋਇ ਨਾ ਰੱਤਿਆ, ਹਉਮੇ ਖ਼ੁਦੀ ਸਕੇ ਨਾ ਕੋਇ ਗਵਾ। ਖੇਲ ਤਕ ਕੇ ਅਲਖ ਅਲੱਖਿਆ, ਨੇਤਰ ਨੈਣਾਂ ਨੀਰ ਦਿਤਾ ਵਹਾ। ਕੱਤਕ ਕਹੇ ਮੈਂ ਪ੍ਰਭ ਸਰਨਾਈ ਢੱਠਿਆ, ਗਲ ਪਲੂ ਵਾਸਤਾ ਪਾ। ਕਿਉਂ ਕੂੜ ਕੁੜਿਆਰਾ ਹਰ ਹਿਰਦੇ ਅੰਦਰ ਨੱਚਿਆ, ਪਰਦਾ ਅੰਤਰ ਨਿਰੰਤਰ ਦਿਤਾ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲੇ ਬੇਪਰਵਾਹ। ਕੱਤਕ ਕਹੇ ਮੈਂ ਦੂਰ ਦੁਰਾਡਾ ਖੋਜਿਆ, ਖੋਜਤ ਖੋਜਤ ਧਿਆਨ ਲਗਾਈਆ। ਚਾਰੋਂ ਕੁੰਟ ਹਉਮੇ ਰੋਗਿਆ, ਮਾਇਆ ਮਮਤਾ ਸ੍ਰਿਸ਼ਟ ਹਲਕਾਈਆ। ਸਾਢੇ ਤਿੰਨ ਹੱਥ ਚਿੰਤਾ ਸੋਗਿਆ, ਹਉਮੇ ਰੋਗ ਨਾ ਕੋਇ ਮਿਟਾਈਆ। ਜਗਤ ਵਾਸਨਾ ਦੀਨ ਦੁਨੀ ਨੇ ਭੋਗ ਭੋਗਿਆ, ਭਸਮੜ ਰੂਪ ਨਾ ਕੋਇ ਬਣਾਈਆ । ਸਾਢੇ ਤਿੰਨ ਹੱਥ ਸਭ ਦਾ ਤੱਕਿਆ ਚੋਗਿਆ, ਦੁਰਮਤ ਮੈਲ ਨਾ ਕੋਇ ਧਵਾਈਆ। ਚੌਦਾਂ ਤਬਕ ਫਿਰਿਆ ਚੌਦਾਂ ਲੋਕਿਆ, ਚੌਦਸ ਵਿਦਿਆ ਰੰਗ ਨਾ ਕੋਇ ਰੰਗਾਈਆ। ਸਦੀ ਚੌਧਵੀਂ ਅੰਤਮ ਸੰਭਲੇ ਕੋਇ ਨਾ ਮੌਕਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਕੱਤਕ ਕਹੇ ਮੈਂ ਤਕ ਕੇ ਹੋਇਆ ਹੈਰਾਨ, ਹੈਰਤ ਵਿਚ ਦੁਹਾਈਆ। ਕੀ ਖੇਲ ਜਗਤ ਜਹਾਨ, ਕੀ ਕਰਤਾ ਕਾਰ ਕਮਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਸਾਚਾ ਦਿਸੇ ਨਾ ਧਰਮ ਨਿਸ਼ਾਨ, ਧੁਰ ਦੀ ਧਾਰ ਨਾ ਕੋਇ ਪਰਗਟਾਈਆ। ਸਚ
❋
❋
ਸੁਣੇ ਨਾ ਕੋਇ ਧੁੰਨਕਾਨ, ਸ਼ਬਦ ਨਾਦ ਨਾ ਕੋਇ ਸ਼ਨਵਾਈਆ। ਮਾਨਵ ਮਾਨਵ ਝਗੜਾ ਵਿਚ ਜਹਾਨ, ਜਹਾਲਤ ਦੂਰ ਨਾ ਕੋਇ ਕਰਾਈਆ। ਇਕ ਪ੍ਰਭੂ ਨੂੰ ਸਾਰੇ ਗਾਣ, ਅੱਖਰਾਂ ਵਾਲੀ ਸਿਫ਼ਤ ਸਾਲਾਹੀਆ। ਦੀਨਾਂ ਮਜ਼੍ਹਬਾਂ ਵੰਡ ਵੰਡਾਣ, ਨਾਮ ਕਲਮੇ ਨਾਲ ਟਕਰਾਈਆ। ਮਨ ਮਨਸਾ ਕਰ ਅਭਿਮਾਨ, ਹਉਮੇ ਗੜ੍ਹ ਪਰਗਟਾਈਆ। ਸਾਹਿਬ ਸਵਾਮੀ ਮਿਲੇ ਕੋਇ ਨਾ ਆਣ, ਨਿਜ ਨੇਤਰ ਪ੍ਰਭ ਦਰਸ ਕੋਇ ਨਾ ਪਾਈਆ। ਮੈਂ ਚਾਰ ਕੁੰਟ ਤਕ ਕੇ ਕਿਹਾ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਕੱਤਕ ਕਹੇ ਮੈਂ ਦੂਰ ਦੁਰਾਡੇ ਜਨ ਭਗਤ ਸੁਹੇਲੇ ਤਕੇ ਥੋੜ੍ਹੇ, ਬਹੁ ਗਿਣਤ ਨਾ ਕੋਇ ਵਡਿਆਈਆ। ਜਿਨ੍ਹਾਂ ਦੇ ਅੰਤਰ ਪ੍ਰੇਮ ਦੀ ਲੋੜੇ, ਲੋੜੀਂਦਾ ਸੱਜਣ ਵੇਖ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਬਣਾ ਕੇ ਜੋੜੇ, ਸੁਰਤੀ ਸ਼ਬਦ ਵਿਚ ਸਮਾਈਆ। ਦੀਨ ਦੁਨੀ ਦੇ ਰਸ ਸਮਝ ਕੇ ਕੌੜੇ, ਕੂੜੀ ਕਿਰਿਆ ਗਏ ਤਜਾਈਆ। ਇਕੋ ਤਕ ਕੇ ਸੱਸੇ ਉਪਰ ਹੋੜੇ, ਹੰ ਟਿੱਪੀ ਨਾਲ ਚਤੁਰਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਦੋਹਰੇ, ਨਾਤਾ ਦੋਹਰਾ ਲਿਆ ਜੁੜਾਈਆ। ਜਨਮ ਕਰਮ ਦੇ ਲੇਖੇ ਕਰ ਕੇ ਕੋਰੇ, ਕੂੜ ਕੁਕਰਮ ਦਾ ਪੈਂਡਾ ਦਿਤਾ ਮੁਕਾਈਆ। ਨੌਜਵਾਨ ਬਾਂਕੇ ਬਣ ਕੇ ਛੋਹਰੇ, ਗੁਰਮੁਖ ਸਾਚੇ ਰੰਗ ਰੰਗਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਨਾਲ ਅਜੀਤ ਜੁਝਾਰ ਸਿੰਘ ਫ਼ਤਹਿ ਨਾਲ ਜੋਰੇ, ਚੌਥੇ ਜੁਗ ਗੰਢ ਗੰਢਾਈਆ। ਸੋ ਸਾਹਿਬ ਸਤਿਗੁਰ ਸ਼ਬਦ ਅਗੰਮੇ ਚੜ੍ਹ ਕੇ ਘੋੜੇ, ਵਾਗਾਂ ਆਪਣੇ ਹੱਥ ਰਖਾਈਆ। ਮਾਲਕ ਖ਼ਾਲਕ ਹੋ ਕੇ ਬਹੁੜੇ, ਪੋਹ ਛੱਬੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕੱਤਕ ਕਹੇ ਛੱਬੀ ਪੋਹ ਸੁਹਾਉਣਾ, ਸੋਹਣੀ ਰੁਤ ਰਮਣੀਕ। ਜੋਤੀ ਸ਼ਬਦੀ ਖੇਲ ਖਿਲਾਉਣਾ, ਪੁਰਖ ਅਬਿਨਾਸ਼ੀ ਬਖ਼ਸ਼ ਹੱਕ ਤੌਫ਼ੀਕ। ਕਲਗੀ ਤਾਜ ਜੋੜ ਜੁੜਾਉਣਾ, ਤੋੜਾ ਜੋੜ ਜਗਤ ਜਗਦੀਸ। ਸਾਢੇ ਤਿੰਨ ਇੰਚ ਦਾ ਚੱਕਰ ਬਣਾਉਣਾ, ਜਿਸ ਵਿਚ ਹਿੰਦਸਾ ਹੋਵੇ ਬੀਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੀ ਪਿਛੇ ਦੀ ਮੇਟੇ ਲੀਕ।
੨੧ ਕੱਤਕ ਸ਼ਹਿਨਸ਼ਾਹੀ ਸੰਮਤ ੬ ਕਰਨੈਲ ਸਿੰਘ ਰਾਜੋਕੇ ਵਾਲੇ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸਾਹਿਬ ਸਦਾ ਅਤੁਲ, ਜਗਤ ਤਰਾਜ਼ੂ ਤੋਲ ਨਾ ਕੋਇ ਤੁਲਾਈਆ। ਜਨ ਭਗਤਾਂ ਦੇਵੇ ਨਾਮ ਅਨਮੁੱਲ, ਕੀਮਤ ਕਰਤਾ ਨਾ ਕੋਇ ਰਖਾਈਆ। ਆਦਿ ਜੁਗਾਦੀ ਬਣ ਕੇ ਸੁਲਹਕੁਲ, ਕੁਲ ਮਾਲਕ ਹੋਏ ਸਹਾਈਆ। ਪਿਛਲੀ ਕੀਤੀ ਬਖ਼ਸ਼ ਕੇ ਭੁੱਲ, ਮਾਰਗ ਆਪਣੇ ਆਪ ਰਖਾਈਆ। ਮਾਨਸ ਜਨਮ ਨਾ ਜਾਏ ਰੁਲ, ਮਿਹਰਵਾਨ ਹੋਏ ਸਹਾਈਆ। ਬਚਨ ਕੀਤਾ ਜਿਸ ਨਾਲ ਜ਼ਬਾਨ ਬੁੱਲ, ਬੱਤੀ ਦੰਦ ਨਾਲ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਕਿਰਪਾ ਕਰ ਉਪਰ ਸਿੰਘ ਕਰਨੈਲ, ਪੂਰਬ ਲੇਖਾ ਦਿਤਾ ਚੁਕਾਈਆ। ਜਨਮ ਕਰਮ ਦੀ ਧੋ ਕੇ ਮੈਲ, ਪਤਿਤ ਪੁਨੀਤ ਆਪ ਬਣਾਈਆ। ਜੀਵਣ ਦਾ ਮਾਰਗ ਕਰ ਸਹਿਲ,
❋
❋
ਰਸਤਾ ਇਕੋ ਇਕ ਵਖਾਈਆ। ਸਦਾ ਰੱਛਿਆ ਹੁੰਦੀ ਰਹੇ ਉਪਰ ਗਾਂ ਮੱਝ ਬੈਲ, ਬੱਚਿਆਂ ਦੇਵੇ ਮਾਣ ਵਡਿਆਈਆ। ਘਰ ਵਿਚ ਹੋਵੇ ਚਹਿਲ ਪਹਿਲ, ਦੁੱਖਾਂ ਦਰਦਾਂ ਡੇਰਾ ਢਾਹੀਆ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਕਰੇ ਸਿੰਘ ਸੂਰਬੀਰ ਸ਼ੈਲ, ਜੋਬਨਵੰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੇ ਰੰਗ ਰੰਗਾਈਆ। ਕਿਰਪਾ ਕਰੇ ਦੀਨ ਦਿਆਲਾ ਦੀਨ, ਦਇਆਨਿਧ ਦਇਆ ਕਮਾਈਆ। ਤੜਫਣ ਦੇਵੇ ਨਾ ਮੱਛੀ ਮੀਨ, ਅੰਮ੍ਰਿਤ ਬੂੰਦ ਸਵਾਂਤੀ ਜਾਮ ਪਿਆਈਆ। ਨਾਤਾ ਤੋੜ ਕੇ ਤ੍ਰੈਗੁਣ ਤੀਨ, ਤ੍ਰੈਭਵਣ ਧਨੀ ਹੋਏ ਸਹਾਈਆ। ਆਪਣਾ ਮਾਰਗ ਦੱਸ ਮਹੀਨ, ਰਾਹ ਇਕੋ ਦਿਤਾ ਵਖਾਈਆ। ਸਤਿਗੁਰ ਹੁਕਮ ਤੇ ਸਦਾ ਕਰੋ ਯਕੀਨ, ਭੁੱਲ ਵਿਚ ਭੁੱਲ ਕਦੇ ਨਾ ਜਾਈਆ। ਇਸ ਤੋਂ ਵੱਡੀ ਨਹੀਂ ਕੋਈ ਹੋਰ ਤਾਲੀਮ, ਜਗਤ ਸਿਖਿਆ ਕੰਮ ਕਿਸੇ ਨਾ ਆਈਆ। ਹਿਰਦੇ ਰੱਖੋ ਜ਼ਹਿਨ ਜ਼ਹੀਨ, ਜ਼ਾਹਰ ਜ਼ਹੂਰ ਦਏ ਸਮਝਾਈਆ। ਫੇਰ ਕਦੇ ਨਾ ਹੋਵੋ ਗ਼ਮਗੀਨ, ਚਿੰਤਾ ਚਿਖਾ ਨਾ ਕੋਇ ਤਪਾਈਆ। ਪਿਆਰ ਮੁਹੱਬਤ ਵਿਚ ਰਹਿਣਾ ਲੀਨ, ਲਿਵ ਅੰਤਰ ਅੰਤਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ ਸਭ ਨਰ ਮਦੀਨ, ਮੁੱਦਾ ਆਪਣੇ ਹੱਥ ਰਖਾਈਆ।