੨੨ ਕੱਤਕ ਸ਼ਹਿਨਸ਼ਾਹੀ ਸੰਮਤ ੬ ਅਜੀਤ ਸਿੰਘ ਬਟਾਲੇ ਵਾਲੇ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਅਜੀਤ ਸਿੰਘ ਪਿਤਾ ਪੂਤ ਦਾ ਨਾਤਾ, ਨਾਤਾ ਧੁਰ ਦਾ ਆਪ ਰਖਾਈਆ। ਪੂਰਬ ਜਨਮ ਦੀ ਮੇਟ ਕੇ ਵਾਟਾ, ਅਗਲਾ ਜਨਮ ਜਨਮ ਬਦਲਾਈਆ। ਭਗਤੀ ਭਾਵ ਦਾ ਪੂਰਾ ਕਰਕੇ ਘਾਟਾ, ਤੋਲ ਕੰਡੇ ਨਾਮ ਤਰਾਜ਼ੂ ਆਪ ਤੁਲਾਈਆ। ਤੇਰੀ ਬਿਸਤਰੇ ਮਰਗ ਦੀ ਖਾਟਾ, ਸਤਿਗੁਰ ਆਪਣੇ ਸੰਗ ਹੰਢਾਈਆ। ਜੋ ਆਦਿ ਅੰਤ ਦਾ ਦਾਤਾ, ਦਇਆਵਾਨ ਇਕ ਅਖਵਾਈਆ। ਏਥੇ ਓਥੇ ਹੋਵੇ ਰਾਖਾ, ਦੋ ਜਹਾਨਾਂ ਸੰਗ ਮਿਲਾਈਆ। ਪੂਰਾ ਕਰੇ ਭਵਿਖਤ ਵਾਕਾ, ਮੁਹੰਮਦ ਸ਼ਹਾਦਤ ਦਏ ਭੁਗਤਾਈਆ। ਤਨ ਜਲੇ ਨਾ ਅਗਨੀ ਆਂਚਾ, ਅੰਮ੍ਰਿਤ ਮੇਘ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਗੁਰਮੁਖ ਜਗਤ ਮਰੇ ਕਦੇ ਨਾ ਮਰਨੀ, ਮਰ ਜੀਵਤ ਰੂਪ ਵਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਬਖ਼ਸ਼ੇ ਆਪਣੀ ਸਰਨੀ, ਸਰਨਗਤ ਇਕ ਵਖਾਈਆ। ਮੰਜ਼ਲ ਧੁਰ ਦੀ ਇਕ ਚੜ੍ਹਨੀ, ਅਗੰਮ ਅਥਾਹ ਆਪ ਚੜ੍ਹਾਈਆ। ਨਾਤਾ ਰਹੇ ਨਾ ਭੈ ਡਰਨੀ, ਰਾਏ ਧਰਮ ਨਾ ਦਏ ਸਜ਼ਾਈਆ। ਜਿਸ ਨੇ ਨਵੀਂ ਘਾੜਤ ਘੜਨੀ, ਘੜਨ ਭੰਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਅਜੀਤ ਸਿੰਘ ਮੁਹੰਮਦ ਯਾਰ ਕਰੇ ਇਸ਼ਾਰਾ, ਸੈਨਤ ਨਾਲ ਰਿਹਾ ਸਮਝਾਈਆ। ਮੇਰੇ ਬੇਐਬ ਪਰਵਰਦਿਗਾਰਾ, ਤੇਰੀ ਬੇਪਰਵਾਹੀਆ। ਤੇਰਾ ਨੂਰ ਨੂਰ ਉਜਿਆਰਾ, ਜੋਤ ਜੋਤ ਰੁਸ਼ਨਾਈਆ। ਆਪਣੇ ਨਾਲ ਮੇਲ ਦੁਬਾਰਾ, ਦੋਹਰੀ ਮੇਰੀ ਬਣਤ ਬਣਾਈਆ। ਮੈਂ ਦਸਤ ਬਦਸਤ ਕਰਾਂ ਨਿਮਸਕਾਰਾ, ਸੱਯਦੇ ਵਿਚ ਸੀਸ ਝੁਕਾਈਆ। ਤੂੰ ਅਹਿਬਾਬ ਮੇਰਾ ਮਿੱਤਰ ਪਿਆਰਾ, ਮਹਿਬੂਬ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਹਰਿਜਨ ਹਰਿ ਸਾਹਿਬ ਸਦਾ ਸਹਾਇਕ, ਆਦਿ ਜੁਗਾਦਿ ਦਇਆ ਕਮਾਈਆ। ਏਥੇ ਉਥੇ ਦੋ ਜਹਾਨਾਂ ਨਾਇਕ, ਨਿਰਗੁਣ ਨਿਰਵੈਰ ਬੇਪਰਵਾਹੀਆ। ਤੇਰੀ ਲੇਖੇ ਲਾਵੇ ਅਲਿਫ਼ ਯੇ ਵਾਲੀ ਪੜ੍ਹੀ ਆਇਤ, ਹਜ਼ਰਤ ਸੰਗ ਨਿਭਾਈਆ। ਅੱਗੇ ਵਿਛੋੜਾ ਨਾ ਹੋਵੇ ਸ਼ਾਇਦ, ਵਿਛੜ ਕਦੇ ਨਾ ਜਾਈਆ। ਜਨਮ ਕਰਮ ਦਾ ਕੀਤਾ ਅਹਿਦ, ਵਾਅਦਾ ਆਪਣਾ ਵੇਖ ਵਖਾਈਆ। ਮਿਹਰਵਾਨ ਹੋਏ ਸਹਾਈ ਸਹਿਜ ਸਹਿਜ, ਸਹਿਜ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਅਜੀਤ ਸਿੰਘ ਵੇਖ ਖੇਲ ਪਿਸਰ ਪਿਦਰ, ਬਰਾਦਰ ਰਿਹਾ ਮਿਲਾਈਆ। ਵਿਸ਼ਵਾਮਿੱਤਰ ਤੇਰਾ ਮਿੱਤਰ, ਨੂਰ ਅਲਾਹੀ ਦਏ ਗਵਾਹੀਆ। ਜਿਸ ਦੇ ਹਿਰਦੇ ਅੰਦਰ ਇਕ ਦਾ ਜ਼ਿਕਰ, ਜ਼ਕਰੀਏ ਤੋਂ ਪਰੇ ਧਿਆਨ ਲਗਾਈਆ। ਅੰਤ ਰੱਖਿਆ ਮਹਿਬੂਬ ਦਾ ਫ਼ਿਕਰ, ਫ਼ਿਕਰਾ ਇਕ ਸੁਣਾਈਆ। ਮੇਰਾ ਮੀਤ ਜਾਏ ਨਾ ਵਿਛੜ, ਵਿਛੋੜਾ ਨਜ਼ਰ ਨਾ ਕੋਇ ਵਖਾਈਆ। ਲਹਿਣਾ ਦੇਣਾ ਪਰਵਰਦਿਗਾਰ ਤੇਰੇ ਦਰਬਾਰ ਜਾਏ ਨਿਬੜ, ਬਾਕੀ ਅਵਰ ਰਹੇ ਨਾ ਰਾਈਆ। ਫਿਰਾਕ ਹੋਵੇ ਹਜ਼ਰਤੇ ਹਿਜ਼ਰ, ਹਜ਼ੂਰ ਤੇਰੀ ਓਟ ਤਕਾਈਆ। ਜਿਸ ਦਾ ਲੇਖਾ ਮੁਕਣਾ ਸੀ ਤੇਈ ਕੱਤਕ ਵੇਲੇ ਫ਼ਜ਼ਰ, ਫ਼ਜ਼ਲ ਆਪਣਾ ਆਪ ਕਮਾਈਆ। ਨੇੜ ਨਾ ਆਵੇ ਲਾੜੀ ਮੌਤ ਕਜ਼ਲ, ਅਜ਼ਲ ਤੋਂ ਲਏ ਬਚਾਈਆ। ਪ੍ਰੇਮੀ ਨਾਲ ਪ੍ਰੇਮੀ ਮੇਲ ਨਾਲ ਸੱਜਣ, ਪਿਛਲਾ ਲੇਖਾ ਪੂਰ ਕਰਾਈਆ। ਕਰੇ ਖੇਲ ਮੂਰਤ ਗੋਪਾਲ ਮਦਨ, ਕਾਹਨ ਕਾਹਨਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਜੀਤ ਸਿੰਘ ਇਹ ਤੇਰਾ ਪਿਛਲਾ ਚਚਾ ਜ਼ਾਤ ਭਾਈ, ਸਦੀ ਚੌਧਵੀਂ ਦਏ ਗਵਾਹੀਆ। ਵਿਛੋੜਾ ਸਹਿ ਨਾ ਸਕੇ ਜੁਦਾਈ, ਅੰਤਰ ਅੰਤਰ ਧਿਆਨ ਲਗਾਈਆ। ਭੱਜਾ ਆਇਆ ਚਾਈਂ ਚਾਈਂ, ਦੂਰ ਦੁਰਾਡਾ ਪੰਧ ਮੁਕਾਈਆ। ਬਿਸਤਰ ਸੇਜ ਲਿਆਇਆ ਉਠਾਈ, ਤੇਰਾ ਕੱਫ਼ਨ ਦਿਤਾ ਬਦਲਾਈਆ। ਸਚ ਪ੍ਰੀਤੀ ਦਰ ਸਾਚੇ ਸਚ ਕਮਾਈ, ਸਚ ਮਿਲੀ ਵਡਿਆਈਆ। ਤੇਰੇ ਜਨਮ ਦੀ ਜਨਮ ਵਿਚੋਂ ਜਨਮ ਲੈਣ ਦੀ ਚੁੱਕ ਕੇ ਲਿਆਇਆ ਮਿਠਾਈ, ਪ੍ਰਭ ਅੱਗੇ ਭੇਟ ਕਰਾਈਆ। ਹਰਿਜਨ ਹਰਿ ਸੰਗਤ ਗੁਰਮੁਖ ਗੁਰਸਿਖ ਖਾਣ ਚਾਈਂ ਚਾਈਂ, ਚਾਓ ਘਨੇਰਾ ਇਕ ਦਰਸਾਈਆ। ਤੇਰੀਆਂ ਭੁਜਾਂ ਬਾਹਵਾਂ ਵੇਖੇ ਥਾਉਂ ਥਾਈਂ, ਥਾਨ ਥਨੰਤਰ ਫੋਲ ਫੁਲਾਈਆ। ਮਿਹਰਵਾਨ ਮਹਿਬੂਬ ਕਿਰਪਾ ਕਰੇ ਧੁਰ ਦਾ ਮਾਲਕ ਸਭ ਥਾਈਂ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣਾ ਰੰਗ ਰੰਗਾਈਆ। ਧਰਮ ਰਾਏ ਦੀ ਮੰਜ਼ਲ ਦਾ ਗੁਰਮੁਖ ਬਣੇ ਕਦੇ ਨਾ ਰਾਹੀ, ਚਿਤ੍ਰਗੁਪਤ ਲੇਖ ਨਾ ਕੋਇ ਜਣਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਨਿਰਗੁਣ ਨਿਰਗੁਣ ਹੋਏ ਸਹਾਈ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨੂਰ ਨੁਰਾਨਾ ਮਰਦ ਮਰਦਾਨਾ ਸ਼ਾਹੋ ਭੂਪ ਧੁਰ ਦਾ ਰਾਮ ਇਕ ਗੁਸਾਈਂ, ਕਾਹਨ ਕਾਹਨਾ ਲੱਖ ਚੁਰਾਸੀ ਨਜ਼ਰੀ ਆਈਆ।
❋
❋
੨੩ ਕੱਤਕ ਸ਼ਹਿਨਸ਼ਾਹੀ ਸੰਮਤ ੬ ਮਿਲਖਾ ਸਿੰਘ ਦੀ ਦੇਹ ਛੁੱਟਣ ਦੇ ਨਵਿਤ ਛੱਤੀ ਬੀ ਬੀ ਗੰਗਾ ਨਗਰ
ਮਿਲਖਾ ਸਿੰਘ ਲੋਕਮਾਤ ਪੂਰੇ ਹੋਏ ਸਵਾਸ, ਸਾਹ ਸਾਹ ਪ੍ਰਭ ਦਾ ਨਾਮ ਧਿਆਈਆ। ਚੁਰਾਸੀ ਵਿਚੋਂ ਮਾਨਸ ਜਨਮ ਦੀ ਪੂਰੀ ਹੋਈ ਆਸ, ਤ੍ਰਿਸਨਾ ਜਗਤ ਰਹੀ ਨਾ ਰਾਈਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸਾਰੇ ਧਰੋ ਧਰਵਾਸ, ਧੀਰਜ ਧੀਰ ਸਤਿ ਸੰਤੋਖ ਰਖਾਈਆ। ਇਹ ਖੇਲ ਪੁਰਖ ਅਬਿਨਾਸ਼, ਹਰਿ ਕਰਤਾ ਆਪ ਕਰਾਈਆ। ਰਾਏ ਧਰਮ ਦਏ ਨਾ ਫ਼ਾਸ, ਚਿਤ੍ਰਗੁਪਤ ਨਾ ਲੇਖ ਵਖਾਈਆ। ਜਮ ਕਾ ਡੰਡ ਕਰੇ ਨਾ ਨਾਸ, ਭੈ ਭੌ ਨਾ ਕੋਇ ਡਰਾਈਆ। ਜਨਮ ਜਨਮ ਚੋਂ ਹੋਏ ਬੰਦ ਖੁਲਾਸ, ਬੰਧਨ ਬੰਧ ਦਿਤਾ ਤੁੜਾਈਆ। ਜਿਸ ਦੀ ਵਸਤ ਉਸੇ ਦੇ ਪਾਸ, ਆਤਮ ਪਰਮਾਤਮ ਵਿਚ ਸਮਾਈਆ। ਜੋਤੀ ਜੋਤ ਹੋਇਆ ਪ੍ਰਕਾਸ਼, ਅੰਧ ਅੰਧੇਰਾ ਦਿਤਾ ਗਵਾਈਆ। ਗੁਰਮੁਖ ਸਚਖੰਡ ਦਵਾਰੇ ਸਚ ਨਿਵਾਸ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਦਾਸੀ ਦਾਸ, ਕਰੋੜ ਤੇਤੀਸਾ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰੂ ਜੋਤ ਦੀ ਧਾਰ ਵੇਖਣ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਗੁਰਸਿਖ ਲੋਕਮਾਤ ਕਦੇ ਨਾ ਮਰਿਆ, ਸ਼ਬਦ ਗੋਬਿੰਦ ਗੁਰੂ ਗੁਰਦੇਵ ਦਏ ਵਡਿਆਈਆ। ਜੋ ਪੁਰਖ ਅਕਾਲ ਦੀ ਸਰਨੀ ਪਰਿਆ, ਪਾਰਬ੍ਰਹਮ ਪਤਿਪਰਮਸ਼ੇਵਰ ਆਪਣੇ ਵਿਚ ਸਮਾਈਆ। ਮਿਲਖਾ ਸਿੰਘ ਮੰਜ਼ਲ ਅਗੰਮੀ ਚੜ੍ਹਿਆ, ਜਗਤ ਜਹਾਨ ਪੰਧ ਮੁਕਾਈਆ। ਸਚ ਦਵਾਰੇ ਜਾ ਕੇ ਖੜਿਆ, ਸਚਖੰਡ ਸਾਚੇ ਵੱਜੇ ਵਧਾਈਆ। ਜਨ ਭਗਤਾਂ ਵਿਚ ਜਾ ਕੇ ਰਲਿਆ, ਕਬੀਰ ਰਵਦਾਸ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਵਿਚੋਂ ਹੋਇਆ ਬਰਿਆ, ਜਨਮ ਮਰਨ ਦਾ ਪੰਧ ਮੁਕਾਈਆ। ਕਿਰਪਾ ਕੀਤੀ ਨਰਾਇਣ ਨਰਿਆ, ਨਰ ਹਰਿ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਸਾਚੇ ਸੋਭਾ ਪਾਈਆ। ਮਿਲਖਾ ਸਿੰਘ ਛਡੀ ਜਗਤ ਜਗੀਰ, ਨਾਤਾ ਦੀਨ ਦੁਨੀ ਤੁੜਾਈਆ। ਵਰ ਪਾ ਕੇ ਗਹਿਰ ਗੰਭੀਰ, ਦਰ ਸਾਚਾ ਇਕ ਸੁਹਾਈਆ। ਜਿਥੇ ਲੇਖਾ ਨਹੀਂ ਕੋਈ ਤਕਦੀਰ, ਤਦਬੀਰ ਜਗਤ ਨਾ ਕੋਇ ਜਣਾਈਆ। ਝਗੜਾ ਮੁਕ ਜਾਏ ਸ਼ਾਹ ਫ਼ਕੀਰ, ਹਕੀਰ ਹਕੀਰਾਂ ਡੇਰਾ ਢਾਹੀਆ। ਮਿਲ ਕੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਮਾਲਕ ਧੁਰ ਦੇ ਪੀਰ, ਪਰਾ ਪਸੰਤੀ ਮਧਮ ਬੈਖਰੀ ਤੋਂ ਉਪਰ ਡੇਰਾ ਲਾਈਆ। ਜਗਤ ਜਹਾਨ ਦੀ ਕੂੜੀ ਕਿਰਿਆ ਮੇਟ ਲਕੀਰ, ਲੈਨ ਐਨ ਵਿਚ ਸਮਾਈਆ। ਲੇਖਾ ਚੁੱਕਿਆ ਭੂਸ਼ਨ ਤਨ ਬਸਤਰ ਸਰੀਰ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੂਪ ਦਰਸਾਈਆ। ਪਾਰਬ੍ਰਹਮ ਪ੍ਰਭ ਮੇਲਾ ਕੀਤਾ ਅਖ਼ੀਰ, ਈਸ਼ ਜੀਵ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਿਲਖਾ ਸਿੰਘ ਮਿਲਿਆ ਪਰਮ ਪੁਰਖ ਪ੍ਰਭ ਠਾਕਰ, ਹਰਿ ਕਰਤਾ ਰੰਗ ਰੰਗਾਈਆ। ਛਡ ਕੇ ਦੀਨ ਦੁਨੀ ਦਾ ਸਾਗਰ, ਗਹਿਰ ਗੰਭੀਰ ਵਿਚ ਸਮਾਈਆ। ਜਿਸ ਦਵਾਰੇ ਭਗਤਾਂ ਮਿਲਦਾ ਆਦਰ, ਨਾਮਾ ਜੈ ਦਿਓ ਸੋਭਾ ਪਾਈਆ। ਸੁਦਾਮਾ ਸਦਨਾ ਕਹੇ ਆਇਆ ਸੂਰਬੀਰ ਬਹਾਦਰ, ਯੋਧਾ ਇਕ ਅਖਵਾਈਆ। ਝਗੜਾ ਮੁੱਕਿਆ ਮਕਤੂਲ ਕਾਤਲ, ਸ਼ਰਅ ਜ਼ੰਜੀਰ ਜ਼ੰਜੀਰ ਤੁੜਾਈਆ। ਜਿਸਦਾ ਭੇਵ ਖੁਲ੍ਹਿਆ ਬਾਤਨ, ਬੇਪਰਵਾਹ ਵੇਖ ਵਖਾਈਆ। ਸਚਖੰਡ ਦਵਾਰ ਮੱਲ ਕੇ ਵਤਨ, ਬੇਵਤਨ ਆਪਣੇ ਘਰ ਸੋਭਾ ਪਾਈਆ। ਜਗਤ ਪਿਆਰ ਮੁਹੱਬਤ ਮੋਹ ਮਨ ਕਲਪਨਾ
❋
❋
ਯਤਨ, ਯਥਾਰਥ ਪ੍ਰਭ ਦੀ ਧਾਰ ਪ੍ਰਭ ਦੇ ਵਿਚ ਸਮਾਈਆ। ਜਿਸ ਦਾ ਸਚਖੰਡ ਦਵਾਰ ਇਕੋ ਪੱਤਨ, ਦਰਗਹ ਸਾਚੀ ਸੋਭਾ ਪਾਈਆ। ਗੁਰਸਿਖ ਸਤਿਗੁਰ ਦਾ ਪੂਰਾ ਰਤਨ, ਅਮੋਲਕ ਅਮੁੱਲ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੇ ਘਰ ਵਸਾਈਆ। ਮਿਲਖਾ ਸਿੰਘ ਕਹੇ ਮੈਥੋਂ ਛੁੱਟਿਆ ਸਾਕ ਸੱਜਣ, ਨਾਤਾ ਕੂੜ ਰਿਹਾ ਨਾ ਰਾਈਆ। ਜੋ ਘੜਿਆ ਸੋ ਅੰਤ ਭਾਂਡੇ ਭੱਜਣ, ਥਿਰ ਰਹਿਣ ਕੋਇ ਨਾ ਪਾਈਆ। ਮੈਂ ਵਸਿਆ ਓਸ ਪ੍ਰਭੂ ਦੇ ਵਤਨ, ਜਿਥੇ ਭਗਤ ਸੁਹੇਲੇ ਸੂਫ਼ੀ ਫ਼ਕੀਰ ਅਵਤਾਰ ਪੈਗ਼ੰਬਰ ਗੁਰ ਜੋਤੀ ਜੋਤ ਵਿਚ ਸਮਾਈਆ। ਮੇਰੇ ਦੀਨ ਦਿਆਲੇ ਪੁਰਖ ਅਕਾਲੇ ਮੈਨੂੰ ਆਪਣੇ ਲਾਇਆ ਅੰਗਣ, ਅੰਗੀਕਾਰ ਆਪ ਕਰਾਈਆ। ਗੋਬਿੰਦ ਦੀ ਧਾਰ ਸ਼ਬਦ ਕੰਗਣ, ਤਨ ਵਜੂਦ ਦਿਤਾ ਪਹਿਨਾਈਆ। ਮੇਰਾ ਭਾਗ ਨਾ ਹੋਇਆ ਮੰਦਨ, ਜਗਤ ਵਿਚੋਂ ਚਲਿਆ ਚਾਈਂ ਚਾਈਂਆ। ਮੇਰੀ ਅੰਤ ਅਖ਼ੀਰ ਸਾਹਿਬ ਸੁਲਤਾਨ ਅੱਗੇ ਇਕੋ ਬੰਦਨ, ਡੰਡਾਵਤ ਕਰ ਕੇ ਸੀਸ ਝੁਕਾਈਆ। ਚਾਰ ਜੁਗ ਤੇਰੇ ਨਾਮ ਦੀ ਸਿਫ਼ਤੀ ਚੜ੍ਹੀ ਰਹੇ ਰੰਗਣ, ਕੁਸੰਭੜਾ ਰੰਗ ਨਾ ਕੋਇ ਵਖਾਈਆ। ਗੋਬਿੰਦ ਦੀ ਮਰਿਆਦਾ ਕਰੇ ਨਾ ਕੋਇ ਭੰਗਣ, ਭਾਣੇ ਵਿਚ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਮਿਲਖਾ ਸਿੰਘ ਆਤਮ ਕਹੇ ਮੈਂ ਸਚ ਦਵਾਰ ਸੁੱਤੀ, ਸਚਖੰਡ ਵਿਚ ਮਿਲੀ ਮਾਣ ਵਡਿਆਈਆ। ਜਿਥੇ ਇਕੋ ਜੇਹੀ ਰੁਤੀ, ਰੁਤੜੀ ਸਚ ਦਿਤੀ ਮਹਿਕਾਈਆ। ਨਾਤਾ ਛੁੱਟਿਆ ਕਾਇਆ ਬੁਤੀ, ਬੁਤਖ਼ਾਨਿਆਂ ਡੇਰਾ ਢਾਹੀਆ। ਮਿਲਿਆ ਪਾਰਬ੍ਰਹਮ ਪਤਿਪਰਮੇਸ਼ਵਰ ਅਚੁਤੀ, ਚੇਤਨ ਆਪਣੇ ਵਿਚੋਂ ਆਪ ਕਰਾਈਆ। ਮੇਰੀ ਆਵਣ ਜਾਵਣ ਗੰਢ ਟੁੱਟੀ, ਅੱਗੇ ਪੰਧ ਰਿਹਾ ਨਾ ਰਾਈਆ। ਮੇਰੇ ਸਾਹਿਬ ਸਤਿਗੁਰ ਦੀਨ ਦਿਆਲ ਮੰਜ਼ਲ ਦਿਤੀ ਉਚੀ, ਉਚ ਅਗੰਮ ਅਥਾਹ ਦਰ ਠਾਂਡੇ ਇਕ ਟਿਕਾਈਆ। ਮਨ ਕਲਪਣਾ ਤੋਂ ਬਾਹਰ ਮੇਰੀ ਆਤਮਾ ਪਰਮਾਤਮਾ ਦੀ ਲੱਗੀ ਰਹੇ ਰੁਚੀ, ਅਵਰ ਵਾਸਨਾ ਨਾ ਕੋਇ ਰਖਾਈਆ। ਮੇਰਾ ਉਜਲ ਹੋਇਆ ਮੁਖੀ, ਦੁਰਮਤ ਮੈਲ ਰਹੇ ਨਾ ਰਾਈਆ। ਮੇਰੀ ਮਾਤਾ ਦੀ ਸੁਫ਼ਲ ਹੋਵੇ ਕੁੱਖੀ, ਜਿਸ ਭਗਤ ਜਨਮ ਕੇ ਪ੍ਰਭ ਦੀ ਝੋਲੀ ਦਿਤਾ ਪਾਈਆ। ਮੇਰੇ ਪਿਛੋਂ ਮੇਰਾ ਪਰਵਾਰ ਹੋਏ ਕੋਇ ਨਾ ਦੁਖੀ, ਭੈਣ ਭਾਈ ਕੀਰਨਾ ਵੈਣ ਕੋਇ ਨਾ ਪਾਈਆ। ਮੇਰੀ ਜਗਤ ਨਾਲੋਂ ਟੁੱਟੀ, ਕੂੜ ਸੰਸਾਰ ਨਾਲੋਂ ਹੋਈ ਛੁੱਟੀ, ਪੁਰਖ ਅਕਾਲ ਮੇਰੇ ਗਾਨਾ ਬੱਧਾ ਗੁਟੀ, ਆਦਿ ਨਿਰੰਜਣ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਖਾਈਆ। ਮਿਲਖਾ ਸਿੰਘ ਦਾ ਤਨ ਵਜੂਦ ਕਹੇ ਸਰੀਰ, ਸਤਿ ਸਤਿ ਸੁਣਾਈਆ। ਸੁਣੋ ਮੇਰੇ ਸਾਕ ਸੱਜਣ ਸੈਣ ਸਾਂਝੇ ਵੀਰ, ਸਭਨਾਂ ਦਿਆਂ ਸੁਣਾਈਆ। ਮੇਰੇ ਉਤੇ ਢਾਈ ਗਜ਼ ਦਾ ਲਾਲ ਕੱਪੜਾ ਦੇਣਾ ਚੀਰ, ਗੋਬਿੰਦ ਦੀ ਨਿਸ਼ਾਨੀ ਜੁਝਾਰ ਵਾਲੀ ਸੋਭਾ ਪਾਈਆ। ਕੋਇ ਨਾ ਹੋਇਓ ਦਿਲਗੀਰ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਮੈਂ ਪੀ ਕੇ ਅੰਮ੍ਰਿਤ ਰਸ ਸੀਰ, ਸਿਰ ਧੜ ਦਾ ਲੇਖਾ ਦਿਤਾ ਮੁਕਾਈਆ। ਮੈਨੂੰ ਸਚਖੰਡ ਦੀ ਸਚ ਦਵਾਰ ਦੀ ਸਚ ਧਰਮ ਦੀ ਮਿਲੀ ਉਹ ਜਾਗੀਰ, ਜੋ ਆਦਿ ਜੁਗਾਦਿ ਜੁਗ ਚੌਕੜੀ ਇਕੋ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਕਰਮ ਜਨਮ ਪੂਰਬ ਲੇਖੇ ਲਹਿਣੇ ਤੇ ਮਾਰ ਲਕੀਰ, ਅਗਲੀ ਅਕਸੀਰ, ਅਕਲ ਬੁੱਧੀ ਤੋਂ ਬਾਹਰ ਆਪਣੇ ਹੱਥ ਰਖਾਈਆ।
❋
❋
੨੩ ਕੱਤਕ ਸ਼ਹਿਨਸ਼ਾਹੀ ਸੰਮਤ ੬ ਮਿਲਖਾ ਸਿੰਘ ਦੇ ਅਰਥੀ ਚੁੱਕਣ ਸਮੇਂ ਛੱਤੀ ਬੀ ਬੀ ਗੰਗਾ ਨਗਰ
ਮਿਲਖਾ ਸਿੰਘ ਪੁਰਖ ਅਕਾਲ ਦੇ ਸੁਤ ਦੁਲਾਰੇ, ਦੂਲ੍ਹੇ ਧੁਰ ਦੇ ਤੇਰੀ ਵਡਿਆਈਆ। ਤੂੰ ਮੰਜ਼ਲ ਚੜ੍ਹਨਾ ਓਸ ਚੁਬਾਰੇ, ਜਿਥੇ ਗੋਬਿੰਦ ਬੈਠਾ ਤੇਰਾ ਮਾਹੀਆ। ਤੈਨੂੰ ਉਡੀਕਦੇ ਸਿੰਘ ਅਜੀਤ ਜੁਝਾਰੇ, ਬਾਲੇ ਨੀਹਾਂ ਵਾਲੇ ਰਾਹ ਤਕਾਈਆ। ਖ਼ੁਸ਼ੀ ਵਿਚ ਹੱਸਣ ਕਹਿਣ ਅਸੀਂ ਵੀ ਰਹੇ ਕਵਾਰੇ, ਕਵਾਰਾ ਗੁਰਮੁਖ ਸਾਡੇ ਵਿਚ ਮਿਲੇ ਚਾਈਂ ਚਾਈਂਆ। ਫਿਰ ਜਨਮ ਲੈਣਾ ਨਾ ਪਏ ਦੁਬਾਰੇ, ਮਾਤ ਗਰਭ ਨਾ ਅਗਨ ਤਪਾਈਆ। ਸੁਹਾਣਾ ਭਗਤਾਂ ਦੇ ਦਵਾਰੇ, ਭਗਤਾਂ ਮਿਲ ਕੇ ਵੱਜੇ ਵਧਾਈਆ। ਅਵਤਾਰ ਪੈਗ਼ੰਬਰ ਗੁਰ ਪ੍ਰੇਮ ਦੇ ਦੇਣ ਹੁਲਾਰੇ, ਹੁਲਾਰਾ ਧੁਰ ਦਾ ਨਾਮ ਜਣਾਈਆ। ਅਖ਼ੀਰੀ ਸਿਖਿਆ ਦੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸਾਰੇ ਭਾਈਚਾਰੇ, ਵੱਡਿਆਂ ਛੋਟਿਆਂ ਦੇ ਸਮਝਾਈਆ। ਮੇਰੀ ਕਰੇ ਨਾ ਕੋਇ ਗਿਰਿਆਜ਼ਾਰੇ, ਨੇਤਰ ਨੈਣਾਂ ਨਾ ਨੀਰ ਵਹਾਈਆ। ਕੋਈ ਨਾ ਕਹੇ ਵਸਦਾ ਘਰ ਗਿਆ ਉਜਾੜੇ, ਉਜੜਿਆ ਖੇੜਾ ਜੁਗ ਚੌਕੜੀ ਵਸੇ ਚਾਈਂ ਚਾਈਂਆ। ਜਿਸ ਗੋਬਿੰਦ ਨੇ ਗੁਰਮੁਖ ਗੁਰਸਿਖ ਪ੍ਰੇਮ ਪ੍ਰੀਤੀ ਪਿਆਰ ਵਿਚ ਤਾਰੇ, ਤਾਰਨਹਾਰ ਦਇਆ ਕਮਾਈਆ। ਗੜ੍ਹੀ ਚਮਕੌਰ ਦੇ ਤੇਰੇ ਪੂਰੇ ਕਰੇ ਲਾਰੇ, ਪੂਰਬ ਲੇਖਾ ਝੋਲੀ ਪਾਈਆ। ਤੈਨੂੰ ਨਿਮਸਕਾਰ ਕਰਨ ਚੰਦ ਸਿਤਾਰੇ, ਸੂਰੀਆ ਨਿਉਂ ਨਿਉਂ ਲਾਗੇ ਪਾਈਆ। ਕਰੋੜ ਤੇਤੀਸਾ ਸੁਰਪਤ ਇੰਦ ਬਰਖਾ ਕਰੇ ਨਾਲ ਇਸ਼ਾਰੇ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਜਸ ਗਾਈਆ। ਤੂੰ ਪੁਰਖ ਅਕਾਲ ਦੀਨ ਦਿਆਲ ਸਾਹਿਬ ਸਵਾਮੀ ਅੰਤਰਜਾਮੀ, ਘਟ ਨਿਵਾਸੀ ਦੇ ਵਸਣਾ ਓਸ ਮਹਿਲ ਚੁਬਾਰੇ, ਜਿਸ ਨੂੰ ਸਚਖੰਡ ਕਹਿ ਕੇ ਸਾਰੇ ਰਹੇ ਗਾਈਆ। ਆਪਣੀ ਅੰਤ ਦੀ ਸਭ ਨੂੰ ਕਰਦੇ ਨਿਮਸਕਾਰੇ, ਅੱਗੇ ਸੀਸ ਜਗਦੀਸ ਦੇਣਾ ਝੁਕਾਈਆ। ਜੋ ਤੇਰਾ ਏਥੇ ਉਥੇ ਬਣੇ ਸਹਾਰੇ, ਦੋ ਜਹਾਨਾਂ ਆਪਣਾ ਰੰਗ ਰੰਗਾਈਆ। ਭੈਣਾਂ ਤਕਣ ਸਾਡਾ ਵੀਰ ਚੜ੍ਹਿਆ ਖਾਰੇ, ਲਾੜੀ ਮੌਤ ਵਾਲੀ ਪਰਨਾਈਆ। ਫੇਰ ਉਸ ਨੂੰ ਚਰਨਾਂ ਵਿਚ ਲਤਾੜੇ, ਪਲੂ ਛੁਡਾ ਕੇ ਭੱਜਿਆ ਵਾਹੋ ਦਾਹੀਆ। ਮੇਰਾ ਸਾਹਿਬ ਸਤਿਗੁਰ ਇਕੋ ਮਿੱਤਰ ਯਾਰੇ, ਜੋ ਯਾਰੜਾ ਸੱਥਰ ਗਿਆ ਹੰਢਾਈਆ। ਮੈਂ ਉਸ ਦੇ ਗ੍ਰਹਿ ਵਸਣਾ ਤੇ ਰਹਿਣਾ ਸਦਾ ਨਾਲੇ, ਵਿਛੋੜਾ ਅੱਗੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਜਨ ਭਗਤਾਂ ਸ਼ਬਦ ਸਤਿਗੁਰ ਹੋ ਕੇ ਆਪ ਸੰਭਾਲੇ, ਸੰਬਲ ਦਾ ਮਾਲਕ ਕਲਜੁਗ ਅੰਤਮ ਦਇਆ ਕਮਾਈਆ।
੨੩ ਕੱਤਕ ਸ਼ਹਿਨਸ਼ਾਹੀ ਸੰਮਤ ੬ ਰਤਨ ਸਿੰਘ ਦੇ ਗ੍ਰਹਿ ਪੱਚੀ ਬੀ੦ ਬੀ੦ ਗੰਗਾ ਨਗਰ
ਕਲਜੁਗ ਕਹੇ ਸਦੀ ਚੌਧਵੀਂ ਲੱਗੀ ਹੱਸਣ, ਹੱਸ ਹੱਸ ਰਹੀ ਜਣਾਈਆ। ਆਪਣਾ ਭੇਵ ਲੱਗੀ ਦੱਸਣ, ਪਰਦਾ ਪਰਦਿਆਂ ਵਿਚੋਂ ਉਠਾਈਆ। ਦੀਨ ਦੁਨੀ ਹੋਈ ਦਿਸੇ ਬੇਵਤਨ, ਗ੍ਰਹਿ ਮੰਦਰ ਚਲੇ ਨਾ ਕੋਇ ਚਤੁਰਾਈਆ। ਮੇਰਾ ਅੰਤ ਕਿਨਾਰਾ ਪੱਤਨ, ਪਾਤੀ ਗੋਬਿੰਦ ਦਏ ਗਵਾਹੀਆ। ਕਰਨਾ ਖੇਲ ਅਲਖਣਾ ਅਲਖਣ, ਅਲਖ ਅਗੋਚਰ ਆਪਣਾ ਹੁਕਮ ਵਰਤਾਈਆ। ਜਿਸ ਮੇਰੀ ਗੋਦੀ ਕਰਨੀ ਸੱਖਣ, ਉਮਤ ਨਬੀਆਂ ਪੰਧ ਮੁਕਾਈਆ। ਜਿਸ ਦਾ ਪਰਦਾ ਪੁਰਖ ਅਕਾਲ ਆਵੇ ਢਕਣ, ਪਰਵਰਦਿਗਾਰ ਨੂਰ ਅਲਾਹੀਆ। ਸਾਂਝੀ ਪਤ ਆਵੇ ਰੱਖਣ, ਰੱਖਕ ਹੋ ਕੇ ਹੋਏ ਸਹਾਈਆ।
❋
❋
ਮੈਂ ਸਭ ਕੁਝ ਤਕਾਂ ਅੱਖਣ, ਬਿਨ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਕੋਟਾਂ ਵਿਚੋਂ ਮੈਨੂੰ ਥੋੜੇ ਦਿਸਦੇ ਰਤਨ, ਗੁਰਮੁਖ ਸੰਤ ਸੁਹੇਲੇ ਸੋਭਾ ਪਾਈਆ। ਕਲਜੁਗ ਜੀਵਾਂ ਚਲੇ ਕੋਇ ਨਾ ਯਤਨ, ਯਥਾਰਥ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਕਲਜੁਗ ਕਹੇ ਸਦੀ ਚੌਧਵੀਂ ਦੱਸੇ ਨਾਲ ਇਸ਼ਾਰੇ, ਸੈਨਤ ਅਗੰਮ ਰਹੀ ਲਗਾਈਆ। ਮੇਰੇ ਵੇਖ ਅੰਤ ਕਿਨਾਰੇ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਮੁਹੰਮਦ ਤਕੇ ਨਾਲ ਸੰਗ ਚਾਰ ਯਾਰੇ, ਯਰਾਨਾ ਪੂਰਬ ਫੋਲ ਫੁਲਾਈਆ। ਗੋਬਿੰਦ ਵੇਖੇ ਪੰਜ ਪਿਆਰੇ, ਪੰਚਮ ਧਾਰ ਧਾਰ ਸ਼ਨਵਾਈਆ। ਮੇਰਾ ਲਹਿਣਾ ਦੇਣਾ ਲੇਖਾ ਮੁਕਣਾ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਰਹੇ ਜਣਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰੇ ਕਲ ਕਲਕੀ ਅਵਤਾਰੇ, ਅਮਾਮ ਅਮਾਮਾ ਸ਼ਹਿਨਸ਼ਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਾਢੇ ਤਿੰਨ ਹੱਥ ਵਸਦੇ ਘਰ ਉਜਾੜੇ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਦੀਨ ਮਜ਼੍ਹਬ ਦੇ ਲਾ ਅਖਾੜੇ, ਕਲਮਾ ਕਲਮੇ ਨਾਲ ਟਕਰਾਈਆ। ਸ੍ਰਿਸ਼ਟ ਦ੍ਰਿਸ਼ਟ ਚਬਾ ਆਪਣੀ ਦਾੜ੍ਹੇ, ਲੱਖ ਚੁਰਾਸੀ ਲਹਿਣਾ ਦਏ ਮੁਕਾਈਆ। ਮੇਰੀ ਉਸ ਪ੍ਰਭੂ ਨਿਮਸਕਾਰੇ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਦੀ ਚਾਰ ਜੁਗ ਸਿਫ਼ਤਾਂ ਵਿਚ ਲਿਖਦੇ ਗਏ ਵਾਰੇ, ਵਾਰਤਾ ਅੱਖਰਾਂ ਨਾਲ ਸਮਝਾਈਆ। ਸਿਫ਼ਤਾਂ ਕਰਨ ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ, ਅੰਜੀਲ ਕੁਰਾਨ ਢੋਲੇ ਰਾਗ ਅਲਾਈਆ। ਸੋ ਧਰਨੀ ਧਰਤ ਧਵਲ ਧੌਲ ਹੋ ਉਜਿਆਰੇ, ਲੋਕਮਾਤ ਆਪਣਾ ਹੁਕਮ ਵਰਤਾਈਆ। ਮੈਂ ਤਕਦੀ ਕਲ ਕਲਕੀ ਅਵਤਾਰੇ, ਨਿਹਕਲੰਕ ਅਗੰਮ ਅਥਾਹੀਆ। ਜਿਸ ਦਾ ਖੇਲ ਬੁੱਧੀ ਤੋਂ ਬਾਹਰੇ, ਅਕਲ ਵਿਦਿਆ ਚਲੇ ਨਾ ਕੋਇ ਚਤੁਰਾਈਆ। ਜੋ ਜਨ ਭਗਤਾਂ ਬਖ਼ਸ਼ੇ ਨਾਮ ਅਧਾਰੇ, ਉਦਰ ਵਿਚ ਹੋਏ ਸਹਾਈਆ। ਸੋ ਮੇਰਾ ਲੇਖਾ ਲਹਿਣਾ ਦੇਣਾ ਸਦੀ ਚੌਧਵੀਂ ਅੰਤ ਵਿਚਾਰੇ, ਬਚਿਆ ਰਹਿਣ ਕੋਇ ਨਾ ਪਾਈਆ। ਮੇਰਾ ਸਾਹਿਬ ਸੁਲਤਾਨ ਪਰਵਰਦਿਗਾਰੇ, ਮਹਿਬੂਬ ਜਲਵਾਗਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਰਗੁਣ ਧਾਰ ਨਰ ਅਵਤਾਰੇ, ਅਵਤਰੀ ਆਪਣਾ ਹੁਕਮ ਵਰਤਾਈਆ।
੨੬ ਕੱਤਕ ਸ਼ਹਿਨਸ਼ਾਹੀ ਸੰਮਤ ੬ ਅਮੀਰ ਚੰਦ ਗੁਲਾਟੀ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਕਹੇ ਮੇਰੀ ਜੁਗ ਜੁਗ ਨਵੀਂ ਤਾਸੀਰ, ਚੌਕੜੀ ਸਮਝ ਕਿਸੇ ਨਾ ਆਈਆ। ਮੈਂ ਨਿਤ ਨਵਿਤ ਕਰਾਂ ਤਾਮੀਰ, ਰੂਪ ਅਨੂਪ ਆਪਣਾ ਇਕ ਪਰਗਟਾਈਆ। ਓਟ ਲੈ ਕੇ ਗਹਿਰ ਗੰਭੀਰ, ਬੇਨਜ਼ੀਰ ਆਸ ਰਖਾਈਆ। ਲੱਖ ਚੁਰਾਸੀ ਬਣਾ ਆਪਣੀ ਜਾਗੀਰ, ਮਾਲਕ ਹੋ ਕੇ ਖੇਲ ਖਿਲਾਈਆ। ਜਿਸ ਧਾਰ ਵਿਚ ਯਾਦ ਕੀਤਾ ਕਬੀਰ, ਹਿਰਦੇ ਅੰਤਰ ਧਿਆਨ ਰਖਾਈਆ। ਖੰਡਾ ਧਾਰ ਸਮਝ ਸ਼ਮਸ਼ੀਰ, ਪਿਆਰ ਧੁਰ ਦਾ ਗਿਆ ਨਿਭਾਈਆ। ਏਸੇ ਕਾਰਨ ਪੋਹ ਨਾ ਸਕਿਆ ਨੀਰ, ਗੰਗਾ ਲਹਿਰ ਨਾ ਕੋਇ ਡੁਬਾਈਆ। ਸਾਚੀ ਸਿਖਿਆ ਸਿਖ ਲੈ ਚੰਦ ਅਮੀਰ, ਬਿਨਾ ਪ੍ਰਭ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਜੋ ਆਏ ਸੋ ਘੱਤ ਕੇ ਜਾਏ ਵਹੀਰ, ਪਾਂਧੀ ਬਣਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਜੋ ਆ
❋
❋
ਗਿਆ ਪ੍ਰਭ ਦੀ ਸਰਨ, ਸਰਨ ਇਕ ਤਕਾਈਆ। ਮਿਲ ਗਿਆ ਨਾਲ ਧਰਨੀ ਧਰਨ, ਸਮਰਥ ਸੰਗ ਨਿਭਾਈਆ। ਉਸ ਦੇ ਲੇਖੇ ਲੱਗੇ ਜੀਵਣ ਮਰਨ, ਆਪਣੀ ਰੱਖੇ ਨਾ ਕੋਇ ਵਡਿਆਈਆ। ਸਾਹਿਬ ਸਤਿਗੁਰ ਸਦ ਆਏ ਭਗਤਾਂ ਪਲੂ ਫੜਨ, ਨੇਰਨ ਨੇਰਾ ਹੋ ਕੇ ਦਇਆ ਕਮਾਈਆ। ਅਗਨੀ ਤਤ ਨਾ ਦੇਵੇ ਸੜਨ, ਅੰਮ੍ਰਿਤ ਮੇਘ ਨਾਮ ਬਰਸਾਈਆ। ਤੂੰ ਮੇਰਾ ਮੈਂ ਤੇਰਾ ਜੋ ਧੁਰ ਦਾ ਢੋਲਾ ਪੜ੍ਹਨ, ਤਿਨ੍ਹਾਂ ਲੇਖਾ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਆਦਿ ਜੁਗਾਦੀ ਸਤਿਗੁਰ ਦੀਨ ਦਿਆਲਾ, ਦਇਆ ਧਾਰ ਦਇਆ ਕਮਾਈਆ। ਜਨ ਭਗਤ ਬਣਾ ਕੇ ਆਪਣਾ ਬਾਲਾ, ਬਚਪਨ ਆਪਣੇ ਨਾਲ ਰਖਾਈਆ। ਲਹਿਣਾ ਦੇਵੇ ਜਨਮ ਜਨਮ ਦੀ ਘਾਲਾ, ਕਰਮ ਕਰਮ ਦਾ ਪੰਧ ਮੁਕਾਈਆ। ਜੀਵਣ ਜ਼ਿੰਦਗੀ ਮਾਰਗ ਦੇ ਸੁਖਾਲਾ, ਦੁੱਖ ਦਲਿੱਦਰ ਡੇਰਾ ਢਾਹੀਆ। ਕਿਸੇ ਦਾ ਦੇਣਾ ਪਏ ਨਾ ਹਾਲਾ, ਜਗਤ ਜਹਾਨ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਅਮੀਰ ਚੰਦ ਦੇ ਥਾਂ ਹੋ ਗਿਆ ਸਿੰਘ ਅਮੀਰ, ਅਮੀਰ ਸਿੰਘ ਨਾਮ ਬਦਲਾਈਆ। ਸਤਿਗੁਰ ਕਿਰਪਾ ਕਰਕੇ ਆਪਣੇ ਸੀਸ ਦਾ ਬਖ਼ਸ਼ ਕੇ ਬਸਤਰ ਚੀਰ, ਜਗਦੀਸ ਆਪਣੇ ਰੰਗ ਰੰਗਾਈਆ। ਜਨਮ ਜਨਮ ਦੀ ਕਟ ਕੇ ਪੀੜ, ਪੀੜ੍ਹੀ ਅਗਲੀ ਦਏ ਬਦਲਾਈਆ। ਰਾਏ ਧਰਮ ਦਵਾਰੇ ਨਾ ਹੋਵੇ ਭੀੜ, ਚਿਤ੍ਰਗੁਪਤ ਲੇਖਾ ਮੰਗ ਸਕੇ ਨਾ ਰਾਈਆ। ਮੰਜ਼ਲ ਅੰਤਮ ਚੜ੍ਹੇ ਅਖ਼ੀਰ, ਜਿਥੇ ਮਿਲੇ ਬੇਪਰਵਾਹੀਆ। ਪਿਛਲੀ ਬਦਲ ਦਿਤੀ ਤਕਦੀਰ, ਤਕਸੀਰ ਆਪਣੇ ਨਾਲ ਰਲਾਈਆ। ਸਾਢੇ ਤਿੰਨ ਹੱਥ ਦੀ ਬਖ਼ਸ਼ ਜਾਗੀਰ, ਵਸਤ ਅਨਮੁੱਲੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਣ ਨਾ ਦੇਵੇ ਕਿਸੇ ਦਿਲਗੀਰ, ਜਗਤ ਦਲਿੱਦਰ ਦੂਰ ਕਰਾਈਆ।