ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ੬ ਰਾਤ ਨੂੰ ਹਰਿ ਭਗਤ ਦਵਾਰ ਜੇਠੂਵਾਲ
ਕੱਤਕ ਕਹੇ ਭਗਤੋ ਮੇਰੀ ਅੰਤ ਨਮਸਤੇ, ਨਮੋਂ ਨਮੋਂ ਨਮੋਂ ਸੀਸ ਝੁਕਾਈਆ। ਤੁਹਾਡੇ ਖੇੜੇ ਰਹਿਣ ਵਸਦੇ, ਗ੍ਰਹਿ ਗ੍ਰਹਿ ਵੱਜੇ ਵਧਾਈਆ। ਭੰਡਾਰੇ ਭਰੇ ਰਹਿਣ ਅੰਮ੍ਰਿਤ ਰਸ ਦੇ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਮੇਲ ਹੁੰਦੇ ਰਹਿਣ ਨਿਜ ਨੇਤਰ ਨੈਣ ਅੱਖ ਦੇ, ਲੋਚਨ ਨਾਲ ਮਿਲਾਈਆ। ਹੁਕਮ ਸੁਣਦੇ ਰਹਿਣਾ ਸਚ ਦੇ, ਸਚ ਨਾਲ ਵਡਿਆਈਆ। ਨਾਤੇ ਛਡਣੇ ਕੂੜੀ ਮਤ ਦੇ, ਗੁਰਮਤ ਲੈਣੀ ਅਪਨਾਈਆ। ਪਿਆਰ ਮੁਹੱਬਤ ਵਿਚ ਫਿਰਨਾ ਨੱਸਦੇ, ਭੱਜਣਾ ਵਾਹੋ ਦਾਹੀਆ। ਲੇਖ ਮੁਕਾਉਣੇ ਕਲਪਣਾ ਅੱਗ ਦੇ, ਅੰਮ੍ਰਿਤ ਮੇਘ ਬਰਸਾਈਆ। ਭਗਤ ਦਵਾਰੇ ਸੋਹਣੇ ਬੈਠੇ ਸਜਦੇ, ਦਰ ਸਾਚੇ ਸੋਭਾ ਪਾਈਆ। ਅੱਗੇ ਖੇਲ ਤਕੋ ਅੱਜ ਦੇ, ਕੱਤਕ ਕਹੇ ਮੇਰੀ ਜਗਹ ਮੱਘਰ ਗਿਆ ਆਈਆ। ਮੱਘਰ ਕਹੇ ਤੁਸੀਂ ਬੱਚੇ ਪ੍ਰਭੂ ਦੀ ਰਤ ਦੇ, ਰਤਨ ਅਮੋਲਕ ਹੀਰੇ ਨਾਮ ਸਮਝਾਈਆ। ਤੁਹਾਡੇ ਹਿਰਦੇ ਰਹਿਣੇ ਨਹੀਂ ਤਪਦੇ, ਅਗਨੀ ਕੂੜ ਦੇਣੀ ਗਵਾਈਆ। ਲੇਖੇ ਪੂਰੇ ਕਰਕੇ ਪਿਛਲੇ ਪਪ ਦੇ, ਪਤਿਤ ਪੁਨੀਤ ਦੇਵੇ ਕਰਾਈਆ। ਖੇਲ ਵਖਾ ਕੇ ਇਕ ਅਲਖ ਦੇ, ਅਲੱਖ ਅਗੋਚਰ ਦੇਣਾ ਮਿਲਾਈਆ। ਘਰਾਨੇ ਰਹਿਣ
❋
❋
ਨਹੀਂ ਦੇਣੇ ਵੱਖ ਦੇ, ਦਵਾਰ ਬੰਕ ਇਕ ਸੁਹਾਈਆ। ਮੇਲ ਮਿਲਾਉਣੇ ਪੁਰਖ ਸਮਰਥ ਦੇ, ਜੋ ਰਾਮ ਰਾਮਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮੱਘਰ ਕਹੇ ਮੈਂ ਲੋਕਮਾਤ ਵਿਚ ਚੜ੍ਹਿਆ, ਪ੍ਰਭ ਸਾਹਿਬ ਦਿਤੀ ਵਡਿਆਈਆ। ਮੈਂ ਅੱਖਰ ਅਗੰਮੀ ਪੜ੍ਹਿਆ, ਜਿਸ ਨੂੰ ਜਗਤ ਵਿਦਿਆ ਨਾ ਕੋਇ ਸਮਝਾਈਆ। ਸਚ ਦਵਾਰੇ ਵੜਿਆ, ਮੰਦਰ ਇਕੋ ਇਕ ਵਡਿਆਈਆ। ਪ੍ਰਭ ਅਬਿਨਾਸ਼ੀ ਤਕੀ ਅਨੰਤ ਕਲਿਆ, ਕਲ ਕਲਕੀ ਕੀ ਕਾਰ ਕਮਾਈਆ। ਜਿਥੇ ਜੋਤ ਦਾ ਦੀਪਕ ਬਲਿਆ, ਅਵਰ ਨਾ ਕੋਇ ਰੁਸ਼ਨਾਈਆ। ਜਿਸ ਜੁਗ ਚੌਕੜੀ ਸਭ ਨੂੰ ਛਲਿਆ, ਸਚਖੰਡ ਤੱਕਿਆ ਧੁਰ ਦਾ ਮਾਹੀਆ। ਜਿਸ ਦਾ ਵਿਛੋੜਾ ਹੋਏ ਘੜੀ ਨਾ ਪਲਿਆ, ਪਲਕ ਦੇ ਪਿਛੇ ਸੋਭਾ ਪਾਈਆ। ਸੋ ਆਤਮ ਪਰਮਾਤਮ ਧਾਰ ਹੋ ਕੇ ਰਲਿਆ, ਨਿਰਗੁਣ ਨਿਰਗੁਣ ਵਿਚ ਸਮਾਈਆ। ਜਿਸ ਦਾ ਨਿਹਚਲ ਧਾਮ ਅਟਲਿਆ, ਦਰ ਠਾਂਡਾ ਇਕ ਵਖਾਈਆ। ਉਸ ਸ਼ਬਦ ਸੰਦੇਸ਼ਾ ਘੱਲਿਆ, ਧੁਰ ਫ਼ਰਮਾਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਮੱਘਰ ਕਹੇ ਮੈਂ ਵੇਖੀ ਦੋ ਜਹਾਨਾਂ ਪੈਂਦੀ ਰਾਸ, ਬਿਨ ਗੋਪੀ ਕਾਹਨ ਵਡ ਵਡਿਆਈਆ। ਮੈਂ ਤੱਕਿਆ ਪੁਰਖ ਅਬਿਨਾਸ਼, ਨਿਰਗੁਣ ਦਾਤਾ ਨੂਰ ਅਲਾਹੀਆ। ਮੈਂ ਵੇਖਿਆ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੁਲਾਈਆ। ਮੈਂ ਚਾਰ ਜੁਗ ਦੀ ਤਕੀ ਆਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਝਟ ਪੁਰਖ ਅਕਾਲ ਨੇ ਦਿਤਾ ਆਖ, ਹੁਕਮ ਅਗੰਮਾ ਇਕ ਦ੍ਰਿੜਾਈਆ। ਦੀਨ ਦੁਨੀ ਦਾ ਵੇਖ ਵਾਕਿਆਤ, ਵਾਕਿਆ ਪੜਦਾ ਇਕ ਚੁਕਾਈਆ। ਕੀ ਖੇਲ ਕਾਇਨਾਤ, ਹਰਿ ਕਰਤਾ ਰਿਹਾ ਜਣਾਈਆ। ਨੂਰ ਨੁਰਾਨਾ ਤਕ ਸਾਖਿਆਤ, ਜਲਵਾਗਰ ਅਗੰਮ ਅਥਾਹੀਆ। ਜਿਸ ਦੇ ਕੋਲ ਸਭ ਦਾ ਭਵਿਖਤ ਵਾਕ, ਵਾਕਫ਼ਕਾਰ ਆਦਿ ਜੁਗਾਦਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੱਘਰ ਕਹੇ ਮੈਨੂੰ ਆਈ ਅਗੰਮੀ ਖ਼ਬਰ, ਬੇਖ਼ਬਰ ਦਿਤੀ ਸੁਣਾਈਆ। ਚਾਰ ਕੁੰਟ ਰਿਹਾ ਕੋਇ ਨਾ ਸਬਰ, ਬੇਸਬਰ ਹੋਈ ਲੋਕਾਈਆ। ਉਹ ਤਕ ਕੀ ਪੁਕਾਰੇ ਪੈਗ਼ੰਬਰਾਂ ਕਬਰ, ਮਕਬਰੇ ਦੇਣ ਦੁਹਾਈਆ। ਜਿਸ ਦਾ ਉਮਤ ਬਣਾਇਆ ਟੱਬਰ, ਵਸੀਲਾ ਜਗਤ ਨਾਮ ਸਮਝਾਈਆ। ਉਹ ਪਾਉਣ ਲੱਗਾ ਗ਼ਦਰ, ਗਦਾਗਰ ਕਰੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਉਸ ਦਾ ਮਨਜ਼ੂਰ ਕੀਤਾ ਅਦਲ, ਇਨਸਾਫ਼ ਇਕ ਸਮਝਾਈਆ। ਦੀਨ ਦੁਨੀ ਦੀ ਧਾਰ ਦੇਵੇ ਬਦਲ, ਬਦਲਾ ਚੁੱਕੇ ਥਾਉਂ ਥਾਈਂਆ। ਸਭ ਦੇ ਸਿਰ ਤੇ ਕੂਕੇ ਅਜ਼ਲ, ਅੱਗੇ ਹੋ ਨਾ ਕੋਇ ਅਟਕਾਈਆ। ਸਦੀ ਚੌਧਵੀਂ ਸਭ ਦੀ ਪੂਰੀ ਹੋਈ ਮਜ਼ਲ, ਮੰਜ਼ਲ ਅੱਗੇ ਰਹੀ ਨਾ ਰਾਈਆ। ਦੀਨ ਦਿਆਲਾ ਕਰੇ ਵਜ਼ਨ, ਤਰਾਜ਼ੂ ਕੰਡਾ ਨਾਮ ਉਠਾਈਆ। ਜਿਸ ਝਗੜਾ ਮੇਟਣਾ ਕਾਇਆ ਮਾਟੀ ਬਦਨ, ਬਦੀ ਦਾ ਲੇਖਾ ਦਏ ਮੁਕਾਈਆ। ਛੇਤੀ ਹਲੂਣਾ ਦਏ ਵਿਚ ਅਦਨ, ਆਅਲਾ ਅਦਨਾ ਆਪ ਉਠਾਈਆ। ਖੇਲ ਕਰੇ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਤਕੇ ਭਜਨ, ਬੰਦਗੀ ਫੋਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮੱਘਰ ਕਹੇ ਮੈਂ ਨੇਤਰ ਖੋਲ੍ਹਿਆ ਸੱਜਾ, ਬਿਨ ਅੱਖਾਂ ਅੱਖ ਉਠਾਈਆ। ਝਟ ਕਲਜੁਗ ਆ ਗਿਆ ਭੱਜਾ, ਪੈਂਡਾ ਪੰਧ ਮੁਕਾਈਆ। ਮੈਨੂੰ ਕਹੇ ਮੈਂ ਦੀਨ
❋
❋
ਦੁਨੀ ਦੀ ਕਰਕੇ ਆਇਆ ਗਜਾ, ਘਰ ਘਰ ਅਲਖ ਜਗਾਈਆ। ਮੈਨੂੰ ਪ੍ਰਭੂ ਦੀ ਕਿਰਪਾ ਬਿਨਾ ਭਗਤ ਕੋਇ ਨਾ ਲੱਭਾ, ਸ੍ਰਿਸ਼ਟੀ ਵੇਖੀ ਥਾਉਂ ਥਾਈਂਆ। ਜੇਹੜਾ ਗੁਰ ਅਵਤਾਰ ਪੈਗ਼ੰਬਰਾਂ ਪਾਇਆ ਦੱਬਾ, ਦਬਦਬੇ ਸਾਰੇ ਦਿਤੇ ਹਟਾਈਆ। ਸਾਰੀ ਦੁਨੀਆ ਉਫ਼ ਹਾਏ ਕਹੇ ਰੱਬਾ, ਰੱਬੀ ਨੂਰ ਨਾ ਕੋਇ ਚਮਕਾਈਆ। ਤਨ ਬਣਾ ਕੇ ਬਗਲਾ ਬਪੜਾ ਬੱਗਾ, ਹੰਕਾਰ ਵਿਕਾਰ ਨਾਲ ਮਿਲਾਈਆ। ਕਬੁਧ ਰੂਪ ਬਣਾ ਕੇ ਕੱਗਾ, ਮੁਖ ਕੂੜ ਨਾਲ ਭਰਾਈਆ। ਸਚ ਸਰਨਾਈ ਕੋਇ ਨਾ ਲੱਗਾ, ਲਗ ਮਾਤਰ ਦਾ ਡੇਰਾ ਢਾਹੀਆ। ਕਲਜੁਗ ਕਹੇ ਮੈਂ ਪਵਿੱਤਰ ਰਹਿਣ ਨਹੀਂ ਦਿਤੀ ਕੋਈ ਜਗਹ, ਧਰਮ ਦੀ ਧਾਰ ਨਾ ਕੋਇ ਵਖਾਈਆ। ਜਿਸ ਕਾਰਨ ਗੋਬਿੰਦ ਦਾ ਮੇਟਿਆ ਅੱਗਾ, ਬੱਚਿਆਂ ਜੜ੍ਹ ਨਾ ਕੋਇ ਲਗਾਈਆ। ਗੁਰਮੁਖ ਬਣਾ ਕੇ ਹੀਰੇ ਨਗਾ, ਕੀਮਤ ਸ੍ਰਿਸ਼ਟ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੱਘਰ ਮੇਰੇ ਮੀਤ, ਮਿੱਤਰਾ ਦਿਆਂ ਜਣਾਈਆ। ਤੂੰ ਵੀ ਰੱਖਣਾ ਚੀਤ, ਦਾਤਾ ਧੁਰਦਰਗਾਹੀਆ। ਜਿਸ ਝਗੜਾ ਮੇਟਣਾ ਮੰਦਰ ਮਸੀਤ, ਕਾਅਬਿਆਂ ਪਰੇ ਕਰੇ ਪੜ੍ਹਾਈਆ। ਤ੍ਰੈਗੁਣ ਹੋ ਅਤੀਤ, ਤ੍ਰੈਭਵਣ ਧਨੀ ਪਰਦਾ ਦਏ ਉਠਾਈਆ। ਦੀਨ ਦੁਨੀ ਦੀ ਬਦਲ ਦੇਵੇ ਨੀਤ, ਨੀਤੀਵਾਨ ਹੋਏ ਸਹਾਈਆ। ਝਟ ਕਲਜੁਗ ਰੋ ਕੇ ਮਾਰੀ ਚੀਕ, ਕੂਕ ਕੂਕ ਸੁਣਾਈਆ। ਦਰੋਹੀ ਮੇਰੀ ਮਿਟਣੀ ਲੀਕ, ਪੈਗ਼ੰਬਰਾਂ ਸਕੇ ਨਾ ਕੋਇ ਬਚਾਈਆ। ਬਿਨਾ ਸ਼ਬਦ ਗੁਰੂ ਤੋਂ ਕਰੇ ਨਾ ਕੋਇ ਤਸਦੀਕ, ਸ਼ਹਾਦਤ ਅਵਰ ਨਾ ਕੋਇ ਰਖਾਈਆ। ਮੇਰਾ ਅੰਤਰ ਹੋਇਆ ਭੈ ਭੀਤ, ਸਿਰ ਅੱਗੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਕਲਜੁਗ ਕਹੇ ਸੁਣ ਸੱਚੇ ਮੱਘਰ ਮਹੀਨਾ, ਮਹਿਵ ਦਿਆਂ ਜਣਾਈਆ। ਬਿਨਾ ਪ੍ਰਭੂ ਤੋਂ ਮੁਸ਼ਕਲ ਹੋਣਾ ਸਭ ਨੂੰ ਜੀਣਾ, ਜੀਵਣ ਹੱਥ ਕਿਸੇ ਨਾ ਆਈਆ। ਝਗੜਾ ਪੈਣਾ ਲੋਕ ਤੀਨਾ, ਤ੍ਰੈਗੁਣ ਆਪਣਾ ਰੰਗ ਬਦਲਾਈਆ। ਪਿਆਰ ਰਹਿਣਾ ਨਹੀਂ ਰੂਸਾ ਚੀਨਾ, ਚਿੰਤਾ ਗ਼ਮ ਨਾਲ ਸਤਾਈਆ। ਖੇਲ ਵੇਖਣਾ ਨਰ ਮਦੀਨਾ, ਕੀ ਨਰ ਨਰੈਣ ਹੁਕਮ ਵਰਤਾਈਆ। ਸਭ ਦਾ ਹੱਕ ਹਕੂਕ ਜਾਣਾ ਛੀਨਾ, ਹਕੂਮਤ ਅੱਗੇ ਨਾ ਕੋਇ ਚਲਾਈਆ। ਪੁਰਖ ਅਕਾਲ ਬਣ ਕੇ ਦਾਨਾ ਬੀਨਾ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸਮਝਾਈਆ। ਕਲਜੁਗ ਕਹੇ ਮੈਨੂੰ ਸ਼ਬਦ ਨੇ ਮਾਰੀ ਚਪੇੜ, ਆਲਸ ਰਿਹਾ ਗਵਾਈਆ। ਕੰਨੋਂ ਫੜ ਕੇ ਦਿਤਾ ਗੇੜ, ਚਾਰੋਂ ਕੁੰਟ ਭਵਾਈਆ। ਹੁਕਮ ਨਾਲ ਛੇੜ ਕੇ ਛੇੜ, ਹਲੂਣਾ ਦਿਤਾ ਵਖਾਈਆ। ਕਿਸ ਬਿਧ ਦੀਨ ਦੁਨੀ ਦਾ ਕਰਨਾ ਭੇੜ, ਆਪਣੀ ਬਿਧੀ ਦੇ ਸੁਣਾਈਆ। ਉਲਟਾ ਕਰਨਾ ਗੇੜ, ਗੇੜੇ ਵਿਚ ਦੁਹਾਈਆ। ਕਲਜੁਗ ਕਹੇ ਪ੍ਰਭੂ ਤੇਰਾ ਸ਼ਬਦ ਗੁਰੂ ਹੋਣਾ ਦਲੇਰ, ਸੂਰਬੀਰ ਇਕ ਅਖਵਾਈਆ। ਮੇਟੇ ਮਾਤ ਅੰਧੇਰ, ਨੂਰ ਕਰੇ ਰੁਸ਼ਨਾਈਆ। ਬੱਬਰ ਬਣ ਕੇ ਕੇਹਰ, ਧੁਰ ਦੀ ਭਬਕ ਸੁਣਾਈਆ। ਮਿਹਰਵਾਨ ਕਰਕੇ ਮਿਹਰ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਜਣਾਈਆ। ਕਲਜੁਗ ਕਹੇ ਮੇਰੀ ਅਰਦਾਸ, ਬੇਨੰਤੀ ਦਿਆਂ ਜਣਾਈਆ। ਜੋ ਹੁਕਮ ਪੁਰਖ ਅਬਿਨਾਸ਼, ਸੋ ਸਹਿਜੇ ਦਿਆਂ ਸੁਣਾਈਆ। ਕਿਸ ਬਿਧ ਮੇਰੀ ਪੂਰੀ ਹੋਵੇ ਆਸ, ਸਦੀ ਚੌਧਵੀਂ ਨਾਲ ਮਿਲਾਈਆ। ਹੁਕਮ ਮੰਨਣਾ ਪੁਰਖ ਅਬਿਨਾਸ਼, ਸਿਰ
❋
❋
ਸਕੇ ਨਾ ਕੋਇ ਉਠਾਈਆ। ਮੈਂ ਦੱਸਾਂ ਦੋਵੇਂ ਜੋੜ ਕੇ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ। ਮੇਰਾ ਸਾਹਿਬ ਇਕ ਰਘੁਨਾਥ, ਰਘੁਪਤ ਵਡ ਵਡਿਆਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਗਾਥ, ਅੱਖਰਾਂ ਵਿਚ ਸਿਫ਼ਤ ਸਾਲਾਹੀਆ। ਉਸ ਲਹਿਣਾ ਦੇਣਾ ਮੇਰਾ ਪੂਰਾ ਕਰਨਾ ਹਿਸਾਬ, ਲੇਖਾ ਅਵਰ ਰਹੇ ਨਾ ਰਾਈਆ। ਕਿਰਪਾ ਕਰੇ ਆਪ ਮਹਾਰਾਜ, ਮਹਿਬੂਬ ਧੁਰਦਰਗਾਹੀਆ। ਮੈਂ ਕਦਮਾਂ ਕਰਾਂ ਆਦਾਬ, ਨਿਉਂ ਨਿਉਂ ਲਾਗਾਂ ਪਾਈਂਆ। ਹੁਕਮ ਸੁਣਾਂ ਅਗੰਮ ਜਨਾਬ, ਜੋ ਅਗੰਮੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਕਲਜੁਗ ਕਹੇ ਅਵਤਾਰ ਪੈਗ਼ੰਬਰ ਮੈਨੂੰ ਰਹੇ ਬੋਲ, ਧੁਰ ਸ਼ਬਦੀ ਸ਼ਬਦ ਜਣਾਈਆ। ਦੀਨ ਮਜ਼੍ਹਬ ਦਾ ਰਹੇ ਕੋਇ ਨਾ ਰੋਲ, ਰੌਲਾ ਦੀਨ ਦੁਨੀ ਮੁਕਾਈਆ। ਪੁਰਖ ਅਕਾਲ ਨਾਮ ਕੰਡੇ ਧਰਮ ਤਰਾਜ਼ੂ ਦੇਣਾ ਤੋਲ, ਦੂਸਰ ਵੰਡ ਨਾ ਕੋਇ ਵੰਡਾਈਆ। ਕਲਜੁਗ ਕਹੇ ਸਭ ਤੋਂ ਵੱਖਰਾ ਮੇਰੇ ਪ੍ਰਭ ਦੇ ਨਾਲ ਗੋਬਿੰਦ ਦਾ ਇਕ ਕੌਲ, ਜਿਸ ਦਾ ਪੜਦਾ ਨਾ ਕੋਇ ਉਠਾਈਆ। ਜਿਸ ਵੇਲੇ ਖੰਡੇ ਦੀ ਧਾਰ ਦੇਣ ਲੱਗਾ ਸੀ ਪਾਹੁਲ, ਅੰਮ੍ਰਿਤ ਰਸ ਚਖਾਈਆ। ਇਕ ਸੌ ਇਕ ਪੈਸਾ ਰੱਖਿਆ ਸੀ ਉਪਰ ਧਰਨੀ ਧੌਲ, ਫੇਰ ਚਰਨਾਂ ਹੇਠ ਦਬਾਈਆ। ਪ੍ਰਭੂ ਦੇ ਨਾਲ ਕੀਤਾ ਕੌਲ, ਇਕਰਾਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਭੇਵ ਆਪ ਖੁਲ੍ਹਾਈਆ। ਕਲਜੁਗ ਕਹੇ ਗੋਬਿੰਦ ਨੇ ਇਕ ਸੌ ਇਕ ਪੈਸਾ ਚਰਨ ਹੇਠ ਰੱਖਿਆ, ਸੱਜਾ ਚਰਨ ਦਿਤਾ ਟਿਕਾਈਆ। ਫਿਰ ਜ਼ਿਮੀਂ ਅਸਮਾਨਾਂ ਵੱਲ ਤੱਕਿਆ, ਅੱਖ ਅੱਖ ਵਿਚੋਂ ਉਠਾਈਆ। ਫਿਰ ਜੈਕਾਰਾ ਬੋਲ ਫਤ੍ਹਿਆ, ਪੁਰਖ ਅਕਾਲ ਸੀਸ ਨਿਵਾਈਆ। ਫਿਰ ਮਸਤੀ ਵਿਚ ਆਪਣਾ ਆਪ ਰੱਤਿਆ, ਰੰਗ ਅਗੰਮ ਚੜ੍ਹਾਈਆ। ਫਿਰ ਖ਼ੁਸ਼ੀਆਂ ਦੇ ਵਿਚ ਹੱਸਿਆ, ਪ੍ਰੇਮ ਦੀ ਤਾਲੀ ਦਿਤੀ ਵਜਾਈਆ। ਫਿਰ ਗੁਰਮੁਖਾਂ ਅੰਦਰ ਵਸਿਆ, ਪ੍ਰੇਮ ਪ੍ਰੀਤੀ ਗੰਢ ਪਵਾਈਆ। ਫਿਰ ਬਚਨ ਕੀਤਾ ਸੱਚਿਆ, ਸਚ ਦਿਤਾ ਦ੍ਰਿੜਾਈਆ। ਫਿਰ ਭਵਿਖਤ ਵੱਲ ਤੱਕਿਆ, ਬਿਨ ਨੈਣਾਂ ਨੈਣ ਉਠਾਈਆ। ਕੀ ਖੇਲ ਕਰੇ ਪੁਰਖ ਸਮਰੱਥਿਆ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਪਿਤਾ ਪੁਤ ਦੀ ਕਰੇ ਹੱਤਿਆ, ਪੂਤ ਪਿਤਾ ਬਣੇ ਕਸਾਈਆ। ਘਰ ਘਰ ਦਿਸੇ ਰੱਟਿਆ, ਰੱਟਾ ਸਕੇ ਨਾ ਕੋਇ ਗਵਾਈਆ। ਗੋਬਿੰਦ ਨੇ ਆਪਣਾ ਖੰਡਾ ਚੱਕਿਆ, ਹੱਥ ਨਾਲ ਭਵਾਈਆ। ਝਟ ਪੁਰਖ ਅਕਾਲ ਆਇਆ ਨੱਸਿਆ, ਜੋਤੀ ਨੂਰ ਦਿਤਾ ਚਮਕਾਈਆ। ਦੁਲਾਰੇ ਔਹ ਵੇਖ ਅੰਧੇਰੀ ਮੱਸਿਆ, ਤੇਰੇ ਢਈਏ ਪਿਛੋਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਔਹ ਵੇਖ ਲੈ ਜੋਤ ਸ਼ਬਦ ਧਾਰ ਦਾ ਢਈਆ, ਢੌਂਕਾ ਇਕੋ ਦੇ ਸਮਝਾਈਆ। ਕਲਜੁਗ ਕੂੜੀ ਕਿਰਿਆ ਹੋਵੇ ਨਈਆ, ਨੌਕਾ ਨਾਮ ਨਜ਼ਰ ਕੋਇ ਨਾ ਆਈਆ। ਵਿਭਚਾਰ ਹੋਣਾ ਭੈਣਾ ਭਈਆ, ਮਾਤ ਪੁਤ ਅੱਖ ਬਦਲਾਈਆ। ਸਾਕ ਸੱਜਣ ਨਹੀਂ ਰਹਿਣਾ ਸਈਆ, ਮੀਤ ਮਿੱਤਰ ਮੁਖ ਬਦਲਾਈਆ। ਸਾਚੇ ਨਾਮ ਦਾ ਦਿਸੇ ਨਾ ਕੋਇ ਗਵਈਆ, ਆਤਮ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਕਲਜੁਗ ਕਹੇ ਇਕ ਸੌ ਇਕ ਪੈਸੇ ਤੇ ਗੋਬਿੰਦ ਪਾਇਆ ਭਾਰ, ਖ਼ੁਸ਼ੀ ਨਾਲ ਦਬਾਈਆ। ਹੇਠੋਂ ਧਰਤੀ ਕੀਤੀ ਪੁਕਾਰ, ਕੂਕ ਕੂਕ ਸੁਣਾਈਆ। ਮੈਨੂੰ ਮਾਇਆ ਨਾਲ ਨਾ ਮਾਰ, ਮਮਤਾ ਨਾਲ ਰਲਾਈਆ।
❋
❋
ਮੇਰੀ ਤੇਰੇ ਚਰਨ ਨਿਮਸਕਾਰ, ਨਿਉਂ ਨਿਉਂ ਲਾਗਾਂ ਪਾਈਂਆ। ਤੂੰ ਪ੍ਰਭ ਦਾ ਸੁਤ ਦੁਲਾਰ, ਗੋਬਿੰਦ ਸੱਚਾ ਮਾਹੀਆ। ਜਾਹ ਕਲਜੁਗ ਦਾ ਬਣ ਯਾਰ, ਯਰਾਨਾ ਵੇਖ ਵਖਾਈਆ। ਝਟ ਕਲਜੁਗ ਤਾੜੀ ਦਿਤੀ ਮਾਰ, ਨੱਚਿਆ ਟੱਪਿਆ ਕੁੱਦਿਆ ਚਾਈਂ ਚਾਈਂਆ। ਔਹ ਵੇਖ ਸਦੀ ਚੌਧਵੀਂ ਦਾ ਅਖਾੜ, ਧਰਨੀ ਉਤੇ ਸੋਭਾ ਪਾਈਆ। ਅੱਗ ਲੱਗਣੀ ਬਹੱਤਰ ਨਾੜ, ਤਤਵ ਤਤ ਨਾ ਕੋਇ ਬੁਝਾਈਆ। ਮਾਣ ਰਹਿਣਾ ਨਹੀਂ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣੀ ਖੇਲ ਖਿਲਾਈਆ। ਗੋਬਿੰਦ ਨੇਤਰ ਲਿਆ ਉਠਾਲ, ਨਿਗਹ ਨਿਗਹ ਵਿਚੋਂ ਬਦਲਾਈਆ। ਫਿਰ ਹੱਸ ਕੇ ਕਿਹਾ ਕਲਜੁਗ ਔਹ ਤਕ ਲੈ ਮਿਹਰਵਾਨ, ਜੋ ਮਿਹਰ ਨਜ਼ਰ ਉਠਾਈਆ। ਯੋਧਾ ਸੂਰਬੀਰ ਬਲਵਾਨ, ਦੋ ਜਹਾਨਾਂ ਨਜ਼ਰੀ ਆਈਆ। ਉਸ ਪਰਗਟ ਹੋਣਾ ਵਿਚ ਜਹਾਨ, ਨਿਰਗੁਣ ਨੂਰ ਕਰ ਰੁਸ਼ਨਾਈਆ। ਕਲਜੁਗ ਕਿਹਾ ਮੈਨੂੰ ਉਸ ਦਾ ਮਾਣ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਿਹਾ ਗੋਬਿੰਦ ਜੋ ਮੇਰੀ ਝੋਲੀ ਬਖ਼ਸ਼ਿਆ ਦਾਨ, ਮੈਂ ਤੇਰੇ ਦਰ ਸੁਟਾਈਆ। ਤੂੰ ਸਾਹਿਬ ਕਰ ਪਰਵਾਨ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੋਬਿੰਦ ਕਿਹਾ ਕਲਜੁਗ ਇਕ ਸੌ ਇਕ ਲੈ ਚੁੱਕ, ਆਪਣੀ ਝੋਲੀ ਲੈ ਭਰਾਈਆ। ਕਲਜੁਗ ਵਿੰਗਾ ਕਰ ਕੇ ਮੁਖ, ਹੱਸ ਕੇ ਦਿਤਾ ਦ੍ਰਿੜਾਈਆ। ਗੋਬਿੰਦ ਮੈਨੂੰ ਨਹੀਂ ਭੁੱਖ, ਮੈਂ ਭੁੱਖੀ ਕਰਨੀ ਜਗਤ ਲੋਕਾਈਆ। ਅੰਤ ਮੇਰੀ ਸੁਫਲ ਕਰਨੀ ਕੁੱਖ, ਧਰਨੀ ਵਾਲੀ ਕੁੱਖ ਦਰ ਤੇਰੇ ਵਾਸਤਾ ਪਾਈਆ। ਜਿਸ ਵੇਲੇ ਮੇਰੀ ਔਧ ਗਈ ਪੁੱਜ, ਪੂਜਨ ਜਗ ਦਾ ਸਰਬ ਮਿਟਾਈਆ। ਧੁਰ ਦੀ ਖੇਲ ਸਕੇ ਕੋਇ ਨਾ ਬੁੱਝ, ਅਨਭਵ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਕਲਜੁਗ ਕਹੇ ਗੋਬਿੰਦ ਮੈਂ ਧੁਰ ਦਾ ਹੁਕਮ ਸੁਣਾਉਂਦਾ ਹਾਂ। ਦਰ ਠਾਂਡੇ ਸੀਸ ਨਿਵਾਉਂਦਾ ਹਾਂ। ਆਪਣੀ ਕੀਤੀ ਕਰਨੀ ਪ੍ਰਭ ਦੇ ਅੱਗੇ ਟਿਕਾਉਂਦਾ ਹਾਂ। ਸਦੀ ਚੌਧਵੀਂ ਅੰਤ ਵੇਖ ਵਖਾਉਂਦਾ ਹਾਂ। ਕੀ ਪ੍ਰਭੂ ਬਣਾਏ ਬਣਤ, ਉਸ ਪ੍ਰਭੂ ਨੂੰ ਸੀਸ ਨਿਵਾਉਂਦਾ ਹਾਂ। ਜਿਸ ਵੇਲੇ ਧਰਮ ਦਾ ਰਹਿਣਾ ਨਹੀਂ ਕੋਈ ਸੰਤ, ਉਸ ਵੇਲੇ ਦਾ ਰਾਹ ਤਕਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਮੰਗ ਮੰਗਾਉਂਦਾ ਹਾਂ। ਕਲਜੁਗ ਕਹੇ ਮੇਰੀ ਅਰਦਾਸ, ਬੇਨੰਤੀ ਇਕ ਜਣਾਈਆ। ਮੇਰਾ ਦੇਣਾ ਸਾਥ, ਗੋਬਿੰਦ ਸੰਗ ਨਿਭਾਈਆ। ਗੋਬਿੰਦ ਕਿਹਾ ਸ਼ਾਬਾਸ਼, ਤੇਰੇ ਹੱਥ ਵਡਿਆਈਆ। ਉਠ ਓਹ ਤਕ ਲੈ ਸੰਮਤ ਸ਼ਹਿਨਸ਼ਾਹੀ ਛੇ ਛੱਬੀ ਪੋਹ ਦੀ ਹੋਣੀ ਰਾਤ, ਭਿੰਨੜੀ ਨਾਲ ਮਿਲਾਈਆ। ਭਗਤਾਂ ਹੋਣੀ ਜਮਾਤ, ਪ੍ਰਭ ਜੋਤ ਜੋਤ ਰੁਸ਼ਨਾਈਆ। ਸਚ ਸੰਦੇਸ਼ਾ ਦੇਵਾਂ ਆਖ, ਬਿਨਾ ਅੱਖਰਾਂ ਆਪ ਦ੍ਰਿੜਾਈਆ। ਜਿਸ ਵੇਲੇ ਸਭ ਦਾ ਪੂਰਾ ਕੀਤਾ ਭਵਿਖਤ ਵਾਕ, ਪੇਸ਼ੀਨਗੋਈਆਂ ਵੇਖ ਵਖਾਈਆ। ਵਕਤ ਸੁਹੰਜਣਾ ਕਰੇ ਲੋਕਮਾਤ, ਧਰਨੀ ਧਰਤ ਧਵਲ ਰੰਗ ਰੰਗਾਈਆ। ਉਸ ਵੇਲੇ ਕਲਜੁਗ ਤੇਰਾ ਹੋਣਾ ਖੇਲ ਤਮਾਸ਼, ਹਰਿ ਕਰਤਾ ਆਪ ਕਰਾਈਆ। ਤਿੰਨ ਰੰਗ ਦਾ ਤ੍ਰੈਗੁਣ ਮਾਇਆ ਦਾ ਤੇਰਾ ਹੋਣਾ ਲਬਾਸ, ਧੁਰ ਦੇ ਹੁਕਮ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਹੋ ਆਈਆ। ਕਲਜੁਗ ਕਹੇ ਗੋਬਿੰਦ ਖੇਲ ਹੋਵੇ ਕੈਸਾ, ਕਿਸ ਬਿਧ ਵੇਖ ਵਖਾਈਆ। ਮੇਰਾ ਕਰਮ ਹੋਵੇ ਨਾ ਵਾਂਗ ਵੈਸ਼ਯਾ, ਹੁਕਮ ਧੁਰ ਦਾ ਮੰਨਾਂ ਚਾਈਂ ਚਾਈਂਆ। ਜਿਹੜਾ ਤੇਰੇ ਚਰਨਾਂ ਹੇਠ ਦੱਬਿਆ ਇਕ ਸੌ
❋
❋
ਇਕ ਪੈਸਾ, ਧਰਨੀ ਧਰਤ ਉਤੇ ਸੁਹਾਈਆ। ਇਸ ਦਾ ਲਹਿਣਾ ਕੀ ਲੇਖਾ, ਮੈਨੂੰ ਦੇ ਦ੍ਰਿੜਾਈਆ। ਗੋਬਿੰਦ ਨੇ ਕਿਹਾ ਕਲਜੁਗ ਜਿਸ ਵੇਲੇ ਮੇਰੇ ਸਿੱਖ ਬੇਅਦਬੀ ਕਰਨਗੇ ਕੇਸਾ, ਸਾਹ ਸਾਹ ਨਾ ਕੋਇ ਧਿਆਈਆ। ਕੂੜੀ ਕਿਰਿਆ ਆਪਣਾ ਸਮਝਣਗੇ ਪੇਸ਼ਾ, ਮਾਇਆ ਮਮਤਾ ਵਿਚ ਹਲਕਾਈਆ। ਉਸ ਵੇਲੇ ਮੈਂ ਤੇ ਮੇਰਾ ਮਾਲਕ ਪਰਗਟ ਹੋਵੇ ਸੰਬਲ ਦੇਸਾ, ਦੇਸ਼ ਆਪਣਾ ਇਕ ਵਸਾਈਆ। ਦੋ ਜਹਾਨਾਂ ਬਣੇ ਨੇਤਾ, ਹੁਕਮ ਦੇਵੇ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂਆਂ ਚਾਰ ਜੁਗ ਦਾ ਪੂਰਾ ਕਰੇ ਠੇਕਾ, ਠੇਕੇਦਾਰੀ ਸਭ ਦੀ ਦਏ ਮੁਕਾਈਆ। ਨਿਰਗੁਣ ਨੂਰ ਪ੍ਰਕਾਸ਼ ਕਰੇ ਉਚੇਚਾ, ਉਚ ਅਗੰਮ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਉਠਾਈਆ। ਗੋਬਿੰਦ ਕਿਹਾ ਕਲਜੁਗ ਤੇਰਾ ਅੰਤ ਖੇਲ ਖਿਲਾਵਾਂਗਾ। ਸੰਤ ਸੁਹੇਲੇ ਪਰਗਟ ਕਰ ਕੇ ਭਗਤ, ਭਗਵੰਤ ਆਪਣਾ ਮੇਲ ਮਿਲਾਵਾਂਗਾ। ਨਵੀਂ ਧਾਰ ਦੱਸ ਕੇ ਜਗਤ, ਜੁਗਤੀ ਧੁਰ ਦੀ ਇਕ ਪਰਗਟਾਵਾਂਗਾ। ਸਭ ਦੀ ਪੂਰੀ ਕਰ ਕੇ ਸ਼ਰਤ, ਸ਼ਰਅ ਦਾ ਲੇਖਾ ਆਪ ਚੁਕਾਵਾਂਗਾ। ਨਿਰਗੁਣ ਨਿਰਵੈਰ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਸੰਗ ਰਲਾਵਾਂਗਾ। ਤੇਰਾ ਲੇਖਾ ਪੂਰਾ ਕਰਾਂ ਉਪਰ ਧਰਤ, ਧਰਨੀ ਧਵਲ ਨਾਲ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਦਰ ਖੁਲ੍ਹਾਵਾਂਗਾ। ਗੋਬਿੰਦ ਕਿਹਾ ਜੋ ਇਕ ਸੌ ਇਕ ਪੈਸਾ ਚਰਨ ਹੇਠ ਲਿਆ ਦੱਬ, ਇਹ ਕਲਜੁਗ ਤੇਰਾ ਅੰਤ ਕਰਾਈਆ। ਤੇਰਾ ਸਮਾਂ ਲੰਮਾਂ ਨਹੀਂ ਰਹਿਣਾ ਵੱਧ, ਸ਼ਬਦੀ ਹੁਕਮ ਨਾਲ ਕਟਾਈਆ। ਜਿਸ ਵੇਲੇ ਨਿਰਗੁਣ ਪਰਤ ਕੇ ਆਵਾਂ ਜਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਨਿਰਗੁਣ ਧਾਰ ਬਣ ਸਰਬਗ, ਸੂਰਬੀਰ ਅਖਵਾਈਆ। ਸਭ ਦੀ ਪਿਛਲੀ ਮੇਟ ਕੇ ਹੱਦ, ਅਗਲਾ ਮਾਰਗ ਇਕ ਜਣਾਈਆ। ਭਗਤ ਭਗਵਾਨ ਦਾ ਮਾਰਗ ਦੱਸ, ਖੇਲ ਕਰਾਂ ਚਾਈਂ ਚਾਈਂਆ। ਪ੍ਰੇਮ ਪ੍ਰੀਤੀ ਅੰਤਰ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਲੇਖਾ ਪੂਰਾ ਕਰਾਂ ਹੱਕ, ਹਕੀਕਤ ਆਪਣੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਇਹ ਖੇਲ ਅਗੰਮ ਅਜੀਬ, ਨਿਰਾਲਾ ਦਿਤਾ ਜਣਾਈਆ। ਗੋਬਿੰਦ ਕਿਹਾ ਮੇਰੀ ਹੁਕਮ ਵਾਲੀ ਤਾਕੀਦ, ਤੈਨੂੰ ਦਿਆਂ ਦ੍ਰਿੜਾਈਆ। ਸ਼ਬਦ ਦੀ ਲੈ ਰਸੀਦ, ਬਿਨ ਹੱਥਾਂ ਹੱਥ ਫੜਾਈਆ। ਸੰਮਤ ਸ਼ਹਿਨਸ਼ਾਹੀ ਛੇ ਰੱਖੀਂ ਉਡੀਕ, ਅੰਤਰ ਅੰਤਰ ਧਿਆਨ ਰਖਾਈਆ। ਪਰਗਟ ਹੋਵੇ ਲਾਸ਼ਰੀਕ, ਪਰਵਰਦਿਗਾਰ ਧੁਰਦਰਗਾਹੀਆ। ਜਿਸ ਦੇ ਵਿਚ ਹੱਕ ਤੌਫ਼ੀਕ, ਤਾਕਤਵਰ ਨੂਰ ਇਲਾਹੀਆ। ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਦਏ ਗਵਾਈਆ। ਫੇਰ ਗੋਬਿੰਦ ਨੇ ਮਾਰੀ ਲੀਕ, ਲਾਈਨ ਦਿਤੀ ਲਗਾਈਆ। ਕਲਜੁਗ ਨੇ ਮਾਰੀ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਕੀ ਇਹ ਖੇਲ ਹੋਣਾ ਠੀਕ, ਠਾਕਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਭੇਵ ਇਕ ਚੁਕਾਈਆ। ਗੋਬਿੰਦ ਕਿਹਾ ਕਲਜੁਗ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਛੇ, ਛੱਬੀ ਪੋਹ ਆਵੇਗਾ। ਧਰਮ ਧਾਰ ਦਾ ਪੂਰਾ ਹੋਵੇ ਨੇਂਹ, ਨਿਹਕਲੰਕ ਕਲ ਪਰਗਟਾਵੇਗਾ। ਅੰਮ੍ਰਿਤ ਧਾਰ ਬਖ਼ਸ਼ ਕੇ ਮੇਂਹ, ਗੁਰਮੁਖਾਂ ਹਿਰਦੇ ਸਾਫ਼ ਕਰਾਵੇਗਾ। ਭਾਗ ਲਗਾ ਕੇ ਕਾਇਆ ਮਾਟੀ ਸਾਢੇ ਤਿੰਨ ਹੱਥ ਦੇਹ, ਦੇਹੁਰਾ ਮੰਦਰ ਮਸੀਤ ਗੁਰੂਦਵਾਰ ਇਕ ਜਣਾਵੇਗਾ। ਜਿਥੇ ਸਤਿਗੁਰ ਸ਼ਬਦ ਹੋ ਕੇ ਬਹਿ, ਸਿੰਘਾਸਣ ਆਸਣ ਇਕ ਵਡਿਆਵੇਗਾ। ਜੋ ਗੁਰ ਗੋਬਿੰਦ ਦਿਤਾ ਕਹਿ,
❋
❋
ਸੋ ਪੂਰਾ ਅੰਤ ਕਰਾਵੇਗਾ। ਉਹ ਵੇਖ ਜਨ ਭਗਤਾਂ ਦਾ ਭਗਤ ਦਵਾਰਾ ਹੋਣਾ ਇਕ ਗ੍ਰਹਿ, ਧਾਮ ਸੁਹੰਜਣਾ ਇਕ ਵਡਿਆਵੇਗਾ। ਕਲਜੁਗ ਤੇਰਾ ਪੁੱਠਾ ਪਲੰਘ ਜਾਣਾ ਡਹਿ, ਪੁੱਠੀ ਕਲ ਆਪ ਵਰਤਾਵੇਗਾ। ਕੋਟਾਂ ਵਿਚੋਂ ਕੋਈ ਗੁਰਮੁਖ ਵਿਰਲਾ ਭਾਣਾ ਸਹੇ, ਸ੍ਰਿਸ਼ਟ ਸਬਾਈ ਆਪ ਭੁਲਾਵੇਗਾ। ਜਨ ਭਗਤਾਂ ਅੰਦਰੋਂ ਮਾਰ ਕੇ ਮਮਤਾ ਮੈਂ, ਹਉਮੇ ਗੜ੍ਹ ਤੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਗੋਬਿੰਦ ਕਹੇ ਕਲਜੁਗ ਛੱਬੀ ਪੋਹ ਦੀ ਹੋਣੀ ਰਾਤ, ਰੁਤੜੀ ਸਚ ਮਹਿਕਾਈਆ। ਲੇਖਾ ਲਿਖਿਆ ਜਾਣਾ ਕਲਮ ਦਵਾਤ, ਅੱਖਰ ਅੱਖਰਾਂ ਜੋੜ ਜੁੜਾਈਆ। ਲਹਿਣਾ ਦੇਣਾ ਹੋਣਾ ਬੇਬਾਕ, ਲੇਖਾ ਅਵਰ ਰਹੇ ਨਾ ਰਾਈਆ। ਜੋ ਦਾਇਰੇ ਦਾ ਬਣਿਆ ਹੋਣਾ ਤਾਕ, ਸਚ ਸਿੰਘਾਸਣ ਸਾਹਮਣੇ ਸੋਭਾ ਪਾਈਆ। ਉਸ ਦੇ ਵਿਚੋਂ ਜਨ ਭਗਤਾਂ ਲੰਘਾਉਣਾ ਆਪਣਾ ਆਪ, ਦੂਜਾ ਮਦਦ ਨਾ ਕੋਇ ਕਰਾਈਆ। ਸੋਹੰ ਸੋ ਦਾ ਜਪਣਾ ਜਾਪ, ਹਿਰਦੇ ਹਿਰਦੇ ਵਿਚ ਸਮਾਈਆ। ਆਪਣਾ ਆਪ ਕਰ ਕੇ ਪਾਕ, ਚਰਨ ਦਵਾਰੇ ਆਉਣਾ ਚਾਈਂ ਚਾਈਂਆ। ਕਲਜੁਗ ਇਕ ਸੌ ਇਕ ਪੈਸਾ ਗੋਬਿੰਦ ਦੇ ਚਰਨਾਂ ਦੇਣਾ ਰਾਖ, ਬਚਿਆ ਰਹਿਣ ਖ਼ਾਲੀ ਕੋਇ ਨਾ ਪਾਈਆ। ਉਸ ਵੇਲੇ ਪੰਜਾਂ ਲਿਖਾਰੀਆਂ ਹਰਿ ਸ਼ਬਦ ਦਾ ਕਰਨਾ ਜਾਪ, ਜੋ ਹਾੜ੍ਹ ਸਤਾਰਾਂ ਦਿਤਾ ਲਿਖਾਈਆ। ਬਾਕੀ ਸਭ ਨੇ ਰਹਿਣਾ ਚੁੱਪ ਚਾਪ, ਨਿਮਸਕਾਰ ਕਰ ਕੇ ਬੈਠਣ ਥਾਉਂ ਥਾਈਂਆ। ਫਿਰ ਅਗਲਾ ਲੇਖਾ ਦੱਸਣਾ ਸਾਖਿਆਤ, ਕੀ ਕਰਤਾ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਮੱਘਰ ਕਹੇ ਮੈਂ ਸੁਣਿਆ ਧੁਰ ਫ਼ਰਮਾਨਾ, ਸਤਿਗੁਰ ਸ਼ਬਦ ਦਿਤਾ ਦ੍ਰਿੜਾਈਆ। ਜੋ ਚੌਦਾਂ ਗੁਰਮੁਖਾਂ ਰੂਪ ਧਰਿਆ ਹੋਣਾ ਰਾਣਾ, ਕਲਗੀ ਸੀਸ ਉਤੇ ਟਿਕਾਈਆ। ਉਨ੍ਹਾਂ ਦਾ ਇਕੋ ਜੇਹਾ ਹੋਵੇ ਬਾਣਾ, ਬਾਣ ਤੀਰ ਤਰਕਸ਼ ਕੰਧਿਆਂ ਉਤੇ ਟਿਕਾਈਆ। ਬਲਧਾਰੀ ਬਣ ਜਵਾਨਾ, ਚੱਲਣ ਚਾਈਂ ਚਾਈਂਆ। ਚੌਦਾਂ ਤਬਕਾਂ ਨੂੰ ਇਕੋ ਰੰਗ ਰੰਗਾਉਣਾ, ਅੰਦਰ ਆਸ਼ਾ ਇਕ ਵਧਾਈਆ। ਚੌਦਾਂ ਲੋਕ ਹੁਕਮ ਹੋਵੇ ਸੁਲਤਾਨਾ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਮੱਘਰ ਕਹੇ ਮੇਰੀ ਅੰਤ ਅਖ਼ੀਰੀ ਆਸ, ਆਸ਼ਾ ਦਿਆਂ ਜਣਾਈਆ। ਛੱਬੀ ਪੋਹ ਨੂੰ ਪੰਜ ਕਵਾਰ ਕੰਨਿਆ ਪਾਇਆ ਹੋਵੇ ਕਾਲਾ ਲਬਾਸ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਮਸਤਕ ਵਿਚ ਲਿਖਿਆ ਹੋਵੇ ਆਕਾਸ਼, ਅਲਿਫ਼ ਯੇ ਨਾਲ ਵਡਿਆਈਆ। ਜੇਬ ਵਿਚ ਪਾਇਆ ਹੋਵੇ ਇਕ ਇਕ ਕਾਟ, ਜਿਸ ਨੂੰ ਕਾਰਡ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਆਪਣਾ ਹੁਕਮ ਵਰਤਾਈਆ।
ਸਤਿਗੁਰ ਸ਼ਬਦ ਕਹੇ ਸ਼ਬਦੀ ਆ ਗਿਆ ਸ਼ਬਦੀ ਸ਼ਬਦ ਫ਼ਰਿਸ਼ਤਾ, ਭੱਜਿਆ ਵਾਹੋ ਦਾਹੀਆ। ਨਿੱਕਾ ਜਿਹਾ ਬਚਨ ਸੁਣਾਇਆ ਆਹਿਸਤਾ ਆਹਿਸਤਾ ਆਹਿਸਤਾ, ਹੌਲੀ ਹੌਲੀ ਰਿਹਾ ਜਣਾਈਆ। ਪ੍ਰਭੂ ਜਿਨ੍ਹਾਂ ਦਾ ਤੇਰੇ ਉਤੇ ਨਿਸਚਾ, ਇਸ਼ਟ ਸਵਾਮੀ ਇਕੋ ਰਹੇ ਮਨਾਈਆ। ਪਿਛਲਾ
❋
❋
ਭੈਣ ਭੈਣਾਂ ਦਾ ਰਿਸ਼ਤਾ, ਸੁਦਾਮੇ ਦੇ ਗਵਾਂਢੀ ਸੋਭਾ ਪਾਈਆ। ਅੱਗੇ ਪੂਰਾ ਕਰ ਦੇ ਨਿਸਚਾ, ਭਰੋਸਾ ਆਪਣਾ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੁਆਪਰ ਜੁਗ ਦਾ ਨਾਤਾ ਇਕ, ਏਕੰਕਾਰ ਦਇਆ ਕਮਾਈਆ। ਇਸਤਰੀ ਮਰਦ ਸਾਰੇ ਸਤਿਗੁਰੂ ਦੇ ਸਿੱਖ, ਜਨਮ ਵਿਚ ਫ਼ਰਕ ਰਹੇ ਨਾ ਰਾਈਆ। ਮਹਿੰਦਰੋ ਨੂੰ ਜੋ ਪਿਛਲਾ ਲੇਖਾ ਗਿਆ ਦਿਸ, ਉਸ ਦਾ ਲਹਿਣਾ ਦਏ ਸਮਝਾਈਆ। ਚਿੱਟੇ ਬਸਤਰ ਆਪਣੀਆਂ ਭੈਣਾਂ ਦਾ ਲਿਆਵੇ ਹਿਸ, ਹਿੱਸਾ ਸ਼ਬਦੀ ਸਤਿਗੁਰ ਪੂਰ ਕਰਾਈਆ। ਲਹਿਣਾ ਮਿਲਣਾ ਪ੍ਰਕਾਸ਼ ਕੌਰ ਚਰਨੀ ਨੂੰ ਬਿਧ ਕਿਸ, ਤਰੀਕਾ ਆਪਣਾ ਆਪਣੇ ਹੱਥ ਰਖਾਈਆ। ਜੋ ਆਦਿ ਜੁਗਾਦੀ ਦਾ ਮਾਲਕ ਸਭ ਦੇ ਵੜਿਆ ਵਿਚ, ਪੂਰਬ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੰਕਾਰ ਏਕਾ ਇਕ, ਇਕ ਇਕੱਲਾ ਆਪਣੀ ਕਲ ਵਰਤਾਈਆ।
ਨਿਰਗੁਣ ਸਰਗੁਣ ਦੇ ਬਟੂਏ ਦੋ, ਵੱਡਾ ਛੋਟਾ ਰੂਪ ਬਣਾਈਆ। ਸਰਗੁਣ ਨੂੰ ਵੱਡਾ ਬਖ਼ਸ਼ਿਆ ਤੇ ਰੱਖਿਆ ਮਾਇਆ ਦਾ ਮੋਹ, ਏਸੇ ਕਰ ਕੇ ਅਵਤਾਰ ਪੈਗ਼ੰਬਰ ਗੁਰੂ ਤਤਾਂ ਵਾਲੇ ਇਸ ਨੂੰ ਲੈ ਕੇ ਆਪਣਾ ਵਕਤ ਗਏ ਲੰਘਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣਿਆਂ ਭਗਤਾਂ ਨੂੰ ਕਰ ਕੇ ਨਿਰਮੋਹ, ਮਾਇਆ ਹੱਥੋ ਹੱਥ ਚਲਾਈਆ। ਪ੍ਰੀਤਮ ਸਿੰਘ ਪਾਲ ਸਿੰਘ ਨੇ ਲਈ ਛੋਹ, ਫੇਰ ਗੁਰਮੁਖ ਰਵਦਾਸ ਚਮਾਰੇ ਹੱਥ ਫੜਾਈਆ। ਓਨ੍ਹੇ ਗੌਹ ਨਾਲ ਲਈ ਟੋਹ, ਅੰਦਰ ਵੜ ਕੇ ਧਿਆਨ ਲਗਾਈਆ। ਫੇਰ ਹੱਸ ਕੇ ਕਿਹਾ ਪ੍ਰਭ ਦੇ ਦਰ ਤੇ ਰੱਖ ਦਈਏ ਬਣ ਕੇ ਗਰੋਹ, ਲਾਲਚ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਦੇ ਅੰਤਰ ਬਖ਼ਸ਼ੀ ਲੋ, ਲੋਇਣ ਆਪਣਾ ਦਿਤਾ ਖੁਲ੍ਹਾਈਆ। ਉਹ ਉਸੇ ਦੇ ਗਏ ਹੋ, ਓਸੇ ਦੀ ਮਾਇਆ ਉਸੇ ਦੀ ਸਾਇਆ ਉਸੇ ਦੀ ਕਾਇਆ ਤੇ ਉਸੇ ਦੀ ਭੇਟੇ ਦਿਤੀ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ੇਰ ਸਿੰਘ ਦਾ ਝੁੰਬਲ ਬਾਟਾ, ਝੁੱਗੀ ਜਗਤ ਵਾਲੀ ਬਣਾਈਆ। ਪੂਰਨ ਸਿੰਘ ਪੂਰਨ ਜੋਤ ਪ੍ਰਕਾਸ਼ਾ, ਜੋਤ ਜੋਤ ਇਲਾਹੀਆ। ਜਿਸ ਦਾ ਖੇਲ ਅਜਬ ਤਮਾਸ਼ਾ, ਹਰਿ ਕਰਤਾ ਆਪ ਸਮਝਾਈਆ। ਸਚ ਦਵਾਰੇ ਪਾ ਕੇ ਸਚ ਆਪਣੀ ਰਾਸਾ, ਖ਼ੁਸ਼ੀ ਖ਼ੁਸ਼ੀ ਵਿਚੋਂ ਵਖਾਈਆ। ਚਰਨ ਜੋੜਾ ਜੇਹੜਾ ਪ੍ਰੀਤੀ ਵਿਚ ਦੇਵੇ ਸਾਥਾ, ਪ੍ਰੀਤਮ ਆਪਣਾ ਸੰਗ ਬਣਾਈਆ। ਉਹਦੇ ਵਿਚ ਉਹ ਤੇਲ ਦਾ ਨਿਸ਼ਾਨ ਜੇਹੜਾ ਰਵਦਾਸ ਅੱਠੀਂ ਦਿਨੀ ਪਾਉਂਦਾ ਸੀ ਵਿਚ ਚਰਾਗ਼ਾ, ਗ਼ਰੀਬੀ ਵਿਚ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸੋਹਣਾ ਜੋੜਾ ਦਿਸਿਆ ਛੋਟਾ, ਮੇਚ ਨਾ ਕੋਇ ਸਮਝਾਈਆ। ਕਿਉਂ ਪ੍ਰਭੂ ਦਾ ਪੈਰ ਨਾ ਲੰਮਾ ਨਾ ਚੌੜਾ ਨਾ ਮੋਟਾ, ਲੰਬਾਈ ਚੌੜਾਈ ਨਜ਼ਰ ਕਿਸੇ ਨਾ ਆਈਆ। ਨਾ ਉਹ ਕੋਈ ਕੱਢਿਆ ਹੋਵੇ ਤਿਲੇਧਾਰੀ ਨਾਲ ਗੋਟਾ, ਜਗਤ ਡੋਰ ਬੰਧ ਨਾ ਕੋਇ ਬੰਧਾਈਆ। ਜਿਸ ਵੇਲੇ ਪ੍ਰਕਾਸ਼ ਹੋਵੇ ਉਪਰ ਜੋਤਾ, ਜੋਤ ਦੀ ਚਮਕ ਵਿਚ ਚਮਕ ਚਮਕ ਰੁਸ਼ਨਾਈਆ। ਓਥੇ ਕਿਸੇ ਦੀ ਪੁਜ ਨਾ ਸਕੇ ਸੋਚਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਉਹ ਚਰਨ ਜੋੜਾ ਭੈ ਦੇਵੇ ਚੌਦਾਂ ਲੋਕਾ, ਚੌਦਾਂ ਤਬਕ ਦਏ ਹਿਲਾਈਆ। ਸਰਗੁਣ ਮਾਇਆ ਨੇ
❋
❋
ਸਭ ਨੂੰ ਕਰਨਾ ਥੋਥਾ, ਬਟੂਆ ਵਡਾ ਦਏ ਗਵਾਹੀਆ। ਤੇਲ ਦੇ ਦਾਗ਼ ਨੇ ਕਿਸੇ ਦੇ ਘਰ ਰਹਿਣ ਨਹੀਂ ਦੇਣਾ ਦੀਵਾ ਜਗਦਾ ਵਾਂਗ ਜੋਤਾ, ਚਾਰ ਕੁੰਟ ਅੰਧੇਰਾ ਦਏ ਕਰਾਈਆ। ਭਗਤਾਂ ਦੇ ਵਾਸਤੇ ਇਕ ਨਿੱਕਾ ਜੇਹਾ ਖੇਲ ਜਗਤ ਵਾਸਤੇ ਬਹੁਤਾ, ਬਹੁ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੰਦੇਸ਼ਾ ਸੰਦੇਸ਼ਾ ਇਕ ਜਣਾਈਆ।
੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਕਾਕਾ ਗੁਰਦੇਵ ਸਿੰਘ ਜੇਠੂਵਾਲ ਦੇ ਸਗਣ ਨਵਿਤ ਸਵੇਰੇ ਹਰਿ ਭਗਤ ਦਵਾਰ ਜੇਠੂਵਾਲ
ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਸਾਡੀ ਨਿਮਸਕਾਰ, ਦਰਗਹ ਸਾਚੀ ਸਚਖੰਡ ਦਵਾਰੇ ਸੀਸ ਨਿਵਾਈਆ। ਜੁਗ ਚੌਕੜੀ ਨਿਤ ਨਵਿਤ ਤੇਰਾ ਖੇਲ ਅਪਾਰ, ਸੋ ਪੁਰਖ ਨਿਰੰਜਣ ਤੇਰੀ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਏਕੰਕਾਰ ਬਣ ਸਹਾਰ, ਇਕ ਇਕੱਲੇ ਦਇਆ ਕਮਾਈਆ। ਆਦਿ ਨਿਰੰਜਣ ਨੂਰ ਜੋਤ ਕਰ ਆਕਾਰ, ਨਿਰਾਕਾਰ ਡਗਮਗਾਈਆ। ਅਬਿਨਾਸ਼ੀ ਕਰਤੇ ਦੇ ਆਧਾਰ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਸ੍ਰੀ ਭਗਵਾਨ ਪਾ ਸਾਰ, ਮਹਾਂਸਾਰਥੀ ਆਪਣੀ ਕਲ ਪਰਗਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਲਹਿਣਾ ਦੇਣਾ ਸਰਬ ਵਿਚਾਰ, ਵਿਚਰ ਕੇ ਦਈਏ ਜਣਾਈਆ। ਬ੍ਰਹਮ ਲੇਖਾ ਵੇਖਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਤੂੰ ਆਦਿ ਜੁਗਾਦੀ ਸ਼ਬਦ ਗੁਰੂ ਗੁਰ ਅਵਤਾਰ, ਪੈਗ਼ੰਬਰ ਅਗੰਮ ਅਥਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਖੇਲ ਵੇਖਿਆ ਨਿਰਗੁਣ ਸਰਗੁਣ ਧਾਰ, ਪੰਜ ਤਤ ਤਤ ਵਡਿਆਈਆ। ਨਿਰਅੱਖਰ ਸੰਦੇਸ਼ਾ ਦੇਂਦਾ ਰਿਹੋਂ ਅਕਸ਼ਰ ਜਗਤ ਉਚਾਰ, ਸਿਫ਼ਤ ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਸਾਚੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰਾ ਚਾਰ ਜੁਗ ਦਾ ਤੱਕਿਆ ਸਮਾਜ, ਚਾਰ ਵਰਨ ਦੇਣਾ ਗਵਾਈਆ। ਤੇਰੇ ਨਾਮ ਕਲਮੇ ਦੀ ਸੁਣੀ ਆਵਾਜ਼, ਹੁਕਮ ਅਗੰਮ ਅਥਾਹੀਆ। ਦ੍ਰਿਸ਼ਟੀ ਅੰਦਰ ਗਏ ਜਾਗ, ਸੁਰਤੀ ਸ਼ਬਦ ਨਾਲ ਮਿਲਾਈਆ। ਖੇਲ ਦੱਸ ਕੇ ਆਏ ਦੀਨ ਮਜ਼੍ਹਬ ਦੀ ਯਾਦ, ਮਾਨਵ ਮਾਨੁਖ ਮਾਨੁਸ਼ ਵੰਡ ਵੰਡਾਈਆ। ਧਰਨੀ ਧਰਤ ਧਵਲ ਧੌਲ ਖੇੜਾ ਕਰਕੇ ਆਏ ਆਬਾਦ, ਬੇਪਰਵਾਹ ਦਰ ਤੇਰੇ ਸੀਸ ਝੁਕਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਅਨਿਨ ਤੇਰੇ ਨਾਮ ਦਾ ਦੱਸਿਆ ਰਿਵਾਜ਼, ਰਹਿਬਰ ਰਾਹ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਤੇਰੀ ਦੱਸੀ ਧਰਮ ਧਾਰ ਦੀ ਰੀਤੀ, ਜੁਗ ਜੁਗ ਰਾਹ ਚਲਾਈਆ। ਖੇਲ ਖਿਲਾ ਕੇ ਮੰਦਰ ਮਸੀਤੀ, ਸ਼ਿਵਦਵਾਲੇ ਮੱਠਾਂ ਰੰਗ ਰੰਗਾਈਆ। ਆਤਮ ਧਾਰ ਦੱਸ ਪ੍ਰੀਤੀ, ਪਰਮਾਤਮ ਆਏ ਸੁਣਾਈਆ। ਸਤਿ ਸਚ ਜਣਾ ਕੇ ਨੀਤੀ, ਨਿਰਗੁਣ ਨਿਰਵੈਰ ਦਿਤਾ ਦ੍ਰਿੜਾਈਆ। ਸਾਢੇ ਤਿੰਨ ਹੱਥ ਕਾਇਆ ਚਾੜ੍ਹ ਰੰਗ ਮਜੀਠੀ, ਦੁਰਮਤ ਮੈਲ ਧਵਾਈਆ। ਵਿਚ ਸ਼ਰਅ ਦੀ ਰੱਖ ਕੇ ਲੀਕੀ, ਰਸਤਾ ਵੱਖ ਵੱਖ ਬਦਲਾਈਆ। ਕਲਮਾ ਨਾਮ ਦੱਸ ਹਦੀਸੀ, ਹਜ਼ਰਤ ਹਜ਼ੂਰ ਕਰੀ ਪੜ੍ਹਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਮਿਹਰਵਾਨ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਸੀਸ ਪ੍ਰਭੂ ਪ੍ਰਭ ਝੁਕਦੇ, ਕਦੀਮ ਦੇ ਮਾਲਕ ਕਦਮ ਧਿਆਨ ਲਗਾਈਆ। ਸਾਡੇ ਅੰਤਮ ਪੈਂਡੇ ਮੁਕਦੇ, ਕਲਜੁਗ ਸਦੀ ਚੌਧਵੀਂ ਦਏ ਗਵਾਹੀਆ। ਅਸੀਂ ਸਾਰੇ ਵਣਜਾਰੇ ਬਣੀਏ ਤੇਰੀ ਨਾਮ ਤੁਕ ਦੇ, ਇਕੋ ਸ਼ਬਦ ਹੋਏ ਸ਼ਨਵਾਈਆ। ਜ਼ਾਤ ਪਾਤ ਦੀਨ ਮਜ਼੍ਹਬ ਭੇਦ ਭਾਉ ਮਿਟਾ ਦੇ ਮਨੁਖ ਦੇ, ਮਾਨਵ ਆਪਣੇ ਰੰਗ ਰੰਗਾਈਆ। ਝਗੜੇ ਰਹਿਣ ਨਾ ਸ਼ਰਅ ਵਾਲੀ ਦੁੱਖ ਦੇ, ਛੁਰੀ ਹੱਥ ਨਾ ਕੋਇ ਉਠਾਈਆ। ਆਤਮ ਪਰਮਾਤਮ ਸਭ ਨੂੰ ਸਾਚਾ ਸੁਖ ਦੇ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਅੰਤ ਅਖ਼ੀਰ ਬੇਨਜ਼ੀਰ ਦਰ ਠਾਂਡੇ ਤੇਰੇ ਪੁਛਦੇ, ਗਲ ਪਲੂ ਵਾਸਤਾ ਪਾਈਆ। ਜੇ ਤੂੰ ਗੋਬਿੰਦ ਨਾਲ ਨਾਤੇ ਜੋੜੇ ਪਿਤਾ ਪੁਤ ਦੇ, ਪੂਤ ਸਪੂਤੇ ਗੁਰਮੁਖ ਗੋਦ ਉਠਾਈਆ। ਕਲਜੁਗ ਵਾਲੀ ਅੰਤਮ ਜੜ੍ਹ ਪੁੱਟ ਦੇ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਧਰਨੀ ਧਰਤ ਧਵਲ ਦੀ ਗੋਦੀ ਸੁੱਟ ਦੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੜਦੇ ਓਹਲੇ ਰਹਿਣ ਨਾ ਲੁਕ ਦੇ, ਅਨਭਵ ਲੇਖਾ ਦੇਣਾ ਜਣਾਈਆ। ਲਹਿਣੇ ਮੁਕ ਜਾਣ ਮਾਤ ਗਰਭ ਉਲਟੇ ਰੁੱਖ ਦੇ, ਦਸ ਦਸ ਮਾਸ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਦਰ ਤੇਰੇ ਸੱਯਦਾ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਲਜੁਗ ਮੇਟ ਦੇ ਕੂੜ ਪਸਾਰਾ, ਕਿਰਿਆ ਰਹਿਣ ਕੋਇ ਨਾ ਪਾਈਆ। ਸਤਿਜੁਗ ਤੇਰਾ ਸਤਿ ਹੋਵੇ ਵਰਤਾਰਾ, ਸਤਿ ਪੁਰਖ ਨਿਰੰਜਣ ਹੋਣਾ ਸਹਾਈਆ। ਚਾਰ ਵਰਨ ਅਠਾਰਾਂ ਬਰਨ ਬਖ਼ਸ਼ ਇਕ ਦਵਾਰਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਨੌ ਖੰਡ ਪ੍ਰਿਥਮੀ ਤੇਰੀ ਸ਼ਰਅ ਤੋਂ ਹੋਏ ਕੋਇ ਨਾ ਬਾਹਰਾ, ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਰੰਗ ਰੰਗਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਏਕੰਕਾਰਾ ਇਕ ਇਕੱਲਾ ਨੂਰ ਅਲਾਹੀਆ। ਸਤਿ ਧਰਮ ਦੀ ਸਾਚੀ ਬੰਨ੍ਹ ਦੇ ਧਾਰਾ, ਸਤਿਜੁਗ ਸਚ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਮਾਨਵ ਜ਼ਾਤੀ ਬਖ਼ਸ਼ ਆਪਣੀ ਲਗਨ, ਅੰਤਰ ਆਤਮ ਪ੍ਰੇਮ ਬਣਾਈਆ। ਸ਼ਬਦੀ ਧਾਰ ਕਰ ਮਗਨ, ਸੋਈ ਸੁਰਤੀ ਆਪ ਉਠਾਈਆ। ਤ੍ਰੈਗੁਣ ਮਾਇਆ ਵਿਚ ਮੂਲ ਨਾ ਦਗਣ, ਅਗਨੀ ਤਤ ਦੇਣਾ ਬੁਝਾਈਆ। ਸਚ ਪ੍ਰੇਮ ਦੀ ਚਾੜ੍ਹ ਕੇ ਰੰਗਣ, ਦੁਰਮਤ ਮੈਲ ਦੇਣੀ ਧਵਾਈਆ। ਇਕੋ ਤੇਰੇ ਦਰ ਤੇ ਹੋਵੇ ਬੰਦਨ, ਦੂਸਰ ਸੀਸ ਨਾ ਕੋਇ ਝੁਕਾਈਆ। ਲੋਕਮਾਤ ਤਨ ਵਜੂਦ ਜਗਤ ਵਿਵਹਾਰੀ ਜੋ ਹੋਵੇ ਸਗਣ, ਸਗਲੇ ਸਵਾਮੀ ਤੇਰੇ ਚਰਨ ਚਰਨ ਸਰਨਾਈਆ। ਨਾਤਾ ਹੋਵੇ ਮਾਟੀ ਬਦਨ, ਵਜੂਦ ਮਹਿਬੂਬ ਦੇਣਾ ਸਮਝਾਈਆ। ਤੂੰ ਮਾਲਕ ਖ਼ਾਲਕ ਕਰਨਾ ਅਦਲ, ਇਨਸਾਫ਼ ਇਕ ਦ੍ਰਿੜਾਈਆ। ਪਿਛਲੀ ਚਾਰ ਜੁਗ ਦੀ ਮਰਿਆਦਾ ਦੇ ਬਦਲ, ਤਬਦੀਲੀ ਸ਼ਬਦ ਗੁਰੂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਜਿਨ੍ਹਾਂ ਭਗਤਾਂ ਤੇਰੇ ਉਪਰ ਹੋਵੇ ਨਿਸਚਾ, ਨਿਹਚਲ ਧਾਮ ਦੇਣੀ ਵਡਿਆਈਆ। ਰੂਪ ਬਣਾਉਣਾ ਧਰਮ ਦੇ ਸਿੱਖ ਦਾ, ਸਿਖਿਆ ਸ਼ਬਦ ਨਾਮ ਦ੍ਰਿੜਾਈਆ। ਇਸ਼ਟ ਦ੍ਰਿੜਾਉਣਾ ਪੁਰਖ ਅਕਾਲ ਇਕ ਦਾ, ਏਕੰਕਾਰ ਪੜਦਾ ਆਪ ਚੁਕਾਈਆ। ਮਾਣ ਬਖ਼ਸ਼ਣਾ ਮਾਤ ਪਿਤ ਦਾ, ਪਿਤਾ ਪੂਤ ਗੋਦ ਉਠਾਈਆ। ਜੋ ਤੇਰੇ ਦਵਾਰੇ ਹੋਵੇ ਵਿਕਦਾ, ਕੀਮਤ
❋
❋
ਕਰਤੇ ਲੈਣੀ ਪਾਈਆ। ਉਨ੍ਹਾਂ ਦਾ ਮੇਲ ਹੋਵੇ ਨਿਤ ਦਾ, ਆਤਮ ਪਰਮਾਤਮ ਮੇਲਾ ਮੇਲਣਾ ਸਹਿਜ ਸੁਭਾਈਆ। ਅੰਤਰ ਵਿਕਾਰ ਰਹੇ ਨਾ ਵਿਖ ਦਾ, ਕੂੜ ਕੁੜਿਆਰ ਦੇਣਾ ਕਢਾਈਆ। ਜੀਵਣ ਸਮਝਾਉਣਾ ਆਪਣੇ ਭਵਿਖ ਦਾ, ਪੜਦਾ ਭਵਿਸ਼ ਵਿਚੋਂ ਉਠਾਈਆ। ਤੁਧ ਬਿਨ ਦੂਜਾ ਦੀਨ ਦੁਨੀ ਨਾ ਕੋਇ ਨਜਿੱਠਦਾ, ਮਾਰਗ ਇਕ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਸਾਡੀ ਅਰਦਾਸ, ਬੇਨੰਤੀ ਇਕ ਦ੍ਰਿੜਾਈਆ। ਤੇਰੀ ਸਿਖਿਆ ਤੇਰੇ ਪਾਸ, ਜੁਗ ਜੁਗ ਭਗਤਾਂ ਆਪ ਵਰਤਾਈਆ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪ੍ਰਕਾਸ਼, ਸ਼ਬਦ ਦਮਾਮਾ ਡੰਕ ਵਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੀਨ ਦੁਨੀ ਕਰ ਖੁਲਾਸ, ਬੰਧਨ ਸ਼ਰਅ ਵਾਲੇ ਤੁੜਾਈਆ। ਸਚ ਪ੍ਰੀਤੀ ਦੱਸਦੇ ਆਪ, ਆਪ ਆਪਣਾ ਭੇਵ ਖੁਲ੍ਹਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਨਿਜ ਨੇਤਰ ਨੈਣ ਕਰ ਰੁਸ਼ਨਾਈਆ। ਜਿਨ੍ਹਾਂ ਗੁਰਮੁਖਾਂ ਨਾਲ ਬਾਹਰੋਂ ਤਨ ਨਾਲ ਤਨ ਦਾ ਬਣਾਵੇਂ ਸਾਕ, ਅੰਦਰੋਂ ਆਤਮ ਪਰਮਾਤਮ ਆਪਣੇ ਨਾਲ ਲੈਣੀ ਜੁੜਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਸਾਨੂੰ ਤੇਰੇ ਉਤੇ ਵਿਸ਼ਵਾਸ਼, ਵਿਸ਼ਵ ਦਾ ਲੇਖਾ ਤੇਰੇ ਹੱਥ ਨਜ਼ਰੀ ਆਈਆ। ਤੇਰੀ ਮਰਿਆਦਾ ਚਾਰ ਜੁਗ ਦੇ ਸ਼ਾਸਤਰ ਸਮਝ ਸਕੇ ਨਾ ਕੋਇ ਕਿਤਾਬ, ਅੱਖਰ ਅੱਖਰਾਂ ਵਿਚੋਂ ਭੇਵ ਨਾ ਕੋਇ ਖੁਲ੍ਹਾਈਆ। ਤੂੰ ਆਦਿ ਅੰਤ ਦਾ ਜੁਗਾ ਜੁਗੰਤ ਦਾ ਮਾਲਕ ਇਕ ਮਹਾਰਾਜ, ਮਿਹਰਵਾਨ ਧੁਰਦਰਗਾਹੀਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਸਾਚਾ ਇਕ ਆਦਾਬ, ਅਦਬ ਨਾਲ ਸੱਯਦਾ ਸੀਸ ਝੁਕਾਈਆ। ਸਤਿ ਧਰਮ ਸਤਿਜੁਗ ਸਾਚੇ ਤੇਰਾ ਇਕੋ ਹੁਕਮ ਹੋਵੇ ਵਾਹਿਦ, ਵਾਹਿਦ ਤੇਰੇ ਹੱਥ ਵਡਿਆਈਆ। ਦੀਨ ਦੁਨੀ ਦਾ ਆਤਮ ਪਰਮਾਤਮ ਬਣਨਾ ਗਾਈਡ, ਗਾਡ ਗੁਡ ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਸਰਨ ਸਰਨਾਈ ਪੁਰਖ ਅਕਾਲ ਤੇਰੀ ਜਾਏ ਲਾਗ, ਦੀਨ ਦਿਆਲ ਲਗ ਮਾਤਰ ਦਾ ਡੇਰਾ ਦੇਣਾ ਢਾਹੀਆ।
੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਨੰਬਰਦਾਰ ਪ੍ਰੀਤਮ ਸਿੰਘ ਦੇ ਘਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਜਨ ਭਗਤ ਕਹਿਣ ਅਸੀਂ ਜੁਗ ਜੁਗ ਦੇ ਪਾਂਧੀ, ਮੁਸਾਫ਼ਰ ਦੀਨ ਦੁਨੀ ਜਗਤ ਲੋਕਾਈਆ। ਧਰਨੀ ਧਰਤ ਧਵਲ ਧੌਲ ਜਗਤ ਵਿਕਾਰ ਤਕਦੇ ਰਹੇ ਆਂਧੀ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਧਿਆਨ ਲਗਾਈਆ। ਸਾਢੇ ਤਿੰਨ ਹੱਥ ਤਪਦੀ ਤਕਦੇ ਰਹੇ ਹਾਂਡੀ, ਕਲਪਣਾ ਵਿਚ ਮਾਤ ਕੁਰਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਖੇਲ ਵੇਖਦੇ ਰਹੇ ਸਵਾਂਗੀ, ਅਕਲ ਕਲਧਾਰੀ ਕੀ ਆਪਣੀ ਕਲ ਵਰਤਾਈਆ। ਜੀਵਾਂ ਜੰਤਾਂ ਅੰਤਰ ਧਾਰ ਤਕਦੇ ਰਹੇ ਕੀ ਕੀ ਗੁਣ ਗਾਂਦੀ, ਸਿਫ਼ਤੀ ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਰੰਗਾਈਆ। ਜਨ ਭਗਤ ਕਹਿਣ ਤਕਦੇ ਰਹੇ ਜਗਤ ਜਹਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਸਾਹਿਬ ਸਤਿਗੁਰ ਦਾ ਗਾਉਂਦੇ ਰਹੇ ਤਰਾਨਾ, ਤੁਰੀਆ ਤੋਂ ਬਾਹਰ ਸਿਫ਼ਤ ਸਾਲਾਹੀਆ। ਨਾਦ ਵਜਾਉਂਦੇ ਰਹੇ ਅਗੰਮੀ ਧੁਨਕਾਨਾ,
❋
❋
ਅਨਰਾਗੀ ਰੂਪ ਪਰਗਟਾਈਆ। ਇਸ਼ਟ ਮੰਨਦੇ ਰਹੇ ਸ੍ਰੀ ਭਗਵਾਨਾ, ਦੂਸਰ ਸੀਸ ਨਾ ਕੋਇ ਨਿਵਾਈਆ। ਨਾਮ ਪ੍ਰੇਮ ਦਾ ਤਕਦੇ ਰਹੇ ਪੈਮਾਨਾ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਗੜ੍ਹ ਹੰਕਾਰ ਤੋੜਦੇ ਰਹੇ ਅਭਿਮਾਨਾ, ਮਨ ਮਤ ਦਾ ਡੇਰਾ ਢਾਹੀਆ। ਸਾਹਿਬ ਸਵਾਮੀ ਦਾ ਤਕਦੇ ਰਹੇ ਨਿਸ਼ਾਨਾ, ਨਿਸ਼ਾਵਰ ਆਪਣਾ ਆਪ ਕਰਾਈਆ। ਪ੍ਰਭ ਕਿਰਪਾ ਨਾਲ ਸਮਝਿਆ ਨਾ ਕੋਇ ਬੇਗਾਨਾ, ਬੇਗ਼ਮ ਹੋ ਕੇ ਇਕੋ ਧਿਆਨ ਲਗਾਈਆ। ਬਿਨਾ ਸ਼ਮਾਂ ਤੋਂ ਭਗਤੀ ਦਾ ਬਣ ਪਰਵਾਨਾ, ਆਪਾ ਭਗਵਨ ਉਤੋਂ ਵਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਮੀਤ ਇਕ ਅਖਵਾਈਆ। ਜਨ ਭਗਤ ਕਹਿਣ ਜੁਗ ਜੁਗ ਤੱਕਿਆ ਖੇਲ ਤਖ਼ਤ ਨਿਵਾਸੀ ਸ੍ਰੀ ਭਗਵਾਨਾ, ਨਿਵਾਸ ਅਸਥਾਨ ਭੋਗ ਲਗਾਈਆ। ਨੂਰ ਜ਼ਹੂਰ ਤਕ ਸ਼ਾਹ ਸੁਲਤਾਨਾ, ਹੁਕਮ ਸੰਦੇਸ਼ਾ ਮੰਨਿਆ ਚਾਈਂ ਚਾਈਂਆ। ਨਿਉਂ ਨਿਉਂ ਕਰਦੇ ਰਹੇ ਪਰਨਾਮਾ, ਪਰਮ ਪੁਰਖ ਧੂੜੀ ਖ਼ਾਕ ਰਮਾਈਆ। ਝਟ ਪਾਸਾ ਪਰਤ ਕੇ ਕਹੇ ਨਾਮਾ, ਨਾਮਦੇਵ ਦ੍ਰਿੜਾਈਆ। ਪ੍ਰਭੂ ਮੇਰੇ ਘਰ ਦਾ ਬਣਿਆ ਰਿਹਾ ਕਾਮਾ, ਧੰਨਾ ਤਾਲੀ ਰਿਹਾ ਵਜਾਈਆ। ਮੈਂ ਵੀ ਫੜ ਖਵਾਇਆ ਖਾਣਾ, ਉਲਟੀ ਧਾਰ ਬਣਾਈਆ। ਕਬੀਰ ਕਹੇ ਮੈਂ ਕਰਾ ਦਿਤਾ ਇਸ਼ਨਾਨਾ, ਗੰਗਾ ਨੀਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਨ ਭਗਤ ਕਹਿਣ ਅਸੀਂ ਦੱਸੀਏ ਜਨ ਭਗਤਾਂ, ਕਲਜੁਗ ਅੰਤ ਅੰਤ ਸੁਣਾਈਆ। ਸਭ ਦੀਆਂ ਪੂਰੀਆਂ ਹੁੰਦੀਆਂ ਵੇਖੋ ਸ਼ਰਤਾਂ, ਸ਼ਰਅ ਜ਼ੰਜੀਰ ਰਹੇ ਨਾ ਰਾਈਆ। ਨਿਗਹ ਮਾਰ ਲਉ ਜਗਤ ਚੁਤਰਫ਼ਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਰਹਿਣ ਦੇਣਾ ਨਹੀਂ ਕੋਈ ਤਫਰਕਾ, ਫਿਰਕਾਪ੍ਰਸਤੀ ਦੇਣੀ ਗਵਾਈਆ। ਹੁਕਮ ਵਰਤਣਾ ਨਰਾਇਣ ਨਰ ਦਾ, ਹਰਿ ਕਰਤਾ ਆਪ ਸੁਣਾਈਆ। ਜੋ ਮਾਲਕ ਘਰ ਘਰ ਦਾ, ਗ੍ਰਹਿ ਮੰਦਰ ਸੋਭਾ ਪਾਈਆ। ਗੁਰਮੁਖ ਸੰਤ ਸੁਹੇਲੇ ਫੜਦਾ, ਮਾਤਲੋਕ ਸੁੱਤਿਆਂ ਲਏ ਉਠਾਈਆ। ਸਚ ਪ੍ਰੀਤੀ ਆਪੇ ਕਰਦਾ, ਪ੍ਰੀਤਮ ਹੋ ਕੇ ਪ੍ਰੀਤਮ ਸਿੰਘ ਨਾਲ ਮਿਲਾਈਆ। ਤੰਦਲ ਸੁਦਾਮੇ ਵਾਲੇ ਚੱਬਦਾ, ਭਗਵਨ ਆਪਣੀ ਖ਼ੁਸ਼ੀ ਬਣਾਈਆ। ਪਿਛਲਾ ਸਮਾਂ ਗਿਆ ਲੰਘਦਾ, ਆਪਣਾ ਪੰਧ ਚੁਕਾਈਆ। ਅੱਗੇ ਖੇਲ ਵੇਖੋ ਅਨੰਦ ਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦਾ ਖੇਲ ਅਗੰਮੀ ਨੂਰੀ ਚੰਦ ਦਾ, ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਆਰ ਬਖ਼ਸ਼ੇ ਆਪਣੇ ਨਾਮ ਅਗੰਮੀ ਛੰਦ ਦਾ, ਛੰਦ ਆਪਣਾ ਆਪ ਦ੍ਰਿੜਾਈਆ।
੫ ਮੱਘਰ ਸ਼ਹਿਨਸ਼ਾਹੀ ਸੰਮਤ ੬ ਅਜੀਤ ਦੇ ਘਰ ਬਟਾਲਾ ਸ਼ਹਿਰ
ਕਲਜੁਗ ਕਹੇ ਮੈਂ ਤੱਕਿਆ ਸ਼ਾਹ ਸੁਲਤਾਨਾ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਰਾਮ ਰਾਮਾ, ਨਿਰਗੁਣ ਨਿਰਵੈਰ ਨਿਰਾਕਾਰ ਅਗੰਮ ਅਥਾਹੀਆ। ਖੇਲ ਜਾਣਿਆ ਅਗੰਮੜੇ ਕਾਹਨਾ, ਜੋ ਨਿਤ ਨਵਿਤ ਲੱਖ ਚੁਰਾਸੀ ਆਤਮ ਪਰਮਾਤਮ ਗੋਪੀ ਆਪ ਪਰਨਾਈਆ। ਨੂਰ ਨੁਰਾਨਾ ਨੌਜਵਾਨਾ ਤੱਕਿਆ ਵਡ ਅਮਾਮਾ, ਜੋ ਅਮਲਾਂ ਤੋਂ ਰਹਿਤ ਸੋਭਾ ਪਾਈਆ। ਸ਼ਬਦ ਅਗੰਮੀ ਨਾਦ ਸੁਣਿਆ ਧੁਰ ਕਲਾਮਾ, ਕਲਮਿਉਂ ਬਾਹਰ ਪੜ੍ਹਾਈਆ।
❋
❋
ਪਾਰਬ੍ਰਹਮ ਪਤਿਪਰਮੇਸ਼ਵਰ ਖੇਲ ਕਰੇ ਦੋ ਜਹਾਨਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਵਰਤੇ ਆਪਣਾ ਭਾਣਾ, ਨਾ ਕੋਈ ਮੇਟੇ ਮੇਟੇ ਮਿਟਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸਤਿ ਸਤਿਵਾਦੀ ਬਣ ਕੇ ਰਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਂ ਤੱਕਿਆ ਸਾਹਿਬ ਸ੍ਰੀ ਭਗਵੰਤ, ਹਰਿ ਭਗਵਨ ਧੁਰਦਰਗਾਹੀਆ। ਸਤਿ ਸਤਿਵਾਦੀ ਸੁਣਿਆ ਮੰਤ, ਮੰਤਰ ਅਗੰਮ ਅਥਾਹੀਆ। ਜੋ ਦੋ ਜਹਾਨਾਂ ਬਣਿਆ ਕੰਤ, ਕੰਤੂਹਲ ਇਕ ਅਖਵਾਈਆ। ਜਿਸ ਨੂੰ ਲੱਭਦੇ ਆਦਿ ਜੁਗਾਦੀ ਜੁਗ ਚੌਕੜੀ ਸੰਤ, ਸੂਫ਼ੀ ਸਫ਼ਿਆਂ ਵਿਚੋਂ ਫੋਲ ਫੁਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਆਪਣੀ ਬਣਤ ਬਣਾਈਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਸਾਧ ਸੰਤ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਸਹਿਜ ਸੁਖਦਾਈਆ। ਕਲਜੁਗ ਕਹੇ ਮੈਂ ਤੱਕਿਆ ਪੁਰਖ ਅਕਾਲੇ ਕੋਲ ਬਿਨ ਅੱਖਰਾਂ ਅਗੰਮੀ ਫ਼ਰਦ, ਬਿਨ ਸਤਰਾਂ ਸੋਭਾ ਪਾਈਆ। ਜਿਸ ਦਾ ਲੇਖਾ ਜਾਣੇ ਕੋਈ ਨਾ ਛੁਰੀ ਕਰਦ, ਖੜਗ ਧਾਰ ਨਾ ਕੋਇ ਜਣਾਈਆ। ਗ਼ਰੀਬ ਨਿਮਾਣਿਆਂ ਵੰਡੇ ਕੋਇ ਨਾ ਦਰਦ, ਦੁਖੀਆਂ ਦੁੱਖ ਨਾ ਕੋਇ ਗਵਾਈਆ। ਆਤਮ ਪਰਮਾਤਮ ਮਿਲਣ ਦੀ ਸਮਝੇ ਕੋਇ ਨਾ ਗ਼ਰਜ਼, ਮਮਤਾ ਕੂੜ ਭਰੀ ਲੋਕਾਈਆ। ਸੰਦੇਸ਼ਾ ਨਾਮ ਦੇਵੇ ਕੋਇ ਨਾ ਗਰਜ, ਜੈਕਾਰਾ ਅਲੱਖ ਨਾ ਕੋਇ ਸੁਣਾਈਆ। ਸਦੀ ਚੌਧਵੀਂ ਮੇਟੇ ਕੋਇ ਨਾ ਅੰਧੇਰਾ ਗਰਦ, ਧੂੰਆਂਧਾਰ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਗ੍ਰਹਿ ਸਚ ਤੇਰੀ ਵਡਿਆਈਆ। ਕਲਜੁਗ ਕਹੇ ਮੈਂ ਤੱਕਿਆ ਭਗਤ ਭਗਵਾਨ ਦਾ ਰਿਸ਼ਤਾ, ਬਿਨ ਅੱਖਾਂ ਅੱਖ ਉਠਾਈਆ। ਜਿਥੇ ਪੱਕਾ ਹੋਇਆ ਨਿਸਚਾ, ਨਿਹਚਲ ਧਾਮ ਧਿਆਨ ਲਗਾਈਆ। ਉਥੇ ਸੀਸ ਝੁਕਾਵੇ ਜ਼ਬਰਾਈਲ ਫ਼ਰਿਸ਼ਤਾ, ਨਿਉਂ ਨਿਉਂ ਲਾਗੇ ਪਾਈਂਆ। ਝਗੜਾ ਰਹੇ ਨਾ ਨਰਕ ਸਵਰਗ ਬਹਿਸ਼ਤਾ, ਦਰਗਹ ਸਚ ਸਚ ਸਮਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਲੇਖ ਆਪੇ ਲਿਖਦਾ, ਕਾਤਬ ਹੋ ਕੇ ਕਲਮ ਚਲਾਈਆ। ਪੂਰਬ ਲਹਿਣਾ ਜਾਣੇ ਕਿਸ ਕਿਸ ਦਾ, ਨਵ ਸੱਤ ਪੂਰਾ ਦਏ ਕਰਾਈਆ। ਨਾਤਾ ਸਮਝਾ ਕੇ ਸਤਿਗੁਰ ਸਿੱਖ ਦਾ, ਸਿੱਖ ਸਤਿਗੁਰ ਵਿਚ ਸਮਾਈਆ। ਇਸ਼ਟ ਦ੍ਰਿੜਾ ਕੇ ਏਕੰਕਾਰ ਇਕ ਦਾ, ਇਕ ਇਕ ਵਿਚ ਮਿਲਾਈਆ। ਝਗੜਾ ਰਹਿਣ ਨਾ ਦੇਵੇ ਮਨ ਠਗੌਰੀ ਚਿਤ ਦਾ, ਚਿਤਵਨ ਦੀ ਲੋੜ ਰਹੇ ਨਾ ਰਾਈਆ। ਭੇਵ ਖੁਲ੍ਹਾ ਕੇ ਅਬਿਨਾਸ਼ੀ ਅਚੁਤ ਦਾ, ਚੇਤਨ ਸੁਰਤੀ ਦਏ ਕਰਾਈਆ। ਝਗੜਾ ਮੁਕਾ ਕੇ ਕਾਇਆ ਮਾਟੀ ਬੁਤ ਦਾ, ਬੁਤਖ਼ਾਨਿਆਂ ਕਰੇ ਸਫ਼ਾਈਆ। ਜਨ ਭਗਤਾਂ ਵਕਤ ਸੁਹੰਜਣਾ ਕਰੇ ਆਪਣੀ ਰੁਤ ਦਾ, ਰੁਤੜੀ ਆਪਣੇ ਨਾਲ ਮਹਿਕਾਈਆ। ਪਿਆਰ ਬੰਨ੍ਹ ਕੇ ਪਿਤਾ ਪੁਤ ਦਾ, ਪਤਿਪਰਮੇਸ਼ਵਰ ਹੋਏ ਸਹਾਈਆ। ਝਗੜਾ ਮੇਟ ਦੂਈ ਦਵੈਤ ਦੁੱਖ ਦਾ, ਦਲਿੱਦਰ ਹਉਮੇ ਰੋਗ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦੇਵਣਹਾਰ ਇਕ ਹੋ ਆਈਆ। ਕਲਜੁਗ ਕਹੇ ਮੈਂ ਵੇਖਿਆ ਦੀਨ ਦੁਨੀ ਦਾ ਸਾਗਰ, ਗਹਿਰ ਗੰਭੀਰ ਦਇਆ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਜਨਮ ਕਰਮ ਕਰੇ ਉਜਾਗਰ, ਦੁਰਮਤ ਮੈਲ ਦਰ ਲੁਹਾਈਆ। ਕੋਝਿਆਂ ਕਮਲਿਆਂ ਦਰ ਆਇਆ ਸਰਬ ਨੂੰ ਦੇਵੇ
❋
❋
ਆਦਰ, ਅਦਲ ਇਨਸਾਫ਼ ਆਪਣਾ ਇਕ ਸਮਝਾਈਆ। ਝਗੜਾ ਰਹਿਣ ਨਾ ਦੇਵੇ ਮਕਤੂਲ ਕਾਤਲ, ਕਤਲਗਾਹ ਦਾ ਲੇਖਾ ਦਏ ਮੁਕਾਈਆ। ਸਚ ਦਵਾਰੇ ਆਪਣਾ ਆਦਲ, ਇਨਸਾਫ਼ ਇਕੋ ਇਕ ਵਖਾਈਆ। ਕੋਟਾਂ ਵਿਚੋਂ ਜਨ ਭਗਤ ਆਪਣਾ ਆਪ ਸਾਧਣ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਜਿਹੜੇ ਇਕੋ ਪ੍ਰਭੂ ਨੂੰ ਅਰਾਧਣ, ਰਾਧਾ ਕ੍ਰਿਸ਼ਨ ਦਏ ਸਫ਼ਾਈਆ। ਮੇਲ ਮਿਲੇ ਮੋਹਣ ਮਾਧਵ, ਮਧੁਰ ਧੁਨ ਸ਼ਨਵਾਈਆ। ਕਲਜੁਗ ਕਹੇ ਮੈਨੂੰ ਯਾਦ ਆ ਗਿਆ ਕੀ ਸੰਦੇਸ਼ਾ ਦਿਤਾ ਕ੍ਰਿਸ਼ਨ ਕਾਹਨ ਤ੍ਰੈਲੋਕੀ ਨਾਥ ਯਾਦਵ, ਯਦ ਬੰਸ ਸਮਝਾਈਆ। ਕਲਜੁਗ ਅੰਤਮ ਝਗੜਾ ਪੈਣਾ ਮਨੁਸ਼ ਆਦਮੀ ਆਦਮ, ਆਦਮ ਹੱਵਾ ਨਾ ਕੋਇ ਸਹਾਈਆ। ਕੋਟਾਂ ਵਿਚੋਂ ਵਿਰਲਾ ਰਹੇ ਖ਼ਾਦਮ, ਖ਼ਿਦਮਤਗਾਰ ਹੋ ਕੇ ਸੇਵ ਕਮਾਈਆ। ਗੁਰਮੁਖਾਂ ਵਡੇ ਹੋਣੇ ਭਾਗਣ, ਭਾਗ ਹਿੱਸਾ ਆਪਣੀ ਝੋਲੀ ਪਾਈਆ। ਨਾਮ ਦੀ ਧਾਰ ਜਲਾ ਚਰਾਗ਼ਣ, ਚਰਾਗਾਹਾਂ ਕਰੇ ਰੁਸ਼ਨਾਈਆ। ਭਗਤਾਂ ਪ੍ਰੇਮ ਪ੍ਰੀਤੀ ਅੰਦਰ ਆਵੇ ਸਾਧਣ, ਸਿੱਧ ਮਾਰਗ ਇਕ ਜਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਰਾਗ ਅਰਾਧਣ, ਅਵਰ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸ਼ਬਦ ਸਰੂਪੀ ਮਾਰੇ ਅਵਾਜ਼ਣ, ਆਵਾਜ਼ ਰਾਜ਼ ਵਾਲੀ ਆਪ ਦ੍ਰਿੜਾਈਆ।
੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਸੁਰਜੀਤ ਸਿੰਘ ਦੇ ਘਰ ਬਟਾਲਾ ਸ਼ਹਿਰ
ਸਤਿਗੁਰ ਸ਼ਬਦ ਕਹੇ ਮੈਂ ਨਿਰਗੁਣ ਧਾਰ ਉਠਾ, ਜਗ ਨੇਤਰ ਜਗਤ ਜਹਾਨ ਨਜ਼ਰ ਨਾ ਆਈਆ। ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਤੁੱਠਾ, ਜਨ ਭਗਤ ਸੁਹੇਲੇ ਲਵਾਂ ਜਗਾਈਆ। ਸੱਤਾਂ ਦੀਪਾਂ ਕੋਨੇ ਕਨਾਰੇ ਵੇਖਾਂ ਗੁੱਠਾਂ, ਸਤਿ ਸਤਿਵਾਦੀ ਹੋ ਕੇ ਧਿਆਨ ਲਗਾਈਆ। ਗੁਰਮੁਖ ਗੁਰਸਿਖ ਹਰਿਜਨ ਪਕੜ ਉਠਾਵੇ ਫੜ ਗੁੱਟਾਂ, ਹਰਿ ਗੋਬਿੰਦ ਗੋਬਿੰਦ ਮੇਲਾ ਸਹਿਜ ਸੁਭਾਈਆ। ਧੁਰ ਦੀ ਕਰਨੀ ਵਾਸਤੇ ਜੁਟਾਂ, ਜੋੜੀ ਜੋਤ ਸ਼ਬਦ ਬਣਾਈਆ। ਕੂੜ ਵਿਕਾਰ ਜਗਤ ਜਹਾਨ ਲੁੱਟਾਂ, ਲੁਟੇਰਾ ਬਣਾਂ ਥਾਉਂ ਥਾਈਂਆ। ਹਉਮੇਂ ਹੰਗਤਾ ਜੜ੍ਹ ਪੁੱਟਾਂ, ਪਿਆਰ ਮੁਹੱਬਤ ਇਕ ਦਰਸਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਪੁੱਜਾਂ, ਪੂਜਸ ਧਾਮ ਵੇਖਾਂ ਚਾਈਂ ਚਾਈਂਆ। ਪੁਰਖ ਅਕਾਲ ਦਾ ਭੇਵ ਖੁਲ੍ਹਾ ਕੇ ਗੁੱਝਾ, ਅੰਦਰੋਂ ਪੜਦਾ ਦਿਆਂ ਚੁਕਾਈਆ। ਧਰਮ ਨਿਸ਼ਾਨਿਉਂ ਮੂਲ ਨਾ ਉਕਾਂ, ਤੀਰਅੰਦਾਜ਼ ਇਕ ਅਖਵਾਈਆ। ਨਿਰਇੱਛਤ ਸਭ ਨੂੰ ਵਖਾਵਾਂ ਰੁੱਕਾ, ਜੋ ਬਿਨ ਅੱਖਰਾਂ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਦ੍ਰਿੜਾਈਆ। ਜੀਵ ਜੰਤ ਸਾਧ ਸੰਤ ਉਠਾਵਾਂ ਸੁੱਤਾ, ਸੋਇਆ ਰਹਿਣ ਕੋਇ ਨਾ ਪਾਈਆ। ਪਰਗਟ ਹੋ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਦਿਆਂ ਕਰਾਈਆ। ਸਤਿਜੁਗ ਸਾਚੀ ਮੌਲੇ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਭਾਗ ਲਗਾ ਕੇ ਕਾਇਆ ਬੁਤਾ, ਬੁਤਖ਼ਾਨਿਆਂ ਕਰਾਂ ਸਫ਼ਾਈਆ। ਜਗਤ ਵਿਕਾਰ ਕਰਕੇ ਪੁੱਠਾ, ਉਲਟਾ ਗੇੜ ਦੇਵਾਂ ਭਵਾਈਆ। ਹਰਿਜਨ ਮੂਲ ਰਹੇ ਨਾ ਖੋਟਾ, ਖੋਟਿਉਂ ਖਰੇ ਦਿਆਂ ਬਣਾਈਆ। ਜਿਸ ਕਾਰਨ ਗੋਬਿੰਦ ਵਾਰੇ ਲਖਤੇ ਜਿਗਰ ਟੋਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਨੂੰ ਪ੍ਰਭ ਨੇ ਦਿਤੀ ਥਪਕੀ, ਪ੍ਰੇਮ ਨਾਲ ਵਡਿਆਈਆ। ਤਾਕਤ ਵਖਾ ਆਪਣੇ ਤਪ ਕੀ, ਤਪਸਿਆ ਆਪਣੀ
❋
❋
ਦੇਣੀ ਪਰਗਟਾਈਆ। ਵਡਿਆਈ ਰਹੇ ਨਾ ਕਿਸੇ ਜਪ ਕੀ, ਰਸਨਾ ਜਿਹਵਾ ਹੋਏ ਹਲਕਾਈਆ। ਧਾਰ ਮਿਲੇ ਨਾ ਕਿਸੇ ਕਵਲ ਨਭ ਦੀ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਬੁੱਧੀ ਵਿਸ਼ੇਸ਼ ਰਹੇ ਨਾ ਸਭ ਦੀ, ਕੂੜ ਕਿਰਿਆ ਵਿਚ ਕੁਰਲਾਈਆ। ਆਤਮ ਪਰਮਾਤਮ ਫਿਰੇ ਲੱਭਦੀ, ਨੇਤਰ ਲੋਚਨ ਨੈਣ ਦਰਸ ਕੋਇ ਨਾ ਪਾਈਆ। ਸਭ ਨੂੰ ਖੇਲ ਦੱਸਦੇ ਅੱਜ ਦੀ, ਆਜਜ਼ ਹੋ ਕੇ ਸੇਵ ਕਮਾਈਆ। ਜਿਹੜੀ ਧਾਰ ਅਵਤਾਰ ਪੈਗ਼ੰਬਰਾਂ ਗੁਰੂਆਂ ਸਭ ਨੂੰ ਰਹੀ ਸੱਦਦੀ, ਸੱਦੇ ਸਭ ਦੇ ਪੂਰ ਕਰਾਈਆ। ਉਹ ਖੇਲ ਵੇਖਣ ਸੂਰੇ ਸਰਬਗ ਦੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਵਖਾਈਆ। ਕਲਜੁਗ ਸਭ ਦੀ ਬੁੱਧੀ ਹੋਵੇ ਕੱਗ ਦੀ, ਬਿਨ ਹਰਿ ਕਿਰਪਾ ਹੰਸ ਬਣਨ ਕੋਇ ਨਾ ਪਾਈਆ। ਤੇਰੀ ਪ੍ਰੇਮ ਚੰਗਿਆਰੀ ਹੋਵੇ ਅੱਗ ਦੀ, ਅਗਨੀ ਤਤ ਦੇਣੀ ਤਪਾਈਆ। ਕਲਪਣਾ ਵੇਖਣੀ ਸਾਰੇ ਜਗ ਦੀ ਸਾਂਤਕ ਸਤਿ ਨਾ ਕੋਇ ਵਖਾਈਆ। ਆਪਣਾ ਨਿਸ਼ਾਨਾ ਇਕੋ ਵਾਰ ਗੱਡ ਲਈਂ, ਚਾਰ ਕੁੰਟ ਦੇਣਾ ਝੁਲਾਈਆ। ਪਰ ਯਾਦ ਰੱਖੀਂ ਪ੍ਰਭੂ ਭਗਤ ਸੁਹੇਲੇ ਛਡ ਲਈਂ, ਦੂਰੋਂ ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਠਾਂਡੇ ਹੱਥ ਬੰਨ੍ਹ ਲਈਂ, ਬੰਦਨਾਂ ਵਿਚ ਬੰਧਨ ਬੰਦਗੀ ਬੰਦਿਆਂ ਰਹੇ ਨਾ ਰਾਈਆ।