੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਬੰਤਾ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਆਂ
ਸਤਿਗੁਰ ਸ਼ਬਦ ਕਹੇ ਖੇਲ ਦੱਸਾਂ ਆਦਿ ਨਿਰੰਜਣ, ਕੀ ਨਿਰਵੈਰ ਖੇਲ ਖਿਲਾਈਆ। ਦਾਤਾ ਬਣੇ ਦਰਦ ਦੁੱਖ ਭੈ ਭੰਜਣ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੋਤੀ ਦੀਪਕ ਭਗਤ ਸੁਹੇਲੇ ਜਿਸ ਦੇ ਜਗਣ, ਲੋਕਮਾਤ ਹੋਏ ਰੁਸ਼ਨਾਈਆ। ਉਨ੍ਹਾਂ ਨੇਤਰ ਪਾਵਾਂ ਨਾਮ ਦਾ ਅੰਜਨ, ਅੰਧ ਅਗਿਆਨ ਕੂੜ ਗਵਾਈਆ। ਸਚ ਸਵਾਮੀ ਮੇਲਾ ਸੱਜਣ, ਪੁਰਖ ਅਕਾਲਾ ਧੁਰਦਰਗਾਹੀਆ। ਜੋ ਅੰਦਰ ਬਾਹਰ ਗੁਪਤ ਜ਼ਾਹਰ ਚਾੜ੍ਹੇ ਰੰਗਣ, ਦੁਰਮਤ ਮੈਲ ਦਏ ਧਵਾਈਆ। ਸਭ ਦੀ ਸਾਂਝੀ ਕਰੇ ਬੰਦਨ, ਡੰਡਾਵਤ ਸੱਯਦਾ ਸੀਸ ਜਗਦੀਸ ਇਕ ਸਰਬ ਨਿਵਾਈਆ। ਆਤਮ ਪਰਮਾਤਮ ਰੱਖੇ ਅੰਗਣ, ਪਾਰਬ੍ਰਹਮ ਬ੍ਰਹਮ ਗੋਦੀ ਆਪ ਟਿਕਾਈਆ। ਤੂੰ ਮੇਰਾ ਮੈਂ ਤੇਰਾ ਨਿਰਗੁਣ ਧਾਰ ਸਾਰੇ ਮੰਨਣ, ਸਰਗੁਣ ਸਹਿਜ ਕਰਾਂ ਪੜ੍ਹਾਈਆ। ਕੂੜੀ ਕਿਰਿਆ ਕਰ ਕੇ ਦਮਨ, ਸਤਿ ਸਚ ਫੜਾਈਆ। ਨਵ ਸੱਤ ਕਰਾ ਕੇ ਅਮਨ, ਮਨ ਮਨਸਾ ਮੇਟ ਮਿਟਾਈਆ। ਜਨ ਭਗਤ ਸੁਹੇਲੇ ਬਣਾ ਕੇ ਸਾਚਾ ਚਮਨ, ਪੱਤ ਟਹਿਣੀ ਫੁੱਲ ਮਹਿਕਾਈਆ। ਅੰਮ੍ਰਿਤ ਮੇਘ ਬਰਸਾ ਕੇ ਸਵਣ, ਨਾਭੀ ਕਵਲ ਕਵਲ ਟਪਕਾਈਆ। ਨਾਮ ਅਹੂਤੀ ਪਵਾ ਕੇ ਵਿਚ ਹਵਨ, ਅਗਨੀ ਜੋਤ ਜੋਤ ਰੁਸ਼ਨਾਈਆ। ਲੇਖਾ ਪੂਰਾ ਕਰ ਕੇ ਬਾਵਨ ਬਵਨ, ਬਲਧਾਰੀ ਹੋ ਕੇ ਦਇਆ ਕਮਾਈਆ। ਪ੍ਰਭ ਦਾ ਭੇਵ ਪਾਏ ਕਵਣ, ਗੁਣ ਕੋਇ ਕਹਿ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰ ਇਕ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਖੇਲ ਅਪਾਰਾ, ਅਪਰੰਪਰ ਸਵਾਮੀ ਨਾਲ ਮਿਲਾਈਆ। ਜੋਤੀ ਨੂਰ ਕਰ ਉਜਿਆਰਾ, ਅੰਧ ਅੰਧਿਆਰਾ ਦੂਰ ਕਰਾਈਆ। ਸ਼ਬਦੀ ਸ਼ਬਦ ਨਾਮ ਜੈਕਾਰਾ, ਲੋਆਂ ਪੁਰੀਆਂ ਬਾਹਰ ਸੁਣਾਈਆ। ਬ੍ਰਹਿਮੰਡਾਂ ਖੰਡਾਂ ਦੇ ਅਧਾਰਾ, ਸਾਂਤਕ ਸਤਿ
❋
❋
ਸਤਿ ਵਰਤਾਈਆ। ਖੇਲ ਖਿਲਾ ਕੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸੰਬਲ ਦੱਸ ਕੇ ਧਾਮ ਨਿਆਰਾ, ਨਿਰਾਕਾਰ ਦਿਆਂ ਮਿਲਾਈਆ। ਜਿਸ ਦਾ ਸ਼ਬਦ ਰੂਪ ਗੋਬਿੰਦ ਗੋਬਿੰਦ ਦੋਬਾਰਾ, ਹਰਿ ਗੋਬਿੰਦ ਇਕ ਅਖਵਾਈਆ। ਸੋ ਖੇਲ ਖੇਲੇ ਕਲ ਕਲਕੀ ਨਰ ਨਰਾਇਣ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਅਗੰਮ ਅਥਾਹੀਆ। ਜੋ ਚਾਰ ਵਰਨ ਅਠਾਰਾਂ ਬਰਨ ਮਾਨਵ ਮਾਨੁਖ ਮਾਨਸ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਇਕੋ ਦੱਸ ਨਾਮ ਜੈਕਾਰਾ, ਜੁਗ ਜੁਗ ਦੇ ਝਗੜੇ ਦਏ ਗਵਾਈਆ। ਨੂਰ ਅਲਾਹੀ ਅਲਾਹ ਕਰ ਚਮਤਕਾਰਾ, ਪਰਦਾ ਪਰਦਾਨਸ਼ੀਂ ਦਏ ਚੁਕਾਈਆ। ਸਚ ਸਵਾਮੀ ਹੋ ਕੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਹੁਕਮ ਵਰਤਣ ਵਾਲਾ ਵਿਚ ਕਾਹਿਰਾ, ਕਹਿਰ ਝੱਲੇ ਜਗਤ ਲੋਕਾਈਆ। ਨੌ ਸੌ ਨੜਿੰਨਵੇ ਮੀਲ ਦਾ ਹੋਏ ਦਾਇਰਾ, ਮਹੀਤ ਵਿਚ ਈਦ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖਿਲਾਏ ਆਪਣਾ ਗਹਿਰਾ, ਗਹਿਰ ਗੰਭੀਰ ਬੇਨਜ਼ੀਰ ਜਗ ਨੇਤਰ ਨਜ਼ਰ ਕੋਇ ਨਾ ਪਾਈਆ।
੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਦਰਸ਼ਨ ਸਿੰਘ ਦੇ ਘਰ ਪਿੰਡ ਨਯਾ ਸ਼ਾਲਾ ਜ਼ਿਲਾ ਗੁਰਦਾਸ ਪੁਰ
ਸਤਿਗੁਰ ਸ਼ਬਦ ਕਹੇ ਤੇਈ ਅਵਤਾਰ ਸੁਣੋ ਆਵਾਜ਼ੇ, ਬਿਨ ਰਸਨਾ ਜਿਹਵਾ ਬੱਤੀ ਦੰਦ ਸ਼ਨਵਾਈਆ। ਪੈਗ਼ੰਬਰੋ ਸੁਣੋ ਹੁਕਮ ਧੁਰ ਮਹਿਰਾਬੇ, ਮਹਿਬੂਬ ਮਾਲਕ ਖ਼ਾਲਕ ਰਿਹਾ ਦ੍ਰਿੜਾਈਆ। ਗੁਰੂ ਧਾਰ ਸਮਝ ਲਓ ਰਾਜੇ, ਰਾਜ਼ਕ ਰਿਜ਼ਕ ਰਹੀਮ ਰਿਹਾ ਜਣਾਈਆ। ਨਿਗਾਹ ਮਾਰ ਲਓ ਆਪਣੇ ਆਪਣੇ ਕਾਅਬੇ, ਬੁਤਖ਼ਾਨੇ ਵੇਖ ਵਖਾਈਆ। ਕੀ ਖੇਲ ਹੋਇਆ ਦੀਨ ਦੁਨੀ ਸਮਾਜੇ, ਸਮਝ ਬੁੱਧੀ ਤੋਂ ਪਰੇ ਦੇਣਾ ਦ੍ਰਿੜਾਈਆ। ਕੀ ਹੁਕਮ ਵਰਤਣਾ ਆਗੇ, ਭੇਵ ਅਭੇਦਾ ਦਿਓ ਸਮਝਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਿਸ ਬਿਧ ਨੂਰੀ ਜੋਤ ਜਗੇ ਚਰਾਗ਼ੇ, ਚਰਾਗਾਹਾਂ ਥਲ ਅਸਗਾਹ ਹੋਵੇ ਰੁਸ਼ਨਾਈਆ। ਕਿਸ ਬਿਧ ਗੁਰਮੁਖ ਹੰਸ ਬਣਨੇ ਕਾਗੇ, ਕੂੜੀ ਕਿਰਿਆ ਬਾਹਰ ਕਢਾਈਆ। ਕਿਸ ਬਿਧ ਤੰਦ ਸਿਤਾਰ ਵੱਜੇ ਰਬਾਬੇ, ਮਨ ਮਣਕਾ ਦਏ ਭਵਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਆਪਣੇ ਹੱਥ ਪਕੜੇ ਵਾਗੇ, ਦੀਨ ਦੁਨੀ ਇਕੋ ਡੋਰੀ ਤੰਦ ਲਏ ਬੰਧਾਈਆ। ਕੀ ਖੇਲ ਕਰਾਏ ਇਸ਼ਕ ਹਕੀਕੀ ਤੇ ਮਿਜਾਜ਼ੇ, ਮਜ਼ਾ ਕਵਣ ਰਸ ਚਖਾਈਆ। ਕਿਸ ਬਿਧ ਸੱਯਦਾ ਸਲਾਮ ਹੋਵੇ ਆਦਾਬੇ, ਨਮੋ ਨਮਸਤੇ ਕੀ ਵਖਾਈਆ। ਕਿਸ ਬਿਧ ਅੰਤ ਅਖ਼ੀਰ ਕਲਜੁਗ ਨਿਕਲੇ ਜਨਾਜ਼ੇ, ਅਰਥੀ ਜਗਤ ਵਾਲੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਉਪਜਾਈਆ। ਅਵਤਾਰ ਪੈਗ਼ੰਬਰ ਗੁਰ ਚੁਕੋ ਆਪਣਾ ਪੜਦਾ, ਨਕਾਬ ਰਹੇ ਨਾ ਰਾਈਆ। ਪੈਗ਼ੰਬਰ ਭੇਵ ਦੱਸੋ ਆਪਣੇ ਘਰ ਦਾ, ਓਹਲਾ ਅੰਤਰ ਰਹੇ ਨਾ ਰਾਈਆ। ਕਵਣ ਕਲਮਾ ਹਕੀਕੀ ਪੜ੍ਹਦਾ, ਮੰਜ਼ਲ ਚੜ੍ਹੇ ਨੂਰ ਅਲਾਹੀਆ। ਮੁਕਾਮੇ ਹੱਕ ਅਗੰਮੇ ਵੜਦਾ, ਤਨ ਵਜੂਦ ਦਾ ਡੇਰਾ ਢਾਹੀਆ। ਸਚ ਸੰਦੇਸ਼ਾ ਨਰ ਨਰੇਸ਼ਾ ਅਗੰਮੀ ਘੱਲਦਾ, ਸੁਣਾਵੇ ਥਾਈਂ ਥਾਈਂਆ। ਭੇਵ ਖੋਲ੍ਹੋ ਜਲ ਥਲ ਦਾ, ਮਹੀਅਲ ਰੰਗ ਕਵਣ ਰੰਗਾਈਆ। ਕਿਸ ਬਿਧ ਲਹਿਣਾ ਮੁਕੇ ਘੜੀ ਪਲ ਦਾ, ਕਲਜੁਗ ਅੰਤਮ ਡੇਰਾ
❋
❋
ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਗੁਰੂ ਗੁਰ ਧਾਰ, ਸਤਿਗੁਰੂ ਦਿਓ ਜਣਾਈਆ। ਕੀ ਖੇਲ ਕਰੇ ਕਲਕੀ ਅਵਤਾਰ, ਅਕਲ ਕਲਧਾਰੀ ਆਪਣੀ ਕਲ ਪਰਗਟਾਈਆ। ਲਹਿਣਾ ਦੇਣਾ ਸਭ ਦਾ ਲਓ ਵਿਚਾਰ, ਚਾਰੋਂ ਕੁੰਟ ਧਿਆਨ ਲਗਾਈਆ। ਕਿਸ ਗ੍ਰਹਿ ਮੇਰੀ ਸ਼ਬਦ ਨਾਮ ਧੁਨ ਹੋਵੇ ਧੁਨਕਾਰ, ਅਨਹਦ ਨਾਦੀ ਨਾਮ ਸ਼ਬਦ ਕਵਣ ਸ਼ਨਵਾਈਆ। ਕਿਸ ਮਹੱਲ ਅਟਲ ਚਮਕੇ ਨੂਰ ਜੋਤ ਉਜਿਆਰ, ਅੰਧ ਅੰਧੇਰ ਰਹੇ ਨਾ ਰਾਈਆ। ਕਿਸ ਘਰ ਅੰਦਰ ਰਸ ਮਿਲੇ ਠੰਡਾ ਠਾਰ, ਬੂੰਦ ਸਵਾਂਤੀ ਕਵਲ ਨਾਭ ਚੁਆਈਆ। ਅੰਦਰ ਬਾਹਰ ਗੁਪਤ ਜ਼ਾਹਰ ਸਾਰੇ ਪਾਵੋ ਸਾਰ, ਮਹਾਂਸਾਰਥੀ ਆਪ ਜਣਾਈਆ। ਕਿਸ ਬਿਧ ਸਤਿਗੁਰ ਸ਼ਬਦ ਹੋਵੇ ਜ਼ਾਹਰ, ਜ਼ਾਹਰ ਜ਼ਹੂਰ ਆਪਣਾ ਹੁਕਮ ਵਰਤਾਈਆ। ਜ਼ਾਤ ਪਾਤ ਦੀਨ ਮਜ਼੍ਹਬ ਦੀ ਮੇਟੇ ਖਾਰ, ਕੰਡਾ ਖ਼ਲਕ ਨਾ ਕੋਇ ਚੁਭਾਈਆ। ਮਾਇਆ ਮਮਤਾ ਨਾਤਾ ਕੂੜ ਤੋੜੇ ਵਿਭਚਾਰ, ਦੁਰਾਚਾਰ ਦਾ ਪੰਧ ਮੁਕਾਈਆ। ਸਾਚਾ ਮਾਰਗ ਦੱਸ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਇਕੋ ਰੰਗ ਰੰਗਾ ਕੇ ਪੁਰਖ ਨਾਰ, ਨਰ ਨਰਾਇਣ ਹੋਏ ਸਹਾਈਆ। ਸਤਿਜੁਗ ਸਾਚਾ ਸਤਿ ਸਤਿ ਵਰਤਾਵੇ ਕਾਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਕਾਰ ਭੁਗਤਾਈਆ। ਕਿਸ ਬਿਧ ਸਭ ਦੀ ਸਾਂਝੀ ਹੋਵੇ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਕਿਸ ਬਿਧ ਆਤਮ ਪਰਮਾਤਮ ਹੋਵੇ ਜੈਕਾਰ, ਜੈ ਜੈਕਾਰ ਕਰੇ ਖ਼ਲਕ ਖ਼ੁਦਾਈਆ। ਖ਼ੁਦ ਮਾਲਕ ਖ਼ਾਲਕ ਪਰਗਟ ਹੋਵੇ ਆਪ ਨਿਰੰਕਾਰ, ਨਿਰਵੈਰ ਆਪਣੀ ਕਲ ਧਰਾਈਆ। ਗੁਰਮੁਖ ਜਨ ਭਗਤ ਸੁਹੇਲੇ ਚੁਰਾਸੀ ਵਿਚੋਂ ਲਏ ਉਠਾਲ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੁਤ ਦੁਲਾਰੇ ਬਣਾ ਆਪਣੇ ਲਾਲ, ਲਾਲਨ ਆਪਣੀ ਗੋਦ ਟਿਕਾਈਆ। ਸਾਚਾ ਮਾਰਗ ਦਏ ਸਿਖਾਲ, ਸੁਖਮਨ ਟੇਢੀ ਬੰਕ ਈੜਾ ਪਿੰਗਲ ਪਾਰ ਕਰਾਈਆ। ਅੰਮ੍ਰਿਤ ਰਸ ਅਗੰਮ ਪਿਆਲ, ਜਗਤ ਤ੍ਰਿਸ਼ਨਾ ਭੁੱਖ ਦਏ ਮਿਟਾਈਆ। ਅਨਹਦ ਨਾਦੀ ਵਜਾ ਕੇ ਤਾਲ, ਸੋਈ ਸੁਰਤ ਲਏ ਉਠਾਈਆ। ਕਾਇਆ ਮੰਦਰ ਅੰਦਰ ਦੀਪਕ ਦੀਆ ਜੋਤੀ ਦੇਵੇ ਬਾਲ, ਬਾਲ ਅੰਞਾਣਿਆਂ ਕਰੇ ਰੁਸ਼ਨਾਈਆ। ਸੰਬਲ ਬਹਿ ਕੇ ਕਰੇ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਝਗੜਾ ਮੁਕਾਵੇ ਸ਼ਾਹ ਕੰਗਾਲ, ਭਗਤ ਸੁਹੇਲੇ ਇਕੋ ਦਰ ਦਏ ਵਡਿਆਈਆ। ਚੁਰਾਸੀ ਫਾਸੀ ਵਿਚੋਂ ਕਰ ਬਹਾਲ, ਦਰ ਆਪਣੇ ਲਏ ਟਿਕਾਈਆ। ਮੁਰਸ਼ਦ ਹੋ ਕੇ ਪੁਛੇ ਮੁਰੀਦਾਂ ਹਾਲ, ਗੁਰ ਚੇਲਾ ਆਪਣਾ ਰੰਗ ਰੰਗਾਈਆ। ਝਗੜਾ ਮੇਟੇ ਕਾਲ ਮਹਾਂਕਾਲ, ਕਲ ਕਲਕੀ ਕਾਲਖ ਟਿੱਕੇ ਦਏ ਧਵਾਈਆ। ਸਾਢੇ ਤਿੰਨ ਹੱਥ ਸੁਹਾ ਕੇ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਨਾਮ ਭੰਡਾਰਾ ਦੇ ਸੱਚਾ ਧਨ ਮਾਲ, ਕੋਝੇ ਕਮਲੇ ਦਏ ਤਰਾਈਆ। ਜੀਵਣ ਜ਼ਿੰਦਗੀ ਦਾ ਹੱਲ ਕਰੇ ਸਵਾਲ, ਸਵਾਲੀ ਖ਼ਾਲੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋੜਨਹਾਰਾ ਜੀਵਣ ਜਗਤ ਜੁਗਤ ਜੰਜਾਲ, ਨਿਰਗੁਣ ਹੋ ਕੇ ਆਪਣੀ ਦਇਆ ਕਮਾਈਆ।
ਸਾਹਿਬ ਸਤਿਗੁਰ ਦਇਆ ਕਮਾਈ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਸਾ ਮਨਸਾ ਪੂਰੀ ਕਰੇ ਬਿਰਧ ਮਾਈ, ਜੋ ਬੇਨੰਤੀ ਰਹੀ
❋
❋
ਸੁਣਾਈਆ। ਦਾਤ ਪੁੱਤਰ ਦੀ ਝੋਲੀ ਪਾਈ, ਵਸਤ ਅਗੰਮ ਇਕ ਵਰਤਾਈਆ। ਸਾਢੇ ਛੱਤੀ ਸਾਲ ਖ਼ੁਸ਼ੀਆਂ ਨਾਲ ਲਏ ਲੰਘਾਈ, ਲਾੜੀ ਮੌਤ ਨੇੜ ਕੋਇ ਨਾ ਆਈਆ। ਅੱਗੇ ਸਾਹਿਬ ਦੇ ਹੱਥ ਵਡਿਆਈ, ਜਿਤਨੀ ਚਾਹੇ ਹੋਰ ਦਏ ਭੁਗਤਾਈਆ। ਰਾਏ ਧਰਮ ਨਾ ਦਏ ਸਜ਼ਾਈ, ਚਿਤ੍ਰਗੁਪਤ ਨਾ ਲੇਖ ਲਿਖਾਈਆ। ਜਿਸ ਦਾ ਮਾਲਕ ਹੋਵੇ ਬੇਪਰਵਾਹੀ, ਬੇਪਰਵਾਹ ਆਪੇ ਰੰਗ ਰੰਗਾਈਆ। ਭੈਣਾਂ ਦੀ ਝੋਲੀ ਪਾ ਕੇ ਭਾਈ, ਭਾਈ ਭਾਈਆਂ ਨਾਲ ਮਿਲਾਈਆ। ਏਸ ਜਨਮ ਦੀ ਪਿਤਾ ਨੂੰ ਹੋਵੇ ਵਧਾਈ, ਵਾਧਾ ਕੁਲ ਦੇ ਵਿਚ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ।
੭ ਮੱਘਰ ਸ਼ਹਿਨਸ਼ਾਹੀ ਸੰਮਤ ੬ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਨਯਾ ਸ਼ਾਲਾ ਜ਼ਿਲਾ ਗੁਰਦਾਸ ਪੁਰ
ਹੁਕਮ ਹਜ਼ਰਤੇ ਹਜ਼ੂਰੀ ਯਕ ਸ਼ੰਭਾ, ਸ਼ਬੇ ਰੋਜ਼ ਜਣਾਈਆ। ਮੁਸਾਫ਼ਰੇ ਸਫ਼ਰ ਹੋਏ ਨਾ ਲੰਬਾ, ਜ਼ਿਮੀਂ ਅਸਮਾਨ ਧਿਆਨ ਲਗਾਈਆ। ਉਮਤੀ ਧਾਰ ਵੇਖਣਾ ਤੰਬਾ, ਕਾਇਨਾਤ ਦੇ ਮਾਲਕ ਧਿਆਨ ਲਗਾਈਆ। ਦਰੇ ਦਰਬਾਰ ਮੁਹੰਮਦ ਕੰਬਾ, ਥਰਥਰਾਹਟ ਵਿਚ ਸੁਣਾਈਆ। ਤੇਰਾ ਖੇਲ ਦਿਸੇ ਅਚੰਭਾ, ਅਚਨਚੇਤ ਕੀ ਦੇਣਾ ਵਰਤਾਈਆ। ਸਭ ਦਾ ਹਾਲ ਹੋਣਾ ਮੰਦਾ, ਮੰਦਭਾਗ ਦਿਸੇ ਲੋਕਾਈਆ। ਦਰੋਹੀ ਫਿਰਨੀ ਜੇਰਜ ਅੰਡਾ, ਅੰਡਜ ਜੇਰਜ ਰਹੇ ਕੁਰਲਾਈਆ। ਮੇਰੇ ਕੌਲ ਇਕਰਾਰ ਦੀ ਖੋਲ੍ਹ ਦੇ ਗੰਢਾ, ਬੰਧਨ ਰਹਿਣ ਕੋਇ ਨਾ ਪਾਈਆ। ਤੇਰਾ ਦਵਾਰਾ ਮੰਜ਼ਲ ਮਹਿਬੂਬ ਠੰਡਾ, ਅਗਨੀ ਤਤ ਨਾ ਲਾਗੇ ਰਾਈਆ। ਮੇਰਾ ਨਿਸ਼ਾਨ ਬਣਾ ਦੇ ਗੁਰਮੁਖ ਦਵਾਰੇ ਤਾਰਾ ਚੰਦਾ, ਚੌਦਸ ਚੰਦ ਸ਼ੁਰੂ ਕਰਾਈਆ। ਜਗਤ ਜਹਾਨ ਨੇਤਰ ਦਿਸੇ ਅੰਧਾ, ਗਿਆਨ ਅੱਖ ਨਾ ਕੋਇ ਖੁਲ੍ਹਾਈਆ। ਤੇਰੀ ਧਾਰ ਵਿਚ ਰਹੇ ਕੋਇ ਨਾ ਗੰਦਾ, ਪਤਿਤ ਪੁਨੀਤ ਦੇਣਾ ਬਣਾਈਆ। ਪਿਛਲਾ ਜੁਗ ਪਿਛੇ ਲੰਘਾ, ਅੱਗੇ ਮਾਰਗ ਇਕ ਵਖਾਈਆ। ਧੁਰ ਕਲਮਾ ਚਾੜ੍ਹ ਦੇ ਰੰਗਾ, ਰੰਗਤ ਇਕੋ ਇਕ ਪਰਗਟਾਈਆ। ਤੇਰੀ ਕਦਮਬੋਸੀ ਕਰੇ ਪ੍ਰੇਮ ਧਾਰ ਦੀ ਗੰਗਾ, ਮੁਹੱਬਤ ਵਹਿਣ ਵਾਲੇ ਵਹਾਈਆ। ਸਚ ਸਤਿ ਦਾ ਦੇ ਦੇ ਅਨੰਦਾ, ਅਨੰਦ ਆਪਣਾ ਆਪ ਜਣਾਈਆ। ਇੱਕੀ ਦੰਦਾਂ ਵਾਲਾ ਕੰਘਾ, ਕਲਜੁਗ ਦਾ ਮਾਝੇ ਵਾਲੇ ਲੈਣ ਘੜਾਈਆ। ਜਿਸ ਨਾਲ ਜਗਤ ਵਿਚਾਰ ਹੋਣਾ ਰੰਡਾ, ਦਲੀਲ ਬੈਠੇ ਮੁਖ ਛੁਪਾਈਆ। ਤੂੰ ਸਾਹਿਬ ਸਤਿਗੁਰ ਬਖ਼ਸ਼ੰਦਾ, ਬਖ਼ਸ਼ਣਹਾਰ ਤੇਰੇ ਹੱਥ ਵਡਿਆਈਆ। ਸਚ ਸਿੰਘਾਸਣ ਤੇ ਦਿਸੇ ਇਕ ਪਲੰਘਾ, ਧਾਰ ਖੰਡੇ ਵਾਲੀ ਚਮਕਾਈਆ। ਸਾਹਿਬ ਸਤਿਗੁਰ ਮੇਰੇ ਸੂਰੇ ਸਰਬੰਗਾ, ਸਚ ਸੁਲਤਾਨ ਤੇਰੀ ਸਰਨਾਈਆ। ਧਰਨੀ ਧਰਤ ਧਵਲ ਦੀ ਮੰਗ ਲਿਆਉਣੀ ਪਿਆਰ ਦੀ ਵੰਗਾ, ਮਾਸਾ ਡੇਢ ਦੋ ਵਡਿਆਈਆ। ਇਹ ਹੁਕਮ ਮਾਝੇ ਸੰਦਾ, ਗੋਬਿੰਦ ਦਾ ਲੇਖਾ ਇਕ ਸੌ ਇਕ ਪੈਸਾ ਦਏ ਗਵਾਹੀਆ। ਦੋ ਜਹਾਨ ਜਗਤ ਨਿਸ਼ਾਨ ਦਿਸੇ ਕਰੰਗਾ, ਹੱਡ ਨਾੜੀ ਮਾਸ ਰੋ ਰੋ ਮਾਰੇ ਧਾਈਆ। ਜਿਨ੍ਹਾਂ ਗੁਰਮੁਖਾਂ ਉਡਾਉਣੇ ਪਤੰਗਾ, ਉਹ ਉਚੀ ਕੂਕ ਕੇ ਕਹਿਣ ਵਾਹਵਾ ਤੇਰੀ ਬੇਪਰਵਾਹੀਆ। ਚੌਦਾਂ ਗੁਰਮੁਖ ਡਾਂਗਾ ਸੋਟੇ ਨਾਲ ਕਰਦੇ ਆਵਣ ਦੰਗਾ, ਸ਼ੋਰ ਜ਼ੋਰ ਜ਼ੋਰ ਦਾ ਪਾਈਆ। ਇਕ ਗੁਰਮੁਖ ਬਣਿਆ ਹੋਵੇ ਪੰਡਾ, ਮਸਤਕ ਤਿਲਕ ਕਿਤਾਬ ਬਗ਼ਲ ਵਿਚ ਰਖਾਈਆ। ਇਕ ਬਣਿਆ ਹੋਵੇ ਭੰਡਾ, ਭੰਡੀ ਪਾਵੇ ਥਾਉਂ ਥਾਈਂਆ। ਇਕ ਰੋਂਦਾ ਆਵੇ ਰੰਡਾ, ਬਹੁੜੀ ਬਹੁੜੀ ਮੇਰਾ
❋
❋
ਨਾਤਾ ਦਿਉ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦਾ ਨੌਬਤ ਧਾਰ ਵੱਜਦਾ ਰਹੇ ਮਰਦੰਗਾ, ਮਰਦ ਮਰਦਾਨ ਇਕ ਤੇਰੀ ਹੋਵੇ ਸ਼ਨਵਾਈਆ।
੭ ਮੱਘਰ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਸਿੰਘ ਦੇ ਘਰ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪ੍ਰਭ ਆਦਿ ਜੁਗਾਦੀ ਵੇਖ ਫ਼ਰਦ, ਜੁਗ ਜੁਗ ਪੜਦਾ ਆਪ ਚੁਕਾਈਆ। ਦੀਨ ਦਿਆਲੇ ਹਰਿ ਗੋਪਾਲੇ ਦੀਨ ਦੁਨੀ ਨਾਲ ਵੰਡ ਦਰਦ, ਮਿਹਰਵਾਨ ਮਹਿਬੂਬ ਹੋ ਸਹਾਈਆ। ਯੋਧੇ ਸੂਰਬੀਰ ਮਰਦਾਨੇ ਮਰਦ, ਮਦਦ ਤੇਰੇ ਕੋਲੋਂ ਮੰਗ ਮੰਗਾਈਆ। ਕਲਜੁਗ ਅੰਤਮ ਪੁੱਠੀ ਸਿੱਧੀ ਕਰ ਦੇ ਨਰਦ, ਨਰ ਨਰਾਇਣ ਤੇਰੀ ਸਰਨਾਈਆ। ਸ਼ਰਅ ਦੀ ਛੁਰੀ ਰਹਿਣ ਦੇਵੀਂ ਨਾ ਕੋਈ ਕਰਦ, ਦੀਨ ਮਜ਼੍ਹਬ ਕਾਤਲ ਰੂਪ ਨਾ ਕੋਇ ਵਖਾਈਆ। ਦਰ ਠਾਂਡੇ ਇਕੋ ਅਰਜ਼, ਆਰਜ਼ੂ ਤੇਰੇ ਅੱਗੇ ਰਖਾਈਆ। ਪਤਿਪਰਮੇਸ਼ਵਰ ਪੂਰਾ ਕਰਨਾ ਆਪਣਾ ਫ਼ਰਜ਼, ਫ਼ੈਸਲਾ ਹੱਕ ਹੱਕ ਸੁਣਾਈਆ। ਇਕੋ ਤੇਰਾ ਨਾਮ ਤਰਾਨਾ ਹੋਵੇ ਤਰਜ਼, ਤਰਾਜ਼ੂ ਕੰਡਾ ਇਕੋ ਹੱਥ ਉਠਾਈਆ। ਨਵ ਸੱਤ ਮੇਟ ਅੰਧੇਰਾ ਗਰਦ, ਗਰਦ ਗੁਬਾਰ ਨਾ ਰਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਚ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਆਸਾ ਕਰ ਦੇ ਪੂਰੀ, ਪੂਰਨ ਬ੍ਰਹਮ ਦ੍ਰਿੜਾਈਆ। ਸਚ ਪ੍ਰਕਾਸ਼ ਬਖ਼ਸ਼ ਦੇ ਨੂਰੀ, ਨੂਰ ਨੁਰਾਨੇ ਨੂਰ ਇਲਾਹੀਆ। ਮੰਜ਼ਲ ਮੁਕਾ ਦੇ ਨੇੜ ਦੂਰੀ, ਦੂਰ ਦੁਰਾਡਾ ਪੰਧ ਚੁਕਾਈਆ। ਕਲਪਣਾ ਮੇਟ ਦੇ ਕਲਜੁਗ ਕੂੜੀ, ਕਿਰਿਆ ਕੁਕਰਮ ਦੇਣੀ ਗਵਾਈਆ। ਸਤਿ ਸਚ ਬਖ਼ਸ਼ ਚਰਨ ਧੂੜੀ, ਧਰਮ ਦੇ ਟਿੱਕੇ ਖ਼ਾਕ ਰਮਾਈਆ। ਮੁਹੱਬਤ ਰੰਗਣ ਚਾੜ੍ਹ ਦੇ ਗੂੜ੍ਹੀ, ਦੋ ਜਹਾਨਾਂ ਉਤਰ ਨਾ ਜਾਈਆ। ਹਉਮੇ ਗੜ੍ਹ ਤੋੜ ਗ਼ਰੂਰੀ, ਨਿਵਣ ਸੁ ਅੱਖਰ ਇਕ ਸਮਝਾਈਆ। ਧੁਰ ਦੇ ਹੁਕਮ ਦੇ ਜ਼ਰੂਰੀ, ਜ਼ਰੂਰਤ ਮੇਰੀ ਨਾਲ ਮਿਲਾਈਆ। ਆਤਮ ਪਰਮਾਤਮ ਧਾਰ ਕਰ ਮਸ਼ਹੂਰੀ, ਮਸ਼ਵਰਾ ਸ਼ਬਦ ਜੋਤ ਪਕਾਈਆ। ਦਰ ਦਰਵੇਸ਼ ਮੰਗਾਂ ਮੰਗ ਹਜ਼ੂਰੀ, ਹਜ਼ਰਤਾਂ ਦੇ ਹਜ਼ਰਤ ਅਮਾਮਾ ਦੇ ਅਮਾਮ ਨੂਰ ਅਲਾਹੀਆ। ਸਚ ਨਾਮ ਦੀ ਦੇ ਮਖ਼ਮੂਰੀ, ਖ਼ੁਮਾਰ ਇਕੋ ਇਕ ਦ੍ਰਿੜਾਈਆ। ਮੈਨੂੰ ਸਚ ਬਖ਼ਸ਼ ਮਜ਼ਦੂਰੀ, ਹੁਕਮ ਸ਼ਬਦ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਦਰ ਸਾਚੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਕਲਜੁਗ ਅੰਤਮ ਕਰ ਮਿਹਰਵਾਨੀ, ਨਜ਼ਰੇ ਕਰਮ ਮਿਹਰ ਉਠਾਈਆ। ਤੂੰ ਆਦਿ ਜੁਗਾਦੀ ਧੁਰ ਦਾ ਦਾਨੀ, ਦਇਆਵਾਨ ਤੇਰੀ ਸਰਨਾਈਆ। ਝਗੜਾ ਮੇਟ ਦੇ ਚਾਰੇ ਖਾਣੀ, ਖ਼ਾਲਸ ਆਪਣਾ ਰੰਗ ਰੰਗਾਈਆ ਭੇਵ ਚੁਕਾ ਦੇ ਪਰਾ ਪਸੰਤੀ ਮਧਮ ਬੈਖਰੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਤੂੰ ਆਦਿ ਜੁਗਾਦਿ ਜਾਣ ਜਾਣੀ, ਜਾਨਣਹਾਰ ਤੇਰੀ ਵਡਿਆਈਆ। ਆਤਮ ਬ੍ਰਹਮ ਆਪ ਪਹਿਚਾਨੀ, ਪਾਰਬ੍ਰਹਮ ਹੋਣਾ ਆਪ ਸਹਾਈਆ। ਅੰਮ੍ਰਿਤ ਰਸ ਬਖ਼ਸ਼ ਦੇ ਸਭ ਨੂੰ ਠੰਡਾ ਪਾਣੀ, ਅਗਨੀ ਤਤ ਦੇ ਬੁਝਾਈਆ। ਮੰਜ਼ਲ ਧੁਰ ਦੀ ਦੱਸ ਆਸਾਨੀ, ਅਸਲ ਵਿਚ ਵਸਲ ਯਾਰ ਸਮਝਾਈਆ। ਤੇਰੀ ਧਾਰ ਪਿਛੇ ਗੋਬਿੰਦ ਦੇ ਕੇ ਗਿਆ ਕੁਰਬਾਨੀ, ਬੱਚੇ ਧਰਨੀ ਗੋਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ
❋
❋
ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੂੰ ਆਦਿ ਜੁਗਾਦੀ ਨੇਤਾ, ਨਰ ਹਰਿ ਨਰਾਇਣ ਅਖਵਾਈਆ। ਮੈਂ ਆਦਿ ਅੰਤ ਦਾ ਤੇਰਾ ਬੇਟਾ, ਦੂਸਰ ਜੰਮਣ ਵਾਲੀ ਕੋਇ ਨਾ ਮਾਈਆ। ਚਾਰ ਜੁਗ ਦੇ ਸ਼ਾਸਤਰ ਕਰਾਇਆ ਹੇਤਾ, ਗ੍ਰੰਥਾਂ ਸਿਫ਼ਤ ਸਾਲਾਹੀਆ। ਪਿਆਰ ਰੱਖ ਕੇ ਤੇਰੇ ਦੇਸਾ, ਸਚਖੰਡ ਸਾਚੇ ਸੋਭਾ ਪਾਈਆ। ਨਾਤਾ ਜੋੜ ਕੇ ਆਦਿ ਅੰਤ ਹਮੇਸ਼ਾ, ਹਮਸਾਜਣ ਲਿਆ ਬਣਾਈਆ। ਧਰਨੀ ਧਰਤ ਧਵਲ ਧੌਲ ਖੇਲ ਤਕ ਉਪਰ ਪਰਦੇਸਾ, ਪਰਦੇਸੀ ਹੋ ਕੇ ਅੱਖ ਖੁਲ੍ਹਾਈਆ। ਕਿਸ ਬਿਧ ਝਗੜਾ ਮੇਟਣਾ ਪੰਡਤ ਪਾਂਧੇ ਮੁਲਾਂ ਸ਼ੇਖ਼ਾ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਸਭ ਦਾ ਸਾਂਝਾ ਕਰਨਾ ਲੇਖਾ, ਲਿਖਤ ਭਵਿਖਤ ਨਾਲ ਮਿਲਾਈਆ। ਦੀਨ ਦੁਨੀ ਦੀ ਬਦਲਣੀ ਰੇਖਾ, ਰਿਸ਼ੀਆਂ ਮੁਨੀਆਂ ਦਾ ਪੈਂਡਾ ਪੰਧ ਮੁਕਾਈਆ। ਨਿਰਗੁਣ ਧਾਰ ਧਾਰਕੇ ਵੇਸਾ, ਵਿਸ਼ਵ ਦਾ ਝਗੜਾ ਦੇਣਾ ਮੁਕਾਈਆ। ਧਰਮ ਦਵਾਰ ਦਾ ਖੋਲ੍ਹ ਕੇ ਭੇਤਾ, ਅਨਭਵ ਪੜਦਾ ਇਕ ਚੁਕਾਈਆ। ਪੂਰਬ ਲਹਿਣੇ ਦਾ ਕਰ ਲੈ ਚੇਤਾ, ਚੇਤਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦੁਨੀ ਧਾਰ ਬਦਲ ਦੇ ਜਗਤ, ਜਗਜੀਵਣ ਦਾਤੇ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰੂਆਂ ਆਸਾ ਮਨਸਾ ਪੂਰੀ ਕਰਦੇ ਸ਼ਰਤ, ਸ਼ਰਤੀਆ ਆਪਣਾ ਹੁਕਮ ਵਰਤਾਈਆ। ਜਿਸ ਕਾਰਨ ਨਿਰਗੁਣ ਧਾਰ ਆਇਉਂ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਮੇਰੀ ਮਨਜ਼ੂਰ ਕਰ ਬੇਨੰਤੀ ਅਰਜ਼, ਦਰ ਠਾਂਡੇ ਸੀਸ ਝੁਕਾਈਆ। ਮਕਰੂਜ਼ ਹੋ ਕੇ ਲਾਹ ਦੇ ਕਰਜ਼, ਲੇਖਾ ਅਵਰ ਰਹੇ ਨਾ ਰਾਈਆ। ਤੇਰਾ ਕੁਝ ਨਾ ਹੋਵੇ ਹਰਜ, ਹਰਜਾਨੇ ਸਭ ਦੇ ਪੂਰ ਕਰਾਈਆ। ਆਹ ਭਰਨੀ ਪਏ ਕਿਸੇ ਨਾ ਸਰਦ, ਦੁੱਖਾਂ ਵਿਚ ਨਾ ਕੋਇ ਦੁਹਾਈਆ। ਮੇਰੀ ਆਸਾ ਮਨਸਾ ਅਗੰਮੀ ਗ਼ਰਜ਼, ਆਸਾ ਤੇਰੇ ਅੱਗੇ ਟਿਕਾਈਆ। ਜਨ ਭਗਤ ਸੁਹੇਲੇ ਬਣਾ ਜੋ ਤੇਰੀ ਗਾਵਣ ਇਕੋ ਤਰਜ਼, ਨਾਮ ਨਿਧਾਨਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਨੰਤੀ ਆਸਾ ਤਮੰਨਾ ਖ਼ਾਹਿਸ਼ ਪੂਰੀ ਕਰ ਸਭ ਦੀ ਗ਼ਰਜ਼, ਗ਼ਰਜ਼ ਆਪਣੀ ਨਾਲ ਮਿਲਾਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਸੁਰਜਨ ਸਿੰਘ ਦੇ ਘਰ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪ੍ਰਭ ਸਤਿ ਦੀ ਪੂਰੀ ਕਰਦੇ ਮਨਸਾ, ਮਮਤਾ ਮੋਹ ਦੇ ਗਵਾਈਆ। ਹਰਿਜਨ ਹਰਿਭਗਤ ਗੁਰਮੁਖ ਬਣਾ ਹੰਸਾ, ਮਾਣਕ ਮੋਤੀ ਨਾਮ ਚੋਗ ਚੁਗਾਈਆ। ਚਾਰ ਵਰਨ ਸੁਹਾ ਇਕ ਬੰਸਾ, ਮਾਨਵ ਵੰਡ ਨਾ ਕੋਇ ਵੰਡਾਈਆ। ਹਉਮੇਂ ਗੜ੍ਹ ਤੋੜ ਦੇ ਹੰਗਤਾ, ਹੰ ਬ੍ਰਹਮ ਇਕ ਸਮਝਾਈਆ। ਬੋਧ ਅਗਾਧਾ ਬਣ ਧੁਰ ਦਾ ਪੰਡਤਾ, ਵਿਦਿਆ ਅਗੰਮ ਦੇ ਸਮਝਾਈਆ। ਇਕੋ ਇਸ਼ਟ ਤੇਰੇ ਦੀ ਹੋਵੇ ਮੰਨਤਾ, ਦੂਸਰ ਸੀਸ ਨਾ ਕੋਇ ਨਿਵਾਈਆ। ਗੁਰਸਿਖ ਸਾਚੇ ਬਣਾ ਧਰਮ ਦੇ ਸੰਤਾ, ਸਚ ਸੱਜਣ ਮੀਤ ਮੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਸਤਿ
❋
❋
ਦੀ ਪੂਰੀ ਕਰਦੇ ਖ਼ਾਹਿਸ਼, ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਧਰਮ ਦੀ ਧਾਰ ਕਰਨੀ ਨਾ ਪਏ ਤਲਾਸ਼, ਖੋਜਣ ਬਨ ਕੋਇ ਨਾ ਜਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਅੰਧ ਅੰਧੇਰਾ ਦੇ ਮਿਟਾਈਆ। ਲੇਖੇ ਲਾ ਕਾਇਆ ਮਾਟੀ ਆਪਣੀ ਲਾਸ਼, ਲਾਸਾਨੀ ਆਸਾਨੀ ਆਪਣਾ ਰੰਗ ਰੰਗਾਈਆ। ਵਿਸ਼ਨੂੰ ਧਾਰ ਸ਼ੰਕਰ ਪਿਆਰ ਤਕੇ ਉਪਰ ਕੈਲਾਸ਼, ਬਿਨ ਨੈਣਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਪੜਦਾ ਲਾਹੀਆ। ਸਤਿਗੁਰ ਸ਼ਬਦ ਕਹੇ ਸਤਿ ਦੀ ਆਸਾ ਤੇਰੇ ਵਸ, ਵਾਸਤਾ ਤੇਰੇ ਨਾਲ ਰਖਾਈਆ। ਸਚ ਮੁਹੱਬਤ ਦੇ ਰਸ, ਅੰਮ੍ਰਿਤ ਅੰਮਿਉਂ ਆਪ ਬਰਸਾਈਆ। ਚਾਰ ਕੁੰਟ ਦਹਿ ਦਿਸ਼ਾ ਰਹੇ ਨੱਸ, ਭੱਜੇ ਵਾਹੋ ਦਾਹੀਆ। ਤੇਰਾ ਸਿਫ਼ਤੀ ਢੋਲਾ ਗਾਵੇ ਜਸ, ਵੇਦ ਪੁਰਾਨਾਂ ਬਾਹਰ ਪੜ੍ਹਾਈਆ। ਕਲਜੁਗ ਮਿਟੇ ਰੈਣ ਅੰਧੇਰੀ ਮੱਸ, ਨੂਰੀ ਚੰਦ ਚੰਦ ਚਮਕਾਈਆ। ਕੂੜੀ ਕਿਰਿਆ ਵਿਚ ਰਹੇ ਨਾ ਕਸ, ਧੁਰ ਦਾ ਰੰਗ ਦੇਣਾ ਚਮਕਾਈਆ। ਆਦਿ ਅੰਤ ਜੁਗਾ ਜੁਗੰਤ ਪੁਰਖ ਅਕਾਲੇ ਤੇਰੇ ਵਸ, ਵਾਸਤਾ ਤੇਰੇ ਅੱਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨ ਤੂੰ ਸਰਬ ਕਲਾ ਸਮਰਥ, ਕਲਧਾਰੀ ਇਕ ਅਖਵਾਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਦਰਸ਼ਨ ਸਿੰਘ ਦੇ ਘਰ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪ੍ਰਭੂ ਪੂਰੀ ਕਰ ਦੇ ਤਾਂਘ, ਦਰ ਠਾਂਡੇ ਮੰਗ ਮੰਗਾਈਆ। ਝਗੜਾ ਮੇਟ ਦੇ ਰੋਜ਼ਾ ਨਮਾਜ਼ ਬਾਂਗ, ਅਜ਼ਾਂ ਆਪਣਾ ਨਾਮ ਸੁਣਾਈਆ। ਧੁਰ ਪ੍ਰੇਮ ਦੀ ਚਾੜ੍ਹ ਕਾਂਗ, ਕਲਜੁਗ ਕੂੜੀ ਕਿਰਿਆ ਦੇ ਰੁੜ੍ਹਾਈਆ। ਸਵਾਂਗੀ ਆਪਣਾ ਬਦਲ ਕੇ ਸਵਾਂਗ, ਸਗਲੇ ਸਾਥੀ ਹੋਣਾ ਸਹਾਈਆ। ਤੁਧ ਬਿਨ ਰਹੇ ਕੋਈ ਨਾ ਬਾਂਝ, ਮੇਲ ਮੇਲਣਾ ਸਹਿਜ ਸੁਭਾਈਆ। ਜੇਹੜੀ ਮੁਹੰਮਦ ਅੰਤਮ ਮਾਰੀ ਚਾਂਗ, ਕੂਕ ਚੌਦਾਂ ਤਬਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੇਟ ਦੇ ਕਰਮ ਕਾਂਡ, ਕਰਨੀ ਦੇ ਕਰਤੇ ਆਪਣੀ ਦਇਆ ਕਮਾਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਬਚਨ ਸਿੰਘ ਦੇ ਘਰ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪੂਰੀ ਕਰਦੇ ਤਮੰਨਾ, ਤਾਮਸ ਕੂੜ ਰਹੇ ਨਾ ਰਾਈਆ। ਪ੍ਰਕਾਸ਼ ਹੋਵੇ ਤੇਰਾ ਇਕੋ ਚੰਨਾ, ਚੰਦ ਸਿਤਾਰ ਸੀਸ ਝੁਕਾਈਆ। ਦੀਨ ਮਜ਼੍ਹਬ ਮੇਟ ਦੇ ਬੰਨਾ, ਹਦ ਹਦੂਦ ਦੇ ਗਵਾਈਆ। ਗੋਬਿੰਦ ਦਾ ਲੇਖੇ ਲਾ ਲੈ ਕੰਨਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਵਖਾਈਆ। ਸਤਿਜੁਗ ਤੇਰਾ ਬੱਚਾ ਨੰਨ੍ਹਾ, ਨਰ ਨਰਾਇਣ ਲੈਣਾ ਉਠਾਈਆ। ਭਾਗ ਲਗਾਉਣਾ ਕਾਇਆ ਮਾਟੀ ਸਾਢੇ ਤਿੰਨ ਹੱਥ ਤੰਨਾ, ਸ਼ਰੀਰ ਬੇਨਜ਼ੀਰ ਆਪਣਾ ਪਰਦਾ ਆਪ ਚੁਕਾਈਆ। ਨੇਤਰਹੀਣ ਰਹੇ ਕੋਇ ਨਾ ਅੰਨ੍ਹਾ, ਲੋਚਨ ਨੈਣ ਦੇਣਾ ਖੁਲ੍ਹਾਈਆ। ਇਕੋ ਤੇਰਾ ਹੁਕਮ ਦਰ ਦਰਬਾਰ ਤੇਰੇ ਮੰਨਾ, ਦੂਸਰ
❋
❋
ਭੈ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਸਮਾਂ ਹੋਏ ਨਾ ਲੰਮਾ, ਲਮਹ ਲਮਹ ਤੇਰਾ ਧਿਆਨ ਗਾਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਘਰ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪ੍ਰਭ ਸਤਿ ਸਚ ਦੀ ਬਦਲ ਦੇ ਰੁਚੀ, ਪ੍ਰੇਮ ਪ੍ਰੀਤੀ ਇਕ ਬਣਾਈਆ। ਆਤਮ ਧਾਰ ਦੱਸ ਦੇ ਸੁੱਚੀ, ਸੰਜਮ ਨਾਮ ਵਾਲਾ ਦ੍ਰਿੜਾਈਆ। ਝਗੜਾ ਰਹੇ ਨਾ ਕੋਇ ਬੁਤੀ, ਤਨ ਵਜੂਦ ਕਰ ਸਫ਼ਾਈਆ। ਆਪਣੀ ਮੰਜ਼ਲ ਦੱਸ ਦੇ ਉਚੀ, ਉਚ ਅਗੰਮ ਪੜਦਾ ਉਠਾਈਆ। ਜਨ ਭਗਤ ਸੁਹੇਲਾ ਰਹੇ ਕੋਇ ਨਾ ਦੁਖੀ, ਦਰਦੀ ਹੋ ਕੇ ਦਰਦੀਆਂ ਦਰਦ ਵੰਡਾਈਆ। ਉਜਲ ਕਰ ਦੇ ਮਾਤ ਮੁਖੀ, ਦੁਰਮਤ ਮੈਲ ਆਪ ਧਵਾਈਆ। ਭਾਗ ਲਗਾ ਦੇ ਮਾਤਾ ਕੁੱਖੀ, ਸਿਰ ਆਪਣਾ ਹੱਥ ਟਿਕਾਈਆ। ਕੂੜ ਕਲਪਣਾ ਜੜ੍ਹ ਜਾਏ ਪੁੱਟੀ, ਨਿਗਹ ਨਿਗਹ ਵਿਚੋਂ ਬਦਲਾਈਆ। ਤੇਰੀ ਸ਼ਬਦੀ ਧਾਰ ਜਿਸ ਵੇਲੇ ਜੁਗ ਚੌਕੜੀ ਉਠੀ, ਜਗਤ ਜਹਾਨਾਂ ਕਰੇ ਸਫ਼ਾਈਆ। ਕਲਜੁਗ ਅੰਤ ਅੰਤਸ਼ਕਰਨ ਵੇਖ ਸ੍ਰਿਸ਼ਟੀ ਤੁੱਠੀ, ਅਤੋਟ ਅਤੁਟ ਆਪਣਾ ਭੰਡਾਰਾ ਹੱਥ ਉਠਾਈਆ। ਤੇਰੀ ਵਸਤ ਜਾਏ ਨਾ ਲੁੱਟੀ, ਲੁਟੇਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੁਕਾ ਦੇ ਨਾਮ ਜਪਣਾ ਬੁੱਲਾਂ ਬੁੱਟੀਂ, ਹਿਰਦੇ ਅੰਦਰ ਆਪਣਾ ਆਪ ਦੇ ਸਮਾਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਅਜੀਤ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹ ਧੁਰਦਰਗਾਹੀਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਕਰ ਰੁਸ਼ਨਾਈਆ। ਇਕੋ ਤੇਰੇ ਪ੍ਰੇਮ ਪਿਆਰ ਦੀ ਹੋਏ ਪਰਭਾਤੀ, ਸੰਧਿਆ ਆਪਣਾ ਨਾਮ ਦੇਣਾ ਸਮਝਾਈਆ। ਪਿਛਲੇ ਚਾਰ ਜੁਗ ਦੀ ਲੇਖੇ ਲਾ ਲੈ ਗਾਥੀ, ਜੋ ਅਵਤਾਰ ਪੈਗ਼ੰਬਰ ਗੁਰ ਗਏ ਦ੍ਰਿੜਾਈਆ। ਅੱਖਰਾਂ ਵਾਲੀ ਤੇਰੀ ਸਿਫ਼ਤ ਸਾਲਾਹੀ ਪਾਤੀ, ਪਤਰਕਾ ਮਾਤਲੋਕ ਵਡਿਆਈਆ। ਬਿਰਹੋਂ ਤੀਰ ਅਣਿਆਲਾ ਨਾਮ ਮਾਰ ਦੇ ਕਾਤੀ, ਸ਼ਬਦੀ ਸ਼ਬਦ ਕਰ ਸ਼ਨਵਾਈਆ। ਝਗੜਾ ਰਹੇ ਨਾ ਮੂਲ ਜ਼ਾਤ ਪਾਤੀ, ਦੀਨ ਮਜ਼੍ਹਬ ਦਾ ਪੰਧ ਮੁਕਾਈਆ। ਅੰਮ੍ਰਿਤ ਬਖ਼ਸ਼ ਕੇ ਬੂੰਦ ਸਵਾਂਤੀ, ਨਿਝਰ ਝਿਰਨਾ ਕਵਲ ਨਾਭ ਝਿਰਾਈਆ। ਧੁਰ ਸ਼ਬਦ ਸੁਣਾ ਦੇ ਅਨਹਦ ਨਾਦੀ, ਅਨਹਦ ਆਪਣਾ ਨਾਦ ਵਜਾਈਆ। ਅਗਲਾ ਭੇਵ ਖੋਲ੍ਹ ਦੇ ਬੋਧ ਅਗਾਧੀ, ਬੁਧੀ ਤੋਂ ਪਰੇ ਕਰ ਪੜ੍ਹਾਈਆ। ਕਲਜੁਗ ਅੰਤਮ ਸਾਬਤ ਰਹੀ ਨਾ ਕਿਸੇ ਸਮਾਧੀ, ਸਾਧਨਾ ਵਿਚ ਸਾਧ ਸਤਿ ਵਿਚ ਨਾ ਕੋਇ ਸਮਾਈਆ। ਰਸਨਾ ਜੇਹਵਾ ਬੱਤੀ ਦੰਦ ਤੈਨੂੰ ਰਹੇ ਅਰਾਧੀ, ਹਿਰਦੇ ਹਰਿ ਨਾ ਕੋਇ ਵਸਾਈਆ। ਮੇਲ ਮਿਲੇ ਨਾ ਸੁਰਤ ਸ਼ਬਦ ਕ੍ਰਿਸ਼ਨਾ ਰਾਧੀ, ਸੀਤਾ ਸੁਰਤੀ ਧੁਰ ਰਾਮ ਨਾ ਕੋਇ ਪਰਨਾਈਆ। ਮਨੂਆ ਮਨ ਸਭ ਦਾ ਹੋਇਆ ਬਾਗ਼ੀ, ਭੈ ਭੌ
❋
❋
ਨਾ ਕੋਇ ਰਖਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਗਾਡੀ, ਰਹਿਬਰ ਇਕੋ ਧੁਰਦਰਗਾਹੀਆ। ਤੇਰਾ ਸ਼ਬਦ ਗੁਰੂ ਗੁਰਦੇਵ ਸਵਾਮੀ ਅਗੰਮ ਅਗੰਮੜਾ ਢਾਡੀ, ਢੱਡ ਅਵਤਾਰ ਪੈਗ਼ੰਬਰ ਗੁਰੂਆਂ ਤਨ ਵਜੂਦ ਜਗਤ ਖੜਕਾਈਆ। ਸੁਰ ਤਾਲ ਬਣਾਉਂਦਾ ਰਿਹਾ ਤਨ ਵਜੂਦ ਹਾਡੀ, ਨਾੜੀ ਨਾੜੀ ਤਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਕਿਰਪਾ ਕਰ ਗੁਣ ਨਿਧਾਨ, ਗੁਣਵੰਤ ਤੇਰੀ ਵਡਿਆਈਆ। ਚਾਰ ਜੁਗ ਦਾ ਪਿਛਲਾ ਬਦਲ ਵਿਧਾਨ, ਹੁਕਮ ਹੁਕਮ ਵਿਚੋਂ ਸੁਣਾਈਆ। ਤੇਰੇ ਦਰ ਤੇ ਝੁਕਦੇ ਕੋਟਨ ਕੋਟ ਰਾਮ, ਕਾਹਨ ਬੈਠੇ ਸੀਸ ਨਿਵਾਈਆ। ਪੈਗ਼ੰਬਰ ਖ਼ਾਲੀ ਝੋਲੀ ਮੰਗਣ ਦਾਨ, ਗੁਰੂ ਗੁਰ ਬੈਠਣ ਦਰ ਠਾਂਡੇ ਸੀਸ ਨਿਵਾਈਆ। ਸਾਧ ਸੰਤ ਸੂਫ਼ੀ ਫ਼ਕੀਰ ਦਰ ਦਰਵੇਸ਼ ਹਮੇਸ਼ ਕਦਮੀਂ ਡਿੱਗਣ ਆਣ, ਕਦੀਮ ਦੇ ਮਾਲਕ ਤੇਰੀ ਓਟ ਤਕਾਈਆ। ਸਦੀ ਚੌਧਵੀਂ ਅੰਤ ਕੰਤ ਭਗਵੰਤ ਸਤਿ ਧਰਮ ਦਾ ਮਿਟਿਆ ਨਿਸ਼ਾਨ, ਨਿਸ਼ਾਨਾ ਕਾਇਮ ਨਾ ਕੋਇ ਕਰਾਈਆ। ਤੁਧ ਬਿਨ ਜਗਤ ਗੁਰੂ ਸਤਿਗੁਰ ਹੋਏ ਨਾ ਕੋਇ ਪਰਧਾਨ, ਜਗਤ ਜਗਿਆਸੂ ਸੰਤ ਸਾਧ ਅੱਖਰਾਂ ਵਾਲੀ ਕਰਨ ਪੜ੍ਹਾਈਆ। ਤੇਰੀ ਮਹਿਮਾ ਪੜ੍ਹ ਪੜ੍ਹ ਝਟ ਲੰਘਾਣ, ਗ੍ਰੰਥਾਂ ਉਤੇ ਓਟ ਤਕਾਈਆ। ਅੱਖੀਂ ਮੀਟ ਧਰਨ ਧਿਆਨ, ਇਸ਼ਨਾਨ ਕਿਰਿਆ ਕਰਮ ਕਾਂਡ ਬਣਾਈਆ। ਸਨਮੁਖ ਦਰਸ ਮੂਲ ਨਾ ਪਾਣ, ਪਾਹਨ ਪੂਜਣ ਥਾਉਂ ਥਾਈਂਆ। ਤੇਰਾ ਖੇਲ ਸਮਝੇ ਨਾ ਕੋਇ ਸ੍ਰੀ ਭਗਵਾਨ, ਸ਼ਾਸਤਰ ਸ਼ਾਸਤਰਾਂ ਨਾਲ ਕਰਨ ਲੜਾਈਆ। ਤੂੰ ਸਭ ਤੋਂ ਵੱਖਰਾ ਵਸੇ ਲਾਮੁਕਾਮ, ਮੁਕਾਮੇ ਹੱਕ ਤੇਰੀ ਰੁਸ਼ਨਾਈਆ। ਅਲਿਫ਼ ਯੇ ਵਿਚ ਤੇਰੀ ਸਮਝ ਨਾ ਆਈ ਕਿਸੇ ਕਲਾਮ, ਕਲਮਾ ਸਿਫ਼ਤਾਂ ਵਾਲਾ ਗਾਈਆ। ਤੁਧ ਬਿਨ ਤੇਰੀ ਸ੍ਰਿਸ਼ਟੀ ਹੋਈ ਨਿਧਾਨ, ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਿਰਪਾ ਕਰ ਨੌਜਵਾਨ, ਮਰਦ ਮਰਦਾਨੇ ਆਪਣਾ ਬਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦੀ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਬ ਘਟਾਂ ਘਟ ਜਾਣੀ ਜਾਣ, ਜਾਨਣਹਾਰ ਤੇਰੇ ਹੱਥ ਸਰਬ ਵਡਿਆਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਜਾਗੀਰ ਸਿੰਘ ਦੇ ਘਰ ਪਿੰਡ ਮੈਣੀਆਂ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪ੍ਰਭ ਜਨ ਭਗਤਾਂ ਪੈਜ ਸਵਾਰ, ਜੁਗ ਜੁਗ ਤੇਰੀ ਓਟ ਤਕਾਈਆ। ਜਨਮ ਕਰਮ ਵਿਚੋਂ ਕਢ ਬਾਹਰ, ਚੁਰਾਸੀ ਗੇੜ ਰਹੇ ਨਾ ਰਾਈਆ। ਸਚਖੰਡ ਬਖ਼ਸ਼ ਸੱਚਾ ਦਵਾਰ, ਦਰਗਾਹ ਸਾਚੀ ਇਕ ਵਖਾਈਆ। ਜਿਥੇ ਤੇਰੀ ਜੋਤ ਜਗੇ ਨਿਰੰਕਾਰ, ਨਿਰਵੈਰ ਸੋਭਾ ਪਾਈਆ। ਆਤਮ ਪਰਮਾਤਮ ਹੋਏ ਪਿਆਰ, ਦੂਸਰ ਮੰਗ ਨਾ ਕੋਇ ਮੰਗਾਈਆ। ਕੁਦਰਤ ਕਾਦਰ ਤੇਰੇ ਅਖਤਿਆਰ, ਖ਼ਾਲਕ ਖ਼ਲਕ ਮਖ਼ਲੂਕ ਤੇਰੀ ਸਰਨਾਈਆ। ਕਲਜੁਗ ਅੰਤਮ ਵੇਖ ਵਿਚਾਰ, ਸਦੀ ਚੌਧਵੀਂ ਧਿਆਨ ਲਗਾਈਆ। ਭਰਮੇ ਭੁੱਲਾ ਸਰਬ ਸੰਸਾਰ, ਨਰ ਨਰਾਇਣ ਤੇਰਾ ਦਰਸ ਕੋਇ ਨਾ ਪਾਈਆ। ਚਾਰ ਕੁੰਟ ਕੂੜ ਵਿਕਾਰ ਹੰਕਾਰ, ਵਿਭਚਾਰ ਰਹੇ ਲੜਾਈਆ। ਤੇਰਾ ਨਾਮ ਮੰਤਰ ਸਕੇ ਨਾ ਕੋਇ ਵਿਚਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਰਪਾ ਕਰ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਪੂਰਾ ਕਰ ਚੌਕੜੀ ਜੁਗ ਚਾਰ, ਚਾਰ ਕੁੰਟ ਦਾ ਲੇਖਾ ਦੇ ਮੁਕਾਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਘਰ ਪਿੰਡ ਨਿਜ਼ਾਮਪੁਰ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪ੍ਰਭ ਆਸਾ ਇਕ ਅਗੰਮੀ, ਹਰਿ ਅਗੰਮੜੇ ਦਿਆਂ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਝਗੜਾ ਮੇਟ ਦੇ ਚੰਮੀ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਆਪਣੀ ਖੇਲ ਦੱਸਦੇ ਨਵੀਂ, ਨਵ ਨੌ ਚਾਰ ਦਾ ਪੰਧ ਮੁਕਾਈਆ। ਜੋ ਆਸਾ ਰੱਖ ਕੇ ਗਿਆ ਰਵਦਾਸ ਚਮਾਰਾ ਰਵੀ, ਅੰਤਰ ਅੰਤਰ ਰਾਹ ਤਕਾਈਆ। ਪਰਗਟ ਹੋ ਕੇ ਅਵਤਾਰ ਚਵੀ, ਚਾਰ ਜੁਗ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮੇਰੀ ਆਦਿ ਆਦਿ ਦੀ ਆਸਾ, ਆਸ਼ਾ ਨਰ ਹਰਿ ਦਿਆਂ ਦ੍ਰਿੜਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰਾ ਭਰਵਾਸਾ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਤੇਰੀ ਸਰਨਾਈਆ। ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਪਾ ਰਾਸਾ, ਗੋਪੀ ਕਾਹਨ ਆਪਣਾ ਖੇਲ ਖਿਲਾਈਆ। ਦਰ ਠਾਂਡੇ ਤੇਰੇ ਬਣ ਕੇ ਦਾਸੀ ਦਾਸਾ, ਸੇਵਕ ਸੇਵਾ ਰੂਪ ਜਣਾਈਆ। ਝਗੜਾ ਮੇਟ ਦੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਡੇਰਾ ਢਾਹੀਆ। ਸਦੀ ਚੌਧਵੀਂ ਰਹੇ ਨਾ ਅੰਧੇਰੀ ਰਾਤਾ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰ ਭਵਿਖਤ ਵਾਕਾ, ਵਾਕਫ਼ਕਾਰ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਦੀਨ ਦੁਨੀ ਦਾ ਬਦਲ ਦੇ ਸਾਕਾ, ਸਾਖਿਆਤ ਆਪਣੀ ਕਲ ਪਰਗਟਾਈਆ। ਝਗੜਾ ਰਹੇ ਨਾ ਜ਼ਾਤਾ ਪਾਤਾ, ਆਤਮ ਬ੍ਰਹਮ ਪਾਰਬ੍ਰਹਮ ਦੇਣਾ ਜਣਾਈਆ। ਮਨੂਆ ਮਨ ਨਾ ਰਹੇ ਗੁਸਤਾਖ਼ਾ, ਬੁੱਧ ਬਿਬੇਕ ਦੇਣੀ ਸਮਝਾਈਆ। ਨਵ ਸੱਤ ਤੇਰਾ ਇਕੋ ਖੇਲ ਤਮਾਸ਼ਾ, ਖ਼ਾਲਕ ਖ਼ਲਕ ਤੇਰੀ ਬੇਪਰਵਾਹੀਆ। ਮਿਹਰਵਾਨ ਮਹਿਬੂਬ ਸਤਿ ਧਰਮ ਦਾ ਮਾਰਗ ਲਾ ਦੇ ਸਾਚਾ, ਸਤਿਜੁਗ ਸਚ ਸਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰੇ ਮਹਿਬੂਬ, ਮਿਹਰਵਾਨ ਤੇਰੀ ਸਰਨਾਈਆ। ਤੂੰ ਮਾਲਕ ਦੋ ਜਹਾਨਾਂ ਅਰਸ਼ ਅਰੂਜ, ਆਲੀਸ਼ਾਨ ਹੱਕ ਤੇਰੀ ਸ਼ਹਿਨਸ਼ਾਹੀਆ। ਤੇਰੀ ਮੰਜ਼ਲ ਹੱਕ ਮਕਸੂਦ, ਪਿਛਲਾ ਪੰਧ ਮੁਕਾਈਆ। ਜਿਸ ਦੇ ਪਿਛੇ ਅਜੀਤ ਜੁਝਾਰ ਗਏ ਝੂਝ, ਆਪ ਆਪਾ ਭੇਟ ਕਰਾਈਆ। ਉਸ ਕਾਰਨ ਦੀਨ ਦੁਨੀ ਦੀ ਕਢਦੇ ਦੂਜ, ਦੁਤੀਆ ਭਾਓ ਨਾ ਕੋਇ ਰਖਾਈਆ। ਨਿਰਮਲ ਹੋਵੇ ਸਭ ਦੀ ਬੁਧ, ਦੁਰਮਤ ਮੈਲ ਕਰ ਸਫ਼ਾਈਆ। ਕਲਜੁਗ ਵਿਚ ਬਦਲਦੇ ਸਤਿਜੁਗ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਕਿਰਪਾ ਕਰ ਗੁਣ ਨਿਧਾਨ, ਦੀਨ ਦਿਆਲ ਤੇਰੀ ਸਰਨਾਈਆ। ਸਤਿ ਧਰਮ ਝੁਲਾ ਨਿਸ਼ਾਨ, ਨਿਸ਼ਾਨੇ ਕੂੜ ਦੇ ਮਿਟਾਈਆ। ਆਤਮ ਪਰਮਾਤਮ ਬਖ਼ਸ਼ ਇਕ ਗਿਆਨ, ਅਗਿਆਨ ਅੰਧੇਰਾ ਰਹੇ ਨਾ ਰਾਈਆ। ਧੁਰ ਸੰਦੇਸ਼ਾ ਬਖ਼ਸ਼ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਕਰ ਪੜ੍ਹਾਈਆ।
❋
❋
ਤੇਰਾ ਮੰਤਰ ਇਕੋ ਹੋਵੇ ਸਤਿ ਸਤਿਨਾਮ, ਨਾਉਂ ਨਿਰੰਕਾਰ ਆਪ ਦ੍ਰਿੜਾਈਆ। ਤੂੰ ਆਦਿ ਜੁਗਾਦੀ ਸਭ ਦਾ ਕਾਹਨ, ਰਾਮ ਰਾਮਾ ਸੋਭਾ ਪਾਈਆ। ਖੇਲ ਵੇਖ ਸ੍ਰਿਸ਼ਟ ਦ੍ਰਿਸ਼ਟ ਇਸ਼ਟ ਦੀਨ ਦੁਨੀ ਅਵਾਮ, ਨਵ ਸੱਤ ਧਿਆਨ ਰਖਾਈਆ। ਕਲਜੁਗ ਮੇਟ ਅੰਧੇਰਾ ਸ਼ਾਮ, ਸ਼ਮਾਂ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਜਗਤ ਜਹਾਨ ਤੇਰਾ ਮੰਗਤਾ, ਮਾਂਗਤ ਹੋ ਕੇ ਝੋਲੀ ਡਾਹੀਆ। ਹਉਮੇ ਗੜ੍ਹ ਤੋੜ ਦੇ ਹੰਗਤਾ, ਹਰ ਹਿਰਦੇ ਕਰ ਸਫ਼ਾਈਆ। ਸਤਿਜੁਗ ਪ੍ਰਕਾਸ਼ ਕਰ ਆਪਣੇ ਚੰਨ ਦਾ, ਨੂਰ ਜੋਤ ਜੋਤ ਕਰ ਰੁਸ਼ਨਾਈਆ। ਭੰਡਾਰਾ ਬਖ਼ਸ਼ ਦੇ ਨਾਮ ਧਨ ਦਾ, ਅਤੋਟ ਅਤੁਟ ਆਪ ਵਰਤਾਈਆ। ਰੂਪ ਬਣਾ ਦੇ ਗੁਰਮੁਖ ਜਨ ਦਾ, ਜਨਮ ਜਣੇਂਦੀ ਬਣ ਮਾਈਆ। ਝਗੜਾ ਮੁਕਾ ਦੇ ਸਰੋਤੇ ਕੰਨ ਦਾ, ਅਨਹਦ ਨਾਦੀ ਕਰ ਸ਼ਨਵਾਈਆ। ਲੇਖਾ ਰਹੇ ਨਾ ਛੱਪਰ ਛੰਨ ਦਾ, ਚਰਨ ਕਵਲ ਬਖ਼ਸ਼ਣੀ ਇਕ ਸਰਨਾਈਆ। ਝਗੜਾ ਮੇਟ ਦੇ ਕਲਪਣਾ ਮਨ ਦਾ, ਮਮਤਾ ਮੋਹ ਹੰਕਾਰ ਵਿਕਾਰ ਗਵਾਈਆ। ਤੇਰਾ ਰੂਪ ਨਜ਼ਰ ਆਏ ਸੂਰੇ ਸਰਬੰਗ ਦਾ, ਸਤਿ ਸਰੂਪ ਸੋਭਾ ਪਾਈਆ। ਲੇਖਾ ਪੂਰਾ ਕਰਦੇ ਗੋਬਿੰਦ ਪੁਰੀ ਅਨੰਦ ਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਦਰ ਤੇਰੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਤੂੰ ਮਾਲਕ ਖ਼ਾਲਕ ਆਦਿ, ਅੰਤ ਤੇਰੀ ਸਰਨਾਈਆ। ਤੇਰਾ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਚਤੁਰਾਈਆ। ਸ਼ਬਦ ਅਗੰਮ ਸੁਣਾ ਅਨਾਦ, ਨਿੰਦਰਾ ਦੇ ਮਿਟਾਈਆ। (ਸ਼ਬਦੀ) ਸ਼ਬਦ ਸੁਣਾ ਅਵਾਜ਼, ਗੀਤ ਸੰਗੀਤ ਇਕ ਸਮਝਾਈਆ। ਭੇਵ ਅਭੇਦਾ ਖੋਲ੍ਹ ਦੇ ਰਾਜ਼, ਬਜਰ ਕਪਾਟੀ ਕੁੰਡਾ ਦੇ ਲਾਹੀਆ। ਨਿਜ ਨੇਤਰ ਲੋਚਣ ਨੈਣ ਖੋਲ੍ਹ ਦੇ ਆਂਖ, ਆਖ਼ਰ ਆਪਣਾ ਮੇਲ ਮਿਲਾਈਆ। ਤੇਰਾ ਨੂਰ ਜੋਤ ਹੋਵੇ ਪ੍ਰਕਾਸ਼, ਜ਼ਹੂਰ ਇਕੋ ਇਕ ਵਖਾਈਆ। ਮਨ ਮਨੂਆ ਨਾ ਫਿਰੇ ਆਜ਼ਾਦ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਰਸਨਾ ਕੂੜ ਮੇਟ ਦੇ ਸਵਾਦ, ਨਿਜ ਅੰਮ੍ਰਿਤ ਰਸ ਚਖਾਈਆ। ਬੁੱਧੀ ਜਗਤ ਰਹੇ ਨਾ ਕਾਗ, ਹੰਸ ਗੁਰਮੁਖ ਲੈ ਪਰਨਾਈਆ। ਤੇਰੇ ਹੱਥ ਸਭ ਦੀ ਵਾਗ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਮੁਹੱਬਤ ਵਿਚ ਕਰ ਵਿਸਮਾਦ, ਬਿਸਮਿਲ ਸਭ ਦਾ ਰੂਪ ਦਰਸਾਈਆ। ਤੇਰੀ ਸਰਨ ਸਰਨਾਈ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਜਾਏ ਲਾਗ, ਲਗ ਮਾਤਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰੁਗਣ ਸਰਗੁਣ ਨਿਰਗੁਣ ਤੇਰਾ ਸ਼ਬਦੀ ਸ਼ਬਦ ਸਮਾਜ, ਦੂਸਰ ਵੰਡ ਨਾ ਕੋਇ ਵਖਾਈਆ।
੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਗੁਗ ਸਿੰਘ ਦੇ ਘਰ ਪਿੰਡ ਨਿਜ਼ਾਮ ਪੁਰ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪ੍ਰਭ ਤੇਰੇ ਭਗਤ ਦੁਲਾਰੇ, ਦੂਲ੍ਹੇ ਧਰਮ ਧਾਰ ਅਖਵਾਈਆ। ਜੋ ਕਰਦੇ ਚਰਨ ਨਿਮਸਕਾਰੇ, ਨਿਉਂ ਨਿਉਂ ਸੀਸ ਝੁਕਾਈਆ। ਆਤਮ ਪਰਮਾਤਮ ਬਣਨ ਮੀਤ ਮੁਰਾਰੇ, ਮਿੱਤਰ ਧੁਰ ਦੇ ਸਦ ਅਖਵਾਈਆ। ਨੇਤਰ ਲੋਚਣ ਨੈਣ ਕਰਨ ਦਰਸ ਦੀਦਾਰੇ, ਨੈਣ ਨੈਣਾਂ ਨਾਲ ਮਿਲਾਈਆ।
❋
❋
ਮੂਰਖ ਮੁਗਧ ਦੁਸ਼ਟ ਦੁਰਾਚਾਰੇ ਮਨ ਅੰਦਰ ਰੱਖਣ ਹੰਕਾਰੇ, ਹਉਮੇ ਰੋਗ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜੋ ਭਗਤ ਸੁਹੇਲਾ ਸਾਹਿਬ ਸਤਿਗੁਰ ਨਹੀਂ ਝੁਕਦਾ, ਕੂੜ ਹਰਸ ਜਗਤ ਵਖਾਈਆ। ਉਸ ਦਾ ਪੈਂਡਾ ਸਤਿਗੁਰ ਦੇ ਦਰ ਤੋਂ ਚੁਕਦਾ, ਘਰ ਠਾਂਡੇ ਰਹਿਣ ਨਾ ਪਾਈਆ। ਨਾਤਾ ਰਹੇ ਨਾ ਪਿਓ ਪੁੱਤ ਦਾ, ਗੋਦੀ ਗੋਦ ਨਾ ਕੋਇ ਸੁਹਾਈਆ। ਜਗਤ ਜੀਵਣ ਹੋਏ ਦੁੱਖ ਦਾ, ਦਰਦੀ ਦਰਦ ਨਾ ਕੋਇ ਵੰਡਾਈਆ। ਖੇਲ ਰਹੇ ਨਾ ਆਤਮ ਸੁਚ ਦਾ, ਹੰਕਾਰ ਵਿਕਾਰ ਨਾਲ ਭਰਾਈਆ। ਝਗੜਾ ਮੁਕੇ ਕਾਇਆ ਬੁਤ ਦਾ, ਮਿਹਰਵਾਨ ਮਹਿਬੂਬ ਸਿਰ ਹੱਥ ਨਾ ਕੋਇ ਰਖਾਈਆ। ਜਗਤ ਨਾਤਾ ਨਹੀਂ ਕੋਈ ਚੋਟੀ ਗੁੱਤ ਦਾ, ਨਿਰਗੁਣ ਜੋਤ ਜੋਤੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰਾ ਭਗਤ ਮੇਰਾ ਮੀਤ, ਸੱਜਣ ਸੋਹਣਾ ਸੋਭਾ ਪਾਈਆ। ਜਿਨ੍ਹਾਂ ਦੇ ਅੰਦਰ ਤੇਰਾ ਗੀਤ, ਗਾ ਗਾ ਸ਼ੁਕਰ ਮਨਾਈਆ। ਕਾਇਆ ਹੋਏ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਝਗੜਾ ਮੇਟ ਕੇ ਊਚ ਨੀਚ, ਨੀਚ ਨੀਚਾ ਰੂਪ ਦਰਸਾਈਆ। ਸਤਿ ਧਰਮ ਦੀ ਮੰਨੇ ਰੀਤ, ਕੂੜੀ ਕਿਰਿਆ ਜਗਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਲੈਣੇ ਤਰਾਈਆ। ਸਤਿਗੁਰ ਸ਼ਬਦ ਕਹੇ ਤੇਰਿਆਂ ਭਗਤਾਂ ਤਕਾਂ ਰਾਹ, ਦਿਵਸ ਰੈਣ ਧਿਆਨ ਲਗਾਈਆ। ਜੋ ਤੈਨੂੰ ਰਹੇ ਗਾ, ਗਾ ਗਾ ਸ਼ੁਕਰ ਮਨਾਈਆ। ਸੀਸ ਰਹੇ ਝੁਕਾ, ਨਿਉਂ ਨਿਉਂ ਲਾਗਣ ਪਾਈਆ। ਜੋ ਮੁਖ ਗਏ ਭਵਾ, ਪਤਤ ਰੂਪ ਅਖਵਾਈਆ। ਮਨਮੁਖ ਜਗਤ ਰਹੇ ਅਖਵਾ, ਪੁਰਖ ਅਕਾਲੇ ਦੀਨ ਦਿਆਲੇ ਦਰ ਤੇਰੇ ਮਿਲੇ ਨਾ ਕੋਇ ਸਰਨਾਈਆ। ਅੰਦਰ ਆਸਾ ਹੋਈ ਵਾਂਗ ਕਾਂ, ਵਿਸ਼ਟਾ ਜਗਤ ਵਾਲਾ ਫੁਲਾਈਆ। ਜਿਨ੍ਹਾਂ ਦੇ ਅੰਦਰ ਵਸਿਆ ਤੇਰਾ ਨਾਂ, ਸੋ ਗੁਰਮੁਖ ਸਾਚੇ ਸੋਭਾ ਪਾਈਆ। ਉਨ੍ਹਾਂ ਬਣਨਾ ਪਿਤਾ ਮਾਂ, ਪੂਤ ਸਪੂਤੇ ਅੰਗ ਲਗਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਸਦ ਦੇਵੀਂ ਠੰਡੀ ਛਾਂ, ਸ਼ਹਿਨਸ਼ਾਹ ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦ ਤੇਰੇ ਹੱਥ ਨਿਆਂ, ਨਿਆਂਕਾਰ ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸਰਨ ਸਰਨ ਚਰਨ ਤੇਰੀ ਬਲ ਬਲ ਜਾਂ, ਬਲਧਾਰੀ ਤੇਰੀ ਓਟ ਤਕਾਈਆ।
੧੩ ਮੱਘਰ ਸ਼ਹਿਨਸ਼ਾਹੀ ਸੰਮਤ ੬ ਗੁਰਚਰਨ ਸਿੰਘ, ਸਵਰਨ ਸਿੰਘ ਦੇ ਘਰ ਪਿੰਡ ਜ਼ਹੂਰਾ ਜ਼ਿਲਾ ਹੁਸ਼ਿਆਰਪੁਰ
ਹਿੰਦੂ ਮੁਸਲਿਮ ਸਿੱਖ ਜਗਤ ਧਾਰ ਦਾ ਵੱਟਾ, ਵਟਾਂਦਰਾ ਪ੍ਰਭ ਨੇ ਦਿਤਾ ਕਰਾਈਆ। ਸ਼ਬਦੀ ਧਾਰ ਜੋ ਲਿਖਿਆ ਪੱਟਾ, ਪਟਨੇਵਾਲਾ ਹੁਕਮ ਸਮਝਾਈਆ। ਕਰੇ ਖੇਲ ਪੁਰਖ ਸਮਰਥਾ, ਨਾ ਕੋਈ ਮੇਟੇ ਮੇਟ ਮਿਟਾਈਆ। ਓਧਰੋਂ ਮੁਹੰਮਦ ਫਿਰੇ ਨੱਠਾ, ਚੌਦਾਂ ਤਬਕ ਭੱਜੇ ਵਾਹੋ ਦਾਹੀਆ। ਪਰਵਰਦਿਗਾਰ ਖੇਲ ਵਖਾਇਆ ਅੱਖਾਂ, ਲੋਚਨ ਨੈਣ ਖੁਲ੍ਹਾਈਆ। ਸਦੀ ਚੌਧਵੀਂ ਵੱਜੀਆਂ ਸੱਟਾਂ, ਦੋ ਧਾਰ ਕੀਤੀ ਲੋਕਾਈਆ। ਦੀਨ ਮਜ਼੍ਹਬ
❋
❋
ਦੀ ਪਾ ਕੇ ਵੱਟਾ, ਕੂੜ ਨਗਾਰਾ ਡੰਕ ਵਜਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧਾ ਵੱਛਾ ਕੱਟਾ, ਦੋਹਾਂ ਪਈ ਦੁਹਾਈਆ। ਅਕਲ ਬੁੱਧੀ ਸਮਝੇ ਕੋਇ ਨਾ ਪਤਾ, ਕੀ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਗਿਆਨ ਧਿਆਨ ਸਾਰ ਆਈ ਨਾ ਰੱਤਾ, ਬੁੱਧੀ ਅਕਲ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਮਾਨਵ ਜ਼ਾਤੀ ਜਗਤ ਵਟਾਂਦਰਾ ਹੋਇਆ ਤਨ ਸਰੀਰ ਝਗੜਾ ਪਿਆ ਮਨ ਕਲਪਣਾ ਵਾਂਗ ਬੰਦਰ, ਬੰਦਗੀ ਸਾਰੇ ਗਏ ਭੁਲਾਈਆ। ਢਾਹੇ ਗੁਰੂਦਵਾਰੇ ਮਸੀਤ ਮੰਦਰ, ਮੱਠਾਂ ਅੱਗ ਲਗਾਈਆ। ਲੁੱਟੇ ਸੰਤ ਸਾਧਨ, ਫ਼ਕੀਰ ਰਹੇ ਕੁਰਲਾਈਆ। ਜਗਤ ਅੰਧੇਰਾ ਹੋਇਆ ਆਂਧਨ, ਦੋ ਤਰਫ਼ ਪਈ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਕਿਉਂ ਹਿੰਦੂ ਮੁਸਲਿਮ ਇਕ ਦੂਜੇ ਨਾਲ ਵਟਿਆ, ਜਗਤ ਸਮਝ ਕਿਸੇ ਨਾ ਆਈਆ। ਜੇਹੜਾ ਲੇਖਾ ਗੋਬਿੰਦ ਸਰਸੇ ਦੇ ਵਿਚ ਘੱਤਿਆ, ਉਸ ਵਿਚ ਪੂਰਾ ਭੇਤ ਗਿਆ ਲਿਖਾਈਆ। ਜਿਸ ਦੀ ਸਾਰ ਪਾਏ ਕੋਇ ਨਾ ਰਤਿਆ, ਪਰਦਾਨਸ਼ੀਂ ਪਰਦਾ ਨਾ ਕੋਇ ਉਠਾਈਆ। ਖੇਲ ਹੋਵੇ ਪੁਰਖ ਸਮਰਥਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਵੇਲੇ ਗੋਬਿੰਦ ਸੱਥਰ ਆਸਣ ਘੱਤਿਆ, ਲੇਟਿਆ ਚਾਈਂ ਚਾਈਂਆ। ਸ਼ਬਦ ਨਿਸ਼ਾਨਾ ਤੀਰ ਕੱਸਿਆ, ਦੋ ਜਹਾਨਾਂ ਪਾਰ ਕਰਾਈਆ। ਨਿਗਹ ਮਾਰੀ ਮਦੀਨਾ ਮੱਕਿਆ, ਕਾਅਬਿਆਂ ਖੋਜ ਖੁਜਾਈਆ। ਫੇਰ ਵੇਖਿਆ ਬੂਰਿਆਂ ਕੱਕਿਆਂ, ਕੀ ਅੰਤ ਕਾਰ ਭੁਗਤਾਈਆ। ਜਿਨ੍ਹਾਂ ਝਗੜਾਇਆ ਲੜਾਇਆ ਭਰਾਵਾਂ ਸਕਿਆ, ਹੱਦ ਹੱਦ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਅਗੰਮ ਅਥਾਈਆ। ਗੋਬਿੰਦ ਪ੍ਰਭ ਨਾਲ ਕੀਤਾ ਬਚਨ ਬਲਾਸ, ਤਾਲੀ ਹੱਥਾਂ ਵਾਲੀ ਵਜਾਈਆ। ਮੇਰੇ ਸਾਹਿਬ ਪੁਰਖ ਅਬਿਨਾਸ਼, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਵੇਖ ਖੇਲ ਤਮਾਸ਼, ਕਲ ਕਲਕੀ ਰੂਪ ਦਰਸਾਈਆ। ਸ਼ੰਕਰ ਸਵਾਧਾਨ ਕਰ ਉਪਰ ਕੈਲਾਸ਼, ਬ੍ਰਹਮੇ ਬ੍ਰਹਮ ਨੇਤਰ ਖੁਲ੍ਹਾਈਆ। ਵਿਸ਼ਨੂੰ ਵੇਖ ਮੰਡਲ ਰਾਸ, ਬਿਨ ਗੋਪੀ ਕਾਹਨ ਸਮਝਾਈਆ। ਗੋਬਿੰਦ ਖ਼ੁਸ਼ੀ ਵਿਚ ਲਿਆ ਲੰਬਾ ਸਾਸ, ਸਾਹ ਸਾਹ ਵਿਚ ਸਮਾਈਆ। ਫੇਰ ਤਕੀ ਅੰਧੇਰੀ ਰਾਤ, ਨੈਣ ਨੈਣ ਵਿਚੋਂ ਪਰਗਟਾਈਆ। ਫੇਰ ਮਾਰੀ ਝਾਤ, ਆਪਣਾ ਬਲ ਵਖਾਈਆ। ਉਠ ਕੇ ਵੇਖਿਆ ਜਿਸ ਕਾਰਨ ਪਾਰ ਨਹੀਂ ਕੀਤਾ ਬਿਆਸ, ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੋਬਿੰਦ ਕਿਹਾ ਮੈਂ ਪਾਰ ਬਿਆਸ ਨਾ ਕੀਤਾ, ਪੁਰਖ ਅਕਾਲ ਦਿਤੀ ਵਡਿਆਈਆ। ਜਿਸ ਕਾਰਨ ਕ੍ਰਿਸ਼ਨ ਅਠਾਰਾਂ ਧਿਆਏ ਲਿਖੀ ਗੀਤਾ, ਅਰਜਨ ਅਰਜ਼ ਪੂਰ ਕਰਾਈਆ। ਮੁਹੰਮਦ ਮਿਹਰ ਬਣਾਈ ਮਸੀਤਾ, ਮੁਸੱਲਾ ਹੱਕ ਜਣਾਈਆ। ਸਭ ਦੀ ਤਕ ਕੇ ਨੀਤਾ, ਨੀਤੀਵਾਨ ਖੋਜ ਖੁਜਾਈਆ। ਜਿਸ ਵੇਲੇ ਕਲਜੁਗ ਕਲ ਬੀਤਾ, ਆਪਣਾ ਪੰਧ ਮੁਕਾਈਆ। ਮਾਰਗ ਦਿਸੇ ਨਾ ਕੋਇ ਠਾਂਡਾ ਸੀਤਾ, ਅਗਨੀ ਤਤ ਤਤ ਜਲਾਈਆ। ਦੀਨ ਦੁਨੀ ਦੀ ਬਦਲੇ ਰੀਤਾ, ਮਨ ਮਨਸਾ ਵਿਚ ਹਲਕਾਈਆ। ਬਖ਼ਸ਼ਿਸ਼ ਕਰੇ ਨਾ ਕੋਇ ਬਖ਼ਸ਼ੀਸ਼ਾ, ਨਾਮ ਨਿਧਾਨ ਨਾ ਕੋਇ ਵਰਤਾਈਆ। ਜਿਥੇ ਬਲ ਨੇ ਮਾਰੀ ਲੀਕਾ, ਨਿਸ਼ਾਨ ਗਿਆ ਲਗਾਈਆ। ਸਪਤਸ ਰਿਖੀਆਂ ਰੱਖੀ ਉਡੀਕਾ, ਨੱਕ ਜ਼ਿਮੀਂ ਉਤੇ ਘਸਾਈਆ। ਜਿਥੇ ਚਰਨ ਛੁਹਾਇਆ ਰਾਮ ਵਾਲੀ ਸੀਤਾ, ਬਨਬਾਸੀ ਡੇਰਾ ਲਾਈਆ। ਪੰਜਾਂ ਪਾਂਡੋਂ ਤਪਾਇਆ ਅੰਗੀਠਾ, ਅਗਨੀ
❋
❋
ਹਵਨ ਪਰਗਟਾਈਆ। ਮੁਹੰਮਦ ਕਲਮੇ ਧਾਰ ਦੱਸੀ ਹਦੀਸਾ, ਹਜ਼ਰਤ ਹੱਕ ਪੜ੍ਹਾਈਆ। ਮੂਸਾ ਵੇਖ ਕੇ ਮਾਰੀ ਚੀਕਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਨੇਤਰ ਰੋ ਕੇ ਕਿਹਾ ਹਜ਼ਰਤ ਈਸਾ, ਅਸਲ ਦੇ ਮਾਲਕ ਧੁਰਦਰਗਾਹੀਆ। ਸਾਡੀ ਸਭ ਦੀ ਇਕ ਵਸੀਅਤਾ, ਬਿਨ ਅੱਖਰਾਂ ਲੇਖ ਬਣਾਈਆ। ਸਤਿਗੁਰ ਨਾਨਕ ਸ਼ਬਦੀ ਸ਼ਬਦ ਦਾ ਕੀਤਾ ਟੀਕਾ, ਨਿਰਗੁਣ ਨਿਰਗੁਣ ਕਰ ਪੜ੍ਹਾਈਆ। ਪੰਚਮ ਸਤਿਗੁਰ ਅਰਜਨ ਧੁਰ ਨੇਤਰ ਨਾਲ ਦੀਖਾ, ਨਿਜ ਲੋਇਣ ਇਕ ਖੁਲ੍ਹਾਈਆ। ਤੇਗ਼ ਬਹਾਦਰ ਸ਼ਬਦੀ ਧਾਰ ਨਾਪ ਕੇ ਫ਼ੀਤਾ, ਫ਼ਤਵਾ ਧੁਰ ਦਾ ਗਿਆ ਲਗਾਈਆ। ਜਿਸ ਵੇਲੇ ਕਲਜੁਗ ਅੰਤਮ ਗਿਆ ਬੀਤਾ, ਸਮਾਂ ਸਮੇਂ ਵਿਚੋਂ ਗਿਆ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਅਗੰਮ ਅਥਾਹੀਆ। ਗੁਰ ਗੋਬਿੰਦ ਸ਼ਬਦ ਗਾਇਆ ਅਨਰਾਗਾ, ਅਗੰਮੀ ਰਾਗ ਅਲਾਈਆ। ਨਾ ਸੋਇਆ ਨਾ ਜਾਗਾ, ਸੋਵਤ ਜਾਗਤ ਇਕੋ ਰੂਪ ਦਰਸਾਈਆ। ਨਾਮ ਨਿਧਾਨ ਆਵਾਜ਼ ਸੁਣਾਈ ਅਨਾਦਾ, ਅਨਹਦ ਆਪ ਪਰਗਟਾਈਆ। ਸਭ ਦਾ ਲੇਖਾ ਪੂਰਾ ਕਰਨਾ ਪੁਰਖ ਅਕਾਲ ਦੀਨ ਦਿਆਲ ਹੱਦ ਬਣਾਈ ਵਾਘਾ, ਵਟਾਂਦਰਾ ਧੁਰ ਦਾ ਹੁਕਮ ਦ੍ਰਿੜਾਈਆ। ਕੂੜੀ ਕਿਰਿਆ ਚਾੜ੍ਹ ਕੇ ਕਾਂਗਾ, ਭਰਮ ਦਾ ਵਹਿਣ ਦਿਤਾ ਵਹਾਈਆ। ਇਹ ਸਭ ਤੋਂ ਉਤਮ ਸ੍ਰੇਸ਼ਟ ਕਲਜੁਗ ਦੀ ਉਤਮ ਯਾਦਾ, ਸਤਿਜੁਗ ਵਿਚ ਕਰੇ ਅਗਵਾਈਆ। ਇਹਦਾ ਹਰਖ਼ ਸੋਗ ਕਾਹਦਾ, ਜੋ ਹੁਕਮੇ ਅੰਦਰ ਪ੍ਰਭ ਆਪਣਾ ਹੁਕਮ ਭੁਗਤਾਈਆ। ਏਸੇ ਕਾਰਨ ਜਨ ਭਗਤਾਂ ਹੋਣਾ ਵਾਧਾ, ਗੁਰਮੁਖਾਂ ਮਿਲੇ ਵਡਿਆਈਆ। ਗੁਰਸਿਖਾਂ ਹੋਵਣ ਵਡ ਵਡ ਭਾਗਾ, ਜਿਨ੍ਹਾਂ ਮਿਲੇ ਬੇਪਰਵਾਹੀਆ। ਜਿਸ ਨੇ ਆਪਣਾ ਸਾਜਣ ਸਾਜਾ, ਸਗਲ ਸ੍ਰਿਸ਼ਟੀ ਵੇਖ ਵਖਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਭਾਗ ਲਗਾਏ ਵਿਚ ਦੇਸ ਮਾਝਾ, ਕਲ ਆਪਣੀ ਕਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਵਾਘਾ ਕਹੇ ਮੇਰਾ ਵਟਾਂਦਰਾ ਹੋਇਆ ਜਗ, ਸ਼ਹਾਦਤ ਸ਼ਬਦ ਗੋਬਿੰਦ ਭੁਗਤਾਈਆ। ਫੇਰ ਲੱਗਣੀ ਨੌ ਖੰਡ ਪ੍ਰਿਥਮੀ ਅੱਗ, ਨਵ ਸੱਤ ਨਾ ਕੋਇ ਬੁਝਾਈਆ। ਝਗੜਾ ਪੈਣਾ ਦੀਨ ਮਜ਼੍ਹਬ ਦੀ ਹੱਦ, ਹਦੂਦ ਨਾ ਕੋਇ ਸਮਝਾਈਆ। ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਣੀ ਕੱਗ, ਹੰਸ ਰੂਪ ਨਜ਼ਰ ਕੋਇ ਨਾ ਆਈਆ। ਘਰ ਬਾਹਰ ਗ੍ਰਹਿ ਮੰਦਰ ਸਭ ਨੇ ਜਾਣਾ ਛਡ, ਸਦੀ ਚੌਧਵੀਂ ਰਹੀ ਕੁਰਲਾਈਆ। ਨਾਰ ਕੰਤ ਹੋਣਾ ਅੱਡ, ਭੈਣ ਭਰਾਵਾਂ ਹੋਏ ਜੁਦਾਈਆ। ਤਤੀ ਵਾਅ ਜਾਣੀ ਵਗ, ਸਾਂਤਕ ਸਤਿ ਨਾ ਕੋਇ ਕਰਾਈਆ। ਕੀ ਹੋਇਆ ਜੋ ਵਟਾਂਦਰੇ ਵਿਚ ਆਪਣਾ ਹਿੱਸਾ ਆਏ ਛਡ, ਹਿੱਸਾ ਦੂਜਾ ਲਿਆ ਦਬਾਈਆ। ਅੱਗੇ ਵੇਖਣਾ ਖੇਲ ਸੂਰੇ ਸਰਬਗ, ਜੋ ਹਰਿ ਕਰਤਾ ਮਾਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਾਹਿਬ ਧੁਰਦਰਗਾਹੀਆ। ਵਟਾਂਦਰੇ ਵਿਚ ਕਾਹਦਾ ਦੁੱਖ, ਪ੍ਰਭ ਭਾਣਾ ਸੀਸ ਉਠਾਈਆ। ਚੁਰਾਸੀ ਲੱਖ ਜੂਨੀ ਵਟਾਂਦਰੇ ਵਿਚ ਬਦਲਦਾ ਰਹੇ ਮਨੁੱਖ, ਜਨਮ ਮਰਨ ਮਰਨ ਜਨਮ ਆਪਣਾ ਖੇਲ ਵਖਾਈਆ। ਸਚ ਵਟਾਂਦਰਾ ਜੇ ਇਕ ਵਾਰ ਹੋ ਜਾਵੇ ਸਤਿਗੁਰ ਸ਼ਬਦ ਦੇ ਬਣ ਜਾਉ ਸੁਤ , ਗੋਬਿੰਦ ਗੋਬਿੰਦ ਵਿਚ ਸਮਾਈਆ। ਫੇਰ ਏਸੇ ਧਰਤੀ ਉਤੇ ਤੁਹਾਡੀ ਮੌਲੇ ਰੁਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਭਾਗ ਲੱਗੇ ਕਾਇਆ ਮਾਟੀ ਬੁਤ, ਤਨ ਵਜੂਦ ਹੋਏ ਰੁਸ਼ਨਾਈਆ। ਪਰਦਾ ਓਹਲਾ ਰਹੇ ਨਾ ਲੁਕ, ਅੰਧ ਅੰਧੇਰ ਦਏ ਮਿਟਾਈਆ। ਵਟਾਂਦਰੇ ਵਿਚ ਜੇ ਪਿਛੋਂ ਨਹੀਂ
❋
❋
ਲਿਆਂਦਾ ਕੁਛ, ਫੇਰ ਸਭ ਕੁਝ ਏਥੇ ਲਿਆ ਬਣਾਈਆ। ਜੇ ਪ੍ਰਭੂ ਦੇ ਪਿਆਰ ਦੀ ਇਕੋ ਯਾਦ ਰੱਖੋ ਤੁਕ, ਨਾਮ ਨਾਮਾ ਰਸਨਾ ਗਾਈਆ। ਫੇਰ ਵਟਾਂਦਰੇ ਦਾ ਪੈਂਡਾ ਜਾਏ ਮੁਕ, ਚੁਰਾਸੀ ਗੇੜ ਰਹੇ ਨਾ ਰਾਈਆ। ਜਨਮ ਕਰਮ ਦਾ ਰਹੇ ਕੋਇ ਨਾ ਦੁੱਖ, ਹਿੰਦ ਪਾਕ ਨਾ ਕੋਇ ਵਖਾਈਆ। ਸਚਖੰਡ ਦਵਾਰੇ ਸਾਚੇ ਬਹੋ ਢੁਕ, ਜਿਥੇ ਮਿਲੇ ਮਾਣ ਵਡਿਆਈਆ। ਉਸ ਪ੍ਰਭੂ ਦੇ ਦੁਲਾਰੇ ਬਣ ਜਾਉ ਸੁਤ , ਜੋ ਅਪਰਾਧੀਆਂ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਮਾਨਸ ਜਨਮ ਵਟਾਂਦਰਾ ਜੇ ਹੋਵੇ ਇਕ ਵਾਰ, ਵਾਰਤਾ ਪਿਛਲੀ ਦਏ ਬਦਲਾਈਆ। ਹੁਕਮ ਮੰਨੋ ਅਗੰਮੇ ਯਾਰ, ਜੋ ਯਾਰੜਾ ਧੁਰਦਰਗਾਹੀਆ। ਵਟਾਂਦਰੇ ਵਿਚ ਬਦਲ ਕੇ ਲੈ ਜਾਏ ਵਿਚੋਂ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਕੇ ਨਾ ਕੋਇ ਅਟਕਾਈਆ। ਮਿਰਤੂ ਲੋਕ ਵਿਚੋਂ ਪਹੁੰਚਾਏ ਹਰਿ ਕੇ ਦਵਾਰ, ਦਰਗਾਹ ਸਾਚੀ ਸਚ ਸੁਹਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰ, ਅਗਨੀ ਤਤ ਦਏ ਗਵਾਈਆ। ਨਾਮ ਸੁਣਾ ਕੇ ਨਾਦੀ ਧੁਨਕਾਰ, ਅਨਹਦ ਨਾਦੀ ਨਾਦ ਵਜਾਈਆ। ਦੀਪਕ ਦੀਆ ਜੋਤ ਕਰ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਸਚਖੰਡ ਦਵਾਰੇ ਲੈ ਕੇ ਜਾਏ ਆਪ ਨਿਰੰਕਾਰ, ਨਿਰਾਕਾਰ ਦਇਆ ਕਮਾਈਆ। ਸਚ ਵਟਾਂਦਰੇ ਵਿਚ ਮਾਤਲੋਕ ਦਾ ਛਡ ਜਾਓ ਘਰ ਬਾਰ, ਵਸਤੂ ਸੰਗ ਨਾ ਕੋਇ ਉਠਾਈਆ। ਵੇਖੋ ਆਪਣਾ ਗ੍ਰਹਿ ਜਿਥੇ ਵਸੇ ਆਪ ਕਰਤਾਰ, ਕਰਨੀ ਦਾ ਕਰਤਾ ਸੋਭਾ ਪਾਈਆ। ਜਿਸ ਤਰਾਂ ਜਗਤ ਹੱਦ ਨੂੰ ਕੀਤਾ ਪਾਰ, ਪਿਛੋਂ ਚਲ ਕੇ ਏਥੇ ਗਏ ਆਈਆ। ਏਥੋਂ ਉਠ ਕੇ ਜਾਓ ਉਸ ਸੱਚੇ ਘਰ ਬਾਰ, ਜਿਥੋਂ ਬਦਲੀ ਫੇਰ ਸਕੇ ਨਾ ਕੋਇ ਕਰਾਈਆ। ਵਟਾਂਦਰੇ ਵਿਚੋਂ ਗੁਰਮੁਖੋ ਵਟਾਂਦਰੇ ਦੀ ਕਰੋ ਵਿਚਾਰ, ਪ੍ਰਭ ਮੇਲਾ ਹੋਵੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਖੇਲ ਕਰੇ ਅਗੰਮ ਅਪਾਰ, ਅਲਖ ਅਗੋਚਰ ਧੁਰ ਹੁਕਮ ਆਪ ਵਰਤਾਈਆ।