੧੪ ਮੱਘਰ ਸ਼ਹਿਨਸ਼ਾਹੀ ਸੰਮਤ ੬ ਮਾਧਾ ਸਿੰਘ ਦੇ ਘਰ ਪਿੰਡ ਰਾਮੂਵਾਲਾ ਜ਼ਿਲਾ ਫ਼ਿਰੋਜ਼ਪੁਰ
ਗੋਬਿੰਦ ਸ਼ਬਦ ਕਹੇ ਮੈਂ ਧੁਰ ਦਾ ਸਈਆ, ਸਾਹਿਬ ਸਤਿਗੁਰ ਇਕ ਅਖਵਾਈਆ। ਜੁਗ ਚੌਕੜੀ ਸਚ ਨਾਮ ਦੀ ਨਈਆ, ਅਵਤਾਰ ਪੈਗ਼ੰਬਰ ਗੁਰੂ ਗਏ ਚਲਾਈਆ। ਜਿਸ ਕਾਰਨ ਬੁਲ੍ਹੇ ਗਾਇਆ ਥਈਆ ਥਈਆ, ਤਾਲ ਆਤਮ ਪਰਮਾਤਮ ਬਣਾਈਆ। ਗੋਬਿੰਦ ਸ਼ਬਦ ਸੰਦੇਸ਼ਾ ਅਗੰਮ ਕਹੀਆ, ਕਹਿ ਕੇ ਗਿਆ ਸੁਣਾਈਆ। ਜਿਸ ਵੇਲੇ ਪੁਰਖ ਅਕਾਲ ਖੇਲ ਕਰੇ ਧੁਰ ਦਾ ਪਿਤਾ ਮਈਆ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜਨ ਭਗਤਾਂ ਧਰਮ ਰਾਏ ਲੇਖਾ ਮੰਗੇ ਨਾ ਉਤੇ ਵਹੀਆ, ਹਿੱਸਾ ਚਿਤ੍ਰਗੁਪਤ ਨਾ ਕੋਇ ਜਣਾਈਆ। ਸੋ ਲਹਿਣਾ ਪੂਰਾ ਕਰਨ ਆਇਆ ਪਾਰਬ੍ਰਹਮ ਪਤਿਪਰਮੇਸ਼ਵਰ ਮਾਲਵੇ ਵਿਚ ਮਲਵਈਆ, ਹਰਿਜਨ ਆਪਣੇ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਗੋਬਿੰਦ ਸ਼ਬਦ ਕਹੇ ਮੇਰਾ ਸ਼ਬਦੀ ਦੇਸ਼ ਪੁਰਾਣਾ, ਜਲ ਥਲ ਦੇਣ ਗਵਾਹੀਆ। ਮੇਰਾ
❋
❋
ਨਿਰਗੁਣ ਧਾਰ ਬਾਣਾ, ਸਰਗੁਣ ਸੰਗ ਨਿਭਾਈਆ। ਮੇਰਾ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਸ਼ਹਿਨਸ਼ਾਹ ਧੁਰਦਰਗਾਹੀਆ। ਨਿਰਵੈਰ ਹੋ ਕੇ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਲੇਖਾ ਵੇਖ ਦੋ ਜਹਾਨਾਂ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਕੋਟਾਂ ਵਿਚੋਂ ਜਨ ਭਗਤਾਂ ਕਰ ਪਰਵਾਨਾ, ਪਰਮ ਪੁਰਖ ਆਪਣਾ ਭੇਵ ਚੁਕਾਈਆ। ਸੁਰਤ ਸ਼ਬਦ ਦਾ ਦੇ ਤਰਾਨਾ, ਤੁਰੀਆ ਤੋਂ ਪਰੇ ਕਰ ਪੜ੍ਹਾਈਆ। ਹਉਮੇ ਰੋਗ ਮੇਟਾਂ ਬੇਗਾਨਾ, ਮੇਲ ਮਿਲਾਵਾਂ ਸਹਿਜ ਸੁਭਾਈਆ। ਰਹਿਣ ਦੇਵੇ ਨਾ ਕੋਇ ਨਿਥਾਵਾਂ, ਸਚਖੰਡ ਸਾਚੇ ਦਏ ਵਡਿਆਈਆ। ਜਿਸ ਵੇਲੇ ਗੋਬਿੰਦ ਡੱਲੇ ਦੇ ਗਲ ਵਿਚ ਪਾਈਂਆ ਬਾਹਵਾਂ, ਦੋਵੇਂ ਹੱਥ ਪਿੱਠ ਉਤੇ ਟਿਕਾਈਆ। ਹੱਸ ਕੇ ਕਿਹਾ ਸਤਿਗੁਰ ਸ਼ਬਦ ਹੋ ਕੇ ਹਰਿਜਨ ਆਪਣੇ ਆਪ ਰਾਵਾਂ, ਸੇਜ ਸੁਹੰਜਣੀ ਡੇਰਾ ਲਾਈਆ। ਆਤਮ ਪਰਮਾਤਮ ਦੀਆਂ ਪੂਰੀਆਂ ਕਰਾਂ ਲਾਵਾਂ, ਚੌਥੇ ਜੁਗ ਧੁਰ ਦਾ ਸੰਗ ਬਣਾਈਆ। ਚਰਨ ਛੁਹਾ ਕੇ ਗਰਾਂ ਗਰਾਵਾਂ, ਗਹਿਰ ਗੰਭੀਰ ਹੋ ਕੇ ਓਹਲਾ ਦਿਆਂ ਚੁਕਾਈਆ। ਸੰਤ ਸੁਹੇਲਾ ਵੇਖਾਂ ਨਾਲ ਚਾਵਾਂ, ਚਾਓ ਘਨੇਰਾ ਇਕ ਪਰਗਟਾਈਆ। ਸਭ ਦਾ ਲੇਖਾ ਕਰ ਕੇ ਸਾਵਾਂ, ਸਤਿ ਸਤਿ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਗੋਬਿੰਦ ਸਤਿਗੁਰ ਦੇਵਣਹਾਰਾ ਠੰਡੀਆਂ ਛਾਵਾਂ, ਅਗਨੀ ਤਤ ਨਾ ਕੋਇ ਤਪਾਈਆ।
੧੪ ਮੱਘਰ ਸ਼ਹਿਨਸ਼ਾਹੀ ਸੰਮਤ ੬ ਗੁਰਦਿਆਲ ਸਿੰਘ ਦੇ ਘਰ ਪਿੰਡ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ
ਗੋਬਿੰਦ ਸ਼ਬਦ ਕਹੇ ਮੈਂ ਵੇਖਾਂ ਗੋਬਿੰਦ ਭਵਿਖ, ਸਿੰਘ ਸਿੰਘ ਧਿਆਨ ਲਗਾਈਆ। ਜੋ ਧੁਰਦਰਗਾਹੀ ਲੇਖਾ ਗਿਆ ਲਿਖ, ਚਾਰ ਜੁਗ ਦੇ ਸ਼ਾਸਤਰ ਸਮਝ ਕੋਇ ਨਾ ਪਾਈਆ। ਸਚ ਵਸਤ ਦੀ ਦੇ ਕੇ ਭਿਖ, ਭਿਛਿਆ ਨਾਮ ਗਿਆ ਵਰਤਾਈਆ। ਸਦੀ ਚੌਧਵੀਂ ਸਤਿ ਸਰੂਪ ਰਿਹਾ ਕੋਇ ਨਾ ਦਿਸ, ਦਹਿ ਦਿਸ਼ਾ ਅੱਖ ਉਠਾਈਆ। ਆਤਮ ਪਰਮਾਤਮ ਬਣੇ ਕੋਇ ਨਾ ਮਿਤ, ਮਿੱਤਰ ਪਿਆਰਾ ਯਾਰ ਸੰਗ ਨਾ ਕੋਇ ਰਖਾਈਆ। ਪੁਰਖ ਅਕਾਲ ਸਚ ਪ੍ਰੀਤ ਕਰੇ ਕੋਇ ਨਾ ਹਿਤ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਵਖਾਈਆ। ਧਰਮ ਦੀ ਧਾਰ ਸਚ ਦਵਾਰ ਰਿਹਾ ਕੋਇ ਨਾ ਸਿੱਖ, ਸਿਖਿਆ ਗੋਬਿੰਦ ਅੰਦਰ ਨਾ ਕਿਸੇ ਟਿਕਾਈਆ। ਕੂੜ ਕਲਪਨਾ ਜਗਤ ਵਾਸਨਾ ਗਏ ਵਿਕ, ਕੀਮਤ ਟਕਿਆਂ ਵਾਲੀ ਪਾਈਆ। ਸੋ ਪੁਰਖ ਸਵਾਮੀ ਅੰਤਰਜਾਮੀ ਪੁਰਖ ਅਕਾਲ ਦੀਨ ਦਿਆਲ ਸਦੀ ਚੌਧਵੀਂ ਵੇਖ ਕੇ ਆਪਣੀ ਥਿਤ, ਪੈਗ਼ੰਬਰਾਂ ਰਿਹਾ ਹਿਲਾਈਆ। ਦੀਨ ਮਜ਼੍ਹਬ ਦਾ ਦਰ ਦਰਵਾਜ਼ਾ ਖੋਲ੍ਹ ਕੇ ਵੇਖੋ ਭਿੱਤ, ਪਰਦਾ ਓਹਲਾ ਮਾਤ ਉਠਾਈਆ। ਤੁਸੀਂ ਬੋਧ ਅਗਾਧਾ ਨਾਮ ਨਿਧਾਨਾ ਬਖ਼ਸ਼ਿਆ ਕਿਸ ਕਿਸ, ਕਲਮਾ ਕਾਇਨਾਤ ਦਿਉ ਜਣਾਈਆ। ਕਵਣ ਮਨ ਮਨਸਾ ਰਿਹਾ ਜਿੱਤ, ਹਰ ਹਿਰਦੇ ਵਿਚ ਵਸਾਈਆ। ਕਿਸ ਅੰਤਰ ਲੱਗੀ ਸਿੱਕ, ਸਿਖਰ ਚੋਟੀ ਚੜ੍ਹ ਕੇ ਪ੍ਰਭ ਦਾ ਦਰਸਨ ਪਾਈਆ। ਮੁਹੱਬਤ ਪਿਆਰ ਮਹਿਬੂਬ ਦੀ ਰੱਖੇ ਤ੍ਰਿਖ, ਤ੍ਰਿਸ਼ਨਾ ਜਗਤ ਕੂੜ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਿਗੁਰ ਸ਼ਬਦ ਸ਼ਬਦ ਸਤਿਗੁਰ ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਗੋਬਿੰਦ ਧਾਰ ਤਕੀ, ਬਿਨ ਨੈਣਾਂ ਨੈਣ ਉਠਾਈਆ। ਹਕੀਕਤ ਵੇਖੀ ਹੱਕੀ, ਹਕੂਕ ਹੱਕ ਦਾ ਪੜਦਾ ਲਾਹੀਆ। ਮਹਿਬੂਬ ਤੱਕਿਆ ਕਮਲਾਪਾਤੀ, ਪਤਿਪਰਮੇਸ਼ਵਰ
❋
❋
ਧੁਰਦਰਗਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਮਰਥੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਸਭ ਦੀ ਜਾਨਣਹਾਰਾ ਮਿਤ ਗਤੀ, ਲੱਖ ਚੁਰਾਸੀ ਫੋਲ ਫੁਲਾਈਆ। ਵੇਖਣਹਾਰਾ ਮਨ ਮਤੀ, ਨੌ ਖੰਡ ਪ੍ਰਿਥਵੀ ਖੋਜ ਖੁਜਾਈਆ। ਜਿਸ ਦਾ ਖੇਲ ਵੇਖਣਾ ਅੱਖੀਂ, ਨੇਤਰ ਲੋਚਨ ਨੈਣ ਅੱਖ ਉਠਾਈਆ। ਉਹ ਕਥਾ ਕਹਾਣੀ ਕਰੇ ਸੱਚੀ, ਸਚ ਸਚ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਗੋਬਿੰਦ ਧਾਰ ਤੱਕਿਆ ਦਾਅਵਾ, ਹੁਕਮ ਸੰਦੇਸ਼ਾ ਧੁਰਦਰਗਾਹੀਆ। ਸੂਰਬੀਰ ਬਹਾਦਰ ਯੋਧਾ ਤੱਕਿਆ ਬਲ ਬਾਹਵਾਂ, ਤਰਕਸ਼ ਤੀਰ ਕਮਾਨ ਖੇਲ ਖਿਲਾਈਆ। ਪੂਤ ਸਪੂਤਾ ਦੁਲਾਰਾ ਤੱਕਿਆ ਪੁਰਖ ਅਕਾਲ ਨਾਲ ਸਾਵਾਂ, ਇਕੋ ਗ੍ਰਹਿ ਵੱਜੇ ਵਧਾਈਆ। ਜਿਸ ਦਾ ਖੇਲ ਦੋ ਜਹਾਨ ਨਾਲ ਹੋਇਆ ਚਾਵਾਂ, ਚਾਉ ਘਨੇਰਾ ਇਕ ਪਰਗਟਾਈਆ। ਪੁਰਖ ਅਕਾਲ ਕਿਹਾ ਵਾਹਵਾ, ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਤੇਰੇ ਨਾਲ ਆਵਾਂ, ਨਿਰਗੁਣ ਹੋ ਕੇ ਨਿਰਗੁਣ ਖੇਲ ਖਿਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਬੁੱਧੀ ਵੇਖਾਂ ਕੂੜ ਕਿਰਿਆ ਵਾਲੀ ਕਾਵਾਂ, ਗੁਰਮੁਖ ਹੰਸ ਸਚ ਸਰਬੰਸ ਵਿਚੋਂ ਫੋਲ ਫੁਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਲੇਖਾ ਜਾਣਾ ਥਾਵ ਥਾਵਾਂ, ਨਵ ਸੱਤ ਆਪਣਾ ਪੰਧ ਮੁਕਾਈਆ। ਧੁਰ ਸੰਦੇਸ਼ਾ ਨਾਮ ਅਗੰਮੀ ਏਕੰਕਾਰ ਇਕੋ ਗਾਵਾਂ, ਵਾਹਿਦ ਕਲਮਾ ਧੁਰਦਰਗਾਹੀਆ। ਖੇਲ ਕਰਾਂ ਜਨ ਭਗਤ ਸੁਹੇਲੇ ਜਿਸ ਵਸਣ ਥਾਂ ਗਰਾਵਾਂ, ਨਗਰ ਖੇੜਾ ਫੇਰਾ ਪਾਈਆ। ਨਾਮ ਪਿਆਲਾ ਅੰਮ੍ਰਿਤ ਰਸ ਬੂੰਦ ਸਵਾਂਤੀ ਨਿਝਰ ਝਿਰਨੇ ਆਪ ਪਿਆਵਾਂ, ਬਾਹਰ ਮੰਗਣ ਦੀ ਲੋੜ ਰਹੇ ਨਾ ਰਾਈਆ। ਚਰਨ ਧੂੜ ਸਚ ਸਰੋਵਰ ਸਚ ਦਰ ਆਪ ਨੁਹਾਵਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅਠ ਸਠ ਤੀਰਥ ਪੈਂਡਾ ਪੰਧ ਮੁਕਾਈਆ। ਚਾਰ ਵਰਨ ਅਠਾਰਾਂ ਬਰਨ ਮਿਹਰਵਾਨ ਮਹਿਬੂਬ ਹੋ ਕੇ ਸਿਰ ਦੇਵਾਂ ਠੰਡੀਆਂ ਛਾਵਾਂ, ਕਲਜੁਗ ਕੂੜੀ ਕਿਰਿਆ ਅਗਨੀ ਤਤ ਨਾ ਕੋਇ ਤਪਾਈਆ। ਚੁਰਾਸੀ ਵਿਚੋਂ ਜਮ ਕੀ ਫਾਸੀ ਵਿਚੋਂ ਫੜ ਬਾਹੋਂ ਪਾਰ ਲੰਘਾਵਾਂ, ਅੱਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਸ਼ਬਦ ਕਿਹਾ ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਸੂਫ਼ੀ ਸੰਤ ਫ਼ਕੀਰ ਕੋਈ ਰਹਿਣ ਨਾ ਦੇਵਾਂ ਨਿਥਾਵਾਂ, ਜੋ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਚਰਨ ਕਵਲ ਕਵਲ ਚਰਨ ਧਿਆਨ ਧਿਆਨ ਵਿਚੋਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਸਭ ਨੂੰ ਕਰਕੇ ਸਾਵਾਂ, ਸੰਬਲ ਦਾ ਮਾਲਕ ਹੋ ਕੇ ਲੇਖਾ ਸਭ ਦਾ ਪੂਰ ਕਰਾਈਆ।
੧੪ ਮੱਘਰ ਸ਼ਹਿਨਸ਼ਾਹੀ ਸੰਮਤ ੬ ਕਰਤਾਰ ਸਿੰਘ ਦੇ ਘਰ ਪਿੰਡ ਚੜਿਕ ਤਹਿਸੀਲ ਮੋਗਾ
ਗੋਬਿੰਦ ਸ਼ਬਦ ਕਹੇ ਮੇਰਾ ਸਤਿਗੁਰ ਰੂਪ ਮਹਾਨਾ, ਮਹਿੰਮਾ ਅਕਥ ਕਥੀ ਨਾ ਜਾਈਆ। ਮੈਂ ਵਸਾਂ ਸਚਖੰਡ ਸੱਚੇ ਮਕਾਨਾ, ਬਿਨ ਛੱਪਰ ਛੰਨ ਡੇਰਾ ਲਾਈਆ। ਮੇਰਾ ਮਾਲਕ ਸ਼ਾਹੋ ਭੂਪ ਸੁਲਤਾਨਾ, ਨਰ ਨਿਰੰਕਾਰ ਅਗੰਮ ਅਥਾਹੀਆ। ਜਿਸ ਦਾ ਆਦਿ ਅੰਤ ਪੈਗ਼ਾਮਾ, ਪੈਗ਼ੰਬਰਾਂ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਦੇ ਦਰ ਇਕੋ ਸੱਯਦਾ ਇਕ ਸਲਾਮਾ, ਡੰਡਾਵਤ ਬੰਦਨਾ ਇਕ ਰਖਾਈਆ। ਇਕੋ ਕਲਮਾ ਨਾਮ ਕਲਾਮਾ,
❋
❋
ਇਕੋ ਇਕ ਕਰੇ ਸ਼ਨਵਾਈਆ। ਜਿਸ ਦਾ ਖੇਲ ਦੋ ਜਹਾਨਾਂ, ਨਿਰਗੁਣ ਸਰਗੁਣ ਹੁਕਮ ਵਰਤਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਹਿਰ ਕੇ ਬਾਣਾ, ਜੋਤੀ ਜਾਤਾ ਪੁਰਖ ਬਿਧਾਤਾ ਵੇਸ ਵਟਾਈਆ। ਨਾਮ ਨਿਧਾਨ ਮਾਰੇ ਤੀਰ ਅਣਿਆਲਾ, ਅਨਡਿਠੜੀ ਆਪਣੀ ਕਾਰ ਕਮਾਈਆ। ਭਗਤ ਵਛਲ ਬਣ ਦੀਨ ਦਿਆਲਾ, ਅਨਾਥਾਂ ਹੋਏ ਸਹਾਈਆ। ਸਦੀ ਚੌਧਵੀਂ ਕਰੇ ਖੇਲ ਕਮਾਲਾ, ਕਾਮਲ ਮੁਰਸ਼ਦ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮਾਲਕ ਆਦਿ ਅੰਤ, ਅੰਤਸ਼ਕਰਨ ਵੇਖੇ ਜਗਤ ਲੋਕਾਈਆ। ਰਾਜ਼ਕ ਰਿਜ਼ਕ ਰਹੀਮ ਜੁਗਾ ਜੁਗੰਤ, ਜੁਗ ਜੁਗ ਆਪਣੀ ਖੇਲ ਖਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਣਹਾਰਾ ਮਣੀਆ ਮੰਤ, ਮੰਤਰ ਧੁਰ ਇਕ ਸਮਝਾਈਆ। ਮੇਲ ਮਿਲਾਵਾ ਹੋਏ ਅਗੰਮੇ ਕੰਤ, ਕੰਤੂਹਲ ਮਿਲੇ ਬੇਪਰਵਾਹੀਆ। ਦਇਆ ਕਮਾਏ ਗੁਰਮੁਖ ਵਿਰਲੇ ਸੰਤ, ਭਗਤ ਭਗਵਾਨ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦੀ ਧਾਰ ਧਾਰ ਅਗੰਮੀ, ਅਗੰਮੜੀ ਕਾਰ ਕਮਾਈਆ। ਜਨਣੀ ਕੁੱਖ ਕਦੇ ਨਾ ਜੰਮੀ, ਜ਼ਿਮੀਂ ਅਸਮਾਨ ਨਾ ਚਰਨ ਟਿਕਾਈਆ। ਪਵਣ ਸਵਾਸ ਨਾ ਕੋਇ ਦਮੀ, ਸਾਹ ਸਾਹ ਨਾ ਕੋਇ ਸਮਾਈਆ। ਸੂਰੀਆ ਚੰਦ ਨੂਰ ਨਾ ਚੰਨੀ, ਹਿੱਸਾ ਵੰਡ ਨਾ ਕੋਇ ਵਖਾਈਆ। ਹੱਦ ਹਦੂਦ ਕੋਇ ਨਾ ਬੰਨ੍ਹੀ, ਖੇਲ ਖੇਲੇ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਸਦ ਨਵੀਂ, ਨਵ ਜੋਬਨ ਰੂਪ ਸਦ ਇਕ ਦਰਸਾਈਆ। ਜਿਸ ਦਾ ਵਸੇਰਾ ਨਹੀਂ ਛੱਪਰ ਛੰਨੀ, ਹਰ ਘਟ ਆਪਣਾ ਖੇਲ ਵਖਾਈਆ। ਸਿਫ਼ਤ ਜਣਾਏ ਚੌਦਾਂ ਸੌ ਤੀਹ ਅੰਕ ਪੰਨੀਂ, ਅਕਸ਼ਰ ਅੱਖਰਾਂ ਗੰਢ ਪਵਾਈਆ। ਲੋਭ ਲਾਲਚ ਨਾ ਕੋਇ ਤਮੀ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਵਖਾਈਆ। ਘੜਿਆ ਜਾਏ ਨਾ ਕਿਤੇ ਭੰਨੀ, ਠਠਿਆਰ ਹੱਥ ਨਾ ਕੋਇ ਛੁਹਾਈਆ। ਨੇਤਰ ਨੈਣ ਹੋਵੇ ਨਾ ਅੰਨ੍ਹੀ, ਲੋਚਨ ਬੰਦ ਨਾ ਕੋਇ ਕਰਾਈਆ। ਸਰੋਤ ਸੁਣੇ ਕੋਇ ਨਾ ਕੰਨੀਂ, ਸਰਵਣ ਕੰਨ ਨਾ ਕੋਇ ਬਣਾਈਆ। ਧੁਰ ਦੀ ਧਾਰ ਧਰਮ ਦਵਾਰ ਦੀ ਧਨੀ, ਧਨਾਢ ਰੂਪ ਇਕ ਅਖਵਾਈਆ। ਜਿਸ ਦੀ ਆਯੂ ਆਦਿ ਜੁਗਾਦਿ ਜੁਗ ਚੌਕੜੀ ਲੰਮੀ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਦਾਤੇ ਪੁਰਖ ਬਿਧਾਤੇ ਦੀਨ ਦਿਆਲ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਸ਼ਬਦੀ ਖੇਲ ਅਪਾਰੀ, ਅਪਰੰਪਰ ਆਪ ਕਰਾਈਆ। ਲੇਖਾ ਪੂਰਾ ਕਰ ਤੇਈ ਅਵਤਾਰੀ, ਅਵਤਰ ਆਪਣਾ ਹੁਕਮ ਚਲਾਈਆ। ਪੈਗ਼ੰਬਰਾਂ ਲੇਖੇ ਲਾਏ ਸਿਕਦਾਰੀ, ਸਿਲਸਲੇ ਵਾਰ ਖੋਜ ਖੁਜਾਈਆ। ਗੁਰੂ ਗੁਰਦੇਵ ਪਾਵੇ ਸਾਰੀ, ਸਾਹਿਬ ਸੁਲਤਾਨਾ ਧੁਰਦਰਗਾਹੀਆ। ਸਦੀ ਚੌਧਵੀਂ ਆਈ ਅੰਤਮ ਵਾਰੀ, ਵਾਰਸ ਹੋ ਕੇ ਖੋਜ ਖੁਜਾਈਆ। ਸ਼ਬਦ ਸੰਦੇਸ਼ਾ ਦੇਵੇ ਏਕੰਕਾਰੀ, ਇਕ ਇਕੱਲਾ ਵਾਹਿਦ ਨੂਰ ਅਲਾਹੀਆ। ਮੁਹੰਮਦ ਹਮਦ ਵਿਚ ਹੋਣਾ ਖ਼ਬਰਦਾਰੀ, ਬੇਖ਼ਬਰ ਖ਼ਬਰ ਸੁਣਾਈਆ। ਝਗੜਾ ਮੁਕਣਾ ਚਾਰ ਯਾਰੀ, ਅਲਿਫ਼ ਯੇ ਦਏ ਗਵਾਹੀਆ। ਕਾਤਲ ਮਕਤੂਲ ਸ਼ਰਅ ਦੀ ਕਰਨ ਖ਼ੁਆਰੀ, ਸ਼ਰੀਅਤ ਅਸਲੀਅਤ ਰੂਪ ਬਦਲਾਈਆ। ਅੰਤਮ ਇਕ ਦੀ ਝਲਣੀ ਪੈਣੀ ਤਾਬਿਆਦਾਰੀ, ਸਿਰ ਸਕੇ ਨਾ ਕੋਇ ਉਠਾਈਆ। ਹਜ਼ਰਤ ਈਸਾ ਤਕ ਲੈ ਵੀਹਵੀਂ ਸਦੀ ਨੇਤਰ ਰੋਵੇ ਜ਼ਾਰੋ ਜ਼ਾਰੀ, ਬਿਨ ਨੈਣਾਂ ਨੀਰ ਵਹਾਈਆ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤ ਰਹੇ ਕੁਰਲਾਈਆ। ਨੌ
❋
❋
ਖੰਡ ਪ੍ਰਿਥਮੀ ਸੱਤ ਦੀਪ ਕਲਜੁਗ ਕਲਾ ਰਹੀ ਸਾੜੀ, ਕਲਪਣਾ ਅਗਨੀ ਅੱਗ ਜਲਾਈਆ। ਮਾਨਵ ਤੜਫੇ ਬਹੱਤਰ ਨਾੜੀ, ਅੰਮ੍ਰਿਤ ਮੇਘ ਸਕੇ ਨਾ ਕੋਇ ਬਰਸਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਦਾ ਭਾਣਾ ਜਦ ਵਰਤੇ ਵਰਤੇ ਸਤਾਰਾਂ ਹਾੜ੍ਹੀ, ਨੌ ਖੰਡ ਪ੍ਰਿਥਮੀ ਸੱਤ ਦੀਪ ਭੁੱਲ ਰਹੇ ਨਾ ਰਾਈਆ। ਛੱਬੀ ਪੋਹ ਦਰ ਠਾਂਡੇ ਮੰਗ ਮੰਗਣੀ ਮੌਤ ਲਾੜੀ, ਰਾਏ ਧਰਮ ਚਿਤ੍ਰਗੁਪਤ ਸੰਗ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਗੋਬਿੰਦ ਧਾਰ ਧਾਰ ਦਾ ਖੰਡਾ, ਖੜਗ ਜਗਤ ਲੋਕਾਈਆ। ਖੇਲ ਹੋਣਾ ਵਿਚ ਬ੍ਰਹਿਮੰਡਾਂ, ਬ੍ਰਹਿਮਾਂਡ ਦਏ ਦੁਹਾਈਆ। ਝਗੜਾ ਵੇਖਣਾ ਜੇਰਜ ਅੰਡਾ, ਉਤਭੁਜ ਸੇਤਜ ਅੰਤਰ ਨਿਰੰਤਰ ਦਏ ਦੁਹਾਈਆ। ਸਦੀ ਚੌਧਵੀਂ ਅੰਤ ਅਖ਼ੀਰੀ ਕੰਢਾ, ਕੰਢਾ ਪਾਰ ਨਾ ਕੋਇ ਕਰਾਈਆ। ਮਾਣ ਰਹਿਣਾ ਨਹੀਂ ਸੁਰਸਤੀ ਗੋਦਾਵਰੀ ਜਮਨਾ ਗੰਗਾ, ਰਵਦਾਸ ਚਮਾਰਾ ਰਿਹਾ ਦ੍ਰਿੜਾਈਆ। ਧਰਮ ਦੀ ਧਾਰ ਦਿਸੇ ਨਾ ਕੋਇ ਪੰਡਾ, ਆਤਮ ਬੋਧ ਕਰੇ ਨਾ ਕੋਇ ਪੜ੍ਹਾਈਆ। ਜੀਵ ਜਗਤ ਜਹਾਨ ਸਿਰ ਓਢਣ ਹੋਇਆ ਨੰਗਾ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਘਰ ਘਰ ਕਰਾਉਣਾ ਦੰਗਾ, ਦੁਤੀਆ ਭਾਉ ਬਣਾਈਆ। ਪਰਗਟ ਹੋਣਾ ਸੂਰਾ ਸਰਬੰਗਾ, ਹਰਿ ਕਰਤਾ ਸ਼ਹਿਨਸ਼ਾਹੀਆ। ਸ਼ਬਦੀ ਗੋਬਿੰਦ ਹੋਣਾ ਸੰਗਾ, ਸਗਲਾ ਸੰਗ ਰਖਾਈਆ। ਆਤਮ ਸੇਜ ਬੈਠ ਪਲੰਘਾ, ਸਾਢੇ ਤਿੰਨ ਹੱਥ ਸੰਬਲ ਦਏ ਵਡਿਆਈਆ। ਅੱਗੇ ਵਕਤ ਨਾ ਰਹਿਣ ਦੇਵੇ ਲੰਬਾ, ਜੁਗਾਂ ਦਾ ਮਾਲਕ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਕੂੜ ਕੁੜਿਆਰ ਮਨ ਕਲਪਣਾ ਕੋਈ ਰਹਿਣ ਨਹੀਂ ਦੇਣਾ ਗੰਦਾ, ਕੂੜ ਕਿਰਿਆ ਕਾਇਆ ਮਾਟੀ ਵਿਚੋਂ ਬਾਹਰ ਕਢਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਕੌਰ ਦੇ ਘਰ ਪਿੰਡ ਚੜਿਕ ਤਹਿਸੀਲ ਮੋਗਾ
ਸੁਣ ਅਜ਼ੀ ਖਾਂ ਕੁਰੇਸ਼ੀ, ਅਰਸ਼ ਕੁਰਸ਼ ਦਾ ਮਾਲਕ ਰਿਹਾ ਜਣਾਈਆ। ਹੱਕ ਦਵਾਰ ਤੇਰੀ ਪੇਸ਼ੀ, ਪੇਸ਼ਵਾ ਦਾ ਲੇਖਾ ਦੇ ਮੁਕਾਈਆ। ਤਿੰਨ ਸੌ ਤਰੇਠ ਸਾਲ ਧਾਰ ਤੇਰੀ ਦੇਖੀ, ਖ਼ਬੀਸ ਆਪਣਾ ਰੰਗ ਵਖਾਈਆ। ਅੰਤ ਰਹੇ ਨਾ ਕੋਇ ਸ਼ੇਖ਼ੀ, ਸ਼ਨਾਖ਼ਤ ਵਿਚ ਦਏ ਸਮਝਾਈਆ। ਇਸ ਗ੍ਰਹਿ ਚੋਂ ਹੋ ਜਾ ਪਰਦੇਸੀ, ਦਰ ਦਵਾਰਾ ਆਪਣਾ ਰਾਹ ਤਕਾਈਆ। ਜਨ ਭਗਤਾਂ ਨਾਲ ਸਦਾ ਕਰਨੀ ਨੇਕੀ, ਬਦੀ ਵਾਲਾ ਡੇਰਾ ਢਾਹੀਆ। ਮਿਹਰਵਾਨ ਮਿਹਰਵਾਨ ਮਿਹਰਵਾਨ ਬਖ਼ਸ਼ਿਸ਼ ਕਰੇ ਧਰਮ ਧਾਰ ਦੀ ਬੇਟੀ, ਪਿਤਾ ਪੂਤ ਗੋਦ ਉਠਾਈਆ। ਮਮਤਾ ਮੋਹ ਦਾ ਰਹਿਣਾ ਨਹੀਂ ਸੇਠੀ, ਜਗਤ ਜੁਗ ਨਾ ਕੋਇ ਚਤੁਰਾਈਆ। ਅੰਤਮ ਵਾਰ ਪ੍ਰਭ ਕਦਮ ਲੇਟੀ, ਸੱਯਦਾ ਸੱਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਕੁਰੇਸ਼ੀ ਕਹੇ ਮੇਰੀ ਕਸਮ, ਖ਼ੁਦ ਖ਼ੁਦਾ ਸੀਸ ਨਿਵਾਈਆ। ਮੇਰਾ ਰਹੇ ਨਾ ਮਾਟੀ ਜਿਸਮ, ਜ਼ਿਮੀਂ ਅਸਮਾਨ ਮੇਰੀ ਦੁਹਾਈਆ। ਤੇਰੀ ਚਰਨ ਧੂੜ ਮੇਰੀ ਖ਼ਾਕ ਭਸਮ, ਖ਼ਾਕ ਖ਼ਾਕ ਵਿਚੋਂ ਰਮਾਈਆ। ਇਕੋ
❋
❋
ਮੰਨ ਕੇ ਤੇਰਾ ਇਸਮ, ਆਜ਼ਮ ਤੇਰੇ ਕਦਮਾਂ ਸੱਯਦਾ ਕਰਕੇ ਖ਼ੁਸ਼ੀ ਮਨਾਈਆ। ਮੈਨੂੰ ਦੂਰ ਦੁਰਾਡੇ ਤੇਰੇ ਪ੍ਰੇਮੀ ਦਿਸਣ, ਬਿਨਾ ਅੱਖਾਂ ਅੱਖ ਉਠਾਈਆ। ਮੇਰੇ ਸਾਹਿਬ ਸਵਾਮੀ ਪਿਤਨ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਜਿੰਨਾਂ ਚਿਰ ਤੇਰੇ ਸ਼ਬਦੀ ਹੁਕਮ ਦੀ ਧਾਰ ਲਿਖਾਰੀ ਨਾ ਲਿਖਣ, ਓਨ੍ਹਾਂ ਚਿਰ ਮੇਰੀ ਜੂਨੀ ਜੂਨ ਨਾ ਕੋਇ ਕਟਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਮੇਰਾ ਕਦੀਮ ਦੇ ਦੇ ਹਿੱਸਣ, ਕਦਮ ਕਦਮ ਕਦਮਬੋਸ਼ੀ ਕਰਕੇ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰੀ ਕਰੇ ਇੱਛਨ, ਨਿਰਇੱਛਤ ਨਿਰਵੈਰ ਨਿਰਾਕਾਰ ਹੋ ਕੇ ਜਨਮ ਮਰਨ ਮਰਨ ਜਨਮ ਦਾ ਲੇਖਾ ਦਏ ਮੁਕਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੬ ਕਪੂਰ ਸਿੰਘ ਬਰਾੜ ਦੇ ਘਰ ਮੋਗਾ ਸ਼ਹਿਰ
ਸਤਿਗੁਰ ਸ਼ਬਦ ਕਹੇ ਗੋਬਿੰਦ ਧਾਰ ਤੱਕਿਆ ਪ੍ਰਭ ਪੂਰਨ, ਪੂਰਨ ਰੂਪ ਸਮਾਈਆ। ਜਿਸ ਦਾ ਖੇਲ ਦੋ ਜਹਾਨ ਨੇੜ ਦੂਰਨ, ਬ੍ਰਹਿਮੰਡ ਖੰਡ ਹੁਕਮ ਵਰਤਾਈਆ। ਹੁਕਮ ਮੰਨਣਾ ਪੈਣਾ ਸਭ ਨੂੰ ਮਜਬੂਰਨ, ਸਿਰ ਸਕੇ ਨਾ ਕੋਇ ਉਠਾਈਆ। ਮਸਤਕ ਖ਼ਾਕ ਰਮਾਉਣੀ ਪਏ ਧੂੜਨ, ਟਿੱਕੇ ਖ਼ਾਕ ਵਾਲੇ ਰਮਾਈਆ। ਚਤੁਰ ਸੁਘੜ ਹੋਣੇ ਮੂਰਖ ਮੂੜਨ, ਦੁਰਮਤ ਮੈਲ ਮੈਲ ਧਵਾਈਆ। ਜਨ ਭਗਤਾਂ ਦਿਸਣਾ ਹਾਜ਼ਰ ਹਜ਼ੂਰਨ, ਹਰ ਹਿਰਦੇ ਅੰਦਰ ਬੈਠਾ ਸੋਭਾ ਪਾਈਆ। ਨਾਤਾ ਤੋੜ ਕੇ ਕੂੜ ਕੂੜਨ, ਕੂੜ ਕੁਟੰਬ ਦਾ ਡੇਰਾ ਢਾਹੀਆ। ਜਗਤ ਜਹਾਨ ਕਰ ਮਸ਼ਹੂਰਨ, ਹਰਿਜਨ ਸਾਚੇ ਆਪ ਉਠਾਈਆ। ਜੋਤੀ ਜਲਵਾ ਦੇ ਕੇ ਨੂਰਨ, ਨੂਰ ਨੁਰਾਨਾ ਚੰਦ ਚਮਕਾਈਆ। ਸਰਬ ਕਲਾ ਬਣ ਭਰਪੂਰਨ, ਭਰਪੂਰ ਹੋਵੇ ਸਰਬ ਥਾਈਂਆ। ਸਤਿਗੁਰ ਸ਼ਬਦ ਕਹੇ ਜਲਵਾ ਤਕਾਂ ਨੂਰ ਨੁਰਾਨਾ ਨੂਰਨ, ਨਿਰਾਕਾਰ ਨਿਰੰਕਾਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਵਛਲ ਸਭ ਦੀ ਆਸਾ ਮਨਸਾ ਪੂਰਨ, ਪਾਰਬ੍ਰਹਮ ਪ੍ਰਭ ਆਪਣਾ ਖੇਲ ਖਿਲਾਈਆ।
੧੫ ਮੱਘਰ ਸ਼ਹਿਨਸ਼ਾਹੀ ਸੰਮਤ ੬ ਰਛਪਾਲ ਕੌਰ ਦੇ ਨਵਿਤ ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਪ੍ਰਭ ਆਦਿ ਜੁਗਾਦੀ ਮਾਲਕ, ਹਰਿ ਕਰਤਾ ਪੁਰਖ ਪੁਰਖ ਧੁਰਦਰਗਾਹੀਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋਵੇ ਸਾਲਸ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਵੇਖ ਵਖਾਈਆ। ਸੰਤ ਸੁਹੇਲਾ ਗੁਰਮੁਖ ਸੱਜਣ ਸੰਤ ਵੇਖੇ ਬਾਲਕ, ਗੁਰਮੁਖ ਗੁਰ ਗੁਰ ਆਪਣੀ ਗੋਦ ਟਿਕਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟ ਕੇ ਕਾਲਖ, ਨੂਰ ਨੁਰਾਨਾ ਨੂਰ ਚੰਦ ਦਏ ਚਮਕਾਈਆ। ਸਚ ਸਵਾਮੀ ਅੰਤਰਜਾਮੀ ਆਤਮ ਪਰਮਾਤਮ ਸਮਝ ਆਪਣੀ ਅਮਾਨਤ, ਦਰਗਹ ਸਾਚੀ ਸਚਖੰਡ ਦਵਾਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਰੂਹ ਬੁਤ ਪ੍ਰਭ ਦੀ ਧਾਰ, ਧਰਨੀ ਧਰਤ ਧਵਲ ਵਡਿਆਈਆ। ਸ਼ਬਦੀ ਸ਼ਬਦ ਗੁਰੂ ਸਿਕਦਾਰ, ਆਦਿ ਜੁਗਾਦਿ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸੰਸਾਰੀ ਭੰਡਾਰੀ ਸੰਘਾਰੀ ਆਪਣੀ ਕਾਰ ਕਮਾਈਆ। ਧੁਰ ਦਾ ਲੇਖਾ ਜਾਣੇ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਾਰਬ੍ਰਹਮ ਅਗੰਮ ਅਥਾਹੀਆ। ਜਨ ਭਗਤ ਸੁਹੇਲਾ ਭਗਤਾਂ ਪਾਵੇ ਸਾਰ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਸਚਖੰਡ ਦਵਾਰਾ ਖੋਲ੍ਹ ਕਵਾੜ, ਸਚਖੰਡ ਨਿਵਾਸੀ ਆਪਣਾ ਪੜਦਾ ਲਾਹੀਆ। ਆਤਮ ਪਾਰਮਾਤਮ ਕਰ ਪਿਆਰ, ਪ੍ਰੀਤਮ ਪ੍ਰੇਮ ਪ੍ਰੀਤੀ ਇਕ ਬਣਾਈਆ। ਕਲਜੁਗ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰ ਦਇਆ ਕਮਾਈਆ। ਗੁਰਮੁਖਾਂ ਲਹਿਣਾ ਦੇਣਾ ਪੂਰਾ ਕਰੇ ਆਪ ਕਰਤਾਰ, ਕਰਤਾ ਕਰੀਮ ਧੁਰਦਰਗਾਹੀਆ। ਵਕਤ ਸੁਹੰਜਣਾ ਪਾਵੇ ਸਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਪੰਦਰਾਂ ਮੱਘਰ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਪ੍ਰਭ ਚਰਨ ਕਵਲ ਬਲਿਹਾਰ, ਬਲ ਬਲ ਬਲਹਾਰੀ ਦਰ ਤੇਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਪ੍ਰਭੂ ਦੇ ਬਾਲ, ਲਾਲ ਦੁਲਾਰੇ ਆਪ ਬਣਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰੇ ਕੌਰ ਰਛਪਾਲ, ਰੱਛਕ ਹੋ ਕੇ ਵੇਖ ਵਖਾਈਆ। ਜਨਮ ਜਨਮ ਦੀ ਕਰਮ ਕਰਮ ਦੀ ਸੇਵਾ ਲੇਖੇ ਲਾਏ ਘਾਲ, ਘਾਲਣਾ ਅਵਰ ਰਹੇ ਨਾ ਰਾਈਆ। ਚੁਰਾਸੀ ਵਿਚੋਂ ਕਰ ਬਹਾਲ, ਜਮ ਕੀ ਫਾਸੀ ਦਿਤੀ ਤੁੜਾਈਆ। ਸਚਖੰਡ ਦਵਾਰ ਬਿਠਾ ਸੱਚੀ ਧਰਮਸਾਲ, ਬੰਕ ਇਕੋ ਇਕ ਵਖਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਕੋਇ ਚੁਤਰਾਈਆ। ਜੋਤੀ ਜੋਤ ਦੀਪਕ ਬਾਲ, ਜੋਤੀ ਜੋਤ ਵਿਚ ਸਮਾਈਆ। ਕਿਰਪਾ ਕੀਤੀ ਪੁਰਖ ਅਕਾਲ, ਅਕਲ ਕਲਧਾਰੀ ਆਪਣੀ ਕਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਰਛਪਾਲ ਕੌਰ ਕਹੇ ਸੁਣ ਗੁਰਸਿਖ ਸਿੰਘ ਬੂੜ, ਬੁਢੇਪਾ ਜਗਤ ਰਿਹਾ ਨਾ ਰਾਈਆ। ਸਤਿਗੁਰ ਚਰਨ ਮਿਲੀ ਧੂੜ, ਧੂੜੀ ਟਿੱਕਾ ਖ਼ਾਕ ਰਮਾਈਆ। ਮੇਰਾ ਅੰਤਰ ਰਿਹਾ ਨਾ ਮੂੜ੍ਹ, ਸੁਰਤ ਸ਼ਬਦ ਵਿਚ ਸਮਾਈਆ। ਆਵਣ ਜਾਵਣ ਕੱਟਿਆ ਗਿਆ ਜੂੜ, ਚੁਰਾਸੀ ਬੰਧਨ ਕੋਇ ਨਾ ਪਾਈਆ। ਸੁਣੀ ਆਵਾਜ਼ ਅਗੰਮੀ ਤੂਰ, ਤੁਰੀਆ ਤੋਂ ਪਰੇ ਕੀਤੀ ਸ਼ਨਵਾਈਆ। ਅੰਤ ਮਿਲਿਆ ਅਗੰਮੀ ਨੂਰ, ਜਿਸ ਨੂਰ ਵਿਚ ਨੂਰ ਗਿਆ ਸਮਾਈਆ। ਜਨਮ ਦਾ ਰਿਹਾ ਨਾ ਕੋਇ ਕਸੂਰ, ਪਤਿਤ ਪੁਨੀਤ ਰੂਪ ਬਣਾਈਆ। ਮੇਰੇ ਵਿਛੋੜੇ ਵਿਚ ਨਾ ਹੋਣਾ ਮਜਬੂਰ, ਮਜਬੂਰੀ ਪ੍ਰਭ ਦੇ ਅੱਗੇ ਚਲੇ ਕੋਇ ਨਾ ਰਾਈਆ। ਦੀਨ ਦੁਨੀ ਦਾ ਨਾਤਾ ਵੇਖਿਆ ਕੂੜ, ਸਗਲਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਰਛਪਾਲ ਕੌਰ ਕਹੇ ਤੇਰੀ ਮੇਰੀ ਤਤਾਂ ਵਾਲੀ ਜੋੜੀ, ਨਾਤਾ ਜਗਤ ਵਖਾਈਆ। ਮੈਂ ਅਰਦਾਸ ਕਰਾਂ ਵਿਸ਼ਵਾਸ਼ ਕਰਾਂ ਪ੍ਰਭ ਛੇਤੀ ਆਪਣੇ ਗੁਰਸਿਖ ਨੂੰ ਚਾੜ੍ਹ ਦੇ ਘੋੜੀ, ਵਾਗ ਆਪਣੇ ਹੱਥ ਉਠਾਈਆ। ਅੱਗੇ ਆਯੂ ਰਹਿ ਜਾਏ ਥੋੜ੍ਹੀ, ਬਹੁਤੀ ਲੋੜ ਰਹੇ ਨਾ ਰਾਈਆ। ਧੁਰ ਦਾ ਹੁਕਮ ਹੁਕਮ ਕਦੇ ਨਾ ਮੋੜੀਂ, ਮੰਨਣਾ ਚਾਈਂ ਚਾਈਂਆ। ਦਰਗਹ ਸਾਚੀ ਸਚਖੰਡ ਦਵਾਰ ਪੁਰਖ ਅਕਾਲਾ ਦੀਨ ਦਿਆਲਾ ਬੱਚਿਆਂ ਵਾਂਗ ਦੇਵੇ ਲੋਰੀ, ਦੁੱਖ ਦਰਦ ਨਾ ਲਾਗੇ ਰਾਈਆ। ਆਸਾ ਮਨਸਾ ਮੂਲ ਰਹੇ ਨਾ ਹੋਰੀ, ਤ੍ਰਿਸਨਾ ਤ੍ਰਿਖਾ
❋
❋
ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਤਰਾਈਆ। ਸਤਿਗੁਰ ਸ਼ਬਦ ਕਹੇ ਜੋ ਗੁਰਮੁਖ ਛਡੇ ਸਰੀਰ, ਤਨ ਮਾਟੀ ਖ਼ਾਕ ਤਜਾਈਆ। ਤਿਸ ਅੰਦਰ ਰਹੇ ਨਾ ਪੀੜ, ਪੀਰ ਪੀਰਾਂ ਹੋਏ ਸਹਾਈਆ। ਮੰਜ਼ਲ ਉਹ ਮਿਲੇ ਜਿਥੇ ਬੈਠਾ ਜੁਲਾਹਾ ਕਬੀਰ, ਕਬਰਾਂ ਤੋਂ ਬਾਹਰ ਸੋਭਾ ਪਾਈਆ। ਦਰ ਦਵਾਰਾ ਅੰਤ ਅਖ਼ੀਰ, ਆਖ਼ਰ ਸਤਿਗੁਰ ਦਏ ਵਖਾਈਆ। ਜਿਥੇ ਵਹਾਉਣਾ ਪਏ ਨਾ ਨੀਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਬਸਤਰ ਪਹਿਨਣਾ ਪਏ ਨਾ ਚੀਰ, ਓਢਣ ਸੀਸ ਨਾ ਕੋਇ ਟਿਕਾਈਆ। ਵਾਸਤਾ ਪਾ ਕੇ ਕਢਣੀ ਪਏ ਨਾ ਲਕੀਰ, ਗਲ ਪਲੂ ਨਾ ਕੋਇ ਵਖਾਈਆ। ਝਗੜਾ ਰਹੇ ਨਾ ਗ਼ਰੀਬ ਅਮੀਰ, ਅਮਰਾਪਦ ਇਕੋ ਦਏ ਜਣਾਈਆ। ਸਤਿਗੁਰ ਸ਼ਬਦ ਕਹੇ ਸਤਿਗੁਰ ਬਦਲ ਦੇਵੇ ਤਕਦੀਰ, ਤਦਬੀਰ ਆਪਣਾ ਨਾਮ ਸਮਝਾਈਆ। ਪ੍ਰਭੂ ਦਰ ਇਕੋ ਰੂਪ ਸਾਰੇ ਪਾਤਸ਼ਾਹ ਵਜ਼ੀਰ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਜਗਤ ਮੁਹੱਬਤ ਦੀ ਰਹੇ ਨਾ ਕੋਇ ਜ਼ੰਜੀਰ, ਕੜੀ ਕੜੀ ਨਾਲੋਂ ਤੁੜਾਈਆ। ਭਗਤ ਸੁਹੇਲਾ ਗੁਰਮੁਖ ਹਰਿਜਨ ਕਦੇ ਨਾ ਹੋਵੇ ਦਿਲਗੀਰ, ਚਿੰਤਾ ਗ਼ਮ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਵਣ ਜਾਵਣ ਜਨਮ ਮਰਨ ਦੀ ਕਟ ਪੀੜ, ਭੀੜੀ ਗਲੀ ਤੋਂ ਬਾਹਰ ਜ਼ਾਹਰ ਆਪਣੇ ਘਰ ਵਸਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਸੁਦਾਗਰ ਸਿੰਘ ਦੇ ਘਰ ਪਿੰਡ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਬ੍ਰਹਿੰਮਡ ਖੰਡ ਰਹੇ ਘੁੰਮਦੇ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਚੱਕਰਵਰਤੀ ਚੱਕਰ ਲਗਾਈਆ। ਨਿਰਗੁਣ ਧਾਰ ਜੋਤੀ ਨੂਰ ਚਰਨ ਰਹੇ ਚੁੰਮਦੇ, ਨਵ ਨੌ ਚਾਰ ਆਪਣਾ ਪੰਧ ਮੁਕਾਈਆ। ਨਾਦ ਸੁਣਦੇ ਰਹੇ ਅਗੰਮੀ ਧੁਨ ਦੇ, ਜੋ ਆਵਾਜ਼ ਰਾਜ਼ ਪੜਦਾ ਅਗੰਮ ਉਠਾਈਆ। ਭੇਵ ਚੁਕਾਉਂਦੇ ਰਹੇ ਮੁਨ ਸੁਨ ਦੇ, ਸੁਨ ਸਮਾਧੀ ਪਰੇ ਅੱਖ ਖੁਲ੍ਹਾਈਆ। ਖੇਲ ਵੇਖਦੇ ਰਹੇ ਅਬਿਨਾਸ਼ੀ ਗੁਣ ਦੇ, ਗੁਣਵੰਤਾ ਕੀ ਆਪਣਾ ਹੁਕਮ ਵਰਤਾਈਆ। ਕੀ ਲੇਖ ਲਿਖੇ ਅਵਤਾਰ ਪੈਗ਼ੰਬਰਾਂ ਸਦੀ ਚੌਧਵੀਂ ਹੁਣ ਦੇ, ਭਵਿਖਤ ਇਸ਼ਟ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਦੋ ਜਹਾਨ ਲਾਉਂਦੇ ਵੇਖੇ ਚੱਕਰ, ਚਾਕਰ ਹੋ ਕੇ ਭੱਜਣ ਵਾਹੋ ਦਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧਰਮ ਦੀ ਧਾਰ ਦਿਸੇ ਕੋਇ ਨਾ ਫ਼ੱਕਰ, ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਅੱਖਰੀ ਨਾਮ ਦੀ ਲੱਗੀ ਵੇਖੀ ਟੱਕਰ, ਝਗੜਾ ਦੀਨ ਦੁਨੀ ਜਣਾਈਆ। ਮਨ ਕਲਪਣਾ ਹੰਕਾਰੀ ਵੇਖੀ ਮਕਰ, ਸਹਿਸੇ ਰੋਗ ਨਾਲ ਕੁਰਲਾਈਆ। ਨਿਰਗੁਣ ਧਾਰ ਦੀ ਨਿਰਅੱਖਰ ਧਾਰ ਵਾਲੀ ਸਮਝ ਆਈ ਕਿਸੇ ਨਾ ਸਤਰ, ਸਤ੍ਹਾ ਸਮੁੰਦ ਬੁਲੰਦ ਨਾ ਕੋਇ ਦ੍ਰਿੜਾਈਆ। ਚਾਰ ਜੁਗ ਦੇ ਸ਼ਾਸਤਰ ਗ੍ਰਹਿਣ ਕਰ ਸਕੇ ਨਾ ਇਕ ਪੱਤਰ, ਪਤ੍ਰਕਾ ਲਿਖ ਲਿਖ ਮਾਤਲੋਕ ਗਏ ਦ੍ਰਿੜਾਈਆ। ਕਿਸੇ ਸਾਰ ਨਾ ਪਾਈ ਕੀ ਖੇਲ ਹੋਣਾ ਭਗਤ ਬਹੱਤਰ, ਨਾੜ ਬਹੱਤਰ ਨਾਦ ਸ਼ਨਵਾਈਆ। ਅਵਤਾਰ ਪੈਗ਼ੰਬਰ ਗੁਰ ਮਾਨਵ ਜ਼ਾਤੀ ਕਰ ਨਾ ਸਕੇ ਇਕੱਤਰ,
❋
❋
ਏਕਾ ਏਕੇ ਨਾਲ ਜੁੜਾਈਆ। ਪੁਰਖ ਅਕਾਲ ਦਾ ਸਮਝਿਆ ਨਾ ਕਿਸੇ ਗ੍ਰਹਿ ਨਛੱਤਰ, ਬ੍ਰਹਮਵੇਤਾ ਬ੍ਰਹਮਾ ਸਮਝ ਕੋਇ ਨਾ ਪਾਈਆ। ਮਨੂ ਜਣਾ ਸਕਿਆ ਕੋਇ ਨਾ ਅੱਖਰ, ਅੱਖਰੀ ਪੜਦਾ ਕੋਇ ਨਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਸਤਿਗੁਰ ਸ਼ਬਦ ਕਹੇ ਬ੍ਰਹਿਮੰਡ ਖੰਡ ਫਿਰੇ ਨੱਠੇ, ਭੱਜੇ ਵਾਹੋ ਦਾਹੀਆ। ਧਰਮ ਦਵਾਰ ਹੋਣੇ ਇਕੱਠੇ, ਛੱਬੀ ਪੋਹ ਰੁਤ ਸੁਹਾਈਆ। ਨਾਲ ਅਵਤਾਰ ਪੈਗ਼ੰਬਰਾਂ ਗੁਰੂਆਂ ਚਾਰ ਜੁਗ ਦੇ ਲਿਆਉਣੇ ਪਟੇ, ਪਟਨੇ ਵਾਲਾ ਨਾਲ ਮਿਲਾਈਆ। ਸਭ ਦੇ ਲੇਖੇ ਹੋਣੇ ਬਟੇ, ਜ਼ੀਰੋ ਜ਼ੀਰੋ ਨਾਲ ਬਦਲਾਈਆ। ਨੌ ਗੁਰਮੁਖਾਂ ਪ੍ਰਭ ਦੇ ਉਤੋਂ ਨੌਂ ਨੌਂ ਵਾਰ ਕੇ ਸੁੱਟਣੇ ਟਕੇ, ਸਾਢੇ ਨੌ ਦਾ ਵਕਤ ਜਣਾਈਆ। ਉਨ੍ਹਾਂ ਗੁੱਟੀਂ ਰੁਮਾਲ ਹੋਣੇ ਖੱਟੇ, ਸਵਾ ਗਿੱਠ ਲੰਬਾਈ ਚੁੜਾਈਆ। ਪਿਛਾਂਹ ਨੂੰ ਸੁੱਟੇ ਹੋਣ ਪਟੇ, ਕਾਹਨਾ ਕ੍ਰਿਸ਼ਨਾ ਪੂਰੀ ਆਸ ਜਣਾਈਆ। ਮਸਤਕ ਪਾਏ ਹੋਣ ਵੱਟੇ, ਤਿਊੜੀ ਜ਼ੋਰ ਨਾਲ ਵਖਾਈਆ। ਉਹ ਹੋਵਣ ਜ਼ਾਤ ਦੇ ਜੱਟ ਜੱਟੇ, ਦੂਸਰ ਸੰਗ ਨਾ ਕੋਇ ਬਣਾਈਆ। ਫੇਰ ਜੈਕਾਰਾ ਬੋਲਣ ਫ਼ਤਿਹ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਪੁਰਖ ਸਮਰਥੇ, ਸਮਰਥ ਤੇਰੀ ਬੇਪਰਵਾਹੀਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਨਛੱਤਰ ਸਿੰਘ ਦੇ ਘਰ ਪਿੰਡ ਨਾਥੇ ਵਾਲਾ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਬ੍ਰਹਿਮੰਡ ਖੰਡ ਰਹੇ ਨੱਸ, ਦਿਵਸ ਰੈਣ ਭੱਜਣ ਚਾਈਂ ਚਾਈਂਆ। ਪੁਰਖ ਅਕਾਲ ਦਾ ਗਾਉਂਦੇ ਜਸ, ਤੂੰ ਮੇਰਾ ਮੈਂ ਤੇਰਾ ਸਿਫ਼ਤ ਸਾਲਾਹੀਆ। ਇਸ਼ਾਰੇ ਕਰਦੇ ਫਿਰਨ ਰਵ ਸੱਸ, ਮੰਡਲ ਮੰਡਪ ਰਹੇ ਦ੍ਰਿੜਾਈਆ। ਉਠੋ ਵੇਖੋ ਖੇਲ ਪੁਰਖ ਸਮਰਥ, ਕੀ ਕਰਤਾ ਕਰਨੀ ਕਾਰ ਕਮਾਈਆ। ਆਦਿ ਜੁਗਾਦਿ ਜਿਸ ਦੇ ਵਸ, ਜੁਗ ਚੌਕੜੀ ਹੁਕਮ ਵਰਤਾਈਆ। ਲੱਖ ਚੁਰਾਸੀ ਦੀਨ ਦੁਨੀ ਇਕੋ ਵਾਰ ਵਿਛਾਵਣ ਵਾਲਾ ਸਥ, ਸੱਥਰ ਗੋਬਿੰਦ ਦਏ ਗਵਾਹੀਆ। ਕਾਇਨਾਤ ਸ੍ਰਿਸ਼ਟੀ ਰਿਹਾ ਮਥ, ਮਥਣਹਾਰਾ ਬੇਪਰਵਾਹੀਆ। ਲੇਖਾ ਚੁਕਾਵਣ ਲੱਗਾ ਤਤ ਅੱਠ, ਨੌ ਦਰ ਤੇਰਾ ਪੰਧ ਮੁਕਾਈਆ। ਲੱਖ ਚੁਰਾਸੀ ਲੇਖੇ ਲਾਵੇ ਰਤ, ਰਤੀ ਰਤ ਖੋਜ ਖੁਜਾਈਆ। ਜਿਹੜਾ ਸਾਹਿਬ ਸਵਾਮੀ ਪੁਰਖ ਅਕਾਲਾ ਦੀਨ ਦਿਆਲਾ ਆਇਆ ਵਤ, ਵਤਨ ਬੇਵਤਨ ਆਪਣਾ ਹੁਕਮ ਵਰਤਾਈਆ। ਮਾਨਵ ਮਾਨਸ ਮਾਨੁਖ ਬਦਲ ਦੇਵੇ ਮਤ, ਮਤ ਮਤਾਂਤਰ ਡੇਰਾ ਢਾਹੀਆ। ਧੀਰਜ ਸੰਤੋਖ ਦੇਵੇ ਜਤ, ਯਥਾਰਥ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਦਾ ਮੇਟ ਕੇ ਫੱਟ, ਪੱਟੀ ਨਾਮ ਦਏ ਬੰਧਾਈਆ। ਜਨ ਭਗਤਾਂ ਸਤਿ ਧਰਮ ਦਾ ਖੋਲ੍ਹ ਕੇ ਹੱਟ, ਭਗਤ ਦਵਾਰਾ ਇਕ ਵਖਾਈਆ। ਜਿਥੇ ਮਿਲੇ ਅੰਮਿਉਂ ਰਸ, ਅੰਮ੍ਰਿਤ ਰਸ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਘਟ ਘਟ, ਘਟ ਨਿਵਾਸੀ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।
❋
❋
੧੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਘਰ ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਬ੍ਰਹਿਮੰਡ ਖੰਡ ਬਣੇ ਰਹੇ ਪਾਂਧੀ, ਜੁਗ ਚੌਕੜੀ ਮੰਜ਼ਲ ਮੰਜ਼ਲ ਪੰਧ ਮੁਕਾਈਆ। ਚਾਰ ਜੁਗ ਜਲਧਾਰ ਮਨ ਕਲਪਣਾ ਵੇਖਦੇ ਰਹੇ ਆਂਧੀ, ਅੰਦਰ ਬਾਹਰ ਧਿਆਨ ਲਗਾਈਆ। ਸੁਰਤੀ ਤਕਦੇ ਰਹੇ ਜੋ ਸ਼ਬਦ ਸ਼ਬਦ ਗੁਰ ਗਾਂਦੀ, ਗਹਿਰ ਗੰਭੀਰ ਸਿਫ਼ਤ ਸਾਲਾਹੀਆ। ਮਾਟੀ ਖ਼ਾਕ ਵੇਖਦੇ ਰਹੇ ਜੋ ਸਚ ਸਰੋਵਰ ਨਹਾਂਦੀ, ਤੀਰਥ ਤੱਟਾਂ ਬਾਹਰ ਅੱਖ ਖੁਲ੍ਹਾਈਆ। ਮਨਸਾ ਜਾਣਦੇ ਰਹੇ ਜੋ ਥੱਕੀ ਮਾਂਦੀ, ਬਲਹੀਣ ਜਗਤ ਅਖਵਾਈਆ। ਬੁੱਧੀ ਤਕਦੇ ਰਹੇ ਜੋ ਹੰਸ ਹੋਈ ਕਾਗੀ, ਕਾਗ ਵਾਂਗ ਕੁਰਲਾਈਆ। ਅਵਤਾਰ ਪੈਗ਼ੰਬਰ ਗੁਰੂ ਵੇਖਦੇ ਰਹੇ ਜੋ ਧਰਦੇ ਰਹੇ ਸਵਾਂਗ ਸਵਾਂਗੀ, ਨਿਰਗੁਣ ਸਰਗੁਣ ਆਪਣਾ ਰੂਪ ਬਦਲਾਈਆ। ਜਗਤ ਕਲਪਣਾ ਵੇਖਿਆ ਰੁਪਾ ਚਾਂਦੀ, ਚੰਚਲ ਮਨ ਨਾਲ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਬ੍ਰਹਿਮੰਡ ਖੰਡ ਕਹਿਣ ਅਸੀਂ ਜੁਗ ਚੌਕੜੀ ਭੱਜੇ ਦੌੜੇ, ਘੜੀ ਪਲ ਟਿਕਣ ਕੋਇ ਨਾ ਪਾਈਆ। ਜੀਵ ਜਗਤ ਜਹਾਨ ਵੇਖੇ ਮਿੱਠੇ ਕੌੜੇ, ਅੰਤਰ ਨਿਰੰਤਰ ਫੋਲ ਫੁਲਾਈਆ। ਸਦੀ ਚੌਧਵੀਂ ਸਾਚੀ ਮੰਜ਼ਲ ਚੜ੍ਹੇ ਕੋਇ ਨਾ ਪੌੜੇ, ਪੌੜੀ ਡੰਡਾ ਹੱਥ ਕਿਸੇ ਨਾ ਆਈਆ। ਸਭ ਦੀ ਆਸ਼ਾ ਲੇਖਾ ਪੂਰਾ ਕਰੇ ਬ੍ਰਾਹਮਣ ਗੌੜੇ, ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਜਿਸ ਦੇ ਮਾਰਗ ਕੋਟਨ ਕੋਟ ਜੁਗ ਚੌਕੜੀ ਲੰਮੇ ਚੌੜੇ, ਅੰਤ ਕਹਿਣ ਕੋਇ ਨਾ ਪਾਈਆ। ਸੋ ਸਵਾਮੀ ਅੰਤਰਜਾਮੀ ਸੱਸੇ ਉਪਰ ਲਾ ਕੇ ਹੋੜੇ, ਸੋ ਪੁਰਖ ਨਿਰਜੰਣ ਆਪਣਾ ਹੁਕਮ ਵਰਤਾਈਆ। ਹੰ ਬ੍ਰਹਮ ਆਤਮ ਧਾਰ ਆਪੇ ਬਹੁੜੇ, ਬਹੁੜੀ ਬਹੁੜੀ ਕਰਦੀ ਵੇਖੇ ਖ਼ਲਕ ਖ਼ੁਦਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤਰ ਕਰੇ ਗ਼ੌਰੇ, ਗਹਿਰ ਗੰਭੀਰ ਹੋ ਕੇ ਵੇਖ ਵਖਾਈਆ। ਇਕ ਨਾਮ ਨਿਧਾਨਾ ਸ੍ਰੀ ਭਗਵਾਨਾ ਮੰਤਰ ਫੋਰੇ, ਫ਼ੁਰਨੇ ਸਭ ਦੇ ਬੰਦ ਕਰਾਈਆ। ਸਤਿਜੁਗ ਸਾਚਾ ਮਾਰਗ ਕਲਜੁਗ ਦੀ ਧਾਰ ਵਿਚੋਂ ਤੋਰੇ, ਤੁਰੀਆ ਤੋਂ ਪਰੇ ਤੁਰਤ ਆਪਣਾ ਪੜਦਾ ਲਾਹੀਆ। ਦੀਨ ਮਜ਼੍ਹਬ ਜ਼ਾਤ ਪਾਤ ਸਭ ਦੀ ਟੁੱਟੀ ਆਪਣੇ ਨਾਲ ਜੋੜੇ, ਜੋੜੀ ਆਤਮ ਪਰਮਾਤਮ ਸਚ ਬਣਾਈਆ। ਬ੍ਰਹਿਮੰਡ ਖੰਡ ਕਹਿਣ ਕਲਜੁਗ ਅੰਤਮ ਇਕ ਪ੍ਰਭੂ ਦੀ ਲੋੜੇ, ਜੋ ਲੋੜੀਂਦਾ ਸੱਜਣ ਸਭ ਦੀ ਆਸਾ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਧਾਰ ਤੂੰ ਮੇਰਾ ਮੈਂ ਤੇਰਾ ਦੱਸੇ ਦੋਹਰੇ, ਦੋਹਾਂ ਦੋ ਰਾਹਾਂ ਵਿਚੋਂ ਪਾਰ ਕਰਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫ਼ਿਰੋਜ਼ਪੁਰ
ਬ੍ਰਹਿਮੰਡ ਖੰਡ ਕਹਿਣ ਅਸੀਂ ਜੁਗ ਚੌਕੜੀ ਦੀਨ ਦੁਨੀ ਤਕੀ, ਜਗਤ ਤਕੀਆਂ ਉਤੇ ਧਿਆਨ ਲਗਾਈਆ। ਰਾਮ ਦੀ ਸੀਤਾ ਕ੍ਰਿਸ਼ਨ ਦੀ ਵੇਖੀ ਸਖ਼ੀ, ਸੁਖ਼ਨ ਸਭ ਦੇ ਨਾਲ ਕੀਤੇ ਚਾਈਂ ਚਾਈਂਆ। ਮੂਸਾ ਈਸਾ ਮੁਹੰਮਦ ਦੀ ਧਾਰ ਵੇਖੀ ਅੱਖੀ, ਪੈਗ਼ੰਬਰਾਂ ਖੋਜ ਖੁਜਾਈਆ। ਨਾਨਕ ਗੋਬਿੰਦ ਜੋ ਵੇਖੀ ਸਚੀ, ਸਚ ਸਚ ਨਾਲ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਵੇਖੀ ਰਚੀ, ਗ੍ਰੰਥ ਸਿਫ਼ਤਾਂ ਵਿਚ ਸਾਲਾਹੀਆ।
❋
❋
ਦੀਨ ਮਜ਼੍ਹਬ ਦੀ ਅੱਗ ਵੇਖੀ ਮੱਚੀ, ਚਾਰ ਕੁੰਟ ਜਗਤ ਜਲਾਈਆ। ਮਨੁਸ਼ ਦੇਹੀ ਦੇਹੀ ਧਾਰ ਵੇਖੀ ਕੱਚੀ, ਅੰਤ ਰਹਿਣ ਕੋਇ ਨਾ ਪਾਈਆ। ਨਾਮ ਕਲਮਿਆਂ ਦੀ ਸੰਸਾਰੀ ਵੇਖੀ ਹੱਟੀ, ਜੋ ਹੁਕਮ ਧੁਰ ਦਾ ਰਹੀ ਸੁਣਾਈਆ। ਅੱਖਰਾਂ ਵਾਲੀ ਲਿਖੀ ਹੋਈ ਵੇਖੀ ਪੱਟੀ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਦਰੋਹੀ ਕਲਜੁਗ ਅੰਤਮ ਮਨ ਵਾਸਨਾ ਧਾਰ ਵੇਖੀ ਟੱਪੀ, ਹਦ ਹਦੂਦ ਪਿਛਲੀ ਗਈ ਭੁਲਾਈਆ। ਜਿਸ ਨਾਲ ਪੂਰਬ ਦੀ ਮੋਹਰ ਗਈ ਠੱਪੀ, ਠੱਪਾ ਨਾਮ ਨਾ ਕੋਇ ਲਗਾਈਆ। ਧਰਮ ਦਾ ਰਿਹਾ ਕੋਇ ਨਾ ਤਪੀ, ਤਪੀਸ਼ਰ ਬੈਠੇ ਮੁਖ ਭਵਾਈਆ। ਸਤਿ ਦਾ ਰਿਹਾ ਕੋਇ ਨਾ ਪਤੀ, ਪਤਿ ਪਤਨੀ ਵਿਭਚਾਰ ਵਿਚ ਕੁਰਲਾਈਆ। ਨਾਮ ਦੀ ਦਿਸੇ ਕੋਇ ਨਾ ਰਤੀ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹੀ ਪਿੱਟੀ, ਨੇਤਰ ਰੋਵੇ ਥਾਉਂ ਥਾਈਂਆ। ਬਹੁੜੀ ਬਿਨਾ ਪੁਰਖ ਅਕਾਲ ਤੋਂ ਕਿਸੇ ਸਮਝ ਨਾ ਆਈ ਕਿਉਂ ਹਾਹੇ ਉਤੇ ਲਾਈ ਟਿੱਪੀ, ਹੰ ਆਪਣੀ ਕਾਰ ਕਮਾਈਆ। ਚਾਰ ਜੁਗ ਤੋਂ ਵਖਰੀ ਖੇਲ ਕਰ ਅਨਡਿੱਠੀ, ਅਨਡਿਠੜਾ ਆਪਣਾ ਹੁਕਮ ਸਮਝਾਈਆ। ਜਨ ਭਗਤਾਂ ਹੱਥ ਰੱਖੇ ਪੁਸ਼ਤ ਪਨਾਹ ਪਿੱਠੀ, ਸੀਸ ਜਗਦੀਸ ਆਪ ਟਿਕਾਈਆ। ਚੁਰਾਸੀ ਵਿਚੋਂ ਸੰਤ ਸੁਹੇਲੇ ਬਣਾ ਕੇ ਸਿੱਖੀ, ਸਿਖਿਆ ਧੁਰ ਦੀ ਦਿਤੀ ਦ੍ਰਿੜਾਈਆ। ਪੂਰੀ ਕਰੇ ਥਿਤ ਵਾਰ ਰੁਤ ਸੁਹੰਜਣੀ ਮਿਤੀ ਮਿਥੀ, ਜੋ ਗੁਰ ਅਵਤਾਰ ਪੈਗ਼ੰਬਰ ਗੁਰੂ ਮਿਥ ਕੇ ਭਵਿਖਤਾਂ ਵਿਚ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੁਕਾਵੇ ਪੱਥਰ ਇੱਟੀ, ਇੱਟ ਪੱਥਰ ਪੱਥਰ ਇੱਟ ਨਾਲ ਟਕਰਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਸਿੰਘ ਦੇ ਘਰ ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਮੇਰੀ ਮਨਸਾ ਪੂਰੀ ਹੋਈ ਉਡੀਕ, ਸਾਲ ਬਸਾਲਾ ਵਕਤ ਲੰਘਾਈਆ। ਸਚ ਪਰਵਿਸ਼ਟੇ ਦੀ ਪੁੱਜੀ ਤਰੀਕ, ਤਵਾਰੀਖ ਸ਼ਬਦ ਦਏ ਗਵਾਹੀਆ। ਸਮਾਂ ਸਾਹਿਬ ਦਾ ਆਇਆ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਮੈਨੂੰ ਹੁਕਮ ਦੀ ਕੀਤੀ ਸੀ ਤਬਲੀਕ, ਸ਼ਰਅ ਤੋਂ ਬਾਹਰ ਸਮਝਾਈਆ। ਪਰਵਰਦਿਗਾਰ ਆਵੇ ਲਾਸ਼ਰੀਕ, ਮੁਰਸ਼ਦ ਧੁਰਦਰਗਾਹੀਆ। ਬਿਨਾ ਅੱਖਰਾਂ ਤੋਂ ਦੇ ਰਸੀਦ, ਧਰਮ ਦੀ ਧਾਰ ਦਿਤੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਿਆ ਮਿਲਾਈਆ। ਧਰਨੀ ਕਹੇ ਏਥੇ ਆਇਆ ਸੀ ਫ਼ਰੀਦ, ਫ਼ਾਇਦਾ ਮੈਨੂੰ ਗਿਆ ਪਹੁੰਚਾਈਆ। ਸਚ ਪ੍ਰੇਮ ਦੀ ਮਨਾ ਈਦ, ਇਬਾਦਤ ਵਿਚ ਧਿਆਨ ਲਗਾਈਆ। ਢਾਈ ਘੰਟੇ ਕੀਤੀ ਨੀਂਦ, ਸੁੱਤਾ ਚਾਈਂ ਚਾਈਂਆ। ਜਿਸ ਵਿਚ ਪ੍ਰਭ ਦੀ ਵੇਖੀ ਉਮੀਦ, ਆਂਮਦ ਵਿਚ ਵਡਿਆਈਆ। ਖ਼ੁਸ਼ੀ ਨਾਲ ਕੀਤੀ ਤਾਕੀਦ, ਮੈਨੂੰ ਗਿਆ ਸੁਣਾਈਆ। ਜਿਸ ਵੇਲੇ ਪੈਗ਼ੰਬਰ ਗੁਰੂ ਹੋ ਗਏ ਸ਼ਹੀਦ, ਸ਼ਹਾਦਤ ਵਾਲਾ ਰਹਿਣ ਕੋਇ ਨਾ ਪਾਈਆ। ਤੈਨੂੰ ਕਰੇ ਕੋਇ ਨਾ ਠਾਂਡੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਝਗੜਾ ਪੈਣਾ ਮੰਦਰ ਮਸੀਤ, ਕਾਅਬੇ ਰੋਵਣ ਮਾਰਨ ਧਾਈਆ। ਸਚ ਦੀ ਰਹੇ ਨਾ ਕੋਇ ਪ੍ਰੀਤ, ਪ੍ਰੀਤਮ ਮਿਲਣ ਕੋਇ ਨਾ ਪਾਈਆ। ਉਸ ਵੇਲੇ ਸਦੀ ਚੌਧਵੀਂ ਜਾਣੀ ਬੀਤ, ਕਲਜੁਗ ਆਪਣਾ ਪੰਧ ਮੁਕਾਈਆ। ਪੁਰਖ ਅਕਾਲਾ ਆਵੇ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਆਪਣਾ ਖੇਲ
❋
❋
ਖਿਲਾਈਆ। ਮੇਰੇ ਪਿਆਰ ਦੀ ਕਰੇ ਤਸਦੀਕ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਨਾਲ ਖਿੱਚ ਕੇ ਮਾਰੀ ਲੀਕ, ਲਾਈਨ ਐਨ ਦਿਤੀ ਵਖਾਈਆ। ਉਸ ਦਾ ਢੋਲਾ ਹੋਣਾ ਤੂੰ ਮੇਰਾ ਮੈਂ ਤੇਰਾ ਗੀਤ, ਗਹਿਰ ਗੰਭੀਰ ਅਗੰਮ ਪੜ੍ਹਾਈਆ। ਝਗੜਾ ਮੇਟਣਾ ਹਸਤ ਕੀਟ, ਊਚਾਂ ਨੀਚਾਂ ਰੰਗ ਰੰਗਾਈਆ। ਫੇਰ ਜ਼ੋਰ ਦੀ ਮਾਰੀ ਚੀਕ, ਫ਼ਰੀਦ ਆਹ ਭਰ ਕੇ ਦਿਤੀ ਸੁਣਾਈਆ। ਉਸ ਨੂੰ ਕਹਿਣਾ ਕਲ ਕਲਕੀ ਅਵਤਾਰ ਚੌਬੀਸ, ਚੌਥੇ ਜੁਗ ਦਾ ਸੱਚਾ ਮਾਹੀਆ। ਝਗੜਾ ਮੇਟਣਾ ਕੂੜ ਕਿਰਿਆ ਅਬਲੀਸ, ਲਾਅਨਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਆਸਾ ਮਨਸਾ ਪੂਰੀ ਕੀਤੀ ਉਮੀਦ, ਤ੍ਰਿਸ਼ਨਾ ਤ੍ਰਿਖਾ ਧਰਨੀ ਧਰਤ ਧਵਲ ਧੌਲ ਦਏ ਮਿਟਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਜਸਵੰਤ ਸਿੰਘ ਦੇ ਘਰ ਪਿੰਡ ਰਾਜੇਆਣਾ ਤਹਿਸੀਲ ਮੋਗਾ
ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਰਹੇ ਫਿਰਦੇ, ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਸੇਵਕ ਸੇਵਾਦਾਰ ਬਣੇ ਰਹੇ ਚਿਰ ਦੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਭੇਵ ਦੱਸਦੇ ਰਹੇ ਅਗੰਮੀ ਪਿਰ ਦੇ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਗਤ ਲਿਖਾਈਆ। ਪੜਦੇ ਖੋਲ੍ਹਦੇ ਰਹੇ ਘਰ ਥਿਰ ਦੇ, ਨਾਮ ਨਿਧਾਨਾ ਕਰ ਸ਼ਨਵਾਈਆ। ਦੀਨਾਂ ਮਜ਼੍ਹਬਾਂ ਦੇ ਗੇੜ ਰਹੇ ਗਿੜਦੇ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਵੰਡਾਈਆ। ਬਹੁੜੀ ਦਰੋਹੀ ਦੀਨ ਦੁਨੀ ਸਾਫ਼ ਕਰ ਨਾ ਸਕੇ ਹਿਰਦੇ, ਹਰਿਜੂ ਹਰ ਹਿਰਦੇ ਅੰਦਰ ਸਕੇ ਨਾ ਕੋਇ ਵਸਾਈਆ। ਨੇਤਰ ਨੈਣ ਹੰਝੂ ਸਭ ਦੇ ਰਹੇ ਕਿਰਦੇ, ਸ਼ਾਂਤਕ ਸਤਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਆਉਂਦੇ ਰਹੇ ਜਗ, ਜੁਗ ਜੁਗ ਆਪਣਾ ਵੇਸ ਵਟਾਈਆ। ਪ੍ਰਭ ਦਾ ਭੇਵ ਖੋਲ੍ਹਦੇ ਰਹੇ ਉਪਰ ਸ਼ਾਹ ਰਗ, ਜਗਤ ਦੁਨੀ ਦਾ ਪੰਧ ਮੁਕਾਈਆ। ਨਾਮ ਨਿਧਾਨ ਸੁਣਾਉਂਦੇ ਰਹੇ ਛੰਦ, ਅਨਹਦ ਨਾਦੀ ਨਾਦ ਨਾਦ ਵਜਾਈਆ। ਹੰਸ ਬਣਾਉਂਦੇ ਰਹੇ ਮੂਰਖ ਮੁਗਧ ਕੱਗ, ਨਾਮ ਮਾਣਕ ਮੋਤੀ ਚੋਗ ਚੁਗਾਈਆ। ਦੀਨ ਮਜ਼੍ਹਬ ਦੀ ਵੰਡਾਉਂਦੇ ਰਹੇ ਹੱਦ, ਸ਼ਰਅ ਵਿਚ ਸ਼ਰਅ ਦਿਤੀ ਬਦਲਾਈਆ। ਪੁਰਖ ਅਕਾਲ ਦੀਨ ਦਿਆਲ ਦੀ ਬਣਾ ਸਕਿਆ ਕੋਇ ਨਾ ਇਕ ਯੱਦ, ਯਕੇ ਬਾਦ ਦੀਗਰੇ ਗਏ ਸਾਰੇ ਫੇਰੀਆਂ ਪਾਈਆ। ਤਨ ਵਜੂਦ ਮਾਟੀ ਖ਼ਾਕ ਦੀ ਵੰਡ ਕੀਤੀ ਅਲੱਗ, ਹਿੱਸੇ ਤਤਾਂ ਵਾਲੇ ਕਰਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਮੇਲ ਮਿਲਾਇਆ ਨਾ ਕਿਸੇ ਸਰਬੱਗ, ਸਾਹਿਬ ਸੁਲਤਾਨ ਰੰਗ ਨਾ ਕੋਇ ਰੰਗਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਮੇਟ ਸਕਿਆ ਕੋਇ ਨਾ ਅੱਗ, ਅਗਨੀ ਤਤ ਨਾ ਕੋਇ ਬੁਝਾਈਆ। ਅੰਮ੍ਰਿਤ ਨਾਮ ਪਿਆਲਾ ਨੌ ਖੰਡ ਪ੍ਰਿਥਮੀ ਸੱਤ ਦੀਪ ਪਿਆਈ ਕਿਸੇ ਨਾ ਮਧ, ਅਨਰਸ ਰਸ ਨਾ ਕੋਇ ਚਖਾਈਆ। ਝਗੜਾ ਪਾ ਕੇ ਮਾਸ ਨਾੜੀ ਹੱਡ, ਦੂਈ ਦਵੈਤ ਵਿਚ ਦੀਨ ਦੁਨੀ ਗਏ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਵਾਰੇ ਦਰ ਤੇਰੇ ਆਸ
❋
❋
ਰਖਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਪਾ ਪਾ ਗਏ ਫੇਰੀ, ਨਿਰਗੁਣ ਸਰਗੁਣ ਰੂਪ ਧਰਾਈਆ। ਖੇਲ ਖਿਲਾ ਕੇ ਗਏ ਗੁਰੂ ਗੁਰ ਚੇਰੀ, ਮੁਰੀਦ ਮੁਰਸ਼ਦ ਰੰਗ ਰੰਗਾਈਆ। ਝਗੜਾ ਮੇਟ ਸਕਿਆ ਕੋਇ ਨਾ ਮੇਰੀ ਤੇਰੀ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਚਾਰ ਕੁੰਟ ਰੈਣ ਕੂੜ ਨਾ ਗਈ ਅੰਧੇਰੀ, ਨੂਰੀ ਚੰਦ ਸਤਿ ਨਾ ਕੋਇ ਚਮਕਾਈਆ। ਸ਼ਰਅ ਦੀ ਕਟ ਸਕਿਆ ਕੋਇ ਨਾ ਬੇੜੀ, ਜ਼ੰਜੀਰ ਸ਼ਾਹ ਹਕੀਰ ਨਾ ਕੋਇ ਤੁੜਾਈਆ। ਨਾਮ ਨਿਧਾਨ ਦੀ ਸ੍ਰਿਸ਼ਟ ਸੁਬਾਈ ਚਾੜ੍ਹ ਸਕਿਆ ਕੋਇ ਨਾ ਬੇੜੀ, ਵੰਝ ਮੁਹਾਣਾ ਇਕ ਨਾ ਕੋਇ ਰਖਾਈਆ। ਦੂਰ ਦੁਰਾਡੀ ਮੰਜ਼ਲ ਦੱਸੀ ਕਿਸੇ ਨਾ ਨੇੜੀ, ਨੇਰਨ ਨੇਰਾ ਨਰ ਨਰਾਇਣ ਨਜ਼ਰ ਕਿਸੇ ਨਾ ਆਈਆ। ਚੁਰਾਸੀ ਫਾਸੀ ਵਾਲੀ ਕਟੀ ਕਿਸੇ ਨਾ ਜੇੜੀ, ਮਾਨਸ ਜਨਮ ਮਾਨੁਖ ਸੁਫਲ ਨਾ ਕੋਇ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਿਛੇ ਔਧ ਬੀਤ ਗਈ ਬਥੇਰੀ, ਅੱਗਾ ਸਮਝ ਕਿਸੇ ਨਾ ਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਨੌ ਖੰਡ ਪ੍ਰਿਥਮੀ ਸੱਤ ਦੀਪ ਕਰੇ ਕੋਇ ਨਾ ਮਿਹਰੀ, ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਬਾਹਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਲਜੁਗ ਅੰਤ ਸ੍ਰੀ ਭਗਵੰਤ ਸਤਿ ਧਰਮ ਦੀ ਸਤਿ ਸਚ ਦੀ ਧਾਰ ਬੰਨ੍ਹ ਕੇ ਕਲਜੁਗ ਅੰਤਮ ਵੇਰੀ, ਵੈਰ ਵੈਰੀਆਂ ਵਿਚੋਂ ਬਾਹਰ ਕਢਾਈਆ।
੧੬ ਮੱਘਰ ਸ਼ਹਿਨਸ਼ਾਹੀ ਸੰਮਤ ੬ ਕੁਲਵੰਤ ਸਿੰਘ ਦੇ ਘਰ ਪਿੰਡ ਮਾੜੀ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਮੈਂ ਸਦੀ ਚੌਧਵੀਂ ਤਕੀ, ਚੌਦਾਂ ਤਬਕ ਵੇਖੇ ਧਿਆਨ ਲਗਾਈਆ। ਪੈਗ਼ੰਬਰਾਂ ਧਾਰ ਵੇਖੀ ਹੱਕੀ, ਹਕੀਕਤ ਪੜਦਾ ਆਪ ਉਠਾਈਆ। ਅੰਤਰ ਸ੍ਰਿਸ਼ਟੀ ਵੇਖੀ ਮਤੀ, ਮਨ ਮਨਸਾ ਖੋਜ ਖੁਜਾਈਆ। ਹਵਸ ਜਹਾਨ ਤਕੀ ਤੱਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਾਮ ਨਿਧਾਨ ਰਿਹਾ ਨਾ ਰੱਤੀ, ਕਲਮਾ ਕਾਇਨਾਤ ਨਾ ਕੋਇ ਜਣਾਈਆ। ਹਉਮੇ ਹੰਗਤਾ ਫਿਰੇ ਨੱਸੀ, ਨਵ ਨੌ ਚਾਰ ਭੱਜੇ ਵਾਹੋ ਦਾਹੀਆ। ਕਥਾ ਕਹਾਣੀ ਦੱਸੇ ਕੋਇ ਨਾ ਸਚੀ, ਪਰਦਾ ਸਚ ਨਾ ਕੋਇ ਉਠਾਈਆ। ਜਗਤ ਤ੍ਰਿਸ਼ਨਾ ਮਾਇਆ ਬਣ ਕੇ ਨੱਚੀ, ਘਰ ਘਰ ਘੁੰਗਟ ਦਿਤਾ ਉਠਾਈਆ। ਕਿਸੇ ਸਾਹਿਬ ਨਾ ਮਿਲਿਆ ਕਮਲਾਪਤੀ, ਪਤਿਪਰਮੇਸ਼ਵਰ ਦਰਸ ਕੋਇ ਨਾ ਪਾਈਆ। ਆਤਮ ਜੋਤ ਪ੍ਰਕਾਸ਼ ਹੋਈ ਨਾ ਬੱਤੀ, ਬਾਤਨ ਪੜਦਾ ਨਾ ਕੋਇ ਖੁਲ੍ਹਾਈਆ। ਅਨਹਦ ਸ਼ਬਦ ਵੱਜੀ ਨਾ ਸੱਟੀ, ਸੋਈ ਸੁਰਤੀ ਨਾ ਕੋਇ ਉਠਾਈਆ। ਅੰਮ੍ਰਿਤ ਰਸ ਰਿਹਾ ਕੋਇ ਨਾ ਚੱਟੀ, ਅੰਮਿਉਂ ਰਸ ਨਾ ਕੋਇ ਚੁਆਈਆ। ਪ੍ਰਭ ਮਿਲਿਆ ਨਾ ਅਲੱਖਣਾ ਅਲੱਖੀ, ਅਲਖ ਅਗੋਚਰ ਸੰਗ ਨਾ ਕੋਇ ਰਖਾਈਆ। ਨਿਜ ਨੇਤਰ ਦਰਸ ਪਾਏ ਕੋਇ ਨਾ ਅੱਖੀ, ਨੈਣ ਨੈਣ ਨਾ ਕੋਇ ਮਿਲਾਈਆ। ਕਾਹਨ ਦੀ ਦਿਸੇ ਕੋਇ ਨਾ ਸਖ਼ੀ, ਬੰਸਰੀ ਸਚ ਨਾ ਕੋਇ ਜਣਾਈਆ। ਸੀਤਾ ਫਿਰੇ ਕੋਇ ਨਾ ਨੱਠੀ, ਬਨਾਂ ਵਿਚ ਨਾ ਕੋਇ ਦੁਹਾਈਆ। ਆਤਮ ਪਰਮਾਤਮ ਪੜ੍ਹੇ ਕੋਇ ਨਾ ਪੱਟੀ, ਪਟਨੇ ਵਾਲਾ ਦਏ ਗਵਾਹੀਆ। ਸ਼ਰਅ ਜ਼ੰਜੀਰ ਕਟਾਏ ਕੋਇ ਨਾ ਰੱਸੀ, ਰਸਤਾ ਮਿਲੇ ਨਾ ਰਹਿਬਰ ਮਾਹੀਆ। ਸਤਿਗੁਰ ਸ਼ਬਦ ਕਹੇ ਸਚ ਖੱਟੀ ਕਿਸੇ ਨਾ ਖੱਟੀ, ਖਟਕੇ ਵਿਚ ਕੂੜ
❋
❋
ਲੋਕਾਈਆ। ਭਾਗ ਲੱਗਾ ਨਾ ਕਾਇਆ ਮੱਟੀ, ਸਾਢੇ ਤਿੰਨ ਹੱਥ ਮੰਦਰ ਨਾ ਕੋਇ ਸੁਹਾਈਆ। ਬਹੁੜੀ ਸਦੀ ਚੌਧਵੀਂ ਜਾਂਦੀ ਟੱਪੀ, ਪਿਛਲਾ ਪੈਂਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਚੌਦਾਂ ਤਬਕ, ਤਬਾ ਤਬੀਅਤ ਖੋਜ ਖੁਜਾਈਆ। ਸਾਚਾ ਮਿਲੇ ਕਿਸੇ ਨਾ ਸਬਕ, ਸਿਖਿਆ ਹੱਕ ਨਾ ਕੋਇ ਦ੍ਰਿੜਾਈਆ। ਜਿਧਰ ਵੇਖਾਂ ਕੂੜੀ ਕਿਰਿਆ ਕਟਕ, ਹਉਮੇ ਗੜ੍ਹ ਰੁੜ੍ਹਾਈਆ। ਮਨ ਕਲਪਣਾ ਸਾਰੇ ਰਹੇ ਭਟਕ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਛੁਰੀ ਸ਼ਰਅ ਰਹੀ ਝਟਕ, ਜ਼ਿਬਹ ਹੋਏ ਖ਼ਲਕ ਖ਼ੁਦਾਈਆ। ਜੋ ਆਸਾ ਰੱਖ ਕੇ ਗਿਆ ਦਸਵਾਂ ਅਵਤਾਰ ਮੱਤਸ, ਮਛਲੀ ਰੂਪ ਬਣਾਈਆ। ਸਚ ਰਹੀ ਕੋਈ ਨਾ ਵਸਤ, ਸਤਿ ਧਰਮ ਨਾ ਕੋਇ ਜਣਾਈਆ। ਦੀਨਾਂ ਮਜ਼੍ਹਬਾਂ ਲੱਗੀ ਹਸਦ, ਅਗਨੀ ਅੱਗ ਰਹੀ ਤਪਾਈਆ। ਦਰੋਹੀ ਕਾਇਨਾਤ ਦਿਸੇ ਨਾ ਵਾਲਿਦ, ਪਰਵਰਦਿਗਾਰ ਵਾਹਦ ਨਜ਼ਰ ਆਏ ਨਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਹੋ ਸਹਾਈਆ। ਸਤਿਗੁਰ ਸ਼ਬਦ ਕਹੇ ਮੈਂ ਤਕੀ ਦੀਨ ਦੁਨੀ ਜ਼ਮੀਰ, ਨਿਰੰਤਰ ਵੇਖਿਆ ਚਾਈਂ ਚਾਈਂਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਸੀਰ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਗਵਾਈਆ। ਉਚੀ ਕੂਕ ਕਹੇ ਕਬੀਰ, ਹੋਕਾ ਹੱਕ ਹੱਕ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਤੁਧ ਬਿਨ ਬਦਲ ਸਕੇ ਨਾ ਕੋਇ ਤਕਦੀਰ, ਤਦਬੀਰ ਕੰਮ ਕਿਸੇ ਨਾ ਆਈਆ। ਤੂੰ ਸਾਹਿਬ ਸੁਲਤਾਨਾ ਬੇਨਜ਼ੀਰ, ਨਜ਼ਰੀਆ ਸਭ ਦਾ ਦੇ ਬਦਲਾਈਆ। ਤੇਰੇ ਕੋਲ ਨਾਮ ਖੰਡਾ ਹੱਕ ਸ਼ਮਸੀਰ, ਸ਼ਰਅ ਦਾ ਡੇਰਾ ਦੇਣਾ ਢਾਹੀਆ। ਸਤਿਜੁਗ ਸਾਚਾ ਚੌਦਾਂ ਤਬਕਾਂ ਤੋਂ ਬਾਹਰ ਕਰ ਤਾਮੀਰ, ਤਾਮੀਲ ਪੈਗ਼ੰਬਰ ਆਪਣੀ ਆਪ ਦੇਣ ਕਰਾਈਆ। ਅੰਤ ਕੰਤ ਭਗਵੰਤ ਸਭ ਦਾ ਲੇਖਾ ਕਰ ਅਖ਼ੀਰ, ਆਖ਼ਰ ਦੇ ਮਾਲਕ ਆਪਣਾ ਹੁਕਮ ਵਰਤਾਈਆ। ਇਕੋ ਰੰਗ ਰੰਗਾ ਦੇ ਸ਼ਾਹ ਹਕੀਰ, ਊਚ ਨੀਚ ਦਾ ਝਗੜਾ ਦੇਣਾ ਮੁਕਾਈਆ। ਤੂੰ ਸ਼ਾਹ ਪਾਤਸ਼ਾਹ ਪੀਰਨ ਪੀਰ, ਰਸੂਲ ਰਸੂਲਾਂ ਨਜ਼ਰੀ ਆਈਆ। ਤੇਰੇ ਦਰ ਠਾਂਡੇ ਇਕੋ ਮੰਗਦੇ ਵਾਦਅਸ਼ੀਰ, ਅਸ਼ੀਰਵਾਦ ਦੇਣੀ ਬੇਪਰਵਾਹੀਆ। ਪਿਛਲੀ ਰਹੇ ਨਾ ਕਿਸੇ ਉਮਤ ਜਾਗੀਰ, ਜਾਗਰਤ ਜੋਤ ਕਰ ਰੁਸ਼ਨਾਈਆ। ਮਾਨਵ ਮਾਣਸ ਮਾਨੁਖ ਹੱਦ ਮੇਟ ਲਕੀਰ, ਲਾਈਨ ਐਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦੀ ਧਾਰ ਨਿਰਗੁਣ ਨਿਰਗੁਣ ਬਦਲ ਦੇਣੇ ਚੀਰ, ਸਤਿ ਧਰਮ ਦਾ ਭੂਸ਼ਨ ਇਕੋ ਇਕ ਦੇਣਾ ਪਹਿਨਾਈਆ।
੧੭ ਮੱਘਰ ਸ਼ਹਿਨਸ਼ਾਹੀ ਸੰਮਤ ੬ ਨਾਜ਼ਰ ਸਿੰਘ, ਜਾਗੀਰ ਸਿੰਘ ਦੇ ਗ੍ਰਹਿ ਮਾੜੀ ਮੁਸਤਫ਼ਾ
ਸਤਿਗੁਰ ਸ਼ਬਦ ਸਾਨੂੰ ਵੱਜੇ ਤਾਅਨਾ, ਅਵਤਾਰ ਪੈਗ਼ੰਬਰ ਗੁਰ ਰਹੇ ਸੁਣਾਈਆ। ਕਿਉਂ ਵੱਖਰਾ ਵੱਖਰਾ ਜਣਾਇਆ ਨਾਮਾ, ਕਲਮਾ ਕਾਇਨਾਤ ਵੰਡ ਵੰਡਾਈਆ। ਕਿਉਂ ਸਿਫ਼ਤੀ ਗਾਇਆ ਧੁਰ ਦਾ ਗਾਣਾ, ਗਾ ਗਾ ਖ਼ੁਸ਼ੀ ਬਣਾਈਆ। ਕਿਉਂ ਤਨ ਵਜੂਦ ਬਦਲਿਆ ਬਾਣਾ, ਤਨ ਸ਼ਰੀਰ ਵੰਡ ਵੰਡਾਈਆ। ਕਿਉਂ ਕੰਧ ਉਠਾਈ ਤੀਰ ਕਮਾਨਾ, ਖੰਡਾ ਖੜਗ ਖੜਕਾਈਆ। ਕਿਉਂ ਦੀਨ ਮਜ਼੍ਹਬ ਖੇਲਿਆ ਖੇਲ ਜਹਾਨਾ, ਜਗਤ ਜੁਗਤ
❋
❋
ਬਦਲਾਈਆ। ਕਿਉਂ ਮਾਨਵ ਵੱਖ ਵੱਖ ਕੀਤਾ ਪੀਣਾ ਖਾਣਾ, ਆਹਾਰ ਪਵਿੱਤਰ ਨਾ ਕੋਇ ਰਖਾਈਆ। ਕਿਉਂ ਮਜ਼੍ਹਬ ਮੁਤੱਅਸਬ ਤਣਿਆ ਤਾਣਾ, ਸ਼ਰਅ ਵਾਲਾ ਤੰਦ ਬਣਾਈਆ। ਕਿਉਂ ਜੈਕਾਰ ਸੁਣਾਇਆ ਰਾਮਾ ਕਾਹਨਾ, ਸਿਫ਼ਤਾਂ ਵਿਚ ਸਾਲਾਹੀਆ। ਕਿਉਂ ਅੱਲਾ ਅਲਾਹ ਕੀਆ ਮਸਤਾਨਾ, ਜ਼ਬਾਂ ਰੰਗ ਰੰਗਾਈਆ। ਕਿਉਂ ਨਾਮ ਸਤਿ ਗਾ ਤਰਾਨਾ, ਤਰਜ਼ ਦੀਨ ਦੁਨੀ ਬਦਲਾਈਆ। ਕਿਉਂ ਵਾਹਿਗੁਰੂ ਦੱਸ ਨਿਸ਼ਾਨਾ, ਆਪਣਾ ਹੁਕਮ ਵਰਤਾਈਆ। ਕਲਜੁਗ ਅੰਤਮ ਸਾਰੇ ਮਾਰੋ ਧਿਆਨਾ, ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਰਹੇ ਸੁਣਾਈਆ। ਪੂਰਾ ਹੋਇਆ ਨਾ ਕਿਸੇ ਨਿਸ਼ਾਨਾ, ਨਿਸ਼ਾਨੇ ਸਾਰੇ ਗਏ ਚੁਕਾਈਆ। ਸਿੱਖ ਮੁਰੀਦਾਂ ਹੋਏ ਨਾ ਕੋਇ ਕਲਿਆਣਾ, ਕਲਮਾ ਨਾਮ ਦਏ ਦੁਹਾਈਆ। ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਸਤਿ ਜੋ ਲਿਆ ਬਿਆਨਾ, ਸੌਦੇਬਾਜ਼ੀ ਮਾਤ ਕਰਾਈਆ। ਮਲਕੀਅਤ ਵਾਲਾ ਦੱਸੋ ਕੇਹੜਾ ਖ਼ਾਨਾ, ਹਕੀਕਤ ਹੱਕ ਵਿਚੋਂ ਜਣਾਈਆ। ਕਿਉਂ ਸ਼ਰਅ ਦਾ ਭਰਿਆ ਤਲਬਾਨਾ, ਟਕਿਆਂ ਵੰਡ ਵੰਡਾਈਆ। ਸਦੀ ਚੌਧਵੀਂ ਕੇਹੜਾ ਕਰੋ ਬਹਾਨਾ, ਪਲੂ ਲਓ ਛੁਡਾਈਆ। ਅੰਤਮ ਦੀਨ ਮਜ਼੍ਹਬ ਦਾ ਸਭ ਨੂੰ ਦੇਣਾ ਪਏ ਆਬਿਆਨਾ, ਬਚਿਆ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦੇ ਸ਼ਾਸਤਰ ਬਣੇ ਅਫ਼ਸਾਨਾ, ਢੋਲੇ ਗਾਵਣ ਥਾਉਂ ਥਾਈਂਆ। ਕਿਸੇ ਭੇਵ ਖੋਲ੍ਹਿਆ ਨਾ ਅੰਤ ਮਿਹਰਵਾਨਾ, ਮਿਹਰ ਨਜ਼ਰ ਨਾ ਕੋਇ ਉਠਾਈਆ। ਜੋਧਾ ਸੂਰਬੀਰ ਬਣੇ ਕੌਣ ਜਵਾਨਾ, ਜੋ ਏਕਾ ਡੰਕ ਦਏ ਵਜਾਈਆ। ਉਠੋ ਵੇਖੋ ਪੁਰਖ ਅਕਾਲਾ ਦੀਨ ਦਿਆਲਾ ਸਭ ਤੋਂ ਭਰਨ ਵਾਲਾ ਜੁਰਮਾਨਾ, ਜਰਾਇਮ ਜੁਰਮ ਸਭ ਦਾ ਵੇਖ ਵਖਾਈਆ। ਨਵ ਸੱਤ ਜਗਤ ਹੋਇਆ ਸ਼ੈਤਾਨਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਚਿਆ ਰਹਿਣ ਕੋਇ ਨਾ ਪਾਈਆ। ਅਗੰਮੀ ਸੁਣੇ ਨਾ ਕੋਇ ਪੈਗ਼ਾਮਾ, ਪੈਗ਼ੰਬਰ ਪੜਦੇ ਲਓ ਉਠਾਈਆ। ਨਾਮ ਦਾ ਜਾਣੇ ਨਾ ਕੋਇ ਦਮਾਮਾ, ਦਮਾਂ ਵਾਲਿਓ ਲਓ ਅੰਗੜਾਈਆ। ਕਿਉਂ ਝਗੜਾ ਪਾਇਆ ਮਾਟੀ ਚਾਮਾ, ਚੰਮ ਦ੍ਰਿਸ਼ਟੀ ਸਕਿਆ ਨਾ ਕੋਇ ਬਦਲਾਈਆ। ਕਿਉਂ ਆਤਮ ਸਵਰਨ ਹੋਈ ਤਾਮਾ, ਜਗਤ ਤਮਾਂ ਵਿਚ ਲਲਚਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਚ ਘਰ ਦਾ ਰਿਹਾ ਕੋਈ ਨਾ ਕਾਮਾ, ਫ਼ਰਮਾਂਬਰਦਾਰੀ ਵਿਚ ਸੇਵ ਨਾ ਕੋਇ ਕਮਾਈਆ। ਸਾਰੇ ਸ਼ਰਅ ਦੇ ਹੋਏ ਗ਼ੁਲਾਮਾ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਮੇਟੇ ਨਾ ਕੋਇ ਅੰਧੇਰੀ ਸ਼ਾਮਾ, ਸ਼ਮਾਂ ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਤੇਰਾ ਖੇਲ ਜਾਣੇ ਦੋ ਜਹਾਨਾਂ, ਅਵਤਾਰ ਪੈਗ਼ੰਬਰ ਗੁਰ ਗੁਰੂ ਗੁਰ ਤੇਰੇ ਹੁਕਮ ਵਿਚ ਭਵਾਈਆ।
ਸਾਰੀ ਸੰਗਤ ਨਵਿਤ
ਪੁਰਖ ਅਕਾਲ ਕਿਰਪਾ ਕਰੇ ਅਪਾਰ, ਜਨ ਭਗਤਾਂ ਦਏ ਵਡਿਆਈਆ। ਸੰਮਤ ਸ਼ਹਿਨਸ਼ਾਹੀ ਸੱਤ ਪਾਵੇ ਸਾਰ, ਸਤਿ ਸਰੂਪ ਹੋਏ ਸਹਾਈਆ। ਚਾਰ ਜੁਗ ਦਾ ਪਿਛਲਾ ਕਰਜ਼ਾ ਉਤਾਰ, ਅੱਗੇ ਝੋਲੀ ਦਏ ਭਰਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਵਿਚਾਰ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਗੁਰਮੁਖਾਂ ਸੀਸ ਬੰਧੇ ਆਪ ਦਸਤਾਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਕੁਨਬੇ ਵਿਚੋਂ ਮਾਣ ਬਖ਼ਸ਼ ਇਕ ਸੱਚੀ ਸਰਕਾਰ, ਸਚ
❋
❋
ਦਾ ਮਾਰਗ ਦਏ ਵਖਾਈਆ। ਘਰ ਘਰ ਵਿਚ ਜ਼ਰੂਰ ਕਰੇ ਏਹ ਵਿਹਾਰ, ਆਵੇ ਜਾਵੇ ਚਾਈਂ ਚਾਈਂਆ। ਹੁਕਮ ਸੰਦੇਸ਼ਾ ਦੇ ਸੱਚੀ ਸਰਕਾਰ, ਸਤਿਜੁਗ ਮਰਯਾਦਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਆਪਣਾ ਇਕ ਖੁਲ੍ਹਾਈਆ। ਪੁਰਖ ਅਕਾਲ ਸਤਿ ਧਰਮ ਚਲਾਉਣੀ ਨਈਆ, ਬੇੜਾ ਜਗਤ ਵਖਾਈਆ। ਜਨ ਭਗਤਾਂ ਘਰ ਜਾ ਜਾ ਦਸਤਾਰ ਨਾਲ ਦੇਵੇ ਇਕ ਇਕ ਰੁਪੱਈਆ, ਸਿਰ ਆਪਣਾ ਹੱਥ ਟਿਕਾਈਆ। ਅੱਗੇ ਧਰਮ ਰਾਏ ਕਢੇ ਕਦੇ ਨਾ ਵਹੀਆ, ਲੇਖਾ ਮੰਗੇ ਕੋਇ ਨਾ ਰਾਈਆ। ਸਾਹਿਬ ਸਤਿਗੁਰ ਬਣ ਕੇ ਸਈਆ, ਸੱਜਣ ਹੋ ਕੇ ਵੇਖ ਵਖਾਈਆ। ਨੌ ਗੁਰਸਿਖ ਸਦਾ ਸੰਗ ਰਖੱਈਆ, ਸੰਮਤ ਸੱਤ ਚਲਣਾ ਚਾਈਂ ਚਾਈਂਆ। ਨਾਲੇ ਲੇਖਾ ਦੱਸਣਾ ਗੋਬਿੰਦ ਦਾ ਕੇਹੜਾ ਢੱਈਆ, ਕਿਸ ਬਿਧ ਲੇਖਾ ਪੂਰ ਕਰਾਈਆ। ਨਾਲ ਫੋਟੋ ਰੱਖਣੀ ਅਸ਼ਟਭੁਜ ਦੁਰਗਾ ਮਈਆ, ਸਦਾ ਪ੍ਰਭ ਸਿੰਘਾਸਣ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਘਰ ਭੱਟ ਬਣ ਕੇ ਬਣੇ ਗਵੱਈਆ, ਸਿਫ਼ਤ ਗੁਰਮੁਖਾਂ ਵਾਲੀ ਜਣਾਈਆ।