ਪੁਸਤਕਾਲਾਭਾਗ ੨੨

੧੭ ਮੱਘਰ ਸ਼ਹਿਨਸ਼ਾਹੀ ਸੰਮਤ ੬ ਬਸੰਤ ਕੌਰ ਦੇ ਗ੍ਰਹਿ ਪਿੰਡ ਸਮਾਲਸਰ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਸ਼ਬਦ ਤੇਰਾ ਗਾਉਂਦੇ ਰਹੇ ਗੀਤ, ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰੀ ਸਿਫ਼ਤ ਸਾਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਉਂਦੇ ਰਹੇ ਰੀਤ, ਨਾਮ ਨਿਧਾਨ ਸ੍ਰੀ ਭਗਵਾਨ ਮਾਤ ਪਰਗਟਾਈਆ। ਜਗਤ ਜਗਿਆਸੂਆਂ ਕਾਇਆ ਕਰਦੇ ਰਹੇ ਠੰਡੀ ਸੀਤ, ਕੂੜ ਕਿਰਿਆ ਅਗਨ ਬੁਝਾਈਆ। ਸਚ ਨਾਮ ਵਸਾਉਂਦੇ ਰਹੇ ਚੀਤ, ਚਿਤਵਿਤ ਠਗੌਰੀ ਅੰਦਰੋਂ ਬਾਹਰ ਕਢਾਈਆ। ਮੇਲ ਕਰਾਉਂਦੇ ਰਹੇ ਹਸਤ ਕੀਟ, ਊਚਾਂ ਨੀਚਾਂ ਜੋੜ ਜੁੜਾਈਆ। ਭੇਵ ਦੱਸਦੇ ਰਹੇ ਅਨਡੀਠ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਅੱਖਰ ਅੱਖਰਾਂ ਨਾਲ ਜੁੜਾਈਆ। ਮਿੱਠੇ ਕਰਦੇ ਰਹੇ ਰੀਠ, ਪੰਜ ਤਤ ਕਾਇਆ ਅੰਮ੍ਰਿਤ ਰਸ ਚੁਆਈਆ। ਦੀਨ ਮਜ਼੍ਹਬ ਦੀ ਮਾਰਦੇ ਰਹੇ ਲੀਕ, ਹੱਦ ਸ਼ਰਅ ਵਾਲੀ ਬਣਾਈਆ। ਨਿਰਗੁਣ ਜੋਤ ਕਰਦੇ ਰਹੇ ਤਸਦੀਕ, ਸ਼ਹਾਦਤ ਤਤਾਂ ਵਾਲੀ ਭੁਗਤਾਈਆ। ਭਵਿਖਤਾਂ ਵਿਚ ਰੱਖ ਕੇ ਗਏ ਉਮੀਦ, ਕਲਜੁਗ ਅੰਤਮ ਆਵੇ ਧੁਰ ਦਾ ਮਾਹੀਆ। ਜੋ ਲੱਖ ਚੁਰਾਸੀ ਪਰਖੇ ਨੀਤ, ਸ੍ਰਿਸ਼ਟੀ ਦ੍ਰਿਸ਼ਟੀ ਖੋਜ ਖੁਜਾਈਆ। ਤ੍ਰੈਗੁਣ ਤੋਂ ਹੋ ਅਤੀਤ, ਤ੍ਰੈਭਵਣ ਧਨੀ ਆਪਣਾ ਹੁਕਮ ਵਰਤਾਈਆ। ਸਾਚਾ ਕਲਮਾ ਦੱਸ ਹਦੀਸ, ਸਭ ਤੋਂ ਪਰੇ ਕਰੇ ਪੜ੍ਹਾਈਆ। ਏਕਾ ਛਤਰ ਝੁਲਾ ਸੀਸ, ਦੋ ਜਹਾਨਾਂ ਹੁਕਮ ਮਨਾਈਆ। ਮਾਲਕ ਖ਼ਾਲਕ ਬਣ ਜਗਦੀਸ, ਜਗਦੀਸ਼ਰ ਆਪਣਾ ਪੜਦਾ ਆਪ ਉਠਾਈਆ। ਲਹਿਣਾ ਦੇਣਾ ਰਹੇ ਨਾ ਬੀਸ, ਬੀਸ ਇਕ ਇਕੀਸ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਹੁਕਮ ਆਪ ਸੁਣਾਈਆ। ਸਤਿਗੁਰ ਸ਼ਬਦ ਅਸੀਂ ਸ਼ਬਦ ਰਹੇ ਜਣਾਉਂਦੇ, ਅਵਤਾਰ ਪੈਗ਼ੰਬਰ ਗੁਰੂ ਸੇਵ ਕਮਾਈਆ। ਵੱਖਰੇ ਵੱਖਰੇ ਢੋਲੇ ਰਹੇ ਗਾਉਂਦੇ, ਓਮ ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਨਾਮ ਸਤਿ ਸਤਿ ਜਣਾਈਆ। ਅੱਖਰਾਂ ਵਾਲਾ ਲੇਖ ਰਹੇ ਲਿਖਾਉਂਦੇ, ਜੁਗ ਜੁਗ ਧੁਰ ਦੀ ਬਣਤ ਬਣਾਈਆ। ਪ੍ਰਭ ਮਿਲਣ ਦੇ ਮਾਰਗ ਰਹੇ ਦਸਾਉਂਦੇ,

❋

❋

ਰਹਿਬਰ ਹੋ ਕੇ ਰਾਹ ਵਖਾਈਆ। ਸਚ ਦਵਾਰ ਰਹੇ ਵਸਾਉਂਦੇ, ਦਰਗਹ ਸਾਚੀ ਇਕ ਸੁਹਾਈਆ। ਜਗਤ ਰੀਤੀ ਰਹੇ ਚਲਾਉਂਦੇ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਵਖਾਈਆ। ਉਚੀ ਕੂਕ ਕੂਕ ਕਲਮਾ ਨਾਮ ਰਹੇ ਦ੍ਰਿੜਾਉਂਦੇ, ਮੁਰੀਦ ਸਿੱਖ ਸੰਗ ਬਣਾਈਆ। ਵਾਅਜ਼ ਘਰ ਰਹੇ ਅਲਾਉਂਦੇ, ਅੱਲਾ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਸਾਰੇ ਧਿਆਨ ਲਗਾਉਂਦੇ, ਬਿਨ ਅੱਖਾਂ ਅੱਖ ਉਠਾਈਆ। ਬਹੁੜੀ ਕਲਜੁਗ ਜੀਵ ਤੇਰੇ ਨਾਮ ਨਾ ਰਿਦੇ ਵਸਾਉਂਦੇ, ਵਸਲ ਯਾਰ ਨਾ ਕੋਇ ਕਰਾਈਆ। ਮਨ ਕਲਪਣਾ ਵਿਚ ਚਾਰ ਕੁੰਟ ਦਹਿ ਦਿਸ਼ਾ ਭਉਂਦੇ, ਮਨ ਕਾ ਮਣਕਾ ਨਾ ਕੋਇ ਭਵਾਈਆ। ਅੰਦਰ ਡਰ ਰਹੇ ਨਾ ਭੈ ਭਾਉ ਦੇ, ਭਾਂਡਾ ਭਰਮ ਨਾ ਕੋਇ ਤੁੜਾਈਆ। ਵਣਜਾਰੇ ਰਹੇ ਨਾ ਨੌਕਾ ਨਾਉਂ ਦੇ, ਨਈਆ ਨਾਮ ਨਾ ਕੋਇ ਰਖਾਈਆ। ਹੰਸ ਬੁੱਧੀ ਰੂਪ ਬਣੇ ਕਾਉਂ ਦੇ, ਕਾਗ ਵਾਂਗ ਸਰਬ ਕੁਰਲਾਈਆ। ਨਾਅਰੇ ਭੁੱਲੇ ਵਾਹੋ ਵਾਹੋ ਦੇ, ਵਾਹਵਾ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਸ੍ਰੀ ਭਗਵਾਨ ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਤੇਰਾ ਦੇਂਦੇ ਰਹੇ ਸੰਦੇਸ਼ਾ, ਅਵਤਾਰ ਪੈਗ਼ੰਬਰ ਗੁਰੂ ਸੇਵ ਕਮਾਈਆ। ਲੋਕਮਾਤ ਆਉਂਦੇ ਰਹੇ ਹਮੇਸ਼ਾ, ਨਿਰਗੁਣ ਸਰਗੁਣ ਰੂਪ ਵਟਾਈਆ। ਜਗਤ ਜਹਾਨ ਲਿਖਦੇ ਰਹੇ ਲੇਖਾ, ਬਣ ਕਾਤਬ ਕਲਮ ਚਲਾਈਆ। ਪ੍ਰਭੂ ਮਿਲਣ ਦਾ ਦੱਸਦੇ ਰਹੇ ਪੇਸ਼ਾ, ਪੇਸ਼ਵਾ ਹੋ ਕੇ ਪੜਦਾ ਲਾਹੀਆ। ਸਚਖੰਡ ਸਮਝਾਉਂਦੇ ਰਹੇ ਦੇਸਾ, ਦਰਗਹ ਸਚ ਸਚ ਵਡਿਆਈਆ। ਭੇਵ ਖੁਲਾਉਂਦੇ ਰਹੇ ਨਰ ਨਰੇਸ਼ਾ, ਨਰ ਨਰਾਇਣ ਇਕ ਅਖਵਾਈਆ। ਵੰਡ ਵੰਡਾਉਂਦੇ ਰਹੇ ਮੁੱਛ ਦਾੜ੍ਹੀ ਕੇਸਾ, ਮੂੰਡ ਮੁੰਡਾਏ ਖੇਲ ਖਿਲਾਈਆ। ਆਤਮ ਪਰਮਾਤਮ ਕਰਾਉਂਦੇ ਰਹੇ ਹੇਤਾ, ਪਾਰਬ੍ਰਹਮ ਪ੍ਰਭ ਪੜਦਾ ਆਪ ਉਠਾਈਆ। ਦੋ ਜਹਾਨਾਂ ਤੈਨੂੰ ਦੱਸਦੇ ਰਹੇ ਨੇਤਾ, ਨਰ ਨਿਰੰਕਾਰ ਇਕ ਅਖਵਾਈਆ। ਤੇਰੇ ਕੋਲੋਂ ਦੀਨਾਂ ਮਜ਼੍ਹਬਾਂ ਦਾ ਲੈਂਦੇ ਰਹੇ ਠੇਕਾ, ਬੋਲੀ ਤੇਰੇ ਨਾਮ ਵਾਲੀ ਚੜ੍ਹਾਈਆ। ਬਣਦੇ ਰਹੇ ਪੂਤ ਸਪੂਤਾ ਬੇਟਾ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਸਭ ਦਾ ਅੰਤਮ ਕਰ ਲੈ ਚੇਤਾ, ਚੇਤਨ ਹੋ ਕੇ ਦਈਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਮੇਟ ਕਲੇਸ਼ਾ, ਕਲਕਾਤੀ ਲੋਕਮਾਤ ਰਹਿਣ ਨਾ ਪਾਈਆ।

੧੭ ਮੱਘਰ ਸ਼ਹਿਨਸ਼ਾਹੀ ਸੰਮਤ ੬ ਸੁਹਾਵਾ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਂਆਂ

ਸਤਿਗੁਰ ਸ਼ਬਦ ਅਸੀਂ ਤਨ ਪਹਿਨਿਆ ਖ਼ਾਕੀ, ਅਵਤਾਰ ਪੈਗ਼ੰਬਰ ਗੁਰੂ ਰਹੇ ਜਣਾਈਆ। ਸ਼ਬਦ ਘੋੜੇ ਚੜ੍ਹੇ ਰਾਕੀ, ਰਕਬਾ ਦੋ ਜਹਾਨ ਨਾਪਿਆ ਥਾਉਂ ਥਾਈਂਆ। ਪਾਖਰ ਜ਼ੀਨ ਪਾਈ ਨਾ ਕਾਠੀ, ਸ਼ਾਹ ਸਵਾਰਾ ਰੂਪ ਬਦਲਾਈਆ। ਤਨ ਸੰਭਾਲਿਆ ਤਤ ਆਠੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸੰਗ ਰਲਾਈਆ। ਤੇਰੀ ਸਿਫ਼ਤ ਦੇ ਬਣ ਕੇ ਪਾਠੀ, ਮਹਿੰਮਾ ਜੁਗ ਚਾਰ ਚਾਰ ਗਾਈਆ। ਕਲਮਾ ਕਾਇਨਾਤ ਖੋਲ੍ਹ ਕੇ ਹਾਟੀ, ਅੱਖਰ ਵਸਤ ਆਏ ਵਰਤਾਈਆ। ਮੰਜ਼ਲ ਧੁਰ ਦੀ ਦੱਸ ਕੇ ਘਾਟੀ, ਪੜਦਾ ਸ਼ਬਦੀ ਸ਼ਬਦ ਉਠਾਈਆ। ਜੋਤ ਦੱਸ ਕੇ ਨੂਰ ਲਲਾਟੀ, ਭੇਵ ਅਭੇਦਾ ਆਏ ਸਮਝਾਈਆ। ਅਨਹਦ ਸ਼ਬਦ ਜਣਾ ਕੇ ਨਾਦੀ, ਨਾਦ ਧੁਨ ਧੁਨ ਪਰਗਟਾਈਆ। ਆਤਮ ਜੋਤ ਦੱਸ ਪ੍ਰਕਾਸ਼ੀ,

❋

❋

ਸਚ ਗ੍ਰਹਿ ਕੀਤੀ ਰੁਸ਼ਨਾਈਆ। ਸੀਸ ਨਿਵਾ ਕੇ ਪੁਰਖ ਅਬਿਨਾਸ਼ੀ, ਇਸ਼ਟ ਇਕੋ ਇਕ ਮਨਾਈਆ। ਨਿਰਗੁਣ ਨਿਰਗੁਣ ਪਾ ਕੇ ਰਾਸੀ, ਮੰਡਲ ਮੰਡਪ ਖੇਲ ਖਿਲਾਈਆ। ਤੇਰੇ ਨਾਮ ਦੀ ਵੰਡ ਕੇ ਦਾਤੀ, ਜਗਤ ਜਗਿਆਸੂਆਂ ਝੋਲੀ ਪਾਈਆ। ਸਿਮਰਨ ਕਰਕੇ ਸੰਧਿਆ ਪਰਭਾਤੀ, ਭਰਮ ਦਾ ਪੜਦਾ ਆਏ ਚੁਕਾਈਆ। ਲਿਵ ਅੰਤਰ ਲਾ ਇਕਾਂਤੀ, ਇਕ ਇਕ ਦਾ ਰਾਹ ਵਖਾਈਆ। ਅੰਮ੍ਰਿਤ ਰਸ ਦੀ ਦੱਸ ਕੇ ਸਾਤੀ, ਸਤਿ ਸਤਿ ਸਮਝਾਈਆ। ਖੇਲ ਕੀਤਾ ਲੋਕਮਾਤੀ, ਮਤਾ ਤੇਰੇ ਨਾਲ ਪਕਾਈਆ। ਚਾਰ ਜੁਗ ਦੇ ਸ਼ਾਸਤਰ ਤੇਰੀ ਹੁਕਮ ਵਾਲੀ ਪਾਤੀ, ਪਤਰਕਾ ਦੇ ਕੇ ਆਏ ਥਾਉਂ ਥਾਈਂਆ। ਤੇਰਾ ਖੇਲ ਦੱਸਿਆ ਪ੍ਰਿਥਮੀ ਆਕਾਸ਼ੀ, ਆਕਾਸ਼ ਆਕਾਸ਼ਾਂ ਸੋਭਾ ਪਾਈਆ। ਤੂੰ ਸਚਖੰਡ ਨਿਵਾਸੀ, ਦਰਗਹ ਸਾਚੀ ਡੇਰਾ ਲਾਈਆ। ਸਾਡੀ ਸਭ ਦੀ ਪੂਰੀ ਕਰਦੇ ਆਸੀ, ਅਵਤਾਰ ਪੈਗ਼ੰਬਰ ਗੁਰੂ ਸੀਸ ਨਿਵਾਈਆ। ਝਗੜਾ ਮੇਟ ਕੇ ਵਰਨ ਬਰਨ ਜ਼ਾਤ ਪਾਤੀ, ਪੰਡਤ ਕਾਸ਼ੀ ਕਸ ਰਹਿਣ ਕੋਇ ਨਾ ਪਾਈਆ। ਮੁੱਲਾ ਸ਼ੇਖ਼ ਮੁਸਾਇਕ ਬਣਾ ਇਕ ਜਮਾਤੀ, ਜੁਮਲਾ ਅੱਖਰ ਇਕ ਬਣਾਈਆ। ਗੁਰਮੁਖ ਗੁਰਸਿਖ ਹਰਿਜਨ ਬਣਾ ਹਮਾਇਤੀ, ਹਮਸਾਜਣ ਦਇਆ ਕਮਾਈਆ। ਮਿਹਰ ਨਜ਼ਰ ਨਾਲ ਬਖ਼ਸ਼ਿਸ਼ ਕਰ ਅਨਾਇਤੀ, ਮਿਹਰ ਨਿਗਹ ਇਕ ਉਠਾਈਆ। ਤੇਰਾ ਖੇਲ ਨੂਰ ਨੂਰਾਨੇ ਵਾਹਿਦੀ, ਵਾਹਦ ਆਪਣੀ ਕਲ ਪਰਗਟਾਈਆ। ਸਾਡਾ ਪੂਰਾ ਹੋਇਆ ਅਹਿਦੀ, ਅਹਿਦਨਾਮੇ ਦਈਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਦਰ ਤੇਰੇ ਸੀਸ ਨਿਵਾਈਆ। ਸਤਿਗੁਰ ਸ਼ਬਦ ਅਸੀਂ ਤੇਰੀ ਪੜ੍ਹੀ ਅਗੰਮੀ ਪੱਟੀ, ਬਿਨ ਹਰਫ਼ ਹਰੂਫ਼ ਜਣਾਈਆ। ਜਿਸ ਦੀ ਧਾਰ ਜਗਤ ਸੰਸਾਰ ਅੰਤਮ ਟੱਪੀ, ਕਲ ਕਲੂਆ ਦਏ ਦੁਹਾਈਆ। ਬਹੁੜੀ ਸਾਡੀ ਆਸਾ ਕਿਉਂ ਪੈਂਦੀ ਜਾਂਦੀ ਨੱਟੀ, ਨਟੂਏ ਆਪਣਾ ਭੇਵ ਦੇ ਖੁਲ੍ਹਾਈਆ। ਦੀਨ ਮਜ਼੍ਹਬਾਂ ਦੀ ਸਾਨੂੰ ਭਰਨੀ ਪੈਣੀ ਚੱਟੀ, ਅੱਗੇ ਹੋ ਨਾ ਕੋਇ ਬਚਾਈਆ। ਸਾਡੀ ਡੋਰ ਲੋਕਮਾਤ ਜਾਣੀ ਕਟੀ, ਕਟਾਕਸ਼ ਹਰਿਜੂ ਰਿਹਾ ਲਗਾਈਆ। ਤੇਰੇ ਪਿਆਰ ਵਿਚ ਕਿਹੜੀ ਖੱਟੀ ਖੱਟੀ, ਬੇਖਟਕ ਦੇ ਸਮਝਾਈਆ। ਕਿਉਂ ਸ੍ਰਿਸ਼ਟੀ ਬਿਰਹੋਂ ਵਿਛੋੜੇ ਵਿਚ ਗਈ ਫੱਟੀ, ਫਾਟਕ ਪਿਆ ਜਗਤ ਲੋਕਾਈਆ। ਭਾਗ ਲੱਗੇ ਨਾ ਕਿਸੇ ਕਾਇਆ ਮੱਟੀ, ਸਾਢੇ ਤਿੰਨ ਹੱਥ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਸਾਨੂੰ ਸਾਰੇ ਜਾਂਦੇ ਛਡੀ, ਸਗਲਾ ਸੰਗ ਨਾ ਕੋਇ ਨਿਭਾਈਆ। ਰਸਨਾ ਜਿਹਵਾ ਸਿੱਖ ਮੁਰੀਦ ਖਾ ਕੇ ਮਾਸ ਹੱਡੀ, ਚੰਮ ਦ੍ਰਿਸ਼ਟੀ ਰੂਪ ਬਦਲਾਈਆ। ਪੁਰਖ ਅਕਾਲ ਦੀ ਦਿਸੇ ਕੋਇ ਨਾ ਗੱਦੀ, ਗਦਾਗਰ ਹੋ ਕੇ ਦਈਏ ਦੁਹਾਈਆ। ਸਾਡੀ ਕਰਨੀ ਹੁੰਦੀ ਜਾਂਦੀ ਰੱਦੀ, ਸਹੀ ਸਚ ਨਾ ਕੋਇ ਪਵਾਈਆ। ਸਤਿਗੁਰ ਸ਼ਬਦ ਦੀਨ ਮਜ਼੍ਹਬ ਸਾਡੀ ਵਿਰਾਸਤ ਨਹੀਂ ਹੋਈ ਯੱਦੀ, ਯਦਪ ਤੇਰੇ ਅੱਗੇ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਦੇ ਪਰਮ ਪੁਰਖ ਦੀ ਸਾਚੀ ਸਦੀ, ਸਦਮਾ ਜਗਤ ਰਹੇ ਨਾ ਰਾਈਆ। ਸਾਡੀ ਪ੍ਰੀਤ ਅੰਤ ਇਕ ਨਾਲ ਲੱਗੀ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਝਗੜਾ ਮੇਟ ਦੇ ਕੂੜ ਕੁੜਿਆਰ ਬਦੀ, ਬਦਲਾ ਦੇਣਾ ਥਾਉਂ ਥਾਈਂਆ।

❋

❋

੧੭ ਮੱਘਰ ਸ਼ਹਿਨਸ਼ਾਹੀ ਸੰਮਤ ੬ ਖੇਮ ਸਿੰਘ ਦੇ ਘਰ ਕੋਟਕਪੂਰਾ ਸ਼ਹਿਰ ਜ਼ਿਲਾ ਬਠਿੰਡਾ

ਸਤਿਗੁਰ ਸ਼ਬਦ ਅਸੀਂ ਤੈਨੂੰ ਰਹੇ ਝੁਕਦੇ, ਅਵਤਾਰ ਪੈਗ਼ੰਬਰ ਗੁਰੂ ਜੁਗ ਜੁਗ ਤੈਨੂੰ ਸੀਸ ਨਿਵਾਈਆ। ਪਰਦੇ ਓਹਲੇ ਰਹੇ ਲੁਕਦੇ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਨਾਮ ਨਿਧਾਨ ਰਹੇ ਪੁਛਦੇ, ਖ਼ਾਲੀ ਝੋਲੀਆਂ ਰਹੇ ਡਾਹੀਆ। ਸਮੇਂ ਸੁਹਾਉਂਦੇ ਰਹੇ ਤੇਰੀ ਰੁਤ ਦੇ, ਰੁਤੜੀ ਤੇਰੇ ਨਾਲ ਮਹਿਕਾਈਆ। ਜੀਵਾਂ ਜੰਤਾਂ ਲੇਖਾ ਮੁਕਾਉਂਦੇ ਰਹੇ ਜਨਣੀ ਕੁੱਖ ਦੇ, ਕਲਜੁਗ ਨਾਮ ਨਾਮ ਸਮਝਾਈਆ। ਦੀਨ ਮਜ਼੍ਹਬਾਂ ਦਾ ਭਾਰ ਰਹੇ ਚੁੱਕਦੇ, ਚਾਰ ਜੁਗ ਆਪਣੇ ਕੰਧੇ ਡਾਹੀਆ। ਰੂਪ ਧਰਦੇ ਰਹੇ ਅਬਿਨਾਸ਼ੀ ਸੁਤ ਦੇ, ਨਿਰਗੁਣ ਨੂਰ ਕਰ ਰੁਸ਼ਨਾਈਆ। ਅੰਤਮ ਖੇਲ ਦੇਖੀਏ ਕਲਜੁਗ ਦੁੱਖ ਦੇ, ਸਦੀ ਚੌਧਵੀਂ ਦਏ ਗਵਾਹੀਆ। ਰੂਪ ਦਿਸੇ ਨਾ ਕੋਇ ਸੱਚੇ ਗੁਰਸਿਖ ਗੁਰਮੁਖ ਦੇ, ਮੁਰੀਦ ਮੁਰਸ਼ਦ ਵਿਚ ਨਾ ਕੋਇ ਸਮਾਈਆ। ਪੰਚ ਵਿਕਾਰੇ ਘਰ ਘਰ ਕੁੱਟ ਦੇ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਅਸੀਂ ਜਾਪ ਤਕਦੇ ਬੁਲ੍ਹਾਂ ਬੁੱਟ ਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਬਹੁੜੀ ਭੇਵ ਖੁਲ੍ਹੇ ਨਾ ਤੇਰੀ ਇਕ ਤੁਕ ਦੇ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਪਰਦੇ ਓਹਲੇ ਮਿਟੇ ਨਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਉਚ ਦੇ, ਅਗੰਮ ਅਥਾਹ ਸੰਗ ਨਾ ਕੋਇ ਨਿਭਾਈਆ। ਉਠ ਵੇਖ ਨਿਸ਼ਾਨੇ ਚਾਰ ਕੁੰਟ ਦੇ, ਦਹਿ ਦਿਸ਼ਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸਾਹਿਬ ਸਤਿਗੁਰ ਸ਼ਬਦੀ ਸ਼ਬਦ ਗੁਰਦੇਵ ਤੇਰੀ ਸਰਨਾਈਆ। ਸਤਿਗੁਰ ਸ਼ਬਦ ਤੇਰਾ ਵਕਤ ਦੱਸਦੇ ਰਹੇ ਸੁਹੰਜਣਾ, ਅਵਤਾਰ ਪੈਗ਼ੰਬਰ ਗੁਰੂ ਰਹੇ ਦ੍ਰਿੜਾਈਆ। ਪੁਰਖ ਅਕਾਲ ਜਣਾਇਆ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਸੋ ਪੁਰਖ ਨਿਰੰਜਣ ਦੱਸਿਆ ਧੁਰ ਦਾ ਸੱਜਣਾ, ਹਰਿ ਪੁਰਖ ਨਿਰੰਜਣ ਮੇਲਾ ਅਗੰਮ ਅਥਾਹੀਆ। ਜਗਤ ਨੇਤਰ ਵੇਖਿਆ ਖੇਲ ਅਲੱਖਣਾ, ਲੋਚਨ ਨੈਣ ਨੈਣ ਬਦਲਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤੇਰੀ ਕਰਦੇ ਰਹੇ ਪਰਦੱਖਣਾ, ਚਾਰ ਕੁੰਟ ਭੱਜਦੇ ਰਹੇ ਵਾਹੋ ਦਾਹੀਆ। ਤੇਰਾ ਹੁਕਮ ਸੰਦੇਸ਼ਾ ਸੁਣਾਉਂਦੇ ਰਹੇ ਬਚਨਾ, ਕਲਮਾ ਕਾਇਨਾਤ ਦ੍ਰਿੜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੀ ਵੇਖਦੇ ਰਹੇ ਰਚਨਾ, ਲੱਖ ਚੁਰਾਸੀ ਖੋਜ ਖੁਜਾਈਆ। ਏਥੇ ਉਥੇ ਦੋ ਜਹਾਨਾਂ ਤੇਰਾ ਤੱਕਿਆ ਪੱਤਨਾ, ਪਾਂਧੀ ਬਣਕੇ ਜੁਗ ਜੁਗ ਪੰਧ ਮੁਕਾਈਆ। ਬਹੁੜੀ ਕਲਜੁਗ ਅੰਤਮ ਕੀ ਲੋਕਮਾਤ ਹੋਣੀ ਘਟਨਾ, ਘਟ ਨਿਵਾਸੀ ਪੁਰਖ ਅਬਿਨਾਸ਼ੀ ਭੇਵ ਅਭੇਦਾ ਦੇ ਖੁਲ੍ਹਾਈਆ। ਕੋਟਾਂ ਵਿਚੋਂ ਕੇਹੜਾ ਪ੍ਰਭ ਦਾ ਭਗਤ ਅਮੋਲਕ ਹੀਰਾ ਹੋਣਾ ਰਤਨਾ, ਗੁਰਮੁਖ ਗੁਰ ਗੁਰ ਸੰਗ ਨਿਭਾਈਆ। ਦਰੋਹੀ ਕਿਉਂ ਜਗਤ ਜਹਾਨ ਹੋਇਆ ਸੱਖਣਾ, ਵਸਤ ਅਗੰਮ ਨਾ ਕੋਇ ਵਰਤਾਈਆ। ਸਤਿਗੁਰ ਸ਼ਬਦ ਧੁਰ ਸੰਦੇਸ਼ਾ ਇਕੋ ਦੱਸਣਾ, ਕੀ ਕਲ ਕਲਕੀ ਕਾਰ ਕਮਾਈਆ। ਕਿਸ ਬਿਧ ਦੀਨ ਮਜ਼੍ਹਬ ਦੀ ਮੇਟੇ ਵੱਟਣਾ, ਧਰਮ ਦੀ ਧਾਰ ਇਕ ਪਰਗਟਾਈਆ। ਸਾਚੇ ਨਾਮ ਦਾ ਖੋਲ੍ਹ ਕੇ ਹੱਟਣਾ, ਇਕੋ ਵਸਤ ਦਏ ਵਰਤਾਈਆ। ਕੀ ਬਾਲ ਅਵਸਥਾ ਗੋਬਿੰਦ ਸੰਦੇਸ਼ਾ ਦੇ ਕੇ ਗਿਆ ਪਟਣਾ, ਕੀ ਪੌਂਟੇ ਧਰਨੀ ਧਰਤ ਧਵਲ ਉਤੇ ਗਿਆ ਲਿਖਾਈਆ। ਕੀ ਤੀਰ ਅਣਿਆਲਾ ਕਸਣਾ, ਬੇਪਰਵਾਹ ਆਪਣੇ ਹੱਥ ਉਠਾਈਆ। ਕਿਸ ਬਿਧ ਅਵਤਾਰ ਪੈਗ਼ੰਬਰ ਗੁਰੂ ਨਿਰਗੁਣ ਧਾਰ ਨਿਰਗੁਣ ਨੱਠਣਾ, ਸਚ ਦਵਾਰੇ ਵਾਹੋ ਦਾਹੀਆ। ਕੀ ਲਹਿਣਾ ਦੇਣਾ ਹੋਣਾ ਉੱਤਰ ਪੂਰਬ ਪੱਛਮ ਦੱਖਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ

❋

❋

ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕੀ ਹੋਣਾ ਖੇਲ ਅਨੋਖਾ, ਅਵਤਾਰ ਪੈਗ਼ੰਬਰ ਗੁਰੂ ਪੁਛਣ ਚਾਈਂ ਚਾਈਂਆ। ਕੀ ਖੇਲ ਹੋਣਾ ਕਲਜੁਗ ਅੰਤਮ ਮੌਕਾ, ਮੁਕੰਮਲ ਦੇ ਦ੍ਰਿੜਾਈਆ। ਕਿਸ ਬਿਧ ਸਭ ਦੇ ਨਾਲ ਹੋਣਾ ਧੋਖਾ, ਗਹਿਰ ਗੰਭੀਰ ਬੇਨਜ਼ੀਰ ਆਪਣੀ ਕਾਰ ਭੁਗਤਾਈਆ। ਕੀ ਝਗੜਾ ਹੋਣਾ ਚੌਦਾਂ ਲੋਕਾ, ਚੌਦਾਂ ਤਬਕ ਰੋਵਣ ਮਾਰਨ ਧਾਈਆ। ਕਿਸ ਬਿਧ ਲੱਖ ਚੁਰਾਸੀ ਜੀਵ ਪਰਖਣਾ ਖਰਾ ਖੋਟਾ, ਚਾਰੇ ਖਾਣੀ ਧਿਆਨ ਲਗਾਈਆ। ਕਵਣ ਦਵਾਰੇ ਪ੍ਰਕਾਸ਼ ਹੋਵੇ ਜੋਤਾ, ਨੂਰ ਨੁਰਾਨਾ ਡਗਮਗਾਈਆ। ਸੰਬਲ ਸਚ ਦਵਾਰੇ ਕਿਸ ਬਿਧ ਬ੍ਰਹਿਮਣ ਗੌੜਾ ਹੋਵੇ ਸੋਤਾ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਡੇਰਾ ਲਾਈਆ। ਕਿਸ ਬਿਧ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਇਕੋ ਨਾਮ ਦੇਵੇ ਹੋਕਾ, ਹੁਕਮ ਹੱਕ ਹੱਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਤਿਗੁਰ ਸ਼ਬਦ ਸਭ ਦੀਆਂ ਦੂਰ ਕਰ ਦੇ ਸੋਚਾਂ, ਚਾਰ ਜੁਗ ਦੀ ਸੋਚ ਰਹੇ ਨਾ ਰਾਈਆ। ਅੰਤਮ ਅੰਤਰ ਸਭ ਦੀ ਇਕੋ ਲੋਚਾ, ਆਸ਼ਾ ਸਰਬ ਇਕ ਵਖਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਇਕੋ ਬਹੁਤਾ, ਦੂਸਰ ਲੋੜ ਰਹੇ ਨਾ ਰਾਈਆ। ਸਤਿਜੁਗ ਲਾਵੇ ਨਾਲ ਸ਼ੌਕਾ, ਕਲਜੁਗ ਕੂੜੀ ਕਿਰਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਨਾਲ ਸ਼ੌਕਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਾਹਿਬ ਸਤਿਗੁਰ ਆਪਣਾ ਹੁਕਮ ਵਰਤਾਈਆ।

੧੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਭਾਈ ਬੁਘਰ ਸਿੰਘ ਦੇ ਘਰ ਪਿੰਡ ਬਰਗਾੜੀ ਜ਼ਿਲਾ ਬਠਿੰਡਾ

ਸਤਿਗੁਰ ਸ਼ਬਦ ਜੁਗ ਚੌਕੜੀ ਕੀਤੀ ਤੇਰੀ ਸੇਵਾ, ਅਵਤਾਰ ਪੈਗ਼ੰਬਰ ਗੁਰੂ ਰਹੇ ਜਣਾਈਆ। ਤੂੰ ਆਦਿ ਜੁਗਾਦਿ ਸਚ ਸਵਾਮੀ ਦੇਵੀ ਦੇਵਾ, ਦੇਵ ਆਤਮਾ ਤੇਰਾ ਰੰਗ ਰੰਗਾਈਆ। ਤੇਰਾ ਖੇਲ ਸਦਾ ਸਚਖੰਡ ਨਿਹਚਲ ਧਾਮ ਨਿਹਕੇਵਾ, ਅਟਲ ਤੇਰੀ ਬੇਪਰਵਾਹੀਆ। ਤੇਰਾ ਨਾਮ ਨਿਧਾਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਪਾਇਆ ਨਾਲ ਰਸਨਾ ਜਿਹਵਾ, ਬੱਤੀ ਦੰਦ ਸਿਫ਼ਤ ਸਾਲਾਹੀਆ। ਤੇਰਾ ਖੇਲ ਅਲਖ ਅਭੇਵਾ, ਅਗੋਚਰ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰ ਦਰਵੇਸ਼ ਸੀਸ ਨਿਵਾਈਆ। ਸਤਿਗੁਰ ਸ਼ਬਦ ਜੁਗ ਚੌਕੜੀ ਤੇਰੇ ਬਣੇ ਰਹੇ ਖ਼ਾਦਮ, ਅਵਤਾਰ ਪੈਗ਼ੰਬਰ ਗੁਰੂ ਖ਼ਿਦਮਤਗਾਰ ਹੋ ਕੇ ਸੇਵ ਕਮਾਈਆ। ਬੋਧ ਅਗਾਧਾ ਦੱਸਦੇ ਰਹੇ ਆਤਮ, ਪਰਮਾਤਮ ਬ੍ਰਹਮ ਨੂਰ ਅਲਾਹੀਆ। · ਆਦਮ, ਜੋਤੀ ਜਾਤਾ ਭੇਵ ਚੁਕਾਈਆ। ਸ਼ਬਦੀ ਧਾਰ ਭੇਵ ਖੋਲ੍ਹਿਆ ਬਾਤਨ, ਕਲਮਾ ਕਾਇਆ

ਵਿਚ ਪਰਗਟਾਈਆ। ਗੀਤ ਗਾਇਆ ਸਾਹਿਬ ਪੁਰਖ ਅਬਿਨਾਸ਼ਣ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨਾਂ ਰਾਹ ਤਕਾਈਆ। ਬੇਅੰਤ ਬੇਪਰਵਾਹ ਤੈਨੂੰ ਸਾਰੇ ਆਖਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਜੋ ਮਾਰਗ ਦੱਸ ਕੇ ਆਏ ਲੋਕ ਮਾਤਣ, ਹਿੰਦੂ ਮੁਸਲਿਮ ਸਿੱਖ ਈਸਾਈ ਦੀਨ ਮਜ਼੍ਹਬ ਵੰਡ ਵੰਡਾਈਆ। ਦਰੋਹੀ ਕਲਜੁਗ ਹੋਈ ਅੰਤ ਅੰਧੇਰੀ ਰਾਤਣ, ਤੇਰਾ ਨਾਮ ਸਾਚਾ ਚੰਦ ਨਾ ਕੋਇ ਚਮਕਾਈਆ। ਧੁਨ ਆਤਮਕ ਸੁਣੇ ਕੋਇ ਨਾ ਰਾਗਣ, ਰਸਨਾ ਸ੍ਰਿਸ਼ਟ ਹੋਈ ਹਲਕਾਈਆ। ਤੇਰਾ ਨਾਮ ਸ਼ਬਦ ਨਾ ਵਾਚਣ, ਪਰਦਾ ਸਕੇ ਨਾ ਕੋਇ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ

❋

❋

ਕਲਜੁਗ ਤੇਰੇ ਬਣੇ ਰਹੇ ਦਾਸੀ ਦਾਸਣ, ਹੁਕਮੇ ਵਿਚ ਭੱਜੇ ਵਾਹੋ ਦਾਹੀਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਾਹਿਬ ਅਬਿਨਾਸ਼ਣ, ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ। ਸਾਡੀ ਮਨਸਾ ਪੂਰੀ ਹੋਈ ਨਾ ਘਾਟਣ, ਪੈਂਡਾ ਪੰਧ ਨਾ ਕੋਇ ਚੁਕਾਈਆ। ਸਾਡੇ ਸਿੱਖ ਮੁਰੀਦ ਸਾਨੂੰ ਕਰਨ ਨਾ ਯਾਦਨ, ਯਾਦ ਤੇਰੀ ਗਏ ਭੁਲਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਆਦਨ, ਅੰਤ ਕੰਤ ਭਗਵੰਤ ਇਕ ਅਖਵਾਈਆ। ਕਿਰਪਾ ਕਰ ਮੋਹਨ ਮਾਧਵ ਮਾਧਨ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਲਜੁਗ ਜੀਵ ਆਪਣਾ ਆਪ ਮੂਲ ਨਾ ਸਾਧਣ, ਹਿਰਦੇ ਹਰਿ ਨਾ ਕੋਇ ਵਸਾਈਆ। ਅੱਖਰਾਂ ਵਾਲੇ ਨਾਮ ਸਾਰੇ ਅਰਾਧਨ, ਉਚੀ ਕੂਕ ਕੂਕ ਜਣਾਈਆ। ਸੁਰਤੀ ਵਿਚੋਂ ਨਾ ਅੰਦਰੋਂ ਜਾਗਣ, ਸ਼ਬਦੀ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਹੱਥ ਹੱਥ ਵਡਿਆਈਆ। ਸਤਿਗੁਰ ਸ਼ਬਦ ਤੇਰਾ ਮੰਨਦੇ ਰਹੇ ਕਹਿਣਾ, ਅਵਤਾਰ ਪੈਗ਼ੰਬਰ ਗੁਰ ਬੋਲਣ ਥਾਉਂ ਥਾਈਂਆ। ਜੋਤੀ ਧਾਰ ਦਰਸ ਕਰਦੇ ਰਹੇ ਨੈਣਾਂ, ਨਿਜ ਨੇਤਰ ਲੋਚਨ ਨੈਣ ਨੈਣ ਖੁਲ੍ਹਾਈਆ। ਤਨ ਵਜੂਦ ਮਾਟੀ ਖ਼ਾਕ ਪੰਜ ਤਤ ਪਾਇਆ ਗਹਿਣਾ, ਬਸਤਰ ਭੂਸ਼ਨ ਇਕੋ ਰੰਗ ਰੰਗਾਈਆ। ਤੇਰੀ ਸਚ ਸਰਨਾਈ ਸਿਖਿਆ ਢਹਿਣਾ, ਦੂਸਰ ਅਵਰ ਨਾ ਕੋਇ ਸੀਸ ਨਿਵਾਈਆ। ਸਚਖੰਡ ਸਚ ਦਵਾਰੇ ਬਹਿਣਾ, ਦਰਗਹ ਸਾਚੀ ਸੋਭਾ ਪਾਈਆ। ਨਾਤਾ ਛਡ ਕੇ ਮਾਤ ਪਿਤ ਭਾਈ ਭੈਣਾਂ, ਤੇਰਾ ਪਿਆਰ ਲਿਆ ਪਰਨਾਈਆ। ਸਭ ਨੇ ਮੰਨਿਆ ਤੇਰਾ ਭਾਣਾ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਬਹੁੜੀ ਕਲਜੁਗ ਵੇਖ ਸ੍ਰਿਸ਼ਟ ਸਬਾਈ ਕੂੜ ਵਹਿਣ ਵਹਿਣਾ, ਅੱਗੇ ਹੋ ਨਾ ਕੋਇ ਅਟਕਾਈਆ। ਮਾਇਆ ਮਮਤਾ ਲਾੜੀ ਮੌਤ ਖਾਏ ਡਾਇਣਾ, ਸਾਹ ਸੁਲਤਾਨਾਂ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਸੀਸ ਨਿਵਾਈਆ। ਸਤਿਗੁਰ ਸ਼ਬਦ ਤੇਰੇ ਨਾਮ ਦਾ ਚਲਾਇਆ ਜਹਾਜ਼, ਨਈਆ ਨੌਕਾ ਨਾ ਕੋਇ ਵਡਿਆਈਆ। ਤੇਰੀ ਸਿਫ਼ਤ ਦਾ ਕਰਕੇ ਆਏ ਆਗ਼ਾਜ਼, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰੇ ਮਿਲਣ ਦਾ ਖੋਲ੍ਹ ਕੇ ਆਏ ਰਾਜ਼, ਪਰਦਾਨਸ਼ੀਂ ਪਰਦਾ ਜਗਤ ਚੁਕਾਈਆ। ਤੇਰੇ ਨਾਮ ਕਲਮੇ ਦੀ ਦੱਸ ਆਵਾਜ਼, ਗੀਤ ਢੋਲੇ ਸਿਫ਼ਤਾਂ ਵਾਲੇ ਗਾਈਆ। ਸੁਰਤੀ ਸ਼ਬਦ ਖੋਲ੍ਹ ਕੇ ਆਏ ਜਾਗ, ਆਲਸ ਨਿੰਦਰਾ ਕੂੜ ਮਿਟਾਈਆ। ਤ੍ਰੈਗੁਣ ਬੁਝਾ ਕੇ ਆਏ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਹੰਸ ਬੁੱਧੀ ਬਣਾ ਕੇ ਆਏ ਕਾਗ, ਕਾਗ ਹੰਸ ਉਡਾਈਆ। ਸਾਢੇ ਤਿੰਨ ਹੱਥ ਘਰ ਘਰ ਅੰਦਰ ਤੇਰਾ ਦੀਪਕ ਜੋਤ ਜਗਾ ਕੇ ਆਏ ਚਰਾਗ਼, ਅੰਧ ਅਗਿਆਨ ਦਾ ਡੇਰਾ ਢਾਹੀਆ। ਆਤਮ ਬ੍ਰਹਮ ਸੁਣਾ ਕੇ ਆਏ ਰਾਗ, ਅਨਰਾਗੀ ਆਪ ਦ੍ਰਿੜਾਈਆ। ਦੀਨ ਮਜ਼੍ਹਬ ਦਾ ਲਾ ਕੇ ਆਏ ਬਾਗ਼, ਬਾਗਬਾਂ ਹੋ ਕੇ ਸੇਵ ਕਮਾਈਆ। ਬਹੁੜੀ ਸਦੀ ਚੌਧਵੀਂ ਕਲਜੁਗ ਅੰਤਮ ਸਭ ਨੂੰ ਲੱਗਾ ਦਾਗ਼, ਦੁਰਮਤ ਮੈਲ ਨਾ ਕੋਇ ਧਵਾਈਆ। ਉਤਮ ਸ੍ਰੇਸ਼ਟ ਹੋਵੇ ਕਿਸੇ ਨਾ ਭਾਗ, ਭਾਗਹੀਣ ਹੋਏ ਜਗਤ ਲੋਕਾਈਆ। ਝਗੜਾ ਪਿਆ ਤਤਾਂ ਵਾਲੇ ਸਮਾਜ, ਸਮਗ੍ਰੀ ਸਤਿ ਨਾ ਕੋਇ ਵਰਤਾਈਆ। ਸਚ ਪ੍ਰੇਮ ਵਿਚ ਹੋਏ ਨਾ ਕੋਇ ਵਿਸਮਾਦ, ਬਿਸਮਿਲ ਰੂਪ ਨਾ ਕੋਇ ਦਰਸਾਈਆ। ਪੁਰਖ ਅਕਾਲੇ ਦੀਨ ਦਿਆਲੇ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਤੇਰੇ ਅੱਗੇ ਇਕ ਫ਼ਰਿਆਦ, ਅਵਤਾਰ ਪੈਗ਼ੰਬਰ ਗੁਰੂ ਨਿਉਂ ਨਿਉਂ ਸੀਸ ਝੁਕਾਈਆ। ਸਾਨੂੰ ਦੀਨਾਂ ਮਜ਼੍ਹਬਾਂ ਵਿਚੋਂ ਕਰ ਆਜ਼ਾਦ, ਜ਼ਾਤ ਪਾਤ ਦਾ ਲੇਖਾ ਦੇ ਮੁਕਾਈਆ। ਸਾਡੀ ਬੇਨੰਤੀ ਤੇਰੇ ਅੱਗੇ ਨਾਲ ਅਰਸ਼ਾਦ, ਅਰਸ਼ ਫ਼ਰਸ਼ ਦੇ ਮਾਲਕ ਕੂਕ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ

❋

❋

ਦੀਪ ਮਾਨਵ ਜ਼ਾਤੀ ਇਕੋ ਦੱਸ ਆਵਾਜ਼, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਰਮਾਤਮ ਆਤਮ ਧੁਰ ਦੀ ਇਕ ਪੜ੍ਹਾਈਆ। ਸਤਿ ਧਰਮ ਦੀ ਸਤਿਜੁਗ ਸਚ ਹੱਥ ਫੜ ਆਪਣੇ ਵਾਗ, ਡੋਰੀ ਅਵਰ ਨਾ ਕਿਸੇ ਫੜਾਈਆ। ਸਵਾਮੀ ਅੰਤਰਜਾਮੀ ਤੂੰ ਰਚਨਾ ਰਚੀ ਆਦਿ, ਅੰਤ ਲੇਖਾ ਸਭ ਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨੇਹਕੰਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸ੍ਰੀ ਭਗਵੰਤ ਧੁਰ ਨਾਮ ਦਾ ਸੁਣਾ ਇਕ ਨਾਦ, ਅਨਾਦ ਅਨਾਦੀ ਧੁਨ ਆਪ ਉਪਜਾਈਆ।

੧੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਹਰਿਚੰਦ ਸਿੰਘ ਦੇ ਗ੍ਰਹਿ ਹਰਿਰਾਏ ਪੁਰ

ਸਤਿ ਪ੍ਰੀਤੀ ਸਤਿਗੁਰ ਚਰਨਾ, ਗੁਰਸਿਖ ਗੁਰੂ ਗੁਰਦੇਵ ਜਣਾਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਹਰਨਾ, ਆਸਾ ਤ੍ਰਿਸਨਾ ਸੰਗ ਨਾ ਕੋਇ ਰਖਾਈਆ। ਦਿਵਸ ਰੈਣ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ਼ਬਦ ਪੜ੍ਹਨਾ, ਧੁਰ ਦਾ ਢੋਲਾ ਸਹਿਜ ਸੁਭਾਈਆ। ਸਚ ਦਵਾਰ ਏਕੰਕਾਰ ਮੱਲਣਾ ਦਰਨਾ, ਦਰ ਦਰਵੇਸ਼ ਹੋ ਕੇ ਅਲਖ ਜਗਾਈਆ। ਮਨ ਮਮਤਾ ਵਿਚੋਂ ਮਨ ਮਨਸਾ ਵਸ ਕਰਨਾ, ਕਲਪਣਾ ਮਾਤ ਰਹੇ ਨਾ ਰਾਈਆ। ਸਤਿਗੁਰ ਪਿਆਰ ਵਿਚ ਧਰਮ ਦੀ ਧਾਰ ਹੋਵੇ ਮਰਨਾ, ਮਰ ਜੀਵਤ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਗਤ ਵਾਸਨਾ ਮਰਨਾ ਜੀਵ ਜਗ, ਧੁਰ ਦੀ ਧਾਰ ਦ੍ਰਿੜਾਈਆ। ਤ੍ਰੈਗੁਣ ਮਾਇਆ ਪੋਹ ਨਾ ਸਕੇ ਅੱਗ, ਅਗਨੀ ਅੱਗ ਨਾ ਕੋਇ ਜਲਾਈਆ। ਨਿਜ ਨੇਤਰ ਦਰਸ ਕਰਨਾ ਸੂਰੇ ਸਰਬੱਗ, ਸਚ ਸਵਾਮੀ ਵੇਖ ਵਖਾਈਆ। ਖੇਲ ਖੇਲਣਾ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਮੁਕਾਈਆ। ਜਗਤ ਵਾਸ਼ਨਾ ਰਹੇ ਨਾ ਕੱਗ, ਹੰਸ ਗੁਰਮੁਖ ਰੂਪ ਬਣਾਈਆ। ਘਰ ਘਰ ਵਿਚੋਂ ਲੈਣਾ ਲੱਭ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਿਰ ਸਤਿਗੁਰ ਕਦਮਾਂ ਉਤੇ ਦੇਣਾ ਰੱਖ, ਆਪਣੀ ਕੀਮਤ ਨਾ ਕੋਇ ਜਣਾਈਆ। ਜੀਵਤ ਜੀ ਦੀਨ ਦੁਨੀ ਨਾਲੋਂ ਹੋਣਾ ਵੱਖ, ਮਮਤਾ ਮੋਹ ਵਿਕਾਰ ਗਵਾਈਆ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਤਤ ਨਾ ਕੋਇ ਤਪਾਈਆ। ਬੰਸ ਸਰਬੰਸ ਸਾਰਾ ਦੇਣਾ ਛਡ, ਹੱਡ ਮਾਸ ਨਾੜੀ ਵੱਜੇ ਵਧਾਈਆ। ਤਿਸ ਦਾ ਸਫਲ ਹੋਵੇ ਮਰਨਾ ਜਗ, ਜੋ ਜਗਜੀਵਣ ਦਾਤੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਰ ਜੀਵਤ ਰੂਪ ਜਣਾਈਆ। ਜਗ ਮਰਨਾ ਸਤਿਗੁਰ ਸਰਨਾਈ, ਸਚ ਮਿਲੇ ਵਡਿਆਈਆ। ਰਾਏ ਧਰਮ ਨਾ ਦਏ ਸਜ਼ਾਈ, ਚਿੱਤਰਗੁਪਤ ਨਾ ਲੇਖ ਵਖਾਈਆ। ਕਿਰਪਾ ਕਰੇ ਸਹਿਜ ਸੁਖਦਾਈ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਅੰਤ ਦਾ ਮਾਹੀ, ਜੁਗ ਜੁਗ ਭਗਤਾਂ ਹੋਏ ਸਹਾਈਆ। ਕੂੜ ਕਿਰਿਆ ਦਏ ਤਜਾਈ, ਮਾਨ ਅਭਿਮਾਨ ਰਹੇ ਨਾ ਰਾਈਆ। ਇਕੋ ਓਟ ਲਏ ਤਕਾਈ, ਪ੍ਰਭ ਮਿਲਣਾ ਚਾਈਂ ਚਾਈਂਆ। ਆਤਮ ਦਰ ਸਚ ਗ੍ਰਹਿ ਮੰਦਰ ਨਿਜ ਵੱਜੇ ਵਧਾਈ, ਖ਼ੁਸ਼ੀਆਂ ਰਾਗ ਜਣਾਈਆ। ਸੋ ਗੁਰਮੁਖ ਬਹੁੜ ਮਰੇ ਨਾ ਮਿਲਿਆ ਹਰਿ ਗੋਸਾਈਂ, ਮਰਜੀਵਤ ਰੂਪ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਜੀਵਤ ਜੀਵਤ ਜਗਤ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦੇਣ

❋

❋

ਗਵਾਹੀਆ। ਆਵੇ ਜਾਵੇ ਮਰੇ ਵਾਰੋ ਵਾਰਾ, ਚੁਰਾਸੀ ਗੇੜ ਨਾ ਕੋਇ ਮੁਕਾਈਆ। ਕਬੀਰ ਜੁਲਾਹਾ ਕਰੇ ਪੁਕਾਰਾ, ਸਚਖੰਡ ਗੜ੍ਹ ਉਪਰ ਚੜ੍ਹ ਕੇ ਦਏ ਦੁਹਾਈਆ। ਜਨ ਭਗਤੋ ਵੇਖੋ ਵਿਗਸੋ ਪਾਵੋ ਸਾਰਾ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜਦ ਮਰੋ ਮਰੋ ਹਰਿ ਕੇ ਦਵਾਰਾ, ਸਤਿਗੁਰ ਚਰਨ ਸਰਨ ਸਰਨਾਈਆ। ਫਿਰ ਮਰਨਾ ਹੋਏ ਨਾ ਦੂਜੀ ਵਾਰਾ, ਜਨਮ ਜਨਮ ਨਾ ਕੋਇ ਭਵਾਈਆ। ਮਰ ਜੀਵਤ ਜੀਵਤ ਮਰ ਵੇਖੋ ਖੇਲ ਧੁਰ ਦਰਬਾਰਾ, ਦਰਗਹ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰ ਦਏ ਵਡਿਆਈਆ। ਗੁਰਮੁਖ ਸੱਜਣ ਸੰਤ ਸੁਹੇਲਾ ਕਦੇ ਨਾ ਮਰਦਾ, ਮਰਜੀਵਤ ਰੂਪ ਵਟਾਈਆ। ਜਗਤ ਜਹਾਨ ਚੋਂ ਤਰਦਾ, ਦੁਤਰ ਦਾ ਲਹਿਣਾ ਦਏ ਗਵਾਈਆ। ਗ੍ਰਹਿ ਵੇਖੇ ਇਕੋ ਹਰਿ ਦਾ, ਹਰਿ ਮੰਦਰ ਬਹਿ ਕੇ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਇਕੋ ਰਾਗ ਪੜ੍ਹਦਾ, ਨਿਰਅੱਖਰ ਅੱਖਰ ਧਾਰ ਵਿਚੋਂ ਸਮਝਾਈਆ। ਖੇਲ ਵੇਖ ਕੇ ਆਪਣੇ ਘਰ ਦਾ, ਘਰ ਜਾਵੇ ਚਾਈਂ ਚਾਈਂਆ। ਝਗੜਾ ਮੁਕ ਜਾਏ ਚੇਤਨ ਜੜ੍ਹ ਦਾ, ਮੇਲਾ ਮਿਲੇ ਸਹਿਜ ਸੁਭਾਈਆ। ਸਤਿਗੁਰ ਕਿਰਪਾ ਨਾਲ ਗੁਰਮੁਖ ਸਚ ਦੀ ਮਰਨੀ ਮਰਦਾ, ਜੋ ਬਹੁੜ ਜਨਮ ਨਾ ਪਾਈਆ। ਕਬੀਰ ਕੂਕ ਕੂਕ ਪੁਕਾਰ ਕਰਦਾ, ਜੁਲਾਹਾ ਦਏ ਦੁਹਾਈਆ। ਜਿਸ ਦਰਸ਼ਨ ਕੀਤਾ ਨਰਾਇਣ ਨਰ ਦਾ, ਤਿਸ ਨਰ ਹਰਿ ਆਪਣੇ ਵਿਚ ਛੁਪਾਈਆ। ਸੋ ਸੰਤ ਸੁਹੇਲਾ ਭਵਜਲ ਪਾਰ ਕਰਦਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਪੈਂਡਾ ਮੁਕੇ ਡੂੰਘੀ ਡੱਲ ਦਾ, ਅੰਧ ਅੰਧੇਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਰਨੀ ਆਪ ਜਣਾਈਆ। ਸਾਚੀ ਮਰਨੀ ਸਤਿਗੁਰ ਹੱਥ, ਗੁਰਮੁਖਾਂ ਦਏ ਦ੍ਰਿੜਾਈਆ। ਜਿਸ ਦੀ ਮਹਿਮਾ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਜਿਸ ਦੇਵੇ ਨਾਮ ਨਿਧਾਨ ਦੀ ਵਥ, ਵਸਤ ਅਮੋਲਕ ਝੋਲੀ ਪਾਈਆ। ਸੋ ਸਚ ਸਰਨਾਈ ਜਾਏ ਢੱਠ, ਹਉਮੇ ਹੰਗਤਾ ਗੜ੍ਹ ਤੁੜਾਈਆ। ਕੂੜ ਕੁੜਿਆਰਾ ਨਾਤਾ ਜਾਵੇ ਛਡ, ਪ੍ਰਭ ਮੇਲਾ ਮੇਲੇ ਸਹਿਜ ਸੁਭਾਈਆ। ਓਸ ਦਾ ਜਨਮ ਨਾ ਹੋਵੇ ਵਤ, ਬੇਵਤਨ ਵਤਨ ਆਪਣੇ ਵਿਚ ਜਾਵੇ ਚਾਈਂ ਚਾਈਂਆ। ਬਿਨਾ ਸਤਿਗੁਰ ਸ਼ਬਦ ਤੋਂ ਰੱਖੇ ਕੋਈ ਨਾ ਪਤ, ਪਤਿਪਰਮੇਸ਼ਵਰ ਸੰਗ ਨਾ ਕੋਇ ਬਠਾਈਆ। ਕਬੀਰ ਜੁਲਾਹੇ ਕਿਹਾ ਸਚ, ਸੰਦੇਸਾ ਜਗਤ ਵਿਚ ਸੁਣਾਈਆ। ਏਹ ਖੇਲ ਅਕਲ ਬੁਧੀ ਦੇ ਨਹੀਂ ਵਸ, ਮਨਸਾ ਮਨ ਨਾ ਕੋਇ ਵਡਿਆਈਆ। ਜਿਸ ਹਿਰਦੇ ਹਰਿਜੂ ਜਾਏ ਵਸ, ਮਿਹਰ ਨਜ਼ਰ ਉਠਾਈਆ। ਉਹ ਮਰ ਜੀਵਤ ਜਗਤ ਬਣਾਏ ਜਸ, ਸਿਫ਼ਤਾਂ ਵਿਚ ਸਾਲਾਹੀਆ। ਜਿਨ੍ਹਾਂ ਉਪਰ ਕਿਰਪਾ ਕਰੇ ਪੁਰਖ ਸਮਰਥ, ਸੋ ਬਹੁੜ ਜਨਮ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਦਾ ਵਰ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਘਟ ਨਿਵਾਸੀ ਪੁਰਖ ਅਬਿਨਾਸ਼ੀ ਜਿਸ ਸਿਰ ਆਪਣਾ ਹੱਥ ਟਿਕਾਈਆ।

੧੯ ਮੱਘਰ ਸ਼ਹਿਨਸ਼ਾਹੀ ਸੰਮਤ ੬ ਮਿਤ ਸਿੰਘ ਦੇ ਗ੍ਰਹਿ ਬਹਿਮਣ ਦੀਵਾਨਾ

ਸਤਿਗੁਰ ਸ਼ਬਦ ਧੁਰ ਨਾਮ ਵਜਾਇਆ ਡੰਕਾ, ਅਵਤਾਰ ਪੈਗ਼ੰਬਰ ਗੁਰੂ ਰਹੇ ਜਣਾਈਆ। ਸਚ ਦਵਾਰ ਸੁਹਾਇਆ ਬੰਕਾ, ਬੰਕ ਦਵਾਰੀ

❋

❋

ਹੋ ਕੇ ਖ਼ੁਸ਼ੀ ਮਨਾਈਆ। ਭੇਵ ਖੁਲ੍ਹਾਇਆ ਪੰਜ ਤਤ ਸਰੀਰ ਤਨ ਕਾ, ਤਨ ਮੰਦਰ ਪੜਦਾ ਲਾਹੀਆ। ਮਾਣ ਗਵਾਇਆ ਹਉਮੇ ਮਨ ਕਾ, ਮਣਕਾ ਮਨ ਦਾ ਮਨ ਭਵਾਈਆ। ਮਾਨਸ ਜੀਵਾਂ ਰੂਪ ਸਮਝਾਇਆ ਸਾਚੇ ਜਨ ਕਾ, ਧਰਮ ਦੀ ਧਾਰ ਇਕ ਦ੍ਰਿੜਾਈਆ। ਭੇਵ ਖੁਲ੍ਹਾਇਆ ਹੰ ਦਾ, ਹੰ ਬ੍ਰਹਮ ਇਕ ਵਖਾਈਆ। ਬਹੁੜੀ ਕਿਉਂ ਝਗੜਾ ਪਿਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਜਗਤ ਵਿਚ ਹਲਕਾਈਆ। ਸਦੀ ਚੌਧਵੀਂ ਸਮਾਂ ਆਇਆ ਗ਼ਮ ਦਾ, ਗ਼ਮੀ ਗ਼ਮਖਾਰ ਯਾਰ ਨਾ ਕੋਇ ਮਿਟਾਈਆ। ਜਗਤ ਵਣਜਾਰਾ ਹੋਇਆ ਆਸਾ ਤ੍ਰਿਸਨਾ ਤਮ ਦਾ, ਧੀਰਜ ਧੀਰ ਨਾ ਕੋਇ ਧਰਾਈਆ। ਮਾਣ ਰਿਹਾ ਨਾ ਪਵਣ ਸਵਾਮੀ ਦਮ ਦਾ, ਸਵਾਸ ਸਵਾਸ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਸੁਣੋ ਅਗੰਮੀ ਬਾਤ, ਬਾਤਨ ਪੜਦਾ ਦਿਆਂ ਉਠਾਈਆ। ਨਿਰਗੁਣ ਧਾਰ ਵੇਖੋ ਮਾਰ ਝਾਤ, ਝਾਕੀ ਲੋਕਮਾਤ ਕਰਾਈਆ। ਕੂੜੀ ਕਿਰਿਆ ਤਕੋ ਸਾਖਿਆਤ, ਸਨਮੁਖ ਸਭ ਦੇ ਸੋਭਾ ਪਾਈਆ। ਗੁਰਮੁਖ ਰਿਹਾ ਨਾ ਕੋਇ ਪਾਰਜਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਸਾਰੇ ਪੜ੍ਹਦੇ ਗਾਥ, ਅੰਜੀਲ ਕੁਰਾਨਾਂ ਕਲਮਿਆਂ ਵਿਚ ਸੁਣਾਈਆ। ਖੇਲ ਵੇਖੋ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੁਲਾਈਆ। ਸਤਿ ਜੋਤ ਦਾ ਰਿਹਾ ਨਾ ਕੋਇ ਪ੍ਰਕਾਸ਼, ਧੂੰਆਂਧਾਰ ਹੋਈ ਲੋਕਾਈਆ। ਮਨ ਕਲਪਣਾ ਕਰੇ ਨਾ ਕੋਇ ਘਾਤ, ਹਉਮੇ ਰੋਗ ਨਾ ਕੋਇ ਮਿਟਾਈਆ। ਆਤਮ ਪਰਮਾਤਮ ਜੋੜੇ ਕੋਇ ਨਾ ਨਾਤ, ਸੁਰਤ ਸ਼ਬਦ ਨਾ ਕੋਇ ਸਮਾਈਆ। ਕਿਉਂ ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਰਹੇ ਕੁਰਲਾਈਆ। ਉਠੋ ਵੇਖੋ ਖੇਲ ਤਮਾਸ਼, ਖ਼ਲਕ ਖ਼ਾਲਕ ਮਖ਼ਲੂਕ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਮਾਰ ਧਿਆਨ, ਨਿਗਹ ਨਿਗਹ ਵਿਚੋਂ ਬਦਲਾਈਆ। ਕੀ ਲੇਖਾ ਵਿਚ ਜਹਾਨ, ਨਵ ਸੱਤ ਫੋਲ ਫੁਲਾਈਆ। ਦ੍ਰਿਸ਼ਟੀ ਰਿਹਾ ਨਾ ਬ੍ਰਹਮ ਗਿਆਨ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਸਚ ਝੁਲੇ ਨਾ ਕੋਇ ਨਿਸ਼ਾਨ, ਨੌਬਤ ਹੱਕ ਨਾ ਕੋਇ ਵਜਾਈਆ। ਹਿਰਦੇ ਰਮਿਆ ਨਾ ਕਿਸੇ ਰਾਮ, ਰਾਮ ਰਾਮਾ ਦੇ ਸਮਝਾਈਆ। ਰੂਪ ਨਜ਼ਰ ਨਾ ਆਏ ਕਾਹਨ, ਬੰਸਰੀ ਧੁਨ ਨਾ ਕੋਇ ਸ਼ਨਵਾਈਆ। ਪੈਗ਼ੰਬਰੋ ਭੁੱਲੀ ਤੁਹਾਡੀ ਕਲਾਮ, ਕਲਮਾ ਕਾਇਨਾਤ ਨਾ ਕੋਇ ਦ੍ਰਿੜਾਈਆ। ਅੰਮ੍ਰਿਤ ਰਸ ਪੀਏ ਨਾ ਕੋਇ ਸਤਿਨਾਮ, ਸਤਿ ਵਿਚ ਨਾ ਕੋਇ ਸਮਾਈਆ। ਫ਼ਤਿਹ ਜੈਕਾਰਾ ਬੋਲੇ ਨਾ ਕੋਇ ਜਹਾਨ, ਜਹਾਲਤ ਭਰੀ ਕੂੜ ਲੋਕਾਈਆ। ਯੋਧੇ ਸੂਰਬੀਰ ਉਠੋ ਨੌਜਵਾਨ, ਸਤਿਗੁਰ ਸ਼ਬਦ ਰਿਹਾ ਸੁਣਾਈਆ। ਖੇਲ ਵੇਖੋ ਸ੍ਰੀ ਭਗਵਾਨ, ਕੀ ਕਰਤਾ ਕਾਰ ਕਮਾਈਆ। ਸੰਦੇਸਾ ਸੁਣੋ ਬਿਨਾ ਕਾਨ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸਦੀ ਚੌਧਵੀਂ ਵਕਤ ਪਹੁੰਚਿਆ ਆਣ, ਮੁਹੰਮਦ ਚਾਰ ਯਾਰੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਧਰਨੀ ਧਰਤ ਧਵਲ, ਧੌਲ ਧਿਆਨ ਲਗਾਈਆ। ਜਿਸ ਨੂੰ ਕਹਿ ਕੇ ਆਏ ਨੂਰ ਇਲਾਹੀ ਅਵਲ, ਆਲਮੀਨ ਬੇਪਰਵਾਹੀਆ। ਜਿਸ ਦੀ ਸਿਫ਼ਤ ਸੁਣਾਈ ਸਾਂਵਲ ਸਵਲ, ਮੁਕੰਦ ਮਨੋਹਰ ਇਕ ਰਘੁਰਾਈਆ। ਜਿਸ

❋

❋

ਦਾ ਅੰਮ੍ਰਿਤ ਰਸ ਭਰਿਆ ਨਾਭੀ ਕਵਲ, ਘਟ ਘਟ ਮੇਘ ਬਰਸਾਈਆ। ਜਿਸ ਦਾ ਸਵਾਸ ਪਵਣੀ ਪਵਣ, ਦਮ ਦਮਾਂ ਨਾਲ ਚਤੁਰਾਈਆ। ਉਸ ਦਾ ਭੇਵ ਤੁਹਾਡੇ ਵਿਚੋਂ ਜਾਣੇ ਕਵਣ, ਜਗਤ ਦੇ ਕਾਹਨ ਦਿਓ ਸੁਣਾਈਆ। ਜੋ ਲੇਖਾ ਜਾਣੇ ਲੱਖ ਚੁਰਾਸੀ ਅਵਣ ਗਵਣ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਇਹ ਖੇਲ ਅਗੰਮੀ ਹਰਿ ਦਾ, ਸਤਿਗੁਰ ਸ਼ਬਦ ਤੇਰੇ ਹੱਥ ਵਡਿਆਈਆ। ਜਿਹੜਾ ਨਾ ਜੰਮੇ ਨਾ ਮਰਦਾ, ਮਰਜੀਵਤ ਰੂਪ ਨਾ ਕੋਇ ਬਦਲਾਈਆ। ਜੋ ਚਾਹੇ ਸੋ ਜੁਗ ਚੌਕੜੀ ਕਰਦਾ, ਕਰਨੀ ਦਾ ਕਰਤਾ ਇਕ ਅਖਵਾਈਆ। ਸਰਗੁਣ ਧਾਰ ਸਭ ਤੋਂ ਡਰਦਾ, ਭੈ ਵਿਚ ਬੈਠਾ ਸੀਸ ਨਿਵਾਈਆ। ਨਿਰਗੁਣ ਨਿਰਗੁਣ ਅੱਖਰ ਓਸੇ ਦਾ ਪੜ੍ਹਦਾ, ਨਾਮ ਕਲਮਾ ਸਿਫ਼ਤ ਸਾਲਾਹੀਆ। ਅਵਤਾਰ ਪੈਗ਼ੰਬਰ ਗੁਰੂ ਓਸੇ ਦੀ ਧਾਰ ਓਸੇ ਦਾ ਬਰਦਾ, ਦਰ ਦਰਵੇਸ਼ ਦਰ ਸਾਚੇ ਅਲਖ ਜਗਾਈਆ। ਕਲਜੁਗ ਖੇਲ ਅੰਤਮ ਉਸੇ ਦੀ ਕਲ ਦਾ, ਕਲ ਕਲਕੀ ਬੇਪਰਵਾਹੀਆ। ਜੋ ਸਚਖੰਡ ਸਚ ਸਿੰਘਾਸਣ ਮੱਲਦਾ, ਅਟਲ ਮਹੱਲ ਡੇਰਾ ਲਾਈਆ। ਜਿਸ ਦਾ ਦੀਪਕ ਜੋਤ ਅਗੰਮੀ ਬਲਦਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰੂ ਰਿਹਾ ਘਲਦਾ, ਨਾਮ ਨਿਧਾਨਾ ਸ੍ਰੀ ਭਗਵਾਨਾ ਝੋਲੀ ਲੋਕਮਾਤ ਭਰਾਈਆ। ਲੱਖ ਚੁਰਾਸੀ ਰਿਹਾ ਛਲਦਾ, ਅਛਲ ਛਲਧਾਰੀ ਆਪਣੀ ਕਾਰ ਕਮਾਈਆ। ਦਰੋਹੀ ਉਸ ਦਾ ਭਾਣਾ ਕਦੇ ਨਾ ਟਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਮਾਲਕ ਦੋ ਜਹਾਨ ਜਲ ਥਲ ਦਾ, ਮਹੀਅਲ ਆਪਣੀ ਕਾਰ ਭੁਗਤਾਈਆ। ਕਲਜੁਗ ਅੰਤਮ ਜੋ ਸ਼ਬਦ ਧਾਰ ਰਲਦਾ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਾਰਬ੍ਰਹਮ ਪਤਿਪਰਮੇਸ਼ਵਰ ਸਾਂਝਾ ਯਾਰ ਪਰਵਰਦਿਗਾਰ ਖੇਲ ਕਰੇ ਜਨ ਭਗਤਾਂ ਵੱਲ ਦਾ, ਵਲਵਲੇ ਸਭ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਮਾਲਕ ਖ਼ਾਲਕ ਪ੍ਰਿਤਪਾਲਕ ਸਚਖੰਡ ਦਵਾਰੇ ਨਿਹਚਲ ਧਾਮ ਅਟਲ ਦਾ, ਅਟਲ ਪਦਵੀ ਪਦਾਂ ਤੋਂ ਬਾਹਰ ਆਪਣੀ ਇਕ ਰਖਾਈਆ।

੧੯ ਮੱਘਰ ਸ਼ਹਿਨਸ਼ਾਹੀ ਸੰਮਤ ੬ ਬੀਬੀ ਹਰਿਜਿੰਦਰ ਕੌਰ ਦੇ ਗ੍ਰਹਿ ਪਿੰਡ ਸ਼ੇਖ ਜ਼ਿਲਾ ਬਠਿੰਡਾ

ਅਵਤਾਰ ਪੈਗ਼ੰਬਰ ਗੁਰੂ ਨਿਗਾਹ ਮਾਰੋ ਕਾਇਆ ਅੰਦਰ, ਸ਼ਬਦ ਗੁਰੂ ਗੁਰਦੇਵ ਰਿਹਾ ਜਣਾਈਆ। ਕਿਉਂ ਮਨ ਮਨੂਆ ਭੱਜੇ ਬੰਦਰ, ਦਹਿ ਦਿਸ਼ਾ ਉਠ ਉਠ ਧਾਈਆ। ਕਿਉਂ ਨਹੀਂ ਬਜਰ ਕਪਾਟੀ ਖ਼ੁਲ੍ਹਿਆ ਜੰਦਰ, ਪਰਦਾ ਪਰਦੇ ਵਿਚੋਂ ਚੁਕਾਈਆ। ਸਤਿ ਸਚ ਚੜ੍ਹੀ ਕਿਉਂ ਨਹੀਂ ਰੰਗਣ, ਦੁਰਮਤ ਮੈਲ ਨਾ ਕੋਇ ਧਵਾਈਆ। ਸ਼ਬਦ ਅਨਾਦੀ ਧੁਨ ਦੇਵੇ ਕਿਸੇ ਨਾ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤਿਲਕ ਲਲਾਟੀ ਮਸਤਕ ਟਿੱਕਾ ਸਤਿ ਲੱਗੇ ਕੋਇ ਨਾ ਚੰਦਨ, ਪ੍ਰੇਮ ਪਿਆਰ ਨਾ ਕੋਇ ਰਖਾਈਆ। ਈੜਾ ਪਿੰਗਲ ਸੁਖਮਨ ਟੇਡੀ ਬੰਕ ਮੂਲ ਨਾ ਲੰਘਣ, ਪਾਂਧੀ ਆਪਣਾ ਪੰਧ ਮੁਕਾਈਆ। ਕੋਈ ਖੇਲ ਵੇਖ ਸਕੇ ਨਾ ਬ੍ਰਹਮ ਬ੍ਰਹਿਮੰਡਣ, ਬ੍ਰਹਿਮਾਂਡ ਪਰਦਾ ਨਾ ਕੋਇ ਵਖਾਈਆ। ਤੂੰ ਮੇਰਾ ਮੈਂ ਤੇਰਾ ਸੁਣੇ ਕੋਇ ਨਾ

❋

❋

ਛੰਦਨ, ਸਹਿੰਸਾ ਰੋਗ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸਾਂ ਮਾਰਗ ਦੱਸਿਆ ਸੱਚਾ, ਸਚ ਸਚ ਦ੍ਰਿੜਾਈਆ। ਸ਼ਬਦੀ ਭੇਵ ਰੱਖਿਆ ਨਾ ਰਤਾ, ਰਤਨ ਅਮੋਲਕ ਗੁਰਮੁਖ ਹੀਰੇ ਆਏ ਬਣਾਈਆ। ਪੰਚ ਵਿਕਾਰ ਕੂੜ ਕੁੜਿਆਰ ਦੱਸ ਕੇ ਤਤ ਤਤਾਂ, ਤਤਵ ਤਤ ਤਤ ਸਮਝਾਈਆ। ਮਨ ਕਲਪਣਾ ਦੱਸ ਕੇ ਆਏ ਪਤਾ, ਸ਼ਬਦੀ ਖੰਡਾ ਖੜਗ ਨਾਮ ਚਮਕਾਈਆ। ਚੇਤਨ ਕਰ ਕੇ ਆਏ ਸੁਰਤ ਧਾਰ ਦੀ ਚੇਤਨ ਸਤਾ, ਸਤਿ ਸਤਿ ਵਿਚੋਂ ਉਪਜਾਈਆ। ਮਸਤਕ ਜੋਤ ਲਲਾਟ ਜਗਾ ਕੇ ਆਏ ਖੇਲ ਦਰਸਾਇਆ ਪੁਰਖ ਸਮਰਥਾ, ਮਹਿਮਾ ਅਕਥ ਕਥ ਦ੍ਰਿੜਾਈਆ। ਅਗੰਮੀ ਦੇ ਕੇ ਆਏ ਅਮੋਲਕ ਵਥਾ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਤੇਰਾ ਗ੍ਰਹਿ ਵਖਾਇਆ ਯਥਾਰਥ ਯਥਾ, ਘਰ ਘਰ ਵਿਚ ਪਰਦਾ ਦਿਤਾ ਉਠਾਈਆ। ਜਿਸ ਨੂੰ ਟੇਕਣਾ ਪਏ ਕਿਸੇ ਨਾ ਮੱਥਾ, ਤਨ ਵਜੂਦ ਨਾ ਕੋਇ ਰਖਾਈਆ। ਜੈਕਾਰਾ ਬੋਲਾਣਾ ਪਏ ਨਾ ਕੋਇ ਰਸਨਾ ਜਿਹਵਾ ਬੱਤੀ ਦੰਦਾ, ਢੋਲਾ ਗੀਤ ਨਾ ਕੋਇ ਸੁਣਾਈਆ। ਦਰਸ ਕਰਨਾ ਪਏ ਨਾ ਜਗਤ ਅੱਖਾਂ, ਲੋਚਨ ਕੰਮ ਕੋਇ ਨਾ ਆਈਆ। ਰਸਨਾ ਜਿਹਵਾ ਨੌ ਦਵਾਰੇ ਰਸ ਰਸਨਾ ਕੋਇ ਨਾ ਚਖਾ, ਅਨਰਸ ਤੇਰਾ ਖੇਲ ਵਖਾਈਆ। ਅਗੰਮੀ ਅਗੰਮ ਸੁਣਾ ਕਥਾ, ਬਿਨਾ ਕਥਨੀ ਤੋਂ ਕਥਾ ਦਿਤੀ ਪੜ੍ਹਾਈਆ। ਤੇਰਾ ਗ੍ਰਹਿ ਪੁਰਖ ਸਮਰਥਾ, ਘਰ ਸੁਹੰਜਣਾ ਆਏ ਜਣਾਈਆ। ਜਿਥੇ ਆਤਮ ਧਾਰ ਰੂਪ ਪਰਮਾਤਮਾ ਤੇਰਾ ਵਸਾ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਜਿਸ ਨੂੰ ਜਗਤ ਪੈਮਾਨਿਆਂ ਵਿਚ ਕਿਸੇ ਨਾ ਕਛਾ, ਸਵਾ ਗਿੱਠ ਦੀ ਧਾਰ ਸਾਰੇ ਗਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪ੍ਰਭ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਦੱਸ ਕੇ ਆਏ ਘਰਾਨਾ, ਗਹਿਰ ਗੰਭੀਰ ਬੇਨਜ਼ੀਰ ਪੜਦਾ ਤਨ ਵਜੂਦ ਚੁਕਾਈਆ। ਸੁਣਾ ਕੇ ਆਏ ਨਾਮ ਨਿਧਾਨਾ, ਮਿਹਰਵਾਨ ਸਿਫ਼ਤ ਸਾਲਾਹੀਆ। ਜਣਾ ਕੇ ਆਏ ਧੁਨ ਆਤਮਕ ਰਾਗ ਅਗੰਮੀ ਗਾਣਾ, ਅਨਾਦ ਅਨਾਦੀ ਬੇਪਰਵਾਹੀਆ। ਪਿਆ ਕੇ ਆਏ ਅੰਮ੍ਰਿਤ ਰਸ ਜਾਮ ਮਹਾਨਾ, ਨਵ ਰਸ ਦਾ ਡੇਰਾ ਢਾਹੀਆ। ਨਿਰਗੁਣ ਨੂਰ ਜੋਤ ਪ੍ਰਕਾਸ਼ ਦੱਸਿਆ ਖੇਲ ਸ੍ਰੀ ਭਗਵਾਨਾ, ਭਗਵਨ ਤੇਰੀ ਕਲ ਧਰਾਈਆ। ਆਤਮ ਧਾਰ ਦੱਸਿਆ ਸਤਿ ਸਰੂਪ ਬਲਵਾਨਾ, ਬਲਧਾਰੀ ਵਡ ਵਡਿਆਈਆ। ਜਿਸ ਦਾ ਨਿਰਗੁਣ ਵਿਚ ਨਾ ਬਣਿਆ ਘਰਾਨਾ, ਗ੍ਰਹਿ ਗ੍ਰਹਿ ਵਿਚ ਵਡਿਆਈਆ। ਜਿਸ ਨੂੰ ਨਾਪੇ ਸ਼ਬਦ ਸ਼ਬਦ ਪੈਮਾਨਾ, ਜਗਤ ਨਾਪ ਨਾ ਕੋਇ ਚਤੁਰਾਈਆ। ਨੀਕਨ ਨੀਕਾ ਤੇਰਾ ਨੂਰ ਨੁਰਾਨਾ, ਕਿਰਨ ਕਿਰਨ ਦੀ ਧਾਰ ਕਿਰਪਾ ਤੇਰੀ ਵਿਚੋਂ ਨਜ਼ਰੀ ਆਈਆ। ਜਿਸ ਦਾ ਸਾਰੇ ਦੇ ਕੇ ਗਏ ਬਿਆਨਾ, ਸਿਫ਼ਤਾਂ ਵਾਲੇ ਢੋਲੇ ਗੀਤ ਦ੍ਰਿੜਾਈਆ। ਉਹ ਤੇਰਾ ਖੇਲ ਕਾਇਆ ਮਾਟੀ ਚਾਮਾ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਜਿਥੇ ਵੱਜੇ ਅਗੰਮੀ ਦਮਾਮਾ, ਉਂਗਲਾਂ ਢਾਈ ਢਾਈ ਦਰਸਾਈਆ। ਸਹਿਸ ਦਲ ਕਵਲ ਦਾ ਨਹੀਂ ਨਿਸ਼ਾਨਾ, ਦਸਮ ਦਵਾਰੀ ਮੂੰਹ ਦੇ ਭਾਰ ਸੁਟਾਈਆ। ਇਸ ਤੋਂ ਅਗਲਾ ਖੇਲ ਮਹਾਨਾ, ਤੁਰੀਆ ਸਾਰ ਕੋਇ ਨਾ ਪਾਈਆ। ਜਿਥੇ ਸ਼ਬਦ ਨਹੀਂ ਕੋਈ ਗਾਣਾ, ਰਾਗੀ ਰਾਗ ਨਾ ਕੋਇ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਨਿਸ਼ਾਨਾ, ਰੂਪ ਅਨੂਪ ਨਾ ਕੋਇ ਦ੍ਰਿੜਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਤੇਰੇ ਨੂਰ ਦਾ ਸਚ ਟਿਕਾਣਾ, ਆਤਮ ਗ੍ਰਹਿ ਗ੍ਰਹਿ ਗ੍ਰਹਿ ਵਿਚ ਵਖਾਈਆ। ਜਿਸ ਦਾ

❋

❋

ਲੇਖਾ ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿ ਸਕੇ ਨਾ ਕੋਇ ਜ਼ਬਾਨਾ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਮੇਰੇ ਸਾਹਿਬ ਸਵਾਮੀ ਪਰਵਰਦਿਗਾਰ ਯਾਰ ਤੂੰ, ਤੇਰੀ ਬੇਪਰਵਾਹੀਆ। ਤੇਰਾ ਖੇਲ ਅੱਲਾ ਹੂ, ਹੱਕ ਹੱਕ ਦ੍ਰਿੜਾਈਆ। ਭੇਵ ਖੁਲ੍ਹਾ ਦੇ ਅੱਨਾ ਹੂ, ਮਿਹਰ ਨਜ਼ਰ ਇਕ ਉਠਾਈਆ। ਲੇਖਾ ਚੁਕਾ ਦੇ ਆਪਣੀ ਰੂਹ, ਰੂਹੇ ਰਵਾਂ ਤੇਰੀ ਸਰਨਾਈਆ। ਤੂੰ ਮਾਲਕ ਸਚਖੰਡ ਨਿਵਾਸੀ ਸਾਢੇ ਹੱਥ ਜੂਹ, ਜੰਗਲ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਬ੍ਰਹਿਮੰਡ ਖੰਡ ਵੇਖ ਚਾਈਂ ਚਾਈਂਆ। ਆਦਿ ਜੁਗਾਦੀ ਨਿਰਗੁਣ ਧਾਰ ਸ਼ਬਦ ਗੁਰੂ, ਪੜਦਾ ਗੁਰ ਦੇ ਚੁਕਾਈਆ। ਜਿਥੇ ਤੇਰਾ ਗ੍ਰਹਿ ਤੇਰੇ ਦਰ ਦਾ ਮਾਰਗ ਹੁੰਦਾ ਸ਼ੁਰੂ, ਉਥੇ ਆਤਮ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਅਸੀਂ ਦੱਸਿਆ ਖੇਲ ਜਗਤ, ਜਗਜੀਵਣ ਦਾਤੇ ਸਿਫ਼ਤ ਸਾਲਾਹੀਆ। ਤੇਰੀ ਆਤਮ ਧਾਰ ਦੱਸੀ ਸ਼ਕਤ, ਸ਼ਖ਼ਸੀਅਤ ਤੇਰੇ ਨਾਲ ਵਡਿਆਈਆ। ਨਿਰਗੁਣ ਧਾਰ ਨਿਰਗੁਣ ਨਾਲ ਕਰ ਕੇ ਅਰਥ, ਅਰਸ਼ ਫ਼ਰਸ਼ ਦਾ ਨਾਤਾ ਲਿਆ ਜੁੜਾਈਆ। ਗ੍ਰਹਿ ਮੰਦਰ ਕਰ ਕੇ ਸਰਚ, ਖੋਜ ਖੋਜਾਂ ਚਾਈਂ ਚਾਈਂਆ। ਯਸੂ ਕਹੇ ਮੇਰੇ ਕਰਾਸ ਦਾ ਜੋ ਨਿਸ਼ਾਨਾ ਉਤੇ ਚਰਚ, ਇਹ ਨਿਸ਼ਾਨਾ ਤੇਰਾ ਨੂਰ ਇਲਾਹੀਆ। ਮੇਰੀ ਦਰ ਠਾਂਡੇ ਖ਼ੁਦਾ ਖ਼ੁਦ ਅਰਜ਼, ਨੂਰ ਨੁਰਾਨੇ ਦਿਆਂ ਸੁਣਾਈਆ। ਤੇਰੀ ਰੂਹ ਤੇਰੀ ਧਾਰ ਤੇਰੀ ਤਰਜ਼, ਯਕਤਰਫ਼ ਵੇਖ ਵਖਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਹਰਫ਼, ਹਰੂਫ਼ਾਂ ਵਿਚ ਨਾ ਕੋਇ ਵਡਿਆਈਆ। ਮੇਰਾ ਮਾਣ ਤਾਣ ਤੇਰੇ ਉਤੇ ਮੁਸ਼ੱਰਫ਼, ਮੁਸ਼ਤਰੀ ਸਭ ਤੋਂ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਰਵੇਸ਼ ਬੈਠੇ ਆਸ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲੇ ਦੀਨ ਦਿਆਲੇ ਤੇਰਾ ਦੱਸਿਆ ਰਸਤਾ, ਰਹਿਬਰ ਹੋ ਕੇ ਆਏ ਜਣਾਈਆ। ਨਾਮ ਕਲਮਾ ਵੇਖਿਆ ਸਸਤਾ, ਕੀਮਤ ਮਾਤ ਨਾ ਕੋਇ ਰਖਾਈਆ। ਚਾਰ ਜੁਗ ਦੇ ਸਾਸ਼ਤਰ ਬੰਨ੍ਹਾਇਆ ਬਸਤਾ, ਜਗਤ ਡੋਰੀ ਗੰਢ ਪਵਾਈਆ। ਤੈਨੂੰ ਮਾਲਕ ਦੱਸ ਅਰਸ਼ਾ, ਅਰਸ਼ੀ ਪ੍ਰੀਤਮ ਤੇਰੀ ਸਿਫ਼ਤ ਸਾਲਾਹੀਆ। ਤੇਰਾ ਭੇਵ ਖੁਲ੍ਹਾ ਕੇ ਉਤੇ ਫ਼ਰਸ਼ਾ, ਜ਼ਿਮੀਂ ਜ਼ਮਾਂ ਆਏ ਦ੍ਰਿੜਾਈਆ। ਦੀਨ ਦੁਨੀ ਤੋਂ ਮਾਰਗ ਲਾਇਆ ਮਸੀਤਾਂ ਚਰਚਾਂ, ਸ਼ਿਵਦਵਾਲੇ ਮੱਠਾਂ ਵਿਚ ਭਵਾਈਆ। ਖੇਲ ਦੱਸ ਕੇ ਨਰਾਇਣ ਨਰ ਦਾ, ਨਰ ਹਰਿ ਆਏ ਸਮਝਾਈਆ। ਬਿਨਾ ਭਗਤਾਂ ਤੋਂ ਤੇਰਾ ਭੇਵ ਪਾਇਆ ਨਾ ਕਿਸੇ ਆਤਮ ਘਰ ਦਾ, ਗ੍ਰਹਿ ਮੰਦਰ ਨਾ ਖੋਜ ਖੁਜਾਈਆ। ਜਿਸ ਗ੍ਰਹਿ ਜੋਤੀ ਧਾਰ ਹੋ ਕੇ ਵੜਦਾ, ਨਿਰਗੁਣ ਆਪਣਾ ਡੇਰਾ ਲਾਈਆ। ਨਾ ਜੀਵਤ ਨਾ ਮਰਦਾ, ਸਤਿ ਸਰੂਪ ਵਿਚ ਸਮਾਈਆ। ਜਿਥੇ ਦਵੈਤ ਦਾ ਮਿਟੇ ਪੜਦਾ, ਉਥੇ ਮਿਲੇ ਬੇਪਰਵਾਹੀਆ। ਦੀਪਕ ਇਕੋ ਨੂਰੀ ਜਗਦਾ, ਜਾਗਰਤ ਜੋਤ ਹੋਏ ਰੁਸ਼ਨਾਈਆ। ਜਿਥੇ ਸੂਰੀਆ ਚੰਦ ਕੋਇ ਨਾ ਚੜ੍ਹਦਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਸ਼ਾਸਤਰ ਵੇਦ ਪੁਰਾਨ ਕੋਇ ਨਾ ਪੜ੍ਹਦਾ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਸੋ ਖੇਲ ਤੇਰਾ ਅਗੰਮੇ ਘਰ ਦਾ, ਢਾਈ ਦੀ ਢਾਈ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਭੇਵ ਅਭੇਦਾ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ

❋

❋

ਤੇਰਾ ਚਾਰ ਜੁਗ ਦੱਸਦੇ ਆਏ ਗੀਤ, ਗੋਬਿੰਦ ਤੇਰਾ ਨਾਮ ਦ੍ਰਿੜਾਈਆ। ਤੈਨੂੰ ਦੱਸਿਆ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਤੇਰੀ ਬੇਪਰਵਾਹੀਆ। ਜੀਵਾਂ ਜੰਤਾਂ ਕਰਦੇ ਆਏ ਕਾਇਆ ਠੰਡੀ ਸੀਤ, ਕੂੜੀ ਕਿਰਿਆ ਅਗਨੀ ਤਤ ਬੁਝਾਈਆ। ਆਤਮ ਪਰਮਾਤਮ ਦੱਸਦੇ ਆਏ ਪ੍ਰੀਤ, ਪ੍ਰੀਤਮ ਤੇਰੇ ਨਾਲ ਮਿਲਾਈਆ। ਸਤਿਗੁਰ ਸ਼ਬਦ ਵਿਚੋਲਾ ਬਣਿਆ ਬੀਚ, ਦੂਜਾ ਸੰਗ ਨਾ ਕੋਇ ਰਖਾਈਆ। ਜਿਥੇ ਝਗੜਾ ਮੁਕੇ ਊਚ ਨੀਚ, ਜ਼ਾਤ ਪਾਤ ਰਹੇ ਨਾ ਰਾਈਆ। ਲੇਖਾ ਰਹੇ ਨਾ ਮੰਦਰ ਮਸੀਤ, ਕਾਅਬਿਆਂ ਰਾਹ ਨਾ ਕੋਇ ਤਕਾਈਆ। ਸੋ ਗ੍ਰਹਿ ਤੇਰਾ ਅਨਡੀਠ, ਬਿਨ ਨਿਜ ਨੇਤਰ ਬਿਨ ਗਿਆਨ ਅੱਖ ਨਾ ਕੋਇ ਵਖਾਈਆ। ਜਿਸ ਮੰਬਰ ਚੜ੍ਹ ਕੇ ਕਬੀਰ ਜੁਲਾਹੇ ਮਾਰੀ ਚੀਕ, ਉਚੀ ਕੂਕ ਕੂਕ ਸੁਣਾਈਆ। ਓਥੇ ਸ਼ਬਦ ਗੁਰੂ ਕਰੇ ਤਸਦੀਕ, ਸ਼ਹਾਦਤ ਆਪਣੀ ਆਪ ਭੁਗਤਾਈਆ। ਉਸ ਗ੍ਰਹਿ ਵਿਚ ਤੇਰੇ ਪ੍ਰੇਮ ਪਿਆਰ ਦੀ ਲੀਕ, ਲਾਈਨ ਐਨ ਇਕੋ ਨਜ਼ਰੀ ਆਈਆ। ਜਿਥੇ ਠਾਕਰ ਵਸੇ ਠਾਕਰ ਹੋ ਕੇ ਠੀਕ, ਹਰਿ ਠਾਕਰ ਨੂਰ ਅਲਾਹੀਆ। ਸਦਾ ਬੈਠਾ ਰਹੇ ਅਤੀਤ, ਤ੍ਰੈਭਵਣ ਧਨੀ ਤੇਰਾ ਰਾਹ ਤਕਾਈਆ। ਸੋ ਪੁਰਖ ਸਵਾਮੀ ਅੰਤਰਜਾਮੀ ਹਰਿ ਪੁਰਖ ਨਿਰੰਜਣ ਠਾਂਡੇ ਮੀਤ, ਮਿੱਤਰ ਪਿਆਰੇ ਵੇਖਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਗ੍ਰਹਿ ਨਿਜ ਮੰਦਰ ਨਿਜ ਆਤਮ ਪਰਮਾਤਮ ਆਪਣਾ ਪੜਦਾ ਲਾਹੀਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਸੋ ਪੁਰਖ ਨਿਰੰਜਣ ਤੇਰੀ ਧਾਰ, ਧਰਨੀ ਧਰਤ ਧਵਲ ਧੌਲ ਆਏ ਦ੍ਰਿੜਾਈਆ। ਹਰਿ ਪੁਰਖ ਨਿਰੰਜਣ ਤੇਰਾ ਖੇਲ ਅਪਾਰ, ਅਪਰੰਪਰ ਸਵਾਮੀ ਆਏ ਸਮਝਾਈਆ। ਏਕੰਕਾਰ ਦੱਸ ਕੇ ਮੀਤ ਮੁਰਾਰ, ਮਿੱਤਰ ਪਿਆਰਾ ਇਕ ਜਣਾਈਆ। ਆਦਿ ਨਿਰੰਜਣ ਤੇਰਾ ਨੂਰ ਨੂਰ ਉਜਿਆਰ, ਜੋਤੀ ਜਾਤੇ ਤੇਰੇ ਹੱਥ ਵਡਿਆਈਆ। ਅਬਿਨਾਸ਼ੀ ਕਰਤੇ ਪਾਉਣੀ ਸਾਰ, ਮਹਾਂਸਾਰਥੀ ਆਪਣਾ ਬਲ ਪਰਗਟਾਈਆ। ਸ੍ਰੀ ਭਗਵਾਨ ਹੋ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦੇਣੀ ਜਣਾਈਆ। ਪਾਰਬ੍ਰਹਮ ਤੇਰਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਪੜਦਾ ਦੇਣਾ ਉਠਾਈਆ। ਕਾਇਆ ਮੰਦਰ ਖੋਲ੍ਹ ਕਿਵਾੜ, ਘਰ ਇਕੋ ਦੇਣਾ ਬਣਾਈਆ। ਜਿਥੇ ਜਗੇ ਜੋਤ ਅਪਾਰ, ਗ੍ਰਹਿ ਮੰਦਰ ਵੱਜੇ ਵਧਾਈਆ। ਅਤੀਤ ਬੈਠਾ ਤ੍ਰੈਭਵਣ ਧਨੀ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਖੇਲ ਖਿਲਾਈਆ। ਤਿਸ ਚਰਨ ਕਵਲ ਆਤਮ ਆਪਣੀ ਧਾਰ ਕਰੇ ਨਿਮਸਕਾਰ, ਨਿਉਂ ਨਿਉਂ ਲਾਗੇ ਪਾਈਂਆ। ਸਚ ਮੰਦਰ ਸਚ ਦਵਾਰ, ਸਚ ਸਚ ਵਿਚ ਪਰਗਟਾਈਆ। ਸਚ ਘਾੜਤ ਘੜੇ ਆਪ ਠਠਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਆਪ ਕਰਤਾਰ, ਕੁਦਰਤ ਦਾ ਕਰਤਾ ਕਰਨੀ ਦਾ ਮਾਲਕ ਖ਼ਲਕ ਦਾ ਖ਼ਾਲਕ ਸ਼ਬਦੀ ਹੁਕਮੀ ਹੁਕਮ ਆਪ ਵਰਤਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ੬ ਧਰਮਜੀਤ ਕੌਰ ਦੇ ਗ੍ਰਹਿ ਪਿੰਡ ਸ਼ੇਖ਼ ਜ਼ਿਲਾ ਬਠਿੰਡਾ

ਸਤਿਗੁਰ ਸ਼ਬਦ ਕਹੇ ਮੈਂ ਮਾਲਕ ਆਦਿ ਘਰ ਥਿਰਨਾ, ਅਵਤਾਰ ਪੈਗ਼ੰਬਰ ਗੁਰੂ ਗੁਰੂ ਸਮਝਾਈਆ। ਮੇਰਾ ਖੇਲ ਜੁਗ ਚੌਕੜੀ ਪੂਰਬ ਚਿਰਨਾ,

❋

❋

ਚਿਰੀ ਵਿਛੁੰਨੀ ਵੇਖ ਵਖਾਈਆ। ਮੈਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕੋਟਨ ਕੋਟ ਗਗਨ ਗਗਨੰਤਰ ਫਿਰਨਾ, ਜ਼ਿਮੀਂ ਅਸਮਾਨਾਂ ਧਰਨੀ ਧਰਤ ਧਵਲ ਧੌਲ ਆਪਣੀ ਖੇਲ ਖਿਲਾਈਆ। ਸਭ ਦੀ ਜੋਤੀ ਧਾਰ ਵੇਖਾਂ ਆਪਣੀ ਕਿਰਨਾ, ਕਿਰਨ ਕਿਰਨ ਖੋਜ ਖੁਜਾਈਆ। ਸਦੀ ਚੌਧਵੀਂ ਕਲਜੁਗ ਅੰਤਮ ਆਤਮ ਪਰਮਾਤਮ ਕਰਨਾ ਨਿਰਨਾ, ਨਿਰਵੈਰ ਹੋ ਕੇ ਇਕ ਸਮਝਾਈਆ। ਤਤਾਂ ਵਾਲਾ ਝਗੜਾ ਛਿੜਨਾ, ਅੱਗੇ ਹੋ ਨਾ ਕੋਇ ਮਿਟਾਈਆ। ਦੀਨਾਂ ਮਜ਼੍ਹਬਾਂ ਧੁਰ ਦੇ ਹੁਕਮ ਨਾਲ ਘਿਰਨਾ, ਨਾਮ ਡੋਰੀ ਤੰਦ ਬੰਧਾਈਆ। ਅੰਮ੍ਰਿਤ ਮਿਲੇ ਕਿਸੇ ਨਾ ਝਿਰਨਾ, ਆਬੇਹਯਾਤ ਨਾ ਖੇਲ ਵਖਾਈਆ। ਉਲਟਾ ਗੇੜ ਅਗੰਮੀ ਗਿੜਨਾ, ਧੁਰ ਹੁਕਮ ਨਾਲ ਗਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਖੇਲ ਦੱਸਣਾ ਨਿਰਵੈਰ, ਅਵਤਾਰ ਪੈਗ਼ੰਬਰ ਗੁਰੂ ਧਿਆਨ ਲਗਾਈਆ। ਮਾਨਵ ਕੋਈ ਰਹਿਣ ਦੇਣਾ ਨਹੀਂ ਗ਼ੈਰ, ਆਤਮ ਪਰਮਾਤਮ ਰੰਗ ਰੰਗਾਈਆ। ਸ਼ਰਅ ਦੀ ਧਾਰ ਮੇਟਣੀ ਜ਼ਹਿਰ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਲੇਖਾ ਦੱਸਣਾ ਗੰਭੀਰ ਗਹਿਰ, ਗਵਰ ਪੜਦਾ ਇਕ ਚੁਕਾਈਆ। ਸਤਿ ਧਰਮ ਚਲਾਉਣੀ ਲਹਿਰ, ਮਾਇਆ ਮਮਤਾ ਮੋਹ ਰੁੜ੍ਹਾਈਆ। ਧਰਮ ਦਾ ਇਕੋ ਵਸਣਾ ਸ਼ਹਿਰ, ਕਸਬਿਆਂ ਵਾਲਾ ਪੰਧ ਮੁਕਾਈਆ। ਸਦੀ ਚੌਧਵੀਂ ਮੇਟ ਕੇ ਕਹਿਰ, ਕਲਾ ਪ੍ਰਭ ਦੀ ਦੇਣੀ ਵਰਤਾਈਆ। ਜਿਸ ਵਿਚ ਅੱਗੇ ਲੱਗੇ ਨਾ ਦੇਰ, ਦੂਰ ਦੁਰਾਡਾ ਪੰਧ ਮੁਕਾਈਆ। ਸਤਿਗੁਰ ਸ਼ਬਦ ਅਗੰਮੀ ਸ਼ੇਰ, ਭਬਕ ਇਕੋ ਨਾਮ ਲਗਾਈਆ। ਸਭ ਦਾ ਲੇਖਾ ਲਹਿਣਾ ਦੇਣਾ ਦਏ ਨਬੇੜ, ਪੂਰਬ ਭਵਿਖਤ ਪੂਰ ਕਰਾਈਆ। ਹਿੱਸਾ ਰਹੇ ਨਾ ਜ਼ਬਰ ਜ਼ੇਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਆਸ਼ਾ ਪੂਰੀ ਕਰੇ ਜੋ ਗੋਬਿੰਦ ਰੱਖ ਕੇ ਗਿਆ ਨਦੇੜ, ਅੰਤ ਅੰਤ ਧਿਆਨ ਲਗਾਈਆ। ਪੁਰਖ ਅਕਾਲ ਦੋ ਜਹਾਨਾਂ ਕੰਧ ਚੁਕੇ ਬੇੜ, ਨਈਆ ਨੌਕਾ ਆਪਣਾ ਨਾਮ ਵਖਾਈਆ। ਸਭ ਦੀ ਕਲਪਣਾ ਦਏ ਨਖੇੜ, ਪਿਛਲੀ ਆਸ ਰਹੇ ਨਾ ਰਾਈਆ। ਅੱਗੇ ਕਰ ਕੇ ਖੁਲ੍ਹਾ ਵਿਹੜ, ਧਰਨੀ ਧਰਤ ਸੁਹਾਈਆ। ਸਤਿਗੁਰ ਸ਼ਬਦ ਕਹੇ ਮੈਂ ਅਗੰਮੀ ਕਿਹਰ, ਪ੍ਰਭ ਹੁਕਮ ਹੁਕਮ ਵਰਤਾਈਆ। ਕਲਜੁਗ ਮੇਟਾਂ ਅੰਤਮ ਫੇਰ, ਫਿਰਤ ਫਿਰਤ ਵੇਖਾਂ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਹੁਕਮੇ ਅੰਦਰ ਕਰੇ ਨਾ ਦੇਰ, ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਖੇਲ ਖਿਲਾਈਆ।

੨੦ ਮੱਘਰ ਸ਼ਹਿਨਸ਼ਾਹੀ ਸੰਮਤ ੬ ਪਰਸਿੰਨ ਕੌਰ ਦੇ ਗ੍ਰਹਿ ਪਿੰਡ ਸ਼ੇਖ਼ ਜ਼ਿਲਾ ਬਠਿੰਡਾ

ਸਤਿਗੁਰ ਸ਼ਬਦ ਕਹੇ ਹੁਕਮ ਸੰਦੇਸ਼ਾ ਦੇਵਾਂ ਸਤਿ, ਗੁਰ ਅਵਤਾਰ ਪੈਗ਼ੰਬਰ ਸਤਿ ਸਤਿ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਬਦਲਣਾ ਤਤ, ਤਮਾਂ ਲੋਭ ਹੰਕਾਰ ਵਿਕਾਰ ਦੇਣਾ ਗਵਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤਨ ਅਮੋਲਕ ਹੀਰੇ ਗੁਰਮੁਖ ਲੈਣੇ ਜਣਾਈਆ। ਆਤਮ ਪਰਮਾਤਮ ਮੇਲ ਮਿਲਾਉਣਾ ਸਾਚਾ ਨੱਤ, ਰਿਸ਼ਤਾ ਇਕੋ ਇਕ ਵਖਾਈਆ। ਸਵਾਮੀ ਮੇਲਣਾ ਕਮਲਾਪਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਹੜਾ

❋

❋

ਸਰਬ ਕਲਾ ਸਮਰਥ, ਸਾਹਿਬ ਸੁਲਤਾਨ ਇਕ ਅਖਵਾਈਆ। ਜਨ ਭਗਤਾਂ ਦੇਵੇ ਅਗੰਮੀ ਵਥ, ਵਸਤ ਅਮੋਲਕ ਨਾਮ ਵਰਤਾਈਆ। ਲਹਿਣਾ ਦੇਣਾ ਚੁਕਾਵੇ ਹੱਥੋ ਹੱਥ, ਮੇਲਾ ਮੇਲੇ ਸਹਿਜ ਸੁਭਾਈਆ। ਝਗੜਾ ਮੇਟੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦਾ ਪੰਧ ਮੁਕਾਈਆ। ਨਿਝਰ ਝਿਰਨਾ ਅੰਮ੍ਰਿਤ ਬਖ਼ਸ਼ੇ ਰਸ, ਬੂੰਦ ਸਵਾਂਤੀ ਆਪ ਟਪਕਾਈਆ। ਨਾਮ ਨਿਧਾਨ ਸੁਣਾਏ ਨਦ, ਅਨਹਦ ਨਾਦੀ ਨਾਦ ਜਣਾਈਆ। ਦੀਨ ਮਜ਼੍ਹਬ ਦੀ ਜਿਥੇ ਟੁੱਟੇ ਹੱਦ, ਸੋ ਗ੍ਰਹਿ ਮੰਦਰ ਸਭ ਨੂੰ ਦਏ ਵਖਾਈਆ। ਤੂੰ ਮੇਰਾ ਮੈਂ ਤੇਰਾ ਸੁਣਾ ਕੇ ਛੰਦ, ਸਹਿਸਾ ਅੰਦਰੋਂ ਦਏ ਚੁਕਾਈਆ। ਧਰਮ ਨਗਾਰਾ ਜਾਏ ਵੱਜ, ਜਗਤ ਜਹਾਨ ਕਰੇ ਸ਼ਨਵਾਈਆ। ਲੇਖਾ ਮੁਕਾਏ ਕਾਅਬਿਆਂ ਵਾਲੇ ਹੱਜ, ਹੁਜਰਾ ਹੱਕ ਹੱਕ ਸੁਹਾਈਆ। ਸਚ ਦਵਾਰ ਵਖਾਏ ਮੰਦਰ ਮੱਠ, ਸ਼ਿਵਦਵਾਲਾ ਇਕੋ ਇਕ ਪਰਗਟਾਈਆ। ਜਿਥੇ ਜੋਤ ਜਗੇ ਲਟ ਲਟ, ਅੰਧ ਅੰਧੇਰ ਰਹੇ ਨਾ ਰਾਈਆ। ਕਲਮੇ ਦਾ ਵੱਖਰਾ ਨਹੀਂ ਕੋਈ ਫੱਟ, ਸ਼ਰਅ ਜ਼ੰਜੀਰ ਨਾ ਕੋਇ ਬੰਧਾਈਆ। ਇਕੋ ਰੂਪ ਨਜ਼ਰ ਆਵੇ ਸਚ, ਸਚ ਸਚ ਵਿਚੋਂ ਸਮਝਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਵਖਾਈਆ। ਨਜ਼ਰ ਆਵੇ ਜੋ ਲੂੰ ਲੂੰ ਗਿਆ ਰਚ, ਸਾਢੇ ਤਿੰਨ ਕਰੋੜ ਖ਼ੁਸ਼ੀ ਮਨਾਈਆ। ਅਗਨੀ ਤਤ ਨਾ ਜਾਏ ਮੱਚ, ਹਉਮੇ ਰੋਗ ਨਾ ਕੋਇ ਸਤਾਈਆ। ਲੇਖਾ ਦੱਸ ਅਕਥਨਾ ਅਕਥ, ਅਨਭਵ ਦ੍ਰਿਸ਼ਟੀ ਦਏ ਸਮਝਾਈਆ। ਜਿਥੇ ਆਤਮ ਪਰਮਾਤਮ ਦੋਵੇਂ ਰਹੇ ਵਸ, ਲਾਮੁਕਾਮ ਮਿਹਰਵਾਨ ਮਹਿਬੂਬ ਇਕ ਦਰਸਾਈਆ। ਇਹ ਖੇਲ ਯਥਾਰਥ ਯਥ, ਯਦੀ ਆਪਣਾ ਦੇਣਾ ਵਰਤਾਈਆ। ਕਲਜੁਗ ਕੂੜੀ ਕਿਰਿਆ ਲੱਥੇ ਸੱਥਰ ਸਥ, ਗੋਬਿੰਦ ਯਾਰੜਾ ਸੱਥਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਘਟ ਘਟ, ਘਟ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦਿਆਲ ਦਇਆਨਿਧ ਠਾਕਰ ਸਵਾਮੀ ਅੰਤਰਜਾਮੀ ਆਪਣਾ ਪੜਦਾ ਲਾਹੀਆ।