੨੦ ਮੱਘਰ ਸ਼ਹਿਨਸ਼ਾਹੀ ਸੰਮਤ ੬ ਮਾਇਆ ਦੇਵੀ ਦੇ ਗ੍ਰਹਿ ਪਿੰਡ ਸ਼ੇਖ਼ ਜ਼ਿਲਾ ਬਠਿੰਡਾ
ਸਤਿਗੁਰ ਸ਼ਬਦ ਕਹੇ ਧੁਰ ਹੁਕਮ ਦਾ ਦੇਣਾ ਜ਼ੋਰ, ਅਵਤਾਰ ਪੈਗ਼ੰਬਰ ਗੁਰ ਵੇਖਣਾ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਅੰਧੇਰਾ ਘੋਰ, ਅੰਧ ਅਗਿਆਨ ਦੇਣਾ ਗਵਾਈਆ। ਝਗੜਾ ਮੇਟਣਾ ਪੰਜ ਚੋਰ, ਪੰਚ ਸ਼ਬਦ ਨਾਦ ਧੁਨ ਕਰ ਸ਼ਨਵਾਈਆ। ਆਤਮ ਧਾਰ ਪਕੜਨੀ ਡੋਰ, ਪਰਮਾਤਮ ਆਪਣੀ ਗੰਢ ਪਵਾਈਆ। ਸੁਰਤ ਸ਼ਬਦ ਵਸੇਰਾ ਕਰਨਾ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਨਾਮ ਦਾ ਡੰਕ ਵਜਾ ਕੇ ਢੋਲ, ਕਲਮਾ ਇਕੋ ਕਾਇਨਾਤ ਦੇਣਾ ਸੁਣਾਈਆ। ਹਰ ਹਿਰਦੇ ਅੰਦਰ ਮੌਲ, ਮੌਲਾ ਮੇਲਣਾ ਸਹਿਜ ਸੁਭਾਈਆ। ਲੱਖ ਚੁਰਾਸੀ ਨਾਮ ਕੰਡੇ ਤਰਾਜ਼ੂ ਤੋਲ, ਵਜ਼ਨ ਕਰਨਾ ਥਾਉਂ ਥਾਈਂਆ। ਸਦੀ ਚੌਧਵੀਂ ਰਹੇ ਨਾ ਕੋਇ ਅਨਭੋਲ, ਬੇਖ਼ਬਰਾਂ ਖ਼ਬਰ ਦੇਣੀ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਸਭ ਦੇ ਨਾਲ ਅੰਤ ਮਾਰਨਾ ਰੋਲ, ਅਗੰਮ ਅਗੰਮੜਾ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਦਾ ਸ਼ਬਦੀ ਧਾਰ ਸਾਂਝਾ ਕਰਨਾ ਬੋਲ, ਅਨਬੋਲਤ ਆਪਣਾ ਰਾਗ ਸੁਣਾਈਆ। ਕਲਮਾ ਨਗ਼ਮਾ ਨਾਮ ਗੀਤ ਸੁਹਾਵਾਂ ਹੋਵੇ ਸੋਹਲ, ਸੋਹਲਾ ਇਕੋ ਇਕ ਸਮਝਾਈਆ। ਨਿਰਗੁਣ ਸਰਗੁਣ
❋
❋
ਸਰਗੁਣ ਨਿਰਗੁਣ ਮਿਲ ਕੇ ਕਰੇ ਚੋਹਲ, ਮੁਹੱਬਤ ਪਿਆਰ ਨਾਤਾ ਇਕ ਬੰਧਾਈਆ। ਲੇਖਾ ਵੇਖੇ ਧਰਨੀ ਧਰਤ ਧਵਲ ਧੌਲ, ਧਰਮ ਦੀ ਧਾਰ ਪੜਦਾ ਲਾਹੀਆ। ਚਾਰ ਵਰਨਾਂ ਅਠਾਰਾਂ ਬਰਨਾਂ ਨਿਜ ਆਤਮ ਰਸ ਦੀ ਦੇਵੇ ਆਪਣੀ ਪਾਹੁਲ, ਬੂੰਦ ਸਵਾਂਤੀ ਸਤਿ ਸਚ ਟਪਕਾਈਆ। ਸਚ ਪ੍ਰੇਮ ਧੁਰ ਦਾ ਰੰਗ ਲਾਲ ਗੁਲਾਲਾ ਖੇਲੇ ਹੋਲ, ਹੌਲੀ ਹੌਲੀ ਆਪਣਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਵਤਾਰ ਪੈਗ਼ੰਬਰ ਗੁਰੂ ਸ਼ਬਦੀ ਧਾਰ ਸਤਿਗੁਰ ਸ਼ਬਦ ਰਹਿਣ ਨਾ ਦੇਵੇ ਅਨਭੋਲ, ਅਨਭੁਲ ਆਪਣਾ ਹੁਕਮ ਵਰਤਾਈਆ।
੨੦ ਮੱਘਰ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਕੌਰ ਦੇ ਗ੍ਰਹਿ ਪਿੰਡ ਸ਼ੇਖ਼ ਰਖਾਲਾ ਜ਼ਿਲਾ ਬਠਿੰਡਾ
ਸਤਿਗੁਰ ਸ਼ਬਦ ਕਹੇ ਧੁਰ ਦਾ ਹੁਕਮ ਮਿਲਣਾ ਛੇਤੀ, ਅਵਤਾਰ ਪੈਗ਼ੰਬਰ ਗੁਰੂ ਛਤਰਧਾਰੀ ਰਿਹਾ ਜਣਾਈਆ। ਜਿਸ ਨੇ ਸਭ ਦੇ ਅੰਦਰ ਦਾ ਬਣਨਾ ਭੇਤੀ, ਭੇਵ ਅਭੇਦਾ ਅਛਲ ਅਛੇਦਾ ਪੜਦਾ ਦਏ ਉਠਾਈਆ। ਚਾਰ ਜੁਗ ਦੀ ਕਰਨੀ ਵੇਖੇ ਲੇਖੀ, ਲਿਖਤ ਭਵਿਖਤ ਨਾਲ ਮਿਲਾਈਆ। ਧੁਰ ਹੁਕਮ ਜਾਣੇ ਸੰਦੇਸ਼ੀ, ਫ਼ਰਮਾਨਾ ਅਗੰਮ ਅਥਾਹੀਆ। ਕੀ ਆਸਾ ਰੱਖ ਕੇ ਗਿਆ ਗੁਰ ਦਸ ਦਸਮੇਸੀ, ਦਹਿ ਦਿਸ਼ਾ ਅੱਖ ਉਠਾਈਆ। ਜਿਸ ਵੇਲੇ ਆਵੇ ਨਰ ਨਰੇਸ਼ੀ, ਹਰਿ ਕਰਤਾ ਧੁਰਦਰਗਾਹੀਆ। ਸੰਤ ਸੁਹੇਲੇ ਭਗਤ ਜਨ ਵੇਖੇ ਲੋਕਮਾਤ ਪਰਦੇਸੀ, ਜਨਮ ਦੇ ਵਿਛੜਿਆਂ ਖੋਜ ਖੁਜਾਈਆ। ਲਹਿਣਾ ਦੇਣਾ ਪੂਰਾ ਕਰੇ ਮੁੱਲਾ ਸ਼ੇਖ਼ੀ, ਮੁਸਾਇਕਾਂ ਲੇਖਾ ਦਏ ਚੁਕਾਈਆ। ਆਪਣੀ ਧਾਰ ਦੱਸ ਕੇ ਨੇਤ ਨੇਤੀ, ਨੇਤੀ ਨੇਤੀ ਆਪਣਾ ਖੇਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਅੰਤ ਕੰਤ ਕਰੇ ਹਮੇਸ਼ੀ, ਹਮਸਾਜਣ ਗ਼ਰੀਬ ਨਿਵਾਜਣ ਆਪਣੀ ਦਇਆ ਕਮਾਈਆ।
੨੦ ਮੱਘਰ ਸ਼ਹਿਨਸ਼ਾਹੀ ਸੰਮਤ ੬ ਆਤਮਾ ਸਿੰਘ ਦੇ ਗ੍ਰਹਿ ਪਿੰਡ ਗਦਾ ਡੋਬ ਜ਼ਿਲਾ ਬਠਿੰਡਾ
ਸਤਿਗੁਰ ਸ਼ਬਦ ਕਹੇ ਕੀ ਖੇਲ ਹੋਣਾ ਅੰਤ ਕਲਜੁਗ, ਅਵਤਾਰ ਪੈਗ਼ੰਬਰ ਗੁਰ ਨਿਜ ਨੇਤਰ ਲਉ ਉਠਾਈਆ। ਜਗਤ ਵਾਸਨਾ ਸਭ ਦੀ ਔਧ ਰਹੀ ਪੁਗ, ਅੱਗੇ ਪੈਂਡਾ ਪੰਧ ਦੇਣਾ ਮੁਕਾਈਆ। ਪੁਰਖ ਅਕਾਲਾ ਦੀਨ ਦਿਆਲਾ ਭੇਵ ਖੁਲ੍ਹਾਏ ਗੁੱਝ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਦੀ ਚੌਧਵੀਂ ਅੰਤ ਮਾਨਵ ਜ਼ਾਤੀ ਜਾਣਾ ਸੁਝ, ਭੁਲਿਆ ਰਹਿਣ ਕੋਇ ਨਾ ਪਾਈਆ। ਜਗਤ ਮਲੇਛ ਹੋਣੀ ਬੁਧ, ਮਨ ਕਲਪਣਾ ਕੂੜ ਹਲਕਾਈਆ। ਹਿਰਦਾ ਰਿਹਾ ਕਿਸੇ ਨਾ ਸੁਧ, ਸੁਦੀ ਵਦੀ ਦਏ ਗਵਾਹੀਆ। ਹਉਮੇ ਹੰਗਤਾ ਪੈਣਾ ਕੁੱਦ, ਭੱਜੇ ਚਾਈਂ ਚਾਈਂਆ। ਨਵ ਖੰਡ ਪ੍ਰਿਥਮੀ ਹੋਣਾ ਯੁਧ, ਜੋ ਲੇਖਾ ਯੁਧਿਸ਼ਟਰ ਕ੍ਰਿਸ਼ਨ ਗਿਆ ਦ੍ਰਿੜਾਈਆ। ਪਰਦਾ ਓਹਲਾ ਰਹੇ ਨਾ ਲੁਕ, ਚੌਦਾਂ ਲੋਕ ਚੌਦਾਂ ਤਬਕ ਦੇਣ ਦੁਹਾਈਆ। ਦੀਨ ਦੁਨੀ ਦਾ ਬਦਲ ਜਾਣਾ ਰੁਖ਼, ਦਰੋਹੀ ਫਿਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ,
❋
❋
ਹਰਿ ਕਰਤਾ ਧੁਰਦਰਗਾਹੀਆ। ਸਤਿਗੁਰ ਸ਼ਬਦ ਕਹੇ ਕਲਜੁਗ ਔਧ ਗਈ ਬੀਤ, ਅਵਤਾਰ ਪੈਗ਼ੰਬਰ ਗੁਰ ਵੇਖੋ ਬਾਤਨ ਧਿਆਨ ਲਗਾਈਆ। ਕਾਇਆ ਹੋਏ ਨਾ ਕਿਸੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਤ੍ਰੈਗੁਣ ਹੋਏ ਨਾ ਕੋਇ ਅਤੀਤ, ਤ੍ਰੈਵਣ ਧਨੀ ਨਾ ਕੋਇ ਮਿਲਾਈਆ। ਸਾਚਾ ਕਲਮਾ ਸੁਣੇ ਨਾ ਕੋਇ ਹਦੀਸ, ਹਜ਼ਰਤ ਰੋਵਣ ਮਾਰਨ ਧਾਈਆ। ਆਤਮ ਰਹੀ ਨਾ ਕੋਇ ਪ੍ਰੀਤ, ਪਾਰਬ੍ਰਹਮ ਗਏ ਭੁਲਾਈਆ। ਝਗੜਾ ਪਿਆ ਹਸਤ ਕੀਟ, ਊਚ ਨੀਚ ਕਰੇ ਲੜਾਈਆ। ਮਨ ਕਲਪਣਾ ਸਕੇ ਕੋਇ ਨਾ ਜੀਤ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਖੇਲ ਅੰਤਮ ਹੋਣਾ, ਅਵਤਾਰ ਪੈਗ਼ੰਬਰ ਗੁਰ ਪੜਦਾ ਲਉ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰੋਣਾ, ਧੀਰਜ ਧੀਰ ਨਾ ਕੋਇ ਰਖਾਈਆ। ਝਗੜਾ ਪੈਣਾ ਕੋਨਾ ਕੋਨਾ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਬਿਸਤਰ ਸੇਜ ਸਿੰਘਾਸਣ ਮਿਲੇ ਕਿਸੇ ਨਾ ਸੌਣਾ, ਜੰਗਲ ਜੂਹ ਉਜਾੜ ਪਹਾੜ ਭੱਜਣ ਵਾਹੋ ਦਾਹੀਆ। ਨਾਮ ਗੀਤ ਮਿਲੇ ਕਿਸੇ ਨਾ ਗਾਉਣਾ, ਗਹਿਰ ਗੰਭੀਰ ਸੰਗ ਨਾ ਕੋਇ ਰਖਾਈਆ। ਠੰਡੀ ਮਿਲੇ ਕੋਇ ਨਾ ਪੌਣਾ, ਅਗਨੀ ਅੱਗ ਅੱਗ ਤਪਾਈਆ। ਮੇਘ ਬਰਸੇ ਕੋਇ ਨਾ ਸਾਵਣਾ, ਸਾਂਤਕ ਸਤਿ ਨਾ ਕੋਇ ਜਣਾਈਆ। ਕਲਜੁਗ ਕੂੜ ਹੋਣਾ ਹੰਕਾਰੀ ਰਾਵਣਾ, ਰਾਮ ਰਾਮ ਆਖ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਲੇਖਾ ਪੂਰਾ ਕਰਨਾ ਬਲ ਬਾਵਨਾ, ਜੋ ਬਾਵਨ ਅਨਭਵ ਦ੍ਰਿਸ਼ਟੀ ਵਿਚ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਮਿਟਣਾ ਅੰਧੇਰ ਅੰਧ, ਅੰਧ ਅਗਿਆਨ ਰਹਿਣ ਨਾ ਪਾਈਆ। ਸਭ ਦਾ ਪਿਛਲਾ ਮੁਕੇ ਪੰਧ, ਪਾਂਧੀ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਖੰਡਾ ਫੜ ਤੀਰ ਕਮੰਦ, ਦੋ ਜਹਾਨਾਂ ਦਏ ਚਲਾਈਆ। ਦੂਈ ਦਵੈਤੀ ਢਾਹ ਕੇ ਕੰਧ, ਹਉਮੇ ਹੰਗਤਾ ਗੜ੍ਹ ਤੁੜਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਅੰਤ ਅਖ਼ੀਰ ਸਦੀ ਚੌਧਵੀਂ ਹੋਏ ਜੰਗ, ਰੂਸਾ ਚੀਨਾ ਵੰਡ ਵੰਡਾਈਆ। ਯੂਰਪ ਪਾਏ ਕੋਇ ਨਾ ਠੰਡ, ਦਰੋਹੀ ਫਿਰੇ ਥਾਉਂ ਥਾਈਂਆ। ਈਸਾ ਮੂਸਾ ਮੁਹੰਮਦ ਤਿੰਨੇ ਵੰਡਾਂ ਰਹੇ ਵੰਡ, ਦਰਗਹ ਸਚ ਧਿਆਨ ਲਗਾਈਆ। ਬਹੁੜੀ ਸਾਡਾ ਸਮਾਂ ਰਿਹਾ ਲੰਘ, ਵਕਤ ਬੇਵਕਤ ਨਾ ਕੋਇ ਕਰਾਈਆ। ਉਮਤ ਹੋਣੀ ਨੰਗ, ਨਬੀ ਰਸੂਲ ਮਾਰਨ ਧਾਈਆ। ਸਦੀ ਚੌਧਵੀਂ ਚੌਦਸ ਰਹੇ ਮੂਲ ਨਾ ਚੰਦ, ਅੰਧ ਅੰਧੇਰਾ ਜਾਣਾ ਛਾਈਆ। ਜਗਤ ਸੁਹਾਗੀ ਹੋਣਾ ਰੰਡ, ਬੇਵਫ਼ਾ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਸੂਰਾ ਸਰਬੰਗ, ਸਾਹਿਬ ਸਤਿਗੁਰ ਆਪਣਾ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਕਲਜੁਗ ਅੰਤਮ ਵੇਖਣੀ ਹਾਲਤ, ਜਗਤ ਜਹਾਨ ਖੋਜ ਖੁਜਾਈਆ। ਪੁਰਖ ਅਕਾਲਾ ਕਰੇ ਅਦਾਲਤ, ਸਚ ਇਨਸਾਫ਼ ਇਕ ਕਮਾਈਆ। ਬਦੀ ਕੂੜ ਦਾ ਲੇਖਾ ਵੇਖੇ ਜਹਾਲਤ, ਪੜਦਾ ਲਾਹੇ ਥਾਉਂ ਥਾਈਂਆ। ਸਤਿ ਸਚ ਦੀ ਵੇਖੇ ਅਮਾਨਤ, ਹਰ ਹਿਰਦਾ ਫੋਲ ਫੁਲਾਈਆ। ਕਲਜੁਗ ਦੀ ਤ੍ਰਿਸ਼ਨਾ ਮੇਟੇ ਤਾਮਸ, ਅਗਨੀ ਤਤ ਗਵਾਈਆ। ਜੋ ਸੰਦੇਸ਼ਾ ਦੇ ਕੇ ਗਿਆ ਤਬਰੇਜ਼ ਸ਼ਮਸ, ਸ਼ਮਾਂ ਨੂਰ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਅੰਤਮ ਹੋਣਾ ਗਜ਼ਬ, ਗਹਿਰ ਗੰਭੀਰ ਬੇਨਜ਼ੀਰ ਆਪਣਾ ਹੁਕਮ ਵਰਤਾਈਆ। ਪੈਗ਼ੰਬਰ ਹੋਣੇ ਤੁਅੱਜਬ, ਹੈਰਾਨੀ
❋
❋
ਵਿਚ ਦੁਹਾਈਆ। ਲੇਖਾ ਮੁਕਣਾ ਜ਼ਾਤ ਮਜ਼੍ਹਬ, ਮਾਨਵ ਮਾਨਵ ਨਾਲ ਟਕਰਾਈਆ। ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਦੀਨ ਦਿਆਲ ਸ਼ਬਦੀ ਸ਼ਬਦ ਧਾਰ ਸ਼ਬਦ ਸਤਿਗੁਰ ਚੁਕਣਾ ਆਪਣਾ ਕਦਮ, ਕਦੀਮ ਦੇ ਮਾਲਕ ਕੁਦਰਤ ਦੇ ਕਾਦਰ ਕਰਨੀ ਦੇ ਕਰਤੇ ਕਲਜੁਗ ਦੀ ਕਲ ਕਲ ਕਲਕੀ ਹੋ ਕੇ ਪੂਰ ਕਰਾਈਆ।
੨੦ ਮੱਘਰ ਸ਼ਹਿਨਸ਼ਾਹੀ ਸੰਮਤ ੬ ਤੇਜਾ ਸਿੰਘ ਦੇ ਘਰ ਪਿੰਡ ਸਾਦਕ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਖੇਲ ਕਰਨਾ ਸੂਰੇ ਸਰਬਗ, ਅਵਤਾਰ ਪੈਗ਼ੰਬਰ ਗੁਰ ਵੇਖਣਾ ਅੱਖ ਉਠਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝਾਉਣੀ ਅੱਗ, ਤਤਵ ਤਤ ਅੰਮ੍ਰਿਤ ਮੇਘ ਬਰਸਾਈਆ। ਦੀਨ ਮਜ਼੍ਹਬ ਮੇਟਣੀ ਹੱਦ, ਜ਼ਾਤ ਪਾਤੀ ਪੰਧ ਮੁਕਾਈਆ। ਧੁਰ ਦਾ ਨਾਮ ਸੁਣਾਉਣਾ ਛੰਦ, ਕਲਮਾ ਅਗੰਮ ਅਥਾਹੀਆ। ਨਿਜ ਆਤਮ ਪਰਮਾਤਮ ਬਖ਼ਸ਼ਣਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤ ਪ੍ਰਕਾਸ਼ ਕਰ ਅਗੰਮੀ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਆਤਮ ਪਰਮਾਤਮ ਬਣਾ ਕੇ ਸੰਗ, ਸਗਲਾ ਸੰਗੀ ਹੋਏ ਸਹਾਈਆ। ਸੇਜ ਸੁਹਾਏ ਆਤਮ ਪਲੰਘ, ਸੁਖਆਸਣ ਡੇਰਾ ਲਾਈਆ। ਨਾਮ ਨਿਧਾਨ ਵਜਾਏ ਮਰਦੰਗ, ਧੁਨ ਆਤਮਕ ਰਾਗ ਸੁਣਾਈਆ। ਸਦੀ ਚੌਧਵੀਂ ਰਹੀ ਲੰਘ, ਮੁਹੰਮਦ ਵੇਖੇ ਨੈਣ ਉਠਾਈਆ। ਉਮਤ ਉਮਤੀ ਹੋਣੀ ਨੰਗ, ਓਢਣ ਸੀਸ ਨਾ ਕੋਇ ਟਿਕਾਈਆ। ਈਸਾ ਅੰਦਰ ਆਵੇ ਰੰਜ, ਬੀਸਵੀਂ ਸਦੀ ਅੱਖ ਖੁਲ੍ਹਾਈਆ। ਪਰਵਰਦਿਗਾਰ ਸਾਂਝੇ ਯਾਰ ਸਭ ਦਾ ਲੇਖਾ ਕਰਨਾ ਭੰਗ, ਦੁਤੀਆ ਭਾਉ ਦਏ ਮਿਟਾਈਆ। ਸਤਿਜੁਗ ਸਾਚੇ ਹੋ ਆਪ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਦੇਣੀ ਕਮਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮੇਟ ਕੇ ਗੰਦ, ਪਤਿਤ ਪੁਨੀਤ ਦੇਣੇ ਕਰਾਈਆ। ਸਭ ਦੀ ਆਸਾ ਮਨਸਾ ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਨੀ ਮੰਗ, ਜੋ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਗਏ ਦ੍ਰਿੜਾਈਆ। ਅੰਮ੍ਰਿਤ ਧਾਰ ਵਹਾਉਣੀ ਗੰਗ, ਸਰ ਸਰੋਵਰ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮਾਰਗ ਲਾਉਣਾ ਸਤਿ, ਅਵਤਾਰ ਪੈਗ਼ੰਬਰ ਗੁਰ ਵੇਖੋ ਚਾਈਂ ਚਾਈਂਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਣੀ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਪੜਦਾ ਆਪ ਉਠਾਈਆ। ਨਿਰਗੁਣ ਨਿਰਗੁਣ ਜੋੜਨਾ ਨਤ, ਸਰਗੁਣ ਸਾਚਾ ਸੰਗ ਵਖਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤਤ ਦੇਣਾ ਗਵਾਈਆ। ਸਤਿਗੁਰ ਸਾਚਾ ਮਾਰਗ ਦੱਸ, ਰਸਤਾ ਰਹਿਬਰ ਦੇਣਾ ਸਮਝਾਈਆ। ਦੀਨ ਦੁਨੀ ਨੂੰ ਕਰਕੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਹਰ ਹਿਰਦੇ ਅੰਦਰ ਵਸ, ਪਰਦਾ ਨਿਰੰਤਰ ਦੇਣਾ ਚੁਕਾਈਆ। ਸ਼ਬਦ ਅਗੰਮੀ ਮਾਰਨੀ ਸੱਟ, ਮਨ ਕਾ ਮਣਕਾ ਦੇਣਾ ਭਵਾਈਆ। ਧਰਮ ਦਵਾਰ ਦਾ ਖੋਲ੍ਹ ਕੇ ਹੱਟ, ਵਸਤ ਨਾਮ ਇਕ ਵਰਤਾਈਆ। ਝਗੜਾ ਮੇਟ ਕੇ ਤੀਰਥ ਅਠਸਠ, ਆਤਮ ਸਰੋਵਰ ਦਏ ਨੁਹਾਈਆ। ਹਉਮੇ ਹੰਗਤਾ ਮੇਟ ਕੇ ਫੱਟ, ਪੱਟੀ ਇਕੋ ਨਾਮ ਬੰਧਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਗਾਉਣਾ ਜਸ, ਸਿਫ਼ਤ ਸਾਲਾਹ ਕਰੇ ਪੜ੍ਹਾਈਆ। ਮਾਨਵ ਮਾਨੁਖ ਮਾਣਸ ਰਹਿਣ ਦੇਵੇ ਕੋਈ ਨਾ
❋
❋
ਵੱਖ, ਮਾਨਵ ਆਪਣੇ ਰੰਗ ਰੰਗਾਈਆ। ਲਹਿਣਾ ਦੇਣਾ ਮੇਟ ਚੁਰਾਸੀ ਲੱਖ, ਹਰਿਜਨ ਸਾਚੇ ਗੋਦ ਟਿਕਾਈਆ। ਦੁਰਮਤ ਮੈਲ ਵਿਕਾਰਾ ਕਟ, ਅੰਤਰ ਨਿਰੰਤਰ ਕਰੇ ਸਫ਼ਾਈਆ। ਸਤਿਜੁਗ ਸਤਿ ਸਤਿਵਾਦੀ ਧਰਨੀ ਧਰਤ ਧਵਲ ਉਪਰ ਰੱਖ, ਦੇਵੇ ਜਗਤ ਮਾਣ ਵਡਿਆਈਆ। ਗੁਰਮੁਖਾਂ ਖੋਲ੍ਹ ਕੇ ਨੇਤਰ ਲੋਚਣ ਨੈਣ ਅੱਖ, ਨਿਜ ਘਰ ਕਰੇ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਕਮਲਾਪਤਿ, ਪਤਿਪਰਮੇਸ਼ਵਰ ਆਪਣਾ ਪੜਦਾ ਦਏ ਚੁਕਾਈਆ। ਜਿਸ ਪੁਰਖ ਅਕਾਲ ਦੀਨ ਦਿਆਲ ਨੂੰ ਗੁਰ ਅਵਤਾਰ ਪੈਗ਼ੰਬਰ ਗਏ ਸੱਦ, ਪੇਸ਼ੀਨਗੋਈਆਂ ਵਿਚ ਦੇ ਦੁਹਾਈਆ। ਉਹ ਅੰਤ ਕੰਤ ਭਗਵੰਤ ਹੋ ਪਰਗਟ, ਪਾਰਬ੍ਰਹਮ ਪ੍ਰਭ ਆਪਣੀ ਕਲ ਵਰਤਾਈਆ। ਸ਼ਬਦ ਗੁਰੂ ਗੁਰਦੇਵ ਸਵਾਮੀ ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਰੱਖਣਹਾਰਾ ਪਤ, ਮਿਹਰਵਾਨ ਮਹਿਬੂਬ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਲੱਖਣਾ ਅਲਖ, ਅਗੰਮ ਅਗੋਚਰ ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਆਪਣਾ ਹੁਕਮ ਵਰਤਾਈਆ।
੨੦ ਮੱਘਰ ਸ਼ਹਿਨਸ਼ਾਹੀ ਸੰਮਤ ੬ ਸੁਲੱਖਣ ਸਿੰਘ ਦੇ ਗ੍ਰਹਿ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਵੇਖਣੀ ਖੇਲ ਹਰਿ ਦੀ, ਅਵਤਾਰ ਪੈਗ਼ੰਬਰ ਗੁਰ ਅੱਖ ਖੁਲ੍ਹਾਈਆ। ਜਿਸ ਦੀ ਕਲਾ ਹੋਣੀ ਚੜ੍ਹਦੀ, ਚਾਰੋਂ ਕੁੰਟ ਡੰਕ ਵਜਾਈਆ। ਸ਼ਬਦੀ ਧਾਰ ਸ਼ਬਦ ਹੋਣੀ ਪੜ੍ਹਦੀ, ਆਤਮ ਪਰਮਾਤਮ ਰਾਗ ਅਲਾਈਆ। ਖੇਲ ਕਰਨੀ ਨਰਾਇਣ ਨਰ ਦੀ, ਨਰ ਹਰਿ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਕਰਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਨੇ ਖੇਲ ਕਰਨਾ ਅਪਾਰ, ਅਵਤਾਰ ਪੈਗ਼ੰਬਰ ਵੇਖ ਵਖਾਈਆ। ਕਲ ਕਲਕੀ ਹੋ ਉਜਿਆਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸ਼ਬਦੀ ਸ਼ਬਦ ਹੋ ਤਿਆਰ, ਤ੍ਰੈਭਵਨ ਫੋਲ ਫੁਲਾਈਆ। ਲੱਖ ਚੁਰਾਸੀ ਪਾਵੇ ਸਾਰ, ਮਹਾਂਸਾਰਥੀ ਵਡ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰੇ ਖ਼ੁਆਰ, ਮਾਇਆ ਮਮਤਾ ਮੋਹ ਮਿਟਾਈਆ। ਜਨ ਭਗਤਾਂ ਪੈਜ ਦਏ ਸੁਆਰ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਪੂਰਾ ਕਰ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਰੰਗ ਰੰਗਾਈਆ। ਸੰਦੇਸ਼ਾ ਦੇ ਸੱਚੀ ਸਰਕਾਰ, ਸਤਿ ਸਚ ਸਚ ਦ੍ਰਿੜਾਈਆ। ਸਭ ਨੇ ਰਹਿਣਾ ਅਵਤਾਰ ਪੈਗ਼ੰਬਰ ਗੁਰ ਹੁਸ਼ਿਆਰ, ਹੋਸ਼ ਮਦਹੋਸ਼ ਇਕ ਰੰਗ ਬਣਾਈਆ। ਜਗਤ ਤ੍ਰਿਸ਼ਨਾ ਪਾਵੇ ਸਾਰ, ਆਸਾ ਮਨਸਾ ਨਾਲ ਰਖਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਲਹਿਣਾ ਦੇਣਾ ਦਏ ਨਿਵਾਰ, ਪੂਰਬ ਪੂਰਬ ਝੋਲੀ ਪਾਈਆ। ਅੱਗੇ ਹੁਕਮ ਸੱਚੀ ਸਰਕਾਰ, ਸਤਿਜੁਗ ਸਾਚੇ ਆਪ ਜਣਾਈਆ। ਸਤਿ ਸਤਿ ਦਾ ਬੋਲ ਜੈਕਾਰ, ਨਾਅਰਾ ਇਕੋ ਇਕ ਪਰਗਟਾਈਆ। ਜਿਸ ਦਾ ਲੇਖਾ ਅਪਰ ਅਪਾਰ, ਅਪਰੰਪਰ ਸਵਾਮੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਖੇਲ ਆਇਆ ਕਰਨ, ਅਵਤਾਰ ਪੈਗ਼ੰਬਰ ਗੁਰ ਵੇਖ ਵਖਾਈਆ। ਜਿਸ ਦੀ ਦੋ ਜਹਾਨ ਲੱਗਣ ਸਰਨ, ਸਰਨਗਤ ਇਕ ਦ੍ਰਿੜਾਈਆ। ਸਾਰੇ
❋
❋
ਢੋਲਾ ਇਕੋ ਪੜ੍ਹਨ, ਸੋਹੰ ਸ਼ਬਦ ਬੇਪਰਵਾਹੀਆ। ਮੰਜ਼ਲ ਅਗੰਮੀ ਏਕੰਕਾਰ ਚੜ੍ਹਨ, ਪਦਵੀ ਪਦ ਇਕ ਸਮਝਾਈਆ। ਸ਼ਰਅ ਵਿਚ ਮੂਲ ਨਾ ਲੜਨ, ਛੁਰੀ ਕਰਦ ਦਏ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਵਤਾਰ ਪੈਗ਼ੰਬਰ ਗੁਰੂ ਚਾਰ ਜੁਗ ਦਾ ਵਾਅਦਾ ਕੌਲ ਇਕਰਾਰ ਪੂਰਾ ਕਰੇ ਪਰਨ, ਪਰਮਾਤਮ ਹੋ ਕੇ ਪਰਮ ਪੁਰਖ ਪ੍ਰਭ ਆਪਣਾ ਹੁਕਮ ਵਰਤਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੬ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਵੇਖੋ ਪ੍ਰਭ ਦੀ ਕਰਨੀ, ਅਵਤਾਰ ਪੈਗ਼ੰਬਰ ਗੁਰ ਧਿਆਨ ਲਗਾਈਆ। ਜਿਸ ਨੇ ਸੰਤ ਸੁਹੇਲੇ ਲਗਾਏ ਸਰਨੀ, ਭਗਵਨ ਆਪਣਾ ਰੰਗ ਰੰਗਾਈਆ। ਭਗਤੀ ਧਾਰ ਤੁਕ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੰਜ਼ਲ ਪ੍ਰਭੂ ਸਾਹਿਬ ਦੀ ਚੜ੍ਹਨੀ, ਕਦਮ ਕਦਮ ਨਾਲ ਬਦਲਾਈਆ। ਦਰਸ਼ਨ ਕਰਨਾ ਨੇਤਰ ਹਰਨੀ ਫਰਨੀ, ਲੋਚਨ ਅੱਖ ਉਠਾਈਆ। ਜਗਤ ਮੌਤ ਪਏ ਨਾ ਮਰਨੀ, ਮਰ ਜੀਵਤ ਰੂਪ ਬਦਲਾਈਆ। ਫੁੱਲ ਫੁਲਵਾੜੀ ਸਾਚੀ ਫਲਣੀ, ਫਲੀਭੂਤ ਦਏ ਕਰਾਈਆ। ਵੇਖੋ ਲੱਖ ਚੁਰਾਸੀ ਅਗਨੀ ਬਲਣੀ, ਤਤਵ ਤਤ ਤਤ ਤਪਾਈਆ। ਸ੍ਰਿਸ਼ਟੀ ਕਲਜੁਗ ਅੰਤਮ ਦਲਣੀ, ਦਲਿੱਦਰੀ ਰੋਵਣ ਮਾਰਨ ਧਾਈਂਆ। ਜਨ ਭਗਤਾਂ ਦਰਗਹ ਸਾਚੀ ਮੱਲਣੀ, ਮਲਕੁਲ ਮੌਤ ਨੇੜ ਨਾ ਆਈਆ। ਪ੍ਰੇਮ ਪ੍ਰੀਤੀ ਸਤਿਗੁਰ ਧਾਰ ਹੋਵੇ ਸੱਲਨੀ, ਆਰ ਪਾਰ ਵੇਖ ਵਖਾਈਆ। ਦੀਨ ਦੁਨੀ ਹੋਵੇ ਚਲਨੀ, ਥਿਰ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਵੇਖੋ ਪ੍ਰਭ ਦਾ ਖੇਲ ਅਸਚਰਜ, ਅਵਤਾਰ ਪੈਗ਼ੰਬਰ ਗੁਰ ਧਿਆਨ ਲਗਾਈਆ। ਜਿਸ ਨੇ ਛੁਰੀ ਸ਼ਰਅ ਖੋਹਣੀ ਤੁਹਾਥੋਂ ਕਰਦ, ਕਤਲਗਾਹ ਦਾ ਡੇਰਾ ਢਾਹੀਆ। ਮਾਨਵ ਜ਼ਾਤੀ ਵੰਡਣਾ ਦਰਦ, ਮਾਨੁਖ ਇਕੋ ਰੰਗ ਰੰਗਾਈਆ। ਚਾਰ ਜੁਗ ਦੀ ਵੇਖ ਕੇ ਫ਼ਰਦ, ਫ਼ੈਸਲਾ ਹੱਕ ਦਏ ਸੁਣਾਈਆ। ਉਠੋ ਸਾਰੇ ਕਰੋ ਅਰਜ਼, ਨਿਉਂ ਨਿਉਂ ਸੀਸ ਝੁਕਾਈਆ। ਜਿਸ ਤੁਹਾਡੀ ਪੂਰੀ ਕਰਨੀ ਗ਼ਰਜ਼, ਵਾਕ ਭਵਿਖਤ ਦੇਣ ਗਵਾਹੀਆ। ਹਉਮੇ ਰਹਿਣ ਨਾ ਦੇਵੇ ਮਰਜ਼, ਮਰੀਜ਼ ਵੇਖੇ ਥਾਉਂ ਥਾਈਂਆ। ਪੁੱਠੀ ਸਿੱਧੀ ਕਰਕੇ ਨਰਦ, ਕਲਜੁਗ ਵਿਚ ਸਤਿਜੁਗ ਦਏ ਬਦਲਾਈਆ। ਸ਼ਬਦੀ ਧਾਰ ਲੇਖੇ ਲਾਵੇ ਕਰਨੀ ਵਾਲੀ ਸ਼ਰਤ, ਸ਼ਰੀਅਤ ਲਹਿਣਾ ਵੇਖ ਵਖਾਈਆ। ਜੋ ਨਿਰਗੁਣ ਧਾਰ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਲੇਖਾ ਜਾਣੇ ਫ਼ਰਸ਼ ਅਰਸ਼, ਅਰਸ਼ੀ ਪ੍ਰੀਤਮ ਆਪਣਾ ਹੁਕਮ ਵਰਤਾਈਆ। ਸਭ ਦੀ ਤਮੰਨਾ ਵਾਸਨਾ ਖ਼ਾਹਿਸ਼ ਪੂਰੀ ਕਰੇ ਹਰਸ, ਹਵਸ ਵੇਖੇ ਥਾਉਂ ਥਾਈਂਆ। ਜਨ ਭਗਤ ਸੁਹੇਲੇ ਜੋਧੇ ਸੂਰਬੀਰ ਬਣਾ ਮਰਦ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਖੰਡਾ ਵਖਾਏ ਖੜਗ, ਬ੍ਰਹਿਮੰਡਾਂ ਆਪ ਜਣਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੬ ਕੁਲਵੰਤ ਕੌਰ ਮਹਿੰਦਰ ਸਿੰਘ ਦੇ ਗ੍ਰਹਿ ਖ਼ਲੀਲ ਬਸਤੀ
❋
❋
ਸਤਿਗੁਰ ਸ਼ਬਦ ਕਹੇ ਵੇਖੋ ਖੇਲ ਪ੍ਰਭੂ ਖ਼ਸਮਾਨਾ, ਅਵਤਾਰ ਪੈਗ਼ੰਬਰ ਗੁਰ ਨੈਣ ਉਠਾਈਆ। ਜਿਸ ਨੇ ਜਗਤ ਜਹਾਨ ਨਾਪਿਆ ਨਾਮ ਸ਼ਬਦ ਪੈਮਾਨਾ, ਪੈਮਾਇਸ਼ ਕੀਤੀ ਥਾਉਂ ਥਾਈਂਆ। ਸੋ ਸਵਾਮੀ ਬਣ ਕੇ ਅੰਤਰਯਾਮਾ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸਾਰੇ ਵੇਖੋ ਆਪਣਾ ਅਹਿਦਨਾਮਾ, ਵੇਲਾ ਵਕਤ ਥਿਤ ਵਾਰ ਨਾਲ ਮਿਲਾਈਆ। ਜਗਤ ਜਹਾਨ ਸਚ ਨਾਮ ਦਾ ਤਕੋ ਮੈਖ਼ਾਨਾ, ਜਾਮ ਪਿਆਲਾ ਦਿਓ ਵਖਾਈਆ। ਧੁਰ ਸੰਦੇਸ਼ਾ ਤਕੋ ਪੈਗ਼ਾਮਾ, ਪਰਾ ਪਸੰਤੀ ਮਧਮ ਬੈਖਰੀ ਬਾਹਰ ਜਣਾਈਆ। ਕਿਉਂ ਕਲਜੁਗ ਹੋਈ ਅੰਧੇਰੀ ਸ਼ਾਮਾ, ਸ਼ਮਾਦਾਨ ਨੂਰ ਜੋਤ ਨਾ ਕੋਇ ਰੁਸ਼ਨਾਈਆ। ਸਾਰੇ ਨਿਉਂ ਨਿਉਂ ਕਰਨ ਸਲਾਮਾ, ਦਰ ਠਾਂਡੇ ਸੀਸ ਝੁਕਾਈਆ। ਪ੍ਰਭੂ ਅਸੀਂ ਬਿਆਨ ਦਿਆਂਗੇ ਉਤੇ ਜਗਤ ਸਵਾ ਰੁਪਈਏ ਵਾਲੇ ਅਸ਼ਟਾਮਾ, ਚੌਥਾ ਜੁਗ ਧਿਆਨ ਰਖਾਈਆ। ਨਾਲ ਸ਼ਰਅ ਰੱਖਾਂਗੇ ਕਲਾਮਾ, ਕਲਮਾ ਤੇਰਾ ਨਾਲ ਰਲਾਈਆ। ਪੰਜਾਂ ਲਿਖਾਰੀਆਂ ਹੱਕ ਫੱਕ ਦਾ ਲਿਖਣਾ ਲੇਖ ਤਮਾਮਾ, ਤਮਾ ਦਾ ਲਾਲਚ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਧਾਰ ਧਰਨੀ ਧਰਤ ਧਵਲ ਧਰਮ ਆਪਣਾ ਆਪ ਸਮਝਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੬ ਗੁਰਦੀਪ ਸਿੰਘ ਦੇ ਗ੍ਰਹਿ ਪਿੰਡ ਤੂਤ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਦੀਨ ਦਿਆਲ ਸਾਹਿਬ ਬਖ਼ਸ਼ੰਦ, ਅਵਤਾਰ ਪੈਗ਼ੰਬਰ ਗੁਰ ਤਕੋ ਖੇਲ ਬੇਪਰਵਾਹੀਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣਾ ਅੰਧੇਰ ਅੰਧ, ਨੌ ਖੰਡ ਪ੍ਰਿਥਮੀ ਸੱਤ ਦੀਪ ਧਿਆਨ ਲਗਾਈਆ। ਸਤਿਜੁਗ ਸਾਚਾ ਸਚ ਚੜ੍ਹਾਉਣਾ ਚੰਦ, ਧਰਮ ਦੀ ਜ਼ਾਤ ਮਾਨਵ ਜ਼ਾਤੀ ਇਕ ਸਮਝਾਈਆ। ਮੋਹ ਵਿਕਾਰ ਹੰਕਾਰ ਵਿਭਚਾਰ ਮੇਟਣਾ ਗੰਦ, ਰਸਨਾ ਜਿਹਵਾ ਕੂੜ ਨਾ ਕੋਇ ਹਲਕਾਈਆ। ਦੀਨ ਮਜ਼੍ਹਬ ਜ਼ਾਤ ਪਾਤ ਦੀ ਢਾਹੁਣੀ ਕੰਧ, ਦੂਈ ਦਵੈਤ ਦਾ ਝਗੜਾ ਦੇਣਾ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸਣਾ ਛੰਦ, ਸੋਹੰ ਢੋਲਾ ਅਗੰਮ ਅਥਾਹੀਆ। ਨਾਮ ਜਪਾਉਣਾ ਬਿਨ ਰਸਨਾ ਜਿਹਵਾ ਬੱਤੀ ਦੰਦ, ਅਜਪਾ ਜਾਪ ਇਕ ਪਰਗਟਾਈਆ। ਨਿਜ ਆਤਮ ਬਖ਼ਸ਼ਣਾ ਸਚ ਅਨੰਦ, ਪਰਮਾਨੰਦ ਰਸ ਚਖਾਈਆ। ਕਾਇਆ ਬੰਕ ਦਵਾਰ ਆਪਣੇ ਲੰਘ, ਸਤਿਗੁਰ ਸ਼ਬਦ ਕਰੇ ਸ਼ਨਵਾਈਆ। ਅਨਹਦ ਨਾਦੀ ਨਾਦ ਵਜਾ ਮਰਦੰਗ, ਸੋਈ ਸੁਰਤੀ ਆਪ ਉਠਾਈਆ। ਮਨ ਕਲਪਣਾ ਪੰਚ ਵਿਕਾਰ ਮੇਟ ਕੇ ਜੰਗ, ਸ਼ਰਅ ਸ਼ਰੀਅਤ ਲੇਖਾ ਦੇ ਮੁਕਾਈਆ। ਪਰਦਾ ਲਾਹ ਕੇ ਬ੍ਰਹਮ ਹੰ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਅੰਮ੍ਰਿਤ ਰਸ ਨਿਝਰ ਧਾਰ ਵਹਾਏ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੇਖਾ ਦਏ ਮੁਕਾਈਆ। ਸੰਤ ਸੁਹੇਲੇ ਭਗਤ ਜਨ ਲਗਾਏ ਅੰਗ, ਗੁਰਮੁਖ ਗੁਰਸਿਖ ਗੁਰ ਗੁਰ ਗੋਦ ਟਿਕਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਸਭ ਨੂੰ ਦੇਵੇ ਕੰਡ, ਪਰਵਰਦਿਗਾਰ ਪਰਦਾ ਸਕੇ ਨਾ ਕੋਇ ਚੁਕਾਈਆ। ਕਰੇ ਖੇਲ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਵਾਰੇ ਅਵਤਾਰ ਪੈਗ਼ੰਬਰ ਗੁਰੂ ਰਹੇ ਮੰਗ, ਨਿਉਂ ਨਿਉਂ ਲਾਗਣ ਪਾਈਂਆ। ਸੋ ਖੇਲ ਕਰੇ ਵਿਚ ਵਰਭੰਡ, ਬ੍ਰਹਿਮੰਡ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਤਿ ਸਤਿ ਸਤਿ ਪਰਗਟਾਈਆ। ਸਤਿਗੁਰ ਸ਼ਬਦ ਕਹੇ
❋
❋
ਪ੍ਰਭ ਮਾਰਗ ਲਾਉਣਾ ਇਕ, ਅਵਤਾਰ ਪੈਗ਼ੰਬਰ ਗੁਰ ਵੇਖੋ ਚਾਈਂ ਚਾਈਂਆ। ਸ੍ਰਿਸ਼ਟ ਸਬਾਈ ਬਖ਼ਸ਼ਣੀ ਟੇਕ, ਇਕੋ ਇਸ਼ਟ ਦੇਣਾ ਵਖਾਈਆ। ਮਨ ਕਲਪਣਾ ਬੁੱਧੀ ਕਰਨੀ ਬਿਬੇਕ, ਹੰਕਾਰ ਵਿਕਾਰ ਵਿਭਚਾਰ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਮੇਟਣਾ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਕਲਜੁਗ ਅੰਤ ਬਦਲਣੀ ਰੇਖ, ਰਿਖੀ ਮੁਨੀ ਸਕੇ ਨਾ ਕੋਇ ਸਮਝਾਈਆ। ਸਤਿਜੁਗ ਵਸਾਉਣਾ ਸਾਚੇ ਦੇਸ, ਧਰਨੀ ਧਰਤ ਸੋਭਾ ਪਾਈਆ। ਲੇਖਾ ਮੁਕਣਾ ਗਣਪਤ ਗਣੇਸ਼, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਈਆ। ਪੈਗ਼ੰਬਰ ਝੁਕ ਝੁਕ ਕਰਨ ਆਦੇਸ, ਸੱਯਦਾ ਧੁਰਦਰਗਾਹੀਆ। ਅਵਤਾਰ ਤਕਣ ਆਪਣਾ ਲੇਖ, ਭਵਿਖਤਾਂ ਖੋਜ ਖੁਜਾਈਆ। ਪ੍ਰਭ ਪੂਰਾ ਕਰਨਾ ਲਹਿਣਾ ਦੇਣਾ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਤੋਂ ਬਾਹਰ ਆਪਣਾ ਹੁਕਮ ਵਰਤਾਈਆ। ਦੋ ਜਹਾਨਾਂ ਆਪਣੀ ਪਾਵੇ ਸਾਰ ਨਰ ਨਰੇਸ਼, ਨਰ ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਉਮਤ ਨਬੀ ਰਸੂਲ ਮੇਟਣਾ ਕਲੇਸ਼, ਕਲਕਾਤੀ ਦਏ ਮਿਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸਣਾ ਸਚ ਸੰਦੇਸ਼, ਪੈਗ਼ੰਬਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਕਿਰਪਾ ਕਰਨੀ ਕਲਜੁਗ ਅੰਤ, ਅਵਤਾਰ ਪੈਗ਼ੰਬਰ ਗੁਰ ਵੇਖਣਾ ਚਾਈਂ ਚਾਈਂਆ। ਪਰਗਟ ਹੋ ਸ੍ਰੀ ਭਗਵੰਤ, ਭਗਵਨ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ। ਹਰਿਜਨ ਵੇਖੇ ਗੁਰਮੁਖ ਸਾਚੇ ਸੰਤ, ਭਗਤ ਸੁਹੇਲੇ ਜੋੜ ਜੁੜਾਈਆ। ਗੜ੍ਹ ਤੋੜੇ ਕੂੜੀ ਕਿਰਿਆ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਬਣਾਏ ਧਰਮ ਦੀ ਸੰਗਤ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਨਾਉਂ ਨਿਰੰਕਾਰਾ ਚਾੜ੍ਹੇ ਰੰਗਤ, ਦੁਰਮਤ ਮੈਲ ਦਏ ਧਵਾਈਆ। ਦੂਸਰ ਦਰ ਹੋਏ ਕੋਇ ਨਾ ਮੰਗਤ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਭਿਛਿਆ ਆਪ ਵਰਤਾਈਆ। ਆਤਮ ਪਰਮਾਤਮ ਦਾ ਬਣ ਕੇ ਕੰਤ, ਕੰਤੂਹਲ ਹੋ ਕੇ ਸਾਚੀ ਸੇਜ ਸੁਹਾਈਆ। ਹਰਖ਼ ਸੋਗ ਮੇਟ ਕੇ ਚਿੰਤ, ਚਿੰਤਾ ਚਿਖਾ ਦਏ ਗਵਾਈਆ। ਲੋਕਮਾਤ ਰਹਿਣ ਦਏ ਕੋਇ ਨਾ ਨਿੰਦਕ, ਗੁਰਮੁਖ ਹੰਸ ਕਾਗ ਲਏ ਬਣਾਈਆ। ਮਨ ਕਲਪਣਾ ਰਹੇ ਕੋਇ ਨਾ ਇੱਲਤ, ਇਲਮ ਆਲਮਾਂ ਦਏ ਮਿਟਾਈਆ। ਕੂੜ ਖਵਾਰੀ ਮੇਟੇ ਜ਼ਿੱਲਤ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਲੇਖਾ ਜਾਣ ਉੱਤਰ ਪੂਰਬ ਪੱਛਮ ਦੱਖਣ ਚਾਰੇ ਸਿੰਮਤ, ਸਤਿ ਫ਼ਰਮਾਨਾ ਇਕ ਸਮਝਾਈਆ। ਸਦੀ ਚੌਧਵੀਂ ਅਵਤਾਰ ਪੈਗ਼ੰਬਰ ਗੁਰੂ ਸਾਰੇ ਕਰੋ ਹਿੰਮਤ, ਹੌਸਲਾ ਮਾਤਲੋਕ ਪਰਗਟਾਈਆ। ਆਤਮ ਧਾਰ ਪਰਮਾਤਮ ਹੋਵੇ ਮਿਲਤ, ਨੂਰ ਨੁਰਾਨਾ ਨੂਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਭਵਿਖਤ ਲਿਖਤ, ਲੇਖਾ ਲੇਖ ਅਗਲਾ ਆਪ ਦ੍ਰਿੜਾਈਆ।
੨੧ ਮੱਘਰ ਸ਼ਹਿਨਸ਼ਾਹੀ ਸੰਮਤ ੬ ਕਰਨੈਲ ਸਿੰਘ, ਅਜੈਬ ਸਿੰਘ ਦੇ ਘਰ ਫ਼ਰੀਦਕੋਟ ਸ਼ਹਿਰ
ਸਤਿਗੁਰ ਸ਼ਬਦ ਕਹੇ ਸੁਣੋ ਨਾਮ ਕਲਮਾ ਹਦੀਸਾ, ਅਵਤਾਰ ਪੈਗ਼ੰਬਰ ਗੁਰੂ ਧਿਆਨ ਲਗਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਖੇਲ ਹਰਿ ਜਗਦੀਸਾ, ਜਗਦੀਸ਼ਰ ਆਪਣਾ ਹੁਕਮ ਵਰਤਾਈਆ। ਏਕਾ ਛਤਰ ਝੁਲਾਏ ਧੁਰ ਦੇ ਸੀਸਾ, ਛਤਰਧਾਰੀ ਰਹਿਣ ਕੋਇ ਨਾ ਪਾਈਆ।
❋
❋
ਲਹਿਣਾ ਦੇਣਾ ਪੂਰਾ ਕਰੇ ਬੀਸ ਬੀਸਾ, ਸਰਗੁਣ ਜ਼ੀਰੋ ਰੂਪ ਦਰਸਾਈਆ। ਪਰਗਟ ਹੋ ਕੇ ਏਕੰਕਾਰ ਇਕੀਸਾ, ਦੂਆ ਏਕਾ ਖੇਲ ਖਿਲਾਈਆ। ਕਲਜੁਗ ਕੂੜੀ ਬਦਲ ਦੇਵੇ ਰੀਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਸਤਿਜੁਗ ਮਾਰਗ ਲਾਵੇ ਠਾਂਡਾ ਸੀਤਾ, ਅਗਨੀ ਅੱਗ ਬੁਝਾਈਆ। ਹਰ ਹਿਰਦੇ ਵਸੇ ਚੀਤਾ, ਚਿਤਵਿਤ ਠਗੌਰੀ ਰਹੇ ਨਾ ਰਾਈਆ। ਆਤਮ ਪਰਮਾਤਮ ਦੱਸੇ ਧੁਰ ਦਾ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਲਹਿਣਾ ਦੇਣਾ ਚੁਕਾਏ ਜਿਸ ਬਿਧ ਗੋਬਿੰਦ ਨਹੀਂ ਫੋਲਾਇਆ ਅੰਗੀਠਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਪਰਮ ਪੁਰਖ ਦਾ ਖੇਲ ਸਦਾ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਕਲਜੁਗ ਕੂੜੀ ਕਿਰਿਆ ਭੰਨੇ ਰੀਠਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਲਹਿਣਾ ਦੇਣਾ ਵੇਖੇ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਧਿਆਨ ਲਗਾਈਆ। ਮਨਸਾ ਪੂਰੀ ਕਰੇ ਰਾਮ ਸੀਤਾ, ਸੁਰਤ ਸ਼ਬਦ ਨਾਲ ਮਿਲਾਈਆ। ਲੇਖਾ ਜਾਣੇ ਰਾਧਾ ਕ੍ਰਿਸ਼ਨ ਜੋ ਬੀਤਾ, ਬੀਤੀ ਕਹਾਣੀ ਆਪ ਪਰਗਟਾਈਆ। ਸੰਦੇਸ਼ਾ ਦੇ ਕੇ ਗਿਆ ਹਜ਼ਰਤ ਮੂਸਾ ਈਸਾ, ਕਲਮਾ ਕਾਇਨਾਤ ਸੁਣਾਈਆ। ਮੁਹੰਮਦ ਹਮਦ ਵਿਚ ਲਾਸ਼ਰੀਕ ਦੀ ਦੱਸੀ ਹਦੀਸਾ, ਹਜ਼ਰਤ ਹੱਕ ਸੁਣਾਈਆ। ਨਾਨਕ ਖੇਲ ਜਣਾਇਆ ਤ੍ਰੈਗੁਣ ਅਤੀਤਾ, ਭੇਵ ਅਭੇਦਾ ਇਕ ਵਖਾਈਆ। ਗੋਬਿੰਦ ਗੋਬਿੰਦ ਗੋਬਿੰਦ ਧਾਰ ਖੇਲ ਨੀਕਨ ਨੀਕਾ, ਨਿਰਗੁਣ ਨਿਰਵੈਰ ਨਿਰਾਕਾਰ ਆਪ ਕਰਾਈਆ। ਜਿਸ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਲੱਖ ਚੁਰਾਸੀ ਈਸ਼ ਜੀਵ ਜੀ ਕਾ, ਜਗਦੀਸ਼ਰ ਆਪਣਾ ਹੁਕਮ ਵਰਤਾਈਆ। ਝਗੜਾ ਮੇਟਣਾ ਸਾਢੇ ਤਿੰਨ ਹੱਥ ਸੀਂ ਕਾ, ਰਵਦਾਸ ਚਮਾਰਾ ਦਏ ਗਵਾਹੀਆ। ਮਾਰਗ ਲਾਉਣਾ ਸਤਿਜੁਗ ਨੀਂਹ ਦਾ, ਬੁਨਿਆਦ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਸਤਿਗੁਰ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਖੇਲ ਖਿਲਾਉਣੀ ਅਨੋਖੀ, ਅਵਤਾਰ ਪੈਗ਼ੰਬਰ ਗੁਰ ਅਨਭਵ ਦ੍ਰਿਸ਼ਟੀ ਧਿਆਨ ਲਗਾਈਆ। ਅੱਖਰਾਂ ਵਾਲੀ ਵਾਚਣੀ ਸਭ ਦੀ ਪੋਥੀ, ਪੁਸਤਕ ਵੇਖੇ ਚਾਈਂ ਚਾਈਂਆ। ਧਾਰ ਪਰਗਟਾਉਣੀ ਨਿਰਮਲ ਜੋਤੀ, ਜੋਤੀ ਜਾਤਾ ਕਰੇ ਰੁਸ਼ਨਾਈਆ। ਜਨ ਭਗਤ ਸੁਹੇਲੇ ਬਣਾ ਕੇ ਗੋਤੀ, ਗੌਤਮ ਦਾ ਲਹਿਣਾ ਪੂਰ ਕਰਾਈਆ। ਝਗੜਾ ਮੇਟਣਾ ਜੰਞੂ ਬੋਦੀ ਟੋਪੀ, ਸੇਲੀਆਂ ਗਲ ਨਾ ਕੋਇ ਲਟਕਾਈਆ। ਆਤਮ ਪਰਮਾਤਮ ਬਣਾਉਣੀ ਸਰਬ ਗੋਪੀ, ਕਾਹਨ ਧੁਰ ਦਾ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟ ਕਰੋਧੀ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਮਿਟਾਈਆ। ਸ਼ਬਦ ਡੰਡਾ ਧੁਰਦਰਗਾਹੀ ਫੜ ਕੇ ਸੋਟੀ, ਸਤਿ ਸਤਿਵਾਦੀ ਦਏ ਜਣਾਈਆ। ਜੀਵ ਜੰਤ ਸਾਧ ਸੰਤ ਸਭ ਦੀ ਸਾਬਤ ਵੇਖੇ ਲੰਗੋਟੀ, ਅੰਤਰ ਨਿਰੰਤਰ ਖੋਜ ਖੁਜਾਈਆ। ਜਿਸ ਪੁਰਖ ਅਕਾਲ ਦੀਨ ਦਿਆਲ ਨੂੰ ਲੱਭਦੇ ਕੋਟਨ ਕੋਟੀ, ਜੁਗ ਚੌਕੜੀ ਭੱਜਣ ਵਾਹੋ ਦਾਹੀਆ। ਸੋ ਭਗਤ ਸੁਹੇਲਾ ਇਕ ਅਕੇਲਾ ਜਨ ਭਗਤਾਂ ਅੰਦਰ ਚੜ੍ਹ ਕੇ ਚੋਟੀ, ਚੋਟ ਨਾਮ ਸ਼ਬਦ ਤਨ ਨਗਾਰੇ ਰਿਹਾ ਲਗਾਈਆ। ਸੁਰਤੀ ਰਹਿਣ ਨਾ ਦੇਵੇ ਸੋਤੀ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਬੁੱਧੀ ਰਹਿਣ ਨਾ ਦੇਵੇ ਕਮਲੀ ਕੋਝੀ, ਬਿਬੇਕੀ ਆਪਣਾ ਰੰਗ ਚੜ੍ਹਾਈਆ। ਸਤਿਜੁਗ ਸਾਚੇ ਸਾਚੇ ਸੰਤਾਂ ਦੇਵੇ ਸੋਝੀ, ਗੁਰਮੁਖ ਮੇਲਾ ਮੇਲੇ ਸਹਿਜ ਸੁਭਾਈਆ। ਨਾਮ ਨਿਧਾਨ ਸੁਣਾ ਕੇ ਇਕ ਸਲੋਕੀ, ਸੋਹਲਾ ਇਕੋ ਇਕ ਸਮਝਾਈਆ। ਝਗੜਾ ਮੇਟ ਕੇ ਚੌਦਾਂ ਲੋਕੀ, ਚੌਦਾਂ ਤਬਕ ਕਰੇ ਰੁਸ਼ਨਾਈਆ। ਲੇਖੇ ਲਾਵੇ ਅਵਤਾਰ ਪੈਗ਼ੰਬਰ ਗੁਰੂਆਂ ਸੋਚੀ, ਸੋਚ ਸੋਚ ਵਿਚ ਸਮਾਈਆ। ਆਸਾ ਮਨਸਾ ਪੂਰੀ ਕਰੇ ਲੋਚੀ, ਲੋਚਨ ਨੇਤਰ ਨੈਣਾਂ ਨਾਲ ਦਿਖਾਈਆ।
❋
❋
ਕਰਮ ਕਾਂਡ ਦਾ ਰਹਿਣ ਦੇਵੇ ਕੋਇ ਨਾ ਜੋਗੀ, ਜੁਗੀਸ਼ਰਾਂ ਵੇਖ ਵਖਾਈਆ। ਮਨ ਵਾਸਨਾ ਦਿਸੇ ਕੋਇ ਨਾ ਭੋਗੀ, ਕਲਪਣਾ ਕੂੜ ਨਾ ਕੋਇ ਹਲਕਾਈਆ। ਸਤਿਜੁਗ ਸਾਚਾ ਸਚ ਧਰਮ ਦਾ ਹੋਏ ਸੰਜੋਗੀ, ਗੁਰ ਸਤਿਗੁਰ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਹੋਵੇ ਮੌਜੀ, ਮੌਜੀ ਠਾਕਰ ਇਕ ਅਖਵਾਈਆ। ਧਰਨੀ ਧਰਤ ਧਵਲ ਧੌਲ ਦੀ ਪਵਿਤਰ ਹੋਵੇ ਗੋਦੀ, ਜੋ ਗੋਦਾਵਰੀ ਕੰਢੇ ਬਹਿ ਕੇ ਗੋਬਿੰਦ ਗਿਆ ਸਮਝਾਈਆ। ਸਦੀ ਚੌਧਵੀਂ ਅੰਤਮ ਖੇਲ ਕਰੇ ਪ੍ਰੀਤਮ ਚੋਜੀ, ਚੋਲਾ ਲੋਕਮਾਤ ਬਦਲਾਈਆ। ਜਨ ਭਗਤਾਂ ਮੇਟ ਕੇ ਹਰਖ਼ ਸੋਗੀ, ਚਿੰਤਾ ਚਿਖਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਦ੍ਰਿਸ਼ਟੀ ਹੋਵੇ ਸੋਧੀ, ਸ੍ਰਿਸ਼ਟ ਇਸ਼ਟ ਇਕ ਜਣਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਗੁਰਦੇਵ ਸਿੰਘ ਦੇ ਗ੍ਰਹਿ ਫ਼ਰੀਦਕੋਟ ਸ਼ਹਿਰ
ਸਤਿਗੁਰ ਸ਼ਬਦ ਕਹੇ ਪ੍ਰਭ ਖੇਲ ਕਰਨਾ ਉਤੇ ਬਸੁਧਾ, ਅਵਤਾਰ ਪੈਗ਼ੰਬਰ ਗੁਰ ਆਪਣੀ ਧਾਰ ਪਰਗਟਾਈਆ। ਝੂਠ ਕਰਾਉਣਾ ਯੁਧਾ, ਯੁਧਿਸ਼ਟਰ ਆਸਾ ਪੂਰ ਕਰਾਈਆ। ਜੋ ਮਨਸਾ ਰੱਖ ਕੇ ਗਿਆ ਬੁੱਧਾ, ਤਿਸ ਦਾ ਲਹਿਣਾ ਝੋਲੀ ਪਾਈਆ। ਮਾਰਗ ਦਰਸਾਉਣਾ ਸਤਿਜੁਗਾ, ਸਤਿ ਸਤਿ ਦਾ ਸੰਗ ਬਣਾਈਆ। ਆਤਮ ਬ੍ਰਹਮ ਭੇਵ ਖੋਲ੍ਹਣਾ ਗੁੱਝਾ, ਬਜਰ ਕਪਾਟੀ ਪੜਦਾ ਤੁੜਾਈਆ। ਇਕੋ ਨਾਮ ਕਲਮਾ ਕਰਨਾ ਉਘਾ, ਉਗਣ ਆਥਣ ਵੱਜੇ ਵਧਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੁਰ ਅਰਜਨ ਬਾਬਾ ਬੁੱਢਾ, ਸੋ ਲਹਿਣਾ ਲਹਿਣੇਦਾਰ ਝੋਲੀ ਪਾਈਆ। ਜੋ ਗੋਬਿੰਦ ਧਾਰ ਸ਼ਬਦੀ ਮਿਲਿਆ ਰੁੱਕਾ, ਪੁਰਖ ਅਕਾਲ ਅਕਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਖੇਲ ਕਰਨੀ ਉਪਰ ਧਰਤ, ਅਵਤਾਰ ਪੈਗ਼ੰਬਰ ਗੁਰੂ ਵੇਖਣਾ ਚਾਈਂ ਚਾਈਂਆ। ਨਿਰਗੁਣ ਧਾਰ ਆਵੇ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਭੇਵ ਖੁਲ੍ਹਾਏ ਅਗੰਮੀ ਅਰਸ਼, ਓਹਲਾ ਅੰਤਰ ਰਹੇ ਨਾ ਰਾਈਆ। ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਦਾ ਲੇਖਾ ਦਏ ਮੁਕਾਈਆ। ਜੋ ਸੰਦੇਸ਼ਾ ਦੇ ਕੇ ਗਿਆ ਤ੍ਰੇਤਾ ਰਾਮ ਭਰਤ, ਸੀਤਾ ਸਤਿ ਨਾਲ ਮਿਲਾਈਆ। ਸੋ ਪੂਰਾ ਕਰੇ ਮਕਰੂਜ਼ ਹੋ ਕੇ ਕਰਜ਼, ਦੇਵਣਹਾਰ ਧੁਰਦਰਗਾਹੀਆ। ਲੇਖੇ ਲਾਏ ਅਰਜਨ ਵਾਲੀ ਅਰਜ਼, ਜੋ ਘਨਈਏ ਅੱਗੇ ਸੁਣਾਈਆ। ਈਸਾ ਪੂਰੀ ਹੋਵੇ ਗ਼ਰਜ਼, ਤ੍ਰਿਸ਼ਨਾ ਜਗਤ ਮੇਟ ਮਿਟਾਈਆ। ਮੁਹੰਮਦ ਦਾ ਲੇਖਾ ਵੇਖੇ ਉਤੇ ਫ਼ਰਦ, ਚੌਦਾਂ ਤਬਕਾਂ ਬਾਹਰ ਖੋਜ ਖੁਜਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰ ਗਰਦ, ਗਦਾਗਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਖੇਲ ਕਰਨਾ ਜਲ ਥਲ, ਅਵਤਾਰ ਪੈਗ਼ੰਬਰ ਗੁਰ ਮਹੀਅਲ ਵੇਖਣ ਧਿਆਨ ਲਗਾਈਆ। ਦੀਨ ਦੁਨੀ ਜਾਏ ਹੱਲ, ਜਗਤ ਜਹਾਨ ਜਾਏ ਕੁਰਲਾਈਆ। ਜਿਨ੍ਹਾਂ ਢੋਰਾਂ ਲਾਹੀ ਖੱਲ, ਤਿਨ੍ਹਾਂ ਦੇਵੇ ਅੰਤ ਸਜ਼ਾਈਆ। ਜਿਨ੍ਹਾਂ ਕੀਤਾ ਕਪਟ ਛਲ, ਤਿਨ੍ਹਾਂ ਰਾਏ ਧਰਮ ਹੱਥ ਫੜਾਈਆ। ਜਿਹੜੇ ਕਲ ਕਾਤੀ ਬਣੇ ਕਲ, ਕਲਮਾ ਗਏ ਭੁਲਾਈਆ। ਦੂਈ ਦਵੈਤੀ ਲੱਗਾ
❋
❋
ਸਲ, ਹਉਮੇ ਰੋਗ ਲਗਾਈਆ। ਤਿਨ੍ਹਾਂ ਚੈਨ ਮਿਲੇ ਨਾ ਪਲ, ਪਲਕ ਦੇ ਪਿਛੇ ਮਿਲੇ ਮੇਲ ਨਾ ਮਾਹੀਆ। ਉਹ ਕਲਜੁਗ ਕੂੜੀ ਕਿਰਿਆ ਵਿਚ ਫਸੇ ਦਲਦਲ, ਦਲ ਦਲਿਦ੍ਰਾਂ ਬਾਹਰ ਨਾ ਕੋਇ ਕਢਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਧਾਰ ਅੰਤਮ ਆਵੇ ਚਲ, ਜੋਤੀ ਜਾਤਾ ਆਪਣਾ ਵੇਸ ਵਟਾਈਆ। ਜਿਹੜੀ ਧਾਰ ਵਖਾਈ ਬਲ, ਬਲਹੀਣ ਕਰੇ ਲੋਕਾਈਆ। ਕਰਨੀ ਦਾ ਸਭ ਨੂੰ ਦੇਵੇ ਫਲ, ਚੁਰਾਸੀ ਅੰਤਰ ਖੋਜ ਖੁਜਾਈਆ। ਜੋ ਆਤਮ ਪਰਮਾਤਮ ਧਾਰ ਗਏ ਰਲ, ਤਿਨ੍ਹਾਂ ਮੇਲਾ ਮੇਲੇ ਸਹਿਜ ਸੁਭਾਈਆ। ਬਾਹਰ ਕਢੇ ਕਾਇਆ ਅੰਧੇਰੀ ਡੱਲ, ਡੂੰਘੀ ਭਵਰੀ ਨਾ ਕੋਇ ਭਵਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰ ਦੇਵਤ ਸ਼ਬਦ ਦੀ ਧਾਰ ਇਕ ਰੂਪ ਸਾਰੇ ਜਾਣ ਰਲ, ਵੱਖਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਧਾਮ ਅਟਲ, ਨਿਹਚਲ ਆਪਣਾ ਘਰ ਸੁਹਾਈਆ।
੨੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਨਛੱਤਰ ਸਿੰਘ ਦੇ ਗ੍ਰਹਿ ਫ਼ਰੀਦਕੋਟ ਸ਼ਹਿਰ
ਸਤਿਗੁਰ ਸ਼ਬਦ ਕਹੇ ਖੇਲ ਕਰੇ ਸੂਰਾ ਸਰਬੰਗਾ, ਅਵਤਾਰ ਪੈਗ਼ੰਬਰ ਗੁਰ ਲੈਣੀ ਅੰਗੜਾਈਆ। ਕਲਜੁਗ ਕੂੜੀ ਕਿਰਿਆ ਮੇਟੇ ਦੰਗਾ, ਦੀਨ ਮਜ਼੍ਹਬ ਦਾ ਝਗੜਾ ਦਏ ਮੁਕਾਈਆ। ਆਤਮ ਪਰਮਾਤਮ ਬਖ਼ਸ਼ੇ ਸਚ ਅਨੰਦਾ, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਈਆ। ਧੁਨ ਸ਼ਬਦ ਨਾਦ ਸੁਣਾਏ ਸਚ ਮਰਦੰਗਾ, ਅਨਹਦ ਨਾਦੀ ਆਪ ਵਜਾਈਆ। ਅੰਮ੍ਰਿਤ ਰਸ ਧਾਰ ਨਿਝਰ ਦੇਵੇ ਲੇਖਾ ਰਹੇ ਨਾ ਜਲਧਾਰ ਗੰਗਾ, ਗੋਦਾਵਰੀ ਜਮਨਾ ਸੁਰਸਤੀ ਪੈਂਡਾ ਦਏ ਮੁਕਾਈਆ। ਜਗਤ ਜਹਾਨ ਜੀਵ ਮਨ ਵਿਕਾਰ ਰਹੇ ਨਾ ਮੰਦਾ, ਦੁਰਮਤ ਮੈਲ ਅੰਤਰ ਨਿਰੰਤਰ ਕਰੇ ਸਫ਼ਾਈਆ। ਸਦੀ ਚੌਧਵੀਂ ਅੰਤਮ ਵੇਖੇ ਕੰਢਾ, ਮੁਹੰਮਦ ਆਸਾ ਨਾਲ ਮਿਲਾਈਆ। ਭੇਵ ਖੁਲ੍ਹਾਏ ਬ੍ਰਹਿਮੰਡਾਂ ਖੰਡਾਂ, ਪੁਰੀਆਂ ਲੋਆਂ ਪੜਦਾ ਲਾਹੀਆ। ਹੱਥ ਫੜ ਸਤਿ ਸਤਿਵਾਦੀ ਸੱਤ ਰੰਗ ਦਾ ਡੰਡਾ, ਡੰਡਾਵਤ ਬੰਦਨਾ ਸਭ ਦੀ ਦਏ ਬਦਲਾਈਆ। ਮਾਨਵ ਰਹਿਣ ਦੇਵੇ ਕੋਇ ਨਾ ਗੰਦਾ, ਬੰਦਗੀ ਇਕੋ ਇਕ ਦਏ ਜਣਾਈਆ। ਨਿਸ਼ਾਨ ਮੇਟ ਕੇ ਤਾਰਾ ਚੰਦਾ, ਸੂਰੀਆ ਸਤਿ ਪ੍ਰਕਾਸ਼ ਦਏ ਵਖਾਈਆ। ਭੁੱਲਿਆ ਰਹੇ ਕੋਇ ਨਾ ਬੰਦਾ, ਬੰਧਨ ਸ਼ਰਅ ਦਏ ਤੁੜਾਈਆ। ਸੁਰਤ ਸ਼ਬਦ ਕਰਕੇ ਸੰਗਾ, ਸਗਲਾ ਸਾਥੀ ਹੋਏ ਸਹਾਈਆ। ਭਗਤ ਸੁਹੇਲੇ ਲਾਏ ਅੰਗਾ, ਅੰਗੀਕਾਰ ਇਕ ਹੋ ਜਾਈਆ। ਗੁਰਮੁਖਾਂ ਸੀਸ ਰਹੇ ਨਾ ਨੰਗਾ, ਓਢਣ ਆਪਣਾ ਨਾਮ ਟਿਕਾਈਆ। ਦੀਨ ਦਿਆਲ ਬਣ ਬਖ਼ਸ਼ੰਦਾ, ਪਤਿਤ ਪਾਪੀ ਲਏ ਤਰਾਈਆ। ਕਲਜੁਗ ਪੰਧ ਰਹਿਣ ਨਾ ਦੇਵੇ ਲੰਬਾ, ਸ਼ਬਦ ਗੁਰੂ ਗੁਰਦੇਵ ਸਵਾਮੀ ਸ਼ਹਾਦਤ ਇਕ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਸਤਿਗੁਰ ਸ਼ਬਦ ਕਹੇ ਪ੍ਰਭੂ ਨਾਮ ਕਲਮਾ ਏਕਾ ਦੱਸਣਾ ਕਾਇਨਾਤ, ਅਵਤਾਰ ਪੈਗ਼ੰਬਰ ਗੁਰੂ ਵੇਖਣਾ ਧਿਆਨ ਲਗਾਈਆ। ਝਗੜਾ ਮੇਟਣਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਵਡਿਆਈਆ। ਮਾਰਗ ਇਕੋ ਦੱਸਣਾ ਪਰਮ ਪੁਰਖ ਅਬਿਨਾਸ਼, ਪਰਵਰਦਿਗਾਰ ਸਾਂਝਾ ਯਾਰ ਦਇਆ ਕਮਾਈਆ। ਛੁਰੀ ਸ਼ਰਅ ਕਰੇ ਕਿਸੇ ਨਾ ਘਾਤ, ਕਾਤਲ ਮਕਤੂਲ ਦਾ ਝਗੜਾ ਦਏ ਚੁਕਾਈਆ।
❋
❋
ਸਦੀ ਚੌਧਵੀਂ ਮੇਟ ਅੰਧੇਰੀ ਰਾਤ, ਕਲਜੁਗ ਕੂੜੀ ਕਿਰਿਆ ਦਏ ਗਵਾਈਆ। ਸਤਿਜੁਗ ਸਚ ਬਖ਼ਸ਼ ਕੇ ਦਾਤ, ਵਸਤ ਅਮੋਲਕ ਝੋਲੀ ਪਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਪਰਮਾਤਮ ਆਤਮ ਕਰੇ ਪੜ੍ਹਾਈਆ। ਚਾਰ ਜੁਗ ਦਾ ਪੂਰਾ ਕਰੇ ਭਵਿਖਤ ਵਾਕ, ਜੋ ਅਵਤਾਰ ਪੈਗ਼ੰਬਰ ਗੁਰ ਸੰਦੇਸ਼ਿਆਂ ਵਿਚ ਗਏ ਜਣਾਈਆ। ਸਭ ਦਾ ਬੰਦ ਕਿਵਾੜੀ ਖੋਲ੍ਹ ਕੇ ਤਾਕ, ਪਰਦਾ ਅੰਦਰੋਂ ਦਏ ਚੁਕਾਈਆ। ਮਾਨਵ ਮਾਨਵ ਮਾਨਸ ਸਭ ਦਾ ਕਰ ਇਤਫ਼ਾਕ, ਨਿਫ਼ਾਕ ਦਾ ਦੇਵੇ ਡੇਰਾ ਢਾਹੀਆ। ਈਸਾ ਕਹੇ ਮੇਰੀ ਦਰੋਹੀ ਮੇਰਾ ਉਮਤ ਨਾਲ ਹੋਵੇ ਤਲਾਕ, ਮੁਹੰਮਦ ਵਾਸਤਾ ਰਿਹਾ ਪਾਈਆ। ਮੇਰਾ ਕੂਕ ਪੁਕਾਰੇ ਕਲਾਕ, ਟਕ ਟਕ ਆਵਾਜ਼ ਸੁਣਾਈਆ। ਚਾਰ ਜੁਗ ਦੀ ਸ਼ਰਅ ਰਹਿਣੀ ਨਹੀਂ ਵਿਚ ਕਿਤਾਬ, ਕੁਤਬਖ਼ਾਨੇ ਰੋਵਣ ਮਾਰਨ ਧਾਈਆ। ਪਰਵਰਦਿਗਾਰ ਸਾਂਝੇ ਯਾਰ ਮਹਿਬੂਬ ਤੇਰੇ ਅੱਗੇ ਇਕ ਅਦਾਬ, ਕਦਮਾਂ ਵਿਚ ਸੀਸ ਝੁਕਾਈਆ। ਜਗਤ ਹੁਜਰਾ ਰਹੇ ਨਾ ਕੋਇ ਮਹਿਰਾਬ, ਕਾਅਬਿਆਂ ਪਏ ਦੁਹਾਈਆ। ਝਗੜਾ ਛਿੜਨਾ ਵਿਚ ਬਗ਼ਦਾਦ, ਬਗ਼ਲਗੀਰ ਸੱਜਣ ਸੰਗ ਰਖਾਈਆ। ਧੁਰ ਕਲਮੇ ਦੀ ਸੁਣੇ ਨਾ ਕੋਇ ਆਵਾਜ਼, ਪੈਗ਼ਾਮ ਜਾਣੇ ਨਾ ਕੋਇ ਹੱਕ ਇਲਾਹੀਆ। ਸਦੀ ਚੌਧਵੀਂ ਚੌਦਾਂ ਤਬਕਾਂ ਖੋਲ੍ਹਣਾ ਰਾਜ਼, ਰਾਜ਼ਕ ਰਹੀਮ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰੂ ਜਾਣਾ ਜਾਗ, ਸਚਖੰਡ ਜੋਤ ਜੋਤ ਵਿਚੋਂ ਪਰਗਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹੁਕਮੇ ਅੰਦਰ ਲੱਗਣੀ ਆਗ, ਪ੍ਰਭ ਕਾ ਭਾਣਾ ਮੇਟ ਸਕੇ ਕੋਇ ਨਾ ਰਾਈਆ। ਦੀਨ ਦੁਨੀ ਦਾ ਬੁਝਣਾ ਚਰਾਗ਼, ਦੀਵਾ ਗੁਲ ਹੋਏ ਲੋਕਾਈਆ। ਪੇਸ਼ੀਨਗੋਈਆਂ ਦਾ ਪੂਰਾ ਕਰੇ ਖ਼ੁਆਬ, ਖੁਆਜਾ ਖਿਜਰ ਵੇਖੇ ਨੈਣ ਉਠਾਈਆ। ਨੇਤਰ ਖੋਲ੍ਹੇ ਆਫ਼ਤਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਪ੍ਰਭ ਕਰਨਾ ਖੇਲ ਅਗੰਮ, ਅਵਤਾਰ ਪੈਗ਼ੰਬਰ ਅਗੰਮੜੀ ਕਾਰ ਕਮਾਈਆ। ਹਰਖ਼ ਸੋਗ ਰਹੇ ਨਾ ਗ਼ਮ, ਚਿੰਤਾ ਜਗਤ ਨਾ ਕੋਇ ਜਣਾਈਆ। ਝਗੜਾ ਮੇਟਣਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਪਵਣ ਸਵਾਮੀ ਤਕਣਾ ਦਮ, ਕਵਣ ਸਾਹ ਸਾਹ ਧਿਆਈਆ। ਵੈਰਾਗੀ ਹੋ ਕੇ ਕਵਣ ਰੋਵੇ ਛੰਮ ਛੰਮ, ਨੀਰ ਸੀਰ ਵਹਾਈਆ। ਕਵਣ ਬੇੜਾ ਰਿਹਾ ਬੰਨ੍ਹ, ਇਸ਼ਟ ਦੇਵ ਇਕ ਮਨਾਈਆ। ਕਵਣ ਕਹੇ ਧੰਨ ਧੰਨ, ਧੰਨ ਤੇਰੀ ਬੇਪਰਵਾਹੀਆ। ਕਵਣ ਲੇਖਾ ਜਾਣੇ ਧੁਰ ਦਾ ਕੰਨ, ਸਰਵਣ ਸੰਗ ਰਲਾਈਆ। ਕਵਣ ਭਟਕੇ ਵਿਚ ਮਨ, ਦਹਿ ਦਿਸ਼ਾ ਉਠ ਉਠ ਧਾਈਆ। ਕਵਣ ਤੜਫੇ ਆਸਾ ਤ੍ਰਿਸ਼ਨਾ ਤਮ, ਹਉਮੇ ਹੰਗਤਾ ਨਾਲ ਹਲਕਾਈਆ। ਲੇਖਾ ਮੰਗੇ ਸ੍ਰੀ ਭਗਵਨ, ਚੁਰਾਸੀ ਫੋਲੇ ਚਾਈਂ ਚਾਈਂਆ। ਅਵਤਾਰ ਪੈਗ਼ੰਬਰ ਗੁਰੂ ਅਗਲੀ ਸਮਝੋ ਗੱਲ, ਭੇਵ ਅਭੇਦਾ ਦਏ ਖੁਲ੍ਹਾਈਆ। ਜਿਸ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਹਾਡੇ ਨਾਲ ਕੀਤਾ ਛਲ, ਵਲ ਛਲਧਾਰੀ ਹੋ ਕੇ ਆਪਣਾ ਹੁਕਮ ਮਨਾਈਆ। ਕੀ ਸੰਦੇਸ਼ਾ ਦੇ ਕੇ ਗਿਆ ਬਾਵਨ ਬਲ, ਕਲਜੁਗ ਅੰਤਮ ਪੜਦਾ ਲਾਹੀਆ। ਪਰਗਟ ਹੋਵੇ ਸ਼ਾਹ ਸੁਲਤਾਨ (ਬਖ਼ਸ਼ੰਦ), ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਨੇ ਸਤਿਜੁਗ ਸਚ ਚੜ੍ਹਾਉਣਾ ਚੰਦ, ਨੂਰ ਨੂਰ ਕਰੇ ਰੁਸ਼ਨਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਰੇ ਖੇਲ ਵਿਚ (ਬ੍ਰਹਿਮੰਡ, ਜਗਤ ਜਹਾਨ) ਜਹਾਲਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਤ ਭਗੌਤੀ ਭਗਤ ਭਾਗ ਆਪਣਾ ਇਕ ਸਮਝਾਈਆ।
❋
❋
੨੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਰਣਜੀਤ ਸਿੰਘ ਦੇ ਘਰ ਫ਼ਰੀਦਕੋਟ ਸ਼ਹਿਰ
ਸਤਿਗੁਰ ਸ਼ਬਦ ਕਹੇ ਪ੍ਰਭ ਉਠਾਇਆ ਨਾਮ ਖੰਡਾ, ਗੁਰ ਅਵਤਾਰ ਪੈਗ਼ੰਬਰ ਤੀਰ ਤਰਕਸ਼ ਕੰਧ ਨਾ ਕੋਇ ਉਠਾਈਆ। ਪਾਵੇ ਸਾਰ ਵਿਚ ਬ੍ਰਹਿਮੰਡਾ, ਲੋਕ ਪਰਲੋਕ ਵੇਖੇ ਥਾਉਂ ਥਾਈਂਆ। ਲਹਿਣਾ ਦੇਣਾ ਪੂਰਾ ਕਰੇ ਜੇਰਜ ਅੰਡਾ, ਉਤਭੁਜ ਸੇਤਜ ਲੇਖਾ ਦਏ ਮੁਕਾਈਆ। ਸਤਿਜੁਗ ਸਾਚਾ ਸਤਿ ਧਰਮ ਦਏ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਕਲਜੁਗ ਕੂੜ ਕੁਕਰਮ ਰਹਿਣ ਨਾ ਦੇਵੇ ਗੰਦਾ, ਤ੍ਰਿਸ਼ਨਾ ਮੋਹ ਵਿਕਾਰ ਹੰਕਾਰ ਲੇਖਾ ਦਏ ਚੁਕਾਈਆ। ਅੰਮ੍ਰਿਤ ਰਸ ਨਿਝਰ ਧਾਰ ਪਿਆਏ ਅਗੰਮੀ ਗੰਗਾ, ਗਹਿਰ ਗੰਭੀਰ ਇਕ ਜਾਮ ਪਿਆਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਪਿਛਲਾ ਲੇਖਾ ਪਿਛੇ ਸਭ ਦਾ ਲੰਘਾ, ਅਵਤਾਰ ਪੈਗ਼ੰਬਰ ਗੁਰ ਅੱਗੇ ਪ੍ਰਭ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਦਾ ਝਗੜਾ ਕਰੇ ਕੋਇ ਨਾ ਬੰਦਾ, ਜ਼ਾਤ ਪਾਤ ਨਾ ਦਏ ਦੁਹਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਹੋਵੇ ਸੰਗਾ, ਸਗਲਾ ਸੰਗ ਬਣਾਈਆ। ਪਰਦਾ ਲਾਹ ਕੇ ਬ੍ਰਹਮ ਹੰਗਾ, ਗ੍ਰਹਿ ਮੰਦਰ ਇਕ ਸੁਹਾਈਆ। ਪ੍ਰਕਾਸ਼ ਦੇਵੇ ਬਿਨਾ ਸੂਰੀਆ ਚੰਦਾ, ਜੋਤ ਨੂਰ ਡਗਮਗਾਈਆ। ਸਚ ਦਵਾਰ ਦੱਸ ਕੇ ਠੰਡਾ, ਅਗਨੀ ਤਤ ਦਏ ਬੁਝਾਈਆ। ਜਿਸ ਦਾ ਭੇਵ ਪਾਏ ਕੋਇ ਨਾ ਪੰਡਾ, ਸ਼ਾਸਤਰ ਸਿਫ਼ਤ ਨਾ ਕੋਇ ਸਾਲਾਹੀਆ। ਉਹ ਖੇਲ ਕਰੇ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਨਾਮ ਜਗਤ ਜਹਾਨ ਵਜਾਏ ਮਰਦੰਗਾ, ਨਵ ਸੱਤ ਹਰ ਘਟ ਕਰੇ ਨਾਦ ਸ਼ਨਵਾਈਆ।