ਪੁਸਤਕਾਲਾਭਾਗ ੨੨

੨੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਕਿਰਪਾਲ ਸਿੰਘ ਦੇ ਘਰ ਪਿੰਡ ਗੋਲੇਵਾਲ ਜ਼ਿਲਾ ਬਠਿੰਡਾ

ਸਤਿਗੁਰ ਸ਼ਬਦ ਕਹੇ ਧੁਰ ਖੇਲ ਇਲਲਿੱਲਾ ਬਿਸਮਿੱਲਾ, ਬਿਸਮਿਲ ਰੂਪ ਸੁਣਾਈਆ। ਨਸੀਰ ਫ਼ਕੀਰ ਰਹਿੰਦਾ ਸੀ ਨੇਤਰ ਬਿੱਲਾ, ਅੱਖੀਆਂ ਅੱਖੀਆਂ ਨਾਲ ਵਟਾਈਆ। ਚਾਲੀਸਾ ਕਢਦਾ ਸੀ ਸਦਾ ਚਿਲ੍ਹਾ, ਸ਼ਿਲਾ ਜਗਤ ਵਾਲਾ ਵਖਾਈਆ। ਨੌ ਹੱਥ ਉਚਾ ਹੁੰਦਾ ਸੀ ਟਿੱਲਾ, ਬਾਲੂ ਰੇਤ ਨਾਲ ਤਪਾਈਆ। ਥੱਲਿਉਂ ਆਸਣ ਰੱਖਦਾ ਸੀ ਸਿਲ੍ਹਾ, ਜਲ ਇੱਕੀ ਸੇਰ ਸੁਟਾਈਆ। ਸਾਢੇ ਤਿੰਨ ਹੱਥ ਦੀ ਉਠਾਈ ਫਿਰਦਾ ਸੀ ਸਿਲਾ, ਬਿਸਤਰ ਬਿਸਤਰ ਨਾਲ ਵਡਿਆਈਆ। ਜਿਸ ਵੇਲੇ ਗੋਬਿੰਦ ਆਇਆ ਸ਼ਬਦੀ ਧਾਰ ਉਸ ਨੂੰ ਮਿਲਾ, ਨਿਉਂ ਨਿਉਂ ਸੀਸ ਨਿਵਾਈਆ। ਹੱਥ ਲਾ ਕੇ ਗੋਬਿੰਦ ਚਿੱਲਾ, ਨਿਗਹ ਅਸਮਾਨ ਵੱਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਸਤਿਗੁਰ ਸ਼ਬਦ ਕਹੇ ਖੇਲ ਅਗੰਮ ਨਿਆਰਾ, ਫ਼ੱਕਰ ਹੱਕ ਆਵਾਜ਼ ਉਠਾਈਆ। ਗੋਬਿੰਦ ਜ਼ਿਮੀਂ ਵੱਲ ਕੀਤਾ ਇਸ਼ਾਰਾ, ਤੀਰ ਮੁਖੀ ਨਾਲ ਦਬਾਈਆ। ਫੇਰ ਨੇਤਰ ਨੈਣ ਉਘਾੜਾ, ਅਰਸ਼ਾਂ ਤੱਕਿਆ ਚਾਈਂ ਚਾਈਂਆ। ਫੇਰ ਕੂਕ ਕੇ ਮਾਰਿਆ ਨਾਅਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਤੇਰਾ ਖੇਲ ਸੱਚੀ ਸਰਕਾਰਾ, ਅਲਖ ਅਗੋਚਰ ਬੇਪਰਵਾਹੀਆ। ਫ਼ਕੀਰ ਨਿਉਂ ਕੇ ਕਰੀ ਨਿਮਸਕਾਰਾ, ਚਰਨ

❋

❋

ਢਹਿ ਕੇ ਆਪਣਾ ਆਪ ਮਿਟਾਈਆ। ਦੁਹੱਥੜ ਮਾਰ ਕੇ ਪਿਟਿਆ ਬਹੁੜੀ ਤੇਰਾ ਹਾੜਾ, ਹੌਕੇ ਵਿਚ ਸੁਣਾਈਆ। ਗੋਬਿੰਦ ਰੂਪ ਦਰਸਾਇਆ ਉਹ ਵੇਖ ਅਗੰਮੀ ਲਾੜਾ, ਜਿਸ ਦਾ ਨੂਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਹੁਕਮ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਫਿਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਫ਼ਕੀਰ ਕਿਹਾ ਮੇਰਾ ਸੱਯਦਾ, ਸਦ ਸਦ ਨਿਮਸਕਾਰਿਆ। ਮੈਂ ਪਰਵਰਦਿਗਾਰ ਦਾ ਬਰਦਾ, ਬੰਦਾ ਬਾਹਰੋਂ ਨਜ਼ਰੀ ਆਈਆ। ਤੂੰ ਖੇਲ ਵਖਾਇਆ ਗੋਬਿੰਦ ਮੇਰੇ ਘਰ ਦਾ, ਟਿੱਲੇ ਪਰਬਤ ਉਪਰ ਸੋਭਾ ਪਾਈਆ। ਗੋਬਿੰਦ ਝਟ ਕੰਨੋਂ ਉਸ ਨੂੰ ਫੜਦਾ, ਚਾਰੋਂ ਕੁੰਟ ਦਿਤਾ ਭਵਾਈਆ। ਉਠ ਵੇਖ ਲਹਿੰਦਾ ਚੜ੍ਹਦਾ, ਕਾਅਬੇ ਪਰੇ ਅੱਖ ਖੁਲ੍ਹਾਈਆ। ਪਰਦਾ ਲਾਹਿਆ ਪਰਵਰਦਿਗਾਰ ਦਾ, ਸਾਂਝਾ ਯਾਰ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਵੇਖ ਫ਼ੱਕਰ, ਫ਼ਾਕਿਆਂ ਤੋਂ ਬਿਨਾ ਦਿਆਂ ਜਣਾਈਆ। ਚੌਦਾਂ ਤਬਕ ਤੋਂ ਪਰੇ ਮੇਰਾ ਚੱਕਰ, ਮੁਹੰਮਦ ਬੈਠਾ ਧਿਆਨ ਲਗਾਈਆ। ਜਿਸ ਦੀ ਧਾਰ ਹੋਣੀ ਟੱਕਰ, ਝਗੜਾ ਖ਼ਲਕ ਖ਼ੁਦਾਈਆ। ਫ਼ਕੀਰ ਨੇ ਕਿਹਾ ਗੋਬਿੰਦ ਮੈਨੂੰ ਖਵਾ ਦੇ ਗੁੜ ਸ਼ੱਕਰ, ਸਗਨ ਮੁਖ ਲਗਾਈਆ। ਗੋਬਿੰਦ ਨੇ ਉਤੇ ਪ੍ਰੇਮ ਦਾ ਛਿੜਕਿਆ ਅਤਰ, ਮਹਿਕ ਦਿਤੀ ਮਹਿਕਾਈਆ। ਉਹਦੀ ਚੋਲੀ ਦੀ ਕਟ ਕੇ ਕਤਰ, ਖੰਡੇ ਨਾਲ ਆਪਣੇ ਚਰਨਾਂ ਹੇਠ ਦਬਾਈਆ। ਫੇਰ ਲਿਖ ਕੇ ਦਿੱਤਾ ਪੱਤਰ, ਫ਼ਰਮਾਨਾ ਧੁਰਦਰਗਾਹੀਆ। ਉਹ ਲਹਿਣਾ ਢਾਈ ਸਤਰ, ਵੱਧ ਘਟ ਨਾ ਕੋਇ ਜਣਾਈਆ। ਫੇਰ ਵਿੰਗੀ ਟੇਡੀ ਫੜ ਕੇ ਲੱਕੜ, ਜ਼ਿਮੀਂ ਵਿਚ ਦਿਤੀ ਦਬਾਈਆ। ਜਿਥੇ ਹੁੰਦੇ ਸੀ ਕਾਨੇ ਰੱਕੜ, ਫਲੀਭੂਤ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਓ ਵੇਖ ਫ਼ਕੀਰ ਅੱਲਾ, ਆਲਮੀਨ ਜਣਾਈਆ। ਗੋਬਿੰਦ ਫੜ ਕੇ ਪੱਲਾ, ਪੱਲੂ ਗਲ ਵਿਚ ਲਿਆ ਪਾਈਆ। ਗੋਬਿੰਦ ਨੇ ਸੱਜੇ ਚਰਨ ਦਾ ਵਖਾਇਆ ਤਲਾ, ਚਰਨ ਚਰਨ ਲਿਆ ਉਠਾਈਆ। ਜਿਥੇ ਪਰਵਰਦਿਗਾਰ ਵੇਖਿਆ ਇਕੱਲਾ, ਚਾਰੋਂ ਕੁੰਟ ਨਜ਼ਰੀ ਆਈਆ। ਫੇਰ ਕੂੜੀ ਕਿਰਿਆ ਵੇਖਿਆ ਹੱਲਾ, ਰੌਲਾ ਦਿਸਿਆ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਫ਼ਕੀਰ ਕਹੇ ਮੇਰੇ ਹੱਕ ਨਬੀ, ਗੋਬਿੰਦ ਤੇਰੀ ਸਰਨਾਈਆ। ਤੂੰ ਆਤਮ ਧਾਰ ਤਬੀ, ਤਬੀਅਤ ਮੇਰੀ ਦੇ ਬਦਲਾਈਆ। ਤੇਰੇ ਹੱਥ ਵਸ ਸਭੀ, ਖ਼ਾਲਕ ਮਖ਼ਲੂਕ ਤੇਰੀ ਚਤੁਰਾਈਆ। ਇਹ ਵੇਲਾ ਮਿਲਦਾ ਕਦੀ, ਜੁਗ ਚੌਕੜੀ ਹੱਥ ਕਿਸੇ ਨਾ ਆਈਆ। ਮੈਂ ਝੋਲੀ ਤੇਰੇ ਅੱਗੇ ਅੱਡੀ, ਖ਼ਾਲੀ ਰਿਹਾ ਡਾਹੀਆ। ਮੇਰਾ ਨਿਸ਼ਾਨਾ ਜਾਵੀਂ ਗੱਡੀ, ਮਿਹਰ ਨਜ਼ਰ ਉਠਾਈਆ। ਖਲੋਤਾ ਹੱਥ ਬੱਧੀ, ਸੱਯਦਾ ਸੀਸ ਝੁਕਾਈਆ। ਗੋਬਿੰਦ ਹੱਸ ਕੇ ਕਿਹਾ ਉਹ ਤਕ ਚੌਧਵੀਂ ਸਦੀ, ਤੇਰਾ ਸਦਮਾ ਰਿਹਾ ਨਾ ਰਾਈਆ। ਪਰਵਰਦਿਗਾਰ ਆਵੇ ਨੂਰ ਰੱਬੀ, ਨੂਰ ਨੁਰਾਨਾ ਵੇਸ ਵਟਾਈਆ। ਜਿਸ ਵੇਲੇ ਦੀਨ ਦੁਨੀ ਅੱਗ ਹੋਵੇ ਲੱਗੀ, ਆਬੇਹਯਾਤ ਨਾ ਕੋਇ ਪਿਆਈਆ। ਜਗਤ ਧਾਰ ਵਧੀ ਹੋਵੇ ਬਦੀ, ਧਰਮ ਦੀ ਧਾਰ ਨਾ ਕੋਇ ਵਖਾਈਆ। ਨਬੀਆਂ ਤੋਂ ਬਾਹਰ ਜਿਸ ਵੇਲੇ ਚੜ੍ਹਨੀ ਨੂਹ ਨਦੀ, ਲਹਿਰ ਲਹਿਰ ਨਾਲ ਟਕਰਾਈਆ। ਅਵਤਾਰ ਪੈਗ਼ੰਬਰ ਗੁਰੂਆਂ ਰਹਿਣੀ ਨਹੀਂ ਗੱਦੀ, ਗਦਾਗਰ ਹੋਵੇ ਲੋਕਾਈਆ। ਉਸ ਵੇਲੇ ਆਵੇ

❋

❋

ਸਾਹਿਬ ਸੂਰਾ ਸਰਬੱਗੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਫ਼ੱਕਰ ਕੋਲ ਚੜ੍ਹਦਿਉਂ ਆ ਗਿਆ ਬੈਰਾਗੀ, ਆਪਣਾ ਰੂਪ ਵਟਾਈਆ। ਗੋਬਿੰਦ ਵੇਖ ਕੇ ਸੋਈ ਸੁਰਤੀ ਜਾਗੀ, ਨੈਣ ਅੱਖ ਖੁਲ੍ਹਾਈਆ। ਮਨ ਰਿਹਾ ਮੂਲ ਨਾ ਗ਼ਾਜ਼ੀ, ਹਉਮੇ ਦਿਤੀ ਮਿਟਾਈਆ। ਅੰਤਰ ਅੰਤਰ ਰਿਹਾ ਅਰਾਧੀ, ਹਿਰਦੇ ਵਿਚ ਵਸਾਈਆ। ਸਾਹਿਬ ਗੋਬਿੰਦ ਮਾਰੀ ਆਵਾਜ਼ੀ, ਪਿਆਰ ਨਾਲ ਕੋਲ ਬਹਾਈਆ। ਕਿਧਰ ਚਲਿਆ ਪਾਂਧੀ, ਭੱਜਿਆ ਵਾਹੋ ਦਾਹੀਆ। ਓਧਰੋਂ ਚੜ੍ਹ ਕੇ ਲਹਿੰਦਿਉਂ ਆ ਗਈ ਆਂਧੀ, ਅੰਧੇਰਾ ਦਿਤਾ ਬਣਾਈਆ। ਫ਼ੱਕਰ ਨੇ ਤੁਕ ਗਾਈ ਵਾਹ ਵਾਹ ਦੀ, ਵਾਹਵਾ ਤੇਰੀ ਬੇਪਰਵਾਹੀਆ। ਖੇਲ ਖੇਲੀ ਸਚ ਮਲਾਹ ਦੀ, ਬੇੜੀ ਬੇੜੇ ਨਾਲ ਮਿਲਾਈਆ। ਉਥੇ ਲੋੜ ਰਹੀ ਨਾ ਕਿਸੇ ਗਵਾਹ ਦੀ, ਸ਼ਹਾਦਤ ਇਕ ਦੂਜੇ ਦੀ ਆਪ ਭੁਗਤਾਈਆ। ਓਧਰੋਂ ਬਛੜੀ ਆ ਗਈ ਗਾਂ ਦੀ, ਢਾਈ ਸਾਲ ਦੀ ਉਮਰ ਜਣਾਈਆ। ਓਧਰੋਂ ਡਾਰ ਆ ਗਈ ਕਾਂ ਦੀ, ਨੌ ਉਡ ਕੇ ਚਾਈਂ ਚਾਈਂਆ। ਓਧਰੋਂ ਆਵਾਜ਼ ਆ ਗਈ ਦੁਖੀ ਮਾਂ ਦੀ, ਹਾਵੇ ਪੁਤ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਪਰਗਟਾਈਆ। ਗੋਬਿੰਦ ਕਿਹਾ ਸੁਣ ਬੈਰਾਗੀ, ਵੈਰਾਗ ਦੇ ਸਮਝਾਈਆ। ਉਸ ਨੇ ਕਿਹਾ ਮੈਂ ਬੰਦਾ ਦਾਗ਼ੀ, ਅੰਦਰ ਹੋਈ ਨਾ ਕੋਇ ਸਫ਼ਾਈਆ। ਵਾਸਨਾ ਭਟਕੇ ਵਾਂਗ ਕਾਗੀ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਨਾਦ ਸੁਣਿਆ ਨਾ ਕੋਇ ਅਨਾਦੀ, ਆਤਮਕ ਰਾਗ ਨਾ ਕੋਇ ਜਣਾਈਆ। ਮਨੂਆ ਹੋਇਆ ਬਾਗ਼ੀ, ਭੱਜੇ ਵਾਹੋ ਦਾਹੀਆ। ਤ੍ਰਿਸ਼ਨਾ ਗਈ ਨਾ ਸਾਧੀ, ਆਸਾ ਪੂਰ ਨਾ ਕੋਇ ਵਖਾਈਆ। ਤੇਰੇ ਅੱਗੇ ਵਡਿਆਈ ਕਾਹਦੀ, ਨਿਉਂ ਨਿਉਂ ਸੀਸ ਨਿਵਾਈਆ। ਫ਼ੱਕਰ ਨੇ ਕਿਹਾ ਇਹਦੇ ਕੋਲ ਦੌਲਤ ਸ਼ਹਿਨਸ਼ਾਹ ਦੀ, ਸ਼ਾਹ ਹੋ ਕੇ ਆਪ ਵਰਤਾਈਆ। ਇਹਦੀ ਧਾਰ ਅਗੰਮੇ ਮਲਾਹ ਦੀ, ਖੇਵਟ ਧੁਰ ਦਾ ਸੋਭਾ ਪਾਈਆ। ਸਾਡੀ ਘੜੀ ਦੋਹਾਂ ਦੇ ਦਾਅ ਦੀ, ਮਿਲ ਕੇ ਲਈਏ ਲਗਾਈਆ। ਦੋਹਾਂ ਦੀ ਆਵਾਜ਼ ਸਾਂਝੀ ਹੋਈ ਹਾਂ ਹਾਂ ਦੀ, ਹਾਂ ਹਾਂ ਵਿਚ ਮਿਲਾਈਆ। ਘੜੀ ਸੁਹੰਜਣੀ ਹੋਈ ਚਾਅ ਦੀ, ਗੋਬਿੰਦ ਮਿਲ ਕੇ ਖ਼ੁਸ਼ੀ ਬਣਾਈਆ। ਜਿਸ ਕਾਰਨ ਵਡਿਆਈ ਇਸ ਥਾਂ ਦੀ, ਪਰਦਾ ਦਈਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੋਬਿੰਦ ਕਿਹਾ ਵੈਰਾਗੀ ਤੇਰਾ ਮਰਨਾ ਹੋਣਾ ਜਗ, ਤਨ ਰਹਿਣ ਨਾ ਪਾਈਆ। ਫੇਰ ਲਵਾਂ ਸੱਦ, ਜਨਮ ਜਨਮ ਵਿਚੋਂ ਵਟਾਈਆ। ਮੇਲਾਂ ਮੇਲ ਨਾਲ ਸਮਰਥ, ਲਹਿਣਾ ਝੋਲੀ ਪਾਈਆ। ਫ਼ੱਕਰ ਏਥੇ ਰਹਿਣਾ ਵਸ, ਜਗਹ ਸਕੇ ਨਾ ਕੋਇ ਬਦਲਾਈਆ। ਜਿਸ ਵੇਲੇ ਆਏ ਸਾਹਿਬ ਅਕਥ, ਹਰਿ ਕਰਤਾ ਧੁਰਦਰਗਾਹੀਆ। ਦੋਹਾਂ ਦਾ ਸਾਂਝਾ ਬਣੇ ਸੱਥ, ਸੱਥਰ ਇਕ ਵਖਾਈਆ। ਜੇ ਮਨਜ਼ੂਰ ਉਠਾ ਲਉ ਹੱਥ, ਦੋਹਾਂ ਲਏ ਉਠਾਈਆ। ਚਰਨੀ ਡਿੱਗੇ ਢੱਠ, ਗੋਬਿੰਦ ਸੀਸ ਨਿਵਾਈਆ। ਸਾਹਿਬ ਕਿਹਾ ਹੱਸ, ਖ਼ੁਸ਼ੀ ਨਾਲ ਸਮਝਾਈਆ। ਬੈਰਾਗੀਆ ਤੂੰ ਫੇਰ ਏਥੇ ਜਾਣਾ ਵਸ, ਜਿਥੇ ਆਵੇ ਧੁਰਦਰਗਾਹੀਆ। ਮੇਰੇ ਤੀਰ ਦੀ ਮੁਖੀ ਤੇਰਾ ਧਰਮ ਨਿਸ਼ਾਨਾ ਜਾਵੇ ਗੱਡ, ਜਿਸ ਦੀ ਜੜ੍ਹ ਨਾ ਕੋਇ ਉਖੜਾਈਆ। ਭਾਗ ਲੱਗੇ ਕਾਇਆ ਮਾਟੀ ਹੱਡ, ਨਾੜੀ ਨਾੜੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਦਵਾਰ ਇਕ ਵਸਾਈਆ। ਗੋਬਿੰਦ ਕਿਹਾ ਪੁਰਖ ਅਕਾਲ ਦਇਆ ਕਮਾਵੇਗਾ। ਦੋਹਾਂ ਬੇਘਰਿਆਂ ਦਾ ਘਰ ਵਸਾਵੇਗਾ। ਵੈਰਾਗੀ

❋

❋

ਜਨਮ ਜਨਮ ਦਵਾਵੇਗਾ। ਕਿਰਪਾ ਕਰ ਕਿਰਪਾਲ ਪਰਗਟਾਵੇਗਾ। ਸਿਰ ਆਪਣਾ ਹੱਥ ਰਖਾਵੇਗਾ। ਸਮੇਂ ਅਨੁਸਾਰ ਪਿਛਲਾ ਲਹਿਣਾ ਝੋਲੀ ਪਾਵੇਗਾ। ਜਗਤ ਧਾਰ ਤੋਂ ਬਾਹਰ ਵੰਡ ਵੰਡਾਵੇਗਾ। ਪਰਗਟ ਹੋ ਸੂਰਾ ਸਰਬੰਗ, ਗੰਢ ਜਗਤ ਵਿਚ ਰਖਾਵੇਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਆਤਮ ਪਰਮਾਤਮ ਰਾਗ ਦ੍ਰਿੜਾਵੇਗਾ। ਤੂੰ ਮੇਰੇ ਦਵਾਰ ਸੇਵਾ ਕਰਨੀ ਨਿਸ਼ੰਗ, ਸਚ ਸੋਹਣੀ ਬਣਤ ਬਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਵਰਤਾਵੇਗਾ। ਸਤਿਗੁਰ ਸ਼ਬਦ ਕਹੇ ਇਹ ਕਿੱਲਾ ਗੋਬਿੰਦ ਦੀ ਨਿਸ਼ਾਨੀ, ਜੋ ਸ਼ਬਦ ਧਾਰ ਜਣਾਈਆ। ਜਿਥੇ ਫ਼ੱਕਰ ਮਸੱਲਾ ਰੱਖਦਾ ਸੀ ਮੁਸਲਮਾਨੀ, ਸੱਯਦੇ ਵਿਚ ਸੀਸ ਝੁਕਾਈਆ। ਜਿਥੇ ਬੈਰਾਗੀ ਗੋਬਿੰਦ ਕਰਿਆ ਸੀ ਧਿਆਨੀ, ਚਰਨ ਕਵਲ ਸਰਨਾਈਆ। ਉਹ ਟਿੱਲੇ ਵਾਲੀ ਖੇਲ ਮਹਾਨੀ, ਜਗਤ ਸੋਭਾ ਪਾਈਆ। ਜਿਸ ਨੂੰ ਜਾਣੇ ਜਾਣ ਜਾਣੀ, ਜਾਨਣਹਾਰ ਧੁਰਦਰਗਾਹੀਆ। ਬਖ਼ਸ਼ੇ ਮਾਣ ਮਾਣ ਪ੍ਰਾਨੀ, ਪਾਰਬ੍ਰਹਮ ਪ੍ਰਭ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਕਿੱਲਾ ਕਹੇ ਮੈਨੂੰ ਏਥੇ ਦੇਣਾ ਗੱਡ, ਨਿਸ਼ਾਨੀ ਲਓ ਲਗਾਈਆ। ਗੋਬਿੰਦ ਵਸੇ ਸਦਾ ਸੰਗ, ਸਤਿਗੁਰ ਬੇਪਰਵਾਹੀਆ। ਅੱਗੇ ਚਾੜ੍ਹੇ ਸਾਚਾ ਰੰਗ, ਰੰਗਤ ਦਏ ਵਖਾਈਆ। ਮਾਣਸ ਜਨਮ ਨਾ ਹੋਵੇ ਭੰਗ, ਤਨ ਵਜੂਦ ਮਿਲੇ ਵਡਿਆਈਆ। ਮਨਸਾ ਪੂਰੀ ਕਰ ਕੇ ਮੰਗ, ਤ੍ਰਿਸਨਾ ਦਏ ਬੁਝਾਈਆ। ਚਾੜ੍ਹ ਕੇ ਨੂਰੀ ਚੰਦ, ਨੂਰ ਕਰੇ ਰੁਸ਼ਨਾਈਆ। ਫ਼ੱਕਰ ਕਹੇ ਮੈਂ ਬਣ ਜਾਣਾ ਹੁਣ ਮਲੰਗ, ਭੂਮਿਕਾ ਦੇਣੀ ਤਜਾਈਆ। ਮੈਂ ਏਥੋਂ ਭੱਜਣਾ ਗੁਰਮੁਖ ਦਵਾਰੇ ਜਾਣਾ ਜਿਥੇ ਚੌਦਸ ਨੂੰ ਬਣਨਾ ਨੂਰੀ ਚੰਦ, ਸਿਤਾਰ ਨਾਲ ਮਿਲਾਈਆ। ਫਿਰ ਮੈਨੂੰ ਪਵੇ ਠੰਡ, ਗੋਬਿੰਦ ਦਰਸ ਕਰਾਂ ਚਾਈਂ ਚਾਈਂਆ। ਉਸ ਤੋਂ ਬਾਦ ਦੀਨ ਦੁਨੀ ਦਾ ਵੇਖਾਂ ਜੰਗ, ਚੜ੍ਹਦਾ ਲਹਿੰਦਾ ਆਪਣਾ ਪੰਧ ਮੁਕਾਈਆ। ਮੇਰਾ ਸ਼ੁਕਰਾਨਾ ਗੋਬਿੰਦ ਦਾ ਵੇਖਿਆ ਚਿੱਲਾ ਤੀਰ ਕਮੰਦ, ਕਮਾਨ ਧਿਆਨ ਲਗਾਈਆ। ਇਹ ਪੁਰਾਣੀ ਵੰਡ, ਪਿਛਲੀ ਚਲੀ ਆਈਆ। ਅੱਗੇ ਸੋਹਣਾ ਬਣਿਆ ਸੰਗ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੁਲਵੰਤ ਕੌਰ ਕੋਲੋਂ ਪਿਛਲੀ ਪਵਾਈ ਗੰਢ, ਜੋ ਕਿੱਲਾ ਲੈ ਕੇ ਆਈ ਕਿੱਲੇ ਤੋਂ ਕਿਲਾ ਗੁਰਮੁਖ ਦਏ ਬਣਾਈਆ।

੨੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਭਾਨ ਸਿੰਘ ਦੇ ਘਰ ਪਿੰਡ ਗੋਲੇਵਾਲ ਜ਼ਿਲਾ ਬਠਿੰਡਾ

ਸਤਿਗੁਰ ਸ਼ਬਦ ਕਹੇ ਪ੍ਰਭ ਮੇਟਣਾ ਕੂੜ ਕੁਕਰਮ, ਕਲਕਾਤੀ ਕਲ ਰਹਿਣ ਨਾ ਪਾਈਆ। ਝਗੜਾ ਰਹਿਣ ਨਹੀਂ ਦੇਣਾ ਵਰਨ ਬਰਨ, ਇਕੋ ਰੰਗ ਦੇਣਾ ਰੰਗਾਈਆ। ਏਕੰਕਾਰ ਬਖਸ਼ਣੀ ਇਕੋ ਸਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੁਕ ਅਗੰਮੀ ਸਾਰੇ ਪੜ੍ਹਨ, ਆਤਮ ਪਰਮਾਤਮ ਰਾਗ ਅਲਾਈਆ। ਮੰਜ਼ਲ ਹੱਕ ਦੀ ਭਗਤ ਸੁਹੇਲੇ ਚੜ੍ਹਨ, ਪਾਂਧੀ ਆਪਣਾ ਪੰਧ ਰਖਾਈਆ। ਕੂੜ ਕੁਕਰਮ ਸਾਰੇ ਡਰਨ, ਸਿਰ ਸਕੇ ਨਾ ਕੋਇ ਉਠਾਈਆ। ਪੁਰਖ ਅਕਾਲਾ ਖੋਲ੍ਹੇ ਹਰਨ ਫਰਨ, ਹਰਿਜਨ ਨਿਜ ਨੇਤਰ ਅੱਖ ਖੁਲ੍ਹਾਈਆ। ਮਾਰਗ ਦੇਵੇ ਤਰਨੀ ਤਰਨ, ਤਾਰਨਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਕਰਨਹਾਰ ਪ੍ਰਭ ਰਘੁਰਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਆਪਣੀ

❋

❋

ਪਰਗਟਾਉਣੀ ਕਲਾ, ਅਕਲ ਕਲਧਾਰੀ ਖੇਲ ਖਿਲਾਈਆ। ਦੂਈ ਦਵੈਤ ਮੇਟਣਾ ਸੱਲਾ, ਨਾਤਾ ਮੁਹੱਬਤ ਵਿਚ ਜੁੜਾਈਆ। ਧਾਮ ਦੱਸਣਾ ਨਿਹਚਲ ਅਟੱਲਾ, ਇਕੋ ਇਸ਼ਟ ਦੇਣਾ ਵਖਾਈਆ। ਭਾਗ ਲਗਾ ਕੇ ਕਾਇਆ ਮਾਟੀ ਖੱਲਾ, ਖ਼ਾਲਕ ਖ਼ਲਕ ਦੇਣਾ ਉਠਾਈਆ। ਅੰਧੇਰਾ ਰਹਿਣ ਨਹੀਂ ਦੇਣਾ ਡੂੰਘੀ ਡੱਲਾ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਵਰਤਣਾ ਆਪਣਾ ਭਾਣਾ, ਅਵਤਾਰ ਪੈਗ਼ੰਬਰ ਗੁਰ ਸੰਗ ਵਖਾਈਆ। ਤਖ਼ਤੋਂ ਲਾਹ ਕੇ ਰਾਜਾ ਰਾਣਾ, ਤਖ਼ਤ ਨਿਵਾਸੀ ਵੇਖ ਵਖਾਈਆ। ਕਿਰਪਾ ਕਰੇ ਮਾਣ ਨਿਮਾਣਾ, ਨਿਮਾਣਿਆਂ ਹੋਏ ਸਹਾਈਆ। ਹਰ ਘਟ ਬਣ ਕੇ ਜਾਣੀ ਜਾਣਾ, ਪਰਦਾ ਓਹਲਾ ਦਏ ਉਠਾਈਆ। ਸੋਹੰ ਸੋ ਦਾ ਦੱਸ ਕੇ ਗਾਣਾ, ਗਹਿਰ ਗੰਭੀਰ ਮੇਲਾ ਮੇਲੇ ਸਹਿਜ ਸੁਭਾਈਆ। ਸੁਰਤ ਸ਼ਬਦ ਮਿਲਾ ਕੇ ਹਾਣੀ ਹਾਣਾ, ਸੇਜ ਸੁਹੰਜਣੀ ਇਕ ਸੁਹਾਈਆ। ਜੋਤੀ ਜੋਤ ਪਹਿਨ ਕੇ ਬਾਣਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਭਗਤ ਸੁਹੇਲੇ ਜਨ ਵੇਖੇ ਵਿਚ ਜਹਾਨਾ, ਜਹਾਲਤ ਵਿਚੋਂ ਬਾਹਰ ਕਢਾਈਆ। ਅੰਮ੍ਰਿਤ ਰਸ ਨਿਝਰ ਦੇਵੇ ਪੀਣਾ ਖਾਣਾ, ਤ੍ਰਿਸਨਾ ਤ੍ਰਿਖਾ ਕੂੜ ਬੁਝਾਈਆ। ਸਦੀ ਚੌਧਵੀਂ ਰਹਿਣ ਦੇਵੇ ਨਾ ਅੰਧੇਰੀ ਸ਼ਾਮਾ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਨਿਹਕਲੰਕ ਬਣ ਮਹਿਦੀ ਅਮਾਮਾ, ਕਲ ਆਪਣੀ ਕਲ ਵਖਾਈਆ। ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮਾ, ਸ਼ਰਅ ਜ਼ੰਜੀਰ ਦਏ ਤੁੜਾਈਆ। ਹੱਕ ਹੱਕ ਵਜਾ ਦਮਾਮਾ, ਦਾਮਨਗੀਰ ਹੋਏ ਸਹਾਈਆ। ਅੱਲਾ ਹੂ ਅੱਨਾ ਹੂ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਧਾਰ ਦੱਸ ਕੇ ਗਾਣਾ, ਕਲਾਮ ਕਲਮਾ ਇਕੋ ਇਕ ਪ੍ਰਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਭਾਗ ਹਿੱਸਾ ਸਭ ਦਾ ਵੇਖ ਵਖਾਈਆ।

੨੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਹਜ਼ੂਰਾ ਸਿੰਘ ਦੇ ਘਰ ਪਿੰਡ ਗੋਲੇਵਾਲ ਜ਼ਿਲਾ ਬਠਿੰਡਾ

ਸਤਿਗੁਰ ਸ਼ਬਦ ਕਹੇ ਪ੍ਰਭ ਮਾਲਕ ਇਕ ਸਵਾਮੀ, ਸਤਿ ਸਤਿਵਾਦੀ ਸੋਭਾ ਪਾਈਆ। ਆਦਿ ਜੁਗਾਦਿ ਦਾ ਬਾਨੀ, ਜੁਗ ਜੁਗ ਹੁਕਮ ਵਰਤਾਈਆ। ਪਾਤਸ਼ਾਹ ਲਾਸਾਨੀ, ਬੇਅੰਤ ਇਕ ਅਖਵਾਈਆ। ਕਲਮਾ ਦਏ ਪੈਗ਼ਾਮੀ, ਸੰਦੇਸਾ ਧੁਰਦਰਗਾਹੀਆ। ਮਿਟੇ ਅੰਧੇਰ ਸ਼ਾਮੀ, ਸ਼ਮਾਂ ਨੂਰ ਕਰ ਰੁਸ਼ਨਾਈਆ। ਵਿਰੋਲੇ ਅੱਠ ਸੱਠ ਪਾਣੀ, ਤੀਰਥ ਧਿਆਨ ਲਗਾਈਆ। ਝਗੜਾ ਮਿਟੇ ਖਾਣੀ, ਚਾਰੇ ਰੰਗ ਰੰਗਾਈਆ। ਮੰਜ਼ਲ ਦਏ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਬਖਸ਼ੇ ਪਦ ਨਿਰਬਾਣੀ, ਨਿਰਵੈਰ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਸਤਿਗੁਰ ਸ਼ਬਦ ਕਹੇ ਗੰਭੀਰ ਗਹਿਰਾ, ਗਵਰ ਇਕ ਅਖਵਾਈਆ। ਜਗਤ ਜਹਾਨ ਵੇਖੇ ਬਹਿਰਾ, ਸੋਇਆ ਸਰਬ ਉਠਾਈਆ। ਪ੍ਰੇਮ ਦੀ ਬਖ਼ਸ਼ੇ ਲਹਿਰਾ, ਧਾਰ ਇਕ ਵਖਾਈਆ। ਕਲਜੁਗ ਮੇਟੇ ਕਹਿਰਾ, ਸਚ ਸੁਚ ਪ੍ਰਗਟਾਈਆ। ਨਗਰ ਵਸਾਏ ਸ਼ਹਿਰਾ, ਜਗਤ ਦਵਾਰ ਵੱਜੇ ਵਧਾਈਆ। ਮਾਇਆ ਮਮਤਾ ਗਵਾਏ ਜ਼ਹਿਰਾ, ਅੰਮ੍ਰਿਤ ਰਸ ਇਕ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਡੂੰਘਾ ਸਾਗਰ, ਸਿੰਧ ਧਾਰ ਵਹਾਈਆ। ਖੇਲ ਵੇਖੇ ਕਾਇਆ

❋

❋

ਗਾਗਰ, ਪਰਦਾ ਓਹਲਾ ਆਪ ਉਠਾਈਆ। ਚੁਰਾਸੀ ਬਣੇ ਸੌਦਾਗਰ, ਵਣਜ ਕਰੇ ਥਾਉਂ ਥਾਈਂਆ। ਪ੍ਰੇਮੀਆਂ ਦੇਵੇ ਆਦਰ, ਅਦਰਸ਼ ਇਕ ਪ੍ਰਗਟਾਈਆ। ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਦੀਨ ਦੁਨੀ ਦੀ ਬਦਲੇ ਆਦਤ, ਮਮਤਾ ਮੋਹ ਚੁਕਾਈਆ। ਦੱਸੇ ਨਾਮ ਇਬਾਦਤ, ਕਲਮਾ ਇਕ ਪੜ੍ਹਾਈਆ। ਸਚ ਦੇਵੇ ਲਿਆਕਤ, ਮਨ ਕਾ ਮਣਕਾ ਆਪ ਭਵਾਈਆ। ਮੇਟ ਅੰਧੇਰੀ ਸ਼ਾਮਤ, ਚੰਦ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੀ ਸਚ ਦੇਵੇ ਨਿਆਮਤ, ਨਿੰਮ ਵਿਖ ਰਹਿਣ ਕੋਇ ਨਾ ਪਾਈਆ।

੨੨ ਮੱਘਰ ਸ਼ਹਿਨਸ਼ਾਹੀ ਸੰਮਤ ੬ ਨਿਹਾਲ ਕੌਰ ਦੇ ਗ੍ਰਹਿ ਪਿੰਡ ਗੋਲੇਵਾਲ ਜ਼ਿਲਾ ਬਠਿੰਡਾ

ਜਨ ਭਗਤਾਂ ਹਰਿ ਆਪ ਮਾਈ ਬਾਪ, ਆਪ ਆਪਣੀ ਦਇਆ ਕਮਾਇੰਦਾ। ਅੰਤਰ ਮੇਟ ਅੰਧੇਰੀ ਰਾਤ, ਸਾਚਾ ਨੂਰੀ ਚੰਦ ਚਮਕਾਇੰਦਾ। ਭੇਵ ਖੁਲ੍ਹਾ ਕੇ ਆਪਣਾ ਆਪ, ਪੜਦਾ ਓਹਲਾ ਆਪ ਉਠਾਇੰਦਾ। ਮੇਟ ਮਿਟਾ ਕੇ ਤੀਨੋ ਤਾਪ, ਤ੍ਰੈਗੁਣ ਆਪਣਾ ਰੰਗ ਰੰਗਾਇੰਦਾ। ਆਤਮ ਪਰਮਾਤਮ ਬਣ ਕੇ ਸੱਜਣ ਸਾਕ, ਸਗਲਾ ਸੰਗ ਰਖਾਇੰਦਾ। ਬਜਰ ਕਪਾਟੀ ਖੋਲ੍ਹ ਕੇ ਤਾਕ, ਅੰਧ ਅੰਧੇਰਾ ਦੂਰ ਕਰਾਇੰਦਾ। ਜੁਗ ਜਨਮ ਦਾ ਪੂਰਾ ਕਰ ਭਵਿਖਤ ਵਾਕ, ਲੱਖ ਚੁਰਾਸੀ ਵਿਚੋਂ ਆਪ ਉਠਾਇੰਦਾ। ਪੁਰਖ ਅਕਾਲਾ ਬਣ ਕੇ ਸਾਥ, ਸੰਗੀ ਹੋ ਕੇ ਆਪਣਾ ਸੰਗ ਬਣਾਇੰਦਾ। ਜੋ ਲਹਿਣਾ ਦੇਣਾ ਦੱਸ ਕੇ ਗਿਆ ਤ੍ਰੈਲੋਕੀ ਨਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਪਰਦਾ ਆਪ ਉਠਾਇੰਦਾ। ਜਨ ਭਗਤਾਂ ਪ੍ਰਭ ਸਾਚਾ ਸੰਗੀ, ਸਗਲਾ ਸੰਗ ਨਿਭਾਈਆ। ਆਤਮ ਧਾਰ ਦੇਵੇ ਰੰਗੀ, ਰੰਗਤ ਇਕੋ ਇਕ ਚੜ੍ਹਾਈਆ। ਲੇਖਾ ਰਹਿਣ ਨਾ ਦੇਵੇ ਮੰਦੀ, ਵਡਭਾਗੀ ਭਾਗ ਬਣਾਈਆ। ਨੇਤਰ ਅੱਖ ਖੋਲ੍ਹ ਕੇ ਅੰਧੀ, ਲੋਚਨ ਇਕ ਕਰੇ ਰੁਸ਼ਨਾਈਆ। ਜੋਤ ਨੂਰ ਚਾੜ੍ਹ ਕੇ ਚੰਦ ਨੌ ਚੰਦੀ, ਸਤਿ ਸਰੂਪ ਦਏ ਵਖਾਈਆ। ਕਰਮ ਕਾਂਡ ਦੀ ਤੋੜ ਪਾਬੰਦੀ, ਪਰਾ ਪਸੰਤੀ ਮਧਮ ਬੈਖਰੀ ਆਪਣਾ ਘਰ ਦਰਸਾਈਆ। ਜੁਗ ਜੁਗ ਦੀ ਆਯੂ ਕਰ ਕੇ ਲੰਬੀ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਆਤਮ ਸੇਜ ਸੁਹਾ ਪਲੰਘੀ, ਸਿੰਘਾਸਣ ਆਸਣ ਇਕ ਰਖਾਈਆ। ਧਾਰ ਰਹਿਣ ਨਾ ਦੇਵੇ ਦੋਰੰਗੀ, ਦੁਤੀਆ ਭਾਉ ਮਿਟਾਈਆ। ਪੜਦਾ ਲਾਹ ਕੇ ਵਿਚ ਵਰਭੰਡੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਡਿਆਈਆ। ਜਨ ਭਗਤਾਂ ਪ੍ਰਭ ਬਖ਼ਸ਼ੇ ਜੋਤ, ਬਖ਼ਸ਼ਣਹਾਰਾ ਵੱਡੀ ਵਡਿਆਈਆ। ਮਨ ਬੁੱਧੀ ਦੀ ਮੇਟੇ ਸੋਚ, ਸਮਝ ਸਮਝ ਵਿਚੋਂ ਬਦਲਾਈਆ। ਪੂਰੀ ਕਰੇ ਮਨਸਾ ਲੋਚ, ਤ੍ਰਿਸ਼ਨਾ ਦਏ ਗਵਾਈਆ। ਲੇਖਾ ਜਾਣ ਦੀਪ ਪੁਸ਼ਕਰ ਕਰੌਚ, ਜੰਬੂ ਆਪਣਾ ਰੰਗ ਰੰਗਾਈਆ। ਜਿਥੇ ਸੁਰਤੀ ਸੁਰਤ ਸਕੇ ਨਾ ਪਹੁੰਚ, ਸ਼ਬਦੀ ਸ਼ਬਦ ਨਾਲ ਕੁੜਮਾਈਆ। ਭਾਗ ਲਗਾ ਕੇ ਕਾਇਆ ਕੋਟ, ਕੂੜ ਕੁਟੰਬ ਦਾ ਡੇਰਾ ਢਾਹੀਆ। ਸਤਿ ਦੀ ਸਚ ਲਗਾਏ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਜਨ ਭਗਤਾਂ ਕਰਨੀ ਪਏ ਨਾ ਖੋਜ, ਖੋਜਤ ਖੋਜਤ ਆਪਣਾ ਮੇਲ ਮਿਲਾਈਆ। ਸਤਿ ਸਚ ਦਾ ਦੇ ਕੇ ਬੋਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਜਨ ਭਗਤਾਂ

❋

❋

ਪ੍ਰਭ ਪੂਰੀ ਕਰੇ ਮਨਸਾ, ਮਨਸਾ ਮਨ ਹੀ ਮਾਹਿ ਸਮਾਈਆ। ਦੇ ਵਡਿਆਈ ਕਾਗ ਹੰਸਾ, ਹੰਸ ਕਾਗ ਲਏ ਬਣਾਈਆ। ਸਤਿਜੁਗ ਬਣਾ ਕੇ ਸਾਚਾ ਬੰਸਾ, ਬੰਸਾਵਲੀ ਆਪਣੀ ਦਏ ਵਖਾਈਆ। ਮਨ ਹੰਕਾਰੀ ਮਾਰ ਕੇ ਕੰਸਾ, ਹਉਮੇ ਗੜ੍ਹ ਤੁੜਾਈਆ। ਝਗੜਾ ਮੁਕਾ ਕੇ ਜੀਵ ਜੰਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਬੋਧ ਅਗਾਧਾ ਬਣ ਕੇ ਪੰਡਤਾ, ਸਿਖਿਆ ਦੇਵੇ ਥਾਉਂ ਥਾਈਂਆ। ਲੇਖਾ ਰਹਿਣ ਨਾ ਦੇਵੇ ਮਨ ਕਾ, ਮਨ ਕਾ ਮਣਕਾ ਦਏ ਭਵਾਈਆ। ਪ੍ਰਕਾਸ਼ ਦੇ ਕੇ ਜੋਤੀ ਚੰਨ ਦਾ, ਜੋਤੀ ਜੋਤ ਡਗਮਗਾਈਆ। ਝਗੜਾ ਰਹੇ ਨਾ ਆਤਮ ਪਰਮਾਤਮ ਸੰਨ੍ਹ ਦਾ, ਵਿਚਲਾ ਪੈਂਡਾ ਪੰਧ ਮੁਕਾਈਆ। ਸਹਾਰਾ ਰਹੇ ਨਾ ਸਰਵਣ ਕੰਨ ਦਾ, ਸਰੋਤ ਤੋਂ ਪਰੇ ਕਰੇ ਸ਼ਨਵਾਈਆ। ਮੇਲ ਮਿਲਾ ਅਗੰਮੇ ਰਾਮ ਦਾ, ਸੀਤਾ ਸਤਿ ਨਾਲ ਪਰਨਾਈਆ। ਦਰਸ ਕਰਾ ਕੇ ਸਾਚੇ ਕਾਹਨ ਦਾ, ਰਾਧਾ ਰੰਗ ਦਏ ਵਖਾਈਆ। ਭੰਡਾਰਾ ਬਖ਼ਸ਼ ਸਤਿਗੁਰ ਚਰਨ ਧਿਆਨ ਦਾ, ਚਰਨੋਦਕ ਇਕੋ ਜਾਮ ਪਿਆਈਆ। ਨਿਸ਼ਾਨਾ ਮਾਰ ਅਣਿਆਲੇ ਬਾਣ ਦਾ, ਆਰ ਪਾਰ ਖੇਲ ਖਿਲਾਈਆ। ਖੇਲ ਕਰ ਗੁਣ ਨਿਧਾਨ ਦਾ, ਗੁਣਵੰਤਾ ਹੋਏ ਸਹਾਈਆ। ਲੱਖ ਚੁਰਾਸੀ ਵਿਚੋਂ ਮਾਤ ਪਹਿਚਾਨਦਾ, ਬੇਪਹਿਚਾਨ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਦੇਵੇ ਮਾਣ ਵਡਿਆਈਆ। ਜਨ ਭਗਤਾਂ ਬਖ਼ਸ਼ਿਸ਼ ਕਰੇ ਆਪ, ਹਰਿ ਆਪਣੀ ਦਇਆ ਕਮਾਈਆ। ਕੋਟ ਜਨਮ ਦੇ ਮੇਟ ਕੇ ਪਾਪ, ਦੁਰਮਤ ਮੈਲ ਧਵਾਈਆ। ਸੱਜਣ ਬਣ ਕੇ ਸਾਥ, ਸਗਲਾ ਸਾਥ ਬਣਾਈਆ। ਲਹਿਣਾ ਦੇਣਾ ਦੇਵੇ ਹਾਥ, ਹੱਥੋ ਹੱਥ ਮੁਕਾਈਆ। ਪੰਧ ਮੁਕਾ ਪ੍ਰਿਥਮੀ ਆਕਾਸ਼, ਪਾਤਾਲਾਂ ਡੇਰਾ ਢਾਹੀਆ। ਮੇਟ ਅੰਧੇਰੀ ਰਾਤ, ਸਚ ਚੰਦ ਚਮਕਾਈਆ। ਪੁਛਣਹਾਰਾ ਬਾਤਨ ਬਾਤ, ਬਿਨ ਰਸਨਾ ਜਿਹਵਾ ਬੋਲ ਬੁਲਾਈਆ। ਸਚ ਦਵਾਰ ਕਰ ਪਰਭਾਤ, ਸੰਧਿਆ ਲੇਖਾ ਰਹੇ ਨਾ ਰਾਈਆ। ਚਰਨ ਪ੍ਰੀਤੀ ਦੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਕਢਾਈਆ। ਏਥੇ ਉਥੇ ਦੋ ਜਹਾਨਾਂ ਰੱਖੇ ਪਾਸ, ਪੁਸ਼ਤ ਪਨਾਹ ਹੱਥ ਰਖਾਈਆ। ਕਲਜੁਗ ਅੰਤਮ ਗੁਰਮੁਖਾਂ ਦੇ ਸ਼ਾਬਾਸ਼, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣ ਕੇ ਪਿਤ ਮਾਤ, ਪਿਤਾ ਪੂਤ ਏਕਾ ਧਾਗਾ ਏਕਾ ਸੂਤ, ਏਕਾ ਓਢਣ ਜਗਦੀਸ ਆਪਣਾ ਆਪ ਜਣਾਈਆ।

ਨਿਹਾਲ ਕੌਰ ਲਾਲੋ ਦੀ ਭੈਣ ਸੀ ਵਲੋਂ ਫੁੱਫੀ, ਨਾਨਕ ਧਾਰ ਮਿਲੀ ਵਡਿਆਈਆ। ਜਿਸ ਰੋਟੀ ਪਕਾਈ ਸੀ ਸੁੱਕੀ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਆਟਾ ਗੁਨ੍ਹਿਆ ਸੀ ਨਾਲ ਮੁਕੀ, ਦੋ ਹੱਥਾਂ ਨਾਲ ਦਬਾਈਆ। ਪ੍ਰੇਮ ਵਿਚ ਅੰਦਰੇ ਅੰਦਰ ਇਕ ਗੱਲ ਪੁਛੀ, ਸੁਰਤ ਵਿਚੋਂ ਸੁਰਤ ਪਰਗਟਾਈਆ। ਨਾਨਕ ਕਦੀ ਸਾਡੀ ਵਾਤ ਪੁਛੀਂ, ਮਿਹਰ ਨਜ਼ਰ ਨਾਲ ਤਰਾਈਆ। ਫੇਰ ਰੋ ਪਈ ਉਚੀ ਭੁੱਬੀਂ ਭੁੱਬੀਂ, ਹਾਏ ਉਫ਼ ਕਰ ਦੁਹਾਈਆ। ਬਿਰਧ ਅਵਸਥਾ ਲੱਕੋਂ ਸੀ ਕੁੱਬੀ, ਹੱਥ ਪਿੱਠ ਉਤੇ ਟਿਕਾਈਆ। ਪਿਆਰ ਵਿਚ ਕਿਹਾ ਸਤਿਗੁਰ ਤੇਰਾ ਦਰਸ ਹੁੰਦਾ ਜੁਗ ਜੁਗੀਂ, ਮਾਣਸ ਜਨਮ ਮਿਲੇ ਵਡਿਆਈਆ। ਝਟ ਨਾਨਕ ਦੀ ਸ਼ਬਦ ਧਾਰ ਓਥੇ ਪੁੱਜੀ, ਸੰਦੇਸ਼ਾ ਦਿਤਾ ਸੁਣਾਈਆ। ਔਹ ਵੇਖ ਖੇਲ ਨਹੀਂ ਲੁਕੀ, ਹਰਿ ਕਰਤਾ ਆਪ ਕਰਾਈਆ। ਜਿਸ ਵੇਲੇ ਕਲਜੁਗ ਔਧ ਪੁੱਜੀ, ਪੂਜਾ ਮੁਕੇ ਜਗਤ ਲੋਕਾਈਆ। ਸ੍ਰਿਸ਼ਟੀ ਦੀ ਭ੍ਰਿਸ਼ਟ ਹੋਵੇ ਬੁੱਧੀ, ਅਕਲ ਚਲੇ ਨਾ ਕੋਇ ਚਤੁਰਾਈਆ।

❋

❋

ਮਾਣ ਰਹੇ ਨਾ ਵਦੀ ਸੁਦੀ, ਅਮਾਵਸ ਪੁਨਿਆਂ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਨਕ ਧਾਰ ਕਿਹਾ ਅੱਖਾਂ ਛੇਤੀ ਮੀਟ, ਉਤੋਂ ਮੁੱਠੀਆਂ ਨਾਲ ਦਬਾਈਆ। ਜ਼ੋਰ ਦੀ ਮਾਰ ਚੀਕ, ਰੋ ਕੇ ਦੇ ਵਖਾਈਆ। ਫੇਰ ਪ੍ਰਭੂ ਦੀ ਰੱਖ ਉਡੀਕ, ਜੋ ਦਾਤਾ ਧੁਰਦਰਗਾਹੀਆ। ਜਿਸ ਦੇ ਵਿਚ ਹੱਕ ਤੌਫ਼ੀਕ, ਪਰਵਰਦਿਗਾਰ ਨੂਰ ਅਲਾਹੀਆ। ਤੇਰੀ ਆਸ਼ਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਵੇਖ ਵਖਾਈਆ। ਨਾਲ ਖ਼ੁਸ਼ੀ ਨਾਲ ਮਾਰੀ ਲੀਕ, ਲਾਈਨ ਪਿਛਲੀ ਦਿਤੀ ਬਦਲਾਈਆ। ਪਰਗਟ ਹੋ ਕੇ ਲਾਸ਼ਰੀਕ, ਸ਼ਰਕਤ ਵੇਖੇ ਥਾਉਂ ਥਾਈਂਆ। ਹੱਕ ਸਤਿ ਦੀ ਜਾਣੇ ਤਬਲੀਕ, ਸੰਦੇਸ਼ਾ ਦੇਵੇ ਅਗੰਮ ਅਥਾਹੀਆ। ਤੇਰੇ ਪਿਆਰ ਦੀ ਬੰਨ੍ਹੇ ਪ੍ਰੀਤ, ਪ੍ਰੀਤਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਪੂਰ ਕਰਾਈਆ। ਚੁਲ੍ਹੇ ਹੇਠ ਅੱਗ ਸੀ ਬਲਦੀ, ਜ਼ਿਮੀਂ ਅਸਮਾਨ ਕਰੇ ਰੁਸ਼ਨਾਈਆ। ਸਰਗੁਣ ਨਾਨਕ ਆ ਗਿਆ ਜਲਦੀ, ਆਪਣਾ ਪੰਧ ਮੁਕਾਈਆ। ਖ਼ਬਰ ਨਹੀਂ ਕਿਸੇ ਘੜੀ ਪਲ ਦੀ, ਪਲਕਾਂ ਦੇ ਪਿਛੇ ਰਿਹਾ ਸਮਝਾਈਆ। ਖ਼ਬਰ ਸੁਣਾਈ ਜੀਵਣ ਹੱਲ ਦੀ, ਮਸਲਾ ਦਿਤਾ ਦ੍ਰਿੜਾਈਆ। ਜੇਹੜੀ ਕੱਲ ਖ਼ਬਰ ਸੰਦੇਸ਼ਾ ਮੈਨੂੰ ਘੱਲਦੀ, ਪੈਗ਼ਾਮ ਰਹੀ ਸੁਣਾਈਆ। ਉਸ ਦੀ ਖੇਲ ਕਲਜੁਗ ਕਲ ਦੀ, ਕਲ ਕਲਕੀ ਵੇਸ ਵਟਾਈਆ। ਓਨੇ ਚਿਰ ਨੂੰ ਲਾਲੋ ਦੀ ਭੈਣ ਫੁਲਕਾ ਥੱਲਦੀ, ਪੱਕਾ ਕੱਚੇ ਨਾਲ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਲਾਲੋ ਦੀ ਹੱਸ ਕੇ ਕਿਹਾ ਹਮਸ਼ੀਰਾ, ਨਿਉਂ ਕੇ ਸੀਸ ਨਿਵਾਈਆ। ਸਤਿਗੁਰ ਨਾਨਕ ਘਰ ਨਹੀਂ ਕੋਈ ਹਲਵਾ ਸੀਰਾ, ਸੁੱਕੀ ਰੋਟੀ ਦਿਤੀ ਵਖਾਈਆ। ਤੂੰ ਸਾਹਿਬ ਪੀਰਨ ਪੀਰਾ, ਮਾਲਕ ਧੁਰਦਰਗਾਹੀਆ। ਵਸਣਹਾਰਾ ਹਸਤ ਕੀੜਾ, ਕੀਟਾਂ ਵਿਚ ਸਮਾਈਆ। ਸਿਰ ਤੋਂ ਲਾਹ ਕੇ ਆਪਣਾ ਲੀੜਾ, ਚਰਨਾਂ ਵਿਚ ਦਿਤਾ ਸੁਟਾਈਆ। ਗੋਬਿੰਦ ਸ਼ਬਦ ਸ਼ਬਦ ਗੋਬਿੰਦ ਪ੍ਰੀਤੀ ਤਕੀ ਅਖ਼ੀਰਾ, ਆਖ਼ਰ ਵੇਖ ਵਖਾਈਆ। ਨਾਨਕ ਕਹੇ ਮੈਂ ਬਦਲ ਦੇਵਾਂ ਤਕਦੀਰਾ, ਤਦਬੀਰ ਆਪਣੀ ਇਕ ਜਣਾਈਆ। ਫੇਰ ਵਖਾਈ ਜੋ ਧਾਰ ਤਸਵੀਰਾ, ਤਸੱਵਰ ਦਿਤਾ ਕਰਾਈਆ। ਜਿਸ ਵੇਲੇ ਮਾਤਲੋਕ ਪਰਗਟ ਹੋਵੇ ਤੇਰਾ ਲਾਲੋ ਵੀਰਾ, ਜਨਮ ਤੇਰੇ ਨਾਲ ਜਨਮ ਵਿਚੋਂ ਮਿਲਾਈਆ। ਕਰਮ ਕਰਮ ਦੀ ਕਟ ਕੇ ਭੀੜਾ, ਦੁੱਖ ਦਰਦ ਦਾ ਡੇਰਾ ਢਾਹੀਆ। ਸਤਿਗੁਰ ਹੋ ਕੇ ਸ਼ਬਦ ਦੀ ਧਾਰ ਤੇਰੇ ਕੋਲ ਡਾਹਵੇਗਾ ਪੀੜ੍ਹਾ, ਸਨਮੁਖ ਹੋ ਕੇ ਸੋਭਾ ਪਾਈਆ। ਪ੍ਰੇਮ ਦੀ ਧਾਰ ਦੱਸ ਵਤੀਰਾ, ਪਿਛਲਾ ਲਹਿਣਾ ਦਏ ਚੁਕਾਈਆ। ਉਸ ਦੇ ਨੈਣਾਂ ਵਗ ਗਿਆ ਨੀਰਾ, ਹੰਝੂਆਂ ਹਾਰ ਬਣਾਈਆ। ਝਟ ਪਰਗਟ ਹੋ ਕੇ ਕਿਹਾ ਕਬੀਰਾ, ਕਬਰਾਂ ਤੋਂ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਕਬੀਰ ਕਿਹਾ ਨਾਨਕ ਹੋ ਕਿਰਪਾਲ, ਆਪਣੀ ਦਇਆ ਕਮਾਈਆ। ਇਹ ਬੁੱਢੇ ਨੱਢੇ ਸਾਰੇ ਤੇਰੇ ਬਾਲ, ਬੱਚੇ ਲੋਕਮਾਤ ਅਖਵਾਈਆ। ਲਹਿਣਾ ਵੇਖ ਸ਼ਹਿਨਸ਼ਾਹ ਕੰਗਾਲ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਚੁਰਾਸੀ ਵਿਚੋਂ ਸੁਰਤ ਸੰਭਾਲ, ਦੀਨਾਂ ਅਨਾਥਾਂ ਦਇਆ ਕਮਾਈਆ। ਨਾਨਕ ਹੱਸ ਕੇ ਕਿਹਾ ਤੇਰਾ ਪੂਰਾ ਹੋਏ ਸਵਾਲ, ਲੇਖਾ ਅਵਰ ਰਹੇ ਨਾ ਰਾਈਆ। ਜਿਸ ਵੇਲੇ ਕਲਜੁਗ ਪਰਗਟ ਹੋਏ ਪੁਰਖ ਅਕਾਲ, ਮੇਰਾ ਮਾਲਕ ਧੁਰ ਦਾ ਮਾਹੀਆ। ਏਸ ਦੀ ਸੁਰਤ ਲਏ ਸੰਭਾਲ, ਸੰਬਲ ਬਹਿ ਕੇ ਆਪਣਾ

❋

❋

ਹੁਕਮ ਦਏ ਵਰਤਾਈਆ। ਏਸੇ ਫੁਲਕੇ ਨੂੰ ਪਰੋਸ ਕੇ ਖਾਏ ਵਿਚ ਥਾਲ, ਹੱਥਾਂ ਤੇਰਿਆਂ ਨਾਲ ਪਕਵਾਈਆ। ਜਗਤ ਜੁਗ ਤੋਂ ਵੱਖਰੀ ਕਰਕੇ ਚਾਲ, ਭੇਵ ਅਭੇਦਾ ਆਪਣੇ ਅੰਦਰ ਛੁਪਾਈਆ। ਮਿਹਰਵਾਨ ਹੋ ਕੇ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਸੋ ਵੇਲਾ ਵਕਤ ਨਿਹਾਲ ਕੌਰ ਲਿਆ ਸੰਭਾਲ, ਸੋਹਣਾ ਆਪਣਾ ਵਕਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਕਰਨਹਾਰਾ ਸੰਭਾਲ, ਸਾਹਿਬ ਸਤਿਗੁਰ ਆਪਣਾ ਹੁਕਮ ਵਰਤਾਈਆ।

੨੭ ਮੱਘਰ ਸ਼ਹਿਨਸ਼ਾਹੀ ਸੰਮਤ ੬ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ

ਅਵਤਾਰ ਪੈਗ਼ੰਬਰ ਗੁਰ ਕਹਿਣ ਹੋਈ ਪਰੇਸ਼ਾਨੀ, ਪਰੇਸ਼ਾਨੀ ਵਿਚ ਜਣਾਈਆ। ਚਾਰ ਜੁਗ ਦੀ ਕੂਕ ਪੁਕਾਰੇ ਕਾਨੀ, ਕਾਇਨਾਤ ਵਿਚ ਦ੍ਰਿੜਾਈਆ। ਅੱਖਰ ਤਕਣ ਨਾਲ ਧਿਆਨੀ, ਨਿਗਹ ਨੈਣ ਉਠਾਈਆ। ਪੁਰਖ ਅਕਾਲੇ ਦੀਨ ਦਿਆਲੇ ਕਰ ਮਿਹਰਵਾਨੀ, ਮਿਹਰਵਾਨ ਮਹਿਬੂਬ ਤੇਰੀ ਸਰਨਾਈਆ। ਤੂੰ ਆਦਿ ਜੁਗਾਦਿ ਜਾਣ ਜਾਣੀ, ਜੁਗ ਚੌਕੜੀ ਵੇਖ ਵਖਾਈਆ। ਬਿਨਾ ਸ਼ਬਦ ਗੁਰੂ ਤੋਂ ਰਿਹਾ ਕੋਇ ਨਾ ਬਾਨੀ, ਬਾਣ ਅਣਿਆਲਾ ਤੀਰ ਨਾ ਕੋਇ ਲਗਾਈਆ। ਨਵ ਨੌ ਚਾਰ ਆਈ ਹਾਨੀ, ਹਾਲਤ ਵਿਗੜੀ ਜਗਤ ਲੋਕਾਈਆ। ਦੀਨ ਦੁਨੀ ਅੰਤਰ ਨਿਰੰਤਰ ਹੋਈ ਬੇਈਮਾਨੀ, ਬੇਵਾ ਰੂਪ ਸਰਬ ਦਰਸਾਈਆ। ਮਸਤਕ ਨੂਰ ਰਿਹਾ ਨਾ ਕਿਸੇ ਪੇਸ਼ਾਨੀ, ਪੇਸ਼ਤਰ ਤੇਰਾ ਪੜਦਾ ਨਾ ਕੋਇ ਉਠਾਈਆ। ਦਰੋਹੀ ਦਰੋਹੀ ਸਾਰੇ ਮਨ ਦੀ ਕਰਨ ਗ਼ੁਲਾਮੀ, ਸ਼ਰਅ ਜ਼ੰਜੀਰ ਨਾ ਕੋਇ ਤੁੜਾਈਆ। ਸਦੀ ਚੌਧਵੀਂ ਸਭ ਦੀ ਹੋਈ ਬਦਨਾਮੀ, ਬਦੀ ਦਾ ਲੇਖਾ ਦੇ ਮੁਕਾਈਆ। ਧੁਰ ਸੰਦੇਸ਼ਾ ਦੇ ਪੈਗ਼ਾਮੀ, ਪੈਗ਼ੰਬਰਾਂ ਤੋਂ ਪਰੇ ਕਰ ਪੜ੍ਹਾਈਆ। ਤੇਰਾ ਇਕੋ ਕਲਮਾ ਹੋਏ ਕਲਾਮੀ, ਇਕੋ ਸ਼ਬਦ ਨਾਮ ਸ਼ਨਵਾਈਆ। ਕੂੜ ਕੁਕਰਮ ਦੀ ਮੇਟ ਨਿਸ਼ਾਨੀ, ਨਿਸ਼ਾਨਾ ਆਪਣਾ ਇਕ ਦਰਸਾਈਆ। ਸਾਡੀ ਅਰਜ਼ ਬੇਨੰਤੀ ਮਾਨੀਂ, ਮਾਨਵ ਮਾਨੁਸ਼ ਮਾਨੁਖ ਦੇ ਸਮਝਾਈਆ। ਹੁਣ ਪਿਛਲੀ ਕਥਾ ਕਹਾਣੀ ਕਾਹਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤਕ ਲੈ ਆਪਣਾ ਲੇਖ, ਲੇਖਕ ਰਹੇ ਦ੍ਰਿੜਾਈਆ। ਸਨਮੁਖ ਹੋ ਕੇ ਕਹੇ ਦਸ ਦਸਮੇਸ਼, ਦਹਿ ਦਿਸ਼ਾ ਧਿਆਨ ਲਗਾਈਆ। ਸਵਾਧਾਨ ਕਰ ਕੇ ਸੇਜ ਸੁਹੰਜਣੀ ਸ਼ੇਸ਼, ਬਾਸ਼ਕ ਬਲ ਨਾ ਕੋਇ ਵਡਿਆਈਆ। ਸਾਡੀ ਸਭ ਦੀ ਇਕ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸਚ ਧਰਮ ਦਾ ਦੇ ਸੰਦੇਸ਼, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਕਲਜੁਗ ਕੂੜੀ ਕਿਰਿਆ ਮੇਟ ਕਲੇਸ਼, ਕਰਮ ਕਾਂਡ ਦਾ ਪੰਧ ਮੁਕਾਈਆ। ਲੇਖਾ ਰਹੇ ਨਾ ਮੁਸਾਇਕ ਮੁੱਲਾ ਸ਼ੇਖ਼, ਪੰਡਤ ਪਾਂਧੇ ਨਾ ਕੋਇ ਚਤੁਰਾਈਆ। ਘਟ ਘਟ ਅੰਦਰ ਨਜ਼ਰੀ ਆ ਨੇਤ ਨੇਤ, ਨਿਜ ਨੇਤਰ ਕਰ ਰੁਸ਼ਨਾਈਆ। ਕੂੜ ਕਲਪਨਾ ਕਰਦੇ ਖੇਤ, ਖੰਡਾ ਖੜਗ ਨਾਮ ਚਮਕਾਈਆ। ਲਹਿਣਾ ਦੇਣਾ ਪੂਰਾ ਕਰ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਅੱਖ ਖੁਲ੍ਹਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਇਕ ਨਰੇਸ਼, ਨਰ ਨਰੈਣ ਤੇਰੀ

❋

❋

ਸਰਨਾਈਆ। ਜਿਸ ਕਾਰਨ ਗੋਬਿੰਦ ਰਖਾਏ ਮੁੰਡ ਉਤੇ ਕੇਸ, ਤਨ ਵਜੂਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਵੇਖ ਆ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਸਭ ਦਾ ਲੇਖਾ ਕਰ ਤਸਦੀਕ, ਸ਼ਹਾਦਤ ਸ਼ਬਦ ਧਾਰ ਭੁਗਤਾਈਆ। ਤੇਰੀ ਚਾਰ ਜੁਗ ਰੱਖੀ ਉਡੀਕ, ਬਿਨ ਨੇਤਰ ਨੈਣ ਅੱਖ ਉਠਾਈਆ। ਕਲਜੁਗ ਅੰਤਮ ਸਾਂਝੀ ਕਰ ਪ੍ਰੀਤ, ਪ੍ਰੀਤਮ ਆਪਣਾ ਰੰਗ ਰੰਗਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਸ਼ਰੀਕ, ਲਾਸ਼ਰੀਕ ਤੇਰੀ ਸਰਨਾਈਆ। ਇਕੋ ਕਲਮਾ ਦੱਸ ਹਦੀਸ, ਇਕੋ ਨਾਮ ਸਚ ਪੜ੍ਹਾਈਆ। ਤ੍ਰੈਗੁਣ ਤੋਂ ਕਰ ਅਤੀਤ, ਤ੍ਰੈਭਵਣ ਧਨੀ ਆਪਣਾ ਪੜਦਾ ਆਪ ਚੁਕਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਗੁਰੂਦਵਾਰ ਇਕ ਵਖਾਈਆ। ਜਿਥੇ ਵਸੇ ਸਾਹਿਬ ਅਤੀਤ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਝਗੜਾ ਰਹੇ ਨਾ ਊਚ ਨੀਚ, ਜ਼ਾਤ ਪਾਤ ਨਾ ਕੋਇ ਲੜਾਈਆ। ਠਾਕਰ ਸਵਾਮੀ ਹੋਣਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਤੂੰ ਮੇਰਾ ਮੈਂ ਤੇਰਾ ਦੱਸਣਾ ਗੀਤ, ਸੋਹੰ ਢੋਲਾ ਅਗੰਮ ਅਥਾਹੀਆ। ਰੰਗ ਰੰਗਾਉਣਾ ਹਸਤ ਕੀਟ, ਕੀਟ ਕੀਟਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਬੇਪਰਵਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲ ਵੇਖ ਲੈ ਨੇੜੇ, ਨੇਰਨ ਨੇਰਾ ਧਿਆਨ ਲਗਾਈਆ। ਦੀਨ ਮਜ਼੍ਹਬ ਮੇਟ ਦੇ ਝੇੜੇ, ਝਗੜਾ ਦੇ ਗਵਾਈਆ। ਭਾਗ ਲਗਾ ਕੇ ਕਾਇਆ ਖੇੜੇ, ਖਿੜਕੀ ਅੰਦਰੋਂ ਦੇਣੀ ਖੁਲ੍ਹਾਈਆ। ਮੇਲ ਮਿਲਾਉਣਾ ਗੁਰੂ ਗੁਰ ਚੇਰੇ, ਸੁਰਤੀ ਸ਼ਬਦ ਸੰਗ ਮਿਲਾਈਆ। ਭਗਤਾਂ ਅੰਦਰ ਬਖ਼ਸ਼ਣੇ ਚਾਓ ਘਨੇਰੇ, ਹਉਮੇ ਰੋਗ ਦੇਣੇ ਗਵਾਈਆ। ਪਰਦਾ ਲਾਹ ਕੇ ਤੇਰੇ ਮੇਰੇ, ਪਰਮਾਤਮ ਆਤਮ ਆਤਮ ਪਰਮਾਤਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦਕੇ ਵਾਰੀ ਘੋਲ ਘੁਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲੇ ਆ ਜਾ ਕੋਲ, ਘਰ ਘਰ ਵਿਚ ਡੇਰਾ ਲਾਈਆ। ਨਾਮ ਸ਼ਬਦ ਸੁਣਾ ਢੋਲ, ਅਨਹਦ ਨਾਦ ਮਰਦੰਗ ਵਜਾਈਆ। ਅੰਮ੍ਰਿਤ ਰਸ ਚਖਾ ਦੇ ਪਾਹੁਲ, ਨਿਝਰ ਝਿਰਨਾ ਇਕ ਝਿਰਾਈਆ। ਉਲਟਾ ਕਰ ਕੇ ਨਾਭ ਕਉਲ, ਕਵਲਾ ਇਕ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਂਝਾ ਦੱਸ ਕੇ ਬੋਲ, ਅਨਬੋਲਤ ਆਪਣਾ ਰਾਗ ਦ੍ਰਿੜਾਈਆ। ਜਨ ਭਗਤਾਂ ਅੰਦਰ ਜਾਣਾ ਮੌਲ, ਮੌਲਾ ਹੋ ਕੇ ਸੋਭਾ ਪਾਈਆ। ਦੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਨਿਉਂ ਨਿਉਂ ਲਾਗੇ ਪਾਈਆ। ਲੇਖਾ ਪੂਰਾ ਕਰਕੇ ਇਕਰਾਰ ਕੌਲ, ਵਕਤ ਸੁਹੰਜਣਾ ਦੇ ਵਡਿਆਈਆ। ਵੇਖੀਂ ਸਦੀ ਚੌਧਵੀਂ ਨਾ ਮਾਰੀ ਸਤਿਗੁਰ ਰੋਲ, ਅਛਲ ਛਲਧਾਰੀ ਆਪਣੀ ਕਾਰ ਭੁਗਤਾਈਆ। ਸਚ ਦਵਾਰਾ ਏਕੰਕਾਰਾ ਇਕੋ ਦੇਣਾ ਖੋਲ੍ਹ, ਖ਼ਾਲਕ ਖ਼ਲਕ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸਵਾਮੀ ਅੰਤਰਜਾਮੀ ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਪ੍ਰਭ ਨੂੰ ਦੇਵੋ ਸੱਦਾ, ਅੰਤਰ ਆਵਾਜ਼ ਲਗਾਈਆ। ਤੁਹਾਡੇ ਪ੍ਰੇਮ ਅੰਦਰ ਬੱਧਾ, ਜੁਗ ਜੁਗ ਆਵੇ ਚਾਈਂ ਚਾਈਂਆ। ਸੰਬਲ ਸੁਹਾਵੇ ਆਪਣੀ ਜਗਹ, ਸਾਢੇ ਤਿੰਨ ਹੱਥ ਵਡਿਆਈਆ। ਦਰਸ਼ਨ ਦੇਵੇ ਉਪਰ ਸ਼ਾਹ ਰਗਾ, ਨੌ ਦਵਾਰੇ ਡੇਰਾ ਢਾਹੀਆ। ਤ੍ਰੈਗੁਣ ਬੁਝਾਏ ਅਗਨੀ ਅੱਗਾ, ਅੰਮ੍ਰਿਤ ਮੇਘ ਬਰਸਾਈਆ। ਗੁਰਮੁਖ ਹੰਸ ਬਣਾਏ ਕੱਗਾ, ਕਾਗੋਂ ਹੰਸ

❋

❋

ਆਪ ਉਡਾਈਆ। ਸਚ ਦਵਾਰ ਜਨ ਭਗਤਾਂ ਆਏ ਭੱਜਾ, ਪੂਰਬ ਪੰਧ ਮੁਕਾਈਆ। ਬਿਨਾ ਭਗਤਾਂ ਤੋਂ ਹੋਰ ਕਿਸੇ ਨਾ ਲੱਭਾ, ਖੋਜਿਆਂ ਹੱਥ ਨਾ ਕੋਇ ਲਗਾਈਆ। ਪ੍ਰੇਮ ਪ੍ਰੀਤੀ ਪਿਆਰ ਦਾ ਦੱਸੋ ਮਜ਼ਾ, ਮਜ਼ਾਕ ਛੁੱਟੇ ਖ਼ਲਕ ਖ਼ੁਦਾਈਆ। ਕਿਉਂ ਤੁਸੀਂ ਚਲਦੇ ਵਿਚ ਉਸ ਦੀ ਰਜ਼ਾ, ਜੋ ਰਾਜ਼ਕ ਰਿਜ਼ਕ ਰਹੀਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਭਗਤ ਸੁਹੇਲੇ ਕਰੋ ਜਲਦੀ, ਅੰਤਰ ਅੰਤਰ ਅੰਤਸ਼ਕਰਨ ਧਿਆਨ ਲਗਾਈਆ। ਚਾਰ ਕੁੰਟ ਅਗਨੀ ਵੇਖੋ ਬਲਦੀ, ਬਲ ਬਾਵਨ ਧਾਰ ਦਏ ਗਵਾਹੀਆ। ਹਉਮੇ ਹੰਗਤਾ ਸ੍ਰਿਸ਼ਟੀ ਦ੍ਰਿਸ਼ਟੀ ਜਾਏ ਸਲ ਦੀ, ਤਨ ਵਜੂਦ ਪਾਰ ਕਰਾਈਆ। ਕਿਸੇ ਨੂੰ ਸਮਝ ਨਹੀਂ ਘੜੀ ਪਲ ਦੀ, ਕੀ ਕਰਤਾ ਹੁਕਮ ਵਰਤਾਈਆ। ਜਿਸ ਖੇਲ ਖਿਲਾਉਣੀ ਤੀਰਥ ਅੱਠ ਸੱਠ ਜਲ ਦੀ, ਸਮੁੰਦ ਸਾਗਰ ਦਏ ਉਲਟਾਈਆ। ਉਸ ਦੀ ਖੇਲ ਅਛਲ ਅਛੱਲ ਦੀ, ਵਲਛਲਧਾਰੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਜਨ ਭਗਤ ਕਹਿਣ ਸਾਡਾ ਸਾਹਿਬ ਸਾਚਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਜਿਸ ਨੇ ਕਲਜੁਗ ਵਿਚ ਸਤਿਜੁਗ ਬਦਲ ਦਿਤੀ ਰੀਤ, ਰੀਤੀਵਾਨ ਹੋਇਆ ਸਹਾਈਆ। ਜਗਤ ਵਾਸਨਾ ਵਿਚੋਂ ਕਰ ਅਤੀਤ, ਤ੍ਰੈਗੁਣ ਦਾ ਡੇਰਾ ਢਾਹੀਆ। ਆਤਮ ਪਰਮਾਤਮ ਲਾ ਪ੍ਰੀਤ, ਘਰ ਘਰ ਬੈਠਾ ਸੋਭਾ ਪਾਈਆ। ਸ਼ਬਦ ਸ਼ਹਾਦਤ ਕਰ ਤਸਦੀਕ, ਮੋਹਰ ਆਪਣਾ ਨਾਮ ਵਖਾਈਆ। ਇਕੋ ਰੰਗ ਰੰਗਾ ਕੇ ਹਸਤ ਕੀਟ, ਊਚਾਂ ਨੀਚਾਂ ਪੰਧ ਚੁਕਾਈਆ। ਕਾਇਆ ਕਰ ਕੇ ਠਾਂਡੀ ਸੀਤ, ਅਗਨੀ ਤਤ ਗਵਾਈਆ। ਮਨ ਕਲਪਣਾ ਕਰ ਕੇ ਭੈ ਭੀਤ, ਭਾਂਡਾ ਭਰਮ ਦਿਤਾ ਭੰਨਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਸਚ ਪਿਆਰ ਦੀ ਬਖ਼ਸ਼ਿਸ਼ ਕਰ ਬਖ਼ਸ਼ੀਸ਼, ਰਹਿਮਤ ਹੱਕ ਹੱਕ ਵਰਤਾਈਆ। ਧੁਰ ਦਾ ਕਲਮਾ ਦੱਸ ਹਦੀਸ, ਹਾਜ਼ਰ ਹਜ਼ੂਰ ਕਰੀ ਪੜ੍ਹਾਈਆ। ਸਾਡਾ ਸਾਹਿਬ ਮਾਲਕ ਜਗਦੀਸ, ਜਗਦੀਸਰ ਘਰ ਘਰ ਸਾਚੇ ਡੇਰਾ ਲਾਈਆ। ਜਿਸ ਦਾ ਲੇਖ ਬੀਸ ਇਕੀਸ, ਇਕੀਸ ਇਕੀਸਾ ਇਕ ਅਖਵਾਈਆ। ਏਕਾ ਛਤਰ ਝੁਲਾਏ ਸੀਸ, ਛਤਰਧਾਰੀ ਨੂਰ ਅਲਾਹੀਆ। ਦੋ ਜਹਾਨਾਂ ਲਏ ਜੀਤ, ਹਾਰ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਜਨ ਭਗਤ ਕਹਿਣ ਪ੍ਰਭ ਆਇਆ ਭਗਤ ਦਵਾਰ, ਗੁਰਮੁਖ ਗ੍ਰਹਿ ਸੋਭਾ ਪਾਈਆ। ਮੇਲ ਮਿਲਾਇਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਤਕਣ ਪੈਗ਼ੰਬਰ ਗੁਰ ਅਵਤਾਰ, ਬਿਨ ਨੈਣਾਂ ਨੈਣ ਉਠਾਈਆ। ਭਗਤਾਂ ਮਿਲ ਗਿਆ ਸਾਂਝਾ ਯਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਬਣੇ ਰਹੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੀਸ ਨਿਵਾਈਆ। ਸੋ ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਕਲ ਪਰਗਟਾਈਆ। ਸੰਬਲ ਬੈਠਾ ਧਾਮ ਨਿਆਰ, ਸਚਖੰਡ ਬੈਠਾ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸੋ ਸਾਹਿਬ ਸੁਹੇਲਾ ਇਕ ਅਕੇਲਾ ਪਾਵੇ ਸਾਰ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਮਿੱਤਰ ਪਿਆਰਾ ਬਣ ਕੇ ਯਾਰ, ਯਾਰ ਯਾਰਾਨਾ ਵੇਖ ਵਖਾਈਆ। ਗੁਰਮੁਖ ਗੁਰਸਿਖ ਦੇ ਦੀਦਾਰ, ਗੁਰਮੀਤ ਗੁਰਦੇਵ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰੂ ਵੇਖ ਲਓ ਖ਼ੁਸ਼ੀਆਂ ਨਾਲ ਝਾਤੀ ਮਾਰ, ਝਾਕੀ ਇਕੋ ਵਾਰ ਜਣਾਈਆ। ਜਿਸ ਨੂੰ ਬੇਅੰਤ ਬੇਅੰਤ

❋

❋

ਬੇਅੰਤ ਕਹਿ ਕੇ ਆਏ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਸੋ ਕਲ ਕਲਕੀ ਲਏ ਅਵਤਾਰ, ਅਨਕ ਕਲਧਾਰੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਚ ਸਚ ਸਚ ਆਪਣਾ ਹੁਕਮ ਵਰਤਾਈਆ।

੨੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਚਰਨ ਕੌਰ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਅਬਿਨਾਸ਼ੀ ਅਚੁਤੇ, ਅਲਖ ਅਗੰਮ ਅਗੋਚਰ ਤੇਰੀ ਬੇਪਰਵਾਹੀਆ। ਸਚ ਦਵਾਰ ਤੇਰਾ ਪ੍ਰਕਾਸ਼ ਵੇਖਿਆ ਅਸੁਤੇ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਨਾੜੀ ਤਤ ਕਾਇਆ ਦਿਸੇ ਨਾ ਬੁਤੇ, ਖ਼ਾਕੀ ਖ਼ਾਕ ਨਾ ਵੰਡ ਵੰਡਾਈਆ। ਦਿਵਸ ਰੈਣ ਮਾਸ ਬਦਲੇ ਕੋਇ ਨਾ ਰੁਤੇ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜਾਗਰਤ ਰੂਪ ਦਿਸੇ ਕੋਇ ਨਾ ਸੁੱਤੇ, ਆਲਸ ਨਿੰਦਰਾ ਨਾ ਕੋਇ ਵਡਿਆਈਆ। ਜਨਣੀ ਜਣੇ ਕੋਇ ਨਾ ਕੁੱਖੇ, ਜਣੇਂਦੀ ਬਣੇ ਕੋਇ ਨਾ ਮਾਈਆ। ਅਸੀਂ ਸਾਰੇ ਦੁਲਾਰੇ ਤੇਰੇ ਸੁਤੇ, ਪਿਤਾ ਪੂਤ ਤੇਰੀ ਵਡਿਆਈਆ। ਕਰ ਬੇਨੰਤੀ ਰਹੇ ਪੁਛੇ, ਬਿਨਾ ਸੀਸ ਸੀਸ ਜਗਦੀਸ ਝੁਕਾਈਆ। ਜੁਗ ਚੌਕੜੀ ਤੇਰੇ ਭੇਵ ਰਹੇ ਕਿਉਂ ਲੁਕੇ, ਪਰਦਾ ਸਕਿਆ ਨਾ ਕੋਇ ਉਠਾਈਆ। ਦੀਨ ਦੁਨੀ ਇਕ ਧਾਰ ਹੋਈ ਨਾ ਮੁੱਠੇ, ਸਗਲਾ ਸੰਗ ਨਾ ਕੋਇ ਬਣਾਈਆ। ਕਿਉਂ ਲੋਕਮਾਤ ਅਸੀਂ ਜਾਂਦੇ ਰਹੇ ਲੁੱਟੇ, ਧੀਰਜ ਧੀਰ ਨਾ ਕੋਇ ਰਖਾਈਆ। ਕਿਉਂ ਦੀਨ ਮਜ਼੍ਹਬ ਦੇ ਗਾਨੇ ਬੱਧੇ ਗੁਟੇ, ਜੁਗ ਚੌਕੜੀ ਸਾਚਾ ਸਗਨ ਮਨਾਈਆ। ਕਿਉਂ ਮਨੁੱਸਾਂ ਅੰਦਰ ਪਾਈ ਫੁੱਟੇ, ਤੇਰਾ ਨਾਮ ਕਲਮਾ ਕਰੇ ਜੁਦਾਈਆ। ਕਿਉਂ ਨਾ ਨਿਰਗੁਣ ਧਾਰ ਰੂਪ ਜੁਟੇ, ਜੋੜੀ ਤੇਰੇ ਨਾਲ ਵਖਾਈਆ। ਕਿਉਂ ਧਰਨੀ ਧਰਤ ਧਵਲ ਪਾਂਧੀ ਹੋ ਕੇ ਪੰਧ ਨਾ ਮੁਕੇ, ਮੁਕੰਮਲ ਕਾਰ ਨਾ ਕੋਇ ਕਮਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਿਹਰਵਾਨ ਮਹਿਬੂਬ ਕਿਉਂ ਨਾ ਤੁੱਠੇ, ਮਿਹਰ ਨਜ਼ਰ ਇਕ ਉਠਾਈਆ। ਕਿਉਂ ਨਿਰਗੁਣ ਸਰਗੁਣ ਆਪਣਾ ਨਾਮ ਜਪਾਇਆ ਬੁੱਲਾਂ ਬੁੱਟੇ, ਰਸਨਾ ਜਿਹਵਾ ਨਾਲ ਸਮਝਾਈਆ। ਕਿਉਂ ਭੇਵ ਖੁਲ੍ਹਿਆ ਨਾ ਤੇਰਾ ਕੂਟੇ, ਕੁਟੀਆ ਮੰਦਰ ਨਾ ਕੋਇ ਰੁਸ਼ਨਾਈਆ। ਉਠ ਵੇਖ ਕਲਜੁਗ ਅੰਤਮ ਮਾਨਵ ਹੁੱਲੇ ਬੂਟੇ, ਪੱਤ ਟਹਿਣੀ ਰਹਿਣ ਕੋਇ ਨਾ ਪਾਈਆ। ਸਚ ਪ੍ਰੇਮ ਲਏ ਕੋਇ ਨਾ ਝੂਟੇ, ਸ਼ਬਦ ਹੁਲਾਰਾ ਨਾ ਕੋਇ ਰਖਾਈਆ। ਸਭ ਦੇ ਕਾਇਆ ਮੂਧੇ ਹੋਏ ਠੂਠੇ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਕਲਪਣਾ ਵਿਚ ਹੋਏ ਝੂਠੇ, ਹੰਗਤਾ ਨਾਲ ਰਖਾਈਆ। ਰਸ ਪਾਏ ਨਾ ਕੋਇ ਅਨੂਠੇ, ਵਿਖ ਅੰਦਰੋਂ ਨਾ ਬਾਹਰ ਕਢਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਧਰਮ ਦਵਾਰ ਲੱਗੇ ਸਾਡੇ ਅੰਗੂਠੇ, ਅਗੁੰਸ਼ਤ ਰਹੇ ਵਖਾਈਆ। ਝਗੜਾ ਮੇਟ ਕਾਇਆ ਪੰਜ ਭੂਤੇ, ਅਨਭਵ ਆਪਣਾ ਪੜਦਾ ਲਾਹੀਆ। ਲੇਖਾ ਰਹੇ ਨਾ ਇਸ਼ਕ ਮਾਸ਼ੂਕੇ, ਆਸ਼ਕ ਇਕੋ ਰੰਗ ਰੰਗਾਈਆ। ਸਾਡੀ ਅੰਤਰ ਅੰਤਰ ਕੂਕੇ, ਦਰੋਹੀ ਦਰੋਹੀ ਤੇਰਾ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੇ ਅੱਗੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰਾ ਵੇਖਿਆ ਅਜਬ ਟਿਕਾਣਾ, ਮਹਿਮਾ ਅਕਥ ਕਥੀ ਨਾ ਜਾਈਆ। ਛੱਪਰ ਛੰਨ ਨਾ ਕੋਇ ਮਕਾਨਾ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਪਵਣ ਪਾਣੀ ਨਾ ਕੋਇ ਨਿਸ਼ਾਨਾ, ਅਪ ਤੇਜ ਵਾਏ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸੂਰੀਆ ਚੰਦ ਦਿਸੇ ਨਿਸ਼ਾਨਾ, ਮੰਡਲ ਮੰਡਪ ਨਾ ਕੋਇ ਰਖਾਈਆ।

❋

❋

ਨਾ ਕੋਈ ਸੀਆ ਨਾ ਕੋਈ ਰਾਮਾ, ਕਾਹਨਾ ਬੰਸਰੀ ਧੁਨ ਨਾ ਕੋਇ ਸ਼ਨਵਾਈਆ। ਨਾ ਪੈਗ਼ੰਬਰ ਪੜ੍ਹੇ ਕਲਾਮਾ, ਸੱਯਦਾ ਸੀਸ ਨਾ ਕੋਇ ਨਿਵਾਈਆ। ਨਾ ਕੋਇ ਮੰਤਰ ਸਤਿਨਾਮਾ, ਸਤਿਗੁਰ ਸ਼ਬਦ ਨਾ ਕੋਇ ਸ਼ਨਵਾਈਆ। ਨਾ ਕੋਇ ਫ਼ਤਹਿ ਡੰਕ ਵੱਜੇ ਮਹਾਨਾ, ਜੈ ਜੈਕਾਰ ਨਾ ਕੋਇ ਵਖਾਈਆ। ਨਾ ਕੋਇ ਤਨ ਵਜੂਦ ਦਿਸੇ ਮਹਿਮਾਨਾ, ਸਰਗੁਣ ਮੇਲ ਨਾ ਕੋਇ ਮਿਲਾਈਆ। ਨਾ ਕੋਇ ਰਾਗ ਨਾਦ ਤਰਾਨਾ, ਡੌਰੂ ਡੰਕ ਨਾ ਕੋਇ ਵਜਾਈਆ। ਨਾ ਕੋਈ ਤੀਰਥ ਤਟ ਇਸ਼ਨਾਨਾ, ਜਲਧਾਰ ਨਾ ਕੋਇ ਵਹਾਈਆ। ਨਾ ਕੋਈ ਜ਼ਿਮੀਂ ਨਾ ਕੋਇ ਅਸਮਾਨਾ, ਤਬਕ ਸਬਕ ਨਾ ਕੋਇ ਪੜ੍ਹਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਇਕੋ ਨੂਰ ਜੋਤ ਜੋਤ ਪਰਧਾਨਾ, ਏਕੰਕਾਰ ਇਕੋ ਸੋਭਾ ਪਾਈਆ। ਮਿਹਰਵਾਨ ਮਹਿਬੂਬ ਕਲਜੁਗ ਅੰਤਮ ਵੇਖ ਮਾਰ ਧਿਆਨਾ, ਨਿਗਹ ਨਿਗਹ ਵਿਚੋਂ ਬਦਲਾਈਆ। ਸਚ ਪਿਆਰ ਦਾ ਰਹੇ ਨਾ ਕੋਇ ਪੈਮਾਨਾ, ਪੈਮਾਇਸ਼ ਕਰ ਖ਼ਲਕ ਖ਼ੁਦਾਈਆ। ਹਾਹਾਕਾਰ ਮਨ ਕਲਪਣਾ ਕਰੇ ਤਮਾਮਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਧਾਰ ਪਹਿਨਣਾ ਬਾਣਾ, ਬਨਵਾਸੀ ਹੋ ਕੇ ਆਪਣਾ ਹੁਕਮ ਵਰਤਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪ ਸਚਖੰਡ ਨਿਵਾਸੀ ਸਾਹਿਬ ਸਤਿਗੁਰ ਸੱਚੇ ਸੁਲਤਾਨਾ, ਸੁਤ ਦੁਲਾਰੇ ਪਰਵਰਦਿਗਾਰੇ ਸਾਂਝੇ ਯਾਰੇ ਦਰ ਇਕੋ ਮੰਗ ਮੰਗਾਈਆ।

੨੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਮੁਣਸ਼ਾ ਸਿੰਘ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ

ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣਾ ਅਬਿਨਾਸ਼ੀ ਅਚੁਤਾ, ਸਤਿਗੁਰ ਸ਼ਬਦ ਰਿਹਾ ਸੁਣਾਈਆ। ਜਿਸ ਨੇ ਲੋਕਮਾਤ ਤੁਹਾਨੂੰ ਬਣਾਇਆ ਲਾਡਲੇ ਪੁੱਤਾ, ਸੁਤ ਦੁਲਾਰੇ ਕਹਿ ਕੇ ਦਿਤੀ ਵਡਿਆਈਆ। ਆਪਣੀ ਸਿਫ਼ਤ ਦੀਆਂ ਦੇ ਕੇ ਦੋ ਦੋ ਤੁਕਾਂ, ਨਾਮ ਕਲਮਿਆਂ ਵਿਚ ਫਸਾਈਆ। ਚਾਰ ਜੁਗ ਦੇ ਸ਼ਾਸਤਰਾਂ ਦਾ ਦੇ ਕੇ ਰੁੱਕਾ, ਗ੍ਰੰਥਾਂ ਰੂਪ ਵਟਾਈਆ। ਸਿਫ਼ਤ ਕਰਵਾ ਕੇ ਨਾਲ ਮੁਖਾਂ, ਢੋਲੇ ਲਏ ਪੜ੍ਹਾਈਆ। ਤੁਹਾਨੂੰ ਜਨਮ ਦਵਾ ਕੇ ਮਾਤ ਦੀ ਕੁੱਖਾ, ਤਨ ਵਜੂਦ ਨਾਲ ਸੁਹਾਈਆ। ਆਪ ਬਣ ਕੇ ਸਭ ਤੋਂ ਉਚਾ, ਉਚ ਅਗੰਮ ਆਪਣਾ ਨਾਮ ਸਮਝਾਈਆ। ਦੀਨ ਦੁਨੀ ਦੀ ਫੇਰ ਕੇ ਗਲੀ ਕੂਚਾ, ਗ੍ਰਹਿ ਗ੍ਰਹਿ ਦਿਤਾ ਭਵਾਈਆ। ਇਸ਼ਾਰਾ ਦੇ ਕੇ ਚਾਰ ਕੂਟ ਦੀ ਕੂਟਾ, ਉੱਤਰ ਪੂਰਬ ਪੱਛਮ ਦੱਖਣ ਵੰਡ ਵੰਡਾਈਆ। ਅੰਤਮ ਵੇਖੋ ਸਾਰੇ ਸਭ ਦਾ ਪੈਂਡਾ ਮੁਕਾ, ਬਾਕੀ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਦੀ ਧਾਰ ਤੁਹਾਡਾ ਸੰਸਾਰ ਹੋਇਆ ਰੁੱਖਾ, ਪ੍ਰੇਮ ਪ੍ਰੀਤ ਨਾ ਕੋਇ ਨਿਭਾਈਆ। ਸਭ ਦਾ ਵਕਤ ਅੰਤ ਦਾ ਪੁੱਜਾ, ਪੂਜਣਯੋਗ ਨਾ ਕੋਇ ਵਖਾਈਆ। ਅੰਤਮ ਮੇਟੇ ਕਲ ਕਲੇਸ਼ ਕਲਜੁਗਾ, ਕਲ ਕਲਕੀ ਖੇਲ ਖਿਲਾਈਆ। ਨਾਮ ਕਲਮੇ ਦਾ ਅੱਗੇ ਲੈਣ ਨਾ ਦੇਵੇ ਭੁੱਗਾ, ਭੋਗ ਸਭ ਦਾ ਦੇਵੇ ਪਾਈਆ। ਇਕੋ ਸਤਿਗੁਰ ਸ਼ਬਦ ਕਰ ਕੇ ਉਘਾ, ਉਗਣ ਆਥਣ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਵੇਖੇ ਉਪਰ ਬਸੁਧਾ, ਧਰਨੀ ਧਰਤ ਧਵਲ ਧਿਆਨ ਲਗਾਈਆ।

❋

❋

੨੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਚਰਨੋ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ

ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣਾ ਪਾਰਬ੍ਰਹਮ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਜਿਸ ਨੇ ਜੁਗ ਚੌਕੜੀ ਤੁਹਾਡਾ ਵੰਡਿਆ ਕਰਮ, ਕਰਨੀ ਦੀਨਾਂ ਮਜ਼੍ਹਬਾਂ ਵਾਲੀ ਜਣਾਈਆ। ਝਗੜਾ ਪਾ ਕੇ ਮਾਟੀ ਚਰਮ, ਚੰਮ ਦ੍ਰਿਸ਼ਟੀ ਵਿਚ ਹਲਕਾਈਆ। ਸ਼ਰਅ ਦਾ ਪਾ ਕੇ ਭਰਮ, ਸ਼ਰੀਅਤ ਵਿਚ ਭਰਮਾਈਆ। ਮਜ਼੍ਹਬ ਦਾ ਦੇ ਕੇ ਜਰਮ, ਜਨਮ ਦਿਤਾ ਬਦਲਾਈਆ। ਹਿੱਸਾ ਵੰਡਾ ਕੇ ਵਰਨ, ਬਰਨਾਂ ਗੰਢ ਪਵਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਭਗਤ ਸੁਹੇਲੇ ਬਖ਼ਸ਼ ਆਪਣੇ ਚਰਨ, ਚਰਨੋਦਕ ਮੁਖ ਚੁਆਈਆ। ਸਚ ਦਵਾਰ ਬਖ਼ਸ਼ ਕੇ ਸਰਨ, ਸਰਨਗਤ ਇਕ ਵਖਾਈਆ। ਤੁਹਾਨੂੰ ਲੋਕਮਾਤ ਸਭ ਨੂੰ ਪਾਇਆ ਪੜ੍ਹਨ, ਮਕਤਬ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਵੇਖੋ ਪੁਰਖ ਅਕਾਲ ਆਪਣਾ ਬਾਪੂ, ਸਤਿਗੁਰ ਸ਼ਬਦ ਡੰਕ ਵਜਾਈਆ। ਜਿਸ ਦੇ ਜੁਗ ਚੌਕੜੀ ਜਪੇ ਜਾਪੂ, ਸਿਫ਼ਤਾਂ ਵਾਲੇ ਢੋਲੇ ਗਾਈਆ। ਧਿਆਨ ਲਗਾਇਆ ਦਿਵਸ ਰਾਤੂ, ਰੈਣ ਸਬਾਈ ਖੋਜ ਖੁਜਾਈਆ। ਕਿਸੇ ਨੂੰ ਮਦਿ ਪਿਆਈ ਕਿਸੇ ਦੇ ਮੁਖ ਲਗਾਇਆ ਤੰਬਾਕੂ, ਤਮਾਂ ਦੀ ਧਾਰ ਵਿਚ ਵਖਾਈਆ। ਕਿਸੇ ਨੂੰ ਛੁਰੀ ਫੜਾਈ ਕਿਸੇ ਫੜਾਇਆ ਚਾਕੂ, ਚੱਕਰ ਵਿਚ ਸਰਬ ਰਖਾਈਆ। ਕਿਸੇ ਨੂੰ ਸਾਂਤ ਬਖ਼ਸ਼ਿਆ ਕਿਸੇ ਨੂੰ ਬਣਾਇਆ ਡਾਕੂ, ਧਾੜੇ ਮਜ਼੍ਹਬਾਂ ਵਾਲੇ ਲਗਾਈਆ। ਓਹ ਵੇਖ ਅੰਤਮ ਸਭ ਦੀ ਡੋਰੀ ਕਾਟੂ, ਕਟਾਕਸ਼ ਆਪਣਾ ਨਾਮ ਰਖਾਈਆ। ਓਸ ਦੇ ਸਾਹਮਣੇ ਸਨਮੁਖ ਹੋ ਕੇ ਕਿਹੜਾ ਬੋਲੂ ਕਿਹੜਾ ਕਰੂ ਟਾਕੂ, ਟਾਕ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਨੇ ਜ਼ਿਮੀਂ ਅਸਮਾਨ ਭਵਾਏ ਵਾਂਗ ਲਾਟੂ, ਦਿਵਸ ਰੈਣ ਨਜ਼ਰ ਕੋਇ ਨਾ ਆਈਆ। ਉਸ ਦਾ ਜੁਗ ਚਾਰ ਕੋਈ ਸਮਝ ਨਾ ਸਕਿਆ ਜਾਦੂ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਕੋਟਨ ਕੋਟ ਤੜਫਾ ਕੇ ਮਾਰੇ ਸਾਧੂ, ਸੂਫ਼ੀਆਂ ਖੱਲ ਲੁਹਾਈਆ। ਫਿਰ ਵੀ ਤੁਸੀਂ ਉਸ ਨੂੰ ਕਹਿੰਦੇ ਮਾਧਵ ਮਾਧੂ, ਮਧੁਰ ਧੁਨ ਸ਼ਨਵਾਈਆ। ਜਿਸ ਨੇ ਤੁਹਾਨੂੰ ਬਣਾ ਕੇ ਆਗੂ, ਪੰਜਾਂ ਤਤਾਂ ਨਾਲ ਦਿਤਾ ਲੜਾਈਆ। ਹੁਣ ਸਾਰੇ ਦੱਸੋ ਕੀ ਆਪਣੀ ਕਾਢ ਕਾਢੂ, ਨਵੀਂ ਧਾਰ ਸਮਝਾਈਆ। ਕਿਸ ਬਿਧ ਸਤਿਗੁਰ ਸਾਜਣਾ ਸਾਜੂ, ਸਹਿਜ ਦਿਓ ਪਰਗਟਾਈਆ। ਜਿਸ ਪ੍ਰਭੂ ਦਾ ਹੱਥ ਪੈਰ ਨੱਕ ਕੰਨ ਨਹੀਂ ਕੋਈ ਬਾਜ਼ੂ, ਬਾਜਾਂ ਵਾਲਿਆ ਕੀ ਆਪਣਾ ਖੇਲ ਖਿਲਾਈਆ। ਗੋਬਿੰਦ ਕਹੇ ਮੇਰਾ ਪਿਤਾ ਪੁਰਖ ਅਕਾਲ ਇਕੋ ਆਪਣਾ ਹੁਕਮ ਕਰੇਗਾ ਲਾਗੂ, ਦੂਜਾ ਸ਼ਸਤਰ ਨਾ ਕੋਇ ਉਠਾਈਆ। ਹੁਕਮੇ ਅੰਦਰ ਸ੍ਰਿਸ਼ਟ ਸਬਾਈ ਦਾਗੂ, ਦਗ਼ਾ ਫ਼ਰੇਬ ਦਾ ਡੇਰਾ ਢਾਹੀਆ। ਭਗਤ ਸੁਹੇਲਾ ਭਗਵਨ ਹੋ ਕੇ ਆ ਜਾਊ ਆਵਣ ਜਾਵਣ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਅੰਤ ਕੰਤ ਭਗਵੰਤ ਸਭ ਨੂੰ ਤੋਲੇ ਨਾਮ ਕੰਢੇ ਤਰਾਜੂ, ਤੱਕੜ ਇਕੋ ਹੱਥ ਉਠਾਈਆ। ਤੂੰ ਮੇਰਾ ਮੈਂ ਤੇਰਾ ਦਰ ਰਿਵਾਜੂ, ਰਾਹ ਇਕੋ ਇਕ ਵਖਾਈਆ। ਦੀਨ ਮਜ਼੍ਹਬ ਦਾ ਬਦਲ ਸਮਾਜੂ, ਸਚ ਦਵਾਰ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਧਾਰ ਵਜਾਏ ਰਬਾਬੂ, ਸਿਤਾਰ ਅਸੁਤੇ ਸਭ ਦੀ ਦਏ ਹਿਲਾਈਆ।

❋

❋