੨੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਸਾਧੂ ਸਿੰਘ ਦੇ ਘਰ ਫਗਵਾੜਾ ਜ਼ਿਲਾ ਕਪੂਰਥਲਾ
ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣਾ ਪੁਰਖ ਅਕਾਲ ਅਲਾਹੀ ਨੂਰ, ਸਤਿਗੁਰ ਸ਼ਬਦ ਹੁਕਮ ਸ਼ਨਵਾਈਆ। ਜਿਸ ਦੇ ਹੁਕਮ ਅੰਦਰ ਪੰਜ ਤਤ ਪਹਿਨਿਆ ਜ਼ਰੂਰ, ਲੋਕਮਾਤ ਵੇਸ ਵਟਾਈਆ। ਸ਼ਬਦ ਨਾਦ ਵਜਾਈ ਤੂਰ, ਤੁਰੀਆ ਤੋਂ ਪਰੇ ਕੀਤੀ ਪੜ੍ਹਾਈਆ। ਸਚ ਸਵਾਮੀ ਦੱਸਿਆ ਹਜੂਰ, ਹਜ਼ਰਤਾਂ ਦਾ ਮਾਲਕ ਧੁਰਦਰਗਾਹੀਆ। ਕਲਮਿਆਂ ਵਿਚ ਕੀਤਾ ਮਸ਼ਹੂਰ, ਸਿਫ਼ਤਾਂ ਵਿਚ ਨਾਮ ਸਾਲਾਹੀਆ। ਚਾਰ ਜੁਗ ਬਣ ਕੇ ਉਹਦੇ ਮਜ਼ਦੂਰ, ਚਾਕਰ ਰੂਪ ਸੇਵ ਕਮਾਈਆ। ਸਭ ਨੂੰ ਦੱਸਿਆ ਸਰਬ ਕਲਾ ਭਰਪੂਰ, ਬੇਅੰਤ ਇਕ ਅਖਵਾਈਆ। ਓਸ ਤੁਹਾਡੇ ਕੋਲੋਂ ਦੀਨਾਂ ਮਜ਼੍ਹਬਾਂ ਦਾ ਪਵਾਇਆ ਫ਼ਤੂਰ, ਫ਼ਤਵਾ ਸ਼ਰਅ ਵਾਲਾ ਰਖਾਈਆ। ਝਗੜਾ ਵੇਖਿਆ ਜ਼ਰੂਰ, ਤਨ ਮਾਟੀ ਖ਼ਾਕ ਲੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿਣ ਨਹੀਂ ਦਿਤਾ ਕਿਸੇ ਦਾ ਗ਼ਰੂਰ, ਅਵਤਾਰ ਪੈਗ਼ੰਬਰ ਗੁਰ ਵੇਖੋ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਕਹਿ ਕੇ ਆਏ ਪਾਰਬ੍ਰਹਮ ਬੇਅੰਤ, ਬੇਪਰਵਾਹ ਇਕ ਅਖਵਾਈਆ। ਜਪਦੇ ਆਏ ਮਣੀਆਂ ਮੰਤ, ਨਾਮ ਸੋਹਲਾ ਜਗਤ ਦ੍ਰਿੜਾਈਆ। ਆਤਮ ਧਾਰ ਮੰਨਿਆ ਕੰਤ, ਪਰਮਾਤਮ ਅਗੰਮ ਅਥਾਹੀਆ। ਮਾਲਕ ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਰੰਗ ਰੰਗਾਈਆ। ਸੋ ਲੇਖਾ ਜਾਣੇ ਆਦਿ ਅੰਤ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਭੇਵ ਨਾ ਜਣਾਇਆ ਬੋਧ ਅਗਾਧ ਬੁੱਧੀ ਪੰਡਤ, ਅਨਭਵ ਅੰਤ ਕਹਿਣ ਕੋਇ ਨਾ ਪਾਈਆ। ਜੋ ਸੰਦੇਸ਼ਾ ਦੇ ਕੇ ਆਏ ਜੰਤ, ਫ਼ਰਮਾਨਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਨੂੰ ਕਹਿੰਦੇ ਆਏ ਅੱਲਾ, ਆਲਮੀਨ ਬੇਪਰਵਾਹੀਆ। ਵਸਣਹਾਰਾ ਸਚਖੰਡ ਸਚ ਮਹੱਲਾ, ਦਰਗਹ ਸਾਚੀ ਸੋਭਾ ਪਾਈਆ। ਨਿਰਗੁਣ ਧਾਰ ਇਕ ਇਕੱਲਾ, ਏਕੰਕਾਰ ਇਕ ਅਖਵਾਈਆ। ਜੋ ਵਸੇ ਮਹੀਅਲ ਜਲ ਥਲਾ, ਬ੍ਰਹਿਮੰਡ ਖੰਡ ਸਮਾਈਆ। ਜਿਸ ਦਾ ਨਿਹਚਲ ਧਾਮ ਅਟੱਲਾ, ਅਲਖ ਅਗੋਚਰ ਵਡ ਵਡਿਆਈਆ। ਜਿਸ ਨੇ ਤੁਹਾਡੇ ਹੁਕਮੇ ਅੰਦਰ ਲੋਕਮਾਤ ਘੱਲਾ, ਸੰਦੇਸ਼ਾ ਦੇ ਕੇ ਧੁਰਦਰਗਾਹੀਆ। ਦੀਨ ਮਜ਼੍ਹਬ ਦਾ ਲਾਹਿਆ ਸੱਲਾ, ਜ਼ਾਤ ਪਾਤ ਵੰਡ ਵੰਡਾਈਆ। ਤੁਸਾਂ ਮਨੁਸ਼ਾਂ ਉਤੇ ਮਨੁੱਸ਼ਾਂ ਕੋਲੋਂ ਕਰਾਇਆ ਹੱਲਾ, ਵੈਰੀ ਸ਼ਰਅ ਰੂਪ ਜਣਾਈਆ। ਪੁਰਖ ਅਕਾਲ ਤੁਹਾਡਾ ਅਛਲ ਅਛੱਲਾ, ਵਲ ਛਲਧਾਰੀ ਆਪਣੀ ਕਾਰ ਕਮਾਈਆ। ਆਪਣੇ ਨਾਮ ਦਾ ਤੁਹਾਨੂੰ ਫੜਾ ਕੇ ਪੱਲਾ, ਨਿਰਗੁਣ ਨਿਰਗੁਣ ਗੰਢ ਵਖਾਈਆ। ਕਲਜੁਗ ਅੰਤ ਸਾਰੇ ਤਕੋ ਕਵਣ ਸਿੰਘਾਸਣ ਹਰਿ ਜੂ ਮੱਲਾ, ਕਵਣ ਗ੍ਰਹਿ ਸੋਭਾ ਪਾਈਆ। ਕਵਣ ਕਰਨੀ ਕਰ ਕੇ ਮਾਤ ਫਲਾ, ਫਲੀਭੂਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਕਹਿ ਕੇ ਆਏ ਮਹਿਬੂਬ, ਮਿਹਰਵਾਨ ਨੂਰ ਅਲਾਹੀਆ। ਵਸੇ ਅਰਸ਼ ਅਰੂਜ, ਆਲੀਸ਼ਾਨ ਸੋਭਾ ਪਾਈਆ। ਜਿਸ ਦੀ ਮੰਜ਼ਲ ਹੱਕ ਮਕਸੂਦ, ਦਰਗਹ ਸਾਚੀ ਵਡ ਵਡਿਆਈਆ। ਮਹੱਲ ਅਟੱਲ ਊਚੋ ਊਚ, ਸਚ ਸਿੰਘਾਸਣ ਸੋਭਾ ਪਾਈਆ। ਜਿਸ ਦਾ ਖੇਲ ਚਾਰੇ ਕੂਟ, ਦਹਿ ਦਿਸ਼ਾ ਹੁਕਮ ਵਰਤਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਤੁਹਾਡੇ ਕੋਲੋਂ ਝਗੜਾ ਪਵਾਇਆ ਕਾਇਆ ਕਲਬੂਤ, ਹਿੰਦੂ
❋
❋
ਮੁਸਲਿਮ ਸਿੱਖ ਈਸਾਈ ਵੰਡ ਵੰਡਾਈਆ। ਪਿਆਰ ਰਹਿਣ ਨਹੀਂ ਦਿਤਾ ਪੰਜ ਭੂਤ, ਹਉਮੇਂ ਹੰਗਤਾ ਨਾਲ ਟਕਰਾਈਆ। ਤੁਹਾਡੇ ਨਾਮ ਕਲਮੇ ਜਗਤ ਵਿਚ ਦੇਣ ਸਬੂਤ, ਜੋ ਅੱਲਾ ਵਾਹਿਗੁਰੂ ਰਾਮ ਓਮ ਹਰੀ ਓਮ ਤਤ ਸਤਿ ਕਹਿ ਕੇ ਆਏ ਸੁਣਾਈਆ। ਨਿਗਹ ਮਾਰੋ ਸਭ ਦਾ ਇਕੋ ਜਿਹਾ ਵਜੂਦ, ਪੁਰਖ ਅਕਾਲਾ ਸਭ ਦਾ ਇਕੋ ਮਾਹੀਆ। ਜਿਧਰ ਵੇਖੋ ਓਧਰ ਮੌਜੂਦ, ਖ਼ਾਲੀ ਨਜ਼ਰ ਕੋਇ ਨਾ ਆਈਆ। ਕਿਉਂ ਤੁਸਾਂ ਦੀਨ ਦੁਨੀ ਦੀ ਪਾਈ ਦੂਜ, ਦੁਤੀਆ ਭਾਉ ਜਗਤ ਬਣਾਈਆ। ਆਪਣੀ ਮੰਜ਼ਲ ਦੱਸੋ ਹੱਕ ਮਕਸੂਦ, ਜਿਥੇ ਮਿਲੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੀ ਚਾਰ ਜੁਗ ਦੀ ਕਰਨੀ ਕਰਨੀ ਦਾ ਕਰਤਾ ਕਰੇ ਨੇਸਤੋਨਾਬੂਦ, ਸਤਿਗੁਰ ਸ਼ਬਦ ਸ਼ਬਦ ਦੀ ਧਾਰ ਧਾਰ ਧਾਰ ਪਰਗਟਾਈਆ।
੨੮ ਮੱਘਰ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਫਗਵਾੜਾ ਜ਼ਿਲਾ ਕਪੂਰਥਲਾ
ਜਨ ਭਗਤ ਕਹਿਣ ਵੇਖੋ ਪੁਰਖ ਅਕਾਲ ਤੁੱਠਾ, ਅਵਤਾਰ ਪੈਗ਼ੰਬਰ ਗੁਰ ਅੱਖ ਖੁਲ੍ਹਾਈਆ। ਜਿਸ ਦੇ ਨਾਮ ਦੀ ਚਾਰ ਜੁਗ ਲੁਟਾਈ ਲੁੱਟਾ, ਵਣਜ ਜਗਤ ਨਾਲ ਕਰਾਈਆ। ਉਹ ਖੇਲ ਕਰੇ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਤੁਹਾਡਾ ਝਗੜਾ ਮੇਟੇ ਜੋ ਪਾਇਆ ਕਾਇਆ ਬੁਤਾ, ਬੁਤਖ਼ਾਨਿਆਂ ਕਰੇ ਸਫ਼ਾਈਆ। ਸਤਿਜੁਗ ਸਚ ਸੁਹਾਏ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਗੁਰਮੁਖ ਗੁਰਸਿਖ ਗੋਦ ਉਠਾਏ ਪੁੱਤਾ, ਆਪਣੇ ਅੰਗ ਲਗਾਈਆ। ਤੁਹਾਡਾ ਸਭ ਦਾ ਪੈਂਡਾ ਅੰਤਮ ਮੁਕਾ, ਮੁਕੰਮਲ ਦਿਆਂ ਦ੍ਰਿੜਾਈਆ। ਤਨ ਵਜੂਦ ਰਹੇ ਕੋਇ ਨਾ ਜੁੱਸਾ, ਜਿਸਮ ਜ਼ਮੀਰ ਬਦਲਾਈਆ। ਅੰਤਮ ਕਰਿਓ ਕੋਇ ਨਾ ਗ਼ੁੱਸਾ, ਦੀਨ ਮਜ਼੍ਹਬ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰ ਸਾਚਾ ਖੇਲ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਵੇਖੋ ਭਗਤ ਦਵਾਰ ਸੁਹੰਜਣਾ, ਅਵਤਾਰ ਪੈਗ਼ੰਬਰ ਗੁਰ ਅੱਖ ਖੁਲ੍ਹਾਈਆ। ਜਿਥੇ ਆਏ ਆਦਿ ਨਿਰੰਜਣਾ, ਨਰ ਨਰਾਇਣ ਵਡੀ ਵਡਿਆਈਆ। ਦਾਤਾ ਬਣ ਕੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਦਾ ਪਾ ਕੇ ਅੰਜਣਾ, ਕਲਜੁਗ ਅੰਧ ਅਗਿਆਨ ਗਵਾਈਆ। ਸੁਰਤੀ ਸ਼ਬਦ ਦਾ ਬਣ ਕੇ ਸੱਜਣਾ, ਆਤਮ ਪਰਮਾਤਮ ਜੋੜ ਜੁੜਾਈਆ। ਸਚ ਸਰੋਵਰ ਕਰਾਏ ਮਜਣਾ, ਦੁਰਮਤ ਮੈਲ ਧਵਾਈਆ। ਝਗੜਾ ਮੇਟੇ ਕਾਇਆ ਮਾਟੀ ਬਦਨਾ, ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਰੰਗ ਰੰਗਾਏ ਆਅਲਾ ਅਦਨਾ, ਊਚ ਨੀਚ ਨਾ ਕੋਇ ਵਖਾਈਆ। ਜਿਸ ਨੇ ਭਗਤਾਂ ਪੜਦਾ ਕੱਜਣਾ, ਸਿਰ ਆਪਣਾ ਹੱਥ ਟਿਕਾਈਆ । ਜਿਸ ਨੂੰ ਤੁਸਾਂ ਕਿਹਾ ਗੋਪਾਲ ਮੂਰਤ ਮਧਨਾ, ਸੂਦਨ ਬੇਪਰਵਾਹੀਆ। ਸੋ ਇਕੋ ਜਣਾਏ ਪਦਨਾ, ਦਵਾਰ ਸਚ ਦ੍ਰਿੜਾਈਆ। ਜਿਸ ਦਾ ਪ੍ਰਕਾਸ਼ ਨੂਰ ਅਗੰਮੀ ਦੀਪਕ ਜਗਣਾ, ਦੋ ਜਹਾਨ ਕਰੇ ਰੁਸ਼ਨਾਈਆ। ਜਿਸ ਦੇ ਹੁਕਮ ਅੰਦਰ ਜੋ ਘੜਿਆ ਸੋ ਭੱਜਣਾ, ਥਿਰ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਰਹਿਣ ਦੇਵੇ ਨਾ ਕੋਇ ਅਲੱਗਣਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਸ਼ਬਦ ਦਮਾਮਾ ਵੱਜਣਾ, ਨੌਬਤ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਆਪਣੇ
❋
❋
ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਵੇਖੋ ਭਗਤ ਦਵਾਰ ਮੰਗਲਾ, ਅਵਤਾਰ ਪੈਗ਼ੰਬਰ ਗੁਰੂ ਵੇਖ ਵਖਾਈਆ। ਸ਼ਰਅ ਦਾ ਦਿਸੇ ਕੋਇ ਨਾ ਸੰਗਲਾ, ਕੜੀ ਕੜੀ ਨਾ ਕੋਇ ਬੰਧਾਈਆ। ਇਕੋ ਪ੍ਰੇਮ ਪ੍ਰੀਤੀ ਰੰਗਣਾ, ਦੂਜਾ ਰੰਗ ਨਾ ਕੋਇ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਇਕੋ ਦਾਤ ਮੰਗਣਾ, ਦੂਸਰ ਵੰਡ ਨਾ ਕੋਇ ਵੰਡਾਈਆ। ਕਿਰਪਾ ਕਰ ਸੂਰੇ ਸਰਬੰਗਣਾ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਹਰਿਜਨ ਤੇਰੇ ਲੱਖ ਚੁਰਾਸੀ ਪਾਰ ਲੰਘਣਾ, ਅੱਗੇ ਹੋ ਨਾ ਕੋਇ ਅਟਕਾਈਆ। ਕਰਮ ਕਾਂਡ ਰਾਏ ਧਰਮ ਕਰੇ ਕੋਇ ਨਾ ਵਜ਼ਨਾ, ਲੇਖਾ ਚਿਤ੍ਰਗੁਪਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਦਾ ਮਾਲਕ ਦਇਆ ਕਮਾਈਆ। ਜਨ ਭਗਤ ਕਹਿਣ ਸਾਡਾ ਸਾਹਿਬ ਸੁਹੇਲਾ ਇਕ, ਏਕੰਕਾਰ ਬੇਪਰਵਾਹੀਆ। ਜਿਸ ਦੀ ਧਾਰ ਆਤਮ ਸਿੱਖ, ਸ੍ਰਿਸ਼ਟੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਸੰਦੇਸ਼ਾ ਸਾਰੇ ਗਏ ਲਿਖ, ਅੱਖਰਾਂ ਵਿਚ ਸਾਰੇ ਕਰ ਸ਼ਨਵਾਈਆ। ਸੋ ਭਗਤ ਸੁਹੇਲਾ ਭਗਤਾਂ ਕਰੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਘਰ ਸਵਾਮੀ ਬਣ ਕੇ ਮਿਤ, ਮਿੱਤਰ ਪਿਆਰਾ ਪੜਦਾ ਲਾਹੀਆ। ਸਦਾ ਸਾਹਿਬ ਵਸੇ ਚਿੱਤ, ਮਨ ਚਿਤ ਠਗੋਰੀ ਰਹੇ ਨਾ ਰਾਈਆ। ਜਨ ਭਗਤਾਂ ਪੂਰੀ ਕਰੇ ਇੱਛ, ਇੱਛਿਆ ਅੰਤਰ ਭਿੱਛਿਆ ਝੋਲੀ ਪਾਈਆ। ਵਸੇਰਾ ਕਰਕੇ ਕਾਇਆ ਵਿਚ, ਵਿਚਲਾ ਪੜਦਾ ਦਏ ਚੁਕਾਈਆ। ਸਭ ਦਾ ਪੂਰਾ ਕਰੇ ਭਵਿਖ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਲਿਖਾਈਆ। ਲਹਿਣਾ ਦੇਣਾ ਦੇਵੇ ਜਿਸ ਜਿਸ, ਜਿਸਤ ਟਾਂਕ ਵੰਡ ਨਾ ਕੋਇ ਵੰਡਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਸੁਹੇਲੇ ਸ਼ਬਦੀ ਧਾਰ ਲਏ ਖਿੱਚ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਗੰਢ ਪਵਾਈਆ। ਏਥੇ ਓਥੇ ਦੋ ਜਹਾਨਾਂ ਬਣਕੇ ਪਿਤ, ਪਤਿਪਰਮੇਸ਼ਵਰ ਗੋਦ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਸਦੀ ਚੌਧਵੀਂ ਸਭ ਦਾ ਲੇਖਾ ਕਰੇ ਚਿਕ, ਓਹਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਵਟ ਬਦਲ ਕੇ ਸ਼ਬਦੀ ਧਾਰ ਜਨ ਭਗਤਾਂ ਹੱਥ ਰਖਾਏ ਪਿੱਠ, ਪੁਸ਼ਤ ਪਨਾਹ ਆਪਣੀ ਆਪ ਜਣਾਈਆ।
ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਵਿਚ
ਨਾਰਦ ਕਹੇ ਭਗਤੋ ਵੇਖੋ ਮੈਂ ਆ ਗਿਆ ਗਾਉਂਦਾ, ਧੁਰ ਦਾ ਰਾਗ ਅਲਾਈਆ। ਮੇਰੇ ਅੰਦਰ ਵੜ ਕੇ ਪੁਰਖ ਅਕਾਲ ਅਲਾਉਂਦਾ, ਨਾਦੀ ਧੁਨ ਉਪਜਾਈਆ। ਖ਼ੁਸ਼ੀਆਂ ਨਾਲ ਮੇਰੀ ਬੋਦੀ ਹਿਲਾਉਂਦਾ, ਦੋ ਜਹਾਨ ਵਖਾਈਆ। ਸਿਤਾਰ ਮੇਰੇ ਹੱਥ ਫੜਾਉਂਦਾ, ਜੋ ਤੂੰ ਹੀ ਤੂੰ ਹੀ ਰਹੀ ਜਣਾਈਆ। ਮੈਂ ਨਿਉਂ ਨਿਉਂ ਸੀਸ ਝੁਕਾਉਂਦਾ, ਨਿਵ ਨਿਵ ਲਾਗਾ ਪਾਈਂਆ। ਦਰ ਠਾਂਡੇ ਵਾਸਤਾ ਪਾਉਂਦਾ, ਧੂੜੀ ਖ਼ਾਕ ਰਮਾਈਆ। ਚਾਰੋਂ ਕੁੰਟ ਵੇਖ ਵਖਾਉਂਦਾ, ਉੱਤਰ ਪੂਰਬ ਪੱਛਮ ਦੱਖਣ ਅੱਖ ਖੁਲ੍ਹਾਈਆ। ਆਪਣੇ ਆਪ ਨੂੰ ਨਾਲੇ ਹੱਸਦਾ ਨਾਲੇ ਰੁਵਾਉਂਦਾ, ਦੋਵੇਂ ਤਾਲ ਬਣਾਈਆ। ਫੇਰ ਪ੍ਰਭ ਦੇ ਵੱਲ ਤਕਾਉਂਦਾ, ਚੋਰੀ ਚੋਰੀ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਭਗਤੋ ਵੇਖੋ ਮੇਰੀ ਸਿਤਾਰ, ਸਤਿ ਸਤਿ ਜਣਾਈਆ। ਅਗੰਮੀ ਵਾਜਾਂ ਰਹੀ ਮਾਰ, ਸੋਇਆਂ ਰਹੀ
❋
❋
ਉਠਾਈਆ। ਕੂਕ ਕਰੇ ਪੁਕਾਰ, ਪ੍ਰਭ ਤੇਰੀ ਬੇਪਰਵਾਹੀਆ। ਲੋਆਂ ਪੂਰੀਆਂ ਪਾਵੇ ਸਾਰ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਕਰੋੜ ਤੇਤੀਸਾ ਵੇਖੀ ਧਾਰ, ਵਿਸ਼ਨ ਬ੍ਰਹਮਾ ਸ਼ਿਵ ਫੋਲ ਫੁਲਾਈਆ। ਫਿਰ ਮੈਂ ਨਿਗਹ ਮਾਰੀ ਸਚਖੰਡ ਦਰਬਾਰ, ਨੈਣ ਨੈਣ ਵਿਚੋਂ ਬਦਲਾਈਆ। ਮੇਰੀ ਬੋਦੀ ਹਿੱਲੀ ਪੰਜ ਵਾਰ, ਪੰਜਾ ਦਿਤਾ ਲਗਾਈਆ। ਮੈਂ ਝਟ ਕੀਤੀ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਫੇਰ ਬਿਨਾ ਹੱਥਾਂ ਤੋਂ ਮਾਰੀ ਲਕਾਰ, ਲਾਈਨ ਦਿਤੀ ਬਣਾਈਆ। ਤੂੰਬੀ ਨੂੰ ਮਾਰੀ ਮਾਰ, ਕਿੰਗ ਉਲਟੀ ਦਿਤੀ ਕਰਾਈਆ। ਨੀ ਕਮਲੀਏ ਤਕ ਲੈ ਅਮਾਮਾ ਦਾ ਅਮਾਮ ਧੁਰ ਦਾ ਪਰਵਰਦਿਗਾਰ, ਸਾਂਝਾ ਯਾਰ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੇਸ ਵਟਾਈਆ। ਕਿੰਗ ਬੋਲੀ ਨਾਲ ਪਿਆਰ, ਪ੍ਰੇਮ ਵਿਚ ਜਣਾਈਆ। ਨਾਰਦ ਤਕ ਲੈ ਕਲ ਕਲਕੀ ਅਵਤਾਰ, ਕਲ ਆਪਣੀ ਰਿਹਾ ਦਰਸਾਈਆ। ਜਿਸ ਨੇ ਲੱਖ ਚੁਰਾਸੀ ਪਾਉਣੀ ਸਾਰ, ਦੋ ਜਹਾਨਾਂ ਵੇਖ ਵਖਾਈਆ। ਸ਼ਬਦ ਨਾਦ ਸੁਣਾਏ ਸੱਚੀ ਧੁਨਕਾਰ, ਅਨਹਦ ਰਾਗੀ ਰਾਗ ਅਲਾਈਆ। ਨਾਰਦ ਕਹੇ ਮੈਂ ਤੱਕਿਆ ਟੇਡੀ ਅੱਖ ਨਾਲ, ਵੇਖਿਆ ਕੀ ਖੇਲ ਸੱਚੀ ਸਰਕਾਰ, ਹਰਿ ਕਰਤਾ ਕੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਧਰਮ ਦਵਾਰ ਦਾ ਬਣ ਗਵਈਆ, ਛੱਤੀ ਰਾਗਾਂ ਤੋਂ ਬਾਹਰ ਦਿਤਾ ਜਣਾਈਆ। ਸੰਦੇਸ਼ਾ ਦਿਤਾ ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣਾ ਸਈਆ, ਜੋ ਸਾਹਿਬ ਸੁਲਤਾਨ ਧੁਰਦਰਗਾਹੀਆ। ਨਾਲੇ ਤਕ ਲਉ ਆਪਣੇ ਨਾਮ ਦੀ ਨਈਆ, ਜੋ ਨੌਕਾ ਆਏ ਚਲਾਈਆ। ਆਪਣਾ ਲੇਖਾ ਕਢ ਲਉ ਵਹੀਆ, ਹਿਸਾਬ ਮੰਗੇ ਧੁਰਦਰਗਾਹੀਆ। ਗੋਬਿੰਦ ਦਾ ਪੂਰਾ ਹੋ ਗਿਆ ਢਈਆ, ਢੌਂਕਾ ਲਾ ਕੇ ਲਏ ਅੰਗੜਾਈਆ। ਜਿਸ ਨੇ ਲੇਖਾ ਪੂਰਾ ਕਰਨਾ ਆਦਿ ਸ਼ਕਤ ਜਗਤ ਭਵਾਨੀ ਮਈਆ, ਮਿਹਰਵਾਨ ਮਹਿਬੂਬ ਆਪਣਾ ਹੁਕਮ ਵਰਤਾਈਆ। ਕਲਜੁਗ ਅੰਦਰ ਸਤਿਜੁਗ ਬਦਲ ਦੇਣਾ ਰਵਈਆ, ਰਹਿਮਤ ਆਪਣਾ ਨਾਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਮੈਂ ਗਾਉਣ ਲੱਗਾ ਪਰਮ ਪੁਰਖ ਦੀ ਤੁਕ, ਅੰਤਰ ਅੰਤਰ ਆਵਾਜ਼ ਸੁਣਾਈਆ। ਨਾਲੇ ਪੁੱਠੀ ਗਰਦਨ ਕਰ ਕੇ ਗਿਆ ਝੁਕ, ਅਬਿਨਾਸ਼ੀ ਕਰਤੇ ਸੀਸ ਨਿਵਾਈਆ। ਫੇਰ ਟੇਢਾ ਕਰ ਕੇ ਮੁਖ, ਅਵਤਾਰ ਪੈਗ਼ੰਬਰ ਗੁਰੂ ਤਕੇ ਚਾਈਂ ਚਾਈਂਆ। ਮੈਂ ਤਾੜੀ ਮਾਰ ਕੇ ਕਿਹਾ ਓ ਤੁਸੀਂ ਜੰਮੇ ਮਾਤਾ ਦੀ ਵਿਚੋਂ ਕੁੱਖ, ਪੰਜ ਤਤਾਂ ਵਾਲਾ ਰੂਪ ਬਣਾਈਆ। ਸ਼ਰੀਰ ਉਤੇ ਝਲਦੇ ਰਹੇ ਦੁੱਖ, ਕਸ਼ਟ ਨਾਲ ਮਿਲਾਈਆ। ਆਪਣੀ ਸੁਹਾਉਂਦੇ ਰਹੇ ਰੁਤ, ਜਗਤ ਨਾਲ ਵਡਿਆਈਆ। ਹੁਣ ਤੁਹਾਡੇ ਕੋਲ ਕੀ ਕੁਛ, ਮੈਨੂੰ ਦਿਓ ਸਮਝਾਈਆ। ਕਿਸੇ ਦਾੜ੍ਹੀ ਮੁਨਾ ਲਈ ਕਿਸੇ ਕਟਾ ਲਈ ਮੁੱਛ, ਕੀ ਪ੍ਰਭ ਨੇ ਤੁਹਾਡੇ ਉਤੇ ਕਲਾ ਦਿਤੀ ਵਰਤਾਈਆ। ਕੀ ਕਲਮਾ ਨਾਮ ਪੜ੍ਹਿਆ ਜਿਸ ਨਾਲ ਆਤਮ ਮਿਲਿਆ ਸੁਖ, ਮਾਨਵ ਜ਼ਾਤੀ ਰੰਗ ਰੰਗਾਈਆ। ਕਿਉਂ ਸਾਰੇ ਹੋ ਗਏ ਚੁਪ, ਸੰਦੇਸ਼ਾ ਦਿਓ ਸੁਣਾਈਆ। ਨਾਰਦ ਕਹੇ ਮੈਂ ਵੇਖਿਆ ਤੁਹਾਡੀ ਸ੍ਰਿਸ਼ਟੀ ਅੰਤਰ ਅੰਧੇਰਾ ਘੁਪ, ਨੂਰੀ ਚੰਦ ਨਾ ਕੋਇ ਚਮਕਾਈਆ। ਤੁਸੀਂ ਜਾਣਦੇ ਨਹੀਂ ਪ੍ਰਭ ਨੇ ਜੇ ਤੁਹਾਨੂੰ ਕੋਟਾਂ ਵਿਚੋਂ ਅਣਗਿਣਤਾਂ ਵਿਚੋਂ ਇਕ ਨੂੰ ਬਣਾ ਲਿਆ ਪੁੱਤ, ਤੁਸੀਂ ਕਿਉਂ ਅਣਗਿਣਤਾਂ ਦੀ ਜ਼ਿਮੇਵਾਰੀ ਆਪਣੇ ਉਤੇ ਉਠਾਈਆ। ਸਚ ਦੱਸੋ ਕਿਸ ਨੇ ਕਿਸ ਦਾ ਭਾਰ ਲਿਆ ਚੁੱਕ, ਗੋਦੀ ਲੈ ਕੇ ਪ੍ਰਭ ਦੇ ਦਰ ਪਹੁੰਚਾਈਆ। ਮੈਨੂੰ ਵਖਾਵੋ ਫੜ ਲਓ ਮੇਰਾ ਗੁੱਟ, ਮੈਂ ਨਾਲ ਜਾਵਾਂ
❋
❋
ਚਾਈਂ ਚਾਈਂਆ। ਜੇ ਸਿੱਖ ਦੀ ਪ੍ਰੀਤੀ ਸਤਿਗੁਰ ਨਾਲੋਂ ਜਾਵੇ ਟੁੱਟ, ਸਿੱਖ ਗੁਰੂ ਦਾ ਨਾਤਾ ਲੋਕਮਾਤ ਰਹੇ ਨਾ ਰਾਈਆ। ਸਚ ਦੱਸੋ ਕਿਸ ਨੇ ਅੰਮ੍ਰਿਤ ਜਾਮ ਪੀਤਾ ਘੁਟ, ਨਿਝਰ ਰਸ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵੇਲਾ ਆਪ ਜਣਾਈਆ। ਨਾਰਦ ਕਹੇ ਪੈਗ਼ੰਬਰੋ ਮੇਰੀ ਸਲਾਮ, ਸੱਯਦਾ ਪੁੱਠੇ ਹੱਥ ਕਰਾਈਆ। ਕੇਹੜੀ ਤੁਹਾਡੀ ਕਲਾਮ, ਅਲਿਫ਼ ਯੇ ਦਿਓ ਵਖਾਈਆ। ਕੀ ਤੁਹਾਡਾ ਪੈਗ਼ਾਮ, ਜੋ ਕਾਇਨਾਤ ਆਏ ਸੁਣਾਈਆ। ਕਿਸ ਦੇ ਹੋਏ ਗ਼ੁਲਾਮ, ਚਾਕਰ ਰੂਪ ਬਦਲਾਈਆ। ਕਿਸ ਦਾ ਰੱਖਿਆ ਈਮਾਨ, ਸੀਸ ਕਵਣ ਝੁਕਾਈਆ। ਕਵਣ ਮਾਲਕ ਖ਼ਾਲਕ ਤੁਹਾਡਾ ਅਮਾਮ, ਅਮਲਾਂ ਤੋਂ ਰਹਿਤ ਦਿਓ ਵਖਾਈਆ। ਕਿਉਂ ਤੁਸਾਂ ਖ਼ੁਦ ਖ਼ੁਦਾ ਦਾ ਨਾਮ ਕੀਤਾ ਬਦਨਾਮ, ਬਦੀਆਂ ਦਾ ਡੇਰਾ ਸਕੇ ਕੋਇ ਨਾ ਢਾਹੀਆ। ਉਹ ਵੇਖੋ ਸ਼ਬਦ ਗੁਰੂ ਸਭ ਤੇ ਲਾਉਣ ਲੱਗਾ ਇਲਜ਼ਾਮ, ਬਚਿਆ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਹੋਣੀ ਅੰਧੇਰੀ ਸ਼ਾਮ, ਸ਼ਮਾ ਜੋਤ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਮੇਟ ਨਾ ਸਕਿਆ ਕੋਇ ਤਮਾਮ, ਤਮਾਂ ਵਿਚ ਸਾਰੇ ਰਹੇ ਕੁਰਲਾਈਆ। ਆਪਣਾ ਆਪਣਾ ਸਾਰੇ ਦਿਓ ਬਿਆਨ, ਮੇਰੀ ਬੋਦੀ ਰਹੀ ਜਣਾਈਆ। ਮੈਂ ਚਾਰ ਜੁਗ ਪ੍ਰਭ ਦਾ ਭਗਤ ਨਿੱਕਾ ਜੇਹਾ ਅਣਜਾਣ, ਫਿਰ ਤੁਰ ਕੇ ਆਪਣਾ ਝਟ ਲੰਘਾਈਆ। ਨਾ ਕੋਇ ਨਗਰ ਖੇੜਾ ਨਾ ਕੋਇ ਮੇਰਾ ਗਰਾਮ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਵੰਡ ਨਾ ਕੋਇ ਵੰਡਾਈਆ। ਯਾਦ ਰਖਿਓ ਨਹੀਂ ਤੇ ਛੱਬੀ ਪੋਹ ਨੂੰ ਪੰਜਾਂ ਲਿਖਾਰੀਆਂ ਨੇ ਲਿਆਉਣਾ ਅਸ਼ਟਾਂਮ, ਪੁੱਠੇ ਪਾਸੇ ਤੁਹਾਡੇ ਲਿਖ ਕੇ ਬਿਆਨ, ਮੋਹਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੇਣੀ ਲਗਾਈਆ। ਇਹ ਫੇਰ ਹੁਕਮਨਾਮਾ ਭੇਜਣਾ ਸਾਰੇ ਵਿਚ ਜਹਾਨ, ਕੋਈ ਦੁਨੀਆ ਦਾ ਰਾਸ਼ਟਰਪਤੀ ਬਚਿਆ ਰਹਿਣ ਨਾ ਪਾਈਆ। ਜਿਸ ਪ੍ਰਭੂ ਨੂੰ ਸਾਰਿਆਂ ਕੀਤਾ ਬਦਨਾਮ, ਉਹ ਬਦੀ ਦਾ ਲੇਖਾ ਮੰਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਨਾਰਦ ਕਹੇ ਮੇਰੇ ਸਤਿਗੁਰੂ ਗੁਰਦੇਵਾ, ਦੇਵ ਦੇਵਾ ਸਰਨਾਈਆ। ਵੇਖੋ ਖੇਲ ਪ੍ਰਭੂ ਨਿਹਕੇਵਾ, ਨਿਹਚਲ ਧਾਮ ਰਿਹਾ ਕਰਾਈਆ। ਜਿਸ ਦੀ ਸਿਫ਼ਤ ਕੋਈ ਕਰ ਸਕੇ ਨਾ ਜਿਹਵਾ, ਰਸਨਾ ਨਾ ਕੋਇ ਵਡਿਆਈਆ। ਉਹ ਸਾਹਿਬ ਅਲਖ ਅਭੇਵਾ, ਅਗੰਮ ਅਗੋਚਰ ਆਪਣਾ ਹੁਕਮ ਵਰਤਾਈਆ। ਜਿਸ ਦੀ ਕਰਦੇ ਰਹੇ ਮਾਤਲੋਕ ਵਿਚ ਸੇਵਾ, ਸਿਫ਼ਤੀ ਸਿਫ਼ਤ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੇਰੀ ਬੋਦੀ ਵੇਖੋ ਹਿਲਦੀ, ਹਿਲ ਹਿਲ ਰਹੀ ਵਖਾਈਆ। ਇਹ ਖੇਲ ਅਲਾਹੀ ਇੱਲਲ ਦੀ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਇਹ ਕਹਿੰਦੀ ਜਿਥੇ ਆਤਮਾ ਪਰਮਾਤਮਾ ਮਿਲਦੀ, ਉਸ ਦਾ ਭੇਵ ਆਇਆ ਨਾ ਕੋਇ ਖੁਲ੍ਹਾਈਆ। ਹੁਣ ਖੇਲ ਨਹੀਂ ਕੋਈ ਢਿਲ ਦੀ, ਧੁਰ ਦਾ ਹੁਕਮ ਵਰਤੇ ਥਾਉਂ ਥਾਈਂਆ। ਮਰਜ਼ੀ ਚਲਣੀ ਨਹੀਂ ਕਿਸੇ ਦੇ ਮਨ ਦੀ, ਦਿਲ ਦੀ ਦਲੀਲ ਨਾ ਕੋਇ ਬਣਾਈਆ। ਖੇਲ ਵਰਤਣੀ ਸ੍ਰੀ ਭਗਵਨ ਦੀ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤ ਪ੍ਰਕਾਸ਼ ਹੋਣੀ ਉਸ ਗੋਬਿੰਦ ਚੰਨ ਦੀ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਆਵਾਜ਼ ਚਾਰ ਕੁੰਟ ਆਉਣੀ ਧੰਨ ਧੰਨ ਦੀ, ਧੰਨ ਧੰਨ ਪ੍ਰਭੂ ਤੇਰੀ ਵਡਿਆਈਆ। ਜਿਸ ਨੇ ਚੁਗ਼ਲੀ ਰਹਿਣ ਨਹੀਂ ਦੇਣੀ ਕੰਨ ਦੀ, ਅੰਤਰ ਨਿਰੰਤਰ ਕਰਨੀ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
❋
❋
ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਪਰਗਟਾਈਆ। ਨਾਰਦ ਕਹੇ ਜਨ ਭਗਤੋ ਮੈਂ ਆਇਆ ਭੱਜਾ, ਭਜਨ ਬੰਦਗੀ ਪ੍ਰਭ ਦੇ ਕੋਲ ਰਖਾਈਆ। ਮੈਂ ਅੱਗੇ ਕਰਾਂ ਹੱਥ ਸੱਜਾ, ਸੱਜਣੋ ਦਿਆਂ ਵਖਾਈਆ। ਸਭ ਦੇ ਸਿਰ ਤੇ ਕੂਕਦੀ ਕਜ਼ਾ, ਅੱਗੇ ਹੋ ਨਾ ਕੋਇ ਬਚਾਈਆ। ਸਦੀ ਚੌਧਵੀਂ ਸਭ ਨੇ ਚੱਖਣਾ ਮਜ਼ਾ, ਜੋ ਮਜ਼ਾਕ ਕਰੇ ਖ਼ਲਕ ਖ਼ੁਦਾਈਆ। ਤੁਸਾਂ ਰਹਿਣਾ ਇਕ ਪ੍ਰਭੂ ਦੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਜੋ ਅਖਵਾਈਆ। ਜਿਸ ਦੇ ਨਾਮ ਦੀ ਵੱਜਣੀ ਗਦਾ, ਗਦਾਗਰ ਕਰੇ ਲੋਕਾਈਆ। ਕਬੀਰ ਕਹੇ ਮੈਂ ਤੇ ਦੇਵਣ ਆਇਆ ਸੱਦਾ, ਉਚੀ ਕੂਕ ਕੂਕ ਸੁਣਾਈਆ। ਜਿਹੜਾ ਭਗਤ ਪ੍ਰਭ ਦੇ ਪਿਆਰ ਵਿਚ ਬੱਧਾ, ਉਹਦਾ ਲੇਖਾ ਬੱਧਕ ਵਾਂਗ ਦਏ ਮੁਕਾਈਆ। ਨਾਰਦ ਕਹੇ ਬੱਧਕ ਨੇ ਛੱਬੀ ਪੋਹ ਨੂੰ ਸਿਰ ਨੰਗਾ ਕਰ ਕੇ ਆਉਣਾ ਅੱਧਾ, ਉਪਰ ਪੜਦਾ ਨਾ ਕੋਇ ਰਖਾਈਆ। ਨਾਰਦ ਕਹੇ ਜੰਮੂ ਵਾਲਿਓ ਮੇਰਾ ਉਸ ਦੇ ਹੱਥ ਵਿਚ ਫੜਾ ਦੇਣਾ ਖ਼ਾਲੀ ਡੱਬਾ, ਰਾਤ ਦਾ ਸਾਢੇ ਨੌ ਦਾ ਵਕਤ ਸਮਝਾਈਆ। ਗਲ ਪਾਟਾ ਹੋਵੇ ਝੱਗਾ, ਤਨ ਪੋਸ਼ਾਕ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਦੇਵਣ ਆਇਆ ਹੋਕਾ, ਹੁਕਮ ਪ੍ਰਭ ਦਾ ਇਕ ਸੁਣਾਈਆ। ਜਿਸ ਦਾ ਭਾਣਾ ਵਰਤਣਾ ਚੌਦਾਂ ਲੋਕਾ, ਚੌਦਾਂ ਤਬਕ ਨਾ ਕੋਇ ਟਿਕਾਈਆ। ਪੁਰੀਆਂ ਲੋਆਂ ਸੁਣਨਾ ਉਸ ਦਾ ਨਾਮ ਸਲੋਕਾ, ਵਿਸ਼ਨ ਬ੍ਰਹਮਾ ਸ਼ਿਵ ਗਾਈਆ। ਅਵਤਾਰ ਪੈਗ਼ੰਬਰ ਗੁਰੂਆਂ ਸਮਝਣਾ ਗ਼ਨੀਮਤ ਮੌਕਾ, ਵੇਲਾ ਵਕਤ ਨਾਲ ਸਮਝਾਈਆ। ਜਨ ਭਗਤੋ ਤੁਸਾਂ ਆਉਣਾ ਨਾਲ ਸ਼ੌਂਕਾ, ਸੋਹਣਾ ਰੰਗ ਵਖਾਈਆ। ਜਿਸ ਨੇ ਛੱਡਿਆ ਪਟਨਾ ਪੌਂਟਾ, ਉਹ ਤੁਹਾਨੂੰ ਮਿਲੇ ਤੁਹਾਡਾ ਮਾਹੀਆ। ਉਸ ਦਾ ਪੂਰਾ ਹੋ ਗਿਆ ਢਈਏ ਵਾਲਾ ਢੌਂਕਾ, ਆਲਸ ਨਿੰਦਰਾ ਨਾ ਕੋਇ ਰਖਾਈਆ। ਜਨ ਭਗਤੋਂ ਤੁਹਾਡਾ ਫੜ ਕੇ ਸੱਜੇ ਹੱਥ ਨਾਲ ਪੌਂਚਾ, ਦਸਤ ਦਸਤ ਲਏ ਉਠਾਈਆ। ਜ਼ਿੰਦਗੀ ਵਿਚ ਜੀਵਣ ਵਿਚ ਕਿਸੇ ਨੂੰ ਭਰਨ ਨਾ ਦੇਵੇ ਹੌਕਾ, ਹਉਮੇ ਰੋਗ ਗਵਾਈਆ। ਵਕਤ ਸੁਹੰਜਣਾ ਹੋਣਾ ਛੱਬੀ ਪੋਹ ਦਾ, ਸੰਮਤ ਛੇ ਨਾਲ ਵਡਿਆਈਆ। ਜਨ ਭਗਤੋ ਅੱਗੇ ਪ੍ਰਭ ਦਾ ਪਿਆਰ ਹੋਣਾ ਦੋ ਦੋ ਦਾ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਦਏ ਬਣਾਈਆ। ਪ੍ਰਕਾਸ਼ ਕਰਨਾ ਜੋਤੀ ਧਾਰ ਅਗੰਮੀ ਲੋ ਦਾ, ਲੋਇਣ ਦਏ ਖੁਲ੍ਹਾਈਆ। ਨਾਤਾ ਤੋੜਨਾ ਝੂਠੇ ਮੋਹ ਦਾ, ਮੁਹੱਬਤ ਆਪਣੇ ਨਾਲ ਬਣਾਈਆ। ਤੁਸਾਂ ਖੇਲ ਕਰਨਾ ਰਾਤ ਦੇ ਬਾਰਾਂ ਵਜੇ ਇਕ ਦੂਜੇ ਕੋਲੋਂ ਖੋਹ ਖੋਹ ਦਾ, ਰੌਲਾ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਮੇਰੀ ਕਿੰਗ ਪਾਵੇ ਰੌਲਾ, ਕੂਕ ਕੂਕ ਸੁਣਾਈਆ। ਪੈਗ਼ੰਬਰੋ ਤਕੋ ਮੌਲਾ, ਮਿਹਰਵਾਨ ਅਲਾਹੀਆ। ਪੜਦਾ ਰਹੇ ਨਾ ਓਹਲਾ, ਭੇਵ ਅਭੇਦ ਖੁਲ੍ਹਾਈਆ। ਪੂਰਾ ਕਰੋ ਕੌਲਾ, ਇਕਰਾਰ ਰਿਹਾ ਜਣਾਈਆ। ਅਰਸ਼ਾਂ ਦਾ ਮਾਲਕ ਆ ਗਿਆ ਫ਼ਰਸ਼ਾਂ ਉਤੇ ਧੌਲਾ, ਧਰਨੀ ਬੈਠੀ ਸੀਸ ਨਿਵਾਈਆ। ਸਭ ਨੂੰ ਗਾਉਣਾ ਪੈਣਾ ਇਕੋ ਢੋਲਾ, ਢੋਲ ਮਾਹੀ ਰਿਹਾ ਦ੍ਰਿੜਾਈਆ। ਸਾਂਝਾ ਕਰਨਾ ਬੋਲਾ, ਅਨਬੋਲਤ ਹੁਕਮ ਵਰਤਾਈਆ। ਵੇਖਿਓ ਪਰਵਰਦਿਗਾਰ ਸਾਂਝਾ ਯਾਰ ਦੋ ਜਹਾਨਾ ਬਣ ਕੇ ਤੋਲਾ, ਸਚ ਤਰਾਜ਼ੂ ਹੱਥ ਉਠਾਈਆ। ਨਾਰਦ ਕਹਿੰਦਾ ਮੈਂ ਹੈਰਾਨ ਹੋ ਗਿਆ ਬਹੁੜੀ ਦਰੋਹੀ ਉਸ ਨੇ ਇਕ ਸਤਿਗੁਰ ਸ਼ਬਦ ਗੁਰੂ ਸਭ ਦਾ ਬਣਾ ਦੇਣਾ ਵਿਚੋਲਾ, ਵਿਚਲਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ
❋
❋
ਦਾਤਾ ਧੁਰਦਰਗਾਹੀਆ। ਨਾਰਦ ਕਹੇ ਉਹ ਦੋ ਜਹਾਨੋ ਮੇਰੀ ਅਲੱਖ, ਅਲਖ ਅਗੋਚਰ ਦਾ ਨਾਅਰਾ ਦਿਆਂ ਲਗਾਈਆ। ਉਠੋ ਵੇਖੋ ਸਵਾਧਾਨ ਹੋ ਜਾਓ ਪਰਮ ਪੁਰਖ ਤਕੋ ਪ੍ਰਤਖ, ਪਾਰਬ੍ਰਹਮ ਪਤਿਪਰਮੇਸ਼ਵਰ ਜਲਵਾਗਰ ਨੂਰ ਅਲਾਹੀਆ। ਜੋ ਆਦਿ ਅੰਤ ਦਾ ਸਚ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਭ ਦੀ ਰੱਖਣੀ ਪਤ, ਪਤਿਪਰਮੇਸ਼ਵਰ ਇਕ ਅਖਵਾਈਆ। ਉਹ ਸਭ ਦੀ ਜਾਣੇ ਮਿਤ ਗਤ, ਗਹਿਰ ਗੰਭੀਰ ਆਪਣਾ ਹੁਕਮ ਵਰਤਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜਿਸ ਦੇ ਹੁਕਮ ਨਾਲ ਉਬਲਣੀ ਰੱਤ, ਅਗਨੀ ਤਤ ਨਾ ਕੋਇ ਬੁਝਾਈਆ। ਉਹ ਲੇਖਾ ਸਭ ਤੋਂ ਮੰਗੇ ਝਟ, ਸ਼ਬਦ ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਪ੍ਰਭੂ ਮੈਂ ਆ ਗਿਆ ਮਾਤਲੋਕ ਵਿਚੋਂ, ਫਿਰ ਕੇ ਚਾਈਂ ਚਾਈਂਆ। ਵੇਖ ਲੈ ਕੀ ਹਾਲਤ ਹੋਣੀ ਅਵਤਾਰ ਪੈਗ਼ੰਬਰਾਂ ਗੁਰੂਆਂ ਪਿਛੋਂ, ਦੀਨ ਦੁਨੀ ਸਤਿ ਨਾ ਕੋਇ ਸਮਾਈਆ। ਕਿਸੇ ਨੂੰ ਲੱਭਿਆ ਨਹੀਂ ਪੱਥਰਾਂ ਤੇ ਵਿਚੋਂ ਇੱਟੋਂ, ਜਲ ਵਰੋਲਿਆਂ ਹੱਥ ਕਿਛ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਤੂੰ ਕਿਹੜੀ ਦਿਸ਼ਾ ਟਿਕੋਂ, ਆਪਣਾ ਪੜਦਾ ਦੇ ਚੁਕਾਈਆ। ਤੇਰੇ ਉਤੋਂ ਕੁਰਬਾਨ ਹੋਇਆ ਕੋਇ ਨਾ ਵਿਟੋਂ, ਖ਼ਾਦਮ ਹੋ ਕੇ ਸੀਸ ਨਾ ਕੋਇ ਨਿਵਾਈਆ। ਨਾਰਦ ਕਹੇ ਤੇਰਾ ਸੁਤ ਦੁਲਾਰਾ ਦਿਸਿਆ ਨਹੀਂ ਜਿਹੜਾ ਉਪਜਿਆ ਤੇਰੇ ਖਿੱਟੋਂ, ਮਾਤ ਗਰਭ ਨਾ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਨਾਰਦ ਕਹੇ ਪ੍ਰਭੂ ਮੈਂ ਦਿਵਸ ਰੈਣ ਰਿਹਾ ਫਿਰਦਾ, ਘਰ ਘਰ ਅਲਖ ਜਗਾਈਆ। ਮੈਂ ਆਸਾ ਰਖਦਾ ਰਿਹਾ ਚਿਰਦਾ, ਖ਼ਾਹਿਸ਼ ਤੇਰੇ ਅੱਗੇ ਟਿਕਾਈਆ। ਬਹੁੜੀ ਮੈਨੂੰ ਸਾਫ਼ ਦਿਸਿਆ ਨਹੀਂ ਕੋਈ ਹਿਰਦਾ, ਜਿਸ ਹਿਰਦੇ ਵਿਚ ਤੇਰਾ ਨੂਰ ਨਜ਼ਰੀ ਆਈਆ। ਕੋਈ ਪਿਆਰਾ ਨਹੀਂ ਵੇਖਿਆ ਸੱਚੇ ਪਿਰ ਦਾ, ਜੋ ਪ੍ਰੀਤਮ ਆਪਣੇ ਰੰਗ ਰੰਗਾਈਆ। ਮੈਂ ਕਿਸੇ ਦੇ ਨੇਤਰ ਵਿਚੋਂ ਹੰਝੂ ਨਹੀਂ ਵੇਖਿਆ ਕਿਰਦਾ, ਜੋ ਬਿਰਹੋਂ ਵਿਚ ਆਪਣਾ ਆਪ ਤੇਰੀ ਭੇਟ ਚੜ੍ਹਾਈਆ। ਪਿਛੇ ਬਥੇਰਾ ਜੁਗਾਂ ਦਾ ਗੇੜ ਵੇਖਿਆ ਗਿੜਦਾ, ਸਤਿਜੁਗ ਤ੍ਰੇਤਾ ਦਵਾਪਰ ਗਏ ਫੇਰੀਆਂ ਪਾਈਆ। ਮੈਂ ਚਾਹੁੰਦਾ ਲੇਖਾ ਵੇਖਾਂ ਕਿਵੇਂ ਕਲਜੁਗ ਹਿਸਾਬ ਨਿਬੜਦਾ, ਸਦੀ ਚੌਧਵੀਂ ਨਾਲ ਮਿਲਾਈਆ। ਕਿਸ ਤਰਾਂ ਅਵਤਾਰ ਪੈਗ਼ੰਬਰ ਗੁਰੂ ਆਪਣਿਆਂ ਦੀਨਾਂ ਮਜ਼੍ਹਬਾਂ ਤੋਂ ਵਿਛੜਦਾ, ਵਿਛੋੜੇ ਵਿਚ ਸਾਰੇ ਦੇਣ ਦੁਹਾਈਆ। ਫੇਰ ਪਤਾ ਲਗਣਾ ਗੋਬਿੰਦ ਪਿਆਰੇ ਮਿੱਤਰ ਦਾ, ਜਿਸ ਪਿਛੇ ਸੱਥਰ ਯਾਰ ਗਿਆ ਹੰਢਾਈਆ। ਉਹ ਯਾਰ ਯਾਰਾਨੇ ਵਿਚੋਂ ਨਿਤਰ ਦਾ, ਲੱਭਿਆਂ ਹੱਥ ਕਿਸੇ ਨਾ ਆਈਆ। ਨਾਰਦ ਕਹੇ ਜਨ ਭਗਤੋ ਹੁਣ ਖੇਲ ਹੋਣਾ ਚੋਟੀ ਸਿਖ਼ਰ ਦਾ, ਮੰਜ਼ਲ ਆਖ਼ਰ ਦੇਣੀ ਵਖਾਈਆ। ਯਾਦ ਰੱਖਿਓ ਛੱਬੀ ਪੋਹ ਨੂੰ ਤਿਆਰ ਰੱਖਣਾ ਉਹੋ ਸੋਟਾ ਕਿੱਕਰ ਦਾ, ਸੱਤ ਰੰਗੇ ਨਾਲ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਪ੍ਰਭੁੂ ਮੈਂ ਤਕੀ ਤੇਰੀ ਖੇਲ ਅਪਾਰੀ, ਅਪਰੰਪਰ ਦਿਆਂ ਜਣਾਈਆ। ਸ੍ਰਿਸ਼ਟੀ ਵੇਖੀ ਸਾਰੀ, ਤੇਰੀ ਸਾਰ ਕਿਸੇ ਨਾ ਪਾਈਆ। ਤਕੇ ਪੈਗ਼ੰਬਰ ਗੁਰ ਅਵਤਾਰੀ, ਨਿਰੰਕਾਰ ਨਿਰਾਕਾਰ ਤੇਰਾ ਖੇਲ ਅਗੰਮ ਅਥਾਹੀਆ। ਚਾਰ ਜੁਗ ਦੀ ਤਕੀ ਸਿਕਦਾਰੀ, ਹੁਕਮ ਤੇਰਾ ਧੁਰਦਰਗਾਹੀਆ। ਕਲਜੁਗ ਅੰਤਮ ਤੇਰੀ ਆਈ ਵਾਰੀ ਸਚ ਦੱਸ ਕੀ ਆਪਣੀ ਕਾਰ ਕਮਾਈਆ। ਕੀ ਤੂੰ ਵੀ ਕਿਸੇ ਦੀਨ ਮਜ਼੍ਹਬ ਨਾਲ ਲਾਉਣੀ ਯਾਰੀ, ਹਿੱਸਿਆ ਵੰਡ ਵੰਡਾਈਆ।
❋
❋
ਸਚ ਦੱਸ ਤੂੰ ਤਰਕਸ਼ ਤੀਰ ਕਮਾਨ ਫੜਨਾ ਕਿ ਖੰਡਾ ਖੜਗ ਕਟਾਰੀ, ਮਾਨਵ ਬਣ ਕੇ ਮਾਨਵਾਂ ਨਾਲ ਆਪਣੀ ਕਰੇਂ ਲੜਾਈਆ। ਜੇ ਤੂੰ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਸਾਂਝਾ ਪਰਵਰਦਿਗਾਰ ਯਾਰੀ, ਯਾਰਾਨਾ ਇਕੋ ਇਕ ਬਣਾਈਆ। ਮੇਰੀ ਤੇਰੇ ਚਰਨ ਕਵਲ ਕਵਲ ਚਰਨ ਨਿਮਸਕਾਰੀ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਤੇਰੀ ਵੱਜਦੀ ਰਹੇ ਵਧਾਈਆ। ਨਾਰਦ ਕਹੇ ਪ੍ਰਭੂ ਨਾ ਕੋਈ ਮੇਰਾ ਪਿਤਾ ਤੇ ਨਾ ਕੋਈ ਮੇਰੀ ਅੰਮੀ, ਅੰਮੜੀ ਨਜ਼ਰ ਕੋਇ ਨਾ ਆਈਆ। ਨਾ ਕੋਈ ਤੂੰ ਮੇਰੇ ਵਾਸਤੇ ਸ੍ਰਿਸ਼ਟੀ ਵਿਚ ਕੰਨਿਆ ਕੋਈ ਜੰਮੀ, ਜਿਹੜੀ ਮੈਨੂੰ ਲਏ ਪ੍ਰਨਾਈਆ। ਨਾ ਕੋਈ ਮੇਰਾ ਸੱਜਣ ਮੀਤ ਬਣਾਇਆ ਤਨੀ, ਜੋ ਸਗਲਾ ਸੰਗ ਰਖਾਈਆ। ਨਾ ਕਿਸੇ ਦੀ ਆਵਾਜ਼ ਸੁਣੀ ਕੰਨੀ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਚਾਰ ਜੁਗ ਕਿਸੇ ਦਾ ਕੁਝ ਵਧਿਆ ਕਿਸੇ ਦਾ ਕੁਝ ਵਧਿਆ ਤੇ ਮੇਰੀ ਬੋਦੀ ਹੋ ਗਈ ਲੰਮੀ, ਲੰਮੀ ਪੈ ਕੇ ਰਹੀ ਜਣਾਈਆ। ਪ੍ਰਭੂ ਜੇ ਕਿਰਪਾ ਕਰੇਂ ਤੇ ਭਗਤਾਂ ਦਾ ਬੇੜਾ ਬੰਨ੍ਹੀਂ, ਸਿਰ ਆਪਣਾ ਹੱਥ ਟਿਕਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦਾ ਧਨੀ, ਧਨਾਢ ਇਕ ਅਖਵਾਈਆ। ਵੇਖੀਂ ਆਪਣਿਆਂ ਨੂੰ ਗੁਰ ਅਵਤਾਰ ਪੈਗ਼ੰਬਰਾਂ ਦੇ ਆਖੇ ਵੀ ਕਦੇ ਨਾ ਡੰਨੀ, ਮਿਹਰ ਨਿਗਹ ਕਰ ਕੇ ਸਾਰੇ ਪਾਰ ਕਰਾਈਆ। ਮੈਂ ਕੁਝ ਨਹੀਂ ਮੰਗਦਾ ਮੈਨੂੰ ਜੁਗ ਬੀਤ ਗਏ ਮੈਂ ਰੋਟੀ ਬੰਨ੍ਹੀ ਕਦੇ ਨਹੀਂ ਕੰਨੀ, ਭੁੱਖਾ ਰਹਿ ਕੇ ਝਟ ਲੰਘਾਈਆ। ਮੈਂ ਚਾਹੁੰਦਾ ਜਿਹੜੀ ਤੂੰ ਧਾਰ ਚਲਾਉਣੀ ਨਵੀਂ, ਨੌ ਖੰਡ ਪ੍ਰਿਥਮੀ ਦੇਣੀ ਵਰਤਾਈਆ। ਜੇ ਤੂੰ ਪੁਰਖ ਅਕਾਲ ਹੈਂ ਦੀਨ ਦਿਆਲ ਹੈਂ ਪਰਵਰਦਿਗਾਰ ਹੈਂ ਸਾਂਝਾ ਯਾਰ ਹੈਂ ਤੇ ਭਗਤਾਂ ਦੇ ਅੰਦਰ ਸਵੀਂ, ਸੁਖ ਆਸਣ ਤੇਰੇ ਕੰਮ ਕਿਸੇ ਨਾ ਆਈਆ। ਸਦਾ ਇਹਨਾਂ ਦੇ ਵਿਚ ਰਹਿਵੀਂ, ਜੋ ਤੇਰੇ ਦਰ ਤੇ ਬੈਠੇ ਸੀਸ ਨਿਵਾਈਆ। ਇਹਨਾਂ ਦੇ ਮੰਦਰ ਵਿਚ ਬਹਿਵੀਂ, ਸਾਢੇ ਤਿੰਨ ਹੱਥ ਡੇਰਾ ਲਾਈਆ। ਜਿਹੜੀ ਚਾਰ ਜੁਗ ਤੈਨੂੰ ਪ੍ਰੀਤ ਨਹੀਂ ਲੱਭੀ ਇਨ੍ਹਾਂ ਕੋਲੋਂ ਲਵੀਂ, ਜਿਹੜੇ ਮਾਤ ਪਿਤਾ ਭੈਣ ਭਰਾ ਛਡ ਕੇ ਤੇਰੀ ਓਟ ਤਕਾਈਆ। ਫੇਰ ਖ਼ੁਸ਼ੀਆਂ ਨਾਲ ਇਹਨਾਂ ਨੂੰ ਆਪਣਾ ਨਾਮ ਭੰਡਾਰਾ ਦੇਵੀਂ, ਰਾਤੀਂ ਸੁੱਤਿਆਂ ਦੀ ਝੋਲੀ ਦੇਣੀ ਭਰਾਈਆ। ਨਾਰਦ ਕਹੇ ਪ੍ਰਭੂ ਮੈਂ ਕਿੰਗ ਵਜਾਵਾਂ ਤੇ ਮੇਰੇ ਮਾਲਕ ਤੂੰ ਆਪਣਿਆਂ ਭਗਤਾਂ ਦਾ ਢੋਲਾ ਗਵੀਂ, ਤੂੰ ਮੇਰਾ ਮੈਂ ਤੇਰਾ ਇਹੋ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਵਾਸਤਾ ਪਾਈਆ। ਨਾਰਦ ਕਹੇ ਪ੍ਰਭੂ ਮੇਰੀ ਬੋਦੀ ਬੜੀ ਵਡੀ, ਵੱਡਿਆ ਤੇਰੀ ਕੀ ਵਡਿਆਈਆ। ਵੇਖ ਮੈਂ ਚਾਰ ਜੁਗ ਓ ਪ੍ਰਭੂ ਤੇਰੇ ਪਿਛੇ ਸਾਰੀ ਦੁਨੀਆ ਛਡੀ, ਨੰਗੀਂ ਪੈਰੀਂ ਫਿਰਾਂ ਚਾਈਂ ਚਾਈਂਆ। ਕਦੇ ਚੜ੍ਹਿਆ ਨਹੀਂ ਕਿਸੇ ਰੇਲ ਗੱਡੀ, ਪਾਂਧੀ ਹੋ ਕੇ ਭੱਜਾਂ ਵਾਹੋ ਦਾਹੀਆ। ਮੈਂ ਸਾਰੀ ਸ੍ਰਿਸ਼ਟੀ ਵੇਖੀ ਤੇਰੇ ਨਾਲ ਪ੍ਰੀਤ ਨਹੀਂ ਕਿਸੇ ਦੀ ਲੱਗੀ, ਸਾਰੇ ਅਵਤਾਰ ਪੈਗ਼ੰਬਰ ਗੁਰੂਆਂ ਨੂੰ ਬੈਠੇ ਸੀਸ ਨਿਵਾਈਆ। ਜਾਂ ਮੈਂ ਭਗਤ ਦਵਾਰੇ ਗਿਆ ਉਥੇ ਵੇਖਿਆ ਭਗਤਾਂ ਦੀ ਤੇਰੇ ਨਾਲ ਲੱਗੀ, ਲਗ ਮਾਤਰ ਦਾ ਡੇਰਾ ਗਏ ਢਾਹੀਆ। ਉਹ ਹੰਸ ਤੇਰੇ ਬਣ ਗਏ ਕੱਗੀ, ਕਾਗ ਹੰਸ ਰੂਪ ਬਦਲਾਈਆ। ਮੈਂ ਖਲੋਤਾ ਦੋਵੇਂ ਹੱਥ ਬੱਧੀ, ਤੇਰੇ ਅੱਗੇ ਵਾਸਤਾ ਪਾਈਆ। ਓ ਤੂੰ ਨੂਰ ਅਲਾਹੀ ਰੱਬੀ, ਮਿਹਰਵਾਨ ਇਕ ਅਖਵਾਈਆ। ਓ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੂੰ ਸਾਰਿਆਂ ਦਾ ਤਬੀ, ਗੁਰਮੁਖਾਂ ਦੀ ਤਬੀਅਤ ਅੰਦਰੋਂ ਦੇ ਬਦਲਾਈਆ। ਕਿਸੇ ਦੇ ਅੰਤਰ ਅੱਗ ਰਹੇ ਨਾ ਲੱਗੀ, ਅੰਮ੍ਰਿਤ ਮੇਘ ਨਾਲ ਬੁਝਾਈਆ। ਜਨ ਭਗਤੋ ਵੇਖਿਓ ਕਦੇ ਕੋਇ ਖਾਇਓ ਨਾ ਮੱਛੀ ਡੱਡੀ, ਅੱਗੇ ਮਿਲੇ ਸਜ਼ਾਈਆ। ਤੁਹਾਡੇ
❋
❋
ਮਾਂ ਪਿਓ ਨੇ ਕਿਸੇ ਸੰਭਾਲਣਾ ਨਹੀਂ ਪਾ ਕੇ ਵਿਚ ਡੱਬੀ, ਰਾਏ ਧਰਮ ਬੈਠਾ ਮੁੱਛਾਂ ਨੂੰ ਵੱਟ ਚੜ੍ਹਾਈਆ। ਵੇਖੋ ਚਿਤ੍ਰਗੁਪਤ ਬੈਠਾ ਲੇਖਾ ਕਢੀ, ਕਾਲ ਉਠ ਉਠ ਵੇਖੇ ਥਾਉਂ ਥਾਈਂਆ। ਯਾਦ ਕਰ ਲਓ ਕਿਸੇ ਅਵਤਾਰ ਪੈਗ਼ੰਬਰ ਗੁਰ ਦੀ ਕਦੇ ਨਹੀਂ ਰਹੀ ਗੱਦੀ, ਬਿਨਾ ਪੁਰਖ ਅਕਾਲ ਤੋਂ ਦੂਜਾ ਰਹਿਣ ਕੋਇ ਨਾ ਪਾਈਆ। ਗੁਰਸਿਖੋ ਜਨ ਭਗਤੋ ਇਕ ਦੂਜੇ ਨਾਲ ਕਰਿਓ ਕਦੇ ਨਾ ਬਦੀ, ਬਦਲਾ ਲੈਣ ਦੀ ਇੱਛਿਆ ਦੇਣੀ ਗਵਾਈਆ। ਹੁਣ ਅਖ਼ੀਰ ਆ ਗਿਆ ਚੌਧਵੀਂ ਸਦੀ, ਸਦਮੇ ਵਿਚ ਸਾਰੇ ਮਾਰਨ ਧਾਈਆ। ਪੁਰਖ ਅਕਾਲ ਦਾ ਮੇਲਾ ਹੁੰਦਾ ਕਦੀ ਕਦੀ, ਕਦੀਮ ਦੇ ਵਿਛੜਿਆਂ ਨਾਤਾ ਲਿਆ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਨਰਾਇਣ, ਤੇਰੀ ਬੇਪਰਵਾਹੀਆ। ਮੈਂ ਬੇਨੰਤੀ ਆਇਆ ਕਹਿਣ, ਕਹਿ ਕੇ ਦਿਆਂ ਸੁਣਾਈਆ। ਮੈਂ ਚਾਰ ਜੁਗ ਤੱਕਿਆ ਨਾ ਕੋਈ ਭਾਈ ਨਾ ਕੋਈ ਭੈਣ, ਧਰਮ ਸਾਰੇ ਗਏ ਗਵਾਈਆ। ਨਾ ਕੋਈ ਸਾਕ ਤੇ ਨਾ ਕੋਈ ਸੱਜਣ ਸੈਣ, ਸਗਲਾ ਸੰਗ ਨਾ ਕੋਇ ਬਣਾਈਆ। ਮੇਰੇ ਪੁਰਖ ਅਕਾਲ ਸਾਧਾਂ ਸੰਤਾਂ ਨੂੰ ਖਾ ਗਈ ਮਾਇਆ ਡੈਣ, ਬਚਿਆ ਰਹਿਣ ਕੋਇ ਨਾ ਪਾਈਆ। ਸਾਰੇ ਵਹਿ ਗਏ ਕੂੜ ਦੇ ਵਹਿਣ, ਅੱਗੇ ਹੋ ਨਾ ਕੋਇ ਅਟਕਾਈਆ। ਜਿਧਰ ਤੱਕਿਆ ਇਸਤਰੀ ਪੁਰਸ਼ ਦੀ ਨਿਗਹ ਬਦਲ ਗਈ ਨੈਣ, ਸ਼ਰਮ ਹਯਾ ਦਿਤੀ ਗਵਾਈਆ। ਮਜ਼੍ਹਬ ਤੱਕਿਆ ਛੁਰੀ ਬਣ ਗਈ ਕਸੈਣ, ਇਨਸਾਨਾਂ ਉਤੇ ਆਪਣਾ ਵਾਰ ਚਲਾਈਆ। ਪ੍ਰਭੂ ਫੇਰ ਮੈਂ ਤੱਕਿਆ ਬਟਵਾਰੇ ਨੇ ਜਿਹੜੀ ਬਾਲਮੀਕ ਵਾਲੀ ਲਿਖੀ ਰਮਾਇਣ, ਰਾਮਾ ਰੰਗ ਬਦਲਾਈਆ। ਉਹਦੇ ਵਿਚੋਂ ਢਾਈ ਸਤਰਾਂ ਛਡ ਗਿਆ ਜਿਸ ਵੇਲੇ ਦਰਸ਼ਨ ਕੀਤਾ ਸਾਖਿਆਤ ਨੈਣ, ਅੱਖ ਗਈ ਸ਼ਰਮਾਈਆ। ਕਲਮ ਲਿਖ ਨਾ ਸਕੀ ਤੇ ਜ਼ਬਾਨ ਸਕੀ ਨਾ ਕੁਛ ਕਹਿਣ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਨਾਰਦ ਕਹੇ ਮੈਂ ਬਾਲਮੀਕ ਦੇ ਹੋ ਗਿਆ ਓਹਲੇ, ਆਪਣਾ ਖੇਲ ਖਿਲਾਈਆ। ਪਿਛੋਂ ਹੌਲੀ ਜਿਹੀ ਬੋਲ ਬੋਲੇ, ਸਹਿਜ ਨਾਲ ਸੁਣਾਈਆ। ਰਿਸ਼ੀ ਜੀ ਰਾਮ ਦਾ ਰਾਮ ਕੀ ਸੁਣਾਵੇ ਢੋਲੇ, ਮੈਨੂੰ ਦਿਓ ਸੁਣਾਈਆ। ਉਸ ਮਾਰਿਆ ਹੱਥ ਉਸ ਦੇ ਸੱਜੇ ਡੌਲੇ, ਬਾਹੋਂ ਫੜ ਕੇ ਦਿਤਾ ਹਿਲਾਈਆ। ਬਾਲਮੀਕ ਕਿਹਾ ਓਏ ਨਾਰਦਾ, ਜਿਸ ਵੇਲੇ ਓਹ ਆਪ ਆਇਆ ਉਪਰ ਧੌਲੇ, ਧਰਮ ਦੀ ਧਾਰ ਵੇਖ ਵਖਾਈਆ। ਉਸ ਨੇ ਚਾਰ ਜੁਗ ਦੇ ਸਾਰੇ ਮੇਟ ਦੇਣੇ ਰੌਲੇ, ਰੌਣਕ ਆਤਮਾ ਪਰਮਾਤਮਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਬਲਮੀਕ ਹੱਥ ਧਰ ਲਿਆ ਉਤੇ ਠੋਡੀ, ਸੋਚਾਂ ਵਿਚ ਧਿਆਨ ਲਗਾਈਆ। ਮੈਂ ਹੋ ਗਿਆ ਭਾਰ ਗੋਡੀ, ਘੁਟਨੇ ਦਿਤੇ ਟਿਕਾਈਆ। ਫੇਰ ਹੱਥ ਰੱਖ ਕੇ ਉਤੇ ਮੋਢੀਂ, ਰਿਸ਼ੀ ਦਿਤਾ ਹਿਲਾਈਆ। ਫੇਰ ਬਣ ਕੇ ਜੋਗੀ, ਨਾਅਰਾ ਦਿਤਾ ਲਗਾਈਆ। ਉਹ ਮੇਰਾ ਮਾਲਕ ਰਸੀਆ ਭੋਗੀ, ਜੋ ਧੁਰ ਦਾ ਪਿਤਾ ਮਾਈਆ। ਬਾਲਮੀਕ ਨੇ ਮੇਰੇ ਤੋਂ ਅੱਗੇ ਕੀਤੀ ਸੋਝੀ, ਦੋ ਹੱਥਾਂ ਤਾੜੀ ਦਿਤੀ ਵਜਾਈਆ। ਨਾਰਦਾ ਉਹ ਤਕ ਲੈ ਮੇਰਾ ਰਾਮ ਮੌਜੀ, ਜੋ ਮਜਲਸ ਭਗਤਾਂ ਨਾਲ ਬਣਾਈਆ। ਜਿਸ ਨੇ ਕਲਜੁਗ ਅੰਤਮ ਸਭ ਦਾ ਬਣਨਾ ਖੋਜੀ, ਜੁਗ ਜਨਮ ਦੇ ਵਿਛੜੇ ਲੈਣੇ ਮਿਲਾਈਆ। ਨਾਰਦ ਕਹੇ ਮੇਰੀ ਹੋਰ ਵਧ ਗਈ ਬੋਦੀ, ਲੰਮੀ ਹੋ ਕੇ ਹਿੱਲੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ
❋
❋
ਕਰਨੀ ਕਾਰ ਕਮਾਈਆ। ਨਾਰਦ ਕਹੇ ਬਾਲਮੀਕ ਜੋ ਛਡੀਆਂ ਢਾਈ ਸਤਰਾਂ, ਅੱਜ ਤਕ ਨਾ ਕੋਈ ਸਮਝਾਈਆ। ਰਮਾਇਣ ਦਾ ਸਭ ਨੇ ਫੋਲਿਆ ਪੱਤਰਾ ਪੱਤਰਾ, ਪਤਰਕਾ ਪ੍ਰਭ ਦੀ ਨਾ ਕਿਸੇ ਪਰਗਟਾਈਆ। ਕਿਉਂ ਉਸ ਦੇ ਵਿਚੋਂ ਅਵਤਾਰ ਪੈਗ਼ੰਬਰ ਗੁਰੂਆਂ ਨੂੰ ਖ਼ਤਰਾ, ਜਿਸ ਖ਼ਾਤਰ ਸਾਰੇ ਦਿਤੇ ਛੁਡਾਈਆ। ਉਸ ਦਾ ਲੇਖਾ ਲਿਖਣਾ ਧਾਰ ਸੱਤਰਾਂ ਬਹੱਤਰਾਂ, ਨਾੜੀ ਨਾੜੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਜਿਸ ਵੇਲੇ ਢਾਈ ਸਤਰਾਂ ਗੁਰਮੁਖ ਲਿਖਣ, ਛੱਬੀ ਪੋਹ ਖ਼ੁਸ਼ੀ ਮਨਾਈਆ। ਸਤਿਜੁਗ ਸਾਚੀ ਸਿਖਿਆ ਆਵੇ ਸਿਖਣ, ਆਪਣਾ ਪੰਧ ਮੁਕਾਈਆ। ਕਲਜੁਗ ਕੁਕਰਮ ਆਵੇ ਪਿਟਣ, ਰੋ ਰੋ ਮਾਰੇ ਧਾਈਆ। ਸਤਿਗੁਰ ਸ਼ਬਦ ਸਭ ਨੂੰ ਆਵੇ ਜਿੱਤਣ, ਅੱਗੇ ਹੋ ਨਾ ਕੋਇ ਅਟਕਾਈਆ। ਜਨ ਭਗਤ ਪ੍ਰਭੂ ਦੇ ਪਿਆਰ ਵਿਚ ਆਵਣ ਵਿਕਣ, ਦੂਸਰ ਹੱਟ ਨਾ ਕੋਇ ਵਖਾਈਆ। ਸਭ ਦੀ ਪੂਰੀ ਹੋਵੇ ਇੱਛਨ, ਨਿਰਇੱਛਤ ਹੋਵੇ ਆਪ ਸਹਾਈਆ। ਜੋ ਗੋਬਿੰਦ ਦਾ ਬਣਿਆ ਸਿੱਖਣ, ਸੋ ਪ੍ਰਭ ਦਾ ਭਗਤ ਲੋਕਮਾਤ ਅਖਵਾਈਆ। ਸਤਿਗੁਰ ਮੇਲਾ ਨਿਤ ਨਵਿਤਨ, ਹੋਵੇ ਨਾ ਕਦੇ ਜੁਦਾਈਆ। ਭਗਤ ਭਗਵਾਨ ਦੀ ਆਸਾ ਉਤੇ ਟਿਕਣ, ਭਰਵਾਸਾ ਆਪਣਾ ਦੇਵੇ ਬੰਧਾਈਆ। ਇਸ ਸ੍ਰਿਸ਼ਟੀ ਨੂੰ ਸਮਝਣ ਮਿਥਣ, ਕੂੜੀ ਦੁਨੀਆ ਕੰਮ ਕਿਸੇ ਨਾ ਆਈਆ। ਇਕੋ ਸਿਮਰਨਾ ਪ੍ਰਭੂ ਚਿਤਣ, ਚਿਤ ਵਿਤ ਠਗੌਰੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਮੈਂ ਪੁਰਾਣਾ ਬੁੱਢਾ ਬਾਬਾ, ਚਾਰ ਜੁਗ ਕਿਸੇ ਦੀ ਬੇਬੇ ਹੱਥ ਕੋਇ ਨਾ ਆਈਆ। ਮੈਂ ਫਿਰਿਆ ਮੱਕਾ ਕਾਅਬਾ, ਹੁਜਰਿਆਂ ਖੋਜ ਖੁਜਾਈਆ। ਤੱਕਿਆ ਪੁੰਨ ਸਵਾਬਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਵੜ ਗਿਆ ਕਾਇਆ ਵਿਚ ਮਹਿਰਾਬਾ, ਆਪਣਾ ਬਲ ਧਰਾਈਆ। ਜਿਧਰ ਵੇਖਿਆ ਤ੍ਰੈਗੁਣ ਲੱਗੀ ਆਗਾ, ਸਾਂਤਕ ਸਤਿ ਨਾ ਕੋਇ ਕਰਾਈਆ। ਜੀਵ ਹੋਏ ਕਾਗਾ, ਕਾਗ ਵਾਂਗ ਕੁਰਲਾਈਆ। ਮੈਂ ਸੁਣਿਆ ਦੀਨ ਦੁਨੀ ਦਾ ਰਾਗਾ, ਮਾਇਆ ਮਮਤਾ ਢੋਲੇ ਗਾਈਆ। ਹੁਣ ਮੈਂ ਆ ਗਿਆ ਵਿਚ ਪੰਜਾਬਾ, ਪੰਜਾਬੀਓ ਤੁਹਾਨੂੰ ਦਿਆਂ ਜਣਾਈਆ। ਜਿਸ ਵੇਲੇ ਗੋਬਿੰਦ ਨੇ ਨੌ ਵਾਰ ਉਡਾਇਆ ਸੀ ਬਾਜ਼ਾ, ਦਸਵੀਂ ਵਾਰੀ ਉਡਾ ਕੇ ਬਾਜ਼ਾਂ ਵਾਲਾ ਆਪਣਾ ਨਾਮ ਰਖਾਈਆ। ਫੇਰ ਤੱਕਿਆ ਸੀ ਵੱਲ ਮਾਝਾ, ਹੱਥ ਦੋਵੇਂ ਉਪਰ ਉਠਾਈਆ। ਸ਼ਬਦ ਸੁਣਿਆ ਪੁਰਖ ਸਮਰਾਥਾ, ਬਿਨ ਕੰਨਾਂ ਆਵਾਜ਼ ਅਲਾਹੀਆ। ਤੇਰਾ ਮੇਰਾ ਹੋਵੇ ਸਾਥਾ, ਜੋਤ ਸ਼ਬਦ ਰੰਗ ਵਖਾਈਆ। ਸੰਬਲ ਦੋਹਾਂ ਦਾ ਹੋਣਾ ਵਾਸਾ, ਵਾਸਤਕ ਦਿਤਾ ਦ੍ਰਿੜਾਈਆ। ਗੋਬਿੰਦ ਕਿਸੇ ਨੂੰ ਹੱਥ ਨਹੀਂ ਆਉਣਾ ਪ੍ਰਿਥਮੀ ਤੇ ਆਕਾਸ਼ਾ, ਸਾਰੀ ਸ੍ਰਿਸ਼ਟੀ ਭੱਜੇ ਵਾਹੋ ਦਾਹੀਆ। ਤੇਰੀਆਂ ਮੇਰੇ ਹੱਥ ਹੋਣੀਆਂ ਰਾਸਾਂ, ਤੂੰ ਸਾਰੀ ਸ੍ਰਿਸ਼ਟੀ ਮੇਰੇ ਹੁਕਮ ਨਾਲ ਲੈਣੀ ਭਵਾਈਆ। ਮੈਂ ਤੇਰਾ ਸ਼ਾਹੋ ਸ਼ਾਬਾਸ਼ਾ, ਤੂੰ ਸ਼ਹਿਨਸ਼ਾਹ ਦੋ ਜਹਾਨ ਅਖਵਾਈਆ। ਗੋਬਿੰਦ ਖ਼ੁਸ਼ੀ ਵਿਚ ਕੀਤਾ ਹਾਸਾ, ਅੱਖ ਮਾਝੇ ਵੱਲ ਉਠਾਈਆ। ਜਾਂ ਵੇਖਿਆ ਚਾਰ ਕੁੰਟ ਇਕ ਜੋਤ ਪ੍ਰਕਾਸ਼ਾ, ਦੋ ਜਹਾਨ ਕਰੇ ਰੁਸ਼ਨਾਈਆ। ਗੋਬਿੰਦ ਕਿਹਾ ਪ੍ਰਭੂ ਮੇਰਾ ਮੰਨ ਲੈ ਇਕ ਆਖਾ, ਬੇਨੰਤੀ ਵਿਚ ਆਪਣਾ ਸੀਸ ਝੁਕਾਈਆ। ਜੇਹੜੀ ਸਿੱਖੀ ਬਣਾਈ ਵਿਚ ਵਿਸਾਖਾ, ਵਸਾਹ ਕੇ ਤੇਰੀ ਝੋਲੀ ਦੇਣੀ ਪਾਈਆ। ਫੇਰ ਤੂੰ ਬਣਨਾ ਕਮਲਾਪਾਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਮੇਰਾ ਇਕੋ ਤੂੰ ਹੀ ਪਿਤਾ ਤੇ ਤੂੰ ਹੀ ਮਾਤਾ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਤੇਰਾ ਅੰਮ੍ਰਿਤ ਬਾਟਾ, ਚਾਰ ਜੁਗ ਨਿਖੁਟ ਕਦੇ ਨਾ ਜਾਈਆ।
❋
❋
ਜਿਸ ਵੇਲੇ ਕਲਜੁਗ ਅੰਤ ਮੇਟਣੀ ਵਾਟਾ, ਤੂੰ ਮੇਰਾ ਸੰਗ ਨਿਭਾਈਆ। ਇਹ ਦੋਹਾਂ ਦੀਆਂ ਅੰਦਰ ਅੰਦਰ ਦੀਆਂ ਬਾਤਾਂ, ਲਿਖਣ ਵਾਲਾ ਲਿਖਾਰੀ ਲਿਖ ਕੋਈ ਨਾ ਪਾਈਆ। ਜਨ ਭਗਤੋ ਉਹ ਦਿਵਸ ਇਹੋ ਸੀ ਪਹਿਲੀ ਪੋਹ ਤੇ ਪਹਿਲੀ ਰਾਤਾ, ਲਿਖਾਰੀਉ ਲਿਖਣਾ ਚਾਈਂ ਚਾਈਂਆ। ਪ੍ਰਭੂ ਦੇ ਦਰ ਉਤੇ ਨਾ ਕੋਈ ਜ਼ਾਤ ਨਾ ਕੋਈ ਪਾਤਾ, ਊਚ ਨੀਚ ਨਾ ਕੋਇ ਵਖਾਈਆ। ਜਿਥੇ ਆਤਮਾ ਪਰਮਾਤਮਾ ਦੀ ਹੋਵੇ ਗਾਥਾ, ਉਥੇ ਅਵਰ ਨਾ ਕੋਇ ਪੜ੍ਹਾਈਆ। ਛੱਬੀ ਪੋਹ ਨੂੰ ਪੁਰਖ ਅਕਾਲ ਨੇ ਸਭ ਦੇ ਮਸਤਕ ਤਿਲਕ ਲਗਾਉਣਾ ਮਾਥਾ, ਆਪਣੀ ਹੱਥੀਂ ਸੇਵ ਕਮਾਈਆ। ਇਕ ਸੂਰਬੀਰ ਵੇਖਣਾ ਜੇਹੜਾ ਜੋਧਾ ਹੋਵੇ ਰਾਠਾ, ਆਪਣਾ ਆਪ ਸਤਿਗੁਰ ਭੇਟ ਕਰਾਈਆ। ਅੱਗੇ ਫੇਰ ਚਲਾਉਣਾ ਸਾਕਾ, ਹੁਕਮ ਵਰਤੇ ਧੁਰਦਰਗਾਹੀਆ। ਹੁਣ ਗੋਬਿੰਦ ਪ੍ਰਭੂ ਦਾ ਉਹ ਰਿਹਾ ਨਹੀਂ ਕਾਕਾ, ਬਲਧਾਰੀ ਸਤਿਗੁਰ ਸ਼ਬਦ ਅਖਵਾਈਆ। ਜਿਸ ਨੇ ਸਦੀ ਚੌਧਵੀਂ ਦਾ ਸਾਰਾ ਵੇਖਣਾ ਵਾਕਾ, ਵਾਕਫਕਾਰ ਹੋਣਾ ਖ਼ਲਕ ਖ਼ੁਦਾਈਆ। ਜਨ ਭਗਤੋ ਸਹਿਜ ਨਾਲ ਤੁਹਾਡੇ ਅੰਦਰੋਂ ਖੋਲ੍ਹ ਕੇ ਤਾਕਾ, ਬਜਰ ਕਪਾਟੀ ਦਾ ਪੜਦਾ ਦੇਣਾ ਲਾਹੀਆ। ਜਿਥੇ ਅੰਮ੍ਰਿਤ ਸਰੋਵਰ ਮਾਰੇ ਠਾਠਾਂ, ਲਹਿਰ ਲਹਿਰ ਵਿਚੋਂ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹਿੰਦਾ ਪ੍ਰਭੂ ਮੇਰਾ ਸੱਜਾ ਹੱਥ ਬੱਧਾ, ਖੱਬਾ ਕੰਨ ਉਤੇ ਰਖਾਈਆ। ਮੈਂ ਚਾਹੁੰਦਾ ਤੇਰਿਆਂ ਭਗਤਾਂ ਦਾ ਕੋਈ ਨਾਂ ਕਦੇ ਸੱਦੇ ਨਾ ਅਧਾ, ਪੂਰਾ ਖ਼ੁਸ਼ੀਆਂ ਨਾਲ ਗਾਈਆ। ਧਰਮ ਦਾ ਨਿਸ਼ਾਨਾ ਹਰ ਹਿਰਦੇ ਹੋਵੇ ਗੱਡਾ, ਗਾਈਡ ਗਾਡ ਇਕ ਤੂੰ ਹੀ ਨਜ਼ਰੀ ਆਈਆ। ਬਿਨਾ ਤੇਰੀ ਕਿਰਪਾ ਤੋਂ ਕੋਈ ਸਮਝ ਨਾ ਸਕੇ ਵਜ਼੍ਹਾ, ਵਜੂਹਾਤ ਆਪਣਾ ਦੇਣਾ ਦ੍ਰਿੜਾਈਆ। ਦੀਨ ਮਜ਼੍ਹਬ ਦੀ ਜਨ ਭਗਤ ਰੱਖੇ ਕੋਇ ਨਾ ਹੱਦਾ, ਹਦੂਦ ਇਕੋ ਵੇਖਣੀ ਜਿਥੇ ਵਸੇ ਬੇਪਰਵਾਹੀਆ। ਨਾਰਦ ਕਹੇ ਪੰਜਾਂ ਲਿਖਾਰੀਆਂ ਛੱਬੀ ਪੋਹ ਨੂੰ ਕੋਲ ਰੱਖਣੀ ਗਦਾ, ਸੱਜੇ ਪੱਟ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਨਾਰਦ ਕਹੇ ਪ੍ਰਭੂ ਮੇਰਾ ਇਕ ਹਾੜਾ, ਹਾਏ ਹਾਏ ਹਾਏ ਕਰ ਸੁਣਾਈਆ। ਮੈਂ ਚਾਹੁੰਦਾ ਜਾਵਾਂ ਵਿਚ ਪਹਾੜਾ, ਪਹਾੜੀਆਂ ਵਿਚ ਰਹਿ ਕੇ ਆਪਣਾ ਝਟ ਲੰਘਾਈਆ। ਮੈਂ ਚਾਹੁੰਦਾ ਮੈਂ ਦੀਨ ਦੁਨੀ ਵੇਖਾਂ ਅਖਾੜਾ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਪ੍ਰਭੂ ਮੇਰਾ ਜੀ ਕਰਦਾ ਤੂੰ ਘਰ ਘਰ ਅੱਗ ਲਾ ਦੇ ਬਹੱਤਰ ਨਾੜਾ, ਸਾਂਤਕ ਸਤਿ ਨਾ ਕੋਇ ਕਰਾਈਆ। ਮੇਰੇ ਸਹਿਬ ਜੇ ਕਰੇਂ ਕਿਰਪਾ ਭਗਤਾਂ ਨੂੰ ਰੰਗ ਚਾੜ੍ਹ ਦੇ ਗਾੜ੍ਹਾ, ਰੰਗਣ ਇਕ ਰੰਗਾਈਆ। ਮੇਰਾ ਮੈਨੂੰ ਕਹਿੰਦਾ ਭਗਤਾਂ ਦੇ ਘਰ ਦਾ ਮੰਗ ਵਾੜਾ, ਗ੍ਰਹਿ ਗ੍ਰਹਿ ਆਪਣਾ ਫੇਰਾ ਪਾਈਆ। ਨਾਲੇ ਦੱਸਾਂ ਨਾਲੇ ਹੱਸਾਂ ਪੁਰਖ ਅਕਾਲ ਇਕੋ ਅਗੰਮੀ ਲਾੜਾ, ਜੋ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਲਏ ਪ੍ਰਨਾਈਆ। ਮੇਰਾ ਜੀ ਕਰਦਾ ਕਿਤੇ ਇਕ ਵਾਰ ਮੈਨੂੰ ਚਾੜ੍ਹ ਦੇ ਖਾਰਾ, ਮੌਲੀ ਤੰਦ ਬੰਧਾਈਆ। ਸੂਹੇ ਦੁਪੱਟੇ ਨਾਲ ਮੇਰਾ ਹੋਵੇ ਵਿਹਾਰਾ, ਜੋੜੀ ਵੇਖਾਂ ਚਾਈਂ ਚਾਈਂਆ। ਪਰ ਮੈਨੂੰ ਕੁਲੱਖਣੀ ਦੇਈਂ ਨਾ ਕੁਪੱਤੀ ਨਾਰਾ, ਜੇਹੜੀ ਦਿਵਸ ਰੈਣ ਕਰੇ ਲੜਾਈਆ। ਪਰ ਉਸ ਵੇਲੇ ਵਿਆਹ ਕਰਾਉਣਾ ਜਦੋਂ ਚੌਧਵੀਂ ਸਦੀ ਦਾ ਹੋਵੇ ਅੰਤ ਕਨਾਰਾ, ਮੁਹੰਮਦ ਬੈਠੇ ਮੁਖ ਛੁਪਾਈਆ। ਈਸਾ ਦੇਵੇ ਨਾ ਕੋਇ ਇਸ਼ਾਰਾ, ਮੂਸਾ ਨੈਣ ਨਾ ਕੋਇ ਉਠਾਈਆ। ਫੇਰ ਮੈਂ ਬਣਾਂ ਕੰਤ ਭਤਾਰਾ, ਸੋਹਣਾ ਰੂਪ ਵਖਾਈਆ। ਪੁਰਖ ਅਕਾਲ ਕਿਹਾ ਨਾਰਦਾ ਇਹ ਕਿਹੜੀਆਂ ਵਿਚਾਰਾਂ, ਵਿਚਰ ਕੇ ਫੇਰ ਦੇ ਸੁਣਾਈਆ। ਨਾਰਦ ਝਟ ਬਦਲ ਗਿਆ ਕਹਿੰਦਾ ਨਹੀਂ ਪ੍ਰਭੂ ਨਾਰ
❋
❋
ਨਾਲੋਂ ਤੇਰੇ ਨਾਲ ਬਹਾਰਾਂ, ਸੇਜ ਸੁਹੰਜਣੀ ਸੋਭਾ ਪਾਈਆ। ਜੇ ਵਿਛੜੇਂ ਰੋਵਾਂ ਜ਼ਾਰੋ ਜ਼ਾਰਾ, ਵਿਛੋੜਾ ਝਲ ਨਾ ਸਕਾਂ ਰਾਈਆ। ਮੈਂ ਕਲਜੁਗ ਵਿਚੋਂ ਹੋ ਕੇ ਆਇਆ ਮੈਂ ਧਰਮ ਰਾਏ ਦੇ ਦਵਾਰੇ ਵੇਖੀਆਂ ਵਿਆਹਿਆਂ ਹੋਇਆਂ ਦੀਆਂ ਕਤਾਰਾਂ, ਨਰਕਾਂ ਵੱਲ ਭੱਜਣ ਚਾਈਂ ਚਾਈਂਆ। ਬੜੀਆਂ ਬੜੀਆਂ ਜੋਬਨਵੰਤੀਆਂ ਵੇਖੀਆਂ ਮੁਟਿਆਰਾਂ, ਸੂਰਬੀਰ ਮੁੱਛਾਂ ਨੂੰ ਜੋ ਵਟ ਚੜ੍ਹਾਈਆ। ਹਾਏ ਮੇਰੇ ਰੱਬਾ ਖਾਂਦੇ ਵੇਖੇ ਮਾਰਾਂ, ਜਮਦੂਤ ਦੇਣ ਸਜ਼ਾਈਆ। ਚੁਰਾਸੀ ਭੋਗਦੇ ਵਾਰੋ ਵਾਰਾ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਆਪਣਾ ਡੇਰਾ ਲਾਈਆ। ਮੇਰੇ ਦੀਨ ਦਿਆਲ ਜਿਨ੍ਹਾਂ ਦੀਆਂ ਅੰਦਰੋਂ ਤੇਰੇ ਨਾਲ ਵੱਜ ਗਈਆਂ ਸਿਤਾਰਾਂ, ਓ ਸਤਿ ਦੇ ਮਾਲਕ ਸਤਿ ਤੇਰੇ ਵਿਚ ਰਖਾਈਆ। ਤੂੰ ਉਨ੍ਹਾਂ ਦਾ ਇਕੋ ਸਾਹਿਬ ਤੇ ਇਕੋ ਸਤਿਗੁਰ ਇਕੋ ਪਤਿਪਰਮੇਸ਼ਵਰ ਤੇ ਇਕੋ ਕੰਤ ਭਤਾਰਾ, ਸਾਹਿਬ ਸਵਾਮੀ ਇਕ ਅਖਵਾਈਆ। ਨਾਰਦ ਕਹੇ ਪ੍ਰਭੂ ਮੈਂ ਮੁੜ ਕੇ ਬੇਨੰਤੀ ਨਹੀਂ ਕਰਦਾ ਦੁਬਾਰਾ, ਚਾਰ ਜੁਗ ਕਦੇ ਆਸ ਨਾ ਕੋਇ ਰਖਾਈਆ। ਕਿਉਂ ਹੁਣ ਵੀ ਮੈਨੂੰ ਥੋੜਾ ਜਿਹਾ ਇਸ਼ਾਰਾ ਦਿਤਾ ਸੀ ਗੰਗਾ ਜਮਨਾ ਸੁਰਸਤੀ ਟੇਢੀ ਅੱਖ ਨਾਲ ਕਰ ਕੇ ਇਸ਼ਾਰਾ, ਸੈਨਤ ਮਾਤਲੋਕ ਵਾਲੀ ਲਗਾਈਆ। ਫੇਰ ਮੈਨੂੰ ਰਾਵੀ ਨੇ ਜ਼ੋਰ ਨਾਲ ਕਿਹਾ ਉਹ ਨਾਰਦਾ, ਆਹ ਵੇਖ ਉਹ ਅਰਜਨ ਜਿਸ ਸਤਿਗੁਰ ਨੂੰ ਤਤੀ ਲੋਹ ਦਾ ਸਹਾਰਾ, ਮੇਰੇ ਵਿਚ ਬੈਠਾ ਡੇਰਾ ਲਾਈਆ। ਭੱਜਾ ਜਾ ਉਸ ਪ੍ਰਭੂ ਦੇ ਦਵਾਰਾ, ਜਿਥੇ ਦਵਾਰਕਾ ਵਾਸੀ ਬੈਠੇ ਸੀਸ ਝੁਕਾਈਆ। ਨਾ ਸਖ਼ੀਆਂ ਰਹੀਆਂ ਨਾ ਰਿਹਾ ਮੰਗਲਾਚਾਰਾ, ਗੋਪੀਆਂ ਰਾਸ ਨਾ ਕੋਇ ਰਚਾਈਆ। ਜਦੋਂ ਤਕੋ ਭਗਤ ਭਗਵਾਨ ਦਾ ਵਸਦਾ ਰਹੇ ਦਵਾਰਾ, ਆਦਿ ਜੁਗਾਦਿ ਜੁਗ ਚੌਕੜੀ ਪ੍ਰਭ ਨੇ ਆਪਣੀ ਰੀਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਜਨ ਭਗਤੋ ਸਾਰੇ ਵੇਖੋ ਆਪਣਾ ਆਪਣਾ ਜੁੱਸਾ, ਜਿਸਮ ਜ਼ਮੀਰ ਧਿਆਨ ਲਗਾਈਆ। ਸਿੱਖ ਦਾ ਤੇ ਸਤਿਗੁਰੂ ਦਾ ਕਾਹਦਾ ਗ਼ੁੱਸਾ, ਜਿਸ ਦੇ ਗ਼ੁੱਸੇ ਵਿਚੋਂ ਪ੍ਰੇਮ ਨਜ਼ਰੀ ਆਈਆ। ਜਿਸ ਵੇਲੇ ਇਕ ਵਾਰ ਕਹਿ ਦੇਵੇ ਆ ਮੇਰੇ ਲਾਡਲੇ ਪੁੱਤਾ, ਪਿਤਾ ਹੋ ਕੇ ਗੋਦ ਟਿਕਾਈਆ। ਓ ਗੁਰਸਿਖੋ ਸਮਝ ਲਓ ਮੈਂ ਸਚਖੰਡ ਦਵਾਰ ਪੁੱਜਾ, ਜਿਥੇ ਬੈਠਾ ਧੁਰਦਰਗਾਹੀਆ। ਲਿਖਾਰੀਓ ਲਿਖ ਦਿਓ ਗੁਰਸਿਖ ਮਾਤ ਗਰਭ ਵਿਚ ਕਦੇ ਨਾ ਹੋਵੇ ਉਲਟਾ ਰੁੱਖਾ, ਨੌ ਮਹੀਨੇ ਅਠਾਰਾਂ ਦਿਨ ਅਗਨੀ ਨਾ ਕੋਇ ਤਪਾਈਆ। ਯਾਦ ਕਰਿਓ ਕਦੇ ਕੋਇ ਨਾ ਖਾਇਓ ਕੁੱਠਾ, ਸ਼ਬਦ ਸਤਿਗੁਰ ਦੀ ਰੀਤ ਚਲੀ ਆਈਆ। ਨਾਰਦ ਕਹੇ ਪ੍ਰੇਮੀਓ ਪਿਆਰਿਓ ਗੁਰਸਿਖੋ ਵੇਖੋ ਮੁਫ਼ਤ ਦੀ ਹੱਥ ਆਈ ਲੁੱਟਾ, ਲੁਟੇਰਿਓ ਲੁੱਟ ਲਓ ਚਾਈਂ ਚਾਈਂਆ। ਤੁਹਾਨੂੰ ਕੋਈ ਲੋੜ ਨਹੀਂ ਨਾਮ ਜਪਣ ਦੀ ਬੁੱਲ੍ਹਾਂ ਬੁੱਟਾਂ, ਤੁਹਾਡੇ ਅੰਦਰ ਵੜ ਕੇ ਤੁਹਾਡਾ ਮਿਲੇ ਧੁਰ ਦਾ ਮਾਹੀਆ। ਆਤਮ ਪਰਮਾਤਮ ਦਾ ਕਰੇ ਜੁੱਟਾ, ਜੋੜੀ ਆਪਣੇ ਨਾਲ ਬਣਾਈਆ। ਲੁਕਿਆ ਰਹਿਣ ਨਹੀਂ ਦੇਣਾ ਕਿਸੇ ਗੁੱਠਾ, ਰਾਤੀ ਸੁਤਿਆਂ ਲੈਣਾ ਜਗਾਈਆ। ਸਾਰਿਆਂ ਨੂੰ ਕਰ ਦੇਣਾ ਇਕ ਮੁੱਠਾ, ਜ਼ਾਤ ਪਾਤ ਦਾ ਡੇਰਾ ਢਾਹੀਆ। ਕਿਉਂ ਪੁਰਖ ਅਕਾਲਾ ਦੀਨ ਦਿਆਲਾ ਮਿਹਰਵਾਨ ਹੋ ਕੇ ਤੁੱਠਾ, ਬਖ਼ਸ਼ਿਸ਼ ਆਪਣਾ ਨਾਮ ਵਰਤਾਈਆ। ਹੁਣ ਰਹਿਣਾ ਨਹੀਂ ਕੋਇ ਲੁਕਾ, ਓਹਲੇ ਸਾਰੇ ਦੇਣੇ ਚੁਕਾਈਆ। ਨਾਰਦ ਕਹੇ ਮੈਂ ਬੜਾ ਖ਼ੁਸ਼ ਹੋਇਆ ਤੇ ਪੜ੍ਹ ਲਿਆ ਕਰਾਂਗਾ ਦੋ ਤੁਕਾ, ਤੇ ਬਹਿ ਕੇ ਆਪਣਾ ਝਟ ਲੰਘਾਈਆ। ਨਾ ਧੋਣਾ ਪਏ ਮੁਖਾ, ਨਾ ਪਾਣੀਆਂ ਵਿਚ ਆਪਣਾ ਤਨ ਠਰਾਈਆ। ਪ੍ਰਭੂ ਦਾ ਪਿਆਰ ਸਦਾ ਸੁੱਕਾ, ਸੁਖ ਸਾਗਰ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ
❋
❋
ਦਾ ਮੇਲਾ ਮੇਲੇ ਸਹਿਜ ਸੁਭਾਈਆ। ਨਾਰਦ ਕਹੇ ਮੇਰੀ ਬੋਦੀ ਮੇਰੇ ਨਾਲ ਲੜਦੀ, ਤਾਅਨੇ ਰਹੀ ਸੁਣਾਈਆ। ਕਹਿੰਦੀ ਵੇ ਨਾਰਦਾ ਤੂੰ ਕੋਈ ਗੱਲ ਦੱਸ ਚੋਟੀ ਜੜ੍ਹ ਦੀ, ਚੇਤਨ ਨਾਲ ਮਿਲਾਈਆ। ਜਾ ਮੈਂ ਨਹੀਂ ਅੱਖਰਾਂ ਵਾਲੇ ਅੱਖਰ ਪੜ੍ਹਦੀ, ਜੋ ਅੱਖਰ ਅੱਖਰਾਂ ਨਾਲ ਮਿਲਾਈਆ। ਮੈਂ ਨਹੀਂ ਭਿਖਾਰਨ ਬਣਨਾ ਦਰ ਦਰ ਦੀ, ਮੰਦਰ ਮਸਜਦ ਸ਼ਿਵਦਵਾਲੇ ਮੱਠਾਂ ਵਿਚ ਭੱਜਾਂ ਚਾਈ ਚਾਈਂਆ। ਮੈਂ ਹੋਵਾਂ ਵਣਜਾਰਨ ਇਕੋ ਹਰਿ ਦੀ, ਜੋ ਹਰ ਹਿਰਦੇ ਰਿਹਾ ਸਮਾਈਆ। ਮੈਂ ਨਹੀਂ ਕਿਸੇ ਕੋਲੋਂ ਡਰਦੀ, ਭੈ ਸੀਸ ਨਾ ਕੋਇ ਰਖਾਈਆ। ਮੈਂ ਉਸ ਪ੍ਰਭੂ ਦੇ ਚਰਨੀ ਪੜਦੀ, ਜੋ ਪਾਰਬ੍ਰਹਮ ਪਤਿਪਰਮੇਸ਼ਵਰ ਜਲਵਾਗਰ ਨੂਰ ਅਲਾਹੀਆ। ਮੈਂ ਖੇਲ ਵੇਖਣੀ ਭਗਤਾਂ ਦੇ ਘਰ ਘਰ ਦੀ, ਗ੍ਰਹਿ ਗ੍ਰਹਿ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਪ੍ਰੇਮ ਵਖਾਈਆ। ਪੁਰਖ ਅਕਾਲ ਕਹੇ ਇਧਰ ਆ ਬ੍ਰਾਹਮਣਾ, ਕੀ ਬ੍ਰਹਮਾ ਰਿਹਾ ਸੁਣਾਈਆ। ਸ਼ੰਕਰ ਨੂੰ ਹੋ ਸਾਹਮਣਾ, ਅੱਖ ਅੱਖ ਨਾਲ ਮਿਲਾਈਆ। ਵਿਸ਼ਨੂੰ ਦੀ ਤਕ ਕਾਮਨਾ, ਕੀ ਆਪਣੀ ਰਿਹਾ ਪਰਗਟਾਈਆ। ਨਾਰਦ ਕਹੇ ਪ੍ਰਭੂ ਮੈਂ ਤੇ ਇਕੋ ਸ਼ਬਦ ਗੁਰੂ ਨੂੰ ਸਮਝਦਾ ਜਾਮਨਾ, ਬਾਕੀ ਓਸੇ ਦੇ ਸੇਵਾਦਾਰ ਚਾਕਰੀ ਰਹੇ ਕਮਾਈਆ। ਮੈਂ ਤੇ ਇਕੋ ਤੇਰਾ ਦਰ ਪਾਵਣਾ, ਜਿਥੇ ਪਵਣ ਪਾਣੀ ਦੀ ਲੋੜ ਰਹੇ ਨਾ ਰਾਈਆ। ਮੇਰੀ ਮਨਸਾ ਇਹੋ ਕਾਮਨਾ, ਇੱਛਿਆ ਤੇਰੇ ਵਿਚ ਟਿਕਾਈਆ। ਮੈਂ ਕੀ ਦੱਸਾਂ ਮੇਰੇ ਭਗਵਾਨਨਾ, ਭਗਵਨ ਤੇਰਾ ਖੇਲ ਬੇਪਰਵਾਹੀਆ। ਮੈਂ ਚਾਹੁੰਦਾ ਤੂੰ ਮਾਤਲੋਕ ਭਗਤਾਂ ਗ੍ਰਹਿ ਵਸਾ ਆਪਣੇ ਗਾਮਨਾ, ਮੰਦਰ ਇਕ ਜਣਾਈਆ। ਝੂਠੀ ਕਿਸੇ ਦੀ ਰਹੇ ਨਾ ਤਾਮਨਾ, ਤ੍ਰਿਖਾ ਦੇਣੀ ਗਵਾਈਆ। ਤੇਰੀ ਚਰਨ ਧੂੜ ਸਭ ਨੂੰ ਮਿਲੇ ਨਹਾਵਣਾ, ਅਠਸਠ ਦਾ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਮਿਲੇ ਗਾਵਣਾ, ਆਤਮ ਪਰਮਾਤਮ ਵੱਜੇ ਵਧਾਈਆ। ਮੈਂ ਤੇਰੇ ਦਰ ਤੇ ਸੀਸ ਨਿਵਾਵਣਾ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਹਾਰਾ ਇਕ ਤਕਾਵਣਾ, ਓਟ ਅਕਾਲ ਇਕ ਰਖਾਈਆ।
੪ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਸਤਿਗੁਰ ਸ਼ਬਦ ਸਦਾ ਮਿਹਰਵਾਨ, ਮਿਹਰਵਾਨ ਅਖਵਾਇੰਦਾ। ਜਨ ਭਗਤਾਂ ਦੇਵੇ ਦਾਨ, ਜੁਗ ਜੁਗ ਝੋਲੀ ਮਾਤ ਭਰਾਇੰਦਾ। ਸਦਾ ਸੁਹੇਲਾ ਹੋਏ ਮਿਹਰਵਾਨ, ਮਿਹਰਵਾਨ ਆਪ ਮਿਲਾਇੰਦਾ। ਜਗਤ ਜਹਾਨ ਵੇਖੇ ਮਾਰ ਧਿਆਨ, ਗੁਪਤ ਜ਼ਾਹਰ ਫੋਲ ਫੁਲਾਇੰਦਾ। ਮਹਿੰਦਰ ਸਿੰਘ ਦੇ ਸੱਟ ਲੱਗਣੀ ਸੀ ਉਤੇ ਕਾਨ, ਤੇਰਾਂ ਮੀਲ ਦਾ ਪੱਥਰ ਰਾਹ ਤਕਾਇੰਦਾ। ਹੋਣਾ ਸੀ ਪਰੇਸ਼ਾਨ, ਪਰੇਸ਼ਾਨੀ ਵਿਚ ਕੁਰਲਾਇੰਦਾ। ਬਾਲ ਮਰਨਾ ਸੀ ਇਕ ਅੰਜਾਣ, ਉਮਰ ਪੰਜ ਸਾਲ ਸੱਤ ਮਹੀਨੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਇੰਦਾ। ਸਤਿਗੁਰ ਸ਼ਬਦ ਕੀਤੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਬਣ ਧੁਰ ਦਾ ਬਾਨੀ, ਮਾਰਗ ਆਪਣਾ ਇਕ ਜਣਾਈਆ। ਹੱਥ ਰਥ ਪੇਸ਼ਾਨੀ, ਮਸਤਕ ਰੇਖ ਉਲਟਾਈਆ। ਬਖ਼ਸ਼ ਦਿਤੀ ਜਵਾਨੀ, ਜੋਬਨ ਰੰਗ ਚੜ੍ਹਾਈਆ। ਬਣ ਕੇ
❋
❋
ਜਾਣ ਜਾਣੀ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਹੋ ਆਈਆ। ਸਤਿਗੁਰ ਸ਼ਬਦ ਕਹੇ ਬਖ਼ਸ਼ਿਆ ਸਚ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਬਖ਼ਸ਼ ਚਰਨ ਪਿਆਰਾ, ਪ੍ਰੀਤੀ ਇਕ ਵਡਿਆਈਆ। ਪਿਛਲੇ ਕਰਮ ਦਾ ਲੇਖਾ ਪਾੜਾ, ਝਗੜਾ ਰਿਹਾ ਨਾ ਰਾਈਆ। ਗੁਰਸਿਖਾਂ ਨਾਲ ਮਿਲ ਕੇ ਸਫ਼ਲ ਹੋਇਆ ਅੱਜ ਦਾ ਦਿਹਾੜਾ, ਕਰਮ ਕਾਂਡ ਦਾ ਡੇਰਾ ਢਾਹੀਆ। ਪ੍ਰੇਮ ਪ੍ਰੀਤੀ ਚਾੜ੍ਹ ਕੇ ਰੰਗ ਗਾੜ੍ਹਾ, ਹਰਿਜਨ ਸਾਚੇ ਲਏ ਮਿਲਾਈਆ। ਜੇਹੜਾ ਪੁਲਸ ਵਾਲਿਆਂ ਪੁੱਟਣਾ ਸੀ ਅੱਜ ਦਾੜ੍ਹਾ, ਉਹ ਚਰਨਾਂ ਉਤੇ ਛੁਹਾਈਆ। ਜਨ ਭਗਤੋ ਪ੍ਰਭ ਦਾ ਹੁਕਮ ਹੋਵੇ ਸਦਾ ਕਿਸੇ ਦਾਇਰਾ, ਬਿਨਾ ਕਾਰ ਤੋਂ ਕੰਮ ਨਾ ਕੋਇ ਕਰਾਈਆ। ਤੁਹਾਡੇ ਜਨਮ ਦਾ ਕਰਮ ਦਾ ਜਿਸ ਨੇ ਲੇਖ ਵਿਚਾਰਾ, ਬਣ ਕੇ ਦਾਤਾ ਧੁਰਦਰਗਾਹੀਆ। ਸਾਰੀ ਸੰਗਤ ਕਰ ਦਿਓ ਇਕੋ ਵਾਰ ਨਿਮਸਕਾਰਾ, ਸੀਸ ਜਗਦੀਸ ਝੁਕਾਈਆ। ਮਹਿੰਦਰ ਸਿੰਘ ਨੂੰ ਕਹੋ ਵਾਹ ਓਏ ਸਾਡਿਆ ਯਾਰਾ, ਯਾਰੀ ਸਾਡੇ ਨਾਲ ਨਿਭਾਈਆ। ਅੱਗੇ ਜੀਵਣ ਬਣਿਆ ਰਹੇ ਵਿਚ ਸੰਸਾਰਾ, ਸੁਖ ਸਾਗਰ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਭਗਤਾਂ ਦਾ ਮਿੱਤਰ ਪਿਆਰਾ, ਮੀਤ ਮੁਰਾਰਾ ਇਕ ਅਖਵਾਈਆ।