ਪੁਸਤਕਾਲਾਭਾਗ ੨੨

੫ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਸਵੇਰ ਵੇਲੇ

ਪੰਜ ਪੋਹ ਕਰੇ ਵੀਹ ਸੌ ਯਾਰਾਂ ਬਿਕ੍ਰਮੀ ਮੇਰਾ ਲੇਖ ਬਣਿਆ ਸੀ ਵਿਚ ਮਸੀਤੇ, ਮੁਹੰਮਦ ਪ੍ਰਭ ਦਰ ਅੱਗੇ ਸੀਸ ਨਿਵਾਈਆ। ਜਿਸ ਨੂੰ ਸੋਲਾਂ ਸਾਲ ਅੱਜ ਬੀਤੇ, ਸੋਲਾਂ ਕਲਧਾਰੀ ਕ੍ਰਿਸ਼ਨ ਸੀਸ ਨਿਵਾਈਆ। ਹੁਕਮ ਮੰਨਿਆ ਸਰਬ ਤ੍ਰੈਗੁਣ ਅਤੀਤੇ, ਸਿਰ ਸਕਿਆ ਨਾ ਕੋਇ ਉਠਾਈਆ। ਜਿਸ ਕਾਰਨ ਜਗਦੀਸ ਬਹਾਇਆ ਵਿਚ ਅੰਗੀਠੇ, ਖ਼ਾਕ ਨੀਹਾਂ ਹੇਠ ਦਬਾਈਆ। ਲੇਖੇ ਲਾ ਕੇ ਸਿੰਘ ਮਨਜੀਤੇ, ਮਨਸਾ ਭਗਤਾਂ ਪੂਰ ਕਰਾਈਆ। ਇਕੋ ਰੰਗ ਰੰਗਾ ਕੇ ਹਸਤ ਕੀਟੇ, ਦੁਤੀਆ ਭਉ ਦਿਤਾ ਚੁਕਾਈਆ। ਖੇਲ ਕਰ ਊਚੋ ਨੀਚੇ, ਨੀਚ ਊਚ ਆਪ ਅਖਵਾਈਆ। ਸਾਚਾ ਨਾਮ ਦੱਸ ਹਦੀਸੇ, ਕਰੀ ਹੱਕ ਪੜ੍ਹਾਈਆ। ਨੀਂਹ ਰੱਖੀ ਜਿਥੇ ਭਗਤਾਂ ਦੀ ਫੁੱਲ ਫੁਲਵਾੜੀ ਮਹਿਕੀ ਬਗ਼ੀਚੇ, ਗੁਲਸ਼ਨ ਅਗੰਮ ਅਥਾਹੀਆ। ਇਕ ਸੁਣਿਆ ਗੀਤੇ, ਢੋਲਾ ਅਗੰਮ ਅਥਾਹੀਆ। ਪੰਜ ਪੋਹ ਕਹੇ ਅਗਲੇ ਸਾਲ ਵਾਰੀ ਆਉਣੀ ਸੀ ਸਿੰਘ ਸੁਰਜੀਤੇ, ਭਾਈਆ ਨਾਲ ਮਿਲਣਾ ਸੀ ਭਾਈਆ। ਅੱਜ ਇਕ ਵਜੇ ਪਾਲ ਸਿੰਘ ਸ਼ੇਰ ਸਿੰਘ ਇਕ ਰੂਪ ਬਣ ਕੇ ਆਏ ਆਕਾਸ਼ੋਂ ਨੀਚੇ, ਮਤਾ ਗੋਬਿੰਦ ਧਾਰ ਸ਼ਬਦ ਸਿੰਘ ਪੂਰਨ ਨਾਲ ਬਣਾਈਆ। ਦੱਸ ਜੇ ਤੇਰੇ ਬੱਚਿਆਂ ਦੇ ਤਪਣ ਅੰਗੀਠੇ, ਇਕ ਸਾਨੂੰ ਭੇਟ ਚੜ੍ਹਾਈਆ। ਗੋਬਿੰਦ ਧਾਰ ਹੱਸ ਕੇ ਕਿਹਾ ਫੇਰ ਹੱਥ ਮਾਰਿਆ ਵਿਚ ਖੀਸੇ, ਖ਼ਾਲੀ ਹੱਥ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਖੇਲ ਜਗਤ ਜਗਦੀਸੇ, ਜੁਗ ਜੁਗ ਦੀ ਰੀਤੀ ਚਲੀ ਆਈਆ। ਤੇਰੇ ਤੇਰੇ ਜੋਗੇ ਕੀਤੇ, ਆਪਣੇ ਹੱਥ ਰੱਖੀ ਨਾ ਕੋਇ ਵਡਿਆਈਆ। ਪੁਰਖ ਅਕਾਲ ਜੋਤੀ ਨੂਰ ਖ਼ੁਸ਼ੀ ਵਿਚ ਕਿਹਾ ਵਾਹ ਮੇਰੇ ਪਰਮ ਪਿਆਰੇ ਮੀਤੇ, ਮਿੱਤਰਾ ਤੇਰਾ ਸੱਥਰ ਯਾਰ ਹੰਢਾਈਆ। ਫੇਰ ਮਾਰੀ ਧੌਲ ਉਤੇ ਇਕ ਲੀਕੇ, ਸਾਢੇ ਤਿੰਨ ਹੱਥ ਲੰਬਾਈਆ। ਫੇਰ ਲੇਖਾ ਵੇਖਿਆ ਜੋ ਗੋਬਿੰਦ ਮਸਤਕ ਹਿੰਦਸਾ ਲਾਉਣਾ

❋

❋

ਵੀਹ ਕੇ, ਸਰਗੁਣ ਤੋਂ ਜ਼ੀਰੋ ਰੂਪ ਸਮਝਾਈਆ। ਜਿਸ ਵਿਚ ਲਹਿਣੇ ਹੋਣੇ ਸਾਰੇ ਜੀਵ ਜੀਅ ਕੇ, ਪੜਦਾ ਓਹਲਾ ਰਹੇ ਨਾ ਰਾਈਆ। ਦੀਨ ਦਿਆਲ ਕਿਹਾ ਪੋਹ ਪੰਚਮ ਤੂੰ ਕਿਸ ਨੂੰ ਉਡੀਕੇ, ਸਚ ਦੇ ਸੁਣਾਈਆ। ਪੋਹ ਕਹੇ ਮੈਂ ਵੇਖਾਂ ਪਿਛਲੇ ਜੁਗ ਬੀਤੇ, ਅਗਲਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੇਰਾ ਲੇਖਾ ਪੂਰਾ, ਪੂਰਨ ਰੂਪ ਦਰਸਾਈਆ। ਮੈਂ ਸਦਾ ਹਾਜ਼ਰ ਹਜ਼ੂਰਾ, ਹਜ਼ਰਤ ਬੇਪਰਵਾਹੀਆ। ਬਖ਼ਸ਼ੀ ਚਰਨ ਧੂੜਾ, ਟਿੱਕਾ ਧੁਰ ਦਾ ਦਿਤਾ ਲਗਾਈਆ। ਅੱਗੇ ਰੰਗ ਚਾੜ੍ਹਾਂ ਗੂੜ੍ਹਾਂ, ਉਤਰ ਕਦੇ ਨਾ ਜਾਈਆ। ਜਿਹੜਾ ਪੰਜਾਂ ਲਿਖਾਰੀਆਂ ਦੇ ਸਿਰ ਤੇ ਕਰਾਇਆ ਜੂੜਾ, ਇਸ ਦਾ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੋਹ ਪੰਜ ਕਹੇ ਮੇਰੇ ਪਰਮ ਪੁਰਖ ਪ੍ਰਭ ਮੀਤ, ਮਿੱਤਰਾ ਦਿਆਂ ਜਣਾਈਆ। ਕਿਉਂ ਸਾਢੇ ਤਿੰਨ ਹੱਥ ਦੀ ਮਾਰੀ ਲੀਕ, ਪਰਦਾ ਦੇ ਉਠਾਈਆ। ਪੁਰਖ ਅਕਾਲ ਕਿਹਾ ਇਹ ਲੇਖਾ ਸਚ ਠੀਕ, ਠਾਕਰ ਆਪ ਸੁਣਾਈਆ। ਧਰਮ ਦੀ ਧਾਰ ਵਿਚ ਸ਼ਬਦ ਦੇ ਪਿਆਰ ਵਿਚ ਆਯੂ ਬਖ਼ਸ਼ੀ ਫੇਰ ਸਿੰਘ ਸੁਰਜੀਤ, ਜਨਮ ਜਨਮ ਵਿਚੋਂ ਬਦਲਾਈਆ। ਇਸ ਦਾ ਲੇਖਾ ਪੂਰਾ ਲਿਖਣਾ ਚੌਦਾਂ ਪੋਹ ਨੂੰ ਠੀਕ, ਪੰਜ ਲਿਖਾਰੀ ਪਗੜੀਆਂ ਸੀਸ ਉਤੇ ਟਿਕਾਈਆ। ਜੰਮੂ ਵਾਲੇ ਇੱਕੀ ਸਿੱਖ ਕਰਨ ਤਸਦੀਕ, ਸ਼ਹਾਦਤ ਮੁਹੱਬਤ ਵਾਲੀ ਭੁਗਤਾਈਆ। ਮਾਝਾ ਮਾਲਵਾ ਦੁਆਬਾ ਪੰਜ ਪੰਜ ਗੁਰਸਿਖ ਹੋਵਣ ਵਿਚ ਸ਼ਰੀਕ, ਹੁਕਮ ਪ੍ਰਭ ਦਾ ਮੰਨਣ ਚਾਈਂ ਚਾਈਂਆ। ਬੱਧਕ ਨੌ ਵਾਰ ਉਚੀ ਰੋ ਕੇ ਮਾਰੇ ਚੀਕ, ਚੀਕ ਚਿਹਾੜਾ ਦੇਵੇ ਪਾਈਆ। ਜਿਸ ਦਾ ਸਤਾਈ ਮਾਘ ਨੂੰ ਵਿਛੜਨਾ ਸੀ ਪੁਤ ਰਣਜੀਤ, ਦੁੱਖ ਜਗਤ ਵਾਲਾ ਬਣਾਈਆ। ਜੰਮੂ ਵਾਲਿਆਂ ਦਾ ਖ਼ਾਲੀ ਡੱਬਾ ਇਹੋ ਗਾਉਂਦਾ ਸੀ ਗੀਤ, ਰਾਮ ਸਿੰਹਾਂ ਤੇਰੇ ਸਿਰ ਤੇ ਪੱਗ ਰਹਿਣ ਨਾ ਪਾਈਆ। ਓਏ ਤੇਰਾ ਅੱਧਾ ਸਿਰ ਤੇ ਸਤਿਗੁਰ ਵਾਲੀ ਝੂਠੀ ਪ੍ਰੀਤ, ਬਿਨਾ ਸਤਿਗੁਰ ਤੋਂ ਹੋਏ ਨਾ ਕੋਇ ਸਹਾਈਆ। ਪੰਜ ਪੋਹ ਕਹੇ ਮੇਰੇ ਸਾਹਿਬ ਸਤਿਗੁਰ ਤੂੰ ਸਦਾ ਕਰਨੀ ਬਖ਼ਸ਼ੀਸ਼, ਕਿਉਂ ਮੈਨੂੰ ਭਗਤ ਦਵਾਰੇ ਦੀ ਦਿਤੀ ਮਾਣ ਵਡਿਆਈਆ। ਜਿਸ ਵਿਚ ਕਲਜੁਗ ਸਾਧ ਸੰਤ ਰਾਜਿਆਂ ਰਾਣਿਆਂ ਦੀ ਰਹਿਣ ਨਹੀਂ ਦਿਤੀ ਕੋਈ ਤੌਫ਼ੀਕ, ਤੋਫ਼ਾ ਭਗਤਾਂ ਝੋਲੀ ਪਾਈਆ। ਜਿਸ ਕਾਰਨ ਬੱਧਕ ਦਾ ਪਾਟਾ ਰੱਖਿਆ ਕਮੀਜ਼, ਉਹ ਚੀਥੜ ਬੱਚੇ ਦੀ ਦਾਤ ਦੇ ਕੇ ਨਵਾਂ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਮੇਰੀ ਖੁਲ੍ਹ ਗਈ ਅੱਖ, ਪਿਛਲਾ ਧਿਆਨ ਲਗਾਈਆ। ਮੇਰੇ ਸਾਹਮਣੇ ਵੇਲਾ ਆਇਆ ਪ੍ਰਤਖ, ਗੜ੍ਹੀ ਚਮਕੌਰ ਦਏ ਗਵਾਹੀਆ। ਜਿਸ ਵੇਲੇ ਜੁਝਾਰ ਲੱਗੀ ਸੱਟ, ਧਰਨੀ ਧਰਤ ਉਤੇ ਲੇਟਿਆ ਚਾਈਂ ਚਾਈਂਆ। ਰਣਜੀਤ ਸਿੰਘ ਗੋਬਿੰਦ ਦਾ ਸਿੱਖ ਪੁਜਿਆ ਝਟ, ਸੀਸ ਗੋਡੇ ਉਤੇ ਟਿਕਾਈਆ। ਫੇਰ ਲੱਗਾ ਤੀਰ ਦਾ ਫੱਟ, ਘਾਇਲ ਕਰ ਕੇ ਵਿੰਨ੍ਹ ਗਿਆ ਪਵਣ ਸਵਾਸੀ ਦਿਤੀ ਉਡਾਈਆ। ਦੋਹਾਂ ਦਾ ਇਕ ਦੂਜੇ ਉਤੇ ਹੋ ਗਿਆ ਇਕੱਠ, ਛਾਤੀ ਛਾਤੀ ਨਾਲ ਟਿਕਾਈਆ। ਗੋਬਿੰਦ ਨੇ ਗੜ੍ਹੀ ਚਮਕੌਰ ਵਿਚੋਂ ਇਕ ਉਤੇ ਇਕ ਥੱਲੇ ਰੱਖ ਕੇ ਹੱਥ, ਜ਼ੋਰ ਨਾਲ ਦਬਾਈਆ। ਫੇਰ ਪਿਆ ਹੱਸ, ਖ਼ੁਸ਼ੀਆਂ ਵਿਚ ਵਡਿਆਈਆ। ਫੇਰ ਤੱਕਿਆ ਨਾਲ ਅੱਖ, ਨੈਣ ਲਿਆ ਉਠਾਈਆ। ਤੁਸੀਂ ਚਲੋ ਕੋਲ ਪੁਰਖ ਸਮਰਥ, ਸਚਖੰਡ ਸਾਚੇ ਡੇਰਾ ਲਾਈਆ। ਮੈਂ ਫੇਰ ਆਵਾਂਗਾ ਵਤ, ਬੇਵਤਨਾਂ ਲਵਾਂ

❋

❋

ਤਰਾਈਆ। ਤੁਸੀਂ ਮੇਰੇ ਪਿਆਰ ਦੀ ਰਤ, ਰਤਨ ਅਮੋਲਕ ਹੀਰੇ ਰੂਪ ਦਰਸਾਈਆ। ਮਾਤਲੋਕ ਕਰ ਪਰਗਟ, ਦੇਵਾਂ ਮਾਣ ਵਡਿਆਈਆ। ਤੁਸੀਂ ਮੇਰੇ ਪਿਛੇ ਸੱਥਰ ਗਏ ਲੱਥ, ਤੇ ਮੈਂ ਯਾਰੜਾ ਸੱਥਰ ਹੰਢਾਈਆ। ਏਸ ਪਿਆਰ ਦੀ ਫੇਰ ਜ਼ਿੰਦਗੀ ਵਿਚੋਂ ਜ਼ਿੰਦਗੀ ਦੇਵਾਂ ਵੱਥ, ਵੱਖਰੀ ਕਾਰ ਕਮਾਈਆ। ਫੇਰ ਮੀਟ ਕੇ ਸੱਜੀ ਅੱਖ, ਉਂਗਲ ਨਾਲ ਦਬਾਈਆ। ਫੇਰ ਜ਼ਮੀਨ ਤੋਂ ਫੜ ਕੇ ਕੱਖ, ਫੂਕ ਮਾਰ ਕੇ ਅੱਗ ਦਿਤੀ ਲਗਾਈਆ। ਜੋੜ ਕੇ ਪ੍ਰਭੂ ਨੂੰ ਹੱਥ, ਸੀਸ ਦਿਤਾ ਝੁਕਾਈਆ। ਸ਼ਬਦ ਅਗੰਮੀ ਆਵਾਜ਼ ਸੁਣੀ ਸਚ, ਸੁਨੇਹੜਾ ਧੁਰਦਰਗਾਹੀਆ। ਗੋਬਿੰਦ ਤੇਰਾ ਲਹਿਣਾ ਦੇਣਾ ਲੇਖਾ ਪੂਰਾ ਕਰਾਂ ਹੱਕ, ਹੱਕ ਦਾ ਮਾਲਕ ਇਕ ਹੋ ਆਈਆ। ਪੋਹ ਕਹੇ ਉਸ ਲੇਖੇ ਦੀ ਧਾਰ ਵਿਚ ਦੋਹਾਂ ਨੇ ਜਾਣਾ ਬਚ, ਅੱਗੇ ਆਯੂ ਬਹੁਤੀ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਪੋਹ ਕਹੇ ਨਵਾਂ ਉਤਾਰ ਹੋਣਾ ਪਹਿਲੇ ਗ੍ਰੰਥ, ਸਤਾਰਾਂ ਹਾੜ ਦੀ ਲਿਖਤ ਦਏ ਗਵਾਹੀਆ। ਜੇਹੜਾ ਪੁਰਖ ਅਕਾਲ ਨੇ ਕਿਹਾ ਅੱਗੇ ਚਲਾਉਣਾ ਨਵਾਂ ਪੰਥ, ਸਿੱਖ ਬਣਨ ਦੀ ਰੀਤੀ ਦੇਣੀ ਦ੍ਰਿੜਾਈਆ। ਜਿਸ ਨੂੰ ਕੋਈ ਬੁਧੀਵਾਨ ਸਮਝ ਨਾ ਸਕੇ ਅਸੰਖਾ ਅਸੰਖ, ਕੋਟਨ ਕੋਟ ਧਿਆਨ ਲਗਾਈਆ। ਕਿਉਂ ਜਿਸ ਵੇਲੇ ਪ੍ਰਭੂ ਦਾ ਇਕ ਦਵਾਰ ਤੇ ਇਕ ਹੋਇਆ ਬੰਕ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਰਾਓ ਹੋਇਆ ਤੇ ਇਕੋ ਰੰਕ, ਊਚ ਨੀਚ ਨਜ਼ਰ ਨਾ ਕੋਇ ਵਖਾਈਆ। ਉਸ ਵੇਲੇ ਭਗਤਾਂ ਦੇ ਦਵਾਰ ਵਿਚ ਜ਼ਰੂਰ ਆਵੇ ਰਾਜਾ ਜਨਕ, ਜਿਸ ਸੀਤਾ ਸਪੁੱਤਰੀ ਰਾਮ ਭੇਟ ਚੜ੍ਹਾਈਆ। ਪੁਰਖ ਅਕਾਲ ਸ਼ਬਦ ਦੀ ਧਾਰ ਲਾਵੇ ਤਣਕ, ਖਿੱਚੇ ਵਾਹੋ ਦਾਹੀਆ। ਜਿਸ ਨੂੰ ਗਾਇਆ ਕਿ ਵਸੇ ਪੁਰੀ ਘਨਕ, ਉਹ ਸੰਬਲ ਦਾ ਮਾਲਕ ਬੇਪਰਵਾਹੀਆ। ਜਿਸ ਪੂਰਨ ਦੀ ਪੂਰਨ ਬਣਾ ਕੇ ਬਣਤ, ਪੂਰਨ ਪੂਰਨ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੰਜ ਪੋਹ ਕਹੇ ਜਨ ਭਗਤੋ ਮੈਨੂੰ ਦਿਓ ਕੁਛ ਦਾਨ, ਮੈਂ ਤੁਹਾਨੂੰ ਤੁਹਾਡਾ ਪ੍ਰਭ ਦਿਤਾ ਮਿਲਾਈਆ। ਜੇ ਮੈਨੂੰ ਨਹੀਂ ਕੁਛ ਦੇਣਾ ਤੇ ਪ੍ਰਭੂ ਦੇ ਚਰਨਾਂ ਦਾ ਕਰੋ ਧਿਆਨ, ਆਪਣੀਆਂ ਝੋਲੀਆਂ ਲਉ ਭਰਾਈਆ। ਤੁਹਾਨੂੰ ਪਤਾ ਨਹੀਂ ਦੁਆਪਰ ਵਿਚ ਕੀ ਖੇਲ ਕੀਤਾ ਸੀ ਕਾਹਨ, ਕ੍ਰਿਸ਼ਨ ਕ੍ਰਿਸ਼ਨ ਨਾਲ ਵਡਿਆਈਆ। ਰਾਧਾ ਨੂੰ ਚਰਨ ਦਾਸੀ ਦਾ ਦਿਤਾ ਸੀ ਮਾਣ, ਇਹੋ ਮੇਰੀ ਥਿਤ ਇਹੋ ਮੇਰਾ ਵਕਤ ਸੁਹਾਈਆ। ਨਾਲੇ ਮੁਖੋਂ ਕਿਹਾ ਸੀ ਪਿਆਰ ਨਾਲ ਰਾਧੇ ਸ਼ਾਮ, ਸ਼ਾਮ ਰਾਧੇ ਇਕੋ ਰੂਪ ਨਜ਼ਰੀ ਆਈਆ। ਰਾਧਾ ਕਿਹਾ ਮੇਰੀ ਚਰਨ ਕਵਲ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਸਾਹਿਬ ਤ੍ਰੈਲੋਕੀ ਨਾਥ ਭਗਵਾਨ, ਭਗਵਨ ਤੇਰੀ ਬੇਪਰਵਾਹੀਆ। ਜਿਸ ਕੋਝੀ ਕਮਲੀ ਕੀਤੀ ਪਰਵਾਨ, ਪਰਵਾਨਾ ਆਪਣਾ ਲਿਆ ਬਣਾਈਆ। ਪ੍ਰਣ ਕੀਤਾ ਮੈਂ ਕਦੀ ਬਚਨ ਬੋਲਾਂਗੀ ਨਾਲ ਨਾ ਜ਼ਬਾਨ, ਨਿੰਦਿਆ ਪ੍ਰਭੂ ਨਾ ਕਦੇ ਅਲਾਈਆ। ਕ੍ਰਿਸ਼ਨ ਨੇ ਹੱਸ ਕੇ ਵਖਾਇਆ ਇਕ ਨਿਸ਼ਾਨ, ਇਸ਼ਾਰਾ ਦਿਤਾ ਕਰਾਈਆ। ਕਮਲੀਏ ਔਹ ਤਕ ਲੈ ਕਲਜੁਗ ਵਿਚ ਜਹਾਨ, ਚਾਰੋਂ ਕੁੰਟ ਅੰਧੇਰਾ ਛਾਈਆ। ਉਸ ਵੇਲੇ ਮੇਰਾ ਸਾਹਿਬ ਆਵੇ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਪੈਗ਼ੰਬਰਾਂ ਦਾ ਲੇਖਾ ਕਰੇ ਪਰਵਾਨ, ਮੁਹੰਮਦ ਸੰਗ ਨਿਭਾਈਆ। ਪੋਸ ਮਹੀਨਾ ਦੇਵੇ ਦਾਨ, ਵਸਤ ਅਗੰਮ ਵਰਤਾਈਆ। ਸੰਮਤ ਸ਼ਹਿਨਸ਼ਾਹੀ ਛੇ ਹੋਵੇ ਮਹਾਨ, ਮਹਿੰਮਾਂ ਅਕਥ ਕਥੀ ਨਾ ਜਾਈਆ। ਸਦੀ ਚੌਧਵੀਂ ਦੀ ਗੋਲੀ ਜਿਸ ਦਾ ਸਮਝੇ ਨਾ ਕੋਇ ਈਮਾਨ, ਹਿੰਦੂ ਮੁਸਲਿਮ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਾਧਾ ਕਿਹਾ ਕੌਣ ਸਦੀ ਚੌਧਵੀਂ ਦੀ ਬਾਂਦੀ, ਮੈਨੂੰ ਦੇ ਵਖਾਈਆ। ਕਾਹਨ ਕਿਹਾ ਜਿਸ ਦਾ ਕਾਲਾ ਲਬਾਸ ਹੋਣਾ ਤੇ ਨੌ ਰੰਗ ਦੀ ਪਰਾਂਦੀ, ਨੌ ਖੰਡ ਦੀ ਖੇਲ ਖਿਲਾਈਆ। ਜੇਹੜੀ ਮਾਲਵੇ ਵਾਲਿਆਂ ਮੂਰਤੀ ਲਿਆੳਣੀ ਗਾਂ ਦੀ, ਉਹ ਰਾਤ ਦੇ ਬਾਰਾਂ ਵਜੇ ਉਸ ਦੇ ਹੱਥ ਦੇਣੀ ਫੜਾਈਆ। ਫੇਰ ਕਸਮ ਲੈਣੀ ਸੁਗੰਦ ਲੈਣੀ ਤੂੰ ਰਹੀਂ ਨਾ ਪਿਉ ਨਾ ਮਾਂ ਦੀ, ਸਤਿਗੁਰ ਦੀ ਸੇਵਾ ਸਚ ਕਮਾਈਆ। ਸਤਿਗੁਰ ਸ਼ਬਦ ਖੇਲ ਕਰਨੀ ਧਰਮ ਦੇ ਥਾਂ ਦੀ, ਦਵਾਰਕਾ ਵਾਸੀ ਕਹਿ ਕੇ ਗਿਆ ਸੁਣਾਈਆ। ਰਵਦਾਸ ਚਮਾਰੇ ਖੇਲ ਕਰਨੀ ਸੱਤ ਰੰਗ ਲੀੜੇ ਵਾਲੀ ਛਾਂ ਦੀ, ਜੋ ਸਤਿ ਵਿਚ ਸਮਾਈਆ। ਗੁਰਮੁਖ ਸਿੰਘ ਆਵਾਜ਼ ਲਗਾਉਣੀ ਕਹਿਣਾ ਵਡਿਆਈ ਪੁਰਖ ਅਕਾਲ ਤੇਰੇ ਨਾਂ ਦੀ, ਦੂਜਾ ਮਾਣ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਪੰਜ ਪੋਹ ਕਹੇ ਜਨ ਭਗਤੋ ਮੇਰਾ ਸੋਲਾਂ ਸਾਲ ਲੰਘਿਆਂ, ਆਯੂ ਗਈ ਬੀਤ। ਮੈਂ ਤੁਹਾਥੋਂ ਕੁਛ ਨਹੀਂ ਮੰਗਿਆ, ਸਿਰਫ਼ ਕਰਦਾ ਰਿਹਾ ਪ੍ਰੀਤ। ਅੱਜ ਸਾਰੀ ਰਾਤ ਖਲੋਤਾ ਰਿਹਾ ਇਕ ਟੰਗਿਆ, ਗਾਉਂਦਾ ਰਿਹਾ ਪ੍ਰਭੂ ਦੇ ਗੀਤ। ਇੱਕੀ ਵਾਰ ਪੈਂਦ ਤੇ ਇੱਕੀ ਵਾਰ ਸਰਹਾਣੇ ਹੋਇਆ ਮੰਜਿਆ, ਮੈਂ ਦੱਸਾਂ ਸਚ ਠੀਕ। ਬੇਨੰਤੀ ਕੀਤੀ ਜੇ ਪ੍ਰਭੂ ਤੂੰ ਮੇਰਾ ਭਗਤਾਂ ਨਾਲ ਪਿਆਰ ਗੰਢਿਆ, ਲੋਕਮਾਤ ਭਗਤ ਦਵਾਰ ਕੀਤਾ ਵਸਨੀਕ। ਫੇਰ ਮੇਰੀ ਬੇਨੰਤੀ ਸੁਣ ਸਭ ਦਾ ਹਿਰਦਾ ਰੱਖੀਂ ਠੰਡਿਆ, ਅਗਨੀ ਤਤ ਨਾ ਲਾਵੀਂ ਚੀਤ। ਕੀ ਹੋਇਆ ਜੇ ਕਲਜੁਗ ਅੰਤਮ ਕੰਢਿਆ, ਤੂੰ ਕਰ ਦੇ ਬਖ਼ਸ਼ੀਸ਼। ਪੰਜ ਪੋਹ ਕਹਿੰਦਾ ਤੇਰਾ ਭਗਤ ਹੋਵੇ ਨਾ ਭਾਗ ਮੰਦਿਆ, ਨੀਤੀ ਵਿਚ ਨਾ ਹੋਵੇ ਨੀਚ। ਜਿਨ੍ਹਾਂ ਕਾਰਨ ਤੂੰ ਮਾਰਿਆ ਪੰਧਿਆ, ਤੇ ਪਿਛਲੀ ਬਦਲ ਦਿਤੀ ਲੀਕ। ਸੁਣਾ ਕੇ ਆਪਣਾ ਛੰਦਿਆ, ਝਗੜਾ ਮੁਕਾਇਆ ਮੰਦਰ ਮਸੀਤ। ਤੂੰ ਸ਼ਹਿਨਸ਼ਾਹ ਸੂਰਾ ਸਰਬੰਗਿਆ, ਸਦਾ ਤ੍ਰੈਗੁਣ ਅਤੀਤ। ਪ੍ਰਭੂ ਆਪਣਿਆਂ ਭਗਤਾਂ ਦਾ ਭਾਰ ਚੁੱਕ ਲੈ ਕੰਧਿਆ, ਐਵੇਂ ਜਗਤ ਵਿਚ ਨਾ ਘਸੀਟ। ਇਨ੍ਹਾਂ ਦਾ ਲੇਖਾ ਦੱਸਣਾ ਨਹੀਂ ਕਿਸੇ ਪਾਂਧੇ ਪੰਡਿਆ, ਗ੍ਰਹਿ ਨਛੱਤਰ ਜਾਣੇ ਨਾ ਕੋਇ ਤਰੀਕ। ਪੁਰਖ ਅਕਾਲ ਕਹੇ ਪੰਜ ਪੋਹ ਮੈਂ ਏਸੇ ਕਰਕੇ ਤੇ ਦਰਦ ਵੰਡਿਆ, ਸਤਿਗੁਰ ਸ਼ਬਦ ਕਰੇ ਤਸਦੀਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਸਾਹਿਬ ਅਨਡੀਠ। ਪੋਹ ਕਹੇ ਪ੍ਰਭੂ ਮੇਰਾ ਸੁਫਲ ਹੋਇਆ ਜਨਮ, ਬਖ਼ਸ਼ੀ ਮਾਣ ਵਡਿਆਈਆ। ਭਗਤਾਂ ਦੇ ਅੰਦਰੋਂ ਮੇਟ ਦੇ ਭਰਮ, ਭਾਂਡਾ ਭਰਮ ਦੇ ਭੰਨਾਈਆ। ਆਪਣੇ ਪਿਆਰ ਦਾ ਬਖ਼ਸ਼ ਦੇ ਕਰਮ, ਕਰਨੀ ਦੇ ਸਮਝਾਈਆ। ਜਨ ਭਗਤ ਜਦੋਂ ਪਰਸੇ ਤੇ ਪਰਸੇ ਤੇਰਾ ਚਰਨ, ਦੂਸਰ ਸੀਸ ਨਾ ਕੋਇ ਨਿਵਾਈਆ। ਤੇਰਾ ਨਾਮ ਸਦਾ ਪੜ੍ਹਨ, ਹਿਰਦੇ ਵਿਚ ਹਰਿ ਜੂ ਜਾਣਾ ਸਮਾਈਆ। ਮੈਂ ਪਿਆਰ ਵਿਚ ਆਇਆ ਲੜਨ, ਲੜਾਕਾ ਹੋ ਕੇ ਦਿਆਂ ਸੁਣਾਈਆ। ਤੇਰੇ ਹੋ ਕੇ ਕਿਉਂ ਨਾ ਤੇਰੀ ਮੰਜ਼ਲ ਚੜ੍ਹਨ, ਦਰ ਪੁੱਜਣ ਚਾਈਂ ਚਾਈਂਆ। ਮੇਰਾ ਇਕ ਇਕ ਪਰਣ, ਪਰਨਾਮ ਕਰ ਕੇ ਸੀਸ ਨਿਵਾਈਆ। ਸਭ ਨੂੰ ਸਾਂਝੀ ਬਖ਼ਸ਼ ਪ੍ਰੀਤੀ ਚਰਨ, ਪ੍ਰੀਤਮ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਪਲੂ ਫੜਾਉਣਾ ਲੜਨ, ਗੰਢ ਆਪਣੇ ਨਾਲ ਪਵਾਈਆ।

ਪੰਜ ਪੋਹ ਤੇਰਾ ਪਰਸ਼ਾਦ, ਪੰਚਮ ਵਿਚ ਵਡਿਆਈਆ। ਤੂੰ ਬੱਚੂ ਬੜਾ ਚੰਗਾ ਜਿਨ੍ਹ ਸਿੰਘ ਸੁਰਜੀਤ ਰਣਜੀਤ ਨੂੰ ਰੱਖਿਆ ਯਾਦ, ਗੜ੍ਹੀ

❋

❋

ਚਮਕੌਰ ਦਾ ਵੇਲਾ ਨਾ ਅਜੇ ਭੁਲਾਈਆ। ਤੇਰੇ ਪਿਛੇ ਉਨ੍ਹਾਂ ਨੂੰ ਜ਼ਿੰਦਗੀ ਦਾ ਦੇਵਾਂ ਦਾਜ, ਮਿਹਰ ਨਜ਼ਰ ਉਠਾਈਆ। ਨੰਗੇ ਸਿਰ ਤੇ ਬਖ਼ਸ਼ ਕੇ ਤਾਜ, ਜੀਵਣ ਜੀਵਣ ਦਿਆਂ ਵਖਾਈਆ। ਕਿਉਂ ਮੇਰੇ ਸ਼ਬਦ ਗੁਰੂ ਦਾ ਬ੍ਰਹਿਮੰਡ ਖੰਡ ਵਿਚ ਰਾਜ, ਜੋ ਚਾਹਾਂ ਸੋ ਲਵਾਂ ਭੁਗਤਾਈਆ। ਪੰਜ ਪੋਹ ਖ਼ੁਸ਼ੀ ਵਿਚ ਕੀਤਾ ਨਾਚ, ਨੱਚਿਆ ਚਾਈਂ ਚਾਈਂਆ। ਪ੍ਰਭੂ ਇਕ ਬੇਨੰਤੀ ਮੰਨ ਲੈ ਆਜ, ਸੀਸ ਦਿਆਂ ਝੁਕਾਈਆ। ਪਿਆਰ ਵਿਚ ਗੁਰਮੁਖ ਸਿੰਘ ਨੂੰ ਇਕ ਸੌ ਇਕ ਰੁਪਿਆ ਦੇਵੀਂ ਦਾਤ, ਆਪਣੇ ਕੋਲੋਂ ਝੋਲੀ ਦੇਵੀਂ ਪਾਈਆ। ਪੰਜਾਂ ਲਿਖਾਰੀਆਂ ਨੂੰ ਇਕ ਇਕ ਬਖ਼ਸ਼ੀਂ ਕਲਮ ਦਵਾਤ, ਆਪਣੀ ਹੱਥੀਂ ਦੇਣੀ ਫੜਾਈਆ। ਇਹ ਲੇਖਾ ਨਵੇਂ ਜੁਗ ਦਾ ਨਵਾਂ ਹੋਉ ਰਿਵਾਜ, ਰੀਤੀ ਪਿਛਲੀ ਦੇਣੀ ਬਦਲਾਈਆ। ਇਹੋ ਮੇਰੀ ਬੇਨੰਤੀ ਤੇ ਇਹੋ ਮੇਰੀ ਅਰਦਾਸ, ਪ੍ਰਭੂ ਭਗਤਾਂ ਨੂੰ ਅਰਦਾਸੇ ਸੋਧਣ ਵਾਲਿਆਂ ਤੋਂ ਲੈਣਾ ਬਚਾਈਆ। ਜੇਹੜੇ ਤੇਰੇ ਹੋ ਗਏ ਉਹ ਤੇਰੇ ਵਸਣ ਪਾਸ, ਤੇਰੇ ਵਿਚ ਸਮਾਈਆ। ਪੰਜ ਪੋਹ ਕਹਿੰਦਾ ਪ੍ਰਭੂ ਕਰ ਲੈ ਯਾਦ ਬਚਨ ਖ਼ਾਸ, ਰਾਮ ਬਨ ਵਿਚ ਲੇਟਿਆ ਤੇ ਤੂੰ ਆਪਣਾ ਹੁਕਮ ਦਿਤਾ ਦ੍ਰਿੜਾਈਆ। ਸੀਤਾ ਨੇ ਇਕ ਬਸਤਰ ਸੀ ਤਨ ਲਪੇਟਿਆ, ਤੇ ਨੈਣ ਪ੍ਰਭ ਦੇ ਵੱਲ ਰਖਾਈਆ। ਤੂੰ ਖ਼ੁਸ਼ੀਆਂ ਵਿਚ ਆਣ ਕੇ ਵੇਖਿਆ, ਫੜ ਕੇ ਦਿਤਾ ਉਠਾਈਆ। ਹੁਕਮ ਦਿਤਾ ਔਹ ਵੇਖ ਪੈਗ਼ੰਬਰ ਮੁੱਲਾ ਸ਼ੇਖਿਆ, ਕਲਜੁਗ ਗੁਰੂਆਂ ਨਾਲ ਵਡਿਆਈਆ। ਓਏ ਰਾਮਾ ਤੇ ਰਾਮ ਫੇਰ ਨਹੀਂ ਕਿਸੇ ਨੂੰ ਆਉਣਾ ਚੇਤਿਆ, ਚੇਤਨ ਸੁਰਤੀ ਨਾ ਕੋਇ ਕਰਾਈਆ। ਔਹ ਵੇਖ ਵਾੜ ਖਾਂਦੀ ਖੇਤਿਆ, ਗੁਰ ਚੇਲੇ ਲੁੱਟਣ ਥਾਉਂ ਥਾਈਂਆ। ਫੇਰ ਮੈਂ ਆਵਾਂ ਤੇ ਮੇਰਾ ਗੋਬਿੰਦ ਬੇਟਿਆ, ਮਾਲਕ ਬਣ ਕੇ ਧੁਰਦਰਗਾਹੀਆ। ਪੰਜ ਪੋਹ ਕਹੇ ਇਹੋ ਦਿਨ ਸੀ ਜਿਸ ਵੇਲੇ ਰਾਮ ਨੂੰ ਰਾਮ ਨੇ ਮੱਥਾ ਟੇਕਿਆ, ਸੀਸ ਦਿਤਾ ਨਿਵਾਈਆ। ਸੀਤਾ ਨੇ ਤੱਕਿਆ ਨੇਤਰ ਨੇਤਿਆ, ਨੈਣ ਨਿਜ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੰਜ ਪੋਹ ਕਹੇ ਜਿਸ ਵੇਲੇ ਮੇਰੇ ਵਿਚ ਭਗਤਾਂ ਦੀ ਰੱਖੀ ਬੁਨਿਆਦ, ਭਗਤ ਦਵਾਰਾ ਨੀਂਹ ਧਰਾਈਆ। ਮੈਂ ਹੱਸਿਆ ਕਿ ਮੈਂ ਹੁਣ ਹੋਇਆ ਆਬਾਦ, ਪ੍ਰਭ ਨੇ ਦਿਤੀ ਮਾਣ ਵਡਿਆਈਆ। ਚਾਰ ਜੁਗ ਦੇ ਵਿਛੜਿਆਂ ਨਾਲ ਮੇਰਾ ਹੋਇਆ ਸਾਥ, ਸਗਲਾ ਸੰਗ ਬਣਾਈਆ। ਜਿਸ ਵੇਲੇ ਮੈਂ ਸੋਹੰ ਸੁਣੀ ਗਾਥ, ਮੇਰੇ ਅੰਤਰ ਅੰਤਰ ਅੰਤਰ ਹੋਈ ਰੁਸ਼ਨਾਈਆ। ਫੇਰ ਪ੍ਰਭੂ ਨੂੰ ਤੱਕਿਆ ਸਾਖਿਆਤ, ਸਨਮੁਖ ਬੈਠਾ ਸੋਭਾ ਪਾਈਆ। ਫੇਰ ਮੈਂ ਵੇਖਿਆ ਉਹ ਲੇਖਾ ਲਿਖਾਵੇ ਉਤੇ ਕਾਗ਼ਜ਼ਾਤ, ਅੱਖਰ ਅੱਖਰਾਂ ਨਾਲ ਜੁੜਾਈਆ। ਫੇਰ ਮੈਂ ਇਧਰ ਉਧਰ ਝਾਕਿਆ ਮੈਨੂੰ ਭਗਤਾਂ ਦੀ ਦਿਸੀ ਜਮਾਤ, ਬਹੁਤਿਉਂ ਥੋੜ੍ਹੇ ਤੇ ਥੋੜ੍ਹਿਉਂ ਬਹੁਤੇ ਨਜ਼ਰੀ ਆਈਆ। ਫੇਰ ਮੈਂ ਸੋਚਿਆ ਲਾਲੋ ਦਾ ਮੇਰੇ ਪਹਿਲੇ ਦਿਨ ਦਾ ਹਿਸਾਬ, ਜੋ ਹਿੱਸਾ ਦਿਤਾ ਪਾਈਆ। ਮੈਂ ਏਸੇ ਕਰ ਕੇ ਤਿੰਨ ਦਿਨ ਬੜਾ ਕੀਤਾ ਯਾਦ, ਪ੍ਰਭੂ ਅੱਗੇ ਅੰਦਰੇ ਅੰਦਰ ਵਾਸਤਾ ਪਾਈਆ। ਵੇਖੀਂ ਕਿਤੇ ਕਿਸ਼ਨ ਸਿੰਘ ਪੰਜ ਪੋਹ ਤੋਂ ਪਹਿਲਾਂ ਨਾ ਜਾਵੇ ਭਾਜ, ਆਪਣਾ ਪਲੂ ਛੁਡਾਈਆ। ਸੋ ਮੈਨੂੰ ਖ਼ੁਸ਼ੀ ਹੋਈ ਆਜ, ਪੰਜ ਪੋਹ ਕਹੇ ਮੇਰੀ ਭਗਤਾਂ ਨਾਲ ਵੱਜੀ ਵਧਾਈਆ। ਹੁਣ ਪ੍ਰਭੂ ਮੇਰੇ ਪੰਚਮ ਦਾ ਪੰਚ ਰੂਪ ਵਰਤਾ ਦੇ ਪਰਸਾਦ, ਗੁਰਮੁਖਾਂ ਮੁਖ ਲਗਾਈਆ। ਜਿਸ ਨੂੰ ਖਾ ਕੇ ਜਨ ਭਗਤਾਂ ਦਾ ਠੀਕ ਹੋ ਜਾਵੇ ਦਿਮਾਗ, ਬਦੀ ਅੰਦਰ ਰਹੇ ਨਾ ਰਾਈਆ। ਪੰਜ ਪੋਹ ਕਹਿੰਦਾ ਪ੍ਰਭੂ ਮੈਂ ਹੈਰਾਨ ਹਾਂ ਕਿ ਸਤਿਗੁਰ ਸ਼ਬਦ ਤੇ ਸਤਿਗੁਰ ਪੂਰਨ ਵਰਗਾ ਲੱਭਣਾ ਨਹੀਂ ਕੋਈ ਉਸਤਾਦ, ਜਿਹੜਾ ਮਾਰ ਕੁੱਟ ਕੇ ਝਿੜਕ ਝੰਬ ਕੇ ਬਿਨਾ ਭਗਤੀ ਤੋਂ ਸਿੱਧੇ ਰਸਤੇ ਲਾਈਆ। ਜਿਸ ਦੇ ਅੱਗੇ ਅਵਤਾਰ ਪੈਗ਼ੰਬਰਾਂ

❋

❋

ਗੁਰੂਆਂ ਦਾ ਨਹੀਂ ਕੋਈ ਜੁਆਬ, ਸਾਰੇ ਬੈਠੇ ਸੀਸ ਨਿਵਾਈਆ। ਬਖ਼ਸ਼ਿਸ਼ ਨਾਲ ਤੇ ਰਹਿਮਤ ਨਾਲ ਦਈ ਜਾਏ ਸਭ ਨੂੰ ਖਿਤਾਬ, ਖਤਾ ਪਿਛਲੀ ਮਾਫ਼ ਕਰਾਈਆ। ਸਭ ਦਾ ਪਿਆਰ ਵਿਚ ਪ੍ਰੇਮ ਵਿਚ ਮੁਹੱਬਤ ਵਿਚ ਠੰਡਾ ਤੇ ਤਤਾ ਵੇਖੇ ਮਜ਼ਾਜ, ਮਜ਼ਾਕ ਵਿਚ ਆਪਣਾ ਹੁਕਮ ਵਰਤਾਈਆ। ਜਿਸ ਨੂੰ ਸਮਝ ਸਕੇ ਨਾ ਕੋਇ ਜਗਤ ਸੰਤ ਸਾਧ, ਜਗਿਆਸੂ ਸਾਰ ਕੋਇ ਨਾ ਪਾਈਆ। ਜਿਸ ਵੇਲੇ ਨਾਨਕ ਨੇ ਪਹਿਲੇ ਦਿਨ ਵਜਾਈ ਸੀ ਰਬਾਬ, ਉਂਗਲ ਸਿਤਾਰ ਨਾਲ ਛੁਹਾਈਆ। ਅੱਖਾਂ ਮੀਟਦਿਆਂ ਆ ਗਿਆ ਅਗੰਮੀ ਖ਼ਵਾਬ, ਸ਼ਬਦ ਸ਼ਬਦ ਨਾਲ ਮਿਲਾਈਆ। ਸੰਦੇਸ਼ਾ ਸੁਣਿਆ ਉਸ ਮਹਾਰਾਜ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਓ ਵੇਖ ਨਾਨਕ ਮੇਰਾ ਮੇਰੇ ਦੇ ਸਿਰ ਤੇ ਹੋਣਾ ਤਾਜ, ਤਾਜਾਂ ਵਾਲੇ ਜਿਸ ਨੂੰ ਸੀਸ ਨਿਵਾਈਆ। ਜਿਸ ਨੇ ਭਗਤਾਂ ਦਾ ਰਚਣਾ ਕਾਜ, ਜਨਮ ਮਰਨ ਦੋਵੇਂ ਆਪਣੇ ਹੱਥ ਰਖਾਈਆ। ਧਰਮ ਦਾ ਲਗਾਉਣਾ ਬਾਗ਼, ਫੁਲਵਾੜੀ ਇਕ ਮਹਿਕਾਈਆ। ਨੌ ਰੰਗ ਦਾ ਗੁੰਚਾ ਲਿਆਉਣਾ ਖ਼ੁਸ਼ੀ ਵਾਲੀ ਵਿਚ ਮਜ਼ਾਜ, ਸਿੰਘਾਸਣ ਦੇ ਅੱਗੇ ਦੇਣਾ ਟਿਕਾਈਆ। ਇਹੋ ਧਰਮ ਦੀ ਧਾਰ ਤਰਿਪਤ ਦਾ ਦਾਜ, ਜਿਸ ਨਾਲ ਜਗਤ ਦੀ ਹਿਰਸ ਦਏ ਚੁਕਾਈਆ। ਪੰਜ ਪੋਹ ਕਹੇ ਜਨ ਭਗਤੋ ਤੁਹਾਨੂੰ ਪੜ੍ਹਨੀ ਨਾ ਪਏ ਕੋਇ ਨਿਮਾਜ, ਰੋਜਿਆਂ ਤੋਂ ਦਿਤਾ ਛੁਡਾਈਆ। ਤੁਹਾਡੇ ਸਾਹਿਬ ਕੋਲ ਤੁਹਾਡਾ ਲੇਖਾ ਸਦਾ ਰਿਹਾ ਵਾਚ, ਵਾਚਕ ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਪੋਹ ਤੇਰਾ ਪ੍ਰੇਮ ਵਿਚ ਦੇਵੇ ਪ੍ਰਸਾਦ, ਮੋਹ ਭਗਤਾਂ ਨਾਲ ਰਖਾਈਆ।

੬ ਪੋਹ ਸ਼ਹਿਨਸ਼ਾਹੀ ਸੰਮਤ ੬ ਗੁਰਚਰਨ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ

ਪੋਹ ਕਹੇ ਪ੍ਰਭ ਬਖ਼ਸ਼ ਦੇ ਪਦ, ਪਤਿਪਰਮੇਸ਼ਵਰ ਦਇਆ ਕਮਾਈਆ। ਦੀਨ ਮਜ਼੍ਹਬ ਦੀ ਮੇਟ ਦੇ ਹੱਦ, ਹਦੂਦ ਆਪਣੀ ਦੇ ਵਖਾਈਆ। ਭਗਤ ਸੁਹੇਲੇ ਬਣਾਕੇ ਆਪਣੀ ਯਦ, ਯਦਪਿ ਆਪਣਾ ਰੰਗ ਰੰਗਾਈਆ। ਝਗੜਾ ਮੇਟ ਦੇ ਕਾਇਆ ਮਾਟੀ ਹੱਡ, ਤਨ ਵਜੂਦ ਨਾ ਕੋਇ ਲੜਾਈਆ। ਜਿਹੜੇ ਆਤਮ ਧਾਰ ਤੈਨੂੰ ਗਏ ਛਡ, ਸੋ ਪੁਰਖ ਨਿਰੰਜਣ ਲੈਣੇ ਮਿਲਾਈਆ। ਮੇਰੀ ਬੇਨੰਤੀ ਚਰਨ ਕਵਲ ਅੱਜ, ਆਜਜ਼ ਹੋ ਕੇ ਸੀਸ ਝੁਕਾਈਆ। ਸਭ ਦੇ ਪੜਦੇ ਲੈਣੇ ਕੱਜ, ਮਿਹਰ ਨਜ਼ਰ ਆਪ ਉਠਾਈਆ। ਸਚ ਦਵਾਰੇ ਜਾਣਾ ਸਜ, ਸਾਜਣ ਹੋ ਕੇ ਹੋਣਾ ਸਹਾਈਆ। ਅੰਮ੍ਰਿਤ ਜਾਮ ਪਿਆਉਣਾ ਰੱਜ, ਜਗਤ ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਘਰ ਸਵਾਮੀ ਕਰਾਉਣਾ ਹੱਜ, ਕਾਅਬਾ ਇਕੋ ਇਕ ਵਖਾਈਆ। ਜਿਥੇ ਧੁਰ ਦਾ ਕਲਮਾ ਵੱਜੇ ਨਦ, ਅਨਾਦੀ ਰਾਗ ਅਲਾਈਆ। ਤ੍ਰੈਗੁਣ ਮੂਲ ਰਹੇ ਨਾ ਅੱਗ, ਅਗਨੀ ਤਤ ਗਵਾਈਆ। ਭਗਤਾਂ ਦਰਸ ਦੇਣਾ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਸਚ ਸਵਾਮੀ ਬਖ਼ਸ਼ ਇਕੋ ਮਤ, ਤੂੰ ਮੇਰਾ ਮੈਂ ਤੇਰਾ ਢੋਲਾ ਦੇਣਾ ਦ੍ਰਿੜਾਈਆ। ਮੇਰੀ ਬੇਨੰਤੀ ਦੋਵੇਂ ਜੋੜ ਕੇ ਹੱਥ, ਨਮਸਤੇ ਡੰਡਾਵਤ ਸੱਯਦੇ ਵਿਚ ਸੀਸ ਝੁਕਾਈਆ। ਕਿਰਪਾ ਕਰ ਪੁਰਖ ਸਮਰਥ, ਸਾਹਿਬ ਸਤਿਗੁਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ।

❋

❋

ਪੋਹ ਕਹੇ ਪ੍ਰਭ ਮੇਰੀ ਅੰਤ ਡੰਡਾਵਤ, ਸੀਸ ਜਗਦੀਸ ਨਿਵਾਈਆ। ਤੂੰ ਮਾਲਕ ਸਹੀ ਸਲਾਮਤ, ਸਤਿਗੁਰ ਦਾਤਾ ਇਕ ਅਖਵਾਈਆ। ਸਚ ਪ੍ਰੇਮ ਦੀ ਬਖ਼ਸ਼ ਨਿਆਮਤ, ਵਸਤ ਅਮੋਲਕ ਇਕ ਵਰਤਾਈਆ। ਕਲਜੁਗ ਮੇਟ ਅੰਧੇਰੀ ਸ਼ਾਮਤ, ਸ਼ਮਾ ਨੂਰ ਜੋਤ ਕਰ ਰੁਸ਼ਨਾਈਆ। ਮਨ ਸ਼ਬਦ ਨਾ ਕਰੇ ਮਜ਼ਾਹਮਤ, ਦੂਈ ਦਾ ਲੇਖਾ ਦੇਣਾ ਮੁਕਾਈਆ। ਹਰਿਜਨ ਰਹੇ ਨਾ ਕੋਇ ਅਣਜਾਣਤ, ਮੂਰਖ ਮੂੜ੍ਹ ਨਾ ਕੋਇ ਵਖਾਈਆ। ਅਬਲੀਸ ਪਾਏ ਕੋਇ ਨਾ ਲਾਅਨਤ, ਤਮਾ ਦਾ ਲੇਖਾ ਦੇਣਾ ਚੁਕਾਈਆ। ਹਉ ਸੇਵਕ ਇਕ ਅਣਜਾਣਤ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਰਦ ਕਹੇ ਪੋਹ ਤੂੰ ਕਿਹੜੀ ਕਰਦਾ ਮਿੰਨਤ, ਪ੍ਰਭ ਅੱਗੇ ਸੀਸ ਨਿਵਾਈਆ। ਕੁਛ ਧਰਮ ਦੀ ਸਿਖ ਲੈ ਇੱਜ਼ਤ, ਤੈਨੂੰ ਦਿਆਂ ਜਣਾਈਆ। ਕੂੜੀ ਕਿਰਿਆ ਦਾ ਬਣ ਨਿੰਦਕ, ਸਤਿ ਸਚ ਦੀ ਕਰ ਵਡਿਆਈਆ। ਫਿਰ ਵੇਖ ਲੈ ਲੇਖਾ ਲਹਿੰਦੀ ਦਿਸ਼ਾ ਸਿੰਮਤ, ਸੀਮਾ ਮੁਹੰਮਦ ਵਾਲੀ ਹੱਦ ਵਖਾਈਆ। ਸਭ ਨੇ ਹੋਣਾ ਹਰਾਮ ਨਿਮਕ, ਨਿਮਖ ਨਿਮਖ ਆਪਣਾ ਆਪ ਨਾ ਕੋਇ ਕਟਾਈਆ। ਸਦੀ ਚੌਧਵੀਂ ਹੋਣੀ ਚਿੰਤ, ਚਿੰਤਾ ਚਿਖਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਦਾਤਾ ਵਡ ਵਡਿਆਈਆ। ਨਾਰਦ ਕਹੇ ਪੋਹ ਵੇਖ ਲੈ ਆਪਣੀ ਵਦੀ ਸੁਦੀ, ਸੁਦੀ ਵਦੀ ਬਿਨ ਅੱਖਾਂ ਅੱਖ ਉਠਾਈਆ। ਪਿਛਲੀ ਚਾਰ ਜੁਗ ਦੀ ਖੇਲ ਧੁਰ ਮਾਲਕ ਕਰਨੀ ਰੱਦੀ, ਰਹਿਮਤ ਆਪਣੀ ਆਪ ਕਮਾਈਆ। ਸਾਬਤ ਰਹਿਣ ਨਹੀਂ ਦੇਣੀ ਕੋਈ ਗੱਦੀ, ਗਦਾਗਰ ਰੋਵਣ ਮਾਰਨ ਧਾਈਆ। ਜਗਤ ਖ਼ੁਮਾਰੀ ਮੇਟਣੀ ਮਧੀ, ਮਧੁਰ ਧੁਨ ਰਾਗ ਸੁਣਾਈਆ। ਜਨ ਭਗਤਾਂ ਹੋਣਾ ਨਹੀਂ ਕਿਸੇ ਅਜੀ, ਭੈ ਵਿਚ ਨਾ ਕੋਇ ਡਰਾਈਆ। ਸਾਹਿਬ ਸੁਲਤਾਨਾ ਰੱਖੇ ਲੱਜੀ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਜਾਂਦੀ ਲੰਘੀ, ਆਪਣਾ ਪੰਧ ਮੁਕਾਈਆ। ਕਲਜੁਗ ਅੰਤਮ ਲੇਖਾ ਆਇਆ ਕੰਢੀ, ਕਿਨਾਰੇ ਰਹੇ ਕੁਰਲਾਈਆ। ਪ੍ਰਭ ਨੇ ਖੇਲ ਕਰਨਾ ਵਿਚ ਵਰਭੰਡੀ, ਬ੍ਰਹਿਮੰਡ ਦੇਣ ਦੁਹਾਈਆ। ਸ਼ਬਦ ਸਤਿਗੁਰੂ ਗੁਰਦੇਵ ਉਠਾਉਣਾ ਜੰਗੀ, ਜੋਧਾ ਬੇਪਰਵਾਹੀਆ। ਜਿਸ ਭਗਤਾਂ ਕਟਣੀ ਤੰਗੀ, ਸੇਹਨ ਖੁੱਲ੍ਹਾ ਦਏ ਬਣਾਈਆ। ਆਤਮ ਧਾਰ ਬਖ਼ਸ਼ ਅਨੰਦੀ, ਨਿਜਾਨੰਦ ਕਰੇ ਰਸਾਈਆ। ਲੇਖਾ ਜਾਣੇ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਜਿਹੜੀ ਸ੍ਰਿਸ਼ਟੀ ਪਿਛੇ ਦੀਨਾਂ ਮਜ਼੍ਹਬਾਂ ਵਿਚ ਵੰਡੀ, ਇਕੋ ਰੰਗ ਰੰਗਾਈਆ। ਸਭ ਦੀ ਆਤਮਾ ਕਰ ਕੇ ਠੰਡੀ, ਅਗਨੀ ਤਤ ਦਏ ਬੁਝਾਈਆ। ਮਜ਼੍ਹਬ ਦੀ ਰਹਿਣ ਦੇਵੇ ਨਾ ਕੋਇ ਪਾਬੰਦੀ, ਸ਼ਰਅ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜਗਤ ਧਾਰ ਵਰਭੰਡੀ, ਵਰਭੰਡ ਆਪਣਾ ਹੁਕਮ ਵਰਤਾਈਆ।

❋

❋

੭ ਪੋਹ ਸ਼ਹਿਨਸ਼ਾਹੀ ਸੰਮਤ ੬ ਜੀਤ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ

ਪੋਹ ਕਹੇ ਮੇਰੀ ਪਵਣ ਸਵਾਸੀ ਠੰਡੀ, ਸਾਹਿਬ ਸਤਿਗੁਰ ਦਿਤੀ ਵਡਿਆਈਆ। ਮੈਂ ਖਾ ਕੇ ਇਕ ਸੁਗੰਦੀ, ਕਹਾਂ ਕਸਮ ਪ੍ਰਭ ਦੀ ਇਕ ਜਣਾਈਆ। ਜਨ ਭਗਤੋ ਤੂੰ ਮੇਰਾ ਮੈਂ ਤੇਰਾ ਗਾਉਣਾ ਛੰਦੀ, ਸ਼ਹਿਨਸ਼ਾਹ ਸਤਿਗੁਰ ਹੋਏ ਸਹਾਈਆ। ਆਤਮ ਪਰਮਾਤਮ ਪ੍ਰੀਤੀ ਜਾਏ ਗੰਢੀ, ਅੱਗੇ ਅਵਰ ਨਾ ਕੋਇ ਤੁੜਾਈਆ। ਜੋ ਚਾਰ ਜੁਗ ਦੀ ਪਿਛਲੀ ਕੀਤੀ ਸੰਧੀ, ਸਨਦ ਗੁਰ ਅਵਤਾਰ ਪੈਗ਼ੰਬਰਾਂ ਹੱਥ ਫੜਾਈਆ। ਉਸ ਦੀ ਰਹੇ ਨਾ ਕੋਇ ਪਾਬੰਦੀ, ਜਗਤ ਸ਼ਰਅ ਦਏ ਤੁੜਾਈਆ। ਸਦੀ ਚੌਧਵੀਂ ਜਾਂਦੀ ਲੰਘੀ, ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਖੇਲ ਕਰਨੀ ਚੰਗੀ, ਚਾਰ ਕੁੰਟ ਵੱਜੀ ਵਧਾਈਆ। ਸਤਿ ਸਚ ਦੀ ਦੇਵੇ ਅਨੰਦੀ, ਅਨੰਦ ਅਨੰਦ ਵਿਚੋਂ ਵਖਾਈਆ। ਜਿਹੜੀ ਵਸਤ ਗੋਬਿੰਦ ਗੋਬਿੰਦ ਮੰਗੀ, ਗੋਬਿੰਦ ਝੋਲੀ ਦਏ ਭਰਾਈਆ। ਆਯੂ ਕਲ ਰਹੇ ਨਾ ਲੰਬੀ, ਅੱਗੇ ਅਵਰ ਨਾ ਕੋਇ ਰਖਾਈਆ। ਥੱਲਿਉਂ ਧਰਨੀ ਰਹੀ ਕੰਬੀ, ਰੋ ਰੋ ਰਹੀ ਜਣਾਈਆ। ਸਤਿਗੁਰ ਸ਼ਬਦ ਤੇਰੇ ਨਾਮ ਦੀ ਚਮਕੇ ਇਕੋ ਚੰਡੀ, ਚੰਡਕਾ ਰੂਪ ਦਖਾਈਆ। ਗੁਰਮੁਖਾਂ ਆਤਮ ਸੇਜ ਸੋਹੇ ਪਲੰਘੀ, ਸੁਹੰਜਣੀ ਇਕ ਵਖਾਈਆ। ਦੂਈ ਦਵੈਤੀ ਮੇਟਣੀ ਕੰਧੀ, ਹਉਮੇ ਰੋਗ ਗਵਾਈਆ। ਪ੍ਰੇਮ ਸਿਤਾਰ ਹਿਲਾਉਣੀ ਤੰਦੀ, ਧੁਰ ਆਪਣਾ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ।

੭ ਪੋਹ ਸ਼ਹਿਨਸ਼ਾਹੀ ਸੰਮਤ ੬ ਰਾਮ ਕੌਰ ਦੇ ਗ੍ਰਹਿ ਜੰਮੂ ਸ਼ਹਿਰ

ਪੋਹ ਕਹੇ ਹੁਕਮ ਸੰਦੇਸ਼ਾ ਦੇਵੇ ਪੌਣ ਉਨੰਜਾ, ਧੁਰ ਦੀ ਧਾਰ ਇਕ ਸਮਝਾਈਆ। ਜਿਸ ਕਾਰਨ ਨਾਨਕ ਲਾਇਆ ਪੰਜਾ, ਸੰਜੇ ਦੁਆਪਰ ਅੱਖ ਉਠਾਈਆ। ਹਰਿ ਗੋਬਿੰਦ ਕਲੀ ਚੋਲਾ ਪਹਿਨਿਆ ਬਵੰਜਾ, ਬਾਵਨ ਧਾਰ ਇਕ ਅਖਵਾਈਆ। ਗੋਬਿੰਦ ਖੜਗ ਖੜਕਾਇਆ ਖੰਡਾ, ਸ਼ਸਤਰਧਾਰੀ ਰੂਪ ਬਦਲਾਈਆ। ਨਿਗਹ ਮਾਰੀ ਵਿਚ ਵਰਭੰਡਾ, ਵਰਭੰਡੀ ਨੈਣ ਉਠਾਈਆ। ਪੁਰਖ ਅਕਾਲ ਦੀਨ ਦਿਆਲ ਦਾ ਧਰਮ ਧਾਰ ਦਾ ਵੇਖਿਆ ਡੰਡਾ, ਜੋ ਡੰਡਾਵਤ ਸਭ ਦੀ ਰਿਹਾ ਬਦਲਾਈਆ। ਸਦੀ ਚੌਧਵੀਂ ਤੱਕਿਆ ਕੰਢਾ, ਅੰਤ ਅਖ਼ੀਰ ਮੁਹੰਮਦ ਨੀਰ ਵਹਾਈਆ। ਝਗੜਾ ਮੁਕਦਾ ਵੇਖਿਆ ਤਹਿਮਤ ਤੰਬਾ, ਟੋਪੀ ਸੀਸ ਨਾ ਕੋਇ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਿਆ ਕੰਬਾ, ਧੀਰਜ ਧੀਰ ਨਾ ਕੋਇ ਬੰਧਾਈਆ। ਦਿਵਸ ਰੈਣ ਵੇਖਿਆ ਵੇਖੀ ਵੰਡ ਸ਼ੰਬਾ, ਏਕੰਕਾਰ ਦਿਤੀ ਵਡਿਆਈਆ। ਮਾਨਵ ਧਾਰ ਵੇਖਿਆ ਸੰਸਾਰ ਸੀਸ ਨੰਗਾ, ਓਢਣ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਸਾਂਝੇ ਯਾਰ ਦਾ ਮੁੱਕਿਆ ਢੰਗਾ, ਤਰੀਕਾ ਤਰੀਕ ਵਿਚੋਂ ਵਖਾਈਆ। ਉਤਭੁਜ ਸੇਤਜ ਖਾਣੀ ਤਕੀ ਜੇਰਜ ਅੰਡਾ, ਚਾਰੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੋਹ ਕਹੇ ਮੈਂ ਵੇਖੀ ਪਾਰਬ੍ਰਹਮ ਦੀ ਸ਼ਕਤੀ, ਆਦਿ ਸ਼ਕਤ ਦਏ ਗਵਾਹੀਆ। ਝਗੜਾ ਤੱਕਿਆ ਬੂੰਦ ਰਕਤੀ, ਤਤਵ ਤਤ ਖੋਜ ਖੁਜਾਈਆ। ਜੁਗ ਚੌਕੜੀ ਤਕੀ ਭਗਤੀ, ਭਗਵਨ

❋

❋

ਦਿਤਾ ਦਰਸਾਈਆ। ਕਲਜੁਗ ਅੰਤਮ ਦਿਸੇ ਨਾ ਕੋਇ ਵਿਅਕਤੀ, ਜੋ ਆਪਣਾ ਪੜਦਾ ਆਪ ਚੁਕਾਈਆ। ਜਿਧਰ ਵੇਖਾਂ ਧਾਰ ਹੋਈ ਸ਼ੱਕ ਦੀ, ਸਹਿਸਾ ਸਕੇ ਨਾ ਕੋਇ ਮਿਟਾਈਆ। ਲੱਜਿਆ ਮਿਟੇ ਨਾ ਕਿਸੇ ਨੱਕ ਦੀ, ਪ੍ਰਭ ਮਿਲਣ ਦਾ ਮਾਰਗ ਗਏ ਭੁਲਾਈਆ। ਆਵਾਜ਼ ਸੁਣੀ ਨਾ ਕੋਇ ਹੱਕ ਦੀ, ਹਕੀਕਤ ਪੜਦਾ ਨਾ ਕੋਇ ਉਠਾਈਆ। ਸਦੀ ਚੌਧਵੀਂ ਵੇਖੀ ਨਠਦੀ, ਭੱਜੇ ਵਾਹੋ ਦਾਹੀਆ। ਕਲਜੁਗ ਖੇਲ ਤਕੀ ਭਠਿਆਲੇ ਭੱਠ ਦੀ, ਕੂੜ ਅਗਨੀ ਰਿਹਾ ਡਾਹੀਆ। ਮਨ ਕਲਪਣਾ ਵੇਖੀ ਯਕ ਦੀ, ਧੀਰਜ ਧੀਰ ਨਾ ਕੋਇ ਰਖਾਈਆ। ਮਾਇਆ ਨਾਗਣੀ ਤਕੀ ਖੇਲ ਸੱਪ ਦੀ, ਡੱਸੇ ਥਾਉਂ ਥਾਈਂਆ। ਲੜੀ ਵੇਖੀ ਵਿਕਾਰ ਪਪ ਦੀ, ਪਤਿਤ ਪੁਨੀਤ ਨਾ ਕੋਇ ਕਰਾਈਆ। ਵਡਿਆਈ ਰਹੀ ਨਾ ਕਿਸੇ ਜਪ ਦੀ, ਸ਼ਾਸਤਰ ਸਾਰੇ ਦੇਣ ਗਵਾਹੀਆ। ਚਤੁਰਾਈ ਚਲੇ ਕਿਸੇ ਨਾ ਮਤ ਦੀ, ਗੁਰਮਤ ਸਾਰੇ ਗਏ ਭੁਲਾਈਆ। ਹੁਣ ਖੇਲ ਤਕਣੀ ਕਲਜੁਗ ਕਿਰਿਆ ਅਤ ਦੀ, ਅੰਤ ਅਖ਼ੀਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਆਪਣੇ ਆਪ ਪਰਗਟ ਦੀ, ਪਰਗਟ ਹੋ ਕੇ ਆਪਣਾ ਹੁਕਮ ਵਰਤਾਈਆ।

੭ ਪੋਹ ਸ਼ਹਿਨਸ਼ਾਹੀ ਸੰਮਤ ੬ ਸਧਰੋ ਦੇਵੀ ਦੇ ਗ੍ਰਹਿ ਪਿੰਡ ਦੀਵਾਨਾ ਜ਼ਿਲਾ ਜੰਮੂ

ਪੋਹ ਕਹੇ ਕਿਰਪਾ ਕਰੇ ਪ੍ਰਭ ਸੂਰਾ ਸਰਬਗ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਬੁਝਾਏ ਅੱਗ, ਤ੍ਰਿਸ਼ਨਾ ਤਾਮਸ ਦਏ ਮਿਟਾਈਆ। ਜਨ ਭਗਤ ਸੁਹੇਲੇ ਲੱਭ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਦੇਵੇ ਦਰਸ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਮਨ ਕਲਪਣਾ ਮੇਟ ਕੇ ਹੱਦ, ਸੁਰਤ ਸ਼ਬਦ ਨਾਲ ਮਿਲਾਈਆ। ਆਤਮ ਪਰਮਾਤਮ ਬਣਾ ਕੇ ਆਪਣੀ ਯਦ, ਏਕਾ ਨੂਰ ਦਏ ਚਮਕਾਈਆ। ਭਾਗ ਲਗਾਏ ਕਾਇਆ ਅੰਧੇਰੀ ਖੱਡ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਮੋਹ ਵਿਕਾਰ ਹੰਕਾਰ ਵਿਭਚਾਰ ਦੇਵੇ ਕਢ, ਧੁਰ ਦਾ ਹੁਕਮ ਇਕ ਸੁਣਾਈਆ। ਨਿਰਗੁਣ ਜੋਤ ਪ੍ਰਕਾਸ਼ ਹੋਵੇ ਲਟ ਲਟ, ਨੂਰ ਨੁਰਾਨਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਰੰਗ ਆਪ ਰੰਗਾਈਆ। ਪੋਹ ਕਹੇ ਜਨ ਭਗਤੋ ਗਾਓ ਪ੍ਰਭ ਦੇ ਗੀਤ, ਗਹਿਰ ਗੰਭੀਰ ਵੇਖ ਵਖਾਈਆ। ਕਾਇਆ ਕਾਅਬਾ ਤਕੋ ਹੱਕ ਮਸੀਤ, ਮੁਸੱਲਾ ਹੱਕ ਨਾਮ ਵਿਛਾਈਆ। ਦੇਹੁਰਾ ਸੁਹਾਵੇ ਸਾਹਿਬ ਅਨਡੀਠ, ਮੰਦਰ ਵੱਜੇ ਰਾਮ ਵਧਾਈਆ। ਠਗੌਰੀ ਰਹੇ ਨਾ ਮਨੂਆ ਚੀਤ, ਚੇਤਨ ਸੁਰਤੀ ਦਏ ਕਰਾਈਆ। ਝਗੜਾ ਮੁਕਾਏ ਊਚ ਨੀਚ, ਜ਼ਾਤ ਪਾਤ ਦਾ ਪੰਧ ਮੁਕਾਈਆ। ਸਾਚਾ ਕਲਮਾ ਦੱਸ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਜਿਸ ਗ੍ਰਹਿ ਵਸੇ ਸਾਹਿਬ ਵਸਨੀਕ, ਏਕੰਕਾਰਾ ਡੇਰਾ ਲਾਈਆ। ਸੋ ਦਵਾਰ ਹੋਏ ਤਸਦੀਕ, ਸ਼ਹਾਦਤ ਆਪਣੀ ਦਏ ਭੁਗਤਾਈਆ। ਮਾਨਵ ਮਾਨਵ ਦਿਸੇ ਨਾ ਕੋਇ ਸ਼ਰੀਕ, ਸ਼ਰਕਤ ਕੂੜੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੋਹ ਕਹੇ ਜਨ ਭਗਤੋ ਗਾਓ ਗਹਿਰ ਗੰਭੀਰ, ਹਰਿ ਵੱਡਾ ਵਡ ਵਡਿਆਈਆ। ਸ਼ਾਂਤ ਹੋਵੇ ਸ਼ਰੀਰ, ਅਗਨੀ ਤਤ ਬੁਝਾਈਆ। ਅੰਮ੍ਰਿਤ ਬਖ਼ਸ਼ੇ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਬਦਲ ਦੇਵੇ ਤਕਦੀਰ,

❋

❋

ਤਦਬੀਰ ਆਪਣੀ ਇਕ ਵਖਾਈਆ। ਲੇਖੇ ਲਾਵੇ ਸ਼ਾਹ ਹਕੀਰ, ਗ਼ਰੀਬ ਨਿਮਾਣੇ ਗੋਦ ਉਠਾਈਆ। ਸ਼ਰਅ ਦਾ ਤੋੜ ਜ਼ੰਜੀਰ, ਸਾਚੀ ਮੰਜ਼ਲ ਦਏ ਪਹੁੰਚਾਈਆ। ਜਿਸ ਗ੍ਰਹਿ ਵਸੇ ਕਬੀਰ, ਕਬਰਾਂ ਤੋਂ ਬਾਹਰ ਡੇਰਾ ਲਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਝਗੜਾ ਮੁਕਾਏ ਗ਼ਰੀਬ ਅਮੀਰ, ਅਮਰਾਪਦ ਇਕ ਜਣਾਈਆ। ਸਤਿ ਦਾ ਸਾਂਝਾ ਬਖ਼ਸ਼ ਕੇ ਚੀਰ, ਬਸਤਰ ਕੂੜ ਕੁੜਿਆਰਾ ਦਏ ਗਵਾਈਆ। ਮੰਦਰ ਚੋਟੀ ਚੜ੍ਹ ਅਖ਼ੀਰ, ਸਚਖੰਡ ਦਵਾਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜਨ ਭਗਤਾਂ ਸਦਾ ਕਟਣਹਾਰਾ ਭੀੜ, ਚੁਰਾਸੀ ਫਾਸੀ ਜਮ ਕੀ ਦਏ ਤੁੜਾਈਆ।

੭ ਪੋਹ ਸ਼ਹਿਨਸ਼ਾਹੀ ਸੰਮਤ ੬ ਗੁਰਦਿਤ ਸਿੰਘ ਦੇ ਗ੍ਰਹਿ ਛੰਬ ਖ਼ਾਸ

ਪੋਹ ਕਹੇ ਮੇਰਾ ਪਰਵਿਸ਼ਟਾ ਸੱਤ, ਪ੍ਰਭ ਸਤਿ ਦਏ ਵਡਿਆਈਆ। ਤਕ ਪ੍ਰੇਮੀ ਤਤ, ਤਤਵ ਪੜਦਾ ਆਪ ਉਠਾਈਆ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਧੀਰਜ ਸੰਤੋਖ ਦੇਣਾ ਜਤ, ਧਰਮ ਦੀ ਧਾਰ ਇਕ ਵਖਾਈਆ। ਮਿਹਰਵਾਨ ਮਹਿਬੂਬ ਸਿਰ ਰੱਖਣਾ ਹੱਥ, ਪੁਸ਼ਤ ਪਨਾਹ ਆਪ ਟਿਕਾਈਆ। ਨਾਮ ਭੰਡਾਰਾ ਬਖ਼ਸ਼ਣੀ ਵੱਥ, ਅਮੋਲਕ ਇਕ ਵਰਤਾਈਆ। ਗਾਉਣਾ ਸਰਬ ਕਲਾ ਸਮਰਥ, ਹਰਿ ਵਡਾ ਵਡ ਵਡਿਆਈਆ। ਤੇਰੀ ਮਹਿੰਮਾ ਜਗਤ ਅਕਥ, ਜੁਗ ਚੌਕੜੀ ਕਥ ਸਕੇ ਕੋਇ ਨਾ ਰਾਈਆ। ਮੇਰੇ ਦੋਵੇਂ ਖ਼ਾਲੀ ਹੱਥ, ਦਾਤਾ ਤੇਰੇ ਅੱਗੇ ਵਾਸਤਾ ਪਾਈਆ। ਹਰ ਹਿਰਦੇ ਜਾਣਾ ਵਸ, ਵਾਸਤਕ ਆਪਣਾ ਰੰਗ ਰੰਗਾਈਆ। ਅੰਮ੍ਰਿਤ ਨਿਝਰ ਦੇਣਾ ਰਸ, ਬੂੰਦ ਸਵਾਂਤੀ ਨਾਭੀ ਕਵਲ ਟਪਕਾਈਆ। ਨਿਜ ਨੇਤਰ ਖੋਲ੍ਹਣੀ ਅੱਖ, ਮਿਲਣਾ ਪ੍ਰਤਖ ਗੁਸਾਈਂਆ। ਤੇਰੇ ਤੇਰੇ ਨਾਲੋਂ ਹੋਵਣ ਨਾ ਵੱਖ, ਗ੍ਰਹਿ ਇਕੋ ਦੇਣਾ ਵਸਾਈਆ। ਮੇਰਾ ਨਾਮ ਜੈਕਾਰਾ ਹੋਵੇ ਅਲੱਖ, ਅਗੋਚਰ ਤੇਰੀ ਬੇਪਰਵਾਹੀਆ। ਦਰਸ਼ਨ ਦੇਣਾ ਹੋ ਪਰਗਟ, ਸਨਮੁਖ ਹੋ ਕੇ ਸੋਭਾ ਪਾਈਆ। ਜਨਮ ਕਰਮ ਦਾ ਲੇਖਾ ਦੇਣਾ ਕਟ, ਕਟਾਕਸ਼ ਇਕੋ ਨਾਮ ਲਗਾਈਆ। ਸਤਿ ਦਵਾਰਾ ਵਖਾਉਣਾ ਹੱਟ, ਪੜਦਾ ਅੰਤਰ ਨਿਰੰਤਰ ਉਠਾਈਆ। ਤੀਰਥ ਸੁਹਾਉਣਾ ਤਟ, ਮੁਨਾਰਾ ਇਕੋ ਵੇਖ ਵਖਾਈਆ। ਨਾਦ ਸੁਣਾਉਣਾ ਸ਼ਬਦ ਅਨਹਦ, ਨਾਦੀ ਧੁਨ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੋਹ ਕਹੇ ਪ੍ਰਭ ਮੇਰਾ ਦਿਵਸ ਹੋਵੇ ਸੁਹੰਜਣਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਬਣਨਾ ਦਰਦ ਦੁਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨ ਪਾਉਣਾ ਅੰਜਣਾ, ਦੁਰਮਤ ਮੈਲ ਦੇਣੀ ਗਵਾਈਆ। ਆਤਮ ਪਰਮਾਤਮ ਬਣਨਾ ਸੱਜਣਾ, ਸਾਕ ਸੈਣ ਇਕ ਹੋ ਆਈਆ। ਨਾਮ ਵਖਾਉਣਾ ਸਾਚਾ ਵੰਝਣਾ, ਮੁਹਾਣਾ ਧੁਰਦਰਗਾਹੀਆ। ਪ੍ਰੇਮ ਪ੍ਰੀਤੀ ਚਾੜ੍ਹਨੀ ਰੰਗਣਾ, ਰੰਗਤ ਅਗੰਮ ਅਥਾਹੀਆ। ਜਨ ਭਗਤਾਂ ਦਵਾਰਾ ਪਏ ਕੋਇ ਨਾ ਮੰਗਣਾ, ਭਿੱਖਕ ਰੂਪ ਨਾ ਕੋਇ ਦਰਸਾਈਆ। ਇਕੋ ਘਰ ਵਸਾਵੇ ਆਅਲਾ ਅਦਨਾ, ਊਚ ਨੀਚ ਦਾ ਡੇਰਾ ਢਾਹੀਆ। ਤੂੰ ਗੋਪਾਲ ਮੂਰਤ ਮਦਨਾ, ਸਵਾਮੀ ਇਕ ਅਖਵਾਈਆ। ਜਿਸ ਤਾਰੇ ਛੀਂਬੇ ਨਾਈ ਕਬੀਰ ਜੁਲਾਹੇ ਸਦਨਾ, ਸੈਣ ਵੇਖ ਵਖਾਈਆ। ਅੰਤਮ ਸਭ ਦਾ ਪੜਦਾ ਕੱਜਣਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੋਹ ਕਹੇ ਮੇਰੇ ਸਾਹਿਬ ਸੁਲਤਾਨਾ, ਸਤਿ ਸਚ ਦੇਣੀ ਸਰਨਾਈਆ। ਜੋਧੇ ਸੂਰਬੀਰ ਮਰਦ ਮਰਦਾਨਾ, ਕਲ ਤੇਰੀ ਓਟ ਤਕਾਈਆ। ਹੁਕਮ ਵਰਤਾਉਣਾ ਇਕ ਜਹਾਨਾ, ਨਿਰਗੁਣ ਸਰਗੁਣ ਆਪ ਸਮਝਾਈਆ। ਸ਼ਬਦੀ ਰਾਗ ਬਖ਼ਸ਼ ਤਰਾਨਾ, ਤੁਰੀਆ ਤੋਂ ਪਰੇ ਕਰ ਪੜ੍ਹਾਈਆ। ਤੇਰਾ ਆਤਮ ਨੂਰ ਮਿਲੇ ਮਹਾਨਾ, ਪਰਮਾਤਮ ਤੇਰੇ ਵਿਚ ਸਮਾਈਆ। ਸਚ ਦਵਾਰਾ ਇਕ ਵਖਾਣਾ, ਸਚਖੰਡ ਸਾਚਾ ਆਪ ਸੁਹਾਈਆ। ਜੋਤੀ ਨੂਰ ਹੋਵੇ ਨੁਰਾਨਾ, ਅੰਧ ਅੰਧੇਰ ਨਾ ਕੋਇ ਪਰਗਟਾਈਆ। ਮਿਹਰਵਾਨ ਮਹਿਬੂਬ ਦਰ ਤੇਰੇ ਵਾਸਤਾ ਪਾਣਾ, ਨਿਉਂ ਨਿਉਂ ਲਾਗਾਂ ਪਾਈਆ। ਸਦੀ ਚੌਧਵੀਂ ਕਰ ਧਿਆਨਾ, ਨਿਜ ਨੇਤਰ ਅੱਖ ਖੁਲ੍ਹਾਈਆ। ਉਮਤ ਉਮਤੀ ਬੰਨ੍ਹ ਗਾਨਾ, ਸਗਣ ਮਨਾਉਣਾ ਚਾਈਂ ਚਾਈਂਆ। ਕਲ ਕਲਕੀ ਪਹਿਰਿਆ ਜਾਮਾ, ਜਾਮਨ ਹੋਣਾ ਬੇਪਰਵਾਹੀਆ। ਤੇਰਾ ਭਗਤ ਸੁਹੇਲਾ ਰਹੇ ਨਾ ਕੋਇ ਨਿਥਾਵਾਂ, ਨਿਜ ਘਰ ਆਪਣੇ ਲੈਣਾ ਟਿਕਾਈਆ। ਪਿਆਰ ਮੁਹੱਬਤ ਕਰੀਂ ਜਿਉਂ ਲਾਡ ਲਡਾਵਣ ਮਾਵਾਂ, ਗੋਦੀ ਗੋਦ ਗੋਦ ਵਖਾਈਆ। ਆਪਣਾ ਕੰਡਾ ਤੋਲ ਤਰਾਜ਼ੂ ਨਿਰਗੁਣ ਕਰੀਂ ਸਾਵਾਂ, ਵੱਧ ਘੱਟ ਨਾ ਕੋਇ ਬਣਾਈਆ। ਮੈਂ ਖੇਲ ਵੇਖਾਂ ਨਾਲ ਚਾਵਾਂ, ਚਾਉ ਘਨੇਰਾ ਇਕ ਪਰਗਟਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਪੁਰਖ ਅਕਾਲੇ ਇਕੋ ਤੇਰਾ ਪ੍ਰੇਮ ਹੰਢਾਵਾਂ, ਦੂਜੀ ਸੇਜ ਨਾ ਕੋਇ ਸੁਹਾਈਆ। ਗਲ ਪਲੂ ਵਾਸਤਾ ਪਾਵਾਂ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ੍ਰਹਿ ਮੰਦਰ ਵੇਖਣਾ ਸਾਢੇ ਤਿੰਨ ਹੱਥ ਗਰਾਵਾਂ, ਘਰ ਘਰ ਅੰਤਰ ਆਪਣਾ ਨੂਰ ਨੂਰ ਕਰ ਰੁਸ਼ਨਾਈਆ।

੮ ਪੋਹ ਸ਼ਹਿਨਸ਼ਾਹੀ ਸੰਮਤ ੬ ਸੰਸਾਰ ਸਿੰਘ ਦੇ ਗ੍ਰਹਿ ਛੰਬ ਖ਼ਾਸ

ਨਾਰਦ ਕਹੇ ਮੈਨੂੰ ਕਲਜੁਗ ਦਿਤਾ ਇਸ਼ਾਰਾ, ਬਿਨ ਨੈਣਾਂ ਨੈਣ ਉਠਾਈਆ। ਵੇਖ ਮੇਰਾ ਕਿਨਾਰਾ, ਅੰਤ ਅੰਤਸ਼ਕਰਨ ਤਕ ਖ਼ਲਕ ਖ਼ੁਦਾਈਆ। ਧਰਮ ਦਾ ਵੱਜੇ ਨਾ ਕੋਇ ਨਗਾਰਾ, ਨੌਬਤ ਨਾਮ ਨਾ ਕੋਇ ਸੁਣਾਈਆ। ਨਵ ਸੱਤ ਧੂੰਆਂਧਾਰਾ, ਪ੍ਰਭ ਦਾ ਨੂਰ ਨਾ ਕੋਇ ਚਮਕਾਈਆ। ਮੋਹ ਵਿਕਾਰ ਹੰਕਾਰ ਲੱਗਾ ਅਖਾੜਾ, ਵਿਭਚਾਰ ਕਰੇ ਜਗਤ ਲੋਕਾਈਆ। ਝਗੜਾ ਪਿਆ ਪੁਰਖ ਨਾਰਾ, ਪਿਤਾ ਪੂਤ ਰਿਹਾ ਲੜਾਈਆ। ਸਚ ਦਾ ਰਿਹਾ ਨਾ ਕੋਇ ਦਵਾਰਾ, ਮੰਦਰ ਮਸਜਿਦ ਸ਼ਿਵਦਵਾਲੇ ਸਾਰੇ ਰਹੇ ਕੁਰਲਾਈਆ। ਅਠਸਠ ਤੀਰਥ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਮੇਰਾ ਖੇਲ ਅਪਰ ਅਪਾਰਾ, ਅਪਰੰਪਰ ਸਵਾਮੀ ਦਿਤਾ ਕਰਾਈਆ। ਮੈਂ ਜੋਧਾ ਸੂਰਬੀਰ ਬਣ ਬਲਕਾਰਾ, ਬਲ ਆਪਣਾ ਦਿਤਾ ਵਖਾਈਆ। ਹੁਕਮ ਚਲਣ ਦਿਤਾ ਨਹੀਂ ਪੈਗ਼ੰਬਰ ਗੁਰ ਅਵਤਾਰਾ, ਉਮਤ ਲੇਖਾ ਨਾ ਕੋਇ ਪਰਗਟਾਈਆ। ਫਿਰੀ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਦਿਤੇ ਹਿਲਾਈਆ। ਪ੍ਰਭ ਮਿਲਿਆ ਨਾ ਕਿਸੇ ਧੁਰ ਦਾ ਲਾੜਾ, ਲਾੜੀ ਮੌਤ ਸਭ ਨੂੰ ਰਹੀ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਵੇਖਿਆ ਜਗਤ ਜਗ, ਸਤਿ ਸਚ ਦੀ

❋

❋

ਅੱਖ ਉਠਾਈਆ। ਚਾਰੋਂ ਕੁੰਟ ਤਤੀ ਵਾਅ ਰਹੀ ਵਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੱਕੇ ਕਰੇ ਕੋਇ ਨਾ ਹੱਜ, ਹੁਜਰਾ ਹੱਕ ਨਾ ਕੋਇ ਸੁਹਾਈਆ। ਨਾਮ ਸੁਣੇ ਕੋਇ ਨਾ ਸਦ, ਛੰਦੀ ਰਾਗ ਨਾ ਕੋਇ ਅਲਾਈਆ। ਝਗੜਾ ਵੇਖਿਆ ਦੀਨ ਮਜ਼੍ਹਬ ਦੀ ਹੱਦ, ਹਦੂਦ ਪਾਰ ਨਾ ਕੋਇ ਕਰਾਈਆ। ਪ੍ਰਭ ਦੀ ਬਣੇ ਕੋਈ ਨਾ ਯਦ, ਬੰਸ ਸਰਬੰਸ ਨਾ ਕੋਇ ਸੁਹਾਈਆ। ਸਤਿ ਧਰਮ ਨੂੰ ਸਾਰੇ ਗਏ ਛਡ, ਕੂੜ ਕਲਪਨਾ ਵਿਚ ਕੁਰਲਾਈਆ। ਬਿਨ ਹਰਿਨਾਮੇ ਖ਼ਾਲੀ ਦਿਸਣ ਹੱਡ, ਰੰਗਤ ਰੰਗ ਨਾ ਕੋਇ ਰੰਗਾਈਆ। ਜਗਤ ਪਿਆਲੇ ਹਉਮੇ ਮਦਿ, ਨਾਮ ਖ਼ੁਮਾਰੀ ਨਾ ਕੋਇ ਰਖਾਈਆ। ਸਚ ਦਵਾਰ ਕਿਸੇ ਪਏ ਨਾ ਲੱਭ, ਦਰ ਠਾਂਡੇ ਸੀਸ ਨਾ ਕੋਇ ਨਿਵਾਈਆ। ਅਚਰਜ ਖੇਲ ਕੀਤੀ ਆਪ ਪ੍ਰਭ, ਕਲਜੁਗ ਕਲਕਾਤੀ ਰਿਹਾ ਜਣਾਈਆ। ਹੰਕਾਰ ਅਗਨੀ ਰਹੀ ਵਗ, ਸ਼ੋਹਲੇ ਜਗਤ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਨਾਰਦ ਕਹੇ ਮੈਨੂੰ ਕਲਜੁਗ ਰਿਹਾ ਅਵਾਜ਼ੀ ਮਾਰ, ਕੂਕ ਕੂਕ ਸੁਣਾਈਆ। ਆਹ ਵੇਖ ਮੁਹੰਮਦੀ ਯਾਰ, ਸਦੀ ਚੌਧਵੀਂ ਪੰਧ ਮੁਕਾਈਆ। ਲਹਿਣਾ ਤਕ ਮੁਹੰਮਦੀ ਯਾਰ, ਨਿਸ਼ਾਨ ਜਗਤ ਵਿਚ ਵਡਿਆਈਆ। ਈਸਾ ਸੁਣ ਪੁਕਾਰ, ਮੂਸਾ ਮੋਹ ਤੁੜਾਈਆ। ਕਲਮਾ ਕਰੇ ਨਾ ਕੋਇ ਪਿਆਰ, ਕਾਇਨਾਤ ਨਾ ਕੋਇ ਚਤੁਰਾਈਆ। ਚਾਰੋਂ ਕੁੰਟ ਆਈ ਹਾਰ, ਜਤ ਸਤਿ ਨਾ ਕੋਇ ਚਤੁਰਾਈਆ। ਅੰਤਮ ਸਭ ਨੂੰ ਪੈਣੀ ਮਾਰ, ਅੱਗੇ ਹੋ ਨਾ ਕੋਇ ਬਚਾਈਆ। ਪੈਗ਼ੰਬਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਕੀ ਖੇਲ ਕਰਨਾ ਪਰਵਰਦਿਗਾਰ, ਸਾਂਝੇ ਯਾਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਅਗੰਮ ਅਪਾਰ, ਜਗਤ ਬੁੱਧੀ ਸਮਝ ਕੋਇ ਨਾ ਪਾਈਆ।

੮ ਪੋਹ ਸ਼ਹਿਨਸ਼ਾਹੀ ਸੰਮਤ ੬ ਗਿਆਨ ਚੰਦ ਦੇ ਗ੍ਰਹਿ ਪਿੰਡ ਖ਼ੈਰੋਆਲੀ ਜ਼ਿਲਾ ਜੰਮੂ

ਪੋਹ ਕਹੇ ਮੈਂ ਹੁਕਮ ਸੰਦੇਸ਼ਾ ਦੇਵਾਂ ਸ੍ਰੀ ਭਗਵਾਨ, ਹਰਿ ਕਰਤਾ ਰਿਹਾ ਦ੍ਰਿੜਾਈਆ। ਕੀ ਖੇਲ ਹੋਣਾ ਜਗਤ ਜਹਾਨ, ਜਗਜੀਵਣ ਦਾਤਾ ਪਰਦਾ ਰਿਹਾ ਚੁਕਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਭੇਵ ਰਿਹਾ ਚੁਕਾਈਆ। ਅਵਤਾਰ ਪੈਗ਼ੰਬਰ ਗੁਰੂ ਕਰ ਕੇ ਸਵਾਧਾਨ, ਆਲਸ ਨਿੰਦਰਾ ਸਭ ਦੀ ਦੂਰ ਕਰਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਦੇਵੇ ਫ਼ਰਮਾਨ, ਫਰਮਾਂਬਰਦਾਰਾਂ ਆਪ ਸੁਣਾਈਆ। ਕਾਇਨਾਤ ਕਲਮਾ ਤਕੋ ਹੱਕ ਇਸਲਾਮ, ਇਸਮ ਆਜ਼ਮ ਪੜਦਾ ਦਿਓ ਉਠਾਈਆ। ਕਿਉਂ ਸ਼ਰਅ ਸ਼ਰੀਅਤ ਬਣੀ ਹਰਾਮ, ਸਿਦਕ ਸਬੂਰੀ ਹੱਕ ਨਾ ਕੋਇ ਕਮਾਈਆ। ਕਿਉਂ ਝਗੜਾ ਦਿਸੇ ਅਵਾਮ, ਆਲਮਾਂ ਇਲਮ ਨਾ ਕੋਇ ਚਤੁਰਾਈਆ। ਭੇਦ ਖੁਲ੍ਹਿਆ ਨਹੀਂ ਸਾਢੇ ਤਿੰਨ ਹੱਥ ਗਰਾਮ, ਨਗਰ ਖੇੜਾ ਨਾ ਕੋਇ ਵਸਾਈਆ। ਮਮਤਾ ਮਿਟੀ ਨਾ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਈਮਾਨ, ਇਸਮ ਆਜ਼ਮ ਨਾ ਕੋਇ ਜਣਾਈਆ। ਮੰਜ਼ਲ ਚੜ੍ਹੇ ਨਾ ਕੋਇ ਇਨਸਾਨ, ਦਰਗਾਹ ਸਚ ਨਾ ਕੋਇ ਸੁਹਾਈਆ। ਕੀ ਹੁਕਮ ਸੰਦੇਸ਼ਾ ਦੇਵੇ ਦੇਵਣਹਾਰ ਨੌਜਵਾਨ, ਨਰ ਨਰਾਇਣ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੋਹ ਕਹੇ ਮੇਰਾ ਮਹੀਨਾ ਆਇਆ ਮਾਤ, ਮਾਤਰ ਭੂਮੀ ਦਿਆਂ ਜਣਾਈਆ। ਵੇਖਣਾ ਖੇਲ ਪੁਰਖ ਅਬਿਨਾਸ਼, ਹਰਿ ਕਰਤਾ ਆਪਣੀ ਕਲ ਵਰਤਾਈਆ। ਅਵਤਾਰ ਪੈਗ਼ੰਬਰ ਗੁਰੂ ਤਕਣਾ ਸਾਥ, ਸਗਲਾ ਸੰਗ ਬਣਾਈਆ। ਚਾਰ ਜੁਗ ਦੀ ਸਿਫ਼ਤੀ ਤਕਣੀ ਗਾਥ, ਅੱਖਰਾਂ ਵਾਲੀ ਮਾਤ ਪੜ੍ਹਾਈਆ। ਕਿਸ ਬਿਧ ਮੇਟਣੀ ਅੰਧੇਰੀ ਰਾਤ, ਸਤਿਜੁਗ ਸਤਿ ਕਰੇ ਰੁਸ਼ਨਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਦੁਨੀ ਦਾ ਪੰਧ ਮੁਕਾਈਆ। ਇਕੋ ਲੇਖਾ ਦਿਸੇ ਕਾਗ਼ਜ਼ਾਤ, ਕਾਗ਼ਜ਼ ਕਲਮ ਸ਼ਾਹੀ ਸਿਫ਼ਤ ਸਾਲਾਹੀਆ। ਆਤਮ ਪਰਮਾਤਮ ਕਰ ਆਜ਼ਾਦ, ਸ਼ਰਅ ਦਾ ਲੇਖਾ ਦਏ ਚੁਕਾਈਆ। ਧੁਨ ਸੁਣਾਏ ਅਗੰਮੀ ਰਾਗ, ਤੁਰੀਆ ਤੋਂ ਬਾਹਰ ਕਰੇ ਪੜ੍ਹਾਈਆ। ਮਨ ਕਲਪਣਾ ਮੇਟ ਵਾਦ ਵਿਵਾਦ, ਕੂੜ ਕੁਕਰਮ ਦਾ ਲੇਖਾ ਦਏ ਮੁਕਾਈਆ। ਸਚ ਸਵਾਮੀ ਅੰਤਰਜਾਮੀ ਭੇਵ ਖੁਲ੍ਹਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਰੰਗ ਰੰਗਾਈਆ। ਝਗੜਾ ਰਹੇ ਨਾ ਰੋਜ਼ਾ ਬਾਂਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਸੁਣਾਈਆ। ਪੋਹ ਕਹੇ ਮੈਂ ਸੁਣਿਆ ਹੁਕਮ ਅਪਾਰਾ, ਅਪਰੰਪਰ ਸਵਾਮੀ ਰਿਹਾ ਜਣਾਈਆ। ਖੇਲ ਹੋਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਕਲਜੁਗ ਕੂਕ ਕੂਕ ਪੁਕਾਰਾ, ਨਾਅਰਾ ਇਕੋ ਇਕ ਸੁਣਾਈਆ। ਸਦੀ ਚੌਧਵੀਂ ਆਈ ਤੇਰੇ ਦਵਾਰਾ, ਵਾਰਸ ਸਾਰੇ ਪਲੂ ਰਹੇ ਛੁਡਾਈਆ। ਤੇਰਾ ਹੁਕਮ ਵਰਤੇ ਨੌ ਖੰਡ ਪ੍ਰਿਥਮੀ ਸੱਤ ਦੀਪ ਨਾ ਕੋਇ ਮੇਟਣਹਾਰਾ, ਅੱਗੇ ਹੋ ਨਾ ਕੋਇ ਅਟਕਾਈਆ। ਦਰ ਦਰਵੇਸ਼ ਨਰ ਨਰੇਸ਼ ਠਾਂਡੇ ਕਰਾਂ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਖੇਲ ਕਲ ਕਲਕੀ ਅਵਤਾਰਾ, ਨਿਹਕਲੰਕ ਆਪਣਾ ਹੁਕਮ ਵਰਤਾਈਆ। ਅਮਾਮ ਅਮਾਮੇ ਵਡ ਸਿਕਦਾਰਾ, ਸ਼ਾਹੋ ਭੂਪ ਤੇਰੀ ਰੁਸ਼ਨਾਈਆ। ਅਲਾਹੀ ਨੂਰ ਤੇਰਾ ਉਜਿਆਰਾ, ਅਲਖ ਅਗੋਚਰ ਇਕ ਅਖਵਾਈਆ। ਅੰਤਮ ਸਭ ਦੀ ਪਾਵਾਂ ਸਾਰਾ, ਮਹਾਂਸਾਰਥੀ ਭੱਜਣ ਵਾਹੋ ਦਾਹੀਆ। ਨਿਸ਼ਾਨ ਮੇਟਣਾ ਚੰਦ ਸਿਤਾਰਾ, ਸਤਹ ਬੁਲੰਦੀ ਡੇਰਾ ਢਾਹੀਆ। ਜਨ ਭਗਤਾਂ ਬਣਨਾ ਮੀਤ ਮੁਰਾਰਾ, ਸੰਤ ਸੁਹੇਲੇ ਲੈਣੇ ਤਰਾਈਆ। ਗੁਰਮੁਖ ਨੂਰ ਨੂਰ ਪਾਵੇ ਸਾਰਾ, ਦਰ ਠਾਂਡਾ ਇਕ ਦਰਸਾਈਆ। ਪੋਹ ਕਹੇ ਮੇਰੀ ਡੰਡਾਵਤ ਬੰਦਨਾ ਅਨਕ ਬਾਰਾ, ਅਨਕ ਕਲ ਧਾਰੀ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਤੇਰਾ ਖੇਲ ਨਿਆਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਮਝ ਕਿਸੇ ਨਾ ਆਈਆ।

੮ ਪੋਹ ਸ਼ਹਿਨਸ਼ਾਹੀ ਸੰਮਤ ੬ ਗਿਆਨ ਸਿੰਘ ਦੇ ਗ੍ਰਹਿ ਪਿੰਡ ਨਵਾਂ ਚੱਕ

ਪੋਹ ਕਹੇ ਹਰਿ ਗੋਬਿੰਦ ਅੱਠ ਵਾਰ ਭਵਾਇਆ ਰੱਸਾ, ਅੱਠ ਪੋਹ ਦਏ ਗਵਾਹੀਆ। ਫੇਰ ਜ਼ੋਰ ਨਾਲ ਨੱਸਾ, ਢਾਈ ਸੌ ਕਦਮ ਪੰਧ ਮੁਕਾਈਆ। ਫਿਰ ਖਿੜ ਖਿੜਾ ਕੇ ਹੱਸਾ, ਤਾਲੀ ਦੋ ਹੱਥਾਂ ਦਿਤੀ ਵਜਾਈਆ। ਫਿਰ ਪੁਰਖ ਅਕਾਲ ਟੇਕਿਆ ਮੱਥਾ, ਸੀਸ ਜਗਦੀਸ ਨਿਵਾਈਆ। ਫਿਰ ਹੁਕਮ ਸੁਣਿਆ ਅਲੱਖਣਾ ਅਲਖਾ, ਅਲਖ ਅਗੋਚਰ ਦਿਤਾ ਜਣਾਈਆ। ਹਰਿ ਗੋਬਿੰਦ ਤੂੰ ਬੰਨ੍ਹਣਾ ਕਮਰਕਸਾ, ਕਮਰ ਧਾਰ ਇਕ ਜਣਾਈਆ।

❋

❋

ਫੇਰ ਆਵੇ ਮੇਰਾ ਗੋਬਿੰਦ ਬੱਚਾ, ਸੋਹਣਾ ਰੂਪ ਬਦਲਾਈਆ। ਜਿਸ ਪਹਿਨਾਉਣਾ ਜਤ ਸਤਿ ਦਾ ਕੱਛਾ, ਪੰਚ ਕਕਾਰ ਨਾਲ ਰਲਾਈਆ। ਮਾਣ ਵਡਿਆਈ ਦੇ ਕੇ ਕੱਖਾਂ, ਕਰਮ ਕਾਂਡ ਦਾ ਡੇਰਾ ਢਾਹੀਆ। ਜ਼ਾਤ ਪਾਤ ਦਾ ਮੇਟ ਕੇ ਰੱਟਾ, ਰਟਨ ਇਕੋ ਦੇਣੀ ਲਗਾਈਆ। ਸਤਿ ਸਰੂਪ ਦੱਸ ਕੇ ਯਥਾ, ਯਥਾਰਥ ਮੇਰਾ ਰੰਗ ਰੰਗਾਈਆ। ਫਿਰ ਆਤਮ ਪਰਮਾਤਮ ਹੋਣੀ ਕਥਾ, ਕਥਾ ਕਹਾਣੀ ਦੇਣੀ ਸੁਣਾਈਆ। ਸ਼ਬਦ ਸਤਿਗੁਰ ਦੇਣੀ ਅਗੰਮੀ ਵਥਾ, ਵਸਤ ਅਮੋਲਕ ਇਕ ਵਰਤਾਈਆ। ਪਾਰਬ੍ਰਹਮ ਫਿਰੇ ਨੱਠਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਸੰਤ ਭਗਤ ਕਰੇ ਇਕੱਠਾ, ਜੁਗ ਜੁਗ ਵਿਛੜੇ ਜੋੜ ਜੁੜਾਈਆ। ਝਗੜਾ ਮੁਕਾ ਕੇ ਪੱਥਰ ਵੱਟਾ, ਪਾਹਨ ਪੂਜਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਟੱਪਾ, ਆਤਮ ਪਰਮਾਤਮ ਰੰਗ ਰੰਗਾਈਆ। ਕੋਈ ਨਾ ਖਾਏ ਵੱਛਾ ਕੱਟਾ, ਪੰਖੇਰੂ ਖੱਲ ਨਾ ਕੋਇ ਲੁਹਾਈਆ। ਮਦਿ ਪੀਏ ਨਾ ਗਟ ਗਟਾ, ਨਾਮ ਰਸ ਆਪਣਾ ਚਖਾਈਆ। ਉਸ ਦਾ ਖੇਲ ਹੋਣਾ ਵਿਚ ਜੱਟਾ, ਜਟਾ ਜੂਟ ਧਾਰੀ ਦਏ ਮਿਟਾਈਆ। ਸੂਰਬੀਰ ਬਹਾਦਰ ਬਣ ਕੇ ਹੱਟਾ ਕੱਟਾ, ਹੁਕਮ ਆਪਣਾ ਇਕ ਵਰਤਾਈਆ। ਭਾਗ ਲਗਾ ਕੇ ਕਾਇਆ ਮੱਟਾ, ਸੰਬਲ ਸਾਢੇ ਤਿੰਨ ਹੱਥ ਸੁਹਾਈਆ। ਧਰਨੀ ਧਰਤ ਧਵਲ ਸੁਫਲ ਕਰਾਏ ਘੱਟਾ, ਜਿਸ ਉਪਰ ਚਰਨ ਛੁਹਾਈਆ। ਕਲਜੁਗ ਉਲਟੀ ਗੇੜੇ ਲੱਠਾ, ਜਗਤ ਜਹਾਨ ਆਪ ਭਵਾਈਆ। ਝਗੜਾ ਮੁਕਾ ਕੇ ਅੱਠ ਸੱਠਾ, ਚਰਨ ਸਰੋਵਰ ਦਏ ਨੁਹਾਈਆ। ਮਾਨਵ ਮਾਨਸ ਬਦਲ ਕੇ ਮਤਾ, ਗੁਰਮਤ ਇਕੋ ਦਏ ਸਮਝਾਈਆ। ਸਚਖੰਡ ਦਵਾਰ ਦਾ ਦੱਸ ਕੇ ਪਤਾ, ਪਤਿਪਰਮੇਸ਼ਵਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਸਚਖੰਡ ਦਵਾਰ ਆਪ ਵਸਾ, ਸਚ ਗ੍ਰਹਿ ਆਪਣਾ ਆਸਣ ਲਾਈਆ।

੮ ਪੋਹ ਸ਼ਹਿਨਸ਼ਾਹੀ ਸੰਮਤ ੬ ਭਾਗ ਸਿੰਘ ਦੇ ਗ੍ਰਹਿ ਪਿੰਡ ਮਲਕ ਕੈਂਪ

ਅੱਠ ਪੋਹ ਕਹੇ ਮੈਂ ਪ੍ਰਭੂ ਦੇ ਪਰਸਾਂ ਪਗ, ਬਿਨ ਸੀਸ ਸੀਸ ਜਗਦੀਸ ਝੁਕਾਈਆ। ਜੋ ਸਾਹਿਬ ਸੁਲਤਾਨ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਖੇਲ ਖੇਲਣਾ ਸ੍ਰਿਸ਼ਟੀ ਵਿਚ ਜਗ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਤ੍ਰੈਗੁਣ ਕਲਪਣਾ ਵੇਖਣੀ ਅੱਗ, ਨੌ ਖੰਡ ਸੱਤ ਦੀਪ ਫੋਲ ਫੁਲਾਈਆ। ਮੱਕੇ ਕਾਅਬਿਆ ਮੁਕਣਾ ਹੱਜ, ਹੁਜਰਿਆਂ ਪੜਦਾ ਲਾਹੀਆ। ਮੰਦਰ ਮਸੀਤ ਸ਼ਿਵਦਵਾਲੇ ਵੇਖਣੇ ਮੱਠ, ਗੁਰੂਦਵਾਰ ਆਪਣਾ ਪੰਧ ਮੁਕਾਈਆ। ਲੇਖਾ ਜਾਨਣਾ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਓਹਲਾ ਰਹੇ ਨਾ ਰਾਈਆ। ਕਰਮ ਕਾਂਡ ਦਾ ਲੇਖਾ ਤਕਣਾ ਘਟ ਘਟ, ਗ੍ਰਹਿ ਗ੍ਰਹਿ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੋਹ ਕਹੇ ਪ੍ਰਭ ਦਾ ਖੇਲ ਵੇਖਣਾ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਚਾਰ ਜੁਗ ਕਰੇ ਨਾ ਕੋਇ ਯਕੀਨ, ਯਕੇ ਬਾਦ ਦੀਗਰੇ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਜ਼ੀਮ, ਆਲੀਜਾਹ ਨੂਰ ਅਲਾਹੀਆ। ਜਿਸ ਦਾ ਹੁਕਮ ਸ਼ਬਦ ਨਾਮ ਕਲਮਾ ਚਲੇ ਕਦੀਮ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਜਿਸ

❋

❋

ਨੂੰ ਕਹਿੰਦੇ ਖ਼ਾਲਕ ਖ਼ਲਕ ਰਹੀਮ, ਰਹਿਮਤ ਇਕ ਕਮਾਈਆ। ਜਿਸ ਨੇ ਦੀਨ ਮਜ਼੍ਹਬ ਕੀਤੀ ਤਕਸੀਮ, ਜੁਜ਼ਾਂ ਵਿਚ ਮਨੁਸ਼ਾਂ ਵੰਡ ਵੰਡਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਾਂਝੀ ਦੇ ਤਾਲੀਮ, ਧੁਰ ਦੀ ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਪੋਹ ਕਹੇ ਮੇਰਾ ਮਿਹਰਵਾਨ ਦਏ ਸੰਦੇਸ਼ਾ, ਅਗੰਮੀ ਰਾਗ ਜਣਾਈਆ। ਮਾਲਕ ਇਕ ਨਰੇਸ਼ਾ, ਨਰ ਨਰਾਇਣ ਬੇਪਰਵਾਹੀਆ। ਜਿਸ ਦਾ ਸੰਬਲ ਸੁਹੰਜਣਾ ਦੇਸਾ, ਸਚ ਗ੍ਰਹਿ ਵੱਜੇ ਵਧਾਈਆ। ਕਲਜੁਗ ਅੰਤਮ ਵੇਖੇ ਲੇਖਾ, ਸਦੀ ਚੌਧਵੀਂ ਖੋਜ ਖੁਜਾਈਆ। ਅਵਤਾਰ ਪੈਗ਼ੰਬਰ ਨਾ ਰਹੇ ਕੋਇ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਝਗੜਾ ਮੇਟੇ ਮੁੱਲਾ ਸ਼ੇਖ਼ਾ, ਮੁਸਾਇਕਾਂ ਡੇਰਾ ਢਾਹੀਆ। ਜਿਸ ਕਾਰਨ ਅਰਜਨ ਸੀਸ ਪਵਾਈ ਰੇਤਾ, ਰਾਵੀ ਭਾਵੀ ਨਾਲ ਰਲਾਈਆ। ਸੋ ਪਰਮਾਤਮ ਜਨ ਭਗਤਾਂ ਕਰੇ ਹੇਤਾ, ਆਤਮ ਮੇਲੇ ਸਹਿਜ ਸੁਭਾਈਆ। ਸਚਖੰਡ ਨਿਵਾਸੀ ਬਣ ਕੇ ਨੇਤਾ, ਨੌਜਵਾਨਾ ਮਰਦ ਮਰਦਾਨਾ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਦਾ ਜ਼ਾਤ ਪਾਤ ਦਾ ਕੂੜ ਕੁਕਰਮ ਦਾ ਪੂਰਾ ਕਰ ਕੇ ਠੇਕਾ, ਠਾਕਰ ਅੱਗੇ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚਾ ਸਤਿ ਦਾ ਕਰ ਕੇ ਏਕਾ, ਏਕੰਕਾਰ ਆਪਣਾ ਰੰਗ ਰੰਗਾਈਆ। ਜਨ ਭਗਤਾਂ ਬੁਧ ਕਰ ਕੇ ਬਿਬੇਕਾ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੋਹ ਕਹੇ ਮੈਨੂੰ ਆਇਆ ਹੁਕਮ ਫ਼ਰਮਾਨਾ, ਹਰਿ ਸਚ ਸਚ ਜਣਾਈਆ। ਖੇਲ ਵੇਖ ਦੋ ਜਹਾਨਾਂ, ਨਿਰਗੁਣ ਸਰਗੁਣ ਆਪ ਕਰਾਈਆ। ਜਿਸ ਦਾ ਹੁਕਮ ਨਾ ਕੋਇ ਮੇਟੇ ਰਾਜਾ ਰਾਣਾ, ਰਈਅਤ ਸੀਸ ਨਾ ਕੋਇ ਉਠਾਈਆ। ਉਸ ਕਲਜੁਗ ਕੂੜੀ ਕਿਰਿਆ ਅੰਤ ਮਿਟਾਣਾ, ਅੰਧ ਅੰਧੇਰਾ ਦਏ ਗਵਾਈਆ। ਸਤਿਜੁਗ ਸਾਚਾ ਸਚ ਪਰਗਟਾਣਾ, ਸਤਿ ਧਰਮ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸਣਾ ਗਾਣਾ, ਧੁਰ ਸੰਦੇਸ਼ਾ ਇਕ ਸੁਣਾਈਆ। ਇਕੋ ਬੇੜਾ ਚਲਾਉਣਾ ਵੰਝ ਮੁਹਾਣਾ, ਦੂਸਰ ਨਈਆ ਨੌਕਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਹੋਵੇ ਜਾਨ ਜਾਣਾ, ਜਾਣੀ ਜਾਣ ਇਕ ਅਖਵਾਈਆ।