੯ ਪੋਹ ਸ਼ਹਿਨਸ਼ਾਹੀ ਸੰਮਤ ੬ ਪੂਰਨ ਸਿੰਘ ਦੇ ਗ੍ਰਹਿ ਪਿੰਡ ਮਲਕ ਕੈਂਪ
ਪੋਹ ਕਹੇ ਮੈਂ ਦੱਸਾਂ ਨਾਲ ਪਿਆਰ, ਭੇਵ ਅਗੰਮ ਖੁਲ੍ਹਾਈਆ। ਨੌ ਪਰਵਿਸ਼ਟੇ ਦਿਵਸ ਵਿਚਾਰ, ਤ੍ਰੇਤਾ ਜੁਗ ਧਿਆਨ ਰਖਾਈਆ। ਰਾਜਾ ਜਨਕ ਮਿਥਲਪੁਰੀ ਸਿਕਦਾਰ, ਧਰਮ ਦੀ ਧਾਰ ਵਡਿਆਈਆ। ਪਹਾੜ ਲਹਿੰਦੇ ਦੀ ਦਿਸ਼ਾ ਗਿਆ ਨਾਲ ਵਿਚਾਰ, ਆਪਣਾ ਪੰਧ ਮੁਕਾਈਆ। ਤੱਕਿਆ ਖੇਲ ਸੱਚੀ ਸਰਕਾਰ, ਹਰਿ ਕਰਤਾ ਰੰਗ ਵਖਾਈਆ। ਜੋਬਨਵੰਤੀ ਦਿਸੀ ਇਕ ਨਾਰ, ਜੋ ਨਰ ਨਰਾਇਣ ਲਿਖ ਕੇ ਗਲ ਵਿਚ ਲਟਕਾਈਆ। ਰਸਨਾ ਤੂੰ ਹੀ ਤੂੰ ਹੀ ਰਹੀ ਉਚਾਰ, ਹਿਰਦੇ ਅੰਦਰ ਹਰਿ ਲਿਵ ਲਾਈਆ। ਕਦੇ ਕਦੇ ਨੈਣ ਲਏ ਉਘਾੜ, ਅੱਖੀ ਫੇਰ ਬੰਦ ਕਰਾਈਆ। ਫਿਰੇ ਵਿਚ ਉਜਾੜ, ਜੰਗਲ ਚਾਈਂ ਚਾਈਂਆ। ਰੋਵੇ ਜ਼ਾਰੋ ਜ਼ਾਰ, ਨੈਣਾਂ ਨੀਰ ਵਹਾਈਆ। ਮਿਲੇ ਮਾਹੀ ਮੇਰਾ ਨਿਰੰਕਾਰ, ਨਿਰਵੈਰ ਅੰਗ ਲਗਾਈਆ।
❋
❋
ਜਿਸ ਦੀ ਸਿਕ ਵਿਚ ਬੀਤੇ ਇਕ ਸੌ ਵੀਹ ਸਾਲ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ। ਫਿਰਦੀ ਵਾਂਗ ਕੰਗਾਲ, ਤਨ ਬਸਤਰ ਨਾ ਕੋਇ ਸੁਹਾਈਆ। ਖੁਲ੍ਹੇ ਰੱਖੇ ਵਾਲ, ਵੈਰਾਗਣ ਰੂਪ ਵਟਾਈਆ। ਜਨਕ ਦੇ ਕੋਲ ਕੀਤਾ ਆ ਸਵਾਲ, ਪ੍ਰੇਮ ਨਾਲ ਸੁਣਾਈਆ। ਦੱਸ ਕਿੱਥੇ ਮੇਰਾ ਭਗਵਾਨ, ਮੈਨੂੰ ਦੇ ਮਿਲਾਈਆ। ਜਨਕ ਅੰਤਰ ਆਇਆ ਗਿਆਨ, ਦ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਬਦਲਾਈਆ। ਇਹ ਭਗਤੀ ਵਿਚ ਮਹਾਨ, ਪੂਰਬ ਜਨਮ ਦੀ ਸੋਭਾ ਪਾਈਆ। ਜੇਕਰ ਇਹਦੇ ਘਰ ਹੋ ਜਾਵੇ ਸੰਤਾਨ, ਉਸ ਲੋਕਮਾਤ ਮਿਲੇ ਵਡਿਆਈਆ। ਮੇਰੀ ਇੱਛਿਆ ਇੱਛਿਆ ਬਲਵਾਨ, ਪ੍ਰਭ ਦੀ ਆਸ ਰਖਾਈਆ। ਹਰ ਘਟ ਇਸ਼ਾਰਾ ਕੀਤਾ ਨੌਜਵਾਨ, ਉਂਗਲ ਅਸਮਾਨ ਵੱਲ ਉਠਾਈਆ। ਉਹ ਤਕ ਮੇਰਾ ਮਿਹਰਵਾਨ, ਜੋ ਹਰ ਘਟ ਰਿਹਾ ਸਮਾਈਆ। ਜਿਸ ਦੇ ਕੋਲੋਂ ਤੈਨੂੰ ਦੇ ਕੇ ਚਲਿਆ ਦਾਨ, ਵਸਤ ਅਮੋਲਕ ਤੇਰੀ ਕੁੱਖ ਟਿਕਾਈਆ। ਜੋ ਮੇਰੇ ਘਰ ਹੋਵੇ ਪਰਵਾਨ, ਗ੍ਰਹਿ ਮੰਦਰ ਸੋਭਾ ਪਾਈਆ। ਉਸ ਦਾ ਝੁੱਲੇ ਫਿਰ ਨਿਸ਼ਾਨ, ਨਿਸ਼ਾਨਾ ਜਗਤ ਜਣਾਈਆ। ਜਿਸ ਨੂੰ ਪਰਗਟ ਹੋ ਕੇ ਮਿਲੇ ਰਾਮ, ਰਾਮ ਰਾਮਾ ਰੂਪ ਬਦਲਾਈਆ। ਤੇਰਾ ਲੇਖਾ ਰੱਖੇ ਵਿਚ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਫਿਰ ਜਨਕ ਨੇ ਹੱਥ ਲਾਇਆ ਉਤੇ ਧਨੁਖ ਬਾਣ, ਚਿੱਲਾ ਤੀਰ ਤਰਕਸ਼ ਦਿਤਾ ਹਿਲਾਈਆ। ਫੇਰ ਹੁਕਮ ਦਿਤਾ ਜਾਹ ਆਪਣੇ ਮੰਦਰ ਮਕਾਨ, ਸੁਖ ਆਸਣ ਸੋਭਾ ਪਾਈਆ। ਜਿਸ ਵੇਲੇ ਸਮਾਂ ਬੀਤਿਆ ਖੇਲ ਹੋਏ ਮਹਾਨ, ਮਹਿੰਮਾ ਅਕਥ ਕਥੀ ਨਾ ਜਾਈਆ। ਤੇਰੇ ਗ੍ਰਹਿ ਜਨਮੇ ਬਾਲ ਅੰਞਾਣ, ਬਾਲੀ ਬੁੱਧ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੋਹ ਕਹੇ ਨੌ ਪੋਹ ਦਿਵਸ ਸੀ ਚੰਗਾ, ਸੋਹਣੀ ਰੁਤ ਸੁਹਾਈਆ। ਪ੍ਰੇਮ ਧਾਰ ਵਹੇ ਗੰਗਾ, ਗੰਗੋਤਰੀ ਰੰਗ ਵਖਾਈਆ। ਸਚ ਦਾ ਆਇਆ ਅਨੰਦਾ, ਠੰਡੀ ਪਵਣ ਸੁਹਾਈਆ। ਜਿਸ ਦਾ ਭੇਵ ਜਾਣੇ ਨਾ ਕੋਇ ਪੰਡਾ, ਸ਼ਾਸਤਰ ਕਹਿਣ ਕੋਇ ਨਾ ਆਈਆ। ਇਹ ਖੇਲ ਸਾਹਿਬ ਬਖ਼ਸ਼ੰਦਾ, ਹਰਿ ਕਰਤਾ ਰਿਹਾ ਕਰਾਈਆ। ਲੇਖਾ ਜਗਤ ਜਹਾਨ ਜੀਵ ਸੰਦਾ, ਸੰਧਿਆ ਦਾ ਵਕਤ ਸੁਹਾਈਆ। ਜਿਸ ਤਪਸਣੀ ਦੇ ਕੋਲ ਨਹੀਂ ਕੋਈ ਬੰਦਾ, ਉਹ ਕਿਵਲਾ ਬਣੀ ਜਣੇਂਦੀ ਮਾਈਆ। ਮਿਹਰ ਕਰੇ ਗੁਣੀ ਗਹਿੰਦਾ, ਹਰਿ ਦਾਤਾ ਵਡ ਵਡਿਆਈਆ। ਕੰਨਿਆ ਰੂਪ ਪੰਜ ਤਤ ਸੋਹੰਦਾ, ਸੋਹਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਚੜ੍ਹਾਈਆ। ਨੌ ਪੋਹ ਕੰਨਿਆ ਲਿਆ ਜਨਮ, ਸੀਤਾ ਸਤਿ ਸਤਿ ਵਡਿਆਈਆ। ਮਈਆ ਰਿਹਾ ਭਰਮ, ਭਰਮ ਵਿਚ ਭਵਾਈਆ। ਇਹੋ ਮੇਰਾ ਧਰਮ, ਜਨਕ ਦੀ ਝੋਲੀ ਦਿਆਂ ਟਿਕਾਈਆ। ਜਿਸ ਦਾ ਨਾ ਕੋਇ ਜ਼ਾਤ ਨਾ ਕੋਈ ਧਰਮ, ਬ੍ਰਹਮ ਬ੍ਰਹਮ ਵਿਚ ਸਮਾਈਆ। ਸ਼ਬਦੀ ਧਾਰ ਪੂਰਾ ਹੋਇਆ ਪਰਨ, ਪਰਮ ਪੁਰਖ ਦਿਤੀ ਵਡਿਆਈਆ। ਉਧਰੋਂ ਆ ਗਿਆ ਇਕ ਹਰਨ, ਛਲਾਂਗਾਂ ਮਾਰੇ ਚਾਈਂ ਚਾਈਂਆ। ਕਿਵਲਾ ਦੇ ਆ ਕੇ ਲੱਗਾ ਚਰਨ, ਨੀਵਾਂ ਮੁਖ ਵਖਾਈਆ। ਤਪਸਣੀ ਲੱਗੀ ਫੜਨ, ਉਸ ਨੇ ਸੀਸ ਦਿਤਾ ਝੁਕਾਈਆ। ਓਨ ਝਟ ਸੀਤਾ ਬੰਨ੍ਹ ਕੇ ਲੜਨ, ਉਹਦੇ ਗਲ ਦਿਤੀ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਲੇਖਾ ਆਪ ਪਰਗਟਾਈਆ। ਹਿਰਨ ਗਲ ਬੱਧੀ ਸੀਤਾ, ਸਤਿ ਸਤਿ ਵਡਿਆਈਆ। ਉਧਰੋਂ ਜਨਕ ਦੀ ਵੇਖੋ ਰੀਤਾ, ਇਕ ਸੌ ਇਕ ਸਾਥੀ ਨਾਲ ਚਲਿਆ ਚਾਈਂ ਚਾਈਂਆ। ਜਿਥੇ ਕੌਲ ਇਕਰਾਰ ਸੀ ਕੀਤਾ, ਓਸ ਧਾਮ ਪੁਜਿਆ ਆਪਣਾ ਪੰਧ ਮੁਕਾਈਆ। ਓਧਰੋਂ ਮਿਰਗ ਆਇਆ ਠੀਕਾ,
❋
❋
ਆਪਣਾ ਬਲ ਧਰਾਈਆ। ਕੋਲੋਂ ਰੋਇਆ ਬਾਲ ਨੀਕਾ, ਕੂਕ ਕੂਕ ਸੁਣਾਈਆ। ਜਿਸ ਵੇਲੇ ਮਾਣਸ ਸੁਣੀਆਂ ਚੀਕਾਂ, ਹੁਕਮ ਸੁਣਿਆ ਸ਼ਹਿਨਸ਼ਾਹੀਆ। ਜਨਕ ਨੇ ਮਾਰੀਆਂ ਤਿੰਨ ਲੀਕਾਂ, ਲਾਈਨਾਂ ਤਿੰਨ ਬਣਾਈਆ। ਇਸ ਨੂੰ ਫੜੋ ਨਾਲ ਤੋਫ਼ੀਕਾ, ਆਪਣਾ ਬਲ ਧਰਾਈਆ। ਮਿਰਗ ਆ ਗਿਆ ਨਜ਼ਦੀਕਾ, ਨੇੜੇ ਆ ਕੇ ਸੀਸ ਝੁਕਾਈਆ। ਆਹ ਲੇਖਾ ਲੈ ਲੈ ਜੀ ਜੀ ਕਾ, ਜੀਵਣ ਤੇਰੇ ਹੱਥ ਫੜਾਈਆ। ਜਨਕ ਨੇ ਧਿਆਨ ਧਰਿਆ ਉਹਨੂੰ ਵਕਤ ਯਾਦ ਆਇਆ ਠੀਕਾ, ਜੋ ਰਸਨਾ ਬਚਨ ਦਿਤਾ ਸੁਣਾਈਆ। ਉਸ ਕਰ ਕੇ ਸਚ ਪ੍ਰੀਤਾ, ਆਪਣੀ ਗੋਦੀ ਲਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪਿਆਰ ਦੀ ਧਾਰ ਦੱਸੇ ਰੀਤਾ, ਤ੍ਰੈਗੁਣ ਤੋਂ ਬਾਹਰ ਆਪਣਾ ਖੇਲ ਖਿਲਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੬ ਰਸਾਲ ਸਿੰਘ ਦੇ ਗ੍ਰਹਿ ਪਿੰਡ ਮਨਾਵਰ
ਜਨਕ ਨੇ ਕੰਨਿਆ ਵੱਲ ਕੀਤੀ ਅੱਖ, ਉਂਗਲ ਮਸਤਕ ਉਤੇ ਟਿਕਾਈਆ। ਪ੍ਰਭ ਦਾ ਨੂਰ ਦਿਸਿਆ ਪ੍ਰਤਖ, ਸਾਖਿਆਤ ਸੋਭਾ ਪਾਈਆ। ਫੇਰ ਜੈਕਾਰਾ ਸੁਣਿਆ ਅਲੱਖ, ਅਗੰਮ ਅਗੋਚਰ ਦਿਤਾ ਦ੍ਰਿੜਾਈਆ। ਤੇਰਾ ਜਗਤ ਜਹਾਨ ਵਾਲਾ ਨਤ, ਰਿਸ਼ਤਾ ਤਨ ਵਜੂਦ ਵਖਾਈਆ। ਓਧਰੋਂ ਹਿਰਨ ਨੇੜੇ ਆ ਗਿਆ ਝੱਟ, ਮੁਖ ਉਪਰ ਲਿਆ ਉਠਾਈਆ। ਧੁਰ ਦਾ ਹੁਕਮ ਸੁਣਿਆ ਸਚ, ਸੁਨੇਹੜਾ ਬੇਪਰਵਾਹੀਆ। ਖ਼ੁਸ਼ੀਆਂ ਨਾਲ ਪਿਆ ਹੱਸ, ਕਰਵਟ ਲਈ ਬਦਲਾਈਆ। ਤੇਰਾ ਖੇਲ ਪ੍ਰਭੂ ਸਮਰਥ, ਆਦਿ ਅੰਤ ਸਮਝ ਕਿਸੇ ਨਾ ਪਾਈਆ। ਹੁਣ ਇਸ ਕੰਨਿਆ ਹੋਣਾ ਧਰਮ ਦਵਾਰ ਦੇ ਵਸ, ਜਨਕ ਸਪੁਤਰੀ ਜਗਤ ਵਡਿਆਈਆ। ਚੌਦਾਂ ਸਾਲ ਧੋਣਾ ਨਹੀਂ ਮੂੰਹ ਹੱਥ, ਬਾਲ ਅਵਸਥਾ ਇਸ ਦੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਹਿਰਨ ਨੇ ਜਨਕ ਕੀਤੀ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਫਿਰ ਨਿਗਹ ਮਾਰੀ ਤਮਾਮ, ਨੈਣ ਅੱਖ ਉਠਾਈਆ। ਫੇਰ ਤੱਕਿਆ ਰਾਮ ਦਾ ਰਾਮ, ਪੰਜ ਤਤ ਵਜੂਦ ਸੁਹਾਈਆ। ਫੇਰ ਵੇਖਿਆ ਅੰਧੇਰਾ ਸ਼ਾਮ, ਨੂਰ ਨਾ ਕੋਇ ਚਮਕਾਈਆ। ਫੇਰ ਜਾਣਿਆ ਖੇਲ ਮਹਾਨ, ਜੂਹਾਂ ਜੰਗਲ ਖੋਜ ਖੁਜਾਈਆ। ਫੇਰ ਬਨਬਾਸੀ ਰੂਪ ਤੱਕਿਆ ਭਗਵਾਨ, ਭਗਵਨ ਆਪਣੀ ਕਲ ਵਖਾਈਆ। ਫਿਰ ਰਾਵਣ ਦਾ ਤੱਕਿਆ ਨਿਸ਼ਾਨ, ਲੰਕਾਪਤੀ ਕੀ ਰਾਹ ਤਕਾਈਆ। ਫਿਰ ਹਿਰਨ ਨੇ ਵੇਖਿਆ ਬੀਆਬਾਨ, ਨਿਜ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਹਿਰਨ ਨੇ ਕਿਹਾ ਜਨਕ ਆਹ ਲੈ ਆਪਣੀ ਵਸਤ, ਤੇਰੀ ਝੋਲੀ ਪਾਈਆ। ਫੇਰ ਖੇਲ ਹੋਣਾ ਉਤੇ ਧਰਤ, ਧਰਨੀ ਧਵਲ ਵੇਖ ਵਖਾਈਆ। ਮੈਂ ਫਿਰ ਆਵਾਂ ਪਰਤ, ਪਤਿਪਰਮੇਸ਼ਵਰ ਮੈਨੂੰ ਰਿਹਾ ਜਣਾਈਆ। ਜਿਸ ਰਾਮ ਪਿਛੇ ਰਾਮ ਦੀ ਧਾਰ ਆਈ ਉਤੋਂ ਅਰਸ਼, ਅਰਸ਼ੀ ਪ੍ਰੀਤਮ ਦਿਤੀ ਵਡਿਆਈਆ। ਪੂਰਬ ਦਾ ਲਹਿਣਾ ਮੁੱਕਿਆ ਕਰਜ਼, ਲੇਖਾ ਰਿਹਾ ਨਾ ਰਾਈਆ। ਅੱਗੇ ਖੇਲ ਕਰਨਾ ਅਸਚਰਜ, ਅਚਰਜ ਲੀਲਾ ਦੇਣੀ ਵਰਤਾਈਆ। ਯੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਮਿਰਗ ਨੇ ਕਿਹਾ ਵੇਖ ਮੇਰਾ ਨੈਣ, ਨੈਣ ਨੈਣ ਨਾਲ ਮਿਲਾਈਆ। ਮੈਂ ਸੰਦੇਸ਼ਾ ਆਇਆ ਕਹਿਣ, ਕਹਿ ਕੇ ਦਿਆਂ ਸੁਣਾਈਆ। ਜਿਸ ਨੇ ਤੇਰੀ ਸਿਫ਼ਤਾਂ ਭਰੀ ਲਿਖੀ ਰਮਾਇਣ, ਰਾਮ ਰਾਮਾ ਵਡ ਵਡਿਆਈਆ। ਉਸ ਦਾ ਅੰਤ ਰਹਿਣਾ ਨਹੀਂ ਕੋਈ ਸੈਣ, ਸੱਜਣ ਆਪੇ ਅਖਵਾਈਆ। ਦਿਵਸ ਰੈਣ ਮਿਲੇ ਨਾ ਚੈਨ, ਬਨ ਖੋਜੇ ਥਾਉਂ ਥਾਈਂਆ। ਜਿਸ ਵੇਲੇ ਸਮਾਂ ਪਹੁੰਚਿਆ ਐਨ, ਵਕਤ ਵਕਤ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਹਿਰਨ ਕਿਹਾ ਜਨਕ, ਜਨਕ ਸਪੁਤਰੀ ਖੇਲ ਖਿਲਾਵਾਂਗਾ। ਧੁਰ ਦਾ ਹੁਕਮ ਵੇਖ ਵਖਾਵਾਂਗਾ। ਲੰਕਾਪਤੀ ਨਾਲ ਮਿਲਾਵਾਂਗਾ। ਰਾਵਣ ਰੂਪ ਅਨੂਪ ਦਰਸਾਵਾਂਗਾ। ਬੰਕ ਦਵਾਰੇ ਸੋਭਾ ਪਾਵਾਂਗਾ। ਰਾਮ ਰਾਮ ਦੀ ਵੰਡ ਵੰਡਾਵਾਂਗਾ। ਬ੍ਰਹਿਮੰਡਾਂ ਪੜਦਾ ਲਾਹਵਾਂਗਾ। ਚੰਡ ਪ੍ਰਚੰਡ ਦਾ ਰੂਪ ਧਰਾਵਾਂਗਾ। ਜਗਤ ਧਾਰ ਧਾਰ ਲੰਘ, ਆਪਣੀ ਕਲ ਵਰਤਾਵਾਂਗਾ। ਜਿਸ ਦਾ ਰਾਮ ਨਾਲ ਸੰਗ, ਸੋ ਸੰਗ ਵਿਛੋੜਾ ਵਿਚ ਰਖਾਵਾਂਗਾ। ਇਹ ਖੇਲ ਸੂਰਾ ਸਰਬੰਗ, ਦੂਸਰ ਅਵਰ ਨਾ ਕੋਇ ਜਣਾਵਾਗਾ। ਜਿਸ ਨੇ ਤ੍ਰੇਤਾ ਕਰਨਾ ਭੰਗ, ਦੁਸ਼ਟ ਹੰਕਾਰੀਆਂ ਗੜ੍ਹ ਤੁੜਾਵਾਂਗਾ। ਮੈਂ ਤੇਰੇ ਦਰ ਤੋਂ ਇਕੋ ਵਾਰ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਭ ਦਾ ਲਹਿਣਾ ਦੇਣਾ ਲੇਖਾ ਜਾਣੇ ਬ੍ਰਹਿਮੰਡ ਖੰਡ ਵਿਚ ਵਰਭੰਡ, ਬ੍ਰਹਿਮਾਦੀ ਅਨਾਦੀ ਆਪਣਾ ਪੜਦਾ ਲਾਹੀਆ।
੯ ਪੋਹ ਸ਼ਹਿਨਸ਼ਾਹੀ ਸੰਮਤ ੬ ਸਾਹਿਬ ਸਿੰਘ ਦੇ ਗ੍ਰਹਿ ਪਿੰਡ ਮਨਾਵਰ
ਮਿਰਗ ਕਿਹਾ ਤੇਰੀ ਧਰਮ ਧਾਰ ਦੀ ਅੰਸ, ਪਾਰਬ੍ਰਹਮ ਬ੍ਰਹਮ ਦਿਤੀ ਵਡਿਆਈਆ। ਤੇਰਾ ਸਤਿ ਸਤਿ ਦਾ ਬੰਸ, ਸਰਬੰਸ ਵੱਜੇ ਵਧਾਈਆ। ਇਸ ਦਾ ਅਨੰਦ ਕਾਰਜ ਹੋਣਾ ਨਾਲ ਧਨੁਸ਼, ਜਗਤ ਰੀਤੀ ਨਾ ਕੋਇ ਵਡਿਆਈਆ। ਜਗਤ ਮਨਸਾ ਰਹੇ ਨਾ ਸ਼ੰਕ, ਸਹਿਸਾ ਦੇਣਾ ਚੁਕਾਈਆ। ਜਿਸ ਖੇਲ ਕਰਨਾ ਤ੍ਰੇਤਾ ਅੰਤ, ਅੰਤ ਆਪਣਾ ਰੂਪ ਧਰਾਈਆ। ਸਚ ਵਿਹਾਰ ਬਣਾਏ ਬਣਤ, ਗੁਰਦੇਵ ਸਵਾਮੀ ਸੰਗ ਰਖਾਈਆ। ਜਿਥੇ ਲੇਖਾ ਨਹੀਂ ਕਿਸੇ ਜੱਨਤ, ਸਵਰਗ ਨਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਜਨਕ ਨੇ ਵੇਖਿਆ ਧਿਆਨ ਕਰ ਅੰਤਰ, ਅੰਤਸ਼ਕਰਨ ਤੋਂ ਬਾਹਰ ਖੋਜ ਖੁਜਾਈਆ। ਪ੍ਰਭ ਦਾ ਖੇਲ ਦਿਸਿਆ ਨਿਰੰਤਰ, ਨਿਰਾਕਾਰ ਰਿਹਾ ਵਖਾਈਆ। ਜਿਸ ਦੇ ਵਿਵਾਹ ਦਾ ਪੜ੍ਹਨਾ ਨਹੀਂ ਕਿਸੇ ਵੇਦ ਮੰਤਰ, ਵੇਦੀ ਵਿਦਿਆ ਨਾਲ ਨਾ ਕੋਇ ਵਡਿਆਈਆ। ਖ਼ੁਸ਼ੀ ਹੋਣੀ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਵੱਜੇ ਵਧਾਈਆ। ਜਿਸ ਬ੍ਰਹਮੇ ਦੇ ਬੀਤੇ ਅਨੇਕ ਮਨਵੰਤਰ, ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਜਨਕ ਨੇ ਨਿਗਹ ਮਾਰੀ ਵੇਖਿਆ ਅਗੰਮ ਵਿਚਾਰ, ਪਰਮ ਪੁਰਖ ਦ੍ਰਿੜਾਈਆ। ਜਿਸ ਵਿਚ ਝਗੜਾ ਨਹੀਂ ਕੋਈ ਸਮਾਜ, ਜਗਤ ਰੀਤੀ ਨਾ ਕੋਇ ਵਖਾਈਆ। ਧਰਮ ਦੇ ਪਤੀ
❋
❋
ਦਾ ਧਰਮ ਦਾ ਤਾਜ, ਧਰਮ ਦੀ ਰੱਖਿਆ ਕਰੇ ਚਾਈਂ ਚਾਈਂਆ। ਰਾਮ ਰਾਮ ਦਾ ਮੁਹਤਾਜ, ਦੂਜੀ ਲੋੜ ਨਾ ਕੋਇ ਰਖਾਈਆ। ਸੀਤਾ ਸਤਿ ਦਾ ਲੈ ਕੇ ਦਾਜ, ਧੁਰ ਦਰਬਾਰ ਦੀ ਤ੍ਰਿਸ਼ਨਾ ਇਕ ਰਖਾਈਆ। ਕੂੜੀ ਕਿਰਿਆ ਛਡ ਕੇ ਰਾਜ, ਰਈਅਤ ਲੇਖਾ ਦਏ ਮੁਕਾਈਆ। ਜਿਨ੍ਹ ਚੌਦਾਂ ਸਾਲ ਮੁਖ ਧੋਤਾ ਨਹੀਂ ਘਰ ਪਿਤ ਮਾਤ, ਚੌਦਾਂ ਸਾਲ ਬਨਬਾਸੀ ਰੂਪ ਪਰਗਟਾਈਆ। ਰਘੁਪਤ ਦਾ ਦੇਣਾ ਸਾਥ, ਪਤੀ ਪਤਵੰਤ ਸੇਵ ਕਮਾਈਆ। ਇਹ ਖੇਲ ਸ਼ੰਕਰ ਵੇਖੇ ਉਪਰ ਕੈਲਾਸ਼, ਕਲਧਾਰੀ ਆਪਣਾ ਪੜਦਾ ਲਾਹੀਆ। ਜਿਸ ਰਾਮ ਨੇ ਰਾਵਣ ਦਾ ਕਰਨਾ ਨਾਸ, ਤ੍ਰੇਤਾ ਤ੍ਰੀਆ ਰੂਪ ਬਦਲਾਈਆ। ਸਤੀ ਦੀ ਸਤਿ ਦਾ ਹੋਣਾ ਦਾਸ, ਸੀਤਾ ਸਤਿ ਵਿਚ ਸਮਾਈਆ। ਜਿਸ ਨੂੰ ਵੇਖਣ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਜਾਣੇ ਖੇਲ ਤਮਾਸ਼, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੬ ਤੋਤੀ ਦੇਵੀ ਦੇ ਗ੍ਰਹਿ ਪਿੰਡ ਨਿਗਿਆਲ
ਜਨਕ ਸਪੁੱਤਰੀ ਅਵਸਥਾ ਬਾਲ, ਬਾਲੀ ਬੁਧ ਧਿਆਨ ਲਗਾਈਆ। ਪ੍ਰਭ ਮਿਲੇ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਮੇਰੀ ਸੁਰਤੀ ਸੁਰਤ ਲਏ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਝਗੜਾ ਮੇਟ ਕੇ ਸ਼ਾਹ ਕੰਗਾਲ, ਇਕੋ ਰੰਗ ਦਏ ਰੰਗਾਈਆ। ਜਿਸ ਤ੍ਰੇਤੇ ਅਵੱਲੜੀ ਚਲਣੀ ਚਾਲ, ਚਾਲ ਨਿਰਾਲੀ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਦੁਲਾਰੀ ਆਇਆ ਧੁਰ ਸੰਦੇਸ਼ਾ, ਧੁਰ ਦੇ ਰਾਮ ਦਿਤਾ ਦ੍ਰਿੜਾਈਆ। ਤੇਰਾ ਰਾਮ ਦੇ ਰਾਮ ਨਾਲ ਲੇਖਾ, ਲਿਖਤ ਧੁਰ ਦੀ ਦਏ ਗਵਾਹੀਆ। ਛਡਣਾ ਪੈਣਾ ਬਾਬਲ ਦੇਸਾ, ਮਿਥਲਪੁਰੀ ਪੰਧ ਮੁਕਾਈਆ। ਅਯੁਧਿਆ ਹੋਣਾ ਵੇਸਾ, ਦਸਰਥ ਸੁਤ ਰੁਤ ਸੁਹਾਈਆ। ਫੇਰ ਸੌਹਰਾ ਰਹਿਣਾ ਨਹੀਂ ਪੇਕਾ, ਦੋਵੇਂ ਦੇਣਾ ਤਜਾਈਆ। ਰਾਮ ਦੇ ਰਾਮ ਨੇ ਬਦਲਣਾ ਭੇਖਾ, ਬਨਬਾਸੀ ਰੂਪ ਪਰਗਟਾਈਆ। ਝਟ ਸੀਤਾ ਨੇ ਆਪਣਾ ਮਸਤਕ ਵੇਖਾ, ਨੈਣ ਨੈਣ ਵਖਾਈਆ। ਫੇਰ ਪ੍ਰਭ ਨੂੰ ਮੱਥਾ ਟੇਕਾ, ਸੀਸ ਦਿਤਾ ਝੁਕਾਈਆ। ਤੇਰਾ ਖੇਲ ਵਾਰ ਅਨੇਕਾ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜਨਕ ਦੁਲਾਰੀ ਤੱਕਿਆ ਉਪਰ ਅਸਮਾਂ, ਅਸਮਾਨੀ ਧਾਰ ਪਾਰ ਕਰਾਈਆ। ਨਾ ਕੋਈ ਪਿਤਾ ਦਿਸਿਆ ਨਾ ਕੋਈ ਮਾਂ, ਸੰਗੀ ਸੰਗ ਨਾ ਕੋਇ ਨਿਭਾਈਆ। ਨਾ ਕੋਈ ਰਾਗ ਤਰਾਨਾ ਸ਼ਬਦ ਦਿਸਿਆ ਨਾਂ, ਸਿਫ਼ਤੀ ਵਾਲੀ ਨਾ ਕੋਇ ਪੜ੍ਹਾਈਆ। ਨਾ ਕੋਈ ਸੰਗੀ ਸਾਥੀ ਪਕੜੇ ਬਾਂਹ, ਸਗਲਾ ਸੰਗ ਨਾ ਕੋਇ ਨਿਭਾਈਆ। ਸਤਿਜੁਗ ਤ੍ਰੇਤਾ ਲੋਕਮਾਤ ਕਰੇ ਵਾਹ ਵਾ, ਵਾਹਵਾ ਤੇਰੀ ਵਡ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਜਗਤ ਸਮਾਜ ਦਾ ਚਲਿਆ ਰਾਹ, ਦੀਨ ਦੁਨੀ ਵੰਡ ਵੰਡਾਈਆ। ਫੇਰ ਵੇਖੇ ਥਲ ਅਸਗਾਹ, ਜਲਾਂ ਤੋਂ ਪਾਰ ਅੱਖ ਉਠਾਈਆ। ਉਫ਼ ਹਾਏ ਮੇਰੇ ਰਾਮ ਨੇ ਹੋ ਜਾਣਾ ਮੈਥੋਂ ਜੁਦਾ, ਕੀ ਕਰਤਾ ਕਲ ਵਰਤਾਈਆ। ਬਾਲੀ ਬੁਧ ਕਰ ਸਕੀ ਨਾ ਕੋਇ ਨਿਆਂ, ਪ੍ਰਭ ਦੇ ਅੱਗੇ ਸੀਸ ਨਿਵਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲਹਿਣਾ ਦੇਣਾ ਜਾਣੇ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੬ ਸ਼ਾਹਣੀ ਦੇਵੀ ਦੇ ਗ੍ਰਹਿ ਪਿੰਡ ਛੰਬ
ਜਨਕ ਤਕੀ ਆਪਣੀ ਕਰਨੀ, ਪ੍ਰਭ ਭਗਤੀ ਵੇਖ ਵਖਾਈਆ। ਜਿਸ ਵਿਚ ਇਕ ਦੀ ਮਿਲੀ ਸਰਨੀ, ਸਰਨਗਤ ਇਕ ਅਖਵਾਈਆ। ਜਿਸ ਦੀ ਇਕੋ ਤੁਕ ਸਭ ਨੇ ਪੜ੍ਹਨੀ, ਆਤਮ ਪਰਮਾਤਮ ਰਾਗ ਗਾਈਆ। ਓਹ ਲੇਖਾ ਜਾਣੇ ਚੋਟੀ ਜੜ੍ਹਨੀ, ਜੜ੍ਹ ਚੇਤਨ ਫੋਲ ਫੁਲਾਈਆ। ਜਿਸ ਦੇ ਹੁਕਮ ਨਾਲ ਸੀਤਾ ਖਾਰੇ ਚੜ੍ਹਨੀ, ਖ਼ਾਲਸ ਆਪਣੀ ਕਾਰ ਭੁਗਤਾਈਆ। ਉਸ ਦਾ ਲੇਖਾ ਕੋਈ ਨਾ ਜਾਣੇ ਹਰਨੀ ਫਰਨੀ, ਰਾਮ ਦਾ ਰਾਮ ਬੇਪਰਵਾਹੀਆ। ਜਿਸ ਦੀ ਧਾਰ ਧਾਰ ਨਾਲ ਲੜਨੀ, ਸਤਿ ਅਸਤਿ ਨਾਲ ਦਏ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨਕ ਵੇਖੀ ਧਾਰ ਅਨੋਖੀ, ਬਿਨ ਅੱਖਾਂ ਅੱਖ ਉਠਾਈਆ। ਜਿਸ ਨੂੰ ਸਮਝੇ ਕੋਇ ਨਾ ਮਾਤਲੋਕੀ, ਲੋਕ ਲੋਕਾਂਤ ਪੜਦਾ ਨਾ ਕੋਇ ਉਠਾਈਆ। ਜਿਸ ਦੀ ਭੇਟਾ ਹੋ ਨਾ ਸਕਣ ਮਾਣਕ ਮੋਤੀ, ਹੀਰੇ ਲਾਲ ਜਵਾਹਰ ਨਾ ਕੋਇ ਚਤੁਰਾਈਆ। ਜਿਸ ਦੀ ਆਦਿ ਤੋਂ ਜਗਦੀ ਜੋਤੀ, ਅੰਤਮ ਜੋਤ ਰੁਸ਼ਨਾਈਆ। ਜਿਸ ਦੀ ਸਿਫ਼ਤਾਂ ਵਾਲੀ ਸਾਰੇ ਪੜ੍ਹਨ ਪੋਥੀ, ਪੁਸਤਕ ਹੱਥਾਂ ਵਿਚ ਉਠਾਈਆ। ਮੰਜ਼ਲ ਮਿਲੇ ਨਾ ਔਖੀ, ਦਰ ਠਾਂਡਾ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨਕ ਦੇ ਅੰਦਰ ਹੋਇਆ ਇਕ ਇਸ਼ਾਰਾ, ਸਹਿਜ ਸਹਿਜ ਦਰਸਾਈਆ। ਔਹ ਵੇਖ ਖੇਲ ਅਪਾਰਾ, ਅਪਰੰਪਰ ਰਿਹਾ ਦ੍ਰਿੜਾਈਆ। ਜਿਸ ਸੀਤਾ ਦਾ ਰਾਮ ਨਾਲ ਪਿਆਰਾ, ਪਿਆਰ ਮੁਹੱਬਤ ਵਿਚ ਸਮਾਈਆ। ਉਸ ਦਾ ਹੋਣਾ ਅੰਤ ਕਿਨਾਰਾ, ਵਿਛੋੜੇ ਵਿਚ ਕੁਰਲਾਈਆ। ਜੁਗ ਬੀਤਿਆ ਸਾਰਾ, ਮਹਾਂਸਾਰਥੀ ਆਪਣਾ ਰੰਗ ਰੰਗਾਈਆ। ਜਿਸ ਲੇਖਾ ਲਿਖਿਆ ਬਣ ਕੇ ਬਾਲਮੀਕ ਬਟਵਾਰਾ, ਭੇਵ ਅਭੇਦਾ ਦਏ ਜਣਾਈਆ। ਫੇਰ ਛਡਣਾ ਪਏ ਜਗਤ ਸੰਸਾਰਾ, ਨਾਤਾ ਮਾਤ ਤੁੜਾਈਆ। ਉਠ ਵੇਖ ਕਲਜੁਗ ਅੰਧ ਅੰਧਿਆਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਰਾਮ ਦਾ ਰਾਮ ਕਲ ਕਲਕੀ ਲਏ ਅਵਤਾਰਾ, ਕਲ ਆਪਣੀ ਕਲ ਪਰਗਟਾਈਆ। ਜਿਸ ਨੂੰ ਝੁਕਣੇ ਪੈਗ਼ੰਬਰ ਗੁਰ ਅਵਤਾਰਾ, ਬੈਠਣ ਸੀਸ ਨਿਵਾਈਆ। ਉਸ ਦਾ ਖੇਲ ਹੋਣਾ ਧਰਨੀ ਧਰਤ ਉਤੇ ਅਪਰ ਅਪਾਰਾ, ਅਪਰੰਪਰ ਸਵਾਮੀ ਆਪਣੀ ਕਾਰ ਕਮਾਈਆ। ਸੀਤਾ ਦਾ ਸਤਿ ਦਾ ਬਣਨਾ ਸਹਾਰਾ, ਸੁਰਤ ਸ਼ਬਦ ਨਾਲ ਕੁੜਮਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਕਰੇ ਆਪ ਨਿਰੰਕਾਰਾ, ਭਗਤ ਭਗਤੀ ਵਿਚ ਭਗਵਨ ਮਿਲਣ ਕੋਇ ਨਾ ਪਾਈਆ। ਫੇਰ ਜੋਤ ਦਾ ਦੇ ਚਮਤਕਾਰਾ, ਨੂਰ ਨੁਰਾਨਾ ਦਏ ਦਰਸਾਈਆ। ਜਨਕ ਝਟ ਕੀਤੀ ਨਿਮਸਕਾਰਾ, ਨਿਉਂ ਨਿਉਂ ਲਾਗਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਆਦਿ ਅੰਤ ਦਾ ਇਕ ਸਹਾਰਾ, ਦੂਜਾ ਨਜ਼ਰ ਕੋਇ ਨਾ ਆਈਆ।
❋
❋
੯ ਪੋਹ ਸ਼ਹਿਨਸ਼ਾਹੀ ਸੰਮਤ ੬ ਫੁਮਣ ਸਿੰਘ ਦੇ ਗ੍ਰਹਿ ਪਿੰਡ ਛੰਬ
ਬਾਲਮੀਕ ਨੇ ਮੁਖ ਵਿਚ ਪਾ ਲਈ ਕਾਨੀ, ਕਲਮ ਕਾਲਮ ਲਿਖਣ ਤੋਂ ਲਈ ਬਚਾਈਆ। ਅੰਤਰ ਆਈ ਹੈਰਾਨੀ, ਹੈਰਤ ਵਿਚ ਧਿਆਨ ਲਗਾਈਆ। ਨਿਗਾਹ ਕਰ ਉਪਰ ਅਸਮਾਨੀ, ਨਿਜ ਨੈਣ ਕਰੀ ਰੁਸ਼ਨਾਈਆ। ਤਕੀ ਪਰਮ ਪੁਰਖ ਜੋਤ ਨੁਰਾਨੀ, ਨੂਰ ਨੁਰਾਨਾ ਸੋਭਾ ਪਾਈਆ। ਜਿਸ ਦਾ ਖੇਲ ਅਵਤਾਰ ਜਿਸਮ ਜਿਸਮਾਨੀ, ਤਤਾਂ ਰੰਗ ਰੰਗਾਈਆ। ਸ਼ਬਦ ਦੇ ਧੁਨਕਾਨੀ, ਨਾਦੀ ਨਾਦ ਸੁਣਾਈਆ। ਰਾਮ ਦਾ ਰਾਮ ਦਿਸੇ ਬਾਨੀ, ਬਨਬਾਸੀ ਵੇਖੇ ਚਾਈਂ ਚਾਈਂਆ। ਜਿਸ ਦੀ ਖੇਲ ਦੋ ਜਹਾਨੀ, ਜਨਕ ਸਪੁੱਤਰੀ ਸਮਝ ਕੋਇ ਨਾ ਆਈਆ। ਫੇਰ ਕਰਿਆ ਚਰਨ ਧਿਆਨੀ, ਪ੍ਰਭ ਚਰਨ ਸੀਸ ਝੁਕਾਈਆ। ਮੇਰੀ ਵਿਦਿਆ ਦੀ ਨਹੀਂ ਕੋਈ ਵਿਦਵਾਨੀ, ਵਿਦਤ ਮਾਣ ਨਾ ਕੋਇ ਰਖਾਈਆ। ਪਰਮ ਪੁਰਖ ਕਰ ਮਿਹਰਵਾਨੀ, ਮੇਰਾ ਅੰਤਰ ਮੰਗ ਮੰਗਾਈਆ। ਅਬਿਨਾਸ਼ੀ ਕਰਤੇ ਸੰਦੇਸ਼ਾ ਦਿਤਾ ਬਿਨਾ ਜ਼ਬਾਨੀ, ਫ਼ਰਮਾਨਾ ਧੁਰ ਦਾ ਇਕ ਦ੍ਰਿੜਾਈਆ। ਉਠ ਵੇਖ ਤ੍ਰੇਤਾ ਨਾ ਰਹੇ ਨਿਸ਼ਾਨੀ, ਰਾਮ ਰਾਵਣ ਸੰਗ ਰਲਾਈਆ। ਦੁਆਪਰ ਖੇਲ ਹੋਣਾ ਹੈਰਾਨੀ, ਹੈਰਤ ਵਿਚ ਸਰਬ ਕੁਰਲਾਈਆ। ਕਲਜੁਗ ਅੰਤਮ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਲੇਖਾ ਜਾਣੇ ਜਾਣ ਜਾਣੀ, ਜਾਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਜਿਸ ਵੇਲੇ ਦੀਨ ਦੁਨੀ ਵਿਚ ਹੋਈ ਬੇਈਮਾਨੀ, ਬੇਵਾ ਰੂਪ ਹੋਏ ਲੋਕਾਈਆ। ਪਰਗਟ ਹੋਵੇ ਯੋਧਾ ਸੂਰਬੀਰ ਬਲਵਾਨੀ, ਬਲਧਾਰੀ ਇਕ ਅਖਵਾਈਆ। ਜਿਸ ਦਾ ਲੇਖਾ ਜਾਣੇ ਨਾ ਕੋਇ ਗਿਆਨੀ, ਜਗਤ ਵਿਦਿਆ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਰਿਹਾ ਦ੍ਰਿੜਾਈਆ। ਬਾਲਮੀਕ ਕਲਮ ਫੜ ਕੇ ਹੱਥ, ਹੱਥ ਪੇਸ਼ਾਨੀ ਉਤੇ ਟਿਕਾਈਆ। ਬੇਨੰਤੀ ਕਰ ਅੱਗੇ ਪੁਰਖ ਸਮਰਥ, ਸੀਸ ਜਗਦੀਸ ਦਿਤਾ ਝੁਕਾਈਆ। ਤੇਰਾ ਲੇਖਾ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਮੈਨੂੰ ਅਗਲਾ ਮਾਰਗ ਦੱਸ, ਪੜਦਾ ਦੇ ਚੁਕਾਈਆ। ਅਬਿਨਾਸ਼ੀ ਕਰਤਾ ਪਿਆ ਹੱਸ, ਜੋਤੀ ਧਾਰ ਸ਼ਬਦ ਸ਼ਨਵਾਈਆ। ਉਠ ਬਟਵਾਰੇ ਖੋਲ੍ਹ ਅੱਖ, ਧਾੜਵੀ ਤੈਨੂੰ ਧਾੜਾ ਦਿਆਂ ਵਖਾਈਆ। ਕਲਜੁਗ ਕੂੜ ਕੁੜਿਆਰ ਦਾ ਵੇਖ ਹੱਟ, ਸਤਿ ਧਰਮ ਨਾ ਕੋਇ ਵਿਕਾਈਆ। ਝਗੜਾ ਪਏ ਤੀਰਥ ਤਟ, ਮਾਨਵ ਮਾਨਵ ਨਾਲ ਟਕਰਾਈਆ। ਉਸ ਵੇਲੇ ਹੋਣਾ ਸਾਹਿਬ ਪਰਗਟ, ਪਾਰਬ੍ਰਹਮ ਪ੍ਰਭ ਧੁਰਦਰਗਾਹੀਆ। ਜਿਸ ਰਾਮ ਨੇ ਰਾਮ ਸੀਤਾ ਜਾਣੀ ਛਡ, ਲੋਕਮਾਤ ਨਜ਼ਰ ਕੋਇ ਨਾ ਆਈਆ। ਉਸ ਦਾ ਖੇਲ ਹੋਣਾ ਵਿਚ ਜਗ, ਜਗਜੀਵਣ ਦਾਤਾ ਆਪਣੀ ਕਾਰ ਭੁਗਤਾਈਆ। ਭੇਵ ਖੁਲ੍ਹਾਏ ਉਪਰ ਸ਼ਾਹ ਰਗ, ਹਰਿਜਨ ਸਾਚੇ ਲਏ ਮਿਲਾਈਆ। ਸੀਤਾ ਧਾਰ ਬੰਨ੍ਹਣਾ ਤਗ, ਨਾਮ ਨਿਧਾਨਾ ਗੰਢ ਪਵਾਈਆ। ਖੇਲ ਵੇਖਣਾ ਸੂਰੇ ਸਰਬਗ, ਸਾਹਿਬ ਸਤਿਗੁਰ ਆਪਣਾ ਭੇਵ ਚੁਕਾਈਆ। ਜਿਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਜਗਤ ਵਾਸਨਾ ਕੂੜ ਕਾਮਨਾ ਲੱਗਣੀ ਅੱਗ, ਤਮਾਂ ਤ੍ਰਿਸ਼ਨਾ ਨਾ ਕੋਇ ਮਿਟਾਈਆ। ਪ੍ਰਭੂ ਦਾ ਪਿਆਰ ਸਾਰੇ ਜਾਣ ਛਡ, ਸੰਗੀ ਸੰਗ ਨਾ ਕੋਇ ਵਖਾਈਆ। ਗੁਰ ਚੇਲੇ ਹੋਵਣ ਅੱਡ, ਮੁਰੀਦ ਮੁਰਸ਼ਦ ਨਾ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਬਾਲਮੀਕ ਕਲਮ ਨੂੰ ਕੀਤਾ ਪੁੱਠੀ, ਨੇਤਰ ਵੇਖ ਵਖਾਈਆ। ਨਿਗਹ ਮਾਰੀ ਚਾਰੇ ਗੁੱਠੀਂ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਸ੍ਰਿਸ਼ਟੀ ਸਾਰੀ ਦਿਸਦੀ ਰੁੱਸੀ, ਪ੍ਰਭ ਦਾ ਪਿਆਰ ਨਾ ਕੋਇ ਨਿਭਾਈਆ।
❋
❋
ਦਿਸ ਦੇ ਪੰਜ ਤਤ ਜੁਸੀ, ਜ਼ਮੀਰ ਸਕੇ ਨਾ ਕੋਇ ਬਦਲਾਈਆ। ਮਨ ਕਲਪਣਾ ਸਭ ਨੂੰ ਰਹੀ ਕੁੱਸੀ, ਜਗਤ ਲਾਲਚ ਨਾ ਕੋਇ ਚੁਕਾਈਆ। ਮੁਹੱਬਤ ਹੱਕ ਰਹੀ ਨਾ ਉਕੀ, ਨਿਸ਼ਾਨਾ ਉਕਿਆ ਥਾਉਂ ਥਾਈਂਆ। ਪ੍ਰਭ ਨੂੰ ਗਾਉਣਾ ਮੁਸ਼ਕਲ ਹੋ ਜਾਏ ਦੋ ਤੁਕੀ, ਆਤਮ ਪਰਮਾਤਮ ਰਾਗ ਨਾ ਕੋਇ ਅਲਾਈਆ। ਸ੍ਰਿਸ਼ਟੀ ਜਗਤ ਪਿਆਰ ਦੀ ਹੋਵੇ ਭੁੱਖੀ, ਪ੍ਰਭੂ ਪ੍ਰੇਮ ਨਾ ਕੋਇ ਵਖਾਈਆ। ਆਸਾ ਰੱਖੇ ਜਨਮ ਮਰਨ ਦੀ ਕੁੱਖੀ, ਚੁਰਾਸੀ ਪੰਧ ਨਾ ਕੋਇ ਮੁਕਾਈਆ। ਇਹ ਖੇਲ ਰਹੇ ਨਾ ਲੁਕੀ, ਪੁਰਖ ਅਕਾਲਾ ਦਏ ਵਡਿਆਈਆ। ਜਿਸ ਵੇਲੇ ਸਦੀ ਚੌਧਵੀਂ ਅੰਤਮ ਢੁੱਕੀ, ਆਪਣਾ ਪੰਧ ਮੁਕਾਈਆ। ਸੀਤਾ ਰਾਮ ਰਾਮ ਸੀਤਾ ਇਕ ਦੂਜੇ ਦੀ ਕਰਨ ਬੁੱਤੀ, ਬੁਤਖ਼ਾਨਿਆਂ ਵਿਚ ਧਿਆਨ ਲਗਾਈਆ। ਅਬਿਨਾਸ਼ੀ ਕਰਤਾ ਆਪਣੀ ਮਿਹਰ ਨਾਲ ਬੇਸ਼ਕ ਭਗਤਾਂ ਨੂੰ ਆਪਣੀ ਗੋਦ ਲਏ ਚੁੱਕੀ, ਭਗਤੀ ਵਾਂਗ ਭਗਤ ਭਗਵਨ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਦੁਖੀ, ਦੁਖੀਆਂ ਦਰਦ ਨਾ ਕੋਇ ਗਵਾਈਆ। ਉਸ ਵੇਲੇ ਬਾਲਮੀਕ ਨੇ ਇਕ ਕੂਕ ਮਾਰੀ ਉਚੀ, ਕੂਕ ਕੇ ਦਿਤਾ ਸੁਣਾਈਆ। ਨਿਰਮਾਣਤਾ ਵਿਚ ਇਕ ਗੱਲ ਪੁਛੀ, ਨਿਉਂ ਕੇ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਮੇਰੇ ਸਾਹਿਬ ਤੁਠੀਂ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਸਚ ਦੀ ਧਾਰ ਜਾਏ ਲੁੱਟੀ, ਕਲਜੁਗ ਲੁਟੇਰਾ ਆਪਣਾ ਬਲ ਵਖਾਈਆ। ਉਸ ਵੇਲੇ ਜਨ ਭਗਤਾਂ ਉਜਲ ਕਰੀਂ ਮੁਖੀ, ਦੁਰਮਤ ਮੈਲ ਆਪ ਧਵਾਈਆ। ਲੋਕਮਾਤ ਮਾਰ ਝਾਤ ਆਪ ਪੁਛੀਂ, ਦੋ ਜਹਾਨਾਂ ਪੰਧ ਮੁਕਾਈਆ। ਸਤਿ ਧਰਮ ਦੀ ਸਾਚੀ ਦੇਵੀਂ ਬੁੱਧੀ, ਸੋਝੀ ਆਪਣੀ ਇਕ ਵਖਾਈਆ। ਤੇਰੀ ਰਮਜ਼ ਰਹੇ ਨਾ ਗੁੱਝੀ, ਪੜਦਾ ਅੰਦਰੋਂ ਦੇਣਾ ਉਠਾਈਆ। ਪ੍ਰੇਮ ਦੀ ਧਾਰ ਰਹੇ ਨਾ ਦੂਜੀ, ਏਕਾ ਰੰਗ ਦੇਣਾ ਰੰਗਾਈਆ। ਪਤਿਤ ਪੁਨੀਤ ਕਰਨੀ ਬੁੱਧੀ, ਕੂੜ ਕੁੜਿਆਰ ਦਾ ਡੇਰਾ ਢਾਹੀਆ। ਲੇਖਾ ਮੁਕਾਉਣਾ ਵਦੀ ਸੁਦੀ, ਮੱਸਿਆ ਅਮਾਵਸ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਵੇਲੇ ਕਲਜੁਗ ਦੀ ਔਧ ਪੁੱਗੀ, ਔਧ ਦੇ ਮਾਲਕ ਅੰਤ ਹੋਣਾ ਆਪ ਸਹਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੬ ਪਰਤਾਪ ਸਿੰਘ ਦੇ ਘਰ ਪਿੰਡ ਦੜ ਜ਼ਿਲਾ ਜੰਮੂ
ਬਣ ਵਿਚ ਸੀਤਾ ਰਾਮ ਦਾ ਚਰਨ ਝੱਸਿਆ, ਸਹਿਜ ਸਹਿਜ ਨਾਲ ਦਬਾਈਆ। ਰਾਮ ਕਰਵਟ ਵਿਚ ਬਦਲ ਕੇ ਅੱਖਿਆ, ਅੱਖ ਲਈ ਉਠਾਈਆ। ਫੇਰ ਖ਼ੁਸ਼ੀਆਂ ਦੇ ਵਿਚ ਹੱਸਿਆ, ਹੱਸ ਕੇ ਦਿਤਾ ਸੁਣਾਈਆ। ਕਮਲੀਏ ਔਹ ਤਕ ਕਲਜੁਗ ਅੰਧੇਰੀ ਮੱਸਿਆ, ਸਤਿਜੁਗ ਸਾਚਾ ਚੰਦ ਨਾ ਕੋਇ ਚਮਕਾਈਆ। ਹਿਰਦੇ ਹਰਿ ਕਿਸੇ ਨਹੀਂ ਹੋਣਾ ਵਸਿਆ, ਸਗਲਾ ਸੰਗ ਨਾ ਕੋਇ ਬਣਾਈਆ। ਜਗਤ ਦਵਾਰਾ ਹੋਣਾ ਢੱਠਿਆ, ਗੜ੍ਹ ਬੰਕ ਨਾ ਕੋਇ ਸੁਹਾਈਆ। ਅੱਗ ਲੱਗੇ ਤਤ ਅੱਠਿਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕੁਰਲਾਈਆ। ਪਿਤਾ ਪੁਤ ਦੀ ਕਰੇ ਹੱਤਿਆ, ਨਾਰ ਕੰਤ ਵਿਛੋੜਾ ਦਿਸੇ ਥਾਈਂ ਥਾਈਂਆ। ਧਰਮ ਚਲਾਵੇ ਕੋਈ ਨਾ ਹੱਟਿਆ, ਵਣਜਾਰਾ ਵਣਜ ਨਾ ਕੋਇ ਬਣਾਈਆ। ਭਾਗ ਲੱਗੇ ਨਾ ਕਿਸੇ ਕਾਇਆ ਮੱਟਿਆ, ਤ੍ਰੈਗੁਣ ਅਗਨੀ ਸਰਬ ਜਲਾਈਆ। ਫਿਰ ਹੱਥ ਮਾਰ ਉਪਰ ਪੱਟਿਆ, ਪਟਨੇ ਵਾਲਾ ਵੇਖ ਵਖਾਈਆ। ਜਿਸ
❋
❋
ਦਾ ਲੇਖਾ ਹੋਣਾ ਨਾਲ ਪੁਰਖ ਸਮਰਥਿਆ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਫੇਰ ਰਾਮ ਨੇ ਆਪਣਾ ਪਾਸਾ ਵੱਟਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਰਾਮ ਕਿਹਾ ਸੀਤਾ ਆਪਣਾ ਨੇਤਰ ਖੋਲ੍ਹ, ਸੁਰਤੀ ਰਾਮ ਵਿਚ ਸਮਾਈਆ। ਪ੍ਰੇਮ ਕੰਡੇ ਤਰਾਜ਼ੂ ਤੋਲ, ਜਗਤ ਲੇਖਾ ਸਹਿਜ ਸੁਭਾਈਆ। ਉਠ ਵੇਖ ਕਲਜੁਗ ਵੱਜਦਾ ਢੋਲ, ਡੌਰੂ ਡੰਕਾ ਰਿਹਾ ਸੁਣਾਈਆ। ਸਚ ਵਸਤ ਰਹੇ ਕਿਸੇ ਨਾ ਕੋਲ, ਖ਼ਾਲੀ ਬੰਕ ਦਵਾਰੇ ਦਿਸਣ ਥਾਈਂ ਥਾਈਂਆ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਕੋਇ ਨਾ ਚੋਹਲ, ਸੀਤਾ ਸੁਰਤ ਧੁਰ ਦੇ ਰਾਮ ਨਾ ਕੋਇ ਮਿਲਾਈਆ। ਅਨਬੋਲਤ ਸੁਣੇ ਕੋਇ ਨਾ ਬੋਲ, ਅਨਰਾਗੀ ਰਾਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੀਤਾ ਕਹੇ ਮੇਰੇ ਧੁਰ ਦੇ ਰਾਮ, ਰਾਮ ਰਾਮ ਦੇ ਜਣਾਈਆ। ਕੀ ਇਹ ਖੇਲ ਹੋਣਾ ਤਮਾਮ, ਤਮਾਂ ਵਿਚ ਹੋਵੇ ਜਗਤ ਲੋਕਾਈਆ। ਰਾਮ ਨੇ ਕਿਹਾ ਇਹ ਖੇਲ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਕੂੜ ਕਲਪਨਾ · ਵਿਚ ਜਹਾਨ, ਜਹਾਲਤ ਭਰੀ ਹੋਵੇ ਲੋਕਾਈਆ। ਓਸ ਵੇਲੇ ਪੈਗ਼ੰਬਰਾਂ ਦਾ ਹੋਣਾ
ਇਸਲਾਮ, ਸਮਾਂ ਸਮੇਂ ਵਿਚੋਂ ਬਦਲਾਈਆ। ਸ਼ਰਅ ਦੀ ਚਲੇ ਕਲਾਮ, ਰਾਮ ਨਾਮ ਨਾ ਕੋਇ ਵਡਿਆਈਆ। ਮੰਤਰ ਹੋਰ ਹੋਣਾ ਸਤਿਨਾਮ, ਫ਼ਤਹਿ ਡੰਕਾ ਇਕ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਹੈਰਾਨ, ਹੈਰਤ ਵਿਚ ਸਰਬ ਕੁਰਲਾਈਆ। ਮਜ਼੍ਹਬਾਂ ਦਾ ਬਣਨਾ ਸਰਬ ਗ਼ੁਲਾਮ, ਸ਼ਰਅ ਜ਼ੰਜੀਰ ਨਾ ਕੋਇ ਤੁੜਾਈਆ। ਪਤਿਪਰਮੇਸ਼ਵਰ ਹੋਣਾ ਬਦਨਾਮ, ਬਦੀ ਦਾ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸੀਤਾ ਹੱਥ ਰੱਖਿਆ ਉਪਰ ਠੋਡੀ, ਉਂਗਲੀ ਨਾਲ ਦਬਾਈਆ। ਰਾਮ ਦੇ ਚਰਨ ਛੋਹੇ ਮਸਤਕ ਲਾਇਆ ਨਾਲ ਗੋਡੀ, ਨੇਤਰ ਨੀਰ ਵਹਾਈਆ। ਮੈਨੂੰ ਨਜ਼ਰ ਆਉਂਦਾ ਕਲਜੁਗ ਅੰਤ ਖੇਲ ਹੋਣਾ ਵੇਦੀ ਸੋਢੀ, ਸੋਢ ਬੰਸ ਮਿਲੇ ਵਡਿਆਈਆ। ਝਗੜਾ ਮੇਟਣਾ ਜੰਞੂ ਬੋਦੀ, ਰੂਪ ਅਨੂਪ ਲਏ ਬਦਲਾਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਦੇਣੀ ਸੋਧੀ, ਸ਼ੁਧ ਆਪਣਾ ਆਪ ਵਖਾਈਆ। ਉਹ ਪਰਮ ਪੁਰਖ ਦਾ ਹੋਣਾ ਜੋਗੀ, ਜੁਗੀਸ਼ਰ ਧੁਰਦਰਗਾਹੀਆ। ਜਿਸ ਹਉਮੇ ਮੇਟਣਾ ਰੋਗੀ, ਮਮਤਾ ਮੋਹ ਦਏ ਮੁਕਾਈਆ। ਉਹਦਾ ਇਕੋ ਸ਼ਬਦ ਹੋਣਾ ਸਲੋਕੀ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਆਪ ਬਦਲਾਈਆ। ਸੀਤਾ ਕਹੇ ਮੇਰਾ ਅੰਦਰੋਂ ਖੁਲ੍ਹਿਆ ਪੜਦਾ, ਰਾਮ ਰਾਮ ਦਿਆਂ ਜਣਾਈਆ। ਖੇਲ ਵੇਖਿਆ ਲਹਿੰਦਾ ਚੜ੍ਹਦਾ, ਪਹਾੜ ਦੱਖਣ ਫੋਲ ਫੁਲਾਈਆ। ਮੈਂ ਇਕੋ ਨੂਰ ਤੱਕਿਆ ਨਰਾਇਣ ਨਰ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਮਾਲਕ ਨਿਹਚਲ ਧਾਮ ਅਟੱਲ ਦਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਦੀਪਕ ਜੋਤੀ ਬਲਦਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਉਸ ਝਗੜਾ ਮੁਕਾਉਣਾ ਕਲਜੁਗ ਕਲ ਦਾ, ਕਲ ਕਲਕੀ ਵੇਸ ਵਟਾਈਆ। ਉਹ ਮਾਲਕ ਜਲ ਥਲ ਦਾ, ਮਹੀਅਲ ਰਿਹਾ ਸਮਾਈਆ। ਜੋ ਲੇਖਾ ਜਾਣੇ ਘੜੀ ਪਲ ਦਾ, ਜੁਗ ਚੌਕੜੀ ਆਪਣੇ ਵਿਚ ਟਿਕਾਈਆ। ਆਤਮ ਪਰਮਾਤਮ ਧਾਰ ਹੋ ਕੇ ਰਲਦਾ, ਨੂਰ ਨੁਰਾਨਾ ਡਗਮਗਾਈਆ। ਉਸ ਦਾ ਵੇਸ ਅਵੱਲੜਾ ਦਿਸੇ ਅਛਲ ਅਛੱਲ ਦਾ, ਵਲਛਲ ਧਾਰੀ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸੀਤਾ ਕਹੇ ਮੈਨੂੰ ਹੁੰਦਾ ਜਾਏ ਇਸ਼ਾਰਾ, ਰਾਮ ਰਾਮ ਮੇਰੀ ਦੁਹਾਈਆ। ਕਲਜੁਗ ਅੰਤਮ ਦਿਸੇ ਕਿਨਾਰਾ, ਸਤਿਜੁਗ ਸਚ ਚੰਦ ਰੁਸ਼ਨਾਈਆ। ਇਕੋ ਨੂਰ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸੰਬਲ ਬੈਠਾ ਧਾਮ ਨਿਆਰਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਸ ਦਾ ਸ਼ਬਦ ਸ਼ਬਦ ਦੁਲਾਰਾ, ਸੂਰਬੀਰ ਇਕ ਅਖਵਾਈਆ। ਉਹ ਮੇਟੇ ਧੂੰਆਂਧਾਰਾ, ਨੂਰੀ ਚੰਦ ਇਕ ਚਮਕਾਈਆ। ਜਿਸ ਦਾ ਲੇਖਾ ਕਾਗਤ ਕਲਮ ਨਾ ਲਿਖਣਹਾਰਾ, ਸ਼ਾਸਤਰ ਦੇਵੇ ਨਾ ਕੋਇ ਗਵਾਹੀਆ। ਉਹ ਸਭ ਦਾ ਸਾਂਝਾ ਮੀਤ ਮੁਰਾਰਾ, ਪਰਵਰਦਿਗਾਰ ਨੂਰ ਖ਼ੁਦਾਈਆ। ਜਿਸ ਨੇ ਲੇਖਾ ਚੁਕਾਉਣਾ ਕਾਇਆ ਸਾਢੇ ਤਿੰਨ ਹੱਥ ਮੁਨਾਰਾ, ਗ੍ਰਹਿ ਮੰਦਰ ਆਪ ਸੁਹਾਈਆ। ਦੀਨ ਮਜ਼੍ਹਬ ਦਾ ਝਗੜਾ ਮੇਟਣਾ ਵਿਚ ਸੰਸਾਰਾ, ਸਿਰ ਸਕੇ ਨਾ ਕੋਇ ਉਠਾਈਆ। ਮੇਰੀ ਚਰਨ ਕਵਲ ਨਿਮਸਕਾਰਾ, ਰਾਮ ਰਾਮਾ ਸੀਸ ਝੁਕਾਈਆ। ਚਰਨ ਧੂੜ ਲਾਵਾਂ ਛਾਰਾ, ਟਿੱਕਾ ਖ਼ਾਕ ਰਮਾਈਆ। ਜਿਸ ਦਾ ਆਤਮ ਪਰਮਾਤਮ ਪਰਮਾਤਮ ਆਤਮ ਧਰਮ ਦੀ ਧਾਰ ਹੋਣਾ ਨਾਅਰਾ, ਨਰ ਨਰਾਇਣ ਆਪਣਾ ਡੰਕ ਵਜਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਵੇਖੇ ਵਿਗਸੇ ਵੇਖਣਹਾਰਾ, ਹਰਿ ਕਰਤਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਨਿਤ ਨਵਿਤ ਲਏ ਅਵਤਾਰਾ, ਅਵਤਰੀ ਆਪਣਾ ਹੁਕਮ ਹੁਕਮ ਵਿਚ ਵਰਤਾਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ੬ ਈਸ਼ਰ ਸਿੰਘ ਦੇ ਘਰ ਪਿੰਡ ਦੜ ਜ਼ਿਲਾ ਜੰਮੂ
ਰਾਮ ਕਿਹਾ ਸੀਤਾ ਆਹ ਤਕ ਲੈ ਕਲਜੁਗ ਕਲ, ਕਲਕਾਤੀ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਮਨ ਕਲਪਣਾ ਵਧਣਾ ਛਲ, ਅਛਲ ਛਲਧਾਰੀ ਆਪਣਾ ਹੁਕਮ ਵਰਤਾਈਆ। ਪਵਿੱਤਰ ਰਹੇ ਨਾ ਤੀਰਥ ਅਠਸਠ ਜਲ, ਅੰਮ੍ਰਿਤ ਸਰੋਵਰ ਰਸ ਨਾ ਕੋਇ ਵਖਾਈਆ। ਫਿਰੇ ਦੁਹਾਈ ਜੰਗਲ ਜੂਹ ਉਜਾੜ ਪਹਾੜ ਮਹੀਅਲ ਥਲ, ਅਸਗਾਹ ਦੇਣ ਦੁਹਾਈਆ। ਦੂਈ ਦਵੈਤੀ ਸ਼ਰਅ ਸ਼ਰੀਅਤ ਸਭ ਨੂੰ ਲੱਗਣਾ ਸੱਲ, ਹਉਮੇ ਰੋਗ ਨਾ ਕੋਇ ਮਿਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਨਿਰਗੁਣ ਸਕੇ ਕੋਈ ਨਾ ਰਲ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਤਿ ਧਰਮ ਦਾ ਰਹੇ ਕੋਈ ਨਾ ਬਲ, ਬਲਹੀਣ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਰਾਮ ਕਿਹਾ ਉਠ ਵੇਖ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਵੇਖ ਖੇਲ ਸ੍ਰੀ ਭਗਵਾਨ, ਨਰ ਹਰਿ ਨਰਾਇਣ ਆਪ ਜਣਾਈਆ। ਜਿਸ ਦਾ ਜੋਧਾ ਸੂਰਬੀਰ ਸੁਤ ਦੁਲਾਰਾ ਨੌਜਵਾਨ, ਗੋਬਿੰਦ ਸੂਰਾ ਸੋਭਾ ਪਾਈਆ। ਜਿਸ ਨੇ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਣਾ ਇਕ ਗਿਆਨ, ਜ਼ਾਤ ਪਾਤ ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਅੰਮ੍ਰਿਤ ਰਸ ਦੱਸਣਾ ਪੀਣ ਖਾਣ, ਦੁਰਮਤ ਮੈਲ ਕਰੇ ਸਫ਼ਾਈਆ। ਤਰਕਸ਼ ਤੀਰ ਖੜਗ ਖੰਡਾ ਕਿਰਪਾਨ, ਸ਼ਸਤਰਧਾਰੀ ਨਜ਼ਰੀ ਆਈਆ। ਜਿਸ ਦਾ ਲੇਖਾ ਲਹਿਣਾ ਵਿਚ ਜਹਾਨ, ਜਹਾਲਤ ਕੂੜੀ ਦਏ ਮਿਟਾਈਆ। ਨੌ ਖੰਡ ਪ੍ਰਿਥਮੀ ਮਾਰੇ ਧਿਆਨ, ਸੱਤਾਂ ਦੀਪਾਂ ਅੱਖ ਖੁਲ੍ਹਾਈਆ। ਕਲਜੁਗ ਮੇਟੇ ਕੂੜ ਨਿਸ਼ਾਨ, ਧਰਨੀ ਧਰਤ ਧਵਲ
❋
❋
ਧੌਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸੀਤਾ ਕਿਹਾ ਰਾਮ ਕਵਣ ਹੋਵੇ ਗੋਬਿੰਦ ਸੂਰਾ, ਸੂਰਬੀਰ ਦੇ ਦ੍ਰਿੜਾਈਆ। ਰਾਮ ਕਿਹਾ ਪੁਰਖ ਅਕਾਲ ਦਾ ਜੋਤੀ ਨੂਰਾ, ਨੂਰ ਨੁਰਾਨਾ ਡਗਮਗਾਈਆ। ਸਤਿ ਧਰਮ ਵਿਚ ਹੋਵੇ ਪੂਰਾ, ਪੂਰਨ ਬ੍ਰਹਮ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ ਹੂੰਝੇ ਕੂੜਾ, ਸਤਿ ਸਚ ਦਾ ਮਾਰਗ ਇਕ ਪਰਗਟਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਅੰਮ੍ਰਿਤ ਜਾਮ ਪਿਆਲਾ ਹੱਥ ਉਠਾਈਆ। ਕੋਝਿਆਂ ਕਮਲਿਆਂ ਰੰਗ ਚਾੜ੍ਹੇ ਗੂੜ੍ਹਾ, ਦੋ ਜਹਾਨਾਂ ਨਜ਼ਰ ਕਦੇ ਨਾ ਆਈਆ। ਚਰਨ ਕਵਲ ਬਖ਼ਸ਼ੇ ਧੂੜਾ, ਮਸਤਕ ਟਿੱਕੇ ਖ਼ਾਕ ਰਮਾਈਆ। ਪੰਧ ਮੁਕਾ ਕੇ ਨੇੜ ਦੂਰਾ, ਘਰ ਇਕੋ ਇਕ ਸੁਹਾਈਆ। ਸ਼ਬਦ ਅਨਾਦੀ ਦੇ ਕੇ ਤੂਰਾ, ਤੁਰੀਆ ਤੋਂ ਪਰੇ ਪਰਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਖਿਲਾਈਆ। ਸੀਤਾ ਕਿਹਾ ਰਾਮ ਗੋਬਿੰਦ ਹੋਵੇ ਕੌਣ, ਪ੍ਰਭੂ ਭੇਵ ਦੇ ਜਣਾਈਆ। ਰਾਮ ਕਿਹਾ ਜਿਸ ਦੀ ਸੇਵਾ ਕਰੇ ਪਾਣੀ ਪੌਣ, ਧਰਨੀ ਧਰਤ ਸੀਸ ਨਿਵਾਈਆ। ਜਿਸ ਨੇ ਕਲਜੁਗ ਹੰਕਾਰੀ ਮਾਰਨਾ ਰੌਣ, ਰਾਹ ਧੁਰ ਦਾ ਇਕ ਵਖਾਈਆ। ਮਾਇਆ ਧਾਰੀਆਂ ਭੰਨੇ ਧੌਣ, ਕੂੜੀ ਮੇਟੇ ਸ਼ਹਿਨਸ਼ਾਹੀਆ। ਗੁਰਮੁਖਾਂ ਅੰਮ੍ਰਿਤ ਬਰਸੇ ਮੇਘ ਸਾਉਣ, ਅਗਨੀ ਅੰਦਰੋਂ ਤਤ ਗਵਾਈਆ। ਚਾਰ ਵਰਨ ਏਕਾ ਘਰ ਆਏ ਵਸਾਉਣ, ਅਠਾਰਾਂ ਬਰਨ ਦਾ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਦੱਸੇ ਗਾਉਣ, ਵਾਹਵਾ ਸਤਿਗੁਰ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਅੰਤ ਆਏ ਮੁਕਾਉਣ, ਮੁਕੰਮਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਸੀਤਾ ਅੰਤਰ ਆਈ ਹੈਰਾਨੀ, ਨੈਣ ਮੀਟ ਧਿਆਨ ਲਗਾਈਆ। ਹੱਥ ਰੱਖਿਆ ਉਤੇ ਪੇਸ਼ਾਨੀ, ਮਸਤਕ ਲਿਆ ਦਬਾਈਆ। ਰਾਮ ਕਿਹਾ ਔਹ ਵੇਖ ਖੇਲ ਮਹਾਨੀ, ਹਰਿ ਕਰਤਾ ਆਪ ਕਰਾਈਆ। ਗੋਬਿੰਦ ਸੂਰਾ ਮਰਦ ਮਰਦਾਨੀ, ਜੋਧਾ ਇਕ ਅਖਵਾਈਆ। ਜਿਸ ਦੀ ਸੱਧਰਾਂ ਭਰੀ ਜਵਾਨੀ, ਬੁਢੇਪਾ ਰੰਗ ਨਾ ਕੋਇ ਰੰਗਾਈਆ। ਜਿਸ ਦਾ ਸ਼ਬਦ ਤੀਰ ਕਾਨੀ, ਕਲਮਿਆਂ ਦਾ ਲਹਿਣਾ ਦਏ ਮੁਕਾਈਆ। ਕੂੜ ਕਿਰਿਆ ਮੇਟੇ ਬੇਈਮਾਨੀ, ਮਾਇਆ ਮਮਤਾ ਮੋਹ ਦਏ ਗਵਾਈਆ। ਪ੍ਰਭ ਮਿਲਣ ਦੀ ਮੰਜ਼ਲ ਦੱਸੇ ਆਸਾਨੀ, ਭੇਵ ਅਭੇਦਾ ਆਪ ਖੁਲ੍ਹਾਈਆ। ਸਤਿ ਸਰੂਪ ਰਖਾਏ ਜਗਤ ਜਿਸਮਾਨੀ, ਰੋਮ ਰੋਮ ਨਾ ਕੋਇ ਕਟਾਈਆ। ਰਹਿਬਰ ਹੋ ਕੇ ਮੰਜ਼ਲ ਦੱਸੇ ਇਕ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਇਕੋ ਕਲਮਾ ਨਾਮ ਕਲਾਮੀ, ਕਾਇਨਾਤ ਕਰੇ ਪੜ੍ਹਾਈਆ। ਮੇਲ ਮਿਲਾਏ ਪੁਰਖ ਅਨਾਮੀ, ਮੇਲਾ ਹੋਵੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਅਲਾਹੀਆ। ਸੀਤਾ ਨੇਤਰ ਨੈਣ ਖੋਲ੍ਹਿਆ, ਜ਼ਿਮੀਂ ਅਸਮਾਨ ਧਿਆਨ ਲਗਾਈਆ। ਰਾਮ ਖ਼ੁਸ਼ੀਆਂ ਦੇ ਵਿਚ ਬੋਲਿਆ, ਸਹਿਜ ਨਾਲ ਦ੍ਰਿੜਾਈਆ। ਉਹ ਵੇਖ ਗੋਬਿੰਦ ਦੋ ਜਹਾਨ ਵਿਚੋਲਿਆ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪੜਦਾ ਰਿਹਾ ਉਠਾਈਆ। ਜਿਸ ਨੇ ਪੁਰਖ ਅਕਾਲ ਦਾ ਕੰਡਾ ਤੋਲਿਆ, ਤਰਾਜ਼ੂ ਧਰਮ ਦਾ ਹੱਥ ਉਠਾਈਆ। ਉਹਦਾ ਫ਼ਰਕੇ ਖੱਬਾ ਸੱਜਾ ਡੌਲਿਆ, ਬਾਹੂ ਬਲ ਇਕ ਜਣਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣਾ ਰੌਲਿਆ, ਹਉਮੇ ਹੰਗਤਾ ਦਏ ਮਿਟਾਈਆ। ਸਚ ਦਵਾਰ ਏਕੰਕਾਰ ਸਾਚਾ ਦੇਣਾ ਖੋਲ੍ਹਿਆ, ਖ਼ਾਲਕ
❋
❋
ਖ਼ਲਕ ਦਏ ਸਮਝਾਈਆ। ਉਸ ਨੇ ਲਹਿਣਾ ਦੇਣਾ ਪੂਰਾ ਕਰਨਾ ਕਾਹਨਾ ਕ੍ਰਿਸ਼ਨ ਕਲਾ ਸੋਲਿਆ, ਅਨਕ ਕਲਧਾਰੀ ਪ੍ਰਭ ਆਪਣੇ ਨਾਲ ਮਿਲਾਈਆ। ਜਿਸ ਦਾ ਬਸਤਰ ਸੋਹਵੇ ਚੋਲਿਆ, ਚੋਲੀ ਤਨ ਮਿਲੇ ਵਡਿਆਈਆ। ਉਸ ਨੇ ਅੰਮ੍ਰਿਤ ਉਠ ਤਕ ਲੈ ਸੀਤਾ ਜਨ ਗੁਰਮੁਖਾਂ ਅੰਦਰ ਡੋਲ੍ਹਿਆ, ਨਿਝਰ ਝਿਰਨਾ ਦਿਤਾ ਝਿਰਾਈਆ। ਸਦ ਵਸੇ ਅੰਤਰ ਆਤਮ ਕੋਲਿਆ, ਹਰਿ ਮੰਦਰ ਸਾਢੇ ਤਿੰਨ ਹੱਥ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਲੱਖ ਚੁਰਾਸੀ ਘਟ ਘਟ ਅੰਤਰ ਨਿਰੰਤਰ ਹੋ ਕੇ ਮੌਲਿਆ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ੬ ਪ੍ਰਕਾਸ਼ ਸਿੰਘ ਦੇ ਗ੍ਰਹਿ ਪਿੰਡ ਦੜ ਜ਼ਿਲਾ ਜੰਮੂ
ਰਾਮ ਕਿਹਾ ਸੀਤਾ ਔਹ ਵੇਖ ਮੈਨੂੰ ਸ਼ਬਦ ਗੋਬਿੰਦ ਰਿਹਾ ਦਿਖ, ਦੀਖਿਆ ਵਿਚ ਜਣਾਈਆ। ਜੋ ਸਭ ਦਾ ਲੇਖਾ ਰਿਹਾ ਲਿਖ, ਚਾਰ ਜੁਗ ਦਾ ਪੰਧ ਮੁਕਾਈਆ। ਚਾਰ ਵਰਨ ਜਿਸ ਦਾ ਹੋਣਾ ਸਿੱਖ, ਸਿੱਖੀ ਸਿਖਿਆ ਇਕ ਸਮਝਾਈਆ। ਸਭ ਦਾ ਪੂਰਾ ਕਰੇ ਭਵਿਖ, ਭਵਿਖਤ ਆਪਣੇ ਨਾਲ ਮਿਲਾਈਆ। ਉਸ ਨੇ ਇਸ਼ਟ ਬਣਾਉਣਾ ਇਕ, ਏਕੰਕਾਰ ਦੇਣਾ ਦ੍ਰਿੜਾਈਆ। ਜਨ ਭਗਤਾਂ ਅੰਦਰ ਜਾਣਾ ਟਿਕ, ਗ੍ਰਹਿ ਮੰਦਰ ਸੋਭਾ ਪਾਈਆ। ਗੁਰਮੁਖਾਂ ਰਹਿਣਾ ਵਿਚ, ਵਿਚਲਾ ਭੇਵ ਖੁਲ੍ਹਾਈਆ। ਜਿਧਰ ਵੇਖਣ ਉਧਰ ਪਏ ਦਿਸ, ਚਾਰੋਂ ਕੁੰਟ ਨਜ਼ਰੀ ਆਈਆ। ਮਨ ਕਲਪਣਾ ਮੇਟਣੀ ਵਿਸ, ਵਿਸ਼ੇ ਵਿਕਾਰਾਂ ਪੰਧ ਚੁਕਾਈਆ। ਸਤਿਜੁਗ ਦਾ ਸਾਚਾ ਝੋਲੀ ਪਾਉਣਾ ਹਿਸ, ਹਿੱਸਾ ਆਪਣਾ ਨਾਮ ਸਮਝਾਈਆ। ਮੈਂ ਹੈਰਾਨ ਹੋਇਆ ਪਤਾ ਨਹੀਂ ਲਹਿਣਾ ਕਿਸ ਕਿਸ, ਅਵਤਾਰ ਪੈਗ਼ੰਬਰ ਗੁਰ ਸਾਰੇ ਯਾਚਕ ਨਜ਼ਰੀ ਆਈਆ। ਉਸ ਝਗੜਾ ਮਿਟਾਉਣਾ ਪੱਥਰ ਇੱਟ, ਪਾਹਨ ਸੀਸ ਨਾ ਕੋਇ ਨਿਵਾਈਆ। ਅੰਮ੍ਰਿਤ ਬੂੰਦ ਬਖ਼ਸ਼ਣੀ ਨਿਝਰ ਧਾਰਾ ਛਿੱਟ, ਸਵਾਂਤੀ ਆਪਣਾ ਨਾਮ ਟਪਕਾਈਆ। ਵਿਖ ਰਹਿਣ ਨਾ ਦੇਵੇ ਵਿਚ, ਖਿਟ ਪਤਿਤ ਪੁਨੀਤ ਦਏ ਬਣਾਈਆ। ਜਿਸ ਨੂੰ ਲੱਭਦੇ ਕੋਟਨ ਕੋਟੀ ਕੇਤੇ ਕਿਤ, ਭੱਜਣ ਵਾਹੋ ਦਾਹੀਆ। ਉਹ ਜਨ ਭਗਤਾਂ ਦਰਸਨ ਦੇਵੇ ਨਿਤ, ਨਿਜ ਨੇਤਰ ਆਪਣਾ ਪੜਦਾ ਲਾਹੀਆ। ਅਬਿਨਾਸ਼ੀ ਹੋ ਕੇ ਵਸੇ ਚਿਤ, ਠਗੌਰੀ ਚਿਤ ਰਹੇ ਨਾ ਰਾਈਆ। ਆਤਮ ਪਰਮਾਤਮ ਬਣੇ ਮਿਤ, ਮਿੱਤਰ ਪਿਆਰਾ ਇਕ ਅਖਵਾਈਆ। ਅਗਲਾ ਹੁਕਮ ਖੇਲ ਉਹਦਾ ਅਨਡਿਠ, ਅੰਤ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਸੀਤਾ ਕਿਹਾ ਰਾਮ ਉਹ ਸਮਾਂ ਕਿਸ ਬਿਧ ਵੇਖਾਂ, ਬਿਧੀ ਦੇ ਦ੍ਰਿੜਾਈਆ। ਜਗਤ ਨਾ ਰਹੇ ਭੁਲੇਖਾ, ਭਾਂਡਾ ਭਰਮ ਭੰਨਾਈਆ। ਰਾਮ ਨੇ ਹੱਥ ਰੱਖਿਆ ਆਪਣੇ ਉਪਰ ਕੇਸਾ, ਕੇਸ ਖੋਲ੍ਹ ਕੇ ਦਿਤੇ ਵਖਾਈਆ। ਪਹਿਲੋਂ ਰੂਪ ਧਰਨਾ ਦਸ ਦਸਮੇਸਾ, ਫੇਰ ਸ਼ਬਦੀ ਡੰਕ ਵਜਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਸੋ ਗੋਬਿੰਦ ਆਪਣੀ ਕਾਰ ਭੁਗਤਾਈਆ। ਸਰਗੁਣ ਧਾਰ ਬੱਚੇ ਕਰਨੇ ਭੇਟਾ, ਨਿਰਗੁਣ ਆਪਣਾ ਰੰਗ ਰੰਗਾਈਆ। ਦੀਨ ਮਜ਼੍ਹਬ ਦਾ ਅੰਤ ਪੂਰਾ ਕਰਨਾ ਠੇਕਾ, ਸਦੀ ਚੌਧਵੀਂ ਦਏ ਗਵਾਹੀਆ। ਤੂੰ ਯਾਦ ਰੱਖੀਂ ਕਰ ਲੈ ਚੇਤਾ, ਚੇਤਨ ਹੋ ਕੇ ਰਿਹਾ ਸੁਣਾਈਆ। ਪੁਰਖ ਅਕਾਲ ਹੋਣਾ ਇਕੋ ਨੇਤਾ,
❋
❋
ਨਿਜ ਨੇਤਰ ਭਗਤਾਂ ਦਏ ਖੁਲ੍ਹਾਈਆ। ਝਗੜਾ ਮੁਕਾਏ ਮੁੱਲਾ ਸ਼ੇਖ਼ਾਂ, ਸ਼ਰਅ ਸ਼ਰੀਅਤ ਅੰਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲਹਿਣਾ ਦਏ ਦ੍ਰਿੜਾਈਆ। ਰਾਮ ਕਿਹਾ ਸੀਤਾ ਸਵਾਧਾਨ ਕਰ ਲੈ ਸੁਰਤੀ, ਧੁਰ ਦਾ ਸ਼ਬਦ ਦਿਆਂ ਜਣਾਈਆ। ਤੂੰ ਵੀ ਹੋਣਾ ਉਸ ਵੇਲੇ ਫਿਰਦੀ ਤੁਰਦੀ, ਤਤਾਂ ਵਾਲਾ ਸਰੀਰ ਹੰਢਾਈਆ। ਤੇਰੀ ਸਾਰ ਪਾਵੇ ਜੋ ਧਾਰ ਵਾਸੀ ਅਨੰਦ ਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਆਪਣਾ ਖੇਲ ਖਿਲਾਈਆ। ਤੇਰੀ ਆਸਾ ਪੂਰਨ ਹੋਵੇ ਸਤਿਗੁਰ ਦੀ, ਸਤਿਗੁਰ ਆਪਣੇ ਰੰਗ ਰੰਗਾਈਆ। ਜਗਤ ਕਲਪਣਾ ਵਿਚ ਨਾ ਹੋਵੇਂ ਮੁੜਦੀ, ਜਗਤ ਤ੍ਰਿਸ਼ਨਾ ਨਾ ਕੋਇ ਵਧਾਈਆ। ਝਟ ਸੀਤਾ ਦੋਵੇਂ ਹੱਥ ਜੋੜਦੀ, ਨਮਸਤੇ ਕਹਿ ਕੇ ਸੀਸ ਝੁਕਾਈਆ। ਹਾਏ ਰਾਮ ਰਾਮ ਹੋ ਕੇ ਨਾ ਕਦੇ ਛੋੜ ਦਈਂ, ਵਿਛੋੜੇ ਵਿਚ ਦੁਹਾਈਆ। ਮੇਰਾ ਜਗਤ ਜਹਾਨ ਨਾ ਬੇੜਾ ਰੋੜ੍ਹ ਦਈਂ, ਰੁੜ੍ਹਦਿਆਂ ਦਈਂ ਤਰਾਈਆ। ਰਾਮ ਕਿਹਾ ਤੂੰ ਆਪਣਾ ਆਪ ਆਪੇ ਉਸ ਪ੍ਰਭੂ ਦੇ ਚਰਨਾਂ ਤੋਂ ਘੋਲ ਦਈਂ, ਘੋਲੀ ਘੋਲ ਘੁਮਾਈਆ। ਨਿਜ ਅੰਤਰ ਨਿਰੰਤਰ ਅਡੋਲ ਰਹੀਂ, ਅਡੁਲ ਹੋਏ ਸਹਾਈਆ। ਆਤਮ ਪਰਮਾਤਮ ਹੋ ਕੇ ਕੋਲ ਰਹੀਂ, ਤਨ ਵਜੂਦ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਸੱਚਾ ਬੋਲ ਕਹੀਂ, ਦੂਜੀ ਅਵਰ ਨਾ ਕੋਇ ਪੜ੍ਹਾਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ੬ ਸੇਵਾ ਰਾਮ ਦੇ ਗ੍ਰਹਿ ਪਿੰਡ ਜਿਉੜੀਆਂ ਜ਼ਿਲਾ ਜੰਮੂ
ਸੀਤਾ ਕਹੇ ਮੇਰੇ ਰਾਮ ਨੇ ਖੋਲ੍ਹੀ ਦ੍ਰਿਸ਼ਟ, ਦ੍ਰਿਸ਼ ਅਗੰਮ ਦਿਤਾ ਵਖਾਈਆ। ਮੇਰਾ ਇਕੋ ਹੋਵੇ ਇਸ਼ਟ, ਇਸ਼ਟ ਦੇਵ ਸਵਾਮੀ ਬੇਪਰਵਾਹੀਆ। ਜਨਮ ਜਨਮ ਦੀ ਮੇਟੇ ਹਿਰਸ, ਹਰਸ ਦਏ ਗਵਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਤ੍ਰਿਖਾ ਦਏ ਬੁਝਾਈਆ। ਜੋਤੀ ਜਾਤਾ ਹੋ ਕੇ ਆਵੇ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਭਾਗ ਲਗਾਵੇ ਉਪਰ ਧਰਨੀ ਧਰਤ, ਧਵਲ ਰੰਗ ਰੰਗਾਈਆ। ਚਾਰ ਜੁਗ ਦੀ ਪੂਰੀ ਕਰੇ ਸ਼ਰਤ, ਸ਼ਰੀਅਤ ਵੇਖੇ ਚਾਈਂ ਚਾਈਂਆ। ਮਾਲਕ ਬਣ ਕੇ ਫ਼ਰਸ਼ ਅਰਸ਼, ਦੋ ਜਹਾਨਾਂ ਖੋਜ ਖੁਜਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਕਰਜ਼, ਗੁਰ ਅਵਤਾਰ ਪੈਗ਼ੰਬਰ ਲੇਖੇ ਲੇਖੇ ਵਿਚੋਂ ਚੁਕਾਈਆ। ਉਸ ਸਾਹਿਬ ਦਾ ਖੇਲ ਹੋਵੇ ਅਸਚਰਜ, ਅਚਰਜ ਲੀਲਾ ਦਏ ਵਰਤਾਈਆ। ਜੋਧਾ ਸੂਰਬੀਰ ਮਰਦਾਨਾ ਬਣੇ ਮਰਦ, ਬੇਅੰਤ ਆਪਣਾ ਹੁਕਮ ਵਰਤਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਕੋਝਿਆਂ ਕਮਲਿਆਂ ਗਲੇ ਲਗਾਈਆ। ਮੇਰੀ ਆਸ਼ਾ ਦੀ ਪੂਰੀ ਕਰੇ ਗ਼ਰਜ਼, ਨਿਰਾਸਾ ਰੂਪ ਨਾ ਕੋਇ ਦਰਸਾਈਆ। ਮੇਰੀ ਮਨਸਾ ਹੋਵੇ ਤ੍ਰਿਪਤ, ਤ੍ਰਿਪਤ ਦੀ ਧਾਰ ਨੂਰ ਜੋਤ ਰੁਸ਼ਨਾਈਆ। ਸੰਕਟ ਰਹੇ ਕੋਈ ਵਿਕਤ, ਕਲ ਕਲੇਸ਼ ਦਏ ਗਵਾਈਆ। ਸਤਿ ਧਰਮ ਕਰਾਏ ਲਿਖਤ, ਸਤਿਜੁਗ ਸੱਚਾ ਰਾਹ ਪ੍ਰਗਟਾਈਆ। ਪ੍ਰੇਮ ਪ੍ਰੀਤੀ ਆਤਮ ਪਰਮਾਤਮ ਦੱਸ ਕੇ ਇਸ਼ਕ, ਆਸ਼ਕ ਮਾਸ਼ੂਕ ਦਾ ਝਗੜਾ ਦਏ ਗਵਾਈਆ। ਲਹਿਣਾ ਦੇਣਾ ਪੂਰਾ ਕਰੇ ਕਲਜੁਗ ਅੰਤ ਸੁਹੇਲੇ ਦਿਵਸ, ਪੋਹ ਦੋ ਛੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਸੀਤਾ
❋
❋
ਕਹੇ ਮੈਨੂੰ ਦਿਸਿਆ ਦੂਰ ਦੁਰਾਡਾ, ਮੇਰਾ ਮਾਹੀ ਰਾਮ ਰਹੀਮਾ। ਜਿਸ ਦਾ ਹੁਕਮ ਫ਼ਰਮਾਨਾ ਡਾਹਢਾ, ਖੇਲ ਕਰੇ ਆਦਿ ਜੁਗਾਦਿ ਜੁਗ ਚੌਕੜੀ ਕਦੀਮਾ। ਜਿਸ ਦਾ ਭਾਣਾ ਵਰਤਣਾ ਸ਼ਬਦੀ ਧਾਰ ਸਾਦਾ, ਦੋ ਜਹਾਨ ਨੌਜਵਾਨ ਦੇਵੇ ਅਗੰਮ ਫ਼ਰਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਦ ਅਨਾਦੀ ਧਾਰ ਜੁਗਾਦੀ ਸ਼ਬਦ ਬ੍ਰਹਿਮਾਦੀ ਜੋਤ ਵਿਸਮਾਦੀ ਨਿਰਗੁਣ ਨਿਰਗੁਣ ਨਿਰਗੁਣ ਰੂਪ ਮਹਾਨਾ।
੧੦ ਪੋਹ ਸ਼ਹਿਨਸ਼ਾਹੀ ਸੰਮਤ ੬ ਝੰਡੂ ਰਾਮ ਸਿੰਘ ਦੇ ਗ੍ਰਹਿ ਜਿਉੜੀਆਂ ਜ਼ਿਲਾ ਜੰਮੂ
ਰਾਮ ਨੇ ਬਿਨ ਅੱਖਰਾਂ ਲਿਖੀ ਪਾਤੀ, ਪਤਰਕਾ ਲਈ ਬਣਾਈਆ। ਸੀਤਾ ਦੀ ਰੱਖੀ ਉਤੇ ਛਾਤੀ, ਸਹਿਜ ਨਾਲ ਟਿਕਾਈਆ। ਓਹ ਵੇਖ ਆਪਣਾ ਕਮਲਾਪਾਤੀ, ਰਾਮ ਦਾ ਰਾਮ ਬੇਪਰਵਾਹੀਆ। ਜਿਹੜਾ ਜੁਗ ਚੌਕੜੀ ਦੇਵੇ ਦਾਤੀ, ਨਿਤ ਨਵਿਤ ਆਪ ਵਰਤਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਦਾ ਬਣੇ ਸਾਥੀ, ਸਗਲਾ ਸੰਗ ਵਖਾਈਆ। ਤੂੰ ਤਕਣਾ ਖੇਲ ਪੁਰਖ ਅਬਿਨਾਸ਼ੀ, ਨੈਣ ਨੈਣ ਨੈਣ ਉਠਾਈਆ। ਮੰਜ਼ਲ ਚੜ੍ਹਨੀ ਘਾਟੀ, ਜਗਤ ਪੰਧ ਰਹੇ ਨਾ ਰਾਈਆ। ਆਤਮ ਸੁਹਾਉਣੀ ਖਾਟੀ, ਸੁਹੰਜਣੀ ਧੁਰ ਦੇ ਰੰਗ ਰੰਗਾਈਆ। ਧੁਰ ਦਾ ਬੰਨ੍ਹਣਾ ਸਾਚਾ ਨਾਤੀ, ਜੋ ਨਾਤਵਾਂ ਆਦਿ ਜੁਗਾਦਿ ਦਾ ਨੂਰ ਨੂਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦਾ ਸਦ ਸਭ ਦਾ ਲਹਿਣਾ ਦੇਣਾ ਲੇਖਾ ਰਿਹਾ ਵਾਚੀ, ਵਾਚਕ ਹੋ ਕੇ ਆਪਣੇ ਵਿਚ ਛੁਪਾਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ੬ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਸੀਤਾ ਕਹੇ ਮੈਂ ਖੇਲ ਵੇਖੀ ਅਦੁਤੀ, ਜੀ ਰਾਮ ਰਾਮ ਨੇ ਦਿਤੀ ਵਖਾਈਆ। ਮੈਂ ਮੰਦਰਾਂ ਵਿਚ ਰਹੀ ਨਾ ਸੁੱਤੀ, ਸੋਵਤ ਜਾਗਤ ਰੂਪ ਬਦਲਾਈਆ। ਨਜ਼ਰ ਆਈ ਕਲਜੁਗ ਅੰਤ ਸੁਹੰਜਣੀ ਰੁਤੀ, ਰੁਤੜੀ ਹਰਿਜੂ ਇਕ ਮਹਿਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਔਧ ਵੇਖੀ ਮੁਕੀ, ਅੱਗੇ ਹੋਰ ਨਾ ਕੋਇ ਵਧਾਈਆ। ਮੈਂ ਸ਼ਬਦ ਆਵਾਜ਼ ਸੁਣੀ ਦੋ ਤੁਕੀ, ਸੋਹੰ ਢੋਲਾ ਧੁਰਦਰਗਾਹੀਆ। ਜਿਸ ਨਾਲ ਭਗਤਾਂ ਨੂੰ ਮੰਜ਼ਲ ਮਿਲਣੀ ਉਚੀ, ਉਚ ਅਗੰਮ ਅਥਾਹ ਆਪਣੇ ਘਰ ਵਸਾਈਆ। ਆਤਮਾ ਹੋਣੀ ਸੁੱਚੀ, ਸੁੱਚ ਸੰਜਮ ਇਕ ਦ੍ਰਿੜਾਈਆ। ਜਿਸ ਨੇ ਝਗੜਾ ਮੁਕਾ ਦੇਣਾ ਦਸਮ ਦਵਾਰ ਤ੍ਰੈਕੁਟੀ, ਮੰਜ਼ਲ ਆਪਣੀ ਇਕ ਵਖਾਈਆ। ਜਿਥੇ ਹੋਵੇ ਕੋਇ ਨਾ ਦੁਖੀ, ਸਤਿ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਝਟ ਰਾਮ ਬਦਲਿਆ ਆਪਣਾ ਪਾਸਾ, ਹੱਥ ਮਸਤਕ ਉਤੇ ਟਿਕਾਈਆ। ਨੈਣ ਮੀਟ ਕੇ ਕੀਤਾ ਹਾਸਾ, ਬੁੱਲ ਬੁੱਲਾਂ ਨਾਲ ਟਕਰਾਈਆ। ਓਹ ਵੇਖ ਮੇਰੇ ਰਾਮ ਦਾ ਤਮਾਸ਼ਾ, ਤਮਾਸ਼ਬੀਨ ਬਣਿਆ ਨੂਰ ਅਲਾਹੀਆ। ਜਿਸ
❋
❋
ਦਾ ਚਾਰ ਜੁਗ ਦੱਸਣਾ ਸਭ ਨੇ ਖੁਲਾਸਾ, ਭੇਵ ਅਭੇਦ ਜਗਤ ਸਮਝਾਈਆ। ਅੰਤਮ ਉਸ ਦਾ ਨੂਰ ਹੋਣਾ ਪ੍ਰਕਾਸ਼ਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਆਪਣਾ ਪੜਦਾ ਆਪ ਚੁਕਾਈਆ। ਸੰਬਲ ਕਰੇ ਵਾਸਾ, ਸਤਿ ਸਤਿਵਾਦੀ ਆਸਣ ਸਿੰਘਾਸਣ ਇਕ ਸੁਹਾਈਆ। ਜਿਸ ਨੂੰ ਝੁਕਣ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਨਿਉਂ ਨਿਉਂ ਲਾਗਣ ਪਾਈਂਆ। ਅਵਤਾਰ ਪੈਗ਼ੰਬਰ ਗੁਰੂ ਹੋਣੇ ਦਾਸੀ ਦਾਸਾ, ਸੇਵਕ ਸੇਵਾ ਸਚ ਕਮਾਈਆ। ਜਿਸ ਦਾ ਹਰ ਘਟ ਨਿਰਗੁਣ ਧਾਰ ਹੋਣਾ ਵਾਸਾ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪੜਦਾ ਆਪ ਉਠਾਈਆ। ਸੀਤਾ ਕਹੇ ਮੇਰੀ ਨਿਗਾਹ ਬਦਲੀ, ਬਦਲ ਕੇ ਰਹੀ ਜਣਾਈਆ। ਧੁਰ ਰਾਮ ਹੋਣਾ ਅਦਲੀ, ਇਨਸਾਫ਼ ਇਕ ਕਮਾਈਆ। ਮਕਤੂਲ ਰਹਿਣਾ ਨਹੀਂ ਕੋਈ ਕਤਲੀ, ਕਾਤਲ ਦਾ ਡੇਰਾ ਢਾਹੀਆ। ਜਨ ਭਗਤਾਂ ਮੰਜ਼ਲ ਬਖ਼ਸ਼ੀ ਅੰਦਰਲੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕਤ ਆਪ ਸੁਹਾਈਆ। ਰਾਮ ਨੇ ਕਿਹਾ ਸੀਤਾ ਔਹ ਤਕ, ਬਿਨਾ ਅੱਖਾਂ ਅੱਖ ਉਠਾਈਆ। ਜਿਸ ਦਾ ਲੇਖਾ ਹਕੀਕਤ ਹੱਕ, ਹਾਕਮ ਧੁਰਦਰਗਾਹੀਆ। ਓਸ ਆਉਣਾ ਵਤ, ਵਤਨ ਮਾਤਲੋਕ ਵੇਖੇ ਚਾਈਂ ਚਾਈਂਆ। ਜਿਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਉਬਲੇ ਰੱਤ, ਅਗਨੀ ਸਕੇ ਨਾ ਕੋਇ ਬੁਝਾਈਆ। ਅਵਤਾਰ ਪੈਗ਼ੰਬਰ ਗੁਰੂਆਂ ਉਸ ਨੂੰ ਲੈਣਾ ਸੱਦ, ਸੱਦਾ ਦੇਵਣ ਥਾਉਂ ਥਾਈਂਆ। ਦੀਨ ਮਜ਼੍ਹਬ ਦੀ ਮੇਟ ਹੱਦ, ਹਦੂਦ ਆਪਣੀ ਦਏ ਵਖਾਈਆ। ਕਿਰਪਾ ਕਰੇ ਪੁਰਖ ਅਕਾਲ ਯਦ, ਯਦੀ ਆਪਣਾ ਵੇਸ ਵਟਾਈਆ। ਸ਼ਬਦ ਸੁਣਾ ਕੇ ਅਗੰਮੀ ਨਦ, ਧੁੰਨ ਅਨਾਦੀ ਇਕ ਸੁਣਾਈਆ। ਭਗਤ ਸੁਹੇਲੇ ਲੱਖ ਚੁਰਾਸੀ ਵਿਚੋਂ ਲੱਭ, ਨਿਰਗੁਣ ਸਰਗੁਣ ਜੋੜ ਜੁੜਾਈਆ। ਆਪਣੀ ਖੇਲ ਆਪੇ ਕਰ ਸਬਬ, ਸਾਹਿਬ ਸੁਲਤਾਨ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਚਾਰ ਜੁਗ ਦਾ ਲਹਿਣਾ ਦੇਣਾ ਮੇਟੇ ਹੱਬ, ਲੇਖਾ ਅਵਰ ਰਹੇ ਨਾ ਰਾਈਆ। ਜਿਸ ਦੀ ਸਰਨ ਸਰਨਾਈ ਸਾਰੇ ਜਾਣੇ ਢੱਠ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਜਿਸ ਝਗੜਾ ਮੁਕਾਉਣਾ ਅੱਠ ਸੱਠ, ਗੰਗਾ ਗੋਦਾਵਰੀ ਵੇਖੇ ਚਾਈਂ ਚਾਈਂਆ। ਨਾਤਾ ਰਹਿਣ ਨਹੀਂ ਦੇਣਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਕਾਅਬਿਆਂ ਪਰੇ ਕਰੇ ਪੜ੍ਹਾਈਆ। ਸੋ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਹੋਵੇ ਪਰਗਟ, ਪਰਵਰਦਿਗਾਰ ਸਾਂਝਾ ਯਾਰ ਨਿਰਗੁਣ ਧਾਰ ਨੂਰ ਅਲਾਹੀਆ। ਜਿਸ ਨੇ ਸਤਿਜੁਗ ਸਤਿ ਧਰਮ ਦਾ ਖੋਲ੍ਹਣਾ ਹੱਟ, ਵਸਤ ਅਮੋਲਕ ਇਕ ਵਰਤਾਈਆ। ਸੀਤਾ ਖਿੜ ਖਿੜਾ ਕੇ ਪਈ ਹੱਸ, ਵਾਹ ਰਾਮ ਤੇਰੇ ਰਾਮ ਰਾਮ ਦੁਹਾਈਆ। ਕੀ ਓਹ ਵਸੇ ਘਟ ਘਟ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਰਾਮ ਝਟ ਉਠ ਕੇ ਪਿਆ ਨੱਸ, ਨੌ ਨੌਂ ਕਦਮ ਉੱਤਰ ਪੂਰਬ ਵੱਲ ਵਧਾਈਆ। ਫੇਰ ਬੈਠ ਗਿਆ ਝਟ, ਹੱਥ ਛਾਤੀ ਉਤੇ ਟਿਕਾਈਆ। ਫੇਰ ਫੜ ਕੇ ਸੱਜਾ ਪੱਟ, ਜ਼ੋਰ ਨਾਲ ਦਬਾਈਆ। ਸੀਤਾ ਓਹ ਵੇਖ ਮੇਰਾ ਰਾਮ ਸਮਰਥ, ਜੋ ਸਭ ਦਾ ਪਿਤਾ ਮਾਈਆ। ਜਿਸ ਕਲਜੁਗ ਅੰਤਮ ਆਪਣੇ ਪਿਆਰ ਭਗਤੀ ਦੀ ਦੇਣੀ ਭਗਤਾਂ ਨੂੰ ਵਥ, ਬਿਨਾ ਭਗਤੀ ਤੋਂ ਭਗਤ ਦਏ ਬਣਾਈਆ। ਮਿਹਰਵਾਨ ਹੋ ਕੇ ਅੰਦਰ ਜਾਵੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਤੀਰ ਅਣਿਆਲਾ ਨਿਰੰਤਰ ਮਾਰੇ ਕਸ, ਦੁਤੀਆ ਭੌ ਦਏ ਗਵਾਈਆ। ਸੀਤਾ ਕਿਹਾ ਕੀ ਰਾਮ ਇਹ ਸਚ, ਰਾਮ ਕਿਹਾ ਹਾਂ, ਸਚ ਸਚ ਰਾਮ ਗੁਸਾਈਂਆ। ਆਦਿ ਅੰਤ ਜੁਗਾ ਜੁਗੰਤ ਸਭ ਕੁਛ ਉਸ ਦੇ ਹੱਥ, ਦੇਵਣਹਾਰ
❋
❋
ਇਕ ਅਖਵਾਈਆ। ਜਿਸ ਦੀ ਮਹਿਮਾ ਸਦਾ ਅਕਥ ਕਥਨੀ ਕਥ ਨਾ ਸਕੇ ਰਾਈਆ। ਜਿਸ ਨੇ ਉਲਟੀ ਗੇੜਨੀ ਲੱਠ, ਸ੍ਰਿਸ਼ਟੀ ਦ੍ਰਿਸ਼ਟੀ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲੇਖਾ ਜਾਣੇ ਜਗਤ ਜੀਵ ਜਹਾਨ ਤਤਵ ਤਤ, ਤਤ ਆਪਣਾ ਨਾ ਕੋਇ ਜਣਾਈਆ।