੧੧ ਪੋਹ ਸ਼ਹਿਨਸ਼ਾਹੀ ਸੰਮਤ ੬ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਸੀਤਾ ਕਹੇ ਰਾਮ ਮੈਂ ਨਿਗਹ ਮਾਰੀ ਵੱਲ ਲਹਿੰਦੇ, ਕਲਜੁਗ ਅੰਤ ਅੱਖ ਖੁਲ੍ਹਾਈਆ। ਤੇਰਾਂ ਸੌ ਸਤਾਸੀ ਰਿਸ਼ੀ ਸ਼ਬਦੀ ਧਾਰ ਕੁਛ ਕਹਿੰਦੇ, ਬਾਵਨ ਦਾ ਲੇਖਾ ਰਹੇ ਸੁਣਾਈਆ। ਇਕੱਠੇ ਹੋ ਕੇ ਧਰਨੀ ਉਤੇ ਬਹਿੰਦੇ, ਬਹਿ ਬਹਿ ਬਲ ਪਰਗਟਾਈਆ। ਸਦੀ ਚੌਧਵੀਂ ਮਹੱਲ ਮੁਨਾਰੇ ਢਹਿੰਦੇ, ਪੱਥਰ ਇੱਟ ਰਹੇ ਕੁਰਲਾਈਆ। ਭਗਤ ਭਗਵਾਨ ਦਾ ਭਾਣਾ ਸਹਿੰਦੇ, ਸਿਰ ਸਕੇ ਨਾ ਕੋਇ ਉਠਾਈਆ। ਜੀਵ ਕਲ ਵੇਖੇ ਵਹਿਣ ਵਹਿੰਦੇ, ਅੱਗੇ ਹੋ ਨਾ ਕੋਇ ਅਟਕਾਈਆ। ਖੇਲ ਤੱਕਿਆ ਸਰਹਾਣਾ ਪੈਂਦੇ, ਦੋਵੇਂ ਧਾਰਾਂ ਖੋਜ ਖੁਜਾਈਆ। ਗੰਗਾ ਗੁਦਾਵਰੀ ਜਮਨਾ ਸੁਰਸਤੀ ਦੇ ਤਕੇ ਲਹਿੰਗੇ, ਅੰਗੀ ਅੱਖਾਂ ਨਾਲ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਸਿਰ ਲੇਖੇ ਵੇਖੇ ਪੈਂਦੇ, ਹਿਸਾਬ ਮੰਗੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਧਰਮ ਦੀ ਧਾਰ ਵੇਖੀ ਜਗਤ ਸਿਸਕ, ਸਿਸਕੀਆਂ ਵਿਚ ਦੁਹਾਈਆ। ਅੰਮ੍ਰਿਤ ਰਸ ਝਿਰਨਾ ਨਾ ਰਿਹਾ ਰਿਸਕ, ਬੂੰਦ ਸਵਾਂਤ ਨਾ ਕੋਇ ਟਪਕਾਈਆ। ਮਨਮਤ ਦਾ ਹੋਣਾ ਇਸ਼ਕ, ਆਤਮ ਪਰਮਾਤਮ ਪਿਆਰ ਨਾ ਕੋਇ ਬਣਾਈਆ। ਝਗੜਾ ਪੈਣਾ ਟਾਂਕ ਜਿਸਤ, ਨਿਰਗੁਣ ਸਰਗੁਣ ਦਏ ਦੁਹਾਈਆ। ਧਰਮ ਦੀ ਧਾਰ ਤੋਂ ਸਾਰੇ ਜਾਣੇ ਖ਼ਿਸਕ, ਸਚ ਕਦਮ ਨਾ ਕੋਇ ਟਿਕਾਈਆ। ਜਗਤ ਨੇਤਰਾਂ ਦਾ ਹੋਣਾ ਗ੍ਰਿਹਸਤ, ਵਡਾ ਛੋਟਾ ਬਚਿਆ ਰਹਿਣ ਕੋਇ ਨਾ ਪਾਈਆ। ਸਚ ਰਾਮ ਦਾ ਮੰਨੇ ਕੋਇ ਨਾ ਇਸ਼ਟ, ਇੱਟਾਂ ਪੱਥਰਾਂ ਸੀਸ ਸਰਬ ਨਿਵਾਈਆ। ਓਹ ਆਸ਼ਾ ਦੇਂਦੀ ਸੰਦੇਸ਼ਾ ਵਸ਼ਿਸ਼ਟ, ਵਿਸ਼ੇਸ਼ ਰਹੀ ਸਮਝਾਈਆ। ਪੀਰਾਂ ਦਾ ਲੇਖਾ ਮੁਕਣਾ ਬਹਿਸ਼ਤ, ਅਵਤਾਰ ਸਵਰਗਾਂ ਦਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਸੀਤਾ ਕਹੇ ਰਿਖੀ ਕਰਨ ਇਸ਼ਾਰੇ, ਸਤਿਜੁਗ ਧਿਆਨ ਲਗਾਈਆ। ਪ੍ਰਭੂ ਪ੍ਰਭ ਨਿਮਸਕਾਰੇ, ਪਰਮ ਪੁਰਖ ਸਰਨਾਈਆ। ਜਿਸ ਵੇਲੇ ਕਲ ਆਏ ਕਿਨਾਰੇ, ਕਲਜੁਗ ਪੰਧ ਮੁਕਾਈਆ। ਲੇਖਾ ਮੁਕੇ ਪੈਗ਼ੰਬਰ ਗੁਰ ਅਵਤਾਰੇ, ਅਵਤਰੀ ਆਪਣਾ ਵੇਸ ਵਟਾਈਆ। ਨਿਰਗੁਣ ਨੂਰ ਕਰੇ ਜ਼ਾਹਰੇ, ਜ਼ਾਹਰ ਜਹੂਰ ਡਗਮਗਾਈਆ। ਅਮਲ ਕਰਾਏ ਚੌਥੇ ਜੁਗ ਪਾਏ ਸਾਰੇ, ਮਹਾਂਸਾਰਥੀ ਆਪਣਾ ਰੂਪ ਬਦਲਾਈਆ। ਲੇਖੇ ਲਾਏ ਜੋ ਕੌਲ ਕੀਤੇ ਬਲ ਦਵਾਰੇ, ਬਾਵਨ ਸ਼ਹਾਦਤ ਇਕ ਭੁਗਤਾਈਆ। ਭਗਤ ਸੁਹੇਲਾ ਬਣ ਆਪ ਨਿਰੰਕਾਰੇ, ਨਿਰਵੈਰ ਆਪਣਾ ਰੰਗ ਰੰਗਾਈਆ। ਜਿਸ ਨੂੰ ਸਰਬ ਕਰਨ ਨਿਮਸਕਾਰੇ, ਨਮੋਂ ਨਮੋਂ ਸੀਸ ਝੁਕਾਈਆ। ਸੋ ਸਾਹਿਬ ਸੁਲਤਾਨਾ ਮਿਹਰਵਾਨਾ ਆਪਣੀ ਕਿਰਪਾ ਧਾਰੇ, ਧਰਨੀ
❋
❋
ਧਰਤ ਧਵਲ ਉਤੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਏ ਭਗਤਾਂ ਦੇ ਵਿਚ ਅਖਾੜੇ, ਆਪਣਾ ਬਲ ਪਰਗਟਾਈਆ।
੧੧ ਪੋਹ ਸ਼ਹਿਨਸ਼ਾਹੀ ਸੰਮਤ ੬ ਲਛਮੀ ਦੇਵੀ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਰਿਸ਼ੀ ਕਹਿਣ ਸਾਡੀ ਨਿਗਹ ਤਮਜ਼ਿਮ, ਤਨਜ਼ੀਮ ਜਗਤ ਨਾ ਕੋਇ ਸਮਝਾਈਆ। ਪ੍ਰਭ ਖੇਲ ਕਹਿ ਜ਼ੀਨੀਅਨ, ਕੋਹਜ਼ੇ ਕੁੰਨ ਨਾ ਕੋਇ ਚਤੁਰਾਈਆ। ਸੰਦੇਸ਼ਾ ਦੇਹੀਜ਼ੇ ਤਨ ਤਨ, ਖਬਜ਼ੂ ਖਿਜ਼ਾ ਨਾ ਕੋਇ ਜਣਾਈਆ। ਜਲਵਾ ਗੁਫ਼ਾਰੇ ਜਨਗਾ ਬੰਨ, ਬੋਸੀਦਾ ਬਰਿਜ਼ ਜ਼ਬੇ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਾਸੀਦਾ ਦਾਓ ਕਿਲਜ਼ਾ ਮਿਸਤ ਮੁਅੱਜ਼ਜ਼ੇ ਮਿਹਰਵਾਂ, ਮਿਹਰਵਾਨ ਮਿਹਰਵਾਨ ਮਿਹਰਵਾਨ ਮਹਿਬੂਬ ਨੂਰ ਅਲਾਹੀਆ।
੧੧ ਪੋਹ ਸ਼ਹਿਨਸ਼ਾਹੀ ਸੰਮਤ ੬ ਪ੍ਰਕਾਸ਼ ਚੰਦ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਰਾਮ ਨੇ ਰਾਮ ਦਾ ਤੀਰ ਚੁੱਕਿਆ, ਰਾਮ ਰਾਮ ਰਾਮ ਸਮਾਈਆ। ਓਹ ਵੇਖ ਮੇਰਾ ਲਹਿਣਾ ਦੇਣਾ ਢੁਕਿਆ, ਖਾਤਾ ਅਗੰਮ ਅਥਾਹੀਆ। ਜਿਸ ਦਾ ਲੇਖਾ ਨਹੀਂ ਉਤੇ ਵਰਕੇ ਪੱਤਿਆ, ਕਲਮ ਸ਼ਾਹੀ ਨਾ ਰੰਗ ਰੰਗਾਈਆ। ਜਿਸ ਦੀ ਬਦਲੇ ਕਦੇ ਨਾ ਸੱਤਿਆ, ਸਤਿ ਸਰੂਪ ਸਮਾਈਆ। ਜੁਗ ਚੌਕੜੀ ਹੋਏ ਨਾ ਹੱਤਿਆ, ਸਿਰ ਸਕੇ ਨਾ ਕੋਇ ਉਠਾਈਆ। ਉਠ ਵੇਖ ਦੁਆਪਰ ਫਿਰੇ ਨੱਠਿਆ, ਭੱਜੇ ਵਾਹੋ ਦਾਹੀਆ। ਫਿਰ ਉਲਟੀ ਗਿੜੇ ਲੱਠਿਆ, ਕਲਜੁਗ ਲਏ ਅੰਗੜਾਈਆ। ਨਿਗਹ ਮਾਰ ਮਦੀਨਾ ਮੱਕਿਆ, ਕਾਅਬਿਆਂ ਰਾਹ ਤਕਾਈਆ। ਲਹਿਣਾ ਦੇਵੇ ਬੂਰੇ ਕੱਕਿਆਂ, ਪੁਰਖ ਅਕਾਲਾ ਰਿਹਾ ਸੁਣਾਈਆ। ਸਚ ਰੰਗ ਵਿਚ ਰਹੇ ਕੋਈ ਨਾ ਰੱਤਿਆ, ਰਾਮ ਰਾਮ ਨਾ ਕੋਇ ਸਮਾਈਆ। ਫੇਰ ਵੇਖ ਲੈ ਡੰਕਾ ਵੱਜਣਾ ਫ਼ਤਹਿਆ, ਫ਼ਤਹਿ ਨਗਾਰਾ ਹੱਥ ਨਾ ਕੋਇ ਉਠਾਈਆ। ਫੇਰ ਤਕ ਲੈ ਗੋਬਿੰਦ ਸੱਥਰ ਲੱਥਿਆ, ਆਸਣ ਸੇਜ ਸੁਹਾਈਆ। ਫੇਰ ਤਕ ਲੈ ਕਲਜੁਗ ਦਾ ਮੇਟਣਾ ਘੱਟਿਆ, ਕਟਾਕਸ਼ ਧੁਰ ਦਾ ਇਕ ਲਗਾਈਆ। ਜਿਸ ਸਾਹਿਬ ਨੇ ਸਭ ਦਾ ਮੇਟਣਾ ਰੱਟਿਆ, ਝਗੜਾ ਵੇਖੇ ਥਾਉਂ ਥਾਈਂਆ। ਉਹ ਨਿਰਗੁਣ ਧਾਰ ਹੋਵੇ ਪਰਗਟਿਆ, ਜੋਤੀ ਜਾਤਾ ਨੂਰ ਅਲਾਹੀਆ। ਉਸ ਦਾ ਦੋ ਜਹਾਨ ਹੋਵੇ ਇਕੋ ਹੱਟਿਆ, ਵਸਤ ਨਾਮ ਨਾਮ ਵਿਕਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਮਨਸੂਖ਼ ਕਰੇ ਪੱਟਿਆ, ਹੁਕਮ ਆਪਣਾ ਇਕ ਵਰਤਾਈਆ। ਜਿਸ ਵੇਲੇ ਕਲਜੁਗ ਅੰਤ ਟੱਪਿਆ, ਸਦੀ ਚੌਧਵੀਂ ਸੰਗ ਰਖਾਈਆ। ਐ ਰਾਮ ਉਸ ਵੇਲੇ ਬਿਨਾ ਭਗਤਾਂ ਤੋਂ ਲਾਹਾ ਕਿਸੇ ਨਾ ਖੱਟਿਆ, ਸ੍ਰਿਸ਼ਟੀ ਦ੍ਰਿਸ਼ਟੀ ਰੋਵੇ ਮਾਰੇ ਧਾਈਆ। ਰਾਮ ਨੇ ਆਪਣਾ ਪਾਸਾ ਵੱਟਿਆ, ਪਿੱਠ ਜ਼ਿਮੀਂ ਉਤੇ ਟਿਕਾਈਆ। ਫਿਰ ਆਪਣਾ ਸੱਜਾ ਅੰਗੂਠਾ ਚੱਟਿਆ, ਮੁਖ ਵਿਚ ਟਿਕਾਈਆ। ਫੇਰ ਵੇਖਿਆ ਅੱਖਰ ਸੱਸਿਆ, ਨਿਰਗੁਣ ਸਰਗੁਣ ਹੋੜਾ ਸੋਭਾ ਪਾਈਆ। ਫਿਰ ਹਾਹੇ ਵੱਲ ਤੱਕਿਆ, ਟਿੱਪੀ ਟਾਪੂਆਂ ਤੋਂ ਬਾਹਰ ਨਜ਼ਰੀ ਆਈਆ। ਆਤਮ ਪਰਮਾਤਮ ਪਰਮਾਤਮ
❋
❋
ਆਤਮ ਇਕ ਦੂਜੇ ਦੇ ਹਿੱਸੇ ਹੋਇਆ ਵਟਿਆ, ਬਟਾ ਜ਼ੀਰੋ ਕੀਤੀ ਲੋਕਾਈਆ। ਇਹ ਖੇਲ ਤਕ ਪੁਰਖ ਸਮਰਥਿਆ, ਰਾਮ ਰਾਮ ਨੂੰ ਸੀਸ ਝੁਕਾਈਆ। ਤੇਰਾ ਖੇਲ ਯਥਾਰਥ ਯੱਥਿਆ, ਯਦੀ ਸਮਝ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਅੰਗੀਠਾ ਵੇਖਿਆ ਤਪਿਆ, ਅਗਨੀ ਮਾਇਆ ਮੋਹ ਵਖਾਈਆ। ਮਨ ਮਨੂਆਂ ਹੋਇਆ ਪਪਿਆ, ਪਤਤ ਪੁਨੀਤ ਨਾ ਕੋਇ ਜਣਾਈਆ। ਸਤਿ ਦਿਸੇ ਕੋਇ ਨਾ ਜਤਿਆ, ਇਸਤਰੀ ਪੁਰਸ਼ ਦੇਣ ਦੁਹਾਈਆ। ਇਹ ਖੇਲ ਵੇਖਿਆ ਬਿਨਾ ਅੱਖੀਆਂ, ਲੋਇਣ ਧੁਰ ਦਾ ਇਕ ਉਠਾਈਆ। ਨਾ ਕਾਹਨ ਰਿਹਾ ਨਾ ਰਹੀਆਂ ਸਖ਼ੀਆਂ, ਦੁਆਪਰ ਮੁਖ ਭਵਾਈਆ। ਕਲਜੁਗ ਪ੍ਰਭ ਦੀਆਂ ਖੇਲਾਂ ਵੇਖੀਆਂ ਰਚੀਆਂ, ਰਚਨਾ ਅਗੰਮ ਦਿਤੀ ਜਣਾਈਆ। ਰਾਮ ਬਿਨਾ ਭਗਤਾਂ ਤੋਂ ਸਭ ਦੀਆਂ ਪ੍ਰੀਤਾਂ ਹੋਣੀਆਂ ਕੱਚੀਆਂ, ਪੱਕੀ ਗੰਢ ਨਾ ਕੋਇ ਬੰਧਾਈਆ। ਜਗਤ ਵਾਸਨਾ ਵਿਚ ਸੰਸਾਰੀ ਰੂਹਾਂ ਹੋਵਣ ਨੱਚੀਆਂ, ਬਿਨ ਸਤਿਗੁਰ ਸ਼ਬਦ ਸ਼ਾਂਤ ਨਾ ਕੋਇ ਕਰਾਈਆ। ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀਆਂ ਦੀਨਾਂ ਮਜ਼੍ਹਬਾਂ ਵਾਲੀਆਂ ਹੋਣੀਆਂ ਹਿੱਸੇ ਪੱਤੀਆਂ, ਪਤਿਪਰਮੇਸ਼ਵਰ ਸਾਂਝਾ ਯਾਰ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਜਾਣੇ ਜੋ ਜਗਤ ਜਹਾਨ ਲਿਖੀਆਂ ਜਾਣੀਆਂ ਪੱਟੀਆਂ, ਅੱਖਰਾਂ ਤੋਂ ਬਾਹਰ ਨਿਰਅੱਖਰ ਧਾਰ ਇਕ ਦਰਸਾਈਆ।
੧੧ ਪੋਹ ਸ਼ਹਿਨਸ਼ਾਹੀ ਸੰਮਤ ੬ ਦੇਵੀ ਸਿੰਘ ਦੇ ਗ੍ਰਹਿ ਪਿੰਡ ਮੱਘੋਵਾਲੀ ਜ਼ਿਲਾ ਜੰਮੂ
ਧਰਨੀ ਕਹੇ ਏਥੇ ਰਾਮ ਦੇ ਅਸਵ ਨੇ ਮਾਰਿਆ ਸੀ ਪੌੜ, ਭੁੱਖੇ ਹਿਣਕ ਕੇ ਦਿਤਾ ਵਖਾਈਆ। ਚੱਕਰਵਰਤੀ ਹੋ ਕੇ ਜੋ ਕਰਦਾ ਸੀ ਦੌੜ, ਭੱਜਿਆ ਵਾਹੋ ਦਾਹੀਆ। ਕੂਕ ਪੁਕਾਰ ਕੇ ਕਿਹਾ ਜਿਸ ਵੇਲੇ ਆਇਆ ਬ੍ਰਹਮਣ ਗੌੜ, ਗੁਰ ਅਵਤਾਰ ਪੈਗ਼ੰਬਰਾਂ ਤੋਂ ਬਾਹਰ ਖੇਲ ਖਿਲਾਈਆ। ਦੋ ਜਹਾਨਾਂ ਉਸ ਦੇ ਹੱਥ ਵਿਚ ਹੋਣੀ ਡੋਰ, ਡੋਰੀ ਸ਼ਬਦ ਨਾਮ ਬੰਧਾਈਆ। ਉਸ ਵੇਲੇ ਕਲਜੁਗ ਹੋਣਾ ਅੰਧੇਰਾ ਘੋਰ, ਚਾਂਦਨੀ ਚੰਦ ਨਾ ਕੋਇ ਚਮਕਾਈਆ। ਸਾਧ ਸੰਤ ਬਣਨੇ ਠੱਗ ਚੋਰ, ਯਾਰੀ ਜਗਤ ਵਾਲੀ ਕਮਾਈਆ। ਪੰਛੀ ਪੰਖੀ ਰੋਣੇ ਮੋਰ, ਪਪੀਹੇ ਦੇਣ ਦੁਹਾਈਆ। ਪੁਰਖ ਅਕਾਲ ਦੀਨ ਦਿਆਲ ਤੇਰੀ ਸਭ ਨੂੰ ਲੋੜ, ਦਰਿੰਦੇ ਪਰਿੰਦੇ ਅੱਖ ਉਠਾਈਆ। ਕਲਜੁਗ ਜੀਵਾਂ ਅੰਤਰ ਰਸ ਮਿੱਠੇ ਹੋਣੇ ਕੌੜ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਅਠਸਠ ਤੀਰਥ ਤਾਲਾਬ ਬਣਨੇ ਜੌਹੜ, ਅੰਮ੍ਰਿਤ ਰੂਪ ਨਾ ਕੋਇ ਬਦਲਾਈਆ। ਕਾਇਆ ਭਾਂਡੇ ਖ਼ਾਲੀ ਹੋਣੇ ਤੋੜ, ਕੁੰਭ ਰੂਪ ਨਾ ਕੋਇ ਦਰਸਾਈਆ। ਮਨ ਵਾਸਨਾ ਲੱਗਣੀ ਦੌੜ, ਭਟਕਣਾ ਭੱਜਣੀ ਵਾਹੋ ਦਾਹੀਆ। ਧੁਰ ਦਾ ਲੇਖਾ ਸਕੇ ਕੋਇ ਨਾ ਹੋੜ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਕਿਸੇ ਦੀ ਪ੍ਰੀਤੀ ਆਤਮ ਪਰਮਾਤਮ ਨਿਭੇ ਨਾ ਤੋੜ, ਟੁੱਟੀ ਗੰਢ ਨਾ ਕੋਇ ਪਵਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਭਗਤ ਭਗਵਾਨ ਹੋਣਾ ਨਹੀਂ ਜੋੜ, ਅਜੋੜ ਹੋਏ ਕੂੜ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਸਤਿ ਸਚ ਦੀ ਰਹਿਣੀ ਥੋੜ, ਥੁੜੇ ਥਿੜਕਿਆਂ ਵਸਤ ਨਾਮ ਨਾ ਕੋਇ ਵਰਤਾਈਆ। ਦਰੋਹੀ ਫਿਰਨੀ ਮੜ੍ਹੀ ਗੋਰ, ਮਕਬਰੇ ਰੋਵਣ ਮਾਰਨ ਧਾਈਆ। ਨਾਮ ਕਲਮੇ ਦਾ ਹੋਣਾ ਖੋਰ, ਸ਼ਰਅ ਸ਼ਰਅ ਨਾਲ ਟਕਰਾਈਆ। ਕਿਸੇ ਦਾ ਰਹਿਣਾ ਨਹੀਂ ਕੋਈ ਜ਼ੋਰ, ਜ਼ੋਰੂ ਜ਼ਰ ਰੋਵੇ ਮਾਰੇ ਧਾਈਆ। ਉਸ ਵੇਲੇ ਕਲਜੁਗ ਕਲਪਣਾ ਹੋਣਾ ਸ਼ੋਰ,
❋
❋
ਸ਼ੋਰਸ਼ ਸਕੇ ਨਾ ਕੋਇ ਮਿਟਾਈਆ। ਸਦੀ ਚੌਧਵੀਂ ਵਖਾਉਣਾ ਜੌਹਰ, ਜਲਵਾਗਰ ਹੁਕਮ ਸੁਣਾਈਆ। ਦੀਨ ਦੁਨੀ ਦਾ ਬਦਲ ਜਾਣਾ ਤੌਰ, ਤਬੀਅਤ ਤਬੀਬ ਠੀਕ ਨਾ ਕੋਇ ਜਣਾਈਆ। ਕੂੜ ਮਦਿ ਦਾ ਚਲਣਾ ਦੌਰ, ਚਾਰੋਂ ਕੁੰਟ ਕੁੰਟ ਹਲਕਾਈਆ। ਸਚ ਪਿਆਰ ਦੀ ਲੱਗਣੀ ਔੜ, ਲੱਭਿਆ ਹੱਥ ਕਿਛ ਨਾ ਆਈਆ। ਗੁਰੂ ਚੇਲੇ ਇਕ ਦੂਜੇ ਨੂੰ ਜਾਵਣ ਛੋੜ, ਮੁਰਸ਼ਦ ਮੁਰੀਦ ਅੰਗ ਨਾ ਕੋਇ ਲਗਾਈਆ। ਸਤਿ ਸਚ ਵਸੇ ਕਿਸੇ ਨਾ ਕੋਲ, ਗ੍ਰਹਿ ਮੰਦਰ ਨਾ ਕੋਇ ਸੁਹਾਈਆ। ਉਸ ਵੇਲੇ ਪਰਮ ਪੁਰਖ ਨੇ ਤੋਲਣਾ ਤੋਲ, ਤਰਾਜ਼ੂ ਧੁਰ ਦਾ ਹੱਥ ਉਠਾਈਆ। ਸਤਿਗੁਰ ਸ਼ਬਦ ਬਣ ਅਡੋਲ, ਅਡੁਲ ਹੋ ਕੇ ਵੇਖੇ ਚਾਈਂ ਚਾਈਂਆ। ਨਾਮ ਮਰਦੰਗਾ ਵਜਾਏ ਢੋਲ, ਢੋਲਕੀ ਛੈਣਾ ਨਾ ਕੋਇ ਖੜਕਾਈਆ। ਜੋ ਚਰਨ ਪ੍ਰੀਤੀ ਆਪਾ ਆਪ ਗਏ ਘੋਲ, ਘੋਲ ਘੁਮਾਈ ਵੇਖੇ ਚਾਈਂ ਚਾਈਂਆ। ਉਸ ਵੇਲੇ ਚਤੁਰਾਈ ਚਲਣੀ ਨਹੀਂ ਕਲਾ ਚੌਦਾਂ ਸੋਲ, ਸੋਲਾਂ ਕਲਾ ਨਾ ਕੋਇ ਵਡਿਆਈਆ। ਜਿਸ ਦਾ ਅੰਤ ਅੰਤਸ਼ਕਰਨ ਤੋਂ ਬਾਹਰ ਦਾ ਹੋਣਾ ਬੋਲ, ਅਨਬੋਲਤ ਆਪਣਾ ਰਾਗ ਦਏ ਸੁਣਾਈਆ। ਜਨ ਭਗਤਾਂ ਭਗਤ ਸੁਹੇਲਾ ਬਣੇ ਵਿਚੋਲ, ਵਿਚਲਾ ਪੜਦਾ ਆਪ ਖੁਲ੍ਹਾਈਆ। ਸ੍ਰਿਸ਼ਟੀ ਨਾਲ ਮਾਰ ਕੇ ਰੋਲ, ਰੂਲ ਆਪਣਾ ਦਏ ਬਦਲਾਈਆ। ਨਿਰਗੁਣ ਧਾਰ ਆਉਣਾ ਉਪਰ ਧੌਲ, ਧਰਨੀ ਦਾ ਧਰਮ ਦਏ ਸਮਝਾਈਆ। ਸਚ ਦਵਾਰਾ ਦੇਵੇ ਖੋਲ੍ਹ, ਸਤਿਜੁਗ ਸੱਚਾ ਰਾਹ ਪ੍ਰਗਟਾਈਆ। ਉਹ ਸ਼ਾਹ ਸਵਾਰਾ ਜੋਤ ਨਿਰੰਕਾਰਾ ਹਰ ਘਟ ਜਾਏ ਮੌਲ, ਮੌਲਾ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਦਿਆਂ ਵਿਚੋਂ ਚੁਕਾਏ ਪਰਦਾ ਓਹਲ, ਓਹਲੇ ਵਿਚੋਂ ਅਨਮੋਲਾ ਆਪਣਾ ਰੂਪ ਦਰਸਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੬ ਮਾਇਆ ਦੇਵੀ ਦੇ ਗ੍ਰਹਿ ਪਿੰਡ ਮੱਘੋਵਾਲੀ ਜ਼ਿਲਾ ਜੰਮੂ
ਸਚਖੰਡ ਕਹੇ ਮੇਰੇ ਪ੍ਰਭ ਸਚੇ, ਸਾਹਿਬ ਸਚ ਤੇਰੀ ਵਡਿਆਈਆ। ਮੇਰੇ ਦੋਵੇਂ ਹੱਥ ਬੱਧੇ, ਬੰਦਨਾ ਕਰਕੇ ਸੀਸ ਨਿਵਾਈਆ। ਤੇਰਾ ਲੋਕਮਾਤ ਖੇਲ ਹੁੰਦਾ ਕਦੇ ਕਦੇ, ਜੁਗ ਚੌਕੜੀ ਰੀਤੀ ਚਲੀ ਆਈਆ। ਬਿਨਾ ਭਗਤਾਂ ਤੋਂ ਤੈਨੂੰ ਮਾਤਲੋਕ ਕੋਈ ਨਾ ਸੱਦੇ, ਧੁਰ ਆਵਾਜ਼ ਨਾ ਕੋਇ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰਾਂ ਦੀਨ ਮਜ਼੍ਹਬ ਬਣਾਏ ਅੱਡੇ, ਜਗਤ ਹਿੱਸਿਆਂ ਵੰਡ ਵੰਡਾਈਆ। ਵੱਖਰੇ ਵੱਖਰੇ ਜਗਤ ਨਿਸ਼ਾਨੇ ਗੱਡੇ, ਤੇਰਾ ਨਾਮ ਸਿਫ਼ਤ ਸਾਲਾਹੀਆ। ਸ਼ਰਅ ਸ਼ਰਅ ਨਾਲ ਕੀਤੇ ਦਗ਼ੇ, ਛੁਰੀ ਬਣੀ ਜਗਤ ਕਸਾਈਆ। ਤ੍ਰਿਸਨਾ ਮੋਹ ਦੀ ਲਾਈ ਅੱਗੇ, ਲਾਲਚ ਵਿਚ ਲੜਾਈਆ। ਤੇਰਾ ਖੇਲ ਸੂਰੇ ਸਰਬੱਗੇ, ਬੇਪਰਵਾਹ ਸਮਝ ਕੋਇ ਨਾ ਪਾਈਆ। ਸਚ ਦਵਾਰ ਮੇਰੇ ਗ੍ਰਹਿ ਕੋਇ ਨਾ ਹੱਦੇ, ਕਿਉਂ ਦੀਨ ਦੁਨੀ ਦਿਤੀ ਲੜਾਈਆ। ਮੈਂ ਤੇਰੇ ਅੱਗੇ ਝੋਲੀ ਰਿਹਾ ਅੱਡੇ, ਨੇਤਰ ਨੈਣਾਂ ਨੀਰ ਵਹਾਈਆ। ਪਰਮ ਪੁਰਖ ਪਰਮਾਤਮ ਸਚ ਦੱਸ ਤੇਰੇ ਖੇਲ ਕਿਸ ਬਿਧ ਵਧੇ ਅੱਗੇ, ਦੋ ਜਹਾਨਾਂ ਹੋਏ ਰੁਸ਼ਨਾਈਆ। ਪੁਰਖ ਅਕਾਲ ਕਿਹਾ ਸਚਖੰਡ ਉਹ ਤਕ ਜਨ ਭਗਤ ਸੁਹੇਲੇ ਮੇਰੇ ਬੱਚੇ, ਜੁਗ ਚੌਕੜੀ ਧੁਰ ਦੀ ਪੀੜ੍ਹੀ ਚਲੀ ਆਈਆ। ਜੇਹੜੇ ਨਾਮ ਵਿਚ ਨਹੀਂ ਕੱਚੇ, ਕਾਇਆ ਕੰਚਨ ਗੜ੍ਹ ਰਹੇ ਬਣਾਈਆ। ਮੇਰੇ ਪਿਆਰ ਵਿਚ ਰੱਤੇ,
❋
❋
ਰਤਨ ਅਮੋਲਕ ਹੀਰੇ ਸੋਭਾ ਪਾਈਆ। ਮੈਂ ਸਿਰਫ਼ ਉਨ੍ਹਾਂ ਨੂੰ ਦੱਸਦਾ ਆਪਣੇ ਪਤੇ, ਪਤਿਪਰਮੇਸ਼ਵਰ ਹੋ ਕੇ ਰਾਹ ਦਰਸਾਈਆ। ਏਥੇ ਉਥੇ ਸਾਂਝੇ ਰੱਖਦਾ ਖੱਤੇ, ਖਿੱਤਾ ਆਪਣਾ ਇਕ ਦ੍ਰਿੜਾਈਆ। ਸਚਖੰਡ ਕਿਹਾ ਪ੍ਰਭੂ ਤੈਥੋਂ ਵਿਛੜ ਨਾ ਜਾਣ ਕਿਤੇ, ਕਦੀਮ ਦੇ ਮਾਲਕ ਦੇ ਜਣਾਈਆ। ਪੁਰਖ ਅਕਾਲ ਕਿਹਾ ਮੇਰੇ ਆਦਿ ਦੇ ਬੱਚੇ ਨਿੱਕੇ, ਨਿਰਗੁਣ ਨਿਰਗੁਣ ਧਾਰ ਵਿਚ ਸਮਾਈਆ। ਜਿਨ੍ਹਾਂ ਜ਼ਹੂਰ ਇਕੋ ਦਿਸੇ, ਦਹਿ ਦਿਸ਼ਾ ਸੋਭਾ ਪਾਈਆ। ਉਨ੍ਹਾਂ ਬਣਾਂ ਧੁਰ ਦੇ ਪਿਤੇ, ਪਤਿਪਰਮੇਸ਼ਵਰ ਹੋ ਕੇ ਗੋਦ ਉਠਾਈਆ। ਸਚ ਸੰਦੇਸੇ ਨਾਮ ਦੇ ਦੇਵਾਂ ਚਿੱਠੇ, ਧੁਰ ਅਗੰਮ ਕਰਾਂ ਪੜ੍ਹਾਈਆ। ਅੰਮ੍ਰਿਤ ਰਸਨਾ ਬੋਲ ਦੱਸਾਂ ਮਿੱਠੇ, ਕੂੜੀ ਕਿਰਿਆ ਬਾਹਰ ਕਢਾਈਆ। ਮੇਰੇ ਸਚ ਸਿੰਘਾਸਣ ਸਰਨ ਸਰਨਾਈ ਢੱਠੇ, ਸੁਖ ਆਸਣ ਸੋਭਾ ਪਾਈਆ। ਉਨ੍ਹਾਂ ਝਗੜੇ ਮੁਕ ਗਏ ਪੱਥਰ ਇੱਟੇ, ਇਕੋ ਇਸ਼ਟ ਦੇਵ ਪੁਰਖ ਅਕਾਲਾ ਰਹੇ ਮਨਾਈਆ। ਅੰਤ ਕਲਜੁਗ ਵੇਖੀਂ ਨਿਕਲਦੇ ਸਿੱਟੇ, ਨਤੀਜਾ ਧਰਮ ਦਾ ਦਿਆਂ ਦ੍ਰਿੜਾਈਆ। ਜਿਨ੍ਹਾਂ ਦੇ ਕਰਮ ਕਾਂਡ ਦੇ ਲੇਖੇ ਹੋਣੇ ਚਿੱਟੇ, ਦੁਰਮਤ ਮੈਲ ਰਹੇ ਨਾ ਰਾਈਆ। ਸਚਖੰਡ ਉਹ ਸਚ ਦਵਾਰ ਆ ਕੇ ਜਾਣ ਟਿਕੇ, ਦੂਸਰ ਧਾਮ ਨਾ ਕੋਇ ਵਡਿਆਈਆ। ਜੇਹੜੇ ਸਾਚੀ ਸਿਖਿਆ ਨਾਮ ਦੀ ਸਿਖੇ, ਸੋ ਸਿੱਖ ਸਤਿਗੁਰ ਵਿਚ ਸਮਾਈਆ। ਉਠ ਤਕ ਜਿਨ੍ਹਾਂ ਦੇ ਲੇਖੇ ਮੈਂ ਸ਼ਬਦੀ ਧਾਰ ਲਿਖੇ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਨੂੰ ਸਮਝੇ ਨਾ ਕੋਇ ਮੁਨ ਰਿਖੇ, ਜਗਤ ਤਪਸਿਆ ਨਾ ਕੋਇ ਚਤੁਰਾਈਆ। ਤੂੰ ਆਇਉਂ ਅੰਤ ਉਨ੍ਹਾਂ ਦੇ ਹਿੱਸੇ, ਸਚਖੰਡ ਤੇਰਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੰਕਾਰਾ ਇਕੋ ਦਿਸੇ, ਇਕ ਇਕੱਲਾ ਨੂਰ ਇਲਾਹੀਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੬ ਦੌਲਤ ਰਾਮ ਦੇ ਗ੍ਰਹਿ ਪਿੰਡ ਕੋਟਲੀ ਜ਼ਿਲਾ ਜੰਮੂ
ਸਚਖੰਡ ਕਹੇ ਜਨ ਭਗਤੋ ਮੇਰੇ ਗ੍ਰਹਿ ਪੈਣਾ ਆਉਣਾ, ਅਬਿਨਾਸ਼ੀ ਕਰਤੇ ਦਿਤੀ ਵਡਿਆਈਆ। ਏਥੇ ਆਲਸ ਨਿੰਦਰਾ ਨਹੀਂ ਕੋਈ ਸੌਣਾ, ਸੋਵਤ ਜਾਗਤ ਰੂਪ ਨਾ ਕੋਇ ਦਰਸਾਈਆ। ਨਾਦ ਸ਼ਬਦ ਰਾਗ ਨਹੀਂ ਕੋਈ ਗਾਉਣਾ, ਸਿਫ਼ਤੀ ਸਿਫ਼ਤ ਨਾ ਕੋਇ ਵਡਿਆਈਆ। ਜਲ ਧਾਰ ਪਾਣੀ ਨਹੀਂ ਕੋਈ ਨਹਾਉਣਾ, ਦੁਰਮਤ ਮੈਲ ਨਾ ਕੋਇ ਵਖਾਈਆ। ਇਕੋ ਪਤਿਪਰਮੇਸ਼ਵਰ ਪਾਉਣਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਨੇ ਜੋਤੀ ਜੋਤ ਮਿਲਾਉਣਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਫੇਰ ਠਾਂਡਾ ਦਰ ਸੁਹਾਉਣਾ, ਸੁਹੰਜਣੀ ਰੁਤੜੀ ਇਕ ਮਹਿਕਾਈਆ। ਨਿਰਗੁਣ ਨਿਰਗੁਣ ਰੰਗ ਇਕ ਰੰਗਾਉਣਾ, ਸਰਗੁਣ ਦਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਇਕ ਬਣਾਈਆ। ਸਚਖੰਡ ਕਹੇ ਜਨ ਭਗਤੋ ਤੁਹਾਡਾ ਸਚ ਧਰਮ ਅਸਥਾਨ, ਗ੍ਰਹਿ ਮੇਰਾ ਸੋਭਾ ਪਾਈਆ। ਜਿਥੇ ਸਤਿ ਸਰੂਪ ਵਸੇ ਭਗਵਾਨ, ਸਤਿ ਸਤਿਵਾਦੀ ਡੇਰਾ ਲਾਈਆ। ਦੀਪਕ ਜੋਤ ਜਗੇ ਮਹਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਲੱਖ ਚੁਰਾਸੀ ਧੁਰ ਦਾ ਕਾਹਨ, ਰਾਮ ਰਾਮਾ ਰੂਪ ਪਰਗਟਾਈਆ। ਜਿਥੇ ਪੜ੍ਹਨੀ ਨਾ ਪਏ ਕੋਇ ਕਲਾਮ, ਸਿਫ਼ਤਾਂ ਵਾਲੀ ਨਾ ਕੋਇ ਚਤੁਰਾਈਆ। ਮਿਲੇ ਸ਼ਹਿਨਸ਼ਾਹ ਅਵਾਮ, ਪਾਤਸ਼ਾਹ ਅਗੰਮ ਅਥਾਹੀਆ। ਜਿਸ ਦੇ ਜੁਗ ਚੌਕੜੀ ਗ਼ੁਲਾਮ, ਅਵਤਾਰ ਪੈਗ਼ੰਬਰ ਗੁਰ ਸੇਵ ਕਮਾਈਆ। ਜਿਸ
❋
❋
ਦਾ ਸ਼ਾਸਤਰ ਗਾਉਂਦੇ ਨਾਮ, ਅੱਖਰ ਅੱਖਰਾਂ ਨਾਲ ਮਿਲਾਈਆ। ਸੋ ਮੇਰਾ ਗ੍ਰਹਿ ਵਸਾਈਂ ਗਰਾਮ, ਨਗਰ ਇਕੋ ਇਕ ਵਡਿਆਈਆ। ਜਿਥੇ ਕਦੇ ਨਾ ਹੋਵੇ ਸ਼ਾਮ, ਅੰਧ ਅੰਧੇਰ ਨਾ ਕੋਇ ਰਖਾਈਆ। ਪਿਆਰ ਮੁਹੱਬਤ ਦਾ ਪ੍ਰੇਮ ਵਿਚੋਂ ਮਿਲੇ ਪੈਗ਼ਾਮ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸੱਯਦਾ ਕਰਨਾ ਨਾ ਪਏ ਸਲਾਮ, ਡੰਡਾਵਤ ਬੰਦਨਾ ਨਾ ਕੋਇ ਰਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਇਕੋ ਹੋਵੇ ਮਿਹਰਵਾਨ, ਮਹਿਬੂਬ ਆਪਣੇ ਵਿਚ ਸਮਾਈਆ। ਸਤਿ ਸਚ ਦਾ ਦਏ ਜਾਮ, ਹਕੀਕੀ ਹੱਕ ਹੱਕ ਪਿਆਈਆ। ਲੇਖੇ ਮੁਕਾ ਦੇਵੇ ਏਥੇ ਉਥੇ ਸਰਬ ਤਮਾਮ, ਤਮਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸਚਖੰਡ ਕਹੇ ਜਨ ਭਗਤੋ ਤੁਹਾਡੀ ਭੂਮਿਕਾ ਮੇਰਾ ਗ੍ਰਹਿ, ਲੋਕਮਾਤ ਨਾ ਕੋਇ ਚਤੁਰਾਈਆ। ਜਿਥੇ ਪੁਰਖ ਅਕਾਲਾ ਪਾਰਬ੍ਰਹਮ ਇਕੋ ਰਹੇ, ਦੀਨ ਦਿਆਲਾ ਦਇਆਨਿਧ ਪ੍ਰਭ ਆਪਣਾ ਆਸਣ ਲਾਈਆ। ਇਕੋ ਸਤਿ ਦੀ ਧਾਰ ਵਹੇ, ਦੂਜਾ ਵਹਿਣ ਨਾ ਕੋਇ ਵਹਾਈਆ। ਜਿਥੇ ਨਾ ਕੋਈ ਨਛੱਤਰ ਨਾ ਕੋਈ ਗ੍ਰਹਿ, ਸੂਰੀਆ ਚੰਦ ਨਾ ਕੋਇ ਵਡਿਆਈਆ। ਨਾ ਕੋਈ ਨਿਰਗੁਣ ਸਰਗੁਣ ਧਾਰ ਦਿਸੇ ਸ਼ੈ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਦੂਰ ਦੁਰਾਡੇ ਸੀਸ ਨਿਵਾਈਆ। ਜਿਹੜਾ ਗ੍ਰਹਿ ਕਦੇ ਨਹੀਂ ਹੋਇਆ ਲੈ, ਉਤਪਤ ਵਾਲੀ ਵੰਡ ਨਾ ਕੋਇ ਵੰਡਾਈਆ। ਤੁਹਾਨੂੰ ਰਹੇ ਨਾ ਕਿਸੇ ਦਾ ਭੈ, ਨਿਰਭੈ ਆਪਣੇ ਵਿਚ ਸਮਾਈਆ। ਉਥੇ ਆਦਿ ਤੋਂ ਅੰਤ ਅੰਤ ਤੋਂ ਆਦਿ ਇਕੋ ਇਕ ਤੁਕ ਦੀ ਜੈ, ਦੂਜਾ ਨਾਅਰਾ ਨਾ ਕੋਇ ਸੁਣਾਈਆ। ਸੋ ਸਾਹਿਬ ਸੁਲਤਾਨ ਸਚ ਪ੍ਰੀਤੀ ਤੁਹਾਨੂੰ ਦਏ, ਦਇਆਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਖੇਲ ਅਨਕ ਵਾਰੀ ਕੈ, ਕਹਿ ਕੇ ਸਕੇ ਨਾ ਕੋਇ ਸਮਝਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੬ ਸ਼ਿਵ ਸਿੰਘ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ
ਸਚਖੰਡ ਕਹੇ ਪ੍ਰਭ ਮੇਰੀ ਅਗੰਮੀ ਮੰਗ, ਦਰ ਮਾਂਗਤ ਝੋਲੀ ਡਾਹੀਆ। ਮੈਨੂੰ ਅਨਡਿਠੜੀ ਜਗਹ ਤੂੰ ਦਿਤਾ ਟੰਗ, ਜਿਥੇ ਵੇਖਣ ਕੋਇ ਨਾ ਪਾਈਆ। ਚਾਰ ਜੁਗ ਮੇਰੀ ਸਿਫ਼ਤ ਦੇ ਗਵਾਏ ਛੰਦ, ਅੱਖਰਾਂ ਨਾਲ ਚਤੁਰਾਈਆ। ਨਾ ਕੋਇ ਛੱਪਰ ਦਿਸੇ ਚਾਰ ਦਵਾਰੀ ਕੰਧ, ਛੰਨ ਨਜ਼ਰ ਕੋਇ ਨਾ ਆਈਆ। ਨਾ ਕੋਈ ਸੂਰੀਆ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਡਗਮਗਾਈਆ। ਮੈਨੂੰ ਆਪਣੇ ਹੁਕਮ ਅੰਦਰ ਕੀਤਾ ਬੰਦ, ਸ਼ਬਦ ਦਾ ਤਾਲਾ ਦਿਤਾ ਲਗਾਈਆ। ਮੈਨੂੰ ਯਾਦ ਆ ਗਿਆ ਜਿਸ ਵੇਲੇ ਤੂੰ ਬਿਨਾ ਪਾਵੇ ਚੂਲ ਤੋਂ ਡਾਹਿਆ ਸੀ ਪਲੰਘ, ਆਸਣ ਇਕ ਸੁਹਾਈਆ। ਨਿਰਗੁਣ ਧਾਰ ਨਿਰਗੁਣ ਮਾਣ ਅਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਮੈਂ ਹੋ ਗਿਆ ਸਾਂ ਦੰਗ, ਹੈਰਾਨੀ ਵਿਚ ਸੀਸ ਨਿਵਾਈਆ। ਤੇਰਾ ਕਿਹੜਾ ਅਨੋਖਾ ਢੰਗ, ਕੀ ਕਰਨੀ ਕਰ ਜਣਾਈਆ। ਮਿਹਰਵਾਨ ਮਹਿਬੂਬ ਕੁਛ ਵਸਤ ਮੈਨੂੰ ਵੰਡ, ਨਿਉਂ ਕੇ ਸੀਸ ਨਿਵਾਈਆ। ਤੂੰ ਇਸ਼ਾਰੇ ਨਾਲ ਮੈਨੂੰ ਪਾਈ ਠੰਡ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ
❋
❋
ਤੇਰੇ ਆਸ ਰਖਾਈਆ। ਸਚਖੰਡ ਕਹੇ ਮੇਰਾ ਨਾ ਕੋਈ ਰੂਪ, ਅਨੂਪ ਸਤਿ ਨਾ ਕੋਇ ਵਖਾਈਆ। ਮੈਂ ਏਸੇ ਕਰ ਕੇ ਚੰਗਾ ਤੂੰ ਵਸੇਂ ਸਤਿ ਸਰੂਪ, ਸਚ ਸਵਾਮੀ ਡੇਰਾ ਲਾਈਆ। ਮੇਰੀ ਨਾ ਕੋਈ ਦਿਸ਼ਾ ਨਾ ਕੋਈ ਕੂਟ, ਹਿੱਸਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਬੂਝ ਸਕੇ ਬੂਝ, ਸਮਝ ਵਿਚ ਸਮਝਾਈਆ। ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰੂ ਤੇਰੀ ਧਾਰ ਵਿਚੋਂ ਕਰ ਕੇ ਗਏ ਕੂਚ, ਕੂਚਾ ਗਲੀ ਮਾਤ ਫਿਰ ਕੇ ਫਿਰ ਧਾਰ ਤੇਰੀ ਵਿਚ ਸਮਾਈਆ। ਮੈਨੂੰ ਵਡਿਆਈ ਤੇਰੇ ਪਿਆਰ ਦੀ ਜਿਸ ਬਣਾਇਆ ਊਚੋ ਊਚ, ਅਗੰਮ ਅਥਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਚਖੰਡ ਕਹੇ ਪ੍ਰਭੂ ਮੈਂ ਨਾ ਮਰਾਂ ਨਾ ਜੰਮਾਂ, ਜੀਵਣ ਕੀ ਦਰਸਾਈਆ। ਨਾ ਆਸਾ ਨਾ ਤਮਾ, ਲਾਲਚ ਸੰਗ ਨਾ ਕੋਇ ਬਣਾਈਆ। ਨਾ ਨਾੜੀ ਨਾ ਚੰਮਾ, ਦ੍ਰਿਸ਼ਟੀ ਵੰਡ ਨਾ ਕੋਇ ਵੰਡਾਈਆ। ਨਾ ਸੋਗ ਨਾ ਗ਼ਮਾ, ਚਿੰਤਾ ਵਿਚ ਨਾ ਕੋਇ ਰਖਾਈਆ। ਮੈਂ ਨਿਤ ਨਵਿਤ ਤੇਰਾ ਵੇਖਦਾ ਸਮਾਂ, ਸਚ ਸਵਾਮੀ ਧਿਆਨ ਲਗਾਈਆ। ਆਦਿ ਜੁਗਾਦਿ ਜੁਗ ਚੌਕੜੀ ਬਿਨਾ ਤੇਰਿਆਂ ਭਗਤਾਂ ਤੋਂ ਰਹਾਂ ਨਿਕੰਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਹੋ ਸਹਾਈਆ। ਪੁਰਖ ਅਕਾਲ ਕਹੇ ਸਚਖੰਡ ਨਾ ਕਰ ਗਿਰਿਆਜ਼ਾਰੀ, ਜ਼ਾਹਰ ਜਹੂਰ ਹੋ ਕੇ ਦਿਆਂ ਜਣਾਈਆ। ਮੇਰੀ ਖੇਲ ਅਪਾਰੀ, ਅਪਰੰਪਰ ਹੋ ਕੇ ਦਿਆਂ ਦ੍ਰਿੜਾਈਆ। ਹੁਣ ਆਈ ਲੋਕਮਾਤ ਮੇਰੀ ਵਾਰੀ, ਵਾਰਸ ਹੋ ਕੇ ਵੇਖ ਵਖਾਈਆ। ਤੇਰੀ ਨਾਲ ਰੱਖਾਂ ਸਿਕਦਾਰੀ, ਸਿਰ ਆਪਣਾ ਹੱਥ ਟਿਕਾਈਆ। ਜਿਥੇ ਭਗਤ ਭਗਵਾਨ ਦੀ ਹੋਵੇ ਯਾਰੀ, ਯਾਰਾਨਾ ਧੁਰਦਰਗਾਹੀਆ। ਓਹੋ ਤੇਰਾ ਮਹੱਲ ਓਹੋ ਤੇਰੀ ਅਟਾਰੀ, ਓਹ ਗ੍ਰਹਿ ਤੇਰਾ ਸੋਭਾ ਪਾਈਆ। ਤੇਰਾ ਰੂਪ ਨਾ ਪੁਰਖ ਨਾ ਨਾਰੀ, ਨਰ ਨਰਾਇਣ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪੜਦਾ ਆਪ ਖੁਲ੍ਹਾਈਆ। ਪੁਰਖ ਅਕਾਲ ਕਹੇ ਸਚਖੰਡ ਤੈਨੂੰ ਭਗਤਾਂ ਵੇਖਣਾ ਦਵਾਰ, ਦਰ ਦਵਾਰ ਇਕ ਦ੍ਰਿੜਾਈਆ। ਚੌਦਾਂ ਪੋਹ ਦਿਵਸ ਵਿਚਾਰ, ਨੇਤਰ ਨੈਣ ਖੁਲ੍ਹਾਈਆ। ਖੇਲ ਧੁਰ ਦਾ ਧੁਰ ਦਰਬਾਰ, ਗੋਬਿੰਦ ਧਾਰ ਧਾਰ ਦਰਸਾਈਆ। ਤੂੰ ਨਿਉਂ ਕੇ ਕਰੀਂ ਨਿਮਸਕਾਰ, ਮਾਣ ਤਾਣ ਗਵਾਈਆ। ਜਿਥੇ ਮੇਰਾ ਲੱਗਾ ਹੋਵੇ ਦਰਬਾਰ, ਤੂੰ ਸਿੰਘਾਸਣ ਹੇਠਾਂ ਵੜ ਕੇ ਵੇਖਣਾ ਚਾਈਂ ਚਾਈਂਆ। ਕੀ ਖੇਲ ਕਲ ਕਲਕੀ ਅਵਤਾਰ, ਨਿਹਕਲੰਕ ਕਲ ਵਰਤਾਈਆ। ਜਿਥੇ ਝੁਕਣੇ ਪੈਗ਼ੰਬਰ ਗੁਰ ਅਵਤਾਰ, ਬੈਠਣ ਸੀਸ ਨਿਵਾਈਆ। ਓਥੇ ਨੌ ਗੁਰਮੁਖ ਹੋਣੇ ਪਹਿਰੇਦਾਰ, ਕਮਰਕਸੇ ਕਮਰ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਤਿਜੁਗ ਸਚਖੰਡ ਤੇਰੀ ਧਾਰ ਵੇਖੇ ਇੱਕੇ, ਏਕੰਕਾਰ ਦਏ ਜਣਾਈਆ। ਇੱਕੀ ਗੁਰਮੁਖਾਂ ਬਸਤਰ ਪਾਉਣੇ ਚਿੱਟੇ, ਤਨ ਤਨ ਨਾਲ ਸੁਹਾਈਆ। ਮਸਤਕ ਸੰਧੂਰੀ ਲਾਉਣੇ ਟਿੱਕੇ, ਟਿੱਕਾ ਇਕੋ ਰੰਗ ਰੰਗਾਈਆ। ਮੌਲੀ ਤੰਦ ਬੱਧੇ ਹੋਣ ਸੱਜੇ ਗਿੱਟੇ, ਰੰਗ ਰੰਗ ਨਾਲ ਬਦਲਾਈਆ। ਖੜ੍ਹੇ ਹੋਣ ਇਕ ਦੂਜੇ ਦੇ ਪਿਛੇ, ਸੂਰਬੀਰ ਰੂਪ ਧਰਾਈਆ। ਸਭ ਦੀ ਪ੍ਰਭ ਮਿਲਣ ਦੀ ਹੋਵੇ ਇੱਛੇ, ਦੂਸਰ ਓਟ ਨਾ ਕੋਇ ਜਣਾਈਆ। ਦੋ ਬਾਲ ਵਿਚ ਹੋਣ ਨਿੱਕੇ, ਆਯੂ ਯਾਰਾਂ ਸਾਲ ਸਮਝਾਈਆ। ਸਾਹਿਬ ਸਤਿਗੁਰ ਵਸਿਆ ਹੋਵੇ ਚਿਤੇ, ਚੇਤਨ ਸੁਰਤੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ
❋
❋
ਲਏ ਮਿਲਾਈਆ। ਇੱਕੀ ਗੁਰਮੁਖ ਇਕੋ ਨਾਮ ਦੀ ਕਰਨ ਇਬਾਦਤ, ਢੋਲਾ ਇਕੋ ਗਾਈਆ। ਇਕੋ ਵਾਰ ਦੇਣ ਸ਼ਹਾਦਤ, ਗਵਾਹ ਗੋਬਿੰਦ ਲੈਣ ਭੁਗਤਾਈਆ। ਸਭ ਦੀ ਪ੍ਰੇਮ ਦੀ ਹੋਵੇ ਸਦਾਕਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਖ਼ਰੇ ਵਾਲੀ ਹੋਵੇ ਨਜ਼ਾਕਤ, ਨੇਤਰ ਕੱਜਲ ਆਪ ਪਵਾਈਆ। ਪੰਜਾਂ ਦੀ ਵਿਚੋਂ ਕੀਤੀ ਹੋਵੇ ਹਜਾਮਤ, ਸੋਹਣਾ ਰੂਪ ਦਰਸਾਈਆ। ਸੋਲਾਂ ਹੋਣ ਸਹੀ ਸਲਾਮਤ, ਸੋਲਾਂ ਕਲ ਕ੍ਰਿਸ਼ਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਬਣੇ ਅਣਜਾਣਤ, ਜਾਨਣਹਾਰ ਜੁਗ ਜੁਗ ਆਪਣਾ ਹੁਕਮ ਵਰਤਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੬ ਤੇਜ ਭਾਨ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ
ਜਨ ਭਗਤੋ ਸਾਰੇ ਫੜ ਲਓ ਕੰਨ, ਦੋਵੇਂ ਹੱਥ ਹੱਥ ਲਗਾਈਆ। ਪ੍ਰਭ ਦਾ ਹੁਕਮ ਲੈਣਾ ਮੰਨ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰੂ ਦੀ ਭੇਟਾ ਕਰਨਾ ਤਨ, ਆਪਣਾ ਵਜੂਦ ਨਾ ਕੋਇ ਰਖਾਈਆ। ਧਰਮ ਦੀ ਵਸਤ ਲੈਣੀ ਧਨ, ਆਪਣੀ ਝੋਲੀ ਲੈਣੀ ਭਰਾਈਆ। ਜਗਤ ਵਿਚ ਬੇੜਾ ਲੈਣਾ ਬੰਨ੍ਹ, ਮਲਾਹ ਸਤਿਗੁਰ ਇਕ ਅਖਵਾਈਆ। ਗੋਬਿੰਦ ਦੇ ਨੂਰੀ ਬਣਨਾ ਚੰਨ, ਚੰਨ ਜੋਤ ਨੂਰ ਰੁਸ਼ਨਾਈਆ। ਵੇਖਿਓ ਅੱਗੇ ਤੋਂ ਨੇਤਰ ਰਿਹੋਂ ਨਾ ਅੰਨ੍ਹ, ਨਿਜ ਨੈਣ ਲੈਣਾ ਖੁਲ੍ਹਾਈਆ। ਗੜ੍ਹ ਹੰਕਾਰੀ ਦੇਣਾ ਭੰਨ, ਭਾਂਡਾ ਭਰਮ ਭੌ ਭੰਨਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਸਤਿਗੁਰ ਨੂੰ ਮਿਲ ਕੇ ਸਤਿਗੁਰ ਵਿਚ ਸਮਾਈਆ। ਜਿਸ ਦੇ ਹੱਥ ਤੁਹਾਡਾ ਪਵਣ ਸਵਾਸੀ ਦਮ, ਸੋ ਦਾਮਨਗੀਰ ਤੁਹਾਡਾ ਹੋਏ ਸਹਾਈਆ। ਜਗਤ ਵੈਰਾਗ ਵਿਚ ਕਦੇ ਨਾ ਨੀਰ ਵਹਾਇਓ ਛਮ ਛਮ, ਜੇ ਸਤਿਗੁਰ ਵਿਛੜੇ ਦਿਵਸ ਰੈਣ ਚੈਨ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਕੰਨ ਦਿਓ ਛਡ, ਦੋਏ ਹੱਥ ਜੋੜ ਕੇ ਸੀਸ ਨਿਵਾਈਆ। ਪੁਰਖ ਅਕਾਲ ਨਾਲੋਂ ਕਦੇ ਨਹੀਂ ਹੋਣਾ ਅੱਡ, ਵੱਖਰਾ ਘਰ ਨਾ ਕੋਇ ਵਖਾਈਆ। ਤੁਸੀਂ ਓਸ ਪ੍ਰਭੂ ਦੀ ਯਦ, ਜੋ ਯਕੇ ਬਾਅਦ ਦੀਗਰੇ ਅਵਤਾਰ ਪੈਗ਼ੰਬਰ ਗੁਰੂਆਂ ਸੇਵ ਲਗਾਈਆ। ਉਹ ਤੁਹਾਡੀ ਏਥੇ ਓਥੇ ਰੱਖੇ ਲਜ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਦੇ ਰਿਸ਼ੀਓ ਕਿਥੇ ਜਾਓਗੇ ਭੱਜ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਜਿਸ ਨੇ ਤੁਹਾਨੂੰ ਮਾਤਾ ਪਿਤਾ ਤੋਂ ਬਾਹਰ ਲਿਆ ਲੱਭ, ਲੱਭਣ ਵਾਲਾ ਹੋ ਕੇ ਮਿਲਿਆ ਚਾਈਂ ਚਾਈਂਆ। ਪ੍ਰਨ ਕਰ ਲਓ ਅੱਜ, ਵਾਅਦਾ ਸਤਿਗੁਰ ਨਾਲ ਬਣਾਈਆ। ਭਾਵੇਂ ਸ੍ਰਿਸ਼ਟੀ ਛੁਟ ਜਾਏ ਤੇ ਛੁਟੇ ਸਾਰਾ ਜਗ, ਭਗਤ ਭਗਵਾਨ ਵਿਛੜ ਕਦੇ ਨਾ ਜਾਈਆ। ਏਹ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤੋ ਵੇਖੋ ਹਾਰ ਪਵਾਇਆ ਉਤੇ ਚਰਨਾਂ, ਚਰਨ ਪ੍ਰੀਤੀ ਦਏ ਬਣਾਈਆ। ਅੱਗੇ ਤੋਂ ਤੁਹਾਡਾ ਸਤਿਗੁਰ ਦੇ ਘਰ ਮਰਨਾ, ਜੀਵਣ ਸਤਿਗੁਰ ਝੋਲੀ ਪਾਈਆ। ਤੁਸਾਂ ਬਿਨਾ ਪੌੜੀ ਡੰਡੇ ਤੋਂ ਓਸ ਮੰਜ਼ਲ ਚੜ੍ਹਨਾ, ਜਿਥੇ ਮਿਲੇ ਬੇਪਰਵਾਹੀਆ। ਓਸ ਸਚਖੰਡ ਦਵਾਰੇ ਵਿਚ ਵੜਨਾ, ਜਿਥੇ ਇਕੋ ਜੋਤ ਨੂਰ ਰੁਸ਼ਨਾਈਆ। ਕਿਸੇ ਦਾ ਲੇਖਾ ਪਏ ਨਾ ਭਰਨਾ, ਰਾਏ
❋
❋
ਧਰਮ ਨਾ ਅੱਖ ਉਠਾਈਆ। ਸਚ ਦਵਾਰ ਏਕੰਕਾਰ ਦੇਵੇ ਸਰਨਾ, ਸਾਹਿਬ ਸਵਾਮੀ ਹੋਏ ਸਹਾਈਆ। ਪਰਮਾਤਮਾ ਆਤਮਾ ਤੁਹਾਡੀ ਵਰਨਾ, ਵਰ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਦਏ ਰੰਗਾਈਆ। ਹਾਰ ਕਹੇ ਮੈਂ ਚਰਨੀ ਗਿਆ ਛੂਹ, ਸਚ ਸੇਵ ਕਮਾਈਆ। ਜਨ ਭਗਤੋ ਤੁਹਾਡੀ ਪਵਿਤਰ ਹੋਣੀ ਰੂਹ, ਰੂਹ ਬੁਤ ਵੱਜੇ ਵਧਾਈਆ। ਤੁਸੀਂ ਪਰਮਾਤਮਾ ਦਾ ਸਰੂਪ ਹੂਬਹੂ, ਦੂਜਾ ਰੰਗ ਨਾ ਕੋਇ ਰੰਗਾਈਆ। ਤੁਹਾਡੇ ਅੰਦਰੋਂ ਆਵਾਜ਼ ਨਿਕਲੇ ਤੂੰਹੀ ਤੂੰ, ਦੂਜਾ ਰਾਗ ਨਾ ਕੋਇ ਅਲਾਈਆ। ਤੁਸਾਂ ਜਗਤ ਜਹਾਨ ਦੀ ਛਡਣੀ ਜੂਹ, ਜੰਗਲਾਂ ਵਿਚ ਨਾ ਕੋਇ ਭਵਾਈਆ। ਤੁਹਾਡਾ ਅੱਜ ਤੋਂ ਲੈ ਕੇ ਇਕੋ ਸ਼ਬਦ ਸਤਿਗੁਰੂ, ਸਤਿਗੁਰ ਸ਼ਬਦ ਇਕ ਅਖਵਾਈਆ। ਜਦੋਂ ਚਾਹੋਗੇ ਤੁਹਾਡੇ ਅੰਦਰ ਬਾਹਰ ਤੁਰੂ, ਸਨਮੁਖ ਹੋ ਕੇ ਨਜ਼ਰੀ ਆਈਆ। ਹੁਣ ਤੁਹਾਡੇ ਸਾਹਿਬ ਦਾ ਸਮਾਂ ਹੋਣਾ ਸ਼ੁਰੂ, ਜਿਸ ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਆਪਣੀ ਕਰਨੀ ਤੋਂ ਕਦੇ ਨਾ ਮੁੜੂ, ਦੋ ਜਹਾਨਾਂ ਡੰਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਹਾਰ ਕਹੇ ਮੈਂ ਸਤਿਗੁਰ ਚਰਨੀ ਲੱਗਾ, ਜਨ ਭਗਤ ਦਿਆਂ ਵਡਿਆਈਆ। ਜਨ ਭਗਤੋ ਹੁਣ ਤੁਹਾਡਾ ਵਧਣਾ ਅੱਗਾ, ਪਿਛਲਾ ਲੇਖਾ ਰਹੇ ਨਾ ਰਾਈਆ। ਵੇਖਿਓ ਕੋਈ ਰੂਪ ਨਾ ਬਣਿਓ ਕੱਗਾ, ਹੰਸ ਸੋਹਣੇ ਸੋਭਾ ਪਾਈਆ। ਸਤਿਗੁਰੂ ਕਦੇ ਨਾ ਕਰੇ ਦਗ਼ਾ, ਫ਼ਰੇਬਾਂ ਤੋਂ ਬਾਹਰ ਜਨ ਭਗਤਾਂ ਲਏ ਮਿਲਾਈਆ। ਤੁਹਾਨੂੰ ਉਹ ਪਤਿਪਰਮੇਸ਼ਵਰ ਲੱਭਾ, ਜਿਸ ਦੀ ਚਾਰ ਜੁਗ ਸਿਫ਼ਤ ਰਹੇ ਸੁਣਾਈਆ। ਤੁਹਾਡੇ ਨਾਲ ਰਹੇ ਸਦਾ, ਵਿਛੋੜੇ ਵਿਚ ਕਦੇ ਨਾ ਆਈਆ। ਤੁਹਾਡੇ ਪ੍ਰੇਮ ਵਿਚ ਰਹੇ ਬੱਧਾ, ਰਾਤੀਂ ਸੁਤਿਆਂ ਅੰਦਰ ਵੜ ਕੇ ਲਏ ਜਗਾਈਆ। ਫੇਰ ਤੁਹਾਨੂੰ ਦੱਸ ਜਾਏ ਗੁਰਮੁਖੋ ਕਿਹੜੀ ਮੇਰੀ ਜਗ੍ਹਾ, ਕਿਸ ਥਾਨ ਵਿਚ ਆਪਣਾ ਨੂਰ ਕਰਾਂ ਰੁਸ਼ਨਾਈਆ। ਤੁਸਾਂ ਘਰ ਬੈਠਿਆਂ ਸਤਿਗੁਰ ਸ਼ਬਦ ਦਾ ਲੈਂਦੇ ਰਹਿਣਾ ਮਜ਼ਾ, ਰਸ ਰਸ ਵਿਚੋਂ ਪਰਗਟਾਈਆ। ਤੁਹਾਡੇ ਨੇੜ ਨਾ ਆਵੇ ਕਜ਼ਾ, ਕਾਲ ਦਾ ਝਗੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਹਾਰ ਕਹੇ ਮੇਰੀ ਪੁਰਾਣੀ ਹਿਰਸ, ਹਵਸ ਦਿਆਂ ਜਣਾਈਆ। ਬੜਾ ਸੋਹਣਾ ਸੁਹੰਜਣਾ ਦਿਵਸ, ਰੈਣ ਮਿਲੀ ਵਡਿਆਈਆ। ਮੇਰੀ ਜੁਗ ਜੁਗ ਦੀ ਕਿਰਸ, ਪ੍ਰਭ ਝੋਲੀ ਦਿਤੀ ਪਾਈਆ। ਤੁਹਾਡੀ ਸਦਾ ਖੁਲ੍ਹੀ ਰਹੇ ਸੁਰਤ ਨਿਰਤ, ਨਿਰਵੈਰ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਸਤਿਗੁਰ ਸ਼ਬਦ ਕਹੇ ਸੁਣ ਸ਼ਬਦੀ ਮੀਤ, ਗੁਰਮੁਖ ਸ਼ਬਦੀ ਦਿਆਂ ਜਣਾਈਆ। ਸ਼ਬਦ ਗੁਰਸਿਖ ਹੋਵੇ ਚੀਤ, ਸਿਖ ਸ਼ਬਦ ਸਤਿਗੁਰ ਵਿਚ ਸਮਾਈਆ। ਪੁਰਖ ਅਕਾਲ ਦੋਹਾਂ ਦੇ ਹੋਵੇ ਬੀਚ, ਵਿਚੋਲਾ ਬੇਪਰਵਾਹੀਆ। ਸਤਿਜੁਗ ਦੀ ਸਚ ਚਲਾਉਣੀ ਰੀਤ, ਰੀਤੀ ਇਕ ਸਮਝਾਈਆ। ਜਿਸ ਦੀ ਕਰਦੇ ਰਹੇ ਉਡੀਕ, ਸੋ ਆਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਦੂਰ ਜਨ ਭਗਤਾਂ ਸਦਾ ਨਜ਼ਦੀਕ, ਨੇਰਨ ਤੋਂ ਨੇਰਾ ਨਜ਼ਰੀ ਆਈਆ।
❋
❋
੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਬੇਲੂ ਰਾਮ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ
ਸਚਖੰਡ ਕਹੇ ਪ੍ਰਭ ਮੇਰਾ ਇਕੋ ਬਚਨ ਸੱਚਾ, ਸਤਿ ਸਚ ਦਿਆਂ ਸੁਣਾਈਆ। ਮੈਨੂੰ ਜੰਮਣ ਵਾਲੀ ਮਾਤਾ ਨਹੀਂ ਕੋਈ ਜੱਚਾ, ਯਾਚਕ ਹੋ ਕੇ ਸੀਸ ਨਿਵਾਈਆ। ਮੇਰਾ ਤਨ ਵਜੂਦ ਮਾਟੀ ਖ਼ਾਕ ਨਹੀਂ ਕੋਈ ਕੱਚਾ, ਘੜਨ ਭੰਨਣਹਾਰ ਰੂਪ ਨਾ ਕੋਇ ਬਦਲਾਈਆ। ਮੈਂ ਜਗਤ ਜਹਾਨ ਕਦੇ ਨਹੀਂ ਵਸਾ, ਬ੍ਰਹਿਮੰਡ ਖੰਡ ਨਜ਼ਰ ਕੋਇ ਨਾ ਆਈਆ। ਮੈਂ ਦੋ ਜਹਾਨ ਕਦੇ ਨਹੀਂ ਨੱਸਾ, ਭੱਜਿਆ ਵਾਹੋ ਦਾਹੀਆ। ਇਕੋ ਤੇਰੀ ਆਸ ਰੱਖਾਂ, ਨਿਤ ਨਵਿਤ ਰਾਹ ਤਕਾਈਆ। ਮੈਨੂੰ ਸਮਾਂ ਮਿਲ ਗਿਆ ਹੁਣ ਮਸਾਂ, ਜਿਸ ਦੀ ਮਿਸਾਲ ਪਿਛੇ ਨਾ ਕੋਇ ਰਖਾਈਆ। ਮੈਂ ਚਾਹੁੰਦਾ ਤੇਰੇ ਨਾਲ ਸਦਾ ਵਸਾਂ, ਚਰਨ ਕਵਲ ਤੇਰੀ ਰਹਾਂ ਸਰਨਾਈਆ। ਕੂੜ ਦੀਆਂ ਮੇਟਾਂ ਸਫਾਂ, ਮਲੇਛਾਂ ਡੇਰਾ ਢਾਹੀਆ। ਜਿਥੇ ਤੇਰਿਆਂ ਭਗਤਾਂ ਨੂੰ ਮਿਲੇ ਤੇਰੇ ਨਾਮ ਦਾ ਗੱਫਾ, ਓਥੇ ਆਪਣੀ ਖ਼ੁਸ਼ੀ ਬਣਾਈਆ। ਬਿਨਾ ਤੇਰੇ ਤੋਂ ਹੋਰ ਹੋਵੇ ਕਿਤੇ ਨਹੀਂ ਨਫ਼ਾ, ਨੁਕਸਾਨ ਵਿਚ ਜੁਗ ਚੌਕੜੀ ਨਜ਼ਰੀ ਆਈਆ। ਮੈਨੂੰ ਖ਼ੁਸ਼ੀ ਤੂੰ ਕਦੀ ਨਹੀਂ ਹੁੰਦਾ ਖਫ਼ਾ, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਹੁਣ ਪਿਛਲਾ ਲਹਿਣਾ ਕਰਨਾ ਰਫ਼ਾ, ਅੱਗੇ ਆਪਣਾ ਰਾਹ ਦ੍ਰਿੜਾਈਆ। ਮੈਂ ਸਦਾ ਤੇਰਾ ਦਾਰ ਵਫ਼ਾ, ਬੇਵਫ਼ਾਈ ਨਾ ਕੋਇ ਰਖਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਪਿਆਰ ਦਾ ਬਦਲ ਦੇ ਸਫ਼ਾ, ਜਿਸ ਦੀ ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਜਿਸ ਦੇ ਵਿਚ ਤੇਰੇ ਪ੍ਰੇਮੀਆਂ ਨੂੰ ਸਦਾ ਮਿਲਦੀ ਸ਼ਫਾ, ਚੁਰਾਸੀ ਦਾ ਰੋਗ ਰਹੇ ਨਾ ਰਾਈਆ। ਤੇਰੇ ਪਿਆਰ ਦਾ ਹੋਵੇ ਜਸਾ, ਸਿਫ਼ਤਾਂ ਵਿਚ ਸਾਲਾਹੀਆ। ਜਿਥੇ ਅਵਤਾਰ ਪੈਗ਼ੰਬਰ ਗੁਰੂ ਕਹਿੰਦੇ ਅੱਛਾ, ਨਿਰਗੁਣ ਧਾਰ ਭਗਵਨ ਸੀਸ ਨਿਵਾਈਆ। ਉਥੇ ਤਤਾਂ ਵਾਲਾ ਲਬਾਸ ਨਹੀਂ ਕੋਈ ਜੰਞੂ ਬੋਦੀ ਤਹਿਮਤ ਕੱਛਾ, ਸਰੀਰਕ ਵੰਡ ਨਾ ਕੋਇ ਵੰਡਾਈਆ। ਜਿਥੇ ਨਿਰਗੁਣ ਧਾਰ ਤੂੰ ਸਭ ਦੀ ਕਰੇਂ ਰੱਛਾ, ਰੱਛਕ ਹੋ ਕੇ ਵੇਖ ਵਖਾਈਆ। ਕੋਟਨ ਕੋਟ ਫਿਰਦੇ ਮਛ ਕਛਾ, ਭੱਜਣ ਵਾਹੋ ਦਾਹੀਆ। ਮੈਂ ਸਚ ਦੱਸਾਂ ਆਦਿ ਤੋਂ ਲੈ ਕੇ ਅੰਤ (ਤਕ) ਸ਼ਬਦੀ ਸਤਿਗੁਰ ਬਚਿਆ ਬੱਚਾ, ਦੂਜਾ ਬਚਿਆ ਬੱਚਾ ਰਹਿਣ ਕੋਇ ਨਾ ਪਾਈਆ। ਮੈਂ ਦੋ ਜਹਾਨਾਂ ਨਿਗਾਹ ਮਾਰੀ ਚੱਪਾ ਚੱਪਾ, ਚਾਰੋਂ ਕੁੰਟ ਖੋਜ ਖੁਜਾਈਆ। ਤੇਰਾ ਸਭ ਦੇ ਉਪਰ ਛੱਪਾ, ਸਿਰ ਸਕਿਆ ਨਾ ਕੋਇ ਉਠਾਈਆ। ਮੈਂ ਹੈਰਾਨ ਹੋ ਗਿਆ ਤੂੰ ਕਿਸ ਬਿਧ ਮਾਣ ਬਖ਼ਸ਼ਿਆ ਇਕ ਪੱਪਾ, ਪੂਰਨ ਆਪਣਾ ਰੰਗ ਰੰਗਾਈਆ। ਓਹ ਵੇਖ ਦੁਹਾਈ ਦੇਂਦਾ ਨਾਨਕ ਤਪਾ, ਉਚੀ ਕੂਕ ਕੂਕ ਸੁਣਾਈਆ। ਜਿਸ ਗੋਬਿੰਦ ਨੇ ਗਾਇਆ ਸੋਹੰ ਟੱਪਾ, ਅੰਤਮ ਆਪਣਾ ਰੰਗ ਜਣਾਈਆ। ਉਸ ਦਾ ਤੇਰੇ ਨਾਲ ਹੋਇਆ ਮਤਾ, ਮਤਾਂਤਰ ਹੋਰ ਨਾ ਕੋਇ ਵਖਾਈਆ। ਜਿਸ ਨੂੰ ਤੂੰ ਆਪਣਾ ਸੰਬਲ ਦੱਸਿਆ ਪਤਾ, ਸਚ ਸਿੰਘਾਸਣ ਇਕ ਸੁਹਾਈਆ। ਮੇਰੇ ਮਿਹਰਵਾਨ ਉਸ ਵਿਚ ਫ਼ਰਕ ਰਿਹਾ ਨਾ ਰਤਾ, ਕਿਣਕਾ ਸਕਿਆ ਨਾ ਕੋਇ ਬਦਲਾਈਆ। ਮੈਂ ਤੇਰਾ ਖੇਲ ਵੇਖਦਾ ਯਥਾਰਥ ਯਥਾ, ਯਦੀ ਆਪਣੀ ਕਾਰ ਕਮਾਈਆ। ਜਿਥੇ ਤੇਰੇ ਚਰਨ ਕਵਲ ਜਨ ਭਗਤ ਛੁਹਾਉਂਦੇ ਮੱਥਾ, ਮਸਤਕ ਧੂੜੀ ਖ਼ਾਕ ਰਮਾਈਆ। ਉਥੇ ਇਕੋ ਨਿਰਗੁਣ ਨਿਰਗੁਣ ਧਾਰ ਕਥਾ, ਸਰਗੁਣ ਜਗਤ ਨਾ ਕੋਇ ਪੜ੍ਹਾਈਆ। ਜਿਹੜਾ ਤੇਰੇ ਸੱਥਰ ਲੱਥਾ, ਉਸ ਦੇ ਅੰਦਰ ਤੇਰਾ ਨੂਰ ਵੇਖਿਆ ਚਾਈਂ ਚਾਈਂਆ। ਸਚਖੰਡ ਕਹੇ ਪ੍ਰਭੂ ਭਾਵੇਂ ਮੇਰੀਆਂ ਨਹੀਂ ਅੱਖਾਂ, ਬਿਨ ਅੱਖਾਂ ਤੋਂ ਅੱਖਾਂ ਰਿਹਾ ਖੁਲ੍ਹਾਈਆ। ਮੈਂ ਨਿਵ ਨਿਵ ਤੇਰੀ ਸਰਨਾਈ ਢੱਠਾਂ, ਢਹਿ ਢਹਿ ਸੀਸ ਨਿਵਾਈਆ। ਮੇਰਾ ਭੇਦ ਪਾਇਆ ਨਹੀਂ ਮੰਦਰ ਮਸਜਿਦ
❋
❋
ਸ਼ਿਵਦੁਆਲੇ ਮੱਠਾਂ, ਗੁਰਦਵਾਰ ਮੇਰੀ ਵੰਡ ਨਾ ਕੋਈ ਵੰਡਾਈਆ। ਇਹ ਤੇਰੀਆਂ ਜੁਗ ਜੁਗ ਦੀਆਂ ਗੇੜੀਆਂ ਲੱਠਾਂ, ਚੱਕਰ ਵਿਚ ਚੱਕਰਵਰਤੀ ਸਾਰੇ ਦਿਤੇ ਭਵਾਈਆ। ਖੇਲਾਂ ਖਿਲਾ ਕੇ ਵਿਚ ਤਤ ਅੱਠਾਂ, ਅੱਠ ਨੌ ਦਸ ਦਾ ਭੇਵ ਚੁਕਾਈਆ। ਮੇਰੇ ਸਚਖੰਡ ਦਵਾਰ ਤੂੰ ਦੇ ਕੇ ਆਪਣੀਆਂ ਗੱਠਾਂ, ਗੰਢ ਪੀਚ ਕੇ ਦਿਤੀ ਬੰਧਾਈਆ। ਜਿਹੜੀਆਂ ਖੁਲ੍ਹੀਆ ਨਹੀਂ ਬਿਨਾ ਤੇਰੇ ਨਾਮ ਦੀ ਸੱਟਾਂ, ਕੋਟਨ ਕੋਟ ਸਾਧ ਸੰਤ ਜਗਤ ਲੁਹਾਰ ਮਨ ਦੇ ਹਥੌੜੇ ਗਏ ਉਠਾਈਆ। ਮੇਰੇ ਅੰਦਰ ਤੇਰੀਆਂ ਗੁਝੀਆਂ ਉਹ ਢੱਕਾਂ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੇਰੇ ਅੰਦਰ ਤੇਰੀ ਬੇਪਰਵਾਹੀ ਦੀਆਂ ਹੱਟਾਂ, ਜਿਥੇ ਵਣਜਾਰੇ ਗੁਰ ਅਵਤਾਰ ਪੈਗ਼ੰਬਰ ਬੈਠੇ ਝੋਲੀਆਂ ਡਾਹੀਆ। ਮੇਰੇ ਅੰਦਰ ਤੇਰੇ ਧਰਮ ਧਾਰ ਦੀਆਂ ਮਤਾਂ, ਸਿਖਿਆ ਭੰਡਾਰੇ ਭਰੇ ਚਾਈਂ ਚਾਈਂਆ। ਬਹੁੜੀ ਇਕੋ ਦੁੱਖ, ਬਿਨਾ ਤੇਰੀ ਕਿਰਪਾ ਤੋਂ ਮੇਰਾ ਕਿਸੇ ਨੂੰ ਨਹੀਂ ਪਤਾ, ਸਾਰੀ ਸ੍ਰਿਸ਼ਟੀ ਬੈਠੀ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਸਦਾ ਸਦਾ ਸਦ ਤੇਰੇ ਸੰਗ ਵਸਾਂ, ਵਸਲ ਯਾਰ ਇਕੋ ਇਕ ਦੇਣਾ ਵਖਾਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਗੁਰਾ ਰਾਮ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ
ਸਚਖੰਡ ਕਹੇ ਪ੍ਰਭੂ ਮੇਰੀ ਦੱਸੀ ਨਹੀਂ ਕਿਸੇ ਬੁਲੰਦੀ, ਸਤਹ ਪੜਦਾ ਨਾ ਕੋਇ ਉਠਾਈਆ। ਮੇਰੀ ਨਜ਼ਰ ਆਈ ਨਹੀਂ ਕਿਸੇ ਹੱਦਬੰਦੀ, ਲੰਬਾਈ ਚੁੜਾਈ ਨਾ ਕੋਇ ਜਣਾਈਆ। ਮੇਰੀ ਕਿਸੇ ਖਾਤੇ ਵਿਚ ਨਹੀਂ ਜਮ੍ਹਾਂਬੰਦੀ, ਲੇਖਾ ਸਕੇ ਨਾ ਕੋਇ ਬਣਾਈਆ। ਮੈਨੂੰ ਇਕ ਤੇਰੇ ਹੁਕਮ ਦੀ ਪਾਬੰਦੀ, ਪਾਬੰਦ ਹੋ ਕੇ ਤੇਰੇ ਚਰਨਾਂ ਸੀਸ ਨਿਵਾਈਆ। ਤੇਰੀ ਬੇਅੰਤ ਜੁਗ ਚੌਕੜੀ ਲੰਘੀ, ਕੋਟਨ ਕੋਟ ਕਾਲ ਗਏ ਵਿਹਾਈਆ। ਕਿਸੇ ਦੇ ਕੋਲ ਆਦਿ ਦੀ ਮੈਨੂੰ ਲੱਭੀ ਨਹੀਂ ਸੰਦੀ, ਸੰਨਦ ਸਕਿਆ ਨਾ ਕੋਇ ਵਖਾਈਆ। ਮਾਤਲੋਕ ਤੇਰੇ ਢੋਲੇ ਸੁਣੇ ਛੰਦੀ, ਰਸਨਾ ਵਾਲੇ ਰਾਗ ਅਲਾਈਆ। ਪਰ ਸਚ ਦੱਸ ਕਿਹੜੀ ਖੇਲ ਤੇਰੀ ਚੰਗੀ, ਜਿਹੜੀ ਤੇਰੇ ਵਿਚ ਸਮਾਈਆ। ਮੇਰੀ ਅੰਤਰਗਤ ਹੋਈ ਅਚੰਭੀ, ਹੈਰਾਨੀ ਵਿਚ ਸੁਣਾਈਆ। ਪਤਾ ਨਹੀਂ ਤੇਰੀ ਕਿਤਨੀ ਆਯੂ ਲੰਬੀ, ਅੱਗੇ ਅੰਤ ਕਹਿਣ ਕੋਇ ਨਾ ਪਾਈਆ। ਮੇਰੀ ਅਰਦਾਸ ਤੂੰ ਸਦਾ ਮੇਰੇ ਵਿਚ ਸਵੀਂ, ਸਚ ਸਿੰਘਾਸਣ ਆਸਣ ਲਾਈਆ। ਪਰ ਮੈਨੂੰ ਐਂ ਦਿਸਦਾ ਤੂੰ ਖੇਲ ਖਿਲਾਉਣੀ ਨਵੀਂ, ਨਵਾਂ ਜੁਗ ਦੇਣਾ ਲਗਾਈਆ। ਜਿਸ ਵਿਚ ਤੇਰਾ ਨਾਉਂ ਹੋਣਾ ਅਵਤਾਰ ਚਵ੍ਹੀ, ਚਾਰ ਜੁਗ ਦਾ ਝਗੜਾ ਦੇਣਾ ਮੁਕਾਈਆ। ਮੇਰੀ ਬੰਦਨਾ ਮੈਨੂੰ ਵੀ ਮਾਣ ਉਥੇ ਦਵੀਂ, ਦੇਵਣਹਾਰ ਤੇਰੀ ਸਰਨਾਈਆ। ਮੇਰਾ ਦਿਲ ਕਰਦਾ ਮੈਂ ਵੀ ਵੇਖਾਂ ਕੰਢਾ ਤਵੀ, ਤਰਾਂ ਤਰਾਂ ਪੰਧ ਮੁਕਾਈਆ। ਜਿਥੇ ਤੇਰਾ ਸ਼ਬਦ ਗੁਰੂ ਤੇਰੇ ਸ਼ਬਦ ਦਾ ਹੋਣਾ ਕਵੀ, ਤੇਰੇ ਸ਼ਬਦ ਦੀ ਸ਼ਬਦ ਸਾਲਾਹੀਆ। ਤੂੰ ਭਗਤਾਂ ਦਾ ਢੋਲਾ ਗਵੀਂ, ਗਾ ਕੇ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਮੇਰੇ ਸੰਗ ਰਵ੍ਹੀਂ, ਰਹਿ ਕੇ ਆਪਣੀ ਖ਼ੁਸ਼ੀ ਬਣਾਈਆ।
❋
❋
੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਕ੍ਰਿਸ਼ਨ ਲਾਲ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ
ਸਚਖੰਡ ਕਹੇ ਪ੍ਰਭ ਨਾ ਕੋਈ ਤੇਰਾ ਚੱਕਰ ਚਿਹਨ, ਰੂਪ ਰੰਗ ਰੇਖ ਸਕਿਆ ਨਾ ਕੋਇ ਸਮਝਾਈਆ। ਨਾ ਕੋਈ ਮੇਰਾ ਘਰ ਗ੍ਰਹਿ ਸਿਹਨ, ਮਹੱਲ ਅਟੱਲ ਨਾ ਕੋਇ ਵਡਿਆਈਆ। ਸਾਰੇ ਮੈਨੂੰ ਸਿਫ਼ਤਾਂ ਵਿਚ ਕਹਿਣ, ਗੁਰ ਅਵਤਾਰ ਪੈਗ਼ੰਬਰ ਰਾਗ ਸੁਣਾਈਆ। ਮੇਰੇ ਦਵਾਰੇ ਵਿਚ ਆ ਕੇ ਮਿਲਦਾ ਚੈਨ, ਸਚ ਸਚ ਵਿਚ ਸਮਾਈਆ। ਮੈਨੂੰ ਦੱਸ ਮੈਨੂੰ ਕਿਸ ਨੇ ਵੇਖਿਆ ਨਾਲ ਨੈਣ, ਅੱਖ ਅੱਖ ਵਿਚੋਂ ਖੁਲ੍ਹਾਈਆ। ਕਵਣ ਬਣਿਆ ਸੱਚਾ ਸੈਣ, ਮੇਰਾ ਸੰਗ ਬਣਾਈਆ। ਕਿਸ ਨੇ ਲੇਖਾ ਤੱਕਿਆ ਲਹਿਣ ਦੇਣ, ਹਿਸਾਬ ਕਿਤਾਬ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਚਖੰਡ ਕਹੇ ਪ੍ਰਭ ਮੇਰਾ ਨਾ ਕੋਈ ਮੁਹੀਤ ਦੱਸਿਆ ਨਾ ਕੁਤਰ, ਦਾਇਰਾ ਵੰਡ ਨਾ ਕੋਇ ਵੰਡਾਈਆ। ਮੇਰੀ ਦਿਸ਼ਾ ਨਾ ਕੋਈ ਪੂਰਬ ਦੱਸੀ ਉੱਤਰ, ਪਹਾੜ ਦੱਖਣ ਨਾ ਕੋਇ ਸਮਝਾਈਆ। ਮੈਨੂੰ ਸਚ ਦੱਸ ਮੈਂ ਕਿਸ ਦਾ ਆਦਿ ਤੋਂ ਪੁੱਤਰ, ਕਵਣ ਮੇਰੀ ਜਣੇਂਦੀ ਮਾਈਆ। ਮੈਂ ਸਭ ਤੋਂ ਪਹਿਲਾਂ ਕਿਸ ਦਾ ਕੀਤਾ ਸ਼ੁਕਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਕਿਸ ਨੂੰ ਲੱਗਾ ਝੁਕਣ, ਨਿਉਂ ਨਿਉਂ ਲੱਗਿਆ ਪਾਈਂਆ। ਮੈਂ ਕੋਟਨ ਜੁਗਾਂ ਪਿਛੋਂ ਤੈਨੂੰ ਲੱਗਾ ਪੁਛਣ, ਗਲ ਪਲੂ ਵਾਸਤਾ ਪਾਈਆ। ਮੈਨੂੰ ਕਿਸ ਨੇ ਲਾਡ ਨਾਲ ਕਿਹਾ ਪੁੱਤਨ, ਫੜ ਬਾਹੋਂ ਗੋਦ ਬਹਾਈਆ। ਮੈਂ ਅੱਜ ਤਕ ਨਹੀਂ ਸਿਖਿਆ ਰੁੱਸਣ, ਰੋਸੇ ਵਾਲੀ ਗੱਲ ਨਾ ਕੋਇ ਸੁਣਾਈਆ। ਬਚਨ ਕਰਨਾ ਦੋ ਤੁਕਨ, ਬਹੁਤਾ ਤਕਰਾਰ ਨਾ ਕੋਇ ਵਖਾਈਆ। ਕਿਸ ਬਿਧ ਮੇਰਾ ਉਜਲ ਹੋਇਆ ਮੁਖਨ, ਮੈਨੂੰ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਪੜਦਾ ਦੇਣਾ ਉਠਾਈਆ। ਸਚਖੰਡ ਕਹੇ ਪ੍ਰਭੂ ਮੇਰਾ ਦੱਸ ਕੀ ਇਰਾਦਾ, ਕਿਸ ਬਿਧ ਧਿਆਨ ਲਗਾਈਆ। ਮੇਰਾ ਕਿਹੜਾ ਪਿਤਾ ਤੇ ਕਿਹੜਾ ਦਾਦਾ, ਕਿਹੜੀ ਪੀੜ੍ਹੀ ਵਿਚੋਂ ਲਿਆ ਪਰਗਟਾਈਆ। ਕਿਹੜਾ ਮਜ਼੍ਹਬ ਕਿਹੜਾ ਸਮਾਜਾ, ਕਿਹੜੀ ਜ਼ਾਤ ਰਖਾਈਆ। ਕਿਹੜਾ ਨਾਦ ਧੁਨ ਵਾਜਾ, ਕੀ ਕੀਤੀ ਸ਼ਨਵਾਈਆ। ਮੈਂ ਕਦੋਂ ਸੋਇਆ ਤੇ ਕਦੋਂ ਜਾਗਾ, ਮੇਰਾ ਪੜਦਾ ਲੈਣਾ ਉਠਾਈਆ। ਕਿਸ ਵੇਲੇ ਤੂੰ ਮੇਰੇ ਅੰਦਰ ਆਇਉਂ ਭਾਗਾ, ਵੜਿਆ ਚਾਈਂ ਚਾਈਂਆ। ਤੂੰ ਬਣ ਕੇ ਕੰਤ ਸੁਹਾਗਾ, ਸੋਹਣੀ ਖ਼ੁਸ਼ੀ ਲਈ ਪ੍ਰਗਟਾਈਆ। ਮੇਰੀ ਅੰਤ ਅਖ਼ੀਰ ਇਕ ਆਵਾਜ਼ਾ, ਸਚ ਸਵਾਮੀ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਦੱਸ ਕਵਣ ਰੂਪ ਆਦਿ ਆਦਾ, ਅੰਤ ਕਵਣ ਸੰਗ ਵਖਾਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਰਵੇਲਾ ਰਾਮ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ
ਸਚਖੰਡ ਕਹੇ ਪ੍ਰਭ ਮੇਰਾ ਅੰਦਰ ਖਿੜ ਖਿੜਾ ਕੇ ਹੱਸੇ, ਹੱਸ ਹੱਸ ਰਿਹਾ ਜਣਾਈਆ। ਸਚ ਦੱਸੀਂ, ਤੂੰ ਮੇਰੇ ਵਿਚ ਕਿ ਮੈਂ ਤੇਰੇ ਵਿਚ ਦੋਹਾਂ ਵਿਚੋਂ ਕੌਣ ਵਸੇ, ਘਰ ਕਵਣ ਰੂਪ ਦਰਸਾਈਆ। ਕਿ ਦੋਵੇਂ ਇਕ ਦੂਜੇ ਦੇ ਪਿਆਰ ਵਿੱਚ ਫਸੇ, ਹੱਦ ਨਜ਼ਰ ਕੋਇ ਨਾ ਆਈਆ। ਇਕ ਦੂਜੇ
❋
❋
ਦੇ ਪ੍ਰੇਮ ਦੇ ਲਈਏ ਰਸੇ, ਰਸ ਆਪਣਾ ਨਾ ਕੋਇ ਵਖਾਈਆ। ਕਿਸ ਸਹਾਰੇ ਮੈਨੂੰ ਬੱਧਾ ਕਿਹੜੀ ਡੋਰੀ ਕਿਹੜੇ ਰੱਸੇ, ਰਸਤਾ ਕਵਣ ਬਣਾਈਆ। ਕਿਸ ਬਿਧ ਤੇਰੇ ਮੇਰੇ ਪਿਆਰ ਨਾਤੇ ਇਕ ਦੂਜੇ ਨਾਲ ਫਸੇ, ਪਲੂ ਸਕੇ ਨਾ ਕੋਇ ਛੁਡਾਈਆ। ਮੈਨੂੰ ਐਂ ਜਾਪਦਾ ਮੇਰੇ ਨਾਲੋਂ ਤੇਰੇ ਘਰ ਹੋਰ ਅੱਛੇ, ਮੇਰੇ ਤੋਂ ਉਪਰ ਹੋਰ ਸੋਭਾ ਪਾਈਆ। ਜਿਨ੍ਹਾਂ ਦਾ ਰਾਹ ਗੁਰ ਅਵਤਾਰ ਪੈਗ਼ੰਬਰ ਰਹੇ ਤਕੇ, ਅੱਖੀਂ ਵੇਖਣ ਕੋਇ ਨਾ ਪਾਈਆ। ਮੇਰੇ ਵਿਚ ਆ ਕੇ ਤੇਰੇ ਵਿਚ ਜਾਣ ਛਪੇ, ਆਪਣਾ ਰੂਪ ਰੰਗ ਰੰਗ ਰੂਪ ਦੇਣ ਬਦਲਾਈਆ। ਅੱਗੇ ਕਿਸੇ ਦੀ ਖੁੱਲ੍ਹ ਨਾ ਸਕੇ ਅੱਖੇ, ਨਿਗਹ ਨੈਣ ਨਾ ਕੋਇ ਟਿਕਾਈਆ। ਤੈਨੂੰ ਅਗੰਮ ਅਗੋਚਰ ਕਿਹਾ ਅਲੱਖੇ, ਲਖ ਕੇ ਗਿਆ ਨਾ ਕੋਇ ਸਮਝਾਈਆ। ਜੁਗ ਚੌਕੜੀ ਤੇਰੇ ਕੋਲੋਂ ਸਾਰੇ ਝਕੇ, ਪੁੱਛਣ ਦੀ ਹਿੰਮਤ ਨਾ ਕਿਸੇ ਰਖਾਈਆ। ਜਿਹੜੀ ਤੂੰ ਵਸਤ ਦਿਤੀ ਓਸੇ ਨਾਮ ਦੇ ਮਾਰ ਕੇ ਫੱਕੇ, ਆਪਣਾ ਝਟ ਗਏ ਲੰਘਾਈਆ। ਸਿਫ਼ਤਾਂ ਵਾਲੇ ਵੱਖਰੇ ਵੱਖਰੇ ਦੱਸ ਕੇ ਟੱਪੇ, ਅੱਖਰਾਂ ਵਾਲੀ ਕਰੀ ਪੜ੍ਹਾਈਆ। ਤੇਰੇ ਭੈ ਵਿਚ ਡਰ ਵਿਚ ਰਹੇ ਪੱਕੇ, ਸਿਰ ਸਕਿਆ ਨਾ ਕੋਇ ਉਠਾਈਆ। ਮੈਂ ਵੇਖ ਕੇ ਹੁੰਦਾ ਰਿਹਾ ਹੱਕੇ ਬੱਕੇ, ਹੈਰਾਨੀ ਮੇਰੇ ਅੰਤਰ ਆਈਆ। ਖੇਲ ਤਕਦਾ ਰਿਹਾ ਦੀਗਰੇ ਬਾਅਦ ਯਕੇ, ਯਕ ਤੇਰਾ ਧਿਆਨ ਲਗਾਈਆ। ਕਿਰਪਾ ਕਰ ਮਿਹਰਵਾਨ ਕੁਛ ਮੈਨੂੰ ਦੇ ਦੱਸੇ, ਆਪ ਆਪਣਾ ਪੜਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਪਿਆਰ ਦੇ ਆਦਿ ਅੰਤ ਬੱਝੇ ਰੱਸੇ, ਤੰਦ ਸਕੇ ਨਾ ਕੋਇ ਤੁੜਾਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਨਾਨਕ ਚੰਦ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ
ਸਚਖੰਡ ਕਹੇ ਪ੍ਰਭ ਕਹਿੰਦੇ ਸੱਚੀ ਦਰਗਾਹ, ਦਰਗਾਹ ਪਵਣ ਰੂਪ ਸਮਝਾਈਆ। ਹੋਰ ਨਹੀਂ ਕੋਈ ਮੇਰੇ ਵਰਗਾ, ਰੂਪ ਰੰਗ ਨਾ ਕੋਇ ਸਮਝਾਈਆ। ਮੈਨੂੰ ਸਾਰੇ ਕਹਿੰਦੇ ਘਰ ਹਰਿ ਦਾ, ਜਿਥੇ ਵਸੇ ਨੂਰ ਇਲਾਹੀਆ। ਮੈ ਤੇਰੇ ਕਦਮਾਂ ਸੀਸ ਧਰਦਾ, ਨਿਉਂ ਨਿਉਂ ਲਾਗਾਂ ਪਾਈਂਆ। ਮੈਨੂੰ ਅੱਜੇ ਪਤਾ ਨਹੀਂ ਲੱਗਾ ਕਿਸ ਬਿਧ ਮੇਰੇ ਅੰਦਰ ਅਵਤਾਰ ਪੈਗ਼ੰਬਰ ਗੁਰੂ ਪੜ੍ਹਦਾ, ਸਿਖਿਆ ਤੇਰੀ ਝੋਲੀ ਪਾਈਆ। ਮੈ ਮਾਲਕ ਕਦੀਮ ਚਿਰ ਦਾ, ਮੇਰੀ ਆਯੂ ਨਾ ਕੋਇ ਸਮਝਾਈਆ। ਇਕ ਹੋਰ ਦਵਾਰ ਮੇਰੇ ਵਿਚ ਰਖਾ ਘਰ ਥਿਰ ਦਾ, ਜਿਸ ਨੂੰ ਥਿਰ ਘਰ ਕਹਿ ਕੇ ਸਾਰੇ ਰਹੇ ਗਾਈਆ। ਸਾਰੇ ਕਹਿੰਦੇ ਓਥੇ ਪ੍ਰੀਤਮ ਮਿਲਦਾ, ਪ੍ਰਿਆ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਚਖੰਡ ਕਹੇ ਪ੍ਰਭੂ ਮੈਨੂੰ ਕਿਉਂ ਕਿਹਾ ਹੱਕ ਮੁਕਾਮ, ਮੁਕੰਮਲ ਮੈਨੂੰ ਦੇ ਦ੍ਰਿੜਾਈਆ। ਮੇਰੀ ਸਿਫ਼ਤ ਕਰਨ ਤਮਾਮ, ਮੇਰੀ ਤਾਮੀਰ ਦਾ ਲੇਖਾ ਨਾ ਕੋਇ ਜਣਾਈਆ। ਮੇਰੇ ਗ੍ਰਹਿ ਨਾ ਕੋਇ ਦਿਵਸ ਨਾ ਕੋਈ ਸ਼ਾਮ, ਪੱਖ ਵੰਡ ਨਾ ਕੋਇ ਵੰਡਾਈਆ। ਨਾ ਕੋਈ ਕਲਮਾ ਨਾ ਕਲਾਮ, ਨਗ਼ਮਾ ਨਾਮ ਨਾ ਕੋਇ ਦ੍ਰਿੜਾਈਆ। ਨਾ ਕੋਈ ਸੰਦੇਸ਼ਾ ਸੱਦਾ ਪੈਗ਼ਾਮ, ਨਾ ਕੋਈ ਅੱਖਰਾਂ ਵਾਲੀ ਸ਼ਨਵਾਈਆ। ਮੈਨੂੰ ਪਤਾ ਨਹੀਂ ਮੇਰਾ ਕਿਸ ਤਰਾ ਹੋਇਆ ਇੰਤਜ਼ਾਮ, ਬੰਦੋਬਸਤ ਕਵਣ ਕਰਾਈਆ। ਕਿਸ ਬਿਧ ਰਚਿਆ ਮੇਰਾ ਗਰਾਮ, ਖੇੜਾ ਦਿਤਾ ਸੁਹਾਈਆ।
❋
❋
ਕਿਹੜੀ ਮੇਰੇ ਵਿੱਚ ਵਸੇ ਅਵਾਮ, ਕਵਣ ਬਹਿ ਬਹਿ ਝਟ ਲੰਘਾਈਆ। ਮੇਰੀ ਸਤਿ ਦੀ ਸਚ ਦੱਸ ਪਹਿਚਾਣ, ਬੇਪਹਿਚਾਨ ਆਪਣਾ ਹੁਕਮ ਵਰਤਾਈਆ। ਮੈ ਸਿਰਫ਼ ਅੱਖਰਾਂ ਵਿਚ ਸਿਫ਼ਤਾਂ ਵਿਚ ਕਾਗ਼ਜ਼ਾਤਾਂ ਦੇ ਉਤੇ ਸੁਣਿਆ ਬਿਆਨ, ਮੇਰਾ ਨਕਸ਼ਾ ਕੋਈ ਮੁਸੱਵਰ ਤਸੱਵਰ ਕਰ ਕੇ ਨਾ ਸਕਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਤੇਰੇ ਸੰਗ ਮੇਰਾ ਖੇਲ ਮਹਾਨ, ਨੂਰੀ ਨੂਰ ਜੋਤ ਜੋਤ ਸ੍ਰੀ ਭਗਵਾਨ, ਭਾਵ ਭੇਵ ਮੇਰਾ ਦੇ ਖੁਲ੍ਹਾਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਨੰਦੂ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ
ਸਚਖੰਡ ਕਹੇ ਪ੍ਰਭੂ ਕਿਸ ਸਹਾਰੇ ਦਿਤਾ ਟੰਗੀ, ਮੇਰੀਆਂ ਟੰਗਾਂ ਬਾਹਵਾਂ ਨਜ਼ਰ ਕੋਇ ਨਾ ਆਈਆ। ਮੇਰਾ ਕਿਹੜਾ ਮਾਰਗ ਰੱਖਿਆ ਤੇ ਕਿਹੜੀ ਰੱਖੀ ਡੰਡੀ, ਰਸਤਾ ਕਿਹੜਾ ਦਿਤਾ ਬਣਾਈਆ। ਮੈਨੂੰ ਐਂ ਦਿਸਦਾ ਤੇਰੀ ਸ੍ਰਿਸ਼ਟੀ ਹੋ ਗਈ ਅੰਧੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੇਰੀ ਮੰਜ਼ਲ ਕਿਸੇ ਨਾ ਲੰਘੀ, ਪੈਂਡਾ ਪੰਧ ਨਾ ਕੋਇ ਮੁਕਾਈਆ। ਮੈਂ ਸੀਸ ਪੱਟੀਆਂ ਵਿਚ ਫਿਰਦੀ ਵੇਖੀ ਕੰਘੀ, ਮੇਂਢੀ ਸੁਹਾਗ ਨਾ ਕੋਇ ਗੁੰਦਾਈਆ। ਧਰਮ ਹਥੇਲੀ ਸਚ ਰੰਗ ਕਿਸੇ ਨਾ ਰੰਗੀ, ਰੰਗ ਧੁਰ ਨਾ ਕੋਇ ਚੜ੍ਹਾਈਆ। ਤੈਨੂੰ ਕਿਹੜੀ ਖੇਲ ਲੱਗਦੀ ਚੰਗੀ, ਪਰਮ ਪੁਰਖ ਦੇਣੀ ਸਮਝਾਈਆ। ਸਚਖੰਡ ਦਵਾਰ ਕਹੇ ਮੈਂ ਆਪਣਾ ਆਪਣੇ ਵਿਚੋਂ ਵੇਖਾਂ ਅਨੰਦੀ, ਅਨੰਦ ਹੋਰ ਨਾ ਕੋਇ ਬਣਾਈਆ। ਕਿਉਂ ਮੇਰੇ ਵਾਸਤੇ ਸਭ ਦੇ ਉਤੇ ਲਾਈ ਪਾਬੰਦੀ, ਦਰਗਾਹ ਸਾਚੀ ਮਿਲਣ ਕੋਇ ਨਾ ਪਾਈਆ। ਇਕੋ ਤੇਰਾ ਸ਼ਬਦ ਸਤਿਗੁਰ ਯੋਧਾ ਸੂਰਬੀਰ ਜੰਗੀ, ਜਿਹੜਾ ਸਭ ਨੂੰ ਰਿਹਾ ਡਰਾਈਆ। ਜਿਸ ਦੀ ਕਟਾਰ ਆਦਿ ਅੰਤ ਤੋਂ ਨੰਗੀਂ, ਮਿਆਨ ਵਿਚ ਨਾ ਕੋਇ ਰਖਾਈਆ। ਸਾਹਿਬ ਸਤਿਗੁਰ ਦਰ ਇਕੋ ਮੰਗ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਲੋਕਮਾਤ ਤਕਾਂ ਤੇਰਾ ਖੇਲ ਸੂਰੇ ਸਰਬੰਗੀ, ਸਾਹਿਬ ਸੁਲਤਾਨ ਸੰਗ ਰਖਾਈਆ। ਮੇਰੀ ਧਾਰ ਰੱਖਣੀ ਠੰਡੀ, ਅਗਨੀ ਤਤ ਨਾ ਕੋਇ ਰਖਾਈਆ। ਮੈਂ ਵੀ ਚਾਹੁੰਦਾ ਧਰਤੀ ਉਤੇ ਤੇਰਿਆਂ ਭਗਤਾਂ ਨਾਲ ਪਾ ਕੇ ਆਵਾਂ ਗੰਢੀ, ਰਿਸ਼ਤਾ ਧਰਮ ਦਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਪ੍ਰਗਟਾਈਆ। ਸਚਖੰਡ ਕਹੇ ਪ੍ਰਭੂ ਮੈਂ ਭਗਤਾਂ ਨਾਲ ਪਾ ਕੇ ਆਵਾਂ ਪਿਆਰ, ਪ੍ਰੇਮ ਪ੍ਰੀਤੀ ਤੇਰੀ ਨਾਲ ਰਖਾਈਆ। ਜਿਸ ਵੇਲੇ ਆਪਣਾ ਛਡੋ ਘਰ ਬਾਹਰ, ਮੇਰੇ ਘਰ ਆਉਣਾ ਚਾਈਂ ਚਾਈਂਆ। ਪਰ ਯਾਦ ਰੱਖਿਓ ਮੇਰਾ ਸਭ ਤੋਂ ਵੱਖਰਾ ਵਿਹਾਰ, ਵਿਵਹਾਰੀ ਹੋ ਕੇ ਦਿਆਂ ਜਣਾਈਆ। ਮਾਤਲੋਕ ਵਿਚ ਤੁਹਾਡੇ ਸਾਕ ਸੱਜਣ ਮਾਤ ਪਿਤ ਪੁੱਤਰ ਧੀ ਹੋਰ ਬਥੇਰੇ ਯਾਰ, ਯਾਰਾਨੇ ਤਨ ਵਾਲੇ ਰਖਾਈਆ। ਪਰ ਗੁਰਮੁਖੋ ਮੇਰੇ ਕੋਲ ਉਸ ਆਉਣਾ ਜਿਸ ਦਾ ਲੇਖਾ ਕੋਲ ਮੇਰੀ ਸੱਚੀ ਸਰਕਾਰ, ਦੂਜਾ ਸਾਥੀ ਸੰਗ ਨਾ ਕੋਇ ਬਣਾਈਆ। ਤੁਸੀਂ ਮੇਰੇ ਉਤੇ ਮੈਂ ਤੁਹਾਡੇ ਉਤੇ ਸਾਂਝਾ ਕਰਾਂ ਇਤਬਾਰ, ਬੇਇਤਬਾਰੀ ਦਾ ਝਗੜਾ ਦੇਣਾ ਮੁਕਾਈਆ। ਕਿਉਂ ਸਾਡਾ ਦੋਹਾਂ ਦਾ ਇਕੋ ਪੁਰਖ ਅਕਾਲ ਯਾਰ, ਦੂਜੀ ਯਾਰੀ ਨਾ ਕੋਇ ਨਿਭਾਈਆ। ਸਮੇਂ ਨਾਲ ਛਡ ਜਾਣ ਪੈਗ਼ੰਬਰ ਗੁਰ ਅਵਤਾਰ, ਸੰਗ ਨਾ ਕੋਇ ਰਖਾਈਆ। ਓਹ ਕਾਹਦੇ ਮਿੱਤਰ ਮੁਰਾਰ, ਜਿਨ੍ਹਾਂ ਓਟ ਓੜਕ ਪ੍ਰਭ ਦੇ ਉਤੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਸਚ ਦਾ ਰੰਗ ਇਕ ਰੰਗਾਈਆ। ਸਚਖੰਡ ਕਹੇ ਪ੍ਰਭੂ ਮੈਂ ਭਗਤਾਂ ਨੂੰ ਖਵਾ ਕੇ ਆਵਾਂ ਸੁਗੰਦ, ਸੌਂਹ ਧਰਮ ਵਾਲੀ ਚੁਕਾਈਆ। ਤੁਸਾਂ ਮੇਰਾ ਦਵਾਰਾ ਆਉਣਾ ਲੰਘ, ਪਿਛਲਾ ਪੰਧ ਚੁਕਾਈਆ। ਸਤਿਗੁਰ ਸ਼ਬਦ ਤੁਹਾਡੇ ਨਾਲ ਹੋਵੇ ਸੰਗ, ਵਿਛੋੜਾ ਵਿਚ ਨਾ ਕੋਇ ਰਖਾਈਆ। ਤੁਹਾਡਾ ਝਗੜਾ ਮੁਕਣਾ ਜੇਰਜ ਅੰਡ, ਉਤਭੁਜ ਸੇਤਜ ਰਹਿਣ ਨਾ ਪਾਈਆ। ਤੁਸਾਂ ਮੇਰੇ ਗ੍ਰਹਿ ਚੜ੍ਹਾਉਣਾ ਚੰਦ, ਜੋਤ ਨੂਰ ਕਰ ਰੁਸ਼ਨਾਈਆ। ਫੇਰ ਮੇਰਾ ਖ਼ੁਸ਼ੀ ਹੋਏ ਬੰਦ ਬੰਦ, ਤੁਹਾਡੀ ਬੰਦਗੀ ਪ੍ਰਭ ਦੇ ਲੇਖੇ ਪਾਈਆ। ਜਨ ਭਗਤੋ ਤੁਸਾਂ ਖ਼ੁਸ਼ੀਆਂ ਨਾਲ ਆਉਣਾ ਨਿਸ਼ੰਗ, ਰਾਹ ਵਿਚ ਨਾ ਕੋਇ ਅਟਕਾਈਆ। ਮੈਂ ਵੀ ਪੁਰਖ ਅਕਾਲ ਕੋਲੋਂ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੂਰਾ ਸਰਬੰਗ, ਜੁਗ ਜੁਗ ਸਦਾ ਸਦ ਸਦ ਮੇਰਾ ਘਰ ਵਸਾਈਆ।