ਪੁਸਤਕਾਲਾਭਾਗ ੨੨

੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਗੂਹੜਾ ਰਾਮ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਸਚਖੰਡ ਕਹੇ ਜਨ ਭਗਤੋ ਸੰਦੇਸ਼ਾ ਦੇਵਾਂ ਹੱਕਾ, ਹੱਕ ਹੱਕ ਜਣਾਈਆ। ਪ੍ਰਭੂ ਪ੍ਰੀਤੀ ਵਿਚ ਰਹੇ ਕੋਈ ਨਾ ਕੱਚਾ, ਕੱਚੀ ਗੰਢ ਨਾ ਕੋਇ ਪਵਾਈਆ। ਮੇਰੇ ਨਾਲ ਸਾਂਝਾ ਕਰ ਲਓ ਸਾਰੇ ਮਤਾ, ਮਨਮਤ ਦਾ ਡੇਰਾ ਢਾਹੀਆ। ਆਤਮ ਆਤਮ ਨਾਤਾ ਸਕਾ, ਦੂਜਾ ਸੰਗ ਨਾ ਕੋਇ ਨਿਭਾਈਆ। ਕਿਸੇ ਨੂੰ ਪਾਰ ਕਰੇ ਨਾ ਕੋਇ ਮਦੀਨਾ ਮੱਕਾ, ਕਾਅਬੇ ਰਹੇ ਕੁਰਲਾਈਆ। ਪ੍ਰਭ ਮਿਲਿਆ ਨਹੀਂ ਮੰਦਰ ਮੱਠਾ, ਸ਼ਿਵਦਵਾਲੇ ਦੇਣ ਦੁਹਾਈਆ। ਹੱਥ ਆਇਆ ਨਹੀਂ ਪੱਥਰ ਇੱਟਾਂ, ਪਾਹਨ ਰੋਵਨ ਮਾਰਨ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਇਕ ਅਖਵਾਈਆ। ਸਚਖੰਡ ਕਹੇ ਜਨ ਭਗਤੋ ਮੇਰੇ ਨਾਲ ਕਰੋ ਸਲਾਹ, ਮਸ਼ਵਰਾ ਲਓ ਬਣਾਈਆ। ਸਤਿਗੁਰ ਸ਼ਬਦ ਬਣਾਉਣਾ ਮਲਾਹ, ਦੂਜਾ ਖੇਵਟ ਖੇਟਾ ਨਜ਼ਰ ਕੋਇ ਨਾ ਆਈਆ। ਇਕੋ ਪੁਰਖ ਅਕਾਲ ਦਾ ਜਪਣਾ ਨਾਂ, ਨਰ ਨਿਰੰਕਾਰਾ ਆਪ ਸੁਣਾਈਆ। ਫਿਰ ਵੇਖਣਾ ਸਚ ਦਵਾਰਾ ਮੇਰਾ ਥਾਂ, ਜਿਥੇ ਨਿਰਮਲ ਨੂਰ ਜੋਤ ਰੁਸ਼ਨਾਈਆ। ਮੇਰੀ ਦੁਹਾਈ ਓਥੇ ਕੋਈ ਨਾ ਪੁੱਜੇ ਜਿਨ੍ਹਾਂ ਸੂਰ ਖਾਧੀ ਗਾਂ, ਉਚੀ ਕੂਕ ਕੂਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰੂ ਸਕੇ ਨਾ ਕੋਇ ਪੁਚਾ, ਜੋ ਪ੍ਰਭ ਦਾ ਹੁਕਮ ਗਏ ਭੁਲਾਈਆ। ਨਾ ਕੋਈ ਸਹਾਰਾ ਦੇਵੇ ਪਿਤਾ ਮਾਂ, ਨਾਰ ਕੰਤ ਸੰਗ ਨਾ ਕੋਇ ਵਖਾਈਆ। ਵੇਖਿਓ ਐਵੇਂ ਕਰਿਓ ਨਾ ਹਾਂ ਵਿਚ ਹਾਂ, ਅੰਤਰ ਨਿਰੰਤਰ ਪ੍ਰਭ ਆਪਣਾ ਲਓ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਸਚਖੰਡ ਕਹੇ ਜਨ ਭਗਤੋ ਮੇਰੇ ਨਾਲ ਮਿਲਾਓ ਹੱਥ, ਦਸਤ ਦਸਤ ਨਾਲ ਜੁੜਾਈਆ। ਦੋਹਾਂ ਦਾ ਮਾਲਕ ਹੋਵੇ ਪੁਰਖ ਸਮਰਥ, ਦੂਜਾ ਨਜ਼ਰ ਕੋਇ ਨਾ ਪਾਈਆ। ਸਾਂਝਾ ਹੋਵੇ ਜਸ, ਸਿਫ਼ਤਾਂ ਸਿਫ਼ਤ ਸਾਲਾਹੀਆ। ਜਿਸ ਵੇਲੇ ਮਾਤਲੋਕ ਦੇਵੋ ਛਡ, ਦਰ ਮੇਰੇ ਆਉਣਾ ਚਾਈਂ ਚਾਈਂਆ। ਮੈਂ ਧਰਮ ਨਿਸ਼ਾਨਾ ਸਚ ਦਵਾਰੇ ਦੇਵਾਂ ਗੱਡ, ਗਾਡ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ

❋

❋

ਚੁਕਾਈਆ। ਜਨ ਭਗਤ ਕਹਿਣ ਸਚਖੰਡ ਤੂੰ ਆ ਲੋਕਮਾਤ, ਸਾਨੂੰ ਮਿਲ ਕੇ ਦੇ ਵਖਾਈਆ। ਅਸੀਂ ਤਕੀਏ ਤੈਨੂੰ ਸਾਖਿਆਤ, ਪਰਦਾ ਓਹਲਾ ਰਹੇ ਨਾ ਰਾਈਆ। ਅੱਗੇ ਤੇਰਾ ਨਾਮ ਪੜ੍ਹਿਆ ਉਤੇ ਕਾਗ਼ਜ਼ਾਤ, ਅੱਖਰਾਂ ਨਾਲ ਚਤੁਰਾਈਆ। ਤੇਰਾ ਲੱਭਿਆ ਨਾ ਕਿਤੇ ਹਿਸਾਬ, ਅੰਕੜੇ ਸਕਿਆ ਨਾ ਕੋਇ ਗਿਣਾਈਆ। ਫੇਰ ਤਕੀਏ ਤੇਰਾ ਜਨਾਬ, ਹਾਜ਼ਰ ਹਜ਼ੂਰ ਨੂਰ ਇਲਾਹੀਆ। ਜ਼ਰਾ ਖੋਲ੍ਹ ਕੇ ਦੱਸ ਆਪਣੀ ਮਹਿਰਾਬ, ਜਿਥੇ ਮਹਿਬੂਬ ਵਸੇ ਨੂਰ ਇਲਾਹੀਆ। ਜਿਥੇ ਨੂਰ ਨਹੀਂ ਕੋਈ ਆਫ਼ਤਾਬ, ਸ਼ਮਾ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜਨ ਭਗਤ ਕਹਿਣ ਸਚਖੰਡ ਤੂੰ ਆ ਜਾ ਉਪਰ ਧਰਤ, ਧਵਲ ਫੇਰਾ ਪਾਈਆ। ਕੁਛ ਆਪਣੀ ਦੱਸ ਸ਼ਰਤ, ਸ਼ਰਅ ਤੋਂ ਬਾਹਰ ਸਮਝਾਈਆ। ਕੀ ਖੇਲ ਤੇਰਾ ਉਪਰ ਅਰਸ਼, ਅਰਸ਼ੀ ਪ੍ਰੀਤਮ ਕੀ ਆਪਣਾ ਰੰਗ ਰੰਗਾਈਆ। ਕੀ ਤੇਰੀ ਖ਼ਾਹਿਸ਼ ਕਿਹੜੀ ਹਰਸ, ਹਵਸ ਦੇਣੀ ਸੁਣਾਈਆ। ਜੇ ਤੇਰੇ ਗ੍ਰਹਿ ਆਈਏ ਪਰਤ, ਕਿਸ ਬਿਧ ਪਤਿਪਰਮੇਸ਼ਵਰ ਮੇਲੇਂ ਚਾਈਂ ਚਾਈਂਆ। ਕਿਸ ਧਾਰ ਹੋਵੇ ਦਰਸ, ਦੀਦ ਕਵਣ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਚਖੰਡ ਕਹੇ ਜਨ ਭਗਤੋ ਮੈਂ ਸਾਚੀ ਮੰਗ ਮੰਗਾਵਾਂਗਾ। ਗੁਰਮੁਖ ਸਾਚੇ ਸੰਤੋ, ਸਤਿਗੁਰ ਸ਼ਬਦ ਇਕ ਮਨਾਵਾਂਗਾ। ਗੁਰਮੁਖੋ ਜੇ ਉਹ ਗਿਆ ਮੰਨ, ਉਹਦੇ ਨਾਲ ਚਲ ਕੇ ਆਵਾਂਗਾ। ਜਿਸ ਦਾ ਨਾ ਕੋਈ ਸਰੀਰ ਵਜੂਦ ਤਨ, ਨੂਰ ਨੂਰ ਵਿਚ ਸਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੂਰਾ ਸਰਬੰਗ, ਸੂਰਬੀਰ ਅੱਗੇ ਆਪਣਾ ਵਾਸਤਾ ਪਾਵਾਂਗਾ।

੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਸੇਵਾ ਸਿੰਘ ਦੇ ਗ੍ਰਹਿ ਕੀਰ ਪਿੰਡ ਜ਼ਿਲਾ ਜੰਮੂ

ਸਚਖੰਡ ਕਹੇ ਜਨ ਭਗਤੋ ਮੈਂ ਆਵਾਂਗਾ। ਚੌਦਸ ਪੋਹ ਪੰਧ ਮੁਕਾਵਾਂਗਾ। ਨਿਰਗੁਣ ਧਾਰ ਨਿਰਗੁਣ ਹੋ, ਨਿਰਗੁਣ ਸੰਗ ਰਖਾਵਾਂਗਾ। ਜਿਸ ਦਾ ਰੂਪ ਨਾ ਜਾਣੇ ਕੋ, ਸੋ ਕਲ ਕਲਕੀ ਮੇਲ ਮਿਲਾਵਾਂਗਾ। ਜਿਸ ਦੀ ਏਥੇ ਓਥੇ ਦੋ ਜਹਾਨਾਂ ਲੋਅ, ਲੋਆਂ ਪੁਰੀਆਂ ਤੋਂ ਬਾਹਰ ਸੋ ਸਾਹਿਬ ਸੰਗ ਰਖਾਵਾਂਗਾ। ਤੁਹਾਡਾ ਮੇਰਾ ਰਿਸ਼ਤਾ ਰਹੇ ਨਾ ਦੋ, ਦੋ ਤੋਂ ਇਕ ਸਰੂਪ ਸਮਾਵਾਂਗਾ। ਤੁਸਾਂ ਮੇਰਾ ਕੀਤਾ ਮੋਹ, ਮੈਂ ਮੁਹੱਬਤ ਤੁਹਾਡੇ ਵਿਚ ਰਲਾਵਾਂਗਾ। ਤੁਸੀਂ ਮੇਰੇ ਸਾਹਿਬ ਨਾਲ ਜਾਣਾ ਛੋਹ, ਮੈਂ ਤੁਹਾਡੇ ਨਾਲ ਮਿਲ ਕੇ ਤੁਹਾਡੇ ਅੰਦਰ ਡੇਰਾ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਵਾਂਗਾ। ਸਚਖੰਡ ਕਹੇ ਮੈਂ ਆਵਾਂ ਜ਼ਰੂਰ ਜਗ, ਜਾਗਰਤ ਜੋਤ ਨਾਲ ਰੁਸ਼ਨਾਈਆ। ਸਚ ਦਵਾਰੇ ਬਹਿਵਾਂ ਸਜ, ਜਿਥੇ ਹੋਵੇ ਮੇਰਾ ਸ਼ਹਿਨਸ਼ਾਹੀਆ। ਜਨ ਭਗਤੋ ਤੁਹਾਡੇ ਅੰਦਰ ਵਸਾਂ ਤੇ ਵਸਾਂ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਮੁਕਾਈਆ। ਮੈਨੂੰ ਕੋਈ ਜਾਣ ਨਾ ਸਕੇ ਬੁੱਧੀ ਵਾਲਾ ਕਗ, ਹੰਸ ਗੁਰਮੁਖ ਵੇਖਣ ਚਾਈਂ ਚਾਈਂਆ। ਮੈਂ ਇਕ ਪ੍ਰਭੂ ਦਾ ਬੰਸ ਤੇ ਇਕ ਵੇਖਣੀ ਯਦ, ਯਦੀ ਆਪਣੀ ਅੱਖ ਖੁਲ੍ਹਾਈਆ। ਤੁਸੀਂ ਮੈਨੂੰ ਨਾ ਲੱਭਿਓ ਤੇ ਮੈਂ ਆਪੇ ਤੁਹਾਨੂੰ ਲਵਾਂ ਲੱਭ, ਇਹ ਮੇਰੀ ਬੇਪਰਵਾਹੀਆ।

❋

❋

ਮੈਂ ਤੁਹਾਡੇ ਸੁਣਨੇ ਸਦ, ਤੁਸੀਂ ਸੋਹੰ ਢੋਲੇ ਗਾਉਣੇ ਚਾਈਂ ਚਾਈਂਆ। ਮੈਂ ਤੁਹਾਡਾ ਦਰਸ਼ਨ ਕਰਾਂ ਰੱਜ, ਬਿਨ ਨੇਤਰ ਨੈਣ ਆਪਣਾ ਆਪ ਤ੍ਰਿਪਤ ਲਵਾਂ ਕਰਾਈਆ। ਇਹ ਖੇਲ ਕਰਾਉਣਾ ਸੂਰੇ ਸਰਬੱਗ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਬੇਪਰਵਾਹੀਆ। ਸਚਖੰਡ ਕਹੇ ਠੀਕ ਵਾਕਿਆ ਮੈਂ ਸਭ ਤੋਂ ਦੂਰ ਦੁਰਾਡਾ ਵਸਿਆ ਅਲੱਗ, ਮੇਰਾ ਗੁਆਂਢੀ ਨਜ਼ਰ ਕੋਇ ਨਾ ਆਈਆ। ਜੁਗਾਂ ਪਿਛੋਂ ਜੇ ਪ੍ਰਭੂ ਕਿਰਪਾ ਕਰ ਕੇ ਇਕ ਅੱਧਾ ਭਗਤ ਲਏ ਸੱਦ, ਉਹ ਵੀ ਮੇਰੇ ਵਿਚ ਵੜ ਕੇ ਪ੍ਰਭ ਦੀ ਜੋਤ ਵਿਚ ਸਮਾਈਆ। ਮੈਂ ਏਸੇ ਕਰ ਕੇ ਝੋਲੀ ਰਿਹਾ ਅੱਡ, ਸਨਮੁਖ ਦਿਆਂ ਦੁਹਾਈਆ। ਤੁਸੀਂ ਮੇਰੇ ਗ੍ਰਹਿ ਆਓ ਜਦ, ਯਾਦਦਾਸ਼ਤ ਨਾ ਦੇਣੀ ਭੁਲਾਈਆ। ਇਕ ਵੇਰਾਂ ਜ਼ਰੂਰ ਇਕੱਠੇ ਬਹਾਂਗੇ ਸਜ, ਸੱਜਣ ਸੱਜਣਾਂ ਵੱਲ ਤਕਾਈਆ। ਜਿਥੇ ਸ਼ਬਦ ਦਾ ਨਾਅਰਾ ਨਹੀਂ ਨਗ਼ਾਰਾ ਨਹੀਂ ਫੇਰ ਵੀ ਪ੍ਰਭੂ ਦੇ ਪਿਆਰ ਵਿਚ ਕਹਿਣਾ ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਮੁਕ ਗਈ ਹੱਦ, ਹਦੂਦ ਦੀ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਚਖੰਡ ਕਹੇ ਮੈਨੂੰ ਲਿਖ ਲਿਖ ਅੱਖਰਾਂ ਨੇ ਕੀਤਾ ਉਘਾ, ਮੇਰਾ ਰੂਪ ਨਾ ਕੋਇ ਦਰਸਾਈਆ। ਮੇਰੀ ਸਿਫ਼ਤ ਦਾ ਸਾਰੇ ਲੈਂਦੇ ਰਹੇ ਭੁੱਗਾ, ਜੁਗ ਜੁਗ ਹਿੱਸਿਆਂ ਵਿਚ ਵੰਡ ਵੰਡਾਈਆ। ਮੇਰੀ ਮੰਜ਼ਲ ਤੇ ਬਿਨਾ ਪ੍ਰਭੂ ਕਿਰਪਾ ਤੋਂ ਕੋਈ ਨਾ ਪੁੱਜਾ, ਜੋ ਪੁਜਿਆ ਪ੍ਰਭ ਦੇ ਚਰਨਾਂ ਵਿਚ ਬਹਿ ਕੇ ਸੀਸ ਨਿਵਾਈਆ। ਉਸ ਤੋਂ ਅੱਗੇ ਉਸ ਦਾ ਭੇਵ ਗੁੱਝਾ, ਜਿਸ ਨੂੰ ਚਾਰ ਯੁਗ ਦਾ ਸ਼ਾਸਤਰ ਸਕਿਆ ਨਾ ਕੋਇ ਸੁਣਾਈਆ। ਅਵਤਾਰ ਪੈਗ਼ੰਬਰ ਗੁਰੂ ਜੋ ਆਏ ਉਪਰ ਬਸੁਧਾ, ਧਰਨੀ ਧਰਤ ਧਵਲ ਉਪਰ ਆਪਣਾ ਡੇਰਾ ਲਾਈਆ। ਉਨ੍ਹਾਂ ਨੂੰ ਪੁਰਖ ਅਕਾਲ ਦੀਨ ਦਿਆਲ ਬਣਾ ਕੇ ਆਪਣੇ ਪੁੱਤਾ, ਨਾਮ ਖਿਲੌਣੇ ਵਿਚ ਦਿਤਾ ਪਰਚਾਈਆ। ਉਨ੍ਹਾਂ ਨੇ ਏਸੇ ਕਰ ਕੇ ਸਿਫ਼ਤਾਂ ਉਹਦੀਆਂ ਵਿਚ ਗਾਇਆ ਓਹ ਸਾਹਿਬ ਸਭ ਤੋਂ ਉਚਾ, ਊਚੋ ਊਚ ਨੂਰ ਇਲਾਹੀਆ। ਬੇਅੰਤ ਬੇਅੰਤ ਬੇਅੰਤ ਕਹਿ ਕੇ ਆਪਣਾ ਖਹਿੜਾ ਛੁਡਾਇਆ ਪੰਜ ਭੂਤਾ, ਤਨ ਵਜੂਦ ਦਾ ਲੇਖ ਮੁਕਾਈਆ। ਸਚਖੰਡ ਕਹੇ ਕੋਈ ਗ੍ਰੰਥ ਸ਼ਾਸਤਰ ਦੱਸ ਨਾ ਸਕੇ ਮੇਰੀ ਕਿਹੜੀ ਗਲੀ ਤੇ ਕਿਹੜਾ ਕੂਚਾ, ਕਿਸ ਗ੍ਰਹਿ ਅਵਤਾਰ ਪੈਗ਼ੰਬਰ ਗੁਰੂ ਦਿਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਦਾ ਅੰਤ ਅੰਤ ਦਾ ਆਦਿ ਆਪ ਆਪਣਾ ਦਏ ਸਬੂਤਾ, ਦੂਜਾ ਸਾਬਤ ਕਰਨ ਵਾਲਾ ਨਜ਼ਰ ਕੋਇ ਨਾ ਆਈਆ।

੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਚਰਨ ਦਾਸ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਸਚਖੰਡ ਕਹੇ ਜਨ ਭਗਤੋ ਤੁਸੀਂ ਮੇਰੇ ਆਦੀ ਸਾਕ, ਜੁਗ ਜੁਗ ਦੇ ਨਜ਼ਰੀ ਆਈਆ। ਤੁਹਾਡੇ ਵਾਸਤੇ ਸਦਾ ਖੁਲ੍ਹਾ ਰੱਖਣਾ ਤਾਕ, ਸ਼ਬਦ ਗੁਰੂ ਦੇ ਅੱਗੇ ਵਾਸਤਾ ਪਾਈਆ। ਤੁਸਾਂ ਪੂਰਾ ਕਰਨਾ ਓਸ ਪ੍ਰਭੂ ਦਾ ਵਾਕ, ਜੋ ਭਵਿਖਤ ਵਾਕ ਸਭ ਦੇ ਪੂਰ ਕਰਾਈਆ। ਤੁਹਾਡਾ ਨਾਮ ਅਸਵ ਇਕੋ ਹੋਵੇ ਰਾਕ, ਰਸਤਾ ਇਕੋ ਮੇਰਾ ਦੇਣਾ ਵਖਾਈਆ। ਮੇਰੇ ਸਾਹਿਬ ਦੇ ਬਣਨਾ ਚਾਕਰ ਚਾਕ, ਫ਼ਰਮਾਂਬਰਦਾਰ ਰੂਪ ਦਰਸਾਈਆ। ਦੀਨ ਦੁਨੀ ਤੋਂ ਦੇਣਾ ਤਲਾਕ, ਜਗਤ ਸਾਂਝ ਨਾ ਕੋਇ ਰਖਾਈਆ। ਮੇਰਾ ਤੁਹਾਡੇ ਨਾਲ ਬਣਿਆ ਰਹੇ ਅਖ਼ਲਾਕ, ਇਖ਼ਤਲਾਫ਼ ਨਾ ਕੋਇ ਵਖਾਈਆ।

❋

❋

ਫੇਰ ਵੇਖਿਓ ਤੁਹਾਡਾ ਕਿਵੇਂ ਵਧਦਾ ਪਰਤਾਪ, ਹਰਿ ਪਰਤਾਪੀ ਦੇਵੇ ਮਾਣ ਵਡਿਆਈਆ। ਤੁਸੀਂ ਸਦਾ ਤੋਂ ਤੂੰ ਮੇਰਾ ਮੈਂ ਤੇਰਾ ਕਰਨਾ ਜਾਪ, ਇਕੋ ਇਕ ਦਾ ਰਾਗ ਅਲਾਈਆ। ਤੁਹਾਨੂੰ ਮਿਲੇ ਧੁਰਦਰਗਾਹੀ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਗੋਦ ਉਠਾਈਆ। ਮੈਨੂੰ ਆਦਿ ਤੋਂ ਲੈ ਕੇ ਅੰਤ ਤਕ ਓਸੇ ਦਾ ਵਿਸ਼ਵਾਸ, ਜਿਸ ਨੇ ਇਕੋ ਵਿਸ਼ਾ ਦਿਤਾ ਸਮਝਾਈਆ। ਜੁਗ ਚੌਕੜੀ ਸਾਰੇ ਮੇਰੀ ਸ਼ਾਖ਼, ਹਿੱਸੇ ਲੋਕਮਾਤ ਵੰਡ ਵੰਡਾਈਆ। ਤੁਹਾਡੀ ਅੰਤ ਪੂਰੀ ਹੋਵੇ ਆਸ, ਤ੍ਰਿਸ਼ਨਾ ਰਹੇ ਨਾ ਰਾਈਆ। ਤੁਹਾਡਾ ਓਥੇ ਰੱਖਾਂ ਵਾਸ, ਜਿਥੇ ਨਿਰਗੁਣ ਨੂਰ ਜੋਤ ਪ੍ਰਕਾਸ਼, ਦੂਜਾ ਨਜ਼ਰ ਕੋਇ ਨਾ ਆਈਆ। ਜਿਥੇ ਨਾ ਪੁੰਨ ਨਾ ਕੋਈ ਪਾਪ, ਨਾ ਕੋਈ ਕਲਮਾ ਨਾ ਕੋਈ ਜਾਪ, ਨਾ ਕੋਈ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਮੇਰੇ ਗ੍ਰਹਿ ਲੇਖਾ ਮੁਕਾਏ ਦਿਵਸ ਰਾਤ, ਘੜੀ ਪਲ ਨਜ਼ਰ ਕੋਇ ਨਾ ਆਈਆ।

੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਗਿਆਨ ਚੰਦ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਸਚਖੰਡ ਕਹੇ ਜਨ ਭਗਤੋ ਮੇਰਾ ਰੰਗ ਅਪਾਰਾ, ਆਪ ਆਪਣਾ ਦਿਆਂ ਜਣਾਈਆ। ਪ੍ਰਭ ਦੀ ਜੋਤ ਮੇਰਾ ਸਹਾਰਾ, ਸਹਾਇਕ ਇਕੋ ਨਜ਼ਰੀ ਆਈਆ। ਪ੍ਰਭ ਦੀ ਧਾਰ ਮੇਰਾ ਦਵਾਰਾ, ਦੂਜਾ ਘਰ ਨਾ ਕੋਇ ਦਰਸਾਈਆ। ਪ੍ਰਭ ਦਾ ਚਰਨ ਮੇਰਾ ਕਿਨਾਰਾ, ਅੱਗੇ ਦਰ ਨਾ ਕੋਇ ਰਖਾਈਆ। ਆਦਿ ਅੰਤ ਜੁਗਾ ਜੁਗੰਤ ਜਿਸ ਦਾ ਹੁਕਮ ਸੱਚੀ ਸਰਕਾਰਾ, ਸੋ ਸਾਹਿਬ ਮੇਰਾ ਸ਼ਹਿਨਸ਼ਾਹੀਆ। ਮੈਂ ਉਸ ਦਾ ਸੇਵਾਦਾਰਾ, ਨਿਤ ਨਿਤ ਸੇਵ ਕਮਾਈਆ। ਸਚ ਸਚ ਕਰਾਂ ਪਿਆਰਾ, ਮੁਹੱਬਤ ਵਿਚ ਸਮਾਈਆ। ਮੇਰਾ ਮਾਲਕ ਪਰਵਰਦਿਗਾਰਾ, ਸਾਂਝਾ ਨੂਰ ਖ਼ੁਦਾਈਆ। ਮੈਂ ਓਸੇ ਦੀ ਦਰਗਾਹ ਤੇ ਓਸੇ ਦਾ ਦਰਬਾਰਾ, ਜਿਥੇ ਜ਼ਹੂਰ ਲਏ ਪਰਗਟਾਈਆ। ਮੇਰਾ ਲੇਖਾ ਕਾਗਤ ਕਲਮ ਨਾ ਲਿਖਣਹਾਰਾ, ਸਿਫ਼ਤਾਂ ਵਿਚ ਨਾ ਕੋਇ ਜਣਾਈਆ। ਮੈਂ ਹੁਕਮ ਦਾ ਇਕ ਚੁਬਾਰਾ, ਹੁਕਮ ਹੁਕਮ ਵਿਚ ਰਖਾਈਆ। ਹੁਕਮ ਦਾ ਚਾਰ ਦਵਾਰਾ, ਹੁਕਮ ਦਾ ਛੱਪਰ ਛੰਨ ਵਖਾਈਆ। ਹੁਕਮ ਹੋਵੇ ਉਜਿਆਰਾ, ਹੁਕਮੀ ਹੁਕਮ ਰੁਸ਼ਨਾਈਆ। ਹੁਕਮ ਮੇਰਾ ਘਰ ਬਾਹਰਾ, ਹੁਕਮੀ ਸੋਭਾ ਪਾਈਆ। ਹੁਕਮੇ ਮੇਰਾ ਅਖਾੜਾ, ਹੁਕਮੇ ਰੰਗ ਰੰਗਾਈਆ। ਹੁਕਮੇ ਕਰਾਂ ਪਿਆਰਾ, ਹੁਕਮੇ ਮੇਲ ਮਿਲਾਈਆ। ਜਨ ਭਗਤੋ ਜਿਥੇ ਨੂਰ ਨੂਰ ਨਿਰੰਕਾਰਾ, ਨੂਰ ਨੁਰਾਨਾ ਨੂਰ ਡਗਮਗਾਈਆ। ਓਹ ਮੇਰਾ ਆਰ ਪਾਰ ਕਿਨਾਰਾ, ਮੰਝਧਾਰ ਉਸ ਦੇ ਵਿਚ ਰਖਾਈਆ। ਜਿਸ ਦਾ ਸਭ ਨੇ ਕੀਤਾ ਇਸ਼ਾਰਾ, ਸੈਨਤਾਂ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਗ੍ਰਹਿ ਜੋਤੀ ਜੋਤ ਕਰੇ ਉਜਿਆਰਾ, ਸੋ ਮੇਰਾ ਠਾਂਡਾ ਦਰਬਾਰਾ ਦਰ ਇਕੋ ਸੋਭਾ ਪਾਈਆ।

❋

❋

੧੩ ਪੋਹ ਸ਼ਹਿਨਸ਼ਾਹੀ ਸੰਮਤ ੬ ਰਾਮ ਚੰਦ ਦੇ ਗ੍ਰਹਿ ਪਿੰਡ ਨਿਕੋਵਾਲ ਜ਼ਿਲਾ ਜੰਮੂ

ਸਚਖੰਡ ਕਹੇ ਮੈਂ ਆਦਿ ਤੋਂ ਇਕ ਕਲਾਪਾ, ਇਕੱਲਾ ਨਜ਼ਰੀ ਆਈਆ। ਨਾ ਕੋਈ ਅੰਮੀ ਨਾ ਕੋਈ ਪਾਪਾ, ਮਾਤ ਪਿਤ ਨਾ ਕੋਇ ਰਖਾਈਆ। ਮੇਰਾ ਨਾ ਕੋਈ ਸੱਜਣ ਨਾ ਕੋਈ ਸਾਕਾ, ਸਗਲਾ ਸੰਗ ਨਾ ਕੋਇ ਬਣਾਈਆ। ਨਾ ਕੋਈ ਨਕਸ਼ਾ ਨਾ ਕੋਈ ਖ਼ਾਕਾ, ਨਾ ਕੋਈ ਮੁਸੱਵਰ ਮੇਰਾ ਰੂਪ ਦਏ ਪਰਗਟਾਈਆ। ਨਾ ਕੋਈ ਦਰ ਨਾ ਕੋਈ ਤਾਕਾ, ਕੁੰਡਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਭਵਿਖ ਨਾ ਕੋਈ ਰਾਗਾ, ਨਾ ਕੋਈ ਆਵਾਜ਼ ਸੁਣਾਈਆ। ਨਾ ਕੋਈ ਮਜ਼੍ਹਬ ਨਾ ਕੋਈ ਜਾਤਾ, ਨਾ ਕੋਈ ਦੀਨਨ ਦੀਨ ਬਣਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਆਸ਼ਾ, ਨਾ ਕੋਈ ਤਮ੍ਹਾ ਲੋਭ ਵਖਾਈਆ। ਨਾ ਕੋਈ ਸਿੰਮਤ ਨਾ ਕੋਈ ਪਾਸਾ, ਹੱਦ ਹਦੂਦ ਨਾ ਕੋਇ ਵਖਾਈਆ। ਨਾ ਕੋਈ ਪ੍ਰਿਥਮੀ ਨਾ ਕੋਈ ਆਕਾਸ਼ਾ, ਗਗਨ ਗਗਨੰਤਰ ਨਾ ਕੋਇ ਮੰਡਲਾਈਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਸਿੰਘਾਸਣ ਨਾ ਕੋਈ ਖਾਟਾ, ਤਕੀਆ ਲੇਫ ਨਾ ਕੋਇ ਵਖਾਈਆ। ਨਾ ਕੋਈ ਰਸ ਨਾ ਕੋਈ ਬਾਟਾ, ਨਾ ਕੋਈ ਵੰਡ ਵੰਡਾਈਆ। ਨਾ ਕੋਈ ਤਾਇਆ ਨਾ ਕੋਈ ਚਾਚਾ, ਨਾਰ ਕੰਤ ਨਾ ਰੰਗ ਰੰਗਾਈਆ। ਨਾ ਕੋਈ ਸੰਗ ਨਾ ਕੋਈ ਸਾਥਾ, ਪ੍ਰਭੂ ਸਚ ਦਿਆਂ ਸੁਣਾਈਆ। ਨਾ ਕੋਈ ਮਸਤਕ ਨਾ ਕੋਈ ਮਾਥਾ, ਨਾ ਕੋਈ ਧੂੜੀ ਖ਼ਾਕ ਰਮਾਈਆ। ਮੈਨੂੰ ਸਚ ਦੱਸ ਮੇਰਾ ਕਿਥੇ ਰੱਖਿਆ ਵਾਸਾ, ਕਵਣ ਧਾਮ ਚਤੁਰਾਈਆ। ਮੈਂ ਆਪਣੀ ਮਹਿੰਮਾ ਸੁਣੀ ਵਿਚ ਅਲਿਫ਼ਾਜ਼ਾਂ, ਸਿਫ਼ਤਾਂ ਵਾਲੇ ਢੋਲੇ ਸਾਰੇ ਗਾਈਆ। ਮੇਰੇ ਪਿਛੇ ਜਗਤ ਜਹਾਨ ਪੜ੍ਹੇ ਨਿਮਾਜ਼ਾਂ, ਭੁੱਖੇ ਰਹਿ ਕੇ ਝਟ ਲੰਘਾਈਆ। ਜੰਗਲ ਜੂਹਾਂ ਮਾਰਨ ਵਾਟਾਂ, ਟਿੱਲੇ ਪਰਬਤ ਖੋਜ ਖੁਜਾਈਆ। ਫਿਰਨ ਤੀਰਥ ਤਾਟਾਂ, ਭੱਜਣ ਵਾਹੋ ਦਾਹੀਆ। ਗਲ ਬਸਤਰ ਰੱਖਣ ਪਾਟਾ, ਸ਼ੰਗਾਰ ਸਤਿ ਨਾ ਕੋਇ ਬਣਾਈਆ। ਮੈਂ ਬਿਨਾ ਹੱਥਾਂ ਤੋਂ ਜੋੜਦਾ ਹਾਥਾ, ਸੀਸ ਜਗਦੀਸ ਨਿਵਾਈਆ। ਮੈਨੂੰ ਮੇਰੀ ਸਚ ਦੱਸ ਦੇ ਗਾਥਾ, ਕਿਸ ਬਿਧ ਮੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਸਚਖੰਡ ਕਹੇ ਪ੍ਰਭੂ ਮੈਂ ਆਦਿ ਦਾ ਇਕ ਇਕੱਲਾ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਮੇਰਾ ਸਚ ਦੱਸ ਕਿੰਨਾ ਲੰਮਾਂ ਚੌੜਾ ਮਹੱਲਾ, ਮਹੱਲ ਅਟਲ ਕੀ ਵਡਿਆਈਆ। ਕਿਸ ਬਿਧ ਤੇਰਾ ਦੀਪਕ ਵਿਚ ਬਲਾ, ਨਿਰਗੁਣ ਨੂਰ ਕੀਤਾ ਰੁਸ਼ਨਾਈਆ। ਕਿਉਂ ਮੈਨੂੰ ਦੱਸਿਆ ਨਿਹਚਲ ਅਟਲਾ, ਨਰ ਨਰਾਇਣ ਸਿਫ਼ਤ ਸਾਲਾਹੀਆ। ਅੱਗੇ ਕਰੀਂ ਨਾ ਵਲਾ ਛਲਾ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਿਸ ਕਾਰਨ ਮੈਂ ਫੁਲਿਆ ਫਲਾ, ਫਲੀਭੂਤ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਚਖੰਡ ਕਹੇ ਪ੍ਰਭੂ ਕਿਉਂ ਮੇਰੀ ਧਾਰ ਨਿਆਰੀ, ਨਿਰੰਕਾਰ ਦਿਤੀ ਜਣਾਈਆ। ਕਿਸ ਬਿਧ ਰਚੀ ਉਚ ਅਟਾਰੀ, ਅਟਲ ਦੇ ਮਾਲਕ ਦੇਣਾ ਸਮਝਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੱਚੀ ਸਰਕਾਰੀ, ਪੁਰਖ ਅਕਾਲਾ ਇਕ ਅਖਵਾਈਆ। ਮੈਂ ਤੇਰਾ ਸੇਵਾਦਾਰੀ, ਆਦਿ ਅੰਤ ਸੇਵ ਕਮਾਈਆ। ਕਿਸ ਬਿਧ ਮੇਰੀ ਕੀਤੀ ਉਸਾਰੀ, ਨੀਂਹ ਕਿਸ ਧਾਰ ਬੰਧਾਈਆ। ਮੇਰਾ ਰਾਹ ਤਕਦੇ ਪੈਗ਼ੰਬਰ ਗੁਰ ਅਵਤਾਰੀ, ਬਿਨ ਨੈਣਾਂ ਨੈਣ ਉਠਾਈਆ। ਕਿਸ ਤਰੀਕੇ ਨਾਲ ਮੇਰੇ ਅੰਤਰ ਕਰੇਂ ਸਿਕਦਾਰੀ, ਹੁਕਮ ਆਪਣਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

❋

❋

ਦੇਣਾ ਧੁਰ ਦਾ ਵਰ, ਮਿਹਰਵਾਨ ਦਰ ਤੇਰੇ ਸੀਸ ਨਿਵਾਈਆ। ਸਚਖੰਡ ਕਹੇ ਪ੍ਰਭੂ ਕੀ ਮੇਰਾ ਦਰਬਾਰਾ, ਦਰਬਾਨ ਕਵਣ ਅਖਵਾਈਆ। ਕੀ ਮੇਰਾ ਘਰ ਬਾਹਰਾ, ਕਵਣ ਰੰਗ ਰੰਗਾਈਆ। ਕੀ ਮੇਰਾ ਕਿਨਾਰਾ, ਅੰਤ ਦੇ ਸਮਝਾਈਆ। ਕੀ ਮੇਰਾ ਸਹਾਰਾ, ਜਿਸ ਸਹਾਰੇ ਝਟ ਲੰਘਾਈਆ। ਕੀ ਮੇਰਾ ਵਰਤਾਰਾ, ਕੀ ਕਰਨੀ ਹੱਥ ਫੜਾਈਆ। ਕੀ ਮੇਰਾ ਅਧਾਰਾ, ਮਿਹਰਵਾਨ ਦੇਣਾ ਸੁਣਾਈਆ। ਕਿਉਂ ਸਾਰੇ ਤਕਦੇ ਮੇਰਾ ਰਾਹ ਸੱਚੀ ਸਰਕਾਰਾ, ਸਰਗੁਣ ਬੈਠੇ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਸਚਖੰਡ ਕਹੇ ਕੀ ਪ੍ਰਭੂ ਮੈਂ ਸੱਚਾ, ਸਚ ਦੇ ਸੁਣਾਈਆ। ਕੀ ਮੇਰਾ ਰੂਪ ਰੰਗ ਕੱਚਾ, ਕਿ ਕੰਚਨ ਗੜ੍ਹ ਦਏਂ ਵਡਿਆਈਆ। ਕੀ ਤੂੰ ਮੇਰਾ ਪਸਾਰਾ ਆਪੇ ਰਚਾ, ਆਪਣੀ ਰਚਨਾ ਨਾਲ ਰਚਾਈਆ। ਮੈਨੂੰ ਸਾਰਾ ਦੱਸ ਦੇ ਪਤਾ, ਪਤਿਪਰਮੇਸ਼ਵਰ ਭੇਵ ਖੁਲ੍ਹਾਈਆ। ਕੀ ਮੇਰਾ ਵੀ ਜੁਗ ਚੌਕੜੀ ਵਾਂਗ ਲਿਖਿਆ ਪਟਾ, ਲੇਖਾ ਅੰਕੜਿਆਂ ਵਿਚ ਬਣਾਈਆ। ਕੀ ਮੇਰਾ ਵੀ ਜਗਤ ਦਵਾਰਿਆਂ ਮੁੱਲ ਰੱਖਿਆ ਕੁਝ ਟਕਾ, ਜਿਸ ਦੀ ਕੀਮਤ ਨਾ ਕੋਇ ਸਮਝਾਈਆ। ਕੀ ਮੇਰੀ ਬਦਲੀ ਵਾਸਤੇ ਤੂੰ ਵੀ ਕੋਈ ਪਰਗਟ ਕਰ ਦੇਂਣਾ ਟੱਪਾ, ਆਪਣਾ ਸ਼ਬਦ ਸ਼ਬਦ ਜਣਾਈਆ। ਕੀ ਮੇਰਾ ਵੀ ਬਦਲਣ ਵਾਲਾ ਹੱਟਾ, ਧੁਰ ਦੇ ਹਟਵਾਣੇ ਦੇਣਾ ਦ੍ਰਿੜਾਈਆ। ਸਚਖੰਡ ਕਹੇ ਪ੍ਰਭ ਮੈਂ ਕਿਹੜੀ ਖ਼ੁਸ਼ੀ ਵਿਚ ਹੱਸਾਂ, ਹੱਸ ਕੇ ਦਿਆਂ ਵਖਾਈਆ। ਕਿਹੜੀ ਧਾਰ ਵਿਚ ਨੱਸਾਂ, ਭੱਜਾਂ ਵਾਹੋ ਦਾਹੀਆ। ਪੁਰਖ ਅਕਾਲ ਕਿਹਾ ਉਹ ਵੇਖ ਲੋਕਮਾਤ ਸਮਾਂ ਆਇਆ ਮਸਾਂ, ਨੌ ਸੌ ਚੁਰਾਨਮੇ ਚੌਕੜੀ ਜੁਗ ਗਏ ਰਾਹ ਤਕਾਈਆ। ਮੈਂ ਜਨ ਭਗਤਾਂ ਦੇਣਾ ਰਸਾ, ਬਿਨ ਰਸਨਾ ਰਸ ਚਖਾਈਆ। ਸਚ ਸੁਨਾਉਣਾ ਜਸਾ, ਸਿਫ਼ਤਾਂ ਵਿਚ ਵਡਿਆਈਆ। ਮਾਰਗ ਅਗੰਮੀ ਦੱਸਾਂ, ਤੇਰਾ ਰਾਹ ਵਖਾਈਆ। ਜਿਨ੍ਹਾਂ ਦੀਆਂ ਅੰਦਰੋਂ ਖੋਲਣੀਆਂ ਅੱਖਾਂ, ਨਿਜ ਨੇਤਰ ਨਾਲ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਸੁਣ ਹੁਕਮ ਅਨੋਖਾ, ਅਵੱਲੜਾ ਦਿਆਂ ਜਣਾਈਆ। ਤੇਰਾ ਭੇਵ ਪਾਏ ਕੋਈ ਨਾ ਪੋਥਾ, ਪੁਸਤਕ ਸਕੇ ਨਾ ਕੋਇ ਦ੍ਰਿੜਾਈਆ। ਤੇਰਾ ਮੇਰੇ ਪਿਆਰ ਦਾ ਕੋਠਾ, ਮਹੱਲ ਇਕੋ ਇਕ ਵਡਿਆਈਆ। ਜੋ ਆਦਿ ਤੋਂ ਲੈ ਕੇ ਅੰਤ ਤਕ ਲੰਮਾ ਚੌੜਾ ਬਹੁਤਾ, ਜਗਤ ਨਾਪ ਨਾ ਕੋਇ ਰਖਾਈਆ। ਜਿਥੇ ਜੋਤ ਧਾਰ ਧਾਰ ਸੋਤਾ, ਸੋਵਤ ਜਾਗਤ ਰੂਪ ਨਾ ਕੋਇ ਬਣਾਈਆ। ਜਿਥੇ ਪੁੱਜੇ ਕੋਈ ਨਾ ਸੋਚਾ, ਸਮਝ ਵਿਚ ਨਾ ਕੋਇ ਸਮਝਾਈਆ। ਜਿਥੇ ਧਾਰ ਨਹੀਂ ਕੋਈ ਲੋਕਾ, ਪਰਲੋਕ ਨਾ ਵੰਡ ਵੰਡਾਈਆ। ਜਿਥੇ ਲੇਖਾ ਨਹੀਂ ਕੋਟਨ ਕੋਟਾ, ਅਸੰਖ ਅਸੰਖਾਂ ਗਣਤ ਗਿਣਾਈਆ। ਜਿਥੇ ਕੋਈ ਸਾਕ ਸੈਣ ਨਹੀਂ ਪੁਤ ਪੋਤਾ, ਸਰਗੁਣ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਚਖੰਡ ਤੇਰਾ ਪ੍ਰੇਮ ਪਿਆਰ ਮੇਰਾ ਘਰਾਨਾ, ਗ੍ਰਹਿ ਇਕੋ ਇਕ ਵਡਿਆਈਆ। ਜਿਥੇ ਧੁਰ ਦਾ ਨੂਰ ਨੁਰਾਨਾ, ਤੇਰਾ ਨੂਰ ਨੂਰ ਰੁਸ਼ਨਾਈਆ। ਬਿਨਾ ਮੇਰੇ ਪਿਆਰ ਤੋਂ ਤੈਨੂੰ ਨਾਪਣ ਵਾਲਾ ਨਹੀਂ ਕੋਈ ਪੈਮਾਨਾ, ਪੈਮਾਇਸ਼ ਵਿਚ ਕਦੇ ਨਾ ਆਈਆ। ਤੇਰਾ ਵਿਹਾਰ ਨਹੀਂ ਨਾਲ ਜਗਤ ਜ਼ਮਾਨਾ, ਜ਼ਿਮੀਂ ਅਸਮਾਨਾਂ ਤੋਂ ਬਾਹਰ ਤੇਰਾ ਗ੍ਰਹਿ ਵਸਾਈਆ। ਜਿਥੇ ਅਵਤਾਰ ਪੈਗ਼ੰਬਰ ਗੁਰੂ ਬਾਲ ਨਿਧਾਨਾ, ਆਪਣਾ ਬਲ ਨਾ ਕੋਇ ਧਰਾਈਆ। ਜਿਥੇ ਮੇਰਾ ਸਚ ਨਿਸ਼ਾਨਾ, ਆਦਿ ਜੁਗਾਦਿ ਜੁਗ ਜੁਗ ਝੁੱਲੇ ਵਾਹੋ ਦਾਹੀਆ। ਉਹ ਤੇਰਾ ਮਹੱਲ ਅਟਲ ਮਹਾਨਾ, ਸੋਹਣਾ

❋

❋

ਸੋਭਾ ਪਾਈਆ। ਜਿਥੇ ਨਿਰਵੈਰ ਵਸੇ ਸ੍ਰੀ ਭਗਵਾਨਾ, ਨਿਰਵੈਰ ਅਗੰਮ ਅਥਾਹੀਆ। ਉਠ ਵੇਖ ਲੋਕਮਾਤ ਹੋਇਆ ਮਿਹਰਵਾਨਾ, ਮਿਹਰ ਨਜ਼ਰ ਇਕ ਟਿਕਾਈਆ। ਜਨ ਭਗਤਾਂ ਦੇਵੇ ਬਿਨਾ ਭਗਤੀ ਤੋਂ ਧੁਰ ਦਾ ਦਾਨਾ, ਨਾਮ ਅਗੰਮਾ ਆਪ ਵਰਤਾਈਆ। ਖੇਲੇ ਖੇਲ ਮਰਦ ਮਰਦਾਨਾ, ਜੋਤੀ ਜਾਤਾ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਆਦਿ ਅੰਤ ਜੁਗਾ ਜੁਗੰਤ ਸਚ ਦਾ ਮਾਲਕ ਇਕ ਅਖਵਾਨਾ, ਏਕੰਕਾਰ ਬੇਪਰਵਾਹੀਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੬ ਕੇਸਰੀ ਦੇਵੀ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਸਚਖੰਡ ਭਗਤਾਂ ਦੇਵਾਂ ਸਚ ਅਨੰਦਾ, ਸਚ ਸਵਾਮੀ ਹੋ ਕੇ ਦਇਆ ਕਮਾਈਆ। ਜੁਗ ਜਨਮ ਦੇ ਵਿਛੜੇ ਆਪਣੇ ਨਾਲ ਗੰਢਾਂ, ਆਤਮ ਪਰਮਾਤਮ ਮੇਲ ਮੇਲਾਂ ਸਹਿਜ ਸੁਭਾਈਆ। ਤਨ ਵਜੂਦ ਮਾਟੀ ਖ਼ਾਕ ਪਾਵਾਂ ਠੰਡਾ, ਅੰਮ੍ਰਿਤ ਨਾਮ ਮੇਘ ਬਰਸਾਈਆ। ਚਰਨ ਪ੍ਰੀਤੀ ਧੁਰ ਦੀ ਨਾਲ ਰੰਗਾਂ, ਰੰਗ ਮਜੀਠ ਅਗੰਮ ਚੜ੍ਹਾਈਆ। ਦੀਨ ਦਿਆਲਾ ਹੋ ਕੇ ਉਨ੍ਹਾਂ ਅੰਦਰ ਲੰਘਾ, ਨੌ ਦਵਾਰ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਗਾਵਾਂ ਛੰਦਾ, ਆਤਮ ਪਰਮਾਤਮ ਪੜਦਾ ਦਿਆਂ ਉਠਾਈਆ। ਮੇਰਾ ਖੇਲ ਨਹੀਂ ਕੋਈ ਪੰਜ ਤਤ ਤਤਾਂ ਵਾਲਾ ਬੰਦਾ, ਬੰਦਗੀ ਵਿਚ ਨਾ ਆਪਣਾ ਝਟ ਲੰਘਾਈਆ। ਬਣ ਕੇ ਸਾਹਿਬ ਸੱਚਾ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਇਕ ਕਮਾਈਆ। ਜਨਮ ਜਨਮ ਦਾ ਕਰਮ ਕਟ ਕੇ ਗੰਦਾ, ਪਤਿਤ ਪੁਨੀਤ ਦਿਆਂ ਕਰਾਈਆ। ਸਤਿਗੁਰ ਹੋ ਕੇ ਵਸਾਂ ਸੰਗਾ, ਸਗਲਾ ਸੰਗ ਬਣਾਈਆ। ਨਿਝਰ ਧਾਰ ਬਖ਼ਸ਼ਾਂ ਗੰਗਾ, ਜਮਨਾ ਸੁਰਸਤੀ ਗੋਦਾਵਰੀ ਨਾਲ ਮਿਲਾਈਆ। ਆਵਣ ਜਾਵਣ ਮੇਟਾਂ ਪੰਧਾ, ਚੁਰਾਸੀ ਫਾਸੀ ਜਮ ਕਟਾਈਆ। ਨਿਰਵੈਰ ਹੋ ਕੇ ਲਾਵਾਂ ਅੰਗਾ, ਅੰਗੀਕਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਸਚਖੰਡ ਜਨ ਭਗਤਾਂ ਦੇਵਾਂ ਰਸ, ਨਿਝਰ ਝਿਰਨਾ ਆਪ ਝਿਰਾਈਆ। ਮਨ ਕਲਪਣਾ ਕਰ ਕੇ ਵਸ, ਵਿਖ ਅੰਦਰੋਂ ਬਾਹਰ ਕਢਾਈਆ। ਕਰ ਪ੍ਰਕਾਸ਼ ਕੋਟ ਰਵ ਸਸ, ਅੰਧ ਅੰਧੇਰਾ ਦੇਣਾ ਮਿਟਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਲੋਇਣ ਆਪਣੇ ਨਾਲ ਰਲਾਈਆ। ਅੰਮ੍ਰਿਤ ਆਤਮ ਨਿਝਰ ਝੱਟ, ਬੂੰਦ ਸਵਾਤੀ ਇਕ ਟਪਕਾਈਆ। ਧਰਮ ਦਵਾਰ ਖੋਲ੍ਹ ਕੇ ਹੱਟ, ਵਸਤ ਨਾਮ ਦਿਆਂ ਵਰਤਾਈਆ। ਜਗਤ ਕਿਨਾਰਾ ਪੰਧ ਮੁਕਾ ਕੇ ਤਟ, ਗ੍ਰਹਿ ਇਕੋ ਇਕ ਵਖਾਈਆ। ਜਿਥੇ ਨੂਰ ਜੋਤ ਲਟ ਲਟ, ਦਿਵਸ ਰੈਣ ਡਗਮਗਾਈਆ। ਮੇਲਾ ਕਰ ਪੁਰਖ ਸਮਰਥ, ਸਗਲਾ ਸੰਗ ਆਪ ਹੋ ਜਾਈਆ। ਮਹਿਮਾ ਦੱਸ ਸ਼ਬਦ ਅਕਥ, ਜਗਤ ਵਿਦਿਆ ਡੇਰਾ ਢਾਹੀਆ। ਤੇਰਾ ਦਵਾਰਾ ਦੇਵਾਂ ਦੱਸ, ਦਹਿ ਦਿਸ਼ਾ ਪੰਧ ਮੁਕਾਈਆ। ਤੂੰ ਅੱਗੋਂ ਮਿਲਣਾ ਹੱਸ, ਹੱਸ ਹੱਸ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਤੇਰਾ ਘਰ ਪਰਗਟ, ਪਰਗਟ ਆਪਣਾ ਹੁਕਮ ਵਰਤਾਈਆ।

❋

❋

੧੪ ਪੋਹ ਸ਼ਹਿਨਸ਼ਾਹੀ ਸੰਮਤ ੬ ਅਮਰੋ ਦੇਵੀ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਸਚਖੰਡ ਆ ਵਖਾਵਾਂ ਤੇਰੇ ਸਾਥੀ, ਪਰਮ ਪੁਰਖ ਚੋਹਲ ਜਣਾਈਆ। ਜਿਨ੍ਹਾਂ ਮੰਨੀ ਮੇਰੀ ਆਖੀ, ਆਖ਼ਰ ਬੈਠੇ ਸੀਸ ਨਿਵਾਈਆ। ਧੁਰ ਦੀ ਸੁਣੀ ਸਾਖੀ, ਢੋਲਾ ਗੀਤ ਅਗੰਮ ਅਥਾਹੀਆ। ਜਿਨ੍ਹਾਂ ਨੂੰ ਸੰਦੇਸ਼ਾ ਦਿਤਾ ਕਮਲਾਪਾਤੀ, ਪਤਿਪਰਮੇਸ਼ਵਰ ਹੋ ਕੇ ਆਪ ਦ੍ਰਿੜਾਈਆ। ਉਨ੍ਹਾਂ ਦੀ ਅੰਤਮ ਮੁਕਣੀ ਵਾਟੀ, ਚੁਰਾਸੀ ਗੇੜਾ ਰਹੇ ਨਾ ਰਾਈਆ। ਖੇਲੇ ਖੇਲ ਅਲਖਣਾ ਅਲਾਖੀ, ਹਰਿ ਕਰਤਾ ਧੁਰਦਰਗਾਹੀਆ। ਤੂੰ ਵੀ ਪੂਰੀ ਕਰਨੀ ਆਸੀ, ਆਸ਼ਾ ਆਪਣੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਆ ਵਖਾਵਾਂ ਤੇਰੇ ਸੱਜਣ, ਮੀਤ ਮੁਰਾਰੇ ਨਜ਼ਰੀ ਆਈਆ। ਜਿਨ੍ਹਾਂ ਚਰਨ ਧੂੜ ਕੀਤਾ ਮਜਣ, ਦੁਰਮਤ ਮੈਲ ਮਾਤ ਧਵਾਈਆ। ਨੇਤਰ ਦਰਸ਼ਨ ਕਰ ਕਰ ਰੱਜਣ, ਤ੍ਰਿਸ਼ਨਾ ਤ੍ਰਿਖਾ ਰਹੀ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਕਰ ਕੇ ਭਜਨ, ਬੰਦਗੀ ਇਕੋ ਝੋਲੀ ਪਾਈਆ। ਉਹ ਲਾਲ ਅਨਮੁਲੜੇ ਮੇਰੇ ਰਤਨ, ਹੀਰੇ ਦਿਆਂ ਵਖਾਈਆ। ਜਿਨ੍ਹਾਂ ਨੂੰ ਕਰਨਾ ਪੈਣਾ ਨਹੀਂ ਕੋਈ ਯਤਨ, ਯਥਾਰਥ ਤੇਰੇ ਨਾਲ ਮਿਲਾਈਆ। ਮੁੜ ਕੇ ਆਵਣ ਆਪਣੇ ਵਤਨ, ਬੇਵਤਨ ਪੰਧ ਮੁਕਾਈਆ। ਜਿਨ੍ਹਾਂ ਦਾ ਇਕੋ ਘਾਟ ਇਕੋ ਪੱਤਨ, ਇਕੋ ਤੇਰੇ ਦਰ ਚੜ੍ਹਨ ਚਾਈਂ ਚਾਈਂਆ। ਓਹ ਤੇਰੇ ਦਵਾਰ ਵਸਣ, ਸਚ ਦਵਾਰੇ ਸੋਭਾ ਪਾਈਆ। ਤੈਨੂੰ ਮਿਲ ਕੇ ਹੱਸਣ, ਖ਼ੁਸ਼ੀਆਂ ਰੰਗ ਰੰਗਾਈਆ। ਜੋਤੀ ਧਾਰ ਹੋ ਕੇ ਨੱਚਣ, ਟੱਪਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸਚਖੰਡ ਆਹ ਵੇਖ ਮੇਰੇ ਮੀਤ, ਮਿਤਰਾ ਦਿਆਂ ਦ੍ਰਿੜਾਈਆ। ਜਿਨ੍ਹਾਂ ਸਤਿਜੁਗ ਬਦਲਣੀ ਰੀਤ, ਰੀਤੀ ਆਪਣੀ ਇਕ ਸਮਝਾਈਆ। ਜਿਹੜੇ ਗਾਉਂਦੇ ਧੁਰ ਦਾ ਗੀਤ, ਤੂੰ ਮੇਰਾ ਮੈਂ ਤੇਰਾ ਰਾਗ ਜਣਾਈਆ। ਨਾਤਾ ਛਡ ਕੇ ਮੰਦਰ ਮਸੀਤ, ਕਾਅਬਿਆਂ ਬਾਹਰ ਸੋਭਾ ਪਾਈਆ। ਤ੍ਰੈਗੁਣ ਤੋਂ ਹੋ ਅਤੀਤ, ਤ੍ਰੈਭਵਣ ਧਨੀ ਵਿਚ ਸਮਾਈਆ। ਉਨ੍ਹਾਂ ਦੀ ਕਰਨਹਾਰ ਸ਼ਬਦ ਗੁਰੂ ਤਸਦੀਕ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਤੇਰੇ ਦਵਾਰੇ ਹੋਣ ਵਸਨੀਕ, ਪਲੂ ਤੇਰੇ ਨਾਲ ਗੰਢਾਈਆ। ਮੈਂ ਦੋਹਾਂ ਨੂੰ ਕਰਾਂ ਤਾਕੀਦ, ਸਹਿਜ ਨਾਲ ਦ੍ਰਿੜਾਈਆ। ਇਕ ਦੂਜੇ ਦੀ ਆਸਾ ਮਨਸਾ ਪੂਰੀ ਕਰਨੀ ਉਮੀਦ, ਹਿਰਸ ਹਵਸ ਦੇਣੀ ਮਿਟਾਈਆ। ਸਾਂਝੀ ਰੱਖਣੀ ਪ੍ਰੀਤ, ਪ੍ਰੀਤਮ ਮਿਲ ਕੇ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਪਾਰ ਕਰਨੀ ਲੀਕ, ਲਾਈਨ ਐਨ ਤੇਰੀ ਦਿਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਸਚਖੰਡ ਆ ਵੇਖ ਲੈ ਮੇਰੇ ਪਿਆਰੇ ਗੁਰਮੁਖ, ਸ਼ਬਦੀ ਗੁਰ ਗੁਰ ਧਾਰ ਵਡਿਆਈਆ। ਜਿਨ੍ਹਾਂ ਜਨਮ ਮਰਨ ਦਾ ਮੇਟਣਾ ਦੁੱਖ, ਆਵਣ ਜਾਵਣ ਰਹੇ ਨਾ ਰਾਈਆ। ਉਜਲ ਹੋਣੀ ਜਨਣੀ ਕੁੱਖ, ਮਿਲੇ ਮਾਣ ਜਣੇਂਦੀ ਮਾਈਆ। ਆਤਮ ਮਿਲਣਾ ਸੁਖ, ਦੁੱਖਾਂ ਦਾ ਡੇਰਾ ਢਾਹੀਆ। ਲੋਕਮਾਤ ਵਿਚੋਂ ਲੈਣੇ ਚੁੱਕ, ਘਰ ਤੇਰੇ ਦੇਣੇ ਪਹੁੰਚਾਈਆ। ਜਿਥੇ ਵਸੇ ਅਬਿਨਾਸ਼ੀ ਅਚੁਤ, ਚੇਤਨ ਬੈਠਾ ਸੋਭਾ ਪਾਈਆ। ਤੂੰ ਵੇਖ ਕੇ ਹੋਣਾ ਖ਼ੁਸ਼, ਖ਼ੁਸ਼ੀਆਂ ਢੋਲੇ ਗਾਈਆ। ਸਭ ਨੂੰ ਪਿਆਰ ਨਾਲ ਲਈਂ ਪੁਛ, ਨਿਮਰਤਾ ਵਿਚ ਮੇਲ ਮਿਲਾਈਆ। ਵੇਖੀਂ ਕਿਤੇ ਹੋ ਨਾ ਜਾਵੀਂ ਚੁੱਪ, ਆਪ ਆਪਣਾ ਨੈਣ ਸ਼ਰਮਾਈਆ। ਜਿਨ੍ਹਾਂ ਨਾਤਾ ਛਡਣਾ ਕਲਜੁਗ ਅੰਧੇਰਾ ਘੁਪ, ਕੂੜੀ ਕਿਰਿਆ ਪੰਧ ਮੁਕਾਈਆ।

❋

❋

ਉਹ ਗਾਉਂਦੇ ਆਵਣ ਤੂੰ ਮੇਰਾ ਮੈਂ ਤੇਰਾ ਸਾਚੀ ਤੁਕ, ਦੂਜਾ ਰਾਗ ਨਾ ਕੋਇ ਅਲਾਈਆ। ਤੇਰੇ ਦਵਾਰ ਆ ਕੇ ਮੇਰੇ ਚਰਨ ਕਵਲ ਉਨ੍ਹਾਂ ਦਾ ਪੈਂਡਾ ਜਾਏ ਮੁਕ, ਅੱਗੇ ਪੰਧ ਨਾ ਕੋਇ ਭਵਾਈਆ। ਉਹ ਸੰਤ ਸੁਹੇਲੇ ਜਨ ਭਗਤ ਮੇਰੇ ਸ਼ਬਦ ਅਨਾਦੀ ਸੁੱਤ, ਅਪਰਾਧੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸੁਹਾਏ ਸੁਹੰਜਣੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੬ ਪ੍ਰੇਮ ਚੰਦ ਦੇ ਗ੍ਰਹਿ ਸਈ ਖ਼ੁਰਦ ਜ਼ਿਲਾ ਜੰਮੂ

ਸਚਖੰਡ ਓਹ ਤਕ ਲੈ ਮੇਰੇ ਲਾਲ, ਸੋ ਪੁਰਖ ਨਿਰੰਜਣ ਰਿਹਾ ਸੁਣਾਈਆ। ਜਿਨ੍ਹਾਂ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਕੋਇ ਚਤੁਰਾਈਆ। ਚਿਤ੍ਰਗੁਪਤ ਲੇਖ ਨਾ ਸਕੇ ਵਖਾਲ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਚਲੇ ਨਾਲ, ਆਪਣਾ ਸੰਗ ਬਣਾਈਆ। ਚੁਰਾਸੀ ਕਰਨੀ ਪਏ ਨਾ ਭਾਲ, ਚਾਰੇ ਖਾਣੀ ਅੱਖ ਉਠਾਈਆ। ਮੈਂ ਉਨ੍ਹਾਂ ਦੀ ਕਰਾਂ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਦੀਨਾਂ ਬੰਧਪ ਹੋ ਕੇ ਦੀਨ ਦਿਆਲ, ਦਇਆ ਆਪਣੀ ਇਕ ਕਮਾਈਆ। ਸਚਖੰਡ ਵਖਾਵਾਂ ਸੱਚੀ ਧਰਮਸਾਲ, ਧਰਮ ਦੀ ਧਾਰ ਇਕ ਦ੍ਰਿੜਾਈਆ। ਆਪੇ ਵੇਖਾਂ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਖੋਜ ਖੁਜਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਸਭ ਦੀ ਲੇਖੇ ਪਾਵਾਂ ਘਾਲ, ਜੋ ਜਨ ਆਇਣ ਸਰਨਾਈਆ। ਸਤਿਗੁਰ ਸ਼ਬਦ ਬਣਾਵਾਂ ਦਲਾਲ, ਵਿਚੋਲਾ ਅਗੰਮ ਅਥਾਹੀਆ। ਜ਼ਿੰਦਗੀ ਦਾ ਹੱਲ ਕਰਾਂ ਸਵਾਲ, ਜੀਵਣ ਅਵਰ ਰਹੇ ਨਾ ਰਾਈਆ। ਤੂੰ ਆਉਂਦਿਆਂ ਨੂੰ ਲੈਣਾ ਸੰਭਾਲ, ਸੰਬਲ ਦਾ ਮਾਲਕ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ। ਸਚਖੰਡ ਓਹ ਵੇਖ ਗੁਰਮੁਖ ਮੇਰੇ ਰੰਗ ਰੱਤੇ, ਰਤਨ ਅਮੋਲਕ ਨਜ਼ਰੀ ਆਈਆ। ਜਿਨ੍ਹਾਂ ਦੇ ਅੰਤਰ ਇਕੋ ਸੱਤੇ, ਸਤਿ ਸਵਾਮੀ ਵੇਖ ਵਖਾਈਆ। ਕੂੜੀ ਕਿਰਿਆ ਛਡੀ ਮਤੇ, ਸਤਿਗੁਰ ਮਤ ਲਈ ਅਪਣਾਈਆ। ਜਿਨ੍ਹਾਂ ਦੇ ਸਾਫ਼ ਹੋਏ ਖਤੇ, ਲੇਖਾ ਅਵਰ ਰਿਹਾ ਨਾ ਰਾਈਆ। ਅਗਨੀ ਤਤ ਕੋਇ ਨਾ ਤਪੇ, ਸਾਂਤਕ ਸਤਿ ਦਿਤਾ ਕਰਾਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਢੋਲੇ ਜਪੇ, ਸੋਹੰ ਅਗੰਮ ਅਥਾਹੀਆ। ਉਹ ਆਦਿ ਅੰਤ ਦੇ ਮੇਰੇ ਬੱਚੇ, ਬਚਪਨ ਆਪਣੀ ਝੋਲੀ ਪਾਈਆ। ਉਹ ਛਡਣ ਮਕਾਨ ਕਾਇਆ ਕੱਚੇ, ਤਨ ਵਜੂਦ ਡੇਰਾ ਢਾਹੀਆ। ਤੇਰੇ ਦਵਾਰੇ ਆਵਣ ਭੱਜੇ, ਪਿਛਲਾ ਪੰਧ ਮੁਕਾਈਆ। ਸਚਖੰਡ ਬੈਠਣ ਸਜੇ, ਹਰਿ ਕਰਤਾ ਆਪ ਟਿਕਾਈਆ। ਪ੍ਰੇਮ ਪਿਆਰ ਦੇ ਲੈਣ ਮਜ਼ੇ, ਰਸ ਇਕੋ ਇਕ ਚਖਾਈਆ। ਜਿਥੇ ਧੁਰ ਦਾ ਦੀਪਕ ਜਗੇ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਉਹ ਤਕ ਲੈ ਗੁਰਮੁਖ ਮੇਰੇ ਸੰਤ, ਸਤਿ ਦਿਆਂ ਜਣਾਈਆ। ਜਿਨ੍ਹਾਂ ਦਾ ਇਕੋ ਨਾਮ ਮਣੀਆ ਮੰਤ, ਮਨ ਦੀ ਮਨਸਾ ਦਏ ਗਵਾਈਆ। ਗੜ੍ਹ ਤੋੜ੍ਹ ਕੇ ਹਉਮੇਂ ਹੰਗਤ, ਹੰ ਬ੍ਰਹਮ ਦੇ ਵਿਚ ਸਮਾਈਆ। ਬਣ ਕੇ ਸਾਚੀ ਸੰਗਤ, ਊਚ ਨੀਚ ਦਾ ਡੇਰਾ ਢਾਹੀਆ। ਦਰ ਠਾਂਡੇ ਕਰਨ ਮਿੰਨਤ, ਨਿਉਂ ਨਿਉਂ

❋

❋

ਸੀਸ ਨਿਵਾਈਆ। ਉਨ੍ਹਾਂ ਗ਼ਮ ਰਹੇ ਨਾ ਚਿੰਤ, ਚਿੰਤਾ ਚਿਖਾ ਨਾ ਦਏ ਜਲਾਈਆ। ਪੁਰਖ ਅਕਾਲ ਬਖ਼ਸ਼ਣੀ ਮਿੰਨਤ, ਦੀਨ ਦਿਆਲ ਦਇਆ ਕਮਾਈਆ। ਉਨ੍ਹਾਂ ਤੇਰੀ ਆਉਣਾ ਸਿੰਮਤ, ਦੂਸਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਦਰਬਾਰ ਪੁੱਜਣ ਦੇਵੇ ਕੋਈ ਨਾ ਨਿੰਦਕ, ਹਰਿਜਨ ਸਾਚੇ ਆਵਣ ਚਾਈਂ ਚਾਈਂਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੬ ਚੇਲਾ ਸਿੰਘ ਦੇ ਗ੍ਰਹਿ ਪਿੰਡ ਸਈ ਖ਼ੁਰਦ ਜ਼ਿਲਾ ਜੰਮੂ

ਸਚਖੰਡ ਕਹੇ ਪ੍ਰਭ ਜੁਗ ਜੁਗ ਖੇਲ ਵੇਖੇ ਤੇਰੇ ਹਰਿ ਦੇ, ਧੁਰ ਦਾ ਮਾਲਕ ਧਿਆਨ ਲਗਾਈਆ। ਭਗਤ ਸੁਹੇਲੇ ਤੇਰੇ ਦੁੱਖ ਰਹੇ ਭਰਦੇ, ਜਗਤ ਰਾਜ ਸਮਾਜ ਦੁਹਾਈਆ। ਦਿਵਸ ਰੈਣ ਤੇਰਾ ਨਾਮ ਰਹੇ ਜਪਦੇ, ਅੰਤਰ ਵੜ ਵੜ ਖੋਜ ਖੁਜਾਈਆ। ਜਗਤ ਜਹਾਨ ਰਹੇ ਛਡਦੇ, ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਵਾਸਤੇ ਪਾ ਪਾ ਰਹੇ ਲੱਭਦੇ, ਖੋਜਣ ਥਾਉਂ ਥਾਈਂਆ। ਕਦੀ ਮੇਲੇ ਹੋਣ ਨਾਲ ਸਬਬ ਦੇ, ਸਤਿਜੁਗ ਤ੍ਰੇਤਾ ਦੁਆਪਰ ਦਏ ਦੁਹਾਈਆ। ਇਸ਼ਾਰੇ ਮਿਲਦੇ ਰਹੇ ਅੱਖ ਦੇ, ਅੱਖਰਾਂ ਵਾਲੀ ਵਿਦਿਆ ਇਕ ਸੁਣਾਈਆ। ਛਿਨ ਮਾਤਰ ਦਰਸ਼ਨ ਹੁੰਦੇ ਰਹੇ ਪ੍ਰਤਖ ਦੇ, ਸਾਖਿਆਤ ਸਰਗੁਣ ਰੂਪ ਧਰਾਈਆ। ਸੁਨੇਹੜੇ ਸੁਣਦੇ ਰਹੇ ਕਚ ਦੇ, ਕੰਚਨ ਗੜ੍ਹ ਧਿਆਨ ਲਗਾਈਆ। ਤੇਰੀ ਸਰਨਾਈ ਰਹੇ ਢਠਦੇ, ਦੂਰ ਦੁਰਾਡੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਦਇਆ ਕਮਾਈਆ। ਸਚਖੰਡ ਕਹੇ ਪ੍ਰਭ ਬਿਨ ਭਗਤੀ ਕੋਈ ਨਾ ਤਰਿਆ, ਜਗਤ ਸ਼ਾਸਤਰ ਦੇਣ ਗਵਾਹੀਆ। ਬਿਨਾ ਨਾਮ ਤੋਂ ਮੰਜ਼ਲ ਕੋਇ ਨਾ ਚੜ੍ਹਿਆ, ਗ੍ਰਹਿ ਸਚ ਨਾ ਕੋਇ ਵਖਾਈਆ। ਬਿਨਾ ਪਿਆਰ ਤੋਂ ਮਿਲੇ ਕਿਸੇ ਨਾ ਦਰਿਆ, ਦਰ ਦਰਵਾਜ਼ਾ ਨਾ ਕੋਇ ਖੁਲ੍ਹਾਈਆ। ਕੀ ਖੇਲ ਨਰਾਇਣ ਨਰਿਆ, ਮਿਹਰਵਾਨ ਦੇਣਾ ਦ੍ਰਿੜਾਈਆ। ਪੁਰਖ ਅਕਾਲ ਕਿਹਾ ਸਚਖੰਡ ਮੇਰਾ ਨਿਰਅੱਖਰ ਕਿਸੇ ਨਾ ਪੜ੍ਹਿਆ, ਵਿਦਿਆ ਵਿਚ ਨਾ ਕੋਇ ਚਤੁਰਾਈਆ। ਜਿਸ ਦਾ ਸ਼ਬਦੀ ਧਾਰ ਮੈਂ ਪਲੂ ਫੜਿਆ, ਗੰਢ ਆਤਮ ਨਾਲ ਪਵਾਈਆ। ਓਹ ਨਿਰਭੈ ਹੋ ਕਦੇ ਨਾ ਡਰਿਆ, ਭੈ ਜਗਤ ਨਾ ਕੋਇ ਰਖਾਈਆ। ਸੰਸਾਰ ਸਾਗਰ ਵਿਚੋਂ ਤਰਿਆ, ਤਾਰੀ ਇਕੋ ਨਾਮ ਲਗਾਈਆ। ਦਰਗਹ ਸਾਚੀ ਸਚਖੰਡ ਦਵਾਰੇ ਵੜਿਆ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਆਪਣਾ ਘਰ ਵਸਾਈਆ। ਸਚਖੰਡ ਜਿਸ ਉਪਰ ਮੈਂ ਆਪਣੀ ਕਿਰਪਾ ਕਰਦਾ, ਕਿਰਪਨ ਲੇਖੇ ਲਵਾਂ ਲਗਾਈਆ। ਸੋ ਸੰਤ ਸੁਹੇਲਾ ਨਾ ਜਨਮੇ ਨਾ ਮਰਦਾ, ਮਰਜੀਵਤ ਰੂਪ ਵਟਾਈਆ। ਉਹ ਮਾਲਕ ਹੋਵੇ ਮੇਰੇ ਘਰ ਦਾ, ਗ੍ਰਹਿ ਸਾਚੇ ਡੇਰਾ ਲਾਈਆ। ਜਿਥੇ ਇਕੋ ਦੀਪਕ ਬਲਦਾ, ਦੂਜੀ ਅਵਰ ਨਾ ਕੋਇ ਰੁਸ਼ਨਾਈਆ। ਉਹ ਖੇਲ ਵੇਖੇ ਨਿਹਚਲ ਧਾਮ ਅਟਲ ਦਾ, ਸਚ ਸਿੰਘਾਸਣ ਧਿਆਨ ਲਗਾਈਆ। ਝਗੜਾ ਮੁਕ ਜਾਏ ਮਹੀਅਲ ਜਲ ਥਲ ਦਾ, ਅਸਗਾਹਾਂ ਦਾ ਲਹਿਣਾ ਜਾਏ ਮੁਕਾਈਆ। ਜੋਤ ਜੋਤ ਵਿਚ ਰਲਦਾ, ਜੋਤੀ ਜੋਤ ਵਿਚ ਸਮਾਈਆ। ਵਿਛੋੜਾ ਹੋਏ ਘੜੀ ਨਾ ਪਲ ਦਾ, ਪਾਰਬ੍ਰਹਮ ਆਪਣੇ ਰੰਗ ਰੰਗਾਈਆ। ਇਹੋ ਲਹਿਣਾ

❋

❋

ਮੇਰੀ ਕਿਰਪਾ ਦੇ ਫਲ ਦਾ, ਫਲੀਭੂਤ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਪ੍ਰਭ ਮੈਂ ਭਗਤ ਵੇਖੇ ਤੇਰੇ ਲੋਕਮਾਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਕਿਸੇ ਸੁਖ ਮਿਲਿਆ ਨਾ ਦਿਵਸ ਰਾਤ, ਭਿੰਨੜੀ ਰੈਣ ਰੰਗ ਨਾ ਕੋਇ ਰੰਗਾਈਆ। ਸਾਰੇ ਤੇਰਾ ਮਾਰਗ ਰਹੇ ਝਾਕ, ਬਿਨ ਅੱਖਾਂ ਅੱਖ ਉਠਾਈਆ। ਕਿਸੇ ਦਾ ਛਿਨ ਭੰਗਰ ਖੋਲ੍ਹਿਆ ਤਾਕ, ਪਰਦਾ ਪਰਦਿਆਂ ਵਿਚੋਂ ਲਾਹੀਆ। ਸ਼ਬਦ ਦੀ ਦੇ ਕੇ ਆਵਾਜ, ਸੁੰਨ ਸਮਾਧ ਦਿਤਾ ਦ੍ਰਿੜਾਈਆ। ਨਿਰਗੁਣ ਸਰਗੁਣ ਰਚ ਕੇ ਕਾਜ, ਕਰਨੀ ਕਰਤੇ ਕਾਰ ਕਮਾਈਆ। ਸਤਿ ਪ੍ਰੀਤੀ ਦੇ ਕੇ ਦਾਦ, ਦੌਲਤਮੰਦ ਦਿਤਾ ਬਣਾਈਆ। ਨਿੰਦਰਾ ਖੋਲ੍ਹ ਕੇ ਜਾਗ, ਜਾਗਰਤ ਜੋਤ ਕੀਤੀ ਰੁਸ਼ਨਾਈਆ। ਹਰਿ ਪਰਗਟ ਹੋ ਕੇ ਕਦੇ ਨਾਲ ਰਿਹਾ ਨਹੀਂ ਸਾਖਿਆਤ, ਸਗਲਾ ਸੰਗ ਨਾ ਕਦੇ ਰਖਾਈਆ। ਛਿਨ ਭੰਗਰ ਦਰਸ ਦਿਤਾ ਮਹਿਮਾ ਲਿਖਾਈ ਕਾਗ਼ਜ਼ਾਤ, ਅੱਖਰ ਅੱਖਰਾਂ ਨਾਲ ਜੁੜਾਈਆ। ਮਜਮੂਆ ਬਣਾ ਕੇ ਅਲਿਫ਼ ਯੇ ਅਲਿਫ਼ਾਜ਼, ਨਗ਼ਮਾ ਦਿਤਾ ਜਣਾਈਆ। ਕਲਜੁਗ ਅੰਤ ਤੇਰਾ ਮੁਕਿਆ ਅਗੰਮਾ ਰਾਜ, ਜਿਸ ਦੀ ਰਵਾਇਤ ਨਜ਼ਰ ਕੋਇ ਨਾ ਆਈਆ। ਮਿਹਰਵਾਨ ਮਹਿਬੂਬ ਕਿਰਪਾ ਕਰੀ ਆਪ ਮਹਾਰਾਜ, ਨਿਰਵੈਰ ਹੋ ਕੇ ਹੋਇਆ ਸਹਾਈਆ। ਸੀਸ ਜਗਦੀਸ ਰੱਖ ਕੇ ਤਾਜ, ਤਖ਼ਤ ਨਿਵਾਸੀ ਹੁਕਮ ਸੁਣਾਈਆ। ਸਤਿ ਸਚ ਦੀ ਸਾਜਣ ਸਾਜ, ਸੱਜਣ ਬਣ ਕੇ ਭੇਵ ਖੁਲ੍ਹਾਈਆ। ਜਨ ਭਗਤ ਸੁਹੇਲੇ ਮਾਰ ਆਵਾਜ਼, ਸੋਏ ਮਾਤ ਲਏ ਉਠਾਈਆ। ਪੂਰਬ ਲਹਿਣਾ ਸਚ ਦਾ ਵਾਚ, ਵਾਚਕ ਹੋ ਕੇ ਵੇਖ ਵਖਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਨਾਤਾ ਆਤਮ ਪਰਮਾਤਮ ਲਿਆ ਬੰਧਾਈਆ। ਸਚ ਨਾਮ ਦੀ ਦੇ ਸੌਗ਼ਾਤ, ਵਸਤ ਅਨਮੁਲੀ ਆਪ ਵਰਤਾਈਆ। ਸਚਖੰਡ ਕਹੇ ਮੈਂ ਵੇਖ ਕੇ ਖੇਲ ਤਮਾਸ਼, ਤਮਾ ਪਿਛਲੀ ਦਿਤੀ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੬ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸਈ ਖ਼ੁਰਦ, ਸਰਦਾਰੀ ਕੈਂਪ ਜ਼ਿਲਾ ਜੰਮੂ

ਸਚਖੰਡ ਕਹੇ ਮੈਂ ਤਕੀ ਜੋਤ ਨਿਰੰਕਾਰੀ, ਨਿਰਾਕਾਰ ਸੋਭਾ ਪਾਈਆ। ਜਿਸ ਨੇ ਆਵਾਜ਼ ਸ਼ਬਦ ਅਗੰਮੀ ਮਾਰੀ, ਸੰਦੇਸ਼ਾ ਦਿਤਾ ਦ੍ਰਿੜਾਈਆ। ਉਠ ਮਾਤਲੋਕ ਦੀ ਕਰ ਤਿਆਰੀ, ਤ੍ਰਿਲੋਕੀ ਪੰਧ ਮੁਕਾਈਆ। ਚਲਣਾ ਨਾਲ ਹੁਸ਼ਿਆਰੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਈਆ। ਅੱਗੇ ਤਕਣੀ ਪਰਮ ਪੁਰਖ ਦੀ ਯਾਰੀ, ਜੋ ਯਾਰਾਨੇ ਭਗਤਾਂ ਨਾਲ ਰਖਾਈਆ। ਜਿਸ ਦੀ ਨਵ ਨੌ ਚਾਰ ਪਿਛੋਂ ਆਈ ਵਾਰੀ, ਵਾਰਤਾ ਪਿਛਲੀ ਦਏ ਗਵਾਹੀਆ। ਓਸ ਕਰਨੀ ਖੇਲ ਨਿਆਰੀ, ਨਿਰਵੈਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਸਚਖੰਡ ਕਹੇ ਜਿਸ ਵੇਲੇ ਆਵਾਜ਼ ਵੱਜੀ, ਮੈਂ ਸਵਾਧਾਨ ਹੋਇਆ ਚਾਈਂ ਚਾਈਂਆ। ਮੈਂ ਆਪਣੀ ਆਸਾ ਤਜੀ, ਤ੍ਰਿਸ਼ਨਾ ਨਾ ਕੋਇ ਰਖਾਈਆ। ਝਟ ਜੋਤ ਅਗੰਮੀ ਜਗੀ, ਨੂਰ ਦਿਤਾ ਚਮਕਾਈਆ। ਮੈਨੂੰ ਇਕੋ ਦਿਸੀ ਡੰਡੀ, ਰਹਿਬਰ ਰਸਤਾ ਇਕ ਵਖਾਈਆ। ਉਠ ਚਲ ਵਿਚ ਵਰਭੰਡੀ, ਬ੍ਰਹਿਮੰਡ ਦਾ ਪੰਧ ਮੁਕਾਈਆ। ਤੂੰ ਜਨ ਭਗਤਾਂ ਦਵਾਰ ਲੰਘੀਂ, ਪੁਜਣਾ ਚਾਈਂ ਚਾਈਂਆ।

❋

❋

ਚੌਦਾਂ ਪੋਹ ਨੂੰ ਆਸਣ ਲਾਉਣਾ ਹੇਠਾਂ ਮੰਜੀ, ਸਿੰਘਾਸਣ ਸਾਚਾ ਸੋਭਾ ਪਾਈਆ। ਏਹੋ ਖੇਲ ਪ੍ਰਭੂ ਦੀ ਚੰਗੀ, ਜੋ ਕਰਨੀ ਦਾ ਕਰਤਾ ਰਿਹਾ ਕਰਾਈਆ। ਤੂੰ ਆਪਣਾ ਪ੍ਰੇਮ ਪਿਆਰ ਨਾਲ ਰੰਗੀ, ਮੁਹੱਬਤ ਵਿਚ ਵਖਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਤੋੜਨੀ ਪਾਬੰਦੀ, ਸ਼ਰਅ ਦਾ ਡੇਰਾ ਢਾਹੀਆ। ਉਹ ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਵਖਾਏ ਸੰਧੀ, ਸਨਦ ਆਪਣੇ ਹੱਥ ਉਠਾਈਆ। ਫੇਰ ਵੇਖੀਂ ਕਿਸ ਬਿਧ ਸਦੀ ਚੌਧਵੀਂ ਲੰਘੀ, ਦਰਗਹ ਸਾਚੀ ਅੱਖ ਖੁਲ੍ਹਾਈਆ। ਫੇਰ ਤਕੀਂ ਕਿਸ ਬਿਧ ਦੀਨ ਦੁਨੀ ਦੀ ਢੈਂਹਦੀ ਕੰਧੀ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਫ਼ਰਮਾਨਾ ਇਕ ਸੁਣਾਈਆ। ਸਚਖੰਡ ਕਹੇ ਪ੍ਰਭ ਮੇਰੇ ਠਾਕਰ ਸਵਾਮੀ, ਮਾਲਕ ਦਿਆਂ ਜਣਾਈਆ। ਤੂੰ ਆਦਿ ਦਾ ਅੰਤਰਯਾਮੀ, ਜੁਗ ਜੁਗ ਵੇਖ ਵਖਾਈਆ। ਤੈਨੂੰ ਸਭ ਨੇ ਕਿਹਾ ਵਸਿਆ ਦੇਸ ਅਨਾਮੀ, ਮੇਰੇ ਤੋਂ ਪਰੇ ਤੇਰੀ ਬੇਪਰਵਾਹੀਆ। ਮੈਂ ਤੇਰਾ ਨਗਰ ਗਰਾਮੀ, ਖੇੜਾ ਇਕ ਅਖਵਾਈਆ। ਜਿਸ ਨੂੰ ਯਾਦ ਕਰਨ ਤਮਾਮੀ, ਤਮਾਂ ਦਾ ਲਾਲਚ ਦਿਤਾ ਭਰਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਗਾਈਂ ਬਾਣੀ, ਸਿਫਤਾਂ ਵਿਚ ਸਾਲਾਹੀਆ। ਤੇਰਾ ਸਾਹਿਬ ਖੇਲ ਮਹਾਨੀ, ਸਤਿਗੁਰ ਤੇਰੀ ਬੇਪਰਵਾਹੀਆ। ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਇਕ ਸ਼ਰਨਾਈਆ। ਮੈਂ ਸੁਣਨਾ ਚਾਹੁੰਦਾ ਤੇਰੀ ਜ਼ਬਾਨੀ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਿਸ ਬਿਧ ਕਲਜੁਗ ਅੰਤਮ ਜਨ ਭਗਤਾਂ ਉਤੇ ਕਰੇਂ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਕਿਸ ਬਿਧ ਲੇਖੇ ਲਾਵੇਂ ਗੋਬਿੰਦ ਬੱਚਿਆ ਵਾਲੀ ਕੁਰਬਾਨੀ, ਕਾਇਨਾਤ ਦਾ ਪੜਦਾ ਦੇਣਾ ਚੁਕਾਈਆ। ਕੁਛ ਅਗਲੀ ਦੱਸ ਨਿਸ਼ਾਨੀ, ਨਿਸ਼ਾਨਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਸਦਾ ਚਰਨ ਧਿਆਨੀ, ਧਿਆਨ ਤੇਰੇ ਵਿਚ ਰਖਾਈਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੬ ਸੋਭਾ ਦੇ ਗ੍ਰਹਿ ਸਈ ਕਲਾਂ ਜ਼ਿਲਾ ਜੰਮੂ

ਸਚਖੰਡ ਮੇਰੇ ਭਗਤ ਸੁਹੇਲੇ ਤਕ ਜਗ, ਪੁਰਖ ਅਕਾਲਾ ਦੀਨ ਦਿਆਲਾ ਰਿਹਾ ਦ੍ਰਿੜਾਈਆ। ਜਿਨ੍ਹਾਂ ਦੇ ਉਪਰ ਵਸਾਂ ਸ਼ਾਹ ਰਗ, ਜਗਤ ਵਾਸਨਾ ਪੰਧ ਮੁਕਾਈਆ। ਤ੍ਰੈਗੁਣ ਮਾਇਆ ਬੁਝਾ ਕੇ ਅੱਗ, ਅੰਮ੍ਰਿਤ ਮੇਘ ਅਗੰਮ ਬਰਸਾਈਆ। ਸ਼ਬਦ ਅਗੰਮੀ ਵਜਾ ਕੇ ਨਦ, ਧੁਨ ਆਤਮਕ ਰਾਗ ਸੁਣਾਈਆ। ਮੂਰਖ ਮੁਗਧ ਬਣਾ ਕੇ ਹੰਸ ਕਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਲੱਖ ਚੁਰਾਸੀ ਵਿਚੋਂ ਲੱਭ, ਹਰਿਜਨ ਆਪਣਾ ਮੇਲ ਮਿਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਖੇਲ ਕਰਾਂ ਸੂਰਾ ਸਰਬਗ, ਅਲਪਗ ਜੀਵ ਤਰਾਈਆ। ਕੂੜੀ ਕਿਰਿਆ ਜਗਤ ਵਾਸਨਾ ਮੇਟ ਕੇ ਹੱਦ, ਹਦੂਦ ਆਪਣੀ ਇਕ ਵਖਾਈਆ। ਸਚ ਸਵਾਮੀ ਅੰਤਰਜਾਮੀ ਹੋ ਕੇ ਲਵਾਂ ਸੱਦ, ਸਚ ਸੰਦੇਸ਼ਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਤੇਰਾ ਇਕ ਵਖਾਈਆ। ਸਚਖੰਡ ਔਹ ਤਕ ਲੈ ਮੇਰੇ ਭਗਤ ਸੁਹੇਲੇ, ਹਰਿ ਸੱਜਣ ਇਕ ਅਖਵਾਈਆ। ਜਿਨ੍ਹਾਂ ਆਦਿ ਜੁਗਾਦਿ ਜੁਗ ਜੁਗ ਮੇਲੇ, ਨਿਤ ਨਵਿਤ ਹੋਵਾਂ ਸਹਾਈਆ। ਓਨ੍ਹਾਂ ਲੇਖੇ ਪੂਰੇ ਹੋ ਗਏ ਗੁਰੂ

❋

❋

ਗੁਰ ਚੇਲੇ, ਸੁਰਤ ਸ਼ਬਦ ਸ਼ਬਦ ਸੁਰਤ ਵਿਚ ਸਮਾਈਆ। ਦੀਨ ਦੁਨੀ ਨਾਲੋਂ ਹੋ ਕੇ ਵਿਹਲੇ, ਨਾਤਾ ਮੇਰੇ ਨਾਲ ਰਹੇ ਜੁੜਾਈਆ। ਓਨ੍ਹਾਂ ਲੇਖਾ ਰਿਹਾ ਨਾ ਧਰਮ ਰਾਏ ਦੀ ਜੇਲੇ, ਲੱਖ ਚੁਰਾਸੀ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਚਖੰਡ ਕਹੇ ਪ੍ਰਭ ਤੇਰਾ ਭਗਤ ਮਾਤ ਕੇਹੜਾ, ਹਰਿ ਕਰਤੇ ਦੇ ਦ੍ਰਿੜਾਈਆ। ਪੁਰਖ ਅਕਾਲ ਕਹੇ ਜਿਨ ਪੰਚਮ ਚੁਕਾਇਆ ਝੇੜਾ, ਝਗੜਾ ਅਵਰ ਰਿਹਾ ਨਾ ਰਾਈਆ। ਅੰਤਰ ਆਤਮ ਮੇਰਾ ਵਿਹੜਾ, ਸਿਹਨ ਸੋਹਣਾ ਸੋਭਾ ਪਾਈਆ। ਸਦ ਵਸਾਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਰਹੇ ਨਾ ਰਾਈਆ। ਓਸ ਦਾ ਆਵਣ ਜਾਵਣ ਲੱਖ ਚੁਰਾਸੀ ਚੁੱਕਾਂ ਗੇੜਾ, ਚਾਰੇ ਖਾਣੀ ਪੰਧ ਮੁਕਾਈਆ। ਸਤਿਗੁਰ ਸ਼ਬਦ ਬੰਨ੍ਹੇ ਬੇੜਾ, ਭਾਰ ਆਪਣੇ ਕੰਧ ਉਠਾਈਆ। ਜੇਹੜੇ ਗਾਉਂਦੇ ਗੀਤ ਤੂੰ ਮੇਰਾ ਮੈਂ ਤੇਰਾ, ਢੋਲਾ ਅਗੰਮ ਅਥਾਹੀਆ। ਓਨ੍ਹਾਂ ਸੁਹੰਜਣਾ ਹੋਵੇ ਵੇਲਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕੰਕਾਰਾ ਇਕ ਇਕੇਲਾ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੬ ਅੰਗਰੇਜ਼ ਸਿੰਘ ਦੇ ਗ੍ਰਹਿ ਪਿੰਡ ਸੇਈ ਕਲਾਂ ਜ਼ਿਲਾ ਜੰਮੂ

ਹਰਿ ਗੋਬਿੰਦ ਦਿਤੀ ਅਗੰਮੀ ਪਾਤੀ, ਪਤ੍ਰਿਕਾ ਆਪਣੇ ਸੀਸ ਟਿਕਾਈਆ। ਆਪਣੇ ਅੰਦਰ ਮਾਰੀ ਝਾਤੀ, ਚੌਦਾਂ ਪੋਹ ਦਿਵਸ ਸੁਹਾਈਆ। ਖੇਲ ਕਰਨਾ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਬਣ ਕੇ ਆਵੇ ਭਗਤਾਂ ਸਾਥੀ, ਸਗਲਾ ਸੰਗ ਬਣਾਈਆ। ਜਨਮ ਕਰਮ ਦੇ ਵਿਛੜੇ ਤਾਰੇ ਪਾਪੀ, ਪਤਿਤ ਪਾਰ ਕਰਾਈਆ। ਅੱਗੇ ਕਥਾ ਕਹਾਣੀ ਦੱਸੇ ਸਾਚੀ, ਸਚ ਨਾਲ ਵਡਿਆਈਆ। ਜਿਸ ਚਰਨ ਛੁਹਾਉਣਾ ਉਪਰ ਧਰਤੀ ਖ਼ਾਕੀ, ਖ਼ਾਕਾ ਖਿੱਚ ਕੇ ਗਿਆ ਵਖਾਈਆ। ਢਾਈ ਢਾਈ ਹੱਥ ਦੀ ਵਾਟੀ, ਚਾਰੋਂ ਕੁੰਟ ਲੰਬਾਈ ਚੌੜਾਈਆ। ਜਿਥੇ ਸਚਖੰਡ ਨੇ ਆ ਕੇ ਕਟਣੀ ਰਾਤੀ, ਆਪਣਾ ਡੇਰਾ ਲਾਈਆ। ਸਿੰਘਾਸਣ ਬਹੇ ਪੁਰਖ ਅਬਿਨਾਸ਼ੀ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਦੇਵੇ ਦਾਤ ਧੁਰ ਦੀ ਦਾਤੀ, ਦਾਤਾ ਆਪ ਵਰਤਾਈਆ। ਸਭ ਦੀ ਪੂਰੀ ਕਰੇ ਆਸੀ, ਤ੍ਰਿਸ਼ਨਾ ਦਏ ਚੁਕਾਈਆ। ਜੋ ਸਪਤਸ ਰਿਖੀਆਂ ਆਪਣੀ ਦੱਸੀ ਭਵਿਖਤ ਵਾਕੀ, ਪੂਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰਾ ਲੇਖ ਬਣਾਇਆ ਭਾਗ, ਹਰਿ ਗੋਬਿੰਦ ਦਿਤੀ ਵਡਿਆਈਆ। ਜਿਸ ਕਰ ਕੇ ਮੇਰੇ ਉਤੇ ਜਗਿਆ ਚਰਾਗ਼, ਦੀਪਕ ਨੂਰ ਹੋਇਆ ਰੁਸ਼ਨਾਈਆ। ਮੇਰੀ ਜੁਗ ਜੁਗ ਦੀ ਬੁਝੀ ਆਗ, ਤ੍ਰਿਸ਼ਨਾ ਦਿਤੀ ਗਵਾਈਆ। ਸਾਂਝਾ ਕਰ ਸਮਾਜ, ਭਗਤ ਰਿਹਾ ਤਰਾਈਆ। ਜਿਸ ਦੀ ਸਦਾ ਰਹੇ ਜੁਗ ਚੌਕੜੀ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਓਹ ਭਗਤਾਂ ਖੇੜਾ ਕਰਨ ਆਇਆ ਆਬਾਦ, ਉਜੜੇ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਖ਼ਸ਼ ਕੇ ਸੀਸ ਧਰਮ ਦਾ ਤਾਜ, ਹੁਕਮ ਧੁਰ ਦਾ ਇਕ ਸਮਝਾਈਆ।

❋

❋