੧੪ ਪੋਹ ਸ਼ਹਿਨਸ਼ਾਹੀ ਸੰਮਤ ੬ ਅੰਗਰੇਜ਼ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ ਰਾਤ ਨੂੰ
ਇਕੀ ਗੁਰਮੁਖ ਲਾਓ ਪੰਜ ਜੈਕਾਰ, ਜੰਮੂ ਵਾਲੇ ਖ਼ੁਸ਼ੀ ਬਣਾਈਆ। ਪੰਜ ਲਿਖਾਰੀ ਕਰੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਪੰਜ ਮਾਲਵੇ ਵਾਲੇ ਲਾਓ ਧੂੜੀ ਛਾਰ, ਸੋਹਣਾ ਰੰਗ ਰੰਗਾਈਆ। ਪੰਜ ਮਾਝੇ ਵਾਲੇ ਦੋਵੇ ਹੱਥਂ ਲਓ ਉਠਾਲ, ਹਥੇਲੀ ਹਥੇਲੀ ਨਾਲ ਮਿਲਾਈਆ। ਪੰਜ ਦੁਆਬੇ ਵਾਲੇ ਹੋਣੇ ਖ਼ਬਰਦਾਰ, ਅੱਖੀਂ ਮੀਟ ਧਿਆਨ ਲਗਾਈਆ। ਬੱਧਕ ਉਚੀ ਕੂਕ ਪੁਕਾਰ, ਨਾਅਰਾ ਸਚ ਸੁਣਾਈਆ। ਸਾਰੇ ਬੈਠੋ ਨਾਲ ਪਿਆਰ, ਪ੍ਰਭ ਚਰਨ ਧਿਆਨ ਲਗਾਈਆ। ਹੁਕਮ ਸੁਣੋ ਸੱਚੀ ਸਰਕਾਰ, ਹਰਿ ਕਰਤਾ ਆਪ ਸੁਣਾਈਆ। ਵੇਖੋ ਖੇਲ ਅਗੰਮ ਅਪਾਰ, ਅਪਰੰਪਰ ਸਵਾਮੀ ਰਿਹਾ ਦ੍ਰਿੜਾਈਆ। ਹੁਕਮ ਦੇਵੇ ਅਗੰਮੀ ਧਾਰ, ਸੰਦੇਸ਼ਾ ਨੂਰ ਇਲਾਹੀਆ। ਦਰਗਹ ਸਾਚੀ ਕਰੇ ਖ਼ਬਰਦਾਰ, ਮੁਕਾਮੇ ਹੱਕ ਉਠਾਈਆ। ਸਚਖੰਡ ਨੈਣ ਉਘਾੜ, ਨੇਤਰ ਨਾਲ ਮਿਲਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਤੇਰੀ ਵਾਰ, ਵਾਰਸ ਹੋ ਕੇ ਪ੍ਰਭ ਰਿਹਾ ਸੁਣਾਈਆ। ਲੋਕਮਾਤ ਆਉਣਾ ਸਚ ਸੱਚੇ ਦਰਬਾਰ, ਸਚ ਸਿੰਘਾਸਣ ਵੇਖ ਵਖਾਈਆ। ਨਾਲ ਲਿਆਉਣੇ ਪੈਗ਼ੰਬਰ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਸੰਗ ਬਣਾਈਆ। ਕਰੋੜ ਤੇਤੀਸਾ ਭੱਜੇ ਸੁਰਪਤ ਕਰੇ ਵਿਚਾਰ, ਆਪਣਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਚਖੰਡ ਤੂੰ ਮੇਟ ਆਪਣਾ ਪੰਧ, ਪਾਂਧੀ ਹੋ ਕੇ ਪੰਧ ਮੁਕਾਈਆ। ਸੰਦੇਸ਼ਾ ਦੇ ਕੇ ਆਉਣਾ ਸੂਰੀਆ ਚੰਦ, ਮੰਡਪ ਮੰਡਲ ਦੇਣਾ ਸਮਝਾਈਆ। ਸਾਰੇ ਵੇਖੋ ਖੇਲ ਸੂਰਾ ਸਰਬੰਗ, ਹਰਿ ਕਰਤਾ ਕੀ ਕਰਾਈਆ। ਜਿਸ ਦਾ ਜੁਗ ਚੌਕੜੀ ਸਿਫ਼ਤਾਂ ਵਾਲਾ ਗਾਇਆ ਛੰਦ, ਨਾਮ ਕਲਮੇ ਢੋਲੇ ਰਾਗ ਅਲਾਈਆ। ਓਹ ਖੇਲ ਕਰੇ ਵਿਚ ਵਰਭੰਡ, ਬ੍ਰਹਿਮੰਡ ਹੁਕਮ ਵਰਤਾਈਆ। ਜਿਸ ਨੇ ਝਗੜਾ ਮੇਟਣਾ ਜੇਰਜ, ਅੰਡ, ਉਤਭੁਜ ਸੇਤਜ ਖੋਜ ਖੁਜਾਈਆ। ਸੋ ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਕੀ ਲੇਖਾ ਜਾਣੇ ਅੱਜ, ਰੁਤ ਰੁਤੜੀ ਵਿਚੋਂ ਬਦਲਾਈਆ। ਪਰਗਟ ਹੋ ਕੇ ਉਤੇ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਖ਼ੁਸ਼ੀਆਂ ਵਿਚ ਸਾਨੂੰ ਲਿਆ ਸੱਦ, ਸੱਦਾ ਸ਼ਬਦ ਨਾਮ ਸਮਝਾਈਆ। ਅਸੀਂ ਸਾਰੀ ਛਡਣੀ ਹੱਦ, ਹਦੂਦ ਦਾ ਪੈਂਡਾ ਲੈਣਾ ਮੁਕਾਈਆ। ਲੋਕਮਾਤ ਜਾਣਾ ਭੱਜ, ਬਿਨ ਕਦਮਾਂ ਪੰਧ ਮੁਕਾਈਆ। ਜਨ ਭਗਤਾਂ ਕੋਲ ਬਹਿਣਾ ਸਜ, ਸੱਜਣ ਵੇਖਣਾ ਨੂਰ ਇਲਾਹੀਆ। ਜਿਸ ਦਾ ਡੰਕ ਨਗਾਰਾ ਨਿਰਗੁਣ ਧਾਰ ਜਾਣਾ ਵੱਜ, ਸਰਗੁਣ ਧਾਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਚਖੰਡ ਕਹੇ ਅਵਤਾਰ ਪੈਗ਼ੰਬਰ ਗੁਰੂ ਜੋਤੀ ਧਾਰ ਚਲੋ ਨਾਲ, ਨਿਰਗੁਣ ਜੋਤ ਜੋਤ ਸਮਾਈਆ। ਮੇਰੀ ਵੇਖੋ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਖਾਈਆ। ਜਿਸ ਮੇਰੇ ਉਤੇ ਕਿਰਪਾ ਕਰਨੀ ਦੀਨ ਦਿਆਲ, ਦਇਆਨਿਧ ਆਪਣਾ ਰੰਗ ਰੰਗਾਈਆ। ਮੇਰਾ ਪੂਰਬ ਪੂਰਾ ਕਰੇ ਸਵਾਲ, ਆਸਾ ਆਪਣੇ ਨਾਲ ਰਖਾਈਆ। ਜਿਸ ਨੇ ਜੁਗ ਚੌਕੜੀ ਬਦਲੀ ਚਾਲ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਈਆ। ਕਲਜੁਗ ਅੰਤ ਵੇਖੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਬੇਪਰਵਾਹੀਆ। ਸਾਰੇ ਖ਼ੁਸ਼ੀਆਂ ਵਿਚ ਮਾਰਨ ਛਾਲ, ਨਿਰਗੁਣ ਧਾਰ ਲੈ ਅੰਗੜਾਈਆ। ਚਲੋ ਤਕੀਏ ਜਲਵਾ ਨੂਰ ਜਲਾਲ, ਪੈਗ਼ੰਬਰ ਰਹੇ ਸੁਣਾਈਆ। ਜਿਸ ਦਾ ਸਿਫ਼ਤਾਂ ਵਿਚ ਅੱਖਰਾਂ ਵਿਚ ਦੇ ਕੇ ਆਏ ਅਹਿਵਾਲ, ਸੰਦੇਸ਼ੇ ਧੁਰ ਸੁਣਾਈਆ। ਜਿਸ ਦੇ ਹੁਕਮ ਅੰਦਰ ਆਦਿ
❋
❋
ਜੁਗਾਦਿ ਜੁਗ ਚੌਕੜੀ ਕਾਲ ਮਹਾਂਕਾਲ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਚਖੰਡ ਕਹੇ ਅਸੀਂ ਸਾਰੇ ਭੱਜੇ ਦੌੜੇ, ਖ਼ੁਸ਼ੀਆਂ ਰੰਗ ਰੰਗਾਈਆ। ਉਤਰੇ ਧਰਮ ਧਾਰ ਦੇ ਪੌੜੇ, ਡੰਡਾ ਹੱਥ ਨਾ ਕੋਇ ਰਖਾਈਆ। ਜਿਸ ਦੀ ਕਰਨੀ ਕੋਇ ਨਾ ਮੋੜੇ, ਅੱਗੇ ਹੋ ਨਾ ਕੋਇ ਅਟਕਾਈਆ। ਜਿਸ ਦਾ ਲੇਖਾ ਜਾਣੇ ਬ੍ਰਾਹਮਣ ਗੌੜੇ, ਜੋਤੀ ਜਾਤਾ ਨੂਰ ਅਲਾਹੀਆ। ਜਿਸ ਦੇ ਪੰਧ ਲੰਮੇ ਚੌੜੇ, ਗਿਣਤੀ ਗਣਤ ਨਾ ਕੋਇ ਦ੍ਰਿੜਾਈਆ। ਸਚ ਦਵਾਰ ਧਰਨੀ ਉਤੇ ਆ ਗਏ ਕੋਲੇ, ਨੇਰਨ ਨੇਰੇ ਨਜ਼ਰੀ ਆਈਆ। ਸਾਰੇ ਪੁਜ ਗਏ ਉਪਰ ਧੌਲੇ, ਧਰਮ ਧਾਰ ਦਰਸਾਈਆ। ਤੂੰ ਮੇਰਾ ਮੈਂ ਤੇਰਾ ਗਾਇਆ ਸੋਹਲੇ, ਸੋਹੰ ਢੋਲਾ ਅਗੰਮ ਅਥਾਹੀਆ। ਸਾਡੇ ਕਿਸੇ ਦੇ ਦਿਸਦੇ ਨਹੀਂ ਕਾਇਆ ਵਾਲੇ ਪੰਜ ਤਤ ਚੋਲੇ, ਚੋਲੀ ਜਗਤ ਨਾ ਕੋਇ ਵਖਾਈਆ। ਸਾਰੇ ਸ਼ਬਦੀ ਧਾਰ ਰਹੇ ਬੋਲੇ, ਜਨ ਭਗਤੋ ਜਗਤ ਸੁਣਾਈਆ। ਕੋਟਾਂ ਵਿਚੋਂ ਤੁਸੀਂ ਥੋੜ੍ਹੇ ਜੇਹੇ ਟੋਲੇ, ਪ੍ਰਭ ਕਿਰਪਾ ਨਾਲ ਮਿਲੀ ਵਡਿਆਈਆ। ਬਚਨ ਜ਼ਰੂਰ ਪੂਰੇ ਹੋਣ ਕੌਲੇ, ਜੋ ਪਰਮ ਪੁਰਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਸਚਖੰਡ ਕਹੇ ਪ੍ਰਭੂ ਅਸੀਂ ਆ ਗਏ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਮੇਰੇ ਮਾਲਕ ਹੱਕ ਸ਼ਰੀਕ, ਲਾਸ਼ਰੀਕ ਤੇਰੀ ਸਰਨਾਈਆ। ਤੂੰ ਬਖ਼ਸ਼ੀ ਸਚ ਤੌਫ਼ੀਕ, ਹਿੰਮਤ ਇਕ ਬਣਾਈਆ ਅਸੀਂ ਪੁੱਜੇ ਠੀਕ ਚੌਦਾਂ ਪੋਹ ਤਾਰੀਖ, ਵੇਲਾ ਵਕਤ ਦਏ ਗਵਾਹੀਆ। ਤੇਰੇ ਚਰਨ ਕਵਲ ਸਾਡੀ ਰਹੇ ਪ੍ਰੀਤ, ਪ੍ਰੀਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਝੁਕਾਈਆ। ਪੁਰਖ ਅਕਾਲ ਕਹੇ ਸਚਖੰਡ ਪੂਰਬ ਕਰ ਧਿਆਨ, ਤੈਨੂੰ ਦਿਆਂ ਸੁਣਾਈਆ। ਗੋਬਿੰਦ ਵੇਖ ਨਿਸ਼ਾਨ, ਜੋ ਧਰਮ ਰਿਹਾ ਝੁਲਾਈਆ ਤੂੰ ਸਭ ਦੇ ਸੁਣੇ ਬਿਆਨ, ਭੁੱਲ ਰਹੇ ਨਾ ਰਾਈਆ। ਕੀ ਵਰਤਿਆ ਖੇਲ ਜਹਾਨ, ਗੜ੍ਹੀ ਚਮਕੌਰ ਦਏ ਗਵਾਹੀਆ। ਵੇਖੀਂ ਹੋਵੀਂ ਨਾ ਮੂਲ ਹੈਰਾਨ, ਹੈਰਾਨੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਚਖੰਡ ਕਹੇ ਪ੍ਰਭੂ ਮੈਨੂੰ ਆ ਗਿਆ ਚੇਤਾ, ਚੇਤਨ ਹੋ ਕੇ ਦਿਆਂ ਸੁਣਾਈਆ। ਜਿਸ ਵੇਲੇ ਤੇਰਾ ਗੋਬਿੰਦ ਬਣਿਆ ਨੇਤਾ, ਨਰ ਨਰਾਇਣ ਤੇਰਾ ਹੁਕਮ ਮਨਾਈਆ। ਮੈਂ ਉਸ ਦਾ ਖੇਲ ਵੇਖਾ, ਬਿਨਾ ਅੱਖਾਂ ਅੱਖ ਉਠਾਈਆ। ਤੇਰੇ ਹੁਕਮ ਨਾਲ ਬਦਲ ਕੇ ਆਇਆ ਸਾਂ ਭੇਸਾ, ਆਪਣਾ ਰੂਪ ਬਦਲਾਈਆ। ਕਿਉਂ ਗੋਬਿੰਦ ਦਿਤਾ ਸੰਦੇਸ਼ਾ, ਸੁਨੇਹੜਾ ਇਕ ਦ੍ਰਿੜਾਈਆ। ਮੈਂ ਤੇਰਾ ਦਸ ਦਸਮੇਸਾ, ਸੁਤ ਦੁਲਾਰਾ ਤੇਰਾ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਮੇਰਿਆਂ ਗੁਰਮੁਖਾਂ ਦਾ ਪੂਰਾ ਕਰਦੇ ਲੇਖਾ, ਬਾਕੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਮੈਂ ਗੜ੍ਹੀ ਚਮਕੌਰ ਨੂੰ ਤੱਕਿਆ, ਤੱਕਿਆ ਬੇਪਰਵਾਹ। ਜਿਸ ਦਾ ਲੇਖਾ ਲਿਖ ਕੋਇ ਨਾ ਸਕਿਆ, ਨਾਲ ਕਾਗ਼ਜ਼ ਕਲਮ ਸ਼ਾਹੀ ਸ਼ਾਹ। ਮੈਂ ਖਿੜ ਖਿੜਾ ਕੇ ਹੱਸਿਆ, ਖ਼ੁਸ਼ੀ ਦਾ ਨਾਅਰਾ ਲਾ। ਵਾਹ ਵਾਹ ਤੇਰਾ ਖੇਲ ਪੁਰਖ ਸਮਰੱਥਿਆ, ਮੇਰੇ ਗਹਿਰ ਗੰਭੀਰੇ ਨੂਰੀ ਅਲਾਹ। ਗੋਬਿੰਦ ਖ਼ੁਸ਼ੀਆਂ ਦੇ ਵਿਚ ਰੱਤਿਆ, ਮਸਤਕ ਨੂਰ ਰਿਹਾ ਚਮਕਾ। ਮੈਂ ਚਾਰੋਂ ਕੁੰਟ ਨੱਠਿਆ, ਭੱਜਿਆ ਵਾਹੋ ਦਾਹ। ਫੇਰ ਗੋਬਿੰਦ ਤੀਰ ਨਿਸ਼ਾਨਾ ਕਸਿਆ, ਮੁਖੀ ਅਸਮਾਨ ਵੱਲ
❋
❋
ਉਠਾ। ਮੈਂ ਜ਼ਿਮੀ ਤੋਂ ਫੋਲਿਆ ਘੱਟਿਆ, ਖ਼ਾਕ ਦਿਤੀ ਉਡਾ। ਮੈਂ ਹੱਥ ਮਾਰਿਆ ਉਤੇ ਪੱਟਿਆ, ਪਟਨੇ ਵਾਲਿਆ ਤੇਰਾ ਲੇਖਾ ਰਹੇ ਨਾ ਰਾਅ। ਫੇਰ ਗੁਰਮੁਖਾਂ ਵੱਲ ਤੱਕਿਆ, ਸੋਹਣਾ ਨੈਣ ਉਠਾ। ਪੰਜ ਮਾਝੇ ਵਾਲੇ ਪੰਜ ਦੁਆਬੇ ਵਾਲੇ ਪੰਜ ਮਲਵਈਏ ਜੁਝਾਰ ਦੇ ਜੇਹੜੇ ਬਣੇ ਨਾਲ ਜੱਥਿਆ, ਸੂਰਬੀਰ ਨਾਮ ਧਰਾ। ਜਿਨ੍ਹਾਂ ਦਾ ਗੋਬਿੰਦ ਦੇ ਵੇਂਹਦਿਆਂ ਸੱਥਰ ਲੱਥਿਆ, ਸੀਸ ਧੜ ਹੋਇਆ ਜੁਦਾ। ਫੇਰ ਆਪਣਾ ਪਾਸਾ ਪਰਤਿਆ, ਨੈਣ ਨੈਣ ਵਿਚੋਂ ਉਲਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਰਿਹਾ ਸੁਣਾ। ਸਚਖੰਡ ਕਹੇ ਮੈਂ ਗੜ੍ਹੀ ਚਮਕੌਰ ਤਕੀ ਨਿੱਕੀ, ਪੁਰਖ ਅਕਾਲ ਦਿਤੀ ਵਖਾਈਆ। ਗੋਬਿੰਦ ਦੀ ਧਾਰ ਵੇਖੀ ਸਿੱਖੀ, ਸਿਖਿਆ ਬੇਪਰਵਾਹੀਆ। ਜਿਸ ਵੇਲੇ ਜੁਝਾਰ ਝੂਜਿਆ ਉਸ ਵੇਲੇ ਗੋਬਿੰਦ ਦੇ ਕੋਲ ਇਹ ਜੰਮੂ ਵਾਲੇ ਬਾਕੀ ਰਹਿ ਗਏ ਸੀ ਇੱਕੀ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਗੋਬਿੰਦ ਦੀ ਅੰਦਰੋਂ ਨਿਗਹ ਟਿਕੀ, ਧਿਆਨ ਧਿਆਨ ਵਿਚ ਰਖਾਈਆ। ਫੇਰ ਪੁਰਖ ਅਕਾਲ ਨੂੰ ਅਗੰਮੀ ਚਿੱਠੀ ਲਿਖੀ, ਸ਼ਬਦੀ ਸ਼ਬਦ ਸੁਣਾਈਆ। ਜੇ ਤੂੰ ਪ੍ਰੇਮ ਪਿਆਰ ਦੀ ਧਾਰ ਮੈਨੂੰ ਦਿਤੀ, ਦੇਵਣਹਾਰ ਤੇਰੀ ਵਡਿਆਈਆ। ਮੈਨੂੰ ਤੇਰੀ ਖੇਲ ਲੱਗੇ ਮਿੱਠੀ, ਮਿੱਠਾ ਰਸ ਦਿਤਾ ਚਖਾਈਆ। ਮੇਰਾ ਲਹਿਣਾ ਦੇਣਾ ਪੁਰਖ ਅਕਾਲ ਆਪ ਨਜਿੱਠੀਂ, ਦੂਸਰ ਲੋੜ ਰਹੇ ਨਾ ਰਾਈਆ। ਝਗੜਾ ਰਹੇ ਨਾ ਪੱਥਰ ਇੱਟੀਂ, ਪਾਹਨ ਰੰਗ ਨਾ ਕੋਇ ਰੰਗਾਈਆ। ਮੇਰੀ ਸੇਜਾ ਉਤੇ ਲਿਟੀਂ, ਆਸਣ ਆਪਣਾ ਇਕ ਬਣਾਈਆ। ਮੇਰੀ ਧਾਰ ਰੱਖੀਂ ਚਿੱਟੀ, ਨਿਰਵੈਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਚਖੰਡ ਕਹੇ ਮੈਂ ਗੜ੍ਹੀ ਚਮਕੌਰ ਵੇਖਿਆ ਖੇਲ ਤਮਾਸ਼, ਆਪਣਾ ਰੂਪ ਬਦਲਾਈਆ। ਜਿਸ ਜੁਝਾਰ ਨੂੰ ਦਿਤਾ ਨਹੀਂ ਸੀ ਪਾਣੀ ਗਿਲਾਸ, ਪੁੱਠਾ ਦਿਤਾ ਪਰਤਾਈਆ। ਓਸ ਅੰਤ ਡਿਗਦੇ ਰੱਖੀ ਆਸ, ਅੱਖ ਗੋਬਿੰਦ ਵੱਲ ਟਿਕਾਈਆ। ਜੇ ਤੂੰ ਪੁਰਖ ਅਕਾਲ ਦਾ ਸੁਤ ਮੈਂ ਵੀ ਤੇਰਾ ਦਾਸ, ਸਦਾ ਆਪਣਾ ਸੰਗ ਨਿਭਾਈਆ। ਜੇਹੜੇ ਮੇਰੇ ਨਾਲ ਝੂਜੇ ਖ਼ਾਸ, ਇਨ੍ਹਾਂ ਆਪਣੇ ਘਰ ਵਸਾਈਆ। ਮੇਰਾ ਇਕ ਦਾ ਇਕ ਨਾਲ ਹੋਏ ਨਾਤ, ਨਾਤਾ ਦੇਣਾ ਬੰਧਾਈਆ। ਸਾਹਿਬ ਸਤਿਗੁਰ ਦੇਵੀਂ ਦਾਤ, ਬਖ਼ਸ਼ਿਸ਼ ਰਹਿਮਤ ਇਕ ਕਮਾਈਆ। ਜਿਸ ਗੁਰਮੁਖ ਦਾ ਨਾਮ ਸੀ ਸਿੰਘ ਗੁਲਾਬ, ਉਹ ਜੁਝਾਰ ਦੇ ਕੋਲ ਆਇਆ ਚਾਈਂ ਚਾਈਂਆ। ਪਹਿਲੋਂ ਪ੍ਰੇਮ ਨਾਲ ਕੀਤਾ ਆਦਾਬ, ਸੀਸ ਦਿਤਾ ਝੁਕਾਈਆ। ਫੇਰ ਸਿਰ ਚੁਕ ਕੇ ਪੱਟ ਉਤੇ ਰੱਖਿਆ ਆਪ, ਆਪਣਾ ਪ੍ਰੇਮ ਬਣਾਈਆ। ਅੰਦਰ ਕੀਤਾ ਤੂੰ ਮੇਰਾ ਮੈਂ ਤੇਰਾ ਜਾਪ, ਵਾਹ ਸਤਿਗੁਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਮੈਂ ਵੇਖਿਆ ਖੇਲ ਅਪਾਰਾ, ਅਪਰੰਪਰ ਦਿਤਾ ਵਖਾਈਆ। ਜਿਸ ਨੇ ਚੁੱਕਿਆ ਸਿੰਘ ਜੁਝਾਰਾ, ਆਪਣੀ ਸੇਵ ਕਮਾਈਆ। ਉਸਨੂੰ ਲੱਗਾ ਤੀਰ ਕਰਾਰਾ, ਆਰ ਪਾਰ ਲੇਖਾ ਗਿਆ ਮੁਕਾਈਆ। ਉਹ ਡਿੱਗਾ ਮੂੰਹ ਦੇ ਭਾਰਾ, ਛਾਤੀ ਛਾਤੀ ਨਾਲ ਛੁਹਾਈਆ। ਫੇਰ ਗੋਬਿੰਦ ਨੇ ਖ਼ੁਸ਼ੀਆਂ ਵਿਚ ਬੋਲਿਆ ਪ੍ਰਭੂ ਦਾ ਇਕ ਜੈਕਾਰਾ, ਵਾਹ ਵਾਹ ਤੇਰੀ ਬੇਪਰਵਾਹੀਆ। ਤੇਰੇ ਕੋਲ ਆਵੇ ਗੁਰਮੁਖਾਂ ਨਾਲ ਮਿਲ ਕੇ ਮੇਰਾ ਦੁਲਾਰਾ, ਸੋਹਣਾ ਰੰਗ ਰੰਗਾਈਆ। ਸਚਖੰਡ ਕਹੇ ਮੈਂ ਉਸ ਵੇਲੇ ਖ਼ੁਸ਼ੀਆਂ ਵਿਚ ਵਾਹ ਵਾਹ ਕਰਕੇ ਊਚੀ ਕੂਕ ਪੁਕਾਰਾ, ਕੂਕ ਕੂਕ ਸੁਣਾਈਆ। ਪੁਰਖ ਅਕਾਲ ਤੇਰਾ ਖੇਲ ਨਿਆਰਾ, ਗੋਬਿੰਦ ਤੇਰੀ ਵਡ ਵਡਿਆਈਆ। ਓਨ੍ਹੇ ਚਿਰ ਨੂੰ ਇੱਕੀਆਂ ਦੀ
❋
❋
ਆ ਗਈ ਵਾਰਾ, ਗੋਬਿੰਦ ਸੰਦੇਸ਼ਾ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸਚਖੰਡ ਕਹੇ ਗੋਬਿੰਦ ਖ਼ੁਸ਼ੀਆਂ ਦੇ ਵਿਚ ਹੱਸਿਆ, ਤਾਲੀ ਦਿਤੀ ਵਜਾਈਆ। ਫੇਰ ਗੁਰਮੁਖਾਂ ਦਾ ਕਰਾਇਆ ਕਮਰ ਕੱਸਿਆ, ਹੁਕਮ ਦਿਤਾ ਸੁਣਾਈਆ। ਸਿਰਫ਼ ਪੰਜਾਂ ਨੂੰ ਕੋਲ ਰੱਖਿਆ, ਬਾਕੀ ਗੜ੍ਹੀਉਂ ਬਾਹਰ ਕਢਾਈਆ। ਫੇਰ ਜੁਝਾਰ ਦੇ ਵੱਲ ਤੱਕਿਆ, ਜਿਸ ਦਾ ਮੇਲ ਮਿਲਿਆ ਗੁਰਮੁਖ ਪਿਆਰੇ ਭਾਈਆ। ਫੇਰ ਅਗਲੀ ਕੀਤੀ ਇਛਿਆ, ਪੜਦਾ ਦਿਤਾ ਖੁਲ੍ਹਾਈਆ। ਤੁਸਾਂ ਮੇਰੀ ਮੰਨਣੀ ਸਿਖਿਆ, ਸਿੱਖ ਹੋ ਕੇ ਸਤਿਗੁਰ ਵਿਚ ਸਮਾਈਆ। ਫੇਰ ਤੀਰ ਦੀ ਮੁਖੀ ਨਾਲ ਅਗੰਮੀ ਲੇਖ ਲਿਖਿਆ, ਕਲਮ ਸ਼ਾਹੀ ਨਾ ਹੱਥ ਉਠਾਈਆ। ਮੇਰੇ ਸੂਰਬੀਰ ਜਵਾਨੇ ਨਿੱਕਿਆ, ਤੈਨੂੰ ਦੇਵਾਂ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਸੁਣਾਈਆ। ਸਚਖੰਡ ਕਹੇ ਗੋਬਿੰਦ ਨੇ ਤੀਰ ਨਾਲ ਲਿਖਿਆ ਲੇਖ ਅਪਾਰਾ, ਧੁਰ ਦਾ ਹੁਕਮ ਹੁਕਮ ਸੁਣਾਈਆ। ਬੱਚਿਓ ਜਿਸ ਵੇਲੇ ਆਵਾਂ ਦੁਬਾਰਾ, ਸ਼ਬਦੀ ਧਾਰ ਜੋਤ ਸਮਾਈਆ। ਮੇਲਾ ਮੇਲਾਂ ਵਿਚ ਸੰਸਾਰਾ, ਸ਼ਹਾਦਤ ਧਰਮ ਵਾਲੀ ਭੁਗਤਾਈਆ। ਫੇਰ ਧੁਰ ਦਾ ਹੋਇਆ ਇਸ਼ਾਰਾ, ਪੁਰਖ ਅਕਾਲ ਦਿਤਾ ਦ੍ਰਿੜਾਈਆ। ਬਾਲ ਅਵਸਥਾ ਫੇਰ ਵਿਛੜ ਜਾਣਾ ਤੇਰਾ ਦੁਲਾਰਾ, ਆਯੂ ਜਗਤ ਨਾ ਕੋਇ ਵਖਾਈਆ। ਗੋਬਿੰਦ ਕਿਹਾ ਇਹ ਤੇਰਾ ਖੇਲ ਤੇਰਾ ਸਦਾ ਸਹਾਰਾ, ਦੂਜੀ ਓਟ ਨਾ ਕੋਇ ਤਕਾਈਆ। ਮੈਂ ਸੇਵਕ ਸੇਵਾਦਾਰ ਤੁਮਾਰਾ, ਨਿਤ ਨਵਿਤ ਸੇਵ ਕਮਾਈਆ। ਤੂੰ ਸਾਹਿਬ ਸੁਲਤਾਨ ਸਿਕਦਾਰਾ, ਹੁਕਮੀ ਹੁਕਮ ਚਲਾਈਆ। ਪੁਰਖ ਅਕਾਲ ਪੁਸ਼ਤ ਪਨਾਹ ਦੇ ਕੇ ਥਾਪੀ ਮਾਰਿਆ ਲਲਕਾਰਾ, ਜ਼ੋਰ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੇਰੀ ਧਾਰ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਮੈਂ ਤੇਰੇ ਨਾਲ ਬਦਲਣੀ ਰੀਤ, ਰੀਤੀਵਾਨ ਹੋ ਕੇ ਵੇਖ ਵਖਾਈਆ। ਤੇਰੇ ਜੁਝਾਰ ਨੂੰ ਬਖ਼ਸ਼ਾਂ ਫੇਰ ਬਣਾ ਕੇ ਸਿੰਘ ਸੁਰਜੀਤ, ਸਿਰ ਆਪਣਾ ਹੱਥ ਟਿਕਾਈਆ। ਗੁਲਾਬ ਦਾ ਨਾਂ ਹੋਵੇ ਸਿੰਘ ਰਣਜੀਤ, ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਅੰਤ ਸਮੇਂ ਮਿਹਰਵਾਨ ਹੋ ਕੇ ਜ਼ਿੰਦਗੀ ਦੀ ਕਰਾਂ ਬਖ਼ਸ਼ੀਸ਼, ਰਹਿਮਤ ਸਚ ਕਮਾਈਆ। ਪਰ ਯਾਦ ਰੱਖੀਂ ਇਨ੍ਹਾਂ ਗੁਰਮੁਖਾਂ ਨੂੰ ਇਕੱਠਿਆਂ ਕਰਨਾ ਠੀਕ, ਸਚ ਦੀ ਧਾਰ ਵਿਚੋਂ ਪਰਗਟਾਈਆ। ਤੇਰੀ ਆਸਾ ਮਨਸਾ ਪੂਰੀ ਹੋਵੇ ਉਮੀਦ, ਤ੍ਰਿਸ਼ਨਾ ਤ੍ਰਿਪਤ ਦਏ ਕਰਾਈਆ। ਜੇਹੜਾ ਸ਼ਬਦ ਸ਼ਹਾਦਤ ਵਿਚ ਹੋਇਆ ਸ਼ਹੀਦ, ਸਤਿਗੁਰ ਸੀਸ ਝੋਲੀ ਪਾਈਆ। ਉਹਦੀ ਧੁਰ ਦਵਾਰੇ ਸਦਾ ਰਸੀਦ, ਸਚਖੰਡ ਦਵਾਰ ਦਏ ਗਵਾਹੀਆ। ਗੁਰਮੁਖ ਤੇਰੇ ਕਰਨ ਤਸਦੀਕ, ਇੱਕੀ ਸ਼ਹਾਦਤ ਦੇਣ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਪ੍ਰਭ ਤੇਰੀ ਆਦਿ ਜੁਗਾਦਿ ਮਿਹਰਵਾਨੀ, ਮਿਹਰਵਾਨ ਤੇਰੀ ਵਡਿਆਈਆ। ਮੈਂ ਯੋਧਾ ਸੂਰਬੀਰ ਮਰਦ ਮਰਦਾਨੀ, ਜਗਤ ਹਵਸ ਨਾ ਕੋਇ ਰਖਾਈਆ। ਨਾ ਕੋਈ ਲੇਖਾ ਲਿਖਣਾ ਕਲਮ ਕਾਨੀ, ਸ਼ਾਹੀ ਸ਼ਹਾਦਤ ਨਾ ਕੋਇ ਭੁਗਤਾਈਆ। ਤੂੰ ਆਦਿ ਜੁਗਾਦਿ ਦਾ ਦਾਨੀ, ਦਾਤਾ ਬੇਪਰਵਾਹੀਆ। ਮੇਰੀ ਤੇ ਸਦਾ ਸਦਾ ਸਦ ਗੁਰਮੁਖ ਹੋਣੇ ਨਿਸ਼ਾਨੀ, ਨਿਸ਼ਾਨਾ ਜਗਤ ਵਿਚ ਝੁਲਾਈਆ। ਜਿਨ੍ਹਾਂ ਦੀ ਮੰਜ਼ਲ ਹੋਣੀ ਆਸਾਨੀ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
❋
❋
ਇੱਕੀ ਗੁਰਮੁਖ ਦਿਉ ਗਵਾਹੀ, ਗੜ੍ਹੀ ਚਮਕੌਰ ਨਾਲ ਮਿਲਾਈਆ। ਜੇ ਕਹੋ ਜ਼ਿੰਦਗੀ ਦੀ ਦਾਤ ਝੋਲੀ ਦੇਵਾਂ ਪਾਈ, ਮਿਹਰ ਨਿਗਹ ਇਕ ਉਠਾਈਆ। ਬਿਨਾ ਤੁਹਾਡੇ ਪ੍ਰੇਮ ਤੋਂ ਇਹ ਬਚ ਸਕਦੇ ਨਹੀਂ ਜਗਤ ਦੇ ਰਾਹੀ, ਲੋਕਮਾਤ ਰਹਿਣ ਨਾ ਪਾਈਆ। ਜੇ ਮਨਜ਼ੂਰ ਉਠਾ ਲਉ ਬਾਹੀਂ, ਇੱਕੀ ਦੋਵੇਂ ਹੱਥ ਉਠਾਈਆ। ਜੇ ਖ਼ੁਸ਼ੀ ਮਾਝੇ ਮਾਲਵੇ ਦੁਆਬੇ ਵਾਲੇ ਰਲ ਜਾਉ ਨਾਲ ਚਾਈਂ, ਉਠ ਕੇ ਸੀਸ ਝੁਕਾਈਆ। ਫਿਰ ਪੁਰਖ ਅਕਾਲਾ ਦੀਨ ਦਿਆਲਾ ਹੋਏ ਸਹਾਈ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤੋ ਤੁਹਾਡੀ ਪ੍ਰੀਤੀ ਨਹੀਂ ਕੋਈ ਪਰਾਈ, ਪਿਆਰ ਆਪਣਾ ਰੂਪ ਦਰਸਾਈਆ। ਗੁਰਸਿਖਾਂ ਅੱਗੇ ਗੋਬਿੰਦ ਦੀ ਆਦਿ ਆਦਿ ਦੁਹਾਈ, ਕੂਕ ਕੂਕ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਚਖੰਡ ਕਹੇ ਜਨ ਭਗਤੋ ਮੈਂ ਦੱਸਾਂ ਹੋਰ ਨਿਸ਼ਾਨਾ, ਆਪਣਾ ਧਿਆਨ ਲਗਾਈਆ। ਗੋਬਿੰਦ ਨੇ ਅੰਤ ਇੱਕੀਆਂ ਦੇ ਗਿੱਟਿਆਂ ਨੂੰ ਬੰਨ੍ਹਿਆ ਸੀ ਪ੍ਰੇਮ ਦਾ ਗਾਨਾ, ਮੌਲੀ ਤੰਦ ਬੰਧਾਈਆ। ਜਿਸ ਵੇਲੇ ਮੇਰੇ ਪੁਰਖ ਅਕਾਲ ਨੇ ਬਦਲ ਦੇਣਾ ਜ਼ਮਾਨਾ, ਮੁਹੰਮਦ ਦਾ ਲੇਖਾ ਤੁਹਾਡੇ ਹੱਥ ਫੜਾਈਆ। ਚਰਨ ਧੂੜ ਜੋ ਟਿੱਕਾ ਲਗਾਇਆ ਉਸ ਦਾ ਸਚ ਬਿਆਨਾ, ਸੰਧੂਰ ਰੋ ਕੇ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਮੇਲਾ ਲਏ ਮਿਲਾਈਆ। ਸਚਖੰਡ ਕਹੇ ਇੱਕੀਆਂ ਵਿਚੋਂ ਚੌਦਾਂ ਝੂਜੇ, ਆਪਣੀ ਸੇਵ ਕਮਾਈਆ। ਪੰਜਾਂ ਨੇ ਰੂਪ ਬਦਲਾਏ ਇਕ ਦੂਜੇ, ਗੋਬਿੰਦ ਸੰਗ ਨਿਭਾਈਆ। ਦੋ ਗੁਰਮੁਖ ਬਣ ਕੇ ਸੂੰਘੇ, ਰਾਹ ਖੋਜਣ ਚਾਈਂ ਚਾਈਂਆ। ਉਹ ਵੜ ਗਏ ਵਹਿਣ ਪ੍ਰੇਮ ਦੇ ਡੂੰਘੇ, ਜਿਥੋਂ ਬਾਹਰ ਨਾ ਕੋਇ ਕਢਾਈਆ। ਗੋਬਿੰਦ ਗੜ੍ਹੀ ਵਿਚੋਂ ਆਉਣ ਲੱਗਿਆਂ ਨੇਤਰ ਹੰਝੂ ਓਨ੍ਹਾਂ ਦੇ ਪੂੰਝੇ, ਪਿਆਰ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਸਚਖੰਡ ਕਹੇ ਪ੍ਰਭੂ ਤੇਰਾ ਖੇਲ ਅਪਾਰਾ, ਵਡ ਤੇਰੀ ਬੇਪਰਵਾਹੀਆ। ਮੇਰੇ ਨਾਲ ਪੈਗ਼ੰਬਰ ਗੁਰ ਅਵਤਾਰਾ, ਗੜ੍ਹੀ ਚਮਕੌਰ ਵੇਖਣ ਆਏ ਚਾਈਂ ਚਾਈਂਆ। ਚੌਦਾਂ ਪੋਹ ਨੂੰ ਓਹੋ ਤੇਰਾ ਨਜ਼ਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਾਰ ਕਮਾਈਆ। ਮੈਂ ਆਇਆ ਤੇਰੇ ਦਵਾਰਾ, ਦਰ ਠਾਂਡੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਸਚਖੰਡ ਕਹੇ ਮੈਂ ਤੇਰੇ ਸਿੰਘਾਸਣ ਹੇਠਾਂ ਰਿਹਾ ਵੜ, ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਫੇਰ ਵੇਖਿਆ ਸਭ ਨੂੰ ਖੜ੍ਹ, ਚਾਰੋਂ ਕੁੰਟ ਧਿਆਨ ਲਗਾਈਆ। ਪ੍ਰਭੂ ਕੇਹੜੇ ਤੇਰੀ ਮੰਜ਼ਲ ਗਏ ਚੜ੍ਹ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਚਖੰਡ ਕਹੇ ਜਿਸ ਵੇਲੇ ਮੈਂ ਤੇਰੇ ਹੁਕਮ ਨਾਲ ਗੜ੍ਹੀ ਚਮਕੌਰ ਪੁੱਜਾ, ਆਪਣਾ ਫੇਰਾ ਪਾਈਆ। ਤੂੰ ਮੈਨੂੰ ਹੁਕਮ ਦਿਤਾ ਗੁੱਝਾ, ਸਹਿਜ ਨਾਲ ਸੁਣਾਈਆ। ਸਚਖੰਡ ਗੋਬਿੰਦ ਦੇ ਗੁਰਸਿਖ ਆਪਣੇ ਦਵਾਰੇ ਲਿਆਉਣੇ ਆਵੇ ਕੋਈ ਨਾ ਦੂਜਾ, ਦਰ ਵੜਨ ਕੋਇ ਨਾ ਪਾਈਆ। ਜਿਨ੍ਹਾਂ ਦਾ ਪ੍ਰੇਮ ਕਰਨਾ ਉਘਾ, ਉਗਣ ਆਥਣ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਹਿਬ ਤੇਰੀ ਸਰਨਾਈਆ। ਸਚਖੰਡ ਕਹੇ ਮੈਂ ਆਇਆ ਪ੍ਰਭ ਤੇਰੇ ਦਰਬਾਰ, ਭਗਤਾਂ ਵੇਖ ਵਖਾਈਆ। ਤੂੰ ਬਖ਼ਸ਼ਿਸ਼ ਕੀਤੀ ਅਪਾਰ, ਰਹਿਮਤ ਹੱਕ ਕਮਾਈਆ। ਸ਼ਹਿਨਸ਼ਾਹ ਸੱਚੀ ਸਰਕਾਰ, ਸਚ ਤੇਰੀ ਸ਼ਹਿਨਸ਼ਾਹੀਆ। ਤੂੰ
❋
❋
ਡੁੱਬਦੇ ਦੇਵੇਂ ਤਾਰ, ਪਾਹਨ ਪਾਰ ਕਰਾਈਆ। ਗੁਰਮੁਖ ਲਏਂ ਉਭਾਰ, ਚੁਰਾਸੀ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪ੍ਰਭੂ ਸਚ ਦੱਸ ਮੈਂ ਆਇਆ ਤੇਰੇ ਦਰ, ਪਿਛਲਾ ਪੰਧ ਮੁਕਾਈਆ। ਪੁਰਖ ਅਕਾਲ ਕਿਹਾ ਉਠ ਵੇਖ ਲੈ ਮੇਰਾ ਘਰ, ਘਰਾਨਾ ਦਿਆਂ ਦਰਸਾਈਆ। ਜਿਨ੍ਹਾਂ ਦਾ ਘਾੜਨ ਲਵਾਂ ਘੜ, ਆਪਣਾ ਰੰਗ ਰੰਗਾਈਆ। ਓਹ ਭਗਤ ਸੁਹੇਲੇ ਮੇਰੇ ਸਚਖੰਡ ਤੇਰੇ ਅੰਦਰ ਜਾਵਣ ਵੜ, ਅੱਗੇ ਹੋ ਨਾ ਕੋਇ ਅਟਕਾਈਆ। ਅੱਜ ਸਾਰਿਆਂ ਦਾ ਅੰਦਰੋਂ ਫੜ ਲੈ ਲੜ, ਜੋ ਪ੍ਰਭ ਨੂੰ ਬੈਠੇ ਸੀਸ ਨਿਵਾਈਆ। ਇਹ ਜਗਤ ਜਹਾਨ ਵਿਚ ਜ਼ਿੰਦਗੀ ਵਿਚ ਜਾਣ ਕਦੇ ਨਾ ਮਰ, ਮਰ ਜੀਵਤ ਰੂਪ ਵਟਾਈਆ। ਇਹ ਲੱਖ ਚੁਰਾਸੀ ਮੇਰੀ ਕਿਰਪਾ ਨਾਲ ਜਾਣ ਤਰ, ਡੂੰਘੇ ਵਹਿਣ ਨਾ ਕੋਇ ਵਹਾਈਆ। ਤੂੰ ਸਾਰਿਆਂ ਪਿਆਰਿਆਂ ਭਗਤਾਂ ਨੂੰ ਇਕੋ ਵਾਰ ਨਿਮਸਕਾਰ ਕਰ, ਨਿਉਂ ਨਿਉਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਈਆ। ਸਚਖੰਡ ਕਹੇ ਮੈਨੂੰ ਸੱਦਿਆ ਲੋਕਮਾਤ, ਆਪਣੀ ਦਇਆ ਕਮਾਈਆ। ਮੇਰਿਆਂ ਭਗਤਾਂ ਦੀ ਕਦੇ ਵੇਖੀਂ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਇਨ੍ਹਾਂ ਦਾ ਲੇਖਾ ਨਹੀਂ ਉਤੇ ਕਿਸੇ ਕਾਗ਼ਜ਼ਾਤ, ਅੱਖਰਾਂ ਵਾਲੀ ਨਾ ਸਿਫ਼ਤ ਸਾਲਾਹੀਆ। ਇਹ ਸਭ ਤੋਂ ਉਤਮ ਸ੍ਰੇਸ਼ਟ ਮੇਰੀ ਜਮਾਤ, ਜਿਨ੍ਹਾਂ ਨੂੰ ਜੁਮਲਾ ਅੱਖਰ ਇਕੋ ਦਿਤਾ ਪੜ੍ਹਾਈਆ। ਇਨ੍ਹਾਂ ਦੀ ਪੂਰੀ ਕਰਨੀ ਅੰਤ ਖਾਹਿਸ਼, ਤਮੰਨਾ ਪੂਰ ਦੇਣੀ ਕਰਾਈਆ। ਜਗਤ ਵਿਸ਼ਿਆਂ ਤੋਂ ਬਾਹਰ ਦਿਤਾ ਵਿਸ਼ਵਾਸ਼, ਵਿਸ਼ਵ ਦਾ ਪੜਦਾ ਦਿਤਾ ਉਠਾਈਆ। ਇਨ੍ਹਾਂ ਤੇਰੇ ਦਰ ਤੇ ਮੇਰੀ ਵੇਖਣੀ ਰਾਸ, ਸੋਹਣੀ ਖ਼ੁਸ਼ੀ ਬਣਾਈਆ। ਹੁਣ ਇਕੋ ਵਾਰ ਸਾਰਿਆਂ ਵੱਲ ਮਾਰ ਲੈ ਝਾਤ, ਜੋ ਨਿੱਕੇ ਵੱਡੇ ਬੈਠੇ ਡੇਰਾ ਲਾਈਆ। ਚੌਦਾਂ ਪੋਹ ਦੀ ਯਾਦ ਰੱਖੀ ਰਾਤ, ਰੁਤੜੀ ਪ੍ਰਭ ਨੇ ਦਿਤੀ ਮਹਿਕਾਈਆ। ਅੱਜ ਇਕੋ ਵਾਰ ਸਭ ਦਾ ਜਨਮ ਕਰਮ ਦਾ ਲੇਖਾ ਕੀਤਾ ਪਾਕ, ਪਤਿਤ ਪੁਨੀਤ ਦਿਤੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਪ੍ਰਭੂ ਮੈਂ ਮਾਰੀ ਅੰਤਰ ਝਾਤੀ, ਧਿਆਨ ਲਿਆ ਲਗਾਈਆ। ਮੇਰਾ ਵਾਹਿਦਾ ਹੋ ਗਿਆ ਕੌਲ ਇਕਰਾਰ ਹੋ ਗਿਆ ਤੇਰਿਆਂ ਭਗਤਾਂ ਵਾਸਤੇ ਸਦਾ ਖੁੱਲ੍ਹੀ ਰੱਖਾਂ ਤਾਕੀ, ਖਿੜਕੀ ਬੰਦ ਨਾ ਕੋਇ ਕਰਾਈਆ। ਮੈਂ ਬਣਿਆ ਰਹਾਂ ਸਾਥੀ, ਸਗਲਾ ਸੰਗ ਬਣਾਈਆ। ਤੇਰੇ ਪਿਆਰ ਦੀ ਦੱਸਦਾ ਰਹਾਂ ਗਾਥੀ, ਢੋਲਾ ਅਗੰਮ ਅਥਾਹੀਆ। ਪਰ ਤੂੰ ਵੀ ਪੂਰਾ ਕਰੀਂ ਮੇਰਾ ਵਾਕੀ, ਵਾਕਫਕਾਰ ਇਕ ਹੋ ਆਈਆ। ਸਦਾ ਪ੍ਰੇਮ ਪਿਆਰ ਦੀ ਇਨ੍ਹਾਂ ਨੂੰ ਬਖ਼ਸ਼ਦਾ ਰਵ੍ਹੀਂ ਦਾਤੀ, ਦਾਤਾ ਹੋ ਕੇ ਦਇਆ ਕਮਾਈਆ। ਅੱਗੇ ਰਹੇ ਕਿਸੇ ਨਾ ਵਾਟੀ, ਪੈਂਡਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੂੰ ਸਾਹਿਬ ਪੁਰਖ ਸਮਰਾਥੀ, ਸਮਰਥ ਤੇਰੇ ਹੱਥ ਵਡਿਆਈਆ। ਸਚਖੰਡ ਕਹੇ ਪ੍ਰਭੂ ਤੇਰੇ ਨਾਲ ਹੋ ਗਈ ਮੇਰੀ ਸ਼ਰਤ, ਸ਼ਰਅ ਅਵਰ ਨਾ ਕੋਇ ਰਖਾਈਆ। ਜਿਸ ਕਾਰਨ ਆਇਆ ਉਪਰ ਧਰਤ, ਧਵਲ ਉਤੇ ਪੰਧ ਮੁਕਾਈਆ। ਫਿਰ ਜਾਣਾ ਉਪਰ ਅਰਸ਼, ਗੁਰ ਅਵਤਾਰ ਪੈਗ਼ੰਬਰ ਸੰਗ ਰਖਾਈਆ। ਤੇਰਾ ਖੇਲ ਵਖਾਇਆ ਅਸਚਰਜ, ਅਚਰਜ ਲੀਲਾ ਤੇਰੀ ਬੇਪਰਵਾਹੀਆ। ਜਿਥੇ ਸ਼ਰਅ ਛੁਰੀ ਦਿਸੇ ਨਾ ਕਰਦ, ਕਾਤਲ ਮਕਤੂਲਾ ਰੂਪ ਨਾ ਕੋਇ ਵਟਾਈਆ। ਗ਼ਰੀਬ ਨਿਮਾਣਿਆਂ ਵੰਡੀਂ ਦਰਦ, ਦੁਖੀਆਂ ਆਪਣੀ ਗੋਦ ਉਠਾਈਆ। ਇਕ ਬੇਨੰਤੀ ਮੰਨੀਂ ਮੇਰੀ ਅਰਜ਼, ਆਰਜ਼ੂ
❋
❋
ਦਿਆਂ ਸੁਣਾਈਆ। ਆਪਣਿਆਂ ਭਗਤਾਂ ਦੀ ਕਿਸੇ ਹੱਥ ਫੜਾਵੀਂ ਨਾ ਫਰਦ, ਜ਼ੁਮੇਵਾਰ ਨਾ ਕੋਇ ਬਣਾਈਆ। ਉਨ੍ਹਾਂ ਦੀ ਲੱਜਿਆ ਰੱਖੀਂ ਹੋਣ ਨਾ ਦੇਵੀਂ ਨਪੜਦ, ਓਢਣ ਆਪਣਾ ਨਾਮ ਪਾਈਆ। ਮੇਰੇ ਦਵਾਰੇ ਦੀ ਸਿੱਧੀ ਕਰੀਂ ਸੜਕ, ਅੱਗੇ ਹੋ ਨਾ ਕੋਇ ਅਟਕਾਈਆ। ਘਰ ਆਪਣੇ ਆਉਣ ਨਿਧੜਕ, ਭੱਜਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਪ੍ਰਭੂ ਮੈਂ ਜਾਵਾਂ ਆਪਣੇ ਗ੍ਰਹਿ, ਦਰ ਤੇਰੇ ਤੇਰਾ ਸੋਭਾ ਪਾਈਆ। ਜਿਸ ਦਾ ਲੇਖਾ ਕੋਈ ਨਾ ਕਹੇ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਇਕੋ ਨੂਰ ਨੁਰਾਨਾ ਤੇਰਾ ਰਹੇ, ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਆਦਿ ਤੋਂ ਅੰਤ ਤਕ ਕਿਸੇ ਦਾ ਨਹੀਂ ਭੈ, ਨਿਰਭੈ ਤੇਰੀ ਸ਼ਰਨਾਈਆ। ਜੁਗ ਚੌਕੜੀ ਜਿਨ੍ਹਾਂ ਨੇ ਕੀਤੀ ਤੇਰੀ ਜੈ, ਉਹ ਘਰ ਮੇਰੇ ਆਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਚਖੰਡ ਉਠ ਜਾਹ ਆਪਣੇ ਵਤਨ, ਵਤਨ ਤੇਰਾ ਬੇਪਰਵਾਹੀਆ। ਜਿਸ ਦਾ ਆਦਿ ਅੰਤ ਦਾ ਇਕੋ ਪੱਤਨ, ਦੂਜਾ ਤਟ ਨਾ ਕੋਇ ਬਣਾਈਆ। ਜਿਥੇ ਭਗਤ ਸੁਹੇਲੇ ਵਸਣ, ਨਿਰਗੁਣ ਜੋਤੀ ਜੋਤ ਨੂਰ ਰੁਸ਼ਨਾਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਤਕਣ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਮਸਤੇ ਸੀਸ ਝੁਕਾਈਆ। ਪ੍ਰਭੂ ਤੇਰਿਆਂ ਭਗਤਾਂ ਦਾ ਵਸਦਾ ਰਹੇ ਦਰਬਾਰ, ਦਵਾਰਕਾਵਾਸੀ ਜਿਥੇ ਧਿਆਨ ਲਗਾਈਆ। ਮੇਰੇ ਨਾਲ ਚਲੇ ਤੇਈ ਅਵਤਾਰ, ਪੈਗ਼ੰਬਰ ਸੰਗ ਬਣਾਈਆ। ਗੁਰੂ ਦਸ ਕਰਨ ਪਿਆਰ, ਪ੍ਰੇਮ ਪ੍ਰੀਤੀ ਤੇਰੀ ਬੇਪਰਵਾਹੀਆ। ਮੈਂ ਜੁਗ ਜੁਗ ਖ਼ਾਦਮ ਰਵ੍ਹਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਮੈਂ ਸਦਾ ਸਦਾ ਰਹਵਾਂ ਤੇਰੇ ਦਰ ਦਵਾਰ, ਸਚ ਸਚ ਮਿਲੇ ਸਰਨਾਈਆ। ਤੂੰ ਬਖ਼ਸ਼ਿਸ਼ ਕੀਤੀ ਅਪਾਰ, ਰਹਿਮਤ ਹੱਕ ਕਮਾਈਆ। ਸੁਰਜੀਤ ਸਿੰਘ ਰਣਜੀਤ ਸਿੰਘ ਦੀ ਆਯੂ ਬਖ਼ਸ਼ ਕੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਹੈਰਾਨ ਦਿਤੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਦੀ ਸੁਣਨੀ ਸੁਣਾਉਣੀ, ਤੇਜ ਭਾਨ ਦਿਆਂ ਦ੍ਰਿੜਾਈਆ। ਛੱਬੀ ਪੋਹ ਨੂੰ ਜਿਹੜੀ ਪੱਗ ਤੇਰੀ ਸਪੁਤਰੀ ਨੇ ਭੇਟ ਚੜ੍ਹਾਉਣੀ, ਉਹ ਰਾਮ ਸਿੰਘ ਦੇ ਸਿਰ ਦੇਣੀ ਬੰਨ੍ਹਾਈਆ। ਜਿਸ ਦੀ ਲਜਪਤ ਸਤਿਗੁਰ ਮਾਤ ਰਖਾਉਣੀ, ਇੱਕੀਆਂ ਦੀ ਸ਼ਹਾਦਤ ਨਾਲ ਭੁਗਤਾਈਆ। ਬੱਚੇ ਦਾ ਦਾਨ ਝੋਲੀ ਪਾਉਣ, ਬਿਨਾ ਸਤਿਗੁਰ ਸ਼ਬਦ ਤੋਂ ਇਹ ਬਖ਼ਸ਼ਿਸ਼ ਕਿਸੇ ਨਹੀਂ ਕਰਾਉਣੀ, ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਗੁਰਮੁਖੋ ਇਹ ਕੋਈ ਗੱਲਾਂ ਬਾਤਾਂ ਵਾਲੀ ਨਹੀਂ ਸੁਣਾਉਣੀ, ਜੋ ਪਿਛੇ ਵਰਤਿਆ ਅੱਗੇ ਲੇਖਾ ਪੂਰ ਕਰਾਈਆ। ਗੜ੍ਹੀ ਚਮਕੌਰ ਦੀ ਰੌਣਕ ਉਹੋ ਅੱਜ ਵਖਾਉਣੀ, ਜੋ ਗੋਬਿੰਦ ਆਪਣੇ ਸਿੱਖਾਂ ਨਾਲ ਖ਼ੁਸ਼ੀ ਵਿਚ ਵੇਖੀ ਚਾਈਂ ਚਾਈਂਆ। ਇਹ ਗੱਲ ਨਹੀਂ ਕਦੇ ਭੁਲਾਉਣੀ, ਭੁੱਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਗੜ੍ਹੀ ਚਮਕੌਰ ਕਹੇ ਮੈਨੂੰ ਟੇਕ ਲੈਣ ਦੇ ਪ੍ਰਭੂ ਮੱਥਾ, ਨਿਉਂ ਨਿਉਂ ਸੀਸ ਨਿਵਾਈਆ। ਮੈਨੂੰ ਗੋਬਿੰਦ ਦੇ ਪਿਆਰਿਆਂ ਦਾ ਓਹੋ ਦਿਸਦਾ ਜੱਥਾ, ਜੋ ਕਮਰਕਸੇ ਕਸ ਕੇ ਬੈਠੇ ਚਾਈਂ ਚਾਈਂਆ। ਕਿੱਡਾ ਸੋਹਣਾ
❋
❋
ਸੰਗ ਬਣਿਆ ਇਕੱਠਾ, ਜੁਝਾਰ ਦੇ ਸਾਥੀ ਰੰਗ ਵਖਾਈਆ। ਇਹ ਖੇਲ ਤੇਰਾ ਅਨਡਿਠਾ, ਜਗਤ ਸ਼ਾਸਤਰ ਨਾ ਕੋਇ ਦ੍ਰਿੜਾਈਆ। ਤੇਰਾ ਭਾਣਾ ਸਦਾ ਸਦਾ ਸਦ ਸਭ ਨੂੰ ਲੱਗੇ ਮਿੱਠਾ, ਮਿਹਰਵਾਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਸੀਂ ਬੜੇ ਵੱਡੇ ਭਗਤ, ਪ੍ਰਭ ਭਗਵਨ ਦਿਤੀ ਮਾਣ ਵਡਿਆਈਆ। ਜਿਨ੍ਹਾਂ ਕੋਈ ਨਾਮ ਨਹੀਂ ਜਪਿਆ ਵਿਚ ਜਗਤ, ਜਗਜੀਵਣ ਦਾਤਾ ਆਪਣਾ ਰੰਗ ਰੰਗਾਈਆ। ਤੁਹਾਡੇ ਅੰਦਰ ਸਚ ਪ੍ਰੇਮ ਦੀ ਇਹੋ ਬਖ਼ਸ਼ੀ ਸ਼ਕਤ, ਤੁਹਾਡੀ ਸ਼ਖ਼ਸੀਅਤ ਗੁਰਮੁਖਾਂ ਵਾਲੀ ਦਿਤੀ ਬਣਾਈਆ। ਤੁਸੀਂ ਹੁਣ ਮਾਲਕ ਆਪਣੇ ਦਾ ਵੇਖਿਓ ਵਕਤ, ਵਕਤ ਨਾਲ ਕੀ ਆਪਣੀ ਕਾਰ ਕਮਾਈਆ। ਜਦੋਂ ਚਾਹੋਗੇ ਸੁਤਿਆਂ ਜਾਗਦਿਆਂ ਚਲਦਿਆਂ ਫਿਰਦਿਆਂ ਦੇਵੇਗਾ ਦਰਸ, ਦੀਦਾਰ ਆਪਣਾ ਆਪ ਕਰਾਈਆ। ਸਤਿਗੁਰ ਸ਼ਬਦ ਪਿਆਰ ਨੂੰ ਲੈਣਾ ਪਰਖ, ਪਾਰਖੂ ਹੋ ਕੇ ਆਪਣਾ ਧਿਆਨ ਲਗਾਈਆ। ਤੁਹਾਡੇ ਅੰਤਰ ਨਿਰੰਤਰ ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤਤ ਤਤ ਗਵਾਈਆ। ਤੁਹਾਡੀ ਲੇਖੇ ਲਾਵੇ ਅੱਜ ਦੀ ਰੈਣ ਜੋ ਠੰਡੀ ਸਰਦ, ਸੀਤਲ ਤੁਹਾਨੂੰ ਦਏ ਕਰਾਈਆ। ਯਾਦ ਰੱਖਿਓ ਕਦੀ ਮਿੰਨਤ ਨਾ ਕਰਿਓ ਹੱਥ ਜੋੜ ਕੇ ਅਰਜ਼ ਨਾ ਕਰਿਓ ਪ੍ਰਭੂ ਸਾਡਾ ਵੰਡ ਦਰਦ, ਜੇ ਸਤਿਗੁਰੂ ਹੈਂ ਤੇ ਤੁਹਾਡਾ ਦੁੱਖ ਆਪਣੀ ਝੋਲੀ ਪਾਈਆ। ਇਹੋ ਖੇਲ ਕਰਨਾ ਅਸਚਰਜ, ਜਿਸ ਦੀ ਚਾਰ ਜੁਗ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਅੰਗਰੇਜ਼ ਸਿੰਘ ਜ਼ਰਾ ਅੱਗੇ ਆ, ਤੇਰਾ ਲੇਖਾ ਦਿਆਂ ਦ੍ਰਿੜਾਈਆ। ਜਿਸ ਵੇਲੇ ਜੁਝਾਰ ਸ਼ਹੀਦੀ ਗਿਆ ਸੀ ਪਾ, ਧੜ ਜ਼ਿਮੀਂ ਉਤੇ ਟਿਕਾਈਆ। ਤੇਰਾ ਨਾਂ ਸੀ ਆਜ਼ਮ ਖਾਂ, ਤੂੰ ਰੋ ਕੇ ਮਾਰੀ ਸੀ ਧਾਂ, ਖ਼ੁਦਾ ਤੇਰੀ ਬੇਪਰਵਾਹੀਆ। ਕਿੱਡਾ ਸੋਹਣਾ ਸੂਰਬੀਰ ਮੇਰੇ ਭਰਾ ਵਰਗਾ ਭਰਾ, ਜਿਸ ਦੀ ਹੋਈ ਜਗਤ ਜੁਦਾਈਆ। ਮੇਰਾ ਜੀ ਕਰਦਾ ਇਸ ਨੂੰ ਚੁੱਕ ਕੇ ਲੈ ਜਾਵਾਂ ਕੋਲ ਆਪਣੀ ਮਾਂ, ਗੋਦੀ ਉਸ ਦੀ ਦਿਆਂ ਟਿਕਾਈਆ। ਫਿਰ ਸਿਰ ਤੋਂ ਕੁੱਲਾ ਦਿਤਾ ਲਾਹ, ਜ਼ਿਮੀਂ ਉਤੇ ਪਟਕਾਈਆ। ਫੇਰ ਦੋਵੇਂ ਹੱਥ ਜੋੜ ਕੇ ਮੰਗੀ ਦੁਆ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਜੇ ਤੂੰ ਸੱਚਾ ਤੇ ਮੈਨੂੰ ਕਬਰਾਂ ਤੋਂ ਪਰ੍ਹਾਂ ਲਈਂ ਮਿਲਾ, ਮਕਬਰਿਆਂ ਵਿਚ ਆਸਣ ਕਦੇ ਨਾ ਲਾਈਆ। ਗੋਬਿੰਦ ਨੇ ਝਟ ਨਿਗਹ ਲਈ ਉਠਾ, ਸੈਨਤ ਹੱਥ ਨਾਲ ਕਰਾਈਆ। ਜਿਸ ਵੇਲੇ ਆਇਆ ਤੇ ਜ਼ਰੂਰ ਲਵਾਂਗਾ ਮਿਲਾ, ਮੁਹੰਮਦ ਦੀ ਸ਼ਰਅ ਵਿਚੋਂ ਬਾਹਰ ਆਪਣੇ ਨਾਲ ਰਖਾਈਆ। ਤੈਨੂੰ ਬੱਚਿਆਂ ਵਾਂਗ ਗੋਦੀ ਲਵਾਂਗਾ ਬਹਾ, ਸਿਰ ਆਪਣਾ ਹੱਥ ਟਿਕਾਈਆ। ਜ਼ਰੂਰ ਇਨ੍ਹਾਂ ਦੀ ਜ਼ਿੰਦਗੀ ਦਾ ਲੇਖਾ ਤੇਰੀ ਝੋਲੀ ਦੇਵਾਂਗਾ ਪਾ, ਤੇਰੇ ਗ੍ਰਹਿ ਵੱਜੇ ਵਧਾਈਆ। ਏਸੇ ਕਰ ਕੇ ਸਭ ਦਾ ਮੇਲਾ ਲਿਆ ਮਿਲਾ, ਸਤਿਗੁਰ ਸ਼ਬਦ ਅਭੁੱਲ ਭੁੱਲ ਕਦੇ ਨਾ ਜਾਈਆ। ਓਸ ਵੇਲੇ ਦੀ ਸ਼ਹਾਦਤ ਪਿਆਰ ਵਿਚ ਭੁਗਤਾਵੇ ਜਰਨੈਲ ਸਿੰਘ ਗਵਾਹ, ਜਿਸ ਗੋਬਿੰਦ ਨੂੰ ਉਚ ਦਾ ਪੀਰ ਬਣਾ ਕੇ ਆਪਣੇ ਕੰਧ ਲਿਆ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਚਾਹੇ ਸੋ ਕਰੇ ਵਿਚ ਜਹਾਂ, ਕਰਨਹਾਰ ਆਦਿ ਅੰਤ ਦਾ ਮਾਲਕ ਇਕ ਅਖਵਾਈਆ।
❋
❋
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਦੇਵਾ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ
ਸਚਖੰਡ ਕਹੇ ਮੇਰੀ ਸੁਹਾਉਣੀ ਰੁਤਾ, ਪ੍ਰਭ ਦੇਵੇ ਮਾਣ ਵਡਿਆਈਆ। ਕਿਰਪਾ ਕਰੇ ਪ੍ਰਭ ਅਬਿਨਾਸ਼ੀ ਅਚੁਤਾ, ਨਿਰਗੁਣ ਨਿਰਵੈਰ ਨਿਰਾਕਾਰ ਅਗੰਮ ਅਥਾਹੀਆ। ਤੇਰਾ ਮਾਰਗ ਦਿਸੇ ਉਚਾ, ਊਚ ਅਗੰਮ ਦਇਆ ਕਮਾਈਆ। ਜਗਤ ਜੀਵ ਜਹਾਨ ਰਹੇ ਕੋਇ ਨਾ ਸੁੱਤਾ, ਸੁਰਤੀ ਸ਼ਬਦ ਨਾਲ ਉਠਾਈਆ। ਆਪਣਾ ਭੇਵ ਰਖੇ ਨਾ ਲੁਕਾ, ਓਹਲਾ ਨਿਰੰਤਰ ਦੇ ਚੁਕਾਈਆ। ਹਉਮੇ ਰੋਗ ਮੇਟ ਦੇ ਦੁੱਖਾ, ਹੰਗਤਾ ਗੜ੍ਹ ਤੁੜਾਈਆ। ਆਤਮ ਪ੍ਰੇਮ ਜੋੜੇ ਟੁੱਟਾ, ਟੁੱਟਿਆਂ ਗੰਢ ਪਵਾਈਆ। ਨਿਜ ਗ੍ਰਹਿ ਦੇਵੇ ਸਚ ਦਾ ਸੁੱਖਾ, ਪ੍ਰੇਮ ਸਾਗਰ ਵਿਚ ਸਮਾਈਆ। ਸੁਫ਼ਲ ਕਰਾਏ ਜਨਣੀ ਕੁੱਖਾ, ਹਰਿਜਨ ਸਾਚੇ ਲਏ ਤਰਾਈਆ। ਉਜਲ ਕਰਾਏ ਮਾਤ ਮੁਖਾ, ਮੁਖ ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਰੰਗਾਈਆ। ਸਤਿਜੁਗ ਕਹੇ ਪ੍ਰਭ ਮੇਰਾ ਵਕਤ ਸੁਹਾਉਣਾ, ਸੋਹਣੀ ਰੁਤ ਸੁਹਾਈਆ। ਧਰਨੀ ਧਰਤ ਧਵਲ ਧੌਲ ਟਿਕਾਉਣਾ, ਧਰਮ ਦੀ ਧਾਰ ਨਾਲ ਰਖਾਈਆ। ਸਚ ਦਾ ਮੰਤਰ ਇਕ ਦ੍ਰਿੜਾਉਣਾ, ਆਤਮ ਪਰਮਾਤਮ ਰਾਗ ਅਲਾਈਆ। ਕਿਰਿਆ ਕੂੜ ਦਾ ਪੰਧ ਚੁਕਾਉਣਾ, ਮਾਇਆ ਮਮਤਾ ਮੋਹ ਚੁਕਾਈਆ। ਸਚ ਦਰਬਾਰਾ ਇਕ ਸੁਹਾਉਣਾ, ਦਰ ਇਕੋ ਇਕ ਵਖਾਈਆ। ਜਿਥੇ ਚਾਰ ਵਰਨ ਅਠਾਰਾਂ ਬਰਨ ਸੀਸ ਨਿਵਾਉਣਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਇਸ਼ਟ ਇਕ ਮਨਾਉਣਾ, ਦੇਵ ਆਤਮਾ ਸੱਚੀ ਕੁੜਮਾਈਆ। ਸੋ ਪੁਰਖ ਨਿਰੰਜਣ ਆਪਣਾ ਖੇਲ ਖਿਲਾਉਣਾ, ਹਰਿ ਪੁਰਖ ਨਿਰੰਜਣ ਰੰਗ ਰੰਗਾਈਆ। ਏਕੰਕਾਰ ਸੰਗ ਨਿਭਾਉਣਾ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤੇ ਮਾਰਗ ਸਮਝਾਉਣਾ, ਸ੍ਰੀ ਭਗਵਾਨ ਰਹਿਬਰ ਇਕ ਅਖਵਾਈਆ। ਪਾਰਬ੍ਰਹਮ ਧੁਰ ਦਾ ਹੁਕਮ ਵਰਤਾਉਣਾ, ਬ੍ਰਹਮ ਪਰਦਾ ਦਏ ਉਠਾਈਆ। ਸ਼ਬਦੀ ਸ਼ਬਦ ਨਾਦ ਵਜਾਉਣਾ, ਸੋਈ ਸੁਰਤ ਜਗਤ ਉਠਾਈਆ। ਧਰਮ ਦੀ ਧਾਰ ਧਰਮ ਦ੍ਰਿੜਾਉਣਾ, ਮਾਨਵ ਜਾਤੀ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਗ੍ਰਹਿ ਇਕ ਵਖਾਈਆ। ਸਤਿਜੁਗ ਕਹੇ ਮੇਰਾ ਸਮਾਂ ਹੋਇਆ ਸੁਹਾਉਣਾ, ਸੋਹਣੀ ਮਿਲੇ ਵਡਿਆਈਆ। ਦੀਨ ਦਿਆਲਾ ਬਣੇ ਰਾਣਾ, ਰਈਅਤ ਦੋ ਜਹਾਨ ਵੇਖ ਵਖਾਈਆ। ਸਭ ਨੂੰ ਦੱਸੇ ਇਕੋ ਗਾਣਾ, ਸਤਿਗੁਰ ਸੇਵਾ ਸ਼ਬਦ ਲਗਾਈਆ। ਅੰਤਰ ਨਿਰੰਤਰ ਹੋਵੇ ਜਾਣੀ ਜਾਣਾ, ਪਰਦੇ ਪਰਦਿਆਂ ਵਿਚੋਂ ਖੁਲ੍ਹਾਈਆ। ਨਵ ਸੱਤ ਵੇਖੇ ਮਾਰ ਧਿਆਨਾ, ਬਿਨ ਅੱਖਾਂ ਅੱਖ ਉਠਾਈਆ। ਜਲਵਾਗਰ ਬਣ ਨੂਰ ਨੁਰਾਨਾ, ਨਿਰਵੈਰ ਆਪਣਾ ਹੁਕਮ ਵਰਤਾਈਆ। ਮੈਨੂੰ ਲੋਕਮਾਤ ਦੇਵੇ ਮਾਣਾ, ਸਿਰ ਮੇਰੇ ਹੱਥ ਟਿਕਾਈਆ। ਮੈਂ ਖ਼ੁਸ਼ੀਆਂ ਦੇ ਵਿਚ ਜਾਣਾ, ਦੂਰ ਦੁਰਾਡਾ ਪੰਧ ਮੁਕਾਈਆ। ਧਰਨੀ ਧਰਤ ਧਵਲ ਧੌਲ ਦੀ ਗੋਦ ਟਿਕਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਭਗਵਾਨਾ, ਸ੍ਰੀ ਭਗਵਾਨ ਧੁਰਦਰਗਾਹੀਆ।
❋
❋
੧੫ ਪੋਹ ਸ਼ਹਿਸ਼ਾਹੀ ਸੰਮਤ ੬ ਬੀਬੀ ਰਾਜੋ ਦੇ ਘਰ ਪਿੰਡ ਸਈ ਕਲਾਂ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਮੇਰੀ ਇਕ ਅਰਜੋਈ, ਬੇਨੰਤੀ ਦਿਆਂ ਜਣਾਈਆ। ਆਪਣੇ ਦਰ ਤੇ ਦੇਵੀਂ ਢੋਈ, ਸਿਰ ਮੇਰੇ ਹੱਥ ਰਖਾਈਆ। ਪਹਿਲੋਂ ਕਲਜੁਗ ਦੀ ਕਲਾ ਖੋਹੀਂ, ਲੋਕਮਾਤ ਰਹਿਣ ਨਾ ਪਾਈਆ। ਜਗਤ ਵਿਕਾਰੀ ਰਹੇ ਨਾ ਕੋਈ, ਕੂੜਾ ਨਾਤਾ ਦੇਣਾ ਤੁੜਾਈਆ। ਸਤਿ ਧਰਮ ਦਾ ਬੀਜ ਸਤਿ ਸਤਿਵਾਦੀ ਹੋ ਕੇ ਬੋਈਂ, ਹਰਿ ਹਿਰਦੇ ਰੰਗ ਰੰਗਾਈਆ। ਗ਼ਫ਼ਲਤ ਵਿਚ ਕਦੇ ਨਾ ਸੋਈਂ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰੀ ਆਸ਼ਾ ਰਹੀ ਰੋਈ, ਬਿਨ ਨੈਣਾਂ ਨੀਰ ਵਹਾਈਆ। ਮੇਰੀ ਤਮੰਨਾ ਮੋਹ ਮਮਤਾ ਵਿਚ ਜਾਏ ਨਾ ਮੋਹੀ, ਮੁਹੱਬਤ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਮੈਨੂੰ ਬਣਾਈਂ ਆਪਣਾ ਸੁਤ ਦੁਲਾਰਾ, ਪੂਤ ਸਪੂਤਾ ਗੋਦ ਉਠਾਈਆ। ਦੇਵੀਂ ਨਾਮ ਅਧਾਰਾ, ਵਸਤ ਅਗੰਮ ਵਰਤਾਈਆ। ਸਚ ਦਾ ਸਚ ਇਕਂ ਜੈਕਾਰਾ, ਇਕੋ ਤੇਰਾ ਨਾਮ ਧਿਆਈਆ। ਜੋਤੀ ਜਾਤੇ ਹੋਈਂ ਉਜਿਆਰਾ, ਮੇਰਾ ਸਗਲਾ ਸੰਗ ਨਿਭਾਈਆ। ਦੀਨ ਦੁਨੀ ਦੀ ਪਾਵੀਂ ਸਾਰਾ, ਹਰ ਘਟ ਅੰਤਰ ਵੇਖ ਵਖਾਈਆ। ਕੋਈ ਜੀਵ ਮੂਰਖ ਮੂੜ੍ਹ ਨਾ ਰਹੇ ਗਵਾਰਾ, ਬੁਧ ਬਿਬੇਕ ਦੇਣੀ ਕਰਾਈਆ। ਇਕੋ ਦੱਸੀਂ ਧਰਮ ਦਵਾਰਾ, ਦੂਜਾ ਰਾਹ ਨਾ ਕੋਇ ਵਖਾਈਆ। ਮੈਂ ਸਭ ਦਾ ਬਣਾਂ ਮੀਤ ਮੁਰਾਰਾ, ਮਿੱਤਰ ਬਣ ਕੇ ਝਟ ਲੰਘਾਈਆ। ਧਰਨੀ ਉਤੇ ਦੇਂਦਾ ਰਹਾਂ ਇਸ਼ਾਰਾ, ਪੁਰਖ ਅਕਾਲੇ ਤੇਰਾ ਰਾਹ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭ ਮੇਰੀ ਪੁਸ਼ਤ ਪਨਾਹ ਦੇਵੀਂ ਥਾਪੀ, ਦੇਵਣਹਾਰ ਤੇਰੀ ਵਡਿਆਈਆ। ਮੇਰਾ ਲੇਖਾ ਰੱਖੀਂ ਲੋਕਮਾਤੀ, ਮਾਤ ਪਿਤ ਆਪ ਹੋ ਜਾਈਆ। ਪਹਿਲੋਂ ਕਲਜੁਗ ਦੇ ਮੇਟੀਂ ਕੂੜੇ ਪਾਪੀ, ਪਤਿਤ ਰਹਿਣ ਕੋਇ ਨਾ ਪਾਈਆ। ਭਗਤ ਬਣਾਈਂ ਸਾਥੀ, ਸੰਗੀ ਧੁਰ ਦੇ ਨਾਲ ਰਲਾਈਆ। ਆਪਣੇ ਨਾਮ ਦੀ ਖੋਲ੍ਹੀਂ ਹਾਟੀ, ਵਣਜ ਇਕੋ ਇਕ ਦਰਸਾਈਆ। ਝਗੜਾ ਮੇਟੀਂ ਜ਼ਾਤੀ ਪਾਤੀ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਚਾਰ ਵਰਨ ਕਰੀਂ ਇਕ ਜਮਾਤੀ, ਇਕੋ ਅੱਖਰ ਦੇਣਾ ਸਮਝਾਈਆ। ਨੌ ਖੰਡ ਰਹੇ ਨਾ ਅੰਧੇਰੀ ਰਾਤੀ, ਸਾਚਾ ਚੰਦ ਦੇਣਾ ਚਮਕਾਈਆ। ਤੇਰੇ ਪ੍ਰੇਮ ਦੀ ਹੋਵੇ ਪਰਭਾਤੀ, ਸੰਧਿਆ ਤੇਰਾ ਰੰਗ ਵਖਾਈਆ। ਤੂੰ ਸਾਹਿਬ ਪੁਰਖ ਸਮਰਾਥੀ, ਧੁਰ ਦੇ ਮਾਲਕ ਤੇਰੀ ਵਡ ਵਡਿਆਈਆ। ਮੇਰੀ ਮਿੰਨਤ ਮੇਰੇ ਸਾਹਿਬ ਮੰਨੀਂ ਆਖੀ, ਅੱਖਰਾਂ ਵਿਚ ਦਿਆਂ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਕਰੀਂ ਰਾਖੀ, ਉੱਤਰ ਪੂਰਬ ਪੱਛਮ ਦੱਖਣ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਜੀਵਣ ਜ਼ਿੰਦਗੀ ਬਦਲ ਦੇਵੀਂ ਹਯਾਤੀ, ਹਰ ਹਿਰਦੇ ਹਰਿ ਜੂ ਆਪਣਾ ਡੇਰਾ ਲਾਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਅਜੀਤ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ
ਸਚਖੰਡ ਕਹੇ ਪ੍ਰਭ ਸਭ ਦਾ ਪੂਰਾ ਕਰ ਦੇ ਭਵਿਖਤ, ਪੂਰਬ ਲਹਿਣਾ ਦੇ ਚੁਕਾਈਆ। ਕਲਜੁਗ ਬਕਾਇਆ ਰਹੇ ਕੋਈ ਨਾ ਕਿਸ਼ਤ, ਹਿਸਾਬ
❋
❋
ਬੇਬਾਕ ਦੇਣਾ ਕਰਾਈਆ। ਫੇਰ ਸਭ ਦੀ ਖੋਲ੍ਹੀਂ ਦ੍ਰਿਸ਼ਟ, ਪਰਦਾ ਆਪ ਚੁਕਾਈਆ। ਇਕੋ ਤੇਰਾ ਮੰਨਣ ਇਸ਼ਟ, ਦੂਸਰ ਸੀਸ ਨਾ ਕੋਇ ਨਿਵਾਈਆ। ਸਚ ਪ੍ਰੀਤੀ ਹੋਵੇ ਇਸ਼ਕ, ਮਜਾਜ਼ੀ ਹਕੀਕੀ ਇਕੋ ਰੰਗ ਰੰਗਾਈਆ। ਨੀਤੀ ਅੰਦਰ ਦੇਣਾ ਸਿਦਕ, ਭਰੋਸਾ ਦੇਣਾ ਬੰਧਾਈਆ। ਮੇਰੀ ਸਦਾ ਓਨ੍ਹਾਂ ਨਾਲ ਹੋਵੇ ਮਿੱਲਤ, ਜੋ ਤੇਰਾ ਜਸ ਗਾਈਆ। ਮਨੂਆ ਕਰੇ ਕੋਈ ਨਾ ਇੱਲਤ, ਚਾਰ ਕੁੰਟ ਨਾ ਹੋਏ ਹਲਕਾਈਆ। ਤੇਰਾ ਰਹੇ ਕੋਇ ਨਾ ਨਿੰਦਕ, ਸਿਫ਼ਤੀ ਢੋਲੇ ਸਰਬ ਸੁਣਾਈਆ। ਫੇਰ ਮੈਨੂੰ ਬਖ਼ਸ਼ੀਂ ਹਿੰਮਤ, ਹਰ ਹਿਰਦੇ ਅੰਦਰ ਸੇਵ ਦਿਆਂ ਕਮਾਈਆ। ਪਿਆਰ ਨਾਲ ਜਾਵਾਂ ਚਿੰਮਟ, ਸੋਹਣਾ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਕਲਜੁਗ ਦੀ ਪਹਿਲੋਂ ਪੂਰੀ ਕਰ ਲੈ ਮਨਸਾ, ਮਾਨਸਾਂ ਲਹਿਣਾ ਦੇ ਚੁਕਾਈਆ। ਫੇਰ ਮੇਰਾ ਸੁਹਾਵੀਂ ਬੰਸਾ, ਸਿਰ ਮੇਰੇ ਹੱਥ ਟਿਕਾਈਆ। ਜਨ ਭਗਤ ਹੋਣ ਤੇਰੀ ਅੰਸਾ, ਸੁਤ ਧੁਰ ਦੇ ਦੇਣੇ ਪਰਗਟਾਈਆ। ਜਿਹੜੇ ਤੇਰੀ ਕਰਦੇ ਹੋਣ ਮੰਨਤਾ, ਮਨ ਮਨਸਾ ਤੇਰੇ ਵਿਚ ਰਖਾਈਆ। ਤੂੰ ਬੋਧ ਅਗਾਧੀ ਬਣ ਕੇ ਪੰਡਤਾ, ਧੁਰ ਦਾ ਲੇਖਾ ਦੇਣਾ ਦ੍ਰਿੜਾਈਆ। ਝਗੜਾ ਮੇਟਣਾ ਕਲਪਨਾ ਮਨ ਦਾ, ਗੁਰਮਤ ਧੁਰ ਦੀ ਦੇਣੀ ਸਮਝਾਈਆ। ਇਕੋ ਰੂਪ ਕਰਨਾ ਸਾਢੇ ਤਿੰਨ ਹੱਥ ਤਨ ਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਝਗੜਾ ਮੁਕਾਉਣਾ ਚੁਗ਼ਲੀ ਨਿੰਦਿਆ ਕੰਨ ਦਾ, ਸਚ ਦਾ ਸਚ ਦੇਣਾ ਪਰਗਟਾਈਆ। ਮੋਹ ਲਾਲਚ ਰਹੇ ਕਿਸੇ ਨਾ ਧੰਨ ਦਾ, ਧਰਮ ਦੀ ਧਾਰ ਸਰਬ ਵਖਾਈਆ। ਸੰਕਟ ਰਹੇ ਕੋਈ ਨਾ ਅੰਨ ਦਾ, ਭੁੱਖੀ ਮਰੇ ਨਾ ਕੋਇ ਲੋਕਾਈਆ। ਮੈਂ ਜਿਧਰ ਵੇਖਾਂ ਓਧਰੋਂ ਨਾਅਰਾ ਸੁਣਾਂ ਧੰਨ ਧੰਨ ਦਾ, ਧੰਨ ਪ੍ਰਭੂ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਜੁਗਾਦੀ ਖੇਲ ਅਗੰਮ ਦਾ, ਅਗੰਮ ਅਗੰਮੜੇ ਤੇਰੇ ਹੱਥ ਵਡਿਆਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਪਿਛਲੀ ਰਹੇ ਨਾ ਕੋਇ ਮੁਛੰਦਗੀ, ਮੁਸ਼ਕਲ ਹੱਲ ਦੇਣੀ ਕਰਾਈਆ। ਕਲਜੁਗ ਦੀ ਆਪਣੇ ਲੇਖੇ ਲਾ ਲੈ ਬੰਦਗੀ, ਡੰਡਾਵਤ ਬੰਦਨਾ ਆਪਣੀ ਝੋਲੀ ਪਾਈਆ। ਮੈਨੂੰ ਬਖ਼ਸ਼ਿਸ਼ ਕਰੀਂ ਆਪਣੇ ਅਨੰਦ ਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੈਂ ਖੇਲ ਤਕਾਂ ਸ਼ਬਦੀ ਤੇਰੇ ਚੰਨ ਦੀ, ਦੁਲਾਰਾ ਇਕੋ ਸੋਭਾ ਪਾਈਆ। ਖ਼ੁਸ਼ੀ ਵੇਖਾਂ ਬੰਦ ਬੰਦ ਦੀ, ਬੰਧਨ ਸ਼ਰਅ ਨਾ ਕੋਇ ਤੁੜਾਈਆ। ਮੇਰੀ ਧਾਰ ਹੋਵੇ ਭਗਤਾਂ ਸੰਗ ਦੀ, ਭਗਵਨ ਤੇਰਾ ਰਾਹ ਤਕਾਈਆ। ਮੇਰੀ ਆਸ਼ਾ ਇਹੋ ਮੰਗਦੀ, ਇਕੋ ਤੇਰਾ ਨਾਮ ਸਿਫ਼ਤ ਸਾਲਾਹੀਆ। ਖੇਡ ਰਹੇ ਨਾ ਦੀਨ ਮਜ਼੍ਹਬ ਜੰਗ ਦੀ, ਸ਼ਰਅ ਕਤਲਗਾਹ ਨਾ ਕੋਇ ਪਰਗਟਾਈਆ। ਹੱਦ ਰਹੇ ਨਾ ਦਵੈਤੀ ਕੰਧ ਦੀ, ਦਰ ਇਕੋ ਹੋਣਾਂ ਸਹਾਈਆ। ਵਡਿਆਈ ਰੱਖਣੀ ਆਪਣੇ ਛੰਦ ਦੀ, ਢੋਲਾ ਦੱਸਣਾ ਅਗੰਮ ਅਥਾਹੀਆ। ਮੰਜ਼ਲ ਰਹੇ ਨਾ ਕੂੜੇ ਪੰਧ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਸਤਿਜੁਗ ਕਹੇ ਪ੍ਰਭ ਤੂੰ ਮੇਰਾ ਬਣਨਾ ਅਹਿਬਾਬ, ਮਿੱਤਰ ਇਕ ਅਖਵਾਈਆ। ਕਲਜੁਗ
❋
❋
ਦਾ ਲੇਖਾ ਪੂਰਾ ਕਰ ਹਿਸਾਬ, ਬਾਕੀ ਨਜ਼ਰ ਕੋਇ ਨਾ ਆਈਆ। ਪਿਛਲੀ ਲੇਖੇ ਲਾ ਜਗਤ ਕਿਤਾਬ, ਕੁਤਬਖ਼ਾਨੇ ਆਪਣੇ ਵਿਚ ਟਿਕਾਈਆ। ਮਾਨਵ ਜ਼ਾਤੀ ਕਰ ਆਜ਼ਾਦ, ਦੀਨ ਦੁਨੀ ਦਾ ਬੰਧਨ ਆਪ ਤੁੜਾਈਆ। ਸਚ ਨਾਮ ਸੁਣਾ ਆਪ ਆਵਾਜ਼, ਸੰਦੇਸ਼ਾ ਇਕ ਅਲਾਈਆ। ਝਗੜਾ ਰਹੇ ਨਾ ਰੋਜ਼ਾ ਨਿਮਾਜ਼, ਸੱਯਦਾ ਸੀਸ ਨਾ ਕੋਇ ਨਿਵਾਈਆ। ਪੁਰਖ ਅਬਿਨਾਸ਼ੀ ਇਕੋ ਸੀਸ ਸੋਹੇ ਤੇਰੇ ਤਾਜ, ਦੋ ਜਹਾਨਾਂ ਹੁਕਮ ਵਰਤਾਈਆ। ਫੇਰ ਮੇਰਾ ਚਲੇ ਸੱਚਾ ਰਾਜ, ਲੋਕਮਾਤ ਵਡ ਵਡਿਆਈਆ। ਸਭ ਦੀ ਆਲਸ ਨਿੰਦਰਾ ਖੁੱਲ੍ਹੇ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੇਰਾ ਵਡਾ ਹੋਵੇ ਭਾਗ, ਭਗਵਨ ਤੇਰੀ ਓਟ ਤਕਾਈਆ। ਤੂੰ ਆਦਿ ਅੰਤ ਦਾ ਮਹਾਰਾਜ, ਮਿਹਰਵਾਨ ਹੋਵੇਂ ਸਹਾਈਆ। ਮੇਰਾ ਸਤਿ ਦਾ ਹੋਵੇ ਸਮਾਜ, ਸਮਿਗਰੀ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਚਲੇ ਵਾਹਿਦ, ਵਾਅਦੇ ਪਿਛਲੇ ਸਭ ਦੇ ਪੂਰ ਕਰਾਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਪੂਰਨ ਸਿੰਘ ਦੇ ਗ੍ਰਹਿ ਪਿੰਡ ਸਈ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਮੇਰੀ ਨਿਮਸਕਾਰੀ, ਨਮੋ ਨਮੋ ਸੀਸ ਨਿਵਾਈਆ। ਹੁਕਮ ਦੇ ਦੇ ਆਪਣੇ ਜੋ ਤੇਰੇ ਕਰਮਚਾਰੀ, ਜੁਗ ਜੁਗ ਲੋਕਮਾਤ ਸੇਵ ਕਮਾਈਆ। ਓਨ੍ਹਾਂ ਦੱਸਦੇ ਆਈ ਸਤਿਜੁਗ ਵਾਰੀ, ਵਾਰਤਾ ਪਿਛਲੀ ਦੇਣ ਭੁਲਾਈਆ। ਬੇਖ਼ਬਰ ਰਹੇ ਨਾ ਕੋਇ ਪੈਗ਼ੰਬਰ ਗੁਰ ਅਵਤਾਰੀ, ਅਵਤਰੇ ਪੜਦਾ ਦੇਣਾ ਚੁਕਾਈਆ। ਮੇਰੇ ਵਿਚ ਤੇਰੇ ਨਾਮ ਦੀ ਹੋਵੇ ਇਕ ਜੈਕਾਰੀ, ਜੈ ਜੈ ਕਾਰ ਕਰੇ ਲੋਕਾਈਆ। ਇਕੋ ਤੇਰਾ ਨੂਰ ਜੋਤ ਹੋਏ ਉਜਿਆਰੀ, ਦੂਸਰ ਰੂਪ ਨਾ ਕੋਇ ਦਰਸਾਈਆ। ਇਕੋ ਤੇਰਾ ਸ਼ਬਦ ਸਤਿਗੁਰੂ ਹੋਵੇ ਦਰ ਦਰਬਾਰੀ, ਦਰ ਦਰਬਾਨ ਸੋਭਾ ਪਾਈਆ। ਤੂੰ ਸਚ ਦਾ ਬਣੀਂ ਭੰਡਾਰੀ, ਸਤਿ ਸਚ ਦੇਣਾ ਵਰਤਾਈਆ। ਇਕੋ ਨਾਮ ਦੀ ਬਖ਼ਸ਼ ਖ਼ੁਮਾਰੀ, ਖ਼ਾਲਸ ਆਪਣਾ ਰੰਗ ਰੰਗਾਈਆ। ਕਿਸੇ ਤਨ ਵਜੂਦ ਰਹੇ ਨਾ ਕੋਇ ਬੀਮਾਰੀ, ਦੁਖੀ ਜੀਵ ਨਾ ਕੋਇ ਬਿਲਲਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੀ ਮੁਹੱਬਤ ਦੀ ਹੋਵੇ ਯਾਰੀ, ਯਰਾਨਾ ਅਵਰ ਨਾ ਕੋਇ ਵਖਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣਨਾ ਸਿਕਦਾਰੀ, ਸਿਰ ਸਿਰ ਆਪਣਾ ਹੁਕਮ ਵਰਤਾਈਆ। ਮੇਰੀ ਪੈਜ ਦੇਵੀਂ ਸਵਾਰੀ, ਅਪਹਾਜ ਲੂਲ੍ਹਾ ਲੰਗੜਾ ਨਜ਼ਰ ਕੋਇ ਨਾ ਆਈਆ। ਨਿਵ ਨਿਵ ਤੇਰਾ ਹੋਏ ਅਧਾਰੀ, ਉਦਰ ਵਿਚ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਜੋਤ ਨਿਰੰਕਾਰੀ, ਨਿਰਵੈਰ ਤੇਰੇ ਹੱਥ ਵਡਿਆਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਇੰਦਰ ਰਾਮ ਦੇ ਗ੍ਰਹਿ ਪਿੰਡ ਸਈ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਆਪਣੀ ਪਵਿੱਤਰ ਕਰ ਬਸੁਧਾ, ਬਸਨ ਬਨਵਾਰੀ ਦਇਆ ਕਮਾਈਆ। ਕੂੜੀ ਕਿਰਿਆ ਰਹੇ ਕੋਇ ਨਾ ਯੁਧਾ, ਝਗੜਾ
❋
❋
ਲੋਭ ਨਾ ਕੋਇ ਵਖਾਈਆ। ਫੇਰ ਇਕੋ ਆਪਣਾ ਨਾਮ ਕਰ ਉਘਾ, ਉਗਣ ਆਥਣ ਵੱਜੇ ਵਧਾਈਆ। ਦੁਤੀਆ ਭਾਉ ਰਹੇ ਨਾ ਦੂਜਾ, ਦਵੈਤ ਦੇਣੀ ਬਾਹਰ ਕਢਾਈਆ। ਸਚ ਸੁਹੰਜਣਾ ਵੇਲਾ ਹੋਏ ਲੁੱਗਾ, ਸੋਹਣਾ ਰੰਗ ਰੰਗਾਈਆ। ਤੇਰੇ ਨਾਮ ਦਾ ਲਏ ਕੋਇ ਨਾ ਭੁੱਗਾ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਬੇਪਰਵਾਹੀਆ। ਸਤਿਜੁਗ ਕਹੇ ਪ੍ਰਭ ਆਪਣੀ ਧੌਲ ਕਰ ਲੈ ਸਾਫ਼, ਸੁਥਰੀ ਮਾਤ ਬਣਾਈਆ। ਪਿਛਲਾ ਕਰਮ ਕਰ ਮੁਆਫ਼, ਮਿਹਰ ਨਜ਼ਰ ਉਠਾਈਆ। ਜੀਵ ਰਹੇ ਨਾ ਕੋਇ ਗੁਸਤਾਖ਼, ਗਿਲਾ ਅੰਦਰੋਂ ਦੇਣਾ ਕਢਾਈਆ। ਏਕਾ ਨੂਰ ਕਰ ਪ੍ਰਕਾਸ਼, ਜੋਤੀ ਜੋਤ ਡਗਮਗਾਈਆ। ਪਰਦਾ ਲਾਹ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਆਪਣਾ ਹੁਕਮ ਵਰਤਾਈਆ। ਸ਼ੰਕਰ ਹਲੂਣਾ ਦੇ ਉਪਰ ਕੈਲਾਸ਼, ਬ੍ਰਹਮਾ ਬ੍ਰਹਮ ਧਾਰ ਉਠਾਈਆ। ਵਿਸ਼ਨ ਵਿਸ਼ਵ ਦਾ ਦੇਵੇ ਸਾਥ, ਸਗਲਾ ਸੰਗ ਬਣਾਈਆ। ਆਤਮ ਪਰਮਾਤਮ ਪਰਸਿੱਧ ਕਰ ਗਾਥ, ਜੀਵ ਜਗਤ ਜਹਾਨ ਦ੍ਰਿੜਾਈਆ। ਪਿਛਲੀ ਰਹੇ ਕੋਈ ਨਾ ਵਾਟ, ਮੰਜ਼ਲ ਸਭ ਦੀ ਪੂਰ ਕਰਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਚ ਸਤਿ ਚੰਨ ਕਰ ਰੁਸ਼ਨਾਈਆ। ਇਹੋ ਮੇਰੀ ਬੇਨੰਤੀ ਇਹੋ ਮੇਰੀ ਆਸ, ਖ਼ਾਹਿਸ਼ ਤੇਰੇ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਹਿਬੂਬ ਕਿਰਪਾ ਕਰ ਆਪ, ਆਪ ਆਪਣੀ ਦਇਆ ਕਮਾਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਵਕੀਲ ਸਿੰਘ ਦੇ ਗ੍ਰਹਿ ਪਿੰਡ ਸਈ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਮੇਰੀ ਇਕ ਅਰਦਾਸ, ਆਰਜ਼ੂ ਅਰਜ਼ ਵਿਚ ਜਣਾਈਆ। ਕਲਜੁਗ ਕੂੜੀ ਕਿਰਿਆ ਸਾਰੀ ਕਰ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਹਰ ਹਿਰਦੇ ਅੰਦਰ ਦੇ ਆਪਣਾ ਵਿਸ਼ਵਾਸ, ਵਿਸ਼ਿਆਂ ਵਿਚੋਂ ਬਾਹਰ ਕਢ ਲੋਕਾਈਆ। ਚਾਰੋਂ ਕੁੰਟ ਮੇਟ ਅੰਧੇਰੀ ਰਾਤ, ਨੂਰੀ ਜੋਤ ਚੰਦ ਕਰ ਰੁਸ਼ਨਾਈਆ। ਦੀਨ ਮਜ਼੍ਹਬ ਕੋਈ ਕਰੇ ਨਾ ਕਿਸੇ ਦਾ ਘਾਤ, ਘਾਉ ਕਲਮਾ ਨਾਮ ਨਾ ਕੋਇ ਲਗਾਈਆ। ਸਚ ਧਰਮ ਦੀ ਬਖ਼ਸ਼ ਦਾਤ, ਦੌਲਤਮੰਦ ਆਪ ਵਰਤਾਈਆ। ਭਗਤ ਸੁਹੇਲੇ ਬਣਾ ਜਮਾਤ, ਸਾਰੇ ਇਕੋ ਘਰ ਸਮਝਾਈਆ। ਮਨੂਆ ਰਹੇ ਨਾ ਕੋਇ ਗੁਸਤਾਖ਼, ਹਉਮੇ ਰੋਗ ਦੇਣਾ ਮਿਟਾਈਆ। ਅਵਤਾਰ ਪੈਗ਼ੰਬਰ ਗੁਰੂਆਂ ਰਹੇ ਕੋਈ ਨਾ ਸ਼ਾਖ਼, ਸ਼ਨਾਖਤ ਆਪਣੀ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਜੁਗ ਕਹੇ ਪ੍ਰਭ ਕਲਜੁਗ ਕੂੜ ਤੋੜ ਦੇ ਨਾਤਾ, ਨਰ ਨਰਾਇਣ ਦਇਆ ਕਮਾਈਆ। ਪਿਛਲਾ ਰਹੇ ਕੋਈ ਨਾ ਸਾਕਾ, ਅਗਲੀ ਅਗੰਮ ਕਰ ਪੜ੍ਹਾਈਆ। ਧਰਮ ਦਵਾਰ ਦਾ ਖੋਲ੍ਹ ਤਾਕਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਲਹਿਣਾ ਰਹੇ ਨਾ ਜ਼ਾਤਾ ਪਾਤਾ, ਦੀਨ ਦੁਨੀ ਇਕੋ ਰੰਗ ਰੰਗਾਈਆ। ਆਪ ਬਣ ਸਭ ਦਾ ਪਿਤਾ ਮਾਤਾ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਕਲਜੁਗ ਕੂੜ ਰਹੇ ਨਾ ਕਾਤੀ, ਕਲਕਾਤੀ ਦੇ ਮੁਕਾਈਆ। ਸਭ ਦੀ ਜ਼ਿੰਦਗੀ ਬਦਲ ਹਯਾਤੀ, ਹਰਿ ਹਰਿ ਜੂ ਵੇਖ ਵਖਾਈਆ।
❋
❋
ਤੇਰਾ ਇਸ਼ਟ ਹੋਵੇ ਨਾ ਬਹੁਭਾਤੀ, ਇਕੋ ਨਾਮ ਦੇਣਾ ਜਪਾਈਆ। ਆਤਮ ਬ੍ਰਹਮ ਦਾ ਬਣਨਾ ਸਾਥੀ, ਧੁਰ ਦਾ ਸੰਗ ਰਖਾਈਆ। ਮੇਰੇ ਸਾਹਿਬ ਸਤਿਗੁਰ ਫਿਰ ਮੈਂ ਤੇਰੀ ਮੰਨਾਂ ਆਖੀ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਅਲਖਣਾ ਅਲਾਖੀ, ਅਲਖ ਅਗੋਚਰ ਬੇਪਰਵਾਹ ਵਡ ਤੇਰੀ ਬੇਪਰਵਾਹੀਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਕਲਜੁਗ ਬੰਧਾ ਦੇ ਬਸਤਾ, ਅਲਿਫ਼ ਯੇ ਰਹੇ ਨਾ ਰਾਈਆ। ਧਰਮ ਦਾ ਸਾਫ਼ ਕਰ ਦੇ ਰਸਤਾ, ਮਾਰਗ ਇਕ ਸਮਝਾਈਆ। ਨਾਸਤਕ ਕੋਈ ਨਾ ਹੋਵੇ ਵਸਦਾ, ਮਨਮੁਖਾਂ ਡੇਰਾ ਢਾਹੀਆ। ਤੇਰਾ ਗੁਰਮੁਖ ਹੋਵੇ ਹੱਸਦਾ, ਤੇਰੀ ਹੱਸਤੀ ਤਕੇ ਚਾਈਂ ਚਾਈਂਆ। ਉਸ ਦੇ ਅੰਦਰ ਭੰਡਾਰਾ ਹੋਵੇ ਜਸ ਦਾ, ਸਿਫ਼ਤਾਂ ਸਿਫ਼ਤ ਸਾਲਾਹੀਆ। ਉਸ ਦਾ ਮੇਲਾ ਨਿਜ ਨੇਤਰ ਹੋਵੇ ਅੱਖ ਦਾ, ਗਿਆਨ ਦੇਣਾ ਦ੍ਰਿੜਾਈਆ। ਲਹਿਣਾ ਦੇਣਾ ਹੋਵੇ ਪੱਕ ਦਾ, ਪੱਕੀ ਗੰਢ ਨਾਮ ਪਵਾਈਆ। ਓਹ ਸੂਰ ਗਾਂ ਕੋਈ ਨਾ ਹੋਵੇ ਛਕਦਾ, ਪੰਛੀਆਂ ਖੱਲ ਨਾ ਕੋਇ ਲੁਹਾਈਆ। ਪਿਆਲਾ ਪੀਂਦਾ ਹੋਵੇ ਕੋਈ ਨਾ ਮਦਿ ਦਾ, ਰਸਨਾ ਰਸ ਨਾ ਕੋਇ ਹਲਕਾਈਆ। ਹਰਿਜਨ ਤੈਨੂੰ ਹੋਵੇ ਲੱਭਦਾ, ਚਾਰ ਕੁੰਟ ਦਹਿ ਦਿਸ਼ਾ ਅੱਖ ਉਠਾਈਆ। ਫਿਰ ਸਤਿਗੁਰ ਮੇਰਾ ਸਮਾਂ ਫਬਦਾ, ਵਕਤ ਸੁਹੰਜਣਾ ਨਜ਼ਰੀ ਆਈਆ। ਮੈਂ ਲੇਖਾ ਤਕਾਂ ਤੇਰੀ ਭਗਤਾਂ ਵਾਲੀ ਯਦ ਦਾ, ਯਦੀ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਹੋਵੇ ਲੋਕਮਾਤੀ ਫੇਰ ਜਗਦਾ, ਜਾਗਰਤ ਜੋਤ ਕਰਨੀ ਆਪ ਰੁਸ਼ਨਾਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਪ੍ਰੇਮੀ ਦੇਵੀ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਕਲਜੁਗ ਮੇਟ ਕਲਪਨਾ ਕੂੜ, ਕੁੜੱਤਨ ਅੰਦਰੋਂ ਬਾਹਰ ਕਢਾਈਆ। ਮਾਨਸ ਰਹੇ ਨਾ ਕੋਈ ਮੂਰਖ ਮੂੜ੍ਹ, ਜੋ ਤੈਨੂੰ ਰਿਹਾ ਭੁਲਾਈਆ। ਜਨ ਭਗਤਾਂ ਬਖ਼ਸ਼ ਆਪਣੀ ਧੂੜ, ਟਿੱਕੇ ਧਰਮ ਲਗਾਈਆ। ਯੋਧੇ ਬਣਾ ਬੀਰ ਸੂਰ, ਸੂਰਬੀਰ ਅਖਵਾਈਆ। ਨਾਮ ਦੀ ਦੇ ਦੇ ਤੂਰ, ਅਗੰਮ ਨਾਦ ਸ਼ਨਵਾਈਆ। ਜੋਤ ਦਾ ਬਖ਼ਸ਼ ਨੂਰ, ਅੰਧ ਅੰਧੇਰ ਗਵਾਈਆ। ਪ੍ਰੇਮ ਵਿਚ ਕਰ ਮਖਮੂਰ, ਮਗ਼ਰੂਰ ਰਹਿਣ ਕੋਇ ਨਾ ਪਾਈਆ। ਸਤਿ ਸਚ ਬਣਾ ਦਸਤੂਰ, ਹੁਕਮ ਇਕੋ ਇਕ ਵਰਤਾਈਆ। ਸਭ ਦਾ ਮਾਲਕ ਹੋ ਹਜ਼ੂਰ, ਹਜ਼ਰਤ ਨਜ਼ਰ ਕੋਇ ਨਾ ਆਈਆ। ਤੇਰਾ ਇਕੋ ਕਲਮਾ ਹੋਏ ਮਸ਼ਹੂਰ, ਮਸ਼ਵਰਾ ਤੇਰੇ ਨਾਲ ਰਖਾਈਆ। ਤੂੰ ਸਰਬ ਕਲਾ ਭਰਪੂਰ, ਪ੍ਰਭ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸ਼ੁਕਰੀਏ ਵਿਚ ਰਹਾਂ ਮਸ਼ਕੂਰ, ਮੁਸ਼ਕਲ ਨਜ਼ਰ ਕੋਇ ਨਾ ਆਈਆ।
❋
❋
੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਚੂਹੜ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ
ਸਤਿਜੁਗ ਕਹੇ ਪ੍ਰਭ ਮਿਟਾ ਕਲਜੁਗ ਅੰਧੇਰਾ ਘੋਰ, ਸਤਿ ਸਚ ਕਰ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਰਹੇ ਕੋਈ ਨਾ ਚੋਰ, ਠੱਗੀ ਮਾਤ ਦੇ ਮੁਕਾਈਆ। ਮਨੂਆ ਮਮਤਾ ਵਿਚ ਪਾਏ ਨਾ ਸ਼ੋਰ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਤੜਫਾਈਆ। ਸਤਿ ਸਚ ਦਾ ਮਾਰਗ ਆਪਣਾ ਤੋਰ, ਤੁਰਤ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਦੀ ਰਹੇ ਕੋਇ ਨਾ ਲੋੜ, ਲੋੜੀਂਦੇ ਸਾਜਣ ਹੋਣਾ ਸਹਾਈਆ। ਭਗਤ ਭਗਵਾਨ ਆਪਣੇ ਨਾਲ ਜੋੜ, ਜੋੜੀ ਧਰਮ ਧਾਰ ਬਣਾਈਆ। ਨਾਮ ਸ਼ਬਦ ਦੀ ਰਹੇ ਕੋਈ ਨਾ ਥੋੜ, ਘਾਟਾ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਨਾਮ ਦੀ ਲਾ ਦੇ ਅਗੰਮੀ ਮੋਹਰ, ਮੋਹਰੇ ਸਭ ਦੇ ਦੇ ਬਦਲਾਈਆ।