ਪੁਸਤਕਾਲਾਭਾਗ ੨੨

੧੫ ਪੋਹ ਸ਼ਹਿਨਸ਼ਾਹੀ ਸੰਮਤ ੬ ਲਛਮਣ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਮੈਂ ਤੇਰੀ ਤਕਾਂ ਹਸਤੀ, ਹਸਤ ਚਰਨ ਕਵਲ ਛੁਹਾਈਆ। ਤੇਰਿਆਂ ਭਗਤਾਂ ਦੀ ਤਕਾਂ ਬਸਤੀ, ਨਗਰ ਖੇੜਾ ਸੋਭਾ ਪਾਈਆ। ਨਾਮ ਖ਼ੁਮਾਰੀ ਤਕਾਂ ਮਸਤੀ, ਜੋ ਤੇਰੇ ਰੰਗ ਵਿਚ ਸਮਾਈਆ। ਖੇਲ ਵੇਖਾਂ ਉਪਰ ਧਰਤੀ, ਧਵਲ ਨਾਲ ਚਤੁਰਾਈਆ। ਤੇਰਾ ਲੇਖਾ ਅੰਤਮ ਪੂਰਾ ਹੋਵੇ ਸ਼ਰਤੀ, ਸ਼ਰਅ ਦੀ ਸ਼ਰਅ ਦੇਣੀ ਬਦਲਾਈਆ। ਕੀ ਹੋਇਆ ਜੇ ਹੁੰਡੀ ਤਾਰੀ ਨਰਸੀ, ਨਰ ਨਰਾਇਣ ਦਇਆ ਕਮਾਈਆ। ਹੁਣ ਗ਼ਰੀਬ ਬਣ ਕੇ ਦਰਦੀ, ਦੀਨ ਦਿਆਲ ਗੋਦ ਟਿਕਾਈਆ। ਮੇਰੀ ਇਕੋ ਬੇਨੰਤੀ ਇਕੋ ਅਰਜ਼ੀ, ਅਰਦਾਸ ਦਿਆਂ ਸੁਣਾਈਆ। ਸਦਾ ਪੈਜ ਸਵਾਰੀਂ ਗੁਰਮੁਖਾਂ ਦੇ ਘਰ ਦੀ, ਘਰ ਘਰ ਆਪਣੇ ਚਰਨ ਟਿਕਾਈਆ। ਤੇਰੀ ਮੁਹੱਬਤ ਜਾਏ ਬੜ੍ਹਦੀ, ਅੱਗੇ ਹੋ ਨਾ ਕੋਇ ਅਟਕਾਈਆ। ਗੁਰਮੁਖਾਂ ਦੀ ਕਲਾ ਹੋਵੇ ਚੜ੍ਹਦੀ, ਚੜ੍ਹਦੇ ਲਹਿੰਦੇ ਵੱਜੇ ਵਧਾਈਆ। ਮੇਰੇ ਵਿਚ ਸਭ ਦੀ ਆਤਮਾ ਸੋਹੰ ਢੋਲਾ ਹੋਵੇ ਪੜ੍ਹਦੀ, ਸ਼ਬਦੀ ਰਾਗ ਸੁਣਾਈਆ। ਮੈਂ ਖੇਲ ਤਕਾਂ ਨਰਾਇਣ ਨਰ ਦੀ, ਨਰ ਹਰਿ ਆਪਣੀ ਅੱਖ ਖੁਲ੍ਹਾਈਆ। ਮੇਰੀ ਆਸ਼ਾ ਭਰੀ ਤੇਰੇ ਚਰਨ ਕਵਲ ਦੀ, ਕਵਲ ਨੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਜੋੜੀ ਹੋਵੇ ਨਾ ਘੜੀ ਪਲ ਦੀ, ਜਨ ਭਗਤ ਸਦ ਤੇਰੇ ਵਿਚ ਸਮਾਈਆ।

ਸਤਿਜੁਗ ਕਹੇ ਪ੍ਰਭ ਆਪਣਾ ਖੇਲ ਕਰਦੇ ਅੱਛਾ, ਅੱਛੀ ਤਰਾਂ ਧਿਆਨ ਲਗਾਈਆ। ਮੈਂ ਇਕ ਬਚਨ ਕਰਾਂ ਸੱਚਾ, ਸਚ ਸਚ ਸੁਣਾਈਆ। ਪਹਿਲੋਂ ਮੈਨੂੰ ਆਪਣਾ ਬਣਾਵੀਂ ਬੱਚਾ, ਸਿਰ ਮੇਰੇ ਹੱਥ ਟਿਕਾਈਆ। ਫੇਰ ਧਰਮ ਦੀ ਭਰੀਂ ਸੱਤਾ, ਸਤਿਵਾਦੀ ਦਇਆ ਕਮਾਈਆ। ਫਿਰ ਨਾਮ ਭੰਡਾਰਾ ਰਤਨ ਅਮੋਲਕ ਦੇਵੀਂ ਰਤਾ, ਨਿਰਵੈਰ ਅੱਖ ਖੁਲ੍ਹਾਈਆ। ਫਿਰ ਧੀਰਜ ਬਖ਼ਸ਼ੀਂ ਜਤਾ, ਸਤਿ ਸੰਤੋਖ ਵਰਤਾਈਆ। ਮੇਰੀ ਦਰੋਹੀ ਮੇਰੇ

❋

❋

ਵਿਚ ਕੋਈ ਖਾਏ ਨਾ ਕਟਾ ਵੱਛਾ, ਪੰਖੇਰੂਆਂ ਖੱਲ ਨਾ ਕੋਇ ਲੁਹਾਈਆ। ਤੂੰ ਹਰ ਘਟ ਲੂੰ ਲੂੰ ਅੰਦਰ ਹੋਵੇਂ ਰਚਾ, ਰਚਨਾ ਆਪਣੀ ਦੇਣੀ ਬਣਾਈਆ। ਹਰ ਘੜੀ ਮੇਰੀ ਹੋਵੇ ਫ਼ਤਹਿ, ਡੰਕਾ ਆਪਣਾ ਨਾਮ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਸਤਿਜੁਗ ਕਹੇ ਪ੍ਰਭ ਮੇਰਾ ਧਰਮ ਵਧਾਈਂ ਅੱਗਾ, ਤੇਰੇ ਆਗਮਨ ਵਿਚ ਸੀਸ ਨਿਵਾਈਆ। ਕੂੜ ਕਿਰਿਆ ਰਹੇ ਮੂਲ ਨਾ ਦਗ਼ਾ, ਝੂਠ ਦਾ ਝਗੜਾ ਦੇਣਾ ਚੁਕਾਈਆ। ਹਰਿਜਨ ਤੇਰੀ ਸਰਨਾਈ ਹੋਵੇ ਲੱਗਾ, ਇਸ਼ਟ ਅਵਰ ਨਾ ਕੋਇ ਮਨਾਈਆ। ਸਚ ਪ੍ਰੀਤੀ ਵਿਚ ਹੋਵੇ ਬੱਝਾ, ਮੁਹੱਬਤ ਸਕੇ ਨਾ ਕੋਇ ਤੁੜਾਈਆ। ਤੇਰੀ ਚਲਦਾ ਹੋਵੇ ਵਿਚ ਰਜ਼ਾ, ਭਾਣਾ ਮੰਨ ਕੇ ਸੀਸ ਨਿਵਾਈਆ। ਸਚ ਦਵਾਰੇ ਬੈਠਾ ਹੋਵੇ ਸਜਾ, ਦਰ ਸਾਚਾ ਇਕ ਵਖਾਈਆ। ਤੇਰੇ ਨਾਮ ਦਾ ਲਵੇ ਮਜ਼ਾ, ਰਸ ਆਪਣਾ ਦੇਣਾ ਚਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਭ ਦੀ ਸਾਂਝੀ ਭਗਤ ਦਵਾਰੇ ਹੋਵੇ ਜਗਹ, ਇਕੋ ਗ੍ਰਹਿ ਮੰਦਰ ਵੱਜੇ ਵਧਾਈਆ। ਕਿਸੇ ਅਵਤਾਰ ਪੈਗ਼ੰਬਰ ਗੁਰ ਦਾ ਰਹੇ ਕੋਇ ਨਾ ਦੱਬਾ, ਦਬਦਬੇ ਸਾਰੇ ਦੇਣੇ ਚੁਕਾਈਆ। ਸਤਿਗੁਰ ਸ਼ਬਦ ਦਾ ਸਾਰੇ ਸੁਣਨ ਸੱਦਾ, ਸੁਨੇਹੜਾ ਘਰ ਘਰ ਦੇਣਾ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਵੱਡੇ ਤੇਰੀ ਵਡ ਵਡਿਆਈਆ। ਸਤਿਜੁਗ ਕਹੇ ਪ੍ਰਭ ਚਾੜ੍ਹੀਂ ਇਕੋ ਅਗੰਮਾ ਰੰਗ, ਰੰਗਤ ਅਵਰ ਨਾ ਕੋਇ ਰਖਾਈਆ। ਧੁਰ ਦਾ ਰੱਖੀਂ ਸੰਗ, ਸਗਲਾ ਸੰਗ ਬਣਾਈਆ। ਮੇਰੇ ਵਿਚ ਰਹੇ ਨਾ ਕੋਈ ਭੁੱਖ ਨੰਗ, ਦੀਨ ਦੁਨੀ ਦਾ ਦਰਦ ਦੇਣਾ ਮਿਟਾਈਆ। ਧਰਮ ਪ੍ਰੀਤੀ ਸਭ ਦੇ ਨਾਲ ਜਾਵੇ ਹੰਢ, ਲੱਗੀ ਮੁਹੱਬਤ ਨਾ ਕੋਇ ਤੁੜਾਈਆ। ਬਿਨਾ ਤੇਰੇ ਤੋਂ ਹੋਰ ਗਾਏ ਕੋਈ ਨਾ ਛੰਦ, ਆਤਮ ਪਰਮਾਤਮ ਰਾਗ ਦੇਣਾ ਸੁਣਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਊਚ ਨੀਚ ਦਾ ਕਰੇ ਕੋਈ ਨਾ ਜੰਗ, ਝਗੜਾ ਦਿਸੇ ਨਾ ਕੂੜ ਲੋਕਾਈਆ। ਤੇਰੇ ਨਾਮ ਦਾ ਰਸ ਆਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਕੋਈ ਪੂਜਾ ਰਹੇ ਨਾ ਸੂਰੀਆ ਚੰਦ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਸਚ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭੂ ਮੇਰਾ ਬਣੀਂ ਸਗਲਾ ਸਾਥੀ, ਸੋਹਣਾ ਰੰਗ ਬਣਾਈਆ। ਸ਼ਬਦ ਅਸਵ ਪਾਵੀਂ ਕਾਠੀ, ਦੋ ਜਹਾਨਾਂ ਵੇਖ ਵਖਾਈਆ। ਮੇਰਾ ਲੇਖ ਰਹੇ ਨਾ ਕੋਇ ਦੱਖਣ ਦਿਸ਼ਾ ਐਰਾਪਤ ਹਾਥੀ, ਹਰਿ ਜੂ ਦਿਆਂ ਸੁਣਾਈਆ। ਮੈਂ ਤੇਰਾ ਖੇਲ ਤਕਣਾ ਪੁਰਖ ਸਮਰਾਥੀ, ਧੁਰ ਦੇ ਦਾਤੇ ਦਇਆ ਦੇਣੀ ਕਮਾਈਆ। ਪਿਛਲਾ ਲਹਿਣਾ ਕਿਸੇ ਦਾ ਰਹੇ ਕੋਈ ਨਾ ਬਾਕੀ, ਕਲਜੁਗ ਕਲ ਨਾ ਕੋਇ ਵਰਤਾਈਆ। ਜਿੱਧਰ ਤਕਾਂ ਤੇਰਿਆਂ ਭਗਤਾਂ ਦਾ ਖੁਲ੍ਹਾ ਦਰ ਤੇ ਖੁਲ੍ਹੀ ਹੋਵੇ ਤਾਕੀ, ਕੁੰਡਾ ਬੰਦ ਨਾ ਕੋਇ ਕਰਾਈਆ। ਮੈਨੂੰ ਰੂਹ ਬੁਤ ਦਿਸੇ ਪਾਕ ਪਾਕੀ, ਮਿੱਟੀ ਖ਼ਾਕ ਵੱਜੇ ਵਧਾਈਆ। ਨੌ ਸੱਤ ਰਹੇ ਨਾ ਅੰਧੇਰੀ ਰਾਤੀ, ਤੇਰਾ ਨੂਰੀ ਚੰਦ ਕਰੇ ਰੁਸ਼ਨਾਈਆ। ਮੈਂ ਕਥਾ ਕਹਾਣੀ ਦੱਸਾਂ ਸ਼ਾਹ ਦੀ, ਵਲ ਛਲ ਨਾ ਕੋਇ ਰਖਾਈਆ। ਮੈਨੂੰ ਕੋਟਾਂ ਨਾਲੋਂ ਥੋੜ੍ਹੀ ਚੰਗੀ ਆਬਾਦੀ, ਜੋ ਗੁਰੁਮਖ ਤੇਰੇ ਸੋਭਾ ਪਾਈਆ। ਮੈਨੂੰ ਕਾਲ ਕੋਲੋਂ ਮਨੁੱਸ਼ਾਂ ਦੀ ਸ਼ਰੀਰਕ ਕਰਾਉਣੀ ਪਏ ਨਾ ਵਾਢੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭੂ ਮੈਂ ਤੈਨੂੰ ਕੀ ਦੱਸਾਂ, ਅੰਤਰਜਾਮੀ ਤੇਰੀ ਬੇਪਰਵਾਹੀਆ। ਇਕੋ ਤੇਰੀ ਸਰਨ ਸਰਨਾਈ ਢੱਠਾਂ, ਦੂਜੀ ਓਟ ਨਾ ਕੋਇ ਤਕਾਈਆ। ਮੈਂ ਚਾਹੁੰਦਾ ਸਭ ਦਾ

❋

❋

ਪਿਛਲਾ ਮਨਸੂਖ਼ ਕਰ ਦੇ ਪਟਾ, ਪਟੇ ਦੀ ਵਲਦੀਅਤ ਤੋਂ ਬਾਹਰ ਪਟਨੇ ਵਾਲਾ ਆਪਣਾ ਸੰਗ ਰਖਾਈਆ। ਛੱਬੀ ਪੋਹ ਨੂੰ ਗੋਬਿੰਦ ਸ਼ਬਦ ਕੋਲੋਂ ਇੱਕੀ ਗੁਰਸਿਖਾਂ ਦੀ ਝੋਲੀ ਪਵਾਵੀਂ ਇਕ ਇਕ ਟਕਾ, ਟਕਿਆਂ ਦੀ ਲੋਚਾ ਰਹੇ ਨਾ ਰਾਈਆ। ਜਿਸ ਨੂੰ ਬਿਨਾ ਅੱਖਾਂ ਤੋਂ ਵਾਚੇ ਨਿਰਗੁਣ ਨਾਨਕ ਧਾਰ ਤਪਾ, ਬਿਨ ਅੱਖ ਅੱਖ ਉਠਾਈਆ। ਉਨ੍ਹਾਂ ਇੱਕੀਆਂ ਦੀ ਛਾਤੀ ਉਤੇ ਲਿਖਿਆ ਹੋਵੇ ਇਕੋ ਅੱਖਰ ਪੱਪਾ, ਪੱਪਾ ਪੁੱਠਾ ਲੈਣ ਲਟਕਾਈਆ। ਨਾਲੇ ਚੁੱਕਿਆ ਹੋਵੇ ਸਾਢੇ ਤਿੰਨ ਹੱਥ ਦਾ ਫੱਟਾ, ਮੜ੍ਹੀ ਮਸਾਣਾਂ ਵਿਚੋਂ ਲਿਆਉਣ ਉਠਾਈਆ। ਮੈਂ ਤੇਰਾ ਖੇਲ ਤਕਣਾ ਮੇਰੇ ਸਾਹਿਬ ਪੁਰਖ ਸਮਰਥਾ, ਦਰ ਤੇਰੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰ ਬਚਨ ਕਰਾਂ ਸਚਾ, ਸਤਿਜੁਗ ਸਚ ਸਚ ਵਿਚ ਸੁਣਾਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੬ ਕੁਲਵੰਤ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਸਾਚੇ ਸਰਨੀ ਸੀਸ ਨਿਵਾਉਣਾ, ਪ੍ਰਭ ਨਿਉਂ ਨਿਉਂ ਲਾਗਾਂ ਪਾਈਆ। ਤੇਰੀ ਧੂੜੀ ਮਸਤਕ ਖ਼ਾਕ ਰਮਾਉਣਾ, ਟਿੱਕਾ ਧੁਰਦਰਗਾਹੀਆ। ਮੇਰੇ ਮਾਲਕ ਜੇ ਮੇਰਾ ਮਾਰਗ ਮਾਤ ਚਲਾਉਣਾ, ਨਵ ਸੱਤ ਹੁਕਮ ਮਨਾਈਆ। ਫੇਰ ਮਿਹਰਵਾਨ ਮਿਹਰ ਨੈਣ ਇਕ ਉਠਾਉਣਾ, ਨਿਗਹ ਮਿਹਰ ਨਾਲ ਤਰਾਈਆ। ਆਪਣਾ ਸ਼ਬਦ ਅਨਾਦੀ ਇਕ ਸੁਣਾਉਣਾ, ਦੂਜਾ ਰਾਗ ਨਾ ਕੋਇ ਸੁਣਾਈਆ। ਇਕੋ ਨੂਰ ਜੋਤ ਪਰਗਟਾਉਣਾ, ਦੂਸਰ ਇਸ਼ਟ ਨਾ ਕੋਇ ਮਨਾਈਆ। ਉਨੰਜਾ ਪਵਣਾਂ ਸਾਫ਼ ਕਰਾਉਣਾ, ਸੁਗੰਧੀ ਆਪਣਾ ਨਾਮ ਭਰਾਈਆ। ਸਭ ਦਾ ਉਤਮ ਕਰੀਂ ਧੋਣਾ ਨਹਾਉਣਾ, ਅੰਤਰ ਮੈਲ ਦੇਣੀ ਕਟਾਈਆ। ਸਾਚੀ ਸੇਜੇ ਦੱਸੀਂ ਸੌਣਾ, ਸਚ ਸਿੰਘਾਸਣ ਇਕ ਵਿਛਾਈਆ। ਆਤਮ ਪਰਮਾਤਮ ਮੇਲਾ ਦੱਸੀਂ ਮਿਲਾਉਣਾ, ਦੁਤੀਆ ਪੰਧ ਮੁਕਾਈਆ। ਅਨਰਾਗੀ ਰਾਗ ਦੱਸੀਂ ਗਾਉਣਾ, ਬਿਨ ਰਸਨ ਜਿਹਵ ਹਿਲਾਈਆ। ਸਚ ਦਵਾਰੇ ਦੱਸੀਂ ਸੀਸ ਨਿਵਾਉਣਾ, ਕਿਸ ਬਿਧ ਪੁਰਖ ਅਕਾਲ ਮਨਾਈ ਦਾ। ਇਕੋ ਡੰਕਾ ਡੰਕ ਵਜਾਉਣਾ, ਡੌਰੂ ਅਵਰ ਨਾ ਕੋਇ ਸੁਣਾਈ ਦਾ। ਰਾਓ ਰੰਕ ਇਕ ਰੰਗਾਉਣਾ, ਹੁਕਮ ਦੱਸਣਾ ਗੋਬਿੰਦ ਸੱਚੇ ਮਾਹੀ ਦਾ। ਮਹੱਲ ਅਟਲ ਇਕ ਵਸਾਉਣਾ, ਜਿਥੇ ਨੂਰ ਅਗੰਮੀ ਹੋਵੇ ਨੂਰ ਇਲਾਹੀ ਦਾ। ਦਰ ਦਰਵਾਜ਼ਾ ਇਕ ਖੁਲ੍ਹਾਉਣਾ, ਜਿਥੇ ਵਰਨ ਚਾਰ ਬਹਾਈ ਦਾ। ਦੀਨ ਮਜ਼੍ਹਬ ਦਾ ਪੰਧ ਮੁਕਾਉਣਾ, ਮੁਕੰਮਲ ਆਤਮ ਬ੍ਰਹਮ ਦ੍ਰਿੜਾਈ ਦਾ। ਅੰਮ੍ਰਿਤ ਮੇਘ ਇਕ ਬਰਸਾਉਣਾ, ਜਗਤ ਤ੍ਰਿਸ਼ਨਾ ਤ੍ਰਿਪਤ ਕਰਾਈ ਦਾ। ਮਨ ਕਾ ਮਣਕਾ ਆਪ ਭੁਆਉਣਾ, ਦਹਿ ਦਿਸ਼ ਨਾ ਉਠ ਉਠ ਧਾਈਆ। ਸਾਰੰਗਧਰ ਭਗਵਾਨ ਬੀਠਲਾ ਆਪ ਅਖਵਾਉਣਾ, ਆਖ਼ਰ ਇਕੋ ਰੰਗ ਦਰਸਾਈ ਦਾ। ਮੈਂ ਗਲ ਪਲੂ ਵਾਸਤਾ ਪਾਉਣਾ, ਸਤਿਜੁਗ ਕਹੇ ਮੇਰਾ ਵਾਸਤਾ ਤੇਰੇ ਰਾਹੀ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੇ ਮੇਰੀ ਅਰਜ਼ ਬੇਨੰਤੀ ਮੰਨੇ ਫੇਰ ਮੈਨੂੰ ਮਜ਼ਾ ਆਵੇ ਸਤਿਗੁਰ ਤੇਰੀ ਸ਼ਹਿਨਸ਼ਾਹੀ ਦਾ।

❋

❋

੧੬ ਪੋਹ ਸ਼ਹਿਨਸ਼ਾਹੀ ਸੰਮਤ ੬ ਬਚਨ ਸਿੰਘ ਦੇ ਘਰ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਜੇ ਮੇਰੀ ਲਾਉਣੀ ਮਾਤ ਸੇਵਾ, ਸੇਵਕ ਸਚ ਬਣਾਈਆ। ਪੂਜਾ ਰਹੇ ਨਾ ਕਿਸੇ ਦੇਵੀ ਦੇਵਾ, ਦੇਵ ਆਤਮਾ ਦੇਣੀ ਵਡਿਆਈਆ। ਆਪ ਮਾਲਕ ਬਣਨਾ ਅਲਖ ਅਭੇਵਾ, ਅਗੰਮ ਅਗੋਚਰ ਹੁਕਮ ਵਰਤਾਈਆ। ਯਾਦ ਕਰੇ ਤੈਨੂੰ ਸਭ ਦੀ ਰਸਨਾ ਜਿਹਵਾ, ਸਿਫ਼ਤਾਂ ਵਿਚ ਸਾਲਾਹੀਆ। ਵੇਖੀਂ ਆਪਣੇ ਹੁੰਦਿਆਂ ਮੇਰੇ ਵਿਚ ਆਪਣੀ ਆਤਮਾ ਨੂੰ ਅਵਤਾਰ ਪੈਗ਼ੰਬਰ ਗੁਰੂ ਕਰਾਵੀਂ ਨਾ ਕਦੇ ਕਰੇਵਾ, ਦੂਸਰ ਹੱਥ ਨਾ ਕਦੇ ਫੜਾਈਆ। ਮੈਂ ਮੰਗਦਾ ਤੇਰਾ ਇਕੋ ਧਾਮ ਨਿਹਚਲ ਨਿਹਕੇਵਾ, ਅਟੱਲ ਦਵਾਰਾ ਵੇਖ ਵਖਾਈਆ। ਇਕੋ ਪ੍ਰੇਮ ਦਾ ਮਸਤਕ ਹੋਵੇ ਥੇਵਾ, ਕੌਸਤਕ ਮਣੀਆਂ ਕੰਮ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀਂ ਸੱਤ ਦੀਪ ਇਕੋ ਹੋਵੇ ਪਹਿਰੇਵਾ, ਲਬਾਸ ਇਕੋ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਅਗੰਮਾ ਇਕੋ ਰਸ ਹੋਵੇ ਮੇਵਾ, ਦੂਸਰ ਲੋੜ ਰਹੇ ਨਾ ਰਾਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੬ ਖੇਮੋ ਦੇਵੀ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਜੇ ਪ੍ਰਭੂ ਮਾਤਲੋਕ ਮੇਰਾ ਰੱਖਣਾ ਨਾਂ, ਸਤਿ ਨਾਮ ਵਡਿਆਈਆ। ਪਹਿਲੋਂ ਹੰਸ ਬੁੱਧੀ ਜੀਵ ਬਣਾ ਕਾਂ, ਗੁਰਮੁਖ ਰੰਗ ਰੰਗਾਈਆ। ਫੇਰ ਆਤਮ ਬ੍ਰਹਮ ਜਣਾ, ਪਰਦਾ ਦੇ ਉਠਾਈਆ। ਫੇਰ ਸ਼ਬਦ ਨਾਦ ਸੁਣਾ, ਅਨਰਾਗੀ ਰਾਗ ਅਲਾਈਆ। ਫੇਰ ਨਿਰਗੁਣ ਜੋਤ ਕਰ ਰੁਸ਼ਨਾ, ਅੰਧ ਅੰਧੇਰ ਦੇ ਮਿਟਾਈਆ। ਫੇਰ ਦੀਨ ਮਜ਼੍ਹਬ ਮਿਟਾ, ਜ਼ਾਤ ਪਾਤ ਰਹਿਣ ਨਾ ਪਾਈਆ। ਪਹਿਲੋਂ ਚਾਰ ਵਰਨ ਗਵਾ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ। ਪਹਿਲੋਂ ਵਿਸ਼ਨ ਬ੍ਰਹਮਾ ਸ਼ਿਵ ਉਠਾ, ਸੰਦੇਸ਼ਾ ਦੇ ਚਾਈਂ ਚਾਈਂਆ। ਫੇਰ ਹੁਕਮ ਫ਼ਰਮਾਨਾ ਧੁਰ ਦਾ ਅਗੰਮ ਲਿਖਾ, ਜਿਸ ਨੂੰ ਅੱਗੇ ਜਾਣੇ ਕੋਇ ਨਾ ਰਾਈਆ। ਫੇਰ ਸਭ ਦੇ ਅੰਦਰ ਆਪਣਾ ਫੇਰਾ ਪਾ, ਘਰ ਘਰ ਵੇਖ ਵਖਾਈਆ। ਫੇਰ ਦ੍ਰਿਸ਼ਟੀ ਵਿਚ ਦੱਸ ਦੇ ਰਾਹ, ਰਹਿਬਰ ਰਸਤਾ ਇਕ ਪਰਗਟਾਈਆ। ਪੁਰਖ ਅਕਾਲੇ ਦੀਨ ਦਿਆਲੇ ਪਹਿਲੋਂ ਆਪਣੀ ਕਲਾ ਇਕ ਵਰਤਾ, ਕਲਧਾਰੀ ਹੋ ਸਹਾਈਆ। ਨਿਰਵੈਰ ਪੁਰਖ ਇਕ ਅਖਵਾ, ਚਾਰੋਂ ਕੁੰਟ ਡੰਕ ਵਜਾਈਆ। ਜਿਸ ਵੇਲੇ ਸਾਰੇ ਤੈਨੂੰ ਕਹਿਣਗੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਹਰ ਹਿਰਦੇ ਅੰਦਰੋਂ ਨਿਕਲੇ ਇਹੋ ਸਾਡਾ ਅੱਲਾ ਇਹੋ ਸਾਡਾ ਵਾਹਿਗੁਰੂ ਇਹੋ ਸਾਡਾ ਖ਼ੁਦਾ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਮੈਂ ਤੇਰੇ ਚਰਨਾਂ ਵਿਚ ਸੀਸ ਜਗਦੀਸ ਲਵਾਂ ਝੁਕਾ, ਨਿਉਂ ਨਿਉਂ ਲਾਗਾਂ ਪਾਈਆ। ਜਿਸ ਤਰਾਂ ਕਹੇਂਗਾ ਓਸੇ ਤਰਾਂ ਸੇਵਾ ਲਵਾਂ ਕਮਾ, ਸੇਵਕ ਹੋ ਕੇ ਆਪ ਆਪਾ ਤੇਰੇ ਅੱਗੇ ਟਿਕਾਈਆ। ਮੇਰੇ ਸਾਹਿਬ ਸਤਿਗੁਰ ਆਦਿ ਅੰਤ ਦੇ ਮਾਲਕ ਕਦੇ ਕਰਾਂ ਨਾ ਨਾਂਹ, ਹਾਂ ਵਿਚ ਹਾਂ ਕਹਿ ਕੇ ਤੇਰਾ ਰੂਪ ਬਣਾਈਆ। ਤੂੰ ਕਿਰਪਾ ਕਰ ਮਾਤਲੋਕ ਧਰਨੀ ਉਤੇ ਮੈਨੂੰ ਸਤਿ ਧਰਮ ਦੀ ਦਵਾਈਂ ਥਾਂ, ਪਹਿਲੋਂ ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਬਾਹਰ ਦੇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ

ਨਿਹਕਲੰਕ ਹਰਿ ਸ਼ਬਦ

❋

❋

ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰਸ ਦਾ ਮੈਨੂੰ ਚਾਅ, ਚਾਓ ਵਿਚ ਘਰਾਓ ਵਿਚ ਬੇਪਰਵਾਹੋ ਵਿਚ ਬੇਪਰਵਾਹ ਜਿਸ ਤਰਾ ਲਛਮਣ ਸਿੰਘ ਨੱਚ ਨੱਚ ਕੇ ਆਪਣੀ ਖ਼ੁਸ਼ੀ ਮਨਾਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੬ ਪੁੰਨੂ ਰਾਮ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਪਹਿਲੋਂ ਆਸਾ ਪੂਰੀ ਕਰਦੇ ਮੁਹੰਮਦ ਯਾਰ ਉਮਰ, ਖ਼ੁਦ ਖ਼ੁਦਾ ਜੋ ਤੇਰੇ ਅੱਗੇ ਗਿਆ ਟਿਕਾਈਆ। ਜਗਤ ਸ਼ਰਅ ਦੀ ਰਹੇ ਕੋਇ ਨਾ ਘੁੰਮਰ, ਘੇਰਾ ਦੇਣਾ ਮੁਕਾਈਆ। ਸਾਰੇ ਤੇਰਾ ਚਰਨ ਚੁੰਮਣ, ਦੂਸਰ ਲਬ ਨਾ ਕੋਇ ਵਡਿਆਈਆ। ਲੇਖਾ ਮੁਕਾ ਦੇ ਮੁਹੰਮਦ ਸੀਸ ਮੁੰਨਣ, ਸੁੰਨਤ ਸ਼ਰਅ ਦੀ ਸ਼ਰਅ ਗਵਾਈਆ। ਤੇਰਾ ਨਾਮ ਸੰਦੇਸ਼ਾ ਸਾਰੇ ਸੁਣਨ, ਅੰਦੇਸਾ ਨਜ਼ਰ ਕੋਇ ਨਾ ਆਈਆ। ਆਪਣਾ ਜਗਤ ਜਹਾਨ ਬਣਾ ਦੇ ਕੁੰਦਨ, ਸਵਰਨ ਰੰਗ ਰੰਗਾਈਆ। ਤੇਰੇ ਕਲਮੇ ਦੀ ਆਵੇ ਇਕੋ ਧੁੰਨਣ, ਧੁੰਨ ਅਨਾਦੀ ਇਕ ਸ਼ਨਵਾਈਆ। ਕੜਵਾ ਰਹੇ ਕੋਇ ਨਾ ਤੁੰਮਣ, ਤਾਸੀਰ ਬੇਨਜ਼ੀਰ ਦੇਣੀ ਬਦਲਾਈਆ। ਤੇਰੇ ਧਰਮ ਨਿਸ਼ਾਨੇ ਚਾਰੋਂ ਕੁੰਟ ਝੁੱਲਣ, ਹੁਲਾਰਾ ਇਕੋ ਦੇਣਾ ਦਵਾਈਆ। ਗੁਰਮੁਖ ਤੇਰੇ ਭਗਤ ਸੁਹੇਲੇ ਪਹਿਲਵਾਨ ਸਾਰੇ ਘੁਲਣ, ਦੰਗਲ ਧਰਮ ਦਾ ਇਕ ਬਣਾਈਆ। ਕਲਜੁਗ ਮਾਇਆ ਵਿਚ ਨਾ ਰੁਲਣ, ਰੌਲਾ ਪਵੇ ਨਾ ਕੋਇ ਲੋਕਾਈਆ। ਤੇਰੇ ਸ਼ਬਦ ਭੰਡਾਰੇ ਖੁਲ੍ਹਣ, ਅਗੰਮ ਦੇਣੇ ਵਰਤਾਈਆ। ਜਿਨ੍ਹਾਂ ਦਾ ਲੱਗੇ ਕੋਇ ਨਾ ਮੁੱਲਣ, ਅਨਮੁਲੜੇ ਆਪ ਵਰਤਾਈਆ। ਤੂੰ ਮੇਰਾ ਮੈਂ ਤੇਰਾ ਜਾਪ ਹੋਵੇ ਮਾਨਵ ਜ਼ਾਤੀ ਬੁੱਲਣ, ਹਰ ਹਿਰਦੇ ਤੈਨੂੰ ਲੈਣ ਵਸਾਈਆ। ਪੁਰਖ ਅਕਾਲੇ ਤੇਰੇ ਤਰਾਜ਼ੂ ਸਾਰੇ ਤੁਲਣ, ਤੇਰੇ ਨੂਰ ਵਿਚੋਂ ਨੂਰ ਲੈਣ ਰੁਸ਼ਨਾਈਆ। ਕਾਇਆ ਅਗਨੀ ਤਪੇ ਕਿਸੇ ਨਾ ਚੁੱਲ੍ਹਣ, ਈਂਧਨ ਜਗਤ ਨਾ ਕੋਇ ਵਖਾਈਆ। ਤੇਰਾ ਦੀਦਾ ਦਾਨਿਸਤਾ ਦੀਦਾਰ ਕਰ ਕੇ ਫੁੱਲਣ, ਗ੍ਰਹਿ ਮੰਦਰ ਖ਼ੁਸ਼ੀ ਬਣਾਈਆ। ਭਾਗ ਲਗਾਉਣਾ ਕਾਇਆ ਕਾਅਬੇ ਕੁੱਲਣ, ਕਲਮਾ ਕਾਇਨਾਤ ਇਕ ਸੁਣਾਈਆ। ਤੇਰੇ ਮੁਰੀਦ ਤੇਰੇ ਉਤੋਂ ਘੋਲੀ ਘੋਲ ਘੁਲਣ, ਆਪਣਾ ਆਪ ਭੇਟ ਚੜ੍ਹਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸਦਾ ਸੁਲ੍ਹਾ ਕੁਲਣ, ਸੁਲਹਕੁਲ ਤੇਰੀ ਇਕ ਸਰਨਾਈਆ। ਤੂੰ ਲਾਲ ਗੁਲਾਲਾ ਰੰਗ ਚੜ੍ਹਾ ਦੇ ਬੁੱਲ੍ਹਣ, ਭਗਵਨ ਆਪਣੀ ਦਇਆ ਕਮਾਈਆ। ਜਦ ਮੈਂ ਤਕਾਂ ਤੇਰੇ ਪ੍ਰੇਮੀ ਪਿਆਰੇ ਬਣੇ ਹੋਣ ਦੁਲਹਨ, ਦੂਲ੍ਹਾ ਇਕੋ ਨਜ਼ਰੀ ਆਈਆ। ਛੱਬੀ ਪੋਹ ਨੂੰ ਤੇਰੇ ਚਰਨ ਕਵਲਾਂ ਉਤੇ ਹੋਵੇ ਬਰਖਾ ਫੂਲਣ, ਨੌ ਸੌ ਨੜਿਨਵੇ ਫੁਲ ਤੇਰੀ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਕੰਤ ਕੰਤੂਹਲਨ, ਕੰਤ ਬੇਅੰਤ ਬਸੰਤ ਤੇਰੀ ਰੁਤ ਸੁਹਾਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੬ ਫ਼ਰੰਗੀ ਰਾਮ ਦੇ ਘਰ ਪਿੰਡ ਤਰੇਵਾ ਕੈਂਪ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭੂ ਤੂੰ ਦਾਤਾ ਗੁਣੀ ਗਹਿੰਦਾ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਤੂੰ ਆਦਿ ਜੁਗਾਦਿ ਸਾਹਿਬ ਬਖ਼ਸ਼ਿੰਦਾ, ਹਰਿ

❋

❋

ਪੁਰਖ ਨਿਰੰਜਣ ਬੇਪਰਵਾਹੀਆ। ਨਿਤ ਨਵਿਤ ਤੇਰੇ ਅੰਦਰ ਕਦੀ ਨਾ ਆਏ ਚਿੰਦਾ, ਏਕੰਕਾਰ ਅਗੰਮ ਅਥਾਹੀਆ। ਲੱਖ ਚੁਰਾਸੀ ਤੇਰੀ ਸਾਹਿਬ ਬਿੰਦਾ, ਆਦਿ ਨਿਰੰਜਣ ਤੇਰੀ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਜੀਉ ਪਿੰਡਾ, ਅਬਿਨਾਸ਼ੀ ਕਰਤੇ ਵਡ ਵਡਿਆਈਆ। ਤੂੰ ਦੇਵਣਹਾਰਾ ਅੰਮ੍ਰਿਤ ਧਾਰ ਸਿੰਧਾ, ਸ੍ਰੀ ਭਗਵਾਨ ਸਹਿਜ ਸੁਖਦਾਈਆ। ਤੇਰਾ ਪ੍ਰੇਮ ਸਾਗਰ ਵਹਿਣ ਵਹਿੰਦਾ, ਪਾਰਬ੍ਰਹਮ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਮੇਰੇ ਸਾਹਿਬ ਸੁਲਤਾਨਾ, ਹਰਿ ਕਰਤੇ ਤੇਰੀ ਸਰਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਬ੍ਰਹਮ ਗਿਆਨਾ, ਅਗਿਆਨ ਅੰਧੇਰ ਰਹੇ ਨਾ ਰਾਈਆ। ਸਤਿ ਧਰਮ ਝੁਲਾ ਇਕ ਨਿਸ਼ਾਨਾ, ਨਿਸ਼ਾਨਾ ਕੂੜ ਦੇ ਚੁਕਾਈਆ। ਪ੍ਰੇਮ ਪ੍ਰੀਤੀ ਸ਼ਬਦੀ ਬੰਨ੍ਹ ਗਾਨਾ, ਡੋਰੀ ਗੰਢ ਆਪਣੇ ਹੱਥ ਉਠਾਈਆ। ਲੱਖ ਚੁਰਾਸੀ ਆਤਮ ਦਾ ਨਿਰਗੁਣ ਧਾਰ ਬਣ ਕਾਹਨਾ, ਗੋਪੀ ਆਪਣਾ ਖੇਲ ਵਖਾਈਆ। ਮਿਹਰਵਾਨ ਹੋ ਧੁਰ ਦੇ ਰਾਮਾ, ਸੀਤਾ ਸੁਰਤ ਲੈ ਪਰਨਾਈਆ। ਪੀਰਨ ਪੀਰ ਪੈਗ਼ੰਬਰਾਂ ਦੇ ਪੈਗ਼ਾਮਾ, ਰਸੂਲਾਂ ਨਬੀਆਂ ਭੇਵ ਖੁਲ੍ਹਾਈਆ। ਤੇਰਾ ਸਭ ਤੋਂ ਵੱਖਰਾਂ ਹੋਏ ਕਲਾਮਾ, ਕਲਮਾ ਕਾਇਨਾਤ ਦ੍ਰਿੜਾਈਆ। ਗੁਰੂ ਗੁਰਦੇਵ ਸਵਾਮੀ ਬਣ ਅੰਤਰਜਾਮਾ, ਅੰਤਸ਼ਕਰਨ ਪੜਦਾ ਦੇਣਾ ਉਠਾਈਆ। ਪਹਿਲੋਂ ਕਲਜੁਗ ਮੇਟ ਅੰਧੇਰੀ ਸ਼ਾਮਾ, ਸ਼ਮਾਂ ਨੂਰ ਜੋਤ ਕਰ ਰੁਸ਼ਨਾਈਆ। ਫੇਰ ਤੇਰਾ ਦੋ ਜਹਾਨਾਂ ਵੱਜੇ ਇਕ ਦਮਾਮਾ, ਸ਼ਬਦ ਗੋਬਿੰਦ ਧਾਰ ਜਣਾਈਆ। ਸ਼ਰਅ ਦਾ ਲੇਖਾ ਮੇਟ ਤਮਾਮਾ, ਮਜ਼੍ਹਬ ਦੀ ਤਮਾਂ ਰਹੇ ਨਾ ਰਾਈਆ। ਮਨ ਦਾ ਰਹੇ ਨਾ ਕੋਇ ਗ਼ੁਲਾਮਾ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਤੇਰੇ ਚਰਨ ਕਵਲ ਕਵਲ ਚਰਨ ਸੀਸ ਨਿਵਾਵਾਂ, ਨਿਉਂ ਨਿਉਂ ਲਾਗਾਂ ਪਾਈਆ। ਜਨ ਭਗਤਾਂ ਪਕੜ ਲੈ ਬਾਹਵਾਂ, ਬਾਹੂ ਬਲ ਆਪ ਪਰਗਟਾਈਆ। ਗੁਰਮੁਖ ਰਹੇ ਨਾ ਕੋਇ ਨਿਥਾਵਾਂ, ਸੂਫ਼ੀਆਂ ਸਗਲਾ ਸੰਗ ਬਣਾਈਆ। ਮਨ ਕਲਪਣਾ ਰਹੇ ਨਾ ਵਾਂਗ ਕਾਵਾਂ, ਸ੍ਰਿਸ਼ਟੀ ਹੰਸ ਦੇਣੀ ਵਖਾਈਆ। ਫੇਰ ਮੈਂ ਤੇਰਾ ਹੁਕਮ ਮੰਨਾਵਾਂ ਨਾਲ ਚਾਵਾਂ, ਚਾਉ ਘਨੇਰਾ ਇਕ ਰਖਾਈਆ। ਦੁੱਖ ਵਿਚ ਮੈਨੂੰ ਭਰਨਾ ਪਏ ਕਦੇ ਨਾ ਹਾਵਾ, ਹਾਏ ਉਫ਼ ਨਾ ਕੋਇ ਸੁਣਾਈਆ। ਮੇਰੇ ਨਾਲ ਭਾਰ ਆਪਣਾ ਰੱਖੀਂ ਸਾਵਾਂ, ਸਤਿਗੁਰ ਸ਼ਬਦ ਸੰਗ ਬਣਾਈਆ। ਤੇਰੇ ਨਾਮ ਦੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਹੋਵੇ ਵਾਹਵਾ, ਵਾਹਵਾ ਤੇਰੀ ਬੇਪਰਵਾਹੀਆ। ਪੁਰਖ ਅਕਾਲੇ ਦੀਨ ਦਿਆਲੇ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਇਕੋ ਤੇਰੀ ਸੇਜ ਹੰਢਾਵਾਂ, ਦੂਜਾ ਸੱਥਰ ਨਾ ਕੋਇ ਵਿਛਾਈਆ। ਤੂੰ ਮਿਹਰਵਾਨ ਮਹਿਬੂਬ ਮੇਰੇ ਉਤੇ ਰੱਖੀਂ ਜਗਤ ਵਿਚ ਠੰਡੀ ਛਾਂਵਾਂ, ਸਿਰ ਆਪਣਾ ਹੱਥ ਟਿਕਾਈਆ। ਗਲ ਪਲੂ ਵਾਸਤਾ ਪਾਵਾਂ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਧੂੜ ਅਗੰਮੀ ਬਿਨਾ ਧੂੜ ਤੋਂ ਬਿਨਾ ਮਸਤਕ ਤੋਂ ਮਸਤਕ ਲਾਵਾਂ, ਖ਼ੁਸ਼ੀ ਨਿਰਗੁਣ ਨਿਰਗੁਣ ਧਾਰ ਬਣਾਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੬ ਅਨੰਤ ਰਾਮ ਦੇ ਗ੍ਰਹਿ ਪਿੰਡ ਤਰੇਵਾ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਮੇਰੇ ਪੁਰਖ ਬਿਧਾਤਾ, ਬਿਧ ਇਕੋ ਮੰਗ ਮੰਗਾਈਆ। ਤੂੰ ਸਭ ਦਾ ਨਜ਼ਰੀ ਆਵੇਂ ਪਿਤਾ ਮਾਤਾ, ਸਚ ਸਵਾਮੀ ਧੁਰਦਰਗਾਹੀਆ।

❋

❋

ਇਕੋ ਦੇਵਣਹਾਰ ਹੋਵੇਂ ਦਾਤਾ, ਇਕੋ ਵਸਤ ਦੇਣੀ ਵਰਤਾਈਆ। ਇਕੋ ਤੇਰੇ ਨਾਮ ਦੀ ਹੋਵੇ ਗਾਥਾ, ਇਕੋ ਸਿਖਿਆ ਸਚ ਪੜ੍ਹਾਈਆ। ਇਕੋ ਚਲਾਉਣਾ ਧੁਰ ਦਾ ਰਾਥਾ, ਰਥਵਾਹੀ ਇਕ ਅਖਵਾਈਆ। ਇਕੋ ਪੂਜਾ ਹੋਵੇ ਪਾਠਾ, ਇਕੋ ਇਸ਼ਟ ਦੇਵ ਸਮਝਾਈਆ। ਇਕੋ ਤੀਰਥ ਹੋਵੇ ਤਾਟਾ, ਸਰੋਵਰ ਇਕ ਸੁਹਾਈਆ। ਇਕੋ ਕਥਾ ਕਹਾਣੀ ਹੋਵੇ ਸਾਕਾ, ਸਗਲਾ ਸੰਗ ਇਕ ਬਣਾਈਆ। ਇਕੋ ਤੇਰੀ ਮੁਹੱਬਤ ਦਾ ਹੋਵੇ ਖ਼ਾਕਾ, ਨਕਸ਼ਾ ਇਕੋ ਇਕ ਵਖਾਈਆ। ਇਕੋ ਰਹਿਬਰ ਬਣਨਾ ਆਕਾ, ਇਕੋ ਅਕਲ ਬੁੱਧੀ ਦੇਣੀ ਵਡਿਆਈਆ। ਇਕੋ ਗ੍ਰਹਿ ਖੋਲ੍ਹਣਾ ਤਾਕਾ, ਇਕੋ ਘਰ ਘਰ ਦੇਣਾ ਵਸਾਈਆ। ਇਕੋ ਸਤਿਗੁਰ ਹੋਵੇ ਸ਼ਬਦ ਸ਼ਬਦ ਤੇਰਾ ਕਾਕਾ, ਦੂਜਾ ਜਨਮ ਨਾ ਕੋਇ ਦੁਹਰਾਈਆ। ਸਤਿਜੁਗ ਕਹੇ ਪ੍ਰਭੂ ਪ੍ਰਭ ਮੇਰੀ ਇਹੋ ਆਸਾ, ਤ੍ਰਿਸ਼ਨਾ ਤੇਰੇ ਅੱਗੇ ਟਿਕਾਈਆ। ਚਰਨ ਕਵਲ ਦੇਣਾ ਭਰਵਾਸਾ, ਭਰਮਾਂ ਵਿਚ ਨਾ ਕੋਇ ਭੁਲਾਈਆ। ਤੇਰਾ ਨੂਰ ਨਜ਼ਰ ਆਏ ਪ੍ਰਕਾਸ਼ਾ, ਪ੍ਰਕਾਸ਼ ਕਰਨਾ ਥਾਉਂ ਥਾਈਂਆ। ਸਭ ਦਾ ਲੇਖੇ ਲੱਗੇ ਸਵਾਸਾ, ਜੋ ਸਾਹ ਸਾਹ ਧਿਆਈਆ। ਤੂੰ ਸਾਹਿਬ ਸਰਬਗੁਣ ਤਾਸਾ, ਹਰਿ ਵਡਾ ਵਡ ਵਡਿਆਈਆ। ਮੈਂ ਤੇਰਾ ਮੰਨਣਾ ਆਖਾ, ਨਿਉਂ ਨਿਉਂ ਸੀਸ ਝੁਕਾਈਆ। ਮੈਨੂੰ ਆਉਣ ਨਾ ਦੇਵੀਂ ਕੋਈ ਘਾਟਾ, ਵਾਧਾ ਆਪਣੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਅਲੱਖਣਾ ਅਲਾਖਾ, ਅਲਖ ਅਗੋਚਰ ਦਰ ਤੇਰੇ ਮੰਗ ਮੰਗਾਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੬ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਜੇ ਮੈਨੂੰ ਮਾਤਲੋਕ ਰੱਖਣਾ, ਨਿਰਗੁਣ ਧਾਰ ਦਇਆ ਕਮਾਈਆ। ਪਹਿਲੋਂ ਧਰਨੀ ਦਾ ਵਿਹੜਾ ਕਰ ਦੇ ਸੱਖਣਾ, ਕੂੜ ਕੁੜਿਆਰ ਚੋਰ ਯਾਰ ਰਹਿਣ ਕੋਇ ਨਾ ਪਾਈਆ। ਪਵਿਤਰ ਹੋ ਜਾਊ ਤੇਰਾ ਲੋਕਮਾਤ ਦਾ ਵਤਨਾ, ਬੇਵਤਨਾਂ ਕਰ ਸਫ਼ਾਈਆ। ਫੇਰ ਪੁਰਖ ਅਕਾਲੇ ਮੈਨੂੰ ਦੱਸਣਾ, ਸ਼ਬਦ ਸੁਨੇਹੜਾ ਇਕ ਘਲਾਈਆ। ਮੈਂ ਦੂਰ ਦੁਰਾਡਾ ਵੇਖਾਂ ਬਿਨਾ ਅੱਖਨਾ, ਨਿਜ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਤੇਰੇ ਹੱਥ ਵਡਿਆਈਆ। ਸਤਿਜੁਗ ਕਹੇ ਪ੍ਰਭ ਜੇ ਮੈਨੂੰ ਮਾਤਲੋਕ ਦੇਣਾ ਥਾਂ, ਧੁਰ ਦਾ ਹੁਕਮ ਜਣਾਈਆ। ਪਹਿਲੋਂ ਝਗੜਾ ਮੇਟ ਦੇ ਸੂਰ ਗਾਂ, ਧਰਮ ਦੀ ਧਾਰ ਇਕ ਪਰਗਟਾਈਆ। ਹੰਸ ਬੁਧੀ ਰਹੇ ਕੋਈ ਨਾ ਕਾਂ, ਮਾਨਵ ਕਾਗ ਵਾਂਗ ਨਾ ਕੋਇ ਕੁਰਲਾਈਆ। ਸਾਰੇ ਜਪਣ ਇਕੋ ਤੇਰਾ ਨਾਂ, ਦੂਜਾ ਨਾਉਂ ਨਾ ਕੋਇ ਧਿਆਈਆ। ਤੂੰ ਸਭ ਦਾ ਬਣਨਾ ਪਿਤਾ ਮਾਂ, ਪੁਰਖ ਅਕਾਲ ਤੇਰੀ ਇਕ ਸਰਨਾਈਆ। ਜਨ ਭਗਤਾਂ ਭਗਤ ਸੁਹੇਲਾ ਹੋ ਕੇ ਪਕੜੀਂ ਬਾਂਹ, ਬਾਜ਼ੂ ਆਪਣਾ ਬਲ ਧਰਾਈਆ। ਸਦਾ ਸੁਹੇਲਾ ਬਣ ਕੇ ਰੱਖੀਂ ਠੰਡੀ ਛਾਂ, ਅਗਨੀ ਤਤ ਨਾ ਲਾਗੇ ਰਾਈਆ। ਸਚ ਦਵਾਰੇ ਕਰੀਂ ਸਚ ਨਿਆਂ, ਅਦਲ ਇਨਸਾਫ਼ ਹੱਕ ਦ੍ਰਿੜਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਬਣਾਈਂ ਵਾਂਗ ਭੈਣ ਭਰਾ, ਬੁਰੀ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਜੁਗ ਕਹੇ ਪ੍ਰਭ ਜੇ ਮੈਨੂੰ ਸੇਵਾਦਾਰ ਬਣਾਉਣਾ, ਚਾਕਰ ਜਗਤ ਜਣਾਈਆ। ਪਹਿਲੋਂ

❋

❋

ਕਲਜੁਗ ਕੂੜ ਕੁਟੰਬ ਮਿਟਾਉਣਾ, ਮਾਇਆ ਬੰਸ ਰਹਿਣ ਨਾ ਪਾਈਆ। ਹਉਮੇ ਹੰਗਤਾ ਗੜ੍ਹ ਤੁੜਾਉਣਾ, ਵਿਕਾਰ ਵਿਭਚਾਰ ਦੇਣਾ ਮਿਟਾਈਆ। ਧੁਰ ਦਾ ਢੋਲਾ ਇਕ ਸੁਣਾਉਣਾ, ਆਤਮ ਪਰਮਾਤਮ ਪੜਦਾ ਦੇਣਾ ਖੁਲ੍ਹਾਈਆ। ਅਵਤਾਰ ਪੈਗ਼ੰਬਰਾਂ ਪੰਧ ਮੁਕਾਉਣਾ, ਅੱਗੇ ਹੱਕ ਨਾ ਕੋਇ ਰਖਾਈਆ। ਸਚ ਦਾ ਹੁਕਮ ਇਕ ਵਰਤਾਉਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਉਣਾ, ਧੁਰ ਫ਼ਰਮਾਨਾ ਆਪ ਸੁਣਾਈਆ। ਸਤਿ ਧਰਮ ਨਿਸ਼ਾਨਾ ਇਕ ਝੁਲਾਉਣਾ, ਦੂਸਰ ਨਜ਼ਰ ਕੋਇ ਨਾ ਆਈਆ। ਮਰਦ ਮਰਦਾਨਾ ਆਪ ਅਖਵਾਉਣਾ, ਸੂਰਬੀਰ ਬੇਪਰਵਾਹੀਆ। ਖੰਡਾ ਖੜਗ ਆਪ ਚਮਕਾਉਣਾ, ਸ਼ਸਤਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਦਇਆ ਕਮਾਈਆ। ਸਤਿਜੁਗ ਕਹੇ ਪ੍ਰਭੂ ਜੇ ਮੇਰਾ ਲੋਕਮਾਤ ਹੋਣਾ ਸਮਾਂ, ਸਮਾਪਤ ਪਿਛਲਾ ਲੇਖਾ ਦੇ ਕਰਾਈਆ। ਜੇ ਮਾਰਗ ਚਲਾਉਣਾ ਨਵਾਂ, ਕੂੜੀ ਕਿਰਿਆ ਦੇ ਮੁਕਾਈਆ। ਜੇ ਨਾਮ ਜਪਾਉਣਾ ਦਮਾਂ, ਸਾਹ ਸਾਹ ਆਪ ਟਿਕਾਈਆ। ਜੇ ਨੂਰ ਜਗਾਉਣਾ ਸ਼ਮਾ, ਸਚ ਜੋਤ ਕਰੀਂ ਰੁਸ਼ਨਾਈਆ। ਜੇ ਮੇਟਣਾ ਹਰਖ਼ ਸੋਗ ਗ਼ਮਾਂ, ਆਤਮ ਪਰਮਾਤਮ ਦੇਣਾ ਦ੍ਰਿੜਾਈਆ। ਜੇ ਖ਼ਤਮ ਕਰਨੀ ਜਗਤ ਤਮਾਂ, ਸਾਂਤਕ ਸਤਿ ਦੇਣਾ ਵਰਤਾਈਆ। ਲੇਖਾ ਰਹੇ ਨਾ ਬਾਬਾ ਆਦਮ ਹੱਵਾ, ਪਾਰਬ੍ਰਹਮ ਤੇਰੀ ਓਟ ਤਕਾਈਆ। ਫਿਰ ਮੈਂ ਤੇਰਾ ਇਕੋ ਢੋਲਾ ਇਕੋ ਗੀਤ ਗਵਾਂ, ਗਾ ਗਾ ਸ਼ੁਕਰ ਮਨਾਈਆ। ਫਿਰਾਂ ਨਾਲ ਚਵਾਂ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਸਚ ਸੰਦੇਸ਼ਾ ਸਭ ਨੂੰ ਕਹਵਾਂ, ਕਹਿ ਕਹਿ ਦੇਵਾਂ ਸੁਣਾਈਆ। ਉਠੋ ਵੇਖੋ ਜਨ ਭਗਤੋ ਤੁਹਾਡਾ ਧਰਮ ਦਾ ਜੁਗ ਹੋਇਆ ਰਵਾਂ, ਕਲਜੁਗ ਹੱਥ ਕਿਛ ਨਾ ਆਈਆ। ਮੈਂ ਭਗਤ ਦਵਾਰੇ ਖ਼ੁਸ਼ੀਆਂ ਨਾਲ ਭਵਾਂ, ਸਚ ਸਿੰਘਾਸਣ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਇਕ ਸਰਨਾਈਆ। ਸਤਿਜੁਗ ਕਹੇ ਜੇ ਮੇਰੀ ਲੋਕਮਾਤ ਲਾਉਣੀ ਨੀਂਹ, ਧਰਮ ਦੀ ਧਾਰ ਦ੍ਰਿੜਾਈਆ। ਪਹਿਲੋਂ ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵੀਂ ਲੀਹ, ਮਮਤਾ ਮੋਹ ਦੇਣਾ ਚੁਕਾਈਆ। ਸਭ ਦਾ ਲੇਖਾ ਪੂਰਾ ਕਰੀਂ ਸਾਢੇ ਤਿੰਨ ਹੱਥ ਸੀਂਅ, ਜੋ ਰਵਦਾਸ ਚਮਾਰਾ ਗਿਆ ਲਿਖਾਈਆ। ਫਿਰ ਪੈਗ਼ੰਬਰਾਂ ਲੇਖਾ ਪੂਰਾ ਕਰੀਂ ਵੀਹ, ਬੀਸ ਬੀਸੇ ਅੱਖ ਉਠਾਈਆ। ਪੈਗ਼ੰਬਰਾਂ ਸਦੀ ਚੌਧਵੀਂ ਵੇਖੀਂ ਲੀਹ, ਲੈਨ ਐਨ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਮੇਰੇ ਵਿਚ ਆਇਆਂ ਨੂੰ ਕਹੀਂ ਜੀ, ਜੀ ਆਇਆਂ ਕਹਿ ਕੇ ਮੇਰੀ ਖ਼ੁਸ਼ੀ ਦੇਣੀ ਬਣਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਵੀਰੋ ਦੇਵੀ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਤੇਰੇ ਪਿਆਰ ਦਾ ਚੜ੍ਹੇ ਰੰਗ, ਮੁਹੱਬਤ ਨਾਮ ਵਾਲੀ ਵਖਾਈਆ। ਸਤਿ ਦਾ ਰਹੇ ਸੰਗ, ਸਗਲਾ ਸੰਗ ਵਖਾਈਆ। ਧਰਮ ਦਾ ਰਹੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੇਰੇ ਪ੍ਰਕਾਸ਼ ਦਾ ਚੜ੍ਹੇ ਚੰਦ, ਚੰਦ ਚੰਦ ਵਿਚੋਂ ਰੁਸ਼ਨਾਈਆ। ਕਲਜੁਗ ਮੰਜ਼ਲ ਜਾਏ ਲੰਘ, ਪਾਂਧੀ ਮਾਤ ਨਾ ਕਦਮ ਟਿਕਾਈਆ। ਘਰ ਘਰ ਤੇਰੀ ਆਤਮ ਸੇਜਾ ਹੋਏ ਪਲੰਘ, ਸੁਖ ਆਸਣ ਵੱਜੇ ਵਧਾਈਆ। ਮੇਰੇ ਸਾਹਿਬ ਸੂਰੇ

❋

❋

ਸਰਬੰਗ, ਸਿਰ ਮੇਰੇ ਹੱਥ ਟਿਕਾਈਆ। ਆਦਿ ਤੋਂ ਅੰਤ ਮੇਰੀ ਇਹੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਆਤਮ ਪਰਮਾਤਮ ਸਦਾ ਸੁਣਦਾ ਰਹਵਾਂ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਦੇ ਸਾਰੇ ਹੋਣ ਪਾਬੰਦ, ਪਾਬੰਦੀ ਅਵਰ ਰਹੇ ਨਾ ਰਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਦੇਵਾ ਸਿੰਘ ਦੇ ਗ੍ਰਹਿ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭੂ ਮੇਰਾ ਸੱਚਾ ਹੋਏ ਸਮਾਜ, ਸਮਗਰੀ ਸਚ ਦੇਣੀ ਵਰਤਾਈਆ। ਸ਼ਹਿਨਸ਼ਾਹ ਇਕੋ ਦੇ ਸਿਰ ਤੇ ਹੋਵੇ ਤਾਜ, ਤਖ਼ਤ ਨਿਵਾਸੀ ਇਕੋ ਸੋਭਾ ਪਾਈਆ। ਇਕੋ ਸਤਿ ਦੀ ਹੋਏ ਆਵਾਜ਼, ਤੇਰਾ ਨਾਮ ਡੰਕ ਸ਼ਨਵਾਈਆ। ਇਕੋ ਪਿਆਰ ਦਾ ਹੋਵੇ ਰਾਗ, ਰਾਗ ਰਾਗਣੀਆਂ ਜਿਸ ਨੂੰ ਸੀਸ ਨਿਵਾਈਆ। ਸਭ ਦੇ ਅੰਦਰ ਕੂੜ ਦਾ ਹੋਵੇ ਤਿਆਗ, ਮਮਤਾ ਮੋਹ ਮਿਟਾਈਆ। ਤੇਰੇ ਵਿਛੋੜੇ ਦਾ ਹੋਵੇ ਵੈਰਾਗ, ਬਿਰਹੋਂ ਵਿਚ ਧਿਆਨ ਲਗਾਈਆ। ਦੀਪਕ ਜੋਤ ਜਗੇ ਚਰਾਗ਼, ਚਰਾਗਾਹਾਂ ਹੋਏ ਰੁਸ਼ਨਾਈਆ। ਮੇਰਾ ਵੱਡਾ ਹੋਏ ਸੁਭਾਗ, ਭਗਵਨ ਤੇਰੀ ਆਸ ਰਖਾਈਆ। ਭਗਤਾਂ ਦਾ ਮਹਿਕਿਆ ਹੋਵੇ ਬਾਗ਼, ਗੁਲਸ਼ਨ ਬਗ਼ੀਚਾ ਇਕੋ ਨਜ਼ਰੀ ਆਈਆ। ਤੈਨੂੰ ਲੱਭਣਾ ਪਏ ਨਾ ਕਾਸ਼ੀ ਅਯੁਧਿਆ ਪਰਾਗ, ਕਾਅਬਿਆਂ ਰਾਹ ਨਾ ਕੋਇ ਤਕਾਈਆ। ਤ੍ਰੈਗੁਣ ਲੱਗੇ ਕਿਤੇ ਨਾ ਆਗ, ਸਾਂਤਕ ਸਤਿ ਵਰਤਾਈਆ। ਇਕੋ ਸੀਸ ਝੁਕੇ ਮਹਾਰਾਜ, ਰਾਜ ਰਾਜਾਨ ਸੀਸ ਝੁਕਾਈਆ। ਦੁਰਮਤ ਮੈਲ ਰਹੇ ਨਾ ਦਾਗ਼, ਪਤਿਤ ਪੁਨੀਤ ਸਰਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਖ਼ੁਸ਼ੀਆਂ ਵਿਚ ਇਰਸ਼ਾਦ, ਅਰਸ਼ ਦੇ ਮਾਲਕ ਦਿਆਂ ਸੁਣਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਭਾਈਆ ਦੇਵੀ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਮੇਰੇ ਸਾਹਿਬ ਸੱਚੀ ਸਰਕਾਰ, ਅਦਨਾ ਹੋ ਕੇ ਸੀਸ ਝੁਕਾਈਆ। ਦਇਆ ਸਿੰਘ ਦੀ ਤਕ ਲੈ ਧਾਰ, ਜੋ ਆਇਆ ਬਿਸ਼ਨ ਸਿੰਘ ਰੂਪ ਬਦਲਾਈਆ। ਗੋਬਿੰਦ ਦਾ ਗੋਬਿੰਦ ਧਾਰ ਯਾਰ, ਯਰਾਨਾ ਤੋੜ ਗਿਆ ਨਿਭਾਈਆ। ਤੇਰੀ ਖ਼ੁਸ਼ੀ ਵਿਚ ਛਡ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੋਂ ਅੱਗੇ ਕਦਮ ਟਿਕਾਈਆ। ਪੁਜਿਆ ਸਚ ਸੱਚੇ ਦਰਬਾਰ, ਸਚਖੰਡ ਸਾਚੇ ਸੋਭਾ ਪਾਈਆ। ਰੰਗ ਚੜ੍ਹਿਆ ਅਗੰਮ ਅਪਾਰ, ਅਲਖ ਅਲੱਖਣੇ ਤੇਰੀ ਮਿਲੀ ਸਰਨਾਈਆ। ਜੋਤ ਜੋਤ ਦੀ ਬਣ ਕੇ ਧਾਰ, ਜੋਤ ਜੋਤ ਵਿਚ ਰੁਸ਼ਨਾਈਆ। ਮੇਰੀ ਨਮੋ ਨਮੋ ਨਿਮਸਕਾਰ, ਝੁਕ ਝੁਕ ਸੀਸ ਨਿਵਾਈਆ। ਤੇਰੇ ਕਦਮਾਂ ਸਦਾ ਬਲਿਹਾਰ, ਬਲਿਹਾਰੀ ਆਪਣਾ ਆਪ ਕਰਾਈਆ। ਜਿਸ ਭਗਤ ਸੁਹੇਲੇ ਦਿਤੇ ਤਾਰ, ਜਨਮ ਜਨਮ ਦੇ ਲੇਖੇ ਪੂਰ ਕਰਾਈਆ। ਸਚ ਪ੍ਰੇਮ ਦੀ ਬਖ਼ਸ਼ ਕੇ ਧਾਰ, ਧਰਨੀ ਉਤੇ ਦਿਤੀ ਵਡਿਆਈਆ। ਇਕ ਬੇਨੰਤੀ ਸੁਣ ਮੇਰੇ ਦਾਤਾਰ, ਦੀਨ ਦਿਆਲ

❋

❋

ਦਇਆ ਕਮਾਈਆ। ਉਹ ਤੇਰੇ ਪੰਜਾਂ ਪਿਆਰਿਆਂ ਦੀ ਸੀ ਸਿਕਦਾਰ, ਪੰਚਮ ਦਾ ਪੰਚਮ ਰੂਪ ਦਰਸਾਈਆ। ਉਸੇ ਦੀ ਬਖ਼ਸ਼ਿਸ਼ ਸੇਵਾ ਸਿੰਘ ਨੂੰ ਫੇਰ ਬਖ਼ਸ਼ ਦੇ ਦਸਤਾਰ, ਪੰਜਾਂ ਪਿਆਰਿਆਂ ਵਿਚ ਰਲਾਈਆ। ਪਿਛਲਾ ਰਹੇ ਨਾ ਕੋਇ ਉਧਾਰ, ਲੇਖਾ ਸਭ ਦਾ ਪੂਰ ਕਰਾਈਆ। ਉਸ ਦੇ ਮਸਤਕ ਤਿਲਕ ਲਗਾਵੇਗਾ ਰਵਦਾਸ ਚਮਾਰ, ਗੁਰਮੁਖ ਸਿੰਘ ਗੁਰਮੁਖ ਸੰਗ ਰਲਾਈਆ। ਫੇਰ ਫੜਾਵੇ ਹੱਥ ਨੰਗੀ ਤਲਵਾਰ, ਸੋਹਣਾ ਸਗਨ ਮਨਾਈਆ। ਇਹ ਛੱਬੀ ਪੋਹ ਨੂੰ ਵਿਹਾਰ ਤੋਂ ਪਹਿਲੋਂ ਕਰ ਲੈਣਾ ਵਿਹਾਰ, ਵਿਵਹਾਰੀ ਸੰਦੇਸ਼ਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਸੇਵਾ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਕਿਰਪਾ ਕਰਨੀ ਅਪਾਰ, ਅਪਰੰਪਰ ਦਇਆ ਕਮਾਈਆ। ਤੇਰਾ ਖੇਲ ਸੱਚੀ ਸਰਕਾਰ, ਸ਼ਹਿਨਸ਼ਾਹ ਹੋਵੇ ਬੇਪਰਵਾਹੀਆ। ਜੰਮੂ ਵਾਲਿਆਂ ਲਿਆਉਣੇ ਪੰਜ ਹਾਰ, ਸੇਵਾ ਸਿੰਘ ਦੇ ਗਲ ਦੇਣੇ ਪਹਿਨਾਈਆ। ਇੱਕੀਆਂ ਟਕਿਆਂ ਦਾ ਵਾਰਨਾ ਕਰਨਾ ਵਾਰੋ ਵਾਰ, ਧਰਮ ਦੀ ਧਾਰ ਹੱਥ ਉਠਾਈਆ। ਅੱਗੇ ਵਾਸਤੇ ਸਿੱਖ ਦਾ ਸਿੱਖਾਂ ਨਾਲ ਬਣਿਆ ਰਹੇ ਪਿਆਰ, ਦੂਰ ਨੇੜਾ ਪੰਧ ਨਾ ਕੋਇ ਜਣਾਈਆ। ਜਿਸ ਦਾ ਲੇਖਾ ਸੋ ਸਾਹਿਬ ਕਰਨੇਹਾਰ, ਕਰਨੀ ਦਾ ਕਰਤਾ ਰੰਗ ਰੰਗਾਈਆ। ਪੰਜਾਂ ਪਿਆਰਿਆਂ ਪੰਜ ਲਾਉਣੇ ਫੇਰ ਜੈਕਾਰ, ਖ਼ੁਸ਼ੀਆਂ ਨਾਲ ਸੁਣਾਈਆ। ਪੰਜਾਂ ਲਿਖਾਰੀਆਂ ਸ਼ਬਦ ਲਿਖਣਾ ਮੂੰਹ ਉਘਾੜ, ਦੰਦਾਂ ਨਾਲ ਦੰਦ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਸ਼ਨ ਸਿੰਘ ਦਾ ਲੇਖਾ ਲੇਖੇ ਲਾਵੇ ਭਗਤ ਦਰ ਜਗਤ ਕਰੇ ਵਿਹਾਰ, ਰਿਸ਼ਤੇਦਾਰ ਕੋਈ ਗੁਰਸਿਖ ਸਿਰ ਪੱਗ ਨਾ ਕੋਇ ਬੰਧਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਬੰਤੀ ਦੇਵੀ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਮੇਰਾ ਬਣ ਜਾ ਧੁਰ ਦਾ ਸਾਕੀ, ਨਾਮ ਪਿਆਲਾ ਜਾਮ ਘਰ ਘਰ ਦੇ ਪਿਆਈਆ। ਅਗੰਮੇ ਸ਼ਬਦ ਘੋੜੇ ਚੜ੍ਹ ਰਾਕੀ, ਰਾਕਬ ਆਪਣਾ ਬਲ ਧਰਾਈਆ। ਦੋ ਜਹਾਨਾਂ ਰਹੇ ਕੋਈ ਨਾ ਆਕੀ, ਅਕਲ ਬੁੱਧੀ ਸਭ ਦੀ ਦੇਣੀ ਠੀਕ ਕਰਾਈਆ। ਸਤਿ ਧਰਮ ਦਾ ਚੰਦ ਚੜ੍ਹਿਆ ਰਹੇ ਦਿਵਸ ਰਾਤੀ, ਅੰਧ ਅੰਧੇਰ ਨਜ਼ਰ ਨਾ ਆਈਆ। ਸ੍ਰਿਸ਼ਟੀ ਤੇਰੇ ਚਰਨ ਕਵਲਾਂ ਹੋਵੇ ਨਹਾਤੀ, ਤੀਰਥ ਤਟ ਨਾ ਕੋਇ ਵਡਿਆਈਆ। ਸਾਚੀ ਮੁਹੱਬਤ ਹੋਵੇ ਵਿਚ ਲੋਕਮਾਤੀ, ਮਤ ਮਤਾਂਤਰ ਡੇਰਾ ਢਾਹੀਆ। ਆਹ ਤਕ ਮੇਰੇ ਕੋਲ ਗੋਬਿੰਦ ਦੀ ਪਾਤੀ, ਜੋ ਸਹਿਜ ਨਾਲ ਗਿਆ ਫੜਾਈਆ। ਜਿਸ ਹੱਥ ਰੱਖਿਆ ਉਪਰ ਆਪਣੀ ਛਾਤੀ, ਛਤਰਧਾਰੀ ਦਾ ਦਾਅਵਾ ਕਰ ਕੇ ਗਿਆ ਸੁਣਾਈਆ। ਕਿਹਾ ਸਤਿਜੁਗ ਮੈਂ ਆਵਾਂ ਤੇ ਨਾਲ ਹੋਵੇ ਮੇਰਾ ਕਮਲਾਪਾਤੀ, ਪਤਿਪਰਮੇਸ਼ਵਰ ਸਗਲਾ ਸੰਗ ਬਣਾਈਆ। ਧਰਮ ਦਵਾਰਾ ਤੇਰਾ ਹੋਵੇ ਹਾਟੀ, ਵਸਤ ਸਚ ਵਾਲੀ ਵਰਤਾਈਆ। ਮੁਸ਼ਕਲ ਰਹੇ

❋

❋

ਕੋਈ ਨਾ ਘਾਟੀ, ਘਾਟੇ ਵਿਚ ਨਾ ਕੋਇ ਕੁਰਲਾਈਆ। ਕਲਜੁਗ ਅੰਤਮ ਮੇਟ ਕੇ ਵਾਟੀ, ਵਟਨਾ ਤੈਨੂੰ ਦਿਆਂ ਮਲਾਈਆ। ਮੈਂ ਬੜੀ ਅੱਛੀ ਤਰਾ ਵਾਚੀ, ਵਾਚਕ ਹੋ ਕੇ ਦਿਆਂ ਸੁਣਾਈਆ। ਮੇਰੀ ਇੱਛਿਆ ਆਸਾ ਮਨਸਾ ਸਾਚੀ, ਸਚ ਸਚ ਨਾਲ ਮਿਲਾਈਆ। ਇਕ ਹੋਰ ਗੱਲ ਆਖੀ, ਆਖ ਕੇ ਗਿਆ ਸੁਣਾਈਆ। ਸਤਿਜੁਗ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਦੇ ਛੇਵੇਂ ਬਰਸ ਵਿਚ ਛੱਬੀ ਪੋਹ ਦੀ ਹੋਣੀ ਰਾਤੀ, ਰੈਣ ਆਪਣਾ ਰੰਗ ਵਖਾਈਆ। ਓਸ ਵੇਲੇ ਮਾਲਵੇ ਵਾਲਿਆਂ ਪੰਜ ਦਾਣੇ ਲਿਆਉਣੇ ਇਲਾਚੀ, ਜੋ ਸਰਸੇ ਦੇ ਕੰਢੇ ਗੋਬਿੰਦ ਦੰਦਾਂ ਹੇਠ ਚੱਬ ਕੇ ਫੇਰ ਸਰਸੇ ਵਿਚ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਹਿਬ ਪੁਰਖ ਸਮਰਾਥੀ, ਸਮਰਥਿਆ ਆਪਣੀ ਇਕ ਦਰਸਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਬੇਲਾ ਸਿੰਘ ਦੇ ਗ੍ਰਹਿ ਪਿੰਡ ਸਈ ਕਲਾਂ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭੂ ਮੈਂ ਦਰ ਤੇਰੇ ਸਵਾਲੀ, ਸਵਾਲ ਧਰਮ ਦਾ ਇਕ ਜਣਾਈਆ। ਮੈਂ ਗੋਬਿੰਦ ਦੇ ਮਸਤਕ ਦੀ ਤਕਾਂ ਲਾਲੀ, ਪਿਛਲਾ ਵੇਲਾ ਵਕਤ ਦਏ ਗਵਾਹੀਆ। ਜਿਸ ਨੂੰ ਮਾਲਵੇ ਵਾਲਿਆਂ ਸੱਤ ਰੰਗ ਫੁੱਲਾਂ ਦੀ ਦਿਤੀ ਸੀ ਡਾਲੀ, ਪ੍ਰੇਮ ਪ੍ਰੀਤੀ ਵਿਚ ਭੇਟ ਕਰਾਈਆ। ਉਹ ਟਿਕਾਈ ਸੀ ਵਿਚ ਚਾਂਦੀ ਦੀ ਥਾਲੀ, ਥਾਲੀ ਤੇਰਾਂ ਇੰਚ ਕੁਤਰ ਵੰਡ ਵੰਡਾਈਆ। ਜਿਹੜੀ ਹਥੇਲੀ ਉਤੇ ਉਠਾ ਲਈ, ਉਠਾ ਕੇ ਚਾਰੋਂ ਕੁੰਟ ਚੱਕਰ ਦਿਤਾ ਲਗਾਈਆ। ਫਿਰ ਖੱਬੇ ਹੱਥ ਦੀ ਸੱਜੇ ਪੱਟ ਤੇ ਮਾਰੀ ਥਾਪੀ, ਆਵਾਜ਼ ਦਿਤੀ ਸੁਣਾਈਆ। ਹੱਸ ਕੇ ਕਿਹਾ ਜਿਸ ਵੇਲੇ ਆਈ ਪਰਮ ਪੁਰਖ ਦੀ ਜੋਤ ਅਕਾਲੀ, ਅਕਲ ਕਲਧਾਰੀ ਵੇਸ ਵਟਾਈਆ। ਓਸ ਨੇ ਪੀਰਾਂ ਦੇ ਗ੍ਰਹਿ ਕਰਨੇ ਖ਼ਾਲੀ, ਖਵਾਜ਼ਾ ਖਿਜ਼ਰ ਦਏ ਗਵਾਹੀਆ। ਓਸ ਵੇਲੇ ਮਾਲਵੇ ਵਾਲਿਓ ਦਸਾਂ ਫਿਰ ਬਣ ਕੇ ਮਾਲੀ, ਇਹ ਭੇਟਾ ਪ੍ਰਭ ਦੀ ਦੇਣੀ ਕਰਾਈਆ। ਵੇਖਿਓ ਓਸ ਵਿਚ ਮੁਲੱਮਾ ਰੱਖਿਓ ਕੋਇ ਨਾ ਜਾਹਲੀ, ਖੋਟ ਨਾਲ ਨਾ ਕੋਇ ਵਡਿਆਈਆ। ਜ਼ਰੂਰ ਨਾਲ ਨੌ ਪੱਤੇ ਰੱਖਿਓ ਟਾਹਲੀ, ਜਿਸ ਨੂੰ ਸ਼ੀਸ਼ਮ ਕਹੇ ਲੋਕਾਈਆ। ਗੋਬਿੰਦ ਨੇ ਫੇਰ ਨਿਗਹ ਉਠਾ ਲਈ, ਨੇਤਰ ਲੋਚਣ ਅੱਖ ਖੁਲ੍ਹਾਈਆ। ਚਾਰੋਂ ਕੁੰਟ ਅੰਧੇਰ ਘਟਾ ਦਿਸੀ ਕਾਲੀ, ਕਾਲਖ ਟਿੱਕਾ ਨਾ ਕੋਇ ਧਵਾਈਆ। ਫਿਰ ਹੱਥ ਫੇਰਿਆ ਉਪਰ ਆਪਣੀ ਦਾੜ੍ਹੀ, ਸੂਰਬੀਰ ਲਈ ਅੰਗੜਾਈਆ। ਹੁਣ ਮੈਂ ਫਿਰਦਾ ਵਿਚ ਜੰਗਲਾਂ ਉਜਾੜੀ, ਬੀਆਬਾਨਾਂ ਵਾਹੋ ਦਾਹੀਆ। ਫਿਰ ਸ਼ਹਿਨਸ਼ਾਹ ਨਾਲ ਹੋਵੇ ਮੇਰੀ ਸਿਕਦਾਰੀ, ਸਚ ਸਿੰਘਾਸਣ ਸੋਭਾ ਪਾਈਆ। ਦੋ ਜਹਾਨਾਂ ਪਾਵਾਂ ਸਾਰੀ, ਮਹਾਂਸਾਰਥੀ ਹੋ ਕੇ ਭੱਜਾਂ ਵਾਹੋ ਦਾਹੀਆ। ਮੁਹੰਮਦ ਦੀ ਆਸ਼ਾ ਤਕਾਂ ਜਿਸ ਵੇਲੇ ਆਏ ਸਦੀ ਚੌਧਵੀਂ ਦੀ ਵਾਰੀ, ਵਾਰਸ ਹੋ ਕੇ ਖੋਜ ਖੁਜਾਈਆ। ਲਹਿਣਾ ਦੇਣਾ ਲੇਖਾ ਅਪਰ ਅਪਾਰੀ, ਅਪਰੰਪਰ ਆਪਣਾ ਹੁਕਮ ਵਰਤਾਈਆ। ਓਸ ਵੇਲੇ ਰਵਦਾਸ ਦੇ ਕੋਲ ਹੋਣੀ ਇਕ ਸ਼ਰਅ ਵਾਲੀ ਸ਼ਾਰੀ, ਚੌਦਾਂ ਹਿੱਸੇ ਵੰਡ ਵੰਡਾਈਆ। ਸਦੀ ਚੌਧਵੀਂ ਦੀ ਗੋਲੀ ਕੋਲ ਹੋਣੀ ਇਕ ਪਟਾਰੀ, ਜਿਸ ਉਤੇ ਲੇਖਾ ਲਿਖਿਆ ਹੋਵੇ ਪਟਨੇ ਵਾਲਾ ਧੁਰ ਦਾ ਮਾਹੀਆ। ਪੰਜਾਂ ਦਰਬਾਰੀਆਂ ਖੁਲ੍ਹੀ ਛੱਡੀ ਹੋਵੇ ਦਾੜ੍ਹੀ, ਸੋਹਣਾ ਸਾਫ਼ ਸੁਥਰਾ ਰੂਪ ਦਰਸਾਈਆ। ਇਹ ਖੇਲ ਹੋਣਾ ਰਾਤ ਦੇ ਬਾਰਾਂ ਵਜੇ ਤੇ ਖੇਲ ਲੱਗੇ ਸਭ ਨੂੰ ਪਿਆਰੀ, ਪ੍ਰੀਤਮ ਪਿਆਰਾ ਆਪ ਕਰਾਈਆ।

❋

❋

ਮਾਲਵੇ ਵਾਲਿਓ ਤੁਹਾਡਾ ਪਿਛਲਾ ਲਹਿਣਾ ਦਏ ਪਿਛਲਾ ਉਧਾਰੀ, ਏਸੇ ਕਰਕੇ ਲਏ ਮੰਗਾਈਆ। ਪੰਜਾਂ ਦੇ ਨਾਂ ਲਿਖ ਦਿਓ ਵੱਡੇ ਤੋਂ ਛੋਟੇ ਤਕ ਵਾਰੋ ਵਾਰੀ, ਕੇਹਰ ਸਿੰਘ ਨਾਜ਼ਰ ਸਿੰਘ ਜਾਗੀਰ ਸਿੰਘ ਕਪੂਰ ਸਿੰਘ ਚਮਕੌਰ ਸਿੰਘ ਲਹਿਣਾ ਪਿਛਲਾ ਰਿਹਾ ਨਾ ਰਾਈਆ। ਸਤਿਜੁਗ ਕਹੇ ਪ੍ਰਭ ਮੈਂ ਸਦਾ ਤੇਰੇ ਚਰਨ ਕਵਲ ਨਿਮਸਕਾਰੀ, ਨਿਵ ਨਿਵ ਲਾਗਾਂ ਪਾਈਆ। ਤੇਰੇ ਭਗਤਾਂ ਤੋਂ ਜਾਵਾਂ ਬਲਿਹਾਰੀ, ਜਿਨ੍ਹਾਂ ਤੇਰੀ ਪ੍ਰੇਮ ਵਿਚ ਸੇਵ ਕਮਾਈਆ। ਅੱਜ ਖ਼ੁਸ਼ੀਆਂ ਦੀ ਦਿਹਾੜੀ, ਸਭ ਨੂੰ ਬਖ਼ਸ਼ ਮਾਣ ਵਡਿਆਈਆ। ਘਰਾਂ ਨੂੰ ਜਾਣਾ ਵਾਰੋ ਵਾਰੀ, ਪ੍ਰੇਮ ਵਿਚ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸੱਚੀ ਸਿਕਦਾਰੀ, ਦੂਜਾ ਸਿਕਦਾਰ ਨਜ਼ਰ ਕੋਇ ਨਾ ਆਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਵਕੀਲ ਸਿੰਘ ਦੇ ਗ੍ਰਹਿ ਪਿੰਡ ਹੰਸਾ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਤੇਰਾ ਸ਼ਬਦ ਹੋਵੇ ਧੁਰ ਦਾ ਯੋਧਾ, ਸੂਰਬੀਰ ਹੁਕਮਰਾਨ ਇਕ ਅਖਵਾਈਆ। ਸਭ ਦਾ ਸਾਬਤ ਰੱਖੇ ਸੀਸ ਬੋਦਾ, ਬਹੁ ਬਿਧ ਰੂਪ ਨਾ ਕੋਇ ਜਣਾਈਆ। ਜਨ ਭਗਤਾਂ ਇਕੋ ਜੇਹਾ ਬਖ਼ਸ਼ੇ ਔਹਦਾ, ਵਡਾ ਛੋਟਾ ਨਾ ਕੋਇ ਅਖਵਾਈਆ। ਮੁਖੋਂ ਨਿਕਲੇ ਕਿਸੇ ਨਾ ਤੋਬਾ, ਤੇਰੇ ਨਾਮ ਦੀ ਵਡਿਆਈਆ। ਜਗਤ ਜਗਿਆਸੂਆਂ ਇਕੋ ਦੱਸਣਾ ਜੋਗਾ, ਜੁਗੀਸ਼ਰ ਇਕੋ ਰੰਗ ਰੰਗਾਈਆ। ਆਤਮ ਰਸ ਬਖ਼ਸ਼ਣਾ ਭੋਗਾ, ਨਿਝਰ ਧਾਰ ਪ੍ਰੇਮ ਵਹਾਈਆ। ਧੁਰ ਦਾ ਕਲਮਾ ਹੋਏ ਸਲੋਕਾ, ਨਾਮ ਨਿਧਾਨ ਵੱਜੇ ਵਧਾਈਆ। ਭੇਵ ਰਹੇ ਨਾ ਚੌਦਾਂ ਲੋਕਾ, ਚੌਦਾਂ ਵਿਦਿਆ ਇਕੋ ਗ੍ਰਹਿ ਸਮਝਾਈਆ। ਨੌ ਖੰਡ ਪ੍ਰਿਥਮੀ ਤੇਰਾ ਹੋਵੇ ਹੋਕਾ, ਸੱਤ ਦੀਪ ਇਕੋ ਹੁਕਮ ਵਰਤਾਈਆ। ਹਰਿਜਨ ਨਾਲ ਕਰੇ ਕੋਈ ਨਾ ਧੋਖਾ, ਬੇਵਾ ਬੇਈਮਾਨ ਨਾ ਕੋਇ ਬਣਾਈਆ। ਧੁਰ ਦੇ ਮਾਲਕ ਮਾਰਗ ਦੱਸਣਾ ਸੌਖਾ, ਮੰਜ਼ਲ ਘਾਟੀ ਇਕ ਜਣਾਈਆ। ਪੰਜ ਤਤ ਦਾ ਪਵਿੱਤਰ ਕਰੀਂ ਕੋਠਾ, ਸਤਿ ਸਰੂਪ ਆਪਣੀ ਦਇਆ ਕਮਾਈਆ। ਤੇਰਾ ਨਾਮ ਜਪਣਾ ਪਏ ਨਾ ਨਾਲ ਬੁੱਲ੍ਹਾਂ ਹੋਟਾਂ, ਨਿਜ ਆਤਮ ਵਸਣਾ ਚਾਈਂ ਚਾਈਂਆ। ਇਕੋ ਤੇਰੇ ਉਤੇ ਹੋਣ ਸਭ ਦੀਆਂ ਓਟਾਂ, ਦੂਜਾ ਇਸ਼ਟ ਨਾ ਕੋਇ ਜਣਾਈਆ। ਸ਼ਬਦੀ ਸ਼ਬਦ ਮਾਰੀਂ ਚੋਟਾਂ, ਸੋਈ ਸੁਰਤ ਸੁਰਤ ਜਗਾਈਆ। ਗੁਰਮੁਖ ਰਹੇ ਕੋਈ ਨਾ ਖੋਟਾ, ਖੋਟੇ ਖਰੇ ਲੈਣੇ ਬਣਾਈਆ। ਤੇਰੇ ਪਿਆਰ ਦਾ ਰਹੇ ਕਿਸੇ ਨਾ ਤੋਟਾ, ਅਤੁਟ ਭੰਡਾਰ ਦੇਣੇ ਭਰਾਈਆ। ਹੱਥ ਫੜਨਾ ਪਏ ਨਾ ਕਿਸੇ ਲੋਟਾ, ਵੁਜ਼ੂਆਂ ਵੰਡ ਨਾ ਕੋਇ ਵੰਡਾਈਆ। ਖੱਲ ਲਾਹੇ ਕੋਈ ਨਾ ਸੂਰ ਗਾਂ ਝੋਟਾ, ਢੋਰਾਂ ਮੁਖ ਨਾ ਕੋਇ ਲਗਾਈਆ। ਦੀਨ ਮਜ਼੍ਹਬ ਦੀ ਦਿਸੇ ਕੋਈ ਨਾ ਫੋਟਾ, ਫੁਟਕਲ ਰੂਪ ਨਾ ਕੋਇ ਬਣਾਈਆ। ਹਰਿਜਨ ਦਿਸੇ ਕੋਈ ਨਾ ਸੋਤਾ, ਆਲਸ ਨਿੰਦਰਾ ਦੇਣਾ ਮੁਕਾਈਆ। ਦੁੱਖ ਵਿਚ ਹੋਵੇ ਕੋਈ ਨਾ ਰੋਤਾ, ਹੰਝੂਆਂ ਹਾਰ ਨਾ ਕੋਇ ਬਣਾਈਆ। ਤੇਰਾ ਭਾਣਾ ਸਾਰੇ ਮੰਨਣ ਨਾਲ ਸ਼ੌਕਾ, ਸ਼ੱਕ ਸ਼ਿਕਵਾ ਸਾਰਾ ਦੇਣਾ ਗਵਾਈਆ। ਮਾਣਸ ਜਾਏ ਕੋਈ ਨਾ ਔਂਤਾ, ਖ਼ਾਲੀ ਕੁੱਖ ਨਾ ਕੋਇ ਰਖਾਈਆ। ਸਭ ਦਾ ਮਾਲਕ ਬਣਨਾ ਖੌਂਤਾ, ਖ਼ਾਵੰਦ ਇਕੋ ਇਕ ਅਖਵਾਈਆ। ਤੇਰੀ ਮੰਜ਼ਲ ਤੇਰਾ ਸੰਤ ਸੁਹੇਲਾ ਹੋਵੇ ਪਹੁੰਚਾ, ਅਧਵਿਚਕਾਰ ਨਾ ਕੋਇ ਅਟਕਾਈਆ। ਗੋਬਿੰਦ ਦਾ ਲੇਖੇ ਲਾਵੇ ਪਹਿਲਾ ਢੌਂਕਾ, ਢਈਆ ਅੱਗੇ ਨਾ ਕੋਇ ਵਖਾਈਆ। ਜਿਸ

❋

❋

ਦਾ ਲੇਖਾ ਪਟਨਾ ਪੌਂਟਾ, ਪਾਰਬ੍ਰਹਮ ਪ੍ਰਭ ਪੂਰਾ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸ਼ਬਦ ਨਾਮ ਦਾ ਵੱਜੇ ਇਕੋ ਧੌਂਸਾ, ਧਰਨੀ ਧਰਤ ਧਵਲ ਧੌਲ ਦੇਣਾ ਸੁਣਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਰਣੀਆ ਰਾਮ ਦੇ ਘਰ ਪਿੰਡ ਕਲੋਏ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਮੇਰਾ ਸੁਹਾਉਣਾ ਹੋਵੇ ਸਮਾਂ, ਸਮਾਪਤ ਕੂੜੀ ਕਿਰਿਆ ਦੇਣੀ ਕਰਾਈਆ। ਸਚ ਦੀ ਜਗਦੀ ਹੋਵੇ ਸ਼ਮਾਂ, ਅੰਧ ਅੰਧੇਰ ਦੇਣਾ ਗਵਾਈਆ। ਕੂੜੀ ਹੋਵੇ ਕਿਸੇ ਨਾ ਤਮਾਂ, ਅੰਤਰ ਲੋਭ ਦੇਣਾ ਮਿਟਾਈਆ। ਰੋਗ ਰਹੇ ਕਿਸੇ ਨਾ ਦਮਾਂ, ਸਾਹ ਸਾਹ ਤੇਰਾ ਨਾਮ ਧਿਆਈਆ। ਝਗੜਾ ਮੇਟ ਕੇ ਕਾਇਆ ਚੰਮਾਂ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਮਾਰਗ ਨਿਰਗੁਣ ਨਿਰਗੁਣ ਦੱਸ ਕੇ ਨਵਾਂ, ਨੌ ਖੰਡ ਪ੍ਰਿਥਮੀ ਦੇਣੀ ਸਮਝਾਈਆ। ਤੇਰਾ ਸਹਾਰਾ ਇਕੋ ਲਵਾਂ, ਲੰਮਾ ਪੈ ਕੇ ਸੀਸ ਨਿਵਾਈਆ। ਪਿਛਲਾ ਲੇਖਾ ਰਹੇ ਨਾ, ਪਿਛਲਿਆਂ ਚਹੁੰਆਂ ਜੁਗਾਂ ਦਾ ਪੰਧ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਦੇਣਾ ਵਰਤਾਈਆ। ਸਤਿਜੁਗ ਕਹੇ ਪ੍ਰਭ ਮੇਰੀ ਅੰਤ ਖਾਹਿਸ਼, ਖ਼ਾਲਸ ਦਿਆਂ ਜਣਾਈਆ। ਪਿਛਲੀ ਰਹੇ ਕੋਈ ਨਾ ਸ਼ਾਖ, ਸ਼ਨਾਖ਼ਤ ਆਪਣੀ ਦੇਣੀ ਵਖਾਈਆ। ਇਸ਼ਾਰਾ ਰਹੇ ਨਾ ਈਸਾ ਕੋਈ ਕਲਾਕ, ਘੜੀ ਘੜੀ ਵੰਡ ਵੰਡਾਈਆ। ਚੌਦਾਂ ਤਬਕਾਂ ਦਾ ਬੰਦ ਕਰਨਾ ਤਾਕ, ਮੁਹੰਮਦ ਦਏ ਦੁਹਾਈਆ। ਸਰਗੁਣ ਧਾਰ ਕਰ ਇਤਫ਼ਾਕ, ਨਿਫ਼ਾਕ ਸਭ ਦਾ ਦੇਣਾ ਕਢਾਈਆ। ਸ੍ਰਿਸ਼ਟੀ ਤੇਰੀ ਇਕੋ ਹੋਵੇ ਜ਼ਾਤ, ਆਤਮ ਬ੍ਰਹਮ ਦੇਣਾ ਸਮਝਾਈਆ। ਲੇਖਾ ਲਿਖ ਕੇ ਨਾਲ ਕਲਮ ਦਵਾਤ, ਦੋਹਾਂ ਮੇਲ ਮੇਲਣਾ ਸਹਿਜ ਸੁਭਾਈਆ। ਸਾਚੇ ਭਗਤਾਂ ਦੇਣੀ ਸ਼ਾਬਾਸ਼, ਸਿਰ ਆਪਣਾ ਹੱਥ ਟਿਕਾਈਆ। ਸ਼ਹਿਨਸ਼ਾਹ ਇਕ ਅਬਿਨਾਸ਼, ਅਬਿਨਾਸ਼ੀ ਕਰਤੇ ਸੀਸ ਨਿਵਾਈਆ। ਓਨ੍ਹਾਂ ਏਥੇ ਓਥੇ ਬਖ਼ਸ਼ਣੀ ਨਿਜਾਤ, ਦਰਗਾਹ ਸਾਚੀ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਤੇਰਾ ਨੂਰ ਹੋਵੇ ਪ੍ਰਕਾਸ਼, ਜੋਤੀ ਜਾਤੇ ਤੇਰਾ ਨੂਰ ਸੋਭਾ ਪਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਸੇਵਾ ਸਿੰਘ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਮੈਨੂੰ ਬਖ਼ਸ਼ ਪਿਆਰ ਅਨੋਖਾ, ਵੱਖਰੀ ਧਾਰ ਸਮਝਾਈਆ। ਮੇਰੇ ਵਿਚ ਕਰੇ ਕੋਈ ਨਾ ਧੋਖਾ, ਦਗ਼ੇਦਾਰ ਨਜ਼ਰ ਕੋਇ ਨਾ ਆਈਆ। ਕਲਪਨਾ ਵਾਲੀ ਰਹੇ ਨਾ ਸੋਚਾ, ਸਮਝ ਸਚ ਦੇਣੀ ਸਮਝਾਈਆ। ਮੇਰਾ ਸਮਾਂ ਬੜਾ ਲੰਮਾ ਚੋਖਾ, ਬਹੁਤਾ ਸਭ ਤੋਂ ਨਜ਼ਰੀ ਆਈਆ। ਓਨਾਂ ਚਿਰ ਪਿਤਾ ਨਾ ਮਰੇ ਜਿਨਾਂ ਚਿਰ ਘਰ ਅੱਗੇ ਨਾ ਹੋਵੇ ਪੋਤਾ, ਮਿਹਰਵਾਨ ਮਿਹਰ ਵਸਤ ਦੇਣੀ ਵਰਤਾਈਆ। ਦੁਖ ਕਲੇਸ਼ ਵਿਚ ਕੋਈ ਨਾ ਹੋਵੇ ਰੋਤਾ, ਨੇਤਰ ਨੀਰ ਨਾ ਕੋਇ ਵਹਾਈਆ। ਤੈਥੋਂ ਵਿਛੜ ਕੇ ਕੋਈ ਨਾ ਹੋਵੇ ਸੋਤਾ, ਸੁਰਤੀ ਸਭ ਦੀ ਲੈਣੀ ਉਠਾਈਆ। ਬਿਨਾ

❋

❋

ਤੇਰੇ ਤੋਂ ਜਗਾਉਣੀ ਪਏ ਕੋਈ ਨਾ ਜੋਤਾ, ਜੋਤੀ ਜਾਤੇ ਇਕੋ ਤੇਰਾ ਨੂਰ ਨਜ਼ਰੀ ਆਈਆ। ਵੇਖੀਂ ਕਦੀ ਆਪਣਿਆਂ ਭਗਤਾਂ ਨਾਲ ਕਰੀਂ ਨਾ ਰੋਸਾ, ਰੁਸਿਆਂ ਸਦਾ ਲਈਂ ਮਨਾਈਆ। ਨਾਮ ਖ਼ੁਮਾਰੀ ਦਈਂ ਮਦਹੋਸ਼ਾ, ਮਧੁਰ ਧੁਨ ਆਪ ਸੁਣਾਈਆ। ਓਨ੍ਹਾਂ ਨੂੰ ਪੜ੍ਹਨਾ ਪਏ ਕੋਇ ਨਾ ਕੋਸ਼ਾ, ਅੱਖਰ ਰੰਗ ਨਾ ਕੋਇ ਰੰਗਾਈਆ। ਸਦਾ ਤੇਰੇ ਮਿਲਣ ਦਾ ਉਪਜਿਆ ਰਹੇ ਸ਼ੌਕਾ, ਸ਼ੌਕੀਨ ਧੁਰ ਦੇ ਦੇਣੇ ਪਰਗਟਾਈਆ। ਚੜ੍ਹੇ ਰਹਿਣ ਤੇਰੇ ਨਾਮ ਦੀ ਨੌਕਾ, ਬੇੜਾ ਬੇੜੀ ਅਵਰ ਨਾ ਕੋਇ ਟਿਕਾਈਆ। ਭਾਗ ਕਰਨਾ ਅੰਦਰ ਚਾਉ ਕਾ, ਚਾਉ ਘਨੇਰਾ ਇਕ ਕਰਾਈਆ। ਪ੍ਰੇਮ ਦੱਸਣਾ ਵਾਹੋ ਵਾਹੋ ਕਾ, ਵਾਹਵਾ ਸਤਿਗੁਰ ਤੇਰੀ ਬੇਪਰਵਾਹੀਆ। ਨਗਰ ਖੇੜਾ ਵਸਾਉਣਾ ਸਚ ਗਰਾਉਂ ਕਾ, ਤਨ ਵਜੂਦ ਸੋਭਾ ਪਾਈਆ। ਖੇਲ ਵੇਖਣ ਤੇਰੇ ਪਸਾਉ ਕਾ, ਪਸਰ ਪਸਾਰੀ ਧਿਆਨ ਲਗਾਈਆ। ਉਨ੍ਹਾਂ ਉਤੇ ਹੁਕਮ ਹੋਵੇ ਨਾ ਕਿਸੇ ਦਬਾਉ ਕਾ, ਦੱਬਾ ਅਵਰ ਨਾ ਕੋਇ ਜਣਾਈਆ। ਤੇਰਾ ਦਰਸ਼ਨ ਤਕਣ ਸ਼ਹਿਨਸ਼ਾਹੋ ਕਾ, ਪਾਤਸ਼ਾਹ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਨਜ਼ਾਰਾ ਤਕਾਂ ਤੇਰਾ ਬੇਪਰਵਾਹੋ ਕਾ, ਬੇਪਰਵਾਹ ਤੇਰੀ ਬੇਪਰਵਾਹੀ ਵਿਚ ਸਮਾਈਆ।

੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਪਿਆਰੇ ਲਾਲ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ

ਸਤਿਜੁਗ ਕਹੇ ਪ੍ਰਭ ਮੈਂ ਤੇਰੀ ਮੰਗਾਂ ਰਹਿਮਤ, ਰਹੀਮ ਧਿਆਨ ਲਗਾਈਆ। ਕਾਇਨਾਤ ਤੇਰੇ ਨਾਲ ਹੋਵੇ ਸਹਿਮਤ, ਸਹਿਮ ਦੀਨ ਮਜ੍ਹਬ ਦਾ ਦੇਣਾ ਗਵਾਈਆ। ਝਗੜਾ ਮੁਕਾਉਣਾ ਧੋਤੀ ਤਹਿਮਤ, ਤਮਾਂ ਦਾ ਲਾਲਚ ਰਹੇ ਨਾ ਰਾਈਆ। ਮੂਰਖ ਮੁਗਧ ਰਹੇ ਕੋਈ ਨਾ ਅਹਿਮਕ, ਹਰਿਜਨ ਆਪਣੇ ਲੈਣੇ ਬਣਾਈਆ। ਤੇਰੇ ਧੁਰ ਕਲਮੇ ਦੀ ਵੱਜੇ ਅਗੰਮੀ ਸੈਨਤ, ਇਸ਼ਾਰਾ ਇਕੋ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਕਹੇ ਪ੍ਰਭ ਜੇ ਮੇਰੀ ਆਸਾ ਪੂਰੀ ਕਰੇਂ ਮਾਕੂਲ, ਮੁਕੰਮਲ ਦਿਆਂ ਜਣਾਈਆ। ਤੇਰੇ ਹੁਕਮ ਦਾ ਹੋਵੇ ਅਸੂਲ, ਅਸਲੀਅਤ ਇਕੋ ਨਜ਼ਰੀ ਆਈਆ। ਮੇਰੇ ਵਿਚ ਭੇਜੀਂ ਨਾ ਕੋਇ ਰਸੂਲ, ਨੰਨ੍ਹੇ ਦੀ ਲੋੜ ਰਹੇ ਨਾ ਰਾਈਆ। ਤੇਰਾ ਸਚ ਪੰਘੂੜਾ ਲਵਾਂ ਝੂਲ, ਹੁਲਾਰਾ ਦੋ ਜਹਾਨ ਵਖਾਈਆ। ਤੂੰ ਮਾਲਕ ਆਦਿ ਦਾ ਕੰਤ ਕੰਤੂਹਲ, ਹਰਿ ਸਾਹਿਬ ਤੇਰੀ ਸਰਨਾਈਆ। ਤੇਰੇ ਨਾਮ ਦਾ ਲੈਂਦਾ ਹੋਏ ਨਾ ਕੋਈ ਮਸੂਲ, ਕੀਮਤ ਸਕੇ ਨਾ ਕੋਇ ਪਾਈਆ। ਪ੍ਰੇਮ ਪਿਆਰ ਦੇ ਜਗਤ ਵਿਚ ਬਖ਼ਸ਼ੀਂ ਫੂਲ, ਬਰਖਾ ਧੁਰ ਦੀ ਇਕ ਰਖਾਈਆ। ਖੇਲ ਕਰਨੀ ਹਸਬੇ ਮਾਮੂਲ, ਜ਼ਾਹਰ ਜ਼ਹੂਰ ਤੇਰੀ ਵਡਿਆਈਆ। ਵੇਖੀਂ ਮੇਰਾ ਕੌਲ ਇਕਰਾਰ ਨਾ ਜਾਵੀਂ ਭੂਲ, ਅਭੁਲ ਤੇਰੇ ਅੱਗੇ ਸੀਸ ਨਿਵਾਈਆ। ਕਿਤੇ ਲੇਖਾ ਨਾ ਕਰੀਂ ਅਰਜ਼ ਤੂਲ, ਹਿੱਸਿਆਂ ਵਾਲੀ ਵੰਡ ਵੰਡਾਈਆ। ਮੈਂ ਤੇਰੇ ਪਿਆਰ ਵਿਚ ਸਦਾ ਰਹਵਾਂ ਮਸ਼ਗ਼ੂਲ, ਨਜ਼ਰ ਅਵਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਡਰ ਭੈ ਰਹੇ ਨਾ ਸ਼ੰਕਰ ਵਾਲੀ ਤ੍ਰਿਸੂਲ, ਇਕੋ ਤੇਰਾ ਸਹਾਰਾ ਰੱਖ ਕੇ ਸੀਸ ਨਿਵਾਈਆ।

❋

❋