੧੭ ਪੋਹ ਸ਼ਹਿਨਸ਼ਾਹੀ ਸੰਮਤ ੬ ਲੀਲਾ ਵੰਤੀ ਦੇ ਗ੍ਰਹਿ ਕਰਨ ਨਗਰ ਜੰਮੂ ਸ਼ਹਿਰ
ਸਤਿਜੁਗ ਕਹੇ ਪ੍ਰਭ ਦੇਣਾ ਸਚ ਨਾਮ ਭੰਡਾਰਾ, ਪੁਰਖ ਅਕਾਲ ਦੀਨ ਦਿਆਲ ਦਇਆ ਕਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਨਿਰਗੁਣ ਧਾਰ ਹੋਵੇ ਵਰਤਾਰਾ, ਸਰਗੁਣ ਝੋਲੀ ਲੋਕਮਾਤ ਭਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਬਣਨਾ ਸਚ ਸਹਾਰਾ, ਸਹਾਇਕ ਨਾਇਕ ਨਰ ਨਰਾਇਣ ਇਕੋ ਸੋਭਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਤੂੰ ਮੇਰਾ ਮੈਂ ਤੇਰਾ ਹੋਏ ਜੈਕਾਰਾ, ਅਗੰਮ ਅਗੋਚਰ ਅਥਾਹ ਤੇਰਾ ਨਾਮ ਵਡਿਆਈਆ। ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਤੇਰੇ ਚਰਨ ਕਵਲ ਹੋਵੇ ਨਿਮਸਕਾਰਾ, ਡੰਡਾਵਤ ਬੰਦਨਾ ਸੀਸ ਜਗਦੀਸ ਇਕੋ ਇਕ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਤਿ ਸਰੂਪੀ ਹੋਵਣ ਸੇਵਾਦਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਤੇਰਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਦਰਸਾਈਆ। ਸਤਿਜੁਗ ਕਹੇ ਪ੍ਰਭ ਧੁਰ ਦਾ ਦੇਵੀਂ ਨਾਮ ਖ਼ਜ਼ਾਨਾ, ਅਤੋਟ ਅਤੁਟ ਵਰਤਾਈਆ। ਮਾਲਕ ਬਣ ਕੇ ਦੇਣਾ ਵਿਚ ਜਹਾਨਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਤੇਰੇ ਧਰਮ ਦਾ ਧਰਮ ਝੁੱਲੇ ਨਿਸ਼ਾਨਾ, ਨਿਛਾਵਰ ਦੋ ਜਹਾਨ ਕਰਾਈਆ। ਸੱਤ ਦੀਪ ਕਰਨ ਪਰਵਾਨਾ, ਪਰਮ ਪੁਰਖ ਪ੍ਰਭ ਤੇਰੀ ਓਟ ਤਕਾਈਆ। ਚਾਰ ਜੁਗ ਤੋਂ ਵੱਖਰਾ ਤੇਰਾ ਹੋਏ ਵਿਧਾਨਾ, ਜਿਸ ਦੀ ਤਰਮੀਮ ਨਾ ਕੋਇ ਕਰਾਈਆ। ਸ਼ਾਹੋ ਭੂਪ ਨਜ਼ਰ ਆਏ ਇਕ ਸੁਲਤਾਨਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਸਤਿਜੁਗ ਕਹੇ ਪ੍ਰਭ ਦੇਣਾ ਨਾਮ ਅਪਾਰਾ, ਅਪਰੰਪਰ ਸਵਾਮੀ ਦਇਆ ਕਮਾਈਆ। ਸਤਿਗੁਰ ਸ਼ਬਦ ਹੋਏ ਵਰਤਾਰਾ, ਗ੍ਰਹਿ ਗ੍ਰਹਿ ਦੇਵੇ ਥਾਉਂ ਥਾਈਂਆ। ਤੇਰਾ ਹੁਕਮ ਵਰਤੇ ਸਚੀ ਸਰਕਾਰਾ, ਭੈ ਵਿਚ ਹੋਵੇ ਸਰਬ ਲੋਕਾਈਆ। ਕੂੜੀ ਕਿਰਿਆ ਹੋਏ ਨਾ ਧੁੰਦੂਕਾਰਾ, ਜਗਤ ਵਿਕਾਰਾ ਦੇਣਾ ਮਿਟਾਈਆ। ਸਚ ਧਰਮ ਦਾ ਹੋਵੇ ਇਕ ਦਵਾਰਾ, ਇਕੋ ਵਸਤ ਨਾਮ ਵਰਤਾਈਆ। ਜਿਸ ਨੂੰ ਦੂਰ ਦੁਰਾਡੇ ਨਿਰਗੁਣ ਨਿਰਗੁਣ ਵੇਖਣ ਪੈਗ਼ੰਬਰ ਗੁਰ ਅਵਤਾਰਾ, ਸਚਖੰਡ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਤੇਰੀ ਵਡਿਆਈਆ। ਸਤਿਜੁਗ ਕਹੇ ਪ੍ਰਭ ਤੇਰੇ ਹੁਕਮ ਦਾ ਹੋਵੇ ਭੈ, ਭੈ ਭੰਜਣ ਤੇਰੀ ਵਡਿਆਈਆ। ਲੱਖ ਚੁਰਾਸੀ ਤੇਰਾ ਭਾਣਾ ਸਹਿ, ਸਿਰ ਸਕੇ ਨਾ ਕੋਇ ਉਠਾਈਆ। ਜੋ ਅਵਤਾਰ ਪੈਗ਼ੰਬਰ ਗੁਰੂ ਗਏ ਕਹਿ, ਭਵਿਖਤਾਂ ਵਿਚ ਸ਼ਨਵਾਈਆ। ਉਸ ਸਭ ਦੀ ਕਰਾਉਣੀ ਜੈ, ਵਿਜੈ ਤੇਰੇ ਹੱਥ ਫੜਾਈਆ। ਕੂੜ ਕਿਰਿਆ ਕਰਨੀ ਲੈ, ਸਤਿ ਧਰਮ ਦੇਣਾ ਪਰਗਟਾਈਆ। ਅੰਮ੍ਰਿਤ ਧਾਰ ਇਕੋ ਵਹੈ, ਕੂੜ ਕਿਰਿਆ ਦੇਣੀ ਰੁੜ੍ਹਾਈਆ। ਤੇਰੀ ਉਡੀਕ, ਵਿਚ ਜੁਗ ਚੌਕੜੀ ਬੀਤੇ ਕੈ, ਗਿਣਤੀ ਗਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਰ ਤੇਰੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਦੇ ਦੇ ਹੁਕਮ ਅਗੰਮੀ, ਅਗੰਮ ਅਗੰਮੜੇ ਆਪ ਜਣਾਈਆ। ਸ੍ਰਿਸ਼ਟੀ ਧਾਰ ਹੋਵੇ ਨਵੀਂ, ਨਵ ਜੁਗ ਮਿਲੇ ਵਡਿਆਈਆ। ਤੈਨੂੰ ਸਾਰੇ ਉਡੀਕਦੇ ਅਵਤਾਰ ਚੌਵੀਂ, ਚੌਬੀਸਵੇਂ ਆਪਣਾ ਰੰਗ ਦੇ ਰੰਗਾਈਆ। ਲਹਿਣ ਦੇਣਾ ਲੇਖਾ ਸਭ ਤੋਂ ਲਵੀਂ, ਬਾਕੀ ਰਹਿਣ ਕੋਇ ਨਾ ਪਾਈਆ। ਵਸਤ ਅਮੋਲਕ ਸਤਿ ਧਰਮ ਦੀ ਧਰਨੀ ਧਰਤ ਧਵਲ ਧੌਲ ਦਵੀਂ, ਦੇਵਣਹਾਰ ਤੇਰੀ ਸਰਨਾਈਆ।
❋
❋
ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਰਾਗ ਗਵੀਂ, ਗਹਿਰ ਗੰਭੀਰ ਬੇਨਜ਼ੀਰ ਢੋਲਾ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਾਮ ਨਿਧਾਨਾ ਇਕ ਵਰਤਾਈਆ। ਸਤਿਜੁਗ ਕਹੇ ਪ੍ਰਭ ਦੇਣਾ ਨਾਮ ਨਾਮ ਭਰਪੂਰ, ਸਮਰਥ ਦਇਆ ਕਮਾਈਆ। ਜੋਤੀ ਜਲਵਾ ਬਖ਼ਸ਼ਣਾ ਨੂਰ, ਅੰਧ ਅੰਧੇਰ ਗਵਾਈਆ। ਸ਼ਬਦ ਨਾਦ ਪਰਗਟਾਉਣੀ ਤੂਰ, ਤੁਰੀਆ ਤੋਂ ਬਾਹਰ ਸ਼ਨਵਾਈਆ। ਦਰਸ਼ਨ ਦੇਣਾ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਲੇਖਾ ਰਹੇ ਨਾ ਰਾਈਆ। ਮੈਂ ਤੇਰੇ ਠਾਂਡੇ ਦਰ ਦਾ ਹੋਵਾਂ ਮਜ਼ਦੂਰ, ਚਾਕਰ ਬਣ ਕੇ ਸੇਵ ਕਮਾਈਆ। ਤੂੰ ਬਖ਼ਸ਼ਿਸ਼ ਬਖ਼ਸ਼ਣੀ ਵਾਲੀ ਧੂੜ, ਰਹਿਮਤ ਰਹਿਮ ਵਿਚੋਂ ਕਮਾਈਆ। ਮੇਰੇ ਵਿਚ ਹੋਵੇ ਕੋਈ ਨਾ ਮੂੜ੍ਹ, ਸੁਘੜ ਸੁਚੱਜੇ ਗੁਰਮੁਖ ਭਗਤ ਲੈਣੇ ਬਣਾਈਆ। ਮੈਂ ਤੇਰਾ ਸਹਾਰਾ ਤਕਾਂ ਜ਼ਰੂਰ, ਜ਼ਰੂਰਤ ਤੇਰੇ ਹੱਥ ਫੜਾਈਆ। ਤੇਰਾ ਨਾਮ ਕਰਾਂ ਮਸ਼ਹੂਰ, ਮਸ਼ਵਰੇ ਨਾਲ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਮੇਟਣਾ ਕੂੜ, ਹਉਮੇ ਹੰਗਤਾ ਮਾਇਆ ਮਮਤਾ ਮੋਹ ਵਿਕਾਰ ਧਰਨੀ ਧਰਤ ਧਵਲ ਧੌਲ ਉਤੋਂ ਪਾਰ ਕਰਾਈਆ।
੨੧ ਪੋਹ ਸ਼ਹਿਨਸ਼ਾਹੀ ਸੰਮਤ ੬ ਜਸਵੰਤ ਸਿੰਘ ਦੇ ਗ੍ਰਹਿ ਕਰਤਾਰ ਪੁਰ ਸ਼ਹਿਰ
ਸਤਿਜੁਗ ਕਹੇ ਪ੍ਰਭ ਏਕਾ ਬਖ਼ਸ਼ ਓਟ, ਓੜਕ ਤੇਰਾ ਧਿਆਨ ਲਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਕਢ ਖੋਟ, ਕੂੜ ਕੁਕਰਮ ਦਾ ਡੇਰਾ ਢਾਹੀਆ। ਆਲ੍ਹਣਿਉਂ ਡਿੱਗੇ ਉਠਾ ਬੋਟ, ਲੱਖ ਚੁਰਾਸੀ ਜੀਵ ਜੰਤ ਰਹੇ ਕੁਰਲਾਈਆ। ਝਗੜਾ ਮੇਟ ਦੇ ਵਰਨ ਗੋਤ, ਜ਼ਾਤ ਪਾਤ ਨਾ ਕੋਇ ਲੜਾਈਆ। ਸਚ ਪ੍ਰਕਾਸ਼ ਬਖ਼ਸ਼ ਦੇ ਜੋਤ, ਜੋਤੀ ਜਾਤੇ ਦਇਆ ਕਮਾਈਆ। ਮਨ ਕਲਪਣਾ ਰਹੇ ਨਾ ਸੋਚ, ਧੁਰ ਦੀ ਸਮਝ ਦੇਣੀ ਦ੍ਰਿੜਾਈਆ। ਨਿਜ ਨੇਤਰ ਖੋਲ੍ਹਣਾ ਲੋਚ, ਲੋਇਣ ਇਕ ਪਰਗਟਾਈਆ। ਤੇਰੇ ਨਾਮ ਦੀ ਨੌ ਖੰਡ ਪ੍ਰਿਥਮੀ ਹੋਵੇ ਸਰੋਤ, ਸਰਗੁਣ ਨਿਰਗੁਣ ਆਪਣਾ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭ ਜੇ ਮੈਨੂੰ ਮਾਤ ਕਰਨਾ ਪਰਗਟ, ਪਰਗਟ ਆਪਣਾ ਸੰਗ ਨਿਭਾਈਆ। ਤੂੰ ਨਿਰਗੁਣ ਧਾਰ ਵਸਣਾ ਹਰ ਘਟ, ਘਟ ਨਿਵਾਸੀ ਦਇਆ ਕਮਾਈਆ। ਲੇਖਾ ਪੂਰਾ ਕਰਨਾ ਤੀਰਥ ਤਟ, ਅੱਠ ਸੱਠ ਰੋਵੇ ਮਾਰੇ ਧਾਹੀਆ। ਤੇਰੇ ਨਾਮ ਦਾ ਇਕੋ ਹੋਵੇ ਹੱਟ, ਦੂਸਰ ਵਸਤ ਨਾ ਕੋਇ ਵਰਤਾਈਆ। ਕਲਜੁਗ ਕੂੜੀ ਕਿਰਿਆ ਲੇਖਾ ਮੁਕਾ ਨਟੂਆ ਨਟ, ਸਵਾਂਗੀ ਸਵਾਂਗ ਨਾ ਕੋਇ ਵਰਤਾਈਆ। ਤੂੰ ਸਾਹਿਬ ਪੁਰਖ ਸਮਰਥ, ਹਰਿ ਦਾਤਾ ਅਗੰਮ ਅਥਾਹੀਆ। ਜੁਗ ਚੋਕੜੀ ਤੇਰਾ ਚਲਦਾ ਰਿਹਾ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਮੈਂ ਵਾਸਤਾ ਪਾਵਾਂ ਦੋਵੇਂ ਜੋੜ ਕੇ ਹੱਥ, ਸੀਸ ਜਗਦੀਸ ਇਕ ਨਿਵਾਈਆ। ਮੇਰੇ ਵਿਚ ਤੇਰੇ ਨਾਮ ਦਾ ਇਕੋ ਹੋਵੇ ਜਸ, ਤੂੰ ਮੇਰਾ ਮੈਂ ਤੇਰਾ ਢੋਲਾ ਸਿਫ਼ਤ ਸਾਲਾਹੀਆ। ਸਭ ਦੀ ਨੇਤਰ ਖੋਲ੍ਹ ਅੱਖ, ਨਿਜ ਨੈਣ ਕਰ ਰੁਸ਼ਨਾਈਆ। ਤੇਰੇ ਤੇਰੀ ਧਾਰੋਂ ਹੋਣ ਕਦੇ ਨਾ ਵੱਖ, ਵੱਖਰਾ ਘਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਆਸ
❋
❋
ਰਖਾਈਆ। ਸਤਿਜੁਗ ਕਹੇ ਪ੍ਰਭ ਜੇ ਮੈਨੂੰ ਧਰਨੀ ਧਰਤ ਧਵਲ ਮਾਤਲੋਕ ਸੁਹਾਉਣਾ, ਸੁਹੰਜਣੀ ਰੁਤ ਤੇਰੇ ਨਾਲ ਮਹਿਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਆਉਣਾ, ਜੋਤੀ ਜਾਤਾ ਆਪਣਾ ਵੇਸ ਵਟਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸਭ ਨੇ ਗਾਉਣਾ, ਰੀਤੀ ਕਲਜੁਗ ਅੰਤਮ ਦੇਣੀ ਚਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਲੇਖਾ ਸਰਬ ਮੁਕਾਉਣਾ, ਮੁਕੰਮਲ ਆਪਣੀ ਕਾਰ ਭੁਗਤਾਈਆ। ਸ਼ਾਹੋ ਭੂਪ ਬਿਨ ਰੰਗ ਰੂਪ ਨਿਰਵੈਰ ਪੁਰਖ ਆਪਣਾ ਖੇਲ ਖਿਲਾਉਣਾ, ਖ਼ਾਲਕ ਖ਼ਲਕ ਮਖ਼ਲੂਕ ਤਕਣਾ ਚਾਈਂ ਚਾਈਂਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਡੰਕ ਵਜਾਉਣਾ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਆਪ ਜਣਾਈਆ। ਹਉਂ ਸੇਵਕ ਬਾਲਕ ਨੰਨ੍ਹਾ ਦਰ ਤੇਰੇ ਸੀਸ ਨਿਵਾਉਣਾ, ਸਤਿਜੁਗ ਨਿਉਂ ਨਿਉਂ ਲਾਗੇ ਪਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਠਾਂਡਾ ਦਰ ਇਕ ਸੁਹਾਉਣਾ, ਅਗਨੀ ਤਤ ਨਾ ਕੋਇ ਤਪਾਈਆ। ਮੇਰੇ ਅੰਦਰ ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਰੰਗਾਉਣਾ, ਹਿੰਦੂ ਮੁਸਲਿਮ ਸਿੱਖ ਈਸਾਈ ਜਗਤ ਸ਼ਰਅ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭੂ ਜੇ ਮੈਨੂੰ ਘਲਣਾ ਉਪਰ ਧਰਨੀ, ਧਰਤ ਧਵਲ ਧੌਲ ਦੇਣੀ ਵਡਿਆਈਆ। ਸਭ ਨੂੰ ਇਕੋ ਤੁਕ ਪੈਣੀ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਇਕੋ ਪੁਰਖ ਅਕਾਲ ਦੀ ਰਹਿਣਾ ਸਰਨੀ, ਦੂਜਾ ਇਸ਼ਟ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਖੇਲ ਕਰਨੀ, ਖ਼ਾਲਕ ਖ਼ਲਕ ਮਖ਼ਲੂਕ ਵੇਖਣਾ ਚਾਰ ਕੁੰਟ ਦਹਿ ਦਿਸ਼ਾ ਚਾਈਂ ਚਾਈਂਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਬੰਸ ਸਿੰਘ ਦੇ ਗ੍ਰਹਿ ਕਰਤਾਰ ਪੁਰ ਸ਼ਹਿਰ
ਸਤਿਜੁਗ ਕਹੇ ਪ੍ਰਭ ਮਾਣ ਦੇਣਾ ਸਾਚੇ ਸੁਤ ਦਾ, ਸੁਤ ਦੁਲਾਰਾ ਆਪਣਾ ਲੈਣਾ ਬਣਾਈਆ। ਵਕਤ ਸੁਹਾਉਣਾ ਆਪਣੀ ਰੁਤ ਦਾ, ਰੁਤੜੀ ਲੋਕਮਾਤ ਮਹਿਕਾਈਆ। ਕੋਈ ਗੁਰਮੁਖ ਹੋਏ ਨਾ ਹਿਰਦਿਉਂ ਦੁੱਖ ਦਾ, ਹਉਮੇ ਰੋਗ ਦੇਣਾ ਮਿਟਾਈਆ। ਆਤਮ ਪਰਮਾਤਮ ਮੇਲਾ ਕਰਨਾ ਸਾਚੇ ਸੁਖ ਦਾ, ਦੁਤੀਆ ਭੌ ਰਹੇ ਨਾ ਰਾਈਆ। ਸਤਿਗੁਰ ਸ਼ਬਦ ਹੋ ਕੇ ਸਭ ਨੂੰ ਪੁਛਦਾ, ਆਪਣਾ ਹੁਕਮ ਲੈਣਾ ਵਰਤਾਈਆ। ਅੰਮ੍ਰਿਤ ਰਸ ਪਿਆਲਾ ਦਿਆਂ ਘੁਟ ਦਾ, ਮਦਿ ਰਸਨਾ ਨਾ ਕੋਇ ਲਗਾਈਆ। ਕਿਸੇ ਦਾ ਭਾਗ ਨਾ ਹੋਵੇ ਨਿਖੁਟ ਦਾ, ਸਿਰ ਆਪਣਾ ਹੱਥ ਟਿਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਪੁਰਖ ਅਕਾਲ ਤੈਨੂੰ ਹੋਵੇ ਝੁਕਦਾ, ਦੂਸਰ ਸੀਸ ਨਾ ਕੋਇ ਨਿਵਾਈਆ। ਕਲਜੁਗ ਪੈਂਡਾ ਹੋਵੇ ਮੁਕਦਾ, ਅੱਗੇ ਹੋਰ ਨਾ ਕੋਇ ਵਧਾਈਆ। ਸਭ ਦਾ ਪਾਠ ਹੋਵੇ ਇਕੋ ਤੁਕ ਦਾ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦੇਣਾ ਗਾਈਆ। ਜ਼ਾਤ ਪਾਤ ਝਗੜਾ ਰਹੇ ਨਾ ਮਾਨਸ ਮਨੁੱਖ ਦਾ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਖੇਲ ਕਰਨਾ ਅਬਿਨਾਸ਼ੀ ਅਚੁਤ ਦਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਮੈਨੂੰ ਸਹਾਰਾ ਤੇਰੀ ਇਕੋ ਓਟ ਦਾ, ਓੜਕ ਦਰ ਤੇਰੇ ਸੀਸ ਨਿਵਾਈਆ। ਨਾਮ ਭੰਡਾਰਾ ਬਖ਼ਸ਼ੀਂ ਅਤੋਟ ਦਾ, ਅਤੁਟ ਨਿਖੁੱਟ ਕਦੇ ਨਾ ਜਾਈਆ। ਇਕੋ ਪ੍ਰਕਾਸ਼
❋
❋
ਹੋਵੇ ਤੇਰੀ ਜੋਤ ਦਾ, ਨਿਰਗੁਣ ਨੂਰ ਦੇਣਾ ਚਮਕਾਈਆ। ਪ੍ਰਭੂ ਮੈਂ ਖੇਲ ਤਕਾਂ ਤੇਰੇ ਚੋਜ ਦਾ, ਚੋਜੀ ਪ੍ਰੀਤਮ ਆਪਣਾ ਪੜਦਾ ਦੇਣਾ ਉਠਾਈਆ। ਦੁੱਖ ਰਹੇ ਨਾ ਹਉਮੇ ਰੋਗ ਦਾ, ਹੰਕਾਰ ਵਿਕਾਰ ਦੇਣਾ ਮਿਟਾਈਆ। ਨਾਤਾ ਜੁੜ ਜਾਏ ਧੁਰ ਸੰਜੋਗ ਦਾ, ਪਾਰਬ੍ਰਹਮ ਪ੍ਰਭ ਮਿਲ ਕੇ ਵੱਜੇ ਵਧਾਈਆ। ਦੀਨ ਦੁਨੀ ਖੇਲ ਕਰਨਾ ਆਪਣੀ ਮੌਜ ਦਾ, ਮਜਲਸ ਭਗਤਾਂ ਨਾਲ ਰਖਾਈਆ। ਤੇਰਾ ਦਵਾਰ ਕਦੇ ਨਾ ਹੋਵੇ ਔਂਤ ਦਾ, ਦਰ ਦਰ ਘਰ ਘਰ ਵੱਜਦੀ ਰਹੇ ਵਧਾਈਆ। ਮੇਰੀ ਇਕ ਬੇਨੰਤੀ ਸਤਿਜੁਗ ਕਹੇ ਵਕਤ ਹੋਵੇ ਸੁਹੰਜਣਾ ਸ਼ੌਕ ਦਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਲੋਕ ਪਰਲੋਕ ਦਾ, ਦੋ ਜਹਾਨ ਨੌਜਵਾਨ ਦਰ ਤੇਰੇ ਸੀਸ ਝੁਕਾਈਆ।
੨੨ ਪੋਹ ਸ਼ਹਿਨਸ਼ਾਹੀ ਸੰਮਤ ੬ ਬੰਨਾ ਸਿੰਘ ਦੇ ਘਰ ਕਰਤਾਰਪੁਰ ਸ਼ਹਿਰ
ਸਤਿਜੁਗ ਕਹੇ ਪ੍ਰਭ ਇਕੋ ਨਾਮ ਦੀ ਦੇਣੀ ਦਾਤ, ਦਾਤੇ ਦਾਨੀ ਦਇਆ ਕਮਾਈਆ। ਕਲਜੁਗ ਮੇਟ ਅੰਧੇਰੀ ਰਾਤ, ਧਰਨੀ ਧਰਤ ਧਵਲ ਧੌਲ ਉਤੇ ਰਹਿਣ ਨਾ ਪਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਪਿਛਲਾ ਲੇਖਾ ਸਭ ਦਾ ਕਰ ਬੇਬਾਕ, ਅੱਗੇ ਮੰਗ ਨਾ ਕੋਇ ਮੰਗਾਈਆ। ਫੇਰ ਆਪਣੇ ਧਰਮ ਦਵਾਰ ਦਾ ਖੋਲ੍ਹ ਤਾਕ, ਪੜਦਾ ਲੋਕਮਾਤ ਚੁਕਾਈਆ। ਜਨ ਭਗਤ ਸੁਹੇਲੇ ਬਣਾ ਮੇਰੇ ਸੱਜਣ ਸਾਕ, ਨਾਤਾ ਕੂੜ ਕਿਰਿਆ ਨਾਲੋਂ ਤੁੜਾਈਆ। ਮੈਂ ਸਚ ਦਵਾਰੇ ਤੇਰੇ ਰਿਹਾ ਆਖ, ਬਿਨ ਅੱਖਰਾਂ ਕਹਿ ਸੁਣਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਹਰ ਹਿਰਦੇ ਅੰਦਰ ਹੋਵੇ ਤੇਰਾ ਵਾਸ, ਵਾਸਨਾ ਮਾਇਆ ਮਮਤਾ ਮੋਹ ਹੰਕਾਰ ਦੇਣੀ ਕਢਾਈਆ। ਤੇਰੀ ਜੋਤ ਦਾ ਹੋਵੇ ਪ੍ਰਕਾਸ਼, ਅੰਧ ਅਗਿਆਨ ਰਹੇ ਨਾ ਰਾਈਆ। ਰੁਤ ਮੌਲੇ ਮੇਰੀ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੱਜੇ ਵਧਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਤੇਰਾ ਹੋਵੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਦੇਣਾ ਕਢਾਈਆ। ਤੂੰ ਸਾਹਿਬ ਸਰਬਗੁਣ ਤਾਸ, ਗੁਣਵੰਤਾ ਇਕ ਅਖਵਾਈਆ। ਝਗੜਾ ਮੇਟ ਹੱਡ ਨਾੜੀ ਮਾਸ, ਆਤਮ ਬ੍ਰਹਮ ਸਰਬ ਦੇਣਾ ਦ੍ਰਿੜਾਈਆ। ਸ਼ੰਕਰ ਖੇਲ ਤਕੇ ਉਪਰ ਕੈਲਾਸ਼, ਬ੍ਰਹਮਾ ਬ੍ਰਹਮ ਲੋਕ ਧਿਆਨ ਲਗਾਈਆ। ਵਿਸ਼ਨੂੰ ਵੇਖੇ ਖੇਲ ਤਮਾਸ਼, ਵਿਸ਼ਵ ਤੇਰਾ ਰੰਗ ਸੋਭਾ ਪਾਈਆ। ਦੀਨ ਦਿਆਲ ਪੁਰਖ ਅਕਾਲ ਸਭ ਦਾ ਅੰਦਰ ਕਰਨਾ ਸਾਫ਼, ਦੁਰਮਤ ਮੈਲ ਦੇਣੀ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਗੁਰਮੁਖ ਹਰਿ ਭਗਤ ਹੋਵੇ ਨਾ ਕਦੇ ਗੁਸਤਾਖ਼, ਗ਼ੁੱਸਾ ਅੰਦਰ ਰਹੇ ਨਾ ਰਾਈਆ।
੨੪ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਦੇ ਨਿਵਾਸੀਆਂ ਨਵਿਤ
ਸਤਿਗੁਰ ਸ਼ਬਦ ਨਾਮ ਦਾ ਦੇਵੇ ਫੱਕਾ, ਫਾਕਾ ਜਨਮ ਜਨਮ ਦਾ ਦਏ ਗਵਾਈਆ। ਅੰਤਰ ਆਤਮ ਕਰ ਦਏ ਪੱਕਾ, ਪੱਕਾ ਆਪਣਾ ਰੰਗ
❋
❋
ਰੰਗਾਈਆ। ਚੁਰਾਸੀ ਵਿਚ ਮਿਲੇ ਨਾ ਧੱਕਾ, ਜਨਮ ਜਨਮ ਨਾ ਕੋਇ ਭਵਾਈਆ। ਅਗਨੀ ਤਤ ਨਾ ਹੋਵੇ ਤੱਤਾ, ਤਪਸ਼ ਅੰਦਰੋਂ ਦਏ ਕਢਾਈਆ। ਕੂੜੀ ਕਿਰਿਆ ਕਰੇ ਹੱਤਾ, ਨਾਮ ਕਟਾਰ ਹੱਥ ਉਠਾਈਆ। ਸਤਿ ਸਚ ਦੀ ਬਖ਼ਸ਼ ਕੇ ਸੱਤਾ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਪਤਾ, ਪਤਿਪਰਮੇਸ਼ਵਰ ਹੋਏ ਸਹਾਈਆ। ਲਹਿਣਾ ਦੇਣਾ ਦੇਵੇ ਹੱਥੋ ਹੱਥਾ, ਅੱਗੇ ਵੰਡ ਨਾ ਕੋਇ ਵੰਡਾਈਆ। ਮਿਹਰਵਾਨਾ ਪੁਰਖ ਸਮਰਥਾ, ਸਿਰ ਸਭ ਦੇ ਹੱਥ ਟਿਕਾਈਆ। ਪੈਜ ਸਵਾਰ ਕੇ ਯਥਾਰਥ ਯਥਾ, ਯਦੀ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਜਨ ਭਗਤਾਂ ਭਿੱਛਿਆ ਪਾਵੇ ਧੁਰ ਦਾ ਫੱਕਾ, ਫ਼ਿਕਰ ਅਗਲਾ ਰਹੇ ਨਾ ਰਾਈਆ।
੨੫ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਚੌਦਾਂ ਤਬਕ ਸੁਣੋ ਹੁਕਮ ਅਲਾਹੀ, ਅਲਾਹ ਆਲਮੀਨ ਦ੍ਰਿੜਾਈਆ। ਧੁਰ ਸੰਦੇਸ਼ਾ ਦੇਵੇ ਬੇਪਰਵਾਹੀ, ਵਾਹਦ ਖ਼ੁਦਾ ਨੂਰ ਇਲਾਹੀਆ। ਜਿਸ ਦਾ ਖੇਲ ਹੋਣਾ ਅਗੰਮ ਅਥਾਹੀ, ਜੁਗ ਚੌਕੜੀ ਹੁਕਮ ਵਰਤਾਈਆ। ਜਿਸ ਨੂੰ ਮੁਹੰਮਦ ਬੈਠਾ ਸੀਸ ਝੁਕਾਈ, ਹਜ਼ਰਤ ਨਿਉਂ ਨਿਉਂ ਲਾਗੇ ਪਾਈਆ। ਕਦਮ ਬੋਸੀ ਵਿਚ ਕਰੇ ਦੁਹਾਈ ਤੋਬਾ ਤੇਰਾ ਨਾਮ ਖ਼ੁਦਾਈਆ। ਨਿਗਹ ਜ਼ਿਮੀਂ ਅਸਮਾਨ ਉਠਾਈ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਫੇਰ ਤੱਕਿਆ ਹਜ਼ਰਤ ਈਸਾ ਜਗਤ ਰਾਹੀ, ਰਹਿਬਰ ਇਕ ਅਖਵਾਈਆ। ਜਿਸ ਦੇ ਅੰਤਰ ਜਲਵਾ ਨੂਰ ਰੁਸ਼ਨਾਈ, ਜ਼ਹੂਰ ਇਕ ਪਰਗਟਾਈਆ। ਮੂਸਾ ਵੇਖੇ ਅੱਖ ਉਠਾਈ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਦਰੋਹੀ ਘੜੀ ਲੋਕਮਾਤ ਵਿਚ ਆਈ, ਵੇਲਾ ਵਕਤ ਦਏ ਗਵਾਹੀਆ। ਸਦੀ ਬੀਸਵੀਂ ਹੋਏ ਰੁਸ਼ਨਾਈ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਰੂਪ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਚੌਦਾਂ ਤਬਕ ਲੈਣ ਅੰਗੜਾਈ, ਆਲਸ ਨਿੰਦਰਾ ਦੂਰ ਕਰਾਈਆ। ਛੱਬੀ ਪੋਹ ਨੂੰ ਚਲਣਾ ਵਾਹੋ ਦਾਹੀ, ਦੂਰ ਦੁਰਾਡੇ ਪੰਧ ਮੁਕਾਈਆ। ਮੁਹੰਮਦ ਨਾਅਰਾ ਸੁਣਨਾ ਹੱਕ ਜੋ ਲਾਸ਼ਰੀਕ ਜਣਾਈ, ਸ਼ਰਅ ਦੀ ਸ਼ਰਅ ਵਿਚੋਂ ਪੜ੍ਹਾਈਆ। ਸਦੀ ਚੌਧਵੀਂ ਲੇਖਾ ਮੁਕਣਾ ਪੁੰਨ ਸੁਆਬ ਗੁਨਾਹੀ, ਬਚਿਆ ਰਹਿਣ ਕੋਇ ਨਾ ਪਾਈਆ। ਨਬੀ ਰਸੂਲਾਂ ਹੋਣੀ ਜੁਦਾਈ, ਉਮਤ ਉਮਤੀ ਦਏ ਦੁਹਾਈਆ। ਕੀ ਸੰਦੇਸਾ ਰਿਹਾ ਜਣਾਈ, ਬਿਨ ਅੱਖਰਾਂ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਅਗੰਮ ਅਥਾਹੀਆ। ਚੌਦਾਂ ਤਬਕ ਕਹਿਣ ਮਾਨਵਲ ਜ਼ਲੂ ਜ਼ੇਬੇ ਜ਼ਨ ਜ਼ੋਤੀ ਜ਼ਵਾ, ਹਜ਼ਰਤੇ ਨੋਸ਼ ਗੋਜ਼ੇ ਕਮਿਨ ਹਮਦੇ ਖ਼ੁਦਾ ਤੋਜ਼ੇ ਤਜ਼ਿਕ ਯਕੀਤੇ ਆਲਮੀਨੋ ਖੁਜ਼ਾ ਜ਼ਾਹਰੇ ਜ਼ਬੂ ਅਲਾਹ ਵਜ਼ੂ ਜ਼ੋਰੇ ਜ਼ਗੀ ਚਾਸੇ ਮਜ਼ੂ ਮੁਹੱਬਤੇ ਨੂਰਾ ਵਾਹਦੇ ਅਮਾਮ ਵਜ਼ਕੇ ਜ਼ਲੋ ਕਾਮਿਸਤਾ ਹਬੂ ਜ਼ਖ਼ਤਾ ਵਲੂ ਆਲਿਸਤੇ ਵਜ਼ਾ, ਜ਼ਾਕੋਨੇ ਅਜ਼ਾ, ਬਾਹਿਸ਼ਤੇ ਵਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਚੌਦਾਂ ਤਬਕ ਇਕ ਦੂਜੇ ਨੂੰ ਕਹਿੰਦੇ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਉਠੋ
❋
❋
ਤਕੋ ਵੇਖੋ ਚੜ੍ਹਦੇ ਲਹਿੰਦੇ, ਦੱਖਣ ਪਹਾੜ ਅੱਖ ਉਠਾਈਆ। ਕਿਸ ਬਿਧ ਅਵਤਾਰ ਪੈਗ਼ੰਬਰ ਗੁਰੂ ਧੁਰ ਦਾ ਭਾਣਾ ਸਹਿੰਦੇ, ਸਿਰ ਸਕੇ ਨਾ ਕੋਇ ਉਠਾਈਆ। ਬਿਨ ਕਲਮੇ ਕਲਾਮ ਧੁਰ ਅਮਾਮ ਦੇ ਕਦਮਾਂ ਢਹਿੰਦੇ, ਬਿਨ ਸੀਸ ਸੀਸ ਨਿਵਾਈਆ। ਨਿਰਅੱਖਰ ਧਾਰ ਬਿਨ ਅਲਿਫ਼ ਯੇ ਤੋਂ ਧੁਰ ਦਾ ਹੁਕਮ ਕਹਿੰਦੇ, ਕਹਿ ਕੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਚੌਦਾਂ ਤਬਕ ਕਹਿਣ ਐ ਮਾਲਕ ਧੁਰ ਅਮਾਮ, ਕਾਮਲ ਮੁਰਸ਼ਦ ਤੇਰੀ ਬੇਪਰਵਾਹੀਆ। ਅਸੀਂ ਚਲ ਕੇ ਆਈਏ ਤਮਾਮ, ਸ਼ਰਅ ਦੀ ਤਮਾਂ ਨਾ ਕੋਇ ਰਖਾਈਆ। ਕਲਮੇ ਦਾ ਹੋਏ ਨਾ ਕੋਇ ਗ਼ੁਲਾਮ, ਬੰਧਨ ਤੰਦ ਨਾ ਕੋਇ ਬੰਧਾਈਆ। ਤੇਰਾ ਸੰਦੇਸ਼ਾ ਹੱਕ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਪੜ੍ਹਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਸੁਲਤਾਨ, ਨੂਰ ਨੁਰਾਨਾ ਨੂਰ ਇਲਾਹੀਆ। ਤੇਰਾ ਸਦਾ ਸਦਾ ਅਗੰਮ ਨਿਜ਼ਾਮ, ਜਿਸ ਦੀ ਧਾਰਾ ਸਕੇ ਨਾ ਕੋਇ ਦ੍ਰਿੜਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਖੇਲ ਹੋਇਆ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਉਹ ਵੇਖ ਪੈਗ਼ੰਬਰ ਕਰਨ ਸਲਾਮ, ਹਜ਼ਰਤ ਈਸਾ ਮੂਸਾ ਮੁਹੰਮਦ ਬੈਠੇ ਸੀਸ ਝੁਕਾਈਆ। ਸਦੀ ਚੌਧਵੀਂ ਚਾਰੋਂ ਕੁੰਟ ਹੋਈ ਅੰਧੇਰੀ ਸ਼ਾਮ, ਸ਼ਮਾ ਨੂਰ ਨਾ ਕੋਇ ਰੁਸ਼ਨਾਈਆ। ਤੀਸ ਬਤੀਸ ਕਾਮਲ ਰਹੀ ਨਾ ਕੋਇ ਕਲਾਮ, ਕਲਮਾ ਕਾਇਨਾਤ ਨਾ ਕੋਇ ਦੁਹਾਈਆ। ਝਗੜਾ ਤਕ ਦੀਨ ਮਜ਼੍ਹਬ ਅਵਾਮ, ਅਮਲਾਂ ਤੋਂ ਬਾਹਰ ਖ਼ਲਕ ਖ਼ੁਦਾਈਆ। ਹਕੀਕੀ ਪਿਆਏ ਨਾ ਕੋਇ ਜਾਮ, ਆਬੇਹਯਾਤ ਮੁਖ ਨਾ ਕੋਇ ਚੁਆਈਆ। ਅਵਤਾਰ ਪੈਗ਼ੰਬਰ ਗੁਰੂ ਸਦੀ ਚੌਧਵੀਂ ਸੰਭਾਲ ਸਕੇ ਨਾ ਕੋਇ ਇੰਤਜਾਮ, ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਰਹੀ ਕੁਰਲਾਈਆ। ਦੀਨ ਮਜ਼੍ਹਬ ਛੁਰੀ ਸ਼ਰਅ ਬਣ ਕੇ ਕਰੇ ਕਤਲੇਆਮ, ਕਾਤਲ ਮਕਤੂਲ ਦਾ ਰੂਪ ਬਣਾਈਆ। ਯੋਧਾ ਸੂਰਬੀਰ ਦਿਸੇ ਨਾ ਕੋਇ ਨੌਜਵਾਨ, ਨੌਬਤ ਹੱਕ ਨਾ ਕੋਇ ਵਜਾਈਆ। ਨਿਗਹ ਮਾਰ ਮਿਹਰਵਾਨ ਮਹਿਬੂਬ ਤਕ ਜ਼ਿਮੀਂ ਅਸਮਾਨ, ਚੌਦਾਂ ਤਬਕ ਸਬਕ ਇਕ ਨਾ ਕੋਇ ਪੜ੍ਹਾਈਆ। ਸਚ ਦਾ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨੇ ਕੂੜ ਰਹੇ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਚੌਦਾਂ ਤਬਕ ਕਹਿਣ ਅਸੀਂ ਆਉਣਾ ਲੋਕਮਾਤ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਛੱਬੀ ਪੋਹ ਸੁਹੰਜਣੀ ਹੋਣੀ ਰਾਤ, ਸਦੀ ਚੌਧਵੀਂ ਵੱਜੇ ਵਧਾਈਆ। ਅਸਾਂ ਲੇਖਾ ਤਕਣਾ ਕਾਗ਼ਜ਼ਾਤ, ਅਲਿਫ਼ ਯੇ ਜੋ ਵੰਡ ਵੰਡਾਈਆ। ਸ਼ਰਅ ਦੀ ਤਕਣੀ ਜਮਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਦੀਨ ਦੁਨੀ ਦੇ ਤਕਣੇ ਹਾਲਾਤ, ਮੱਕੇ ਕਾਅਬਿਆਂ ਖੋਜ ਖੁਜਾਈਆ। ਜੋ ਮੁਹੰਮਦ ਹਮਦ ਵਿਚ ਦੇ ਕੇ ਗਿਆ ਹਦਾਇਤ, ਕਲਮਾ ਹੱਕ ਹੱਕ ਸੁਣਾਈਆ। ਕੀ ਹੋਈ ਉਸ ਦੇ ਵਿਚ ਅਸ਼ਾਇਤ, ਅਸਲ ਵਸਲ ਯਾਰ ਕਵਣ ਕਰਾਈਆ। ਕਵਣ ਦੇਵਣਹਾਰਾ ਅੰਤ ਨਜ਼ਾਤ, ਮਿਹਰ ਨਿਗਹ ਇਕ ਉਠਾਈਆ। ਚੌਦਾਂ ਤਬਕ ਕਹਿਣ ਦਰੋਹੀ ਕਲਮੇ ਬਣਾਉਣ ਵਾਲੇ ਪਾ ਗਏ ਵਫ਼ਾਤ, ਅੰਤ ਨਜ਼ਰ ਕੋਇ ਨਾ ਆਈਆ। ਮਨ ਕਲਪਣਾ ਸਭ ਦੀ ਹੋਈ ਗੁਸਤਾਖ਼, ਨੂਰ ਚਸ਼ਮ ਨਾ ਕੋਇ ਰੁਸ਼ਨਾਈਆ। ਪਰਵਰਦਿਗਾਰ ਸਾਂਝੇ ਯਾਰ ਆਪਣੇ ਹੁਕਮ ਦਾ ਬਖ਼ਸ਼ ਜਜ਼ਬਾਤ, ਜਜ਼ਬਾ ਹੱਕ ਦਿਤਾ ਦ੍ਰਿੜਾਈਆ। ਚੌਦਾਂ ਤਬਕ ਉਠੋ ਵੇਖੋ ਮਾਰ ਝਾਤ, ਬਿਨ ਨੇਤਰ ਲੋਚਨ ਨੈਣ ਅੱਖ ਉਠਾਈਆ। ਜਿਸ ਦੀ ਸਿਫ਼ਤ ਕੀਤੀ ਵਜ਼ਾਹਤ, ਸੰਦੇਸ਼ਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਚੌਦਾਂ ਤਬਕ ਕਹਿਣ ਅਸੀਂ
❋
❋
ਆਉਣਾ ਕਲਜੁਗ ਕੋਲ, ਕਲ ਕਾਤੀ ਵੇਖ ਵਖਾਈਆ। ਉਸ ਵੇਲੇ ਢੋਲੀ ਨੇ ਵਜਾਉਣਾ ਢੋਲ, ਡੰਕਾ ਧਰਮ ਦਵਾਰ ਲਗਾਈਆ। ਅਸਾਂ ਇਕੋ ਚੌਦਾਂ ਤਬਕਾਂ ਸਾਂਝਾ ਨਾਅਰਾ ਅਜ਼ਾਤੀ ਬੂ ਅਜ਼ਾਤੀ ਬੂ ਅਜ਼ਾਤੀ ਬੂ ਦੇਣਾ ਬੋਲ, ਕੂਕ ਕੂਕ ਸੁਣਾਈਆ। ਚੌਦਾਂ ਗੁਰਮੁਖ ਪ੍ਰੇਮ ਨਾਲ ਸਾਡਾ ਤੋਲਣ ਤੋਲ, ਆਯੂ ਇੱਕੀ ਸਾਲ ਸਮਝਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਾਰੇ ਜਾਣ ਮੌਲ, ਮੌਲਾ ਵੇਖੇ ਨੂਰ ਅਲਾਹੀਆ। ਜਿਸ ਦਾ ਲੇਖਾ ਜਾਣ ਸਕੇ ਨਾ ਕੋਇ ਭੂਗੋਲ, ਕਾਗ਼ਜ਼ ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਕਰੇ ਰੋਲ, ਰੂਲ ਆਪਣਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੌਦਾਂ ਤਬਕ ਕਹਿਣ ਸਾਡਾ ਅੰਤ ਹੋਣਾ ਐਂਡ, ਇੰਨਡੈਕਸ ਨਜ਼ਰ ਕੋਇ ਨਾ ਆਈਆ। ਹਜ਼ਰਤ ਈਸਾ ਮੁਹੰਮਦ ਨਹੀਂ ਰਹਿਣੇ ਫਰੈਂਡ, ਖੇਲ ਵੇਖੇ ਬੇਪਰਵਾਹੀਆ। ਸਚ ਦੀ ਧਾਰ ਮਿਲੇ ਨਾ ਹੈਂਡ, ਹੈਂਡਜ਼ ਅਪ ਦਏ ਕਰਾਈਆ। ਧੁਰ ਸੰਦੇਸ਼ਾ ਨਾਮ ਕਲਮਾ ਕਰੇ ਸੇਂਡ, ਫ਼ਰਮਾਨਾ ਅਗੰਮ ਅਥਾਹੀਆ। ਲੇਖਾ ਜਾਣੇ ਯੋਰੋਸ਼ਲਮ ਲੈਂਡ, ਲੈਂਡ ਮਾਰਕ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵਡਾ ਵਡ ਵਡਿਆਈਆ। ਚੌਦਾਂ ਤਬਕ ਕਹਿਣ ਅਸੀਂ ਆਉਣਾ ਉਪਰ ਧਰਨੀ ਧਰਤ ਧੌਲ ਜਗ, ਜਗਤ ਆਪਣਾ ਪੰਧ ਮੁਕਾਈਆ। ਜਨ ਭਗਤਾਂ ਦਿਸਣਾ ਉਪਰ ਸ਼ਾਹ ਰਗ, ਨਵ ਦਵਾਰੇ ਪੰਧ ਮੁਕਾਈਆ। ਫੇਰ ਵੇਖਣੀ ਕਲਜੁਗ ਦੇ ਕੋਲ ਧੂਣੀ ਅੱਗ, ਜੋ ਅਗਨੀ ਰਹੀ ਤਪਾਈਆ। ਇਹ ਖੇਲ ਸੂਰਾ ਸਰਬੱਗ, ਹਰਿ ਕਰਤਾ ਰਿਹਾ ਕਰਾਈਆ। ਜਿਸ ਦਾ ਨਾਮ ਵੱਜਣਾ ਅਗੰਮਾ ਨਦ, ਦੋ ਜਹਾਨਾਂ ਆਪ ਜਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਹੋਣਾ ਇਕੋ ਛੰਦ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਮਾਨਵ ਮਾਨਸ ਮਾਨੁਖ ਇਕੋ ਸਮਝਾ ਕੇ ਯਦ, ਯਦੀ ਆਪਣਾ ਰੰਗ ਰੰਗਾਈਆ। ਦੀਨ ਮਜ਼੍ਹਬ ਦੀ ਮੇਟ ਕੇ ਹੱਦ, ਤਤਾਂ ਵਾਲਾ ਝਗੜਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੁਰਖ ਅਕਾਲਾ ਦੀਨ ਦਿਆਲਾ ਵਾਹਿਦ, ਗਾਡ ਇਕ ਅਖਵਾਈਆ। ਚੌਦਾਂ ਤਬਕ ਕਹਿਣ ਸਾਡੀ ਅੰਤ ਹੋਈ ਸਲਾਮ, ਕਦਮਬੋਸੀ ਵਿਚ ਸੀਸ ਨਿਵਾਈਆ। ਹੁਕਮ ਮੰਨਣਾ ਇਕ ਅਮਾਮ, ਜਿਸ ਦੀ ਆਮਦ ਵਿਚ ਬੈਠੇ ਧਿਆਨ ਲਗਾਈਆ। ਜਿਸ ਨੇ ਸ਼ਰਅ ਝਗੜੇ ਮੇਟਣੇ ਤਮਾਮ, ਹਿੰਦੂ ਮੁਸਲਿਮ ਸਿਖ ਈਸਾਈ ਪਾਰਸੀ ਬੋਧੀ ਜੈਨੀ ਇਕੋ ਰੰਗ ਰੰਗਾਈਆ। ਕਾਇਆ ਖੇੜਾ ਸਚ ਵੇਖਣਾ ਗਰਾਮ, ਸਾਢੇ ਤਿੰਨ ਹੱਥ ਪਰਦਾ ਆਪ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇਣਾ ਹੱਕ ਪੈਗ਼ਾਮ, ਹਕੀਕਤ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਛੱਬੀ ਪੋਹ ਕਹੇ ਮੇਰਾ ਵਕਤ ਹੋਣਾ ਸੁਹੰਜਣਾ, ਧਰਨੀ ਧਰਤ ਧਵਲ ਧੌਲ ਮਿਲੇ ਵਡਿਆਈਆ। ਪ੍ਰਭ ਆਉਣਾ ਦੀਨ ਦਰਦ ਦੁਖ ਭੈ ਭੰਜਣਾ, ਜੋ ਭਵ ਸਾਗਰ ਪਾਰ ਕਰਾਈਆ। ਜੋ ਜਨ ਭਗਤਾਂ ਨੇਤਰ ਪਾਏ ਨਾਮ ਅੰਜਣਾ, ਦੁਰਮਤ ਮੈਲ ਧਵਾਈਆ। ਸਚ ਪ੍ਰੇਮ ਦੀ ਚਾੜ੍ਹੇ ਰੰਗਣਾ, ਕੂੜੀ ਕਿਰਿਆ ਦਏ ਗਵਾਈਆ। ਜਿਸ ਨੇ ਤੇਈ ਅਵਤਾਰ ਸੱਦਣਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਹਜ਼ਰਤ ਈਸਾ ਮੂਸਾ ਮੁਕਾਉਣਾ ਪੰਧਨਾ, ਪਾਂਧੀ ਬਣ ਕੇ ਭੱਜਣ ਵਾਹੋ ਦਾਹੀਆ। ਦਸ ਗੁਰੂ ਗੁਰਦੇਵ ਸਾਚੇ ਧਾਮ ਸਜਣਾ, ਸਾਜਣ ਹੋ ਕੇ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਨਾ ਅਲੱਗਣਾ,
❋
❋
ਵੱਖਰੀ ਕਾਰ ਨਾ ਕੋਇ ਕਮਾਈਆ। ਚੌਦਾਂ ਲੋਕ ਉਠ ਉਠ ਭੱਜਣਾ, ਪੂਰਬ ਆਪਣਾ ਪੰਧ ਮੁਕਾਈਆ। ਸਭ ਦਾ ਇਕੋ ਇਕ ਜੈਕਾਰਾ ਲੱਗਣਾ, ਢੋਲਾ ਗਾਉਣ ਚਾਈਂ ਚਾਈਂਆ। ਜਿਸ ਪਰਵਰਦਿਗਾਰ ਸਾਂਝੇ ਯਾਰ ਦਾ ਇਕ ਨਗਾਰਾ ਵੱਜਣਾ, ਨਾਮ ਡੰਕਾ ਹੱਕ ਸ਼ਨਵਾਈਆ। ਉਸ ਦਾ ਖੇਲ ਵੇਖੋ ਜੋ ਗੋਪਾਲ ਮੂਰਤ ਮਦਨਾ, ਸਤਿ ਸਰੂਪ ਸੋਭਾ ਪਾਈਆ। ਜਿਸ ਦਾ ਕਰਦੇ ਰਹੇ ਹੱਜਣਾ, ਕਾਅਬਿਆਂ ਅੱਖ ਉਠਾਈਆ। ਜਿਸ ਨੂੰ ਚਰਚਾਂ ਵਿਚੋਂ ਲੱਭਣਾ, ਮਸੀਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੇਰੇ ਸਾਹਿਬ ਦਾ ਪ੍ਰਕਾਸ਼ ਹੋਣਾ ਨੂਰ ਅਗੰਮਾ ਸ਼ਮਾਂ, ਸ਼ਾਮ ਕਲ ਰਹਿਣ ਨਾ ਪਾਈਆ। ਜਿਸ ਨੇ ਦੀਨ ਮਜ਼੍ਹਬ ਦੀ ਮੇਟਣੀ ਤਮਾਂ, ਜਗਤ ਤਾਮਸ ਦਏ ਗਵਾਈਆ। ਨਾਮ ਕਲਮੇ ਸ਼ਰਅ ਦਾ ਮੇਟਣਾ ਗ਼ਮਾ, ਚਿੰਤਾ ਚਿੰਤਾ ਵਿਚੋਂ ਚੁਕਾਈਆ। ਸਤਿ ਧਰਮ ਦਾ ਜੁਗ ਕਰਨਾ ਰਵਾਂ, ਰੌਣਕ ਆਤਮ ਪਰਮਾਤਮ ਦ੍ਰਿੜਾਈਆ। ਇਕੋ ਪੁਰਖ ਅਕਾਲ ਪਰਵਰਦਿਗਾਰ ਸਾਂਝਾ ਯਾਰ ਜਪਣਾ ਦਮਾ, ਗਾਡ ਗਾਈਡ ਇਕ ਬਣਾਈਆ। ਮਨ ਕਲਪਣਾ ਕਰਨੀ ਮਨ੍ਹਾਂ, ਮਨਸਾ ਵਿਚ ਨਾ ਕੋਇ ਭਟਕਾਈਆ। ਸਦੀ ਚੌਧਵੀਂ ਦਾ ਲੇਖਾ ਹੋਣ ਨਹੀਂ ਦੇਣਾ ਲੰਮਾ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਕਾਰਨ ਗੁਰੂ ਅਰਜਨ ਚੌਦਾਂ ਸੌ ਤੀਹ ਅੰਕ ਦਾ ਲਿਖਿਆ ਪੰਨਾ, ਤਿਸ ਕਾਰਨ ਪਨਿਸ਼ਮੈਂਟ ਦਏ ਸਰਬ ਲੋਕਾਈਆ। ਜਿਨ੍ਹਾਂ ਨੇ ਧੁਰ ਨਾਮ ਸੁਣ ਕੇ ਕੰਨਾਂ, ਅੰਦਰ ਨਾ ਲਿਆ ਵਸਾਈਆ। ਉਨ੍ਹਾਂ ਧਰਮ ਰਾਏ ਪੀੜਨਾ ਜਿਉਂ ਵੇਲਣੇ ਵਿਚ ਗੰਨਾ, ਨਾਨਕ ਗੋਬਿੰਦ ਦੋਵੇਂ ਦੇਣ ਗਵਾਹੀਆ। ਮੁਹੰਮਦ ਫਿਰਨਾ ਭੰਨਾ, ਚੌਦਾਂ ਤਬਕ ਬੈਠੇ ਅੱਖ ਉਠਾਈਆ। ਹਜ਼ਰਤ ਈਸਾ ਆਪਣਾ ਵੇਖੇ ਸਮਾਂ, ਸਦੀ ਬੀਸਵੀਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਮਜ਼੍ਹਬ ਜ਼ਾਤ ਪਾਤ ਨਾਮ ਕਲਮੇ ਦਾ ਰਹਿਣ ਨਾ ਦੇਵੇ ਬੰਨਾ, ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਪੜਦਾ ਦਏ ਚੁਕਾਈਆ।
੨੬ ਪੋਹ ਸ਼ਹਿਨਸ਼ਾਹੀ ਸੰਮਤ ੬ ਸੇਵਾ ਸਿੰਘ ਨੂੰ ਪੰਜ ਪਿਆਰਿਆਂ ਵਿਚ ਸ਼ਾਮਲ ਕਰਨ ਸਮੇਂ ਹਰਿ ਭਗਤ ਦਵਾਰ ਜੇਠੂਵਾਲ
ਬਿਸ਼ਨ ਸਿੰਘ ਦਾ ਸੁਤ ਦੁਲਾਰਾ, ਦਰ ਦਰਬਾਰ ਮਿਲੀ ਵਡਿਆਈਆ। ਸੇਵਾ ਸਿੰਘ ਸੇਵਾ ਵਿਚ ਲੱਗਾ ਪਿਆਰਾ, ਪ੍ਰੇਮੀ ਪ੍ਰੀਤਮ ਦਇਆ ਕਮਾਈਆ। ਚੰਦ ਨਾਲ ਚਮਕ ਗਿਆ ਸਿਤਾਰਾ, ਸਤ੍ਹਾ ਜ਼ਿਮੀਂ ਅਸਮਾਨ ਵੱਜੀ ਵਧਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਰਨੇਹਾਰਾ, ਕਰਤਾ ਪੁਰਖ ਅਗੰਮ ਅਥਾਹੀਆ। ਜਿਸ ਨੂੰ ਝੁਕਦੇ ਅਵਤਾਰ ਪੈਗ਼ੰਬਰ ਗੁਰੂ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਦੇਵਤ ਸੁਰ ਕਰਨ ਨਿਮਸਕਾਰਾ, ਜੁਗ ਚੌਕੜੀ ਧੂੜੀ ਖ਼ਾਕ ਰਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰਾ, ਸਾਂਝਾ ਯਾਰ ਹੋਏ ਸਹਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਦੇ ਕੇ ਨਾਮ ਅਧਾਰਾ, ਉਦਰ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਬਿਸ਼ਨ ਸਿੰਘ ਕਹੇ ਮੈਂ ਸਚਖੰਡ ਦਾ ਵਾਸੀ, ਪ੍ਰਭ ਸਚ ਦਿਤੀ ਵਡਿਆਈਆ।
❋
❋
ਮਾਤਲੋਕ ਦੀ ਤਕਾਂ ਰਾਸੀ, ਮੰਡਲ ਖੋਜਾਂ ਚਾਈਂ ਚਾਈਂਆ। ਜਿਸ ਸਾਹਿਬ ਦੀ ਬਣਿਆ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਉਹ ਕਿਰਪਾ ਕਰੇ ਪੁਰਖ ਅਬਿਨਾਸ਼ੀ, ਅਬਿਨਾਸ਼ ਆਪਣਾ ਰੰਗ ਰੰਗਾਈਆ। ਮੇਰੀ ਧਰਮ ਧਾਰ ਦੀ ਸ਼ਾਖੀ, ਸ਼ਨਾਖਤ ਪ੍ਰਭ ਆਪਣੇ ਘਰ ਰਖਾਈਆ। ਅਰਜ਼ ਬੇਨੰਤੀ ਮੰਨ ਕੇ ਆਖੀ, ਆਖ਼ਰ ਆਪਣੇ ਘਰ ਟਿਕਾਈਆ। ਮੇਰਾ ਲਹਿਣਾ ਰਿਹਾ ਨਾ ਬਾਕੀ, ਪੂਰਬ ਲੇਖਾ ਦਿਤਾ ਚੁਕਾਈਆ। ਆਤਮ ਪਰਮਾਤਮ ਬਣ ਕੇ ਸਾਥੀ, ਦਰਗਹ ਸਾਚੀ ਸਚ ਟਿਕਾਈਆ। ਜਿਥੇ ਇਕੋ ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਖ਼ੁਸ਼ੀ ਮਨਾਉਣੀ ਚੌਦਾਂ ਪੋਹ ਦੀ ਰਾਤੀ, ਰੁਤੜੀ ਪ੍ਰਭ ਦੀ ਵੇਖ ਵਖਾਈਆ। ਸੇਵਾ ਸਿੰਘ ਮੇਰੀ ਯਾਦ ਰੱਖਣੀ ਬਾਤੀ, ਬਾਤਨ ਪੜਦਾ ਦਿਆਂ ਖੁਲ੍ਹਾਈਆ। ਇਕੋ ਪੁਰਖ ਅਕਾਲ ਮੰਨਣਾ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਤੇਰੀ ਲੇਖੇ ਲੱਗੇ ਜੀਵਣ ਜ਼ਿੰਦਗੀ ਹਯਾਤੀ, ਆਬੇ ਹਯਾਤ ਅੰਮ੍ਰਿਤ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਛੱਬੀ ਪੋਹ ਕਹੇ ਜਨ ਭਗਤਾਂ ਭਗਤ ਦਾ ਵੇਖਿਆ ਸਗਣ, ਸਗਲਾ ਸੰਗ ਵਖਾਈਆ। ਜਿਨ੍ਹਾਂ ਦੇ ਅੰਤਰ ਆਤਮ ਰੰਗਣ, ਰੰਗ ਅਨਡੀਠ ਇਕ ਚੜ੍ਹਾਈਆ। ਸਚ ਪ੍ਰੀਤੀ ਵਿਚ ਮਗਨ, ਆਲਸ ਨਿੰਦਰਾ ਨਾ ਕੋਇ ਰਖਾਈਆ। ਉਹ ਗੁਰਮੁਖ ਦੀਪਕ ਲੋਕਮਾਤ ਜਗਣ, ਜਾਗਰਤ ਜੋਤ ਬਿਨ ਵਰਨ ਗੋਤ ਰੁਸ਼ਨਾਈਆ। ਘਰ ਠਾਕਰ ਪਾਏ ਪ੍ਰਭ ਸੱਜਣ, ਦਾਤਾ ਧੁਰਦਰਗਾਹੀਆ। ਜੋ ਚਰਨ ਧੂੜ ਕਰਾਏ ਮੱਜਣ, ਦੁਰਮਤ ਮੈਲ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਲੇਖਾ ਜਾਣੇ ਸੂਰਾ ਸਰਬੰਗਣ, ਸਾਹਿਬ ਸੁਖਦਾਈ ਬੇਪਰਵਾਹੀ ਆਪਣੀ ਦਇਆ ਕਮਾਈਆ।
ਜਲੂਸ ਦੇ ਦਰਬਾਰ ਪੁੱਜਣ ਤੇ
ਸਚਖੰਡ ਕਹੇ ਮੈਂ ਆਵਾਂਗਾ। ਬਿਨ ਰੂਪ ਰੰਗ ਰੇਖ ਖੇਲ ਖਿਲਾਵਾਂਗਾ। ਨਿਰਗੁਣ ਧਾਰ ਸੂਰਾ ਸਰਬੰਗ ਵੇਖ ਵਖਾਵਾਂਗਾ। ਅਵਤਾਰ ਪੈਗ਼ੰਬਰ ਗੁਰੂ ਨਾਲ ਮਿਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸਾਥ ਲਿਆਵਾਂਗਾ। ਕਰੋੜ ਤੇਤੀਸਾ ਸਚ ਇਸ਼ਾਰੇ ਨਾਲ ਉਠਾਵਾਂਗਾ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਆਪ ਸਮਝਾਵਾਂਗਾ। ਧਰਨੀ ਧਰਤ ਧਵਲ ਧੌਲ ਵੇਖ ਗ੍ਰਹਿ ਅੰਤਰ, ਨਿਰੰਤਰ ਆਪਣਾ ਰੰਗ ਰੰਗਾਵਾਂਗਾ। ਚਾਰ ਜੁਗ ਦਾ ਪਿਛਲਾ ਵਾਚ ਕੇ ਮੰਤਰ, ਗੁਰ ਮੰਤਰ ਖੋਜ ਖੁਜਾਵਾਂਗਾ। ਲੱਖ ਚੁਰਾਸੀ ਅੰਦਰ ਤਕਾਂ ਬਸੰਤਰ, ਹੱਡ ਮਾਸ ਨਾੜੀ ਫੋਲ ਫੁਲਾਵਾਂਗਾ। ਨਵ ਸੱਤ ਖੋਜ ਕੇ ਥਾਨ ਥਨੰਤਰ, ਪਰਦਾ ਓਹਲਾ ਆਪ ਚੁਕਾਵਾਂਗਾ। ਜਿਸ ਬ੍ਰਹਮੇ ਦੇ ਕੋਟਾਂ ਬੀਤੇ ਮਨਵੰਤਰ, ਧੁਰ ਸੰਦੇਸ਼ਾ ਇਕ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਵਾਂਗਾ। ਸਚਖੰਡ ਕਹੇ ਮੇਰਾ ਖੇਲ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਸ਼ਬਦ ਗੁਰੂ ਗੁਰਦੇਵ ਸੁਣਾਵੇ ਗਾਥ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਜਿਸ ਦਾ ਜੁਗ ਚੌਕੜੀ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਲ ਵਰਤਾਈਆ। ਉਸ ਦਾ ਹੁਕਮ ਸੁਨੇਹੜਾ ਮਿਲਿਆ ਖ਼ਾਸ, ਸ਼ਬਦ
❋
❋
ਅਨਾਦੀ ਨਾਦ ਜਣਾਈਆ। ਜਿਸ ਨੇ ਨਿਰਗੁਣ ਨਿਰਗੁਣ ਆਤਮ ਪਰਮਾਤਮ ਪਾਉਣੀ ਰਾਸ, ਬਿਨ ਗੋਪੀਆਂ ਕਾਹਨ ਨਾਚ ਨਚਾਈਆ। ਜਿਸ ਕਲਜੁਗ ਅੰਤ ਮੇਟਣੀ ਅੰਧੇਰੀ ਰਾਤ, ਸਤਿਜੁਗ ਸਤਿ ਚੰਦ ਚਮਕਾਈਆ। ਅਵਤਾਰ ਪੈਗ਼ੰਬਰ ਗੁਰੂ ਜੋ ਦੱਸ ਕੇ ਗਏ ਭਵਿਖਤ ਵਾਕ, ਵਾਕਿਆ ਸਭ ਦਾ ਲਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਮੈਂ ਆਵਾਂਗਾ ਉਪਰ ਧਰਨੀ, ਧਰਤ ਧਵਲ ਧੌਲ ਸੁਹਾਈਆ। ਮੈਂ ਇਕੋ ਤੁਕ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਪੁਰਖ ਅਕਾਲ ਦੀ ਢਹਿਣਾ ਸਰਨੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੋ ਧਰਮ ਦੀ ਧਾਰ ਦੱਸਣੀ ਕਰਨੀ, ਦੀਨ ਮਜ਼੍ਹਬ ਜ਼ਾਤ ਪਾਤ ਦਾ ਪੰਧ ਮੁਕਾਈਆ। ਇਕੋ ਮੰਜ਼ਲ ਦੱਸਣੀ ਚੜ੍ਹਨੀ, ਜਿਥੇ ਵਿਸ਼ਨ ਬ੍ਰਹਮਾ ਸ਼ਿਵ ਰਾਹ ਵਿਚ ਨਾ ਕੋਇ ਅਟਕਾਈਆ। ਇਕੋ ਤਾਰੀ ਦੱਸਣੀ ਤਰਨੀ, ਦੋ ਜਹਾਨਾਂ ਪਾਰ ਲੰਘਾਈਆ। ਇਕੋ ਗ੍ਰਹਿ ਮੰਦਰ ਘਰ ਨੇਤਰ ਖੋਲ੍ਹਣਾ ਹਰਨੀ ਫਰਨੀ, ਬਰਨੀ ਵਰਨੀ ਊਚ ਨੀਚ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਮੈਂ ਆਉਣਾ ਸਵਾ ਦਸ, ਪੋਹ ਛੱਬੀ ਰੁਤ ਸੁਹਾਈਆ। ਜਨ ਭਗਤਾਂ ਹਿਰਦੇ ਅੰਦਰ ਜਾਣਾ ਵਸ, ਵਾਸਤਾ ਪ੍ਰਭ ਦੇ ਨਾਲ ਜੁੜਾਈਆ। ਧੁਰ ਦਾ ਅੰਮ੍ਰਿਤ ਦੇਣਾ ਰਸ, ਬਿਨ ਰਸਨਾ ਜਿਹਵਾ ਚਖਾਈਆ। ਉਸ ਵੇਲੇ ਅਵਤਾਰ ਪੈਗ਼ੰਬਰ ਗੁਰੂ ਆਪਣੇ ਖ਼ਾਲੀ ਦੱਸਣ ਹੱਥ, ਬਿਨ ਹੱਥਾਂ ਹੱਥ ਉਠਾਈਆ। ਬਿਨਾ ਸੀਸ ਤੋਂ ਚਰਨੀ ਜਾਵਣ ਢੱਠ, ਪੁਰਖ ਅਕਾਲ ਤੇਰੀ ਵਡ ਵਡਿਆਈਆ। ਸਾਡਾ ਦੀਨ ਮਜ਼੍ਹਬ ਦਾ ਚਲ ਸਕਿਆ ਮੂਲ ਨਾ ਹੱਟ, ਹਟਵਾਣੇ ਰੋਵਣ ਮਾਰਨ ਧਾਈਆ। ਕੂੜੀ ਕਿਰਿਆ ਲੱਗਾ ਫੱਟ, ਮਮਤਾ ਮੋਹ ਰਹੀ ਕੁਰਲਾਈਆ। ਸਿੱਖ ਮੁਰੀਦ ਸਾਨੂੰ ਗਏ ਛਡ, ਬਹੁੜੀ ਸਾਡੀ ਤੇਰੇ ਅੱਗੇ ਦੁਹਾਈਆ। ਜਿਸ ਤਰਾਂ ਸਚਖੰਡ ਵਿਚ ਨਹੀਂ ਕੋਈ ਅੱਡ, ਅਵਤਾਰ ਪੈਗ਼ੰਬਰ ਗੁਰੂ ਵੱਖਰਾ ਨਾਮ ਕਲਮਾ ਨਾ ਕੋਇ ਧਿਆਈਆ। ਮਜ਼੍ਹਬ ਦਾ ਨਿਸ਼ਾਨਾ ਸਕੇ ਕੋਈ ਨਾ ਗੱਡ, ਮਨੁੱਖ ਵੰਡ ਨਾ ਕੋਇ ਵੰਡਾਈਆ। ਅਸੀਂ ਆਦਿ ਤੋਂ ਤੇਰੀ ਜੋਤ ਦੀ ਯਦ, ਅੰਤ ਤੇਰੀ ਜੋਤ ਵਿਚ ਸਮਾਈਆ। ਪੁਰਖ ਅਕਾਲੇ ਦੀਨ ਦਿਆਲੇ ਔਹ ਵੇਖ ਸਾਡੀ ਚੌਧਵੀਂ ਬੀਸਵੀਂ ਸਦੀ ਦੀ ਆ ਗਈ ਹੱਦ, ਹਦੂਦ ਅੱਗੇ ਰਹੀ ਨਾ ਰਾਈਆ। ਗੋਬਿੰਦ ਹੋਵੇ ਗਦ ਗਦ, ਮੇਰਾ ਢਈਆ ਦਏ ਗਵਾਹੀਆ। ਚਾਰ ਕੁੰਟ ਸ੍ਰਿਸ਼ਟੀ ਪੀਵੇ ਪਿਆਲੇ ਮਦਿ, ਰਸਨਾ ਰਸ ਨਾ ਕੋਇ ਚਖਾਈਆ। ਕੂੜ ਕਲਪਨਾ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਉਹ ਵੇਖ ਮੁਹੰਮਦ ਰਿਹਾ ਭੱਜ, ਚੌਦਾਂ ਤਬਕ ਵਾਹੋ ਦਾਹੀਆ। ਈਸਾ ਨੇਤਰ ਰਿਹਾ ਅੱਡ, ਨੂਰੇ ਚਸ਼ਮ ਧਿਆਨ ਲਗਾਈਆ। ਮੂਸਾ ਖ਼ਾਲੀ ਵਖਾਵੇ ਹੱਥ, ਮਸਤਕ ਹੱਥ ਹੱਥ ਨਾਲ ਮਿਲਾਈਆ। ਅਵਤਾਰ ਨੇਤਰ ਬਦਲ ਗਏ ਜਗ, ਰਾਮਾ ਕ੍ਰਿਸ਼ਨਾ ਕ੍ਰਿਸ਼ਨਾ ਰਾਮਾ ਸੀਤਾ ਰਾਧਾ ਸੰਗ ਨਾ ਕੋਇ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਹੋਏ ਬਗਲੇ ਬਪ, ਅੰਤਰ ਰੰਗ ਨਾ ਕੋਇ ਰੰਗਾਈਆ। ਕਿਸੇ ਦਾ ਰਿਹਾ ਨਾ ਸੱਚਾ ਤਪ, ਤਪੀਸ਼ਰ ਵੇਖ ਲੈ ਥਾਉਂ ਥਾਈਂਆ। ਮਾਇਆ ਡੱਸਣੀ ਡੱਸ ਗਈ ਸੱਪ, ਸਾਧਾਂ ਸੰਤਾਂ ਡੰਗ ਲਗਾਈਆ। ਹਿਰਦਾ ਰਿਹਾ ਕਿਸੇ ਨਾ ਪੱਕ, ਯਕ ਯਾਰ ਵਾਹਿਦ ਨਾ ਕੋਇ ਮਨਾਈਆ। ਤੇਰਾ ਖੇਲ ਪੁਰਖ ਸਮਰਥ, ਤੇਰੀ ਬੇਪਰਵਾਹੀਆ। ਅਸੀਂ ਸਾਰੇ ਗਏ ਥੱਕ, ਦੋਏ ਜੋੜ ਸੀਸ ਨਿਵਾਈਆ। ਅਸੀਂ ਚਾਹੁੰਦੇ ਤੇਰੇ ਸਚਖੰਡ ਦਵਾਰੇ ਜਾਈਏ ਵਸ, ਵਾਸਤਾ ਤੇਰੇ ਨਾਲ
❋
❋
ਰਖਾਈਆ। ਦੀਨ ਮਜ਼੍ਹਬ ਸਾਡਾ ਲੇਖਾ ਰਹੇ ਨਾ ਵਤ, ਵਤਨ ਬੈਠੀਏ ਚਾਈਂ ਚਾਈਂਆ। ਤੂੰ ਸਾਹਿਬ ਪਰਮੇਸ਼ਵਰ ਪਤਿ, ਪਾਰਬ੍ਰਹਮ ਇਕ ਅਖਵਾਈਆ। ਮੇਰੇ ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਅੰਤਰ ਖੁਲ੍ਹੇ ਕਿਸੇ ਨਾ ਅੱਖ, ਅੱਖੀਆਂ ਸਾਰੇ ਜਗਤ ਰਹੇ ਮਿਲਾਈਆ। ਨਿਰਗੁਣ ਧਾਰ ਸੱਚੀ ਸਰਕਾਰ ਹੋ ਪ੍ਰਤਖ, ਭੇਵ ਅਭੇਦਾ ਅਛਲ ਅਛੇਦਾ ਚਾਰ ਵੇਦਾਂ ਤੋਂ ਬਾਹਰ ਦੇ ਸਮਝਾਈਆ। ਅਸੀਂ ਸਾਰੇ ਚਾਹੁੰਦੇ ਤੂੰ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਏਕੰਕਾਰ ਸਭ ਦਾ ਹੋਵੇਂ ਨੇਤਾ, ਦੂਜਾ ਨਜ਼ਰ ਕੋਇ ਨਾ ਆਈਆ। ਸਚਖੰਡ ਕਹੇ ਮੈਂ ਅੱਜ ਰਾਤ ਨੂੰ ਸਭ ਦਾ ਚਾਰ ਜੁਗ ਦਾ ਪਿਛਲਾ ਦੱਸ ਦੇਣਾ ਲੇਖਾ, ਬਕਾਇਆ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਤੇਰਾ ਇਕੋ ਇਕ ਆਦਿ ਜੁਗਾਦਿ ਜੁਗ ਚੌਕੜੀ ਸ਼ਬਦ ਗੁਰੂ ਗੁਰ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਰ ਹਰਿ ਨਰਾਇਣ ਸਚ, ਸਾਚੀ ਸਚ ਕਾਰ ਕਮਾਈਆ।