ਪੁਸਤਕਾਲਾਭਾਗ ੨੨

ਰਾਤ ਨੂੰ ਸਾਢੇ ਨੌ ਵਜੇ

ਸਚਖੰਡ ਕਹੇ ਸੋ ਪੁਰਖ ਨਿਰੰਜਣ ਖੇਲ ਮਹਾਨਾ, ਹਰਿ ਪੁਰਖ ਨਿਰੰਜਣ ਆਪ ਕਰਾਈਆ। ਏਕੰਕਾਰ ਨੂਰ ਨੁਰਾਨਾ, ਆਦਿ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤਾ ਸ਼ਾਹ ਸੁਲਤਾਨਾ, ਸ੍ਰੀ ਭਗਵਾਨ ਅਗੰਮ ਅਥਾਹੀਆ। ਪਾਰਬ੍ਰਹਮ ਵਡ ਬਲਵਾਨਾ, ਪਰਵਰਦਿਗਾਰ ਨੂਰ ਇਲਾਹੀਆ। ਸ਼ਬਦੀ ਸ਼ਬਦ ਖੇਲ ਮਹਾਨਾ, ਮਹਿੰਮਾ ਅਕਥ ਕਥੀ ਨਾ ਜਾਈਆ। ਬਿਨਾ ਛੱਪਰ ਛੰਨ ਤੋਂ ਮੇਰਾ ਹੱਕ ਮਕਾਨਾ, ਚਾਰ ਦੀਵਾਰੀ ਨਾ ਕੋਇ ਵਡਿਆਈਆ। ਸੂਰੀਆ ਚੰਦ ਨਾ ਕੋਇ ਨਿਸ਼ਾਨਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅਵਤਾਰ ਪੈਗ਼ੰਬਰ ਗੁਰੂ ਕੋਈ ਨਾ ਨਾਮਾ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਸਰਗੁਣ ਤਤ ਨਾ ਕੋਇ ਪਹਿਚਾਨਾ, ਮਾਇਆ ਵੰਡ ਨਾ ਕੋਇ ਵੰਡਾਈਆ। ਬ੍ਰਹਮ ਹੋਏ ਨਾ ਕੋਇ ਪਰਧਾਨਾ, ਆਤਮ ਰੰਗ ਨਾ ਕੋਇ ਵਖਾਈਆ। ਰੂਪ ਦਿਸੇ ਨਾ ਸੀਤਾ ਰਾਮਾ, ਰਾਧਾ ਕ੍ਰਿਸ਼ਨਾ ਨਾ ਕੋਇ ਵਖਾਈਆ। ਪੈਗ਼ੰਬਰ ਕਰੇ ਨਾ ਕੋਇ ਸਲਾਮਾ, ਮੰਤਰ ਨਾਮ ਸਤਿ ਨਾ ਕੋਇ ਸੁਣਾਈਆ। ਡੰਕਾ ਫ਼ਤਿਹ ਵੱਜੇ ਨਾ ਕੋਇ ਦਮਾਮਾ, ਦਾਮਨਗੀਰ ਦਾਮਨ ਫੜਨ ਕੋਇ ਨਾ ਪਾਈਆ। ਨਾ ਕੋਇ ਨਾਮ ਨਾ ਕੋਇ ਕਲਾਮਾ, ਅੱਖਰ ਵੰਡ ਨਾ ਕੋਇ ਵੰਡਾਈਆ। ਨਾ ਕੋਈ ਜ਼ਿਮੀਂ ਨਾ ਕੋਇ ਅਸਮਾਨਾ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਨਾ ਕੋਈ ਸੁਬਹ ਨਾ ਕੋਈ ਸ਼ਾਮਾ, ਘੜੀ ਪਲ ਵਕਤ ਨਾ ਕੋਇ ਜਣਾਈਆ। ਇਕੋ ਮੇਰਾ ਮਿਹਰਵਾਨ ਮਿਹਰਵਾਨ ਮਿਹਰਵਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਚਖੰਡ ਕਹੇ ਮੇਰਾ ਦਵਾਰ ਸੁਹੰਜਣਾ, ਸੋਭਾਵੰਤ ਰਮਣੀਕ। ਜੋਤ ਜਗਾਏ ਆਦਿ ਨਿਰੰਜਣਾ, ਏਕਾ ਏਕੰਕਾਰਾ ਧੁਰ ਰਫ਼ੀਕ। ਜਿਸ ਨੂੰ ਕਹਿੰਦੇ ਗੋਪਾਲ ਮੂਰਤ ਮਦਨਾ, ਸੱਜਣਾ ਆਪਣੀ ਹੱਕ ਰੱਖੇ ਤੌਫ਼ੀਕ। ਨਾ ਘੜਿਆ ਨਾ ਭੱਜਣਾ, ਨਾ ਆਸਾ ਮਨਸਾ ਕੋਇ ਉਮੀਦ। ਜਿਸ ਦਾ ਪ੍ਰਕਾਸ਼ ਦੀਪਕ

❋

❋

ਇਕੋ ਜਗਣਾ, ਜਿਸ ਦੀ ਕਰ ਸਕੇ ਨਾ ਕੋਇ ਤਮਹੀਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ, ਜਿਸ ਦੀ ਆਦਿ ਅੰਤ ਦੀ ਸ਼ਨੀਦ। ਸਚਖੰਡ ਕਹੇ ਮੇਰਾ ਜਾਣੇ ਕੋਇ ਨਾ ਅੰਤ, ਅੰਤ ਕਹਿਣ ਕੋਇ ਨਾ ਪਾਈਆ। ਮੈਨੂੰ ਅੱਖਰਾਂ ਅੱਖਰਾਂ ਵਿਚ ਗਾ ਕੇ ਗਏ ਅਵਤਾਰ ਪੈਗ਼ੰਬਰ ਸੰਤ, ਫ਼ਕੀਰ ਕਲਮਿਆਂ ਵਿਚ ਦ੍ਰਿੜਾਈਆ। ਮੇਰੀ ਮਹਿੰਮਾ ਕਰਦੇ ਗਏ ਨਾਮ ਵਾਲੇ ਮੰਤ, ਲੇਖਾ ਲਿਖ ਕੇ ਕਲਮ ਸ਼ਾਹੀਆ। ਸੰਦੇਸ਼ਾ ਮਿਲਦਾ ਰਿਹਾ ਜੀਵ ਜੰਤ, ਧਰਨੀ ਧਰਤ ਧਵਲ ਵਡਿਆਈਆ। ਕਿਸੇ ਭੇਵ ਨਾ ਪਾਇਆ ਮੇਰਾ ਬੋਧ ਅਗਾਧਾ ਸਤਿਗੁਰ ਸ਼ਬਦ ਇਕੋ ਪੰਡਤ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਪੁਰਖ ਅਕਾਲ ਦੀਨ ਦਿਆਲ ਅੱਗੇ ਬਿਨਾ ਬੋਲ ਤੋਂ ਕਰਾਂ ਮਿੰਨਤ, ਬਿਨਾ ਸੀਸ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਸਚ ਦੱਸ ਮੇਰੀ ਕਿਹੜੀ ਸੱਚੀ ਸਿੰਮਤ, ਕਵਣ ਵੰਡ ਵੰਡਾਈਆ। ਕਿੱਥੇ ਮੇਰੀ ਲਿਮਟ, ਹੱਦ ਹਦੂਦ ਦੇ ਦ੍ਰਿੜਾਈਆ। ਕਿਸ ਤਾਰ ਨਾਲ ਮੈਂ ਰਿਹਾ ਚਿਮਟ, ਸਹਾਰਾ ਕਵਣ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਚਖੰਡ ਕਹੇ ਮੈਂ ਕਿਹਾ ਪੁਰਖ ਅਕਾਲ, ਸਹਿਜ ਨਾਲ ਦ੍ਰਿੜਾਈਆ। ਮੇਰੇ ਅੰਦਰ ਆਪਣਾ ਦੀਪਕ ਬੈਠੋਂ ਬਾਲ, ਆਦਿ ਜੁਗਾਦਿ ਤੇਰੀ ਰੁਸ਼ਨਾਈਆ। ਮੇਰੇ ਸਾਹਿਬ ਤੇਰੀ ਧਰਮਸਾਲ, ਧਰਮ ਦਵਾਰਾ ਇਕੋ ਨਜਰੀ ਆਈਆ। ਜਿਥੇ ਵੱਜੇ ਕੋਇ ਨਾ ਤਾਲ, ਰਾਗ ਨਾਦ ਨਾ ਕੋਇ ਸੁਣਾਈਆ। ਨਾ ਕੋਈ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਰੂਪ ਨਾ ਕੋਇ ਵਟਾਈਆ। ਨਾ ਕੋਈ ਸਿੱਖ ਮੁਰੀਦਾਂ ਕਦੇ ਪੁਛੇ ਕਿਹੜਾ ਤੁਹਾਡਾ ਸਵਾਲ, ਭੇਵ ਅਭੇਦ ਨਾ ਕੋਇ ਜਣਾਈਆ। ਨਾ ਕੋਈ ਦਿਸੇ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿੱਤਰ ਗੁਪਤ ਲੇਖਾ ਨਾ ਸਕੇ ਵਖਾਲ, ਵਾਹਵਾ ਤੇਰੀ ਬੇਪਰਵਾਹੀਆ। ਮੈਂ ਵੇਖਾਂ ਖੇਲ ਕਮਾਲ, ਕਰਤੇ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਚਖੰਡ ਕਹੇ ਮੇਰੀ ਨਮੋਂ ਨਮੋਂ ਬੰਦਨਾ, ਸੱਯਦਾ ਸੀਸ ਝੁਕਾਈਆ। ਮੇਰੇ ਸਾਹਿਬ ਸਚ ਬਖ਼ਸ਼ੰਦਨਾ, ਰਹਿਮਤ ਮੰਗਾਂ ਚਾਈਂ ਚਾਈਂਆ। ਤੇਰਾ ਆਦਿ ਅੰਤ ਅਨੰਦਨਾ, ਅਨੰਦ ਅਨੰਦ ਵਿਚੋਂ ਦਰਸਾਈਆ। ਮੇਰੇ ਵੇਂਹਦਿਆਂ ਕੋਟਨ ਕੋਟ ਜੁਗ ਬੀਤੇ ਅਵਤਾਰ ਪੈਗ਼ੰਬਰ ਗੁਰੂ ਮੰਗਦੇ ਗਏ ਮੰਗਣਾ, ਤੇਰੇ ਅੱਗੇ ਵਾਸਤਾ ਪਾਈਆ। ਪਤਾ ਨਹੀਂ ਤੂੰ ਕਿਸ ਵੇਲੇ ਕਿਸ ਨੂੰ ਆਪਣੇ ਰੰਗ ਵਿਚ ਰੰਗਣਾ, ਕੀ ਆਪਣੀ ਦਇਆ ਕਮਾਈਆ। ਮਿਹਰਵਾਨ ਮਹਿਬੂਬ ਦੱਸਦੇ ਸਤਿਜੁਗ ਵਿਚ ਕਿਹੜਾ ਨਾਮ ਵੰਡਣਾ, ਪਿਛਲੀ ਵੰਡ ਅੱਗੇ ਰਹੇ ਨਾ ਰਾਈਆ। ਕਿਹੜਾ ਮਸਤਕ ਲਾਉਣਾ ਚੰਦਨਾ, ਦੁਰਮਤ ਮੈਲ ਧਵਾਈਆ। ਕਿਹੜਾ ਅਵਤਾਰ ਪੈਗ਼ੰਬਰ ਗੁਰੂ ਮਾਤਲੋਕ ਘੱਲਣਾ, ਤਨ ਵਜੂਦ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਚਖੰਡ ਕਹੇ ਪ੍ਰਭੂ ਮੇਰੀ ਅਰਦਾਸ, ਬੇਨੰਤੀ ਦਿਆਂ ਦ੍ਰਿੜਾਈਆ। ਕੀ ਕਰਨਾ ਖੇਲ ਤਮਾਸ਼, ਭੇਵ ਅਭੇਦਾ ਦੇ ਖੁਲ੍ਹਾਈਆ। ਕਿਸ ਬਿਧ ਧਰਨੀ ਉਤੇ ਪੈਣੀ ਰਾਸ, ਮੰਡਲ ਮੰਡਪ ਨਾਚ ਨਚਾਈਆ। ਕੀ ਲੇਖਾ ਜਾਣੇ ਸਰਬ ਗੁਣਤਾਸ, ਪੜਦਾ ਓਹਲਾ ਦੇ ਉਠਾਈਆ। ਕੀ ਅਵਤਾਰ ਪੈਗ਼ੰਬਰ ਗੁਰੂ ਆਏ ਆਖ, ਭਵਿਖਤਾਂ ਵਿਚ ਤੇਰਾ ਰਾਗ ਸੁਣਾਈਆ। ਕਿਸ ਬਿਧ ਪਰਗਟ ਹੋਵੇਂ ਸਾਖਿਆਤ, ਸਾਹਿਬ ਸਵਾਮੀ ਆਪਣੀ ਦਇਆ ਕਮਾਈਆ। ਉਠ ਆਪਣੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਮਾਰ ਝਾਤ, ਅੰਤਰ ਨਿਰੰਤਰ ਵੇਖ ਵਖਾਈਆ। ਸਚਖੰਡ

❋

❋

ਕਹੇ ਪ੍ਰਭੂ ਬਹੁੜੀ ਕਿਸੇ ਦਾ ਖੁਲ੍ਹਿਆ ਨਹੀਂ ਤਾਕ, ਨਿਜ ਨੇਤਰ ਅੱਖ ਨਾ ਕੋਇ ਰੁਸ਼ਨਾਈਆ। ਜਿਹੜੇ ਤੇਰੇ ਮਾਨਵ ਪਿਆਰ ਮੁਹੱਬਤ ਵਿਚ ਹੰਸ ਬੁੱਧੀ ਹੋਏ ਕਾਗ, ਕਾਗ ਹੰਸ ਨਾ ਕੋਇ ਰੂਪ ਬਦਲਾਈਆ। ਦਰੋਹੀ ਤੇਰੇ ਨਾਮ ਕਲਮੇ ਦਾ ਜਗਿਆ ਨਾ ਕੋਇ ਚਰਾਗ਼, ਚਰਾਗਾਹਾਂ ਕਰੇ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਚਖੰਡ ਕਹੇ ਪ੍ਰਭੂ ਔਹ ਵੇਖ ਮੇਰਾ ਘਰਾਨਾ, ਤੈਨੂੰ ਦਿਆਂ ਜਣਾਈਆ। ਜਿਥੇ ਪਵਣ ਪਾਣੀ ਨਹੀਂ ਕੋਈ ਨਿਸ਼ਾਨਾ, ਅਗਨੀ ਹਵਨ ਨਾ ਕੋਇ ਤਪਾਈਆ। ਤੇਰਾ ਜੋਤੀ ਜੋਤ ਨੂਰ ਮਹਾਨਾ, ਨਿਰਗੁਣ ਨਿਰਵੈਰ ਤੇਰੀ ਰੁਸ਼ਨਾਈਆ। ਏਥੇ ਸਭ ਦਾ ਇਕ ਮਕਾਨਾ, ਪੈਗ਼ੰਬਰ ਗੁਰ ਅਵਤਾਰ ਵੰਡ ਨਾ ਕੋਇ ਵੰਡਾਈਆ। ਤੂੰ ਸਭ ਦਾ ਮਾਲਕ ਅੰਤਰਜਾਮਾ, ਅੰਤਰਜਾਮੀ ਬੇਪਰਵਾਹੀਆ। ਕਿਰਪਾ ਕਰ ਨਿਰਗੁਣ ਨਿਰਵੈਰ ਨਰ ਲੋਕਮਾਤ ਪਰਗਟ ਕਰ ਆਪਣਾ ਜਾਮਾ, ਜ਼ਿਮੀਂ ਅਸਮਾਨ ਖੋਜ ਖੁਜਾਈਆ। ਕੂੜੀ ਕਿਰਿਆ ਮੇਟ ਦੇ ਸ਼ਾਮਾ, ਸ਼ਮਾ ਨੂਰ ਜੋਤ ਹੋਏ ਰੁਸ਼ਨਾਈਆ। ਹੱਕ ਦਾ ਹੱਕ ਦਏਂ ਪੈਗ਼ਾਮਾਂ ਪੈਗ਼ੰਬਰਾਂ ਤੋਂ ਬਾਹਰ ਕਰ ਪੜ੍ਹਾਈਆ। ਸੂਰਬੀਰ ਆਇਆ ਵਿਚ ਮੈਦਾਨਾ, ਦੋ ਜਹਾਨਾਂ ਡੰਕ ਵਜਾਈਆ। ਤੇਰਾ ਖੇਲ ਆਦਿ ਜੁਗਾਦਿ ਵਿਸ਼ਨੂੰ ਭਗਵਾਨਾ, ਭਗਵਨ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਚਖੰਡ ਔਹ ਤਕ ਨਜ਼ਾਰਾ, ਸੋ ਪੁਰਖ ਨਿਰੰਜਣ ਰਿਹਾ ਦ੍ਰਿੜਾਈਆ। ਤੇਰਾ ਮੁਹੱਬਤ ਵਾਲਾ ਪਿਆਰਾ, ਪ੍ਰੇਮੀ ਪ੍ਰੀਤਮ ਤੋੜ ਨਿਭਾਈਆ। ਜਿਸ ਦਾ ਸਭ ਨੇ ਕੀਤਾ ਇਜ਼ਹਾਰਾ, ਸਿਫ਼ਤਾਂ ਵਿਚ ਸਾਲਾਹੀਆ। ਉਹ ਸਾਹਿਬ ਤੇਰਾ ਨਿਰੰਕਾਰਾ, ਨਿਰਵੈਰ ਇਕ ਅਖਵਾਈਆ। ਕਾਗਦ ਕਲਮ ਸਿਫ਼ਤ ਤੋਂ ਬਾਹਰਾ, ਕਲਮਿਆਂ ਵਿਚ ਕਦੀ ਨਾ ਆਈਆ। ਜਿਸ ਦਾ ਹੁਕਮ ਵਰਤੇ ਦੋ ਧਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਾਰ ਕਮਾਈਆ। ਅਲਾਹੀ ਨੂਰ ਪਰਵਰਦਿਗਾਰਾ, ਮਹਿਬੂਬ ਇਕ ਅਖਵਾਈਆ। ਤੇਰੇ ਲੇਖੇ ਦੀ ਪਾਵੇ ਸਾਰਾ, ਲਹਿਣਾ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਚਖੰਡ ਕਹੇ ਪ੍ਰਭੂ ਮੇਰੀ ਇਕ ਨਮਸਤੇ, ਨਮੋ ਨਮੋ ਸੀਸ ਝੁਕਾਈਆ। ਮੈਨੂੰ ਆਪਣਾ ਭੇਵ ਦੱਸ ਦੇ, ਪੜਦਾ ਓਹਲਾ ਰਹੇ ਨਾ ਰਾਈਆ। ਜਿਸ ਨਾਲ ਸਾਰੇ ਘਰਾਣੇ ਰਹਿਣ ਵਸਦੇ, ਵਸਲ ਆਪਣਾ ਯਾਰ ਦੇਣਾ ਕਰਾਈਆ। ਔਹ ਵੇਖ ਅਵਤਾਰ ਪੈਗ਼ੰਬਰ ਗੁਰੂ ਮੇਰੇ ਨਾਲ ਨੱਸਦੇ, ਭੱਜਣ ਚਾਈਂ ਚਾਹੀਂਆ। ਜਿਨ੍ਹਾਂ ਨੇ ਝਗੜੇ ਪਾਏ ਤਤ ਅੱਠ ਦੇ, ਨਵ ਸੱਤ ਦਰ ਦਰ ਬਣਾਈਆ। ਵਣਜਾਰੇ ਬਣ ਗਏ ਦੀਨ ਮਜ਼੍ਹਬ ਦੇ ਹੱਟ ਦੇ, ਕਾਇਨਾਤ ਖੋਜ ਖੁਜਾਈਆ। ਦੂਰ ਦੁਰਾਡੇ ਤੈਨੂੰ ਰਹੇ ਸੱਦ ਦੇ, ਹੋਕੇ ਨਾਮ ਕਲਮੇ ਵਾਲੇ ਲਗਾਈਆ। ਨੇਤਰ ਉਠਾ ਕੇ ਰਹੇ ਤਕਦੇ, ਦੂਰ ਦੁਰਾਡੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਦਰ ਤੇਰੇ ਸੀਸ ਨਿਵਾਈਆ। ਸਚਖੰਡ ਕਹੇ ਪ੍ਰਭੂ ਮੈਂ ਤੈਨੂੰ ਝੁਕਾਂ, ਝੁਕ ਝੁਕ ਸੀਸ ਨਿਵਾਈਆ। ਇਕ ਅਗੰਮੀ ਖ਼ਬਰ ਪੁਛਾਂ, ਸਹਿਜ ਨਾਲ ਦ੍ਰਿੜਾਈਆ। ਤੂੰ ਸ਼ਬਦ ਗੁਰੂ ਨੂੰ ਕਿਉਂ ਕਿਹਾ ਉਠ ਮੇਰਿਆ ਪੁੱਤਾ, ਸੁਤ ਦੁਲਾਰੇ ਦਿਆਂ ਵਡਿਆਈਆ। ਕਿਉਂ ਅਵਤਾਰ ਪੈਗ਼ੰਬਰ ਗੁਰੂਆਂ ਦਾ ਵੇਲਾ ਚੁੱਕਾ, ਚੇਤਨ ਸਭ ਨੂੰ ਦਏ ਕਰਾਈਆ। ਮੈਨੂੰ ਇਕੋ ਇਕ ਦੁੱਖਾ, ਬਹੁੜੀ ਸਦੀ ਚੌਧਵੀਂ ਮੇਰੇ ਦਵਾਰੇ ਵੜਨ ਕੋਇ ਨਾ ਪਾਈਆ। ਕਿਸੇ ਨੇ ਮਦਿ ਪੀਤੀ ਕਿਸੇ ਨੇ ਖਾਧਾ ਪਾਨ ਕਿਸੇ ਨੇ ਮੁਖ ਲਗਾਇਆ ਹੁੱਕਾ, ਤੇਰਾ

❋

❋

ਹੁਕਮ ਮੰਨਣ ਵਾਲਾ ਨਜ਼ਰ ਕੋਇ ਨਾ ਆਈਆ। ਕਿਸੇ ਨੇ ਮੂੰਡ ਮੁੰਡਾਇਆ, ਕਿਸੇ ਨੇ ਲਬ ਕਟਾਇਆ, ਕਿਸੇ ਨੇ ਸੀਸ ਵਧਾਇਆ, ਕਿਸੇ ਨੇ ਵਧਾ ਲਈਆਂ ਮੁੱਛਾਂ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਮੈਂ ਵੇਖਿਆ ਜੋ ਝਗੜਾ ਸੋ ਝਗੜਾ ਕਾਇਆ ਬੁਤਾ, ਬੁਤਖ਼ਾਨਿਆਂ ਕਰੇ ਨਾ ਕੋਇ ਸਫ਼ਾਈਆ। ਮੈਂ ਹੋਰ ਤੱਕਿਆ ਸ੍ਰਿਸ਼ਟੀ ਤੇਰਾ ਨਾਮ ਜਪਦੀ ਨਾਲ ਬੁੱਲਾਂ ਬੁੱਟਾਂ, ਹਿਰਦੇ ਸਕਿਆ ਨਾ ਕੋਇ ਵਸਾਈਆ। ਸਚਖੰਡ ਕਹੇ ਮੇਰਾ ਜੀਅ ਕਰਦਾ ਹੁਣ ਮੈਂ ਆਪ ਉਠਾਂ, ਜੇ ਕੋਈ ਮੇਰੇ ਕੋਲ ਉਤੇ ਨਹੀਂ ਆਉਂਦਾ ਤੇ ਮੈਂ ਲੋਕਮਾਤ ਜਾ ਕੇ ਵੇਖਾਂ ਤੇਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਜਿਹੜੀ ਤੇਰਾ ਨਾਮ ਗਈ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਚਖੰਡ ਕਹੇ ਅਵਤਾਰ ਪੈਗ਼ੰਬਰ ਗੁਰ ਕਰੋ ਤਿਆਰੀ, ਤ੍ਰੈਗੁਣ ਅਤੀਤੇ ਲਓ ਅੰਗੜਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਓ ਇਕੱਠੀ ਹੋ ਜਾਏ ਯਾਰੀ, ਯਰਾਨਾ ਇਕ ਬਣਾਈਆ। ਇਕੱਠੇ ਕਰੋ ਇਕੋ ਵਾਰੀ, ਵਾਰਤਾ ਪਿਛਲੀ ਦੇਣੀ ਭੁਲਾਈਆ। ਧਰਨੀ ਉਤੇ ਧਵਲ ਉਤੇ ਧੌਲ ਉਤੇ ਬੋਲੋ ਇਕ ਜੈਕਾਰੀ, ਨਾਅਰਾ ਇਕ ਸੁਣਾਈਆ। ਤੂੰ ਮਾਲਕ ਸਾਡਾ ਬੇਐਬ ਪਰਵਰਦਿਗਾਰੀ, ਜਲਵਾਗਰ ਤੇਰੀ ਰੁਸ਼ਨਾਈਆ। ਸਾਡੀ ਦੀਨ ਮਜ਼੍ਹਬ ਨਾਲੋਂ ਟੁੱਟ ਗਈ ਯਾਰੀ, ਯਰਾਨਾ ਤੇਰੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਰਨ ਸਲਾਹ, ਸਚਖੰਡ ਵਿਚ ਆਪਣਾ ਮਤਾ ਬਣਾਈਆ। ਚਲੋ ਇਕ ਮੱਲੀਏ ਰਾਹ, ਰਹਿਬਰ ਤਕੀਏ ਬੇਪਰਵਾਹੀਆ। ਜਿਸ ਨੂੰ ਰਾਮ ਕ੍ਰਿਸ਼ਨ ਕਹਿ ਕੇ ਆਏ ਖ਼ੁਦਾ, ਵਾਹਿਗੁਰੂ ਸਤਿਨਾਮ ਦ੍ਰਿੜਾਈਆ। ਹੋਣਾ ਨਹੀਂ ਉਸ ਤੋਂ ਜੁਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਉਹਦੇ ਹੱਥ ਸਭ ਦੀ ਬਾਂਹ, ਪੁਸ਼ਤ ਪਨਾਹ ਸਭ ਦੇ ਹੱਥ ਟਿਕਾਈਆ। ਜਿਸ ਨੂੰ ਸਾਰੇ ਕਹਿੰਦੇ ਵਾਹਵਾ, ਸੋ ਮਾਲਕ ਅਗੰਮ ਅਥਾਹੀਆ। ਇਕ ਡਰ ਅੱਗੇ ਦੀਨ ਮਜ਼੍ਹਬ ਦਾ ਲੱਗਣਾ ਨਹੀਂ ਕੋਈ ਦਾਅ, ਦਾਅਵੇਦਾਰ ਨਾ ਕੋਇ ਅਖਵਾਈਆ। ਸਾਡਾ ਸ਼ਬਦੀ ਗੁਰੂ ਗੁਰ ਗਵਾਹ, ਸ਼ਹਾਦਤ ਅੰਤ ਦਏ ਭੁਗਤਾਈਆ। ਜਿਸ ਦਾ ਸਾਰਿਆਂ ਨੇ ਸਿਫ਼ਤਾਂ ਵਿਚ ਗਾਇਆ ਨਾਂ, ਅਸਲੀ ਨਾਮ ਹੱਥ ਨਾ ਕਿਸੇ ਫੜਾਈਆ। ਜਿਸ ਨੂੰ ਕਹਿੰਦੇ ਆਏ ਪਿਤਾ ਤੇ ਮਾਂ, ਮਾਲਕ ਨੂਰ ਖ਼ੁਦਾਈਆ। ਉਨ ਕੀ ਕੀਤਾ ਉਹ ਗੁਰ ਅਵਤਾਰ ਪੈਗ਼ੰਬਰਾਂ ਤੋਂ ਝਗੜਾ ਪਵਾ ਕੇ ਸੂਰ ਤੇ ਗਾਂ, ਮਾਨਵ ਮਾਨਵ ਨਾਲ ਦਿਤੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਚਖੰਡ ਕਹੇ ਮੈਂ ਕੀ ਕਹਿਣਾ, ਪ੍ਰਭ ਕਹਿ ਕੇ ਕੀ ਸੁਣਾਈਆ। ਮੈਨੂੰ ਐਂ ਜਾਪਦਾ ਅੱਗੇ ਵਾਸਤੇ ਮੇਰੇ ਅੰਦਰ ਕਿਸੇ ਨਹੀਂ ਬਹਿਣਾ, ਲੋਕਮਾਤ ਵਿਚੋਂ ਕੋਇ ਨਾ ਆਈਆ। ਤੇਰਾ ਉਸਰਿਆ ਹੋਇਆ ਪਿਆਰ ਦਾ ਮੰਦਰ ਬਿਨਾ ਢਾਹੇ ਤੋਂ ਢਹਿਣਾ, ਰੰਗ ਮਹੱਲ ਨਾ ਕੋਇ ਸੁਹਾਈਆ। ਤੇਈ ਅਵਤਾਰ ਪੈਗ਼ੰਬਰ ਗੁਰ ਇਨ੍ਹਾਂ ਇਕੋ ਦੱਸਿਆ ਤੇਰਾ ਭਾਣਾ ਸਹਿਣਾ, ਦੂਸਰ ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਔਹ ਤਕ ਮੇਰਾ ਨਾਮ ਮੁਕਾਮੇ ਹੱਕ, ਹੱਕ ਹੱਕ ਦਾ ਨਾਅਰਾ ਦਿਤਾ ਲਗਾਈਆ। ਦਰਗਹ ਸਾਚੀ ਤੇਰਾ ਦਵਾਰਾ ਪੱਕ, ਪੈਗ਼ੰਬਰ ਆਏ ਸੁਣਾਈਆ। ਕਿਉਂ ਹੋਇਆ ਸਭ ਨੂੰ ਸ਼ੱਕ, ਸ਼ਿਕਵੇ ਸਕੇ ਨਾ ਕੋਇ ਮਿਟਾਈਆ। ਪ੍ਰਭ ਇਹ ਤੇਰਾ ਦਵਾਰਾ ਦੀਨ ਮਜ਼੍ਹਬ ਦਾ ਬਣ ਗਿਆ ਹੱਟ, ਵਣਜਾਰੇ ਵੱਖਰਾ ਵੱਖਰਾ ਸੌਦਾ

❋

❋

ਰਹੇ ਟਿਕਾਈਆ। ਉਹ ਵੇਖ ਹਜ਼ਰਤ ਈਸਾ ਦਾ ਕਲਾਕ ਕਰੇ ਟਕ ਟਕ, ਆਵਾਜ਼ ਆਪਣੀ ਰਿਹਾ ਜਣਾਈਆ। ਮੁਹੰਮਦ ਰਿਹਾ ਨੱਠ, ਭੱਜੇ ਵਾਹੋ ਦਾਹੀਆ। ਮੂਸਾ ਰਿਹਾ ਢੱਠ, ਨੈਣ ਮੂੰਦ ਅੱਖ ਵਖਾਈਆ। ਤੇਰਾ ਖੇਲ ਪੁਰਖ ਸਮਰਥ, ਵਡ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਜਣਾਈਆ। ਸਚਖੰਡ ਕਹੇ ਪ੍ਰਭ ਤੇਰਾ ਖੇਲ ਅਪਾਰਾ, ਅਪਰੰਪਰ ਨਜ਼ਰੀ ਆਈਆ। ਦਰ ਖੜ੍ਹੇ ਗੁਰੂ ਅਵਤਾਰਾ, ਪੈਗ਼ੰਬਰ ਸੋਭਾ ਪਾਈਆ। ਦਰ ਦਰਵੇਸ਼ ਹੋਣ ਭਿਖਾਰਾ, ਮੰਗਣ ਚਾਈਂ ਚਾਈਂਆ। ਇਕੋ ਵਸਤ ਦੇ ਥਾਰਾ, ਥਿਰ ਆਪਣੀ ਦਇਆ ਕਮਾਈਆ। ਕੀ ਖੇਲ ਤਕੀਏ ਸੰਸਾਰਾ, ਸਹਿਸਾ ਰੋਗ ਨਾ ਕੋਇ ਮਿਟਾਈਆ। ਚਾਰੋਂ ਕੁੰਟ ਧੂੰਆਂਧਾਰਾ, ਅੰਧ ਅੰਧੇਰਾ ਗਿਆ ਛਾਈਆ। ਸਾਡਾ ਚਲੇ ਕੋਇ ਨਾ ਚਾਰਾ, ਚਾਰੋਂ ਕੁੰਟ ਦੁਹਾਈਆ। ਰਾਹ ਤਕਦੇ ਤੇਰਾ ਕਲ ਕਲਕੀ ਅਵਤਾਰਾ, ਅਮਾਮ ਅਮਾਮਾ ਹੋ ਸਹਾਈਆ। ਤੇਰਾ ਸੁਣੀਏ ਇਕ ਜੈਕਾਰਾ, ਇਕੋ ਸਿਫ਼ਤ ਸਾਲਾਹੀਆ। ਸਭ ਦਾ ਖ਼ਾਲੀ ਭਰੀਂ ਭੰਡਾਰਾ, ਭਰਪੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਬੇਪਰਵਾਹੀਆ। ਸਚਖੰਡ ਕਹੇ ਪ੍ਰਭੂ ਗੁਰ ਅਵਤਾਰ ਪੈਗ਼ੰਬਰ ਆਏ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਵਸੇ ਤੇਰੇ ਧਰਮ ਧਾਰ ਦੇ ਖੇੜੇ, ਨਗਰ ਨਰ ਨਰਾਇਣ ਮਿਲੇ ਵਡਿਆਈਆ। ਜਿਥੇ ਏਕਾ ਦੂਆ ਨਹੀਂ ਝੇੜੇ, ਦੁਤੀਆ ਭਾਉ ਨਾ ਕੋਇ ਵਖਾਈਆ। ਖੇਲ ਤਕਣ ਤੇਰੇ ਮੇਰੇ, ਰੂਪ ਅਨੂਪ ਇਕੋ ਸੋਭਾ ਪਾਈਆ। ਝਗੜੇ ਰਹੇ ਨਾ ਗੁਰੂ ਗੁਰ ਚੇਰੇ, ਮੁਰਸ਼ਦ ਮੁਰੀਦ ਵੰਡ ਨਾ ਕੋਇ ਵੰਡਾਈਆ। ਇਕੋ ਧਰਮ ਧਾਰ ਦੇ ਬੇੜੇ, ਨਈਆ ਨੌਕਾ ਨਾ ਕੋਇ ਰਖਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਏ ਦਵਾਰੇ ਤੇਰੇ, ਦਰ ਤੇਰਾ ਇਕੋ ਨਜ਼ਰੀ ਆਈਆ। ਸਾਹਿਬ ਸੁਲਤਾਨ ਕਰ ਦੇ ਮਿਹਰੇ, ਮਿਹਰਵਾਨ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਇਕੋ ਵਾਰ ਮਾਰੋ ਝਾਕੀ, ਨਿਗਹ ਚਾਰੋਂ ਕੁੰਟ ਉਠਾਈਆ। ਤੁਹਾਡੇ ਹੁੰਦਿਆਂ ਕਿਉਂ ਹੋਈ ਅੰਧੇਰੀ ਰਾਤੀ, ਕਲਜੁਗ ਆਪਣੀ ਕਲ ਵਰਤਾਈਆ। ਸੂਰਮੇ ਹੋ ਕੇ ਹੱਥ ਮਾਰੋ ਉਪਰ ਛਾਤੀ, ਛਤਰਧਾਰੀ ਰਿਹਾ ਦ੍ਰਿੜਾਈਆ। ਕਿਉਂ ਨਹੀਂ ਆਤਮਾ ਦੀ ਘਰ ਘਰ ਜਗੀ ਬਾਤੀ, ਅੰਧ ਅੰਧੇਰ ਮਿਟਾਈਆ। ਕਿਉਂ ਨਹੀਂ ਬਜਰ ਕਪਾਟੀ ਪਾਟੀ, ਪੜਦਾ ਸਕਿਆ ਨਾ ਕੋਇ ਖੁਲ੍ਹਾਈਆ। ਕਿਉਂ ਨਾ ਅੰਦਰ ਮੁਕੀ ਵਾਟੀ, ਨਵ ਦਰ ਦਾ ਡੇਰਾ ਢਾਹੀਆ। ਕਿਉਂ ਨਾ ਅੰਮ੍ਰਿਤ ਮਿਲਿਆ ਬੂੰਦ ਸਵਾਂਤੀ, ਆਬੇ ਹਯਾਤ ਨਾ ਕੋਇ ਪਿਲਾਈਆ। ਕਿਉਂ ਨਾ ਸੁਰਤੀ ਹੋਈ ਇਕਾਂਤੀ, ਯਕਸੂਈ ਰੰਗ ਰੰਗਾਈਆ। ਕਿਉਂ ਨਾ ਮੰਜ਼ਲ ਚੜ੍ਹੇ ਘਾਟੀ, ਪਿਛਲਾ ਪੰਧ ਮੁਕਾਈਆ। ਕੇਹੜਾ ਕਲਮਾ ਕੇਹੜਾ ਨਾਮ ਕੇਹੜੀ ਤੁਹਾਡੀ ਹਾਟੀ, ਹਟਵਾਣਿਉ ਦਿਓ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਨੌਜਵਾਨੋ, ਨੌ ਖੰਡ ਪ੍ਰਿਥਮੀ ਧਿਆਨ ਲਗਾਈਆ। ਦੀਨਾਂ ਮਜ਼੍ਹਬਾਂ ਦੇ ਮਿਹਰਵਾਨੋ, ਪੜਦਾ ਲਓ ਚੁਕਾਈਆ। ਧਰਮ ਦੇ ਗੱਡਣ ਵਾਲੇ ਨਿਸ਼ਾਨੋ, ਨਿਸ਼ਾਨੇ ਤਕੋ ਥਾਉਂ ਥਾਈਂਆ। ਕਥਣ ਵਾਲੇ ਕਰਨ ਕਲਾਮੋ, ਕਾਇਨਾਤ ਖੋਜੋ ਚਾਈਂ ਚਾਈਂਆ। ਫੇਰ ਤਕੋ ਮਕਬਰਿਆਂ ਤੇ ਮੜ੍ਹੀ ਮਸਾਣੋ, ਕਵਣ ਪਲੂ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ

❋

❋

ਕਰਤਾ ਆਪ ਜਣਾਈਆ। ਗੁਰ ਅਵਤਾਰ ਪੈਗ਼ੰਬਰ ਫਿਰੇ ਚਾਰ ਚੁਫੇਰੇ, ਭੱਜੇ ਵਾਹੋ ਦਾਹੀਆ। ਓ ਤੁਹਾਡੇ ਹੁੰਦਿਆਂ ਵੇਖੋ ਕਲਜੁਗ ਨੇ ਲਾ ਲਏ ਡੇਰੇ, ਬੈਠਾ ਡੇਰਾ ਲਾਈਆ। ਸ਼ਰਅ ਮੁਹੰਮਦ ਦੀ ਕਰੇ ਨਾ ਕੋਇ ਨਬੇੜੇ, ਰਾਮ ਰਾਮਾ ਰੂਪ ਨਾ ਕੋਇ ਬਣਾਈਆ। ਨਾਨਕ ਤਪੇ ਦਾ ਰੰਗ ਨਾ ਆਵੇ ਨੇੜੇ, ਦੂਰ ਦੁਰਾਡੇ ਭੱਜੇ ਵਾਹੋ ਦਾਹੀਆ। ਕਾਇਆ ਅਗਨੀ ਸਭ ਦੀ ਤਪੇ ਵਿਚ ਖੇੜੇ, ਸਾਢੇ ਤਿੰਨ ਹੱਥ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਭੱਜੋ ਨਾਲ ਜ਼ੋਰ, ਛੇਤੀ ਛੇਤੀ ਪੰਧ ਮੁਕਾਈਆ। ਵੇਖੋ ਤੁਹਾਡੇ ਦੀਨਾਂ ਮਜ਼੍ਹਬਾਂ ਦੇ ਘਰ ਵਿਚ ਲੱਗੇ ਚੋਰ, ਬੈਠੇ ਆਸਣ ਲਾਈਆ। ਪ੍ਰੇਮ ਦੀ ਕਟ ਦਿਤੀ ਡੋਰ, ਗੰਢ ਸਕੇ ਨਾ ਕੋਇ ਪਵਾਈਆ। ਮਨ ਸਕੇ ਕੋਇ ਨਾ ਹੋੜ, ਹੋੜਾ ਨਾਮ ਨਾ ਕੋਇ ਲਗਾਈਆ। ਸੁਰਤੀ ਸ਼ਬਦ ਨਾ ਸਕੇ ਜੋੜ, ਮਨ ਕਾ ਮਣਕਾ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਉ ਨੱਠੀਏ ਨਾਲ ਬਲ, ਬ੍ਰਹਿਮੰਡ ਖੰਡ ਚੱਕਰ ਲਗਾਈਆ। ਕਦਮਾਂ ਨਾਲ ਨਹੀਂ ਜਾਣਾ ਚਲ, ਤਨ ਵਜੂਦ ਨਾ ਕੋਇ ਰਖਾਈਆ। ਜਿਧਰ ਤੱਕਿਆ ਓਧਰ ਕਪਟ ਛਲ, ਹੰਕਾਰ ਵਿਕਾਰ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਦਏ ਦੁਹਾਈਆ। ਨੇਤਰ ਰੋਵੇ ਅਠਸਠ ਜਲ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਫਲ ਦਿਸਿਆ ਨਾ ਕਿਸੇ ਕਾਇਆ ਡਲ, ਪੱਤ ਟਹਿਣੀ ਰਹੀ ਕੁਰਲਾਈਆ। ਆਤਮਾ ਪਰਮਾਤਮਾ ਗਈ ਕਿਸੇ ਨਾ ਰਲ, ਸੱਚਾ ਘਰ ਨਾ ਕੋਇ ਵਸਾਈਆ। ਜਿਧਰ ਵੇਖਿਆ ਓਧਰ ਲੋਭ ਮੋਹ ਹੰਕਾਰ ਦਾ ਫਿਰੇ ਦਲ, ਭੱਜੇ ਵਾਹੋ ਦਾਹੀਆ। ਦੀਨ ਮਜ਼੍ਹਬ ਵੇਖੀ ਡੂੰਘੀ ਡਲ, ਜਿਸ ਵਿਚੋਂ ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣ ਸਾਚੇ ਸਾਡੇ ਮਾਲਕ, ਸਚ ਦਈਏ ਦ੍ਰਿੜਾਈਆ। ਅਸੀਂ ਸਭ ਨੇ ਕਿਹਾ ਤੂੰ ਸਾਡਾ ਪ੍ਰਿਤਪਾਲਕ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਹੁਣ ਕਿਉਂ ਕਰਦਾ ਏਂ ਨਿੰਦਰਾ ਆਲਸ, ਪੜਦਾ ਓਹਲਾ ਦੇ ਉਠਾਈਆ। ਅਸੀਂ ਚਾਹੁੰਦੇ ਸਾਰੇ ਮਾਨਵ ਹੋ ਜਾਣ ਰੂਪ ਖ਼ਾਲਸ, ਖ਼ਾਲਸਾ ਰੂਪ ਤੇਰਾ ਤੇਰੇ ਵਿਚ ਸਮਾਈਆ। ਸਾਨੂੰ ਮਜ਼੍ਹਬ ਦੀ ਅੱਜ ਤੋਂ ਰਹੀ ਕੋਇ ਨਾ ਲਾਲਸ, ਝਗੜਾ ਪਿਛਲਾ ਦਿਤਾ ਚੁਕਾਈਆ। ਸਚ ਦੀ ਹੱਕ ਦੀ ਤੇਰੇ ਨਾਮ ਦੀ ਨਾਮ ਅਦਾਲਤ, ਅਦਲ ਇਨਸਾਫ਼ ਇਕ ਕਰਾਈਆ। ਕੂੜੀ ਕਿਰਿਆ ਸਭ ਦੇ ਅੰਦਰੋਂ ਕਢ ਦੇ ਜਹਾਲਤ, ਜਹਾਂ ਤਹਾਂ ਹੋ ਸਹਾਈਆ। ਮਿਹਰ ਮੁਹੱਬਤ ਦੀ ਬਖ਼ਸ਼ ਦੇ ਨਿਆਮਤ, ਨਰ ਨਰੈਣ ਆਪਣਾ ਰੰਗ ਦੇ ਰੰਗਾਈਆ। ਪਰ ਸਾਡਾ ਇਕ ਵਾਸਤਾ ਜੇ ਕਿਤੇ ਸਦੀ ਚੌਧਵੀਂ ਦੀ ਟਾਲ ਦੇਵੇਂ ਕਿਆਮਤ, ਕਿਆਮਗਾਹ ਤੇਰਾ ਦਰ ਇਕੋ ਨਜ਼ਰੀ ਆਈਆ। ਤੂੰ ਆਦਿ ਅੰਤ ਦਾ ਸਹੀ ਸਲਾਮਤ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਖੇਲ ਸੂਰਾ ਸਰਬੰਗਾ, ਹਰਿ ਕਰਤਾ ਆਪ ਕਰਾਈਆ। ਜਿਹੜੀਆਂ ਤੁਸੀਂ ਚਾਰ ਜੁਗ ਮੰਗੀਆਂ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਸ ਨੂੰ ਸਮਝੇ ਕੋਇ ਨਾ ਪੰਡਾ, ਬੰਦਾ ਬੰਦਗੀ ਵਿਚ ਨਾ ਕੋਇ ਦ੍ਰਿੜਾਈਆ। ਜਿਸ ਦਾ ਖੇਲ ਪੁਰਖ ਅਕਾਲ ਸੰਦਾ, ਦੂਜੀ ਸਨਦ ਹੱਥ ਨਾ ਕਿਸੇ ਫੜਾਈਆ।

❋

❋

ਜਿਸ ਦੇ ਕੋਲ ਲੇਖਾ ਚੰਗਾ ਮੰਦਾ, ਚੁਰਾਸੀ ਵੇਖੇ ਥਾਉਂ ਥਾਈਂਆ। ਉਸ ਦੇ ਨਾਮ ਦਾ ਇਕੋ ਸਤਰੰਗ ਦਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਮਨੁਸ਼ ਅੰਦਰੋਂ ਰਹਿਣ ਨਾ ਦੇਵੇ ਕੋਇ ਗੰਦਾ, ਅੰਦਰੋਂ ਅੰਦਰ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਪੈਗ਼ੰਬਰ ਕਹਿਣ ਆਵਾਜ਼ੇ ਅਜ਼ੂ, ਆਜ਼ੀਨੋ ਅਜ਼ਮ ਜ਼ੌਕੇ ਜ਼ਨਿਸ਼ ਚਸ਼ਮੇ ਨਜ਼ੂ ਖ਼ੁਦਾਏ ਜ਼ਿਗਤ ਆਫ਼ਤਾਬੇ ਨਜ਼ੂਨਾ ਗੋਸ਼ੇ ਸ਼ਮੀ ਨੂਰੇ ਰਹੀਂ ਤੀਰੇ ਜ਼ਮੀਂ ਤੋਖ਼ੇ ਤਬਾ ਜ਼ਨੀਤੇ ਰੁਬਾ ਮੁਹੰਮਦੇ ਖ਼ੁਦਾ ਦਸਤੇ ਦੁਆ ਜ਼ਹੀਰੇ ਜ਼ਵਾ ਗੁਜ਼ਸ਼ਤੇ ਕਜ਼ੀ ਬਹਿਸ਼ਤੇ ਮਜ਼ੀ ਚਾਨੇ ਸਤੂ, ਜ਼ਾਨੇ ਮਹੂ ਰਸੂਲੇ ਜ਼ਬੂ ਨਬੀਏ ਦਹੂ ਕਾਲਿਸਤਾ ਕਨੁੰਦ ਸ਼ਬਦੇ ਮਰਦੰਗ ਨਵਿਸਤੇ ਨਕੀ ਜ਼ਹੂਰੇ ਮਬੂ ਤਬਰੇਜ਼ ਨੂਹ, ਸੀਨੇ ਸਰਮਦ ਦਸਤੇ ਜ਼ਵਦ ਅਵਵਵ ਵਵ ਤੇਰਾ ਮਜ਼ੂ, ਮੇਰੇ ਖ਼ੁਦਾ ਤੇਰਾ ਜ਼ਹੂਰ ਬੇਨਜ਼ੀਰ ਦੱਸ ਕਦੋਂ ਹੋਣਾ ਸ਼ੁਰੂ, ਸ਼ਰਅ ਦੇ ਮਾਲਕ ਸ਼ਰਅ ਸ਼ਰਅ ਵਿਚੋਂ ਬਦਲਾਈਆ। ਮੇਰੇ ਹੱਕ ਹੱਕ ਦੇ ਗਾਡ, ਗਾਈਡ ਤੇਰੀ ਇਕ ਦੁਹਾਈਆ। ਤੇਰੇ ਹੈਂਡ ਵਿਚ ਹੱਥ ਵਿਚ ਇਕੋ ਰਾਡ, ਰੈਡ ਰੰਗ ਦੇ ਵਖਾਈਆ। ਤੇਰਾ ਹੁਕਮ ਹੱਕ ਕਿ ਹਾਰਡ, ਜਿਸ ਨਾਲ ਹੈਂਡਜ਼ ਅਪ ਸਭ ਦੇ ਦਏਂ ਕਰਾਈਆ। ਮੁਹੰਮਦ ਕਹੇ ਉਹ ਮਾਲਕ ਇਕੋ ਵਾਹਦ, ਮਾਲਕ ਧੁਰਦਰਗਾਹੀਆ। ਜਿਸ ਨੂੰ ਲੱਭਦੇ ਕੋਟਨ ਕੋਟ ਸੰਤ ਸਾਧ, ਬੈਠੇ ਧੂਣੀਆਂ ਤਾਈਆ। ਸੁਰਤੀ ਵਿਚ ਸਾਰੇ ਰਹੇ ਜਾਗ, ਜਾਗਰਤ ਵੇਖਣ ਥਾਉਂ ਥਾਈਂਆ। ਜਿਸ ਦਾ ਬ੍ਰਹਿਮੰਡ ਖੰਡ ਦੋ ਜਹਾਨ ਸ਼ਬਦੀ ਸ਼ਬਦ ਨਾਲ ਆਬਾਦ, ਆਬਾਦਕਾਰੀ ਆਤਮਾ ਪਰਮਾਤਮਾ ਲਈ ਬਣਾਈਆ। ਓ ਜੁਗ ਬਦਲਣਾ ਉਸ ਦਾ ਰਿਵਾਜ, ਆਦਿ ਅੰਤ ਦੀ ਰੀਤੀ ਚਲੀ ਆਈਆ। ਜਿਸ ਨੇ ਸਭ ਨੂੰ ਅੰਤ ਦੇ ਕੇ ਜੁਆਬ, ਜੁਆਬ ਤਲਬੀ ਮੰਗਣੀ ਥਾਉਂ ਥਾਈਂਆ। ਕਿਸੇ ਦੀ ਜੁਰਤ ਪੈਣੀ ਨਹੀਂ ਸੀਸ ਤੇ ਰੱਖ ਸਕੇ ਕੋਇ ਤਾਜ, ਤਖ਼ਤ ਨਿਵਾਸੀ ਸਾਰੇ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਵਤਾਰ ਪੈਗ਼ੰਬਰ ਗੁਰੂ ਗੁਰਦੇਵਾ, ਦੇਵ ਦੇਵਾ ਰਿਹਾ ਸੁਣਾਈਆ। ਤੁਸਾਂ ਸਭ ਨੇ ਬੜੀ ਚੰਗੀ ਕੀਤੀ ਸੇਵਾ, ਚਾਰ ਜੁਗ ਮੇਰਾ ਸਿਫ਼ਤਾਂ ਵਾਲਾ ਢੋਲਾ ਗਾਈਆ। ਨਾਮ ਜਪਾਇਆ ਨਾਲ ਰਸਨਾ ਜਿਹਵਾ, ਬੁੱਲਾਂ ਨਾਲ ਬੁੱਲ ਦਿਤੇ ਟਕਰਾਈਆ। ਕਿਸੇ ਫੜ ਕੇ ਬਹਾਇਆ ਨਹੀਂ ਸਚਖੰਡ ਧਾਮ ਨਿਹਚਲ ਨਿਹਕੇਵਾ, ਨਿਜ ਗ੍ਰਹਿ ਡੇਰਾ ਕੋਇ ਨਾ ਲਾਈਆ। ਸਚ ਦੱਸੋ ਤੁਹਾਡੇ ਮੁਰੀਦਾਂ ਸਿਖਾਂ ਨੂੰ ਤੁਹਾਡੇ ਨਾਮ ਦਾ ਕੇਹੜਾ ਕੇਹੜਾ ਮਿਲ ਗਿਆ ਮੇਵਾ, ਜਿਸ ਦਾ ਰਸ ਚਖ ਕੇ ਸ਼ਾਂਤੀ ਵਿਚ ਤੁਹਾਡੇ ਵਿਚ ਗਏ ਸਮਾਈਆ। ਕੋਈ ਕੌਸਤਕ ਮਨੀਆਂ ਦਾ ਲਾਉਣਾ ਨਹੀਂ ਥੇਵਾ, ਤਿਲਕ ਲਲਾਟੀ ਜਗਤ ਨਾ ਕੋਇ ਵਖਾਈਆ। ਕੋਈ ਲਬਾਸ ਨਹੀਂ ਪਹਿਰੇਵਾ, ਤਨ ਭੂਸ਼ਣ ਨਾਲ ਬਦਲਾਈਆ। ਪਿਆਰ ਤੇ ਮੁਹੱਬਤ ਵਾਲੀ ਦੱਸੋ ਸੇਵਾ, ਸੇਵਕ ਸੇਵਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਦਏ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਹੁਕਮ ਬੜਾ ਜਬਰਦਸਤ, ਜਾਬਰ ਇਕੋ ਨਜ਼ਰੀ ਆਈਆ। ਅਸੀਂ ਤੇਰੀ ਮਹਿੰਮਾ ਲਿਖਦੇ ਰਹੇ ਤੇ ਸਾਡੇ ਕੰਬਦੇ ਰਹੇ ਹਸਤ, ਹਸਤ ਹਸਤ ਨਾਲ ਬਦਲਾਈਆ। ਤੇਰੀ ਮਧ ਖ਼ੁਮਾਰੀ ਵਿਚ ਰਹੇ ਮਸਤ, ਮਸਤੀ ਵਿਚ ਤੇਰਾ ਢੋਲਾ ਗਾਈਆ। ਕਦੀ ਦੱਸਿਆ ਉਤੇ ਅਰਸ਼ ਕਦੀ ਵੇਖਿਆ ਉਤੇ ਫ਼ਰਸ਼, ਅਰਸ਼ ਫ਼ਰਸ਼ ਤੇਰਾ ਰੂਪ ਨਜ਼ਰੀ ਆਈਆ। ਬਹੁੜੀ, ਦੁਹਾਈ, ਖ਼ੁਦਾ ਤੂੰ ਸਾਡੇ ਉਤੇ ਕੀਤਾ ਨਹੀਂ ਤਰਸ, ਰਹਿਮਤ ਵਾਲੀ ਨਿਗਹ ਨਾ ਕੋਇ ਉਠਾਈਆ। ਕਿਸੇ ਨੂੰ ਮੰਦਰ ਵਾੜਿਆ ਕਿਸੇ ਨੂੰ ਮਸੀਤ ਵਾੜਿਆ

❋

❋

ਕਿਸੇ ਨੂੰ ਵਾੜ ਦਿਤਾ ਚਰਚ, ਚੰਮ ਦੇ ਚੰਮ ਦ੍ਰਿਸ਼ਟੀ ਵਾਲੇ ਝਗੜੇ ਦਿਤੇ ਪਾਈਆ। ਆਪਣੇ ਨਾਮ ਦੇ ਥੋੜੇ ਥੋੜੇ ਪੱਲੇ ਦੇ ਕੇ ਖ਼ਰਚ, ਖ਼ਰਚਖਾਹ ਜਗਤ ਵਾਲੇ ਦਿਤੇ ਵਖਾਈਆ। ਸਾਡੇ ਸਿਰੋਂ ਅਜੇ ਤਕ ਲੱਥਾ ਨਹੀਂ ਕਰਜ਼, ਮਕਰੂਜ਼ ਹੋ ਕੇ ਦਈਏ ਦੁਹਾਈਆ। ਅਸੀਂ ਚਾਹੁੰਦੇ ਤੇਰਾ ਇਕੋ ਨਾਮ ਕਲਮਾ ਤੇਰੇ ਸਿਫ਼ਤ ਦੀ ਇਕੋ ਹੋਵੇ ਤਰਜ਼, ਦੂਜਾ ਤਰਾਨਾ ਨਾ ਕੋਇ ਸੁਣਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰੂਓ ਦੱਸੋ ਮੇਰੇ ਸਚਖੰਡ ਵਿਚ ਕੇਹੜੇ ਕਰਾਏ ਦਰਜ, ਦਰਜੇਵਾਰ ਦਿਓ ਦ੍ਰਿੜਾਈਆ। ਤੁਸਾਂ ਕਿਸ ਦੀ ਬੇਨੰਤੀ ਮਨਜ਼ੂਰ ਕੀਤੀ ਅਰਜ਼, ਆਰਜ਼ੂ ਆਪਣੇ ਵਿਚ ਟਿਕਾਈਆ। ਕਿਸ ਦੀ ਜਨਮ ਮਰਨ ਦੀ ਮਿਟਾਈ ਮਰਜ਼, ਚੁਰਾਸੀ ਦਾ ਪੰਧ ਮੁਕਾਈਆ। ਕਿਸ ਦੀ ਸ਼ਰਅ ਦੀ ਮਿਟੀ ਗ਼ਰਜ਼, ਗਰਜੇ ਕਿ ਮੇਰਾ ਇਕੋ ਨੂਰ ਦਿਤਾ ਚਮਕਾਈਆ। ਵੇਖੋ ਆਪਣੇ ਲੇਖੇ ਦੀ ਪੁੱਠੀ ਕਿ ਸਿੱਧੀ ਨਰਦ, ਨਰ ਨਰਾਇਣ ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਮੇਲੇ ਸਹਿਜ ਸੁਭਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਅਸੀਂ ਆਦਿ ਤੋਂ ਦੱਸਿਆ ਔਹ ਵੇਖ ਤੇਰੀ ਇਕੋ ਜਗਦੀ ਜੋਤੀ, ਦੀਪਕ ਥਾਲੀਆਂ ਵਾਲੇ ਦੇਣ ਗਵਾਹੀਆ। ਤੇਰਾ ਨਾਮ ਅਗੰਮਾ ਮਾਣਕ ਮੋਤੀ, ਇਸ ਦੀ ਕੀਮਤ ਜਗਤ ਨਾ ਕੋਇ ਚੁਕਾਈਆ। ਤੇਰਾ ਤਨ ਵਜੂਦ ਸੋਹਣਾ ਸੁਹੰਜਣਾ ਸਤਿ ਸਰੂਪ ਦੀ ਕੋਠੀ, ਕਾਇਆ ਗੜ੍ਹ ਦਿਤੀ ਸੁਹਾਈਆ। ਪਰ ਤੂੰ ਬੜਾ ਚਾਲਾਕ ਆਪ ਚੜ੍ਹ ਗਿਉਂ ਉਪਰ ਚੋਟੀ, ਚੋਟਿਆ ਨਜ਼ਰ ਕਿਸੇ ਨਾ ਆਈਆ। ਨਾਲੇ ਨਾਮ ਦਿੱਤਾ ਪੈਗ਼ਾਮ ਦਿੱਤਾ ਕਲਮਾ ਦਿੱਤਾ ਈਮਾਨ ਦਿੱਤਾ ਨਾਲੇ ਵਿਚ ਮਨ ਦੀ ਮਨਸਾ ਪਾ ਦਿਤੀ ਖੋਟੀ, ਖਰੇ ਖੋਟੇ ਇਕੋ ਰੰਗ ਰੰਗਾਈਆ। ਸਾਡੀ ਦੁਹਾਈ ਹੁਣ ਕਲਜੁਗ ਦੀ ਉਮਰ ਲੰਘ ਗਈ ਚੋਖੀ, ਚਾਰ ਲੱਖ ਬੱਤੀ ਹਜ਼ਾਰ ਪੂਰ ਨਾ ਕਦੇ ਕਰਾਈਆ। ਅਜੇ ਤੇ ਥੋੜਾ ਸਮਾਂ ਬੀਤਿਆ ਤੇਰੀ ਪੜ੍ਹੇ ਕੋਇ ਨਾ ਪੋਥੀ, ਪੁਸਤਕਾਂ ਬਗ਼ਲਾਂ ਵਿਚ ਟਿਕਾਈਆ। ਜੇ ਕੋਈ ਪੜ੍ਹਦਾ ਤੇ ਪੜ੍ਹਦਾ ਕਾਰਨ ਰੋਜ਼ੀ, ਰੋਜ਼ੇ ਰੱਖ ਕੇ ਤੇਰਾ ਧਿਆਨ ਨਾ ਕੋਇ ਲਗਾਈਆ। ਜੇ ਕੋਈ ਜਗਤ ਜਗਿਆਸੂ ਬਣ ਗਿਆ ਜੋਗੀ, ਜੋਗੀਸ਼ਰ ਹੋ ਕੇ ਭੱਜੇ ਵਾਹੋ ਦਾਹੀਆ। ਪਰ ਤੇਰਾ ਖੇਲ ਤੂੰ ਠਾਕਰ ਧੁਰ ਦਾ ਮੌਜੀ, ਮਜਲਸ ਆਪਣੀ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਚਖੰਡ ਕਹੇ ਮੈਂ ਵੇਖਾਂ ਅਗਲੀ ਪਿਛਲੀ ਕੂਚ, ਕੂਚਾ ਗਲੀ ਵੇਖ ਵਖਾਈਆ। ਕਿੱਥੇ ਮੇਰੇ ਮਾਲਕ ਦਾ ਮਿਲੇ ਸਰੂਪ, ਰੂਪ ਅਨੂਪ ਸਬਰ ਸਬੂਰੀ ਨਜ਼ਰੀ ਆਈਆ। ਮੈਂ ਵੇਖਣੇ ਪੰਜ ਤਤ ਕਲਬੂਤ, ਕਾਇਆ ਕਾਅਬੇ ਖੋਜ ਖੁਜਾਈਆ। ... ... ... ... ... ... ...। ਮੈਂ ਛੇਤੀ ਕਦਮ ਲਵਾਂ ਪੁੱਟ, ਭੱਜਾਂ ਵਾਹੋ ਦਾਹੀਆ। ਉੱਤਰ ਪੂਰਬ ਪੱਛਮ ਦੱਖਣ ਵੇਖਾਂ ਗੁੱਠ, ਚਾਰੇ ਕੁੰਟਾਂ ਫੋਲ ਫੁਲਾਈਆ। ਜਾਂ ਵੇਖਾਂ ਪ੍ਰਭੂ ਦੇ ਪਿਆਰੇ ਦੁਲਾਰੇ ਪੰਜ ਤਤ ਦੇ ਪੁਤਲੇ ਇਨਸਾਨ ਸਾਚੇ ਬਣੇ ਮੂਲ ਨਾ ਸੁਤ , ਸੁੱਤਿਆਂ ਨੀਂਦ ਨਾ ਕੋਇ ਖੁਲ੍ਹਾਈਆ। ਕਿਸੇ ਦੀ ਚੋਟੀ ਕਿਸੇ ਦੀ ਗੁੱਤ, ਕਿਸੇ ਨੇ ਬੋਦੀ ਦਿਤੀ ਹਿਲਾਈਆ। ਸਚਖੰਡ ਕਹੇ ਅਵਤਾਰੋ ਪੈਗ਼ੰਬਰੋ ਗੁਰੂ ਸਹਿਬਾਨੋ ਮੈਂ ਕਿਸ ਨੂੰ ਲਵਾਂ ਪੁਛ, ਕਿਸ ਦੇ ਅੱਗੇ ਵਾਸਤਾ ਪਾਈਆ। ਓਏ ਕਿਉਂ ਤੁਹਾਡੇ ਸਭ ਦੇ ਹੁੰਦਿਆਂ ਕਲਜੁਗ ਕੂੜੇ ਨੇ ਪਾਈ ਲੁੱਟ, ਲੁਟੇਰਾ ਬਣ ਕੇ ਸਭ ਨੂੰ ਲੁੱਟ ਪੁੱਟ ਗਿਆ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੋਹਣੀ ਸੁਹੰਜਣੀ ਆਈ ਰਾਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ।

❋

❋

ਪੁਰਖ ਅਕਾਲੇ ਦੀਨ ਦਿਆਲੇ ਮਿਹਰਵਾਨ ਮਹਿਬੂਬ ਪੰਜਾਂ ਲਿਖਾਰੀਆਂ ਬਖ਼ਸ਼ ਦੇ ਇਕ ਇਕ ਕਲਮ ਦਵਾਤ, ਕਲਮਾ ਕਾਇਨਾਤ ਦੇ ਬਦਲਾਈਆ। ਸਾਡਾ ਪੂਰਾ ਹੋਵੇ ਭਵਿਖਤ ਵਾਕ, ਅੱਗੇ ਚਲੇ ਨਾ ਕੋਇ ਚਤੁਰਾਈਆ। ਨਾ ਕੋਇ ਸੱਜਣ ਰਹੇ ਨਾ ਸਾਕ, ਸਗਲਾ ਸਾਕ ਨਾ ਕੋਇ ਬਣਾਈਆ। ਨਾਤਾ ਤੁਟ ਜਾਏ ਲੋਕਮਾਤ, ਮਾਤਰ ਭੂਮੀ ਦਏ ਗਵਾਹੀਆ। ਤੇਰੇ ਅੱਗੇ ਬੇਨੰਤੀ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਦਈਏ ਦ੍ਰਿੜਾਈਆ। ਲੇਖੇ ਲਾ ਦੇ ਪਿਛਲਾ ਖਾਧਾ ਪੀਤਾ ਤੇ ਸਭ ਦਾ ਸਵਾਸ, ਅਗਲਾ ਸਮਾਂ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਓਹ ਮੇਰੇ ਪਰਵਰਦਿਗਾਰ ਤੇਰੇ ਅੱਗੇ ਮੇਰਾ ਸੱਯਦਾ, ਸਲਾਮ ਹੱਕ ਹੱਕ ਸੁਣਾਈਆ। ਤੂੰ ਮਾਲਕ ਮੇਰੇ ਘਰ ਦਾ, ਗ੍ਰਹਿ ਮੰਦਰ ਤੇਰਾ ਨਜ਼ਰੀ ਆਈਆ। ਬਿਨਾ ਤੇਰੀ ਮਨਜ਼ੂਰੀ ਤੋਂ ਤੇਰੀ ਹਜ਼ੂਰੀ ਤੋਂ ਤੇਰੀ ਜ਼ਰੂਰੀ ਤੋਂ ਮੇਰੇ ਗ੍ਰਹਿ ਕੋਇ ਨਾ ਵੜਦਾ, ਸਚਖੰਡ ਪੁੱਜਣ ਕੋਇ ਨਾ ਪਾਈਆ। ਮੈਂ ਵੇਖਿਆ ਲਹਿੰਦਾ ਚੜ੍ਹਦਾ, ਦੱਖਣ ਪਹਾੜ ਅੱਖ ਉਠਾਈਆ। ਕੋਟਨ ਕੋਟ ਜਗਤ ਜੀਵ ਜਹਾਨ ਮਰਦਾ, ਮਰ ਜੰਮੇ ਜੰਮੇ ਮਰ ਜੂਨੀਆਂ ਵਿਚ ਆਪਣਾ ਚੱਕਰ ਲਗਾਈਆ। ਬਹੁੜੀ ਤੇਰੇ ਬਿਨਾ ਨਹੀਂ ਕੋਈ ਤਰਦਾ, ਤਾਰਨਹਾਰ ਸਿਰ ਹੱਥ ਨਾ ਕੋਇ ਰਖਾਈਆ। ਤੂੰ ਜੋ ਚਾਹੇਂ ਸੋ ਕਰਦਾ, ਕਰਤਾ ਪੁਰਖ ਬੇਪਰਵਾਹੀਆ। ਤੇਰਾ ਰੂਪ ਨਰਾਇਣ ਨਰ ਦਾ, ਨਰ ਹਰਿ ਤੇਰੇ ਹੱਥ ਵਡਿਆਈਆ। ਤੈਥੋਂ ਅਵਤਾਰ ਪੈਗ਼ੰਬਰ ਗੁਰੂ ਸਦਾ ਸਦਾ ਡਰਦਾ, ਅੱਗੇ ਸਿਰ ਨਾ ਕੋਇ ਉਠਾਈਆ। ਤੇਰੇ ਕਲਮੇ ਸਾਰੇ ਪੜ੍ਹਦਾ, ਪੜ੍ਹ ਪੜ੍ਹ ਰਹੇ ਸੁਣਾਈਆ। ਵੇਖਣਾ ਖੇਲ ਅੰਤ ਕਲਜੁਗ ਕਲ ਦਾ, ਕਲ ਕਾਤੀ ਦਏ ਖਪਾਈਆ। ਤੇਰਾ ਖੇਲ ਤਕਣਾ ਨਿਹਚਲ ਧਾਮ ਅਟਲ ਦਾ, ਅਟਲ ਪਦਵੀ ਤੇਰੀ ਬੇਪਰਵਾਹੀਆ। ਕੁਛ ਲੇਖਾ ਪੂਰਾ ਕਰ ਦੇ ਰਾਜੇ ਬਲ ਦਾ, ਜੋ ਬਾਵਨ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਸਚਖੰਡ ਕਹੇ ਮੇਰੀ ਦੁਆ, ਦਸਤ ਦਸਤ ਸਰਨਾਈਆ। ਮੇਰੇ ਮਾਲਕ ਦਿਲਰੁਬਾ, ਰਹਿਮਤ ਹੱਕ ਕਮਾਈਆ। ਮੁਹੱਬਤ ਦਾ ਦੇ ਦੇ ਮਜ਼ਾ, ਮਜ਼ਾਹਮਾਤ ਅਵਰ ਰਹੇ ਨਾ ਰਾਈਆ। ਤੇਰੇ ਨੂਰ ਦੇ ਵਿਚ ਨੇੜ ਨਾ ਆਵੇ ਕਜ਼ਾ, ਕਾਜ਼ੀ ਮੁੱਲਾਂ ਸ਼ੇਖ਼ਾਂ ਦਾ ਝਗੜਾ ਦੇ ਚੁਕਾਈਆ। ਤੇਰੇ ਦਵਾਰ ਉਤੇ ਸਭ ਦੀ ਸਾਂਝੀ ਜਗਹ, ਇਕੋ ਘਰ ਦੇਣਾ ਬਣਾਈਆ। ਇਕੋ ਹੋਵੇ ਸਾਰਿਆਂ ਦਾ ਅੱਗਾ, ਆਗਮਣ ਵਿਚ ਸਭ ਨੂੰ ਮਿਲੇ ਵਡਿਆਈਆ। ਤੇਰਾ ਰੂਪ ਸੂਰਾ ਸਰਬਗਾ, ਸਤਿ ਸਰੂਪ ਤੇਰਾ ਖੇਲ ਇਕੋ ਸੋਭਾ ਪਾਈਆ। ਤੇਰੇ ਹੁਕਮ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਬੱਧਾ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਅਸੀਂ ਸੁਣਨਾ ਚਾਹੁੰਦੇ ਤੇਰੇ ਨਾਮ ਦੀ ਇਕੋ ਸਦਾ, ਸਦਾ ਸਭ ਨੂੰ ਦੇਣੀ ਸੁਣਾਈਆ। ਤੂੰ ਮਾਲਕ ਇਕੋ ਵੱਡਾ, ਵੱਡੀ ਤੇਰੀ ਵਡਿਆਈਆ। ਕਿਉਂ ਨਾਰਦ ਨੇ ਖ਼ਾਲੀ ਵਖਾ ਦਿਤਾ ਡੱਬਾ, ਜੋ ਬੱਧਕ ਹੱਥ ਫੜਾਈਆ। ਜਿਸ ਦੇ ਪਿਛੇ ਅੱਖਰ ਲਿਖਿਆ ’ਬੱਬਾ’, ਬਾਬਲ ਨੂੰ ਮਿਲਣ ਕੋਇ ਨਾ ਪਾਈਆ। ਨਾ ਮਾਲਕ ਕਿਸੇ ਨੂੰ ਲੱਭਾ, ਜਗਤ ਖੋਜੇ ਥਾਉਂ ਥਾਈਂਆ। ਸਾਰੇ ਵੇਖਦੇ ਕਿਥੇ ਕਲਜੁਗ ਕਿੱਥੇ ਉਸ ਦੀ ਹੱਦਾ, ਕਿਥੇ ਨਾਨਕ ਤਪਾ ਧੂਣੀਆਂ ਬੈਠਾ ਤਾਈਆ। ਕਿਥੇ ਅੱਖਰ ਪੱਪਾ, ਜਿਸ ਨੇ ਸਭ ਨੂੰ ਕਰਨਾ ਰਫ਼ਾ, ਦੁਨੀਆ ਦਾ ਬਦਲ ਦੇਣਾ ਸਫਾ, ਮਲੇਛਾਂ ਸਫ਼ਾ ਦੇਣੀ ਉਠਾਈਆ। ਇਕੋ ਨਾਮ ਦਾ ਦੇਣਾ ਨਫ਼ਾ, ਕਿਸੇ ਤੇ ਹੋਣਾ ਨਹੀਂ ਖ਼ਫ਼ਾ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਦੀ ਇਕੋ ਧਾਰਾ ਤੇ ਇਕੋ ਲੱਗਣੀ ਦਫ਼ਾ, ਜਿਸ ਦੀ ਤਰਮੀਮ ਅੱਗੇ ਨਾ ਕੋਇ ਕਰਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਹਦੀਸ, ਹਜ਼ਰਤਾਂ ਦੇ ਹਜ਼ਰਤ ਸੀਸ ਨਿਵਾਈਆ। ਅਸੀਂ ਚਾਹੁੰਦੇ ਵਰਲਡ ਵਿਚ ਹੋ ਜਾਏ ਪੀਸ, ਪੀਸ ਪੀਸ ਦੁਨੀਆ ਰਹਿਣ ਨਾ ਪਾਈਆ। ਨਮੋ ਨਮੋ ਜਗਤ ਜਗਦੀਸ, ਗਾਡ ਗੁਡ ਗਾਈਡ ਇਕੋ ਨਜ਼ਰੀ ਆਈਆ। ਝਗੜਾ ਮੁਕ ਜਾਏ ਤੀਸ ਬਤੀਸ, ਛਤੀਸ ਤੇਰਾ ਨਾਮ ਸਿਫ਼ਤ ਸਾਲਾਹੀਆ। ਤੂੰ ਆਦਿ ਦਾ ਬੀਸ ਅਕੀਸ, ਦੂਏ ਦਾ ਜ਼ੀਰੋ ਜ਼ੀਰੋ ਦਾ ਏਕਾ ਸੋਭਾ ਪਾਈਆ। ਤੇਰੀ ਇਕ ਦੀ ਇਕ ਨਾਲ ਹੋ ਜਾਏ ਪ੍ਰੀਤ, ਪ੍ਰੀਤਮ ਇਕੋ ਮਿਲ ਕੇ ਵੱਜੇ ਵਧਾਈਆ। ਫੇਰ ਕਲਜੁਗ ਨੇ ਮਾਰ ਦਿਤੀ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਓਧਰੋਂ ਗੋਬਿੰਦ ਨੇ ਕਿਹਾ ਮੈਨੂੰ ਤੇਰੀ ਉਡੀਕ, ਤੂੰ ਮਾਲਕ ਧੁਰਦਰਗਾਹੀਆ। ਰਾਮ ਨੇ ਕਿਹਾ ਮੈਥੋਂ ਸੀਤਾ ਨੇ ਪੁਛਿਆ ਠੀਕ, ਬਣ ਵਿਚ ਕੀਤੀ ਹਾਲ ਦੁਹਾਈਆ। ਕ੍ਰਿਸ਼ਨ ਨੇ ਰਾਧਾ ਨੂੰ ਕਿਹਾ ਵੇਖ ਲੈ ਲਾ ਕੇ ਨੀਝ, ਕਲਜੁਗ ਅੰਤਮ ਅੱਖ ਖੁਲ੍ਹਾਈਆ। ਹਜ਼ਰਤ ਮੂਸਾ ਨੇ ਕਿਹਾ ਉਸ ਦੀ ਹੱਕ ਤੌਫ਼ੀਕ, ਜੋ ਤੋਹਫਾ ਘਰ ਘਰ ਦਏ ਪਹੁੰਚਾਈਆ। ਈਸਾ ਨੇ ਜਿਸ ਵੇਲੇ ਗਲ ਵਿਚ ਪਾਈ ਸਲੀਬ, ਹੱਥ ਦੋਵੇਂ ਦਿਤੇ ਫੈਲਾਈਆ। ਮੁਹੰਮਦ ਨੇ ਨੱਕ ਨਾਲ ਕਢੀ ਲੀਕ, ਲਾਈਨ ਐਨ ਦਿਤੀ ਲਗਾਈਆ। ਨਾਨਕ ਨੇ ਸਤਿਨਾਮ ਦਾ ਗਾ ਕੇ ਗੀਤ, ਸੰਦੇਸ਼ਾ ਦਿਤਾ ਸੁਣਾਈਆ। ਗੋਬਿੰਦ ਨੇ ਫ਼ਤਹਿ ਡੰਕਾ ਵਜਾ ਕੇ ਕਿਹਾ ਉਹ ਮਾਲਕ ਤੇ ਤੁਸੀਂ ਸਾਰੇ ਉਸ ਦੇ ਘਰ ਦੇ ਵਸਨੀਕ, ਦੂਜਾ ਨਜ਼ਰ ਕੋਇ ਨਾ ਆਈਆ। ਅਸੀਂ ਸਾਰੇ ਮੰਗਣ ਵਾਲੇ ਭੀਖ, ਖ਼ਾਲੀ ਝੋਲੀਆਂ ਰਹੇ ਵਖਾਈਆ। ਫੇਰ ਪੁਛੋ ਕਲਜੁਗ ਦੇ ਅੰਤ ਇਕ ਸ਼ਬਦ ਗੁਰੂ ਨੇ ਸਭ ਦੀ ਕਰਨੀ ਤਸਦੀਕ, ਦੂਜੀ ਸ਼ਹਾਦਤ ਨਾ ਕੋਇ ਭੁਗਤਾਈਆ। ਜਿਸ ਨੇ ਸਾਰੀ ਦੁਨੀਆ ਦਾ ਸਾਂਝਾ ਕਰਨਾ ਗੀਤ, ਢੋਲਾ ਗੋਬਿੰਦ ਵਾਲਾ ਗਾਈਆ। ਉਹਦਾ ਸਦੀ ਚੌਧਵੀਂ ਦਾ ਵਕਤ ਠੀਕ, ਠਾਕਰ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਕਲਜੁਗ ਬੜਾ ਚੰਗਾ, ਸੂਰਬੀਰ ਮਾਤ ਅਖਵਾਈਆ। ਜਿਸ ਉਲਟਾ ਵਹਿਣ ਵਹਾਇਆ ਗੰਗਾ, ਗੰਗੋਤਰੀ ਦਏ ਦੁਹਾਈਆ। ਮਿਲਿਆ ਰਹਿਣ ਨਹੀਂ ਦਿਤਾ ਬੰਦੇ ਨਾਲ ਬੰਦਾ, ਬੰਦਗੀ ਵਾਲੇ ਬੰਦਗੀ ਵਾਲਿਆਂ ਨਾਲ ਦਿਤੇ ਲੜਾਈਆ। ਕਿਸੇ ਹੱਥ ਡਾਂਗ ਫੜਾਈ ਕਿਸੇ ਦੇ ਹੱਥ ਫੜਾਇਆ ਟੰਬਾ, ਦੋਵੇਂ ਰੂਪ ਬਦਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦਾ ਚਲਾ ਕੇ ਮੰਬਾ, ਮੁਹੱਬਤ ਪ੍ਰਭ ਦੀ ਦਿਤੀ ਤੁੜਾਈਆ। ਕਿਉਂ ਉਸ ਨੇ ਕਿਹਾ ਮੇਰਾ ਪੈਂਡਾ ਬੜਾ ਲੰਬਾ, ਚਾਰ ਲੱਖ ਬੱਤੀ ਹਜ਼ਾਰ ਮੁਕਣ ਕਦੇ ਨਾ ਪਾਈਆ। ਜੇ ਮੇਰਾ ਕਿੱਕਰ ਦਾ ਡੰਡਾ ਆ ਜਾਏ ਚਲ ਕੇ ਵਿਚੋਂ ਛੰਬਾ, ਤੇ ਜੰਮੂ ਵਾਲੇ ਮੇਰੀ ਸ਼ਹਾਦਤ ਦੇਣ ਭੁਗਤਾਈਆ। ਕਿਉਂ ਬਲ ਨੇ ਸੰਦੇਸ਼ਾ ਦਿਤਾ ਸੀ ਤੇਰਾਂ ਸੌ ਸਤਾਸੀ ਰਿਸ਼ੀਆਂ ਬਾਵਨ ਨੇ ਹੱਥ ਮਾਰਿਆ ਉਤੇ ਕੰਧਾ, ਹਲੂਣਾ ਦਿਤਾ ਲਗਾਈਆ। ਓ ਕਲਜੁਗ ਅੰਤਮ ਕਿਸੇ ਨੇ ਧੋਤੀ ਪਹਿਨਣੀ ਕਿਸੇ ਨੇ ਤਹਿਮਤ ਪਹਿਨਣੀ ਕਿਸੇ ਨੇ ਪਹਿਨਣਾ ਤੰਬਾ, ਤਾਬਿਆਦਾਰ ਨਜ਼ਰ ਕੋਇ ਨਾ ਆਈਆ। ਉਸ ਵੇਲੇ ਕਿਸੇ ਨੇ ਕਿਸੇ ਨੂੰ ਲਾਉਣਾ ਨਹੀਂ ਅੰਗਾ, ਅੰਗੀਕਾਰ ਨਾ ਕੋਇ ਅਖਵਾਈਆ। ਸਦੀ ਚੌਧਵੀਂ ਦਾ ਹੋਣਾ ਕੰਢਾ, ਕੰਢੀ ਬੈਠੇ ਸਾਰੇ ਰੋਵਣ ਮਾਰਨ ਧਾਈਆ। ਮਨ ਮਨ ਹੋਣਾ ਦੰਗਾ, ਬੁੱਧੀ ਬੁੱਧੀ ਨਾਲ ਟਕਰਾਈਆ। ਖੰਡੇ ਨਾਲ ਖੜਕਣਾ ਖੰਡਾ, ਖੜਗ ਖੜਗ ਨਾਲ ਛੁਹਾਈਆ। ਝਗੜਾ ਪੈਣਾ ਜੇਰਜ ਅੰਡਾ, ਉਤਭੁਜ ਸੇਤਜ ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਕਹੇ ਮੈਂ ਸਭ ਨੂੰ ਕਰਨਾ ਰੰਡਾ, ਆਤਮਾ ਪਰਮਾਤਮਾ ਮਿਲਣ

❋

❋

ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸਚ ਕਹੇ ਮੈਂ ਵੇਖਿਆ ਸਚ ਦਾ ਮੁਨਾਰਾ ਸਚ, ਸਚ ਵਿਚ ਸਮਾਈਆ। ਸਚ ਵਿਚੋਂ ਸਚ ਪਰਗਟੇ ਸੰਸਾਰ ਵਿਚ ਸੰਸਾਰ ਦਾ ਸਚ, ਸੰਸਾਰ ਨਜ਼ਰ ਕਿਸੇ ਨਾ ਆਈਆ। ਫੇਰ ਤੱਕਿਆ ਕਾਇਆ ਮਾਟੀ ਕੱਚ, ਜਿਸ ਨੂੰ ਕੰਚਨ ਗੜ੍ਹ ਕਹਿ ਕੇ ਗਏ ਗਾਈਆ। ਜਾਂ ਚੰਗੀ ਤਰਾਂ ਵੇਖਿਆ ਮਨ ਮਨੂਆ ਰਿਹਾ ਨੱਚ, ਅੱਠੇ ਪਹਿਰ ਭੱਜੇ ਵਾਹੋ ਦਾਹੀਆ। ਜਿਸ ਨੇ ਭੁਲਾਇਆ ਪਰਮੇਸ਼ਵਰ ਪਤਿ, ਆਤਮਾ ਪਰਮਾਤਮਾ ਪਤਿ ਪਤਨੀ ਮੇਲ ਨਾ ਕੋਇ ਕਰਾਈਆ। ਜਿਸ ਤਰਾਂ ਸਵਾਮੀ ਦੇਵ ਮੂਰਤੀ ਨੇ ਦੱਸਿਆ ਇਕੋ ਉਤੇ ਰੱਖਣਾ ਹੱਥ, ਦੂਜੇ ਉਤੇ ਅੱਖ ਨਾ ਕਦੇ ਉਠਾਈਆ। ਓ ਦੁਨੀਆ ਵਾਲਿਓ ਵੇਖੋ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਧੁਰ ਦਾ ਖ਼ੁਦਾ ਮੰਨਣਾ ਪੱਕ, ਦੂਜਿਆਂ ਨੂੰ ਸੱਯਦੇ ਕਰ ਕਰ ਕੇ ਐਂਵੇ ਵਕਤ ਨਾ ਲੈਣਾ ਗਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿੰਦੇ ਚਲੀਏ ਭੱਜੀਏ ਤੇ ਜ਼ੋਰ ਨਾਲ ਪਈਏ ਨੱਠ, ਆਪਣਾ ਪੰਧ ਮੁਕਾਈਆ। ਵੇਖੀਏ ਕਲਜੁਗ ਕਿਹੜਾ ਜਿਸ ਨੇ ਸਾਡਿਆਂ ਮੁਰੀਦਾਂ ਸਿੱਖਾਂ ਨੂੰ ਮਾਰੀ ਸੱਟ, ਆਪਣਾ ਬਲ ਧਰਾਈਆ। ਟਾਪੂਆਂ ਨੂੰ ਜਾਈਏ ਟੱਪ, ਸਮੁੰਦ ਸਾਗਰ ਨਾ ਕੋਇ ਅਟਕਾਈਆ। ਪਹਾੜਾਂ ਨੂੰ ਜਾਈਏ ਛਡ, ਚੋਟੀ ਅੱਗੇ ਨਾ ਹੋਰ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਸਭ ਦੀ ਵਡਿਆਈਆ। ਤੂੰ ਸਾਡਿਆਂ ਸਿੱਖਾਂ ਮੁਰੀਦਾਂ ਨੂੰ ਸਾਡੇ ਨਾਮ ਦਾ ਲਾਲਚ ਪਾ ਦਿਤਾ ਲੈ ਲਓ ਪੈਸਿਆਂ ਵਾਲਾ ਭੁੱਗਾ, ਬਿਨਾ ਪੈਸਿਆਂ ਤੋਂ ਸਾਡਾ ਨਾਮ ਨਾ ਕੋਇ ਧਿਆਈਆ। ਤੂੰ ਬੜਾ ਸ਼ੈਤਾਨ ਤੂੰ ਖੇਲ ਕੀਤਾ ਗੁੱਝਾ, ਆਪਣੀ ਰਮਜ਼ ਅੰਦਰੇ ਅੰਦਰ ਲਗਾਈਆ। ਉਹ ਸਾਡਾ ਉਜੜਨ ਲੱਗਾ ਵਸਦਾ ਝੁੱਗਾ, ਸਾਢੇ ਤਿੰਨ ਹੱਥ ਜਗਤ ਕਾਇਆ ਡੇਰਾ ਲਾਈਆ। ਤੂੰ ਸਮਝ ਲਿਆ ਪੁਰਖ ਅਕਾਲ ਦਾ ਅੰਤਮ ਇਕੋ ਮੁੱਦਾ, ਜੋ ਮੁੱਦਤਾਂ ਤੋਂ ਆਪਣਾ ਭਵਿਖਤ ਰਿਹਾ ਸੁਣਾਈਆ। ਮੇਰੇ ਅੰਤ ਅਖ਼ੀਰ ਬੇਨਜ਼ੀਰ ਇਕੋ ਸ਼ਬਦ ਸਤਿਗੁਰੂ ਨੂੰ ਕਹਿਣਾ ਪੁੱਤਾ, ਦੂਸਰ ਗੋਦ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਕਲਜੁਗ ਕਹੇ ਅਵਤਾਰ ਪੈਗ਼ੰਬਰ ਗੁਰੂ ਸਹਿਬਾਨੋਂ ਮੈਂ ਸੀਸ ਨਿਵਾਉਂਦਾ, ਬੱਲੇ ਬੱਲੇ ਬੱਲੇ ਤੁਹਾਡੀ ਵਡਿਆਈਆ। ਇਕ ਵਾਸਤਾ ਤੁਹਾਡੇ ਅੱਗੇ ਪਾਉਂਦਾ, ਸਤਿਜੁਗ ਆਇਆ ਸੁਣਾਈਆ। ਮੇਰਾ ਖੇਲ ਮੇਰੇ ਪ੍ਰਭੂ ਨੂੰ ਭਾਉਂਦਾ, ਜਿਸ ਮੇਰੀ ਸੇਵਾ ਦਿਤੀ ਲਗਾਈਆ। ਮੈਂ ਚਾਹੁੰਦਾ ਤੁਹਾਨੂੰ ਸਭ ਨੂੰ ਇਕ ਦੂਜੇ ਨਾਲ ਲੜਾਉਂਦਾ, ਪੱਲਾ ਸਕੇ ਨਾ ਕੋਇ ਛੁਡਾਈਆ। ਓ ਵੇਖੋ ਮੈਨੂੰ ਧੁਰਦਰਗਾਹੋਂ ਹੁਕਮ ਆਉਂਦਾ, ਹੁਕਮੀ ਹੁਕਮ ਲਿਆ ਸੁਣਾਈਆ। ਹਜ਼ਰਤ ਮੁਹੰਮਦ ਈਸਾ ਨਾਲ ਅੱਖ ਮਿਲਾਉਂਦਾ, ਸੈਨਤ ਨਾਲ ਜਣਾਈਆ। ਮੇਰਾ ਸਦੀ ਚੌਧਵੀਂ ਦਾ ਵਕਤ ਮੁਕਾਉਂਦਾ, ਕੌਣ ਸੰਦੇਸ਼ਾ ਦਏ ਅਲਾਹੀਆ। ਦੋਹਾਂ ਦਾ ਇਕੋ ਰੰਗ ਇਕੋ ਸੰਗ ਇਕੋ ਜਿਹਾ ਕਦਮ ਉਠਾਉਂਦਾ, ਅੱਗਾ ਪਿਛਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ। ਈਸਾ ਕਹੇ ਮੁਹੰਮਦ ਵੇਖ ਲੈ ਖ਼ਾਕੀ ਬਦਨ, ਤਨ ਵਜੂਦ ਧਿਆਨ ਲਗਾਈਆ। ਮੇਰਾ ਜੀ ਕਰਦਾ ਹੁਣ ਝਗੜਾ ਛੇੜ ਦੇਵਾਂ ਵਿਚ ਅਦਨ, ਅਦਲ ਇਨਸਾਫ਼ ਇਕ ਵਖਾਈਆ। ਈਸਾਈ ਮੁਸਲਿਮ ਇਕ ਦੂਜੇ ਨੂੰ ਕਰਨ ਕਤਲ, ਸ਼ਰਅ ਸ਼ਰਅ ਨਾਲ ਦਿਆਂ ਟਕਰਾਈਆ। ਜਿਥੇ ਕਿਸੇ ਦਾ ਚਲੇ ਕੋਇ ਨਾ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ। ਸਭ ਨੂੰ ਕਰ ਦੇਵਾਂ ਬੇਵਤਨ, ਬੇਵਤਨਾਂ

❋

❋

ਘਰ ਨਾ ਕੋਇ ਰਖਾਈਆ। ਮੁਹੰਮਦ ਕਿਹਾ ਮਸੀਹ ਮੁਜੀਹ ਤਜ਼ੀਹ ਰਜ਼ੀਹ ਅਜ਼ੀਹ ਕੁਜ਼ੀਹ ਮੇਰਾ ਪਰਵਰਦਿਗਾਰ ਆਪੇ ਕਾਤਲ ਮਕਤੂਲ ਆਪੇ ਕਰੇ ਕਤਲ, ਕਤਲਗਾਹ ਆਪੇ ਦਏ ਬਣਾਈਆ। ਧਾਮ ਰਹੇ ਨਾ ਕੋਇ ਮੁਕੱਦਸ ਬੈਤੁਲ, ਮੱਕਾ ਕਾਅਬਾ ਰੋਵੇ ਮਾਰੇ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਖ਼ੁਦਾ ਕਹੇ ਮੇਰੇ ਨਬੀ ਨਜ਼ੂਲੇ, ਕਦਲ ਗਮਜ਼ਾ ਰਸੂਲਾਂ ਸਦਾਏ ਚੀਨਾਜ਼ਗੀ, ਚਸ਼ਮੇ ਮਜ਼ਲ, ਤਖ਼ਤੇ ਖਬਹੂ, ਮੁਹੰਮਦੇ ਰਜ਼ੂਹ, ਚੌਦਾਂ ਤਬਕ ਦਹੂ, ਦਰੋਹੀ ਤੇਰਾ ਨਾਮ ਨਜ਼ਰੀ ਆਈਆ। ਝਟ ਨਾਨਕ ਆ ਗਿਆ ਕਹੇ ਕਿਹੜਾ ਤੇ ਕੌਣ ਕੋਈ, ਕਹਿ ਕੇ ਰਿਹਾ ਸੁਣਾਈਆ। ਜਿਸ ਨੇ ਸ੍ਰਿਸ਼ਟ ਸਗਲੀ ਮੋਹੀ, ਮੁਹੱਬਤ ਜਗਤ ਵਿਚ ਰਖਾਈਆ। ਮੁਹੰਮਦਾ ਜਿਸ ਦੇ ਨਾਮ ਦੀ ਪਵੇ ਦਰੋਹੀ, ਦੋਹਰੀ ਆਪਣੀ ਕਾਰ ਵਖਾਈਆ। ਉਸ ਦੇ ਬਿਨਾ ਮਿਲਣੀ ਕਿਸੇ ਨਹੀਂ ਢੋਈ, ਢੋਆ ਦੇਵਣ ਕੋਇ ਨਾ ਆਈਆ। ਹੁਣ ਵੇਲਾ ਸਾਰੇ ਅਕੱਠੇ ਕਰ ਲਈਏ ਅਰਜ਼ੋਈ, ਬੇਨੰਤੀ ਇਕ ਸੁਣਾਈਆ। ਸਾਡੀ ਅੰਤਮ ਅੰਤ ਹੋਈ, ਹੋਕਾ ਦੇ ਕੇ ਦਈਏ ਜਣਾਈਆ। ਅੰਮ੍ਰਿਤ ਧਾਰ ਜਾਏ ਨਾ ਚੋਈ, ਰਸਨਾ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਿਹਾ ਮੈਂ ਨਿਗਹ ਮਾਰਾਂ ਜ਼ਿਮੀਂ ਅਸਮਾਨਾਂ, ਚੌਦਾਂ ਤਬਕ ਬਾਹਰ ਧਿਆਨ ਲਗਾਈਆ। ਮੈਂ ਵੇਖਾਂ ਕ੍ਰਿਸ਼ਨਾ ਕਾਹਨਾ, ਗੋਪਾਲ ਗਊਆਂ ਫੇਰੇ ਚਾਈਂ ਚਾਈਂਆ। ਮੈਂ ਵੇਖਾਂ ਰਾਮ ਦਾ ਰਾਮਾ, ਰਾਮ ਰਾਮ ਦਾ ਪੜਦਾ ਲਾਹੀਆ। ਮੈਂ ਫੇਰ ਤੱਕਿਆ ਸਤਿਨਾਮਾ, ਪੜਦਾ ਪੜਦਿਆਂ ਵਿਚੋਂ ਉਠਾਈਆ। ਫੇਰ ਵੇਖਿਆ ਆਪਣਾ ਅਮਾਮਾ, ਜੋ ਜਲਵਾਗਰ ਨੂਰ ਇਲਾਹੀਆ। ਮੈਂ ਸੱਯਦੇ ਤੋਂ ਬਿਨਾ ਸੱਜਣ ਹੋ ਕੇ ਕੀਤੀ ਸਲਾਮਾ, ਸੀਸ ਦਿਤਾ ਝੁਕਾਈਆ। ਇਕ ਬੇਨੰਤੀ ਅਰਦਾਸ ਕੀਤੀ ਤੇਰੇ ਅੱਗੇ ਦਾ ਕੀ ਅਕਦਾਮਾ, ਮੁਕਾਮ ਕਿਥੇ ਲੈਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸਚਖੰਡ ਕਹੇ ਪ੍ਰਭੂ ਮੈਂ ਵੇਖੀ ਲੋਕਮਾਤ ਦੀ ਟੱਕਰ, ਸਤਿ ਅਸਤਿ ਨਾਲ ਦੇਣਾ ਟਕਰਾਈਆ। ਜਿਸ ਨੇ ਸਾਰੇ ਕੀਤੇ ਫੱਟੜ, ਘਾਓ ਘਾਇਲ ਦਿਤਾ ਲਗਾਈਆ। ਜਗਿਆਸੂ ਜੀਵ ਕੀਤੇ ਕਟੜ, ਕੱਟੇ ਵੱਛੇ ਖਾ ਕੇ ਆਪਣਾ ਝਟ ਰਹੇ ਲੰਘਾਈਆ। ਤੇਰੇ ਪਿਆਰ ਦਾ ਪੜ੍ਹੇ ਕੋਈ ਨਾ ਪੱਤਰ, ਪਤਰੇ ਗ੍ਰੰਥਾਂ ਵਾਲੇ ਫੋਲ ਫੁਲਾਈਆ। ਤੇਰੀ ਨਿਰਅੱਖਰ ਧਾਰ ਵਾਲੀ ਲੱਭੀ ਕਿਸੇ ਨਾ ਸਤਰ, ਸਤਰਾਂ ਉਤੇ ਉਂਗਲਾਂ ਰਹੇ ਚਲਾਈਆ। ਉਹ ਬੁੱਧੀਵਾਨ ਬਣ ਗਏ ਚਤੁਰ, ਚਤੁਰਥ ਤੈਨੂੰ ਗਏ ਭੁਲਾਈਆ। ਨਾਮ ਬੀਜਿਆ ਕਿਸੇ ਨਾ ਵੱਤਰ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਤੇਰੇ ਚੜ੍ਹੇ ਕੋਇ ਨਾ ਤੱਕੜ, ਤਰਾਜ਼ੂ ਸਚ ਨਾ ਕੋਇ ਵਖਾਈਆ। ਮੈਂ ਵੇਖਿਆ ਸਾਚਾ ਦਿਸੇ ਕੋਇ ਨਾ ਫ਼ੱਕਰ, ਫ਼ਿਕਰੇ ਜਗਤ ਵਾਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚਖੰਡ ਕਹੇ ਪ੍ਰਭੂ ਮੈਂ ਵੇਖਣੀ ਚਾਹੁੰਦਾ ਤੇਰੀ ਸਭਾ, ਸੁਬਹ ਸ਼ਾਮ ਧਿਆਨ ਲਗਾਈਆ। ਤੂੰ ਕਿਸ ਦਾ ਪਿਤਾ ਬਣਿਉਂ ਤੇ ਕਿਸ ਦਾ ਬਣਿਉਂ ਅੱਬਾ, ਕਿਸ ਦੀ ਅੰਮੀਜਾਨ ਬਣ ਕੇ ਆਪਣੀ ਗੋਦ ਟਿਕਾਈਆ। ਕਿਸ ਨੂੰ ਦਿਤਾ ਰਸ ਅਗੰਮੀ ਮਜ਼ਾ, ਰਸਨਾ ਜਿਹਵਾ ਸਵਾਦ ਰਹੇ ਨਾ ਰਾਈਆ। ਕਿਸ ਨੂੰ ਚਲਾਇਆ ਆਪਣੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਹੋ ਕੇ ਦਇਆ ਕਮਾਈਆ। ਪਰ ਮੈਨੂੰ ਇਕ ਦੱਸ ਦੇ ਕਲਜੁਗ ਬਦਲਣਾ ਕਿਸ ਵਜ੍ਹਾ, ਵਜੂਹਾਤ ਦੇਣਾ ਦ੍ਰਿੜਾਈਆ। ਉਹ ਵੀ ਚਾਰੋਂ

❋

❋

ਕੁੰਟ ਫਿਰਦਾ ਭੱਜਾ, ਕਾਲੀ ਕਫ਼ਨੀ ਗਲ ਵਿਚ ਪਾਈਆ। ਸਭ ਦੇ ਉਤੇ ਪਾ ਲਿਆ ਦੱਬਾ, ਸਿਰ ਸਕੇ ਨਾ ਕੋਇ ਉਠਾਈਆ। ਰੂਪ ਧਾਰਨ ਕੀਤਾ ਵਾਂਗ ਠੱਗਾਂ, ਠਗੌਰੀ ਮਨ ਦੇ ਨਾਲ ਰਲਾਈਆ। ਜੇ ਕਲਜੁਗ ਨੇ ਗੋਬਿੰਦ ਦੇ ਬੱਚਿਆਂ ਦਾ ਵਧਣ ਨਹੀਂ ਦਿਤਾ ਅੱਗਾ, ਬਾਲੇ ਨੀਹਾਂ ਹੇਠ ਦਿਤੇ ਦਬਾਈਆ। ਉਸ ਨੇ ਕਿਸੇ ਦੇ ਸਿਰ ਤੇ ਰਹਿਣ ਨਹੀਂ ਦੇਣੀ ਪੱਗਾ, ਓਢਣ ਨਜ਼ਰ ਕੋਇ ਨਾ ਆਈਆ। ਮਾਨਵ ਜ਼ਾਤੀ ਲਗਾ ਦਿਤੀ ਖਾਣ ਵੱਛਾ ਢੱਗਾ, ਪੰਛੀਆਂ ਖੱਲ ਲੁਹਾਈਆ। ਧਰਮ ਦਵਾਰੇ ਬਣਾ ਕੇ ਅੱਡਾ, ਕੂੜ ਵਿਕਾਰ ਰੰਗ ਦਿਤਾ ਰੰਗਾਈਆ। ਧਰਮ ਦਾ ਖ਼ਾਲੀ ਕਰਕੇ ਡੱਬਾ, ਜਗਤ ਸਾਰੇ ਦਿਤਾ ਜਣਾਈਆ। ਨਾਲੇ ਪਿਆਰ ਨਾਲ ਕਿਹਾ ਸਾਰੇ ਪੀਉ ਰੱਜ ਕੇ ਮਧਾ, ਮਦਿ ਪਿਆਲੇ ਹੱਥ ਫੜਾਈਆ। ਫੇਰ ਭਵਾ ਕੇ ਆਪਣੀ ਗਦਾ, ਚਾਰੋਂ ਕੁੰਟ ਦਿਤਾ ਵਖਾਈਆ। ਬੱਚੂ ਮੈਂ ਅੰਤ ਸਭ ਨੂੰ ਭੁਗਤਾਉਣੀ ਸਜ਼ਾ, ਰਾਏ ਧਰਮ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਚਖੰਡ ਕਹੇ ਮੇਰੇ ਸਾਹਿਬ ਮੈਂ ਤੇਰੀ ਕੀ ਕਰਾਂ ਤਾਰੀਫ਼, ਸਿਫ਼ਤਾਂ ਵਿਚ ਸਾਲਾਹੀਆ। ਤੂੰ ਬੜਾ ਸ਼ਰੀਫ਼, ਸ਼ਰਾਫ਼ਤ ਵਿਚ ਬੈਠਾ ਆਸਣ ਲਾਈਆ। ਉਠ ਵੇਖ ਸ੍ਰਿਸ਼ਟੀ ਦੀ ਨੀਤ, ਨੀਤੀਵਾਨ ਵੇਖ ਵਖਾਈਆ। ਜ਼ਰਾ ਤਕ ਲੈ ਦੀਨ ਮਜ਼੍ਹਬ ਰੋਵਣ ਮਾਰ ਕੇ ਚੀਕ, ਚੀਕ ਚਿਹਾੜਾ ਰਹੇ ਪਾਈਆ। ਤੇਰੇ ਢੋਲੇ ਗਾ ਕੇ ਵੱਖਰੇ ਵੱਖਰੇ ਗੀਤ, ਦੀਨ ਦੁਨੀ ਰਹੇ ਸੁਣਾਈਆ। ਕਿਸੇ ਨੂੰ ਤੂੰ ਮੰਦਰ ਵਾੜ ਦਿਤਾ ਕਿਸੇ ਨੂੰ ਵਾੜਿਆ ਵਿਚ ਮਸੀਤ, ਮਸਲਾ ਹੱਲ ਨਾ ਕੋਇ ਕਰਾਈਆ। ਜ਼ਰਾ ਸਚ ਦੀ ਦੱਸ ਦੇ ਅੱਗੇ ਪ੍ਰੀਤ, ਪ੍ਰੀਤਮ ਹੋ ਕੇ ਪੜਦਾ ਦੇ ਉਠਾਈਆ। ਤੇਰਾ ਓਹਲਾ ਰਹੇ ਨਾ ਬੀਚ, ਦੋ ਇਕ ਰੰਗ ਨਾ ਕੋਇ ਰੰਗਾਈਆ। ਨਾ ਕੋਈ ਸ਼ਾਹ ਸੁਲਤਾਨ ਨਾ ਕੋਈ ਊਚ ਨੀਚ, ਝਗੜਾ ਸਾਰਾ ਦੇਣਾ ਮੁਕਾਈਆ। ਤੇਰਾ ਖੇਲ ਸਦਾ ਅਨਡੀਠ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਰੰਗ ਚਾੜ੍ਹ ਦੇ ਇਕ ਮਜੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਵੇਖੀਂ ਕਿਤੇ ਪ੍ਰਭੂ ਕਲਜੁਗ ਵਿਚ ਆਪਣਿਆਂ ਭਗਤਾਂ ਦੇ ਨਾ ਜਾਵੀਂ ਪੀਠ, ਪਾਸਾ ਨਾ ਕਦੇ ਬਦਲਾਈਆ। ਮਿੱਠੇ ਕਰਨੇ ਕੌੜੇ ਰੀਠ, ਰਸ ਇਕੋ ਦੇਣਾ ਚਖਾਈਆ। ਕਦੇ ਨਾਮ ਨਾ ਜਪਾਵੀਂ ਨਾਲ ਜੀਭ, ਪ੍ਰਭੂ ਅਜਪੇ ਜਾਪ ਵਿਚ ਆਪਣੇ ਭਗਤ ਦੇਣੇ ਸਮਾਈਆ। ਝਗੜਾ ਮੇਟਣਾ ਹਸਤ ਕੀਟ, ਇਕੋ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਚਲੋ ਵੇਖੀਏ ਕਲਜੁਗ ਲੁਟੇਰਾ, ਜਿਸ ਲੁੱਟਿਆ ਜਗਤ ਜਹਾਨ। ਜਿਸ ਦਾ ਸਮਾਂ ਅੱਗੇ ਬਥੇਰਾ, ਉਹ ਬਣਿਆ ਨੌਜਵਾਨ। ਪਿਆਰ ਰਹਿਣ ਨਹੀਂ ਦਿਤਾ ਗੁਰੂ ਗੁਰ ਚੇਰਾ, ਝੂਠਾ ਕੀਤਾ ਜਗਤ ਜਹਾਨ। ਬੜਾ ਹੋਇਆ ਦਲੇਰਾ, ਉਸ ਨੂੰ ਭੁੱਲਿਆ ਸ੍ਰੀ ਭਗਵਾਨ। ਸਭ ਦਾ ਡੋਬਣ ਲੱਗਾ ਬੇੜਾ, ਵੇਖੇ ਮਾਰ ਧਿਆਨ। ਉਜਾੜਨ ਲੱਗਾ ਖੇੜਾ, ਕਰਨ ਲੱਗਾ ਵੈਰਾਨ। ਢਾਹ ਕੇ ਕਰਾਏ ਢੇਰਾ, ਵਖਾਏ ਸੁੰਞ ਮਸਾਣ। ਚਾਰੋਂ ਕੁੰਟ ਕੀਤਾ ਅੰਧੇਰਾ, ਸਾਚਾ ਚੰਦ ਦਿਸੇ ਨਾ ਕੋਇ ਭਾਨ। ਓਏ ਕਲਜੁਗਾ ਓਏ ਤੇਰਾ ਪਿਛੇ ਮਾਲਕ ਕੇਹੜਾ, ਆਪਣਾ ਦੇ ਬਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਗੁਣੀ ਨਿਧਾਨ। ਕਲਜੁਗ ਕਹੇ ਮੇਰਾ ਮਾਲਕ ਇਕ ਭਗਵੰਤ, ਸਭ ਨੂੰ ਦਿਆਂ ਸੁਣਾਈਆ। ਜਿਸ ਨੇ ਮੈਨੂੰ ਦਿਤਾ ਮੰਤ, ਮੰਤਰ ਦਿਤਾ ਸਮਝਾਈਆ। ਕੋਈ ਸਾਬਤ ਰਹਿਣ ਨਹੀਂ ਦਿਤਾ ਸਾਧ ਸੰਤ, ਸੁਰਤੀ ਸ਼ਬਦ ਨਾ ਕੋਇ ਮਿਲਾਈਆ।

❋

❋

ਆਤਮ ਪਰਮਾਤਮ ਮੇਲਾ ਹੋਵੇ ਨਾਰ ਨਾ ਕੰਤ, ਸੇਜ ਸੁਹੰਜਣੀ ਨਾ ਕੋਇ ਸੁਹਾਈਆ। ਘਰ ਘਰ ਬਣਾਉਣਾ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਨਜ਼ਰ ਕਿਸੇ ਨਾ ਆਈਆ। ਕੂੜ ਵਿਕਾਰ ਦਾ ਬਣਨਾ ਪੰਡਤ, ਮਾਇਆ ਮਮਤਾ ਬੁੱਧੀ ਦੇਣੀ ਫਸਾਈਆ। ਕਿਸੇ ਨੂੰ ਸਮਝ ਆਉਣ ਨਹੀਂ ਦੇਣੀ ਕਿਸ ਤੁਹਾਡੀ ਬਣਾਈ ਬਣਤ, ਉਹ ਮਾਲਕ ਧੁਰਦਰਗਾਹੀਆ। ਫੇਰ ਛੇਤੀ ਤੇਰਾ ਹੋਵੇ ਅੰਤ, ਅੰਤਸ਼ਕਰਨ ਬਦਲ ਦੇਣਾ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰ ਤਕ ਲਉ ਮੇਰਾ ਕਾਲਾ ਵੇਸ, ਕਫ਼ਨੀ ਗਲ ਵਿਚ ਪਾਈਆ। ਮੈਨੂੰ ਕਹਿ ਕੇ ਗਿਆ ਗੋਬਿੰਦ ਦਸ ਦਸਮੇਸ, ਖੰਡਾ ਸ਼ਬਦ ਵਾਲਾ ਭਵਾਈਆ। ਮੈਂ ਫੇਰ ਆਵਾਂਗਾ ਮਾਝੇ ਦੇਸ, ਭੁੱਲ ਰਹੇ ਨਾ ਰਾਈਆ। ਪੁਰਖ ਅਕਾਲ ਦਾ ਇਕੋ ਹੋਵੇਗਾ ਰੂਪ ਰੰਗ ਤੇ ਰੇਖ, ਰੇਖਾ ਸਭ ਦੀ ਦੇਣੀ ਬਦਲਾਈਆ। ਕਿਸੇ ਦੀ ਚਲੇ ਕੋਇ ਨਾ ਪੇਸ਼, ਪੇਸ਼ਤਰ ਆਪਣਾ ਹੁਕਮ ਦ੍ਰਿੜਾਈਆ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਗਣੇਸ਼ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰਦਰਗਾਹੀ ਇਕ ਅਖਵਾਈਆ। ਕਲਜੁਗ ਕਹੇ ਮੈਂ ਗਲ ਪਾਇਆ ਕਾਲਾ ਕੱਪੜ, ਕਾਇਆ ਰੂਪ ਬਦਲਾਈਆ। ਜੀਵ ਕਰਨੇ ਬਗਲੇ ਬੱਪੜ, ਹੰਸ ਰਹਿਣ ਕੋਇ ਨਾ ਪਾਈਆ। ਮੈਂ ਤੀਰਥ ਸਾਰੇ ਕਰਨੇ ਛੱਪੜ, ਸਰੋਵਰ ਰਹਿਣ ਕੋਇ ਨਾ ਪਾਈਆ। ਨਾਮ ਦਾ ਤੋਲੇ ਕੋਇ ਨਾ ਤੱਕੜ, ਹਟਵਾਣੇ ਸਾਰੇ ਦੇਣੇ ਭੁਲਾਈਆ। ਮੈਂ ਕੂੜ ਦਾ ਭਰਨਾ ਮੱਟੜ, ਘਰ ਘਰ ਦੇਣਾ ਵਰਤਾਈਆ। ਮੈਂ ਸਭ ਦੇ ਉਤੇ ਬਣਨਾ ਧਾਰੀ ਛਤਰ, ਛਤਰਧਾਰੀ ਸਾਰੇ ਦੇਣੇ ਖ਼ਾਕ ਮਿਲਾਈਆ। ਮੈਂ ਬਿਨਾ ਅੱਖਰਾਂ ਤੋਂ ਪੁਰਖ ਅਕਾਲ ਦਾ ਪੜ੍ਹਿਆ ਇਕੋ ਪੱਤਰ, ਜਿਸ ਪਤਰੀ ਵਿਚੋਂ ਪਤਰਕਾ ਗੁਰ ਅਵਤਾਰਾਂ ਪੈਗ਼ੰਬਰਾਂ ਦੇ ਕੇ ਚਾਰ ਜੁਗ ਦੇ ਸ਼ਾਸਤਰ ਦਿਤੇ ਬਣਾਈਆ। ਮੇਰੀ ਕਦੇ ਕੋਈ ਕਰ ਸਕਿਆ ਨਹੀਂ ਹੱਤਕ, ਹਤਿਆਰਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਕੱਲੇ ਵਾਲਿਓ ਕਿਥੇ ਤੁਹਾਡੀ ਲਿਆਂਦੀ ਬੱਤਖ਼, ਉਹ ਲਾਲ ਰੰਗ ਇਕ ਪਾਸੇ ਵਾਲੀ ਦਿਓ ਵਖਾਈਆ। ਉਹ ਖੇਲ ਪ੍ਰਭੂ ਦਾ ਫ਼ਕਤ, ਕਿਸੇ ਨੂੰ ਸਮਝ ਨਹੀਂ ਵਿਚ ਜਗਤ, ਜਗਿਆਸੂ ਅੱਖ ਨਾ ਕੋਇ ਖੁਲ੍ਹਾਈਆ। ਸ੍ਰਿਸ਼ਟੀ ਫਸੀ ਵਿਚ ਬੂੰਦ ਰਕਤ, ਤਨ ਮਾਟੀ ਸੋਭਾ ਪਾਈਆ। ਇਕੋ ਸਾਹਿਬ ਦੀ ਸਾਚੀ ਸ਼ਕਤ, ਸਚ ਦਾ ਹੁਕਮ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਵੇਖੋ ਬੱਤਖ਼ ਦਾ ਪਾਸਾ ਲਾਲ, ਲਾਲ ਗੁਲਾਲਾ ਰਿਹਾ ਵਖਾਈਆ। ਕਲਜੁਗ ਜੀਵੋ ਤੁਹਾਡੇ ਸਿਰ ਤੇ ਕੂਕਦਾ ਕਾਲ, ਮਹਾਂਕਾਲ ਹੁਕਮ ਸੁਣਾਈਆ। ਬਿਨਾ ਸ਼ਬਦ ਗੁਰੂ ਤੋਂ ਤੁਹਾਡਾ ਰਹਿਣਾ ਨਈਂ ਜੇ ਕੋਈ ਦਲਾਲ, ਵਿਚੋਲੇ ਪਲੂ ਜਾਣ ਛੁਡਾਈਆ। ਪ੍ਰੇਮ ਮਿਲਣਾ ਨਹੀਂ ਹਕੀਕਤ ਵਾਲਾ ਹੱਕ ਹਲਾਲ, ਹਲਾਲ ਖਾਣ ਵਾਲਾ ਰਹਿਣ ਕੋਇ ਨਾ ਪਾਈਆ। ਮਾਵਾਂ ਦੀ ਗੋਦੀ ਵਿਚ ਨਹੀਂ, ਦਿਸਣੇ ਬਾਲ, ਬਾਲੀ ਬੁਧ ਗੁਰੂ ਹਰਿ ਕ੍ਰਿਸ਼ਨ ਗਿਆ ਦ੍ਰਿੜਾਈਆ। ਸੰਦੇਸ਼ਾ ਦੇਵੇ ਗੋਬਿੰਦ ਦੀ ਢਾਲ, ਖੰਡਾ ਖੜਗ ਰਿਹਾ ਜਣਾਈਆ। ਕੋਈ ਨਾ ਪੁਛੇ ਮੁਰੀਦਾਂ ਹਾਲ, ਮੁਰਸ਼ਦ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਮੇਰੀ ਵੇਖਿਓ ਸਦੀ ਚੌਧਵੀਂ ਦੀ ਚਾਲ, ਚਾਲ ਨਿਰਾਲੀ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਵੇਖੋ ਬੱਤਖ਼ ਕੀ ਕਹਿੰਦੀ, ਕਹਿ ਕਹਿ ਰਹੀ ਸੁਣਾਈਆ। ਹੁਣ ਛੇੜ ਛਿੜਨੀ ਦਿਸ਼ਾ ਲਹਿੰਦੀ,

❋

❋

ਲਹਿੰਦਿਉਂ ਚੜ੍ਹਦੇ ਨੂੰ ਆਪਣਾ ਪੰਧ ਮੁਕਾਈਆ। ਓ ਦੁਨੀਆਦਾਰੋ ਦੁਨੀਆ ਵੇਖਿਓ ਗਹਿੰਦੀ, ਤਿਨਕਾ ਤਿਨਕਾ ਦਏ ਤੁੜਾਈਆ। ਅੱਜ ਛੱਬੀ ਪੋਹ ਦੀ ਰਾਤ ਮੁਹੰਮਦ ਨੇ ਸਗਣਾਂ ਵਾਲੀ ਲਾਉਣੀ ਮਹਿੰਦੀ, ਚੌਦਾਂ ਤਬਕਾਂ ਦਏ ਵਖਾਈਆ। ਮੇਰੀ ਉਮਤ ਦੀ ਕਲਾ ਹੋਣੀ ਢਹਿੰਦੀ, ਬਾਹੋਂ ਫੜ ਨਾ ਕੋਇ ਉਠਾਈਆ। ਮੇਰੀ ਆਸਾ ਧੁਰ ਦਾ ਭਾਣਾ ਹੋਵੇ ਸਹਿੰਦੀ, ਨਿਉਂ ਨਿਉਂ ਸੱਯਦਿਆਂ ਵਿਚ ਸੀਸ ਝੁਕਾਈਆ। ਆਫ਼ਤ ਧੁਰ ਦੀ ਵੇਖਿਓ ਪੈਂਦੀ, ਪੈਂਡਾ ਸਭ ਦਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਅਲਾਹੀਆ। ਬੱਤਖ਼ ਕਹੇ ਮੇਰੀਆਂ ਸੁਣ ਲਓ ਕੂਕਾਂ, ਕੂਕ ਕੂਕ ਸੁਣਾਈਆ। ਈਸਾ ਮੁਹੰਮਦ ਦੀਆਂ ਉਮਤਾਂ ਉਠਾਵਣ ਬੰਦੂਕਾਂ, ਬਦਲੇ ਵਾਸਤੇ ਲੈਣ ਅੰਗੜਾਈਆ। ਸਭ ਦੀਆਂ ਚੁਕਣੀਆਂ ਚੂਕਾਂ, ਚੂਕ ਚੂਕ ਜਣਾਈਆ। ਮੇਰੀ ਆਹ ਕਹਿੰਦੀ ਮੈਂ ਸਭ ਨੂੰ ਫੂਕਾਂ, ਫੁੰਕਾਰੇ ਅਗਨ ਵਾਲੇ ਲਗਾਈਆ। ਝਗੜਾ ਮੇਟਾਂ ਪੰਜ ਭੂਤਾਂ, ਤਤ ਤਤਾਂ ਵਿਚ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਬੱਤਖ਼ ਕਹੇ ਮੈਂ ਬੜੀ ਬਖ਼ਤਾਵਰ, ਮੈਨੂੰ ਸਭ ਨੇ ਦਿਤੀ ਵਡਿਆਈਆ। ਮੈਂ ਨੌ ਵਾਰ ਆਈ ਰਾਮ ਦੇ ਦਰ, ਸੀਸ ਚਰਨਾਂ ਉਤੇ ਟਿਕਾਈਆ। ਯਾਰਾਂ ਵਾਰ ਕ੍ਰਿਸ਼ਨ ਦੀ ਸਰਨੀ ਗਈ ਪੜ, ਪ੍ਰੇਮ ਤੱਕਿਆ ਸ਼ਾਮ ਧੁਰ ਦੇ ਮਾਹੀਆ। ਮੂਸੇ ਦੇ ਮੋਢਿਆਂ ਉਤੇ ਇਕ ਦਿਨ ਗਈ ਚੜ੍ਹ, ਕੰਧੇ ਉਤੇ ਬਹਿ ਕੇ ਖ਼ੁਸ਼ੀ ਬਣਾਈਆ। ਹਜ਼ਰਤ ਈਸਾ ਦੇ ਛੋਹੀ ਨਾਲ ਧੜ, ਸੀਨਾ ਸੀਨੇ ਨਾਲ ਲਗਾਈਆ। ਮੁਹੰਮਦ ਦੇ ਕੋਲ ਡਿਗੀ ਦੜ, ਬੇਹੋਸ਼ ਹੋ ਕੇ ਆਪਣੀ ਸੁਰਤ ਭੁਲਾਈਆ। ਨਾਨਕ ਤੋਂ ਮੰਗਿਆ ਵਰ, ਚਰਨ ਚੁੰਮ ਕੇ ਖ਼ੁਸ਼ੀ ਮਨਾਈਆ। ਗੋਬਿੰਦ ਨੂੰ ਉਦੋਂ ਮਿਲੀ ਜਿਸ ਵੇਲੇ ਚਮਕੌਰ ਗੜ੍ਹੀ ਵਿਚ ਗਿਆ ਵੜ, ਵੜਦਿਆਂ ਉਸ ਦਾ ਦਰਸ਼ਨ ਪਾਈਆ। ਫੇਰ ਵੇਖਿਆ ਕਿਸ ਤਰਾਂ ਉਹਦੇ ਗੁਰਮੁਖ ਰਹੇ ਲੜ, ਸੂਰਬੀਰ ਸੋਭਾ ਪਾਈਆ। ਘਮਸਾਨ ਵੇਖ ਕੇ ਗਈ ਡਰ, ਮੈਂ ਪਾਸਾ ਲਿਆ ਬਦਲਾਈਆ। ਜਿਧਰ ਮੁਹੰਮਦ ਦੀ ਸ਼ਰਅ, ਉਸ ਸ਼ਰੀਅਤ ਨੂੰ ਵੇਖਿਆ ਨੈਣ ਉਠਾਈਆ। ਫੇਰ ਮੈਨੂੰ ਇਕੋ ਦਿਸਿਆ ਦਰਾ, ਜਿਥੋਂ ਪ੍ਰਭ ਦਾ ਨੂਰ ਨਜ਼ਰੀ ਆਈਆ। ਮੈਂ ਹਿਲਾਇਆ ਆਪਣਿਆਂ ਪਰਾਂ, ਫਰਫਰਾਹਟ ਵਿਚ ਦੁਹਾਈਆ। ਫੇਰ ਮੈਨੂੰ ਗੋਬਿੰਦ ਨੇ ਦਰਸ਼ਨ ਦਿਤਾ ਜ਼ਰਾ, ਅੰਤਰ ਨੂਰ ਦਿਤਾ ਚਮਕਾਈਆ। ਮੈਨੂੰ ਪਿਆਰ ਆਇਆ ਬੜਾ, ਮੈਂ ਬਿਨਾ ਬੋਲਿਉਂ ਮੰਗ ਲਈ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਮੇਲੇ ਸਹਿਜ ਸੁਭਾਈਆ। ਬੱਤਖ਼ ਕਹੇ ਮੈਂ ਵੇਖਿਆ ਪ੍ਰੀਤਮ ਚੋਜੀ, ਚੋਜ ਨਿਰਾਲਾ ਰਿਹਾ ਕਰਾਈਆ। ਉਹ ਅਕਾਲ ਪੁਰਖ ਦਾ ਖੋਜੀ, ਦੂਸਰ ਰਾਹ ਕਦੇ ਨਾ ਜਾਈਆ। ਉਹ ਸਚ ਪ੍ਰੇਮ ਦਾ ਜੋਗੀ, ਜੋਗੀਸ਼ਰਾਂ ਵਾਲਾ ਵੇਸ ਨਾ ਕੋਇ ਵਟਾਈਆ। ਉਹ ਭਸਮੜ ਰੂਪ ਦਾ ਭੋਗੀ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ। ਬੱਤਖ਼ ਕਹੇ ਮੈਂ ਉਸ ਦੇ ਸੀਸ ਨਿਵਾਇਆ ਗੋਡੀਂ, ਨਿਉਂ ਕੇ ਦਿਤਾ ਵਖਾਈਆ। ਉਸ ਵੇਲੇ ਗੋਬਿੰਦ ਨੇ ਨੌ ਸੌ ਨੜਿਨਵੇ ਨਦੀ ਦੀ ਮੇਰੇ ਅੰਦਰ ਪਿਆਰ ਦੀ ਬੂੰਦ ਸੁੱਟੀ ਮੇਰਾ ਰਿਹਾ ਕੋਇ ਨਾ ਰੋਗੀ, ਰੋਗ ਜਨਮ ਜਨਮ ਦਾ ਦਿਤਾ ਗਵਾਈਆ। ਮੈਂ ਪਿਆਰ ਨਾਲ ਕਿਹਾ ਜੇ ਮੈਂ ਇਨਸਾਨ ਹੋਵਾਂ ਜਵਾਨ ਹੋਵਾਂ ਤੇ ਮੈਂ ਤੇਰਿਆਂ ਚਰਨਾਂ ਉਤੇ ਚੜ੍ਹਾਵਾਂ ਫੁੱਲ ਗੁਲਾਬ ਦਾ ਡੋਡੀ, ਵਰਖਾ ਫੂਲਨ ਵਾਲੀ ਲਗਾਈਆ। ਫੇਰ ਬੱਤਖ਼ ਕਹੇ ਮੈਂ ਰੋ ਪਈ ਹਾਏ ਤੂੰ ਕਦੇ ਵੇਦੀ ਕਦੇ ਸੋਢੀ, ਬੰਸ ਬੰਸ ਵਿਚੋਂ ਬਦਲਾਈਆ। ਕਦੀ ਰਾਮ ਕ੍ਰਿਸ਼ਨ ਈਸਾ ਮੁਹੰਮਦ

❋

❋

ਮੂਸਾ ਬਣ ਕੇ ਮੌਜੀ, ਮੌਜ ਆਪਣੀ ਦਿਤੀ ਵਖਾਈਆ। ਮੈਨੂੰ ਐਂ ਜਾਪਦਾ ਮੇਰਿਆ ਮਾਲਕਾ ਤੂੰ ਬੜਾ ਆਪਣੀ ਸਿਫ਼ਤ ਦਾ ਲੋਭੀ, ਜੁਗ ਜੁਗ ਨਾਮ ਕਲਮੇ ਦਏਂ ਬਦਲਾਈਆ। ਮੈਂ ਚਾਹੁੰਦੀ ਮੇਰਾ ਇਕ ਪਾਸਾ ਲਾਲ ਤੇ ਇਕ ਪਾਸਾ ਚਿੱਟਾ ਤੇ ਜੇ ਤੂੰ ਸਚ ਦਾ ਬਣ ਜਾਏਂ ਧੋਬੀ, ਇਕੋ ਰੰਗ ਦਏਂ ਰੰਗਾਈਆ। ਪੁਰਖ ਅਕਾਲ ਕਿਹਾ ਕਮਲੀਏ ਮੈਂ ਸਦੀ ਚੌਧਵੀਂ ਫੇਰ ਸਭ ਦਾ ਬਣਨਾ ਮੋਢੀ, ਮੁਢਲਾ ਭੇਵ ਦਿਆਂ ਖੁਲ੍ਹਾਈਆ। ਪਿਛਲੀ ਸ਼ਰਅ ਨੂੰ ਦੇਵਾਂ ਡੋਬੀ, ਡੁੱਬਦਿਆਂ ਪਾਰ ਨਾ ਕੋਇ ਕਰਾਈਆ। ਦੀਨ ਮਜ਼੍ਹਬ ਦੀ ਰਹਿਣ ਨਹੀਂ ਦੇਣੀ ਕੋਈ ਬੋਗੀ, ਬੋਗਸ ਝਗੜੇ ਦੇਣੇ ਚੁਕਾਈਆ। ਆਪਣੇ ਨਾਮ ਦੀ ਟਕਿਆ ਵਾਲੀ ਰਹਿਣ ਨਹੀਂ ਦੇਣੀ ਪਰੋਹਤੀ, ਪਰਮਾਨੰਦ ਇਕੋ ਦੇਣਾ ਵਖਾਈਆ। ਮੇਰੀ ਆਦਿ ਅੰਤ ਦੀ ਇਕੋ ਸਿਖਿਆ ਬਹੁਤੀ, ਜੋ ਆਤਮ ਪਰਮਾਤਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਬੱਤਖ਼ ਕਹੇ ਜਨ ਭਗਤੋ ਗੁਰਮੁਖੋ ਗੁਰਸਿਖੋ ਸੂਫ਼ੀਓ ਫ਼ਕੀਰੋ ਮੈਂ ਨਿਮਾਣੀ, ਬੱਧੀ ਦੇਵਾਂ ਦੁਹਾਈਆ। ਓ ਤੁਸੀਂ ਚਲਦੇ ਫਿਰਦੇ ਆਪਣੇ ਵਿਚੋਂ ਲੱਭ ਲਉ ਆਪਣਾ ਹਾਣੀ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਉਹ ਤੁਹਾਡਾ ਮਾਲਕ ਜੇ ਤੁਸੀਂ ਉਸ ਦੀ ਬਣ ਜਾਓ ਰਾਣੀ, ਦੋਹਾਂ ਦੀ ਰਈਅਤ ਇਕੋ ਨਜ਼ਰੀ ਆਈਆ। ਨਾ ਕੋਈ ਕਥਾ ਰਹਿ ਜਾਏ ਤੇ ਨਾ ਕੋਈ ਕਹਾਣੀ, ਨਾ ਕੋਈ ਪੜ੍ਹਨੀ ਪਏ ਵੇਦ ਪੁਰਾਣੀ, ਨਾ ਕੋਈ ਆਸਾ ਰੱਖੇ ਜੀਵ ਅੰਜੀਲ ਕੁਰਾਨੀ, ਕਾਇਆ ਦਾ ਕੁਰਹ ਇਕੋ ਵੇਖੇ ਬੇਪਰਵਾਹੀਆ। ਜਿਥੇ ਚਮਕੇ ਜੋਤ ਨੂਰ ਨੁਰਾਨੀ, ਝਗੜਾ ਮੁਕ ਜਾਏ ਜ਼ਿਮੀਂ ਅਸਮਾਨੀ, ਮਿਲ ਜਾਏ ਮੁਹੱਬਤ ਵਿਚ ਰੁਹਾਨੀ, ਰੂਹ ਬੁਤ ਵਿਚ ਮਹਿਬੂਬ ਨਜ਼ਰੀ ਆਈਆ। ਬੱਤਖ਼ ਕਹੇ ਕੋਈ ਝਗੜਾ ਨਾ ਕਰਿਉ ਜਿਸਮਾਨੀ, ਇਹ ਦੁਨੀਆ ਦਿਸੇ ਫ਼ਾਨੀ, ਝਗੜਿਆਂ ਵਾਲੀ ਕਲਾਮੀ, ਸਾਹਿਬ ਦੀ ਬਦਨਾਮੀ, ਜੇ ਮਿਲ ਜਾਏ ਪੁਰਖ ਅਨਾਮੀ, ਫੇਰ ਅੱਲਾ ਵਾਹਿਗੁਰੂ ਰਾਮ ਹਰੀਓਮ ਤਤ ਸਤਿ ਦੀ ਲੋੜ ਰਹੇ ਨਾ ਰਾਈਆ। ਕਿਉਂ ਉਹ ਸਭ ਦਾ ਅੰਤਰਜਾਮੀ, ਕਦੇ ਕਰੇ ਨਾ ਬੇਈਮਾਨੀ, ਇਕ ਗੱਲ ਉਹ ਕਦੇ ਕਦੇ ਜ਼ਰੂਰ ਆਪਣੇ ਨਾਮ ਦੀ ਕਰਦਾ ਨੀਲਾਮੀ, ਜਗਤ ਦੇ ਠੇਕੇਦਾਰ ਸਾਰੇ ਲਏ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਾਤਾ ਇਕ ਅਖਵਾਈਆ। ਕਲਜੁਗ ਕਹੇ ਓਹ ਬੱਤਖ਼ ਦੁਰੰਗੀ, ਮੇਰੀ ਸਦੀ ਚੌਧਵੀਂ ਧਿਆਨ ਲਗਾਈਆ। ਯਾਦ ਕਰ ਲੈ ਮੈਂ ਲੜਾਉਣੇ ਉਮਤੀ ਤੇ ਫ਼ਰੰਗੀ, ਫ਼ਾਰਸ ਵਿਚ ਝਗੜਾ ਦੇਣਾ ਪਾਈਆ। ਓ ਕਮਲੀਏ ਤੂੰ ਜਿਸ ਤਰਾਂ ਦੋ ਟੰਗੀ, ਓਸੇ ਤਰਾਂ ਦੋ ਧੜ ਸ੍ਰਿਸ਼ਟੀ ਦੇਣੀ ਵਖਾਈਆ। ਕਿਸੇ ਪਾਸਿਉਂ ਪੌਣ ਆਉਣ ਦੇਣੀ ਨਹੀਂ ਠੰਡੀ, ਸਮੁੰਦਰ ਸੱਤ ਦੇਣੇ ਤਪਾਈਆ। ਆਹ ਵੇਖ ਅਵਤਾਰ ਪੈਗ਼ੰਬਰ ਗੁਰੂ ਆਉਂਣੇ ਪਿਛਲੀ ਧਾਰ ਲੰਘੀ, ਆਪਣਾ ਪੰਧ ਮੁਕਾਈਆ। ਕਿੱਡੀ ਸੋਹਣੀ ਗੱਲ ਮੁਹੰਮਦ ਦੀ ਖ਼ਾਹਿਸ਼ ਅੱਲਾ ਰਾਣੀ ਵਾਹਵੇ ਕੰਘੀ, ਸੋਹਣਾ ਸੀਸ ਗੁੰਦਾਈਆ। ਓਧਰੋਂ ਧਰਮ ਦੀ ਧਾਰ ਹਿੰਦਵਾਇਣ ਪਾਵੇ ਗਲ ਅੰਗੀ, ਬਟਨ ਪਿਛੇ ਰਹੀ ਵਖਾਈਆ। ਪੁਰਖ ਅਕਾਲ ਬੜਾ ਢੰਗੀ, ਆਪਣਾ ਭੇਵ ਨਾ ਕਿਸੇ ਸਮਝਾਈਆ। ਅੱਜ ਰਾਤ ਨੂੰ ਉਸ ਨੇ ਬਿਨਾ ਅੱਖਰਾਂ ਤੋਂ ਸ਼ਬਦ ਸੰਦੇਸ਼ਾ ਦੇਣਾ ਉਹ ਡਾਕ ਘੱਲਣੀ ਬੇਰੰਗੀ, ਕਿਸੇ ਡਾਕਖ਼ਾਨੇ ਵਿਚੋਂ ਹੱਥ ਕਦੇ ਨਾ ਆਈਆ। ਉਹਦੇ ਨਾਲ ਲਮਕਦੀ ਹੋਣੀ ਸ਼ਰਅ ਦੀ ਚੰਡੀ, ਪਰਚੰਡ ਰੂਪ ਬਣਾਈਆ। ਮੈਨੂੰ ਐਂ ਦਿਸਦਾ ਉਸ ਨੇ ਲੱਖਣ ਦੀਪ ਵਿਚ ਪਾਉਣੀ ਆਪਣੀ ਵੰਡੀ, ਕਰੌਚ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ

❋

❋

ਦਾ ਸੰਦੇਸ਼ਾ ਸਚ ਵਿਚ ਜਣਾਈਆ। ਕਲਜੁਗ ਕਹੇ ਬੱਤਖ਼ੇ ਕਿਤੇ ਮੇਰਾ ਨਾ ਦੱਸੀਂ ਭੇਤ, ਓ ਕਮਲੀਏ ਤੈਨੂੰ ਦਿਆਂ ਜਣਾਈਆ। ਉਹ ਯਾਦ ਕਰ ਲੈ ਮੈਂ ਗੁਰ ਅਰਜਨ ਦੇ ਸੀਸ ਵਿਚ ਪਵਾਈ ਤਤੀ ਰੇਤ, ਲੋਹਾਂ ਉਤੇ ਬਹਾਈਆ। ਤੇਗ਼ ਬਹਾਦਰ ਦਾ ਸਿਰ ਧੜ ਕਰਾਇਆ ਖੇਤ, ਖੇਤੀ ਜਗਤ ਵਾਲੀ ਲਗਾਈਆ। ਗੋਬਿੰਦ ਦੇ ਬੱਚੇ ਨੀਹਾਂ ਹੇਠ ਕਰਕੇ ਭੇਟ, ਭੇਟਾ ਧਰਤੀ ਦੀ ਪੂਰ ਕਰਾਈਆ। ਹੁਣ ਮੈਂ ਵੇਖ ਸਿੰਘਾਸਣ ਡਾਹ ਕੇ ਗਿਆ ਲੇਟ, ਕਲਜੁਗ ਕਹੇ ਮੈਂ ਕਾਲਾ ਰੰਗ ਬਦਲਾਈਆ। ਜ਼ਰਾ ਮੈਨੂੰ ਤਕ ਲੈ ਨੇਤਨ ਨੇਤ, ਨੇਤੀ ਵਾਲੇ ਨਾਲ ਲੈਣੇ ਮਿਲਾਈਆ। ਮੇਰਾ ਅਗਲਾ ਜਲਵਾ ਲੈਣਾ ਵੇਖ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਮੈਂ ਹੁਣ ਬਦਲਣ ਵਾਲਾ ਭੇਖ, ਭੇਖਾਧਾਰੀ ਹੋ ਕੇ ਭੱਜਾਂ ਵਾਹੋ ਦਾਹੀਆ। ਉਠਾਉਣੇ ਸ਼ਰਅ ਵਾਲੇ ਮੁੱਲਾਂ ਸ਼ੇਖ਼, ਮੁਸਾਇਕ ਦੇਣੇ ਹਿਲਾਈਆ। ਸ਼ਰਅ ਦੇ ਉਤੇ ਦੇਣੇ ਵੇਚ, ਕੀਮਤ ਟਕਿਆਂ ਵਾਲੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਸਾਹਿਬ ਇਕ ਅਖਵਾਈਆ। ਬੱਤਖ਼ ਕਹੇ ਕਲਜੁਗ ਮੈਂ ਮੂਲ ਨਾ ਭੁੱਲੀ, ਓਏ ਭੁੱਲਿਆਂ ਦਿਆਂ ਦ੍ਰਿੜਾਈਆ। ਮੈਨੂੰ ਯਾਦ ਆਉਂਦੀ ਰਵਦਾਸ ਵਾਲੀ ਕੁੱਲੀ, ਕੱਖਾਂ ਸੋਭਾ ਪਾਈਆ। ਸੁਦਾਮੇ ਦੀ ਦਿਸਦੀ ਪਾਟੀ ਜੁੱਲੀ, ਬਿਦਰ ਦਾ ਅਲੂਣਾ ਸਾਗ ਦਏ ਦੁਹਾਈਆ। ਮੈਨੂੰ ਐਂ ਜਾਪਦਾ ਜਿੰਨਾਂ ਚਿਰ ਸਾਹਿਬ ਮਿਲਿਆ ਨਾ ਸੁਲਹਕੁਲੀ, ਕੁਲ ਮਾਲਕ ਨੂਰ ਇਲਾਹੀਆ। ਓਨਾਂ ਚਿਰ ਮੈਂ ਕਿਸੇ ਤੋਲ ਨਹੀਂ ਤੁਲੀ, ਜਗਤ ਤਰਾਜ਼ੂ ਕੰਮ ਕੋਇ ਨਾ ਆਈਆ। ਮੇਰੀ ਜਨਮ ਜਨਮ ਦੀ ਕੋਟਨ ਵਾਰ ਫੁਲਵਾੜੀ ਹੁੱਲੀ, ਸਾਚੀ ਰੁਤ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਬੱਤਖ਼ ਕਹੇ ਮੈਨੂੰ ਕਲਜੁਗ ਦਾ ਕਰ ਲੈਣ ਦੇ ਦੀਦਾਰ, ਦੀਦਾ ਦਾਨਿਸਤਾ ਧਿਆਨ ਲਗਾਈਆ। ਸਾਰੇ ਹੋ ਜਾਉ ਖ਼ਬਰਦਾਰ, ਸੋਇਆ ਰਹਿਣ ਕੋਇ ਨਾ ਪਾਈਆ। ਇਹ ਵੀ ਮੁਹੰਮਦ ਦਾ ਯਾਰ, ਚਹੁੰ ਯਾਰਾਂ ਤੋਂ ਬਾਹਰ ਵੰਡ ਵਖਾਈਆ। ਜਿਸ ਨੂੰ ਮਦਦ ਦੇਵੇ ਇਸਤਗ਼ਫ਼ਾਰ ਮਹਿਬੂਬੇ ਆਲਮ ਇਕ ਅਖਵਾਈਆ। ਉਸ ਨੂੰ ਕਰਾਂ ਜਾ ਕੇ ਨਿਮਸਕਾਰ, ਸੱਯਦੇ ਵਿਚ ਸੀਸ ਝੁਕਾਈਆ। ਓਏ ਕਲਜੁਗਾ ਵੇਖੀਂ ਕਿਤੇ ਜਾਨਵਰਾਂ ਦਾ ਫੇਰ ਨਾ ਕਰੀਂ ਸ਼ਿਕਾਰ, ਸ਼ਿਕਾਰੀ ਬਣ ਕੇ ਸਭ ਦੇ ਸੀਸ ਕਟਾਈਆ। ਬਣ ਨਾ ਬੁਰਿਆਰ, ਕੂੜੀ ਨੀਤੀ ਲੈਣੀ ਬਦਲਾਈਆ। ਔਹ ਵੇਖ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਪੈਗ਼ੰਬਰ ਗੁਰੂ ਅਵਤਾਰ, ਉੱਤਰ ਪੂਰਬ ਪੱਛਮ ਦੱਖਣ ਭੱਜਣ ਵਾਹੋ ਦਾਹੀਆ। ਉਨ੍ਹਾਂ ਫਿਰਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਮੇਰੀ ਇਕੋ ਵਾਰ ਪੁਕਾਰ, ਕੂਕ ਕੂਕ ਦਿਆਂ ਸੁਣਾਈਆ। ਤੁਸੀਂ ਪੰਛੀ ਪੰਖੀ ਜਾਨਵਰ ਉਡਣਹਾਰ, ਉਡ ਉਡ ਆਪਣਾ ਝਟ ਲੰਘਾਈਆ। ਵੇਖੋ ਕਲਜੁਗ ਦੀ ਕਰਨੀ ਨੇ ਮੈਨੂੰ ਕੀਤਾ ਗ੍ਰਿਫ਼ਤਾਰ, ਮੈਂ ਚਾਹੁੰਦੀ ਕਲਜੁਗ ਵਿਚ ਗਿਫ਼ਟ ਤੈਨੂੰ ਭੇਟ ਦੇਣ ਚੜ੍ਹਾਈਆ। ਤੂੰ ਫੇਰ ਮੇਰੇ ਸਾਹਿਬ ਨੂੰ ਮੇਰੇ ਵੱਲੋਂ ਕਰੀਂ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਜੇ ਉਹ ਮੰਨ ਜਾਏ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਫੇਰ ਮੈਨੂੰ ਜਨਮ ਲੈਣਾ ਪਏ ਨਾ ਦੂਜੀ ਵਾਰ, ਸਚਖੰਡ ਉਡ ਕੇ ਜਾਵਾਂ ਚਾਈਂ ਚਾਈਂਆ। ਉਥੇ ਮਿਲਾਂ ਉਸ ਅਗੰਮੀ ਯਾਰ, ਜੋ ਯਰਾਨਾ ਧੁਰ ਦਾ ਰਿਹਾ ਲਗਾਈਆ। ਹੁਣ ਭਗਤੋ ਬਾਰਾਂ ਵੱਜ ਗਏ ਕਰ ਲਓ ਆਪਣਾ ਵਿਹਾਰ, ਵਿਵਹਾਰੀ ਰਿਹਾ ਸੁਣਾਈਆ। ਇਕੋ ਇਕ ਤੇ ਇਕੋ ਪੁਰਖ ਅਕਾਲ ਦੀ ਧਾਰ, ਇਕੋ ਸ਼ਬਦ ਗੁਰੂ ਜੋ ਆਦਿ ਜੁਗਾਦਿ ਦਾ ਅਵਤਾਰ, ਅਵਤਰੀ ਆਪਣੀ

❋

❋

ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਦੀ ਗੋਲੀ ਗਾਂ ਦੀ ਉਠਾਏ ਮੂਰਤੀ, ਮੂਰਤ ਅਕਾਲ ਧਿਆਨ ਲਗਾਈਆ। ਅੱਗੇ ਆਵੇ ਮੰਜ਼ਲ ਮੁਕੇ ਦੂਰ ਦੀ, ਨੇਰਨ ਨੇਰਾ ਪੰਧ ਚੁਕਾਈਆ। ਖੇਲ ਵੇਖੇ ਹਾਜ਼ਰ ਹਜ਼ੂਰ ਦੀ, ਜੋ ਹਜ਼ਰਤਾਂ ਤੋਂ ਬਾਹਰ ਸਮਝਾਈਆ। ਜਿਸ ਨੇ ਸਦੀ ਚੌਧਵੀਂ ਦੀ ਸ਼ਰਅ ਮੇਟਣੀ ਗਾਂ ਸੂਰ ਦੀ, ਸੂਰ ਗਾਂ ਖਾਣ ਵਾਲਾ ਰਹਿਣ ਕੋਇ ਨਾ ਪਾਈਆ। ਆਵਾਜ਼ ਸੁਣਾਉਣੀ ਅਗੰਮੀ ਤੂਰ ਦੀ, ਤੁਰੀਆ ਤੋਂ ਬਾਹਰ ਜਣਾਈਆ। ਝਲਕ ਦ੍ਰਿੜਾਉਣੀ ਆਪਣੇ ਨੂਰ ਦੀ, ਨੂਰ ਨੁਰਾਨਾ ਦਏ ਵਖਾਈਆ। ਸਭ ਦੀ ਮੰਜ਼ਲ ਮੁਕਾਉਣੀ ਕੋਹਤੂਰ ਦੀ, ਗ੍ਰਹਿ ਇਕੋ ਇਕ ਜਣਾਈਆ। ਜਿਥੇ ਸ਼ਰਅ ਨਹੀਂ ਕੋਇ ਮਜ਼ਬੂਰ ਦੀ, ਮੰਜ਼ਲ ਪੰਧ ਨਾ ਕੋਇ ਵਧਾਈਆ। ਉਥੇ ਆਵਾਜ਼ ਨਹੀਂ ਕਿਸੇ ਤੰਬੂਰ ਦੀ, ਰਾਗਣੀ ਰਾਗ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸਦੀ ਚੌਧਵੀਂ ਦੀ ਗੋਲੀ ਖਾ ਲੈ ਸੋਗੰਦ, ਸੁਗੰਧ ਅੰਤਰ ਆਤਮ ਵੇਖ ਵਖਾਈਆ। ਤੂੰ ਅੱਜ ਤੋਂ ਸ਼ਰਅ ਦੀ ਰਹੀ ਨਹੀਂ ਪਾਬੰਦ, ਮੁਹੰਮਦ ਨੂੰ ਸੰਦੇਸ਼ਾ ਦੇਣਾ ਚਾਈਂ ਚਾਈਂਆ। ਚੌਦਾਂ ਗੁਰਮੁਖ ਹੱਥਾਂ ਵਿਚ ਉਠਾ ਲਓ ਚੌਦਾਂ ਚੰਦ, ਚੰਦ ਸਤਾਰਾ ਲੇਖਾ ਦੇਣਾ ਮੁਕਾਈਆ। ਕਲਜੁਗ ਕੂੜਾ ਰਹੇ ਨਾ ਰੰਗ, ਰੰਗਤ ਇਕੋ ਦੇਣੀ ਚੜ੍ਹਾਈਆ। ਮਨੂਆ ਮਮਤਾ ਵਿਚ ਨੱਚੇ ਨਾ ਬਣ ਮਲੰਗ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਚਾਰ ਯਾਰੀ ਦਾ ਰਹਿਣਾ ਨਹੀਂ ਸੰਗ, ਸਗਲਾ ਸੰਗ ਨਾ ਕੋਇ ਬਣਾਈਆ। ਜਿਸ ਕਾਰਨ ਗੋਬਿੰਦ ਨੇ ਛੱਡਿਆ ਪੁਰੀ ਅਨੰਦ, ਅਨੰਦ ਪ੍ਰਭ ਦੇ ਵਿਚ ਸਮਾਈਆ। ਉਹ ਖੇਲ ਕਰੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਦੀ ਗੋਲੀ ਆਸਰਾ ਤਕਣਾ ਨਹੀਂ ਕਦੇ ਮਜ਼੍ਹਬ, ਹੁਕਮ ਧੁਰਦਰਗਾਹੀਆ। ਸਭ ਨੂੰ ਇਕੋ ਜਿਹਾ ਕਰਨਾ ਅਦਬ, ਵੱਡੇ ਛੋਟਿਆਂ ਸੀਸ ਨਿਵਾਈਆ। ਧਰਤੀ ਉਤੇ ਧਰਨੀ ਉਤੇ ਧੌਲ ਉਤੇ ਧਰਮ ਦਾ ਚੁੱਕਣਾ ਕਦਮ, ਕਦਮ ਕਦਮ ਨਾਲ ਬਦਲਾਈਆ। ਕਦੇ ਝਗੜਾ ਨਹੀਂ ਪਾਉਣਾ ਬਦਨ, ਮਾਟੀ ਖ਼ਾਕ ਖ਼ਾਕ ਵਿਚ ਰੁਲਾਈਆ। ਤੇਰੇ ਮਹਿਬੂਬ ਦਾ ਨੂਰੀ ਖ਼ੁਦਾ ਦਾ ਖ਼ੁਦ ਮਾਲਕ ਦਾ ਇਕੋ ਅਦਲ, ਇਨਸਾਫ਼ ਰਿਹਾ ਕਰਾਈਆ। ਸਭ ਦਾ ਸਾਂਝਾ ਪਿਆਰ ਵਾਲਾ ਹੁੱਬੇ ਵਤਨ, ਬੇਵਤਨ ਨਜ਼ਰ ਕੋਇ ਨਾ ਆਈਆ। ਜਿਸ ਦੇ ਅੱਗੇ ਕਿਸੇ ਦਾ ਚਲਣਾ ਨਹੀਂ ਕੋਈ ਯਤਨ, ਯਥਾਰਥ ਆਪਣਾ ਹੁਕਮ ਸੁਣਾਈਆ। ਜਿਸ ਨੇ ਚੌਦਾਂ ਲੋਕ ਚੌਦਾ ਤਬਕ ਲੇਖੇ ਲਾਉਣੇ ਚੌਦਾਂ ਰਤਨ, ਚੌਦਸ ਚੰਦ ਨਾਲ ਵਡਿਆਈਆ। ਉਸ ਮਾਹੀ ਦਾ ਇਕੋ ਦਵਾਰਾ ਤੇ ਇਕੋ ਪੱਤਨ, ਘਾਟ ਇਕੋ ਦਏ ਵਖਾਈਆ। ਜਿਸ ਨੂੰ ਜੁਗ ਚੌਕੜੀ ਕੋਈ ਲਖ ਨਾ ਸਕਿਆ ਬਣ ਕੇ ਲੱਖਣ, ਕੋਟਨ ਕੋਟ ਧਿਆਨ ਲਗਾਈਆ। ਉਹ ਸੁਭਾਵਕ ਹੀ ਕਲਜੁਗ ਦੀ ਕਿਰਿਆ ਨੂੰ ਆਇਆ ਮਥਣ, ਨਾਮ ਮਧਾਣਾ ਹੱਥ ਉਠਾਈਆ। ਹੁਕਮੇ ਅੰਦਰ ਉਲਟੀ ਗੇੜੇ ਲੱਠਣ, ਚਾਰ ਕੁੰਟ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਦੀ ਗੋਲੀ ਖਾ ਲੈ ਕਸਮ, ਕਸਮ ਨਾਲ ਸੁਣਾਈਆ। ਝਗੜਾ ਰਹਿਣ ਨਹੀਂ ਦੇਣਾ ਮਾਟੀ ਭਸਮ, ਜਿਸਮ ਜਿਸਮਾਨੀ ਝਗੜਾ ਦੇਣਾ ਚੁਕਾਈਆ। ਜੋ ਸਭ ਦੀ ਪਤ ਆਏ ਰੱਖਣ, ਰੱਖਕ ਹੋ ਕੇ ਵੇਖ ਵਖਾਈਆ। ਜਾ ਨਿਗਹ ਮਾਰਿਓ ਦਿਸ਼ਾ

❋

❋

ਦੱਖਣ, ਕੀ ਕਲ ਦਏ ਵਰਤਾਈਆ। ਕਿਉਂ ਜਿਹੜਾ ਕਲਜੁਗ ਦੀ ਜੜ੍ਹ ਆਇਆ ਪੱਟਣ, ਪਟਨੇ ਵਾਲਾ ਨਾਲ ਮਿਲਾਈਆ। ਅੱਗੇ ਵਾਸਤੇ ਪੁਰਖ ਅਕਾਲ ਦੀਨ ਦਿਆਲ ਸਤਿ ਧਰਮ ਦੀ ਚਲਾਉਣੀ ਰਸਮ, ਰਿਵਾਜ ਰਸਮ ਇਕੋ ਦੇਣਾ ਬਦਲਾਈਆ। ਉਹ ਇਕੋ ਨੂਰ ਨੂੰ ਸਾਰੇ ਵੇਖਣ ਇਕੋ ਨੂਰੇ ਚਸ਼ਮ, ਚਸ਼ਮ ਦੀਦ ਹੋ ਕੇ ਸੋਭਾ ਪਾਈਆ। ਉਹਦੇ ਕੋਲ ਚੁਰਾਸੀ ਲੱਖ ਦੀ ਜ਼ਿੰਦਗੀ ਦਾ ਬਟਨ, ਜਿਸ ਵੇਲੇ ਚਾਹੇ ਦਏ ਦਬਾਈਆ। ਉਸ ਦੇ ਹੁਕਮੇ ਅੰਦਰ ਸਾਰੇ ਜੀਵ ਜਗਤ ਜਹਾਨ ਵਿਚ ਦਿਨ ਕਟਣ, ਪਲੂ ਸਕੇ ਨਾ ਕੋਇ ਛੁਡਾਈਆ। ਜਿਸ ਦਾ ਨਾਮ ਕਲਮਾ ਕਰਦੇ ਆਏ ਰੱਟਣ, ਰੱਟੇ ਜਗਤ ਵਾਲੇ ਰਖਾਈਆ। ਉਹ ਸਭ ਦਾ ਲੇਖਾ ਹਿਸਾਬ ਕਿਤਾਬ ਆਇਆ ਠੱਪਣ, ਠੱਪਾ ਆਪਣਾ ਨਾਮ ਮੋਹਰ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਦੀ ਗੋਲੀ ਮਾਰ ਦੇ ਨਾਅਰਾ, ਨਾਅਰਾ ਹੱਕ ਇਕ ਜਣਾਈਆ। ਤੇਰਾ ਅਮਾਮ ਬਣਿਆ ਸਿਕਦਾਰਾ, ਜਿਨ੍ਹ ਸਿੱਕਮ ਤੋਂ ਅਗਲੇ ਬੰਨੇ ਛੇੜ ਦੇਣੀ ਛਿੜਾਈਆ। ਜਿਸ ਦਾ ਖੰਡਾ ਹੋਣਾ ਦੋ ਧਾਰਾ, ਖੜਗ ਖੜਗ ਨਾਲ ਟਕਰਾਈਆ। ਉਸ ਫਿਰਨਾ ਜੰਗਲ ਜੂਹ ਉਜਾੜ ਟਿੱਲੇ ਪਰਬਤ ਪਹਾੜਾ, ਚਰਨਾਂ ਹੇਠ ਦਬਾਈਆ। ਉਸ ਖੇਲ ਕਰਨਾ ਇਸਤਰੀ ਪੁਰਸ਼ ਪੁਰਸ਼ ਵਿਚ ਨਾਰੀ ਨਾਰਾ, ਨਰ ਨਰਾਇਣ ਆਪਣਾ ਹੁਕਮ ਵਰਤਾਈਆ। ਜਿਸ ਦਾ ਸਾਢੇ ਤਿੰਨ ਹੱਥ ਦਾ ਅੰਤਮ ਦਾਇਰਾ, ਦਾਹਵੇਦਾਰ ਰਹਿਣ ਕੋਇ ਨਾ ਪਾਈਆ। ਯਾਦ ਰੱਖਿਓ ਅੱਗ ਭੜਕਣੀ ਹੁਣ ਵਿਚ ਕਾਹਿਰਾ, ਕਾਇਮ ਮੁਕਾਮ ਦਾ ਮਾਲਕ ਦਏ ਸੁਣਾਈਆ। ਕੋਈ ਕੰਨਾਂ ਤੋਂ ਨਾ ਰਿਹੋ ਬਹਿਰਾ, ਬਹਰਹਾਲ ਦਾ ਭੇਵ ਦਏ ਜਣਾਈਆ। ਅੱਜ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦਾ ਇਕੱਠਾ ਹੋਣਾ ਮੁਸ਼ਾਹਿਰਾ, ਸਾਰੇ ਆਪਣਾ ਆਪਣਾ ਲੇਖਾ ਦੇਣ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਦੀ ਗੋਲੀ ਕਹੇ ਐ ਮਾਲਕ, ਮੈਂ ਚਾਹੁੰਦੀ ਸਭ ਨੂੰ ਦੇ ਦੇ ਵਜੀਫਾ, ਦਰਗਹ ਦੀ ਬਖ਼ਸ਼ ਵਡਿਆਈਆ। ਕਿਉਂ ਇਨ੍ਹਾਂ ਤੇਰੇ ਨਾਮ ਦਾ ਅੱਲਾ ਹੂ ਅੰਨਾ ਹੂ ਦਾ ਗਾਇਆ ਲਤੀਫਾ, ਲੁਤਫ ਆਪਣਾ ਲੈ ਕੇ ਜਗਤ ਨੂੰ ਗਏ ਲੜਾਈਆ। ਬਣਾ ਕੇ ਮੁਨਾਰਿਆਂ ਵਾਲੀਆਂ ਮਸੀਤਾਂ, ਮੁਸਲਸਲ ਤੇਰਾ ਝਗੜਾ ਰਹੇ ਪਾਈਆ। ਨਾਲੇ ਤੀਸ ਬਤੀਸ ਗਾਉਂਦੇ ਤੇ ਤੇਰੇ ਘਰ ਦੀਆਂ ਕਰਦੇ ਤਾਰੀਫਾਂ, ਤਾਰੀਫ ਵਿਚ ਤਾਰੀਕ ਅੰਧੇਰਾ ਗਿਆ ਛਾਈਆ। ਮੈਂ ਚਾਹੁੰਦੀ ਨਾ ਕੋਈ ਕਲਮਾ ਰਹੇ ਨਾ ਕੋਇ ਰਹੇ ਵਸੀਅਤਾ, ਇਕੋ ਤੇਰਾ ਵਸਲ ਵਸਲੇ ਯਾਰ ਨਜ਼ਰੀ ਆਈਆ। ਤੇਰੇ ਨਾਲ ਹੋਵਣ ਹੱਕ ਦੀਆਂ ਪ੍ਰੀਤਾਂ, ਪ੍ਰੀਤਮ ਤੈਨੂੰ ਮਿਲ ਕੇ ਵੱਜੇ ਵਧਾਈਆ। ਮੈਂ ਚਾਹੁੰਦੀ ਪਿਛਲੀਆਂ ਸਾਰੀਆਂ ਬਦਲ ਦੇ ਰੀਤਾਂ, ਰੀਤਾ ਇਕੋ ਦੇ ਵਖਾਈਆ। ਜਿਥੇ ਮਿਲੇ ਵਡਿਆਈ ਹਸਤ ਕੀਟਾ, ਊਚ ਨੀਚ ਦਾ ਝਗੜਾ ਦੇਣਾ ਚੁਕਾਈਆ। ਕਿਉਂ ਤੂੰ ਮਾਲਕ ਲੱਖ ਚੁਰਾਸੀ ਜੀਵ ਜੀਅ ਕਾ, ਜੀਵਣ ਤੇਰੀ ਝੋਲੀ ਪਾਈਆ। ਮਹਿਬੂਬ ਤੇਰੀਆਂ ਹੱਕ ਤਾਰੀਫਾਂ, ਤੇਰੀ ਤਾਬਿਆਦਾਰੀ ਵਿਚ ਸੀਸ ਨਿਵਾਈਆ। ਮੇਰੀਆਂ ਆਸਾਂ ਪੂਰੀਆਂ ਕਰ ਦੇ ਉਮੀਦਾਂ, ਤੇਰੀ ਆਮਦ ਵਿਚ ਰਾਹ ਤਕਾਂ ਨੈਣ ਉਠਾਈਆ। ਤੇਰੀ ਸਿਫ਼ਤ ਕਰੇ ਕੁਰਾਨ ਮਜੀਦਾ, ਮਜਮੂਆ ਅੱਖਰਾਂ ਵਾਲਾ ਬਣਾਈਆ। ਅਲਿਫ਼ ਵਾਲੇ ਚੌਦਾਂ ਹਿੱਸੇ ਸ਼ਰਅ ਵਾਲੀ ਛਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਦੀ ਗੋਲੀ ਕਹੇ ਆ ਮੇਰੇ ਮੁਹੰਮਦ ਪੈਗ਼ੰਬਰ, ਪਰਾ ਪਸੰਤੀ ਮਧਮ ਬੈਖਰੀ ਤੋਂ

❋

❋

ਬਾਹਰ ਜਣਾਈਆ। ਉਠ ਵੇਖ ਪੁਰਾਣੀਆਂ ਰੀਤੀਆਂ ਵਾਲਾ ਅੱਜ ਰਚਣ ਲੱਗਾ ਸੁਅੰਬਰ, ਸੁਬਹ ਸ਼ਾਮ ਦਾ ਵਕਤ ਚੁਕਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਦਾ ਬਣਾਇਆ ਅਡੰਬਰ, ਟੁਕੜੇ ਟੁਕੜੇ ਦਿਤੇ ਕਰਾਈਆ। ਉਹ ਸਭ ਦਾ ਸਾਂਝਾ ਵਖਾਉਣ ਲੱਗਾ ਮੰਦਰ, ਕਾਇਆ ਕਾਅਬਾ ਦਏ ਸਮਝਾਈਆ। ਜਿਸ ਦੀ ਇਕੋ ਕੁੰਜੀ ਤੇ ਨਾਮ ਤੇ ਇਕੋ ਵੱਜਾ ਜੰਦਰ, ਵੱਖ ਵੱਖ ਤਾਲੇ ਨਾ ਕੋਇ ਬਣਾਈਆ। ਉਸ ਸੱਤ ਰੰਗ ਡੰਡੇ ਨਾਲ ਮਨ ਰੋਕਣਾ ਭਵੇ ਨਾ ਦਹਿ ਦਿਸ਼ਾ ਉਠ ਕੇ ਬੰਦਰ, ਬੰਦਗੀ ਆਪਣੀ ਦੇਣੀ ਸਮਝਾਈਆ। ਘਰ ਵਿਚ ਘਰ ਵਖਾ ਦੇਵੇ ਤੇ ਵਖਾਵੇ ਸੂਰੀਆ ਚੰਦਰ, ਕੋਟਨ ਕੋਟ ਭਾਨ ਕਰੇ ਰੁਸ਼ਨਾਈਆ। ਜਿਹੜਾ ਉਸ ਦੇ ਹੁਕਮ ਦੀ ਕਰੇ ਉਲੰਘਣ, ਉਸ ਨੂੰ ਜਮ ਕੀ ਫਾਸੀ ਵਿਚ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਵੇਖੋ ਖੇਲ ਸੂਰਾ ਸਰਬੰਗ, ਹਰਿ ਸਾਹਿਬ ਆਪ ਕਰਾਈਆ। ਕਿਉਂ ਕੁਲਵੰਤ ਨੇ ਰਾਮ ਸਿੰਘ ਨੂੰ ਬਖ਼ਸ਼ੀ ਪੱਗ, ਪਿਛਲਾ ਲੇਖਾ ਦਏ ਦ੍ਰਿੜਾਈਆ। ਪ੍ਰਭ ਦੀ ਰੀਤੀ ਜੁਗ ਜੁਗ ਚਲੀ ਆਈ ਜਗ, ਜਗਜੀਵਣ ਦਾਤਾ ਆਪਣੀ ਬਣਤ ਬਣਾਈਆ। ਖੇਲ ਕਰਦਾ ਰਿਹਾ ਮਾਸ ਨਾੜੀ ਹੱਡ, ਤਤਵ ਤਤ ਤਤ ਨਾਲ ਮਿਲਾਈਆ। ਗੁਪਤ ਜ਼ਾਹਰ ਖੇਲ ਖੇਲੇ ਅੱਡ, ਵੱਖਰਾ ਆਪਣਾ ਰਾਹ ਚਲਾਈਆ। ਪਰ ਕਿਸੇ ਨੂੰ ਆਪਣੀ ਦੱਸੀ ਨਹੀਂ ਹੱਦ, ਹਦੂਦ ਸਮਝ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰੂ ਬੇਅੰਤ ਬੇਅੰਤ ਬੇਅੰਤ ਕਹਿ ਕੇ ਟੇਕਦੇ ਗਏ ਮਥ, ਧੂੜੀ ਖ਼ਾਕ ਰਮਾਈਆ। ਅਖ਼ੀਰ ਕਹਿੰਦੇ ਗਏ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਸਭ ਕੁਛ ਹੱਥ, ਕਰੇ ਕਰਾਵੇ ਕਰਨੇਹਾਰ ਕਰਤਾ ਅਗੰਮ ਅਥਾਹੀਆ। ਉਸ ਨੇ ਜਿਸ ਤਰਾਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਇਆ ਰਥ, ਏਸੇ ਤਰਾਂ ਜਗਤ ਦੀ ਜੁਗਤ ਦਏ ਬਦਲਾਈਆ। ਹੁਣ ਕਲਜੁਗ ਵੇਖਿਓ ਲੱਥਣਾ ਸਥ, ਗੋਬਿੰਦ ਯਾਰੜੇ ਦਾ ਸੱਥਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਔਹ ਵੇਖੋ ਹੱਸ ਪਿਆ ਨੌ ਰੰਗ ਦਾ ਗੁਲਦਸਤਾ, ਉਪਰ ਦਿਓ ਉਠਾਈਆ। ਜਿਸ ਨੇ ਸਾਰੀ ਸ਼ਰਅ ਦਾ ਬੰਨ੍ਹਣਾ ਬਸਤਾ, ਅੱਖਰ ਬਗ਼ਲਾਂ ਵਿਚ ਲਟਕਾਈਆ। ਇਕੋ ਨੂੰ ਅੱਗੇ ਦੱਸਣਾ ਰਸਤਾ, ਨੌ ਦਵਾਰੇ ਦਾ ਡੇਰਾ ਢਾਹੀਆ। ਨੌ ਖੰਡ ਪ੍ਰਿਥਮੀ ਨਾਮ ਮਿਲਣਾ ਸਸਤਾ, ਕਰਤਾ ਕੀਮਤ ਨਾ ਕੋਇ ਲਿਖਾਈਆ। ਜਿਸ ਪ੍ਰਭੂ ਦਾ ਸਦਾ ਸਚਖੰਡ ਖੇੜਾ ਵਸਦਾ, ਤੇ ਗੁਰ ਅਵਤਾਰ ਪੈਗ਼ੰਬਰ ਅਜੇ ਤਕ ਆਪਣਾ ਘਰ ਸਕੇ ਨਾ ਕੋਇ ਬਣਾਈਆ। ਜੋ ਆਇਆ ਸੋ ਫੇਰ ਗਿਆ ਨੱਸਦਾ, ਜੋਤ ਵਿਚੋਂ ਨਿਕਲ ਫੇਰ ਜੋਤੀ ਵਿਚ ਸਮਾਈਆ। ਤੇ ਨਾਮ ਉਸੇ ਪਿਓ ਦਾ ਗਿਆ ਰਟਦਾ, ਜਿਸ ਦੇ ਰੱਟੇ ਘਰ ਘਰ ਗਏ ਵਖਾਈਆ। ਉਹ ਖੇਲ ਕਰੇ ਬਾਜ਼ੀਗਰ ਨਟ ਦਾ, ਸਵਾਂਗੀ ਆਪਣਾ ਸਵਾਂਗ ਰਚਾਈਆ। ਕਦੇ ਰਾਮ ਕਦੇ ਰਹੀਮ ਕਦੇ ਆਲੀਸ਼ਾਨ ਅਜ਼ੀਮ, ਕਦੇ ਮਾਲਕ ਬਣ ਕਦੀਮ, ਕਦੇ ਮਜ਼੍ਹਬਾਂ ਦੀ ਕਰ ਤਕਸੀਮ, ਕਦੇ ਹੁਕਮ ਦੇ ਨਜ਼ੀਮ, ਕਦੀ ਬਦਲੀ ਕਰਨ ਆਇਆ ਤਰਮੀਮ, ਰੂਪ ਧਾਰ ਬੈਠਾ ਜੱਟ ਦਾ, ਸਾਫ਼ ਸੁਥਰਾ ਸੋਭਾ ਪਾਈਆ। ਜਿਸ ਝਗੜਾ ਰਹਿਣ ਨਹੀਂ ਦੇਣਾ ਬੰਨੇ ਬੰਨੇ ਵੱਟ ਦਾ, ਡਾਂਗਾਂ ਦੋ ਹੱਥਾਂ ਵਿਚ ਉਠਾਈਆ। ਇਧਰੋਂ ਡੋਰੀ ਸ਼ਰਅ ਦੀ ਇਧਰੋਂ ਡੋਰੀ ਮਜ਼੍ਹਬ ਦੀ ਵੇਖੋ ਕਟਦਾ, ਕੱਟੇ ਖਾਣ ਵਾਲਾ ਰਹਿਣ ਕੋਇ ਨਾ ਪਾਈਆ। ਸਭ ਦਾ ਪਿਆਲਾ ਸੁਟਾ ਦੇਣਾ ਹੱਥੋਂ ਗਟ ਗਟ ਦਾ, ਮਦਿ ਰਸ ਨਾ ਕੋਇ ਚਖਾਈਆ। ਮਾਨਸ ਭੁੱਖਾ ਨਾ ਰਹੇ ਮਾਨਸ ਦੀ ਰੱਤ

❋

❋

ਦਾ, ਰਤਨ ਅਮੋਲਕ ਹੀਰੇ ਦੇਣੇ ਪ੍ਰਗਟਾਈਆ। ਇਨਸਾਨ ਪੱਕਾ ਕਰਨਾ ਜਤ ਦਾ, ਧੀਰਜ ਧੀਰ ਦੇਣਾ ਰਖਾਈਆ। ਮਾਇਆ ਰੂਪ ਨਾ ਧਰੇ ਡੱਸਣੀ ਸੱਪ ਦਾ, ਵਿਖ ਅੰਦਰੋਂ ਦੇਣੀ ਕਢਾਈਆ। ਇਕੋ ਇਸ਼ਟ ਹੋਵੇ ਪੁਰਖ ਸਮਰਥ ਦਾ, ਇਕੋ ਉਸੇ ਨੂੰ ਸੀਸ ਝੁਕਾਈਆ। ਇਕੋ ਕਲਮਾ ਹੋਵੇ ਯਕ ਦਾ, ਵਾਹਿਦ ਨੂਰ ਰੁਸ਼ਨਾਈਆ। ਬਾਕੀ ਦਾ ਲੇਖਾ ਹੋਣਾ ਫਕ ਦਾ, ਫਿਰਕੇ ਪਿਛਲੇ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨੌ ਰੰਗ ਦਾ ਕਹੇ ਗ਼ੁੰਚਾ ਮੇਰਾ ਇਕ ਉਸਤਾਦ, ਉਸਤਤ ਉਸ ਦੀ ਦਿਆਂ ਸੁਣਾਈਆ। ਜਿਸ ਨੇ ਪਹਿਲੋਂ ਸ਼ਬਦ ਗੁਰੂ ਕੀਤਾ ਆਜ਼ਾਦ, ਆਪਣੇ ਵਿਚੋਂ ਪਰਗਟਾਈਆ। ਉਹਦੇ ਵਿਚੋਂ ਵਿਸ਼ਨ ਬ੍ਰਹਮਾ ਸ਼ਿਵ ਕੀਤੇ ਆਬਾਦ, ਸੋਹਣਾ ਰੰਗ ਰੰਗਾਈਆ। ਫੇਰ ਆਪਣੇ ਬਦਲ ਕੇ ਮਜ਼ਾਜ, ਆਪਣੇ ਨਾਮ ਲਏ ਪਰਗਟਾਈਆ। ਫਿਰ ਆਪਣੀ ਸੁਣਾ ਕੇ ਆਵਾਜ਼, ਆਪਣੀ ਖ਼ੁਸ਼ੀ ਵਖਾਈਆ। ਫਿਰ ਧੁਰ ਦਾ ਸਾਜਣ ਸਾਜ, ਦੇਵੇ ਮਾਣ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਨੂੰ ਦੇ ਕੇ ਦਾਤ, ਦੌਲਤਮੰਦ ਦਿਤੇ ਕਰਾਈਆ। ਚੁਰਾਸੀ ਦਾ ਚਲਾ ਕੇ ਜਹਾਜ, ਬੇੜੇ ਦਿਤੇ ਭਰਾਈਆ। ਵੱਖ ਵੱਖ ਬਣਾ ਕੇ ਸਮਾਜ, ਸਮਗਰੀ ਦਿਤੀ ਝੋਲੀ ਪਾਈਆ। ਰਸਨਾ ਨਾਲ ਲੈਣ ਅਰਾਧ, ਰਸਤੇ ਦਿਤੇ ਦ੍ਰਿੜਾਈਆ। ਸ਼ਰਅ ਦੇ ਬਣਾ ਕੇ ਕਾਜ, ਕੱਜਲ ਅੱਖਾਂ ਵਿਚ ਟਿਕਾਈਆ। ਮਮਤਾ ਦੇ ਨਚਾ ਕੇ ਨਾਚ, ਨਟੂਏ ਦਿਤੇ ਬਣਾਈਆ। ਸਤਿ ਵਸਤੂ ਨੂੰ ਆਪਣੀ ਵਸਤੂ ਨੂੰ ਰੱਖ ਕੇ ਕਾਇਆ ਮਾਟੀ ਵਿਚ ਕਾਚ, ਘੜਨ ਭੰਨਣਹਾਰ ਆਪਣੀ ਖੇਲ ਖਿਲਾਈਆ। ਬੜਾ ਦੁੱਖ ਅੱਜ ਤਕ ਉਸ ਨੂੰ ਸਕਿਆ ਕੋਇ ਨਾ ਵਾਚ, ਵਾਚਕ ਹੋ ਕੇ ਸਕਿਆ ਨਾ ਕੋਇ ਸਮਝਾਈਆ। ਜਿੰਨੀ ਕੁ ਕਿਸੇ ਮਿਲ ਗਈ ਓਨੀ ਕੁ ਕਹਾਣੀ ਗਿਆ ਆਖ, ਅੱਗੇ ਸਾਰੇ ਸੀਸ ਨਿਵਾਈਆ। ਓਹ ਪ੍ਰਭੂ ਕਦੇ ਨਿਮਾਣਾ ਕਦੇ ਗੁਸਤਾਖ਼, ਕਦੇ ਮਾਲਕ ਤੇ ਕਦੇ ਸ਼ਾਖ਼, ਕਦੇ ਅਗਨੀ ਹਵਨ ਤੇ ਕਦੇ ਰਾਖ, ਕਦੇ ਪਵਣ ਪਾਣੀ ਕਦੇ ਜਲਾਦ, ਜਲਵਾਗਰ ਆਪਣੀ ਖੇਲ ਖਿਲਾਈਆ। ਗੁੰਚਾ ਕਹੇ ਸਚ ਪੁਛੋ ਮੈਨੂੰ ਉਸ ਦੀ ਸਦਾ ਯਾਦ, ਬਿਨ ਯਾਦਦਾਸਤ ਸਭ ਦੇ ਵਿਚ ਟਿਕਾਈਆ। ਮੈਨੂੰ ਯਾਦ ਆ ਗਿਆ ਜਿਸ ਵੇਲੇ ਨਾਨਕ ਨੇ ਵਜਾਈ ਰਬਾਬ, ਰੱਬੀ ਨੂਰ ਨਜ਼ਰੀ ਆਈਆ। ਜਿਸ ਵੇਲੇ ਗਿਆ ਵਿਚ ਬਗ਼ਦਾਦ, ਬਗ਼ਲੀਆਂ ਕੰਧਿਆਂ ਉਤੇ ਟਿਕਾਈਆ। ਕੰਨਾਂ ਵਿਚ ਉਂਗਲਾਂ ਪਾ ਕੇ ਦਿਤੀ ਬਾਂਗ, ਉਚੀ ਉਚੀ ਦਿਤਾ ਸੁਣਾਈਆ। ਯਾਮਬੀਨ ਯਾ ਰਹੀਮ ਯਾ ਅਮੀਨ ਤੇਰਾ ਰੂਪ ਸਦਾ ਵਿਸਮਾਦ, ਬਿਸਮਲ ਆਪਣੀ ਕਾਰ ਕਮਾਈਆ। ਫੇਰ ਕਿਹਾ ਉਸ ਮਾਲਕ ਨੇ ਸਭ ਨੂੰ ਦੀਨਾਂ ਮਜ਼੍ਹਬਾਂ ਤੋਂ ਕਰ ਦੇਣਾ ਆਜ਼ਾਦ, ਸ਼ਰਅ ਦੀ ਡੋਰੀ ਨਾ ਕੋਇ ਬੰਧਾਈਆ। ਪੰਜਾਂ ਲਿਖਾਰੀਆਂ ਕੋਲ ਸਾਢੇ ਤਿੰਨ ਹੱਥ ਦੀ ਡੋਰੀ ਨਾਲ ਕੀੜਾ ਬੱਧਾ ਲੰਮੀਆਂ ਟੰਗਾਂ ਵਾਲਾ ਇਹ ਮੁਹੰਮਦ ਦੀ ਕਾਢ, ਕਾਢਿਆਂ ਵਿਚੋਂ ਡਾਹਢੇ ਨੂੰ ਗਿਆ ਪਾਈਆ। ਹਿਜਰ ਕਰਦਿਆਂ ਜਿਸ ਵੇਲੇ ਮਾਰੀ ਸੀ ਚਾਂਗ, ਉਚੀ ਕੂਕ ਕੂਕ ਸੁਣਾਈਆ। ਐ ਮੇਰੇ ਮਹਿਬੂਬ ਐ ਨੂਰੇ ਖ਼ੁਦਾ, ਖਜ਼ਲਾ ਮਜ਼ਲੂ ਸ਼ੀਨੇ ਜ਼ਬਾਹ ਵਸਤੇ ਜ਼ਹੀ ਤਲਜ਼ੂ ਖ਼ੁਦਾ, ਅਸੀਤੇ ਗਜ਼ੁਦ, ਜ਼ੁਜ਼ੇ ਦਜੀਹ, ਮੁਸੀਹੇ ਮੁਸਾਹ, ਸ਼ਹਿਨਸ਼ਾਹੇ ਆਲਮ ਤੇਰਾ ਇਲਮ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਵੇਖੋ ਬਈ ਆ ਗਿਆ ਖ਼ਵਾਜ਼ਾ ਖਿਜਰ, ਖਿਜਰ ਕਹਿ ਕੇ ਕੀ ਸੁਣਾਈਆ। ਓ ਮੇਰਿਆ ਮਾਲਕਾ, ਮੇਰਾ ਦੁਖੀ ਹੋਇਆ ਜਿਗਰ, ਜਗ੍ਹਾ ਨਜ਼ਰ ਕੋਇ ਨਾ ਆਈਆ। ਮੈਂ ਫਿਰਿਆ ਉਧਰ

❋

❋

ਤੇ ਇਧਰ, ਭੱਜਿਆ ਥਾਉਂ ਥਾਈਂਆ। ਫੇਰ ਵੇਖਿਆ ਜਿਸ ਵੇਲੇ ਕ੍ਰਿਸ਼ਨ ਘਰ ਗਿਆ ਬਿਦਰ, ਆਪਣਾ ਪੰਧ ਮੁਕਾਈਆ। ਉਹਦੀ ਪੂਰੀ ਕੀਤੀ ਸਿਧਰ, ਸਧਰਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਪੰਜਾਂ ਪਿਆਰਿਆਂ ਲਿਖਾਰੀਆਂ ਦਾ ਬੱਧਾ ਹੋਇਆ ਬੋਲੇ ਕੀੜਾ, ਆਪਣਾ ਧਿਆਨ ਲਗਾਈਆ। ਜਿਹੜਾ ਨਛੱਤਰ ਸਿੰਘ ਨੇ ਲਿਆਂਦਾ ਪੀੜ੍ਹਾ, ਸਦੀ ਚੌਧਵੀਂ ਦੀ ਗੋਲੀ ਹੇਠਾਂ ਦੇਣਾ ਡਾਹੀਆ। ਚੌਦਾਂ ਰਾਜੇ ਮਹਾਰਾਜੇ ਆਪਣੇ ਉਪਰ ਉਠਾਓ ਕਮਾਨ ਤੀਰਾ, ਤਰਕਸ਼ ਦਿਓ ਹਿਲਾਈਆ। ਉਠ ਕੇ ਵਖਾ ਦਿਓ ਆਪਣਾ ਚੀਰਾ, ਤਾਜ ਧਰਮ ਦਾ ਨਜ਼ਰੀ ਆਈਆ। ਪੁਰਖ ਅਕਾਲ ਤਕੋ ਵਡ ਪੀਰਨ ਪੀਰਾ, ਪਾਰਬ੍ਰਹਮ ਇਕ ਅਖਵਾਈਆ। ਜਿਸ ਨੇ ਸਾਰੀ ਸ੍ਰਿਸ਼ਟੀ ਦੀ ਬਦਲ ਦੇਣੀ ਤਕਦੀਰਾ, ਤਦਬੀਰ ਆਪਣੀ ਆਪਣੇ ਵਿਚ ਛੁਪਾਈਆ। ਝਗੜਾ ਮੇਟਣਾ ਸ਼ਾਹ ਹਕੀਰਾ, ਹਜ਼ਰਤ ਹਜ਼ਰਤਾਂ ਹੁਕਮ ਸੁਣਾਈਆ। ਮਾਲਵੇ ਵਾਲਿਆਂ ਸੱਤ ਰੰਗ ਦਾ ਗਾਨਾ ਬੱਧਾ ਜਿਨ੍ਹਾਂ ਨੇ ਥਾਲੀ ਗਿਲਾਸ ਦਾ ਚੁੱਕਿਆ ਬੀੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਪ੍ਰਭੂ ਮੇਰੀ ਤੋਬਾ, ਤੋਬਾ ਤੋਬ ਸੁਣਾਈਆ। ਮੈੈੈੈੈੈੈੈੈੈੈਂਂਂਂਂਂਂਂਂਂਂ ਆਇਆ ਸੁਣ ਕੇ ਤੇਰੀ ਸੋਭਾ, ਸੋਭਾਵੰਤ ਤੇਰੀ ਸਰਨਾਈਆ। ਮੈਨੂੰ ਨਾ ਕੋਈ ਲਾਲਚ ਤੇ ਨਾ ਕੋਈ ਲੋਭਾ, ਮਮਤਾ ਮੋਹ ਨਾ ਕੋਇ ਰਖਾਈਆ। ਮੈਂ ਇਕ ਵੇਰਾਂ ਵੇਖਣਾ ਚਾਹੁੰਦਾ ਜਿਹੜਾ ਸ਼ਬਦ ਹੋਇਆ ਸੀ ਬੀਬੀ ਰਾਜ ਨੂੰ ਵਿਚ ਮੋਗਾ, ਉਹ ਉਠ ਕੇ ਤੇਰੀਆਂ ਧਰਮ ਦੀਆਂ ਜੋਤਾਂ ਦੇਣ ਵਖਾਈਆ। ਫੇਰ ਮੈਂ ਤੇਰੇ ਅੱਗੇ ਲਾਵਾਂ ਆਪਣਾ ਗੋਡਾ, ਨੀਵਾਂ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਕਰਾਈਆ। ਕਲਜੁਗ ਕਹੇ ਗੋਬਿੰਦ ਮੇਰਾ ਆ ਗਿਆ ਕੜਾ ਤੇਰੀ ਭੇਟਾ, ਭੇਟਾ ਅਵਰ ਰਹੇ ਨਾ ਰਾਈਆ। ਤੂੰ ਇਕੋ ਸਾਹਿਬ ਪੁਰਖ ਅਕਾਲ ਦਾ ਬੇਟਾ, ਦੂਜੀ ਜਨਮ ਦੇਣ ਵਾਲੀ ਕੋਇ ਨਾ ਮਾਈਆ। ਤੂੰ ਸਭ ਦਾ ਖੇਵਟ ਖੇਟਾ, ਖਟਕਾ ਕੂੜ ਦੇਣਾ ਚੁਕਾਈਆ। ਸੋਹਣਿਆ ਸੂਰਬੀਰਾ ਨੌਜਵਾਨਾ ਤੂੰ ਮਾਛੂਵਾੜੇ ਦੀ ਸੇਜਾ ਲੇਟਾ, ਆਪਣਾ ਆਸਣ ਲਾਈਆ। ਤੇਰੇ ਕੋਲ ਕੋਈ ਇਕੱਲੇ ਪੰਥ ਦਾ ਨਹੀਂ ਠੇਕਾ, ਸਾਰੀ ਸ੍ਰਿਸ਼ਟੀ ਪੁਰਖ ਅਕਾਲ ਨੇ ਤੇਰੀ ਦਿਤੀ ਬਣਾਈਆ। ਜ਼ਰਾ ਯਾਦ ਕਰ ਲੈ ਪਿਛਲਾ ਚੇਤਾ, ਭੁੱਲ ਰਹੇ ਨਾ ਰਾਈਆ। ਕੀ ਹੋਇਆ ਜੇ ਤੂੰ ਫਿਰਦਾ ਵਿਚ ਖੇਤਾਂ, ਖੇਤੀ ਬਾੜੀ ਲੱਖ ਚੁਰਾਸੀ ਤੇਰੀ ਦਿਆਂ ਵਖਾਈਆ। ਤੂੰ ਫਿਰਨਾ ਹੁਣ ਵਿਚ ਪਰਦੇਸਾਂ, ਭੱਜਣਾ ਵਾਹੋ ਦਾਹੀਆ। ਤੇਰਾ ਸਭ ਦੇ ਨਾਲ ਲੇਖਾ, ਇਕੋ ਵਾਰ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੁੰਚਾ ਕਹੇ ਮੈਨੂੰ ਬਣਾ ਦਿਤਾ ਤ੍ਰਿਪਤ ਦਾ ਧਰਮ ਦਾ ਦਾਜ, ਰਾਮ ਸਿੰਘ ਨੇ ਝੋਲੀ ਦਿਤਾ ਪਾਈਆ। ਮੈਂ ਹੁਣ ਸਾਰਿਆਂ ਦੀ ਖੁਲ੍ਹਾਉਣੀ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਇਕ ਵਾਰ ਸਾਰੇ ਪੰਜਾਂ ਜੈਕਾਰਿਆਂ ਦੀ ਉਚੀ ਦਿਉ ਆਵਾਜ਼, ਸਾਰੇ ਖ਼ੁਸ਼ ਕਰ ਲਉ ਮਿਜ਼ਾਜ, ਇਸ਼ਕ ਹਕੀਕੀ ਤੇ ਮਜਾਜ਼ੀ ਦੋਵੇਂ ਦੇਣੇ ਤਜਾਈਆ। ਇਸ ਤੋਂ ਅੱਗੇ ਤੁਹਾਡੇ ਪ੍ਰਭੂ ਦੀ ਆਵਾਜ਼, ਜਿਥੇ ਬਿਨਾ ਸ਼ਬਦ ਗੁਰੂ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਤੁਸੀਂ ਉਸ ਦਾ ਬਾਗ਼ੀਚਾ ਓਸੇ ਦਾ ਬਾਗ਼, ਜਿਹੜਾ ਗੁਲਸ਼ਨ ਰਿਹਾ ਮਹਿਕਾਈਆ। ਤੁਹਾਡਾ ਸਾਰਿਆਂ ਦਾ ਇਕੋ ਸਮਾਜ, ਦੂਜੀ ਵੰਡ ਨਾ ਕੋਇ ਵੰਡਾਈਆ। ਨਾ ਕੋਈ ਲੰਗੜਾ ਲੂਲ੍ਹਾ ਅਪਾਹਜ, ਆਤਮਾ ਜੰਮਣ ਮਰਨ ਵਿਚ ਕਦੇ ਨਾ ਆਈਆ। ਤੁਹਾਡਾ ਸਭ ਦਾ

❋

❋

ਧਰਮ ਦਾ ਧਰਮ ਹੋਵੇ ਰਾਜ, ਰਈਅਤ ਆਪਣਾ ਆਪ ਬਣਾਈਆ। ਇਹ ਅਵਤਾਰ ਪੈਗ਼ੰਬਰ ਗੁਰੂਆਂ ਦਾ ਖ਼ੁਆਬ, ਜੇਹੜੇ ਪੇਸ਼ੀਨਗੋਈਆਂ ਵਿਚ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟਾਂ ਵਿਚ ਸ੍ਰਿਸ਼ਟੀ ਗਏ ਸਮਝਾਈਆ। ਦੇਖਿਓ ਕੋਇ ਨਾ ਬਣਿਓ ਕਾਗ, ਕਾਗ ਵਾਂਗ ਨਾ ਕੋਇ ਕੁਰਲਾਈਆ। ਤੁਹਾਡੇ ਅੰਦਰ ਤੁਹਾਡੇ ਸਾਹਿਬ ਦੀ ਨਾਮ ਦੀ ਸਦਾ ਵੱਜਦੀ ਰਹੇ ਰਬਾਬ, ਮੁਹੰਮਦ ਰਬੀਉਲ ਸਾਨੀ ਵਿਚ ਗਿਆ ਜਣਾਈਆ। ਨਾਨਕ ਨੇ ਭੇਵ ਦੱਸਿਆ ਉਸ ਦਾ ਆਦਿ, ਜੋ ਅੰਤ ਦਾ ਮਾਲਕ ਇਕ ਅਖਵਾਈਆ। ਬੇਸ਼ਕ ਉਹ ਚੁਰਾਸੀ ਲੱਖ ਕੱਪੜ ਦਾ ਬਜ਼ਾਜ਼, ਜਨਮ ਜਨਮ ਵਿਚ ਤਨ ਦੇ ਸੂਟ ਦਏ ਬਦਲਾਈਆ। ਜੇ ਉਸ ਦੀ ਧਾਰ ਵਿਚ ਪਿਆਰ ਵਿਚ ਗਾ ਲਉ ਤੂੰ ਮੇਰਾ ਮੈਂ ਤੇਰਾ ਇਕੋ ਰਾਗ, ਦੂਜਾ ਰੂਪ ਨਾ ਕੋਇ ਦਰਸਾਈਆ। ਫੇਰ ਤੁਹਾਨੂੰ ਲੋੜ ਨਹੀਂ ਰਹਿੰਦੀ ਵਿਚ ਜਾਣ ਦੀ ਸੁੰਨ ਸਮਾਧ, ਉਹ ਕਿਰਪਾ ਕਰਕੇ ਮਿਹਰ ਨਿਗਹ ਨਾਲ ਸਚਖੰਡ ਦਏ ਪਹੁੰਚਾਈਆ। ਸਚਖੰਡ ਕਹੇ ਪ੍ਰਭੂ ਮੈਂ ਵੀ ਆ ਗਿਆ ਮੈਨੂੰ ਕਿਸੇ ਨੇ ਨਹੀਂ ਕਰਨੀ ਇਮਦਾਦ, ਇਮਦਾਦੀ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਸਚਖੰਡਾ ਓਏ ਮੈਨੂੰ ਅਜੇ ਕਰ ਲੈਣ ਦੇ ਇਤਫ਼ਾਕ, ਸਦੀ ਚੌਧਵੀਂ ਦੇ ਦਸ ਸਾਲ ਆਪਣਾ ਹੁਕਮ ਵਰਤਾਈਆ। ਤੈਨੂੰ ਪਤਾ ਨਹੀਂ ਨੌ ਸੌ ਨੜਿਨਵੇ ਗੁਰਮੁਖਾਂ ਨੇ ਮੁਖ ਨੂੰ ਲਾਇਆ ਲੁਆਬ, ਜ਼ਬਾਨ ਬੁੱਲਾਂ ਉਤੇ ਛੁਹਾਈਆ। ਵਕਤ ਆਉਣਾ ਤੇ ਕਿਸੇ ਨੂੰ ਲੱਭਣਾ ਨਹੀਂ ਆਬ, ਜਲ ਪਿਆਲੇ ਹੱਥ ਨਾ ਕੋਇ ਉਠਾਈਆ। ਕਿਸੇ ਨੇ ਭੁੰਨ ਨਹੀਂ ਖਾਣਾ ਕਬਾਬ, ਛੁਰੀਆਂ ਵਾਲੇ ਕਸਾਈ ਮੁਖ ਲੈਣ ਬਦਲਾਈਆ। ਜਿਸ ਦਾ ਇਕੋ ਮਿੱਤਰ ਪਿਆਰਾ ਅਹਿਬਾਬ, ਜਲਵਾਗਰ ਇਕ ਅਖਵਾਈਆ। ਜੇ ਉਸ ਦਾ ਰਸ ਮਾਣੋ ਇਕੋ ਲਓ ਸਵਾਦ, ਅਨਰਸ ਇਕੋ ਦਏ ਚਖਾਈਆ। ਫੇਰ ਖ਼ੁਸ਼ੀਆਂ ਨਾਲ ਕਹੋ ਉਹੋ ਸਾਡਾ ਮਿਹਰਵਾਨ ਤੇ ਉਹੋ ਸਾਡਾ ਗਾਡ, ਉਹੋ ਸਾਡਾ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੁਹੰਮਦ ਮੈਂ ਈਸਾ ਮੂਸਾ ਰਹਿਣ ਨਹੀਂ ਦੇਣੇ ਫਰੈਂਡ, ਫ਼ਰਾਡ ਆਪਣਾ ਦੇਣਾ ਵਖਾਈਆ। ਧੁਰ ਦਾ ਹੁਕਮ ਕਰਨਾ ਸੇਂਡ, ਸੈਂਡ ਸਟਾਰਮਾਂ ਵਿਚ ਦੀ ਦੂਰ ਦੁਰਾਡੇ ਦੇਣੇ ਪਹੁੰਚਾਈਆ। ਵੇਖਣੀ ਉਹ ਲੈਂਡ, ਜਿਥੇ ਨੌ ਚੱਕਰ ਕਟ ਕੇ ਹਜ਼ਰਤ ਈਸਾ ਨਿਸ਼ਾਨ ਗਿਆ ਲਗਾਈਆ। ਜਿਥੇ ਦੋਹਾਂ ਦੇ ਉਪਰ ਹੋਣੇ ਹੈਂਡ, ਹੈਂਡਸ ਅਪ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਕਲਜੁਗ ਕਹੇ ਮੇਰਾ ਹੁੰਦਾ ਜਾਂਦਾ ਵਕਤ, ਵਿਅਕਤੀਆਂ ਦਿਆਂ ਜਣਾਈਆ। ਜਗਿਆਸੂਉ ਜੇ ਬਣਨਾ ਤੇ ਬਣਿਉ ਭਗਤ, ਬਿਨਾ ਭਗਤਾਂ ਤੋਂ ਪ੍ਰਭੂ ਨੂੰ ਮਿਲਣ ਕੋਇ ਨਾ ਪਾਈਆ। ਇਹ ਮੇਰੀ ਪੱਕੀ ਸ਼ਰਤ, ਮੈਂ ਸ਼ਰਅ ਵਾਲਿਆਂ ਨੂੰ ਦਿਆਂ ਠੁਕਰਾਈਆ। ਮੇਰਾ ਖੇਲ ਉਤੇ ਧਰਤ ਮੇਰਾ ਮਾਲਕ ਉਤੇ ਅਰਸ਼, ਅਰਸ਼ੀ ਪ੍ਰੀਤਮ ਇਕ ਅਖਵਾਈਆ। ਉਹ ਉਸ ਦੇ ਪਿਆਰ ਵਿਚ ਮੁਹੱਬਤ ਵਿਚ ਇੰਤਜ਼ਾਰ ਵਿਚ ਸਭ ਕੁਝ ਕਰ ਦਏਗਾ ਤਰਕ, ਦਸਤ ਬਰਦਾਰ ਹੋ ਜਾਊ ਕੁਲ ਲੋਕਾਈਆ। ਜੇ ਉਹ ਨਾ ਮਿਲੇ ਤੁਹਾਡੇ ਘਰ ਨਾ ਆਵੇ ਪਰਤ, ਫੇਰ ਉਸ ਨੂੰ ਪਤਿਪਰਮੇਸ਼ਵਰ ਕਹਿਣ ਦੀ ਲੋੜ ਰਹੇ ਨਾ ਰਾਈਆ। ਕਿਉਂ ਉਹ ਸਦਾ ਸੂਫ਼ੀਆਂ ਦੀ ਮੇਟਦਾ ਹਰਸ, ਹਵਸ ਆਪਣੀ ਇਕ ਲਗਾਈਆ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਰਹਿਮਤ ਰਹੀਮ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਮੁਹੰਮਦ ਕਹੇ ਮੈਨੂੰ ਲੱਗੀ ਪਿਆਸ, ਸਦੀ ਚੌਧਵੀਂ ਰਾਹ ਤਕਾਈਆ। ਖਵਾਜ਼ਾ

❋

❋

ਖਿਜ਼ਰ ਕਹੇ ਮੇਰੇ ਮਾਲਕ ਨੇ ਘੱਲਿਆ ਤੇਰੇ ਲਈ ਗਿਲਾਸ, ਗਲੇ ਵਿਚ ਆਬ ਲੈਣਾ ਟਿਕਾਈਆ। ਸੁਖਾਲਾ ਹੋ ਜਾਏ ਸਵਾਸ, ਸਾਸ ਸਾਸ ਨਾਲ ਟਕਾਈਆ। ਝਟ ਸ਼ੰਕਰ ਬੋਲਿਆ ਉਤੋਂ ਕੈਲਾਸ਼, ਤਰਸੂਲ ਹੱਥ ਉਠਾਈਆ। ਹੁਕਮ ਮੇਰੇ ਅਬਿਨਾਸ਼, ਅਬਿਨਾਸ਼ੀ ਕਰਤੇ ਰਿਹਾ ਸੁਣਾਈਆ। ਜ਼ਰੂਰ ਸਦੀ ਚੌਧਵੀਂ ਨੂੰ ਕਰਨਾ ਨਾਸ, ਨਾਸ਼ਤਾ ਬਣਾ ਕੇ ਲੈਣਾ ਖਾਈਆ। ਕਿਉਂ ਮੁਹੰਮਦ ਦਾ ਮੇਰੇ ਨਾਲ ਵਾਕ, ਪੇਸ਼ਤਰ ਗਿਆ ਸੁਣਾਈਆ। ਐ ਮੇਰੇ ਪੀਰਾਂ ਦੇ ਪੀਰ ਅਮਾਮਾਂ ਦੇ ਅਮਾਮ ਤੂੰ ਆਉਣਾ ਨਾਲ ਇਤਫ਼ਾਕ, ਇਤਫ਼ਾਕੀਆ ਆਪਣਾ ਫੇਰਾ ਪਾਈਆ। ਉਸ ਵੇਲੇ ਰੂਹ ਬੁਤ ਰਹਿਣਾ ਨਹੀਂ ਕੋਈ ਪਾਕ, ਪਾਕੀਜ਼ਾ ਨਜ਼ਰ ਕੋਇ ਨਾ ਆਈਆ। ਮੇਰਾ ਤੇਰੇ ਅੱਗੇ ਨਹੀਂ ਕੋਈ ਸਵਾਲ, ਤੇ ਨਹੀਂ ਕੋਈ ਜੁਆਬ, ਜੁਆਬਤਲਬੀ ਕਰਕੇ ਨਿਉਂ ਕੇ ਸੀਸ ਝੁਕਾਈਆ। ਤੂੰ ਮੇਰਾ ਨੂਰੇ ਨੂਰ ਮੈਂ ਤੇਰਾ ਛੋਟਾ ਜੇਹਾ ਆਫ਼ਤਾਬ, ਲੋਕਮਾਤ ਵਿਚ ਡਗਮਗਾਈਆ। ਤੇਰੀ ਸਿਫ਼ਤ ਦੀ ਲਿਖ ਕੇ ਨਿੱਕੀ ਜਿਹੀ ਕਿਤਾਬ, ਜਗਤ ਦੇ ਹੁਜਰੇ ਦਿਤੇ ਸੁਹਾਈਆ। ਤੇਰੀ ਵੇਖ ਕੇ ਮਹਿਰਾਬ, ਮਹਿਬੂਬ ਕੀਤੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੈਨੂੰ ਲੱਭਦੇ ਕੋਟਨ ਕੋਟੀ, ਕੋਟਨ ਧਿਆਨ ਲਗਾਈਆ। ਚੜ੍ਹ ਕੇ ਪਰਬਤਾਂ ਉਪਰ ਚੋਟੀ, ਨੈਣ ਮੂੰਦ ਕਰਾਈਆ। ਬੰਨ੍ਹ ਕੇ ਤੇੜ ਧੋਤੀ, ਮਸਤਕ ਤਿਲਕ ਛੁਹਾਈਆ। ਤੱਕਣ ਨੂਰ ਅਗੰਮੀ ਜੋਤੀ, ਜੋਤ ਕਿਸ ਬਿਧ ਕਰੇ ਰੁਸ਼ਨਾਈਆ। ਇਹ ਗੱਲ ਕਦੀ ਕਿਸੇ ਨਹੀਂ ਸੋਚੀ, ਸਮਝ ਵਿਚ ਨਾ ਕੋਇ ਤਕਾਈਆ। ਜਿਸ ਗ਼ਰੀਬੀ ਵਿਚ ਮਾਣ ਪਾਇਆ ਰਵਦਾਸ ਚਮਾਰੇ ਮੋਚੀ, ਤਾਣਾ ਤਣ ਕੇ ਝਟ ਲੰਘਾਈਆ। ਉਸ ਦਾ ਲਹਿਣਾ ਦਿਤਾ ਸਹਿਣਾ ਦਿਤਾ ਗਹਿਣਾ ਦਿਤਾ ਇਕ ਸੌ ਇਕ ਧਾਰ ਉਸ ਲਈ ਚੋਖੀ, ਇਕ ਵਿਚੋਂ ਉਪਜਿਆ ਜ਼ੀਰੋ ਹੋ ਜਾਣਾ ਤੇ ਫੇਰ ਇਕ ਵਿਚ ਸਮਾਈਆ। ਧਰਮ ਦੀ ਧਾਰ ਨਿੱਕੀ ਜੇਹੀ ਛੋਟੀ, ਛੋਟਿਆਂ ਵੱਡਿਆਂ ਰਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਵਕਤ ਹਾਲੀ, ਕੀ ਹਾਲਤ ਦਿਸੇ ਲੋਕਾਈਆ। ਬਣੇ ਨਾ ਕੋਇ ਸੱਚਾ ਦਲਾਲੀ, ਵਿਚੋਲੇ ਬੈਠੇ ਮੁਖ ਭਵਾਈਆ। ਹਰਿਆ ਦਿਸੇ ਨਾ ਕੋਇ ਹਰਿਆਲੀ, ਸਿੰਮਲ ਰੁੱਖ ਰਹੇ ਲਹਿਰਾਈਆ। ਜਨ ਭਗਤੋ ਸਦੀ ਚੌਧਵੀਂ ਕਹੇ ਮੇਰੇ ਅੱਗੇ ਇਕ ਵੇਰ ਮਾਰ ਦਿਉ ਖ਼ੁਸ਼ੀ ਦੀ ਤਾਲੀ, ਤਾਲਾ ਦੋ ਜਹਾਨ ਬੰਦ ਕਰਾਈਆ। ਸਾਰੀ ਸ੍ਰਿਸ਼ਟੀ ਹੋਣੀ ਖ਼ਾਲੀ, ਬੇਵਾ ਰੂਪ ਨਜ਼ਰੀ ਆਈਆ। ਵੇਖਿਓ ਜਿੰਨਾਂ ਚਿਰ ਬਾਗ਼ ਦਾ ਨਾ ਹੋਵੇ ਮਾਲੀ, ਫੁੱਲ ਡਾਲੀ ਨਾ ਕੋਇ ਲਹਿਰਾਈਆ। ਤੁਸੀਂ ਇਕ ਦੇ ਬਣਿਉ ਸਵਾਲੀ, ਮੰਗਤੇ ਘਰ ਘਰ ਦੇ ਬਣ ਕੇ ਆਪਣਾ ਜਨਮ ਨਾ ਲੈਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਓਏ ਆ ਜਾਓ ਚੌਦਾਂ ਤਬਕ, ਤਬੀਅਤ ਦਿਉ ਸਮਝਾਈਆ। ਹੁਣ ਵੇਖੋ ਇਕ ਮਿਲਣ ਲੱਗਾ ਸਬਕ, ਸਿਖਿਆ ਬੇਪਰਵਾਹੀਆ। ਕੋਈ ਹੈ ਤੇ ਮਾਰੋ ਭਬਕ, ਸ਼ੇਰ ਅੱਗੇ ਸਿੰਘ ਸ਼ੇਰ ਰੂਪ ਬਦਲਾਈਆ। ਸਾਰੇ ਕਹਿਣ ਅਸੀਂ ਤੇ ਬੱਧੇ ਵਾਂਗ ਬੱਤਖ਼, ਬਲ ਅੱਗੇ ਨਾ ਕੋਇ ਵਖਾਈਆ। ਕਿਉਂ ਪੁਰਖ ਅਕਾਲ ਦਾ ਸ਼ਬਦ ਡੰਡਾ ਜਗਤ ਵਿਕਾਰ ਨਾਲ ਵਰਤਣ ਲੱਗਾ ਹੋ ਕੇ ਸਖ਼ਤ, ਚੋਟ ਚੋਟ ਉਤੇ ਲਗਾਈਆ। ਜਿਸ ਦੇ ਅੱਗੇ ਕੋਈ ਨਾ ਸਕੇ ਅਟਕ, ਅਟਕੋਂ ਪਾਰ ਪਏ ਦੁਹਾਈਆ। ਫੇਰ ਉਠਣੇ ਫ਼ਰੀਦੀ ਤੇ ਖਟਕ, ਸੋਹਣਾ ਖੇਲ ਖਿਲਾਈਆ। ਜ਼ਰਾ

❋

❋

ਹੁਣ ਖੇਲ ਵੇਖਿਓ ਸ੍ਰਿਸ਼ਟੀ ਉਤੇ ਜਗਤ, ਜਗਜੀਵਣ ਦਾਤਾ ਕੀ ਆਪਣਾ ਹੁਕਮ ਵਰਤਾਈਆ। ਜਿੰਨਾਂ ਚਿਰ ਬਣੋਗੇ ਨਾ ਭਗਤ, ਭਗਵਨ ਮਿਲਣ ਕਿਸੇ ਨਾ ਆਈਆ। ਇਕੋ ਨੂਰ ਤੇ ਇਕੋ ਦਾ ਕਰੋ ਦਰਸ, ਹਰਸ ਅਗਲੀ ਦਏ ਚੁਕਾਈਆ। ਕਦੇ ਅਸਮਾਨ ਤੇ ਕਦੇ ਫ਼ਰਸ਼, ਕਦੇ ਜ਼ਿਮੀਂ ਜਮਾਨ ਸੋਭਾ ਪਾਈਆ। ਜਿਸ ਦੇ ਕੋਲ ਨਾ ਕੋਇ ਸਵਰਗ ਨਾ ਕੋਇ ਨਰਕ, ਦੋਜ਼ਖ਼ ਬਹਿਸ਼ਤ ਵੰਡ ਨਾ ਕੋਇ ਵੰਡਾਈਆ। ਜਦੋਂ ਕਿਰਪਾ ਕਰੇ ਤੇ ਲੈ ਜਾਏ ਆਪਣੇ ਘਰ ਵਿਚ ਪਰਤ, ਜਿਥੇ ਪਤਿਪਰਮੇਸ਼ਵਰ ਇਕੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸਦੀ ਚੌਧਵੀਂ ਕਹੇ ਪ੍ਰਭੂ ਰੰਗਣ ਚਾੜ੍ਹ ਦੇ ਗੂੜ੍ਹੀ, ਇਕੋ ਰੰਗ ਰੰਗਾਈਆ। ਧਰਨੀ ਤੇਰੇ ਚਰਨ ਦੀ ਲਾਵੇ ਧੂੜੀ, ਟਿੱਕੇ ਖ਼ਾਕ ਰਮਾਈਆ। ਉਹਦੀ ਆਦਿ ਦੀ ਦੇ ਦੇ ਮਜ਼ਦੂਰੀ, ਸੇਵਾ ਝੋਲੀ ਪਾਈਆ। ਮੇਰੀ ਬੇਨੰਤੀ ਇਕ ਜ਼ਰੂਰੀ, ਜ਼ਾਹਰ ਜ਼ਹੂਰ ਦਿਆਂ ਸੁਣਾਈਆ। ਜਿਸ ਨੇ ਮੰਗ ਮੰਗੀ ਗੋਬਿੰਦ ਕੋਲੋਂ ਕਿਤੇ ਸੋਹਣਿਆ ਕੰਗਣ ਮੇਰੇ ਹੱਥ ਨੂੰ ਪਹਿਨਾ ਦੇ ਚੂੜੀ, ਸੋਹਣਾ ਜੋਬਨ ਦੇਣਾ ਬਣਾਈਆ। ਮੇਰੀ ਆਸਾ ਰਹੇ ਨਾ ਅਧੂਰੀ, ਅਧ ਵਿਚਕਾਲੇ ਨਾ ਦੇਣਾ ਲਟਕਾਈਆ। ਗੋਬਿੰਦ ਕਿਹਾ ਮੇਰੀ ਏਸ ਵੇਲੇ ਮਜਬੂਰੀ, ਤੈਨੂੰ ਸਚ ਦਿਆਂ ਸੁਣਾਈਆ। ਜਿਸ ਵੇਲੇ ਮੇਰਾ ਸਾਹਿਬ ਆਇਆ ਬਣ ਕੇ ਜੋਤ ਨੂਰੀ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਐ ਮੇਰੇ ਖ਼ੁਦਾ ਕਿਉਂ ਤੂੰ ਮੇਰੀ ਗੋਲੀ ਨੂੰ ਪਾ ਦਿਤਾ ਕਾਲਾ ਲਬਾਸ, ਉਹ ਉਠ ਕੇ ਤੈਨੂੰ ਦਏ ਵਖਾਈਆ। ਚੌਦਾਂ ਤਬਕਾਂ ਦਾ ਉਡ ਗਿਆ ਹਿਰਾਸ, ਹੈਰਤ ਵਿਚ ਦੇਣ ਦੁਹਾਈਆ। ਕਦੀ ਤਕਣ ਉਪਰ ਕੈਲਾਸ਼, ਕਦੀ ਅਸਮਾਨਾਂ ਪਰੇ ਧਿਆਨ ਲਗਾਈਆ। ਕਿਸੇ ਦਾ ਰਿਹਾ ਨਹੀਂ ਕੋਈ ਵਿਸ਼ਵਾਸ, ਵਿਸ਼ਾ ਤੇਰਾ ਸਮਝ ਕੋਇ ਨਾ ਪਾਈਆ। ਮੈਂ ਆਉਂਦੀ ਆਉਂਦੀ ਸਭ ਨੂੰ ਆਈ ਆਖ, ਸਹਿਜ ਨਾਲ ਸੁਣਾਈਆ। ਬਈ, ਸਾਰੇ ਉਠ ਖਲੋਵੋ ਚੌਦਾਂ ਤਬਕੋ ਛੱਬੀ ਪੋਹ ਦੀ ਆ ਗਈ ਰਾਤ, ਭਿੰਨੜੀ ਰੈਣ ਜਣਾਈਆ। ਬਹੁੜੀ ਦਰੋਹੀ ਦੁਹਾਈ ਸ਼ਰਅ ਨੇ ਹੋਣਾ ਵਫ਼ਾਤ, ਮਕਬਰੇ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੌਦਾਂ ਤਬਕ ਕਹਿਣ ਅਸੀਂ ਬਣ ਗਏ ਮਰੀਜ਼, ਮੁਰਸ਼ਦ ਨਜ਼ਰ ਕੋਇ ਨਾ ਆਈਆ। ਸਾਨੂੰ ਮਿਲੇ ਨਾ ਕੋਇ ਤਬੀਬ, ਤਬਾ ਸਕੇ ਨਾ ਕੋਇ ਬਦਲਾਈਆ। ਅਸੀਂ ਹੋ ਗਏ ਗ਼ਰੀਬ, ਧਨ ਮਾਲ ਨਾ ਕੋਇ ਰਖਾਈਆ। ਝਟ ਆਵਾਜ਼ ਆਈ ਇਕ ਦੇ ਬਣ ਜਾਉ ਅਜ਼ੀਜ਼, ਮੁਹੱਬਤ ਵਿਚ ਮੁਹੱਬਤ ਲੈਣੀ ਪਰਨਾਈਆ। ਸਚ ਦੀ ਕਰੋ ਤਮੀਜ਼, ਪਹਿਚਾਨ ਇਕ ਦ੍ਰਿੜਾਈਆ। ਸ਼ਰਅ ਦੀ ਮੇਟੋ ਲੀਕ, ਲਾਈਨ ਇਕੋ ਨਜ਼ਰੀ ਆਈਆ। ਜਿਸ ਦੇ ਵਿਚ ਆਦਿ ਤੋਂ ਅੰਤ ਤਕ ਤੌਫ਼ੀਕ, ਤੋਹਫ਼ੇ ਨਾਮ ਕਲਮੇ ਵਾਲੇ ਸਭ ਦੀ ਝੋਲੀ ਪਾਈਆ। ਉਸ ਦੀ ਹੁਣ ਸਾਰੇ ਕਰੋ ਉਮੀਦ, ਉਹ ਅਮਾਮਾਂ ਦਾ ਅਮਾਮ ਆਵੇ ਧੁਰ ਦਾ ਮਾਹੀਆ। ਜੋ ਮਾਲਕ ਆਦਿ ਦਾ ਕਦੀਮ, ਕੁਦਰਤ ਦਾ ਕਾਦਰ ਇਕ ਅਖਵਾਈਆ। ਜਿਸ ਨੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਤੋਂ ਕਰਾਈ ਤਕਸੀਮ, ਬਟਵਾਰੇ ਮਜ਼੍ਹਬਾਂ ਵਾਲੇ ਜਣਾਈਆ। ਉਸ ਨੇ ਇਕ ਨਵੀਂ ਦੇਣੀ ਤਾਲੀਮ, ਐਜੂਕੇਸ਼ਨ ਐਜੂਕੇਟਾਂ ਦੇ ਵਿਚ ਦੇਣੀ ਬਦਲਾਈਆ। ਫੇਰ ਵੇਖਿਓ ਉਸਦਾ ਸੀਨ, ਜੋ ਸੁਨੇਹਾ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ

❋

❋

ਵੱਡਾ ਵਡ ਵਡਿਆਈਆ। ਚੌਦਾਂ ਤਬਕ ਕਹਿਣ ਨਾ ਜ਼ੋਖਲ, ਮੁੱਲਾਂ ਮੁਹੰਮਦੇ ਰਸੂਲ ਸਲਾਸਲਮ ਦਵਾਅ ਖ਼ੁਦਾ ਮਸਤਲੂ ਨੂਰੇ ਕਬੂਲ ਅਜ਼ਲੀ ਵੱਜ਼ੋ ਚਾਨੀ ਖੁਰੀ ਤਸਬੀ ਤਲੂ, ਨਾ ਰੋਜ਼ਾ ਨਾ ਵੁਜ਼ੂ, ਵਜ਼ਲੀ ਮਫ਼ਲਲੋ ਮੁਸਤਬਾਰਾ ਮਜ਼ਲੂਕੇ ਅਜ਼ਲ, ਗਲੇ ਖ਼ਾਨ ਗੁਲੋ ਗੁਲ ਗੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਕਵਾਰੀ ਕੰਨਿਆ ਪਹਿਨੇ ਬਸਤਰ, ਪੰਜ ਪੰਜਾਂ ਤਤਾਂ ਦੇਣ ਜਣਾਈਆ। ਸ਼ਬਦ ਗੁਰੂ ਦਾ ਵੇਖੋ ਸ਼ਬਦ ਸ਼ਸਤਰ, ਜੋ ਸ਼ਰਅ ਦੇ ਟੁਕੜੇ ਟੁਕੜੇ ਦਏ ਕਰਾਈਆ। ਉਹਦੇ ਕੋਲ ਨਾਮ ਦੀ ਨਸਤਰ, ਹਉਮੇ ਦੇ ਰੋਗ ਦਏ ਮਿਟਾਈਆ। ਸਾਰਿਆਂ ਦੇ ਭਾਂਡੇ ਸਾਫ਼ ਕਰਕੇ ਕਾਇਆ ਵਾਲੇ ਬਰਤਨ, ਬਰਤਾਂਤ ਅਵਰ ਨਾ ਕੋਇ ਜਣਾਈਆ। ਜਿਸ ਦੀ ਅੰਤ ਅਖ਼ੀਰ ਪੂਰੀ ਹੋਣੀ ਸ਼ਰਤਨ, ਸ਼ਰਅ ਜ਼ੰਜੀਰ ਦਏ ਕਟਾਈਆ। ਇਕੋ ਗੱਲ ਕ੍ਰਿਸ਼ਨ ਨੇ ਦੱਸੀ ਸੀ ਅਰਜਨ, ਅਰਜ਼ ਬੇਨੰਤੀ ਦਿਤੀ ਸੁਣਾਈਆ। ਕੀ ਹੋਇਆ ਜੇ ਮੈਂ ਉਂਗਲੀ ਤੇ ਉਠਾਇਆ ਗਵਰਧਨ, ਜਗਤ ਦਿਤਾ ਜਣਾਈਆ। ਮੇਰੇ ਕਾਹਨ ਦਾ ਖੇਲ ਹੁੰਦਾ ਰਹਿੰਦਾ ਫ਼ਰਦਨ ਫ਼ਰਦਨ, ਮਿਹਰਵਾਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੌਦਾਂ ਤਬਕ ਕਹਿਣ ਅਸੀਂ ਤਕਣਾ ਬੇਨਜ਼ੀਰ, ਨਜ਼ਰ ਨਜ਼ਰ ਵਿਚੋਂ ਬਦਲਾਈਆ। ਵੇਖਣੀ ਉਹ ਤਸਵੀਰ, ਜੇਹੜੀ ਗਊ ਦੀ ਮਾਲਵੇ ਵਾਲੇ ਲਿਆਏ ਚਾਈਂ ਚਾਈਂਆ। ਫੇਰ ਅਸਾਂ ਸਭ ਨੇ ਬਦਲ ਲੈਣੀ ਜ਼ਮੀਰ, ਅੰਤਰ ਅੰਤਰ ਕਰਨੀ ਸਫ਼ਾਈਆ। ਇਕੋ ਮੰਨਣਾ ਧੁਰ ਦਾ ਪੀਰ, ਪੈਗ਼ੰਬਰਾਂ ਦਾ ਝਗੜਾ ਦੇਣਾ ਗਵਾਈਆ। ਨਾਲੇ ਸਚ ਦੀ ਖਿੱਚਣੀ ਲਕੀਰ, ਲਾਈਨ ਇਕੋ ਇਕ ਬਣਾਈਆ। ਕੋਈ ਵੇਰਵਾ ਰਹੇ ਨਾ ਵਿਚ ਖੰਜੀਰ, ਖੰਜਰ ਸ਼ਰਅ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਕਾਰਨ ਗੁਰ ਅਰਜਨ ਨੇ ਚੌਦਾਂ ਸੌ ਤੀਹ ਅੰਕ ਦੀ ਬੰਨ੍ਹੀ ਬੀੜ, ਸਚ ਦਾ ਹੁਕਮ ਇਕ ਵਰਤਾਈਆ। ਸ਼ਰਅ ਕਹੇ ਮੈਂ ਸਭ ਤੋਂ ਵੱਡੀ ਕਰਾਂ ਸ਼ਰਾਰਤ, ਮੁਖ ਨਕਾਬ ਦਿਆਂ ਉਠਾਈਆ। ਜਿਸ ਮਹਿਬੂਬ ਨੇ ਆਪਣੀ ਲਿਖਾਈ ਇਬਾਰਤ, ਅਲਿਫ਼ ਯੇ ਨਾਲ ਸਿਫ਼ਤ ਕਰਾਈਆ। ਉਸ ਕੋਲ ਚਲਣੀ ਨਹੀਂ ਕੋਈ ਸ਼ਫ਼ਾਰਸ਼, ਹੁਕਮ ਵਰਤੇ ਧੁਰਦਰਗਾਹੀਆ। ਸਾਢੇ ਤਿੰਨ ਹੱਥ ਦੀ ਕੂੜੀ ਰਹਿਣ ਨਹੀਂ ਦੇਣੀ ਇਮਾਰਤ, ਸਭ ਦਾ ਝਗੜਾ ਦਏ ਚੁਕਾਈਆ। ਆਪਣੇ ਨਾਮ ਕਲਮੇ ਦੀ ਕਿਸੇ ਮੁੱਲਾਂ ਸ਼ੇਖ਼ ਪੰਡਤ ਪਾਂਧੇ ਗ੍ਰੰਥੀ ਨੂੰ ਲੈਣ ਨਹੀਂ ਦੇਣੀ ਆੜ੍ਹਤ, ਆੜ੍ਹਤ ਵਾਲਾ ਰਹਿਣ ਕੋਇ ਨਾ ਪਾਈਆ। ਯਾਦ ਰੱਖਿਓ ਇਹ ਜੋਤ ਜਗੀ ਕਲਜੁਗ ਦੇ ਅੰਤ ਵਿਚ ਭਾਰਤ, ਸੰਦੇਸ਼ੇ ਘਰ ਘਰ ਦਏ ਪਹੁੰਚਾਈਆ। ਕਿਉਂ ਸਾਰਿਆਂ ਦਾ ਜੁੰਮੇਵਾਰ ਪੁਰਖ ਅਕਾਲ ਇਕੋ ਵਾਰਸ, ਜੋ ਆਦਿ ਜੁਗਾਦਿ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਛੱਬੀ ਪੋਹ ਦੀ ਬੀਤਦੀ ਜਾਂਦੀ ਰਾਤੀ, ਘੜੀ ਪਲ ਪੰਧ ਮੁਕਾਈਆ। ਅਸੀਂ ਸਾਰੇ ਇਕੱਠੇ ਹੋ ਕੇ ਬਣੇ ਇਕ ਜਮਾਤੀ, ਇਕੋ ਢੋਲਾ ਰਹੇ ਗਾਈਆ। ਸਾਡੀ ਪਿਛਲੀ ਬਦਲ ਗਈ ਹਯਾਤੀ, ਜੀਵਣ ਜਗਤ ਨਾ ਕੋਇ ਰਖਾਈਆ। ਅਸੀਂ ਚਾਹੁੰਦੇ ਸਾਡੇ ਮਾਲਕਾ ਖ਼ਾਲਕਾ ਓਏ ਪ੍ਰਿਤਪਾਲਕਾ ਸਾਡਾ ਝਗੜਾ ਮੇਟ ਦੇ ਕਾਗ਼ਜ਼ਾਤੀ, ਜੋ ਅੰਜੀਲ ਕੁਰਾਨਾਂ ਵਿਚ ਤੇਰਾ ਲੇਖਾ ਆਏ ਸਮਝਾਈਆ। ਕੋਈ ਰਹੇ ਨਾ ਤੇਰੇ ਨਾਮ ਦਾ ਫ਼ਸਾਦੀ, ਫੈਸਲਾ ਹੱਕ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਸੁਣੋ ਅਖ਼ੀਰੀ ਸ਼ਬਦ, ਸ਼ਬਦ ਸ਼ਬਦ ਸੁਣਾਈਆ। ਸਾਰੇ ਕਹੋ ਨਾ ਕੋਈ ਸਾਡਾ ਦੀਨ ਤੇ ਨਾ ਕੋਈ ਸਾਡਾ ਮਜ਼੍ਹਬ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਸਾਰੇ ਤੇਰੇ ਵਿਚ ਹੋ ਗਏ ਜਜ਼ਬ, ਆਪਣਾ ਜਜ਼ਬਾ ਨਾ ਕੋਇ ਰਖਾਈਆ। ਇਕੋ ਨੂੰ ਕਰੀਏ ਅਦਬ, ਡੰਡਾਵਤ ਬੰਦਨਾ ਨਮੋ ਨਮੋ ਸੱਯਦੇ ਵਿਚ ਸੀਸ ਝੁਕਾਈਆ। ਤੇਰੀ ਸਦਾ ਮੰਗੀਏ ਮਦਦ, ਬੇਪਰਵਾਹ ਤੇਰੀ ਇਕ ਸਰਨਾਈਆ। ਅਸੀਂ ਚਾਹੁੰਦੇ ਅੱਗੇ ਵਾਸਤੇ ਸ਼ਰਅ ਦਾ ਮੇਟ ਦੇ ਤਸ਼ੱਦਦ, ਤਸਬੀ ਮਾਲਾ ਮਣਕੇ ਸਾਰੇ ਰਹੇ ਸੁਟਾਈਆ। ਤੇਰੇ ਨਾਮ ਦੀ ਤੇਰੇ ਕਲਮੇ ਦੀ ਤੇਰੇ ਕਲਾਮ ਦਾ ਇਕੋ ਹੋਵੇ ਵਜਦ, (ਵਜਦ ਵਿਚ ਵਾਹਿਦ) ਆਪਣਾ ਰਾਜ਼ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ।

ਪੰਜ ਲਿਖਾਰੀ ਕਢ ਲਓ ਅਸ਼ਟਾਮ, ਉਲਟੇ ਲਓ ਕਰਾਈਆ। ਤੇਈ ਅਵਤਾਰ ਲਿਖੋ ਬਨਾਮ, ਬੇਨੰਤੀ ਰਹੇ ਸੁਣਾਈਆ। ਤੂੰ ਇਕੋ ਸਭ ਦਾ ਰਾਮ, ਸੀਤਾ ਸੁਰਤ ਲੈ ਪਰਨਾਈਆ। ਇਕੋ ਸਭ ਦਾ ਸ਼ਾਮ, ਆਤਮ ਰਾਧਾ ਆਪਣੇ ਰੰਗ ਰੰਗਾਈਆ। ਸਭ ਕੁਝ ਤੇਰੇ ਕੋਲ ਸੌਂਪਿਆ ਆਪਣਾ ਇੰਤਜਾਂਮ, ਬੰਦੋਬਸਤ ਤੇਰੇ ਹੱਥ ਫੜਾਈਆ। ਤੂੰ ਸਾਹਿਬ ਸੁਲਤਾਨਾ ਆਦਿ ਜੁਗਾਦੀ ਮਿਹਰਵਾਨ, ਮਿਹਰਵਾਨ ਅਖਵਾਈਆ। ਅੱਗੇ ਵਾਸਤੇ ਸਾਂਝਾ ਬਣਾ ਦੇ ਵਿਧਾਨ, ਇਕੋ ਆਪਣਾ ਹੁਕਮ ਦਰਸਾਈਆ। ਸਾਡਾ ਲੇਖਾ ਮੁਕਾ ਦੇ ਤਮਾਮ, ਤਮ੍ਹਾਂ ਲਾਲਚ ਸਭ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੈਗ਼ੰਬਰ ਕਹਿਣ ਸਾਡਾ ਅੰਤ ਅਖ਼ੀਰੀ ਸਜਦਾ, ਕਦਮਬੋਸੀ ਵਿਚ ਖ਼ੁਸ਼ੀ ਮਨਾਈਆ। ਮਾਲਕ ਰਿਹਾ ਨਾ ਕੋਈ ਦੀਨ ਮਜ਼੍ਹਬ ਦੇ ਘਰ ਦਾ, ਘਰਾਨੇ ਤੇਰੀ ਝੋਲੀ ਪਾਈਆ। ਅਸੀਂ ਚਾਹੁੰਦੇ ਇਕੋ ਨਾਮ ਤੇਰਾ ਜੀਵ ਜਹਾਨ ਹੋਵੇ ਪੜ੍ਹਦਾ, ਵਖਰੀ ਵੰਡ ਨਾ ਕੋਇ ਵੰਡਾਈਆ। ਝਗੜਾ ਰਹੇ ਨਾ ਮਾਟੀ ਖ਼ਾਕੀ ਧੜ ਦਾ, ਤਨ ਵਜੂਦ ਇਕੋ ਰੰਗ ਰੰਗਾਈਆ। ਬਿਨ ਤੇਰੀ ਕਿਰਪਾ ਕੋਈ ਨਾ ਤਰਦਾ, ਤਾਰਨਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਇਆ ਕਮਾਈਆ। ਗੁਰ ਦਸ ਕਹਿਣ ਸਾਡੇ ਸਾਹਿਬ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਤੂੰ ਧੁਰ ਦਾ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਅਸੀਂ ਚਾਹੁੰਦੇ ਸਭ ਦੀ ਇਕੋ ਹੋਵੇ ਧਰਮਸਾਲ, ਦੂਜੀ ਵੰਡ ਨਾ ਕੋਇ ਵੰਡਾਈਆ। ਜਿਥੇ ਬੈਠਣ ਸ਼ਾਹ ਕੰਗਾਲ, ਇਕੋ ਤੇਰਾ ਨਾਮ ਧਿਆਈਆ। ਦੀਨ ਮਜ਼੍ਹਬ ਦਾ ਕਰੇ ਨਾ ਕੋਇ ਸਵਾਲ, ਸ਼ਰਅ ਰੰਗ ਨਾ ਕੋਇ ਰੰਗਾਈਆ। ਤੇਰੇ ਹੱਥ ਕਾਲ ਮਹਾਂਕਾਲ, ਦੋ ਜਹਾਨ ਤੇਰੀ ਸਰਨਾਈਆ। ਸਾਡੀ ਬੇਨੰਤੀ ਕਲਜੁਗ ਅੰਤਮ ਸਤਿਜੁਗ ਕਰ ਬਹਾਲ, ਸਤਿ ਧਰਮ ਦਾ ਰਾਹ ਵਖਾਈਆ। ਸਾਰੇ ਮਾਨਵ ਤੇਰੇ ਬਾਲ, ਆਤਮ ਤੇਰਾ ਨੂਰ ਨਜ਼ਰੀ ਆਈਆ। ਸਭ ਨੂੰ ਸਾਂਝੇ ਦੇ ਬਹਾਲ, ਵੱਖਰਾ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਜਪੇ ਜੀਵ ਜਗਤ ਜਹਾਨ, ਆਤਮ ਪਰਮਾਤਮ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਅਵਤਾਰ ਪੈਗ਼ੰਬਰ ਗੁਰ ਇਕੱਠੇ ਮੰਗਣ ਤੇਰੇ ਦਰ, ਸ੍ਰਿਸ਼ਟੀ ਦ੍ਰਿਸ਼ਟੀ ਸ਼ਬਦ ਸਤਿਗੁਰ ਲਾ ਦੇ ਲੜ, ਲੜ ਦੀਨਾਂ ਮਜ਼੍ਹਬਾਂ ਕੋਲੋਂ ਦੇ ਛੁਡਾਈਆ।

❋

❋

ਪੰਜ ਦਰਬਾਰੀ ਕਢੋ ਦਹਿਲਾ, ਪੁੱਠਾ ਜ਼ਿਮੀਂ ਉਤੇ ਦਿਉ ਟਿਕਾਈਆ। ਪ੍ਰਭ ਦਾ ਮਾਰਗ ਹੋਵੇ ਸਹਿਲਾ, ਸਹਿਜ ਨਾਲ ਵਡਿਆਈਆ। ਘਰ ਪੁਚਾਵੇ ਆਪਣੇ ਮਹਿਲਾ, ਮਹਿਫ਼ਲ ਆਪਣੇ ਨਾਲ ਰਖਾਈਆ। ਦਰਸ ਦਿਖਾਵੇ ਛਬੀਲ ਛੈਲਾ, ਸ਼ਾਹ ਸੁਲਤਾਨਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੁਕਮ ਵਰਤਾਈਆ। ਦਹਿਲਾ ਕਹੇ ਮੈਂ ਹੋ ਗਿਆ ਪੁੱਠਾ, ਪ੍ਰਭ ਪੁੱਠੀ ਰੀਤ ਚਲਾਈਆ। ਪੁਰਖ ਅਕਾਲ ਹੋ ਕੇ ਤੁੱਠਾ, ਮਿਹਰ ਨਜ਼ਰ ਉਠਾਈਆ। ਆਪਣੇ ਨਾਮ ਦੀਆਂ ਪਾ ਕੇ ਲੁੱਟਾਂ, ਭਗਤ ਭੰਡਾਰੇ ਰਿਹਾ ਭਰਾਈਆ। ਕਲਜੁਗ ਕਲਪਣਾ ਮੇਟ ਕੇ ਫੁੱਟਾਂ, ਫੁਟਕਲ ਡੇਰਾ ਰਹੇ ਢਾਹੀਆ। ਧਰਮ ਦੇ ਗਾਨੇ ਬੰਨ੍ਹ ਕੇ ਗੁਟਾ, ਗੁਰਮੁਖ ਸਾਚੇ ਜੋੜ ਜੁੜਾਈਆ। ਕਰੇ ਲਾਡ ਵਾਂਗ ਪੁੱਤਾ, ਪ੍ਰੀਤਮ ਆਪਣੀ ਗੋਦ ਟਿਕਾਈਆ। ਅੱਗੇ ਝਗੜਾ ਰਹਿਣ ਨਾ ਦੇਵੇ ਬੁਤਾਂ, ਬੁਤਪਰਸਤੀ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਦਹਿਲਾ ਕਹੇ ਮੇਰੇ ਉਤੇ ਆਉਣਾ ਗੋਲਾ, ਪਾਸਾ ਲਏ ਬਦਲਾਈਆ। ਉਸ ਨੇ ਮੇਰੇ ਮਾਹੀ ਦਾ ਗਾਉਣਾ ਢੋਲਾ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਨਜ਼ਰੀ ਆਉਣਾ ਮੌਲਾ, ਮਲਕੁਲਮੌਤ ਤੋਂ ਲਏ ਬਚਾਈਆ। ਨਿਮਾਣਿਆਂ ਦਾ ਜਿਸ ਨੇ ਬਣਨਾ ਵਿਚੋਲਾ, ਭੁੱਖਿਆਂ ਨੰਗਿਆਂ ਪਾਰ ਕਰਾਈਆ। ਧਰਮ ਦਾ ਦੱਸਣਾ ਸੋਹਲਾ, ਸੋਹਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਵੇਖ ਵਖਾਈਆ। ਗੋਲਾ ਕਹੇ ਮੈਂ ਨਹੀਂ ਰਹਿਣਾ ਗ਼ੁਲਾਮ, ਸ਼ਰਅ ਨਾ ਕੋਇ ਰਖਾਈਆ। ਮੈਂ ਤੱਕਿਆ ਇਕ ਅਮਾਮ, ਅਮਾਮ ਅਮਾਮਾਂ ਨਜ਼ਰੀ ਆਈਆ। ਜਿਸ ਮੇਟਣਾ ਅੰਧੇਰਾ ਸ਼ਾਮ, ਸ਼ਮਾ ਨੂਰ ਕਰੇ ਰੁਸ਼ਨਾਈਆ। ਦੀਨ ਦੁਨੀ ਦੀ ਬਦਲ ਕਲਾਮ, ਕਲਮਾ, ਕਲਮਿਆਂ ਵਿਚੋਂ ਸਮਝਾਈਆ। ਮੁਹੱਬਤ ਵਿਚ ਹੋਵੇ ਮਿਹਰਵਾਨ, ਮਹਿਬੂਬ ਆਪਣਾ ਰੰਗ ਰੰਗਾਈਆ। ਉਹਦਾ ਸੰਦੇਸ਼ਾ ਸੁਣਿਆ ਫ਼ਰਮਾਨ, ਫਰਮਾਂਬਰਦਾਰਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਲਾ ਕਹੇ ਮੇਰੇ ਪਿਛੋਂ ਆਈ ਬੇਗ਼ਮ, ਬੇਗਮਪੁਰੇ ਦਾ ਹਾਲ ਸੁਣਾਈਆ। ਜਿਹੜਾ ਉਥੇ ਗਿਆ ਮੁੜ ਕੇ ਫੇਰ ਪਏ ਨਾ ਜੰਮ, ਜਮ ਦੰਡ ਨਾ ਕੋਇ ਰਖਾਈਆ। ਦੁੱਖਾਂ ਵਿਚ ਭਰਨਾ ਪਏ ਕੋਇ ਨਾ ਦਮ, ਸਾਹ ਸਾਹ ਨਾ ਕੋਇ ਕੁਰਲਾਈਆ। ਝਗੜਾ ਰਹੇ ਨਾ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਇਕੋ ਭੇਵ ਖੁਲ੍ਹਾਏ ਆਤਮ ਬ੍ਰਹਮ, ਬ੍ਰਹਮਵੇਤਾ ਇਕੋ ਨਜ਼ਰੀ ਆਈਆ। ਦੂਸਰ ਰਹੇ ਨਾ ਕੋਇ ਭਰਮ, ਭਾਂਡਾ ਭਰਮ ਦਾ ਦਏ ਭੰਨਾਈਆ। ਲੇਖਾ ਮੁਕਾ ਕੇ ਕਾਂਡ ਕਰਮ, ਕਰਨੀ ਆਪਣੀ ਵਿਚ ਸਮਾਈਆ। ਜਿਸ ਨੇ ਸਾਰੀ ਮਾਨੁਸ਼ ਜ਼ਾਤੀ ਦਾ ਇਕੋ ਰੱਖਣਾ ਧਰਮ, ਧਰਮ ਦਵਾਰਾ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਬੇਗ਼ਮ ਕਹੇ ਮੇਰਾ ਆਉਣਾ ਪਾਤਸ਼ਾਹ, ਜਿਸ ਨੂੰ ਬਾਦਸ਼ਾਹ ਕਹੇ ਲੋਕਾਈਆ। ਧੁਰ ਦਾ ਮਾਲਕ ਸ਼ਹਿਨਸ਼ਾਹ, ਸ਼ਾਹੀ ਕੂੜੀ ਦਏ ਬਦਲਾਈਆ। ਧੁਰ ਦਾ ਇਕੋ ਦੱਸੇ ਰਾਹ, ਰਹਿਬਰ ਬਣ ਕੇ ਨੂਰ ਖ਼ੁਦਾਈਆ। ਪੰਜ ਦਰਬਾਰੀ ਇਕ ਦੂਜੇ ਦੇ ਉਤੇ ਦਿਉ ਟਿਕਾ, ਕਿੰਗ ਦਾ ਮੁਖ ਉਪਰ ਦੇਣਾ ਸਮਝਾਈਆ। ਲਿਖਾਰੀ ਲੇਖਾ ਦਿਓ ਲਿਖਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਪੁਰਖ ਅਕਾਲ ਦੀਨ ਦਿਆਲ ਨੇ ਸਭ ਦਾ ਵਾਅਦਾ ਪੂਰ ਦੇਣਾ ਕਰਾ, ਕੌਲ

❋

❋

ਇਕਰਾਰ ਸੰਗ ਰਖਾਈਆ। ਜਿਸ ਵਿਚ ਭੇਵ ਰਹੇ ਨਾ ਜ਼ਰਾ, ਜ਼ੱਰੇ ਜ਼ੱਰੇ ਵਿਚੋਂ ਇਕੋ ਨੂਰ ਦਏ ਚਮਕਾਈਆ। ਪਿਛਲੀ ਰਹੇ ਕੋਇ ਨਾ ਸ਼ਰਅ, ਸ਼ਰੀਅਤ ਦਾ ਡੇਰਾ ਢਾਹੀਆ। ਜਿਸ ਕਾਰਨ ਲਿਖ ਕੇ ਲਾਇਆ ਮਰਾ, ਮਹਿਰਮ ਹੋ ਕੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਾਦਸ਼ਾਹ ਕਹੇ ਮੈਂ ਨਹੀਂ ਪੱਤਾ ਤਾਸ਼, ਸਭ ਨੂੰ ਦਿਆਂ ਸੁਣਾਈਆ। ਮੈਂ ਤਾਂ ਸ਼ਰਅ ਦਾ ਬਦਮਾਸ਼, ਜਿਸ ਨੇ ਸਾਰੇ ਦਿਤੇ ਲੜਾਈਆ। ਮੈਨੂੰ ਕਲਜੁਗ ਦਿਤੀ ਸ਼ਾਬਾਸ਼, ਮੇਰਾ ਸੰਗ ਬਣਾਈਆ। ਮੈਂ ਹੋ ਕੇ ਦਾਸੀ ਦਾਸ, ਸਾਚੀ ਸੇਵ ਕਮਾਈਆ। ਅੰਤ ਪ੍ਰਭ ਦੇ ਚਰਨਾਂ ਮਿਲਿਆ ਨਿਵਾਸ, ਮੇਰਾ ਲੇਖਾ ਰਿਹਾ ਨਾ ਰਾਈਆ। ਨਾ ਕਲਮਾ ਪੜ੍ਹਾ ਨਾ ਨਿਮਾਜ਼, ਢੋਲਾ ਨਾਮ ਕੋਇ ਨਾ ਗਾਈਆ। ਮੇਰਾ ਪੂਰਾ ਹੋਇਆ ਕਾਜ, ਹਰਿ ਕਰਤੇ ਦਿਤੀ ਵਡਿਆਈਆ। ਮੇਰਾ ਛੁਟ ਗਿਆ ਬੰਧਨਾ ਵਾਲਾ ਸਮਾਜ, ਜਗਤ ਸਮਗਰੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਸਰਨ ਸਰਨਾਈ ਗਿਆ ਲਾਗ, ਲਗ ਮਾਤਰ ਦਾ ਅੱਗੇ ਲੇਖਾ ਨਾ ਰਿਹਾ ਰਾਈਆ।

੨੭ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਸਵੇਰੇ ਪੰਜਾਬ ਮੰਤਰੀ ਸਤਿਨਾਮ ਸਿੰਘ ਬਾਜਵਾ ਦੇ ਆਉਣ ਤੇ

ਸਤਿਗੁਰ ਸ਼ਬਦ ਸੂਰਾ ਗੋਬਿੰਦ, ਗੋਬਿੰਦ ਗੋਬਿੰਦ ਸਿੰਘ ਰੂਪ ਪਰਗਟਾਈਆ। ਜੋ ਪੁਰਖ ਅਕਾਲ ਦੀ ਨਾਦੀ ਬਿੰਦ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਸ ਦੀ ਅੰਮ੍ਰਿਤ ਧਾਰ ਸਾਗਰ ਸਿੰਧ, ਕਾਇਆ ਮੰਦਰ ਅੰਦਰ ਟਪਕਾਈਆ। ਉਹਦਾ ਸਾਥੀ ਪੁਰਖ ਅਕਾਲਾ ਗੁਣੀ ਗਹਿੰਦ, ਗਹਿਰ ਗੰਭੀਰ ਇਕ ਅਖਵਾਈਆ। ਜਿਸ ਨੇ ਸਾਜਣਾ ਕੀਤੀ ਜੀਉ ਪਿੰਡ, ਤਨ ਵਜੂਦ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੋਬਿੰਦ ਸੂਰਾ ਸ਼ਬਦ ਸ਼ਬਦ ਸ਼ਬਦ ਲਲਕਾਰਾ, ਦੋ ਜਹਾਨ ਸੁਣਾਈਆ। ਜਿਸ ਨੇ ਨੌ ਖੰਡ ਪ੍ਰਿਥਮੀ ਸੱਤ ਦੀਪ ਰੰਗ ਰੰਗਣਾ ਅਗੰਮ ਅਪਾਰਾ, ਅਲਖ ਅਗੋਚਰ ਨਾਲ ਮਿਲਾਈਆ। ਜਿਸ ਦਾ ਖੇਲ ਹੋਣਾ ਪ੍ਰਿਥਮੀ ਆਕਾਸ਼ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠਣ ਸੀਸ ਨਿਵਾਈਆ। ਭਵਿਖਤ ਪੂਰਾ ਕਰਨਾ ਤੇਈ ਅਵਤਾਰਾ, ਰਾਮਾ ਕ੍ਰਿਸ਼ਨਾ ਅੱਖ ਖੁਲ੍ਹਾਈਆ। ਜੋ ਪੈਗ਼ੰਬਰ ਦੇ ਕੇ ਗਏ ਇਸ਼ਾਰਾ, ਈਸਾ ਮੂਸਾ ਮੁਹੰਮਦ ਨੈਣ ਉਠਾਈਆ। ਜੋ ਨਾਨਕ ਨਿਰਗੁਣ ਸਰਗੁਣ ਧਾਰ ਕਿਹਾ ਨਿਹਕਲੰਕ ਨਰ ਨਰਾਇਣ ਹੋਵੇ ਅਵਤਾਰਾ, ਅਵਤਰ ਆਪਣਾ ਵੇਸ ਵਟਾਈਆ। ਜਿਸ ਨੂੰ ਗੁਰ ਗੋਬਿੰਦ ਸਿੰਘ ਕਿਹਾ ਕਲ ਕਲਕੀ ਮੇਰਾ ਸਾਹਿਬ ਸਵਾਮੀ ਅੰਤਰਜਾਮੀ ਦੋ ਜਹਾਨਾਂ ਹੋਵੇ ਉਜਿਆਰਾ, ਨਿਰਗੁਣ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਉਸ ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਦਾ ਕਰਨਾ ਅੰਤ ਕਿਨਾਰਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਧਰਮ ਦੀ ਧਾਰ ਹੋਵੇ ਜੈਕਾਰਾ, ਡੰਕਾ ਫ਼ਤਹਿ ਦਏ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਗੋਬਿੰਦ ਰੂਪ ਅਪਾਰਾ, ਅਪਰੰਪਰ ਸਵਾਮੀ ਦਏ ਵਡਿਆਈਆ। ਮਾਨਵ ਜ਼ਾਤੀ ਸੱਚਾ ਸਿਖ ਬਣੇ ਤੇ ਮਿਲੇ ਸਾਹਿਬ ਸੱਚੀ ਸਰਕਾਰਾ, ਜੋ ਜੁਗ ਚੌਕੜੀ ਆਪਣੀ

❋

❋

ਕਾਰ ਕਮਾਈਆ। ਮੁੱਛ ਦਾੜ੍ਹੀ ਕੇਸ ਇਹ ਪਰਮ ਪੁਰਖ ਦੀ ਧਾਰਾ, ਗੋਬਿੰਦ ਸਭ ਨੂੰ ਗਿਆ ਜਣਾਈਆ। ਜਿਸ ਵੇਲੇ ਕਲਜੁਗ ਵਿਚੋਂ ਸਤਿਜੁਗ ਹੋਇਆ ਉਜਿਆਰਾ, ਉਸ ਵੇਲੇ ਮੂੰਡ ਮੁੰਡਾਇਆ ਰਹਿਣ ਕੋਇ ਨਾ ਪਾਈਆ। ਜੋਤੀ ਜਾਤਾ ਪੁਰਖ ਬਿਧਾਤਾ ਕਲ ਕਲਕੀ ਲਏ ਅਵਤਾਰਾ, ਸੰਬਲ ਆਪਣਾ ਦੇਸ ਸੁਹਾਈਆ। ਨਾਮ ਸਤਿ ਸਤਿ ਨਾਮ ਇਹ ਆਤਮ ਪਰਮਾਤਮ ਪਰਮਾਤਮ ਆਤਮ ਦੋਹਾਂ ਦਾ ਇਕ ਦਵਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਕਾਰਨ ਬਾਜਵਾ ਸਾਹਿਬ ਚਲ ਕੇ ਆਇਆ ਓਸ ਦੀ ਬਖ਼ਸ਼ਿਸ਼ ਵਿਚ ਮਿਲੇ ਅੰਮ੍ਰਿਤ ਰਸ ਬੂੰਦ ਸਵਾਂਤੀ ਤੇ ਨਿਝਰ ਠੰਡੀ ਠਾਰਾ, ਬਾਹਰ ਦੀ ਅਗਨੀ ਤਤ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਪੁਰਖ ਬਿਧਾਤਾ, ਆਦਿ ਅਨਾਦੀ ਸ਼ਬਦ ਬ੍ਰਹਿਮਾਦੀ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰ ਬੇਪਰਵਾਹ ਅਗੰਮ ਅਥਾਹ ਆਪਣੀ ਖੇਲ ਆਪ ਖਿਲਾਈਆ।