੨੭ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ
ਲਿਖਾਰੀਓ ਕਲਮਾਂ ਕਰ ਲਓ ਪੁੱਠੀਆਂ, ਲਿਖਣ ਦੀ ਲੋੜ ਰਹੇ ਨਾ ਰਾਈਆ। ਪਿਆਰ ਵਿਚ ਕਹੋ ਪ੍ਰਭੂ ਪਹਿਲੋਂ ਭਗਤਾਂ ਦੀਆਂ ਰੂਹਾਂ ਮਨਾ ਲੈ ਰੁੱਠੀਆਂ, ਰੋਸਾ ਰਹਿਣ ਕੋਇ ਨਾ ਪਾਈਆ। ਜੇ ਸਤਿਗੁਰੂ ਏਂ ਇਨ੍ਹਾਂ ਦੀਆਂ ਕਰ ਬੁੱਤੀਆਂ, ਘਰ ਘਰ ਫੇਰਾ ਪਾਈਆ। ਜੇ ਮਿਹਰਵਾਨ ਹੈਂ ਓ ਸੁਹਾ ਦੇ ਇਨ੍ਹਾਂ ਦੀਆਂ ਰੁਤੀਆਂ, ਰੁਤੜੀਆਂ ਆਪਣੇ ਨਾਲ ਮਹਿਕਾਈਆ। ਤੇਰੇ ਪਿਛੇ ਪੰਧ ਮਾਰਿਆ ਤੋੜੀਆਂ ਜੁੱਤੀਆਂ, ਓਹ ਚਮਿਆਰਾ ਗੰਢ ਦੇ ਗੰਢ ਕੇ ਆਪਣੇ ਨਾਲ ਜੁੜਾਈਆ। ਜਿਹੜੀਆਂ ਜੁਗ ਚੌਕੜੀ ਨਿਸ਼ਾਨਿਉਂ ਉਕੀਆਂ, ਉਨ੍ਹਾਂ ਦਾ ਉਕਾ ਪੈਂਡਾ ਦੇ ਮੁਕਾਈਆ। ਕਿਉਂ ਪਿਛਲਿਆਂ ਦੀਆਂ ਮੁਨਿਆਦਾਂ ਮੁਕੀਆਂ, ਉਹ ਮੁਕੰਮਲ ਤੇਰਾ ਵੇਲਾ ਵਕਤ ਗਿਆ ਆਈਆ। ਤੇਰੇ ਹੁੰਦਿਆਂ ਜੇ ਤੇਰਿਆਂ ਭਗਤਾਂ ਦੀਆਂ ਆਸ਼ਾ ਰਹਿਣ ਦੁਖੀਆਂ, ਦੁੱਖਾਂ ਦਾ ਡੇਰਾ ਦੇਣਾ ਢਾਹੀਆ। ਇਨ੍ਹਾਂ ਕੋਲੋਂ ਤੇਰੇ ਵਿਛੋੜੇ ਦੀਆਂ ਪੰਡਾਂ ਨਹੀਂ ਜਾਣੀਆਂ ਚੁੱਕੀਆਂ, ਭਾਰ ਸਕੇ ਨਾ ਕੋਇ ਉਠਾਈਆ। ਤੇਰੇ ਕੋਲ ਕਿਹੜੀਆਂ ਕਥਾ ਕਹਾਣੀਆਂ ਲਿਖੀਆਂ, ਲੁਕਿਆ ਆਪਣਾ ਪਰਦਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਲਿਖਾਰੀਓ ਆਪਣੀਆਂ ਕਲਮਾਂ ਕਰ ਲਓ ਸਿੱਧੀਆਂ, ਹੱਥ ਛਾਤੀ ਉਤੇ ਲਗਾਈਆ। ਨਾਲੇ ਲਿਖੋ ਨਾਲੇ ਅੰਦਰ ਕਹੋ ਪ੍ਰਭੂ ਤੇਰੇ ਪ੍ਰੇਮ ਵਿਚ ਗੁਰਮੁਖਾਂ ਦੀਆਂ ਆਸ਼ਾ ਜਾਣ ਵਿੰਨ੍ਹੀਆਂ, ਵਿੰਨ੍ਹ ਕੇ ਦੇ ਵਖਾਈਆ। ਜੇ ਤੇਰੇ ਹੁੰਦਿਆਂ ਤੇਰਿਆਂ ਭਗਤਾਂ ਨੂੰ ਹੋਰ ਲੱਭਣੀਆਂ ਪੈਣ ਬਿਧੀਆਂ, ਓ ਤੈਨੂੰ ਬਿਧਾਤਾ ਕੌਣ ਕਹੇ ਧੁਰ ਦਾ ਮਾਹੀਆ। ਵੇਖ ਭਗਤਾਂ ਦੀਆਂ ਆਸ਼ਾ ਕਿੱਡੀਆਂ, ਕਿੱਥੇ ਬੈਠੇ ਧਿਆਨ ਲਗਾਈਆ। ਓ ਜਿਥੇ ਤੇਰੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀਆਂ ਜੋਤਾਂ ਛਿੰਦੀਆਂ, ਉਥੇ ਦੇਣਾ ਬਹਾਈਆ। ਹੁਣ ਤੂੰ ਕਾਹਨ ਨਹੀਂ ਭਗਵਾਨ ਹੈਂ ਤੂੰ ਕਿਹੜੀਆਂ ਲਾਉਣੀਆਂ ਉਂਗਲਾਂ ਨਾਲ ਬਿੰਦੀਆਂ, ਕਿਹੜੇ ਬਿੰਦਰਾਬਨ ਵਿਚ ਰਾਸ ਲੈਣੀ ਰਚਾਈਆ। ਕਿਹੜੀਆਂ ਪੱਟੀਆਂ ਵਾਹੁਣੀਆਂ ਵਿੰਗੀਆਂ, ਟੇਢਾ ਚੀਰ ਕਢਾਈਆ। ਕਿਹੜੀਆਂ ਲੱਕ ਨੂੰ ਮਾਰਨੀਆਂ ਲੁੰਗੀਆਂ, ਪੇਚਾਂ ਵੱਲ ਰਖਾਈਆ। ਕਿਹੜੀਆਂ ਹਲਾਉਣੀਆਂ ਕਿੰਗੀਆਂ, ਸੁਰ ਤਾਲ
❋
❋
ਬਣਾਈਆ। ਓ ਇਕੋ ਵਾਰ, ਜੇ ਸਤਿਗੁਰੂ ਏਂ ਤਾਂ ਸਭ ਦੀਆਂ ਮੇਟ ਦੇ ਚਿੰਦੀਆਂ, ਚਿੰਤਾ ਅੰਦਰ ਰਹੇ ਨਾ ਰਾਈਆ। ਕੋਈ ਡੰਡੀਆਂ ਰਹਿਣ ਨਹੀਂ ਦੇਣੀਆਂ ਵਿੰਗੀਆਂ, ਸਿੱਧਾ ਰਾਹ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। ਓਹ ਵੇਖ ਕਲਮਾਂ ਕਹਿਣ ਫੜ ਲੈ ਆਪਣਾ ਨੱਕ, ਹਲੂਣਾ ਦੇ ਲਗਾਈਆ। ਸਭ ਦੀ ਝੋਲੀ ਪਾ ਦੇ ਹੱਕ, ਜੋ ਹੱਕ ਦੇ ਮਾਲਕ ਬੈਠੇ ਡੇਰਾ ਲਾਈਆ। ਸਾਹਿਬ ਹੋ ਕੇ ਕਿਸੇ ਦੇ ਅੰਦਰ ਰਹਿਣ ਨਾ ਦੇਵੀਂ ਸ਼ੱਕ, ਸਹਿੰਸਾ ਸਭ ਦਾ ਦੇਣਾ ਮਿਟਾਈਆ। ਇਨ੍ਹਾਂ ਦੀਦਿਆਂ ਨਾਲ ਨਾ ਲਵੀਂ ਤਕ, ਨੂਰ ਨੂਰ ਨਾਲ ਵੇਖਣਾ ਚਾਈਂ ਚਾਈਂਆ। ਪਹਿਲੋਂ ਇਨ੍ਹਾਂ ਦੀ ਚੁਰਾਸੀ ਕਟ, ਕਲਮ ਹੁਕਮ ਨਾਲ ਚਲਾਈਆ। ਫੇਰ ਕਿਰਪਾ ਕਰ ਝਟ, ਮਿਹਰ ਨਿਗਹ ਨਾਲ ਉਠਾਈਆ। ਸਦਾ ਆਪਣਿਆਂ ਚਰਨਾਂ ਦਾ ਖੋਲ੍ਹ ਕੇ ਰੱਖੀਂ ਹੱਟ, ਦਵਾਰਾ ਇਕੋ ਇਕ ਵਖਾਈਆ। ਜਿਥੇ ਤੇਰੇ ਭਗਤ ਹੋਣ ਇਕੱਲੇ ਤੇਰੇ ਸਾਥ, ਲੈ ਕੇ ਭੱਜਣ ਵਾਹੋ ਦਾਹੀਆ। ਕੋਈ ਐਧਰ ਕੋਈ ਓਧਰ ਸਾਰੇ ਜਾਣ ਢੱਠ, ਜੇ ਵੇਖੇਂ ਤੇ ਪੁਰਖ ਸਮਰਥ, ਸਭ ਦਾ ਪਿਤਾ ਮਾਈਆ। ਕੀ ਤੂੰ ਪੁਰਾਣਾ ਜੁਗਾਂ ਦਾ ਚਲਾਉਣ ਵਾਲਾ ਰਥ, ਰਥਵਾਹੀ ਇਕ ਅਖਵਾਈਆ। ਵੱਖ ਵੱਖ ਮਾਰਗ ਦਿਤੇ ਦੱਸ, ਪੱਟੀ ਜਗਤ ਵਾਲੀ ਪੜ੍ਹਾਈਆ। ਹੁਣ ਤੇ ਸਭ ਦੀ ਹੋ ਗਈ ਬਸ, ਤੇਰੇ ਬੱਚੂ ਬਣ ਕੇ ਤੇਰੇ ਅੱਗੇ ਵਾਸਤਾ ਪਾਈਆ। ਸਾਡੀ ਕਰਨੀ ਕਰ ਦੇ ਰਫ਼, ਲੇਖਾ ਦੇ ਮੁਕਾਈਆ। ਕਿਸੇ ਨੂੰ ਗਰਮੀ ਹੋ ਗਈ ਕਿਸੇ ਨੂੰ ਹੋ ਗਈ ਕਫ਼, ਤਬੀਬ ਨਜ਼ਰ ਕੋਇ ਨਾ ਆਈਆ। ਸੱਚੀ ਸ਼ਫ਼ਾ ਨਾ ਕੋਈ ਹੋਵੇ ਸ਼ਫ਼, ਸ਼ਫ਼ਕਤ ਨਜ਼ਰ ਕੋਇ ਨਾ ਆਈਆ। ਓ ਜਗਤ ਨੇਤਰਾਂ ਵਾਲਿਆ ਇਨ੍ਹਾਂ ਅੱਖਾਂ ਤੋਂ ਪਿਛਲੀ ਖੋਲ੍ਹ ਆਪਣੀ ਅੱਖ, ਪ੍ਰਤਖ ਆਪਣੀ ਦਇਆ ਕਮਾਈਆ। ਓ ਤੈਨੂੰ ਯਾਦ ਨਹੀਂ ਤੂੰ ਕੌਲ ਇਕਰਾਰ ਕੀਤਾ ਮੈਂ ਇਕ ਤੋਂ ਕਰਨਾ ਲੱਖ, ਲੱਖ ਪਾਤਾਲਾਂ ਆਕਾਸ਼ਾਂ ਵਿਚ ਫਿਰਾਈਆ। ਕੀ ਤੂੰ ਕੋਈ ਪੰਡਤ ਪਾਂਧਾ ਏਂ ਭਗਤਾਂ ਦੇ ਵੇਖੇਂਗਾ ਹੱਥ, ਹਥੇਲੀਆਂ ਆਪਣੇ ਅੱਗੇ ਟਿਕਾਈਆ। ਓਹ ਵੇਖ ਬਿਸ਼ਨ ਸਿੰਘ ਕਹਿੰਦਾ ਮੇਰੀ ਪਹਿਲੀ ਹੋਈ ਚੱਠ, ਪ੍ਰਭ ਨੇ ਮਾਰਗ ਦਿਤਾ ਬਣਾਈਆ। ਮੈਂ ਪੁਰੀਆਂ ਲੋਆਂ ਆਇਆ ਟੱਪ, ਭੱਜਿਆ ਵਾਹੋ ਦਾਹੀਆ। ਮੇਰੀ ਨਿੱਕੀ ਜਿਹੀ ਪਿਆਰ ਵਾਲੀ ਗੱਪ, ਗਪੌੜਾ ਧੁਰ ਦਾ ਦਿਆਂ ਸੁਣਾਈਆ। ਜਨ ਭਗਤੋਂ ਉਥੇ ਕੋਈ ਅੰਮ੍ਰਿਤ ਨਹੀਂ ਮਿਲਦਾ ਭਰ ਕੇ ਲੱਪ, ਪਿਆਲਾ ਹੱਥ ਨਾ ਕੋਇ ਫੜਾਈਆ। ਨਾ ਕੋਈ ਪੂਜਾ ਤੇ ਨਾ ਕੋਈ ਜਪ, ਨਾ ਰਾਗ ਰਿਹਾ ਸੁਣਾਈਆ। ਮੈਂ ਕੀ ਵੇਖਿਆ ਇਕੋ ਨੂਰ ਤੇ ਇਕੋ ਸਤਿ, ਜੋ ਸਤਿ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਮਾਂ ਕਹਿਣ ਤੂੰ ਸਾਨੂੰ ਬਖ਼ਸ਼ਿਸ਼ ਵਿਚ ਅੱਗੇ ਕਰ ਦਿਤਾ ਦਾਨ, ਪੰਜਿਆਂ ਨਾਲ ਦਬਾਈਆ। ਅਸੀਂ ਹੁਣ ਲੇਖਾ ਰਹਿਣ ਨਹੀਂ ਦੇਣਾ ਨਾ ਕਿਸੇ ਸੀਤਾ ਤੇ ਨਾ ਕਿਸੇ ਰਾਮ, ਨਾ ਕਿਸੇ ਗੋਪੀ ਤੇ ਨਾ ਕਿਸੇ ਕਾਹਨ, ਨਾ ਕਿਸੇ ਪੈਗ਼ੰਬਰ ਤੇ ਨਾ ਕਿਸੇ ਅਮਾਮ, ਤੇਰਾ ਹੁਕਮ ਸੰਦੇਸ਼ਾ ਲਿਖਣਾ ਤਮਾਮ, ਤਮਾਂ ਦਾ ਝਗੜਾ ਰਿਹਾ ਨਾ ਰਾਈਆ। ਪ੍ਰਭੂ ਤੈਨੂੰ ਇਹ ਕੇਹੜੀ ਬੀਮਾਰੀ ਤੂੰ ਜੁਗ ਚੌਕੜੀ ਸਾਰਿਆਂ ਨੂੰ ਆਪਣੇ ਨਾਮ ਕਲਮੇ ਨਾਲ ਖੁਰਕ ਖੁਰਕ ਕੇ ਮਜ਼੍ਹਬਾਂ ਦੇ ਪਾ ਦਿਤੇ ਨਿਸ਼ਾਨ, ਨਿਸ਼ਾਨੇ ਜਗਤ ਵਿਚ ਵਖਾਈਆ। ਸ਼ਰਅ ਦੀ ਦੱਸੀ ਆਪਣੀ ਧਰਮ ਸ਼ੈਤਾਨੀ ਵਾਲੀ ਕਲਾਮ, ਅਵਾਮੀ ਖੇਲ ਖਿਲਾਈਆ। ਆਪ ਬਣ ਕੇ ਭਗਵਾਨ ਵਡਾ ਭਲਵਾਨ ਨੌਜਵਾਨ ਕਿਸੇ ਨੂੰ ਇਕ ਨਾ ਮਿਲੇ ਤੇ ਆਪ ਲੱਖ ਚੁਰਾਸੀ ਗੋਪੀਆਂ ਦਾ ਕਾਹਨ, ਫਿਰ ਕਹੇਂ ਮੈਂ ਨਿਰਾਕਾਰ, ਮੈਂ ਵਸਿਆ
❋
❋
ਸਭ ਤੋਂ ਬਾਹਰ, ਜਾਂ ਤੱਕਿਆ ਸਭ ਦੇ ਅੰਦਰ ਵੜ ਕੇ ਯਾਰਾਂ ਦਾ ਯਾਰ, ਯਾਰੀ ਚੋਰੀ ਚੋਰੀ ਸਭ ਦੇ ਨਾਲ ਕਮਾਈਆ। ਫੇਰ ਉਸ ਵੇਲੇ ਕਹਿ ਦੇਵੇਂ ਮੈਂ ਸਭ ਦਾ ਮੁਖ਼ਤਿਆਰ, ਗੁਰ ਅਵਤਾਰ ਪੈਗ਼ੰਬਰ ਮੇਰੀ ਨਾਰ, ਮੈਂ ਸ਼ਹਿਨਸ਼ਾਹ ਸਿਕਦਾਰ, ਹੁਕਮ ਆਪਣਾ ਇਕ ਚਲਾਈਆ। ਪਰ ਯਾਦ ਕਰ ਲੈ ਹੁਣ ਬਦਲ ਗਿਆ ਸੰਸਾਰ, ਵਿਸ਼ਨ ਬ੍ਰਹਮਾ ਸ਼ਿਵ ਦੀ ਰਹਿਣੀ ਨਹੀਂ ਧਾਰ, ਨਾਤਾ ਤੁਟਣਾ ਚਾਰ ਯਾਰ, ਇਕ ਹੁਕਮ ਮਿਲਣਾ ਜਿਸ ਨੇ ਸਭ ਨੂੰ ਕਰਨਾ ਖ਼ਬਰਦਾਰ, ਓ ਬੇਖ਼ਬਰਾ ਓ ਬੇਖ਼ਬਰਾ ਓ ਬੇਖ਼ਬਰਾ ਖ਼ਬਰ ਸਭ ਨੂੰ ਦੇਣੀ ਸੁਣਾਈਆ। ਓ ਤੂੰ ਮੁਰਸ਼ਦ ਬਣਾ ਕੇ ਪੈਗ਼ੰਬਰ ਬਣਾ ਕੇ ਕਬਰਾਂ ਵਿਚ ਦਿਤੇ ਸੁਆਲ, ਉਥੇ ਕਰਦੇ ਹਾਲ ਹਾਲ, ਸਾਡੀ ਪੂਰੀ ਹੋਈ ਘਾਲ, ਤੇਰਾ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕਲਮਾਂ ਕਹਿਣ ਓ ਪ੍ਰਭੂ ਤੇਰੀ ਬੜੀ ਵੱਡੀ ਸਮੱਸਿਆ, ਸਮੇਂ ਦੇ ਮਾਲਕ ਦਈਏ ਜਣਾਈਆ। ਤੂੰ ਘਟ ਘਟ ਦੇ ਵਿਚ ਵਸਿਆ, ਵਸਣਹਾਰ ਅਖਵਾਈਆ। ਕਿਸੇ ਨੂੰ ਆਹ ਤੇ ਕਿਸੇ ਨੂੰ ਔਹ ਰਾਹ ਦੱਸਿਆ, ਰਸਤੇ ਰਸਤਿਆਂ ਵਿਚੋਂ ਕਢਾਈਆ। ਸ਼ਰਅ ਤੋਂ ਬਾਹਰ ਅਵਤਾਰ ਪੈਗ਼ੰਬਰ ਗੁਰੂ ਕੋਈ ਨਾ ਛੱਡਿਆ, ਸਾਰਿਆਂ ਨੂੰ ਬੰਧਨ ਦਿਤੇ ਪਾਈਆ। ਆਪਣੇ ਨਾਮ ਦੇ ਬਣਾ ਕੇ ਅੱਡਿਆ, ਟਿਕਾਣੇ ਦਿਤੇ ਜਣਾਈਆ। ਸਭ ਨੂੰ ਕਿਹਾ ਮੈਂ ਤੁਹਾਨੂੰ ਆਪਣੀ ਕੁੱਖੋਂ ਕੱਢਿਆ, ਆਪੇ ਜੰਮਣ ਵਾਲੀ ਮਾਈਆ। ਤੇ ਜੇ ਕਿਸੇ ਨੂੰ ਦੁੱਖ ਪਿਆ ਤੇ ਮਾਤਲੋਕ ਕਿਸੇ ਨਾ ਲੱਭਿਆ, ਖੋਜਿਆਂ ਹੱਥ ਕਿਸੇ ਨਾ ਆਈਆ। ਦੀਪਕ ਹੋ ਕੇ ਜੋਤੀ ਜਗਿਆ, ਤਨ ਅੰਦਰ ਕੀਤੀ ਰੁਸ਼ਨਾਈਆ। ਸ਼ਬਦ ਨਗਾਰਾ ਹੋ ਕੇ ਵੱਜਿਆ, ਡੌਰੂ ਡੰਕ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਓ ਕਲਮਾਂ ਕਹਿੰਦੀਆਂ, ਇਕੱਠੀਆਂ ਬਹਿੰਦੀਆਂ, ਲੰਮੀਆਂ ਪੈਂਦੀਆਂ, ਚਰਨੀ ਢਹਿੰਦੀਆਂ, ਉਹ ਭਾਣਾ ਸਹਿੰਦੀਆਂ, ਇਕ ਦੂਜੇ ਦੇ ਨਾਲ ਨੋਕਾਂ ਮਿਲਾ ਦਿਉ ਕਹਿੰਦੀਆਂ, ਅੱਜ ਅਸੀਂ ਹੱਥ ਨੂੰ ਲਾਉਣੀਆਂ ਮਹਿੰਦੀਆਂ, ਅਮਾਮ ਮਹਿੰਦੀ ਆਪਣਾ ਰੰਗ ਰੰਗਾਈਆ। ਹੁਣ ਅਸੀਂ ਜਾਣਾ ਦਿਸ਼ਾ ਲਹਿੰਦੀਆਂ, ਨੱਚੀਏ ਟੱਪੀਏ ਜਾਈਏ ਚਾਈਂ ਚਾਈਂਆ। ਫ਼ਰਿਸ਼ਤਿਓ ਹੁਕਮ ਲਿਆਉਣ ਵਾਲਿਓ ਆਪਣੇ ਮੋਢਿਆਂ ਉਤੇ ਚੁਕ ਲਉ ਵਹਿੰਗੀਆਂ, ਹੱਥ ਅੱਗੇ ਪਿਛੇ ਰੱਖ ਕੇ ਭੱਜੋ ਵਾਹੋ ਦਾਹੀਆ। ਉਚੀ ਕੂਕ ਕੂਕ ਕੇ ਕਹਿੰਦੀਆਂ, ਕਹਿ ਕਹਿ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਲਮਾਂ ਕਹਿਣ ਜਨ ਭਗਤੋ ਲਾਹ ਲਉ ਸੁਸਤੀ, ਹੱਥ ਅੱਖਾਂ ਉਤੇ ਫਿਰਾਈਆ। ਜੇਹੜਾ ਕੋਈ ਸੂਰਬੀਰ ਆਓ ਆਪਣੇ ਭਗਵਾਨ ਨਾਲ ਕਰੋ ਕੁਸ਼ਤੀ, ਜਿਸ ਨੇ ਕੁਸ਼ਤਿਆਂ ਦੇ ਕੁਸ਼ਤੇ ਦੇਣੇ ਲਗਾਈਆ। ਤਰਮੀਮ ਕਰਨ ਲੱਗਾ ਤੇ ਕਰਨ ਲੱਗਾ ਦਰੁਸਤੀ, ਦਰੁਸਤ ਆਪਣਾ ਹੁਕਮ ਜਣਾਈਆ। ਮੁੱਲਾਂ ਸ਼ੇਖ਼ ਰਹੇ ਕੋਇ ਨਾ ਮੁਫ਼ਤੀ, ਮੁਫ਼ਤ ਵਿਚ ਆਏ ਮੁਫ਼ਤ ਵਿਚ ਦਏ ਲੁਟਾਈਆ। ਆਹ ਵੇਖੋ ਅੱਲਾ ਰਾਣੀ ਖ਼ੁਸ਼ੀ ਨਾਲ ਪਲੂ ਚੁੱਕ ਕੇ ਪੁਛਦੀ, ਨੈਣ ਟੇਢੀ ਅੱਖ ਵਾਲਾ ਬਣਾਈਆ। ਪਰਵਰਦਿਗਾਰਾ ਸਾਂਝਾ ਯਾਰਾ ਮੈਨੂੰ ਪਤਾ ਲੱਗਾ ਤੂੰ ਰੁਤ ਸੁਹਾਉਣੀ ਆਪਣੇ ਗੋਬਿੰਦ ਪਿਆਰੇ ਸੁਤ ਦੀ, ਜੋ ਸੁੱਤਿਆਂ ਜਗਤ ਲਏ ਜਗਾਈਆ। ਤੂੰ ਸ਼ਰਅ ਮਿਟਾਉਣੀ ਕਾਇਆ ਬੁਤ ਦੀ, ਬੁਤਖ਼ਾਨਿਆਂ ਕਰਨੀ ਸਫ਼ਾਈਆ। ਤੂੰ ਖੇਲ ਰਚਾਉਣੀ ਲੁਟ ਦੀ, ਓ ਲੁਟੇਰਿਓ ਮੇਰੀ ਉਮਤ ਲੁਟਣੀ ਚਾਈਂ ਚਾਈਂਆ। ਦੇਖੀਂ ਮੇਰੀ ਲਾਜ ਰੱਖੀਂ ਗੁੱਤ ਦੀ, ਚੂੰਡੇ ਵਾਲਿਆਂ ਕੋਲੋਂ ਨਾ ਦੇਵੀਂ ਪੁਟਾਈਆ। ਮੈਂ ਵੀ ਜਨਮੀ ਤੇਰੀ ਕੁੱਖ ਦੀ, ਨੂਰ ਜੋਤ ਜੋਤ ਵਿਚੋਂ ਆਈਆ। ਮੈਂ
❋
❋
ਡਰ ਗਈ ਜਦੋਂ ਸੋਹਣਿਆ ਆਵਾਜ਼ ਸੁਣੀ ਤੇਰੀ ਇਕ ਤੁਕ ਦੀ, ਜਿਸ ਨੇ ਤੁਖ਼ਮ ਤਾਸੀਰ ਸਾਰੀ ਦੇਣੀ ਬਦਲਾਈਆ। ਮੈਨੂੰ ਐਂ ਜਾਪਣਾ ਮੁਹੰਮਦ ਦੀ ਸਦੀ ਚੌਧਵੀਂ ਜਾਂਦੀ ਮੁਕਦੀ, ਜਿਸ ਦੀ ਗੋਲੀ ਵਿਚੋਲੀ ਬਣ ਕੇ ਕਲਮ ਰਹੀ ਚਲਾਈਆ। ਜਨ ਭਗਤੋ ਇਹ ਗੱਲ ਬੜੀ ਦੁੱਖ ਦੀ, ਮੁਹੰਮਦ ਦੀ ਆਸਾ ਦਏ ਦੁਹਾਈਆ। ਜਿਸ ਉਮਤ ਨੇ ਛਾਂ ਮਾਣੀ ਸੀ ਮੁਹੰਮਦ ਵਰਗੇ ਰੁੱਖ ਦੀ, ਬੈਠੀ ਡੇਰਾ ਲਾਈਆ। ਉਸ ਦੀ ਅੱਜ ਟਹਿਣੀ ਵੇਖੋ ਟੁੱਟ ਦੀ, ਪੱਤਾ ਪੱਤਾ ਦਏ ਦੁਹਾਈਆ। ਜਿਸ ਨੂੰ ਨਸੀਬ ਨਹੀਂ ਹੋਣੀ ਪਾਣੀ ਧਾਰ ਘੁੱਟ ਦੀ, ਤ੍ਰਿਸ਼ਨਾ ਜਗਤ ਨਾ ਕੋਇ ਬੁਝਾਈਆ। ਮੈਂ ਤੁਹਾਨੂੰ ਅੱਜ ਪੁਛਦੀ, ਪ੍ਰਭ ਦੇ ਪਿਆਰਿਓ ਗੋਬਿੰਦ ਦੇ ਦੁਲਾਰਿਓ ਮੈਨੂੰ ਦਿਉ ਸੁਣਾਈਆ। ਓ ਕਿਹੜੇ ਤਰੀਕੇ ਨਾਲ ਭੁੱਖਿਆਂ ਦੀ ਭੁੱਖ ਮਿਟਦੀ, ਦੁੱਖ ਰਹੇ ਨਾ ਰਾਈਆ। ਘੜੀ ਆਏ ਸੁਹੰਜਣੀ ਸੁਖ ਦੀ, ਸਤਿ ਰੰਗ ਰੰਗਾਈਆ। ਜਨ ਭਗਤ ਕਹਿਣ ਓ ਕਮਲੀਏ, ਜੇਹੜੀ ਮਾਟੀ ਖ਼ਾਕ ਸਾਡੇ ਸਾਹਿਬ ਦੇ ਅੱਗੇ ਝੁਕਦੀ, ਲੰਮੀ ਪੈ ਕੇ ਸੀਸ ਨਿਵਾਈਆ। ਉਹ ਤੁਹਾਡਾ ਪਿਆਰ ਉਹਦੇ ਪ੍ਰੇਮ ਵਿਚੋਂ ਲੁੱਟਦੀ, ਆਪਣੀ ਝੋਲੀ ਲਏ ਭਰਾਈਆ। ਉਹਦੀ ਹਯਾਤੀ ਕਦੇ ਨਹੀਂ ਨਿਖੁਟ ਦੀ, ਖੋਟਿਆਂ ਖਰੇ ਦਏ ਬਣਾਈਆ। ਉਹਦੀ ਖੇਲ ਨਹੀਂ ਕਿਸੇ ਮਨੁੱਖ ਦੀ, ਪੰਜਾਂ ਤਤਾਂ ਨਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਫੇਰਾ ਆਪੇ ਪਾਈਆ। ਕਲਮ ਕਹੇ ਤੂੰ ਬੜਾ ਸੂਰਬੀਰ ਬਹਾਦਰ, ਆਪਣਾ ਆਪ ਬਣਾਈਆ। ਬਣ ਕੇ ਕਰੀਮ ਕਾਦਰ, ਕਰਤਾ ਇਕ ਅਖਵਾਈਆ। ਸੰਸਾਰ ਨੂੰ ਦੱਸ ਕੇ ਜਗਤ ਸਾਗਰ, ਵਹਿਣ ਕੂੜ ਵਾਲੇ ਵਹਾਈਆ। ਆਪ ਵੜ ਕੇ ਕਾਇਆ ਵਾਲੇ ਗਾਗਰ, ਜੁਗ ਜੁਗ ਵੇਸ ਵਟਾਈਆ। ਕਲਮਿਆਂ ਦਾ ਬਣਦਾ ਰਿਹੋਂ ਸੌਦਾਗਰ, ਜਗਤ ਵਣਜ ਵਖਾਈਆ। ਖੇਲ ਦੱਸ ਕੇ ਪਿਦਰ ਮਾਦਰ, ਆਪਣਾ ਪੜਦਾ ਪੜਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਓ ਪ੍ਰਭੂ ਤੂੰ ਫੇਰ ਕਰਨ ਲੱਗਾ ਚਾਲਾਕੀ, ਆਪਣੀ ਕਲ ਵਖਾਈਆ। ਓਏ ਬਾਹਰੋਂ ਬੰਦਾ ਖ਼ਾਕੀ, ਤਨ ਦਿਸੇ ਪੋਸ਼ਾਕੀ, ਅੰਦਰ ਵਾੜ ਕੇ ਘੋੜਾ ਰਾਕੀ, ਓ ਸ਼ਾਹ ਸਵਾਰਾ ਸ਼ਬਦ ਤੇ ਮਾਰੇਂ ਪਲਾਕੀ, ਦੋ ਜਹਾਨਾਂ ਖੋਲ੍ਹ ਕੇ ਤਾਕੀ, ਫੱਫੇ ਕੁਟਣੀਆਂ ਵਾਂਗੂ ਮਾਤ ਭੁਲੇਖੇ ਪਾ ਕੇ ਲਾਉਣ ਆਇਆ ਟਾਕੀ, ਟਕਿਆਂ ਦੇ ਪਿਛੇ ਸਾਰੀ ਦੁਨੀਆ ਦਿਤੀ ਰੁਲਾਈਆ। ਮੈਂ ਚਾਰ ਚੁਫੇਰੇ ਵੇਖਿਆ ਕਿਹੜਾ ਸੂਰਬੀਰ ਰਾਠੀ, ਕਿਹੜਾ ਮੰਜ਼ਲ ਬਾ ਮੰਜ਼ਲ ਚੜ੍ਹੇ ਫਿਰੇ ਉਚੀ ਨੀਵੀਂ ਘਾਟੀ, ਲੱਭਦਾ ਫਿਰੇ ਅੰਧੇਰਿਆਂ ਵਿਚ ਰਾਤੀ, ਕੇਹੜਾ ਦੁਨੀਆ ਵਿਚ ਪ੍ਰਭੂ ਦਾ ਜਮਾਤੀ, ਜੇਹੜਾ ਇਕੋ ਨਾਮ ਪੜ੍ਹ ਕੇ ਦੂਜਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਕਲਮਾਂ ਕਹਿਣ ਖ਼ੁਦਾ ਤੇਰੀਆਂ ਖ਼ੁਦ ਦੀਆਂ ਦੱਸੀਆਂ ਹੋਈਆਂ ਕਲਾਮਾਂ, ਕਾਇਨਾਤ ਦੇਣ ਗਵਾਹੀਆ। ਜਿਸ ਵਿਚ ਪੈਗ਼ੰਬਰ ਬਣਾਏ ਗ਼ੁਲਾਮਾ, ਬੰਧਨ ਸ਼ਰਅ ਵਾਲੇ ਰਖਾਈਆ। ਹੱਕ ਦਾ ਵਜਾ ਕੇ ਦਮਾਮਾ, ਦਾਮਨਗੀਰ ਹੋ ਕੇ ਪਲੂ ਦਿਤੇ ਫੜਾਈਆ। ਆਪਣੇ ਥੋੜੇ ਥੋੜੇ ਵਖਾਏ ਗੁਦਾਮਾ, ਜਿਥੋਂ ਭੰਡਾਰੇ ਰਿਹਾ ਵਰਤਾਈਆ। ਮੁਹੰਮਦ ਜਦੋਂ ਰੋਂਦਾ ਸੀ ਪਹਿਲੋਂ ਉਚੀਆਂ ਕਰੇ ਬਾਹਵਾਂ, ਫੇਰ ਹੱਥ ਕੰਨਾਂ ਉਤੇ ਟਿਕਾਈਆ। ਚੌਦਾਂ ਵਾਰ ਕਿਹਾ ਆਪਣੀ ਜ਼ਿੰਦਗੀ ਵਿਚ ਐ ਮੇਰੇ ਮਹਿਬੂਬ ਮੈਂ ਕੋਈ ਬੱਚਾ ਤੇਰਾ ਨਹੀਂ ਲਾਵਾਂ, ਮੇਰਾ ਵਾਲਦ ਵਾਲਦਾ ਤੇਰੇ ਬਿਨਾ ਨਜ਼ਰ ਕੋਇ ਨਾ ਆਈਆ। ਖ਼ੁਦਾ ਨੇ ਕਿਹਾ ਉਠ ਤੈਨੂੰ ਖੇਲ ਵਖਾਵਾਂ, ਸਹਿਜ ਨਾਲ ਜਣਾਈਆ। ਹਜ਼ਰਤ
❋
❋
ਹੁਣ ਤੂੰ ਮਾਲਕ ਤੇ ਫੇਰ ਤੈਨੂੰ ਬਣਾ ਦੇਵਾਂ ਨਿਥਾਵਾਂ, ਲੋਕਮਾਤ ਘਰਾਣਾ ਰਹਿਣ ਕੋਇ ਨਾ ਪਾਈਆ। ਜੇ ਬਖ਼ਸ਼ਿਆ ਤੇ ਇਕ ਸੌ ਇਕ ਟਾਵਾਂ ਟਾਵਾਂ, ਜਿਹੜਾ ਗੋਬਿੰਦ ਇਕ ਸੌ ਇਕ ਧਰਨੀ ਦੀ ਭੇਟ ਕਰਾਈਆ। ਉਹ ਵੀ ਮਿਲ ਜਾਏ ਨਾਲ ਮੇਰਿਆਂ ਭਗਤਾਂ ਤੇ ਨਾਤਾ ਬਣਾ ਲਏ ਵਾਂਗ ਭਰਾਵਾਂ, ਸ਼ਰਅ ਦਾ ਲੇਖਾ ਨਾ ਕੋਇ ਰਖਾਈਆ। ਮੁਹੰਮਦ ਕਿਹਾ ਓ ਮਾਲਕ ਮੈਂ ਤਕਾਂ ਤੇਰੀਆਂ ਰਾਹਵਾਂ, ਮਹਿਬੂਬ ਧਿਆਨ ਲਗਾਈਆ। ਮੈਂ ਰੋਵਾਂ ਤੇ ਕੁਰਲਾਵਾਂ, ਹੰਝੂਆਂ ਹਾਰ ਬਣਾਈਆ। ਪਰਵਰਦਿਗਾਰ ਕਿਹਾ ਮੈਂ ਤੇਰਾ ਦਿਲ ਪਰਚਾਵਾਂ, ਪ੍ਰਾਚੀਨ ਦਾ ਲੇਖਾ ਦੇ ਵਖਾਈਆ। ਕਲ ਕਲਕੀ ਬਣ ਕੇ ਆਵਾਂ, ਜੋਤੀ ਜਾਮਾ ਰੂਪ ਧਰਾਈਆ। ਅਮਾਮ ਅਮਾਮਾ ਰੂਪ ਦਰਸਾਵਾਂ, ਨੂਰ ਨੁਰਾਨਾ ਡਗਮਗਾਈਆ। ਤੇਰੇ ਗਲੋਂ ਸ਼ਰਅ ਦਾ ਲਾਹਵਾਂ ਗਲਾਵਾਂ, ਜ਼ੰਜੀਰਾਂ ਚੌਦਾਂ ਦਿਆਂ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਓ ਪੰਜ ਲਿਖਾਰੀਓ ਕਲਮਾਂ ਪਾ ਲਉ ਵਿਚ ਮੂੰਹ, ਮੂੰਹ ਜ਼ੋਰ ਨਾਲ ਖੁਲ੍ਹਾਈਆ। ਨਾਲੇ ਲਿਖੋ ਤੇ ਨਾਲੇ ਅੰਦਰੇ ਅੰਦਰ ਕਹੋ ਵੇਲਾ ਆ ਗਿਆ ਨਦੀ ਨੂਹ, ਨਬੀ ਨੂਹ ਦਏ ਦੁਹਾਈਆ। ਜਿਸ ਦੀ ਯਾਦ ਵਿਚ ਮੁਹੰਮਦ ਨੇ ਕਲਮਾ ਕੀਤਾ ਸੀ ਸ਼ੁਰੂ, ਸ਼ਰਅ ਦਾ ਰਾਹ ਤਕਾਈਆ। ਉਸ ਵੇਲੇ ਫ਼ਰਮਾਨ ਹੋਇਆ ਪੈਗ਼ਾਮ ਆਇਆ ਤੇਰੀ ਸਦੀ ਚੌਧਵੀਂ ਤੋਂ ਬਾਦ ਮੇਰਾ ਕਲਮਾ ਹੋਣਾ ਗੁਰੂ, ਦੂਜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਨੀ ਕਾਰ ਕਮਾਈਆ। ਮੁਹੰਮਦ ਖਿੜ ਖਿੜਾ ਕੇ ਹੱਸਿਆ, ਆਹਾ ਆਹਾ ਆਹਾ ਕਰ ਕੇ ਦਿਤਾ ਸੁਣਾਈਆ। ਓ ਪ੍ਰਭੂ ਤੇਰੀ ਸ਼ਹਿਨਸ਼ਾਹੀ ਸੰਮਤ ਛੇ ਵਿਚ ਕੇਹੜੀ ਹੋਣੀ ਸਮੱਸਿਆ, ਕੇਹੜਾ ਰਾਗ ਸੁਣਾਈਆ। ਖ਼ੁਦਾ ਨੇ ਕਿਹਾ ਮੇਰੇ ਵਾਲੀ ਖੋਲ੍ਹ ਲੈ ਅੱਖੀਆ, ਅੱਖ ਮੇਰੇ ਨਾਲ ਮਿਲਾਈਆ। ਓ ਮੁਹੰਮਦ ਮੈਂ ਉਸ ਵੇਲੇ ਪੂਰਨ ਵਿਚ ਹੋਣਾ ਵਸਿਆ, ਵਸਲ ਯਾਰ ਵਾਲਾ ਕਰਾਈਆ। ਸਚ ਸੰਦੇਸ਼ਾ ਇਕੋ ਦੱਸਿਆ, ਪ੍ਰੇਮ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਰੰਗਾਈਆ। ਮੁਹੰਮਦ ਖ਼ੁਸ਼ੀਆਂ ਦੇ ਵਿਚ ਸੋਇਆ, ਆਸਣ ਇਕ ਲਗਾਈਆ। ਜਾਂ ਤੱਕਿਆ ਪੂਰਨ ਜੋਤ ਦਾ ਪੂਰਨ ਪ੍ਰਕਾਸ਼ ਹੋਇਆ, ਦੋ ਜਹਾਨਾਂ ਵੱਜੀ ਵਧਾਈਆ। ਫੇਰ ਵੇਖਿਆ ਮੈਥੋਂ ਸਭ ਕੁਛ ਜਾਣਾ ਖੋਹਿਆ, ਖ਼ਾਲੀ ਹੱਥ ਕੁਰਲਾਈਆ। ਉਸ ਨੇ ਭਗਤਾਂ ਨੂੰ ਦੇਣਾ ਢੋਇਆ, ਵਸਤ ਅਮੋਲਕ ਝੋਲੀ ਪਾਈਆ। ਸਚ ਦਾ ਬੀਜ ਦੇਣਾ ਬੋਇਆ, ਧਰਮ ਦੀ ਜੜ੍ਹ ਦੇਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਆਇਆ ਇਕ ਅਨੰਦਾ, ਅਨੰਦ ਵਿਚ ਸਮਾਈਆ। ਸਾਹਿਬ ਮੇਰਾ ਬਖ਼ਸ਼ੰਦਾ, ਮਿਹਰਵਾਨ ਨੂਰ ਇਲਾਹੀਆ। ਉਸ ਨੇ ਬਾਹਰੋਂ ਵੇਸ ਵਖਾਉਣਾ ਪੰਜਾਂ ਤਤਾਂ ਵਾਲਾ ਬੰਦਾ, ਹੱਥਾਂ ਪੈਰਾਂ ਵਾਲਾ ਨੱਠੇ ਭੱਜੇ ਵਾਹੋ ਦਾਹੀਆ। ਫੇਰ ਉਸ ਦੇ ਕੋਲ ਚੌਦਾਂ ਤਬਕਾਂ ਉਤੇ ਮਾਰਨ ਵਾਲਾ ਹੋਣਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਫੇਰ ਆਪੇ ਬਣ ਕੇ ਕੰਤ ਸੁਹਾਗੀ ਆਪੇ ਹੋ ਜਾਣਾ ਰੰਡਾ, ਇਕ ਇਕੱਲਾ ਫਿਰੇ ਵਾਹੋ ਦਾਹੀਆ। ਪਤਾ ਨਹੀਂ ਉਹਨੂੰ ਇਹ ਭਾਣਾ ਕਿਉਂ ਲਗਦਾ ਚੰਗਾ, ਜੁਗ ਜੁਗ ਆਪਣੀ ਕਾਰ ਕਮਾਈਆ। ਮੈਨੂੰ ਸਮਾਂ ਨਹੀਂ ਬਖ਼ਸ਼ਿਆ ਲੰਬਾ, ਚੌਦਾਂ ਸੌ ਸਾਲ ਮੇਰੀ ਝੋਲੀ ਪਾਈਆ। ਨਾਲੇ ਥਰਥਰਾਹਟ ਵਿਚ ਆ ਕੇ ਕੰਬਾ, ਗੋਡਿਆਂ ਭਾਰ ਹੋ ਕੇ ਦਿਤਾ ਸੀਸ ਝੁਕਾਈਆ। ਖ਼ੁਦਾ ਨੇ ਖੇਲ ਵਖਾਇਆ ਅਚੰਭਾ, ਹੈਰਾਨੀ ਹੈਰਾਨੀ ਵਿਚੋਂ ਪਰਗਟਾਈਆ। ਮੁਹੰਮਦਾ ਉਹ ਵੇਖ
❋
❋
ਮੇਰਾ ਕਿੱਕਰ ਵਾਲਾ ਟੰਬਾ, ਕਿੱਡਾ ਮੋਟਾ ਸੋਟਾ ਸੋਹਣਾ ਨਜ਼ਰੀ ਆਈਆ। ਜਿਸ ਨੇ ਚਹੁੰ ਜੁਗਾਂ ਦੀਨਾਂ ਮਜ਼੍ਹਬਾਂ ਦਾ ਕਰ ਦੇਣਾ ਧੰਦਾ, ਪੰਜਾਬੀ ਬੋਲੀ ਵਿਚ ਪਰਸਿੱਧ ਮੇਰਾ ਨਾਮ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਮਾਂ ਕਹਿਣ ਸਤਾਈ ਪੋਹ ਦੀ ਸਮੱਸਿਆ ਸੋਹਣੀ ’’ਪੂਰਨ ਜੋਤ ਦਾ ਪੂਰਨ ਪ੍ਰਕਾਸ਼ ਹੋਇਆ, ਅਰਸ਼ ਫ਼ਰਸ਼ ਤੇ ਕੀਤੀ ਰੁਸ਼ਨਾਈ ਹੋਈਏ।’’ ਕਿਉਂ ਅਵਤਾਰਾਂ ਪੈਗ਼ੰਬਰਾਂ ਦਾ ਲੇਖਾ ਜਾਣਾ ਖੋਹਿਆ, ਖ਼ਾਲੀ ਹੱਥ ਦੇਵੇ ਕਰਾਈਆ। ਕੋਈ ਭੇਤ ਰਹਿਣ ਨਹੀਂ ਦੇਣਾ ਚੂੰਕਿ ਚੁਨਾਂਚੇ ਅਗਰਚੇ ਮਗਰਚੇ ਗੋਇਆ, ਗੋਬਿੰਦ ਨੇ ਆਪਣਾ ਖੇਲ ਦੇਣਾ ਵਖਾਈਆ। ਦੇਵਤ ਸੁਰ ਦੂਰ ਦੁਰਾਡਾ ਪ੍ਰਭ ਦਾ ਦਰਸ਼ਨ ਕਰ ਕੇ ਜਾਣਾ ਮੋਹਿਆ, ਮੁਹੱਬਤ ਪਿਆਰ ਵਾਲੀ ਬਣਾਈਆ। ਸਚਖੰਡ ਰਹਿਣਾ ਨਹੀਂ ਕੋਈ ਸੋਇਆ, ਆਲਸ ਨਿੰਦਰਾ ਸਭ ਦੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਪੰਜ ਲਿਖਾਰੀ ਸੰਬਲ ਦੇਸ ਦੀ ਮਾਰੋ ਲੀਕ, ਸਿੱਧੀ ਕਲਮ ਨੋਕ ਨਾਲ ਖਿਚਾਈਆ। ਸੰਭਲ ਮਾਰੋ ਲੀਕ, ਲਾਈਨ ਸੋਹਣੀ ਸੋਭਾ ਪਾਈਆ। ਸ਼ਬਦ ਗੋਬਿੰਦ ਕਰੇ ਤਸਦੀਕ, ਸ਼ਹਾਦਤ ਦਏ ਭੁਗਤਾਈਆ। ਵੇਖੋ ਨੂਰੀ ਲਾਸ਼ਰੀਕ, ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਦੇ ਵਿਚ ਅਗੰਮ ਤੌਫ਼ੀਕ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਸ ਨੇ ਸਾਨੂੰ ਬਣਾਇਆ ਅਜ਼ੀਜ਼, ਦਿਤੀ ਮਾਣ ਵਡਿਆਈਆ। ਉਹ ਭਗਤਾਂ ਦੀ ਪੂਰੀ ਕਰਨ ਆਇਆ ਰੀਝ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਤਿ ਧਰਮ ਦਾ ਬੀਜੇ ਬੀਜ, ਕਿਰਸਾਣਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸੰਬਲ ਕਹੇ ਮੇਰੇ ਘਰ ਹੋਇਆ ਪੂਰਨ ਪ੍ਰਕਾਸ਼, ਜੋਤ ਜੋਤ ਨਾਲ ਰੁਸ਼ਨਾਈਆ। ਅਰਸ਼ ਫ਼ਰਸ਼ ਤੇ ਪੈਂਦੀ ਰਾਸ, ਸੋਹਣੀ ਵੱਜੀ ਵਧਾਈਆ। ਏਸ ਸਮੱਸਿਆ ਦਾ ਗੁਣ ਸੀ ਖ਼ਾਸ, ਜੋ ਲਿਖ ਕੇ ਦਿਤੀ ਦ੍ਰਿੜਾਈਆ। ਬਿਨਾ ਇਕ ਤੋਂ ਕਿਸੇ ਤੇ ਨਹੀਂ ਰੱਖਣਾ ਵਿਸ਼ਵਾਸ, ਧੁਰ ਫ਼ਰਮਾਨਾ ਇਕ ਸੁਣਾਈਆ। ਜੋ ਵਸੇ ਪ੍ਰਿਥਮੀ ਆਕਾਸ਼, ਦੋ ਜਹਾਨਾਂ ਸੋਭਾ ਪਾਈਆ। ਜਨ ਭਗਤੋ ਤੁਸੀਂ ਉਸ ਦੇ ਗੁਣ ਗਾਣੇ ਤੇ ਓਨ ਤੁਹਾਨੂੰ ਦੇਣੀ ਸ਼ਾਬਾਸ਼, ਸਿਰ ਤੁਹਾਡੇ ਹੱਥ ਟਿਕਾਈਆ। ਅੱਜ ਖ਼ੁਸ਼ੀ ਉਹ ਤੁਹਾਨੂੰ ਵੰਡੇ ਉਹ ਪ੍ਰੇਮ ਵਾਲੇ ਇਨਾਮਾਤ, ਜੋ ਅਨਾਮੀ ਦੇਸ਼ ਵਿਚ ਜੁਗ ਚੌਕੜੀ ਆਪਣੇ ਘਰ ਰੱਖੇ ਲੁਕਾਈਆ। ਬਾਕੀ ਦੁਨੀਆ ਸੁਣੇ ਸਿਫ਼ਤ ਕਾਗ਼ਜ਼ਾਤ, ਅੱਖਰਾਂ ਵਾਲੀ ਪੜ੍ਹਾਈਆ। ਤੁਹਾਡੇ ਸਾਹਮਣੇ ਪੂਰਨ ਪੂਰਨ ਜੋਤ ਪ੍ਰਕਾਸ਼, ਨੂਰ ਨੁਰਾਨਾ ਨਜ਼ਰੀ ਆਈਆ। ਅਰਸ਼ ਫ਼ਰਸ਼ ਜਿਸ ਦੇ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਅਰਸ਼ ਫ਼ਰਸ਼ ਹੋਈ ਰੁਸ਼ਨਾਈ, ਕਿਰਪਾ ਕਰੀ ਮਿਹਰਵਾਨ। ਜਨ ਭਗਤੋ ਤੁਸੀਂ ਵੇਖੋ ਚਾਈਂ ਚਾਈਂ, ਤੁਹਾਡੇ ਘਰ ਆਇਆ ਭਗਵਾਨ। ਜੋਤ ਨੂਰ ਰਿਹਾ ਰੁਸ਼ਨਾਈ, ਜਿਸ ਨੂੰ ਕੋਟਨ ਝੁਕਦੇ ਰਵ ਸਸ ਤੇ ਭਾਨ। ਜਿਸ ਦੇ ਚਰਨਾਂ ਹੇਠਾਂ ਲੁਕਦੇ, ਅਣਗਿਣਤ ਤਤਾਂ ਵਾਲੇ ਰਾਮ। ਜਿਸ ਦੇ ਕੋਲੋਂ ਹੁਕਮ ਸੰਦੇਸ਼ੇ ਪੁਛਦੇ, ਕਰੋੜੀ ਗੋਪੀਆਂ ਵਾਲੇ ਕਾਹਨ। ਪੈਗ਼ੰਬਰ ਵਣਜਾਰੇ ਜਿਸ ਦੀ ਤੁਕ ਦੇ, ਪੈਗ਼ਾਮ ਸੁਣਨ ਬਿਨਾ ਕਾਨ। ਗੁਰੂਆਂ ਨਾਤੇ ਬਣਾਏ ਪਿਆਰੇ ਸੁਤ ਦੇ, ਗੋਬਿੰਦ ਸੂਰਾ ਦਿਸੇ ਬਲਵਾਨ। ਹੁਣ ਵੇਲੇ ਉਸ ਦੇ ਢੁਕਦੇ, ਜੋ ਲਾੜਾ ਬਣ ਕੇ ਢੁੱਕਿਆ ਵਿਚ ਜਹਾਨ। ਜਿਨ ਲੇਖੇ ਮੁਕਾਉਣੇ ਲੁੱਟ ਦੇ, ਕੂੜੀ ਕਿਰਿਆ
❋
❋
ਮੇਟੇ ਨਿਸ਼ਾਨ। ਨਾਤੇ ਸਾਂਝੇ ਕਰਨੇ ਮਾਨਸ ਮਾਨੁਖ ਦੇ, ਸਚ ਪ੍ਰੀਤੀ ਦੇ ਕੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਤਿਗੁਰ ਮਿਹਰਵਾਨ। ਮਿਹਰਵਾਨ ਮਹਿਬੂਬ ਆਇਆ, ਅੜੀਓ ਤਕੋ ਨੈਣ ਉਠਾ। ਉਹ ਜਿਸ ਨੇ ਢੋਲਾ ਤੁਹਾਡਾ ਗਾਇਆ, ਪ੍ਰੇਮ ਪ੍ਰੀਤੀ ਨਾਲ ਚਾਅ। ਤੁਹਾਡੇ ਦਰ ਤੇ ਮੰਗਣ ਆਇਆ, ਓ ਵੱਡਿਓ ਨਿੱਕਿਓ ਬਣ ਜਾਉ ਭੈਣ ਭਰਾ। ਜੋ ਤੁਹਾਨੂੰ ਆਪਣੀ ਨਹੀਂ ਤੇ ਸਤਿਗੁਰੂ ਦੀ ਰੱਖੋ ਲੱਜਿਆ, ਤੇ ਆ ਜਾਉ ਸ਼ਰਮ ਵਾਲੇ ਵਿਚ ਹਯਾ। ਕਿਉਂ ਇਹ ਮਾਲਕ ਪੀਰ ਪੈਗ਼ੰਬਰਾਂ ਦਾ, ਤੇ ਹੱਕੀ ਨੂਰੀ ਖ਼ੁਦਾ। ਹਾਏ ਕਿਸ ਤੋਂ ਹੋਏ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ। ਓ ਇਸ ਕਾਰਨ ਗੋਬਿੰਦ ਅੰਮ੍ਰਿਤ ਗਿਆ ਪਿਆ, ਜਾਮ ਧੁਰ ਦਾ ਮਾਤ ਲਿਆਈਆ। ਕਿਉਂ ਉਸ ਨੂੰ ਗਏ ਭੁੱਲਾ, ਮਾਇਆ ਮਮਤਾ ਕਰ ਹਲਕਾਈਆ। ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਤੁਹਾਡਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੇ ਤੁਹਾਡੇ ਨਾਲ ਆਪਣਾ ਸਾਂਝਾ ਕਰ ਲਿਆ ਨਾਂ, ਤੂੰ ਮੇਰਾ ਮੈਂ ਤੇਰਾ ਢੋਲਾ ਦਿਤਾ ਗਾਈਆ। ਉਸ ਨੇ ਕਬੂਲ ਨਹੀਂ ਕਰਨਾ ਜਿਨ੍ਹਾਂ ਨੇ ਸੂਰ ਖਾਧਾ ਜਾ ਗਾਂ, ਪੈਗ਼ੰਬਰਾਂ ਗੁਰੂਆਂ ਨੂੰ ਸਾਹਮਣੇ ਦਏ ਵਖਾਈਆ। ਓ ਉਸ ਨੂੰ ਕੋਈ ਮਜ਼੍ਹਬ ਦੀ ਨਹੀਂ ਤਮ੍ਹਾਂ, ਲਾਲਚ ਵਿਚ ਕਦੇ ਨਾ ਆਈਆ। ਸ਼ਰਅ ਦਾ ਨਹੀਂ ਗ਼ਮਾਂ, ਗ਼ਮਖਾਰ ਧੁਰਦਰਗਾਹੀਆ। ਹੱਦ ਨਹੀਂ ਕੋਈ ਬੰਨਾ, ਵੰਡ ਨਾ ਕੋਇ ਵੰਡਾਈਆ। ਜਨ ਭਗਤੋ ਜਿਸ ਦਾ ਗੋਬਿੰਦ ਸੋਹਣਾ ਚੰਨਾ, ਸੰਬਲ ਬੈਠਾ ਡੇਰਾ ਲਾਈਆ। ਓਹ ਤੁਹਾਡੇ ਸਾਹਮਣੇ ਅੱਖਾਂ ਤੋਂ ਹੋ ਕੇ ਅੰਨ੍ਹਾ, ਨੂਰੀ ਨੂਰ ਕਰੇ ਰੁਸ਼ਨਾਈਆ। ਜਿਸ ਕਾਰਨ ਗੋਬਿੰਦ ਨੇ ਲਾਇਆ ਕੰਨਾ, ਹੱਦ ਪਿਛਲੀ ਦਿਤੀ ਮੁਕਾਈਆ। ਅੱਗੇ ਇਕੋ ਪੁਰਖ ਅਕਾਲ ਦਾ ਹੋਣਾ ਸਮਾਂ, ਦੂਜਾ ਬਲ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਮਾਂ ਕਹਿਣ ਓ ਦੁਸ਼ਟ ਦਮਨਾ ਅੱਗੇ ਆ ਜਾ ਭੱਜ, ਆਪਣਾ ਪੰਧ ਮੁਕਾਈਆ। ਚਰਨ ਬੈਠਣਾ ਸਜ, ਦਰ ਠਾਂਡੇ ਸੀਸ ਨਿਵਾਈਆ। ਓ ਤਪਸਵੀਆ ਉਠ ਵੇਖ ਲੈ ਆਪਣਾ ਜਗ, ਚਾਰੋਂ ਕੁੰਟ ਅਗਨੀ ਰਹੀ ਤਪਾਈਆ। ਚਲ ਤੈਨੂੰ ਆਪਣੀ ਸਮੱਸਿਆ ਦੇਵਾਂ ਦੱਸ, ਸਹਿਜ ਨਾਲ ਸੁਣਾਈਆ। ਪੂਰਨ ਜੋਤ ਦਾ ਪੂਰਨ ਪ੍ਰਕਾਸ਼ ਹੋਇਆ ਤੇ ਲੁਕਦੇ ਰਵ ਸਸ, ਸਿਰ ਸਕਿਆ ਨਾ ਕੋਇ ਉਠਾਈਆ। ਭਗਤ ਭਗਵਾਨ ਦੋਵੇਂ ਰਹੇ ਹੱਸ, ਖ਼ੁਸ਼ੀਆਂ ਰੰਗ ਰੰਗਾਈਆ। ਪਹਿਲੇ ਲੰਗੋਟੀ ਬੱਧੀ ਤੇ ਫੇਰ ਤੇਰੇ ਸਾਥੀ ਨੇ ਬੰਨ੍ਹਾ ਲਈ ਕੱਛ, ਸੋਹਣਾ ਰੂਪ ਵਟਾਈਆ। ਹੁਣ ਫੇਰ ਤਕੇਂ ਤੇ ਹੋ ਗਿਆ ਸਰੂਪ ਸਵੱਛ, ਜਗਤ ਕੱਪੜ ਦਾ ਲੇਖ ਦਿਤਾ ਮੁਕਾਈਆ। ਓ ਬੱਚਿਓ ਤੁਹਾਡੀ ਜ਼ਰੂਰ ਖੋਲ੍ਹਾਗਾਂ ਅੱਖ, ਵੱਡਿਆਂ ਛੋਟਿਆਂ ਆਪਣਾ ਰੰਗ ਰੰਗਾਈਆ। ਪ੍ਰੇਮ ਦਾ ਦੇਵਾਂਗਾ ਰਸ, ਰਸਨਾ ਰਸ ਨਾ ਕੋਇ ਵਡਿਆਈਆ। ਤੁਸੀਂ ਬੈਠੇ ਰਿਹੋ ਤੇ ਮੈਂ ਤੁਹਾਡਾ ਗਾਵਾਂਗਾ ਜਸ, ਸਿਤਾਰ ਸ਼ਬਦ ਵਾਲੀ ਉਠਾਈਆ। ਜਿਹੜੇ ਮੇਰੇ ਪਿਆਰ ਵਿਚ ਗਏ ਫਸ, ਉਨ੍ਹਾਂ ਦਾ ਫੈਸਲਾ ਅੰਤ ਦੇਣਾ ਮੁਕਾਈਆ। ਅਜੇ ਵੀ ਨਹੀਂ ਕਰਨੀ ਬੱਸ, ਬਸਤੇ ਪਿਛਲਿਆਂ ਦੇ ਸਾਰੇ ਦੇਣੇ ਬੰਧਾਈਆ। ਸਾਹਿਬ ਨੇ ਗੰਢਾਂ ਦੇਣੀਆਂ ਕਸ ਕਸ, ਕਸਮ ਸੁਗੰਦਾਂ ਖਾ ਕੇ ਪ੍ਰਭ ਤੋਂ ਪਲੂ ਲੈਣਾ ਛੁਡਾਈਆ। ਕਿਸੇ ਨੇ ਅੱਗੇ ਕਿਸੇ ਨੇ ਪਿਛੇ ਸਚਖੰਡ ਦਰਗਹ ਸਾਚੀ ਨੂੰ ਜਾਣਾ ਨੱਠ, ਭੱਜਣ ਵਾਹੋ ਦਾਹੀਆ। ਫੇਰ ਹੋਣਾ ਇਕ ਧਾਮ ਤੇ ਇਕੱਠ, ਪ੍ਰਭ ਦੀ ਸਮੱਸਿਆ ਇਹੋ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਪੰਜ ਦਰਬਾਰੀ ਪ੍ਰਭ ਦੇ ਪੈਰ
❋
❋
ਚੁੰਮੋ, ਚੰਮਦ੍ਰਿਸ਼ਟੀ ਦਿਓ ਗਵਾਈਆ। ਪੰਜ ਪਿਆਰੇ ਇਧਰ ਓਧਰ ਘੁੰਮੋ, ਖ਼ੁਸ਼ੀਆਂ ਵਿਚ ਪੰਧ ਮੁਕਾਈਆ। ਪੰਜ ਲਿਖਾਰੀ ਨਿਮਸਕਾਰ ਕਰੋ ਵਾਰ ਤਿੰਨੋਂ, ਤ੍ਰੈਗੁਣ ਦਾ ਡੇਰਾ ਢਾਹੀਆ। ਜਨ ਭਗਤੋ ਤੁਹਾਡਾ ਪ੍ਰਕਾਸ਼ ਕਰਨਾ ਦਿਨ ਦਿਨੋ, ਪੂਰਨ ਪ੍ਰਕਾਸ਼ ਦੀ ਇਹੋ ਵਡਿਆਈਆ। ਕਿਉਂ ਤੁਸੀਂ ਗੋਬਿੰਦ ਦੇ ਦੁਲਾਰੇ ਤੇ ਗੋਬਿੰਦ ਦੇ ਚੰਨੋ, ਅੰਤ ਗੋਬਿੰਦ ਗੋਬਿੰਦ ਹੱਥ ਵਡਿਆਈਆ। ਹੁਣ ਲੰਮੇ ਨਹੀਂ ਸਫ਼ਰ ਦਿਨ ਪੋਟਿਆਂ ਉਤੇ ਗਿਣੋਂ, ਗਿਣਤੀ ਦਾ ਲੇਖਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਓ ਵੇਖੋ ਈਸਾ ਪੁਕਾਰੇ ਬਿਨਾ ਚਰਚ, ਚਰਚਾ ਆਪਣੀ ਰਿਹਾ ਸੁਣਾਈਆ। ਸਦੀ ਬੀਸਵੀਂ ਦੇ ਭਗਤੋ ਭਗਤ ਦਵਾਰੇ ਆਉਣ ਵਾਸਤੇ ਕਦੀ ਮਹਿਸੂਸ ਨਾ ਕਰਿਓ ਖਰਚ, ਪੈਸਾ ਧੇਲਾ ਕੰਮ ਕਿਸੇ ਨਾ ਆਈਆ। ਸਮਝਿਓ ਨਾ ਹੋਇਆ ਹਰਜ, ਹਰਜਾਨੇ ਸਭ ਦੇ ਪੂਰੇ ਦਏ ਕਰਾਈਆ। ਕਿਉਂ ਪਰਵਰਦਿਗਾਰ ਨੂੰ ਤੁਹਾਡੇ ਨਾਲ ਗ਼ਰਜ਼, ਗ਼ਰੀਬਾਂ ਦਾ ਗ਼ਰੀਬ ਹੋ ਕੇ ਤੁਹਾਡੀ ਸੇਵ ਕਮਾਈਆ। ਬੜਾ ਪੁਰਾਣਾ ਮੁਨੀਮ ਬੜਾ ਪੁਰਾਣਾ ਕਰੀਮ ਬੜਾ ਪੁਰਾਣਾ ਰਹੀਮ ਜਿਸ ਨੇ ਤੁਹਾਡੀ ਸਾਂਭ ਕੇ ਰੱਖੀ ਫ਼ਰਦ, ਪਿਓ ਦਾਦੇ ਵੱਲੋਂ ਤੁਹਾਡਾ ਰਿਕਾਰਡ ਹੱਥ ਕਿਸੇ ਨਾ ਆਈਆ। ਪੂਰਬ ਵਾਹਿਦਾ ਕੌਲ ਇਕਰਾਰ ਵਾਲਾ ਬਣ ਕੇ ਮਰਦਾਨਾ ਮਰਦ, ਪਾਜੀਆਂ ਵਾਲਾ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਸਾਹਿਬ ਬੇਪਰਵਾਹੀਆ। ਹਜ਼ਰਤ ਈਸਾ ਕਹੇ ਮੈਂ ਦੱਸਾਂ ਇਕ ਅਵਾਜ਼, ਮੁਹੱਬਤ ਵਿਚ ਜਣਾਈਆ। ਜਿਸ ਦਾ ਖੁਲ੍ਹੇ ਕਦੇ ਨਾ ਰਾਜ਼, ਪਰਦਾ ਸਕੇ ਨਾ ਕੋਇ ਉਠਾਈਆ। ਮੈਨੂੰ ਨੌ ਵਾਰ ਵਖਾਇਆ ਪੰਜ ਮੁਖੀ ਆਪਣੇ ਸੀਸ ਦਾ ਤਾਜ, ਪੰਚਮ ਧਾਰ ਪਰਗਟਾਈਆ। ਦੋ ਜਹਾਨਾਂ ਸੁਣਾਇਆ ਇਕ ਦਾ ਹੋਣਾ ਰਾਜ, ਦੂਜੀ ਰਈਅਤ ਰਹਿਣ ਕੋਇ ਨਾ ਪਾਈਆ। ਮੈਨੂੰ ਫੇਰ ਵਖਾਇਆ ਗੋਬਿੰਦ ਦੇ ਹੱਥ ਤੇ ਉਡਦਾ ਬਾਜ, ਬਾਜਾਂ ਵਾਲਾ ਨਾਉਂ ਧਰਾਈਆ। ਫੇਰ ਦਰਸਾਇਆ ਮੇਰੀ ਜੋਤ ਦਾ ਹੋਣਾ ਪ੍ਰਕਾਸ਼, ਪੂਰਨ ਪ੍ਰਕਾਸ਼ ਕਰੇ ਰੁਸ਼ਨਾਈਆ। ਹਜ਼ਰਤ ਈਸਾ ਕਹੇ ਮੈਨੂੰ ਆ ਗਿਆ ਵਿਸ਼ਵਾਸ, ਵਿਸ਼ਵ ਦੇ ਮਾਲਕ ਨੂੰ ਸੀਸ ਦਿਤਾ ਨਿਵਾਈਆ। ਓਸ ਵੇਲੇ ਮੈਂ ਦਹਿਲੇ ਤੋਂ ਲੈ ਕੇ ਕਿੰਗ ਤਕ ਪੱਤੇ ਸੁੱਟੇ ਸੀ ਤਾਸ਼, ਹੱਸ ਕੇ ਕਿਹਾ ਓਹ ਦਸਮ ਦਵਾਰੀ ਚੜ੍ਹਨ ਵਾਲਿਓ ਮੇਰੇ ਪਾਤਸ਼ਾਹ ਨੇ ਰਸਤੇ ਬੰਦ ਦੇਣੇ ਕਰਾਈਆ। ਫੇਰ ਮੇਰਾ ਵਕਤ ਦਾ ਵਖਾਇਆ ਕਲਾਕ, ਜੋ ਟਕ ਟਕ ਅਵਾਜ਼ ਸੁਣਾਈਆ। ਜਾਂ ਮੈਂ ਵੀਹਵੀਂ ਸਦੀ ਤਕੀ ਮੈਨੂੰ ਦਿਸਿਆ ਸਭ ਨਾਲ ਹੋ ਜਾਣੇ ਤਲਾਕ, ਨਾਤਾ ਰਹਿਣ ਕੋਇ ਨਾ ਪਾਈਆ। ਜਿਸ ਤਰ੍ਹਾ ਮੈਂ ਪਾਈ ਵਫ਼ਾਤ, ਫੇਰ ਹੁਕਮ ਲਿਖਣਾ ਨਾਲ ਕਲਮ ਦਵਾਤ, ਸਭ ਦਾ ਲੇਖਾ ਮੁਕਾਉਣਾ ਇਕੋ ਛੱਬੀ ਪੋਹ ਦੀ ਰਾਤ, ਸੰਦੇਸ਼ਾ ਧੁਰਦਰਗਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਈਸਾ ਕਹੇ ਭਗਤੋ ਤੁਸੀਂ ਬਹੁਤੇ ਤੇ ਨਹੀਂ ਥੱਕੇ, ਸਚ ਦਿਓ ਸੁਣਾਈਆ। ਵੇਖੋ ਮੇਰਾ ਖ਼ੁਦਾ ਫਿਰਦਾ ਮਦੀਨੇ ਮੱਕੇ, ਕਾਅਬਿਆਂ ਖੋਜ ਖੁਜਾਈਆ। ਜਿਨ੍ਹਾਂ ਖਾਧੇ ਖੱਲਾਂ ਲਾਹ ਕੇ ਕੱਟੇ, ਕਟੜ ਆਪਣਾ ਹੁਕਮ ਸੁਣਾਈਆ। ਓਹ ਧਰਮ ਦਵਾਰੇ ਤੋਂ ਅੱਗੇ ਕੋਇ ਨਾ ਟੱਪੇ, ਚੁਰਾਸੀ ਵਿਚ ਦਏ ਭਵਾਈਆ। ਕਿਉਂ ਪੁਰਖ ਅਕਾਲ ਦੀਨ ਦਿਆਲ ਨੇ ਹੁਕਮ ਨਾਲ ਪੁੱਠੇ ਕਰਾ ਦਿਤੇ ਪੱਪੇ, ਪੂਰਨ ਬ੍ਰਹਮ ਨਾ ਕੋਇ ਦ੍ਰਿੜਾਈਆ। ਜਿੰਨਾਂ ਚਿਰ ਭਗਤ ਬਣਨ ਨਾ ਪੱਕੇ, ਓਨਾਂ ਚਿਰ ਜਗਤ ਵਿਚ ਸੰਤ ਸਾਧ ਸੂਫ਼ੀ ਫ਼ਕੀਰ ਦਰਗਹ ਦੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਹੁਣ ਕੋਈ ਸਤਿਗੁਰੂ ਉਹ ਨਹੀਂ
❋
❋
ਜਿਹਨੂੰ ਖ਼ਰੀਦ ਲਓਗੇ ਨਾਲ ਟਕੇ, ਮਾਇਆ ਵਾਲਾ ਲਾਲਚ ਜਗਤ ਵਖਾਈਆ। ਹੁਣ ਗ਼ਰੀਬਾਂ ਦੇ ਦਾਇਰੇ ਵਿਚ ਗਿਆ ਟੱਪੇ, ਮਾਇਆਧਾਰੀ ਸਕੇ ਨਾ ਕੋਇ ਬਾਹਰ ਕਢਾਈਆ। ਉਨ੍ਹਾਂ ਦੇ ਅੰਦਰ ਵਸੇ, ਜਿਨ੍ਹਾਂ ਦਾ ਗੋਬਿੰਦ ਇਕੋ ਮਾਹੀਆ। ਉਹ ਆਪਣੇ ਵੇਲੇ ਵਕਤ ਨੂੰ ਤਕੇ, ਕੰਢੀ ਬੈਠਾ ਧੁਰਦਰਗਾਹੀਆ। ਜੋ ਸ਼ਬਦ ਸੰਦੇਸ਼ਾ ਨਿਰਗੁਣ ਧਾਰ ਦਿਤਾ ਨਾਨਕ ਤਪੇ, ਸਚਖੰਡ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਈਸਾ ਕਹੇ ਮੈਂ ਤੱਕਿਆ ਅਗੰਮ ਨਜ਼ਾਰਾ, ਨਜ਼ਰੀਆ ਲਿਆ ਬਦਲਾਈਆ। ਜਿਸ ਵੇਲੇ ਮੇਰਾ ਹੋਣਾ ਕਨਾਰਾ, ਅੰਤਮ ਦਏ ਗਵਾਹੀਆ। ਉਸ ਵੇਲੇ ਪਰਗਟ ਹੋਵੇ ਏਕੰਕਾਰਾ, ਪਰਵਰਦਿਗਾਰਾ ਨੂਰ ਇਲਾਹੀਆ। ਜਿਸ ਦਾ ਹੁਕਮ ਵਰਤੇ ਵਿਚ ਸੰਸਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਭ ਨੇ ਬੰਦਨਾ ਡੰਡਾਵਤ ਕਰਨੀ ਨਿਮਸਕਾਰਾ, ਸਜਦਿਆਂ ਵਿਚ ਸੀਸ ਝੁਕਾਈਆ। ਉਸ ਦਾ ਆਤਮਾ ਪਰਮਾਤਮਾ ਦਾ ਹੋਣਾ ਇਕ ਜੈਕਾਰਾ, ਆਪਣਾ ਇਕੱਲਾ ਨਾਮ ਨਾ ਕਿਸੇ ਜਪਾਈਆ। ਮੇਰਾ ਨਿੱਕਾ ਜੇਹਾ ਇਸ਼ਾਰਾ, ਜੋ ਪ੍ਰਭ ਨੇ ਸੈਨਤ ਦਿਤੀ ਲਗਾਈਆ। ਜਿਸ ਵੇਲੇ ਗੋਬਿੰਦ ਆਇਆ ਦੁਬਾਰਾ, ਦੁਹਰਾ ਖੇਲ ਖਿਲਾਈਆ। ਉਹਦਾ ਸੰਬਲ ਹੋਣਾ ਸਾਢੇ ਤਿੰਨ ਹੱਥ ਦਾ ਮੁਨਾਰਾ, ਮੁਨੀ ਰਿਸ਼ੀ ਸਮਝ ਕੋਇ ਨਾ ਪਾਈਆ। ਉਹਦਾ ਸਮੱਸਿਆ ਵਾਲਾ ਛੱਬੀ ਪੋਹ ਦਾ ਹੋਣਾ ਦਿਹਾੜਾ, ਤਿਉਹਾਰ ਜਗਤ ਨਾਲ ਰਲਾਈਆ। ਸਤਾਈ ਪੋਹ ਨੂੰ ਆਪਣੀ ਖ਼ੁਸ਼ੀਆਂ ਵਾਲੀ ਸੁਣਨੀ ਵਾਰਾ, ਭਗਤਾਂ ਸਿਫ਼ਤ ਵਿਚ ਸਾਲਾਹੀਆ। ਪੂਰਨ ਜੋਤ ਦਾ ਪੂਰਨ ਪ੍ਰਕਾਸ਼ ਹੋਇਆ ਇਹ ਵੀ ਖੇਲ ਅਪਾਰਾ, ਅਪਰੰਪਰ ਰੰਗ ਰੰਗਾਈਆ। ਅਰਸ਼ ਫ਼ਰਸ਼ ਦਏ ਅਧਾਰਾ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਬਖ਼ਸ਼ੇ ਪਿਆਰਾ, ਮੁਹੱਬਤ ਆਪਣੇ ਨਾਲ ਮਿਲਾਈਆ। ਸਭ ਦਾ ਲੇਖੇ ਲੱਗਾ ਆਇਆ ਦਿਹਾੜਾ, ਮਜ਼ਦੂਰੀ ਮੁਹੱਬਤ ਵਾਲੀ ਸਭ ਦੀ ਝੋਲੀ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੇਮ ਦਾ ਬਣਿਆ ਰਹੇ ਵਰਤਾਰਾ, ਦੇਵਣਹਾਰ ਆਪਣੀ ਦਇਆ ਕਮਾਈਆ।
੨੮ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਸ਼ਾਦੀਆਂ ਸਮੇਂ
ਸਤਿਗੁਰ ਸ਼ਬਦ ਬਹੁਤ ਗੁਣਵੰਤਾ, ਗਹਿਰ ਗੰਭੀਰ ਅਖਵਾਈਆ। ਜਿਸ ਬਣਾਈ ਸਚ ਦੀ ਬਣਤਾ, ਮਾਰਗ ਸਚ ਲਗਾਈਆ। ਧਰਮ ਦੀ ਧਾਰ ਉਪਜਾਈ ਸੰਗਤਾ, ਧੁਰ ਦਾ ਸੰਗ ਰਖਾਈਆ। ਧੁਰ ਨਾਮ ਦਾ ਬਣੇ ਪੰਡਤਾ, ਬੁੱਧੀ ਤੋਂ ਪਰੇ ਬੋਧ ਦਏ ਕਰਾਈਆ। ਸਚ ਪ੍ਰੀਤੀ ਅੰਦਰ ਰੰਗਦਾ, ਰੰਗਣ ਅਗੰਮ ਚੜ੍ਹਾਈਆ। ਜਿਸ ਨਿਸ਼ਾਨ ਬਣਾਇਆ ਤਾਰੇ ਚੰਦ ਦਾ, ਅੰਤ ਲੇਖਾ ਪੂਰ ਕਰਾਈਆ। ਜਿਸ ਖੇਲ ਖਿਲਾਇਆ ਗੋਬਿੰਦ ਪੁਰ ਅਨੰਦ ਦਾ, ਅਨੰਦ ਅਨੰਦ ਨਾਲ ਜਣਾਈਆ। ਉਸ ਦੇ ਹੁਕਮ ਨਾਲ ਜੁਗ ਚੌਕੜੀ ਜਾਂਦਾ ਲੰਘਦਾ, ਪਾਂਧੀ ਬਣ ਕੇ ਪੰਧ ਮੁਕਾਈਆ। ਅੱਗੇ ਪੁਰਖ ਅਕਾਲ ਕੋਲੋਂ ਇਕ ਵਸਤ ਮੰਗਦਾ, ਖ਼ਾਲੀ ਝੋਲੀ ਰਿਹਾ ਵਖਾਈਆ। ਜਨ ਭਗਤਾਂ ਲੇਖਾ ਰਹੇ ਨਾ ਮੰਦ ਦਾ, ਦਰ ਠਾਂਡੇ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ
❋
❋
ਸ਼ਬਦ ਆਦਿ ਅੰਤ ਦਲੇਰ, ਦਇਆਵਾਨ ਅਖਵਾਈਆ। ਕਰਦਾ ਆਇਆ ਮਿਹਰ, ਮੁਹੱਬਤ ਵਿਚ ਵਡਿਆਈਆ। ਬਣ ਕੇ ਦੋ ਜਹਾਨਾਂ ਕਿਹਰ, ਭਬਕ ਸਿੰਘ ਵਾਲੀ ਲਗਾਈਆ। ਜਿਸ ਨੇ ਝਗੜਾ ਮੇਟਣਾ ਅੰਡਜ ਜੇਰ, ਜਗਤ ਖਾਣੀ ਪੰਧ ਮੁਕਾਈਆ। ਅੰਤਰ ਰਹਿਣ ਨਹੀਂ ਦੇਣੀ ਤੇਰ ਮੇਰ, ਤੇਰਾ ਮੇਰਾ ਇਕੋ ਘਰ ਵਸਾਈਆ। ਕੂੜੀ ਕਿਰਿਆ ਕਰਨੀ ਢੇਰ, ਖ਼ਾਕੀ ਖ਼ਾਕ ਵਿਚ ਮਿਲਾਈਆ। ਕਲਜੁਗ ਦਾ ਲੇਖਾ ਅੰਤ ਨਬੇੜ, ਸਤਿਜੁਗ ਦਾ ਸਾਚਾ ਰਾਹ ਚਲਾਈਆ। ਜਨ ਭਗਤਾਂ ਚਾੜ੍ਹ ਕੇ ਆਪਣੇ ਬੇੜ, ਬੇੜੀ ਨਈਆ ਨੌਕਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਰਦਾ ਅਦਲੀ ਬਦਲੀ, ਜੁਗ ਜੁਗ ਖੇਲ ਖਿਲਾਈਆ। ਸਚ ਦਵਾਰ ਦਾ ਬਣ ਕੇ ਅਦਲੀ, ਇਨਸਾਫ਼ ਆਪਣਾ ਦਏ ਪਰਗਟਾਈਆ। ਗੁਰਮੁਖ ਬਣਾ ਕੇ ਹੀਰੇ ਰਤਨੀ, ਅਮੋਲਕ ਵੰਡ ਵੰਡਾਈਆ। ਪਿਛਲੀ ਪਿਛੇ ਮੇਟ ਕੇ ਮਤਨੀ, ਮਤ ਅਗਲੀ ਦਏ ਸਮਝਾਈਆ। ਓਹ ਭਗਤ ਓਹ ਗੁਰਸਿਖ ਜਿਹੜੇ ਪ੍ਰਭੂ ਦੇ ਦਵਾਰੇ ਬਣਨ ਪਤ ਤੇ ਪਤਨੀ, ਦੂਜਾ ਪ੍ਰਭ ਦਾ ਮੀਤ ਨਾ ਕੋਇ ਅਖਵਾਈਆ। ਜਿਸ ਨੇ ਏਥੇ ਉਥੇ ਪਤ ਰੱਖਣੀ, ਸਿਰ ਆਪਣਾ ਹੱਥ ਟਿਕਾਈਆ। ਆਤਮਾ ਰਹਿਣ ਨਾ ਦੇਵੇ ਸੱਖਣੀ, ਪ੍ਰੇਮ ਪ੍ਰੀਤੀ ਝੋਲੀ ਪਾਈਆ। ਜਨ ਭਗਤੋ ਇਹ ਚਾਰ ਜੁਗ ਦੀ ਸ਼ਰਅ ਦੀ ਹੱਦ ਟੱਪਣੀ, ਇਸ ਤੋਂ ਵੱਡੀ ਭਗਤੀ ਹੋਰ ਨਜ਼ਰ ਕੋਇ ਨਾ ਆਈਆ। ਇਕੋ ਆਤਮ ਪਰਮਾਤਮ ਤੁਕ ਰਟਣੀ, ਰੱਟਾ ਸਮਾਜਾਂ ਦਏ ਮੁਕਾਈਆ। ਜਿਸ ਨੇ ਤੁਹਾਡੀ ਚੁਰਾਸੀ ਕਟਣੀ, ਉਹ ਕਰਤਾ ਹੋਏ ਸਹਾਈਆ। ਇਹ ਫੇਰ ਰੁਤ ਕਦੇ ਨਹੀਂ ਲੱਭਣੀ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਸਤਿਜੁਗ ਦੀ ਸਾਚੀ ਰਚਨਾ ਰਚਨੀ, ਰਚ ਰਚ ਕੇ ਆਪਣੀ ਰਚਨਾ ਆਪ ਪਰਗਟਾਈਆ।
੩੦ ਪੋਹ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ ਲੋਹੜੀ ਸਮੇਂ
ਸਤਿਗੁਰ ਸ਼ਬਦ ਸ਼ਬਦ ਦੀ ਦੇ ਦਲੀਲਾ, ਜਗਤ ਬੁੱਧੀ ਨਾ ਸੰਗ ਰਖਾਈਆ। ਸਚ ਦੱਸ ਕਿਉਂ ਗੋਬਿੰਦ ਚੜ੍ਹਿਆ ਅਸਵ ਨੀਲਾ, ਨੀਲੀ ਧਾਰ ਕੀ ਚਤੁਰਾਈਆ। ਕਿਉਂ ਬਸਤਰ ਪਾਇਆ ਪੀਲਾ, ਗੁਰਸਿਖ ਸ਼ਿੰਗਾਰ ਸੁਹਾਈਆ। ਕਿਉਂ ਘਾਸ ਦਾ ਤੋੜਿਆ ਤੀਲਾ, ਤਿਨਕਾ ਹੱਥ ਉਠਾਈਆ। ਕਿਉਂ ਆਪ ਤੁੜਾਇਆ ਬਾਜ਼ ਕੋਲੋਂ ਚੀਲਾਂ, ਚਰਾਗਾਹਾਂ ਦੇਣ ਦੁਹਾਈਆ। ਕਿਉਂ ਪੁਰਖ ਅਕਾਲ ਬਣਾਇਆ ਵਸੀਲਾ, ਵਸਲ ਇਕੋ ਇਕ ਰਖਾਈਆ। ਕਿਉਂ ਬੰਸ ਸਰਬੰਸ ਵਾਰਿਆ ਕਬੀਲਾ, ਜਗਤ ਨਿਸ਼ਾਨ ਨਾ ਕੋਇ ਵਖਾਈਆ। ਕਿਉਂ ਬਣ ਕੇ ਛੈਲ ਛਬੀਲਾ, ਆਪ ਆਪਣਾ ਗਿਆ ਸਮਾਈਆ। ਕਿਉਂ ਆਪਣੇ ਆਉਣ ਦੀ ਪਾ ਕੇ ਗਿਆ ਤਾਹੀਲਾ, ਤਾਰੀਖ ਤਵਾਰੀਖ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਾਹਿਬ ਤੇਰੀ ਸ਼ਰਨਾਈਆ। ਸਤਿਗੁਰ ਸ਼ਬਦ ਕਿਹਾ ਇਹ ਖੇਲ ਆਕਾਸ਼ਾਂ ਉਤੇ, ਅਰਸ਼ ਵੱਜੇ ਵਧਾਈਆ। ਜਿਥੇ ਪੁਰਖ ਅਕਾਲ ਸੁਹਾਏ ਰੁੱਤੇ, ਰੁਤੜੀ ਆਪਣੇ ਨਾਲ ਬਣਾਈਆ। ਉਥੇ ਕੋਟਨ ਅਵਤਾਰ ਪੈਗ਼ੰਬਰ ਗੁਰੂ ਸੁੱਤੇ, ਬਿਨ
❋
❋
ਆਲਸ ਨਿੰਦਰਾ ਡੇਰਾ ਲਾਈਆ। ਜਿਨ੍ਹਾਂ ਨੂੰ ਸਚ ਦੀ ਧਾਰ ਗੋਦੀ ਚੁੱਕੇ, ਚੁੱਕ ਚੁੱਕ ਆਪਣੇ ਰੰਗ ਰੰਗਾਈਆ। ਜਿਸ ਵੇਲੇ ਅਵਤਾਰਾਂ ਪੈਗ਼ੰਬਰਾਂ ਪੈਂਡੇ ਮੁੱਕੇ, ਅੰਤ ਅਖ਼ੀਰ ਨਜ਼ਰੀ ਆਈਆ। ਉਸ ਵੇਲੇ ਭਾਗ ਲਗਾਇਆ ਗੋਬਿੰਦ ਦੇ ਜੁੱਸੇ, ਜਿਸਮ ਇਸਮ ਇਕ ਬਣਾਈਆ। ਜਿਸ ਦੇ ਕੋਲੋਂ ਜਗਤ ਸ਼ਰੀਅਤ ਰੁੱਸੇ, ਪਾਸਾ ਮੁਖ ਬਦਲਾਈਆ। ਉਹ ਸਭ ਦੇ ਲਹਿਣੇ ਪੁਛੇ, ਪੁਛਣਹਾਰ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਿਉਂ ਗੋਬਿੰਦ ਗਾਇਆ ਨਹੀਂ ਰਾਗ, ਸ਼ਬਦੀ ਸ਼ਬਦ ਸ਼ਬਦ ਨਾਦ ਸੁਣਾਈਆ। ਕਿਉਂ ਹੱਥ ਉਠਾਇਆ ਬਾਜ਼, ਅਗੰਮੀ ਬਣਤ ਬਣਾਈਆ। ਕਿਉਂ ਕਲਗੀ ਸੁਹਾਈ ਬਿਨਾ ਤਾਜ਼, ਤਖ਼ਤ ਨਿਵਾਸੀ ਰਾਹ ਤਕਾਈਆ। ਕਿਉਂ ਚਾਰ ਵਰਨ ਦਾ ਰਚਿਆ ਕਾਜ, ਸਿੱਖੀ ਸਿਖਿਆ ਵਿਚ ਵਡਿਆਈਆ। ਕਿਉਂ ਧਰਮ ਚਲਾਇਆ ਜਹਾਜ਼, ਚੱਪੂ ਮਲਾਹ ਵਾਹਿਗੁਰੂ ਸ਼ਬਦ ਜਣਾਈਆ। ਕਿਉਂ ਸ੍ਰਿਸ਼ਟੀ ਦਾ ਸਾਂਝਾ ਕੀਤਾ ਸਮਾਜ, ਸਮਿਗਰੀ ਇਕੋ ਇਕ ਵਰਤਾਈਆ। ਕਿਉਂ ਪੁਰਖ ਅਕਾਲ ਦੀ ਸੁਣਾਈ ਅਵਾਜ਼, ਆਪਣਾ ਨਾਮ ਨਾ ਕੋਇ ਵਡਿਆਈਆ। ਕਿਉਂ ਚਾਰੋਂ ਕੁੰਟ ਰੱਖੀ ਭਾਜ, ਬਿਨਾ ਸੰਬਲ ਤੋਂ ਸੰਭਲ ਕੇ ਪੈਰ ਨਾ ਕਿਤੇ ਟਿਕਾਈਆ। ਕਿਉਂ ਸੰਦੇਸ਼ਾ ਦਿਤਾ ਖੇਲ ਕਰਾਂ ਮਾਝ, ਅੰਤ ਆਪਣੀ ਕਲ ਪਰਗਟਾਈਆ। ਇਸ ਦਾ ਸਤਿ ਦੇ ਜਵਾਬ, ਸਚ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਿਰਪਾ ਆਪ ਕਮਾਈਆ। ਸਤਿਗੁਰ ਸ਼ਬਦ ਕਿਉਂ ਗੋਬਿੰਦ ਕੀਤਾ ਕਮਰਕੱਸਾ, ਬੰਧਨ ਬੰਧ ਬੰਧਾਈਆ। ਕਿਉਂ ਤੇੜ ਪਵਾਇਆ ਕੱਛਾ, ਤਨ ਮਾਟੀ ਜੋੜ ਜੁੜਾਈਆ। ਕਿਉਂ ਗ਼ਰੀਬਾਂ ਕੀਤੀ ਰੱਛਾ, ਦੁਖੀਆਂ ਦਰਦ ਵੰਡਾਈਆ। ਕਿਉਂ ਪੁਰੀ ਅਨੰਦ ਛਡ ਕੇ ਨੱਸਾ, ਭੱਜਿਆ ਵਾਹੋ ਦਾਹੀਆ। ਕਿਉਂ ਹੋੜਾ ਲਾਇਆ ਉਪਰ ਸੱਸਾ, ਹਾਹੇ ਟਿੱਪੀ ਤੀਰ ਕਮਾਨ ਜਣਾਈਆ। ਕਿਉਂ ਪੂਰਨਮਾਸ਼ੀ ਪਾਠ ਕੀਤਾ ਦਿਨ ਇਕ ਸੌ ਅੱਠਾ, ਚਾਰੇ ਕੁੰਟ ਵੰਡ ਵੰਡਾਈਆ। ਕਿਉਂ ਚਾਰ ਵਰਨ ਅਠਾਰਾਂ ਬਰਨਾਂ ਕੀਤਾ ਇਕੱਠਾ, ਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜਾਈਆ। ਕਿਉਂ ਅੰਮ੍ਰਿਤ ਜਾਮ ਪਿਆਇਆ ਗਟ ਗਟਾ, ਧੁਰ ਦਾ ਰਸ ਚਖਾਈਆ। ਕਿਉਂ ਚੀਥੜ ਪੁਰਾਣਾ ਵਖਾਇਆ ਫਟਾ, ਮਾਛੂਵਾੜੇ ਡੇਰਾ ਲਾਈਆ। ਕਿਉਂ ਖੁੱਲ੍ਹੀਆਂ ਛਡ ਕੇ ਲਟਾਂ, ਪੀਰ ਉਚ ਨਾਮ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਿਗੁਰ ਸ਼ਬਦ ਤੂੰ ਆਦਿ ਆਦਿ ਦਾ ਦਾਨੀ, ਦਇਆਵਾਨ ਅਖਵਾਈਆ। ਇਕ ਧਰਮ ਦੀ ਕਰ ਮਿਹਰਵਾਨੀ, ਮਿਹਰ ਨਿਗਹ ਉਠਾਈਆ। ਕਿਉਂ ਗੋਬਿੰਦ ਦਿਤੀ ਕੁਰਬਾਨੀ, ਖੰਡੇ ਕਿਰਪਾਨਾਂ ਨਾਲ ਲੜਾਈਆ। ਕਿਉਂ ਮੇਟ ਕੇ ਆਪਣੀ ਨਿਸ਼ਾਨੀ, ਗੁਰਮੁਖਾਂ ਰੰਗ ਰੰਗਾਈਆ। ਕਿਉਂ ਖੇਲ ਖੇਲਿਆ ਚੰਡੀ ਆਦਿ ਸ਼ਕਤ ਭਵਾਨੀ, ਚੰਡ ਪ੍ਰਚੰਡ ਨਾਮ ਵਖਾਈਆ। ਕਿਉਂ ਸ਼ਰਅ ਦੀ ਤੋੜ ਗ਼ੁਲਾਮੀ, ਸ਼ਰੀਅਤ ਵਿਚ ਰਖਾਈਆ। ਕਿਉਂ ਬਵੰਜਾ ਕਵੀ ਬਣਾਏ ਇਨਾਮੀ, ਬੁੱਧੀ ਬਲ ਵਖਾਈਆ। ਕਿਉਂ ਜੀਉਂਦਾ ਚੜ੍ਹਿਆ ਕਾਹਨੀ, ਭਾਰ ਫੱਟਿਆਂ ਉਤੇ ਟਿਕਾਈਆ। ਕਿਉਂ ਹੁਕਮ ਲੇਖਾ ਦੱਸਿਆ ਸ਼ਾਹ ਸੁਲਤਾਨੀ, ਭੇਵ ਅਭੇਦ ਖੁਲ੍ਹਾਈਆ। ਕਿਉਂ ਸੰਮਤ ਸ਼ਹਿਨਸ਼ਾਹੀ ਛੇ ਲੇਖਾ ਦੱਸਿਆ ਰੁਹਾਨੀ, ਰੂਹ ਬੁਤ ਤੋਂ ਪਾਰ ਕਰਾਈਆ। ਕਿਉਂ ਹੁਕਮ ਦਿਤਾ ਜੰਮੂ ਵਾਲਿਆ ਫੱਟਾ ਲਿਆਉਣਾ ਮੁਰਦਿਆਂ ਵਾਲਾ ਵਿਚੋਂ ਮੜ੍ਹੀ ਮਸਾਣੀ, ਛੱਬੀ ਪੋਹ ਰੈਣ ਰੁੱਤ ਸੁਹਾਈਆ। ਕਿਉਂ ਖੇਲ ਨੂਰ ਨੁਰਾਨੀ, ਜੋਤੀ ਜਾਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕੀ ਖੇਲ ਸ੍ਰੀ ਭਗਵਾਨ, ਸਚ ਦੇ ਸੁਣਾਈਆ। ਕਿਉਂ ਨਹੀਂ ਇੱਕੀ ਟਕੇ ਜੰਮੂ ਵਾਲਿਆਂ ਨੂੰ ਕੀਤੇ ਦਾਨ, ਫੱਟੇ ਵਾਲਾ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਕਹੇ ਇਹ ਹੁਕਮ ਧੁਰ ਫ਼ਰਮਾਨ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਸੁਣ ਹੁਕਮ ਲਾ ਕੇ ਕਾਨ, ਸੰਦੇਸ਼ਾ ਇਕ ਅਲਾਹੀਆ। ਕੀ ਹੋਇਆ ਜੇ ਭੁੱਲ ਗਏ ਗੁਰਮੁਖ ਰੂਪ ਇਨਸਾਨ, ਭੁੱਲਿਆਂ ਹੋ ਸਹਾਈਆ। ਸਭ ਤੇਰੇ ਬੱਚੇ ਅੰਞਾਣ, ਬਾਲੀ ਬੁਧ ਨਾ ਕੋਇ ਚਤੁਰਾਈਆ। ਸਤਾਰਾਂ ਹਾੜ੍ਹ ਨੂੰ ਇਹ ਜ਼ਰੂਰ ਭੁਗਤਾਉਣਾ ਭੁਗਤਾਨ, ਅਭੁੱਲ ਭੁੱਲ ਕਦੇ ਨਾ ਜਾਈਆ। ਇੱਕੀ ਗੁਰਸਿਖ ਗੋਬਿੰਦ ਨੂੰ ਫੱਟੇ ਉਤੇ ਟਿਕਾਣ, ਵਾਰੋ ਵਾਰੀ ਚੁੱਕ ਕੇ ਲਿਆਵਣ ਚਾਈਂ ਚਾਈਂਆ। ਸਾਰੀ ਸੰਗਤ ਖ਼ੁਸ਼ੀ ਕਰਨੀ ਅਸੀਂ ਜੀਉਂਦਿਆਂ ਸਤਿਗੁਰ ਜੀਉਂਦੇ ਦੀ ਲਾਹ ਲਈ ਮਕਾਣ, ਮਰਿਆਂ ਰੋਣ ਕੋਇ ਨਾ ਪਾਈਆ। ਇਹ ਸਮਾਂ ਵੇਖੇ ਜਗਤ ਜਹਾਨ, ਸੋਹਣਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਕੇ ਹਰਿ (ਮਿਹਰਵਾਨ), ਆਪਣਾ ਖੇਲ ਖਿਲਾਈਆ।
੧ ਮਾਘ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ
ਮਾਘ ਕਹੇ ਮੈਂ ਖੇਲ ਵੇਖਿਆ ਸਤਿ ਸਰੂਪਿਆ, ਸਤਿ ਸਤਿ ਵੱਜੀ ਵਧਾਈਆ। ਨਿਗਹ ਮਾਰੀ ਚਾਰੇ ਕੂਟਿਆ, ਦਹਿ ਦਿਸ਼ਾ ਧਿਆਨ ਲਗਾਈਆ। ਦੀਨ ਦੁਨੀ ਦੀ ਤਕੀ ਪੂਜਿਆ, ਸਮਗਰੀ ਹੱਥ ਉਠਾਈਆ। ਲੇਖਾ ਏਕਾ ਦੂਜਿਆ, ਧੁਰ ਰੰਗ ਨਾ ਕੋਇ ਵਖਾਈਆ। ਧੁਰ ਹੁਕਮ ਕਿਸੇ ਨਾ ਬੂਝਿਆ, ਬੁਝੀ ਨਾ ਹਵਸ ਹਰਸ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਸਹਿਜ ਸੁਖਦਾਈਆ। ਮਾਘ ਕਹੇ ਮੈਂ ਖ਼ੁਸ਼ੀਆਂ ਜਾਵਾਂ ਹੱਸ, ਹਸਤੀ ਤਕ ਅਗੰਮ ਅਥਾਹੀਆ। ਜਿਸ ਜਗਤ ਤ੍ਰਿਸਨਾ ਕੀਤੀ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਸਚ ਪ੍ਰੇਮ ਦਾ ਦੇਵੇ ਰਸ, ਰਸਤਾ ਆਪ ਖੁਲ੍ਹਾਈਆ। ਧੁਰ ਦਾ ਮਾਰਗ ਦੱਸ, ਧਰਮ ਧਾਰ ਸਮਝਾਈਆ। ਮੇਟੇ ਰੈਣ ਅੰਧੇਰੀ ਮਸ, ਨੂਰ ਚੰਦ ਚਮਕਾਈਆ। ਸਿਫ਼ਤ ਸਾਲਾਹੀ ਜਸ, ਧੁਰ ਦੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮਾਘ ਕਹੇ ਮੈਂ ਤੱਕਿਆ ਗਹਿਰ ਗੰਭੀਰ, ਹਰਿ ਗਵਰ ਬੇਪਰਵਾਹੀਆ। ਜਿਸ ਦਾ ਲੇਖਾ ਪਾਤਸ਼ਾਹ ਫ਼ਕੀਰ, ਸ਼ਹਿਨਸ਼ਾਹ ਹਕੀਰ ਰੰਗ ਰੰਗਾਈਆ। ਜੁਗ ਚੌਕੜੀ ਬਦਲੇ ਤਕਦੀਰ, ਤਦਬੀਰ ਆਪਣੇ ਵਿਚ ਛੁਪਾਈਆ। ਜਿਸ ਦਾ ਹੋਕਾ ਦਿਤਾ ਕਬੀਰ, ਗੜ੍ਹ ਉਤੇ ਚੜ੍ਹ ਕੇ ਦਿਤੀ ਦੁਹਾਈਆ। ਉਹ ਕਲਜੁਗ ਲੇਖਾ ਪੂਰਾ ਕਰੇ ਅਖ਼ੀਰ, ਭਗਤਾਂ ਹੋਏ ਸਹਾਈਆ। ਲੇਖੇ ਲਾਵੇ ਜਨਮ ਕਰਮ ਸਿੰਘ ਜਸਬੀਰ, ਸੁਤ ਊਧਮ ਸਿੰਘ ਵਡਿਆਈਆ। ਜਿਸ ਦੀ ਸਿੰਘਾਸਣ ਥੱਲੇ ਸਾਂਭ ਕੇ ਰੱਖੀ ਤਸਵੀਰ, ਮਿਹਰ ਨਜ਼ਰ ਇਕ ਟਿਕਾਈਆ। ਉਸ ਦਾ ਪਿਤਾ ਬਣਾ ਕੇ ਫ਼ਕੀਰ, ਫ਼ਿਕਰਾ ਸ਼ਬਦ ਸੁਣਾਈਆ। ਗਲ ਵੈਰਾਗੀਆਂ ਵਾਲੇ ਚੀਰ, ਖੁਲ੍ਹੜੇ ਕੇਸ ਕੇਸ ਸਮਝਾਈਆ। ਮਿਹਰਵਾਨ ਬਖ਼ਸ਼ ਕੇ ਧੀਰ, ਧੀਰਜ ਆਪ ਧਰਾਈਆ। ਤੇਰਾ ਬੱਚਾ ਭੈਣਾਂ ਨਾਲੋਂ ਵਿਛੜਨ ਨਹੀਂ ਦਿਤਾ ਵੀਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ।
❋
❋
ਕਾਇਆ ਗੜ੍ਹ ਸ਼ਬਦ ਦੀ ਧਾਰ ਕਰ ਤਾਮੀਰ, ਮੰਦਰ ਇਕ ਸੁਹਾਈਆ। ਉਹਨੂੰ ਮਾਰੇ ਨਾ ਕੋਇ ਸ਼ਮਸ਼ੀਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਦੋਂ ਚਾਹੇ ਬਦਲ ਦੇਵੇ ਤਕਦੀਰ, ਤਦਬੀਰ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਮਾਘ ਕਹੇ ਮੈਂ ਤਕਾਂ ਨਾਲ ਅੱਖ, ਬਿਨ ਅੱਖੀਆਂ ਅੱਖ ਖੁਲ੍ਹਾਈਆ। ਸਾਹਿਬ ਵੇਖਾਂ ਪ੍ਰਤਖ, ਪ੍ਰਭ ਦਾਤਾ ਧੁਰਦਰਗਾਹੀਆ। ਜਿਸ ਨੇ ਕਿਰਪਾ ਕਰਕੇ ਲਿਆ ਰੱਖ, ਪੰਜ ਗੁਰਮੁਖ ਦੇਣ ਗਵਾਹੀਆ। ਨੌ ਦਵਾਰਿਆਂ ਦਾ ਜਗਤ ਪਿਆਰ ਰਸ, ਰਸਾਂ ਵਾਲੇ ਨੌ ਗੰਨੇ ਕੂਕ ਕੂਕ ਸੁਣਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਸਕੇ ਕੋਇ ਨਾ ਬਚ, ਬਚਪਨ ਝੋਲੀ ਕੋਇ ਨਾ ਪਾਈਆ। ਇਕੋ ਹੁਕਮ ਸ਼ਬਦ ਗੁਰੂ ਦਾ ਸਚ, ਸਚ ਸਤਿਗੁਰ ਸ਼ਬਦ ਅਖਵਾਈਆ। ਜੋ ਭਾਗ ਲਗਾਵੇ ਕਾਇਆ ਕੱਚ, ਕੰਚਨ ਗੜ੍ਹ ਸੁਹਾਈਆ। ਲੂੰ ਲੂੰ ਅੰਦਰ ਜਾਵੇ ਰਚ, ਬੇਪਰਵਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਾਘ ਕਹੇ ਮੈਂਨੂੰ ਗੰਨੇ ਕਰਨ ਇਸ਼ਾਰਾ, ਅੰਤਰ ਨਿਰੰਤਰ ਧਿਆਨ ਲਗਾਈਆ। ਸਾਡਾ ਰਸ ਪੀਵੇ ਸਰਬ ਸੰਸਾਰਾ, ਰਸਨਾ ਰਸ ਵਿਚ ਸਮਾਈਆ। ਸਾਡਾ ਭੋਗ ਜਗਤ ਦਵਾਰਾ, ਜੁਗਤੀ ਜੀਵਣ ਨਾਲ ਰਲਾਈਆ। ਪਰ ਜਨ ਭਗਤੋ ਗੰਨੇ ਕਹਿਣ ਅਸੀਂ ਰੋ ਕੇ ਮਾਰੀਏ ਲਲਕਾਰਾ, ਉਚੀ ਕੂਕ ਕੂਕ ਸੁਣਾਈਆ। ਬਿਨਾ ਪੁਰਖ ਅਕਾਲ ਤੋਂ ਮਿੱਠਾ ਰਸ ਨਹੀਂ ਕੋਈ ਸੰਸਾਰਾ, ਚਾਰੇ ਖਾਣੀ ਕੰਮ ਕਿਸੇ ਨਾ ਆਈਆ। ਜੇਹੜਾ ਤੁਹਾਡੀ ਖ਼ਾਤਰ ਜੋਤ ਸਰੂਪ ਹੋ ਕੇ ਆਇਆ ਦੁਬਾਰਾ, ਏਸੇ ਕਰਕੇ ਦੋਬਾਰੇ ਜੀਵਣ ਤੁਹਾਡੀ ਝੋਲੀ ਪਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਨਾਮ ਵਿਚ ਕੀਤਾ ਮਜ਼ਾਹਿਰਾ, ਸਿਫ਼ਤਾਂ ਵਿਚ ਸਾਲਾਹੀਆ। ਉਹ ਸਤਿਗੁਰ ਸ਼ਬਦ ਬਣ ਕੇ ਸ਼ਾਇਰਾ, ਸ਼ਰਅ ਦੇ ਬੰਧਨ ਰਿਹਾ ਕਟਾਈਆ। ਲੇਖਾ ਪੂਰਾ ਕਰੇ ਹੋ ਕੇ ਜ਼ਹੂਰ ਜ਼ਾਹਿਰਾ, ਜ਼ਾਹਿਰ ਆਪਣੀ ਕਲ ਧਰਾਈਆ। ਇਸ ਦੇ ਬਦਲੇ ਝਗੜਾ ਪੈਣਾ ਵਿਚ ਕਾਹਿਰਾ, ਕਾਮਲ ਮੁਰਸ਼ਦ ਦਏ ਸੁਣਾਈਆ। ਹਰਿਜਨ ਰਹੇ ਕੋਇ ਨਾ ਬਾਹਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮਾਘ ਕਹੇ ਜਨ ਭਗਤੋ ਆਪਣੀ ਜਨਮ ਦੀ ਕਰ ਲਉ ਬਦਲੀ, ਬਦਲਾ ਰਾਏ ਧਰਮ ਦਾ ਦਿਉ ਚੁਕਾਈਆ। ਪੁਰਖ ਅਕਾਲਾ ਤੁਹਾਡਾ ਅਦਲੀ, ਇਨਸਾਫ਼ ਇਕੋ ਇਕ ਵਖਾਈਆ। ਜੋ ਆਇਆ ਭਗਤਾਂ ਦੀ ਯਦ ਲਈ, ਯਦੀ ਆਪਣਾ ਹੁਕਮ ਸੁਣਾਈਆ। ਜਿਸ ਨੇ ਤੁਹਾਡੀ ਆਤਮ ਧਾਰ ਸੱਦ ਲਈ, ਸੱਦਾ ਸ਼ਬਦ ਵਾਲਾ ਜਣਾਈਆ। ਚੁਰਾਸੀ ਵਿਚੋਂ ਕਢ ਲਈ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਮਾਘ ਕਹੇ ਪੰਜੇ ਗੁਰਮੁਖ ਨੌਆਂ ਗੰਨਿਆਂ ਦੇ ਕਰਨ ਟੋਟੇ, ਦੋ ਦੋ ਚਾਰ ਬਣਾਈਆ। ਜਿਸ ਕਾਰਨ ਖਰੇ ਹੋਣੇ ਖੋਟੇ, ਧੁਰ ਦੇ ਰੰਗ ਨਾਲ ਰੰਗਾਈਆ। ਬੱਚੇ ਪਾਰ ਕਰਾਏ ਛੋਟੇ, ਵੱਡਿਆਂ ਮਾਣ ਵਡਿਆਈਆ। ਜਿਸ ਰਲਣਾ ਸੀ ਪ੍ਰਭੂ ਦੀ ਜੋਤੇ, ਉਹ ਜੋਤੀ ਜੋਤ ਕਰੇ ਰੁਸ਼ਨਾਈਆ। ਭਵਜਲ ਮਾਰਨੇ ਪਏ ਨਾ ਗੋਤੇ, ਡੂੰਘਾ ਵਹਿਣ ਨਾ ਕੋਇ ਵਖਾਈਆ। ਮਾਤ ਪਿਤ ਕੋਈ ਕਰ ਸਕਿਆ ਨਾ ਸੋਚੇ, ਸੋਚ ਸਮਝ ਤੋਂ ਬਾਹਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਸਤਕ ਲੇਖ ਬਣਾਈਆ। ਮਾਘ ਕਹੇ ਜਨ ਭਗਤੋ ਸੁਣੋ ਮੇਰੀ ਧਰਮ ਦੀ ਕਥਾ, ਕਹਿ ਕੇ
❋
❋
ਦਿਆਂ ਜਣਾਈਆ। ਪਤਿਪਰਮੇਸ਼ਵਰ ਮੰਨੋ ਯਥਾਰਥ ਯਥਾ, ਯਦੀ ਆਪਣਾ ਧਿਆਨ ਲਗਾਈਆ। ਇਕੋ ਸਾਹਿਬ ਨੂੰ ਟੇਕੋ ਮੱਥਾ, ਦੂਸਰ ਸੀਸ ਨਾ ਕਦੇ ਨਿਵਾਈਆ। ਜਿਸ ਦਾ ਖੇਲ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ, ਗੁਰਦਵਾਰਿਆਂ ਵੰਡ ਵੰਡਾਈਆ। ਧਾਰ ਬਣਾ ਕੇ ਅਠ ਸਠਾ, ਜਲਧਾਰਾ ਵਹਿਣ ਵਹਾਈਆ। ਚਾਰ ਜੁਗ ਦੇ ਸ਼ਾਸਤਰ ਸੁਣਾ ਕੇ ਟੱਪਾ, ਸਿਫ਼ਤਾਂ ਵਾਲੇ ਢੋਲੇ ਰਾਗ ਜਣਾਈਆ। ਅੰਤਮ ਹੋ ਕੇ ਆਪ ਪਰਗਟਾ, ਪਰਗਣਾ ਸੰਬਲ ਇਕ ਸੁਹਾਈਆ। ਨਿਰਗੁਣ ਧਾਰ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਵੇਸ ਵਟਾ ਪੁਰਖ ਸਮਰਥਾ, ਹਰਿ ਕਰਨੀ ਕਾਰ ਕਮਾਈਆ। ਗੁਰਮੁਖ ਸੰਤ ਜਨ ਭਗਤ ਕਰ ਇਕੱਠਾ, ਇਕੋ ਰੰਗ ਰੰਗਾਈਆ। ਜੋਧਾ ਸੂਰਬੀਰ ਬਹਾਦਰ ਬਣ ਕੇ ਹੱਟਾ ਕਟਾ, ਬਲਧਾਰੀ ਆਪਣਾ ਬਲ ਪਰਗਟਾਈਆ। ਜੋ ਦਰ ਆਇਆਂ ਮਿਹਰਵਾਨ ਹੋ ਕੇ ਜ਼ਿੰਦਗੀ ਦਾ ਦੇਵੇ ਗੱਫਾ, ਬੰਦਗੀ ਧੁਰ ਦੀ ਝੋਲੀ ਪਾਈਆ। ਚੁਰਾਸੀ ਵਿਚ ਭਵਾਵਣ ਵਾਸਤੇ ਕਦੇ ਨਾ ਹੋਵੇ ਖ਼ਫ਼ਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਭ ਦੀ ਜ਼ਿੰਦਗੀ ਵਿਚੋਂ ਜੀਵਣ ਦਾ ਬਦਲਿਆ ਸਫ਼ਾ, ਵਰਕਾ ਦਿਤਾ ਉਲਟਾਈਆ। ਧੁਰ ਮੁਹੱਬਤ ਦਾ ਮਿਲੇ ਨਫ਼ਾ, ਨੁਕਸਾਨ ਨਜ਼ਰ ਕੋਇ ਨਾ ਆਈਆ। ਜੋ ਪ੍ਰਭੂ ਦਵਾਰੇ ਆਇਆ ਉਹ ਪੁਰਖ ਅਕਾਲ ਦਾ ਬੱਚਾ, ਬਚਪਨ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਮਾਘ ਕਹੇ ਮੇਰਾ ਇਕੋ ਇਕ ਸੰਦੇਸ਼, ਬਿਨਾ ਸੰਧਿਆ ਪਰਭਾਤੀ ਦਿਆਂ ਜਣਾਈਆ। ਜਨ ਭਗਤੋ ਕਰਨਾ ਪ੍ਰਭੂ ਦਾ ਹੇਤ, ਹਿਤਕਾਰੀ ਹੋ ਕੇ ਖ਼ੁਸ਼ੀ ਬਣਾਈਆ। ਵੇਖਣਾ ਨੇਤ ਨੇਤ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜਿਸ ਮਾਣ ਬਖ਼ਸ਼ਣਾ ਸਭ ਨੂੰ ਪਹਿਲੀ ਚੇਤ, ਦੁਲਾਰੇ ਧਰਮ ਵਾਲੇ ਪ੍ਰਗਟਾਈਆ। ਨਾਮ ਸਦਾ ਰੱਖੇ ਹਮੇਸ਼, ਜ਼ਿੰਦਗੀ ਜ਼ਿੰਦਗੀ ਨਾਲ ਬਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜਗਤ ਦਿਸੇ ਮਲੇਛ, ਪਤਿਤ ਪੁਨੀਤ ਨਾ ਕੋਇ ਕਰਾਈਆ। ਜਨ ਭਗਤਾਂ ਕਿਰਪਾ ਕਰਦਾ ਆਇਆ ਸਦਾ ਹਮੇਸ਼, ਹਮ ਸਾਜਣ ਦਇਆ ਕਮਾਈਆ। ਜੋ ਮਾਲਕ ਨਰ ਨਰੇਸ਼, ਨਰ ਹਰਿ ਵੱਡੀ ਵਡਿਆਈਆ। ਸੋ ਵਸ ਕੇ ਸੰਬਲ ਦੇਸ, ਸਭਾ ਭਗਤਾਂ ਨਾਲ ਲਗਾਈਆ। ਸ਼ਹਿਨਸ਼ਾਹ ਬਣ ਨਰੇਸ਼, ਨਰ ਨਰਾਇਣ ਹੁਕਮ ਸੁਣਾਈਆ। ਜੋ ਲਹਿਣਾ ਦੇਣਾ ਦਸ ਦਸਮੇਸ਼, ਸੋ ਅੰਤਮ ਪੂਰਾ ਦਏ ਕਰਾਈਆ। ਝਗੜਾ ਮੁਕਾ ਕੇ ਮੁੱਲਾ ਸ਼ੇਖ਼, ਸ਼ਰਅ ਦਾ ਡੇਰਾ ਢਾਹੀਆ। ਜੋ ਮਿੱਠਾ ਰਸ ਪਿਤਾ ਪੁੱਤ ਨੇ ਪ੍ਰਭੂ ਦੀ ਕੀਤਾ ਭੇਟ, ਗੰਨਾ ਜਗਤ ਨਾਮ ਸਮਝਾਈਆ। ਤਿਸ ਕਾਰਨ ਹਰਿ ਬਖ਼ਸ਼ੇ ਸੱਚੀ ਟੇਕ, ਟਿੱਕੇ ਮਸਤਕ ਨਾਮ ਲਗਾਈਆ। ਜਨਮ ਕਰਮ ਦੀ ਬਦਲ ਦਿਤੀ ਰੇਖ, ਰੇਖਾ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਾਈ ਹੋਵੇ ਸਦਾ ਹਮੇਸ਼, ਹਮਸੱਜਣ ਬਣ ਕੇ ਦਇਆ ਕਮਾਈਆ।