ਪੁਸਤਕਾਲਾਭਾਗ ੨੨

੩ ਮਾਘ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ

ਨਾਮ ਸੁਰਮੇ ਬਖ਼ਸ਼ੇ ਸਤਿਗੁਰ ਸਲਾਈ, ਸਾਹਿਬ ਸੁਲਤਾਨ ਦਇਆ ਕਮਾਈਆ। ਕਿਰਪਾ ਕਰੇ ਆਪ ਰਘੁਰਾਈ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਿਜ ਨੇਤਰ ਨੈਣ ਹੋਏ ਰੁਸ਼ਨਾਈ, ਅੰਧ ਅਗਿਆਨ ਰਹੇ ਨਾ ਰਾਈਆ। ਅੰਤਰ ਵੱਜਦੀ ਰਹੇ ਵਧਾਈ, ਖ਼ੁਸ਼ੀਆਂ ਰੰਗ ਰੰਗਾਈਆ।

❋

❋

ਮਿਲੇ ਪ੍ਰੇਮ ਮਾਣ ਵਡਿਆਈ, ਮਮਤਾ ਮੋਹ ਨਾ ਕੋਇ ਰਖਾਈਆ। ਬਖ਼ਸ਼ਿਸ਼ ਵਿਚ ਰਹਿਮਤ ਕਰੇ ਆਪ ਗੁਸਾਈਂ, ਗਹਿਰ ਗੰਭੀਰ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਸਲਾਈ ਕਹੇ ਮੈਂ ਅੱਖੀਆਂ ਵੇਖਿਆ ਰੰਗ, ਰੰਗਤ ਬੇਪਰਵਾਹੀਆ। ਧਨੰਤਰ ਦੇ ਸਾਥੀ ਦੀ ਇਹ ਮੰਗ, ਸਤਿਜੁਗ ਦੀ ਕਲਜੁਗ ਪੂਰ ਕਰਾਈਆ। ਤ੍ਰੇਤਾ ਦੁਆਪਰ ਗਿਆ ਲੰਘ, ਆਪਣਾ ਪੰਧ ਮੁਕਾਈਆ। ਇਹ ਸਤਿਗੁਰ ਸ਼ਬਦ ਮੇਲਣ ਦਾ ਢੰਗ, ਮੇਲਾ ਮੇਲਿਆ ਸਹਿਜ ਸੁਭਾਈਆ। ਦਰਸ਼ਨ ਦੇਵੇ ਕਾਇਆ ਮੰਦਰ ਅੰਦਰ ਲੰਘ, ਜਗਤ ਦਵਾਰ ਦਾ ਡੇਰਾ ਢਾਹੀਆ। ਦਵੈਤੀ ਰਹਿਣ ਨਾ ਦੇਵੇ ਕੰਧ, ਕੂੜੀ ਕਿਰਿਆ ਬਾਹਰ ਕਢਾਈਆ। ਆਤਮ ਸੇਜ ਸੁਹਾਏ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਕਰੇ ਪ੍ਰਕਾਸ਼ ਬਿਨਾ ਸੂਰੀਆਂ ਚੰਦ, ਨੂਰੀ ਜੋਤ ਨੂਰ ਰੁਸ਼ਨਾਈਆ। ਲੇਖੇ ਲਾਏ ਹੰ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਧੁਰ ਦਾ ਧਰਮ, ਧਰਮ ਦੀ ਧਾਰ ਆਪ ਬਣਾਈਆ। ਲੇਖੇ ਲੱਗਾ ਮਾਨਸ ਜਨਮ, ਕਰਮ ਕਰਮ ਦਾ ਡੇਰਾ ਢਾਹੀਆ। ਏਥੇ ਉਥੇ ਦੋ ਜਹਾਨਾਂ ਪਰਮ ਪੁਰਖ ਦੀ ਮਿਲੇ ਸਰਨ, ਸਹਾਰਾ ਇਕੋ ਇਕ ਵਖਾਈਆ। ਝਗੜਾ ਰਹੇ ਨਾ ਮਰਨ ਡਰਨ, ਚੁਰਾਸੀ ਫਾਸੀ ਦਏ ਕਟਾਈਆ। ਹਰਿਜਨ ਹਰਿਭਗਤ ਸਾਚੇ ਪੌੜੇ ਚੜ੍ਹਨ, ਸਚਖੰਡ ਸਾਚੇ ਸੋਭਾ ਪਾਈਆ। ਸਤਿਗੁਰ ਸ਼ਬਦ ਸਦਾ ਤਰਨੀ ਤਰਨ, ਤਾਰਨਹਾਰ ਦਇਆ ਕਮਾਈਆ। ਜਿਸ ਦਾ ਕੌਲ ਇਕਰਾਰ ਪੂਰਾ ਹੋਇਆ ਪ੍ਰਨ, ਪ੍ਰਾਨਪਤਿ ਹੋ ਕੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਗ੍ਰਹਿ ਇਕ ਵਖਾਏ ਘਰਨ, ਜੋ ਘਰਾਨਾ ਆਦਿ ਅੰਤ ਜਨ ਭਗਤਾਂ ਨਜ਼ਰੀ ਆਈਆ।

੪ ਮਾਘ ਸ਼ਹਿਨਸ਼ਾਹੀ ਸੰਮਤ ੬ ਊਧਮ ਸਿੰਘ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਸੰਮਤ ਸ਼ਹਿਨਸ਼ਾਹੀ ਛੇ ਕਹੇ ਮੇਰੀ ਰੁਤ ਸੁਹੰਝਣੀ ਚਾਰ ਮਾਘ, ਮਗਨ ਪ੍ਰਭ ਨੇ ਦਿਤਾ ਕਰਾਈਆ। ਜਨ ਭਗਤ ਫੁਲਵਾੜੀ ਵੇਖੀ ਬਗ਼ੀਚਾ ਬਾਗ਼, ਬਾਗ਼ਬਾਨ ਧੁਰ ਦੇ ਦਿਤਾ ਮਹਿਕਾਈਆ। ਜਿਥੇ ਹਰਿਜਨ ਸੁਹੇਲੇ ਰਹੇ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਰੁਸ਼ਨਾਈਆ। ਹੰਸ ਹੋਏ ਗੁਰਮੁਖ ਰਹੇ ਨਾ ਕਾਗ, ਮਾਣਕ ਮੋਤੀ ਚੋਗ ਚੁਗਾਈਆ। ਦੁਰਮਤ ਮੈਲ ਧੋ ਕੇ ਦਾਗ਼, ਪੁਨੀਤ ਆਪਣੇ ਰੰਗ ਰੰਗਾਈਆ। ਆਤਮ ਪਰਮਾਤਮ ਦੱਸ ਕੇ ਰਾਗ, ਅਨੁਰਾਗੀ ਪੜਦਾ ਦਿਤਾ ਉਠਾਈਆ। ਸ਼ਬਦ ਅਗੰਮੀ ਮਾਰ ਕੇ ਆਵਾਜ਼, ਸੋਈ ਸੁਰਤ ਅਕਾਲ ਮੂਰਤ ਉਠਾਈਆ। ਅਨਭਵ ਦ੍ਰਿਸ਼ਟੀ ਖੋਲ੍ਹ ਕੇ ਰਾਜ਼, ਪਰਦਾ ਓਹਲਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਚਾਰ ਮਾਘ ਕਹੇ ਮੇਰਾ ਦਿਵਸ ਸੁਹੰਜਣਾ, ਪ੍ਰਭ ਦਿਤੀ ਮਾਣ ਵਡਿਆਈਆ। ਮੇਰਾ ਮਾਲਕ ਆਦਿ ਨਿਰੰਜਣਾ, ਨਰ ਨਰਾਇਣ ਧੁਰਦਰਗਾਹੀਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਹਰਿਜਨ ਭਵਸਾਗਰ ਪਾਰ ਕਰਾਈਆ। ਚਰਨ ਧੂੜ ਕਰਾ ਕੇ ਮਜਣਾ, ਦੁਰਮਤ ਮੈਲ ਦਏ ਧਵਾਈਆ। ਲੇਖੇ ਲਾ ਕੇ ਆਅਲਾ ਅਦਨਾ, ਰਾਓ ਰੰਕਾਂ ਏਕਾ ਰੰਗ ਰੰਗਾਈਆ। ਸੰਦੇਸ਼ਾ ਦੇ ਕੇ ਧੁਰ ਦਾ ਬਚਨਾ, ਸ਼ਬਦ

❋

❋

ਅਗੰਮੀ ਕਰੇ ਪੜ੍ਹਾਈਆ। ਕਲਜੁਗ ਵਿਚ ਸਤਿਜੁਗ ਵਖਾਵੇ ਰਚਨਾ, ਰਚਨਾ ਆਪਣੇ ਨਾਲ ਰਚਾਈਆ। ਮਨੂਆ ਮਨ ਨਾ ਦਹਿ ਦਿਸ਼ਾ ਨੱਚਣਾ, ਚਾਰ ਕੁੰਟ ਨਾ ਉਠ ਉਠ ਧਾਹੀਆ। ਮਿਹਰਵਾਨ ਮਹਿਬੂਬ ਸਿਰ ਆਪਣਾ ਹੱਥ ਰੱਖਣਾ, ਰੱਖਕ ਹੋ ਕੇ ਹੋਏ ਸਹਾਈਆ। ਜਿਸ ਦਾ ਲੇਖਾ ਪਿਛੇ ਪੌਂਟਾ ਪਟਨਾ, ਪਾਟਲ ਮੇਲਾ ਧੁਰਦਰਗਾਹੀਆ। ਉਸ ਰੂਪ ਅਨੂਪ ਅਗੰਮੀ ਧਾਰ ਵੱਟਣਾ, ਸ਼ਬਦੀ ਸ਼ਬਦ ਖੇਲ ਵਖਾਈਆ। ਖੋਜਿਆਂ ਕਿਸੇ ਆਏ ਹੱਥ ਨਾ, ਨੇਤਰ ਅੱਖ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਮਾਘ ਕਹੇ ਮੇਰੀ ਰੁਤ ਸੁਹੰਜਣੀ ਆਈ, ਆਵਤ ਆਵਤ ਖ਼ੁਸ਼ੀ ਮਨਾਈਆ। ਪ੍ਰਭ ਮਿਲਿਆ ਬੇਪਰਵਾਹੀ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜਿਸ ਭੇਦ ਖੋਲ੍ਹਿਆ ਮਾਲਕ ਬਣ ਕੇ ਧੁਰਦਰਗਾਹੀ, ਸਚਖੰਡ ਨਿਵਾਸੀ ਪੜਦਾ ਲਾਹੀਆ। ਓਹ ਲੇਖੇ ਲਾਵੇ ਜੋ ਗੋਬਿੰਦ ਬੂਟਾ ਪੁੱਟਿਆ ਕਾਹੀ, ਜਿਸ ਦਾ ਕਾਗ਼ਜ਼ ਕਲਮ ਭੇਵ ਕੋਇ ਨਾ ਪਾਈਆ। ਸਤਿਗੁਰ ਸ਼ਬਦ ਸ਼ਬਦੀ ਧਾਰ ਬਣਿਆ ਰਾਹੀ, ਰਹਿਬਰ ਨੂਰ ਨੁਰਾਨਾ ਨੂਰ ਇਲਾਹੀਆ। ਜਿਸ ਨੇ ਕਲਜੁਗ ਕੂੜੀ ਕਿਰਿਆ ਬਦਲ ਦੇਣੀ ਸ਼ਾਹੀ, ਸ਼ਾਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸਚ ਧਰਮ ਮਾਰਗ ਦਏ ਵਖਾਈ, ਵਾਹਵਾ ਆਪਣਾ ਰੰਗ ਰੰਗਾਈਆ। ਜਿਸ ਨਿਰਗੁਣ ਧਾਰ ਨਾਨਕ ਨੂੰ ਬਣਾਇਆ ਸੁਰਾਹੀ, ਸੋ ਸੁਰਾਹੀ ਨਾਮ ਪਿਆਲਾ ਦਏ ਪਿਆਈਆ। ਜਿਸ ਨੇ ਗੋਬਿੰਦ ਬਲ ਬਖ਼ਸ਼ਿਆ ਬਾਹੀ, ਬਲਧਾਰੀ ਵਡ ਵਡਿਆਈਆ। ਸੋ ਨਿਰਗੁਣ ਨੂਰ ਕਰੇ ਰੁਸ਼ਨਾਈ, ਜੋਤੀ ਜਾਤਾ ਡਗਮਗਾਈਆ। ਗੁਰਮੁਖ ਭਗਤ ਸੁਹੇਲੇ ਰਿਹਾ ਤਰਾਈ, ਤਾਰਨਹਾਰਾ ਇਕ ਅਖਵਾਈਆ। ਤਿਸ ਸਾਹਿਬ ਸਤਿਗੁਰ ਉਤੋਂ ਬਲ ਬਲ ਜਾਈ, ਬਲਿਹਾਰੇ ਬਲਿਹਾਰ ਘੋਲੀ ਘੋਲ ਘੁਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਧੁਰ ਦਾ ਮਾਹੀ, ਮੁਹੱਬਤ ਮਿਹਰਵਾਨ ਮਹਿਬੂਬ ਇਕ ਜਣਾਈਆ। ਮਾਘ ਕਹੇ ਜਿਸ ਮੇਰੀ ਰੁਤ ਸੁਹਾਈ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਪ੍ਰਭ ਭਗਤਾਂ ਦਿਆਂ ਵਧਾਈ, ਮੁਬਾਰਕ ਵਿਚ ਅਬਾਰਤ ਕਲਮਾ ਨਾਮ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਭਗਤ ਭਗਵਾਨ ਹੋਵੇ ਨਾ ਕਦੇ ਜੁਦਾਈ, ਵੱਖਰਾ ਜੁਜ਼ ਨਾ ਕੋਇ ਵਖਾਈਆ।

੫ ਮਾਘ ਸ਼ਹਿਨਸ਼ਾਹੀ ਸੰਮਤ ੬ ਲਛਮਣ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਪੰਜ ਮਾਘ ਕਹੇ ਸ਼ਬਦ ਦੀ ਧਾਰ ਸਾਚਾ ਮਜਣ, ਸਤਿਗੁਰ ਪੁਰਖ ਅਕਾਲ ਦਇਆ ਕਮਾਈਆ। ਪੁਰਖ ਅਕਾਲਾ ਦੀਨ ਦਿਆਲਾ ਮਿਲੇ ਧੁਰ ਦਾ ਸੱਜਣ, ਹਰਿ ਕਰਤਾ ਅਗੰਮ ਅਥਾਹੀਆ। ਮਨ ਵਿਕਾਰੀ ਕੂੜ ਕੁੜਿਆਰੇ ਭਾਂਡੇ ਭੱਜਣ, ਮਮਤਾ ਮੋਹ ਵਿਕਾਰ ਦਏ ਮਿਟਾਈਆ। ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਬਦਨ, ਤਨ ਵਜੂਦ ਮਹਿਬੂਬ ਕਰੇ ਰੁਸ਼ਨਾਈਆ। ਜਿਸ ਨੂੰ ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਸਾਰੇ ਲੱਭਣ, ਦਿਵਸ ਰੈਣ ਖੋਜਣ ਥਾਉਂ ਥਾਈਂਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਧਾਰ ਮਗਨ, ਰੂਪ ਅਨੂਪ ਸੋਭਾ ਪਾਈਆ। ਜਿਸ ਦੇ ਲਖ ਚੁਰਾਸੀ ਜੀਵ ਜੰਤ ਦੀਪਕ ਜੋਤੀ ਜਗਣ, ਨਵ ਸੱਤ ਸਤਿ ਰੁਸ਼ਨਾਈਆ। ਓਹ ਸਾਹਿਬ ਸੁਲਤਾਨ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸੱਚਾ

❋

❋

ਸ਼ਹਿਨਸ਼ਾਹੀਆ। ਜਿਸ ਦੇ ਨਾਮ ਦਮਾਮੇ ਦੋ ਜਹਾਨਾਂ ਵੱਜਣ, ਨਿਰਗੁਣ ਸਰਗੁਣ ਕਰੇ ਸ਼ਨਵਾਈਆ। ਸੋ ਕਲਜੁਗ ਅੰਮਿਤ ਮੇਟੇ ਹੱਦਨ, ਹੱਦ ਹਦੂਦ ਦਏ ਗਵਾਈਆ। ਜਿਸ ਦੇ ਹੁਕਮ ਨਾਲ ਜੁਗ ਜੁਗ ਦੇ ਮਾਰਗ ਲੱਗਣ, ਸੋ ਸਤਿਜੁਗ ਸਚ ਦਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਮਾਘ ਕਹੇ ਹਰਿ ਸਤਿਗੁਰ ਸ਼ਬਦ ਸੱਚਾ ਇਸ਼ਨਾਨ, ਇਸ਼ਟ ਦੇਵ ਸਵਾਮੀ ਇਕ ਦ੍ਰਿੜਾਈਆ। ਜੋ ਆਦਿ ਅੰਤ ਦਾ ਰਮਈਆ ਰਾਮ, ਹਰ ਘਟ ਸੋਭਾ ਪਾਈਆ। ਜੋ ਲੱਖ ਚੁਰਾਸੀ ਕਾਹਨ, ਆਤਮ ਪਰਮਾਤਮ ਗੋਪੀ ਸਰਬ ਪ੍ਰਨਾਈਆ। ਜੋ ਨੂਰ ਨੁਰਾਨਾ ਅਲਾਹੀ ਅਮਾਮ, ਅਮਲਾਂ ਤੋਂ ਰਹਿਤ ਜਲਵਾਗਰ ਅਖਵਾਈਆ। ਜਿਸ ਨੂੰ ਨਾਨਕ ਕੀਤਾ ਪਰਨਾਮ, ਪਰਮ ਪੁਰਖ ਪੁਰਖ ਜਣਾਈਆ। ਜਿਸ ਗੋਬਿੰਦ ਫਤਿਹ ਡੰਕ ਵਜਾਇਆ ਆਣ, ਆਣ ਇਕ ਸਭ ਨੂੰ ਸਮਝਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਅਖਵਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਲਏ ਪ੍ਰਗਟਾਈਆ। ਕਲਜੁਗ ਅੰਤ ਕੂੜੀ ਕਿਰਿਆ ਮੇਟੇ ਮਾਤ ਨਿਸ਼ਾਨ, ਸਤਿ ਧਰਮ ਇਕ ਵਖਾਈਆ। ਸ਼ਰਅ ਦਾ ਝਗੜਾ ਰਹੇ ਨਾ ਵਿਚ ਅਵਾਮ, ਅਮਲਾਂ ਤੋਂ ਰਹਿਤ ਦਏ ਸਮਝਾਈਆ। ਚਾਰੋਂ ਕੁੰਟ ਮੇਟ ਅੰਧੇਰੀ ਸ਼ਾਮ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਮਜ਼੍ਹਬ ਦਾ ਦਿਸੇ ਨਾ ਕੋਇ ਗੁਲਾਮ, ਸ਼ਰੀਅਤ ਜ਼ੰਜੀਰ ਦਏ ਕਟਾਈਆ। ਏਕੋ ਰੰਗ ਰੰਗਾਏ ਸਰਬ ਇਨਸਾਨ, ਤਤਾਂ ਵੰਡ ਨਾ ਕੋਇ ਵੰਡਾਈਆ। ਸਾਚਾ ਮੰਦਰ ਦਸਾਏ ਮਕਾਣ, ਗ੍ਰਹਿ ਇਕੋ ਇਕ ਦ੍ਰਿੜਾਈਆ। ਜਿਥੇ ਵਸੇ ਸ੍ਰੀ ਭਗਵਾਨ, ਸਚਖੰਡ ਸਾਚਾ ਸੋਭਾ ਪਾਈਆ। ਨਾ ਕੋਈ ਹਿੰਦੂ ਮੁਸਲਮਾਨ, ਜ਼ਾਤੀ ਬੰਧਨ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸਾਚਾ ਇਕ ਵਖਾਈਆ। ਮਾਘ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ । ਮੇਰੇ ਸ਼ਹਿਨਸ਼ਾਹ ਸਿਕਦਾਰ, ਤੇਰੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਬੀਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਅੱਖ ਉਠਾਈਆ। ਸੰਦੇਸ਼ਾ ਦੇਵਣ ਪੈਗ਼ੰਬਰ ਗੁਰ ਅਵਤਾਰ, ਗੁਰੂ ਗੁਰਦੇਵ ਦੇਵ ਜਣਾਈਆ। ਚਾਰੋਂ ਕੁੰਟ ਹੋਇਆ ਧੂੰਆਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਆਤਮ ਪਾਰਮਾਤਮ ਕਰੇ ਨਾ ਕੋਇ ਪਿਆਰ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜਗਤ ਜਹਾਨ ਗ਼ਫ਼ਲਤ ਵਿਚ ਸੁੱਤਾ ਪੈਰ ਪਸਾਰ, ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਚਾਰੋਂ ਕੁੰਟ ਨਿਗਹ ਮਾਰ, ਨਵ ਸੱਤ ਆਪਣਾ ਪੜਦਾ ਲਾਹੀਆ। ਮੇਰੀ ਬੇਨੰਤੀ ਅਰਦਾਸ ਤੇਰੇ ਦਵਾਰ, ਦਰ ਠਾਂਡੇ ਮੰਗ ਮੰਗਾਈਆ। ਦੁਰਮਤ ਮੈਲ ਸਭ ਦੀ ਅੰਦਰੋਂ ਉਤਾਰ, ਉੱਤਰ ਪੂਰਬ ਪੱਛਮ ਦੱਖਣ ਬਚਿਆ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੂੰ ਦੱਸ ਜੈਕਾਰ, ਜੈ ਜੈ ਕਾਰ ਕਰੇ ਖ਼ਲਕ ਖ਼ੁਦਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ, ਸਾਂਝਾ ਯਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਾਹਿਬ ਸਤਿਗੁਰ ਦਰ ਤੇਰੇ ਸੀਸ ਨਿਵਾਈਆ।

❋

❋

੬ ਮਾਘ ਸ਼ਹਿਨਸ਼ਾਹੀ ਸੰਮਤ ੬ ਕੇਹਰ ਸਿੰਘ ਪਿੰਡ ਰੁੜਕਾ ਕਲਾਂ ਜ਼ਿਲਾ ਜੰਲਧਰ

ਕਿਰਪਾ ਕਰੇ ਸ੍ਰੀ ਭਗਵਾਨਾ, ਹਰਿ ਕਰਤਾ ਦਇਆ ਕਮਾਈਆ। ਜੁਗ ਚੌਕੜੀ ਦੇਵੇ ਅਗੰਮਾ ਦਾਨਾ, ਨਿਰਗੁਣ ਨਿਰਵੈਰ ਅਗੰਮ ਅਥਾਹੀਆ। ਲੱਖ ਚੁਰਾਸੀ ਵੇਖ ਜੀਵ ਜਹਾਨਾ, ਚਾਰੇ ਖਾਣੀ ਫੋਲ ਫੁਲਾਈਆ। ਜਨ ਭਗਤ ਸੁਹੇਲੇ ਕਰ ਪਰਵਾਨਾ, ਪਰਮ ਪੁਰਖ ਪ੍ਰਭ ਦੇਵੇ ਮਾਣ ਵਡਿਆਈਆ। ਚਰਨ ਧੂੜ ਕਰਾ ਇਸ਼ਨਾਨਾ, ਮਜਨ ਸਚ ਦਏ ਸਮਝਾਈਆ। ਅੰਤਰ ਆਤਮ ਦੇ ਗਿਆਨਾ, ਅੰਧ ਅਗਿਆਨ ਦੇ ਗਵਾਈਆ। ਘਰ ਸਵਾਮੀ ਮਿਲ ਕੇ ਕਾਹਨਾ, ਨਾਮ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਸਤਿਗੁਰ ਸ਼ਬਦ ਧਾਰ ਗੁਣਵੰਤਾ, ਗਹਿਰ ਗੰਭੀਰ ਅਖਵਾਈਆ। ਮੇਲ ਮਿਲਾਵੇ ਆਤਮ ਪਰਮਾਤਮ ਨਾਰੀ ਕੰਤਾ, ਕੰਤੂਹਲ ਇਕ ਅਖਵਾਈਆ। ਧਰਮ ਦੀ ਧਾਰ ਰੰਗ ਚੜ੍ਹਾਵੇ ਬਸੰਤਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਨਿਵਣ ਸੁ ਅੱਖਰ ਇਕ ਜਣਾਈਆ। ਮਣਕਾ ਫੇਰ ਕੇ ਮਨ ਕਾ, ਮਨ ਦੀ ਮਮਤਾ ਮੋਹ ਦਏ ਚੁਕਾਈਆ। ਕਰ ਪ੍ਰਕਾਸ਼ ਜੋਤੀ ਚੰਨ ਦਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਭੰਡਾਰਾ ਦੇ ਕੇ ਨਾਮ ਧਨ ਦਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਹਰਿ ਸਾਹਿਬ ਸਵਾਮੀ ਬਖ਼ਸ਼ਿੰਦਾ, ਬਖ਼ਸ਼ਣਹਾਰ ਇਕ ਅਖਵਾਈਆ। ਵਡ ਦਾਤਾ ਗੁਣੀ ਗਹਿੰਦਾ, ਗਹਿਰ ਗੰਭੀਰ ਵਡ ਵਡਿਆਈਆ। ਧੁਰ ਦੀ ਧਾਰ ਅੰਮ੍ਰਿਤ ਸਿੰਧਾ, ਸਾਗਰ ਸਚ ਸਮਾਈਆ। ਜੁਗ ਜੁਗ ਜਨ ਭਗਤਾਂ ਮੇਟੇ ਚਿੰਦਾ, ਜਨਮ ਜਨਮ ਦਾ ਰੋਗ ਮਿਟਾਈਆ। ਝਗੜਾ ਮੁਕਾ ਕੇ ਜਿਓ ਪਿੰਡਾ, ਬ੍ਰਹਿਮੰਡ ਖੰਡ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਹਰਿਜਨ ਸਾਚੇ ਆਤਮ ਧਾਰ ਬਣਾਏ ਆਪਣੀ ਬਿੰਦਾ, ਪਾਰਬ੍ਰਹਮ ਬ੍ਰਹਮ ਬ੍ਰਹਮ ਆਪਣਾ ਰੂਪ ਦਰਸਾਈਆ।

੬ ਮਾਘ ਸ਼ਹਿਨਸ਼ਾਹੀ ਸੰਮਤ ੬ ਗਰਦਾਵਰ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਸਚ ਇਸ਼ਨਾਨ ਸਤਿਗੁਰ ਚਰਨ ਧੂੜੀ, ਜਿਥੇ ਪਵਣ ਪਾਣੀ ਸੀਸ ਨਿਵਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹੀ, ਪਤਿਤ ਪਾਪੀਆਂ ਦੁਰਮਤ ਮੈਲ ਧਵਾਈਆ। ਸਚ ਧਾਰ ਦੀ ਰੰਗਤ ਚਾੜ੍ਹੇ ਗੂੜ੍ਹੀ, ਜੋ ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਮਨ ਕਲਪਣਾ ਖ਼ਾਹਿਸ਼ ਰਹੇ ਨਾ ਕੂੜੀ, ਸਤਿ ਸਚ ਸਚ ਵਿਚ ਮਿਲਾਈਆ। ਸ਼ਬਦੀ ਨਾਦ ਵਜਾ ਕੇ ਤੂਰੀ, ਤੁਰੀਆ ਤੋਂ ਪਰੇ ਰਾਗ ਅਲਾਈਆ। ਨਿਰਗੁਣ ਨੂਰ ਬਖ਼ਸ਼ੇ ਜੋਤ ਨੂਰੀ, ਅੰਧ ਅਗਿਆਨ ਦਏ ਗਵਾਈਆ। ਜਨ ਭਗਤਾਂ ਆਸਾ ਮਨਸਾ ਕਰੇ ਪੂਰੀ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਦਰਸ ਵਖਾਏ ਹਾਜ਼ਰ ਹਜ਼ੂਰੀ, ਹਰਿ ਵੱਡਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭਿੱਖਕ ਮੰਗ ਮੰਗਾਈਆ। ਸਚ ਇਸ਼ਨਾਨ ਸਤਿਗੁਰੂ ਚਰਨ, ਮਿਲੇ ਮਾਣ ਵਡਿਆਈਆ। ਭਰਮ ਮਿਟੇ ਵਰਨ ਬਰਨ, ਬ੍ਰਹਿਮਾਂਡ ਭੇਵ ਖੁਲ੍ਹਾਈਆ।

❋

❋

ਨਿਜ ਨੇਤਰ ਖੋਲ੍ਹੇ ਹਰਨ ਫਰਨ, ਲੋਚਣ ਨੈਣ ਅੱਖ ਰੁਸ਼ਨਾਈਆ। ਸਾਚੀ ਮੰਜ਼ਲ ਬਖ਼ਸ਼ੇ ਚੜ੍ਹਨ, ਗ੍ਰਹਿ ਪੜਦਾ ਆਪ ਉਠਾਈਆ। ਜਿਥੇ ਆਤਮ ਪਰਮਾਤਮ ਦੋਵੇਂ ਇਕੋ ਢੋਲਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਝਗੜਾ ਰਹੇ ਨਾ ਜਨਮ ਮਰਨ, ਮਰਨ ਜਨਮ ਦਾ ਲੇਖਾ ਦਏ ਚੁਕਾਈਆ। ਕਿਰਪਾ ਕਰੇ ਪੁਰਖ ਅਕਾਲਾ ਤਰਨੀ ਤਰਨ, ਤਾਰਨਹਾਰ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਹਾਰ ਭੰਨਣ ਘੜਨ, ਸਮਰਥ ਪੁਰਖ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਰ ਦਾਤਾ ਦਇਆ ਕਮਾਈਆ। ਸਚ ਇਸ਼ਨਾਨ ਪ੍ਰਭੂ ਦੀ ਪ੍ਰੀਤ, ਪ੍ਰੀਤਮ ਇਕ ਜਣਾਈਆ। ਕਾਇਆ ਹੋਵੇ ਠਾਂਡੀ ਸੀਤ, ਅਗਨੀ ਤਤ ਨਾ ਲਾਗੇ ਰਾਈਆ। ਝਗੜਾ ਮਿਟ ਜਾਏ ਊਚ ਨੀਚ, ਜ਼ਾਤ ਪਾਤ ਦਾ ਪੰਧ ਮੁਕਾਈਆ। ਸਾਚਾ ਸੁਣੇ ਨਾਮ ਹਦੀਸ, ਹਜ਼ਰਤਾਂ ਤੋਂ ਬਾਹਰ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਹੋਵੇ ਗੀਤ, ਆਤਮ ਪਰਮਾਤਮ ਸਿਫ਼ਤ ਸਾਲਾਹੀਆ। ਲੇਖਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਇਕ ਰੁਸ਼ਨਾਈਆ। ਜਿਸ ਦੀ ਸਤਿਗੁਰ ਸ਼ਬਦ ਸ਼ਬਦੀ ਧਾਰ ਕਰੇ ਤਸਦੀਕ, ਸ਼ਹਿਨਸ਼ਾਹ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਹਿਜ ਸਹਿਜ ਸੁਖਦਾਈਆ। ਸਚ ਇਸ਼ਨਾਨ ਗੁਰਮੁਖ ਗੁਰ ਗੁਰ ਦੇਵੇ ਰੰਗ, ਰੰਗਤ ਇਕ ਰੰਗਾਈਆ। ਆਤਮ ਧਾਰ ਸੁਹਾਏ ਸਚ ਪਲੰਘ, ਸੁਖ ਆਸਣ ਸੋਭਾ ਪਾਈਆ। ਨਾਮ ਵਜਾਏ ਅਗੰਮਾ ਮਰਦੰਗ, ਜਗਤ ਸਾਜ ਨਾ ਕੋਇ ਸ਼ਨਵਾਈਆ। ਨਿਰਗੁਣ ਨਿਰਗੁਣ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਕਰ ਪ੍ਰਕਾਸ਼ ਬਿਨਾ ਸੂਰੀਆ ਚੰਦ, ਜੋਤੀ ਜੋਤ ਡਗਮਗਾਈਆ। ਝਗੜਾ ਮੇਟ ਬ੍ਰਹਿਮੰਡ ਖੰਡ, ਪੁਰੀ ਲੋਅ ਦਾ ਪੰਧ ਨਾ ਕੋਇ ਵਖਾਈਆ। ਕਿਰਪਾ ਕਰੇ ਸੂਰਾ ਸਰਬੰਗ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਬਖ਼ਸ਼ ਕੇ ਧੁਰ ਦਾ ਸੰਗ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਕਾ ਏਕ ਸਾਹਿਬ ਬਖ਼ਸ਼ੰਦ, ਬਖ਼ਸ਼ਣਹਾਰ ਅਗੰਮ ਅਥਾਹ ਇਕ ਅਖਵਾਈਆ।

੭ ਮਾਘ ਸ਼ਹਿਨਸ਼ਾਹੀ ਸੰਮਤ ੬ ਡੋਗਰ ਸਿੰਘ ਦੇ ਗ੍ਰਹਿ ਪਿੰਡ ਸੁੱਨੜ ਕਲਾਂ ਜ਼ਿਲਾ ਜਲੰਧਰ

ਮਾਘ ਕਹੇ ਦੁਨੀਆ ਵੇਖੀ ਰੋਜ਼ ਨਹਾਉਂਦੀ, ਤਨ ਮਾਟੀ ਖ਼ਾਕ ਕਰੇ ਸਫ਼ਾਈਆ। ਦੁਰਮਤ ਮੈਲ ਨਾ ਕੋਇ ਧੁਆਉਂਦੀ, ਅੰਤਰ ਨਿਰੰਤਰ ਵੱਜੇ ਨਾ ਸਚ ਵਧਾਈਆ। ਰਸਨਾ ਜਿਹਵਾ ਬੱਤੀ ਦੰਦ ਪ੍ਰਭ ਦਾ ਨਾਮ ਧਿਆਉਂਦੀ, ਹਿਰਦੇ ਹਰ ਨਾ ਕੋਇ ਵਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਾਗ ਗਾਉਂਦੀ, ਪੜ੍ਹ ਪੁਸਤਕ ਮਨ ਪ੍ਰਚਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਨਾ ਕੋਇ ਮਿਲਾਉਂਦੀ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਸਚਖੰਡ ਦਵਾਰ ਏਕੰਕਾਰ ਤੇਰਾ ਦਰਸ ਮੂਲ ਨਾ ਪਾਉਂਦੀ, ਨਵ ਸੱਤ ਡੇਰਾ ਕੋਇ ਨਾ ਢਾਹੀਆ। ਕਲਜੁਗ ਕੂੜੀ ਕਿਰਿਆ ਘਰ ਘਰ ਅਗਨੀ ਲਾਉਂਦੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਮਾਨਸ ਜੀਵਾਂ ਬੁੱਧੀ ਹੋਈ ਕਾਉਂ ਦੀ, ਹੰਸ ਰੂਪ ਨਾ ਕੋਇ ਬਦਲਾਈਆ। ਵਡਿਆਈ ਰਹੀ ਨਾ ਪਿਤਾ ਮਾਉਂ ਦੀ, ਇਸ਼ਟ ਗੁਰਦੇਵ ਸੀਸ ਨਾ ਕੋਇ ਝੁਕਾਈਆ। ਖੇਲ ਹੋ ਗਈ ਕੂੜ ਪਸਾਉ ਦੀ, ਚਾਰ

❋

❋

ਕੁੰਟ ਦਹਿ ਦਿਸ਼ਾ ਸਤਿ ਧਰਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਆਪਣੀ ਦਇਆ ਕਮਾਈਆ। ਮਾਘ ਕਹੇ ਪ੍ਰਭ ਦੁਨੀਆ ਵੇਖੀ ਨਹਾਤੀ ਧੋਤੀ, ਧੋਤੀ ਟਿੱਕੇ ਮਸਤਕ ਖ਼ਾਕ ਰਮਾਈਆ। ਗ਼ਫ਼ਲਤ ਵਿਚੋਂ ਉਠੀ ਨਾ ਸੋਤੀ, ਨਿੰਦਰਾ ਜਗਤ ਨਾ ਕੋਇ ਖੁਲ੍ਹਾਈਆ। ਮਾਣਕ ਬਣੇ ਕੋਇ ਨਾ ਮੋਤੀ, ਗੁਰਮੁਖ ਰੂਪ ਨਾ ਕੋਇ ਦਰਸਾਈਆ। ਅੰਤਰ ਵਾਸਨਾ ਨਿਕਲੇ ਨਾ ਖੋਟੀ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਈਆ। ਤੇਰੇ ਨਾਮ ਸ਼ਬਦ ਦੀ ਲੱਗੇ ਕੋਇ ਨਾ ਚੋਟੀ, ਸੋਈ ਸੁਰਤੀ ਨਾ ਕੋਇ ਹਿਲਾਈਆ। ਸਚ ਪ੍ਰਕਾਸ਼ ਜਗੇ ਨਾ ਜੋਤੀ, ਅੰਧ ਅੰਧੇਰ ਨਾ ਕੋਇ ਮਿਟਾਈਆ। ਤੇਰਾ ਨਾਮ ਜਪਦੇ ਪੂਜਾ ਕਰਦੇ ਰੋਟੀ, ਨਿਰਗੁਣ ਨਿਰਵੈਰ ਨਿਰਾਕਾਰ ਤੇਰਾ ਦਰਸ ਕੋਇ ਨਾ ਪਾਈਆ। ਮੈਂ ਤਕਾਂ ਨੌ ਖੰਡ ਪ੍ਰਿਥਮੀ ਸੱਤ ਦੀਪ ਕੀ ਤੇਰੀ ਧਾਰ ਧਾਰ ਸਲੋਕੀ, ਨਾਮ ਅੱਖਰ ਵੱਖਰੇ ਵੱਖਰੇ ਸਿਫ਼ਤਾਂ ਵਾਲੇ ਸਾਰੇ ਗਾਈਆ। ਬਹੁੜੀ ਤੇਰੀ ਮੰਜ਼ਲ ਆਤਮਾ ਕੋਈ ਨਾ ਪਹੁੰਚੀ, ਸਚਖੰਡ ਦਵਾਰੇ ਬੈਠਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਮਾਘ ਕਹੇ ਪ੍ਰਭ ਮੈਂ ਦੀਨ ਦੁਨੀ ਦਾ ਤੱਕਿਆ ਇਸ਼ਨਾਨ, ਅੰਮ੍ਰਿਤ ਵੇਲੇ ਉਠ ਉਠ ਨਹਾਈਆ। ਤੇਰਾ ਦਰਸ ਮਿਲੇ ਨਾ ਕਿਸੇ ਭਗਵਾਨ, ਅੰਤਰ ਰੰਗ ਨਾ ਕੋਇ ਰੰਗਾਈਆ। ਸੁਰਤੀ ਮਿਲੇ ਨਾ ਧੁਰ ਦੇ ਰਾਮ, ਸਤਿ ਵਿਚ ਨਾ ਕੋਇ ਸਮਾਈਆ। ਨਜ਼ਰ ਆਏ ਨਾ ਅਗੰਮੀ ਕਾਹਨ, ਬੰਸਰੀ ਨਾਮ ਨਾ ਕੋਇ ਸੁਣਾਈਆ। ਨੂਰੀ ਚਮਕੇ ਨਾ ਕੋਇ ਭਾਨ, ਪੈਗ਼ੰਬਰ ਧੁਰ ਮੇਲ ਨਾ ਕੋਇ ਮਿਲਾਈਆ। ਰਸਨਾ ਪੜ੍ਹਦੇ ਸਤਿਨਾਮ, ਸਤਿ ਸਤਿਵਾਦੀ ਤੇਰਾ ਦਰ ਨਾ ਕੋਇ ਰੁਨਸ਼ਾਈਆ। ਫ਼ਤਿਹ ਡੰਕਾ ਵੱਜੇ ਨਾ ਕੋਇ ਜਹਾਨ, ਪੰਚ ਵਿਕਾਰ ਸ੍ਰਿਸ਼ਟ ਹੋਈ ਹਲਕਾਈਆ। ਸ਼ਾਸ਼ਤਰ ਸਿਮਰਤ ਪੜ੍ਹਦੇ ਵੇਦ ਪੁਰਾਨ, ਅੰਜੀਲ ਕੁਰਾਨ ਅੱਖ ਉਠਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮਸਤਕ ਸਰਬ ਰਗੜਾਣ, ਪਾਹਨ ਪੂਜਸ ਝਟ ਲੰਘਾਈਆ। ਦਰੋਹੀ ਪਰਵਰਦਿਗਾਰ ਪੁਰਖ ਅਕਾਲ ਤੇਰਾ ਦਰਸ ਮੂਲ ਨਾ ਪਾਉਣ, ਨਿਜ ਨੇਤਰ ਲੋਇਣ ਨੈਣ ਨਾ ਅੱਖ ਖੁਲ੍ਹਾਈਆ। ਮਾਘ ਕਹੇ ਮੈਂ ਹੋ ਗਿਆ ਹੈਰਾਨ, ਉੱਤਰ ਪੂਰਬ ਪੱਛਮ ਦੱਖਣ ਚਾਰੋਂ ਕੁੰਟ ਵੇਖ ਵਖਾਈਆ। ਮੁਹੱਬਤ ਰਹੀ ਨਾ ਵਿਚ ਇਨਸਾਨ, ਇਨਸਾਨੀਅਤ ਸਾਰੇ ਗਏ ਗਵਾਈਆ। ਦੀਨ ਮਜ਼੍ਹਬ ਦੀ ਸ਼ਰਅ ਹੋਈ ਸ਼ੈਤਾਨ, ਹਿੰਦੂ ਮੁਸਲਿਮ ਸਿਖ ਈਸਾਈ ਕਰਨ ਲੜਾਈਆ। ਤੇਰੇ ਨਾਮ ਨੂੰ ਕਰਨ ਬਦਨਾਮ, ਕਲਮਾ ਕਾਇਨਾਤ ਕੁਰਲਾਈਆ। ਕਿਰਪਾ ਕਰ ਸਾਹਿਬ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਅੰਤਰ ਸਭ ਨੂੰ ਦੇ ਗਿਆਨ, ਪਰਦਾ ਓਹਲਾ ਦੇ ਚੁਕਾਈਆ। ਪਾਰਬ੍ਰਹਮ ਬ੍ਰਹਮ ਦੀ ਦੇ ਪਹਿਚਾਨ, ਧੁਰ ਦਾ ਨੂਰ ਕਰ ਰੁਸ਼ਨਾਈਆ। ਚਰਨ ਧੂੜ ਇਕੋ ਵਾਰ ਬਖ਼ਸ਼ ਦੇ ਸਚ ਪ੍ਰੀਤੀ ਦਾ ਇਸ਼ਨਾਨ, ਜਿਸ ਵਿਚ ਜਨਮ ਕਰਮ ਦੀ ਦੁਰਮਤ ਮੈਲ ਰਹੇ ਨਾ ਰਾਈਆ। ਤੂੰ ਠਾਕਰ ਸਵਾਮੀ ਅੰਤਰਜਾਮੀ ਪਰਮ ਪੁਰਖ ਸੁਲਤਾਨ, ਪਾਰਬ੍ਰਹਮ ਬੇਅੰਤ ਬੇਪਰਵਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਖ਼ਸ਼ ਦੇ ਇਕੋ ਵਾਰ ਸਤਿ ਸਚ ਦਾ ਦਾਨ, ਦੂਸਰ ਦਰ ਦਰਵੇਸ਼ ਹੋ ਕੇ ਮੰਗਣ ਕੋਇ ਨਾ ਜਾਈਆ।

❋

❋

੭ ਮਾਘ ਸ਼ਹਿਨਸ਼ਾਹੀ ਸੰਮਤ ੬ ਪ੍ਰਕਾਸ਼ ਕੌਰ ਦੇ ਗ੍ਰਹਿ ਪਿੰਡ ਸੁੱਨੜ ਕਲਾਂ ਜ਼ਿਲਾ ਜਲੰਧਰ

ਦੀਨ ਦੁਨੀ ਨਹਾਉਂਦੀ ਨਾਲ ਪਾਣੀ, ਜਲ ਆਬ ਨਾਲ ਵਡਿਆਈਆ। ਰਸਨਾ ਪੜ੍ਹਦੀ ਬਾਣੀ, ਢੋਲੇ ਸਿਫ਼ਤ ਸਾਲਾਹੀਆ। ਅੰਤਰ ਧਰੇ ਨਾ ਕੋਇ ਧਿਆਨੀ, ਨਿਰੰਤਰ ਪੜਦਾ ਨਾ ਕੋਇ ਉਠਾਈਆ। ਬੁੱਧੀ ਤੋਂ ਪਰੇ ਬਣੇ ਨਾ ਕੋਇ ਗਿਆਨੀ, ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਲੇਖਾ ਚੁੱਕੇ ਨਾ ਜਿਸਮ ਜਿਸਮਾਨੀ, ਜ਼ਮੀਰ ਸਕੇ ਨਾ ਕੋਇ ਬਦਲਾਈਆ। ਮੰਜ਼ਲ ਲੱਭੇ ਨਾ ਇਕ ਰੁਹਾਨੀ, ਰੂਹ ਬੁਤ ਨਾ ਵੱਜੇ ਵਧਾਈਆ। ਸੀਸ ਝੁਕੇ ਨਾ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਦੀ ਮੁਕੇ ਨਾ ਕੋਇ ਗ਼ੁਲਾਮੀ, ਜਨਮ ਕਰਮ ਦਾ ਜ਼ੰਜੀਰ ਨਾ ਕੋਇ ਕਟਾਈਆ। ਐ ਪੁਰਖ ਅਕਾਲ ਦੀਨ ਦਿਆਲ ਤੁਧ ਬਿਨ ਕਰੇ ਨਾ ਕੋਇ ਮਿਹਰਵਾਨੀ, ਮਿਹਰਵਾਨ ਸਿਰ ਹੱਥ ਨਾ ਕੋਇ ਟਿਕਾਈਆ। ਜਗਤ ਜਹਾਨ ਅੰਤਸ਼ਕਰਨ ਹੋਇਆ ਨਾਦਾਨੀ, ਬੁੱਧ ਬਿਬੇਕ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕੰਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਧੂੜ ਚਰਨ ਧੁਰ ਤੇਰਾ ਹੋਵੇ ਇਕ ਇਸ਼ਨਾਨੀ, ਆਸਾ ਰੋਗ ਰਹੇ ਨਾ ਰਾਈਆ।

੭ ਮਾਘ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਘਰ ਪਿੰਡ ਜੰਡਿਆਲਾ ਜ਼ਿਲਾ ਜਲੰਧਰ

ਮਾਘ ਕਹੇ ਪ੍ਰਭ ਸ੍ਰਿਸ਼ਟੀ ਨਹਾ ਨਹਾ ਥੱਕੀ, ਜੁਗ ਚੌਕੜੀ ਖੇਲ ਖਿਲਾਈਆ। ਬਿਨ ਤੇਰੀ ਕਿਰਪਾ ਪ੍ਰੀਤੀ ਹੋਈ ਕਿਸੇ ਨਾ ਪੱਕੀ, ਸਗਲਾ ਸੰਗ ਨਾ ਕੋਇ ਨਿਭਾਈਆ। ਮੈਂ ਚਾਰ ਕੁੰਟ ਦ੍ਰਿਸ਼ਟੀ ਸਭ ਦੀ ਤਕੀ, ਬਿਨਾ ਅੱਖਾਂ ਅੱਖ ਉਠਾਈਆ। ਸੰਤ ਸੁਹੇਲਾ ਦਿਸੇ ਨਾ ਕੋਈ ਹੱਕੀ, ਹਕੀਕਤ ਰੰਗ ਨਾ ਕੋਇ ਰੰਗਾਈਆ। ਜ਼ਿੰਦਗੀ ਸਭ ਦੀ ਪੈ ਗਈ ਨੱਟੀ, ਨਟੂਆ ਕਲਜੁਗ ਸਵਾਂਗ ਵਰਤਾਈਆ। ਤੇਰੇ ਪ੍ਰੇਮ ਦੀ ਪੜ੍ਹੇ ਕੋਇ ਨਾ ਪੱਟੀ, ਪਟਨੇ ਵਾਲਾ ਰਿਹਾ ਸੁਣਾਈਆ। ਮਨ ਕਲਪਣਾ ਚਾਰ ਕੁੰਟ ਫਿਰਦੀ ਨੱਠੀ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਿਰੀ ਦੁਹਾਈ ਤੀਰਥ ਅਠਸਠੀ, ਗੰਗਾ ਗੁਦਾਵਰੀ ਜਮਨਾ ਸੁਰਸਤੀ ਨੇਤਰ ਰੋ ਰੋ ਮਾਰੇ ਧਾਹੀਆ।

੭ ਮਾਘ ਸ਼ਹਿਨਸ਼ਾਹੀ ਸੰਮਤ ੬ ਪਿੰਦਰ ਸਿੰਘ ਦੇ ਗ੍ਰਹਿ ਪਿੰਡ ਜੰਡਿਆਲਾ ਜ਼ਿਲਾ ਜਲੰਧਰ

ਮਾਘ ਕਹੇ ਪ੍ਰਭ ਜਲ ਪਾਣੀ ਖੇਲ ਵੇਖਿਆ ਨੀਰ, ਨੇਰਨ ਨੇਰ ਧਿਆਨ ਲਗਾਈਆ। ਤੇਰਾ ਸਾਥ ਤੱਕਿਆ ਪੀਰਨ ਪੀਰ, ਪੀਰ ਪੈਗ਼ੰਬਰ ਧੁਰਦਰਗਾਹੀਆ। ਸ਼ਰਅ ਦੇ ਕਟ ਸਕਿਆ ਨਾ ਕੋਇ ਜ਼ੰਜੀਰ, ਫਾਸੀ ਗਲੋਂ ਨਾ ਕੋਇ ਲੁਹਾਈਆ। ਜਗਤ ਨਹਾਵਣ ਵਿਚ ਬਦਲੀ ਨਾ ਕਿਸੇ ਤਕਦੀਰ, ਤਦਬੀਰ ਹੱਥ ਕਿਸੇ ਨਾ ਆਈਆ। ਬਿਨ ਤੇਰੀ ਕਿਰਪਾ ਪਾਰ ਉਤਰ ਨਾ ਸਕਿਆ ਕਬੀਰ, ਕਬਰਾਂ ਤੋਂ ਬਾਹਰ ਰਿਹਾ ਜਣਾਈਆ।

❋

❋

ਤੂੰ ਮਿਹਰਵਾਨ ਮਹਿਬੂਬ ਤੇਰਾ ਖੇਲ ਅਜੀਬ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸਭ ਦੇ ਪਾਟੇ ਚੀਥੜ ਹੋਏ ਲੀਰ ਲੀਰ, ਰੰਗ ਮਜੀਠ ਨਾ ਕੋਇ ਰੰਗਾਈਆ। ਮੇਰੀ ਆਸਾ ਹੋਈ ਦਿਲਗੀਰ, ਨਿਰਾਸਾ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਸਤਿ ਸਤਿਵਾਦੀ ਦੇਣੀ ਧੀਰ ਧਰਾਈਆ। ਮਾਘ ਕਹੇ ਮੈਂ ਪ੍ਰਭੂ ਤੱਕਿਆ ਜਗਤ ਸਰੋਵਰ, ਡੂੰਘੇ ਸਾਗਰ ਫੋਲ ਫੁਲਾਈਆ। ਤੇਰੇ ਪਿਆਰ ਦਾ ਮਿਲੇ ਨਾ ਕੋਇ ਜ਼ਰ ਜ਼ੋਵਰ, ਜ਼ੇਰ ਜ਼ਜ਼ੀ ਨਾ ਕੋਇ ਵਖਾਈਆ। ਸਾਲੇਹਿਜ਼ ਸ਼ੋਜ਼ੇਨੇਵਰ, ਨੈਣ ਅੱਖ ਨਾ ਕੋਇ ਖੁਲ੍ਹਾਈਆ। ਮਾਨੇ ਜ਼ਖਤੂ ਤਜ਼ੂਨੇ ਕੋਵਰ, ਕਾਇਮ ਮੁਕਾਮ ਤੇਰਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਤੇਰੇ ਆਸ ਰਖਾਈਆ।

੭ ਮਾਘ ਸ਼ਹਿਨਸ਼ਾਹੀ ਸੰਮਤ ੬ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਸਰੀਂਹ ਜ਼ਿਲਾ ਜਲੰਧਰ

ਮਾਘ ਕਹੇ ਪ੍ਰਭ ਜਗਤ ਜਹਾਨ ਵੇਖਿਆ ਨ੍ਹਾਤਾ ਧੋਤਾ, ਸੋਹਣਾ ਰੂਪ ਬਣਾਈਆ। ਤੇਰੇ ਦਰ ਕੋਇ ਨਾ ਪਹੁੰਚਾ, ਮੰਜ਼ਲ ਹੱਕ ਨਜ਼ਰ ਕਿਸੇ ਨਾ ਆਈਆ। ਤੇਰਾ ਰੂਪ ਕਿਸੇ ਨਾ ਸੋਚਾ, ਸਤਿ ਸਰੂਪ ਨਾ ਕੋਇ ਸਮਾਈਆ। ਮਨਸਾ ਹੋਏ ਪੂਰੀ ਨਾ ਲੋਚਾ, ਲੋਇਣ ਅੱਖ ਨਾ ਕੋਇ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਮਾਰਦੇ ਗੋਤਾ, ਮਮਤਾ ਵਹਿਣ ਵਿਚ ਡੁਬਾਈਆ। ਭਾਗ ਲੱਗੇ ਨਾ ਕਾਇਆ ਕੋਠਾ, ਸਾਢੇ ਤਿੰਨ ਹੱਥ ਨਾ ਕੋਇ ਵਡਿਆਈਆ। ਮਨ ਵਾਸਨਾ ਜੀਵ ਜੰਤ ਹੋਇਆ ਥੋਥਾ, ਬੁਧ ਬਿਬੇਕ ਨਾ ਕੋਇ ਬਣਾਈਆ। ਮੈਂ ਸੁਣਿਆ ਅਗੰਮ ਸਲੋਕਾ, ਸੋਹਲਾ ਤੇਰਾ ਵਡ ਵਡਿਆਈਆ। ਜਿਸ ਨੇ ਖ਼ਬਰਦਾਰ ਕੀਤਾ ਸੰਗ ਮੁਹੰਮਦ ਚੌਦਾਂ ਤਬਕਾਂ ਚੌਦਾਂ ਲੋਕਾ, ਤਬਾ ਸਭ ਦੀ ਦਿਤੀ ਬਦਲਾਈਆ। ਚਾਰ ਕੁੰਟ ਦਹਿ ਦਿਸ਼ਾ ਕਿਸੇ ਸੰਭਲਿਆ ਨਹੀਂ ਤੇਰਾ ਮੌਕਾ, ਮੁਕੰਮਲ ਭੇਵ ਕੋਇ ਨਾ ਪਾਈਆ। ਗੋਬਿੰਦ ਦਾ ਪੂਰਾ ਹੋ ਗਿਆ ਢਈਏ ਵਾਲਾ ਢੌਂਕਾ, ਸਦੀ ਚੌਧਵੀਂ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਤੇਰੇ ਅੰਤਰ ਦੂਸਰ ਖੇਲ ਨਹੀਂ ਕਿਸੇ ਭਾਉ ਕਾ, ਭੈ ਨਜ਼ਰ ਕੋਇ ਨਾ ਆਈਆ।

੭ ਮਾਘ ਸ਼ਹਿਨਸ਼ਾਹੀ ਸੰਮਤ ੬ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਸਰੀਂਹ ਜ਼ਿਲਾ ਜਲੰਧਰ

ਮਾਘ ਕਹੇ ਮੈਂ ਦਰ ਦਵਾਰੇ ਝੁਕਾ, ਗ੍ਰਹਿ ਠਾਂਡੇ ਸੀਸ ਨਿਵਾਈਆ। ਸ਼ਬਦੀ ਧਾਰ ਸ਼ਬਦ ਸੰਦੇਸਾ ਪੁਛਾ, ਜਗਤ ਵਿਦਿਆ ਨਾ ਕੋਇ ਵਡਿਆਈਆ। ਮੈਂ ਖੇਲ ਕਰਨਾ ਦੀਪ ਕੁਸ਼ਾ, ਕਛ ਮਛ ਦੇ ਮਾਲਕ ਦੇਣਾ ਜਣਾਈਆ। ਕੀ ਝਗੜਾ ਪਾਉਣਾ ਤਨ ਮਾਟੀ ਜੁੱਸਾ, ਜਿਸਮ ਜ਼ਮੀਰ ਦੇਣਾ ਬਦਲਾਈਆ। ਕਿਸ ਬਿਧ ਮੁਹੰਮਦ ਲੇਖਾ ਮੁਕਾ, ਮੁਕੰਮਲ ਦੇਣਾ ਦ੍ਰਿੜਾਈਆ। ਈਸਾ ਰਹੇ ਨਾ ਰੁੱਠਾ, ਮੂਸਾ ਜੋੜ ਜੁੜਾਈਆ। ਪਾਰਬ੍ਰਹਮ ਤੇਰਾ ਲੇਖਾ ਦੀਨ ਦੁਨੀ ਹੋਣਾ ਪੁੱਠਾ, ਕੀ ਪੁੱਠੀ ਕਲ ਵਰਤਾਈਆ। ਜਾਪ ਰਹਿਣਾ ਨਹੀਂ ਕਿਸੇ ਦਾ ਬੁਲ੍ਹਾਂ ਬੁੱਟਾਂ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਕਵਣ

❋

❋

ਕੂਟ ਕਵਣ ਦਿਸ਼ਾ ਤੇਰੇ ਹੁਕਮ ਦੀ ਪੈਣੀ ਲੁੱਟਾ, ਲੁਟੇਰਾ ਕੂੜ ਕੁਕਰਮ ਨਾਲ ਮਿਲਾਈਆ। ਸੀਸ ਤੇਰੇ ਕਦਮਾਂ ਸੁੱਟਾਂ, ਚਰਨ ਕਵਲ ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਵਿੱਤਰ ਦਿਸੇ ਕੋਇ ਨਾ ਕਾਇਆ ਬੁਤਾ, ਬੁਤਖ਼ਾਨੇ ਨਵ ਸੱਤ ਦੇਣ ਦੁਹਾਈਆ।

੭ ਮਾਘ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਖੇੜਾ ਜ਼ਿਲਾ ਜਲੰਧਰ

ਮਾਘ ਕਹੇ ਪ੍ਰਭ ਮੈਂ ਵੇਖੀ ਸ੍ਰਿਸ਼ਟੀ ਥੱਕੀ ਮਾਂਦੀ, ਜਨਮ ਜਨਮ ਦਾ ਪੰਧ ਨਾ ਕੋਇ ਮੁਕਾਈਆ। ਸਚ ਸਰੋਵਰ ਮੂਲ ਕੋਇ ਨਾ ਨਹਾਂਦੀ, ਅਠਸਠ ਤੀਰਥ ਕੰਮ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਦੀ ਬਣੀ ਪਾਂਧੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਲਾਲਚ ਪੈ ਗਿਆ ਰੁੱਪਾ ਚਾਂਦੀ, ਨਾਮ ਅਮੋਲਕ ਹੀਰਾ ਨਾਮ ਤੇਰਾ ਹੱਥ ਕਿਸੇ ਨਾ ਆਈਆ। ਦੀਨ ਮਜ਼੍ਹਬ ਦੋਂਹ ਧਿਰਾਂ ਦੀ, ਜ਼ਾਤ ਪਾਤੀ ਖੋਜ ਖੁਜਾਈਆ। ਸ਼ਰਅ ਸ਼ਰਅ ਨਾਲ ਟਕਰਾਂਦੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਦੀਨ ਦੁਨੀ ਵੇਖੀ ਥੱਕੀ ਟੁੱਟੀ, ਆਤਮ ਪਰਮਾਤਮ ਟੁੱਟੀ ਗੰਢ ਨਾ ਕੋਇ ਪਵਾਈਆ। ਸ੍ਰੀ ਭਗਵਾਨ ਤੇਰੇ ਨਾਲੋਂ ਲਿਵ ਸਭ ਦੀ ਛੁੱਟੀ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਤੈਨੂੰ ਗਾਉਂਦੇ ਰਸਨਾ ਬੁੱਲਾਂ ਬੁੱਟੀਂ, ਹਿਰਦੇ ਸਕਿਆ ਨਾ ਕੋਇ ਵਸਾਈਆ। ਸਤਿ ਧਰਮ ਦਾ ਗਾਨਾ ਰਿਹਾ ਕਿਸੇ ਨਾ ਗੁਟੀਂ, ਗੋਬਿੰਦ ਖੰਡਾ ਖੜਗ ਨਾ ਕੋਇ ਉਠਾਈਆ। ਦਰੋਹੀ ਸ੍ਰਿਸ਼ਟੀ ਦੀ ਅੰਤਰ ਧਾਰ ਗਈ ਲੁੱਟੀ, ਕਲਜੁਗ ਲੁਟੇਰਾ ਸਭ ਨੂੰ ਗਿਆ ਖਾਈਆ। ਮੁਹੱਬਤ ਵਾਲੀ ਜੜ੍ਹ ਗਈ ਪੁੱਟੀ, ਪਿਤਾ ਪੂਤ ਕਰੇ ਲੜਾਈਆ। ਸਵਾਣੀ ਸੁਰਤ ਨਾ ਉਠੀ ਸੁੱਤੀ, ਸ਼ਬਦੀ ਕੰਤ ਨਾ ਅੰਗ ਲਗਾਈਆ। ਸਾਢੇ ਤਿੰਨ ਹੱਥ ਸੋਹੇ ਨਾ ਰੁਤੀ, ਰੰਗ ਮਜੀਠ ਨਾ ਕੋਇ ਚੜ੍ਹਾਈਆ। ਤੇਰੀ ਆਤਮ ਤੇਰੇ ਨਾਲੋਂ ਲੁਕੀ, ਪਰਮਾਤਮ ਤੇਰਾ ਨੂਰ ਦਰਸ ਕੋਇ ਨਾ ਪਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਦੀ ਚੌਧਵੀਂ ਅੰਤਮ ਪੁਛੀਂ, ਘਰ ਘਰ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵਡੇ ਤੇਰੀ ਵਡਿਆਈਆ। ਦੀਨ ਦੁਨੀ ਦਾ ਰਿਹਾ ਧਰਮ ਨਾ ਨਾਤਾ, ਪ੍ਰਭ ਵੇਖੀ ਖ਼ਲਕ ਖ਼ੁਦਾਈਆ। ਤੇਰਾ ਨੂਰ ਨਜ਼ਰ ਨਾ ਆਏ ਧੁਰ ਦਾ ਦਾਤਾ, ਦਾਤਾਰ ਤੇਰਾ ਪੜਦਾ ਨਾ ਕੋਇ ਉਠਾਈਆ। ਜਿਧਰ ਤਕਾਂ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਪੜ੍ਹਦੇ ਗਾਥਾ, ਅੱਖਰਾਂ ਵਾਲੀ ਸਿਫ਼ਤ ਸਾਲਾਹੀਆ। ਤੇਰੀ ਮੰਜ਼ਲ ਚੜ੍ਹੇ ਨਾ ਕੋਇ ਪੁਰਖ ਸਮਰਾਥਾ, ਦਰਗਹ ਸਾਚੀ ਸਚਖੰਡ ਦਵਾਰੇ ਮਿਲਣ ਕੋਇ ਨਾ ਆਈਆ। ਦੀਨ ਮਜ਼੍ਹਬ ਵਰਨ ਬਰਨ ਜ਼ਾਤ ਪਾਤ ਖੁਲ੍ਹਿਆ ਹਾਟਾ, ਤਨ ਵਜੂਦ ਮਾਟੀ ਖ਼ਾਕ ਰਹੇ ਵਿਕਾਈਆ। ਤੇਰਾ ਨਾਮ ਕਲਮਾ ਦਿਸੇ ਕੋਇ ਨਾ ਸਾਚਾ, ਸਚ ਵਿਚ ਸਚ ਨਾ ਕੋਇ ਸਮਾਈਆ। ਝਗੜਾ ਤੱਕਿਆ ਜੀਓ ਪਿੰਡ ਕਾਚਾ, ਪੰਜ ਤਤ ਸਾਂਤਕ ਸਤਿ ਨਾ ਕੋਇ ਕਰਾਈਆ। ਕਿਰਪਾ ਨਿਧਾਨ ਸਵਾਮੀ ਠਾਕਰ ਕਲਜੁਗ ਅੰਤ ਇਕ ਬੇਨੰਤੀ ਇਕੋ ਮੰਨ ਆਖਾ, ਆਖ਼ਰ ਨਿਉਂ ਨਿਉਂ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰਦੇ ਭਵਿਖਤ ਵਾਕਾ,

❋

❋

ਪੇਸ਼ੀਨਗੋਈਆਂ ਆਪਣੇ ਸੰਗ ਰਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਦਾ ਬਦਲ ਦੇ ਖ਼ਾਕਾ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਹਰਿਜਨ ਖੋਲ੍ਹੀਂ ਅੰਦਰੋਂ ਤਾਕਾ, ਪਰਦਾ ਨਿਰੰਤਰ ਰਹਿਣ ਨਾ ਪਾਈਆ। ਤੂੰ ਸਾਹਿਬ ਸਤਿਗੁਰ ਸਦਾ ਸਦਾ ਸਮਰਾਥਾ, ਸਮਰਥ ਤੇਰੀ ਇਕ ਸਰਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੂੰ ਮੇਰਾ ਮੈਂ ਤੇਰਾ ਮਾਨਵ ਜ਼ਾਤੀ ਦੱਸ ਦੇ ਗਾਥਾ, ਗਹਿਰ ਗੰਭੀਰ ਬੇਨਜ਼ੀਰ ਆਪਣਾ ਨਾਮ ਸਮਝਾਈਆ। ਸਚ ਧਰਮ ਦਾ ਸਤਿਜੁਗ ਧਰਨੀ ਧਰਤ ਧਵਲ ਧੌਲ ਉਤੇ ਧਰਮ ਦਾ ਬਣ ਆਕਾ, ਕਲਜੁਗ ਕੂੜੀ ਕਿਰਿਆ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹਰਿਜਨ ਸਾਚੇ ਹੋਣਾ ਰਾਖਾ, ਰੱਖਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ।

੭ ਮਾਘ ਸ਼ਹਿਨਸ਼ਾਹੀ ਸੰਮਤ ੬ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰਾਂ ਜ਼ਿਲਾ ਜਲੰਧਰ

ਧਰਨੀ ਕਹੇ ਹਾਏ ਉਫ਼ ਮੇਰਿਆ ਅੱਬਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਨਵ ਸੱਤ ਤੇਰਾ ਨੂਰੀ ਨੂਰ ਕੋਇ ਨਾ ਲੱਭਾ, ਚੰਦ ਚਾਂਦਨਾ ਨਾ ਕੋਇ ਰੁਸ਼ਨਾਈਆ। ਦੀਪਕ ਸ਼ਮ੍ਹਾਂ ਸਤਿ ਸਰੂਪ ਕੋਇ ਨਾ ਜਗਾ, ਅੰਧ ਅੰਧੇਰ ਨਾ ਕੋਇ ਗਵਾਈਆ। ਮੰਜ਼ਲ ਮਿਲੇ ਨਾ ਕਿਸੇ ਉਪਰ ਸ਼ਾਹ ਰਗਾ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਸ਼ਬਦ ਅਨਾਦੀ ਨਾਦ ਕੋਇ ਨਾ ਵੱਜਾ, ਅਨੁਰਾਗੀ ਰਾਗ ਨਾ ਕੋਇ ਸੁਣਾਈਆ। ਕੂੜ ਕਿਰਿਆ ਪਾਰ ਹੋਏ ਕਿਸੇ ਨਾ ਹੱਦਾ, ਸਤਿ ਸਚ ਨਾ ਕੋਇ ਪਰਗਟਾਈਆ। ਆਤਮ ਰਸ ਅੰਮ੍ਰਿਤ ਪੀਵੇ ਕੋਇ ਨਾ ਮਧਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਸਚ ਦਵਾਰ ਏਕੰਕਾਰ ਤੇਰੇ ਮੰਦਰ ਕੋਇ ਨਾ ਸਜਾ, ਸਾਜਣ ਸੰਗ ਨਾ ਕੋਇ ਰਖਾਈਆ। ਮੇਰੇ ਉਤੇ ਕਰ ਕੇ ਵੇਖ ਲੈ ਗਜਾ, ਲੱਖ ਚੁਰਾਸੀ ਫੋਲ ਫੁਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਲਏ ਕੋਈ ਨਾ ਮਜ਼ਾ, ਤੈਨੂੰ ਮਜ਼ਾਕ ਕਰੇ ਖ਼ਲਕ ਖ਼ੁਦਾਈਆ। ਬਿਨ ਤੇਰੀ ਕਿਰਪਾ ਚਲੇ ਕੋਈ ਨਾ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਵੇਖਣਾ ਧਿਆਨ ਲਗਾਈਆ। ਮੇਰਾ ਅੰਤ ਅਖ਼ੀਰ ਬੇਨਜ਼ੀਰ ਨਿਰਮਾਣਤਾ ਵਿਚ ਸੱਦਾ, ਹੋਕਾ ਹੱਕ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੇਰੇ ਪ੍ਰਭ ਸਾਹਿਬ ਸਵਾਮੀ ਮੀਤ, ਹਰਿ ਸੱਜਣ ਦਿਆਂ ਸੁਣਾਈਆ। ਤ੍ਰੈਗੁਣ ਦਿਸੇ ਨਾ ਕੋਇ ਅਤੀਤ, ਤ੍ਰੈਭਵਣ ਧਨੀ ਤੇਰਾ ਦਰਸ ਕੋਇ ਨਾ ਪਾਈਆ। ਸਤਿ ਸਚ ਦੀ ਰਹੀ ਕੋਈ ਨਾ ਰੀਤ, ਕੂੜ ਕਿਰਿਆ ਜਗਤ ਵਡਿਆਈਆ। ਸਿਰ ਝੁਕੇ ਨਾ ਕੋਇ ਜਗਦੀਸ, ਜਗਦੀਸ਼ਰ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਰਹੀ ਨਾ ਕੋਇ ਹਦੀਸ, ਹਜ਼ਰਤ ਬੈਠੇ ਮੁਖ ਭਵਾਈਆ। ਝਗੜਾ ਪਿਆ ਊਚ ਨੀਚ, ਜ਼ਾਤ ਪਾਤ ਰਹੀ ਕੁਰਲਾਈਆ। ਸਚ ਨਾਮ ਕਰੇ ਨਾ ਕੋਇ ਬਖ਼ਸ਼ੀਸ਼, ਰਹਿਮਤ ਹੱਕ ਨਾ ਕੋਇ ਕਮਾਈਆ। ਕਲਜੁਗ ਕੂੜ ਕੁੜਿਆਰ ਫਿਰੇ ਅਬਲੀਸ, ਮਨ ਮਮਤਾ ਨਾਲ ਮਿਲਾਈਆ। ਦਰੋਹੀ ਤੇਰੇ ਅੱਗੇ ਮੇਰੀ ਇਕੋ ਚੀਕ, ਚਰਨ ਕਵਲ ਰੋ ਕੇ ਦਿਆਂ ਦੁਹਾਈਆ। ਆਪਣਾ ਸਮਾਂ

❋

❋

ਤਕ ਲੈ ਵੇਖ ਲੈ ਤਾਰੀਖ, ਜੋ ਅਵਤਾਰ ਪੈਗ਼ੰਬਰ ਗੁਰ ਭਵਿਖਤਾਂ ਵਿਚ ਗਏ ਜਣਾਈਆ। ਮਿਹਰਵਾਨ ਮਹਿਬੂਬ ਲਾਸ਼ਰੀਕ, ਪਰਵਰਦਿਗਾਰ ਦਇਆ ਕਮਾਈਆ। ਤੇਰੇ ਵਿਚ ਹੱਕ ਤੌਫ਼ੀਕ, ਤਾਰੀਫ਼ ਤੇਰੀ ਵਿਚ ਸਿਫ਼ਤ ਸਾਲਾਹੀਆ। ਕਲਜੁਗ ਕੂੜੀ ਕਿਰਿਆ ਮੇਟ ਦੇ ਲੀਕ, ਸਤਿ ਧਰਮ ਦਾ ਸਚ ਰਾਹ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਵੇਖ ਲੈ ਆ ਕੇ ਮੇਰੀ ਉਪਰ ਛਾਤੀ, ਸੀਨਾ ਆਪਣਾ ਖੋਜ ਖੁਜਾਈਆ। ਮੇਲਾ ਮਿਲੇ ਨਾ ਕਿਸੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਨਵ ਸੱਤ ਅੰਧੇਰੀ ਰਾਤੀ, ਨੂਰ ਨੁਰਾਨਾ ਚੰਦ ਨਾ ਕੋਇ ਚਮਕਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਅਧਵਾਟੇ ਬੈਠੀ ਤੇਰੀ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲੇ ਕੋਈ ਨਾ ਸਾਥੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਜੀਵਣ ਜ਼ਿੰਦਗੀ ਬਦਲੇ ਨਾ ਕਿਸੇ ਹਯਾਤੀ, ਆਬੇਹਯਾਤ ਨਾ ਕੋਇ ਪਿਆਈਆ। ਝਗੜਾ ਪਿਆ ਕਾਗ਼ਜ਼ਾਤੀ, ਦੀਨ ਮਜ਼੍ਹਬ ਸ਼ਰਅ ਦੀ ਕਰੇ ਲੜਾਈਆ। ਨੂਰ ਨਜ਼ਰ ਨਾ ਆਏ ਤੇਰਾ ਆਫ਼ਤਾਬੀ ਮਹਿਰਾਬੀ, ਮਿਹਰ ਮੁਹੱਬਤ ਤੇਰੀ ਨਾ ਕੋਇ ਦ੍ਰਿੜਾਈਆ। ਜੋ ਸੰਦੇਸ਼ਾ ਦੇ ਕੇ ਆਇਆ ਨਾਨਕ ਨਿਰਗੁਣ ਸਰਗੁਣ ਬਗ਼ਦਾਦੀ, ਬਗ਼ਲਗੀਰ ਹੋ ਕੇ ਲੇਖਾ ਪਿਛਲਾ ਪੂਰ ਕਰਾਈਆ। ਮੇਰੀ ਆਦਿ ਅੰਤ ਦੀ ਇਕ ਆਵਾਜ਼ੀ, ਆਰਜ਼ੂ ਵਿਚ ਸੀਸ ਨਿਵਾਈਆ। ਸਦੀ ਚੌਧਵੀਂ ਬਣਨਾ ਮੇਰਾ ਇਮਦਾਦੀ, ਸਿਰ ਆਪਣਾ ਹੱਥ ਟਿਕਾਈਆ। ਸ਼ਰਅ ਦਾ ਰਹੇ ਨਾ ਕੋਇ ਕਾਜ਼ੀ, ਕਜ਼ੀਆ ਸਭ ਦਾ ਦੇਣਾ ਚੁਕਾਈਆ। ਉਮਤ ਦੀ ਰਹੇ ਨਾ ਕੋਇ ਅਰਾਜ਼ੀ, ਹਿੱਸਾ ਵੰਡ ਨਾ ਕੋਇ ਵੰਡਾਈਆ। ਮੇਰਾ ਲੇਖਾ ਲਹਿਣਾ ਦੇਣਾ ਮਾਨਵ ਜ਼ਾਤੀ ਕਰਨਾ ਮਤਵਾਜ਼ੀ, ਮਿਹਰਵਾਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਮੇਰੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭ ਵੇਖ ਲੈ ਆਪਣਾ ਜਗਤ, ਦੀਨ ਦੁਨੀ ਖੋਜ ਖੁਜਾਈਆ। ਪਿਛਲੇ ਕੌਲ ਇਕਰਾਰਾਂ ਦੀ ਤਕ ਲੈ ਸ਼ਰਤ, ਪੇਸ਼ੀਨਗੋਈਆਂ ਵੇਖ ਵਖਾਈਆ। ਤੇਰਾ ਸਮਾਂ ਆ ਗਿਆ ਵਕਤ, ਘੜੀ ਪਲ ਦਏ ਗਵਾਹੀਆ। ਆਪਣੀ ਕਿਰਪਾ ਨਾਲ ਬਣਾ ਲੈ ਗੁਰਮੁਖ ਸੁਹੇਲੇ ਭਗਤ, ਹਰਿਜਨ ਆਪਣੇ ਰੰਗ ਰੰਗਾਈਆ। ਉਨ੍ਹਾਂ ਲੇਖੇ ਲਾ ਲੈ ਬੂੰਦ ਰਕਤ, ਜਿਹੜੇ ਆਤਮ ਪਰਮਾਤਮ ਤੇਰਾ ਰਾਗ ਅਲਾਈਆ। ਉਹ ਲੱਖ ਚੁਰਾਸੀ ਫੇਰ ਆਵਣ ਨਾ ਪਰਤ, ਪਤਿਪਰਮੇਸ਼ਵਰ ਤੇਰੇ ਵਿਚ ਸਮਾਈਆ। ਲੇਖਾ ਪੂਰਾ ਕਰ ਦੇ ਅਰਸ਼ ਫ਼ਰਸ਼, ਦੋ ਜਹਾਨਾਂ ਡੇਰਾ ਢਾਹੀਆ। ਮੇਰੀ ਬੇਨੰਤੀ ਮਨਜ਼ੂਰ ਕਰ ਦੇ ਅਰਜ਼, ਆਰਜ਼ੂ ਤੇਰੇ ਅੱਗੇ ਰਖਾਈਆ। ਗ਼ਰੀਬ ਨਿਮਾਣਿਆਂ ਵੰਡੀਂ ਦਰਦ, ਕੋਝੇ ਕਮਲਿਆਂ ਗਲੇ ਲਗਾਈਆ। ਸ਼ਰਅ ਦੀ ਛੁਰੀ ਮੇਟ ਦੇ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਆਪਣੀ ਖੇਲ ਦੱਸੀਂ ਅਸਚਰਜ, ਅਚਰਜ ਆਪਣਾ ਰੰਗ ਦੇਣਾ ਰੰਗਾਈਆ। ਜੋਧਾ ਸੂਰਬੀਰ ਮਰਦਾਨਾ ਮਰਦ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਅੰਧੇਰ ਗਰਦ, ਧੁੰਦ ਵਿਕਾਰ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਸ਼ਬਦੀ (ਧਾਰ) ਹੋ ਕੇ ਆਉਣਾ ਪਰਤ, ਪਤਿਪਰਮੇਸ਼ਵਰ ਉਪਰ ਧਰਨੀ ਧਰਤ ਧਵਲ ਧੌਲ ਆਪਣਾ ਰੰਗ ਦੇਣਾ ਰੰਗਾਈਆ।

❋

❋

੮ ਮਾਘ ਸ਼ਹਿਨਸ਼ਾਹੀ ਸੰਮਤ ੬ ਸਰਵਣ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭ ਮੇਰਾ ਉਤਮ ਕਰਦੇ ਕਰਮ, ਸ਼੍ਰੇਸ਼ਟ ਆਪਣੀ ਦਇਆ ਕਮਾਈਆ। ਮੇਰੇ ਉਤੇ ਸਚ ਦਾ ਹੋਵੇ ਧਰਮ, ਅਧਰਮੀ ਨਜ਼ਰ ਕੋਇ ਨਾ ਆਈਆ। ਝਗੜਾ ਮੇਟ ਦੇ ਮਾਟੀ ਚਰਮ, ਚੰਮ ਦ੍ਰਿਸ਼ਟੀ ਸਭ ਦੀ ਦੇ ਬਦਲਾਈਆ। ਜ਼ਾਤ ਪਾਤ ਦਾ ਰਹੇ ਨਾ ਭਰਮ, ਆਤਮ ਬ੍ਰਹਮ ਦੇ ਸਮਝਾਈਆ। ਨੇਤਰ ਖੋਲ੍ਹ ਦੇ ਹਰਨ ਫਰਨ, ਹਰਿਜਨ ਸਾਚੇ ਲੈ ਉਪਜਾਈਆ। ਆਪਣੇ ਲੇਖੇ ਲਾ ਲੈ ਸਭ ਦਾ ਜਰਮ, ਜਨਮ ਆਪਣੀ ਝੋਲੀ ਪਾਈਆ। ਝਗੜਾ ਮੇਟ ਦੇ ਵਰਨ ਬਰਨ, ਇਕੋ ਰੰਗ ਦੇਣਾ ਚੜ੍ਹਾਈਆ। ਮੈਂ ਨਿਮਾਣੀ ਹੋ ਕੇ ਡਿੱਗਾਂ ਤੇਰੀ ਸਰਨ, ਚਰਨ ਧੂੜ ਖ਼ਾਕ ਰਮਾਈਆ। ਤੂੰ ਆਦਿ ਜੁਗਾਦਿ ਦਾ ਕਰਤਾ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਮੈਂ ਚਾਹੁੰਦੀ ਦੀਨ ਦੁਨੀ ਤੇਰਾ ਇਕੋ ਢੋਲਾ ਪੜ੍ਹਨ, ਇਕੋ ਧੁਰ ਦਾ ਨਾਮ ਵਡਿਆਈਆ। ਸਚਖੰਡ ਨਿਵਾਸੀ ਤੇਰੀ ਮੰਜ਼ਲ ਚੜ੍ਹਨ, ਜਗਤ ਵਿਕਾਰ ਅੱਗੇ ਹੋ ਨਾ ਕੋਇ ਅਟਕਾਈਆ। ਸਚਖੰਡ ਦੁਆਰੇ ਪੁੱਜਣ ਤੇਰੇ ਦਰਨ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਇਕ ਸਰਨਾਈਆ। ਧਰਨੀ ਕਹੇ ਪ੍ਰਭ ਮੇਰੀ ਨਮੋਂ ਨਮੋਂ ਨਿਮਸਕਾਰਾ, ਡੰਡਾਵਤ ਸੱਯਦਾ ਸੀਸ ਝੁਕਾਈਆ। ਤੂੰ ਆਦਿ ਅੰਤ ਦਾ ਪਰਵਰਦਿਗਾਰਾ, ਪੁਰਖ ਅਕਾਲਾ ਬੇਪਰਵਾਹੀਆ। ਲੱਖ ਚੁਰਾਸੀ ਮਿੱਤਰ ਪਿਆਰਾ, ਚਾਰੇ ਖਾਣੀ ਰੰਗ ਰੰਗਾਈਆ। ਸ਼ਾਹੋ ਭੂਪ ਵਡ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਸੇਵਾਦਾਰਾ, ਅਵਤਾਰ ਪੈਗ਼ੰਬਰ ਗੁਰ ਤੇਰਾ ਨਾਮ ਸ਼ਬਦ ਕਰਨ ਸ਼ਨਵਾਈਆ। ਮੇਰੇ ਸਾਹਿਬ ਸਵਾਮੀ ਤੇਰੇ ਕੋਲ ਅਗੰਮ ਭੰਡਾਰਾ, ਨਿਰਗੁਣ ਸਰਗੁਣ ਦਏਂ ਵਰਤਾਈਆ। ਕਲਜੁਗ ਮੇਟ ਦੇ ਧੂੰਆਂਧਾਰਾ, ਸਤਿਜੁਗ ਸਚ ਚੰਦ ਕਰ ਰੁਸ਼ਨਾਈਆ। ਮਾਨਵ ਜ਼ਾਤੀ ਬਖ਼ਸ਼ ਪਿਆਰਾ, ਚਾਰ ਵਰਨ ਅਠਾਰਾਂ ਬਰਨ ਕਰੇ ਨਾ ਕੋਇ ਲੜਾਈਆ। ਤੇਰਾ ਧਰਮ ਦਾ ਸਾਂਝਾ ਹੋਵੇ ਇਕ ਦਵਾਰਾ, ਜਿਸ ਭਗਤ ਦਵਾਰ ਹਰਿਜਨ ਬੈਠਣ ਚਾਈਂ ਚਾਈਂਆ। ਇਕੋ ਨਾਮ ਸ਼ਬਦ ਹੋਵੇ ਜੈਕਾਰਾ, ਕਲਮਾ ਇਕੋ ਸਿਫ਼ਤ ਸਾਲਾਹੀਆ। ਤੂੰ ਆਤਮ ਪਰਮਾਤਮ ਪਰਮਾਤਮ ਆਤਮ ਮੀਤ ਮੁਰਾਰਾ, ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਅੰਮ੍ਰਿਤ ਰਸ ਬੂੰਦ ਬਖ਼ਸ਼ ਦੇ ਠੰਡੀ ਠਾਰਾ, ਅਗਨੀ ਤਤ ਦੇ ਗਵਾਈਆ। ਸਤਿ ਧਰਮ ਦਾ ਮੇਰੇ ਉਤੇ ਸਤਿ ਪਾ ਦੇ ਵਰਤਾਰਾ, ਸਤਿ ਸਤਿਵਾਦੀ ਪੜਦਾ ਦੇਣਾ ਉਠਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਨੂਰ ਹੋਵੇ ਚਮਤਕਾਰਾ, ਜੋਤੀ ਜਾਤੇ ਡਗਮਗਾਈਆ। ਅੰਤ ਕੰਤ ਭਗਵੰਤ ਧੂੜੀ ਮਸਤਕ ਲਾਵਾਂ ਛਾਰਾ, ਖ਼ਾਕ ਆਪਣਾ ਰੰਗ ਰੰਗਾਈਆ। ਦੀਨ ਦੁਨੀ ਦਾ ਸਾਂਝਾ ਕਰ ਵਿਵਹਾਰਾ, ਵਿਵਹਾਰੀ ਆਪਣੀ ਖੇਲ ਖਿਲਾਈਆ। ਗੁਰਮੁਖ ਗੁਰਸਿਖ ਹਰਿਜਨ ਨਿਤ ਨਵਿਤ ਬਖ਼ਸ਼ ਦੀਦਾਰਾ, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਾਧਾਰ ਦੋ ਜਹਾਨ ਸੱਚੀ ਸਰਕਾਰਾ, ਦਰ ਤੇਰੇ ਧੁਰ ਦੀ ਆਸ ਰਖਾਈਆ।

❋

❋

੮ ਮਾਘ ਸ਼ਹਿਨਸ਼ਾਹੀ ਸੰਮਤ ੬ ਮਨਜੀਤ ਕੌਰ ਦੇ ਗ੍ਰਹਿ ਪਿੰਡ ਨੂਰ ਪੁਰ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭ ਤੇਰੀ ਚਰਨ ਧੂੜੀ ਲਾਵਾਂ ਖ਼ਾਕ, ਖ਼ਾਕੀ ਖ਼ਾਕ ਮਿਲੇ ਵਡਿਆਈਆ। ਮਿਹਰਵਾਨ ਮਹਿਬੂਬ ਦੀਨ ਦੁਨੀ ਕਰਦੇ ਪਾਕ, ਪਤਿਤ ਪੁਨੀਤ ਦੇ ਕਰਾਈਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਸਤਿ ਚੰਦ ਕਰ ਰੁਸ਼ਨਾਈਆ। ਮੇਰੀ ਬੇਨੰਤੀ ਇਕੋ ਅਰਦਾਸ, ਨਿਉਂ ਨਿਉਂ ਸੀਸ ਝੁਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧਰਮ ਦੀ ਹੋਵੇ ਰਾਸ, ਰਸਤਾ ਇਕੋ ਦੇਣਾ ਪਰਗਟਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰੀ ਕਰਨੀ ਆਸ, ਜੋ ਭਵਿਖਤਾਂ ਵਿਚ ਗਏ ਸੁਣਾਈਆ। ਤੇਰਾ ਖੇਲ ਤਕਾਂ ਉਪਰ ਆਕਾਸ਼, ਗਗਨ ਗਗਨੰਤਰ ਵੱਜੇ ਵਧਾਈਆ। ਕਿਰਪਾ ਕਰ ਲੋਕਮਾਤ, ਮਿਹਰ ਨਜ਼ਰ ਨਜ਼ਰ ਉਠਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਮਾਰ ਝਾਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਤਿ ਪ੍ਰੇਮ ਦਾ ਜੋੜ ਨਾਤ, ਰਿਸ਼ਤਾ ਮੁਹੱਬਤ ਵਿਚ ਰਖਾਈਆ। ਚਾਰ ਜੁਗ ਦਾ ਝਗੜਾ ਰਹੇ ਨਾ ਕਾਗ਼ਜ਼ਾਤ, ਕਲਮਾ ਕਲਮੇ ਨਾਲ ਨਾ ਕੋਇ ਟਕਰਾਈਆ। ਸਦੀ ਚੌਧਵੀਂ ਲੇਖੇ ਲਾ ਆਪਣੀ ਖ਼ਿਦਮਾਤ, ਖ਼ਾਦਮ ਹੋ ਕੇ ਸੀਸ ਨਿਵਾਈਆ। ਧਰਮ ਦੀ ਧਾਰ ਮੇਰੇ ਉਤੇ ਦਿਸੇ ਨਾ ਕੋਇ ਜਮਾਤ, ਸਤਿ ਸਤਿ ਵਿਚ ਨਾ ਕੋਇ ਸਮਾਈਆ। ਜੋ ਨਿਰਗੁਣ ਸਰਗੁਣ ਧਾਰ ਨਾਨਕ ਗੋਬਿੰਦ ਗਿਆ ਆਖ, ਬਿਨ ਅੱਖਰਾਂ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੇ ਪ੍ਰਭ ਸਾਹਿਬ ਸਵਾਮੀ ਮੀਤੇ, ਧੁਰ ਸੱਜਣ ਦਿਆਂ ਦ੍ਰਿੜਾਈਆ। ਮੇਰੇ ਉਤੇ ਆ ਨਿਰਗੁਣ ਸਰਗੁਣ ਧਾਰ ਨੀਚੇ, ਨਿਰਗੁਣ ਆਪਣਾ ਫੇਰਾ ਪਾਈਆ। ਜੁਗ ਚੌਕੜੀ ਪਿਛਲੇ ਬੀਤੇ, ਕਲਜੁਗ ਵੇਖੇ ਨੈਣ ਉਠਾਈਆ। ਝਗੜਾ ਪਿਆ ਮੰਦਰ ਮਸੀਤੇ, ਕਾਅਬੇ ਰੋ ਰੋ ਦੇਣ ਦੁਹਾਈਆ। ਮਿਹਰਵਾਨ ਮਿਹਰ ਕਰ ਤ੍ਰੈਗੁਣ ਅਤੀਤੇ, ਤ੍ਰੈਭਵਨ ਧਨੀ ਤੇਰੀ ਸਰਨਾਈਆ। ਲਹਿਣਾ ਦੇਣਾ ਵੇਖ ਦਸ ਦਸਮੇਸ ਗੋਬਿੰਦ ਅੰਗੀਠੇ, ਸੰਦੇਸ਼ਾ ਕਵਣ ਧਾਰ ਜਣਾਈਆ। ਬਹੁੜੀ ਕਿਉਂ ਮੇਰੇ ਉਤੇ ਕਲਜੁਗ ਜੀਵ ਹੋਏ ਕੌੜੇ ਰੀਠੇ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਤੇਰੇ ਉਤੇ ਰਹੀ ਨਾ ਕਿਸੇ ਪਰਤੀਤੇ, ਪ੍ਰੀਤਮ ਮਿਲਣ ਕੋਇ ਨਾ ਪਾਈਆ। ਸਚਖੰਡ ਪੁੱਜੇ ਨਾ ਕੋਇ ਨਜ਼ਦੀਕੇ, ਜਨਮ ਜਨਮ ਦਾ ਪੰਧ ਮੁਕਾਈਆ। ਝਗੜਾ ਪਿਆ ਹਸਤ ਕੀਟੇ, ਊਚ ਨੀਚ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਸਤਿਗੁਰ ਪੁਰਖ ਏਕ, ਹਰਿ ਸਾਹਿਬ ਤੇਰੀ ਸਰਨਾਈਆ। ਸਾਚੀ ਰਹੀ ਕੋਇ ਨਾ ਟੇਕ, ਟਿੱਕਾ ਨਾਮ ਨਾ ਕੋਇ ਲਗਾਈਆ। ਚਾਰੋਂ ਕੁੰਟ ਵਧਿਆ ਭੇਖ, ਭੇਖਾਧਾਰੀ ਹੋਈ ਲੋਕਾਈਆ। ਨਿਜ ਨੇਤਰ ਤੈਨੂੰ ਸਕੇ ਕੋਇ ਨਾ ਵੇਖ, ਲੋਚਣ ਨੈਣ ਅੱਖ ਨਾ ਕੋਇ ਉਠਾਈਆ। ਬਹੁੜੀ ਕਲਜੁਗ ਕੂੜੀ ਕਿਰਿਆ ਬਦਲ ਦੇ ਰੇਖ, ਰਿਖੀ ਮੁਨੀ ਸਾਰੇ ਰਹੇ ਕੁਰਲਾਈਆ। ਧੁਰ ਦਾ ਨਜ਼ਰ ਆਏ ਕਿਸੇ ਨਾ ਦੇਸ, ਪਰਦੇਸ ਬੈਠੇ ਰਾਹ ਤਕਾਈਆ। ਸਦੀ ਚੌਧਵੀਂ ਚਲੇ ਕਿਸੇ ਨਾ ਪੇਸ਼, ਜੋ ਪੇਸ਼ਤਰ ਪੇਸ਼ੀਨਗੋਈ ਮੁਹੰਮਦ ਗਿਆ ਦ੍ਰਿੜਾਈਆ। ਯਾਦ ਕਰ ਲੈ ਗੋਬਿੰਦ ਵਾਲਾ ਸੰਦੇਸ਼, ਜੋ ਮਾਛੂਵਾੜੇ ਗਿਆ ਸੁਣਾਈਆ। ਸੋ ਮਾਲਕ ਹੋ ਕੇ ਅੰਤਮ ਵੇਖ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੇਰੇ ਠਾਕਰ ਸਵਾਮੀ ਅੱਬਾ, ਦਰ ਤੇਰੇ ਝੋਲੀ ਡਾਹੀਆ। ਕਲਜੁਗ

❋

❋

ਕੂੜੀ ਕਿਰਿਆ ਮੇਟ ਦੇ ਸਭਾ, ਸਫਾ ਮਲੇਛ ਰਹਿਣ ਨਾ ਪਾਈਆ। ਸ਼ਬਦੀ ਸਤਿਗੁਰ ਪਾ ਦੇ ਦੱਬਾ, ਸਿਰ ਸਕੇ ਨਾ ਕੋਇ ਉਠਾਈਆ। ਮਾਇਆ ਮੋਹ ਦਾ ਰਹੇ ਕੋਇ ਨਾ ਲੱਬਾ, ਕੂੜਾ ਲਾਲਚ ਅੰਦਰੋਂ ਦੇਣਾ ਕਢਾਈਆ। ਇਕੋ ਤੇਰੇ ਨਾਮ ਦੀ ਹੋਵੇ ਸਦਾ, ਤੂੰ ਹੀ ਤੂੰ ਹੀ ਰਾਗ ਦੇਣਾ ਦ੍ਰਿੜਾਈਆ। ਤੁਧ ਬਿਨ ਤੇਰੀ ਜਾਣ ਸਕੇ ਕੋਇ ਨਾ ਵਜ੍ਹਾ, ਵਜੂਹਾਤ ਸਮਝ ਕੋਇ ਨਾ ਆਈਆ। ਦੀਨ ਦੁਨੀ ਦੀ ਮੇਰੇ ਉਤੇ ਬਦਲ ਦੇ ਤਬਾ, ਤਬੀਅਤ ਤਬੀਬ ਹੋ ਕੇ ਦੇਣੀ ਬਦਲਾਈਆ। ਕਿਰਪਾ ਕਰ ਕੇ ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹ ਰਗਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਤ੍ਰੈਗੁਣ ਅਗਨੀ ਨਾ ਸਾੜੇ ਅੱਗਾ, ਤਤਵ ਤਤ ਨਾ ਕੋਇ ਜਲਾਈਆ। ਮੇਰੇ ਉਤੇ ਧਰਮ ਦਵਾਰਾ ਵਸਾ, ਸਚਖੰਡ ਵਾਸੀ ਬਣਾ ਜਗਹ, ਘਰਾਨਾ ਇਕੋ ਇਕ ਪਰਗਟਾਈਆ। ਜਿਥੇ ਤੇਰਾ ਨਾਮ ਨਗਾਰਾ ਹੋਵੇ ਵੱਜਾ, ਅਨਾਦੀ ਨਾਦ ਕਰ ਸ਼ਨਵਾਈਆ। ਹੰਸ ਬੁੱਧੀ ਹੋਵੇ ਨਾ ਕੱਗਾ, ਕਾਗ ਵਾਂਗ ਨਾ ਕੋਇ ਕੁਰਲਾਈਆ। ਅੰਮ੍ਰਿਤ ਰਸ ਬਖ਼ਸ਼ ਦੇ ਮਜ਼ਾ, ਮਜ਼ਾਕ ਕੂੜ ਦੇਣਾ ਚੁਕਾਈਆ। ਮੈਂ ਸਦਾ ਚਲਾਂ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਅਖ਼ੀਰ ਬੇਨਜ਼ੀਰ ਕੂੜੀ ਕਿਰਿਆ ਮੇਟ ਦੇ ਹੱਦਾ, ਹਦੂਦ ਆਪਣੀ ਆਪ ਦੇ ਜਣਾਈਆ।