ਪੁਸਤਕਾਲਾਭਾਗ ੨੨

੯ ਮਾਘ ਸ਼ਹਿਨਸ਼ਾਹੀ ਸੰਮਤ ੬ ਫ਼ਕੀਰ ਸਿੰਘ ਦੇ ਗ੍ਰਹਿ ਮਜੀਦ ਪੁਰ ਜ਼ਿਲਾ ਜਲੰਧਰ

ਧਰਨੀ ਕਹੇ ਪੁਰਖ ਅਕਾਲ ਮੇਰਾ ਸੁਣ ਲੈ ਦੁੱਖ, ਧਰਤ ਧਵਲ ਧੌਲ ਹੋ ਕੇ ਦਿਆਂ ਸੁਣਾਈਆ। ਮੇਰੇ ਅੰਤਰ ਨਿਰੰਤਰ ਮਿਲੇ ਕੋਈ ਨਾ ਸੁਖ, ਸਾਂਤਕ ਸਤਿ ਨਜ਼ਰ ਕੋਇ ਨਾ ਆਈਆ। ਸਚ ਪਿਆਰ ਵਿਚ ਰਿਹਾ ਨਾ ਕੋਇ ਮਨੁੱਖ, ਮਾਨਸ ਮਾਨਵ ਤੇਰੇ ਰੰਗ ਨਾ ਕੋਇ ਸਮਾਈਆ। ਭਾਗ ਲੱਗੇ ਨਾ ਕਿਸੇ ਜਨਣੀ ਕੁੱਖ, ਭਗਤ ਜਨਮੇ ਕੋਇ ਨਾ ਮਾਈਆ। ਆਤਮ ਪਰਮਾਤਮ ਲਿਵ ਸਭ ਦੀ ਗਈ ਛੁੱਟ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਜੀਵ ਜੰਤ ਜਗਤ ਜਹਾਨ ਭਾਗ ਗਏ ਨਿਖੁਟ, ਕਰਮ ਕਾਂਡ ਦਾ ਡੇਰਾ ਕੋਇ ਨਾ ਢਾਹੀਆ। ਸੰਤ ਸੁਹੇਲੇ ਮੌਲੇ ਕਿਸੇ ਨਾ ਰੁਤ, ਰੁਤੜੀ ਤੇਰਾ ਨਾਮ ਨਾ ਕੋਇ ਮਹਿਕਾਈਆ। ਮੇਰੇ ਮਿਹਰਵਾਨ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਪੁਰਖ ਅਕਾਲੇ ਦੀਨ ਦਿਆਲੇ ਸਦੀ ਚੌਧਵੀਂ ਅੰਤਮ ਉਠ, ਪਰਵਰਦਿਗਾਰ ਸਾਂਝੇ ਯਾਰ ਲੈ ਅੰਗੜਾਈਆ। ਤੇਰੇ ਕਦਮਾਂ ਉਤੇ ਜਾਵਾਂ ਝੁਕ, ਨਿਉਂ ਨਿਉਂ ਸੀਸ ਜਗਦੀਸ਼ ਮਸਤਕ ਧੂੜੀ ਖ਼ਾਕ ਰਮਾਈਆ। ਗੇੜਾ ਮਿਟੇ ਨਾ ਕਿਸੇ ਮਾਤ ਗਰਭ ਉਲਟਾ ਰੁਖ਼, ਨੌ ਅਠਾਰਾਂ ਡੇਰਾ ਕੋਇ ਨਾ ਢਾਹੀਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਤੇਰਾ ਨਿਸ਼ਾਨਾ ਗਈ ਉਕ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਤੇਰੇ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਸਾਹਿਬ ਪੁਰਖ ਸਮਰਥ, ਸਤਿ ਸਚ ਤੇਰੀ ਸਰਨਾਈਆ। ਚਰਨ ਕਵਲ ਜਾਵਾਂ ਢੱਠ, ਨਿਉਂ ਨਿਉਂ ਲਾਗਾਂ ਪਾਈਆ। ਸਤਿ ਧਰਮ ਦਾ ਖੋਲ੍ਹ ਦੇ ਹੱਟ, ਕੂੜ ਕਿਰਿਆ ਬਾਹਰ ਕਢਾਈਆ। ਹਰ ਹਿਰਦੇ ਅੰਦਰ ਵਸਾ ਦੇ ਸਚ, ਨਾਮ ਸਤਿ ਸਤਿ ਸਮਝਾਈਆ। ਭਾਗ ਲਗਾ ਦੇ ਕਾਇਆ ਮਾਟੀ ਕੱਚ, ਸਾਢੇ ਤਿੰਨ

❋

❋

ਹੱਥ ਕੰਚਨ ਗੜ੍ਹ ਦੇ ਸੁਹਾਈਆ। ਲੂੰ ਲੂੰ ਅੰਦਰ ਜਾ ਰਚ, ਰਚਨਾ ਆਪਣੀ ਦੇ ਵਖਾਈਆ। ਮਨੂਆ ਮਨ ਨਾ ਸਕੇ ਨੱਚ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤਨ ਅਮੋਲਕ ਹੀਰੇ ਗੁਰਮੁਖ ਲੈ ਪਰਗਟਾਈਆ। ਬੀਜ ਬੀਜ ਆਪਣੇ ਵਤ, ਧਰਮ ਦੀ ਧਾਰ ਮਾਰਗ ਇਕ ਸਮਝਾਈਆ। ਸਦੀ ਚੌਧਵੀਂ ਸਭ ਦੀ ਪਤ ਰੱਖ, ਰੱਖਕ ਹੋ ਕੇ ਦਇਆ ਕਮਾਈਆ। ਜਨ ਭਗਤਾਂ ਖੋਲ੍ਹ ਦੇ ਨੇਤਰ ਅੱਖ, ਲੋਚਨ ਨੈਣ ਕਰ ਰੁਸ਼ਨਾਈਆ। ਤੇਰੇ ਤੈਥੋਂ ਹੋਣ ਕਦੇ ਨਾ ਵੱਖ, ਵੱਖਰੀ ਵੰਡ ਨਾ ਕੋਇ ਵੰਡਾਈਆ। ਮੈਂ ਬਿਨਾ ਹੱਥਾਂ ਤੋਂ ਜੋੜਦੀ ਹੱਥ, ਧੂੜੀ ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਕਿਰਪਾ ਕਰ ਮੇਰੇ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਕਲਜੁਗ ਵਿਚ ਸਤਿਜੁਗ ਬਖ਼ਸ਼ ਦੇ ਦਾਨਾ, ਦਾਤੇ ਆਪਣੀ ਦਇਆ ਕਮਾਈਆ। ਸਤਿ ਜੋਤ ਪ੍ਰਕਾਸ਼ ਕਰ ਭਾਨਾ, ਕੋਟਨ ਕੋਟ ਰਵ ਸਸ ਜਿਸ ਨੂੰ ਸੀਸ ਝੁਕਾਈਆ। ਧਰਮ ਦੀ ਧਾਰ ਝੁਲਾ ਨਿਸ਼ਾਨਾ, ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਨੂਰ ਨਜ਼ਰੀ ਆਈਆ। ਆਤਮ ਬ੍ਰਹਮ ਦਾ ਬਣ ਕਾਹਨਾ, ਸੀਤਾ ਸੁਰਤ ਸ਼ਬਦ ਪਰਨਾਈਆ। ਧੁਰ ਦਾ ਪੈਗ਼ੰਬਰ ਬਣ ਅਮਾਮਾ, ਨਬੀ ਰਸੂਲਾਂ ਪੰਧ ਮੁਕਾਈਆ। ਸਤਿਗੁਰ ਸ਼ਬਦ ਹੋ ਬਲਵਾਨਾ, ਬਲਧਾਰੀ ਆਪਣਾ ਬਲ ਪਰਗਟਾਈਆ। ਤੈਨੂੰ ਝੁਕਦੇ ਹੋਣ ਦੋ ਜਹਾਨਾਂ, ਵਿਸ਼ਨ ਬ੍ਰਹਮਾ ਸ਼ਿਵ ਬੈਠਣ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੇਰਾ ਸੱਯਦਾ ਇਕ ਸਲਾਮ, ਕਦਮਬੋਸੀ ਵਿਚ ਸੀਸ ਝੁਕਾਈਆ। ਮੇਰੇ ਮਾਲਕ ਅਗੰਮ ਅਮਾਮ, ਪਰਵਰਦਿਗਾਰ ਤੇਰੀ ਸਰਨਾਈਆ। ਸਾਚਾ ਕਲਮਾ ਦੇ ਕਲਾਮ, ਕਾਇਨਾਤ ਇਕ ਪੜ੍ਹਾਈਆ। ਧਰਮ ਦੀ ਧਾਰ ਚੁੱਕ ਇਕਦਾਮ, ਕਦੀਮ ਦੇ ਮਾਲਕ ਆਪਣਾ ਕਦਮ ਲੈ ਬਦਲਾਈਆ। ਸ਼ਰਅ ਦਾ ਝਗੜਾ ਮੇਟ ਵਿਚ ਅਵਾਮ, ਅਮਲਾਂ ਤੋਂ ਰਹਿਤ ਕਰ ਖ਼ਲਕ ਖ਼ੁਦਾਈਆ। ਵੇਖਣ ਤੇਰਾ ਨੂਰ ਸਾਰੇ ਜਲਵਾਗਰ ਤਮਾਮ, ਤਮਾ ਮਜ਼੍ਹਬ ਰੋਬ ਰਹੇ ਨਾ ਰਾਈਆ। ਮਾਨਵ ਜ਼ਾਤੀ ਉਤੇ ਕਰ ਅਹਿਸਾਨ, ਸਿਰ ਆਪਣਾ ਹੱਥ ਟਿਕਾਈਆ। ਇਕੋ ਰੰਗ ਰੰਗਾ ਦੇ ਨੌ ਖੰਡ ਪ੍ਰਿਥਮੀ ਸੱਤ ਦੀਪ ਇਨਸਾਨ, ਹਿੰਸਾ ਅਹਿੰਸਾ ਰਹਿਣ ਕੋਇ ਨਾ ਪਾਈਆ। ਤੂੰ ਪਰਮ ਪੁਰਖ ਪਰਮਾਤਮ ਆਤਮ ਤੇਰਾ ਨੂਰ ਜਹਾਨ, ਜੋਤੀ ਜਾਤੇ ਤੇਰੀ ਵਡ ਵਡਿਆਈਆ। ਧਰਨੀ ਕਹੇ ਮੈਂ ਨਿਮਾਣੀ ਕੋਝੀ ਕਮਲੀ ਦਰ ਤੇਰੇ ਮੰਗਾਂ ਦਾਨ, ਭਿਖਾਰੀ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਕਿਰਪਨ ਕਿਰਪਾ ਵਿਚ ਮੇਰੀ ਰੱਖ ਲੈ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਸੱਚੀ ਸਰਕਾਰ ਸਾਹਿਬ ਸੁਲਤਾਨ, ਮਹਿਬੂਬ ਮਿਹਰਵਾਨ ਸਚ ਤੇਰੀ ਓਟ ਤਕਾਈਆ।

੯ ਮਾਘ ਸ਼ਹਿਨਸ਼ਾਹੀ ਸੰਮਤ ੬ ਮਹਿੰਦਰ ਸਿੰਘ, ਮੁਖਤਿਆਰ ਸਿੰਘ ਪਿੰਡ ਹਰਨਾਮ ਪੁਰਾ ਜ਼ਿਲਾ ਜਲੰਧਰ

ਧਰਨੀ ਕਹੇ ਪੁਰਖ ਅਕਾਲ ਵਡ ਪਰਬੀਨਾ, ਪਰਮ ਪੁਰਖ ਤੇਰੀ ਸਰਨਾਈਆ। ਮੇਰਾ ਠਾਂਡਾ ਕਰਦੇ ਸੀਨਾ, ਅੰਮ੍ਰਿਤ ਮੇਘ ਇਕ ਬਰਸਾਈਆ।

❋

❋

ਝਗੜਾ ਮੇਟ ਦੇ ਦੀਨਾਂ, ਮਜ਼੍ਹਬਾਂ ਇਸਮ ਇਕੋ ਇਕ ਜਣਾਈਆ। ਲੇਖਾ ਰਹੇ ਨਾ ਮਾਇਆ ਤੀਨਾ, ਤ੍ਰੈਭਵਣ ਧਨੀ ਆਪਣੀ ਦਇਆ ਕਮਾਈਆ। ਮੈਂ ਤੜਫਦੀ ਵਾਂਗ ਮੀਨਾ, ਸਚ ਸਰੋਵਰ ਦੇਣਾ ਨੁਹਾਈਆ। ਮੇਰੇ ਉਤੇ ਦਰੋਹੀ ਤੇਰਾ ਨਾਮ ਕਿਸੇ ਨਾ ਚੀਨਾ, ਕਲਮੇ ਵਾਲੇ ਕਲਮੇ ਗਏ ਭੁਲਾਈਆ। ਸਚ ਦਾ ਰਿਹਾ ਕੋਈ ਨਾ ਅਧੀਨਾ, ਕੂੜ ਕਿਰਿਆ ਚਾਰ ਕੁੰਟ ਡੰਕ ਵਜਾਈਆ। ਤੇਰਾ ਪ੍ਰੇਮੀ ਪਿਆਰਾ ਹੀਰਾ ਦਿਸੇ ਨਾ ਕੋਇ ਨਗੀਨਾ, ਮਾਣਕ ਮੋਤੀ ਰੂਪ ਨਾ ਕੋਇ ਜਣਾਈਆ। ਮੇਰੀ ਨਮੋਂ ਨਮੋਂ ਨਿਮਸਕਾਰ ਮੇਰੇ ਮਾਲਕ ਖ਼ਾਲਕ ਇਕ ਆਮੀਨਾ, ਅਮਲ ਵੇਖ ਖ਼ਲਕ ਖ਼ੁਦਾਈਆ। ਅਰਸ਼ ਦੇ ਮਾਲਕ ਫ਼ਰਸ਼ ਉਤੇ ਆ ਜ਼ਮੀਨਾ, ਜ਼ਮੀਰ ਸਭ ਦੀ ਖੋਜ ਖੁਜਾਈਆ। ਰਹਿਮਤ ਕਰ ਮੇਰੇ ਰਹੀਮਾ, ਰਹਿਮਾਨ ਤੇਰੀ ਵਡਿਆਈਆ। ਕਲਜੁਗ ਕੂੜਾ ਬਾਹਰ ਕਢ ਦੇ ਕਮੀਨਾ, ਜੋ ਸਭ ਦੀ ਪਤ ਰਿਹਾ ਗਵਾਈਆ। ਫਿਰੇ ਦਰੋਹੀ ਵਿਚ ਮੱਕਾ ਮਦੀਨਾ, ਪੈਗ਼ੰਬਰ ਮਕਬਰਿਆਂ ਵਿਚ ਰਹੇ ਕੁਰਲਾਈਆ। ਮੇਰੇ ਉਤੇ ਮਾਨਵ ਦੀ ਰਹੇ ਨਾ ਕੋਇ ਤਕਸੀਮਾ, ਤਤਵ ਤਤ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਮੇਰਾ ਵਕਤ ਹੋਏ ਗ਼ਨੀਮਾ, ਗ਼ਮਖ਼ਾਰ ਆਉਣਾ ਚਾਈਂ ਚਾਈਂਆ। ਸਤਿ ਸਚ ਦਾ ਸਭ ਨੂੰ ਦੱਸ ਦੇ ਜੀਣਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਨਾਮ ਵਰਤਾਈਆ। ਧਰਨੀ ਕਹੇ ਮੇਰੇ ਭਗਵੰਤ, ਪੁਰਖ ਅਕਾਲ ਤੇਰੀ ਵਡਿਆਈਆ। ਇਕੋ ਦੱਸ ਦੇ ਅਗੰਮਾ ਮੰਤ, ਮੰਤਵ ਸਭ ਦਾ ਹੱਲ ਕਰਾਈਆ। ਝਗੜਾ ਮੇਟ ਦੇ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਸੋ ਪੁਰਖ ਨਿਰੰਜਣ ਸ਼ਬਦੀ ਧਾਰ ਬਣ ਕੇ ਪੰਡਤ, ਕਲਮਾ ਕਾਇਨਾਤ ਸੁਣਾਈਆ। ਮੇਰੀ ਦਰ ਠਾਂਡੇ ਇਕੋ ਮਿੰਨਤ, ਨੇਤਰ ਨੈਣਾਂ ਨੀਰ ਵਹਾਈਆ। ਸਦੀ ਚੌਧਵੀਂ ਮੇਰੇ ਵਿਚ ਰਹੀ ਕੋਇ ਨਾ ਹਿੰਮਤ, ਧਰਨੀ ਕਹੇ ਮੈਂ ਹੌਸਲਾ ਰਹੀ ਢਾਹੀਆ। ਚਾਰੋਂ ਕੁੰਟ ਕਲਜੁਗ ਕਰੇ ਇੱਲਤ, ਇਲਮ ਆਲਮਾਂ ਰਿਹਾ ਭੁਲਾਈਆ। ਧਰਮ ਦਿਸੇ ਕਿਸੇ ਨਾ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਸਾਰੇ ਵੇਖਣ ਨੈਣ ਉਠਾਈਆ। ਤੇਰੀ ਸ੍ਰਿਸ਼ਟੀ ਤੇਰੀ ਹੋਈ ਨਿੰਦਕ, ਕੂੜੀ ਕਿਰਿਆ ਕਰਮ ਵਡਿਆਈਆ। ਦਿਵਸ ਰੈਣ ਮੈਨੂੰ ਇਹੋ ਚਿੰਤ, ਤੇਰੇ ਮਾਨਵ ਤੈਨੂੰ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਤੇਰੀ ਪੂਰੀ ਆਸ ਕਰਾਈਆ। ਧਰਨੀ ਕਹੇ ਮੇਰਾ ਕਦਮਾਂ ਸੀਸ ਰਿਹਾ ਝੁਕ, ਸੱਯਦੇ ਵਿਚ ਜਣਾਈਆ। ਮੇਰਾ ਅੰਤਮ ਮੇਟ ਦੇ ਦੁੱਖ, ਦੁਖੜਾ ਕੂੜ ਰਹੇ ਨਾ ਰਾਈਆ। ਮੇਰੀ ਸੁਫਲ ਕਰਾ ਦੇ ਕੁੱਖ, ਜਨਣੀ ਬਣਾ ਦੇ ਜਣੇਂਦੀ ਮਾਈਆ। ਤੈਨੂੰ ਭੁੱਲਿਆ ਰਹੇ ਨਾ ਕੋਇ ਮਨੁੱਖ, ਹਰ ਹਿਰਦੇ ਅੰਦਰ ਆਪਣਾ ਨਾਮ ਦੇਣਾ ਜਣਾਈਆ। ਕਲਜੁਗ ਅੰਤਮ ਵੇਲਾ ਰਿਹਾ ਢੁੱਕ, ਭਗਤ ਦਵਾਰ ਦਏ ਗਵਾਹੀਆ। ਮੇਰੇ ਸਾਹਿਬ ਸਵਾਮੀ ਮਾਲਕ ਖ਼ਾਲਕ ਉਠ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਬਲ ਪਰਗਟਾਈਆ। ਦੀਨ ਦੁਨੀ ਦਾ ਬਦਲ ਦੇ ਰੁਖ਼, ਮਾਰਗ ਪੰਥ ਇਕੋ ਇਕ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਗਾਵਣ ਤੁਕ, ਤੁਖ਼ਮ ਤਾਸੀਰ ਦੇਣਾ ਬਦਲਾਈਆ। ਮੋਹ ਵਿਕਾਰ ਹੰਕਾਰ ਮੇਰੇ ਅੰਦਰੋਂ ਕਢ ਕੁੱਟ, ਸ਼ਬਦ ਖੰਡਾ ਨਾਮ ਹੱਥ ਉਠਾਈਆ। ਮੇਰੇ ਉਤੇ ਤੇਰੇ ਭਗਤਾਂ ਦੀ ਮੌਲੇ ਰੁਤ, ਰੁਤੜੀ ਤੇਰੇ ਨਾਲ ਮਹਿਕਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਸਰਨਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਗਤ ਜਗਿਆਸੂਆਂ ਆ ਕੇ ਪੁਛ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਲਹਿਣਾ ਦੇਣਾ ਲੇਖਾ ਪੂਰਾ

❋

❋

ਕਰਦੇ ਸ਼ਬਦੀ ਗੋਬਿੰਦ ਦੁਲਾਰੇ ਸੁਤ , ਸੁਤਿਆਂ ਲੈ ਜਗਾਈਆ। ਹਰਿ ਸੰਤ ਸੁਹੇਲੇ ਆਪਣੀ ਗੋਦੀ ਚੁੱਕ, ਦਰ ਠਾਂਡੇ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਸਚਖੰਡ ਸਚ ਦਵਾਰੇ ਜਾਏ ਪੁਜ, ਪੂਜਨੀਕ ਤੇਰੇ ਅੱਗੇ ਵਾਸਤਾ ਪਾਈਆ।

੧੦ ਮਾਘ ਸ਼ਹਿਨਸ਼ਾਹੀ ਸੰਮਤ ੬ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਬਸਤੀ ਜਾਂਗਲਾ

ਧਰਨੀ ਕਹੇ ਪੁਰਖ ਅਕਾਲ ਸੂਰੇ ਸਰਬਗ, ਹਰਿ ਕਰਤੇ ਦਇਆ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜ ਦੀ ਲੱਗੀ ਅੱਗ, ਸਤਿ ਸਚ ਦੀ ਧਾਰ ਨਜ਼ਰ ਨਾ ਆਈਆ। ਕਲਜੁਗ ਜੀਵ ਹੰਸ ਬੁਧੀ ਹੋਈ ਕੱਗ, ਗੁਰਮੁਖ ਰੰਗ ਨਾ ਕੋਇ ਰੰਗਾਈਆ। ਤੇਰਾ ਦਰਸ ਕਰੇ ਨਾ ਕੋਇ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਮਾਇਆ ਮਮਤਾ ਵਿਚ ਸਾਰੇ ਗਏ ਬੱਝ, ਬੰਧਨ ਸਕੇ ਨਾ ਕੋਇ ਤੁੜਾਈਆ। ਜਿਧਰ ਤਕਾਂ ਦੀਨ ਮਜ਼੍ਹਬ ਦੀ ਹੱਦ, ਜ਼ਾਤ ਪਾਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਾਰਬ੍ਰਹਮ ਤੇਰੀ ਸਰਨਾਈਆ। ਧਰਤੀ ਕਹੇ ਪ੍ਰਭੂ ਸਦੀ ਚੌਧਵੀਂ ਵੇਖ ਲੈ ਮੇਰੀ ਹਾਲਤ, ਚਾਰ ਕੁੰਟ ਧਿਆਨ ਲਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਜਹਾਲਤ, ਸਤਿ ਸਚ ਨਾ ਕੋਇ ਵਖਾਈਆ। ਧਰਮ ਦੀ ਦਿਸੇ ਨਾ ਕੋਇ ਅਦਾਲਤ, ਇਨਸਾਫ਼ ਹੱਕ ਨਾ ਕੋਇ ਕਮਾਈਆ। ਮਨੂਆ ਘਰ ਘਰ ਕਰੇ ਬਗ਼ਾਵਤ, ਬਗ਼ਲਗੀਰ ਸੰਗ ਨਾ ਕੋਇ ਨਿਭਾਈਆ। ਤੇਰੇ ਪਿਆਰ ਵਿਚ ਦੀਨ ਦੁਨੀ ਹੋਈ ਅਣਜਾਣਤ, ਅੰਤਮ ਆਤਮ ਜੋੜ ਨਾ ਕੋਇ ਜੁੜਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਚ ਪਿਆਰ ਦੀ ਬਖ਼ਸ਼ ਨਿਆਮਤ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਦਇਆ ਕਮਾਈਆ। ਕਲਜੁਗ ਰੈਣ ਅੰਧੇਰੀ ਮੇਟ ਸ਼ਾਮਤ, ਸ਼ਮਾ ਨੂਰੀ ਚੰਦ ਕਰ ਰੁਸ਼ਨਾਈਆ। ਤੂੰ ਆਦਿ ਜੁਗਾਦਿ ਸਹੀ ਸਲਾਮਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਵੇਖ ਅਧਰਮ, ਚਾਰ ਕੁੰਟ ਅੰਧੇਰਾ ਛਾਈਆ। ਮੇਰੀ ਰੇਖਾ ਬਦਲ ਦੇ ਕਰਮ, ਜੀਵਾਂ ਜੰਤਾਂ ਕਰਮ ਕਾਂਡ ਦਾ ਡੇਰਾ ਢਾਹੀਆ। ਹਉਮੇ ਹੰਗਤਾ ਰਹੇ ਕੋਇ ਨਾ ਭਰਮ, ਭਾਂਡਾ ਭਰਮ ਦੇਣਾ ਭੰਨਾਈਆ। ਝਗੜਾ ਮੇਟ ਦੇ ਵਰਨ ਬਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਇਕੋ ਤੇਰੀ ਓਟ ਸਭ ਨੂੰ ਹੋਵੇ ਸਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਪੜ੍ਹਨ, ਆਤਮ ਪਰਮਾਤਮ ਤੇਰਾ ਰਾਗ ਅਗੰਮ ਅਥਾਹੀਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਮੰਜ਼ਲ ਸਾਰੇ ਚੜ੍ਹਨ, ਅਧਵਾਟੇ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਮੇਟ ਦੇ ਧੱਬਾ, ਦਾਗ਼ ਰਹਿਣ ਕੋਇ ਨਾ ਪਾਈਆ। ਸਤਿ ਧਰਮ ਦੀ ਸਾਚੀ ਲਗਾ ਦੇ ਸਭਾ, ਸੁਬਹ ਸ਼ਾਮ ਤੇਰੇ ਨਾਮ ਦੀ ਵੱਜੇ ਵਧਾਈਆ। ਸ਼ਰਅ ਜ਼ੰਜੀਰ ਵਿਚ ਹੋਵੇ ਕੋਇ ਨਾ ਬੱਧਾ, ਦੀਨ ਮਜ਼੍ਹਬ ਦਾ ਲੇਖਾ ਦੇਣਾ ਗਵਾਈਆ।

❋

❋

ਸੱਜਣ ਮੀਤ ਕਿਸੇ ਨਾਲ ਕੋਇ ਕਰੇ ਨਾ ਦਗ਼ਾ, ਪਤਿਤ ਪੁਨੀਤ ਕਰ ਲੋਕਾਈਆ। ਜਨਮ ਕਰਮ ਦਾ ਸਭ ਦਾ ਲੇਖਾ ਕਰਦੇ ਬੱਗਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਜੁਗ ਧਾਰ ਅੰਮ੍ਰਿਤ ਰਸ ਬੂੰਦ ਸਵਾਂਤੀ ਦੇ ਦੇ ਮਜ਼ਾ, ਰਸਨਾ ਰਸ ਦੇਣਾ ਚਖਾਈਆ। ਚਾਰ ਕੁੰਟ ਦਹਿ ਦਿਸ਼ਾ ਸਾਰੇ ਚਲਣ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਓਟ ਤਕਾਈਆ। ਮਾਇਆ ਮਮਤਾ ਮੋਹ ਵਿਕਾਰ ਰਹੇ ਨਾ ਲਬਾ, ਲੋਭ ਕੂੜ ਦੇਣਾ ਗਵਾਈਆ। ਸਚ ਧਰਮ ਦੀ ਸਭ ਦੀ ਸਾਂਝੀ ਇਕੋ ਹੋਵੇ ਜਗ੍ਹਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਇਕੋ ਗ੍ਰਹਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਝੋਲੀ ਡਾਹੀਆ। ਧਰਨੀ ਕਹੇ ਪੁਰਖ ਅਕਾਲ ਗੁਰ ਅਵਤਾਰ ਪੈਗ਼ੰਬਰ ਪਾ ਕੇ ਗਏ ਵੰਡਾਂ, ਦਰੋਹੀ ਤੇਰਾ ਨਾਮ ਦੁਹਾਈਆ। ਮੈਂ ਦਰਵੇਸ਼ ਹੋ ਕੇ ਜਗਤ ਭਿਖਾਰਨ ਮੰਗ ਮੰਗਾਂ, ਨਿਮਰਤਾ ਵਿਚ ਸੀਸ ਨਿਵਾਈਆ। ਇਕੋ ਰੰਗ ਰੰਗਾ ਦੇ ਮਾਨਵ ਜ਼ਾਤੀ ਮਾਨਸ ਬੰਦਾ, ਬੰਦਗੀ ਆਪਣੀ ਇਕ ਦ੍ਰਿੜਾਈਆ। ਭੇਵ ਖੁਲ੍ਹਾ ਦੇ ਬ੍ਰਹਮ ਹੰਗਾ, ਹੰ ਬ੍ਰਹਮ ਪੜਦਾ ਆਪ ਉਠਾਈਆ। ਆਤਮ ਪਰਮਾਤਮ ਬਣਾ ਦੇ ਸੰਗਾ, ਸਗਲਾ ਸੰਗ ਰਖਾਈਆ। ਨਿਝਰ ਝਿਰਨਾ ਝਿਰਾ ਦੇ ਧੁਰ ਦੀ ਧਾਰ ਗੰਗਾ, ਅੰਮ੍ਰਿਤ ਰਸ ਅਗੰਮ ਵਖਾਈਆ। ਬੋਧ ਅਗਾਧਾ ਬਣ ਜਾ ਪੰਡਾ, ਧੁਰ ਦਾ ਨਾਮ ਸ਼ਬਦ ਕਰ ਸ਼ਨਵਾਈਆ। ਝਗੜਾ ਮੇਟ ਦੇ ਜੇਰਜ ਅੰਡਾ, ਉਤਭੁਜ ਸੇਤਜ ਆਪਣਾ ਖੇਲ ਖਿਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੇ ਪਿਆਰ ਦਾ ਸਭ ਨੂੰ ਆਵੇ ਅਨੰਦਾ, ਅਨੰਦ ਅਨੰਦ ਵਿਚੋਂ ਦੇਣਾ ਪ੍ਰਗਟਾਈਆ। ਮੈਂ ਚਾਹੁੰਦੀ ਸਦੀ ਚੌਧਵੀਂ ਅੰਤਮ ਲੇਖਾ ਪੂਰਾ ਕਰ ਦੇ ਨਿਸ਼ਾਨ ਤਾਰਾ ਚੰਦਾ, ਮੁਹੰਮਦ ਲਹਿਣਾ ਹਮਦ ਵਿਚ ਆਪਣੀ ਝੋਲੀ ਪਾਈਆ। ਸਤਿ ਧਰਮ ਦੀ ਧਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੇਰਾ ਗਾਵੇ ਇਕੋ ਛੰਦਾ, ਸ਼ਹਿਨਸ਼ਾਹ ਇਕੋ ਤੇਰੇ ਨਾਮ ਦੀ ਵੱਜੇ ਵਧਾਈਆ। ਕਲਜੁਗ ਅੱਗੇ ਪੰਧ ਰਹੇ ਨਾ ਲੰਬਾ, ਸਤਿਜੁਗ ਸਚ ਦੇਣਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਹਿਬ ਬਖ਼ਸ਼ਿੰਦਾ, ਬਖ਼ਸ਼ਣਹਾਰ ਤੇਰੇ ਹੱਥ ਵਡਿਆਈਆ।

੧੦ ਮਾਘ ਸ਼ਹਿਨਸ਼ਾਹੀ ਸੰਮਤ ੬ ਜਾਗੀਰ ਸਿੰਘ ਦੇ ਗ੍ਰਹਿ ਬਸਤੀ ਸ਼ਿਕਾਰ ਪੁਰ ਜ਼ਿਲਾ ਜਲੰਧਰ

ਧਰਨੀ ਕਹੇ ਪ੍ਰਭ ਮੇਰੇ ਉਤੇ ਹੋਵੇ ਧਰਮ ਦੀ ਬਸਤੀ, ਸਚ ਦਾ ਖੇੜਾ ਸੋਭਾ ਪਾਈਆ। ਸਭ ਦੇ ਅੰਦਰ ਤੇਰੇ ਨਾਮ ਦੀ ਹੋਵੇ ਮਸਤੀ, ਮਸਤ ਮਸਤਾਨੇ ਲੈਣੇ ਬਣਾਈਆ। ਇਕੋ ਤੇਰਾ ਨੂਰ ਨਜ਼ਰ ਆਏ ਧੁਰ ਦੀ ਹਸਤੀ, ਹਸਤ ਕੀਟਾਂ ਵੱਜੇ ਵਧਾਈਆ। ਅੰਮ੍ਰਿਤ ਧਾਰ ਵਹੇ ਤੇਰੇ ਰਸ ਦੀ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਕਥਾ ਕਹਾਣੀ ਹੋਵੇ ਤੇਰੇ ਜਸ ਦੀ, ਸਿਫ਼ਤ ਸਾਲਾਹੀ ਢੋਲੇ ਗਾਈਆ। ਕਲਜੁਗ ਰੈਣ ਅੰਧੇਰੀ ਮੇਟ ਮਸ ਦੀ, ਨੂਰ ਚੰਦ ਕਰ ਰੁਸ਼ਨਾਈਆ। ਮੈਂ ਰੋ ਰੋ ਤੈਨੂੰ ਦੱਸਦੀ, ਗਲ ਪਲੂ ਇਕ ਵਖਾਈਆ। ਚਾਰੋਂ ਕੁੰਟ ਨੱਸਦੀ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲ ਤੇਰੇ ਹੱਥ ਵਡਿਆਈਆ। ਧਰਨੀ ਕਹੇ ਪ੍ਰਭ

❋

❋

ਮੇਰੇ ਉਤੇ ਹੋਵੇ ਤੇਰਾ ਧਰਮ ਦਵਾਰਾ, ਕੂੜਾ ਨਗਰ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦਾ ਹੋਵੇ ਜੈਕਾਰਾ, ਇਕੋ ਨਾਦ ਵੱਜੇ ਵਧਾਈਆ। ਤੇਰੇ ਨੂਰ ਦਾ ਹੋਵੇ ਚਮਤਕਾਰਾ, ਅੰਧ ਅੰਧੇਰਾ ਦੇਣਾ ਗਵਾਈਆ। ਸ਼ਾਹ ਪਾਤਸ਼ਾਹ ਤੂੰ ਹੋਵੇਂ ਸਿਕਦਾਰਾ, ਹੁਕਮ ਇਕੋ ਵਰਤੇ ਥਾਉਂ ਥਾਈਂਆ। ਸਭ ਦਾ ਤੇਰੇ ਚਰਨ ਕਵਲ ਹੋਵੇ ਨਿਮਸਕਾਰਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਗਰਦ ਗੁਬਾਰਾ, ਅੰਧ ਅਗਿਆਨ ਦੇ ਚੁਕਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਸਾਜਣ ਬਣ ਪਿਆਰਾ, ਪ੍ਰੀਤਮ ਹੋ ਕੇ ਦਇਆ ਕਮਾਈਆ। ਮੇਰੀ ਨਮੋ ਨਮੋ ਡੰਡਾਵਤ ਬੰਦਨਾ ਨਿਮਸਕਾਰਾ, ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰੇ ਉਤੇ ਤੇਰਾ ਹੋਵੇ ਧਰਮ ਦਾ ਰਾਜ, ਰਈਅਤ ਹਰਿਜਨ ਲੈ ਬਣਾਈਆ। ਸਤਿ ਸਚ ਦਾ ਹੋਵੇ ਤਾਜ, ਤਖ਼ਤ ਨਿਵਾਸੀ ਇਕੋ ਸੋਭਾ ਪਾਈਆ। ਗ਼ਰੀਬ ਨਿਮਾਣਿਆਂ ਰੱਖੀਂ ਲਾਜ, ਕੋਝਿਆਂ ਕਮਲਿਆਂ ਗਲੇ ਲਗਾਈਆ। ਧੁਰ ਦੇ ਨਾਮ ਦਾ ਚਲਾਵੀਂ ਜਹਾਜ, ਬੇੜਾ ਇਕੋ ਇਕ ਪਰਗਟਾਈਆ। ਆਤਮ ਪਰਮਾਤਮ ਦੱਸੀਂ ਆਵਾਜ਼, ਰਾਗ ਇਕੋ ਇਕ ਸੁਣਾਈਆ। ਭੇਵ ਚੁਕਾਈਂ ਬੋਧ ਅਗਾਧ, ਬੁੱਧੀ ਤੋਂ ਪਰੇ ਪੜ੍ਹਾਈਆ। ਸਭ ਦੇ ਸਿਰ ਤੇ ਦੇਵੀਂ ਸਾਧ, ਸਾਧਨਾ ਇਕੋ ਇਕ ਵਖਾਈਆ। ਮਾਨਵ ਮਾਨਸ ਮਾਨੁੱਖ ਤੇਰੀ ਸਰਨ ਜਾਇਣ ਲਾਗ, ਲਗ ਮਾਤਰ ਦਾ ਡੇਰਾ ਢਾਹੀਆ। ਜਗਤ ਵਿਕਾਰਾ ਹੋਵੇ ਤਿਆਗ, ਤ੍ਰੈਗੁਣ ਅਤੀਤੇ ਹੋਣਾ ਸਹਾਈਆ। ਚਾਰ ਵਰਨ ਦਾ ਸਾਂਝਾ ਕਰ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਮੇਰੇ ਵਡੇ ਹੋਵਣ ਭਾਗ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਕਾਲ ਤੇਰੀ ਜੋਤ ਦਾ ਜਗੇ ਚਿਰਾਗ਼, ਚਾਰ ਕੁੰਟ ਕਰੇ ਰੁਸ਼ਨਾਈਆ। ਤੂੰ ਇਕੋ ਹੋਵੀਂ ਗੁਰੂ ਮਹਾਰਾਜ, ਮਿਹਰਵਾਨ ਬੇਪਰਵਾਹੀਆ। ਮੈਂ ਤੇਰੇ ਦਰ ਦੀ ਹੋਈ ਮੁਹਤਾਜ, ਭਿਖਾਰਨ ਹੋ ਕੇ ਮੰਗ ਮੰਗਾਈਆ। ਵੇਖੀਂ ਦੇ ਨਾ ਦੇਵੀਂ ਜਵਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਏਕੰਕਾਰ ਰਹੀ ਅਰਾਧ, ਦੂਸਰ ਨਾਮ ਨਾ ਕੋਇ ਧਿਆਈਆ।

੧੦ ਮਾਘ ਸ਼ਹਿਨਸ਼ਾਹੀ ਸੰਮਤ ੬ ਗਿਆਨ ਸਿੰਘ ਦੇ ਗ੍ਰਹਿ ਪਿੰਡ ਸੁਰਖ ਪੁਰ ਜ਼ਿਲਾ ਕਪੂਰਥਲਾ

ਧਰਨੀ ਕਹੇ ਪ੍ਰਭ ਮੈਂ ਤੇਰੀ ਧਰਨੀ ਧਰਤ ਧਵਲ ਧੌਲ ਬਸੁਧਾ, ਬੇਸੁਧ ਹੋ ਕੇ ਦਿਆਂ ਸੁਣਾਈਆ। ਕੂੜੀ ਕਿਰਿਆ ਮੇਰੇ ਉਤੇ ਕਰੇ ਯੁਧਾ, ਜਗਤ ਵਿਕਾਰ ਹੰਕਾਰ ਵਿਭਚਾਰ ਨਾਲ ਲੜਾਈਆ। ਮਿਹਰਵਾਨ ਮਹਿਬੂਬ ਮੇਰਾ ਕਰਮ ਕਰ ਦੇ ਉਘਾ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਹਉਮੇ ਰੋਗ ਗਵਾ ਦੇ ਕਲਜੁਗਾ, ਕਲਕਾਤੀ ਰਹਿਣ ਕੋਇ ਨਾ ਪਾਈਆ। ਤੇਰੇ ਨਾਮ ਦਾ ਲਏ ਕੋਈ ਨਾ ਭੁੱਗਾ, ਵਢੀ ਖੋਰਾਂ ਸਫਾ ਦੇਣੀ ਉਠਾਈਆ। ਆਪਣੇ ਆਤਮ ਆਪੇ ਦੱਸ ਦੇ ਆਪਣਾ ਮੁੱਦਾ, ਮੁੱਦਤ ਦੇ ਮਾਲਕ ਦਇਆ ਕਮਾਈਆ। ਉਠ ਵੇਖ ਸਦੀ ਚੌਧਵੀਂ ਵਕਤ ਪੁੱਗਾ, ਮੁਹੰਮਦ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਰਵਰਦਿਗਾਰ ਤੇਰੀ ਸਰਨਾਈਆ। ਧਰਨੀ ਧਰਤ ਧਵਲ ਧੌਲ ਕਹੇ ਮੇਰਾ ਸਾਫ਼ ਕਰਦੇ ਅੰਤਰ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਸਤਿ ਧਰਮ ਦੀ ਬਣਾ ਬਣਤਰ, ਘੜਨ ਭੰਨਣਹਾਰ ਦਇਆ

❋

❋

ਕਮਾਈਆ। ਤ੍ਰੈਗੁਣ ਮਾਇਆ ਕੂੜ ਮੇਟ ਬਸੰਤਰ, ਅਗਨੀ ਤਤ ਨਾ ਕੋਇ ਜਲਾਈਆ। ਨੌ ਖੰਡ ਪ੍ਰਿਥਮੀ ਤੇਰਾ ਇਕੋ ਹੋਵੇ ਮੰਤਰ, ਇਕੋ ਵੱਜੇ ਨਾਮ ਵਧਾਈਆ। ਕਰ ਪ੍ਰਕਾਸ਼ ਗਗਨ ਗਗਨੰਤਰ, ਗਹਿਰ ਗੰਭੀਰ ਪਰਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਲਹਿਣਾ ਦੇਣਾ ਕਰ ਦੇ ਪੂਰਾ, ਲੇਖਾ ਅੰਤ ਰਹੇ ਨਾ ਰਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਸੂਰਾ, ਸਰਬਗ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਹੂੰਝ ਦੇ ਕੂੜਾ, ਸਤਿ ਧਰਮ ਦਾ ਮਾਰਗ ਇਕ ਪਰਗਟਾਈਆ। ਮਾਨਸ ਰਹੇ ਕੋਈ ਨਾ ਮੂਰਖ ਮੂੜ੍ਹਾ, ਬੁੱਧ ਬਿਬੇਕ ਦੇਣੀ ਕਰਾਈਆ। ਚਾਰ ਵਰਨ ਅਠਾਰਾਂ ਬਰਨ ਤੇਰੀ ਮਸਤਕ ਲਾਵਣ ਚਰਨ ਧੂੜਾ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਸਭ ਨੂੰ ਚਾੜ੍ਹ ਦੇ ਇਕੋ ਰੰਗ ਗੂੜ੍ਹਾ, ਦੀਨ ਮਜ਼੍ਹਬ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜਾਤੇ ਪੁਰਖ ਬਿਧਾਤੇ ਕਾਇਆ ਮੰਦਰ ਦਿਸ ਹਾਜ਼ਰ ਹਜ਼ੂਰਾ, ਪਰਮਾਤਮ ਆਤਮ ਆਪਣਾ ਖੇਲ ਖਿਲਾਈਆ। ਤੇਰਾ ਨਜ਼ਰੀ ਆਏ ਇਕੋ ਜੋਤੀ ਨੂਰਾ, ਨੂਰ ਨੁਰਾਨੇ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਕਰ ਕਿਰਪਾ, ਕਿਰਪਾਲ ਹੋ ਕੇ ਦਇਆ ਕਮਾਈਆ। ਮੇਰੀ ਦੀਨ ਦੀ ਕਟ ਦੇ ਬਿਪਤਾ, ਦੁਖੀ ਹੋ ਕੇ ਰਹੀ ਸੁਣਾਈਆ। ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰੂਪ ਬਣਾ ਦੇ ਸਿੱਖ ਦਾ, ਨਾਮ ਸਿਖਿਆ ਇਕ ਸਮਝਾਈਆ। ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਮਹਿੰਮਾ ਰਿਹਾ ਲਿਖਦਾ, ਤਿਸ ਦਾ ਲਹਿਣਾ ਆਪਣੇ ਲੇਖੇ ਲਾਈਆ। ਮੈਂ ਚਾਹੁੰਦੀ ਮੇਰੇ ਉਤੇ ਮਾਰਗ ਹੋਵੇ ਏਕੰਕਾਰ ਇਕ ਦਾ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਬਹੁੜੀ ਮਨੂਆ ਕਿਸੇ ਨਾ ਟਿਕਦਾ, ਸਾਧ ਸੰਤ ਸੂਫ਼ੀ ਫ਼ਕੀਰ ਰੋਵਣ ਮਾਰਨ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਵੇਖ ਵਖਾਈਆ। ਧਰਨੀ ਕਹੇ ਪ੍ਰਭ ਮੈਨੂੰ ਇਕੋ ਬਖ਼ਸ਼ ਦੇ ਆਪਣੀ ਟੇਕ, ਦੂਸਰ ਸੀਸ ਨਾ ਕਦੇ ਨਿਵਾਈਆ। ਕਲਜੁਗ ਵਿਚ ਸਤਿਜੁਗ ਬਦਲ ਦੇ ਰੇਖ, ਰਿਖੀਆਂ ਮੁਨੀਆਂ ਪੈਂਡਾ ਦੇ ਮੁਕਾਈਆ। ਕਾਇਆ ਮੰਦਰ ਅੰਦਰ ਵੜ ਕੇ ਖੋਲ੍ਹ ਭੇਤ, ਭੇਵ ਅਭੇਦਾ ਦੇ ਖੁਲ੍ਹਾਈਆ। ਹਰ ਘਟ ਨਜ਼ਰ ਆ ਨੇਤਨ ਨੇਤ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਘਰ ਸਵਾਮੀ ਠਾਕਰ ਮੈਨੂੰ ਲਏ ਵੇਖ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਮੈਂ ਆਪਾ ਕਰਾਂ ਤੇਰੀ ਚਰਨ ਭੇਟ, ਹਭ ਕੁਝ ਤੇਰੀ ਝੋਲੀ ਪਾਈਆ। ਤੂੰ ਜੁਗ ਚੌਕੜੀ ਖੇਵਟ ਖੇਟ, ਮਾਲਕ ਬੇਪਰਵਾਹ ਅਖਵਾਈਆ। ਸਚ ਸੁਹੰਜਣਾ ਕਰਦੇ ਮੇਰਾ ਦੇਸ, ਸੰਬਲ ਆਪਣਾ ਰੰਗ ਰੰਗਾਈਆ। ਤੇਰਾ ਜੋਤ ਸਰੂਪੀ ਨਜ਼ਰੀ ਆਵੇ ਵੇਸ, ਸ਼ਬਦੀ ਡੰਕ ਦੇਣਾ ਵਜਾਈਆ। ਅਵਤਾਰ ਪੈਗ਼ੰਬਰ ਗੁਰ ਵਿਸ਼ਨ ਸ਼ਿਵ ਬ੍ਰਹਮਾ ਦੇਵਤ ਸੁਰ ਤੈਨੂੰ ਕਰਨ ਆਦੇਸ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤੇਰੇ ਨਿਉਂ ਨਿਉਂ ਲਾਗਣ ਪਾਈਆ। ਤੂੰ ਸਚ ਸਵਾਮੀ ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹਵੀਂ ਹਮੇਸ਼, ਹਮ ਸਾਜਣ ਇਕੋ ਨਜ਼ਰੀ ਆਈਆ। ਧਰਨੀ ਕਹੇ ਮੇਰੇ ਮਿਹਰਵਾਨ ਮਿਹਰਵਾਨ ਮਿਹਰਵਾਨ ਮੇਰਾ ਸਾਫ਼ ਸੁਥਰਾ ਕਰਦੇ ਪੇਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅਨਾਦੀ ਸ਼ਬਦ ਬ੍ਰਹਿਮਾਦੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਬਖ਼ਸ਼ਣਾ ਆਪਣਾ ਸ਼ਬਦੀ ਹੇਤ, ਸ਼ਬਦ ਸਤਿਗੁਰ ਸ਼ਬਦ ਗੁਰਦੇਵਾ ਦੇਵ ਆਤਮਾ ਆਪਣਾ ਰੰਗ ਰੰਗਾਈਆ।

❋

❋

੧੦ ਮਾਘ ਸ਼ਹਿਨਸ਼ਾਹੀ ਸੰਮਤ ੬ ਦੌਲਤ ਸਿੰਘ ਦੇ ਗ੍ਰਹਿ ਕਪੂਰਥਲਾ ਸ਼ਹਿਰ

ਧਰਨੀ ਕਹੇ ਮੇਰੇ ਸਾਹਿਬ ਸੂਰੇ ਸਰਬੰਗ, ਹਰਿ ਕਰਤੇ ਤੇਰੀ ਸਰਨਾਈਆ। ਸਚ ਪ੍ਰੀਤੀ ਚਾੜ੍ਹ ਦੇ ਰੰਗ, ਰੰਗਤ ਆਪਣਾ ਨਾਮ ਰੰਗਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਭੰਗ, ਜਗਤ ਵਿਕਾਰ ਦੇ ਮਿਟਾਈਆ। ਆਪਣਾ ਭੇਵ ਖੁਲ੍ਹਾ ਦੇ ਸਤਿ ਸਰੂਪ ਬ੍ਰਹਮ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਝਗੜਾ ਰਹੇ ਨਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਸਭ ਦੀ ਦੇ ਬਦਲਾਈਆ। ਲੇਖਾ ਮੁਕਾ ਦੇ ਜ਼ਾਤ ਪਾਤ ਵਰਨ ਬਰਨ, ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਤੇਰੀ ਇਕੋ ਸਰਨ, ਸਰਨਗਤ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਕਹੇ ਪ੍ਰਭ ਮੇਰੀ ਪਵਿੱਤਰ ਕਰਦੇ ਗੋਦੀ, ਦੁਰਮਤ ਮੈਲ ਰਹਿਣ ਨਾ ਪਾਈਆ। ਸਭ ਦੀ ਆਤਮ ਦੇ ਸੋਧੀ, ਬੁਧ ਬਿਬੇਕ ਦੇਣੀ ਕਰਾਈਆ। ਸਚ ਨਾਮ ਬਣਾ ਜੋਗੀ, ਜੁਗੀਸ਼ਰ ਆਪਣਾ ਭੇਵ ਖੁਲ੍ਹਾਈਆ। ਹਉਮੇ ਦਾ ਰਹੇ ਕੋਇ ਨਾ ਰੋਗੀ, ਹੰਗਤਾ ਗੜ੍ਹ ਦੇਣਾ ਤੁੜਾਈਆ। ਆਤਮ ਪਰਮਾਤਮ ਮੇਲਾ ਕਰ ਧੁਰ ਸੰਜੋਗੀ, ਜੁਗ ਵਿਛੜੇ ਜੋੜ ਜੁੜਾਈਆ। ਤੂੰ ਸਾਹਿਬ ਸਵਾਮੀ ਠਾਕਰ ਮੌਜੀ, ਮਜਲਸ ਚਾਰ ਵਰਨ ਵਖਾਈਆ। ਤੇਰਾ ਇਕੋ ਹੋਵੇ ਨਾਮ ਸਲੋਕੀ, ਸੋਹਲਾ ਸਚ ਸਚ ਸੁਣਾਈਆ। ਝਗੜਾ ਰਹੇ ਨਾ ਚੌਦਾਂ ਤਬਕ ਚੌਦਾਂ ਲੋਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਬੇਪਰਵਾਹੀਆ। ਧਰਨੀ ਕਹੇ ਮੇਰਾ ਸੁਹਾ ਦੇ ਮੰਦਰ, ਇਕੋ ਨੂਰ ਕਰ ਰੁਸ਼ਨਾਈਆ। ਜਨ ਭਗਤਾਂ ਤੋੜ ਕੇ ਬਜਰ ਕਪਾਟੀ ਜੰਦਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਪ੍ਰਕਾਸ਼ ਕਰ ਦੇ ਅੰਧੇਰੀ ਕੰਦਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਨੂਆ ਦਹਿ ਦਿਸ਼ਾ ਨਾ ਭਵੇ ਬੰਦਰ, ਸਾਂਤਕ ਸਤਿ ਦੇਣਾ ਵਰਤਾਈਆ। ਲੋੜ ਰਹੇ ਨਾ ਪ੍ਰਕਾਸ਼ ਸੂਰੀਆ ਚੰਦਰ, ਤੇਰਾ ਨੂਰ ਨੁਰਾਨਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਆਪਣੀ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਦਰ ਤੇਰੇ ਦੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਆਪਣੇ ਨਾਮ ਦੀ ਦੱਸ ਦੇ ਪੰਗਤੀ, ਨਿਰਅੱਖਰ ਧਾਰ ਦੇ ਸਮਝਾਈਆ। ਕਲਪਣਾ ਰਹੇ ਨਾ ਮਨੂਏ ਮਨ ਦੀ, ਮਮਤਾ ਮੋਹ ਦੇਣਾ ਚੁਕਾਈਆ। ਲੜਾਈ ਰਹੇ ਨਾ ਕੂੜੇ ਤਨ ਦੀ, ਤਤਵ ਇਕੋ ਦੇਣਾ ਸਮਝਾਈਆ। ਲੋ ਦੇਣੀ ਅਗੰਮੇ ਚੰਨ ਦੀ, ਲੋਇਣ ਅੰਦਰੋਂ ਇਕ ਖੁਲ੍ਹਾਈਆ। ਸਫਾ ਮੇਟਣੀ ਕੂੜੇ ਗ਼ਮ ਦੀ, ਗ਼ਮਖਾਰ ਹੋਣਾ ਸਹਾਈਆ। ਮੁਹੱਬਤ ਬਖ਼ਸ਼ਣੀ ਆਪਣੇ ਬ੍ਰਹਮ ਦੀ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਤੇਰੇ ਨਾਮ ਦੀ ਇਕੋ ਹੋਵੇ ਪੂਜਾ, ਪੂਰਨ ਬ੍ਰਹਮ ਸਰਬ ਸਮਝਾਈਆ। ਮਾਰਗ ਰਹੇ ਕੋਈ ਨਾ ਦੂਜਾ, ਦੁਤੀਆ ਭਾਉ ਦੇਣਾ ਗਵਾਈਆ। ਕੋਝਿਆਂ ਕਮਲਿਆਂ ਕਵਲ ਕਰ ਮੂਧਾ, ਨਾਭੀ ਝਿਰਨਾ ਇਕ ਝਿਰਾਈਆ। ਤੇਰਾ ਦਵਾਰਾ ਸਭ ਨੂੰ ਹੋਵੇ ਸੂਝਾ, ਦਰ ਪੜਦਾ ਦੇਣਾ ਉਠਾਈਆ। ਭੇਵ ਰਹੇ ਕੋਈ ਨਾ ਗੂਝਾ, ਘਰ ਘਰ ਵਿਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਡ ਦਾਤੇ ਤੇਰੀ ਵਡ ਵਡਿਆਈਆ। ਧਰਨੀ

❋

❋

ਕਹੇ ਮੇਰੇ ਸਾਹਿਬ ਸ੍ਰੀ ਭਗਵੰਤ, ਹਰਿ ਭਗਵਨ ਦਿਆਂ ਜਣਾਈਆ। ਤੇਰਾ ਇਕੋ ਹੋਵੇ ਮੰਤ, ਮੰਤਰ ਨਾਮ ਕਲਮਾ ਬੇਪਰਵਾਹੀਆ। ਰਸਨਾ ਜਿਹਵਾ ਗਾਏ ਜੀਵ ਜੰਤ, ਬੱਤੀ ਦੰਦ ਦੰਦ ਮਿਲਾਈਆ। ਸਤਿ ਧਰਮ ਦੀ ਸਚ ਬਣਾ ਬਣਤ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਚਾਰ ਵਰਨ ਧਰਮ ਦੀ ਧਾਰ ਤੇਰੇ ਹੋਣ ਸੰਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਰਖਾਈਆ। ਤੇਰੀ ਮਹਿੰਮਾ ਆਦਿ ਜੁਗਾਦਿ ਸਦਾ ਅਨੰਤ, ਕਥਨੀ ਕਥ ਸਕੇ ਨਾ ਰਾਈਆ। ਮੇਰੀ ਅੰਦਰੋਂ ਮੇਟ ਦੇ ਚਿੰਤ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਮੇਰੇ ਉਤੇ ਮੇਰੇ ਸਾਹਿਬ ਤੇਰਾ ਰਹੇ ਕੋਈ ਨਾ ਨਿੰਦਕ, ਨਿੰਦਿਆ ਚੁਗ਼ਲੀ ਦੇਣੀ ਗਵਾਈਆ। ਆਪਣੇ ਸਤਿਗੁਰ ਸ਼ਬਦ ਨੂੰ ਬਖ਼ਸ਼ ਹਿੰਮਤ, ਹੌਸਲਾ ਆਪਣਾ ਆਪ ਜਣਾਈਆ। ਉਹ ਫਿਰੇ ਉੱਤਰ ਪੂਰਬ ਪੱਛਮ ਦੱਖਣ ਚਾਰੋਂ ਸਿੰਮਤ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਪੰਧ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਚ ਪਿਆਰ ਦੀ ਹੋਵੇ ਮਿੱਲਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੀ ਸਚ ਨਾਮ ਦੀ ਖਿੱਲਤ, ਸਤਿਜੁਗ ਸਾਚੇ ਦੇਣਾ ਪਹਿਨਾਈਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੬ ਗੁਰਦਿਆਲ ਸਿੰਘ ਦੇ ਗ੍ਰਹਿ ਕਪੂਰਥਲਾ ਸ਼ਹਿਰ

ਧਰਨੀ ਕਹੇ ਪ੍ਰਭ ਕਲਜੁਗ ਜੀਵ ਹੋਏ ਨਾਸ਼ੁਕਰੇ, ਸ਼ੁਕਰ ਗੁਜ਼ਾਰ ਨਾ ਕੋਇ ਅਖਵਾਈਆ। ਜਿਹੜੇ ਆਤਮ ਰੂਪ ਤੇਰੀ ਧਾਰੋਂ ਉਤਰੇ, ਉੱਤਰ ਪੂਰਬ ਪੱਛਮ ਦੱਖਣ, ਬੈਠੇ ਡੇਰਾ ਲਾਈਆ। ਤੇਰੇ ਕੌਲ ਇਕਰਾਰ ਧੁਰ ਦਿਉਂ ਮੁਕਰੇ, ਮੰਨਣ ਵਾਲਾ ਨਜ਼ਰ ਕੋਇ ਨਾ ਆਈਆ। ਮੇਰੇ ਕੀਤੇ ਟੁਕੜੇ ਟੁਕੜੇ, ਹਿੱਸਿਆਂ ਵੰਡ ਵੰਡਾਈਆ। ਬਹੁੜੀ ਮੇਰੇ ਕੋਈ ਸੁਣੇ ਨਾ ਦੁੱਖੜੇ, ਦਰਦੀ ਹੋ ਨਾ ਦਰਦ ਵੰਡਾਈਆ। ਦੁਰਮਤ ਮੈਲ ਧੋਏ ਕੋਈ ਨਾ ਮੁਖੜੇ, ਪਤਿਤ ਪੁਨੀਤ ਨਾ ਕੋਇ ਕਰਾਈਆ। ਮੇਰੀ ਮੌਲੇ ਸਚ ਨਾ ਰੁਤੜੇ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਤੇਰੇ ਮਾਰਗੋਂ ਸਾਰੇ ਉਖੜੇ, ਔਝੜ ਭੱਜਣ ਵਾਹੋ ਦਾਹੀਆ। ਕਿਰਪਾ ਕਰ ਸਵਾਮੀ ਮੁੱਢਲੇ, ਹਰਿ ਕਰਤੇ ਦਇਆ ਕਮਾਈਆ। ਮੇਰੀ ਅੰਤਰ ਆਸ਼ਾ ਬੁੱਝ ਲੈ, ਕੀ ਅੰਤਸ਼ਕਰਨ ਕਰੇ ਦੁਹਾਈਆ। ਮੇਰੀ ਕਲਜੁਗ ਅੰਤਮ ਸੁਝ ਲੈ, ਸਮਝ ਆਪਣੇ ਨਾਲ ਮਿਲਾਈਆ। ਤੇਰਾ ਕਿਸੇ ਰਿਹਾ ਨਾ ਕੁਝ ਭੈ, ਭੈ ਸਿਰ ਨਾ ਕੋਇ ਰਖਾਈਆ। ਝਗੜਾ ਪਿਆ ਕਾਇਆ ਮਾਟੀ ਗ੍ਰਹਿ ਗ੍ਰਹਿ, ਤਨ ਮੰਦਰ ਨਾ ਕੋਇ ਸਫ਼ਾਈਆ। ਤੂੰ ਆਦਿ ਜੁਗਾਦੀ ਜੁਗ ਚੌਕੜੀ ਸਭ ਨੂੰ ਕਰਦਾ ਲੈ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿਣ ਕੋਇ ਨਾ ਪਾਈਆ। ਹੁਣ ਕਿਰਪਾ ਕਰਕੇ ਮੇਰੇ ਉਤੇ ਆਪਣੇ ਨਾਮ ਦੀ ਕਰਦੇ ਜੈ, ਜੈ ਜੈਕਾਰਾ ਇਕ ਸੁਣਾਈਆ। ਸਚ ਦਵਾਰੇ ਆ ਕੇ ਬਹਿ, ਬੈਕੁੰਠ ਨਿਵਾਸੀ ਡੇਰਾ ਲਾਈਆ। ਝਗੜਾ ਰਹੇ ਤੂੰ ਨਾ ਮੈਂ, ਮੈਂ ਮਮਤਾ ਦੇ ਚੁਕਾਈਆ। ਆਦਿ ਅੰਤ ਇਕੋ ਤੂੰ ਹੈਂ, ਏਕੰਕਾਰਾ ਇਕ ਅਖਵਾਈਆ। ਸਚ ਵਸਤ ਭੰਡਾਰਾ ਦੇ ਦੇ ਨਾਮ ਸ਼ੈ, ਸ਼ਹਿਨਸ਼ਾਹ ਹੋ ਕੇ ਆਪ ਵਰਤਾਈਆ। ਬਿਨ ਤੇਰੀ ਕਿਰਪਾ ਪਵਿੱਤਰ ਨਾ ਹੋਵੇ ਥੈਂ, ਥਾਨ ਥਨੰਤਰ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

❋

❋

ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਮੇਰਾ ਗ੍ਰਹਿ ਕਰਦੇ ਉਚਾ, ਦਰ ਦੇ ਵਡਿਆਈਆ। ਤੇਰਾ ਨਾਮ ਵਰਤੇ ਸੁੱਚਾ, ਸੰਜਮ ਇਕੋ ਦੇਣਾ ਸਮਝਾਈਆ। ਮਾਨਵ ਰਹੇ ਕੋਇ ਨਾ ਲੁੱਚਾ, ਕੂੜੀ ਕਿਰਿਆ ਦੇਣੀ ਗਵਾਈਆ। ਗਿਆਨ ਦੇ ਦੇ ਪੰਜ ਤਤ ਮਨੁੱਖਾ, ਮਾਨਵ ਪੜਦਾ ਆਪਣਾ ਲਾਹੀਆ। ਸ਼ਰਅ ਦਾ ਰਹੇ ਕੋਈ ਨਾ ਦੁੱਖਾ, ਕੂੜ ਦਰਦ ਦੇਣਾ ਮਿਟਾਈਆ। ਨਾਮ ਭੰਡਾਰਾ ਦੇ ਦੇ ਕਰਕੇ ਉਘਾ, ਉਗਣ ਆਥਣ ਵੱਜੇ ਵਧਾਈਆ। ਤੇਰਾ ਰਾਹ ਤਕਦੇ ਅਵਤਾਰ ਪੈਗ਼ੰਬਰ ਗੁਰੂ ਆਸਾ ਰੱਖ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਮੈਂ ਚਾਹੁੰਦੀ ਮੇਰੇ ਉਤੇ ਇਕ ਵਾਰ ਕਰਾਈਂ ਯੁਧਾ, ਫੇਰ ਯੁਧ ਦੀ ਲੋੜ ਰਹੇ ਨਾ ਰਾਈਆ। ਸਾਫ਼ ਕਰਦੇ ਪਾਣੀ ਦੁੱਧਾ, ਹੁਕਮ ਧੁਰ ਦਾ ਇਕ ਵਰਤਾਈਆ। ਸਚ ਧਰਮ ਦਾ ਸਭ ਨੂੰ ਸਮਝਾ ਦੇ ਮੁੱਦਾ, ਮੁੱਦਤ ਦੇ ਮਾਲਕ ਦਇਆ ਕਮਾਈਆ। ਲੇਖਾ ਮੁਕਾ ਦੇ ਕਲਜੁਗਾ, ਸਤਿਜੁਗ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਮਾਣ ਦੇ ਮੈਂ ਤੇਰੀ ਚਰਨ ਧੂੜ ਲੈਣ ਵਾਲੀ ਬਸੁਧਾ, ਬੇਸੁਧ ਹੋ ਕੇ ਤੇਰੇ ਅੱਗੇ ਵਾਸਤਾ ਪਾਈਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੬ ਕਰਤਾਰ ਸਿੰਘ ਦੇ ਘਰ ਕਪੂਰਥਲਾ ਸ਼ਹਿਰ

ਧਰਨੀ ਕਹੇ ਕਿਰਪਾ ਕਰ ਪ੍ਰਭੂ ਮੇਰੀ ਸੱਚੀ ਸਰਕਾਰ, ਨੇਤਰ ਰੋ ਰੋ ਦਿਆਂ ਦੁਹਾਈਆ। ਮੈਂ ਜੁਗ ਚੌਕੜੀ ਅਵਤਾਰ ਪੈਗ਼ੰਬਰਾਂ ਗੁਰੂਆਂ ਚੁੱਕਿਆ ਭਾਰ, ਦੀਨ ਮਜ਼੍ਹਬ ਦਾ ਬੋਝ ਮੇਰੇ ਉਤੇ ਗਏ ਟਿਕਾਈਆ। ਖੇਲ ਕਰਦੇ ਗਏ ਖੜਗ ਖੰਡਾ ਤਲਵਾਰ, ਤਰਕਸ਼ ਤੀਰ ਕਮਾਨ ਕੰਧਿਆਂ ਉਤੇ ਰਖਾਈਆ। ਮਾਨਵ ਜ਼ਾਤੀ ਤਨ ਵਜੂਦ ਮਾਟੀ ਧਾਰ ਵਹਾਉਂਦੇ ਗਏ ਧਾਰ, ਖ਼ੂਨ ਮੇਰੇ ਉਤੇ ਡੁਲ੍ਹਾਈਆ। ਹਿੱਸੇ ਵੰਡਾਂ ਵੰਡ ਕੇ ਮੇਰੇ ਟੁਕੜੇ ਕਰਕੇ ਗਏ ਵਿਚ ਸੰਸਾਰ, ਹੱਦ ਨਾਮ ਕਲਮੇ ਵਾਲੀ ਬਣਾਈਆ। ਮੇਰੀ ਚਾਰ ਕੁੰਟ ਦਹਿ ਦਿਸ਼ਾ ਬਣਿਆ ਨਾ ਕੋਇ ਮੁਖ਼ਤਿਆਰ, ਮੁਖ਼ਤਿਆਰਨਾਮੇ ਤੇਰੇ ਨਾਮ ਦੇ ਸਰਬ ਵਖਾਈਆ। ਲਿਖ ਕੇ ਗਏ ਸ਼ਾਸਤਰ ਸਿਮਰਤ ਵੇਦ ਪੁਰਾਣ ਅੰਜੀਲ ਕੁਰਾਨ ਗੁਰੂ ਗ੍ਰੰਥ ਕਰ ਪਿਆਰ, ਤ੍ਰੈਗੁਣ ਅਤੀਤੇ ਤੇਰੀ ਸਿਫ਼ਤ ਸਾਲਾਹੀਆ। ਮੰਗਾਂ ਮੰਗਦੇ ਗਏ ਕਲਜੁਗ ਅੰਤਮ ਆਵੇ ਕਲ ਕਲਕੀ ਅਵਤਾਰ, ਨਿਹਕਲੰਕ ਆਪਣੀ ਕਲ ਪਰਗਟਾਈਆ। ਸੋ ਕਲਜੁਗ ਕੂੜੀ ਕਿਰਿਆ ਤੇਰੇ ਉਤੋਂ ਹੌਲਾ ਕਰੇ ਭਾਰ, ਕੂੜ ਕੁਕਰਮ ਦਾ ਬੋਝ ਰਹੇ ਨਾ ਰਾਈਆ। ਮੈਂ ਸਦੀ ਚੌਧਵੀਂ ਚਾਰ ਕੁੰਟ ਫਿਰੀ ਵਾਰੋ ਵਾਰ, ਦਿਵਸ ਰੈਣ ਭੱਜੀ ਵਾਹੋ ਦਾਹੀਆ। ਮੁਹੱਬਤ ਵਿਚ ਮਿਲਿਆ ਕੋਇ ਨਾ ਯਾਰ, ਪ੍ਰੇਮ ਪ੍ਰੀਤੀ ਸਚ ਨਾ ਕੋਇ ਕਮਾਈਆ। ਮੈਂ ਰੋ ਕੇ ਕਰਾਂ ਗਿਰਿਆਜ਼ਾਰ, ਗਿਰਿਆ ਗਿਰਿਆ ਧਿਆਨ ਲਗਾਈਆ। ਤੁਧ ਬਿਨ ਦਿਸੇ ਨਾ ਕੋਇ ਸਹਾਰ, ਸਹਾਰਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਕਿਰਪਾ ਕਰ ਮੇਰੇ ਨਿਰੰਕਾਰ, ਨਿਰਗੁਣ ਨਿਰਵੈਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਸੀਸ ਨਿਵਾਈਆ। ਧਰਨੀ ਕਹੇ ਮੈਨੂੰ ਕਰਦੇ ਪਤਿਤ ਪੁਨੀਤ, ਪਤਿਤ ਪਾਵਨ ਦਇਆ ਕਮਾਈਆ। ਮੇਰਾ ਲੇਖਾ ਵੇਖ ਲੈ ਮੈਂ ਭਾਰ ਉਠਾਇਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰੇ ਸੀਨੇ ਉਤੇ ਰਖਾਈਆ। ਜੁਗ ਜੁਗ ਦੀ ਤੇਰੀ ਦੱਸੀ ਰੀਤ, ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ

❋

❋

ਅਵਤਾਰ ਪੈਗ਼ੰਬਰ ਗੁਰੂ ਗਏ ਸਮਝਾਈਆ। ਅੰਤ ਵੇਖ ਝਗੜਾ ਪਿਆ ਹਸਤ ਕੀਟ, ਰਾਓ ਰੰਕ ਕਰੇ ਲੜਾਈਆ। ਤੇਰੇ ਪਿਆਰ ਦਾ ਗਾਏ ਕੋਈ ਨਾ ਗੀਤ, ਗਹਿਰ ਗੰਭੀਰ ਤੇਰੀ ਯਾਦ ਨਾ ਕੋਇ ਰਖਾਈਆ। ਮੈਂ ਰੋ ਕੇ ਮਾਰਾਂ ਚੀਕ, ਕੂਕ ਕੂਕ ਸੁਣਾਈਆ। ਕਲਜੁਗ ਜੀਵਾਂ ਸਾਫ਼ ਹੋਏ ਕਿਸੇ ਨਾ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਤੇਰੇ ਨਾਲ ਹਕੀਕੀ ਕਰੇ ਨਾ ਕੋਇ ਪ੍ਰੀਤ, ਪ੍ਰੀਤਮ ਤੇਰਾ ਪਿਆਰ ਨਾ ਕੋਇ ਵਖਾਈਆ। ਮੇਰੇ ਸਾਹਿਬ ਸੁਲਤਾਨਾ ਨੌਜਵਾਨਾ ਮੇਰੀ ਆਸਾ ਮਨਸਾ ਪੂਰੀ ਕਰ ਉਡੀਕ, ਦਰ ਠਾਂਡੇ ਸੀਸ ਨਿਵਾਈਆ। ਕਲਜੁਗ ਵਿਚ ਸਤਿਜੁਗ ਬਦਲ ਦੇ ਤਵਾਰੀਖ, ਤਾਰੀਖ ਪਿਛਲੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਅਨਡੀਠ, ਜਗ ਨੇਤਰ ਜਗਿਆਸੂਆਂ ਨਜ਼ਰ ਕੋਇ ਨਾ ਆਈਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੬ ਅਮਰ ਕੌਰ ਦੇ ਗ੍ਰਹਿ ਕਪੂਰਥਲਾ ਸ਼ਹਿਰ

ਧਰਨੀ ਕਹੇ ਪ੍ਰਭ ਮੇਰੀ ਕਿੱਡੀ ਵੱਡੀ ਲੰਮੀ ਸੋਹਣੀ ਸੇਜ, ਆਦਿ ਦੀ ਆਦਿ ਨਜ਼ਰੀ ਆਈਆ। ਮੇਰੇ ਉਤੇ ਆਪਣਾ ਜੋਤੀ ਜਲਵਾ ਕਰ ਤੇਜ, ਤੇਜ਼ ਧਾਰ ਆਪਣੀ ਇਕ ਪਰਗਟਾਈਆ। ਵੇਖੀਂ ਅਵਤਾਰ ਪੈਗ਼ੰਬਰ ਗੁਰ ਹੁਣ ਨਾ ਦੇਵੀਂ ਭੇਜ, ਜੋ ਭਜਨ ਬੰਦਗੀ ਕਰਕੇ ਆਪਣਾ ਝਟ ਲੰਘਾਈਆ। ਤੇਰੇ ਨਾਮ ਕਲਮੇ ਨੂੰ ਦੀਨਾਂ ਮਜ਼੍ਹਬਾਂ ਵਿਚ ਦਏ ਨਾ ਵੇਚ, ਹਿੱਸਾ ਜਗਤ ਵਿਚ ਰਖਾਈਆ। ਮੇਰੇ ਸੁਹਾਵੇ ਸੁਹੰਜਣੇ ਦੇਸ, ਸਾਹਿਬ ਆਪਣਾ ਰੰਗ ਰੰਗਾਈਆ। ਮੈਂ ਚਾਹੁੰਦੀ ਇਕੋ ਤੇਰਾ ਹੋਵੇ ਅਗੰਮੜਾ ਵੇਸ, ਵੇਸ ਆਪਣਾ ਲੈਣਾ ਬਦਲਾਈਆ। ਨੂਰ ਨੁਰਾਨੇ ਕਰਨਾ ਭੇਸ, ਭੇਖ ਕੂੜਾ ਦੇਣਾ ਮੁਕਾਈਆ। ਨੌ ਸੌ ਚੁਰਾਨਮੇ ਜੁਗ ਚੌਕੜੀ ਪਿਛੋਂ ਮੇਰੀ ਬਦਲ ਦੇ ਰੇਖ, ਜੋ ਰਿਖਵ ਦੇਵ ਧਿਆਨ ਲਗਾਈਆ। ਉਹ ਵੇਖ ਵਾਸਤਾ ਪਾਉਂਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਨਿਉਂ ਨਿਉਂ ਸੀਸ ਝੁਕਾਈਆ। ਦੁਹਾਈ ਦੇਵੇ ਸਹੰਸਰ ਨਾਮਾ ਸ਼ੇਸ਼, ਨੇਤਰ ਨੀਰ ਵਹਾਈਆ। ਸ੍ਰਿਸ਼ਟੀ ਦਾ ਮਾਲਕ ਅੰਤਮ ਬਣ ਇਕੋ ਏਕ, ਏਕੰਕਾਰ ਦਇਆ ਕਮਾਈਆ। ਮੇਰੇ ਉਤੇ ਸਭ ਨੂੰ ਹੋਵੇ ਤੇਰੀ ਚਰਨ ਟੇਕ, ਟਿੱਕੇ ਧੂੜੀ ਖ਼ਾਕ ਦੇਣੇ ਲਗਾਈਆ। ਵੱਖਰਾ ਵੱਖਰਾ ਮਾਨਸ ਜ਼ਾਤੀ ਰਹੇ ਕੋਇ ਨਾ ਪੇਟ, ਆਹਾਰ ਵਿਵਹਾਰ ਇਕੋ ਦੇਣਾ ਬਣਾਈਆ। ਸਭ ਦਾ ਸਾਂਝਾ ਬਣਨਾ ਖੇਵਟ ਖੇਟ, ਖਿਟੇ ਵਿਚੋਂ ਹਉਮੇ ਰੋਗ ਗਵਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਇਕ ਵਾਰ ਮੇਰੀ ਸੇਜ ਸੁਹੰਜਣੀ ਉਤੇ ਲੇਟ, ਸੀਨਾ ਸ਼ਾਂਤ ਦੇ ਕਰਾਈਆ। ਮੈਂ ਅਵਤਾਰ ਪੈਗ਼ੰਬਰ ਗੁਰੂ ਸਾਰੇ ਕਰ ਦਿਤੇ ਤੇਰੀ ਭੇਟ, ਮੜ੍ਹੀਆਂ ਕਬਰਾਂ ਵਿਚ ਤਨ ਵਜੂਦ ਗਏ ਛੁਪਾਈਆ। ਤੂੰ ਮਾਲਕ ਇਕ ਨਰ ਨਰੇਸ਼, ਨਰ ਨਰਾਇਣ ਤੇਰੀ ਸਰਨਾਈਆ। ਮਨਸਾ ਪੂਰੀ ਕਰਦੇ ਦਸ ਦਸਮੇਸ, ਗੋਬਿੰਦ ਦੁਲਾਰਾ ਆਪਣੇ ਰੰਗ ਰੰਗਾਈਆ। ਦੂਸਰ ਚਲੇ ਕੋਈ ਨਾ ਪੇਸ਼, ਪੇਸ਼ਤਰ ਸਾਰੇ ਗਏ ਸੁਣਾਈਆ। ਝਗੜਾ ਮੁਕਾ ਦੇ ਮੁੱਲਾਂ ਸ਼ੇਖ, ਸ਼ਖ਼ਸੀਅਤ ਆਪਣੀ ਇਕ ਦ੍ਰਿੜਾਈਆ। ਨਜ਼ਰੀ ਆ ਨੇਤਰ ਨੇਤ, ਨਿਜ ਨੈਣ ਕਰ ਰੁਸ਼ਨਾਈਆ। ਭਾਗ ਲਗਾਉਣਾ ਗੁਰਮੁਖ ਦਵਾਰੇ ਤੀਜੀ ਚੇਤ, ਚੇਤਰ ਆਪਣਾ ਰੰਗ ਰੰਗਾਈਆ। ਫਿਰ ਕਲਜੁਗ ਦਾ ਲੇਖਾ ਕਰਨਾ ਪਛੇਤ, ਅਗੇਤ ਆਪਣਾ ਹੁਕਮ ਵਰਤਾਈਆ। ਖੋਲ੍ਹ ਕੇ ਦੱਸਣਾ ਧੁਰ ਦਾ ਭੇਤ, ਪੜਦਾ ਓਹਲਾ ਰਹੇ ਨਾ ਰਾਈਆ। ਧਰਨੀ ਕਹੇ ਜਨ ਭਗਤਾਂ ਨੂੰ ਦੱਸਣਾ

❋

❋

ਇਕ ਇਕ ਮੁੱਠੀ ਸਾਰੇ ਲਿਆਵਣ ਰੇਤ, ਸੱਜੀ ਕੰਨੀ ਗੰਢ ਪਵਾਈਆ। ਧਰਮ ਦਾ ਵਿਵਹਾਰ ਹੋਣਾ ਮਾਝੇ ਦੇਸ, ਮਜਲਸ ਭਗਤਾਂ ਨਾਲ ਰਖਾਈਆ। ਇਕੋ ਛਤਰ ਵੇਖਾਂ ਸੀਸ ਨਰ ਨਰੇਸ਼, ਨਰ ਨਰਾਇਣ ਤੇਰੀ ਸਰਨਾਈਆ। ਲਿਖਾਰੀਆਂ ਖੁਲ੍ਹੜੇ ਰੱਖਣੇ ਕੇਸ, ਓਢਣ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣੀ ਖੇਲ ਖਿਲਾਈਆ। ਧਰਨੀ ਕਹੇ ਮੇਰੀ ਕਿਸਮਤ ਜਾਗੇ ਸੋਤੀ, ਮੈਂ ਸੁੱਤੀ ਲਵਾਂ ਅੰਗੜਾਈਆ। ਲਿਖਾਰੀਆਂ ਤੇੜ ਬੰਨ੍ਹਣੀ ਸਾੜ੍ਹੀ ਨਾਲ ਧੋਤੀ, ਦੁਹਰਾ ਆਪਣਾ ਖੇਲ ਖਿਲਾਈਆ। ਸੱਤ ਰੰਗ ਦੀ ਸ਼ਬਦੀ ਧਾਰ ਸਤਿਗੁਰ ਕੋਲ ਹੋਵੇ ਸੋਟੀ, ਸੋਹਣਾ ਰੰਗ ਰੰਗਾਈਆ। ਪੰਜ ਗੁਰਮੁਖਾਂ ਤੇੜ ਬੰਨ੍ਹੀ ਹੋਵੇ ਲੰਗੋਟੀ, ਲੰਗੜਾ ਲੂਲ੍ਹਾ ਰੂਪ ਬਣਾਈਆ। ਪੰਜ ਗੁਰਮੁਖ ਲਾਲ ਕਰਨ ਹੋਠੀ, ਆਪਣਾ ਬਲ ਧਰਾਈਆ। ਪੰਜਾਂ ਖੁਲ੍ਹੀ ਰੱਖੀ ਹੋਵੇ ਚੋਟੀ, ਪਗੜੀਉਂ ਬਾਹਰ ਸੋਭਾ ਪਾਈਆ। ਪੰਜਾਂ ਮਨ ਭਰਿਆ ਹੋਵੇ ਨਾਲ ਕਰੋਪੀ, ਗ਼ੁੱਸੇ ਵਿਚ ਦੇਣ ਦੁਹਾਈਆ। ਪੰਜ ਬਣੇ ਹੋਣ ਲੋਭੀ, ਲਾਲਚ ਵਿਚ ਮੰਗਣ ਚਾਈਂ ਚਾਈਂਆ। ਪੰਜ ਬਣੇ ਹੋਣ ਧੋਬੀ, ਬਸਤਰ ਕੰਧਿਆਂ ਉਤੇ ਉਠਾਈਆ। ਪੰਜਾਂ ਦੇ ਹੱਥ ਵਿਚ ਹੋਵੇ ਸੋਟੀ, ਸਾਢੇ ਤਿੰਨ ਹੱਥ ਲੰਬਾਈਆ। ਇਹ ਖੇਲ ਪ੍ਰਭੂ ਪ੍ਰਭ ਚੋਜੀ, ਹਰਿ ਕਰਤੇ ਦੇਣਾ ਕਰਾਈਆ। ਮੇਰੀ ਆਸਾ ਇਹੋ ਚਿਰੋਕੀ, ਧਰਨੀ ਧਰਤ ਧਵਲ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਆਪਣੀ ਦੇਣੀ ਸੋਝੀ, ਸਮਝ ਰਮਜ਼ ਨਾਲ ਖੁਲ੍ਹਾਈਆ।

੧੧ ਮਾਘ ਸ਼ਹਿਨਸ਼ਾਹੀ ਸੰਮਤ ੬ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ

ਧਰਨੀ ਕਹੇ ਮੇਰੇ ਮਾਲਕ ਪ੍ਰਿਤਪਾਲਕ ਖ਼ਾਲਕ ਵਾਲੀ ਅਰਸ਼, ਸਾਹਿਬ ਸੁਲਤਾਨ ਸ੍ਰੀ ਭਗਵਾਨ ਸੀਸ ਨਿਵਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਮੰਨ ਮੇਰੀ ਅਰਜ਼, ਆਰਜ਼ੂ ਪੁਰਖ ਅਕਾਲ ਦੀਨ ਦਿਆਲ ਤੇਰੇ ਅੱਗੇ ਰਖਾਈਆ। ਜੋਤ ਸਰੂਪੀ ਪਰਵਰਦਿਗਾਰ ਆ ਪਰਤ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰੀ ਕਰਦੇ ਸ਼ਰਤ, ਸ਼ਰਅ ਦਾ ਲੇਖਾ ਆਪਣੀ ਝੋਲੀ ਪਾਈਆ। ਇਕੋ ਨਾਮ ਨਿਧਾਨ ਸੁਣਾ ਤਰਜ਼, ਤਰਹ ਤਰਹ ਦਾ ਲੇਖਾ ਦੇ ਮੁਕਾਈਆ। ਤੇਰਾ ਸ਼ਬਦ ਅਨਾਦੀ ਮਾਰੇ ਗਰਜ, ਗੂੰਜ ਇਕੋ ਇਕ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਦੇ ਵਰਜ, ਮਾਇਆ ਮਮਤਾ ਮੋਹ ਮਿਟਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਵੰਡ ਦਰਦ, ਦੀਨਾਂ ਅਨਾਥਾਂ ਹੋ ਸਹਾਈਆ। ਆਪਣਾ ਖੇਲ ਦੱਸ ਅਸਚਰਜ, ਅਚਰਜ ਲੀਲਾ ਦੇ ਵਰਤਾਈਆ। ਤੂੰ ਆਦਿ ਦਾ ਯੋਧਾ ਸੂਰਬੀਰ ਮਰਦਾਨਾ ਮਰਦ, ਮਦਦ ਤੇਰੀ ਮੰਗ ਮੰਗਾਈਆ। ਛੁਰੀ ਸ਼ਰਅ ਕਤਲ ਕੋਇ ਕਰੇ ਨਾ ਕਰਦ, ਕਾਤਲ ਮਕਤੂਲ ਦਾ ਝਗੜਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪੁਰਖ ਅਕਾਲ ਦੀਨ ਦਿਆਲ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭ ਮੈਂ ਰੱਖੀ ਤੇਰੀ ਆਸ, ਤ੍ਰਿਸਨਾ ਤ੍ਰਿਪਤ ਦੇ ਕਰਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਪ੍ਰਕਾਸ਼ਵਾਨ ਹੋਵੇ ਤੇਰੀ ਖ਼ਲਕ ਖ਼ੁਦਾਈਆ। ਸਤਿ ਧਰਮ ਦੀ ਸੱਤ ਦੀਪ ਪਾ ਰਾਸ, ਨੌ ਖੰਡ ਆਪਣਾ ਰੰਗ

❋

❋

ਰੰਗਾਈਆ। ਕਿਰਪਾ ਕਰ ਸਰਬ ਗੁਣਤਾਸ, ਗਹਿਰ ਗੰਭੀਰ ਹੋਣਾ ਸਹਾਈਆ। ਝਗੜਾ ਮੇਟ ਦੇ ਦੀਨ ਮਜ਼੍ਹਬ ਜ਼ਾਤ ਪਾਤ, ਊਚ ਨੀਚ ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇ ਸਾਥ, ਪਾਰਬ੍ਰਹਮ ਬ੍ਰਹਮ ਸਗਲਾ ਸੰਗ ਬਣਾਈਆ। ਤੂੰ ਮਿਹਰਵਾਨ ਅਨਾਥਾਂ ਨਾਥ, ਦੀਨਨ ਦਇਆ ਆਪ ਕਮਾਈਆ। ਤੇਰਾ ਖੇਲ ਵੇਖੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਬ੍ਰਹਮ ਧਾਰ ਨੈਣ ਉਠਾਈਆ। ਵਿਸ਼ਨੂੰ ਨੂੰ ਵਿਸ਼ਵ ਦੇ ਵਿਸ਼ਵਾਸ਼, ਵਿਸ਼ਾ ਆਪਣਾ ਦੇ ਦ੍ਰਿੜਾਈਆ। ਮੈਂ ਦਰ ਭਿਖਾਰਨ ਨੂੰ ਬਖ਼ਸ਼ ਅਗੰਮੀ ਦਾਤ, ਦਾਤਾ ਹੋ ਕੇ ਝੋਲੀ ਦੇ ਭਰਾਈਆ। ਮੇਰੇ ਉਤੇ ਕਲਜੁਗ ਕੂੜ ਕੁਕਰਮ ਦੀ ਰਹੇ ਨਾ ਅੰਧੇਰੀ ਰਾਤ, ਸਤਿਜੁਗ ਸਤਿ ਚੰਦ ਚਮਕਾਈਆ। ਮਾਨਸ ਜ਼ਾਤੀ ਦਿਸੇ ਭੈਣ ਭਰਾਤ, ਦੁਤੀਆ ਭਾਓ ਨਾ ਕੋਇ ਰਖਾਈਆ। ਪੂਰਬ ਪੂਰਾ ਕਰਦੇ ਭਵਿਖਤ ਵਾਕ, ਵਾਕਿਆ ਆਪਣਾ ਰੰਗ ਰੰਗਾਈਆ। ਸਭ ਦੇ ਅੰਦਰੋਂ ਖੋਲ੍ਹ ਦੇ ਤਾਕ, ਬਜਰ ਕਪਾਟੀ ਪੜਦਾ ਦੇ ਚੁਕਾਈਆ। ਸ਼ਬਦ ਅਨਾਦੀ ਸੁਣਾ ਦੇ ਆਵਾਜ਼, ਧੁਨ ਆਪਣੀ ਇਕ ਜਣਾਈਆ। ਗ੍ਰਹਿ ਗ੍ਰਹਿ ਤੇਰੀ ਜੋਤ ਹੋਵੇ ਪ੍ਰਕਾਸ਼, ਘਰ ਘਰ ਵਿਚ ਕਰ ਰੁਸ਼ਨਾਈਆ। ਤੂੰ ਸਾਹਿਬ ਸਤਿਗੁਰ ਪਰਮ ਪੁਰਖ ਮਹਾਰਾਜ, ਪਤਿਪਰਮੇਸ਼ਵਰ ਇਕ ਅਖਵਾਈਆ। ਵੇਖੀਂ ਮੈਨੂੰ ਕੋਝੀ ਕਮਲੀ ਨੂੰ ਦੇ ਨਾ ਦੇਵੀਂ ਜਵਾਬ, ਦਰ ਤੇਰੇ ਚਰਨ ਧੂੜ ਖ਼ਾਕ ਰਮਾਈਆ। ਮੇਰੇ ਪਰਵਰਦਿਗਾਰ ਕਰੀਂ ਇਮਦਾਦ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਸਭ ਦੀ ਖੋਲ੍ਹ ਦੇ ਜਾਗ, ਨਿਜ ਨੇਤਰ ਲੋਚਣ ਨੈਣ ਕਰ ਰੁਸ਼ਨਾਈਆ। ਹਰਿਜਨ ਹੰਸ ਬਣਾ ਦੇ ਕਾਗ, ਕਾਗ ਵਾਂਗ ਨਾ ਕੋਇ ਕੁਰਲਾਈਆ। ਸਾਢੇ ਤਿੰਨ ਹੱਥ ਮੰਦਰ ਜਗਾ ਦੇ ਚਰਾਗ਼, ਨਿਰਗੁਣ ਨੂਰ ਨੂਰ ਚਮਕਾਈਆ। ਮੇਰੇ ਉਤੇ ਸਤਿਜੁਗ ਖੇੜਾ ਕਰ ਆਬਾਦ, ਘਰਾਨਾ ਇਕ ਵਸਾਈਆ। ਸਾਰੇ ਤੈਨੂੰ ਲੈਣ ਅਰਾਧ, ਹਿਰਦੇ ਅੰਦਰ ਹਰਿ ਵਸਾਈਆ। ਤੇਰੇ ਨਾਮ ਦਾ ਅਨਰਸ ਲੈਣ ਸਵਾਦ, ਜਿਹਵਾ ਰਸ ਨਾ ਕੋਇ ਵਡਿਆਈਆ। ਤੇਰਾ ਧਰਮ ਦਾ ਹੋਵੇ ਸਮਾਜ, ਸਮਗਰੀ ਸਤਿ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਧਰਨੀ ਕਹੇ ਮੈਂ ਕੋਝੀ ਕਮਲੀ ਨਿਮਾਣੀ, ਗੁਣਵੰਤ ਤੇਰੀ ਸਰਨਾਈਆ। ਮੇਰੇ ਉਤੇ ਵਸਦੀ ਚਾਰੇ ਖਾਣੀ, ਚੁਰਾਸੀ ਤੇਰੀ ਸੋਭਾ ਪਾਈਆ। ਮੇਰੇ ਉਤੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਗਾਈ ਤੇਰੀ ਬਾਣੀ, ਢੋਲੇ ਸਿਫ਼ਤਾਂ ਵਾਲੇ ਸਾਲਾਹੀਆ। ਮੇਰੇ ਉਤੇ ਸਰ ਸਰੋਵਰ ਤੇਰਾ ਪਵਿੱਤਰ ਪਾਣੀ, ਜਲ ਥਲ ਮਹੀਅਲ ਸਾਰੇ ਸੋਭਾ ਪਾਈਆ। ਮੇਰੀ ਬੇਨੰਤੀ ਮੰਨ ਮੇਰੇ ਸਾਹਿਬ ਸੁਲਤਾਨੀ, ਸ਼ਹਿਨਸ਼ਾਹ ਦਿਆਂ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨੀ, ਨਿਸ਼ਾਨਾ ਸਤਿਜੁਗ ਧਰਮ ਇਕ ਝੁਲਾਈਆ। ਝਗੜਾ ਮੇਟ ਦੇ ਕੂੜ ਅਵਾਮੀ, ਅਮਲਾਂ ਤੋਂ ਰਹਿਤ ਕਰ ਖ਼ਲਕ ਖ਼ੁਦਾਈਆ। ਧੁਰ ਸੰਦੇਸ਼ਾ ਨਾਮ ਕਲਮਾ ਦੇ ਪੈਗ਼ਾਮੀ, ਪੈਗ਼ੰਬਰਾਂ ਤੋਂ ਪਰੇ ਕਰ ਪੜ੍ਹਾਈਆ। ਤੂੰ ਪਰਗਟ ਹੋ ਵਾਹਿਦ ਇਕ ਨੂਰਾਨੀ, ਨੂਰ ਨੁਰਾਨਾ ਨੂਰ ਇਲਾਹੀਆ। ਮੇਰੇ ਉਤੇ ਰੈਣ ਰਹੇ ਨਾ ਅੰਧੇਰੀ ਸ਼ਾਮੀ, ਸ਼ਮ੍ਹਾਂ ਨੂਰ ਜੋਤ ਦੇਣਾ ਚਮਕਾਈਆ। ਜ਼ੰਜੀਰਾਂ ਦੀ ਕਟ ਗ਼ੁਲਾਮੀ, ਗੁਰਬਤ ਅੰਦਰੋਂ ਦੇਣੀ ਕਢਾਈਆ। ਤੂੰ ਮਾਲਕ ਹੱਕ ਪੈਗ਼ਾਮੀ, ਮਿਹਰਵਾਨ ਇਕ ਅਖਵਾਈਆ। ਧਰਨੀ ਕਹੇ ਤੂੰ ਘਟ ਘਟ ਦਾ ਜਾਣ ਜਾਣੀ, ਅੰਤਰਜਾਮੀ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮੇਲ ਕਰਾ ਦੇ ਬਾਹਮੀ, ਤੇਰੇ ਵਿਛੋੜੇ ਵਿਚ ਵਿਛੜ ਕੋਇ ਨਾ ਜਾਈਆ।

❋

❋

੧੨ ਮਾਘ ਸ਼ਹਿਨਸ਼ਾਹੀ ਸੰਮਤ ੬ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ

ਧਰਨੀ ਕਹੇ ਪ੍ਰਭ ਤੂੰ ਮੇਰਾ ਆਦਿ ਆਦਿ ਦਾ ਮਾਲੀ, ਮਾਲਕ ਅੰਤ ਤਕ ਅਖਵਾਈਆ। ਮੈਂ ਤੇਰੀ ਲੱਖ ਚੁਰਾਸੀ ਸ੍ਰਿਸ਼ਟੀ ਸੰਭਾਲੀ, ਜੁਗ ਚੌਕੜੀ ਆਪਣੇ ਵਿਚ ਟਿਕਾਈਆ। ਅੱਗੇ ਕਦੀ ਨਾ ਹੋਈ ਸਵਾਲੀ, ਝੋਲੀ ਖ਼ਾਲੀ ਨਾ ਕੋਇ ਵਖਾਈਆ। ਬਹੁੜੀ ਹੁਣ ਮੇਰੀ ਧਰਮ ਦੀ ਕਰੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਮਾਨਵ ਸਾਰੇ ਖਾਂਦੇ ਝਟਕਾ ਤੇ ਹਲਾਲੀ, ਝਟ ਕਿਸ ਬਿਧ ਲਵਾਂ ਲੰਘਾਈਆ। ਫਲ ਰਿਹਾ ਕਿਸੇ ਨਾ ਡਾਲੀ, ਖ਼ਾਲੀ ਟਾਹਣੇ ਦੇਣ ਦੁਹਾਈਆ। ਤੇਰਾ ਪਿਆਰ ਮੁਹੱਬਤ ਹੋਇਆ ਜਾਹਲੀ, ਅੰਤਮ ਮੇਲ ਨਾ ਕੋਇ ਕਰਾਈਆ। ਤੂੰ ਕਿਰਪਾ ਕਰ ਦੇ ਸ਼ਹਿਨਸ਼ਾਹ ਸ਼ਾਲੀ, ਹਰਿ ਸਤਿਗੁਰੂ ਤੇਰੀ ਸਰਨਾਈਆ। ਮੈਂ ਕੀਤੀ ਕੋਈ ਨਹੀਂ ਕਾਹਲੀ, ਜੁਗ ਚੌਕੜੀ ਬੈਠੀ ਰਹੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮੇਰਾ ਆਪੇ ਬਣੇ ਪਾਲੀ, ਪ੍ਰਿਤਪਾਲਕ ਹੋ ਕੇ ਮੇਰੀ ਆਸਾ ਪੂਰ ਕਰਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੬ ਫੁੱਮਣ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ

ਧਰਨੀ ਕਹੇ ਪ੍ਰਭ ਮੈਂ ਤੇਰੀ ਚਾਰੇ ਖਾਣੀ ਚੁੱਕੀ, ਜੁਗ ਚੌਕੜੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਹੋਈ ਮੂਲ ਨਾ ਦੁਖੀ, ਦੁੱਖ ਵਿਚ ਨਾ ਕਦੇ ਕੁਰਲਾਈਆ। ਮੇਰੀ ਆਸ਼ਾ ਮੇਰੇ ਅੰਦਰ ਰਹੀ ਲੁਕੀ, ਬਾਹਰ ਸਕੀ ਨਾ ਮੂਲ ਕਢਾਈਆ। ਕਲਜੁਗ ਅੰਤਮ ਤੇਰੀ ਸ੍ਰਿਸ਼ਟੀ ਤੇਰੇ ਨਿਸ਼ਾਨਿਉਂ ਉਕੀ, ਤੇਰਾ ਮਾਰਗ ਗਈ ਭੁਲਾਈਆ। ਤੇਰੀ ਧਾਰ ਸਮਝੇ ਨਾ ਕੋਇ ਦੋ ਤੁਕੀ, ਆਤਮ ਪਰਮਾਤਮ ਸੰਗ ਨਾ ਕੋਇ ਬਣਾਈਆ। ਕੂੜ ਵਿਕਾਰਾ ਰਿਹਾ ਮੈਨੂੰ ਕੁੱਠੀ, ਮਾਇਆ ਮਮਤਾ ਨਾਲ ਮਿਲਾਈਆ। ਤੇਰੀ ਧਾਰ ਤੇਰੇ ਨਾਲੋਂ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਬਹੁੜੀ ਕਲਜੁਗ ਲੁਟੇਰਾ ਮੈਨੂੰ ਜਾਂਦਾ ਲੁੱਟੀ, ਚਾਰ ਕੁੰਟ ਆਪਣਾ ਬਲ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਲੁਕ ਗਏ ਗੁੱਠੀਂ, ਪਰਗਟ ਹੋ ਕੇ ਬਲ ਨਾ ਕੋਇ ਜਣਾਈਆ। ਮੇਰੀ ਪਵਿਤਰ ਖ਼ਾਕ ਰਹੀ ਨਾ ਮੁੱਠੀ, ਜ਼ੱਰਾ ਜ਼ੱਰਾ ਦਏ ਦੁਹਾਈਆ। ਮਿਹਰਵਾਨ ਮਹਿਬੂਬ ਹੋ ਕੇ ਆਪ ਉਠੀਂ, ਨਿਰਗੁਣ ਨਿਰਵੈਰ ਲੈ ਅੰਗੜਾਈਆ। ਆਪਣੇ ਨਾਲ ਸਭ ਦੀ ਕਰਨੀ ਰੁਚੀ, ਰਚਨਾ ਆਪਣੀ ਦੇ ਵਖਾਈਆ। ਮੇਰੀ ਸਫਾ ਕਰਦੇ ਸੁੱਚੀ, ਸੰਜਮ ਆਪਣਾ ਇਕ ਸਮਝਾਈਆ। ਮੈਂ ਕੂਕ ਪੁਕਾਰਾਂ ਉਚੀ, ਉਚ ਅਗੰਮ ਦਿਆਂ ਸੁਣਾਈਆ। ਮੈਂ ਨੇਤਰ ਰੋ ਰੋ ਵੈਰਾਗ ਵਿਚ ਫੁੱਟੀ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਹੀਂ ਤੇ ਮੈਨੂੰ ਦੇ ਦੇ ਖ਼ੁਸ਼ੀ, ਜਗਤ ਜਹਾਨ ਮਹਾਂਪਰਲੋ ਆਪਣੀ ਧਾਰ ਬਣਾਈਆ।

❋

❋

੧੨ ਮਾਘ ਸ਼ਹਿਨਸ਼ਾਹੀ ਸੰਮਤ ੬ ਜੀਤ ਸਿੰਘ ਦੇ ਗ੍ਰਹਿ ਅਹਮਦਪੁਰ ਜ਼ਿਲਾ ਕਪੂਰਥਲਾ

ਧਰਨੀ ਕਹੇ ਪ੍ਰਭ ਬਖ਼ਸ਼ ਦੇ ਆਪਣਾ ਰੰਗ, ਰੰਗੀਨ ਰੰਗਤ ਦੇ ਚੜ੍ਹਾਈਆ। ਸਚ ਨਾਮ ਵਜਾ ਮਰਦੰਗ, ਨਾਦ ਅਗੰਮੀ ਇਕ ਸੁਣਾਈਆ। ਸੇਜ ਸੁਹੰਜਣੀ ਸੁਹਾ ਮੇਰਾ ਪਲੰਘ, ਸੁਖਆਸਣ ਆਪਣਾ ਡੇਰਾ ਲਾਈਆ। ਮੇਰੀ ਆਦਿ ਆਦਿ ਦੀ ਮੰਗ, ਪਾਰਬ੍ਰਹਮ ਪ੍ਰਭ ਪੂਰੀ ਦੇ ਕਰਾਈਆ। ਸਦੀ ਚੌਧਵੀਂ ਰਹੀ ਲੰਘ, ਸੱਦਾ ਦੇਵੇ ਥਾਉਂ ਥਾਈਂਆ। ਕੂੜੀ ਕਿਰਿਆ ਕਰ ਦੇ ਭੰਗ, ਮਮਤਾ ਮੋਹ ਰਹਿਣ ਨਾ ਪਾਈਆ। ਝੂਠ ਪਖੰਡ ਰਹੇ ਨਾ ਡੰਬ, ਸਤਿ ਸਚ ਦੇਣਾ ਵਰਤਾਈਆ। ਮੈਂ ਪਾਪ ਨਾਲ ਰਹੀ ਕੰਬ, ਥਰ ਥਰਾਹਟ ਵਿਚ ਕੁਰਲਾਈਆ। ਪ੍ਰਭ ਕਿਤੇ ਮਾਤਾ ਕੁੱਖੋਂ ਪਈ ਨਾ ਜੰਮ, ਨਿਰਗੁਣ ਨੂਰ ਜੋਤ ਜੋਤ ਕਰ ਰੁਸ਼ਨਾਈਆ। ਝਗੜਾ ਮੇਟ ਦੇ ਕਾਇਆ ਮਾਟੀ ਚੰਮ, ਆਤਮ ਬ੍ਰਹਮ ਦੇ ਸਮਝਾਈਆ। ਮੈਂ ਨੇਤਰ ਰੋਵਾਂ ਛੰਮ ਛੰਮ, ਹੰਝੂਆਂ ਹਾਰ ਬਣਾਈਆ। ਮੇਰਾ ਮੇਟ ਦੇ ਦੁੱਖਾਂ ਵਾਲਾ ਗ਼ਮ, ਗ਼ਮਖਾਰ ਹੋਣਾ ਸਹਾਈਆ। ਮੈਨੂੰ ਤ੍ਰਿਸ਼ਨਾ ਰਹੇ ਕੋਈ ਨਾ ਤਮ, ਤਮਾ ਤੇਰੀ ਝੋਲੀ ਪਾਈਆ। ਜਿਧਰ ਤਕਾਂ ਨਜ਼ਰੀ ਆਏ ਤੇਰਾ ਬ੍ਰਹਮ, ਪਰਮ ਪੁਰਖ ਤੇਰਾ ਨੂਰ ਰੁਸ਼ਨਾਈਆ। ਮੇਰਾ ਸਤਿ ਦਾ ਸਤਿ ਕਰਦੇ ਕਰਮ, ਕੂੜ ਕਰਮ ਦਾ ਡੇਰਾ ਢਾਹੀਆ। ਮੈਂ ਚਾਹੁੰਦੀ ਮੇਰੇ ਉਤੇ ਸਾਰੇ ਤੇਰਾ ਇਕੋ ਨਾਮ ਪੜ੍ਹਨ, ਸਿਖਿਆ ਇਕ ਦੇਣੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰੇ ਮੰਜ਼ਲ ਤੇਰੀ ਚੜ੍ਹਨ, ਚੜ੍ਹਦੀ ਧਾਰ ਆਪ ਦਰਸਾਈਆ।