੧੨ ਮਾਘ ਸ਼ਹਿਨਸ਼ਾਹੀ ਸੰਮਤ ੬ ਕਰਮ ਸਿੰਘ ਦੇ ਗ੍ਰਹਿ ਪਿੰਡ ਅਹਮਦਪੁਰ ਜ਼ਿਲਾ ਕਪੂਰਥਲਾ
ਧਰਨੀ ਕਹੇ ਪ੍ਰਭ ਕਿਉਂ ਮੈਨੂੰ ਕਹਿੰਦੇ ਧਰਤੀ ਮਾਂ, ਮਾਨਵ ਰਸਨਾ ਨਾਲ ਗਾਈਆ। ਮੇਰੇ ਖ਼ਸਮ ਦਾ ਕਿਹੜਾ ਨਾਂ, ਸਚ ਦੇਣਾ ਸਮਝਾਈਆ। ਵਸੇ ਕਿਹੜੇ ਥਾਂ, ਥਨੰਤਰ ਸੋਭਾ ਪਾਈਆ। ਜਿਸ ਦਵਾਰੇ ਮੈਂ ਜਾਂ, ਜਾ ਕੇ ਸੀਸ ਨਿਵਾਈਆ। ਪਕੜੇ ਮੇਰੀ ਬਾਂਹ, ਫੜ ਬਾਹੋਂ ਲਏ ਉਠਾਈਆ। ਮੈਂ ਨਿਮਾਣੀ ਹੋਈ ਗਾਂ, ਪਾਲੀ ਨਜ਼ਰ ਕੋਇ ਨਾ ਆਈਆ। ਕਿਸ ਬਿਧ ਆਪਣਾ ਝਟ ਲੰਘਾਂ, ਚਾਰੋਂ ਕੁੰਟ ਤੇਰੀ ਦੁਹਾਈਆ। ਸਿਰ ਦੇਵੇ ਕੋਈ ਨਾ ਠੰਡੀ ਛਾਂ, ਅਗਨੀ ਤਤ ਨਾ ਕੋਇ ਬੁਝਾਈਆ। ਮੇਰਾ ਕਵਣ ਕਰੇ ਨਿਆਂ, ਇਨਸਾਫ਼ ਅਦਲ ਕਵਣ ਕਮਾਈਆ। ਮੈਨੂੰ ਮਿਲੇ ਕੋਈ ਨਾ ਥਾਂ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਦੇਣਾ ਸੁਣਾਈਆ। ਧਰਨੀ ਕਹੇ ਪ੍ਰਭੂ ਮੇਰਾ ਕਿਹੜਾ ਖ਼ਸਮ, ਖ਼ਸਮਾਨੇ ਦੇ ਜਣਾਈਆ। ਜੋ ਮੇਰੇ ਉਤੇ ਆਇਆ ਮੈਂ ਕਰਕੇ ਛੱਡਿਆ ਭਸਮ, ਅਵਤਾਰ ਪੈਗ਼ੰਬਰ ਗੁਰੂ ਰਹਿਣ ਕੋਇ ਨਾ ਪਾਈਆ। ਮੇਰੀ ਨਜ਼ਰ ਨਾ ਆਵੇ ਕੋਈ ਚਸ਼ਮ, ਦੀਦ ਨਾਲ ਦੀਦ ਨਾ ਕੋਇ ਮਿਲਾਈਆ। ਕਿਸੇ ਦਾ ਨਜ਼ਰ ਨਹੀਂ ਆਉਂਦਾ ਮਾਟੀ ਜਿਸਮ, ਜਿਸਮ ਜ਼ਮੀਨ ਬਣ ਕੇ ਗਈ ਖਾਈਆ। ਹਾਏ ਮੈਂ ਕਿਸ ਦੀ ਖਾਵਾਂ ਕਸਮ, ਕਿਸ ਨੂੰ ਵੱਡਾ ਕਹਿ ਕੇ ਸੀਸ ਨਿਵਾਈਆ। ਮੇਰਾ ਕਿਹੜਾ ਹੋਵੇ ਇਸਮ, ਆਲੀਸ਼ਾਨ ਕਵਣ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ
❋
❋
ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰਾ ਦਸ ਦੇ ਕਿਹੜਾ ਕੰਤ, ਕੰਤੂਹਲ ਕਵਣ ਅਖਵਾਈਆ। ਮੈਂ ਜੁਗ ਚੌਕੜੀ ਸਾਰੇ ਖਾ ਗਈ ਸਾਧ ਸੰਤ, ਭਗਤ ਸੂਫ਼ੀ ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਲੱਖ ਚੁਰਾਸੀ ਹਜ਼ਮ ਕਰ ਗਈ ਜੀਵ ਜੰਤ, ਮੇਰਾ ਪੇਟ ਨਾ ਕੋਇ ਭਰਾਈਆ। ਮੈਂ ਕੋਟਨ ਕੋਟ ਬਦਲਾ ਦਿਤੇ ਤੇਰੇ ਨਾਮ ਮੰਤ, ਮੰਤਰ ਜੀਵਣ ਵਾਲਾ ਰਹਿਣ ਕੋਇ ਨਾ ਪਾਈਆ। ਮੈਨੂੰ ਵਿਦਿਆ ਦੇਣ ਵਾਲਾ ਦਿਸੇ ਕੋਇ ਨਾ ਪੰਡਤ, ਜੋ ਆਇਆ ਸੋ ਮੈਂ ਖਾ ਕੇ ਦਿਤਾ ਮੁਕਾਈਆ। ਮੇਰੀ ਤੇਰੇ ਅੱਗੇ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਮੇਰਾ ਮਾਲਕ ਦੱਸ ਦਿਸੇ ਕਿਹੜੀ ਸਿੰਮਤ, ਮੈਂ ਖੋਜਾਂ ਚਾਈਂ ਚਾਈਂਆ। ਮੇਰੀ ਸਗਲੀ ਮਿਟ ਜਾਏ ਚਿੰਤ, ਚਿੰਤਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਮੇਰਾ ਕਿਹੜਾ ਹੱਕ ਮਹਿਬੂਬ, ਜੋ ਮੁਹੱਬਤ ਵਿਚ ਰਖਾਈਆ। ਹਰ ਦਮ ਰਹੇ ਮੇਰੇ ਕੋਲ ਮੌਜੂਦ, ਸਗਲਾ ਸੰਗ ਬਣਾਈਆ। ਜੁਗ ਚੌਕੜੀ ਮੈਨੂੰ ਰੱਖੇ ਮਹਿਫ਼ੂਜ਼, ਦੂਸਰ ਅੱਖ ਨਾ ਕੋਇ ਉਠਾਈਆ। ਮੇਰੇ ਵਿਚੋਂ ਝਗੜਾ ਮੇਟੇ ਦੂਜ, ਦੁਤੀਆ ਭਾਉ ਮੁਕਾਈਆ। ਆਪਣਾ ਘਰਾਨਾ ਦੱਸੇ ਗੂਝ, ਪੜਦਾ ਦੇਵੇ ਲਾਹੀਆ। ਮੈਨੂੰ ਬਖ਼ਸ਼ੇ ਸੂਝ, ਸੰਜਮ ਇਕ ਸਮਝਾਈਆ। ਓਹਦਾ ਇਕੋ ਹਲਕਾਰਾ ਇਕੋ ਚਾਕਰ ਹੋਵੇ ਦੂਤ, ਇਕੋ ਹੁਕਮ ਸੰਦੇਸ਼ਾ ਦਏ ਦ੍ਰਿੜਾਈਆ। ਮੈਂ ਨਹੀਂ ਚਾਹੁੰਦੀ ਮੇਰਾ ਮਾਲਕ ਹੋਵੇ ਕੋਈ ਕਾਇਆ ਵਾਲਾ ਪੰਜ ਭੂਤ, ਜੋ ਜੰਮੇ ਤੇ ਮਰ ਜਾਈਆ। ਜਿਸ ਦਾ ਆਦਿ ਅੰਤ ਦਾ ਆਵਾ ਜਾਏ ਊਤ, ਅੰਤ ਨਿਸ਼ਾਨ ਨਾ ਕੋਇ ਰਖਾਈਆ। ਤੇਰੇ ਹੁਕਮ ਅੰਦਰ ਕਰ ਜਾਏ ਕੂਚ, ਮੇਰਾ ਕੂਚਾ ਗਲੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਗ੍ਰਹਿ ਘਰਾਨਾ ਦੱਸ ਜਿਥੇ ਤੇਰੀ ਮੰਜ਼ਲੇ ਮਕਸੂਦ, ਅੱਗੇ ਮੰਜ਼ਲ ਰਹੇ ਨਾ ਰਾਈਆ।
੧੨ ਮਾਘ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੋਟਲੀ ਇਬਰਾਹੀਮ ਖਾਂ ਜ਼ਿਲਾ ਜਲੰਧਰ
ਧਰਨੀ ਕਹੇ ਮੇਰੇ ਸਾਹਿਬ ਸ੍ਰੀ ਭਗਵਾਨਾ, ਭਗਵਨ ਭਗਵੰਤ ਤੇਰੀ ਓਟ ਤਕਾਈਆ। ਮੇਰੇ ਆਦਿ ਅੰਤ ਦੇ ਰਾਮਾ, ਮਿਹਰਵਾਨ ਮਹਿਬੂਬ ਤੇਰੀ ਬੇਪਰਵਾਹੀਆ। ਮੇਰੇ ਸਤਿ ਸਚ ਦੇ ਕਾਹਨਾ, ਕਾਹਨ ਤੇਰੇ ਨਿਉਂ ਨਿਉਂ ਲਾਗਾਂ ਪਾਈਆ। ਮੇਰੇ ਪੈਗ਼ੰਬਰ ਧੁਰ ਅਮਾਮਾ, ਤੇਰੀ ਧੂੜੀ ਖ਼ਾਕ ਰਮਾਈਆ। ਮੇਰੇ ਸਤਿਗੁਰ ਸਤਿ ਸ਼ਬਦ ਦਮਾਮਾ, ਡੰਕਾ ਸੁਣਾਂ ਚਾਈਂ ਚਾਈਂਆ। ਉਠ ਵੇਖ ਕਲਜੁਗ ਅੰਧੇਰੀ ਸ਼ਾਮਾ, ਸ਼ਮ੍ਹਾ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਪਿਆ ਜੀਵ ਜਹਾਨਾ, ਜਾਗਰਤ ਜੋਤ ਨਾ ਕੋਇ ਡਗਮਗਾਈਆ। ਤਨ ਵਜੂਦ ਵੇਖਿਆ ਤ੍ਰਿਸ਼ਨਾ ਤਾਮਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਾਣ ਰਿਹਾ ਨਾ ਕਲਮੇ ਕਲਾਮਾ, ਕਾਇਨਾਤ ਰੋਵੇ ਮਾਰੇ ਧਾਈਆ। ਤੂੰ ਮੇਰਾ ਸਾਹਿਬ ਸਵਾਮੀ ਅੰਤਰਜਾਮਾ, ਅੰਤਰਜਾਮੀ ਹੋ ਕੇ ਖੋਜ ਖੁਜਾਈਆ। ਸਭ ਦਾ ਵੇਖ ਪੂਰਬ ਲਿਖਿਆ ਬਿਆਨਾ, ਭਵਿਖਤਾਂ ਖੋਜ ਖੁਜਾਈਆ। ਸਤਿ ਦਾ ਸਚ ਦਾ ਰਿਹਾ ਨਾ ਕੋਇ ਟਿਕਾਣਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਰੇ ਦੇਣ ਦੁਹਾਈਆ। ਤੀਰਥ ਤਟ ਨਾ ਕੋਇ ਇਸ਼ਨਾਨਾ, ਗੰਗਾ ਗੋਦਾਵਾਰੀ ਜਮਨਾ ਸੁਰਸਤੀ ਅੱਖ ਸ਼ਰਮਾਈਆ।
❋
❋
ਝਗੜਾ ਪਿਆ ਅੰਜੀਲ ਕੁਰਾਨਾ, ਸ਼ਾਸਤਰ ਸਿਮਰਤ ਕਰਨ ਲੜਾਈਆ। ਤੇਰੇ ਪਿਆਰ ਮੁਹੱਬਤ ਦਾ ਮਿਲੇ ਕੋਇ ਨਾ ਜਾਮਾ, ਹਕੀਕੀ ਜਾਮ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਸਾਹਿਬ ਸੁਲਤਾਨੀ, ਸਵਾਮੀ ਹਰਿ ਸੱਜਣ ਤੇਰੀ ਵਡਿਆਈਆ। ਉਠ ਵੇਖ ਲੈ ਆਪਣੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੜਦਾ ਲਾਹੀਆ। ਚਾਰ ਜੁਗ ਦੀ ਪਿਛਲੀ ਤਕ ਲੈ ਬਾਣੀ, ਜੋ ਬਾਣ ਅਣਿਆਲਾ ਤੀਰ ਚਲਾਈਆ। ਤੀਰਥ ਸਰੋਵਰ ਤਕ ਲੈ ਪਾਣੀ, ਅੱਠ ਸੱਠ ਖੋਜ ਖੁਜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲੇ ਮੇਲ ਕੋਇ ਨਾ ਹਾਣੀ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੁੜਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨੀ, ਸ਼ਰੀਅਤ ਰਹੀ ਕੁਰਲਾਈਆ। ਤੇਰੀ ਮੰਜ਼ਲ ਮਿਲੇ ਨਾ ਕਿਸੇ ਆਸਾਨੀ, ਮਿਹਰਵਾਨ ਮਹਿਬੂਬ ਦਰ ਮਿਲਣ ਕੋਇ ਨਾ ਆਈਆ। ਪੰਚ ਵਿਕਾਰ ਚੜ੍ਹੀ ਤੁਗ਼ਿਆਨੀ, ਜੀਵ ਜਹਾਨਾ ਰਹੀ ਰੁੜ੍ਹਾਈਆ। ਸਚ ਧਰਮ ਦੀ ਦਿਸੇ ਨਾ ਕੋਇ ਨਿਸ਼ਾਨੀ, ਨਿਸ਼ਾਨੇ ਬੈਠੇ ਮੁਖ ਭਵਾਈਆ। ਬਿਨ ਤੇਰੀ ਕਿਰਪਾ ਹੋਏ ਨਾ ਕਿਸੇ ਕਲਿਆਨੀ, ਕਲਮਾ ਸੰਗ ਨਾ ਕੋਇ ਨਿਭਾਈਆ। ਸ਼ਾਹ ਸੁਲਤਾਨੇ ਆ ਵਿਚ ਮੈਦਾਨੀ, ਨਿਰਗੁਣ ਧਾਰ ਲੋਕਮਾਤ ਲੈ ਅੰਗੜਾਈਆ। ਕਲਜੁਗ ਕੂੜੀ ਕਿਰਿਆ ਮੇਟ ਕਹਾਣੀ, ਕਥਾ ਆਪਣੀ ਇਕ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪੁਣੀ ਛਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੇ ਮਾਲਕ ਗਹਿਰ ਗੰਭੀਰਾ, ਹਰਿ ਗਵਰ ਦਿਆਂ ਦ੍ਰਿੜਾਈਆ। ਲੇਖਾ ਵੇਖ ਪੰਜ ਤਤ ਸਰੀਰਾ, ਮਾਨਸ ਮਾਨਵ ਮਾਨੁਖ ਖੋਜ ਖੁਜਾਈਆ। ਸਚ ਦਾ ਰਿਹਾ ਕੋਇ ਨਾ ਧੀਰਾ, ਧੀਰਜ ਧਰਮ ਨਾ ਕੋਇ ਜਣਾਈਆ। ਹਉਮੇ ਸਭ ਨੂੰ ਲੱਗੀ ਪੀੜਾ, ਮਾਇਆ ਮਮਤਾ ਰਹੀ ਸਤਾਈਆ। ਤੇਰੇ ਪਿਆਰ ਦਾ ਚੁੱਕੇ ਕੋਇ ਨਾ ਬੀੜਾ, ਖੰਡੇ ਖੜਗ ਸਰਬ ਰਹੇ ਖੜਕਾਈਆ। ਤੇਰੇ ਨਾਮ ਦਾ ਮਸਤਕ ਦਿਸੇ ਕਿਸੇ ਨਾ ਚੀਰਾ, ਚਿਰੀ ਵਿਛੁੰਨੇ ਤੇਰਾ ਮੇਲ ਨਾ ਕੋਇ ਮਿਲਾਈਆ। ਤੂੰ ਕਿਰਪਾਲ ਹੋ ਕੇ ਦੀਨ ਦੁਨੀ ਦੀ ਅੰਦਰੋਂ ਬਦਲ ਦੇ ਜ਼ਮੀਰਾ, ਜ਼ਾਹਰ ਜ਼ਹੂਰ ਆਪਣਾ ਨੂਰ ਕਰ ਰੁਸ਼ਨਾਈਆ। ਤੇਰੇ ਹੱਥ ਸਭ ਦੀ ਤਕਦੀਰਾ, ਤਦਬੀਰ ਆਪਣੀ ਦੇ ਸਮਝਾਈਆ। ਝਗੜਾ ਮੇਟ ਦੇ ਹਸਟ ਕੀੜਾ, ਊਚ ਨੀਚ ਇਕੋ ਰੰਗ ਰੰਗਾਈਆ। ਲੇਖਾ ਰਹੇ ਨਾ ਗ਼ਰੀਬ ਅਮੀਰਾ, ਅਮਰਾਪਦ ਦੇ ਮਾਲਕ ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲੇ ਦੀਨ ਦਿਆਲੇ ਤੂੰ ਆਦਿ ਜੁਗਾਦੀ ਪਰਵਰਦਿਗਾਰ ਸਾਂਝਾ ਯਾਰ ਪੀਰਨ ਪੀਰਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਆਪਣੀ ਆਸਾ ਤੇਰੇ ਅੱਗੇ ਰਹੀ ਰਖਾਈਆ।
੧੨ ਮਾਘ ਸ਼ਹਿਨਸ਼ਾਹੀ ਸੰਮਤ ੬ ਬਲਜੀਤ ਸਿੰਘ ਦੇ ਗ੍ਰਹਿ ਪਿੰਡ ਜੈਤੋਵਾਲੀ ਜ਼ਿਲਾ ਜਲੰਧਰ
ਧਰਨੀ ਕਹੇ ਪ੍ਰਭ ਕਿਰਪਾ ਕਰ, ਕਿਰਪਾਲ ਦਿਆਲ ਦਇਆ ਕਮਾਈਆ। ਨਿਰਗੁਣ ਨਿਰਵੈਰ ਨਰ ਨਰਾਇਣ ਜੋਤ ਧਰ, ਪੁਰਖ ਅਕਾਲੇ ਆਪਣਾ ਪੜਦਾ ਦੇ ਉਠਾਈਆ। ਚਰਨ ਸਰੋਵਰ ਬਣਾ ਅਗੰਮਾ ਸਰ, ਸਰਨਗਤ ਇਕੋ ਦੇ ਵਖਾਈਆ। ਮਾਨਵ ਜ਼ਾਤੀ ਧਰਮ ਦਾ ਇਕੋ ਖੋਲ੍ਹ
❋
❋
ਦਰ, ਗ਼ਰੀਬ ਨਿਮਾਣਿਆਂ ਦਰਦ ਵੰਡਾਈਆ। ਤੇਰਾ ਨਾਮ ਨਿਧਾਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਾਏ ਪੜ੍ਹ, ਧੁਰ ਦਾ ਰਾਗ ਨਾਦ ਕਰ ਸ਼ਨਵਾਈਆ। ਸਚ ਸਵਾਮੀ ਸਤਿ ਸਰੂਪੀ ਹੋ ਕੇ ਖੜ੍ਹ, ਸਨਮੁਖ ਹੋ ਕੇ ਨਜ਼ਰੀ ਆਈਆ। ਝਗੜਾ ਮੇਟ ਦੇ ਕਾਇਆ ਮਾਟੀ ਧੜ, ਦੀਨ ਮਜ਼੍ਹਬ ਨਾ ਕਰੇ ਲੜਾਈਆ। ਕਲਜੁਗ ਕੂੜੀ ਕਿਰਿਆ ਪੁੱਟ ਦੇ ਜੜ੍ਹ, ਸਤਿ ਧਰਮ ਦਾ ਮਾਰਗ ਇਕ ਵਖਾਈਆ। ਤੇਰਾ ਸਾਂਝਾ ਸਮਝੇ ਦੋ ਜਹਾਨਾਂ ਘਰ, ਗ੍ਰਹਿ ਮੰਦਰ ਇਕ ਸੁਹਾਈਆ। ਮੇਰੀ ਖ਼ਾਲੀ ਝੋਲੀ ਭਰ, ਭੰਡਾਰਾ ਧੁਰ ਦਾ ਨਾਮ ਵਰਤਾਈਆ। ਕੂੜਾ ਰਹੇ ਨਾ ਜੋਬਨ ਜ਼ਰ, ਜ਼ੱਰੇ ਜ਼ੱਰੇ ਆਪਣਾ ਨੂਰ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ੍ਰੀ ਭਗਵਾਨ ਤੇਰੀ ਵਡ ਵਡਿਆਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਦੇ ਧੁਰ ਦੇ ਮਿੱਤਰ, ਹਰਿ ਸਤਿ ਸਚ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਚੜ੍ਹੀ ਸਿਖ਼ਰ, ਚੋਟੀ ਸਭ ਦੀ ਬੈਠੀ ਡੇਰਾ ਲਾਈਆ। ਮਾਇਆ ਮਮਤਾ ਮੋਹ ਵਿਕਾਰ ਕਿਸੇ ਅੰਦਰੋਂ ਸਕੇ ਨਾ ਨਿਕਲ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਪੰਚ ਵਿਕਾਰ ਮੂਲ ਨਾ ਜਿੱਤਣ, ਜੀਵ ਜੰਤ ਰਹੇ ਕੁਰਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਲਜੁਗ ਕਰਮ ਕਰ ਦੇ ਮਿਥਣ, ਮਿਥਿਆ ਦੱਸ ਸਰਬ ਲੋਕਾਈਆ। ਅਵਤਾਰ ਪੈਗ਼ੰਬਰ ਗੁਰ ਤੇਰਾ ਸ਼ਬਦ ਸੰਦੇਸ਼ ਲਿਖਣ, ਤੂੰ ਮੇਰਾ ਮੈਂ ਤੇਰਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਪਲੂ ਵਾਸਤਾ ਪਾਈਆ। ਧਰਨੀ ਕਹੇ ਪ੍ਰਭ ਮੇਰਾ ਵੇਖ ਲੈ ਮਾਤ ਘਰਾਨਾ, ਨਵ ਸੱਤ ਧਿਆਨ ਲਗਾਈਆ। ਤੇਰਾ ਮਾਨੁਖ ਹੋਇਆ ਬੇਗਾਨਾ, ਸਚ ਪ੍ਰੇਮ ਨਾ ਕੋਇ ਬਣਾਈਆ। ਧਰਮ ਦਾ ਦਿਸੇ ਨਾ ਕੋਇ ਯਰਾਨਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਨਿਰਗੁਣ ਨਿਰਗੁਣ ਗਾਏ ਕੋਈ ਨਾ ਗਾਣਾ, ਸਰਗੁਣ ਵੱਜਦੀ ਵੇਖ ਵਧਾਈਆ। ਚਾਰੋਂ ਕੁੰਟ ਮਾਨ ਅਭਿਮਾਨਾ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਸ਼ਰਅ ਖੇਲ ਕਰੇ ਸ਼ੈਤਾਨਾ, ਸ਼ਰੀਅਤ ਵਿਚ ਨਾ ਕੋਇ ਵਡਿਆਈਆ। ਭਾਗ ਲੱਗੇ ਨਾ ਕਿਸੇ ਸਾਢੇ ਤਿੰਨ ਹੱਥ ਮਕਾਨਾ, ਪੰਜ ਤਤ ਸੋਭਾ ਕੋਇ ਨਾ ਪਾਈਆ। ਤੇਰਾ ਨਾਮ ਬਣਿਆ ਅਫ਼ਸਾਨਾ, ਸ੍ਰਿਸ਼ਟੀ ਰਸਨਾ ਨਾਲ ਗਾਈਆ। ਤੂੰ ਮਾਲਕ ਪਰਗਟ ਹੋ ਇਕੋ ਧੁਰ ਦਾ ਕਾਹਨਾ, · ਤੂੰ ਆਦਿ
ਜੁਗਾਦੀ ਏਕੰਕਾਰ ਰਾਮਾ, ਰਹਿਮ ਆਪਣਾ ਦੇ ਕਮਾਈਆ। ਜਿਸ ਨੂੰ ਝੁਕਦੇ ਅਵਤਾਰ ਪੈਗ਼ੰਬਰ ਗੁਰੂ ਵਿਚ ਜਹਾਨਾ, ਨਿਵ ਨਿਵ ਲਾਗਣ ਪਾਈਆ। ਸੱਯਦਿਆਂ ਵਿਚ ਕਰਨ ਸਲਾਮਾਂ, ਧੂੜੀ ਮਸਤਕ ਖ਼ਾਕ ਰਮਾਈਆ। ਭੇਤ ਖੋਲ੍ਹ ਆਪਣਾ ਕਲਜੁਗ ਅਮਾਮਾ, ਪੜਦਾ ਓਹਲਾ ਰਹੇ ਨਾ ਰਾਈਆ। ਕਲ ਕਲਕੀ ਵਡ ਬਲਵਾਨਾ, ਬਲਧਾਰੀ ਭੇਵ ਖੁਲ੍ਹਾਈਆ। ਨਿਹਕਲੰਕ ਸ਼ਾਹ ਸੁਲਤਾਨਾ, ਤੇਰੀ ਸਰਨ ਸਚ ਸਰਨਾਈਆ। ਕਲਜੁਗ ਅੰਤਮ ਮੇਟ ਨਿਸ਼ਾਨਾ, ਕੂੜ ਕੁਕਰਮ ਰਹਿਣ ਨਾ ਪਾਈਆ। ਸਤਿਜੁਗ ਮੇਰੇ ਉਤੇ ਕਰ ਪਰਧਾਨਾ, ਸਤਿ ਸਚ ਦਾ ਮਾਰਗ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਅਗੰਮ ਅਥਾਹ ਕੋਈ ਕਰ ਨਾ ਸਕੇ ਬਿਆਨਾ, ਕਥਨੀ ਜਗਤ ਨਾ ਕੋਇ ਵਡਿਆਈਆ।
❋
❋
੧੨ ਮਾਘ ਸ਼ਹਿਨਸ਼ਾਹੀ ਸੰਮਤ ੬ ਹਰਭਜਨ ਕੌਰ ਦੇ ਗ੍ਰਹਿ ਪਿੰਡ ਕੋਟਲੀ ਥਾਨ ਸਿੰਘ ਜ਼ਿਲਾ ਜਲੰਧਰ
ਧਰਨੀ ਕਹੇ ਪ੍ਰਭ ਮੇਰੀ ਪੂਰੀ ਕਰ ਦੇ ਸੱਧਰ, ਸਦਾ ਸਦਾ ਸਦ ਤੇਰਾ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਗ਼ਦਰ, ਗਦਾ ਆਪਣੀ ਨਾਮ ਇਕ ਉਠਾਈਆ। ਦੀਨ ਮਜ਼੍ਹਬ ਦੀ ਧਾਰਾ ਕਰ ਦੇ ਪੱਧਰ, ਰੋੜਾ ਅੱਗੇ ਨਾ ਕੋਇ ਅਟਕਾਈਆ। ਇਕੋ ਆਪਣੇ ਨਾਮ ਦੀ ਧੁਨ ਸੁਣਾ ਦੇ ਮਧੁਰ, ਸਤਿ ਸੁਰੀਲੀ ਆਪ ਜਣਾਈਆ। ਸਚ ਪਿਆਰਿਆਂ ਭਗਤਾਂ ਦਾ ਕਰ ਕਦਰ, ਸਿਰ ਆਪਣਾ ਹੱਥ ਟਿਕਾਈਆ। ਤੇਰੀ ਮਿਹਰ ਦੀ ਨਿਗਾਹ ਹੋਵੇ ਨਦਰ, ਨਜ਼ਰੀਆ ਸਭ ਦਾ ਦੇ ਬਦਲਾਈਆ। ਸ਼ਰਅ ਛੁਰੀ ਕਰੇ ਕਿਸੇ ਨਾ ਕਤਲ, ਮਕਤੂਲ ਰੂਪ ਨਾ ਕੋਇ ਦਰਸਾਈਆ। ਤੇਰਾ ਇਕੋ ਇਨਸਾਫ਼ ਹੋਵੇ ਅਦਲ, ਅਦਾਲਤ ਇਕੋ ਨਜ਼ਰੀ ਆਈਆ। ਕਲਜੁਗ ਵਿਚ ਸਤਿਜੁਗ ਜਾਵੇ ਬਦਲ, ਬਦਲੀ ਸ਼ਬਦ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭ ਮਿਹਰਵਾਨ ਕਰ ਦੇ ਮਿਹਰਵਾਨੀ, ਮੇਰੀ ਆਸਾ ਵੇਖ ਵਖਾਈਆ। ਮੇਰੀ ਖ਼ੁਸ਼ੀਆਂ ਭਰੀ ਜਵਾਨੀ, ਜੋਬਨ ਕਲਜੁਗ ਰਿਹਾ ਗਵਾਈਆ। ਚਾਰੋਂ ਕੁੰਟ ਵੇਖ ਬੇਈਮਾਨੀ, ਸਤਿ ਧਰਮ ਨਾ ਕੋਇ ਰਖਾਈਆ। ਸ਼ਰੀਅਤ ਸ਼ਰਅ ਹੋਈ ਸ਼ੈਤਾਨੀ, ਧੀਰਜ ਧਰਮ ਨਾ ਕੋਇ ਪਰਗਟਾਈਆ। ਕਿਰਪਾ ਕਰ ਮੇਰੇ ਦਾਤੇ ਧੁਰ ਦੇ ਦਾਨੀ, ਦਇਆਵਾਨ ਦਇਆ ਕਮਾਈਆ। ਇਕੋ ਰੰਗ ਰੰਗਾ ਦੇ ਚਾਰੇ ਖਾਣੀ, ਖ਼ਾਲਸ ਆਪਣਾ ਮੇਲ ਮਿਲਾਈਆ। ਤੂੰ ਸਰਬ ਘਟਾ ਘਟ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਅੰਮ੍ਰਿਤ ਰਸ ਬਖ਼ਸ਼ ਦੇ ਪਾਣੀ, ਅੰਮਿਉਂ ਰਸ ਆਪ ਚੁਆਈਆ। ਹੁਣ ਰੀਤੀ ਮੇਟ ਦੇ ਪੁਰਾਣੀ, ਨਿਵ ਨਿਵ ਦਰ ਤੇਰੇ ਸੀਸ ਨਿਵਾਈਆ। ਸਤਿਜੁਗ ਦੀ ਸਚ ਚਲੇ ਕਹਾਣੀ, ਕਹਾਵਤ ਗੁਰ ਅਵਤਾਰ ਪੈਗ਼ੰਬਰਾਂ ਪੂਰ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਆਪ ਵਰਤਾਈਆ। ਧਰਨੀ ਕਹੇ ਮੇਰੀ ਵੇਖ ਪੁਰਾਣੀ ਹਰਸ, ਹਉਮੇ ਦਿਆਂ ਜਣਾਈਆ। ਮਿਹਰਵਾਨ ਕਰ ਤਰਸ, ਰਹਿਮਤ ਹੱਕ ਕਮਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਕਲਜੁਗ ਅਗਨੀ ਦੇ ਬੁਝਾਈਆ। ਝਗੜਾ ਮੇਟ ਦੇ ਮੰਦਰ ਮਸੀਤ ਚਰਚ, ਚਰਚਾ ਆਪਣੀ ਦੇ ਜਣਾਈਆ। ਜਿਸ ਨਾਲ ਸਾਰੇ ਜੀਵ ਜੰਤ ਜਾਣ ਪਰਚ, ਪ੍ਰਾਚੀਨ ਦਾ ਝਗੜਾ ਰਹੇ ਨਾ ਰਾਈਆ। ਤੂੰ ਮਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਇਕ ਅਖਵਾਈਆ। ਕਰ ਕਿਰਪਾ ਉਤੇ ਧਰਤ, ਧਰਨੀ ਰੋ ਰੋ ਮਾਰੇ ਧਾਈਆ। ਤੇਰਾ ਸਾਖਿਆਤ ਹੋਵੇ ਦਰਸ, ਦੀਦ ਈਦ ਕਰ ਰੁਸ਼ਨਾਈਆ। ਬੇਨੰਤੀ ਮਨਜ਼ੂਰ ਹੋਵੇ ਅਰਜ਼, ਆਰਜ਼ੂ ਤੇਰੇ ਅੱਗੇ ਰਖਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਮੁੱਦਤ ਦੇ ਮਾਲਕ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਮਾਣਿਆਂ ਵੰਡ ਦਰਦ, ਦੀਨਾ ਨਾਥ ਅਨਾਥਾਂ ਹੋ ਸਹਾਈਆ।
੧੩ ਮਾਘ ਸ਼ਹਿਨਸ਼ਾਹੀ ਸੰਮਤ ੬ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਚੀਮਾਂ ਕਲਾਂ ਜ਼ਿਲਾ ਜਲੰਧਰ
ਧਰਨੀ ਕਹੇ ਪ੍ਰਭ ਕਿਸ ਨੂੰ ਮੇਰੀ ਲੱਜਿਆ ਦੀ ਹੋਵੇ ਅਣਖ, ਅਣਖੀਲਾ ਲਏ ਅੰਗੜਾਈਆ। ਧਰਮ ਦੇ ਬਲ ਦਾ ਉਠਾਏ ਧਨੁਖ, ਧਨੁਸ਼
❋
❋
ਕੰਧ ਲਟਕਾਈਆ। ਮੇਰੀ ਪੂਰੀ ਕਰੇ ਆਸਾ ਮਨਸ, ਮਨੁਸ਼ਾਂ ਭੇਵ ਖੁਲ੍ਹਾਈਆ। ਦੁਆਪਰ ਇਕ ਹੰਕਾਰੀ ਕੰਸ, ਕਲਜੁਗ ਅਨਗਿਣਤ ਨਜ਼ਰੀ ਆਈਆ। ਸਚ ਦੀ ਦਿਸੇ ਕੋਈ ਨਾ ਜਿਨਸ, ਜਨਮ ਸਾਰੇ ਗਏ ਬਦਲਾਈਆ। ਹਉਮੇ ਰੋਗ ਦਿਸੇ ਹਿੰਸ, ਆਹਿੰਸਾ ਵਿਚ ਦੁਹਾਈਆ। ਕਿਸ ਬਿਧ ਕੂੜੀ ਕਿਰਿਆ ਜਾਏ ਬਿਨਸ, ਬਿਸਮਿਲ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਕੌਣ ਫੜੇ ਖੜਗ ਤੀਰ ਕਮਾਨ, ਖੰਡਾ ਕਵਣ ਖੜਕਾਈਆ। ਕਿਸ ਨੂੰ ਹੋਵੇ ਮੇਰੀ ਆਣ, ਆਨਨ ਫ਼ਾਨਨ ਤੇਰਾ ਰੂਪ ਦਏ ਦਰਸਾਈਆ। ਜੋਧਾ ਸੂਰਬੀਰ ਬਣੇ ਬਲਵਾਨ, ਬਲਧਾਰੀ ਲਏ ਅੰਗੜਾਈਆ। ਝਗੜਾ ਮੇਟੇ ਕੂੜ ਨਿਸ਼ਾਨ, ਨਿਸ਼ਾਨਾ ਧਰਮ ਦਏ ਝੁਲਾਈਆ। ਸਤਿ ਸਚ ਦਾ ਕਰੇ ਐਲਾਨ, ਸੰਦੇਸ਼ਾ ਦੇਵੇ ਧੁਰਦਰਗਾਹੀਆ। ਹੁਕਮ ਸੁਣਾਵੇ ਅਗੰਮ ਫ਼ਰਮਾਨ, ਫ਼ੁਰਨਿਆਂ ਬਾਹਰ ਦ੍ਰਿੜਾਈਆ। ਇਕੋ ਪੂਜਾ ਦੱਸੇ ਤੇਰੀ ਸ੍ਰੀ ਭਗਵਾਨ, ਦੂਸਰ ਸੀਸ ਨਾ ਕੋਇ ਨਿਵਾਈਆ। ਇਕੋ ਸਾਂਝਾ ਕਰੇ ਵਿਧਾਨ, ਪਿਛਲਾ ਲੇਖਾ ਦਏ ਮੁਕਾਈਆ। ਆਤਮ ਦਾ ਆਤਮ ਹੋਏ ਗਿਆਨ, ਬ੍ਰਹਮ ਦਾ ਬ੍ਰਹਮ ਜੋੜ ਜੁੜਾਈਆ। ਸ਼ਰਅ ਦੀ ਸ਼ਰਅ ਮੇਟੇ ਨਿਸ਼ਾਨ, ਸ਼ਰਅ ਦੀ ਸ਼ਰਅ ਇਕ ਸਮਝਾਈਆ। ਸਾਚਾ ਮੰਦਰ ਦੱਸੇ ਮਕਾਨ, ਦਵਾਰ ਇਕੋ ਇਕ ਸੁਹਾਈਆ। ਜਿਥੇ ਤੇਰਾ ਨੂਰ ਜੋਤ ਮਹਾਨ, ਪ੍ਰਕਾਸ਼ ਬੇਪਰਵਾਹੀਆ। ਮੇਰੀ ਭੂਮਿਕਾ ਪਵਿੱਤਰ ਹੋਵੇ ਅਸਥਾਨ, ਅਸਥਿਲ ਤੇਰਾ ਗ੍ਰਹਿ ਨਜ਼ਰੀ ਆਈਆ। ਮੇਰੇ ਸਾਹਿਬ ਸਵਾਮੀ ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੇ ਹੱਥ ਵਡਿਆਈਆ। ਮੈਂ ਬਾਲੀ ਬੁਧ ਅੰਞਾਣ, ਮਾਤ ਚਲੇ ਨਾ ਕੋਇ ਚਤੁਰਾਈਆ। ਤੂੰ ਮਾਲਕ ਮੇਰਾ ਸਵਾਧਾਨ, ਸਵੱਛ ਹੋ ਕੇ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਮੇਰੀ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ ਤੇਰੀ ਆਸ ਰਖਾਈਆ।
੧੩ ਮਾਘ ਸ਼ਹਿਨਸ਼ਾਹੀ ਸੰਮਤ ੬ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਦੁਸਾਂਝ ਖੁਰਦ ਜ਼ਿਲਾ ਜਲੰਧਰ
ਧਰਨੀ ਕਹੇ ਪੁਰਖ ਅਕਾਲ ਧੁਰ ਦੇ ਬਲੀ, ਬਲਧਾਰੀ ਸੀਸ ਨਿਵਾਈਆ। ਵੇਖੀਂ ਮੈਨੂੰ ਅੰਤ ਨਾ ਛਲੀਂ, ਅਛਲ ਛਲਧਾਰੀ ਆਪਣੀ ਖੇਲ ਖਿਲਾਈਆ। ਮੈਂ ਆਪਣਾ ਸੀਸ ਰੱਖਿਆ ਤੇਰੀ ਤਲੀ, ਦੂਸਰ ਓਟ ਨਾ ਕੋਇ ਤਕਾਈਆ। ਮੈਂ ਫਿਰਾਂ ਤੇਰੇ ਦਵਾਰੇ ਤੇਰੀ ਗਲੀ, ਦਰੋਹੀ ਦਰੋਹੀ ਆਵਾਜ਼ ਸੁਣਾਈਆ। ਮੇਰੀ ਆਸਾ ਮਨਸਾ ਇਕ ਇਕੱਲੀ, ਅਕਲ ਕਲਧਾਰੀ ਤੇਰਾ ਰਾਹ ਤਕਾਈਆ। ਦਰ ਠਾਂਡੇ ਦਵਾਰ ਤੇਰੇ ਖੜ੍ਹੀ, ਗਲ ਪਲੂ ਵਾਸਤਾ ਪਾਈਆ। ਲੇਖਾ ਪੂਰਾ ਕਰ ਦੇ ਜੋ ਆਸਾ ਰੱਖੀ ਹਜ਼ਰਤ ਅਲੀ, ਮੁਹੰਮਦ ਪੈਗ਼ੰਬਰ ਨਾਲ ਸਾਲਾਹੀਆ। ਸਦੀ ਚੌਧਵੀਂ ਵੇਖ ਫਲੀ, ਪਤ ਟਹਿਣੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਮੈਂ ਆਪਣਾ ਆਪ ਵਾਰਾਂ, ਵਾਰਤਾ ਪਿਛਲੀ ਦਿਆਂ ਦੁਹਰਾਈਆ। ਮੈਂ ਖੇਲ ਤੱਕਿਆ ਤੇਈ ਅਵਤਾਰਾਂ, ਬਿਨ ਅੱਖਾਂ ਅੱਖ ਉਠਾਈਆ। ਪੈਗ਼ੰਬਰਾਂ ਵੇਖਿਆ ਕਨਾਰਾ, ਲੋਕਮਾਤ ਧਿਆਨ ਲਗਾਈਆ। ਗੁਰੂਆਂ ਵੇਖਿਆ ਦਵਾਰਾ, ਦੋਹਰਾ ਪੜਦਾ ਆਪ ਚੁਕਾਈਆ। ਹੁਣ ਚਾਰ ਕੁੰਟ
❋
❋
ਹੋਇਆ ਅੰਧਿਆਰਾ, ਅੰਧ ਅਗਿਆਨ ਦੇ ਗਵਾਈਆ। ਸਚ ਦਾ ਦਿਸੇ ਨਾ ਕੋਇ ਦਰਬਾਰਾ, ਅਦਲ ਇਨਸਾਫ਼ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਰੂਪ ਦਿਸੇ ਨਾ ਜ਼ਾਹਰਾ, ਜ਼ਾਹਰ ਜ਼ਹੂਰ ਨਾ ਕੋਇ ਰੁਸ਼ਨਾਈਆ। ਮੈਨੂੰ ਐਂ ਦਿਸਦਾ ਮੇਰਾ ਝਗੜਾ ਮੇਰੇ ਉਤੇ ਹੋਣਾ ਪਹਿਲੋਂ ਕਾਹਿਰਾ, ਕਾਇਨਾਤ ਰੰਗ ਰੰਗਾਈਆ। ਜਿਸ ਦਾ ਛਿਆਨਵੇ ਯੋਜਨ ਹੋਣਾ ਦਾਇਰਾ, ਦਾਇਮ ਮੁਕਾਮ ਹੁਕਮ ਸੁਣਾਈਆ। ਸਦੀ ਚੌਧਵੀਂ ਦਾ ਖੇਲ ਅੰਤਮ ਸ਼ਾਇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਬੇਪਰਵਾਹੀਆ। ਧਰਨੀ ਕਹੇ ਮੇਰਾ ਇਕੋ ਇਕ ਨਾਅਰਾ, ਨਰ ਨਰਾਇਣ ਦਿਆਂ ਸੁਣਾਈਆ। ਮੁਹੰਮਦ ਲੇਖਾ ਟੁੱਟਣਾ ਚਾਰ ਯਾਰਾ, ਯਾਰਾਨਾ ਤੋੜ ਨਾ ਕੋਇ ਨਿਭਾਈਆ। ਨੌ ਸੱਤ ਦਿਸੇ ਨਾ ਕੋਇ ਸਹਾਰਾ, ਸਹਾਇਕ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧ ਅੰਧਿਆਰਾ, ਨੂਰ ਚੰਦ ਨਾ ਕੋਇ ਰੁਸ਼ਨਾਈਆ। ਮੇਰਾ ਤੇਰੇ ਅੱਗੇ ਹਾੜਾ, ਨਿਉਂ ਨਿਉਂ ਸੀਸ ਝੁਕਾਈਆ। ਹੋਣਾ ਸਹਾਈ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਧਿਆਨ ਲਗਾਈਆ। ਮੇਰੇ ਉਤੇ ਕਲਜੁਗ ਕਲਕਾਤੀ ਲਾਉਣਾ ਅਖਾੜਾ, ਖੰਡਾ ਖੜਗ ਨਾਲ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਰ ਨਰਾਇਣ ਸਹਿਜ ਸੁਖਦਾਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਅੰਤਸ਼ਕਰਨ, ਹਰਿ ਕਰਤੇ ਦਿਆਂ ਦ੍ਰਿੜਾਈਆ। ਇਕੋ ਤੇਰੀ ਰੱਖਾਂ ਸਰਨ, ਸਰਨ ਇਕ ਸਰਨਾਈਆ। ਈਸਾ ਮੂਸਾ ਮੁਹੰਮਦ ਲੱਗੇ ਲੜਨ, ਆਪਣੀ ਲੈਣ ਅੰਗੜਾਈਆ। ਕਲਜੁਗ ਵਹਿਣ ਲੱਗੇ ਹੜ੍ਹਨ, ਅੱਗੇ ਹੋ ਨਾ ਕੋਇ ਅਟਕਾਈਆ। ਕਲਜੁਗ ਜੀਵ ਤੇਰੀ ਮੰਜ਼ਲ ਮੂਲ ਨਾ ਚੜ੍ਹਨ, ਪਾਂਧੀ ਪੰਧ ਨਾ ਕੋਇ ਮੁਕਾਈਆ। ਮੇਰੇ ਉਤੇ ਲੇਖਾ ਹੋਣਾ ਸੀਸ ਧੜਨ, ਧੜ ਸੀਸ ਦੇਣ ਦੁਹਾਈਆ। ਤੂੰ ਦੀਨਾਂ ਮਜ਼੍ਹਬਾਂ ਉਖੇੜਨੀ ਜੜ੍ਹਨ, ਚੋਟੀ ਚੜ੍ਹ ਕੇ ਆਪਣਾ ਹੁਕਮ ਵਰਤਾਈਆ। ਲੇਖਾ ਰਹੇ ਨਾ ਵਰਨ ਬਰਨ, ਜ਼ਾਤ ਪਾਤ ਦਾ ਪੰਧ ਮੁਕਾਈਆ। ਪੁਰਖ ਅਕਾਲਾ ਕਰਨੀ ਕਰਨ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜੁਗ ਚੌਕੜੀ ਤਰਨੀ ਤਰਨ, ਤਾਰਨਹਾਰ ਤੇਰੀ ਓਟ ਤਕਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੬ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਦੁਸਾਂਝ ਜ਼ਿਲਾ ਜਲੰਧਰ
ਧਰਨੀ ਕਹੇ ਪ੍ਰਭ ਮੇਰੇ ਸੀਨੇ ਲੱਗੀ ਆਤਸ਼, ਅਗਨੀ ਅੱਗ ਰਹੀ ਜਲਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਦਿਸੇ ਸਾਜ਼ਿਸ਼, ਸੱਜਣ ਤੇਰਾ ਪ੍ਰੇਮ ਨਾ ਕੋਇ ਵਖਾਈਆ। ਮਾਇਆ ਮੋਹ ਵੇਖੀ ਨਾਲਿਸ਼, ਨਰ ਨਰਾਇਣ ਤੇਰਾ ਰੰਗ ਨਾ ਕੋਇ ਰੰਗਾਈਆ। ਚਾਰ ਵਰਨ ਬਣਿਆ ਰੂਪ ਨਾ ਖ਼ਾਲਸ, ਖ਼ਾਲਸ ਖ਼ਾਲਸਾ ਦਿਸ ਕੋਇ ਨਾ ਆਈਆ। ਮੇਰੇ ਸਾਹਿਬ ਕਿਉਂ ਕੀਤੀ ਆਲਸ, ਸਵਾਧਾਨ ਹੋ ਕੇ ਲੈ ਅੰਗੜਾਈਆ। ਕੂੜੀ ਕਿਰਿਆ ਮੇਟ ਜਹਾਲਤ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੇ ਉਤੇ ਸਚ ਦਰ ਸਚ ਦੀ ਕਰ ਅਦਾਲਤ, ਇਨਸਾਫ਼ ਆਪਣਾ ਇਕ ਸਮਝਾਈਆ। ਸ਼ਰਅ ਦੀ ਰਹੇ ਨਾ ਕੋਇ ਬਗ਼ਾਵਤ, ਬਗ਼ਲਗੀਰ ਕਰ ਲੋਕਾਈਆ। ਧਰਮ ਦੀ ਬਖ਼ਸ਼ ਇਕ ਨਿਆਮਤ, ਮਿਹਰ ਨਜ਼ਰ ਇਕ ਉਠਾਈਆ।
❋
❋
ਮੇਰੇ ਉਤੇ ਤੇਰੇ ਕਹਿਰ ਦੀ ਆਵੇ ਨਾ ਕੋਇ ਕਿਆਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਵੇਖ ਵਖਾਈਆ। ਧਰਨੀ ਕਹੇ ਮੈਂ ਕੀ ਦੱਸਾਂ, ਸਾਹਿਬ ਸਾਹਿਬ ਸੁਣਾਈਆ। ਮੇਰੀਆਂ ਰੋਂਦੀਆਂ ਬਿਨਾ ਅੱਖਾਂ ਤੋਂ ਅੱਖਾਂ, ਅੱਖਰਾਂ ਵਾਲੀ ਦਿਸੇ ਨਾ ਕੋਇ ਪੜ੍ਹਾਈਆ। ਵਾਸਤਾ ਤੇਰੇ ਅੱਗੇ ਘੱਤਾਂ, ਦਰੋਹੀ ਤੇਰਾ ਨਾਮ ਦੁਹਾਈਆ। ਉਫ਼ ਹਾਏ ਸ੍ਰਿਸ਼ਟੀ ਦੀਆਂ ਮਾਰੀਆਂ ਗਈਆਂ ਮਤਾਂ, ਮਨਮਤ ਨਾਲ ਰਲਾਈਆ। ਲੱਗੀ ਅੱਗ ਪੰਜਾਂ ਤੱਤਾਂ, ਸਾਂਤਕ ਸਤਿ ਨਾ ਕੋਇ ਕਰਾਈਆ। ਮਾਨਸ ਭੁੱਖੇ ਹੋ ਗਏ ਮਾਨਸ ਰੱਤਾਂ, ਰਤਨ ਅਮੋਲਕ ਤੇਰਾ ਨਾਮ ਹੱਥ ਕਿਸੇ ਨਾ ਆਈਆ। ਭੇਖਾਧਾਰੀ ਸੀਸ ਵਧਾਵਣ ਜਟਾਂ, ਜਟਾ ਜੂਟ ਕੂੜ ਕੁਕਰਮ ਵਿਚ ਲਿਵ ਲਾਈਆ। ਦੀਨ ਮਜ਼੍ਹਬ ਦੀਆਂ ਖ਼ਾਲੀ ਵੇਖ ਹੱਟਾਂ, ਨਾਮ ਭੰਡਾਰਾ ਵਸਤ ਨਾ ਕੋਇ ਟਿਕਾਈਆ। ਜਿਧਰ ਵੇਖਾਂ ਕਾਮ ਕਰੋਧ ਦੀਆਂ ਪੈਂਦੀਆਂ ਸੱਟਾਂ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਖੁਲ੍ਹੜੇ ਕੇਸ ਆਪਣੇ ਪਿਟਾਂ, ਪਟਨੇ ਵਾਲੇ ਦਿਆਂ ਜਣਾਈਆ। ਸੂਰਬੀਰ ਜੇ ਤੂੰ ਰੂਪ ਧਰਿਆ ਸਤਿ ਸਤਿਵਾਦੀ ਜੱਟਾਂ, ਜਾਗਰਤ ਜੋਤ ਤੇਰੀ ਰੁਸ਼ਨਾਈਆ। ਹੋਰ ਕਿਸ ਦਵਾਰੇ ਨੱਠਾਂ, ਭੱਜਾਂ ਵਾਹੋ ਦਾਹੀਆ। ਮੇਰੇ ਉਤੋਂ ਝਗੜਾ ਮੇਟ ਦੇ ਮੰਦਰ ਮਸੀਤ ਸ਼ਿਵਦਵਾਲੇ ਮੱਠਾਂ, ਗੁਰੂਦਵਾਰ ਝਗੜਾ ਰਹੇ ਨਾ ਰਾਈਆ। ਲਹਿਣਾ ਪੂਰਾ ਕਰ ਦੇ ਅੱਠ ਸੱਠਾਂ, ਤੀਰਥ ਤਟ ਦੇਣ ਦੁਹਾਈਆ। ਰਾਗ ਸੁਣਨਾ ਪਏ ਨਾ ਕੋਈ ਕੋਲੋਂ ਭੱਟਾਂ, ਤਾਲ ਤਲਵਾੜੇ ਨਾ ਕੋਇ ਸ਼ਨਵਾਈਆ। ਇਕੋ ਤੇਰਾ ਨਾਮ ਸਾਹਿਬ ਸੁਲਤਾਨ ਰੱਟਾਂ, ਰੱਟੇ ਪਿਛਲੇ ਦੇਣੇ ਚੁਕਾਈਆ। ਧੁਰ ਦਾ ਲਾਹਾ ਤੇਰੇ ਚਰਨ ਕਵਲ ਖੱਟਾਂ, ਖਟਕਾ ਅਗਲਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਉਤੇ ਰਿਹਾ ਕੋਈ ਨਾ ਧਰਮ, ਧੁਰ ਧਾਮ ਦੇ ਮਾਲਕ ਦਿਆਂ ਜਣਾਈਆ। ਮੇਰਾ ਦੁਖੀ ਹੋਇਆ ਚਰਮ, ਬਿਨ ਨੈਣਾਂ ਨੀਰ ਵਹਾਈਆ। ਮੇਰੇ ਵਿਚ ਸਤਿਜੁਗ ਦਾ ਬਦਲ ਦੇ ਜਰਮ, ਜਨਮ ਆਪਣੇ ਵਿਚੋਂ ਦਵਾਈਆ। ਪਿਛਲਾ ਰਹੇ ਕੋਇ ਨਾ ਭਰਮ, ਭਾਂਡਾ ਭਰਮ ਦੇਣਾ ਭੰਨਾਈਆ। ਇਕੋ ਤੇਰੀ ਸਭ ਨੂੰ ਹੋਵੇ ਸਰਨ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਭਗਤਾਂ ਖੁਲ੍ਹਾ ਹੋਵੇ ਹਰਨ ਫਰਨ, ਨਿਜ ਨੇਤਰ ਲੋਚਨ ਨੈਣ ਤੇਰਾ ਦਰਸ਼ਨ ਪਾਈਆ। ਲੇਖਾ ਰਹੇ ਨਾ ਵਰਨ ਬਰਨ, ਜ਼ਾਤ ਪਾਤ ਨਾ ਵੰਡ ਵੰਡਾਈਆ। ਚਾਰ ਕੁੰਟ ਦਹਿ ਦਿਸ਼ਾ ਤੂੰ ਮੇਰਾ ਮੈਂ ਤੇਰਾ ਸਾਰੇ ਢੋਲਾ ਪੜ੍ਹਨ, ਆਤਮ ਪਰਮਾਤਮ ਤੇਰਾ ਨਾਮ ਧਿਆਈਆ। ਤੇਰੀ ਮੰਜ਼ਲ ਸਚਖੰਡ ਨਿਵਾਸੀ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸਭ ਦਾ ਪੂਰਾ ਕਰ ਦੇ ਪਰਨ, ਪਰਾ ਪਸੰਤੀ ਮਧਮ ਬੈਖਰੀ ਆਪਣੇ ਵਿਚ ਸਮਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੬ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਸੋਢੀਆਂ ਜ਼ਿਲਾ ਜਲੰਧਰ
ਧਰਨੀ ਕਹੇ ਦੋਵੇਂ ਜੋੜ ਕੇ ਹੱਥ, ਹਰਿ ਕਰਤੇ ਸੀਸ ਨਿਵਾਈਆ। ਕਿਰਪਾ ਕਰ ਪੁਰਖ ਸਮਰਥ, ਬੇਪਰਵਾਹ ਤੇਰੀ ਵਡਿਆਈਆ। ਮੈਂ
❋
❋
ਚਰਨ ਕਵਲ ਰਹੀ ਢੱਠ, ਸਰਨਗਤ ਇਕ ਟਿਕਾਈਆ। ਧਰਮ ਦਾ ਰਿਹਾ ਕੋਇ ਨਾ ਹੱਟ, ਕੂੜ ਕਿਰਿਆ ਹੋਏ ਹਲਕਾਈਆ। ਧੀਰਜ ਦਿਸੇ ਕੋਇ ਨਾ ਸਤਿ, ਸਤਿ ਸਤਿਵਾਦ ਨਾ ਕੋਇ ਦਰਸਾਈਆ। ਕਲਜੁਗ ਜੀਵਾਂ ਉਲਟੀ ਹੋ ਗਈ ਮਤ, ਗੁਰਮਤ ਗਏ ਭੁਲਾਈਆ। ਨਾੜ ਬਹੱਤਰ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਨੂਆ ਰਿਹਾ ਕਿਸੇ ਨਾ ਵਸ, ਦਹਿ ਦਿਸ਼ਾ ਉਠ ਉਠ ਧਾਈਆ। ਬੂੰਦ ਸਵਾਂਤੀ ਮਿਲੇ ਕਿਸੇ ਨਾ ਰਸ, ਝਿਰਨਾ ਨਿਝਰ ਨਾ ਕੋਇ ਝਿਰਾਈਆ। ਅਣਿਆਲਾ ਤੀਰ ਮਾਰੇ ਕੋਈ ਨਾ ਕਸ, ਬਜਰ ਕਪਾਟ ਨਾ ਕੋਇ ਤੁੜਾਈਆ। ਸ਼ਬਦ ਅਨਾਦ ਸੁਣੇ ਨਾ ਨਦ, ਅਨਹਦ ਨਾਦੀ ਨਾਦ ਨਾ ਕੋਇ ਸੁਣਾਈਆ। ਜੋਤ ਜਗੇ ਨਾ ਲਟ ਲਟ, ਅੰਧ ਅਗਿਆਨ ਨਾ ਕੋਇ ਮਿਟਾਈਆ। ਕਲਜੁਗ ਕੂੜ ਕੁੜਿਆਰੇ ਮਾਰਿਆ ਫੱਟ, ਘਾਓ ਡੂੰਘਾ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰਾ ਨੇਤਰ ਵਹਾਏ ਨੀਰ, ਬਿਨ ਨੈਣਾਂ ਛਹਿਬਰ ਲਾਈਆ। ਮੇਰੇ ਸ਼ਹਿਨਸ਼ਾਹ ਪੀਰਾਂ ਦੇ ਪੀਰ, ਹਜ਼ਰਤ ਧੁਰਦਰਗਾਹੀਆ। ਮੇਰੇ ਚੀਥੜ ਪਾਟੇ ਵੇਖ ਲੀਰ, ਓਢਣ ਸੀਸ ਨਾ ਕੋਇ ਟਿਕਾਈਆ। ਮੇਰੀ ਆਸਾ ਹੋਈ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਝਗੜਾ ਪਿਆ ਸ਼ਾਹ ਹਕੀਰ, ਸ਼ਾਹ ਸੁਲਤਾਨ ਰਹੇ ਕੁਰਲਾਈਆ। ਕਿਸੇ ਦੀ ਪਵਿੱਤਰ ਨਾ ਹੋਏ ਜ਼ਮੀਰ, ਸਚ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਮਿਹਰ ਨਜ਼ਰ ਉਠਾਈਆ। ਧਰਨੀ ਕਹੇ ਮੈਂ ਰੋ ਰੋ ਦੱਸਾਂ ਹਾਲ, ਪ੍ਰਭ ਤੇਰੀ ਬੇਪਰਵਾਹੀਆ। ਚਾਰੋਂ ਕੁੰਟ ਮੇਰਾ ਜ਼ਵਾਲ, ਆਬਰੂ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਵੱਜੇ ਤਾਲ, ਤਲਵਾੜਾ ਮਮਤਾ ਮੋਹ ਨਾਲ ਮਿਲਾਈਆ। ਧਰਮ ਦਾ ਰਿਹਾ ਨਾ ਕੋਇ ਦਲਾਲ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਚ ਦੀ ਦਿਸੇ ਨਾ ਕੋਇ ਧਰਮਸਾਲ, ਸਾਢੇ ਤਿੰਨ ਹੱਥ ਨਾ ਹੋਏ ਰੁਸ਼ਨਾਈਆ। ਜੋਤੀ ਜਲਵਾਗਰ ਨਾ ਹੋਏ ਜਲਾਲ, ਨੂਰੇ ਚਸ਼ਮ ਨਾ ਕੋਇ ਰੁਸ਼ਨਾਈਆ। ਮੇਰੀ ਬੇਨੰਤੀ ਇਕ ਸਵਾਲ, ਦਰ ਠਾਂਡੇ ਸੀਸ ਝੁਕਾਈਆ। ਆ ਕੇ ਵੇਖ ਮੁਰੀਦਾਂ ਹਾਲ, ਹਰਿ ਮੁਰਸ਼ਦ ਬੇਪਰਵਾਹੀਆ। ਤੇਰੀ ਚਾਰ ਕੁੰਟ ਕਰਦੀ ਭਾਲ, ਉੱਤਰ ਪੂਰਬ ਪੱਛਮ ਦੱਖਣ ਭੱਜਾਂ ਵਾਹੋ ਦਾਹੀਆ। ਤੁਧ ਬਿਨ ਕਰੇ ਨਾ ਕੋਇ ਪ੍ਰਿਤਪਾਲ, ਪ੍ਰਿਤਪਾਲਕ ਆਪਣਾ ਫੇਰਾ ਲੈਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੈਂ ਰੋ ਰੋ ਮਾਰਾਂ ਨਾਅਰਾ, ਹੋਕਾ ਹੱਕ ਸੁਣਾਈਆ। ਤੂੰ ਮੇਰਾ ਪਰਵਰਦਿਗਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਜਲਵਾਗਰ ਨੂਰ ਇਲਾਹੀਆ। ਪਲੂ ਛੁਡਾ ਗਏ ਪੈਗ਼ੰਬਰ ਗੁਰ ਅਵਤਾਰਾ, ਸਗਲਾ ਸੰਗ ਨਾ ਕੋਇ ਨਿਭਾਈਆ। ਸਦੀ ਚੌਧਵੀਂ ਦਾ ਤਕ ਕਿਨਾਰਾ, ਚੌਦਾਂ ਤਬਕ ਨੇਤਰ ਨੈਣਾਂ ਨੀਰ ਵਹਾਈਆ। ਮੁਹੰਮਦ ਕੂਕ ਕਰੇ ਪੁਕਾਰਾ, ਤੋਬਾ ਤੇਰਾ ਨਾਮ ਦੁਹਾਈਆ। ਲੇਖਾ ਤਕਣਾ ਚਾਰ ਯਾਰਾ, ਸਗਲਾ ਸੰਗ ਨਾ ਕੋਇ ਰਖਾਈਆ। ਧਰਨੀ ਕਹੇ ਮੇਰੇ ਉਤੇ ਲੱਗਣਾ ਇਕ ਅਖਾੜਾ, ਖੜਗ ਖੜਗ ਨਾਲ ਖੜਕਾਈਆ। ਨਵ ਸੱਤ ਹੋਣਾ ਧੁੰਦੂਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਵੇਖ ਖੁਲ੍ਹੜੇ ਕੇਸ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਤੂੰ ਮਾਲਕ ਆਦਿ ਜੁਗਾਦਿ ਹਮੇਸ਼, ਹਮ ਸਾਜਣ ਨਜ਼ਰੀ ਆਈਆ। ਜਿਸ ਜੁਗ ਚੌਕੜੀ
❋
❋
ਸਤਿਜੁਗ ਤ੍ਰੇਤਾ ਦੁਆਪਰ ਕੀਤਾ ਭੇਸ, ਭੇਖਾ ਧਾਰੀ ਰੂਪ ਬਦਲਾਈਆ। ਹੁਣ ਲਹਿਣਾ ਦੇਣਾ ਲੇਖਾ ਪੂਰਾ ਕਰਦੇ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਅੱਖ ਉਠਾਈਆ। ਹਲੂਣਾ ਦੇ ਦੇ ਵਿਸ਼ਨੂੰ ਸੁੱਤਾ ਰਹੇ ਨਾ ਬਾਸ਼ਕ ਸੇਜ, ਸਹੰਸਰ ਮੁਖ ਸਿਫ਼ਤ ਨਾ ਕੋਇ ਵਡਿਆਈਆ। ਬ੍ਰਹਮਾ ਤੇਰਾ ਝਲ ਨਾ ਸਕੇ ਤੇਜ, ਜੋਤੀ ਜਾਤੇ ਪੁਰਖ ਬਿਧਾਤੇ ਕਰ ਰੁਸ਼ਨਾਈਆ। ਸ਼ੰਕਰ ਛਡ ਕੈਲਾਸ਼ ਨੂੰ ਲਏ ਵੇਖ, ਬਿਨ ਨੈਣਾ ਨੈਣ ਉਠਾਈਆ। ਮੈਂ ਮੰਗਤੀ ਦਰ ਤੇਰੇ ਦਰ ਦਰਵੇਸ਼, ਭਿਖਾਰੀ ਹੋ ਕੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਨਾਲ ਮੇਰਾ ਭਰਿਆ ਪੇਟ, ਲੇਖਾ ਅਵਰ ਨਾ ਕੋਇ ਜਣਾਈਆ। ਮੈਂ ਸਭ ਕੁਛ ਕਰਦੀ ਤੇਰੇ ਭੇਟ, ਦਰ ਤੇਰੇ ਦਿਆਂ ਟਿਕਾਈਆ। ਤੂੰ ਆਦਿ ਜੁਗਾਦੀ ਖੇਵਟ ਖੇਟ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰ ਦਾ ਮਾਲਕ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰੇ ਚਰਨ ਕਵਲ ਆਦੇਸ, ਦੇਸ ਦੇਸਾਂਤਰਾਂ ਦੇ ਮਾਲਕ ਮਿਹਰਵਾਨ ਮਿਹਰਵਾਨ ਮਿਹਰਵਾਨ ਹੋਣਾ ਆਪ ਸਹਾਈਆ।
੧੫ ਮਾਘ ਸ਼ਹਿਨਸ਼ਾਹੀ ਸੰਮਤ ੬ ਲਛਮਣ ਸਿੰਘ ਦੇ ਗ੍ਰਹਿ ਪਿੰਡ ਧਨੌਰੀ ਜ਼ਿਲਾ ਰੋਪੜ
ਧਰਨੀ ਕਹੇ ਪ੍ਰਭ ਮੇਰਾ ਸੁਹੰਜਣਾ ਹੋਵੇ ਮੌਕਾ, ਮੁਕੰਮਲ ਦਿਆਂ ਦ੍ਰਿੜਾਈਆ। ਤੇਰੇ ਨਾਮ ਦਾ ਇਕੋ ਹੋਵੇ ਹੋਕਾ, ਹੁਕਮ ਸਾਹਿਬ ਸੁਲਤਾਨ ਸਚ ਦੇਣਾ ਸੁਣਾਈਆ। ਸਿਫ਼ਤ ਸਲਾਹੀ ਇਕੋ ਹੋਵੇ ਸਲੋਕਾ, ਇਕੋ ਕਲਮਾ ਨਾਮ ਪੜ੍ਹਾਈਆ। ਇਕੋ ਅੱਖਰਾਂ ਵਾਲਾ ਹੋਵੇ ਪੋਥਾ, ਇਕੋ ਸ਼ਬਦ ਕਰੇ ਅਗਵਾਈਆ। ਇਕੋ ਪ੍ਰਕਾਸ਼ ਹੋਵੇ ਨਿਰਮਲ ਜੋਤਾ, ਇਕੋ ਨੂਰ ਦੇਣਾ ਚਮਕਾਈਆ। ਮਾਨਵ ਰਹੇ ਕੋਇ ਨਾ ਸੋਤਾ, ਸੋਇਆਂ ਸੁਰਤ ਦੇਣੀ ਖੁਲ੍ਹਾਈਆ। ਕੂੜੀ ਕਿਰਿਆ ਵਿਚ ਮਾਰੇ ਕੋਈ ਨਾ ਗੋਤਾ, ਫੜ ਬਾਹੋਂ ਲੈਣਾ ਤਰਾਈਆ। ਦੁਰਮਤ ਪਾਪ ਕਲੇਵਰ ਸਭ ਦਾ ਜਾਏ ਧੋਤਾ, ਪਤਿਤ ਪੁਨੀਤ ਦੇਣੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਨੇਤਰ ਰੋਵਾਂ ਛੰਮ ਛੰਮ, ਛਹਿਬਰ ਤੇਰਾ ਪ੍ਰੇਮ ਲਗਾਈਆ। ਮੇਰਾ ਸੁਖਾਲਾ ਕਰ ਦੇ ਦਮ, ਦਾਮਨਗੀਰ ਆਪ ਹੋ ਜਾਈਆ। ਝਗੜਾ ਮੇਟ ਦੇ ਜਗਤ ਦ੍ਰਿਸ਼ਟੀ ਚੰਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਹਰਖ਼ ਸੋਗ ਰਹੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੇਰਾ ਬੇੜਾ ਦੇਣਾ ਬੰਨ੍ਹ, ਬੰਨ੍ਹਣਹਾਰ ਤੇਰੀ ਵਡਿਆਈਆ। ਮਿਹਰਵਾਨ ਮੇਰੀ ਬੇਨੰਤੀ ਲੈਣੀ ਮੰਨ, ਮਨਸਾ ਮਨ ਦੀ ਪੂਰ ਕਰਾਈਆ। ਸਤਿ ਸਚ ਦੀ ਵਸਤੂ ਦੇਣੀ ਧਨ, ਨਾਮ ਭੰਡਾਰਾ ਇਕ ਵਰਤਾਈਆ। ਜੀਵ ਬਣਾਉਣੇ ਆਪਣੇ ਜਨ, ਬਣਨਾ ਜਣੇਂਦੀ ਆਪ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਝੋਲੀ ਡਾਹੀਆ। ਧਰਨੀ ਕਹੇ ਪ੍ਰਭੂ ਮੇਰਾ ਪੂਰਾ ਕਰਨਾ ਕਾਮ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਗਵਾਈਆ। ਇਕੋ ਤੇਰਾ ਉਪਜੇ ਨਾਮ, ਨਾਉਂ ਨਿਰੰਕਾਰਾ ਦੇਣਾ ਦ੍ਰਿੜਾਈਆ। ਅੰਮ੍ਰਿਤ ਰਸ ਦਾ ਦੇਣਾ ਜਾਮ, ਹਕੀਕੀ ਇਕ ਪਿਆਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਜ਼ੰਜੀਰ ਬੇਨਜ਼ੀਰ ਦੇਣੇ ਤੁੜਾਈਆ। ਤੂੰ ਮਾਲਕ ਇਕ ਅਵਾਮ, ਮਿਹਰਵਾਨ ਇਕ ਅਖਵਾਈਆ।
❋
❋
ਮੇਰੀ ਬੇਨੰਤੀ ਕਰੀਂ ਪਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਮੇਰੇ ਉਤੋਂ ਝਗੜਾ ਮੇਟਣਾ ਤਮਾਮ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਕੂੜੀ ਕਿਰਿਆ ਮੇਟਣੀ ਸ਼ਾਮ, ਸ਼ਮਾ ਨੂਰ ਦੇਣਾ ਚਮਕਾਈਆ। ਮੈਂ ਸੁਣਨਾ ਚਾਹੁੰਦੀ ਤੇਰਾ ਇਕ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਦੇਣਾ ਸੁਣਾਈਆ। ਮੇਰਾ ਸੱਯਦਿਆਂ ਤੋਂ ਬਾਹਰ ਸਲਾਮ, ਨਿਉਂ ਨਿਉਂ ਲਾਗਾਂ ਪਾਈਆ। ਮੇਰੇ ਉਤੇ ਤੇਰੇ ਸ਼ਬਦ ਗੁਰੂ ਦਾ ਹੋਵੇ ਇਕੋ ਇੰਤਜ਼ਾਮ, ਬੰਦੋਬਸਤ ਇਕੋ ਹੱਥ ਫੜਾਈਆ। ਚਾਰ ਕੁੰਟ ਕਰੇ ਨਾ ਕੋਇ ਹਰਾਮ, ਧਰਮ ਦੀ ਧਾਰ ਦੇਣੀ ਪਰਗਟਾਈਆ। ਮੇਰਾ ਨਗਰ ਖੇੜਾ ਵਸਾਉਣਾ ਗਰਾਮ, ਗ੍ਰਹਿ ਇਕੋ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਰ ਪਿਆਰ ਦਾ ਹੋਵੇ ਰੰਗ, ਰੰਗ ਅਗੰਮ ਦੇਣਾ ਚੜ੍ਹਾਈਆ। ਕੂੜੀ ਕਿਰਿਆ ਕਰੇ ਨਾ ਜੰਗ, ਜੰਗ ਜੂ ਆਪਣਾ ਭੈ ਦੇਣਾ ਰਖਾਈਆ। ਮੇਰੀ ਆਸਾ ਮਨਸਾ ਇਹੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰੇ ਨਾਮ ਦਾ ਦੋ ਜਹਾਨਾਂ ਵੱਜੇ ਮਰਦੰਗ, ਨਾਦ ਅਨਾਦੀ ਦੇਣਾ ਸੁਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਵੀਂ ਲੰਘ, ਦੂਰ ਦੁਰਾਡਾ ਪੰਧ ਮੁਕਾਈਆ। ਮੇਰੇ ਉਤੇ ਆਪਣੀ ਸੇਜ ਸੁਹਾਉਣੀ ਪਲੰਘ, ਸੰਬਲ ਬਹਿ ਕੇ ਖ਼ੁਸ਼ੀ ਮਨਾਈਆ। ਦੂਈ ਦਵੈਤ ਦੀਨ ਦੁਨੀ ਦੀ ਢਾਹੁਣੀ ਕੰਧ, ਦੁਤੀਆ ਭਾਉ ਦੇਣਾ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦਾ ਹੋਵੇ ਛੰਦ, ਦੂਸਰ ਓਟ ਨਾ ਕਦੇ ਤਕਾਈਆ। ਮੇਰੇ ਸੀਨੇ ਤੇਰੇ ਪਿਆਰ ਦੀ ਹੋਵੇ ਠੰਡ, ਅਗਨੀ ਤਤ ਦੇਣਾ ਬੁਝਾਈਆ। ਸਚ ਸਵਾਮੀ ਅੰਤਰਜਾਮੀ ਮੇਰਾ ਭਾਗ ਹੋਣ ਨਾ ਦੇਵੀਂ ਮੰਦ, ਮੰਦਭਾਗਣ ਹੋਣਾ ਆਪ ਸਹਾਈਆ। ਤੇਰਾ ਇਕ ਦੁਲਾਰਾ ਏਕੰਕਾਰਾ ਨੂਰ ਨੁਰਾਨਾ ਸ੍ਰੀ ਭਗਵਾਨਾ ਸ਼ਬਦੀ ਤਕਾਂ ਚੰਦ, ਚੰਦ ਚਾਂਦਨਾ ਇਕ ਰੁਸ਼ਨਾਈਆ। ਮੇਰਾ ਖ਼ੁਸ਼ੀ ਕਰ ਦੇ ਬੰਦ ਬੰਦ, ਬੰਦਗੀ ਵਿਚ ਦਰ ਤੇਰੇ ਸੀਸ ਨਿਵਾਈਆ। ਸਤਿ ਧਰਮ ਵਿਚੋਂ ਸਚ ਦੇਣਾ ਅਨੰਦ, ਅਨੰਦ ਆਪਣਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨਿਰਗੁਣ ਨਿਰਵੈਰ ਮੈਨੂੰ ਲਗਾ ਲੈ ਆਪਣੇ ਅੰਗ, ਅੰਗੀਕਾਰ ਆਪ ਹੋ ਜਾਈਆ।
੧੬ ਮਾਘ ਸ਼ਹਿਨਸ਼ਾਹੀ ਸੰਮਤ ੬ ਜਗੀਰ ਸਿੰਘ ਦੇ ਗ੍ਰਹਿ ਪਿੰਡ ਰੰਗੀਲਪੁਰ ਜ਼ਿਲਾ ਰੋਪੜ
ਧਰਨੀ ਕਹੇ ਪ੍ਰਭ ਲੱਖ ਚੁਰਾਸੀ ਸੁੱਤੀ ਮੇਰੇ ਉਤੇ ਛਾਤੀ, ਛਤਰਧਾਰੀ ਬੈਠੇ ਆਸਣ ਲਾਈਆ। ਸਚ ਵਸਤ ਨਾਮ ਭੰਡਾਰਾ ਦਿਸੇ ਕੋਲ ਕਿਸੇ ਨਾ ਦਾਤੀ, ਦਾਤੇ ਦਾਨੀ ਦਇਆ ਦੇਣੀ ਕਮਾਈਆ। ਸਦੀ ਚੌਧਵੀਂ ਮੇਟ ਅੰਧੇਰੀ ਰਾਤੀ, ਰੁੁਤੜੀ ਆਪਣੇ ਨਾਲ ਲੈਣੀ ਮਹਿਕਾਈਆ। ਇਕੋ ਅੰਮ੍ਰਿਤ ਬੂੰਦ ਬਖ਼ਸ਼ ਸਵਾਂਤੀ, ਅਗਨੀ ਤਤ ਦੇਣਾ ਬੁਝਾਈਆ। ਸਭ ਦੀ ਸਾਂਝੀ ਇਕੋ ਕਰਦੇ ਜ਼ਾਤੀ, ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਰਾਈਆ। ਇਕੋ ਨਾਮ ਕਲਮਾ ਇਕੋ ਪੱਟੀ ਪੜ੍ਹਾ ਜਮਾਤੀ, ਦੂਸਰ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਬਣ ਅਗੰਮਾ ਸਾਥੀ, ਸਗਲਾ ਸੰਗ ਨਿਭਾਈਆ। ਮੇਰੀ ਨਿਮਸਕਾਰ ਦੋਵੇਂ ਜੋੜ ਕੇ ਹਾਥੀ, ਖ਼ਾਦਮ ਹੋ ਕੇ ਸੀਸ ਨਿਵਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਾਥੀ, ਭਰਪੂਰ
❋
❋
ਇਕ ਅਖਵਾਈਆ। ਕਲਜੁਗ ਅੰਤਮ ਮੇਰੀ ਮੰਨ ਆਖੀ, ਆਖ਼ਰ ਦਿਆਂ ਸੁਣਾਈਆ। ਗ਼ੁੱਸਾ ਗਿਲਾ ਰਹੇ ਨਾ ਕੋਇ ਗੁਸਤਾਖ਼ੀ, ਗ਼ਮੀ ਦਾ ਡੇਰਾ ਦੇਣਾ ਢਾਹੀਆ। ਤੇਰੇ ਨਾਮ ਦੀ ਹੋਵੇ ਸਚ ਪਰਭਾਤੀ, ਪ੍ਰਭੂ ਜਿਸ ਵਿਚ ਸਾਰੇ ਤੇਰਾ ਨਾਮ ਧਿਆਈਆ। ਅਵਤਾਰ ਪੈਗ਼ੰਬਰ ਗੁਰੂਆਂ ਲੇਖਾ ਰਹੇ ਨਾ ਬਾਕੀ, ਬਾਕਾਇਦਾ ਸਭ ਦਾ ਦੇਣਾ ਮੁਕਾਈਆ। ਮਨੂਆ ਰਹੇ ਕੋਇ ਨਾ ਆਕੀ, ਹਉਮੇ ਗੜ੍ਹ ਦੇਣਾ ਤੁੜਾਈਆ। ਨਾਮ ਪਿਆਲਾ ਦੇਣਾ ਬਣ ਕੇ ਸਾਕੀ, ਜਾਮ ਧੁਰ ਦਾ ਹੱਥ ਉਠਾਈਆ। ਆਪਣੇ ਮਿਲਣ ਦੀ ਖੋਲ੍ਹੀਂ ਤਾਕੀ, ਪੜਦਾ ਅੰਦਰੋਂ ਦੇਣਾ ਚੁਕਾਈਆ। ਕੂੜੀ ਕਿਰਿਆ ਕਰੇ ਨਾ ਕੋਇ ਚਲਾਕੀ, ਸਤਿ ਸਚ ਸਭ ਨੂੰ ਦੇਣਾ ਸਮਝਾਈਆ। ਲੇਖਾ ਮੁਕਾ ਦੇ ਬੰਦਾ ਖ਼ਾਕੀ, ਖ਼ਾਲਸ ਆਪਣਾ ਜੋੜ ਜੁੜਾਈਆ। ਮੇਰੀ ਬੇਨੰਤੀ ਧਰਮ ਧਾਰ ਦੀ ਸਾਚੀ, ਸਾਚੇ ਸੱਜਣ ਦਿਆਂ ਸੁਣਾਈਆ। ਲੂੰ ਲੂੰ ਅੰਦਰ ਰਾਚੀਂ, ਰਚਨਾ ਆਪਣੀ ਦੇਣੀ ਪਰਗਟਾਈਆ। ਮੇਰੇ ਤਨ ਲੱਗੇ ਮੂਲ ਨਾ ਆਂਚੀ, ਅਗਨੀ ਤਤ ਨਾ ਮੂਲ ਜਲਾਈਆ। ਮੇਰੀ (ਨੌ ਸੌ ਚੁਰਾਨਵੇ) ਚੌਕੜੀ ਜੁਗ ਦੀ ਪੂਰੀ ਕਰਨੀ ਆਸੀ, ਆਹਿਸਤਾ ਆਹਿਸਤਾ ਮੰਗ ਮੰਗਾਈਆ। ਤੂੰ ਕਰਤਾ ਪੁਰਖ ਅਬਿਨਾਸ਼ੀ, ਪਾਰਬ੍ਰਹਮ ਤੇਰੀ ਬੇਪਰਵਾਹੀਆ। ਮੇਰੇ ਉਤੇ ਸਤਿ ਦੀ ਪਾ ਰਾਸੀ, ਨਿਰਗੁਣ ਨਿਰਗੁਣ ਗੋਪੀ ਕਾਹਨ ਕਾਹਨ ਗੋਪੀ ਆਪ ਨਚਾਈਆ। ਤੇਰੇ ਹੁਕਮ ਦਾ ਹੁਕਮ ਹੋਵੇ ਇਨਕਲਾਬੀ, ਬਦਲੀ ਕਰਦੇ ਖ਼ਲਕ ਖ਼ੁਦਾਈਆ। ਮਹਿਬੂਬ ਨਜ਼ਰ ਆਵੇ ਮਹਿਰਾਬੀ, ਦਰ ਇਕੋ ਇਕ ਸੁਹਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰ ਸ਼ਤਾਬੀ, ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਮੈਂ ਜਿਧਰ ਤਕਾਂ ਮੇਰੇ ਉਤੇ ਸਭ ਮਾਨਵ ਨੂੰ ਹੋਵੇ ਆਜ਼ਾਦੀ, ਬੰਧਨ ਮਜ਼੍ਹਬ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੋਂ ਕੂੜ ਕਿਰਿਆ ਦੀ ਕਰ ਬਰਬਾਦੀ, ਨੇਸਤੋ ਨਾਬੂਦ ਕਰਕੇ ਜੜ੍ਹ ਦੇਣੀ ਉਖੜਾਈਆ।
੧੬ ਮਾਘ ਸ਼ਹਿਨਸ਼ਾਹੀ ਸੰਮਤ ੬ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੋ ਮਾਜਰਾ ਜ਼ਿਲਾ ਰੋਪੜ
ਧਰਨੀ ਕਹੇ ਪ੍ਰਭ ਤੇਰੀ ਚਰਨ ਮਸਤਕ ਲਾਵਾਂ ਧੂੜਾ, ਧਰਮ ਦਾ ਟਿੱਕਾ ਖ਼ਾਕ ਰਮਾਈਆ। ਮੇਰੇ ਉਤੋਂ ਕਲਜੁਗ ਕੂੜੀ ਕਿਰਿਆ ਹੂੰਝ ਦੇ ਕੂੜਾ, ਕੁਕਰਮ ਦਾ ਲੇਖਾ ਰਹੇ ਨਾ ਰਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹਾ, ਨਾਮ ਨਿਧਾਨਾ ਇਕ ਸਮਝਾਈਆ। ਮਾਨਵ ਜ਼ਾਤੀ ਰੰਗ ਚਾੜ੍ਹ ਦੇ ਗੂੜ੍ਹਾ, ਨਿਰਗੁਣ ਨਿਰਵੈਰ ਤੇਰਾ ਰੰਗ ਉਤਰ ਕਦੇ ਨਾ ਜਾਈਆ। ਤੂੰ ਦਾਤਾ ਯੋਧਾ ਬਹਾਦਰ ਸੂਰਾ, ਸਾਹਿਬ ਸੁਲਤਾਨ ਅਖਵਾਈਆ। ਅਵਤਾਰ ਪੈਗ਼ੰਬਰ ਗੁਰੂਆਂ ਭਵਿਖਤ ਕਰਦੇ ਪੂਰਾ, ਪੂਰਨ ਬ੍ਰਹਮ ਦੇ ਸਮਝਾਈਆ। ਇਕੋ ਤੇਰੀ ਜੋਤ ਦਾ ਨਜ਼ਰ ਆਏ ਨੂਰਾ, ਅੰਧ ਅੰਧੇਰਾ ਦੇਣਾ ਮਿਟਾਈਆ। ਜਨ ਭਗਤਾਂ ਨਜ਼ਰ ਆਉਣਾ ਹਾਜ਼ਰ ਹਜ਼ੂਰਾ, ਸਚ ਸਵਾਮੀ ਹੋ ਕੇ ਸੋਭਾ ਪਾਈਆ। ਤੋੜਨਾ ਗੜ੍ਹ ਹਉਮੇਂ ਹੰਗਤਾ ਗ਼ਰੂਰਾ, ਨਿਵਣ ਸੁ ਅੱਖਰ ਇਕ ਜਣਾਈਆ। ਮੈਂ ਜੁਗ ਚੌਕੜੀ ਤੇਰੇ ਦਰ ਦੀ ਰਹੀ ਮਜ਼ਦੂਰਾ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪੁਰਖ ਅਕਾਲ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭ ਮੈਂ ਤੇਰੀ ਮਸਤਕ ਲਾਵਾਂ ਖ਼ਾਕ, ਧੂੜ
❋
❋
ਚਰਨ ਰਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰਦੇ ਪਾਕ, ਪਤਿਤ ਪੁਨੀਤ ਦੇ ਬਣਾਈਆ। ਸਭ ਦੇ ਅੰਦਰੋਂ ਖੋਲ੍ਹ ਦੇ ਤਾਕ, ਪੜਦਾ ਬਜਰ ਕਪਾਟ ਤੁੜਾਈਆ। ਸ਼ਬਦ ਅਗੰਮੀ ਸੁਣਾ ਦੇ ਨਾਦ, ਅਨਾਦੀ ਧੁਨ ਕਰ ਸ਼ਨਵਾਈਆ। ਭੇਵ ਖੁਲ੍ਹਾ ਦੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਰੰਗ ਰੰਗਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਮੇਰੇ ਉਤੇ ਰਹਿਣ ਨਾ ਪਾਈਆ। ਸਤਿਜੁਗ ਸਾਚਾ ਹੋਵੇ ਆਦਿ, ਧਰਮ ਦੀ ਜੜ੍ਹ ਦੇਣੀ ਲਗਾਈਆ। ਤੇਰੇ ਸ਼ਬਦ ਗੁਰੂ ਦਾ ਹੋਵੇ ਰਾਜ, ਰਈਅਤ ਆਤਮਾ ਲਏ ਬਣਾਈਆ। ਨਵੀਂ ਮੇਰੇ ਉਤੇ ਸਾਜਣਾ ਸਾਜ, ਪਿਛਲਾ ਲੇਖਾ ਦੇ ਮੁਕਾਈਆ। ਨਾਮ ਦੱਸ ਦੇ ਬੋਧ ਅਗਾਧ, ਬੁੱਧੀ ਤੋਂ ਪਰੇ ਤੇਰੀ ਪੜ੍ਹਾਈਆ। ਸਭ ਦਾ ਸਾਂਝਾ ਕਰ ਸਮਾਜ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਲੇਖੇ ਵਿਚ ਲੇਖਾ ਲਾ ਦੇ ਪੂਰਾ ਕਰ ਹਿਸਾਬ, ਨਿਸਬਤ ਆਪਣੇ ਨਾਲ ਮਿਲਾਈਆ। ਤੂੰ ਦੋ ਜਹਾਨਾਂ ਸ੍ਰੀ ਭਗਵਾਨਾ ਸ਼ਹਿਨਸ਼ਾਹ ਮਹਾਰਾਜ, ਤਖ਼ਤ ਨਿਵਾਸੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਕਰਨੀ ਮਿਹਰ, ਨਿਗਹ ਮਿਹਰ ਉਠਾਈਆ। ਇਕੋ ਰੰਗ ਰੰਗਾਉਣੇ ਗੁਰੂ ਗੁਰ ਚੇਰ, ਚੇਲਾ ਗੁਰ ਭੇਵ ਰਹੇ ਨਾ ਰਾਈਆ। ਕੂੜੀ ਕਿਰਿਆ ਕਰਨੀ ਖ਼ਾਕ ਢੇਰ, ਸਤਿ ਸਚ ਦੇਣਾ ਪਰਗਟਾਈਆ। ਝਗੜਾ ਮੁਕਾਉਣਾ ਅੰਡਜ ਜੇਰ, ਉਤਭੁਜ ਸੇਤਜ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਮੁਹੰਮਦ ਲੇਖਾ ਦੇਣਾ ਨਬੇੜ, ਬਾਕੀ ਅਵਰ ਨਾ ਕੋਇ ਰਖਾਈਆ। ਹੁਕਮੇ ਅੰਦਰ ਗੇੜਨਾ ਗੇੜ, ਲੱਖ ਚੁਰਾਸੀ ਦੇਣੀ ਭਵਾਈਆ। ਮੇਰਾ ਧਰਮ ਦਾ ਦਵਾਰਾ ਦਿਸੇ ਖੇੜ, ਨਗਰ ਨੌ ਖੰਡ ਦੇਣਾ ਸੁਹਾਈਆ। ਮਿਹਰਵਾਨ ਕਰੀਂ ਨਾ ਡੇਰ, ਮਹਿਬੂਬ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਤਿਗੁਰ ਸ਼ਬਦ ਸ਼ਬਦ ਗੁਰ ਸਤਿ ਆਦਿ ਜੁਗਾਦੀ ਏਕੰਕਾਰਾ ਸ਼ੇਰ, ਭਬਕ ਵਿਚ ਸਬਕ ਆਪਣਾ ਦੇਣਾ ਜਣਾਈਆ।
੧੬ ਮਾਘ ਸ਼ਹਿਨਸ਼ਾਹੀ ਸੰਮਤ ੬ ਹਜ਼ੂਰਾ ਸਿੰਘ ਦੇ ਗ੍ਰਹਿ ਪਿੰਡ ਗੁਰਾਇਆ ਜ਼ਿਲਾ ਜਲੰਧਰ
ਧਰਨੀ ਕਹੇ ਪ੍ਰਭ ਮੇਰੇ ਸੀਸ ਰਹੀ ਨਾ ਚੁੰਨੀ, ਓਢਣ ਨਜ਼ਰ ਕੋਇ ਨਾ ਆਈਆ। ਸਚ ਦਾ ਰਿਹਾ ਕੋਇ ਨਾ ਰਿਖੀ ਮੁਨੀ, ਮੋਨ ਧਾਰੀ ਬੈਠੇ ਮੁਖ ਭਵਾਈਆ। ਆਤਮਾ ਪਰਮਾਤਮਾ ਦਾ ਦਿਸੇ ਕੋਇ ਨਾ ਗੁਣੀ, ਗੁਣਵੰਤ ਨਾ ਕੋਇ ਅਖਵਾਈਆ। ਤੇਰੇ ਨਾਮ ਸ਼ਬਦ ਦੀ ਸੁਣੇ ਕੋਇ ਨਾ ਧੁਨੀ, ਧੁਨ ਆਤਮਕ ਰਾਗ ਨਾ ਕੋਇ ਸ਼ਨਵਾਈਆ। ਮੇਰੀ ਪੁਕਾਰ ਦਾਤਾਰ ਕਲਜੁਗ ਅੰਤਮ ਸੁਣੀਂ, ਅਣਸੁਣਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਰਿਹਾ ਕੋਇ ਨਾ ਪੜਦਾ, ਪਰਦਾਨਸ਼ੀ ਤੇਰੀ ਦੁਹਾਈਆ। ਮਾਲਕ ਦਿਸੇ ਕੋਇ ਨਾ ਘਰ ਦਾ, ਬੇਘਰ ਹੋਈ ਲੋਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੋਲੋਂ ਕੋਈ ਨਾ ਡਰਦਾ, ਭੈ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਗਈ ਚੁਕਾਈਆ। ਦੀਨ ਮਜ਼੍ਹਬ ਬਹੁੜੀ ਮੇਰੇ ਉਤੇ ਲੜਦਾ, ਤੇਰੇ ਨਾਮ ਕਲਮੇ ਧਰਿਆ ਰੂਪ
❋
❋
ਕਸਾਈਆ। ਕਿਸੇ ਭੇਤ ਨਾ ਆਇਆ ਚੋਟੀ ਜੜ੍ਹ ਦਾ, ਚੇਤਨ ਸੁਰਤ ਨਾ ਕੋਇ ਵਖਾਈਆ। ਭੈ ਰਿਹਾ ਨਾ ਨਰਾਇਣ ਨਰ ਦਾ, ਨਰ ਹਰਿ ਤੇਰੀ ਓਟ ਨਾ ਕੋਇ ਤਕਾਈਆ। ਉਠ ਵੇਖ ਖੇਲ ਕਲਜੁਗ ਕਲ ਦਾ, ਕੀ ਕਲਕਾਤੀ ਕਾਰ ਕਮਾਈਆ। ਜਿਸ ਸਾਥ ਬਣਾਇਆ ਪੰਜ ਵਿਕਾਰੇ ਦਲ ਦਾ, ਆਸਾ ਤ੍ਰਿਸ਼ਨਾ ਨਾਲ ਮਿਲਾਈਆ। ਗ੍ਰਹਿ ਭੁਲਾਇਆ ਤੇਰਾ ਨਿਹਚਲ ਧਾਮ ਅਟੱਲ ਦਾ, ਸਚਖੰਡ ਸਾਚਾ ਨਜ਼ਰ ਕਿਸੇ ਨਾ ਆਈਆ। ਨਜ਼ਾਰਾ ਤਕ ਲੈ ਕਪਟ ਛਲ ਦਾ, ਅਛਲ ਛਲਧਾਰੀ ਆਪਣਾ ਫੇਰਾ ਪਾਈਆ। ਜ਼ੋਰ ਰਿਹਾ ਨਹੀਂ ਕਿਸੇ ਸੂਰਬੀਰ ਦੇ ਬਲ ਦਾ, ਬਲਧਾਰੀ ਬੈਠੇ ਸੀਸ ਨਿਵਾਈਆ। ਤੇਰਾ ਹੁਕਮ ਸੰਦੇਸ਼ਾ ਨਿਹਚਲ ਧਾਮ ਕੋਇ ਨਾ ਘਲਦਾ, ਨਗ਼ਮਾ ਨਾਮ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭ ਮੇਰੇ ਸੀਸ ਤੋਂ ਲੱਥਾ ਚੀਰ, ਚਿਰੀ ਵਿਛੁੰਨੇ ਦਇਆ ਦੇਣੀ ਕਮਾਈਆ। ਮੇਰਾ ਨੇਤਰ ਨੈਣ ਵਹਾਵੇ ਨੀਰ, ਅੱਖਾਂ ਛਹਿਬਰ ਲਾਈਆ। ਮੇਰੀ ਬਦਲ ਦੇ ਤਕਦੀਰ, ਤਦਬੀਰ ਆਪਣੀ ਨਾਲ ਮਿਲਾਈਆ। ਮੇਰੇ ਉਤੋਂ ਸ਼ਰਅ ਦੇ ਕਟ ਜ਼ੰਜੀਰ, ਸ਼ਰੀਅਤ ਦਾ ਲੇਖਾ ਦੇਣਾ ਮੁਕਾਈਆ। ਇਕੋ ਰੰਗ ਰੰਗਾਉਣਾ ਸ਼ਾਹ ਹਕੀਰ, ਸ਼ਹਿਨਸ਼ਾਹ ਮਿਹਰ ਨਜ਼ਰ ਉਠਾਈਆ। ਤੈਨੂੰ ਝੁਕਦੇ ਪੈਗ਼ੰਬਰ ਪੀਰ, ਅਵਤਾਰ ਗੁਰ ਸੀਸ ਨਿਵਾਈਆ। ਸਦੀ ਚੌਧਵੀਂ ਮੇਰਾ ਬਣਨਾ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਮੈਂ ਚਾਹੁੰਦੀ ਸਭ ਦੀ ਬਦਲ ਦੇ ਜ਼ਮੀਰ, ਜ਼ਾਹਰ ਜ਼ਹੂਰ ਆਪਣਾ ਨੂਰ ਕਰ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਮੇਰੀ ਆਸਾ ਅੰਤ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਰਿਹਾ ਕੋਇ ਨਾ ਓਢਣ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਜੀਵ ਵੇਖੇ ਕੋਟੀ ਕੋਟਨ, ਅਣਗਿਣਤ ਧਿਆਨ ਲਗਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਚੋਟਨ, ਚੋਟੀ ਚੜ੍ਹ ਤੇਰਾ ਦਰਸ ਕੋਇ ਨਾ ਪਾਈਆ। ਦਰੋਹੀ ਇਹ ਆਲ੍ਹਣਿਉਂ ਡਿੱਗੇ ਬੋਟਨ, ਸਦੀ ਚੌਧਵੀਂ ਫੇਰ ਨਾ ਕੋਇ ਉਠਾਈਆ। ਉਠ ਵੇਖ ਫਿਰੀ ਦੁਹਾਈ ਚੌਦਾਂ ਲੋਕਨ, ਚੌਦਾਂ ਤਬਕ ਰਹੇ ਕੁਰਲਾਈਆ। ਤੇਰਾ ਨਾਮ ਗਾਏ ਨਾ ਕੋਇ ਸਲੋਕਨ, ਸੋਹਲਾ ਹੱਕ ਨਾ ਕੋਇ ਜਣਾਈਆ। ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਹੋ ਗਈ ਮੇਰੀ ਦੋਖ਼ਨ, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਧਰਮ ਦਾ ਰਿਹਾ ਕੋਇ ਨਾ ਜੋਬਨ, ਬਲਹੀਣ ਦਿਆਂ ਸੁਣਾਈਆ। ਤੁਧ ਬਿਨ ਮੇਰਾ ਕਾਰਜ ਕੋਈ ਨਾ ਆਵੇ ਸੋਧਣ, ਜੋ ਸੁਦੀ ਵਦੀ ਤੋਂ ਬਾਹਰ ਆਪਣਾ ਖੇਲ ਖਿਲਾਈਆ। ਮੇਰਾ ਮਾਰਗ ਪੰਧ ਲੰਬਾ ਨਹੀਂ ਕੋਈ ਜਗਤ ਵਾਲਾ ਯੋਜਨ, ਜੁਗਤੀ ਆਪਣੀ ਦੇਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਉਮੇ ਹੰਗਤਾ ਕੂੜੀ ਕਿਰਿਆ ਕਢ ਦੇ ਰੋਗਣ, ਚਿੰਤਾ ਸਭ ਦੇ ਅੰਦਰੋਂ ਦੇ ਮਿਟਾਈਆ। ਧਰਨੀ ਕਹੇ ਪ੍ਰਭ ਮੇਰੇ ਉਪਰ ਨਾ ਕਿਸੇ ਸਹਾਰਾ, ਪੁਰਖ ਅਕਾਲੇ ਦੀਨ ਦਿਆਲੇ ਧੁਰ ਦੇ ਸਾਹਿਬ ਦਿਆਂ ਜਣਾਈਆ। ਮੈਂ ਦੁਹਾਈ ਕੀਤੀ ਅੱਗੇ ਪੈਗ਼ੰਬਰ ਗੁਰ ਅਵਤਾਰਾ, ਕੂਕ ਕੂਕ ਸੁਣਾਈਆ। ਸੰਦੇਸ਼ਾ ਦਿਤਾ ਕਲਜੁਗ ਵੇਖੋ ਅੰਤ ਕਨਾਰਾ, ਨਈਆ ਡੋਲੇ ਥਾਉਂ ਥਾਈਂਆ। ਲਹਿਣਾ ਦੇਦਾ ਮੁਕਣਾ ਮੁਹੰਮਦ ਚਾਰ ਯਾਰਾ, ਸਦੀ ਚੌਧਵੀਂ ਸੰਗ ਮਿਲਾਈਆ। ਚਾਰੋਂ ਕੁੰਟ ਵੇਖ ਅੰਧ ਅੰਧਿਆਰਾ, ਧੁਰ ਦਾ ਚੰਦ ਨਾ ਕੋਇ ਚਮਕਾਈਆ। ਮੇਰੀ ਇਕੋ ਕੂਕ ਪੁਕਾਰ ਦੋ ਜਹਾਨਾਂ ਸੁਣਨਾ ਨਾਅਰਾ, ਨਰ ਨਰਾਇਣ
❋
❋
ਦਿਆਂ ਜਣਾਈਆ। ਤੁਧ ਬਿਨ ਦੂਸਰ ਅਵਰ ਨਾ ਕੋਇ ਕਲ ਕਲਕੀ ਅਵਤਾਰਾ, ਅਵਤਰੀ ਆਪਣਾ ਹੁਕਮ ਦੇਣਾ ਸੁਣਾਈਆ। ਮੈਂ ਨਿਉਂ ਨਿਉਂ ਸੱਯਦਿਆਂ ਵਿਚ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਕਰਕੇ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰਾ, ਧੁਰ ਦੇ ਮਾਲਕ ਤੇਰੀ ਇਕੋ ਓਟ ਤਕਾਈਆ।